17.7 C
Jalandhar
Monday, April 6, 2026
spot_img
Home Blog Page 55

ਉਦੋਂ 30 ਮਾਰਚ ਸੀ, ਜਦ ਪੂਰਨ ਮਨੁੱਖ (ਖ਼ਾਲਸੇ) ਦੀ ਸਿਰਜਣਾ ਹੋਈ

0

ਉਦੋਂ 30 ਮਾਰਚ ਸੀ, ਜਦ ਪੂਰਨ ਮਨੁੱਖ (ਖ਼ਾਲਸੇ) ਦੀ ਸਿਰਜਣਾ ਹੋਈ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ਅੱਜ ਕੱਲ੍ਹ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ, ਪਰ ਜਿਸ ਦਿਨ ਸਿੱਖ ਕੌਮ ਦੀ ਸੰਪੂਰਨਤਾ ਦੀ ਮੋਹਰ ਦਸਮੇਸ਼ ਪਿਤਾ ਵੱਲੋਂ ਲਗਾਈ ਗਈ, ਉਸ ਦਿਨ ਵਿਸਾਖੀ; ਮਾਰਚ ਮਹੀਨੇ ਦੀ 30 ਤਰੀਕ ਨੂੰ ਸੀ ਅਤੇ ਸੰਨ 1699 ਸੀ। ਇਸ ਦਾ ਕਾਰਨ ਇਹ ਹੈ ਕਿ ਅੰਗਰੇਜ਼ਾਂ ਨੇ ਸੰਨ 1752 ’ਚ 2 ਸਤੰਬਰ ਤੋਂ ਅਗਲਾ ਦਿਨ 14 ਸਤੰਬਰ ਕਰ ਲਿਆ ਭਾਵ ਬੁੱਧਵਾਰ ਨੂੰ 2 ਸਤੰਬਰ 1752 ਸੀ, ਜੋ ਅਗਲੇ ਹੀ ਦਿਨ ਮੰਗਲਵਾਰ ਨੂੰ 14 ਸਤੰਬਰ 1752 ਹੋ ਗਿਆ। ਇਨ੍ਹਾਂ 11 ਦਿਨਾਂ ਦੀ ਤਬਦੀਲੀ ਕਰਨ ਸਮੇਂ ਇਗਲੈਂਡ ਵਾਲ਼ਿਆਂ ਨੇ ਆਪਣੇ ਪ੍ਰਚਲਿਤ ਯੂਲੀਅਨ ਕੈਲੰਡਰ ਦਾ ਨਾਂ ਵੀ ਗਰੈਗੋਰੀਅਨ ਕੈਲੰਡਰ ਰੱਖ ਲਿਆ, ਜਿਸ ਨੂੰ ਹੁਣ ਈਸਵੀ ਕੈਲੰਡਰ ਵਜੋਂ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ਾਂ ਦਾ ਭਾਰਤ ’ਚ ਰਾਜ ਹੋਣ ਕਾਰਨ ਇਸ ਨੂੰ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ।

ਸੋ ਸੰਨ 1752 ਤੋਂ ਬਾਅਦ ਸੰਨ 1753 ਦੀ ਵਿਸਾਖੀ 30 ਮਾਰਚ ਦੀ ਬਜਾਇ 9 ਅਪ੍ਰੈਲ ਨੂੰ ਆਈ ਅਤੇ ਫਿਰ ਆਮ ਕਰਕੇ 10 ਅਪੈ੍ਰਲ ਨੂੰ ਆਉਣੀ ਸ਼ੁਰੂ ਹੋ ਗਈ। ਸੰਨ 1800 ਦੀ ਵਿਸਾਖੀ 11 ਅਪ੍ਰੈਲ ਨੂੰ ਸੀ। ਫਿਰ ਵਿਸਾਖੀ ਕਦੇ 11 ਅਤੇ ਕਦੀ 12 ਅਪ੍ਰੈਲ ਨੂੰ ਆਉਣੀ ਸ਼ੁਰੂ ਹੋ ਗਈ। ਸੰਨ 1902 ਦੀ ਵਿਸਾਖੀ 13 ਅਪ੍ਰੈਲ ਨੂੰ ਸੀ। ਇਸ ਤੋਂ ਬਾਅਦ ਅੱਜ ਕੱਲ੍ਹ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ।

ਸੰਨ 1699 ਨੂੰ ਕੇਸਗੜ੍ਹ ਦੇ ਅਸਥਾਨ ਤੋਂ ਗੁਰੂ ਪਾਤਿਸ਼ਾਹ ਕੀਰਤਨ ਦੀ ਸਮਾਪਤੀ ਉਪਰੰਤ ਹੱਥ ਵਿੱਚ ਨੰਗੀ ਕਿਰਪਾਨ ਲੈ ਕੇ ਸਟੇਜ਼ ’ਤੇ ਆਏ ਅਤੇ ਉੱਚੀ ਅਵਾਜ਼ ਵਿੱਚ ਇੱਕ ਸਿਰ ਦੀ ਮੰਗ ਕੀਤੀ। ਇਹ ਆਪਣੇ ਆਪ ਵਿੱਚ ਇੱਕ ਨਿਵੇਕਲਾ ਹੁਕਮ ਸੀ। ਭਾਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ ਗਲੀ ਮੇਰੀ ਆਉ ’’ (ਮਹਲਾ /੧੪੧੨) ਗੁਰਸਿੱਖ ਸੁਣਦੇ ਤੇ ਪੜ੍ਹਦੇ ਆ ਰਹੇ ਸਨ, ਪਰ ਪ੍ਰਤੱਖ ਰੂਪ ਵਿੱਚ ਦਸਮੇਸ਼ ਪਾਤਿਸ਼ਾਹ ਵੱਲੋਂ ਸਿਰ ਦੀ ਮੰਗ ਕਰਨ ’ਤੇ ਕੁੱਝ ਸਮੇਂ ਲਈ ਦੀਵਾਨ ਵਿੱਚ ਸਨਾਟਾ ਛਾ ਗਿਆ ਫਿਰ ਦੋ ਵਾਰ ਹੋਰ ਆਪਣੀ ਮੰਗ ਦੁਹਰਾਉਣ ’ਤੇ ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ (ਖੱਤਰੀ) ਉੱਠਿਆ ਤੇ ਆਪਣਾ ਸੀਸ ਗੁਰੂ ਸਾਹਿਬ ਅੱਗੇ ਭੇਟ ਕੀਤਾ। ਗੁਰੂ ਸਾਹਿਬ ਉਸ ਨੂੰ ਨੇੜੇ ਲਗਾ ਰੱਖੇ ਤੰਬੂ ਵਿੱਚ ਲੈ ਗਏ ਅਤੇ ਲਹੂ ਭਿੱਜੀ ਤਲਵਾਰ ਲੈ ਕੇ ਜਦੋਂ ਵਾਪਸ ਮੰਚ ’ਤੇ ਆਏ ਤਾਂ ਇੱਕ ਹੋਰ ਸਿਰ ਦੀ ਮੰਗ ਕੀਤੀ। ਦੂਜੀ ਵਾਰ ਹਸਤਨਾਪੁਰ (ਦਿੱਲੀ) ਦੇ ਰਹਿਣ ਵਾਲੇ ਭਾਈ ਧਰਮ ਦਾਸ (ਜੱਟ) ਨੇ ਆਪਣਾ ਸੀਸ ਅਰਪਣ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਵਾਰੀ ਵਾਰੀ ਤਿੰਨ ਹੋਰ ਸਿਰਾਂ ਦੀ ਮੰਗ ਕੀਤੀ ਤਾਂ ਦੁਆਰਕਾ ਦੇ ਰਹਿਣ ਵਾਲੇ ਭਾਈ ਮੋਹਕਮ ਚੰਦ (ਛੀਂਬਾ), ਭਾਈ ਹਿੰਮਤ ਰਾਏ (ਲਾਂਗਰੀ) ਵਾਸੀ ਜਗਨਨਾਥ ਪੁਰੀ ਅਤੇ ਬਿਦਰ ਨਿਵਾਸੀ ਭਾਈ ਸਾਹਿਬ ਚੰਦ (ਨਾਈ) ਨੇ ਆਪਣੇ ਸੀਸ ਅਰਪਣ ਕੀਤੇ ਅਤੇ ਗੁਰੂ ਜੀ ਸਭ ਨੂੰ ਵਾਰੀ ਵਾਰੀ ਤੰਬੂ ’ਚ ਲੈ ਜਾਂਦੇ ਰਹੇ।

ਗੁਰੂ ਸਾਹਿਬ ਕਾਫ਼ੀ ਸਮੇਂ ਤੋਂ ਬਾਅਦ ਜਦੋਂ ਤੰਬੂ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਨਾਲ ਉਹੀ ਪੰਜ ਸਿੱਖ ਸਨ, ਜਿਨ੍ਹਾਂ ਨੇ ਸੀਸ ਅਰਪਣ ਕੀਤਾ ਸੀ। ਇੱਕੋ ਜਿਹੇ ਪ੍ਰਭਾਵਸ਼ਾਲੀ ਬਸਤਰ ਅਤੇ ਕਕਾਰ ਸਜਾ ਕੇ ਸਟੇਜ ’ਤੇ ਆ ਗਏ। ਜਿਨ੍ਹਾਂ ਨੂੰ ਵੇਖ ਕੇ ਸਿੱਖ ਸੰਗਤਾਂ ਦੰਗ ਰਹਿ ਗਈਆਂ ਤੇ ਮਨ ਵਿੱਚ ਪਛਤਾਵਾ ਵੀ ਕਰਨ ਲੱਗੀਆਂ ਕਿ ਅਸੀਂ ਸੀਸ ਭੇਟ ਕਿਉਂ ਨਾ ਕੀਤਾ। ਉਨ੍ਹਾਂ ਪੰਜਾਂ ਨਾਲ ਤੰਬੂ ਦੇ ਅੰਦਰ ਕੀ ਵਾਪਰਿਆ ਇਹ ਜਾਣਨ ਦੀ ਸਿੱਖ ਨੂੰ ਲੋੜ ਨਹੀਂ ਕਿਉਂਕਿ ਜੋ ਕੰਮ; ਸਤਿਗੁਰੂ ਨੇ ਸੰਗਤਾਂ ਤੋਂ ਓਹਲੇ ਹੋ ਕੇ ਪਰਦੇ ਵਿੱਚ ਕੀਤਾ ਹੈ, ਸਿੱਖਾਂ ਦਾ ਵੀ ਫ਼ਰਜ਼ ਹੈ ਕਿ ਉਸ ਵੱਲ ਝਾਕਣ ਦਾ ਯਤਨ ਨਾ ਕਰਨ।

ਗੁਰੂ ਸਾਹਿਬ ਨੇ ਪੰਜਾਂ ਸਿੰਘਾਂ ਲਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਉਨ੍ਹਾਂ ਨੂੰ ਛਕਾਇਆ ਅਤੇ ਉਨ੍ਹਾਂ ਦੇ ਨਾਂ ਦੇ ਪਿੱਛੇ ‘ਸਿੰਘ’ ਲਾਇਆ। ਪੰਜ ਕਕਾਰੀ ਵਰਦੀ ਲਾਜ਼ਮੀ ਕਰ ਦਿੱਤੀ। ਇਹ ਪੰਜ ਕਕਾਰ ਹਨ ‘ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਿਹਰਾ’, ਜਿਨ੍ਹਾਂ ਨੂੰ ਹਮੇਸ਼ਾਂ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਇਹ ਕਕਾਰ ਕੇਵਲ ਚਿੰਨ੍ਹ ਹੀ ਨਹੀਂ ਸਗੋਂ ਇਨ੍ਹਾਂ ਪਿੱਛੇ ਬੜੀ ਗਹਿਰੀ ਤੇ ਉੱਚੀ ਸੁੱਚੀ ਧਾਰਨ ਛੁਪੀ ਹੈ, ਸਿਧਾਂਤ ਹੈ। ਕਿਰਪਾਨ; ਸਿੱਖ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਕਿ ਸਿੱਖ ਕਦੇ ਗੁਲਾਮ ਨਹੀਂ ਰਹਿ ਸਕਦਾ ਭਾਵੇਂ ਇਹ ਗੁਲਾਮ ਰਾਜਸੀ ਹੋਵੇ, ਸਮਾਜਕ ਹੋਵੇ ਜਾਂ ਆਰਥਿਕ। ਕੇਸ ਵੀ ਪ੍ਰਮਾਤਮਾ ਵੱਲੋਂ ਬਖ਼ਸ਼ਿਆ ਹੋਇਆ ਇੱਕ ਤੋਹਫ਼ਾ ਹੈ, ਜਿਸ ਦੀ ਸੰਭਾਲ਼ ਲਈ ਕੰਘਾ ਸਦਾ ਕੇਸਾਂ ਵਿੱਚ ਹੋਣਾ ਲਾਜ਼ਮੀ ਹੈ। ਸਿੱਖ ਦੀ ਬਾਂਹ ਵਿੱਚ ਪਹਿਨਿਆ ਹੋਇਆ ਕੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਵਹਿਮੀ ਜਾਂ ਭਰਮੀ ਨਹੀਂ ਅਤੇ ਉਹ ਕਰਮਕਾਂਡਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਕਛਿਹਰਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਨੇ ਆਪਣਾ ਆਚਰਣ ਜੀਵਨਭਰ ਉੱਚਾ ਤੇ ਸੁੱਚਾ ਰੱਖਣਾ ਹੈ।

ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਦਵਾਈ ਅਤੇ ਚੰਗੀ ਖ਼ੁਰਾਕ ਦੀ ਲੋੜ ਹੈ; ਉੱਥੇ ਪ੍ਰਹੇਜ਼ ਕਰਨਾ ਵੀ ਅਤੀ ਜ਼ਰੂਰੀ ਹੈ। ਸਤਿਗੁਰੂ ਸਾਹਿਬ ਨੇ ਜਿੱਥੇ ਸਿੱਖਾਂ ਨੂੰ ਪੰਜ ਕਕਾਰ ਧਾਰਨ ਕਰਨ ਲਈ ਕਿਹਾ ਉੱਥੇ ਚਾਰ ਪ੍ਰਹੇਜ਼ ਵੀ ਦੱਸੇ, ਜਿਨ੍ਹਾਂ ਨੂੰ ਚਾਰ ਕੁਰਹਿਤਾਂ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਾ ਮੰਨਣ ਵਾਲਾ ਸਿੱਖੀ ਵਿੱਚੋਂ ਖਾਰਜ ਸਮਝਿਆ ਜਾਂਦਾ ਹੈ। ਇਹ ਚਾਰ ਕੁਰਹਿਤਾਂ ਕੀ ਹਨ ਇਹ ਸਿੱਖ ਦਾ ਆਪਣੇ ਸਤਿਗੁਰੂ ਅੱਗੇ ਇੱਕ ਪ੍ਰਣ ਹੈ।  ਇਸ ਪ੍ਰਣ ਦੀ ਕਿੰਨੀ ਮਹਾਨਤਾ ਹੈ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਆਪ ਵੀ ਇਹ ਪ੍ਰਣ ਪੰਜਾਂ ਪਿਆਰਿਆਂ ਦੇ ਸਾਹਮਣੇ ਕੀਤਾ। ਇਹ ਪ੍ਰਣ ਕੀ ਸੀ ? ਇਹ ਗੁਰੂ ਦੇ ਸਾਹਮਣੇ ਸਿੱਖ ਦਾ ਇਕਰਾਰਨਾਮਾ ਹੈ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪਰ ਇਸਤ੍ਰੀ ਜਾਂ ਪੁਰਸ਼ ਦਾ ਸੰਗ ਨਹੀਂ ਕਰਨਾ, ਤਮਾਕੂ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਵਰਤਣਾ ਅਤੇ ਕੁੱਠਾ ਕੀਤਾ ਮਾਸ ਨਹੀਂ ਖਾਣਾ।  ਇਸ ਵਿਸਾਖੀ ਵਾਲੇ ਦਿਨ ਗੁਰੂ ਪਾਤਿਸ਼ਾਹ ਨੇ ਆਪ ਪੰਜਾਂ ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖ਼ਸ਼ੋ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਓ। ਭਾਈ ਗੁਰਦਾਸ (ਦੂਜੇ) ਨੇ ਲਿਖਿਆ ਹੈ ‘‘ਵਹ ਪ੍ਰਗਟਿਓ ਮਰਦ ਅਗੰਮੜਾ; ਵਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ; ਆਪੇ ਗੁਰ ਚੇਲਾ ’’ ਭਾਈ ਗੁਰਦਾਸ ਜੀ (ਵਾਰ ੪੧ ਪਉੜੀ ੧੭)

ਗੁਲਾਮ ਮੁਹੱਈਉਦੀਨ ਮੁਤਾਬਕ ਇਸ ਵਿਸਾਖੀ ’ਤੇ ਲਗਭਗ 20 ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਗਏ ਨਿਰਮਲ ਪੰਥ ਨੂੰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਬਖ਼ਸ਼ਦੇ ਹੋਏ ‘ਖਾਲਸਾ ਪੰਥ’ ਨਾਂ ਦਿੱਤਾ। ਗੁਰੂ ਸਾਹਿਬ ਨੇ ਵਿਸਾਖੀ ਦਾ ਦਿਨ ਕਿਉਂ ਚੁਣਿਆ। ਇਸ ਲਈ ਸਿੱਖ ਇਤਿਹਾਸ ਦੇ ਪਿਛੋਕੜ ਵੱਲ ਝਾਤ ਮਾਰਨ ਦੀ ਲੋੜ ਹੈ। ਭਾਈ ਪਾਰੋ ਜੀ ਨਾਲ ਸਲਾਹ ਕਰਨ ਉਪਰੰਤ ਗੁਰੂ ਅਮਰਦਾਸ ਜੀ ਨੇ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਦੂਰ ਦੁਰਾਡੇ ਇਲਾਕਿਆਂ ਤੋਂ ਸਿੱਖਾਂ ਨੂੰ ਗੋਇੰਦਵਾਲ ਇਕੱਠੇ ਹੋ ਕੇ ਮਿਲ ਬੈਠਣ ਦਾ ਹੁਕਮ ਜਾਰੀ ਕੀਤਾ ਸੀ। ਇਹ ਇੱਕ ਤਰ੍ਹਾਂ ਦਾ ਜੋੜ ਮੇਲਾ ਹੀ ਸੀ। ਸਿੱਖ ਆਪਣੇ ਆਪਣੇ ਇਲਾਕਿਆਂ ਵਿੱਚ ਕੀਤੇ ਗੁਰਮਤਿ ਪ੍ਰਚਾਰ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਂਦੇ ਅਤੇ ਇੱਕ ਦੂਜੇ ਦੁਆਰਾ ਕੀਤੀ ਸੇਵਾ ਤੋਂ ਪ੍ਰੇਰਨਾ ਲੈਂਦੇ।

ਗੁਰੂ ਰਾਮਦਾਸ ਜੀ ਨੇ ਜਦੋਂ ਮਸੰਦ ਪ੍ਰਣਾਲੀ ਸ਼ੁਰੂ ਕੀਤੀ ਤਾਂ ਸਾਰੇ ਮਸੰਦ ਆਪਣੇ-ਆਪਣੇ ਇਲਾਕਿਆਂ ਦੀ ਭੇਟਾ ਲੈ ਕੇ ਵਿਸਾਖੀ ਵਾਲੇ ਦਿਨ ਗੁਰੂ ਦਰਬਾਰ ਵਿੱਚ ਪਹੁੰਚਦੇ ਅਤੇ ਗੁਰੂ ਸਾਹਿਬ; ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ। ਇਸੇ ਤਰ੍ਹਾਂ ਦਸਮ ਪਾਤਿਸ਼ਾਹ ਨੇ ਸੰਨ 1699 ਦੀ ਵਿਸਾਖੀ ਤੋਂ ਕਾਫ਼ੀ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਇਕੱਠ ਕਰਨ ਲਈ ਵੀ ਦੇਸ਼-ਵਿਦੇਸ਼ ਭਾਵ ਦੂਰ-ਦੁਰਾਡੇ ਹੁਕਮਨਾਮੇ ਭੇਜੇ। ਵਿਸਾਖੀ ਦੇ ਮੌਕੇ ਇਕੱਠ ਕਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਕਿਸਾਨ ਆਪਣੀ ਕਿਸਾਨੀ ਦੇ ਧੰਦਿਆਂ ਤੋਂ ਵਿਹਲੇ ਹੁੰਦੇ ਹਨ ਅਤੇ ਸਫਰ ਕਰਨ ਲਈ ਮੌਸਮ ਵੀ ਅਨੁਕੂਲ ਹੁੰਦਾ ਹੈ। ਕੁਦਰਤੀ ਨਜ਼ਾਰਿਆਂ ਦਾ ਅਨੰਦ ਵੀ ਇਸ ਮੌਸਮ ਵਿੱਚ ਮਾਨਿਆ ਜਾ ਸਕਦਾ ਸੀ।

ਗੁਰੂ ਨਾਨਕ ਜੀ ਬਾਰ੍ਹਾਂ ਮਾਹ ਦੀ ਬਾਣੀ ਵਿੱਚ ਵਿਸਾਖ ਮਹੀਨੇ ਰਾਹੀਂ ਉਪਦੇਸ਼ ਦਿੰਦਿਆਂ ਕੁਦਰਤੀ ਵਾਤਾਵਰਣ ਨੂੰ ਇਉਂ ਚਿਤਰਦੇ ਹਨ : ‘‘ਵੈਸਾਖੁ ਭਲਾ; ਸਾਖਾ ਵੇਸ ਕਰੇ   ਧਨ ਦੇਖੈ ਹਰਿ ਦੁਆਰਿ; ਆਵਹੁ ਦਇਆ ਕਰੇ ’’ (ਮਹਲਾ /੧੧੦੮)

ਭਾਵ ਵੈਸਾਖ ਦਾ ਮਹੀਨਾ ਕਿੰਨਾ ਚੰਗਾ ਤੇ ਸੁਹਾਵਣਾ ਹੁੰਦਾ ਹੈ। ਰੁੱਖਾਂ ਦੀਆਂ ਲਗਰਾਂ ਸਜ ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਪਤਰਾਂ ਵਿੱਚ ਹਾਰ-ਸ਼ਿੰਗਾਰ ਕਰਦੀਆਂ ਹਨ। ਇਨ੍ਹਾਂ ਲਗਰਾਂ ਦਾ ਹਾਰ ਸ਼ਿੰਗਾਰ ਵੇਖ ਕੇ ਪਤੀ ਤੋਂ ਵਿਛੜੀ ਨਾਰ ਦੇ ਹਿਰਦੇ ਵੀ ਪਤੀ ਨੂੰ ਮਿਲਣ ਲਈ ਤੜਫ ਉੱਠਦੀ ਹੈ। ਇਸੇ ਤਰ੍ਹਾਂ ਕੁਦਰਤ ਦਾ ਸੁਹਜ ਸ਼ਿੰਗਾਰ ਵੇਖ ਕੇ ਉਮਾਹ ਭਰੀ ਜੀਵ ਇਸਤ੍ਰੀ ਆਪਣੇ ਹਿਰਦੇ ’ਚੋਂ ਪ੍ਰਭੂ ਪਤੀ ਦੀ ਉਡੀਕ ਕਰਦੀ ਹੈ, ਪੁਕਾਰ ਉੱਠਦੀ ਹੈ ਕਿ ਮੇਰੇ ਹਿਰਦੇ-ਘਰ ਵਿੱਚ ਆਓ ਜੀ। ਅਖੀਰ ਵਿੱਚ ਆਤਮ ਮਿਲਾਪ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਫ਼ੁਰਮਾਉਂਦੇ ਹਨ, ਪਰ ਵੈਸਾਖ ਦਾ ਮਹੀਨਾ ਵੀ ਉਨ੍ਹਾਂ ਜੀਵ ਇਸਤ੍ਰੀਆਂ ਨੂੰ ਭਾਉਂਦਾ ਹੈ ਜਿਨ੍ਹਾਂ ਦਾ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਰਿਝ ਜਾਂਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ  ‘‘ਨਾਨਕ  ! ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ’’ (ਮਹਲਾ /੧੧੦੮)

ਗੁਰੂ ਅਰਜਨ ਦੇਵ ਜੀ ਵੀ ਬਾਰ੍ਹਾਂ ਮਾਹ ਰਾਗ ਮਾਝ ਵਿੱਚ ਵੈਸਾਖ ਦੇ ਮਹੀਨੇ ਦਾ ਵਰਣਨ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਸਮਾਂ ਗੁਰਮੁਖ ਜੀਵ-ਇਸਤਰੀ ਵਾਸਤੇ ਰੀਝਾਂ ਭਰਿਆ ਹੁੰਦਾ ਹੈ, ਪਰ ਜੋ ਇਸਤ੍ਰੀਆਂ, ਪਹਿਲਾਂ ਹੀ ਪਤੀ ਤੋਂ ਵਿਛੜੀਆਂ ਹੋਈਆਂ ਹਨ, ਉਨ੍ਹਾਂ ਦਾ ਮਨ ਇਸ ਸੁਹਾਵੇ ਮੌਸਮ ’ਚ ਵੀ ਕਿਵੇਂ ਟਿਕਾਅ ਵਿੱਚ ਆ ਸਕਦਾ ਹੈ ਭਾਵ ਉਸ ਜੀਵ-ਇਸਟਰੀ ਨੂੰ ਕਿਵੇਂ ਧੀਰਜ ਆਵੇ ਜੋ ਪ੍ਰਭੂ ਨੂੰ ਵਿਸਾਰ ਕੇ ਮਾਇਕ ਪਦਾਰਥਾਂ ਵਿੱਚ ਗਲਤਾਨ ਹੈ। ਗੁਰੂ ਸਾਹਿਬ ਦੇ ਬਚਨ ਹਨ ‘‘ਵੈਸਾਖਿ ਧੀਰਨਿ ਕਿਉ ਵਾਢੀਆ ? ਜਿਨਾ ਪ੍ਰੇਮ ਬਿਛੋਹੁ   ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ’’ (ਮਹਲਾ /੧੩੪)

ਸੋ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕੁਦਰਤੀ ਨਜ਼ਾਰੇ ਵੀ ਓਹੀ ਮਾਨ ਸਕਦੇ ਹਨ ਜਿਨ੍ਹਾਂ ਦੀ ਸੁਰਤ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ’’ (ਮਹਲਾ /੧੩੪)

ਗੁਰੂ ਗੋਬਿੰਦ ਸਿੰਘ ਸਾਹਿਬ ਨੇ 30 ਮਾਰਚ 1699 ਨੂੰ ਕੇਵਲ ਖਾਲਸੇ ਦੀ ਨੁਹਾਰ ਹੀ ਨਹੀਂ ਬਦਲੀ ਸਗੋਂ ਵਿਚਾਰਾਂ ਨੂੰ ਵੀ ਸੰਪੂਰਨਤਾ ਬਖ਼ਸ਼ਿਸ਼ ਕੀਤੀ ਹੈ। ਹਰ ਇੱਕ ‘ਸਿੱਖ’ ਦੇ ਨਾਂ ਨਾਲ ‘ਸਿੰਘ’ ਤੇ ‘ਕੌਰ’ ਜ਼ਰੂਰੀ ਕੀਤਾ। ਇਸ ਤਰ੍ਹਾਂ ਸਾਰੇ ਸਿੱਖ ਇੱਕ ਰਿਸ਼ਤੇ ਵਿੱਚ ਬੰਨ੍ਹੇ ਗਏ, ਜਿਨ੍ਹਾਂ ਦਾ ਮਾਤਾ ਪਿਤਾ, ਜਨਮ ਅਸਥਾਨ, ਵਾਸੀ, ਸਰੂਪ, ਪੁਸ਼ਾਕ ਅਤੇ ਜੀਵਨ ਸੰਸਕਾਰ ਇੱਕੋ ਜਿਹੇ ਹੋ ਗਏ। ਪਹਿਲਾਂ ਹਰੇਕ ‘ਸਿੱਖ’ ਇਕੱਲਾ ਸੀ, ਪਰ ਹੁਣ ਉਹ ਪੰਥ ਦਾ ਅੰਗ ਬਣ ਗਿਆ। ਜਾਤ ਗੋਤ ਦੇ ਵਿਤਕਰੇ ਖ਼ਤਮ ਹੋ ਗਏ ਅਤੇ ਸਾਰੇ ਸਿੱਖ ‘‘ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ’’ (ਅਕਾਲ ਉਸਤਤਿ) ’ਤੇ ਪਹਿਰਾ ਦੇਣ ਲੱਗੇ।

ਸੋ ਖਾਲਸਾ ਪੰਥ ਦੀ ਸਿਰਜਣਾ ਕਰਨਾ ਇੱਕ ਬਹੁਤ ਹੀ ਮਹੱਤਵ ਪੂਰਨ ਕਾਰਜ ਹੈ। ਇਸ ਦਿਨ ਪ੍ਰਗਟ ਹੋਈ ਅਕਾਲ ਪੁਰਖੀ ਦੀ ਫ਼ੌਜ ਨੇ ਦੁਨੀਆ ਦੇ ਇਤਿਹਾਸ ਨੂੰ ਬਦਵਿਆ। ਸਦੀਆਂ ਤੋਂ ਵਿਦੇਸ਼ੀ ਲੁਟੇਰਿਆਂ ਹਾਕਮਾਂ ਦੇ ਜ਼ੁਲਮ ਸਿਤਮ ਸਹਿਣ ਵਾਲੇ ਲੋਕ ਆਪਣੀ ਜਨਮ ਭੂਮੀ ਦੇ ਮਾਲਕ ਬਣ ਗਏ ਅਤੇ ਹਮਲਾਵਰਾਂ ਦੇ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਅਤੇ ਉੱਥੇ ਆਪਣਾ ਰਾਜਸੀ ਪ੍ਰਭਾਵ ਕਾਇਮ ਕਰਨ ਵਿੱਚ ਸਫਲ ਹੋ ਗਏ।

30 ਮਾਰਚ 1699 ਦੀ ਵਿਸਾਖੀ ਨੂੰ ਨਵਾਂ ਇਨਕਲਾਬ ਆਇਆ ਜਿਸ ਦੀ ਮਨੁੱਖਤਾ ਨੇ ਕਲਪਨਾ ਨਹੀਂ ਕੀਤੀ ਸੀ। ਪ੍ਰੇਮ ਦੀ ਇਸ ਅਲੌਕਿਕ ਖੇਡ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਚਮਕੌਰ ਦੀ ਕੱਚੀ ਗੜ੍ਹੀ ਵਿੱਚ 49 ਭੁੱਖਣ ਭਾਣੇ ਸਿੰਘਾਂ ਨੇ 10 ਲੱਖ ਦੀ ਮੁਗਲ ਫ਼ੌਜ ਨਾਲ ਟਾਕਰਾ ਕੀਤਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਗੁਰੂ ਪਾਤਿਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲੱਗਭੱਗ 70 ਸਾਲ ਦਾ ਸਮਾਂ ਸਿੱਖਾਂ ਲਈ ਵਿਸਾਖੀ ਵਾਲੇ ਦਿਨ ਕੀਤੇ ਹੋਏ ਪ੍ਰਣ ਨੂੰ ਪੂਰਾ ਕਰਨ ਲਈ ਵੱਡੀ ਪਰਖ ਦਾ ਸਮਾਂ ਸੀ। ਵਿਸਾਖੀ ਵਾਲੇ ਦਿਨ ਕਲਗੀਧਰ ਪਾਤਿਸ਼ਾਹ ਵੱਲੋਂ ਪ੍ਰਾਪਤ ਕੀਤੀ ਅੰਮ੍ਰਿਤ ਦੀ ਦਾਤ ਦੀ ਕਰਾਮਾਤ ਉਸ ਸਮੇਂ ਵੀ ਪ੍ਰਗਟ ਹੋਈ, ਜਦੋਂ ਸਿੰਘਾਂ ਤੇ ਸਿੰਘਣੀਆਂ ਨੇ ਖੋਪਰੀਆਂ ਲੁਹਾ ਲਈਆਂ, ਤਨ ਨੂੰ ਆਰਿਆਂ ਨਾਲ ਚਿਰਵਾ ਲਿਆ, ਬੰਦ ਬੰਦ ਕਟਵਾ ਲਏ, ਚਰਖੜੀਆਂ ਉੱਤੇ ਚੜ੍ਹ ਕੇ ਮਾਸ ਦਾ ਤੂੰਬਾ ਤੂੰਬਾ ਉਡਣਾ ਪ੍ਰਵਾਨ ਕਰ ਲਿਆ ਅਤੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਤਾਂ ਪੁਆ ਲਏ ਪਰ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ।

ਸਿੱਖੀ ਦੇ ਬ੍ਰਿਛ ਨੂੰ ਸਿਦਕ ਦੇ ਲੱਗੇ ਫਲ਼ ਦੇ ਸਿਖਰ ਦਾ ਇੱਕ ਅਲੌਕਿਕ ਦ੍ਰਿਸ਼ ਉਸ ਵੇਲੇ ਵੀ ਵੇਖਣ ਨੂੰ ਮਿਲਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ 700 ਤੋਂ ਵੱਧ ਸਿੰਘ ਦੇ 100-100 ਜੱਥੇ ਬਣਾ ਕੇ ਦਿੱਲੀ ਵਿੱਚ ਰੋਜ਼ ਕਤਲ ਕੀਤੇ ਜਾਂਦੇ ਰਹੇ। ਜਦੋਂ ਕਾਜੀ ਹਰ ਇੱਕ ਸਿੱਖ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਚੁਣਨ ਲਈ ਕਹਿੰਦਾ ਤਾਂ ਕਿਸੇ ਇੱਕ ਵੀ ਸਿੱਖ ਨੇ ਮੌਤ ਦਾ ਡਰ ਨਾ ਮੰਨਿਆ। ਉਹ ਖ਼ੁਸ਼ੀ ਖ਼ੁਸ਼ੀ ਮੌਤ ਨੂੰ ਕਬੂਲ ਕਰਦਾ। ਇੱਥੋਂ ਤੱਕ ਕਿ ਇੱਕ ਨੌਜਵਾਨ ਗੱਭਰੂ ਦੀ ਮਾਂ ਬਾਦਸ਼ਾਹ ਫਰਖਸ਼ੀਅਰ ਕੋਲੋਂ ਰਿਹਾਈ ਦੇ ਹੁਕਮ ਲੈ ਕੇ ਆਈ ਤੇ ਕਿਹਾ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਤਾਂ ਉਸ ਬੱਚੇ ਨੇ ਜ਼ੋਰ ਨਾਲ ਕਿਹਾ ਕਿ ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਗੁਰੂ ਦਾ ਸਿੱਖ ਹਾਂ। ਉਸ ਨੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਮੌਤ ਨੂੰ ਪ੍ਰਵਾਨ ਕਰ ਲਿਆ। ਇਹ ਸੀ ਸਿੱਖੀ ਸਿਦਕ ਅਤੇ ਸਤਿਗੁਰਾਂ ਲਈ ਸਿੱਖਾਂ ਦੇ ਮਨਾਂ ਵਿੱਚ ਪਿਆਰ, ਜੋ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਬਖ਼ਸ਼ੀ ਅੰਮ੍ਰਿਤ ਦੀ ਅਦੁੱਤੀ ਕਰਾਮਾਤ ਸੀ।

ਸੋ ਮਨੁੱਖਤਾ ਦੇ ਇਤਿਹਾਸ ਵਿੱਚ ਸੰਮਤ 1756 (ਸੰਨ 1699) ਦੀ ਵਿਸਾਖੀ (30 ਮਾਰਚ) ਇੱਕ ਅਦੁੱਤੀ ਤੇ ਅਲੌਕਿਕ ਘਟਨਾ ਸੀ, ਜਦ ਪੂਰਨ ਮਨੁੱਖ (ਖਾਲਸੇ) ਦੀ ਸਿਰਜਣਾ ਹੋਈ, ਜਿਸ ਦੇ ਦੈਵੀ ਕਰਤੱਵ (ਸੇਵਾ, ਸਿਮਰਨ ਤੇ ਕੁਰਬਾਨੀ) ਉੱਤੇ ਜਿੰਨਾ ਵੀ ਨਾਜ਼ ਕੀਤਾ ਜਾਵੇ ਥੋੜ੍ਹਾ ਹੈ।

ਪੰਜਾਬੀ ਜ਼ਬਾਨ ਲਈ ਚੁੱਕੇ ਜਾਣ ਵਾਲੇ ਠੋਸ ਕਦਮ

0

ਪੰਜਾਬੀ ਜ਼ਬਾਨ ਲਈ ਚੁੱਕੇ ਜਾਣ ਵਾਲੇ ਠੋਸ ਕਦਮ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜਦੋਂ ਸਰਕਾਰੀ ਐਲਾਨ ਹੋਇਆ ਸੀ ਕਿ ਪੰਜਾਬ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਜ਼ਬਾਨ ਪੜ੍ਹਾਈ ਜਾਵੇਗੀ ਤਾਂ ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਨੇ ਇਸ ਦਾ ਤਕੜਾ ਵਿਰੋਧ ਕੀਤਾ ਸੀ। ਨਤੀਜੇ ਵਜੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੀ ਡੀ. ਲਿਟ. ਦੀ ਡਿਗਰੀ ਦੇਣ ਤੋਂ ਸਰਕਾਰ ਇਨਕਾਰੀ ਹੋ ਗਈ ਸੀ। ਭਾਪਾ ਜੀ ਦੇ ਡਟੇ ਰਹਿਣ ਸਦਕਾ ਤੇ ਕੁੱਝ ਪੰਜਾਬੀ ਪ੍ਰੇਮੀਆਂ ਦੇ ਨਾਲ ਰਲ ਜਾਣ ਸਦਕਾ ਅਖ਼ੀਰ ਸਰਕਾਰ ਨੂੰ ਪੰਜਾਬੀ ਜ਼ਬਾਨ ਵਿਰੋਧੀ ਕਦਮ ਵਾਪਸ ਲੈਣਾ ਪਿਆ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਭਾਪਾ ਜੀ ਦੀਆਂ ਪੰਜਾਬੀ ਜ਼ਬਾਨ ਨੂੰ ਪ੍ਰਫੁਲਿਤ ਕਰਨ ਲਈ ਦਿੱਤੀਆਂ ਸੇਵਾਵਾਂ ਸਦਕਾ ਡੀ. ਲਿਟ. ਦੀ ਡਿਗਰੀ ਪ੍ਰਦਾਨ ਕੀਤੀ।

ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਰਕਾਰਾਂ ਪੰਜਾਬੀ ਜ਼ਬਾਨ ਦੀਆਂ ਦੋਖੀ ਹੋਈਆਂ ਹੋਣ। ਸਦੀਆਂ ਤੋਂ ਸਰਕਾਰੇ ਦਰਬਾਰੇ ਪੰਜਾਬੀ ਜ਼ਬਾਨ ਦੀ ਬੇਪਤੀ ਹੁੰਦੀ ਰਹੀ ਹੈ। ਸਰਕਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਅਤੇ ਜ਼ਬਾਨ ਪ੍ਰਤੀ ਨਿੱਠ ਕੇ ਕੰਮ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਸਰਕਾਰਾਂ ਕੋਲ ਤਿੰਨ ਹੀ ਢੰਗ ਹੁੰਦੇ ਹਨ :

– ਸਰਕਾਰੀ ਅਹੁਦਿਆਂ ਦੀ ਰਿਸ਼ਵਤ ਦੇ ਦਿੱਤੀ ਜਾਵੇ।

– ਵੱਡੇ ਇਨਾਮ ਸਨਮਾਨ ਦੇ ਕੇ ਮੂੰਹ ਬੰਦ ਕਰ ਦਿੱਤਾ ਜਾਵੇ।

– ਝੂਠੇ ਇਲਜ਼ਾਮ ਲਾ ਕੇ ਉਲਝਾ ਦਿੱਤਾ ਜਾਵੇ।

ਇਸ ਸਭ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਮਾਂ ਬੋਲੀ ਦੇ ਹੋਣਹਾਰ ਸਪੁੱਤਰਾਂ ਨੇ ਆਪਣੀ ਬੋਲੀ ਦੇ ਹੱਕ ਵਿੱਚ ਕਦੇ ਜੰਗ ਵਿੱਢਣੀ ਛੱਡੀ ਨਹੀਂ। ਇਹੀ ਕਾਰਨ ਸੀ ਕਿ ਨਾ ਮਾਂ ਦੀਆਂ ਲੋਰੀਆਂ ਖ਼ਤਮ ਕੀਤੀਆਂ ਜਾ ਸਕੀਆਂ, ਨਾ ਜੰਗਾਂ ਵਿਚਲੇ ਜੈਕਾਰੇ ਤੇ ਨਾ ਹੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਇਹ ਜ਼ਬਾਨ ਮੁਕਾਈ ਜਾ ਸਕੀ। ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਨੇ ਵੀ ਇਸ ਜ਼ਬਾਨ ਵਿੱਚ ਰੂਹ ਫੂਕਣੀ ਜਾਰੀ ਰੱਖੀ।

ਮੌਜੂਦਾ ਹਾਲਾਤ :

ਹਰ ਸਦੀ ਵਿੱਚ ਜ਼ਬਾਨ ਨੂੰ ਵੱਖ ਕਿਸਮ ਦੇ ਹੱਲੇ ਝੱਲਣੇ ਪਏ ਹਨ। ਅਲੱਗ ਅਲੱਗ ਜ਼ਬਾਨਾਂ ਨੂੰ ਲਾਗੂ ਕਰ ਕੇ ਹੁਕਮਰਾਨ ਆਪਣੇ ਆਪ ਨੂੰ ਆਮ ਜਨਤਾ ਤੋਂ ਵੱਖ ਤੇ ਉੱਚਾ ਸਾਬਤ ਕਰਨ ਦੇ ਚੱਕਰ ਵਿੱਚ ਸਰਕਾਰੇ ਦਰਬਾਰੇ ਇਸ ਦੀ ਵਰਤੋਂ ਦਰਕਿਨਾਰ ਕਰਦੇ ਰਹੇ ਹਨ।

ਹੁਣ ਦੇ ਖ਼ਤਰੇ ਜੋ ਸਾਹਮਣੇ ਦਿਸ ਰਹੇ ਹਨ, ਉਹ ਹਨ :

  1. ਪਿੰਡਾਂ ਵਿੱਚ ਖੁੱਲ੍ਹ ਰਹੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਬਹੁਤੇ ਕੇਰਲ ਤੋਂ ਹਨ, ਜੋ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਹੀ ਬੋਲ ਰਹੇ ਹਨ।
  2. ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਿਕਾਂ ਨੂੰ ਬਾਕੀਆਂ ਨਾਲੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ।
  3. ਸਰਕਾਰੀ ਸਕੂਲਾਂ ਵਿੱਚ ਬਹੁਤੀ ਥਾਈਂ ਪੰਜਾਬੀ ਪੜ੍ਹਾਉਣ ਲਈ ਹਿੰਦੀ ਜਾਂ ਹੋਰ ਵਿਸ਼ੇ ਦੇ ਅਧਿਆਪਕ ਪੜ੍ਹਾ ਰਹੇ ਹਨ।
  4. ਪੰਜਾਬੀ ਜ਼ਬਾਨ ਹੁਣ ਰੁਜ਼ਗਾਰ ਦਾ ਸਾਧਨ ਨਹੀਂ ਰਹੀ। ਬੈਂਕ, ਕਚਿਹਰੀ, ਇਸ਼ਤਿਹਾਰੀ ਫੋਨ, ਕਾਲ ਸੈਂਟਰ ਆਦਿ ਵਿੱਚ ਪੰਜਾਬੀ ਜ਼ਬਾਨ ਨਹੀਂ ਦਿਸ ਰਹੀ। ਬਹੁਤੇ ਸਕੱਤਰਾਂ ਨਾਲ ਹੇਠਲਾ ਸਟਾਫ ਹਿੰਦੀ ਬੋਲਣ ਲਈ ਮਜਬੂਰ ਹੋਇਆ ਪਿਆ ਹੈ।
  5. ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਘਟਦਾ ਰੁਝਾਨ।
  6. ਪੰਜਾਬੀ ਜ਼ਬਾਨ ਨੂੰ ਇੰਟਰਨੈੱਟ ਦੀ ਹਾਣੀ ਬਣਾਉਣ ਦੀ ਲੋੜ ਹੈ।
  7. ਹਾਲੇ ਤੱਕ ਕਈ ਸਕੂਲਾਂ ਵਿੱਚ ਪੰਜਾਬੀ ਜ਼ਬਾਨ ਬੋਲਣ ਉੱਤੇ ਫਾਈਨ ਜਾਰੀ ਹੈ।
  8. ਪੰਜਾਬ ਦੇ ਮੰਤਰੀਆਂ ਤੇ ਐਮ. ਐਲ. ਏ. ਦੇ ਸਹੁੰ ਚੁੱਕ ਸਮਾਗਮ ਵਿੱਚ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਜਾਰੀ ਹੈ।
  9. ਸਾਡੇ ਭਾਸ਼ਾ ਨਾਲ ਸੰਬੰਧਿਤ ਇਨਾਮ ਰੱਜੇ ਪੁੱਜਿਆਂ ਨੂੰ ਰਜਾਉਣ ਦਾ ਕੰਮ ਕਰ ਰਹੇ ਹਨ ਜਾਂ ਇਕ ਦੂਜੇ ਦੀ ਪਿੱਠ ਠੋਕ ਰਹੇ ਹਨ।
  10. ਕਈ ਖੋਜਾਂ ਅਧੀਨ ਵੇਖਣ ਵਿੱਚ ਆਇਆ ਹੈ ਕਿ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਲਾਇਬੇ੍ਰਰੀ ਤੋਂ ਬੱਚਿਆਂ ਵੱਲੋਂ ਇਸ਼ੂ ਕਰਵਾਈਆਂ ਜਾ ਰਹੀਆਂ ਪੰਜਾਬੀ ਦੀਆਂ ਕਿਤਾਬਾਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਲਗਭਗ ਨਾ ਸੀ। ਕੋਈ ਵਿਰਲਾ ਟਾਂਵਾਂ ਭਾਸ਼ਣ ਜਾਂ ਕਵਿਤਾ ਮੁਕਾਬਲੇ ਲਈ ਕਿਤਾਬਾਂ ਸਾਲ ਵਿੱਚ ਇਕ ਵਾਰ ਲੈ ਰਿਹਾ ਸੀ।
  11. ਯੂਨੀਵਰਸਿਟੀ; 10ਵੀਂ ਤੋਂ 12ਵੀਂ ਜਮਾਤ ਤੇ ਕਾਲਜ ਦੇ ਵਿਦਿਆਰਥੀਆਂ ਤੋਂ ਇੱਕ ਟੀ. ਵੀ. ਚੈਨਲ ਨੇ ਇੰਟਰਵਿਊ ਲੈਂਦਿਆਂ ਜਦੋਂ 35 ਅੱਖਰੀ ਬੋਲਣ ਲਈ ਕਿਹਾ ਤਾਂ ਇੱਕ ਵੀ ਬੱਚਾ ਪੂਰੀ 35 ਅੱਖਰੀ ਨਹੀਂ ਬੋਲ ਸਕਿਆ।
  12. ਬਹੁਤੀਆਂ ਸਾਹਿਤ ਸਭਾਵਾਂ ਤੇ ਹਰ ਸਾਲ ਢੇਰਾਂ ਦੇ ਢੇਰ ਪੰਜਾਬੀ ਜ਼ਬਾਨ ਨਾਲ ਸੰਬੰਧਿਤ ਸੈਮੀਨਾਰਾਂ, ਅੰਤਰਰਾਸ਼ਟਰੀ ਕਾਨਫਰੰਸਾਂ ਵਿਚਿ ਆਪਣਿਆਂ ਦੀ ਪਿੱਠ ਥਾਪੜ ਕੇ ਜਾਂ ਖ਼ਬਰਾਂ ਨਸ਼ਰ ਕਰ ਕੇ ਕੰਮ ਸਾਰ ਲਿਆ ਜਾਂਦਾ ਹੈ ਪਰ ਠੋਸ ਕਦਮ ਨਹੀਂ ਪੁੱਟੇ ਜਾਂਦੇ।
  13. ਸੱਤ ਸਮੁੰਦਰੋਂ ਪਾਰ ਵੀਰਾਂ, ਭੈਣਾਂ ਨੇ ਜ਼ਬਾਨ ਨੂੰ ਸੰਭਾਲਣ ਤੇ ਵੱਖ ਪਛਾਣ ਦੁਆਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।

– ਪੰਜਾਬੀ ਕੀ-ਬੋਰਡ ਬਣਾ ਲਿਆ ਹੋਇਆ ਹੈ।

– ਬੀਬੀਸੀ ਚੈਨਲ ਵਿੱਚ ਪੰਜਾਬੀ ਸ਼ੁਰੂ ਕਰਵਾ ਦਿੱਤੀ ਹੈ।

– ਗੁਰਦੁਆਰਿਆਂ ਵਿੱਚ ਪੰਜਾਬੀ ਸਕੂਲ ਚੱਲ ਰਹੇ ਹਨ।

ਕਮੀ ਸਿਰਫ਼ ਇਹ ਹੈ ਕਿ ਅਗਲੀ ਪਨੀਰੀ ਵਿੱਚ ਪੰਜਾਬੀ ਸਾਹਿਤ ਪੜ੍ਹਨ ਤੇ ਨਵਾਂ ਸਾਹਿਤ ਰਚਨ ਵੱਲ ਰੁਝਾਨ ਨਹੀਂ ਹੈ। ਇਹ ਜ਼ਬਾਨ ਲਈ ਅਗਾਊਂ ਖ਼ਤਰਾ ਸਾਬਤ ਹੋ ਸਕਦਾ ਹੈ।

  1. ਤਕਨੀਕੀ ਸਿੱਖਿਆ ਪੰਜਾਬੀ ਜ਼ਬਾਨ ਵਿੱਚ ਨਹੀਂ ਹੈ।

ਭਾਰਤ ਵਿੱਚੋਂ ਸੁਸ਼ਿਰਿਤਾ ਵਰਗੇ ਗ੍ਰੰਥਾਂ ਤੋਂ ਅਰਬ ਹਮਲਾਵਰ ਬਾਹਰ ਲਿਜਾ ਕੇ ਅੱਗੋਂ ਤਰਜਮਾ ਕਰ ਕੇ ਉਸ ਤੋਂ ਲਾਹਾ ਲੈਂਦੇ ਰਹੇ ਤੇ ਅਖ਼ੀਰ ਅੰਗਰੇਜ਼ੀ ਵਿੱਚ ਤਰਜਮਾ ਕਰਵਾ ਕੇ ਵਾਪਸ ਭਾਰਤ ਵਿੱਚ ਹੀ ਮੈਡੀਕਲ ਸਿੱਖਿਆ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

  1. ਪੰਜਾਬੀ ਜ਼ਬਾਨ ਨੂੰ ਧਰਮ ਦੇ ਆਧਾਰ ਉੱਤੇ ਵੰਡ ਲਿਆ ਗਿਆ ਹੈ।
  2. ਪੰਜਾਬੀ ਜ਼ਬਾਨ ਬੋਲਣ ਵਾਲੇ ਨੂੰ ਅਨਪੜ੍ਹ ਕਿਹਾ ਜਾਣ ਲੱਗ ਪਿਆ ਹੈ।
  3. ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ।

ਸਮੇਂ ਦੀ ਲੋੜ ਕੀ ਹੈ ?

  1. ਮਰਜੀਵੜਿਆਂ ਨੂੰ ਪੰਜਾਬੀ ਜ਼ਬਾਨ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪੈਣੀ ਹੈ।
  2. ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਹਰ ਹਾਲ ਵਿੱਚ ਰੋਕ ਲਾਉਣ ਦੀ ਲੋੜ ਹੈ। ਚਾਰ ਜਮਾਤਾਂ ਬਾਅਦ ਜਿੰਨੀਆਂ ਮਰਜ਼ੀ ਜ਼ਬਾਨਾਂ ਸਿਖਾ ਦਿੱਤੀਆਂ ਜਾਣ, ਕੋਈ ਹਰਜ਼ ਨਹੀਂ।
  3. ਗੁਜਰਾਤ ਦੇ ਸ਼ਹਿਰਾਂ ਤੇ ਪਿੰਡਾਂ ਵਿਚਿ ਇਸ਼ਤਿਹਾਰ, ਸਾਈਨ ਬੋਰਡ (ਹਾਈਵੇ ਜਾਂ ਮੀਲ ਪੱਥਰ, ਬੈਂਕ, ਏਅਰ ਪੋਰਟ, ਪੈਟਰੋਲ ਪੰਪ) ਹਰ ਥਾਂ ਜਾਂ ਤਾਂ ਨਿਰੀ ਗੁਜਰਾਤੀ ਜਾਂ ਪਹਿਲੇ ਨੰਬਰ ਉੱਤੇ ਗੁਜਰਾਤੀ ਤੇ ਦੂਜੇ ਉੱਤੇ ਕਿਤੇ-ਕਿਤੇ ਅੰਗਰੇਜ਼ੀ ਦਿੱਸਦੀ ਹੈ, ਪਰ ਹਿੰਦੀ ਨਾ ਬਰਾਬਰ। ਮਾਣਯੋਗ ਪ੍ਰਧਾਨ ਮੰਤਰੀ ਦੇ ਸੰਦੇਸ਼ ਵੀ ਸ਼ਹਿਰਾਂ ਵਿੱਚ ਬੋਰਡਾਂ ਉੱਤੇ ਸਿਰਫ਼ ਗੁਜਰਾਤੀ ਵਿੱਚ ਹੀ ਹਨ ਫੇਰ ਪੰਜਾਬ ਵਿੱ ਪੰਜਾਬੀ ਕਿਉਂ ਨਹੀਂ ?
  4. ਪੰਜਾਬੀ ਦੇ ਅਧਿਆਪਿਕਾਂ ਦੀ ਤਨਖ਼ਾਹ ਦੁੱਗਣੀ ਚਾਹੀਦੀ ਹੈ।
  5. ਪੰਜਾਬ ਵਿਚਲੇ ਹਰ ਸਕੂਲ ਦੇ ਪ੍ਰਿੰਸੀਪਲ ਦਾ ਪੰਜਾਬੀ ਬੋਲਣਾ, ਪੜ੍ਹਨਾ ਤੇ ਲਿਖਣਾ ਆਉਣਾ ਲਾਜ਼ਮੀ ਕੀਤਾ ਜਾਵੇ।
  6. ਇਨਾਮ ਸਨਮਾਨ :-ਜਿਨ੍ਹਾਂ ਨੂੰ ਇਕ ਵਾਰ ਮਿਲ ਗਿਆ, ਦੂਜੀ ਵਾਰ ਦੇਣ ਦੀ ਲੋੜ ਨਹੀਂ। ਨੌਜਵਾਨ ਪੀੜ੍ਹੀ ਨੂੰ ਪ੍ਰੋਤਸਾਹਿਤ ਕੀਤਾ ਜਾਵੇ। ਸਾਹਿਤ ਰਚਣ ਲਈ ਹਰ ਸਾਲ ਮੁਕਾਬਲੇ ਕਰਵਾਏ ਜਾਣ ਤੇ ਵੱਡੇ ਇਨਾਮ ਦਿੱਤੇ ਜਾਣ/ਮੀਡੀਆ ਵਿੱਚ ਉਜਾਗਰ ਕਰਨ ਦੀ ਵੀ ਲੋੜ ਹੈ।
  7. ਖੋਜ ਕਾਰਜ ਪੰਜਾਬੀ ਜ਼ਬਾਨ ਵਿੱਚ ਉਤਸਾਹਿਤ ਕੀਤੇ ਜਾਣ। ਜਿਹੜਾ ਜਣਾ ਇਹ ਕਰੇ, ਉਸ ਨੂੰ ਮਾਇਕ ਸਹਾਇਤਾ ਵੱਧ ਹੋਵੇ।
  8. ਤਕਨੀਕੀ ਸਿੱਖਿਆ ਦੀਆਂ ਕਿਤਾਬਾਂ ਲਿਖਣ ਲਈ ਪਹਿਲਾਂ ਡਿਕਸ਼ਨਰੀ ਤਿਆਰ ਕਰਨ ਦੀ ਲੋੜ ਹੈ।
  9. ਹਰ ਸਾਈਨ ਬੋਰਡ, ਬੈਂਕ, ਪੈਟਰੋਲ ਪੰਪ, ਘਰ ਦੇ ਬਾਹਰ ਦੀਆਂ ਨੇਮ ਪਲੇਟਾਂ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ।
  10. ਬੈਂਕ, ਕਚਹਿਰੀ ਦਾ ਕੰਮ-ਕਾਰ ਤੇ ਇਸ਼ਤਿਹਾਰੀ ਫ਼ੋਨ ਪੰਜਾਬੀ ਵਿੱਚ ਕੀਤੇ ਜਾਣ।
  11. ਮੋਬਾਈਲ/ਇੰਟਰਨੈੱਟ ’ਤੇ ਬੱਚਿਆਂ ਦੀਆਂ ਕਵਿਤਾਵਾਂ ਤੇ ਖੇਡਾਂ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ।
  12. ਪੰਜਾਬੀ ਬੱਚੇ ਆਈ. ਏ. ਐਸ./ਆਈ. ਪੀ. ਐਸ./ਆਈ. ਐਫ. ਐਸ. ਬਣਾਉਣੇ ਜ਼ਰੂਰੀ।
  13. ਪੰਜਾਬੀ ਕੀ-ਬੋਰਡ ਦਫਤਰਾਂ ਵਿੱਚ ਪ੍ਰੋਤਸਾਹਿਤ ਕੀਤੇ ਜਾਣ।
  14. ਫਾਈਨ ਲਾਉਣ ਵਾਲੇ ਸਕੂਲਾਂ ਦੀ ਸਰਕਾਰੀ ਸਹੂਲਤ ਤੇ ਮਾਇਕ ਸਹਾਇਤਾ ਪੂਰਨ ਰੂਪ ਵਿੱਚ ਬੰਦ ਹੋਣੀ ਚਾਹੀਦੀ ਹੈ।
  15. ਪੰਜਾਬੀ ਜ਼ਬਾਨ ਨਾਲ ਜੁੜਿਆ ਅਨਪੜ੍ਹ ਸ਼ਬਦ ਹਟਾਉਣ ਦੀ ਲੋੜ।
  16. ਮਾਵਾਂ ਨੂੰ ਤੇ ਪ੍ਰਾਈਮਰੀ ਸਕੂਲਾਂ ਵਿੱਚ ਅੰਗਰੇਜ਼ੀ/ਫਰਾਂਸੀਸੀ ਰੱਟਣ ਉੱਤੇ ਜ਼ੋਰ ਲਾਉਣ ਉੱਤੇ ਰੋਕ।
  17. ਸਾਂਝੇ ਟੱਬਰ ਨਾ ਹੋਣ ਸਦਕਾ ਦਾਦੀਆਂ-ਨਾਨੀਆਂ ਦੀਆਂ ਕਹਾਣੀਆਂ ਗੁੰਮ ਗਈਆਂ ਨੇ। ਸਕੂਲਾਂ ਵਿੱਚ ਛੁੱਟੀਆਂ ’ਚ ਘਰ ਦਾ ਕੰਮ ਦਾਦਕੇ ਨਾਨਕੇ ਜਾ ਕੇ ਕਹਾਣੀਆਂ ਸੁਣ ਕੇ ਪ੍ਰੋਜੈਕਟ ਲਿਖਣ ਦਾ ਕਰ ਦੇਣਾ ਚਾਹੀਦਾ ਹੈ।
  18. ਬੱਚਿਆਂ ਵਿੱਚ ਪੰਜਾਬੀ ਜ਼ਬਾਨ ਪੜ੍ਹਨ ਦਾ ਰੁਝਾਨ ਵਧਾਉਣ ਦੀ ਲੋੜ। ਲਾਇਬ੍ਰੇਰੀ ਵਿੱਚੋਂ ਹਰ ਹਾਲ ਮਹੀਨੇ ਵਿੱਚ ਇਕ ਵਾਰ ਪੰਜਾਬੀ ਦੀ ਕਿਤਾਬ ਜਾਰੀ ਕਰਵਾਉਣ।
  19. ਸਰਕਾਰੀ ਇਸ਼ਤਿਹਾਰ ਸਿਰਫ਼ ਪੰਜਾਬੀ ਵਿੱਚ ਹੋਣ।
  20. ਧਿਆਨ ਰਹੇ ਕਿ ਜਪਾਨ, ਜਰਮਨੀ, ਫਰਾਂਸ ਆਪਣੀ ਭਾਸ਼ਾ ਨਾਲ ਤਰੱਕੀ ਕਰ ਰਹੇ ਹਨ, ਨਾ ਕਿ ਅੰਗਰੇਜ਼ੀ ਨਾਲ।
  21. ਭਾਸ਼ਾ ਦੇ ਵਿਕਾਸ ਲਈ ਕੀਤੇ ਕੰਮਾਂ ਜਿਵੇਂ ਸਾਹਿਤ ਸਭਾਵਾਂ, ਯੂਨੀਵਰਸਿਟੀਆਂ, ਲੇਖਕ ਸੰਸਥਾਵਾਂ, ਕਲਾ ਪ੍ਰੀਸ਼ਦ ਆਦਿ ਵੱਲੋਂ ਸਾਲਾਨਾ ਪੇਪਰ ਜਾਰੀ ਕਰ ਕੇ ਆਮ ਲੋਕਾਂ ਨਾਲ ਗੋਸ਼ਠੀ ਕਰਨੀ ਚਾਹੀਦੀ ਹੈ ਕਿ ਕਿੱਥੇ ਕਮੀ ਰਹਿ ਗਈ ਤੇ ਉਹ ਕਿਵੇਂ ਦੂਰ ਕੀਤੀ ਜਾਵੇ।
  22. ਪ੍ਰਾਈਵੇਟ ਸਕੂਲਾਂ ਦੇ ਸਿਲੇਬਸ ਵਿੱਚ ਇੱਕੋ ਜਿਹੀਆਂ ਕਿਤਾਬਾਂ ਨਿਸ਼ਚਿਤ ਕੀਤੀਆਂ ਜਾਣ। ਡੀ. ਈ. ਓ. ਦੀ ਵੀ ਚੈਕਿੰਗ ਕੀਤੀ ਜਾਵੇ ਕਿ ਉਹ ਭਾਸ਼ਾ ਦੀਆਂ ਊਣਤਾਈਆਂ ਜਾਂ ਉਸ ਉੱਤੇ ਲਾਈ ਰੋਕ ਲਈ ਕੀ ਕਦਮ ਪੁੱਟ ਰਹੇ ਹਨ ਤੇ ਉਨ੍ਹਾਂ ਦੇ ਯਤਨਾਂ ਨੂੰ ਕੋਈ ਪੂਰ ਪੈ ਰਿਹਾ ਹੈ ਜਾਂ ਨਹੀਂ ?
  23. ਬੱਚਿਆਂ ਵੱਲੋਂ ਲਿਖੇ ਸਾਹਿਤ ਨੂੰ ਅਖ਼ਬਾਰਾਂ ਵਿੱਚ ਥਾਂ ਮਿਲੇ।
  24. ਜੇ ਅੰਗਰੇਜ਼ੀ ਲਈ ਸਰਕਾਰ ਐਨੀ ਵਚਨਬੱਧ ਹੈ ਤਾਂ ਫਿਰ ਪੰਜਾਬੀ ਬੱਚੇ ਗਲੀ ਗਲੀ ਖੁੱਲ੍ਹੀਆਂ ਦੁਕਾਨਾਂ ਵਿੱਚ ਕਿਉਂ ਆਈਲੈਟਸ ਪੜ੍ਹਨ ਲਈ ਮਜਬੂਰ ਹੋ ਚੁੱਕੇ ਹਨ ?
  25. ਹਰ ਮੰਤਰੀ, ਸਕੱਤਰ, ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ।

ਅੰਤ ਵਿੱਚ ਇਹੀ ਅਰਦਾਸ ਕਰਨਾ ਚਾਹੁੰਦੀ ਹਾਂ ਕਿ ਕਾਸ਼ ਅੱਜ ਕੋਈ ਊਧਮ ਸਿੰਘ ਵਰਗਾ ਵੀਰ ਜਾਗੇ ਤੇ ਆਪਣੀ ਮਾਂ ਬੋਲੀ ਦੇ ਪ੍ਰੇਮ ਦੀ ਗੋਲੀ ਹਰ ਪੰਜਾਬੀ ਦੇ ਸੀਨੇ ਵਿੱਚ ਦਾਗ਼ ਦੇਵੇ। ਕੋਈ ਤਾਂ ਨਿਤਰੇ ਜਿਹੜਾ ਪੰਜਾਬੀ ਬੱਚਿਆਂ ਨੂੰ ਪੰਜਾਬ ਵਿੱਚ ਪੈਂਤੀ ਅੱਖਰੀ ਰਟਾ ਦੇਵੇ।

ਸੋ ਸਾਡੀ ਜਾਤ ਏ ਪੰਜਾਬੀ, ਸਾਡੀ ਪਾਤ ਏ ਪੰਜਾਬੀ, ਸਾਡਾ ਦੀਨ ਈਮਾਨ ਤੇ ਔਕਾਤ ਏ ਪੰਜਾਬੀ, ਕਿਤੇ ਭੁੱਲ ਨਾ ਜਾਇਓ ਪੰਜਾਬੀਓ ! ਗੁਰੂਆਂ ਤੇ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ।

ਸ਼ਾਨ-ਏ-ਸਿੱਖੀ ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ

0

ਸ਼ਾਨ-ਏ-ਸਿੱਖੀ ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ

 ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਸ੍ਰ. ਦੁਲਚਾ ਸਿੰਘ ਜੰਮੂ ਦੇ ਰਾਜਾ ਰਣਜੀਤ ਦਿਓ ਦੀ ਫ਼ੌਜ ਵਿੱਚ ਕੰਮ ਕਰਦਾ ਸੀ। ਉਸ ਦਾ ਪੁੱਤਰ ਰਾਮ ਦਾਤ ਸਿੰਘ ਸੁਕਰਚੱਕੀਆ ਮਿਸਲ ਵਿੱਚ ਮਹਾਂ ਸਿੰਘ ਨਾਲ ਜੰਗ ਲੜਦਾ ਰਿਹਾ। ਰਾਮ ਦਾਤ ਦੇ ਪੁੱਤਰ ਰਾਮ ਸਿੰਘ ਨੇ ਸੰਨ 1798 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਲ ਹੋ ਕੇ ਜੰਗ ਲੜੀ ਤੇ ਸੰਨ 1799 ਵਿੱਚ ਲਾਹੌਰ ਉੱਤੇ ਕਬਜ਼ਾ ਕਰਨ ਵਾਲੀ ਟੁਕੜੀ ਵਿੱਚ ਵੀ ਲੜਿਆ। ਉਸ ਦਾ ਪੁੱਤਰ ਨਿਧਾਨ ਸਿੰਘ ਸੇਵਾਦਾਰ ਵਜੋਂ ਮਹਾਰਾਜੇ ਦੀ ਫ਼ੌਜ ਵਿੱਚ ਸ਼ਾਮਲ ਹੋਇਆ।

ਉਸ ਦੀ ਬਹਾਦਰੀ, ਡੀਲ ਡੌਲ ਅਤੇ ਫੁਰਤੀਲੇਪਨ ਨੂੰ ਵੇਖ ਬੱਬਰ ਸ਼ੇਰ ਹਰੀ ਸਿੰਘ ਨਲੂਏ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਤੇ ਸ੍ਰ. ਸ਼ੇਰ ਸਿੰਘ ਨਾਲ ਸੰਨ 1823 ਵਿੱਚ ਜਹਾਂਗੀਰਾ ਦੀ ਜੰਗ ਵਿੱਚ ਜੌਹਰ ਵਿਖਾਉਣ ਲਈ ਕਿਹਾ। ਉਹ ਜੰਗ ਨਿਧਾਨ ਸਿੰਘ ਦੀ ਬਹਾਦਰੀ ਦੇ ਝੰਡੇ ਗੱਡ ਗਈ।

ਉਦੋਂ ਅਫਗਾਨੀ ਫ਼ੌਜ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਦੁਬਾਰਾ ਹੱਲਾ ਬੋਲਣ ਲਈ ਟੀਹੜੀ ਪਹਾੜੀ ਵੱਲ ਤੁਰ ਪਈ ਸੀ। ਅੱਟਕ ਦੇ ਪੱਛਮ ਵੱਲੋਂ ਤੁਰਦਿਆਂ ਮੁਹੰਮਦ ਆਜ਼ਮ ਖਾਂ, ਜੋ ਅਫ਼ਗਾਨਿਸਤਾਨ ਦਾ ਨਾਜ਼ਮ ਸੀ, ਨੇ ਸਿੱਖਾਂ ਨੂੰ ਢਾਹੁਣ ਲਈ ਨੌਸ਼ਿਹਰਾ ਵੱਲ ਚਾਲੇ ਪਾ ਦਿੱਤੇ।

ਨਲੂਏ ਨੇ ਕੁੱਝ ਗਿਣੇ ਚੁਣੇ ਸਿੰਘਾਂ ਦਾ ਚਾਰਜ ਦੇ ਕੇ ਨਿਧਾਨ ਸਿੰਘ ਅਤੇ ਮਹਾਂ ਸਿੰਘ ਅਕਾਲੀ ਨੂੰ ਉੱਧਰ ਮੋਰਚਾ ਸਾਂਭਣ ਦਾ ਹੁਕਮ ਦਿੱਤਾ। ਵੱਡੀ ਗਿਣਤੀ ਵਿੱਚ ਹੱਲਾ ਬੋਲਣ ਆਏ ਅਫਗਾਨੀਆਂ ਨੇ ਗਿਣੇ ਚੁਣੇ ਸਿੰਘਾਂ ਉੱਤੇ ਗੋਲ਼ੀਆਂ ਤੇ ਤੀਰਾਂ ਦਾ ਮੀਂਹ ਵਹਾ ਦਿੱਤਾ। ਇਸ ਹੱਲੇ ਵਿੱਚ ਫੂਲਾ ਸਿੰਘ ਅਕਾਲੀ ਵੀ ਕਈ ਹੋਰਨਾਂ ਸਮੇਤ ਸ਼ਹੀਦ ਹੋ ਗਏ।         

ਨਿਧਾਨ ਸਿੰਘ ਨੇ ਵੇਖਿਆ ਕਿ ਵੈਰੀ ਪੂਰਾ ਜ਼ੋਰ ਵਿਖਾ ਰਹੇ ਹਨ। ਇਸੇ ਲਈ ਉਸ ਨੇ ਆਪ ਸਭ ਤੋਂ ਅੱਗੇ ਹੋ ਕੇ ਮੈਦਾਨ ਸਾਂਭ ਲਿਆ। ਪੂਰਾ ਗੱਜ ਕੇ ਜੈਕਾਰਾ ਲਾਉਂਦਿਆਂ ਜਿਵੇਂ ਉਹ ਵੈਰੀਆਂ ਉੱਤੇ ਟੁੱਟ ਕੇ ਪਿਆ, ਇੰਜ ਜਾਪਦਾ ਸੀ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਉੱਤੇ ਝਪੱਟਾ ਮਾਰ ਰਿਹਾ ਹੋਵੇ।

ਉਸ ਨੇ ਆਪਣੇ ਸਿਪਾਹੀਆਂ ਦੀ ਸ਼ਹਾਦਤ ਨੂੰ ਰੋਕਣ ਲਈ ਜਿੱਥੇ ਲੋੜ ਪਈ, ਆਪ ਓਹਲੇ ਤੋਂ ਬਾਹਰ ਨਿਕਲ ਕੇ ਕਈ ਦੁਸ਼ਮਨਾਂ ਦੇ ਸਿਰ ਝਟਕਾ ਦਿੱਤੇ ਤੇ ਕਈ ਹੱਥੋਪਾਈ ਕਰ ਮਾਰ ਮੁਕਾਏ। ਅਜਿਹਾ ਕਰਦਿਆਂ ਉਸ ਦੇ ਜਿਸਮ ਦਾ ਇੰਚ-ਇੰਚ ਜ਼ਖ਼ਮੀ ਹੋ ਗਿਆ। ਦੁਸ਼ਮਨਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਇਸ ਲਈ ਸ੍ਰ. ਹਰੀ ਸਿੰਘ ਨਲੂਏ ਕੋਲੋਂ ਗੋਰਖਾ ਤੇ ਨਜੀਬ ਬਟਾਲੀਅਨ ਦੀ ਮੰਗ ਕੀਤੀ ਗਈ, ਜਿਸ ਦੇ ਆਉਣ ਵਿੱਚ ਕਾਫ਼ੀ ਸਮਾਂ ਲੱਗਣਾ ਸੀ। ਇਹ ਸਮਾਂ ਨਿਧਾਨ ਸਿੰਘ ਨੇ ਜਿਸ ਨਿਡਰਤਾ ਅਤੇ ਬਹਾਦਰੀ ਨਾਲ ਲੰਘਾਇਆ ਤੇ ਦੁਸ਼ਮਨਾਂ ਨੂੰ ਇੱਕ ਇੰਚ ਵੀ ਅਗਾਂਹ ਆਉਣ ਤੋਂ ਰੋਕਿਆ, ਉਹ ਬੇਮਿਸਾਲ ਸਾਬਤ ਹੋ ਗਿਆ।

ਜਦੋਂ ਪਿੱਛੋਂ ਹੋਰ ਬਟਾਲੀਅਨ ਪਹੁੰਚੀ ਅਤੇ ਉਨ੍ਹਾਂ ਨਿਧਾਨ ਸਿੰਘ ਦੀ ਹਾਲਤ ਵੇਖੀ ਤਾਂ ਉਹ ਵੀ ਉਸ ਦੀ ਹਿੰਮਤ ਵੇਖ ਦੰਗ ਰਹਿ ਗਏ। ਸਾਥੀਆਂ ਨੇ ਤਾਂ ਕਹਿਣਾ ਹੀ ਸੀ ਪਰ ਦੁਸ਼ਮਨ ਫ਼ੌਜੀ ਵੀ ਕਹਿ ਉੱਠੇ ਕਿ ਖ਼ੌਰੇ ਨਿਧਾਨ ਦੇ ਦੋ ਨਹੀਂ ਪੰਜ ਹੱਥ ਹਨ ਕਿਉਂਕਿ ਜਿਸ ਬਿਜਲੀ ਵਰਗੀ ਤੇਜ਼ੀ ਨਾਲ ਉਹ ਇੱਕ ਨਹੀਂ, ਦੋ ਨਹੀਂ ਬਲਕਿ ਪੰਜ-ਪੰਜ ਦੁਸ਼ਮਨਾਂ ਨੂੰ ਅੱਖ ਦੇ ਫੋਰ ਵਿੱਚ ਇੱਕੋ ਸਮੇਂ ਪਟਕਾ ਕੇ ਮਾਰ ਰਿਹਾ ਸੀ, ਉਹ ਕਿਸੇ ਇੱਕ ਬੰਦੇ ਦਾ ਕੰਮ ਹੋ ਹੀ ਨਹੀਂ ਸਕਦਾ। ਮੌਤ ਦਾ ਭੈਅ ਤਾਂ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ ਛਟਕ ਰਿਹਾ।

ਬੇਖ਼ੌਫ਼ ਨਿਧਾਨ ਨੂੰ ਆਪਣੇ ਵਿੰਨ੍ਹੇ ਹੋਏ ਸਰੀਰ ਦੀ ਪਰਵਾਹ ਹੀ ਨਹੀਂ ਸੀ। ਜ਼ਖ਼ਮਾਂ ਦੀ ਪੀੜ ਉਸ ਨੂੰ ਮਹਿਸੂਸ ਹੀ ਨਹੀਂ ਸੀ ਹੋ ਰਹੀ। ਚੜ੍ਹਦੀ ਕਲਾ ਉਸ ਦੇ ਚਿਹਰੇ ਤੋਂ ਡੁੱਲ-ਡੁੱਲ ਪੈ ਰਹੀ ਸੀ।

ਦੁਸ਼ਮਨਾਂ ਨੇ ਉਸ ਦੇ ਘੋੜੇ ਨੂੰ ਮਾਰ ਮੁਕਾਇਆ ਤਾਂ ਘੇਰੇ ਵਿੱਚ ਫਸ ਜਾਣ ਤੋਂ ਬਾਅਦ ਵੀ ਉਸ ਇਕੱਲੇ ਜਾਂਬਾਜ਼ ਨੇ ਆਪਣੀਆਂ ਤਕੜੀਆਂ ਦੋਨਾਂ ਬਾਂਹਵਾਂ ਵਿੱਚ ਫੜੀਆਂ ਤਲਵਾਰਾਂ ਨਾਲ ਘੇਰਾ ਪਾ ਕੇ ਖੜ੍ਹੇ ਪੰਜ ਉੱਚੇ ਲੰਮੇ ਪਠਾਣ ਉਨ੍ਹਾਂ ਦੇ ਹਥਿਆਰਾਂ ਸਮੇਤ ਘੜੀਸ ਕੇ ਵੱਢ ਸੁੱਟੇ। ਇਹ ਕੌਤਕ ਅੱਖਾਂ ਸਾਹਮਣੇ ਵੇਖ ਕੇ ਵੀ ਕਿਸੇ ਨੂੰ ਇਤਬਾਰ ਨਹੀਂ ਸੀ ਹੋ ਰਿਹਾ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਦੇ ਤਾਂਡਵ ਵਾਂਗ ਘੂਮਾਊਦਾਰ ਵਾਰਾਂ ਨੂੰ ਅੱਖੀਂ ਵੇਖਿਆ ਤਾਂ ਉਨ੍ਹਾਂ ਨਿਧਾਨ ਸਿੰਘ ਨੂੰ ਖ਼ਿਤਾਬ ਬਖ਼ਸ਼ਿਆ-‘ਪੰਜ-ਹੱਥਾ’ ! ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਨੂੰ ਸੀਨੇ ਨਾਲ ਘੁੱਟ ਕੇ ਲਾ ਕੇ ਐਲਾਨ ਕੀਤਾ ਸੀ, ‘‘ਇਹ ਹੈ ਮੇਰਾ ਪੰਜ-ਹੱਥਾ ਸੂਰਮਾ। ਅੱਜ ਇਸ ਨੇ ਖਾਲਸਾਈ ਸ਼ਾਨ ਨੂੰ ਪੰਜ ਗੁਣਾਂ ਵਧਾ ਦਿੱਤਾ ਹੈ। ਇਸ ਨੂੰ ਸਰਕਾਰੀ ਕਾਗਜ਼ਾਂ ਵਿੱਚ ਵੀ ਪੰਜ-ਹੱਥਾ ਹੀ ਮੰਨਿਆ ਜਾਏਗਾ।’’ ਉਸ ਤੋਂ ਬਾਅਦ ਬਹਾਦਰ ਨਿਧਾਨ ਸਿੰਘ ਨੂੰ ‘ਨਿਧਾਨ ਸਿੰਘ ਪੰਜ-ਹੱਥਾ’ ਕਹਿ ਕੇ ਬੁਲਾਇਆ ਜਾਣ ਲੱਗ ਪਿਆ।

ਜਰਨੈਲ ਨਿਧਾਨ ਸਿੰਘ ਪੰਜ-ਹੱਥਾ ਨੂੰ ਸ਼ੇਰ-ਏ-ਪੰਜਾਬ ਹਮੇਸ਼ਾ ਹੀ ਉਸ ਸਮੇਂ ਨਾਲ ਰੱਖਦੇ ਸਨ, ਜਦੋਂ ਕੋਈ ਬਾਹਰੀ ਮੁਲਕ ਦੇ ਨੁਮਾਇੰਦੇ ਜਾਂ ਰਾਜੇ ਮਿਲਣ ਆਉਂਦੇ। ਉਨ੍ਹਾਂ ਨੂੰ ਨਿਧਾਨ ਸਿੰਘ ਦੇ ਸਰੀਰ ਦੇ ਫੱਟ ਵਿਖਾਏ ਜਾਂਦੇ ਤਾਂ ਜੋ ਉਹ ਯਾਦ ਰੱਖਣ ਕਿ ਸਿੱਖ ਰਾਜ ਦੇ ਜੋਧੇ ਕਿਹੋ ਜਿਹੇ ਹੁੰਦੇ ਹਨ।

ਉਸ ਬਾਰੇ ਮਸ਼ਹੂਰ ਸੀ ਕਿ ਅਜਿਹਾ ਤਾਕਤਵਰ ਤੇ ਜਾਂਬਾਜ਼ ਹਜ਼ਾਰਾਂ ਸਾਲਾਂ ’ਚ ਇੱਕ ਹੀ ਪੈਦਾ ਹੁੰਦਾ ਹੈ। ਨਿਧਾਨ ਸਿੰਘ ਨੂੰ ਪੁੱਛੇ ਜਾਣ ਉੱਤੇ ਉਸ ਦਾ ਸਦਾ ਇੱਕ ਹੀ ਜਵਾਬ ਹੁੰਦਾ ਕਿ ਉਸ ਦੀ ਇਹ ਤਾਕਤ ਸਿਰਫ਼ ਸਰੀਰਕ ਨਹੀਂ, ਮਾਨਸਿਕ ਬੁਲੰਦੀ ਵੀ ਨਾਲ ਹੀ ਸ਼ਾਮਲ ਹੈ। ਇਹ ਮਾਨਸਿਕ ਤਾਕਤ ਉਸ ਨੂੰ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੇ ਇਨਕਲਾਬੀ ਜੈਕਾਰੇ ਰਾਹੀਂ ਸਦਾ ਹਾਸਲ ਹੁੰਦੀ ਰਹਿੰਦੀ ਹੈ।

ਪੰਜ-ਪੰਜ ਪਠਾਣਾਂ ਨੂੰ ਉਨ੍ਹਾਂ ਦੇ ਹਥਿਆਰਾਂ ਸਮੇਤ ਇੱਕੋ ਸਮੇਂ ਕਬਜ਼ੇ ਵਿੱਚ ਇਕੱਲੇ ਬੰਦੇ ਵੱਲੋਂ ਲੈ ਲੈਣਾ, ਕੋਈ ਖ਼ਾਲਾ ਜੀ ਦਾ ਘਰ ਨਹੀਂ ਹੁੰਦਾ। ਆਮ ਬੰਦਾ ਅਜਿਹਾ ਸੋਚ ਵੀ ਨਹੀਂ ਸਕਦਾ।

ਹਰ ਜੰਗ ਵਿੱਚ ਨਿਧਾਨ ਸਿੰਘ ਪੰਜ-ਹੱਥਾ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਤੇ ਸਭ ਤੋਂ ਅਖ਼ੀਰ ਵਿੱਚ ਦੁਸ਼ਮਨਾਂ ਨੂੰ ਮਾਰ ਮੁਕਾ ਕੇ ਹੀ ਵਾਪਸ ਮੁੜਦਾ।  ਉਸ ਦਾ ਸਰੀਰ ਹਰ ਜੰਗ ਵਿੱਚ ਵਿੰਨਿਆ ਜਾਂਦਾ ਪਰ ਉਸ ਨੇ ਕਦੇ ਪਰਵਾਹ ਨਹੀਂ ਕੀਤੀ। ਜੰਗ ਵਿਚਲੇ ਮਿਲੇ ਜ਼ਖ਼ਮਾਂ ਨੂੰ ਉਹ ਟਰਾਫੀਆਂ ਗਿਣਦਾ ਸੀ।

ਸਰੀਰ ਦੇ ਹਰ ਇੰਚ-ਇੰਚ ਉੱਤੇ ਲੱਗੇ ਬਹਾਦਰੀ ਦੇ ਜ਼ਖ਼ਮ, ਜੋ ਡੂੰਘੇ ਨਿਸ਼ਾਨ ਛੱਡ ਗਏ ਸਨ, ਉਨ੍ਹਾਂ ਸਦਕਾ ਕਈ ਜਣੇ ਉਸ ਨੂੰ ਟਰਾਫੀਆਂ ਵਾਲਾ ਬੱਬਰ ਸ਼ੇਰ ਕਹਿੰਦੇ ਸਨ ! ਇਨ੍ਹਾਂ ਜੰਗੀ ਟਰਾਫੀਆਂ ਨੂੰ ਉਹ ਬੜੇ ਫ਼ਖ਼ਰ ਨਾਲ ਹਰ ਕਿਸੇ ਨੂੰ ਵਿਖਾਉਂਦਾ ਸੀ।

ਇੱਕ ਵਾਰ ਸ਼ੇਰ-ਏ-ਪੰਜਾਬ ਨੂੰ ਗਵਰਨਰ ਜਨਰਲ ਲਾਹੌਰ ਮਿਲਣ ਆਇਆ ਤਾਂ ਉਸ ਨੇ ਨਿਧਾਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਉਸ ਨੇ ਨਿਧਾਨ ਸਿੰਘ ਨੂੰ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਇਸ ਦੇ ਤਾਂ ਦੋ ਹੀ ਹੱਥ ਹਨ। ਇਸ ਨੂੰ ਪੰਜ-ਹੱਥਾ ਕਿਉਂ ਕਿਹਾ ਜਾਂਦਾ ਹੈ ?

ਇਸ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਹੱਸ ਕੇ ਕਿਹਾ, ‘‘ਸ਼ੁਕਰ ਕਰ ਤੈਨੂੰ ਇਸ ਦੇ ਪੰਜ ਹੱਥ ਵੇਖਣ ਦਾ ਮੌਕਾ ਨਹੀਂ ਮਿਲਿਆ। ਜੇ ਇਸ ਨੇ ਵਿਖਾ ਦਿੱਤੇ ਤਾਂ ਤੂੰ ਦੁਨੀਆ ਵੇਖਣ ਜੋਗਾ ਹੀ ਨਹੀਂ ਰਹਿਣਾ। ਇਹ ਸੂਰਮਾ ਤਾਂ ਹਾਥੀਆਂ ਦੀਆਂ ਹਿੱਕਾਂ ਵੀ ਇੱਕੋ ਹੱਥ ਨਾਲ ਚੀਰ ਦਿੰਦਾ ਹੈ। ਇਹੋ ਜਿਹੇ ਜੋਧਿਆਂ ਦੀਆਂ ਹਿੱਕਾਂ ਉੱਤੇ ਹੀ ਖਾਲਸਾ ਰਾਜ ਟਿਕਿਆ ਹੈ। ਜਦ ਤੱਕ ਇਹੋ ਜਿਹੇ ਸਿਰੜ ਸਿਰ ਖਾਲਸਾ ਰਾਜ ਵਿੱਚ ਹਨ, ਕਿਸੇ ਵੈਰੀ ਦੀ ਅੱਖ ਇਸ ਪਾਸੇ ਝਾਕ ਵੀ ਨਹੀਂ ਸਕਣ ਲੱਗੀ।’’

ਨਿਧਾਨ ਸਿੰਘ ਨੂੰ ‘ਗੁੱਡਵਿੱਲ ਮਿਸ਼ਨ’ ਤਹਿਤ ਸ਼ਿਮਲੇ ਵਿੱਚ ਸੰਨ 1831 ਵਿੱਚ ਲੌਰਡ ਵਿਲੀਅਮ ਬੈਨਟਿੰਗ ਨਾਲ ਮੁਲਾਕਾਤ ਕਰਨ ਵੀ ਬਤੌਰ ਮੈਂਬਰ ਭੇਜਿਆ ਗਿਆ। ਸੰਨ 1834 ਵਿਚ ਉਹ ਕੰਵਰ ਨੌਨਿਹਾਲ ਸਿੰਘ, ਸ੍ਰ. ਹਰੀ ਸਿੰਘ ਨਲੂਆ ਤੇ ਜਨਰਲ ਵੈਨਚੂਰਾ ਨਾਲ ਪੇਸ਼ਾਵਰ ਵੀ ਗਿਆ। ਪੇਸ਼ਾਵਰ ਉੱਤੇ ਸਿੰਘਾਂ ਦੇ ਕਬਜ਼ੇ ਤੋਂ ਬਾਅਦ ਨਿਧਾਨ ਸਿੰਘ ਪੰਜ-ਹੱਥਾ ਨੂੰ ਸ੍ਰ. ਹਰੀ ਸਿੰਘ ਨਲੂਏ ਨੇ ਆਪਣੇ ਨਾਲ ਹੀ ਰੱਖਿਆ। ਫਿਰ ਸੰਨ 1837 ਵਿੱਚ ਜਮਰੂਦ ਦੀ ਜੰਗ ਵਿੱਚ ਵੀ ‘ਪੰਜ-ਹੱਥਾ’ ਦੇ ਬਾਕਮਾਲ ਜੌਹਰ ਵੇਖਣ ਨੂੰ ਮਿਲੇ।

ਸੰਨ 1839 ਦੇ ਮਈ ਵਿੱਚ ਪੰਜ-ਹੱਥਾ ਬੇਮਿਸਾਲ ਜੋਧਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੇ ਤੁਰ ਜਾਣ ਤੋਂ ਬਾਅਦ ਵੀ ਇੱਕ ਸਦੀ ਤੱਕ ਉਸ ਨਿਆਰੇ ਸੰਤ ਸਿਪਾਹੀ ਦੀ ਬਹਾਦਰੀ ਦੇ ਕਿੱਸੇ ਮਾਵਾਂ ਆਪਣੇ ਪੁੱਤਰਾਂ ਨੂੰ ਸੁਣਾਉਂਦੀਆ ਰਹੀਆਂ। ਉਨ੍ਹਾਂ ਕਿੱਸਿਆਂ ਵਿੱਚ ਇਹ ਕਿੱਸਾ ਵੀ ਸ਼ਾਮਲ ਕੀਤਾ ਜਾਂਦਾ ਸੀ ‘ਅਫ਼ਗਾਨਾਂ ਦਾ ਬਹੁਤ ਬਹਾਦਰ ਜਰਨੈਲ ਖ਼ਾਨ ਮੁਹੰਮਦ ਸੰਨ 1823 ਦੀ ਲੜਾਈ ਵਿੱਚ ਸ਼ਾਮਲ ਸੀ। ਉਸ ਦੀ ਚਰਚਾ ਪੂਰੇ ਅਫ਼ਗਾਨਿਸਤਾਨ ਵਿੱਚ ਸੀ ਕਿ ਉਸ ਅੱਗੇ ਖੜ੍ਹਾ ਹੋਣ ਵਾਲਾ ਸੂਰਮਾ ਹਾਲੇ ਤੱਕ ਜੰਮਿਆ ਹੀ ਨਹੀਂ। ਉਸ ਦਾ ਦਬਦਬਾ ਏਨਾ ਸੀ ਕਿ ਕਿਸੇ ਅਫ਼ਗਾਨ ਫ਼ੌਜੀ ਦਾ ਉਸ ਦੇ ਚਿਹਰੇ ਵੱਲ ਵੇਖਣ ਦਾ ਹੀਆ ਨਹੀਂ ਸੀ ਪੈਂਦਾ। ਉਸ ਜੰਗ ਵਿੱਚ ਇੱਕ ਮੌਕੇ ਨਿਧਾਨ ਸਿੰਘ ਤੇ ਖ਼ਾਨ ਮੁਹੰਮਦ ਆਹਮੋ ਸਾਹਮਣੇ ਹੋ ਗਏ। ਦੋਨਾਂ ਸੂਰਮਿਆਂ ਦੀ ਤੇਗ਼ ਦੇ ਜੌਹਰ ਵੇਖਣ ਲਈ ਬਾਕੀ ਫ਼ੌਜੀ ਸਾਹ ਰੋਕ ਕੇ ਖਲੋ ਗਏ। ਭਲਾ ਕਿੰਨੀ ਦੇਰ ਪੰਜ-ਹੱਥੇ ਅੱਗੇ ਦੋ ਹੱਥਾਂ ਵਾਲਾ ਟਿਕਦਾ ? ਨਿਧਾਨ ਸਿੰਘ ਦੀ ਤੇਗ਼ ਖ਼ਾਨ ਮੁਹੰਮਦ ਦੇ ਸੀਨੇ ਨੂੰ ਚੀਰ ਗਈ ਤੇ ਉਹ ਠਾਹ ਕਰ ਕੇ ਜ਼ਮੀਨ ਉੱਤੇ ਡਿੱਗ ਪਿਆ। ਪੂਰੀ ਅਫਗਾਨੀ ਫ਼ੌਜ ਹੀ ਇਹ ਦ੍ਰਿਸ਼ ਨੂੰ ਵੇਖ ਕੇ ਹਿੰਮਤ ਛੱਡ ਗਈ ਸੀ।’

ਹੁਣ ਵੀ ਹਰ ਸਾਲ ਮਈ ਦਾ ਮਹੀਨਾ ਆਉਂਦਾ ਹੈ ਪਰ ਅਫ਼ਸੋਸ ਕਿ ਇਸ ਬੇਮਸਾਲ ਜੰਗੀ ਟਰਾਫੀਆਂ ਵਾਲੇ ਪੰਜ-ਹੱਥੇ ਜੋਧੇ ਨੂੰ ਕੋਈ ਯਾਦ ਨਹੀਂ ਕਰਦਾ। ਚਾਰ ਪੁਸ਼ਤਾਂ ਤੱਕ ਜੰਗ ਵਿੱਚ ਹਿੱਸਾ ਲੈਣ ਵਾਲੇ ਟੱਬਰ ਨੂੰ ਇਤਿਹਾਸ ਦੇ ਪੰਨਿਆਂ ਨੇ ਤਾਂ ਜ਼ਿੰਦਾ ਰੱਖਿਆ ਹੈ ਪਰ ਅੱਜ ਦੇ ਵਿਖਾਵਾ ਕਰਨ ਵਾਲੇ ਸਮਾਜ ਨੇ ਉੱਕਾ ਹੀ ਵਿਸਾਰ ਦਿੱਤਾ ਹੈ।

ਇਤਿਹਾਸ ਨੂੰ ਜ਼ਿੰਦਾ ਰੱਖਣ ਨਾਲ ਹੀ ਅਸੀਂ ਕੌਮ ਦੇ ਲਹੂ ਨੂੰ ਗਰਮਾ ਸਕਦੇ ਹਾਂ ਅਤੇ ਉਨ੍ਹਾਂ ਦੇ ਵਾਰਸ ਅਖਵਾਉਣ ਦਾ ਮਾਣ ਹਾਸਲ ਕਰ ਸਕਦੇ ਹਾਂ। ਅੱਜ ਦੇ ਸਮੇਂ ਦੀ ਲੋੜ ਹੈ ਕਿ ਆਪਣੇ ਨੌਜਵਾਨਾਂ ਨੂੰ ਸੂਰਮੇ ਪੰਜ-ਹੱਥੇ ਨਿਧਾਨ ਸਿੰਘ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹੀਏ ਤੇ ਉਸ ਦੀ ਯਾਦਗਾਰ ਬਣਾ ਕੇ ਰਹਿੰਦੀ ਦੁਨੀਆ ਤੱਕ ਉਸ ਨੂੰ ਅਮਰ ਕਰ ਦੇਈਏ।

ਇਹੀ ਢੰਗ ਹੈ ਪੂਰੀ ਦੁਨੀਆ ਨੂੰ ਦੱਸਣ ਦਾ ਕਿ ਕਿਹੋ ਜਿਹੇ ਮਹਾਨ ਜੋਧਿਆਂ ਨੇ ਆਪਣੇ ਸਿਰਾਂ ਉੱਤੇ ਖਾਲਸਾ ਰਾਜ ਸਥਾਪਤ ਕੀਤਾ ਸੀ, ਜਿਸ ਨੇ ਚੀਨ ਵਰਗੇ ਮੁਲਕ ਨੂੰ ਵੀ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ ਸੀ।

ਬੁੱਧ ਧਰਮ ਦੇ ਗ੍ਰੰਥ ਅਤੇ ਉਨ੍ਹਾਂ ਵਿਚਲੀਆਂ ਸਿੱਖਿਆਵਾਂ ’ਤੇ ਸੰਖੇਪ ਝਾਤ

0

ਬੁੱਧ ਧਰਮ ਦੇ ਗ੍ਰੰਥ ਅਤੇ ਉਨ੍ਹਾਂ ਵਿਚਲੀਆਂ ਸਿੱਖਿਆਵਾਂ ’ਤੇ ਸੰਖੇਪ ਝਾਤ

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-78885-52052

ਜਿਸ ਵਕਤ ਭਾਰਤ ਵਿੱਚ ਵੇਦਕ ਧਰਮ ਦਾ ਬੋਲ-ਬਾਲਾ ਸੀ ਤਾਂ ਉਸ ਵਕਤ ਭਾਰਤ ਵਿੱਚ ਕੁੱਝ ਨਵੀਨ ਧਾਰਮਿਕ ਮੁਹਾਂਦਰੇ ਵਾਲੀਆਂ ਵਿਚਾਰਧਾਰਾਵਾਂ ਵੀ ਉਤਪੰਨ ਹੋ ਰਹੀਆਂ ਸਨ। ਇਨ੍ਹਾਂ ਵਿਚਾਰਧਾਰਾਵਾਂ ਨਾਲ ਸੰਬੰਧਿਤ ਕੁਝ ਵਿਚਾਰਵਾਨ ਤਾਂ ਵੇਦਕ ਧਰਮ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਸਨ, ਪਰ ਕੁਝ ਕੁ ਵਿਚਾਰਧਾਰਾਵਾਂ ਆਜ਼ਾਦਾਨਾ ਢੰਗ-ਤਰੀਕੇ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਕੋਈ ਸੁਖਾਵਾਂ ਅਤੇ ਸਾਰਥਿਕ ਹੱਲ ਕਰਨਾ ਲੋਚਦੇ ਸਨ। ਇਨ੍ਹਾਂ ਵਿਚਾਰਧਾਰਾਵਾਂ ਵਿੱਚ ਹੀ ਸ਼ਾਮਲ ਹੈ ‘ਮਹਾਤਮਾ ਬੁੱਧ ਦੀ ਵਿਚਾਰਧਾਰਾ’। ਇਹ ਵਿਚਾਰਧਾਰਾ ਬੁੱਧ ਮੱਤ ਦੇ ਨਾਂ ਨਾਲ ਪਿਛਲੇ 2500 ਸਾਲ ਤੋਂ ਪ੍ਰਚਲਿਤ ਚਲੀ ਆ ਰਹੀ ਹੈ, ਜੋ ਵੱਖ-ਵੱਖ ਬੋਧੀ ਗ੍ਰੰਥਾਂ ’ਚੋਂ ਪੜ੍ਹਨ ਨੂੰ ਮਿਲਦੀ ਹੈ।

ਬੁੱਧ ਧਰਮ ਦੇ ਤਿੰਨ ਪ੍ਰਮੁੱਖ ਗ੍ਰੰਥ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਆਮ ਤੌਰ ’ਤੇ ‘ਪਿਟਕ’ ਸ਼ਬਦ ਟੋਕਰੀ ਲਈ ਵਰਤਿਆ ਜਾਂਦਾ ਹੈ ਪਰ ਬੋਧੀਆਂ ਵੱਲੋਂ ਇਸ ਦੀ ਵਰਤੋਂ ਗ੍ਰੰਥ ਦੇ ਭਾਗ ਵਜੋਂ ਕੀਤੀ ਗਈ ਹੈ। ਤ੍ਰਿਪਿਟਕ ਵਿੱਚ ਹੇਠਲੇ ਤਿੰਨ ਬੋਧੀ ਗ੍ਰੰਥ ਸ਼ਾਮਲ ਹਨ :

(). ਸੁਤ ਪਿਟਕ : ਇਹ ਬੁੱਧ ਧਰਮ ਦਾ ਪਲੇਠਾ ਗ੍ਰੰਥ ਹੈ। ਪਲੇਠਾ ਹੋਣ ਕਰਕੇ ਬੋਧੀ ਭਾਈਚਾਰੇ ਵਿੱਚ ਇਸ ਗ੍ਰੰਥ ਦਾ ਬੜਾ ਅਹਿਮ ਸਥਾਨ ਹੈ। ਬੁੱਧ ਧਰਮ ਦੇ ਬਾਕੀ ਗ੍ਰੰਥਾਂ ’ਚ ਇਸ ਗ੍ਰੰਥ ਦੀ ਵਿਚਾਰਧਾਰਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ‘ਸੁਤ ਪਿਟਕ’ ਗ੍ਰੰਥ, ਭਿਖਸ਼ੂਆਂ ਦੇ ਰੋਜ਼ਾਨਾ ਜੀਵਨ ਅਤੇ ਸੰਘ ਦੀ ਮਾਣ-ਮਰਯਾਦਾ ਦੀ ਵਿਆਖਿਆ ਕਰਦਾ ਹੈ। ਮਹਾਤਮਾ ਬੁੱਧ ਦੀ ਗਿਆਨ ਪ੍ਰਾਪਤੀ ਤੋਂ ਬਾਅਦ ਦੇ ਸਮੇਂ ਦੀਆਂ ਕਈ ਧਾਰਮਕ ਅਤੇ ਅਧਿਆਤਮਿਕ ਘਟਨਾਵਾਂ ਇਸ ਗ੍ਰੰਥ ਵਿੱਚ ਦਰਜ ਹਨ। ਇਨ੍ਹਾਂ ਤੋਂ ਧਰਮ ਦੀ ਬੋਧਿਕਤਾ ਤੇ ਫ਼ਿਲਾਸਫ਼ੀ ਦਾ ਪ੍ਰਗਟਾਵਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਮਹਾਤਮਾ ਬੁੱਧ ਦੀਆਂ ਜੀਵਨ ਯਾਤਰਾਵਾਂ ਦਾ ਵੀ ਵਿਸਥਾਰ ਸਹਿਤ ਵਰਣਨ ਹੈ। ਇਸ ’ਚੋਂ ਉਸ ਵਕਤ ਦੀ ਸਮਾਜਿਕ, ਧਾਰਮਕ, ਰਾਜਨੀਤਕ, ਇਤਿਹਾਸਕ ਅਤੇ ਭੂਗੋਲਿਕ ਸਥਿਤੀ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ। ਇਸ ਗ੍ਰੰਥ ਨੂੰ ਪੰਜ ਨਿਕਾਯਾਂ (ਹਿੱਸਿਆਂ) ’ਚ ਵੰਡਿਆ ਗਿਆ ਹੈ : 1. ਦਿਘ ਨਿਕਾਯ 2. ਮੱਝਿਮ ਨਿਕਾਯ 3. ਸੰਯੁਤ ਨਿਕਾਯ 4. ਅੰਗੁਤਰ ਨਿਕਾਯ 5. ਖੁੱਦਕ ਨਿਕਾਯ।  ‘ਖੁੱਦਕ ਨਿਕਾਯ’ ਵਿੱਚ ਸਵਾ ਦਰਜਨ ਦੇ ਕਰੀਬ ਕਿਤਾਬਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਬੇਰ ਗਾਥਾ, ਧਮਪਦ ਅਤੇ ਜਾਤਕ ਕਹਾਣੀਆਂ ਵਾਲੀਆਂ ਚਰਚਿਤ ਕਿਤਾਬਾਂ ਵੀ ਹਨ।

ਬੇਰ ਗਾਥਾ ਵਿੱਚ ਭਿਖਸ਼ੂਆਂ ਦੇ ਰੂਹਾਨੀ ਜੀਵਨ ਦੀਆਂ ਕਥਾਵਾਂ ਅੰਕਿਤ ਹਨ। ਇਨ੍ਹਾਂ ਦੀ ਸਿਰਜਣਾ ਬੁੱਧ ਦੇ ਸ਼ਗਿਰਦਾਂ ਦੁਆਰਾ ਕੀਤੀ ਮੰਨੀ ਜਾਂਦੀ ਹੈ।

ਬੋਧੀ ਗੀਤਾ ਕਰਕੇ ਜਾਣੀ ਜਾਂਦੀ ‘ਧਮਪਦ’; ਬੁੱਧ ਧਰਮ ਦੀ ਇਕ ਅਜਿਹੀ ਮਹੱਤਵ ਪੂਰਨ ਪੁਸਤਕ ਹੈ, ਜਿਸ ਵਿੱਚ ਬੋਧੀਆਂ ਲਈ ਧਾਰਮਕ ਤੇ ਸਦਾਚਾਰਕ ਨਿਯਮਾਂ ਦਾ ਵਿਖਿਆਨ ਕੀਤਾ ਗਿਆ ਹੈ। ਇਸ ਪੁਸਤਕ ਦੇ 26 ਅਧਿਆਏ ਹਨ, ਜਿਨ੍ਹਾਂ ’ਚ 423 ਗਾਥਾਵਾਂ ਦਰਜ ਹਨ।

ਜਾਤਕ’; ਇਹ ਬੁੱਧ ਧਰਮ ਦੇ ਪੂਰਵ ਜਨਮ ਨਾਲ ਸੰਬੰਧਿਤ ਕਹਾਣੀਆਂ ਦਾ ਸੰਗ੍ਰਿਹ ਹੈ। ਇਸ ਵਿੱਚ ਕੁੱਲ 547 ਕਥਾਵਾਂ ਹਨ, ਜਿਨ੍ਹਾਂ ਵਿੱਚ ਚੰਗੇ ਗੁਣਾਂ ਨੂੰ ਸਲਾਹਿਆ ਗਿਆ ਹੈ। ਇਸ ਯੁਕਤੀ ਤੋਂ ਪ੍ਰੇਰਿਤ ਹੋ ਕੇ ਸਧਾਰਨ ਵਿਅਕਤੀ ਸੱਚ ਦਾ ਪਾਂਧੀ ਬਣਨ ਵੱਲ ਰੁਚਿਤ ਹੁੰਦਾ, ਮੰਨਿਆ ਗਿਆ ਹੈ। ਇਹ ਪੁਸਤਕ ਅਧਿਆਤਮਿਕ ਵਿਕਾਸ ਕਾਰਨ ਮਨੁੱਖੀ ਜੀਵਨ ਦਾ ਅੰਤਮ ਟੀਚਾ ਹਾਸਲ ਕਰਨ ’ਤੇ ਪ੍ਰਕਾਸ਼ ਪਾਉਂਦੀ ਹੈ।

(). ਵਿਨੈ ਪਿਟਕ : ਇਹ ਬੁੱਧ ਧਰਮ ਦੀ ਵਿਚਾਰਧਾਰਾ ਦਾ ਦੂਸਰਾ ਵੱਡਾ ਗ੍ਰੰਥ ਹੈ, ਜਿਸ ਵਿੱਚ ਪਹਿਲੀਆਂ ਦੋ ਸੰਗੀਤੀਆਂ (ਮਹਾਂਸਭਾਵਾਂ) ਬਾਰੇ ਇਤਿਹਾਸਕ ਵਾਕਫ਼ੀਅਤ ਹਾਸਲ ਹੋਣ ਦੇ ਨਾਲ-ਨਾਲ ਸੰਘ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਹੈ। ਪਾਲੀ ਭਾਸ਼ਾ ਵਿੱਚ ਲਿਖੇ ਗਏ ਇਸ ਗ੍ਰੰਥ ’ਚ ਨਿਯਮਾਂ ਦੀ ਵਿਆਖਿਆ ਦਾ ਆਧਾਰ ਮਹਾਤਮਾ ਬੁੱਧ ਦੇ ਉਪਦੇਸ਼ਾਂ ਅਤੇ ਆਦਰਸ਼ਾਂ ਨੂੰ ਬਣਾਇਆ ਗਿਆ ਹੈ।  ਇਸ ਗ੍ਰੰਥ ਵਿੱਚ ਚਾਰ ਪੁਸਤਕਾਂ ਸ਼ਾਮਲ ਹਨ :

ਪਾਤੀਮੋਖ– ਇਸ ਪੁਸਤਕ ਨੂੰ ਵਿਨੈ ਪਿਟਕ ਦਾ ਸਾਰ ਮੰਨਿਆ ਜਾਂਦਾ ਹੈ। ਇਸ ਵਿੱਚ ਅਜਿਹੇ ਬਚਨ ਅਤੇ ਸਦਾਚਾਰਕ ਨਿਯਮ ਹਨ, ਜੋ ਸਾਧਕ ਦੀ ਮੁਕਤੀ ਦਾ ਸਬੱਬ ਬਣਦੇ, ਮੰਨੇ ਗਏ। ਇਸ ਪੁਸਤਕ ਦੇ ਦੋ ਭਾਗ ਕੀਤੇ ਗਏ ਹਨ, ਜਿਨ੍ਹਾਂ ਦੇ ਨਾਂ ‘ਭਿਖਸ਼ੂ ਵਿਭੰਗ’ ਅਤੇ ‘ਭਿਖਸ਼ੁਣੀ ਵਿਭੰਗ’ ਹਨ। ਇਨ੍ਹਾਂ ਵਿੱਚ ਭਿਖਸ਼ੂਆਂ ਦੇ ਪਹਿਰਾਵੇ, ਦਵਾਈਆਂ ਅਤੇ ਸਦਾਚਾਰਕ ਨਿਯਮ ਦਰਜ ਹਨ।

ਮਹਾਵਗ– ਇਸ ਕਿਤਾਬ ਦੇ 10 ਸਕੰਧ ਹਨ, ਜਿਨ੍ਹਾਂ ’ਚ ਭਿਖਸ਼ੂਆਂ ਦੁਆਰਾ ਅਪਣਾਈ ਜਾਣ ਵਾਲੀ ਨਿੱਤ ਦੀ ਜੀਵਨ ਜਾਚ ਬਾਬਤ ਵਿਸਥਾਰ ਪੂਰਵਕ ਵਰਣਨ ਹੈ। ਬਰਸਾਤ ਦੇ ਮੌਸਮ ਦੌਰਾਨ ਉਨ੍ਹਾਂ ਨੇ ਕਿਸ ਤਰ੍ਹਾਂ ਰਹਿਣਾ ਹੈ, ਕਿਹੜੀਆਂ ਦਵਾਈਆਂ ਦੀ ਵਰਤੋਂ ਕਰਨੀ ਹੈ ਅਤੇ ਆਉਣ ਜਾਣ ਸਮੇਂ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ ਆਦਿਕ।

ਚੁਲਵਗਇਹ ਪੁਸਤਕ ਵੀ ਵਿਨੈ ਪਿਟਕ ਦਾ ਭਾਗ ਹੈ। ਇਸ ਦੇ 12 ਸਕੰਧ ਹਨ। ਇਸ ਪੁਸਤਕ ਵਿੱਚ ਮਹਾਤਮਾ ਬੁੱਧ ਦੇ ਔਰਤਾਂ ਨੂੰ ਸੰਘ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਪ੍ਰੋੜ੍ਹਤਾ ਕੀਤੀ ਗਈ ਹੈ।

(). ਅਭਿਧਮ ਪਿਟਕ : ਪਾਲੀ ਭਾਸ਼ਾ ਵਿੱਚ ‘ਧਮ’ ਸ਼ਬਦ ਦਾ ਅਰਥ ‘ਧਰਮ’ ਹੈ ਕਿਉਂਕਿ ਇਸ ਭਾਸ਼ਾ ਵਿੱਚ ‘ਰ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਅਭਿਧਮ ਦਾ ਅਰਥ ਵੀ ਅਭਿਧਰਮ ਹੈ। ਜਿਸ ਤੋਂ ਭਾਵ ਹੈ ਉੱਚ ਪਾਏ ਦੀਆਂ ਸਿੱਖਿਆਵਾਂ। ਇਨ੍ਹਾਂ ਸਿਖਿਆਵਾਂ ਲਈ ਇਸ ਗ੍ਰੰਥ ’ਚ ਸੱਤ ਪੁਸਤਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਮ ਹਨ ‘ਧਮਸੰਗਨੀ, ਵਿਭੰਗ, ਧਾਤੂਕਥਾ, ਪੁਗਲ-ਪਣਤਿ, ਕਥਾਵਥੂ, ਯਮਕ ਅਤੇ ਪੱਠਾਨ’।

ਧਮਸੰਗਨੀ– ਇਸ ਪੁਸਤਕ ਦਾ ਸੰਬੰਧ ਮਨੋਵਿਗਿਆਨਕ ਵਿਸ਼ੇ ਨਾਲ ਹੈ, ਜਿਸ ਵਿੱਚ ਹਰੇਕ ਪਦਾਰਥ ਨੂੰ ਉਸ ਦੇ ਸੁਭਾਅ ਮੁਤਾਬਕ ਸਮਝਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਮਨ ਦੀਆਂ ਅਵਸਥਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਹੈ।

ਕਥਾਵਥੂ–  ਬੁੱਧ ਦੀ ਵਿਚਾਰਧਾਰਾ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਮਹਾਂਸਭਾਵਾਂ ਦਾ ਜ਼ਿਕਰ ਆਉਂਦਾ ਹੈ। ਤੀਜੀ ਮਹਾਂਸਭਾ ਵਿੱਚ ਜੋ ਵਿਚਾਰ ਹੋਈ ਉਹ ‘ਕਥਾਵਥੂ’ ਪੁਸਤਕ ’ਚ ਦਰਜ ਹੈ। ਇਸ ਪੁਸਤਕ ਦੇ 22 ਚੈਪਟਰ ਹਨ, ਜਿਹੜੇ ਬੁੱਧ ਧਰਮ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਂਦੇ ਹਨ। ਇਨ੍ਹਾਂ ਦੋ ਪੁਸਤਕਾਂ ਵਾਂਗ ਹੀ ਬਾਕੀ ਪੰਜ ਪੁਸਤਕਾਂ (ਵਿਭੰਗ, ਧਾਤੂਕਥਾ, ਪੁਗਲ-ਪਣਤਿ, ਯਮਕ ਅਤੇ ਪੱਠਾਨ) ਬੱੁਧ ਧਰਮ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਸੋ ਮਹਾਤਮਾ ਬੁੱਧ ਦੁਆਰਾ ਚਲਾਇਆ ਗਿਆ ਬੁੱਧ ਧਰਮ; ਸਨਾਤਨੀ ਹਿੰਦੂ ਧਰਮ ਨਾਲੋਂ ਸਿਧਾਂਤਿਕ ਪੱਖੋਂ ਕਾਫ਼ੀ ਭਿੰਨ ਹੈ। ਇਹ ਕਿਸੇ ਸੁਰਗ ਨਰਕ, ਮੂਰਤੀ ਪੂਜਾ ਜਾਂ ਆਵਾਗਮਣ ਆਦਿ ਨੂੰ ਨਹੀਂ ਮੰਨਦਾ ਜਦਕਿ ਇਹ ਸਭ ਕੁੱਝ ਹਿੰਦੂ ਧਰਮ ਦਾ ਆਧਾਰ ਹੈ। ਗੁਰਬਾਣੀ ਨਾਲ ਬੁੱਧ ਧਰਮ ਦੀ ਵਿਚਾਰਧਾਰਾ ਨੂੰ ਵਾਚੀਏ ਤਾਂ ਗੁਰਬਾਣੀ ਨਿਰਾਕਾਰ ਦੇ ਵਜੂਦ ਨੂੰ ਮੰਨਦੀ ਹੈ। ਉਸ ਦੇ ਹੁਕਮ ’ਚ ਚੱਲਣ ਅਤੇ ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਨੂੰ ਆਪਣਾ ਸੁਭਾਗ ਸਮਝਦੀ ਹੈ, ਪਰ ਬੁੱਧ ਧਰਮ; ਗੁਰਬਾਣੀ ਦੇ ਇਨ੍ਹਾਂ ਪੱਖਾਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ। ਬੁੱਧ ਧਰਮ ’ਚ ਮਨ ਦੀ ਪਵਿੱਤਰਤਾ ਹੀ ਰੱਬ ਹੈ। ਰੱਬ ਨਾਲ ਮਿਲਾਪ ਹੈ।

ਹਿੰਦੂ ਧਰਮ ਦੇ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਸੁਤੰਤਰ ਹੋਣ ਕਾਰਨ ਬੁੱਧ ਧਰਮ ਨੂੰ ਅਣਗਿਣਤ ਲੋਕਾਂ ਨੇ ਅਪਣਾਇਆ ਹੈ। ਦੁਨੀਆ ਦੇ ਕਈ ਦੇਸ਼ਾਂ (ਕੋਰੀਆ, ਜਪਾਨ, ਨੇਪਾਲ, ਭੁਟਾਨ, ਤਿੱਬਤ ਆਦਿਕ) ’ਚ ਬੁੱਧ ਧਰਮ ਨੂੰ ਮੰਨਣ ਵਾਲੇ ਬਹੁਤ ਹਨ। ਇਹ ਵੀ ਸਚਾਈ ਹੈ ਕਿ ਬੁੱਧ ਧਰਮ ਨੂੰ ਮੰਨਣ ਵਾਲਿਆਂ ’ਚ ਵੀ ਸਿੱਖਾਂ ਵਾਂਗ ਆਪਣੇ ਕੌਮੀ ਸਿਧਾਂਤ ਨੂੰ ਸਮਝਣ ਦੀ ਘਾਟ ਹੈ, ਜਿਸ ਕਾਰਨ ਅੱਜ ਹਿੰਦੂ ਧਰਮ ਵਾਲੇ ਕਰਮਕਾਂਡ, ਮੂਰਤੀ ਪੂਜਾ ਆਦਿਕ ਕਰਮ ਹੁੰਦੇ, ਆਮ ਵੇਖੇ ਜਾ ਸਕਦੇ ਹਨ।

ਇਕ ਜੋਤ

0

ਇਕ ਜੋਤ

ਪ੍ਰਿੰਸੀਪਲ ਗੰਗਾ ਸਿੰਘ

ਸੰਸਾਰ ਦੇ ਹਰ ਸਵਾਲ ਨੂੰ ਸਮਝਣ ਲਈ ਕਿਸੇ ਗੁਰ ਦਾ ਜਾਣਨਾ ਜ਼ਰੂਰੀ ਹੁੰਦਾ ਹੈ। ਅੱਜ ਤਕ ਲਿਖਿਆ ਗਿਆ ਹਰ ਫ਼ਲਸਫ਼ਾ ਕੋਈ ਨਾ ਕੋਈ ਅਜਿਹਾ ਬੁਨਿਆਦੀ ਅਸੂਲ ਰਖਦਾ ਹੈ ਕਿ ਜਿਸ ਨੂੰ ਸਮਝਣ ਤੋਂ ਬਗੈਰ ਉਸ ਫ਼ਲਸਫ਼ੇ ਦੀ ਪੂਰੀ ਪੜਚੋਲ ਨਹੀਂ ਕੀਤੀ ਜਾ ਸਕਦੀ। ਇਹੋ ਹੀ ਗੱਲ ਮਜ਼ਹਬਾਂ ’ਤੇ ਵਰਤਦੀ ਹੈ। ਹਰ ਇਕ ਮਜ਼ਹਬ ਦਾ ਇਕ ਬਨਿਆਦੀ ਮਸਲਾ ਅਜਿਹੀ ਸੂਰਤ ਰਖਦਾ ਹੈ ਕਿ ਜਿਸ ਨੂੰ ਸਮਝਣ ਤੋਂ ਬਿਨਾਂ ਉਸ ਮਜ਼ਹਬ ਦੀ ਪੂਰੀ ਪੂਰੀ ਅਸਲੀਅਤ ਨਹੀਂ ਜਾਣੀ ਜਾ ਸਕਦੀ।

ਸਿੱਖ ਮਜ਼ਹਬ ਵੀ ਇਸੇ ਤਰ੍ਹਾਂ ਇਕ ਬੁਨਿਆਦੀ ਅਕੀਦਾ ਰੱਖਦਾ ਹੈ, ਜਿਸ ਨੂੰ ਸਮਝੇ ਤੇ ਅਪਣਾਏ ਬਿਨਾਂ ਸਿੱਖੀ ਦੀ ਸਮਝ ਨਹੀਂ ਆ ਸਕਦੀ। ਜੇ ਇਉਂ ਕਿਹਾ ਜਾਏ ਕਿ ਇਹ ਮਸਲਾ ਸਿੱਖੀ ਦਾ ਸਾਰ ਹੈ ਤਾਂ ਕੁਛ ਗ਼ਲਤ ਨਹੀਂ ਹੋਵੇਗਾ। ਉਹ ਇਹੀ ਈਮਾਨ ਹੈ ਕਿ ਸਿੱਖੀ ਵਿਚ ਗੁਰੂ ਇਕ ਮੰਨਿਆ ਹੈ, ਜਿਸ ਦੀ ਮੌਤ ਤੇ ਜੁਗਤ ਦਸਾਂ ਜਾਮਿਆਂ ਵਿਚ ਸਮੇਂ ਸਮੇਂ ਸਿਰ ਪ੍ਰਗਟ ਹੋ, ਮਨੁੱਖ ਨੂੰ ਜੀਵਨ-ਜੁਗਤ ਦੱਸਦੀ ਰਹੀ ਹੈ ਤੇ ਅੱਜ ਓਹੋ ਜੋਤ ਜੁਗਤ ਗੁਰੂ ਗ੍ਰੰਥ ਪੰਥ ਵਿਚ ਇਸਥਿਤ ਹੈ।

ਇਸ ਬੁਨਿਆਦੀ ਅਸੂਲ ਨੂੰ ਸਮਝਣਾ ਕਿਤਨਾ ਜ਼ਰੂਰੀ ਹੈ ਕਿ ਇਸ ਦਾ ਕਥਨ ਸ੍ਰੀ ਦਸਮ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖਵਾਕ ਤੋਂ ਬਚਿਤ੍ਰ ਨਾਟਕ ਵਿਚ ਇਸ ਤਰ੍ਹਾਂ ਕੀਤਾ ਹੈ :

ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅੰਗਦ ਅਮਰਦਾਸ ਪਹਿਚਾਨਾ ॥

ਅਮਰਦਾਸ ਰਾਮਦਾਸ ਕਹਾਯੋ ॥ ਸਾਧਨ ਲਖਾ; ਮੂੜ ਨਹਿ ਪਾਯੋ ॥੯॥

ਭਿੰਨ ਭਿੰਨ ਸਭਹੂੰ ਕਰਿ ਜਾਨਾ ॥ ਏਕ ਰੂਪ; ਕਿਨਹੂੰ ਪਹਿਚਾਨਾ ॥

ਜਿਨ ਜਾਨਾ; ਤਿਨ ਹੀ ਸਿਧਿ ਪਾਈ ॥ ਬਿਨੁ ਸਮਝੇ; ਸਿਧਿ ਹਾਥਿ ਨ ਆਈ ॥੧੦॥(ਬਚਿਤ੍ਰ ਨਾਟਕ)

ਹਜ਼ੂਰ ਫ਼ੁਰਮਾਂਦੇ ਹਨ-ਸਿੱਖ ਧਰਮ ਨੂੰ ਸਮਝ, ਸਿੱਧੀ ਦੀ ਪ੍ਰਾਪਤੀ ਕਰਨ ਲਈ ਬਹੁਤ ਲੋਕ ਯਤਨ ਕਰਦੇ ਹਨ, ਰਸਤੇ ਵਿਚ ਇਕ ਰੁਕਾਵਟ ਆ ਜਾਂਦੀ ਹੈ। ਗੁਰ ਸਾਹਿਬਾਨ ਦੇ ਭਿੰਨ ਭਿੰਨ ਸਰੂਪ ਦੇਖ ਕੇ ਜਗਿਆਸੂਆਂ ਦੀ ਬਹੁ-ਗਿਣਤੀ ਉਹਨਾਂ ਨੂੰ ਅੱਡ ਅੱਡ ਗੁਰੂ ਸਮਝ ਲੈਂਦੀ ਹੈ ! ਇਹ ਟਪਲਾ ਦੇਹ ਨੂੰ ਗੁਰੂ ਜਾਣਨ ਕਰਕੇ ਲਗਦਾ ਹੈ, ਪਰ ਜੋ ਗੁਰੂ ਨੂੰ ਜਾਣਦੇ ਹਨ ਉਨ੍ਹਾਂ ਨੂੰ ਇਹ ਭੁਲੇਖਾ ਨਹੀਂ ਲਗਦਾ, ਉਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਹੈ ਕਿ ਗੁਰੂ; ਜੋਤ-ਸਰੂਪ ਹੋਣ ਕਰਕੇ ਹਰ ਸਮੇਂ ਇਕ ਹੀ ਹੈ, ਦੋਹਾਂ ਦੇ ਵਟਾਂਦਰੇ ਕਰਕੇ ਇਕ ਤੋਂ ਦੋ ਨਹੀਂ ਹੁੰਦਾ। ਵਡਭਾਗੀਆਂ ਨੂੰ ਨਿਸ਼ਚਾ ਹੈ ਕਿ ਨਾਨਕ ਹੀ ਅੰਗਦ ਹੈ, ਅੰਗਦ ਹੀ ਅਮਰਦਾਸ ਤੇ ਅਮਰਦਾਸ ਹੀ ਰਾਮਦਾਸ ਹੈ। ਜਿਨ੍ਹਾਂ ਨੇ ਇਸ ਤੱਤ ਨੂੰ ਪਛਾਣਿਆ ਹੈ, ਉਹਨਾਂ ਨੂੰ ਹੀ ਸਿੱਧ ਹੱਥ ਆਈ ਹੈ। ਇਸ ਨਿਸ਼ਚੇ ਤੋਂ ਰਹਿਤ ਕੋਈ ਸਿੱਖ ਪੂਰਨ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਿਆ।

ਸ੍ਰੀ ਦਸਮ ਪਾਤਸ਼ਾਹ ਜੀ ਦਾ ਇਹ ਬਚਨ ਉਸ ਇਸ਼ਾਰੇ ਦੀ ਵਿਆਖਿਆ ਹੈ। ਜੋ ਬਾਣੀ ਨੇ ਇਹਨਾਂ ਅੱਖਰਾਂ ਵਿਚ ਦਰਸਾਇਆ ਹੈ : ‘‘ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ’’ (ਵਾਰ ਰਾਮਕਲੀ, ਸਤਾ ਬਲਵੰਡ, ਪੰਨਾ ੯੬੬)

ਗੁਰਬਾਣੀ ਵਿਚ ਬੁਨਿਆਦੀ ਪਦਾਰਥਾਂ ਦਾ ਕਥਨ ਕਰਦਿਆਂ ਹੋਇਆਂ ੴ  ਦੇ ਜੋ ਸਰੂਪ ਆਦਿ ਵਿਚ ਬਿਆਨ ਕੀਤੇ ਗਏ ਹਨ, ਉਹਨਾਂ ਵਿਚ ਇਕ ਪਦਾਰਥ ‘ਗੁਰ’ ਵੀ ਹੈ। ਮੰਨਿਆ ਇਹ ਗਿਆ ਹੈ ਕਿ ੴ (ਇਕ ਓਅੰਕਾਰ) ਜੋ ਇਕ ਤੇ ਸਤਿ ਸਰੂਪ ਹੈ, ਨਾਮ ਰੂਪ ਧਾਰ ਜਗਤ ਨੂੰ ਕਥਨ ਕਰਦਾ ਹੈ ਤੇ ਆਪਣੀ ਕਿਰਤਮ ਮਖ਼ਲੂਕ ਨੂੰ ਸਿੱਧੇ ਰਸਤੇ ’ਤੇ ਤੋਰਨ ਲਈ ਜਿਸ ਸੱਤਾ ਦੀ ਵਰਤੋਂ ਕਰਦਾ ਹੈ, ਉਸ ਦੇ ਲਈ ਸੰਕੇਤ ‘ਗੁਰ’ ਹੈ। ਜਿਸ ਤਰ੍ਹਾਂ ਪਰਮੇਸ਼ਰ ਦੀ ਹਰ ਅਦ੍ਰਿਸ਼ਟ ਕਲਾ ਜਗਤ ਵਿਚ ਆਪਣੀ ਵਰਤੋਂ ਲਈ ਦ੍ਰਿਸ਼ਟਮਾਨ ਰੂਪ ਲੈ ਲੈਂਦੀ ਹੈ, ਉਸੇ ਤਰ੍ਹਾਂ ਗੁਰ ਕਲਾ ਭੀ ਲੋੜ ਸਮੇਂ ਕਿਸੇ ਨਾ ਕਿਸੇ ਦੇਹ ਵਿਚੋਂ ਹੋ ਪ੍ਰਕਾਸ਼ਦੀ ਹੈ ਚੁਨਾਚਿ (ਭਾਵ ਇਸ ਲਈ) ਸਿੱਖੀ ਦਾ ਪੰਥ ਪ੍ਰਗਟਾਉਣ ਲਈ ਇਹ ਗੁਰ-ਜੋਤੀ ਪਹਿਲੇ ਜਿਸ ਮਨੁੱਖ-ਜਾਮੇ ਵਿਚ ਟਿਕ ਕੇ ਪ੍ਰਗਟੀ, ਉਸ ਦਾ ਮਨੁੱਖੀ ਨਾਮ ‘ਨਾਨਕ’ ਸੀ। ਉਸ ਦੇ ਰਾਹੀਂ ਗੁਰ-ਜੋਤੀ ਦਾ ਪ੍ਰਕਾਸ਼ ਹੁੰਦਾ ਤੱਕ, ਲੋਕਾਂ ਨੇ ਉਸ ਨੂੰ ‘ਗੁਰ ਨਾਨਕ’ ਕਿਹਾ, ਪਰ ਬਾਬੇ ਨੇ ਪ੍ਰਗਟ ਕਰ ਕੇ ਦੱਸ ਦਿੱਤਾ ਕਿ ਮੇਰੀ ਦੇਹ ਗੁਰੂ ਨਹੀਂ ਹੈ ਸਗੋਂ ਗੁਰੂ ਪਰਮੇਸ਼ਰ ਦੀ ਜੋਤ ਹੈ, ਜੋ ਮੈਨੂੰ ਰਾਹ ਦੱਸ ਰਹੀ ਹੈ ਤੇ ਮੈਂ ਤੁਹਾਨੂੰ ਦਰਸਾ ਰਿਹਾ ਹਾਂ : ‘‘ਤਤੁ ਨਿਰੰਜਨੁ ਜੋਤਿ ਸਬਾਈ; ਸੋ ਹੰ ਭੇਦੁ ਕੋਈ ਜੀਉ ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ ’’ (ਸੋਰਠਿ, ਮਹਲਾ , ਪੰਨਾ ੫੯੯)

ਗੁਰ-ਜੋਤੀ; ਮਨੁੱਖ-ਬੁੱਧੀ ਦੀ ਲੱਖਤਾ (ਪਹੁੰਚ) ਤੋਂ ਪਰੇ, ਮਾਇਆ ਰਹਿਤ ਪਰਮੇਸ਼ਰ ਦੀ ਵਿਆਪਕ ਜੋਤ ਨੂੰ ਗੁਰੂ ਹੋ ਮਿਲੀ ਹੈ। ਨਾਨਕ ਦੀ ਦੇਹ ਗੁਰੂ ਨਹੀਂ, ਗੁਰੂ ਇਕ-ਰਸ ਜੋਤ ਹੈ, ਉਸ ਦੇ ਪ੍ਰਕਾਸ਼ ਨੇ ਸੱਚੇ ਮਨੁੱਖੀ ਜੀਵਨ (ਅਸਲ ਜ਼ਿੰਦਗੀ) ਦਾ ਭੇਦ ਖੋਲ੍ਹਿਆ ਹੈ, ਜੋ ਭੁੱਲੀ ਹੋਈ ਮਨੁੱਖ ਸ਼੍ਰੇਣੀ ਨੂੰ ਸਮਝਾਣਾ ਹੈ।

ਸਮਝਾਣਾ ਨਿਰਾ ਜ਼ਬਾਨੀ ਨਹੀਂ, ਕਿਤੇ ਨਿਰਾ ਉਸ ਦੇ ਦਿਮਾਗ਼ ਵਿਚ ਹੀ ਨਾ ਰਹਿ ਜਾਵੇ, ਸਗੋਂ ਕਮਾ ਕੇ ਦਿਖਾਣਾ ਹੈ ਤਾ ਕਿ ਉਸ ਦੇ ਦਿਲ ਵਿਚ ਦ੍ਰਿੜ੍ਹ ਹੋ ਜਾਵੇ। ਹੁਣ ਇਹ ਗੱਲ ਤਾਂ ਸਪਸ਼ਟ ਹੈ ਕਿ ਮਨੁੱਖੀ ਜੀਵਨ ਦਾ ਸਾਰਾ ਭੇਦ, ਡਿੱਗੀ ਹੋਈ ਮਨੁੱਖਤਾ ਨੂੰ ਉਠਾਣ ਲਈ ਉਸ ਨੂੰ ਸਮਝਾਣਾ ਤੇ ਦ੍ਰਿੜ੍ਹ ਕਰਾਉਣ ਲਈ ਕਮਾ ਕੇ ਦਿਖਾਣਾ ਸੀ, ਜੋ ਇਕ ਮਨੁੱਖੀ ਉਮਰ ਵਿਚ ਸਿਰੇ ਚੜ੍ਹਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਸੀ। ਸਿੱਖ ਸਤਿਗੁਰੂ; ਯੋਗੀਆਂ ਵਾਂਗ ਲੰਬੀ ਉਮਰ ਵਧਾ ਕੇ ਆਮ ਜਨਤਾ ਨੂੰ ਹੈਰਾਨੀ ਵਿਚ ਨਹੀਂ ਸਨ ਪਾਉਣਾ ਚਾਹੁੰਦੇ ਕਿਉਂਕਿ ਕਿਸੇ ਨੂੰ ਹੈਰਾਨ ਕਰ ਕੇ ਆਪਣੇ ਪਿਛੇ ਲਾਉਣਾ ‘ਨਾਟਕ ਚੇਟਕ’ ਹੀ ਹੈ। ਉਹਨਾਂ ਦਾ ਖ਼ਿਆਲ ਸੀ ਕਿ ਅਜਿਹਾ ਕਰਨਾ ਪ੍ਰਭੂ-ਭਗਤਾਂ ਲਈ ਲੱਜਿਆ ਦਾ ਕਾਰਨ ਹੁੰਦਾ ਹੈ; ਜਿਵੇਂ ‘‘ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹ ਆਵਤ ਲਾਜਾ ੧੪’’ (ਬਚਿਤ੍ਰ ਨਾਟਕ)

ਉਹਨਾਂ ਨੇ ਕੰਮ ਨੂੰ ਅਰੰਭ ਕੀਤਾ ਤੇ ਸਿਰੇ ਚਾੜਿਆ। ਇਹ ਹਾਲਾਤਾਂ ਦਾ ਫਲ ਸੀ ਕਿ ਉਹ ਦਸ ਮਨੁੱਖੀ ਜਾਮਿਆਂ ਵਿਚ ਪੂਰਨ ਹੋ ਸਕਿਆ, ਜਿਸ ਲਈ ਜਾਮੇ ਤਾਂ ਦਸ ਹੋਏ ਪਰ ਗੁਰੂ ਆਦਿ ਅੰਤ ਇਕ ਹੀ ਰਿਹਾ : ‘‘ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝਿਯਹੁ ਹਮਾਰਾ ’’ (ਚੌਪਈ)

ਮਨੁੱਖੀ ਜੀਵਨ ਦੇ ਅੱਡੋ-ਅੱਡਰੇ ਪਹਿਲੂਆਂ ਨੂੰ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਗਿਣਤੀ ਬਹੁਤ ਬਣਦੀ ਹੈ। ਸਿਆਣਿਆਂ ਨੇ ਮਰਯਾਦਾ ਚਲਾਉਣ ਲਈ ਜੀਵਨ ਦੇ ਤਿੰਨ ਵੱਡੇ ਭਾਗ ਕੀਤੇ ਹਨ। ਉਹ ਹਨ : ਧਾਰਮਕ, ਸਮਾਜਿਕ ਤੇ ਰਾਜਨੀਤਿਕ । ਮਨੁੱਖ, ਚੰਗੇ ਸਮਾਜ ਤੋਂ ਬਿਨਾਂ ਚੰਗਾ ਨਹੀਂ ਬਣ ਸਕਦਾ, ਉਹ ਇਕ ਭਾਈਚਾਰਕ ਵਿਅਕਤੀ ਹੈ। ਹਰ ਕੰਮ ਵਿਚ ਭਾਈਚਾਰੇ ਦੀ ਉਸ ਨੂੰ ਲੋੜ ਪੈਂਦੀ ਹੈ। ਉਸ ਦੀ ਮਦਦ ਲੈਂਦਾ ਤੇ ਕਦਮ ਕਦਮ ’ਤੇ ਉਸ ਦਾ ਮੁਥਾਜ ਹੁੰਦਾ ਹੈ। ਜੇ ਭਾਈਚਾਰੇ ਦੇ ਤਲਾਬ ਵਿਚ ਅੰਧ-ਵਿਸ਼ਵਾਸੀ ਵਹਿਮ, ਪਿਛਾਂਹ-ਖਿੱਚੂਪਣਾ, ਜਾਤ-ਪਾਤ, ਛੂਤ-ਛਾਤ ਤੇ ਰੰਗ ਦੀ ਈਰਖਾ ਦਾ ਜ਼ਹਿਰ ਘੁਲ਼ ਜਾਏ ਤਾਂ ਉਸ ਭਾਈਚਾਰੇ ਦੇ ਹਰ ਮੈਂਬਰ ਦਾ ਜੀਵਨ ਰੋਗੀ ਹੋ ਜਾਂਦਾ ਹੈ।

ਭਾਈਚਾਰੇ ਦੀ ਬੁਨਿਆਦ ਨੂੰ ਮਜ਼ਬੂਤ ਰੱਖਣ ਲਈ ਹੀ ਰਾਜਨੀਤਿਕ ਸੰਸਥਾ ਕਾਇਮ ਕੀਤੀ ਜਾਂਦੀ ਹੈ। ਜਿਸ ਦੀਆਂ ਸ਼ਕਤੀਆਂ (ਫ਼ੌਜ, ਪੁਲਿਸ ਤੇ ਕਾਨੂੰਨ) ਸਮਾਜ ਦੀ ਰਖਵਾਲੀ ਲਈ ਹੀ ਥਾਪੇ ਜਾਂਦੇ ਹਨ। ਸੋ ਜਿਸ ਨੇ ਮਨੁੱਖਤਾ ਨੂੰ ਸੰਵਾਰਨਾ ਹੈ ਉਸ ਦੇ ਲਈ ਜ਼ਰੂਰੀ ਹੈ ਕਿ ਉਹ ਇਕ ਸੁੱਚੇ ਭਾਈਚਾਰੇ ਦੀ ਬੁਨਿਆਦ ਰੱਖੇ ਤੇ ਉਸ ਦੀ ਰੱਖਿਆ ਲਈ ਪਵਿੱਤਰ ਰਾਜਨੀਤਿਕ ਨਿਜ਼ਾਮ ਕਾਇਮ ਕਰੇ, ਇਹ ਗੱਲ ਕੋਈ ਮਾਮੂਲੀ ਨਹੀਂ ਕਿ ਇਕ ਮਨੁੱਖ ਦੀ ਉਮਰ ਵਿਚ ਹੀ ਇਹ ਸਭ ਕੁਝ ਸਿਰੇ ਚੜ੍ਹ ਸਕੇ। ਇਸ ਦੇ ਲਈ ਢੇਰ ਸਮਾਂ ਦਰਕਾਰ (ਲੱਗਦਾ ਹੀ) ਹੈ। ਭਾਈਚਾਰੇ ਦੇ ਮੈਂਬਰ ਮਨੁੱਖ ਨੂੰ ਪਹਿਲਾਂ ਵਿਅਕਤੀਗਤ ਤੌਰ ’ਤੇ ਉੱਚਾ ਕਰਨਾ, ਫਿਰ ਉਹਨਾਂ ਵਿਅਕਤੀਆਂ ਦਾ ਭਾਈਚਾਰਾ ਕਾਇਮ ਕਰਨਾ ਤੇ ਉਸ ਉੱਚੇ ਭਾਈਚਾਰਕ ਨਿਜ਼ਾਮ ਨੂੰ ਕਾਇਮ ਰੱਖਣ ਲਈ ਪਵਿੱਤਰ ਰਾਜਨੀਤਿਕ ਸੰਸਥਾ ਅਸਥਾਪਨ ਕਰਨੀ।

ਜੇ ਮਨੁੱਖੀ ਜੀਵਨ ਨੂੰ ਸੰਵਾਰਨ ਦਾ ਅਜੇ (ਭਾਵ ਗੁਰੂ ਨਾਨਕ ਜੀ ਦੇ ਜਨਮ ਸਮੇਂ) ਅਰੰਭ ਹੀ ਹੋਇਆ ਹੁੰਦਾ, ਤਾਂ ਸ਼ਾਇਦ ਉਸ ਨੂੰ ਸਿੱਧੇ ਰਸਤੇ ਪਾਉਣ ਵਿਚ ਬਹੁਤ ਦੇਰ ਨਾ ਲਗਦੀ। ਕੋਰੀ ਪੱਟੀ ’ਤੇ ਸਹੀ ਅੱਖਰ ਛੇਤੀ ਲਿਖੇ ਜਾ ਸਕਦੇ ਹਨ ਪਰ ਜਿਸ ਪੱਟੀ ’ਤੇ ਕੀਚ ਮੀਚ ਦੀਆਂ ਲਕੀਰਾਂ ਵਾਹੀਆਂ ਹੋਣ, ਉਸ ਨੂੰ ਤਾਂ ਪਹਿਲਾਂ ਧੋ ਕੇ, ਸਾਫ਼ ਕਰ ਕੇ ਹੀ ਕੁਝ ਲਿਖਿਆ ਜਾ ਸਕਦਾ ਹੈ।

ਗੁਰੂ ਪ੍ਰਕਾਸ਼ ਤੋਂ ਪਹਿਲਾਂ ਮਨੁੱਖੀ ਸਮਾਜ ਹਰ ਪਹਿਲੂ ਤੋਂ ਬਹੁਤ ਥੱਲੇ ਡਿੱਗ ਚੁੱਕਾ ਸੀ। ਉਸ ਦੇ ਮਨ ਦੀ ਪੱਟੀ ਵਹਿਮਾਂ ਭਰਮਾਂ ਦੀਆਂ ਲੀਕਾਂ, ਈਰਖਾ, ਦਵੈਤ, ਸਾੜੇ ਦੇ ਦਾਗ਼ਾਂ ਤੇ ਜਬਰ, ਧੱਕਾ, ਅਨਿਆਇ ਦੀ ਸਿਆਹੀ ਨਾਲ ਕਾਲੀ ਹੋਈ ਪਈ ਸੀ। ਜਦ ਤਕ ਉਸ ਨੂੰ ਧੋਤਾ ਨਾ ਜਾਂਦਾ, ਉਸ ’ਤੇ ਕੋਈ ਨਵੀਂ ਲਿਖਤ ਨਹੀਂ ਸੀ ਲਿਖੀ ਜਾ ਸਕਦੀ। ਪਰਾਣੀ ਜਨਮ-ਜਨਮਾਤਰਾਂ ਦੀ ਸਿਆਹੀ ਨੂੰ ਧੋਣਾ ਸੌਖਾ ਨਹੀਂ ਸੀ। ਮਨੁੱਖੀ ਮਨ ਦੇ ਖੋਲੇ ਵਿਚੋਂ ਭਰਮ ਦਾ ਭੂਤ, ਦਵੈਸ਼ ਦਾ ਦਿਓ ਤੇ ਧੱਕੇ ਦਾ ਜਿੰਨ ਕੱਢਣਾ ਇਕ ਕਠਨ ਕੰਮ ਸੀ, ਜੋ ਮਿਹਨਤ ਦੇ ਨਾਲ ਨਾਲ ਵਕਤ ਵੀ ਮੰਗਦਾ ਸੀ।

ਮਨੁੱਖੀ ਜੀਵਨ ਦੇ ਤਿੰਨੇ ਪਹਿਲੂ (ਧਾਰਮਕ, ਸਮਾਜਿਕ ਤੇ ਰਾਜਨੀਤਿਕ); ਨਿਸ਼ਾਨੇ ਤੋਂ ਉਖੜ ਕੁਰਾਹੇ ਪਏ ਹੋਏ ਸਨ। ਧਰਮ ਨੂੰ ਪੁਜਾਰੀਆਂ, ਸਮਾਜ ਨੂੰ ਮਨੌਤਾਂ ਤੇ ਰਾਜਨੀਤੀ ਨੂੰ ਜਬਰ ਨੇ ਵਿਗਾੜ ਕੇ ਮਨੁੱਖੀ ਜੀਵਨ ਨੂੰ ਬੇਸੁਆਦਾ ਤੇ ਫਿੱਕਾ ਬਣਾ ਛਡਿਆ ਸੀ। ਇਹ ਰੋਗ ਏਥੋਂ ਤੱਕ ਵਧ ਗਿਆ ਸੀ ਕਿ ਕਈ ਸਿਆਣਿਆਂ ਨੇ ਸੰਸਾਰ ਨੂੰ ਹੀ ਤਿਆਗ ਦੇਣਾ ਸੁਖ ਦਾ ਸਾਧਨ ਸਮਝ ਲਿਆ ਸੀ।

ਪੁਰਾਣੇ ਸਮੇਂ ਦੇ ਫ਼ਲਸਫ਼ਿਆਂ ਦੇ ਮੁਖੀ ਵੇਦਾਂਤੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਗਤ ਅਸਲ ਵਿਚ ਹੈ ਹੀ ਨਹੀਂ। ਮਾਰੂਥਲ ਦੀ ਚਮਕਦੀ ਹੋਈ ਰੇਤ ਦੇ ਪਾਣੀ ਅਤੇ ਹਨੇਰੇ ਵਿਚ ਪਈ ਹੋਈ ਰੱਸੀ ਦੇ ਸੱਪ ਜਾਪਣ ਵਾਂਗ ਭ੍ਰਾਂਤੀ ਕਰਕੇ ਹੀ ਭਾਸ ਰਿਹਾ ਹੈ, ਅਸਲ ਵਿਚ ਹੈ ਹੀ ਨਹੀਂ। ਉਹ ਵਿਚਾਰੇ ਕਰਦੇ ਵੀ ਕੀ  ? ਸਾਰੇ ਵਰਤ ਰਹੇ ਦਸਤੂਰ ਦੇ ਉਲ਼ਟ ਖਲੋਣਾ ਕਿਹੜਾ ਸੌਖਾ ਕੰਮ ਸੀ। ਪੁਰਾਣੀਆਂ ਮਨੌਤਾਂ ਦੇ ਵਿਰੁੱਧ ਅਵਾਜ਼ ਉਠਾਉਣੀ, ਸਮਾਜਿਕ ਨਿਯਮਾਂ ਤੋਂ ਬੇਪਰਵਾਹ ਹੋ ਜਾਣਾ ਤੇ ਹਾਕਮਾਂ ਦੇ ਰਵੱਈਏ ਦਾ ਖੰਡਨ ਕਰਨਾ; ਕੋਈ ਅਸਾਨ ਗੱਲ ਨਹੀਂ ਸੀ। ਖ਼ਾਸ ਤੌਰ ’ਤੇ ਫ਼ਲਸਫ਼ੀ ਤਾਂ ਇਹ ਸਿਰ-ਦਰਦੀ ਖ਼ਰੀਦ ਹੀ ਨਹੀਂ ਸਨ ਸਕਦੇ, ਇਸ ਭਾਰੀ ਬੋਝ ਨੂੰ ਉਠਾਉਣ ਲਈ ਕੁਦਰਤ ਨੇ ਗੁਰੂ ਨਾਨਕ ਦਾ ਕੰਧਾ ਹੀ ਬਣਾਇਆ ਸੀ, ਪਰ ਇਕ ਮਨੁੱਖ-ਜਾਮੇ ਵਿਚ ਇਤਨਾ ਕੰਮ ਹੋ ਨਹੀਂ ਸੀ ਸਕਦਾ।

ਭਾਈ ਗੁਰਦਾਸ ਜੀ ਨੇ ਕਿਆ ਸੋਹਣਾ ਲਿਖਿਆ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰਿਸ਼ਟੀ ਨੂੰ ਧਿਆਨ ਨਾਲ ਤੱਕਿਆ ਤਾਂ ਉਹ ਸੜਦੀ ਦਿਸੀ : ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ’’ (ਭਾਈ ਗੁਰਦਾਸ ਜੀ, ਵਾਰ , ਪਉੜੀ ੨੪)

ਮਜ਼ਹਬ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿਚੋਂ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਸੰਗਰਾਮ ਇਸ ਦੇਸ਼ ਵਿਚ ਸਿਖ਼ਰ ’ਤੇ ਪੁੱਜ ਚੁੱਕਾ ਸੀ। ਉਹਨਾਂ ਦੇ ਪੁਜਾਰੀ, ਬ੍ਰਾਹਮਣ ਤੇ ਮੁੱਲਾਂ; ਆਪਣੇ ਅਭਿਆਸੀਆਂ ਨੂੰ ਖ਼ਦੀ, ਬਖੀਲੀ, ਤਕੱਬਰੀ (ਹਉਮੈ), ਖਿਚੋਤਾਣ ਤੇ ਧਿਙਾਣਾ (ਧੱਕੇਬਾਜ਼ੀ) ਸਿਖਾ ਰਹੇ ਸਨ। ਸੱਚ ਇਕ ਪਾਸੇ ਪਿਆ ਹੋਇਆ ਸੀ : ‘‘ਚਾਰਿ ਵਰਨ ਚਾਰਿ ਮਜਹਬਾ; ਜਗ ਵਿਚਿ ਹਿੰਦੂ ਮੁਸਲਮਾਣੇ ਖੁਦੀ ਬਖੀਲਿ ਤਕਬਰੀ; ਖਿੰਚੋਤਾਣ ਕਰੇਨਿ ਧਿਙਾਣੇਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋ ਮਿਟੇ; ਆਵਣ ਜਾਣੇ ੨੧’’ (ਭਾਈ ਗੁਰਦਾਸ ਜੀ, ਵਾਰ , ਪਉੜੀ ੨੧) ਅਰ ਉਸ (ਰੱਬ) ਦੇ ਕਲਪਿਤ ਨਾਮ ‘ਰਾਮ’ ਤੇ ‘ਰਹੀਮ’ ਰੱਖ ਕੇ ਪ੍ਰਸਪਰ ਝਗੜਾ ਕੀਤਾ ਜਾ ਰਿਹਾ ਸੀ। ਦੁਨੀਆ ਦਿਆਂ ਸਾੜਿਆਂ ਤੋਂ ਤੰਗ ਆਏ ਹੋਏ ਮਨੁੱਖ ਨੇ ਜਿਨ੍ਹਾਂ ਸਰੋਵਰਾਂ ਵਿਚ ਸ਼ਾਂਤ ਹੋਣਾ ਸੀ ਉਹਨਾਂ ਵਿਚ ਹੀ ਅੱਗ ਲੱਗੀ ਹੋਈ ਸੀ। ਜਿਨ੍ਹਾਂ ਸੋਮਿਆਂ ਵਿਚ ਅੰਮ੍ਰਿਤ ਪੀ ਜੀਵਨ ਪ੍ਰਾਪਤ ਕਰਨਾ ਸੀ, ਉਹਨਾਂ ਵਿਚ ਹੀ ਜ਼ਹਿਰ ਘੁਲ਼ ਰਹੀ ਸੀ। ਇਸ ਬੁਰਾਈ ਨੂੰ ਤਾੜਿਆ ਤਾਂ ਕਈ ਸੰਤਾਂ ਨੇ ਸੀ, ਪਰ ਉਹ ਚੁੱਪ ਰਹੇ। ਪਰੋਹਤ ਜਮਾਤ ਦੇ ਗੁੱਸੇ ਤੋਂ ਹਰ ਕੋਈ ਉਹਨਾਂ ਨੂੰ ਰੋਕਣ ਦੀ ਦਲੇਰੀ ਨਹੀਂ ਸੀ ਕਰਦਾ, ਕਿਉਂਜੋ ਪਰੋਹਤਾਂ ਨੇ ਹਕੂਮਤ ਵੀ ਆਪਣੇ ਹੱਥ ਵਿਚ ਕੀਤੀ ਹੋਈ ਸੀ। ਜਿਨ੍ਹਾਂ ਅਯਾਸ਼, ਜ਼ਾਲਮ, ਅਨਿਆਈ, ਧੱਕੇ-ਖੋਰ ਬਾਦਸ਼ਾਹਾਂ ਤੇ ਮਹਾਰਾਜਿਆਂ ਨੂੰ, ਮੁਲਾਣੇ ਤੇ ਬ੍ਰਾਹਮਣ ਖ਼ੁਦਾ ਦਾ ਸਾਇਆ ਤੇ ਭਗਵਾਨ ਦਾ ਰੂਪ ਕਹਿੰਦੇ ਸਨ, ਉਹ ਇਹਨਾਂ ਦੇ ਮੰਗ ਕਰਨ ’ਤੇ ਹਰ ਉਸ ਆਦਮੀ ਨੂੰ ਡੰਡ ਦੇਣ ਤੇ ਰਾਜ-ਬਲ ਨਾਲ ਉਸ ਦੀ ਅਵਾਜ਼ ਨੂੰ ਚੁੱਪ ਕਰਾਣ ਲਈ ਤੱਤਪਰ ਰਹਿੰਦੇ ਸਨ, ਜਿਸ ਦੀ ਸਚਾਈ ਪੁਜਾਰੀਆਂ ਨੂੰ ਨਾ ਸੁਖਾਵੇ ਤੇ ਉਹਨਾਂ ਦਾ ਜਾਲ ਤੋੜਨ ਦਾ ਕਾਰਨ ਬਣੇ। ਪੰਜਾਬ ਦੇ ਮਸ਼ਹੂਰ ਸੂਫ਼ੀ ਸੰਤ ਬੁਲ੍ਹੇ ਸ਼ਾਹ ਨੇ ਇਸ ਹਕੀਕਤ ਨੂੰ ਬਿਆਨ ਕਰਦੇ ਹੋਇਆਂ ਕਿਹਾ ਹੈ ਕਿ ਜੇ ਮੈਂ ਇਹਨਾਂ ਦੇ ਭੇਦ ਨੂੰ ਪ੍ਰਗਟ ਕਰ ਦਿਆਂ ਤਾਂ ਇਹਨਾਂ ਦੀ ਬ੍ਰਾਹਮਣੀ ਈਰਖਾ ਬਖ਼ੀਲੀ ਤਾਂ ਮੁੱਕ ਜਾਵੇ, ਪਰ ਕਰਾਂ ਕੀ  ? ਇਹ ਮੇਰੀ ਗੱਲ ਸੁਣ ਕੇ ਮੈਨੂੰ ਮਾਰਦੇ ਹਨ। ਇਸ ਕਰਕੇ ਗੱਲ ਗੁਪਤ ਹੀ ਰੱਖਣੀ ਚੰਗੀ ਹੈ ਜੇ ਜ਼ਾਹਿਰ ਕਰਾਂ ਇਸਰਾਰ ਤਾਈਂ ਸਾਰੇ ਭੁਲ ਜਾਵਣ ਤਕਰਾਰ ਤਾਈਂ ਫਿਰ ਮਾਰਨ ਬੁਲ੍ਹੇ ਯਾਰ ਤਾਈਂ ਇਥੇ ਗੁਪਤੀ ਬਾਤ ਸੋਹੰਦੀ ’ (ਬੁਲ੍ਹੇ ਸ਼ਾਹ)

ਇਹਨਾਂ ਮਜ਼ਹਬੀ ਮੁਜੌਰਾਂ (ਪੁਜਾਰੀਆਂ) ਨੇ ਚੰਨ ਨੂੰ ਕੁਨਾਲੀ (ਮਿੱਟੀ ਦੀ ਥਾਲੀ) ਹੇਠ ਛੁਪਾਣ ਵਾਂਗ ਸੱਚ ਨੂੰ ਪੱਖਾਂ ਵਿਚ ਵੰਡਣ ਦਾ ਪਰਬੰਧ ਕੀਤਾ ਹੋਇਆ ਸੀ, ਜੋ ਅਸਤ ਵਿਅਸਤ ਸੀ, ਉਹ ਸੱਚ ਦਾ ਕੁਛ ਨਾਮ ਰੱਖ ਲੈਂਦੇ ਤੇ ਕਿਸੇ ਦੂਸਰੇ ਨਾਮ ਨਾਲ ਪੁਕਾਰੇ ਜਾਣ ਕਰਕੇ ਸੱਚ ਨੂੰ ਝੂਠ ਕਰਾਰ ਦੇ ਦੇਂਦੇ। ਉਹ ਪ੍ਰਭੂ ਨੂੰ ਚੇਤਨ ਕਹਿੰਦੇ ਤੇ ਉਹਦਾ ਦਰਸ਼ਨ ਜੜ੍ਹ ਮੂਰਤੀਆਂ ਵਿਚੋਂ ਕਰਦੇ। ਉਹ ਅੱਲ੍ਹਾ ਨੂੰ ਲਾਮੁਕਾਮ (ਘਰ ਰਹਿਤ) ਕਹਿ ਕੇ ਫਿਰ ਆਪ ਹੀ ਕਿਸੇ ਮਕਾਨ (ਮਸਜਿਦ) ਨੂੰ ਉਸ ਦਾ ਘਰ ਕਰਾਰ ਦੇਂਦੇ। ਉਹ ਮਨੁੱਖ ਕੋਲੋਂ ਮੰਨਵਾਂਦੇ ਕਿ ਖ਼ਾਸ ਖ਼ਾਸ ਪਾਣੀਆਂ ਵਿਚ ਤਨ ਧੋਤਿਆਂ ਮਨ ਦੀ ਮੈਲ ਲਹਿ ਜਾਂਦੀ ਹੈ ਕਿਉਂਕਿ ਉਸ ਪਾਣੀ ’ਤੇ ਕਬਜ਼ਾ ਉਹਨਾਂ ਦਾ ਹੁੰਦਾ ਤੇ ਨਹਾਉਣ ਵਾਲੇ ਵੱਲੋਂ ਕੁਝ ਨਾ ਕੁਝ ਪੂਜਾ; ਪੁਜਾਰੀਆਂ ਨੂੰ ਦੇਣੀ ਹੀ ਪੈਂਦੀ। ਅੰਧ ਵਿਸ਼ਵਾਸ ਇਸ ਸਿਖਰ ’ਤੇ ਪੁੱਜ ਚੁੱਕਾ ਸੀ ਕਿ ਆਖਦੇ ਖ਼ਾਸ ਧਰਤੀਆਂ ਹੀ ਪਵਿੱਤਰ ਹੈਨ, ਹਾਲਾਂਕਿ ਪ੍ਰਭੂ; ਸਾਰੀਆਂ ਸ੍ਰਿਸ਼ਟੀਆਂ ਦਾ ਕਰਤਾ ਹੈ। ਮੁਕੱਰਰ ਕੀਤੀਆਂ ਖ਼ਾਸ ਹੱਦਾਂ ਦੇ ਅੰਦਰ ਮਰ ਜਾਣ ਨਾਲ ਜੀਵਨ-ਮਨੋਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਖ਼ਾਸ ਨਦੀਆਂ, ਚਸ਼ਮਿਆਂ ਤੇ ਖੂਹਾਂ ਦਾ ਪਾਣੀ ਪੀਤਿਆਂ ਪੁੰਨ ਜਾਂ ਸਵਾਬ (ਨੇਕੀ) ਮਿਲਦਾ ਹੈ। ਸਰੀਰਕ ਅੰਗਾਂ ਦੀ ਖ਼ਾਸ ਸ਼ੂਰਤ ਬਣਾਣ ਨਾਲ ਜਾਂ ਵਿਸ਼ੇਸ਼ ਕਿਸਮ ਦੇ ਲਿਬਾਸ ਪਹਿਨਣ ਨਾਲ ਮਨੁੱਖ ਉੱਚਾ ਹੋ ਜਾਂਦਾ ਹੈ। ਖ਼ਾਸ ਪੋਥੀਆਂ ਵਿਚ ਇਹ ਗੱਲਾਂ ਲਿਖੀਆਂ ਜਾਣ ਕਰਕੇ ਸੱਚੀਆਂ ਹਨ। ਕਿਸੇ ਖ਼ਾਸ ਪੁਸਤਕ ਵਿਚ ਲਿਖੀ ਜਾਣ ਕਰਕੇ ਗੱਲ; ਬਿਨਾਂ ਕਿਸੇ ਦਲੀਲ ਦੇ ਸੱਚ ਮੰਨਣ ਦੇ ਯੋਗ ਹੁੰਦੀ ਹੈ।

ਗੁਰੂ ਨਾਨਕ ਜੀ ਨੇ ‘ਸਤਿਨਾਮ’ ਦਾ ਚੱਕਰ ਚਲਾਉਂਦਿਆਂ ਈਸ਼ਵਰ ਏਕਤਾ ਦਾ ਸੰਦੇਸ਼ ਦੇ ਕੇ ਸੱਚ ਨੂੰ ਪ੍ਰਤੱਖ ਕਰ, ਪੁਰਾਣੇ ਮਜ਼ਹਬਾਂ ਦੇ ਖ਼ਿਲਾਫ਼ ਇਕ ਜਹਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਬਚਪਨ ਵਿਚ ਪਾਂਧੇ ਨੂੰ ਸਚਾਈ ਪੜ੍ਹਾ ਕੇ, ਮੁੱਲਾਂ ਨੂੰ ਹਕੀਕਤ ਦਾ ਦਰਸ਼ਨ ਕਰਾ ਕੇ, ਪਰੋਹਤ ਨੂੰ ਦਇਆ, ਸੰਤੋਖ, ਸਤਿ ਤੇ ਜਤ ਦਾ ਜਨੇਉ ਸਮਝਾ ਕੇ ਆਪਣੇ ਬਰਖ਼ਿਲਾਫ਼ ਮਜ਼ਹਬੀ ਦੁਨੀਆ ਨੂੰ ਚਹੁੰ ਪਾਸਿਆਂ ਤੋਂ ਉੱਠ ਪੈਣ ਲਈ ਪ੍ਰੇਰਿਆ। ਉਹਨਾਂ ਕੁਸ਼ਾ (ਖ਼ਾਸ ਦੱਭ/ਘਾਹ) ਦੇ ਆਸਣ ’ਤੇ ਸਮਾਧੀ ’ਚ ਇਸਥਿਤ ਬੈਠੇ ਬ੍ਰਾਹਮਣ ਨੂੰ ਬਗਲ ਸਮਾਧੀ ਕਿਹਾ ਤੇ ਮਨੋਂ ਗ਼ੈਰ-ਹਾਜ਼ਰ ਜਮਾਤ ਨੂੰ ਨਮਾਜ਼ ਪੜ੍ਹਾ ਰਹੇ ਈਮਾਮ ਦਾ ਪਾਜ ਖੋਲ੍ਹਿਆ। ਉਹਨਾਂ ਨੇ ਜਗਨਨਾਥ ਪੁਰੀ ਵਿਚ ਜਾ ਕੇ ਮਨੁੱਖ ਦੀ ਕ੍ਰਿਤ (ਮੂਰਤੀ) ਠਾਕਰਾਂ ਦੀ ਆਰਤੀ ਦੀ ਥਾਂ ਵਿਆਪਕ ਪ੍ਰਭੂ ਦੀ ਆਰਤੀ ਉਤਾਰੀ। ਹਰਿਦੁਆਰ ਪੁੱਜ ਕੇ ਕਰਤਾਰਪੁਰ ਵਿਚ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਦੱਸ, ਸੂਰਜ ਨੂੰ ਪਾਣੀ ਦੇ ਰਹੇ ਅੰਧ-ਵਿਸ਼ਵਾਸੀ ਦੇ ਦਿਲਾਂ ਵਿਚ ਸੱਚ ਦੀ ਕਿਰਨ ਪਾਈ। ਮੱਕੇ ਜਾ ਲਾਮੁਕਾਮ ’ਤੇ ਈਮਾਨ ਲਿਆਉਣ ਵਾਲਿਆਂ ਨੂੰ ਇਕ ਮਕਾਨ (ਮਸਜਿਦ) ’ਚ ਖ਼ੁਦਾ ਦਾ ਘਰ ਮੰਨਣ ਤੋਂ ਹੋੜਿਆ। ਬਗ਼ਦਾਦ ਵਿਚ ਕਿਸੇ ਉਮਤ ਦਾ ਮੈਂਬਰ ਹੋਣ ਨਾਲੋਂ ਉੱਚੀ ਕਰਤੂਤ ਦੇ ਆਸਰੇ ਮਨੁੱਖ ਦਾ ਉੱਚ ਹੋਣਾ ਦਰਸਾਇਆ। ਉਹਨਾਂ ਨੇ ਜੀਵਨਭਰ ਵੱਡੇ ਵੱਡੇ ਸਫ਼ਰ ਕੀਤੇ, ਅਰਥਹੀਣ ਮਨੌਤਾਂ ਦੇ ਮੁੱਢਲੇ ਅਸਥਾਨਾਂ ’ਤੇ ਗਏ, ਫਿਰ ਵੀ ਉਹਨਾਂ ਨੇ ਜਾਗ ਉੱਠੇ ਸੱਚੇ ਮਨੁੱਖਾਂ ਦੀ ਇਕ ਸੱਚੀ ਸੰਗਤ ਵਜੋਂ ਕਰਤਾਰਪੁਰ ਦੀ ਧਰਮਸ਼ਾਲਾ ਹੀ ਕਾਇਮ ਕੀਤੀ। ਇਸ ਪਾਵਨ ਮਰਯਾਦਾ ਨੂੰ ਵਧੇਰੇ ਪ੍ਰਚਲਿਤ ਕਰਨ ਲਈ ਅਗਲੇ ਜਾਮਿਆਂ ਦੀ ਲੋੜ ਸੀ।

ਧਰਮ ਵਿਚ ਗ਼ਲਤੀ ਆ ਜਾਣ ਕਰਕੇ ਸਮਾਜ ਵਿਚ ਵੀ ਭਾਰੀ ਗੜਬੜ ਮੱਚੀ ਹੋਈ ਸੀ। ਜਿਸ ਦੀ ਬੁਨਿਆਦ ਇਸ ਮਨੌਤ ’ਤੇ ਸੀ ਕਿ ਮਨੁੱਖ ਬਿਨਾਂ ਕਰਮ ਤੋਂ ਖ਼ਾਸ ਜਨਮ ਜਾਂ ਮਨੌਤ ਕਰਕੇ ਹੀ ਇਕ ਦੂਜੇ ਤੋਂ ਛੋਟਾ ਵੱਡਾ ਹੈ। ਪਹਿਲਾਂ ਤਾਂ ਇਹ ਕਲਪਨਾ ਕੀਤੀ ਗਈ ਕਿ ਮਰਦ; ਔਰਤ ਤੋਂ ਚੰਗਾ ਹੈ। ਔਰਤ ਉਸ ਹਵਾ ਦੀ ਬੇਟੀ ਹੈ, ਜਿਸ ਨੇ ਸ਼ੈਤਾਨ ਦੇ ਛਲ ਵਿਚ ਆ, ਆਪਣੇ ਮਰਦ (ਆਦਮ) ਨੂੰ ਪਰਮੇਸ਼੍ਵਰ ਵੱਲੋਂ ਮਨ੍ਹਾ ਕੀਤੇ ਗਏ ਬਿਰਖ ਦੇ ਫਲ ਨੂੰ ਪ੍ਰੇਰ ਕੇ ਖਵਾਇਆ, ਜਿਸ ਕਾਰਨ ਉਸ ਦੇ ਸਵਰਗ ਵਿਚੋਂ ਧਰਤੀ ’ਤੇ ਸੁੱਟੇ ਜਾਣ ਦਾ ਕਾਰਨ ਬਣੀ ਜਾਂ ਇਸਤਰੀ ਲੱਛਮੀ ਦਾ ਰੂਪ ਹੈ, ਜੋ ਭਗਵਾਨ ਦੀ ਮਾਇਆ ਹੈ ਤਾਹੀਓਂ ਮਰਦ ਲਈ ਬੰਧਨਾਂ ਦਾ ਕਾਰਨ ਬਣਦੀ ਹੈ। ਇਸ ਨਾਲ ਜੁੜ ਬਹਿਣ (ਭਾਵ ਗ੍ਰਹਿਸਤੀ ਬਣਨ) ’ਤੇ ਮਰਦ ਨੂੰ ਉਮਰ ਦਾ ਅੰਤਿਮ ਅੱਧਾ ਭਾਗ ਬਾਣਪ੍ਰਸਤ ਅਤੇ ਸੰਨਿਆਸ ਕਮਾ ਕੇ ਹੀ ਮੁਕਤੀ ਦਾ ਅਧਿਕਾਰੀ ਹੋਣਾ ਪੈਂਦਾ ਹੈ।

ਜਦ ਮਰਦ; ਤੀਵੀਂ ਦੀ ਇਹ ਬੇਪਤੀ ਕਰ ਚੁੱਕਾ, ਉਸ ਨੂੰ ਮਨੁੱਖ ਦੇ ਦਿਲ-ਪਰਚਾਵੇ ਦਾ ਸਾਮਾਨ ਸਮਝਣ ਅਤੇ ਮੋਏ ਮਰਦ ਦੇ ਨਾਲ ਫੂਕ ਦੇਣ ਦੇ ਯੋਗ ਕਰਾਰ ਦੇ ਚੁੱਕਾ ਤਾਂ ਫਿਰ ਆਪਸ ਵਿਚਦੀ ਵੀ ਵੰਡਾਂ ਪਾਉਣ ਲੱਗਾ।  ਕਿਸੇ ਪਾਸੇ ਵਰਣ ਵੰਡ ਕਰ, ਜਨਮ ਤੋਂ ਹੀ ਕਿਸੇ ਨੂੰ ਉੱਚਾ ਜਾਂ ਨੀਵਾਂ ਥਾਪਿਆ ਗਿਆ। ਕਿਸੇ ਪਾਸੇ ਖ਼ਾਸ ਮਨੌਤਾਂ ਦੇ ਆਧਾਰ ’ਤੇ ਹੀ (ਭਾਵ ਬਿਨਾਂ ਸੋਚ ਵਿਚਾਰ ਕੀਤਿਆਂ) ਕਿਸੇ ਨੂੰ ਮੋਮਨ ਤੇ ਕਿਸੇ ਨੂੰ ਕਾਫ਼ਰ ਕਿਹਾ ਗਿਆ।

ਗੁਰੂ ਜੀ ਨੇ ਇਹਨਾਂ ਵਿਤਕਰਿਆਂ ਦੇ ਵਿਰੁੱਧ ਅਵਾਜ਼ ਉਠਾਈ। ਉਹਨਾਂ ਪਹਿਲਾਂ ਮਰਦ ਨੂੰ ਇਸਤਰੀ ਦੀ ਅਵਸਥਾ ਤੋਂ ਵਿਚਾਰ ਕਰਨ ਲਈ ਪ੍ਰੇਰਿਆ। ਉਹਨਾਂ ਨੇ ਕਿਹਾ ਕਿ ਤੂੰ ਇਸਤਰੀ ਜਾਤੀ ਨੂੰ ਔਰਤ ਦੀ ਥਾਂ ਜੇ ਮਾਂ ਕਰ ਤੱਕੇਂ ਤਾਂ ਦੇਖ ਉਹ ਕਿੰਨੀ ਇੱਜ਼ਤ ਦੀ ਪਾਤਰ ਬਣਦੀ ਹੈ। ਜਿਸ ਦੀ ਕੁਖ ਤੋਂ ਵਲੀ, ਗ਼ੌਸ (ਇਸਲਾਮ ਦਾ ਉੱਚ ਫ਼ਕੀਰ), ਕੁਤਬ (ਸਰਦਾਰ), ਪੀਰ, ਪੈਗ਼ੰਬਰ , ਚਤਰ , ਬੀਰ ਤੇ ਸੁਰਮੇਂ ਪੈਦਾ ਹੁੰਦੇ ਹਨ, ਉਸ ਨੂੰ ਮੰਦਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ : ‘‘ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਆਸਾ ਕੀ ਵਾਰ/ਮਹਲਾ /੪੭੩)

ਸਮਾਜ ਦੇ ਇਸ ਅਨਿਆਇ ਦਾ ਖੰਡਨ ਕਰਨ ਤੋਂ ਬਾਅਦ ਉਹਨਾਂ ਨੇ ਜਾਤ ਪਾਤ ਦੇ ਵਿਤਕਰੇ ਵਿਰੁੱਧ ਭੀ ਰੋਸ ਪ੍ਰਗਟ ਕੀਤਾ ਤੇ ਕਿਹਾ, ਨਾਨਕ ਤਾਂ ਉਹਨਾਂ ਦੇ ਨਾਲ ਹੈ ਜੋ ਨੀਚਾਂ ਵਿਚੋਂ ਭੀ ਨੀਚ ਭਾਵ ਅਤਿ ਨੀਚ ਹਨ। ਮੈਂ ਵਡੀਆਂ ਜਾਤੀਆਂ ਵਾਲਿਆਂ ਦੀ ਰੀਸ ਨਹੀਂ ਕਰਦਾ। ਪ੍ਰਭੂ ਦੀ ਨਜ਼ਰ ਅਤੇ ਬਖ਼ਸ਼ਸ਼ ਹਮੇਸ਼ਾਂ ਨੀਵਿਆਂ ’ਤੇ ਹੀ ਹੁੰਦੀ ਹੈ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ   ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ’’ (ਸਿਰੀਰਾਗੁ, ਮਹਲਾ , ਪੰਨਾ ੧੫), ਪਰ ਇਕ ਜਾਮੇ ਦੇ ਇਹ ਯਤਨ ਸਮਾਜ ਦੇ ਬੰਧਨਾਂ ਨੂੰ ਤੋੜ, ਸੁਤੰਤਰ ਮਨੁੱਖਾਂ ਦੀ ਵੱਡੀ ਸੰਖਿਆ ਵੀ ਨਹੀਂ ਸੀ ਬਣਾ ਸਕਦੀ।

ਇਹ ਇਕ ਹਕੀਕਤ ਹੈ ਕਿ ਸਰ੍ਹੋਂ ਦੇ ਫੁੱਲ ਪੀੜਿਆਂ ਚੰਬੇਲੀ ਦਾ ਅਤਰ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਧਰਮ ਤੇ ਨੀਵੇਂ ਸਮਾਜ ’ਚੋਂ ਉੱਚੀ ਰਾਜਨੀਤਿਕ ਸੰਸਥਾ ਕਾਇਮ ਨਹੀਂ ਹੋ ਸਕਦੀ। ਭੁਲੇ ਹੋਏ ਮਨੁੱਖੀ ਸਮਾਜ ਨੇ ਰਾਜ ਨੂੰ ਸੱਚ ਦੀ ਸਥਾਪਨਾ ਕਰਨ ਵਾਲੀ ਸ਼੍ਰੇਣੀ ਦੀ ਥਾਂ ਭੈ ਦੇ ਕੇ, ਡਰਾ ਧਮਕਾ ਆਪਣੀ ਮਰਜ਼ੀ ਮਨਾਉਣ ਵਾਲੀ ਜਮਾਤ ਸਮਝ ਰੱਖਿਆ ਸੀ, ਜਿੱਥੇ ਪਸ਼ੂ-ਬਲ ਦੇ ਆਸਰੇ ਕਾਇਮ ਹੋਏ ਮੁਖੀ ਹੁਕਮਰਾਨ ਦੀ ਮਰਜ਼ੀ ਹੀ ਕਾਨੂੰਨ ਕਹੀ ਜਾਂਦੀ ਸੀ। ਸ਼ੀਰਾਜ਼ ਦੇ ਨੀਤੀਵਾਨ ਸਾਅਦੀ ਨੇ ਇਸ ਦਾ ਨਕਸ਼ਾ ਇਹਨਾਂ ਲਫ਼ਜ਼ਾਂ ਵਿਚ ਖਿਚਿਆ ਸੀ ਕਿ ‘ਬਾਦਸ਼ਾਹ ਦੀ ਮਰਜ਼ੀ ਦੇ ਖ਼ਿਲਾਫ਼ ਕੋਈ ਰਾਇ ਕਾਇਮ ਕਰਨੀ ਆਪਣੇ ਲਹੂ ਨਾਲ ਹੱਥ ਧੋਣੇ ਹਨ। ਜੇ ਬਾਦਸ਼ਾਹ ਦਿਨ ਦੇ ਵੇਲੇ ਕਹੇ ਕਿ ਹੁਣ ਰਾਤ ਹੈ ਤਾਂ ਇਹ ਨਾ ਆਖ ਕਿ ਸੂਰਜ ਚਮਕ ਰਿਹਾ ਹੈ, ਸਗੋਂ ਇਹ ਕਹੋ ਕਿ ਹਾਂ ਹਜ਼ੂਰ, ਔਹ ਦੇਖੋ  ! ਚੰਦ ’ਤੇ ਖਿਤੀਆਂ’ :

ਖਿਲਾਫ ਰਾਇ ਸੁਲਤਾਨ ਰਾਇ ਜੁਸਤਨ। ਯਾ ਖੁਨੇ ਖੇਸ਼ ਬਾਸ਼ਦ ਦਸਤ ਸੁਸਤਨ।

ਅਗਰ ਸ਼ਾਹ ਰੋਜ਼ ਰਾ ਗੋਇਦ ਸਬਅਸਤੀ। ਬਬਾਇਦ ਗੁਫਤ ਈਨਕ ਮਾਹੋਂ ਪ੍ਰਵੀਂ। (ਸਾਅਦੀ)

ਇਸ ਕਿਸਮ ਦੇ ਹੁਕਮਰਾਨਾਂ ਨੂੰ ਹੀ ਮ੍ਰਿਗਾਵਲੀ ਦੇ ਵਰਤਾਰੇ ਅਨੁਸਾਰ ਮਨੁੱਖਾਂ ਦੇ ਵੈਸੇ ਹੀ ਸਿਰਤਾਜ ਕਿਹਾ ਜਾਂਦਾ ਸੀ, ਜਿਹਾ ਕਿ ਜੰਗਲੀ ਜਾਨਵਰਾਂ ਵਿਚ ਸ਼ੇਰ। ਜਿਸ ਤਰਾਂ ਸ਼ੇਰ ਦੇ ਪਾੜ ਕੇ ਖਾਧੇ ਹੋਏ ਜਾਨਵਰ ਦਾ ਬਕਾਇਆ ਮਾਸ; ਕੁੱਤੇ ਪਾੜ ਪਾੜ ਕੇ ਖਾਂਦੇ ਹਨ, ਓਦਾਂ ਹੀ ਜਨਤਾ ਲਈ ਅਜਿਹੇ ਹੁਕਮਰਾਨਾਂ ਦੇ ਮੁਸਾਹਿਬ (ਵਫ਼ਾਦਾਰ) ਵਰਤੋਂ ਕਰਦੇ ਹਨ। ਬਾਬੇ ਨਾਨਕ ਦੇ ਮੂੰਹੋਂ ਇਹ ਦਸ਼ਾ ਦੇਖ ਕੇ ਹੀ ਨਿਕਲਿਆ ਸੀ  ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮਲਾਰ ਕੀ ਵਾਰ, ਮਹਲਾ ੧, ਪੰਨਾ ੧੨੮੮)

ਤਲਵਾਰੀਆਂ ਦਾ ਗਰੋਹ ਇਕੱਠਾ ਕਰ, ਉਹਨਾਂ ਦਾ ਭੈ ਦੇ ਕੇ, ਜਨਤਾ ਉੱਤੇ ਰਾਜ ਕਰਨ ਵਾਲਾ ਇਬਰਾਹੀਮ ਲੋਧੀ ਜਾ ਕੇ ਬਾਬਰ ਆ ਰਿਹਾ ਸੀ।

ਇਹ ਦੋ ਭੇਡੂਆਂ ਦਾ ਘੋਲ ਸੀ। ਦੋ ਸ਼ੇਰਾਂ ਦੀ ਲੜਾਈ ਸੀ, ਜਿਸ ਕਰਕੇ ‘ਜੋਗੀ ਲੜ ਮੁਏ, ਖੱਪਰ ਦਾ ਨੁਕਸਾਨ’ ਦੀ ਅਖ਼ੌਤ ਅਨੁਸਾਰ ਗ਼ਰੀਬ ਜਨਤਾ ਪਿਸ ਰਹੀ ਸੀ। ਜਦੋਂ ਬਾਬਰ ਆਪਣੇ ਸਿਪਾਹੀਆਂ ਦੀ ਫ਼ੌਜ ਲੈ, ਪੰਜਾਬ ਦੇਸ਼ ਨੂੰ ਲੁੱਟਦਾ-ਮਾਰਦਾ ਦਿੱਲੀ ਵੱਲ ਵਧ ਰਿਹਾ ਸੀ, ਓਦੋਂ ਜਨਤਾ ਦੀ ਹਾਲਤ ਦੇਖ ਗੁਰੂ ਨਾਨਕ ਜੀ ਨੇ ਆਪਣੇ ਮਿੱਤਰ ਭਾਈ ਲਾਲੋ ਨਾਲ ਵਿਚਾਰ ਕਰਦਿਆਂ ਹੋਇਆਂ ਕਿਹਾ, ਇਸ ਜੁਗ-ਗਰਦੀ ਵਿਚ ਤਬਾਹੀ ਲਿਆਉਣ ਵਾਲੀਆਂ ਸ਼ਕਤੀਆਂ ਹਿੰਦੂ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਕਰ ਰਹੀਆਂ। ਜਿੱਥੇ ਹਿੰਦੂਆਂ ਦੀਆਂ ਛੋਟੀਆਂ ਵਡੀਆਂ ਜਾਤਾਂ ਠਿਕਾਣੇ ਲਗਾਈਆਂ ਜਾ ਰਹੀਆਂ ਹਨ, ਉੱਥੇ ਮੁਸਲਮਾਨ ਭੀ ਕਸ਼ਟਾਂ ਤੋਂ ਡਰਦੇ ਖ਼ਦਾ ਖ਼ੁਦਾ ਕਰ ਰਹੇ ਹਨ ‘‘ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ, ਖੁਦਾਇ ਵੇ ਲਾਲੋ  ! ॥  ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ ! ॥’’ (ਤਿਲੰਗ, ਮਹਲਾ ੧, ਪੰਨਾ ੭੨੩)

ਬਾਬੇ ਨੇ ਕਿਹਾ ਕਿ ਜੇ ਸਕਤੇ ਸਕਤੇ ਲੜ ਮਰਦੇ ਤਾਂ ਮੈਨੂੰ ਕੋਈ ਰੋਸ ਨਾ ਹੁੰਦਾ, ਪਰ ਏਥੇ ਤਾਂ ਮਾੜਿਆਂ ਵੱਗਾਂ ਨੂੰ ਸ਼ੀਂਹ ਚੀਰ ਰਹੇ ਹਨ। ਖਸਮ ਦੀ ਪੁੱਛ ਹੋ ਸਕਦੀ ਹੈ।  ਉਸ ਨੂੰ ਕੋਈ ਪਰਬੰਧ ਕਰਨਾ ਹੀ ਪਵੇਗਾ ‘‘ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥  ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ॥’’ (ਆਸਾ, ਮਹਲਾ ੧, ਪੰਨਾ ੩੬੦)

ਉਹਨਾਂ ਨੇ ਭਾਵੇਂ ਭਾਈ ਤਾਰੇ ਵਰਗੀਆਂ ਨਿਡਰ ਸ਼ਖ਼ਸੀਅਤਾਂ, ਬਾਬਰ ਦੇ ਹੁਕਮ ਨਾਲ ਲੱਗੀ ਅੱਗ ਨਾਲ ਜਲ਼ ਰਹੇ ਲਾਹੌਰ ਨੂੰ ਬੁਝਾਉਣ ਦੀ ਦਲੇਰੀ ਕਰਨ ਵਾਲੀਆਂ ਪੈਦਾ ਕੀਤੀਆਂ, ਪਰ ਵਿਅਕਤੀਆਂ ਦੀ ਹਿੰਮਤ ਨਾਲ ਇਹ ਰਾਜਨੀਤਿਕ ਨਿਜ਼ਾਮ ਬਦਲਿਆ ਨਹੀਂ ਸੀ ਜਾ ਸਕਦਾ। ਇਸ ਹੜ ਨੂੰ ਦਲ ਹੀ ਰੋਕ ਸਕਦੇ ਸਨ। ਦਲ ਬਣਾਉਣ ਲਈ ਢੇਰ ਦਿਨ ਚਾਹੀਦੇ ਸਨ, ਇਹਨਾਂ ਦਿਨਾਂ ਦੀ ਹੀ ਲੋੜ ਨੇ ਦਸ ਜਾਮੇ ਬਣਾਏ ।

ਸੱਚ, ਨੇਕੀ, ਸਮਾਨਤਾ ਦਾ ਪ੍ਰਚਾਰ ਜੋ ਸਤਿਗੁਰਾਂ ਨੇ ਸ਼ੁਰੂ ਕੀਤਾ, ਉਹ ਅੰਧੇਰੇ ਜਗਤ ਵਿਚ ਇਕ ਭਾਰਾ ਲੈਂਪ ਜਗਾਣ ਵਾਂਗਰ ਸੀ। ਜਿਸ ਤਰ੍ਹਾਂ ਲੈਂਪ ਵਿਚ ਬੱਤੀ, ਬੱਤੀ ਨੂੰ ਹਵਾ ਦੇ ਝੋਕਿਆਂ ਤੋਂ ਬਚਾਉਣ ਲਈ ਚਿਮਨੀ ਅਤੇ ਚਿਮਨੀ ਨੂੰ ਠੋਕਰ ਤੋਂ ਸੁਰੱਖਿਅਤ ਕਰਨ ਲਈ ਤਾਰ ਦਾ ਇਕ ਜੰਗਲਾ ਲਗਾਇਆ ਜਾਂਦਾ ਹੈ, ਓਦਾਂ ਹੀ ਸੱਚ ਦੇ ਪ੍ਰਚਾਰ ਲਈ ਗਿਆਨਵਾਨ ਸੰਗਤ, ਮਜ਼ਬੂਤ ਸਮਾਜ ਅਤੇ ਤੇਜੱਸਵੀ ਰਾਜ ਪਰਬੰਧ ਦੀ ਲੋੜ ਸੀ। ਧਰਮ ਸੱਚ ਦੇ, ਸਮਾਜ ਸਮਾਨਤਾ ਦੇ ਅਤੇ ਰਾਜ ਨਿਆਇ ਦੇ ਆਸਰੇ ਕਾਇਮ ਕਰਨਾ ਸੀ। ਇਸ ਲਈ ਸੰਗਤ ਨੂੰ ਇਹ ਸਮੁੱਚਾ ਸਬਕ ਸਿਖਾਉਂਦਿਆਂ ਹੋਇਆਂ ਖ਼ਾਸ ਖ਼ਾਸ ਜਾਮਿਆਂ ਵਿਚ ਖ਼ਾਸ ਗੱਲਾਂ ਵੱਲ ਧਿਆਨ ਦਿੱਤਾ ਗਿਆ।  ਗੁਰੂ ਨਾਨਕ ਜੀ ਨੇ ਇਹ ਕਾਰਜ ਅਰੰਭ ਕਰ, ਆਪਮੇ ਮਨੁੱਖੀ ਜਾਮੇ ਦੀ ਉਮਰ ਦੇ ਅੰਤ ’ਤੇ ਬਾਕੀ ਕੰਮ ਗੁਰੂ ਅੰਗਦ ਜੀ ਨੂੰ ਸੌਂਪਿਆ, ਪਰ ਇਹ ਸੌਂਪਣਾ ਸਾਧਾਰਨ ਨਹੀਂ ਸੀ ਸਗੋਂ ਦੀਪਕ ਤੋਂ ਦੀਪਕ ਬਾਲਿਆ  ‘‘ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ’’ (ਰਾਮਕਲੀ, ਮਹਲਾ , ਪੰਨਾ ੯੦੭)

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਹ ਦੂਸਰੀ ਸੀ। ਉਨ੍ਹਾਂ ਦਾ ਨਾਮ ਭੀ ‘ਲਹਿਣਾ’ ਸੀ। ਅੰਗਦ; ਨਾਨਕ ਦੇ ਅੰਦਰਲੇ ਦਾ ਅੰਗ ਸੀ । ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂਆਂ ਦਾ ਗੁਰੂ, ਗੁਰੂ ਨਾਨਕ ਦੇਵ ਸਹਿਜ ਰੂਪ ਹੋ ਸਮਾਇਆ ‘‘ਸਤਿਗੁਰ ਨਾਨਕ ਦੇਉ; ਗੁਰਾ ਗੁਰੁ ਹੋਇਆ ਅੰਗਦੁ ਅਲਖੁ ਅਭੇਉ; ਸਹਜਿ ਸਮੋਇਆ’’ (ਭਾਈ ਗੁਰਦਾਸ ਜੀ, ਵਾਰ , ਪਉੜੀ ੧੨)

ਲਹਿਣ ਨੇ ਅੰਗਦ ਬਣ ਆਪਣਾ ਫ਼ਰਜ਼ ਸੰਭਾਲ਼ ਲਿਆ। ਬਾਬੇ ਨਾਨਕ ਜੀ ਵਾਲੀ ਸਾਰੀ ਮਰਯਾਦਾ ਕਾਇਮ ਰਖ ਅਗਾਂਹ ਤੋਰੀ, ਪਰ ਸੰਗਤ ਨੂੰ ਉਚੇਰਿਆਂ ਕਰਨ ਲਈ ਇਕ ਖ਼ਾਸ ਅੰਗ ਨੂੰ ਮੁੱਖ ਰੱਖ ਲਿਆ ਤੇ ਉਹ ਸੀ ‘ਮਨੁੱਖ ਨੂੰ ਆਪਣੀ ਬੋਲੀ ਵਿਚ ਉੱਚੇ ਤੋਂ ਉੱਚਾ ਗਿਆਨ ਲੈਣ ਦੇ ਯੋਗ ਬਣਾਣਾ’। ਇਹ ਇਕ ਜਗਤ ਪ੍ਰਸਿਧ ਸਚਾਈ ਹੈ ਕਿ ਮਨੁੱਖ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਉੱਚੇ ਤੋਂ ਉੱਚਾ ਗਿਆਨ ਆਪਣੀ ਮਾਤ-ਭਾਸ਼ਾ ਵਿਚ ਹੀ ਲੈ ਸਕਦਾ ਹੈ। ਸੋ ਸਤਿਗੁਰਾਂ ਨੇ ਦੂਸਰੇ ਜਾਮੇ ਵਿਚ ਸਿੱਖ ਸੰਗਤ ਦੀ ਇਸ ਉਸਾਰੀ ਵੱਲ ਉਚੇਚਾ ਧਿਆਨ ਦਿੱਤਾ। ਗੁਰਮੁਖੀ ਲਿੱਪੀ ਪ੍ਰਚਲਿਤ ਕਰ ਪੰਜਾਬੀ ਸਿੱਖਾਂ ਵਿਚ ਪੰਜਾਬੀ ਦੇ ਰਾਹੀਂ ਹੀ ਗਿਆਨ ਪ੍ਰਾਪਤੀ ਦਾ ਸਾਧਨ ਕਾਇਮ ਕਰ, ਜਗਤ ਨੂੰ ਦਰਸਾਇਆ ਕਿ ਮਨੁੱਖ ਨੂੰ ਆਪਣੀ ਹੀ ਮਾਤ-ਭਾਸ਼ਾ ਦੇ ਰਾਹੀਂ ਉੱਚੇ ਤੋਂ ਉੱਚਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤੀਸਰਾ ਜਾਮਾ ਧਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਲੰਗਰ ’ਤੇ ਵਧੇਰਾ ਤਾਣ ਲਾਇਆ। ਸਭ ਨੂੰ ਇਕ ਪੰਗਤ ਵਿਚ ਇਕੱਠੇ ਖੁਆਣ ਨਾਲ ਬ੍ਰਾਹਮਣ ਦੀ ਕਾਇਮ ਕੀਤਾ ਹੋਇਆ ਜਾਤ-ਪਾਤ ਤੇ ਛੂਤ-ਛਾਤ ਦਾ ਵਿਤਕਰਾ ਉਡਾਇਆ। ਲੋਕ-ਪਿਆਰ ਦੀ ਇਸ ਪਾਵਨ ਮਰਯਾਦਾ ਨੂੰ ਪ੍ਰਚਲਿਤ ਹੁੰਦਾ ਦੇਖ ਬ੍ਰਾਹਮਣ ਇੰਨਾ ਘਬਰਾ ਉਠਿਆ ਕਿ ਉਸ ਨੇ ਅਕਬਰ ਦੇ ਦਰਬਾਰ ਵਿਚ ਜਾ ਸ਼ਿਕਾਇਤ ਕੀਤੀ। ਜਦ ਅਕਬਰ ਨੇ ਕੋਈ ਕਦਮ ਉਠਾਣ ਤੋਂ ਪਹਿਲਾਂ ਆਪਣੀ ਅੱਖੀਂ ਗੁਰੂ ਦੀ ਮਰਯਾਦਾ ਦੇਖਣ ਦਾ ਇਰਾਦਾ ਕੀਤਾ ਤੇ ਗੋਇੰਦਵਾਲ ਪੁੱਜਾ ਤਾਂ ਸਤਿਗੁਰੂ ਨੇ ਉਸ ਨੂੰ ਵੀ ਫਟੇ ਪੁਰਾਣੇ ਕੱਪੜਿਆਂ ਵਾਲੇ ਗ਼ਰੀਬ ਕੰਗਾਲ ਲੋਕਾਂ ਵਿਚ ਬੈਠ ਕੇ ਪ੍ਰਸ਼ਾਦ ਛਕਣ ਲਈ ਮਜਬੂਰ ਕੀਤਾ। ਇਸ ਤਰ੍ਹਾਂ ਉਸ ਨੂੰ ਰਾਜਾ ਪਰਜਾ ਦੀ ਵਿਤਕਰਾ ਭਰੀ ਵਰਤੋਂ ਤੋਂ ਉਤਾਂਹ ਚੁੱਕ, ਮਨੁੱਖੀ ਸਮਾਨਤਾ ਦੀ ਪਿਆਰ-ਭਰੀ ਝਲਕ ਦਿਖਾਈ। ਇਸ ਜਾਮੇ ਵਿਚ ਹੀ ਪ੍ਰਚਾਰ ਨੂੰ ਵੱਡੇ ਪੈਮਾਨੇ ’ਤੇ ਕਰਨ ਲਈ ਮਰਦ ਪ੍ਰਚਾਰਕਾਂ ਦੀਆਂ ਮੰਜੀਆਂ ਅਤੇ ਇਸਤਰੀ ਪ੍ਰਚਾਰਕਾਂ ਦੇ ਪੀੜੇ ਕਾਇਮ ਕੀਤੇ। ਚੌਥੇ ਜਾਮੇ ਵਿਚ ਸਿਖੀ ਨੂੰ ਧਾਰਨ ਕਰ ਚੁੱਕੇ ਸਮਾਜ ਦੀਆਂ ਪੁਰਾਤਨ ਜ਼ੰਜੀਰਾਂ ਨੂੰ ਤੋੜ ਆਏ ਲੋਕਾਂ ਦਾ ਕੇਂਦਰੀ ਇਕੱਠ ਕਾਇਮ ਕਰਨ ਲਈ ਬਸਤੀ ਵਸਾਈ, ਜੋ ਅੱਜ ਵੀ ਸ਼ਹਿਰ ਅੰਮ੍ਰਿਤਸਰ ਰੂਪ ਵਿਚ ਸਿੱਖ ਕੌਮ ਦੀਆਂ ਸਾਰੀਆਂ ਪੰਥਕ ਸਰਗਰਮੀਆਂ ਦਾ ਕੇਂਦਰੀ ਅਸਥਾਨ ਹੈ।

ਪੰਜਵੇਂ ਰੂਪ ਵਿਚ ਜਿੱਥੇ ਲੋਕ ਭਲਾਈ ਦੇ ਸਾਂਝੇ ਕੰਮ ਮੰਦਰ, ਲੰਗਰ, ਹਸਪਤਾਲ, ਤਾਲਾਬ, ਨਗਰ ਕਾਇਮ ਰੱਖੇ ਤੇ ਹੋਰ ਵਸਾਏ, ਉੱਥੇ ਬਾਦਸ਼ਾਹ ਨੂੰ ਪ੍ਰੇਰ ਮੁਸੀਬਤ ਸਮੇਂ ਗ਼ਰੀਬ ਕਿਸਾਨਾਂ ਦਾ ਮਾਮਲਾ ਮਾਫ਼ ਕਰਾ, ਗ਼ਰੀਬ ਕਿਸਾਨਾਂ ਦੀ ਸੇਵਾ ਦਾ ਰਿਵਾਜ ਚਲਾਇਆ। ਸਚਾਈ ਆਪਣੀਆਂ ਚਮਕਾਂ ਕਰਕੇ ਹੀ ਚਮਕਦੀ ਹੈ, ਕਿਸੇ ਦਾ ਵਿਰਸਾ ਹੋਣ ਕਰਕੇ ਨਹੀਂ, ਉਹ ਕਿਸੇ ਮੱਤ, ਸਮਾਜ ਜਾਂ ਸ਼੍ਰੇਣੀ ਦੀ ਮਲਕੀਅਤ ਨਹੀਂ, ਉਹ ਈਸ਼ਵਰ ਦੀ ਕਿਰਨ ’ਚੋਂ ਪ੍ਰਗਟਦੀ ਹੈ, ਜੋ ਮਹਾਂਪੁਰਸ਼ਾਂ ਦੇ ਸੁਵੱਛ ਮਨ ’ਤੇ ਪੈ ਕੇ ਚਮਕ ਦੇਂਦੀ ਹੈ। ਇਸ ਸਚਾਈ ਨੂੰ ਪੰਜਵੇਂ ਜਾਮੇਂ ਵਿਚ ਦ੍ਰਿੜ੍ਹ ਕਰਾਂਦਿਆ ਹੋਇਆਂ ਆਪਣੇ ਪਿਛਲਿਆਂ ਚੌਹਾਂ ਜਾਮਿਆਂ ਵਿਚ ਉਚਾਰੀ ਹੋਈ ਬਾਣੀ ਨੂੰ ਇਕੱਠਾ ਕਰ ਕੇ ਨਾਲ ਹੀ ਸ਼ੇਖ਼ ਫ਼ਰੀਦ, ਭਗਤ ਕਬੀਰ, ਭਗਤ ਨਾਮਦੇਵ, ਭਗਤ ਤ੍ਰਿਲੋਚਨ, ਭਗਤ ਪੀਪਾ, ਭਗਤ ਸਧਨਾ ਤੇ ਹੋਰ ਸੰਤਾਂ ਦੀ ਬਾਣੀ, ਜੋ ਪਹਿਲੇ ਜਾਮੇ ਤੋਂ ਇਕੱਠੀ ਕਰ ਰਹੇ ਸਨ, ਉਸ ਨੂੰ ਇਕ ਥਾਂ ਇਕੱਠਿਆਂ ਕਰ ਕੇ ‘ਆਦਿ ਬੀੜ’ (ਗੁਰੂ ਗ੍ਰੰਥ) ਸਾਹਿਬ ਤਿਆਰ ਕੀਤੀ। ਹਰੀ ਦੇ ਕੀਰਤਨ ਨੂੰ ਜਨਤਾ ਵਿਚ ਵਧੇਰੇ ਰਿਵਾਜ ਦੇਣ ਲਈ ਸਿੱਖਾਂ ਵਿਚ ਸੰਗੀਤ ਵਿੱਦਿਆ ਦਾ ਪ੍ਰਚਾਰ ਕੀਤਾ ਤੇ ਇਕ ਸਰੰਦਾ ਬਣਾ ਕੇ ਸਾਜ਼ਾਂ ਵਿਚ ਵਾਧਾ ਕੀਤਾ ਤੇ ਆਖ਼ਰ ਸਚਾਈ ਦੇ ਵਿਰੋਧੀਆਂ ਦੀ ਬਹਿਕਾਈ ਹੋਈ ਹਕੂਮਤ ਨੂੰ ਸੱਚ ਸੁਣਾਂਦਿਆਂ ਹੋਇਆਂ ਸੰਸਾਰ ਦੇ ਸਭ ਤੋਂ ਵੱਡੇ ਕਸ਼ਟ ਸਹੇ। ਅਖੀਰ ਸ਼ਹੀਦੀ ਪਾਉਂਦਿਆਂ ਹੋਇਆਂ ਮਨੁੱਖਾਂ ਨੂੰ ਮਰਦਾਂ ਦੀ ਤਰ੍ਹਾਂ ਮਰਨਾ ਸਿਖਾਇਆ।

ਛੇਵੇਂ ਜਾਮੇ ਵਿਚ ਹਕੂਮਤ ਦੀ ਧਰਮ ਵਿਚ ਨਾਜਾਇਜ਼ ਦਖ਼ਲ-ਅੰਦਾਜ਼ੀ ਨੂੰ ਸ਼ਸਤਰਾਂ ਨਾਲ ਰੋਕਣ ਦੀ ਰੀਤ ਚਲਾਈ, ਜਿਸ ਹਕੂਮਤ ਨੂੰ ਪੰਜਵੇਂ ਜਾਮੇ ਵਿਚ ਚੁੱਪ, ਸ਼ਾਂਤ, ਅਡੋਲ, ਤੱਤੀਆਂ ਤਵੀਆਂ ’ਤੇ ਬਹਿ ਆਪਣੀ ਸਚਾਈ ਦਾ ਸਬੂਤ ਦਿੱਤਾ, ਉਸ ਪਸ਼ੂ-ਬਲ ਦੇ ਮਦ ਵਿਚ ਪਾਗਲ ਹੋਈ ਹਕੂਮਤ ਨੂੰ ਪਾਗਲ ਪਸ਼ੂਆਂ ਵਾਂਗ ਸ਼ਸਤਰਾਂ ਨਾਲ ਰੋਕਿਆ ਗਿਆ। ਧਰਮਰਾਜ ਦੀ ਧੁਜਾ ਖੜੀ ਕਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਾਇਮ ਕਰ, ਧਰਮ ਬੀਰਾਂ ਦੀ ਜਮਾਤ ਆਤਮਵੇਤਾ ਮਨੁੱਖਾਂ ਵਿਚੋਂ ਖੜੀ ਕੀਤੀ।

ਇਸ ਖ਼ਿਆਲ ਨਾਲ ਕਿ ਧਰਮ ਬਲ ਸਹਿਤ ਸ਼ਸਤਰ ਚਲਾਣ ਕਰਕੇ, ਜੋ ਰੋਜ਼ ਦੀਆਂ ਜਿੱਤਾਂ ਕਿਤੇ ਸਿੱਖ ਸਿਪਾਹੀਆਂ ਵਿਚ ਬਦਮਸਤੀ ਨਾ ਪੈਦਾ ਕਰ ਦੇਣ ਤੇ ਉਹ ਮਰਯਾਦਾ ਤੋਂ ਥਿੜਕ ਨਾ ਜਾਣ, ਸੰਤ ਸਿਪਾਹੀਆਂ ਦੀ ਮਰਯਾਦਾ ਸਿਖਾਉਣ ਲਈ ਸੱਤਵਾਂ ਜਾਮਾ ਧਾਰਨ ਕੀਤਾ। ਸ਼ਸਤਰਧਾਰੀ ਹੁੰਦਿਆਂ ਹੋਇਆਂ ਵੀ ਇਹ ਮਿਲਣ ’ਤੇ ਕਿ ਸ਼ਸਤਰ ਨਹੀਂ ਕੱਢਣਾ, ਵੱਡੇ ਤੋਂ ਵੱਡਾ ਇਮਤਿਹਾਨ ਆਉਣ ’ਤੇ ਵੀ ਸ਼ਸਤਰ ਖਿੱਚ, ਮਰਯਾਦਾ ਤੋੜਨ ਦੀ ਭੁੱਲ ਤੋਂ ਬਚਣ ਵਾਲਾ ਸੁਭਾਅ ਦ੍ਰਿੜ ਕਰਾਇਆ। ਇਕ ਸਚਿਆਰ ਬਾਲਗ਼ ਅਵਸਥਾ ਦਾ ਹੋਣ ’ਤੇ ਵੀ ਕਿਸ ਤਰਾਂ ਇਕ ਜਾਬਰ ਸ਼ਹਿਨਸ਼ਾਹ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਸਕਦਾ ਹੈ, ਇਸ ਦਾ ਪ੍ਰਮਾਣ ਦਰਸਾਉਣ ਲਈ ਅੱਠਵਾਂ ਜਾਮਾ ਲਿਆ।

ਆਪਣੀ ਸੰਗਤ ਤੋਂ ਬਿਨਾਂ ਜਗਤ ਦੀ ਕਿਸੇ ਹੋਰ ਸ਼੍ਰੇਣੀ ਦੀ ਨਿਰਬਲਤਾ ਨੂੰ ਤੱਕ, ਜੇ ਕੋਈ ਜਾਬਰ ਹਾਕਮ ਉਹਨਾਂ ਤੋਂ ਆਪਣੀ ਈਨ ਮਨਵਾਣਾ ਚਾਹੇ, ਤਾਂ ਉਸ ਦੇ ਸਾਹਮਣੇ ਕਿਸ ਤਰ੍ਹਾਂ ਜਾ ਡਟੀਦਾ ਹੈ। ਕਿਸੇ ਦੀ ਬਾਂਹ ਫੜ ਕੇ ਉਸ ਨਾਲ ਕਿਸ ਤਰ੍ਹਾਂ ਤੋੜ ਨਿਭਾਈਦੀ ਹੈ। ਕਿਸੇ ਮਾੜੇ ਦੀ ਮਦਦ ਕਰਨ ਲੱਗਿਆਂ ਇਹ ਨਹੀਂ ਦੇਖੀਦਾ ਕਿ ਉਸ ਦਾ ਮਜ਼ਹਬ ਕੀ ਹੈ ਤੇ ਧਾਰਮਕ ਚਿੰਨ੍ਹ ਕੀ ਹਨ। ਮਹਾਂ ਬਲੀ ਸੈਨਾ ਦੇ ਮਾਲਕ ਬਾਦਸ਼ਾਹ ਦੇ ਸਾਹਮਣੇ ਮਜ਼ਲੂਮਾਂ ਦੇ ਹੱਕ ਵਿਚ ਅਵਾਜ਼ ਉੱਠਾ ਕੇ ਆਪਣੇ ਸੀਸ ਤਕ ਦੀ ਬਲੀ ਕਿਸ ਤਰ੍ਹਾਂ ਦੇ ਦੇਈਦੀ ਹੈ, ਇਹ ਸਬਕ ਸਿਖਾਉਣ ਲਈ ਨੌਵੇਂ ਤਨ ਵਿਚ ਪ੍ਰਵੇਸ਼ ਕੀਤਾ।

ਚੰਗਾ ਕਲਾਕਾਰ ਉਹੀ ਹੈ, ਜੋ ਧਰਤੀ ’ਤੇ ਖਿੰਡੀ ਪਈ ਸੁੰਦਰਤਾ ਨੂੰ ਚੁਣ ਚੁਣ ਤਰਤੀਬ ਵਿਚ ਲਗਾ ਸੁੰਦਰ ਚਿੱਤਰ ਪੈਦਾ ਕਰ ਦੇਂਦਾ ਹੈ। ਅਵਾਜ਼ ਦੀ ਮਧੁਰਤਾ ਵਿਚੋਂ ਸੁਰਾਂ ਨੂੰ ਤਰਤੀਬ ਤੇ ਨਗ਼ਮੇ-ਰੰਗਾਂ ਦੇ ਮਿਲਾਪ ਤੋਂ ਤਸਵੀਰ ਅਤੇ ਚਲਨ ਦੀਆਂ ਖ਼ੂਬਸੂਰਤੀਆਂ ਨੂੰ ਜੋੜ ਪੰਥ ਬਣਾਇਆ ਜਾਂਦਾ ਹੈ। ਪਿਛਲੇ ਨੌਵਾਂ ਜਾਮਿਆਂ ਵਿਚ ਮੁਨੱਖੀ ਮਨ ’ਤੇ ਜੋ ਸ਼ੁਭ ਗੁਣਾਂ ਦੀ ਵਰਖਾ ਕੀਤੀ ਸੀ, ਹੁਣ ਆਖ਼ਰੀ ਦਸਵੇਂ ਜਾਮੇ ਵਿਚ ਪਿਛਲੇ ਸਾਰੇ ਕੰਮ ’ਤੇ ਨਿਗਾਹ ਮਾਰ ਕੇ ਉਸ ਨੂੰ ਤਰਤੀਬ ਦੇ ਪੰਥ ਸਾਜਿਆ ਗਿਆ। ਬੱਸ ਐਨਾ ਹੀ ਕੰਮ ਸੀ। ਪੰਥ, ਜਾਗੀ ਹੋਈ ਮਨੁੱਖਤਾ ਦਾ ਜੀਵਨ-ਸ਼ਾਹ-ਰਾਹ ਸੀ। ਮਜ਼ਹਬਾਂ ਦੀਆਂ ਮਨੌਤਾਂ, ਸਮਾਜ ਦੀਆਂ ਜ਼ੰਜੀਰਾਂ, ਹਕੂਮਤ ਦੀਆਂ ਧਮਕੀਆਂ ਤੋਂ ਇਕੱਠ ਬੇਪਰਵਾਹ ਸੀ। ਜਦ ਜੀਵਨ ਜੁਗਤੀ ਨੂੰ ਸਮਝ ਚੁੱਕੇ ਸਿੱਖਾਂ ਦੀ ਸੰਗਤ ਕਾਇਮ ਹੋ ਗਈ, ਭਾਈਚਾਰਾ ਬਣ ਗਿਆ, ਧਰਮ ਰਾਜ ਦੀ ਸਥਾਪਨਾ ਸ਼ੁਰੂ ਹੋ ਗਈ ਤਾਂ ਹੋਰ ਜਾਮਾ ਧਾਰਨ ਦੀ ਕੋਈ ਲੋੜ ਨਾ ਰਹੀ।

ਪਿਛਲੀ ਵਿਚਾਰ ਤੋਂ ਇਹ ਸਾਫ਼ ਸਿੱਧ ਹੈ ਕਿ ਜਗਤ-ਕਰਤਾ ਪਰਮੇਸ਼ੁਰ ਨੇ ਸੰਸਾਰ ਦੀ ਚਾਲ ਸਹੀ ਰਾਹ ’ਤੇ ਪਾਉਣ ਲਈ ਆਪਣੀ ਜੋਤੀ ਦੀ ਗੁਰ-ਕਿਰਨ ਜਦ ਨਾਨਕ ਨਾਮ ਦੇ ਮਨੁੱਖ ਵਿਚ ਪਾਈ ਤਾਂ ਉਹ ਗੁਰੂ ਨਾਨਕ ਦੇਵ ਕਹਿਲਾਇਆ। ਇਹ ਦੋਹਾਂ ਦਾ ਇਕੱਠ ਸੀ, ਨਾਨਕ ਮਨੁੱਖ ਤੇ ਗੁਰ ਪਰਮੇਸ਼ੁਰ । ਜਗਤ ਉਧਾਰ ਦਾ ਕੰਮ ਵਡੇਰਾ ਹੋਣ ਕਰਕੇ ਕੰਮ ਕਰਨ ਦੀ ਢੇਰ ਚਿਰ ਲੋੜ ਸੀ, ਜਿਸ ਕਰਕੇ ਜੋਤ ਨੂੰ ਦਸ ਜਾਮ ਧਾਰਨ ਕਰਨੇ ਪਏ । ਇਹ ਦਸ ਗਿਣਤੀ ਸੀ ਸਰੀਰਾਂ ਦੀ, ਪਰ ਗੁਰੂ ਇਕੋ ਸੀ, ਉਹ ਸੀ ‘ਜੋਤ-ਸਰੂਪ’।

ਜੀਵਨ ’ਚ ਅਪਣਾਉਣਯੋਗ ਕੁੱਝ ਛੋਟੇ ਛੋਟੇ ਸੂਤਰ

0

ਜੀਵਨ ’ਚ ਅਪਣਾਉਣਯੋਗ ਕੁੱਝ ਛੋਟੇ ਛੋਟੇ ਸੂਤਰ

ਗਿਰਧਾਰੀ ਲਾਲ ਰੋਹੜਾ

ਆਪਣੀ ਫ਼ਤਿਹ ਪਰ ਗਰੂਰ ਆਣੇ ਲੱਗੇ ਤੋ ਚੁਪਕੇ ਸੇ ਮਿੱਟੀ ਸੇ ਪੂਛ ਲੈਣਾ ਕਿ ਆਜ ਕੱਲ੍ਹ ਸਿਕੰਦਰ ਕਹਾਂ ਹੈ ?

‘ਮਨ’ ਬੜਾ ਅਦੁਭੂਤ ਸ਼ਬਦ ਹੈ, ਇਸ ਕੇ ਆਗੇ ‘ਨ’ ਲਗਾਨੇ ਪਰ ‘ਨਮਨ’ ਔਰ ਪਿੱਛੇ ‘ਨ’ ਲਗਾਨੇ ਪਰ ‘ਮਨਨ’ ਹੋ ਜਾਤਾ ਹੈ।

ਜੀਵਨ ਮੇਂ ਨਮਨ ਅਤੇ ਮਨਨ ਕਰਤੇ ਰਹੀਏ, ਜੀਵਨ ਸਫਲ ਹੀ ਨਹੀਂ, ਸਾਰਥਕ ਹੋ ਜਾਏਗਾ।

(ਨਮਨ ਭਾਵ ਝੁਕਣਾ/ਬੰਦਨਾ, ਮਨਨ ਭਾਵ ਚਿੰਤਨ/ਬਿਬੇਕ; ਸੰਸਕ੍ਰਿਤ ’ਚ ਦੋਵੇਂ ਨਪੁੰਸਕ ਲਿੰਗ ਹਨ)

ਬਹੁਤ ਮੁਸ਼ਕਲ ਨਹੀਂ ਹੈ ਜ਼ਿੰਦਗੀ ਕੀ ਸਚਾਈ ਸਮਝਣਾ।

ਜਿਸ ਤਰਾਜ਼ੂ ਪਰ ਦੂਸਰੋ ਕੋ ਤੋਲਤੇ ਹੈਂ, ਉਸ ਪਰ ਕਭੀ ਖ਼ੁਦ ਬੈਠ ਕਰ ਦੇਖੀਏਗਾ।

(ਭਾਵ ‘‘ਆਪਣਾ ਆਪੁ ਪਛਾਣੈ ਮੂੜਾ! ਅਵਰਾ ਆਖਿ ਦੁਖਾਏ ’’ ਗੁਰੂ ਅਮਰਦਾਸ ਜੀ/੫੪੯)

ਚਾਰ ਬਾਤੋਂ ਪਰ ਕਭੀ ਸੰਕੋਚ ਨਹੀਂ ਮਹਿਸੂਸ ਕਰਨਾ ਚਾਹੀਏ :

‘ਪੁਰਾਣੇ ਕੱਪੜੇ, ਗ਼ਰੀਬ ਮਿੱਤਰ, ਬਜ਼ੁਰਗ ਮਾਤਾ-ਪਿਤਾ ਔਰ ਸਰਲ ਜੀਵਨਸ਼ੈਲੀ।

ਜੀਵਨ ਮੇਂ ਸਪਨੇ ਕੇ ਲਿਏ ਕਭੀ ਆਪਣੋ ਸੇ ਦੂਰ ਮਤ ਹੋਣਾ

ਕਿਉਂਕਿ ਆਪਨੋ ਕੇ ਬਿਨਾਂ ਜੀਵਨ ਮੇਂ ਸਪਨੋ ਕਾ ਕੋਈ ਮੁੱਲ ਨਹੀਂ।

ਕਿਸੀ ਨੇ ਪੂਛਾ ਇਸ ਦੁਨੀਆ ਮੇਂ ਆਪ ਕਾ ਆਪਣਾ ਕੌਣ ਹੈ ?

ਮੈਨੇ ਹੱਸ ਕਰ ਕਹਾ ‘ਸਮ੍ਯ’, ਅਗਰ ਵੋ ਸਹੀ, ਤਾਂ ਸਭ ਆਪਣੇ ਆਪ, ਵਰਨਾ ਕੋਈ ਨਹੀਂ।

ਆਜ ਪਰਛਾਈ ਸੇ ਪੂਛ ਹੀ ਲਿਆ : ਕਿਉਂ ਚਲਤੀ ਹੋ ਮੇਰੇ ਸਾਥ  ?

ਉਸ ਨੇ ਭੀ ਹੱਸ ਕਰ ਕਹਾ : ਦੂਸਰਾ ਕੌਣ ਹੈ ਤੇਰੇ ਸਾਥ ?

ਸਾਰੀ ਜ਼ਿੰਦਗੀ ਕੀ ਭਾਗ-ਦੌੜ ਕਾ ਮੇਹਨਤਾਨਾ ਭੀ ਖੂਬ ਹੈ :

‘ਚੇਹਰੇ ਪੇ ਝੁਰੀਆਂ ਔਰ ਆਪਨੋ ਸੇ ਦੂਰੀਆਂ’।

ਮੁੱਠੀ ਦੁਆਓਂ ਕੀ ਮਾਤਾ ਪਿਤਾ ਨੇ ਚੁਪਕੇ ਸੇ ਸਿਰ ਪਰ ਛੋਡ ਦੀ, ਖ਼ੁਸ਼ ਰਹੋ ਕਹਿ ਕਰ।

ਔਰ ਹਮ ਨਾ-ਸਮਝ, ਜ਼ਿੰਦਗੀਭਰ (ਆਪਣੇ) ਮੁਕੱਦਰ ਕਾ ਏਹਸਾਨ ਮਾਨਤੇ ਰਹੇ।

ਸੁਬ੍ਹਾ ਉੱਠ ਕਰ ਏਕ ਬਾਤ ਯਾਦ ਰੱਖੇਂ : ‘ਵਾਪਸੀ ਟਿਕਟ ਤੋ ਨਿਸ਼ਚਿਤ ਹੈ’।

(ਭਾਵ ‘‘ਮਰਣਾ ਮੁਲਾ ਮਰਣਾ   ਭੀ ਕਰਤਾਰਹੁ ਡਰਣਾ ’’ ਗੁਰੂ ਨਾਨਕ ਜੀ/੨੪)

ਇਸ ਲਿਏ ਮਨ ਭਰ ਕਰ ਜੀਏਂ, ਮਨ ਮੇਂ ਭਰ ਕਰ ਨਾ ਜੀਏਂ। (ਭਾਵ ਸਬਰ ਰੱਖੀਏ, ਖ਼ਾਲੀਪਣ/ਭੁੱਖ ਨਹੀਂ)

ਕੁੱਛ ਨੇਕੀਆਂ ਔਰ ਕੁੱਛ ਅਛਾਈਆਂ; ਆਪਨੇ ਜੀਵਨ ਮੇਂ ਐਸੀ ਭੀ ਕਰਨੀ ਚਾਹੀਏਂ,

ਜਿਸ ਕਾ ਈਸ਼ਵਰ ਕੇ ਸਿਵਾਏ, ਕੋਈ ਔਰ ਗਵਾਹ ਨਾ ਹੋ।

(ਭਾਵ ‘‘ਸਭੇ ਥੋਕ ਵਿਸਾਰਿ; ਇਕੋ ਮਿਤੁ ਕਰਿ ’’ ਗੁਰੂ ਅਮਰਦਾਸ ਜੀ/੧੦੯੩)

ਜਵ ਕਿਸੀ ਜ਼ਰੂਰਤਮੰਦ ਕੀ ਆਵਾਜ਼ ਤੁਮ ਤਕ ਪਹੁੰਚੇ, ਤੋ ਪਰਮਾਤਮਾ ਕਾ ਸ਼ੁਕਰ ਅਦਾ ਕਰਨਾ

ਕਿ ਉਸ ਨੇ ਆਪਨੇ ਬੰਦੇ ਕੀ ਮਦਦ ਕੇ ਲਿਏ ਤੁਮੇ ਪਸੰਦ ਕੀਆ ਹੈ, ਵਰਨਾ ਵੋ ਤੋ ਸਭ ਕੇ ਲਿਏ ਅਕੇਲਾ ਹੀ ਕਾਫ਼ੀ ਹੈ।

ਦੁਨੀਆ ਮੇਂ ਕਮ ਲੋਕ ਹੀ ਐਸੇ ਹੋਤੇ ਹੈਂ, ਜੋ ਜੈਸੇ ਲਗਤੇ ਹੈਂ, ਵੈਸੇ ਹੋਤੇ ਹੈਂ। (ਭਾਵ ਅੰਦਰੋ-ਬਾਹਰੋਂ/ਕਥਨੀ-ਕਰਨੀ ਇੱਕ)

ਮੀਠੇ ਹਲਵੇ ਕੀ ਕਟੋਰੀ ਮੇਂ ਕਾਜੂ, ਬਦਾਮ, ਸੂਜੀ; ਸਭ ਤੋ ਦਿਖਾਈ ਦੇਤੇ ਹੈਂ,

ਪਰ ਜਿਸ ਚੀਜ਼ ਸੇ ਇਤਨੀ ਮਿਠਾਸ ਹੈ, ਵਹ ਸ਼ੱਕਰ ਨਜ਼ਰ ਨਹੀਂ ਆਤੀ।

ਠੀਕ ਐਸੇ ਹੀ ਮੇਰੇ ਜੀਵਨ ਮੇਂ ਭੀ ਆਪ ਜੈਸੇ ਲੋਕ ਹੈਂ, ਜੋ ਰੋਜ਼ਾਨਾ ਦਿਖਾਈ ਤੋ ਨਹੀਂ ਦੇਤੇ,

ਪਰ ਆਪ ਕੇ ਆਪਣੇਪਨ ਕੀ ਮਿਠਾਸ, ਮੇਰੇ ਜੀਵਨ ਕੋ ਹਮੇਸ਼ਾਂ ਅਨੰਦਿਤ ਕਰਤੀ ਰਹਿਤੀ ਹੈ।

ਜੀਵਨ ਕੀ ਹਰ ਸਮੱਸਿਆ ਦਾ ਟੋਲ ਫ਼ਰੀ ਨੰਬਰ ਹੈ ‘ਸਿਮਰਨ’।

(ਭਾਵ ‘‘ਸਰਬ ਰੋਗ ਕਾ ਅਉਖਦੁ ਨਾਮੁ ’’ ਸੁਖਮਨੀ/ਗੁਰੂ ਅਰਜਨ ਸਾਹਿਬ/੨੭੪)

ਏਕ ਵਿਅਕਤੀ ਨੇ ਭਗਵਾਨ ਸੇ ਪੂਛਾ :

ਤੁਝੇ ਕੈਸੇ ਰਿਝਾਊਂ ਮੈਂ  ? ਕੋਈ ਵਸਤੂ ਨਹੀਂ ਐਸੀ, ਜਿਸੇ ਤੁਝ ਪਰ ਚੜ੍ਹਾਊਂ ਮੈਂ।

ਭਗਵਾਨ ਨੇ ਉੱਤਰ ਦਿਆ :

ਸੰਸਾਰ ਕੀ ਹਰ ਵਸਤੂ ਤੁਝੇ ਮੈਨੇ ਦੀ ਹੈ, ਤੇਰੇ ਪਾਸ ਅਪਨੀ ਚੀਜ਼; ਸਿਰਫ਼ ਤੇਰਾ ਅਹੰਕਾਰ ਹੈ, ਜੋ ਮੈਨੇ ਨਹੀਂ ਦੀਆ।

ਉਸੀ ਕੋ ਤੂੰ ਮੇਰੇ ਅਰਪਣ ਕਰ ਦੇਹ, ਤੇਰਾ ਜੀਵਨ ਸਫਲ ਹੋ ਜਾਏਗਾ।

(ਭਾਵ  ‘‘ਮਨੁ ਦੇ; ਰਾਮੁ ਲੀਆ ਹੈ ਮੋਲਿ ਭਗਤ ਕਬੀਰ/੩੨੭, ਹਉਮੈ ਮੇਰਾ ਛਡਿ ਤੂ; ਤਾ ਸਚਿ ਰਹੈ ਸਮਾਇ ’’ ਗੁਰੂ ਅਮਰਦਾਸ ਜੀ/੭੫੬)

ਹੇ ਗਿਰਧਾਰੀ !  ਸਫਰ ਵਹੀਂ ਤਕ ਹੈ ਜਹਾਂ ਤਕ ਤੁਮ ਹੋ। ਨਜ਼ਰ ਵਹੀਂ ਤਕ ਹੈ, ਜਹਾਂ ਤਕ ਤੁਮ ਹੋ।

ਹਜ਼ਾਰੋਂ ਫੂਲ ਦੇਖੇ ਹੈਂ ਇਸ ਗੁਲਸ਼ਨ (ਸੰਸਾਰ-ਬਗ਼ੀਚੀ) ਮੇਂ ਮਗਰ, ਖ਼ੁਸ਼ਬੂ ਵਹੀਂ ਤਕ ਹੈ ਜਹਾਂ ਤਕ ਤੁਮ ਹੋ।

(ਭਾਵ ਅੰਦਰ ਗੁਣ ਹੋਣ ਤਾਂ ਹੀ ਜੀਵਨ ਸਫਲ, ਨਹੀਂ ਤਾਂ ਕੇਵਲ ਬਾਹਰਲੀ ਸੁੰਦਰਤਾ ਹੀ ਰਹਿ ਗਈ)

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।

0

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।

ਬਠਿੰਡਾ, ਅਪ੍ਰੈਲ 18 (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ’ਚ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਭਾਈ ਰਘਵੀਰ ਸਿੰਘ ਖਿਆਲੀਵਾਲਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ‘‘ਜੋ ਨਰੁ  ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈਕੰਚਨ ਮਾਟੀ ਮਾਨੈ ’’ (ਮਹਲਾ ੯/੬੩੩) ਦੀ ਬਾਖ਼ੂਬੀ ਵਿਆਖਿਆ ਕਰਦਿਆਂ ਸਮਝਾਇਆ ਕਿ ਉਨ੍ਹਾਂ ਨੇ ਇਹ ਸ਼ਬਦ ਸਿਰਫ ਸਾਡੇ ਲਈ ਉਚਾਰਨ ਹੀ ਨਹੀਂ ਕੀਤਾ ਸਗੋਂ ਇਸ ਅਨੁਸਾਰ ਜੀਵਨ ਆਪ ਬਤੀਤ ਕਰਕੇ ਸਾਡੇ ਲਈ ਪੂਰਨੇ ਵੀ ਪਾਏ ਹਨ।

ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਤਿਹਾਸ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਮੁਤਾਬਕ 1 ਅਪ੍ਰੈਲ ਸੰਨ 1621 ਈਸਵੀ ਨੂੰ ਹੋਇਆ ਦਰਜ ਹੈ। ਇਹ ਤਿੰਨੇ ਪਧਤੀਆਂ ਦੀਆਂ ਤਾਰੀਖ਼ਾਂ ਹੁਣ ਕਦੀ ਵੀ ਇਕੱਠੀਆਂ ਨਹੀਂ ਆਉਂਦੀਆਂ। ਮੌਜੂਦਾ ਸਮੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਕ ਮਨਾਏ ਜਾਣ ਕਰਕੇ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੇ ਹਨ ਜਿਸ ਕਾਰਨ ਪਿਛਲੇ ਸਾਲ 12 ਅਪ੍ਰੈਲ/੩੦ ਚੇਤ ਨੂੰ ਸੀ, ਇਸ ਸਾਲ 1 ਮਈ/੧੯ ਵੈਸਾਖ ਨੂੰ ਮਨਾਇਆ ਜਾਵੇਗਾ ਅਤੇ ਅਗਲੇ ਸਾਲ 21 ਅਪ੍ਰੈਲ/੮ ਵੈਸਾਖ ਨੂੰ ਹੋਵੇਗਾ ਭਾਵ ਕਿਸੇ ਦੇ ਕੁਝ ਪੱਲੇ ਨਹੀਂ ਪੈਂਦਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਸ ਤਾਰੀਖ਼ ਨੂੰ ਆ ਰਿਹਾ ਹੈ।

ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਯੂਨਾਇਟਡ ਨੇਸ਼ਨ ਨੂੰ ਪੱਤਰ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਧਰਮ ਦੇ ਧਾਰਮਿਕ ਚਿੰਨ੍ਹਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਆਪਣੇ ਤਿਨ ਪਿਆਰੇ ਗੁਰਸਿਖਾਂ ਸਮੇਤ ਮਹਾਨ ਕੁਰਬਾਨੀ ਦਿੱਤੀ, ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਮਿਸਾਲ ਹੈ, ਇਸ ਲਈ ਗੁਰੂ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਉਂਦਿਆਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਜਾਵੇ।

ਹੁਣ ਮੰਨ ਲਓ ਯੂਨਾਇਟਡ ਨੇਸ਼ਨ ਨੇ ਇਹ ਮੰਗ ਮੰਨ ਲਈ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਸੰਸਥਾ ਨੂੰ ਕਿਹੜੀ ਤਾਰੀਖ਼ ਦੇਣੀ ਹੈ ? ਇਸ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਅਤਿ ਜ਼ਰੂਰੀ ਹੈ। ਉਸ ਮੁਤਾਬਕ ਹਰ ਸਾਲ ੫ ਵੈਸਾਖ/18 ਅਪ੍ਰੈਲ ਨੂੰ ਹੀ ਆਵੇਗਾ ਕਿਉਂਕਿ ਅੱਜ ਕੱਲ੍ਹ ਬਿਕ੍ਰਮੀ ਕੈਲੰਡਰ ਦਾ ੫ ਵੈਸਾਖ, ਜੋ 1621 ਈਸਵੀ ’ਚ 1 ਅਪ੍ਰੈਲ ਨੂੰ ਆਇਆ ਸੀ, ਅੱਜ ਕੱਲ੍ਹ ਉਹ 17 ਜਾਂ 18 ਅਪ੍ਰੈਲ ਨੂੰ ਆਉਂਦਾ ਹੈ। ਜੇਕਰ ਅਜੇ ਵੀ ਸੋਧ ਨਾ ਕੀਤੀ ਤਾਂ ਉਕਤ ਵੇਰਵਿਆਂ ਮੁਤਾਬਕ ਹੋਰ ਵੀ ਅਗਾਂਹ-ਪਿਛਾਂਹ ਹੁੰਦਾ ਰਹੇਗਾ।

Most Viewed Posts