19.4 C
Jalandhar
Wednesday, April 8, 2026
spot_img
Home Blog Page 216

ਪ੍ਰਸ਼ਨ: ਕੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ; ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਉਠਾਈ ਸੀ ?

0

ਪ੍ਰਸ਼ਨ: ਕੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ; ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਉਠਾਈ ਸੀ ?

ਜਸਬੀਰ ਸਿੰਘ ਵੈਨਕੂਵਰ

ਉੱਤਰ: ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖਣ ਵਾਲੇ ਜ਼ਿਆਦਾਤਰ ਲਿਖਾਰੀਆਂ ਨੇ ਹਜ਼ੂਰ ਦੇ ਹਰੇਕ ਕਰਮ ਨੂੰ ਹੀ ਇਸ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਤੋਂ ਇਹ ਪ੍ਰਗਟ ਹੋ ਸਕੇ ਕਿ ਆਪ ਦਾ ਇਹ ਕਰਮ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਭਿੰਨ ਸੀ। ਅਜੇਹੇ ਵਿਦਵਾਨ ਦਸਮੇਸ਼ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਲੇ ਮੰਨਣ ਦੀ ਬਜਾਇ ਹਜ਼ੂਰ ਵਲੋਂ ਉਠਾਏ ਹਰੇਕ ਕਦਮ ਦਾ ਮਨੋਰਥ ਕੇਵਲ ਹਿੰਦੂ ਧਰਮ ਨੂੰ ਬਚਾਉਣ ਅਤੇ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਨੂੰ ਉਖੇੜਨਾ, ਆਦਿ ਹੀ ਦੱਸਿਆ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੇਖਕਾਂ ਨੇ ਹੀ ਦਸਵੇਂ ਪਾਤਸ਼ਾਹ ਬਾਰੇ ਇਹ ਲਿਖਿਆ ਹੈ ਕਿ ਆਪ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਹੀ ਤਲਵਾਰ ਉਠਾਈ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਜ਼ੁਲਮ, ਅਨਿਆਇ, ਜਬਰ ਆਦਿ ਦੇ ਵਿਰੁੱਧ ਉਠਾਈ ਸੀ, ਨਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ। ਗੁਰੂ ਤੇਗ ਬਹਾਦਰ ਜੀ ਨੇ ਘੋਰ ਅਨਿਆਂ, ਮਨੁੱਖ ਦੇ ਜਮਾਂਦਰੂ ਹੱਕਾਂ ਤੇ ਮਜ਼ਲੂਮਾਂ ਆਦਿ ਦੀ ਰੱਖਿਆ ਕਰਨ ਖ਼ਾਤਰ ਖ਼ੁਦ ਬਖ਼ੁਦ ਆਪਣਾ ਆਪ ਵਾਰਿਆ ਸੀ। ਇਹ ਆਪਾ ਵਾਰਨ ਲਈ ਹਕੂਮਤ ਨੇ ਸਤਿਗੁਰੂ ਜੀ ਨੂੰ ਮਜਬੂਰ ਨਹੀਂ ਸੀ ਕੀਤਾ ਬਲਕਿ ਹਜ਼ੂਰ ਨੇ ਆਪ ਹੀ ਇਹਨਾਂ ਅਦਰਸ਼ਾਂ ਦੀ ਖ਼ਾਤਰ ਆਪਣਾ ਆਪ ਪੇਸ਼ ਕੀਤਾ ਸੀ ਤਾਂ ਕਿ ਧਰਮ ਦੇ ਨਾਮ ’ਤੇ ਹੋ ਰਹੇ ਅਤਿਆਚਾਰ ਨੂੰ ਰੋਕਿਆ ਜਾ ਸਕੇ। ਔਰੰਗਜ਼ੇਬ ਵਲੋਂ ਤਲਵਾਰ ਦੇ ਜ਼ੋਰ ਨਾਲ ਜ਼ਬਰਦਸਤੀ ਹਿੰਦੂਆਂ ਨੂੰ ਇਸਲਾਮ ਦਾ ਪੈਰੋਕਾਰ ਬਣਾਉਣ, ਮੰਦਰਾਂ ਨੂੰ ਢਾਹ ਕੇ ਉਹਨਾਂ ਦੀ ਥਾਂ ਮਸਜਿਦਾਂ ਬਣਾਉਣ, ਪਾਠਸ਼ਾਲਾਵਾਂ ਨੂੰ ਬੰਦ ਕਰਨ, ਧਾਰਮਿਕ ਉਤਸਵਾਂ ’ਤੇ ਪਾਬੰਦੀ ਲਾਉਣ ਅਤੇ ਗ਼ੈਰ ਮੁਸਲਮਾਨਾਂ ’ਤੇ ਭਾਰੀ ਟੈਕਸ ਦਾ ਬੋਝ ਪਾਉਣ ਵਰਗੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਸ ਨੂੰ ਗੁਰੂ ਨਾਨਕ ਜੋਤ ਦੇ ਨੌਵੇਂ ਪ੍ਰਕਾਸ਼ ਨੇ ਆਪਣਾ ਬਲੀਦਾਨ ਦੇ ਕੇ ਰੋਕਿਆ। ਸੋ, ਆਪ ਜੀ ਨੇ ਆਪਣਾ ਬਲੀਦਾਨ ਆਪਣੀ ਮਰਜ਼ੀ ਨਾਲ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਉਸ ਵੇਲੇ ਨੌਂ ਕੁ ਸਾਲਾਂ ਦੇ ਹੀ ਸਨ, ਆਪਣੇ ਪਿਤਾ ਜੀ ਨੂੰ ਆਪਾ ਵਾਰਨ ਲਈ ਸਲਾਹ ਦੇ ਕੇ ਤੋਰਿਆ ਵੀ ਸੀ। ਜੇਕਰ ਇਸ ਕਥਨ ਵਿੱਚ ਰੰਚ ਮਾਤਰ ਵੀ ਸਚਾਈ ਹੁੰਦੀ ਕਿ ਕਲਗੀਧਰ ਮਹਾਰਾਜ ਨੇ ਪਿਤਾ ਗੁਰਦੇਵ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਹੀ ਤਲਵਾਰ ਉਠਾਈ ਸੀ ਤਾਂ ਫਿਰ ਘੱਟੋ-ਘੱਟ ਬਾਈਧਾਰ ਦੇ ਪਹਾੜੀ ਰਾਜੇ ਹਜ਼ੂਰ ਦਾ ਵਿਰੋਧ ਨਾ ਕਰਦੇ। ਇੱਥੇ ਇਹ ਜ਼ਿਕਰ ਕਰਨਾ ਯੋਗ ਹੋਵੇਗਾ ਕਿ ਗੁਰਦੇਵ ਨੂੰ ਜੋ ਪਹਿਲਾ ਭੰਗਾਣੀ ਦਾ ਯੁੱਧ ਕਰਨਾ ਪਿਆ, ਉਹ ਮੁਗਲੀਆ ਹਕੂਮਤ ਨਾਲ ਨਹੀਂ ਸਗੋਂ ਬਾਈਧਾਰ ਦੇ ਰਾਜਿਆਂ ਨਾਲ ਹੀ ਕਰਨਾ ਪਿਆ ਸੀ। ਬਾਈਧਾਰ ਦੇ ਰਾਜੇ ਗੁਰੂ ਜੀ ਨੂੰ ਔਰੰਗਜ਼ੇਬ ਨਾਲੋਂ ਵੀ ਆਪਣਾ ਵਧੇਰੇ ਖ਼ਤਰਨਾਕ ਦੁਸ਼ਮਣ ਸਮਝਦੇ ਸਨ। ਚੂੰਕਿ ਕੁੱਝ ਹਿੰਦੂ ਰਾਜੇ ਇਹ ਸਮਝਦੇ ਸਨ ਕਿ ਸਤਿਗੁਰੂ ਹਿੰਦੂ ਧਰਮ ਨੂੰ ਨਸ਼ਟ ਕਰਨ ’ਤੇ ਤੁਲੇ ਹੋਏ ਹਨ, ਉਹ ਕਿਸੇ ਵੀ ਕੀਮਤ ’ਤੇ ਜਾਤ ਪਾਤ ਦਾ ਖੰਡਨ ਅਤੇ ਬਰਾਬਰੀ ਵਾਲੇ ਸਿਧਾਂਤ ਨੂੰ ਮੰਨਣ ਲਈ ਤਿਆਰ ਨਹੀਂ ਸਨ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਇੱਕ ਅਕਾਲ ਪੁਰਖ ਦੀ ਹੀ ਉਪਾਸ਼ਨਾ ਵਾਲਾ ਉਪਦੇਸ਼ ਭਾਉਂਦਾ ਨਹੀਂ ਸੀ। ਇਹਨਾਂ ਰਾਜਿਆਂ ਨੇ ਰਾਜਸੀ ਕਾਰਨਾਂ ਨਾਲੋਂ ਵਧੇਰੇ ਧਾਰਮਿਕ ਕਾਰਨਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਅਖ਼ੀਰਲੇ ਦੰਮ ਤੱਕ ਕੀਤਾ ਸੀ। ਇੰਦੂ ਭੂਸ਼ਨ ਬੈਨਰਜੀ ਦੇ ਲਿਖੇ ਇਹ ਸ਼ਬਦ ਇਸ ਸੱਚ ਵਲ ਹੀ ਇਸ਼ਾਰਾ ਕਰਨ ਵਾਲੇ ਹਨ ਕਿ, ‘ਇਹ ਕੋਈ ਅਚੰਭੇ ਦੀ ਗੱਲ ਨਹੀਂ ਕਿ ਪਹਾੜੀ ਰਾਜੇ ਗੁਰੂ ਜੀ ਨਾਲ ਵੈਰ ਤੇ ਘਿਰਣਾ ਕਰਦੇ। ਗੁਰੂ ਜੀ ਉਸ ਧਰਮ ਦੀ ਪ੍ਰਤੀਨਿਧਤਾ ਕਰਦੇ ਸਨ ਜੋ ਜਨਤਾ ਵਿੱਚ ਭਰਾਤ੍ਰੀ, ਮੈਤਰੀ ਅਤੇ ਸਮਦ੍ਰਿਸ਼ਟੀ ਦੇ ਖ਼ਿਆਲ ਭਰਨ ਬਾਬਤ ਸੀ। ਪਹਾੜੀ ਰਾਜਿਆਂ ਦੀ ਰਾਜਨੀਤਿਕ ਵਿਸ਼ੇਸ਼ਤਾ, ਸਮਾਜਕ ਉੱਚਤਾ ਅਤੇ ਕੌਮੀ ਹੈਂਕੜ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਦੂਰ ਰੱਖਿਆ।’ ਇਸ ਵਿੱਚ ਰਾਈ ਮਾਤਰ ਵੀ ਸ਼ੱਕ ਨਹੀਂ ਹੈ ਕਿ ਦਸਮੇਸ਼ ਪਾਤਸ਼ਾਹ ਦੇ ਅਦਰਸ਼ ਨੂੰ ਸਮਝਣ ਵਾਲਿਆਂ ਵਿੱਚ ਹਿੰਦੂ ਵੀ ਸਨ ਅਤੇ ਮੁਸਲਮਾਨ ਵੀ ਸਨ। ਇਹੀ ਕਾਰਨ ਹੈ ਕਿ ਕਲਗੀਧਰ ਜੀ ਦੇ ਉਦੇਸ਼ ਨੂੰ ਸਮਝਣ ਵਾਲੇ, ਇਹਨਾਂ ਧਰਮਾਂ ਦੇ ਪੈਰੋਕਾਰਾਂ ਨੇ ਜੰਗ ਸਮੇਂ ਵੀ ਮਹਾਰਾਜ ਦਾ ਸਾਥ ਦਿੱਤਾ। ਇਹ ਸੱਚ ਦੇ ਉਪਾਸ਼ਕ, ਹਕੂਮਤ ਅਤੇ ਗੁਰਮਤਿ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਬਿਲਕੁਲ ਵੀ ਪ੍ਰਭਾਵਤ ਨਹੀਂ ਹੋਏ। ਇਨਸਾਨੀਅਤ ਦਾ ਦਰਦ ਰੱਖਣ ਵਾਲੇ ਇਹ ਲੋਕ ਜਾਣ ਚੁੱਕੇ ਸਨ ਕਿ ਹਜ਼ੂਰ ਕਿਸੇ ਧਰਮ, ਫ਼ਿਰਕੇ, ਇਲਾਕੇ ਆਦਿ ਦੇ ਵਿਰੁੱਧ ’ਚ ਨਹੀਂ ਹਨ; ਉਹ ਤਾਂ ਕੇਵਲ ਜ਼ੁਲਮ ਅਤੇ ਅਨਿਆਇ ਦੇ ਹੀ ਵਿਰੁੱਧ ਹਨ। ਇਹਨਾਂ ਸੱਚ ਦੇ ਮੁਦੱਈਆਂ ਨੇ ਇਹ ਗੱਲ ਸਮਝ ਲਈ ਸੀ ਕਿ ਗੁਰੂ ਜੀ ਤਾਂ ਸਹੀ ਅਰਥਾਂ ਵਿੱਚ ਮਨੁੱਖਤਾ ਦੇ ਸੱਚੇ ਹਿਤੈਸ਼ੀ ਅਥਵਾ ਰੱਖਵਾਲੇ ਹਨ। ਹਕੂਮਤ ਭਾਵੇਂ ਇਹ ਪਰਚਾਰ ਕਰ ਰਹੀ ਸੀ ਕਿ ਆਪ ਬਾਗ਼ੀ ਹਨ, ਪਰੰਤੂ ਸਤਿਗੁਰੂ ਜੀ ਨੂੰ ਜਾਣਨ ਵਾਲੇ ਆਪ ਜੀ ਨੂੰ ਇਨਸਾਨੀਅਤ ਦਾ ਸੱਚਾ ਹਮਦਰਦ ਸਮਝ ਕੇ ਆਪ ਜੀ ਤੋਂ ਸਭ ਕੁੱਝ ਵਾਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ। ਇਹਨਾਂ ਪ੍ਰਾਣੀਆਂ ਨੇ ਇਹਨਾਂ ਅਫਵਾਹਾਂ ’ਚ ਵੀ ਵਿਸਵਾਸ਼ ਨਹੀਂ ਕੀਤਾ, ਜਿਨ੍ਹਾਂ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦਾ ਮਾਰਗ ਤਿਆਗ ਦਿੱਤਾ ਹੈ। ਮਜ਼ਬੀ ਪੱਖ ਪਾਤ ਆਦਿ ਤੋਂ ਉੱਪਰ ਉੱਠ ਕੇ ਸਚਿਆਰ ਜੀਵਨ ਜਿਊਣ ਦੇ ਇਹ ਆਸ਼ਕ ਸਮਝਦੇ ਸਨ ਕਿ, ‘ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦਾ ਕੰਮ ਉਸ ਉੱਨਤੀ ਦਾ ਨਤੀਜਾ ਸੀ, ਜੋ ਮੁੱਢ (ਗੁਰੂ ਨਾਨਕ ਸਾਹਿਬ) ਤੋਂ ਹੁੰਦੀ ਆਈ ਸੀ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਲੱਗਾ, ਉਸ ਦੀ ਬੀਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ ਬਾਕੀ ਅੱਠ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਚਿਆ ਸੀ। ਜਿਸ ਤੇਗ਼ ਨੇ ਖ਼ਾਲਸੇ ਦੀ ਸ਼ਾਨ ਫੈਲਾਈ ਸੀ, ਇਹ ਜ਼ਰੂਰ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਪਰ ਫ਼ੌਲਾਦ ਗੁਰੂ ਨਾਨਕ ਦੇਵ ਕਮਾ ਕੇ ਦੇ ਗਏ ਸਨ।’ (ਡਾਕਟਰ ਗੋਕਲ ਚੰਦ ਨਾਰੰਗ)

ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦਸਵੇਂ ਪ੍ਰਕਾਸ਼ ਦੇ ਮਨ ਵਿੱਚ ਜੇਕਰ ਧਰਮ ਦੀ ਚਾਦਰ ਦੀ ਸ਼ਹੀਦੀ ਦੇ ਬਦਲੇ ਦੀ ਭਾਵਨਾ ਹੁੰਦੀ ਤਾਂ ਉਹ ਸਿੱਖਾਂ ਨੂੰ ਮੁਗਲ ਹਕੂਮਤ ਨਾਲ ਯੁੱਧ ਦੌਰਾਨ ਵੀ ਮਨੁੱਖੀ ਉਚ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਹਿਦਾਇਤ ਨਾ ਦੇਂਦੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਪੀੜਤ ਔਰਤਾਂ ਨੂੰ ਵੇਖ ਕੇ ਇੱਕ ਦਿਨ ਕੁਝ ਸਿੰਘ ਗੱਲਾਂ ਕਰਦੇ ਹਨ ਕਿ ਜ਼ਾਲਮ ਤੁਰਕ ਹਿੰਦੂ ਇਸਤ੍ਰੀਆਂ ਦੀ ਬੇਪਤੀ ਕਰਦੇ ਹਨ ਪਰ ਉਨ੍ਹਾਂ ਤੋਂ ਇਸੇ ਤਰ੍ਹਾਂ ਬਦਲਾ ਲੈਣ ਲਈ ਸਾਨੂੰ ਗੁਰੂ ਤੇ ਗੁਰੂ ਦੀ ਬਾਣੀ ਕਿਉਂ ਰੋਕਦੀ ਹੈ ? ਪਰੰਤੂ ਕਲਗੀਧਰ ਮਹਾਰਾਜ ਨੇ ਇਹਨਾਂ ਨੂੰ ਖ਼ਾਲਸੇ ਦੇ ਅਦਰਸ਼ ਤੋਂ ਹੀ ਜਾਣੂੰ ਨਹੀਂ ਕਰਾਇਆ ਸਗੋਂ ਅਜੇਹੇ ਕਰਮ ਨੂੰ ਬਜਰ ਕੁਰਹਿਤ ਕਰਾਰ ਆਖਿਆ ਸੀ। ਇਤਿਹਾਸ ਵਿੱਚ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ: ‘ਪੁਨ ਸਿੰਘਨ ਬੂਝੈ ਗੁਨ ਖਾਨੀ। ਬ੍ਰਿੰਦ ਤੁਰਕ ਭੁਗਵਹਿ ਹਿੰਦਵਾਨੀ। ਸਿਖ ਬਦਲਾ ਲੈ ਭਲਾ ਜਨਾਏ। ਕਯੋਂ ਗੁਰ ਸ਼ਾਸਤ੍ਰ ਕਿਉਂ ਬਰਜ ਹਟਾਏ ? ਸੁਨਿ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਨੋਂ ਪੰਥ ਉਚੇਰੇ। ਨਹੀਂ ਅਧੋਗਤ ਬਿਖੈ ਪੁਚਾਵਹਿ। ਤਾਂ ਤੇ ਕਲਮਲ ਕਰਤ ਹਟਾਵਹਿ।’ (ਭਾਈ ਸੰਤੋਖ ਸਿੰਘ)

ਗੁਰੂ ਗੋਬਿੰਦ ਸਿੰਘ ਜੀ ਦੀ ਸਿੰਘਾਂ ਨੂੰ ਇਹ ਤਾੜਨਾ ਸਤਿਗੁਰੂ ਜੀ ਦੇ ਅਦਰਸ਼ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਦੀ ਹੈ। ਗੁਰਦੇਵ ਕਿਸੇ ਵੀ ਸਥਿਤੀ ਵਿੱਚ ਸਿੱਖ ਨੂੰ ਮਨੁੱਖੀ ਕਦਰਾਂ ਕੀਮਤਾਂ ਤੋਂ ਮੂੰਹ ਮੋੜਨ ਦੀ ਇਜਾਜ਼ਤ ਨਹੀਂ ਦੇਂਦੇ। ਜਿਨ੍ਹਾਂ ਦੇ ਮਨਾਂ ਵਿੱਚ ਬਦਲੇ ਦੀ ਭਾਵਨਾ ਹੋਵੇ ਉਹਨਾਂ ਲਈ ਇਹੋ ਜੇਹੀਆਂ ਕਦਰਾਂ ਕੀਮਤਾਂ ਦੀ ਕੋਈ ਅਹਿਮੀਅਤ ਨਹੀਂ ਹੋਇਆ ਕਰਦੀ। ਅਜੇਹੀ ਜੀਵਨ ਜਾਚ ਸਿਖਾਉਣ ਵਾਲੇ ਸਤਿਗੁਰੂ ਬਾਰੇ ਇਹ ਆਖਣਾ ਕਿ ਉਹਨਾਂ ਨੇ ਬਦਲੇ ਦੀ ਭਾਵਨਾ ਨਾਲ ਤਲਵਾਰ ਉਠਾਈ ਸੀ, ਉਸ ਮਹਾਨ ਮਰਦ ਅਗੰਮੜੇ ਨਾਲ ਘੋਰ ਅਨਿਆਂ ਹੋਏਗਾ।

ਮਹਾਰਾਜ ਨੇ ਹਰੇਕ ਤਰ੍ਹਾਂ ਦੇ ਜ਼ੁਲਮ, ਜਬਰ, ਅਨਿਆਂ ਦਾ ਵਿਰੋਧ ਕੀਤਾ ਹੈ ਭਾਵੇਂ ਉਹ ਜ਼ਾਲਮ, ਇਨਸਾਨੀਅਤ ਦੇ ਦੁਸ਼ਮਨ ਮਸੰਦ ਦੇ ਰੂਪ ਵਿੱਚ ਸੀ, ਚਾਹੇ ਉਹ ਬਾਈਧਾਰ ਦੇ ਰਾਜਿਆਂ ਦੇ ਰੂਪ ਵਿੱਚ ਅਤੇ ਭਾਵੇਂ ਉਹ ਮੁਗਲੀਆ ਹਕੂਮਤ ਦੇ ਰੂਪ ’ਚ ਸੀ। ਸਤਿਗੁਰੂ ਜੀ ਨੇ ਇਸ ਅਧਾਰ ’ਤੇ ਕਿਸੇ ਦਾ ਵਿਰੋਧ ਨਹੀਂ ਕੀਤਾ ਕਿ ਉਹ ਹਿੰਦੂ ਹੈ ਜਾਂ ਮੁਸਲਮਾਨ। ਅਨੰਦਪੁਰ ਦੀ ਇੱਕ ਜੰਗ ਦੌਰਾਨ ਕੁੱਝ ਸਿੰਘਾਂ ਨੇ ਭਾਈ ਘਨੱਈਆ ਜੀ ਨੂੰ ਹਮਲਾਵਰ ਧਿਰ ਦੇ ਜ਼ਖ਼ਮੀਆਂ ਨੂੰ ਵੀ ਪਾਣੀ ਪਿਲਾਂਦੇ ਦੇਖ ਕੇ ਹਜ਼ੂਰ ਪਾਸ ਭਾਈ ਸਾਹਿਬ ਦੀ ਸ਼ਿਕਾਇਤ ਕੀਤੀ ਸੀ। ਹਜ਼ੂਰ ਦੇ ਪੁੱਛਣ ’ਤੇ ਭਾਈ ਸਾਹਿਬ ਨੇ ਉੱਤਰ ਦਿੱਤਾ ਮਹਾਰਾਜ ਮੈਨੂੰ ਤਾਂ ਕੋਈ ਵੈਰੀ ਨਜ਼ਰ ਨਹੀਂ ਆਇਆ; ਮੈਂ ਤਾਂ ਜਿਸ ਨੂੰ ਵੀ ਪਾਣੀ ਪਿਲਾਇਆ ਹੈ ਉਹ ਤੁਹਾਡਾ ਹੀ ਰੂਪ ਨਜ਼ਰ ਆਇਆ ਹੈ। ਭਾਈ ਸਾਹਿਬ ਦਾ ਉੱਤਰ ਸੁਣ ਕੇ ਸਤਿਗੁਰੂ ਜੀ ਕੇਵਲ ਖ਼ੁਸ਼ ਹੀ ਨਹੀਂ ਹੋਏ ਸਗੋਂ ਮਲ੍ਹਮ ਪੱਟੀ ਦੇਂਦਿਆਂ ਕਹਿਣ ਲੱਗੇ ਕਿ ਲੋੜ ਅਨੁਸਾਰ ਇਸ ਨੂੰ ਵੀ ਜ਼ਖ਼ਮੀਆਂ ਲਈ ਵਰਤ ਲੈਣਾ। ਦਸਮੇਸ਼ ਪਾਤਸ਼ਾਹ ਭਾਈ ਘਨੱਈਆ ਜੀ ਨੂੰ ਇਹ ਹਿਦਾਇਤ ਨਹੀਂ ਕਰਦੇ ਕਿ ਕੇਵਲ ਸਿੰਘਾਂ ਨੂੰ ਹੀ ਪਾਣੀ ਪਿਲਾਉਣਾ ਹੈ ਜਾਂ ਮਲ੍ਹਮ ਪੱਟੀ, ਜ਼ਖ਼ਮੀ ਹੋਏ ਕੇਵਲ ਸਿੰਘਾਂ ਦੀ ਹੀ ਕਰਨੀ ਹੈ। ਜੇਕਰ ਬਦਲਾ ਲੈਣ ਵਾਲੀ ਗੱਲ ਹੁੰਦੀ ਤਾਂ ਮਹਾਰਾਜ ਭਾਈ ਸਾਹਿਬ ਨੂੰ ਸਪਸ਼ਟ ਕਹਿ ਦੇਂਦੇ ਕਿ ਅਸੀਂ ਤਾਂ ਇਹਨਾਂ ਪਾਸੋਂ ਬਦਲਾ ਲੈਣਾ ਹੈ, ਇਹਨਾਂ ਦਾ ਖੁਰਾ ਖੋਜ ਮਿਟਾਉਣਾ ਹੈ ਇਸ ਲਈ ਇਹਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਰਹਿਮ ਨਾ ਕੀਤੀ ਜਾਵੇ।

ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ’ਤੇ ਵੀ ਪਹਿਲਾਂ ਹਮਲਾ ਨਹੀਂ ਕੀਤਾ, ਹਮਲਾਵਰ ਦਾ ਮੂੰਹ ਤੋੜਵਾਂ ਜਵਾਬ ਦੇਣਾ ਆਪਣਾ ਫ਼ਰਜ਼ ਸਮਝਿਆ। ਹਾਂ, ਧਾਵਾ ਉਸ ਥਾਂ ’ਤੇ ਜ਼ਰੂਰ ਪਹਿਲਾਂ ਕੀਤਾ ਗਿਆ ਜਿੱਥੇ ਕਿਸੇ ਜ਼ਾਲਮ ਨੇ ਕਿਸੇ ਅਬਲਾ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਕਰਨੀ ਚਾਹੀ, ਖ਼ਬਰ ਮਿਲਣ ’ਤੇ ਸਤਿਗੁਰੂ ਜੀ ਨੇ ਜ਼ਰੂਰ ਆਪਣੇ ਸ਼ੂਰਬੀਰਾਂ ਨੂੰ ਉਸ ਅਬਲਾ ਦੀ ਪਤ ਬਚਾਉਣ ਲਈ ਭੇਜਿਆ। ਜੰਗ ਤਾਂ ਮਹਾਰਾਜ ਨੂੰ ਕੇਵਲ ਸਵੈ ਰੱਖਿਆ ਲਈ ਹੀ ਕਰਨੇ ਪਏ ਸਨ। ਹਮਲਾਵਰ ਭਾਵੇਂ ਬਾਈ ਧਾਰ ਦੇ ਰਾਜੇ ਸਨ ਚਾਹੇ ਸੂਬਾ ਲਾਹੌਰ, ਸਰਹੰਦ ਜਾਂ ਦਿੱਲੀ, ਹਜ਼ੂਰ ਨੇ ਸਾਰਿਆਂ ਤੋਂ ਸਵੈ ਰੱਖਿਆ ਲਈ ਇਕੋ ਜੇਹਾ ਹੀ ਢੰਗ ਅਪਣਾਇਆ ਸੀ। ਸਤਿਗੁਰੂ ਜੀ ਦੀ ਨਿਜੀ ਦੁਸ਼ਮਨੀ ਕਿਸੇ ਵੀ ਫ਼ਿਰਕੇ ਜਾਂ ਧਰਮ ਦੇ ਪੈਰੋਕਾਰਾਂ ਨਾਲ ਨਹੀਂ ਸੀ। ਇਹ ਠੀਕ ਹੈ ਕਿ ਆਪ ਜੀ ਦੇ ਨਾਲ ਦੁਸ਼ਮਣੀ ਵਾਲਾ ਭਾਵ ਰੱਖਣ ਵਾਲਿਆਂ ਵਿੱਚ ਕੁੱਝ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਅਤੇ ਕੁੱਝ ਇਸਲਾਮ ਨਾਲ ਸਬੰਧ ਰੱਖਣ ਵਾਲੇ ਸਨ, ਪਰ ਦੂਜੇ ਪਾਸੇ ਮਹਾਰਾਜ ਤੋਂ ਆਪਾ ਵਾਰਨ ਵਾਲਿਆਂ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਸੱਚ ਦੇ ਉਪਾਸ਼ਕ ਹਿੰਦੂ ਅਤੇ ਮੁਸਲਮਾਨ ਵੀ ਸਨ।

ਗੁਰੂ ਗੋਬਿੰਦ ਸਿੰਘ ਜੀ ਵਲੋਂ ਉਠਾਈ ਤਲਵਾਰ ਬਾਰੇ ਇੰਜ ਆਖਿਆ ਜਾ ਸਕਦਾ ਹੈ ਕਿ ਇਹ ਉਸ ਸਰਜਨ ਵਾਂਗ ਸੀ, ਜੇਹੜਾ ਮਰੀਜ਼ ਦਾ ਓਪਰੇਸ਼ਨ ਕਰਦਾ ਹੈ, ਉਸ ਨੂੰ ਜਾਨੋ ਮਾਰਨ ਲਈ ਨਹੀਂ ਬਲਕਿ ਉਸ ਨੂੰ ਜੀਵਨ ਦਾਨ ਦੇਣ ਲਈ। ਜੀ ਹਾਂ, ਉਸ ਨੂੰ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਲਈ, ਸਰਜਨ ਦੇ ਮਨ ’ਚ ਮਰੀਜ਼ ਲਈ ਘਿਰਨਾ ਨਹੀਂ ਹੁੰਦੀ ਸਗੋਂ ਉਸ ਲਈ ਸ਼ੁਭ ਇਛਾਵਾਂ ਹੀ ਹੁੰਦੀਆਂ ਹਨ। ਜਦ ਕਿਸੇ ਜ਼ਾਲਮ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਹੋ ਜਾਵੇ ਕਿ ਉਸ ਵਿਚੋਂ ਇਨਸਾਨੀਅਤ ਖੰਭ ਲਾ ਕੇ ਉੱਡ ਪੁੱਡ ਜਾਵੇ ਤਾਂ ਉਸ ਨੂੰ ਇਨਸਾਨੀਅਤ ਦਾ ਅਹਿਸਾਸ ਕਰਾਉਣ ਲਈ ਅਜੇਹਾ ਕਦਮ ਉਠਾਉਣਾ ਜ਼ਰੂਰੀ ਹੋ ਜਾਂਦਾ ਹੈ। ਜ਼ਫਰਨਾਮੇ ਵਿੱਚ ਇਸ ਸਚਾਈ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ: ‘‘ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ੱਸਤ॥ ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ॥’’ ਭਾਵ ਜਦ ਗੱਲ ਸਾਰੇ ਹੀਲਿਆਂ ਤੋਂ ਲੰਘ ਗਈ ਹੋਵੇ, ਕੇਵਲ ਤਦ ਹੀ ਤਲਵਾਰ ਚੁਕਣੀ ਜਾਇਜ਼ ਹੈ।

ਇਸ ਪਰਿਸਥਿਤੀ ਵਿੱਚ ਸ਼ਸਤ੍ਰ ਹੀ ਜਰਵਾਣੇ ਦੀ ਭਾਖਿਆ ਹੋਇਆ ਕਰਦੇ ਹਨ, ਕਿਸੇ ਹੋਰ ਭਾਸ਼ਾ ਅਥਵਾ ਢੰਗ ਨਾਲ ਉਸ ਨੂੰ ਸਮਝਾਉਣਾ ਮੁਸ਼ਕਲ ਹੁੰਦਾ ਹੈ ਜਿਵੇਂ ਕਿਸੇ ਖੂੰਖਾਰ ਜਾਨਵਰ ਦੇ ਅੱਗੇ ਲੰਮੇ ਪੈ ਕੇ ਉਸ ਦੇ ਸੁਭਾਅ ਨੂੰ ਬਦਲਣ ਦੀ ਕੋਸ਼ਸ਼ ਕਰਨ ਵਾਲੇ ਨੂੰ ਕਦੇ ਸਫਲਤਾ ਨਹੀਂ ਮਿਲਦੀ, ਸਗੋਂ ਉਹ ਆਪਣੀ ਹੀ ਜਾਨ ਗਵਾ ਸਕਦਾ ਹੈ।

ਸੋ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਤਲਵਾਰ ਨਹੀਂ ਉਠਾਈ ਬਲਕਿ ਮਨੁੱਖ ਨੂੰ ਸੰਤ ਸਿਪਾਹੀ ਬਣਾਉਣ ਲਈ ਉਠਾਈ ਸੀ। ਹਜ਼ੂਰ ਦੀ ਤਲਵਾਰ ਮੀਰੀ ਪੀਰੀ ਦਾ ਪ੍ਰਤੀਕ ਹੈ; ਇਹ ਮਨੁੱਖ ਨੂੰ ਆਤਮਕ ਅਤੇ ਸਰੀਰਕ ਪੱਖੋਂ ਬਲਵਾਨ ਬਣਾ ਕੇ ਇਸ ਨੂੰ ਪੂਰਨ ਮਨੁੱਖ ਬਣਾਉਣ ਲਈ ਸੀ। ਇਹ ਹਰ ਤਰ੍ਹਾਂ ਦੇ ਜ਼ੁਲਮ ਦੇ ਖ਼ਿਲਾਫ ਅਵਾਜ਼ ਉਠਾਉਣ ਦਾ ਚਿੰਨ੍ਹ ਸੀ। ਇਹ ਸ਼ਾਂਤੀ ਦਾ ਪ੍ਰਤੀਕ ਸੀ, ਨਾ ਕਿ ਅਸ਼ਾਂਤੀ ਦਾ। ਇਹ ਜਿੱਥੇ ਸੰਤ ਨੂੰ ਇੱਕ ਸੰਦੇਸ਼ ਦੇਣ ਲਈ ਸੀ ਕਿ ਪੂਰਨ ਮਨੁੱਖ ਬਣਨ ਲਈ ਸਰੀਰਕ ਬਲ ਦੀ ਵੀ ਲੋੜ ਹੁੰਦੀ ਹੈ ਉੱਥੇ ਸਿਪਾਹੀ ਨੂੰ ਵੀ ਇਹ ਚੇਤਾਵਨੀ ਦੇਣਾ ਸੀ ਕਿ ਜੇਕਰ ਸੰਤਗਿਰੀ ਵਾਲਾ ਗੁਣ ਨਹੀਂ ਤਾਂ ਤਲਵਾਰ ਦਾ ਧਾਰਨੀ ਇਨਸਾਨ ਜਾਬਰ ਬਣ ਜਾਂਦਾ ਹੈ। ਇਸ ਲਈ ਪੂਰਨ ਮਨੁੱਖ ਬਣਨ ਲਈ ਇਹਨਾਂ ਦੋਹਾਂ ਗੁਣਾਂ (ਸੰਤ ਸਿਪਾਹੀ) ਦੀ ਜ਼ਰੂਰਤ ਹੈ।

ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਲਵੇ ਵਿਚ ਪੈੜਾਂ

0

ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਲਵੇ ਵਿਚ ਪੈੜਾਂ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਪੁਰਾਤਨ ਸਿੱਖ ਲਿਖਤਾਂ ਵਿਚ ਮਾਲਵੇ ਨੂੰ ਮਾਲਵਾ ਦੇਸ਼ ਲਿਖਿਆ ਵੀ ਮਿਲਦਾ ਹੈ। ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਇਲਾਕਾ ਹੈ, ਜਿਸ ਵਿਚ ਪੰਜਾਬ ਦੇ ਅਜੋਕੇ ਕੁੱਲ 22 ਜ਼ਿਲ੍ਹਿਆਂ ਵਿਚੋਂ 15 ਜ਼ਿਲ੍ਹੇ ਹਨ। ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਕਿਉਕਿ ਇਸ ਦੇ ਜ਼ੱਰੇ-ਜ਼ੱਰੇ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੈ। ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ’ਤੇ ਹੈ। ਵੈਸੇ ਤਾਂ ਪੰਜਾਬ ਦੇ ਪਹਿਲਾਂ ਕਈ ਟੁਕੜੇ ਹੋ ਚੁੱਕੇ ਹਨ, ਜਿਨ੍ਹਾਂ ਵਿਚ ਚੜ੍ਹਦਾ ਪੰਜਾਬ (ਭਾਰਤੀ) ਅਤੇ ਲਹਿੰਦਾ ਪੰਜਾਬ (ਪਾਕਿ)। ਇਸ ਤੋਂ ਬਾਅਦ ਹਰਿਆਣਾ, ਹਿਮਾਚਲ ਪ੍ਰਦੇਸ਼, ਇਹ ਵੀ ਪੰਜਾਬ ਦਾ ਹੀ ਹਿੱਸਾ ਸਨ ਪਰ ਨਵੇਂ ਪੰਜਾਬ, ਜਿਸ ਨੂੰ ਬੋਲੀ ਜਾਂ ਸੱਭਿਆਚਾਰ ਦੇ ਤੌਰ ’ਤੇ ਚਾਰ ਮੁੱਖ ਭਾਗਾਂ ਵਿਚ ਵੰਡਿਆ ਹੋਇਆ ਹੈ, ਜਿਸ ਵਿਚ ਮਾਲਵਾ ਇਸ ਪੰਜਾਬ ਦਾ ਬਹੁ ਆਕਾਰੀ ਹਿੱਸਾ ਹੈ।

ਮਾਲਵੇ ਦੀ ਧਰਤੀ ਨੂੰ ਚਾਰ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ-ਛੋਹ ਪ੍ਰਾਪਤ ਹੈ।

ਸਮੇਂ-ਸਮੇਂ ਸਿਰ ਗੁਰੂ ਸਾਹਿਬਾਨ ਮਾਲਵੇ ਦੀ ਧਰਤੀ ’ਤੇ ਆਉਦੇ ਰਹੇ ਅਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦੇ ਰਹੇ। ਗੁਰੂ ਸਾਹਿਬਾਨਾਂ ਦੀ ਯਾਦ ਵਿਚ ਬਣੇ ਪਵਿੱਤਰ ਗੁਰੂ-ਧਾਮ ਇਸ ਗੱਲ ਦੀ ਗਵਾਹੀ ਵੀ ਭਰਦੇ ਹਨ ਅਤੇ ਇਤਿਹਾਸ ਵਿਚ ਵੇਰਵੇ ਵੀ ਮਿਲਦੇ ਹਨ।

ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਲਵੇ ਵਿਚ ਪਾਈਆਂ ਪੈੜਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਆਨੰਦਪੁਰ ਸਾਹਿਬ ਛੱਡਣ ਤੋਂ ਪਿੱਛੋਂ, ਚਮਕੌਰ ਸਾਹਿਬ ਦੀ ਜੰਗ ਫਤਹਿ ਕਰਨ ਮਗਰੋਂ ਗੁਰੂ ਸਾਹਿਬ ਮਾਲਵੇ ਵਿਚ ਪ੍ਰਵੇਸ਼ ਕਰਦੇ ਹਨ। ਮਾਛੀਵਾੜੇ ਤੋਂ ਦਮਦਮਾ ਸਾਹਿਬ ਤੱਕ ਦਾ ਸਫ਼ਰ ਮਾਲਵੇ ਇਲਾਕੇ ਦਾ ਹੈ। ਬੇਸ਼ੱਕ ਇਸ ਰਸਤੇ ਵਿਚ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਮੌਜੂਦ ਹਨ ਪਰ ਹੱਥਲੇ ਲੇਖ ਵਿਚ ਸਿਰਫ਼ ਉਨ੍ਹਾਂ ਸਥਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿੱਥੇ ਇਤਿਹਾਸਕ ਘਟਨਾਵਾਂ ਵਾਪਰੀਆਂ:-

ਮਾਛੀਵਾੜਾ ਸਾਹਿਬ : ਇਹ ਉਹ ਇਤਿਹਾਸਕ ਜਗ੍ਹਾ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡਣ ਅਤੇ ਕਈ ਦਿਨਾਂ ਦੇ ਥਕੇਵੇਂ ਤੋਂ ਬਾਅਦ ਖੁੱਲ੍ਹੇ ਅਸਮਾਨ ਥੱਲੇ ਟਿੰਡ ਦਾ ਸਰ੍ਹਾਣਾ ਲਾ ਕੇ ਸੁੱਤੇ ਸਨ। ਇਤਿਹਾਸ ਵਿੱਚ ਇਸ ਜਗ੍ਹਾ ਦਾ ਅਹਿਮ ਰੋਲ ਬਣ ਗਿਆ, ਜਿੱਥੇ ਹੁਣ ਗੁਰਦੁਆਰਾ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਚਮਕੌਰ ਦੀ ਕੱਚੀ ਗੜ੍ਹੀ ’ਚੋਂ ਤਾੜੀ ਮਾਰ ਕੇ, ਆਪਣਾ ਕਲਗੀ-ਤੋੜਾ ਭਾਈ ਸੰਗਤ ਸਿੰਘ ਦੇ ਸਿਰ ’ਤੇ ਸਜਾ ਕੇ ਜ਼ਾਲਮਾਂ ਦੀ ਫੌਜ ਨੂੰ ਚਕਮਾ ਦੇ ਕੇ ਨਿਕਲੇ ਅਤੇ ਰਾਤ ਮਾਛੀਵਾੜੇ ਗੁਜ਼ਾਰੀ।

ਲੰਮੇ ਜੱਟਪੁਰੇ ਦਾ ਇਤਿਹਾਸ : ਇਸੇ ਸਥਾਨ ਤੋਂ ਦੋ ਮੁਸਲਮਾਨ ਭਰਾਵਾਂ ਗਨੀ ਖਾਂ ਅਤੇ ਨਬੀ ਖਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਾਲਵੇ ਦੇ ਪਿੰਡਾਂ ਵੱਲ ਤੋਰਿਆ ਸੀ। ਮਾਛੀਵਾੜੇ ਤੋਂ ਘੁੰਗਰਾਲੀ, ਲੱਲ੍ਹ, ਕਨੇਚ, ਹੇਰਾਂ, ਕਿਰਪਾਲ ਦਾਸ ਦੇ ਡੇਰੇ ਰਾਤ ਕੱਟਣ ਤੋਂ ਪਿੱਛੋਂ ਆਲਮਗੀਰ ਹੁੰਦੇ ਹੋਏ ਗੁਰੂ ਸਾਹਿਬ ਦਾ ਮਿਲਾਪ ਰਾਏ ਕੱਲ੍ਹੇ ਨਾਲ ਹੋਇਆ, ਜੋ ਗੁਰੂ ਸਾਹਿਬ ਨੂੰ ਲੰਮੇ ਜੱਟਪੁਰੇ ਇਕ ਸੁਰੱਖਿਅਤ ਥਾਂ ’ਤੇ ਪਹੁੰਚਾ ਕੇ ਆਏ। ਇਥੋਂ ਹੀ ਗੁਰੂ ਜੀ ਨੇ ਰਾਏ ਕੱਲ੍ਹੇ ਦੇ ਪਾਲੀ ਨੂਰੇ ਮਾਹੀ ਨੂੰ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਖ਼ਬਰ ਲੈ ਕੇ ਆਉਣ ਲਈ ਭੇਜਿਆ। ਜਦ ਇਕ ਹਫ਼ਤੇ ਬਾਅਦ ਨੂਰਾ ਵਾਪਿਸ ਮੁੜਿਆ ਤੇ ਸਾਰੀ ਵਿਥਿਆ ਸੁਣਾਈ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟਿਆ ਅਤੇ ਕਿਹਾ, ‘ਤੁਰਕਾਂ ਦੀ ਜੜ੍ਹ ਪੁੱਟੀ ਗਈ’। ਇਸੇ ਅਸਥਾਨ ’ਤੇ ਗੁਰਦੁਆਰਾ ਪੰਜੋਆਣਾ ਸਾਹਿਬ ਸੁਸ਼ੋਭਿਤ ਹੈ।

ਦੀਨਾ ਕਾਂਗੜ ਵਿਖੇ ਜ਼ਫ਼ਰਨਾਮਾ ਲਿਖਣਾ : ਦੀਨਾ ਉਹ ਸਥਾਨ ਹੈ, ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਪੱਤਰ ਲਿਖਿਆ ਸੀ, ਜੋ ‘ਜ਼ਫ਼ਰਨਾਮੇ’ ਦੇ ਨਾਂਅ ਨਾਲ ਪ੍ਰਸਿੱਧ ਹੈ, ਜਿਸ ਵਿਚ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਬਾਰੇ ਅਹਿਸਾਸ ਕਰਵਾਇਆ ਗਿਆ। ਜਿਸ ਵਿਚ ਲਿਖਿਆ ਸੀ ਕਿ ਤੂੰ ਕੁਰਾਨ ਦੀਆਂ ਝੂਠੀਆਂ ਸਹੁੰਆਂ ਖਾ ਕੇ, ਪੱਕਾ ਇਸਲਾਮੀ ਬਣਿਆ ਹੋਇਆ ਹੈ ਜਦਕਿ ਤੂੰ ਤਾਂ ਅੱਲਾ ਪਾਕ ਦੇ ਨੇੜੇ-ਤੇੜੇ ਵੀ ਨਹੀਂ। ਇਹ ਚਿੱਠੀ ਲੈ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਜ਼ੇਬ ਕੋਲ ਪਹੁੰਚੇ। ਇਤਿਹਾਸ ਗਵਾਹ ਹੈ ਕਿ ਇਹ ਚਿੱਠੀ ਪੜ੍ਹ ਕੇ ਔਰੰਗਜ਼ੇਬ ਕੰਬ ਉੱਠਿਆ ਅਤੇ ਆਪਣੇ ਕੀਤੇ ਪਾਪਾਂ ਦਾ ਪਸ਼ਚਾਤਾਪ ਕਰਦਿਆਂ ਉਸ ਦੀ ਮੌਤ ਹੋ ਗਈ।

ਗੁਰੂ ਸਾਹਿਬ ਦੀਨੇ ਦੀ ਧਰਤੀ ਤੋਂ ਇਸੇ ਪਿੰਡ ਦੇ ਤਰਖਾਣ ਸਿੱਖ ਭਾਈ ਦੇਸੂ ਦੇ ਚੁਬਾਰੇ ਵਿਚ ਠਹਿਰੇ ਸਨ ਅਤੇ ਇਸੇ ਪਿੰਡ ਦੇ ਚੌਧਰੀ ਲਖਮੀਰ, ਸ਼ਮੀਰ ਅਤੇ ਤਖ਼ਤ ਮੱਲ, ਜੋ ਗੁਰੂ ਸਾਹਿਬ ਦੇ ਸ਼ਰਧਾਲੂ ਸਨ, ਨੇ ਗੁਰੂ ਸਾਹਿਬ ਜੀ ਦੀ ਤਨੋਂ-ਮਨੋਂ ਸੇਵਾ ਕੀਤੀ।

ਖਿਦਰਾਣੇ ਦੀ ਢਾਬ : ਜਿਸ ਨੂੰ ਅੱਜ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਦੀਨੇ ਕਾਂਗੜ ਦੀ ਧਰਤੀ ਨੂੰ ਅਲਵਿਦਾ ਆਖ ਕਿਸੇ ਅਜਿਹੀ ਥਾਂ ਦੀ ਭਾਲ ਵਿਚ ਸਨ, ਜਿੱਥੇ ਦੁਸ਼ਮਣ ਦੀਆਂ ਫੌਜਾਂ ਨਾਲ ਟਾਕਰਾ ਕਰਦਿਆਂ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਉਕਿ ਗੁਰੂ ਸਾਹਿਬ ਦੇ ਦੀਨੇ ਠਹਿਰੇ ਹੋਣ ਦੀ ਭਿਣਕ ਵਜ਼ੀਰ ਖਾਂ ਨੂੰ ਪੈ ਚੁੱਕੀ ਸੀ ਅਤੇ ਉਹ ਗੁਰੂ ਸਾਹਿਬ ਉੱਪਰ ਹਮਲਾ ਕਰਨ ਦੀ ਪੂਰੀ ਤਿਆਰੀ ਵਿਚ ਸੀ। ਗੁਰੂ ਸਾਹਿਬ ਦੀਨੇ ਪਿੰਡ ਤੋਂ ਵਾਇਆ ਜਲਾਲ, ਭਗਤਾ, ਜੈਤੋ ਹੁੰਦੇ ਹੋਏ ਕਪੂਰੇ ਚੌਧਰੀ ਕੋਲ ਪਹੁੰਚੇ, ਜੋ ਉਸ ਸਮੇਂ ਚੁਰਾਸੀ ਪਿੰਡਾਂ ਦਾ ਮਾਲਕ ਸੀ, ਜਿਸ ਦੇ ਨਾਂਅ ’ਤੇ ਕੋਟਕਪੂਰਾ ਸ਼ਹਿਰ ਵਸਿਆ ਹੋਇਆ ਹੈ। ਗੁਰੂ ਸਾਹਿਬ ਨੇ ਕਪੂਰੇ ਕੋਲੋਂ ਕਿਲੇ ਦੀ ਮੰਗ ਕੀਤੀ ਪਰ ਕਪੂਰਾ ਇਕ ਪਾਸੇ ਗੁਰੂ ਜੀ ਪ੍ਰਤੀ ਸ਼ਰਧਾ ਰੱਖਦਾ ਸੀ ਪਰ ਦੂਜੇ ਪਾਸੇ ਸਰਕਾਰ ਦਾ ਬੰਦਾ ਹੋਣ ਕਰਕੇ ਮਨ ਹੀ ਮਨ ਅੰਦਰ ਡਰਦਾ ਗੁਰੂ ਜੀ ਨੂੰ ਕਿਲਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਸੋਹਣ ਸਿੰਘ ਸੀਤਲ ਦੇ ਕਥਨ ਮੁਤਾਬਕ, ਇਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜੁੱਗ ਪਲਟਾਊ ਲਹਿਰਾਂ ਦੇ ਨਾਲ ਹਮਦਰਦੀ ਹੁੰਦਿਆਂ ਹੋਇਆਂ ਵੀ ਵੱਡੇ ਆਦਮੀ ਕਦੇ ਸਿੱਧਾ ਹਿੱਸਾ ਨਹੀਂ ਲਿਆ ਕਰਦੇ। ਜਾਇਦਾਦ ਦਾ ਮੋਹ ਉਨ੍ਹਾਂ ਦੇ ਅੰਦਰ ਧਰਮ, ਦੇਸ਼ ਅਤੇ ਆਪਣੀ ਜਾਨ ਨਾਲੋਂ ਵੀ ਵਧੇਰੇ ਹੁੰਦਾ ਹੈ। ਇਹੀ ਹਾਲਤ ਕਪੂਰੇ ਦੀ ਸੀ।

ਕਪੂਰੇ ਨੇ ਰਸਤਾ ਦੱਸਣ ਲਈ ਆਪਣਾ ਭਰੋਸੇਯੋਗ ਆਦਮੀ ਖਾਨਾ ਬਰਾੜ ਗੁਰੂ ਸਾਹਿਬ ਨਾਲ ਤੋਰਿਆ, ਜੋ ਗੁਰੂ ਸਾਹਿਬ ਨੂੰ ਖਿਦਰਾਣੇ ਦੀ ਢਾਬ ਉੱਪਰ ਪਹੁੰਚਾ ਆਇਆ। ਕਪੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਅੱਗੇ ਸੰਘਣੇ ਬੀਆਬਾਨ ਇਲਾਕੇ ਵਿਚ ਖਿਦਰਾਣੇ ਦੀ ਢਾਬ ਹੈ, ਜੋ ਬੜੀ ਸੁਰੱਖਿਅਤ ਹੈ। (ਕਿਉਕਿ ਉਨ੍ਹਾਂ ਦਿਨਾਂ ਵਿਚ ਮਾਲਵੇ ਇਲਾਕੇ ਵਿਚ ਪਾਣੀ ਦੀ ਬੜੀ ਕਿੱਲਤ ਸੀ। ਇਹੀ ਕਾਰਨ ਹੈ ਕਿ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲਾ ਮੇਲਾ ਤਰੀਖ਼ਾਂ ਦੇ ਮੁਤਾਬਕ ਤਾਂ ਮਈ ਵਿਚ ਹੁੰਦਾ ਹੈ ਪਰ ਮਨਾਇਆ ਮਾਘੀ ਦੇ ਦਿਨ ਜਾਂਦਾ ਹੈ।)

ਗੁਰੂ ਸਾਹਿਬ ਰਾਮੇਆਣੇ ਤੋਂ ਥੋੜ੍ਹੀ ਦੂਰ ਹੀ ਪਹੁੰਚੇ ਸਨ ਕਿ ਮਝੈਲੀਏ ਸਿੰਘ ਗੁਰੂ ਜੀ ਨੂੰ ਆ ਮਿਲੇ ਤੇ ਆਪਣੀਆਂ ਭੁੱਲਾਂ ਦੀ ਖ਼ਿਮਾ ਜਾਚਨਾ ਕੀਤੀ।

ਗੁਰੂ ਸਾਹਿਬ ਰਾਮੇਆਣੇ ਤੋਂ ਖਿਦਰਾਣੇ ਦੀ ਢਾਬ ’ਤੇ ਪੁੱਜੇ। ਢਾਬ ਬਿਲਕੁਲ ਸੁੱਕੀ ਸੀ। ਗੁਰੂ ਸਾਹਿਬ ਨੇ ਉੱਚੀ ਥਾਂ ’ਤੇ ਡੇਰਾ ਲਾ ਲਿਆ ਅਤੇ ਮੋਰਚਾ ਲੱਗ ਗਿਆ, ਜਿਥੇ ਅੱਜ ਕੱਲ੍ਹ ਗੁਰਦੁਆਰਾ ਟਿੱਬੀ ਸਾਹਿਬ ਮੌਜੂਦ ਹੈ।

ਮਾਝੇ ਦੇ ਸਿੱਖ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਢਾਬ ’ਤੇ ਜਾ ਪਹੁੰਚੇ। ਉਧਰ ਵਜ਼ੀਰ ਖਾਂ ਅੱਠ ਹਜ਼ਾਰ ਫੌਜਾਂ ਸਮੇਤ ਆ ਰਿਹਾ ਸੀ। ਸਿੰਘਾਂ ਨੇ ਆਪਣੇ ਬਸਤਰ ਝਾੜੀਆਂ ’ਤੇ ਪਾ ਦਿੱਤੇ ਤਾਂ ਕਿ ਪਿੱਛੋਂ ਆਉਦੀ ਮੁਗਲ ਫੌਜ ਨੂੰ ਤੰਬੂਆਂ ਦਾ ਭੁਲੇਖਾ ਪਵੇ। ਵਜ਼ੀਰ ਖਾਂ ਨਾਲ ਕੋਟਕਪੂਰੇ ਦਾ ਚੌਧਰੀ ਕਪੂਰਾ ਵੀ ਸੀ। ਅੰਦਰੋਂ ਉਹ ਗੁਰੂ ਸਾਹਿਬ ਦਾ ਹਮਾਇਤੀ ਸੀ ਪਰ ਸਰਕਾਰ ਦਾ ਬੰਦਾ ਹੋਣ ਕਰਕੇ ਵਜ਼ੀਰ ਖਾਂ ਨਾਲ ਤੁਰਨਾ ਉਸ ਦੀ ਮਜ਼ਬੂਰੀ ਸੀ। ਜਦੋਂ ਵਜ਼ੀਰ ਖਾਂ ਦੀ ਫੌਜ ਅੱਗੇ ਵਧੀ ਤਾਂ ਸਿੰਘਾਂ ਨੇ ਤੀਰਾਂ, ਗੋਲੀਆਂ ਦੀ ਵਾਛੜ ਕਰ ਦਿੱਤੀ ਅਤੇ ਫੌਜ ਨੂੰ ਅੱਗੇ ਨਾ ਵਧਣ ਦਿੱਤਾ ਪਰ ਜਦੋਂ ਗੋਲੀ-ਸਿੱਕਾ ਮੁੱਕ ਗਿਆ ਤਾਂ ਆਹਮੋ-ਸਾਹਮਣੀ ਟੱਕਰ ਵਿਚ ਕਈ ਸਿੰਘ ਸ਼ਹੀਦ ਹੋ ਗਏ ਅਤੇ ਵਜ਼ੀਰ ਖਾਂ ਦੀਆਂ ਫੌਜਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ। ਵਜ਼ੀਰ ਖਾਂ ਅੱਗੇ ਵਧਣਾ ਚਾਹੁੰਦਾ ਸੀ ਪਰ ਕਪੂਰੇ ਚੌਧਰੀ ਨੇ ਬਹਾਨੇ ਨਾਲ ਉਸ ਨੂੰ ਕਿਹਾ, ‘ਸਾਹਿਬ  ! ਅੱਗੇ ਰੋਹੀ-ਬੀਆਬਾਨ ਵਿਚ ਪਾਣੀ ਦੀ ਕਿੱਲਤ ਹੋਣ ਕਰਕੇ ਫੌਜ ਦਾ ਨੁਕਸਾਨ ਹੋ ਜਾਵੇਗਾ।’ ਇਸ ਕਰਕੇ ਸਾਨੂੰ ਅੱਗੇ ਨਹੀਂ ਵਧਣਾ ਚਾਹੀਦਾ। ਵਜ਼ੀਰ ਖਾਂ ਵੀ ਡਰ ਤੇ ਥੱਕ ਚੁੱਕਾ ਸੀ। ਉਹ ਹਾਰ ਮੰਨ ਕੇ ਪਿੱਛੇ ਮੁੜ ਪਿਆ ਅਤੇ ਆਪਣੇ ਜ਼ਖ਼ਮੀ ਸਿਪਾਹੀਆਂ ਦੀ ਸਾਰ ਲੈਣਾ ਵੀ ਉਸ ਨੇ ਵਾਜਬ ਨਾ ਸਮਝਿਆ।

ਉਧਰ ਗੁਰੂ ਸਾਹਿਬ ਇਹ ਨਜ਼ਾਰਾ ਉੱਚੀ ਟਿੱਬੀ ’ਤੇ ਬੈਠ ਕੇ ਵੇਖ ਰਹੇ ਸਨ। ਜਦੋਂ ਗੁਰੂ ਸਾਹਿਬ ਨੇ ਦੇਖਿਆ ਕਿ ਸਿੰਘ ਸ਼ਹੀਦ ਹੋ ਚੁੱਕੇ ਹਨ ਤਾਂ ਗੁਰੂ ਸਾਹਿਬ ’ਕੱਲੇ-’ਕੱਲੇ ਸਿੰਘ ਕੋਲ ਗਏ ਅਤੇ ਰੁਮਾਲ ਨਾਲ ਮੁੱਖ ਸਾਫ਼ ਕੀਤੇ। ਜਦੋਂ ਗੁਰੂ ਸਾਹਿਬ ਭਾਈ ਮਹਾਂ ਸਿੰਘ ਕੋਲ ਪਹੁੰਚੇ ਤਾਂ ਉਹ ਸਹਿਕ ਰਹੇ ਸਨ। ਗੁਰੂ ਸਾਹਿਬ ਨੇ ਮਹਾਂ ਸਿੰਘ ਦਾ ਸੀਸ ਆਪਣੀ ਗੋਦੀ ਵਿਚ ਰੱਖ ਕੇ ਕਿਹਾ, ‘ਮਹਾਂ ਸਿੰਘ  ! ਮੰਗ ਜੋ ਵੀ ਮੰਗਣੈ।’ ਤਾਂ ਮਹਾਂ ਸਿੰਘ ਨੇ ਕਿਹਾ, ‘ਸੱਚੇ ਪਾਤਸ਼ਾਹ ! ਤੁੱਠੇ ਹੋ ਤਾਂ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣਾ। ਬਾਅਦ ਵਿਚ ਗੁਰੂ ਸਾਹਿਬ ਨੇ ਤਮਾਮ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਅਤੇ ਖਿਦਰਾਣੇ ਦੀ ਧਰਤੀ ਨੂੰ ਮੁਕਤਸਰ ਦਾ ਖਿਤਾਬ ਦਿੱਤਾ। ਇਹ ਗੁਰੂ ਸਾਹਿਬ ਦੀ ਆਖ਼ਰੀ ਜੰਗ ਸੀ। ਇਸ ਵਿਚ ਵੀ ਗੁਰੂ ਸਾਹਿਬ ਜੇਤੂ ਰਹੇ। ਮੁਕਤਸਰ ਦੀ ਜੰਗ ਜਿੱਤਣ ਤੋਂ ਪਿੱਛੋਂ ਗੁਰੂ ਸਾਹਿਬ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਾਬੋ ਕੀ ਤਲਵੰਡੀ ਵੱਲ ਨੂੰ ਆਏ।

ਤਲਵੰਡੀ ਸਾਬੋ : ਜੋ ਸਿੱਖ ਕੌਮ ਦੇ ਪੰਜਵੇਂ ਤਖ਼ਤ, ਸ੍ਰੀ ਦਮਦਮਾ ਸਾਹਿਬ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਸਮਿਆਂ ਵਿਚ ਤਲਵੰਡੀ ਸਾਬੋ ਰੇਤਲਾ ਇਲਾਕਾ ਸੀ। ਗੁਰੂ ਸਾਹਿਬ ਮਾਲਵੇ ਇਲਾਕੇ ਦਾ ਦੌਰਾ ਕਰਨ ਪਿੱਛੋਂ ਤਲਵੰਡੀ ਸਾਬੋ ਪਹੁੰਚ ਕੇ ਦਮ ਲਿਆ। ਇਸੇ ਕਰਕੇ ਇਸ ਧਰਤੀ ਦਾ ਨਾਂਅ ‘ਦਮਦਮਾ ਸਾਹਿਬ’ ਪੈ ਗਿਆ। ਇਸੇ ਅਸਥਾਨ ’ਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ (ਜੋ ਸਰਸਾ ਨਦੀ ’ਤੇ ਵਿਛੜ ਗਏ ਸਨ) ਭਾਈ ਮਨੀ ਸਿੰਘ ਜੀ ਨਾਲ ਆਣ ਮਿਲੇ। ਬੇਸ਼ੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਪਰ ਮਾਂ ਦੀ ਮਮਤਾ ਜਾਗ ਪਈ। ਜਦੋਂ ਗੁਰੂ ਸਾਹਿਬ ਤੋਂ ਪੁੱਛਿਆ ਕਿ, ‘ਸੁਆਮੀ ਜੀ  ! ਸੰਗਤ ਵਿਚ ਚਾਰ ਲਾਲ ਨਜ਼ਰ ਨਹੀਂ ਆਉਦੇ ?’ ਤਾਂ ਗੁਰੂ ਸਾਹਿਬ ਨੇ ਕਿਹਾ, ‘ਇਹ ਸਾਧ ਸੰਗਤ ਵੀ ਤੁਹਾਡੇ ਪੁੱਤਰ ਹੀ ਹਨ, ‘‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਯਾ ਭਯਾ ਜੀਵਤ ਕਈ ਹਜ਼ਾਰ॥’’

ਤਲਵੰਡੀ ਸਾਬੋ ਦੀ ਧਰਤੀ ’ਤੇ ਹੀ ਭਾਈ ਡੱਲੇ ਦੀ ਪਰਖ ਗੁਰੂ ਸਾਹਿਬ ਨੇ ਅਨੋਖੇ ਢੰਗ ਨਾਲ ਕੀਤੀ, ਡੱਲਾ ਇਲਾਕੇ ਦਾ ਚੌਧਰੀ ਸੀ। ਕਪੂਰੇ ਵਾਂਗ ਉਹ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਪਰ ਸੀ ਉਹ ਵੀ ਸਰਕਾਰੀ ਬੰਦਾ। ਉਸ ਨੇ ਗੁਰੂ ਸਾਹਿਬ ਨਾਲ ਬੜੀ ਹਮਦਰਦੀ ਜਤਾਈ। ਚਮਕੌਰ ਦੀ ਜੰਗ ਸਮੇਂ ਜੇਕਰ ਗੁਰੂ ਜੀ ਸਾਨੂੰ ਯਾਦ ਕੀਤਾ ਹੁੰਦਾ ਤਾਂ ਅਸੀਂ ਦੁਸ਼ਮਣ ਦੀ ਫੌਜ ਅੱਗੇ ਹਿੱਕਾਂ ਡਾਹ ਦੇਣੀਆਂ ਸਨ ਪਰ ਜਦੋਂ ਇਕ ਬੰਦੂਕ ਦੀ ਪਰਖ ਕਰਨ ਵੇਲੇ ਡੱਲੇ ਦੇ ਸਿਪਾਹੀ ਤੇ ਖ਼ੁਦ ਡੱਲਾ, ਆਪਣੇ ਵਾਅਦੇ ਤੋਂ ਡੋਲਣ ਲੱਗੇ ਤਾਂ ਗੁਰੂ ਸਾਹਿਬ ਨੇ ਝੱਟ ਕਹਿ ਦਿੱਤਾ, ‘ਵਾਹ ਡੱਲਿਆ ! ਜੇ ਜੰਗ ਵਿਚ ਤੇਰੇ ਜਿਹੇ ਸਿਪਾਹੀ ਸਾਡੇ ਨਾਲ ਹੁੰਦੇ ਤਾਂ ਉਥੇ ਵੀ ਇਨ੍ਹਾਂ ਨੂੰ ਜਾਨ ਪਿਆਰੀ ਹੋ ਜਾਂਦੀ।’

ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਵਾਉਣਾ: ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਾਣੀ ਤੇ ਸਾਹਿਤ ਨਾਲ ਬਹੁਤ ਹੀ ਗੁੜ੍ਹਾ ਪਿਆਰ ਸੀ। ਇਸ ਲਈ ਉਨ੍ਹਾਂ ਪਾਉਂਟਾ ਸਾਹਿਬ (ਭਾਵ ਆਰੰਭ) ਤੋਂ ਹੀ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ ਜਿਨ੍ਹਾਂ ਨੇ ਭਿੰਨ ਭਿੰਨ ਵਿਸ਼ਿਆਂ ਉੱਤੇ ਸਾਹਿਤਕ ਰਚਨਾ ਰਚੀ। ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ‘ਆਦਿ ਗ੍ਰੰਥ’ ’ਚ ਦਰਜ ਕਰਨ ਉਪਰੰਤ ਕਈ ਉਤਾਰੇ ਵੀ ਕਰਵਾਏ ਸਨ, ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਸੁਭਾਇਮਾਨ ਹੈ। ਅਣਗਿਣਤ ਬਿਖੜੇ ਪੈਂਡਿਆਂ ਨੂੰ ਸਰ ਕਰਨ ਉਪਰੰਤ ਵੀ ਗੁਰੂ ਜੀ ਨੂੰ ਜਦ ਤਲਵੰਡੀ ਸਾਬੋ (ਜਿਲ੍ਹਾ ਬਠਿੰਡਾ) ਵਿੱਖੇ ਕੁਝ ਫ਼ੁਰਸਤ ਮਿਲੀ ਤਦ ਵੀ ਉਨ੍ਹਾਂ ਨੇ ਆਪਣੇ ਤਮਾਮ ਕਸ਼ਟਾਂ ਨੂੰ ਨਾ ਚਿਤਾਰਦਿਆਂ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਹੋਰ ਉਤਾਰੇ ਕਰਵਾਉਣ ਨੂੰ ਮਹੱਤਵ ਦਿੱਤਾ, ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦੁਆਰਾ ਲਿਖੇ ਗਏ 4 ਸਰੂਪਾਂ ਜਾ ਜ਼ਿਕਰ ਇਤਿਹਾਸ ਵਿੱਚ ਦਰਜ ਹੈ। ਭਾਈ ਮਨੀ ਸਿੰਘ ਜੀ ਦੁਆਰਾ ਵੀ ਕੁਝ ਉਤਾਰੇ ਕਰਵਾਏ ਗਏ, ਮੰਨੇ ਜਾਂਦੇ ਹਨ, ਇਨ੍ਹਾਂ ਸਰੂਪਾਂ ਦਾ ਨਾਮ ‘ਦਮਦਮੀ ਬੀੜਾਂ’ ਨਾਲ ਪ੍ਰਸਿੱਧ ਹੋਇਆ।

ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਗੁਰੂ ਜੀ ਨੇ ‘ਆਦਿ ਬੀੜ’ ਨੂੰ ਕਰਤਾਰਪੁਰ ਤੋਂ ਲਿਆਉਣ ਦਾ ਯਤਨ ਕੀਤਾ ਪਰ ਧੀਰਮੱਲੀਆਂ ਨੇ ਜਵਾਬ ਦੇ ਦਿੱਤਾ, ਜਿਸ ਉਪਰੰਤ ਗੁਰੂ ਜੀ ਨੇ ਜ਼ੁਬਾਨੀ ਹੀ ਭਾਈ ਮਨੀ ਸਿੰਘ ਜੀ ਪਾਸੋਂ ਤਲਵੰਡੀ ਸਾਬੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਜਿਸ ਵਿੱਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੀ ਗਈ, ਪਰ ਇਹ ਦਲੀਲ ਉਚਿਤ ਨਹੀਂ ਜਾਪਦੀ ਕਿਉਂਕਿ ‘ਆਦਿ ਗ੍ਰੰਥ’ ਦੀ ਸੰਪਾਦਨਾ ਸੰਨ 1604 ਈਸਵੀ ’ਚ (ਗੁਰੂ ਅਰਜਨ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੁਆਰਾ) ਮੁਕੰਮਲ ਹੋ ਚੁੱਕੀ ਸੀ ਤੇ ਦਮਦਮਾ ਸਾਹਿਬ ਪਹੁੰਚਣ ਦਾ ਸਮਾਂ ਸੰਨ 1708 ਈਸਵੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ 104 ਸਾਲਾਂ ’ਚ ‘ਆਦਿ ਗ੍ਰੰਥ’ ਜੀ ਦਾ ਕੋਈ ਉਤਾਰਾ ਹੀ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਸਿੱਖ ‘ਗੁਰੂ’ ਦਾ ਦਰਜਾ ਵੀ ਦਿੰਦੇ ਹਨ।

ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬਾਨ ਜੀ ਤੱਕ ਅਤੇ ਨੌਵੇਂ ਗੁਰੂ ਜੀ ਨੇ ਵੀ ਬਾਣੀ ਰਚੀ ਤੇ ਸੰਭਾਲ਼ੀ, ਇਸ ਨਿਯਮ ਦਾ ਪਾਲਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਨ 1675 (ਗੁਰਿਆਈ ਮਿਲਣ ਦੇ ਸੰਨ) ਤੋਂ ਲੈ ਕੇ ਸੰਨ 1708 ਤੱਕ (ਭਾਵ 33 ਸਾਲ) ਨਹੀਂ ਕੀਤਾ, ਜਿਨ੍ਹਾਂ ਦੀ ਸਾਹਿਤਕ ਰੁਚੀ ਵੀ ਕਾਬਲੇ-ਤਾਰੀਫ਼ ਹੈ ? ਅਗਰ ਗੁਰੂ ਜੀ ਕੁਦਰਤੀ ਨਿਯਮਾਂ ਮੁਤਾਬਕ ਪਿੱਛੇ ਹੀ ਸਰੀਰਕ ਵਿਛੋੜਾ ਦੇ ਜਾਂਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੌਣ ਦਰਜ ਕਰਦਾ ?

ਸੋ, ਗੁਰੂ ਜੀ ਨੇ ‘ਆਦਿ ਗ੍ਰੰਥ’ ਸਾਹਿਬ ਜੀ ਦੇ ਕਈ ਉਤਾਰੇ ਪਹਿਲਾਂ ਹੀ ਕਰਵਾ ਲਏ ਸਨ। ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਵੀ ਇਸ ਕਾਰਜ ਨੂੰ ਮੁੜ ਦੁਹਰਾਇਆ ਗਿਆ ਸੀ ਭਾਵ ਹੋਰ ਉਤਾਰੇ ਕੀਤੇ ਗਏ ਸਨ, ਜਿਨ੍ਹਾਂ ਲਈ ਪਹਿਲਾਂ ਤੋਂ ਕੀਤੇ ਗਏ ਉਤਾਰਿਆਂ ਦੀ ਮਦਦ ਲਈ ਗਈ, ਜੋ ਕਿ ਕਈ ਸਿੱਖਾਂ ਪਾਸ ਮੌਜੂਦ ਸਨ, ਨਾ ਕਿ ਗੁਰੂ ਜੀ ਨੇ ਕਿਸੇ ਸਿੱਖ ਨੂੰ ਧੀਰਮੱਲੀਆਂ ਪਾਸ ‘ਆਦਿ ਬੀੜ’ ਸਾਹਿਬ ਨੂੰ ਲੈਣ ਲਈ ਭੇਜਿਆ।

ਗੁਰੂ ਕਾਸ਼ੀ ਅਤੇ ਗੁਰੂ ਸਰ: ਇਕ ਦਿਨ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਕਲਮਾਂ ਘੜੀਆਂ ਅਤੇ ਇਧਰ-ਉਧਰ ਸੁਟਵਾ ਦਿੱਤੀਆਂ। ਗੁਰੂ ਸਾਹਿਬ ਦੇ ਮਨ ਅੰਦਰ ਵਿੱਦਿਆ ਪ੍ਰਤੀ ਅਥਾਹ ਪਿਆਰ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇੱਥੋਂ ਬਹੁਤ ਸਾਰੇ ਲੋਕੀਂ ਵਿੱਦਿਆ ਪ੍ਰਾਪਤ ਕਰਕੇ ਮਹਾਨ ਵਿਦਵਾਨ ਬਣਨਗੇ। ਇਸ ਲਈ ਇਸ ਸਥਾਨ ਨੂੰ ‘ਗੁਰੂ ਕੀ ਕਾਸ਼ੀ’ ਕਿਹਾ ਜਾਂਦਾ ਹੈ।

ਗੁਰ-ਬਿਲਾਸ ਅਨੁਸਾਰ ਗੁਰੂ ਸਾਹਿਬ ਦਮਦਮਾ ਸਾਹਿਬ ਵਿਖੇ ਨੌਂ ਮਹੀਨੇ, ਨੌਂ ਦਿਨ, ਨੌਂ ਪਹਿਰ, ਨੌਂ ਪਲ ਗੁਜ਼ਾਰ ਕੇ ਕੱਤਕ ਸੁਦੀ ਪੰਚਮੀ ਸੰਮਤ 1763 ਬਿਕਰਮੀ ਨੂੰ ਅੰਮ੍ਰਿਤ ਵੇਲੇ ਦੱਖਣ ਵੱਲ ਰਵਾਨਾ ਹੋਏ: ‘ਨੌਂ ਪਲ ਮੂਰਤ ਚਸੇ ਦਿਨ ਨੌ ਹੀ ਮਾਸ ਨਿਹਾਰ, ਜਾਮ ਦਮਦਮੇ ਮੱਧਿ ਮੈਂ, ਬਸੈ ਸੁ ਦੀਨ ਦਯਾਰ।’

ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਰਵਾਨਾ ਕਰ ਦਿੱਤਾ ਗਿਆ ਅਤੇ ਆਪ ਦੱਖਣ ਵੱਲ ਕੂਚ ਕਰ ਗਏ।

ਤਦ ਤਲਵੰਡੀ ਸਾਬੋ ਦਾ ਇਲਾਕਾ, ਮਾਲਵੇ ’ਚ ਰੇਗਿਸਤਾਨ ਵਜੋਂ ਜਾਣਿਆ ਜਾਂਦਾ ਸੀ, ਜੋ ਸੁਰੱਖਿਆ ਦੇ ਪੱਖ ਤੋਂ ਕਾਫ਼ੀ ਮਹੱਤਵ ਪੂਰਨ ਸੀ ਕਿਉਕਿ ਆਸੇ-ਪਾਸੇ ਰੋਹੀ-ਬੀਆਬਾਨ ਸੀ ਪਰ ਅੱਜ ਦੇ ਮਾਲਵਾ ਇਲਾਕੇ ਵਿਚ ਪੁਆਧ ਦਾ ਇਲਾਕਾ ਵੀ ਸ਼ਾਮਲ ਹੈ, ਜਿਸ ਵਿਚ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਸ਼ਾਮਲ ਹਨ ਪਰ ਉਦੋਂ ਆਨੰਦਪੁਰ ਸਾਹਿਬ ਦਾ ਇਲਾਕਾ ਰਿਆਸਤੀ ਇਲਾਕਾ ਸੀ।

ਹਿੰਦੋਸਤਾਨੀ ਹਿਟਲਰ

0

ਹਿੰਦੋਸਤਾਨੀ ਹਿਟਲਰ

ਗੁਰਮੇਲ ਸਿੰਘ ਖਾਲਸਾ, ਪਿੰਡ ਗਿਆਸਪੁਰਾ (ਲੁਧਿਆਣਾ)- 99147-01469

ਹਿਟਲਰ ਜਰਮਨੀ ਦਾ ਤਾਨਾਸ਼ਾਹ ਰਾਜਾ ਸੀ । ਉਹ ਦਾ ਪੂਰਾ ਨਾਮ ਅੇਡੋਲਿਫ ਹਿਟਲਰ ਸੀ। ਇਸ ਨੂੰ ਇਤਿਹਾਸਕਾਰਾਂ ਨੇ ਦੂਜੀ ਸੰਸਾਰ ਜੰਗ ਦਾ ਖਲ ਨਾਇਕ ਘੋਸ਼ਿਤ ਕੀਤਾ ਹੈ। ਉਹ ਕਹਿੰਦੇ ਹਨ ਹਿਟਲਰ ਦੀ ਵਜਹ ਨਾਲ਼ 85 ਮਿਲੀਅਨ ਲੋਕਾਂ ਦਾ ਘਾਣ ਹੋਇਆ। ਦੂਜੀ ਸੰਸਾਰ ਜੰਗ 01-09-1939 ਤੋਂ 02-09-1945 ਤੱਕ ਚੱਲਦੀ ਰਹੀ ਸੀ। ਲਗਭਾਗ 30 ਦੇਸਾਂ ਨੇ ਇਸ ਜੰਗ ਵਿੱਚ ਭਾਗ ਲਿਆ ਸੀ। ਇੰਗਲੈਂਡ ਦੀ ਤਰਫੋਂ 1 ਲੱਖ ਭਾਰਤੀ ਫੌਜੀਆਂ ਨੇ ਵੀ ਇਸ ਜੰਗ ਵਿੱਚ ਭਾਗ ਲਿਆ ਸੀ। ਭਾਰਤੀ ਫੌਜੀਆਂ ਵਿੱਚ 85% ਸਿੱਖ ਫੌਜੀ ਸਨ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਜੇ ਇੰਗਲੈਂਡ ਦੀਆਂ ਫੌਜਾਂ ਵਿੱਚ ਸਿੱਖ ਨਾਂ ਹੁੰਦੇ ਤਾਂ ਜਰਮਨੀ ਦੀ ਫੌਜ ਨੇ ਇੰਗਲੈਂਡ ਦੀਆਂ ਸਾਰੀਆਂ ਬੰਦਰਗਾਹਾਂ ’ਤੇ ਕਬਜਾ ਕਰ ਲੈਣਾ ਸੀ। ਇਸ ਜੰਗ ਨੇ ਸੰਸਾਰ ਨੂੰ ਹੀਰੋਸੀਮਾ ਤੇ ਨਾਗਾਸਾਕੀ ਹਾਦਸਾ ਦਿੱਤਾ। ਆਉਸਵਿਤਿਸ ਦਿੱਤਾ, ਜੋ ਕਿ ਯਹੂਦੀਆਂ ਦੀ ਵਿਸਾਲ ਕਬਰਗਾਹ ਹੈ।

ਐਡੋਲਿਫ ਹਿਟਲਰ ਦਾ ਜਨਮ ਅਸਟਰੀਆ ਦੇ ਇੱਕ ਛੋਟੇ ਜਿਹੇ ਕਸਬੇ ਬਰਾਉਨਾਉ ਵਿੱਚ 20-09-1889 ਨੂੰ ਹੋਇਆ। ਹਿਟਲਰ ਇੱਕ ਛੋਟੇ ਕਿਸਾਨ ਦਾ ਬੇਟਾ ਸੀ। ਇੱਕ ਵਾਰ ਹਿਟਲਰ ਇੱਕ ਨਦੀ ਵਿੱਚ ਡੁੱਬ ਰਿਹਾ ਸੀ ਇੱਕ ਪਾਦਰੀ ਨੇ ਇਸ ਨੂੰ ਬਚਾ ਲਿਆ ਤਾਂ ਹਿਟਲਰ ਨੇ ਪਾਦਰੀ ਬਣਨ ਦਾ ਮਨ ਬਣਾ ਲਿਆ। 16 ਸਾਲਾਂ ਦੀ ਉਮਰ ਵਿੱਚ ਹਿਟਲਰ ਨੇ ਸਕੂਲ ਛੱਡ ਦਿੱਤਾ। 18 ਸਾਲਾਂ ਦੀ ਉਮਰ 12-01-1908 ਨੂੰ ਹਿਟਲਰ ਦੀ ਮਾਂ ਦੀ ਮੌਤ ਹੋ ਗਈ। ਹਿਟਲਰ ਫੌਜ ਵਿੱਚ ਭਰਤੀ ਹੋ ਗਿਆ ਅਤੇ ਡਿਸਪੈਚ ਰਾਈਡਰ (ਚਿੱਠੀਆਂ ਵੰਡਣ ਵਾਲਾ) ਲੱਗ ਗਿਆ। ਕੁੱਝ ਸਮੇਂ ਬਾਅਦ ਕਿਸੇ ਅਫਸਰ ਦਾ ਅੰਗ ਰੱਖਿਅਕ ਬਣ ਗਿਆ। ਹਿਟਲਰ ਦਾ ਪਹਿਲਾ ਪਿਆਰ ਇੱਕ ਯਹੂਦੀ ਲੜਕੀ ਸੀ। ਹਿਟਲਰ ਵਿੱਚ ਮਰਦਾਊ ਪੁਣੇ ਦੀ ਘਾਟ ਕਾਰਨ ਉਹ ਲੜਕੀ ਪਸੰਦ ਨਹੀਂ ਸੀ ਕਰਦੀ। ਹਿਟਲਰ ਖਿੱਝ ਗਿਆ ਅਤੇ ਸਾਰੇ ਯਹੂਦੀਆਂ ਨੂੰ ਨਫਰਤ ਕਰਨ ਲੱਗ ਪਿਆ। ਹਿਟਲਰ ਨੇ ਚੰਗੇ ਤਕੜੇ ਨੌਜੁਆਨਾਂ ਦੀ ਇੱਕ ਪਾਰਟੀ ਬਣਾਈ। ਹੌਲ਼ੀ-ਹੌਲ਼ੀ ਇਸ ਪਾਰਟੀ ਵਿੱਚ ਹੋਰ ਨੌਜੁਆਨ ਜੁੜਦੇ ਗਏ। ਇਸ ਪਾਰਟੀ ਦਾ ਨਾਮ ਨਾਜੀ ਪਾਰਟੀ ਰੱਖਿਆ ਗਿਆ। ਇਸ ਨੂੰ ਐਨ. ਐਸ. ਡੀ. ਏ. ਪੀ. ਪਾਰਟੀ ਕਿਹਾ ਗਿਆ। ਪਾਰਟੀ ਦੇ ਝੰਡੇ ਵਿੱਚ ਸੁਆਸਤਕ ਦਾ ਨਿਸ਼ਾਨ ਲਗਾਇਆ ਗਿਆ। ਭਾਰਤ ਵਾਲ਼ਿਆਂ ਨੇ ਇਸੇ ਸੁਆਸਤਕ ਦੇ ਨਿਸ਼ਾਨ ਨੂੰ ਆਪਣੀ ਵੋਟ ਮੋਹਰ ਬਣਾ ਲਿਆ। 1923 ਵਿੱਚ ਹਿਟਲਰ ਨੇ ਆਪਣੀ ਸੈਨਾ ਤਿਆਰ ਕਰ ਲਈ ਅਤੇ ਜਰਮਨੀ ਦਾ ਤਾਨਾਸ਼ਾਹ ਬਾਦਸ਼ਾਹ ਬਣ ਗਿਆ।

1936 ਨੂੰ ਜਰਮਨੀ ਦੇ ਬਰਲਿਨ ਵਿੱਚ ਉਲੰਪਕ ਖੇਡਾਂ ਸਨ। ਇਸ ਵਿੱਚ ਭਾਰਤੀ ਹਾਕੀ ਟੀਮ ਨੇ ਭੀ ਭਾਗ ਲਿਆ। ਇਸ ਟੀਮ ਵਿੱਚ ਜਿਆਦਾਤਰ ਸਿੱਖ ਸਨ। ਜਰਮਨੀ ਅਤੇ ਭਾਰਤੀ ਟੀਮ ਦਾ ਮੈਚ ਹਿਟਲਰ ਨੇ ਅੱਖੀਂ ਦੇਖਿਆ। ਭਾਰਤੀ ਟੀਮ ਦੇ ਸਿੱਖ ਖਿਡਾਰੀਆਂ ਦੀ ਅਲੱਗ ਹੀ ਪਹਿਚਾਣ ਸੀ। ਉਹ ਨੰਗੇ ਪੈਰੀਂ ਖੇਡ ਰਹੇ ਸਨ। ਭਾਰਤ ਨੇ ਜਰਮਨੀ ਨੂੰ 8-1 ਤੇ ਰੌਂਦ ਦਿੱਤਾ। ਹਿਟਲਰ ਨੇ ਭਾਰਤੀ ਟੀਮ ਨੂੰ ਰਾਤ ਦੇ ਖਾਣੇ ’ਤੇ ਬੁਲਾਇਆ। ਜਰਮਨੀ ਦੀ ਫੌਜ ਵਿੱਚ ਭਰਤੀ ਹੋਣ ਦੀ ਪੇਸ਼ਕਸ ਕੀਤੀ ਪਰ ਭਾਰਤੀ ਖਿਡਾਰੀਆਂ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾ ਦਿੱਤੀ। ਹਿਟਲਰ ਨੇ ਆਪਣਾ ਨਿਵਾਸ 30 ਫੁੱਟ ਗਹਿਰਾ ਧਰਤੀ ਦੇ ਹੇਠ ਬਣਾਇਆ ਹੋਇਆ ਸੀ। ਹਿਟਲਰ, ਯਹੂਦੀਆਂ ਨੂੰ ਬਹੁਤ ਨਫਰਤ ਕਰਦਾ ਸੀ। ਇਸ ਦੇ ਕਈ ਕਾਰਨ ਸਨ। ਜਿਵੇਂ ਕਿ ਈਸਾ ਮਸੀਹ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲ਼ੇ ਯਹੂਦੀ ਸਨ। ਯਹੂਦੀ ਕਿਸੇ ਹੋਰ ਧਰਮ ਨਾਲ਼ ਮੇਲ਼ਜੋਲ਼ ਨਹੀਂ ਰੱਖਦੇ। ਯਹੂਦੀ ਹਰ ਦੇਸ਼ ਵਿੱਚ ਅਲਪ ਸੰਖਿਅਕ ਹਨ। ਪਹਿਲੇ ਸੰਸਾਰ ਯੁੱਧ ਵਿੱਚ ਜਰਮਨ ਦੀ ਹਾਰ ਦਾ ਕਾਰਨ ਯਹੂਦੀਆਂ ਨੂੰ ਮੰਨਿਆ ਗਿਆ ਆਦਿ। ਹਿਟਲਰ ਨੇ ਪ੍ਰਚਾਰ ਕਰਵਾਇਆ ਕਿ ਉਹ ਯਹੂਦੀਆਂ ਵਾਸਤੇ ਅਲੱਗ ਦੇਸ਼ ਪੋਲੈਂਡ ਵਿੱਚ ਵਸਾਉਣ ਦਾ ਬੰਦੋਬਸਤ ਕਰ ਰਿਹਾ ਹੈ ਤਾਂ ਕਿ ਯਹੂਦੀ ਵੀ ਅਜਾਦੀ ਦਾ ਨਿੱਘ ਮਾਣ ਸਕਣ। ਇਹ ਕਲੋਨੀ ਪੋਲੈਂਡ ਦੇ ਆਉਸਵਿਤਿਸ ਵਿੱਚ ਬਣਾਈ ਜਾ ਰਹੀ, ਪ੍ਰਚਾਰੀ ਗਈ। ਅਸਲ ਵਿੱਚ ਇਹ ਯਹੂਦੀਆਂ ਦੀ ਕਬਰਗਾਹ ਬਣ ਰਹੀ ਸੀ। ਇਸ ਕਬਰਗਾਹ ਵਿੱਚ ਕਈ ਮਿਲੀਅਨ ਯਹੂਦੀਆਂ ਨੂੰ ਹਾਈਡਰੋ ਸਾਈਨਾਈਡ ਗੈਸ ਨਾਲ਼ ਮਾਰ ਦਿੱਤਾ। ਅੱਜ-ਕੱਲ ਇਸ ਕਬਰਗਾਹ ਨੂੰ ਦੇਖਣ ਲਈ ਸਾਰੇ ਜਹਾਨ ਤੋਂ ਲੋਕ ਜਾਂਦੇ ਹਨ। ਇਹ ਕਬਰਗਾਹ ਮੀਲਾਂ ਲੰਬੀ ਅਤੇ ਮੀਲਾਂ ਚੌੜੀ ਬਣੀ ਹੈ। ਇਸ ਦੇ ਤਿੰਨ ਹਿੱਸੇ ਹਨ। ਇੱਕ ਪਾਸੇ ਯਹੂਦੀਆਂ ਨੂੰ ਠਹਿਰਾਇਆ ਜਾਂਦਾ ਸੀ। ਇੱਕ ਪਾਸੇ ਜਹਿਰੀਲੀ ਗੈਸ ਬਣਾਉਣ ਦਾ ਕਾਰਖਾਨਾ ਸੀ, ਜੋ ਹੁਣ ਵੀ ਉਵੇਂ ਹੀ ਮੌਜੂਦ ਹੈ ਅਤੇ ਇੱਕ ਪਾਸੇ ਮਿਊਜੀਅਮ ਹੈ ਜਿੱਥੇ ਯਹੂਦੀਆਂ ਨੂੰ ਮਾਰਿਆ ਗਿਆ। ਮਿਊਜੀਅਮ ਵਿੱਚ ਮਾਰੇ ਗਏ ਯਹੂਦੀਆਂ ਦੇ ਬੂਟ ਚੱਪਲਾਂ, ਬਟੂਏ ਆਦਿ ਦਾ ਢੇਰ ਲੱਗਿਆ ਹੋਇਆ ਹੈ। ਉਹਨਾਂ ਦੇ ਕੱਪੜੇ ਹੱਡੀਆਂ ਦੇ ਪਿੰਜਰ ਵੀ ਸੰਭਾਲ਼ੇ ਪਏ ਹਨ। ਟੂਰਿਸਟ ਰੋਂਦੇ ਅਤੇ ਅੱਖਾਂ ਪੂੰਝਦੇ ਚੁੱਪ ਹਾਲਤ ਵਿੱਚ ਬਾਹਰ ਨਿਕਲਦੇ ਹਨ। ਉਦੋਂ ਦਾ ਇੱਕ ਰੇਲਗੱਡੀ ਦਾ ਡੱਬਾ ਵੀ ਖੜ੍ਹਾ ਹੈ।

1939 ਤੋਂ 1945 ਤੱਕ ਦੂਜੀ ਸੰਸਾਰ ਜੰਗ ਦਰਮਿਆਨ ਬੇਅੰਤ ਮਨੁੱਖਾਂ ਦਾ ਘਾਣ ਹੋ ਚੁੱਕਾ ਸੀ। ਤਕਰੀਬਨ 85 ਮਿਲੀਅਨ ਲੋਕ ਮਾਰੇ ਜਾ ਚੁੱਕੇ ਸਨ। ਪਤਾ ਨਹੀਂ ਕੀ ਸੋਚ ਕੇ ਐਡੋਲਿਫ ਹਿਟਲਰ ਨੇ ਆਪਣੇ ਬੰਕਰ ਵਿੱਚ ਹੀ 29-04-1945 ਨੂੰ ਈਵਾ ਬ੍ਰਾਊਨ ਨਾਲ਼ ਵਿਆਹ ਕਰਵਾਇਆ ਸੀ। ਉਸੇ ਰਾਤ 30-04-1945 ਨੂੰ ਠੀਕ 12.10 ਮਿੰਟ (300010) ’ਤੇ ਹਿਟਲਰ ਨੇ ਆਪਣੇ ਹੀ ਪਿਸਤੌਲ ਨਾਲ਼ ਗੋਲ਼ੀ ਮਾਰ ਲਈ ਤੇ ਮਰ ਗਿਆ। ਈਵਾ ਬ੍ਰਾਊਨ ਨੇ ਵੀ ਜਹਿਰ ਖਾ ਲਈ। ਦੋਹਾਂ ਨੂੰ ਉਸੇ ਬੰਕਰ ਵਿੱਚ ਜਲਾਇਆ ਦਫਨਾਇਆ ਗਿਆ। ਕਾਫੀ ਦੇਰ ਤੱਕ ਬਾਹਰ ਇਹਨਾਂ ਦੇ ਮਰ ਜਾਣ ਦੀ ਭਾਫ ਵੀ ਨਹੀਂ ਨਿਕਲਣ ਦਿੱਤੀ। 06-08-1945 ਨੂੰ ਅਮਰੀਕਾ ਨੇ ਜਪਾਨ ਦੇ ਨਾਗਾਸਾਕੀ ’ਤੇ ਐਟਮ ਬੰਬ ਸੁੱਟਿਆ ਅਤੇ 09-08-1945 ਨੂੰ ਉਹਨਾਂ ਇੱਕ ਹੋਰ ਐਟਮ ਬੰਬ ਜਪਾਨ ਦੇ ਹੀਰੋਸਾਮਾ ’ਤੇ ਵੀ ਸੁੱਟਿਆ। ਜਪਾਨ ਨੇ ਹਾਰ ਮੰਨ ਲਈ। ਹਿਟਲਰ ਮਰ ਚੁੱਕਾ ਸੀ ਅਤੇ 02-09-1945 ਨੂੰ ਸੰਸਾਰ ਦੀ ਦੂਜੀ ਜੰਗ ਦਾ ਅੰਤ ਹੋ ਗਿਆ ।

ਦਿਲ ਚ ਪਾਪ ਹੋਣ ਤਾਂ ਬੰਦਾ ਹੱਥ ਮਿਲਾਉਣ ਵੇਲੇ ਭੀ ਦਿਲੋਂ ਮੁਸਕਰਾਉਂਦਾ ਹੈ।

ਭਾਰਤ ਵਿੱਚ ਉੱਚੇ ਨੀਵੇਂ ਮਨੁੱਖਾਂ ਦੀ ਵੰਡ ਸਦੀਆਂ ਤੋਂ ਚੱਲੀ ਆ ਰਹੀ ਹੈ। ਸੱਭ ਤੋਂ ਉੱਪਰ ਬ੍ਰਾਹਮਣ ਨੇ ਆਪਣੇ ਆਪ ਨੂੰ ਬੈਠਾਇਆ ਹੈ। ਬ੍ਰਾਹਮਣ ਨੇ ਇਹ ਵੀ ਵਹਿਮ ਪਾਲ਼ ਰੱਖਿਆ ਹੈ ਕਿ ਉਹ ਧਰਤੀ ਦੀ ਸੱਭ ਤੋਂ ਉੱਤਮ ਨਸਲ ਹੈ। ਆਪਣੀ ਨਸਲ ਦੀ ਰਾਖੀ ਲਈ ਦੂਜੇ ਨੰਬਰ ’ਤੇ ਖੱਤਰੀਆਂ ਨੂੰ ਰੱਖਿਆ ਹੈ। ਪੈਸੇ ਧੇਲੇ ਦੇ ਸਾਧਨ ਜੁਟਾਉਣ ਲਈ ਵੈਸ ਵੀ ਹਨ। ਸੱਭ ਤੋਂ ਹੇਠਾ ਸੱਭ ਦੇ ਸੇਵਾਦਾਰਾਂ ਦੇ ਤੌਰ ਤੇ ਸੂਦਰਾਂ ਨੂੰ ਰੱਖਿਆ ਹੈ। ਇਸ ਜਾਤ ਪ੍ਰਥਾ ਨੂੰ ਪੱਕੀ ਤਰ੍ਹਾਂ ਨਿਸ਼ਚਿਤ ਰੱਖਣ ਲਈ ਇੱਕ ਗ੍ਰੰਥ ਮੰਨੂ ਸਿਮਰਤੀ ਦੀ ਸਿਰਜਣਾ ਕੀਤੀ ਗਈ ਹੈ। ਇਸ ਮੰਨੂ ਸਿਮਰਤੀ ਨੂੰ ਮੰਨਣ ਵਾਲ਼ਿਆਂ ਨੂੰ ਮੰਨੂ ਵਾਦੀ ਕਿਹਾ ਗਿਆ ਹੈ। ਮਨੁੱਖਾਂ ਨੂੰ ਵਹਿਮਾਂ ਭਰਮਾਂ ਵਿੱਚ ਰੱਖ ਕੇ ਅਗਿਆਨਤਾ ਵਸ ਰੱਖਣ ਲਈ ਇਹਨਾਂ ਮੰਨੂਵਾਦੀਆਂ ਨੇ ਕਈ ਹੋਰ ਗ੍ਰੰਥ ਰਚੇ ਹੋਏ ਹਨ ਜਿਹਨਾਂ ਨੂੰ ਇਹ ਧਾਰਮਿਕ ਗ੍ਰੰਥ ਕਹਿੰਦੇ ਹਨ। ਮੁਗਲਾਂ ਨੇ ਡਾਂਗ ਦੇ ਜੋਰ ਨਾਲ਼ ਭਾਰਤ ਵਿੱਚ ਰਾਜ ਸਥਾਪਿਤ ਕਰ ਲਿਆ ਤਾਂ ਇਹ ਮੁਗਲਾਂ ਦੇ ਸਹਾਇਕ ਹੋ ਗਏ। ਮੁਗਲਾਂ ਨੂੰ ਇਹ ਮਲੇਸ਼ ਵੀ ਕਹਿੰਦੇ ਰਹੇ ਤੇ ਉਹਨਾਂ ਦੀ ਚਾਕਰੀ ਵੀ ਕਰਦੇ ਰਹੇ। ਇਸੇ ਸਮੇਂ ਭਾਰਤ ਵਿੱਚ ਇੱਕ ਯੁੱਗ ਪੁਰਸ਼ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਨੇ ਮੰਨੂਵਾਦੀਆਂ ਦੀ ਜਾਤੀ ਪ੍ਰਥਾ ਤੇ ਭਰਮਾਂ ’ਤੇ ਵਾਰ ਕੀਤਾ ਅਤੇ ਮੰਨੂਵਾਦੀਆਂ ਦੇ ਚਲਾਏ ਹੋਏ ਵਹਿਮਾਂ ਭਰਮਾਂ ਨੂੰ ਨੰਗਾ ਕੀਤਾ। ਏਸੇ ਕਾਰਨ ਕਰਕੇ ਮੰਨੂਵਾਦੀਆਂ ਨੇ ਬਾਬਰ ਕੋਲ਼ ਸਿਕਾਇਤ ਲਗਾਈ ਕਿ ਗੁਰੂ ਨਾਨਕ ਬਾਬਰ ਦੇ ਰਾਜ ਲਈ ਖਤਰਾ ਹੈ। ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਬਾਬੇ ਦਾ ਅਤੇ ਬਾਬਰ ਕਿਆ ਦਾ ਅੰਤ ਤੱਕ ਵਿਰੋਧ ਚੱਲਦਾ ਰਿਹਾ। ਬਾਬਰ ਕਿਆਂ ਨੂੰ ਹਵਾ ਦੇਣ ਵਾਲ਼ੇ ਚੰਦੂ, ਗੰਗੂ ਆਦਿਕ ਹਮੇਸ਼ਾ ਤੋਂ ਸਰਗਰਮ ਰਹੇ ਸਨ/ਹਨ। ਅੰਗਰੇਜ਼ ਆ ਗਏ ਤਾਂ ਮੰਨੂਵਾਦੀ ਅੰਗਰੇਜ਼ਾਂ ਨਾਲ਼ ਹੋ ਕੇ ਸਿੱਖਾਂ ਨਾਲ਼ ਅੰਦਰੋ ਅੰਦਰੀ ਨਫਰਤ ਪਾਲ਼ਦੇ ਰਹੇ। ਦੇਸ਼ ਦੇ ਧੰਨ ਦੌਲਤ ਦੀ ਕੁੰਜੀ ਮੰਨੂਵਾਦੀਆਂ ਦੇ ਹੱਥ ਰਹੀ ਇਸ ਦੀ ਵਰਤੋਂ ਦੇ ਨਾਲ਼ ਅੰਗਰੇਜਾਂ ਨੂੰ ਸੁੱਖ ਸਹੂਲਤਾਂ ਦੇ ਸਾਧਨ ਜੁਟਾਉਂਦੇ ਰਹੇ। ਬੇਸ਼ੱਕ ਅੰਗਰੇਜ਼ਾਂ ਅਤੇ ਮੁਗਲਾਂ ਦਾ ਬੋਰੀਆ ਬਿਸਤਰਾ ਗੋਲ਼ ਕਰਨ ਵਾਲ਼ੇ ਸਿੱਖ ਹੀ ਸਨ। ਇਹਨਾਂ ਸਿੱਖਾਂ ਨਾਲ਼ ਝੂਠੇ ਵਾਅਦੇ ਆਦਿ ਕਰਕੇ ਭਾਰਤ ਦਾ ਰਾਜ ਹਥਿਆ ਲਿਆ ਸੀ। ਅਜਾਦੀ ਤੋਂ ਬਾਅਦ ਕਾਂਗਰਸ ਆ ਗਈ ਅਤੇ ਸਿੱਖਾਂ ਖਿਲਾਫ ਨਫਰਤ ਵੀ ਚੱਲਦੀ ਰਹੀ। ਸਿੱਖਾਂ ਨੂੰ ਬਰਬਾਦ ਕਰਨ ਲਈ ਇਥੋਂ ਤੱਕ ਕਿ ਧਰਤੀ ਤੋਂ ਹੀ ਖਤਮ ਕਰਨ ਲਈ ਕਾਂਗਰਸ ਨੂੰ ਉਕਸਾਇਆ ਗਿਆ। ਸਿੱਧੇ ਤੌਰ ਤੇ ਮੰਨੂਵਾਦੀਆਂ ਦਾ ਰਾਜ ਆ ਗਿਆ। ਇਕ ਵੇਰ ਮੰਨੂਵਾਦੀਆਂ ਦੇ ਸੱਭ ਤੋਂ ਉਪਰਲੇ ਮੰਤਰੀ, ਲੋਕਾਂ ਦੇ ਘੇਰੇ ਵਿੱਚ ਬੈਠਾ ਲੋਕਾਂ ਦੇ ਸੁਆਲਾਂ ਦੇ ਜੁਆਬ ਦੇ ਰਿਹਾ ਸੀ। ਕਿਸੇ ਨੇ ਪੁੱਛਿਆ ਅਡਵਾਨੀ ਜੀ ਇਹ ਸਿੱਖ ਸਮੱਸਿਆ ਦਾ ਕੀ ਹੱਲ ਹੈ ? ਅਡਵਾਨੀ ਨੇ ਆਲ਼ਾ ਦੁਆਲ਼ਾ ਦੇਖਿਆ ਜੁਆਬ ਦਿੱਤਾ, ‘ਬੱਸ  ! ਇੱਕ ਬੰਬ  ! ! ਇਹ ਤਾਂ ਇਹਨਾਂ ਦੀ ਸਿੱਖਾਂ ਪ੍ਰਤੀ ਸੋਚ ਹੈ  ! ! !

ਅੱਜ ਸੰਸਾਰ ਦੀ ਹਾਲਤ ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ‘‘ਜਲਤੀ ਸਭਿ ਪ੍ਰਿਥਵੀ ਦਿਸਿ ਆਈ।’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੪) ਵਾਲ਼ੀ ਗੱਲ ਹੋਈ ਪਈ ਹੈ। ਤੀਜੇ ਸੰਸਾਰ ਯੁੱਧ ਦੀਆਂ ਗੱਲਾਂ ਹੋ ਰਹੀਆਂ ਹਨ। ਸਹਾਰਾ ਰੇਗਿਸਤਾਨ ਦੇ ਲੋਕ ਸਦੀਆਂ ਤੱਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸਦੇ ਰਹੇ। ਆਪਣੇ ਬੋਤਿਆਂ ’ਤੇ ਘੁੰਮਦੇ ਰਹੇ। ਅੱਲਾ ਨੂੰ ਹਾਕਾਂ ਮਾਰਦੇ ਰਹੇ। ਬਾਂਗਾਂ ਦਿੰਦੇ ਰਹੇ। ਸਖਤ ਜਾਨ ਹੋ ਗਏ। ਕਈ ਦੇਸ਼ਾਂ ’ਚ ਕੁੱਝ ਕੁ ਨੂੰ ਬਾਂਗ ਨਾਲ਼ ਕੁੱਝ ਕੁ ਨੂੰ ਡਾਂਗ ਨਾਲ਼ ਅੱਲ੍ਹਾ ਵਾਲ਼ੇ ਬਣਾ ਲਿਆ। ਤਕਰੀਬਨ ਅੱਧੀ ਧਰਤੀ ’ਤੇ ਅੱਲ੍ਹਾ ਵਾਲ਼ਿਆਂ ਦਾ ਰਾਜ ਹੋ ਗਿਆ। ਸ਼ਾਇਦ ਅੱਲ੍ਹਾਂ ਨੇ ਉਹਨਾਂ ਦੀ ਬਾਂਗ ਸੁਣ ਕੇ ਧਰਤੀ ਹੇਠ ਪਾਣੀ ਦੀ ਥਾਂ ਤੇਲ ਭਰ ਦਿੱਤਾ। ਪਾਣੀ ਦੀ ਬਹੁਤਾਤ ਵਾਲ਼ੇ ਦੇਸ਼ ਉਹਨਾਂ ਦੇ ਤੇਲ ਵੱਲ਼ ਲਲਚਾਈਆਂ ਅੱਖਾਂ ਨਾਲ਼ ਝਾਕਣ ਲੱਗੇ। ਸੰਸਾਰ ਦੋ ਸ਼ਕਤੀਆਂ ਵਿੱਚ ਵੰਡਿਆ ਗਿਆ। ਦੋਨਾਂ ਦੀ ਚੋਰ ਅੱਖ ਉਹਨਾਂ ਦੇ ਤੇਲ ’ਤੇ ਸੀ। ਪਹਿਲੀ ਦੂਜੀ ਸੰਸਾਰ ਜੰਗ ਦਾ ਇੱਕ ਕਾਰਨ ਇਹ ਤੇਲ ਭਰੀ ਧਰਤੀ ਵੀ ਸੀ। ਹੁਣ ਅੱਲ੍ਹਾ ਵਾਲ਼ੇ ਵੀ ਦੋ ਹਿੱਸਿਆਂ ਵਿੱਚ ਵੰਡੇ ਗਏ। ਇੱਕ ਸੀਆ ਅਤੇ ਦੂਜਾ ਸੁੰਨੀ ਹੋ ਗਿਆ। ਇਹ ਦੋਨੋ ਇੱਕ ਦੂਜੇ ਨੂੰ ਮਰਨ ਮਾਰਨ ’ਤੇ ਤੁਲੇ ਹੋਏ ਹਨ। ਇਹਨਾਂ ਨੂੰ ਹਵਾ ਦੇਣ ਵਾਲ਼ੇ ਅਮਰੀਕੀ ਅਤੇ ਰੂਸੀ ਹਨ। ਸੰਸਾਰ ਬਰੂਦ ਦੇ ਢੇਰ ’ਤੇ ਬੈਠਾ ਹੈ। ਇੱਕ ਤੀਲੀ ਦੀ ਲੋੜ ਹੈ। ਹਿੰਦੋਸਤਾਨ ਵਿੱਚ ਇੱਕ ਹਿਟਲਰ ਦੀ ਭੂਮਿਕਾ ਨਿਭਾਉਣ ਵਾਲ਼ਾ ਪੈਦਾ ਹੋ ਗਿਆ ਹੈ। ਇਸ ਦਾ ਨਾਮ ਨਰਿੰਦਰ ਮੋਦੀ ਹੈ। ਇਹ ਆਰ. ਐਸ. ਐਸ. ਦਾ ਤਾਨਾਸਾਹ ਰਾਜਾ ਹੈ। ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ। ਇਸ ਵਿੱਚ ਇਸ ਦੀ ਭੂਮਿਕਾ ਖਾਸ ਰਹੀ ਸੀ। ਏਸੇ ਯੋਗਤਾ ਕਰਕੇ ਇਹ ਗੁਜਰਾਤ ਦਾ 12 ਸਾਲ ਮੁੱਖ ਮੰਤਰੀ ਬਣਿਆ ਰਿਹਾ। ਮੋਦ ਆਰ. ਐਸ. ਐਸ. ਦਾ ਨਾਇਕ ਬਣ ਗਿਆ। ਆਰ. ਐਸ. ਐਸ. ਦਾ ਸਾਰੇ ਹਿੰਦੋਸਤਾਨ ’ਤੇ ਦਬਦਬਾ ਹੈ। ਇਹਨਾਂ ਦਾ ਇਕੋ ਇੱਕ ਨਿਸ਼ਾਨਾ ਹੈ ‘ਭਾਰਤ ਨੂੰ ਹਿੰਦੂ ਰਾਸਟਰ ਵਿੱਚ ਤਬਦੀਲ ਕਰਨਾ’ । ਇਹਨਾਂ ਲਈ ਮੋਦੀ ਤੋਂ ਵਧੀਆ ਨੇਤਾ ਹੋਰ ਕੋਈ ਨਹੀਂ ਹੈ। 2014 ਵਿੱਚ ਮੋਦੀ ਨੂੰ ਭਾਰੀ ਬਹੁਮੱਤ ਨਾਲ਼ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਮੋਦੀ ਨੇ ਆਪਣੇ ਜਿਹੇ ਨਸਲਵਾਦੀ ਨੂੰ ਅਮਰੀਕਾ ਦੇ ਰਾਸਟਰਪਤੀ ਦੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਭਾਰਤ ਦੀ ਅਬਾਦੀ 125 ਕਰੋੜ ਹੈ। ਏਥੇ 25% ਦਲਿਤ ਹਨ। 20% ਮੁਸਲਮਾਨ ਹਨ। ਸਿੱਖ ਈਸਾਈ ਅਤੇ ਹੋਰ ਜੋ ਹਿੰਦੂ ਨਹੀਂ ਹਨ 5% ਤੋਂ ਵੱਧ ਹਨ। ਡਾ. ਭੀਮ ਰਾਓ ਸਾਹਿਬ ਨੇ ਲਿਖਿਆ ਕਿ ਦਲਿਤ ਹਿੰਦੂ ਨਹੀਂ ਹਨ। 13% ਬ੍ਰਾਹਮਣ ਅਤੇ ਖੱਤਰੀਆਂ ਨੇ ਰਾਜ ਕਰਨਾ ਹੈ। 37% ਪਛੜੀਆਂ ਜਾਤਾ ਵਿੱਚ ਹਿੰਦੂਤਵ ਦਾ ਜਨੂੰਨ ਭਰ ਕੇ ਰਾਜ ਕਰਨਾ ਹੈ। ਰਾਜ ਗੈਰ ਹਿੰਦੂਆਂ ’ਤੇ ਕਰਨਾ ਹੈ। ਨਰਿੰਦਰ ਮੋਦੀ ਆਪ ਵੀ ਪਛੜੀ ਜਾਤ ਵਿੱਚੋਂ ਤੇਲੀ ਹਨ। ਏਸੇ ਕਾਰਨ ਪਛੜੀਆਂ ਜਾਤਾਂ ਵਾਲ਼ੇ ਮੋਦੀ ਦੀ ਜੈ-ਜੈਕਾਰ ਕਰਦੇ ਹਨ। ਇਹਨਾਂ ਪਛੜੀਆਂ ਜਾਤਾਂ ਵਾਲ਼ਿਆਂ ਦੀ ਇਕੋ ਇੱਕ ਮੰਗ ਹੈ ਕਿ ਉਹਨਾਂ ਲਈ ਵੀ ਨੌਕਰੀ ਆਦਿ ਵਿੱਚ ਰਾਖਵਾਂ ਕਰਨ ਕੀਤਾ ਜਾਵੇ। ਪਛੜੀਆਂ ਜਾਤਾਂ ਵਾਲ਼ੇ ਪਟੇਲ ਅਤੇ ਹਰਿਆਣੇ ਦੇ ਜਾਟ ਜੋ ਕਿ ਜਮੀਨਾਂ ਦੇ ਮਾਲਕ ਵੀ ਹਨ ਰਾਖਵਾਂ ਕਰਨ ਲਈ ਖੌਰੂ ਪਾ ਚੁੱਕੇ ਹਨ। ਇਹਨਾਂ ਦੇਸ਼ ਦੀ ਬਹੁਤ ਸਾਰੀ ਜਾਇਦਾਦ ਦਾ ਨੁਕਸਾਨ ਕੀਤਾ ਹੈ। ਹਰਿਆਣੇ ਵਿੱਚ ਤਾਂ ਰਾਖਵੇਂ ਕਰਨ ਦੀ ਆੜ ਵਿੱਚ ਨਾਬਾਲਗ ਬੱਚੀਆਂ ਤੱਕ ਦੀ ਬੇਪਤੀ ਕੀਤੀ ਗਈ। ਪਹਿਲਾਂ ਆਰ. ਐਸ. ਐਸ ਦਾ ਕੰਮ ਕਾਂਗਰਸ ਕਰਦੀ ਸੀ। ਸਿੱਖ ਇਹਨਾਂ ਦੇ ਹਿੰਦੂ ਰਾਸਟਰ ਦੇ ਨਿਸ਼ਾਨੇ ਵਿੱਚ ਰੁਕਾਵਟ ਸਨ। ਕਾਂਗਰਸ ਨੇ ਸਿੱਖਾਂ ਨੂੰ ਹਰ ਪੱਖੋਂ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ। ਸਿੱਖਾਂ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ’ਤੇ ਜਲ-ਥਲ ਅਤੇ ਹਵਾਈ ਸੈਨਾ ਨਾਲ਼ ਹਮਲਾ ਕਰਵਾਇਆ। ਅਡਵਾਨੀ ਆਪਣੀ ਕਿਤਾਬ ਵਿੱਚ ਇਹ ਜਿੰਮੇਵਾਰ ਲੈਂਦਾ ਹੋਇਆ ਲਿਖਦਾ ਹੈ ਕਿ ਉਹਨਾਂ ਨੇ ਹੀ ਇੰਦਰਾਗਾਂਧੀ ’ਤੇ ਦਬਾਅ ਪਾ ਕੇ ਹਮਲਾ ਕਰਵਾਇਆ ਸੀ। ਸਿੱਖਾਂ ਦਾ ਸਿੱਧਾ ਕਤਲੇਆਮ ਰਾਜਧਾਨੀ ਦਿੱਲੀ ਤੋਂ ਸਾਰੀ ਦੁਨੀਆਂ ਦੇ ਸਾਹਮਣੇ ਸ਼ਰੇਆਮ ਕੀਤਾ ਸੀ। ਸਿੱਖਾਂ ਨੂੰ ਧਰਤੀ ਤੋਂ ਹੀ ਮਿਟਾਉਣ ਦੀਆਂ ਨੀਤੀਆਂ ਘੜੀਆਂ ਗਈਆਂ। ਇਹਨਾਂ ਆਰ. ਐਸ. ਐਸ. ਵਾਲ਼ਿਆਂ ਨੇ ਇਸ ਕੰਮ ਤੋਂ ਖੁਸ਼ ਹੋ ਕੇ ਕਾਂਗਰਸੀਆਂ ਨੂੰ 401 ਮੈਂਬਰ ਪਾਰਲੀਮੈਂਟ ਵਿੱਚ ਜਿੱਤਾ ਕੇ ਇਨਾਮ ਦਿੱਤਾ ਸੀ ਜੋ ਕਿ ਅੱਜ ਤੱਕ ਦਾ ਇਹ ਇੱਕ ਰਿਕਾਰਡ ਹੈ। ਭਾਰਤ ਦੀਆਂ ਸਾਰੀਆਂ ਸੰਵੇਦਨਸ਼ੀਲ ਪਦਵੀਆਂ ’ਤੇ ਆਰ. ਐਸ. ਐਸ. ਦੀ ਕੱਟੜ ਵੀਚਾਰਧਾਰਾ ਵਾਲ਼ੇ ਅਫਸਰ ਲਗਵਾਏ ਗਏ ਹਨ। ਅੱਜ ਭਾਰਤ ਪੂਰੀ ਤਰਾਂ ਆਰ. ਐਸ. ਐਸ. ਦੀ ਜਕੜ ਵਿੱਚ ਹੈ। ਅੱਜ ਕੱਲ ਸਿੱਖਾਂ ਨੂੰ ਖਤਮ ਕਰਨ ਲਈ ਇਹਨਾਂ ਨੇ ਨੀਤੀ ਬਦਲ ਲਈ ਹੈ। ਇਹਨਾਂ ਨੇ ਸਿੱਖਾਂ ਨੂੰ ਤਾਂ ਆਪਣੇ ਨਿਸ਼ਾਨੇ ਤੋਂ ਕਦੋਂ ਦਾ ਭਟਕਾ ਦਿੱਤਾ ਹੈ। ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਸਿੱਖਾਂ ਦਾ ਨਿਸ਼ਾਨਾ ਹੈ ਜੁਲਮ ਦਾ ਨਾਸ਼ ਕਰਨਾ। ਜੁਲਮ ਕੀਤਾ ਹੈ ਮੁਸਲਮਾਨਾਂ ਨੇ। ਸਿੱਖਾਂ ਨੇ ਮੁਸਲਮਾਨਾਂ ਨੂੰ ਆਪਣਾ ਦੁਸ਼ਮਣ ਮੰਨ ਲਿਆ। ਅਸਲ ਵਿੱਚ ਜਾਲਮ ਹਨ ਮੰਨੂ ਵਾਦੀ ਹੁਣ ਆਰ. ਐਸ. ਐਸ. ਵਾਲ਼ੇ। ਇਹਨਾਂ ਨੇ ਭਾਰਤ ਦੀ ਵਿਸ਼ਾਲ ਜੰਤਾ (ਦਲਿਤਾਂ) ’ਤੇ ਕਈ ਸਦੀਆਂ ਜੁਲਮ ਕੀਤਾ ਹੈ। ਮੁਸਲਮਾਨਾਂ ਦੇ ਰਾਜ ਵੇਲ਼ੇ ਤਾਂ ਭਗਤੀ ਲਹਿਰ ਚੱਲੀ ਸੀ। ਦਲਿਤ ਭਗਤਾਂ ਨੇ ਏਸੇ ਸਮੇਂ ਹੀ ਮੰਨੂੰ ਵਾਦੀਆਂ ਖਿਲਾਫ ਆਪਣੀ ਅਵਾਜ਼ ਬੁਲੰਦ ਕੀਤੀ ਸੀ। ਅਸਲ ਜੁਲਮ ਦਾ ਨਾਸ ਦਲਿਤ ਕਲਿਆਣ ਤੋਂ ਸ਼ੁਰੂ ਹੁੰਦਾ ਹੈ। ਜਦ ਤੱਕ ਸਿੱਖ ਆਪਣੇ ਅਸਲੀ ਨਿਸਾਨੇ ’ਤੇ ਨਹੀਂ ਆਉਂਦੇ ਇਹਨਾਂ ਮਾਰ ਖਾਂਦੇ ਰਹਿਣਾ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਸਦਕਾ ਹੀ ਬਚੇ ਹੋਏ ਹਨ। ਮੰਨੂ ਵਾਦੀਆਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ’ਤੇ ਧਾਵਾ ਬੋਲ ਦਿੱਤਾ ਹੈ। ਮੋਦੀ ਦੇ ਰਾਜ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜ-ਪਾੜ ਸੁੱਟਿਆ ਜਾਣ ਲੱਗਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਸ਼ਰੀਕ ਗ੍ਰੰਥ ਨੂੰ ਲਿਆਉਣ ਲਈ ਤਰਲੋ ਮੱਛੀ ਹੋਏ ਫਿਰਦੇ ਹਨ। ਸੀਆ, ਸੁੰਨੀਆਂ ਵਾਂਗ ਸਿੱਖਾਂ ਨੂੰ ਵੀ ਅਲੱਗ ਅਲੱਗ ਕਰ ਰਹੇ ਹਨ ਤਾਂ ਕਿ ਇਹਨਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ। ਦੋਵੇਂ ਪਾਸੇ (ਗੁਰੂ ਗ੍ਰੰਥ ਸਾਹਿਬ ਵਾਲ਼ੇ ਪਾਸੇ ਵੀ ਅਤੇ ਵਿਰੋਧੀ ਪਾਸੇ ਭੀ) ਇਹਨਾਂ ਆਰ. ਐਸ. ਐਸ. ਵਾਲ਼ਿਆਂ ਦੀ ਘੁਸਪੈਠ ਹੋ ਚੁੱਕੀ ਹੈ। ਪਾਕਿਸਤਾਨ ਨੂੰ ਯੁੱਧ ਲਈ ਉਕਸਾਇਆ ਜਾ ਰਿਹਾ ਹੈ। ਪਹਿਲਾਂ ਜੰਮੂ ਕਸ਼ਮੀਰ ਵਿੱਚ ਮੁਸਲਮਾਨਾਂ ਦਾ ਘਾਣ ਕੀਤਾ। ਪੰਜਾਬ ਵਿੱਚ ਦੋ ਵਾਰੀ ਯੁੱਧ ਵਾਲ਼ੇ ਹਾਲਾਤ ਪੈਦਾ ਕੀਤੇ ਗਏ। ਇਹ ਚਾਹੁੰਦੇ ਹਨ ਕਿ ਪਾਕਿਸਤਾਨ ਪੰਜਾਬ ’ਤੇ ਪ੍ਰਮਾਣੂ ਬੰਬ ਨਾਲ਼ ਹਮਲਾ ਕਰੇ ਤਾਂ ਕਿ ਇਹ ਪਾਕਿਸਤਾਨ ’ਤੇ ਕਈ ਐਟਮ ਬੰਬ ਸੁੱਟਣ ਅਤੇ ਸਿੱਖਾਂ ਅਤੇ ਮੁਸਲਮਾਨਾਂ ਦੀ ਸਮੱਸਿਆ ਇੱਕੋ ਸਮੇਂ ਹੱਲ ਹੋ ਜਾਵੇ। ਪਤਾ ਹੋਣਾ ਚਾਹੀਦਾ ਹੈ ਕਿ ਦੂਜੇ ਸੰਸਾਰ ਯੁੱਧ ਵਿੱਚ ਅਮਰੀਕਾ ਚੁੱਪ ਬੈਠਾ ਸੀ। ਅਮਰੀਕਾ ਨੇ ਹੀ ਹੀਰੋਸੀਮਾ ਅਤੇ ਨਾਗਾਸਾਕੀ ’ਤੇ ਐਟਮ ਬੰਬ ਸੁੱਟਿਆ ਸੀ। ਹੁਣ ਗੱਲਾਂ ਹੋ ਰਹੀਆਂ ਹਨ ਕਿ ਪਾਕਿਸਤਾਨ ਨੇ ਚੀਨ ਨੂੰ ਪੀ. ਓ. ਕੇ ਦੇ ਦੇਣਾ ਹੈ ਤਾਂ ਕਿ ਚੀਨ ਆਪਣੀਆਂ ਪ੍ਰਮਾਣੂ ਭਰੀਆਂ ਮਿਜਾਈਲਾਂ ਓਥੇ ਬੀੜ ਲਵੇ। ਅਮਰੀਕਾ ਦਾ ਕੋਈ ਭਰੋਸਾ ਨਹੀਂ ਕਿ ਉਹ ਕਿੱਧਰ ਨੂੰ ਚੱਲ ਪਵੇ। ਬਦਕਿਸਮਤੀ ਨਾਲ਼ ਜੇ ਤੀਜਾ ਸੰਸਾਰ ਯੁੱਧ ਛਿੜ ਪਿਆ ਤਾਂ ਲੜਾਈ ਦਾ ਮੈਦਾਨ ਭਾਰਤ ਬਣੇਗਾ। ਸਾਰਾ ਭਾਰਤ ਪੋਲੈਂਡ ਦਾ ਆਉਤਵਿਤਿਸ ਅਤੇ ਪਾਕਿਸਤਾਨ ਦਾ ਹੀਰੋਸੀਮਾ ਅਤੇ ਨਾਗਾਸਾਕੀ ਬਣੇਗਾ। ਜਿਵੇਂ ਬਜਰੰਗ ਬਲੀ ਨੇ ਆਪਣੀ ਪੂੰਛ ਨੂੰ ਅੱਗ ਲਾ ਕੇ ਲੰਕਾ ਸਾੜੀ ਦੱਸੀ ਜਾਂਦੀ ਹੈ ਕਿਤੇ ਇਹ ਵੀ ਏਂਵੇਂ ਹੀ ਨਾ ਕਰੇ।

ਗੋਵਲਕਰ ਆਰ. ਐਸ. ਐਸ. ਮੁਖੀ ਨੇ ਹਿਟਲਰ ਨੂੰ ਬਹੁਤ ਸਲਾਹਿਆ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੋਵਲਕਰ ਦੀ ਨੀਤੀ ’ਤੇ ਚੱਲ ਰਿਹਾ ਲੱਗਦਾ ਹੈ। ਹਿਟਲਰ ਨੇ ਧਰਤੀ ਦੇ ਹੇਠ 30 ਫੁੱਟ ਗਹਿਰਾਈ ਵਿੱਚ ਆਪਣਾ ਘਰ ਬਣਾਇਆ ਸੀ ਤਾਂ ਕਿ ਉਹਨੂੰ ਕੋਈ ਮਾਰ ਨਾ ਸਕੇ। ਜਦੋਂ ਹਿਟਲਰ ਦੀ ਆਤਮਾ ਨੇ ਧਿਰਕਾਰਾਂ ਪਾਈਆਂ ਕਿ ਕਈ ਲੱਖ ਯਹੂਦੀਆਂ ਨੂੰ ਮਾਰਨ ਵਾਲ਼ਾ ਹਿਟਲਰ ਆਪਣੀ ਪਤਨੀ ਤੱਕ ਨੂੰ ਖੁਸ਼ ਕਰਨ ਤੋਂ ਅਸਮਰੱਥ ਹੈ ਤਾਂ ਉਸ ਨੇ ਆਪਣੀ ਪਿਸਤੌਲ ਨਾਲ਼ ਆਤਮ ਹੱਤਿਆ ਕਰ ਲਈ ਸੀ। ਇਹ ਗੱਲ ਏਥੋਂ ਸਿੱਧ ਹੁੰਦੀ ਹੈ ਜਦੋਂ ਹਿਟਲਰ ਨੇ 29-04-1945 ਨੂੰ ਭੋਰੇ ਵਿੱਚ ਹੀ ਵਿਆਹ ਕਰਵਾਇਆ ਸੀ ਅਤੇ 29.04.1945 ਨੂੰ ਹੀ ਰਾਤ ਦੇ ਠੀਕ 12 ਵਜੇ ਤੋਂ ਤੁਰੰਤ ਬਾਅਦ ਇਹ ਕਾਰਾ ਕੀਤਾ ਸੀ। ਨਰਿੰਦਰ ਮੋਦੀ ਜੀ  ! ਵਿਕਾਸ ਦਾ ਡਰਾਮਾ ਗੁਜਰਾਤ ਵਿੱਚ ਤਾਂ ਚੱਲ ਗਿਆ ਕਿਉਂਕਿ ਗੁਜਰਾਤ ਜਿਆਦਾ ਸਮੁੰਦਰ ਨਾਲ਼ ਘਿਰਿਆ ਹੋਣ ਕਰਕੇ ਟੈਕਸ ਚੋਰੀ ਦੀ ਸੰਭਾਵਨਾ ਜਿਆਦਾ ਹੈ ਇਸੇ ਨਾਲ਼ ਹੀ ਵਿਕਾਸ ਹੋਇਆ ਲੱਗਦਾ ਹੈ। ਪੂਰੇ ਭਾਰਤ ਵਰਸ਼ ਦੇ ਲੋਕਾਂ ਨੂੰ ਵਿਕਾਸ ਦੇ ਭਰਮ ਵਿੱਚ ਨਹੀਂ ਪਾਇਆ ਜਾ ਸਕਦਾ। ਰੱਬ, ਅੱਲ੍ਹਾ, ਭਗਵਾਨ, ਵਾਹਿਗੁਰੂ; ਸੱਭ ਨੂੰ ਦੇਖ ਰਿਹਾ ਹੈ। ਉਹ ਸੱਭ ਕੁੱਝ ਜਾਣਦਾ ਹੈ। ਤੁਹਾਨੂੰ ਸੁਨਹਿਰੀ ਮੌਕਾ ਮਿਲਿਆ ਹੈ। ਸਾਰੀ ਤਾਕਤ ਤੁਹਾਡੇ ਇਕੱਲਿਆਂ ਦੇ ਹੱਥ ਵਿੱਚ ਹੈ ਇਸ ਦੀ ਯੋਗ ਵਰਤੋਂ ਕਰੋ। ਸੰਸਾਰ ਨੂੰ ਤੀਲੀ ਲਗਾਉਣ ਤੋਂ ਗੁਰੇਜ ਕਰੋ। ਜੇ ਕੁੱਝ ਕਰਨਾ ਚਾਹੁੰਦੇ ਹੀ ਹੋ ਤਾਂ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਕੇ ਸਾਰਿਆਂ ਨੂੰ ਹਿੰਦੂ, ਮੁਸਲਮ, ਸਿੱਖ, ਈਸਾਈ, ਦਲਿਤਾਂ ਆਦਿ ਲਈ ਮੁਫਤ ਵਿੱਦਿਆ ਦਾ ਪ੍ਰਬੰਧ ਕਰੋ; ਜਿਵੇਂ ਕਿ ਗੁਰਬਾਣੀ ਦਾ ਫ਼ੁਰਮਾਨ ਹੈ: ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਮ: ੫/੭੪੭) ਏਸੇ ਵਿੱਚ ਹੀ ਸਾਰਿਆਂ ਦੇ ਭਲੇ ਦਾ ਰਾਜ ਛੁੱਪਿਆ ਹੋਇਆ ਹੈ।

ਗਤਕਾ ਬਨਾਮ ਸਟੰਟਬਾਜ਼ੀ

0

ਗਤਕਾ ਬਨਾਮ ਸਟੰਟਬਾਜ਼ੀ

ਇਕਵਾਕ ਸਿੰਘ ਪੱਟੀ

ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਹੋਲੇ-ਮੁੱਹਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਨ ਕੋਸ਼ ਦੇ ਪੰਨਾ ਨੰ. 283 ’ਤੇ ਲਿਖਦੇ ਹਨ ਕਿ, ‘ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਯਾ ਵਿੱਚ ਨਿਪੁੰਨ ਕਰਨ ਲਈ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ (ਮੁਖੀ ਸਿੰਘਾਂ) ਦੇ ਕਮਾਂਡ ਹੇਠ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨ ਅਤੇ ਕਲਗੀਧਰ ਪਿਤਾ ਖ਼ੁਦ ਇਸ ਮਨਸੂਈ ਜੰਗ (ਮਨਸੂਈ ਭਾਵ ਬਣਾਉਟੀ, ਜੋ ਅਸਲ ਨਹੀਂ) ਦਾ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਔਰ ਜੋ ਦਲ ਕਾਮਯਾਬ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਉ ਬਖਸ਼ਦੇ।’

ਮਹਾਨਕੋਸ਼ ਦੇ ਪੰਨਾ ਨੰ. 395 ਪੁਰ ਗਤਕਾ ਸਿਰਲੇਖ ਹੇਠ ਲਿਖਦੇ ਹਨ ਕਿ, ‘ਗਦਾਯੁੱਧ ਦੀ ਸਿੱਖਿਆ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਹੱਥ ਵਿੱਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿੱਚ ਖੇਡਦੇ ਹਨ।’

ਬਿਨ੍ਹਾਂ ਸ਼ੱਕ ਗਤਕਾ ਸੰਬੰਧੀ ਇਤਿਹਾਸ ਵਿੱਚ ਦਰਜ ਜਾਣਕਾਰੀ ਅਤੇ ਮੌਜੂਦਾ ਦੌਰ ਵਿੱਚ ਪ੍ਰਚਲਿਤ ਗਤਕਾ ਖੇਡਣ ਦੀ ਰਿਵਾਇਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਵੇਖਣ ਨੂੰ ਮਿਲਦਾ ਹੈ, ਕਿਉਂ ਜੁ ਨਿੱਜੀ ਸੁਰੱਖਿਆਂ ਹਿੱਤ ਸ਼ਸਤਰ ਰੱਖਣਾ, ਸ਼ਸਤਰ ਚਲਾਉਣ ਦੀ ਸਿੱਖਿਆ ਲੈਣਾ, ਦੂਜਿਆਂ ਨੂੰ ਸ਼ਸਤਰ ਸੰਭਾਲਣ/ਸਿਖਾਉਣ ਲਈ ਉੱਦਮ ਉਪਰਾਲੇ ਕਰਨਾ ਅਤੇ ਉਹਨਾਂ ਉੱਦਮਾਂ ਵਿੱਚ ਸ਼ਾਮਲ ਗਤਕੇ ਨੂੰ ਖੇਡ ਦੇ ਰੂਪ ਵਿੱਚ ਲੋਕਾਂ ਨੂੰ ਦਿਖਾਉਣਾ ਅਤੇ ਇਸ ਖੇਡ ਪ੍ਰਤੀ ਆਕਰਸ਼ਕ ਕਰਦੇ ਹੋਏ ਸਮਾਜ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜਨਾ ਕਦਾਚਿਤ ਵੀ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਨਾਲ ਹੀ ਇਸ ਖੇਡ ਨੂੰ ਡਰਾਉਣੇ ਰੂਪ ਵਿੱਚ ਪੇਸ਼ ਕਰਨਾ, ਜਿਸ ਨਾਲ ਲੋਕ ਇਸ ਖੇਡ ਨੂੰ ਖੇਡਣਾ ਤਾਂ ਦੂਰ, ਆਪਣੇ ਬੱਚਿਆਂ ਨੂੰ ਦੇਖਣ ਤੋਂ ਵੀ ਰੋਕ ਲੈਣ, ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ?

ਗਤਕਾ ਸਿੱਖਾਂ ਦੇ ਵਿਰਾਸਤੀ ਜੰਗਜੂ (ਜੰਗੀ) ਕਲਾ ਦਾ ਭਾਗ ਹੈ, ਜਿਸ ਵਿੱਚ ਜੰਗ/ਯੁੱਧ ਸੰਬੰਧੀ ਦੁਸ਼ਮਣਾਂ ਨਾਲ ਟਾਕਰਾ ਲੈਣ ਦੀ ਪੁਰਾਤਨ ਕਲਾ ਸਿਖਾਈ ਜਾਂਦੀ ਹੈ ਅਤੇ ਇਸ ਦੀ ਸਿਖਲਾਈ ਕੋਈ ਵੀ ਸਿੱਖ ਮਰਦ ਜਾਂ ਔਰਤ ਲੈ ਸਕਦਾ ਹੈ। ਇਸ ਖੇਡ ਰਾਹੀਂ ਆਪਣੇ ਬਚਾਉ ਪੱਖ ਨੂੰ ਮਜ਼ਬੂਤ ਰੱਖਣਾ ਅਤੇ ਦੁਸ਼ਮਣ ਪ੍ਰਤੀ ਸਖਤੀ ਵਰਤਣਾ, ਸ਼ਾਮਲ ਹੁੰਦਾ ਹੈ। ਇਹ ਪੱਛਮੀ ਖੇਡਾਂ ਜੁੱਡੋ ਕਰਾਟੇ ਜਾਂ ਹੋਰਨਾਂ ਮਾਰਸ਼ਲ ਕਲਾਵਾਂ ਵਾਙ ਖ਼ਾਲਸੇ ਦੀ ਸਿੱਖ ਮਾਰਸ਼ਲ ਕਲਾ ਦੇ ਨਾਂ ਨਾਲ ਪ੍ਰਫੁਲਿਤ ਹੋ ਰਹੀ ਹੈ ਅਤੇ ਬਿਨ੍ਹਾਂ ਸ਼ੱਕ ਇਸ ਦਾ ਸਿਹਰਾ ਜਾਂਦਾ ਹੈ ਗਤਕੇ ਦੇ ਨਾਂ ’ਤੇ ਬਣੀਆਂ ਸਭਾਵਾਂ/ਸੁਸਾਇਟੀਆਂ, ਐਸੋਸੀਏਸ਼ਨਾਂ/ਫੈਡਰੇਸ਼ਨਾਂ, ਅਖਾੜਿਆਂ, ਆਦਿ ਨੂੰ, ਜਿਨ੍ਹਾਂ ਦੀ ਸਖਤ ਮਿਹਨਤ ਨਾਲ ਇਹ ਅੰਤਰ ਰਾਸ਼ਟਰੀ ਖੇਡ ਬਣੀ ਅਤੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਗਤਕੇ ਦੇ ਨਾਂ ਤੇ ਮੁਕਾਬਲੇ ਸ਼ੁਰੂ ਹੋਏ। ਇਸ ਮਾਰਸ਼ਲ ਖੇਡ ਗਤਕਾ ਨੂੰ ਪ੍ਰਫੁਲਿਤ ਕਰਨ ਹਿੱਤ ਪੰਜਾਬ ਸਰਕਾਰ ਨੇ ਵੀ ਇਸ ਨੂੰ ਮਾਨਤਾ ਦੇ ਕੇ ਖੇਡ ਨੀਤੀ 2010 ਦੇ ਪੈਰਾ ਨੰਬਰ 7.2 ਵਿੱਚ ਤਬਦੀਲੀ ਕਰਕੇ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦਿੱਤਾ ਤੇ ਗ੍ਰੇਡੇਸ਼ਨ ਸੂਚੀ ਵਿੱਚ ਇਸ ਨੂੰ ਸ਼ਾਮਲ ਕਰ ਲਿਆ ਹੈ।

ਪਰ ਬੀਤੇ ਕੁੱਝ ਸਮੇਂ ਤੋਂ ਇਸ ਖੇਡ ਨੂੰ ਐਨੀ ਜ਼ਿਆਦਾ ਡਰਾਵਣੀ ਅਤੇ ਨੁਕਸਾਨ ਦਾਇਕ ਬਣਾਇਆ ਜਾ ਰਿਹਾ ਹੈ ਅਤੇ ਗਤਕੇ ਦੀ ਅਸਲ ਪਹਿਚਾਣ ਨੂੰ ਲੁਪਤ ਕਰਕੇ ਇੱਕ ਸਟੰਟ ਬਾਜ਼ੀ ਵਾਙ ਦਿਖਾਇਆ ਜਾ ਰਿਹਾ ਹੈ। ਖ਼ਾਸ ਤੌਰ ਤੇ ਆਪਣੇ ਸਰੀਰ ਤੋਂ ਭਾਰੀਆਂ ਗੱਡੀਆਂ ਲੰਘਾਉਣੀਆਂ, ਭਾਰੀ ਦੋ ਪਹੀਆ ਵਾਹਨਾਂ ਨੂੰ ਚੁੱਕਣਾ, ਵਾਹਨਾਂ ਨੂੰ ਸਰੀਰ ਨਾਲ ਖਿੱਚਣਾ, ਸਰੀਰ ’ਤੇ ਕੱਚ ਦੀਆਂ ਟਿਊਬਾਂ ਦੇ ਵਾਰ ਕਰਵਾਉਣੇ ਜਾਂ ਕੱਚ ਨੂੰ ਦੰਦਾਂ ਨਾਲ ਚਿੱਥਣਾ ਵਗੈਰਾ ਦੇ ਨਾਲ ਇਹੋ ਜਿਹੇ ਹੋਰ ਕਈ ਕਰਤੱਬ ਕਰਨੇ ਤੇ ਇੱਕ ਅੱਜ ਕਲ੍ਹ ਅੱਖਾਂ ਤੇ ਪੱਟੀ ਬੰਨ੍ਹ ਕੇ ਵੱਡੇ ਭਾਰੀ ਹਥੌੜੇ ਨਾਲ, ਦੂਸਰੇ ਸਾਥੀ ’ਤੇ ਵਾਰ ਕਰਨੇ ਅਤੇ ਦੂਸਰੇ ਸਾਥੀ ਦੇ ਸਰੀਰ ਦੇ ਨਾਜ਼ੁਕ ਅੰਗਾਂ ’ਤੇ ਨਾਰੀਅਲ ਰੱਖ ਕੇ ਤੋੜਨੇ.. ਮੈਨੂੰ ਇਹ ਸਮਝ ਨਹੀਂ ਆਈ ਕਿ ਇਹ ਸਾਡੇ ਵਿਰਸੇ ਦੀ ਕਿਹੜੀ ਖੇਡ ਹੈ ਅਤੇ ਗਤਕੇ ਦੇ ਨਾਂ ਹੇਠ ਕਿਹੜੇ ਗੁਰੂ ਕਾਲ ਜਾਂ ਸਿੰਘਾਂ ਦੇ ਕਾਲ ਦੌਰਾਨ ਚਾਲੂ ਹੋਈ ? ਇਸ ਦਾ ਜੁਆਬ ਸ਼ਾਇਦ ਕਿਸੇ ਕੋਲ ਨਾ ਹੋਵੇ ਕਿਉਂਕਿ ਇਹ ਸਟੰਟਬਾਜ਼ੀ/ਬਾਜ਼ੀਗਿਰੀ ਕਦੇ ਵੀ ਸਿੱਖ ਮਾਰਸ਼ਲ ਕਲਾ ਗਤਕਾ ਦਾ ਹਿੱਸਾ ਨਹੀਂ ਰਹੀ ਅਤੇ ਨਾ ਹੀ ਬਣ ਸਕਦੀ ਹੈ। ਜੇਕਰ ਕੋਈ ਵਿਅਕਤੀ ਜਾਂ ਕੋਈ ਵੀ ਸੰਸਥਾ ਆਪਣੇ ਤੌਰ ਤੇ ਕੇਵਲ ਆਪਣੀ ਹਊਮੈ ਨੂੰ ਪੱਠੇ ਪਾਉਣ ਖਾਤਰ ਇਹੋ ਜਿਹੀਆਂ ਗ਼ੈਰ-ਮਨੁੱਖੀ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਟਿੱਚ ਜਾਣਦੀਆਂ ਗਲਤ ਰਿਵਾਇਤਾਂ (ਜੋ ਕਿਸੇ ਦੀ ਜਾਨ ਲੈ ਸਕਦੀਆਂ ਹਨ) ਨੂੰ ਇਸ ਗਤਕੇ ਦੇ ਨਾਂ ਹੇਠ ਪ੍ਰਚਾਰਣਗੀਆਂ ਤਾਂ ਇਸ ਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ। ਜਿਵੇਂ ਕਿ ਹਾਲ ਹੀ ਵਿੱਚ ਗਤਕਾ ਖੇਡ ਦੇ ਨਾਮ ਹੇਠ ਇੱਕ (ਗਤਕੇ ਤੋਂ ਬਾਹਰੀ ਕਰਤੱਬ ਦਿਖਾਉਂਦੇ ਹੋਏ) ਖਤਰਨਾਕ ਸਟੰਟ ਕਰਦਿਆਂ ਆਪਣੇ ਹੀ ਸਾਥੀ ਦਾ ਸਿਰ ਹਥੌੜੇ ਨਾਲ ਫੇਹ ਦਿੱਤਾ ਗਿਆ। ਕਿੰਨਾ ਦੁਖ ਦਾਇਕ ਅਤੇ ਦਰਦਨਾਕ ਦ੍ਰਿਸ਼ ਹੈ.. ਖੈਰ ! ਕੌਮ ਦੀਆਂ ਸਿਰਕੱਢ/ਸਿਰਮੌਰ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇ ਕੇ ਗਤਕਾ ਖੇਡ ਬਾਰੇ ਕੁੱਝ ਦਿਸ਼ਾ ਨਿਰਦੇਸ਼ ਬਣਾਉਣੇ ਚਾਹੀਦੇ ਹਨ ਤਾਂ ਕਿ ਨਿੱਜੀ ਗਤਕਾ ਸੰਸਥਾਵਾਂ ਗਤਕੇ ਦੀ ਪ੍ਰਾਪੰਰਾਵਾਂ ਵਿੱਚ ਵਿਗਾੜ ਪੈਦਾ ਨਾ ਕਰ ਸਕਣ।

ਤੇਰੀ ਗਵਾਹੀ ’ਚ ਗ੍ਰੰਥ ਗੁਰੂ ਬਣਾ ਦਿੱਤਾ।

0

ਤੇਰੀ ਗਵਾਹੀ ’ਚ ਗ੍ਰੰਥ ਗੁਰੂ ਬਣਾ ਦਿੱਤਾ।

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ)-94662-66708, 97287-43287

‘ਗੁਰੂ ਗੋਬਿੰਦ ਸਿੰਘ’ ਜੀ ਵਿਚ ਅਨੰਦਪੁਰ ਦੇ, ਸੁੱਤੀ ਹੋਈ ਅਣਖ ਨੂੰ ਟੁੰਬ ਜਗਾ ਦਿੱਤਾ।

ਕੇਸਗੜ੍ਹ ਵਾਲੀ ਥਾਂ ਦਸਮੇਸ਼ ਜੀ ਖੜ੍ਹੇ ਹੋ ਕੇ, ਪਰਚਾ ਸਿੱਖੀ ਦੀ ਪਰਖ ਵਾਲਾ ਪਾ ਦਿੱਤਾ।

ਬਿਜਲੀ ਵਾਂਗ ਲਿਸ਼ਕਦੀ ਸ਼ਮਸ਼ੀਰ ਫੜ੍ਹ ਕੇ, ਲੋੜ ਇਕ ਸੀਸ ਦੀ, ਦਾ ਹੁਕਮ ਸੁਣਾ ਦਿੱਤਾ।

ਹੱਕੇ-ਬੱਕੇ ਹੋ ਗਏ ਸਾਰੇ ਅਜਿਹੀ ਮੰਗ ਸੁਣ ਕੇ, ਸਾਰੇ ਪੰਡਾਲ ਨੂੰ ਜਦ ਕਸੌਟੀ ’ਤੇ ਲਾ ਦਿੱਤਾ।

ਦਇਆ ਰਾਮ ਸੀ ਪਹਿਲਾਂ ਸਨਮੁਖ ਪੇਸ਼ ਹੋਇਆ, ਲਿਜਾ ਕੇ ਤੰਬੂ ’ਚ ਕੌਤਕ ਵਰਤਾ ਦਿੱਤਾ।

ਲਹੂ ਭਿੱਜੀ ਕ੍ਰਿਪਾਨ ਫੜ੍ਹ ਸਟੇਜ ’ਤੇ ਮੁੜ ਗਰਜੇ, ਇਕ ਹੋਰ ਸੀਸ ਦਾ ਸਵਾਲ ਉੱਠਾ ਦਿੱਤਾ।

ਮਾਂ ਗੁਜਰੀ ਜੀ ਪਾਸ ਮਸੰਦ ਗਏ ਭੱਜੇ, ਮਾਤਾ  ! ਸਤਿਗੁਰਾਂ ਖੁਦ ਹੀ ਸਿੱਖਾਂ ਨੂੰ ਝਟਕਾ ਦਿੱਤਾ।

ਜਿਸ ਸਮੇਂ ਵੀ ਸਿੱਦਕ ਦੀ ਪਰਖ ਹੁੰਦੀ, ਵਿਰਲਿਆਂ ਹੀ ਇਮਤਿਹਾਨ ਅਜਿਹਾ ਪਾਸ ਕੀਤਾ।

ਲੰਗਰ ਛਕਣ ਵਾਲੇ ਵਿਹਲੜ ਖਿਸਕਣੇ ਹੋਏ ਸ਼ੁਰੂ, ਬਹੁਤਿਆਂ ਉੱਥੋਂ ਘਰਾਂ ਨੂੰ ਰਾਹ ਲੀਤਾ।

ਇੰਨੇ ’ਚ ਧਰਮ ਚੰਦ ਤੇ ਹਿੰਮਤ ਨੇ ਹਿੰਮਤ ਕੀਤੀ, ਗੁਰਾਂ ਸਭ ਨੂੰ ਬਰਾਬਰ ਬਿਠਾ ਦਿੱਤਾ।

ਮੁਹਕਮ ਚੰਦ, ਦਾਸ ਸਾਹਿਬ ਤੋਂ ਮਾਲਕ ਬਣ ਗਏ, ਇਕੋ ਬਾਟੇ ’ਚੋਂ ਅੰਮ੍ਰਿਤ ਛਕਾ ਦਿੱਤਾ।

ਵਰਣ-ਵੰਡ, ਜਾਤ-ਪਾਤ, ਲਿੰਗ-ਭੇਦ ਭਰਮ ਸੀ ਜੋ, ਗੁਰਾਂ ਸਿੱਖੀ ’ਚੋਂ ਦੂਰ ਭਜਾ ਦਿਤਾ।

ਸਦੀਆਂ ਤੋਂ ਗੁਲਾਮੀ ਦੇ ਪਾਏ ਸੰਗਲ ਅਸਾਂ, ਤੋੜ ਦੁਨੀਆਂ ਦਾ ਬਾਦਸ਼ਾਹ ਬਣਾ ਦਿੱਤਾ।

ਸਾਰੀਆਂ ਸਰਦਾਰੀਆਂ ਬਖ਼ਸ਼ ਕੇ ਖਾਲਸੇ ਨੂੰ, ਮੀਂਹ ਰਹਿਮਤਾਂ ਦਾ ਦਸਮੇਸ਼ ਬਰਸਾ ਦਿੱਤਾ।

ਨਿਆਰੇ ਖਾਲਸੇ ਨੂੰ ਨਵੀਂ ਨੁਹਾਰ ਬਖ਼ਸ਼ੀ, ਮਾਨਵਤਾ ਨਾਲੋਂ ਵਿਲੱਖਣ ਚਮਕਾ ਦਿੱਤਾ।

ਜਿਹੜਾ ਨਾ ਡਰੇ ਅਤੇ ਨਾ ਡਰਾਵੇ ਹੋਰਨਾਂ ਨੂੰ, ਨਿਰਵੈਰ ਕਰਕੇ ਨਿਰਭਉ ਬਣਾ ਦਿੱਤਾ।

ਸੱਚਾ ਕਿਰਦਾਰ ਤੇ ਇਖ਼ਲਾਕ ਵੀ ਕਹਿੰਦੀ ਦੁਨੀਆਂ, ਰੂਪ ਆਪਣਾ ਗੁਰਾਂ ਬਣਾ ਦਿਤਾ।

ਜਜ਼ਬਾ ਕੁਰਬਾਨੀ ਦਾ ਦਸਮੇਸ਼ ਜੀ ਪਏ ਭਰਦੇ, ਜ਼ਾਲਮ ਸੋਧਕ ਵੀ ਖਾਲਸੇ ਨੂੰ ਬਣਾ ਦਿੱਤਾ।

ਛੁਪਾ ਕੇ ਸਤਿਗੁਰਾਂ ਕੋਈ ਨਾ ਚੀਜ ਰੱਖੀ, ਤਾਂ ਜੋ ਜਗਤ ਕਹਿੰਦਾ ਮਰਨਾ ਮਿਟਾ ਦਿੱਤਾ।

ਕਾਮ, ਕਰੋਧ, ਹੰਕਾਰ, ਲੋਭ, ਮੋਹ ਬਦਲੇ, ਸਤ, ਸੰਤੋਖ, ਦਯਾ, ਧੀਰਜ ਗੁਣ ਟਿਕਾ ਦਿੱਤਾ।

ਸਿਖਾ ਕੇ ਜੀਵਨ ਜਾਚ, ਜੋ ਨਾਨਕ ਦੇਵ ਦੱਸੀ, ਸਮੇਤ ਬੱਚਿਆਂ ਸਰਬੰਸ ਨੂੰ ਵਾਰ ਦਿੱਤਾ।

ਕੱਛ, ਕੜਾ, ਕ੍ਰਿਪਾਨ, ਕੰਘਾ, ਕੇਸ ਰਖਾ ਕੇ, ਏਡਜ਼, ਕੈਂਸਰ ਕੁਰਹਿਤਾਂ ਤੋਂ ਬਚਾ ਦਿੱਤਾ।

ਆਖ਼ਰੀ ਪੈਗ਼ਾਮ ਵੀ ਖ਼ਾਲਸੇ ਦੇ ਸਨਮੁਖ ਹੋ ਕੇ, ਜਥੇਦਾਰ ਬੰਦੇ ਨੂੰ ਕੌਮ ਦਾ ਬਣਾ ਦਿੱਤਾ।

ਧਰਤੀਏ ਨਦੇੜ ਦੀਏ ਨਸੀਬ ਭਾਗਾਂ ਵਾਲੀਏ, ਤੇਰੀ ਗਵਾਹੀ ’ਚ ਗ੍ਰੰਥ ਗੁਰੂ ਬਣਾ ਦਿੱਤਾ।

ਕੀ ਕੀ ਸਿਫਤ ਕਰੀਏ ਕਲਗੀਵਾਲੜੇ ਦੀ

0

ਕੀ ਕੀ ਸਿਫਤ ਕਰੀਏ ਕਲਗੀਵਾਲੜੇ ਦੀ

ਕੁਲਵੰਤ ਸਿੰਘ, ਵੈਨਕੂਵਰ (ਕੈਨੇਡਾ)

ਨਾਨਕ ਜੋਤ ਦੇ ਜ਼ਾਹਰ ਰੂਪ ਦਸਵੇਂ, ਹੋਇਆ ਕੋਈ ਨਾ ਕਲਗੀਧਾਰ ਜੈਸਾ।

ਭੁੱਖ ਉਤਰੇ ਇੱਕ ਹੀ ਝਲਕ ਅੰਦਰ, ਪੰਥ ਵਾਲੀ ਦਾ ਦਰਸ ਦੀਦਾਰ ਐਸਾ।

ਹੇਠਾਂ ਨੀਲਾ ਤੇ ਹੱਥ ਵਿੱਚ ਬਾਜ ਉਸ ਦੇ, ਚੱਕਰ ਚਮਕਦਾ ਸਜੇ ਦਸਤਾਰ ਐਸਾ।

ਕੋਈ ਸ਼ਹਿਨਸ਼ਾਹ ਕੋਈ ਪਾਤਸ਼ਾਹ ਆਖੇ, ਪੰਥ ਪਿਤਾ ਦਾ ਸ਼ਾਹੀ ਸ਼ਿੰਗਾਰ ਐਸਾ।

ਫੂਕੀ ਰੂਹ ਉਸ ਮੋਈ ਹੋਈ ਕੌਮ ਅੰਦਰ, ਕਰ ਖ਼ਾਲਸਾ-ਪੰਥ ਤਿਆਰ ਐਸਾ।

ਰੂਪ ਆਪਣਾ ਕਹੇ ਖੁਦ ਖ਼ਾਲਸੇ ਨੂੰ, ਕਦੀ ‘ਜਾਨ’ ਕਹਿ ਕਰੇ ਪਿਆਰ ਐਸਾ।

‘ਜੜ ਜਬਰ ਦੀ ਪੁੱਟੇਗਾ ਖਾਲਸਾ ਜੀ’, ਜਾਬਰ ਤਾਈਂ ਉਸ ਕਿਹਾ ਲਲਕਾਰ ਐਸਾ।

ਖੇਤਰ ਸਾਹਿਤ ਦੇ ਵਿੱਚ ਵੀ ਓਸ ਵਰਗਾ, ਹੋਇਆ ਹੋਰ ਨਾ ਸਾਹਿਤਕਾਰ ਐਸਾ।

ਗੱਲ ਯੁੱਧ-ਮੈਦਾਨ ਦੀ ਕੀ ਕਰੀਏ, ਕੋਈ ਹੋਰ ਨਾ ਬਖਤਾਵਾਰ ਐਸਾ।

ਕਥਾ ਕਰੇ ਕੋਈ ਕਿਵੇਂ ਕੁਰਬਾਨੀਆਂ ਦੀ ? ਉਸ ਦੇ ਟੱਬਰ ਦਾ ਅਜਬ ਕਿਰਦਾਰ ਐਸਾ।

ਮਾਤਾ-ਪਿਤਾ, ਪੜਦਾਦਾ ਸ਼ਹੀਦ ਉਸ ਦੇ, ਗੱਲ ਕੀ ਸਾਰੇ ਦਾ ਸਾਰਾ ਪਰਿਵਾਰ ਐਸਾ।

ਅਜੀਤ ਜੁਝਾਰ ਤੇ ਜ਼ੋਰਾਵਰ ਵਰਗਾ, ਨਾਹੀਂ ਜੰਮਿਆ ਫਤਹਿ ਦੁਲਾਰ ਜੈਸਾ।

ਕਿਸੇ ਪਿਤਾ ਦੇ ਪੁੱਤ ਸ਼ਹੀਦ ਯੋਧਾ, ਪੈਦਾ ਹੋਇਆ ਨਾ ਬਰਖੁਰਦਾਰ ਐਸਾ।

ਸਰਬ ਕਲਾ ਸਮਰੱਥ ਭਰਪੂਰ ਪੂਰਾ, ਬਾਦਸ਼ਾਹੀ ਦਰਵੇਸ਼ ਕਿਰਦਾਰ ਐਸਾ।

ਕੀ ਕੀ ਸਿਫਤ ਕਰੀਏ ਕਲਗੀਵਾਲੜੇ ਦੀ, ਹਰ ਇੱਕ ਪੱਖ ਉਸ ਦਾ ਸ਼ਾਨਦਾਰ ਐਸਾ।

ਸੰਤ-ਸੂਰਮਾ, ਕਵੀ, ਸਰਬੰਸਦਾਨੀ, ਵਿੱਚ ਹੋਇਆ ਨਾ ਸਾਰੇ ਸੰਸਾਰ ਐਸਾ।

……..ਵਿੱਚ ਹੋਇਆ ਨਾ ਸਾਰੇ ਸੰਸਾਰ ਐਸਾ।

……..ਵਿੱਚ ਹੋਇਆ ਨਾ ਸਾਰੇ ਸੰਸਾਰ ਐਸਾ।

ਦਸਮੇਸ਼-ਮਹਿਮਾ ਦੇ ਕਬਿੱਤ

0

ਦਸਮੇਸ਼-ਮਹਿਮਾ ਦੇ ਕਬਿੱਤ

ਬਾਬੂ ਰਜਬ ਅਲੀ

ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ, ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।

ਛਾਂਟਮੇਂ ਸ਼ਰੀਰ ਵਾਲੇ ਤੇ ਧਣਸ਼ ਤੀਰ ਵਾਲੇ, ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।

ਗੁਰੂ ਪੰਜਾਂ ਕੱਕਿਆਂ ਵਾਲੇ ਤੇ ਕਰਾਰਾਂ ਪੱਕਿਆਂ ਵਾਲੇ, ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।

‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ, ਪਟਨੇ ਜਨਮ ਵਾਲੇ ਮੇਰੇ ਦਸਮੇਸ਼ ਗੁਰ ।

ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ, ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ।

0

ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ, ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ।

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ

ਰੋਜ਼ ਵਾਂਗ ਜਾਂ ਨਵਾਂ ਦਿਨ ਚੜਿਆ, ਤਿੱਥ ਬਦਲੀ ਤੇ ਅੱਖਾਂ ਖੋਲੀਆਂ ਮੈਂ।

ਪੰਛੀ ਆਪੋ ਆਪਣੇ ਸੁਰ ਕੱਢਣ, ਸਮਝਾਂ ਉਨ੍ਹਾਂ ਦੀਆਂ ਪਿਆਰੀਆਂ ਬੋਲੀਆਂ ਮੈਂ।

ਕੋਇਲ ਅੰਬ ਦੀ ਟਹਿਣੀ ’ਤੇ ਕੂਕ ਰਹੀ ਸੀ, ਬੁਲਬੁਲ ਗਾਵੇ ਗੁਲਾਬ ਦੇ ਕੋਲ ਬੈਠੀ।

ਪਿੰਡ ਤੱਕੇ ਤਾਂ ਸਭ ਥਾਂ ਦਿਸ ਪਈ, ਕੋਈ ਸਵਾਣੀ ਵੀ ਚਾਟੀ ਦੇ ਕੋਲ ਬੈਠੀ।

ਸੋਨ-ਰੰਗੀਆਂ ਕਣਕਾਂ ਝੂਮ ਰਹੀਆਂ, ਵੇਖ ਵੇਖ ਜੱਟ ਖੀਵਾ ਹੋਈ ਜਾਵੇ।

ਆਉਣੀ ਫ਼ਸਲ ’ਤੇ ਏਸ ਦਾ ਕੀ ਕਰਨਾ, ਬੈਠਾ ਸੱਧਰਾਂ ਹਾਰ ਪਰੋਈ ਜਾਵੇ।

ਬੱਚੇ ਖ਼ੁਸ਼ ਸਨ ਮੇਲੇ ਜਾਵਣਾ ਏਂ, ਘਰ ਹੋਰ ਵੀ ਕਿੰਨਾ ਸਾਮਾਨ ਬਣਨਾ।

ਬੱਸ ਖਾਣ ਦੀਆਂ ਡੰਝਾਂ ਲਾਹਣੀਆਂ ਨੇ, ਕੋਈ ਕੰਮ ਨਹੀਂ ਅੱਜ ਹੋਰ ਕਰਨਾ।

ਜਾਂ ਪੁਰੀ ਅਨੰਦ ਨੂੰ ਵੇਖਿਆ ਮੈਂ, ਕੱਠ ਲੋਕਾਂ ਦਾ ਅਪਰ ਅਪਾਰ ਦਿੱਸੇ।

ਬੜੇ ਗਹੁ ਨਾਲ ਤੱਕਿਆ ਸਭ ਪਾਸੇ, ਮੇਲੇ ਵਾਲਾ ਨਾ ਇੱਥੇ ਕੋਈ ਆਹਰ ਦਿੱਸੇ।

ਮੈਂ ਵੀ ਸੋਚਿਆ ਚਲੋ ਮੈਂ ਸੁਣ ਆਵਾਂ, ਲੋਕ ਕੀ ਕੁਝ ਕਹਿ ਕਹਾ ਰਹੇ ਨੇ।

ਕੋਈ ਕੰਮ ਦੀ ਗੱਲ ਵੀ ਕਰ ਰਹੇ ਨੇ, ਜਾਂ ਐਵੇਂ ਕਾਵਾਂ ਰੌਲੀ ਪਾ ਰਹੇ ਨੇ।

ਇੱਕ ਆਖਦਾ, ‘ਧਰਮਿਆਂ ਦੱਸ ਤਾਂ ਸਹੀ, ਗੁਰਾਂ ਕਿਸ ਕੰਮ ਸਾਨੂੰ ਬੁਲਾਇਆ ਏ ?

ਮੈਨੂੰ ਲੱਗਦਾ ਅੱਜ ਤਾਂ ਏਸ ਥਾਂ ’ਤੇ, ਸਾਰਾ ਮੁਲਕ ਹੀ ਚੱਲ ਕੇ ਆਇਆ ਏ।’

ਧਰਮਾ ਬੋਲਿਆ, ‘ਮੈਨੂੰ ਵੀ ਪਤਾ ਕੁਝ ਨਹੀਂ, ਚਲੋ ਵਿੱਚ ਦਰਬਾਰ ਦੇ ਚੱਲਦੇ ਹਾਂ।

ਗੁਰੂ ਕਹਿਣ ਜੋ ਅਸੀਂ ਵੀ ਸੁਣ ਲਈਏ, ਨੇੜੇ ਤਖਤ ਦੇ ਜਗਾ ਕੋਈ ਮੱਲਦੇ ਹਾਂ।’

ਨਿਕਲ ਤੰਬੂਓਂ ਗੁਰੂ ਜੀ ਬਾਹਰ ਆਏ, ਹੱਥ ਤੇਗ਼ ਨੰਗੀ ਮੱਥੇ ਤੇਜ਼ ਦਗਦਾ।

ਗੁਰਾਂ ਵੱਲ ਜਦ ਸਭਨਾਂ ਨਿਗਾਹ ਕੀਤੀ, ਵੇਖਣ ਚਿਹਰੇ ’ਤੇ ਸੂਹਾ ਦਰਿਆ ਵਗਦਾ।

ਫਤਿਹ ਕਰ ਸਾਂਝੀ ਕਿਹਾ ਗੁਰੂ ਜੀ ਨੇ, ‘ਸਿੱਖੋ  ! ਜ਼ੁਲਮ ਦੀ ਕਾਂਗ ਚੜ ਆ ਰਹੀ ਏ।

ਇਹ ਭੂਤਰੇ ਪਸ਼ੂ ਦੇ ਵਾਂਗ ਹੋਈ, ਬੇਦੋਸ਼ੇ-ਮਜ਼ਲੂਮਾਂ ਨੂੰ ਇਹ ਖਾ ਰਹੀ ਏ ।

ਜੇਕਰ ਏਸ ਨੂੰ ਕਿਸੇ ਨਾ ਨੱਥ ਪਾਈ, ਇਹਨੇ ਧਰਮ ਦਾ ਰੁੱਖ ਮਰੁੰਡ ਜਾਣਾ।

ਫਲ, ਫੁੱਲ, ਪੱਤੇ ਇਹਨੇ ਖਾ ਜਾਣੇ, ਬਾਕੀ ਬਚਿਆ ਮੁਲਕ ਰਹਿ ਟੁੰਡ ਜਾਣਾ।

ਇਹ ਤਲਵਾਰ ਹੀ ਇਹ ਨੂੰ ਬਚਾ ਸਕਦੀ, ਅਸਾਂ ਏਸ ਦੇ ਨਾਲ ਵਿਚਾਰ ਕੀਤੀ।

ਨੱਕ ਜ਼ੁਲਮ ਦਾ ਏਸ ਨੇ ਵੱਢਣੇ ਲਈ, ਪਹਿਲਾਂ ਆਪ ਹੈ ਸਿਰ ਦੀ ਮੰਗ ਕੀਤੀ।

ਉੱਠੋ ਸੂਰਮਾ ਕੋਈ ਕਰੋ ਮੰਗ ਪੂਰੀ, ਨੱਕਾ ਜ਼ੁਲਮ ਦੇ ਹੜ ’ਤੇ ਲਾਵਣੇ ਲਈ।

ਪਹਿਲਾਂ ਤਲੀ ’ਤੇ ਸਿਰ ਤਾਂ ਰੱਖ ਲਈਏ, ਫੇਰ ਲੜਾਂਗੇ ਧਰਮ ਬਚਾਵਣੇ ਲਈ।’

ਗੁਰਾਂ ਮੰਗ ਕੀਤੀ ਸਾਰੇ ਚੁੱਪ ਛਾਈ, ਭਰਿਆ ਪੰਡਾਲ ਜਾਪੇ ਭਾਂ-ਭਾਂ ਕਰਦਾ।

ਧਰਮੀ-ਰੁੱਖ ਸੜ ਰਿਹਾ ਦੁਪਹਿਰ ਤਿੱਖੀ, ਵੇਖੋ ਕੌਣ ਹੈ ਸਿਰ ਦੀ ਛਾਂ ਕਰਦਾ।

ਘੜੀ ਲੰਘੀ ਤਾਂ ਸਿੱਖ ਇੱਕ ਖੜ੍ਹਾ ਹੋਇਆ, ਉਹ ਨੂੰ ਤੰਬੂ ਵਿੱਚ ਗੁਰੂ ਲਿਜਾਂਵਦੇ ਨੇ।

ਲਹੂ ਨੁੱਚੜਦੀ ਹੱਥ ਤਲਵਾਰ ਲੈ ਕੇ, ਉਹਨੀਂ ਪੈਰੀਂ ਫਿਰ ਪਰਤ ਕੇ ਆਂਵਦੇ ਨੇ।

ਗੁਰਾਂ ਦੂਸਰੇ ਸਿਰ ਦੀ ਮੰਗ ਕੀਤੀ, ਕਈ ਖਿਸਕ ਕੇ ਮਹਿਲਾਂ ਨੂੰ ਜਾਣ ਲੱਗੇ।

ਕਈ ਉੱਥੇ ਹੀ ਨੀਵੀਆਂ ਪਾਈ ਬੈਠੇ, ਵਿੱਚ ਹੱਥਾਂ ਦੇ ਮੂੰਹ ਲੁਕਾਣ ਲੱਗੇ।

ਕਈ ਸੋਚਦੇ ਪਿਆਰਿਆਂ ਪੁੱਤਰਾਂ ਤੋਂ, ਕਿਉਂ ਸਿੱਖਾਂ ਨੂੰ ਗੁਰੂ ਮੁਕਾ ਰਹੇ ਨੇ।

ਤੇਗ਼ ਉਨ੍ਹਾਂ ਨੂੰ ਕਾਲੀ ਦੀ ਜੀਭ ਲੱਗੇ, ਗੁਰੂ ਜਿਸ ਦੀ ਪਿਆਸ ਬੁਝਾ ਰਹੇ ਨੇ।

ਪੰਜ ਵਾਰ ਇੰਜ ਗੁਰਾਂ ਨੇ ਮੰਗ ਕੀਤੀ, ਪੰਜ ਸਿੱਖ ਕੁਰਬਾਨੀ ਲਈ ਖੜ੍ਹੇ ਹੋਏੇ।

ਇਹੋ ਜਿਹਾ ਕੌਤਕ ਮੈਂ ਵੀ ਵੇਖਿਆ ਨਾ, ਭਾਵੇਂ ਜੱਗ ਵਿੱਚ ਕੌਤਕ ਬੜੇ ਹੋਏ।

ਥੋੜ੍ਹਾ ਸਮਾਂ ਲੰਘਾ ਗੁਰੂ ਪਏ ਨਜ਼ਰੀਂ, ਪੰਜੇ ਸਿੱਖ ਪਿੱਛੇ ਟੁਰੇ ਆਂਵਦੇ ਨੇ।

ਉਨ੍ਹਾਂ ਸਭਨਾਂ ਹਥਿਆਰ ਸਜਾ ਰੱਖੇ, ਦਸਤਾਰੇ ਵੀ ਸਿਰੀਂ ਸੁਹਾਂਵਦੇ ਨੇ।

ਜਲ ਬਾਟੇ ਦੇ ਵਿੱਚ ਪਵਾ ਸਤਿਗੁਰ, ਉਹ ਨੂੰ ਖੰਡੇ ਦੇ ਨਾਲ ਹਿਲਾਂਵਦੇ ਨੇ।

ਨੂਰੋ-ਨੂਰ ਚਿਹਰਾ ਪਿਆ ਚਮਕ ਮਾਰੇ, ਮੁੱਖੋਂ ਆਪਣੇ ਬਾਣੀ ਅਲਾਂਵਦੇ ਨੇ।

ਏਨੇ ਚਿਰ ਨੂੰ ਮਾਤਾ ਜੀ ਪਹੁੰਚ ਗਏ, ਪਾਣੀ ਵਿੱਚ ਪਤਾਸੇ ਮਿਲਾਂਵਦੇ ਨੇ।

ਗੁਰਾਂ ਨਜ਼ਰ ਭਰ ਤੱਕਿਆ ਉਹਨਾਂ ਵੱਲੇ, ਚਿਹਰੇ ਉੱਤੇ ਮੁਸਕਾਨ ਲਿਆਂਵਦੇ ਨੇ।

ਅੰਮ੍ਰਿਤ ਤਿਆਰ ਹੋਇਆ ਸਤਿਗੁਰੂ ਜੀ ਨੇ, ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ।

ਭਾਵੇਂ ਕੋਈ ਕਿਸੇ ਦੇਸ਼-ਭੇਖ ਦਾ ਸੀ, ਸਭ ਨੂੰ ਖਾਲਸੇ ਸਿੰਘ ਬਣਾ ਦਿੱਤਾ।

ਫੇਰ ਪੰਜਾਂ ਨੂੰ ਗੁਰੂ ਜੀ ਆਪ ਕਿਹਾ, ‘ਮੈਨੂੰ ਖਾਲਸੇ ਵਿੱਚ ਰਲਾਓ ਸਿੰਘੋ  !

ਭੇਦ ਗੁਰੂ ਤੇ ਚੇਲੇ ਦਾ ਮੇਟ ਦੇਈਏ, ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਸਿੰਘੋ  !’

ਸਾਰਾ ਦਿਨ ਹੀ ਅੰਮ੍ਰਿਤ ਦੀ ਹੋਈ ਵਰਖਾ, ਚੜੀਆਂ ਲਾਲੀਆਂ ਸਭਨਾਂ ਚੇਹਰਿਆਂ ’ਤੇ।

ਗੁਰਾਂ ਸਭਨਾਂ ਤਾਈਂ ਸਮਝਾ ਦਿੱਤਾ, ਜ਼ੁਲਮ ਰੁਕੇ ਨਾ ਅੱਥਰੂ ਕੇਰਿਆਂ ’ਤੇ।

ਚਿੜੀਆਂ ਬਾਜ਼ਾਂ ਦਾ ਰੂਪ ਧਾਰ ਲਿਆ, ਗਿੱਦੜ ਸ਼ੇਰ ਬਣ ਭਬਕਾਂ ਮਾਰਦੇ ਨੇ।

ਮੇਰੇ ਮਨ ਨੂੰ ਇਹ ਯਕੀਨ ਹੋਇਆ, ਹੁਣ ਨਾ ਸੂਰਮੇ ਜ਼ੁਲਮ ਤੋਂ ਹਾਰਦੇ ਨੇ।

ਜਦੋਂ ਆਪਣੇ ਬਾਰੇ ਸੋਚਿਆ ਮੈਂ, ਮੇਰੀ ਛਾਤੀ ਵੀ ਮਾਣ ਦੇ ਨਾਲ ਤਣ ਗਈ।

ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ, ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ।

ਨਾ ਕੋਈ ਹੋਇਆ, ਨਾ ਕੋਈ ਹੋਣਾ

0

ਨਾ ਕੋਈ ਹੋਇਆ, ਨਾ ਕੋਈ ਹੋਣਾ

-ਰਮੇਸ਼ ਬੱਗਾ ਚੋਹਲਾ, ਗਲੀ ਨੰ: 8, ਛੋਟੀ ਹੈਬੋਵਾਲ (ਲੁਧਿਆਣਾ)- 94631-32719

ਨਾ ਕੋਈ ਹੋਇਆ ਨਾ ਕੋਈ ਹੋਣਾ, ਗੋਬਿੰਦ ਸਿੰਘ ਦੇ ਨਾਲ ਦਾ। ਸਰਬੰਸ ਵਾਰ ਕੇ ਸਾਰਾ, ਜਿਸ ਕੀਤਾ ਸੀ ਸ਼ੁਕਰ ਅਕਾਲ ਦਾ।

ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਹੈ ਗੁਜਰੀ ਮਾਈ, ਪਟਨੇ ਸ਼ਹਿਰ ਦੀ ਧਰਤੀ ਧੰਨ, ਜਿੱਥੇ ਪ੍ਰਗਟੀ ਜੋਤ ਇਲਾਹੀ।

ਭਾਗਾਂ ਵਾਲਾ ਦਿਨ ਸੀ ਚੜ੍ਹਿਆ ਛਿਆਠਵਿਆਂ ਦੇ ਸਾਲ ਦਾ। ਨਾ ਕੋਈ ਹੋਇਆ।

ਪੰਡਿਤ ਚੱਲ ਕਸ਼ਮੀਰ ਤੋਂ ਆਏ, ਕਰਕੇ ਆਸ ਵਡੇਰੀ, ਪਿਤਾ ਤੋਰਿਆ ਦਿੱਲੀ ਵੱਲ ਨੂੰ, ਦਿਲ ਵਿਚ ਰੱਖ ਦਲੇਰੀ।

ਪੂਰਾ ਸੀ ਬੁਲੰਦ ਹੌਂਸਲਾ, ਇੱਕ ਨੌਂ ਸਾਲ ਦੇ ਬਾਲ ਦਾ। ਨਾ ਕੋਈ ਹੋਇਆ।

ਆਨੰਦਪੁਰ ਸਾਹਿਬ ਦੀ ਧਰਤੀ ਉੱਤੇ, ਖੇਡੀ ਖੇਡ ਨਿਆਰੀ, ਚਿੜੀਆਂ ਤਾਈਂ ਲਗਾਉਣੀ ਦੱਸੀ, ਬਾਜਾਂ ਦੇ ਸੰਗ ਉਡਾਰੀ।

ਗਿੱਦੜੋਂ ਸ਼ੇਰ ਬਣਾ ਕੇ ਸਤਿਗੁਰ, ਕੀਤਾ ਕੰਮ ਕਮਾਲ ਦਾ। ਨਾ ਕੋਈ ਹੋਇਆ ।

ਨਾਸ ਜ਼ੁਲਮ ਦਾ ਕਰਨ ਵਾਸਤੇ, ਸੀ ਸਾਜੇ ਪੰਜ ਪਿਆਰੇ, ਪੀ ਗਏ ਜਾਮ ਸ਼ਹਾਦਤ ਪਰ ਨਾ ਸਿੱਖੀ ਸਿਦਕ ਤੋਂ ਹਾਰੇ।

ਸਵਾ ਲੱਖ ਨਾਲ ਇੱਕ ਲੜਾਉਣਾ, ਮੁੱਢ ਸੀ ਨਵੇਂ ਖ਼ਿਆਲ ਦਾ। ਨਾ ਕੋਈ ਹੋਇਆ।

ਮਜ਼ਲੂਮਾਂ ਦੀ ਰਾਖੀ ਕੀਤੀ ਜਿਸ, ਬਣ ਕੇ ਸੰਤ ਸਿਪਾਹੀ, ‘ਚੋਹਲੇ’ ਵਾਲਾ ‘ਬੱਗਾ’ ਲਿਖਦਾ, ਹੈ ਉਸ ਦੀ ਵਡਿਆਈ।

ਦੇ ਕੇ ਮਾਣ ਨਿਮਾਣਿਆਂ ਨੂੰ ਜਿਹੜਾ, ਜੀਵਨ ਜਾਚ ਸਿਖਾਲ ਦਾ। ਨਾ ਕੋਈ ਹੋਇਆ ਨਾ ਕੋਈ ਹੋਣਾ, ਗੋਬਿੰਦ ਸਿੰਘ ਦੇ ਨਾਲ ਦਾ।

ਨੋਟ ਬੰਦੀ

0

ਕਾਵਿ-ਵਿਅੰਗ

ਨੋਟ ਬੰਦੀ

–ਰਮੇਸ਼ ਬੱਗਾ ਚੋਹਲਾ

ਲੰਮੀਆਂ ਲਾਇਨਾਂ ਦੇ ਵਿਚ ਨੇ ਲੋਕ ਲੱਗੇ, ਪੈਸੇ ਆਪਣੇ ਹੀ ਲੈਣ ਲਈ ਤਰਸ ਰਹੇ ਨੇ।

ਮਗਰੋਂ ਆਣ ਕੇ ਗਿਆ ਤੂੰ ਲੱਗ ਮੂਹਰੇ, ਇੱਕ ਦੂਸਰੇ ਦੇ ਉਪਰ ਪਏ ਬਰਸ ਰਹੇ ਨੇ।

ਬੈਕਾਂ ਵਾਲਿਆਂ ਕੀਤੇ ਹਨ ਬੰਦ ਬੂਹੇ, ਹੋ ਮਾਇਆ ਦੇ ਕਿਤੇ ਵੀ ਨਹੀਂ ਦਰਸ ਰਹੇ ਨੇ।

ਨੋਟਬੰਦੀ ਨੇ ਬਹੁਤ ਕੁਝ ਬੰਦ ਕਰਤਾ,‘ਚੋਹਲੇ’ ਵਾਲਿਆ ਖਾਲੀ ਹੋ ਪਰਸ ਰਹੇ ਨੇ।

Most Viewed Posts