27.2 C
Jalandhar
Monday, April 13, 2026
spot_img
Home Blog Page 191

ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ !

0

ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ !

ਭਾਈ ਅਵਤਾਰ ਸਿਂਘ ਮਿਸ਼ਨਰੀ

ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ “ਹੋਲੇ-ਮਹੱਲੇ” ਬਾਰੇ ਇਸ ਤਰ੍ਹਾਂ ਲਿਖਿਆ ਹੈ “ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਧੀ ਇੱਕ ਨੂੰ ਸਿਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹੱਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸ਼ਤ੍ਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖਸ਼ਦੇ ਸਨ। ਅਸੀਂ ਸਾਲ ਪਿਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਂਲਾਂ ਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ” ਹੋਰ ਲਿਖਦੇ ਹਨ-ਸ਼ੋਕ ਹੈ ਕਿ ਹੁਣ ਸਿਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿਖ ਸ਼ਸਤ੍ਰ ਵਿਦਿਆ ਦਾ ਅਭਿਆਸ ਕਰੇ ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

“ਹੋਲਾ-ਮਹੱਲਾ” ਸ਼ਸ਼ਤ੍ਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। ਹੋਲੀ ਦੇ ਮਹੱਤਵ ਨੂੰ ਭੁੱਲ ਕੇ ਸਦੀਆਂ ਤੋਂ ਰੰਗ ਰਲੀਆਂ ਮਨਾਂਦੇ ਆ ਰਹੇ ਲੋਕ, ਆਪਣੀ ਅਣਖ ਗੈਰਤ ਗਵਾ, ਨਿਹੱਥੇ ਹੋ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸ਼ਤ੍ਰ ਨਹੀਂ ਸੀ ਰੱਖ ਸਕਦਾ, ਸਿਰ ਤੇ ਪੱਗ ਨਹੀਂ ਸੀ ਬੰਨ੍ਹ ਸਕਦਾ, ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾਂ ਬਣ ਚੁੱਕੀ ਸੀ ਕਿ “ਕੰਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ” ਅਜਿਹੇ ਸਹਿਮੇ ਹੋਏ ਲੋਕਾਂ ਅੰਦਰ, ਸ਼ਸ਼ਤ੍ਰਧਾਰੀ ਹੋ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ, ਯੁੱਧ ਨੀਤੀਵੇਤਾ ਗੁਰੂ ਗੋਬਿੰਦ ਸਿੰਘ ਨੇ ਸ਼ਸ਼ਤ੍ਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ “ਹੋਲੇ-ਮਹੱਲੇ” ਦੇ ਜੰਗੀ ਕਰਤਵ, ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਚਿੱੜੀ ਉੱਡਣ ਅਤੇ ਮੱਖੀ-ਮੱਛਰ ਮਾਰਨ ਤੋਂ ਡਰਨ ਵਾਲੇ, ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸ਼ਤ੍ਰਧਾਰੀ ਹੋ ਕੇ, ਜ਼ਾਲਮ ਮੁਗਲ ਹਕੂਮਤ ਦੀਆਂ ਜੜਾਂ, ਭਾਰਤ ਵਿੱਚੋਂ ਉਖੇੜ ਕੇ, ਖਾਲਸਾ ਰਾਜ ਕਾਇਮ ਕੀਤਾ ਅਤੇ ਭਾਰਤ ਅੰਗ੍ਰੇਜਾਂ ਤੋਂ ਅਜ਼ਾਦ ਕਰਵਾਇਆ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੇ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ, ਹੋਲੇ ਦੀ ਵਿਲੱਖਣਤਾ ਇਉਂ ਦਰਸਾਈ ਹੈ-

ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ।

ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।

ਸਤਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਹੀ ਆ ਚੁੱਕਾ ਹੈ–ਆਜ ਹਮਾਰੈ ਬਨੇ ਫਾਗ॥ ਪ੍ਰਭਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਗਾ ਅਤਿ ਲਾਲ ਦੇਵ॥ (੧੧੮੦) ਭਾਵ ਜਦ ਸਤਸੰਗੀ ਸੇਵਾ ਸਿਮਰਨ ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕਪੜੇ ਤੇ ਪ੍ਰਭੂ ਪਿਆਰ ਦਾ ਗੂੜਾ ਰੰਗ ਲੱਗ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤ੍ਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ੨੨੦੦ ਸ਼ਸਤ੍ਰਧਾਰੀ ਘੋੜ ਸਵਾਰ ਫੌਜ ਦੀ ਸਪੁਰਦਗੀ ਕਰਦੇ ਸਮੇ ਹੁਕਮ ਕੀਤਾ ਕਿ ਇਨ੍ਹਾਂ ਫੌਜਾਂ ਨੂੰ ਬਾਕਾਇਦਾ ਕਾਇਮ ਰਖਣਾ ਹੈ। ਸਪੱਸ਼ਟ ਹੈ ਕਿ ਜੇ ਫੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚਲਦੇ ਹੀ ਰਹਿਣੇ ਹਨ। ਦਸ਼ਮੇਸ਼ ਜੀ ਨੇ ਕ੍ਰਿਪਾਨ ਨੂੰ ਪੰਜ ਕਕਾਰੀ ਵਰਦੀ ਵਿੱਚ ਸ਼ਾਮਲ ਕੀਤਾ। ਨੋਟ-ਕ੍ਰਿਪਾਨ ਕੋਈ ਚਿੰਨ੍ਹ ਜਾਂ ਜਨੇਊ ਨਹੀਂ ਕਿ ਉਸ ਨੂੰ ਧਾਗੇ ਵਿੱਚ ਪਰੋ ਕੇ ਤਵੀਤ ਵਾਂਗ ਲਟਕਾਈ ਫਿਰੋ ਸਗੋਂ ਸ਼ਸ਼ਤ੍ਰ ਹੈ। ਸਿੱਖ ਦੀ ਪਹਿਚਾਨ ਸਰੂਪ, ਕਥਨੀ, ਕਰਨੀ, ਆਚਰਨ ਅਤੇ ਗੁਰੂ ਹੁਕਮਾਂ ਨੂੰ ਕਮਾਉਣ ਤੋਂ ਹੁੰਦੀ ਹੈ।

ਹੋਲੀ ਮੂਲ ਰੂਪ ਵਿੱਚ ਬ੍ਰਾਹਮਣੀ ਤਿਉਹਾਰ ਹੈ ਜਿਵੇਂ ਕਿ-ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ “ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ” ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿਤਾ ਕਿ ਕੋਈ ਪ੍ਰਮਾਤਮਾ ਨੂੰ ਨਾ ਜਪੇ ਅਤੇ ਸਾਰੇ ਮੇਰਾ ਹੀ ਜਾਪ ਕਰਨ। (ਕਰਤਾਰ ਆਪਣੇ ਹੁਕਮ ਅਤੇ ਕੁਦਰਤ ਵਿਰੋਧੀ ਅਨਹੋਣੇ ਵਰ ਸਰਾਪ ਨਹੀਂ ਦਿੰਦਾ ਅਤੇ ਜਨਮ ਮਰਨ ਵਿੱਚ ਨਹੀਂ ਆਉਂਦਾ– ਜਨਮ ਮਰਨ ਤੇ ਰਹਤ ਨਾਰਾਇਣ॥ ਕਰਤਾਰ ਦੀ ਕਰਨੀ, ਘਰ ਵਿੱਚੋਂ ਹੀ, ਹਰਨਾਖਸ਼ ਦਾ ਪੁੱਤਰ ਪ੍ਰਹਿਲਾਦ ਉਸ ਦਾ ਵਿਰੋਧੀ ਹੋ ਗਿਆ ਅਤੇ “ਰਮੇ ਹੋਏ ਰਾਮ” ਪ੍ਰਮੇਸ਼ਰ ਨੂੰ ਹੀ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਕਸ਼ ਨੇ, ਉਸ ਨੂੰ ਪਹਾੜ ਤੋਂ ਥੱਲੇ ਸੁੱਟ ਕੇ ਮਰਵਾਉਣ ਦਾ ਯਤਨ ਕੀਤਾ ਪਰ ਪ੍ਰਮਾਤਮਾ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ, ਲੋਕ ਹਰਨਾਖਸ਼ ਨੂੰ ਛੱਡ ਪ੍ਰਹਿਲਾਦ ਦੇ ਹਾਮੀ ਹੋ ਗਏ। ਪ੍ਰਚਲਤ ਕਹਾਣੀ ਅਨੁਸਾਰਅੰਤ ਹਰਨਾਖਸ਼ ਦੀ ਭੈਣ ਹੋਲਕਾ ਨੇ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਕੋਝਾ ਯਤਨ ਕੀਤਾ ਪਰ ਕਰਤਾਰ ਦੀ ਕਰਨੀ, ਪ੍ਰਹਿਲਾਦ ਬਚ ਗਿਆ ਅਤੇ ਹੋਲਕਾ ਸੜ ਕੇ ਸਵਾਹ ਹੋ ਗਈ। ਅੰਤ ਪ੍ਰਹਿਲਾਦ ਨੂੰ ਡਰਾਉਣ ਲਈ ਲੋਹੇ ਦਾ ਥੰਮ ਰੰਗ ਨਾਲ ਲਾਲ ਸੁਰਖ ਕਰਕੇ ਜੱਫਾ ਮਾਰਨ ਦਾ ਹੁਕਮ ਹੋਇਆ ਤਾਂ ਨਿਧੜਕ ਪ੍ਰਹਿਲਾਦ ਨੇ ਜੱਫਾ ਮਾਰ ਕੇ ਉਨ੍ਹਾਂ ਦਾ ਭਰਮ ਤੋੜ ਦਿੱਤਾ। ਮਨੌਤ ਹੈ ਕਿ ਉਸ ਸਮੇਂ ਨਰਸਿੰਘ ਨੇ, ਹਰਨਾਖਸ਼ ਨੂੰ ਦਹਲੀਜ ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ– ਹਰਨਾਕਸ਼ ਛੇਦਿਓ ਨਖ ਬਿਦਾਰ…॥ (੧੧੯੪) ਗੁਰੂ ਗ੍ਰੰਥ ਸਾਹਿਬ ਵਿੱਚ ਇਹ ਘਟਨਾ ਭਗਤ ਨਾਮਦੇਵ, ਕਬੀਰ ਅਤੇ ਤੀਜੇ ਪਾਤਸ਼ਾਹ ਦੀ ਬਾਣੀ ਵਿੱਚ ੪ ਵਾਰੀ ਪੰਨਾ (੧੧੫੪,੧੧੬੫,੧੧੯੪,੧੧੩੩) ਤੇ ਦਰਜ ਹੈ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ– ਹਰਿ ਜੁਗਿ ਜਗਿ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੈ॥ (੪੫੧)

ਨੋਟ- ਗੁਰੂ ਜੀ ਨੇ ਪ੍ਰਚਲਤ ਕਹਾਣੀਆਂ ਦਾ ਹਵਾਲਾ ਦੇ ਕੇ ਸਮਝਾਇਆ ਹੈ ਕਿ ਮੰਨ ਲਓ ਤੁਹਾਡੀਆਂ ਮਿਥਾਂ ਐਸੀਆਂ ਹੀ ਹਨ ਪਰ ਪ੍ਰਮਾਤਮਾਂ ਹੀ ਭਗਤਾਂ ਦੀ ਰੱਖਿਆ ਕਰਦਾ ਹੈ ਨਾਂ ਕਿ ਕੋਈ ਕਾਲਪਨਿਕ ਦੇਵੀ ਦੇਵਤਾ ਜਾਂ ਕੋਈ ਕਰਾਮਾਤੀ ਸ਼ਕਤੀ। ਯਾਦ ਰਹੇ ਕਿ ਪ੍ਰਚਲਤ ਕਥਾ ਅਨੁਸਾਰ ਇਹ ਕਹਾਣੀ ਕਹੇ ਜਾਂਦੇ ਉਸ ਸਤਜੁਗ ਦੀ ਹੈ, ਜਦੋਂ ਦਸ਼ਰਥ ਪੁੱਤਰ ਰਾਮ ਅਜੇ ਪੈਦਾ ਵੀ ਨਹੀਂ ਸੀ ਹੋਇਆ। ਇਸ ਕਰਕੇ ਇਥੇ “ਕਰਤਾ ਰਾਮ” ਦੀ ਗੱਲ ਹੈ, “ਦਸ਼ਰਥ ਪੁੱਤਰ ਰਾਮ” ਦੀ ਨਹੀਂ। ਖੋਜ ਕਰਨ ਤੇ ਪਤਾ ਚਲਦਾ ਹੈ ਕਿ ਹਰਨਾਖਸ਼ ਤੇ ਪ੍ਰਹਿਲਾਦ ਮੂਲ ਨਿਵਾਸੀ ਦਰਾਵੜ ਸਨ ਪਰ ਦੇਵਤੇ (ਆਰੀਅਨ) ਦਰਾਵੜਾਂ ਦੇ ਵਿਰੋਧੀ ਸਨ ਜੋ ਹਾਰ ਗਏ ਉਨ੍ਹਾਂ ਨੇ ਹਰਨਾਕਸ਼ ਤੇ ਪ੍ਰਹਿਲਾਦ ਦੇ ਦੇਹਾਂਤ ਤੋਂ ਹਜਾਰਾਂ ਸਾਲਾਂ ਬਾਅਦ ਅਜਿਹੀਆਂ ਮਨਘੜਤ ਕਹਾਣੀਆਂ ਰਚੀਆਂ।

“ਹੋਲੀ” ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ, ਰਾਤ ਨੂੰ ਹੋਲੀ ਸਾੜਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਕਾ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ, ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖੂਬਕਾਮਕ ਹੋਲੀ ਖੇਡੀ,  ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕਲ, ਮਥਰਾ, ਬ੍ਰਿੰਦਾਬਨ ਦੀ ਹੋਲੀ ਵਿੱਚ ਅਜੇਹੀਆਂ ਕਾਮ ਉਕਸਾਊ ਖੇਡਾਂ ਆਮ ਖੇਡੀਆਂ ਜਾਂਦੀਆਂ ਹਨ। ਇਸ ਤਿਉਹਾਰ ਸਮੇਂ ਲੋਕੀਂ ਇੱਕ ਦੂਜੇ ਤੇ ਕੇਵਲ ਰੰਗ-ਗੁਲਾਲ ਹੀ ਨਹੀਂ, ਬਲਕਿ ਚਿੱਕੜ, ਗੋਹਾ, ਲੁੱਕ ਅਤੇ ਗੰਦਗੀ ਆਦਿਕ ਵੀ ਸੁੱਟਦੇ ਹਨ। ਹੋਲੀ ਤੇ ਸ਼ਰਾਬਾਂ ਉੱਡਦੀਆਂ, ਕਈ ਝਗੜੇ-ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੱਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ, ਇਸ ਵਿਗੜੇ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਅਤੇ ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਸ਼ਰਮਨਾਕ ਮਜ਼ਾਕ ਕਰਨੇ ਹੋਲੀ ਦੀ ਹੀ ਦੇਣ ਹੈ। ਗੁਰੂ ਦਰ ਤੇ ਹੋਲੀ ਦਾ ਤਿਉਹਾਰ ਕੱਚੇ ਰੰਗਾਂ, ਨਸ਼ਿਆਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ ਪੁਰਖ ਦੇ ਬਖਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।

“ਹੋਲੇ-ਮਹੱਲੇ” ਦਾ ਮਹੱਤਵ ਓਦੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ਦੇਗ-ਤੇਗ ਫਤਹਿ ਵਾਲੇ ਸ਼ਬਦਾਂ ਵੱਲ ਧਿਆਨ ਕਰੀਏ। ਗੁਰਦੇਵ ਨੇ, ਜਿੱਥੇ ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਨੂੰ ਦੇਗ਼ ਅਥਵਾ ਦੇਗ਼ਾ ਕਹਿ ਕੇ ਬਖਸ਼ਿਆ ਹੈ ਉਥੇ ਨਾਲ ਹੀ ਨੇਮ ਹੈ ਕਿ ਬਿਨਾਂ “ਕ੍ਰਿਪਾਨ ਭੇਟ” ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ਼ ਕ੍ਰਿਪਾਨ ਭੇਟ ਕਰਨ ਨੂੰ “ਭੋਗ ਲਵਾਉਣਾ” ਸਮਝਦੇ ਹਨ ਜਦਕਿ ਗੁਰਮਤਿ ਵਿੱਚ ਭੋਗ ਲਉਣ ਦਾ ਕੋਈ ਵਿਧਾਨ ਹੀ ਨਹੀਂ, ਇਹ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀਆਂ ਦੇ ਪੁਜਾਰੀਆਂ ਦੀ ਹੈ। ਗੁਰੂ ਦਰ ਤੇ ਤਾਂ, ਸਿੱਖ ਧਰਮ ਦੇ ਮੂਲ ਸਿਧਾਂਤ “ਦੇਗ਼-ਤੇਗ਼ ਫਤਹਿ” ਦੇ ਆਧਾਰ ਤੇ ਜੋ ਕ੍ਰਿਪਾਨ ਭੇਟ ਕਰਨ ਦਾ ਨਿਯਮ ਹੈ, ਉਸ ਦਾ ਸਿੱਧਾ ਅਰਥ ਇਹੀ ਹੈ ਕਿ ਗੁਰਸਿਖ ਨੇ ਸ਼ਸਤਰਾਂ ਨੂੰ ਭੁਲਾ ਕੇ ਦੇਗ਼ਾਂ ਵਾਸਤੇ ਹੀ ਨਹੀਂ ਰਹਿ ਜਾਣਾ। ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਅਧਿਆਇ ੨੩ ਵਿੱਚ ਸਿਖਾਂ ਵਾਸਤੇ ਇਸ ਬਾਰੇ ਦਸ਼ਮੇਸ਼ ਜੀ ਵਲੋਂ ਹੁਕਮ ਹੈ–ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ॥ ਬਿਨਾ ਤੇਗ਼ ਤੀਰੋ ਰਹੋ ਨਾਹ ਭਾਈ॥ ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ॥ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ॥ ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ॥ ਬਿਨਾ ਕੇਸ, ਤੇਗੰ, ਦਿਉਂ ਨ ਦੀਦਾਰੇ॥ ਇਸੇ ਤਰ੍ਹਾਂ ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ– ਸ਼ਸਤ੍ਰਹੀਨ ਇਹ ਕਬਹੁ ਨ ਹੋਈ॥ ਰਹਤਵੰਤ ਖਾਲਿਸ ਹੈ ਸੋਈ॥ਰਹਿਤਨਾਮਾ ਭਾਈ ਦੇਸਾ ਸਿੰਘ– ਕਛੁ ਕ੍ਰਿਪਾਨ ਨ ਕਬਹੂੰ ਤਿਆਗੈ॥ ਸਨਮੁਖ ਲਰੈ ਨ ਰਣ ਤੇ ਭਾਗੈ॥ ਅਤੇ ਹੋਰ ਦੇਖੋ ! ਗੁਰੂ ਪ੍ਰਤਾਪ ਸੂਰਜ, ਰੁਤ ੩ ਅਧਿਆਇ ੨੩-ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ– ਸ਼ਸਤ੍ਰਨ ਕੇ ਅਧੀਨ ਹੈ ਰਾਜ॥ ਜੋ ਨ ਧਰਹਿ, ਤਿਸ ਬਿਗਰਹਿ ਕਾਜ॥ ਯਾਂ ਤੇ ਸਰਬ ਖਾਲਸਾ ਸੁਨੀਅਹਿ॥ ਅਯੁਧ ਸਰਬੇ ਉਤਮ ਗੁਨੀਅਹਿ॥ ਜਬ ਹਮਰੇ ਦਰਸ਼ਨ ਕੋ ਆਵਹੁ॥ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ॥ ਕਮਰਕਸਾ ਕਰ ਦੇਹੁ ਦਿਖਾਈ॥ ਹਮਰੀ ਖੁਸ਼ੀ ਹੋਇ ਅਧਿਕਾਈ॥

“ਹੋਲੇ-ਮਹੱਲੇ” ਦੇ ਤਿਉਹਾਰ ਦੀ ਇੱਕ ਅਪਣੀ ਹੀ ਵਿਸ਼ੇਸ਼ਤਾ ਹੈ, ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਸਹਿਮਤ ਹਨ ਕਿ ਗੁਰੂ ਸਾਹਿਬਾਨਾਂ ਵਲੋਂ ਸਿਖਾਂ ਵਾਸਤੇ “ਕੇਸਾਧਾਰੀ ਅਤੇ ਸ਼ਸਤਰਧਾਰੀ” ਹੋਣਾ ਸਭ ਤੋਂ ਜਰੂਰੀ ਦਸਿਆ ਗਿਆ ਹੈ। ਇਸੇ ਤਰ੍ਹਾਂ ਸਿਖਾਂ ਵਿੱਚ, ਸ਼ਸਤ੍ਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਗੁਰੂ ਨੇ “ਹੋਲੇ-ਮਹੱਲੇ” ਦਾ ਤਿਉਹਾਰ ਵੀ ਆਪ ਹੀ ਸਿਰਜਿਆ। ਜਿਸ ਤਰ੍ਹਾਂ ਗੁਰਸਿਖਾਂ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾ ਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਠੀਕ ਉਸੇ ਤਰ੍ਹਾਂ ਉਸ ਦੀ ਸ਼ਸਤ੍ਰਾਂ ਨਾਲ ਸਾਂਝ ਵੀ ਨਿਤਾ ਪ੍ਰਤੀ ਕਰਨੀ ਹੈ। “ਹੋਲਾ-ਮਹੱਲਾ” ਨਿਰਾਪੁਰਾ ਇੱਕ ਤਿਉਹਾਰ ਹੀ ਨਹੀਂ, ਬਲਕਿ ਸਿੱਖਾਂ ਨੂੰ ਸ਼ਸਤ੍ਰ ਅਭਿਆਸੀ ਬਣੇ ਰਹਿਣ ਲਈ ਇੱਕ ਚੇਤਾਵਨੀ ਵੀ ਹੈ। ਫੌਜੀ ਨੇਮ ਹੈ ਕਿ ਕਿਸੇ ਵੀ ਦੇਸ਼ ਦੀਆਂ ਫੌਜਾਂ ਹਮੇਸ਼ਾ ਜੰਗਾਂ ਜੁਧਾਂ ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਹਨਾਂ ਦੇ ਸ਼ਸਤ੍ਰ ਅਭਿਆਸ ਨਿੱਤ ਹੀ ਚਲਦੇ ਰਹਿੰਦੇ ਹਨ। ਨਿਰਾਪੁਰਾ ਸ਼ਸਤ੍ਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ ਪਰ ਜਦੋਂ ਉਸ ਦੇਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ, ਜਿਸ ਦੇ ਸ਼ਸਤ੍ਰ ਵਰਤੋਂ ਦਾ ਮਤਲਬ ਹੀ ਮਜ਼ਲੂਮ ਦੀ ਰਾਖੀ, ਅਣਖ ਅਤੇ ਗ਼ੈਰਤ ਦਾ ਜੀਵਨ ਹੋਵੇ ਤਾਂ ਅਜੇਹੇ ਮਨੁੱਖ ਦੇ ਜ਼ਾਲਮ ਹੋਣ ਦੀ ਗੱਲ ਹੀ ਮੁੱਕ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਉੱਚੇਚੇ ਤੌਰ ਤੇ ਹੋਲੀ ਦੇ ਦਿਨਾਂ ਵਿੱਚ ਮਥਰਾ ਪੁੱਜੇ। ਭਾਰਤ ਵਿੱਚ ਮਥਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆਂ ਜਾਂਦਾ ਹੈ। ਗੁਰੂ ਜੀ ਨੇ ਉੱਥੇ ਧਰਮ-ਤਿਉਹਾਰ ਵਿੱਚ ਪਹੁੰਚ ਕੇ ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਅਕ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਤਾਂ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ– ਸੋਈ ਚੰਦੁ ਚੜਹਿ ਸੇ ਤਾਰੇ, ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ, ਜੁਗ ਜੀਅ ਖੇਲੇ ਥਾਵ ਕੈਸੇ (੯੦੨) ਵਾਲੇ ਸ਼ਬਦ ਰਾਹੀਂ ਸਮਝਾਇਆ ਕਿ ਅਖੌਤੀ ਕਲਜੁਗ ਦਾ ਪੜ੍ਹਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੋਕਾਈ ਆਪਣੇ ਦੋਸ਼ਾਂ ਤੋਂ ਮੁਕਤ ਨਹੀਂ ਹੋ ਸਕਦੀ, ਤਾਂ ਤੇ ਲੋੜ ਹੈ ਮਨੁੱਖ ਇੱਕ ਨੇਕ-ਪ੍ਰਉਪਕਾਰੀ ਇਨਸਾਨ ਬਣੇ ਅਤੇ ਆਪਣੇ ਜੀਵਨ ਨੂੰ ਸਫਲ ਕਰੇ। ਹਰੇਕ ਗੁਰਸਿੱਖ ਵਾਸਤੇ ਇਸ ਪੱਖੋਂ ਇਹ ਸ਼ਬਦ ਸਮਝਣਾ ਅਤੀ ਜ਼ਰੂਰੀ ਹੈ ਜੋ ਹੋਲੀ ਦੇ ਬਹਾਨੇ, ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਕਰਦੇ ਹਨ-ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥ ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥੧॥ ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ ਬੇਅੰਤ॥੧॥ ਰਹਾਉ॥ ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ, ਅਤਿ ਲਾਲ ਦੇਵ॥ (੧੧੮੦) ਭਾਵ ਇਹ ਮਨੁਖਾ ਜੀਵਨ ਹੀ, ਪ੍ਰਭੁ ਪਿਆਰਿਆਂ ਨਾਲ ਮਿਲ ਕੇ, ਪ੍ਰਭੁ ਰੰਗ ਵਿੱਚ ਰੰਗੇ ਜਾਨ ਵਾਸਤੇ ਹੈ। ਅਜੇਹੇ ਪ੍ਰਭੁ ਪਿਆਰਿਆਂ ਦੇ ਹਿਰਦੇ ਘਰ ਵਿੱਚ, ਸਦਾ ਖੇੜਾ ਤੇ ਬਸੰਤ ਹੀ ਬਨੀ ਰਹਿੰਦੀ ਹੈ। ਇਸ ਵਾਸਤੇ ਦੁਨੀਆਂ ਦੇ ਲੋਕੋ ! ਜੇ ਕਰ ਤੁਸੀਂ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਨਣਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਾਣੋ, ਇਵੇਂ ਖਲਕਤ ਅਤੇ ਪ੍ਰਭੂ ਪਿਆਰ ਦੀ ਮਸਤੀ ਵਾਲਾ ਪੱਕਾ ਲਾਲ ਰੰਗ ਤੁਹਾਡੇ ਮਨ ਤੇ ਚੜ੍ਹੇਗਾ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ। ਦੇਖੋ ! ਗੁਰੂ ਸਾਹਿਬ ਨੇ ਹੋਲੀ ਦੇ ਨਾਮ ਦਾ ਵਿਰੋਧ ਨਹੀਂ ਕੀਤਾ ਬਲਕਿ ਉਸ ਦੇ ਅਰਥ ਹੀ ਨਵੇਂ-ਨਰੋਏ ਕਰ ਦਿਤੇ। ਦੂਜੇ ਸ਼ਬਦਾਂ ਵਿੱਚ ਗੁਰੂ ਆਸ਼ੇ ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਬਾਣੀ ਵਿਚਾਰ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਕੀਤੀ। 

ਭਾਈ ਨੰਦ ਲਾਲ ਸਿੰਘ ਜੀ ਨੇ, ਗੁਰੂ ਜੀ ਦੇ ਉਪ੍ਰੋਕਤ ਸ਼ਬਦ ਦੇ ਆਧਾਰ ਤੇ ਹੀ, ਇੱਕ ਗਜ਼ਲ ਰਚੀ, ਜਿਸ ਰਾਹੀਂ, ਪ੍ਰਭੂ ਰੰਗ ਵਿੱਚ ਰੰਗੀਆਂ, ਉਸ ਸਮੇਂ ਦੀਆਂਸੰਗਤਾਂ ਦਾ ਨਜ਼ਾਰਾ ਪੇਸ਼ ਕੀਤਾ ਹੈ-ਗੁਲੋਂ ਹੋਈ ਬਾਬਾਗੇ ਦਹਰਬੁ ਕੁਰਦ॥ ਜਹੇ ਪਿਚਕਾਰੀਏ, ਪਰ ਜਾਫਰਾਨੀ॥ ਕਿ ਹਰ ਬੇਰੰਗਰਾ, ਖੁਸੁ ਰੰਗੇ ਬੇ ਕਰਦ॥ ਆਪ ਫੁਰਮਾਂਦੇ ਹਨ ਕਿ ਦਸ਼ਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਨੂੰ ਭਾਵ ਪ੍ਰਭੂ ਤੋਂ ਟੁੱਟੀ ਹੋਈ ਲੋਕਾਈ ਨੂੰ ਪ੍ਰਭੂ ਪਿਆਰ ਦੇ ਕੇਸਰ ਦੀਆਂ ਭਰੀਆਂ ਹੋਈਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਵਿੱਚ ਰੰਗ ਕੇ, ਖੁਸ਼ੀਆਂ ਭਰਿਆ ਬਣਾਇਆ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਅੱਜ ਸਾਡੇ ਹੀ ਅਨੇਕਾਂ ਪ੍ਰਚਾਰਕ ਗ੍ਰੰਥੀ ਅਤੇ ਜਥੇਦਾਰ ਵੀ ਇਸ ਗਜ਼ਲ ਦੇ ਅਰਥਾਂ ਨੂੰ ਸਮਝੇ ਬਿਨਾਂ, ਦਸ਼ਮੇਸ਼ ਜੀ ਰਾਹੀਂ ਸੰਗਤਾਂ ਉੱਪਰ ਰੰਗ-ਗੁਲਾਲ ਉਡਾਂਦੇ ਦੇਖੀਦੇ ਹਨ। ਇਸੇ ਦਾ ਨਤੀਜਾ ਹੈ ਕਿ “ਹੋਲੇ-ਮਹੱਲੇ” ਵਾਲੇ ਸ਼ਸਤਰ ਅਭਿਆਸ ਦੇ ਪਵਿਤ੍ਰ ਤਿਉਹਾਰ ਦੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਰੰਗ ਗੁਲਾਲ ਉਡਾਏ, ਸੁੱਖਾ ਆਦਿਕ ਨਸ਼ੇ ਪੀਤੇ ਜਾਂਦੇ ਹਨ। ਇਸ ਤਰ੍ਹਾਂ ਸਾਡੇ ਹੀ ਕੇਂਦਰੀ ਸਥਾਨ ਉੱਤੇ, ਗੁਰਬਾਣੀ ਦੇ ਯੋਗ ਪ੍ਰਚਾਰ ਦੀ ਘਾਟ ਕਾਰਨ, ਸਭ ਕੁਝ ਬਾਣੀ ਦੇ ਉਲਟ ਹੋ ਰਿਹਾ ਹੈ। ਇਸ ਤੋਂ ਬਾਦ ਅਸੀਂ ਇਹ ਉਮੀਦ ਵੀ ਰੱਖਦੇ ਹਾਂ ਕਿ ਸਾਡੀ ਸਿੱਖ ਪਨੀਰੀ ਪਤਿਤਪੁਣੇ ਵੱਲ ਨਾ ਵਧੇ ਅਤੇ ਗੁਰਬਾਣੀ ਅਨੁਸਾਰ ਚੱਲੇ। “ਹੋਲੇ-ਮਹੱਲੇ” ਦੇ ਸਮੇਂ ਅਨੰਦਪੁਰ ਸਾਹਿਬ ਵਿਖੇ ਜੋ ਭੰਗ ਆਦਿਕ ਨਸ਼ੇ ਪੀਤੇਅਤੇ ਰੰਗ ਗੁਲਾਲ ਸੁੱਟੇ ਜਾਂਦੇ ਹਨ, ਸਾਨੂੰ ਇਸ ਪੱਖੋਂ ਵੀ ਸੰਭਲਣ ਦੀ ਲੋੜ ਹੈ। ਜਿਹੜੇ ਗੁਰੂ ਕੇ ਲਾਲ, ਆਪਣੀ ਹੂੜਮੱਤ ਜਾਂ ਅਗਿਆਨਤਾ ਕਾਰਨ, ਹੋਲੀਆਂ ਦੇ ਖਾਰੂਦੀ ਕਰਮਕਾਂਡਾਂ ਵਿੱਚ ਸ਼ਾਮਲ ਹੋ ਕੇ, ਸਿੰਘ ਸਰੂਪ ਦੀ ਬੇਅਦਬੀ ਕਰਦੇ ਅਤੇ ਸੁੱਖਾ ਆਦਿਕ ਨਸ਼ੇ ਪੀਂਦੇ ਹਨ, ਉਨ੍ਹਾਂ ਨੂੰ ਆਪਣੀ ਇਸ ਕਰਨੀ ਵੱਲ ਧਿਆਨ ਦੇਣ ਦੀ ਲੋੜ ਹੈ।

‘ਹੋਲਾ ਮਹੱਲਾ’ ਦਾ ਅਤੀਤ, ਵਰਤਮਾਨ ਤੇ ਭਵਿੱਖ

0

‘ਹੋਲਾ ਮਹੱਲਾ’ ਦਾ ਅਤੀਤ, ਵਰਤਮਾਨ ਤੇ ਭਵਿੱਖ

ਗਿਆਨੀ ਅਵਤਾਰ ਸਿੰਘ

ਮਾਨਵਤਾ ਦੇ ਇਤਿਹਾਸ ’ਚ ਅਣਗਿਣਤ ਕੌਮਾਂ (ਵਿਚਾਰਕ ਗਠਜੋੜ); ਆਪਣੇ ਅਸਤਿਤਵ ’ਚ ਆਈਆਂ ਤੇ ਸਮੇਂ ਦੇ ਪ੍ਰਭਾਵ ਨੇ ਉਨ੍ਹਾਂ ਦੇ ਵਜੂਦ ਨੂੰ ਵਿਕਸਿਤ ਕੀਤਾ ਅਥਵਾ ਸਮਾਪਤ ਕਰ ਦਿੱਤਾ। ਇਨ੍ਹਾਂ ਦੋਵੇਂ ਹਾਲਾਤਾਂ ਦੇ ਮੂਲ ਕਾਰਨ ਕੌਮੀ ਸਿਧਾਂਤ ’ਚ ਸਰਲਤਾ, ਸਪਸ਼ਟਤਾ, ਸਮਾਨਤਾ, ਸੁਤੰਤਰਤਾ, ਉਦਾਰਤਾ ਆਦਿ ਗੁਣਾਂ ਦਾ ਮੌਜੂਦ ਹੋਣਾ ਜਾਂ ਅਭਾਵ ਮੰਨਿਆ ਜਾਂਦਾ ਹੈ। ਇਹ ਵਿਸ਼ਾ ਇਸ ਪ੍ਰਕਾਰ ਵੀ ਸਮਝ ’ਚ ਆ ਜਾਂਦਾ ਹੈ:

(1). ਕਰਤਾਰ ਦੀ ਮਾਇਆ ਤੇ ਬ੍ਰਹਮੰਡ ਦੇ ਗੁਰੂਤਾਕਰਸ਼ਣ ’ਚ ਕਾਫ਼ੀ ਸਮਾਨਤਾ ਪਾਈ ਜਾਂਦੀ ਹੈ; ਜਿਵੇਂ ਇੱਕ ਤਾਰੇ ਦਾ ਗਰੂਤਾਕਰਸ਼ਣ ਤਮਾਮ ਪਦਾਰਥਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਵੈਸੇ ਹੀ ਕਰਤਾਰ ਦੀ ਮਾਇਆ ਦਾ ਪ੍ਰਭਾਵ ਮਨੁੱਖੀ ਮਾਨਸਿਕਤਾ ਨੂੰ ਉੱਪਰ ਵੱਲ ਉੱਠਣ ਨਹੀਂ ਦਿੰਦਾ ਭਾਵ ਸਦਾ ਦੁਨਿਆਵੀ ਕਾਰਜਾਂ ਤੱਕ ਹੀ ਸੀਮਤ ਰੱਖਦਾ ਹੈ। ਇਸ ਲਈ ਅਗਰ ਕਿਸੇ ਕੌਮ ਦੇ ਸਿਧਾਂਤ ’ਚ ਇਸ ਮਾਇਆ ਦੇ ਪ੍ਰਭਾਵ ਨਾਲ ਲੜਨ ਲਈ ਉਪਦੇਸ਼ਮਈ ਸਮੱਗਰੀ ਦੀ ਘਾਟ ਹੈ ਤਾਂ ਉਸ ਕੌਮ ਦਾ ਵਜੂਦ ਖ਼ਤਰੇ ’ਚ ਪੈਣਾ ਸੁਭਾਵਿਕ ਹੈ ਜਾਂ ਕੇਵਲ ਕਰਮਕਾਂਡਾਂ ’ਤੇ ਆਧਾਰਿਤ ਹੀ ਰਹਿ ਜਾਂਦੀ ਹੈ ਕਿਉਂਕਿ ਕਰਮਕਾਂਡ; ਇਖ਼ਲਾਕੀ ਜੀਵਨ ਨਹੀਂ।

(2). ਜਿਸ ਕੌਮੀ ਪਾਸ ਮਨੁੱਖੀ ਮਾਨਸਿਕਤਾ ਨੂੰ ਮਾਇਆ ਤੋਂ ਅਛੋਹ ਰੱਖਣ ਲਈ ਤਮਾਮ ਗੁਣ (ਸ਼ਕਤੀ ਜਾਂ ਸਿਧਾਂਤ) ਮੌਜੂਦ ਹੋਵੇ ਤਾਂ ਵੀ ਉਸ ਦਾ ਅਸਤਿਤਵ ਖ਼ਤਰੇ ’ਚ ਪੈ ਜਾਵੇ ਤਾਂ ਉਸ ਦੇ ਬੁਧੀਜੀਵੀ ਵਰਗ (ਭਾਵ ਧਰਮ ਦੇ ਪੈਰੋਕਾਰਾਂ) ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ।

ਦੁਨੀਆਂ ’ਚ ਧਰਮ ਦੀ ਚੇਸ਼ਟਾ ਹਰ ਤਰਫ਼ ਫੈਲੀ ਹੋਈ ਹੈ ਪਰ ਮਾਇਆ ਤੋਂ ਅਛੋਹ ਰਹਿਣ ਵਾਲੀ ਉੱਚੀ ਸੁਰਤ (ਜਾਂ ਪਰਉਪਕਾਰੀ ਸੋਚ ਰਾਹੀਂ ਮਾਨਵਤਾ ਦੀ ਭਲਾਈ) ਦੀ ਚਾਰੋਂ ਤਰਫ਼ ਅਣਹੋਂਦ ਹੈ ਕਿਉਂਕਿ ਜ਼ਿਆਦਾਤਰ ਕੌਮਾਂ (ਕਬੀਲਿਆਂ) ਪਾਸ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਮੁਕੰਮਲ ਅਨੁਸ਼ਾਸਨ ਨਹੀਂ, ਜਿਸ ਕਾਰਨ ਉਨ੍ਹਾਂ ਦਾ ਵਜੂਦ ਕੇਵਲ ਕਰਮਕਾਂਡ ਆਧਾਰਿਤ ਬਣ ਗਿਆ, ਜੋ ਬਹੁ ਕੀਮਤੀ ਮਨੁੱਖਾ ਜੂਨੀ ਲਈ ਲਾਭਕਾਰੀ ਘੱਟ ਤੇ ਨੁਕਸਾਨਦੇਹ ਜ਼ਿਆਦਾ ਹੋਣ ਕਾਰਨ ਦੁਨਿਆਵੀ ਸਮੇਂ ਨੂੰ ਵੀ ‘ਕਲਿਯੁਗ’ ਕਹਿਣਾ ਪਸੰਦ ਕਰਦੇ ਹਨ।

ਸਨਾਤਨੀ ਸੋਚ ਅਨੁਸਾਰ ‘ਧਰਮ’ ਕੇਵਲ ‘ਆਕਾਰ ਦੀ ਪੂਜਾ (ਜਿਸ ਵਿੱਚ ਕਾਲਪਨਿਕ ਦੇਵ ਪੂਜਾ, ਪੱਥਰ ਪੂਜਾ, ਗ੍ਰਹਿ (ਤਾਰੇ) ਪੂਜਾ, ਬਨਸਪਤੀ ਪੂਜਾ, ਪਸ਼ੂ ਪੂਜਾ, ਜਲ ਪੂਜਾ ਆਦਿ), ਸਮਾਜਿਕ ਵੰਡ (ਜਿਸ ਵਿੱਚ ਜਾਤ-ਪਾਤ, ਵਰਨ-ਆਸ਼ਰਮ, ਲਿੰਗ ਭੇਦ ਆਦਿ), ਵਹਿਮ-ਭਰਮ (ਅੰਧ-ਵਿਸ਼ਵਾਸ), ਕੇਵਲ ਸਰੀਰਕ ਪਵਿੱਤਰਤਾ, ਧਾਰਮਿਕ ਚਿੰਨ੍ਹ (ਪਹਿਰਾਵਾ)’ ਆਦਿ ਹੀ ਹੈ ਤੇ ਇਸ ਧਾਰਨਾ ਨੂੰ ਜੀਵਤ ਰੱਖਣ ਲਈ ‘ਹੋਲੀ, ਦੀਵਾਲੀ, ਦੁਸਹਿਰਾ, ਰਾਮ-ਨੌਂਵੀਂ, ਜਨਮ-ਅਸ਼ਟਮੀ, ਪੂਰਨਮਾਸ਼ੀ (ਪੁੰਨਿਆ), ਸੰਗਰਾਂਦ, ਮੱਸਿਆ (ਅਮਾਵਸ), ਚੌਦੇਂ (ਚੌਦਸ)’ ਆਦਿ ਦਿਨਾਂ ਦੀ ਵਿਸ਼ੇਸ਼ਤਾ ਨੂੰ ਨਿਸ਼ਚਿਤ ਕੀਤਾ ਗਿਆ ਜਦਕਿ ਇਨ੍ਹਾਂ ਤਮਾਮ ਤਿਉਹਾਰਾਂ ਦਾ ਪਿਛੋਕੜ ਬਹੁਤ ਹੀ ਅਲੌਕਿਕ (ਜੋ ਇਸ ਲੋਕ ਨਾਲ ਸੰਬੰਧਿਤ ਨਾ ਹੋਵੇ) ਤੇ ਅਵਿਗਿਆਨਿਕ ਹੈ; ਜਿਵੇਂ ਕਿ ‘ਹੋਲੀ’: ਇਸ ਪੁਰਬ ਦਾ ਸੰਬੰਧ ਪੁਰਾਣਕ ਕਥਾ ਅਨੁਸਾਰ ਭਗਤ ਪ੍ਰਹਿਲਾਦ ਜੀ ਤੇ ਉਨ੍ਹਾਂ ਦੇ ਪਿਤਾ (ਹਰਨਾਖਸ਼) ਦੇ ਵਿਚਾਰਕ ਮਤਭੇਦ ਹਨ। ਪ੍ਰਹਿਲਾਦ ਜੀ ਨੂੰ ਮਿਰਤੂ ਸਜ਼ਾ ਦੇਣ ਲਈ ਹਰਨਾਖਸ਼ ਨੇ ਆਪਣੀ ਭੈਣ ‘ਹੋਲਿਕਾ’ (ਜਿਸ ਦਾ ਇੱਕ ਨਾਂ ‘ਢੁੰਡਾ’ ਹੈ) ਦੀ ਮਦਦ ਲਈ, ਜਿਸ ਨੂੰ ਸ਼ਿਵ ਨੇ ਅੱਗ ’ਚ ਨਾ ਸੜਨ ਦਾ ਵਰ ਦਿੱਤਾ ਹੋਇਆ ਸੀ; ਇਸ (ਵਰ) ’ਤੇ ਭਰੋਸਾ ਕਰਕੇ ਉਹ ਪ੍ਰਹਿਲਾਦ ਜੀ ਨੂੰ ਗੋਦ ’ਚ ਲੈ ਕੇ ਚਿਖਾ ’ਤੇ ਬੈਠ ਗਈ। ਕਰਤਾਰ ਦੀ ਕਿਰਪਾ ਨਾਲ ਪ੍ਰਹਿਲਾਦ ਬਚ ਗਿਆ ਪਰ ਸ਼ਿਵ ਵੱਲੋਂ ਮਿਲੇ ਵਰ ਦੇ ਬਾਵਜੂਦ ਵੀ ‘ਹੋਲਿਕਾ’ ਸੜ ਕੇ ਸੁਆਹ ਹੋ ਗਈ। ਇਸ ਬੁਰਿਆਈ ਉੱਤੇ ਸਚਾਈ ਦੀ ਜਿੱਤ ਹੋਣ ਕਾਰਨ ਹਿੰਦੂ ਲੋਕ ‘ਹੋਲੀ’ ਵਾਲੇ ਦਿਨ ਇੱਕ ਦੂਸਰੇ ’ਤੇ ਰੰਗ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ (ਪ੍ਰਗਟਾਵਾ) ਕਰਦੇ ਹਨ। ਕੁਝ ਲੇਖਕਾਂ ਨੇ ਬ੍ਰਾਹਮਣੀ ਵੰਡ ਅਨੁਸਾਰ ‘ਹੋਲੀ’ ਤਿਉਹਾਰ ਨੂੰ ਕੇਵਲ ਸ਼ੂਦਰ ਜਾਤੀ ਨਾਲ ਸੰਬੰਧਿਤ ਮੰਨਿਆ ਹੈ।

ਹਿੰਦੂ ਸਮਾਜ ’ਚ ਸ਼ਿਵ ਨੂੰ ਤੀਖਣ ਬੁਧੀ ਦਾ ਮਾਲਕ ਕਿਹਾ ਜਾਂਦਾ ਹੈ ਪਰ ਉਕਤ ਸਾਖੀ ’ਚ ਸ਼ਿਵ ਦੇ ਵਰਦਾਨ ਨੂੰ ਮੂਲੋਂ ਹੀ ਰੱਦ ਕਰਨ ਲਈ, ਉਸ ਨੂੰ ਬੁਰਿਆਈ ਕਹਿ ਕੇ ਸਚਾਈ ਦੀ ਜਿੱਤ ਕਰਵਾ ਦਿੱਤੀ। ਅਜਿਹੀਆਂ ਅਨੇਕਾਂ ਸਾਖੀਆਂ ਹਿੰਦੂ ਫ਼ਸਲਫ਼ੇ ਦਾ ਸਿੰਗਾਰ ਹਨ।

ਉਕਤ ਸਨਾਤਨੀ ਸੋਚ ਦੁਆਰਾ ਕੀਤੀ ਗਈ ‘ਧਰਮ’ ਦੀ ਅਪੂਰਨ ਵਿਆਖਿਆ ਤੇ ਨਿਸ਼ਚਿਤ ਕੀਤੇ ਗਏ ਤਮਾਮ ਤਿਉਹਾਰਾਂ ਦੀ ਰਾਹੀਂ ਉਸ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਮਨੁੱਖਾ ਕਿਰਦਾਰ ’ਚ ਕੁਝ ਸੁਧਾਰ ਹੋਣ ਦੀ ਬਜਾਏ ਨਿਘਾਰ ਆਉਂਦਾ ਗਿਆ ਤੇ ਲੋਕਾਂ ਨੇ ਇਨ੍ਹਾਂ ਵਿਸ਼ੇਸ਼ ਤਿਉਹਾਰਾਂ ਨੂੰ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਤੱਕ ਹੀ ਸਮੇਟ ਲਿਆ; ਜਿਵੇਂ ਕਿ ਦੁਸਹਿਰੇ ਵਾਲੇ ਦਿਨ ਹੁੰਦੀ ‘ਰਾਮਲੀਲਾ’, ਰਾਮਚੰਦ੍ਰ ਜੀ ਦੇ ਵਣ-ਵਾਸ ਉਪਰੰਤ ਅਯੋਧਿਆ ਵਾਪਸੀ ਨੂੰ ਮਨਾਈ ਜਾਂਦੀ ‘ਦਿਵਾਲੀ’ ਤੇ ਕੱਚੇ ਰੰਗਾਂ ’ਚ ਪਾਣੀ ਸਮੇਤ ਮਿੱਟੀ ਦਾ ਤੇਲ ਮਿਲਾ ਕੇ ਖੇਡੀ ਜਾਂਦੀ ‘ਹੋਲੀ’ ਆਦਿ, ਤਿਉਹਾਰ ਸਮਾਜਿਕ ਕਿਰਦਾਰ ਲਈ ਸਦਾਚਾਰ ਦੀ ਬਜਾਏ ਅਨੈਤਿਕਤਾ ਦਾ ਕਾਰਨ ਬਣ ਗਏ।

ਹਿੰਦੂ ਸੋਚ ਵਾਲੀ ਉਕਤ ਧਾਰਮਿਕ ਵਿਆਖਿਆ ਤੇ ਇਸ ਦੇ ਪ੍ਰਸਾਰ ਲਈ ਨਿਰਧਾਰਿਤ ਕੀਤੇ ਤਿਉਹਾਰਾਂ ਦੇ ਮੁਕਾਬਲੇ ‘ਗੁਰਮਤ’ ਨੇ ‘ਕੇਵਲ ਇੱਕ ਨਿਰਾਕਾਰ ਦੀ ਅਰਾਧਨਾ, ਗ੍ਰਹਿਸਤੀ, ਕਿਰਤੀ, ਪਰਉਪਕਾਰੀ, ਸਮਾਜਿਕ ਸਮਾਨਤਾ ਤੇ ਆਪਸੀ ਪਿਆਰ, ਸਰੀਰ ਦੀ ਬਜਾਏ ਮਨ ਦੀ ਪਵਿੱਤਰਤਾ’ ਆਦਿ ਗੁਣਾਂ ਨੂੰ ਸਰਬੋਤਮ ਮੰਨਿਆ। ‘ਗੁਰਮਤ’ ਦੇ ਇਨ੍ਹਾਂ ਕ੍ਰਾਂਤੀਕਾਰੀ ਬਚਨਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿੱਥੇ ਗੁਰ ਪੁਰਬਾਂ ਤੇ ਇਤਿਹਾਸਿਕ ਦਿਹਾੜਿਆਂ ਨੂੰ ਨਿਸ਼ਚਿਤ ਕੀਤਾ ਗਿਆ ਉੱਥੇ ਸਨਾਤਨੀ ਸੋਚ ਦੇ ਅਰਥਹੀਣ (ਫ਼ਜ਼ੂਲ) ਤਿਉਹਾਰਾਂ ਨੂੰ ਬਦਲਵਾਂ ਤੇ ਨਿਵੇਕਲਾ ਨਾਂ ਦੇ ਕੇ ਬਲਹੀਣ ਹੋਈ ਮਾਨਸਿਕਤਾ ਨੂੰ ਸਮਾਜਿਕ ਵਿਕਾਰਾਂ ਨਾਲ ਲੜਨ ਲਈ ਤਿਆਰ ਕੀਤਾ; ਜਿਵੇਂ ਕਿ ‘ਹੋਲੀ’ ਦਾ ਬਦਲ ਰੂਪ ‘ਹੋਲਾ ਮਹੱਲਾ’।

‘ਗੁਰਮਤ’ ਨੇ ‘ਸੰਤ’ (ਵਿਕਾਰਾਂ ਦੇ ਮੁਕਾਬਲੇ ਅਡੋਲ ਮਾਨਸਿਕ ਸ਼ਕਤੀ) ਤੇ ‘ਸਿਪਾਹੀ’ (ਨਿੱਜ ਸਰੀਰਕ ਸੁਰੱਖਿਆ ਤੇ ਸਮਾਜਿਕ ਸੇਵਾ ਲਈ ਸਰੀਰਕ ਬਲ ਜਾਂ ਹਿੰਮਤ) ਨੂੰ ‘ਧਰਮ’ ਦਾ ਆਧਾਰ ਮੰਨਿਆ, ਜਿਸ ਦੀ ਵਿਆਖਿਆ ‘ਗੁਰਮਤ’ ਨੇ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ, ਪੁਰਜਾ, ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨) ਆਦਿ ਬਚਨਾਂ ਰਾਹੀਂ ਕੀਤੀ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ‘ਮੀਰੀ’ (ਸਿਪਾਹੀ) ਤੇ ‘ਪੀਰੀ’ (ਸੰਤ) ਦੇ ਰੂਪ ’ਚ ਦੋ ਤਲਵਾਰਾਂ ਪਹਿਨ ਕੇ ‘ਗੁਰਮਤ’ ਦੇ ਉਕਤ ਸਿਧਾਂਤ ਨੂੰ ਸਪੱਸ਼ਟ ਹੀ ਨਹੀਂ ਕੀਤਾ ਬਲਕਿ 4 ਦੁਨਿਆਵੀ ਯੁੱਧਾਂ ਰਾਹੀਂ ਜਿੱਤਾਂ ਪ੍ਰਾਪਤ ਕਰਕੇ ਉਦਾਹਰਣਾਂ ਵੀ ਦੇ ਦਿੱਤੀਆਂ। ਇਨ੍ਹਾਂ ਵਿਚਾਰਿਕ ਸੰਘਰਸ਼ਾਂ ਉਪਰੰਤ ਵੀ ਗੁਰੂ ਸਾਹਿਬਾਨਾਂ ਦੁਆਰਾ ਸਿੱਖਾਂ ਨੂੰ ਆਤਮਿਕ ਤੇ ਸਰੀਰਕ ਬਲ ਬਣਾਏ ਰੱਖਣ ਲਈ ਉਪਦੇਸ਼ ਹੁੰਦੇ ਰਹੇ।

ਉਕਤ ਸ਼ਕਤੀ ਨੂੰ ਬਣਾਏ ਰੱਖਣ ਲਈ ਦਸਮੇਸ਼ ਪਿਤਾ (ਗੁਰੂ ਗੋਬਿੰਦ ਸਿੰਘ ਜੀ) ਆਪ ਜੰਗਲਾਂ ’ਚ ਸਿੱਖਾਂ ਨਾਲ ਸ਼ਿਕਾਰ ਖੇਡਣ ਲਈ ਜਾਂਦੇ। ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੀ ਸਿੱਖਾਂ ਨੂੰ ਦੋ ਟੁਕੜੀਆਂ ’ਚ ਵੰਡ ਕੇ ਨਕਲੀ ਯੁੱਧ ਅਭਿਆਸ ਕਰਵਾਇਆ ਜਾਂਦਾ ਤੇ ਜੇਤੂ ਫੌਜ ਦੇ ਸਰਦਾਰਾਂ ਨੂੰ ਸਿਰਪਾਓ (ਸਰੋਪਾ) ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ। ਇਸ ਨਕਲੀ ਯੁੱਧ ਅਭਿਆਸ ਨੂੰ ‘ਹੋਲੀ’ ਦਾ ਬਦਲ ਰੂਪ ‘ਹੋਲਾ ਮਹੱਲਾ’ ਦਾ ਨਾਂ ਦਿੱਤਾ ਗਿਆ। ‘ਹੋਲਾ’ ਦਾ ਅਰਥ ਹੈ: ‘ਹਮਲਾ’ ਅਤੇ ‘ਮਹੱਲਾ’ ਦਾ ਅਰਥ ਹੈ: ‘ਜਿਸ ਜਗ੍ਹਾ ਕਬਜ਼ਾ ਕਰ ਲਿਆ ਜਾਏ’।’। ਇਸ ‘ਹੋਲਾ ਮਹੱਲਾ’ ਦਾ ਮਕਸਦ ਮਨੁੱਖ ਅੰਦਰ ਆਤਮ ਵਿਸ਼ਵਾਸ ਭਰਨਾ ਹੈ ਤਾਂ ਜੋ ਬੁਰਾਈ ਦਾ ਮੁਕਾਬਲਾ ਦ੍ਰਿੜ੍ਹਤਾ ਤੇ ਨਿਡਰਤਾ ਨਾਲ ਕੀਤਾ ਜਾ ਸਕੇ।

‘ਗੁਰਮਤ’ ਬਨਾਮ ‘ਸਨਾਤਨੀ ਸੋਚ’ ਬਾਰੇ ਉਪਰੋਕਤ ਬਿਆਨ ਕੀਤੇ ਗਏ ਕੁਝ ਕੁ ਸਿਧਾਂਤਿਕ ਮਤਭੇਦ ਅਤੇ ਉਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੁਕੱਰਰ ਕੀਤੇ ਗਏ ਵਿਸ਼ੇਸ਼ ਤਿਉਹਾਰਾਂ ਦੀ ਪਿਛੋਕੜ ਭੂਮਿਕਾ ਹੀ ਇੱਕ ਗੁਰਸਿੱਖ ਤੇ ਬ੍ਰਾਹਮਣ ਦੇ ਕਿਰਦਾਰ ਦੀ ਵਿਲੱਖਣਤਾ ਨੂੰ ਰੇਖਾਂਕਿਤ (ਜਿਸ ਦੇ ਹੇਠਾਂ ਲਕੀਰ ਖਿੱਚੀ ਹੋਵੇ, Under Line) ਕਰਦੀ ਹੈ।

ਪੰਜਾਬ ’ਚ ਅਜੋਕੇ ਬਹੁਤਾਤ ਸਿੱਖਾਂ ਦਾ ਕਿਰਦਾਰ ਵੇਖ ਕੇ ਹਰ ਸਾਲ ਕੇਸਗੜ੍ਹ (ਅਨੰਦਪੁਰ) ਸਾਹਿਬ ਵਿਖੇ ਮਨਾਏ ਜਾ ਰਹੇ ‘ਹੋਲਾ ਮਹੱਲਾ’ ਵਰਗੇ ਨਿਵੇਕਲੇ ਪੂਰਬ ਇਤਿਹਾਸ ਬਨਾਮ ਅਜੋਕੇ ਪੁਰਬਾਂ ਦਾ ਮੁਲਾਂਕਣ ਕਰਨਾ ਵਾਜਬ ਹੈ ਕਿਉਂਕਿ ਅੱਜ ਤਕਨੀਕੀ ਯੁੱਗ ’ਚ ਸਾਡੇ ਕੋਲ ‘ਗੁਰਮਤ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਢੁੱਕਵੇਂ ਸਾਧਨ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਅਧੋਗਤੀ (ਦੁਰਗਤੀ) ਵੀ ਬ੍ਰਾਹਮਣ ਵਾਙ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਬਣ ਜਾਣਾ ਗੁਰੂ ਪਿਆਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਡੀ ਜ਼ਮੀਰ ਬੁਰਾਈ ਵਿਰੁਧ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ। ਸਾਡੀ ‘ਮੀਰੀ’ (ਕਿਰਪਾਨ) ਦਾ ਸਾਈਜ਼ (ਆਕਾਰ) ਦਿਨ-ਬਦਿਨ ਘਟ ਕੇ ਕੇਵਲ ਨਾ-ਮਾਤ੍ਰ ਲਈ ਰਹਿ ਜਾਣਾ ਇਸ ਦੀ ਇੱਕ ਮਿਸਾਲ ਹੈ।

ਪੰਜਾਬ ਦੇ ਹਰ ਇਲਾਕੇ ’ਚੋਂ ਵੱਡੀ ਗਿਣਤੀ ’ਚ ਜ਼ਿਆਦਾਤਰ ਨਵੇਂ ਸਾਲ ਦੀ ਸ਼ੁਰੂਆਤ ਸਮੇਂ (ਭਾਵ ਮਾਰਚ ਦੇ ਮਹੀਨੇ ’ਚ) ਸਿੱਖ ਕੌਮ ‘ਹੋਲਾ ਮਹੱਲਾ’ ਪੁਰਬ ਮਨਾਉਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਬੜੇ ਉਤਸ਼ਾਹ ਨਾਲ ਕੇਸਗੜ੍ਹ ਸਾਹਿਬ ਵਿਖੇ ਇਕੱਤਰ ਹੁੰਦੀ ਹੈ। ਵਰਤਮਾਨ ’ਚ ‘ਗੁਰਮਤ’ ਦੇ ਪ੍ਰਚਾਰ ਤੇ ਪ੍ਰਸਾਰ ਦਾ ਕਾਰਜ ਸਿਆਸੀ ਪਾਰਟੀਆਂ ਦੇ ਹੱਥ ’ਚ ਹੋਣ ਕਾਰਨ, ਇਹ ਰਾਜਨੀਤਿਕ ਲੋਕ ਇਸ ਸੰਗਤੀ ਜੋਸ਼ ਨੂੰ ‘ਮੀਰੀ’ ਤੇ ‘ਪੀਰੀ’ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਦੀ ਬਜਾਏ ਆਪਣੇ ਰਾਜਨੀਤਿਕ ਹਿੱਤਾਂ ’ਚ ਭੁਗਤਾਉਣ ਨੂੰ ਤਰਜੀਹ ਦੇਂਦੇ ਹਨ ਤੇ ਬਹੁਤਾ ਸਮਾਂ ਵਿਰੋਧੀ ਰਾਜਨੀਤਿਕ ਧਿਰਾਂ ’ਤੇ ਇਲਜਾਮ ਲਗਾਉਣ ਵਿੱਚ ਹੀ ਅਜਾੲੀਂ ਗਵਾ ਦਿੱਤਾ ਜਾਂਦਾ ਹੈ। ਮਹਿੰਗਾਈ ਤੇ ਕਰਜ਼ੇ ਦੀ ਮਾਰ ਹੇਠ ਆਇਆ ਕਿਸਾਨ 5-7 ਦਿਨ ਸੜਕਾਂ ਕਿਨਾਰੇ ਦਾਨੀਆਂ ਵੱਲੋਂ ਆਰੰਭ ਕੀਤੇ ਲੰਗਰਾਂ ’ਚੋਂ ਸਰੀਰਕ ਤ੍ਰਿਪਤੀ ਉਪਰੰਤ ਆਤਮਿਕ ਤੌਰ ’ਤੇ ਖ਼ਾਲੀ ਹੱਥ ਘਰ ਵਾਪਸ ਪਰਤ ਆਉਂਦਾ ਹੈ ਅਤੇ ਦਾਨੀ ਸੱਜਣ ਆਪਣੇ ਸਾਲ ਭਰ ਦੇ ਇਕੱਤਰ ਕੀਤੇ ਗਏ ਦਸਵੰਧ ਨੂੰ ਸੜਕਾਂ ਕਿਨਾਰੇ ਲੰਗਰ ਲਗਾ ਕੇ ਤੇ ਜਬਰਨ ਗੱਡੀਆਂ ਰੁਕਵਾ ਕੇ ਪਹਿਲਾਂ ਤੋਂ ਹੀ ਖਾਣ-ਪਾਣ ਨਾਲ ਸੰਤੁਸ਼ਟ (ਤ੍ਰਿਪਤ) ਸੰਗਤ ਨੂੰ ਹੋਰ ਲੰਗਰ ਛਕਾਉਣ ਨਾਲ ਹੀ ਆਪਣੀ ਸੇਵਾ ਤੇ ਕੀਤੀ ਕਮਾਈ ਨੂੰ ਸਫਲ ਸਮਝ ਲਿਆ ਜਾਂਦਾ ਹੈ।

ਬੰਗਾ (ਨਵਾਂ ਸ਼ਹਿਰ) ਦੇ ਇੱਕ ਜੈਨੀ ਬਜ਼ੁਰਗ (83 ਸਾਲ) ਨੇ ਮੈਨੂੰ ਆਪ ਬੀਤੀ ਸੁਣਾਈ ਕਿ ਸੰਨ 2014 ਦੇ ‘ਹੋਲਾ ਮਹੱਲਾ’ ਪੁਰਬ ਦੌਰਾਨ ਇੱਕ ਦਿਨ (ਸ਼ਾਮ ਨੂੰ) ਤਿੰਨ ਨੌਜਵਾਨ ਲੜਕੇ, ਜਿਨ੍ਹਾਂ ਦੇ ਕੇਸ ਕੱਟੇ ਹੋਏ ਤੇ ਇੱਕ ਮੋਟਰਸਾਇਕਲ ’ਤੇ ਸਵਾਰ ਸਨ, ਜਿਸ ਦੇ ਦੋਵੇਂ ਤਰਫ਼ ਕੇਸਰੀ ਝੰਡੀਆਂ ਵੀ ਬੰਨ੍ਹੀਆਂ ਹੋਈਆਂ ਸਨ, ਅਨੰਦਪੁਰ ਸਾਹਿਬ ਤੋਂ ਵਾਪਸ ਜਲੰਧਰ ਵੱਲ ਜਾ ਰਹੇ ਸੀ ਤੇ ਬੰਗਾ ਵਿਖੇ ਉਨ੍ਹਾਂ ਦਾ ਮੋਟਰਸਾਇਕਲ ਮੇਰੇ ਵਿੱਚ ਟਕਰਾਇਆ ਜਿਸ ਨਾਲ ਮੇਰੀ ਲੱਤ ਦੀ ਹੱਡੀ ਟੁੱਟ ਗਈ ਤੇ ਮੈਂ 6 ਮਹੀਨੇ ਚਾਰਪਾਈ ’ਤੇ ਪਿਆ ਦਰਦ ਨਾਲ ਕੁਰਲਾਂਦਾ ਰਿਹਾ। ਦੁਰਘਟਨਾ ਸਮੇਂ ਮੇਰੇ ਮੂੰਹੋਂ ਉਨ੍ਹਾਂ ਲਈ (ਜੋ ਕਿ ਤਿੰਨੇ ਸ਼ਰਾਬ ਨਾਲ ਧੁੱਤ ਸਨ) ਕੇਵਲ ਇਹੀ ਸ਼ਬਦ ਨਿਕਲੇ ਕਿ ਕੇਸਗੜ੍ਹ ਸਾਹਿਬ ਸ਼ਰਾਬ ਖਰੀਦਣ ਗਏ ਸੀ ?

ਪੰਜਾਬ ਦੇ ਕਿਸਾਨਾਂ ਲਈ ਦੋ ਧਾਰਮਿਕ ਮੰਨੇ ਜਾਂਦੇ ਤਿਉਹਾਰ (‘ਹੋਲਾ ਮਹੱਲਾ’ ਮਾਰਚ ’ਚ ਤੇ ‘ਹੇਮਕੁੰਡ’ ਜੂਨ-ਜੁਲਾਈ ’ਚ) ਮੌਸਮ ਅਨੁਸਾਰ ਤਦ ਆਉਂਦੇ ਹਨ ਜਦ ਕਿਸਾਨ ਮਸਤੀ ਮਾਰਨ ਲਈ ਵਿਹਲੇ ਹੁੰਦੇ ਹਨ, ਜ਼ਿਆਦਾਤਰ ਇਸੇ ਮਸਤੀ ਨੂੰ ਉਕਤ ਦੋਵੇਂ ਤਿਉਹਾਰਾਂ ਦਾ ਇਕੱਠ ਕਹਿਣਾ ਅਣਉਚਿਤ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ ਵਿੱਚ ਧਰਮ ਪ੍ਰਤੀ ਆਸਥਾ ਨਾ ਮਾਤ੍ਰ ਹੁੰਦੀ ਹੈ। ਇਨ੍ਹਾਂ ਦੇ ਸਾਮ੍ਹਣੇ ਦੋ ਕਿਰਦਾਰ (ਭੰਗ ਪੀਣ ਵਾਲੇ ਤੇ ਕੱਚੇ ਰੰਗਾਂ ਨਾਲ ‘ਹੋਲੀ’ ਖੇਡਣ ਵਾਲੇ ਨਿਹੰਗ ਤੇ ਇਖ਼ਲਾਕ ਤੋਂ ਗਿਰੇ ਹੋਏ ਸਿਆਸੀ ਲੋਕ) ਕੇਸਗੜ੍ਹ ਸਾਹਿਬ ਵਿਖੇ ਆਪਣੀ ਇਖ਼ਲਾਕੀ ਸੋਚ ਦੀ ਨੁਮਾਇਸ਼ ਦਾ ਪ੍ਰਗਟਾਵਾ ਕਰਦੇ ਹਨ। ਬਹੁਤ ਹੀ ਘੱਟ ਗੁਰੂ ਕੇ ਲਾਲ ‘‘ਹੋਲੀ ਕੀਨੀ; ਸੰਤ ਸੇਵ ॥ ਰੰਗੁ ਲਾਗਾ; ਅਤਿ ਲਾਲ ਦੇਵ ॥’’ (ਮ: ੫/੧੧੮੦) ਬਚਨਾਂ ’ਤੇ ਪਹਿਰਾ ਦੇਣ ਵਾਲੇ ਹੁੰਦੇ ਹਨ ਜੋ ਉਕਤ ਦੋਵੇਂ ਕਿਰਦਾਰਾਂ ਨੂੰ ਅਪ੍ਰਵਾਨ ਕਰਨ ਤੋਂ ਇਲਾਵਾ ਇਨ੍ਹਾਂ ਵਿਰੁਧ ਕੋਈ ਕਦਮ ਉੱਠਾਉਣ ਲਈ ਅਸਮਰੱਥ ਹੁੰਦੇ ਹਨ।

ਗੁਰੂ ਪਿਆਰਿਆਂ ਨੂੰ ਚਾਹੀਦਾ ਹੈ ਕਿ ਉਹ ਸੰਗਤੀ ਜੋਸ਼ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ‘ਮੀਰੀ’ ਤੇ ‘ਪੀਰੀ’ ਵਿਸ਼ੇ ਬਾਰੇ ਵੱਡੇ ਪੱਧਰ ’ਤੇ ਸਾਹਿਤ (ਲਿਟਰੇਚਰ) ਛਪਵਾ ਕੇ ਸੜਕਾਂ ਕਿਨਾਰੇ ਚੱਲ ਰਹੇ ਤਮਾਮ ਲੰਗਰਾਂ ਰਾਹੀਂ ਵੰਡਣ ਦਾ ਯਤਨ ਕਰਨ ਤੇ ਉੱਥੇ ਇਸਤੇਮਾਲ ਕੀਤੇ ਜਾ ਰਹੇ ਲਾਊਡ ਸਪੀਕਰਾਂ ਉੱਤੇ ‘ਗੁਰਮਤ ਪ੍ਰਚਾਰਕਾਂ’ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਅਨਪੜ੍ਹ ਸਿੱਖ ਸਮਾਜ ਵੀ ਸਰੀਰਕ ਤ੍ਰਿਪਤੀ ਦੇ ਨਾਲ ਨਾਲ ਆਤਮਿਕ ਤ੍ਰਿਪਤੀ ਵੀ ਹੋ ਸਕੇ। ਵਰਤਮਾਨ ’ਚ ਇਨ੍ਹਾਂ ਲਾਊਡ ਸਪੀਕਰਾਂ ਰਾਹੀਂ ਕੇਵਲ ਲੰਗਰਾਂ ’ਚ ਪ੍ਰਾਪਤ ਵਸਤੂਆਂ ਅਤੇ ਸੰਗਤਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਖੜ੍ਹਾ ਕਰਨ ਲਈ ਪਾਰਕਿੰਗ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਦੀ ਸੇਵਾ ‘ਗੁਰਮਤ’ ਤੋਂ ਬਿਲਕੁਲ ਅਣਜਾਣ ਵਿਅਕਤੀ ਨਿਭਾ ਰਿਹਾ ਹੁੰਦਾ ਹੈ ਸ਼ਾਇਦ ਸੰਬੰਧਿਤ ਪ੍ਰਬੰਧਕਾਂ ਨੇ ਇਸ ਢੁੱਕਵੇਂ ਸਮੇਂ ਦੀ ਅਹਿਮੀਅਤ ਨੂੰ ਪਹਿਚਾਣਿਆ ਨਹੀਂ ਹੈ।

ਸੋ, ‘ਗੁਰਮਤ’ ਦੇ ‘ਮੀਰੀ’ ਤੇ ‘ਪੀਰੀ’ ਵਿਸ਼ੇ ’ਤੇ ਪਹਿਰਾ ਦੇਣ ਵਾਲੇ ਕਿਰਦਾਰਾਂ ਦੀ ਜ਼ਿੰਮੇਵਾਰੀ ਨਾਲ ਹੀ ‘ਗੁਰਮਤ’ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਸੰਭਵ ਹੈ। ਗੁਰੂ ਪਿਆਰਿਆਂ ਨੂੰ ਇਹ ਨਿਰਣਾ ਕਰਨ ’ਚ ਦੇਰੀ ਨਹੀਂ ਕਰਨੀ ਚਾਹੀਦੀ ਕਿ ਕਿਸੇ ਵੀ ਕੌਮੀ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਰਾਜਨੀਤਿਕ ਬੰਦਿਆਂ ਦਾ ਮਕਸਦ ਨਹੀਂ ਹੁੰਦਾ। ਗੁਰੂ ਸਾਹਿਬਾਨਾਂ ਨੇ ‘ਬਾਬਰ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਔਰੰਗਜ਼ੇਬ’ ਵਰਗੇ ਰਾਜਿਆਂ ਨੂੰ ‘ਗੁਰਮਤ’ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਨਿਯੁਕਤ ਨਹੀਂ ਕੀਤਾ ਸੀ।

ਕੁਝ ਕੁ ‘ਗੁਰਮਤ’ ਦੇ ਪ੍ਰਚਾਰਕਾਂ ਨੇ ਵੀ ‘ਮੀਰੀ’ ਸ਼ਬਦ ਦਾ ਅਰਥ ‘ਸਮਾਜਿਕ ਏਕਤਾ’ ਦੀ ਬਜਾਏ ‘ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ’, ਵਖਿਆਨ ਕਰਕੇ ਵੀ ਸਿਆਸੀ ਸੋਚ ਦੇ ਮਨੋਰਥ ਨੂੰ ਸਰਲ ਕਰ ਦਿੱਤਾ ਹੈ। ਇਸ ਲਈ ਅਤਿ ਜ਼ਰੂਰਤ ਹੈ ਕਿ ਧਾਰਮਿਕ ਅਦਾਰਿਆਂ ਦੀ ਨਿਯੁਕਤੀ ਇਲੈਕਸ਼ਨ ਦੀ ਬਜਾਏ ਸਿਲੈਕਸ਼ਨ ਹੋਵੇ, ਤਾਂ ਜੋ ਗੁਰਮਤ ਕਿਰਦਾਰ ਵਾਲੇ ਜੀਵਨ ਅੱਗੇ ਆ ਸਕਣ।

ਮਾਇਆ ਦੇ ਪ੍ਰਭਾਵ ਤੋਂ ਅਛੋਹ ਰਹਿਣ ਲਈ ‘ਗੁਰਮਤ’ ’ਚ ਉਪਦੇਸ਼ਮਈ ਭਰਪੂਰ ਸ਼ਕਤੀ ਹੈ ਪਰ ਅਸਾਂ ਨੂੰ ‘ਗੁਰਮਤ’ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਦਰੁਸਤ ਕਰਨਾ ਹੋਵੇਗਾ ਤਾਂ ਹੀ ਸਾਡਾ ਭਵਿੱਖ ਬ੍ਰਾਹਮਣ ਵਾਙ ਕਰਮਕਾਂਡੀ ਨਾ ਰਹਿ ਕੇ ਆਦਰਸ਼ ਜੀਵਨ ਅਖ਼ਤਿਆਰ ਕਰੇਗਾ।

‘ਹੋਲਾ ਮਹੱਲਾ’ ਪੁਰਬ ਰਾਹੀਂ ‘ਗੁਰਮਤ’ ਦੇ ਪ੍ਰਸਾਰ ਦੀ ਉਮੀਦ ਇਨ੍ਹਾਂ (ਸਿਆਸੀ ਲੋਕਾਂ) ਪਾਸੋਂ ਰੱਖਣ ਤੋਂ ਪਹਿਲਾ ‘ਹੋਲਾ ਮਹੱਲਾ’ ਪੁਰਬ ਨੂੰ ਮਨਾਉਣ ਦੀਆਂ ਤਿੱਥਾਂ ਬਾਰੇ ਜਾਣਨਾ ਵੀ ਜ਼ਰੂਰੀ ਹੈ, ਜੋ ਕਿ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਕਰਕੇ ਹਰ ਸਾਲ ਕਿਸੇ ਇੱਕ ਪ੍ਰਚਲਿਤ ਮਿਤੀ ਅਨੁਸਾਰ ਨਹੀਂ ਆਉਂਦੀਆਂ, ਜਿਸ ਕਾਰਨ ਵਿਦਿਅਕ ਅਦਾਰਿਆਂ ’ਚ ਕਿਸੇ ਬੱਚੇ ਪਾਸੋਂ ‘ਹੋਲਾ ਮਹੱਲਾ’ ਪੁਰਬ ਦੀ ਮਿਤੀ ਬਾਰੇ ਸਵਾਲ ਪੁੱਛਣ ਉਪਰੰਤ ਜਵਾਬ ਮਿਲਣਾ ਅਸੰਭਵ ਹੈ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦ ‘ਹੋਲਾ ਮਹੱਲਾ’ ਪਹਿਲੀ ਵਾਰ ਮਨਾਇਆ ਤਾਂ ਉਸ ਦਿਨ ਚੇਤਵਦੀ 1 ਸੀ (ਭਾਵ ‘ਚੰਨ ਦੇ ਹਨ੍ਹੇਰੇ ਪੱਖ ਦੀ ਏਕਮ ਤਿੱਥ’ ਸੀ)। ਅਗਰ ਇਸ ਤਿੱਥ ਨੂੰ ਆਧਾਰ ਬਣਾ ਕੇ ਅੱਜ ‘ਹੋਲਾ ਮਹੱਲਾ’ ਮਨਾਇਆ ਜਾਏ ਤਾਂ ਇਹ ਤਿੱਥ ਪ੍ਰਚਲਿਤ ਤਿੱਥਾਂ ਦੇ ਮੁਕਾਬਲੇ ਕਦੇ ਵੀ ਸਥਿਰ ਨਹੀਂ ਰਹਿੰਦੀ। ਅੱਜ ਦੁਨੀਆਂ ਸੂਰਜ ਆਧਾਰਿਤ ਤਿੱਥਾਂ ਅਨੁਸਾਰ ਕਾਰ ਵਿਹਾਰ ਕਰਦੀ ਹੈ, ਨਾ ਕਿ ਚੰਦ੍ਰਮਾ ਆਧਾਰਿਤ ਤਿੱਥਾਂ ਅਨੁਸਾਰ।

ਸੂਰਜ ਆਧਾਰਿਤ ਈਸਵੀ ਸੰਨ ’ਚ 365/66 ਦਿਨ ਹੁੰਦੇ ਹਨ ਜਦਕਿ ਚੰਦ੍ਰਮਾ ਆਧਾਰਿਤ ਆਮ ਸਾਲ ’ਚ 354/55 ਦਿਨ, ਜਿਸ ਕਰਕੇ ਹਰ ਦੂਜੇ ਜਾਂ ਤੀਜੇ ਸਾਲ ਉਪਰੰਤ ਲੌਂਦ ਦਾ ਵਾਧੂ ਮਹੀਨਾ ਜੋੜਨਾ ਪੈਂਦਾ ਹੈ, ਜੋ ਕਿ ਇੱਕ ਸਾਲ ਦੀ ਲੰਬਾਈ 384/85 ਦਿਨ ਕਰ ਦਿੰਦਾ ਹੈ, ਜਿਸ ਨੂੰ 12 ਦੀ ਬਜਾਏ 13 ਮਹੀਨਿਆਂ ’ਚ ਵੰਡਣਾ ਵੀ ਪੈਂਦਾ ਹੈ। ਇਸ ਕਾਰਨ ਹੀ ਚੰਦ੍ਰਮਾ ਸਾਲ ਦੀਆਂ ਤਮਾਮ ਮਾਸਿਕ ਤਿੱਥਾਂ; ਪ੍ਰਚਲਿਤ ਸੂਰਜੀ ਤਿੱਥਾਂ ਦੇ ਮੁਕਾਬਲੇ ਅਲੱਗ-ਥਲੱਗ ਹੋ ਜਾਂਦੀਆਂ ਹਨ।

ਪਹਿਲੀ ਵਾਰ ਮਨਾਏ ਗਏ ‘ਹੋਲਾ ਮਹੱਲੇ’ ਦੀ ਤਿੱਥ ਚੇਤਵਦੀ 1 ਨੂੰ ਅਗਰ ਵਰਤਮਾਨ ਦੇ ਪ੍ਰਚਲਿਤ ਦਿਨ (ਭਾਵ ਸੂਰਜ ਆਧਾਰਿਤ ਚੇਤ ਮਹੀਨੇ ਦੇ ਦਿਨ ਤੇ ਈਸਵੀ ਆਧਾਰਿਤ ਮਾਰਚ ਮਹੀਨੇ ਦੇ ਦਿਨ) ਅਨੁਸਾਰ ਪੁਰਬ ਮਨਾਈਏ ਤਾਂ ਹੇਠਾਂ ਦਿੱਤੀ ਵਿਭਿੰਨਤਾ ਸਾਮ੍ਹਣੇ ਆਉਂਦੀ ਹੈ:

(1). ਸੰਨ 2015 ’ਚ ‘ਚੇਤ ਵਦੀ ਏਕਮ’ (ਭਾਵ ‘ਹੋਲਾ ਮਹੱਲਾ’) 6 ਮਾਰਚ/ 23 ਫੱਗਣ ਨੂੰ ਆਇਆ ਸੀ।

(2). ਸੰਨ 2016 ’ਚ ‘ਚੇਤ ਵਦੀ ਏਕਮ’ 24 ਮਾਰਚ/ 11 ਚੇਤ ਨੂੰ ਆ ਰਿਹਾ ਹੈ।

(3). ਸੰਨ 2017 ’ਚ ‘ਚੇਤ ਵਦੀ ਏਕਮ’ 13 ਮਾਰਚ/ 30 ਫੱਗਣ ਨੂੰ ਆਵੇਗਾ, ਆਦਿ।

ਨਾਨਕਸ਼ਾਹੀ ਸੰਮਤ 14 ਮਾਰਚ/ 1 ਚੇਤ ਤੋਂ ਸ਼ੁਰੂ ਹੋ ਕੇ 13 ਮਾਰਚ/ 30 ਫੱਗਣ (ਜਾਂ ਲੀਪ ਦੇ ਸਾਲ ’ਚ 31 ਫੱਗਣ) ਤੱਕ ਸਮਾਪਤ ਹੋ ਜਾਂਦਾ ਹੈ। ਇਸ ਹਿਸਾਬ ਨਾਲ ਪਿਛਲੇ ਸਾਲ (ਭਾਵ ਨਾਨਕਸ਼ਾਹੀ ਸੰਮਤ 547 ਜਾਂ 366 ਦਿਨਾਂ) ’ਚ ‘ਹੋਲਾ ਮਹੱਲਾ’ ਪੁਰਬ ਆਇਆ ਹੀ ਨਹੀਂ ਜਦਕਿ ਇਸ ਸਾਲ (ਭਾਵ ਨਾਨਕਸ਼ਾਹੀ ਸੰਮਤ 548 ਜਾਂ 365 ਦਿਨਾਂ) ’ਚ ਦੋ ਵਾਰ (11 ਚੇਤ ਤੇ 30 ਫੱਗਣ) ਨੂੰ ਆਏਗਾ।

ਅਜਿਹੀ ਦੁਬਿਧਾ ਪੈਦਾ ਕਰਨ ’ਚ ਸਿਆਸੀ ਲੋਕ ਤੇ ਡੇਰਾਵਾਦੀ ਸਿੱਖ ਹਨ, ਜੋ ‘ਗੁਰਮਤ’ ਤੇ ਇਸ ਦੇ ਪ੍ਰਚਾਰ ਲਈ ਨਿਸ਼ਚਿਤ ਕੀਤੇ ਤਿਉਹਾਰਾਂ ਨੂੰ ‘ਬ੍ਰਾਹਮਣਵਾਦੀ ਸੋਚ’ ਤੋਂ ਅਲੱਗ ਕਰਨ ਦੇ ਰਸਤੇ ’ਚ ਹਮੇਸ਼ਾਂ ਰੁਕਾਵਟ ਬਣੇ ਰਹਿੰਦੇ ਹਨ, ਬੇਸ਼ੱਕ ਮੁੱਦਾ ਔਰਤ ਨੂੰ ਸਮਾਨਤਾ ਦੇ ਅਧਿਕਾਰ ਦਾ ਹੋਵੇ ਜਾਂ ਇਤਿਹਾਸ ’ਚ ਕੀਤੀ ਗਈ ਮਿਲਗੋਭਾ ਨੂੰ ਅਲੱਗ ਕਰਨ ਦਾ, ਆਦਿ।

ਦਿੱਲੀ ਫ਼ਤਹਿ ‘ਉਦੋਂ ਤੇ ਹੁਣ ’ਚ ਫ਼ਰਕ’

0

ਦਿੱਲੀ ਫ਼ਤਹਿ ‘ਉਦੋਂ ਤੇ ਹੁਣ ’ਚ ਫ਼ਰਕ’

ਸ. ਕਿਰਪਾਲ ਸਿੰਘ (ਬਠਿੰਡਾ)-98554-80797

18 ਵੀਂ ਸਦੀ ਦੇ ਮਾਰਚ ਮਹੀਨੇ ’ਚ ਵੱਖ ਵੱਖ ਵਾਪਰੀਆਂ ਦੋ ਵੱਡੀਆਂ ਤੇ ਇਤਿਹਾਸਕ ਘਟਨਾਵਾਂ ਦਾ ਸੰਖੇਪ ਮਾਤ੍ਰ ਵਰਨਣ ਕਰਨ ਉਪਰੰਤ ਤਤਕਾਲੀ ਸਿੱਖ ਬਨਾਮ ਅਜੋਕੇ ਸਿੱਖਾਂ ਦੇ ਕਿਰਦਾਰ ਦਾ ਅੰਤਰ ਸਮਝਣਾ ਵੀ ਜ਼ਰੂਰੀ ਹੈ, ਜਿਸ ਨੂੰ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ।

ਪਹਿਲੀ ਘਟਨਾ ‘2 ਚੇਤ/ 15 ਮਾਰਚ 1783 ਨੂੰ ਸਿੰਘਾਂ ਵੱਲੋਂ ਦਿੱਲੀ ਫ਼ਤਹਿ ਕਰਨ ਉਪਰੰਤ ਦਿੱਲੀ ਦੇ ਲਾਲ ਕਿਲੇ ’ਤੇ ਖ਼ਾਲਸਾਈ ਝੰਡਾ ਝੁਲਾਉਣ’ ਨਾਲ ਸੰਬੰਧਿਤ ਹੈ ਜਦਕਿ ਦੂਸਰੀ ਘਟਨਾ ‘ਭਾਈ ਸ਼ਾਹਬਾਜ਼ ਸਿੰਘ ਜੀ ਤੇ ਉਨ੍ਹਾਂ ਦੇ ਪਿਤਾ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀਆਂ ’ਤੇ ਚੜ੍ਹਾ ਕੇ 25 ਮਾਰਚ 1746 ਨੂੰ ਸ਼ਹੀਦ ਕਰਨ ਨਾਲ ਸੰਬੰਧਿਤ ਹੈ ਕਿਉਂਕਿ ਭਾਈ ਸ਼ਾਹਬਾਜ਼ ਸਿੰਘ ਜੀ ਨੇ ਆਪਣੇ ਧਾਰਮਿਕ ਅਸੂਲਾਂ ’ਤੇ ਪਹਿਰਾ ਦੇਂਦਿਆਂ ਕਾਜ਼ੀ ਦੀ ਲੜਕੀ ਦਾ ਰਿਸ਼ਤਾ ਠੁਕਰਾ ਦਿੱਤਾ ਸੀ।’

ਪਹਿਲੀ (ਦਿੱਲੀ ਫ਼ਤਹਿ) ਘਟਨਾ ਦਾ ਸੰਖੇਪ ਜਿਹਾ ਵੇਰਵਾ ਇਸ ਪ੍ਰਕਾਰ ਹੈ:- ਸਿੱਖਾਂ ਦੀ ਵਧਦੀ ਰਾਜਨੀਤਿਕ ਸ਼ਕਤੀ ਦੇ ਮੁਕਾਬਲੇ ਮੁਗ਼ਲਾਂ ਤੇ ਅਫਗਾਨਾਂ ਦੀ ਤਾਕਤ ਦੇ ਪਤਨ ਉਪਰੰਤ ਸਿੱਖਾਂ ਨੇ ਮਾਨਵਤਾ ਦੇ ਦੁਸ਼ਮਣਾਂ ਨੂੰ ਸੋਧਣ ਲਈ ਆਪਣੀ ਸ਼ਕਤੀ ਨੂੰ ਪੰਜਾਬ ਤੋਂ ਬਾਹਰ ਉਤਰੀ ਭਾਰਤ ਦੇ ਬਹੁਤ ਵੱਡੇ ਹਿੱਸੇ ’ਚ ਵੀ ਕਾਇਮ ਕਰ ਲਿਆ ਸੀ। ਮੁਗ਼ਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਇਕ ਕਮਜ਼ੋਰ ਅਤੇ ਬੇਵੱਸ ਬਾਦਸ਼ਾਹ ਸੀ। ਸਾਰੀ ਤਾਕਤ ਦੀ ਵਰਤੋਂ ਉਸ ਦਾ ਵਜ਼ੀਰ ਨਜੀਬ-ਉਦ-ਦਾਉਲਾ ਹੀ ਕਰਦਾ ਸੀ। ਸਿੱਖਾਂ ਦੇ ਜੱਥੇ ਜੋ ਮਿਸਲਾਂ ਦੇ ਰੂਪ ਵਿੱਚ ਪ੍ਰਫੁਲਿਤ ਹੋਏ, ਉਹ ਆਪਣੀ ਹੱਦਬੰਦੀ ਤੋਂ ਮੁਕਤ ਸਨ ਅਤੇ ਜਿੱਥੇ ਵੀ ਉਨ੍ਹਾਂ ਦਾ ਦਾਅ ਲਗਦਾ ਸੀ, ਜਰਵਾਣਿਆਂ ਦੀ ਲੁੱਟਮਾਰ ਕਰਦੇ ਰਹਿੰਦੇ ਸਨ ਤੇ ਅੰਤ ’ਚ ਉਸ ਇਲਾਕੇ ਦੇ ਲੋਕਾਂ ਦੇ ਬਚਾਓ ਤੇ ਸ਼ਾਂਤੀ ਲਈ ਕਰ ਵਸੂਲੀ ਪ੍ਰਾਪਤ ਕਰਨ ਲਈ ਲੋਕਾਂ ਨੂੰ ਸਹਿਮਤ ਕਰ ਲੈਂਦੇ। ਉਹ ਛੋਟੇ ਆਜ਼ਾਦ ਰਾਜਾਂ ਦੀ ਤਰ੍ਹਾਂ ਕਰ ਵਸੂਲਦੇ ਅਤੇ ਆਪਣਾ ਪ੍ਰਸ਼ਾਸਨ ਚਲਾਉਂਦੇ ਭਾਵੇਂ ਕਿ ਇਹ ਪ੍ਰਸ਼ਾਸਨ ਸਥਾਈ ਨਹੀਂ ਹੁੰਦਾ ਸੀ। ਬਹੁਗਿਣਤੀ ਇਤਿਹਾਸਕਾਰਾਂ ਦਾ ਕਥਨ ਹੈ ਕਿ 1770 ਈਸਵੀ ਨੂੰ ਸਿੱਖ ਮਿਸਲਦਾਰਾਂ ਨੇ ਜਿਨ੍ਹਾਂ ਵਿੱਚ ਜੱਸਾ ਸਿੰਘ ਆਹਲੂਵਾਲੀਆ, ਖੁਸ਼ਹਾਲ ਸਿੰਘ, ਬਘੇਲ ਸਿੰਘ, ਸ਼ਾਮ ਸਿੰਘ, ਤਾਰਾ ਸਿੰਘ, ਕਰੋੜਾ ਸਿੰਘ, ਰਾਏ ਸਿੰਘ ਆਦਿ ਜਰਨੈਲਾਂ ਨੇ 40 ਹਜ਼ਾਰ ਤੋਂ ਵੱਧ ਫੌਜ ਲੈ ਕੇ ਦਿੱਲੀ ਵੱਲ ਨੂੰ ਵਧਦੇ ਹੋਏ ਗੰਗਾ-ਯਮੁਨਾ ਦੁਆਬ ਵੱਲ ਧਾੜਵੀ ਹਮਲਾ ਕਰ ਦਿੱਤਾ। ਪ੍ਰੋ. ਹਰੀ ਰਾਮ ਗੁਪਤਾ ਅਨੁਸਾਰ ਯਮੁਨਾ ਪਾਰ ਕਰਕੇ ਗੰਗਾ ਦੁਆਬ ਵੱਲ ਨੂੰ ਆਪਣੀ ਫ਼ਤਹਿ ਕਰਦੇ ਹੋਏ ਸਹਾਰਨਪੁਰ, ਮੇਰਠ, ਬਿਜ਼ਨੌਰ, ਸਾਮਲੀ, ਕਾਂਧਲਾ, ਅੰਮਬਨੀ, ਮਿਆਂਪੁਰ, ਦਿਊਬੰਦ, ਮੁਜ਼ੱਫਰਨਗਰ, ਜਵਾਲਾਪੁਰ, ਕਣਖਲ, ਨੰਧੋਅਰਾ, ਨਜ਼ੀਬਾਬਾਦ, ਮੁਰਾਦਾਬਾਦ, ਚੰਦੇਰੀ, ਅਨੂਪ ਸ਼ਹਿਰ, ਗੜਮੁਕਤੇਸਰ ਆਦਿ ਥਾਵਾਂ ’ਤੇ ਸਿੱਖ ਆਪਣੀ ਰਾਖੀ ਦੀ ਅਧੀਨਤਾ ਸਵੀਕਾਰ ਅਤੇ ਕਰ ਵਸੂਲੀ ਲਈ ਸਹਿਮਤੀ ਕਰਵਾਉਂਦੇ ਹੋਏ ਵਾਪਸ ਪੰਜਾਬ ਪਰਤ ਆਏ। ਇਨ੍ਹਾਂ ਜਿੱਤਾਂ ਨੇ ਸਿੱਖ ਮਿਸਲਦਾਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਅਤੇ ਉਹ ਸਾਰੇ ਲਗਭਗ ਉੱਤਰ ਪੱਛਮੀ ਭਾਰਤ ਦੇ ਮਾਲਕ ਬਣਨ ਵੱਲ ਵਧੇ। ਭਾਵੇਂ ਉਨ੍ਹਾਂ ਦੀ ਇਹ ਸੋਚ ਅਧੂਰੀ ਰਹਿ ਗਈ ਕਿਉਂਕਿ ਸਿੱਖ ਮਿਸਲਦਾਰਾਂ ਦੀ ਆਪਸੀ ਫੁੱਟ, ਰੰਜ਼ਿਸ਼ ਅਤੇ ਇਕ ਦੂਜੇ ਤੋਂ ਆਪਣੇ-ਆਪ ਨੂੰ ਵੱਡਾ ਸਾਬਤ ਕਰਨ ਦੀ ਪਰੰਪਰਾ ਨੇ ਉਨ੍ਹਾਂ ਨੂੰ ਏਕਤਾ ’ਚ ਬੱਝਣ ਨਹੀਂ ਦਿੱਤਾ। ਉਹ ਆਪਣੀਆਂ ਵੱਖਰੀਆਂ-ਵੱਖਰੀਆਂ ਜਿੱਤਾਂ ਨੂੰ ਮੁੱਖ ਰੱਖਦੇ ਸਨ ਅਤੇ ਇਸੇ ਕਾਰਨ ਹੀ ਉਹ ਸਮੁੱਚੇ ਤੌਰ ’ਤੇ ਸਥਾਈ ਰੂਪ ’ਚ ਉੱਤਰ ਪੱਛਮੀ ਭਾਰਤ ਦੇ ਸ਼ਾਸਕ ਨਾ ਬਣ ਸਕੇ। 1774 ਈਸਵੀ ਦੀ ਗਰਮੀ ਰੁੱਤ ਸਮੇਂ ਸਿੱਖ ਮਿਸਲਦਾਰਾਂ ਨੇ ਮੁੜ ਦਿੱਲੀ ਵੱਲ ਨੂੰ ਹਮਲਾ ਕਰ ਦਿੱਤਾ। ਦਿੱਲੀ ਲਾਗਲੇ ਇਲਾਕੇ-ਸ਼ਾਹਦਰਾ, ਵਜ਼ੀਰਾਬਾਦ, ਪਾਲਮਪੁਰ, ਨਜ਼ੱਫਰਗੜ੍ਹ, ਬਾਦਸ਼ਾਹਪੁਰ ’ਤੇ ਕਾਬਜ਼ ਹੋਣ ਉਪਰੰਤ ਗੰਗਾ-ਦੁਆਬ ਨੂੰ ਪਾਰ ਕਰਕੇ ਮੁੜ ਉਨ੍ਹਾਂ ਸਾਰੇ ਇਲਾਕਿਆਂ ’ਚੋਂ ਕਰ ਵਸੂਲੀ ਕੀਤੀ ਅਤੇ ਆਪਣੇ ਅਧੀਨ ਆਏ ਸਰਦਾਰਾਂ ਨੂੰ ਕਰ ਵਸੂਲੀ ਅਤੇ ਮਾਨਵਤਾ ਦੀ ਭਲਾਈ ਲਈ ਸ਼ਾਸਨ ਪ੍ਰਬੰਧ ਦੀਆਂ ਹਦਾਇਤਾਂ ਦਿੱਤੀਆਂ। ਮੁਗ਼ਲ ਬਾਦਸ਼ਾਹ ਆਪਣੀ ਬੇਬੱਸੀ ਕਾਰਨ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੋਚਣ ਲੱਗਿਆ ਕਿਉਂਕਿ ਉਸ ਦੇ ਸਾਮ੍ਹਣੇ ਅਮੀਰਾਂ ਦੀ ਆਪਸੀ ਲੜਾਈ, ਮਰਾਠਿਆਂ ਦੁਆਰਾ ਦਿੱਲੀ ਉੱਤੇ ਰਾਜ ਕਰਨ ਦੀ ਲਾਲਸਾ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਸਾਰੇ ਭਾਰਤ ’ਤੇ ਰਾਜ ਪ੍ਰਬੰਧ ਸਥਾਪਤ ਕਰਨ ਦਾ ਮੰਤਵ ਆਦਿ ਗੰਭੀਰ ਰਾਜਨੀਤਕ ਸਮੱਸਿਆਵਾਂ ਸਨ। ਇਸ ਮੰਤਵ ਦੀ ਪੂਰਤੀ ਲਈ ਬਾਦਸ਼ਾਹ ਨੇ ਅਬਦੁਲ ਅਹਿਦ ਖ਼ਾਨ ਨੂੰ ਆਪਣੇ ਰਾਜ ਭਾਗ ਦਾ ਕੁਝ ਉੱਤਰੀ ਭਾਗ ਸਿੱਖਾਂ ਦੇ ਹਵਾਲੇ ਕਰਨ ਦੇ ਮਕਸਦ ਨਾਲ ਸਿੱਖਾਂ ਪਾਸ ਭੇਜਿਆ, ਜਿਸ ਵਿੱਚ ਹਰ ਸਿੱਖ ਸਰਦਾਰ ਨੂੰ 1000 ਘੋੜ ਸਵਾਰ ਤੇ 500 ਪੈਦਲ ਸੈਨਿਕ ਰੱਖਣ ਦੀ ਪ੍ਰਵਾਨਗੀ ਦੇਣਾ ਸ਼ਾਮਲ ਸੀ, ਜਿਨ੍ਹਾਂ ਦੇ ਖਰਚੇ ਲਈ ਹਰ ਘੋੜ ਸਵਾਰ ਨੂੰ 30 ਰੁਪਏ ਮਹੀਨਾ ਤੇ ਪੈਦਲ ਸੈਨਿਕ ਲਈ 5 ਰੁਪਏ ਮਹੀਨਾ ਤਨਖਾਹ ਵੀ ਦੇਣ ਦੀ ਪੇਸ਼ਕਸ਼ ਕੀਤੀ ਗਈ ਪ੍ਰੰਤੂ ਇਹ ਸਮਝੌਤਾ ਅਸਫਲ ਹੋ ਗਿਆ ਕਿਉਂਕਿ ਤਦ ਸਿੱਖ ਮਿਸਲਦਾਰ ਦਿੱਲੀ ਦੇ ਬਹੁਤ ਹੀ ਨੇੜੇ ਸ਼ਾਹਜਹਾਨਾਬਾਦ ’ਚ ਬੈਠੇ ਦਿੱਲੀ ’ਤੇ ਪੂਰਨ ਕਾਬਜ਼ ਹੋਣ ਦਾ ਮਨਸੂਬਾ ਬਣਾ ਚੁੱਕੇ ਸਨ।

ਜੇਮਜ਼ ਫੋਸਟਰ ਅਤੇ ਜੇਮਜ਼ ਬਰਾਊਨ ਆਪਣੀਆਂ ਲਿਖਤਾਂ ’ਚ ਲਿਖਦੇ ਹਨ ਕਿ 1774 ਈਸਵੀ ਤੋਂ ਲੈ ਕੇ ਅਗਲੇ 10 ਸਾਲਾਂ ਤੱਕ ਸਿੱਖ ਮਿਸਲਦਾਰ ਇਸੇ ਤਰ੍ਹਾਂ ਹੀ ਦਿੱਲੀ ਲਾਲ ਕਿਲੇ ਦੇ ਲਾਗਲੇ ਹਿੱਸੇ ਅਤੇ ਗੰਗਾ-ਯਮੁਨਾ ਦੁਆਬ ਤੋਂ ਆਪਣੀ ਕਰ ਵਸੂਲੀ ਕਰਦੇ ਰਹੇ।

ਪਾਣੀਪਤ ਦੇ ਤੀਸਰੇ ਯੁੱਧ (1761) ’ਚ ਭਾਵੇਂ ਮਰਾਠੇ ਅਫਗਾਨਾਂ ਤੋਂ ਹਾਰ ਚੁੱਕੇ ਸਨ ਪਰ ਉਨ੍ਹਾਂ ਨੇ ਦੁਬਾਰਾ ਤੋਂ ਆਪਣੀ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਦਿੱਲੀ ਨੂੰ ਜਿੱਤਣਾ ਚਾਹੁੰਦੇ ਸਨ। ਦੂਸਰੇ ਪਾਸੇ ਅੰਗਰੇਜ਼ ਵੀ ਦਿੱਲੀ ’ਤੇ ਕਾਬਜ਼ ਹੋਣ ਲਈ ਜਲਦਬਾਜ਼ੀ ’ਚ ਸਨ। ਰੁਹੇਲਾ ਜਾਟ ਵੀ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਤਾਕ ’ਚ ਸਨ। ਅਜਿਹੀਆਂ ਸਥਿਤੀਆਂ ’ਚ ਸਿੱਖ ਮਿਸਲਦਾਰਾਂ ਲਈ ਦੇਰ ਕਰਨੀ ਨੁਕਸਾਨਦੇਹ ਸਾਬਤ ਹੋ ਸਕਦੀ ਸੀ।

ਯੂਰਪੀਅਨ ਲਿਖਾਰੀ ਫਰੈਕਲੀਨ ਲਿਖਦੇ ਹਨ ਕਿ 1780 ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਸਿਰਫ ਨਾਂ ਦਾ ਹੀ ਬਾਦਸ਼ਾਹ ਸੀ ਕਿਉਂਕਿ ਉਸ ਦੇ ਰਾਜ ਦੀ ਸੀਮਾ ਕੇਵਲ ਦਿੱਲੀ ਤੋਂ ਪਾਲਮਪੁਰ ਪਿੰਡ ਤੱਕ ਹੀ ਸੀਮਤ ਸੀ। ਅਜਿਹੀ ਸਥਿਤੀ ਦਾ ਲਾਭ ਉਠਾਉਂਦੇ ਹੋਏ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਆਦਿ ਸਰਦਾਰਾਂ ਨੇ ਰਲ ਕੇ ਦਿੱਲੀ ਦੇ ਲਾਲ ਕਿਲੇ ’ਤੇ ਹਮਲਾ ਕਰ ਦਿੱਤਾ। ਮੁਗ਼ਲ ਬਾਦਸ਼ਾਹ ਆਪਣੀ ਜਾਨ ਬਚਾਉਂਦਾ ਹੋਇਆ ਜ਼ਨਾਨ-ਖਾਨੇ ’ਚ ਜਾ ਲੁਕਿਆ। ਸਿੱਖ ਦੀਵਾਨ-ਏ-ਆਮ ਵਿੱਚ ਦਾਖਲ ਹੋਏ। ਸਰਦਾਰ ਬਘੇਲ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਲੀ ਦੇ ਤਖ਼ਤ ਉੱਪਰ (2 ਚੇਤ / *11 ਮਾਰਚ 1783 ਈ. ਨੂੰ) ਬਿਠਾ ਦਿੱਤਾ ਤੇ ਤਖ਼ਤ ਨਜ਼ਦੀਕ ਪਿਆ ਮੋਰ ਪੰਖੜੀਆਂ ਵਾਲਾ ਚੌਰ ਵੀ ਉੱਠਾ ਕੇ ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਉੱਪਰ ਫੇਰ ਕੇ ਨਿਵਾਜਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਖਾਲਸਾ ਫੌਜ ਨੇ ਪ੍ਰਵਾਨਗੀ ਦੇ ਦਿੱਤੀ ਤੇ ਦਿੱਲੀ ਉੱਪਰ ਸਿੱਖਾਂ ਦੀ ਹਕੂਮਤ ਲਾਗੂ ਹੋ ਗਈ।

(*ਨੋਟ:- ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਗਰੈਗੋਰੀਅਨ ਕੈਲੰਡਰ ਨਾਲੋਂ ਲਗਭਗ 20 ਮਿੰਟ ਜ਼ਿਆਦਾ ਹੋਣ ਕਾਰਨ 1783 ਈ: ਤੋਂ ਨਿਰੰਤਰ ਇਹ ਦਿਨ 11 ਮਾਰਚ ਤੋਂ ਖਿਸਕਦਾ ਹੋਇਆ ਅੱਜ (ਕੇਵਲ 232 ਸਾਲ ਬਾਅਦ ਹੀ) 2 ਚੇਤ 15 ਮਾਰਚ ਨੂੰ ਆਉਣ ਲੱਗ ਪਿਆ ਹੈ ਤੇ ਅਗਰ ਇਹ ਸਿਲਸਿਲਾ ਜਾਰੀ ਰਿਹਾ ਤਾਂ 1100 ਸਾਲ ਬਾਅਦ ਇਹ ਦਿਨ ਅਪ੍ਰੈਲ ਮਹੀਨੇ ’ਚ ਆਏਗਾ।

ਨਾਨਕਸ਼ਾਹੀ ਕੈਲੰਡਰ ’ਚ ਦਿੱਲੀ ਫ਼ਤਹਿ ਦਿਵਸ 2 ਚੇਤ (15 ਮਾਰਚ) ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਸਦੀਵੀ 15 ਮਾਰਚ ਨੂੰ ਹੀ ਨਿਸ਼ਚਿਤ ਰਹੇ। ਉਕਤ ਊਣਤਾਈ ਦੇ ਬਾਵਜੂਦ ਵੀ ਡੇਰੇਦਾਰ ਸਿੱਖਾਂ ਸਮੇਤ ਆਰ.ਐੱਸ.ਐੱਸ. ਨਾਲ ਸੰਬੰਧਿਤ ਕੁਝ ਰਾਜਨੀਤਕ ਲੀਡਰ ਵੀ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ’ਚ ਰੁਕਾਵਟ ਬਣੇ ਹੋਏ ਹਨ।)

ਜੱਸਾ ਸਿੰਘ ਰਾਮਗੜ੍ਹੀਏ ਵਰਗੇ ਕੁਝ ਕੁ ਸਰਦਾਰਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਦਿੱਲੀ ਦੇ ਰਾਜ ਸਿੰਘਾਸਨ ਉੱਤੇ ਬੈਠਣ ’ਚ ਕੁਝ ਇਤਰਾਜ਼ ਜ਼ਾਹਰ ਕੀਤਾ, ਜਿਸ ਨੂੰ ਭਾਂਪਦਿਆਂ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਕੌਮ ਦੀ ਏਕਤਾ ਨੂੰ ਸਰਬੋਤਮ ਮੰਨਦੇ ਹੋਏ ਤਖ਼ਤ ਤੋਂ ਉੱਤਰ ਕੇ ਕਿਹਾ ਕਿ ‘ਇਹ ਤਖ਼ਤ ਮੇਰਾ ਨਹੀਂ ਸਗੋਂ ਸਾਰੀ ਸਿੱਖ ਕੌਮ (ਖਾਲਸਾ ਪੰਥ) ਦਾ ਹੈ’। ਇਸ ਐਲਾਨ ਤੋਂ ਬਾਅਦ ਚਾਰੋਂ ਤਰਫ਼ ਸ਼ਾਂਤੀ ਹੋ ਗਈ ਤੇ ਜੱਸਾ ਸਿੰਘ ਰਾਮਗੜ੍ਹੀਆ ਕੁਝ ਛੋਟੀਆਂ ਤੋਪਾਂ ਸਮੇਤ ਪੰਜਾਬ ਵੱਲ ਪਰਤ ਆਇਆ। ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਰਾਜ ਭਾਗ ਦੀ ਜ਼ਿੰਮੇਵਾਰੀ ਸੰਭਾਲ ਲਈ ਤੇ ਕਰ ਵਸੂਲੀ ਦਾ ਹੱਕਦਾਰ ਸਿੱਖਾਂ ਨੂੰ ਬਣਾ ਦਿੱਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ (ਦੂਜੇ) ਨੇ ਸਿੱਖਾਂ ਨੂੰ ਦਿੱਲੀ ’ਚੋਂ ਬਾਹਰ ਕੱਢਣ ਵਿੱਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਏ ਆਪਣੀ ਇੱਕ ਵਫਾਦਾਰ ਔਰਤ ਬੇਗ਼ਮ ਸਮਰੋ ਨੂੰ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਜਾ ਕੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੁਨੇਹਾ ਭੇਜਿਆ, ਜਿਸ ਨੂੰ ਸਰਦਾਰ ਬਘੇਲ ਸਿੰਘ ਨੇ ਕੁਝ ਸ਼ਰਤਾਂ ਨਾਲ ਮੰਨ ਲਿਆ, ਜਿਸ ਵਿੱਚ ਇੱਕ ਸ਼ਰਤ ਸੀ ਕਿ ਦਿੱਲੀ ਦੀ ਹਕੂਮਤ ’ਤੇ ਤਦ ਤੱਕ ਉਹ ਕਾਬਜ਼ ਰਹਿਣਗੇ ਜਦ ਤੱਕ ਦਿੱਲੀ ’ਚ ਤਮਾਮ ਗੁਰਦੁਆਰਿਆਂ ਦੀ ਉਸਾਰੀ ਨਹੀਂ ਕਰਵਾ ਲੈਂਦੇ। ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਨੇ 11 ਮਾਰਚ 1783 ਤੋਂ ਜਨਵਰੀ 1784 ਤੱਕ (ਲਗਭਗ 10 ਮਹੀਨੇ) ਦਿੱਲੀ ਦੇ ਲਾਲ ਕਿਲ੍ਹੇ ’ਤੇ ਹਕੂਮਤ ਕਰਕੇ ਦਿੱਲੀ ਵਾਸੀਆਂ ਨੂੰ ਬਾਹਰਲੇ ਹਮਲਿਆਂ ਤੋਂ ਵੀ ਬਚਾ ਕੇ ਰੱਖਿਆ। ਸਿੱਖਾਂ ਦੇ ਗਸ਼ਤੀ ਦਲ ਰਾਤ ਨੂੰ ਦਿੱਲੀ ’ਚ ਗਸ਼ਤ ਕਰਦੇ ਅਤੇ ਅਮਨੋ-ਅਮਾਨ ਦੀ ਰਾਖੀ ਕਰਦੇ ਜਿਸ ਦੇ ਫਲਸਰੂਪ ਦਿੱਲੀ ’ਚ ਮੁੜ ਸੁੱਖ-ਸ਼ਾਂਤੀ ਦੀ ਸ਼ੁਰੂਆਤ ਹੋ ਗਈ। ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਗੁਰਦੁਆਰਿਆਂ ਦੀ ਉਸਾਰੀ ਲਈ ‘ਚੂੰਗੀ ਵਸੂਲੀ’ ਦੇ ਇੱਕ ਰੁਪਏ ਵਿੱਚੋਂ ਛੇ ਆਨੇ ਭਾਵ 37. 5 ਪ੍ਰਤੀਸ਼ਤ ਭਾਗ ਸਿੱਖਾਂ ਨੂੰ ਆਪਣੇ ਕੋਲ ਰੱਖਣ ਦਾ ਹੁਕਮ ਦੇ ਦਿੱਤਾ, ਜਿਨ੍ਹਾਂ ਵਿੱਚ ਕੋਤਵਾਲੀ, ਚਾਂਦਨੀ ਚੌਕ ਆਦਿ ਸ਼ਹਿਰ ਦੀਆਂ ਤਮਾਮ ਚੂੰਗੀਆਂ ਦਾ ਅਧਿਕਾਰ ਸੀ। ਸਿੱਖ ਸਰਦਾਰਾਂ ਨੇ ਆਪਣਾ ਵੱਖਰਾ ਮੁੱਖ ਦਫਤਰ ਸਬਜ਼ੀ ਮੰਡੀ ’ਚ ਬਣਾ ਲਿਆ ਤਾਂ ਜੋ ਉਨ੍ਹਾਂ ਦੁਆਰਾ ਬਣਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਲਾਲ ਕਿਲ੍ਹੇ ਦੇ ਛੜਯੰਤਰੀ ਅਫਸਰ ਨਾ ਭਾਂਪ ਸਕਣ। ਇਸੇ ਮੰਤਵ ਨੂੰ ਮੁੱਖ ਰੱਖਦਿਆਂ ਸਿੱਖ ਸਰਦਾਰਾਂ ਨੇ ਲਾਲ ਕਿਲੇ ਦੇ ਨਜ਼ਦੀਕ ਨਿਵੇਕਲੀ ਥਾਂ ’ਤੇ ਆਪਣੀ 30 ਹਜ਼ਾਰ ਫੌਜ ਬੈਠਾ ਦਿੱਤੀ, ਜਿਸ ਦਾ ਨਾਂ ਅੱਜ ‘ਤੀਸ ਹਜ਼ਾਰੀ’ ਕਰਕੇ ਪ੍ਰਸਿੱਧ ਹੈ। ਸ. ਬਘੇਲ ਸਿੰਘ ਜੀ ਨੇ 4 ਹਜ਼ਾਰ ਸੈਨਾ ਸਮੇਤ ਦਿੱਲੀ ਦੀ ਤਮਾਮ ਸਥਿਤੀ ਨੂੰ ਆਪਣੇ ਹੱਥ ’ਚ ਲੈ ਲਿਆ ਤੇ ਗੁਰਦੁਆਰਿਆਂ ਦੇ ਕੰਮ ਕਾਜ ਨੂੰ ਨਿਰੰਤਰ ਸੰਭਾਲਦੇ ਰਹੇ। ਬਾਕੀ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਫੌਜੀ ਟੁਕੜੀਆਂ ਸਮੇਤ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ (ਗੰਗਾ-ਯਮੁਨਾ, ਦੁਆਬ ਆਦਿ) ਵੱਲ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਤਾਂ ਜੋ ਦਿੱਲੀ ਉੱਤੇ ਬਾਹਰੀ ਹਮਲਾ ਜਾਂ ਅੰਦਰੋਂ ਬਗਾਵਤ ਨਾ ਹੋ ਸਕੇ। ਬੇਗ਼ਮ ਸਮਰੋ ਨੇ ਸਰਦਾਰ ਬਘੇਲ ਸਿੰਘ ਨੂੰ ਆਦਰ ਤੇ ਸਤਿਕਾਰ ਸਾਹਿਤ ਇਸ ਗੱਲ ਲਈ ਵੀ ਮੰਨਵਾ ਲਿਆ ਕਿ ਗੁਰਦੁਆਰਿਆਂ ਦੀ ਉਸਾਰੀ ਤੋਂ ਬਾਅਦ ਸਿੱਖ ਫੌਜਾਂ ਦਿੱਲੀ ਨੂੰ ਵਾਪਸ ਮੁਗ਼ਲ ਬਾਦਸ਼ਾਹ ਦੇ ਹਵਾਲੇ ਕਰਕੇ ਪੰਜਾਬ ਵੱਲ ਨੂੰ ਪਰਤ ਜਾਣਗੀਆਂ। ਸ਼ਾਹ ਆਲਮ (ਦੂਜੇ) ਨੇ ਸਿੱਖ ਸਰਦਾਰਾਂ ਨੂੰ ਤਿੰਨ ਲੱਖ ਰੁਪਏ ਕੜਾਹ ਪ੍ਰਸ਼ਾਦ ਲਈ ਭੇਟਾ ਕੀਤੇ ਜੋ ਰਕਮ ਉਸ ਸਮੇਂ ਸ਼ਾਹ ਆਲਮ (ਦੂਜੇ) ਲਈ ਬਹੁਤ ਵੱਡੀ ਰਕਮ ਕਹੀ ਜਾ ਸਕਦੀ ਹੈ।

ਸਰਦਾਰ ਬਘੇਲ ਸਿੰਘ ਨੇ ਦਿੱਲੀ ’ਚ ਸਭ ਤੋਂ ਪਹਿਲਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਦੀ ਯਾਦ ’ਚ ਗੁਰਦੁਆਰੇ ਦਾ ਨਿਰਮਾਣ ਕੀਤਾ। ਦੂਸਰਾ ਗੁਰਦੁਆਰਾ ਮਹਾਰਾਜਾ ਜੈ ਸਿੰਘ ਜੀ ਦੇ ਜੈ ਸਿੰਘਪੁਰੇ ਵਿਖੇ ਬਣਵਾਇਆ, ਜੋ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂ ਨਾਲ ਸੁਸ਼ੋਭਿਤ ਹੈ ਤੇ ਯਮਨਾ ਨਦੀ ਦੇ ਕੰਢੇ ’ਤੇ ਗੁਰੂ ਹਰਕ੍ਰਿਸ਼ਨ ਸਾਹਿਬ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀਆਂ ਯਾਦਗਾਰਾਂ ਵੀ ਕਾਇਮ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਹ ਸਸਕਾਰ ਵਾਲੀ ਜਗ੍ਹਾ ਗੁਰਦੁਆਰਾ ਰਕਾਬ ਗੰਜ ਦਾ ਨਿਰਮਾਣ ਕੀਤਾ ਗਿਆ ਤੇ ਉਨ੍ਹਾਂ ਦੇ ਸ਼ਹੀਦੀ ਸਥਾਨ ਨੂੰ ਗੁਰਦੁਆਰਾ ਸੀਸ ਗੰਜ ਨਾਂ ਦਿੱਤਾ ਗਿਆ। ਛੇਵਾਂ ਗੁਰਦੁਆਰਾ ਮਜ਼ਨੂ ਦਾ ਟਿੱਲਾ ਵਾਲੀ ਥਾਂ ’ਤੇ ਬਣਵਾਇਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਅਤੇ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਠਹਿਰੇ ਸਨ। ਸੱਤਵਾਂ ਗੁਰਦੁਆਰਾ ਮੋਤੀ ਬਾਗ ਵਿਖੇ ਬਣਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਠਹਿਰੇ ਸਨ। ਸਰਦਾਰ ਬਘੇਲ ਸਿੰਘ ਨੇ ਉਨ੍ਹਾਂ ਸਾਰੀਆਂ ਥਾਵਾਂ ’ਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਯਾਦਾਂ ਨਾਲ ਸੰਬੰਧਿਤ ਸਨ। ਮੱਧਕਾਲੀਨ ਭਾਰਤ ਦੇ ਇਤਿਹਾਸਕਾਰਾਂ ਅਨੁਸਾਰ 1784 ਈਸਵੀ ਦੇ ਅਖੀਰਲੇ ਮਹੀਨੇ ਤੱਕ ਸਿੱਖਾਂ ਨੇ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਲਗਪਗ ਪੂਰਾ ਕਰ ਲਿਆ ਸੀ। ਦਸੰਬਰ ਮਹੀਨੇ ਦੇ ਅੰਤ ’ਚ ਸਰਦਾਰ ਬਘੇਲ ਸਿੰਘ ਜੀ ਆਪਣੇ ਮੁੱਖ ਦਫਤਰ ਸਬਜ਼ੀ ਮੰਡੀ ਤੋਂ ਇਕ ਵੱਡੇ ਜਲੂਸ ਦੀ ਸ਼ਕਲ ’ਚ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਸ਼ਾਹ ਆਲਮ ਨੂੰ ਮਿਲਣ ਗਏ। ਗਿਆਨੀ ਗਿਆਨ ਸਿੰਘ ਦੇ ਅਨੁਸਾਰ ਮੁਸਲਮਾਨ ਮਸ਼ਾਲਚੀ ਅੱਗੇ-ਅੱਗੇ, ਸਿੱਖ ਸਰਦਾਰ ਸਜੇ ਹੋਏ ਘੋੜਿਆਂ ਉੱਪਰ ਅਤੇ ਸਰਦਾਰ ਬਘੇਲ ਸਿੰਘ ਇਕ ਖੂਬਸੂਰਤ ਸ਼ਿੰਗਾਰੇ ਹੋਏ ਹਾਥੀ ਉੱਪਰ ਬੈਠ ਕੇ ਸਿੱਖ ਫੌਜਾਂ ਨਾਲ ਲਾਲ ਕਿਲ੍ਹੇ ਅੰਦਰ (ਜੈਕਾਰੇ ਲਗਾਉਂਦੇ) ਦਾਖਲ ਹੋਏ।

ਬਘੇਲ ਸਿੰਘ ਦੇ ਸਵਾਗਤ ਲਈ ਸ਼ਾਹ ਆਲਮ ਦੀਵਾਨ-ਏ-ਆਮ ਵਿਚ ਖਲੋਤਾ ਸੀ। ਸਿੱਖ ਫੌਜਦਾਰਾਂ ਨੂੰ ਤੋਹਫਿਆਂ ਨਾਲ ਨਵਾਜ਼ਿਆ ਗਿਆ। ਸ. ਬਘੇਲ ਸਿੰਘ ਨੇ ਇੱਕ ਰੁਪਏ ’ਚੋਂ ਦੋ ਆਨੇ ਭਾਵ 12.5 ਪ੍ਰਤੀਸ਼ਤ ਚੂੰਗੀ ਕਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਜੋ ਸ਼ਾਹ ਆਲਮ ਨੇ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਸਿੱਖ ਸਰਦਾਰ ਬਘੇਲ ਸਿੰਘ ਨੇ 2 ਚੇਤ /11 ਮਾਰਚ 1783 ਈ. (ਅੱਜ ਕਲ੍ਹ ਨਾਨਕਸ਼ਾਹੀ ਕੈਲੰਡਰ ਅਨੁਸਾਰ 2 ਚੇਤ ਹਰ ਸਾਲ 15 ਮਾਰਚ ਨੂੰ ਆਉਂਦਾ ਹੈ) ਤੋਂ ਜਨਵਰੀ 1784 ਈਸਵੀ ਤੱਕ ਦਿੱਲੀ ਦੇ ਸਿੰਘਾਸਨ ’ਤੇ ਆਪਣਾ ਅਧਿਕਾਰ ਪੂਰਨ ਤੌਰ ’ਤੇ ਸਥਾਪਤ ਰੱਖਿਆ ਅਤੇ ਆਪਣੇ ਵਾਅਦੇ ਮੁਤਾਬਕ ਜਨਵਰੀ 1784 ਈਸਵੀ ’ਚ ਸ਼ਾਹ ਆਲਮ ਨੂੰ ਦਿੱਲੀ ਦੀ ਬਾਦਸ਼ਾਹੀ ਵਾਪਸ ਕਰਦੇ ਹੋਏ ਵਾਪਸ ਪੰਜਾਬ ਵੱਲ ਪਰਤ ਆਏ।

ਉਕਤ ਵਿਸ਼ੇ ਅਨੁਸਾਰ ਦੂਸਰੀ ਘਟਨਾ ‘ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ’ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਹੈ। ਸ. ਸੁਬੇਗ ਸਿੰਘ ਜੀ ਪਿੰਡ ਜੰਬਰ ਜ਼ਿਲਾ ਲਾਹੌਰ ਦੇ ਵਸਨੀਕ ਸਨ। ਉਹ ਚੰਗੇ ਰਸੂਖ ਵਾਲੇ ਜ਼ਿਮੀਂਦਾਰ, ਸਰਕਾਰੀ ਠੇਕੇਦਾਰ ਤੇ ਫ਼ਾਰਸੀ ਦੇ ਚੰਗੇ ਵਿਦਵਾਨ ਸਨ। ਜ਼ਕਰੀਆ ਖ਼ਾਨ ਦੇ ਕਈ ਕੰਮ ਸਵਾਰਨ ਸਦਕਾ ਉਹ ਭਾਈ ਸੁਬੇਗ ਸਿੰਘ ਜੀ ਦਾ ਚੰਗਾ ਮਾਣ ਸਤਿਕਾਰ ਕਰਦੇ ਸਨ। ਸ. ਸੁਬੇਗ ਸਿੰਘ ਜੀ ਦਾ ਹੋਣਹਾਰ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਲਾਹੌਰ ਦੇ ਹੀ ਇਕ ਮਦਰੱਸੇ (ਸਕੂਲ) ਵਿਚ ਕਾਜ਼ੀ ਪਾਸੋਂ ਫ਼ਾਰਸੀ ਵਿਦਿਆ ਹਾਸਲ ਕਰਦਾ ਸੀ। ਜਦੋਂ ਇਹ ਬੱਚਾ 18 ਵਰ੍ਹਿਆਂ ਦਾ ਹੋਇਆ ਤਾਂ ਬੜਾ ਸੁੰਦਰ ਗੱਭਰੂ ਹੋ ਨਿਕਲਿਆ। ਕਾਜ਼ੀ ਇਸ ਬੱਚੇ ਦੇ ਡੀਲ ਡੌਲ, ਆਚਰਨ ਤੇ ਲਿਆਕਤ ਤੋਂ ਬਹੁਤ ਪ੍ਰਭਾਵਤ ਸੀ। ਮਨ ਹੀ ਮਨ ਕਾਜ਼ੀ ਸੋਚਣ ਲੱਗਾ ਕਿ ਕਿਉਂ ਨਾ ਇਸ ਲੜਕੇ ਨੂੰ ਇਸਲਾਮ ਧਰਮ ’ਚ ਲਿਆ ਕੇ ਆਪਣੀ ਲੜਕੀ ਨਾਲ ਇਸ ਲੜਕੇ ਦਾ ਨਿਕਾਹ ਕਰ ਕੇ ਇਸ ਨੂੰ ਆਪਣਾ ਜਵਾਈ ਬਣਾ ਲਵਾਂ। ਇਸ ਮੰਤਵ ਦੀ ਪੂਰਤੀ ਲਈ ਹੌਲੀ ਹੌਲੀ ਕਾਜ਼ੀ ਨੇ ਸ਼ਾਹਬਾਜ਼ ਸਿੰਘ ਨੂੰ ਇਸਲਾਮ ਧਰਮ ਦੀਆਂ ਖੂਬੀਆਂ ਦੱਸ ਦੱਸ ਕੇ ਇਸਲਾਮ ਧਰਮ ਵੱਲ ਪ੍ਰੇਰਨਾ ਆਰੰਭ ਲਿਆ। ਸ਼ਾਹਬਾਜ਼ ਸਿੰਘ ਭਾਵੇਂ ਇਸਲਾਮੀ ਵਾਤਾਵਰਣ ਵਿੱਚ ਵਿੱਦਿਆ ਹਾਸਲ ਕਰ ਰਿਹਾ ਸੀ ਪਰ ਉਸ ਨੂੰ ਬਚਪਨ ਤੋਂ ਹੀ ਮਾਤਾ ਪਿਤਾ ਨੇ ਸਿੱਖ ਧਰਮ ਦੇ ਅਸੂਲ, ਉੱਤਮ ਵਿਚਾਰਧਾਰਾ ਤੇ ਸਿੱਖ ਗੁਰੂ ਸਾਹਿਬਾਨ ਦੇ ਕਮਾਲ ਦੇ ਜੀਵਨ ਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਆਰੰਭ ਕਰ ਦਿੱਤਾ ਸੀ। ਗੱਭਰੂ ਹੋਣ ਤੱਕ ਉਸ ਨੂੰ ਨਾ ਸਿਰਫ ਆਪਣੇ ਧਰਮ ਬਾਰੇ ਹੀ ਪੂਰੀ ਜਾਣਕਾਰੀ ਸੀ, ਸਗੋਂ ਹਿੰਦੂ ਤੇ ਇਸਲਾਮ ਧਰਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ’ਚ ਸਫਲ ਹੋ ਗਿਆ ਸੀ। ਉਸ ਨੂੰ ਮਾਣ ਸੀ ਆਪਣੇ ਸਿੱਖ ਹੋਣ ’ਤੇ, ਉਸ ਨੂੰ ਮਾਣ ਸੀ ਆਪਣੇ ਸੁਨਹਿਰੀ ਸਿੱਖ ਇਤਿਹਾਸ ’ਤੇ, ਉਹ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਸਿੱਖ ਸ਼ਹੀਦਾਂ ਦਾ ਇਤਿਹਾਸ ਬੜੇ ਸ਼ੌਕ ਨਾਲ ਆਪਣੇ ਮਾਤਾ ਪਿਤਾ ਜੀ ਤੋਂ ਸੁਣਿਆ ਕਰਦਾ ਸੀ। ਜਦੋਂ ਕਾਜ਼ੀ, ਇਸਲਾਮ ਧਰਮ ਦੇ ਗੁਣਾਂ ਬਾਰੇ ਚਰਚਾ ਕਰਦਾ ਤਾਂ ਸ਼ਾਹਬਾਜ਼ ਸਿੰਘ ਇਸਲਾਮ ਤੋਂ ਕਿਤੇ ਵਧ ਕੇ ਸਿੱਖ ਧਰਮ ਦੇ ਗੁਣਾਂ ਦਾ ਵਰਣਨ ਕਰਨ ਲੱਗ ਪੈਂਦਾ। ਕਾਜ਼ੀ ਦੇ ਰੋਜ਼ ਦੇ ਇਸਲਾਮ ਧਰਮ ਦੀਆਂ ਤਾਰੀਫਾਂ ਦੇ ਚਰਚਿਆਂ ਕਾਰਨ ਸ਼ਾਹਬਾਜ਼ ਸਿੰਘ ਹੋਰ ਵੀ ਸੁਚੇਤ ਰਹਿਣ ਲੱਗ ਪਿਆ ਤੇ ਮਦਰੱਸੇ ’ਚ ਕਾਜ਼ੀ ਨਾਲ ਹੋਈ ਵਾਰਤਾਲਾਪ ਨੂੰ ਉਹ ਘਰ ਆ ਕੇ ਮਾਤਾ-ਪਿਤਾ ਨਾਲ ਕਰਨ ਲੱਗਾ। ਕਾਫ਼ੀ ਸਮੇਂ ਦੀ ਪ੍ਰੇਰਨਾ ਮਗਰੋਂ ਜਦ ਕਾਜ਼ੀ ਨੂੰ ਆਪਣੇ ਕੁਟਿਲ ਮੰਤਵ ’ਚ ਸਫਲਤਾ ਪ੍ਰਾਪਤ ਹੁੰਦੀ ਨਾ ਦਿਸੀ ਤਾਂ ਉਸ ਨੇ ਪੈਂਤੜਾ ਬਦਲਦਿਆਂ ਡਰ ਡਰਾਵੇ ਤੋਂ ਕੰਮ ਲੈਣਾ ਸ਼ੁਰੂ ਕੀਤਾ। ਉਸ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ ‘ਜੇ ਤੂੰ ਇਸਲਾਮ ਧਰਮ ਗ੍ਰਹਿਣ ਕਰਕੇ ਮੇਰਾ ਜਵਾਈ ਬਣਨਾ ਕਬੂਲ ਕਰ ਲਵੇਂ ਤਾਂ ਠੀਕ ਹੈ, ਨਹੀਂ ਤਾਂ ਮੈਂ ਤੇਰੇ ਵਿਰੁੱਧ ਸ਼ਿਕਾਇਤ ਕਰਕੇ ਤੈਨੂੰ ਮਰਵਾ ਦਿਆਂਗਾ।’ ਜਦੋਂ ਕਾਜ਼ੀ ਦੇ ਡਰਾਵੇ ਵੀ ਸ਼ਾਹਬਾਜ਼ ਸਿੰਘ ਨੂੰ ਇਸਲਾਮ ਧਰਮ ’ਚ ਲਿਆਉਣ ’ਚ ਕਾਮਯਾਬ ਨਾ ਹੋ ਸਕੇ ਤਾਂ ਕਾਜ਼ੀ ਨੇ ਗਵਰਨਰ ਯਹੀਆ ਖ਼ਾਨ ਪਾਸ ਇਹ ਸ਼ਿਕਾਇਤ ਪਹੁੰਚਾਈ ਕਿ ਸ਼ਾਹਬਾਜ਼ ਸਿੰਘ ਨੇ ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਲਈ ਬਹੁਤ ਭੱਦੇ ਸ਼ਬਦ ਵਰਤੇ ਹਨ ਅਤੇ ਇਹ ਇਸਲਾਮ ਧਰਮ ’ਚ ਕਈ ਨੁਕਸ ਦੱਸਦਾ ਹੈ। ਯਹੀਆ ਖ਼ਾਨ ਦੇ ਕੰਨ ਕਾਜ਼ੀ ਨੇ ਇੰਨੇ ਭਰੇ ਕਿ ਉਹ ਸਰਦਾਰ ਸੁਬੇਗ ਸਿੰਘ ਦੁਆਰਾ ਕੀਤੇ ਗਏ ਉਸ ਦੇ ਪਿਤਾ ਸੂਬਾ ਜ਼ਕਰੀਆ ਖ਼ਾਨ ਉੱਪਰ ਅਹਿਸਾਨਾਂ ਨੂੰ ਵੀ ਮੂਲੋਂ ਹੀ ਭੁੱਲ ਗਿਆ। ਮਜ਼੍ਹਬੀ ਪਾਗਲ-ਪੁਣੇ ਦੀ ਅੱਗ ਨੇ ਪਿਛਲੀ ਸੇਵਾ ਸਹਾਇਤਾ ਸਭ ਭੁਲਾ ਦਿੱਤੀ। ਉਹਨਾਂ ਵਿਰੁੱਧ ਦੋਸ਼ ਘੜਿਆ ਗਿਆ ਕਿ ਇਹ ਸਰਕਾਰ ਦੇ ਵੈਰੀ ਹਨ। ਦੋਹਾਂ ਪਿਓ ਪੁੱਤਰਾਂ ਨੂੰ ਜੇਲ੍ਹ ਦੀਆਂ ਅਲੱਗ ਅਲੱਗ ਕਾਲ ਕੋਠੜੀਆਂ ’ਚ ਬੰਦ ਕਰ ਦਿੱਤਾ ਗਿਆ। ਇਸਲਾਮੀ ਕਾਨੂੰਨ ਦਾ ਇਹ ਹਾਲ ਸੀ ਕਿ ਗੈਰ ਮੁਸਲਿਮ ਧਰਮ ਵਾਲਿਆਂ ਨੂੰ ਸਰਕਾਰੋਂ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਹੁੰਦੀ ਸੀ। ਜਾਨ ਬਚ ਸਕਦੀ ਸੀ ਤਾਂ ਕੇਵਲ ਉਹਨਾਂ ਦੀ, ਜਿਹੜੇ ਆਪਣੇ ਧਰਮ ਨੂੰ ਛੱਡ ਕੇ ਮੁਸਲਮਾਨ ਬਣਨਾ ਮੰਨ ਲੈਣ। ਸਿੱਖਾਂ ਲਈ ਤਾਂ ਉਸ ਸਮੇਂ ਸ਼ਹਿਰਾਂ ਵਿੱਚ ਰਹਿਣਾ ਵੀ ਅਸੰਭਵ ਜਿਹੀ ਗੱਲ ਸੀ। ਪਿਤਾ ਤੋਂ ਵੱਖ ਕਰਕੇ ਕਾਲ ਕੋਠੜੀ ਵਿੱਚ ਬੰਦ ਕੀਤੇ ਹੋਏ ਸ਼ਾਹਬਾਜ਼ ਸਿੰਘ ਨੂੰ ਕਿਹਾ ‘ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ। ਹੁਣ ਤੂੰ ਮੁਸਲਮਾਨ ਬਣ ਜਾ ਤੇ ਆਪਣੀ ਜਾਨ ਬਚਾ ਲੈ। ਕਿਉਂ ਆਪਣੀ ਜੁਆਨੀ ਵਿਅਰਥ ਗੁਆਉਂਦਾ ਹੈਂ ?’ ਉਧਰ ਸੁਬੇਗ ਸਿੰਘ ਨੂੰ ਅਲੱਗ ਤੌਰ ’ਤੇ ਕਿਹਾ ਗਿਆ ‘ਤੇਰਾ ਲੜਕਾ ਸ਼ਾਹਬਾਜ਼ ਸਿੰਘ ਮੁਸਲਮਾਨ ਹੋਣਾ ਮੰਨ ਗਿਆ ਹੈ। ਇਸ ਲਈ ਤੂੰ ਵੀ ਸਿੱਖੀ ਨੂੰ ਛੱਡ ਦੇ, ਮੁਸਲਮਾਨ ਹੋਣਾ ਮੰਨ ਜਾ।’ ਇਸ ਝੂਠੇ ਪ੍ਰਾਪੇਗੰਡੇ ਦੇ ਬਾਵਜੂਦ ਦੋਵੇਂ ਸਿੰਘ ਸਿੱਖੀ ਸਿਦਕ ਵਿੱਚ ਦ੍ਰਿੜ੍ਹ ਰਹੇ ਤੇ ਆਉਣ ਵਾਲੇ ਕਠਿਨ ਇਮਤਿਹਾਨ ਦੀ ਤਿਆਰੀ ਕਰਨ ਲੱਗੇ। ਹਰ ਸਮੇਂ ਬਾਣੀ ਪੜ੍ਹਦੇ, ਸਿੱਖ ਸ਼ਹੀਦਾਂ ਦੇ ਕਾਰਨਾਮੇ ਚੇਤੇ ਕਰਦੇ ਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦੇ ਹੇ ਸੱਚੇ ਪਾਤਸ਼ਾਹ ! ਸਾਨੂੰ ਬਲ ਬਖਸ਼ੀਂ ਤਾਂ ਜੋ ਅਸੀਂ ਵੀ ਆਪਣੇ ਵੀਰਾਂ ਵਾਗੂੰ ਹੱਸ ਹੱਸ ਕੇ ਜਾਨਾਂ ਵਾਰ ਜਾਈਏ, ਪਰ ਸਿੱਖੀ ਸਿਦਕ ਤੋਂ ਨਾ ਡੋਲੀਏ। ਸ. ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ, ਨਹੀਂ ਤਾਂ ਮਾਰੇ ਜਾਓਗੇ। ਉਹਨਾਂ ਨੇ ਆਪਣਾ ਧਰਮ ਛੱਡਣੋ ਨਾਂਹ ਕਰ ਦਿੱਤੀ। ਕੁਝ ਕੁ ਨਿਕਟਵਰਤੀਆਂ ਨੇ ਸ. ਸੁਬੇਗ ਸਿੰਘ ਜੀ ਨੂੰ ਕਿਹਾ ਕਿ ਹੋਰ ਨਹੀਂ ਤਾਂ ਆਪਣੇ ਬੱਚੇ ਨੂੰ ਬਚਾ ਕੇ ਕੁਲ ਦਾ ਨਿਸ਼ਾਨ ਤਾਂ ਕਾਇਮ ਰੱਖ ਲਓ ਤਾਂ ਭਾਈ ਸਾਹਿਬ ਨੇ ਡਟ ਕੇ ਜੁਆਬ ਦਿਤਾ: ‘ਸਿਖਨ ਕਾਜ ਸੁ ਗੁਰੂ ਸਵਾਰੇ, ਸੀਸ ਦੀਓ ਨਿਜ ਸਣ ਪ੍ਰਵਾਰੇ।। ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈ ਕੌਣ ਬਡਾਈ।।’ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸਾ ਪੰਥ ਜੀਵਤ ਰੱਖਣ ਲਈ ਸਾਰੇ ਪਰਿਵਾਰ ਨੂੰ ਕੁਰਬਾਨ ਕਰਵਾਇਆ ਹੈ ਪਰ ਮੈਂ ਆਪਣੀ ਕੁਲ ਬਚਾਉਣ ਲਈ ਪੁੱਤਰ ਨੂੰ ਧਰਮ ਤਿਆਗਣ ਲਈ ਕਹਾਂ, ਕੀ ਅਜਿਹਾ ਸੰਭਵ ਹੈ ? ਸ਼ਾਹੀ ਕਾਜ਼ੀ ਨੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦੇ ਮੂੰਹੋਂ ਇਹ ਜਵਾਬ ਸੁਣ ਕੇ ਉਹਨਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਉਸ ਨੂੰ ਚਰਖੜੀ ’ਤੇ ਚਾੜ੍ਹ ਕੇ ਗੇੜਿਆ ਗਿਆ। ਅੱਤ ਦਾ ਦੁਖ ਹੋਇਆ ਪਰ ਭਾਈ ਸੁਬੇਗ ਸਿੰਘ ਜੀ ਨੇ ਸਿਦਕ ਨਾ ਹਾਰਿਆ: ‘ਚਰਖੜੀ ਚਾੜ੍ਹ , ਫਿਰ ਬਹੁਤ ਘੁਮਾਇਆ। ਵਾਹਿਗੁਰੂ , ਤਿਨ ਨਾਹਿ ਭੁਲਾਇਆ।’ ਫਿਰ ਉਹਨਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚਰਖੜੀ ’ਤੇ ਚੜ੍ਹਾ ਕੇ ਚਰਖੜੀ ਨੂੰ ਗੇੜਿਆ ਗਿਆ, ਦੋਵੇਂ ਚਰਖੜ੍ਹੀਆਂ ਚੱਲਦੀਆਂ ਗਈਆਂ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ‘ਅਕਾਲ ਅਕਾਲ’ ਕਹਿੰਦੇ ਰਹੇ। ਕੁਝ ਚਿਰ ਮਗਰੋਂ ਚਰਖੜ੍ਹੀਆਂ ਖਲਿਹਾਰ ਕੇ ਉਹਨਾਂ ਪਾਸੋਂ ਪੁੱਛਿਆ ਜਾਂਦਾ ਸੀ ਕਿ, ਕੀ ਤੁਸੀਂ ਇਸਲਾਮ ਕਬੂਲ ਕਰਨ ਨੂੰ ਤਿਆਰ ਹੋ ? ਉਹ ਦੋਵੇਂ ਹੀ ਡਟ ਕੇ ‘ਨਹੀਂ’ ’ਚ ਜਵਾਬ ਦੇਂਦੇ। ਚੋਖਾ ਚਿਰ ਇਉਂ ਹੁੰਦਾ ਰਿਹਾ। ਚਰਖੜ੍ਹੀਆਂ ਨਾਲ ਤਿੱਖੀਆਂ ਛੁਰੀਆਂ ਲੱਗੀਆਂ ਹੋਈਆਂ ਸਨ। ਯਹੀਆ ਖ਼ਾਨ, ਸ਼ਾਹੀ ਕਾਜ਼ੀ ਤੇ ਲੋਕਾਈ ਦੇ ਵੇਖਦਿਆਂ ਉਹ ਗਿੜਦੀਆਂ ਗਈਆਂ ‘ਅਕਾਲ-ਅਕਾਲ’ ਦੀਆਂ ਆਵਾਜ਼ਾਂ ਸਹਿਜੇ-ਸਹਿਜੇ ਬੰਦ ਹੋ ਗਈਆਂ। ਦੋਵੇਂ ਪਿਓ ਪੁੱਤਰ ਅਡੋਲ ਰਹਿ ਕੇ ਅਸੂਲਾਂ ’ਤੇ ਪਹਿਰਾ ਦੇਂਦੇ ਹੋਏ ਸ਼ਹੀਦੀਆਂ ਪਾ ਕੇ ਦਸਮੇਸ਼ ਪਿਤਾ ਦੀ ਗੋਦ ’ਚ ਜਾ ਬਿਰਾਜੇ। ਇਹ ਸ਼ਹੀਦੀ ਸਾਕਾ 25 ਮਾਰਚ 1746 ਦਾ ਹੈ।

ਉਕਤ ਦੋਵੇਂ ਘਟਨਾਵਾਂ ’ਚ ਕੀਤੀ ਗਈ ਵੀਚਾਰ ਅਨੁਸਾਰ ਸ਼ਹੀਦ ਭਾਈ ਸੁਬੇਗ ਸਿੰਘ ਜੀ ਤੇ ਸ਼ਹੀਦ ਭਾਈ ਸ਼ਾਹਬਾਜ਼ ਸਿੰਘ ਜੀ ਦੇ ਕਿਰਦਾਰ ਦੀ ਤੁਲਨਾ ਜੇ ਅਜੋਕੇ ਸਿੱਖਾਂ ਨਾਲ ਕੀਤੀ ਜਾਵੇ ਤਾਂ ਬਹੁਤ ਹੀ ਦੁਖਦਾਈ ਸਥਿਤੀ ਸਾਮ੍ਹਣੇ ਆਉਂਦੀ ਹੈ। ਜਿੱਥੇ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਕਥਨੀ ਤੇ ਕਰਨੀ ਗੁਰਮਤਿ ਅਨੁਸਾਰ ਇਕ ਸਮਾਨ ਸੀ ਉੱਥੇ ਅੱਜ ਅਸੀਂ ਕੇਵਲ ਕਥਨੀ ਨੂੰ ਹੀ ਗੁਰਮਤ ਮੰਨ ਲਿਆ ਹੈ; ਜਿਵੇਂ ਭਾਈ ਸੁਬੇਗ ਸਿੰਘ ਜੀ ਦਾ ਸਰਕਾਰੇ ਦਰਬਾਰੇ ਬਹੁਤ ਮਾਣ ਸਤਿਕਾਰ ਸੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਵੀ ਸ਼ਾਹੀ ਕਾਜ਼ੀ ਦੀ ਲੜਕੀ ਦਾ ਰਿਸ਼ਤਾ ਕਬੂਲ ਕਰਨ ਉਪਰੰਤ ਤਮਾਮ ਸੁੱਖ ਸਹੂਲਤਾਂ ਪ੍ਰਾਪਤ ਕਰ ਸਕਦੇ ਸਨ ਪਰ ਉਨ੍ਹਾਂ ਗੁਰੂ ਤੇ ਸਿੱਖ ਇਤਿਹਾਸ ਦਾ ਭਾਗ ਬਣਨਾ ਪਸੰਦ ਕੀਤਾ ਤੇ ਆਪਣੇ ਖਾਨਦਾਨੀ ਵਿਕਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਵਾਂਗ ‘ਅਕਾਲ ਅਕਾਲ’ ਮੂੰਹੋਂ ਬੋਲਦਿਆਂ ਪ੍ਰਮਾਤਮਾ ਦੇ ਚਰਨਾਂ ’ਚ ਲੀਨ ਕਰਨ ਨੂੰ ਸਰਬੋਤਮ ਮੰਨਿਆ। ਤਮਾਮ ਸਰੀਰਕ ਕਸ਼ਟ ਵੀ ਉਨ੍ਹਾਂ ਦੇ ਇਸ ਮਾਰਗ ’ਚ ਰੁਕਾਵਟ ਨਾ ਬਣ ਸਕੇ ਪਰ ਅੱਜ ਦੇ ਸਿੱਖ ਤੁੱਛ ਨਿੱਜ ਸੁਆਰਥਾਂ ਤੇ ਸਰਕਾਰੀ ਅਹੁਦਿਆਂ ਦੀ ਪ੍ਰਾਪਤੀ ਨੂੰ ਹੀ ਵੱਡੀ ਉਪਲਬਧੀ ਸਮਝਦੇ ਹਨ ਬੇਸ਼ੱਕ ਇਸ ਲਈ ਗੁਰਮਤ ਤੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਕੁਰਬਾਨ ਵੀ ਕਿਉਂ ਨਾ ਕਰਨਾ ਪਏ।

ਅਜੋਕਾ ਸਿੱਖ; ਆਪਣੀ ਕੁਲ ਰੱਖਣ ਦੀ ਮਨਸਾ ਨਾਲ ਲੜਕੀਆਂ ਦੀ ਬਜਾਏ ਲੜਕਾ (ਸੰਤਾਨ) ਪ੍ਰਾਪਤੀ ਲਈ ਮੰਦਰਾਂ, ਮੜ੍ਹੀਆਂ, ਲਾਲਾਂ ਵਾਲਿਆਂ ਦੀਆਂ ਕਬਰਾਂ ਆਦਿ ’ਤੇ ਮੱਥੇ ਰਗੜ ਕੇ ਸਿੱਖੀ ਸਰੂਪ ਦਾ ਨਿੱਤ ਮਜ਼ਾਕ ਉਡਾਉਣ ’ਚ ਰੱਤਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦਾ ਪਰ ਭਾਈ ਸੁਬੇਗ ਸਿੰਘ ਨੇ ਧਰਮ ਦੀ ਕੀਮਤ ’ਤੇ ਆਪਣੇ ਸਪੁੱਤਰ ਨੂੰ ਬਚਾ ਕੇ ਆਪਣੀ ਕੁਲ ਰੱਖਣ ਦੇ ਸੁਝਾਉ ਨੂੰ ਸਿਰੇ ਤੋਂ ਹੀ ਨਕਾਰ ਕੇ ਸਿੱਖੀ ਸਰੂਪ ਨੂੰ ਬਚਾ ਕੇ ਗੁਰੂ ਦਰ ’ਤੇ ਪਰਵਾਨ ਚੜ੍ਹਨ ਨੂੰ ਆਪਣਾ ਧੰਨਭਾਗ ਸਮਝਿਆ।

ਸ. ਜੱਸਾ ਸਿੰਘ ਆਹਲੂਵਾਲੀਆ, ਸ. ਬਘੇਲ ਸਿੰਘ ਵਰਗੇ ਸਿੱਖ ਸਰਦਾਰਾਂ ਦੇ ਮੁਕਾਬਲੇ ਅਜੋਕੇ ਸਿੱਖ ਲੀਡਰਾਂ (ਸਰਦਾਰਾਂ) ਦਾ ਕਿਰਦਾਰ ਵੀ ਸਿੱਖਾਂ ਦੀ ਮਦਦ ਨਾਲ ਮਿਲੀ ਰਾਜ ਸ਼ਕਤੀ ਨੂੰ ਸਦੀਵੀ ਆਪਣੇ ਵੰਸ਼ਜ ਤੱਕ ਸੀਮਤ ਰੱਖਣ ਨੂੰ ਤਰਜੀਹ ਦੇਂਦਾ ਹੈ, ਇਸ ਮੰਜ਼ਲ ਪ੍ਰਾਪਤੀ ਲਈ ਬੇਸ਼ੱਕ ਗੁਰਮਤ ਤੇ ਗੌਰਵਮਈ ਸਿੱਖ ਇਤਿਹਾਸ ਨੂੰ ਮਿੱਟੀ ’ਚ ਕਿਉਂ ਨਾ ਮਿਲਾਉਣਾ ਪਵੇ ਕਿਉਂਕਿ ਰਣਭੂਮੀ ’ਚ ਤੇਜਧਾਰ ਸਸ਼ਤਰਾਂ ਦੇ ਸੈਂਕੜੇ ਵਾਰ ਸਹਿਣ ਅਤੇ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਪਿੱਛੋਂ ਦਿੱਲੀ ਫ਼ਤਹਿ ਕਰਨ ਉਪਰੰਤ ਜਦੋਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਵੇਖਿਆ ਕਿ ਉਨ੍ਹਾਂ ਦੇ ਰਾਜ ਸਿੰਘਾਸਨ ਉੱਤੇ ਬੈਠਣ ਨਾਲ ਪੰਥਕ ਏਕਤਾ ਨੂੰ ਖਤਰਾ ਹੋ ਸਕਦਾ ਹੈ ਤਾਂ ਉਨ੍ਹਾਂ ਤੁਰੰਤ ਤਖ਼ਤ ਤੋਂ ਉੱਤਰ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਕਿ ਖ਼ਾਲਸਾ ਜੀ ਇਹ ਤਖ਼ਤ ਮੇਰਾ ਨਹੀਂ ਬਲਕਿ ਸਮੁੱਚੇ ਪੰਥ ਦਾ ਹੈ ਪਰ ਅੱਜ ਦੇ ਰਾਜਨੀਤਕ ਆਗੂ ਪੰਥ ਦੇ ਨਾਮ ’ਤੇ ਵੋਟਾਂ ਲੈ ਕੇ ਰਾਜ ਸਿੰਘਾਸ਼ਨ ’ਤੇ ਬੈਠਣ ਉਪਰੰਤ ਕਹਿੰਦੇ ਹਨ ਕਿ ਇਹ ਤਖ਼ਤ ਕੇਵਲ ਮੇਰਾ ਹੀ ਨਹੀਂ ਬਲਕਿ ਮੇਰੇ ਵੰਸ਼ਜ ਦਾ ਵੀ ਹੈ, ਜਿਸ ਲਈ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. ।।’’ (ਮ: ੫/੬੧੧) ਰੂਪ ਪੰਥਕ ਏਕਤਾ ਭਾਵੇਂ ਲੀਰੋ ਲੀਰ ਹੋ ਜਾਵੇ।

ਸ. ਬਘੇਲ ਸਿੰਘ ਜੀ ਨੇ ਦਿੱਲੀ ਫ਼ਤਹਿ ਉਪਰੰਤ ਸਦੀਵੀ ਰਾਜ ਕਰਨ ਦੇ ਨਾ ਕਦੇ ਦਾਅਵੇ ਕੀਤੇ ਤੇ ਨਾ ਹੀ 25 ਸਾਲ ਰਾਜ ਕਰਨ ਦੀ ਮਨ ’ਚ ਕੋਈ ਲਾਲਸਾ ਰੱਖੀ। ਕੇਵਲ 10 ਮਹੀਨੇ ਦਿੱਲੀ ’ਤੇ ਰਾਜ ਕਰਨ ਦੌਰਾਨ ਹਰ ਉਹ ਸਥਾਨ; ਜਿਸ ਨੂੰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਸੀ, ਉੱਥੇ ਗੁਰਦੁਆਰਾ ਸਾਹਿਬ ਬਣਾ ਕੇ ਗੁਰ ਇਤਿਹਾਸ ਨੂੰ ਸੰਭਾਲ਼ ਲਿਆ, ਜਿਸ ਨੂੰ ਸਿੱਖੀ ਦੀ ਮਹਾਨ ਸੇਵਾ ਕਿਹਾ ਜਾ ਸਕਦਾ ਹੈ ਪਰ ਇਸ ਦੇ ਵਿਪ੍ਰੀਤ ਅੱਜ ‘ਰਾਜ ਨਹੀਂ, ਸੇਵਾ’ ਦਾ ਫੋਕਾ ਨਾਹਰਾ ਲਗਾ ਕੇ ਦੱਸਣਾ ਪੈਂਦਾ ਹੈ ਕਿ ਅਸੀਂ ਪੰਥਕ ਸੇਵਾ ਕਰ ਰਹੇ ਹਾਂ।

ਅਜੋਕਾ ਸਿੱਖ ਆਗੂ; ਕਾਰਸੇਵਾ ਵਾਲੇ ਬਾਬਿਆਂ ਦੀ ਰਾਹੀਂ ਉਕਤ ਸਿਰਜੀਆਂ ਇਤਿਹਾਸਿਕ ਘਟਨਾਵਾਂ ਆਦਿ ਨੂੰ ਤਹਿਸ਼ ਨਹਿਸ਼ ਕਰਕੇ ਗੁਰਦੁਆਰਿਆਂ ਨੂੰ ਨਵਾਂ ਰੂਪ ਦੇਣ ਨੂੰ ਵੀ ਪੰਥਕ ਸੇਵਾ ਸਮਝ ਰਿਹਾ ਹੈ, ਭਾਰੀ ਕਮਿਸ਼ਨ ਲੈਣ ਲਈ ਨਕਲੀ ਕੀੜੇਮਾਰ ਦਵਾਈਆਂ, ਖ਼ਾਦਾਂ ਤੇ ਬੀਜ ਵਿਕ੍ਰੇਤਾਵਾਂ ਨੂੰ ਖੁਲ੍ਹ ਦੇ ਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਉਨ੍ਹਾਂ ਨੂੰ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਕਰਨਾ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਸਿੱਖੀ ਤੋਂ ਪਤਿਤ ਕਰਨ ਵਾਲੇ ਤਮਾਮ ਇਲਜਾਮ ਵੀ ਅਜੋਕੇ ਪੰਥਕ ਸਰਦਾਰਾਂ ਉੱਪਰ ਹੀ ਲੱਗ ਰਹੇ ਹਨ। ਪੰਜਾਬ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ’ਚ ਮਾਰਨ ਵਾਲਾ ਭਾਰਤ ਦਾ ਸਰਬੋਤਮ ਸੂਬਾ ਬਣਿਆ ਹੋਇਆ ਹੈ, ਜਿਸ ਲੜਕੀ ਜਾਂ ਔਰਤ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਸਨ: ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ? ।। (ਮ: ੧/੪੭੩)

ਘੱਟ ਗਿਣਤੀਆਂ ਦੀ ਹੋਂਦ ਲਈ ਖ਼ਤਰਾ ਬਣੀਆਂ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਸਿੱਖ ਰਾਜ ਨੇਤਾਵਾਂ ਦੀ ਗੈਰਸਿਧਾਂਤਿਕ ਸਾਂਝ ਵੀ ਸਿੱਖ ਕੌਮ ਲਈ ਸਿਰਦਰਦ ਬਣੀ ਹੋਈ ਹੈ, ਜੋ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹੈ, ਜਿਸ ਵਿੱਚ ਕੌਮੀ ਹਿੱਤ ਦੀ ਬਜਾਏ ਨਿੱਜ ਸੁਆਰਥ ਵਧੇਰੇ ਝਲਕਦਾ ਹੈ। ਇਸ ਮਜ਼ਬੂਰੀ ਦੀਆਂ ਕੁਝ ਕੁ ਉਦਾਹਰਣਾਂ ਵੀ ਵੇਖੀਆਂ ਜਾ ਸਕਦੀਆਂ ਹਨ; ਜਿਵੇਂ ਕਿ:

(1). ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇ ਦਿਨੀਂ ਅਪਮਾਨ ਕਰਨ ਵਾਲੀਆਂ ਘਟਨਾਂਵਾਂ ਦੇ ਮੁੱਖ ਦੋਸ਼ੀਆਂ ਨੂੰ ਲੱਭ ਕੇ ਸਜਾ ਦਿਲਵਾਉਣ ’ਚ ਅਸਫਲ ਰਹਿ ਜਾਣਾ। ਕੀ ਇਹ ਕਾਰਵਾਈ ਕਿਸੇ ਬਹੁ ਗਿਣਤੀ ਰਾਜਨੀਤੀ ਦੇ ਦਬਾਅ ਅਧੀਨ ਕੀਤੀ ਗਈ, ਜਿਨ੍ਹਾਂ ਦਾ ਮਕਸਦ ਘੱਟ ਗਿਣਤੀਆਂ ਨੂੰ ਅਪਮਾਨਿਤ ਕਰਨਾ ਹੈ। ਜਿਹੜੀ ਰਾਜ ਸ਼ਕਤੀ ਆਪਣੇ ਗੁਰੂ ਦਾ ਸਤਿਕਾਰ ਵੀ ਨਹੀਂ ਕਰਵਾ ਸਕਦੀ, ਕੀ ਉਹ ਲੀਡਰ ਜਾਂ ਸਰਕਾਰ ਸਿੱਖ ਹਮਾਇਤੀ ਹੋ ਸਕਦੀ ਹੈ ?

(2). ਪਿਛਲੇ ਦਿਨੀਂ 26 ਜਨਵਰੀ 2016 ਨੂੰ (ਦਿੱਲੀ ਵਿਖੇ) ਭਾਰਤ ਦੀਆਂ ਫੌਜੀ ਪਰੇਡਾਂ (ਤੇ ਝਾਕੀਆਂ) ’ਚ ਸਿੱਖ ਪਲਟਣ ਦੇ ਜਵਾਨਾਂ ਨੂੰ ਸ਼ਾਮਲ ਨਾ ਕਰਨ ਦੇ ਵਿਰੁਧ ਕੋਈ ਆਵਾਜ਼ ਜ਼ੋਰਦਾਰ ਤਰੀਕੇ ਨਾਲ ਬੁਲੰਦ ਨਾ ਕਰਨਾ, ਕੀ ਸਿੱਖ ਲੀਡਰਾਂ ਦੀ ਪਹਿਚਾਣ ਹੈ ? ਧਿਆਨ ਰਹੇ ਕਿ ਇਹ ਉਹੀ ਦਿੱਲੀ ਹੈ ਜਿੱਥੇ ਹਿੰਦੂਆਂ ਦੀ ਧਰਮਿਕ ਅਜਾਦੀ ਲਈ ਆਪਣੀ ਸ਼ਹੀਦੀ ਦਿੱਤੀ, ਬਾਬਾ ਬਘੇਲ ਸਿੰਘ ਨੇ ਰਾਜ ਕੀਤਾ ਅਤੇ ਮੁਸਲਿਮ ਸਮਾਜ ਦੇ ਵਿਰੋਧ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਦੀਆਂ ਚਰਨਛੋਹ ਸਾਰੀਆਂ ਥਾਂਵਾਂ ’ਤੇ ਯਾਦਗਾਰਾਂ ਦੇ ਰੂਪ ਵਿੱਚ ਗੁਰਦੁਆਰਿਆਂ ਦੀ ਉਸਾਰੀ ਕਰਵਾ ਕੇ ਇਤਿਹਾਸ ਨੂੰ ਜੀਵਤ ਰੱਖਿਆ ਸੀ, ਆਦਿ।

ਸੋ, ਉਪਰੋਕਤ ਕੀਤੀ ਗਈ ਕੁਝ ਕੁ ਵੀਚਾਰ ਅਨੁਸਾਰ ਜਿੱਥੇ ਅਜੋਕੀ ਸਿੱਖ ਕੌਮ ਦੇ ਲੀਡਰ ਦੋਸ਼ੀ ਹਨ ਉੱਥੇ ਇਸ ਪਾਪ ’ਚ ਅਸੀਂ ਵੀ ਬਰਾਬਰ ਦੇ ਭਾਗੀ ਹਾਂ ਕਿਉਂਕਿ ਵੋਟ ਸ਼ਕਤੀ ਤਾਂ ਸਾਡੇ ਕੋਲ ਹੀ ਹੁੰਦੀ ਹੈ ਜੋ ਕਿਸੇ ਲਾਲਚ ਵਸ ਇਨ੍ਹਾਂ ਦੀ ਝੋਲੀ ’ਚ ਪਾ ਕੇ ਇਨ੍ਹਾਂ ਨੂੰ ਉਕਤ ਗੈਰਸਿਧਾਂਤਿਕ ਕੰਮ ਕਰਨ ਲਈ ਉਤਸ਼ਾਹਤ ਕਰ ਦਿੱਤਾ ਜਾਂਦਾ ਹੈ।

ਜਦ ਤੱਕ ਸਿੱਖ ਆਪਣੀ ਆਤਮਾ ਦੀ ਖ਼ੁਰਾਕ ‘ਗੁਰਮਤ’ ਤੇ ‘ਗੌਰਵਮਈ ਸਿੱਖ ਇਤਿਹਾਸ’ ਨੂੰ ਪੜ੍ਹ ਕੇ ਉਸ ਨੂੰ ਅਮਲੀ ਜੀਵਨ ’ਚ ਨਹੀਂ ਲੈ ਆਉਂਦਾ ਤਦ ਤੱਕ ਉਕਤ ਕੁਰਬਾਨੀਆਂ ਦਾ ਮੁੱਲ ਪਾਉਣ ਜੀ ਬਜਾਏ ਅਸੀਂ ਆਪਣਾ ਨਿੱਜ ਤੇ ਗੁਰਮਤ ਦਾ ਭਾਰੀ ਨੁਕਸਾਨ ਕਰਦੇ ਰਹਾਂਗੇ। ਇੱਕ ਸਮਾਂ ਸੀ ਜਦ ‘ਗੁੜ’ ਤੇ ‘ਗੁਰ’ ਸ਼ਬਦਾਂ ਦਾ ਉਚਾਰਨ ਇੱਕ ਸਮਾਨ ਹੋਣ ਕਾਰਨ ‘ਗੁੜ’ ਕਹਿਣ ’ਤੇ ਵੀ ਪਾਬੰਦੀ ਸੀ, ਤਾਂ ਜੋ ਸਿੱਖ ਆਪਣੇ ‘ਗੁਰੂ’ ਨਾਲ ਸੰਬੰਧ ਨਾ ਬਣਾ ਸਕੇ ਪਰ ਕੀ ਅੱਜ ਵੀ ਅਸੀਂ ਅਜਿਹੇ ਹੀ ਹਾਲਾਤ ਸਿਰਜ ਲਏ ਹਨ ਕਿਉਂਕਿ ਪਿਛਲੇ ਦਿਨੀਂ ਅਕਾਲ ਤਖ਼ਤ ਦੇ ਸਾਮ੍ਹਣੇ ‘ਅਕਾਲੀ ਬਾਬਾ ਫੂਲਾ ਸਿੰਘ’ ਦਾ ਇਤਿਹਾਸ ਸੁਣਾਉਣ ਵਾਲੇ ਇੱਕ ਢਾਡੀ ਜੱਥੇ ’ਤੇ ਪਾਬੰਦੀ ਲਗਾ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਚੱਲਦੇ ਪ੍ਰਸੰਗ ਅਨੁਸਾਰ ‘ਅਕਾਲੀ ਬਾਬਾ ਫੂਲਾ ਸਿੰਘ’ ਜੀ ਦੇ ਕਿਰਦਾਰ ਦੀ ਤੁਲਨਾ ਅਜੋਕੇ ਅਕਾਲੀਆਂ ਦੇ ਕਿਰਦਾਰ ਨਾਲ ਕਰ ਦਿੱਤੀ ਸੀ, ਜੋ ਕਿ ਇਨ੍ਹਾਂ ਨੂੰ ਨਾਗਵਾਰ ਗੁਜ਼ਰੀ।

ਕੈਲੰਡਰ ਵਿਵਾਦ–ਅਗਿਆਨਤਾ ਦੀ ਦੇਣ

0

ਕੈਲੰਡਰ ਵਿਵਾਦ–ਅਗਿਆਨਤਾ ਦੀ ਦੇਣ

ਸਰਵਜੀਤ ਸਿੰਘ ਸੈਕਰਾਮੈਂਟੋ

ਡਾ. ਸੁਖਦਿਆਲ ਸਿੰਘ ਜੀ, ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਦੀ ਲੇਖ ਲੜੀ, ‘ਬਿਕਰਮੀ ਸੰਮਤ ਅਤੇ ਨਾਨਕ ਸ਼ਾਹੀਸੰਮਤ ਦਾ ਇਤਿਹਾਸਕ ਪਿਛੋਕੜ’ ਚੜਦੀ ਕਲਾ ਵਿੱਚ 26 ਦਸੰਬਰ 2015 ਈ. ਤੋਂ 8 ਜਨਵਰੀ 2016 ਈ. ਤੱਕ ਲਗਾਤਾਰ 14 ਕਿਸ਼ਤਾਂ ਵਿੱਚ ਛਪਿਆ ਸੀ।ਇਸ ਲੇਖ ਲੜੀ ਰਾਹੀਂ ਵਿਦਵਾਨ ਲੇਖਕ ਨੇ ਵੱਖ–ਵੱਖ ਸਮੇਂ ’ਤੇ ਹੋਏ ਰਾਜਿਆਂ–ਮਹਾਰਾਜਿਆਂ ਵੱਲੋਂ ਆਪਣੇ ਨਾਮ ’ਤੇ ਜਾਂ ਆਪਣੇ ਰਾਜ ਸਮੇਂ ਵਾਪਰੀ ਕਿਸੇਇਤਿਹਾਸ ਘਟਨਾ ਨੂੰ ਮੁਖ ਰੱਖ ਕੇ, ਵੱਖ–ਵੱਖ ਸੰਮਤਾਂ ਦਾ ਕਿਵੇਂ ਆਰੰਭ ਕੀਤਾ, ਇਸ ਸੰਬੰਧੀ ਆਪਣੀ ਖੋਜ ਸਾਂਝੀ ਕੀਤੀ ਹੈ। ਇਤਿਹਾਸਿਕ ਪੱਖੋਂ ਇਹ ਜਾਣਕਾਰੀਠੀਕ ਵੀ ਹੋ ਸਕਦੀ ਹੈ ਪਰ ਸਾਡੀ ਸਮੱਸਿਆ ਇਹ ਨਹੀਂ ਹੈ ਕਿ ਕਿਹੜਾ ਸੰਮਤ ਕਿਸ ਨੇ ਆਰੰਭ ਕੀਤਾ ਸੀ। ਸਾਡੀ ਸਮੱਸਿਆ ਇਹ ਹੈ ਕਿ ਬਿਕ੍ਰਮੀ ਸਾਲ ਦੀਲੰਬਾਈ ਕਿੰਨੀ ਹੈ ? ਕਿਉਂਕਿ ਸਾਲ ਦੀ ਲੰਬਾਈ, ਸੂਰਜ ਦੁਵਾਲੇ ਧਰਤੀ ਦੇ ਇੱਕ ਚੱਕਰ ਪੂਰਾ ਕਰਨ ਦੇ ਸਮੇਂ ਨੂੰ ਮੰਨਿਆ ਗਿਆ ਹੈ। ਹੁਣ ਜੇ ਕੈਲੰਡਰ ਦੇ ਸਾਲਦੀ ਲੰਬਾਈ ਉਸ ਸਮੇਂ ਤੋਂ ਵੱਧ–ਘੱਟ ਹੋਵੇਗੀ ਤਾਂ ਸਮੱਸਿਆਵਾਂ ਆਉਣਗੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨ ਨੇ ਆਪਣੀ ਸਹੂਲਤ ਲਈ ਹੀਕੈਲੰਡਰ ਨੂੰ ਆਰੰਭ ਕੀਤਾ ਸੀ। ਜਿਓ–ਜਿਓ ਇਨਸਾਨ ਦੀ ਜਾਣਕਾਰੀ ’ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ ’ਚ ਸੋਧ ਵੀ ਹੁੰਦੀ ਰਹੀ। ਇਸੇ ਵਿਕਾਸ ਦੀ ਹੀ ਦੇਣਹੈ ‘ਨਾਨਕਸ਼ਾਹੀ ਕੈਲੰਡਰ’।

ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਇਸ ਪਿਛੋਂ ਇਨਸਾਨ ਨੂੰ ਚੰਦ ਦੇ ਵਧਣ–ਘਟਣ ਅਤੇ ਚਾਨਣੀ–ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖਿਆਲ ਕਰੋ ਕਿ ਮੌਜੂਦਾ ਪ੍ਰਚਲਿਤ ਸੰਮਤਾਂ ਦੇ ਆਰੰਭ ਤੋਂ ਪਹਿਲਾਂ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆਂ ਤੋਂ ਮੱਸਿਆ ਤੱਕ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਚੰਦ ਅਧਾਰਿਤ ਕੈਲੰਡਰ ਹੀ ਹੋਂਦ ਵਿਚ ਆਇਆਸੀ। ਜਿਓ–ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਿਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ (ਦੋਵੇਂ) ਪ੍ਰਚਲਿਤ ਹਨ। ਸਿੱਖ ਧਰਮ ਵਿੱਚ ਚੰਦਰ–ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ ਅਤੇ ਸੀ. ਈ. (ਸਾਂਝਾ ਸੰਨ) ਕੈਲੰਡਰ ਪ੍ਰਚਲਿਤ ਹੈ। ਭਾਵੇਂ ਇਹ ਕੋਈਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।

“Today each of major religions has its own calendar which is used to programme its religious, and it is almost as true to say that each calendar has its religion.” (E. G. Richards, ‘Mapping Time’- Page 6)

ਡਾ ਸੁਖਦਿਆਲ ਸਿੰਘ ਜੀ ਆਪਣੇ ਲੇਖ ਦਾ ਆਰੰਭ, ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ 2010 ਵਿੱਚ ਕੀਤੀ ਗਈ ਕਥਿਤ ਸੋਧ ਕਾਰਨ ਪੈਦਾ ਹੋਏ ਵਿਵਾਦ ਦਾਇਸ਼ਾਰੇ ਮਾਤਰ ਜ਼ਿਕਰ ਕਰਕੇ ਇਕ ਸਵਾਲ ਤੋਂ ਆਰੰਭ ਕਰਦੇ ਹਨ ਕਿ, ‘ਇਹ ਵਿਵਾਦ ਕਿਉਂ ਪੈਦਾ ਹੋਇਆ ?’ ਇਸ ਦਾ ਪਹਿਲਾ ਕਾਰਨ ਤਾਂ ਆਪ ਨੇ ਇਹਦੱਸਿਆ ਹੈ ਕਿ ਗੁਰਪੁਰਬਾਂ ਦੀਆਂ ਤਾਰੀਖਾਂ ਦਾ ਵੱਖ–ਵੱਖ ਹੋਣਾ, ਅੱਗੜ–ਪਿੱਛੜ ਹੋਣਾ ਅਤੇ ਤਿੰਨ–ਚਾਰ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋਂ ਅਤੇ ਦੂਜਾ ਕਾਰਨਬਿਕਰਮੀ ਕੈਲੰਡਰ/ਸੰਮਤ ਦਾ ਵਿਰੋਧ। ਵਿਦਵਾਨ ਲੇਖਕ ਵੱਲੋਂ ਬਿਆਨ ਕੀਤਾ ਗਿਆ ਪਹਿਲਾ ਕਾਰਨ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਦਾ ਇਕ ਕਾਰਨ ਹੈ।ਲੇਖਕ ਵੱਲੋਂ ਦੱਸਿਆ ਗਿਆ ਦੂਜਾ ਕਾਰਨ, ਜੋ ਮੈਂ ਅੱਜ ਪਹਿਲੀ ਵਾਰੀ ਪੜ੍ਹਿਆ ਹੈ, ਲੇਖਕ ਦੀ ਆਪਣੀ ਉਪਜ ਹੈ। ਆਪ ਹੀ ਸਵਾਲ ਕਰਕੇ, ਉਸ ਦਾ ਬਹੁਤ ਹੀਵਿਸਥਾਰ ਨਾਲ ਜਵਾਬ ਦੇਣਾ, ਅਸਲ ਮੁੱਦੇ ਨਾਲ ਨਿਆਂ ਨਹੀਂ ਮੰਨਿਆ ਜਾ ਸਕਦਾ। ਅਸਲ ਮੁੱਦਾ ਹੈ: ‘ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਓ ?’ ਨਾ ਕਿ ਬਿਕ੍ਰਮੀਸੰਮਤ ਅਤੇ ਸਾਕਾ ਸੰਮਤ ਦਾ ਆਰੰਭ ਕਿਵੇਂ ਅਤੇ ਕਦੋਂ ਹੋਇਆ ਸੀ ? ਬਿਕ੍ਰਮੀ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ, ਬਿਕ੍ਰਮੀ ਕੈਲੰਡਰ ਦਾ ਵਿਰੋਧ ਨਹੀਂਸਗੋਂ ਬਿਕ੍ਰਮੀ ਕੈਲੰਡਰ ਦੀਆਂ ਤਕਨੀਕੀ ਖ਼ਾਮੀਆਂ ਹਨ। ਜਿਨ੍ਹਾਂ ਦਾ ਵਿਦਵਾਨ ਲੇਖਕ ਨੇ ਆਪਣੀ ਲੇਖ ਲੜੀ (14 ਕਿਸ਼ਤਾਂ) ਵਿੱਚ ਜ਼ਿਕਰ ਹੀ ਨਹੀਂ ਕੀਤਾ। ਕੀਇਹ ਜ਼ਿਕਰ ਨਾ ਕਰਨਾ, ਕਿਤੇ ਵਿਦਵਾਨ ਇਤਿਹਾਸਕਾਰ ਦਾ ਕੈਲੰਡਰ ਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰਾ ਹੋਣਾ ਹੀ ਤਾਂ ਨਹੀਂ ਹੈ ?

ਗੁਰੂ ਕਾਲ ਵੇਲੇ ਸੂਰਜੀ ਬਿਕ੍ਰਮੀ (Solar Bikrami) ਅਤੇ ਚੰਦਰ–ਸੂਰਜੀ ਬਿਕ੍ਰਮੀ (Luni-Solar Bikrami) ਕੈਲੰਡਰ ਪ੍ਰਚਲਿਤ ਸਨ। ਵਿਚਾਰ ਨੂੰ ਅੱਗੇਤੋਰਨ ਤੋਂ ਪਹਿਲਾਂ; ਆਓ, ਕੈਲੰਡਰ ਦੀ ਬੁਨਿਆਦੀ ਬਣਤਰ ਨੂੰ ਸਮਝੀਏ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ, ਇਸ ਦਾ ਇੱਕ ਚੱਕਰ 365.2422 ਦਿਨਾਂ ’ਚਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year ) ਕਿਹਾ ਜਾਂਦਾ ਹੈ। ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ 365.2587 ਦਿਨ ਹੈ। ਇਹ ਲੰਬਾਈ, ਰੁੱਤੀ ਸਾਲ ਦੀ ਲੰਬਾਈ ਤੋਂ ਲਗਭਗ 24 ਮਿੰਟ ਵੱਧ ਹੈ। ਜਿਸ ਕਾਰਨ 60 ਸਾਲ ਪਿੱਛੋਂ (2460=1440 ਮਿੰਟ ਭਾਵ) ਇਕ ਦਿਨ ਦਾ ਫ਼ਰਕ ਪੈਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਦੇ 12 ਮਹੀਨੇ ਜਾਂ 354.37 ਦਿਨ ਹੁੰਦੇ ਹੈ। ਇਸਤੋਂ ਸਪੱਸ਼ਟ ਹੈ <ਿ/>ਕ ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾਂ ਵਿਚ 22 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਜਾਂ 385/385 ਦਿਨ ਹੁੰਦੇ ਹਨ। ਸੰਨ 2015 ਈ. ਵਿਚ ਚੰਦ ਦੇ ਸਾਲ ਦੇ 13 ਮਹੀਨੇ (ਹਾੜ ਦੇ ਦੋ ਮਹੀਨੇ) ਸਨ। ਸੰਨ 2018 ਵਿੱਚ ਜੇਠ, ਸੰਨ 2020ਵਿੱਚ ਅੱਸੂ, ਸੰਨ 2023 ਵਿੱਚ ਸਾਵਣ, ਸੰਨ 2026 ਵਿੱਚ ਜੇਠ, ਸੰਨ 2029 ਵਿੱਚ ਚੇਤ, ਸੰਨ 2031 ਵਿੱਚ ਭਾਂਦੋ ਦਾ ਮਹੀਨਾ ਦੋ ਵਾਰੀ ਆਵੇਗਾ। ਤੇਰ੍ਹਵੇਂ ਮਹੀਨੇਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ ’ਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ ਪੱਛੜ ਜਾਂਦੇ ਹਨ। ਇਹੀਕਾਰਨ ਹੈ ਕਿ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਹਨ। ਜਿਸ ਨਾਲ ਡਾ ਸੁਖਦਿਆਲ ਸਿੰਘ ਜੀ ਵੀ ਸਹਿਮਤ ਹਨ। ਹੁਣ ਸਵਾਲਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ–ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ–ਤੇੜੇ ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਅਪਣਾਇਆ ਜਾਵੇ ?

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਸਬੰਧੀ ਜਿੱਥੇ ਉਨ੍ਹਾਂ ਇਸ ਲੇਖ ਲੜੀ ਵਿੱਚ ਕਈ ਵਾਰ ਜ਼ਿਕਰ ਕੀਤਾ ਹੈ ਉੱਥੇ ਹੀ ਉਹ ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਿਹਾਸ: 1469–1708) ਵਿੱਚ ਲਿਖਦੇ ਹਨ: ‘ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਸਰਬ ਪਰਮਾਣਿਤ ਮਿਤੀ ਪੋਹ ਸੁਦੀ ਸੱਤਮੀ, ਸੰਮਤ1723 ਬਿ. ਹੈ। ਈਸਵੀ ਸੰਨ ਦੇ ਅਨੁਸਾਰ ਇਹ ਮਿਤੀ 22 ਦਸੰਬਰ 1666 ਈ. ਬਣਦੀ ਹੈ ਪਰ ਮਹੀਨੇ ਦੀ ਤਾਰੀਖ ਹਰ ਸਾਲ ਬਦਲ ਜਾਂਦੀ ਹੈ। ਇਸ ਕਰਕੇਈਸਵੀ ਸਾਲ ਦੇ ਮਹੀਨਿਆਂ ਦੇ ਅਨੁਸਾਰ ਗੁਰੂ ਜੀ ਦੇ ਜਨਮ ਦੀ ਇਕ ਮਿਤੀ ਨਿਸ਼ਚਿਤ ਨਹੀਂ ਕੀਤੀ ਜਾਂ ਸਕਦੀ।… ਹੁਣ ਨਾਨਕ ਸ਼ਾਹੀ ਕੈਲੰਡਰ ਅਨੁਸਾਰ 5ਜਨਵਰੀ ਪੱਕੇ ਤੌਰ ਤੇ ਅਪਣਾ ਲਏ ਜਾਣ ਨਾਲ ਇਤਿਹਾਸਕ ਨਿਰਣਿਆਂ ਦਾ ਤਾਂ ਭੋਗ ਹੀ ਪਾ ਦਿੱਤਾ ਗਿਆ ਹੈ। ਇਸ ਨਾਨਕਸ਼ਾਹੀ ਕੈਲੰਡਰ ਨੇ ਇਤਹਾਸ ਨੂੰ ਪੁੱਠਾਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ।’ (ਪੰਨਾ 220)

ਡਾ ਸੁਖਦਿਆਲ ਸਿੰਘ ਜੀ! ਇਹ ਠੀਕ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਜਨਮ ਹੋਇਆ ਸੀ ਉਸ ਦਿਨ ਚੰਦ ਦੇ ਕੈਲੰਡਰ ਦੀ ਪੋਹ ਸੁਦੀ 7 ਸੀ। ਇਸੇਤਾਰੀਖ ਨੂੰ ਜਦੋਂ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ (ਜੂਲੀਅਨ) ਲਿਖੀ ਗਈ ਪਰ ਸਵਾਲ ਪੈਦਾ ਹੁੰਦਾ ਹੈ ਕਿ, ਕੀ ਜੂਲੀਅਨਕੈਲੰਡਰ ਕਦੇ ਆਪਣੇ ਦੇਸ਼ ਵਿਚ ਲਾਗੂ ਹੋਇਆ ਸੀ ? ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀਂ ਹੋਇਆ ਉਸ ਦੀਆਂ ਤਾਰੀਖ ਤਾਂ ਲਿਖ ਰਹੇ ਹੋ ਪਰ ਜਿਹੜਾਕੈਲੰਡਰ ਲਾਗੂ ਸੀ ਉਸ ਦੀ ਤਾਰੀਖ ਦਾ ਜ਼ਿਕਰ ਕਰਨਾ ਵੀ ਯੋਗ ਨਹੀਂ ਸਮਝਿਆ; ਕਿਉਂ ? ਕੀ ਇਹ ਸੱਚ ਨਹੀਂ ਹੈ ਕਿ ਉਸ ਦਿਨ ਸੂਰਜੀ ਬਿਕ੍ਰਮੀ ਕੈਲੰਡਰ ਦੀ23 ਪੋਹ ਸੀ ? ਪੋਹ ਸੁਦੀ 7 ਜਾਂ 23 ਪੋਹ, ਉਸ ਵੇਲੇ ਦੇ ਸਰਕਾਰੀ ਕੈਲੰਡਰ, ਹਿਜਰੀ ਕੈਲੰਡਰ ਦੇ ਰਜਬ ਮਹੀਨੇ ਦੀ 5 ਤਾਰੀਖ ਬਣਦੀ ਹੈ ਅਤੇ ਯੂਲੀਅਨ ਵਿੱਚ22 ਦਸੰਬਰ। ਜੇ ਇੰਗਲੈਂਡ ਨੇ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ 1582 ਈ. ਵਿੱਚ ਹੀ ਮਾਨਤਾ ਦੇ ਦਿੱਤੀ ਹੁੰਦੀ ਤਾਂ ਇਹ ਤਾਰੀਖ 1 ਜਨਵਰੀ 1667 ਈ. ਹੋਣੀਸੀ। ਕੈਲੰਡਰ ਕਮੇਟੀ ਨੇ ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਨੂੰ ਮੁਖ ਰੱਖਿਆ ਹੈ। 23 ਪੋਹ, ਜੋ ਸਦਾ ਵਾਸਤੇ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ 5ਜਨਵਰੀ ਨੂੰ ਆਵੇਗੀ। ਹੁਣ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਸਪੱਸ਼ਟ ਕਰੋ ਕਿ ਨਾਨਕਸ਼ਾਹੀ ਕੈਲੰਡਰ ਨੇ ਇਤਿਹਾਸ ਨੂੰ ਪੁੱਠਾ ਗੇੜ ਕਿਵੇਂ ਦਿੱਤਾ ਹੈ ?

ਡਾ ਸੁਖਦਿਆਲ ਸਿੰਘ ਜੀ ਅੱਗੇ ਲਿਖਦੇ ਹਨ: ‘ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਛਿੜਨ ਦਾ ਦੂਜਾ ਵੱਡਾ ਕਾਰਨ ਹੈ ਬਿਕਰਮੀ (ਬਿਕ੍ਰਮੀ) ਸੰਮਤ ਦੀ ਵਿਰੋਧਤਾਕਰਨ ਦਾ। ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਸੰਮਤ ਦੀ ਵਿਰੋਧਤਾ ਵਿਚ ਜਾਰੀ ਕੀਤਾ ਹੈ। ਬਿਕਰਮੀ ਸੰਮਤ ਦੀ ਵਿਰੋਧਤਾ ਵੀ ਇਸ ਦੇ ਸਿਰਜਨਹਾਰਾਂ ਦੀਇਤਿਹਾਸ ਤੋਂ ਅਣਜਾਣਤਾ ਹੀ ਦਰਸਾਉਂਦੀ ਹੈ। ਕਿਹਾ ਜਾਂਦਾ ਹੈ ਕਿ ਬਿਕਰਮੀ ਸੰਮਤ ਹਿੰਦੂਆਂ ਦਾ ਜਾਂ ਬ੍ਰਾਹਮਣਾਂ ਦਾ ਜਾਰੀ ਕੀਤਾ ਹੋਇਆ ਹੈ। ਇਹ ਕਿਸੇ ਉਜੈਨ (ਮੱਧ ਭਾਰਤ) ਦੇ ਰਾਜੇ ਵੱਲੋਂ ਆਪਣੇ ਨਾਂ ’ਤੇ ਜਾਰੀ ਕੀਤਾ ਗਿਆ ਸੰਮਤ ਹੈ ਇਸ ਲਈ ਸਿੱਖ ਇਸ ਨੂੰ ਕਿਉਂ ਮੰਨਣ ?’ (ਕਿਸ਼ਤ ਪਹਿਲੀ) ਦੂਜੇ ਪਾਸੇ ਆਪ ਹੀਲਿਖਦੇ ਹਨ: ‘ਬ੍ਰਾਹਮਣ ਵਰਗ ਨੇ ਬਿਕਰਮੀ ਸੰਮਤ ਨੂੰ ਬੰਦ ਨਹੀਂ ਕੀਤਾ ਸਗੋਂ ਇਸ ਨੂੰ ਆਪਣੇ ਹਿੱਤਾਂ ਅਨੁਸਾਰ ਢਾਲ ਲਿਆ ਹੈ। ਇਸ ਅਨੁਸਾਰ ਉਨ੍ਹਾਂ ਨੇ ਤਿੰਨਪੱਖਾਂ ਤੋਂ ਬਿਕਰਮੀ ਸੰਮਤ ਦਾ ਬ੍ਰਾਹਮਣੀ ਕਰਨ ਕਰ ਲਿਆ ਹੈ। ਇਕ ਪੱਖ ਤਾਂ ਇਹ ਹੈ ਕਿ ਉਨ੍ਹਾਂ ਨੇ ਇਸ ਸੰਮਤ ਨੂੰ ਸ਼ੁਰੂ ਕਰਨ ਦਾ ਸੇਹਰਾ ਉਜੈਨ ਦੇ ਹਿੰਦੂਰਾਜਿਆਂ ਦੇ ਸਿਰ ਬੰਨ ਦਿੱਤਾ ਹੈ। ਦੂਜਾ ਇਹ ਬਿਕ੍ਰਮੀ ਸੰਮਤ ਦੇ ਦੋਵੇਂ ਤਰ੍ਹਾਂ ਦੇ ਮਹੀਨਿਆਂ ਨੂੰ ਚੇਤ ਤੋਂ ਹੀ ਸ਼ੁਰੂ ਕਰ ਦਿੱਤਾ ਹੈ। ਤੀਜਾ ਇਹ ਕਿ ਬ੍ਰਾਹਮਣਾਂ ਨੇਸੰਗਰਾਂਦਾਂ ਨਾਲ ਜਾਂ ਚਾਨਣੇ ਪੱਖ ਦੀ ਪੰਚਮੀ, ਦਸਵੀਂ ਅਤੇ ਪੂਰਨਮਾਸ਼ੀ ਨਾਲ ਬ੍ਰਾਹਮਣ ਮੱਤ ਦੀਆਂ ਮਿਥਿਹਾਸਕ ਕਥਾਵਾਂ ਜੋੜ ਦਿੱਤੀਆਂ ਹਨ।’ (ਕਿਸ਼ਤ ਤੀਜੀ)… ‘ਗੁਰੂ ਨਾਨਕ ਸਾਹਿਬ ਦਾ ਸਮਾਂ ਇਸਲਾਮੀ ਸਾਮਰਾਜ ਦਾ ਸਮਾਂ ਸੀ। ਇਸ ਸਮੇਂ ਸਰਕਾਰੀ ਤੌਰ ’ਤੇ ਸਿਰਫ ਹਿਜਰੀ ਸੰਮਤ ਹੀ ਪ੍ਰਚਲਿਤ ਸੀ। ਬ੍ਰਾਹਮਣਵਾਦਵੱਲੋਂ ਬਿਕਰਮੀ ਸੰਮਤ ਨੂੰ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਰੰਗਤ ਦੇ ਕੇ ਅਪਣਾਇਆ ਹੋਇਆ ਸੀ।’ (ਕਿਸ਼ਤ ਚੌਥੀ)

ਵੀਚਾਰ: ਹੁਣ ਜਦੋਂ ਲੇਖਕ ਆਪ ਹੀ ਆਪਣੇ ਪਹਿਲੇ ਲਿਖਤੀ ਬਿਆਨ ਦੇ ਉਲਟ, ਇਹ ਮੰਨਦਾ ਹੈ ਕਿ ਮੌਜੂਦਾ ਬਿਕ੍ਰਮੀ ਕੈਲੰਡਰ ਦਾ ਗੁਰੂ ਨਾਨਕ ਸਾਹਿਬ ਜੀ ਦੇਸਮੇਂ ਤੋਂ ਪਹਿਲਾਂ ਹੀ ਬ੍ਰਾਹਮਣੀ ਕਰਨ ਹੋ ਚੁੱਕਾ ਸੀ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਪਿਛਲੀਆਂ ਕਈ ਸਦੀਆਂ ਦੇ ਇਤਹਾਸ ਨੂੰ ਪੁੱਠਾ ਗੇੜਾ ਦੇ ਕੇ ਬਿਕ੍ਰਮੀਕੈਲੰਡਰ ਦਾ ਪੰਜਾਬੀ–ਕਰਨ ਕਰਨਾ ਚਾਹੀਦਾ ਹੈ ਜਾਂ ਸਮੇਂ ਦਾ ਹਾਣੀ ਆਪਣਾ ਕੈਲੰਡਰ ਬਣਾ ਲੈਣਾ ਚਾਹੀਦਾ ਹੈ ? ਮੰਨ ਲਓ, ਡਾ ਸੁਖਦਿਆਲ ਸਿੰਘ ਜੀ ਵਰਗੇਵਿਦਵਾਨ, ਮੌਜੂਦਾ ਬਿਕ੍ਰਮੀ ਕੈਲੰਡਰ ਦੇ ਪੂਰੀ ਤਰ੍ਹਾਂ ਹੋ ਚੁੱਕੇ ਬ੍ਰਾਹਮਣੀ ਕਰਨ ਨੂੰ ਰੱਦ ਕਰਕੇ ਇਸ ਨੂੰ ਪੰਜਾਬੀਅਤ ਦੀ ਪੁੱਠ ਚਾੜ੍ਹਨ ਵਿੱਚ ਸਫਲ ਵੀ ਹੋ ਜਾਂਦੇ ਹਨਤਾਂ ਵੀ ਬਿਕ੍ਰਮੀ ਸੰਮਤ ਦੀਆਂ, ਉਨ੍ਹਾਂ ਤਕਨੀਕੀ ਖ਼ਾਮੀਆਂ ਦਾ ਕੀ ਕੀਤਾ ਜਾਵੇਗਾ ਜਿਨ੍ਹਾਂ ਤੋਂ ਵਿਦਵਾਨ ਲੇਖਕ ਖ਼ੁਦ ਅਣਜਾਣ ਹੈ ?

ਨਾਨਕਸ਼ਾਹੀ ਕੈਲੰਡਰ ਦੀ ਲੋੜ ਦਾ ਮੁੱਖ ਕਾਰਨ ਹੈ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ (Tropical year ) ਦੀ ਲੰਬਾਈ ਤੋਂ ਵੱਧ ਹੋਣਾ।ਜਿਸ ਕਾਰਨ ਗੁਰਬਾਣੀ ਵਿੱਚ ਦਰਜ ਮਹੀਨਿਆਂ ਦਾ ਰੁੱਤਾਂ ਨਾਲੋਂ ਸਬੰਧ ਹੋਲੀ–ਹੋਲੀ ਟੁੱਟ ਰਿਹਾ ਹੈ। ਆਓ, ਇਸ ਨੁਕਤੇ ਨੂੰ ਗੁਰਬਾਣੀ ਦੀ ਪਾਵਨ ਪੰਗਤੀ ਦੀਉਦਾਹਰਣ ਨਾਲ ਸਮਝੀਏ:

‘‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥’’ (ਤੁਖਾਰੀ ਬਾਰਹਮਾਹਾ, ਮ: ੧/੧੧੦੮) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ: ‘ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋਹੋਤਾਂ ਹੈ ਤਬ ਇਸਤ੍ਰੀਆਂ ਬਿ੍ਰਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ ਹੈ’। ਉਪਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜਵੱਧ ਤੋਂ ਵੱਧ ਉੱਤਰ ਵੱਲ ਗਿਆ ਹੁੰਦਾ ਹੈ, ਉਸ ਦਿਨ ਉੱਤਰੀ ਅਰਧ ਗੋਲੇ ਵਿੱਚ, ਦਿਨ ਦੀ ਲੰਬਾਈ ਵੱਧ ਤੋਂ ਵੱਧ ਹੁੰਦੀ ਹੈ। ਇਕ ਖਾਸ ਸਮੇਂ ’ਤੇ ਸੂਰਜ ਵਾਪਸਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਆਰੰਭ ਹੋ ਜਾਂਦਾ ਹੈ। ਪੰਜਾਬ ਵਿਚ ਇਸ ਦਿਨ ਵਰਖਾ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਇਸ ਨੂੰ ਸੂਰਜ ਦਾ ਰੱਥਫਿਰਨਾ ਕਹਿੰਦੇ ਹਨ। ਗਰੈਗੋਰੀਅਨ ਕੈਲੰਡਰ ਮੁਤਾਬਕ ਇਹ ਘਟਨਾ 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ। ਸੰਨ 1469 ਈ: ਵਿੱਚ ਇਹ ਘਟਨਾ 12 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਨੂੰ ਵਾਪਰੀ ਸੀ ਇਸ ਮੁਤਾਬਕ ਉਸ ਦਿਨ 16 ਹਾੜ ਸੀ। ਸੰਨ 1699 ਈ: ਵਿੱਚ ਇਹ ਘਟਨਾ 11 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਮੁਤਾਬਕ 13 ਹਾੜ ਨੂੰ ਵਾਪਰੀ ਸੀ। ਸੰਨ 2016 ਈ: ਵਿੱਚ 7 ਹਾੜ ਨੂੰ ਰੱਥ ਫਿਰੇਗਾ, ਸੰਨ 2516 ਈ. ਵਿਚ 31 ਜੇਠ (ਸੂਰਜੀਸਿਧਾਂਤ) ਨੂੰ ਅਤੇ ਸੰਨ 3016 ਈ: ਵਿੱਚ 22 ਜੇਠ (ਸੂਰਜੀ ਸਿਧਾਂਤ) ਨੂੰ ਸੂਰਜ ਦਾ ਰੱਥ ਫਿਰੇਗਾ, ਪਰ ਇਹ ਪੰਗਤੀ ਪੜ੍ਹੀ ਜਾਵੇਗੀ ਹਾੜ ਦੇ ਮਹੀਨੇ ਵਿਚ।ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ 535 ਨਾਨਕਸ਼ਾਹੀ ਵਿੱਚ ਰੱਥ 7 ਹਾੜ ਨੂੰ ਫਿਰਿਆਂ ਸੀ, ਸੰਮਤ 1035 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਫਿਰੇਗਾਅਤੇ ਸੰਮਤ 1535 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਹੀ ਫਿਰੇਗਾ।

ਸਿੱਖ ਬੱਚਿਆਂ ਅਤੇ ਨੌਜੁਆਨਾਂ ਦੇ ਨਾਂ ਇਕ ਅਪੀਲ

0

ਸਿੱਖ ਬੱਚਿਆਂ ਅਤੇ ਨੌਜੁਆਨਾਂ ਦੇ ਨਾਂ ਇਕ ਅਪੀਲ

ਬੀਬੀ ਬਲਜੀਤ ਕੌਰ

ਸਿੱਖ ਗੁਰੂਆਂ ਦੁਆਰਾ ਸਿੱਖਾਂ ਲਈ ਕੇਸਾਂ ਦਾ ਰੱਖਣਾ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਹਿਦਾਇਤ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ। ਦਸਮ-ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਨੂੰ ਰਹਿਤ ਦਾ ਇਕ ਜ਼ਰੂਰੀ ਹਿੱਸਾ ਕਰਾਰ ਦਿੰਦਿਆਂ ਇਨ੍ਹਾਂ ਦਾ ਕੱਟਣਾ ਇਕ ਬੱਜਰ ਪਾਪ ਕਰਾਰ ਦਿੱਤਾ ਸੀ। ਸਿੱਖ ਗੁਰੂਆਂ ਦੀ ਉਕਤ ਹਿਦਾਇਤ ਦੇ ਕਈ ਕਾਰਨ ਸਨ, ਜਿੰਨ੍ਹਾਂ ਵਿਚੋਂ ਕੁਝ ਕੁ ਹੇਠ ਲਿਖੇ ਹਨ :

(1). ਕੇਸ ਊਰਜਾ ਸ਼ਕਤੀ ਨੂੰ ਬਿਜਲੀ ਸ਼ਕਤੀ ਵਿਚ ਬਦਲਣ ਦਾ ਸਰੋਤ ਹਨ। ਸਰੀਰ ਵਿਚ ਕਮਜ਼ੋਰ ਬਿਜਲੀ ਹਰਕਤ ਆਲਸ ਭਰਪੂਰ ਜ਼ਿੰਦਗੀ ਨੂੰ ਜਨਮ ਦੇ ਸਕਦੀ ਹੈ। ਨਤੀਜੇ ਸਭ ਦੇ ਸਾਹਮਣੇ ਹਨ। ਕੁਝ ਕੁ ਕੇਸਾਧਾਰੀ ਸਿੱਖ ਬੱਚਿਆਂ ਨੌਜੁਆਨਾਂ ਨੂੰ ਛੱਡ ਕੇ ਬਾਕੀ ਘੁੱਗੂਆਂ ਵਰਗੇ ਆਲਸੀ ਤੇ ਨਿਕੰਮੇ ਹੋ ਚੁੱਕੇ ਹਨ। ਇਹੀ ਹਾਲਤ ਰਹੀ ਤਾਂ ਛੇਤੀ ਹੀ ਬਹੁਸੰਖਿਆ ਰੋਟੀ ਤੋਂ ਆਤਰ (ਵਿਆਕੁਲ) ਹੋ ਜਾਵੇਗੀ।

(2). ਅੱਜ ਦੁਨੀਆਂ ਨੂੰ ਵਿਟਾਮਿਨ ਡੀ ਦੀ ਘਾਟ ਕਾਰਨ ਘਟ ਰਹੀ ਇਨਸਾਨੀ ਉਮਰ ਦਾ ਫ਼ਿਕਰ ਪਿਆ ਹੋਇਆ ਹੈ। ਪਿੱਛੇ ਜਿਹੇ ਅਖ਼ਬਾਰਾਂ ਵਿਚ ਕਈਆਂ ਨੇ ਪੜ੍ਹਿਆ ਹੋਵੇਗਾ ਕਿ ਕੇਸਾਂ ਨੂੰ ਆਈ ਗਰਮੀ ਇਨਸਾਨੀ ਖੋਪਰੀ ਥੱਲੇ ਜਮ੍ਹਾਂ ਇਕ ਖਾਸ ਚਰਬੀ (ਜੋ ਦਿਮਾਗੀ ਹਿੱਸੇ ਵਿਚ ਹੁੰਦੀ ਹੈ) ਨੂੰ ਵਿਟਾਮਿਨ ਡੀ ਵਿਚ ਬਦਲਦੀ ਹੈ। ਵਿਟਾਮਿਨ ਡੀ ਇਕ ਅਜਿਹਾ ਵਿਟਾਮਿਨ ਹੈ, ਜਿਸ ਦੀ ਪੈਦਾਇਸ਼ ਸਭ ਤੋਂ ਜ਼ਿਆਦਾ ਕੇਸਾਂ ਦੀ ਗਰਮੀ ਨਾਲ ਹੁੰਦੀ ਹੈ। ਵਿਟਾਮਿਨ ਡੀ ਨੂੰ ਨਕਲੀ ਤਰੀਕਿਆਂ ਨਾਲ ਖਾਣ/ਪੈਦਾ ਕਰਨ ਦੇ ਤਰੀਕੇ ਕਾਮਯਾਬ ਨਹੀਂ ਹਨ। ਇਹ ਸਭ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਪੁਰਾਤਨ ਇਨਸਾਨਾਂ ਦੀ ਉਮਰ ਕੇਸਾਂ ਕਾਰਨ ਹੀ ਸੌ ਜਾਂ ਇਸ ਤੋਂ ਵੱਧ ਸਾਲ ਹੋਇਆ ਕਰਦੀ ਸੀ।

(3). ਇਹ ਕੇਸਾਂ ਦੀ ਹੀ ਸ਼ਕਤੀ ਸੀ ਕਿ ਕੇਸਾਧਾਰੀ ਇਨਸਾਨਾਂ ਨੇ ਸ਼ੇਰ ਵਰਗੇ ਖੂੰਖਾਰ ਜਾਨਵਰਾਂ ਤੋਂ ਸਮਾਜ ਦੀ ਰਖਿਆ ਕੀਤੀ। ਅੱਸੀ ਸਾਲਾਂ ਦੀ ਬਿਰਧ ਉਮਰ ਵਿਚ ਵੀ ਬਾਬਾ ਦੀਪ ਸਿੰਘ ਵਰਗੇ ਸਿੱਖ ਸਰਦਾਰਾਂ ਨੇ ਅਠਾਰਾਂ ਸੇਰ ਦਾ ਦੋ ਧਾਰੀ ਖੰਡਾ ਵਾਹ ਕੇ ਅਬਦਾਲੀ ਅਤੇ ਹੋਰ ਦੁਰਾਨੀਆਂ ਨੂੰ ਭਾਰਤ ਵਿਚੋਂ ਅਜਿਹਾ ਭਜਾਇਆ ਕਿ ਉਨ੍ਹਾਂ ਮੁੜ ਭਾਰਤ ’ਤੇ ਹਮਲਾ ਕਰਨ ਦਾ ਖ਼ਿਆਲ ਵੀ ਤਿਆਗ ਦਿੱਤਾ। ਇਸ ਤਰ੍ਹਾਂ ਕੇਸਧਾਰੀ ਲੋਕਾਂ ਨੇ ਹੀ ਭਾਰਤ ਨੂੰ ਕਈ ਹਜ਼ਾਰ ਸਾਲਾਂ ਦੀ ਅਸਹਿ ਗੁਲਾਮੀ ਦੀ ਜ਼ਿੰਦਗੀ ਤੋਂ ਨਿਜ਼ਾਤ ਦਿਵਾਈ।

(4). ਕੇਸਾਂ ਦਾ ਕੱਟਣਾ ਕੁਝ ਸ਼ਰਾਰਤੀ ਲੋਕਾਂ ਵਲੋਂ ਮਾਇਆ ਇਕੱਠੀ ਕਰਨ ਦੇ ਲਾਲਚ ਨਾਲ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਜਦੋਂ ਆਪਣੇ ਕੇਸ (ਮ੍ਰਿਤੂ ਦੰਡ) ਦੇਣ ਦੀਬਜਾਏ ਕੱਟ ਦਿੱਤੇ ਗਏ ਤਾਂ ਉਨ੍ਹਾਂ ਨੇ ਮਾਇਆ ਖਾਤਰ ਅਤੇ ਆਪਣੀ ਸਮਾਜਿਕ ਪ੍ਰਤਿਭਾ ਖਤਮ ਹੁੰਦੀ ਵੇਖ ਕੇ ਮੁੰਡਨ ਸ਼ਾਸਤਰ ਲਿਖ ਲਏ। ਪੁਰਾਤਨ ਮਹਾਂਬਲੀ ਰਾਜੇ ਸਭ ਕੇਸ ਰੱਖਦੇ ਸਨ ਅਤੇ ਕੱਛ ਪਹਿਣਦੇ ਸਨ। ਸਭ ਸਿੱਖ ਗੁਰੂ ਭੀ ਕੇਸਾਧਾਰੀ ਸਨ, ਜੋ ਹੇਠ ਲਿਖੀਆਂ ਗੁਰਬਾਣੀ ਤੁਕਾਂ ਰਾਹੀਂ ਸਪੱਸ਼ਟ ਹੈ :

(ੳ)       ਕੇਸ ਸੰਗਿ ਦਾਸ ਪਗ ਝਾਰਉ, ਇਹੋ ਮਨੋਰਥ ਸਾਰ॥ (ਗੁਜਰੀ ਮਹਲਾ ੫, ਪੰਨਾ ੫੦੦)

(ਅ)       ਕੇਸਾ ਕਾ ਕਰ ਬੀਜਨਾ ਸੰਤ ਚਉਰੁ ਢੁਲਾਵਉ॥ (ਸੂਹੀ ਮਹਲਾ ੫, ਪੰਨਾ ੧੪੫)

(ੲ)       ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ, ਗੁਰ ਪਗ ਝਾਰਹ ਹਮ ਬਾਲ॥ (ਪੰਨਾ ੧੩੩੫)

ਹੇਠ ਲਿਖੇ ਵੇਦਾਂ ਸ਼ਾਸਤਰਾਂ ਤੇ ਧਾਰਮਿਕ ਪੁਸਤਕਾਂ ’ਚ ਕੇਸਾਂ ਦਾ ਕੱਟਣਾ ਇਕ ਵੱਡਾ ਅਪਰਾਧ ਮੰਨਿਆ ਜਾਂਦਾ ਸੀ।

(1) ਅਥਰਬਣ ਵੇਦ ਮੰਤ੍ਰ 30 ਅਤੇ 136।

(2) ਯਜ਼ੁਰ ਵੇਦ ਮੰਤ੍ਰ 92

(3) ਬਾਈਬਲ ਵਿਚ ਕੇਸਾਂ ਦੀ ਮਹਾਨਤਾ ਬਾਰੇ ਪ੍ਰਸੰਗ ਹੈ।

ਪੁਰਾਤਨ ਸਮੇਂ ਵਿਚ ਕਿਸੇ ਵਿਅਕਤੀ ਨੂੰ ਜਾਨੋਂ ਮਾਰਨ ਦੀ ਬਜਾਏ ਉਸ ਦੇ ਕੇਸ ਕੱਟ ਦੇਣ ਦਾ ਦੰਡ ਦਿੱਤਾ ਜਾਂਦਾ ਸੀ। ਹਿੰਦੁਸਤਾਨ ਦਾ ਪੁਰਾਤਨ ਇਤਿਹਾਸ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕੱਟੇ ਹੋਏ ਕੇਸ ਨਾ ਢੱਕਣ ਕਰਕੇ ਹਜ਼ਾਰਾਂ ਕਿਸਮ ਦੇ ਕੀਟਾਣੂ ਨੰਗੇ ਕੇਸਾਂ ਰਾਹੀਂ ਘੱਟੇ ਸਮੇਤ ਸਰੀਰ ਦੇ ਕਈ ਅੰਗਾਂ ਜਿਵੇਂ ਕੰਨ, ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿਚ ਦਾਖ਼ਲ ਹੋ ਕੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਸਿੱਖਾਂ ਨੂੰ ਕਮਜ਼ੋਰ ਬਣਾਉਣਾ ਕੁਝ ਖੁਦਗ਼ਰਜ਼ ਅਤੇ ਵੋਟਾਂ ਦੇ ਲਾਲਚੀ ਲੋਕਾਂ ਦੀ ਕੋਝੀ ਚਾਲ ਹੈ। ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਬਚੋ ਅਤੇ ਸਦਾ ਲਈ ਨਾਈ ਅਤੇ ਡਾਕਟਰ ਦੇ ਰਹਿਮੋ ਕਰਮ ਤੇ ਰਹਿਣ ਵਾਲੀ ਬੋਝਲ ਤੇ ਬੇਕਾਰ ਜ਼ਿੰਦਗੀ ਨੂੰ ਠੋਕਰ ਮਾਰ ਕੇ ਮੁੜ ਤੋਂ ਆਪਣੇ ਅਸਲੇ ਵਿਚ ਸ਼ਾਮਿਲ ਹੋ ਜਾਉ। ਕੇਸ ਹੀ ਸਿੱਖ ਦੀ ਪਹਿਚਾਣ ਹਨ। ਕੇਸ ਧਾਰਨ ਕਰਨ ਤੋਂ ਬਿਨਾਂ ਆਪਣੇ ਆਪ ਨੂੰ ਸਿੱਖ ਸਮਝਣਾ ਅਤੇ ਆਪਣੇ ਨਾਮ ਦੇ ਨਾਲ ‘ਸਿੰਘ’ ਸ਼ਬਦ ਲਾਉਣਾ ਖੋਤੇ ਉਤੇ ਸ਼ੇਰ ਦਾ ਮੁਖੌਟਾ ਪਾਉਣਾ ਹੈ। ਮੀਡੀਆ, ਟੀ. ਵੀ. ਅਤੇ ਫਿਰਕੂ ਸ਼ਕਤੀਆਂ ਦੇ ਮਾਰੂ ਪ੍ਰਚਾਰ ਤੋਂ ਬਚੋ। ਇਹ ਸਭ ਘਟੀਆ ਮਾਨਸਿਕਤਾ ਵੱਲ ਲੈ ਜਾਣ ਵਾਲੇ ਸਾਧਨ ਹਨ।

ਸਮਾਜਿਕ ਰਿਸ਼ਤੇ ਬਨਾਮ ਗੁਰਮਤਿ ਅਨੁਸਾਰ ਪ੍ਰਭੂ ਨਾਲ ਸਾਡੇ ਅਧਿਆਤਮਿਕ ਰਿਸ਼ਤੇ

0

ਸਮਾਜਿਕ ਰਿਸ਼ਤੇ ਬਨਾਮ ਗੁਰਮਤਿ ਅਨੁਸਾਰ ਪ੍ਰਭੂ ਨਾਲ ਸਾਡੇ ਅਧਿਆਤਮਿਕ ਰਿਸ਼ਤੇ

ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਪ੍ਰਭੂ ਮਨੁੱਖੀ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਸਾਨੂੰ ਇਨ੍ਹਾਂ ਅੱਖਾਂ ਨਾਲ ਨਾ ਹੀ ਦਿਸਦਾ ਹੈ, ਨਾ ਹੱਥਾਂ ਨਾਲ ਟੋਹ ਕੇ ਪਰਖਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਦੇ ਗੁਣਾਂ ਤੇ ਸ਼ਕਤੀ ਦਾ ਕੋਈ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸਾਨੂੰ ਪਦਾਰਥਵਾਦੀ ਜਗਤ ਵਿੱਚ ਵਿਚਰਨ ਵਾਲਿਆਂ ਨੂੰ ਪ੍ਰਭੂ ਦੀ ਹਸਤੀ ਬਾਰੇ ਨਾ ਹੀ ਪੂਰੀ ਸੋਝੀ ਹੋ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਉਸ ਦੀ ਹਸਤੀ ਸਬੰਧੀ ਕਿਸੇ ਢੰਗ ਨਾਲ ਸਮਝਾਇਆ ਜਾ ਸਕਦਾ ਹੈ। ਇੱਕ ਸਧਾਰਨ ਤੋਂ ਸਧਾਰਨ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਹੀ ਸੋਝੀ ਹੋ ਸਕਦੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਲਈ ਗੁਰਬਾਣੀ ਵਿੱਚ ਪ੍ਰਭੂ ਨੂੰ ਪਰਿਵਾਰਕ ਰਿਸ਼ਤਿਆਂ ਵਿੱਚ ਚਿਤਰਿਆ ਹੈ: ‘‘ਤੂੰ ਮੇਰਾ ਪਿਤਾ, ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਉ ਕੇਹਾ ਕਾੜਾ ਜੀਉ ?॥’’ (ਮ: ੫ ਅੰਕ ੧੦੩)। ਪ੍ਰਭੂ ਨਿਰੰਕਾਰ ਸਰੂਪ ਹੋਣ ਕਾਰਨ ਉਸ ਨਾਲ ਇਨ੍ਹਾਂ ਦੁਨਿਆਵੀ ਰਿਸ਼ਤਿਆਂ ਵਰਗੇ ਰਿਸ਼ਤੇ ਤਾਂ ਹੋ ਨਹੀਂ ਸਕਦੇ ਪਰ ਗੁਰਬਾਣੀ ਵਿੱਚ ਪ੍ਰਭੂ ਨੂੰ ਮਾਤਾ, ਪਿਤਾ, ਭਰਾ, ਮਿੱਤਰ ਆਦਿਕ ਰਿਸ਼ਤਿਆਂ ਵਿੱਚ ਦਰਸਾਏੇ ਜਾਣਾ ਕੇਵਲ ਸਾਨੂੰ ਸਮਝਾਉਣ ਲਈ ਹੀ ਹੈ ਕਿ ਜਿਸ ਤਰ੍ਹਾਂ ਮਾਤਾ, ਪਿਤਾ ਇਸ ਜਗਤ ਵਿੱਚ ਸਾਡੀ ਹੋਂਦ ਵਿੱਚ ਆਉਣ ਦੇ ਕਾਰਨ ਬਣਦੇ ਹਨ; ਆਪਣੇ ਬੱਚੇ ਦੀ ਬਹੁਤ ਹੀ ਧਿਆਨ ਨਾਲ ਪਾਲਣ ਪੋਸ਼ਣਾ ਕਰਦੇ ਹਨ ਅਤੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਔਖੇ ਸਮੇਂ ਭਰਾ ਅਤੇ ਮਿੱਤਰ ਸਹਾਇਤਾ ਕਰਦੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰਭੂ ਇਸ ਜਗਤ ਵਿੱਚ ਸਾਡੀ ਹੋਂਦ ਦਾ ਮੁੱਖ ਕਾਰਨ ਹੈ, ਮਾਤਾ ਪਿਤਾ ਵਾਂਗ ਸਾਡੀ ਪਾਲਣਾ ਕਰਦਾ ਹੈ ਅਤੇ ਹਰ ਸਮੇਂ ਮਿੱਤਰਾਂ, ਭਰਾਵਾਂ ਵਾਂਗ ਸਹਾਇਤਾ ਲਈ ਸਾਡੇ ਅੰਗ ਸੰਗ ਰਹਿੰਦਾ ਹੈ। ਸਮਾਜ ਵਿੱਚ ਸਭ ਤੋਂ ਨੇੜਲਾ ਅਤੇ ਸਭ ਤੋਂ ਲੰਬਾ ਸਮਾਂ ਨਿਭਣ ਵਾਲਾ ਰਿਸ਼ਤਾ ਪਤੀ, ਪਤਨੀ ਦਾ ਮੰਨਿਆਂ ਜਾਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਤੋਂ ਬਿਨਾਂ ਦੂਸਰੇ ਦੀ ਜਿੰਦਗੀ ਅਧੂਰੀ (ਖਾਸ ਕਰਕੇ ਪੁਰਸ਼ ਪ੍ਰਧਾਨ ਸਮਾਜ ਵਿੱਚ ਪਤੀ ਤੋਂ ਬਿਨਾਂ ਪਤਨੀ ਦੀ ਜਿੰਦਗੀ ਸਿਰਫ ਅਧੂਰੀ ਹੀ ਨਹੀਂ ਬਲਕਿ ਦੁੱਭਰ) ਮੰਨੀ ਜਾਂਦੀ ਹੈ। ਇਸੇ ਕਾਰਨ ਗੁਰਬਾਣੀ ਵਿੱਚ ਸਭ ਤੋਂ ਵੱਧ ਮਰਦ ਅਤੇ ਇਸਤ੍ਰੀਆਂ (ਦੋਵਾਂ) ਨੂੰ ਹੀ ਪ੍ਰਭੂ ਦੀਆਂ ਇਸਤ੍ਰੀਆਂ ਅਤੇ ਪ੍ਰਭੂ ਨੂੰ ਸਾਡੇ ਸਭ ਦਾ ਸਾਂਝਾ ਭਰਤਾ ਦੇ ਤੌਰ ’ਤੇ ਚਿਤਵਿਆ ਗਿਆ ਹੈ: ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਮ: ੩ ਅੰਕ ੫੯੨)

ਗੁਰਬਾਣੀ ਵਿੱਚ ਪ੍ਰਭੂ ਨਾਲ ਸਾਡੇ ਪਤੀ, ਪਤਨੀ ਵਾਲੇ ਰਿਸ਼ਤੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਸ ਤਰ੍ਹਾਂ ਜਿਸ ਇਸਤ੍ਰੀ ਦਾ ਪਤੀ ਕਾਲ ਵੱਸ ਹੋ ਜਾਵੇ ਉਸ ਦਾ ਸਮਾਜਿਕ ਜੀਵਨ ਬਹੁਤ ਹੀ ਮੁਸ਼ਕਲਾਂ ਭਰਿਆ ਹੋ ਜਾਂਦਾ ਹੈ। ਹਿੰਦੂ ਧਰਮ ਵਿੱਚ ਤਾਂ ਹੋਰ ਵੀ ਨਿਰਦੈਤਾ ਵਰਤੀ ਜਾਂਦੀ ਸੀ ਕਿ ਵਿਧਵਾ ਹੋਈ ਔਰਤ ਦਾ ਪਤੀ ਤੋਂ ਬਿਨਾਂ ਜੀਵਨ ਜਿਉਣ ਦਾ ਹੱਕ ਹੀ ਖੋਹ ਲਿਆ ਜਾਂਦਾ ਸੀ ਅਤੇ ਉਸ ਨੂੰ ਜ਼ਬਰਦਸਤੀ ਪਤੀ ਦੀ ਬਲਦੀ ਹੋਈ ਚਿਖਾ ਵਿੱਚ ਸੁੱਟ ਕੇ ਜਿਉਂਦੀ ਨੂੰ ਹੀ ਸਾੜ ਕੇ ਮਾਰ ਦਿੱਤਾ ਜਾਂਦਾ ਸੀ। ਇਸ ਘਿਨਾਉਣੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਧਾਰਮਿਕ ਰਸਮ ਦਾ ਨਾਮ ਦੇ ਕੇ ਸਤੀ ਹੋਣਾ ਕਿਹਾ ਜਾਂਦਾ ਸੀ। ਉਸੇ ਤਰ੍ਹਾਂ ਗੁਰਬਾਣੀ ਵਿੱਚ ਇਸ ਰਿਸ਼ਤੇ ਰਾਹੀਂ ਸਾਨੂੰ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਪਤੀ ਤੋਂ ਬਿਨਾ ਵਿਧਵਾ ਇਸਤ੍ਰੀ ਜਿਉਂਦੀ ਨਹੀਂ ਰਹਿ ਸਕਦੀ ਬਿਲਕੁਲ ਉਸੇ ਤਰ੍ਹਾਂ ਜਿਸ ਜੀਵ ਇਸਤ੍ਰੀ ਨੇ ਗੁਰੂ ਦੀ ਦੱਸੀ ਹੋਈ ਸਿੱਖਿਆ ’ਤੇ ਚੱਲ ਕੇ ਸਿਮਰਨ ਰਾਹੀਂ ਪ੍ਰਭੂ ਪਤੀ ਨਾਲ ਸਾਂਝ ਨਹੀਂ ਪਾਈ ਉਸ ਨੂੰ ਜਿਉਂਦੀ ਹੋਈ ਨਾ ਸਮਝੋ ਬਲਕਿ ਉਹ ਹਮੇਸ਼ਾਂ ਆਤਮਿਕ ਮੌਤੇ ਮਰੀ ਹੋਈ ਹੁੰਦੀ ਹੈ: ‘‘ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ; ਬਿਨੁ ਪਿਰ ਬਹੁ ਦੁਖੁ ਪਾਵਣਿਆ ॥’’ (ਮ: ੩ ਅੰਕ ੧੧੨) ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਸਾਹਿਬ ਜੀ ਨੇ ਸਤੀ ਹੋਣ ਦੀ ਘਿਨਾਉਣੀ ਰਸਮ ਨੂੰ ਮਾਨਤਾ ਨਹੀਂ ਦਿੱਤੀ ਸਗੋ ਇਸ ਦਾ ਹੋਰ ਥਾਂਈਂ ਇਹ ਕਹਿ ਕੇ ਭਰਵਾਂ ਖੰਡਨ ਵੀ ਕੀਤਾ ਹੈ ਕਿ ਉਹ ਇਸਤ੍ਰੀਆਂ ਸਤੀ ਹੋ ਗਈਆਂ, ਨਹੀਂ ਆਖੀਦੀਆਂ ਜੋ ਪਤੀ ਦੀ ਲੋਥ ਦੇ ਨਾਲ ਸੜ ਮਰਨ ਬਲਕਿ ਉਹਨਾਂ ਨੂੰ ਹੀ ਅਸਲ ਸਤੀਆਂ ਸਮਝਣਾ ਚਾਹੀਦਾ ਹੈ ਜੋ ਪ੍ਰਭੂ ਪਤੀ ਦੇ ਵਿਛੋੜੇ ਦੀ ਸੱਟ ਨਾਲ ਮਰ ਜਾਣ। ਪ੍ਰਭੂ ਪਤੀ ਦੀ ਮੌਤ ਤੇ ਵਿਛੋੜੇ ਦੀ ਸੱਟ ਨਾਲ ਮਰ ਜਾਣ ਤੋਂ ਇਹ ਭਾਵ ਨਹੀਂ ਕਿ ਇਸਤ੍ਰੀ ਨੇ ਪਤੀ ਦੇ ਵਿਛੋੜੇ ਵਿੱਚ (ਦਸਰਥ ਵੱਲੋਂ ਆਪਣੇ ਪੁਤਰ ਰਾਮ ਚੰਦਰ ਜੀ ਦੇ ਵਿਛੋੜੇ ਵਿੱਚ ਪ੍ਰਾਣ ਤਿਆਗ ਦਿੱਤੇ ਜਾਣ ਵਾਂਗ) ਪ੍ਰਾਣ ਤਿਆਗਣੇ ਹਨ ਬਲਕਿ ਆਸਾ ਮਨਸਾ ਦੇ ਮਾਰਨ ਵੱਲ ਇਸ਼ਾਰਾ ਹੈ: ‘‘ਸਲੋਕੁ ਮ: ੩ ॥ ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍ ; ਜਿ ਬਿਰਹੇ ਚੋਟ ਮਰੰਨਿ੍ ॥੧॥’’ ਅੱਗੇ ਲਿਖਿਆ ਹੈ ਕਿ ਉਹਨਾਂ ਜਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ, ਜੋ ਆਪਣੇ ਮਾਲਕ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ: ‘‘ਮ: ੩ ॥ ਭੀ, ਸੋ ਸਤੀਆ ਜਾਣੀਅਨਿ ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ ; ਨਿਤ ਉਠਿ ਸੰਮਵਾਲੰਨਿ੍ ॥੨॥’’

ਇਸ ਤੋਂ ਅੱਗੇ ਲਿਖਿਆ ਹੈ (ਸਤੀ) ਇਸਤ੍ਰੀਆਂ ਆਪਣੇ ਪਤੀ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਪਤੀ ਨੂੰ ‘ਆਪਣਾ’ ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ। ਪਰ, ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਣਿਆ, ਉਹ ਕਿਉਂ ਦੁੱਖਾਂ ਨੂੰ ਸਹਿਣ ਕਰਨਗੀਆਂ ? ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ: ‘‘ਮ: ੩ ॥ ਕੰਤਾ ਨਾਲਿ ਮਹੇਲੀਆ ; ਸੇਤੀ ਅਗਿ ਜਲਾਹਿ ॥ ਜੇ ਜਾਣਹਿ ਪਿਰੁ ਆਪਣਾ ; ਤਾ ਤਨਿ, ਦੁਖ ਸਹਾਹਿ ॥ ਨਾਨਕ ! ਕੰਤ ਨ ਜਾਣਨੀ ; ਸੇ ਕਿਉ ਅਗਿ ਜਲਾਹਿ ?॥ ਭਾਵੈ ਜੀਵਉ, ਕੈ ਮਰਉ ; ਦੂਰਹੁ ਹੀ ਭਜਿ ਜਾਹਿ ॥੩॥’’ (ਮ: ੩ ਅੰਕ ੭੮੭)

ਗੁਰੂ ਅਮਰ ਦਾਸ ਜੀ ਨੇ ਸਤੀ ਦੀ ਘਿਨਾਉਣੀ ਰਸਮ ਨੂੰ ਅਕਬਰ ਬਾਦਸ਼ਾਹ ਤੋਂ ਕਾਨੂੰਨੀ ਜ਼ੁਰਮ ਕਰਾਰ ਦਿਵਾ ਕੇ ਇਸ ਨੂੰ ਕਾਨੂੰਨਨ ਬੰਦ ਕਰਵਾਇਆ। ਪਰ ਇਹ ਦੁੱਖ ਦੀ ਗੱਲ ਹੈ ਕਿ ਸਤੀ ਦੇ ਅਸਲੀ ਭਾਵ ਨੂੰ ਸਮਝੇ ਤੋਂ ਬਿਨਾਂ ਅੱਜ ਵੀ ਰੂੜੀਵਾਦੀ ਹਿੰਦੂ ਸਮਾਜ ਵਿੱਚ ਕਦੇ ਕਦਾਈਂ ਸਤੀ ਵਰਗੀ ਅਤਿ ਸ਼ਰਮਨਾਕ ਅਤੇ ਦਰਦਨਾਕ ਘਟਨਾ ਵਾਪਰ ਹੀ ਜਾਂਦੀ ਹੈ ਜਿਸ ਦੀ ਘੋਰ ਨਿੰਦਾ ਕਰਨੀ ਅਤੇ ਸਤੀ ਹੋਣ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿਵਾਉਣੀਆਂ ਸਭਿਅਕ ਸਮਾਜ ਦਾ ਫਰਜ਼ ਹੈ।

ਗੁਰੂ ਸਾਹਿਬ ਜੀ ਨੇ ਜੀਵ ਇਸਤ੍ਰੀਆਂ (ਜਿਸ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਹਨ) ਨੂੰ ਸਿਮਰਨ ਰਾਹੀਂ ਪ੍ਰਭੂ ਪਤੀ ਨਾਲ ਸਦੀਵੀ ਸਾਂਝ ਪਾਉਣ ਵਾਲੀਆਂ ਇਸਤ੍ਰੀਆਂ ਨੂੰ ਹੀ ਸਦਾ ਸੁਹਾਗਣਾਂ ਦੱਸ ਕੇ ਉਪਦੇਸ਼ ਦਿੱਤਾ ਹੈ ਕਿ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ ਕਿਉਂਕਿ ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੋਇਆ ਹੈ : ‘‘ਸੇਜ ਸੁਹਾਵੀ, ਸਦਾ ਪਿਰੁ ਰਾਵੈ ; ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ, ਨ ਕਦੇ ਦੁਖੁ ਲਾਗੈ; ਸਦਾ ਸੁਹਾਗਣਿ ਨਾਰਿ ॥’’ (ਮ: ੩ ਅੰਕ ੬੫੧)

ਸਾਡੇ ਸਮਾਜ ਵਿੱਚ ਜਿਹੜੀ ਇਸਤ੍ਰੀ ਆਪਣੇ ਪਤੀ ਨੂੰ ਛੱਡ ਕੇ ਪਰਾਏ ਪੁਰਸ਼ ਨਾਲ ਪਿਆਰ ਪਾਉਂਦੀ ਹੈ ਜਾਂ ਵਿਧਵਾ ਪੈਸੇ ਦੇ ਲਾਲਚ ਆਪਣਾ ਤਨ ਪਰਾਏ ਮਰਦ ਦੇ ਹਵਾਲੇ ਕਰਦੀ ਹੈ ਉਸ ਨੂੰ ਵੇਸਵਾ ਦਾ ਨਾਮ ਦੇ ਕੇ ਧਿ੍ਰਕਾਰਿਆ ਜਾਂਦਾ ਹੈ ਇਸ ਤਰ੍ਹਾਂ ਅਧਿਆਤਮਿਕ ਖੇਤਰ ਵਿੱਚ ਜਿਹੜਾ ਮਨੁੱਖ ਪ੍ਰਭੂ ਪਤੀ ਤੋਂ ਹੋਰ ਕਿਸੇ ਕੱਚੇ ਪਿੱਲੇ ਦੇਹਧਾਰੀ ਗੁਰੂ ਜਾਂ ਦੇਵੀ ਦੇਵਤਿਆਂ ’ਤੇ ਟੇਕ ਰੱਖਦਾ ਹੈ ਉਨ੍ਹਾਂ ਮਨ ਦੇ ਮੁਰੀਦ ਜੀਵਾਂ ਦੀ ਹਾਲਤ ਉਸ ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ ਦੇ ਕਿਰਦਾਰ ਨਾਲ ਤੁਲਨਾ ਕੀਤੀ ਗਈ ਹੈ ਜਿਸ ਨੇ ਘਰ ਵਿਚ ਵੱਸਦਾ ਆਪਣਾ ਖਸਮ ਤਾਂ ਛੱਡ ਦਿੱਤਾ ਹੈ ਪਰ ਪਰਾਏ ਆਦਮੀ ਨਾਲ ਪਿਆਰ ਪਾਇਆ ਹੋਇਆ ਹੈ। ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ ਤ੍ਰਿਸ਼ਨਾ ਵਿਚ ਸੜਦੀ ਹੋਈ ਵਿਲਕਦੀ ਹੈ। ਮਨਮੁਖ ਜੀਵ ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ ਭੀ ਦੁਰਕਾਰੀ ਹੋਈ ਹੈ: ‘‘ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ; ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ ਕਦੇ ਨ ਚੁਕਈ ; ਜਲਦੀ ਕਰੇ ਪੂਕਾਰ ॥ ਨਾਨਕ ! ਬਿਨੁ ਨਾਵੈ, ਕੁਰੂਪਿ ਕੁਸੋਹਣੀ ; ਪਰਹਰਿ ਛੋਡੀ ਭਤਾਰਿ ॥੧॥’’ (ਮ: ੩ ਅੰਕ ੮੯)

ਜਿਵੇਂ ਵਿਧਵਾ ਕਾਮ-ਵਾਸਨਾ ਵਿਚ ਫਸ ਕੇ ਪੈਸੇ ਦੇ ਲਾਲਚ ਵਿਚ ਫਸ ਕੇ ਆਪਣਾ ਸਰੀਰ ਅਤੇ ਮਨ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ, ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ ਤਿਵੇਂ ਖਸਮ-ਪ੍ਰਭੂ ਨੂੰ ਭੁਲਾਉਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ : ‘‘ਜਿਉ ਤਨੁ ਬਿਧਵਾ ਪਰ ਕਉ ਦੇਈ ॥ ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥ ਬਿਨੁ ਪਿਰ, ਤ੍ਰਿਪਤਿ ਨ ਕਬਹੂੰ ਹੋਈ ॥੬॥’’ (ਮ: ੧ ਅੰਕ ੨੨੬)

ਅਧਿਆਤਮਕ ਖੇਤਰ ਵਿੱਚ ਦੁਹਾਗਣਾਂ ਉਹ ਨਹੀਂ ਹਨ ਜਿਨ੍ਹਾਂ ਦਾ ਪਤੀ ਕਾਲ ਵੱਸ ਹੋ ਜਾਵੇ ਬਲਕਿ ਦੁਹਾਗਣਾਂ ਉਹ ਹਨ ਜੋ ਵਿਕਾਰਾਂ ਦੇ ਵੱਸ ਪੈ ਕੇ ਪ੍ਰਭੂ ਪਤੀ ਨੂੰ ਭੁਲਾ ਬੈਠੀਆਂ ਹਨ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਣ ਲਈ ਪਹਿਲਾਂ ਆਪ ਹੀ ਸਵਾਲ ਕਰਦੇ ਹਨ ਕਿ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ ? ਆਪ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਫੁਰਮਾਨ ਕਰਦੇ ਹਨ ਕਿ ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ। ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ : ‘‘ਦੋਹਾਗਣੀ, ਕਿਆ ਨੀਸਾਣੀਆ ? ॥ ਖਸਮਹੁ ਘੁਥੀਆ, ਫਿਰਹਿ ਨਿਮਾਣੀਆ ॥ ਮੈਲੇ ਵੇਸ ਤਿਨਾ ਕਾਮਣੀ ; ਦੁਖੀ ਰੈਣਿ ਵਿਹਾਇ ਜੀਉ ॥’’ (ਮ: ੧ ਅੰਕ ੭੨)

ਸੋ ਮਾਇਆ ਵੇੜੇ ਮਨੁੱਖ ਨੂੰ ਪ੍ਰਭੂ ਦੇ ਗੁਣਾਂ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਲਈ ਗੁਰੂ ਸਾਹਿਬ ਜੀ ਨੇ ਇਨ੍ਹਾਂ ਸਮਾਜਿਕ ਰਿਸ਼ਤਿਆਂ ਦੇ ਸਬੰਧਾਂ, ਜਿੰਮੇਵਾਰੀਆਂ ਅਤੇ ਫਰਜਾਂ ਦੀ ਜਾਣਕਾਰੀ ਦੇ ਕੇ ਜੀਵਾਤਮਾ ਦੇ ਪ੍ਰਮਾਤਮਾ ਨਾਲ ਸਬੰਧਾਂ ਦੀ ਭਰਪੂਰ ਜਾਣਕਾਰੀ ਦੇਣ ਦਾ ਉਪਕਾਰ ਕੀਤਾ ਹੈ।

ਜਿਸ ਤਰ੍ਹਾਂ ਹਰ ਜਵਾਨ ਲੜਕੇ, ਲੜਕੀ ਦੇ ਮਨ ਵਿੱਚ ਆਪਣੇ ਵਿਆਹ ਦੀ ਉਮੰਗ ਅਤੇ ਵਿਸ਼ੇਸ਼ ਚਾਉ ਹੁੰਦਾ ਹੈ ਇਸੇ ਤਰ੍ਹਾਂ ਪ੍ਰਭੂ ਤੋਂ ਵਿਛੁੜੀ ਹਰ ਜੀਵਾਤਮਾ ਪ੍ਰਭੂ ਨਾਲ ਮੇਲ ਲਈ ਹਮੇਸ਼ਾਂ ਤਾਂਘ ਰੱਖਦੀ ਹੈ। ਇਹੋ ਕਾਰਨ ਹੈ ਕਿ ਗੁਰਮਤਿ ਅਨੁਸਾਰ ਅਨੰਦ ਕਾਰਜ ਦੀ ਮਰਯਾਦਾ ਨਿਭਾਉਣ ਸਮੇਂ ਜੋ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਉਸ ਪਾਠ ਰਾਹੀਂ ਵੀ ਲੜਕੀ ਮਨੋਭਾਵਨਾਵਾਂ ਦੀ ਵਰਤੋਂ ਕਰਦੇ ਹੋਏ ਅਸਲ ਸੰਦੇਸ਼ ਸਦਾ ਥਿਰ ਪ੍ਰਭੂ ਨਾਲ ਜੀਵ ਇਸਤ੍ਰੀ ਦੇ ਵਿਆਹ ਦਾ ਭਾਵ ਸਦੀਵੀ ਮੇਲ ਹੋਣ ਦਾ ਹੀ ਦਿੱਤਾ ਹੋਇਆ ਹੈ। ਜੀਵਾਤਮਾ ਦਾ ਪ੍ਰਮਾਤਮਾ ਨਾਲ ਸਦੀਵੀ ਮੇਲ ਹੋਣ ਤੋਂ ਪਹਿਲਾਂ ਵਾਪਰਨ ਵਾਲੀਆਂ ਚਾਰ ਅਵਸਥਾਵਾਂ ਦਾ ਜ਼ਿਕਰ ਹੀ ਚਾਰ ਲਾਵਾਂ ਵਿੱਚ ਕੀਤਾ ਹੋਇਆ ਹੈ। ਸੰਖੇਪ ਰੂਪ ਵਿੱਚ ਚਾਰ ਲਾਵਾਂ ਦਾ ਕ੍ਰਮਵਾਰ ਸੰਦੇਸ਼ ਇਸ ਤਰ੍ਹਾਂ ਹੈ : ‘ਕਿ ਪ੍ਰਭੂ ਦੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ; ਹਰਿ-ਨਾਮ ਸਿਮਰਨ ਤੋਂ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦਾ ਮੁੱਢ ਬੱਝਦਾ ਹੈ : ‘‘ਹਰਿ ਪਹਿਲੜੀ ਲਾਵ ਪਰਵਿਰਤੀ, ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥.. ਜਨੁ ਕਹੈ ਨਾਨਕੁ, ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’

ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, ਇਸ ਆਤਮਕ ਅਵਸਥਾ ’ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ: ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ .. ਜਨ ਨਾਨਕ, ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’

ਹਰਿ ਨਾਮ ਜਪਣ ਦੀ ਪਹਿਲੀ ਅਵਸਥਾ ਤੋਂ ਸ਼ੁਰੂ ਹੋ ਕੇ ਜਦੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣ ਦੀ ਦੂਜੀ ਅਵਸਥਾ ਸਫਲਤਾ ਪੂਰਬਕ ਪਾਰ ਲੰਘਦੀ ਹੈ ਤਾਂ ਤੀਜੀ ਅਵਸਥਾ ਵਿੱਚ ਵੈਰਾਗਵਾਨਾਂ ਦੇ ਮਨ ਵਿਚ ਪ੍ਰਭੂ ਮਿਲਾਪ ਲਈ ਤੀਬਰ ਤਾਂਘ ਪੈਦਾ ਹੁੰਦੀ ਹੈ; ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ ਹੈ: ‘‘ਹਰਿ ਤੀਜੜੀ ਲਾਵ; ਮਨਿ ਚਾਉ ਭਇਆ, ਬੈਰਾਗੀਆ, ਬਲਿ ਰਾਮ ਜੀਉ ॥.. ਜਨੁ ਨਾਨਕੁ ਬੋਲੇ, ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ॥੩॥’’

ਜਦੋਂ ਪ੍ਰਭੂ ਮਿਲਾਪ ਦੀ ਤਾਂਘ ਪੈਦਾ ਹੋ ਜਾਂਦੀ ਹੈ ਤਾਂ ਨਾਮ ਜਪਣ, ਪ੍ਰਭੂ ਦੀ ਸਿਫਤ ਸਲਾਹ ਕਰਨ, ਹਰ ਥਾਂ ਪ੍ਰਭੂ ਨੂੰ ਸਰਬ ਵਿਆਪਕ ਵੇਖਣ ਦੀ ਬਰਕਤ ਅਤੇ ਪ੍ਰਭੂ ਦੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਪ੍ਰਭੂ ਮਿਲਾਪ ਹੋ ਜਾਂਦਾ ਹੈ। ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ: ‘‘ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ, ਹਰਿ ਪਾਇਆ, ਬਲਿ ਰਾਮ ਜੀਉ ॥’’ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ: ‘‘ਜਨੁ ਨਾਨਕੁ ਬੋਲੇ, ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥’’ (ਸੂਹੀ ਮ: ੪ ਅੰਕ ੭੭੩)।

ਸੋ ਗੁਰੂ ਸਾਹਿਬ ਜੀ ਨੇ ਤਾਂ ਹਰ ਰਿਸ਼ਤੇ ਅਤੇ ਹਰ ਸਮੇਂ ਨੂੰ ਪ੍ਰਭੂ ਪਤੀ ਨਾਲ ਸਦੀਵੀ ਮੇਲ ਲਈ ਵਰਤਿਆ ਹੈ ਪਰ ਅਫਸੋਸ ਹੈ ਕਿ ਅੱਜ ਕੱਲ੍ਹ ਸਿੱਖਾਂ ਦੇ ਆਮ ਘਰਾਂ ਵਿੱਚ ਅਨੰਦ ਕਾਰਜ ਸਮੇਂ ਪੜ੍ਹੀਆਂ ਜਾਣ ਵਾਲੀਆਂ ਚਾਰ ਲਾਵਾਂ ਜੋ ਗੁਰੂ ਸਾਹਿਬ ਜੀ ਨੇ ਅਧਿਆਤਮਿਕ ਖੇਤਰਾਂ ਦੀਆਂ ਸਿਖਰਾਂ ਛੋਹਦੀਆਂ ਉਚਾਰਨ ਕੀਤੀਆਂ ਹਨ ਉਨ੍ਹਾਂ ਦਾ ਅਸਲੀ ਭਾਵ ਸਮਝਣ ਸਮਝਾਉਣ ਦੀ ਬਜਾਏ ਬਿਨਾਂ ਇਨ੍ਹਾਂ ਦਾ ਅਰਥ ਸਮਝੇ ਸਮਝਾਏ ਬੜੀ ਹੀ ਕਾਹਲੀ ਵਿੱਚ ਇੱਕ ਰਸਮ ਵਜੋਂ ਪੜ੍ਹ ਕੇ ਉਹ ਅਧਿਆਤਮਿਕ ਲਾਹਾ ਖੱਟਣ ਤੋਂ ਵਾਂਝੇ ਰਹਿ ਜਾਂਦੇ ਹੈ ਜਿਸ ਮਕਸਦ ਲਈ ਗੁਰੂ ਸਾਹਿਬ ਜੀ ਨੇ ਇਹ ਉਚਾਰਨ ਕੀਤੀਆਂ ਸਨ।

ਆਪਣੇ ਚਿੱਤ ਵਿੱਚ ਪ੍ਰਭੂ ਦਾ ਹਮੇਸ਼ਾ ਚੇਤਾ ਰੱਖਣਾ ਅਤੇ ਉਸ ਵੱਲੋਂ ਦਿੱਤੀਆਂ ਦਾਤਾਂ ਲਈ ਉਸ ਦਾ ਸ਼ੁਕਰ ਕਰਨਾ ਤਾਂ ਧਰਮ ਦੀ ਪਹਿਲੀ ਪਾਉੜੀ ਹੈ ਹੀ ਪਰ ਪ੍ਰਭੂ ਨੂੰ ਸਰਬ ਵਿਆਪਕ ਅਤੇ ਘਟ ਘਟ ਵਿੱਚ ਵਸਦਾ ਪਹਿਚਾਣ ਕੇ ਆਪਣੇ ਰਿਸ਼ਤਿਆਂ ਦੀਆਂ ਸਹੀ ਜਿੰਮੇਵਾਰੀਆਂ ਅਤੇ ਫਰਜ ਨਿਭਾਉਣੇ ਵੀ ਪ੍ਰਭੂ ਦਾ ਸਿਮਰਨ ਦਾ ਅਹਿਮ ਹਿੱਸਾ ਹੈ। ਭਾਵ ਬੱਚਿਆਂ ਵਿੱਚ ਰੱਬ ਵਸਦਾ ਮਹਿਸੂਸ ਕਰਕੇ ਉਨ੍ਹਾਂ ਦੀ ਪ੍ਰਤਿਪਾਲਣਾ ਕਰਨੀ ਮਾਤਾ ਪਿਤਾ ਲਈ ਪ੍ਰਭੂ ਦੀ ਸੇਵਾ ਕਰਨਾ ਹੈ। ਬਜੁਰਗਾਂ ਵਿੱਚ ਪ੍ਰਭੂ ਵਸਦਾ ਮਹਿਸੂਸ ਕਰਕੇ ਉਨ੍ਹਾਂ ਦੀ ਪੁੱਤਰਾਂ ਵੱਲੋਂ ਸੇਵਾ ਕਰਨੀ ਹੀ ਪ੍ਰਭੂ ਦੀ ਸੇਵਾ ਹੈ। ਇਸੇ ਤਰ੍ਹਾਂ ਪਤੀ ਪਤਨੀ ਨੇ ਇੱਕ ਦੂਸਰੇ ਅਤੇ ਨੂੰਹ ਸੱਸ ਨੇ ਇੱਕ ਦੂਸਰੀ ਵਿੱਚ ਉਹੀ ਪ੍ਰਭੂ ਵਸਦਾ ਮਹਿਸੂਸ ਕਰਕੇ ਆਪੋ ਆਪਣੇ ਫਰਜ ਅਤੇ ਜਿੰਮੇਵਾਰੀਆਂ ਨਿਭਾਉਣੀਆਂ ਹੀ ਪ੍ਰਭੂ ਦੀ ਸੇਵਾ ਭਾਵ ਸਿਮਰਨ ਹੈ। ਜਦ ਸਾਡੇ ਘਰ ਪਰਿਵਾਰ ਵਿੱਚ ਇੱਕ ਦੂਸਰੇ ਵਿੱਚ ਉਹੀ ਪ੍ਰਭੂ ਵਸਣ ਦੀ ਆਦਤ ਦ੍ਰਿੜ੍ਹ ਹੋ ਜਾਵੇਗੀ ਤਾਂ ਹੀ ਅਸੀਂ ਘਰ ਤੋਂ ਬਾਹਰ ਸਮੁੱਚੀ ਕਾਇਨਾਤ ਦੇ ਸਮੁੱਚੇ ਜੀਵਾਂ ਵਿੱਚ ਪ੍ਰਭੂ ਵਸਦਾ ਵੇਖ ਕੇ ਉਨ੍ਹਾਂ ’ਤੇ ਦਇਆ ਅਤੇ ਸੇਵਾ ਕਰਨ ਦੀ ਆਦਤ ਬਣਾ ਸਕਦੇ ਹਾਂ। ਜੋ ਪਤਨੀ ਪਤੀ ਇੱਕ ਦੂਸਰੇ ਵਿੱਚ ; ਨੂੰਹ ਆਪਣੀ ਸੱਸ ਵਿੱਚ ਅਤੇ ਸੱਸ ਆਪਣੀ ਨੂੰਹ ਵਿੱਚ; ਪੁੱਤਰ ਆਪਣੇ ਬਜੁਰਗ ਮਾਤ ਪਿਤਾ ਵਿੱਚ ਉਹੀ ਪ੍ਰਭੂ ਵੇਖ ਕੇ ਉਨ੍ਹਾਂ ਪ੍ਰਤੀ ਆਪਣੇ ਫਰਜ ਨਹੀਂ ਨਿਭਾ ਸਕਦੇ ਉਨ੍ਹਾਂ ਵੱਲੋਂ ਧਾਰਮਿਕ ਕਰਮ ਕਰਨੇ ਅਤੇ ਲਾਈਟਾਂ ਬੰਦ ਕਰਕੇ ਸਿਮਰਨ ਕਰਨੇ ਲੋਕ ਵਿਖਾਵੇ ਤੋਂ ਵੱਧ ਕੁਝ ਵੀ ਨਹੀਂ ਜਿਸ ਨੂੰ ਪ੍ਰਭੂ ਜੀ ਕਦੀ ਵੀ ਪ੍ਰਵਾਨ ਨਹੀਂ ਕਰਦੇ। ਭਾਈ ਗੁਰਦਾਸ ਜੀ ਨੇ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਲਿਖਿਆ ਹੈ:

‘‘ਮਾਂ ਪਿਉ ਪਰਹਰਿ, ਸੁਣੈ ਵੇਦੁ ; ਭੇਦੁ ਨ ਜਾਣੈ, ਕਥਾ ਕਹਾਣੀ।

ਮਾਂ ਪਿਉ ਪਰਹਰਿ, ਕਰੈ ਤਪੁ ਵਣਖੰਡਿ ; ਭੁਲਾ ਫਿਰੈ ਬਿਬਾਣੀ।

ਮਾਂ ਪਿਉ ਪਰਹਰਿ, ਕਰੈ ਪੂਜੁ ਦੇਵੀ ਦੇਵ ; ਨ ਸੇਵ ਕਮਾਣੀ।

ਮਾਂ ਪਿਉ ਪਰਹਰਿ, ਨ੍ਹਾਵਣਾ ਅਠਸਠਿ ਤੀਰਥ ; ਘੁੰਮਣ ਵਾਣੀ।

ਮਾਂ ਪਿਉ ਪਰਹਰਿ, ਕਰੈ ਦਾਨ ; ਬੇਈਮਾਨ ਅਗਿਆਨ ਪਰਾਣੀ।

ਮਾਂ ਪਿਉ ਪਰਹਰਿ, ਵਰਤ ਕਰਿ ; ਮਰਿ ਮਰਿ ਜੰਮੈ ਭਰਮਿ ਭੁਲਾਣੀ।

ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥’’ ਭਾਈ ਗੁਰਦਾਸ ਜੀ (ਵਾਰ ੩੭ ਪਉੜੀ ੧੩) ਜਿਸ ਦਾ ਪੰਕਤੀ ਵਾਰ ਅਰਥ ਹੈ:

ਮਾਪਿਆਂ ਨੂੰ ਤਿਆਗ ਕੇ ਧਰਮ ਪੁਸਤਕ ਸੁਣੇ (ਉਹ ਭੇਦ) ਨਹੀਂ ਜਾਣੇਗਾ, ਕਥਾ ਸੁਣੇ (ਤਾਂ ਉਹ) ਕਹਾਣੀ ਹੀ ਹੈ। ਮਾਂ ਪਿਉ ਨੂੰ ਤਿਆਗ ਕੇ ਜੰਗਲਾਂ ’ਚ ਜਾ ਕੇ ਜੋ ਤਪ ਕਰਦਾ ਹੈ, ਉਹ ਬਿਆਬਾਂਨਾਂ ਵਿਖੇ ਭੁਲਾ ਫਿਰਦਾ ਹੈ। (ਭਾਵ ਆਪਣੇ ਸਰੂਪ ਰੂਪੀ ਘਰ ਨੂੰ ਨਹੀਂ ਪਹਿਚਾਣਦਾ)। ਮਾਂ ਪਿਉ ਨੂੰ ਛੱਡ ਕੇ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ ਹਨ। ਮਾਂ ਪਿਉ ਨੂੰ ਛੱਡ ਕੇ ਜੋ 68 ਤੀਰਥਾਂ ਵਿਖੇ ਇਸ਼ਨਾਨ ਕਰਦਾ ਹੈ ਉਹ ਘੁੰਮਣਵਾਣੀ ਵਿਖੇ ਪਿਆ ਗ਼ੋਤੇ ਖਾਂਦਾ ਹੈ। ਮਾਂ ਪਿਉ ਨੂੰ ਛੱਡ ਕੇ ਜੋ ਦਾਨ ਕਰਦਾ ਹੈ ਉਹ (‘ਬੇਈਮਾਨ’) ਅਧਰਮੀ ਅਤੇ ਅਗਿਆਨੀ ਪ੍ਰਾਣੀ ਹੈ। ਮਾਂ ਪਿਉ ਨੂੰ ਛੱਡ ਕੇ ਵਰਤ ਨੇਮ ਕਰਨ ਵਾਲਾ (ਚੌਰਾਸੀ ਲਖ ਜੂਨੀਆਂ) ਵਿਖੇ ਭਰਮ ਦਾ ਭੁੱਲਾ ਹੋਇਆ ਪਿਆ ਫਿਰਦਾ ਹੈ। ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਸਮਝੀ।

ਭਾਵ-ਜਿਸ ਵਿਚ ਉਪਕਾਰ ਦੀ ਭਾਵਨਾ ਨਹੀਂ, ਮਾਪਿਆਂ ਜੈਸੇ ਕੁਦਰਤੀ ਪਿਆਰਿਆਂ ਦਾ ਮੋਹ ਜਿਸ ਨੂੰ ਖਿੱਚ ਨਹੀਂ ਪਾਉਂਦਾ, ਉਹ ਜੋ ਕਰਮ ਕਰਦਾ ਹੈ ਕੇਵਲ ਦਿਖਾਵੇ ਜਾਂ ਹਉਂ ਦੇ ਬੰਧ ਵਿਚ, ਓਹ ਸਾਰੇ ਹੀ ਨਿਸਫਲ ਹਨ ਕਿਉਂਕਿ ਉਸ ਦੇ ਸਰੀਰਕ ਸਬੰਧੀ ਹੀ ਸੰਤੁਸ਼ਟ ਨਹੀਂ, ਫਿਰ ਉਸ ਉੱਤੇ ਗੁਰੂ ਤੇ ਪਰਮੇਸੁਰ ਕਿਸ ਤਰ੍ਹਾਂ ਰੀਝ ਸਕਦੇ ਹਨ?

ਜੀਊਣ ਜੋਗਿਆ ! ਮੈਂ ਤੇਰੀ ਮਾਂ ਬੋਲਦੀ ਹਾਂ।

0

ਜੀਊਣ ਜੋਗਿਆ ! ਮੈਂ ਤੇਰੀ ਮਾਂ ਬੋਲਦੀ ਹਾਂ।

ਡਾ: ਹਰਸ਼ਿੰਦਰ ਕੌਰ-0175-2216783

‘‘ਮੈਂ ਧਰਤੀ ਮਾਂ ਬੋਲਦੀ ਹਾਂ। ਤੈਨੂੰ ਜਨਮ ਦੇਣ ਵਾਲੀ ਮਾਂ ਤੋਂ ਵੀ ਉੱਚਾ ਰੁਤਬਾ ਹੈ ਮੇਰਾ! ਅੱਜ ਮੈਂ ਮਜਬੂਰ ਹੋ ਗਈ ਹਾਂ ਕਿ ਆਪਣੇ ਪੁੱਤਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂ ! ਪੁੱਛੋਗੇ ਨਹੀਂ ? ਕੀ ਮਜਬੂਰੀ ਆਣ ਪਈ ਹੈ। ਇਹ ਤਾਂ ਜਗ ਜਾਣਦੈ ਕਿ ਜਦੋਂ ਪੁੱਤਰ ਉੱਤੇ ਕੋਈ ਬਿਪਤਾ ਪਵੇ ਤਾਂ ਮਾਂ ਉਸ ਦੀ ਸਾਰੀ ਤਕਲੀਫ਼ ਆਪ ਸਹਿ ਕੇ ਵੀ ਪੁੱਤਰ ਨੂੰ ਲੰਮੀ ਉਮਰ ਦੀ ਅਸੀਸ ਦਿੰਦੀ ਰਹਿੰਦੀ ਹੈ। ਆਪਣੀ ਬਚੀ ਉਮਰ ਵੀ ਪੁੱਤਰ ਦੇ ਲੇਖੇ ਲਾ ਦੇਣ ਦੀ ਅਰਦਾਸ, ਬੇਨਤੀ ਕਰਦੀ ਰਹਿੰਦੀ ਹੈ।

‘‘ਅੱਜ ਮੇਰਾ ਹਿਰਦਾ ਬਲ ਉੱਠਿਆ ਹੈ। ਕਈ ਚਿਰਾਂ ਤੋਂ ਮੇਰੀ ਨੀਂਦਰ ਉੱਡ-ਪੁੱਡ ਗਈ ਹੈ। ਬਹੁਤ ਵਾਰ ਤੁਸੀਂ ਵੀ ਖ਼ਬਰਾਂ ਪੜ੍ਹੀਆਂ ਹੋਣਗੀਆਂ ਕਿ ਇਸੇ ਧਰਤੀ ਉੱਤੇ ਮਾਂ ਦਾ ਬਲਾਤਕਾਰ ਕਰਦਿਆਂ ਉਸ ਦਾ ਪੁੱਤਰ ਕਸੂਰਵਾਰ ਸਾਬਤ ਹੋ ਚੁੱਕਿਆ ਹੈ ਤੇ ਪਿਓਆਂ ਨੇ ਵੀ ਆਪਣੀਆਂ ਧੀਆਂ ਦਾ ਅਨੇਕ ਵਾਰ ਚੀਰਹਰਣ ਕੀਤਾ ਹੈ। ਭਾਵੇਂ ਚਾਚੇ ਹੱਥੋਂ, ਤਾਏ ਹੱਥੋਂ ਜਾਂ ਭਰਾ ਹੱਥੋਂ ਜ਼ਲੀਲ ਹੋਈ ਹੋਵੇ, ਅਜਿਹੀ ਬੱਚੀ ਲਈ ਚੁਫ਼ੇਰਿਓਂ ਅਵਾਜ਼ ਉੱਠਦੀ ਰਹੀ ਹੈ।

‘‘ਜੇ ਭਾਰਤ-ਪਾਕਿ ਵੰਡ ਦੀ ਗੱਲ ਕਰਾਂ ਤਾਂ ਵੀ ਮੇਰੀ ਰੂਹ ਕੰਬ ਉੱਠਦੀ ਹੈ ਕਿਉਂਕਿ ਜਿਸ ਭਿਆਨਕ ਤਰੀਕੇ ਮੇਰੀਆਂ ਬੱਚੀਆਂ ਨੂੰ ਹਿੰਦੂ, ਮੁਸਲਮਾਨ, ਸਿੱਖ ਦਾ ਨਾਂ ਦੇ ਕੇ ਵੱਢਿਆ, ਟੁੱਕਿਆ, ਪਾੜਿਆ ਗਿਆ, ਉਹ ਜ਼ਖਮ ਹਾਲੇ ਤਕ ਅੱਲ੍ਹੇ ਨੇ।

‘‘ਇੱਕੋ ਗੱਲ ਨਾਲ ਸਕੂਨ ਮਿਲਦਾ ਹੈ ਕਿ ਚੁਫ਼ੇਰਿਓਂ ਇਸ ਵੱਢ ਟੁੱਕ ਦੀ ਨਿਖੇਧੀ ਕੀਤੀ ਗਈ। ਦਿੱਲੀ ਦੀ ਨਿਰਭਯਾ ਬਾਰੇ ਮੈਂ ਕੀ ਦੱਸਾਂ! ਤੁਸੀਂ ਵੀ ਓਨਾ ਕੁੱਝ ਜਾਣਦੇ ਹੋ ਜਿੰਨਾ ਮੈਨੂੰ ਪਤਾ ਹੈ। ਜ਼ੁਲਮ ਢਾਹੁਣ ਵਾਲੇ ਹੈਵਾਨਾਂ ਪ੍ਰਤੀ ਮੇਰੀਆਂ ਅਨੇਕ ਬੱਚੀਆਂ ਤੇ ਬੱਚੇ ਸਰਗਰਮ ਤੇ ਇਕਜੁੱਟ ਹੋ ਕੇ ਇਕਸੁਰ ਆਵਾਜ਼ ਬੁਲੰਦ ਕਰ ਸਕੇ ਸਨ ਜਿਸ ਨਾਲ ਮੇਰੀਆਂ ਹੋਰ ਬੱਚੀਆਂ ਪ੍ਰਤੀ ਬਾਕੀਆਂ ਦੇ ਮਨਾਂ ਵਿਚ ਜ਼ਿੰਮੇਵਾਰੀ ਜਾਗੀ।

‘‘ਹੁਣ ਤਾਂ ਹਾਲਾਤ ਏਨੇ ਨਿੱਘਰ ਗਏ ਹਨ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੀ ਬੁਢੜੀ ਹੋ ਚੁੱਕੀ ਤੋਂ ਮਨੁੱਖੀ ਜਾਮਾ ਪਹਿਨਿਆਂ ਦਾ ਭਾਰ ਹੋਰ ਚੁੱਕਿਆ ਵੀ ਜਾਏਗਾ ਕਿ ਨਹੀਂ। ਕਈ ਵਾਰ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਉੱਤੇ ਤੁਰਦੇ ਫਿਰਦੇ ਜਨੌਰ ਸ਼ਾਇਦ ਜ਼ਿਆਦਾ ਸਮਝਦਾਰ ਹਨ ਤੇ ਕਹਿੰਦੇ ਕਹਾਉਂਦੇ ਸੱਭਿਅਕ ਮਨੁੱਖ ਜਾਨਵਰਾਂ ਤੋਂ ਬਦਤਰ ਹਨ।

‘‘ਅੱਜ ਕੁੱਝ ਗੱਲਾਂ ਦਾ ਜਵਾਬ ਆਪਣੀ ਇਸ ਧਰਤੀ ਮਾਂ, ਜਿਸ ਦਾ ਸੀਨਾ ਜ਼ਖ਼ਮਾਂ ਦੀ ਤਾਬ ਝੱਲ ਸਕਣ ਤੋਂ ਅਸਮਰਥ ਹੋ ਗਿਆ ਹੈ, ਨੂੰ ਦਿਓਗੇ ? ਹੈ ਹਿੰਮਤ ?

‘‘ਨਿਊ ਜਨਤਾ ਨਗਰ, ਗਲੀ ਨੰਬਰ 11 ਦੀ ਵਸਨੀਕ, ਪਿਤਾ ਕਮਲੇਸ਼ ਚੌਧਰੀ ਦੀ ਲਾਡਲੀ ਵੱਡੀ ਧੀ (ਉਮਰ 18 ਸਾਲ), ਤੇਜਾ ਸਿੰਘ ਮੈਮੋਰੀਅਲ ਸਕੂਲ, ਕਵਾਲਟੀ ਚੌਂਕ, ਲੁਧਿਆਣਾ ਵਿਖੇ ਪੜ੍ਹਦੀ ਸੀ। ਛੇ ਹਰਾਮਖ਼ੋਰਾਂ ਨੇ ਉਸ ਦੇ ਸਰੀਰ ਨੂੰ ਰੱਜ ਕੇ ਨੋਚਿਆ। ਜਬਰ ਜ਼ਨਾਹ ਕਰਨ ਬਾਅਦ ਜੀਅ ਨਾ ਰੱਜਿਆ ਤਾਂ ਗੁਪਤ ਅੰਗ ਉੱਤੇ ਛੁਰੇ ਮਾਰ-ਮਾਰ ਕੇ ਪੂਰੀ ਤਰ੍ਹਾਂ ਵੱਢ ਸੁੱਟਿਆ ਤਾਂ ਜੋ ਅਜਿਹੀ ਕੋਈ ਥਾਂ ਰਹੇ ਹੀ ਨਾ ਜਿੱਥੋਂ ਸਵੈਪ/ਸੈਂਪਲ ਲੈ ਕੇ ਲੈਬੋਰੇਟਰੀ ਵਿਚ ਭੇਜ ਕੇ ਜਬਰ ਜ਼ਨਾਹ ਦੀ ਪੁਸ਼ਟੀ ਕੀਤੀ ਜਾ ਸਕੇ। ਜਦੋਂ ਏਨੇ ਤਸੀਹੇ ਝੱਲਣ ਬਾਅਦ ਵੀ ਉਸ ਸ਼ੇਰ ਬੱਚੀ ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਨਿਰਵਸਤਰ ਬੱਚੀ ਦੇ ਪੂਰੇ ਸਰੀਰ ਉੱਤੇ ਥਾਂ-ਥਾਂ ਛੁਰੇ ਘੋਂਪ ਦਿੱਤੇ ਤੇ ਹੱਥ ਪੈਰ ਬੰਨ੍ਹ ਦਿੱਤੇ ਤਾਂ ਜੋ ਹਿੱਲ ਸਕਣ ਦੀ ਵੀ ਕੋਸ਼ਿਸ਼ ਨਾ ਕਰ ਸਕੇ। ਕਤਲ ਕਰਨ ਬਾਅਦ ਬੰਨ੍ਹੇ ਹੋਏ ਹੱਥਾਂ ਪੈਰਾਂ ਨਾਲ ਹੀ ਉਸ ਦੇ ਮ੍ਰਿਤਕ ਵੱਢੇ-ਟੁੱਕੇ ਨਿਰਵਸਤਰ ਸਰੀਰ ਨੂੰ ਰਾਤ 12 ਵਜੇ ਨਹਿਰ ਵਿਚ ਸੁੱਟ ਦਿੱਤਾ ਗਿਆ। ਇਸ ਡਰ ਖੁਣੋਂ ਕਿ ਕਿਤੇ ਕੋਈ ਬਚਿਆ ਸਾਹ ਰਹਿ ਗਿਆ ਤਾਂ ਇਹ ਹੱਥ ਪੈਰ ਮਾਰ ਕੇ ਨਹਿਰੋਂ ਬਾਹਰ ਨਿਕਲਣ ਲਈ ਕੋਸ਼ਿਸ਼ ਨਾ ਕਰ ਲਵੇ। ਨਹਿਰ ਵਿਚ ਸੁੱਟਣ ਤੋਂ ਪਹਿਲਾਂ ਉਸ ਦੇ ਗਲੇ ਨੂੰ ਅਗੂੰਠਿਆਂ ਨਾਲ ਨੱਪ ਕੇ ਸਾਹ ਦੀ ਨਾਲੀ ਭੰਨ ਦਿੱਤੀ ਗਈ। ਮੁਰਦਾ ਸਰੀਰ ਉੱਤੋਂ ਵੀ ਆਰ-ਪਾਰ ਲੰਘੇ ਛੁਰਿਆਂ ਦੇ 17 ਵਾਰ ਵੇਖ ਡਾਕਟਰ ਵੀ ਦਹਿਲ ਗਿਆ।

‘‘ਇਸ ਵਹਿਸ਼ੀਆਨਾ ਹਰਕਤ ਤੋਂ ਬਾਅਦ ਕਿਧਰੇ ਵੀ ਵੱਡੀ ਪੱਧਰ ਉੱਤੇ ਕੋਈ ਆਵਾਜ਼ ਨਹੀਂ ਚੁੱਕੀ ਗਈ। ਸਭ ਰਤਾ ਮਾਸਾ ਅਫ਼ਸੋਸ ਜਤਾ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਗਏ। ਕੀ ਹੁਣ ਮੈਂ ਇਹ ਮੰਨ ਲਵਾਂ ਕਿ ਦਿੱਲੀ ਵਿਚ ਤਾਂ ਜ਼ਮੀਰਾਂ ਵਾਲੇ ਲੋਕ ਬਚੇ ਹਨ ਜੋ ਇਕਜੁੱਟ ਹੋ ਕੇ ਆਵਾਜ਼ ਚੁੱਕਦੇ ਹਨ, ਪਰ ਪੰਜਾਬ ਵਿਚ ਵੱਖ ਪਛਾਣ ਦਿੱਤੀ ਜਾਣ ਵਾਲੇ ਗਿਆਨਵਾਨ, ਸ਼ਸਤਰਧਾਰੀ ਜੋਧੇ ਜੋ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ ਮੰਨੇ ਗਏ, ਅੱਜ ਆਪਣੀ ਮਤ ਤੇ ਪਤ ਦੇ ਰਾਖੇ ਬਣਨ ਤੋਂ ਅਸਮਰਥ ਹੋ ਚੁੱਕੇ ਹਨ? ਕੀ ਸਭਿਅਕ ਮਨੁੱਖ ਹੋਰ ਨਹੀਂ ਬਚੇ ? ਜ਼ੁਲਮ, ਬੇਇਨਸਾਫੀ ਤੇ ਅੱਤਿਆਚਾਰ ਵਿਰੁੱਧ ਬੁਲੰਦ ਤਿਆਰ ਹੋਈ ਕੌਮ ਨੂੰ ਕੀ ਹੁਣ ਜ਼ੰਗ ਲੱਗ ਚੁੱਕਿਆ ਹੈ ?

‘‘ਕਿਉਂ ਨਹੀਂ ਪੰਜਾਬ ਦੇ ਹਰ ਇੰਚ ਉੱਤੇ ਅਜਿਹੇ ਕੁਕਰਮਾਂ ਨੂੰ ਠੱਲ ਪਾਉਣ ਲਈ ਜਿਹਾਦ ਖੜ੍ਹਾ ਹੋਇਆ? ਕੀ ਹੁਣ ਮੈਂ ਇਹ ਕਹਾਂ ਕਿ ਮੇਰੇ ਪੁੱਤਰ ‘ਨਾਮਰਦ’ ਹੋ ਚੁੱਕੇ ਹਨ ? ਆਪਣੇ ਪੁੱਤਰਾਂ ਬਾਰੇ ਅਜਿਹਾ ਸੋਚਦਿਆਂ ਵੀ ਕਿਸੇ ਵੀ ਮਾਂ ਦਾ ਕਲੇਜਾ ਮੂੰਹ ਨੂੰ ਆ ਜਾਂਦਾ ਹੈ ਤੇ ਦੇਹ ਕੰਬਣ ਪੈਂਦੀ ਹੈ। ਅੱਜ ਹਾਲਾਤ ਹੱਥੋਂ ਅਤਿ ਦੀ ਮਜਬੂਰ ਤੇ ਲਾਚਾਰ ਹੋ ਕੇ ਮੈਨੂੰ ਇਹ ਸ਼ਬਦ ਵਰਤਣਾ ਪੈ ਰਿਹਾ ਹੈ, ਕਿਉਂਕਿ ਜਿਨ੍ਹਾਂ ਨੇ ਮਨੁੱਖ ਜਾਤੀ ਅੱਗੋਂ ਤੋਰਨੀ ਹੈ, ਉਨ੍ਹਾਂ ਦਾ ਏਨੇ ਭਿਆਨਕ ਤਰੀਕੇ ਖ਼ਾਤਮਾ ਹੁੰਦੇ ਵੇਖ ਕੇ ਵੀ ਮੇਰੇ ਜਾਏ ਅੰਨ੍ਹੇ ਬੋਲੇ ਗੁੰਗੇ ਹੋ ਕੇ ਬਹਿ ਗਏ ਹਨ।

‘‘ਮੇਰਿਓ ਪੁੱਤਰੋ, ਉੱਠੋ, ਜਾਗੋ ਤੇ ਮਰਦ ਹੋਣ ਦਾ ਸਬੂਤ ਦਿਓ। ਤੁਸੀਂ ਔਰਤ ਜ਼ਾਤ ਦੀ ਰਾਖੀ ਦਾ ਜ਼ਿੰਮਾ ਚੁੱਕਿਆ ਸੀ। ਤੁਹਾਡੇ ਸਿਰ ਮਾਂ ਦੇ ਦੁੱਧ ਦਾ ਕਰਜ਼ਾ ਚੜ੍ਹਿਆ ਪਿਐ। ਹਾਲੇ ਉਹ ਵੀ ਨਹੀਂ ਲਾਹ ਸਕੇ ਤੇ ਮੇਰਾ, ਤੁਹਾਡੀ ਧਰਤੀ ਮਾਂ ਦਾ, ਕਰਜ਼ਾ ਕਦੋਂ ਲਾਹੋਗੇ ?

‘‘ਜਦੋਂ ਕਿਸੇ ਗ਼ੈਰਤਮੰਦ ਦੀ ਅਣਖ ਨੂੰ ਹਲੂਣਾ ਨਾ ਵੱਜੇ, ਜ਼ੁਲਮ ਵਿਰੁੱਧ ਕੋਈ ਬੁਲੰਦ ਆਵਾਜ਼ ਨਾ ਗੂੰਜੇ ਤਾਂ ਅਜਿਹੇ ਲੋਕਾਂ ਨੂੰ ਨਾਮਰਦ ਹੀ ਕਹਿਣਾ ਬਿਹਤਰ ਹੈ!

‘‘ਜੇ ਧਰਤੀ ਮਾਂ ਵੱਲੋਂ ਕਹੇ ਸ਼ਬਦ ‘ਨਾਮਰਦ’ ਨਾਲ ਸੱਟ ਵੱਜੀ ਹੈ ਤਾਂ ਆਪਣੇ ਸੁੱਤੇ ਲਹੂ ਵਿਚ ਉਬਾਲ ਲਿਆ, ਓਏ ਜੀਊਣ ਜੋਗਿਆ! ਸੁੱਤੀ ਅਣਖ ਜਗ੍ਹਾ, ਓਏ ਜੀਊਣ ਜੋਗਿਆ ! ਮਾਂ-ਭੈਣ-ਧੀ ਦੀ ਪੱਤ ਬਚਾ, ਓਏ ਜੀਊਣ ਜੋਗਿਆ! ਇਕ ਇਹੋ ਰਸਤਾ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ, ਧਰਤੀ ਮਾਂ ਦੇ ਸੀਨੇ ਠੰਡ ਪਾਉਣ ਦਾ ਤੇ ਕੁਦਰਤੀ ਕਰੋਪੀ ਦੇ ਕਹਿਰ ਬਰਪਾਏ ਜਾਣ ਤੋਂ ਬਚਣ ਦਾ।

‘‘ਹਿੰਮਤ ਕਰ ਪੁੱਤਰਾ ! ਆਵਾਜ਼ ਚੁੱਕ। ਪੰਜਾਬ ਵਿੱਚ ਕਿਸੇ ਨਾਬਾਲਗ ਧੀ ਨੂੰ ਮਾੜੀ ਅੱਖ ਨਾਲ ਝਾਕਣ ਵਾਲੇ ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਲਾਜ਼ਮੀ ਕਰਵਾ। ਅਜਿਹੇ ਜ਼ਾਲਮਾਂ ਦੇ ਟੱਬਰਾਂ ਨਾਲ ਵੀ ਸਮਾਜਿਕ ਬਾਈਕਾਟ ਜ਼ਰੂਰੀ ਹੈ ਤਾਂ ਜੋ ਹਰ ਮਾਂ ਤੇ ਹਰ ਪਿਓ ਆਪਣੇ ਬੱਚੇ ਦੇ ਵਧੀਆ ਪਾਲਣ ਪੋਸ਼ਣ ਵਿਚ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਏ।

‘‘ਇੰਜ ਸਮਾਜ ਵਿਚਲੇ ਮਾੜੇ ਅਨਸਰ ਆਪਣੇ ਆਪ ਘਟਣੇ ਸ਼ੁਰੂ ਹੋ ਜਾਣਗੇ। ਜਬਰਜ਼ਨਾਹ ਦੀਆਂ ਸ਼ਿਕਾਰ ਨਾਬਾਲਗ ਧੀਆਂ ਨੂੰ ਵਾਪਸ ਸਮਾਜ ਵਿਚ ਪੂਰੀ ਇੱਜ਼ਤ ਨਾਲ ਸ਼ਾਮਲ ਕਰਨ ਦੀ ਲੋੜ ਹੈ ਅਤੇ ਅਜਿਹੀਆਂ ਧੀਆਂ ਨੂੰ ਅਪਨਾਉਣ ਲਈ ਸੁਹਿਰਦ ਪੁੱਤਰ ਅਗਾਂਹ ਆਉਣੇ ਚਾਹੀਦੇ ਹਨ ਜੋ ਇਨ੍ਹਾਂ ਬੇਕਸੂਰ ਬੱਚੀਆਂ ਨੂੰ ਸਿਰ ਉਤਾਹ ਚੁੱਕ ਕੇ ਜੀਊਣ ਦਾ ਰਾਹ ਵਿਖਾਉਣ।

‘‘ਇਹ ਸੋਚ ਬਦਲਣ ਦੀ ਲੋੜ ਹੈ ਤਾਂ ਜੋ ਨਵੀਂ ਕ੍ਰਾਂਤੀ ਲਿਆਈ ਜਾ ਸਕੇ ਅਤੇ ਹਰ ਧੀ ਨਿਰੀਪੁਰੀ ਲੂਣ ਦੀ ਪੁੜੀ ਬਣਨੀ ਛੱਡ ਮਾਂ ਚੰਡੀ ਦਾ ਰੂਪ ਧਾਰਨ ਕਰ ਸਮਾਜ ਦੇ ਦੁਸ਼ਮਨਾਂ ਦਾ ਖ਼ਾਤਮਾ ਕਰ ਸਕੇ ਅਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਵਧੀਆ ਸਮਾਜ ਦੀ ਸਿਰਜਨਾ ਕਰ ਸਕੇ ! ਆਮੀਨ!!’’

ਤੈਨੂੰ ਲੰਮੀ ਉਮਰ ਦੀਆਂ ਦੁਆਵਾਂ ਦਿੰਦੀ, ਤੇਰੀ ਧਰਤੀ ਮਾਂ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, (ਪਟਿਆਲਾ)-ਫੋਨ ਨੰ: 0175-2216783

ਕੇਂਦਰੀਕਰਨ ਵੱਲ ਵੱਧਦੇ ਭਾਰਤ ਦੀ ਨਿਸ਼ਾਨੀ

0

ਉਮਰ ਕੈਦੀਆਂ ਸਬੰਧੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦਾ ਫੈਸਲਾ:

ਕੇਂਦਰੀਕਰਨ ਵੱਲ ਵੱਧਦੇ ਭਾਰਤ ਦੀ ਨਿਸ਼ਾਨੀ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ, ਲੁਧਿਆਣਾ-98554-01843

ਉਮਰ ਕੈਦੀਆਂ ਦੀ ਰਿਹਾਈ ਲਈ ਨਿਯਮ ਅਤੇ ਨੀਤੀਆਂ ਘੜ੍ਹਣ ਲਈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਵਲੋਂ 2 ਦਸੰਬਰ 2015 ਨੂੰ ਫੈਸਲਾ ਦੇ ਦਿੱਤਾ ਗਿਆ ਹੈ। ਸਮੁੱਚੇ ਰੂਪ ਵਿਚ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਜੀਵ ਗਾਂਧੀ ਕਤਲ ਕਾਂਡ ਦੇ 7 ਉਮਰ ਕੈਦੀ ਦੋਸ਼ੀਆਂ ਨੂੰ ਸਜ਼ਾ ਵਿਚ ਛੋਟ ਦੇ ਕੇ ਤਾਮਿਲਨਾਡੂ ਸਰਕਾਰ ਦੇ ਮੁਖ ਸਕੱਤਰ ਨੇ ਉਹਨਾਂ ਦੀ ਰਿਹਾਈ ਦਾ ਹੁਕਮ 19-02-2014 ਨੂੰ ਜਾਰੀ ਕੀਤਾ ਅਤੇ ਕੇਂਦਰ ਸਰਕਾਰ ਵਲੋਂ ਇਸ ਰਿਹਾਈ ਪੱਤਰ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਅਤੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਵਲੋਂ ਇਸ ਉੱਪਰ ਸੁਣਵਾਈ ਦੌਰਾਨ ਇਸ ਮਾਮਲੇ ਨਾਲ ਸਬੰਧਤ 7 ਸਵਾਲਾਂ ਦੇ ਜਵਾਬ ਦੇਣ ਲਈ ਇਹ ਮਾਮਲਾ 5 ਜੱਜਾਂ ਦੇ ਸੰਵਿਧਾਨਕ ਬੈਂਚ ਨੂੰ ਸੌਂਪ ਦਿੱਤਾ। ਸੰਵਿਧਾਨਕ ਬੈਂਚ ਵਲੋਂ ਸਾਰੀਆਂ ਪ੍ਰਾਂਤਕ ਸਰਕਾਰਾਂ ਨੂੰ ਇਸ ਸਬੰਧੀ ਨੋਟਿਸ ਜਾਰੀ ਕਰਕੇ ਆਪਣਾ-ਆਪਣਾ ਪੱਖ ਦੱਸਣ ਲਈ ਕਿਹਾ ਗਿਆ ਅਤੇ ਸਾਰੀ ਕਵਾਇਦ ਤੋਂ ਬਾਅਦ ਅੰਤ ਵਿਚ 2 ਦਸੰਬਰ 2015 ਨੂੰ ਸੰਵਿਧਾਨਕ ਬੈਂਚ ਵਲੋਂ ਉਹਨਾਂ 7 ਸਵਾਲਾਂ ਦਾ ਜਵਾਬ ਦੇ ਕੇ ਪਟੀਸ਼ਨਾਂ ਦੇ ਅੰਤਮ ਫੈਸਲੇ ਲਈ ਮੁੜ ਤਿੰਨ ਜੱਜਾਂ ਦੇ ਬੈਂਚ ਕੋਲ ਭੇਜ ਦਿੱਤੇ ਹਨ ਅਤੇ ਹੁਣ ਤਿੰਨ ਜੱਜਾਂ ਦਾ ਬੈਂਚ ਉਹਨਾਂ 7 ਸਵਾਲਾਂ ਦੇ ਜਵਾਬਾਂ ਦੀ ਰੋਸ਼ਨੀ ਵਿਚ ਉਮਰ ਕੈਦੀਆਂ ਦੀ ਰਿਹਾਈ ਲਈ ਪਈਆਂ ਪਟੀਸ਼ਨਾਂ ਦਾ ਨਿਪਟਾਰਾ ਕਰਨਗੇ ਅਤੇ ਅਗਾਂਹ ਵਾਸਤੇ ਵੀ ਉਸ ਅਨੁਸਾਰ ਹੀ ਉਮਰ ਕੈਦੀਆਂ ਦੀ ਰਿਹਾਈ ਲਈ ਮਾਰਗ ਦਰਸ਼ਨ ਮਿਲੇਗਾ। ਉਕਤ ਸੰਵਿਧਾਨਕ ਬੈਂਚ ਦੇ ਪੰਜ ਜੱਜਾਂ ਵਿਚ ਮੁੱਖ ਜੱਜ ਐੱਚ. ਐੱਲ. ਦੱਤੂ, ਜੱਜ ਫਕੀਰ ਮੁਹੰਮਦ ਇਬਰਾਹੀਮ ਕਾਲਿਫਉੱਲ਼ਾ, ਜੱਜ ਪਿਨਾਕੀ ਚੰਦਰ ਘੋਸ਼, ਜੱਜ ਉਦੇ ਉਮੇਸ਼ ਲਲਿਤ ਅਤੇ ਜੱਜ ਅਭੇ ਮਨੋਹਰ ਸਪਰੇ ਸ਼ਾਮਲ ਸਨ ਅਤੇ ਇਹ ਫੈਸਲਾ ਪੰਜ ਜੱਜਾਂ ਦੀ 3: 2 ਦੀ ਸਹਿਮਤੀ ਨਾਲ ਆਇਆ। ਪਹਿਲੇ ਤਿੰਨ ਜੱਜਾਂ ਵਲੋਂ ਦਿੱਤੇ ਵਿਚਾਰਾਂ ਨਾਲ ਪਿਛਲੇ ਦੋ ਜੱਜ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ ਅਤੇ ਖਾਸ ਕਰਕੇ 7 ਸਵਾਲਾਂ ਵਿਚਲੇ ਪਹਿਲੇ ਸਵਾਲ ਦੇ ਦੂਜੇ ਹਿੱਸੇ ਦੇ ਜਵਾਬ ਸਬੰਧੀ ਵਖਰੇਵਾਂ ਹੋਇਆ। ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਸੰਵਿਧਾਨਕ ਬੈਂਚ ਨੇ ਅਨੇਕਾਂ ਫੈਸਲੇ ਤੇ ਪ੍ਰਣਾਲੀਆਂ ਵਿਚਾਰੀਆਂ ਅਤੇ ਇਸ ਲਈ ਕਰੀਬ 258 ਪੇਜਾਂ ਦਾ ਫੈਸਲਾ ਦਿੱਤਾ ਪਰ ਵਿਸਥਾਰ ਵਿਚ ਜਾਣ ਨਾਲੋਂ ਉਹਨਾਂ ਸੱਤਾ ਸਵਾਲਾਂ ਤੇ ਉਹਨਾਂ ਦੇ ਜਵਾਬਾਂ ਨੂੰ ਵਾਚ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉਮਰ ਕੈਦੀਆਂ ਲਈ ਆਉਣ ਵਾਲਾ ਸਮਾਂ ਕੈਸਾ ਹੋਵੇਗਾ ਭਾਵੇਂਕਿ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਭਾਰਤੀ ਰਾਸ਼ਟਰਪਤੀ ਅਤੇ ਭਾਰਤੀ ਸੰਵਿਧਾਨ ਦੀ ਧਾਰਾ 161 ਤਹਿਤ ਪ੍ਰਾਂਤਕ ਗਵਰਨਰਾਂ ਨੂੰ ਕੈਦੀਆਂ ਦੀ ਸਜ਼ਾ ਮੁਆਫੀ ਜਾਂ ਛੋਟ ਦੇਣ ਦੀਆਂ ਸ਼ਕਤੀਆਂ ਨੂੰ ਨਿਰਛੋਹ ਰੱਖ ਕੇ ਸੰਵਿਧਾਨ ਦੀ ਭਾਵਨਾ ਦੀ ਕਦਰ ਕੀਤੀ ਗਈ ਹੈ ਪਰ ਤਕਨੀਕੀ ਘੁੰਮਣਘੇਰੀਆਂ ਵਿਚ ਅੰਤਮ ਫੈਸਲੇ ਸਿੱਧੀ ਸਿਆਸੀ ਦਖਲਅੰਦਾਜ਼ੀ ਤੋਂ ਮੁਕਤ ਨਹੀਂ ਰੱਖੇ ਜਾ ਸਕਣਗੇ।

ਆਓ ਦੇਖੀਏ ਕੀ ਸਨ 7 ਸਵਾਲ ਤੇ ਉਹਨਾਂ ਦੇ ਜਵਾਬ ?

(1). ਪ੍ਰਸ਼ਨ- ਕੀ ਇੰਡੀਅਨ ਪੀਨਲ ਕੋਡ ਦੀ ਧਾਰਾ 45 ਤੇ 53 ਤਹਿਤ ਉਮਰ ਕੈਦ ਦੀ ਸਜ਼ਾ ਤੋਂ ਮਤਲਬ ਉਮਰ ਕੈਦੀ ਦੀ ਬਾਕੀ ਰਹਿੰਦੀ ਸਾਰੀ ਉਮਰ ਤੋਂ ਹੈ ਜਾਂ ਉਸ ਉਮਰ ਕੈਦੀ ਕੋਲ ਸਜ਼ਾ ਵਿਚ ਛੋਟ ਪ੍ਰਾਪਤ ਕਰਨ ਦਾ ਅਧਿਕਾਰ ਹੈ ?

ਅਤੇ ਕੀ ਸਵਾਮੀ ਸ਼ਰਧਾਨੰਦ ਕੇਸ ਦੇ ਪੈਰ੍ਹਾ 91 ਤੋਂ 93 ਵਿਚ ਦਰਸਾਏ ਨਿਯਮਾਂ ਅਧੀਨ ਕੁਝ ਵਿਸ਼ੇਸ਼ ਉਹਨਾਂ ਕੇਸਾਂ ਵਿਚ ਸਜ਼ਾ ਵਿਚ ਛੋਟ ਦੇਣੀ ਬੰਦ ਕੀਤੀ ਜਾਵੇ ਜਿਹਨਾਂ ਕੇਸਾਂ ਵਿਚ ਫਾਂਸੀ ਦੇ ਬਦਲ ਵਜੋਂ ਉਮਰ ਕੈਦ ਸੁਣਾਈ ਗਈ ਹੋਵੇ ਜਾਂ ਜਿਹਨਾਂ ਕੇਸਾਂ ਵਿਚ ਲਿਖਤ ਸਜ਼ਾ 14 ਸਾਲ ਤੋਂ ਵੱਧ ਦੀ ਦਿੱਤੀ ਗਈ ਹੋਵੇ ?

ਉਤਰ: ਇੰਡੀਅਨ ਪੀਨਲ ਕੋਡ ਦੀ ਧਾਰਾ 45 ਤੇ 53 ਤਹਿਤ ਉਮਰ ਕੈਦ ਦੀ ਸਜ਼ਾ ਤੋਂ ਮਤਲਬ ਉਮਰ ਕੈਦੀ ਦੀ ਬਾਕੀ ਰਹਿੰਦੀ ਸਾਰੀ ਉਮਰ ਤੋਂ ਹੀ ਹੈ ਅਤੇ ਭਾਰਤੀ ਸੰਵਿਧਾਨ ਦੀ ਧਾਰਾ 72 ਤੇ 161 ਅਧੀਨ ਸਜ਼ਾ ਤੋਂ ਮੁਆਫੀ, ਸਜ਼ਾ ਵਿਚ ਛੋਟ ਜਾਂ ਸਜ਼ਾ ਵਿਚ ਬਦਲਾਅ ਆਦਿ ਦਾ ਅਧਿਕਾਰ ਸਭ ਦਾ ਸੰਵਿਧਾਨਕ ਹੱਕ ਹੈ ਅਤੇ ਇਹ ਅਧਿਕਾਰ ਹਮੇਸ਼ਾ ਦੀ ਤਰ੍ਹਾਂ ਕੋਰਟ ਵਲੋਂ ਅਣਛੋਹ ਹੀ ਹੈ।

ਪਹਿਲੇ ਸਵਾਲ ਦੇ ਦੂਜੇ ਭਾਗ ਸਬੰਧੀ ਸੰਵਿਧਾਨਕ ਬੈਂਚ ਵਿਚ ਮਤਭੇਦ ਪਾਏ ਗਏ ਅਤੇ ਮੁੱਖ ਜੱਜ ਸਮੇਤ ਤਿੰਨ ਜੱਜਾਂ ਨੇ ਇਸ ਭਾਗ ਸਬੰਧੀ ਹਾਮੀ ਭਰੀ ਹੈ ਕਿ ਸਵਾਮੀ ਸ਼ਰਧਾਨੰਦ ਕੇਸ ਦੇ ਪੈਰ੍ਹਾ 91 ਤੋਂ 93 ਵਿਚ ਦਰਸਾਏ ਨਿਯਮਾਂ ਅਧੀਨ ਕੁਝ ਵਿਸ਼ੇਸ਼ ਉਹਨਾਂ ਕੇਸਾਂ ਵਿਚ ਸਜ਼ਾ ਵਿਚ ਛੋਟ ਦੇਣੀ ਬੰਦ ਕੀਤੀ ਜਾਵੇ ਜਿਹਨਾਂ ਕੇਸਾਂ ਵਿਚ ਫਾਂਸੀ ਦੇ ਬਦਲ ਵਜੋਂ ਉਮਰ ਕੈਦ ਸੁਣਾਈ ਗਈ ਹੋਵੇ ਜਾਂ ਜਿਹਨਾਂ ਕੇਸਾਂ ਵਿਚ ਲਿਖਤ ਸਜ਼ਾ 14 ਸਾਲ ਤੋਂ ਵੱਧ ਦੀ ਦਿੱਤੀ ਗਈ ਹੋਵੇ ਪਰ ਦੋ ਜੱਜਾਂ ਉਦੇ ਲਲਿਤ ਤੇ ਮਨੋਹਰ ਸਪਰੇ ਵਲੋਂ ਅਜਿਹੀ ਕੋਈ ਵਿਵਸਥਾ ਕਰਨ ਨੂੰ ਸੰਵਿਧਾਨ ਦੇ ਉਲਟ ਦੱਸਿਆ ਪਰ ਅਸਲ ਵਿਚ ਫੈਸਲਾ ਬਹੁਮਤ 3 ਜੱਜਾਂ ਵਾਲ ਹੀ ਲਾਗੂ ਹੋਵੇਗਾ।

(2). ਪ੍ਰਸ਼ਨ- ਕੀ ਭਾਰਤੀ ਰਾਸ਼ਟਰਪਤੀ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 72 ਤੇ ਪ੍ਰਾਂਤਕ ਗਵਰਨਰ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 161 ਅਤੇ ਸੁਪਰੀਮ ਕੋਰਟ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 32 ਅਧੀਨ ਸਾਰੀਆਂ ਵਿਵਸਥਾਵਾਂ ਦੀ ਵਰਤੋਂ ਕਰਨ ਤੋਂ ਬਾਅਦ ‘ਸਬੰਧਤ ਸਰਕਾਰਾਂ’ ਨੂੰ ਫੌਜਦਾਰੀ ਜਾਬਤਾ ਦੀਆਂ ਧਾਰਾਵਾਂ 432/433 ਅਧੀਨ ਉਮਰ ਕੈਦੀ ਦੀ ਸਜ਼ਾ ਵਿਚ ਛੋਟ ਦੇਣ ਦੀ ਆਗਿਆ ਦੇਣੀ ਚਾਹੀਦੀ ਹੈ ? (ਜਿਹਾ ਕਿ ਰਾਜੀਵ ਗਾਂਧੀ ਕਤਲ ਕੇਸ ਦੇ ਦੋਸ਼ੀਆਂ ਦੀ ਰਿਹਾਈ ਸਬੰਧੀ ਹੋਇਆ।)

ਜਵਾਬ: ‘ਸਬੰਧਤ ਸਰਕਾਰਾਂ’ ਨੂੰ ਫੌਜਦਾਰੀ ਜਾਬਤਾ ਦੀਆਂ ਧਾਰਾਵਾਂ 432/433 ਅਧੀਨ ਉਮਰ ਕੈਦੀ ਦੀ ਸਜ਼ਾ ਵਿਚ ਛੋਟ ਦੇਣ ਦਾ ਪੂਰਾ ਹੱਕ ਹੈ ਭਾਵੇਂ ਕਿ ਭਾਰਤੀ ਰਾਸ਼ਟਰਪਤੀ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 72 ਤੇ ਪ੍ਰਾਂਤਕ ਗਵਰਨਰ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 161 ਅਧੀਨ ਇਸ ਤੋਂ ਪਹਿਲਾਂ ਕੋਈ ਫੈਸਲਾ ਲਿਆ ਗਿਆ ਹੋਵੇ। ਜਿੱਥੋਂ ਤੱਕ ਸੁਪਰੀਮ ਕੋਰਟ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 32 ਤਹਿਤ ਇਸ ਸਬੰਧੀ ਕੋਈ ਫੈਸਲਾ ਲੈਣ ਦੀ ਗੱਲ ਹੈ ਤਾਂ ‘ਸਬੰਧਤ ਸਰਕਾਰਾਂ’ ਵਲੋਂ ਫੌਜਦਾਰੀ ਜਾਬਤਾ ਦੀਆਂ ਧਾਰਾਵਾਂ 432/433 ਅਧੀਨ ਕੋਈ ਫੈਸਲਾ ਲੈਣਾ ਕਾਨੂੰਨ ਦੇ ਅਧੀਨ ਹੈ ਅਤੇ ਇਸ ਸਬੰਧੀ ਅਦਾਲਤ ਕੋਈ ਫੈਸਲਾ ਨਹੀਂ ਲੈ ਸਕਦੀ ਸਗੋਂ ਇਹਨਾਂ ਫੈਸਲਿਆ ਨੂੰ ‘ਸਬੰਧਤ ਸਰਕਾਰਾਂ’ ਉੱਪਰ ਹੀ ਛੱਡਿਆ ਜਾਂਦਾ ਹੈ।

(3). ਪ੍ਰਸ਼ਨ- ਕੀ ਫੌਜਦਾਰੀ ਜਾਬਤੇ ਦੀ ਧਾਰਾ 432 (7) ਸਪਸ਼ਟ ਰੂਪ ਵਿਚ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਨੂੰ ਪ੍ਰਮੁੱਖਤਾ ਦਿੰਦੀ ਹੈ ਅਤੇ ਪ੍ਰਾਂਤਕ ਸ਼ਕਤੀਆਂ ਦੇ ਕੇਂਦਰੀ ਸ਼ਕਤੀਆਂ ਦੇ ਬਰਾਬਰ ਹੋਂਦ ਸਮੇਂ ਉੱਥੇ ਪ੍ਰਾਂਤਕ ਸ਼ਕਤੀ ਨੂੰ ਬਾਹਰ ਕਰ ਦਿੰਦੀ ਹੈ ?

(4). ਪ੍ਰਸ਼ਨ- ਸਜ਼ਾ ਵਿਚ ਛੋਟ ਦੇਣ ਦੀ ਸ਼ਕਤੀ ਦੀ ਵਰਤੋਂ ਲਈ ਭਾਰਤੀ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੀ ਤੀਜੀ ਲਿਸਟ ਵਿਚ ਦਰਜ਼ ਮੁੱਦਿਆਂ ਵਿਚ ਕੇਂਦਰ ਜਾਂ ਪ੍ਰਾਂਤਾਂ ਵਿਚੋਂ ਕਿਸ ਦੀ ਪ੍ਰਮੁੱਖਤਾ ਹੈ ?

(5). ਪ੍ਰਸ਼ਨ- ਕੀ ਫੌਜਦਾਰੀ ਜਾਬਤਾ ਦੀ ਧਾਰਾ 432 (7) ਅਧੀਨ ਸ਼ਕਤੀ ਦੀ ਵਰਤੋਂ ਲਈ ਦੋ ‘ਸਬੰਧਤ ਸਰਕਾਰਾਂ’ ਹੋ ਸਕਦੀਆਂ ਹਨ ?

ਉਕਤ ਤੀਸਰੇ, ਚੌਥੇ ਤੇ ਪੰਜਵੇਂ ਸਵਾਲ ਦਾ ਜਵਾਬ ਇਕੱਠਾ ਹੀ ਦਿੱਤਾ ਗਿਆ।

‘ਸਬੰਧਤ ਸਰਕਾਰ’ ਕੇਂਦਰ ਸਰਕਾਰ ਹੋਵੇਗੀ ਜਾਂ ਪ੍ਰਾਂਤਕ ਸਰਕਾਰ, ਇਹ ਫੌਜਦਾਰੀ ਅਦਾਲਤ ਵਲੋਂ ਦਿੱਤੇ ਸਜ਼ਾ ਦੇ ਫੈਸਲੇ ਉਪਰ ਨਿਰਭਰ ਕਰੇਗਾ ਜਿਹਾ ਕਿ ਫੌਜਦਾਰੀ ਜਾਬਤੇ ਦੀ ਧਾਰਾ 432 (6) ਵਿਚ ਪਹਿਲਾਂ ਹੀ ਨਿਯਮਬੱਧ ਕੀਤਾ ਗਿਆ ਹੈ ਅਤੇ ਸੰਸਦ ਵਿਚ ਪਾਸ ਕਿਸੇ ਖਾਸ ਕਾਨੂੰਨ ਤਹਿਤ ਜਾਂ ਸੰਵਿਧਾਨ ਵਿਚ ਪਹਿਲਾਂ ਹੀ ਕੇਂਦਰ ਨੂੰ ਵਿਸ਼ੇਸ਼ ਸ਼ਕਤੀਆਂ ਮਿਲੀਆਂ ਹੋਣ ਤਾਂ ਸੰਸਦ ਦੁਆਰਾ ਪਾਸ ਕਾਨੂੰਨ ਤਹਿਤ ਸਜ਼ਾ ਹੋਣ ਤੋਂ ਬਾਅਦ ‘ਸਬੰਧਤ ਸਰਕਾਰ’ ਕੇਂਦਰ ਸਰਕਾਰ ਨੂੰ ਹੀ ਮੰਨਿਆ ਜਾਵੇਗਾ ਭਾਵੇਂ ਕਿ ਸੰਵਿਧਾਨਕ ਰੀਤੀਆਂ ਮੁਤਾਬਕ ਪ੍ਰਾਂਤਾਂ ਨੂੰ ਵੀ ਉਸ ਸਬੰਧੀ ਕਾਨੂੰਨ ਬਣਾਉਣ ਦੀ ਸ਼ਕਤੀ ਮਿਲੀ ਹੋਵੇ ਅਤੇ ਕੇਂਦਰ ਸਰਕਾਰ ਨੂੰ ਅਜਿਹਾ ਬਲ ਸੰਵਿਧਾਨ ਦੀ ਧਾਰਾ 73 (1) (ਏ) ਤਹਿਤ ਮਿਲਦਾ ਹੈ। ਇਸ ਸਬੰਧੀ ਸੁਪਰੀਮ ਕੋਰਟ ਵਲੋਂ ਜੀ. ਵੀ. ਰਾਮਾਨੱਈਆ ਕੇਸ ਵਿਚ ਦਰਜ਼ ਕੀਤੇ ਸਿਧਾਂਤ ਲਾਗੂ ਹੋਣਗੇ। ਦੂਜੇ ਸਬਦਾਂ ਵਿਚ ਜਿਹੜੇ ਕੇਸ ਫੌਜਦਾਰੀ ਜਾਬਤੇ ਦੀ ਧਾਰਾ 432 (7) (ਏ) ਵਿਚ ਆਉਣਗੇ ਤਾਂ ਉਹਨਾਂ ਸਬੰਧੀ ਫੈਸਲੇ ਲੈਣ ਲਈ ‘ਸਬੰਧਤ ਸਰਕਾਰ’ ਪ੍ਰਮੁੱਖ ਰੂਪ ਵਿਚ ਕੇਂਦਰ ਸਰਕਾਰ ਹੀ ਹੋਵੇਗੀ ਅਤੇ ਬਾਕੀ ਕੇਸਾਂ ਵਿਚ ‘ਸਬੰਧਤ ਸਰਕਾਰਾਂ’ ਉਸ ਪ੍ਰਾਂਤ ਦੀਆਂ ਹੋਣਗੀਆਂ ਜਿਹਨਾਂ ਵਿਚ ਦੋਸ਼ੀ ਨੂੰ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੋਵੇਗਾ।

(6). ਪ੍ਰਸ਼ਨ- ਕੀ ਫੌਜਦਾਰੀ ਜਾਬਤੇ ਦੀ ਧਾਰਾ 432 (1) ਤਹਿਤ ਪ੍ਰਾਂਤਕ ਸਰਕਾਰਾਂ ਨੂੰ ਆਪਣੇ ਆਪ ਹੀ ਸਜ਼ਾ ਵਿਚ ਛੋਟ ਦੇਣ ਦੀ ਸ਼ਕਤੀ ਵਰਤਣ ਦਾ ਹੱਕ ਹੈ, ਜੇ ਹਾਂ, ਤਾਂ ਕੀ ਫੌਜਦਾਰੀ ਜਾਬਤੇ ਦੀ ਧਾਰਾ 432 (2) ਤਹਿਤ ਦੱਸੀ ਗਈ ਪ੍ਰਕਿਰਿਆ ਲਾਜ਼ਮੀ ਹੈ ਜਾਂ ਨਹੀਂ ?

ਜਵਾਬ: ਫੌਜਦਾਰੀ ਜਾਬਤੇ ਦੀ ਧਾਰਾ 432 (1) ਤਹਿਤ ਪ੍ਰਾਂਤਕ ਸਰਕਾਰਾਂ ਨੂੰ ਆਪਣੇ ਆਪ ਹੀ ਸਜ਼ਾ ਵਿਚ ਛੋਟ ਦੇਣ ਦੀ ਸ਼ਕਤੀ ਵਰਤਣ ਦਾ ਹੱਕ ਨਹੀਂ ਹੈ। ਇਹ ਸ਼ਕਤੀ ਕੇਵਲ ਸਬੰਧਤ ਕੈਦੀ ਵਲੋਂ ਫੌਜਦਾਰੀ ਜਾਬਤੇ ਦੀ ਧਾਰਾ 432 (2) ਤਹਿਤ ਦਰਖਾਸਤ ਦੇਣ ਤੋਂ ਬਾਅਦ ਹੀ ਵਰਤੀ ਜਾ ਸਕਦੀ ਹੈ ਅਤੇ ਸਜ਼ਾ ਵਿਚ ਛੋਟ ਜਾਂ ਸਜ਼ਾ ਬਰਖ਼ਾਸਤੀ ਦਾ ਅੰਤਮ ਫੈਸਲਾ ਸਜ਼ਾ ਦੇਣ ਵਾਲੀ ਫੌਜਦਾਰੀ ਅਦਾਲਤ ਦੇ ਮੁੱਖ ਜੱਜ ਦੀ ਰਾਏ ਦੁਆਰਾ ਸਿਰਜੇ ਮਾਰਗ ਦਰਸ਼ਨ ਮੁਤਾਬਕ ਹੀ ਹੋਣਾ ਚਾਹੀਦਾ ਹੈ।

(7). ਪ੍ਰਸ਼ਨ- ਕੀ ਫੌਜਦਾਰੀ ਜਾਬਤੇ ਦੀ ਧਾਰਾ 435 (1) ਤਹਿਤ ਸਬਦ ‘ਮਸ਼ਵਰੇ’ ਨੂੰ ਬਦਲ ਕੇ ‘ਮਨਜ਼ੂਰੀ’ ਨਹੀਂ ਕਰ ਦੇਣਾ ਚਾਹੀਦਾ ?

ਜਵਾਬ: ਫੌਜਦਾਰੀ ਜਾਬਤੇ ਦੀ ਧਾਰਾ 435 (1) (ਏ) ਤੋਂ (ਸੀ) ਤਹਿਤ ਸਾਰੀਆਂ ਸਥਿਤੀਆਂ ਜਿਸ ਵਿਚ ਕੇਂਦਰ ਸਰਕਾਰ ਦੀ ਪ੍ਰਧਾਨਤਾ ਹੈ, ਵਿਚ ਕੇਂਦਰ ਸਰਕਾਰ ਦੇ ‘ਮਸ਼ਵਰੇ’ ਦੀ ਜਗ੍ਹਾ ਸਬਦ ‘ਮਨਜ਼ੂਰੀ’ ਨੂੰ ਸਥਾਪਤ ਕੀਤਾ ਜਾਵੇ।

ਇਸ ਤਰ੍ਹਾ ਸੰਵਿਧਾਨਕ ਬੈਂਚ ਵਲੋਂ ਉਹਨਾਂ ਨੂੰ ਪੁੱਛੇ ਸੱਤ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਅਗਲੀ ਕਾਰਵਾਈ ਤਿੰਨ ਜੱਜਾਂ ਨੇ ਬੈਂਚ ਵਲੋਂ ਕੀਤੀ ਜਾਣੀ ਹੈ ਸੁਪਰੀਮ ਕੋਰਟ ਅਤੇ ਪ੍ਰਾਂਤਕ ਹਾਈ ਕੋਰਟਾਂ ਵਿਚ ਉਮਰ ਕੈਦੀਆਂ ਦੀਆਂ ਰਿਹਾਈਆਂ ਲਈ ਵਿਚਾਰ-ਅਧੀਨ ਪਟੀਸ਼ਨਾਂ ਦੇ ਨਿਪਟਾਰੇ ਇਸ ਫੈਸਲੇ ਦੀ ਰੋਸ਼ਨੀ ਵਿਚ ਹੋਣਗੇ ਅਤੇ ਸਭ ਤੋਂ ਵੱਧ ਕੇ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਵਲੋਂ ਉਮਰ ਕੈਦੀਆਂ ਦੀ ਰਿਹਾਈ ਲਈ ਫੌਜਦਾਰੀ ਜਾਬਤੇ ਦੀਆਂ ਧਾਰਾਵਾਂ ਅਧੀਨ ਰੁਕੀਆਂ ਹੋਈਆਂ ਕਾਰਵਾਈਆਂ ਅੱਗੇ ਵੱਧਣਗੀਆਂ।

ਇਸ ਹੁਕਮ ਨਾਲ ਸਭ ਤੋਂ ਮਹੱਤਵਪੂਰਨ ਗੱਲ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਸੰਵਿਧਾਨਕ ਬੈਂਚ ਵਲੋਂ ਫੌਜਦਾਰੀ ਜਾਬਤੇ ਵਿਚ ਪਹਿਲਾਂ ਤੋਂ ਹੀ ਦਰਜ਼ ਧਾਰਾਵਾਂ ਦੀ ਵਿਆਖਿਆ ਕੀਤੀ ਗਈ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਕੇਂਦਰ-ਰਾਜ ਸਬੰਧਾਂ ਤੇ ਅਧਿਕਾਰ ਖੇਤਰ ਸਬੰਧੀ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਗਰਮੀ ਦਿੱਤੀ ਹੈ ਕਿਉਂਕਿ ਭਾਰਤੀ ਤੰਤਰ ਭਾਵੇਂ ਸੰਘਾਤਮਕ ਰਾਜ ਹੋਣ ਦਾ ਦਾਅਵਾ ਤਾਂ ਕਰਦਾ ਹੈ ਪਰ ਇਸ ਵਿਚ ਏਕਾਤਮਕ ਭਾਵਨਾ ਵੱਧ ਰਹੀ ਹੈ ਜੋ ਆਉਂਦੇ ਦਿਨਾਂ ਵਿਚ ਪ੍ਰਾਂਤਕ ਸਰਕਾਰਾਂ ਅਤੇ ਵੱਖ-ਵੱਖ ਸੱਭਿਆਚਾਰਾਂ ਲਈ ਯਕੀਨਨ ਨੁਕਸਾਨਦੇਹ ਹੈ। ਇਸ ਗੱਲ ਸਬੰਧੀ ਵੱਖਰੇ ਤੌਰ ’ਤੇ ਚਰਚਾ ਕੀਤੀ ਜਾ ਸਕਦੀ ਹੈ।

ਇਸ ਸਭ ਕਾਸੇ ਵਿਚੋਂ ਜੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਇਸ ਸਬੰਧੀ ਸਿੱਖ ਬੰਦੀਆਂ ਦੀ ਗੱਲ ਕਰੀਏ ਤਾਂ ਬਹੁਤੇ ਸਿੱਖ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਜੇਕਰ ਫੌਜਦਾਰੀ ਜਾਬਤੇ ਦੀਆਂ ਧਾਰਾਵਾਂ 432/433 ਤਹਿਤ ਕੀਤੀ ਜਾਵੇ ਤਾਂ ਹੁਣ ਰਿਹਾਈ ਤਾਂ ਕੇਂਦਰ ਸਰਕਾਰ ਦੇ ਹੱਥਾਂ ਵਿਚ ਹੈ ਪਰ ਜੇਕਰ ਪ੍ਰਾਂਤਕ ਗਵਰਨਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 161 ਤਹਿਤ ਮਿਲੀਆਂ ਸ਼ਕਤੀਆਂ ਦੀ ਗੱਲ ਕਰੀਏ ਤਾਂ ਸਬੰਧਤ ਸਰਕਾਰਾਂ ਦੇ ਉਮਰ ਕੈਦੀਆਂ ਦੀ ਰਿਹਾਈ ਇਸ ਰਾਹੀਂ ਵੀ ਹੋ ਸਕਦੀ ਹੈ।

ਉਮਰ ਕੈਦੀਆਂ ਤੋਂ ਇਲਾਵਾ ਜੇ 1987 ਦੀ ਲੁਧਿਆਣਾ ਬੈਂਕ-ਡਕੈਤੀ ਦੇ 9 ਸੀਨੀਅਰ ਸਿਟੀਜ਼ਨ 10 ਸਾਲਾ ਕੈਦੀਆਂ ਦੀ ਗੱਲ ਕਰੀਏ ਤਾਂ ਭਾਵੇਂ ਕਿ ਉਹਨਾਂ ਦਾ ਕੇਸ ਟਾਡਾ ਅਧੀਨ ਸਜ਼ਾ ਹੋਇਆ ਅਤੇ ਸੀ. ਬੀ. ਆਈ ਦੁਆਰਾ ਜਾਂਚਿਆ ਗਿਆ ਪਰ ਇਸ ਕੇਸ ਦੇ ਦੋਸ਼ੀ ਉਮਰ ਕੈਦੀ ਨਹੀਂ ਇਸ ਲਈ ਸੰਵਿਧਾਨਕ ਬੈਂਚ ਦਾ ਫੈਸਲਾ ਇਹਨਾਂ ਉਪਰ ਲਾਗੂ ਨਹੀਂ ਹੁੰਦਾ ਕਿਉਂਕਿ ਇਹ ਸਾਰਾ ਮਸਲਾ ਤਾਂ ਉਮਰ ਕੈਦੀਆਂ ਨਾਲ ਸਬੰਧਤ ਸੀ ਅਤੇ ਇਹ 9 ਬੰਦੀ ਸਿੰਘ 10 ਸਾਲ ਦੀ ਸਜ਼ਾ ਕੱਟ ਰਹੇ ਹਨ ਅਤੇ ਇਹਨਾਂ ਨੂੰ ਪੰਜਾਬ ਸਰਕਾਰ ਇਹਨਾਂ ਦੀ ਉਮਰ ਅਤੇ ਮਾੜੀ ਸਰੀਰਕ ਦਸ਼ਾ ਕਾਰਨ ਰਿਹਾਅ ਕਰ ਸਕਦੀ ਹੈ।

ਮੇਰੇ ਵਲੋਂ ਤਾਂ ਪਹਿਲਾਂ ਵੀ ਇਹ ਗੱਲ ਕੀਤੀ ਜਾਂਦੀ ਰਹੀ ਹੈ ਕਿ ਉਮਰ ਕੈਦੀਆਂ ਦੀਆਂ ਰਿਹਾਈਆਂ ਦੇ ਫੈਸਲੇ ਸਿਆਸੀ ਫੈਸਲੇ ਹਨ। ਜਦ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਹੈ ਅਤੇ ਕੇਂਦਰ ਵਿਚ ਭਾਜਪਾ-ਅਕਾਲੀ ਤਾਂ ਫਿਰ ਰਿਹਾਈਆਂ ਤਾਂ ਅੱਜ ਵੀ ਹੋ ਸਕਦੀਆਂ ਹਨ ਬਸ਼ਰਤੇ ਕਿ ਸਿਆਸੀ ਇੱਛਾ ਸ਼ਕਤੀ ਹੋਵੇ।

ਗੁਰਮਤਿ ਪ੍ਰਚਾਰਕਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗ਼ਰਮ ਖ਼ਿਆਲੀ ਰਾਜਨੀਤਿਕ ਬੰਦੇ ਅਪਣਾ ਰਹੇ ਹਨ: ‘ਹਥਕੰਡੇ’

0

ਗੁਰਮਤਿ ਪ੍ਰਚਾਰਕਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗ਼ਰਮ ਖ਼ਿਆਲੀ ਰਾਜਨੀਤਿਕ ਬੰਦੇ ਅਪਣਾ ਰਹੇ ਹਨ: ‘ਹਥਕੰਡੇ’

ਗਿਆਨੀ ਅਵਤਾਰ ਸਿੰਘ

ਪੰਜਾਬ ਦੇ ਜ਼ਮੀਨੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਲੀ ਮਨਸਾ ਨਾਲ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟੇਡ ਅਕਾਲੀ ਦਲ ਨੇ ਮਿਲ ਕੇ ਜੋ ਮੁਹਿਮ ਸ਼ੁਰੂ ਕੀਤੀ ਸੀ, ਉਸ ਵਿੱਚ ਮਿਤੀ 25-10-2015 (ਸ਼ਹੀਦ ਹੋਏ 2 ਸਿੰਘਾਂ ਦੇ ਭੋਗ) ਤੋਂ ਮਾਤ੍ਰ ਕੁਝ ਕੁ ਦਿਨ ਪਹਿਲਾਂ ਹੀ ਆਏ ਬਦਲਾਅ ਕਿ ਅਸੀਂ ਗੁਰਮਤਿ ਪ੍ਰਚਾਰਕਾਂ ਨਾਲ ਮਿਲ ਕੇ ਸੰਘਰਸ਼ ਨੂੰ ਜਾਰੀ ਰੱਖਾਂਗੇ, ਇੱਕ ਸੰਦੇਹ ਪੂਰਵਕ ਕਦਮ ਸੀ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਕੁਝ ਕਦਮ ਆਮ ਸਹਿਮਤੀ ਤੋਂ ਬਿਨਾ ਵੀ ਉਠਾਏ; ਜਿਵੇਂ ਕਿ ‘ਸਰਬੱਤ ਖ਼ਾਲਸਾ’ ਬੁਲਾਉਣਾ, ਜਥੇਦਾਰਾਂ ਦੀਆਂ ਨਿਯੁਕਤੀਆਂ ਆਦਿ, ਰਾਜਨੀਤਿਕ ਬੰਦਿਆਂ ਦੇ ਗੁਪਤ ਏਜੰਡੇ ਵਿੱਚ ਸੀ, ਜਿਸ ਨੂੰ ਪ੍ਰਚਾਰਕਾਂ ਦੇ ਧਿਆਨ ’ਚੋਂ ਨਿਰੰਤਰ ਗੁਪਤ ਰੱਖਿਆ ਜਾ ਰਿਹਾ ਸੀ।

ਦੂਸਰੇ ਪਾਸੇ ਆਪਣੀਆਂ ਕੁਝ ਮੰਗਾਂ ਪ੍ਰਚਾਰਕਾਂ ਦੇ ਹੱਥ ’ਚ ਫੜਾਉਣ ਵਿੱਚ ਵੀ ਇਹ ਬੰਦੇ ਕਾਮਯਾਬ ਹੋ ਗਏ; ਜਿਵੇਂ ਕਿ ਖ਼ੂਨ ਦਾ ਪਿਆਲਾ ਬਾਦਲ ਨੂੰ ਭੇਟ ਕਰਨਾ, ਮੰਤ੍ਰੀਆਂ ਦਾ ਘਿਰਾਉ ਆਦਿ ਉਕਸਾਉਣ ਵਾਲੀਆਂ ਮੰਗਾਂ ਤਾਂ ਜੋ ਪੰਜਾਬ ਦੇ ਮਾਹੌਲ ਨੂੰ 2017 ਦੇ ਚੁਣਾਵ ਤੱਕ ਨਿਰੰਤਰ ਗ਼ਰਮ ਰੱਖਿਆ ਜਾ ਸਕੇ। ਅੱਜ ਵੀ ਇਨ੍ਹਾਂ ਦੇ ਕੁਝ ਕੁ ਗੁਪਤ ਏਜੰਡੇ ਹਨ; ਜਿਵੇਂ ਕਿ ਵਿਸਾਖੀ 2016 ਅਤੇ ਦਿਵਾਲੀ 2016 ’ਚ ‘ਸਰਬੱਤ ਖਾਲਸਾ’ ਦੇ ਨਾਂ ਹੇਠ ਵੱਡੇ ਇਕੱਠ ਕਰਨੇ ਅਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਅਗਲਾ ਚੁਣਾਵ ਲੜਨਾ । ਇਸ ਲਈ ਵੱਧ ਤੋਂ ਵੱਧ ਸੀਟਾਂ ’ਤੇ ਆਪਣੇ ਵਿਧਾਇਕਾਂ ਦੀ ਮੰਗ ਕਰਨ ਲਈ ਕਾਂਗਰਸ ਦੇ ਸਾਹਮਣੇ ਆਪਣਾ ਜਨਾਧਾਰ ਖੜ੍ਹਾ ਕਰਨ ਲਈ ਉਕਤ ‘ਸਰਬੱਤ ਖ਼ਾਲਸਾ’ ਬੁਲਾਉਣੇ ਅਤਿ ਜ਼ਰੂਰੀ ਜਾਪਦੇ ਹਨ ਕਿਉਂਕਿ ਘੱਟ ਖਰਚੇ ਨਾਲ ਵੱਧ ਬੰਦਿਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ‘ਸਰਬੱਤ ਖ਼ਾਲਸਾ’ ਦਾ ਨਾਂ ਬੜਾ ਹੀ ਢੁੱਕਵਾਂ ਇਨ੍ਹਾਂ ਲਈ ਪ੍ਰਤੀਤ ਹੁੰਦਾ ਜਾਪਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹੀ ਤਰੀਕਾ ਹੋਰ ਵੀ ਰਾਜਨੀਤਿਕ ਪਾਰਟੀਆਂ ਵਾਲੇ ਅਪਣਾਉਣਾ ਸ਼ੁਰੂ ਕਰ ਦੇਣ।

ਲਗਭਗ ਪਿਛਲੇ 2 ਮਹੀਨਿਆਂ ਤੋਂ ਨਿਰੰਤਰ ਜੂਝ ਰਹੀ ਸਿੱਖ ਕੌਮ ਦੇ ਇਨ੍ਹਾਂ ਅਖੌਤੀ ਆਗੂਆਂ ਨੇ ਇੱਕ ਵਾਰ ਵੀ ਜਨਤਾ ਨੂੰ ਸ਼ਾਂਤਮਈ ਰਹਿਣ ਦਾ ਫ਼ੁਰਮਾਨ ਨਹੀਂ ਸੁਣਾਇਆ ਅਤੇ ਕਾਂਗਰਸ ਪ੍ਰਤਿ ਨਰਮ ਰਵੱਈਆ ਰੱਖ ਕੇ ਇਹ ਲੋਕ ਕੀ ਸੰਦੇਸ਼ ਕੌਮ ਨੂੰ ਦੇਣਾ ਚਾਹੁੰਦੇ ਹਨ ? ਕੀ ਸਿੱਖਾਂ ਉੱਪਰ ਹੋਏ ਅਤਿਆਚਾਰ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਨਹੀਂ ? ਇਨ੍ਹਾਂ ਬੰਦਿਆ ਦੁਆਰਾ ਸਿੱਖ ਪ੍ਰਚਾਰਕਾਂ ਅਤੇ ਬੰਦੀ ਸਿੰਘਾਂ ਦੇ ਨਾਂ, ਕੇਵਲ ਆਪਣੇ ਹਿਤਾਂ ਦੀ ਪੂਰਤੀ ਲਈ ਹੀ ਵਰਤੇ ਜਾ ਰਹੇ ਹਨ।

ਸਿੱਖਾਂ ਨੂੰ ਕੁਝ ਕਰਨ ਤੋਂ ਪਹਿਲਾਂ ਇਹ ਵੀਚਾਰਨਾ ਜ਼ਰੂਰੀ ਹੈ:

25-10-2015 ਨੂੰ ਪਾਸ ਕੀਤੇ ਗਏ ਮਤਿਆਂ ’ਚ 9 ਵੇਂ ਮਤੇ ’ਚ ਤਿੰਨ ਮੰਗਾਂ ਸ਼ਾਮਲ ਸਨ:

(1) ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਸਜਾ ਦੇਣੀ (ਜੋ ਕਿ ਹੁਣ ਕੇਸ ਸੀ. ਬੀ. ਆਈ. ਕੋਲ ਹੈ)।

(2). ਸ਼ਾਂਤੀਮਈ ਬੈਠ ਕੇ ਸਿਮਰਨ ਕਰਨ ਵਾਲੀਆਂ ਸੰਗਤਾਂ ਉੱਪਰ ਕੀਤੇ ਗਏ ਫਾਇਰ ਦੌਰਾਨ 2 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਿਰੁਧ ਧਾਰਾ 302 ਦਾ ਮੁਕੱਦਮਾ ਦਰਜ ਕਰਨਾ (ਜੋ ਕਿ ਬਿਨਾ ਕਿਸੇ ਦੇ ਨਾਮ ਤੋਂ ਐੱਫ. ਆਈ. ਆਰ. ਨੰਬਰ 130, ਮਿਤੀ 21-10-2015 ਨੂੰ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਸੀ)।

(3). ਗ਼ਲਤ ਪਕੜੇ ਗਏ ਦੋ ਸਿੰਘਾਂ ਨੂੰ ਬਿਨਾ ਸ਼ਰਤ ਰਿਹਾ ਕਰਨਾ (ਜੋ ਕਿ ਰਿਹਾ ਹੋ ਚੁੱਕੇ ਹਨ)।

ਉਕਤ ਮੰਗਾਂ ਨਾ ਮੰਨਣ ’ਤੇ ਮਿਤੀ 15-11-2015 ਤੋਂ ਉਪਰੰਤ ਪੰਜਾਬ ਸਰਕਾਰ ਦੇ ਮੰਤ੍ਰੀਆਂ, ਸੰਸਦਾਂ ਦਾ ਘਿਰਾਉ ਕੀਤਾ ਜਾਣਾ ਸ਼ਾਮਲ ਸੀ, ਇਨ੍ਹਾਂ ਮੰਗਾਂ ਬਾਰੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਕੁਝ ਸਮਾਂ ਬਾਦਲ ਸਰਕਾਰ ਨੂੰ ਹੋਰ ਦੇਵੇ ਜਿਸ ਨਾਲ ਸਾਡਾ ਕੇਸ ਮਜ਼ਬੂਤ ਹੋਵੇਗਾ ਕਿਉਂਕਿ ਉਕਤ ਕੇਸ ਦੇ ਅਸਲ ਦੋਸ਼ੀ ਕੌਣ ਹਨ? ਇਸ ਬਾਰੇ ਸਿੱਖ ਕੌਮ ਤੋਂ ਇਲਾਵਾ ਸਭ ਨੂੰ ਪਤਾ ਹੈ, ਇਸ ਲਈ ਇਨ੍ਹਾਂ ਕੇਸਾਂ ਦਾ ਸੱਚ ਵੀ ਸਿੱਖ ਕੌਮ ਕਦੇ ਨਹੀਂ ਜਾਣ ਸਕੇਗੀ। ਗ਼ਰਮ ਖਿਆਲੀ ਰਾਜਨੀਤਿਕ ਬੰਦੇ ਵੀ ਇੱਕ ਤਰ੍ਹਾਂ ਨਾਲ ਇਨ੍ਹਾਂ ਮਸਲਿਆਂ ਬਾਰੇ ਪੰਜਾਬ ਸਰਕਾਰ ਦੇ ਹੀ ਹੱਥ ਮਜ਼ਬੂਤ ਕਰ ਰਹੇ ਹਨ ਕਿਉਂਕਿ ਜੋ ਸਿੱਖ ਕੌਮ ਦੇ ਵੀਚਾਰਾਂ ’ਚ ਉਛਾਲ ਆਇਆ ਸੀ ਉਸ ਨੂੰ ਬਾਦਲ ਸ਼ਾਂਤ ਨਹੀਂ ਕਰ ਸਕਿਆ ਪਰ ‘ਸਰਬੱਤ ਖ਼ਾਲਸੇ’ ਰਾਹੀਂ ਬਾਦਲ ਉਹ ਕੰਮ ਕਰ ਗਿਆ ਜੋ ਕਦੇ ਵੀ ਨਹੀਂ ਕਰ ਸਕਦਾ ਸੀ; ਜਿਵੇਂ ਬਾਦਲ ਨੂੰ ਛੱਡ ਕੇ ਜਾਣ ਵਾਲਿਆਂ ਨੂੰ ਰੋਕਣਾ, ਜਨਤਾ ਦਾ ਮੂੰਹ ਬੰਦ ਕਰਨਾ ਆਦਿ।

ਸਿੱਖ ਸਮਾਜ ਲਈ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ‘ਸਰਬੱਤ ਖਾਲਸਾ’ ਸਟੇਜ ਤੋਂ ਭਾਸ਼ਨ ਨਾ ਦੇ ਕੇ ਇਹ ਸਿੱਧ ਕਰਨਾ ਕਿ ਉਹ ਤਾਂ ਕੇਵਲ ਕੌਮ ’ਚ ਏਕਤਾ ਨੂੰ ਬਣਾਏ ਰੱਖਣ ਲਈ ਹੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਨਿਜੀ ਕੋਈ ਲਾਭ ਨਹੀਂ ਪਰ ਹੋ ਇਸ ਦੇ ਵਿਪਰੀਤ ਹੀ ਸਭ ਕੁਝ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਾ ਕੇਵਲ ਰਾਜਨੀਤਿਕ ਸੁਆਰਥ ਹੀ ਸੁਆਰਥ ਛੁਪਿਆ ਵਿਖਾਈ ਦੇ ਰਿਹਾ ਹੈ।

‘ਸਰਬੱਤ ਖ਼ਾਲਸਾ’ ਰੂਪੀ ਮੁਹਿਮ ਨੂੰ ਖੜ੍ਹਾ ਕਰਨ ਵਾਲੇ ਪ੍ਰਮੁੱਖ ਵਿਅਕਤੀ ਮਾਨ ਸਾਹਿਬ ਵਿਰੁਧ ਦੇਸ਼-ਦਰੋਹ ਦਾ ਕੇਸ ਦਰਜ ਨਾ ਕਰਨਾ, ਕੀ ਇਹ ਸੰਦੇਸ਼ ਨਹੀਂ ਦੇਂਦਾ ਕਿ ਬਾਦਲ ਸਾਹਿਬ ਖ਼ੁਦ ਹੀ ਉਨ੍ਹਾਂ ਨੂੰ ਅਗਲੇ ਉਲੀਕੇ ਗਏ ਪ੍ਰੋਗਰਾਮਾ ਨੂੰ ਮੁਕੰਬਲ ਕਰਨ ਲਈ ਅਸਿੱਧੀ ਮਦਦ ਕਰ ਰਹੇ ਹਨ ਕਿਉਂਕਿ ਪੰਜਾਬ ਦਾ ਮਾਹੌਲ ਗ਼ਰਮ ਰੱਖਣ ’ਚ ਜਿੱਥੇ ਮਾਨ ਨੂੰ ਕੁਝ ਮਿਲਦਾ ਵਿਖਾਈ ਦੇਂਦਾ ਹੈ ਉੱਥੇ ਬਾਦਲ ਨੂੰ ਵੀ ਵਿਰੋਧੀ ਵੋਟ ’ਚ ਫੁੱਟ ਪਾਉਣ ਵਾਲੀ (ਭੇਦ) ਕੂਟਨੀਤੀ ਕਾਰਨ ਲਾਭ ਹੀ ਲਾਭ ਮਿਲਦਾ ਵਿਖਾਈ ਦੇ ਰਿਹਾ ਹੈ।

ਜਥੇਦਾਰਾਂ ਦੇ ਪਰਿਵਾਰਾਂ ਲਈ ਗੁਰੂ ਦੀ ਗੋਲਕ ਦੇ ਮੂੰਹ ਖੁਲ੍ਹੇ

0

ਜਥੇਦਾਰਾਂ ਦੇ ਪਰਿਵਾਰਾਂ ਲਈ ਗੁਰੂ ਦੀ ਗੋਲਕ ਦੇ ਮੂੰਹ ਖੁਲ੍ਹੇ

ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣਿਆਂ ਦੀ ਹੀ ਫੌਜ ਖੜ੍ਹੀ ਕਰ ਲਈ ਹੈ। ਤਿੰਨ ਸਿੰਘ ਸਾਹਿਬਾਨ ਨੇ ਤਾਂ ਆਪਣੇ ਪੁੱਤਰਾਂ ਨੂੰ ਹੀ ਆਪਣੇ ਪੀਏ (ਨਿੱਜੀ ਸਹਾਇਕ) ਰੱਖਿਆ ਹੋਇਆ ਹੈ।  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਕਰੀਬ ਡੇਢ ਦਰਜਨ ਸਕੇ ਸਬੰਧੀ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਕਰ ਰਹੇ ਹਨ, ਜਦੋਂ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਕਰੀਬ ਦਰਜਨ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਹਨ।

ਗਿਆਨੀ ਗੁਰਬਚਨ ਸਿੰਘ ਨੇ ਆਪਣੇ ਲੜਕੇ ਜਸਵਿੰਦਰਪਾਲ ਸਿੰਘ ਸੋਨੂੰ ਨੂੰ ਆਪਣਾ ਪੀਏ ਲਾਇਆ ਹੋਇਆ ਹੈ। ਉਨ੍ਹਾਂ ਦਾ ਭਰਾ, ਦੋ ਭਤੀਜੇ, ਦੋ ਲੜਕੀਆਂ, ਦੋਵੇਂ ਜਵਾਈ, ਇਕ ਸਾਲਾ, ਇਕ ਸਾਢੂ ਦਾ ਲੜਕਾ ਵੀ ਸ਼੍ਰੋਮਣੀ ਕਮੇਟੀ ਵਿੱਚ ਤਾਇਨਾਤ ਹੈ। ਗਿਆਨੀ ਗੁਰਬਚਨ ਸਿੰਘ ਦੀਆਂ ਦੋਵੇਂ ਲੜਕੀਆਂ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਅੰਮ੍ਰਿਤਸਰ ਵਿੱਚ ਰੈਗੂਲਰ ਗਰੇਡ ਵਿੱਚ ਅਧਿਆਪਕ ਹਨ। ਇਕ ਜਵਾਈ ਹੁਣ ਨੌਕਰੀ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਉਨ੍ਹਾਂ ਦਾ ਜੱਦੀ ਪਿੰਡ ਚੱਕ ਬਾਜਾ ਮਰਾੜ੍ਹ ਜ਼ਿਲ੍ਹਾ ਮੁਕਤਸਰ ਹੈ, ਜਿਥੋਂ ਦੇ ਮਨਜੀਤ ਸਿੰਘ ਤੇ ਦਰਸ਼ਨ ਸਿੰਘ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਉਨ੍ਹਾਂ ਦੇ ਹੋਰ ਅੱਧੀ ਦਰਜਨ ਨੇੜਲੇ ਸ਼੍ਰੋਮਣੀ ਕਮੇਟੀ ਵਿੱਚ ਵੱਖ ਵੱਖ ਥਾਵਾਂ ’ਤੇ ਤਾਇਨਾਤ ਹਨ। ਗਿਆਨੀ ਗੁਰਬਚਨ ਸਿੰਘ ਦੇ ਪਰਿਵਾਰ ਦਾ ਮੁਕਤਸਰ ਵਿੱਚ ਤਿੰਨ ਤਾਰਾ ਹੋਟਲ ਬਣ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੇ ਲੜਕੇ ਮਨਜਿੰਦਰਪਾਲ ਸਿੰਘ ਤੇ ਜਸਵਿੰਦਰਪਾਲ ਸਿੰਘ ਦਾ 32 ਫੀਸਦੀ ਹਿੱਸਾ ਹੈ। ਸਭ ਰਿਸ਼ਤੇਦਾਰਾਂ ਦੀ ਭਰਤੀ ਗਿਆਨੀ ਗੁਰਬਚਨ ਸਿੰਘ ਦੇ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਮੁਲਾਜ਼ਮ ਤਾਇਨਾਤ ਹੋਣ ਮਗਰੋਂ ਹੀ ਹੋਈ।

ਜਥੇਦਾਰਾਂ ਦੀ ਕਮਾਈ

ਗਿਆਨੀ ਮੱਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਪੀਏ ਰੱਖਿਆ ਹੋਇਆ ਹੈ, ਜਿਸ ਕੋਲ ਸ਼੍ਰੋਮਣੀ ਕਮੇਟੀ ਵਿੱਚ ਮੀਤ ਮੈਨੇਜਰ ਦਾ ਅਹੁਦਾ ਹੈ। ਦੂਜਾ ਲੜਕਾ ਅਮਰਜੀਤ ਸਿੰਘ ਦਰਬਾਰ ਸਾਹਿਬ ਵਿੱਚ ਗ੍ਰੰਥੀ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਉਮਰ ਹੱਦ ਵਿੱਚ ਵਿਸ਼ੇਸ਼ ਤੌਰ ’ਤੇ ਪੰਜ ਸਾਲ ਦੀ ਛੋਟ ਦਿੱਤੀ ਸੀ। ਗਿਆਨੀ ਮੱਲ ਸਿੰਘ ਦਾ ਛੋਟਾ ਸਾਲਾ ਬੂਟਾ ਸਿੰਘ, ਦੂਜੇ ਸਾਲੇ ਨਾਥ ਸਿੰਘ ਦਾ ਬੇਟਾ ਬਲਜੀਤ ਸਿੰਘ, ਸਾਲੇ ਨਾਥ ਸਿੰਘ ਦਾ ਜਵਾਈ ਕੇਵਲ ਸਿੰਘ, ਤੀਜੇ ਸਾਲੇ ਡਿਪਟੀ ਕਾਕਾ ਸਿੰਘ ਦਾ ਬੇਟਾ ਅਵਤਾਰ ਸਿੰਘ (ਵਸਨੀਕ ਅਕਲੀਆਂ, ਜ਼ਿਲ੍ਹਾ ਮਾਨਸਾ), ਛੋਟੀ ਸਾਲੀ ਦਾ ਲੜਕਾ ਗੁਰਬਿੰਦਰ ਸਿੰਘ ਵਾਸੀ ਬੱਲੋਂ (ਬਠਿੰਡਾ), ਭਾਣਜਾ ਗੁਰਮੀਤ ਸਿੰਘ ਵਾਸੀ ਜੇਠੂਕੇ (ਬਠਿੰਡਾ) ਸ਼੍ਰੋਮਣੀ ਕਮੇਟੀ ਵਿੱਚ ਹਨ। ਉਨ੍ਹਾਂ ਦੇ ਹੋਰ ਰਿਸ਼ਤੇਦਾਰ ਵੀ ਸ਼੍ਰੋਮਣੀ ਕਮੇਟੀ ਵਿੱਚ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਥੋੜ੍ਹਾ ਸਮਾਂ ਹੀ ਪਹਿਲਾਂ ਇਸ ਅਹੁਦੇ ’ਤੇ ਪੁੱਜੇ ਹਨ, ਜਿਨ੍ਹਾਂ ਆਪਣੇ ਭਰਾ ਹਿੰਮਤ ਸਿੰਘ ਨੂੰ ਆਪਣਾ ਪੀਏ ਰੱਖਿਆ ਹੋਇਆ ਹੈ।

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਆਪਣੇ ਲੜਕੇ ਗੁਰਪ੍ਰਸ਼ਾਦ ਸਿੰਘ ਨੂੰ ਪੀਏ ਵਜੋਂ ਤਾਇਨਾਤ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦਾ ਇਸ ਬਾਰੇ ਜਵਾਬ ਸੀ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਹ ਉਹੀ ਹਰਚਰਨ ਸਿੰਘ ਹੈ ਜਿਸ ‘ਤੇ ਆਰ ਐਸ ਐਸ ਨਾਲ ਸਬੰਧ ਹੋਣ ਦੇ ਆਰੋਪ ਲਗੇ ਸਨ।

Most Viewed Posts