ਬਾਬਾ ਨਾਨਕ ! ਕਲਾ ਵਰਤਾਓ…
ਗਿਆਨੀ ਅਵਤਾਰ ਸਿੰਘ
ਬਾਬਾ ਨਾਨਕ ! ਕਲਾ ਵਰਤਾਓ, ਭਟਕਿਆਂ ਨੂੰ ਸਹੀ ਮਾਰਗ ਪਾਓ।
ਚੌਧਰ ਦੇ ਭੁੱਖੇ ਨੇ ਫਿਰਦੇ, ਨੇਕ ਕਾਰਜ ਦੀ ਸੂਝ ਬੁਝਾਓ।
ਮਿਲਾਵਟ, ਰਿਸ਼ਵਤ, ਪਤਿਤਪੁਣਾ ਫੜ, ਸੱਚੀ-ਸੁਚੀ ਕਿਰਤ ਗਵਾਈ।
ਮਨਮਤਿ ਨੂੰ ਵਿਕਸਤ ਕਰਨ ਲਈ, ਗੁਰਮਤਿ ਦੀ ਹੈ ਰੀਤ ਭੁਲਾਈ।
ਵੰਡ ਛਕਣਾ ਪਿੱਛੇ ਰਹਿ ਗਿਆ, ਮਹਿੰਗਾਈ ਨੇ ਕਮਰ ਤੁੜਾਈ।
ਡੇਰਾਵਾਦ ਜਦ ਬੜ੍ਹਕਾਂ ਮਾਰੇ, ਅਕਾਲ ਤਖ਼ਤ ਨੇ ਹੂਕ ਚੜ੍ਹਾਈ।
ਜਾਤ-ਪਾਤ ਨੂੰ ਕਰਨ ਸਲਾਮਾਂ, ਔਰਤ ਜਾਤੀ ਗਲੋਂ ਲੁਹਾਈ।
ਰਾਜਨੇਤਾ ਵੀ ਮਾਰਨ ਤਾੜੀ, ਸਿੱਖ ਤੇਰਾ ਜਦ ਪਾਏ ਦੁਹਾਈ।
ਮਲਕ ਭਾਗੋ, ਸੱਜਣ ਠੱਗ, ‘ਕੌਮ’ ਨੂੰ ਘੇਰਿਆ, ਤੁਸੀਂ ਬਚਾਓ।
ਬਾਬਾ ਨਾਨਕ ! ਕਲਾ ਵਰਤਾਓ, ਭਟਕਿਆਂ ਨੂੰ ਸਹੀ ਰਾਹ ਵਿਖਾਓ।