25.2 C
Jalandhar
Monday, April 6, 2026
spot_img
Home Blog Page 75

ਗੁਰਬਾਣੀ ’ਚ ‘ਸੰਤ/ਸੰਤੁ/ਸੰਤਿ’ ਸ਼ਬਦ; ਪੈਰੋਕਾਰ, ਗੁਰੂ ਅਤੇ ਰੱਬ ਦੇ ਲਖਾਇਕ

0

ਗੁਰਬਾਣੀ ’ਚ ‘ਸੰਤ/ਸੰਤੁ/ਸੰਤਿ’ ਸ਼ਬਦ; ਪੈਰੋਕਾਰ, ਗੁਰੂ ਅਤੇ ਰੱਬ ਦੇ ਲਖਾਇਕ

ਗਿਆਨੀ ਅਵਤਾਰ ਸਿੰਘ

ਗੁਰਬਾਣੀ ਸ਼ਬਦ ਵਿਚਾਰ ਨਾਲ਼ ਗਹਿਰੀ ਰੁਚੀ ਰੱਖਣ ਵਾਲ਼ੇ ਗੁਰਸਿੱਖ, ਇਹ ਭਲੀ-ਭਾਂਤ ਜਾਣਦੇ ਹਨ ਕਿ ਗੁਰਬਾਣੀ ’ਚ ਵਰਤਿਆ ਗਿਆ ਅਜਿਹਾ ਕੋਈ ਸ਼ਬਦ, ਜੋ ਵਿਸ਼ੇਸ਼ ਵਿਅਕਤੀ, ਗੁਰੂ ਜਾਂ ਰੱਬ ਪ੍ਰਥਾਇ ਹੋਵੇ, ਉਸ ਨੂੰ ਆਪਣੇ ਲਈ ਨਾ ਵਰਤਿਆ ਜਾਵੇ ਕਿਉਂਕਿ ਇਸ ਨਾਲ਼ (ਭਾਵ ਬੰਦੇ ਦਾ ਕਿਰਦਾਰ ਵੇਖ) ਸੰਗਤਾਂ ’ਚ ਉਸ ਸ਼ਬਦ ਦੇ ਭਾਵਾਰਥਾਂ ਬਾਰੇ ਦੁਬਿਧਾ, ਨਾ ਪੱਖੀ ਸੋਚ ਜਾਂ ਵਿਵਾਦ ਜਨਮ ਲੈ ਸਕਦਾ ਹੈ।  ਕੋਈ ਵੀ ਕੌਮ ਅਜਿਹੀ ਇਜਾਜ਼ਤ ਨਹੀਂ ਦੇਵੇਗੀ ਕਿ ਇੱਕ ਆਮ ਵਿਅਕਤੀ; ਕਿਸੇ ਸਿਧਾਂਤਕ ਸਤਿਕਾਰਮਈ ਸ਼ਬਦ ਦੀ ਦੁਰਵਰਤੋਂ ਨਾਲ਼ ਆਪ ਵਿਸ਼ੇਸ਼ ਬਣਨ ਦਾ ਯਤਨ ਕਰੇ। ਇਹ ਵੀ ਸੱਚ ਹੈ ਕਿ ਬੰਦਾ ਉਸੇ ਸ਼ਬਦ ਦਾ ਦੁਰਪ੍ਰਯੋਗ ਕਰਨਾ ਲੋਚਦਾ ਹੈ, ਜੋ ਮਨੁੱਖਤਾ ਦੀ ਆਸਥਾ ’ਚ ਅਹਿਮ ਸਥਾਨ ਰੱਖਦਾ ਹੋਵੇ; ਜਿਵੇਂ ਕਿ ‘ਸੰਤ, ਭਗਤ, ਬ੍ਰਹਮਗਿਆਨੀ, ਗੁਰੂ, ਮਹਾਤਮਾ ਆਦਿ। ਅਜਿਹੇ ਬੰਦੇ ਆਪਣੇ ਲਈ ‘ਪਾਖੰਡੀ, ਕਰਮਕਾਂਡੀ, ਪੂਜਾਰੀ, ਮਸੰਦ’ ਆਦਿਕ ਨਾ ਪੱਖੀ ਸ਼ਬਦ ਨਹੀਂ ਚੁਣਦੇ ਭਾਵੇਂ ਕਿ ਇਨ੍ਹਾਂ ’ਚੋਂ ਕੁਝ ਸ਼ਬਦ ਵੀ ਗੁਰਮਤਿ ’ਚ ਖ਼ਾਸ ਮਹੱਤਵ ਰੱਖਦੇ ਹਨ; ਜਿਵੇਂ ਕਿ ‘ਪਾਖੰਡੀ’ ਭਾਵ ਪਾਪਾਂ ਨੂੰ ਖੰਡਨ (ਨਾਸ਼) ਕਰਨ ਵਾਲ਼ਾ, ‘ਪੂਜਾਰੀ’ ਭਾਵ ਰੱਬ ਦਾ ਆਸ਼ਕ; ਜਿਵੇਂ ਕਿ

(1). ਸੋ ਪਾਖੰਡੀ; ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ; ਬ੍ਰਹਮੁ ਪਰਜਾਲੇ॥ (ਮਹਲਾ ੧/੯੫੨) ਭਾਵ ਅਸਲ ਓਹੀ ਪਾਖੰਡੀ ਹੈ ਜੋ ਆਪਣੇ ਸਰੀਰ (ਅੰਦਰੋਂ) ਪਾਪ ਧੋਂਦਾ ਅਤੇ ਅੰਦਰ ਰੱਬੀ ਜੋਤਿ ਜਗਾਂਦਾ ਹੈ।

(2). ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ, ਸਦਾ ਪੂਜਾਰੀ ॥’’ (ਸੁਖਮਨੀ/ਮਹਲਾ ੫/ ਪੰਨਾ ੨੮੫)

ਗੁਰਮਤਿ ’ਚ ‘ਸੰਤ’ ਸ਼ਬਦ ਦੀ ਵਰਤੋਂ ‘ਭਗਤ, ਗੁਰੂ ਅਤੇ ਰੱਬ’ ਪ੍ਰਥਾਇ ਹੈ। ਸਿਧਾਂਤਕ ਪੱਖੋਂ ਵੇਖਿਆਂ ਜਾਪਦਾ ਹੈ ਕਿ ਜੇ ਇੱਕੋ ਸ਼ਬਦ ‘ਪੈਰੋਕਾਰ’ (ਭਾਵ ਪਿੱਛੇ ਚੱਲਣ ਵਾਲ਼ੇ ਜਾਂ ਚੇਲੇ/ਸਿੱਖ), ‘ਰਹਿਨੁਮਾ’ (ਭਾਵ ਅੱਗੇ ਚੱਲਣ ਵਾਲ਼ੇ ਜਾਂ ਗੁਰੂ) ਅਤੇ ‘ਰੱਬ’ ਬਾਰੇ ਸਾਂਝਾ ਵਰਤਿਆ ਜਾ ਰਿਹਾ ਹੋਵੇ ਤਾਂ ਉਹ ਕਿਸੇ ਪੈਂਡੇ ਦਾ ਸੰਕੇਤਕ ਨਹੀਂ ਹੁੰਦਾ ਬਲਕਿ ‘ਰੂਹਾਨੀਅਤ ਦੀ ਮੰਜ਼ਲ’ ਦਾ ਪ੍ਰਤੀਕ ਹੁੰਦਾ ਹੈ, ਇਸ ਤੋਂ ਉਤਾਂਹ ਕੋਈ ਹੋਰ ਰੂਹਾਨੀਅਤ ਪੜਾਅ ਨਹੀਂ ਬਚਦਾ; ਜਿਵੇਂ ਕਿ ਭਗਤ ਕਬੀਰ ਜੀ ਆਪਣੇ ਲਈ ‘ਸੰਤ’ ਸ਼ਬਦ ਵਰਤਦੇ ਹੋਏ ਆਪਣੇ ਰੂਹਾਨੀਅਤ ਪੜਾਅ (ਆਤਮਕ ਅਵਸਥਾ) ਨੂੰ ਚੌਥੇ ਪਦ ਤੱਕ ਪਹੁੰਚਿਆ ਦਰਸਾ ਰਹੇ ਹਨ, ‘‘ਕਿਆ ਅਪਰਾਧੁ ਸੰਤਿ (ਨੇ) ਹੈ ਕੀਨ੍ਾ ॥ ਬਾਂਧਿ ਪੋਟ; ਕੁੰਚਰ ਕਉ ਦੀਨ੍ਾ ॥… ਕਹਿ ਕਬੀਰ ਹਮਰਾ ਗੋਬਿੰਦੁ ॥ ਚਉਥੇ ਪਦ ਮਹਿ; ਜਨ ਕੀ ਜਿੰਦੁ ॥’’ (ਭਗਤ ਕਬੀਰ/੮੭੦), ਇਹ ਵੀ ਸੱਚ ਹੈ ਕਿ ‘ਸੰਤ’ ਪਦ ਦੀ ਦੁਰਵਰਤੋਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਵੀ ਪਹਿਲਾਂ ਤੋਂ ਹੁੰਦੀ ਆਈ ਹੈ; ਜਿਵੇਂ ਕਿ ਭਗਤ ਕਬੀਰ ਜੀ ‘ਭਗਵੇ ਬ੍ਰਾਹਮਣੀ-ਸੰਤ’ ਬਾਰੇ ਬਿਆਨ ਕਰਦੇ ਹਨ ‘‘ਓਇ ਹਰਿ ਕੇ ਸੰਤ ਨ ਆਖੀਅਹਿ; ਬਾਨਾਰਸਿ ਕੇ ਠਗ ॥੧॥ ਐਸੇ ਸੰਤ; ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥’’ (ਭਗਤ ਕਬੀਰ/੪੭੬), ‘ਸੰਤ’ ਪ੍ਰਥਾਇ ਭਗਤ ਜੀ ਦੀ ਅਜਿਹੀ ਨਕਾਰਾਤਮਿਕ ਸੋਚ ਕਿਉਂ ਬਣੀ ? ਕਿਉਂਕਿ ਲੁਕਾਈ ਨੇ ‘ਸੰਤ’ ਨੂੰ ਅਥਾਹ ਮਾਣ-ਸਤਿਕਾਰ ਨਾਲ਼ ਵੇਖਿਆ ਸੀ; ਜਿਵੇਂ ਕਿ ਭੱਟ ਭਿੱਖਾ ਜੀ ‘ਸੰਤ’ ਦੀ ਤਲਾਸ਼ ਕਰਦੇ-ਕਰਦੇ ਗੁਰੂ ਦੀ ਸ਼ਰਨ ’ਚ ਆਉਂਦੇ ਫ਼ੁਰਮਾਉਂਦੇ ਹਨ ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬), ਸੋ ਸੰਗਤਾਂ ’ਚ ਵਿਸ਼ੇਸ਼ ਬਣਨ ਲਈ ਬ੍ਰਾਹਮਣੀ ਸੰਤ ਸਮਾਜ ਵਾਙ ਸਿੱਖ ਭਾਈਚਾਰੇ ’ਚ ਵੀ ‘ਸੰਤ’ ਪਦ ਦੀ ਦੁਰਵਰਤੋਂ ਹੋਣ ਲੱਗ ਪਈ ਹੈ।  ਭਗਤ ਕਬੀਰ ਜੀ ਵਾਙ ਕਈ ਗੁਰਸਿੱਖ; ਅਖੌਤੀ ਸੰਤਾਂ ਦੀਆਂ ਊਣਤਾਈਆਂ ਨੂੰ ਵੀ ਉਜਾਗਰ ਕਰਦੇ ਆ ਰਹੇ ਹਨ।

ਕੁਝ ਸਿੱਖਾਂ ਦਾ ਮੰਨਣਾ ਹੈ ਕਿ ਗੁਰਬਾਣੀ ’ਚ ‘ਸੰਤ’ ਸ਼ਬਦ ਕੇਵਲ ‘ਗੁਰੂ’ ਅਤੇ ‘ਰੱਬ’ ਪ੍ਰਥਾਇ ਹੀ ਹੈ, ਜੋ ਕਿ ਸਹੀ ਨਹੀਂ ਕਿਉਂਕਿ ਗੁਰਬਾਣੀ ’ਚ ‘ਪੈਰੋਕਾਰ’ (ਚੇਲੇ) ਲਈ ਵੀ ‘ਸੰਤ’ ਸ਼ਬਦ ਵਰਤਿਆ ਮਿਲਦਾ ਹੈ; ਜਿਵੇਂ ਕਿ ‘‘ਪੂਰਾ ਗੁਰੁ; ਅਖੵਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ; ਹੋਇ ਸੰਤ ॥’’ (ਸੁਖਮਨੀ/ਮਹਲਾ ੫/੨੮੭), ਇਸੇ ਦਾ ਫ਼ਾਇਦਾ ਅਖੌਤੀ ਸੰਤ ਉਠਾਉਂਦੇ ਹਨ। ਭਾਵੇਂ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਆਪ ਹੀ ਕਰਦੀ ਹੈ, ਪਰ ਇਹ ਰਾਜ਼ ਵੀ ਓਹੀ ਸਮਝਦਾ ਹੈ, ਜੋ ਗੁਰਬਾਣੀ ਲਿਖਤ ਨਿਯਮਾਂ ਬਾਰੇ ਥੋੜ੍ਹੀ ਜਾਣਕਾਰੀ ਰੱਖਦਾ ਹੋਵੇ।

ਕੁਝ ਕੁ ਗੁਰਬਾਣੀ ਲਿਖਤ ਨਿਯਮ: ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਸਦਾ ਅੰਤ ਔਂਕੜ (‘ਨਾਨਕੁ’ ਵਾਙ) ਹੁੰਦਾ ਹੈ। ਸੰਬੰਧਕੀ ਚਿੰਨ੍ਹ (ਕਾ, ਕੇ, ਕੈ, ਕੀ, ਦਾ, ਦੈ, ਦੀ, ਨਾਲਿ, ਵਿਚਿ, ਅੰਦਰਿ, ਅੰਤਰਿ, ਊਪਰਿ, ਸੰਗਿ, ਕਉ, ਪਹਿ, ਹੂ, ਵਿਹੂਣਾ, ਬਿਨਾ, ਬਾਝੁ ਆਦਿ) ‘ਨਾਨਕੁ’ ਨੂੰ ਅੰਤ ਮੁਕਤਾ (ਨਾਨਕ) ਕਰ ਦਿੰਦੇ ਹਨ ਜਾਂ ਸੰਬੋਧਨ ਪੱਖੋਂ ‘ਹੇ ਨਾਨਕ !’ ਪੁਕਾਰਿਆਂ ਵੀ ‘ਨਾਨਕੁ’ ਤੋਂ ‘ਨਾਨਕ’ ਸਰੂਪ ਹੋ ਜਾਂਦਾ ਹੈ।

ਇੱਕ ਵਚਨ ਪੁਲਿੰਗ ਸ਼ਬਦ ਕੁਝ ਕਾਰਨਾਂ ਕਰਕੇ ਅੰਤ ਸਿਹਾਰੀ ਬਣ ਜਾਂਦਾ ਹੈ, ਤਦ ਇਸ ’ਚੋਂ 4 ਸੰਬੰਧਕੀ (ਨੇ, ਨਾਲ਼/ਰਾਹੀਂ, ਵਿੱਚ/ਉੱਤੇ, ਤੋਂ) ਚਿੰਨ੍ਹ ਮਿਲਦੇ ਹਨ; ਜਿਵੇਂ ਕਿ

‘ਗੁਰਿ+ਨਾਨਕਿ’ (ਨੇ) ਮੇਰੀ ਪੈਜ ਸਵਾਰੀ ॥ (ਮਹਲਾ ੫/੮੦੬)

‘ਨਾਨਕਿ’ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥ (ਬਲਵੰਡ ਸਤਾ/੯੬੬)

ਗੁਰ ‘ਪ੍ਰਸਾਦਿ’॥ (ਭਾਵ ਗੁਰੂ ਦੀ ਮਿਹਰ ਨਾਲ਼)

ਗਾਵੀਐ ਸੁਣੀਐ; ‘ਮਨਿ’ (’ਚ) ਰਖੀਐ ਭਾਉ ॥ (ਜਪੁ)

ਮੰਨੈ; ‘ਮੁਹਿ’ (ਉੱਤੇ) ਚੋਟਾ ਨਾ ਖਾਇ ॥ (ਜਪੁ)

ਜੈ ‘ਤਨਿ’ (ਤੋਂ) ਬਾਣੀ ਵਿਸਰਿ ਜਾਇ ॥  ਜਿਉ ਪਕਾ ਰੋਗੀ ਵਿਲਲਾਇ ॥ (ਮਹਲਾ ੧/੬੬੧)

ਹਿਰਦੈ ਨਾਮੁ, ਦੁਬਿਧਾ ‘ਮਨਿ’ (ਤੋਂ) ਭਾਗੀ; ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥ (ਮਹਲਾ ੩/੧੧੩੧) ਆਦਿ।

ਚੇਤੇ ਰਹੇ ਕਿ ਉਕਤ ਸਾਰੇ ਅੰਤ ਸਿਹਾਰੀ ਸ਼ਬਦ ਬਾਣੀ ’ਚ ਅੰਤ ਔਂਕੜ ਵੀ ਹਨ; ਜਿਵੇਂ ‘ਗੁਰੁ, ਨਾਨਕੁ, ਪ੍ਰਸਾਦੁ, ਮਨੁ, ਮੁਹੁ, ਤਨੁ’। ਭਾਵੇਂ ਕਿ ਅੰਤ ਸਿਹਾਰੀ ਉਕਤ ਸ਼ਬਦਾਂ ’ਚੋਂ 4 ਸੰਬੰਧਕੀ ਚਿੰਨ੍ਹ ਮਿਲ ਰਹੇ ਹਨ, ਪਰ ਆਮ ਤੌਰ ’ਤੇ ਵਿਅਕਤੀ ਵਿਸ਼ੇਸ਼ ਨਾਂਵ ’ਚੋਂ ਜ਼ਿਆਦਾਤਰ ‘ਨੇ’ ਹੀ ਮਿਲਦਾ ਹੈ; ਜਿਵੇਂ ‘ਗੁਰਿ’ (594 ਵਾਰ) ਭਾਵ ‘ਗੁਰੂ ਨੇ’, ‘ਨਾਨਕਿ’ (23 ਵਾਰ) ਭਾਵ ‘ਨਾਨਕ ਨੇ’ ਜਾਂ ‘ਰਾਮਿ’ (7 ਵਾਰ) ਭਾਵ ‘ਰਾਮ ਨੇ’, ‘ਪ੍ਰਭਿ’ (263 ਵਾਰ) ਭਾਵ ‘ਪ੍ਰਭੂ ਨੇ’ ਆਦਿ। ‘ਮਨੁ’ ਅਤੇ ‘ਧੁਰੁ’ ਵਿਅਕਤੀ ਵਿਸ਼ੇਸ਼ ਨਹੀਂ, ਇਸ ਲਈ ਆਮ ਤੌਰ ’ਤੇ ‘ਮਨਿ’ (1430 ਵਾਰ) ’ਚੋਂ ‘ਮਨ ਵਿੱਚ’ ਅਤੇ ‘ਧੁਰਿ’ (194 ਵਾਰ) ’ਚੋਂ ‘ਧੁਰ ਤੋਂ’ ਅਰਥ ਮਿਲਦੇ ਹਨ।  ਕੁਝ ਹੋਰ ਇਹ ਵਿਚਾਰ ਕਰਨੀ ਵੀ ਜ਼ਰੂਰੀ ਹੈ:

(1). ਅੰਤ ਔਂਕੜ (ਨਾਨਕੁ) ਤੇ ਅੰਤ ਸਿਹਾਰੀ (ਨਾਨਕਿ) ਇੱਕ ਵਚਨ ਪੁਲਿੰਗ ਨਾਂਵ ਹਨ, ਨਾ ਕਿ ‘ਬਹੁ ਵਚਨ’ ਜਾਂ ‘ਇਸਤਰੀ ਲਿੰਗ’।

(2). ਅੰਤ ਔਂਕੜ (ਪੁਰਖੁ), ਅੰਤ ਸਿਹਾਰੀ (ਪੁਰਖਿ) ਵਾਙ ਅੰਤ ਦੁਲਾਵਾਂ (ਪੁਰਖੈ) ਸ਼ਬਦ ਵੀ ਇੱਕ ਵਚਨ ਪੁਲਿੰਗ ਹੀ ਹੁੰਦਾ ਹੈ ਅਤੇ ਅੰਤ ਸਿਹਾਰੀ ਵਾਙ ਅੰਤ ਦੁਲਾਵਾਂ ’ਚੋਂ ਵੀ ਚਾਰੋਂ ਸੰਬੰਧਕੀ (ਨੇ, ਨਾਲ਼, ਵਿੱਚ, ਤੋਂ) ਮਿਲਦੇ ਹਨ। ਮਿਸਾਲ ਵਜੋਂ ਸੰਖੇਪ ’ਚ ਕੇਵਲ ‘ਨੇ’ :

‘ਸਤਿਗੁਰਿ+ਪੁਰਖਿ’ (ਨੇ) ਮਿਲਾਇਆ; ਇਕੋ ਸਜਣੁ ਸੋਇ (ਉਹ ਰੱਬ)॥ (ਮਹਲਾ ੫/੪੨)

ਜਿਨਿ ਰਚਿ ਰਚਿਆ ‘ਪੁਰਖਿ+ਬਿਧਾਤੈ’ (ਨੇ); ਨਾਲੇ ਹਉਮੈ ਪਾਈ ॥ (ਮਹਲਾ ੫/੯੯੯)

ਇਸਤ੍ਰੀ ‘ਪੁਰਖੈ’ (ਨੇ) ਅਤਿ ਨੇਹੁ; ਬਹਿ ਮੰਦੁ ਪਕਾਇਆ ॥ (ਮਹਲਾ ੪/੧੨੫੦)

ਤਿਨਿ ‘ਕਰਤੈ’ (ਨੇ) ਇਕੁ ਖੇਲੁ ਰਚਾਇਆ ॥ (ਮਹਲਾ ੩/੧੧੭)

ਕਾਇਆ ਹੰਸ ਧੁਰਿ (ਤੋਂ) ਮੇਲੁ; ‘ਕਰਤੈ’ (ਨੇ) ਲਿਖਿ ਪਾਇਆ ॥ (ਮਹਲਾ ੩/੯੫੪)

ਗੁਰ ਅੰਗਦ ਦੀ ਦੋਹੀ ਫਿਰੀ; ਸਚੁ ‘ਕਰਤੈ’ (ਨੇ) ਬੰਧਿ ਬਹਾਲੀ ॥ (ਬਲਵੰਡ ਸਤਾ/੯੬੭)

(3). ਗੁਰਬਾਣੀ ’ਚ ਅੰਤ ਔਂਕੜ ‘ਭਗਤੁ’ (64 ਵਾਰ) ਪੁਲਿੰਗ ਹੈ, ਪਰ ਅੰਤ ਸਿਹਾਰੀ ‘ਭਗਤਿ’ (656 ਵਾਰ) ਇਸਤਰੀ ਲਿੰਗ। ਅਜਿਹੇ ਆਪਾ-ਵਿਰੋਧੀ ਲਿੰਗਾਂ ’ਚ ‘ਭਗਤਿ’ ਨੂੰ ਪੁਲਿੰਗ ਸਮਝ ਕੇ ਸੰਬੰਧਕੀ (ਨੇ, ਨਾਲ, ਵਿੱਚ, ਤੋਂ) ਅਰਥ ਨਹੀਂ ਲੈ ਸਕਦੇ।

(4). ਇੱਕ ਵਚਨ ਪੁਲਿੰਗ ਅੰਤ ਸਿਹਾਰੀ ‘ਗੁਰਮੁਖਿ’ (1615 ਵਾਰ) ਹੈ, ਫਿਰ ਵੀ ‘ਗੁਰਮੁਖ ਨੇ’ ਅਰਥ ਨਹੀਂ ਮਿਲਦੇ ਕਿਉਂਕਿ ਇੱਕ ਵਚਨ ਪੁਲਿੰਗ ਅੰਤ ਔਂਕੜ ‘ਗੁਰਮੁਖੁ’ ਹੋਣਾ ਜ਼ਰੂਰੀ ਸੀ, ਜੋ ਇੱਕ ਵਾਰ ਵੀ ਨਹੀਂ ਹੈ।

ਸੋ ਭਾਵੇਂ ਕਿ ‘ਭਗਤੁ, ਗੁਰਮੁਖਿ, ਸੰਤੁ, ਸਿਖੁ’ ਸ਼ਬਦ ਵਿਅਕਤੀ ਵਿਸ਼ੇਸ਼ ਲਈ ਅਤੇ ਇੱਕ ਵਚਨ ਪੁਲਿੰਗ ਹਨ, ਪਰ ‘ਪੈਰੋਕਾਰਾਂ’ ਦੇ ਸੰਬੰਧ ’ਚ ਵਰਤਦਿਆਂ ਇਨ੍ਹਾਂ ਦੇ ਅਰਥਾਂ ਨੂੰ ਬਹੁਤ ਸੀਮਤ ਰੱਖਿਆ ਗਿਆ ਹੈ ਭਾਵ ਇਨ੍ਹਾਂ ’ਚੋਂ ‘ਭਗਤ ਨੇ ਜਾਂ ਭਗਤ ਰਾਹੀਂ, ਗੁਰਮੁਖ ਨੇ ਜਾਂ ਗੁਰਮੁਖ ਰਾਹੀਂ, ਸੰਤ ਨੇ ਜਾਂ ਸੰਤ ਰਾਹੀਂ, ਸਿਖ ਨੇ ਜਾਂ ਸਿਖ ਰਾਹੀਂ’ ਅਰਥ ਨਹੀਂ ਲਏ ਗਏ। ਸੰਗਤਾਂ ਇਸ ਬੋਧ ਤੋਂ ਬੇਖ਼ਬਰ ਹਨ, ਇਸ ਦਾ ਫ਼ਾਇਦਾ ਉਠਾਉਂਦਿਆਂ ਇੱਕ ਪੈਰੋਕਾਰ; ਰਾਤੋ ਰਾਤ ਆਪਣੇ ਲਈ ‘ਭਗਤ, ਗੁਰਮੁਖ, ਸੰਤ, ਬ੍ਰਹਮਗਿਆਨੀ’ ਡਿਗਰੀ ਵਰਤ ਕੇ ਆਮ ਤੋਂ ‘ਗੁਰੂ’ ਵਾਙ ਵਿਸ਼ੇਸ਼ ਬਣ ਬੈਠਦਾ ਹੈ।

ਗੁਰਬਾਣੀ ’ਚ ਜਿਵੇਂ ‘ਗੁਰਿ, ਨਾਨਕਿ, ਪ੍ਰਭਿ, ਰਾਮਿ, ਪੁਰਖਿ, ਕਬੀਰਿ’ ਸ਼ਬਦਾਂ ’ਚੋਂ ‘ਨੇ, ਨਾਲ਼/ਰਾਹੀਂ’ ਅਰਥ ਲੈ ਕੇ ਵਿਸ਼ੇਸ਼ ਕਾਰਜ ਹੁੰਦੇ ਵਿਖਾਏ ਗਏ ਹਨ; ਜਿਵੇਂ ਕਿ ‘ਗੁਰੂ ਰਾਹੀਂ ਉਪਦੇਸ਼ ਮਿਲਿਆ, ਨਾਨਕ ਨੇ ਸੱਚ ਦੀ ਸਥਾਈ ਨੀਂਵ ਰੱਖੀ, ਪ੍ਰਭੂ ਨੇ ਬਖ਼ਸ਼ਸ਼ ਕੀਤੀ, ਰਾਮ ਨੇ ਸ੍ਰਿਸ਼ਟੀ ਬਣਾਈ, (ਆਦਿ-ਪੁਰਖਿ) ਪੁਰਖ ਨੇ ਇਕ ਕੌਤਕ ਵਰਤਾਇਆ, ਕਬੀਰ ਨੇ ਨਾਮ-ਵਸਤੂ ਲੋਕਾਂ ਨੂੰ ਦਿੱਤੀ ਆਦਿ ਉਪਦੇਸ਼ ਮਿਲੇ ਜਾਂ ਬਖ਼ਸ਼ਸ਼ਾਂ ਹੋਈਆਂ, ਪਰ ਇਸ ਤਰ੍ਹਾਂ ਆਮ (ਪੈਰੋਕਾਰ) ਲਈ ਵਰਤੇ ਜਾਂਦੇ ‘ਸੰਤੁ, ਭਗਤੁ’ ਸ਼ਬਦ; ‘ਸੰਤਿ, ਭਗਤਿ’ ਸਰੂਪ ’ਚ ਬਦਲ ਕੇ ਪੈਰੋਕਾਰ ਨੂੰ (ਗੁਰੂ, ਪ੍ਰਭੂ ਵਾਙ) ਖ਼ਾਸ ਨਹੀਂ ਬਣਨ ਦਿੰਦੇ ਭਾਵ ‘ਪੈਰੋਕਾਰ-ਸੰਤ ਨੇ ਨਾਮ-ਰਤਨ ਦਿੱਤਾ, ਪੈਰੋਕਾਰ-ਭਗਤ ਰਾਹੀਂ ਰੱਬ ਨਾਲ਼ ਜੁੜਿਆ, ਪੈਰੋਕਾਰ-ਸਿੱਖ ਨੇ ਸੰਗਤ ਸਥਾਪਤ ਕੀਤੀ, ਪੈਰੋਕਾਰ-ਬ੍ਰਹਮਗਿਆਨੀ ਨੇ ਗੁਰੂ ਨਾਲ਼ ਜੋੜਿਆ’ ਵਰਗੇ ਉਪਦੇਸ਼ ਗੁਰਮਤ ਨਹੀਂ।

ਗੁਰਬਾਣੀ ’ਚ ‘ਸੰਤ’ ਸ਼ਬਦ 704 ਵਾਰ, ‘ਸੰਤੁ’ 48 ਵਾਰ ਅਤੇ ‘ਸੰਤਿ’ ਮਾਤਰ 6 ਵਾਰ ਹੀ ਹੈ, ਜਿਨ੍ਹਾਂ ਦੀ ਵਰਤੋਂ ਇਸ ਪ੍ਰਕਾਰ ਹੈ:

(). ਅੰਤ ਸਿਹਾਰੀਸੰਤਿਕੇਵਲਗੁਰੂਲਈ ਹੈ:

1./2. ਜੋ ਜੋ ‘ਸੰਤਿ’ (ਨੇ) ਸਰਾਪਿਆ; ਸੇ ਫਿਰਹਿ ਭਵੰਦੇ ॥ (ਮਹਲਾ ੪/੩੦੬,੩੧੭)

3. ਹਰਿ ਕਾ ਮਾਰਗੁ ‘ਗੁਰਿ+ਸੰਤਿ’ (ਨੇ) ਬਤਾਇਓ; ‘ਗੁਰਿ’ (ਨੇ) ਚਾਲ ਦਿਖਾਈ ਹਰਿ ਚਾਲ ॥ (ਮਹਲਾ ੪/੯੭੮) (ਨੋਟ: ਇੱਥੇ ਬਾਣੀ ’ਚ ‘ਗੁਰ ਸੰਤਿ’ ਹੈ; ਕੁਝ ਹੱਥ ਲਿਖਤਾਂ ’ਚ ‘ਗੁਰਿ ਸੰਤਿ’ ਮਿਲਦਾ ਹੈ।)

4. ਮਾਰਗੁ ਪ੍ਰਭ ਕੋ ‘ਸੰਤਿ’ (ਨੇ) ਬਤਾਇਓ; ਦ੍ਰਿੜੀ ਨਾਨਕ ਦਾਸ ! ਭਗਤਿ ਹਰਿ ਜਸੂਆ (ਹਰੀ ਜਸ)॥ (ਮਹਲਾ ੫/੨੦੬)

5. ਨਿਰਭਉ ਭਏ ‘ਸੰਤਿ’ (ਨੇ) ਭ੍ਰਮੁ ਡਾਰਿਓ (ਖ਼ਤਮ ਕੀਤਾ); ਪੂਰਨ ਸਰਬਾਗਿਓ (ਸਰਵ ਵਿਆਪਕ ਅੰਤਰਯਾਮੀ ਦਾ ਰੂਪ ਹੋ ਗਏ)॥ (ਮਹਲਾ ੫/੨੧੫) (ਨੋਟ: ਇੱਥੇ ਬਾਣੀ ’ਚ ‘ਸੰਤ’ ਹੈ; ਹੱਥ ਲਿਖਤਾਂ ’ਚ ‘ਸੰਤਿ’ ਮਿਲਦਾ ਹੈ।)

6. ਗੁਰੁ ਪੂਰਾ ਆਰਾਧਿਆ, ਹੋਏ ਕਿਰਪਾਲ ॥ ਮਾਰਗੁ ‘ਸੰਤਿ’ (ਨੇ) ਬਤਾਇਆ, ਤੂਟੇ ਜਮ ਜਾਲ ॥ (ਮਹਲਾ ੫/੮੧੯)

7. ਬਿਨਵੰਤਿ ਨਾਨਕੁ; ਸਭ, ‘ਸੰਤਿ’ (ਨੇ) ਮੇਲੀ; ਪ੍ਰਭੁ ਕਰਣ ਕਾਰਣ ਜੋਗੋ ॥ (ਮਹਲਾ ੫/੮੪੬)

ਗੁਰਮਤਿ ਦਾ ਸਰੋਤ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਪਰ ਉਕਤ ਤੁਕਾਂ ’ਚ ਉਨ੍ਹਾਂ ਦੁਆਰਾ ਰਚੀ ਹੋਈ ਇੱਕ ਵੀ ਪੰਕਤੀ ਨਹੀਂ।

(). ਗੁਰਬਾਣੀ ਸੰਤੁ (ਅੰਤ ਔਂਕੜ) 48 ਵਾਰ ਹੈ, ਜਿਨ੍ਹਾਂ ਦੀ ਵੰਡ ਇਸ ਤਰ੍ਹਾਂ ਹੈ:

(1).  ‘ਸੰਤੁ’ 3 ਵਾਰ ‘ਰੱਬ’ ਲਈ ਹੈ; ਜੋ ਕਿ ਕੇਵਲ ਗੁਰੂ ਅਰਜਨ ਸਾਹਿਬ ਜੀ ਦੁਆਰਾ ਵਰਤਿਆ ਗਿਆ:

ਭਾਗੁ ਹੋਆ; ਗੁਰਿ (ਨੇ), ‘ਸੰਤੁ’ ਮਿਲਾਇਆ ॥ (ਮਹਲਾ ੫/੯੭)

ਵੈਸਾਖੁ ਸੁਹਾਵਾ ਤਾਂ ਲਗੈ; ਜਾ, ‘ਸੰਤੁ’ ਭੇਟੈ ਹਰਿ ਸੋਇ (ਭਾਵ ਜਦੋਂ ਉਹ ਸੰਤ-ਹਰੀ ਮਿਲੈ)॥ (ਮਾਝ ਬਾਰਹਮਾਹਾ/ਮਹਲਾ ੫/੧੩੪)

ਸਤਿਗੁਰਿ (ਨੇ) ‘ਸੰਤੁ’ ਮਿਲਾਇਆ; ਮਸਤਕਿ (’ਤੇ) ਧਰਿ ਕੈ, ਹਥੁ ॥ (ਮਹਲਾ ੫/੯੫੮)

(ਨੋਟ: ਉਕਤ ਤਿੰਨੇ ਤੁਕਾਂ ’ਚ ‘ਸੰਤੁ’ ਦਾ ਅਰਥ ਹੈ: ‘ਹਰੀ, ਚੌਥਾ ਪਦ, ਤੁਰੀਆਵਸਥਾ, ਸਚਖੰਡਿ, ਬੇਗਮਪੁਰਾ, ਸੋ ਦਰੁ, ਸੋ ਘਰੁ’ ਆਦਿ ਭਾਵ ਇਸ ਤੋਂ ਉਤਾਂਹ ਕੋਈ ਹੋਰ ਰੁਹਾਨੀਅਤ ਪੜਾਅ ਨਹੀਂ, ਜਿੱਥੇ ਪਹੁੰਚਣ ਬਾਰੇ ਗੁਰੂ ਜੀ ਉਪਦੇਸ਼ ਦੇਣ। ਇਹੀ ਭਗਤ ਦੀ ਮੰਜ਼ਲ ਹੈ। ਆਮ ਮਨੁੱਖੀ ਜ਼ਿੰਦਗੀ ਤੋਂ ਇਸ ਅੰਤਮ ਪੜਾਅ ਤੱਕ ਦੇ ਜਾਣਨਹਾਰ; ਗੁਰੂ ਜੀ ਹੀ ਹਨ, ਜਿਨ੍ਹਾਂ ਦਾ ਅਨੁਭਵ ਹੀ ਮਨੁੱਖ ਲਈ ਮਾਰਗ, ਸਹਾਰਾ, ਵਿਸ਼ਵਾਸ ਬਣਦਾ ਹੈ।)

(2).  ‘ਸੰਤੁ’ 24 ਵਾਰ ‘ਗੁਰੂ’ ਲਈ ਹੈ, ਜਿਨ੍ਹਾਂ ’ਚੋਂ 3 ਵਾਰ ਕਬੀਰ ਜੀ ਦੁਆਰਾ, ਇੱਕ ਵਾਰ ਗੁਰੂ ਨਾਨਕ ਜੀ ਦੁਆਰਾ ਆਪਣੇ ਲਈ, 7 ਵਾਰ ਗੁਰੂ ਰਾਮਦਾਸ ਜੀ ਦੁਆਰਾ ਅਤੇ 13 ਵਾਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਦਰਜ ਹੈ।  ਚੇਤੇ ਰਹੇ ਕਿ (ੳ). ਇਨ੍ਹਾਂ ਤੁਕਾਂ ’ਚ ਸੰਤ-ਗੁਰੂ ਰਾਹੀਂ ਰੱਬ ਨਾਲ਼ ਮਿਲਣ ਜਾਂ ਰੱਬੀ ਨਾਮ ਮਿਲਣ ਦੇ ਸੰਕੇਤ ਮਿਲਦੇ ਹਨ (ਅ). ਇਹ ਤੁਕਾਂ ਜ਼ਿਆਦਾਤਰ ‘ਰਹਾਉ’ (ਸ਼ਬਦ ਵਿਸ਼ੇ ਦੇ ਸਾਰ) ਬੰਦ ’ਚ ਹਨ:

ਨਾਨਕ ! ‘ਸੰਤੁ’ (ਗੁਰੂ) ਮਿਲੈ ਸਚੁ ਪਾਈਐ; ਸਹਜ ਭਾਇ ਜਸੁ ਲੇਉ ॥ (ਸਿਧ ਗੋਸਟਿ/ਮਹਲਾ ੧/੯੩੮)

ਕਬੀਰ ! ਸੇਵਾ ਕਉ ਦੁਇ ਭਲੇ; ਏਕੁ ‘ਸੰਤੁ’ ਇਕੁ ਰਾਮੁ ॥ ਰਾਮੁ ਜੁ ਦਾਤਾ ਮੁਕਤਿ ਕੋ; ‘ਸੰਤੁ’ ਜਪਾਵੈ ਨਾਮੁ ॥ (ਭਗਤ ਕਬੀਰ/੧੩੭੩)

ਅੰਕਸੁ ਗੵਾਨੁ ਰਤਨੁ ਹੈ; ਖੇਵਟੁ (ਮਲਾਹ) ਬਿਰਲਾ ‘ਸੰਤੁ’ (ਗੁਰੂ)॥ (ਭਗਤ ਕਬੀਰ/੧੩੭੬)

ਕੋਈ ‘ਸਜਣੁ+ਸੰਤੁ’ ਮਿਲੈ ਵਡਭਾਗੀ; ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥ (ਮਹਲਾ ੪/੯੪)

ਵਡਭਾਗੀ; ਹਰਿ (ਨੇ) ‘ਸੰਤੁ’ ਮਿਲਾਇਆ ॥ (ਉਸ) ਗੁਰਿ+ਪੂਰੈ (ਨੇ); ਹਰਿ ਰਸੁ, ਮੁਖਿ (’ਚ) ਪਾਇਆ ॥ (ਮਹਲਾ ੪/੯੫)

ਹਰਿ ਕਾ ‘ਸੰਤੁ+ਸਤਗੁਰੁ’ ਸਤ ਪੁਰਖਾ; ਜੋ ਬੋਲੈ ਹਰਿ ਹਰਿ ਬਾਨੀ ॥… ਐਸਾ ‘ਸੰਤੁ+ਸਾਧੁ’ ਜਿਨ ਪਾਇਆ; ਤੇ ਵਡ ਪੁਰਖ ਵਡਾਨੀ ॥ (ਮਹਲਾ ੪/੬੬੭)

ਨਾਨਕ ! ‘ਸੰਤੁ’ ਮਿਲੈ ਹਰਿ ਪਾਈਐ; ਜਨੁ ਹਰਿ (ਹਰੀ ਜਨ-ਗੁਰੂ ਨੂੰ), ਭੇਟਿਆ ਰਾਮੁ ਹਜੂਰਿ (ਅੰਗ-ਸੰਗ ਰਾਮ ਮਿਲਿਆ ਹੁੰਦੈ)॥ (ਮਹਲਾ ੪/੧੧੯੮)

‘ਸਤਿਗੁਰੁ+ਸੰਤੁ’ ਮਿਲੈ ਸਾਂਤਿ ਪਾਈਐ; ਕਿਲਵਿਖ ਦੁਖ ਕਾਟੇ ਸਭਿ ਦੂਰਿ ॥ (ਮਹਲਾ ੪/੧੧੯੮)

ਹਰਿ ਕਾ ‘ਸੰਤੁ’ ਮਿਲੈ ਗੁਰ ਸਾਧੂ; ਲੈ ਤਿਸ ਕੀ ਧੂਰਿ, ਮੁਖਿ (ਨਾਲ਼) ਲਾਈ ॥ (ਮਹਲਾ ੪/੧੨੬੩)

ਕੋਈ ਐਸਾ ‘ਸੰਤੁ’ ਸਹਜ ਸੁਖਦਾਤਾ; ਮੋਹਿ, ਮਾਰਗੁ ਦੇਇ ਬਤਾਈ ॥੧॥ ਰਹਾਉ ॥ (ਮਹਲਾ ੫/੨੦੪)

ਪਾਇ ਲਗਉ, ਮੋਹਿ ਕਰਉ ਬੇਨਤੀ; ਕੋਊ ‘ਸੰਤੁ’ ਮਿਲੈ ਬਡਭਾਗੀ ॥੧॥ ਰਹਾਉ ॥ (ਮਹਲਾ ੫/੨੦੪)

ਆਸ ਪਿਆਸੀ, ਚਿਤਵਉ ਦਿਨੁ ਰੈਨੀ; ਹੈ ਕੋਈ ‘ਸੰਤੁ’, ਮਿਲਾਵੈ ਨੇਰਾ (ਭਾਵ ਰੱਬ ਨੂੰ ਨੇੜੇ ਵਿਖਾ ਦੇਵੇ)॥੧॥ ਰਹਾਉ ॥ (ਮਹਲਾ ੫/੨੦੪)

(ਰੱਬ ਨਾਲ਼) ਜੋੜਣਹਾਰਾ ‘ਸੰਤੁ’ ਨਾਨਕ ! ਪਾਧਰੁ ਪਧਰੋ (ਰਸਤਾ ਸਿੱਧਾ)॥ (ਮਹਲਾ ੫/੩੨੧)

ਦਰਸਨ ਕੀ ਮਨਿ (’ਚ) ਆਸ ਘਨੇਰੀ; ਕੋਈ ਐਸਾ ‘ਸੰਤੁ’ ਮੋ ਕਉ ਪਿਰਹਿ (ਪਤੀ ਨਾਲ਼) ਮਿਲਾਵੈ ॥੧॥ ਰਹਾਉ ॥ (ਮਹਲਾ ੫/੩੭੫)

ਸਾਜਨ ! ਐਸੋ ‘ਸੰਤੁ’ ਸਹਾਈ ॥ ਜਿਸੁ ਭੇਟੇ, ਤੂਟਹਿ ਮਾਇਆ ਬੰਧ; ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ (ਮਹਲਾ ੫/੪੯੯)

ਕੋਈ ਐਸੋ ਰੇ !  ਭੇਟੈ ‘ਸੰਤੁ’; ਮੇਰੀ ਲਾਹੈ ਸਗਲ ਚਿੰਤ; ਠਾਕੁਰ ਸਿਉ ਮੇਰਾ ਰੰਗੁ ਲਾਵੈ ॥ (ਮਹਲਾ ੫/੬੮੭)

ਹਰਿ ਕਾ ‘ਸੰਤੁ’ ਪਰਾਨ ਧਨ; ਤਿਸ ਕਾ ਪਨਿਹਾਰਾ (ਪਾਣੀ ਭਰਨ ਵਾਲ਼ਾ)॥  ਭਾਈ ਮੀਤ ਸੁਤ ਸਗਲ ਤੇ; ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥ (ਮਹਲਾ ੫/੭੪੫)

‘ਗੁਰੁ+ਸੰਤੁ’ ਪਾਇਆ, ਪ੍ਰਭੁ ਧਿਆਇਆ; ਸਗਲ ਇਛਾ ਪੁੰਨੀਆ ॥ (ਮਹਲਾ ੫/੭੭੯)

ਸੋਈ ‘ਸੰਤੁ’; ਜਿ ਭਾਵੈ ਰਾਮ (ਨੂੰ, ਕਿਉਂਕਿ)॥ ਸੰਤ ਗੋਬਿੰਦ ਕੈ ਏਕੈ ਕਾਮ (ਭਾਵ ਸੰਤ ਤੇ ਰੱਬ ਦੇ ਕੰਮ-ਭਾਵਨਾਵਾਂ ਬਰਾਬਰ ਹਨ)॥੧॥ ਰਹਾਉ ॥ (ਮਹਲਾ ੫/੮੬੭)

ਐਸਾ ਕੋਈ ਭੇਟੈ ‘ਸੰਤੁ’; ਜਿਤੁ (ਜਿਸ ਰਾਹੀਂ) ਹਰਿ ਹਰੇ ਹਰਿ ਧਿਆਈਐ ॥ (ਮਹਲਾ ੫/੧੦੦੫)

ਸਿਦਕੁ ਸਬੂਰੀ ‘ਸੰਤੁ’ ਨ ਮਿਲਿਓ; ਵਤੈ ਆਪਣ ਭਾਣੀਆ (ਭਾਵ ਆਪਣੀ ਮਨ-ਮਰਜ਼ੀ ਅਨੁਸਾਰ ਫਿਰਦੈ) ॥ (ਮਹਲਾ ੫/੧੦੨੦)

ਜਤਨ ਕਰਉ ਇਹੁ ਮਨੁ ਨਹੀ ਧੀਰੈ; ਕੋਊ ਹੈ ਰੇ ! ‘ਸੰਤੁ’ (ਰੱਬ ਨਾਲ਼) ਮਿਲਾਈ (ਮਿਲਾ ਦੇਵੇ) ॥ (ਮਹਲਾ ੫/੧੨੦੭)

(3). ‘ਸੰਤੁ’ 21 ਵਾਰ ‘ਪੈਰੋਕਾਰ’ ਲਈ ਹੈ, ਜਿਨ੍ਹਾਂ ’ਚੋਂ 5 ਵਾਰ ਕਬੀਰ ਜੀ ਦੁਆਰਾ, 7 ਵਾਰ ਗੁਰੂ ਰਾਮਦਾਸ ਜੀ ਦੁਆਰਾ ਅਤੇ 9 ਵਾਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਦਰਜ ਹੈ।  ਚੇਤੇ ਰਹੇ ਕਿ (ੳ). ਇਨ੍ਹਾਂ ਤੁਕਾਂ ’ਚ ਸੰਤੁ; ਕਿਸੇ ਦਾ ਰੱਬ ਨਾਲ਼ ਮਿਲਾਪ ਕਰਾਵੇ ਜਾਂ ਰੱਬੀ ਨਾਮ ਦੇਵੇ, ਅਜਿਹਾ ਪ੍ਰਤੀਤ ਨਹੀਂ ਹੁੰਦਾ। (2). ਇਹ ਤੁਕਾਂ ‘ਰਹਾਉ’ ਬੰਦ ’ਚ ਵੀ ਨਹੀਂ ਹਨ :

‘ਸੰਤੁ’ ਮਿਲੈ; ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ; ਮਸਟਿ (ਚੁੱਪ) ਕਰਿ ਰਹੀਐ ॥ (ਭਗਤ ਕਬੀਰ/੮੭੦)

ਕੋਈ ਹੈ ਰੇ ‘ਸੰਤੁ’ ਸਹਜ ਸੁਖ ਅੰਤਰਿ; ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ (ਭਗਤ ਕਬੀਰ/੯੬੯)

ਹਮਰੋ ਭਰਤਾ ਬਡੋ ਬਿਬੇਕੀ; ਆਪੇ ‘ਸੰਤੁ’ ਕਹਾਵੈ ॥ ਓਹੁ ਹਮਾਰੈ ਮਾਥੈ ਕਾਇਮੁ; ਅਉਰੁ, ਹਮਰੈ ਨਿਕਟਿ ਨ ਆਵੈ॥ (ਭਗਤ ਕਬੀਰ/੪੭੬) ਭਾਵ ਮਾਯਾ ਆਖਦੀ ਹੈ ਕਿ ਮੇਰਾ ਖ਼ਸਮ ਵੱਡਾ ਪਾਰਖੂ (ਬੰਦਾ) ਹੀ ਬਣ ਸਕਦਾ ਹੈ, ਉਹ ਆਪਣੇ ਆਪ ਨੂੰ (ਲੋਕ ਤੋਂ) ‘ਸੰਤ’ ਅਖਵਾਉਂਦਾ ਹੈ। ਓਹੀ ਮੇਰੇ ਸਿਰ ’ਤੇ ਖਸਮ ਬਣ ਬੈਠਦਾ ਹੈ, ਕੋਈ ਹੋਰ ਤਾਂ ਮੇਰੇ (ਪ੍ਰਭਾਵ ਦੇ) ਨੇੜੇ-ਤੇੜੇ ਵੀ ਨਹੀਂ ਰੁਕ ਸਕਦਾ।

ਹਰਿ ਕਾ ‘ਸੰਤੁ’ ਮਰੈ ਹਾੜੰਬੈ; ਤ ਸਗਲੀ ਸੈਨ ਤਰਾਈ ॥ (ਭਗਤ ਕਬੀਰ/੪੮੪)

ਕਬੀਰ ! ‘ਸੰਤੁ’ ਨ ਛਾਡੈ ਸੰਤਈ; ਜਉ ਕੋਟਿਕ ਮਿਲਹਿ ਅਸੰਤ ॥ (ਭਗਤ ਕਬੀਰ/੧੩੭੩)

ਹਰਿ ਕੇ ਸੰਤ! ਜਪਹੁ ਹਰਿ ਜਪਣਾ; ਹਰਿ ‘ਸੰਤੁ’ ਚਲੈ ਹਰਿ ਨਾਲੀ ॥ (ਮ: ੪/੬੬੭)

ਤਿਉ ਹਰਿ ਬਿਨੁ, ‘ਸੰਤੁ’ ਨ ਜੀਵਈ; ਬਿਨੁ ਹਰਿ ਨਾਮੈ, ਮਰਿ ਜਾਇ ॥ (ਮਹਲਾ ੪/੭੫੯)

ਸੰਤੈ (ਨੂੰ) ‘ਸੰਤੁ’ ਮਿਲੈ ਮਨੁ ਬਿਗਸੈ; ਜਿਉ ਜਲ ਮਿਲਿ, ਕਮਲ ਸਵਾਰੇ ॥ (ਮਹਲਾ ੪/੯੮੩)

(ਜੋ, ਗੁਰੂ) ਸਬਦੁ ਪਛਾਣਿ (ਕੇ), ਰਾਮ ਰਸੁ ਪਾਵਹੁ; ਓਹੁ ਊਤਮੁ ‘ਸੰਤੁ’ ਭਇਓ ਬਡ ਬਡਨਾ ॥ (ਮਹਲਾ ੪/੮੬੦)

ਹਉ ਕਾਟਉ, ਕਾਟਿ ਬਾਢਿ ਸਿਰੁ ਰਾਖਉ; ਜਿਤੁ (ਜਿਸ ’ਤੇ) ਨਾਨਕ ‘ਸੰਤੁ’ ਚੜਿ ਆਵੈ ॥ (ਮਹਲਾ ੪/੮੮੧)

ਸੋ ਧੰਨੁ ਧਨੁ ਹਰਿ (ਦਾ) ‘ਸੰਤੁ+ਸਾਧੂ’; ਜੋ ਹਰਿ ਪ੍ਰਭ ਕਰਤੇ ਭਾਵਏ (ਕਰਤਾਰ ਨੂੰ ਪਸੰਦ)॥ (ਮਹਲਾ ੪/੧੧੧੫)

ਹਰਿ ਕਾ ‘ਸੰਤੁ’ ਹਰਿ ਕੀ ਹਰਿ ਮੂਰਤਿ; ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥ (ਮਹਲਾ ੪/੧੧੩੪)

ਞਾਣਤ ਸੋਈ, ‘ਸੰਤੁ’ ਸੁਇ; (ਜਿਹੜਾ) ਭ੍ਰਮ ਤੇ ਕੀਚਿਤ (ਕੀਤਾ) ਭਿੰਨ ॥ (ਬ.ਅ./ਮਹਲਾ ੫/੨੫੫)

ਜਿਸ ਕਉ ਹਰਿ ਪ੍ਰਭੁ; ਮਨਿ+ਚਿਤਿ (’ਚ) ਆਵੈ ॥ ਸੋ ‘ਸੰਤੁ’ ਸੁਹੇਲਾ; ਨਹੀ ਡੁਲਾਵੈ ॥ (ਸੁਖਮਨੀ/ਮਹਲਾ ੫/੨੮੧)

ਜਿਨਾ ਸਾਸਿ ਗਿਰਾਸਿ ਨ ਵਿਸਰੈ; ਹਰਿ ਨਾਮਾਂ ਮਨਿ (’ਚ) ਮੰਤੁ ॥ ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ‘ਸੰਤੁ’ ॥ (ਮਹਲਾ ੫/੩੧੯)

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ; ਸੋਈ ‘ਸੰਤੁ’, (ਰੱਬੀ) ਗੁਣ ਗਾਵੈ ॥ (ਮਹਲਾ ੫/੬੨੮) (ਨੋਟ: ਇੱਥੇ ‘ਸੰਤੁ ਗੁਣ’ ਦੇ ‘ਸੰਤ ਦੇ ਗੁਣ’ ਅਰਥ ਨਹੀਂ ਕਰ ਸਕਦੇ ਕਿਉਂਕਿ ‘ਸੰਤੁ ਨੂੰ ਔਂਕੜ ਹੈ, ਜੋ ‘ਦੇ’ ਸੰਬੰਧਕੀ ਦੀ ਇਜਾਜ਼ਤ ਨਹੀਂ ਦਿੰਦਾ।)

ਕਹੁ ਨਾਨਕ ! (ਜਿਸ ’ਤੇ) ਦਇਆਲ ਸੁਆਮੀ; ‘ਸੰਤੁ+ਭਗਤੁ+ਜਨੁ’ ਸੋਈ ॥ (ਮਹਲਾ ੫/੬੮੦)

ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ (ਸੰਤਾਂ ਨੇ) ਜੀਤਾ ਜਨਮੁ ਅਪਾਰੁ ॥ (ਅਜਿਹਾ) ਹਰਿ ‘ਸੰਤੁ’ (ਜੋ) ਕਰੇ; ਸੋਈ ਪਰਵਾਣੁ ॥ ਨਾਨਕ !  ਦਾਸੁ ਤਾ ਕੈ, ਕੁਰਬਾਣੁ ॥ (ਮਹਲਾ ੫/੮੮੯)

‘ਸਾਧੂ+ਸੰਤੁ’ ਸੁਜਾਣੁ ਸੋਈ; ਜਿਸਹਿ (ਨੂੰ) ਪ੍ਰਭ ਜੀ ਮਾਨਈ (ਆਦਰ-ਮਾਣ ਦੇਵੇ)॥ (ਮਹਲਾ ੫/੯੨੫)

ਕੋਟਿ ਮਧੇ ਕੋਈ ‘ਸੰਤੁ’ ਦਿਖਾਇਆ ॥ ਨਾਨਕੁ ਤਿਨ ਕੈ ਸੰਗਿ ਤਰਾਇਆ (ਭਾਵ ਸੰਸਾਰ-ਸਾਗਰ ਤੋਂ ਤਰਦਿਆਂ ਉਹ ਨਾਨਕ ਦਾ ਸਾਥੀ ਬਣਿਆ)॥੮॥ (ਮਹਲਾ ੫/੧੩੪੮)

ਪ੍ਰੇਮ ਭਗਤਿ ਉਧਰਹਿ ਸੇ, ਨਾਨਕ ! ਕਰਿ ਕਿਰਪਾ ‘ਸੰਤੁ’ ਆਪਿ ਕਰਿਓ ਹੈ ॥ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੮)

ਉਕਤ ਕੀਤੀ ਵਿਚਾਰ ਕਿ ਗੁਰਮਤਿ ਦਾ ਸਰੋਤ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਪਰ ਉਕਤ 48 ਤੁਕਾਂ ’ਚ ਵੀ ਕੇਵਲ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਸਿੱਧ ਗੋਸਟਿ ’ਚ ਆਪਣੇ ਲਈ ‘ਸੰਤੁ’ ਸ਼ਬਦ ਵਰਤ ਰਹੇ ਹਨ ਭਾਵੇਂ ਕਿ ਗੁਰੂ ਨਾਨਕ ਜੀ ਤੋਂ ਪਹਿਲਾਂ ਕਬੀਰ ਜੀ ‘ਸੰਤੁ’ ਸ਼ਬਦ ਨੂੰ ਆਪਣੀ ਰਚਨਾ ’ਚ ਸਕਾਰਾਤਮਕ ਅਤੇ ਨਕਾਰਾਤਮਕ ਪੱਖੋਂ ਸ਼ਾਮਲ ਕਰ ਚੁੱਕੇ ਹਨ। ਗੁਰੂ ਨਾਨਕ ਸਾਹਿਬ ਜੀ ਇਸ ਰੋਗ (ਸੰਤ ਪਦ ਦਾ ਦੁਰਪ੍ਰਯੋਗ) ਤੋਂ ਭਲੀ-ਭਾਂਤ ਜਾਣੂ ਸਨ।

ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ (ਖ਼ਾਸਕਰ ਗੁਰੂ ਅਰਜਨ ਸਾਹਿਬ) ਦੀ ਬਾਣੀ ’ਚ ‘ਸੰਤੁ’ ਪਦ ਦੀ ਵਧੇਰੇ ਵਰਤੋਂ ਦਾ ਕਾਰਨ ਭੱਟ ਸਾਹਿਬਾਨ ਜੀ ਦੁਆਰਾ ‘ਗੁਰੂ’ ਨੂੰ ‘ਸੰਤੁ’ ਵਜੋਂ ਵੇਖਣਾ ਰਿਹਾ ਹੈ; ਜਿਵੇਂ ਕਿ ‘‘ਰਹਿਓ ‘ਸੰਤ’ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬), ਭੱਟ ਸਾਹਿਬਾਨ; ਗੁਰੂ ਰਾਮਦਾਸ ਜੀ ਸਮੇਂ ਹੀ ਗੁਰੂ-ਸ਼ਰਨ ’ਚ ਆ ਚੁੱਕੇ ਸਨ। ਇਹ ਸੰਕੇਤ ਭੱਟ ਹਰਬੰਸ ਜੀ ਨੇ ਵਚਨਾਂ ਤੋਂ ਮਿਲਦਾ ਹੈ, ‘‘ਮਿਲਿ ਨਾਨਕ ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਹਰਿਬੰਸ ਜਗਤਿ ਜਸੁ ਸੰਚਰੵਉ; ਸੁ ਕਵਣੁ ਕਹੈ ? ਸ੍ਰੀ ਗੁਰੁ (ਰਾਮਦਾਸ) ਮੁਯਉ ॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯) ਭਾਵ ਗੁਰੂ ਰਾਮਦਾਸ ਜੀ ਨੂੰ ਜੋਤਿ ਜੋਤ ਸਮਾਇਆਂ ਬਹੁਤਾ ਸਮਾਂ ਨਹੀਂ ਹੋਇਆ ਸੀ, ਇਸੇ ਕਾਰਨ ‘ਸੰਤ’ ਪਦ ਗੁਰੂ ਰਾਮਦਾਸ ਜੀ ਨੇ ਵੀ ਕਈ ਵਾਰ ਵਰਤਿਆ।

ਗੁਰੂ ਅਰਜਨ ਸਾਹਿਬ ਜੀ ਨੇ ‘ਗੁਰੂ’ ਰੁਤਬੇ ਨੂੰ ‘ਸੰਤੁ’ ਅਤੇ ‘ਸੰਤਿ’ ਸ਼ਬਦਾਂ ’ਚ ਰੱਖ ਕੇ ਜਿੱਥੇ ‘ਗੁਰੂ’ (ਆਪ ਨੂੰ) ‘ਪੂਰਨ ਸੰਤੁ’ ਸਿੱਧ ਕੀਤਾ ਓਥੇ ਪੈਰੋਕਾਰ ਨੂੰ ਵੀ ‘ਸੰਤੁ’ ਬਣਾਉਣ ਦੀ ਸਮਰੱਥਾ (ਵੈਸੇ ਹੀ) ਵਿਖਾਈ, ‘‘ਪੂਰਾ ਗੁਰੁ; ਅਖੵਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ; ਹੋਇ ਸੰਤ ॥’’ (ਗਉੜੀ ਸੁਖਮਨੀ/ਮਹਲਾ ੫/੨੮੭); ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ‘ਜਪੁ’ ਅਤੇ ਆਸਾ ਕੀ ਵਾਰ ’ਚ ਮਨੁੱਖ ਨੂੰ ਗੁਰੂ ਸਿੱਖਿਆ ਨਾਲ਼ ਦੇਵਤੇ (ਹਿੰਦੂ ਸਤਿਕਾਰਯੋਗ ਪਦ) ਬਣਾਉਂਦੇ ਵਿਖਾਇਆ ਹੈ, ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ॥ ਜਿਨਿ (ਜਿਸ ਨੇ) ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥ (ਮਹਲਾ ੧/੪੬੨), ਸੁਣਿਐ (ਗੁਰੂ ਸਿੱਖਿਆ ਨਾਲ਼); ਈਸਰੁ ਬਰਮਾ ਇੰਦੁ (ਬਣ ਜਾਈਦੈ)॥’’ (ਜਪੁ) ਭਾਵ ਗੁਰੂ; ਸਧਾਰਨ ਬੰਦੇ ਨੂੰ ‘ਸੰਤ, ਦੇਵਤਾ’ ਬਣਾ ਸਕਦਾ ਹੈ।  ਹੁਣ ਜੇ ਕੋਈ ‘ਸੰਤੁ’ ਪਦ ਦਾ ਦੁਰਪ੍ਰਯੋਗ ਕਰੇ; ਬਦਲੇ ’ਚ ਦੂਸਰਾ ਸਿੱਖ ਕਹੇ ਕਿ ਗੁਰਬਾਣੀ ’ਚ ‘ਸੰਤੁ’ ਸ਼ਬਦ ਪੈਰੋਕਾਰ ਲਈ ਨਹੀਂ ਤਾਂ ਇਹ ‘ਗੁਰੂ’ ਸ਼ਕਤੀ ਨੂੰ ਘਟਾਉਣਾ ਹੋ ਸਕਦਾ ਹੈ ਕਿਉਂਕਿ ਫਿਰ ਇਹ ਵੀ ਮੰਨਣਾ ਪਏਗਾ ਕਿ ਗੁਰੂ; ਕਿਸੇ ਨੂੰ ‘ਸੰਤ’ ਬਣਾਉਣ ਯੋਗ ਨਹੀਂ ਹਨ।

(). ਗੁਰਬਾਣੀ ਸੰਤ (ਅੰਤ ਮੁਕਤਾ) 704 ਵਾਰ ਹੈ, ਇਨ੍ਹਾਂ ਦੀ ਸੰਖੇਪ ਜਿਹੀ ਵਿਚਾਰ ਇਸ ਤਰ੍ਹਾਂ ਹੈ:

ਗੁਰੂ ਸਾਹਿਬਾਨ ਦਾ ਟੀਚਾ ਰਿਹਾ ਹੈ ਕਿ ਇੱਕ ਦਿਨ ਸਿੱਖ ਭਾਈਚਾਰੇ ਦੀ ਸਰੀਰਕ ਪੱਖੋਂ ਅਗਵਾਈ ‘ਪੰਜ ਪਿਆਰਿਆਂ’ ਨੇ ਕਰਨੀ ਹੈ ਕਿਉਂਕਿ ਗੁਰੂ; ਸਦੀਵੀ ਸਰੀਰਕ-ਜਾਮੇ ’ਚ ਨਹੀਂ ਰਹਿਣਗੇ। ਪਹਿਲਾਂ ਤੋਂ ਹੀ ਕਿਸੇ ਇੱਕ ਬੰਦੇ (ਸੰਤੁ, ਸਾਧ ਆਦਿ) ਨੂੰ ਨਹੀਂ ਬਲਕਿ ‘ਸੰਗਤਿ’ ਨੂੰ ‘ਗੁਰੂ’ ਸਮਾਨ ਦਰਜਾ ਦਿੱਤਾ ਗਿਆ।  ਸੰਗਤ; ਸੰਗਤ ’ਚ ਵੀ ਫ਼ਰਕ ਹੁੰਦਾ ਹੈ। ਸੰਗਤ ਉਹੀ ਹੈ, ਜਿੱਥੇ ਕੇਵਲ ਰੱਬ ਨੂੰ ਯਾਦ ਕਰੀਦਾ ਹੈ, ‘‘ਸਤ ਸੰਗਤਿ ਕੈਸੀ ਜਾਣੀਐ ?॥ ਜਿਥੈ ਏਕੋ ਨਾਮੁ; ਵਖਾਣੀਐ ॥’’ (ਮਹਲਾ ੧/੭੨) ਅਤੇ ‘ਗੁਰੂ’ ਉੱਤੇ ਰੱਬ ਵਾਂਙ ਭਰੋਸਾ ਹੋਵੇ, ‘‘ਸਿਖੀ ਅਤੈ ਸੰਗਤੀ; (ਸਿੱਖ-ਸੰਗਤਾਂ ਨੇ, ਰਾਮਦਾਸ ਜੀ ਨੂੰ) ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮) ਕਿਉਂਕਿ ‘‘ਪਾਰਬ੍ਰਹਮ ਗੁਰ; ਨਾਹੀ ਭੇਦ ॥ (ਮਹਲਾ ੫/੧੧੪੨), ਗੁਰੁ ਪਰਮੇਸਰੁ ਏਕੁ ਹੈ..॥’’ (ਮਹਲਾ ੫/੫੩) ਅਜਿਹੀ ਆਭਾ-ਜਲਾਲ ’ਚ ਰੱਬ ਵੱਸਦਾ ਹੈ, ‘‘ਵਿਚਿ ਸੰਗਤਿ; ਹਰਿ ਪ੍ਰਭੁ ਵਰਤਦਾ.. ॥’’ (ਮਹਲਾ ੪/੧੩੧੪), ਉਹ (ਗੁਰੂ ਵਾਙ) ਪੱਥਰ-ਦਿਲਾਂ ਨੂੰ ਤਾਰ ਸਕਦੀ ਹੈ, ‘‘ਜਿਉ ਕਾਸਟ ਸੰਗਿ, ਲੋਹਾ ਬਹੁ ਤਰਤਾ; ਤਿਉ ਪਾਪੀ, ਸੰਗਿ ਤਰੇ ਸਾਧ ਸਾਧ ਸੰਗਤੀ.. ॥ (ਮਹਲਾ ੪/੧੨੯੭);  ਸੋ ਗੁਰੂ ਨਾਨਕ ਸਾਹਿਬ ਜੀ; ‘ਸੰਗਤਿ’ ਨੂੰ ‘ਸੰਤ ਸਭਾ’ ਨਾਂ ਵਧੇਰਾ ਦਿੰਦੇ ਹਨ ਜਦਕਿ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ; ‘ਸੰਗਤਿ’ ਲਈ ‘ਸੰਤ ਜਨਾਂ’ ਸੰਯੁਕਤ ਸ਼ਬਦ ਵਧੇਰੇ ਵਰਤਦੇ ਹਨ :

(1). ਗੁਰੂ ਨਾਨਕ ਸਾਹਿਬ ਜੀ:

‘ਸੰਤ ਸਭਾ’ ਸੁਖੁ ਊਪਜੈ; ਗੁਰਮੁਖਿ ਨਾਮ ਅਧਾਰੁ ॥ (ਮਹਲਾ ੧/੫੮)

ਸਭਿ ਸੁਖ ਹਰਿ ਰਸ ਭੋਗਣੇ; ‘ਸੰਤ ਸਭਾ’ ਮਿਲਿ ਗਿਆਨੁ ॥ (ਮਹਲਾ ੧/੨੧)

ਤੁਰੀਆਵਸਥਾ ਗੁਰਮੁਖਿ ਪਾਈਐ; ‘ਸੰਤ ਸਭਾ’ ਕੀ ਓਟ ਲਹੀ ॥ (ਮਹਲਾ ੧/੩੫੬)

‘ਸਿਧ ਸਭਾ’ ਕਰਿ ਆਸਣਿ ਬੈਠੇ; ‘ਸੰਤ ਸਭਾ’ ਜੈਕਾਰੋ ॥ (ਸਿਧ ਗੋਸਟਿ/ਮਹਲਾ ੧/੯੩੮)

ਰਾਮ ਨਾਮੁ; ਗੁਰ ਬਚਨੀ ਬੋਲਹੁ ॥ ‘ਸੰਤ ਸਭਾ’ ਮਹਿ; ਇਹੁ ਰਸੁ ਟੋਲਹੁ ॥ (ਮਹਲਾ ੧/੧੦੩੦)

‘ਗੁਰ ਸੰਤ ਸਭਾ’; ਦੁਖੁ ਮਿਟੈ ਰੋਗੁ ॥ (ਮਹਲਾ ੧/੧੧੭੦)

‘ਸੰਤ ਸਭਾ’; ਗੁਣ ਗਿਆਨੁ ਬੀਚਾਰੁ ॥ (ਮਹਲਾ ੧/੧੩੪੩)

‘ਸੰਤ ਸਭਾ’ ਜੈਕਾਰੁ ਕਰਿ; ਗੁਰਮੁਖਿ ਕਰਮ ਕਮਾਉ ॥ (ਮਹਲਾ ੧/੧੪੧੧)

(ਨੋਟ:  ਗੁਰੂ ਨਾਨਕ ਸਾਹਿਬ ਜੀ ਨੇ ‘ਗੁਰ ਸੰਗਤਿ/ਸਤਿ ਸੰਗਤਿ’ ਦੇ ਸੰਬੰਧ ’ਚ ਹੀ ‘ਸੰਤ ਸਭਾ’ ਸ਼ਬਦਾਂ ਦੀ ਨਿਵੇਕਲੀ ਖੋਜ ਕੀਤੀ ਹੈ ਭਾਵੇਂ ਕਿ ਕੁਝ ਕੁ ‘ਸੰਤ ਜਨਾ’ ਸੰਯੁਕਤ ਸ਼ਬਦ ਵੀ ਅਪਣਾਏ ਹਨ।  ਗੁਰਬਾਣੀ; ਕਾਵਿਮਈ ਰਚਨਾ ਹੋਣ ਕਾਰਨ ‘ਸੰਤ ਜਨਾ’ ਸ਼ਬਦ ਹੀ ਕਿਤੇ-ਕਿਤੇ ‘ਸੰਤ ਜਨ’ ਬਣ ਜਾਂਦੇ ਹਨ। ਸਮੁੱਚੀ ਗੁਰਬਾਣੀ ’ਚ ਇੱਕ ਪੰਕਤੀ ਹੀ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਹੋਈ ਮਿਲਦੀ ਹੈ, ਜਿਸ ਵਿੱਚ ‘ਸੰਤ ਸਭਾ’ ਅਤੇ ‘ਸੰਤ ਜਨਾ’ ਨੂੰ ਸਮਾਨਤਾ ਮਿਲੀ ਹੈ, ‘‘ਭਾਈ ਰੇ ! ‘ਸੰਤ ਜਨਾ’ ਕੀ ਰੇਣੁ ॥ ‘ਸੰਤ ਸਭਾ’ ਗੁਰੁ ਪਾਈਐ; ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ (ਮਹਲਾ ੧/੧੮) ਭਾਵ ਹੇ ਭਾਈ! (ਸਤਿ ਸੰਗਤਿ ਭਾਵ) ਸੰਤ ਜਨਾਂ ਦੀ ਚਰਨ-ਧੂੜ ਬਣ ਕਿਉਂਕਿ ਇਸੇ ਸੰਤ ਸਭਾ ’ਚੋਂ ਗੁਰੂ-ਮਿਲਾਪ ਹੁੰਦਾ ਹੈ, ਜੋ ਸਭ ਇੱਛਾ ਪੂਰੀਆਂ ਕਰਨ ਵਾਲ਼ੀ ਕਾਮਧੇਨ-ਗਾਂ ਹੈ, ਮੁਕਤੀ ਦਾ ਸੋਮਾ ਹੈ।

ਗੁਰੂ ਨਾਨਕ ਸਾਹਿਬ ਜੀ; ਆਪਣੀ ਬਾਣੀ ’ਚ ‘ਸੰਤ’ ਸ਼ਬਦ ਦੀ ਬਹੁਤ ਹੀ ਸੰਕੋਚਵੀਂ ਵਰਤੋਂ ਕਰਦੇ ਹਨ। ਉਨ੍ਹਾਂ ਨੇ ‘ਸੰਤੁ’ ਇੱਕ ਵਾਰ, ‘ਸੰਤ ਸਭਾ’ 9 ਵਾਰ, ‘ਸੰਤ ਜਨਾ’ 6 ਵਾਰ ਅਤੇ ‘ਸੰਤ ਜਨ’ 2 ਵਾਰ ਹੀ ਦਰਜ ਕੀਤਾ ਹੈ:

‘ਸੰਤ ਜਨਾ’ ਕਉ ਮਿਲਿ ਰਹੈ; ਧਨੁ ਧਨੁ ਜਸੁ ਗਾਏ ॥ (ਮਹਲਾ ੧/੪੨੨)

‘ਸੰਤ ਜਨਾ’ ਮਿਲੁ ਸੰਗਤੀ; ਗੁਰਮੁਖਿ ਤੀਰਥੁ ਹੋਇ ॥ (ਮਹਲਾ ੧/੫੯੭)

ਸਾਚੁ ਕਹਉ ਅਰਦਾਸਿ ਹਮਾਰੀ; ਹਉ ‘ਸੰਤ ਜਨਾ’ ਬਲਿ ਜਾਓ ॥ (ਗੋਸਟਿ/ਮਹਲਾ ੧/੯੩੮)

‘ਸੰਤ ਜਨਾ’ ਕੀ ਨਿੰਦਾ ਵਿਆਪਸਿ; ਪਸੂ ਭਏ, ਕਦੇ ਹੋਹਿ ਨ ਨੀਕੇ ॥ (ਮਹਲਾ ੧/੧੧੨੬)

ਘਟਿ ਘਟਿ ਗੁਪਤੁ ਉਪਾਏ ਵੇਖੈ; ਪਰਗਟੁ ਗੁਰਮੁਖਿ ‘ਸੰਤ ਜਨਾ’ ॥ (ਮਹਲਾ ੧/੧੧੭੧)

ਊਤਮ ‘ਜਨ ਸੰਤ’ ਭਲੇ ਹਰਿ ਪਿਆਰੇ ॥ (ਮਹਲਾ ੧/੧੦੩੮)

ਨਾਨਕ !  ਰੇਣ ‘ਸੰਤ ਜਨ’ ਸੰਗਤਿ; ਹਰਿ ਗੁਰ ਪਰਸਾਦੀ ਪਾਇਆ ॥ (ਮਹਲਾ ੧/੧੦੩੮) ਜਦ ਕਿ ਗੁਰੂ ਰਾਮਦਾਸ ਜੀ ਨੇ

‘ਸੰਤ ਜਨਾ/ਸੰਤ ਜਨ’ ਸ਼ਬਦ 38+9 ਵਾਰ ਅਤੇ ਗੁਰੂ ਅਰਜਨ ਸਾਹਿਬ ਜੀ ਨੇ ‘ਸੰਤ ਜਨਾ/ਸੰਤ ਜਨ’ ਸ਼ਬਦ 40+5 ਵਾਰ ਦਰਜ ਕੀਤੇ ਹਨ।)

(2). ਗੁਰੂ ਰਾਮਦਾਸ ਜੀ :

‘ਸੰਤ ਜਨਾ’ ਵਿਣੁ ਭਾਈਆ; ਹਰਿ ਕਿਨੈ ਨ ਪਾਇਆ ਨਾਉ ॥ (ਮਹਲਾ ੪/੮੨)

ਮਿਲਿ ‘ਸੰਤ ਜਨਾ’; ਰੰਗੁ ਮਾਣਿਹ ਰਲੀਆ ਜੀਉ ॥ (ਮਹਲਾ ੪/੧੭੩)

‘ਸੰਤ ਜਨਾ’ ਮਿਲਿ ਪਾਇਆ, ਮੇਰੇ ਗੋਵਿਦਾ ! ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ (ਮਹਲਾ ੪/੧੭੪)

ਧਨੁ ਧਨੁ ਭਾਗ ਤਿਨਾ ‘ਸੰਤ ਜਨਾ’; ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ (ਮਹਲਾ ੪/੬੪੯)

‘ਸੰਤ ਜਨਾ’ ਕੀ ਜਾਤਿ ਹਰਿ ਸੁਆਮੀ; ਤੁਮ੍ ਠਾਕੁਰ ਹਮ ਸਾਂਗੀ (ਭਾਵ ਪਿੱਛੇ ਤੁਰਨ ਵਾਲ਼ੇ/ਪੈਰੋਕਾਰ)॥ (ਮਹਲਾ ੪/੬੬੭)

ਮਨ ! ਮਿਲਿ ‘ਸੰਤ ਜਨਾ’ ਜਸੁ ਗਾਇਓ ॥ (ਮਹਲਾ ੪/੭੧੯) ਆਦਿ।

(ਨੋਟ: ਧਿਆਨ ਰਹੇ ਕਿ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ‘ਸੰਤ ਸਭਾ’ ਸੰਯੁਕਤ ਸ਼ਬਦ ਇਕ ਵਾਰ ਵੀ ਦਰਜ ਨਹੀਂ ਹਨ।)

(3). ਗੁਰੂ ਅਰਜਨ ਸਾਹਿਬ ਜੀ:

‘ਸੰਤ ਜਨਾ’ ਮਿਲਿ ਪਾਈਐ; ਰਸਨਾ ਨਾਮੁ ਭਣਾ ॥ (ਮਾਝ ਬਾਰਹਮਾਹਾ/ਮਹਲਾ ੫/੧੩੩)

‘ਸੰਤ ਜਨਾ’ ਕੀ ਚਰਣੀ ਲਾਗੁ ॥ (ਮਹਲਾ ੫/੧੭੭)

‘ਸੰਤ ਜਨਾ’ ਕੈ ਮਨਿ; ਬਿਸ੍ਰਾਮੁ ॥ (ਸੁਖਮਨੀ/ਮਹਲਾ ੫/੨੬੪)

‘ਸੰਤ ਜਨਾ’ ਮਿਲਿ; ਕਰਹੁ ਬੀਚਾਰੁ ॥ (ਸੁਖਮਨੀ/ਮਹਲਾ ੫/੨੮੮)

‘ਸੰਤ ਜਨਾ’ ਕੈ ਹਿਰਦੈ; ਸਭਿ ਧਰਮ ॥ (ਸੁਖਮਨੀ/ਮਹਲਾ ੫/੨੯੪)

‘ਸੰਤ ਜਨਾ’ ਕੀ ਧੂਰਿ; ਮਨ ! ਮੰਗ ॥ (ਸੁਖਮਨੀ/ਮਹਲਾ ੫/੨੯੫)

ਜਾਗਹਿ ‘ਸੰਤ ਜਨਾ’; ਮੇਰੇ ਰਾਮ ਪਿਆਰੇ ॥ (ਮਹਲਾ ੫/੪੫੯)

ਮਿਲਿ ਗਾਵਹਿ ‘ਸੰਤ ਜਨਾ’; ਪ੍ਰਭ ਕਾ ਜੈਕਾਰੋ ਰਾਮ ॥ (ਮਹਲਾ ੫/੫੪੫)

‘ਸੰਤ ਜਨਾ’ ਸਿਉ ਸੰਗੁ; ਪਾਈਐ ਵਡੈ ਪੁਨ ॥ (ਮਹਲਾ ੫/੭੦੯)

ਪੂਰਨ; ‘ਸੰਤ ਜਨਾ’ ਕੇ ਕਾਮਾ ॥ (ਮਹਲਾ ੫/੭੭੯)

ਤੇਰਿਆ ‘ਸੰਤ ਜਨਾ’ ਕੀ, ਬਾਛਉ ਧੂਰਿ ॥ (ਮਹਲਾ ੫/੧੧੮੩) ਆਦਿ।

(ਨੋਟ: ਅਧਿਆਪਕ; ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਕਈ ਵਾਰ ‘ਗੁਣ ਵਾਚਕ’ ਸ਼ਬਦ ਵਰਤ ਲੈਂਦੇ ਹਨ; ਇਉਂ ਹੀ ਗੁਰੂ ਜੀ; ਪਹਿਲੇ ਪੜਾਅ ਤੱਕ ਆਏ ਸਿੱਖ ਨੂੰ ਸੰਬੋਧਨ ਕਰਦਿਆਂ ‘ਸਿਧ/ਸੰਤ’ ਸ਼ਬਦਾਂ ਨਾਲ਼ ਨਿਵਾਜ ਦਿੰਦੇ ਹਨ। ਵੈਸੇ ‘ਸੰਤ’ ਦਾ ਅਰਥ ‘ਚੌਥਾ ਪਦ’ ਅਤੇ ‘ਸਿਧ’ ਦਾ ਅਰਥ ‘ਮਨ ਨੂੰ ਕਾਬੂ ਕਰਨ ’ਚ ਪਾਈ ਪੂਰਨ ਸਫਲਤਾ’, ਹੁੰਦਾ ਹੈ, ‘‘ਸਾਧੋ ! ਮਨ ਕਾ ਮਾਨੁ ਤਿਆਗਉ ॥’’ (ਮਹਲਾ ੯/੨੧੯), ਕੀ ਇੱਥੇ ਇਹ ਕਹੀਏ ਕਿ ਜਿਸ ਨੇ ਮਨ ਦਾ ਹੰਕਾਰ ਨਹੀਂ ਛੱਡਿਆ ਓਹ ‘ਸਾਧ’ ਹੁੰਦਾ ਹੈ ?, ਨਹੀਂ।

ਜਿਸ ਨੇ ਅਜੇ ਗੁਰੂ ਸਿੱਖਿਆ ਨਹੀਂ ਸੁਣੀ, ਗੁਰੂ ਰਾਮਦਾਸ ਜੀ ਉਸ ਨੂੰ ‘ਸੰਤ’ ਕਹਿ ਰਹੇ ਹਨ, ‘‘ਹਰਿ ਕੇ ਸੰਤ ! ਸੁਣਹੁ ਜਨ ਭਾਈ !  ਹਰਿ ਸਤਿਗੁਰ ਕੀ ਇਕ ਸਾਖੀ (ਸਿੱਖਿਆ)॥’’ (ਮਹਲਾ ੪/੮੭), ਸੋ ਗੁਰਬਾਣੀ ’ਚ ਆਮ ਪੈਰੋਕਾਰ ਨੂੰ ਹੱਲਾਸ਼ੇਰੀ ਦੇਣ ਲਈ ਵੀ ‘ਸੰਤ/ਸਾਧ’ ਸ਼ਬਦ ਵਰਤੇ ਗਏ ਹਨ।)

ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ‘ਗੁਰੂ ਦੀ ਕਿਰਪਾ ਨਾਲ’ ਅਰਥ ਲੈਣ ਲਈ ‘ਗੁਰ ਪ੍ਰਸਾਦਿ’ ਸ਼ਬਦ ਵਰਤੇ, ਓਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ‘ਸੰਤ ਪ੍ਰਸਾਦਿ’ (41 ਵਾਰ) ਵਰਤਦੇ ਹਨ। ਚੇਤੇ ਰਹੇ ਕਿ ‘ਸੰਤ ਪ੍ਰਸਾਦਿ’ ਸ਼ਬਦ ਕਿਸੇ ਹੋਰ ਗੁਰੂ ਸਾਹਿਬਾਨ ਨੇ ਨਹੀਂ ਵਰਤੇ ਹਨ:

‘ਸੰਤ ਪ੍ਰਸਾਦਿ’; ਜਪੈ ਹਰਿ ਨਾਉ ॥ (ਮਹਲਾ ੫/੧੮੩)

‘ਸੰਤ ਪ੍ਰਸਾਦਿ’; ਹਰਿ ਕੀਰਤਨੁ ਗਾਉ ॥ (ਮਹਲਾ ੫/੧੮੩)

‘ਸੰਤ ਪ੍ਰਸਾਦਿ’; ਬੰਧਨ ਤੇ ਛੁਟੇ ॥ (ਮਹਲਾ ੫/੧੮੩)

‘ਸੰਤ ਪ੍ਰਸਾਦਿ’; ਭਇਓ ਪਰਗਾਸੁ ॥ (ਮਹਲਾ ੫/੧੮੩)

‘ਸੰਤ ਪ੍ਰਸਾਦਿ’; ਜਨਮ ਮਰਣ ਤੇ ਛੋਟ ॥ (ਮਹਲਾ ੫/੧੮੯)

‘ਸੰਤ ਪ੍ਰਸਾਦਿ’, ਭਏ ਕਿਰਪਾਲਾ; ਹੋਏ ਆਪਿ ਸਹਾਇ ॥ (ਮਹਲਾ ੫/੩੭੮)

‘ਸੰਤ ਪ੍ਰਸਾਦਿ’ ਤਰੇ ਭਵਜਲੁ; ਪੂਰਬਿ ਲਿਖਿਆ ਪਾਇਆ ॥ (ਮਹਲਾ ੫/੫੪੪)

‘ਸੰਤ ਪ੍ਰਸਾਦਿ’, ਪਾਇਓ ਸਚ ਬੋਹਿਥੁ; ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥ (ਮਹਲਾ ੫/੬੧੮)

‘ਸੰਤ ਪ੍ਰਸਾਦਿ’, ਮਹਾ ਸੁਖੁ ਪਾਇਆ; ਸਗਲੇ ਬੰਧਨ ਕਾਟੇ ॥ (ਮਹਲਾ ੫/੬੭੩)

‘ਸੰਤ ਪ੍ਰਸਾਦਿ’; ਵਸੈ ਮਨ ਮਾਹੀ ॥ (ਮਹਲਾ ੫/੭੪੧)

‘ਸੰਤ ਪ੍ਰਸਾਦਿ’; ਨਿਹਚਲੁ ਘਰੁ ਪਾਇਆ ॥ (ਮਹਲਾ ੫/੭੪੪)

‘ਸੰਤ ਪ੍ਰਸਾਦਿ’; ਸਗਲ ਫਲ ਪਾਏ ॥ (ਮਹਲਾ ੫/੮੬੫)

ਹਰਿ ਗੁਣ ਗਾਵੈ; ‘ਸੰਤ ਪ੍ਰਸਾਦਿ’ ॥ (ਮਹਲਾ ੫/੮੬੭)

‘ਸੰਤ ਪ੍ਰਸਾਦਿ’; ਕਿਲਵਿਖ ਸਭਿ ਗਏ ॥ (ਮਹਲਾ ੫/੮੬੯)

ਨਾਮੁ ਨ ਵਿਸਰੈ; ‘ਸੰਤ ਪ੍ਰਸਾਦਿ’ ॥ (ਮਹਲਾ ੫/੧੧੪੪)

‘ਸੰਤ ਪ੍ਰਸਾਦਿ’, ਮਿਲਿਓ ਸੁਖਦਾਤਾ; ਬਿਨਸੀ ਹਉਮੈ ਹੂਹ ॥ (ਮਹਲਾ ੫/੧੨੨੭)

‘ਸੰਤ ਪ੍ਰਸਾਦਿ’, ਤਰੇ ਕੁਲ ਲੋਗਾ; ਨਾਨਕ ! ਲਿਪਤ ਨ ਮਾਇਓ ॥ (ਮਹਲਾ ੫/੧੨੯੯)

‘ਸੰਤ ਪ੍ਰਸਾਦਿ’, ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥ (ਮਹਲਾ ੫/੧੩੦੧) ਆਦਿ।

ਗੁਰਬਾਣੀ ’ਚ ‘ਸੰਤ ਪ੍ਰਸਾਦਿ’ (ਸੰਯੁਕਤ ਸ਼ਬਦ) ਕੁੱਲ 42 ਵਾਰ ਹਨ, ਜਿਨ੍ਹਾਂ ’ਚੋਂ ਕੇਵਲ ਇੱਕ ਵਾਰ ‘ਸੰਤ ਪ੍ਰਸਾਦਿ’ ਭਗਤ ਕਬੀਰ ਜੀ ਦੁਆਰਾ ਵਰਤਿਆ ਗਿਆ ਹੈ, ‘ਸੰਤ ਪ੍ਰਸਾਦਿ’, ਭਏ ਮਨ ਨਿਰਮਲ; ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥’’ (ਥਿਤੀ/ਭਗਤ ਕਬੀਰ/੩੪੩) ‘ਗੁਰ ਪ੍ਰਸਾਦਿ’ ਅਤੇ ‘ਸੰਤ ਪ੍ਰਸਾਦਿ’ ਦੇ ਅਰਥ ਸਮਾਨ ਹਨ ਭਾਵ ‘ਗੁਰੂ ਦੀ ਕਿਰਪਾ ਨਾਲ਼’।

ਹੁਣ ਇਹ ਸਮਝਣਾ ਕਿ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ’ਚ ‘ਸੰਤ ਕੈ ਦੋਖਿ, ਸੰਤ ਕੈ ਸੰਗਿ, ਸੰਤ ਕੈ ਨਿੰਦਕਿ’ ਸ਼ਬਦ ਕਿਨ੍ਹਾਂ ਲਈ ਵਰਤੇ ਹਨ, ਮੁਸ਼ਕਲ ਨਹੀਂ ਹੋਣਾ ਚਾਹੀਦਾ :

ਸੰਤ ਕੈ ਦੂਖਨਿ; ਤੇਜੁ ਸਭੁ ਜਾਇ ॥ (ਸੁਖਮਨੀ/ਮਹਲਾ ੫/੨੭੯) ਭਾਵ ਸੰਤ-ਗੁਰੂ ਦੀ ਨਿੰਦਿਆ ਕਰਨ ਨਾਲ਼ (ਬੰਦੇ ਦੀ) ਅਕਲ ਮਰ ਜਾਂਦੀ ਹੈ।

ਸੰਤ ਕੈ ਦੋਖਿ; ਨ ਤ੍ਰਿਸਟੈ ਕੋਇ ॥ (ਸੁਖਮਨੀ/ਮਹਲਾ ੫/੨੮੦) ਭਾਵ ਸੰਤ-ਗੁਰੂ ਦੀ ਨਿੰਦਿਆ ਨਾਲ਼ ਕੋਈ (ਬੰਦਾ) ਸ਼ਾਂਤ ਨਹੀਂ ਰਹਿੰਦਾ।

ਸੰਤ ਕੈ ਸੰਗਿ; ਬਸੈ ਦਿਨੁ ਰਾਤਿ ॥ (ਮਹਲਾ ੫/੮੬੭) (ਰੱਬ ਆਪਣੇ) ਸੰਤ-ਗੁਰੂ ਦੇ ਸਦਾ ਅੰਗ-ਸੰਗ ਵਸਦਾ ਹੈ।

ਉਕਤ ਤੁਕਾਂ ’ਚ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ‘ਸੰਤ ਕੈ’ ਸ਼ਬਦਾਂ ’ਚ ‘ਸੰਤ’ ਇੱਕ ਵਚਨ ‘ਸੰਤੁ’ ਸਰੂਪ ਹੈ, ਜੋ ਕਿ ‘ਗੁਰੂ’ ਪ੍ਰਥਾਇ ਹੈ, ਨਾ ਕਿ ‘ਸੰਤ’; ਬਹੁ ਵਚਨ, ਤਾਂ ਜੋ ‘ਸੰਤਾਂ’ ਜਾਂ ‘ਸੰਗਤ’ ਪ੍ਰਥਾਇ ਮੰਨ ਲਈਏ। ਸੋ ਗੁਰਬਾਣੀ ’ਚ ‘ਸੰਤ’ ਸ਼ਬਦ ਭਾਵੇਂ ਕਿ ‘ਪੈਰੋਕਾਰ, ਗੁਰੂ ਅਤੇ ਰੱਬ’ ਲਈ ਸਾਂਝੇ ਵਰਤੇ ਮਿਲਦੇ ਹਨ ਪਰ ‘ਸੰਤੁ, ਸੰਤਿ, ਸੰਤ’ ਸ਼ਬਦਾਂ ਨੂੰ ਭਿੰਨ-ਭਿੰਨ ਵੰਡ ਕੇ ਵਿਚਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ

(1). ‘ਸੰਤੁ’ (ਅੰਤ ਔਂਕੜ) ਸ਼ਬਦ ਰੱਬ ਲਈ ਕੇਵਲ ਤਿੰਨ ਵਾਰ ਦਰਜ ਹੈ, ਨਾ ਕਿ ‘ਸੰਤ’ ਜਾਂ ‘ਸੰਤਿ’ ਸਰੂਪ ਰੱਬ ਲਈ ਹਨ।

(2). ‘ਗੁਰੂ’ ਲਈ ਵਰਤਿਆ ‘ਸੰਤਿ/ਸੰਤੁ/ਸੰਤ’; ਆਮ ਬੰਦੇ ’ਤੇ ਕਿਰਪਾ ਕਰਦਾ ਹੈ, ਨਾਮ ਦੀ ਦਾਤ ਦਿੰਦਾ ਹੈ ਅਤੇ ਰੱਬ ਬਾਰੇ ਜਾਣਕਾਰੀ ਦੇ ਕੇ ਉਸ ਨਾਲ਼ ਮਿਲਾਉਂਦਾ ਹੈ।

(3). ‘ਪੈਰੋਕਾਰ’ ਲਈ ਵਰਤਿਆ ‘ਸੰਤੁ’ (ਅੰਤ ਔਂਕੜ/ਇੱਕ ਵਚਨ); ਕਿਸੇ ਹੋਰ ਸਿੱਖ ਨੂੰ ਗੁਰੂ ਨਾਲ਼ ਜਾਂ ਰੱਬ ਨਾਲ਼ ਨਹੀਂ ਜੋੜਦਾ ਅਤੇ ‘ਸੰਤਿ’ (ਅੰਤ ਸਿਹਾਰੀ/ਇੱਕ ਵਚਨ) ਵੀ ‘ਪੈਰੋਕਾਰ’ ਲਈ ਨਹੀਂ ਭਾਵ ਕੇਵਲ ‘ਗੁਰੂ’ ਬਾਬਤ ਹਨ।

(4). ਸੰਗਤੀ ਰੂਪ ਲਈ ‘ਸੰਤ’ ਸ਼ਬਦ ਨੂੰ ‘ਸੰਤ ਸਭਾ’ ਅਤੇ ‘ਸੰਤ ਜਨਾਂ’ ਆਦਿ ਨਾਂ ਦਿੱਤੇ ਗਏ ਹਨ ਅਤੇ ‘ਗੁਰੂ’ ਵਾਙ ਵਿਸ਼ੇਸ਼ ਅਧਿਕਾਰ ਵੀ ਮਿਲੇ ਹੋਏ ਹਨ ਭਾਵ ‘ਗੁਰੂ’ ਵਾਙ ‘ਸੰਤ-ਸੰਗਤ’ ਵੀ ਨਾਮ ਦਾਨ ਦੇ ਕੇ ਬੰਦੇ ਨੂੰ ‘ਗੁਰੂ’ ਅਤੇ ‘ਰੱਬ’ ਨਾਲ ਜੋੜ ਸਕਦੀ ਹੈ।

(5). ‘ਸੰਤ’ ਸ਼ਬਦ ਦੀ ਵਰਤੋਂ ਗੁਰਬਾਣੀ ’ਚ ਭਗਤ ਅਤੇ ਭੱਟ ਸਾਹਿਬਾਨ ਰਾਹੀਂ ਆਈ, ਪ੍ਰਤੀਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਕਿਸੇ ਵਿਅਕਤੀ ਵਿਸ਼ੇਸ਼ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇ ਹਨ।

ਭਾਰਤ ਮਾਤਾ ਦੇ ‘ਹਵਸੀ ਕੁੱਤੇ’

0

ਭਾਰਤ ਮਾਤਾ ਦੇ ‘ਹਵਸੀ ਕੁੱਤੇ’

ਡਾ. ਹਰਸ਼ਿੰਦਰ ਕੌਰ (ਪਟਿਆਲਾ) – 0175-2216783

ਗੁਰੂ ਨਾਨਕ ਸਾਹਿਬ ਨੇ ਜਦੋਂ ‘‘ਏਤੀ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਨ ਆਇਆ ॥’’ (ਮ: ੧/੩੬੦) ਉਚਾਰਿਆ ਸੀ ਤਾਂ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਗ਼ਰੀਬ ਲਾਚਾਰ ਬੇਕਸੂਰ ਔਰਤਾਂ ਦਾ ਬਲਾਤਕਾਰ ਕਰ ਕੇ, ਵੱਢ ਟੁੱਕ ਕੇ, ਨਿਰਬਸਤਰ ਕਰ ਕੇ ਸੁੱਟਣਾ ਸੰਗੀਨ ਜੁਰਮ ਹੈ। ਏਸੇ ਲਈ ਔਰਤ ਨੂੰ ਉਚੇਰਾ ਦਰਜਾ ਦੇਣ ਦੀ ਗੱਲ ਵੀ ਕੀਤੀ ਗਈ। ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਜਿੰਨੀ ਦੂਰ ਤੱਕ ਪਹੁੰਚ ਸਕਦੇ ਸਨ, ਪਹੁੰਚੇ।

ਸਵਾਲ ਇਹ ਹੈ ਕਿ ਕੀ ਉਨ੍ਹਾਂ ਸਿੱਖਿਆਵਾਂ ਵਿੱਚੋਂ ਅੱਜ ਦੇ ਦਿਨ ਭਾਰਤ ਅੰਦਰ ਕੋਈ ਪੂਰੀ ਤਰ੍ਹਾਂ ਖਰਾ ਉਤਰ ਰਿਹਾ ਹੈ ? ਕੀ ਹਵਾ, ਪਾਣੀ, ਧਰਤੀ ਅੱਜ ਪਲੀਤ ਨਹੀਂ ਹੋ ਰਹੇ ? ਕੀ ਲੁੱਟ ਖਸੁੱਟ ਬੰਦ ਹੋ ਚੁੱਕੀ ਹੈ ? ਕੀ ਧਾਰਮਿਕ ਪਾਖੰਡਾਂ ਰਾਹੀਂ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਰਿਹਾ ? ਕੀ ਗੁੰਡਾਗਰਦੀ ਮੁੱਕ ਚੁੱਕੀ ਹੈ ? ਕੀ ਹੁਣ ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮ: ੧/੧੨੮੮) ਨਹੀਂ ਰਹੇ ? ਕੀ ਲੋਕ ਹੁਣ ਰਾਜ ਕਰਨ ਵਾਲਿਆਂ ਹੱਥੋਂ ਨਪੀੜੇ ਨਹੀਂ ਜਾ ਰਹੇ ? ਕੀ ਲੋਕ ਬਹਿ ਕੇ ਆਪਣੀ ਕਿਸਮਤ ਉੱਤੇ ਝੁਰਦੇ ਸਭ ਕੁੱਝ ਸਹਿਣ ਤਾਂ ਨਹੀਂ ਕਰ ਰਹੇ ? ਜੇ ਸਭ ਕੁੱਝ ਉਸੇ ਤਰ੍ਹਾਂ ਹੈ ਤੇ ਮਲਕ ਭਾਗੋਆਂ ਦੀ ਪੂਰੀ ਚੜ੍ਹਤ ਹੈ ਤਾਂ ਫਿਰ ਔਰਤ ਨਾਲ ਹੋ ਰਹੇ ਜੁਰਮਾਂ ਵਿੱਚ ਘਾਟਾ ਕਿਵੇਂ ਹੋ ਸਕਦਾ ਹੈ ?

ਏਨੇ ਸਾਲਾਂ ਵਿੱਚ ਫ਼ਰਕ ਸਿਰਫ਼ ਇਹ ਪਿਆ ਹੈ ਕਿ ਬਾਕੀ ਗੱਲਾਂ ਵਿੱਚ ਤਾਂ ਅਸੀਂ ਢੀਠ ਬਣ ਕੇ ਓਨੀ ਹੀ ਧੁੰਧ ਵਿੱਚ ਗਰਕੇ ਪਏ ਹਾਂ ਪਰ ਜਿੱਥੋਂ ਤੱਕ ਔਰਤਾਂ ਪ੍ਰਤੀ ਹੁੰਦਾ ਜੁਰਮ ਸੀ, ਉਸ ਵਿੱਚ ਅਸੀਂ ਵੱਡਾ ਮਾਅਰਕਾ ਮਾਰਿਆ ਹੈ। ਉਹ ਸਿਖਰਾਂ ਛੂਹੀਆਂ ਹਨ ਕਿ ਪੂਰੀ ਦੁਨੀਆ ਨੂੰ ਮਾਤ ਪਾ ਦਿੱਤੀ ਹੈ। ਕੁੱਖੋਂ ਜੰਮਿਆ ਮਾਸ ਦਾ ਲੋਥੜਾ ਕਿੰਜ ਉਸੇ ਕੁੱਖ ਨੂੰ ਨੋਚ ਕੇ, ਕੱਟ ਵੱਢ ਕੇ ਚੀਥੜੇ ਉੱਡਾ ਰਿਹਾ ਹੈ, ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਭਾਰਤ ਮਾਤਾ ਦੇ ਹਵਸੀ ਕੁੱਤਿਆਂ ਨੇ ਹੈਵਾਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਮਾਤਾ ਆਪਣੇ ਅੰਦਰ 33 ਕਰੋੜ ਦੇਵੀ ਦੇਵਤੇ ਸਮੋਈ ਬੈਠੀ ਹੈ। ਏਥੇ ਧਾਰਮਿਕ ਥਾਵਾਂ; ਸਕੂਲਾਂ ਅਤੇ ਕਾਲਜਾਂ ਤੋਂ ਵੱਧ ਹਨ। ਵਿਦਿਆ ਏਨੀ ਮਹਿੰਗੀ ਹੈ ਕਿ ਵੱਡੀ ਗਿਣਤੀ ਅਨਪੜ੍ਹ ਤੇ ਬੇਰੁਜ਼ਗਾਰ ਤਿਆਰ ਹੋ ਰਹੇ ਹਨ। ਕਾਨੂੰਨ ਵਿਚਲੀ ਢਿੱਲ ਤੇ ਰਾਜਨੀਤਕ ਸ਼ੈਅ ਹੇਠ ਤਿਆਰ ਹੋ ਰਹੇ ਗੁੰਡਾ ਅਨਸਰਾਂ ਦੀ ਗਿਣਤੀ ਦੁਗਣੀ ਚੌਗੁਣੀ ਹੋ ਚੁੱਕੀ ਹੈ। ਸਕੂਲਾਂ ਦੇ ਅੰਦਰ ਦੀ ਪੜ੍ਹਾਈ ਦਾ ਹਾਲ ਇਹ ਹੈ ਕਿ ਸਿਰਫ਼ ਇਨਸਾਨ ਬਣਨ ਤੋਂ ਬਗ਼ੈਰ ਬੱਚੇ ਹੋਰ ਸਭ ਕੁੱਝ ਹਾਸਲ ਕਰ ਲੈਂਦੇ ਹਨ।

ਅੱਠਵੀਂ ਜਮਾਤ ਵਿੱਚ ਪੜ੍ਹ ਰਿਹਾ ਮੁੰਡਾ ਸਭ ਜਾਣਦਾ ਹੈ ਕਿ ਕਿਵੇਂ ਉਸ ਨੇ ਦੂਜੀ ਜਾਂ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਬੱਚੀ ਦਾ ਬਲਾਤਕਾਰ ਕਰਨਾ ਹੈ। ਦੂਜੇ ਪਾਸੇ, ਕੀ ਮਾਪੇ ਤੇ ਕੀ ਅਧਿਆਪਕ, ਕੋਈ ਵੀ ਬੇਟੀਆਂ ਨੂੰ ‘ਚੰਗੀ ਛੋਹ-ਮਾੜੀ ਛੋਹ’ ਤੱਕ ਦੱਸਣ ਤੋਂ ਇਨਕਾਰੀ ਹਨ।  ਸਰੀਰਕ ਵਿਗਿਆਨ ਬਾਰੇ ਗੱਲ ਕਰਨੀ ਤਾਂ ਦੂਰ ਦੀ ਗੱਲ ਹੈ।

ਇਸੇ ਲਈ ਘਰਾਂ ਵਿੱਚ ਬੈਠੀਆਂ ਨਿੱਕੀਆਂ ਬਾਲੜੀਆਂ ਵੀ ਘਰ ਅੰਦਰਲੇ ਰਿਸ਼ਤੇਦਾਰਾਂ ਹੱਥੋਂ ਸੌਖੀਆਂ ਹੀ ਜਬਰ-ਜ਼ਿਨਾਹ ਦਾ ਸ਼ਿਕਾਰ ਹੋ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਸਿੱਖਿਆ ਸਿਰਫ਼ ਮਰਦ ਦੀ ਅਧੀਨਗੀ ਦੀ ਹੀ ਦਿੱਤੀ ਜਾਂਦੀ ਹੈ।

ਖ਼ਾਨਦਾਨ ਦੀ ਅਖੌਤੀ ਇੱਜ਼ਤ ਦੇ ਹਵਾਲੇ ਨਾਲ ਹਰ ਬਾਲੜੀ ਉੱਤੇ ਦੜ ਵੱਟ ਕੇ ਜ਼ੁਲਮ ਹੁੰਦਾ ਹੈ, ਇਸ ਦੇ ਵਿਰੁਧ ਨਾ ਕਦੇ ਆਵਾਜ਼ ਚੁੱਕੀ ਜਾਂਦੀ ਹੈ ਅਤੇ ਨਾ ਹੀ ਉਸ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਦਿੱਤਾ ਜਾਂਦਾ ਹੈ।

ਨਤੀਜਾ ਸਾਡੇ ਸਾਹਮਣੇ ਹੈ। ਪਹਿਲਾਂ ਮੰਦਰਾਂ ਵਿੱਚ ਦੇਵਦਾਸੀਆਂ ਬਣਾ ਕੇ ਅਤਿ ਦਾ ਨਰਕ ਭੋਗਦੀਆਂ ਅਣਗਿਣਤ ਬਾਲੜੀਆਂ ਹਵਸ ਦੇ ਲੋਭੀਆਂ ਹੱਥੋਂ ਗਰਭ ਠਹਿਰ ਜਾਣ ਬਾਅਦ ਉਨ੍ਹਾਂ ਹੀ ਪੁਜਾਰੀਆਂ ਦੀਆਂ ਲੱਤਾਂ ਦੇ ਠੇਡੇ, ਢਿੱਡਾਂ ਉੱਤੇ ਝੱਲਦੀਆਂ ਬੱਚੇਦਾਨੀ ਫਟ ਜਾਣ ਕਾਰਨ ਮੌਤ ਦੇ ਮੂੰਹ ਵਿੱਚ ਜਾਂਦੀਆਂ ਰਹੀਆਂ ਸਨ। ਅੱਜ ਵੀ ਬਣਾਏ ਸਹਾਰਾ ਘਰਾਂ ਵਿੱਚ ਬਥੇਰੀਆਂ ਅਜਿਹਾ ਨਰਕ ਭੋਗ ਰਹੀਆਂ ਹਨ।

ਵਿਧਵਾਵਾਂ ਦਾ ਜੋ ਹਾਲ ਕੀਤਾ ਜਾਂਦਾ ਰਿਹਾ ਹੈ ਜਾਂ ਹੁਣ ਤੱਕ ਵੀ ਹੋ ਰਿਹਾ ਹੈ, ਉਹ ਵੀ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ। ਅਣਖ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੀ ਇਕੱਲੀ ਔਰਤ ਨੂੰ ਭਾਰਤ ਮਾਤਾ ਦੀ ਧਰਤੀ ਉੱਪਰ ਗੁਨਾਹ ਮੰਨ ਲਿਆ ਗਿਆ ਹੈ।

ਡਾ. ਪ੍ਰਿਅੰਕਾ ਰੈਡੀ ਇਸ ਸੋਚ ਦੀ ਤਾਜ਼ਾ ਸ਼ਿਕਾਰ ਬਣ ਗਈ ਹੈ। ਇੱਕ ਖੁੱਦਦਾਰ 26 ਸਾਲਾ ਡਾਕਟਰ ਤੇਲੰਗਾਨਾ ਵਿੱਚ ਡਿਊਟੀ ਉੱਤੇ ਜਾਣ ਲਈ ਆਪਣੀ ਸਕੂਟੀ ਉੱਤੇ ਜੇ ਸ਼ਾਮ ਵੇਲੇ ਜਾਵੇ ਤਾਂ ਔਰਤ ਨੂੰ ਸਿਰਫ਼ ਸਰੀਰ ਮੰਨਣ ਵਾਲੇ ਹਵਸੀ ਉਸ ਦੇ ਸਰੀਰ ਉੱਤੇ ਕਬਜ਼ਾ ਕਰ ਕੇ, ਹੈਵਾਨੀਅਤ ਦਾ ਨੰਗਾ ਨਾਚ ਕਰਦੇ ਹਨ, ਗਲਾ ਘੋਟਦੇ ਹਨ ਤੇ ਆਪਣੇ ਕੁਕਰਮ ਨੂੰ ਲੁਕਾਉਣ ਲਈ ਉਸ ਦੇ ਜਿਸਮ ਨੂੰ ਸਾੜ ਵੀ ਦਿੰਦੇ ਹਨ।

ਇਹ ਇੱਕ ਆਮ ਘਟਨਾ ਮੰਨ ਕੇ ਉਸੇ ਦਿਨ ਅਨੇਕ ਹੋਰ ਵੀ ਹਲਕੇ ਕੁੱਤਿਆਂ ਨੇ ਆਪਣਾ ਰੂਪ ਜਗ ਜ਼ਾਹਿਰ ਕੀਤਾ ਸੀ। ਇਨ੍ਹਾਂ ਵਿੱਚੋਂ ਕੁੱਝ ਹਨ :-

  1. ਟਰਾਈਬਲ ਕਾਨੂੰਨ ਦੀ ਪੜ੍ਹਾਈ ਕਰਦੀ 25 ਸਾਲਾ ਵਿਦਿਆਰਥਣ ਨੂੰ ਰਾਂਚੀ ਦੇ ‘ਵੀ.ਈ.ਪੀ.’ ਇਲਾਕੇ ਵਿੱਚ ਪਿਸਤੌਲ ਵਿਖਾ ਕੇ ਚੁੱਕ ਲਿਆ ਗਿਆ ਤੇ 12 ਜਣਿਆ ਨੇ ਰਲ਼ ਕੇ ਇੱਟਾਂ ਦੇ ਭੱਠੇ ਅੰਦਰ ਕੈਦ ਕਰ ਕੇ ਉਸ ਦਾ ਬਲਾਤਕਾਰ ਕੀਤਾ।
  2. ਦਲਿਤ ਬੱਚੀ ਰੋਜਾ, ਜੋ 20 ਸਾਲ ਦੀ ਸੀ, ਦਾ ਬਲਾਤਕਾਰ ਕਰ ਕੇ ਹਵਸੀਆਂ ਨੇ ਉਸ ਨੂੰ ਦਰਖ਼ਤ ਨਾਲ ਟੰਗ ਕੇ ਕਾਂਚੀਪੁਰਮ (ਤਾਮਿਲ ਨਾਡੂ) ਵਿੱਚ ਆਪਣੀ ‘ਬਹਾਦਰੀ’ ਵਿਖਾਈ।
  3. ਬੱਤੀ ਸਾਲਾ ਔਰਤ ਕੁੱਡਾਲੋਰ (ਤਾਮਿਲ ਨਾਡੂ) ਵਿਖੇ ਆਪਣੇ ਰਿਸ਼ਤੇਦਾਰ ਨਾਲ ਸਕੂਟਰ ’ਤੇ ਘਰ ਮੁੜਦੀ ਨੂੰ 5 ਵੀਹ-ਵੀਹ ਸਾਲਾਂ ਦੇ ਬਲਾਤਕਾਰੀਆਂ ਨੇ ਇਹ ਸਜ਼ਾ ਸੁਣਾ ਕੇ ਚੂੰਢਿਆ ਕਿ ਘਰੋਂ ਬਾਹਰ ਪੈਰ ਧਰਨਾ ਔਰਤ ਲਈ ਭਾਰਤ ਮਾਤਾ ਦੀ ਧਰਤੀ ਉੱਤੇ ਗੁਨਾਹ ਹੈ।
  4. ਵਡੋਦਰਾ (ਗੁਜਰਾਤ) ਵਿਖੇ ਵੀ 14 ਸਾਲਾ ਬੱਚੀ ਦਾ ਦੋ ਮੁਸ਼ਟੰਡਿਆਂ ਨੇ ਉਸੇ ਹੀ ਦਿਨ ਬਲਾਤਕਾਰ ਕੀਤਾ।
  5. 88 ਸਾਲਾ ਔਰਤ ਦਾ ਬਲਾਤਕਾਰ ਉਸੇ ਦੇ ਘਰ ਟੂਟੀ ਠੀਕ ਕਰਨ ਆਏ ਵਹਿਸ਼ੀ ਨੇ ਕੀਤਾ।
  6. ਚੰਡੀਗੜ੍ਹ ਦਾ ਆਟੋ ਡਰਾਈਵਰ 11 ਸਾਲਾ ਬੱਚੀ ਨੂੰ ਤਿੰਨ ਦਿਨ ਘਰ ਅੰਦਰ ਡੱਕ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ।
  7. ਜੈਪੁਰ ਦੇ ਹਵਸੀ ਕੁੱਤੇ ਨੇ ਨਵਾਂ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਜਮਾਤ ਵਿੱਚ ਪੜ੍ਹਦੀ 6 ਸਾਲਾ ਬੱਚੀ ਨੂੰ ਟੌਂਕ (ਰਾਜਸਥਾਨ) ਵਿੱਚ ਸਕੂਲ ਅੰਦਰਲੇ ਫੰਕਸ਼ਨ ਤੋਂ ਤਿੰਨ ਵਜੇ ਬਾਹਰ ਨਿਕਲਣ ਲੱਗਿਆਂ ਉਸੇ ਥਾਂ ਦਬੋਚ ਲਿਆ ਤੇ ਬਲਾਤਕਾਰ ਕਰ ਕੇ ਉਸੇ ਦੀ ਸਕੂਲ ਦੀ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਦਿੱਤਾ ਤੇ ਮੁੱਛਾਂ ਨੂੰ ਤਾਅ ਦਿੰਦਾ ਉੱਥੋਂ ਤੁਰ ਗਿਆ।
  8. ਇਕ ਹੋਰ ਛੇ ਸਾਲਾ ਬੱਚੀ ਦੀ ਗਲੀ ਸੜੀ ਲਾਸ਼ ਰਾਮਪੁਰ ਵਿੱਚ ਇੱਕ ਟੁੱਟੇ ਹੋਏ ਘਰ ਦੀ ਚਾਰਦੀਵਾਰੀ ਅੰਦਰ ਮਿਲੀ, ਜਿਸ ਨੂੰ ਉਸੇ ਦੇ ਗਵਾਂਢੀ ਨੇ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਮੁਕਾਇਆ ਸੀ।
  9. ਦਿੱਲੀ ਵਿੱਚ ਇੱਕ ਨੌ ਸਾਲਾ ਬੱਚੀ ਦਾ ਉਧਾਲਾ ਉਸ ਦੇ ਆਪਣੇ ਸਕੇ ਪਿਓ ਨੇ ਕੀਤਾ। ਜ਼ਖ਼ਮਾਂ ਦੀ ਮਾਰ ਨਾ ਝੱਲਦੀ ਹੋਈ ਤੇ ਬੱਚੇਦਾਨੀ ਫੱਟਣ ਨਾਲ ਵਾਧੂ ਲਹੂ ਵਹਿ ਜਾਣ ਕਾਰਨ ਉਹ ਸੁਆਸ ਤਿਆਗ ਗਈ।
  10. ਹਰਿਆਣੇ ਵਿੱਚ ਇੱਕ ਵਿਧਵਾ ਔਰਤ ਨੂੰ ਦੋ ਜਣਿਆਂ ਨੇ ਘੜੀਸ ਕੇ ਨਸ਼ਾ ਪਿਆ ਕੇ ਖੇਤਾਂ ਵਿੱਚ ਲਿਜਾ ਕੇ ਤਿੰਨ ਘੰਟੇ ਬਲਾਤਕਾਰ ਕੀਤਾ।
  11. ਇੱਕ 6 ਸਾਲਾ ਬੱਚੀ ਦਾ ਸਮੂਹਕ ਬਲਾਤਕਾਰ ਉਸੇ ਦੇ ਸਕੂਲ ਵਿੱਚ ਪੜ੍ਹ ਰਹੇ 4 ਨਾਬਾਲਗ (12 ਤੋਂ 15 ਸਾਲਾਂ ਦੇ) ਮੁਸ਼ਟੰਡਿਆਂ ਨੇ ਕੀਤਾ।
  12. ਹਰਿਆਣੇ ਵਿੱਚ 19 ਸਾਲਾ ਬੱਚੀ ਦਾ ਬਲਾਤਕਾਰ ਉਸ ਨੂੰ ਜਬਰੀ ਚੁੱਕ ਕੇ ਨਸ਼ੇ ਦਾ ਟੀਕਾ ਲਾ ਕੇ ਕੀਤਾ ਗਿਆ। ਫੜੇ ਜਾਣ ਉੱਤੇ ਬਲਾਤਕਾਰੀ ਨੇ ਬਿਆਨ ਦਿੱਤਾ ਕਿ ਉਹ ਬੱਚੀ ਪੜ੍ਹਾਈ ਵਿੱਚ ਪਹਿਲੇ ਨੰਬਰ ਉੱਤੇ ਆਉਂਦੀ ਰਹੀ ਸੀ ਤੇ ਉਸ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਵਾਸਤੇ ਇਹ ਸਜ਼ਾ ਦਿੱਤੀ ਗਈ ਤਾਂ ਜੋ ਉਸ ਨੂੰ ਵੇਖ ਕੇ ਕੋਈ ਹੋਰ ਬੱਚੀ ਅਗਾਂਹ ਪੜ੍ਹਨ ਦੀ ਹਿੰਮਤ ਨਾ ਕਰ ਸਕੇ।
  13. ਦਿੱਲੀ ਵਿੱਚ ਇਕ ਸੱਤ ਸਾਲਾ ਬੱਚੀ ਦਾ ਬਲਾਤਕਾਰ ਉਸ ਦੇ ਗੁਆਂਢੀ 45 ਸਾਲਾ ਹੈਵਾਨ ਨੇ ਕੀਤਾ। ਬਲਾਤਕਾਰ ਕਰਨਾ ਸੰਭਵ ਨਹੀਂ ਹੋ ਰਿਹਾ ਸੀ ਕਿਉਂਕਿ ਬੱਚੀ ਦੇ ਅੰਦਰੂਨੀ ਅੰਗ ਅਜੇ ਬਣੇ ਹੀ ਨਹੀਂ ਸੀ। ਇਸ ਲਈ ਉਸ ਨੇ ਲੋਹੇ ਦੀ ਵੱਡੀ ਚੌੜੀ ਪਾਈਪ ਉਸ ਦੀ ਬੱਚੇਦਾਨੀ ਅੰਦਰ ਪਾ ਕੇ ਪਾੜ ਦਿੱਤੀ ਤੇ ਇੰਜ ਹੀ ਬੇਸੁਰਤ ਲਹੂ ਵਹਿੰਦੀ ਨੂੰ ਹਵਸ ਮਿਟਾਉਣ ਬਾਅਦ ਗਲੀ ਵਿੱਚ ਸੁੱਟ ਕੇ ਤੁਰ ਗਿਆ। ਉਸ ਬੱਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮਾਂ ਇਕੱਲੀ ਕਮਾਉਣ ਵਾਲੀ ਸੀ ਤੇ ਉਹ ਵੀ ਦਿਹਾੜੀਦਾਰ। ਪੈਸੇ ਦੀ ਕਮੀ ਹੋਣ ਸਦਕਾ ਬੱਚੀ ਦਾ ਆਈ.ਸੀ.ਯੂ. ਦਾ ਖ਼ਰਚਾ ਨਾ ਝੱਲ ਸਕੀ।
  14. ਇਸ ਬੱਚੀ ਵੇਲੇ ਤਾਂ ਹੱਦ ਹੀ ਟੱਪੀ ਗਈ ! ਕਰੂਰ ਮਾਨਸਿਕਤਾ ਦਾ ਚਿਹਰਾ ਸਭ ਸਾਹਮਣੇ ਸਪਸ਼ਟ ਹੋ ਗਿਆ। ਇਕ ਨਾਮਵਰ ਸਕੂਲ ਦੇ ਬੋਰਡਿੰਗ ਵਿੱਚ ਪੜ੍ਹ ਰਹੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੂੰ ਉਸੇ ਦੇ ਕਲਾਸ ਵਿਚਲੇ ਨਾਲਾਇਕ 4 ਵਿਦਿਆਰਥੀਆਂ, ਜੋ ਵੱਡੇ ਘਰਾਂ ਦੇ ਕਾਕੇ ਸਨ, ਨੇ ਸਮੂਹਕ ਬਲਾਤਕਾਰ ਕੀਤਾ ਤੇ ਸਕੂਲ ਵਾਲਿਆਂ ਨੇ ਬੱਚੀ ਨੂੰ ਸਭ ਕੁੱਝ ਜਰ ਜਾਣ ਲਈ ਕਿਹਾ ਤਾਂ ਜੋ ਸਕੂਲ ਦਾ ਨਾਂ ਬਦਨਾਮ ਨਾ ਹੋ ਜਾਵੇ। ਜਦੋਂ ਗਰਭ ਠਹਿਰ ਗਿਆ ਤਾਂ ਗਰਭਪਾਤ ਵੀ ਚੁੱਪ ਚਪੀਤੇ ਸਕੂਲ ਅੰਦਰ ਹੀ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਹੀ ਮਾਪਿਆਂ ਨੂੰ ਪਤਾ ਲੱਗਿਆ ਤੇ ਗੱਲ ਮੀਡੀਆ ਤੱਕ ਪਹੁੰਚੀ।
  15. ਸੰਗਰੂਰ ਵਿੱਚ 65 ਸਾਲਾ ਮਾਈ ਭਾਗੋ ਦੇਵੀ ਦਾ ਸਮੂਹਕ ਬਲਾਤਕਾਰ ਬਾਅਦ ਕਤਲ ਕੀਤਾ ਹੋਇਆ ਸਰੀਰ ਖਨੌਰੀ ਪੁਲਿਸ ਨੂੰ ਲੱਭਿਆ। ਕਤਲ ਕਰਨ ਵਾਲੇ ਸ਼ਤਰਾਨੇ ਦੇ ਚਾਰ ਨੌਜਵਾਨ ਮੁਸ਼ਟੰਡਿਆਂ ਵਿੱਚੋਂ ਇੱਕ 15 ਵਰ੍ਹਿਆਂ ਦਾ ਸੀ। ਸਾਗਰ, ਬੰਟੀ ਤੇ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਚਾਰਾਂ ਨੇ ਵਾਰੋ ਵਾਰੀ ਰੱਜ ਕੇ ਬਜ਼ੁਰਗ ਬੀਬੀ ਦਾ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਕੇ ਉਸ ਦੇ ਘਰ ਲੁੱਟ ਮਾਰ ਕੀਤੀ ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਵੀ ਲਾਹ ਲਈਆਂ ਸਨ। ਮਾਈ ਭਾਗੋ ਦੇਵੀ 20 ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਕਿਉਂਕਿ ਉਸ ਦਾ ਪਤੀ ਮਰ ਚੁੱਕਿਆ ਸੀ ਤੇ ਪੁੱਤਰ ਵੱਖ ਰਹਿਣ ਤੁਰ ਗਏ ਸਨ।

ਜ਼ਰਾ ਧਿਆਨ ਦੇਣਾ ! ਇਨ੍ਹਾਂ ਵਿੱਚੋਂ ਇੱਕ ਮੁਸ਼ਟੰਡਾ 19 ਸਾਲਾ ਸਾਗਰ ਮਾਈ ਭਾਗੋ ਦੇ ਸਕੇ ਭਰਾ ਦਾ ਪੋਤਰਾ ਸੀ, ਜੋ ਖਨੌਰੀ ਦੇ ਐਸ.ਐਚ.ਓ. ਕਰਤਾਰ ਸਿੰਘ ਅਨੁਸਾਰ ਬਹੁਤ ਵਾਰ ਆਪਣੀ ਦਾਦੀ ਕੋਲ ਪਿੰਨੀਆਂ ਤੇ ਚੂਰੀ ਖਾਣ ਆਉਂਦਾ ਜਾਂਦਾ ਰਹਿੰਦਾ ਸੀ ! ਯਾਨੀ ਹੁਣ ਪੋਤਰੇ ਵੀ ਦਾਦੀ ਦਾ ਬਲਾਤਕਾਰ ਕਰ ਕੇ ਕਤਲ ਕਰ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਚੁਰਾ ਕੇ ਜਾਣ ਵੇਲੇ ਰੱਤਾ ਕਸਕ ਤੱਕ ਮਹਿਸੂਸ ਨਹੀਂ ਕਰਦੇ !  ਇਸ ਤੋਂ ਵੱਧ ਹੋਰ ਨਿਘਾਰ ਆ ਸਕਦਾ ਹੈ ? ਨਗਰ ਕੀਰਤਨ ਦੇ ਰੌਲੇ ਵਿੱਚ ਮਾਈ ਭਾਗੋ ਦੀ ਚੀਖ ਦੱਬ ਕੇ ਰਹਿ ਗਈ, ਪਰ ਹੋਰ ਮੰਦਭਾਗੀ ਗੱਲ ਤਾਂ ਇਹ ਹੈ ਕਿ ਹੁਣ ਸਾਗਰ ਨੂੰ ਬਚਾਉਣ ਲਈ ਉਸ ਦਾ ਪਿਓ ਵੀ ਆਪਣੀ ਹੀ ਮਾਂ ਦੇ ਵਿਰੁੱਧ ਗਵਾਹੀ ਦੇਣ ਨੂੰ ਤਿਆਰ ਹੈ।

  1. ਧੂਰੀ ਵਿਖੇ ਸਕੂਲ ਬਸ ਕੰਡਕਟਰ ਕਮਲ ਕੁਮਾਰ ਨੇ ਆਪਣੀ ਹੀ ਬਸ ਵਿੱਚ ਸਕੂਲ ਜਾਂਦੀ 4 ਸਾਲਾ ਬੱਚੀ ਨੂੰ ਸਕੂਲ ਦੀ ਹੱਦ ਅੰਦਰ ਲਿਜਾ ਕੇ, ਬਲਾਤਕਾਰ ਕਰ ਕੇ ਸਕੂਲ ਦੇ ਪਿਛਵਾੜੇ ਵਿੱਚ ਸੁੱਟ ਦਿੱਤਾ।

ਹੈ ਨਾ ਇੱਕ ਤੋਂ ਇੱਕ ਵੱਡੇ ਦਮਗਜੇ ਮਾਰੇ ਹੋਏ ? ਸਭ ਹਵਸੀ ਕੁੱਤੇ ਇੱਕ ਨਵਾਂ ਰਿਕਾਰਡ ਕਾਇਮ ਕਰਨ ਦੀ ਹੋੜ ਵਿੱਚ ਹਨ। ਨਵੇਂ ਤੋਂ ਨਵਾਂ ਜਨੂੰਨ ਔਰਤ ਦੇ ਜਿਸਮ ਨੂੰ ਹੰਢਾਉਣ ਦਾ ! ਉਸ ਦੀਆਂ ਮਿੱਠੀਆਂ ਲੋਰੀਆਂ ਤੇ ਗੋਦ ਵਿੱਚ ਖਿਡਾ ਕੇ ਆਪਣਾ ਦੁੱਧ ਪਿਆਉਣ ਦੇ ਜੁਰਮ ਦੀ ਸਜ਼ਾ ਦੇਣ ਦੇ ਦਿਲ ਕੰਬਾਊ ਢੰਗ !

ਇਹ ਸਭ ਹੋਇਆ ਇੱਕੋ ਦਿਨ ਪਰ ਇੱਕ ਖ਼ਾਸ ਵਰ੍ਹੇ ਵਿੱਚ ! ਇਸ ਵਰ੍ਹੇ ਪੂਰੀ ਦੁਨੀਆਂ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਔਰਤ ਦਾ ਬਿੰਬ ਉਚੇਰਾ ਚੁੱਕਣ ਦੇ ਅਣਥੱਕ ਯਤਨ ਕੀਤੇ ਸਨ। ਇੱਕ ਵੱਖ ਕਿਸਮ ਦਾ ਰਿਕਾਰਡ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ। ਇਸ ਇੱਕ ਵਰ੍ਹੇ ਵਿੱਚ 38,947 ਬਲਾਤਕਾਰ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿੱਚੋਂ 2167 ਸਮੂਹਕ ਸਨ ਤੇ ਲਗਭਗ 60 ਫੀਸਦੀ ਨਾਬਾਲਗ ਬੱਚੀਆਂ ਦੇ ਸਨ, ਜਿਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮੱਧ ਪ੍ਰਦੇਸ਼ ਵਿੱਚ 4882, ਉੱਤਰ ਪ੍ਰਦੇਸ ਵਿੱਚ 4616, ਮਹਾਰਾਸ਼ਟਰ ਵਿੱਚ 4189, ਰਾਜਸਥਾਨ ਵਿੱਚ 3656 ਤੇ ਦਿੱਲੀ ਵਿੱਚ 2155 ਬਲਾਤਕਰ ਹੋਏ।

ਦਿਨੋ ਦਿਨ ਦੁਗਣੀ ਚੌਗੁਣੀ ਹੁੰਦੀ ਇਨ੍ਹਾਂ ਰਾਖਸ਼ੀ ਬਿਰਤੀ ਵਾਲਿਆਂ ਦੀ ਗਿਣਤੀ ਨੇ ਔਰਤ ਜਾਤ ਲਈ ਕੋਈ ਸੁਰੱਖਿਅਤ ਥਾਂ ‘ਭਾਰਤ ਮਾਤਾ’ ਦੀ ਹੱਦ ਅੰਦਰ ਰੱਖੀ ਹੀ ਨਹੀਂ।

ਵਿਹਲੜ ਫਿਰਦੇ ਇਨ੍ਹਾਂ ਲਾਰ ਟਪਕਾਉਂਦੇ ਕੁੱਤਿਆਂ ਦਾ ਇੱਕੋ ਟੀਚਾ ਹੈ ਕਿ ਆਪਣੀ ਮਾਂ ਦੀ ਜਿਨਸ ਵਾਲੀਆਂ ਦੇ ਸਰੀਰਾਂ ਨੂੰ ਮਾਸ ਦਾ ਲੋਥੜਾ ਮੰਨ ਕੇ ਪਾੜ ਸੁੱਟਣਾ ਹੈ ਜਾਂ ਕਿਸੇ ਵੀ ਹਾਲ ਵਿੱਚ ਉਨ੍ਹਾਂ ਦੇ ਸਰੀਰਾਂ ਨੂੰ ਭੋਗ ਕੇ ਉਨ੍ਹਾਂ ਉੱਤੇ ਕਾਬਜ਼ ਹੋਣਾ ਹੈ ! ਅਜਿਹੀ ਹਾਲਤ ਵਿੱਚ ਕਿਹੜੀ ਔਰਤ ਇਹ ਮੰਨ ਸਕਦੀ ਹੈ ਕਿ ਉਹ ਘਰੋਂ ਨਿਕਲਣ ਤੋਂ ਬਾਅਦ ਵਾਪਸ ਸੁਰੱਖਿਅਤ ਘਰ ਪਹੁੰਚ ਜਾਵੇਗੀ ?

ਔਰਤ ਦੇ ਕੁੱਖੋਂ ਜੰਮਿਆ ਮਾਸ ਦਾ ਲੋਥੜਾ ਏਨਾ ਕਹਿਰੀ ਤੇ ਜ਼ਹਿਰੀ ਹੋ ਚੁੱਕਿਆ ਹੈ ਕਿ ਉਹ ਜੰਮਣ ਬਾਅਦ ਪਹਿਲਾ ਹੱਲਾ ਉਸੇ ਕੁੱਖ ਉੱਤੇ ਹੀ ਕਰਨ ਬਾਰੇ ਸੋਚਣ ਲੱਗ ਪਿਆ ਹੈ !

ਧਾਰਮਿਕ ਪਾਖੰਡਾਂ ਦੀ ਇਸ ਧਰਤੀ ’ਤੇ ਕੋਈ ਘਾਟ ਨਹੀਂ ਹੈ। ਕਮਾਲ ਇਹ ਹੈ ਕਿ ਮੰਦਰ ਦੀ ਚਾਰਦੀਵਾਰੀ ਅੰਦਰ ਵੀ ਨਿੱਕੀ ਬਾਲੜੀ ਦਾ ਬਲਾਤਕਾਰ ਹੋ ਜਾਂਦਾ ਹੈ ਤੇ ਉਸ ਧਰਮ ਦਾ ‘ਰੱਬ’ ਉੱਥੇ ਬੱਚੀਆਂ ਨੂੰ ਬਚਾਉਣ ਪਹੁੰਚਦਾ ਨਹੀਂ ! ਆਖ਼ਰ ਕਿਸ ਨੇ ਘੜ੍ਹਿਆ ਹੈ ਅਜਿਹਾ ਰੱਬ, ਜੋ ਸਿਰਫ਼ ਮਰਦਾਂ ਲਈ ਬਹੁੜਦਾ ਹੈ ਤੇ ਉਨ੍ਹਾਂ ਨੂੰ ਹੀ ਔਰਤ ਦਾ ਸਮੂਹਕ ਬਲਾਤਕਾਰ ਕਰ ਕੇ ਮਾਰ ਦੇਣ ਦਾ ਹੱਕ ਵੀ ਦੇ ਦਿੰਦਾ ਹੈ ?

ਕਿਉਂ ਰੱਬ ਦੇ ਘਰ ਸਾਰੀਆਂ ਬੰਦਸ਼ਾਂ ਸਿਰਫ਼ ਔਰਤ ਜਾਤ ਉੱਤੇ ਲੱਗਦੀਆਂ ਹਨ ? ਕੌਣ ਹੈ ਅਜਿਹੇ ਕਾਨੂੰਨ ਬਣਾਉਣ ਵਾਲਾ ਤੇ ਰੋਕਾਂ ਲਾਉਣ ਵਾਲਾ ? ਰੱਬ ਜਾਂ ਬੰਦੇ ਵੱਲੋਂ ਘੜਿਆ ਰੱਬ ਦਾ ਬੁੱਤ ? ਉਸ ਬੁੱਤ ਨੂੰ ਘੁਮਾਉਣ ਵਾਲਾ ਸ਼ੈਤਾਨੀ ਦਿਮਾਗ਼ ਕਿਸ ਦਾ ਹੈ ? ਕਿਉਂ ਔਰਤ ਨੂੰ ਹੀ ਵੱਧ ਧਾਰਮਿਕ ਵਲਗਣਾਂ ਵਿੱਚ ਘੇਰੀ ਰੱਖਣ ਦਾ ਯਤਨ ਲਗਾਤਾਰ ਜਾਰੀ ਹੈ ? ਕਿਉਂ ਬੱਚੀ ਨੂੰ ਚੰਗੀ ਜਾਂ ਮਾੜੀ ਛੋਹ ਸਮਝਾਉਣ ਵੇਲੇ ਵੱਡੀ ਗਿਣਤੀ ਮਰਦ ਸਮਾਜ ਹਾਲ ਦੁਹਾਈ ਪਾਉਣ ਲੱਗ ਜਾਂਦਾ ਹੈ ? ਕਿਉਂ ਖ਼ਾਨਦਾਨ ਦੀ ਇੱਜ਼ਤ ਦਾ ਭਾਰ ਸਿਰਫ਼ ਬਾਲੜੀ ਉੱਤੇ ਲੱਦ ਦਿੱਤਾ ਗਿਆ ਹੈ ?  ਜਦੋਂ ਖ਼ਾਨਦਾਨ ਦਾ ‘ਚਿਰਾਗ਼’ ਦੂਜੇ ਦੀ ਧੀ ਦਾ ਬਲਾਤਕਾਰ ਕਰਦਾ ਹੈ ਤਾਂ ਖ਼ਾਨਦਾਨ ਦੀ ਇੱਜ਼ਤ ਨੂੰ ਕੀ ਚਾਰ ਚੰਨ ਲੱਗ ਜਾਂਦੇ ਹਨ ?

ਕੀ ਇਸੇ ਨੂੰ ਅਖੌਤੀ ਇੱਜ਼ਤ ਦਾ ਨਾਂ ਦੇ ਦਿੱਤਾ ਗਿਆ ਹੈ ਕਿ ਔਰਤ ਨੂੰ ਸਦਾ ਚਰਨਾਂ ਦੀ ਦਾਸੀ ਬਣਾਈ ਰੱਖਣਾ ਹੈ ? ਕਦੋਂ ਅਸੀਂ ਆਪਣਾ ਦੋਗਲਾਪਣ ਛੱਡਾਂਗੇ ਤੇ ਔਰਤ ਨੂੰ ਔਰਤ ਦੀ ਦੁਸ਼ਮਨ ਕਹਿ ਕੇ ਪਾਸਾ ਵੱਟਦੇ ਰਹਾਂਗੇ ? ਇਨ੍ਹਾਂ ਸਾਰੇ ਬਲਾਤਕਾਰਾਂ ਤੋਂ ਬਾਅਦ ਕਿਸੇ ਥਾਂ ਤੋਂ ਆਵਾਜ਼ ਕਿਉਂ ਨਹੀਂ ਉੱਠੀ ਕਿ ਮਰਦ; ਔਰਤ ਦਾ ਦੁਸ਼ਮਣ ਹੈ ?

ਜਦੋਂ ਪੁੱਤਰ; ਪਿਓ ਦਾ ਕਤਲ ਕਰਦਾ ਹੈ ਜਾਂ ਕੋਈ ਮੁੰਡਾ ਆਪਣੀ ਹੀ ਜਿਨਸ ਵਾਲੇ ਨਾਲ ਬਦਫੈਲੀ ਕਰਦਾ ਹੈ ਤਾਂ ਕਿਉਂ ਮਰਦ ਹੀ ਮਰਦ ਦਾ ਦੁਸ਼ਮਣ ਹੈ, ਵਰਗੀ ਆਵਾਜ਼ ਨਹੀਂ ਚੁੱਕੀ ਜਾਂਦੀ ?

ਕੀ ਆਪਣੇ ਮੁਲਕ ਨੂੰ ‘ਭਾਰਤ ਮਾਤਾ’ ਕਹਿਣ ਦਾ ਅਡੰਬਰ ਹੁਣ ਤਿਆਗ ਨਹੀਂ ਦੇਣਾ ਚਾਹੀਦਾ ? ਕਿਉਂ ਧਾਰਮਿਕ ਸਥਾਨਾਂ ’ਤੇ ਔਰਤ ਦੀ ਵਡਿਆਈ ਕਰਨ ਦਾ ਪਾਖੰਡ ਰਚਿਆ ਜਾ ਰਿਹਾ ਹੈ ? ਕਿਉਂ ਏਨੇ ਭਿਆਨਕ ਢੰਗ ਨਾਲ ਹੋ ਰਹੇ ਬਾਲੜੀਆਂ ਦੇ ਉਧਾਲਿਆਂ ਦੀ ਖ਼ਬਰ ਸੁਣ ਕੇ ਕਦੇ ਵੀ ਨਿਆਂ ਦਵਾਉਣ ਵਾਸਤੇ ਭਾਰਤ-ਬੰਦ ਨਹੀਂ ਹੋਇਆ ? ਸਖ਼ਤ ਕਾਨੂੰਨਾਂ ਦੀ ਘਾਟ ਤੇ ਬਲਾਤਕਾਰੀਆਂ ਲਈ ਨਰਮ ਰਵੱਈਆ ਕਿਤੇ ਏਸੇ ਕਰਕੇ ਤਾਂ ਨਹੀਂ ਕਿ ਭਾਰਤ ਵਿੱਚ ਸੱਤਾ ਵਿੱਚ ਬੈਠੇ ਲੋਕ ਹੀ ਅਜਿਹੇ ਹਨ, ਜੋ ਅਸੈਂਬਲੀਆਂ ਅੰਦਰ ਪੋਰਨ ਵੇਖਦੇ ਹਨ, ਕੁੱਝ ਨੇ ਪਤਨੀਆਂ ਛੱਡੀਆਂ ਹੋਈਆਂ ਹਨ, ਕੁੱਝ ਨੇ ਧੀਆਂ ਕੁੱਖ ਵਿੱਚ ਮਾਰੀਆਂ ਹੋਈਆਂ ਹਨ, ਕੁੱਝ ਵਤਨੋਂ ਪਾਰ ਦੇ ਚੱਕਰਾਂ ਵਿੱਚ ਸਿਰਫ਼ ਗੋਰੀਆਂ ਨੂੰ ਰਾਤ ਭਰ ਹੰਢਾਉਣ ਜਾਂਦੇ ਹਨ ?

ਕਿਉਂ ਹਰ ਪਿਓ ਆਪਣੀ ਧੀ ਲਈ ਚਿੰਤਿਤ ਨਹੀਂ ? ਕਿਉਂ ਭਰਾ, ਆਪਣੀ ਭੈਣ ਦੀ ਸੁਰੱਖਿਆ ਲਈ ਆਵਾਜ਼ ਨਹੀਂ ਚੁੱਕ ਰਿਹਾ ? ਕਿਉਂ ਪੁੱਤਰ ਆਪਣੀ ਮਾਂ ਦੀ ਸੁਰੱਖਿਆ ਵਾਸਤੇ ਚੁੱਪੀ ਨਹੀਂ ਤੋੜ ਰਿਹਾ ? ਕਿਉਂ ਕਦੇ ਵੀ ਚੋਣਾਂ ਵੇਲੇ ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦਾ ਮੁੱਦਾ ਨਹੀਂ ਚੁੱਕਿਆ ਜਾਂਦਾ ?

ਕੋਈ ਤਾਂ ਬੋਲੇ ਤੇ ਜਵਾਬ ਦੇਵੇ ਕਿ ਸਦੀਆਂ ਤੋਂ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹਰ ਸਾਲ ਪਹਿਲਾਂ ਤੋਂ ਵੱਧ ਭਿਆਨਕ ਆਧੁਨਿਕ ਢੰਗਾਂ ਨਾਲ ਸਮੂਹਕ ਬਲਾਤਕਾਰ ਕਰਨ ਦੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਨੂੰ ਰੋਕਣ ਵਾਲੇ ਕਾਨੂੰਨ ਸਦਾ ਹੀ ਕਿਉਂ ਫੇਲ੍ਹ ਹੁੰਦੇ ਰਹੇ ਹਨ ?

ਕਿਉਂ ਸਾਡੇ ਮੁਲਕ ਦੇ ਸਿਪਾਹੀਆਂ ਨੂੰ ਆਮ ਵਸਨੀਕਾਂ ਦੀ ਸੁਰੱਖਿਆ ਨਾਲੋਂ ਸਿਰਫ਼ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਸੁਰੱਖਿਆ ਦੀ ਡਿਊਟੀ ਵੱਧ ਮਿਲਦੀ ਹੈ ? ਕਿਉਂ ਸਾਡੇ ਫਾਸਟ ਟਰੈਕ ਕੋਰਟਾਂ ਵਿੱਚੋਂ ਮਿਲੀਆਂ ਸਜ਼ਾਵਾਂ ਬਾਅਦ ਵੀ ਬੇਲ ਉੱਤੇ ਬਾਹਰ ਨਿਕਲ ਕੇ ਬਲਾਤਕਾਰੀਏ ਦੁਬਾਰਾ ਜਬਰ-ਜ਼ਿਨਾਹ ਕਰਦੇ ਫੜੇ ਜਾਂਦੇ ਹਨ ? ਕਿਉਂ ਵਕੀਲ ਵੀਰ ਜ਼ਮੀਰ ਨੂੰ ਛਿੱਕੇ ਟੰਗ ਕੇ ਇਨ੍ਹਾਂ ਬਲਾਤਕਾਰੀਆਂ ਦੀ ਬੇਲ ਦੀ ਅਰਜ਼ੀ ਪੇਸ਼ ਕਰਦੇ ਹਨ ? ਕਿਉਂ ਬਲਾਤਕਾਰ ਦੇ ਕੇਸਾਂ ਦਾ ਮੁਆਵਜ਼ਾ ਉਨ੍ਹਾਂ ਤੱਕ ਨਹੀਂ ਪਹੁੰਚ ਰਿਹਾ ? ਇਹ ‘ਫੰਡ’ ਕੌਣ ਹਜ਼ਮ ਕਰ ਰਿਹਾ ਹੈ ? ਨਿਰਭਆ ਫੰਡ ਕਿਉਂ ਹਾਲੇ ਤੱਕ ਸਹੀ ਢੰਗ ਨਾਲ ਨਹੀਂ ਵਰਤਿਆ ਗਿਆ ?

ਕਿਉਂ ਭਾਰਤ ਵਿੱਚ ਹੀ ਸਭ ਤੋਂ ਵੱਧ ਸਮੂਹਕ ਬਲਾਤਕਾਰ ਤੇ ਸਭ ਤੋਂ ਵੱਧ ਵਹਿਸ਼ੀਆਨਾ ਢੰਗ ਨਾਲ ਜਬਰ-ਜ਼ਿਨਾਹ ਹੋ ਰਹੇ ਹਨ ? ਕਿਉਂ ਸਿਰਫ਼ ਇਸੇ ਧਰਤੀ ’ਤੇ ਪਤੀ ਨੂੰ ਹਾਲੇ ਵੀ ‘ਪਤੀ-ਦੇਵ’ ਕਹਿ ਕੇ ਦੇਵਤੇ ਦਾ ਰੁਤਬਾ ਦੇ ਕੇ ਔਰਤ ਨੂੰ ਅਧੀਨਗੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ? ਕਿਉਂ ਹਾਲੇ ਵੀ ਇਸ ਧਰਤੀ ’ਤੇ ਔਰਤ ਨੂੰ ਅੱਧੇ ਅੰਗਾਂ ਵਾਲੀ ‘ਅਰਧਾਂਗਨੀ’ ਕਹਿ ਕੇ ਬੇਬਸ ਦਰਸਾਇਆ ਜਾ ਰਿਹਾ ਹੈ ?

ਦੁਨੀਆਭਰ ਵਿੱਚ ਬਲਾਤਕਾਰੀਆਂ ਨੂੰ ਫਾਂਸੀ, ਉਮਰ ਭਰ ਕੈਦ, ਸਰੇ ਬਜ਼ਾਰ ਲੋਕਾਂ ਸਾਹਮਣੇ ਤਸੀਹੇ ਦੇਣੇ ਜਾਂ ਲੋਕਾਂ ਵਿਚਕਾਰ ਖੜ੍ਹਾ ਕਰ ਕੇ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਅੰਗ ਵੱਢ ਦਿੱਤਾ ਜਾਂਦਾ ਹੈ ਜਾਂ ਸਿਰ ਵੱਢ ਦਿੱਤਾ ਜਾਂਦਾ ਹੈ। ਬਲਾਤਕਾਰੀਏ ਦੇ ਟੱਬਰ ਨਾਲ ਵੀ ਕਈ ਥਾਈਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਕੇਵਲ ਭਾਰਤ ਹੀ ਹੈ, ਜਿੱਥੇ ਬਲਾਤਕਾਰੀਆਂ ਨੂੰ ਢਿੱਲ ਦਿੱਤੀ ਜਾਂਦੀ ਹੈ।

ਆਖ਼ਰੀ ਸਵਾਲ ਅਣਖੀ, ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਤੇ ਪੁੱਤਰਾਂ ਨੂੰ ਇਹੋ ਹੈ ਕਿ ਕਿਉਂ ਰਾਜੇ ਜੰਮਣ ਵਾਲੀ ਔਰਤ ਨੂੰ ਉਸ ਦੇ ਵਾਰਿਸ ਕੁੱਖਾਂ ਵਿੱਚ ਮਾਰਦੇ ਨੇ, ਤੰਦੂਰ ਵਿੱਚ ਸਾੜ੍ਹਦੇ ਨੇ, ’ਕੱਲੀ ਨੂੰ ਘੇਰ ਕੇ ਸਮੂਹਕ ਬਲਾਤਕਾਰ ਕਰਦੇ ਨੇ, ਰਾਹਾਂ ’ਚ ਛੇੜਦੇ ਨੇ ਤੇ ਕਿਉਂ ਹਰ ਆਸਿਫਾ, ਦਾਮਿਨੀ, ਕਿਰਨਜੀਤ, ਕਿਰਨਦੀਪ, 9 ਮਹੀਨਿਆਂ ਦੀ ਸ਼ਬਨਮ ਦੀ ਚੀਕ ਖਲਾਅ ’ਚ ਤੈਰਦੀ ਹੈ ਪਰ ਅਣਖੀ ਵਾਰਿਸਾਂ ਦੇ ਬੋਲ਼ੇ ਕੰਨਾਂ ਨੂੰ ਛੂਹ ਕੇ ਅਗਾਂਹ ਲੰਘ ਜਾਂਦੀ ਹੈ ? ਕਿਉਂ ਜਲਸਿਆਂ, ਜੈਕਾਰਿਆਂ ਦੇ ਰੌਲ਼ੇ ਰੱਪਿਆਂ ਹੇਠ ਔਰਤ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ?

ਅਖ਼ੀਰ ਵਿੱਚ ਸਲਾਮ ਹੈ ਉਨ੍ਹਾਂ ਸੱਚ, ਹੱਕ ਤੇ ਦਲੀਲ ਨਾਲ ਤੁਰਦੇ ਭਰਾ, ਪੁੱਤਰਾਂ ਤੇ ਵੀਰਾਂ ਨੂੰ, ਜਿਹੜੇ ਹਾਲੇ ਵੀ ਦਮ ਰੱਖਦੇ ਹਨ ਇਸ ਵਰਤਾਰੇ ਨੂੰ ਗਲਤ ਕਹਿਣ ਦਾ ਤੇ ਰੁਤਬਿਆਂ ਵਾਲਿਆਂ ਨੂੰ ਨੰਗੇ ਧੜ ਲਲਕਾਰਦੇ ਹਨ ਜਾਂ ਕਲਮ ਰਾਹੀਂ ਹਾਅ ਦਾ ਨਾਅਰਾ ਮਾਰਦੇ ਹਨ !

ਜੇ ਕਿਸੇ ਦੇ ਮਨ ਅੰਦਰ ਸਵਾਲ ਉੱਠਦਾ ਹੈ ਕਿ ਮੈਂ ਭਾਰਤ ਮਾਤਾ ਦੇ ਅਣਖੀ ਪੁੱਤਰਾਂ ਤਾਈਂ ਕਿਉਂ ਪਹੁੰਚ ਕਰ ਰਹੀ ਹਾਂ, ਤਾਂ ਮੇਰਾ ਸਿੱਧਾ-ਸਾਦਾ ਜਵਾਬ ਹੈ-ਸੋਮਨਾਥ ਦੇ ਮੰਦਰ ਦੇ ਗਰਭ ਵਿੱਚ ਬੈਠੇ ਪੰਡਤਾਂ ਵੱਲੋਂ ਰੱਬ ਨੂੰ ਲੱਖ ਵਾਰ ਬੁਲਾਉਣ ’ਤੇ ਵੀ ਉਨ੍ਹਾਂ ਨੂੰ ਬਚਾਉਣ ਰੱਬ ਨਹੀਂ ਬਹੁੜਿਆ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹੋਏ ਅਨੇਕਾਂ ਹੱਲਿਆਂ ਬਾਅਦ ਵੀ ਅਣਖੀ ਪੁੱਤਰ ਹੀ ਖੜ੍ਹੇ ਹੋਏ ਸਨ, ਅਰਸ਼ੋਂ ਕੋਈ ਨਹੀਂ ਉਤਰਿਆ ਸੀ। ਮੈਂ ਅਜਿਹੇ ਅਣਖੀ ਪੁੱਤਰਾਂ ਨੂੰ ਹੀ ਵੰਗਾਰ ਪਾਈ ਹੈ, ਹਲੂਣਾ ਦਿੱਤਾ ਹੈ ਕਿ ਜਾਗੋ ਤੇ ਔਰਤ ਜਾਤ ਦੇ ਹੱਕ ਵਿੱਚ ਨਿੱਤਰੋ !

ਇਹ ਉਨ੍ਹਾਂ ਅਣਖੀ ਪੁੱਤਰਾਂ ਸਦਕਾ ਹੀ ਹੈ ਕਿ ਹਾਲੇ ਤੱਕ ਇਸ ਧਰਤੀ ’ਤੇ ਔਰਤ ਦਾ ਵਜੂਦ ਖ਼ਤਮ ਨਹੀਂ ਹੋਇਆ ਤੇ ਹਾਲੇ ਵੀ ਮਾਂ; ਪੁੱਤਰ ਨੂੰ ਜੰਮਣਾ ਗੁਨਾਹ ਨਹੀਂ ਮੰਨ ਰਹੀ !

ਜੇ ਵੱਡੀ ਗਿਣਤੀ ਲੋਕ ਹਾਲੇ ਵੀ ਨਾ ਜਾਗੇ ਤਾਂ ਮੰਨਣਾ ਪਵੇਗਾ ਕਿ ਔਰਤ ਰਾਜੇ ਮਹਾਰਾਜਿਆਂ ਨੂੰ ਨਹੀਂ ਸਿਰਫ਼ ਹਵਸੀ ਕੁੱਤਿਆਂ ਨੂੰ ਜਨਮ ਦੇਣ ਲੱਗ ਪਈ ਹੈ।

ਮੈਂ ਸਾਰੇ ਕਿਸਮਾਂ ਤੇ ਨਸਲਾਂ ਦੇ ਕੁੱਤਿਆਂ ਤੋਂ ਖਿਮਾ ਮੰਗੇ ਬਗ਼ੈਰ ਇਸ ਲੇਖ ਦਾ ਅੰਤ ਨਹੀਂ ਕਰ ਸਕਦੀ ਕਿਉਂਕਿ ਮੈਂ ਹਵਸੀਆਂ ਨੂੰ ਉਨ੍ਹਾਂ ਨਾਲ ਮੇਚਿਆ ਹੈ। ਕਤੂਰੇ ਭਾਵੇਂ ਜਿਸ ਕੁੱਖੋਂ ਜੰਮੇ ਹੋਣ ਉਸੇ ਨਾਲ ਵੱਡੇ ਹੋ ਕੇ ਸਹਿਵਾਸ ਕਰ ਲੈਂਦੇ ਹਨ ਪਰ ਉਸ ਦੀ ਮਰਜ਼ੀ ਨਾਲ, ਨਾ ਕਿ ਕਦੇ ਵੀ ਸਮੂਹਕ ਤੌਰ ’ਤੇ ਜਾਂ ਉਸ ਦਾ ਭਿਆਨਕ ਤਰੀਕੇ ਕਤਲ ਕਰਦੇ ਹਨ !

Transforming Relations (part-8)

0

Transforming Relations (part-8)

A Journey from Autumn to Spring – The Secrets of Blissful Living

ਡਾ. ਪੁਸ਼ਪਿੰਦਰ ਸਿੰਘ (ਲੁਧਿਆਣਾ) ੦੯੮੧੪੧੧੭੧੮੦

 5th Chapter – Anand Kaaraj – The Sikh Marriage Ceremony – 2nd Part

———————————————

Selected Guidelines for a Blissful Married Life

For both Husband and Wife – Guidance as given in Sha’ba’ds in Sri Guru Granth Sahib Jee

  1. Mutual Respect and Concern

ਸਾ ਗੁਣਵੰਤੀ ਸਾ ਵਡਭਾਗਣਿ॥ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥

ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥2॥

ਅਚਾਰਵੰਤਿ ਸਾਈ ਪਰਧਾਨੇ ॥ ਸਭ ਸਿੰਗਾਰ ਬਣੇ ਤਿਸੁ ਗਿਆਨੇ॥

ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ॥3॥ (ਸ੍ਰੀ. ਗੁ. ਗ੍ਰੰ. ਸਾ. – ਪੰਨਾ 97)

Saa Gunvantee Saa Vadbhaagan || Putrvantee Seelvant Sohagan ||

Roopvant Saa Sugharh Bichkhan Jo Dhan Kant Pi-aaree Jee-o ||2||

Achaarvant Saa-ee Pardhaanay || Sabh Singaar Banay Tis Gi-aanay ||

Saa Kulvantee Saa Sabhraa-ee Jo Pir Kae Rang Savaaree Jee-o ||3|| 

(SGGS-Raag Maajh-Mehlaa 5- Page 97)

Only that soul bride is loved and is favored by the Lord-God. ||

Who is living her life virtuously as well as she is fortunate and blessed. ||

Such a soul-bride is blessed with bountiful sons and daughters i.e. filled with qualities of Akaal Pura’kh Jee. ||

She is merciful, tender-hearted, has kindness and is in the good favors of Lord-God. || 2 ||

That soul-bride is very beautiful of heart, has developed wise etiquettes, and has a sharp, alert, logical mind. ||

Only such a soul bride can be called well mannered, noble and is meritoriously distinguished. ||

She has embellished her mind with real knowledge and the wisdom of the Guru and thus adorned herself to become very beautiful looking.||

Such a soul bride can become a member of the highly respectable family; is blessed with many brothers i.e. Satsangees. ||

She is the One; who has adorned herself with pure love and virtues of Lord-God. || 3 ||

  1. Communication Skills

ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥

ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥

ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥2॥  (ਸ੍ਰੀ. ਗੁ. ਗ੍ਰੰ. ਸਾ. – ਪੰਨਾ 31)

 Gurmukh Sadaa Sohaaganee Pir Raakhi-aa Ur Dhaar ||

Mithaa Boleh Niv Chaleh Sayjae Ravae Bhataar ||

Sobhaavantee Sohaaganee Jin Gur Kaa Hayt Apaar. ||2||                              

(SGGS – Sri Raag Mehlaa 3- Page 31)

The soul bride, who has understood and followed the directives of the Guru, is in good favour of her Husband, the Lord-God.

She has truly followed her Lord-God and firmly enshrined her Lord-God in her heart. ||

She is sweet of tongue, is humble and thus enjoys the company of her Husband, the Lord-God. ||

Only such soul brides are noble, distinguished and favorites of their Husband Lord, who have immense and infinite love of life style directed by the Guru. || 2 ||

  1. Transparency in Relationship

ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥

ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥4॥1॥

(ਸ੍ਰੀ. ਗੁ. ਗ੍ਰੰ. ਸਾ. – ਪੰਨਾ 764)

Sat Santokh Sadaa Sach Palae Sach Bolae Pir Bhaa-ay ||

Naanak Vichhurh Naa Dukh Paa-ay Gurmat Ank Samaa-ay || 4 || 1 ||

(SGGS – Soohee Mehlaa 1- Page 764)

Such soul brides, who have in the lap of their mind, the virtues of Truthful living, are forever contented in God’s benevolence, always speak the Truth are pleasing to the Lord-God, the Husband Master. ||

By inculcating Guru directed virtues in their life, they successfully embrace, merge with & achieve union with their Lord-God and do not ever suffer the pangs of separation from their Lord-God, the Husband Master. || 4 || 1 ||

ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥1॥  

(ਸ੍ਰੀ. ਗੁ. ਗ੍ਰੰ. ਸਾ. – ਪੰਨਾ 785)

Naanak Sohagan Kaa Ki-aa Chi-hn Hae Andar Sach Mukh Ujlaa Khasmae Maahi Samaa-ay ||1||

(SGGS – Soohee Mehlaa 3- Page 785)

3rd Naanak says; what is the sign and attribute of the soul bride who is loved & in favor of Lord-God, the Husband Master?

3rd Naanak elaborates that when the soul bride is leading a truthful life as per Guru’s teaching, is radiant and glowing with Guru oriented True life style in her, without doubt, she remains absorbed & attains union with her Lord-God, the Husband Master and merges eternally into Super-Soul. || 1 ||

  1. Remaining Steadfast in Troubled Times

ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥ (ਸ੍ਰੀ. ਗੁ. ਗ੍ਰੰ. ਸਾ. – ਪੰਨਾ 1306)

Rookho Bhojan Bhoom S-ain Sakhee Pri-a S-ang Sookh Bihaat ||2||3||42||   

(SGGS – Kanrhaa Mehlaa 5- Page 1306)

5th Naanak says, the contentment of togetherness with my beloved Husband Master, the Lord-God is much more satisfying than worldly riches. Even if I have to eat dry bread loaves and have to sleep on bare floor instead of rich dishes and cozy comfortable palaces and beds, O dear sister, I am not at all bothered about such things, if my beloved Husband Master, the Lord-God is by my side ||2||3||42||

  1. Learning Skills

ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ॥

ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥    (ਸ੍ਰੀ. ਗੁ. ਗ੍ਰੰ. ਸਾ. – ਪੰਨਾ 1413)

Ji-u Purkhae Ghar Bhagtee Naar Hae A-tt Lochae Bhagtee Bhaa-ay ||

Bah-u Ras Saalnay Savaardee Khat Ras Meethay Paa-ay ||         

(SGGS – Salok Vaaraan Tay Vadheek – Salok Mehlaa 3- Page 1413)

3rd Naanak says that as the devoted wife has a great longing to serve her husband and earn his pleasure and love, she prepares different sweet and salty delicacies of all types to please him. ||

Similarly, the truly devoted soul bride has a longing to please his Lord-God the Husband Master and serves her Husband Master, the Lord-God by her selfless devotion to Him in the form of living her life as per the teachings of the Guru, Gurbaanee. ||

  1. Qualities

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥127॥        

(ਸ੍ਰੀ. ਗੁ. ਗ੍ਰੰ. ਸਾ. – ਪੰਨਾ 1384)

Kavan S-u Akhar Kavan Gun Kavan S-u Manee-aa Mant ||

Kavan S-u Vay-so Ha-u Karee Jit Vas Aavae Ka-nt ||

Nivan S-u Akhar Kha-vn Gun Jihbaa Manee-aa Mant ||

Eay Tarae Bhainay Vays Kar Taa-n vVs Aavee Ka-nt || 127 ||                     

(SGGS-Salok Saikh Fareed Jee-Page 1384)

Sheikh Fareed Jee says, what is that word, virtue and magic wand, which can captivate my Husband Master, the Lord-God? ||

What should I wear and how should I dress up so that My Husband Master is pleased and in my control. ||

He elaborates that humbleness is the word, forgiveness is the virtue and sweet tongue is the magic wand by which Lord-God the Husband Master is pleased and comes in her control. ||

Further, Sheikh Fareed Jee says, that if a soul bride attains these above-mentioned virtues and these attributes reflect in her life style then surely she will be a darling of her Husband Master, The Lord-God. || 127 ||

  1. Commitment

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥1॥

ਅੰਧੇ ਚੇਤਿ ਹਰਿ ਹਰਿ ਰਾਇਆ ॥ ਤੇਰਾ ਸੋ ਦਿਨੁ ਨੇੜੈ ਆਇਆ ॥ 1 ॥ ਰਹਾਉ ॥

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥2॥ (ਸ੍ਰੀ. ਗੁ. ਗ੍ਰੰ. ਸਾ. – ਪੰਨਾ 403)

Nimakh Kaam Su-aad Kaaran Kot Dinas Dukh Paavahi ||

Gharee Muhat R-ang Maan-eh Fir Bahur Bahur Pachhutaavahi ||1||

Andhay Chayt Har Har Raa-iaa ||

Teraa S-o Di-n Nayrae Aa-iaa || 1 || Rahaa-u ||

Palak Drist Daykh Bhool-o Aa-k Neem K-o Too-mar ||

Jaysaa S-ang Bisee-ar Si-u Hae Ray Tais-o Hee Ieh Pa-r Gr-ih || 2 ||

(SGGS – Aasaa Mehlaa 5- Page 403)

For a short moment of enjoyment of satisfying one’s lust & carnal sensual desires and pleasures of the body, a person suffers pain, sickness and illness for a long period. ||

However, the person may relish pleasure for a brief period but then regrets and feels sorry about it again & again. || 1 ||

O blind fool, keep in mind the remembrance of your king, the Lord-God. ||

Your day of destiny; i. e. your death is drawing closer to you with every passing moment.||1|| Pause ||

When you are enticed by lustful carnal desires due to sensual beauty of another person, it is just like feasting your eyes & savoring the beauty of bitter melon, swollen wort, Neem tree etc. that are in fact bitter & poisonous. ||

Similarly, lust and carnal desires for another person’s spouse is like the companionship of a poisonous snake, which can bite & kill you any time. || 2 ||

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥     (ਸ੍ਰੀ. ਗੁ. ਗ੍ਰੰ. ਸਾ. – ਪੰਨਾ 1362)

Par Tri-a Raavan Jaahi Say-ee Taa Laajee-ah || (SGGS – Funhay Mehlaa 5 Page 1362)

5th Naanak says, those who go out to enjoy other person’s spouse shall have to suffer & hang their head in shame in their life. ||

————————————————

Traditional Sha’ba’ds

Generally sung prior to Anand Kaaraj Ceremony

(ਰਵਾਇਤੀ ਸ਼ਬਦ – ਆਮ ਤੌਰ ਤੇ ਅਨੰਦ ਕਾਰਜ ਦੀ ਰਸਮ ਤੋਂ ਪਹਿਲਾਂ ਜਿਨ੍ਹਾਂ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ)

ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥

ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ॥ 1 ॥

ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥

ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥ 1 ॥ ਰਹਾਉ ॥  (ਸ੍ਰੀ. ਗੁ. ਗ੍ਰੰ. ਸਾ. – ਪੰਨਾ 351)

Ka’(i)r Kirpaa Apnae Gha’(i)r Aa-iaa T-aa Mi(i)l

Sakhee-aa Kaaj Rachaa-iaa ||

Khel(u) De(i)Kh Ma’(i)n Ana’d(u) Bha’-iaa

Sah(u) Vee-aah-ha’n Aa-i-aa|| 1 ||

Gaava’h-u Gaava’-u Kaam-nee Bibek Bee-chaar(u)||

Ha’m-rae Gha’(i)r Aa-i-aa Jag-jeeva’n Bha’taar(u)||1|| Rahaa-u ||     

(SGGS – Aasaa Mehla 5 – Page 351)

The four stanzas of Laa(n)van Shabad in Soohee Raag on page 773 in Sri Guru Granth Sahib Jee; were written by Guru Ram Das Sahib Jee, wherein he elaborates:

Iin the first step Guru Sahib tells us about commitment & responsibility. For one to be true to one’s own soul, one has to be committed to righteousness, be on the spiritual path and communicate with the soul through personal spiritual practice.

Then he tells us about the second step, which is the commitment of the couple that they have met the True Guru, they get out of their ego identification and sacrifice to the unity, to the merger, and rise above their personalities and judgments. Commit to the institution of marriage as part of one’s spiritual path.

Next, in third step, Guru Ram Das Sahib Jee tells the couple that they have been blessed to be a part of the Saadh Sangat and that their lives should be an example of service and divinity to all around them, to fulfill the great destiny they have been given.

Finally, in the fourth step, the Guru says that the merger has taken place with the Infinite, because one has followed his advice. Each has inspired the other towards that merger.

20th Paurhee (Sree Raag Kee Vaar Mehla 4)

20ਵੀਂ ਪਉੜੀ (ਸਿਰੀਰਾਗ ਕੀ ਵਾਰ ਮਹਲਾ 4)

ਪਉੜੀ ॥

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥

ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥

ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥ 20 ॥     (ਸ੍ਰੀ. ਗੁ. ਗ੍ਰੰ. ਸਾ. – ਪੰਨਾ 91)

Keetaa lo-rhee-aey Kam’m Su Ha(i)r Paih Aakhee-aey ||

Kaaraj(u) Da-e Savaar Sat(i)gurSach(u) Saakhee-aey ||

Santaa Sang’g Nidhaan Am’mrit Chaakhee-aey ||

Bhae Bha’nja’n Meharvaan Daas Kee Raakhee-aey ||

Naanak Har Gun Gaa-e Alakh Prabh Laakhee-aey ||20||                                           (SGGS – Paurhee – Page 91)

Anand Kaaraj Contextual Message: My Lord! I need to complete this task of marrying my son/daughter, please help me and give me strength & vision so that I am able to complete this task without hindrances & glitches. I know that the True Guru has vouched for this that if I beseech YOUR help, dear God; YOU accomplish & fulfil the task in a smooth manner. In the company of sagacious God-Loving persons is the treasure trove of good virtues and one gets to taste the sweet ambrosial nectar of God’s blessings. For, God is most benevolent and is the ultimate banisher of all fears and worldly worries. HE always takes care of all unknown fears lurking in my mind. I, his servant, always sing HIS praises & this way I am able to understand & know the unfathomable great Lord-God.

Spiritual Guidelines: When a person realizes that he/she needs to accomplish the real task & aim of getting this human body & being born in this nether world, one need to very humbly beseech God & plead for HIS help to achieve the purpose of human life. One should always be convinced that the True Guru has guaranteed that if my plea to GOD is free from worldly desires, He will definitely help us in achieving the ultimate goal of this human life i.e. merging our soul with eternal super soul Waheguru. This becomes possible in the company of God-fearing sagacious persons, where one is able to taste the ambrosial nectar of good virtues & removal of vices from one’s mind. The Good Lord is very benevolent and banishes all worries & fears from one’s mind about the failure or success of the real mission of this life. Naanak says, a person as his humble servant need to sing HIS praises i.e. live one’s life as per the guidelines of True Guru & by adopting and truly following the path directed by the True Guru, one is able to merge his/her soul in the all-encompassing, all-pervading God-Lord.

Slok Mehlaa 3

ਮਃ 3 ॥

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥ 3 ॥ (ਸ੍ਰੀ. ਗੁ. ਗ੍ਰੰ. ਸਾ. – ਪੰਨਾ 788)

Dha’n Pir(u) E(i)h N’a Aakheeya(i)n Beh(i)n Ika’ththe Hoey ||

Eak Jo(i)t Duey Moortee, Dha’n Pir(u) Ka’heeyaey Soey ||3||

(SGGS – Mehla 3 – Page 788)

Anand Kaaraj Contextual Message: For a successful married life, it is not just necessary to wed as per ritual & live together under one roof as husband and wife. In fact, it is much more important to have a similar and congruent life-living thought-process in both of them. They should have similarity in living their life style, only then they can earn the label of a truly successful married couple.

Spiritual Guidelines: For a person wishing to achieve oneness with God in this human life, treating Lord-God as husband and himself/herself as wife, achieving true success towards merging one’s soul with God is not possible by leading a mere ritualistic life style of outwardly behaviour and not changing one’s inner self. In fact, true success in the endeavor to merge one’s soul with God lies in submitting totally to the Will of God & living a truly joyous and virtuous life as per the directions of the True Guru i.e. Gurbaanee.

Slok Mehlaa 5

ਸਲੋਕ ਮਃ 5 ॥

ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥

ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥ 1 ॥       (ਸ੍ਰੀ. ਗੁ. ਗ੍ਰੰ. ਸਾ. – ਪੰਨਾ 963)

Usta’t Nindaa Naanak Jee Mai’n Ha’bh Vanjaaee

Chhorhiaa Ha’bh Kijh Tiagee ||

Ha’bhey Saak Kurhaavey Diththe Tau Pa’llaey Taindey Laagee ||1||            

(SGGS – Slok Mehla 5 – Page 963)

Anand Kaaraj Contextual Message: Here, the wife is expressing her firm resolve that she has left behind every other relation and everything else including praises and slurs. She further says that now that I have realized the emptiness of all other relationships in this world, O! My dear husband, after discarding all other relationships, I hereby bind myself to holding your sash only.

Spiritual Guidelines: Here the person yearning for achieving unity & merging one’s soul into God is very firmly stating that he/she has left behind all enticements and discarded the value of the praises/slurs (denouncements) etc. for achieving worldly success in this life. It happened this way, when I realized that every relation in this world is unstable, not lasting and fickle. So treating these relationships as absolutely and totally insignificant, I have now held and gripped on to your sash i.e. I have adopted my way of life as per the directions given by the True Guru-Gurbaanee.

(ਚਲਦਾ  —— Continued in next month’s issue)

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ

0

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ
ਪ੍ਰਸ਼ਨ-
ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ?
ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਬੀ ਨਹਿੰ ਹਾਰੀ,
ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ।
ਚਸ਼ਮੇ ਦਾ ਉੱਤਰ-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ ? ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੋਂ ਉਰ੍ਹੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।

ਭਾਈ ਵੀਰ ਸਿੰਘ

ਧੰਨ ਗੁਰ ਨਾਨਕ, ਧੰਨ ਗੁਰ ਨਾਨਕ

0

ਗੁਰ ਨਾਨਕ ਆਗਮਨ

ਡਾ. ਹਰਮਿੰਦਰ ਸਿੰਘ ‘ਸਹਿਜ’

ਘੋਰ ਹਨੇਰੇ ਰੁੱਤ ਪਾਪ ਦੀ, ਡਾਢੇ ਸਮੇਂ ਭਿਆਨਕ।

ਧਰਤੀ ਦੀਆਂ ਪੁਕਾਰਾਂ ਦਰ ’ਤੇ, ਸੁਣੀਆਂ ਕਈਆਂ ਅਚਾਨਕ।

ਸੱਚ ਮਸੀਹਾ ਕਲਿਜੁਗ ਬੋਹਿਥ, ਪ੍ਰਗਟੇ ਬਾਬਾ ਨਾਨਕ।

ਸਗਲ ਸ੍ਰਿਸ਼ਟੀ ਮਹਿਮਾ ਗਾਵੇ, ਰਤਨ ਜਵਾਹਰ ਮਾਣਿਕ।

ਗਣ ਗੰਧਰਵ ਰਲ਼ ਗਾਉਂਦੇ ‘ਸਹਿਜ’, ਧੰਨ ਗੁਰ ਨਾਨਕ, ਧੰਨ ਗੁਰ ਨਾਨਕ।

ਇੱਕੋ ਸੱਚਾ ਮਿੱਤ ਹੈ, ਸਭ ਜੱਗ ਦਾ ਸਿਰਜਣਹਾਰ

ਪਿਆਰ ਦਾ ਕੀ ਪਾਉਣਾ, ਇਹ ਤਾਂ ਟੁੱਟ ਜਾਂਦੇ ਨੇ, ਮਿੱਤਰ ਕੀ ਬਣਾਉਣੇ, ਇਹ ਵੀ ਛੁੱਟ ਜਾਂਦੇ ਨੇ।

ਜਿਨ੍ਹਾਂ ਨੂੰ ਕਹੀਏ ਆਪਣੇ, ਉਜਾੜੀਂ ਸੁੱਟ ਜਾਂਦੇ ਨੇ, ਪਿੱਠ ’ਚ ਮਾਰ ਕੇ ਛੁਰੀਆਂ, ਸਭ ਕੁਝ ਲੁੱਟ ਜਾਂਦੇ ਨੇ।

ਜਿਨ੍ਹਾਂ ਲਈ ਕਰੀਏ ਕੁਰਬਾਨੀ, ਸੰਘੀਆਂ ਘੁੱਟ ਜਾਂਦੇ ਨੇ, ਬਣ ਕੇ ਹਮਦਰਦ ਸੱਚੇ, ਜੜ੍ਹਾਂ ਪੁੱਟ ਜਾਂਦੇ ਨੇ।

ਜੋ ਪਲ ਪਲ ਪਿੱਛੋਂ ਬਦਲਦਾ, ਇਸ ਜੱਗ ਦਾ ਰੰਗ ਅਨੋਖਾ ਹੈ, ਕਿਸ ’ਤੇ ਕਰਨਾ ਇਤਬਾਰ ਭਲਾ, ਇੱਥੇ ਪੈਰ ਪੈਰ ’ਤੇ ਧੋਖਾ ਹੈ।

ਕੀ ਆਪਣਾ ਕੀ ਪਰਾਇਆ, ਜਿਸ ’ਤੇ ਵੀ ਕਰੀਏ ਮਾਣ, ਇੱਕ ਦਿਨ ਉਹ ਵਿਸ਼ਵਾਸ ਦਾ, ਕਰ ਜਾਂਦਾ ਹੈ ਘਾਣ।

ਘਰ ਰੱਖ ਸਲਾਮਤ ਆਪਣਾ, ਲਾ ਜਿੰਦੇ ਕੁੰਡੇ ਬਾਰ, ਇਹ ਜੱਗ ਪਰਾਇਆ ‘ਸਹਿਜ’ ਜੀ, ਇੱਥੇ ਕੋਈ ਨਾ ਸੱਜਣ ਯਾਰ।

ਇੱਕੋ ਸੱਚਾ ਮਿੱਤ ਹੈ, ਸਭ ਜੱਗ ਦਾ ਸਿਰਜਣਹਾਰ, ਉਹ ਕਦੇ ਨਾ ਬਾਜ਼ੀ ਹਾਰਦਾ, ਜਿਸ ਬੇਲੀ ਹੈ ਕਰਤਾਰ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਂ ਖ਼ਤ

0

ਗਿਆਨੀ ਹਰਪ੍ਰੀਤ ਸਿੰਘ ਜੀ,

ਮੁਖ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਮਿਤੀ- 1 ਪੋਹ ਸੰਮਤ 551 ਨਾਨਕਸ਼ਾਹੀ

ਵਿਸ਼ਾ:- ਕੈਲੰਡਰ

ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ,

ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ ਸਬੰਧੀ ਦੋ ਨੁਕਤੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ। ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜੀ ਕੈਲੰਡਰ ਜਾਰੀ ਕੀਤਾ ਜਾਂਦਾ ਹੈ। ਹਰ ਸਾਲ ਇਸ ਦਾ ਆਰੰਭ 1 ਚੇਤ ਤੋਂ ਹੁੰਦਾ ਹੈ ਅਤੇ ਫੱਗਣ ਆਖਰੀ ਮਹੀਨਾ ਹੁੰਦਾ ਹੈ। ਭਾਵੇਂ ਕਿ ਕਮੇਟੀ ਵੱਲੋਂ ਇਸ ਦਾ ਨਾਮ ਅਤੇ ਸੰਮਤ ਵੀ ਨਾਨਕਸ਼ਾਹੀ ਹੀ ਲਿਖਿਆ ਜਾਂਦਾ ਹੈ ਪਰ ਜਦੋਂ ਇਸ ਦੇ ਮਹੀਨਿਆਂ ਦਾ ਆਰੰਭ (ਸੰਗਰਾਂਦ) ਵੇਖਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਨਾਨਕਸ਼ਾਹੀ ਨਹੀਂ, ਸੂਰਜੀ ਬਿਕ੍ਰਮੀ ਕੈਲੰਡਰ ਹੈ। ਜੇ ਹੋਰ ਬਰੀਕੀ ਨਾਲ ਇਸ ਦਾ ਨਿਰੀਖਣ ਕੀਤਾ ਜਾਵੇ ਤਾ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਦ੍ਰਿਕਗਿਣਤ ਸਿਧਾਂਤ ਮੁਤਾਬਕ ਹੈ ਅਤੇ ਇਸ ਦੇ ਸਾਲ ਦੀ ਲੰਬਾਈ 365.2563 ਦਿਨ ਬਣਦੀ ਹੈ। ਇਹ ਸਿਧਾਂਤ ਹਿੰਦੂ ਵਿਦਵਾਨਾਂ ਵੱਲੋਂ ਨਵੰਬਰ 1964 ਈ: ਵਿੱਚ ਅਪਣਾਇਆ ਗਿਆ ਸੀ। ਇਸ ਤੋਂ ਪਹਿਲਾ ਜੋ ਕੈਲੰਡਰ ਪ੍ਰਚਲਿਤ ਸੀ ਉਹ ਸੂਰਜੀ ਸਿਧਾਂਤ ਮੁਤਾਬਕ ਬਣਾਇਆ ਜਾਂਦਾ ਸੀ। ਜਿਸ ਦੇ ਸਾਲ ਦੀ ਲੰਬਾਈ 365.2587 ਦਿਨ ਹੈ। ਗੁਰੂ ਕਾਲ ਵੇਲੇ ਤੋਂ 1964 ਈ: ਤਾਈਂ ਇਸ ਮੁਤਾਬਕ ਹੀ ਕੈਲੰਡਰ ਬਣਦੇ ਆ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਪੜਤਾਲ ਵੀ ਕਰਵਾਉਣ ਦੀ ਕ੍ਰਿਪਾਲਤਾ ਕਰਨੀ ਜੀ, ਕਿ ਗੁਰੂ ਸਾਹਿਬ ਵੱਲੋਂ ਵਰਤੋਂ ਵਿੱਚ ਲਿਆਂਦੇ ਗਏ ਕੈਲੰਡਰ (ਸੂਰਜੀ ਸਿਧਾਂਤ) ਨੂੰ ਛੱਡ ਕਿ ਹਿੰਦੂ ਵਿਦਵਾਨਾਂ ਵੱਲੋਂ ਬਣਾਏ ਗਏ ਨਵੇਂ ਸਿਧਾਂਤ (ਦ੍ਰਿਕਗਿਣਤ) ਮੁਤਾਬਕ ਬਣਾਏ ਗਏ ਕੈਲੰਡਰ ਨੂੰ, ਸ਼੍ਰੋਮਣੀ ਕਮੇਟੀ ਵੱਲੋਂ ਕਿਉਂ ਅਪਣਾਇਆ ਗਿਆ ਹੈ? ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਵੱਲੋਂ ਵਰਤੇ ਗਏ ਕੈਲੰਡਰ ਨੂੰ ਕਿਉਂ ਛੱਡਿਆ ਹੈ?

ਦੂਜੀ ਬੇਨਤੀ ਇਹ ਹੈ ਕਿ, ਮੈਂ ਪਿਛਲੇ ਸਾਲਾਂ ਦੇ ਕੈਲੰਡਰ ਵੇਖ ਰਿਹਾ ਸੀ, ਜਿਨ੍ਹਾਂ ਮੁਤਾਬਕ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ ਦਾ ਦਰਜ ਹੁੰਦਾ ਹੈ। ਜੋ ਕਿ ਇਤਿਹਾਸਿਕ ਤੌਰ ਤੇ ਸਹੀ ਵੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ (ਤਾਰੀਖ) ਹਰ ਸਾਲ ਬਦਲ ਜਾਂਦਾ ਹੈ।

ਪਿਛਲੇ 5 ਸਾਲਾਂ ਦੇ ਕੈਲੰਡਰ, ਹਰ ਸਾਲ ਚੇਤ ਤੋਂ ਆਰੰਭ ਹੁੰਦੇ ਹਨ ਅਤੇ ਫੱਗਣ ਵਿਚ ਖਤਮ ਹੁੰਦੇ ਹਨ। ਹਰ ਸਾਲ ਦੇ 12 ਮਹੀਨੇ (ਚੇਤ- ਫੱਗਣ) ਹੀ ਹਨ। ਸਾਲ ਦੀ ਲੰਬਾਈ ਤੋਂ ਵੀ ਗਿਆਨ ਹੁੰਦਾ ਹੈ ਕਿ ਇਹ ਸੂਰਜੀ ਕੈਲੰਡਰ ਹੀ ਅਤੇ ਹਰ ਸਾਲ ਦੇ ਦਿਨ੍ਹਾਂ ਦੀ ਗਿਣਤੀ 365 ਹੈ। ਜਦੋਂ ਸਾਲ ਦੇ 365 ਦਿਨ ਹੋਣ ਤਾਂ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ ਜਿਵੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ  8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ। ਇਨ੍ਹਾਂ ਸਮੇਤ ਹੋਰ ਵੀ ਬਹੁਤ ਸਾਰੇ ਦਿਹਾੜੇ ਹਨ ਜੋ ਹਰ ਸਾਲ ਮੁੜ ਉਸੇ ਪ੍ਰਵਿਸ਼ਟੇ  ਨੂੰ ਆਉਂਦੇ ਆਏ ਹਨ ਜਿਵੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਦਰਜ ਹੁੰਦੀ ਹੈ। ਛੋਟਾ ਘੱਲੂਘਾਰਾ 3 ਜੇਠ, ਵੱਡਾ ਘੱਲੂਘਾਰਾ 27 ਮਾਘ ਅਤੇ ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ, ਹਰ ਸਾਲ 30 ਕੱਤਕ ਦਾ ਹੀ ਦਰਜ ਹੁੰਦਾ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਰਜੀ ਕੈਲੰਡਰ ਵਿੱਚ ਹਰ ਸਾਲ, ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦਾ ਹੈ। ਇਸ ਮੁਤਾਬਕ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਇਕੋ ਪ੍ਰਵਿਸ਼ਟੇ ਨੂੰ ਹੀ ਆਉਣਾ ਚਾਹੀਦਾ ਹੈ, ਜੋ ਪਿਛਲੇ 5 ਸਾਲਾਂ ਵਿਚ ਨਹੀਂ ਆਇਆ। ਇਹ ਫਿਕਰ ਵਾਲੀ ਗੱਲ ਹੈ ਕਿ ਇਸ ਪਿਛੇ ਕੋਈ ਸਾਜ਼ਿਸ਼ ਤਾਂ ਨਹੀਂ?  

ਗਿਆਨੀ ਹਰਪ੍ਰੀਤ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਪੱਤਰ ਪੜ੍ਹ ਕੇ, ਮੇਰੇ ਤੋਂ ਵੀ ਵੱਧ ਚਿੰਤਤ ਹੋਵੋਗੇ। ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਬਹੁਤ ਹੀ ਮਹੱਤਵ ਪੂਰਨ ਪ੍ਰਵਿਸ਼ਟੇ ਦੇ ਹਰ ਸਾਲ ਬਦਲੇ ਜਾਣ ਦੇ ਕਾਰਨਾਂ ਦੀ ਪੜਤਾਲ ਕਰਕੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੰਮਤ 552 ਦੇ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਹੀ ਪ੍ਰਵਿਸ਼ਟੇ ਨੂੰ ਦਰਜ ਕੀਤਾ ਜਾਵੇ। ਅੱਗੇ ਤੋਂ ਵੀ ਇਹ ਅਤੇ ਅਜੇਹੀਆਂ ਹੋਰ ਕਈ ਗਲਤੀਆਂ ਨੂੰ ਦਰੁਸਤ ਕਰਨ ਦੀ ਅਤੇ ਮੁੜ ਗੁਰੂ ਸਾਹਿਬ ਵੱਲੋਂ ਵਰਤੇ ਗਏ ਕੈਲੰਡਰ (ਸੂਰਜੀ ਸਿਧਾਂਤ) ਨੂੰ ਹੀ ਛਾਪਣ ਦੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਹਦਾਇਤ ਕੀਤੀ ਜਾਵੇ।

ਉਸਾਰੂ ਸੇਧਾਂ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ

ਪੰਥਕ ਤਾਲਮੇਲ ਸੰਗਠਨ ਵੱਲੋਂ ਕਰਵਾਇਆ ਗਿਆ ਸਿੱਖ ਵਿਦਿਅਕ ਸੰਮੇਲਨ

0

ਪੰਥਕ ਤਾਲਮੇਲ ਸੰਗਠਨ ਵੱਲੋਂ ਕਰਵਾਇਆ ਗਿਆ ਸਿੱਖ ਵਿਦਿਅਕ ਸੰਮੇਲਨ

ਸਿੱਖ ਵਿਦਿਅਕ ਪ੍ਰਬੰਧ ਦੇ ਭੂਤ, ਵਰਤਮਾਨ ਅਤੇ ਭਵਿੱਖ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ

ਅੰਮ੍ਰਿਤਸਰ – (23-11-2019) – ਪੰਥਕ ਸੰਸਥਾਵਾਂ ਅਤੇ ਪੰਥਕ ਵਿਦਵਾਨਾਂ ਦੇ ਸਾਂਝੇ ਮੁਹਾਜ ਵੱਲੋਂ ਨਿਰੰਤਰ ਕਾਰਜਸ਼ੀਲ ਪੰਥਕ ਤਾਲਮੇਲ ਸੰਗਠਨ ਵੱਲੋਂ ਸਿੱਖ ਕੌਮ ਦੇ ਵਿਦਿਅਕ ਪ੍ਰਬੰਧ ਦਾ ਲੇਖਾ ਜੋਖਾ ਕਰਨ ਅਤੇ ਸਿੱਖ ਅਦਾਰੇ ਸੰਸਾਰਭਰ ਦੇ ਵਿਦਿਅਕ ਅਦਾਰਿਆਂ ਦੀ ਬਰਾਬਰਤਾ ਕਰਨ ਦੇ ਸਮਰੱਥ ਹੋਣ ਦੇ ਮਕਸਦ ਲਈ ਸਿੱਖ ਵਿਦਿਅਕ ਪ੍ਰਬੰਧ ਦਾ ਭੂਤ, ਵਰਤਮਾਨ ਅਤੇ ਭਵਿੱਖ ਸਬੰਧੀ ਵਿਚਾਰਾਂ ਲਈ ‘ਸਿੱਖ ਵਿਦਿਅਕ ਸੰਮੇਲਨ’ ਸਥਾਨਕ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।

ਸਿੱਖ ਵਿਦਿਅਕ ਸੰਮੇਲਨ ਦੀ ਆਰੰਭਤਾ ਰਾਣਾ ਇੰਦਰਜੀਤ ਸਿੰਘ ਲੁਧਿਆਣਾ ਵੱਲੋਂ ‘ਆਇ ਮਿਲਿ ਗੁਰਸਿਖ ਆਇ ਮਿਲਿ’ ਸ਼ਬਦ ਗਾਇਨ ਉਪਰੰਤ ਅਰਦਾਸ ਕਰਕੇ ਕੀਤੀ ਗਈ। ਸ. ਜਸਵਿੰਦਰ ਸਿੰਘ ਐਡਵੋਕੇਟ ਡਾਇਰੈਕਟਰ ਅਕਾਲ ਪੁਰਖ ਕੀ ਫੌਜ ਵੱਲੋਂ ਆਏ ਹੋਏ ਪਤਵੰਤੇ ਵਿਦਵਾਨ ਸੱਜਣਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖ ਵਿਦਿਅਕ ਸੰਮੇਲਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਅਤੇ ਕਿਉਂ ਅੱਜ ਸਿੱਖ ਵਿਦਿਅਕ ਸੰਮੇਲਨ ਕਰਵਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਨੇ ਇਤਿਹਾਸਕ ਹਵਾਲਿਆਂ ਰਾਹੀਂ ਸਿੱਖ ਵਿਦਿਅਕ ਸੰਸਥਾਵਾਂ ਦੇ ਉੱਥਾਨ ਦੇ ਨਾਲ ਕੌਮੀ ਅਤੇ ਵਿਸ਼ਵ ਪੱਧਰ ’ਤੇ ਇਨ੍ਹਾਂ ਸਿੱਖ ਸੰਸਥਾਵਾਂ ਦੇ ਮਹੱਤਵ ਪੂਰਨ ਰੋਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਮੌਕੇ ਵੱਖ-ਵੱਖ ਸਿੱਖ ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਅਜੋਕੇ ਸਮੇਂ ਦੀ ਸਿੱਖ ਵਿਦਿਅਕ ਅਦਾਰਿਆਂ ਦੀ ਸਥਿਤੀ ਅਤੇ ਇਨ੍ਹਾਂ ਸੰਸਥਾਵਾਂ ਅੰਦਰਲੇ ਪ੍ਰਬੰਧ ਸਬੰਧੀ ਜਾਣਕਾਰੀ ਭਰਪੂਰ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਪੁੱਜੇ ਪ੍ਰਸਿਧ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਡੂੰਘੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸਿੱਖ ਵਿਦਿਅਕ ਸੰਸਥਾਂਵਾਂ ਦੀ ਹੋਂਦ ਕਿਉਂ ਜ਼ਰੂਰੀ ਹੈ ਅਤੇ ਸਿੱਖ ਵਿਦਿਅਕ ਸੰਸਥਾਵਾਂ ਦਾ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿੱਖ ਵਿਦਿਅਕ ਸੰਸਥਾਵਾਂ ਦੇ ਉਥਾਨ ਅਤੇ ਤਰੱਕੀ ਲਈ ਸਾਡਾ ਟੀਚਾ ਮਿੱਥਣਾ ਬਹੁਤ ਜ਼ਰੂਰੀ ਹੈ ਜਦਕਿ ਬਹੁਤਾਤ ਵਿੱਚ ਅਸੀਂ ਅਜਿਹਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪਾਸ ਖਾਲਸਾ ਕਾਲਜ ਅੰਮ੍ਰਿਤਸਰ ਜਿਹੇ ਵਿਦਿਅਕ ਅਦਾਰੇ ਮੌਜੂਦ ਹਨ। ਉਨ੍ਹਾਂ ਇਤਿਹਾਸਕ ਪਹਿਲੂਆਂ ਉੱਪਰ ਚਾਨਣ ਪਾਉਂਦੇ ਹੋਏ ਦੱਸਿਆ ਕਿ ਸਾਡੇ ਭਾਰਤ-ਪਾਕਿਸਤਾਨ ਵੰਡ ਵੇਲੇ ਕਈ ਸਿੱਖ ਵਿਦਿਅਕ ਅਦਾਰੇ ਪਾਕਿਸਤਾਨ ਵਿੱਚ ਖਤਮ ਹੋ ਗਏ ਜੋ ਕਿ ਭਾਰਤ ਵਿੱਚ ਆ ਕੇ ਮੁੜ ਤੋਂ ਸੁਰਜੀਤ ਨਹੀਂ ਹੋ ਸਕੇ। ਖਾਲਸਾ ਕਾਲਜ ਸੰਸਥਾਵਾਂ ਆਪਣਾ ਆਧਾਰ ਗਵਾਉਣ ਵੱਲ ਵੱਧਣ ਲੱਗੀਆਂ ਹਨ। ਉਨ੍ਹਾਂ ਅੱਗੇ ਦੱਸਦੇ ਹੋਏ ਕਿਹਾ ਕਿ ਅੱਜ ਬੇਸ਼ੱਕ ਅਸੀਂ ਸਿੱਖ ਸੰਸਥਾਵਾਂ ਦੁਬਾਰਾ ਖੜ੍ਹੀਆਂ ਕੀਤੀਆਂ ਹਨ, ਜੋ ਕਿ ਵਧੀਆ ਗੱਲ ਹੈ ਪਰ ਸਿੱਖ ਸੰਸਥਾਵਾਂ ਦੀ ਤਰੱਕੀ ਲਈ ਪ੍ਰਬੰਧਕੀ ਰੂਪ ਵਿੱਚ ਅਹਿਮ ਫੈਸਲੇ ਲੈੇਣੇ ਲਾਜ਼ਮੀ ਹਨ। ਉਨ੍ਹਾਂ ਵੱਲੋਂ ਅਜੋਕੀਆਂ ਸਿੱਖ ਸੰਸਥਾਵਾਂ ਵਿਚਲੇ ਪ੍ਰਬੰਧ ਅਤੇ ਹਲਾਤਾਂ ਦੇ ਮੱਦੇ ਨਜ਼ਰ ਕਿਹਾ ਕਿ ਅੱਜ ਕੱਲ੍ਹ ਸਿੱਖ ਸੰਸਥਾਵਾਂ ਵਿੱਚ ਪ੍ਰਬੰਧਕ ਵੀ ਪੂਰੀ ਤਰ੍ਹਾਂ ਸਿੱਖ ਨਹੀਂ ਆ ਰਹੇ ਅਤੇ ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਵਿੱਚ 50% ਸਿੱਖ ਬੱਚਿਆਂ ਦੀ ਗਿਣਤੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਅੰਦਰ ਵਿਦਿਆ ਦਾ ਪੱਧਰ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਸਿੱਖੀ ਮਨਫੀ ਨਾ ਹੋਵੇ ਬਲਕਿ ਸਿੱਖੀ ਦਾ ਉਭਾਰ ਹੋ ਸਕੇ। ਉਨ੍ਹਾਂ ਇਸ ਗੱਲ ’ਤੇ ਜੋਰ ਦਿੰਦੇ ਹੋਏ ਕਿਹਾ ਕਿ ਆਪਣੀ ਸਿੱਖ ਪਛਾਣ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੈ ਅਤੇ ਵਿਦਿਅਕ ਅਦਾਰਿਆਂ ਅੰਦਰ ਸਿੱਖ ਪਛਾਣ ਅਤੇ ਸਿੱਖ ਸਰੋਕਾਰਾਂ ਦੇ ਨਾਲ ਧਾਰਮਿਕ ਵਿਸ਼ਿਆਂ ਦੀ ਜਾਣਕਾਰੀ ਵੀ ਦੇਣੀ ਲਾਜ਼ਮੀ ਹੋਣੀ ਚਾਹੀਦੀ ਹੈ।

ਸੰਮੇਲਨ ਮੌਕੇ ਸ. ਰਣਜੋਧ ਸਿੰਘ ਵੱਲੋਂ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਗਿਆ ਕਿ ਸਾਡੇ ਪ੍ਰਚਾਰ ਵਿੱਚ ਕਮੀ ਨਹੀਂ ਬਲਕਿ ਸਾਡੇ ਸਾਧਨਾਂ ਵਿੱਚ ਕਮੀ ਹੈ, ਤਾਂ ਹੀ ਅਸੀਂ ਆਪਣਾ ਟੀਚਾ ਮਿੱਥਣ ਵਿੱਚ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖ ਵਿਦਿਅਕ ਸੰਸਥਾਵਾਂ ਵਿੱਚ ਬੱਚਿਆਂ ਅੰਦਰ ਪੰਜਾਬੀ ਭਾਸ਼ਾ, ਸਿੱਖ ਧਰਮ ਦੀ ਜਾਣਕਾਰੀ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹੋਰਨਾਂ ਖੇਤਰਾਂ ਤੋਂ ਇਲਾਵਾ ਧਾਰਮਿਕ ਖੇਤਰ ਵਿੱਚ ਵੀ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਧਰਮ ਅਤੇ ਵਿਰਸੇ ਤੋਂ ਜਾਣੂੰ ਹੋ ਸਕਣ। ਪੰਜਾਬੀ ਭਾਸ਼ਾ ਦੇ ਨਾਲ ਹੋਰਨਾਂ ਭਾਸ਼ਾਵਾਂ ਦੀ ਜਾਣਕਾਰੀ ਵੀ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਦੂਜੀਆਂ ਭਾਸ਼ਾਵਾਂ ਵਿੱਚ ਵੀ ਸੰਸਾਰ ਅੰਦਰ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਸਕੇ। ਇਸ ਮੌਕੇ ਸਲੋਚਨਬੀਰ ਸਿੰਘ ਵੱਲੋਂ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਸਿੱਖ ਵਿਦਿਅਕ ਸੰਸਥਾਵਾਂ ਵਿਚਲੇ ਸੁਧਾਰਾਂ ਬਾਰੇ ਆਪਣੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਪੁਰ ਅਮਲ ਹੋ ਸਕੇ।

ਇਸ ਮੌਕੇ ਬੋਲਦੇ ਹੋਏ ਡਾ. ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਸਿੱਖ ਵਿਦਿਅਕ ਸੰਸਥਾਵਾਂ ਬਾਰੇ ਸਾਡਾ ਆਪਣਾ ਟੀਚਾ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਅਤੇ ਸਾਡਾ ਵਿਦਿਅਕ ਪੱਧਰ ਅਤੇ ਵਿਦਿਆ ਦਾ ਪ੍ਰਸਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾ ਸਿੱਖ ਵਿਦਿਅਕ ਸੰਸਥਾਵਾਂ ਦੀ ਬਿਹਤਰੀ ਲਈ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਦੀ ਗੱਲ ਵੀ ਆਖੀ।

ਸੰਮੇਲਨ ਮੌਕੇ ਪ੍ਰੋ: ਜੋਗਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਥਕ ਤਾਲਮੇਲ ਸੰਗਠਨ ਨੂੰ ਇਸ ਕਾਰਜ ਲਈ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਪਿਛਲੇ ਸਮੇਂ ਤੋਂ ਚਲੀਆਂ ਆ ਰਹੀਆਂ ਸਿੱਖ ਸੰਸਥਾਵਾਂ ਦੀ ਕਾਰਜਸ਼ੈਲੀ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਜੋ ਉਸ ਕਾਰਜਸ਼ੈਲੀ ਤੋਂ ਸੇਧ ਲੈ ਕੇ ਵਿਦਿਅਕ ਸੰਸਥਾਵਾਂ ਦਾ ਉਸਾਰੂ ਭਵਿੱਖ ਸਿਰਜਿਆ ਜਾ ਸਕੇ। ਸਿੱਖ ਵਿਦਵਾਨਾਂ ਦਾ ਇੱਕ ਬੈਂਕ ਬਣਾਉਣ ਦੀ ਗੱਲ ਵੀ ਕੀਤੀ ਗਈ ਤਾਂ ਜੋ ਉਨ੍ਹਾਂ ਦੇ ਸੁਝਾਅ ਸਮੇਂ-ਸਮੇਂ ਲਏ ਜਾ ਸਕਣ। ਉਨ੍ਹਾਂ ਕਿਹਾ ਕਿ ਸਿੱਖ ਵਿਦਿਅਕ ਸੰਸਥਾਵਾਂ ਅੰਦਰ ਸਕਿਲ ਡਿਵੈਲਪਮੈਂਟ ਨੂੰ ਵੀ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ ਬੱਚੇ ਬੱਚੀਆਂ ਕਿੱਤਾਮੁਖੀ ਕੋਰਸਾਂ ਦਾ ਲਾਭ ਉੱਠਾ ਸਕਣ।

ਇਸ ਦੌਰਾਨ ਸ. ਧੰਨਵੰਤ ਸਿੰਘ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਆਈ.ਪੀ.ਐਸ. ਜਾਂ ਆਈ.ਏ.ਐਸ. ਸੰਸਥਾਵਾਂ ਦੀ ਤਰਜ ’ਤੇ ਹੀ ਸਰਕਾਰਾਂ ਨੂੰ ਆਈ. ਟੀ. ਐਸ (ਇੰਡੀਅਨ ਟੀਚਰਜ਼ ਸਰਵਿਸਿਜ) ਦੀ ਸ਼ੁਰੂਆਤ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਸੰਤ ਸਿੰਘ, ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪ੍ਰਿੰ: ਜਗਦੀਸ਼ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੁੱਚੀਆਂ ਸਿੱਖ ਵਿਦਿਅਕ ਸੰਸਥਾਵਾਂ ਦੀ ਏਕਤਾ ਬਹੁਤ ਜ਼ਰੂਰੀ ਹੈ। ਸਟੇਟ ਅਤੇ ਰਾਸ਼ਟਰੀ ਪੱਧਰ ’ਤੇ ਸਿੱਖ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ ਲਾਜ਼ਮੀ ਬਣਾਉਣਾ ਚਾਹੀਦਾ ਹੈ, ਜਿਸ ਦੇ ਚੱਲਦੇ ਸਿੱਖ ਸੰਸਥਾਵਾਂ ਆਪਣਾ ਆਧਾਰ ਕਾਇਮ ਰੱਖ ਸਕਣ। ਇਸ ਮੌਕੇ ਪ੍ਰਿੰ: ਜਗਦੀਸ਼ ਸਿੰਘ ਨੂੰ ਵਿਦਿਅਕ ਖੇਤਰ ਵਿੱਚ ਉਨ੍ਹਾਂ ਦੀਆਂ ਲਾ-ਮਿਸਾਲ ਅਣਥੱਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਤਾਲਮੇਲ ਸੰਗਠਨ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਜੀ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

ਸਿੱਖ ਵਿਦਿਅਕ ਸੰਮੇਲਨ ਮੌਕੇ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਇਸ ਸਿੱਖ ਵਿਦਿਅਕ ਸੰਮੇਲਨ ਦੀ ਲੋੜ ਅਤੇ ਮਹੱਤਤਾ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਸਿੱਖ ਵਿਦਿਅਕ ਸੰਸਥਾਵਾਂ ਦਾ ਕੀ ਯੋਗਦਾਨ ਹੋਣਾ ਚਾਹੀਦਾ ਹੈ ਉਸ ਵਾਸਤੇ ਪੰਥਕ ਤਾਲਮੇਲ ਸੰਗਠਨ ਦੇ ਕਾਰਜਾਂ ਅਤੇ ਮਕਸਦ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਸਿੱਖ ਵਿਦਿਅਕ ਸੰਮੇਲਨ ਮੌਕੇ ਆਏ ਹੋਏ ਬੁਲਾਰਿਆਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਮੁੱਖ ਰੱਖਦੇ ਹੋਏ ਇੱਕ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਭਵਿੱਖ ਦੇ ਟੀਚਿਆਂ ਲਈ ਇੱਕ ਕਮੇਟੀ ਦੀ ਸਥਾਪਨਾ ਕਰਨ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੀ ਸੁਰਜੀਤੀ ਲਈ ਲੋੜੀਂਦੇ ਕਾਰਜ ਕਰਨੇ ਸ਼ਾਮਲ ਹਨ। ਗਿ. ਕੇਵਲ ਸਿੰਘ ਜੀ ਨੇ ਦੱਸਿਆ ਕਿ ਇਸ ਐਲਾਨਨਾਮੇ ਦੇ ਤਹਿਤ ਸਿੱਖ ਵਿਦਵਾਨਾਂ ਦਾ ਇੱਕ ਬੈਂਕ ਵੀ ਸਿਰਜਿਆ ਜਾਵੇਗਾ, ਜਿਸ ਨਾਲ ਕਿ ਵੱਖ-ਵੱਖ ਖੇਤਰਾਂ ਵਿੱਚ ਪ੍ਰਸਿਧੀ ਪ੍ਰਾਪਤ ਯੋਗ ਸਿੱਖ ਸ਼ਖ਼ਸੀਅਤਾਂ ਦੇ ਵਿਚਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਸਿੱਖ ਵਿਦਿਅਕ ਸੰਸਥਾਵਾਂ ਦਾ ਮਿਆਰ ਕਾਇਮ ਰੱਖਿਆ ਜਾ ਸਕੇ ਅਤੇ ਭਵਿੱਖ ਲਈ ਹੋਰ ਉਸਾਰੂ ਕਾਰਜ ਕੀਤੇ ਜਾ ਸਕਣ। ਇਸ ਐਲਾਨਨਾਮੇ ਤਹਿਤ ਅਜਿਹੇ 10 ਸਿੱਖ ਅਦਾਰਿਆਂ ਨੂੰ ਨਿਸ਼ਚਿਤ ਕੀਤਾ ਜਾਵੇਗਾ ਜੋ ਕਿ ਦੂਜਿਆਂ ਲਈ ਰੋਲ ਮਾਡਲ ਸਾਬਤ ਹੋ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਐਲਾਨਨਾਮੇ ਤਹਿਤ ਕਿੱਤਾ ਮੁੱਖੀ ਵਿਦਿਆ ਬਾਰੇ ਵੀ ਨੀਤੀ ਤਿਆਰ ਕੀਤੀ ਜਾਵੇਗੀ ਤਾਂ ਜੋ ਸਿੱਖ ਬੱਚੇ-ਬੱਚੀਆਂ ਅਕਾਦਮਿਕ ਤੇ ਧਾਰਮਿਕ ਵਿਦਿਆ ਦੇ ਨਾਲ ਰੁਜ਼ਗਾਰ ਸਬੰਧੀ ਵੀ ਸਹੀ ਦਿਸ਼ਾ ਪ੍ਰਦਾਨ ਕਰ ਸਕਣ।

ਇਸ ਤੋਂ ਇਲਾਵਾ ਸੰਮੇਲਨ ਮੌਕੇ ਵਿਸ਼ੇਸ਼ ਰੂਪ ਵਿੱਚ ਪੁੱਜੇ ਡਾ: ਪ੍ਰਿਥੀਪਾਲ ਸਿੰਘ ਕਪੂਰ ਜੀ ਨੂੰ ‘ਪ੍ਰੋ ਗੁਰਮੁੱਖ ਸਿੰਘ ਯਾਦਗਾਰੀ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਿੰ: ਬਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਮਾਸਟਰ ਹਰਬੰਸ ਸਿੰਘ ਜੀ ਨੂੰ ਉਨ੍ਹਾਂ ਦੀ ਵਿਦਿਅਕ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਸਿੱਖ ਵਿਦਿਅਕ ਸੰਮੇਲਨ ਵਿੱਚ ਪੰਜਾਬਭਰ ਤੋਂ ਪਹੁੰਚੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਸਾਹਿਬਾਨ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਇਸ ਸੰਮੇਲਨ ਮੌਕੇ ਪਹੁੰਚੀਆਂ ਹੋਈਆਂ ਸਮੂਹ ਜਥੇਬੰਦੀਆਂ, ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਹੋਏ ਸ. ਜਸਵਿੰਦਰ ਸਿੰਘ ਐਡਵੋਕੇਟ ਡਾਇਰੈਕਟਰ ਅਕਾਲ ਪੁਰਖ ਕੀ ਫੌਜ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਵਿਦਿਅਕ ਕਾਨਫਰੰਸਾਂ ਕਰਨ ਅਤੇ ਸਿੱਖ ਵਿਦਿਅਕ ਅਦਾਰਿਆਂ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਦਾ ਸੁਨੇਹਾ ਦਿੱਤਾ। ਇਸ ਸਿੱਖ ਵਿਦਿਅਕ ਸੰਮੇਲਨ ਮੌਕੇ ਜਾਰੀ ਐਲਾਨ ਨਾਮੇ:

  1. ਅੱਜ ਦੇ ਸਮਾਗਮ ਵਿੱਚ ਇਹ ਗੱਲ ਤੀਬਰਤਾ ਨਾਲ ਵਿਚਾਰੀ ਗਈ ਕਿ ਸਿੱਖ ਵਿਦਿਆ ਨੂੰ ਵਿਸ਼ਵ ਪੱਧਰੀ ਮੁਕਾਮ ਹਾਸਲ ਕਰਵਾਉਣ ਲਈ ਇੱਕ ਵੱਖਰੀ ਕਮੇਟੀ ਦੀ ਸਥਾਪਨਾ ਕੀਤੀ ਜਾਣੀ ਬਹਤ ਜ਼ਰੁਰੀ ਹੈ। ਇਹ ਕਮੇਟੀ ਦੁਨਿਆਵੀ ਅਤੇ ਸਿੱਖ ਵਿਦਿਆ ਦਾ ਉਚੇਰਾ ਮਿਆਰ ਮਿੱਥ ਕੇ ਲੋੜੀਂਦਾ ਸਿਲੇਬਸ ਤਿਆਰ ਕਰੇ ਅਤੇ ਮਿੱਥੇ ਟੀਚੇ ਦੀ ਪੂਰਤੀ ਲਈ ਲੋੜੀਂਦੀਆਂ ਪੁਸਤਕਾਂ ਦੀ ਤਿਆਰੀ ਕਰਵਾਏ। ਸਿਲੇਬਸ ਅਤੇ ਪੁਸਤਕਾਂ ਦੀ ਤਿਆਰੀ ਉਪਰੰਤ ਇਸ ਕਮੇਟੀ ਦਾ ਅੰਤਮ ਨਿਸ਼ਾਨਾ ਇਹ ਹੋਵੇ ਕਿ ਸਿੱਖਾਂ ਦਾ ਆਪਣਾ ਇੱਕ ਵਿਦਿਅਕ ਬੋਰਡ ਹੋਵੇ, ਜੋ ਕਿਸੇ ਵੀ ਤਰ੍ਹਾਂ CBSE ਜਾਂ ICSE ਦੇ ਪੱਧਰ ਤੋਂ ਘੱਟ ਨਾ ਹੋਵੇ। ਇਸ ਬੋਰਡ ਨੂੰ ਭਾਰਤ ਸਰਕਾਰ ਜਾਂ ਵਿਸ਼ਵ ਪੱਧਰੀ ਕਿਸੇ ਹੋਰ ਵਿਦਿਅਕ ਸੰਸਥਾ ਪਾਸੋਂ ਮਾਨਤਾ ਪ੍ਰਾਪਤ ਹੋਵੇ। ਸਿੱਖਾਂ ਦਾ ਬਣਿਆ ਇਹ ਬੋਰਡ ਇਸ ਪੱਧਰ ਦਾ ਹੋਵੇ ਕਿ ਨਾ ਸਿਰਫ਼ ਸਿੱਖ ਵਿਦਿਅਕ ਸੰਸਥਾਵਾਂ ਸਗੋਂ ਗੈਰ-ਸਿੱਖ ਵਿਦਿਅਕ ਸੰਸਥਾਵਾਂ ਇਸ ਬੋਰਡ ਨਾਲ ਜੁੜਨਾ ਵਿੱਚ ਫ਼ਖਰ ਮਹਿਸੂਸ ਕਰਨ।
  2. ਪੰਜਾਬ ਅੰਦਰ ਅਲੱਗ-ਅਲੱਗ ਸੰਗੀਤ ਘਰਾਣੇ ਹਨ, ਜਿਨ੍ਹਾਂ ਦਾ ਅਪਣਾ ਇੱਕ ਸਿਲੇਬਸ ਅਤੇ ਇੱਕ ਸੰਗੀਤਕ ਮਰਯਾਦਾ ਹੈੇ ਜਦਕਿ ਸਾਡੀਆਂ ਵਿਦਿਅਕ ਸੰਸਥਾਵਾਂ ਵਿੱਚ ਸੰਗੀਤ ਦੀ ਵਿਦਿਆ ਸਿਰਫ਼ ਸ਼ਬਦ ਸਿਖਾਉਣ ਤੱਕ ਸੀਮਤ ਹੋ ਜਾਂਦੀ ਹੈ। ਸਿੱਖ ਵਿਦਿਅਕ ਪ੍ਰਬੰਧ ਲਈ ਆਪਣਾ ਕਲਾਸ ਕ੍ਰਮ ਅਨੁਸਾਰ ਸੰਗੀਤ ਸਿਲੇਬਸ ਬਣਾਇਆ ਜਾਣਾ ਜ਼ਰੂਰੀ ਹੈ। ਪ੍ਰਾਚੀਨ ਕਲਾ ਕੇਂਦਰ ਦੀ ਤਰਜ਼ ਉੱਪਰ ਇਸ ਦੀ ਮਾਨਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
  3. ਸਮੂਹ ਸਿੱਖ ਵਿਦਿਅਕ ਸੰਸਥਾਵਾਂ ਦਾ ਸਾਝਾਂ ਮੁਹਾਜ ਬਣਨਾ ਸਮੇਂ ਦੀ ਇੱਕ ਪ੍ਰਮੁੱਖ ਲੋੜ ਹੈ। ਮੁੱਢਲੇ ਰੂਪ ਵਿੱਚ ਸਮੂਹ ਸਿੱਖ ਸਕੂਲਾਂ ਦੀਆਂ carrier oriented ਖੇਡਾਂ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਵਿਦਿਆ ਦੇ ਨਾਲ-ਨਾਲ ਖੇਡਾਂ ਦੀ ਟ੍ਰੇਨਿੰਗ ਕਈ ਖੇਤਰਾਂ ਵਿੱਚ ਆਪ ਹੀ ਆਰਥਿਕ ਸਥਾਪਤੀ ਵਿੱਚ ਸਹਾਈ ਹੋ ਸਕਦੀ ਹੈ, ਖਾਸ-ਕਰ ਫ਼ੌਜ ਅਤੇ ਨੀਮ ਫ਼ੌਜੀ ਦਸਤਿਆਂ ਵਿੱਚ। ਭਾਵੇਂ ਕੌਮ ਦੇ ਬੱਚਿਆਂ ਦੀ ਆਰਥਿਕ ਮੁਕੰਮਲਤਾ ਹੀ ਗੁਰੂ ਨਾਨਕ ਸਾਹਿਬ ਦੀ ਫ਼ਿਲਾਸਫ਼ੀ ਦੇ ਪਸਾਰ ਦਾ ਮੁੱਢਲਾ ਕਦਮ ਹੈ, ਪਰ ਅੰਤਮ ਨਿਸ਼ਾਨਾ ਬਹੁਤ ਵਡੇਰਾ ਹੈ। ਸਮੂਹ ਸਕੂਲਾਂ ਦੇ ਪਾਠ-ਕ੍ਰਮ ਦੀ ਸਮਾਨਤਾ, ਵਿਸ਼ਵ-ਪੱਧਰੀ ਵਿਦਿਅਕ ਪ੍ਰਬੰਧ ਲਈ ਬਾਨਣੂ ਬੰਨਣੇ, ਅਧਿਆਪਕਾਂ ਦੀ ਅਲੱਗ-ਅਲੱਗ ਵਿਸ਼ਿਆਂ ਦੀ ਟ੍ਰੇਨਿੰਗ ਅਤੇ ਪ੍ਰਗਤੀ, ਸਿੱਖ ਬੱਚਿਆਂ ਦੇ ਵਿਦਿਅਕ, ਆਰਥਿਕ ਅਤੇ ਅਧਿਆਤਮਕ ਜੀਵਨ ਦੀ ਸੰਪੂਰਨਤਾ ਤੱਕ ਪੁੱਜਣਾ ਇਸ ਸਾਂਝੇ ਮੁਹਾਜ ਰਾਹੀਂ ਹੀ ਸੰਭਵ ਹੈ।
  4. ਜਿਸ ਤਰ੍ਹਾਂ ਅੰਗਰੇਜ਼ੀ, ਵਿਗਿਆਨ ਅਤੇ ਹਿਸਾਬ ਦੇ ਵਿਸ਼ਵ ਪੱਧਰੀ ਓਲ਼ੰਪੀਆਡ ਹੁੰਦੇ ਹਨ, ਉਸ ਤਰ੍ਹਾਂ ਦਾ ਪੰਜਾਬੀ ਸੰਬੰਧੀ ਇੱਕ ਮੁੱਢਲਾ ਉਪਰਾਲਾ ਇੱਕ ਸੰਸਥਾ ਸਿੱਖ ਐਡੂ., ਮੁੰਬਈ ਵੱਲੋਂ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਦੇ ਫ਼ੈਲਾਅ ਲਈ ਇਸ ਸੰਕਲਪ ਨੂੰ ਵਿਸ਼ਵ ਪੱਧਰੀ ਮਿਆਰਾਂ ਨਾਲ ਲਾਗੂ ਕਰਵਾਉਣ ਨੂੰ ਇਹ ਇਕੱਠ ਆਪਣੀ ਜ਼ਿੰਮੇਵਾਰੀ ਸਮਝਦਾ ਹੈ।
  5. ਇਸ ਤਰ੍ਹਾਂ ਦੇ ਇੱਕ ਪ੍ਰਬੰਧ ਦੀ ਸਥਾਪਨਾ ਕਰਨੀ ਜਿਸ ਰਾਹੀਂ ਸਾਧਨਾਂ ਦੀ ਘਾਟ ਨਾਲ ਜੂਝ ਰਹੇ ਸਿੱਖ ਸਕੂਲਾਂ ਨੂੰ ਸਮਰੱਥ ਸਕੂਲਾਂ ਦੀ ਸਰਪ੍ਰਸਤੀ ਦੁਆਣੀ। ਜਿਸ ਰਾਹੀਂ ਅਧਿਆਪਕਾਂ ਦੀ ਵਿਦਿਅਕ ਅਤੇ ਪ੍ਰਬੰਧਕੀ ਜੁਗਤ ਵਿੱਚ ਪ੍ਰਗਤੀ ਦੇ ਮਿਆਰ ਨੂੰ ੳੇੁਚੇਰਾ ਚੁੱਕਣ ਤੋਂ ਇਲਾਵਾ ਕੌਮ ਦੇ ਵਸੀਲਿਆਂ ਨੂੰ ਬੇਹਤਰ ਤਰੀਕੇ ਨਾਲ ਵਰਤਿਆ ਜਾ ਸਕੇਗਾ।
  6. ਰਾਜ ਸਰਕਾਰਾਂ, ਕੇਂਦਰੀ ਸਰਕਾਰ, ਵਿਸ਼ਵ ਪੱਧਰੀ ਵੱਡ ਅਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ U.N.O. ਆਦਿ ਵੀ ਸ਼ਾਮਲ ਹਨ, ਦੀਆਂ ਬਹੁਤ ਸਾਰੀਆਂ ਗ੍ਰਾਂਟਾਂ ਵਿਦਿਆ ਦੇ ਪਸਾਰ ਲਈ ਉਪਲਬਧ ਹਨ। ਸਿੱਖ ਸੰਸਥਾਵਾਂ ਦੀ ਬਹੁਤਾਤ ਅਜਿਹੀ ਕਿਸੇ ਜਾਣਕਾਰੀ ਤੋਂ ਵੰਚਿਤ ਹਨ। ਇਸ ਤਰ੍ਹਾਂ ਦੇ ਪ੍ਰਬੰਧ ਦੀ ਵਿਵਸਥਾ ਕੀਤੀ ਜਾਵੇ ਕਿ ਜੋ ਸੰਸਥਾਵਾਂ ਉਕਤ ਗ੍ਰਾਂਟਾਂ ਲਈ ਯੋਗ ਹਨ, ਉਨ੍ਹਾਂ ਨੂੰ ਇਹ ਅਸਾਨੀ ਨਾਲ ਹਾਸਲ ਹੋ ਸਕਣ।
  7. ਸਿੱਖ ਸਕੂਲਾਂ ਵਿੱਚ ਸਿੱਖ ਸੋਚ ਅਨੁਸਾਰ ਅਗਵਾਈ ਕਰਨ ਵਾਲੇ ਟੀਮ ਲੀਡਰ (ਪ੍ਰਿੰਸੀਪਲ ਸਾਹਿਬਾਨ) ਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ। ਕਿਸੇ ਨਾਮੀ ਯੂਨੀਵਰਸਟੀ ਨਾਲ ਸੰਪਰਕ ਕਰਕੇ ਵਿਦਿਅਕ ਅਦਾਰਿਆਂ ਸੰਬੰਧੀ ਪ੍ਰਬੰਧਕੀ ਵਿਸ਼ੇ ਉਪਰ MBA ਸ਼ੁਰੂ ਕਰਵਾਉਣ ਲਈ ਯਤਨ ਕੀਤਾ ਜਾਵੇ। ਸਿੱਖ ਪ੍ਰਿੰਸੀਪਲ ਗ਼ੈਰ ਸਿੱਖ ਸਕੂਲਾਂ ਦੀ ਅਗਵਾਈ ਦੇ ਯੋਗ ਹੋਣ। ਅਜਿਹਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ।
  8. ਸਿੱਖ ਵਿਦਿਆਰਥੀਆਂ ਲਈ ਵਜ਼ੀਫ਼ੇ ਸ਼ੁਰੂ ਕਰਵਾਉਣ ਲਈ ਕੌਮੀ ਤੌਰ ਉੱਪਰ ਯਤਨ ਕੀਤੇ ਜਾਣਗੇ। ਕੌਮ ਦੇ ਦਸਵੰਧ ਨੂੰ ਮੁੜ ਪ੍ਰਭਾਸ਼ਿਤ ਕਰਕੇ ਕੌਮ ਦੀ ਤਕਦੀਰ ਬਦਲੀ ਜਾ ਸਕਦੀ ਹੈ।

ਅੱਜ ਦੇ ਮਿੱਥੇ ਗਏ ਟੀਚਿਆਂ ਦੀ ਪੂਰਤੀ ਅਤੇ ਅਗਲੇ ਮਿੱਥੇ ਜਾਣ ਵਾਲੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਇੱਕ ਅੰਤ੍ਰਿਮ ਕਮੇਟੀ ਦੀ ਸਥਾਪਨਾ ਬਹੁਤ ਜ਼ਰੂਰੀ ਹੈ। ਇਸ ਕਮੇਟੀ ਲਈ ਇੱਕ ਸੀਮਤ ਸਮਾਂ ਮਿੱਥ ਕੇ ਛੋਟੇ ਸਮੇਂ ਦੇ ਅਤੇ ਲੰਬੇ ਸਮੇਂ ਦੇ ਨਿਸ਼ਾਨੇ ਨਿਰਧਾਰਿਤ ਕੀਤੇ ਜਾਣ। ਇਸ ਲਈ ਇੱਕ ਅਲੱਗ ਸੈਕਟਰੀਏਟ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਸਮੂਹ ਸਿੱਖ ਸੰਸਥਾਵਾਂ ਲਈ ਸਾਂਝੇ ਕੰਮ ਕੀਤੇ ਜਾ ਸਕਣ।

ਨਾਗਰਿਕ ਸੋਧ ਕਾਨੂੰਨ ਵਿਰੁੱਧ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਉੱਪਰ ਵਹਿਸ਼ੀਆਨਾ ਪੁਲਿਸ ਜ਼ੁਲਮ ਅਤੇ ਹਿੰਸਕ ਚਾਲ ਲੋਕਤੰਤਰ ਦਾ ਕਤਲੇਆਮ : ਪੰਥਕ ਤਾਲਮੇਲ ਸੰਗਠਨ

0

ਨਾਗਰਿਕ ਸੋਧ ਕਾਨੂੰਨ ਵਿਰੁੱਧ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਉੱਪਰ ਵਹਿਸ਼ੀਆਨਾ ਪੁਲਿਸ ਜ਼ੁਲਮ ਅਤੇ ਹਿੰਸਕ ਚਾਲ ਲੋਕਤੰਤਰ ਦਾ ਕਤਲੇਆਮ : ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ 17 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੰਸਥਾਵਾਂ ਅਤੇ ਵਿਦਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜ਼ਬਰਨ ਦਾਖਲ ਹੋ ਕੇ ਵਿਦਿਆਰਥੀਆਂ ਉੱਤੇ ਢਾਹੇ ਪੁਲਿਸ ਅੱਤਿਆਚਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਏਥੋਂ ਤੱਕ ਕਿ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਅਤੇ ਮਸਜਿਦ ਵਿੱਚ ਨਮਾਜ਼ ਪੜ੍ਹ ਰਹੇ ਵਿਦਿਆਰਥੀਆਂ ’ਤੇ ਅਮਾਨਵੀ ਕਹਿਰ ਢਾਹਿਆ ਗਿਆ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਦਿੱਲੀ ਵਿੱਚ ਅਤੇ ਹੋਰ ਥਾਵਾਂ ’ਤੇ ਵਿਦਿਆਰਥੀਆਂ ਵੱਲੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੀ ਕੀਤਾ ਜਾ ਰਿਹਾ ਸੀ ਕਿ ਇਹ ਨਵਾਂ ਬਣਾਇਆ ਕਾਨੂੰਨ ਦੇਸ਼ ਦੇ ਸੰਵਿਧਾਨ ਅਤੇ ਧਰਮ-ਨਿਰਪੱਖਤਾ ਦੇ ਵਿਰੁੱਧ ਹੈ, ਪਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਹਰ ਹਰਬਾ ਵਰਤਿਆ ਗਿਆ। ਇਹ ਤੱਥ ਸਚਾਈ ਦੇ ਨੇੜੇ ਹਨ ਕਿ ਪੁਲਿਸ ਨੇ ਸ਼ਾਂਤਮਈ ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ’ਤੇ ਢਾਹੇ ਕਹਿਰ ਨੂੰ ਜਾਇਜ਼ ਠਹਿਰਾਉਣ ਲਈ ਹਿੰਸਾ ਦਾ ਨਾਟਕ ਖਿਡਵਾਇਆ ਹੈ। ਅਜਿਹਾ ਨਾਟਕ ਪੰਜਾਬ ਪੁਲਿਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਪ੍ਰਗਟਾਉਂਦੀਆਂ ਸੰਗਤਾਂ ਨਾਲ ਖੇਡਿਆ ਸੀ।

ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਅਜਿਹੀਆਂ ਚਾਲਾਂ ਦੇਸ਼ ਦੀ ਫ਼ਿਰਕੂ ਸਦਭਾਵਨਾ ਨਾਲ ਮਜ਼ਾਕ ਕਰਦੀਆਂ ਹਨ। ਨਾਗਰਿਕ ਸੋਧ ਕਾਨੂੰਨ ਬਣਨ ਨਾਲ ਦੇਸ਼ ਦੇ ਉੱਤਰ-ਪੂਰਬ ਦੇ ਸੂਬੇ, ਪੱਛਮੀ ਬੰਗਾਲ ਤੇ ਦਿੱਲੀ ਵੱਡੇ ਪੱਧਰ ’ਤੇ ਪ੍ਰਭਾਵਿਤ ਹਨ, ਪਰ ਮੋਦੀ ਸਰਕਾਰ ਨੇ ਇਹ ਤਹੱਈਆ ਕਰ ਲਿਆ ਹੋਇਆ ਹੈ ਕਿ ਉਸ ਦੀ ਹਰ ਨੀਤੀ ਨੂੰ ਹਰ ਨਾਗਰਿਕ ਕਬੂਲ ਕਰੇ ਤੇ ਸਵਾਗਤ ਕਰੇ। ਜੇ ਨਹੀਂ ਤਾਂ ਕਹਿਰ ਹੋਵੇਗਾ। ਦੇਸ਼-ਧ੍ਰੋਹੀ ਹੋਣ ਦਾ ਬਿੱਲਾ ਲਗਾਇਆ ਜਾਵੇਗਾ ਅਤੇ ਪਾਕਿਸਤਾਨ ਦਾ ਬੁਲਾਰਾ ਆਖਿਆ ਜਾਵੇਗਾ, ਪਰ ਕਦੇ ਕੈਨੇਡਾ ਜਾਂ ਅਮਰੀਕਾ ਦੇ ਬੁਲਾਰੇ ਨਹੀਂ ਆਖਿਆ ਜਾਂਦਾ। ਜਦ ਕਿ ਅਮਰੀਕਾ ਦੇ ਆਲਮੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਅਤੇ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਹੈ। ਏਥੋਂ ਤੱਕ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਸੋਚੇ ਕਿ ਭਾਰਤ ਅੰਦਰ ਮੁਸਲਮਾਨਾਂ ਨਾਲ ਪੱਖਪਾਤ ਕਰਦੇ ‘ਨਾਗਰਿਕਤਾ ਸੋਧ ਕਾਨੂੰਨ’ ਬਣਾਉਣ ਦੇ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਭਾਗੀਦਾਰਾਂ ਉੱਤੇ ਪਾਬੰਦੀਆਂ ਲਾਈਆਂ ਜਾਣ। ਸਰਕਾਰ ਦੇ ਯੁਨਾਈਟਡ ਨੇਸ਼ਨਜ਼ ਅਨੁਸਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਪਹੁੰਚ ਭਾਰਤ ਸਰਕਾਰ ਵੱਲੋਂ ਕੌਮੀ ਇਕਰਾਰ ਨਾਮਿਆਂ ਦੀ ਉਲੰਘਣਾ ਹੈ।

ਸੰਗਠਨ ਨੇ ਕਿਹਾ ਕਿ ਇਸ ਕਾਨੂੰਨ ਨੇ ਦੁਨੀਆਭਰ ਵਿੱਚ ਭਾਰਤ ਦੇ ਅਕਸ ਨੂੰ ਹੋਰ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਭਰ ਦੀਆਂ ਜ਼ਮਹੂਰੀ ਜਥੇਬੰਦੀਆਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਅੱਗੇ ਆ ਕੇ ਮਨੁੱਖੀ ਅਧਿਕਾਰਾਂ ਅਤੇ ਹੱਕਾਂ ਦੀ ਰਾਖੀ ਕਰਨੀ ਪਵੇਗੀ। ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਸ਼ੱਕ ਕੌਮ ਕੋਲ ਅੱਜ ਮਨੁੱਖਤਾ ਦੀ ਪਹਿਰੇਦਾਰੀ ਕਰਨ ਵਾਲਾ ਅਕਾਲੀ ਦਲ ਨਹੀਂ ਹੈ, ਪਰ ਉਸ ਦੀ ਰੂਹ ਰੱਖਦੇ ਸਰੀਰਾਂ ਨੂੰ ਸਿਦਕ ਨਿਭਾਉਣ ਦਾ ਫਰਜ਼ ਨਿਭਾਉਣ ਲਈ ਅੱਗੇ ਆਉਣਾ ਹੋਵੇਗਾ।

ਸੰਵਿਧਾਨ ਦਾ ਦੁਰਪ੍ਰਯੋਗ ਕਰ ਲੋਕਾਂ ਨੂੰ ਧੋਖਾ ਦੇ ਰਿਹਾ ਬਾਦਲ ਦਲ

0

ਸੰਵਿਧਾਨ ਦਾ ਦੁਰਪ੍ਰਯੋਗ ਕਰ ਲੋਕਾਂ ਨੂੰ ਧੋਖਾ ਦੇ ਰਿਹਾ ਬਾਦਲ ਦਲ

ਕਿਰਪਾਲ ਸਿੰਘ ਬਠਿੰਡਾ 98554-80797

ਸੰਨ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜਿਸ ਦੇ ਜਿੰਮੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਸਿੱਖਾਂ ਦੀ ਭਲਾਈ ਲਈ ਕੰਮ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਗਏ ਸੰਘਰਸ਼ ਦੇ ਸਿੱਟੇ ਵਜੋਂ ਸਿੱਖ ਗੁਰਦੁਆਰਾ ਐਕਟ-1925 ਰਾਹੀਂ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਦੇ ਜਿੰਮੇ ਇਤਿਹਾਸਕ ਗੁਰਦੁਆਰਿਆਂ ’ਚ ਗੁਰਮਤਿ ਅਨੁਸਾਰੀ ਨਿੱਤ ਦੀ ਮਰਿਆਦਾ ਲਾਗੂ ਕਰਵਾਉਣਾ, ਪੁਰਾਤਨ ਅਮੁੱਲੇ ਸਿੱਖ ਇਤਿਹਾਸ ਦੀ ਸਾਂਭ-ਸੰਭਾਲ ਅਤੇ ਇਸ ਵਿੱਚ ਪੰਥ ਵਿਰੋਧੀਆਂ ਵੱਲੋਂ ਕੀਤੀ ਗਈ ਰਲਾਵਟ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ/ਸੋਧ ਕੇ ਦੁਬਾਰਾ ਲਿਖਵਾਉਣਾ, ਗੁਰਦੁਆਰਿਆਂ ਦੇ ਨਾਮ ਜਾਇਦਾਦਾਂ ਅਤੇ ਚੜ੍ਹਾਵੇ ਦੀ ਭੇਟਾ ਦਾ ਹਿਸਾਬ ਕਿਤਾਬ ਰੱਖਣਾ, ਗੁਰਦੁਆਰਾ ਫੰਡਾਂ ਨੂੰ ਸਿੱਖਾਂ ਅਤੇ ਮਨੁੱਖਤਾ ਦੀ ਭਲਾਈ ਲਈ ਖਰਚ ਕਰਨਾ ਅਤੇ ਯੋਗ ਪ੍ਰਬੰਧ ਕਰਨਾ ਹੈ।

ਪੀਪਲਜ਼ ਰੀਪ੍ਰੈਂਜਟੇਸ਼ਨ ਐਕਟ 1951 ਦੇ ਪਾਰਟ IV-A ਸੈਕਸ਼ਨ 29-ਏ ਦੀ ਸੋਧ ’ਤੇ ਅਮਲ ਕਰਦਿਆਂ ਕਮਿਸ਼ਨ ਕੋਲ ਕਿਸੇ ਵੀ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਇਹ ਜਰੂਰੀ ਹੁੰਦਾ ਹੈ ਕਿ ਪਾਰਟੀ ਆਪਣੀ ਬਚਨ ਵੱਧਤਤਾ ਦੇਵੇ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਪ੍ਰਤੀਵੱਧ ਹੈ ਅਤੇ ਦੇਸ਼ ਦੀ ਪ੍ਰਭੂਸੱਤਾ, ਸਮਾਜਵਾਦ, ਧਰਮ ਨਿਰਪੱਖ ਅਤੇ ਲੋਕ ਤੰਤਰ ਦੇ ਸਿਧਾਂਤ ’ਤੇ ਪਹਿਰਾ ਦੇਵੇਗੀ। ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ 1920 ਵਾਲੇ ਆਪਣੇ ਸੰਵਿਧਾਨ ਵਿੱਚ ਬਿਨਾਂ ਸੋਧ ਕੀਤਿਆਂ ਇਹ ਝੂਠਾ ਬਿਆਨ ਦੇ ਕੇ ਆਪਣੇ ਆਪ ਨੂੰ 1989 ਵਿੱਚ ਚੋਣ ਕਮਿਸ਼ਨ ਕੋਲ ਸਿਆਸੀ ਪਾਰਟੀ ਰਜਿਸਟਰ ਕਰਵਾ ਲਿਆ, ਜੋ ‘ਤੱਕੜੀ’ ਚੋਣ ਨਿਸ਼ਾਨ ’ਤੇ ਚੋਣਾਂ ਲੜਦਾ ਆ ਰਿਹਾ ਹੈ ਅਤੇ ਕਈ ਵਾਰ ਜਨਸੰਘ/ਭਾਜਪਾ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ; ਜਦੋਂ ਕਿ ਮਿਤੀ 3.3.2000 ਤੱਕ ਇਸ ਤਰ੍ਹਾਂ ਦਾ ਕੋਈ ਵੀ ਮਤਾ ਪਾਸ ਨਹੀਂ ਕੀਤਾ ਗਿਆ, ਜਿਸ ਮੁਤਾਬਿਕ ਧਾਰਮਿਕ ਵਿਰਸੇ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਸਿਆਸੀ ਅਤੇ ਧਰਮ ਨਿਰਪੱਖ ਪਾਰਟੀ ਵਿੱਚ ਬਦਲਿਆ ਹੋਵੇ।  ਦੂਸਰੇ ਪਾਸੇ ਮਿਤੀ 25.11.2003 ਨੂੰ ਪ੍ਰਧਾਨ ਦੀ ਹੈਸੀਅਤ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਰਜਿਸਟਰ ਕਰਵਾ ਲਿਆ ਅਤੇ ਆਪਣੇ ਦਸਤਖਤਾਂ ਹੇਠ ਗੁਰਦੁਆਰਾ ਕਮਿਸ਼ਨ ਨੂੰ ਪਾਰਟੀ ਦਾ ਸੰਵਿਧਾਨ ਅਤੇ ਅਹੁੱਦੇਦਾਰਾਂ ਦੀ ਸੂਚੀ ਸੌਂਪੀ; ਜੋ ਕਿ ਇੱਕ ਹੋਰ ਸਬੂਤ ਹੈ ਕਿ 25.11.2003 ਤੱਕ ਸ਼੍ਰੋਮਣੀ ਅਕਾਲੀ ਦਲ ਧਰਮ ਨਿਰਪੱਖ ਸਿਆਸੀ ਪਾਰਟੀ ਨਹੀਂ ਬਲਕਿ ਧਾਰਮਿਕ ਖਾਸੇ ਵਾਲੀ ਪਾਰਟੀ ਸੀ।

ਇਸ ਦੇ ਪਿੱਛੋਂ 1.4.2004 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਦੇ ਜਿੰਮੇ 1920 ਵਾਲੇ ਸੰਵਿਧਾਨ ਦੀ ਘੋਖ ਕਰਕੇ ਧਰਮ ਨਿਰਪੱਖ ਸਿਆਸੀ ਪਾਰਟੀ ਦਾ ਸੰਵਿਧਾਨ ਤਿਆਰ ਕਰਨਾ ਸੀ। ਪਾਰਟੀ ਦਾ ਰਿਕਾਰਡ ਦੱਸਦਾ ਹੈ ਕਿ ਲੋੜੀਂਦੀ ਪ੍ਰੀਕ੍ਰਿਆ ਤੋਂ ਬਿਨਾ ਹੀ ਉਸ ਨੇ ਪ੍ਰਧਾਨ ਦੀ ਹੈਸੀਅਤ ਵਿੱਚ ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਮਿਤੀ 13.6.2004 ਨੂੰ ਸੰਵਿਧਾਨ ਵਿੱਚ ਤਬਦੀਲੀ ਕਰਕੇ ਇੱਕ ਧਾਰਮਿਕ ਖਾਸੇ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਨਿਰਪੱਖ ਸਿਆਸੀ ਪਾਰਟੀ ਵਿੱਚ ਤਬਦੀਲ ਕਰ ਲਿਆ। ਪਾਰਟੀ ਦੇ ਸੰਵਿਧਾਨ ਮੁਤਾਬਿਕ ਇਸ ਦੇ ਸੰਵਿਧਾਨ ਵਿੱਚ ਤਬਦੀਲੀ ਕਰਨ ਲਈ ਮਤਾ ਪਾਰਟੀ ਦੇ ਜਨਰਲ ਹਾਊਸ ਵਿੱਚ ਦੋ-ਤਿਹਾਈ ਬਹੁਮੱਤ ਨਾਲ ਪਾਸ ਕੀਤੇ ਜਾਣਾ ਸੀ ਪਰ ਪਾਰਟੀ ਦਾ ਰਿਕਾਰਡ ਦੱਸਦਾ ਹੈ ਕਿ ਨਾ ਤਾਂ ਇਸ ਤਰ੍ਹਾਂ ਦਾ ਕੋਈ ਮਤਾ ਕਾਰਵਾਈ ਰਜਿਸਟਰ ਵਿੱਚ ਦਰਜ ਹੈ ਅਤੇ ਨਾ ਹੀ ਅਜੇਹੇ ਮਤੇ ਨੂੰ 2/3 ਮੈਂਬਰਾਂ ਦੀ ਪ੍ਰਵਾਨਗੀ ਮਿਲੀ ਹੈ।  ਪਾਰਟੀ ਰਿਕਾਰਡ ਮੁਤਾਬਿਕ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੀ ਹੈਸੀਅਤ ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਨੰ: 4834ਐੱਸ.ਏ.ਡੀ./2008 ਮਿਤੀ 19.1.2008 (ਅਸਲੀ ਪੱਤਰ ਵਿੱਚ ਇਹ ਤਰੀਖ ਬਦਲ ਕੇ 19.2.2008 ਕੀਤੀ ਹੋਈ ਹੈ) ਰਾਹੀਂ ਜਾਣਕਾਰੀ ਦਿੱਤੀ ਕਿ ਪਾਰਟੀ ਦੇ ਸੰਵਿਧਾਨ ਵਿੱਚ ਮਿਤੀ 31.1.2008 ਨੂੰ ਸੋਧ ਕਰ ਲਈ ਗਈ ਹੈ। ਇਸੇ ਪੱਤਰ ਨਾਲ ਸੋਧੇ ਸੰਵਿਧਾਨ ਦੀ ਕਾਪੀ ਵੀ ਨੱਥੀ ਕੀਤੀ ਗਈ ਸੀ। ਇਸ ਤੋਂ ਸਪਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਤੱਥ ਤੋਂ ਭਲੀਭਾਂਤ ਜਾਣੂ ਸੀ ਕਿ ਪਾਰਟੀ ਸੰਵਿਧਾਨ ਵਿੱਚ 31.1.2008 ਤੱਕ ਲੋੜੀਂਦੀ ਸੋਧ ਨਹੀਂ ਕੀਤੀ ਗਈ ਸੀ ਅਤੇ ਉਸ ਸਮੇਂ ਤੱਕ ਪਾਰਟੀ ਚੋਣ ਕਮਿਸ਼ਨਾਂ ਨੂੰ ਦੋ ਆਪਾ ਵਿਰੋਧੀ ਜਾਹਲੀ ਸੰਵਿਧਾਨ ਅਤੇ ਗਲਤ ਜਾਣਕਾਰੀਆਂ ਦਿੰਦੀ ਆਈ ਹੈ ਜਦੋਂ ਕਿ ਸੰਵਿਧਾਨਿਕ ਸੰਸਥਾਵਾਂ ਨੂੰ ਗਲਤ ਜਾਣਕਾਰੀ ਦੇਣਾ ਕਾਨੂੰਨੀ ਤੌਰ ’ਤੇ ਜੁਰਮ ਹੈ।

ਗੁਰਦੁਆਰਾ ਚੋਣ ਕਮਿਸ਼ਨ ਡਾਇਰੈਕਟੋਰੇਟ ਦੇ ਸੀਨੀਅਰ ਸਹਾਇਕ ਡੀ.ਸੀ. ਸ਼ਰਮਾ ਨੇ ਅਦਾਲਤ ਵਿੱਚ ਦਿੱਤੀ ਗਵਾਹੀ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1974 ਤੋਂ 1989 ਤੱਕ ਚੋਣ ਨਿਸ਼ਾਨ “ਤੱਕੜੀ” ’ਤੇ ਗੁਰਦੁਆਰਾ ਚੋਣਾਂ ਲੜੀਆਂ (ਇਸੇ ਚੋਣ ਨਿਸ਼ਾਨ ’ਤੇ ਇਹ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸਿਆਸੀ ਚੋਣਾਂ ਵੀ ਲੜਦੇ ਰਹੇ ਹਨ); ਜਦੋਂ ਕਿ 1989 ਤੋਂ ਪਿੱਛੋਂ ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਚੋਣ ਲੜਨ ਸਮੇਂ ਚੋਣ ਨਿਸ਼ਾਨ “ਟਰੈਕਟਰ” ਅਤੇ ਦਿੱਲੀ ਗੁਰਦੁਆਰਾ ਚੋਣਾਂ ਲਈ ਚੋਣ ਨਿਸ਼ਾਨ “ਬਾਲਟੀ” ਤਬਦੀਲ ਕਰਵਾ ਲਿਆ।

1989 ਵਿੱਚ ਭਾਰਤੀ ਚੋਣ ਕਮਿਸ਼ਨ ਅਤੇ 2003 ਵਿੱਚ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨੂੰ ਸੌਂਪੇ ਗਏ ਦੋ ਵੱਖ ਵੱਖ ਸੰਵਿਧਾਨ ਸਿੱਧ ਕਰਦੇ ਹਨ ਕਿ ਇਹ ਜ਼ਾਹਲੀ ਸਨ ਜੋ ਕਿ ਭਾਰਤੀ ਚੋਣ ਕਮਿਸ਼ਨ, ਭਾਰਤੀ ਸੰਵਿਧਾਨ ਅਤੇ ਭਾਰਤੀ ਲੋਕਾਂ ਖਾਸ ਕਰਕੇ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਹੈ ਜਿਸ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ। ਬਾਦਲ ਪਰਿਵਾਰ ਦੀ ਰਹਿਨੁਮਾਈ ਹੇਠ ਧਰਮ ਨਿਰਪੱਖ ਸਿਆਸੀ ਪਾਰਟੀ ਗੈਰ ਕਾਨੂੰਨੀ ਤੌਰ ’ਤੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੈ ਜਿਸ ਕਾਰਨ ਸਿੱਖ ਸੰਸਥਾਵਾਂ ਖਾਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲ ਪਰਿਵਾਰ ਨੇ ਆਪਣੀ ਨਿਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਪਜੋਗ ਕਰਕੇ ਇਨ੍ਹਾਂ ਸਰਬਉੱਚ ਸਿੱਖ ਸੰਸਥਾਵਾਂ ਦੇ ਮਾਨ-ਸਨਮਾਨ ਨੂੰ ਮਿੱਟੀ ਵਿੱਚ ਰੋਲਿਆ; ਜਿਸ ਦੀਆਂ ਅਨੇਕਾਂ ਉਦਾਹਰਣਾਂ ਸਾਡੇ ਸਾਹਮਣੇ ਹਨ। ਇਸ ਆਧਾਰ ’ਤੇ ਮਾਲਟਾ ਕਿਸ਼ਤੀ ਹਾਦਸਾ ਮਿਸ਼ਨ ਦੇ ਚੇਅਰਮੈਨ ਅਤੇ ਸਮਾਜ ਸੇਵੀ/ਸਿਆਸੀ ਕਾਰਕੁਨ ਸ: ਬਲਵੰਤ ਸਿੰਘ ਖੇੜਾ ਨੇ ਸੰਨ 2009 ਵਿੱਚ ਵਧੀਕ ਚੀਫ ਜੁਡੀਸ਼ਲ ਮੈਜਿਸਟ੍ਰੇਟ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 120-ਬੀ ਨਾਲ ਪੜ੍ਹੀ ਜਾਣ ਵਾਲੀ ਧਾਰਾ 182, 193, 199, 200, 420, 465, 466, 467, 468, 471 ਤਹਿਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਾਬਕਾ ਉੱਪ ਮੁਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਪ੍ਰਧਾਨ (ਮੌਜੂਦਾ ਸਰਪ੍ਰਸਤ) ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ, ਦਲਜੀਤ ਸਿੰਘ ਚੀਮਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਸੁਖਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸ਼ਿੰਦਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਕਿਰਪਾਲ ਸਿੰਘ ਬਡੂੰਗਰ ਵਿਰੁੱਧ ਸ਼ਿਕਾਇਤ ਨੰ: 23 ਆਫ 2009 ਦਰਜ ਕਰਵਾਈ।

ਲੰਬੀ ਅਦਾਲਤੀ ਪ੍ਰੀਕ੍ਰਿਆ ਉਪਰੰਤ ਮਿਤੀ 4.11.2019 ਨੂੰ ਮੋਨਿਕਾ ਸ਼ਰਮਾ ਵਧੀਕ ਚੀਫ ਜੁਡੀਸ਼ਲ ਮੈਜਿਸਟ੍ਰੇਟ ਹੁਸ਼ਿਆਰਪੁਰ ਦੀ ਅਦਾਲਤ ਇਸ ਸਿੱਟੇ ’ਤੇ ਪਹੁੰਚੀ ਕਿ ਪਹਿਲੀ ਨਜ਼ਰੇ ਵੇਖਿਆਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਵਿਰੁੱਧ ਕਾਫੀ ਸਬੂਤ ਮਿਲਦੇ ਹਨ ਕਿ ਉਨ੍ਹਾਂ ਨੂੰ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 120-ਬੀ ਨਾਲ ਪੜ੍ਹੀ ਜਾਣ ਵਾਲੀ ਧਾਰਾ 420, 465, 466, 467, 468, 471 ਤਹਿਤ ਅਦਾਲਤ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਮਾਨਯੋਗ ਅਦਾਲਤ ਇਸ ਸਿੱਟੇ ’ਤੇ ਵੀ ਪਹੰਚੀ ਹੈ ਕਿ ਸੁਖਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸ਼ਿੰਦਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਕਿਰਪਾਲ ਸਿੰਘ ਬਡੂੰਗਰ ਵਿਰੁੱਧ ਜੁਬਾਨੀ ਗਵਾਹੀਆਂ ਅਤੇ ਡਾਕੂਮੈਂਟਰੀ ਤੱਥਾਂ ਦੇ ਆਧਾਰ ’ਤੇ ਕੋਈ ਵੀ ਦੋਸ਼ ਸਾਬਤ ਨਹੀਂ ਹੁੰਦੇ ਇਸ ਲਈ ਇਨ੍ਹਾਂ ਨੂੰ ਸੰਮਨ ਨਹੀਂ ਕੀਤਾ ਗਿਆ।

ਹੁਣ ਜਦੋਂ ਕਿ 14 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਤੋਂ ਵੱਖ ਹੋਏ ਧੜੇ ਟਕਸਾਲੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਦੋਵਾਂ ਹੀ ਧਿਰਾਂ ਦੇ ਸੁਹਿਰਦ ਮੈਂਬਰਾਂ ਦਾ ਫਰਜ ਬਣਦਾ ਹੈ ਕਿ ਇਸ ਮੌਕੇ ਆਪਣੇ ਆਗੂਆਂ ਵੱਲੋਂ ਕੀਤੀ ਇਸ ਧੋਖਾਧੜੀ ਦਾ ਪਾਰਟੀ ਪੱਧਰ ’ਤੇ ਪਰਦਾਫਾਸ਼ ਕਰਨ ਅਤੇ ਕੌਮੀ ਸੰਵਿਧਾਨ ਨਾਲ ਧੋਖਾਧੜੀ ਕਰਨ ਦੇ ਜਿੰਮੇਵਾਰ ਮੁੱਖ ਆਗੂਆਂ ਨੂੰ ਉਨ੍ਹਾਂ ਦੇ ਅਹੁੱਦਿਆਂ ਤੋਂ ਵੱਖ ਕਰਨ ਤੋਂ ਇਲਾਵਾ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਹੌਸਲਾ ਕਰਕੇ, ਕੌਮ ਅੱਗੇ ਸੁਰਖੁਰੂ ਹੋਣ ਕਿਉਂਕਿ ਧੋਖਾਧੜੀ ਕਰਨ ਸਮੇਂ ਇਹ ਦੋਵੇਂ ਹੀ ਧੜੇ ਬਾਦਲਾਂ ਦੀ ਅਗਵਾਈ ਹੇਠ ਇਕੱਠੇ ਸਨ।

ਸੱਤਾ, ਗਿਆਨ ਅਤੇ ਧਾਰਮਿਕ ਪਾਖੰਡਾਂ ’ਤੇ ਚੋਟ

0

ਸੱਤਾ, ਗਿਆਨ ਅਤੇ ਧਾਰਮਿਕ ਪਾਖੰਡਾਂ ’ਤੇ ਚੋਟ

ਡਾ. ਹਰਸ਼ਿੰਦਰ ਕੌਰ (ਪਟਿਆਲਾ) – 0175-2216783

ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਹੈ: ‘‘ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ॥  ਅਨ ਕਉ ਮਤੀ ਦੇ ਚਲਹਿ; ਮਾਇਆ ਕਾ ਵਾਪਾਰੁ ॥  ਕਥਨੀ ਝੂਠੀ ਜਗੁ ਭਵੈ; ਰਹਣੀ ਸਬਦੁ ਸੁ ਸਾਰੁ ॥’’ (ਮ: ੧, ਅੰਗ ੫੬) ਭਾਵ ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ ਪਰ ਅੰਦਰੋਂ ਗੁਣਹੀਣ ਹੋਣ ਕਰਕੇ ਉਨ੍ਹਾਂ ਪੁਸਤਕਾਂ ਵਿਚਲੇ ਵਿਚਾਰ ਨਹੀਂ ਸਮਝਦੇ। ਹੋਰਨਾਂ ਨੂੰ ਹੀ ਮੱਤਾਂ ਦੇ ਕੇ ਦੁਨੀਆ ਤੋਂ ਚਲੇ ਜਾਂਦੇ ਹਨ। ਉਨ੍ਹਾਂ ਦਾ ਇਹ ਸਾਰਾ ਉੱਦਮ ਮਾਇਆ ਕਮਾਉਣ ਲਈ ਸਿਰਫ਼ ਇਕ ਵਪਾਰ ਹੀ ਬਣਿਆ ਰਹਿ ਜਾਂਦਾ ਹੈ, ‘‘ਕੇਤੇ ਪੰਡਿਤ ਜੋਤਕੀ; ਬੇਦਾ ਕਰਹਿ ਬੀਚਾਰੁ ॥  ਵਾਦਿ ਵਿਰੋਧਿ ਸਲਾਹਣੇ; ਵਾਦੇ ਆਵਣੁ ਜਾਣੁ ॥ ਬਿਨੁ ਗੁਰ ਕਰਮ ਨ ਛੁਟਸੀ; ਕਹਿ ਸੁਣਿ ਆਖਿ ਵਖਾਣੁ ॥’’ (ਮ: ੧, ਅੰਗ ੫੬)

ਅਨੇਕਾਂ ਹੀ ਪੰਡਿਤ ਤੇ ਜੋਤਸ਼ੀ; ਵੇਦ ਅਤੇ ਮੰਤ੍ਰਾਂ ਨੂੰ ਉਚਾਰਦੇ ਹਨ, ਆਪੋ ਵਿੱਚ ਮਤ-ਭੇਦ ਹੋਣ ਕਾਰਨ ਚਰਚਾ ਕਰਦੇ ਹਨ ਤੇ ਵਿਦਵਤਾ ਕਾਰਨ ਵਾਹ-ਵਾਹ ਅਖਵਾਉਂਦੇ ਹਨ, ਪਰ ਨਿਰੇ ਇਸ ਮਤਭੇਦ ਵਿੱਚ ਰਹਿ ਕੇ ਹੀ ਉਨ੍ਹਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ। ਕੋਈ ਵੀ ਮਨੁੱਖ ਨਿਰਾ ਵਖਿਆਨ ਕਰ ਕੇ ਜਾਂ ਸੁਣ ਕੇ ਖਲਾਸੀ ਹਾਸਲ ਨਹੀਂ ਕਰ ਸਕਦਾ। ਹਉਮੈ ਜਾਂ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈ ਕੇ ਗੁਰੂ ਦੀ ਬਖ਼ਸ਼ਿਸ ਹਾਸਲ ਕੀਤੀ ਜਾ ਸਕਦੀ ਹੈ।

ਉਨ੍ਹਾਂ ਸਮਿਆਂ ਵਿੱਚ ਧਾਰਮਿਕ ਪਾਖੰਡਾਂ ਦਾ ਅਜਿਹਾ ਕ੍ਰਾਂਤੀਕਾਰੀ ਢੰਗ ਨਾਲ ਕੀਤਾ ਗਿਆ ਵਿਰੋਧ ਕਿਤੇ ਹੋਰ ਨਜ਼ਰੀਂ ਨਹੀਂ ਆਉਂਦਾ। ਦੁਨੀਆ ਦੇ ਹਰ ਹਿੱਸੇ ਵਿੱਚ ਕੋਈ ਨਾ ਕੋਈ ਹੋਰਨਾਂ ਨੂੰ ਕੀਲਣ ਵਿੱਚ ਮਾਹਰ ਮੰਨ ਲਿਆ ਗਿਆ ਹੈ। ਧਰਮ ਨੂੰ ਤਾਂ ਵੈਸੇ ਵੀ ਅਫ਼ੀਮ ਵਾਂਗ ਕਈ ਸਦੀਆਂ ਤੋਂ ਵਰਤ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਸੈਂਕੜੇ ਸਾਲਾਂ ਤੋਂ ਲੋਕਾਂ ਵਿੱਚ ਪੱਕਾ ਕੀਤਾ ਗਿਆ ਇੱਕ ਅੰਧਵਿਸ਼ਵਾਸ ਤੋੜਿਆ। ਉਹ ਅੰਧਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਹੁੰਦਾ ਹੈ। ਦੁੱਖ ਹੋਵੇ ਤੇ ਭਾਵੇਂ ਸੁੱਖ, ਅਮੀਰੀ ਹੋਵੇ ਜਾਂ ਗ਼ਰੀਬੀ, ਖ਼ੁਸ਼ੀ-ਗਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਸੋਕਾ-ਹੜ੍ਹ, ਜਨਮ-ਮੌਤ ਆਦਿ ਸਭ ਕੁੱਝ ਸਿਰਫ਼ ਦੇਵੀ ਦੇਵਤਿਆਂ ਦੇ ਵਸ ਹੁੰਦੇ ਹਨ ਤੇ ਲੋਕਾਂ ਨੂੰ ਆਪਣਾ ਨਸੀਬ ਮੰਨ ਕੇ ਸਿਰ ਝੁਕਾ ਕੇ ਸਹਿਣ ਕਰਨਾ ਚਾਹੀਦਾ ਹੈ।

ਇਸ ਅੰਧਵਿਸ਼ਵਾਸ ਨੂੰ ਪੱਕਾ ਕਰਦੇ ਰਹਿਣ ਵਿੱਚ ਰਾਜ ਕਰਨ ਵਾਲਿਆਂ ਤੇ ਧਰਮ ਦੇ ਮੋਢੀਆਂ ਦੀ ਆਪਸੀ ਮਿਲੀਭੁਗਤ ਹੁੰਦੀ ਸੀ। ਦੋਵੇਂ ਇੱਕ ਦੂਜੇ ਦੀ ਚੌਧਰ ਬਣਾਈ ਰੱਖਣ ਲਈ ਤੇ ਲੋਕਾਂ ਨੂੰ ਇਕਜੁੱਟ ਹੋਣ ਤੋਂ ਰੋਕਣ ਲਈ ਜਾਤ-ਪਾਤ ਦਾ ਰੇੜਕਾ ਵੀ ਪਾਈ ਰੱਖਦੇ ਸਨ। ਰਾਜੇ ਮਹਾਰਾਜੇ ਆਮ ਲੋਕਾਂ ਨੂੰ ਨਪੀੜ ਕੇ ਆਪਣੇ ਐਸ਼ੋ ਆਰਾਮ ਲਈ ਢੰਗ ਕੱਢਦੇ ਰਹਿੰਦੇ ਤੇ ਧਾਰਮਿਕ ਮੋਢੀ ਉਸੇ ਜ਼ੁਲਮ ਨੂੰ ਸਹਿਣ ਕਰਨ ਲਈ ਪਕਿਆਈ ਕਰਦੇ ਕਿ ਇਹੀ ਉਨ੍ਹਾਂ ਦਾ ਨਸੀਬ ਹੈ।

ਇਸ ਅੰਧਵਿਸ਼ਵਾਸ ਨੂੰ ਤੋੜਨ ਲਈ ਗੁਰੂ ਸਾਹਿਬ ਨੇ ਤਰਕ ਦਾ ਹਵਾਲਾ ਦੇ ਕੇ ਸਮਝਾਇਆ ਕਿ ਹੋਰਨਾਂ ਨੂੰ ਮੱਤਾਂ ਦੇਣ ਵਾਲੇ ਦਰਅਸਲ ਧਰਮ ਦੀ ਓਟ ਵਿੱਚ ਵਪਾਰ ਹੀ ਕਰ ਰਹੇ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਹੰਕਾਰ ਉਨ੍ਹਾਂ ਨੂੰ ਗੁਣਹੀਣ ਬਣਾ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਮਨੁੱਖ ਵਿਦਵਾਨ ਵੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਵੀ ਕਰਦਾ ਹੋਵੇ ਪਰ ਆਪਣੀ ਤ੍ਰਿਸ਼ਨਾ ਨਾ ਮਿਟਾ ਸਕੇ ਤਾਂ ਉਸ ਨੂੰ ਪ੍ਰਭੂ ਦੇ ਨਾਮ ਤੋਂ ਬਿਨਾਂ ਸਿਰਫ਼ ਕੂੜ ਦਾ ਵੀ ਵਪਾਰੀ ਮੰਨਣਾ ਚਾਹੀਦਾ ਹੈ ਤੇ ਅਜਿਹਾ ਬੰਦਾ ਮੂਧੇ ਮੂੰਹ ਡਿੱਗਦਾ ਹੈ, ‘‘ਪੜਿਆ ਲੇਖੇਦਾਰੁ; ਲੇਖਾ ਮੰਗੀਐ ॥  ਵਿਣੁ ਨਾਵੈ ਕੂੜਿਆਰੁ; ਅਉਖਾ ਤੰਗੀਐ ॥’’ (ਮ: ੧, ਅੰਗ ੧੨੮੮)

ਸਿਰਫ਼ ਏਥੇ ਹੀ ਬਸ ਨਹੀਂ ਕੀਤੀ। ਗੁਰੂ ਸਾਹਿਬ ਨੇ ਹੋਰ ਵੀ ਤਾਕੀਦ ਕੀਤੀ ਕਿ ਰਾਜ, ਧਨ, ਸੁੰਦਰਤਾ, ਉੱਚੀ ਜਾਤ ਤੇ ਜਵਾਨੀ-ਇਹ ਪੰਜੋ ਵੀ ਠੱਗ ਹੀ ਹਨ ਜੋ ਜਗਤ ਨੂੰ ਠੱਗਦੇ ਹਨ ਤੇ ਇਨ੍ਹਾਂ ਦੇ ਅੱਡੇ ਚੜ੍ਹਿਆ ਮਨੁੱਖ ਕਦੇ ਆਪਣੀ ਇੱਜ਼ਤ ਨਹੀਂ ਬਚਾ ਸਕਦਾ, ‘‘ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥  ਏਨੀ ਠਗੀਂ ਜਗੁ ਠਗਿਆ; ਕਿਨੈ ਨ ਰਖੀ ਲਜ ॥’’ (ਮ: ੧, ਅੰਗ ੧੨੮੮) ਰਾਜ ਕਰਨ ਵਾਲਿਆਂ ਉੱਤੇ ਜ਼ਬਰਦਸਤ ਚੋਟ ਕਰਦਿਆਂ ਜਿਸ ਕ੍ਰਾਂਤੀਕਾਰੀ ਢੰਗ ਨਾਲ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਹਲੂਣਿਆ, ਉਹ ਬੇਮਿਸਾਲ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਕਹਿਣਾ ਹੈ ਕਿ ਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤ-ਭਰਾਵਾਂ ਨੂੰ ਲਿਆ ਫਸਾਉਂਦਾ ਹੈ, ਉਸੇ ਤਰ੍ਹਾਂ ਅਹਿਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ। ਝੂਠ ਤੇ ਕਪਟ ਦਾ ਸਹਾਰਾ ਲੈ ਕੇ ਰਾਜ ਹਾਸਲ ਕਰਨ ਵਾਲੇ ਨਾਮ ਤੇ ਵਿਦਿਆ ਤੋਂ ਸੱਖਣੇ ਰਾਜੇ ਸ਼ੇਰ ਵਾਂਗ ਹੁੰਦੇ ਹਨ, ਜਿਨ੍ਹਾਂ ਦੇ ਅਹਿਲਕਾਰ ਕੁੱਤਿਆਂ ਵਾਂਗ ਹੁੰਦੇ ਹਨ, ਜੋ ਲੋਕਾਂ ਨੂੰ ਵੇਲੇ ਕੁਵੇਲੇ ਜਗਾ ਕੇ ਤੰਗ ਕਰਦੇ ਹਨ। ਇਹ ਅਹਿਲਕਾਰ ਸ਼ੇਰਾਂ ਦੀਆਂ ਨਹੁੰਦਰਾਂ ਵਾਂਗ ਹੁੰਦੇ ਹਨ, ਜੋ ਲੋਕਾਂ ਦਾ ਘਾਤ ਲਾ ਕੇ ਸ਼ਿਕਾਰ ਕਰਦੇ ਹਨ। ਰਾਜੇ ਸ਼ੀਂਹ ਮੁਕੱਦਮ ਕੁੱਤਿਆਂ ਰਾਹੀਂ ਜ਼ੁਲਮ ਢਾਅ ਕੇ ਲੋਕਾਂ ਦਾ ਲਹੂ ਪੀਂਦੇ ਹਨ, ਪਰ ਜਦੋਂ ਰੱਬ ਦੇ ਦਰਬਾਰ ਵਿੱਚ ਇਨ੍ਹਾਂ ਲੋਕਾਂ ਦੀ ਪਰਖ ਹੁੰਦੀ ਹੈ ਤਾਂ ਇਹ ਬੇ-ਇਤਬਾਰੇ ਲੋਕਾਂ ਦੇ ਨੱਕ ਵੱਢੇ ਸਮਝੇ ਜਾਂਦੇ ਹਨ, ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥  ਚਾਕਰ ਨਹਦਾ ਪਾਇਨਿ੍ ਘਾਉ ॥  ਰਤੁ ਪਿਤੁ ਕੁਤਿਹੋ ਚਟਿ ਜਾਹੁ ॥  ਜਿਥੈ ਜੀਆਂ ਹੋਸੀ ਸਾਰ ॥  ਨਕਂੀ ਵਢਂੀ ਲਾਇਤਬਾਰ ॥’’ (ਮ: ੧, ਅੰਗ ੧੨੮੮)

ਗੁਰੂ ਨਾਨਕ ਸਾਹਿਬ ਦੀ ਵੰਗਾਰ ਏਥੇ ਰੁਕੀ ਨਹੀਂ। ਇਹ ਅੱਗੇ ਵੀ ਤੁਰੀ। ਗੁਰੂ ਅੰਗਦ ਦੇਵ ਜੀ ਨੇ ਵੀ ਬਚਨ ਕੀਤੇ ਕਿ ਇੱਥੇ ਕੰਗਾਲ ਦਾ ਨਾਂ ਬਾਦਸ਼ਾਹ ਰੱਖਿਆ ਜਾਂਦਾ ਹੈ, ਮੂਰਖ ਦਾ ਨਾਂ ਪੰਡਿਤ ਤੇ ਅੰਨ੍ਹੇ ਨੂੰ ਪਾਰਖੂ ਕਹਿ ਕੇ ਜਗਤ ਪੁੱਠੀਆਂ ਗੱਲਾਂ ਕਰਦਾ ਹੈ। ਸ਼ਰਾਰਤ ਕਰਨ ਵਾਲੇ ਨੂੰ ਚੌਧਰੀ ਮੰਨ ਲਿਆ ਜਾਂਦਾ ਹੈ ਤੇ ਝੂਠੀ ਔਰਤ ਸਭ ਤੋਂ ਅੱਗੇ ਥਾਂ ਮੱਲ ਕੇ ਪ੍ਰਧਾਨ ਬਣ ਬੈਠਦੀ ਹੈ। ਇਹ ਕਲਯੁਗ ਦਾ ਨਿਆਂ ਹੈ। ਸਿਰਫ਼ ਗੁਰੂ ਦੀ ਸ਼ਰਨ ਪੈਣ ਵਾਲੇ ਨੂੰ ਹੀ ਇਸ ਸਾਰੇ ਤਾਣੇ ਬਾਣੇ ਦੀ ਸਮਝ ਪੈਂਦੀ ਹੈ। ਬਾਕੀ ਲੋਕ ਇਸੇ ਰਵੱਈਏ ਦੇ ਆਦੀ ਬਣੇ ਰਹਿੰਦੇ ਹਨ, ‘‘ਨਾਉ ਫਕੀਰੈ ਪਾਤਿਸਾਹੁ; ਮੂਰਖ ਪੰਡਿਤੁ ਨਾਉ ॥  ਅੰਧੇ ਕਾ ਨਾਉ ਪਾਰਖੂ; ਏਵੈ ਕਰੇ ਗੁਆਉ॥ ਇਲਤਿ ਕਾ ਨਾਉ ਚਉਧਰੀ; ਕੂੜੀ ਪੂਰੇ ਥਾਉ ॥  ਨਾਨਕ  ! ਗੁਰਮੁਖਿ ਜਾਣੀਐ; ਕਲਿ ਕਾ ਏਹੁ ਨਿਆਉ ॥’’ (ਮ: ੨, ਅੰਗ ੧੨੮੮)

ਚੁਫ਼ੇਰੇ ਫੈਲਾਈ ਰਾਜਿਆਂ ਵੱਲੋਂ ਜ਼ੁਲਮ ਕਰਨ ਦੇ ਅਧਿਕਾਰ ਵਾਲੀ ਸੋਚ ਨੂੰ ਤਾਰ ਤਾਰ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਦੱਬੇ ਕੁਚਲੇ ਲੋਕਾਂ ਨੂੰ ਆਪਣੀ ਕਿਸਮਤ ਆਪ ਬਣਾਉਣ ਦਾ ਢੰਗ ਸਮਝਾਇਆ। ਜਬਰ ਤੇ ਜ਼ੁਲਮ ਦਾ ਵਿਰੋਧ ਕਰ ਕੇ ਆਪਣੇ ਹੱਕਾਂ ਦੀ ਰਾਖੀ ਤੇ ਹੋਰਨਾਂ ਦੇ ਮਨੁੱਖੀ ਅਧਿਕਾਰਾਂ ਲਈ ਵੀ ਆਵਾਜ਼ ਚੁੱਕਣ ਲਈ ਪ੍ਰੇਰਿਆ। ਆਪਣੀ ਕਿਸਮਤ ਉੱਤੇ ਬਹਿ ਕੇ ਝੁਰਨ ਨਾਲੋਂ ਕਿਰਤ ਕਰ ਕੇ ਚੜ੍ਹਦੀ ਕਲਾ ਵਿੱਚ ਰਹਿ ਕੇ ਜਿਊਣ ਦਾ ਢੰਗ ਦੱਸਿਆ।

ਸੱਤਾ ਦੀ ਚੌਧਰ ਖ਼ਤਮ ਕਰ ਕੇ ਸਭ ਨੂੰ ਰੱਬ ਦੇ ਬੱਚੇ ਮੰਨ ਕੇ ਹਰ ਕਿਸੇ ਅੰਦਰ ਰੱਬ ਦੇ ਵਾਸ ਬਾਰੇ ਸਮਝਾਇਆ ਕਿ ਸਾਰੇ ਸੁਤੰਤਰ ਹਨ। ਇਹ ਵੀ ਸਪਸ਼ਟ ਕੀਤਾ ਕਿ ਕਿਸੇ ਮਨੁੱਖ ਵੱਲੋਂ ਦੂਜੇ ਮਨੁੱਖ ਦੀ ਅਧੀਨਤਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਭ ਜੀਵਾਂ ਅੰਦਰ ਉਸੇ ਪ੍ਰਮਾਤਮਾ ਦੀ ਜੋਤੀ ਦਾ ਪ੍ਰਕਾਸ਼ ਹੈ ਪਰ ਇਸ ਜੋਤੀ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੁੰਦਾ ਹੈ, ‘‘ਸਭ ਮਹਿ ਜੋਤਿ, ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥  ਗੁਰ ਸਾਖੀ; ਜੋਤਿ ਪਰਗਟੁ ਹੋਇ ॥  ਜੋ ਤਿਸੁ ਭਾਵੈ; ਸੁ ਆਰਤੀ ਹੋਇ ॥ (ਸੋਹਿਲਾ ਧਨਾਸਰੀ/ਮ: ੧, ਅੰਗ ੧੩)

ਤਾਕਤ ਦੇ ਨਸ਼ੇ ਵਿੱਚ ਅੰਨੇ ਹੋਇਆਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਚਾਨਣਾ ਪਾਇਆ ਕਿ ਭਾਵੇਂ ਖ਼ਾਨ ਕਹਾ ਲਵੋ, ਭਾਵੇਂ ਬਾਦਸ਼ਾਹ ਜਾਂ ਰਾਜਾ, ਨੌਕਰਾਂ ਚਾਕਰਾਂ ਨੂੰ ਝਿੱੜਕਾਂ ਵੀ ਦੇਣ ਜੋਗੇ ਹੋਵੇ ਪਰ ਤਾਕਤ ਦਾ ਇਹ ਵਿਖਾਵਾ ਸਭ ਨਾਸ ਹੋ ਜਾਣ ਵਾਲਾ ਹੈ। ਹੋਰ ਵੱਡੇ ਹੋ ਜਾਣ ਤੇ ਹੋਰ ਮਲਕੀਅਤਾਂ ਦੇ ਮਾਲਕ ਬਣ ਜਾਣ ਦੀ ਤਾਂਘ ਸਿਰਫ਼ ਗੁਰੂ ਦੇ ਸ਼ਬਦ ਵਿੱਚ ਜੁੜਨ ਨਾਲ ਹੀ ਮਨ ਵਿੱਚੋਂ ਨਿਕਲਦੀ ਹੈ। ਪ੍ਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੋਇਆ ਮਨੁੱਖ ਤੇ ਹਉਮੈ ਵਿੱਚ ਗੜੁੱਚ ਮਨੁੱਖ ਇਸੇ ਸੋਚ ਵਿੱਚ ਹੀ ਰੁਲ਼ਿਆ ਖ਼ਤਮ ਹੋ ਜਾਂਦਾ ਹੈ, ‘‘ਖਾਨੁ ਮਲੂਕੁ ਕਹਾਵਉ ਰਾਜਾ ॥  ਅਬੇ ਤਬੇ ਕੂੜੇ ਹੈ ਪਾਜਾ ॥  ਬਿਨੁ ਗੁਰ ਸਬਦ; ਨ ਸਵਰਸਿ ਕਾਜਾ ॥’’ (ਮ: ੧, ਅੰਗ ੨੨੫)

ਜਿਹੜਾ ਗਿਆਨ ਕਿਸੇ ਦਾ ਨੁਕਸਾਨ ਕਰੇ ਅਜਿਹੇ ਗਿਆਨ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਜਿਹੜੀ ਵਿਦਿਆ ਮਨੁੱਖ ਦਾ ਭਲਾ ਕਰੇ, ਅਜਿਹੀ ਵਿਦਿਆ ਨੂੰ ਪੜ੍ਹਾਉਣ ਵਾਲਾ ਹੀ ਵਿਦਵਾਨ ਮੰਨਣਾ ਚਾਹੀਦਾ ਹੈ। ਅਜਿਹਾ ਪਾਂਧਾ ਵਿਦਿਆ ਰਾਹੀਂ ਪ੍ਰਾਪਤ ਹੋਈ ਸ਼ਾਂਤੀ ਵਾਲੇ ਸੁਭਾਅ ਵਿੱਚ ਜੀਵਨ ਬਤੀਤ ਕਰਦਾ ਹੈ, ‘‘ਪਾਧਾ ਪੜਿਆ ਆਖੀਐ; ਬਿਦਿਆ ਬਿਚਰੈ ਸਹਜਿ ਸੁਭਾਇ ॥’’ (ਰਾਮਕਲੀ ਓਅੰਕਾਰ/ਮ: ੧, ਅੰਗ ੯੩੮)

ਗੁਰੂ ਸਾਹਿਬ ਨੇ ਰਾਜ ਯੋਗ ਵਰਗੀ ਸੋਚ ਵੀ ਖੰਡਿਤ ਕੀਤੀ। ਉਦੋਂ ਆਮ ਹੀ ਧਾਰਨਾ ਸੀ ਕਿ ਰਾਜੇ ਦਾ ਪੁੱਤਰ ਹੀ ਅੱਗੋਂ ਰਾਜ ਕਰੇਗਾ ਭਾਵੇਂ ਨਖਿੱਧ ਹੀ ਕਿਉਂ ਨਾ ਹੋਵੇ। ਗੁਰੂ ਸਾਹਿਬ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਰਾਜ ਦੇ ਯੋਗ ਹੋਣ ਵਾਲੇ ਨੂੰ ਹੀ ਗੱਦੀ ਮਿਲਣੀ ਚਾਹੀਦੀ ਹੈ। ਜਿਹੜਾ ਲੋਕਾਂ ਦਾ ਲਹੂ ਚੂਸਦਾ ਹੋਵੇ, ਉਹ ਗੱਦੀ ਉੱਤੇ ਬਹਿਣ ਦੇ ਲਾਇਕ ਨਹੀਂ ਹੁੰਦਾ। ਜਿਸ ਤਰੀਕੇ ਦੀ ਆਵਾਜ਼ ਅਜਿਹੇ ਜ਼ੁਲਮ ਤੇ ਜ਼ਾਲਮ ਵਿਰੁੱਧ ਬੁਲੰਦ ਕੀਤੀ, ਉਹ ਵੀ ਬੇਮਿਸਾਲ ਹੈ, ‘‘ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ॥  ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ ?॥’’  (ਮ: ੧, ਅੰਗ ੧੪੦) ਭਾਵ ਜੇ ਕਪੜੇ ਨੂੰ ਲਹੂ ਲੱਗ ਜਾਵੇ ਤਾਂ ਅਸੀਂ ਉਸ ਨੂੰ ਵਰਤਦੇ ਨਹੀਂ। ਉਸ ਨੂੰ ਖ਼ਰਾਬ ਮੰਨ ਕੇ ਪਰ੍ਹਾਂ ਸੁੱਟ ਦਿੰਦੇ ਹਾਂ। ਭਲਾ ਫੇਰ ਅਜਿਹਾ ਇਨਸਾਨ ਜੋ ਲੋਕਾਂ ਦਾ ਲਹੂ ਪੀਂਦਾ ਹੋਵੇ, ਉਸ ਦਾ ਹਿਰਦਾ ਕਿਵੇਂ ਨਿਰਮਲ ਹੋ ਸਕਦਾ ਹੈ ?

ਪੁਸ਼ਤ ਦਰ ਪੁਸ਼ਤ ਗੱਦੀ ਨੂੰ ਨਾ ਦੇਣ ਦੀ ਸੋਚ ਬਾਰੇ ਪ੍ਰੌੜ੍ਹਤਾ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਆਪਣੀ ਗੱਦੀ ਵੀ ਆਪਣੇ ਪੁੱਤਰ ਮੋਹ ਨੂੰ ਤਿਆਗ ਕੇ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ।

ਲੋਕਾਂ ਦੇ ਮਨਾਂ ਵਿੱਚੋਂ ਰਾਜਿਆਂ ਮਹਾਰਾਜਿਆਂ ਦਾ ਖੌਫ਼ ਖ਼ਤਮ ਕਰ ਕੇ ਸਿਰਫ਼ ਇੱਕੋ ਪ੍ਰਮਾਤਮਾ ਦੇ ਭੈਅ ਨੂੰ ਮੰਨਣ ਦਾ ਹੋਕਾ ਦਿੱਤਾ। ਗੁਰੂ ਸਾਹਿਬ ਨੇ ਕਿਹਾ ਦੁਨੀਆ ਦਾ ਡਰ ਸਹਿਮ ਦੂਰ ਕਰਨ ਦਾ ਢੰਗ ਹੀ ਇੱਕੋ ਹੈ ਕਿ ਪ੍ਰਮਾਤਮਾ ਦਾ ਡਰ ਤੇ ਅਦਬ ਮਨ ਵਿੱਚ ਵਸਾ ਲਿਆ ਜਾਵੇ। ਅਜਿਹੇ ਨਿਰਮਲ ਮਨੁੱਖ ਨੂੰ ਦੁਨੀਆ ਦੇ ਡਰ, ਧਮਕਾ ਨਹੀਂ ਸਕਦੇ, ‘‘ਮਨ ਰੇ ! ਸਚੁ ਮਿਲੈ ਭਉ ਜਾਇ ॥  ਭੈ ਬਿਨੁ ਨਿਰਭਉ ਕਿਉ ਥੀਐ  ? ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥’’ (ਮ: ੧, ਅੰਗ ੧੮)

ਮਨ ਨੂੰ ਭੈਅ ਮੁਕਤ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਦੁਨਿਆਵੀ ਮੰਗਾਂ ਮੰਗਣੀਆਂ ਬੰਦ ਕੀਤੀਆਂ ਜਾਣ ਕਿਉਂਕਿ ਦੁਨਿਆਵੀ ਮੰਗ ਮੁੱਕਦੀ ਹੀ ਨਹੀਂ ਤੇ ਫਿਰ ਉਸ ਦੇ ਖੁੱਸਣ ਦੀ ਚਿੰਤਾ ਸਾਡੇ ਮਨ ਅੰਦਰ ਘਰ ਕਰ ਜਾਂਦੀ ਹੈ। ਅਜਿਹੇ ਮੰਗਣ ਨਾਲ ਸੁੱਖ ਕਦੇ ਹਾਸਲ ਨਹੀਂ ਹੁੰਦਾ, ‘‘ਕੇਤਾ ਆਖਣੁ ਆਖੀਐ; ਆਖਣਿ ਤੋਟਿ ਨ ਹੋਇ ॥  ਮੰਗਣ ਵਾਲੇ ਕੇਤੜੇ; ਦਾਤਾ ਏਕੋ ਸੋਇ ॥  ਜਿਸ ਕੇ ਜੀਅ ਪਰਾਣ ਹੈ; ਮਨਿ ਵਸਿਐ ਸੁਖੁ ਹੋਇ ॥’’ (ਮ: ੧, ਅੰਗ ੧੮)

ਮੰਗਾਂ ਦੀ ਕਦੇ ਨਾ ਪੂਰਤੀ ਹੋਣ ਸਦਕਾ ਹੀ ਮਨੁੱਖੀ ਮਨ; ਹੋਰ ਦੇ ਲਾਲਚ ਵਿੱਚ ਦੂਜਿਆਂ ਦੇ ਹੱਕ ਖੋਹਣ ਵੱਲ ਤੁਰ ਪੈਂਦਾ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸੀਮਤ ਮੰਗ ਤੇ ਸ਼ੁਕਰਾਨਾ ਕਰਨ ਦੀ ਜਾਚ ਸਿਖਾਈ, ਉੱਥੇ ਗੁਰੂ ਸਾਹਿਬ ਨੇ ਦੂਜਿਆਂ ਦੇ ਹੱਕ ਖੋਹਣ ਵਾਲੇ ਲਈ ਵੀ ਬਹੁਤ ਸਖ਼ਤ ਸ਼ਬਦਾਵਲੀ ਵਰਤੀ, ‘‘ਹਕੁ ਪਰਾਇਆ ਨਾਨਕਾ ! ਉਸੁ ਸੂਅਰ ਉਸੁ ਗਾਇ ॥  ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਨ ਖਾਇ ॥  ਗਲੀ ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ ॥  ਮਾਰਣ ਪਾਹਿ ਹਰਾਮ ਮਹਿ; ਹੋਇ ਹਲਾਲੁ ਨ ਜਾਇ ॥  ਨਾਨਕ  ! ਗਲੀ ਕੂੜੀਈ; ਕੂੜੋ ਪਲੈ ਪਾਇ ॥’’ (ਮ: ੧, ਅੰਗ ੧੪੧)

ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ। ਇਸੇ ਲਈ ਪਰਾਇਆ ਹੱਕ ਮਾਰਨਾ ਸਹੀ ਨਹੀਂ ਹੈ। ਹਰਾਮ ਦਾ ਮਾਲ ਹਾਸਲ ਕਰ ਕੇ ਹੱਕ ਦਾ ਮਾਲ ਨਹੀਂ ਬਣਾਇਆ ਜਾ ਸਕਦਾ। ਕੂੜ ਵਾਲੀਆਂ ਗੱਲਾਂ ਕਰਨ ਨਾਲ ਕੂੜ ਹੀ ਹਾਸਲ ਹੁੰਦਾ ਹੈ।

ਪਰਾਇਆ ਹੱਕ ਆਖਰ ਲਿਆ ਵੀ ਕਿਉਂ ਜਾਵੇ ਜਦ ਰਾਜਾ, ਪਰਜਾ, ਚੌਧਰੀ ਕੋਈ ਵੀ ਸਦੀਵੀ ਨਹੀਂ ਤੇ ਨਾ ਹੀ ਸੋਹਣੇ ਪੱਕੇ ਘਰ ਜਾਂ ਧਨ ਨਾਲ ਭਰੇ ਹੋਏ ਖਜ਼ਾਨੇ ਸਦਾ ਰਹਿਣ ਵਾਲੇ ਹਨ ! ਵਧੀਆ ਘੋੜੇ, ਰੱਥ, ਊਠ, ਹਾਥੀ, ਹੌਦੇ, ਬਾਗ਼, ਜ਼ਮੀਨਾਂ, ਘਰ-ਘਾਟ, ਮਹਿਲ, ਤੰਬੂ, ਸੋਨੇ ਦੇ ਪਲੰਘ, ਅਤਲਸੀ ਕਨਾਤਾਂ, ਜਿਨ੍ਹਾਂ ਨੂੰ ਮਨੁੱਖ ਆਪਣੀ ਜਾਇਦਾਦ ਮੰਨਦਾ ਹੈ, ਸਭ ਏਥੇ ਹੀ ਰਹਿ ਜਾਣੇ ਹੁੰਦੇ ਹਨ ਤੇ ਵਿਨਾਸ਼ਕਾਰੀ ਹਨ, ‘‘ਰਾਜੇ ਰਯਤਿ ਸਿਕਦਾਰ; ਕੋਇ ਨ ਰਹਸੀਓ ॥ ਹਟ ਪਟਣ ਬਾਜਾਰ; ਹੁਕਮੀ ਢਹਸੀਓ ॥ ਪਕੇ ਬੰਕ ਦੁਆਰ; ਮੂਰਖੁ ਜਾਣੈ ਆਪਣੇ ॥  ਦਰਬਿ ਭਰੇ ਭੰਡਾਰ; ਰੀਤੇ ਇਕਿ ਖਣੇ ॥  ਤਾਜੀ ਰਥ ਤੁਖਾਰ; ਹਾਥੀ ਪਾਖਰੇ ॥  ਬਾਗ ਮਿਲਖ ਘਰ ਬਾਰ; ਕਿਥੈ ਸਿ ਆਪਣੇ ॥  ਤੰਬੂ ਪਲੰਘ ਨਿਵਾਰ; ਸਰਾਇਚੇ ਲਾਲਤੀ ॥  ਨਾਨਕ  ! ਸਚ ਦਾਤਾਰੁ; ਸਿਨਾਖਤੁ ਕੁਦਰਤੀ ॥’’ (ਮ: ੧, ਅੰਗ ੧੪੧)

ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਨਿਚੋੜ ਵੀ ਸਭਨਾਂ ਦੇ ਸਾਹਮਣੇ ਰੱਖਿਆ। ਲਾਲਚ ਤੇ ਭੈਅ ਜੇ ਤਿਆਗ਼ ਦਿੱਤਾ ਜਾਵੇ ਤਾਂ ਅਜਿਹੇ ਨਿਡਰ ਬੰਦੇ ਨੂੰ ਕਿਸੇ ਜ਼ੁਲਮ ਜਾਂ ਜ਼ਾਲਮ ਦਾ ਭੈਅ ਨਹੀਂ ਰਹਿੰਦਾ। ਨਾ ਸਰੀਰਕ ਰੋਗਾਂ ਦਾ ਹੀ ਡਰ ਰਹਿੰਦਾ ਹੈ ਤੇ ਨਾ ਹੀ ਮੌਤ ਦਾ।

ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਜੇ ਸਾਰੀ ਬਨਸਪਤੀ ਵੀ ਸੁਆਦਲਾ ਮੇਵਾ ਬਣ ਕੇ ਮਿਲ ਜਾਵੇ ਅਤੇ ਮੇਰੀ ਰਹਿਣ ਦੀ ਥਾਂ ਵੀ ਅਟੱਲ ਹੋ ਜਾਵੇ ਜਿੱਥੇ ਚੰਨ ਤੇ ਸੂਰਜ ਮੇਰੀ ਸੇਵਾ ਕਰਦੇ ਹੋਣ, ਤਾਂ ਵੀ ਮੈਂ ਅਜਿਹੀ ਥਾਂ ਫਸਣਾ ਨਹੀਂ ਚਾਹੁੰਦਾ, ‘‘ਭਾਰ ਅਠਾਰਹ ਮੇਵਾ ਹੋਵੈ; ਗਰੁੜਾ ਹੋਇ ਸੁਆਉ ॥  ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ; ਨਿਹਚਲੁ ਹੋਵੈ ਥਾਉ ॥  ਭੀ ਤੂੰਹੈ ਸਾਲਾਹਣਾ; ਆਖਣ ਲਹੈ ਨ ਚਾਉ ॥’’  (ਮ: ੧, ਅੰਗ ੧੪੨)

ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਿਹਾ ਹੈ ਕਿ ਸੁਰਗ ਦੀਆਂ ਅਪਸਰਾਵਾਂ ਦੀ ਭਾਵੇਂ ਘਰ ਅੰਦਰ ਹੋਣ ਤਾਂ ਵੀ ਉਨ੍ਹਾਂ ਨਾਸਵੰਤ ਚੀਜ਼ਾਂ ਦਾ ਮੋਹ ਤਿਆਗ਼ ਕੇ ਸਿਰਫ਼ ਪ੍ਰਮਾਤਮਾ ਦੇ ਲੜ ਲੱਗ ਕੇ ਉਸ ਦੀ ਸਿਫ਼ਤ ਸਲਾਹ ਨੂੰ ਹੀ ਅਸਲ ਜ਼ਿੰਦਗੀ ਮੰਨਣਾ ਚਾਹੀਦਾ ਹੈ।

ਇਕ ਪਾਸੇ ਧਾਰਮਿਕ ਪਾਖੰਡਾਂ ਦੇ ਕੋਹੜ ਨੂੰ ਵੱਢਣਾ ਕਿ ਇਸ ਨੂੰ ਵਪਾਰ ਨਾ ਬਣਾਇਆ ਜਾਵੇ, ਦੂਜੇ ਪਾਸੇ ਵਿਦਵਤਾ ਰਾਹੀਂ ਆਪਣੇ ਹੰਕਾਰ ਨੂੰ ਪੱਠੇ ਪਾਉਣ ਨੂੰ ਢਕੋਸਲਾ ਮੰਨਣਾ, ਤੀਜੇ ਪਾਸੇ ਨਿਮਾਣਿਆਂ ਦਾ ਮਾਣ ਬਣ ਕੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਚੌਥੇ ਰਾਜਿਆਂ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਕਹਿ ਕੇ ਦੁਰਕਾਰਨਾ ਤੇ ਆਪ ਹਲੀਮੀ ਦਾ ਪੱਲਾ ਫੜਦਿਆਂ ਨੀਵੀਂ ਜਾਤ ਦੇ ਰਖਵਾਲੇ ਵਜੋਂ ਉਭਰ ਕੇ ਸਾਹਮਣੇ ਆ ਕੇ ਆਪਣੇ ਆਪ ਨੂੰ ਨੀਵਿਆਂ ਤੋਂ ਵੀ ਅਤਿ ਨੀਵੇਂ ਮੰਨਣਾ ਸਿਰਫ਼ ਗੁਰੂ ਨਾਨਕ ਸਾਹਿਬ ਦੇ ਹੀ ਹਿੱਸੇ ਆਇਆ ਹੈ।

ਗੁਰੂ ਨਾਨਕ ਸਾਹਿਬ ਨੇ ਸਪਸ਼ਟ ਹੀ ਕਿਹਾ ਹੈ ਕਿ ਮੈਂ ਭਾਗੋਆਂ ਦੇ ਵਿੱਚ ਨਹੀਂ ਲਾਲੋਆਂ ਦੇ ਵਿੱਚ ਮਿਲ ਸਕਦਾ ਹਾਂ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  !॥’’ (ਮ: ੧, ਅੰਗ ੧੫)

ਮਾਇਆਧਾਰੀਆਂ ਦੇ ਰਾਹੇ ਤੁਰਨ ਦੀ ਤਾਂਘ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ। ਮਾਇਆਧਾਰੀਆਂ ਲਈ ਸਖ਼ਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਫਜ਼ੂਲ ਖ਼ਰਚੀ ਰੱਬ ਨੂੰ ਪਸੰਦ ਨਹੀਂ ਆਉਂਦੀ। ਵਾਧੂ ਖਾਣ ਦਾ ਲਾਲਚ ਮਨ ਅੰਦਰਲਾ ਕੁੱਤਾ ਹੈ, ਜੋ ਹਰ ਵੇਲੇ ਖਾਣ ਨੂੰ ਮੰਗਦਾ ਭੌਂਕਦਾ ਰਹਿੰਦਾ ਹੈ। ਝੂਠ ਬੋਲਣ ਦੀ ਆਦਤ ਹੀ ਮਨ ਅੰਦਰਲਾ ਕੂੜ ਚੂਹੜਾ ਹੈ, ਜਿਸ ਨੇ ਮਨੁੱਖ ਨੂੰ ਬਹੁਤ ਨੀਵਾਂ ਕਰ ਦਿੱਤਾ ਹੈ। ਦੂਜਿਆਂ ਨੂੰ ਠੱਗ ਕੇ ਖਾਣਾ ਹੀ ਸਰੀਰ ਅੰਦਰਲਾ ਮੁਰਦਾਰ ਹੈ, ਜੋ ਸੁਆਰਥ ਦੀ ਬਦਬੂ ਵਧਾਉਂਦਾ ਹੈ। ਪਰਾਈ ਨਿੰਦਿਆ ਨਿਰੀ ਮੈਲ਼ ਹੈ ਤੇ ਕ੍ਰੋਧ ਭਰਿਆ ਮਨ ਚੰਡਾਲ ਹੈ। ਏਨੀ ਗੰਦਗੀ ਹੁੰਦਿਆਂ ਵੀ ਮਨੁੱਖ ਆਪਣੇ ਆਪ ਨੂੰ ਵਡਿਆਉਂਦਾ ਹੈ ਤੇ ਦੂਜਿਆਂ ਮੂੰਹੋਂ ਆਪਣੀ ਸਲਾਹੁਤਾ ਸੁਣਨੀ ਚਾਹੁੰਦਾ ਹੈ।

ਜਿਨ੍ਹਾਂ ਲੋਕਾਂ ਦੇ ਹਿਰਦਿਆਂ ਵਿੱਚ ਏਨੇ ਚਸਕੇ ਹੁੰਦੇ ਹਨ ਉੱਥੇ ਪ੍ਰਮਾਤਮਾ ਦੇ ਨਾਮ ਦਾ ਟਿਕਾਣਾ ਹੋ ਹੀ ਨਹੀਂ ਸਕਦਾ ਤੇ ਉਹ ਸਿਰਫ਼ ਢਕੋਸਲੇ ਹੀ ਕਰਦੇ ਹਨ। ਅਜਿਹੇ ਲੋਕਾਂ ਦਾ ਜੀਵਨ ਖੇਹ ਖੁਆਰੀ ਵਿੱਚ ਹੀ ਲੰਘਦਾ ਹੇ ਤੇ ਉਹ ਪ੍ਰਮਾਤਮਾ ਦੇ ਦਰ ਤੇ ਪਰਵਾਨ ਨਹੀਂ ਹੁੰਦੇ, ‘‘ਲਬੁ ਕੁਤਾ ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ; ਅਗਨਿ ਕ੍ਰੋਧੁ ਚੰਡਾਲੁ ॥  ਰਸ ਕਸ ਆਪੁ ਸਲਾਹਣਾ; ਏ ਕਰਮ ਮੇਰੇ, ਕਰਤਾਰ ! ॥੧॥  ਬਾਬਾ ! ਬੋਲੀਐ ਪਤਿ ਹੋਇ ॥ ਊਤਮ ਸੇ ਦਰਿ ਊਤਮ ਕਹੀਅਹਿ; ਨੀਚ ਕਰਮ ਬਹਿ ਰੋਇ ॥੧॥ ਰਹਾਉ ॥’’ (ਮ: ੧, ਅੰਗ ੧੫)

ਗੁਰੂ ਨਾਨਕ ਸਾਹਿਬ ਦਾ ਸੁਝਾਇਆ ਇਹ ਰਾਹ ਤੁਰਨਾ ਸੁਖਾਲਾ ਨਹੀਂ ਹੈ। ਪੈਰ-ਪੈਰ ਔਕੜਾਂ ਮਿਲਦੀਆਂ ਹਨ ਤੇ ਸੱਚ ਦਾ ਰਾਹ ਬਿਖੜਾ ਪੈਂਡਾ ਹੁੰਦਾ ਹੈ, ਜਿੱਥੇ ਸੱਚ ਬੋਲਣ ਵਾਲੇ ਨੂੰ ਕੈਦ ਕਰ ਦਿੱਤਾ ਜਾਂਦਾ ਹੈ ਤੇ ਫਾਂਸੀ ਤੱਕ ਚਾੜ੍ਹ ਦਿੱਤਾ ਜਾਂਦਾ ਹੈ। ਏਸੇ ਲਈ ਗੁਰੂ ਸਾਹਿਬ ਨੇ ਇਸ ਰਾਹੇ ਤੁਰਨ ਦਾ ਢੰਗ ਵੀ ਸਪਸ਼ਟ ਕਰ ਦਿੱਤਾ ਹੈ: ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥  ਸਿਰੁ ਧਰਿ ਤਲੀ; ਗਲੀ ਮੇਰੀ ਆਉ ॥  ਇਤੁ ਮਾਰਗਿ; ਪੈਰੁ ਧਰੀਜੈ ॥  ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧, ਅੰਗ ੧੪੧੨)

ਸਿਰ ਤਲੀ ਉੱਤੇ ਧਰ ਕੇ, ਲੋਕ ਲਾਜ ਤੇ ਹਉਮੈ ਤਿਆਗ਼ ਕੇ ਹੀ ਇਸ ਰਾਹੇ ਤੁਰਿਆ ਜਾ ਸਕਦਾ ਹੈ। ਜਦੋਂ ਸਿਰ ਭੇਟ ਕਰਨ ਦੀ ਝਿਜਕ ਨਾ ਰਹਿ ਜਾਏ ਉਦੋਂ ਹੀ ਇਸ ਰਸਤੇ ਉੱਤੇ ਪੈਰ ਧਰਿਆ ਜਾ ਸਕਦਾ ਹੈ। ਮਾਇਆ ਦੀ ਗਿਣਤੀ ਕਰਦਾ ਮਨੁੱਖ ਤਾਂ ਸਿਰਫ਼ ਮੌਤ ਤੋਂ ਬਚੇ ਰਹਿਣ ਦੇ ਉਪਰਾਲਿਆਂ ਵਿੱਚ ਹੀ ਲੱਗਿਆ ਰਹਿੰਦਾ ਹੈ, ਫਿਰ ਵੀ ਮੌਤ ਕਿਸੇ ਵੇਲੇ ਵੀ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਸਕਦੀ ਹੈ। ਸਾਰੀਆਂ ਫੌਜਾਂ, ਅਹਿਲਕਾਰ ਤੇ ਬੇਅੰਤ ਮਾਇਆ ਵੀ ਅੰਤ ਸਮੇਂ ਸਹਾਈ ਨਹੀਂ ਹੁੰਦੀ। ਸਿਰਫ਼ ਆਤਮਕ ਜੀਵਨ ਸੂਝ ਵਾਲਾ ਮਨੁੱਖ ਹੀ ਸਫ਼ਲ ਜ਼ਿੰਦਗੀ ਜੀਉਂਦਾ ਹੈ ਤੇ ਲੋਕ ਪਰਲੋਕ ਵਿੱਚ ਉਸ ਦੀ ਇੱਜ਼ਤ ਹੁੰਦੀ ਹੈ, ‘‘ਗਿਆਨੀ ਜੀਵੈ ਸਦਾ ਸਦਾ; ਸੁਰਤੀ ਹੀ ਪਤਿ ਹੋਇ ॥’’ (ਮ: ੧, ਅੰਗ ੧੪੧੨)

ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਮਰਪਿਤ ਹੋਣ ਦਾ ਅਰਥ ਹੈ-ਗ਼ੁਲਾਮ ਮਾਨਸਿਕਤਾ ਨੂੰ ਤਿਆਗਣਾ, ਜ਼ੁਲਮ ਢਾਹੁਣ ਵਾਲੇ ਰਾਜਿਆਂ ਨੂੰ ਵੰਗਾਰਨਾ, ਧਾਰਮਿਕ ਪਾਖੰਡਾਂ ਦਾ ਵਿਰੋਧ ਕਰਨਾ, ਕਿਸਮਤ ਉੱਤੇ ਬਹਿ ਕੇ ਨਾ ਝੁਰਨਾ, ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ, ਮਾਇਆ ਦੇ ਡੰਗ ਤੋਂ ਬਚਣਾ, ਜਾਤ-ਪਾਤ ਦੇ ਨਾਂ ’ਤੇ ਪਾੜ ਪਾਉਣ ਵਾਲਿਆਂ ਨੂੰ ਭੰਡਣਾ, ਕ੍ਰੋਧ, ਕਾਮ, ਲੋਭ ਤੇ ਹੰਕਾਰ ਉੱਤੇ ਜਿੱਤ ਪਾਉਣੀ ਅਤੇ ਕਰਮਕਾਂਡਾਂ ਤੇ ਕਰਾਮਾਤਾਂ ਤੋਂ ਬਚ ਕੇ ਸਚ ਦੇ ਮਾਰਗ ਉੱਤੇ ਚਲਣਾ ! ਗੁਰੂ ਅਰਜਨ ਦੇਵ ਜੀ ਨੇ ਵੀ ਤਾਂ ਇਹੀ ਸਮਝਾਇਆ ਹੈ -‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥’’ (ਮਾਝ ਬਾਰਹਮਾਹਾ/ਮ: ੫, ਅੰਗ ੧੩੬)

ਹੁਣ ਦੱਸੋ ਇਸ ਸੱਚਾਈ ਤੋਂ ਕੌਣ ਪਾਸਾ ਵੱਟ ਸਕਦਾ ਹੈ :-

ਜਿੱਥੇ ਧੁੰਧ ਮਿਟਾ ਕੀਤਾ ਸੀ ਸ਼ੁਭ ਸਵੇਰਾ,

ਉੱਥੇ ਦਿਸਦਾ ਚਾਰ ਚੁਫ਼ੇਰੇ ਘੁੱਪ ਹਨੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ,

ਸਭ ਆਖਣ ਮੇਰਾ ਮੇਰਾ, ਕੋਈ ਕਹੇ ਨਾ ਤੇਰਾ।

ਮਲਕ ਭਾਗੋ ਦੇ ਵਾਰਸਾਂ ਦੀ ਬੱਲੇ ਬੱਲੇ,

ਮਹਿਲ ਮਾੜੀਆਂ ਵਿੱਚ ਹੈ ਉਨ੍ਹਾਂ ਦੇ ਡੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ, ਕੋਈ ਕਹੇ ਨਾ ਤੇਰਾ।

ਕੂੜੁ ਸੁਇਨਾ ਕੂੜੁ ਰੁਪਾ, ਕੂੜੁ ਪੈਨ੍ਣਹਾਰੁ

ਉਸੇ ਪਿੱਛੇ ਵੈਰੀ ਮੰਨੇ, ਪਿਓ ਨੂੰ ਜਾਇਆ।

ਸੱਜਣ ਠੱਗਾਂ ਵੰਡ ਲਿਆ, ਅੱਜ ਉਹੀ ਹੀਰਾ

ਜਿਸ ਨੇ ਸਾਂਝੀਵਾਲਤਾ ਦਾ, ਰਾਹ ਵਿਖਾਇਆ।

ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ,

ਉੱਚੀਆਂ ਜਾਤਾਂ ਘੇਰਿਆ, ਉੱਥੇ ਚਾਰ ਚੁਫ਼ੇਰਾ।

ਬਾਬੇ ਨਾਨਕ ਨੂੰ ਪਾਇਐ ਹਾਕਮਾਂ ਘੇਰਾ,

ਸਭ ਆਖਣ ਮੇਰਾ ਮੇਰਾ, ਕੋਈ ਕਹੇ ਨਾ ਤੇਰਾ।

ਧਰਮ ਵਿਚਲੇ ਪਾਖੰਡੀਆਂ ਨੂੰ, ਸੀ ਪਾਠ ਪੜ੍ਹਾਇਆ

ਉਹੀ ਲੁੱਟੀ ਜਾਂਦੇ, ਕੰਮੀਆਂ ਦਾ ਸਰਮਾਇਆ।    

ਕੋਈ ਨਾ ਸਮਝਿਆ, ਤੇਰੇ ਨੰਗੇ ਪੈਰਾਂ ਦਾ ਫੇਰਾ,

ਖਰਬਾਂ ਖਰਚ ਕੇ ਜਨਮ ਮਨਾਇਆ ਜਾਂਦਾ ਤੇਰਾ।

ਚੂੰਡਿਆ ਗਿਆ ਲਾਲੋ, ਦਾ ਪਿੰਜਰ ਹੁਣ ਸਾਰਾ

ਬਹੁੜੀਂ ਬਾਬਾ ਹੋਰ ਨਾ ਕਰ ਦੇਈਂ ਦੇਰਾ,

ਬਾਬੇ ਨਾਨਕ ਨੂੰ ਪਾ ਲਿਆ, ਹਾਕਮਾਂ ਘੇਰਾ,

ਸਭ ਆਖਣ ਮੇਰਾ ਮੇਰਾ, ਕੋਈ ਕਹੇ ਨਾ ਤੇਰਾ।

ਬਾਬਾ ਕਿੱਧਰੋਂ ਪਹੁੰਚ ਜਾ ਅੱਜ ਵਤ ਗਹੀਰਾਂ।

ਜੋਕਾਂ ਰੱਤ ਨੇ ਪੀਂਦੀਆਂ ਅੱਜ ਚਾਰ ਚੁਫ਼ੇਰੇ,

ਗਿਰਝਾਂ ਨੋਚਣ ਮਾਸ ਹੁਣ, ਨਸ਼ਿਆਂ ਦੇ ਮਾਰੇ,

ਭੁਖਮਰੀ ਵੀ ਦਿਸਦੀ ਹੁਣ ਤਾਂ ਖੰਭ ਖਿਲਾਰੇ।

ਰਾਜੇ ਸੀਹ ਮੁਕਦਮ ਕੁਤੇ ਜ਼ਾਲਮ ਫਿਰਦੇ,

ਸਿਰੁ ਧਰਿ ਤਲੀ, ਕਿਰਤੀ ਫਿਰੇ ਬਣਿਆ ਵਿਚਾਰਾ,

ਬਾਬੇ ਨਾਨਕ ਨੂੰ ਪਾ ਲਿਆ, ਹਾਕਮਾਂ ਘੇਰਾ

ਸਭ ਆਖਣ ਮੇਰਾ ਮੇਰਾ, ਕੋਈ ਕਹੇ ਨਾ ਤੇਰਾ।

ਬੇਤਾਲਾ ਭੂਤਨਾ ਸੀ, ਜਰਿਆ ਨਾਲ ਹਲੀਮੀ

ਕ੍ਰੋਧ ਕਪਟ ਦਾ ਹੁਣ ਤਾਂ ਦਿਸਦਾ ਹੈ ਡੇਰਾ।

    ਤੈਂ ਕੀ ਦਰਦ ਨਾ ਆਇਆ, ਵਾਲਾ ਕਿੱਧਰ ਜੇਰਾ

    ਧੀਆਂ ਅੱਜ ਨੇ ਰੋਂਦੀਆਂ, ਘਰ-ਘਰ ਹੈ ’ਨੇਰਾ।

    ਜਾਬਰ ਉਂਜ ਹੀ ਸ਼ੂਕਦੇ ਤੇ ਜ਼ੁਲਮ ਬਥੇਰਾ,

    ਪੰਜ ਸਦੀਆਂ ਤੋਂ ਉੱਤੇ ਦਾ, ਇਹ ਵਕਤ ਲੰਮੇਰਾ।

    ਕਿਰਤ ਦਾ ਜਿਸ ਧਰਤੀ ’ਤੇ, ਸੀ ਦਿੱਤਾ ਸੁਣੇਹਾ,

    ਉੱਥੇ ਦਿਸਦਾ ਸਿਰਫ਼ ਖ਼ੁਦਕੁਸ਼ੀਆਂ ਦਾ ਡੇਰਾ,

    ਜਿੱਥੇ ਧੁੰਧ ਮਿਟਾ ਕੀਤਾ ਸੀ ਸ਼ੁਭ ਸਵੇਰਾ

    ਉੱਥੇ ਦਿਸਦਾ ਚਾਰ ਚੁਫ਼ੇਰੇ ਘੁੱਪ ਹਨੇਰਾ।

    ਬਾਬੇ ਨਾਨਕ ਨੂੰ ਪਾਇਐ, ਹਾਕਮਾਂ ਘੇਰਾ

    ਸਭ ਆਖਣ ਮੇਰਾ ਮੇਰਾ, ਕੋਈ ਕਹੇ ਨਾ ਤੇਰਾ।

Most Viewed Posts