29.9 C
Jalandhar
Sunday, June 22, 2025
spot_img
Home Blog Page 50

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

0

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

ਸ. ਅਮਰਜੀਤ ਸਿੰਘ (ਵਾਇਸ ਚੇਅਰਮੈਨ)

ਵੀਰ ਜਸਪਾਲ ਸਿੰਘ ਜੀ ਦਾ ਜਨਮ 7-6-1947 ਨੂੰ ਪਿਤਾ ਸ. ਇੰਦਰਜੀਤ ਸਿੰਘ ਜੀ ਦੇ ਘਰ ਮਾਤਾ ਪ੍ਰਕਾਸ਼ ਕੌਰ ਜੀ ਦੀ ਕੁਖੋਂ ਸਰਗੋਧਾ (ਪਾਕਿਸਤਾਨ) ਦੀ ਧਰਤੀ ’ਤੇ ਹੋਇਆ। ਦੇਸ਼ ਦੀ ਵੰਡ ਉਪਰੰਤ ਪਰਿਵਾਰ ਨਾਲ ਪਹਿਲਾਂ ਰੋਹਤਕ ਤੇ ਫਿਰ ਹੁਸ਼ਿਆਰਪੁਰ ਵਿਖੇ ਆਣ ਵਸੇ। ਮੁੱਢਲੀ ਸਿੱਖਿਆ ਵੀ ਉੱਥੋਂ ਹੀ ਪ੍ਰਾਪਤ ਕੀਤੀ।  ਸੰਨ 1961 ਵਿੱਚ ਦਾਦਾ ਜੀ ਅਤੇ ਪਿਤਾ ਜੀ ਨਾਲ ਮੁੰਬਈ ਚਲੇ ਗਏ। ਘਰੇਲੂ ਹਾਲਾਤਾਂ ਕਰਕੇ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਪਿਤਾ ਜੀ ਨਾਲ ਮਿਲ ਕੇ ਕੱਪੜੇ ਦੀ ਅ੍ਹਾੜਤ ਦਾ ਕੰਮ ਲੰਮੇਰਾ ਸਮਾਂ ਕੀਤਾ। ਫਿਰ ਤਰੱਕੀ ਕਰਦਿਆਂ  ਆਪਣੀ ਕੱਪੜੇ ਦੀ ਮਿੱਲ ਆਰੰਭ ਕੀਤੀ ਅਤੇ ਕੁਆਲਿਟੀ ਦੇ ਖੇਤਰ ’ਚ ਮਜਬੂਤ ਪੈੜ ਛਾਪ ਪਾਈ।   ਮਿਤੀ 19-11-1972 ਨੂੰ ਅੰਮ੍ਰਿਤਸਰ ਵਾਸੀ ਸ. ਰਘੁਬੀਰ ਸਿੰਘ ਜੀ ਦੀ ਸਪੁਤਰੀ ਬੀਬੀ ਹਰਿੰਦਰ ਕੌਰ ਜੀ ਨਾਲ ਆਨੰਦ ਕਾਰਜ ਹੋਇਆ। ਆਨੰਦਮਈ ਜੀਵਨ ਦੀ ਮਿਸਾਲ ਰਹੀ ਇਹ ਜੋੜੀ ਹਮੇਸ਼ਾਂ ਦੂਜਿਆਂ ਲਈ ਇੱਕ ਮਿਸਾਲ ਬਣੀ ਰਹੀ। ਇਹ ਭੈਣ ਹਰਿੰਦਰ ਕੌਰ ਜੀ ਦਾ ਨਿੱਘਾ ਸਹਿਯੋਗ ਹੀ ਸੀ ਕਿ ਵੀਰ ਜੀ ਗੁਰਮਤਿ ਪ੍ਰਚਾਰ ਦੇ ਖੇਤਰ ’ਚ ਇੰਨਾ ਖੁੱਲ੍ਹਾ ਸਮਾਂ ਦੇ ਸਕੇ। ਸਤਿਗੁਰ ਜੀ ਦੀ ਕਿਰਪਾ ਨਾਲ ਇਸ ਸੁਭਾਗੀ ਜੋੜੀ ਦੇ ਘਰ ਤਿੰਨ ਬੱਚਿਆਂ (ਬੇਟੀ ਪਵਨਦੀਪ ਕੌਰ, ਬੇਟਾ ਨਵਦੀਪ ਸਿੰਘ ਅਤੇ ਬੇਟੀ ਮਨਮੀਤ ਕੌਰ) ਨੇ ਜਨਮ ਲਿਆ। ਜਿਸ ਜ਼ਿੰਮੇਵਾਰੀ ਨਾਲ ਇਨ੍ਹਾਂ ਬੱਚਿਆਂ ਦੀ ਘਾੜਤ ਘੜੀ ਗਈ, ਗੁਰਮਤਿ ਮਾਰਗ ਦੇ ਪਾਂਧੀ ਬਣਾਇਆ ਅਤੇ ਹਰ ਕਦਮ ’ਤੇ ਗੁਰਮਤਿ ਅਨੁਸਾਰੀ ਹੋ ਕੇ ਜੀਵਨ ਜਿਊਣ ਦੀ ਸਿੱਖਿਆ ਦਿੱਤੀ, ਉਹ ਵੀਰ ਜੀ ਦੇ ਸੁਚੱਜੇ ਪਿਤਾ ਹੋਣ ਦੀ ਸਫਲਤਾ ਹੈ।

ਦੁਨਿਆਵੀ ਜੀਵਨ ਦੀ ਉਥਲ-ਪੁਥਲ ਕਾਰਨ 1980 ਵਿੱਚ ਕੁਰਾਲੀ (ਪੰਜਾਬ) ਵਿੱਚ ਆ ਕੇ ਦਵਾਈਆਂ ਦੀ ਫੈਕਟਰੀ ਲਗਾਈ, ਪਰ ਕਾਮਯਾਬੀ ਨਾ ਮਿਲੀ। ਵੱਡਾ ਆਰਥਿਕ ਨੁਕਸਾਨ ਹੋਇਆ, ਫਿਰ ਵੀ ਹੌਂਸਲਾ ਕਾਇਮ ਸੀ। ਇਸ ਤੋਂ ਵੀ ਉੱਪਰ ਸ਼੍ਰੀ ਗੁਰੂ ਸਾਹਿਬ ’ਤੇ ਅਤੁੱਟ ਵਿਸ਼ਵਾਸ। ਅਖੀਰ 2011-12 ਵਿੱਚ ਲੁਧਿਆਣੇ ਆ ਗਏ ਤੇ ਨਵੇਂ ਸਿਰੇ ਤੋਂ ਕਾਰੋਬਾਰ ਆਰੰਭ ਕੀਤਾ ਤੇ ਸਤਿਗੁਰ ਜੀ ਦੀ ਮਿਹਰ ਸਦਕਾ ਅੱਜ ਬੇਟਾ ਨਵਦੀਪ ਸਿੰਘ ਬਾਖ਼ੂਬੀ ਕਾਰੋਬਾਰ ਸੰਭਾਲ ਰਿਹਾ ਹੈ।

ਵੀਰ ਜਸਪਾਲ ਸਿੰਘ ਜੀ ਦਾ ‘‘ਅੰਜਨ ਮਾਹਿ ਨਿਰੰਜਨਿ ਰਹੀਐ ..॥’’ (ਮਹਲਾ ੧/੭੩੦) ਗੁਰੂ ਉਪਦੇਸ਼ ਵਾਲਾ ਅਮਲੀ ਜੀਵਨ ਰਿਹਾ ਹੈ। ਇਨ੍ਹਾਂ ਦਾ ਸੰਨ 1965 ਵਿੱਚ ਗਿ. ਜੀਤ ਸਿੰਘ ਜੀ ਨਾਲ ਸੰਪਰਕ ਬਣਿਆ। ਵੱਖ ਵੱਖ ਇਲਾਕਿਆਂ ਚ ਗੁਰਮਤਿ ਦੀਆਂ ਕਲਾਸਾਂ ਆਰੰਭ ਕੀਤੀਆਂ ਤਾਂ ਸਮਝ ਪਈ ਕਿ ਸੰਗਤਾਂ ’ਚ ਅਸਲ ਸਮੱਸਿਆ ਪੰਜਾਬੀ ਭਾਸ਼ਾ ਦੀ ਜਾਣਕਾਰੀ ਦੀ ਘਾਟ ਹੈ। ਇਸ ਦੇ ਹੱਲ ਲਈ ਪਹਿਲਾਂ ਪੰਜਾਬੀ ਦੇ ਅਧਿਆਪਕ ਤਿਆਰ ਕੀਤੇ ਤੇ ਮੁੰਬਈ ਨੂੰ 5 ਭਾਗਾਂ ਵਿੱਚ ਵੰਡ ਕੇ ਹਫ਼ਤਾਵਾਰੀ ਪੰਜਾਬੀ ਕਲਾਸਾਂ ਆਰੰਭ ਕੀਤੀਆਂ। ਗੁਰਮਤਿ ਮਿਸ਼ਨਰੀ ਕਾਲਜ ਮੁੰਬਈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁੰਬਈ ਨੇ ਮਿਲ ਕੇ ਗੁਰਮਤਿ ਪ੍ਰਚਾਰ ਦੇ ਖੇਤਰ ’ਚ ਇੱਕ ਪਰਿਵਾਰ ਵਾਂਗ ਚੱਲਣਾ ਸਿੱਖਿਆ।  ਇਉਂ ਗੁਰਮਤਿ ਪ੍ਰਚਾਰ ਲਈ ਇੱਕ ਸੁਚੱਜੀ ਟੀਮ ਤਿਆਰ ਕੀਤੀ। ਇਹ ਆਪ ਜੀ ਦੀ ਅਗਵਾਈ ’ਚ ਵੱਡੀ ਸਫਲਤਾ ਰਹੀ ਹੈ।

ਸਮਾਜ ਵਿੱਚ ਵਿਚਰਦਿਆਂ ਆਪ ਜੀ ਨੇ ਸੁਆਸ ਸੁਆਸ ਮਾਲਕ ਨੂੰ ਯਾਦ ਕਰਦਿਆਂ, ਗੁਰੂ ਅਨੁਸਾਰੀ ਨਿਮਰਤਾ ਭਰਪੂਰ ਜੀਵਨ ਜੀਵਿਆ। ਜਿੱਥੇ ਆਪ ਜੀ ਨੇ ਇੱਕ ਆਦਰਸ਼ ਗੁਰਸਿੱਖ, ਆਦਰਸ਼ ਪਤੀ ਅਤੇ ਆਦਰਸ਼ ਪਿਤਾ ਹੋਣ ਦਾ ਫ਼ਰਜ਼ ਨਿਭਾਇਆ, ਆਰਥਿਕ ਪੱਖੋਂ ਉਤਰਾਅ ਚੜ੍ਹਾਅ ’ਚ ਚੜ੍ਹਦੀ ਕਲਾ ਅਤੇ ਰੱਬੀ ਭਾਣੇ ਵਿੱਚ ਰਹਿ ਕੇ ਜ਼ਿੰਦਗੀ ਜਿਊਣੀ ਸਿਖਾਈ, ਉੱਥੇ ਆਪ ਨੇ ਆਧੁਨਿਕ ਤਕਨੀਕਾਂ ਦੀ ਵੀ ਭਰਪੂਰ ਤੇ ਸੁਚੱਜੀ ਵਰਤੋਂ ਕੀਤੀ; ਜਿਵੇਂ ਕਿ ਸੰਨ 2000 ਵਿੱਚ ਪ੍ਰੋਜੈਕਟਰ (ਸਕ੍ਰੀਨ) ਰਾਹੀਂ ਗੁਰਮਤਿ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ, ਸੰਨ 2011 ਤੋਂ ਆੱਨ ਲਾਇਨ ਗੁਰਮਤਿ ਦੀਆਂ ਕਲਾਸਾਂ ਰਾਹੀਂ ਲੁਧਿਆਣਾ ਅਤੇ ਮੁੰਬਈ ਦਾ ਅੰਤਰ ਮਿਟਾ ਦਿੱਤਾ ਅਤੇ ਹੁਣ ਤਾਂ ਪੰਜਾਬ ਦੇ ਪਿੰਡ ਪੱਧਰ ਤੋਂ ਲੈ ਕੇ ਪੂਰੀ ਦੁਨੀਆ ’ਚ ਵਿਚਰਦੀ ਸਿੱਖ ਸੰਗਤ ਨੂੰ ਰੋਜ਼ਾਨਾ ਗੁਰਮਤਿ ਕਲਾਸਾਂ ਨਾਲ ਜੋੜਨ ’ਚ ਸਫਲਤਾ ਪਾ ਲਈ ਸੀ, ਜੋ ਕਿ ਵਡੇਰੀ ਉਮਰ ਦੇ ਮਿਸ਼ਨਰੀਆਂ ਲਈ ਬੜਾ ਅਦਭੁਤ ਕਾਰਜ ਹੈ।

ਅੱਜ ਮੁੰਬਈ ਵਿੱਚ ਕਾਲਜ ਦਾ ਬੁੱਕ ਸਟਾਲ ਕਮ ਲਾਇਬਰੇਰੀ, ਜੋ ਇੱਕ ਬਹੁਤ ਵੱਡੇ ਰੂਪ ਵਿੱਚ ਸਥਾਪਤ ਹੈ, ਵੀਰ ਭੁਪਿੰਦਰ ਸਿੰਘ ਜੀ ਨੇ ਦਸਿਆ ਕਿ ਇਸ ਦਾ ਆਰੰਭ ਵੀ ਵੀਰ ਜਸਪਾਲ ਸਿੰਘ ਜੀ ਨੇ ਖਾਰ ਵਾਲੇ ਸ.ਦਵਿੰਦਰ ਸਿੰਘ ਜੀ ਦੀ ਗੈਰੇਜ ਵਿੱਚ ਬਹੁਤ ਛੋਟੇ ਪੱਧਰ ’ਤੇ ਸ਼ੁਰੂ ਕੀਤਾ ਸੀ ਤੇ ਅੱਜ ਵਾਲੇ ਪੱਧਰ ਤੱਕ ਲੈ ਕੇ ਜਾਣ ਵਿੱਚ ਵੀ ਵੀਰ ਜੀ ਨੇ ਬਹੁਤ ਕਰੜੀ ਘਾਲਣਾ ਘਾਲੀ ਹੈ। ਉਸੇ ਦਾ ਨਤੀਜਾ ਹੈ ਕਿ ਇਸ ਲਾਇਬਰੇਰੀ ਵਿੱਚ ਅੱਜ ਹਰ ਨਵੀਨ ਤੇ ਪੁਰਾਤਨ ਕਿਤਾਬਾਂ ਦਾ ਸੰਗ੍ਰਹਿ ਹਾਜ਼ਰ ਹੈ ਤੇ ਸੰਗਤਾਂ ਫਾਇਦਾ ਉਠਾ ਰਹੀਆਂ ਹਨ। 

ਇੱਕ ਵਾਰ ਪੁਨੇ ਕੈਂਪ ਸੀ।  ਰਾਤ ਦਾ ਸਮਾਂ ਸੀ ਤੇ ਆਪ ਨੇ ਸਵਾਲ ਪੁੱਛਿਆ ਕਿ ਝੂਠ ਬੋਲਣ ਨਾਲ ਜੇ ਕਿਸੇ ਦਾ ਲਾਹਾ ਹੁੰਦਾ ਹੋਵੇ ਤਾਂ ਕੀ ਝੂਠ ਬੋਲਣਾ ਠੀਕ ਹੈ ? ਸਭ ਨੇ ਆਪਣਾ ਆਪਣਾ ਜਵਾਬ ਦਿੱਤਾ, ਪਰ ਅੰਤ ’ਚ ਸ. ਜਸਪਾਲ ਸਿੰਘ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੇ ਮੇਰੇ ਝੂਠ ਬੋਲਣ ਨਾਲ ਮਾਲਕ ਨਰਾਜ਼ ਹੁੰਦਾ ਹੋਵੇ ਤਾਂ ਸਮਝੋ ਕਿ ਸਾਨੂੰ ਅਜੇ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਵੀ ਸਮਝ ਨਹੀਂ ਆਈ (ਕਿ ਅਸੀਂ ਮਨਮਤ ਤਿਆਗਣੀ ਹੈ)। ਇਹ ਸਾਡੇ ਮਨ ਦਾ ਧੋਖਾ ਹੈ ਕਿ ਮੇਰੇ ਕੀਤਿਆਂ ਕੁੱਝ ਹੋ ਸਕਦਾ ਹੈ। ਵੀਰ ਜੀ ਨੇ ਨਿਜੀ ਜੀਵਨ ਵਿੱਚ ਹਮੇਸ਼ਾਂ ਸੱਚ ’ਤੇ ਪਹਿਰਾ ਦਿੱਤਾ ਭਾਵੇਂ ਕਿ ਕਈ ਵਾਰ ਸਮਾਜਿਕ ਨਰਾਜ਼ਗੀ ਤੇ ਆਰਥਿਕ ਨੁਕਸਾਨ ਵੀ ਸਹਿਣਾ ਪਿਆ।

ਸੰਗਤਾਂ ਲੋਖੰਡਵਾਲਾ ਤੋਂ ਕੈਂਪ ਲਗਾ ਕੇ ਮੁੰਬਈ ਵਾਪਸ ਆ ਰਹੀਆਂ ਸਨ। ਰਸਤੇ ’ਚ ਬੱਸ ਰੁਕਵਾ ਦਿੱਤੀ, ਨਾਲ ਵਾਲੀਆਂ ਕਾਰਾਂ ਵੀ ਰੁੱਕ ਗਈਆਂ। ਆਸਪਾਸ ਕੋਈ ਦੁਕਾਨ ਵੀ ਨਹੀਂ ਸੀ। ਬੱਸ ਤੋਂ ਉਤਰ ਕੇ ਕਹਿਣ ਲੱਗੇ ‘‘ਬਲਿਹਾਰੀ ਕੁਦਰਤਿ ਵਸਿਆ (ਮਹਲਾ /੪੬੯), ਕੁਦਰਤਿ ਕਵਣ ਕਹਾ ਵੀਚਾਰੁ (ਜਪੁ) ਇਉਂ ਸਾਰਿਆਂ ਨੇ ਅੱਧਾ ਪੌਣਾ ਘੰਟਾ ਪਹਾੜਾਂ ਅਤੇ ਬੱਦਲਾਂ ਨੂੰ ਵੇਖ ਪ੍ਰਾਕ੍ਰਿਤੀ ’ਚੋਂ ਖੂਬ ਆਨੰਦ ਮਾਣਿਆ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵੱਲੋਂ ਹਰ ਸਾਲ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ। ਇਸ ਸਮਾਗਮ ਵਿੱਚ ਹਰ ਸਾਲ ਕਿਸੇ ਨ ਕਿਸੇ ਹਸਤੀ ਨੂੰ ਪੰਥਕ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ।  ਸੰਨ 2016 ਵਿੱਚ ਪੰਚਾਇਤ ਨੇ ਇਹ ਸਨਮਾਨ ਵੀਰ ਜਸਪਾਲ ਸਿੰਘ ਜੀ ਨੂੰ ਦੇਣ ਦਾ ਨਿਰਣਾ ਲਿਆ, ਪਰ ਵੀਰ ਜੀ ਨੂੰ ਨਾ ਦੱਸਿਆ ਕਿ ਕਿਤੇ ਇਨਕਾਰ ਨਾ ਕਰ ਦੇਣ। ਉਹੀ ਗੱਲ ਹੋਈ, ਸਮਾਗਮ ਵਾਲੇ ਦਿਨ ਸਵੇਰੇ ਮੈਂ ਤੇ ਮਨਿੰਦਰਪਾਲ ਸਿੰਘ ਨੇ ਜਦੋਂ ਵੀਰ ਜੀ ਨੂੰ ਦੱਸਿਆ ਤਾਂ ਉਹ ਬਹੁਤ ਨਰਾਜ਼ ਹੋ ਗਏ, ਜਦੋਂ ਇਹ ਆਖਿਆ ਕਿ ਇਹ ਪੰਚਾਇਤ ਦਾ ਸਰਬਸੰਮਤੀ ਨਾਲ ਲਿਆ ਫ਼ੈਸਲਾ ਹੈ, ਜੋ ਮੰਨਣਾ ਪੈਣਾ ਹੈ ਤਾਂ ਮੁਸਕਰਾ ਕੇ ਕਹਿੰਦੇ ਕਿ ਮੈਂ ਪੰਚਾਇਤ ਦੇ ਫ਼ੈਸਲੇ ਨੂੰ ਸਿਰਮੱਥੇ ਮੰਨਦਾ ਰਹਾਂਗਾ।

ਵੀਰ ਜੀ ਸੰਸਾਰਕ ਉਮਰ ਪੱਖੋਂ ਭਾਵੇਂ ਬਜ਼ੁਰਗ ਸਨ, ਪਰ ਦਿਲ ਬੱਚਿਆਂ ਵਰਗਾ ਸੀ। ਸਹਿਜਤਾ ਵਿਸ਼ਾਲ ਨਦੀ ਵਾਂਗ ਸੀ। ਗੁਰੂ ਸਿਧਾਂਤ ਪ੍ਰਤੀ ਦ੍ਰਿੜ੍ਹਤਾ; ਪਹਾੜ ਵਾਂਗ ਅਡਿੱਗ ਸੀ। ਪਰਖ ਦ੍ਰਿਸ਼ਟੀ ਬਾਜ਼ ਵਾਂਗੂ ਤੇਜ਼ ਸੀ। ਸਭ ਨਾਲ ਪਿਆਰ; ਮਾਂ-ਬੱਚਿਆਂ ਵਾਲਾ ਸੀ।  ਸਾਦਗੀ; ਆਮ ਸ਼ਹਿਰੀ ਵਰਗੀ ਸੀ। ਸੋ ਉਨ੍ਹਾਂ ਦਾ ਜਾਣਾ ਮਿਸ਼ਨਰੀ ਪਰਿਵਾਰ ਅਤੇ ਪੰਥ ਦਰਦੀਆਂ ’ਚ ਸਦਾ ਇੱਕ ਘਾਟ ਵਜੋਂ ਵੇਖਿਆ ਜਾਂਦਾ ਰਹੇਗਾ  !

ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,

ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। (ਡਾ. ਮੁਹੰਮਦ ਇਕਬਾਲ)

ਨਾਨਕਸ਼ਾਹੀ ਕੈਲੰਡਰ ਬਾਰੇ ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਕੁਝ ਸਵਾਲ

0

(ਸੇਵਾ ਮੁਕਤ) ਲੈਫ: ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ:  ਤੁਹਾਡੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।

ਆਪ ਜੀ 1998 ਈ: ਤੋਂ ਭਾਵ ਪਿਛਲੇ ਤਕਰੀਬਨ 23 ਸਾਲਾਂ ਤਾਂ ਇੱਕੋ ਰੱਟ ਲਾ ਰਹੇ ਹੋ ਕਿ ਨਾਨਕਸ਼ਾਹੀ ਕੈਲੰਡਰ ’ਚ ਗੁਰਪੁਰਬਾਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ਸਮੇਂ 4 ਤੋਂ 7 ਦਿਨਾਂ ਦੀ ਗਲਤੀ ਹੈ। ਆਪ ਜੀ ਦੀ ਗਣਿਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ੨੩ ਪੋਹ ਬਿਕਰਮੀ ਸੰਮਤ ੧੭੨੩ ਮੁਤਾਬਕ 22 ਦਸੰਬਰ 1666 ਈ: (ਜੂਲੀਅਨ) ਨੂੰ ਹੋਇਆ ਸੀ। ਜੂਲੀਅਨ ਕੈਲੰਡਰ ’ਚ 1582 ਈ: ’ਚ 10 ਦਿਨਾਂ ਦੀ ਸੋਧ ਲਾ ਕੇ ਇਸ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕਰਨ ’ਤੇ ਬਣਦੀ ਹੈ 1 ਜਨਵਰੀ 1667 ਈ: (ਗ੍ਰੈਗੋਰੀਅਨ)। ਹੁਣ ਜੇ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਨੂੰ ਪਿੱਛੇ ਨੂੰ ਗਿਣਦੇ ਜਾਈਏ ਤਾਂ 1 ਜਨਵਰੀ 1667 ਈ: ਨੂੰ ਨਾਨਕਸ਼ਾਹੀ ਕੈਲੰਡਰ ਦੀ ੧੯ ਪੋਹ ਬਣਦੀ ਹੈ, ਇਸ ਲਈ ਗੁਰ ਪੁਰਬ ’ਚ 4 ਦਿਨਾਂ ਦੀ ਗਲਤੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ੨ ਹਾੜ ਬਿਕਰਮੀ ਸੰਮਤ ੧੬੬੩ ਮੁਤਾਬਕ 30 ਮਈ 1606 ਈ: (ਜੂਲੀਅਨ) ਨੂੰ ਹੋਈ; ਜਿਸ ਨੂੰ 10 ਦਿਨਾਂ ਦੀ ਸੋਧ ਨਾਲ ਗ੍ਰੈਗੋਰੀਅਨ ’ਚ ਤਬਦੀਲ ਕਰਨ ’ਤੇ ਬਣਦੀ ਹੈ 9 ਜੂਨ ਪਰ ਨਾਨਕਸ਼ਾਹੀ ਕੈਲੰਡਰ ’ਚ ਸ਼ਹੀਦੀ ਗੁਰ ਪੁਰਬ ਨਿਸ਼ਚਿਤ ਕਰ ਦਿੱਤਾ 16 ਜੂਨ; ਇਸ ਕਾਰਨ ਇਸ ਵਿੱਚ 7 ਦਿਨਾਂ ਦੀ ਗਲਤੀ ਹੈ।

1. ਸ: ਸੁਰਜੀਤ ਸਿੰਘ ਜੀ ! ਆਪ ਜੀ ਤਾਂ M.Sc (Math, Astronomy) ਅਤੇ ਆਪਣੇ ਆਪ ਨੂੰ ਕੈਲੰਡਰ ਦੇ ਮਾਹਰ ਵੀ ਕਹਾਉਂਦੇ ਹੋ ਪਰ ਕੈਲੰਡਰਾਂ ਦੀ ਥੋੜੀ ਬਹੁਤ ਸੂਝ ਰੱਖਣ ਵਾਲਾ ਮੇਰੇ ਵਰਗਾ ਦਸਵੀਂ ਪਾਸ ਵਿਅਕਤੀ ਵੀ ਤੁਹਾਡੇ ਇਸ ਫ਼ਾਰਮੂਲੇ ਨੂੰ ਸਿਰੇ ਤੋਂ ਨਕਾਰ ਦੇਵੇਗਾ। ਕਾਰਨ ਇਹ ਹੈ ਕਿ ਹਰ ਵਿਅਕਤੀ ਜਾਣਦਾ ਹੈ ਕਿ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ’ਚ 10 ਦਿਨਾਂ ਦਾ ਫ਼ਰਕ ਕੇਵਲ 16ਵੀਂ ਸਦੀ ਤੱਕ ਸੀ, ਨਾ ਕਿ ਹੁਣ ਤੱਕ ਜਾਂ ਹਮੇਸ਼ਾਂ ਲਈ ਪੱਕਾ। ਇਸ ਗੱਲ ਦਾ ਵੀ ਹਰ ਵਿਅਕਤੀ ਨੂੰ ਗਿਆਨ ਹੈ ਕਿ ਦੋਵੇਂ ਕੈਲੰਡਰਾਂ ਦੇ ਲੀਪ ਸਾਲ ਨਿਯਮਾਂ ਵਿੱਚ ਫ਼ਰਕ ਹੋਣ ਕਰਕੇ ਹਰ 4 ਸਦੀਆਂ ਵਿੱਚ 3 ਦਿਨਾਂ ਦਾ ਫ਼ਰਕ ਹੋਰ ਪੈ ਜਾਂਦਾ ਹੈ। ਤੁਹਾਨੂੰ ਇਸ ਗੱਲ ਦੀ ਜ਼ਰੂਰ ਸੋਝੀ ਹੋਵੇਗੀ ਕਿ ਰੂਸ ਨੇ 1582 ਈ: ’ਚ ਇਹ ਸੋਧ ਲਾਗੂ ਨਹੀਂ ਕੀਤੀ ਬਲਕਿ 31 ਜਨਵਰੀ 1918 ਈ: ਭਾਵ 4 ਸਦੀਆਂ ਪਿੱਛੋਂ 20 ਵੀਂ ਸਦੀ ’ਚ ਲਾਗੂ ਕੀਤੀ; ਇਸ ਕਾਰਨ ਉਨ੍ਹਾਂ ਨੂੰ 10 ਦੀ ਬਜਾਏ 13 ਦਿਨਾਂ ਦੀ ਸੋਧ ਲਾਉਣੀ ਪਈ। ਨਾਨਕਸ਼ਾਹੀ ਕੈਲੰਡਰ ਵੀ 20ਵੀਂ ਸਦੀ ਦੇ ਅਖੀਰ ’ਤੇ 1999 ’ਚ ਲਾਗੂ ਕੀਤੇ ਜਾਣ ਸਦਕਾ ਪਹਿਲੇ ਹੀ ਪੱਖ ਤੋਂ ਤੁਹਾਡਾ 10 ਦਿਨ ਦਾ ਫ਼ਾਰਮੂਲਾ ਗਲਤ ਸਾਬਤ ਹੁੰਦਾ ਹੈ।

4 ਸਦੀਆਂ ’ਚ 3 ਦਿਨ ਦਾ ਫ਼ਰਕ ਵਧਣ ਦਾ ਕਾਰਨ ਇਹ ਹੈ ਕਿ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.250000 ਦਿਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.242196 ਦਿਨ ਹੋਣ ਕਰਕੇ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ਵਿੱਚ 0.007804 ਦਿਨ ਦਾ ਅੰਤਰ ਹੈ; 4 ਸਦੀਆਂ ਵਿੱਚ ਫ਼ਰਕ = 0.007804 X 400 = 3.1216 ਦਿਨ। ਸੋਧ ਦਾ ਇਹ ਨਿਯਮ ਕੇਵਲ ਜੂਲੀਅਨ ਤੋਂ ਗ੍ਰੈਗੋਰੀਅਨ ਤਾਰੀਖ਼ਾਂ ’ਚ ਤਬਦੀਲ ਕਰਨ ਲਈ ਹੈ, ਨਾ ਕਿ ਬਿਕਰਮੀ ਤੋਂ ਨਾਨਕਾਸ਼ਾਹੀ ਤਾਰੀਖ਼ਾਂ ਤਬਦੀਲ ਕਰਨ ਲਈ, ਕਿਉਂਕਿ ਇਨ੍ਹਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ਦਾ ਅੰਤਰ ਜੂਲੀਅਨ ਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫ਼ਰਕ ਨਾਲੋਂ ਭਿੰਨ ਹੈ।

ਸੂਰਜੀ ਸਿਧਾਂਤ ਬਿਕ੍ਰਮੀ ਕੈਲੰਡਰ (ਜੋ 1964 ਈ: ਤੱਕ ਲਾਗੂ ਰਿਹਾ) ਦੇ ਸਾਲ ਦੀ ਲੰਬਾਈ 365. 258756 ਦਿਨ ਹੈ ਜਦੋਂ ਕਿ 1999 ਈ: ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.242196 ਦਿਨ। ਇਸ ਹਿਸਾਬ ਨਾਲ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ’ਚ ਫ਼ਰਕ ਹੈ 0.01656 ਦਿਨ ਭਾਵ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਨਾਲੋਂ ਦੁੱਗਣੇ ਤੋਂ ਵੀ ਵੱਧ। ਕੀ ਤੁਹਾਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਕਿ ਇਸ ਅੰਤਰ ਕਾਰਨ ਵੀ ਦੋਵੇਂ ਕੈਲੰਡਰਾਂ ਦੇ ਸਾਲਾਂ ਦੀਆਂ ਤਾਰੀਖ਼ਾਂ ’ਚ ਫ਼ਰਕ ਸਮੇਂ ਦੇ ਨਾਲ ਨਾਲ ਵੱਧਦਾ ਜਾਵੇਗਾ।  M.Sc (Math, Astronomy) ਹੋਣ ਦੇ ਨਾਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਦੀ ਗਣਿਤ (Calculation) ਕਰ ਸਕਦੇ ਹੋ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ 1999 ਈ: ’ਚ ਹੋ ਗਏ ਸਨ 1999-1606 = 393 ਸਾਲ। 393 ਸਾਲਾਂ ’ਚ ਅੰਤਰ ਪਏਗਾ = 393 X 0.01656 =  6.508008  ਦਿਨ ਜਾਂ ਕਹਿ ਲਓ 6 ਜਾਂ 7 ਨਾਗਰਿਕ ਦਿਨ।

ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਇਸ ਫ਼ਰਕ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫਿਰ ਕਿਸੇ ਕਾਰਨ ਸਮਝਣਾ ਨਹੀਂ ਚਾਹੁੰਦੇ। ਚੰਗੀ ਗੱਲ ਹੈ ਕਿ ਤੁਸੀਂ ਮੰਨ ਜਾਉ ਕਿ ਹੁਣ ਤੁਹਾਨੂੰ ਸਮਝ ਆ ਗਈ ਹੈ ਕਿ ਨਾਨਕਸ਼ਾਹੀ ਕਲੰਡਰ ’ਚ ਗੁਰ ਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਹਨ। ਮੇਰਾ ਖ਼ਿਆਲ ਹੈ ਕਿ ਮੰਨ ਜਾਣ ’ਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕ ਇੱਕ ਵਾਰ ਪਹਿਲਾਂ ਤੁਸੀਂ 5K ਚੈੱਨਲ ’ਤੇ ਗੁਰ ਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਮੰਨ ਚੁੱਕੇ ਹੋ, ਪਰ ਜੇ ਸਮਝਣਾ ਹੀ ਨਹੀਂ ਚਾਹੁੰਦੇ ਜਾਂ ਸਮਝ ਕੇ ਵੀ ਮੰਨਣਾ ਨਹੀਂ ਚਾਹੁੰਦੇ ਅਤੇ ਮੰਨ ਕੇ ਵੀ ਮੁੱਕਰ ਸਕਦੇ ਹੋ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ।

2. ਸ: ਸਰਬਜੀਤ ਸਿੰਘ ਸੈਕਰਾਮੈਂਟੋ ਤੁਹਾਨੂੰ ਇਸ ਤੋਂ ਸੌਖੇ ਲਫ਼ਜਾਂ ’ਚ ਸਮਝਾ ਰਹੇ ਸਨ ਕਿ ਜੇ ਤੁਹਾਡੇ 10 ਦਿਨ ਜੋੜਨ ਦੇ ਫ਼ਾਰਮੂਲੇ ਨੂੰ ਸਹੀ ਮੰਨ ਲਿਆ ਜਾਵੇ ਤਾਂ 1699 ਈ: ’ਚ ਵੈਸਾਖੀ 29 ਮਾਰਚ (ਜੂਲੀਅਨ) ਨੂੰ ਸੀ; 10 ਦਿਨ ਜੋੜ ਕੇ 8 ਅਪ੍ਰੈਲ ਗ੍ਰੈਗੋਰੀਅਨ ਬਣਦੀ ਹੈ ਪਰ ਅੱਜ ਕੱਲ੍ਹ ਵੈਸਾਖੀ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੋਣ ਕਰਕੇ ਇਸ ਵਿੱਚ ਵੀ 5-6 ਦਿਨ ਦੀ ਗਲਤੀ ਮੰਨਣੀ ਪਏਗੀ। ਹੈਰਾਨੀ ਇਹ ਹੈ ਕਿ ਤੁਸੀਂ ਵੈਸਾਖੀ ਦੇ ਦਿਨ ’ਚ ਗਲਤੀ ਨਹੀਂ ਮੰਨਦੇ ਕਿਉਂਕਿ ਤੁਹਾਡਾ ਮੰਨਣਾ ਹੈ ਕਿ ਵੈਸਾਖੀ ਤਾਂ ਹਮੇਸ਼ਾਂ 1 ਵੈਸਾਖ ਨੂੰ ਹੀ ਆਉਂਦੀ ਹੈ। ਸ: ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਜੇ 5-6 ਦਿਨਾਂ ਦੇ ਅੰਤਰ ਨਾਲ ਆ ਰਹੀ ਵੈਸਾਖੀ ਠੀਕ ਮੰਨਦੇ ਹੋ ਤਾਂ ਇਸੇ ਕੈਲੰਡਰ ਦੇ ਬਾਕੀ ਦੇ ਦਿਨ ਵੀ ਸਹੀ ਮੰਨਣੇ ਪੈਣਗੇ। ਪਿਛਲੇ ਸਾਲ 22 ਕੁ ਸਾਲਾਂ  ਦੇ ਰੇੜਕੇ ਉਪਰੰਤ ਤੁਸੀਂ 5K ਚੈੱਨਲ ’ਤੇ ਮੰਨ ਵੀ ਲਿਆ ਸੀ ਪਰ ਪਤਾ ਨਹੀਂ ਕਿਸ ਮਜ਼ਬੂਰੀ ਕਾਰਨ ਤੁਹਾਡੀ ਸੂਈ ਮੁੜ ਉਥੇ ਹੀ ਜਾ ਫਸੀ ਜਿੱਥੇ ਪਹਿਲਾਂ ਅੜੀ ਹੋਈ ਸੀ। ਸ: ਸਰਬਜੀਤ ਸਿੰਘ ਸੈਕਰਾਮੈਂਟੋ ਦੇ ਇਕ ਲੇਖ ‘ਵੈਸਾਖ ਸੁਦੀ ੫ ਬਨਾਮ ਵੈਸਾਖ ੫’ ਦਾ ਤੁਸੀਂ ਐਸਾ ਜਵਾਬ ਦਿੱਤਾ ਜਿਹੜਾ ਤੁਹਾਡੀ ਉਮਰ, ਤੁਹਾਡੀ ਵਿਦਿਅਕ ਯੋਗਤਾ ਅਤੇ ਕਰਨਲ ਵਰਗੇ ਵੱਡੇ ਅਹੁੱਦੇ ਤੋਂ ਸੇਵਾ ਮੁਕਤ ਹੋਏ ਵਿਅਕਤੀ ਲਈ ਬਿਲਕੁਲ ਸ਼ੋਭਦਾ ਨਹੀਂ; ਸਗੋਂ ਤੁਹਾਡੀ ਵਿਦਿਅਕ ਯੋਗਤਾ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਾ ਹੈ।

ਸਵਾਲੀਆ ਚਿੰਨ੍ਹ ਲਾਏ ਜਾਣ ਦਾ ਠੋਸ ਕਾਰਨ ਇਹ ਹੈ ਕਿ ਮੈਂ  https://nanakshahi.net/convert/ ਰਾਹੀਂ ਚੈੱਕ ਕੀਤਾ ਤਾਂ ਵੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼, ਦਿਨ ਐਤਵਾਰ, ਵੈਸਾਖ ਵਦੀ ੫, ੫ ਵੈਸਾਖ ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) ਮੁਤਾਬਕ 1 ਅਪ੍ਰੈਲ 1621 ਈ: ਨੂੰ ਹੋਇਆ। (ਇਨ੍ਹਾਂ ਤਾਰੀਖ਼ਾਂ ਨਾਲ ਤੁਸੀਂ ਵੀ ਸਹਿਮਤ ਹੋ)। ਇਸੇ ਸਾਲ ਦੀ ਵੈਸਾਖੀ, ਦਿਨ ਬੁੱਧਵਾਰ, ਵੈਸਾਖ ਵਦੀ ੧, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਸੀ ਭਾਵ ਸਾਰੇ ਕੈਲੰਡਰਾਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖੀ ਤੋਂ 4 ਦਿਨ ਬਾਅਦ ਹੋਇਆ।

ਹੁਣ ਆਈਏ 1999 ਈ: (ਗ੍ਰੈਗੋਰੀਅਨ) ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਵੱਲ। ਇਸ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ (ਨਾਨਕਸ਼ਾਹੀ) ਨੂੰ ਦਿਨ ਬੁੱਧਵਾਰ, ੧ ਵੈਸਾਖ ਬਿਕ੍ਰਮੀ ਸੰਮਤ ੨੦੫੬ (ਦ੍ਰਿਕ ਗਣਿਤ), 14 ਅਪ੍ਰੈਲ 1999 ਈ: (ਗ੍ਰੈਗੋਰੀਅਨ) ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੫ ਵੈਸਾਖ (ਨਾਨਕਸ਼ਾਹੀ), ਦਿਨ ਐਤਵਾਰ, ੫ ਵੈਸਾਖ ਬਿਕਰਮੀ ਸੰਮਤ ੨੦੫੬ (ਦ੍ਰਿਕ ਗਣਿਤ), 18 ਅਪ੍ਰੈਲ ਹੈ। ਇੱਥੇ ਵੀ ਪ੍ਰਕਾਸ਼ ਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਹੈ। ਕੋਈ ਵੀ ਵਿਅਕਤੀ ਇਨ੍ਹਾਂ ਤਾਰੀਖ਼ਾਂ ਨੂੰ ਗਲਤ ਨਹੀਂ ਕਹਿ ਸਕਦਾ ਅਤੇ ਤੁਸੀਂ ਵੀ ਇਨ੍ਹਾਂ ਤਾਰੀਖ਼ਾਂ ’ਚੋਂ ੧ ਵੈਸਾਖ 14 ਅਪ੍ਰੈਲ ਠੀਕ ਮੰਨਦੇ ਹੋ ਭਾਵ ਜਿਹੜੀ ੧ ਵੈਸਾਖ ਸੰਮਤ ੧੬੭੮ ’ਚ 28 ਮਾਰਚ ਨੂੰ ਆਈ ਉਹ 17 ਦਿਨਾਂ ਦੇ ਫ਼ਰਕ ਨਾਲ 14 ਅਪ੍ਰੈਲ ਨੂੰ ਆਈ ਤਾਂ ਠੀਕ ਇਸੇ ਤਰ੍ਹਾਂ 1 ਅਪ੍ਰੈਲ ਨੂੰ ਆਉਣ ਵਾਲੀ 5 ਵੈਸਾਖ 17 ਦਿਨਾਂ ਬਾਅਦ 18 ਅਪ੍ਰੈਲ ਨੂੰ ਹੀ ਆਵੇਗੀ। ਇੱਥੇ ਵੀ ਗੁਰ ਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਅਤੇ ਅੱਗੇ ਤੋਂ ਹਮੇਸ਼ਾਂ ਲਈ 4 ਦਿਨਾਂ ਦੇ ਫ਼ਰਕ ਨਾਲ ਇਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ। ਤੁਸੀਂ ਇਸ ਨੂੰ ਮੰਨਣ ਤੋਂ ਕਿਉਂ ਇਨਕਾਰੀ ਹੋ ?

ਤੁਹਾਡਾ ਇਹ ਜਵਾਬ ਤਾਂ ਹੋਰ ਵੀ ਭੁਲੇਖਾਪਾਉ ਹੈ, ਜਿਸ ਵਿੱਚ ਤੁਸੀਂ ਕਿਹਾ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰ ਪੁਰਬ ਦੀ ਅਸਲ ਤਾਰੀਖ਼ ਕੱਢੀ ਜਾਏ ਤਾਂ ੨੯ ਚੇਤ ਬਣਦੀ ਹੈ। ਮੁਆਫ਼ ਕਰਨਾ ਜੋ ਵਿਅਕਤੀ ਵੈਸਾਖੀ ਤੋਂ 4 ਦਿਨ ਬਾਅਦ ਆਉਣ ਵਾਲੇ ਗੁਰ ਪੁਰਬ ਨੂੰ ਵੈਸਾਖੀ ਤੋਂ 3 ਦਿਨ ਪਹਿਲਾਂ ਦੱਸ ਰਿਹਾ ਹੋਵੇ ਉਸ ਨੂੰ ਕੀ ਕਹਿਣਾ ਬਣਦਾ ਹੈ ? ਕੀ ਤੁਹਾਨੂੰ ਇੱਥੇ ਆਪਣੀਆਂ ਤਜ਼ਵੀਜ਼ ਕੀਤੀਆਂ ਤਾਰੀਖ਼ਾਂ ’ਚ 7 ਦਿਨਾਂ ਦੀ ਗਲਤੀ ਨਜ਼ਰ ਨਹੀਂ ਆਉਂਦੀ ?

3. ਸੁਰਜੀਤ ਸਿੰਘ ਜੀ ! ਤੁਹਾਡੀ ਵੱਡੀ ਸਮੱਸਿਆ ਹੈ ਕਿ ਤੁਸੀਂ ੧ ਵੈਸਾਖ ਬਿਕ੍ਰਮੀ ਸੰਮਤ ੨੦੫੬/ 14 ਅਪ੍ਰੈਲ 1999 ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਵੈਸਾਖੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਤਾਰੀਖ਼ਾਂ ਨੂੰ ਲਾਗੂ ਹੋਣ ਦੀ ਮਿਤੀ ਤੋਂ ਪਹਿਲੀਆਂ ਤਾਰੀਖ਼ਾਂ ’ਤੇ ਵੀ ਲਾਗੂ ਕਰਨਾ ਚਾਹ ਰਹੇ ਹੋ, ਜੋ ਕਿ ਅੰਤਰਾਸ਼ਟਰੀ ਪੱਧਰ ’ਤੇ ਪ੍ਰਮਾਣਿਤ ਕੈਲੰਡਰ ਸੋਧ ਨਿਯਮਾਂ ਦੇ ਬਿਲਕੁਲ ਉਲਟ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਬਿਕਰਮੀ ਕੈਲੰਡਰ ’ਚ ਵੀ 1964 ’ਚ ਸੋਧ ਹੋ ਚੁੱਕੀ ਹੈ ਜਿਸ ਮੁਤਾਬਕ ਮੌਜੂਦਾ ਸਮੇਂ ਲਾਗੂ ਬਿਕਰਮੀ ਸੰਮਤ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਅਤੇ ਗੁਰੂ ਕਾਲ ਸਮੇਂ ਪ੍ਰਚਲਿਤ ਬਿਕਰਮੀ ਸੰਮਤ (ਸੂਰਜੀ ਸਿਧਾਂਤ) ਦੀਆਂ ਤਾਰੀਖ਼ਾਂ ਵਿੱਚ ਭਿੰਨਤਾ ਹੈ। ਜਦ ਮੈਂ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਦੀ https://nanakshahi.net/convert/ ਰਾਹੀਂ ਪੜਤਾਲ ਕੀਤੀ ਤਾਂ ਵੇਖਿਆ ਕਿ ਦਿਨ ਬੁੱਧਵਾਰ, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਵਾਲੇ ਕੈਲੰਡਰ ਦੀ ੩੧ ਚੇਤ ਸੰਮਤ ੧੬੭੭ ਬਣਦੀ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਨ ਐਤਵਾਰ ੫ ਵੈਸਾਖ, ਸੰਮਤ ੧੬੭੮ (ਸੂਰਜੀ ਸਿਧਾਂਤ) 1 ਅਪ੍ਰੈਲ 1621 ਈ: (ਜੂਲੀਅਨ) ਨੂੰ ੪ ਵੈਸਾਖ ਬਿਕਰਮੀ ਸੰਮਤ ੧੬੭੮ (ਦ੍ਰਿਕ ਗਣਿਤ) ਬਣਦਾ ਹੈ ਭਾਵ ਦੋਵੇਂ ਕੈਲੰਡਰਾਂ ਦੀਆਂ ਦੋਹਾਂ ਹੀ ਤਾਰੀਖ਼ਾਂ ਵਿੱਚ 1-1 ਦਿਨ ਦਾ ਅੰਤਰ ਹੈ। ਕੀ ਤੁਹਾਨੂੰ ਇੱਥੇ ਕੈਲੰਡਰ ਸੋਧ ਨਿਯਮਾਂ ਸੰਬੰਧੀ ਆਪਣੀ ਤਰੁਟੀ ਪ੍ਰਗਟ ਨਹੀਂ ਹੁੰਦੀ ਕਿ ਤੁਸੀਂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਨੂੰ ਤਾਂ ਅਣਡਿੱਠ ਕੀਤਾ ਹੈ ਪਰ ਨਾਨਕਸ਼ਾਹੀ ਤਾਰੀਖ਼ਾਂ ਨੂੰ ਪਿੱਛਲਖੁਰੀ ਗਿਣਨ ਦੀ ਪਿਛਲੇ 23 ਸਾਲਾਂ ਤੋਂ ਬੜੀ ਜ਼ਿੱਦ ਕਰ ਰਹੇ ਹੋ। ਆਪ ਜੀ ਲਈ ਸਵਾਲ ਹੈ :-

(ੳ)  ਜੇ ਤੁਸੀਂ ਸੋਧ ਉਪਰੰਤ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਦੇ ਕੈਲੰਡਰ ਦੇ ਮਾਹਰ ਵਿਦਵਾਨ ਕਹਾਉਣ ਦਾ ਬਹੁਤਾ ਹੀ ਸ਼ੌਕ ਪਾਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪੁਸਤਕ ‘ਗੁਰ ਪੁਰਬ ਦਰਪਣ’ ’ਚ ਛਾਪੀ ‘ਗੁਰ ਬੰਸਾਵਲੀ’ ਸਾਰਣੀ ਵਿੱਚ ਜਿਸ ਤਰ੍ਹਾਂ ਉਸ ਸਮੇਂ ਪ੍ਰਚਲਿਤ ਜੂਲੀਅਨ ਕੈਲੰਡਰ ਅਤੇ ਮੌਜੂਦਾ ਸਮੇਂ ਲਾਗੂ ਗ੍ਰੈਗੋਰੀਅਨ ਕੈਲੰਡਰ ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪੀਆਂ ਹਨ ਉਸੇ ਤਰ੍ਹਾਂ ਉਸ ਸਮੇਂ ਪ੍ਰਚਲਿਤ ਬਿਕਰਮੀ ਕੈਲੰਡਰ (ਸੂਰਜੀ ਸਿਧਾਂਤ) ਅਤੇ ਮੌਜੂਦਾ ਸਮੇਂ ਲਾਗੂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪ ਕੇ ਦੱਸਿਆ ਜਾਵੇ ਕਿ ਕਿੰਨੀਆਂ ਤਾਰੀਖ਼ਾਂ ਵਿੱਚ ਫ਼ਰਕ ਹੈ ਅਤੇ ਤੁਸੀਂ ਇਸ ਫ਼ਰਕ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਹੈ ?

(ਅ) ਜੇ ਤੁਸੀਂ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਤਾਰੀਖ਼ਾਂ ਦੀਆਂ ਕੈਲਕੂਲੇਸ਼ਨਾਂ ਖ਼ੁਦ ਆਪ ਕੀਤੀਆਂ ਹਨ ਜਿਵੇਂ ਕਿ ਤੁਸੀਂ ਹਮੇਸ਼ਾਂ ਦਾਅਵਾ ਕਰਦੇ ਹੋ ਤਾਂ ਉਨ੍ਹਾਂ ਦੇ ਫ਼ਾਰਮੂਲੇ ਸਮੇਤ ਸਾਰੀਆਂ ਕੈਲਕੂਲੇਸ਼ਨਾਂ ਨੱਥੀ ਕੀਤੀਆਂ ਜਾਣ ਪਰ ਜੇ ਤੁਸੀਂ ਕਿਸੇ ਕੰਪਿਊਟਰ ਪ੍ਰੋਗਰਾਮ ਰਾਹੀਂ ਚੈੱਕ ਕਰਦੇ ਹੋ ਤਾਂ ਉਸ ਪ੍ਰੋਗਰਾਮ ਸੰਬੰਧੀ ਪੂਰੀ ਜਾਣਕਾਰੀ ਸਮੇਤ ਉਸ ਦੀ ਸੀ. ਡੀ. ਭੇਜੀ ਜਾਵੇ ਤਾਂ ਕਿ ਤੁਹਾਡੀਆਂ ਤਾਰੀਖ਼ਾਂ ਦੀ ਸ਼ੁੱਧਤਾ ਚੈੱਕ ਕੀਤੀ ਜਾ ਸਕੇ।

ਕਿਰਪਾਲ ਸਿੰਘ ਬਠਿੰਡਾ  ਸੰਪਰਕ +91 88378 13661

ਸ: ਜਸਪਾਲ ਸਿੰਘ ਮੁੰਬਈ ਵਾਲੇ ਜੀ ਨੂੰ ਸ਼ਰਧਾਂਜਲੀ

0

ਹੇਠਲਾ ਉਹ ਅੰਤਮ ਮੈਸਿਜ ਹੈ ਜੋ ਕੋਰੋਨਾ ਇਲਾਜ ਦੌਰਾਨ ਆਕਸੀਜਨ ਤੇ ਨਿਰਭਰ ਸਰਦਾਰ ਜਸਪਾਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ, ਜੋ ਹਸਪਤਾਲ ਚੋਂ ਮੈਨੂੰ ਭੇਜਿਆ। ਗੁਰਮਤਿ ਫਿਲਸਫੀ ਅਤੇ ਗੁਰਬਾਣੀ ਵਿਆਕਰਨ ਦੇ ਕਾਰਨ ਬੜਾ ਦਿਲੀ ਪਿਆਰ ਅਤੇ ਕੌਮੀ ਦਰਦ ਵੇਖਿਆ ਭਾਈ ਸਾਹਿਬ ਜੀ ਅੰਦਰ। ਗੁਰੂ ਨਾਨਕ ਜੀ ਅਜਿਹੀਆਂ ਪੰਥਕ ਸ਼ਖ਼ਸੀਅਤਾਂ ਨੂੰ ਆਪਣੇ ਚਰਨਾਂ ਚ ਸਦਾ ਨਿਵਾਸ ਬਖ਼ਸ਼ਣ ਅਤੇ ਕੌਮ ਦੀ ਅਗਵਾਈ ਲਈ ਮਾਨਵਤਾ ਚੋਂ ਪੈਦਾ ਕਰਦੇ ਰਹਿਣ। ਆਪ ਮਿਸ਼ਨਰੀ ਲਹਿਰ ਦੇ ਮੋਢੀਆਂ ਵਿਚੋਂ ਸਨ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਦੇ ਪੰਚਾਇਤ ਮੈਂਬਰ ਵੀ ਸਨ।

ਦੋਸ਼ੀਆਂ ਤੋਂ ਇਨਸਾਫ਼ ਮੰਗਦਾ ਪੰਜਾਬ

0

ਦੋਸ਼ੀਆਂ ਤੋਂ ਇਨਸਾਫ਼ ਮੰਗਦਾ ਪੰਜਾਬ

ਮੇਜਰ ਸਿੰਘ ਬੁਢਲਾਡਾ-94176-42327

ਬੇਅਦਬੀ ਦੇ ਦੋਸ਼ੀ ਫੜੇ ਨਾ ਪਹਿਲਾਂ ਬਾਦਲਾਂ ਨੇ,

ਹੁਣ ਨਾ ਫੜ ਰਹੀ ਕੈਪਟਨ ਸਰਕਾਰ ਲੋਕੋ !

ਵੱਡਾ ਵਾਅਦਾ ਕਰਿਆ ਸੀ ਸੌਂਹ ਖਾ ਕੇ,

ਸਾਲ ਲੰਘਾ ਦਿੱਤੇ ਪੰਜਾਂ ’ਚੋਂ ਚਾਰ ਲੋਕੋ !

‘ਗੁਰੂ’ ਨਾਲ ਵੀ ਚਲਾਕੀਆਂ ਇਹ ਕਰੀ ਜਾਂਦੇ,

ਸਮਝਣ ਆਪਣੇ ਆਪ ਨੂੰ ਬੜੇ ਹੁਸ਼ਿਆਰ ਲੋਕੋ !

ਨਹੀਂ ‘ਗੁਰੂ’ ਦਾ ਇਹਨਾਂ ਨੂੰ ਖ਼ੌਫ਼ ਭੋਰਾ,

ਆਹ ਗੁਰੂ ਨਾਲ ਇਨ੍ਹਾਂ ਦਾ ਪਿਆਰ ਲੋਕੋ !

ਹਾਕਮ ਮਿਲ ਕੇ ਰਹੇ ਨੇ ਇਹ ਖੇਡ ਦੋਵੇਂ,

ਗੱਲ ਹੋ ਗਈ ਜਵਾਂ ਜੱਗ ਜ਼ਾਹਰ ਲੋਕੋ !

ਤਰਕ ਸੰਗਤ ਦਲੀਲਾਂ ਦਾ ਬਾਦਸ਼ਾਹ ਗਿਆਨੀ ਦਿੱਤ ਸਿੰਘ ਜੀ

0

ਤਰਕ ਸੰਗਤ ਦਲੀਲਾਂ ਦਾ ਬਾਦਸ਼ਾਹ ਗਿਆਨੀ ਦਿੱਤ ਸਿੰਘ ਜੀ

ਪ੍ਰਿੰਸੀਪਲ ਨਸੀਬ ਸਿੰਘ ਸੇਵਕ (ਸੰਪਾਦਕ ਗਿਆਨੀ ਦਿੱਤ ਸਿੰਘ ਪੱਤ੍ਰਿਕਾ) ਚੰਡੀਗੜ੍ਹ -94652-16530

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸੰਨ 1839 ਸਮੇਂ ਸਿੱਖਾਂ ਦੀ ਗਿਣਤੀ 1 ਕਰੋੜ ਤੋਂ ਵੀ ਵੱਧ ਸੀ, ਜੋ 1881 ਦੀ ਮਰਦਮ ਸ਼ੁਮਾਰੀ ਵਿੱਚ ਘਟ ਕੇ 18,53,429 ਰਹਿ ਗਈ ਸੀ। ਇਸੀ ਦੌਰਾਨ ਰਿਆਸਤ ਪਟਿਆਲਾ ਦੇ ਮਸ਼ਹੂਰ ਪਿੰਡ ਕਲੌੜ (ਨੰਦਪੁਰ) ਵਿਖੇ, ਜੋ ਅੱਜ ਕੱਲ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੈ, ਵਿਖੇ ਬਾਬਾ ਦਿਵਾਨ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਇੱਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਦਿਤਾ ਰਾਮ ਰੱਖਿਆ ਗਿਆ, ਜੋ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਦੇ ਨਾਂ ਨਾਲ ਮਸ਼ਹੂਰ ਹੋ ਗਿਆ।  8 ਸਾਲ ਦੀ ਉਮਰੇ, ਪਿਤਾ ਨੇ ਇਹ ਕਹਿ ਕੇ ਕਿ ਜਾਓ ਮੇਰੇ ਪਿਛੇ ਕਿਉਂ ਫਿਰਦਾ ਹੈਂ, ਤੂੰ ਭੀ ਬ੍ਰਹਮ ਤੇ ਮੈਂ ਭੀ ਬ੍ਰਹਮ, ਬ੍ਰਹਮੰਡ ਤੇਰਾ ਹੀ ਹੈ, ਜਾ ਕੇ ਸੰਭਾਲ  ਕੇ ਘਰੋਂ ਤੋਰ ਦਿੱਤਾ ਤੇ ਇਕ ਦਿਨ ਬਡਾਲੇ ਵਿਖੇ ਸ. ਭਾਗ ਸਿੰਘ ਦੇ ਘਰ ਰਹਿ ਕੇ ਅਗਲੇ ਦਿਨ ਪਿੰਡ ਤਿਊੜ ਵਿਖੇ ਗੁਲਾਬਦਾਸੀਆਂ ਦੇ ਡੇਰੇ ਪੁੱਜ ਗਿਆ।  18 ਸਾਲ ਦੀ ਉਮਰ ਤੱਕ ਬਹੁਤ ਸਾਰਾ ਗਿਆਨ ਪ੍ਰਾਪਤ ਕੀਤਾ। ਡੇਰੇ ਵਿਖੇ ਆਉਂਦੇ ਸਾਧੂ, ਸੰਤਾਂ, ਵਿਦਵਾਨਾਂ ਨਾਲ ਵਿਚਾਰ ਵਟਾਂਦਰੇ ਕਰਦੇ ਰਹੇ। ਪੰਜਾਬੀ ਦੇ ਨਾਲ ਹਿੰਦੀ, ਸੰਸਕ੍ਰਿਤ, ਫਾਰਸੀ, ਅਰਬੀ, ਉਰਦੂ, ਅੰਗਰੇਜ਼ੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਪ੍ਰਾਪਤ ਕਰ ਲਿਆ ਸੀ। ਦਿਤਾ ਰਾਮ ਛੋਟੀ ਉਮਰ ਵਿੱਚ ਹੀ ਲਾਗਲੇ ਪਿੰਡਾਂ ਵਿੱਚ ਪ੍ਰਚਾਰ ਕਰਨ ਲੱਗ ਗਿਆ ਸੀ। ਇੱਥੋਂ ਉਹ ਚੱਠਿਆਂ ਵਾਲਾ (ਲਾਹੌਰ) ਵਿਖੇ ਪੁੱਜਿਆ ਇੱਥੇ ਉਸ ਦੀਆਂ ਆਰੀਆ ਸਮਾਜ ਦੇ ਮੁੱਖੀ ਸਵਾਮੀ ਦਯਾ ਨੰਦ ਨਾਲ ਲਗਾਤਾਰ ਤਿੰਨ ਧਰਮ ਬਾਰੇ ਬਹਿਸਾਂ ਹੋਈਆਂ।

ਆਰੀਆ ਸਮਾਜ ਦੀ ਸਥਾਪਨਾ 29 ਮਾਰਚ, 1875 ਵਿੱਚ ਬੰਬਈ ਵਿਖੇ ਹੋਈ ਇਸ ਦੇ ਸੰਸਥਾਪਕ ਸਵਾਮੀ ਦਯਾ ਨੰਦ ਜੀ ਸਨ।  ਉਹ 19 ਅਪ੍ਰੈਲ 1877 ਨੂੰ ਲਾਹੌਰ ਆਏ ਅਤੇ ਰਤਨ ਚੰਦ ਦਾਹੜੀ ਵਾਲੇ ਦੇ ਬਾਗ ਵਿੱਚ ਠਹਿਰੇ। ਸਵਾਮੀ ਦਯਾ ਨੰਦ ਹਰ ਰੋਜ ਵਿਖਿਆਨ ਕਰਿਆ ਕਰਦੇ ਸਨ ਅਤੇ ਬਾਅਦ ਵਿੱਚ ਲੋਕਾਂ ਨੂੰ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਜਾਂਦਾ ਸੀ। ਗਿਆਨੀ ਦਿੱਤ ਸਿੰਘ ਨੂੰ ਉਨ੍ਹਾਂ ਦੇ ਆਉਣ ਅਤੇ ਵਿਖਿਆਨ ਕਰਨ ਦਾ ਪਤਾ ਚਲਿਆ। ਗਿਆਨੀ ਜੀ ਨੂੰ ਕਿਉਂਕਿ ਬਚਪਨ ਉਪਰੰਤ ਗੁਲਾਬਦਾਸੀਆਂ ਦੇ ਡੇਰੇ ਤਿਊੜ ਤੋਂ ਹੀ ਵਿਚਾਰ ਚਰਚਾ ਕਰਨ, ਸੰਬਾਦ ਕਰਨ ਅਤੇ ਭਾਸ਼ਨ ਦੇਣ ਆਦਿ ਦਾ ਕਾਫੀ ਅਧਿਐਨ ਹੋ ਚੁੱਕਾ ਸੀ ਅਤੇ ਚੱਠਿਆਂ ਵਾਲੇ ਆ ਕੇ ਉਨ੍ਹਾਂ ਨੇ ਇਨ੍ਹਾਂ ਵਿਸ਼ਿਆਂ ਵਿੱਚ ਹੋਰ ਬੇਮਿਸਾਲ ਵਾਧਾ ਕਰ ਲਿਆ ਸੀ, ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ 1877 ਈ: ਤੱਕ ਗਿਆਨੀ ਦਿੱਤ ਸਿੰਘ ਨੂੰ ਗਿਆਨ ਦੀ ਚੰਗੀ ਖਾਸੀ ਪ੍ਰਾਪਤੀ ਹੋ ਗਈ ਸੀ। ਉਹ ਆਪਣੇ ਗਿਆਨ ਦੇ ਬਲਬੂਤੇ ’ਤੇ ਕਿਸੇ ਵੀ ਗੁਣੀ ਗਿਆਨੀ ਨਾਲ ਵਿਚਾਰ ਚਰਚਾ ਕਰਨ ਦੇ ਯੋਗ ਹੋ ਗਏ ਸਨ। ਉਹ ਹਮੇਸ਼ਾ ਦੂਜਿਆਂ ਨਾਲ ਵਿਚਾਰ ਚਰਚਾ ਕਰਕੇ ਆਪਣੇ ਵਿਸ਼ਾਲ ਗਿਆਨ ਵਿੱਚ ਹੋਰ ਵਾਧਾ ਕਰਨ ਦੇ ਇਛੁੱਕ ਰਹਿੰਦੇ ਸਨ। ਸਵਾਮੀ ਜੀ ਦੇ ਵਿਖਿਆਨ ਸੁਨਣ ਲਈ ਇਕ ਦੋ ਦਿਨ ਜਾਣ ਤੋਂ ਬਾਅਦ ਉਨ੍ਹਾਂ ਨੇ ਸਵਾਮੀ ਜੀ ਨਾਲ ਪ੍ਰਸ਼ਨ ਉੱਤਰ ਕਰਨ ਦੀ ਇੱਛਾ ਪ੍ਰਗਟ ਕੀਤੀ। ਆਖਰ ਇਕ ਦਿਨ ਗਿਆਨੀ ਦਿੱਤ ਸਿੰਘ ਉਰਫ ਰਾਮ ਦਿੱਤਾ ਅਤੇ ਸਵਾਮੀ ਦਯਾ ਨੰਦ ਪਹਿਲੀ ਧਰਮ ਵਿਚਾਰ ਚਰਚਾ ਲਈ ਆਹਮੋਂ-ਸਾਹਮਣੇ ਬੈਠ ਗਏ। ਦਿਤਾ ਰਾਮ ਨੇ ਸਵਾਮੀ ਜੀ ਨੂੰ ਪਹਿਲਾ ਸਵਾਲ ਕੀਤਾ ‘ਇਸ ਜਗਤ ਦਾ ਕਰਤਾ ਕੌਣ’ ? ਦਯਾ ਨੰਦ ਨੇ ਉੱਤਰ ਦਿੱਤਾ, ‘ਈਸ਼ਵਰ’। ਗਿਆਨੀ ਜੀ ਨੇ ਮੋੜਵਾਂ ਸਵਾਲ ਕੀਤਾ ਕਿ ‘ਕੀ ਈਸ਼ਵਰ ਜਗਤ ਨੂੰ ਆਪਣੇ ਵਿੱਚੋਂ ਪੈਦਾ ਕਰਦਾ ਹੈ ਜਾਂ ਕਿਸੇ ਹੋਰ ਵਸਤੂ ਵਿੱਚੋਂ’ ? ਫਿਰ ਸਾਧੂ ਜੀ ਨੇ ਕਿਹਾ ‘ਈਸ਼ਵਰ ਨਿਰਾਕਰ ਹੈ ਪਰ ਚਾਰੇ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ’। ਫਿਰ ਗਿਆਨੀ ਜੀ ਨੇ ਪੁੱਛਿਆ ਕਿ ‘ਪ੍ਰਮਾਣੂ ਪਹਿਲਾਂ ਹੀ ਬਣੇ ਹੋਏ ਸਨ ਜਾਂ ਇਨ੍ਹਾਂ ਨੂੰ ਈਸ਼ਵਰ ਨੇ ਰਚਿਆ ਹੈ’ ? ਫਿਰ ਸਾਧੂ ਜੀ ਨੇ ਕਿਹਾ ਕਿ ‘ਈਸ਼ਵਰ ਕੋਈ ਸਾਕਾਰ ਪਦਾਰਥ ਨਹੀਂ ਕਿ ਸਥੂਲ ਤੱਥਾਂ ਨੂੰ ਰਚਦਾ ਫਿਰੇ, ਉਸ ਨੇ ਤਾਂ ਇਨ੍ਹਾਂ ਨੂੰ ਪਰਸਪਰ ਮਿਲਾ ਕੇ ਜਗਤ ਰਚਨਾ ਪੈਦਾ ਕਰ ਦਿੱਤੀ’। ਗਿਆਨੀ ਜੀ ਨੇ ਕਿਹਾ ‘ਫਿਰ ਈਸ਼ਵਰ ਤਾਂ ਇਕ ਰਾਜ ਕਾਰੀਗਰ ਹੈ, ਜੋ ਇੱਟਾਂ ਚੂਨਾ, ਗਾਰਾ ਅਤੇ ਲਕੜੀ ਦਾ ਕਰਤਾ ਨਹੀਂ ਹੈ ਪਰ ਉਹ ਤਰਤੀਬ ਨਾਲ ਮਕਾਨ ਬਣਾ ਦਿੰਦਾ ਹੈ’।

ਪਹਿਲੀ ਗੋਸ਼ਟੀ ਤੋਂ ਹੀ ਗਿਆਨੀ ਦਿੱਤ ਸਿੰਘ ਜਾਣ ਗਿਆ ਸੀ ਕਿ ਸਾਧੂ ਪੜ੍ਹਿਆ ਲਿਖਿਆ ਤਾਂ ਹੈ ਪਰ ਅਨੁਭਵ ਦੀ ਘਾਟ ਹੈ। ਦੁਬਾਰਾ ਕਦੀ ਫਿਰ ਚਰਚਾ ਕਰਾਂਗਾ। ਸੋ ਉਨ੍ਹਾਂ ਦੀ ਦੂਜੀ ਚਰਚਾ ਕੁੱਝ ਦਿਨਾਂ ਬਾਅਦ ਹੀ ਹੋਈ। ਸਵਾਮੀ ਦਯਾ ਨੰਦ ਜੀ ਰਹੀਮ ਖਾਂ ਦੀ ਕੋਠੀ ਠਹਿਰੇ ਅਤੇ ਤਿੰਨ ਦਿਨ ਵਿਖਿਆਨ ਕਰਦੇ ਤੇ ਚੌਥੇ ਦਿਨ ਲੋਕਾਂ ਨੂੰ ਮੌਕਾ ਦਿੰਦੇ ਸਨ ਕਿ ਉਹ ਕੋਈ ਪ੍ਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਹੋਇਆ ਸੀ ਕਿ ਜਿਸ ਨੇ ਕੋਈ ਪ੍ਰਸ਼ਨ ਕਰਨਾ ਹੈ ਤਾਂ ਸਾਹਮਣੇ ਪਈ ਕੁਰਸੀ ’ਤੇ ਬੈਠ ਸਕਦਾ ਹੈ ਤੇ ਨਾਲ ਇਹ ਵੀ ਸ਼ਰਤ ਸੀ ਕਿ ਜੋ ਵੀ ਹਾਰ ਜਾਵੇਗਾ ਉਸ ਨੂੰ ਕੁਰਸੀ ਛੱਡਣੀ ਪਵੇਗੀ। ਗਿਆਨੀ ਦਿੱਤ ਸਿੰਘ ਜੀ ਨੇ ਲਿਖਿਆ ਹੈ ‘ਉਸ ਦਿਨ ਪਹਿਲਾਂ ਇਕ ਮੌਲਵੀ ਨੇ ਪ੍ਰਸ਼ਨ ਉੱਥੇ ਕੀਤੇ ਪਰ ਉਹ ਜਲਦੀ ਹੀ ਹਾਰ ਕੇ ਕੁਰਸੀ ਤੋਂ ਹੇਠਾਂ ਆ ਗਿਆ’।

ਗਿਆਨੀ ਜੀ ਕੁਰਸੀ ’ਤੇ ਬੈਠੇ ਅਤੇ ਪੁੱਛਿਆ ਕਿ ਜੋ ਤੁਸੀਂ ਆਪਣੇ ਵਿਖਿਆਨ ਵਿੱਚ ਕਿਹਾ ਹੈ ਕਿ ਵੇਦ ਈਸ਼ਵਰ ਨੇ ਰਚੇ ਹਨ ਪਰ ਮੇਰੇ ਅਨੁਸਾਰ ਵੇਦ ਈਸ਼ਵਰ ਦੀ ਕਿਰਤ ਨਹੀਂ ਹਨ ਬਲਕਿ ਵੇਦ ਮਨੁੱਖ ਨੇ ਰਚੇ ਹਨ ਅਤੇ ਬੈਖਰੀ ਬਾਣੀ ਰੂਪ ਹਨ ਕਿਉਂਕਿ ਸਵਾਮੀ ਦਯਾ ਨੰਦ ਦਾ ਸੰਬਾਦ ਪੁਸਤਕ ਦੇ ਪੰਨਾ 26 ’ਤੇ ਇਸ ਤਰ੍ਹਾਂ ਲਿਖਦੇ ‘ਬੈਖਰੀ ਬਾਣੀ ਅੱਖਰਾਂ ਦੇ ਉਚਾਰਨ ਬਿਨਾਂ ਬੋਲੀ ਜਾਂਦੀ ਹੈ ਕਿਉਂਕਿ ਜਿਤਨਾ ਚਿਰ ਅੱਖਰ ਉਚਾਰਨ ਨਹੀਂ ਹੋਵੇਗਾ ਉਤਨਾਂ ਚਿਰ ਕੋਈ ਪਦ ਯਾ ਵਾਕ ਨਹੀਂ ਬਨੇਗਾ। ਇਸ ਵਾਸਤੇ ਵੇਦ ਜੋ ਇਕ ਅੱਖਰ-ਪਦ ਅਤੇ ਵਾਕ ਰੂਪ ਹੈ। ਇਸੀ ’ਤੇ ਬੈਖਰੀ ਬਾਣੀ ਹੈ, ਜੋ ਪੰਜ ਭੂਤਕ ਦੇਹਧਾਰੀ ਦੀ ਹੈ, ਤਾਂ ਤੇ ਇਨ੍ਹਾਂ ਅੱਖਰਾਂ ਵਾਲੀ ਬੋਲੀ ਦੇ ਉਚਾਰਨ ਲਈ ਅਵੱਸ਼ ਕਿਸੇ ਦੇਹਧਾਰੀ ਦੀ ਲੋੜ ਹੈ।’ ਇਸ ਲਈ ਗਿਆਨੀ ਜੀ ਨੇ ਲਿਖਿਆ ਹੈ ਕਿ ਮੈਂ ਕਿਹਾ ਕਿ ਆਪ ਕੁੱਝ ਸਾਬਤ ਨਹੀਂ ਕਰ ਸਕੇ ਅਰ ਮੈਂ ਆਪ ਨੂੰ ਸਾਬਤ ਕਰਕੇ ਦਿਖਾ ਦਿੱਤਾ ਕਿ ਵੇਦ ਮਨੁੱਖਾਂ ਦੇ ਰਚੇ ਹੋਏ ਹਨ। ਸੋ ਦੂਜੀ ਧਰਮ ਬਹਿਸ ਵਿੱਚ ਵੀ ਗਿਆਨੀ ਦਿੱਤ ਸਿੰਘ ਜੇਤੂ ਰਹੇ।

ਕੁੱਝ ਦਿਨ ਮਗਰੋਂ ਜਦੋਂ ਸਾਧੂ ਦਯਾ ਨੰਦ ਰਾਇ ਮੇਲਾ ਰਾਮ ਸਾਹਿਬ ਦੇ ਤਲਾਬ ’ਤੇ ਠਹਿਰੇ ਹੋਏ ਸਨ ਤੇ ਵਿਖਿਆਨ ਕਰਦੇ ਸਨ ਤਾਂ ਗਿਆਨੀ ਦਿੱਤ ਸਿੰਘ ਇਕੱਲੇ ਹੀ ਇੱਥੇ ਪਹੁੰਚ ਗਏ। ਪ੍ਰਸ਼ਨ ਕਾਲ ਵਿੱਚ ਗਿਆਨੀ ਜੀ ਨੇ ਸਵਾਲ ਕੀਤਾ ਕਿ ਸਵਾਮੀ ਜੀ! ਇਹ ਦੱਸੋ ਕਿ ਆਪ ਦੇ ਮੱਤ ਵਿੱਚ ਮੁਕਤੀ ਦਾ ਕਿਆ ਸਰੂਪ ਹੈ ਅਤੇ ਲਖਣ ਕਿਆ ਹੈ ?  ਸਵਾਮੀ ਜੀ ਨੇ ਮੁਕਤੀ ਦਾ ਅਰਥ ਛੁੱਟ ਜਾਣਾ ਦੱਸਿਆ ਤੇ ਗਿਆਨੀ ਜੀ ਨੇ ਕਿਹਾ ਕਿ ਕਿਨ੍ਹਾਂ ਬਾਤਾਂ ਤੋਂ ਛੁਟਨਾ ਹੈ ? ਸਵਾਮੀ ਜੀ ਨੇ ਜਵਾਬ ਦਿੱਤਾ ‘ਜੀਵ ਆਤਮਾ ਨੇ ਦੇਹ ਵਿੱਚੋਂ ਛੁਟਨਾ ਹੈ। ਚਾਰ ਵਾਕ ਵਾਲੇ ਵੀ ਇਹੋ ਮੰਨਦੇ ਹਨ।’

ਚਾਰ ਵਾਕ ਮਤ ਅਨੁਸਾਰ ਜੀਵ ਦਾ ਪੁਨਰ ਜਨਮ ਨਹੀਂ ਹੁੰਦਾ ਪ੍ਰੰਤੂ ਸਾਡੇ ਮੱਤ ਵਿੱਚ ਜੀਵ ਦਾ ਪੁਨਰ ਜਨਮ ਹੁੰਦਾ ਹੈ। ਗਿਆਨੀ ਜੀ ਅਨੁਸਾਰ ਸਾਡੇ ਇਸ ਪ੍ਰਸ਼ਨ ਦਾ ਵੀ ਉਹ ਸਹੀ ਉੱਤਰ ਨਹੀਂ ਦੇ ਸਕੇ। ਇਸ ਬਹਿਸ ਚਰਚਾ ਦੀ ਫੋਟੋ ਵੀ ਗਵਾਹੀ ਵਜੋਂ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕਿ ਜਦੋਂ ਸਵਾਮੀ ਜੀ ਨੂੰ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਮਿਲਿਆ ਤਾਂ ਕਿਵੇਂ ਉਹ ਪਿੱਛੇ ਬੈਠੀ ਪਬਲਿਕ ਵੱਲ ਮੂੰਹ ਘੁੰਮਾਉਂਦੇ ਹਨ।

ਉਪਰੋਕਤ ਸੰਖੇਪ ਜਾਣਕਾਰੀ ਤੋਂ ਹੀ ਪਤਾ ਲਗਦਾ ਹੈ ਕਿ ਗਿਆਨੀ ਜੀ ਦੀ ਧਾਰਮਕ ਵਿਸ਼ਿਆਂ ’ਤੇ ਕਿੰਨੀ ਪਕੜ ਸੀ। ਜਿਸ ਕਾਰਨ ਲਗਾਤਾਰ ਤਿੰਨ ਧਾਰਮਕ ਬਹਿਸਾਂ ਵਿੱਚ ਸਵਾਮੀ ਦਯਾ ਨੰਦ ਨੂੰ ਨਿਰਉੱਤਰ ਕੀਤਾ।

ਇਹਨਾਂ ਬਹਿਸਾਂ ਸੰਬੰਧੀ ਗਿਆਨੀ ਦਿੱਤ ਸਿੰਘ ਨੇ ਬਾਅਦ ਵਿੱਚ ਇਕ ਪੁਸਤਕ ਲਿਖੀ, ਜਿਸ ਦਾ ਨਾਂ ਹੈ ਕਿ ਮੇਰਾ ਤੇ ਸਾਧੂ ਦਯਾ ਨੰਦ ਦਾ ਸੰਵਾਦ। ਇਸ ਪੁਸਤਕ ਦੀ ਅੱਜ ਵੀ ਬਹੁਤ ਮੰਗ ਹੈ ਇਸ ਦਾ ਊਰਦੁ ਅਨੁਵਾਦ ਵੀ ਹੈ। ਇਹ ਵਿਸ਼ਵ ਪੱਧਰੀ ਪੁਸਤਕ ਬਣ ਚੁੱਕੀ ਹੈ। ਇਸੇ ਤਰ੍ਹਾਂ ਦੀ ਇੱਕ ਪੁਸਤਕ ਦੰਭ ਵਿਦਾਰਨ, ਜੋ ਸੁਆਮੀ ਦਯਾ ਦੀ ਪੁਸਤਕ ਦੀ ਅਲੋਚਨਾ ਦੇ ਤੌਰ ’ਤੇ ਲਿਖੀ ਗਈ ਹੈ। ਜੋ ਕਿ ਲਾਹੌਰ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਕਈ ਪੰਜਾਬੀਆਂ ਪਾਸ ਵੀ ਇਸ ਦੀ ਕਾਪੀ ਹੈ। ਇਸ ਵਿੱਚ ਵੀ ਗਿਆਨੀ ਜੀ ਨੇ ਉਹਨਾਂ ਦੀ ਲਿਖਤ ਦੇ ਹਵਾਲੇ ਦੇ ਕੇ ਆਪਣੇ ਤਰਕ ਦਿੱਤੇ ਹਨ ਅਤੇ ਸੁਆਮੀ ਦਯਾ ਨੰਦ ਨੂੰ ਝੁਠਲਾਇਆ ਗਿਆ ਹੈ। ਉਹਨਾਂ ’ਤੇ ਕਈ ਵਿਅੰਗ ਵੀ ਕੱਸੇ ਹਨ।

ਦੋਹਿਰਾ

ਇਹ ਮੇਰੀ ਹੈ ਸੰਮਤੀ ਉਸ ਦੀ ਵਿੱਦਯਾ ਹੇਤ ॥ ਜੇ ਅਤਬਾਰ ਨ ਆਵੰਦਾ ਖੋਜ ਲਵੋ ਸਭ ਭੇਤ ॥5॥

ਮਨ ਦੇ ਵਿੱਦਯਾ ਨੂੰ ਪੜ੍ਹੋ ਵੇਦ ਔਰ ਸਭ ਭਾਸ ॥  ਦਤ ਆਪ ਲਖ ਲੇਹੁਗੇ ਜੋ ਹੈ ਸੱਤ ਬਲਾਸ ॥6॥

ਨਾਲ ਦਯਾਨੰਦ ਸਾਧ ਦੇ ਇਹ ਹੋਏ ਪ੍ਰਸੰਗ॥ ਜਿਸ ਨੂੰ ਪੜ੍ਹ ਕੇ ਸੁਜਾਨ ਜਨ ਮਨ ਮਹਿ ਹੋਵਨ ਦੰਗ ॥7॥

ਜੇ ਕਰ ਕੋਈ ਉਨ੍ਹਾਂ ਦਾ ਚੇਲਾ ਕਰੇ ਘਮੰਡ॥ ਤਾਂ ਮੈਂ ਸਦ ਹੀ ਤਯਾਰ ਹਾਂ ਖੋਲਨ ਹੇਤ ਪਖੰਡ ॥8॥ ਇਤੀ ॥

ਸਮੁੱਚੇ ਤੌਰ ’ਤੇ ਨਿਰਣਾ ਲਿਆ ਜਾ ਸਕਦਾ ਹੈ ਕਿ ਗਿਆਨੀ ਦਿੱਤ ਸਿੰਘ ਜੀ ਇੱਕ ਬਹੁਤ ਵੱਡੇ ਸੁਲਝੇ ਹੋਏ ਤੇ ਕੌਮ ਨੂੰ ਸਮਰਪਿਤ ਮਹਾਨ ਵਿਦਵਾਨ ਸਨ, ਪਰ ਅਫਸੋਸ ਕਿ ਕੌਮ ਨੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਯਾਦ ਪ੍ਰਤੀ ਉਹ ਕਾਰਜ ਨਹੀਂ ਕੀਤੇ, ਜੋ ਕਰਨ ਦੀ ਲੋੜ ਸੀ  ਸੰਨ 1941 ਤੋਂ ਭਾਵੇਂ ਜਥੇਦਾਰ ਬਖਸ਼ੀਸ਼ ਸਿੰਘ ਕਲੌੜ ਦੀ ਅਗਵਾਈ ਹੇਠ ਪਿੰਡ ਕਲੌੜ ਅਤੇ ਨੇੜੇ ਦੇ ਇਲਾਕਿਆਂ ਵਿੱਚ ਗਿਆਨੀ ਜੀ ਨੂੰ ਪ੍ਰਚਾਰਿਆ ਗਿਆ ਤੇ 2001 ਵਿੱਚ ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ (ਰਜਿ) ਪ੍ਰਿੰ. ਨਸੀਬ ਸਿੰਘ ਸੇਵਕ ਦੀ ਪ੍ਰਧਾਨਗੀ ਹੇਠ ਬਣੀ ਤੇ ਜਨਵਰੀ 2010 ਤੋਂ ਭਾਈ ਦਿੱਤ ਪੱਤ੍ਰਿਕਾ ਮਹੀਨਾਵਾਰ ਪ੍ਰਿੰ. ਸਾਹਿਬ ਹੀ ਕੱਢ ਰਹੇ ਹਨ। ਦੇਸ਼ ਵਿਦੇਸ਼ ਦੇ ਲੋਕ ਕਾਫੀ ਜਾਗਰੂਕ ਹੋਏ ਹਨ ਪਰ SGPC ਜਿਸ ਦੀ ਇਹ ਜ਼ਿੰਮੇਵਾਰੀ ਸੀ, ਉਸ ਨੇ ਕੋਈ ਉਪਰਾਲਾ ਨਹੀਂ ਕੀਤਾ। ਦੂਜੇ ਪਾਸੇ ਹਾਰੇ ਹੋਏ ਵਿਅਕਤੀ (ਸਾਧੂ ਦਯਾ ਨੰਦ) ਦੇ ਪੈਰੋਕਾਰਾਂ ਨੇ ਉਹਨਾਂ ਦੇ ਨਾਂ ’ਤੇ ਸਕੂਲ, ਕਾਲਜ, ਹਸਪਤਾਲ ਤੇ ਯੂਨੀਵਰਸਿਟੀਆਂ ਤੱਕ ਬਣਾ ਕੇ ਉਹਨਾਂ ਦਾ ਨਾਂ ਰੌਸ਼ਨ ਕੀਤਾ ਹੋਇਆ ਹੈ।

ਗਿਆਨੀ ਦਿੱਤ ਸਿੰਘ ਜੀ ਨੇ ਜੀਵਨਭਰ ਸਿੱਖੀ ਦੀ ਨਿਡਰਤਾ ਨਾਲ ਸੇਵਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹਮੇਸ਼ਾਂ ਪ੍ਰਵਾਨ ਕੀਤੀ ਤੇ ਇਸੇ ਅਧੀਨ ਸਕੂਲ, ਕਾਲਜ, ਸਿੰਘ ਸਭਾ ਲਹਿਰ, ਵਹਿਮਾ ਭਰਮਾ ਖਿਲਾਫ ਅਤੇ ਸਮਾਜ ਸੁਧਾਰ ਪ੍ਰਤੀ ਅਜੇਹੇ ਕਾਰਜ ਕੀਤੇ ਜੋ ਰਹਿੰਦੀ ਦੁਨੀਆਂ ਤੀਕ ਚੇਤਿਆਂ ਵਿੱਚ ਰਹਿਣਗੇ। ਕੁੱਝ ਵਰਨਣ ਯੋਗ ਕਾਰਜ ਹਨ :

(1). ਪੰਜਾਬੀ ਸਾਹਿਤ ਦੇ ਵੱਡੇ ਸਾਹਿਤਕਾਰ ਬਣ ਕੇ 51 ਸਾਲ ਦੀ ਉਮਰ ਵਿੱਚ 72 ਕਿਤਾਬਾਂ ਲਿਖੀਆਂ।

(2). ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਨੂੰ ਸਥਾਪਿਤ ਕੀਤਾ।

ਇਹ ਇੱਕ ਰੌਚਿਕ ਕਹਾਣੀ ਹੈ ਕਿ ਕਾਲਜ ਲਈ ਜਦੋਂ ਪੈਸੇ ਇਕੱਠੇ ਕਰਨ ਲਈ ਮੀਟਿੰਗ ਹੋ ਰਹੀ ਸੀ ਤੇ ਦਿਆਲ ਸਿੰਘ ਮਜੀਠੀਆ ਨੇ ਕਿਹਾ ਕਿ ਕਾਲਜ ’ਤੇ ਸਾਰਾ ਪੈਸਾ ਉਹ ਖਰਚੇਗਾ ਪਰ ਕਾਲਜ ਦਾ ਨਾਂ ਮੇਰੇ ਨਾਂ ’ਤੇ ਹੋਵੇ।  ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਜੀ ਨੇ ਤੁਰੰਤ ਨਾ ਕਰ ਦਿੱਤੀ ਸੀ।

(3). ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ; ਗਿਆਨੀ ਜੀ ਨੇ ਪਹਿਲੇ ਬੈਚ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੀਤੀ, ਜਿਸ ਉਪਰੰਤ ਲਾਰਡ ਬੈਟਿਨ ਪਾਸੋਂ ਇਨਾਮ ਵਿੱਚ ਸੋਨੇ ਦੀ ਘੜੀ ਪ੍ਰਾਪਤ ਹੋਈ। ਗਿਆਨੀ ਜੀ ਪਹਿਲੇ ਅੰਤਰਰਾਸ਼ਟਰੀ ਪੰਜਾਬੀ ਪ੍ਰੋਫੈਸਰ ਵੀ ਸਨ।

(4). ਸੰਨ 1886 ਵਿੱਚ ਸ਼ੁਰੂ ਕੀਤੇ ਖਾਲਸਾ ਅਖਬਾਰ ਲਾਹੌਰ ਦੇ ਅਰੰਭ ਤੋਂ ਸੰਪਾਦਕ ਰਹੇ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਅਖਵਾਏ।

(5). ਇਕ ਹੋਰ ਘਟਨਾ ਜੋ ਕਿ ਬਾਬਾ ਖੇਮ ਸਿੰਘ ਬੇਦੀ ਬਾਰੇ ਹੈ ਕਿ ਉਹ Two in One ਸਨ ਭਾਵ ਸ੍ਰੀ ਸਾਹਿਬ ਦੇ ਨਾਲ ਨਾਲ ਜਨੇਊ ਵੀ ਪਹਿਣਦੇ ਸੀ। ਉਹ ਆਪਣੇ ਆਪ ਨੂੰ ਬਾਬੇ ਨਾਨਕ ਜੀ ਦੀ ਅੰਸ਼ ਵਿੱਚੋਂ ਹੋਣਾ, ਦੱਸਦੇ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਾ ਕੇ ਵੀ ਬੈਠਦੇ ਸਨ। ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਹੁਰਾਂ ਨੇ ਕਈ ਵਾਰੀ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਅਜਿਹਾ ਨਾ ਕੀਤਾ ਜਾਵੇ ਪਰ ਉਹ ਨਾ ਮੰਨੇ। ਆਖਿਰ 18 ਮਾਰਚ 1887 ਨੂੰ ਉਨ੍ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਭਰੇ ਦੀਵਾਨ ਵਿੱਚ ਉਸ ਦੇ ਹੇਠਿਓਂ ਗਦੈਲਾ ਘੜੀਸ ਕੇ ਬਾਹਰ ਸੁੱਟ ਦਿੱਤਾ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੱਖੀਆਂ ਸਾਰੀਆਂ ਮੂਰਤੀਆਂ ਵੀ ਬਾਹਰ ਸੁੱਟ ਦਿੱਤੀਆਂ। ਇਹ ਘਟਨਾ ਉਨ੍ਹਾਂ ਦੇ ਸਿੱਖੀ ਸਿਦਕ ਨੂੰ ਪ੍ਰਗਟਾਉਂਦੀ ਹੈ। ਦੂਜੇ ਪਾਸੇ ਆਪਣੀ ਹੱਤਕ ਸਮਝਦੇ ਹੋਏ ਬਾਬਾ ਬੇਦੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਾ ਇਸ ਹਰਕਤ ਬਦਲੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਤੋਂ ਛੇਕ ਦਿੱਤਾ। ਮਰਨ ਉਪਰੰਤ ਭਾਵ ਇੱਕ ਸਦੀ ਬਾਅਦ ਕੌਮ ਨੇ 1995 ਵਿੱਚ ਹੁਕਮਨਾਮਾ ਰੱਦ ਕਰ ਉਨ੍ਹਾਂ ਨੂੰ ਪੰਥ ਵਿੱਚ ਵਾਪਸ ਲਿਆ।

(6). ਗਿਆਨੀ ਦਿੱਤ ਸਿੰਘ ਨੇ ਵਿਰੋਧੀਆਂ ’ਤੇ ਵਿਅੰਗ ਭਰਿਆ ਸਵਪਨ ਨਾਟਕ ਲਿਖਿਆ, ਜਿਸ ਕਾਰਨ ਉਨ੍ਹਾਂ ਨੂੰ 51 ਰੁਪਏ ਜੁਰਮਾਨਾ ਕੀਤਾ ਭਾਵੇਂ ਕਿ ਉਪਰਲੀ ਅਦਾਲਤ ਦੇ ਫ਼ੈਸਲੇ ਨਾਲ ਗਿਆਨੀ ਦਿੱਤ ਸਿੰਘ ਜੀ ਦੀ ਜਿੱਤ ਹੋਈ ਤੇ ਜੁਰਮਾਨਾ ਮੁਆਫ ਹੋ ਗਿਆ ਸੀ।

ਸੋ ਗਿਆਨੀ ਦਿੱਤ ਸਿੰਘ ਜੀ ਗੁਰਮਤਿ ਨੂੰ ਉਜਾਗਰ ਕਰਨ ਲਈ ਤੱਥਾਂ ਆਧਾਰਿਤ ਪਾਖੰਡ ਨੂੰ ਖ਼ਤਮ ਕਰਨ ਵਾਲੇ ਵੱਡੇ ਸਮਾਜ ਸੁਧਾਰਕ ਅਖਵਾਏ। ਗਿਆਨੀ ਜੀ ਦਾ ਸਿੱਖੀ ਪ੍ਰਤੀ ਸਤਿਕਾਰ ਤੇ ਸ਼ਰਧਾ ਇੱਕ ਹੋਰ ਅਜੀਬੋ-ਗਰੀਬ ਕਹਾਣੀ ਕਾਰਨ ਵੀ ਹੈ। ਜੋ ਉਨ੍ਹਾਂ ਦੀ ਸਹਿਣਸ਼ੀਲਤਾ ਦਾ ਪ੍ਰਤੀਕ ਵੀ ਹੈ। ਗਿਆਨੀ ਜੀ ਹਰ ਮਹੀਨੇ ਲਾਹੌਰ ਤੋਂ ਫਿਰੋਜਪੁਰ ਦੇ ਅਕਾਲਗੜ੍ਹ ਗੁਰਦੁਆਰੇ ਲੈਕਚਰ ਦੇਣ ਆਉਂਦੇ ਸਨ। ਲੈਕਚਰ ਦੀ ਸਮਾਪਤੀ ਉਪਰੰਤ ਉਨ੍ਹਾਂ ਨੂੰ ਜੋੜਿਆ ਵਾਲੀ ਥਾਂ ਬਿਠਾ ਕੇ ਦੇਗ ਦਿੱਤੀ ਜਾਂਦੀ ਸੀ ਕਿਉਕਿ ਉਨ੍ਹਾਂ ਨੂੰ ਨੀਵੀਂ ਜਾਤ ਵਾਲਾ ਸਮਝਿਆ ਜਾਂਦਾ ਸੀ। ਫਿਰ ਵੀ ਉਹ ਅਗਲੇ ਮਹੀਨੇ ਭਾਸ਼ਣ ਦੇਣ ਲਈ ਆਉਂਦੇ ਭਾਵ ਬੁਰਾ ਨਾ ਮਨਾਉਂਦੇ। ਅਜਿਹੀ ਲਾਜਵਾਬ ਮਿਸਾਲ ਮਿਲਣੀ ਮੁਸ਼ਕਲ ਹੈ ਤਾਹੀਓਂ ਉਨ੍ਹਾਂ ਨੂੰ ਸਿੱਖ ਕੌਮ ਦਾ ਕੋਹੇਨੂਰ ਕਿਹਾ ਜਾਂਦਾ ਹੈ ਭਾਵੇਂ ਕਿ ਅਕਾਲੀ ਦਲ ਅਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ SGPC ਨੇ ਵੀ ਉਨ੍ਹਾਂ ਨੂੰ ਅਣਡਿੱਠ ਹੀ ਕਰ ਰੱਖਿਆ ਹੈ।

ਸਮਾਜ ਦੇ ਹਰ ਖੇਤਰ (ਵਿੱਦਯਾ, ਸਮਾਜਿਕ, ਧਾਰਮਿਕ ਆਦਿ) ਵਿੱਚ ਉਨ੍ਹਾਂ ਦਾ ਨਾਂ ਕਾਬਲੇ-ਤਾਰੀਫ਼ ਰਿਹਾ ਹੈ। ਉਨ੍ਹਾਂ ਅੰਦਰ ਗੁਰਬਾਣੀ ਪ੍ਰਤੀ ਜਾਗਰੂਕਤਾ, ਗੰਭੀਰਤਾ, ਸਹਿਣਸ਼ਕਤੀ ਬੜੀ ਹੀ ਭਰੋਸੇਯੋਗ ਸੀ। ਦੁਨੀਆ ’ਚ ਪ੍ਰਸਿੱਧ ਖਾਲਸਾ ਕਾਲਜ ਦੇ ਉਹ ਉਮਰਭਰ ਮੈਂਬਰ ਰਹੇ ਅਤੇ ਅੱਜ ਤੀਕ ਵੀ ਉਨ੍ਹਾਂ ਦੇ ਨਾਂ ’ਤੇ ਹਰ ਸਾਲ ਗੋਲਡ ਮੈਡਲ ਦਿੱਤਾ ਜਾਂਦਾ ਹੈ।  ਉਸ ਕਾਲਜ ਵਿੱਚ ਹਰ ਤਰ੍ਹਾਂ ਦੇ ਕੋਰਸਾਂ ਦੀਆਂ ਕਲਾਸਾਂ ਲਗਦੀਆਂ ਹਨ ਅਤੇ ਹੋਰ ਵੀ ਇਸ ਦੀਆਂ ਅਨੇਕਾਂ ਸ਼ਾਖਾਵਾਂ ਖੁੱਲ੍ਹ ਗਈਆਂ ਹਨ। ਹਰ ਸਾਲ 21 ਅਪ੍ਰੈਲ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਲਗਾਤਾਰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਸੰਸਥਾਵਾਂ, ਕਮੇਟੀਆਂ, ਸਰਕਾਰਾਂ ਅਤੇ SGPC ; ਉਨ੍ਹਾਂ ਦੀ ਯਾਦ ਅਤੇ ਸਿੱਖਿਆਵਾਂ ਨੂੰ ਵੱਡੇ ਪੱਧਰ ’ਤੇ ਸੰਗਤਾਂ ਸਾਹਮਣੇ ਲਿਆਵੇ ਤਾਂ ਜੋ ਸਿੱਖ ਭਾਈਚਾਰਾ ਅਤੇ ਸਮਾਜ; ਵਧੇਰੇ ਲਾਭ ਉੱਠਾ ਸਕੇ। ਭਾਈ ਦਿੱਤ ਸਿੰਘ ਪੱਤ੍ਰਿਕਾ ਆਪਣੇ ਸੀਮਤ ਸਾਧਨਾ ਨਾਲ ਆਪਣੇ ਪੱਧਰ ’ਤੇ ਹਰ ਸਾਲ ‘ਫਖ਼ਰ-ਏ-ਸਿੱਖ ਕੌਮ ਗਿਆਨੀ ਦਿੱਤ ਸਿੰਘ’ ਅਵਾਰਡ ਦਿੰਦੀ ਆ ਰਹੀ ਹੈ ਤੇ ਸੀਮਤ ਸਾਧਨਾ ਨਾਲ ਹੋਰ ਕਾਰਜ ਵੀ ਕਰਦੀ ਹੈ। ਜਨਮ ਦਿਹਾੜੇ ਦੀ ਵਧਾਈ ਦੇ ਨਾਲ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ ਕੌਮ ਦੇ ਮਹਾਨ ਸਪੂਤ ਗਿਆਨੀ ਦਿੱਤ ਸਿੰਘ ਜੀ ਬਾਰੇ ਵੱਧ ਤੋਂ ਵੱਧ ਜਾਣਨ ਦੀ ਚਾਹਤ ਪੈਦਾ ਕੀਤੀ ਜਾਵੇ।

ਸੱਚ ਕਦੇ ਪੁਰਾਣਾ ਨਹੀ ਹੁੰਦਾ

0

ਸੱਚ ਕਦੇ ਪੁਰਾਣਾ ਨਹੀ ਹੁੰਦਾ

ਗੁਰਦੇਵ ਸਿੰਘ ਸੱਧੇਵਾਲੀਆ

ਚਾਰ ਕੁ ਮਹੀਨੇ ਪਹਿਲਾਂ ਨਿਆਣੇ ਕਤੂਰਾ ਇਕ ਹੋਰ ਚੁੱਕ ਲਿਆਏ ਜਦ ਕਿ ਇਕ ਪਹਿਲਾਂ ਹੀ ਸੀ। ਜਦ ਪੁੱਛਿਆ ਕਿ ਆਹਾ ਹੋਰ ਕਤੀੜ ਕੀ ਕਰਨੀ ਸੀ ਤਾਂ ਕਹਿੰਦੇ ਨਸਲ ਬੜੀ ਵਧੀਆ ਸਿਧਾ ਲੱਤੀਂ ਪੈਂਦਾ।

ਕੁਝ ਚਿਰ ਬਾਅਦ ਵੱਡਾ ਮੁੰਡਾ ਮੇਰਾ ਪੁੱਛਦਾ ਕਿ ਪਾਪਾ ਇਹ ਭੌਕਦਾ ਕਿਉਂ ਨਹੀਂ ਲਾਗੋਂ ਛੋਟਾ ਕਹਿੰਦਾ ਇਨ ਓਦੋਂ ਭੌਂਕਣਾ ਸ਼ੁਰੂ ਕਰਨਾ ਜਦ ਲੱਤ ਚੁੱਕ ਕੇ ਮੂਤਣ ਲੱਗ ਗਿਆ ਯਾਨੀ ਥੋੜਾ ਵੱਡਾ ਹੋ ਕੇ।

ਓਹੀ ਗੱਲ ਹੋਈ ਜਦ ਓਹ ਹੁਣ ਪੰਜ ਕੁ ਮਹੀਨੇ ਦਾ ਹੋਇਆ ਤਾਂ ਦੋਨੋਂ ਕੰਮ ਇਕੱਠੇ ਕਰਨ ਲੱਗ ਗਿਆ ਯਾਣੀ ਭੌਂਕਣਾ ਅਤੇ ਲੱਤ ਚੁੱਕਣੀ।  ਹੁਣ ਓਹ ਐਸਾ ਭੌਂਕਣ ਲੱਗਿਆ ਕਿ ਚਾਅ ਚਾਅ ਵਿੱਚ ਜ਼ਬਾਨ ਹੀ ਮੂੰਹ ਨਹੀਂ ਪਾਓਂਦਾ ਤੇ ਲੱਤ ਚੁਕਣ ਦਾ ਸ਼ੌਕ ਓਹ ਐਨ ਸਾਡੀ ਕਿਸੇ ਗਡੀ ਤੇ ਆ ਕੇ ਪੂਰਾ ਕਰਦਾ।

ਸਾਨੂੰ ਹੁੰਦਾ ਕਿ ਕੁੱਤਾ ਭਉਂਕਿਆ ਬਾਹਰ ਕੋਈ ਆਇਆ ਨਾ ਹੋਵੇ ਪਰ ਓਹ ਤਾਂ ਹਵਾ ਨੂੰ ਈ ਭਾਓਂਕੀ ਜਾਂਦਾ। ਕਦੇ ਖਿੱਝ ਤੇ ਚੜਦੀ ਪਰ ਫਿਰ ਸੋਚੀਦਾ ਕੋਈ ਨਾ ਬਾਬੇ ਤੋਤੇ ਕਿਆ ਤਰਾਂ ਨਵੇਂ ਨਵੇਂ ਸਿਰ ਨੂੰ ਚੜੇ ਗਿਆਨ ਤਰਾਂ ਨਵਾਂ ਨਵਾਂ ਭਉਂਕਣ ਲੱਗਾ ਇਕ ਵਾਰੀ ਤਾਂ ਰੀਝ ਲਾਹ ਕੇ ਹੀ ਹਟੂ।

ਬਾਬੇ ਤੋਤੇ ਕਿਆਂ ਦੀਆਂ ਲੱਤਾਂ ਚੁੱਕ ਚੁੱਕ ਭਰੀਆਂ ਕੰਧਾਂ ਅਤੇ ਗਿਆਨ ਦੀ ਭਊ ਭਊ ਦੇਖ ਗੁੱਸਾਂ ਕਰਨ ਦੀ ਲੋੜ ਨਹੀਂ ਹਾਲੇ ਨਵੀਂ ਨਵੀਂ ਲੱਤ ਅਤੇ ਜ਼ਬਾਨ ਆਈ ਹੈ ਰੌਲਾ ਤਾਂ ਪਵੇਗਾ ਹੀ ਕਿ ਗੱਲਾਂ ਪੁਰਾਣੀਆਂ ਹੋ ਗਈਆਂ। ਸਮਾਂ ਬਦਲ ਗਿਆ, ਜੁਗ ਪੁਰਾਣਾ ਸੀ ਓਹ ਜਦ ਗੁਰੂ ਗ੍ਰੰਥ ਸਾਹਿਬ ਲਿਖਿਆ ਸੀ ਅਤੇ ਪ੍ਰਤੀਸ਼ਤ ਕੱਢਣੇ ਹੀ ਕਿ ਕਿੰਨਾ ਗਲਤ ਤੇ ਕਿੰਨਾ ਠੀਕ ? ਕਿੰਨੇ ਪਰਸੈਂਟ ਗੁਰਬਾਣੀ ਝੂਠੀ ਤੇ ਕਿੰਨੀ ਸਚੀ।  ਚੂਹੇ ਦੇ ਸੁੰਢ ਦੀ ਗੰਡੀ ਲੱਭਣ ਦੀ ਤਰਾਂ ਇਨਾਂ ਗਰੀਬਾਂ ਨੂੰ ਇਕੋ ਲਫਜ ਲਭਿਆ ‘ਪੁਜਾਰੀ’। ਨਾ ਇਨਾਂ ਨੂੰ ਕਸਾਈ ਰਾਜੇ ਦਿੱਸਦੇ, ਨਾ ਜਰਵਾਣੇ ਹਾਕਮ।  ਨਾ ਜੁਲਮਾਂ ਦੀ ਚੱਕੀ ’ਚ ਪਿਸ ਰਹੇ ਗਰੀਬ ਦਿੱਸਦੇ, ਨਾ ਗੋਲੀਆਂ ਨਾਲ ਭੁੰਨੀ ਜਾ ਰਹੀ ਜਵਾਨੀ। ਪੂਰਾਂਦੇ ਪੂਰ ਖਪ ਗਏ ਚਿਟਿਆਂ ਵਿਚ ਪੰਜਾਬ ਦੇ, ਨਾ ਇਨਾਂ ਨੂੰ ਓਹ ਦਿਸੇ। ਪੁਜਾਰੀ ਦੀ ਪੂਛ ਫੜ ਕੇ ਗਿਆਨ ਦੀ ਵੈਤਰਨੀ ਪਾਰ ਕਰਨ ਵਾਲੇ ਗਰੀਬ ਗਿਆਨੀ ਪਤਾ ਨਹੀਂ ਕਦੇ ਆਪਣੀ ਇਸ ਗੁਰਬਤ ਵਿਚੋਂ ਬਾਹਰ ਆਉਂਣਗੇ ਵੀ ਜਾਂ ਨਹੀਂ। ਉਲਟਾ ਯੂਨੀਵਰਸਲ ਸੱਚ ਨੂੰ ਫੀਤਾ ਫੜ ਕੇ ਮਿਣਨ ਤੁਰ ਪਏ ਕਿ ਕਿੰਨਾ ਸੱਚ ? ਕਿੰਨਾ ਝੂਠ ?, ਪਰ ਇਹ ਵੀ ਕਿਹੜੀ ਨਵੀਂ ਗੱਲ। ਕਾਮਰੇਡ ਟਟੀਰੀਆਂ ਕਦ ਦੇ ਗਜ ਫੜੀ ਮਿਣ ਚੁਕੇ ਹੋਏ ਕਿ ਕਿੰਨਾ ਸੱਚ ? ਕਿੰਨਾ ਝੂਠ ? ਓਹੀ ਗਜ ਇਨਾਂ ਨੂੰ ਫੜਾ ਗਏ ਤੇ ਖੁਦ ਪਿਛੋਂ ਹਵਾ ਦੇ ਕੇ ਇਨਾਂ ਨੇ ਮਿਰਜੇ ਵਢਵਾ ਕੇ ਤਮਾਸ਼ਬੀਨ ਹੋ ਬੈਠਣੈ।

ਛੋਟੇ ਕਤੂਰੇ ਦੇ ਮੁਕਾਬਲੇ ਵੱਡਾ ਕੁੱਤਾ ਸਾਡਾ ਓਦੋਂ ਈ ਭੌਂਕਦਾ ਜਦ ਕੋਈ ਓਪਰਾ ਬੰਦਾ ਜਾਂ ਓਪਰੀ ਗੱਡੀ ਘਰ ਵੰਨੀ ਮੁੜਦੀ ਦਿੱਸਦੀ, ਨਹੀਂ ਤਾਂ ਓਹ ਦੂਰੋਂ ਪਛਾਣ ਜਾਂਦਾ ਕਿ ਇਥੇ ਜੋਰ ਲਾਉਣ ਦੀ ਲੋੜ ਨਹੀਂ ਯਾਨੀ ਸਮਝਦਾਰ ਹੈ, ਪਰ ਛੋਟਾ ਵਿੰਹਦਾ ਹੀ ਕੁਝ ਨਹੀਂ ਘਰ ਦੇ ਬੰਦੇ ਦੀ ਗੱਡੀ ਦੇ ਵੀ ਟਾਇਰ ਪਾੜਨ ਤਕ ਜਾਂਦਾ ਜਿਵੇਂ ਬਾਬੇ ਤੋਤੇ ਕਿਆਂ ਦੇ ਗਿਆਨ ਤਰਾਂ ਵਫ਼ਾਦਾਰੀ ਸਿਰ ਨੂੰ ਚੜ ਗਈ ਹੁੰਦੀ।

ਨਵੇਂ ਕਤੂਰੇ ਦੀ ਨਸਲ ਇਉਂ ਦੀ ਕਿ ਇਸ ਨੂੰ ਜੰਮਦੇ ਨੂੰ ਲੰਡਾ ਕਰ ਦਿੰਦੇ। ਮੈਂ ਨਿਆਣਿਆਂ ਨੂੰ ਜਦ ਕਿਹਾ ਕਿ ਓਏ ਆਹਾ ਲੰਡਾ ਚੁੱਕ ਲਿਆਏ ਜੇ, ਤਾਂ ਕਹਿੰਦੇ ਪਾਪਾ!  ਇਹ ਲੰਡਾ ਈ ਸੋਹਣਾ ਲੱਗਦਾ।

ਚੇਲਿਆਂ ਨੂੰ ਕਹਿ ਕੇ ਦੇਖੋ ਕਿ ਆਹਾ ਬਾਬਾ ਤੁਹਾਡਾ ਲੰਡਾ ਈ ਫਿਰੀ ਜਾਂਦਾ ਤਾਂ ਉਹ ਬੜੇ ਮਾਣ ਨਾਲ ਦੱਸਦੇ ਕਿ ਇਹ ਨਸਲ ਲੰਡੀ ਓ ਈ ਸੋਹਣੀ ਲੱਗਦੀ।

ਬਾਬੇ ਤੋਤੇ ਦੇ ਚੇਲੇ ਉਸ ਦੀਆਂ ਸੌਦੇ ਸਾਧ ਵਰਗੇ ਪੋਜ ਬਣਾਏ ਵਰਗੀਆਂ ਮੂਰਤੀਆਂ ਲਾ ਕੇ ਆਪਣੀ ਜਣੀ ਤਾਂ ਲੋਕਾਂ ਨੂੰ ਸਾੜ ਰਹੇ ਹੁੰਦੇ ਕਿ ਦੁਸ਼ਮਣੋ ਸੜੋ ਪਰ ਅਜਿਹੀ ਹਾਲਤ ਵਿੱਚ ਹਾਲਾਤ ਇਉਂ ਦੇ ਹਾਸੋ ਹੀਣੇ ਬਣ ਜਾਂਦੇ ਜਿਵੇਂ ਕਤੂਰਾ ਮੇਰਾ ਲੁੰਡੀ ਪੂਛ ਹਿਲਾਉਣ ਦੀ ਕਾਰਵਾਈ ਤਾਂ ਪਾਉਂਦਾ ਜਾਪ ਰਿਹਾ ਹੁੰਦਾ, ਪਰ ਦਿਸਦੀ ਨਾ ਹੋਣ ਕਾਰਨ ਬਾਬੇ ਤੋਤੇ ਦੇ ਉਛਲਦੇ ਚਿਮਟਿਆਂ ਦੀ ਤਰਾਂ ਲੁੰਡ ਦਾ ਡਾਂਸ ਜ਼ਰੂਰ ਬੰਦੇ ਨੂੰ ਬਾਗੋ ਬਾਗ ਕਰ ਦਿੰਦਾ।

ਯਾਦ ਰਹੇ ਸੱਚ ਕਦੇ ਪੁਰਾਣਾ ਨਹੀ ਹੁੰਦਾ, ਨਾ ਹੋਇਆ ‘‘ਸਚੁ ਪੁਰਾਣਾ ਨਾ ਥੀਐ (ਹੁੰਦਾ); ਨਾਮੁ ਮੈਲਾ ਹੋਇ ’’ (ਗੁਰੂ ਅਮਰਦਾਸ ਜੀ/੧੨੪੮), ਜਿੰਨਾ ਸੱਚ ਓਨਾ ਸਮਿਆਂ ਵਿੱਚ ਨਵਾਂ ਸੀ, ਓਨਾ ਈ ਅੱਜ ਹੈ, ਓਨਾ ਈ ਕੱਲ੍ਹ ਅਤੇ ਪਰਸੋਂ ਵੀ ਰਹੇਗਾ। ਇਨਾਂ ਨਵੀਆਂ ਲੱਤਾਂ ਅਤੇ ਮਿਲੀਆਂ ਜ਼ਬਾਨਾ ਦੇ ਰੌਲੇ ਵਿੱਚ ਸੱਚ ਕਦੇ ਨਾ ਮਰਿਆ, ਨਾ ਮਰੇਗਾ। ਕਿ ਮਰੇਗਾ ?

‘ਸੁੋਹਾਗਣਿ’ ਦਾ ਉਚਾਰਨ ‘ਸੁਹਾਗਣਿ’ ਜਾਂ ‘ਸੋਹਾਗਣਿ ਜਾਂ ਸੁੋਹਾਗਣਿ’

0

‘ਸੁੋਹਾਗਣਿ’ ਦਾ ਉਚਾਰਨ ‘ਸੁਹਾਗਣਿ’ ਜਾਂ ‘ਸੋਹਾਗਣਿ ਜਾਂ ਸੁੋਹਾਗਣਿ’

ਗਿਆਨੀ ਅਵਤਾਰ ਸਿੰਘ

ਹਥਲੇ ਵਾਕ ਦੇ ਚਾਰ ਬੰਦ ਹਨ ਅਤੇ ਅੰਤਮ (ਚੌਥੇ) ਬੰਦ ’ਚ ‘ਸੁੋਹਾਗਣਿ’ ਸ਼ਬਦ ਹੈ, ਜਿਸ ਦੇ ਪਹਿਲੇ ਅੱਖਰ (ਸ) ਨੂੰ ਦੋ ਲਗਾਂ ਹਨ। ਇਸ ਦਾ ਉਚਾਰਨ ‘ਸੁਹਾਗਣਿ’ ਹੈ ਜਾਂ ‘ਸੋਹਾਗਣਿ’ ਜਾਂ ‘ਸੁੋਹਾਗਣਿ’ ?, ਇਸ ਦੀ ਵਿਚਾਰ ਹੇਠਾਂ ਲਗਾਂ ਦੀ ਕਾਵਿਕ-ਪਿੰਗਲ ਗਿਣਤੀ ਰਾਹੀਂ ਕੀਤੀ ਗਈ ਹੈ। ਕਾਵਿਕ-ਪਿੰਗਲ ਨਿਯਮ ਮੁਤਾਬਕ ਲਘੂ ਲਗਾਂ (ਮੁਕਤਾ, ਸਿਹਾਰੀ ਤੇ ਔਂਕੜ) ਨੂੰ ਇੱਕ ਅੰਕ ਮੰਨਿਆ ਗਿਆ ਹੈ ਅਤੇ ਦੀਰਘ ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਹੋੜਾ, ਕਨੌੜਾ, ਲਾਂ ਅਤੇ ਦੁਲਾਵਾਂ) ਨੂੰ 2 ਅੰਕ ਦਿੱਤੇ ਗਏ ਹਨ।

ਧਿਆਨ ਦੇਣਯੋਗ ਹੈ ਕਿ ਇਸ ਵਾਕ ਦੇ ਪਹਿਲੇ ਤਿੰਨ ਬੰਦਾਂ ’ਚ ਹਰ ਪਹਿਲੀ ਤੁਕ ਦੀ ਅੰਕ ਗਿਣਤੀ; ਦੂਜੀ ਤੁਕ ਦੀ ਗਿਣਤੀ ਨਾਲ਼ੋਂ ਵੱਧ ਹੈ ਜਦਕਿ ਵਿਚਾਰ ਅਧੀਨ ਸ਼ਬਦ ਨਾਲ਼ ਸੰਬੰਧਿਤ ਚੌਥੇ ਬੰਦ ’ਚ ਪਹਿਲੀ ਤੁਕ ਨਾਲ਼ੋਂ; ਦੂਜੀ ਤੁਕ ਦੀ ਅੰਕ ਗਿਣਤੀ ਵਧੇਰੇ ਹੈ। ‘ਰਹਾਉ’ ਬੰਦ ਦੀ ਅੰਕ ਗਿਣਤੀ ਨਹੀਂ ਕੀਤੀ ਹੈ।

ਆਸਾ ਮਹਲਾ ੫ ॥

(ਪਹਿਲਾ ਬੰਦ) ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ-26 ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ-25 (26+25=51) ॥੧॥

ਇਹੁ ਮਨੁ ਸੁੰਦਰਿ ਆਪਣਾ, ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ. ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

(ਦੂਜਾ ਬੰਦ)  ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ-28॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ-28 (28+28=56) ॥੨॥

(ਤੀਜਾ ਬੰਦ) ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ-29 ॥ ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ-26 (29+26=55) ॥੩॥

(ਚੌਥਾ ਬੰਦ) ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ-26 ॥ ਸਾਈ ਸੁੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ-27 (26+27=53) ॥੪॥੧੬॥੧੧੮॥ (ਮਹਲਾ ੫/ਅੰਗ ੪੦੦)

ਉਕਤ ਕੀਤੀ ਗਈ ਅੰਕ ਗਿਣਤੀ ਦੁਆਰਾ ਵਿਚਾਰ ਦੌਰਾਨ ਜੇਕਰ ‘ਸੁੋਹਾਗਣਿ’ ਭਾਵ ਔਂਕੜ ਅਤੇ ਹੋੜੇ ਦੀ 1+2 (=3) ਗਿਣਤੀ ਮੰਨੀਏ ਤਾਂ ਇਸ ਸ਼ਬਦ ਦੇ ਕੁੱਲ ਅੰਕ 7 ਬਣਦੇ ਹਨ ਅਤੇ ਜੇਕਰ ‘ਸੁੋ’ ’ਚੋਂ ਕੇਵਲ ਹੋੜਾ (ਸੋ) ਦੇ 2 ਅੰਕ ਮੰਨੀਏ ਤਾਂ ਇਸ ਸ਼ਬਦ ਦੀ ਕੁੱਲ ਅੰਕ ਗਿਣਤੀ 6 ਬਣਦੀ ਹੈ ਅਤੇ ਜੇਕਰ ‘ਸੁੋ’ ’ਚੋਂ ਕੇਵਲ ‘ਸੁ’ (ਔਂਕੜ) ਮੰਨੀਏ ਤਾਂ ਇਸ ਦੀ ਕੁੱਲ ਗਿਣਤੀ 5 ਰਹਿ ਜਾਂਦੀ ਹੈ।

ਹੁਣ ਵੇਖਣਾ ਇਹ ਹੈ ਕਿ ਪਹਿਲੀ ਚੌਥੇ ਬੰਦ ਦੀ ਪਹਿਲੀ ਤੁਕ, ਜੋ ਕਿ ਪੂਰੇ ਸ਼ਬਦ ’ਚ ਪਹਿਲਾਂ ਹੀ ਬਾਅਦ ਵਾਲ਼ੀ ਤੁਕ ਦੇ ਮੁਕਾਬਲੇ ਛੋਟੀ ਹੈ ਇਸ ਦਾ ਤੁਕਾਂਤ ਦੂਜੀ ਤੁੱਕ ਨੂੰ ਕਿੰਨਾ ਕੁ ਵੱਡਾ ਕਰ ਪੂਰਾ ਕਰਨਾ ਹੈ। ਮੇਰੀ ਸਮਝ ਮੁਤਾਬਕ ‘ਸੁੋਹਾਗਣਿ’ ਦਾ ਉਚਾਰਨ ‘ਸੁਹਾਗਣਿ’ ਦਰੁਸਤ ਹੈ, ਇਸ ਲਈ ਹੀ ਚੌਥੇ ਬੰਦ ਦੀ ਪਹਿਲੀ ਤੁਕ ਦੀ ਗਿਣਤੀ 26 ਦੇ ਮੁਕਾਬਲੇ ਦੂਜੀ ਤੁਕ ਦੀ ਗਿਣਤੀ 27 ਕੀਤੀ ਹੈ।

ਇਹ ਵੀ ਵਿਚਾਰਯੋਗ ਹੈ ਕਿ (ੳ). ਦੂਜੇ ਅਤੇ ਤੀਜੇ ਬੰਦ ਦੀਆਂ ਦੋਵੇਂ ਤੁਕਾਂ ਦੀ ਕੁੱਲ ਅੰਕ ਸੰਖਿਆ ਦੇ ਮੁਕਾਬਲੇ ਪਹਿਲੇ ਅਤੇ ਅੰਤਮ ਬੰਦ ਦੀ ਅੰਕ ਸੰਖਿਆ ਘਟਾਈ ਗਈ ਹੈ; ਜਿਵੇਂ ਕਿ ਪਹਿਲੇ ਬੰਦ ਦੀਆਂ ਦੋਵੇਂ ਤੁਕਾਂ ਦੀ ਕੁੱਲ ਅੰਕ ਸੰਖਿਆ 26+25=51 ਹੈ ਅਤੇ ਸਮਾਪਤੀ ’ਚ ਚੌਥੇ ਬੰਦ ਦੀਆਂ ਦੋਵੇਂ ਤੁਕਾਂ ਦੀ ਵੀ ਕੁੱਲ ਅੰਕ ਸੰਖਿਆ 26+27=53 ਹੈ, ਜੇਕਰ ‘ਸੁੋਹਾਗਣਿ’ ਨੂੰ ‘ਸੁਹਾਗਣਿ’ ਉਚਾਰਨ ਕੀਤਾ ਜਾਵੇ।

(ਅ). ਕਾਵਿਕ-ਪਿੰਗਲ ਨਿਯਮ ਮੁਤਾਬਕ ਦੀਰਘ ਜਾਂ ਲਘੂ ਲਗਾਂ ਦੀ ਅੰਕ ਗਿਣਤੀ ਕੇਵਲ 1 ਜਾਂ 2 ਹੀ ਹੋ ਸਕਦੀ ਹੈ, 3 ਨਹੀਂ; ਜਿਵੇਂ ਕਿ ‘ਸੁੋ’ ਦੇ ਅੰਕ 3 ਮੰਨ ਲਿਆ ਜਾਂਦਾ ਹੈ ਭਾਵ ਔਂਕੜ ਅਤੇ ਹੋੜਾ ਦੋਵੇਂ ਲਗਾਂ ਨੂੰ ਇਕੱਠਿਆਂ ਉਚਾਰ ਲਿਆ ਜਾਂਦਾ ਹੈ।

Most Viewed Posts