36.4 C
Jalandhar
Saturday, June 28, 2025
spot_img
Home Blog Page 49

ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥

0

ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥

ਗਿਆਨੀ ਬਲਜੀਤ ਸਿੰਘ (ਡਾਰੈਕਟਰ ਆਫ ਐਜੁਕੇਸ਼ਨ)

ੴ ਸਤਿ ਗੁਰ ਪ੍ਰਸਾਦਿ

ਜਨਮ ਤੇ ਮੌਤ ਅਕਾਲ ਪੁਰਖ ਦੇ ਨਿਯਮਾਂ ਵਿੱਚ ਇੱਕ ਅਟੱਲ ਸਚਾਈ ਹੈ। ਗੁਰਸਿੱਖ ਪਿਆਰੇ ਇਸ ਨੂੰ ‘‘ਭਾਣੈ ਆਵੈ ਜਾਇ ’’ (ਮਹਲਾ /੪੭੨) ਮਹਾਂ ਵਾਕ ਅਨੁਸਾਰ ਖਿੜੇ ਮੱਥੇ ਪ੍ਰਵਾਨ ਕਰਕੇ ਜੀਵਨ ਜਿਊਂਦੇ ਹਨ। ਜਿੱਥੇ ਸੱਚ ਤੋਂ ਮੁਨਕਰ ਮਨੁੱਖ ਕੇਵਲ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ’’ (ਮਹਲਾ /੧੨੫੪) ਦੀ ਆਪਹੁਦਰੀ ਜ਼ਿੰਦਗੀ ਜਿਊਂਦਾ ਹੈ। ਉੱਥੇ ਗੁਰਸਿੱਖ ‘‘ਸਭਨਾ ਮਰਣਾ ਆਇਆ; ਵੇਛੋੜਾ ਸਭਨਾਹ ’’ (ਮਹਲਾ /੫੯੫) ਦੀ ਸਚਾਈ ਹਮੇਸ਼ਾਂ ਕਬੂਲ ਕਰਦਾ ਹੈ। ਗੁਰਮਤਿ ਨੇ ਮਨੁੱਖ ਨੂੰ ਹਮੇਸ਼ਾਂ ਸਵੈ ਪੜਚੋਲ ਕਰਨ ਦੀ ਪ੍ਰੇਰਨਾ ਕੀਤੀ ਹੈ ਤਾਂ ਜੋ ਹਰ ਰੋਜ਼ ਮਨੁੱਖ ਪੜਚੋਲ ਕਰਦਾ ਰਹੇ ‘‘ ਸਰੀਰਾ ਮੇਰਿਆ  ! ਇਸੁ ਜਗ ਮਹਿ ਆਇ ਕੈ; ਕਿਆ ਤੁਧੁ ਕਰਮ ਕਮਾਇਆ  ?  ਕਿ ਕਰਮ ਕਮਾਇਆ ਤੁਧੁ ਸਰੀਰਾ  ! ਜਾ ਤੂ ਜਗ ਮਹਿ ਆਇਆ ’’ (ਅਨੰਦ/ਮਹਲਾ /੯੨੨) ਮਨੁੱਖਾ ਜੀਵਨ ਪ੍ਰਾਪਤ ਕਰਨ ਉਪਰੰਤ ਵੀ ਮਹੱਤਵ ਕੇਵਲ ਚੰਗੀ ਕਰਣੀ ਜਾਂ ਉੱਚੇ ਕਰਮ ਦਾ ਹੀ ਹੁੰਦਾ ਹੈ। ਮਨੁੱਖਤਾ ਦੀ ਸੇਵਾ ਤੇ ਗੁਰਮਤਿ ਨੂੰ ਜੀਵਨ ਵਿੱਚ ਹੰਢਾਣਾ, ਹੀ ਅਸਲ ਪ੍ਰਾਪਤੀ ਹੈ। ਗੁਰਸਿੱਖ ਸਮਾਜ ਸੰਸਾਰ ਜਾਂ ਪਰਿਵਾਰ ਤੋਂ ਭਗੌੜੇ ਹੋ ਕੇ ਪਾਖੰਡਵਾਦ ਤੇ ਸਮਾਂ ਅਜਾਈਂ ਨਹੀਂ ਗਵਾਉਂਦਾ ਸਗੋਂ ਕਿਰਤ ਕਰਦਿਆਂ ਨਾਮ ਜਪਦਾ ਹੈ ਅਤੇ ਕਿਰਤ ਨੂੰ ਲੋੜਵੰਦਾਂ ਨਾਲ ਵੰਡ ਛੱਕਦਾ ਹੈ। ਜਿੱਥੇ ਗੁਰਸਿੱਖ ਆਪ ਸੁਰਖਰੂ ਜ਼ਿੰਦਗੀ ਰਾਹੀਂ ਗੁਰ ਚਰਨਾਂ ਦਾ ਪਿਆਰ ਪ੍ਰਾਪਤ ਕਰਦੇ ਹਨ, ਉੱਥੇ ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ   ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ’’ (ਬਾਬਾ ਫਰੀਦ/੧੩੮੨) ਬਚਨਾਂ ਦੀ ਜੀਵਨ ਜੁਗਤੀ ਰਾਹੀਂ ਇੱਕ ਚੁੰਬਕੀ ਸ਼ਖ਼ਸੀਅਤ ਦੇ ਮਾਲਕ ਬਣ ਜਾਂਦੇ ਹਨ ‘‘ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ.. ’’ (ਮਹਲਾ /੫੫੫) ਦੀ ਪਦਵੀ ਹਾਸਲ ਕਰ ਲੈਂਦੇ ਹਨ। ਗੂਰੂ ਸਬਦ ਵੀਚਾਰ ਹੀ ਹਰ ਮਨੁੱਖ ਮਾਤਰ ਲਈ ਜੀਵਨ ਪਵਿੱਤ੍ਰਤਾ ਦਾ ਸਾਧਨ ਹੈ।

 ਸਨਮਾਨਯੋਗ ਵੀਰ ਸ. ਜਸਪਾਲ ਸਿੰਘ ਜੀ ਮੁੰਬਈ ਵਾਲੇ, ਜਿਨ੍ਹਾਂ ਨੇ ਸਾਰੀ ਉਮਰ ਜਿੱਥੇ ਦੁਨਿਆਵੀ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ ਓਥੇ ਕੌਮੀ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਆਪਣੀ ਜ਼ਿੰਦਗੀ ਦੇ ਅੰਤਮ ਸੁਆਸ ਤੱਕ ਧਰਮ ਲਈ ਦਿੱਤੇ। ਆਪਣਾ ਸਮੁੱਚਾ ਜੀਵਨ ਗੁਰਮਤਿ ਪ੍ਰਚਾਰ ਦੇ ਲੇਖੇ ਲਾਇਆ। ਵੱਡੀਆਂ ਵੱਡੀਆਂ ਪੰਥਕ ਸੰਸਥਾਵਾਂ ਅਰਬਾਂ ਕਰੋੜਾਂ ਰੁਪਇਆ ਖ਼ਰਚ ਕੇ ਵੀ ਉਹ ਕਾਰਜ ਨਾ ਕਰ ਸਕੀਆਂ, ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਰ ਵਿਖਾਏ। ਗੁਰਮਤਿ ਕਲਾਸਾਂ ਰਾਹੀਂ ਹਜ਼ਾਰਾ ਬੱਚੇ ਬੱਚੀਆਂ, ਵੀਰ ਭੈਣਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਆਪ ਜੀ ਹਮੇਸ਼ਾਂ ਕੌਮੀ ਭਵਿੱਖ ਲਈ ਚਿੰਤਾਤੁਰ ਰਹਿੰਦੇ ਸਨ। ਆਪਣੀ ਕੌਮੀ ਵਿਰਾਸਤ (ਪੀੜੀ) ਨੂੰ ਸੰਭਾਲਣ ਲਈ ਜਗ੍ਹਾ ਜਗ੍ਹਾ ਗੁਰਮਤਿ ਕੈਂਪ, ਗੁਰਮਤਿ ਲਿਟਰੇਚਰ ਦੀਆਂ ਸਟਾਲਾਂ ਲਗਾ ‘‘ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ ਗੁਰਮੁਖਿ ਨਾਮੁ ਧਿਆਇਆ ’’ (ਮਹਲਾ /੭੯) ਬਚਨਾਂ ਅਨੁਸਾਰ ਪੂਰਨੇ ਪਾਏ। ਆਪ ਜੀ ਜਿੱਥੇ ਵੱਖ ਵੱਖ ਸੰਸਥਾਵਾਂ ਦੇ ਮੁੱਢਲੇ ਮੈਂਬਰ ਬਣ ਸੇਵਾ ਨਿਭਾਉਂਦੇ ਰਹੇ, ਉੱਥੇ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ਼ ਚੌਂਤਾ ਕਲਾਂ ਦੇ ਫਾਉਂਡਰ ਮੈਂਬਰ ਸਮੇਤ ਪੰਚਾਇਤ ਮੈਂਬਰ ਵੀ ਸਨ, ਜੋ ਹਮੇਸ਼ਾਂ ਨਿੱਗਰ ਤੇ ਚੰਗੀ ਸੋਚ ਵਿਉਂਤਬੰਦੀ ਬਣਾ ਕਾਲਜ ਨੂੰ ਹਮੇਸ਼ਾਂ ਅੱਗੇ ਵਧਦਾ ਵੇਖਣਾ ਲੋਚਦੇ ਸਨ। ਆਪ ਜੀ ਆਪਣੀ ਚੁੰਬਕੀ ਸ਼ਖ਼ਸੀਅਤ ਨਾਲ ਹਰ ਇੱਕ ਨੂੰ ਆਪਣਾ ਬਣਾ ਲੈਣ ਦੇ ਸਮਰੱਥ ਸਨ। ਆਪ ਜੀ ਦੇ ਪਰਿਵਾਰ ਨੇ ਹਮੇਸ਼ਾਂ ਆਪ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ।  ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਯੋਗਦਾਨ ਪਾਇਆ। ਗੁਰ ਸ਼ਬਦ ਦੁਆਰਾ ਤਰਾਸ਼ਿਆ ਹੀਰਾ, ਅੱਜ ਸਾਥੋਂ ਸਰੀਰਕ ਤੌਰ ’ਤੇ ਵਿਛੜ ਚੁੱਕਾ ਹੈ, ਪਰ ਉਹ ਆਪਣੀ ਕਰਣੀ ਦੇ ਪਾਏ ਪੂਰਨਿਆਂ ਕਰਕੇ ਹਮੇਸ਼ਾਂ ਅਮਰ ਹੋ ਗਏ ਹਨ।

ਇਸੇ ਤਰ੍ਹਾਂ ਹੀ ਸਨਮਾਨਯੋਗ ਸ. ਹਰਭਜਨ ਸਿੰਘ ਜੀ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ, ਜੋ ਪਿੱਛਲੇ ਦਿਨੀਂ ਛੋਟੀ ਜਿਹੀ ਬਿਮਾਰੀ ਉਪਰੰਤ ਕੌਮੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਆਪ ਨੇ ਗੁਰਮਤਿ ਕਲਾਸਾਂ, ਵਖਿਆਨਾ ਤੇ ਖ਼ਾਸ ਕਰ ਗੁਰਮਤਿ ਲਿਟਰੇਚਰ, ਜੋ ਲਗਭਗ 400 ਤੋਂ ਉੱਪਰ ਪ੍ਰਕਾਸ਼ਨਾਵਾਂ ਹਨ, ਪੰਥ ਦੀ ਝੋਲ਼ੀ ’ਚ ਪਾ ਗਏ। ਸਾਡੀਆਂ ਸ਼੍ਰੋਮਣੀ ਸੰਸਥਾਵਾਂ ਕਰੋੜਾਂ ਰੁਪਏ ਖ਼ਰਚ ਕੇ ਵੀ ਐਨਾ ਵਿਸ਼ਾਲ ਗਿਆਨ ਭੰਡਾਰ ਪੈਦਾ ਨਹੀਂ ਕਰ ਸਕੀਆਂ, ਜਿੰਨਾ ਪ੍ਰਿੰਸੀਪਲ ਸਾਹਿਬ ਆਪਣਾ ਯੋਗਦਾਨ ਪਾ ਗਏ ਹਨ। ਭਾਵੇਂ ਪ੍ਰਿਸੀਪਲ ਸਾਹਿਬ ਜੀ ਦੇ ਅੱਖਾਂ ਸਾਮ੍ਹਣੇ ਪੁੱਤਰ ਦਾ ਅਸਹਿ ਵਿਚੋੜਾ ਹੋਵੇ ਜਾਂ ਸਰੀਰਕ ਬਿਮਾਰੀ, ਆਪ ਨੇ ਕਦੇ ਵੀ ਇਨ੍ਹਾਂ ਕਸ਼ਟਾਂ ਨੂੰ ਗੁਰਮਤਿ ਪ੍ਰਚਾਰ ਦੇ ਮਾਰਗ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਸਗੋਂ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ ’’ (ਮਹਲਾ /੧੦੯੬) ਮੁਤਾਬਕ ਗੁਰਮਤਿ ਟੀਚਾ ਲੈ ਕੇ ਅੱਗੇ ਵਧਦੇ ਗਏ। ਉਹ ਵੀ ਅੱਜ ਸਾਥੋਂ ਸਦੀਵੀ ਵਿਛੋੜਾ ਗਏ ਹਨ, ਪਰ ਕੀਤੇ ਮਹਾਨ ਕਾਰਜਾਂ ਦੀ ਸੇਵਾ ਕਾਰਨ ਅਸੀਂ ਸਾਰੇ ਉਨ੍ਹਾਂ ਦੇ ਰਿਣੀ ਰਹਾਂਗੇ। ਉਹ ਹਮੇਸ਼ਾਂ ਕੌਮ ਵਿੱਚ ਯਾਦ ਰੱਖੇ ਜਾਣਗੇ। ਹੁਣ ਬਤੌਰ ਚੇਅਰਮੈਨ ਜੀ ਦੀ ਸੇਵਾ ਭਾਈ ਹਰਜੀਤ ਸਿੰਘ ਜੀ ਜਲੰਧਰ ਵਾਲਿਆਂ ਨੂੰ ਪੰਥ ਦਰਦੀਆਂ ਨੇ ਸੌਂਪੀ ਹੈ। ਅਰਦਾਸ ਕਰਦੇ ਹਾਂ ਵਾਹਿਗੁਰੂ ਅੰਗ ਸੰਗ ਸਹਾਈ ਹੋ ਕੇ ਆਪਣੇ ਇਸ ਸੇਵਕ ਪਾਸੋਂ ਵੀ ਵੈਸੀ ਹੀ ਸੇਵਾ ਲੈ ਕੇ ਧਰਮ ਪ੍ਰਚਾਰ ਅਤੇ ਹੋਰ ਸਾਹਿਤਕ ਕਾਰਜਾਂ ਨੂੰ ਸਦਾ ਚੜਦੀਕਲਾ ਬਖ਼ਸ਼ਣਗੇ।

   ਤੀਜੀ ਸ਼ਖ਼ਸੀਅਤ, ਜੋ ਪੰਥਕ ਦਰਦ ਨੂੰ ਹਮੇਸ਼ਾਂ ਆਪਣੇ ਅੰਦਰ ਮਹਿਸੂਸ ਕਰਦੀ ਅਤੇ ਮਨੁੱਖਤਾ ਦੀ ਸੇਵਾ ਲਈ ਸਦਾ ਤਤਪਰ ਰਹਿੰਦੀ ਸੀ, ਮੇਰੀ ਮੁਰਾਦ ਸ. ਤਰਸੇਮ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੈ, ਸਾਨੂੰ ਸਦੀਵੀ ਵਿਛੋੜਾ ਦੇ ਗਈ ਹੈ। ਜਦੋਂ ਦੋ ਸਾਲ ਪਹਿਲਾਂ ਰੋਪੜ ਇਲਾਕੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਤਾਂ ਦਿੱਲੀ ਤੋਂ ਆਪਣੀ ਟੀਮ ਲੈ ਕੇ ਭਾਈ ਸਾਹਿਬ ਪੁੱਜੇ ਸਨ। ਖਾਣਾ, ਦਾਲ਼ਾਂ, ਬਸਤਰ ਤੇ ਹੋਰ ਲੋੜੀਂਦਾ ਸਮਾਨ ਕਾਲਜ ਮੈਂਬਰਾਂ ਨੂੰ ਨਾਲ ਲੈ ਕੇ ਘਰ ਘਰ ਪਹੁੰਚਾਇਆ। ਮੈਂ ਤਾਂ ਸਮਝਦਾ ਹਾਂ ਕਿ ਆਪ ਜੀ ਸੁੱਤਿਆਂ ਨੂੰ ਜਗਾਉਣ ਵਾਲੇ ਸਨ। ਆਪ ਜੀ ਨੇ ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ। ਕੁੱਝ ਮਹੀਨੇ ਪਹਿਲਾਂ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ, ਜਿੱਥੇ ਉਹ ਕਾਲਜ ਦੇ 1980 ਦੇ ਦਹਾਕਿਆਂ ਤੋਂ ਮੁੱਢਲੇ ਮੈਂਬਰਾਂ ਵਿੱਚੋਂ ਸਨ, ਉੱਥੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ। ਕੌਮ ਸਦਾ ਉਨ੍ਹਾਂ ਨੂੰ ਪੰਥ ਦਰਦੀ ਦੇ ਰੂਪ ਵਿੱਚ ਯਾਦ ਕਰਦੀ ਰਹੇਗੀ।

   ਚੌਥੀ ਪੰਥਕ ਸ਼ਖ਼ਸੀਅਤ ਸਾਥੋਂ ਵਿਛੜੀ ਹੈ ‘ਸ. ਜਰਨੈਲ ਸਿੰਘ ਜੀ ਪੱਤਰਕਾਰ ਦਿੱਲੀ’, ਜੋ ਕਿੱਤੇ ਪੱਖੋਂ ਮਹਾਨ ਪੱਤਰਕਾਰ ਸਨ, ਜਿਨ੍ਹਾਂ ਅੰਦਰ ਕੌਮੀ ਤੇ ਮਨੁੱਖੀ ਦਰਦ ਸਮੋਇਆ ਹੋਇਆ ਸੀ। ਜਦੋਂ ਕਾਂਗਰਸੀ ਨੇਤਾ ਚਿਦੰਬਰਮ ਨੇ ਲੈਕਚਰ ਕਰਦਿਆਂ ਇਹ ਕਿਹਾ ਕਿ ਸਿੱਖਾਂ ਨੂੰ 1984 ਦਾ ਘੱਲੂਘਾਰਾ ਭੁੱਲ ਜਾਣਾ ਚਾਹੀਦਾ ਹੈ ਤਾਂ ਆਪ ਜੀ ਨੇ ਰੋਸ ਵਜੋਂ ਆਪਣਾ ਜੋੜਾ ਉਤਾਰ ਕੇ ਉਸ ਵੱਲ ਵਗ੍ਹਾ ਕੇ ਮਾਰਿਆ, ਜਿਸ ਦੀ ਚਰਚਾ ਅੰਤਰਰਾਸ਼ਟਰੀ ਪੱਧਰ ’ਤੇ ਹੋਈ। ਆਪ ਜੀ ਨੂੰ ਜੇਲ੍ਹ ਦਾ ਸੰਕਟ ਵੀ ਹੰਢਾਉਣਾ ਪਿਆ। ਆਪ ਜੀ ‘ਆਮ ਆਦਮੀ ਪਾਰਟੀ’ ਵੱਲੋਂ ਐਮ. ਐਲ. ਏ. ਵੀ ਚੁਣੇ ਗਏ। ਆਪ ਜੀ ਜਦੋਂ ਵੀ ਸੰਸਦ ਵਿੱਚ ਬੋਲਦੇ ਨਿਧੱੜਕ ਹੋ ਕੇ ‘‘ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩) ਦੇ ਪੂਰਨਿਆਂ ’ਤੇ ਪਹਿਰਾ ਦਿੰਦੇ। ਇਉਂ ਸਾਡੇ ਲਈ ਸੱਚ ਕਹਿਣ ਵਾਲੇ ਇੱਕ ਪ੍ਰੇਰਨਾ ਸ੍ਰੋਤ ਬਣੇ। ਕੌਮ ਇਨ੍ਹਾਂ ਗੁਰੂ ਪਿਆਰਿਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਭਵਿੱਖ ਨੂੰ ਉਜਲਾ ਕਰ ਇਨਾਂ ਦੀ ਅਭੁਲ ਯਾਦ ਹਮੇਸਾਂ ਆਪਣੇ ਹਿਰਦੇ ਵਿੱਚ ਸਮੋ ਕੇ ਰੱਖੇਗੀ।

ਪਿੱਛਲੇ ਸਾਲ ਵੀ ਗੁਰਮਤਿ ਪ੍ਰਚਾਰ ਦੀਆਂ ਬੜੀਆਂ ਪਵਿੱਤਰ ਰੂਹਾਂ ਸੰਸਾਰ ਨੂੰ ਅਲਵਿਦਾ ਕਹਿ ਗਈਆਂ, ਜਿਹਨਾਂ ਵਿੱਚੋਂ ਸਤਿਕਾਰਯੋਗ ਗਿ. ਸੁਰਜੀਤ ਸਿੰਘ ਜੀ ਦਿੱਲੀ ਵਾਲੇ, ਜੋ ਆਪਣੇ ਆਪ ਵਿੱਚ ਇੱਕ ਸੰਸਥਾ ਹੀ ਸਨ। ਆਪ ਮਿਸ਼ਨਰੀ ਲਹਿਰ ਦੇ ਮੋਢੀਆਂ ਵਿੱਚੋਂ ਸਨ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਮਤਿ ਸੰਬੰਧੀ ਲੇਖ ਲਿਖੇ ਤੇ ਕਿਤਾਬਚੇ ਛਪਵਾ ਕੇ ਵੰਡੇ, ਜਿਨ੍ਹਾਂ ਨੇ ਆਪਣੇ ਆਖਰੀ ਦਿਨ ਵੀ ਭਗਤ ਬਾਣੀ ਦੀ ਕਲਾਸ ਲੈ ਕੇ ਹੀ ਅੰਤਿਮ ਸਾਹ ਲਏ। ਮਿਸ਼ਨਰੀ ਪਰਿਵਾਰ ਉਨ੍ਹਾਂ ਦੀ ਦੇਣ ਨੂੰ ਕਦੇ ਨਹੀਂ ਭੁਲਾ ਸਕਦਾ। ਇਸੇ ਤਰ੍ਹਾਂ ਭਾਈ ਚੰਨਣ ਸਿੰਘ ਜੀ ਟਾਂਡਾ ਸਰਕਲ ਦੇ ਅਣਥੱਕ ਸੇਵਕ ਸਨ, ਜੋ ਮੋਢੀ ਸਿਰੜੀ ਮਿਸ਼ਨਰੀਆਂ ਵਿੱਚੋਂ ਇੱਕ ਸਨ। ਲਿਟਰੇਚਰ ਵੰਡਣ, ਵੱਖ-ਵੱਖ ਥਾਵਾਂ ’ਤੇ ਪਹੁੰਚਾਣ, ਗੁਰਮਤਿ ਸਮਾਗਮਾਂ ਤੇ ਸੇਵਾ ਸੰਭਾਲ, ਮਿਸ਼ਨਰੀ ਸੇਧਾਂ ਦੀ ਬੁਕਿੰਗ ਆਦਿ ਕਈ ਇਹੋ ਜਿਹੇ ਕਾਰਜ ਹਨ, ਜਿਨ੍ਹਾਂ ਨੂੰ ਨਿਭਾਉਂਦਿਆਂ ਸ. ਚੰਨਣ ਸਿੰਘ ਜੀ ਨੂੰ ਚਾਅ ਚੜ੍ਹਦਾ ਸੀ। ਇਹੋ ਜਿਹੇ ਵਿਰਲੇ ਹੀ ਫੀਲਡ ਵਰਕਰ ਹੁੰਦੇ ਹਨ। ਆਪ ਵੀ ਕਾਲਜ ਦੇ ਮੋਢੀਆਂ ਵਿੱਚੋਂ ਇੱਕ ਸਨ।

ਇਸੇ ਲੜੀ ਵਿੱਚ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਸਿਧਾਂਤ ਦੇ ਉਪਾਸ਼ਕ ‘‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ’’ (ਮਹਲਾ /੬੪੬) ਨੂੰ ਸਮਰਪਿਤ ਹਸਤੀ ਦਾ ਨਾਂ ਸੀ ਸ. ਸੁਖਦੇਵ ਸਿੰਘ ਬਠਿੰਡਾ। ਸ. ਸੁਖਦੇਵ ਸਿੰਘ ਜੀ ਕਾਲਜ ਦੀ ਸਥਾਪਨਾ ਵੇਲੇ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਸਨ। ਆਪ ਜੀ ਸੁਆਸ ਸੁਆਸ ਗੁਰੂ ਗਰੰਥ ਅਤੇ ਪੰਥ ਨੂੰ ਸਮਰਪਿਤ ਸਨ। ਦੂਰ ਅੰਦੇਸ਼ੀ ਅਤੇ ਤਜਰਬਾ ਵਿਸ਼ਾਲ ਹੋਣ ਕਾਰਨ ਆਪ ਮੁੱਖ ਸਲਾਹਕਾਰ ਵੀ ਰਹੇ। ਉਲਝੇ ਮਸਲੇ ਸੁਲਝਾਉਣ ਵਿੱਚ ਆਪ ਨੂੰ ਦੇਰੀ ਨਹੀਂ ਲੱਗਦੀ ਸੀ। ਉਨ੍ਹਾਂ ਦੀ ਮਿੱਠੀ, ਨਿਮਰ ਪਰ ਰੋਹਬਦਾਰ ਸ਼ਖ਼ਸੀਅਤ ਸੀ, ਜੋ ਕਈ ਸੰਸਥਾਂਵਾਂ ਨਾਲ ਜੁੜ ਕੇ ਪੰਥਕ ਸੇਵਾਵਾਂ ਲਈ ਤੱਤਪਰ ਰਹਿੰਦੇ ਸਨ।

ਇਸੇ ਤਰ੍ਹਾਂ ਗਿ. ਜਗਜੀਤ ਸਿੰਘ ਜੀ ਸਿਦਕੀ ਦੀ ਪਿਆਰੀ ਸਪੁੱਤਰੀ ਭੈਣ ਮਨਰਾਜ ਕੌਰ ਜੀ ਸਨ, ਜੋ ਬੜੀ ਮਿੱਠ ਬੋਲੜੀ, ਚੜ੍ਹਦੀ ਕਲਾ ਵਿੱਚ ਰਹਿਣ ਵਾਲੀ, ਦਿਲੋਂ ਗੁਰਮਤਿ ਸਮਝਣ ਤੇ ਸਮਝਾਉਣ ਵਾਲੀ, ਬੱਚਿਆਂ ਨਾਲ ਬੱਚਾ ਬਣ ਗੁਰਮਤਿ ਦੀ ਗੁੜ੍ਹਤੀ ਦੇਣ ਵਾਲੀ, ਜੋਸ਼ੀਲੀ ਵਕਤਾ ਤੇ ਨੇਕ ਦਿਲ ਸ਼ਖ਼ਸੀਅਤ ਸੀ। ਆਪ ਵੀ ਕੈਂਸਰ ਦਾ ਖ਼ੁਸ਼ੀ ਖ਼ੁਸੀ ਜੂਝਦਿਆਂ ਹੋਇਆਂ ਆਪਣੇ ਕੀਮਤੀ ਸਾਹ ਸਫਲ ਕਰ ਸਾਨੂੰ ਅਲਵਿਦਾ ਕਹਿ ਗਏ।

ਇਹੋ ਜਿਹੀਆਂ ਗੁਰਸਿੱਖ ਆਤਮਾਵਾਂ ਦਾ ਜ਼ਿਕਰ ਹੀ ਭਾਈ ਗੁਰਦਾਸ ਜੀ ਕਰਦੇ ਹਨ। ਉਨ੍ਹਾਂ ਦੀ ਰਚਨਾ ਸਭ ਨਾਲ ਸਾਂਝੀ ਕਰਨੀ ਚਾਹਾਂਗਾ ਤਾਂ ਕਿ ਅੱਗੋਂ ਵੀ ਕੌਮ ਅੰਦਰ ਵੀਰ ਜਸਪਾਲ ਸਿੰਘ ਜੀ ਮੰਬਈ, ਸ. ਹਰਭਜਨ ਸਿੰਘ ਜੀ ਪ੍ਰਿਸੀਪਲ, ਸ. ਤਰਸੇਮ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ ਅਤੇ ਸ. ਜਰਨੈਲ ਸਿੰਘ ਜੀ ਪੱਤਰਕਾਰ ਆਦਿ ਮਹਾਨ ਸ਼ਖ਼ਸੀਅਤਾਂ ਕੌਮ ਵਿੱਚ ਸਦਾ ਪੈਦਾ ਹੁੰਦੀਆਂ ਰਹਿਣ ‘‘ਸਤਿਗੁਰ ਸਰਣੀ ਜਾਇ; ਸੀਸੁ ਨਿਵਾਇਆ ਗੁਰ ਚਰਣੀ ਚਿਤੁ ਲਾਇ; ਮਥਾ ਲਾਇਆ ਗੁਰਮਤਿ ਰਿਦੈ ਵਸਾਇ; ਆਪੁ ਗਵਾਇਆ ਗੁਰਮੁਖਿ ਸਹਜਿ ਸੁਭਾਇ; ਭਾਣਾ ਭਾਇਆ ਸਬਦ ਸੁਰਤਿ ਲਿਵ ਲਾਇ; ਹੁਕਮੁ ਕਮਾਇਆ ਸਾਧ ਸੰਗਤਿ ਭੈ ਭਾਇ; ਨਿਜ ਘਰਿ ਪਾਇਆ ਚਰਨ ਕਵਲ ਪਤੀਆਇ; ਭਵਰੁ ਲੁਭਾਇਆ ਸੁਖ ਸੰਪਟ ਪਰਚਾਇ; ਅਪਿਓ ਪੀਆਇਆ ਧੰਨ ਜਣੇਦੀ ਮਾਇ; ਸਹਿਲਾ ਆਇਆ ੨੦ (ਭਾਈ ਗੁਰਦਾਸ ਜੀ/ਵਾਰ ਪਉੜੀ ੨੦)

 ਸੱਚ-ਮੁੱਚ ਹੀ ਅਜਿਹੇ ਗੁਰੂ ਪਿਆਰੇ ਜਿੱਥੇ ਆਪਿ ਜਪੈ’’ ਬਚਨਾਂ ਰਾਹੀਂ ਆਪ ਸੁਰਖ਼ਰੂ ਹੋ ਨਿਬੜੇ ਹਨ, ਉੱਥੇ ‘‘ਅਵਰਹ ਨਾਮੁ ਜਪਾਵੈ.. ’’ (ਮਹਲਾ /੧੨੦੬) ਬਚਨਾਂ ਵਾਲੇ ਅਮੋਲਕ ਫ਼ਰਜ਼ ਵੀ ਨਿਭਾ ਗਏ ਹਨ। ਅਰਦਾਸ ਹੈ ਪਰਮਾਤਮਾ ਇਨ੍ਹਾਂ ਮਰਜੀਵੜਿਆਂ ਦੀ ਸੇਵਾ ਥਾਂਇ ਕਬੂਲ ਕਰਨ ਅਤੇ ਸਾਨੂੰ ਸਾਰਿਆਂ, ਪਰਿਵਾਰਕ ਰਿਸ਼ਤੇਦਾਰਾਂ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਅਖੀਰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਸਰੀਰ ਵਿਛੋੜੇ ਦੇ ਪਲਾਂ ਨੂੰ ਮਹਿਸੂਸ ਕਰਦਿਆਂ ਭਾਈ ਵੀਰ ਸਿੰਘ ਜੀ ਦੇ ਬਚਨਾਂ ਨਾਲ ਆਪਣੀ ਵਿਚਾਰ ਨੂੰ ਸਮਾਪਤ ਕਰਦਾ ਹਾਂ ਮੀਂਹ ਪੈ ਹਟਿਆਂ ਤਾਰ ਨਾਲ, ਇਕ ਤੁਪਕਾ ਸੀ ਲਟਕੰਦਾ ਡਿਗਦਾ ਜਾਪੇ ਪਰ ਡਿਗੇ, ਪੁਛਿਆਂ ਰੋਇ ਸੁਣੰਦਾ ਅਰਸ਼ੋਂ ਅਸੀਂ ਲੱਖਾਂ ਹੀ ਸਾਥੀ, ਇਕੱਠੇ ਹੋ ਸਾਂ ਆਏ ਕਿਤ ਵਲ ਯਾਰ ਲੋਪ ਉਹ ਹੋ ਗਏ, ਨੀਝ ਲਾ ਮੈਂ ਤਕੰਦਾ’ (ਭਾਈ ਵੀਰ ਸਿੰਘ ਜੀ)

ਗੁਰਦੁਆਰਿਆਂ ਦਾ ਅਸਲ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ

0

ਗੁਰਦੁਆਰਿਆਂ ਦਾ ਅਸਲ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ

ਭਾਈ ਜਸਵੀਰ ਸਿੰਘ ਚਾਕਰ (ਮੰਡੀ ਗੋਬਿੰਦਗੜ)-96468-00131

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋਰਠਿ ਰਾਗ ਅੰਦਰ ਪਾਵਨ ਬਚਨ ਹੈ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ   ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ’’ (ਮਹਲਾ /੬੩੩) ਭਾਵ ਜੋ ਮਨੁੱਖ ਸਰੀਰਕ ਦੁੱਖਾਂ ਵਿੱਚ ਦੁੱਖੀ ਨਹੀਂ ਰਹਿੰਦਾ। ਜਿਸ ਦੇ ਹਿਰਦੇ ਵਿੱਚ ਸੁੱਖਾਂ ਦੀ ਕਾਮਨਾ ਤੇ ਡਰ ਨਹੀਂ ਅਤੇ ਸੋਨੇ ਅਤੇ ਮਿੱਟੀ ਨੂੰ ਬਰਾਬਰ ਸਮਝਦਾ ਹੈ (ਭਾਵ ਅਮੀਰੀ ਗ਼ਰੀਬੀ ਦੇ ਹਾਲਾਤਾਂ ਵਿੱਚ ਰਜ਼ਾ ਮੰਨਦਾ ਹੋਇਆ ਇੱਕੋ ਜਿਹਾ ਖ਼ੁਸ਼ ਰਹਿੰਦਾ ਹੈ, ਓਹੀ ਰੱਬ ’ਚ ਲੀਨ ਹੋ ਸਕਦਾ ਹੈ। ਗੁਰੂ ਵਰਗਾ ਬਣ ਸਕਦਾ ਹੈ)।

ਇਸ ਪੂਰੇ ਸ਼ਬਦ ਅੰਦਰ ਮਨੁੱਖੀ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਜਾਂ ਬ੍ਰਹਮ ਵਿੱਚ ਪਾਣੀ ਦੀ ਤਰ੍ਹਾਂ ਲੀਨ ਹੋਣ ਲਈ ਗੁਰੂ ਤੇਗ਼ ਬਹਾਦਰ ਜੀ ਨੇ ਸੰਸਾਰਕ ਲਾਲਸਾਵਾਂ ਅਤੇ ਪੀੜਾ ਤੋਂ ਉੱਪਰ ਉੱਠਣ ਦੇ ਕਈ ਸੰਕੇਤ ਦਿੱਤੇ ਹਨ। ਜੋ ਵੀ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰੇਗਾ ਉਹੀ ਗੁਰ ਕਿਰਪਾ ਦਾ ਪਾਤਰ ਬਣ ਕੇ ‘‘ਨਾਨਕ ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ’’ (ਮਹਲਾ /੬੩੩) ਵਾਲੀ ਅਵਸਥਾ ਪ੍ਰਾਪਤ ਕਰਦਾ ਹੈ। ਇਨ੍ਹਾਂ ਸੰਕੇਤਾਂ ’ਚੋ ਇੱਕ ਹੈ ਕਿ ਮਨੁੱਖ ‘‘ਕੰਚਨ ਮਾਟੀ ਮਾਨੈ ’’ ਭਾਵ ਸੋਨਾ ਅਤੇ ਮਿੱਟੀ ਨੂੰ ਇੱਕ ਸਮਾਨ ਸਮਝੇ।

ਅਕਾਲ ਪੁਰਖ ਦੇ ਬਣਾਏ ਹੋਏ ਸੰਸਾਰ ਅੰਦਰ ਮਾਇਆ ਦੇ ਅਨੇਕਾਂ ਰੂਪ ਅਤੇ ਕੀਮਤੀ ਪਦਾਰਥ ਹਨ, ਜਿਨ੍ਹਾਂ ’ਚੋਂ ਮਾਇਆ ਦਾ ਹੀ ਇੱਕ ਰੂਪ ਹੈ ‘ਧਾਤ ਸੋਨਾ’। ਗੁਰਬਾਣੀ ਅੰਦਰ ਇਸ ਨੂੰ ‘ਸੋਨ, ਸੁਇਨਾ, ਸੁਵਰਨ, ਕੰਚਨ, ਕਨਿਕ’ ਆਦਿ ਵੀ ਕਿਹਾ ਹੈ। ਮਨੁੱਖੀ ਸੋਚ ਹਰ ਕੀਮਤੀ ਵਸਤੂ ਤੋਂ ਸੁਭਾਵਕ ਹੀ ਪ੍ਰਭਾਵਤ ਹੋ ਜਾਂਦੀ ਹੈ। ਜਦੋਂ ਮਨੁੱਖ ਨੇ ਹੋਸ਼ ਸੰਭਾਲੀ ਤਾਂ ਇਸ ਨੇ ਹਰ ਕੀਮਤੀ ਵਸਤੂ ’ਤੇ ਆਪਣਾ ਅਧਿਕਾਰ ਜਮਾਉਣਾ ਚਾਹਿਆ। ਫਿਰ ਚਾਹੇ ਉਹ ਜਮੀਨ ਹੋਵੇ, ਪਾਣੀ ਹੋਵੇ, ਖ਼ਜ਼ਾਨਾ ਹੋਵੇ, ਪੈਸਾ ਜਾਂ ਹੋਰ ਕੋਈ ਕੀਮਤੀ ਸ਼ੈਅ ਹੋਵੇ। ਗੁਰੂ ਸਾਹਿਬ ਜੀ ਮਨੁੱਖ ਦੀ ਇਸ ਕਮਜੋਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਮਾਇਆਵੀ ਪਦਾਰਥਾਂ ਦਾ ਮੋਹ ਹੌਲ਼ੀ ਹੌਲ਼ੀ ਲੜਾਈ ਝਗੜੇ ਜਾਂ ਕਲੇਸ਼ ਦਾ ਕਾਰਨ ਬਣਦਾ ਹੈ। ਜਿਉਂ ਜਿਉਂ ਮਨੁੱਖ ਕੋਲ ਦੁਨਿਆਵੀ ਪਦਾਰਥ ਵਧਦੇ ਹਨ, ਤਿਉਂ ਤਿਉਂ ਮਨ ਅੰਦਰ ਉਨ੍ਹਾਂ ਦਾ ਅਹੰਕਾਰ ਵੀ ਵਧਦਾ ਹੈ । ਇਸ ਅਹੰਕਾਰ ਕਾਰਨ ਆਪਣੇ ਮਾਲਕ ਤੋਂ ਦੂਰੀ ਵੀ ਵਧਦੀ ਜਾਂਦੀ ਹੈ। ਧਾਰਮਕ ਸਿੱਖਿਆ ਤੋਂ ਅਣਜਾਣ ਬੰਦੇ ਦੀ ਇਸ ਕਮਜੋਰੀ ਦਾ ਫ਼ਾਇਦਾ ਉਠਾਉਂਦੀ ਹੈ ਧਰਮ ਦੀ ਠੇਕੇਦਾਰ ਬਣੀ ਬੈਠੀ ਚਾਲਾਕ ਤੇ ਸ਼ਾਤਰ ਪੁਜਾਰੀ ਜਮਾਤ, ਜੋ ਸ਼ਰਧਕ ਮਨੁੱਖ ਨੂੰ ਇਸ ਦੇ ਪਾਪਾਂ ਦੀ ਮੈਲ ਧੋਣ, ਨਰਕ ਤੋਂ ਬਚਾਉਣ, ਸਵਰਗ ’ਚ ਲੈ ਜਾਣ, ਰੱਬ ਨਾਲ ਮਿਲਾਪ ਭਾਵ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਭਰੋਸਾ ਦੇ ਦੇ ਕੇ ਇਸ ਕੋਲੋਂ ਮਿਹਨਤ ਨਾਲ ਕਮਾਇਆ ਧਨ, ਦੌਲਤ, ਜਮੀਨ, ਸੋਨਾ, ਚਾਂਦੀ, ਗਹਿਣਾ ਗੱਟਾ ਆਦਿ ਨੂੰ ਲੁੱਟ ਲੈਂਦੀ ਹੈ। ਇਸ ਦਾ ਪਤਾ ਲੁੱਟੇ ਜਾ ਰਹੇ ਬੰਦੇ ਨੂੰ ਵੀ ਨਹੀਂ ਲੱਗਦਾ ਕਿਉਂਕਿ ਇਹ ਸਾਰਾ ਕੁਝ ਧਰਮ ਦੇ ਨਾਂ ’ਤੇ ਹੋ ਰਿਹਾ ਹੁੰਦਾ ਹੈ। ਉਪਰੋਂ ਤ੍ਰਾਸਦੀ ਇਹ ਕਿ ਸਦੀਆਂ ਤੋਂ ਹੁੰਦੀ ਆ ਰਹੀ ਇਹ ਲੁੱਟ ਹੁਣ ਧਰਮ ਦਾ ਹੀ ਅੰਗ ਬਣ ਚੁੱਕੀ ਹੈ। ਮੰਦਿਰਾਂ ’ਚ ਇਕੱਤਰ ਕੀਤਾ ਹਜ਼ਾਰਾਂ ਟਨ ਸੋਨਾ ਇਸ ਦੀ ਮਿਸਾਲ ਹੈ। ਸਦੀਆਂ ਤੋਂ ਸੋਨੇ ਦਾ ਦਾਨ ਸਭ ਤੋਂ ਉੱਪਰ ਮੰਨਿਆ ਗਿਆ ਹੈ, ਇਸ ਲਈ ਗੁਰਬਾਣੀ ਅੰਦਰ ਸੋਨੇ ਚਾਂਦੀ ਨੂੰ ਹੀ ਕੋਈ ਅਹਿਮੀਅਤ ਨਹੀਂ ਦਿੱਤੀ ਗਈ; ਜਿਵੇਂ ਕਿ

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ..

ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ (ਮਹਲਾ /੧੫)

ਕੂੜੁ ਸੁਇਨਾ ਕੂੜੁ ਰੁਪਾ; ਕੂੜੁ ਪੈਨ੍ਣਹਾਰੁ (ਮਹਲਾ /੪੬੮)

ਪਰ ਨਿੰਦਾ ਉਸਤਤਿ ਨਹ ਜਾ ਕੈ; ਕੰਚਨ ਲੋਹ ਸਮਾਨੋ (ਮਹਲਾ /੬੮੫)

ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ (ਮਹਲਾ /੧੪੨੭

ਕੰਚਨ ਸਿਉ ਪਾਈਐ ਨਹੀ ਤੋਲਿ   ਮਨੁ ਦੇ; ਰਾਮੁ ਲੀਆ ਹੈ ਮੋਲਿ (ਭਗਤ ਕਬੀਰ/੩੨੭)

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ ਪੂਜੈ

ਆਤਮ ਜਉ ਨਿਰਮਾਇਲੁ ਕੀਜੈ; ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ ਪੂਜੈ (ਭਗਤ ਨਾਮਦੇਵ/੯੭੩)

ਿਨੁ ਹਰਿ ਨਾਮ ਕੋ ਮੁਕਤਿ ਪਾਵੈ; ਬਹੁ ਕੰਚਨੁ ਦੀਜੈ ਕਟਿ ਕਾਟ (ਮਹਲਾ /੯੮੬)

ਲੋਹਾ ਕੰਚਨੁ ਸਮ ਕਰਿ ਜਾਨਹਿ; ਤੇ ਮੂਰਤਿ ਭਗਵਾਨਾ (ਭਗਤ ਕਬੀਰ/੧੧੨੩) ਆਦਿ।

ਹੁਣ ਵਿਚਾਰਨ ਵਾਲਾ ਨੁਕਤਾ ਹੈ ਕਿ ਜਿਸ ਸੋਨੇ ਨੂੰ ਗੁਰਬਾਣੀ ਕੂੜ (ਝੂਠ), ਜ਼ਹਿਰ, ਸੁਆਹ, ਰਸ, ਲੋਹਾ, ਮਿੱਟੀ ਆਦਿਕ ਮੰਨਦੀ ਹੈ ਉਸ ਨੂੰ ਗੁਰੂ ਦੇ ਨਾਂ ਹੇਠ ਗੁਰਦਵਾਰਿਆਂ ਦੀ ਕਾਰ ਸੇਵਾ ਦੇ ਨਾਂ ’ਤੇ ਸੰਗਤ ਕੋਲੋਂ ਇਕੱਠਾ ਕਰ ਗੁੰਬਦਾਂ, ਪਾਲਕੀਆਂ, ਛੱਬਿਆਂ, ਚੌਰ ਸਾਹਿਬ ਆਦਿਕ ’ਤੇ ਲਾਉਣਾ, ਕੀ ਸਹੀ ਹੈ ? ਦੂਸਰੇ ਪਾਸੇ ਸੰਗਤਾਂ, ਜੋ ਸੋਨਾ ਆਦਿ ਦਾਨ ਕਰਦੀਆਂ ਹਨ ਉਨ੍ਹਾਂ ਨੇ ਕਦੇ ‘‘ਕੰਚਨ ਸਿਉ ਪਾਈਐ ਨਹੀ ਤੋਲਿ   ਮਨੁ ਦੇ; ਰਾਮੁ ਲੀਆ ਹੈ ਮੋਲਿ ’’ ਪਾਵਨ ਵਾਕ ਨਹੀਂ ਸੁਣੇ ?

ਬੇਸ਼ੱਕ ਦੁਨਿਆਵੀ ਪੱਖ ਤੋਂ ਸੋਨਾ ਇੱਕ ਮਹਿੰਗੀ ਧਾਤ ਹੈ, ਜਿਸ ਨੂੰ ਅਮੀਰ ਲੋਕ ਜਾਂ ਖ਼ਾਸ ਕਰ ਬੀਬੀਆਂ ਵੱਲੋਂ ਸ਼ਿੰਗਾਰ ਵਜੋਂ ਦਿਖਾਵੇ ਮਾਤਰ ਪਹਿਨਿਆ ਜਾਂਦਾ ਹੈ ਅਤੇ ਕਿਸੇ ਬਿਪਤਾ ਜਾਂ ਔਖ ਵੇਲੇ ਪੈਸਿਆਂ ਲਈ ਵੇਚ ਕੇ ਆਰਥਿਕ ਕੰਮ ਵੀ ਸਾਰਿਆ ਜਾਂਦਾ ਹੈ। ਕਈ ਵਾਰ ਸੋਨੇ ਪਿੱਛੇ ਘਰੇਲੂ ਝਗੜੇ ਵੀ ਹੋ ਜਾਂਦੇ ਹਨ। ਸੋਨੇ ਦੀਆਂ ਲੁੱਟਾਂ ਖੋਹਾਂ, ਚੋਰੀਆਂ ਤਾਂ ਆਮ ਗੱਲਾਂ ਹੋ ਗਈਆਂ ਹਨ। ਵਿਆਹ ਸ਼ਾਦੀਆਂ ਵੇਲੇ ਸੋਨੇ ਦਾ ਲੈਣ ਦੇਣ, ਦਾਜ-ਦਹੇਜ ਵਜੋਂ ਵਰਤਿਆ ਜਾਂਦਾ ਹੈ। ਅਫ਼ਸੋਸ ਇਹ ਸਭ ਕੁਝ ਸਾਡੇ ਇਰਦ-ਗਿਰਦ ਸਿੱਖ ਸਮਾਜ ’ਚ ਵੀ ਹੁੰਦਾ ਪਿਆ ਹੈ।

ਹਿੰਦੋਸਤਾਨ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਲਾਲਚ ਲਈ ਹੀ 800 ਸਾਲ ਮੁਗਲਾਂ ਨੇ ਰਾਜ ਕੀਤਾ, ਜੋ ਮੰਦਰਾਂ ਦੇ ਪਤਨ ਦਾ ਕਾਰਨ ਬਣਿਆ। ਇੱਥੋਂ ਦੇ ਮੰਦਰਾਂ ਅੰਦਰ ਬੇਸ਼ੁਮਾਰ ਸੋਨਾ ਚਾਂਦੀ ਕੀਮਤੀ ਗਹਿਣੇ ਤੇ ਖ਼ਜ਼ਾਨੇ ਸਨ। ਮੂਰਤੀਆਂ ਸੋਨੇ ਦੀਆਂ ਦਰਵਾਜ਼ੇ ਸੋਨੇ ਦੇ, ਮੰਦਰਾਂ ਦੇ ਗੁੰਬਦ ਸੋਨੇ ਦੇ ਆਦਿ, ਪਰ ਇਸ ਦੀ ਰੱਖਿਆ ਕਰਨ ਵਾਲੇ ਮਰਦ ਸੂਰਮੇ ਪੈਦਾ ਨਾ ਹੋਏ, ਜਿਸ ਕਾਰਨ 712 ਈਸਵੀ ’ਚ ਮੁਹੰਮਦ ਬਿਨ ਕਾਸਮ; ਮੁੱਠੀਭਰ ਧਾੜਵੀ ਲਿਆ ਕੇ ਇੱਥੇ ਲੁਟ ਮਚਾ ਕੇ ਚਲਾ ਗਿਆ। ਅੱਗੋਂ ਕੋਈ ਮਰਦ ਸੂਰਮਾ ਨਾ ਉਠਿਆ ਰੋਕਣ ਲਈ, ਫਲਸਰੂਪ ਸੋਨੇ ਦੀ ਲੁੱਟ ਦਾ ਇਹ ਸਿਲਸਿਲਾ ਚੱਲਦਾ ਚੱਲਦਾ ਭਾਰਤੀ ਲੋਕਾਂ ਪੱਲੇ 800 ਸਾਲ ਦੀ ਗੁਲਾਮੀ ਪਾ ਗਿਆ।

ਲੱਗਦਾ ਹੈ ਕਿ ਸਿੱਖਾਂ ਨੇ ਵੀ ਬੀਤ ਚੁੱਕੇ ਸਮੇਂ ਤੋਂ ਕੁਝ ਨਹੀਂ ਸਿੱਖਿਆ। ਧਾਰਮਿਕ ਅਸਥਾਨਾਂ ’ਤੇ ਚੜਦਾ ਸੋਨਾ ਗੁਰੂ ਸਾਹਿਬ ਜੀ ਦੇ ਬਚਨਾਂ ‘‘ਕੰਚਨ ਮਾਟੀ ਮਾਨੈ’’ ਵਾਲ਼ੀ ਤਿਆਗ ਭਾਵਨਾ ਦੇ ਉਲ਼ਟ ਮਾਇਆਵੀ ਵਿਖਾਵੇ ਨੂੰ ਹੀ ਸਭ ਕੁੱਝ ਮੰਨ ਲਿਆ ਹੈ। ਸ਼ਾਇਦ ਬ੍ਰਾਹਮਣਵਾਦੀ ਸੋਚ ਹੀ ਰੂਪ ਬਦਲ ਕੇ ਸਾਡੇ ਮਨਾਂ ਅੰਦਰ ਬੈਠ ਗਈ ਹੈ। ਗੁਰਬਾਣੀ ਦੇ ਸੁਨਹਿਰੇ ਬਚਨ ਹੋਣ ਦੇ ਬਾਵਜੂਦ ਵੀ ਅਸੀਂ ‘‘ਕਰਮ ਧਰਮ ਪਾਖੰਡ..’’ (ਮਹਲਾ /੭੪੭) ਦੀ ਦਲਦਲ ’ਚੋਂ ਨਹੀਂ ਨਿਕਲ ਰਹੇ। ਅਜਿਹੀ ਸੇਵਾ ਦੀ ਥਾਂ ਸਾਡੇ ਲਈ ਗੁਰੂ ਸਾਹਿਬਾਨ ਨੇ ਇਹ ਸੇਵਾ ਸਮਝਾਈ ਹੈ ‘‘ਗੁਰ ਕੀ ਸੇਵਾ ਸਬਦੁ ਵੀਚਾਰੁ ’’ (ਮਹਲਾ /੨੨੩)

ਇਸ ਦਾ ਇਹ ਮਤਲਬ ਨਹੀਂ ਕਿ ਗੁਰਦੁਆਰਿਆਂ ਨੂੰ ਸੁੰਦਰ ਨਾ ਬਣਾਇਆ ਜਾਵੇ। ਗੁਰੂ ਘਰ ਵੱਡੇ ਤੇ ਵਧੀਆ ਹੋਣੇ ਚਾਹੀਦੇ ਹਨ, ਜਿੱਥੇ ਬੈਠ ਕੇ ਸੰਗਤਾਂ ਬੇਫਿਕਰੀ ਨਾਲ ਇਲਾਹੀ ਕਥਾ ਕੀਰਤਨ ਦਾ ਆਨੰਦ ਮਾਣ ਸਕਣ। ਜਿੱਥੇ ਬੈਠ ਕੇ ਗੁਰੂ ਦੀ ਗੱਲ ਸੁਣਨ ਅਤੇ ਸੁਣਾਉਣ ਵਾਲੇ ਨੂੰ ਮਾਣ ਮਹਿਸੂਸ ਹੋਵੈ। ਗੁਰਵਾਕ ਹਨ ‘‘ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ; ਤੇਰੇ ਭਗਤ ਸੋਹਹਿ ਦਰਬਾਰੇ (ਮਹਲਾ /੬੭੦), ਵਡਾ ਤੇਰਾ ਦਰਬਾਰੁ; ਸਚਾ ਤੁਧੁ ਤਖਤੁ ’’ (ਮਹਲਾ /੯੬੪) ਆਦਿ।

ਗੁਰੂ ਦਰਬਾਰ ਸੈਲਾਨੀਆਂ ਦੇ ਘੁੰਮਣ ਵਾਲੀ ਜਗ੍ਹਾ ਨਹੀਂ ਹੁੰਦੀ ਬਲਕਿ ਮਨੁੱਖਤਾ ਨੂੰ ਰੂਹਾਨੀਅਤ ਅਤੇ ਸਰੀਰਕ ਸੁਵਿਧਾਵਾਂ ਉਪਲਬਧ ਕਰਵਾਉਣ ਵਾਲਾ ਗੁਰੂ ਆਸਰਾ ਹੁੰਦਾ ਹੈ। ਲੋੜਵੰਦ ਲਈ ਭੋਜਨ, ਰਾਤ ਬਿਤਾਉਣ ਦੀ ਜਗ੍ਹਾ, ਬਜ਼ੁਰਗਾਂ ਲਈ ਆਸ਼ਰਮ, ਬੱਚਿਆਂ ਲਈ ਸਿੱਖਿਆ ਦਾ ਕੇਂਦਰ ਅਤੇ ਸੰਗਤਾਂ ਨੂੰ ਅਨੰਦਿਤ ਕਰਨ ਲਈ ਗੁਰੂ ਦਰਬਾਰ ਹੀ ਗੁਰਦੁਆਰਾ ਸਾਹਿਬ ਅਖਵਾ ਸਕਦਾ ਹੈ ਕਿਉਂਕਿ ‘‘ਸਿਖੀ ਸਿਖਿਆ ਗੁਰ ਵੀਚਾਰਿ ॥’’ (ਮਹਲਾ ੧/੪੬੫) ਦੀ ਸਮਝ ਵੀ ਗੁਰੂ ਘਰਾਂ ’ਚੋਂ ਹੀ ਆਉਣੀ ਹੈ।

ਮਹਾਨਕੋਸ਼ ਅੰਦਰ ਭਾਈ ਕਾਹਨ ਸਿੰਘ ਜੀ ਨਾਭਾ ਗੁਰਦੁਆਰਾ ਦੇ ਅਰਥਾਂ ’ਚ ਲਿਖਦੇ ਹਨ ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮਜਗਿਆਸਾ ਵਾਲਿਆਂ ਲਈ ਗਿਆਨਉਪਦੇਸ਼ਕ ਆਚਾਰੀਆ, ਰੋਗੀਆਂ ਲਈ ਸਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।

ਗੁਰਦੁਆਰਿਆਂ ਨੂੰ ਗੁਰੂ ਸਾਹਿਬਾਨ ਸਮੇਂ ਧਰਮਸ਼ਾਲ ਕਿਹਾ ਜਾਂਦਾ ਸੀ ਭਾਵ ਧਰਮ ਕਮਾਉਣ ਦੀ ਜਗ੍ਹਾ ਹੀ ਸਿੱਖਾਂ ਦਾ ਗੁਰਦੁਆਰਾ ਹੈ। ਇਹ ਵੀ ਸਚਾਈ ਹੈ ਕਿ ਗੁਰਦੁਆਰਿਆਂ ਨੂੰ ਆਧੁਨਿਕ ਬਣਾਉਣ ਦੇ ਚੱਕਰ ਵਿੱਚ ਅਸੀਂ ਆਪਣੀਆਂ ਸਾਰੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਨੂੰ ਆਪ ਹੀ ਖ਼ਤਮ ਕਰ ਬੈਠੇ ਹਾਂ। ਆਪਣੇ ਹੀ ਪੈਸਿਆਂ ਨਾਲ ਕਾਰ ਸੇਵਾ ਵਾਲਿਆਂ ਰਾਹੀਂ ਸਾਰੇ ਗੁਰਦੁਆਰਿਆਂ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਸਭ ਪੁਰਾਤਨ ਸਮੱਗਰੀ ਸਾਡੀਆਂ ਅੱਖਾਂ ਦੇ ਸਾਹਮਣੇ ਨਸ਼ਟ ਹੁੰਦੀ ਅਸੀਂ ਖ਼ੁਸ਼ੀ ਖ਼ੁਸ਼ੀ ਸਵੀਕਾਰੀ ਹੈ। ਜੇਕਰ ਗੁਰੂ ਉਪਦੇਸ਼ਾਂ ਰਾਹੀਂ ਇੰਨੀ ਸੁੰਦਰਤਾ ਆਪਣੇ ਸਰੀਰ ਅੰਦਰ ਲਿਆਉਣ ਲਈ ਯਤਨਸ਼ੀਲ ਹੁੰਦੇ ਤਾਂ ਬਾਹਰੀ ਵਿਖਾਵੇ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਸੀ। ਗੁਰੂ ਅਮਰਦਾਸ ਜੀ ਸਿੱਖ ਨੂੰ ਵਾਰ ਵਾਰ ਇਹ ਸਮਝਾਉਂਦੇ ਹਨ ਕਿ ਅਸਲ ਮੰਦਿਰ ਜਾਂ ਗੁਰਦੁਆਰਾ ਤਾਂ ਮਨੁੱਖ ਦਾ ਸਰੀਰ ਹੀ ਹੈ, ਜੋ ਮਾਲਕ ਦਾ ਨਿਵਾਸ ਸਥਾਨ ਹੈ ‘‘ਹਰਿ ਕਾ ਮੰਦਰੁ ਆਖੀਐ; ਕਾਇਆ ਕੋਟੁ ਗੜੁ (ਮਹਲਾ /੯੫੨), ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ; ਹਰਿ ਹਰਿ ਨਾਮੁ ਦਿੜੁ ’’ (ਮਹਲਾ /੯੫੨) ਆਦਿ।

 ਸਿੱਖਾਂ ਨੇ ਕਦੀਂ ਸੋਚਿਆ ਹੈ ਕਿ ਈਸਾਈਆਂ ਦੇ ਗਿਰਜਾ ਘਰ ਕਿੰਨੇ ਕੁ ਆਲੀਸ਼ਾਨ ਹਨ ? ਸੰਗਮਰਮਰ ਜਾਂ ਸੋਨੇ ਨਾਲ ਸਜਾਏ ਹੋਏ ਹਨ ? ਜਾਂ ਓਥੇ ਕਿੰਨਾ ਕੁ ਚੜਾਵਾ ਚੜਦਾ ਹੈ ? ਜਵਾਬ ਮਿਲੇਗਾ ਬਿਲਕੁਲ ਵੀ ਨਹੀਂ, ਪਰ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਗਿਣਤੀ ਈਸਾਈਆਂ ਦੀ ਹੈ। ਪੜ੍ਹੇ ਲਿਖੇ ਤੇ ਸਭ ਤੋਂ ਵੱਧ ਨੋਬਲ ਪੁਰਸਕਾਰ ਜਿੱਤਣ ਵਾਲੇ ਜਹੂਦੀ ਹਨ। ਧਰਮ ਨੂੰ ਪਿਆਰ ਕਰਨ ਵਿੱਚ ਮੁਸਲਮਾਨ ਵੀ ਘੱਟ ਨਹੀਂ। ਕੀ ਮਸਜਿਦਾਂ ਉੱਤੇ ਵੀ ਸੋਨਾ ਲੱਗਿਆ ਵੇਖਿਆ ਹੈ ? ਸਚਾਈ ਇਹ ਹੈ ਕਿ ਉਹ ਲੋਕ ਧਨ ਦੌਲਤ ਨੂੰ ਸਾਡੇ ਵਾਂਗ ਧਾਰਮਿਕ ਇਮਾਰਤਾਂ ਉੱਤੇ ਨਹੀਂ ਬਲਕਿ ਆਪਣੀ ਨਸਲ ਅਤੇ ਕੌਮ ਦੀ ਭਲਾਈ ਉੱਤੇ ਖਰਚ ਕਰਦੇ ਹਨ। ਸਿਹਤ ਸਹੂਲਤਾਂ ਅਤੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਖਰਚਦੇ ਹਨ। ਲੋੜਵੰਦਾਂ ਤੇ ਗ਼ਰੀਬਾਂ ਦੀ ਮਦਦ ਲਈ ਖਰਚਦੇ ਹਨ। ਇਨ੍ਹਾਂ ਕਾਰਜਾਂ ਕਰਕੇ ਉਹ ਸਾਡੇ ਨਾਲੋਂ ਵੱਧ ਸਿਆਣੇ ਤੇ ਅਗਾਂਹਵਧੂ ਮੰਨੇ ਜਾਂਦੇ ਹਨ।

ਦਸਵੇਂ ਪਾਤਸ਼ਾਹ ਦੇ ਜੀਵਨ ਦੀਆਂ ਦੋ ਅਹਿਮ ਘਟਨਾਵਾਂ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਪਹਿਲੀ ਘਟਨਾ- ਜਦੋਂ ਪਟਨਾ ਸਾਹਿਬ ਦੀ ਧਰਤੀ ਉੱਤੇ ਇਕ ਪ੍ਰੇਮੀ ਵੱਲੋਂ ਭੇਟ ਕੀਤੇ ਦੋ ਸੋਨੇ ਦੇ ਕੰਗਣ (ਕੜੇ) ਗੰਗਾ ਨਦੀ ਵਿੱਚ ਸੁੱਟ ਦਿੱਤੇ ਤਾਂ ਮਾਤਾ ਗੁਜਰੀ ਜੀ ਦੇ ਪੁੱਛਣ ’ਤੇ ਕਿਹਾ ਕਿ ਤੁਸੀਂ ਹੀ ਸਾਨੂੰ ਗੁਰੂ ਪਿਤਾ ਜੀ ਦੇ ਬਚਨ ਰੋਜ਼ ਰਾਤ ਨੂੰ ਲੋਰੀ ਦੇ ਰੂਪ ਵਿੱਚ ਸੁਣਾਉਂਦੇ ਰਹੇ ਹੋ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ   ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ’’ (ਮਹਲਾ /੬੩੩)  ਸੋ ਮਾਤਾ ਜੀ ਇਹ ਕੰਗਣ ਤਾਂ ਮਿੱਟੀ ਦੀ ਨਿਆਈਂ ਹਨ। ਅਸੀਂ ਤਾਂ ਆਪਣੇ ਸਿੱਖਾਂ ਨੂੰ ਸਰਬ ਲੋਹੇ ਦੇ ਕੜੇ ਪੁਆਉਣੇ ਹਨ, ਜਿਨ੍ਹਾਂ ਨੂੰ ਪਹਿਣ ਕੇ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਕਿ ਇਹ ਕੜਾ ਮੇਰੇ ਗੁਰੂ ਦੇ ਪਿਆਰ ਦੀ ਨਿਸ਼ਾਨੀ ਹੈ। ਅਫ਼ਸੋਸ ਕਿ ਅੱਜ ਬਹੁਤੇ ਸਿੱਖ ਸਰਬਲੋਹ ਦੀ ਥਾਂ ਸੋਨੇ ਦਾ ਕੜਾ ਪਹਿਣ ਕੇ ਵਧੇਰੇ ਮਾਣ ਮਹਿਸੂਸ ਕਰਦੇ ਹਨ। ਫੋਕੀ ਸ਼ੋਹਰਤ ਅਤੇ ਦਿਖਾਵਾ ਸਾਡੇ ਦਿਮਾਗ਼ ’ਚੋਂ ਬਾਹਰ ਨਹੀਂ ਹੁੰਦਾ ਜਾਪਦਾ।

ਦੂਜੀ ਘਟਨਾ ਵਿੱਚ ਦਸਮੇਸ਼ ਪਿਤਾ ਸੋਨੇ ਨਾਲ ਪਰਉਪਕਾਰ ਕਰਨਾ ਸਿਖਾਉਂਦੇ ਹਨ। ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਦਸਮੇਸ਼ ਪਿਤਾ ਆਪਣੇ ਤੀਰਾਂ ’ਤੇ ਸੋਨਾ ਲਗਾ ਕੇ ਚਲਾਉਂਦੇ ਸਨ ਤਾਂ ਜੋ ਵੈਰੀ ਨੂੰ ਕਫ਼ਨ ਲਈ ਜਾਂ ਜ਼ਖ਼ਮੀ ਹੋਏ ਦੁਸ਼ਮਣ ਨੂੰ ਇਲਾਜ ਲਈ ਕੋਈ ਆਰਥਿਕ ਤੰਗੀ ਨਾ ਰਹੇ। ਇਸ ਘਟਨਾ ਤੋਂ ਇਹੀ ਭਾਵ ਲਿਆ ਜਾ ਸਕਦਾ ਹੈ ਕਿ ਸੋਨੇ ਜਾਂ ਮਾਇਆ ਨੂੰ ਲੋੜਵੰਦਾਂ ਦੀ ਮਦਦ ਲਈ ਵਰਤਣਾ ਚਾਹੀਦਾ ਹੈ, ਨਾ ਕਿ ਫੋਕਟ ਦਿਖਾਵੇ ਜਾਂ ਕਿਸੇ ਪ੍ਰਸਿੱਧੀ ਵਾਸਤੇ।

ਦਰਅਸਲ ਗੁਰੂ ਸਾਹਿਬਾਨ ਸਾਨੂੰ ਵਿਕਾਰਾਂ ’ਚ ਗ੍ਰਸਤ ਲੋਹੇ ਵਾਂਗ ਜੰਗਾਲ਼ ਨਾਲ ਖ਼ਤਮ ਹੋਇਆਂ ਨੂੰ ਸੋਨੇ ਵਰਗਾ ਸਦੀਵੀ ਚਮਕ ਦੇਣ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਹਨ। ਬਿਲਕੁਲ ਸ਼ੁੱਧ, ਜੋ ਵਿਕਾਰਾਂ ਦੀ ਮੈਲ਼ ਤੋਂ ਰਹਿਤ ਹੋਵੇ, ਸੋਨੇ ਵਾਂਗ ਚਮਕ ਦੇਵੇ। ਆਦਰਸ਼ਵਾਦੀ ਹੋਵੇ। ਆਮ ਮਨੁੱਖ ਲੋਹੇ ਤੋਂ ਸੋਨਾ ਭਾਵ ਮਨਮੁਖ ਤੋਂ ਗੁਰਮੁਖ ਬਣਦਾ ਵੇਖ ਹੀ ਗੁਰੂ ਨਾਨਕ ਜੀ ਨੇ ‘‘ਹੀਰੇ ਜੈਸਾ ਜਨਮੁ’’ ਕਿਹਾ ਹੈ ‘‘ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥’’ (ਮਹਲਾ ੧/੧੫੬) ਇਨ੍ਹਾਂ ਵਿਚਾਰਾਂ ਦੀ ਗਵਾਹੀ ਬਾਕੀ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਵੀ ਭਰਦੇ ਹਨ; ਜਿਵੇਂ ਕਿ

ਤੁਮ੍ ਚੇ ਪਾਰਸੁ ਹਮ ਚੇ ਲੋਹਾ; ਸੰਗੇ ਕੰਚਨੁ ਭੈਇਲਾ ॥ (ਭਗਤ ਨਾਮਦੇਵ/੧੩੫੧)

ਕਚਹੁ ਕੰਚਨੁ ਭਇਅਉ; ਸਬਦੁ ਗੁਰ ਸ੍ਰਵਣਹਿ ਸੁਣਿਓ ॥ (ਭਟ ਨਲੵ/੧੩੯੯)

ਸਤਿਗੁਰ ਕੀ ਜੇ ਸਰਣੀ ਆਵੈ; ਫਿਰਿ ਮਨੂਰਹੁ ਕੰਚਨੁ ਹੋਹਾ ॥ (ਮਹਲਾ ੫/੯੬੦)

ਸਤਿਗੁਰੁ ਮਿਲਿਐ ਕੰਚਨੁ ਹੋਈਐ; ਜਾਂ ਹਰਿ ਕੀ ਹੋਇ ਰਜਾਇ ॥ (ਮਹਲਾ ੩/੧੨੭੬)

ਜਿਉ ਲੋਹਾ ਪਾਰਸਿ ਭੇਟੀਐ; ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥ (ਮਹਲਾ ੪/੩੦੩)

ਗੁਰ ਪਾਰਸ, ਹਮ ਲੋਹ; ਮਿਲਿ ਕੰਚਨੁ ਹੋਇਆ ਰਾਮ ॥ (ਮਹਲਾ ੪/੧੧੧੪) ਆਦਿ।

ਸੋ ਆਪ ਸੋਨਾ (ਸ਼ੁੱਧ, ਵਿਕਾਰਾਂ ਤੋਂ ਰਹਿਤ, ਗੁਰਮੁਖੀ ਜੀਵਨ) ਬਣਨ ਦੀ ਥਾਂ ਇਮਾਰਤਾਂ ਨੂੰ ਸੋਨਾ ਲਗਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸੁਚੱਜੇ ਢੰਗ ਨਾਲ ਨਹੀਂ ਹੋਣ ਵਾਲਾ। ਸਾਡਾ ਭਵਿੱਖ ਰੌਸ਼ਨ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਇਕੱਤਰ ਨਹੀਂ ਹੁੰਦੀ ‘‘ਪਾਪਾ ਬਾਝਹੁ ਹੋਵੈ ਨਾਹੀ.. ’’ (ਮਹਲਾ /੪੧੭)  ਹੁਣ ਸਵਾਲ ਪੈਦਾ ਹੋਣਾ ਹੈ ਕਿ ਕੀ ਪਾਪਾਂ ਨਾਲ ਇਕੱਤਰ ਕੀਤੀ ਕਮਾਈ (ਪੂੰਜੀ) ਨਾਲ ਅਸੀਂ ਧਾਰਮਿਕ ਅਦਾਰਿਆਂ ’ਤੇ ਸੋਨਾ ਲਗਾ ਰਹੇ ਹਾਂ ?

ਗੁਰਸਿੱਖ ਦੀ ਕਿਰਤ; ਪਾਪਾਂ ਨਾਲ ਕੀਤੀ ਕਮਾਈ ਨਹੀਂ ਹੁੰਦੀ ਤਾਂ ਜੋ ਫ਼ਜ਼ੂਲ ਖ਼ਰਚੀ ਕੀਤੀ ਜਾਵੇ। ਇਹ ਵੀ ਸੱਚ ਹੈ ਕਿ ਮਾਇਆ ਤੋਂ ਬਿਨਾਂ ਗੁਰੂ ਘਰਾਂ ਦੇ ਕਾਰਜ ਅਤੇ ਲੋੜਵੰਦਾਂ ਦੀ ਮਦਦ ਨਹੀਂ ਹੋ ਸਕਦੀ। ਜਿੱਥੇ ਦਸਾਂ ਨੌਹਾਂ ਨਾਲ ਕੀਤੀ ਹੱਕ-ਸੱਚ ਦੀ ਕਮਾਈ ਕਰਨੀ ਹੈ ਓਥੇ ਲੋੜਵੰਦਾਂ ਲਈ ਦਸਵੰਧ ਕੱਢਣਾ ਵੀ ਗੁਰੂ ਨਾਨਕ ਜੀ ਦਾ ਹੀ ਵਚਨ ਹੈ ‘‘ਘਾਲਿ ਖਾਇ ਕਿਛੁ ਹਥਹੁ ਦੇਇ ’’ (ਮਹਲਾ /੧੨੪੫) ਇਸ ਵਿਸ਼ੇ ਨੂੰ ਵਿਚਾਰਨ ਦਾ ਮਕਸਦ, ਨਾ ਤਾਂ ਦਾਨ ਦੇਣ ਦੀ ਮਨਾਹੀ ਹੈ ਅਤੇ ਨਾ ਹੀ ਦਸਵੰਧ ਨੂੰ ਲੋੜਵੰਦਾਂ ਲਈ ਨਾ ਵਰਤਣਾ ਹੈ। ਦਸਵੰਧ ਦੀ ਯੋਗ ਵਰਤੋਂ ਕਰਨ ਅਤੇ ਹਰ ਲੋੜਵੰਦ ਦੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਕੌਮ ਆਪਣੇ ਵਿਰਸੇ ਨਾਲ ਪਿਆਰ ਕਰੇ। ਗੁਰੂ ਪ੍ਰਤਿ ਸਨੇਹ ਵਧੇ।

ਪਿਛਲੇ ਦਿਨੀਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਗੁਰੂ ਘਰ ਲਈ ਇਕੱਤਰ ਹੋਏ ਸੋਨੇ ਨੂੰ ਕੌਮ ਦੀ ਨਸਲ ਅਤੇ ਭਵਿੱਖ ਨੂੰ ਮੁੱਖ ਰੱਖਦਿਆਂ ਚੰਗੇ ਸਕੂਲ, ਮੈਡੀਕਲ ਕਾਲਜ ਅਤੇ ਵਧੀਆ ਹਸਪਤਾਲ ਬਣਾਉਣ ਲਈ ਵਰਤਣ ਦੇ ਸੰਕੇਤ ਦਿੱਤੇ ਹਨ, ਜੋ ਕਿ ਸਲਾਘਾਯੋਗ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਇਮਾਰਤਾਂ ਅਤੇ ਗੁਰਦੁਆਰਿਆਂ ’ਤੇ ਬਹੁਤ ਸੋਨਾ ਅਤੇ ਪੱਥਰ ਲਾ ਚੁੱਕੇ ਹਾਂ। ਸੋਨੇ ਦੇ ਛੱਬੇ ਜਾਂ ਪੱਤਰੇ ਵੀ ਬਹੁਤ ਲਾ ਲਏ ਹਨ, ਪਰ ਹੁਣ ਸਮੇਂ ਦੀ ਮੰਗ ਹੈ ਕਿ ਕੌਮ ਦਾ ਕੀਮਤੀ ਪੈਸਾ ਚੰਗੇ ਪੜ੍ਹੇ ਲਿਖੇ ਗੁਰਸਿੱਖ ਤਿਆਰ ਕਰਨ ’ਤੇ ਖ਼ਰਚੀਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਾਬਾ ਕੁਲਵੰਤ ਸਿੰਘ ਜੀ ਵਾਂਗ ਦੀਰਘਕਾਲੀ ਫ਼ੈਸਲੇ ਲੈਣ ਦੀ ਜ਼ਰੂਰਤ ਹੈ, ਪਰ ਇਹ ਤਾਂ ਹੀ ਸੰਭਵ ਹੈ ਜਦ ਸਿੱਖ ਸੰਸਥਾਵਾਂ ਸਿਆਸਤ ਤੋਂ ਮੁਕਤ ਹੋਣਗੀਆਂ।

ਸੋ ਆਓ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੇ ਦੁਆਰਾ ਦਿੱਤੇ ਦਸਵੰਧ ਦੀ ਯੋਗ ਵਰਤੋਂ ਕਰਵਾਉਣ ਲਈ ਲਾਮਬੰਦ ਹੋਈਏ ਤਾਂ ਜੋ ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਮਤਲਬ ਸਮੁੱਚੀ ਮਾਨਵਤਾ ਨੂੰ ਸਮਝਾ ਸਕੀਏ। ਆਰਥਿਕ ਪੱਖੋਂ ਰੁਲ਼ਦੇ ਫਿਰਦੇ ਆਪਣੇ ਕੌਮ ਦੇ ਹੀਰਿਆਂ ਦੀ ਬਾਂਹ ਫੜੀਏ। ਅਜਿਹੇ ਕਾਰਜ ਹੀ ਸਾਡੀ ਸੋਚ ਅਤੇ ਆਤਮਾ ਨੂੰ ਸੋਨੇ ਵਾਂਗ ਸ਼ੁੱਧ ਤੇ ਚਮਕਦਾਰ ਬਣਾਉਣਗੇ ਅਤੇ ਸਤਿਗੁਰੂ ਜੀ ਆਪਣੇ ਬੱਚਿਆਂ ’ਤੇ ਪ੍ਰਸੰਨ ਹੋਣਗੇ।

ਕਿੰਜ ਦੱਸਾਂ ਤੇਰੇ ਬਿਨ, ਕਿੰਨੇ ਇਕੱਲੇ ਹੋ ਗਏ।

0

ਗ਼ਜ਼ਲ

ਰਾਤ ਭਰ ਸੀਨੇ ਚ ਮਚਲੇ, ਕਿਉਂ ਨਿਚੱਲੇ ਹੋ ਗਏ।

ਆਠਰੇ ਸੀ ਜ਼ਖ਼ਮ ਦਿਲ ਦੇ ਫਿਰ ਤੋਂ ਅੱਲੇ ਹੋ ਗਏ।

ਦਰਦ, ਪੀੜਾਂ, ਹੌਕੇ, ਹਾਵੇ ਸਭ ਤੇਰੀ ਸੌਗਾਤ ਨੇ,

ਜ਼ਿੰਦੜੀ ਮਲੂਕ ਉੱਤੇ, ਫਿਰ ਇਹ ਹੱਲੇ ਹੋ ਗਏ।

ਦਰਸ ਦੀ ਸਿੱਕ ਹਾਲੇ ਤੱਕ ਵੀ ਦਿਲ ਮੇਰੇ ਮਹਿਫ਼ੂਜ਼ ਹੈ,

ਵੇਖ ਹੁਣ ਵੀ ਨੈਣ ਤਰਸਣ ਕਿੰਨੇ ਝੱਲੇ ਹੋ ਗਏ।

ਵੇਖ ਲੈ, ਮੰਡੀ ’ਚ ਵਿਕਦਾ ਜੋ ਵਿਕਾਊ ਮਾਲ ਹੈ,

ਸੱਖਣੀ ਰੂਹ ਭਟਕਦੀ ਤੇ ਭਾਰੇ ਗੱਲੇ ਹੋ ਗਏ।

ਚੁੱਪ ਪਸਰੀ ਚਾਰੇ ਪਾਸੇ ਰਾਤ ਵੀ ਖ਼ਾਮੋਸ਼ ਹੈ,

ਜਗ ਰਹੇ ਦੀਵੇ ਦੁਆਲੇ ਜੁਗਨੂੰ ਝੱਲੇ ਹੋ ਗਏ।

ਸੱਜਰੇ ਅਹਿਸਾਸ, ਅਕਲਾਂ ਰੋਲਦੇ ਨੇ ਬੇਸ਼ਨਾਸ,

ਚੰਦ ਸਿੱਕੇ ਵੇਖ ਲੈ ਤੂੰ ਜਿਸ ਦੇ ਪੱਲੇ ਹੋ ਗਏ।

ਪੰਜ ਤੱਤ ਵਿੱਛੜੇ ਜਦੋਂ, ਅਗਨੀ ’ਚ ਪੈਣਾ ਪੈ ਗਿਆ,

ਕਿੰਜ ਦੱਸਾਂ ਤੇਰੇ ਬਿਨ, ਕਿੰਨੇ ਇਕੱਲੇ ਹੋ ਗਏ।

(ਪਦ ਅਰਥ : ਬੇਸ਼ਨਾਸ – ਬੇਕਦਰ)

ਬੀਬੀ ਨਵਗੀਤ ਕੌਰ (ਲੁਧਿਆਣਾ)

ਗੁਰਸਿੱਖੀ ਦਾ ਨਿਰਮੋਲਕ ਹੀਰਾ : ਸ. ਜਸਪਾਲ ਸਿੰਘ ਜੀ ਮੁੰਬਈ

0

ਗੁਰਸਿੱਖੀ ਦਾ ਨਿਰਮੋਲਕ ਹੀਰਾ : ਸ. ਜਸਪਾਲ ਸਿੰਘ ਜੀ ਮੁੰਬਈ

ਗਿਆਨੀ ਕੇਵਲ ਸਿੰਘ

ਧੰਨ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਨਿਰਮਲ ਨਿਆਰੇ ਪੰਥ ਦਾ ਬਾਨਣੂੰ ਬੰਨਦਿਆਂ ਮਨੁੱਖ ਦੇ ਸਾਹਮਣੇ ਦੋ ਸਵਾਲ ਰੱਖ ਕੇ ਜੀਵਨ ਉਸਾਰੀ ਦੀ ਸੋਝੀ ਸਾਡੀ ਝੋਲ਼ੀ ’ਚ ਪਾਈ ਹੈ। ਪਹਿਲਾ ਸਵਾਲ ਹੈ ‘‘ਕਿਵ ਸਚਿਆਰਾ ਹੋਈਐ ?’’ ਅਤੇ ਦੂਜਾ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ ?’’ ਸੰਸਾਰ ਅੰਦਰ ਜੇਕਰ ਮਨੁੱਖ ਇਨ੍ਹਾਂ ਦੋਵਾਂ ਸਵਾਲਾਂ ਨੂੰ ਮੁੱਖ ਰੱਖ ਕੇ ਖ਼ੁਦ ਦੀ ਜੀਵਨ ਉਸਾਰੀ ਅੰਦਰ ਸੰਘਰਸ਼ਮਈ ਰਹੇਗਾ ਤਾਂ ਸੰਸਾਰ  ਅੰਦਰੋਂ ਬਦੀ, ਧੱਕਾ, ਬੇਇਨਸਾਫ਼ੀ, ਵਿਤਕਰੇਬਾਜ਼ੀ, ਅਬਰਾਬਰੀ ਆਦਿ ਦਾ ਬੀਜ ਨਾਸ ਹੋਵੇਗਾ। ਸਤਿਗੁਰੂ ਜੀ ਵੱਲੋਂ ਬਖ਼ਸ਼ੇ ਇਨ੍ਹਾਂ ਸਵਾਲਾਂ ਦੇ ਸਨਮੁਖ ਰਹਿ ਕੇ ਜੀਵਨ ਜਿਊਣ ਵਾਲੇ ਵਿਅਕਤੀ ਦਾ ਨਾਂ ਹੀ ਸਿੱਖ ਹੈ। ਇਹ ਸੱਚ ਹੈ ਕਿ ਜ਼ਿੰਦਗੀ ਦੇ ਆਦਿ ਤੋਂ ਅੰਤ ਤੱਕ ਇਨ੍ਹਾਂ ਸਵਾਲਾਂ ਦੇ ਰੂ-ਬਰੂ ਰਹਿ ਕੇ ਸਦਾ ਮਨੁੱਖ ਜਗਿਆਸੂ ਤਥਾ ਸਿੱਖਿਆਰਥੀ ਬਣਿਆ ਰਹਿੰਦਾ ਹੈ। ਨਾਲ ਦੇ ਨਾਲ ਐਸੇ ਸਿੱਖ ਸਿੱਖਿਆਰਥੀ ਦੀ ਸੁਰਤਿ ਦਾ ਕੇਂਦਰ ਗੁਰੂ ਵੱਲੋਂ ਬਖ਼ਸ਼ੇ ਉਸ ਨੁਸਖੇ ’ਤੇ ਨਿਰਭਰ ਰਹਿੰਦਾ ਹੈ, ਜੋ ਸਚਿਆਰ ਬਣਨ ਲਈ ਅਤੇ ਕੂੜ ਦੀ ਪਾਲਿ ਤੋੜਨ ਲਈ ਅਗਲੇਰੀ ਗੁਰੂ ਪੰਕਤੀ ਵਿੱਚ ਬਖ਼ਸ਼ਸ਼ ਕੀਤਾ ਹੈ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ’’

ਕਰੋੜਾਂ ਦੀ ਗਿਣਤੀ ਅੰਦਰ ਗੁਰੂ ਦੁਆਰਾ ਬਖ਼ਸ਼ੇ ਇਸ ਗੁਰੂ ਚੇਤਨਾ ਦੇ ਰਾਹ ’ਤੇ ਹੁਣ ਤੱਕ ਤੁਰਨ ਵਾਲ਼ੇ ਹੋ ਚੁੱਕੇ ਹਨ। ਕਰੋੜਾਂ ਹੀ ਭਵਿੱਖ ਵਿੱਚ ਹੋਣੇ ਹਨ। ਅੱਜ ਦੇ ਵਰਤਮਾਨ ਵਿੱਚ ਵੀ ਹਨ। ਹਾਂ ਜਦੋਂ ਅਸੀਂ ਕਰੋੜਾਂ ਦੀ ਗੱਲ ਕਰਦੇ ਹਾਂ ਤਾਂ ਇਹ ਬੀਤੀਆਂ ਸਦੀਆਂ ਦਾ ਸਾਂਝਾ ਅੰਕੜਾ ਹੈ। ਇਸ ਤਰਜ਼ ’ਤੇ ਅੱਜ ਬਾਰੇ ਭਾਵੇਂ ਕਿ ਇਹ ਅੰਕੜਾ ਬੜਾ ਥੋੜ੍ਹਾ ਹੀ ਹੈ। ਇਸ ਬਾਬਤ ਹੀ ਗੁਰਬਾਣੀ ਅੰਦਰ ਗੁਰੂ ਜੀ ਸੇਧ ਦਿੰਦੇ ਹਨ ‘‘ਹੈਨਿ ਵਿਰਲੇ ਨਾਹੀ ਘਣੇ..’’ (ਮਹਲਾ /੧੪੧੧)

ਕਿੰਨੇ ਖ਼ੁਸ਼ਕਿਸਮਤ ਹਨ ਉਹ ਗੁਰੂ ਨਦਰਿ ਦੇ ਪਾਤਰ, ਜਿਨ੍ਹਾਂ ਨੂੰ ਉਪਰੋਕਤ ਦੋਵਾਂ ਸਵਾਲਾਂ ਦੀ ਮਹੱਤਤਾ ਦਾ ਹਕੀਕੀ (ਅਸਲ) ਬੋਧ ਹੋ ਜਾਂਦਾ ਹੈ। ਮੁੜ ਉਹ ਪਿਛਾਂਹ ਭੌਂ ਕੇ ਨਹੀਂ ਦੇਖਦੇ। ਉਹ ਇਹ ਸਵਾਲ ਔਖੇ ਦੀ ਗੱਲ ਵੀ ਨਹੀਂ ਕਰਦੇ। ਉਹ ਜਾਣਦੇ ਹਨ ਕਿ ਮੈਂ ਕੌਣ ਹੁੰਦਾ ਹਾਂ ਇਨ੍ਹਾਂ ਨੂੰ ਹੱਲ ਕਰਨ ਵਾਲ਼ਾ ਤਾਹੀਓਂ ਉਹ ਪੂਰੀ ਟੇਕ ਹੀ ਸਤਿਗੁਰੂ ’ਤੇ ਟਿਕਾਅ ਲੈਂਦੇ ਹਨ। ਉਨ੍ਹਾਂ ਦੇ ਵਿਸ਼ਵਾਸ ਅੰਦਰ ਇਹ ਗੁਰੂ ਬਚਨ ਵਸ ਜਾਂਦਾ ਹੈ ‘‘ਸਤਿਗੁਰੁ ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ’’ (ਮਹਲਾ /੧੪੩) ਉਨ੍ਹਾਂ ਦੀ ਸੁਰਤਿ ਸਾਈਂ ਦੀ ਮਿਹਰ ਉੱਤੇ ਅਡਿੱਗ ਟਿਕ ਜਾਂਦੀ ਹੈ। ਅੰਦਰੋਂ ਹੁਕਮਿ ਰਜਾਈ ਦਾ ਸੰਦੇਸ਼ ਛਿਨ ਛਿਨ ਅਗਵਾਈ ਕਰਦਾ ਮਹਿਸੂਸ ਹੁੰਦਾ ਹੈ।

ਸਤਿਗੁਰੂ ਜੀ ਨੂੰ ਸਮਝਣ ਵਾਲ਼ੀਆਂ ਟਾਵੀਆਂ ਰੂਹਾਂ, ਕਿਸੇ ਜੰਗਲ਼, ਬੀਆਬਾਨ, ਪਹਾੜ ਦੀਆਂ ਚੋਟੀਆਂ ਜਾਂ ਕੰਦਰਾਂ ਅੰਦਰ ਖ਼ੁਦ ਨੂੰ ਬੰਦ ਨਹੀਂ ਕਰਦੀਆਂ। ਤਨ ’ਤੇ ਕਿਸੇ ਵਿਖਾਵੇਕਾਰੀ ਭੇਖ ਦਾ ਅਡੰਬਰ ਵੀ ਨਹੀਂ ਕਰਦੀਆਂ। ਉਹ ਗੁਰਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਕਿਸੇ ਸ਼ਖ਼ਸੀ ਪ੍ਰਭਾਵ ਨੂੰ ਨੇੜੇ ਨਹੀਂ ਫਟਕਣ ਦਿੰਦੇ। ਉਨ੍ਹਾਂ ਲਈ ਘਰ, ਗ੍ਰਹਿਸਤ ਕਿਸੇ ਤਰ੍ਹਾਂ ਦਾ ਕੈਦਖ਼ਾਨਾ ਨਹੀਂ ਦਿਖਾਈ ਦੇਂਦਾ। ਕਿਰਤ ਦਾ ਖੇਤਰ ਉਨ੍ਹਾਂ ਵਾਸਤੇ ਮਾਇਆ ਜਾ ਜੰਜਾਲ ਨਹੀਂ ਹੁੰਦਾ। ਸਮਾਜਿਕ ਸਰੋਕਾਰ ਸਚਿਆਰ ਬਣਨ ਦੇ ਰਾਹ ਦਾ ਰੋੜਾ ਨਹੀਂ ਬਣਦੇ। ਦੂਜੇ ਨੂੰ ਇਸ ‘‘ਕਿਵ ਸਚਿਆਰਾ ਹੋਈਐ’’ ਵਾਲ਼ੇ ਮਾਰਗ ’ਤੇ ਤੁਰਨ ਦੀ ਦੱਸ ਪਾਉਣੀ ਜਾਂ ਪ੍ਰੇਰਨਾ ਦੇਣੀ ਆਪਣਾ ਨੁਕਸਾਨ ਕਰ ਬੈਠਣ ਵਾਲ਼ਾ ਕਰਮ ਨਹੀਂ ਭਾਸਦਾ। ਇਹ ਗੁਰੂ ਦੇ ਨਿਵਾਜੇ ਬੜੇ ਸਹਜ ਵਿੱਚ ਰਹਿੰਦੇ ਹਨ। ਸੱਜੇ ਖੱਬੇ ਚੰਗਾ ਮੰਦਾ ਜੋ ਘਟਦਾ ਹੈ ਉਸ ਤੋਂ ਸ਼ਬਦ ਗੁਰੂ ਦੀ ਗਿਆਨ ਸ਼ਕਤੀ ਨਾਲ਼ ਖ਼ੁਦ ਨੂੰ ਨਿਰਲੇਪ ਰੱਖਦੇ ਹਨ। ਇਨ੍ਹਾਂ ਖ਼ੂਬੀਆਂ ਨਾਲ਼ ਹੀ ਤਾਂ ਉਹ ਏਨੇ ਸੁਗੰਧਦਾਰ ਹੋ ਜਾਂਦੇ ਹਨ ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ, ਉਹ ਵੀ ‘‘ਕਿਵ ਸਚਿਆਰਾ ਹੋਈਐ’’ ਦੇ ਸਵਾਲ ਨੂੰ ਆਪਣੀ ਸੁਰਤਿ ਦੀ ਮੁਹਾਰਨੀ ਬਣਾ ਲੈਂਦਾ ਹੈ। ਐਸੀਆਂ ਤਜਰਬੇਕਾਰ ਰੂਹਾਂ ਦੇ ਸੰਗ ਲੱਗ ਅਗਿਆਨਤਾ ਦੀ ਨਦੀ ਤਰਦਾ ਹੈ; ਜਿਵੇਂ ਲੋਹਾ ਲਕੜ ਦੇ ਸੰਗ ਪਾਰ ਉਤਰਦਾ ਹੈ। ਆਮ ਕਰਕੇ ਮਨੁੱਖ ਦੀ ਤਰਾਸਦੀ ਇਹ ਹੈ ਕਿ ਉਹ ਉਪਰੋਕਤ ਜਗਿਆਸਾ ਦਾ ਖ਼ੁਦ ਪਾਤਰ ਨਹੀਂ ਹੁੰਦਾ, ਜਿਸ ਕਾਰਨ ਦੂਜਿਆਂ ਦੀਆਂ ਅਨੁਭਵੀ ਪ੍ਰਾਪਤੀਆਂ ਦੀ ਸੋਝੀ ਵੀ ਨਹੀਂ ਲੈ ਪਾਉਂਦਾ।

ਆਪਾਂ ਗੱਲ ਸ. ਇੰਦਰਜੀਤ ਸਿੰਘ ਜੀ ਦੇ ਪੁੱਤਰ ਸ. ਜਸਪਾਲ ਸਿੰਘ ਜੀ ਦੀ ਕਰਨਾ ਚਾਹ ਰਹੇ ਹਾਂ। ਇਸ ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਸ਼ਹਿਰ ਨਾਲ਼ ਹੈ। ਕਾਰੋਬਾਰੀ ਸਿਲਸਿਲੇ ਕਾਰਨ ਮੁੰਬਈ ਸ਼ਹਿਰ ਦੇ ਵਾਸੀ ਬਣੇ। ਦਾਸ ਦੀ ਸਾਂਝ ਇਸ ਪਰਿਵਾਰ ਨਾਲ਼ 1985 ਵਿੱਚ ਤਦ ਬਣੀ ਜਦੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਖਾਰ-ਬਾਂਦਰਾ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਲਈ ਪਰਖ ਦੇਣ ਗਿਆ ਸੀ। ਸਮਾਂ ਤਾਂ ਸੱਤ ਕੁ ਦਿਨਾਂ ਦਾ ਸੀ, ਪਰ ਇਸ ਮੌਕੇ ਜੋ ਰੂਹਾਂ ਮਿਲੀਆਂ ਉਹ ਸਦਾ ਮਿਲੀਆਂ ਹੀ ਰਹੀਆਂ। ਸੰਗਤ ਵਿੱਚ ਸ. ਹਿੰਮਤ ਸਿੰਘ ਜੀ, ਸ. ਹਰਨਾਮ ਸਿੰਘ ਜੀ ਵੋਹਰਾ, ਸ. ਨਿਰਮਲ ਸਿੰਘ ਜੀ, ਸ. ਹਰਸਿੰਦਰ ਸਿੰਘ ਜੀ, ਸ. ਗੁਰਬਖ਼ਸ਼ ਸਿੰਘ ਜੀ ਗਾਂਧੀ, ਸ. ਅਰਜਨ ਸਿੰਘ ਜੀ ਮਠਾਰੂ, ਸ. ਮੋਹਨ ਸਿੰਘ ਜੀ, ਸ. ਮਹਿਮਾ ਸਿੰਘ ਜੀ, ਨੌਜਵਾਨਾਂ ਵਿੱਚੋਂ ਸ. ਇੰਦਰਜੀਤ ਸਿੰਘ ਜੀ, ਸ. ਜਸਪਾਲ ਸਿੰਘ ਜੀ, ਸ. ਦਵਿੰਦਰ ਸਿੰਘ ਜੀ, ਸ. ਪ੍ਰਤਿਪਾਲ ਸਿੰਘ ਜੀ, ਸ. ਜੋਗਿੰਦਰ ਸਿੰਘ ਜੀ, ਸ. ਮਨਮੋਹਨ ਸਿੰਘ ਜੀ, ਸ. ਮਹਿੰਦਰਜੀਤ ਸਿੰਘ ਜੀ, ਭੈਣਾਂ ਵਿੱਚੋਂ ਭੈਣ ਅਜੀਤ ਕੌਰ ਜੀ, ਭੈਣ ਜੋਗਿੰਦਰ ਕੌਰ ਜੀ, ਭੈਣ ਤੇਜ ਕੌਰ ਜੀ, ਭੈਣ ਸੁਰਜੀਤ ਕੌਰ ਜੀ, ਭੈਣ ਰਮਨਜੀਤ ਕੌਰ ਜੀ, ਭੈਣ ਜਸਪਾਲ ਕੌਰ ਜੀ ਆਦਿ। ਇੱਥੇ ਇੱਕ ਮਿਸ਼ਨਰੀ ਪਰਿਵਾਰ ਦਾ ਪ੍ਰਫੁਲਿਤ ਬੂਟਾ ਸੁਗੰਧ ਵੰਡ ਰਿਹਾ ਸੀ। ਇਸ ਬੂਟੇ ਨੂੰ ਲਾਇਆ ਸੀ ਗਿਆਨੀ ਜੀਤ ਸਿੰਘ ਜੀ ਨੇ। ਕਮਾਲ ਦਾ ਕਾਫ਼ਲਾ ਸੀ ਜੋ ਗੁਰਮਤਿ ਸਿਧਾਂਤਾਂ ਪ੍ਰਤੀ ਬੜਾ ਹੀ ਸਜਗ (ਤਿਆਰ ਬਰ ਤਿਆਰ) ਹੋ ਪਹਿਰੇਦਾਰੀ ਕਰਦਾ ਸੀ। ਖ਼ਾਸ ਤੌਰ ’ਤੇ ਆਪਣੀ ਅਗਲੀ ਪੀੜੀ ਨੂੰ ਗੁਰਮਤਿ ਨਾਲ ਜੋੜਨ ਲਈ ਬੁੱਧਵਾਰ ਅਤੇ ਸਨਿੱਚਰਵਾਰ ਹਫ਼ਤਾਵਾਰੀ ਦੋ ਸਮਾਗਮ ਘਰੋਂ ਘਰੀ ਕਰਦੇ ਸਨ। ਇਸ ਭੱਜ ਨੱਠ ਵਾਲ਼ੇ ਸ਼ਹਿਰ ਵਿੱਚ ਜਿਸ ਨੂੰ ਮਾਇਆ ਨਗਰੀ ਵੀ ਆਖਿਆ ਜਾਂਦਾ ਸੀ, ਵਿੱਚ ਐਸਾ ਗੁਰਮਤਿ ਸਿਧਾਂਤਾਂ ਲਈ ਉਦਮ ਕੱਲਰ ਵਿੱਚ ਕਵਲ ਫੁੱਲ ਉਗਾਉਣਾ ਸੀ। ਭਾਵੇਂ ਦਾਸ ਲਈ ਹਾਲ ਦੀ ਘੜੀ ਬੜਾ ਅਜਨਬੀ ਜਿਹਾ ਸ਼ਹਿਰ ਅਤੇ ਅਜਨਬੀ ਹੀ ਮਾਹੌਲ ਸੀ ਮਗਰ ਇਸ ਮਿਸ਼ਨਰੀ ਕਾਫ਼ਲੇ ਨੇ ਇਸ ਨੂੰ ਅਪਣੱਤ ਦੀ ਮਿਠਾਸ ਨਾਲ ਅਤਿ ਰਸਦਾਇਕ ਬਣਾ ਕੇ ਦਾਸ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈ ਲਿਆ।

ਰੱਬੀ ਲਿਖੇ ਅੰਨ ਜਲ ਕਰਕੇ ਜਦੋਂ ਇਸ ਸਥਾਨ ਦੀ ਸੇਵਾ ਮਿਲ ਗਈ ਤਾਂ ਇਸ ਕਾਫ਼ਲੇ ਨੂੰ ਦਾਸ ਨੇ ਆਪਣਾ ਸਭ ਕੁਝ ਮੰਨ ਲਿਆ। ਸਾਹਾਂ ਨਾਲ ਸਾਹ ਲੈ ਕੇ ਜਿਊਣ ਦਾ ਇਕ ਨਵਾਂ ਹੀ ਰਸ ਭਰਿਆ ਮਾਹੌਲ ਦਾਸ ਦੀ ਝੋਲ਼ੀ ਪਿਆ। ਇਸ ਗੁਰੂ ਘਰ ਵਿਖੇ ਤਿੰਨ ਚਾਰ ਦਿਨ ਗੁਰਬਾਣੀ ਸੰਥਿਆ ਦੀ ਜਮਾਤ ਲੱਗਦੀ ਸੀ, ਜੋ ਸ. ਹਰਮੰਦਰ ਸਿੰਘ ਜੀ, ਸ. ਹਿੰਮਤ ਸਿੰਘ ਜੀ, ਭੈਣ ਅਜੀਤ ਕੌਰ ਜੀ, ਸ. ਜੋਗਿੰਦਰ ਸਿੰਘ ਜੀ, ਭੈਣ ਜਸਪਾਲ ਕੌਰ ਜੀ, ਸ. ਇੰਦਰਜੀਤ ਸਿੰਘ ਜੀ, ਸ. ਜਸਪਾਲ ਸਿੰਘ ਜੀ, ਸ. ਦਵਿੰਦਰ ਸਿੰਘ ਜੀ, ਸ. ਪ੍ਰਤਿਪਾਲ ਸਿੰਘ ਜੀ, ਸ. ਮਹਿੰਦਰਜੀਤ ਸਿੰਘ ਜੀ ਆਦਿ ਮਿਲ ਕੇ ਲਾਉਂਦੇ ਸਨ। ਦਾਸ ਲਈ ਵੀ ਇਹ ਸਕੂਲ ਸੀ ਜਿੱਥੋਂ ਸਿੱਖਣਾ ਚੰਗਾ ਲੱਗਦਾ ਸੀ। ਕੁੱਝ ਅਰਸੇ ਦੇ ਬਾਅਦ ਦਾਸ ਨੂੰ ਭਾਵੇਂ ਇਸ ਸੇਵਾ ਤੋਂ ਛੁੱਟੀ ਲੈਣੀ ਪਈ ਮਗਰ ਮੁੰਬਈ ਨਾ ਛੱਡੀ ਜਾ ਸਕੀ। ਮਹੀਨਾ ਮਹੀਨਾ, ਦੋ ਦੋ ਮਹੀਨੇ ਜਾਂ ਕਦੀ ਤਿੰਨ ਤਿੰਨ ਮਹੀਨੇ ਇਸੇ ਸ਼ਹਿਰ ਅੰਦਰ ਜ਼ਰੂਰ ਰਹਿਣਾ। ਗੁਰਮਤਿ ਸਮਾਗਮ ਚੱਲਦੇ ਰਹਿਣੇ। ਇਸ ਮਿਸ਼ਨਰੀ ਪਰਿਵਾਰ ਨੇ ਜਿਨ੍ਹਾਂ ਵਿੱਚ ਸ. ਜਸਪਾਲ ਸਿੰਘ ਜੀ ਬੜੇ ਸਰਗਰਮ ਰੂਪ ਵਿੱਚ ਸੇਵਾ ਨਿਭਾਉਂਦੇ ਰਹੇ, ਇਨ੍ਹਾਂ ਅੰਦਰ ਦੇਖਿਆ ਕਿ ਸਿੱਖਣ ਦੀ ਸਦਾ ਲਗਨ ਬੜੀ ਸੀ। ਗੁਰਬਾਣੀ ਅਰਥ ਵਿਧੀ ਭਾਵ ਗੁਰਬਾਣੀ ਵਿਆਕਰਣ ਵੱਲ ਬਹੁਤ ਲਗਨ ਸੀ। ਧਾਰਮਿਕ ਸੰਸਕਾਰ ਖ਼ਾਨਦਾਨੀ ਵੀ ਇਨ੍ਹਾਂ ਕੋਲ਼ ਬਹੁਤ ਸਨ, ਜਿਸ ਕਰਕੇ ਲਗਨ ਆਏ ਦਿਨ ਅੱਗੇ ਵੱਲ ਤੁਰਦੀ ਰਹੀ। ਇਨ੍ਹਾਂ ਵੀਰਾਂ ਨੇ ਰਲ਼ ਕੇ ਇੱਕ ਦਵਾਖ਼ਾਨਾ ਵੀ ਮੁੰਬਈ ’ਚ ਸ. ਦਵਿੰਦਰ ਸਿੰਘ ਜੀ ਦੇ ਘਰ ਨੇੜੇ ਖੋਲ੍ਹਿਆ ਸੀ।

ਸ. ਜਸਪਾਲ ਸਿੰਘ ਜੀ ਅੰਦਰ ਗੁਰਮਤਿ ਸਿੱਖਿਆ ਅਗਲੀਆਂ ਪੀੜੀਆਂ ਵਿੱਚ ਵੰਡਣ ਦੀ ਵੱਡੀ ਲਗਨ ਰਹੀ ਹੈ। ਮੁੰਬਈ ਵਿਖੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਸ਼ਾਂਤਾ ਕਰੁਜ ਵਿਖੇ ਗੁਰਮਤਿ ਦੀ ਵਿਸ਼ੇਸ਼ ਸਿੱਖਿਆ ਦਾ ਪ੍ਰਬੰਧ ਇਨ੍ਹਾਂ ਵੱਲੋਂ ਕੀਤਾ ਹੋਇਆ ਸੀ। ਖ਼ਾਸ ਕਰਕੇ ਜਦੋਂ ਗਰਮੀ ਦੀਆਂ ਛੁੱਟੀਆਂ ਆਉਣੀਆਂ ਤਾਂ ਗੁਰਮਤਿ ਦੀਆਂ ਸਿਖਲਾਈ ਜਮਾਤਾਂ ਦਾ ਘੇਰਾ ਨਵੀਂ ਪੁਰਾਣੀ ਮੁੰਬਈ, ਨਾਸਿਕ, ਪੂਨਾ ਆਦਿ ਤੱਕ ਵੀ ਵਧ ਜਾਂਦਾ ਸੀ। ਗੁਰਮਤਿ ਦੇ ਸਿੱਖਿਆ ਕੈਂਪ ਦੂਰ ਦੁਰਾਡੇ ਲਾਉਣ ਦਾ ਉਦਮ ਅਤਿ ਸਲਾਘਾਯੋਗ ਸੀ। ਸ. ਕੁਲਵੰਤ ਸਿੰਘ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਨਗਰ ਮੁੰਬਈ, ਇਸ ਜੱਥੇ ਨਾਲ ਬਹੁਤ ਹੀ ਮਜਬੂਤ ਧਿਰ ਬਣ ਕੇ ਜੁੜੇ ਹੋਏ ਸਨ। ਇਸ ਮਿਸ਼ਨਰੀ ਕਾਫ਼ਲੇ ਦੇ ਵੀਰਾਂ ਦੀ ਸੋਚ ਦਾ ਘੇਰਾ ਬੜਾ ਖੁੱਲ੍ਹਦਿਲੀ ਵਾਲ਼ਾ ਭਾਵ ਖ਼ਿਆਲੀ ਉਡਾਰੀ ਵਿਸ਼ਵ ਭਾਈਚਾਰੇ ਨੂੰ ਕਲਾਵੇ ਵਿੱਚ ਲੈਣ ਵਾਲ਼ੀ ਸੀ। ਸ. ਜਸਪਾਲ ਸਿੰਘ; ਗੁਰਮਤਿ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਖਾਕਾ ਉਮਰ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਲਿਖਦੇ, ਤਿਆਰ ਕਰਦੇ ਅਤੇ ਛਪਾਉਂਦੇ। ਪ੍ਰਬੰਧਕ ਦੇ ਤੌਰ ’ਤੇ ਸ. ਜਸਪਾਲ ਸਿੰਘ ਜੀ ਬਾਕਮਾਲ ਪ੍ਰਬੰਧਕ ਦੇਖੇ ਗਏ। ਸਹਿਯੋਗੀ ਇੰਨੇ ਵੱਡੇ ਕਿ ਕਿਸੇ ਵੀ ਕੰਮ ਲਈ ਨਾਲ ਖਲ੍ਹੋ ਕੇ ਪੂਰੇ ਨਿਭਦੇ। ਦਿਨ ਰਾਤ ਦੀ ਲਗਨ ਸੀ ਇਨ੍ਹਾਂ ਅੰਦਰ। ਇਹ ਨਿਰਮੋਲਕ ਉਹ ਹੀਰੇ ਹੋਏ ਹਨ, ਜੋ ਕਿਰਤ ਕਰਦਿਆਂ ਨਾਮ ਜਪਣ ਦੇ ਅਸਲੀ ਅਮਲ ਨੂੰ ਰੂਹ ਦੇ ਤਲ ’ਤੇ ਜਿਊਂਦੇ ਸਨ। ਬੋਲ ਚਾਲ ਵਿੱਚ ਨਿਮਰਤਾ ਮਿਠਾਸ ਹਲੇਮੀ ਨੱਕੋ ਨੱਕ ਭਰਪੂਰ ਹੀ ਦੇਖੀ ਹੈ। ਏਨਾ ਲੰਬਾ ਸਮਾਂ ਨੇੜੇ ਰਹਿਣ ਦਾ ਮੌਕਾ ਮਿਲਿਆ, ਕਦੀਂ ਕੌੜਾ ਬੋਲਦੇ ਨਹੀਂ ਸੁਣੇ। ਕਿਰਤ ਖੇਤਰ ਦੇ ਸਿਰੜੀ ਇਮਾਨਦਾਰ ਕਿਰਤੀ ਹੋਏ। ਮੁੰਬਈ ਤੋਂ ਪੰਜਾਬ ਆ ਕੇ ਵੀ ਪਹਿਲਾਂ ਇਨ੍ਹਾਂ ਨੇ ਦਵਾਈਆਂ ਦਾ ਕਾਰਖ਼ਾਨਾ ਰੋਪੜ ਤੋਂ ਕੁਰਾਲੀ ਸੜਕ ’ਤੇ ਕੁਰਾਲੀ ਨੇੜੇ ਨਦੀ ਕੰਢੇ ’ਤੇ ਲਾਇਆ। ਦਾਸ ਓਥੇ ਵੀ ਇੱਕ ਦੋ ਵਾਰ ਜਾ ਮਿਲ ਕੇ ਆਇਆ। ਇੱਕ ਵਾਰ ਸੁਆਰਥ ਲਈ ਵੀ ਮਿਲਿਆ। ਛੋਟੇ ਭਰਾ ਸ. ਤ੍ਰਲੋਚਨ ਸਿੰਘ ਜੀ ਨੇ ਬੀ.ਐਸ.ਸੀ. ਕੀਤੀ ਸੀ। ਉਸ ਨੂੰ ਇਨ੍ਹਾਂ ਪਾਸ ਨੌਕਰੀ ’ਤੇ ਲਵਾਇਆ। ਇਨ੍ਹਾਂ ਤੋਂ ਸਿੱਖ ਕੇ ਅੱਜ ਉਹ ਅੱਗੇ ਤੋਂ ਅੱਗੇ ਕੰਮ ਕਰਦਾ ਡੁਬਈ ਪੁੱਜ ਗਿਆ ਹੈ।

ਸ. ਜਸਪਾਲ ਸਿੰਘ ਜੀ ਸਭ ਦੇ ਸਹਿਯੋਗੀ ਬਣ ਕੇ ਸੇਵਾ ਕਰਨ ਨੂੰ ਪਹਿਲ ਦੇਂਦੇ ਰਹੇ ਸਨ। ਉਨ੍ਹਾਂ ਅੰਦਰ ਤਿਆਗ ਦੀ ਭਾਵਨਾ ਬੜੀ ਸੀ। ਕਿਸੇ ਦੀ ਮਦਦ ਕਰਨੀ ਹੈ ਤਾਂ ਮਦਦ ਤੋਂ ਮੂੰਹ ਨਹੀਂ ਮੋੜਦੇ ਸਨ ਬਲਕਿ ਸੇਵਾ ਦੀ ਜੁਗਤਿ ਤਿਆਰ ਕਰਕੇ ਸਭ ਨੂੰ ਹਿੱਸੇਦਾਰੀ ਪਾਉਣ ਲਈ ਆਖਦੇ ਸਨ।

ਆਪ ਜੀ ਦਾ ਘਰ ਬਾਂਦਰਾ ਵਿਖੇ ਪੈਂਦਾ ਸੀ ਖਾਰ ਪਾਲੀ ਸੜਕ ’ਤੇ ‘ਡਨ ਹਿਲ’ ਇਮਾਰਤ। ਦਾਸ ਨੂੰ ਘਰ ਵਿਖੇ ਕਈ ਕਈ ਦਿਨ ਰੁਕਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਭੈਣ ਹਰਿੰਦਰ ਕੌਰ ਜੀ ਸੇਵਾ ਕਰਨ ਵਾਸਤੇ ਹਮੇਸ਼ਾਂ ਤੱਤਪਰ ਰਹਿੰਦੇ ਸਨ। ਹੋਰ ਵੀ ਗੁਣੀ ਗਿਆਨੀ ਇੱਥੇ ਆ ਕੇ ਰੁਕਦੇ ਰਹੇ ਹਨ। ਸੇਵਾ ਬੜੀ ਖਿੜੇ ਮੱਥੇ ਹੁੰਦੀ ਸੀ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨਾਲ ਜੁੜੇ ਸਾਰੇ ਕਾਫ਼ਲੇ ਨੇ ਸ. ਜਸਪਾਲ ਸਿੰਘ ਜੀ ਨੂੰ ਇੱਕ ਨੁਮਾਇੰਦੇ ਦੇ ਤੌਰ ’ਤੇ ਪ੍ਰਬੰਧਕੀ ਜ਼ਿੰਮੇਵਾਰ ਥਾਪਿਆ ਸੀ। ਇਸ ਕੌਮੀ ਸੰਸਥਾ ਦੀ ਨੁਹਾਰ ਬਦਲਣ ਵਿੱਚ ਗੁਰਮਤਿ ਵਿੱਦਿਆ ਦੇ ਉੱਚੇ ਮਿਆਰ ਵਿੱਚ ਸ. ਜਸਪਾਲ ਸਿੰਘ ਜੀ ਦਾ ਮਾਣ ਕਰਨਯੋਗ ਹਿੱਸਾ ਰਿਹਾ ਹੈ। ਲੁਧਿਆਣੇ ਆ ਵੱਸਣ ਤੋਂ ਬਾਅਦ ਇਨ੍ਹਾਂ ਨੇ ਇਸ ਸੰਸਥਾ ਲਈ ਜੋ ਕੰਮ ਕੀਤਾ, ਉਹ ਵਿਆਖਿਆ ਤੋਂ ਪਰੇ ਹੈ; ਜਿਵੇਂ ਕਿ ਇਸ ਲੇਖ ਦੇ ਸਿਰਲੇਖ ਤੋਂ ਹੀ ਇਹ ਸਮਝ ਬਣਾ ਚੁੱਕੇ ਹੋਵੋਗੇ ਕਿ ਵੀਰ ਜਸਪਾਲ ਸਿੰਘ ਜੀ ਨਿਰਮੋਲਕ ਹੀਰਾ ਸਨ। ਇਹ ਕੋਈ ਅਤਿ ਕਥਨੀ ਨਹੀਂ ਹੈ। ਗੁਰੂਕਿਓ ! ਹਕੀਕਤ ਹੈ। ਉਨ੍ਹਾਂ ਦਾ ਸੰਗ ਜਿਸ ਵੀਰ, ਭੈਣ ਨੇ ਗੁਰਮਤਿ ਸਾਂਝ ਪੱਖੋਂ ਮਾਣਿਆ ਹੈ ਉਹ ਸਭ ਦਾਸ ਨਾਲ ਸਹਿਮਤ ਹੋਣਗੇ ਕਿ ਉਹ ਸਭ ਦੇ ਸਾਂਝੇ ਸਨ। ਸਾਰੇ ਆਪਣੇ ਨਾਲ ਉਨ੍ਹਾਂ ਨੂੰ ਵਧੇਰੇ ਨੇੜਿਓਂ ਸਮਝਣ ਦਾ ਮਾਣ ਮਾਣਦੇ ਰਹੇ ਹਨ। ਉਨ੍ਹਾਂ ਲਈ ਸਾਰੀਆਂ ਸੰਸਥਾ ਗੁਰੂ ਪੰਥ ਦੀਆਂ ਸੰਸਥਾਵਾਂ ਸਨ। ਕਿਸੇ ਪ੍ਰਤੀ ਕਦੀ ਮਨ ਅੰਦਰ ਨਫ਼ਰਤ ਜਾਂ ਘਿਰਣਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਬਚਨ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ’’ (ਮਹਲਾ /੬੭੧) ਵਾਙ ਉਹ ਸਭ ਦੇ ਹਰਮਨ ਪਿਆਰੇ, ਸਤਿਕਾਰੇ ਹੋ ਕੇ ਰੱਜਵਾਂ ਪਿਆਰ ਵੰਡਦੇ ਰਹੇ।

ਪਿਛਲੇ ਵਰ੍ਹੇ ਜਦੋਂ ਪੰਥਕ ਤਾਲਮੇਲ ਸੰਗਠਨ ਨੇ ਪੰਥਕ ਅਸੈਂਬਲੀ ਕਰਨ ਦਾ ਫ਼ੈਸਲਾ ਕੀਤਾ ਤਾਂ ਲੁਧਿਆਣੇ ਸ਼ਹਿਰ ਅੰਦਰ ਸ. ਜਸਪਾਲ ਸਿੰਘ ਜੀ ਨੇ ਸਰਗਰਮ ਰੂਪ ਵਿੱਚ ਬੜੀਆਂ ਇਕੱਤਰਤਾਵਾਂ ਲਈ ਹਾਜ਼ਰੀ ਭਰੀ। ਕੀਮਤੀ ਸੁਝਾਅ ਦਿੱਤੇ। ਪ੍ਰਚਾਰਕਾਂ ਦਾ ਮਿਆਰ ਉੱਚਾ ਚੁੱਕਣ ਲਈ ਬੜੇ ਹੀ ਫ਼ਿਕਰਮੰਦ ਰਹੇ। ਸੁਧਾਰ ਲਈ ਐਸੀ ਲਗਨ ਸੀ ਕਿ ਕੋਲ਼ ਬੈਠ ਦਲੀਲ ਨਾਲ ਗੱਲ ਹਿਰਦੇ ਤੱਕ ਭੇਜ ਦੇਂਦੇ। ਇਨ੍ਹਾਂ ਦਿਨਾਂ ਅੰਦਰ ਸਿੱਖ ਕੌਮ ਦੇ ਵਿਹੜੇ ਵਿੱਚੋਂ ਬੜੇ ਮੁਦੱਬਿਰ ਸੱਜਣ (ਯੋਗ ਪ੍ਰਬੰਧਕ) ਥੋੜ੍ਹੇ ਥੋੜ੍ਹੇ ਅਰਸੇ ਵਿੱਚ ਤੁਰ ਰਹੇ ਹਨ। ਕੁੱਝ ਕੁ ਸਮਾਂ ਪਹਿਲਾਂ ਸ. ਤਰਸੇਮ ਸਿੰਘ ਜੀ ਦਿੱਲੀ ਕੂਚ ਕਰ ਗਏ। ਪੰਥਕ ਹਲਕਿਆਂ ਅੰਦਰੋਂ ਇੱਕ ਜਾਗਰੂਪ ਪੰਥ ਦਰਦੀ ਤੁਰ ਗਿਆ। ਅਸੀਂ ਅਜੇ ਸੰਭਲੇ ਵੀ ਨਹੀਂ ਸਾਂ ਕਿ ਸਿੱਖ ਮਿਸ਼ਨਰੀ ਲਹਿਰ ਦੇ ਮਜ਼ਬੂਤ ਥੰਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਸਾਨੂੰ ਸਭ ਨੂੰ ਵਿਛੋੜਾ ਦੇ ਗਏ। ਮਿਸ਼ਨਰੀ ਲਹਿਰ ਦੇ ਵੀਰਾਂ ਅੰਦਰ ਇੱਕ ਭੁਚਾਲ ਜਿਹਾ ਆ ਗਿਆ। ਇਸ ਸੰਸਥਾ ਦਾ ਭਵਿੱਖ ਕੀ ਹੋਵੇਗਾ ? ਉਨ੍ਹਾਂ ਦੇ ਸੰਸਕਾਰ ਸਮੇਂ ਤੋਂ ਹੀ ਚਰਚਾ ਸ਼ੁਰੂ ਹੋ ਗਈ। ਸੰਸਥਾਵਾਂ ਤੋਂ ਬਾਹਰ ਬੈਠੇ ਪੰਥ ਦਰਦੀਆਂ ਅੰਦਰ ਇਹ ਪੀੜਾ ਬੜੀ ਪ੍ਰਬਲ ਸੀ। ਇਸੇ ਹੀ ਫ਼ਿਕਰ ਦੇ ਮਾਹੌਲ ਅੰਦਰ ਤੁਰਦਿਆਂ ਸ. ਜਰਨੈਲ ਸਿੰਘ ਜੀ ਪੱਤਰਕਾਰ ਦਿੱਲੀ ਦੇ ਤੁਰ ਜਾਣ ਦੀ ਖ਼ਬਰ ਨੇ ਬੁਰੀ ਤਰ੍ਹਾਂ ਹਲੂਣਿਆ। ਜਦੋਂ ਵੀਰ ਜਸਪਾਲ ਸਿੰਘ ਜੀ ਬਾਰੇ ਸਮਾਜਿਕ ਪ੍ਰਸਾਰ ਸਾਧਨ (ਸੋਸ਼ਲ ਮੀਡੀਆ) ’ਤੇ ਖ਼ਬਰ ਪੜ੍ਹੀ, ਸੱਚ ਜਾਣਿਓਂ ਦਾਸ ਇਸ ਸੂਚਨਾ ’ਤੇ ਯਕੀਨ ਨਹੀਂ ਕਰ ਸਕਿਆ। ਜਦੋਂ ਹਕੀਕਤ ਜਾਣਨ ਲਈ ਸ. ਅਮਰਜੀਤ ਸਿੰਘ ਜੀ ਤੇ ਰਾਣਾ ਇੰਦਰਜੀਤ ਸਿੰਘ ਜੀ ਨਾਲ ਵਾਰੋ ਵਾਰੀ ਸੰਪਰਕ ਕੀਤਾ ਤਾਂ ਇਹ ਵੀਰ ਬੇਸੁਧ ਜਿਹੇ ਮਿਲੇ; ਜਿਵੇਂ ਟੁੱਟ ਗਏ ਹੋਣ। ਇਹ ਜੋ ਹੋ ਰਿਹਾ ਹੈ ਇਉਂ ਜਾਪਦਾ ਹੈ ਕਿ ਗੁਰਸਿੱਖੀ ਬਾਗ਼ ਦੇ ਅਤਿ ਸੁੰਦਰ ਫੁੱਲ ਡਿੱਗਦੇ ਜਾ ਰਹੇ ਹਨ। ਕਦੀ ਇਨ੍ਹਾਂ ਵੀਰਾਂ ਨੂੰ ਕਮਜ਼ੋਰ ਦਿਲ ਨਹੀਂ ਦੇਖਿਆ ਮਗਰ ਅੱਜ ਇਹ ਭੁੱਬਾਂ ਮਾਰ ਕੇ ਰੋ ਰਹੇ ਹਨ। ਬਹੁਤ ਹੀ ਫ਼ਿਕਰਮੰਦੀ ਦੇ ਅੱਥਰੂ ਸਨ। ਇਨ੍ਹਾਂ ਦੀਆਂ ਭੁੱਬਾਂ ਤੋਂ ਮਹਿਸੂਸ ਹੁੰਦਾ ਹੈ ਕਿ ਕੌਮ ਦੇ ਕੋਲ਼ ਕੌਮ ਪ੍ਰਸਤ ਸੇਵਾਦਾਰ ਬਹੁਤ ਸੀਮਤ ਹਨ। ਇਹ ਵਾਰੀ ਵਾਰੀ ਯੱਕ ਦਮ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸੰਸਾਰ ਤੋਂ ਵਿਦਾ ਹੋ ਗਏ ਹਨ। ਪੰਥ ਦਰਦੀਆਂ ਨੂੰ ਚਿੰਤਾਤੁਰ ਹੋਣਾ ਸੁਭਾਵਕ ਹੈ। ਇੰਨੀ ਕਾਬਲੀਅਤ ਵਾਲ਼ੇ ਕੌਮੀ ਵਿਦਵਾਨ ਨਿਰੰਤਰ ਤਿਆਰ ਕਰਨ ’ਚ ਅਸੀਂ ਬੁਰੀ ਤਰ੍ਹਾਂ ਪਛੜੇ ਹੋਏ ਹਾਂ।

ਗਿਆਨੀ ਜਗਤਾਰ ਸਿੰਘ ਜੀ ਜਾਚਕ ਅਮਰੀਕਾ ਤੋਂ ਫੋਨ ਕਰਦੇ ਕਰਦੇ ਭਾਵਕ ਹੋ ਗਏ। ਕਹਿੰਦੇ ਖ਼ਾਲੀ ਹੋਈ ਜਾ ਰਹੀ ਹੈ ਕੌਮ ਦੀ ਝੋਲ਼ੀ ਕੌਮੀ ਵਿਦਵਾਨਾਂ ਪੱਖੋਂ। ਕਿਵੇਂ ਪੂਰਾ ਹੋਵੇਗਾ ਇਹ ਖਲਾਅ ਉਨ੍ਹਾਂ ਦੀ ਇਹ ਅਵਸਥਾ ਸੱਚੀਂ ਝੰਜੋੜ ਰਹੀ ਸੀ। ਹਾਲਤ ਇਹ ਹੈ ਕਿ ਦੁੱਖ ਪੀੜਾ ਕੀਹਦੇ ਅੱਗੇ ਰੋਈਏ। ਇਸ ਪਾਸੇ ਤੋਂ ਤਾਂ ਧਿਆਨ ਕੌਮੀ ਪ੍ਰਬੰਧਕੀ ਸੰਸਥਾਵਾਂ ਨੇ ਹੀ ਹਟਾ ਲਿਆ ਹੈ। ਹੋਰ ਹੋਰ ਸਵਾਰਥ ਲੈ ਕੇ ਤੁਰਨਾ ਸ਼ੁਰੂ ਕਰ ਲਿਆ ਹੈ। ਦਾਸਰਾ ਜਦੋਂ ਕੌਮ ਦੇ ਨਿਰਮੋਲਕ ਹੀਰੇ ਭਾਈ ਜਸਪਾਲ ਸਿੰਘ ਜੀ ਬਾਰੇ ਇਹ ਅੱਖਰ ਲਿਖ ਰਿਹਾ ਸੀ ਤਾਂ ਅੱਜ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਦਾ ਫ਼ੋਨ ਆਇਆ ਉਨ੍ਹਾਂ ਦੇ ਮੂੰਹੋਂ ਵੀ ਇਹੀ ਸ਼ਬਦ ਹੀਰੇ ਤੁਰ ਰਹੇ ਨੇ। ਨਵੇਂ ਪੈਦਾ ਨਹੀਂ ਹੋ ਰਹੇ। ਜੋ ਮਾੜੇ ਮੋਟੇ ਹਨ ਉਹ ਬੜੇ ਛੋਟੇ ਨੇ ਤੇ ਬਹੁਤ ਪਿੱਛੇ ਹਨ, ਸੁਣਨ ਨੂੰ ਮਿਲੇ।

ਵੀਰ ਜਸਪਾਲ ਸਿੰਘ ਜੀ ਦੀ ਤੁਰ ਜਾਣ ਵਾਲ਼ੀ ਪੀੜਾ ਭਰੀ ਖ਼ਬਰ ਦੇ ਨਾਲ ਨਾਲ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਬਾਰੇ ਜਾਣਕਾਰੀ ਆਉਣੀ ਸ਼ੁਰੂ ਹੋ ਗਈ। ਚੰਦ ਰੋਜ਼ ਪਹਿਲਾਂ ਉਨ੍ਹਾਂ ਨਾਲ ਇੱਕ ਕੌਮੀ ਮੁੱਦੇ ’ਤੇ ਗੱਲ ਬਾਤ ਕਰਨ ਲਈ ਦੋ ਤਿੰਨ ਵਾਰ ਸੰਪਰਕ ਕੀਤਾ। ਉਨ੍ਹਾਂ ਦੀ ਪਤਨੀ ਅਤੇ ਸਹਾਇਕ ਨਾਲ ਤਾਂ ਗੱਲ ਹੋ ਸਕੀ ਮਗਰ ਗਿਆਨੀ ਵੇਦਾਂਤੀ ਜੀ ਨਾਲ ਨਾ ਹੋ ਸਕੀ। ਵੇਦਾਂਤੀ ਜੀ ਬਾਰੇ ਵੱਖਰਾ ਲਿਖਾਂਗਾ। ਇੱਥੇ ਤਾਂ ਇਹ ਦੱਸਣਾ ਕਾਫ਼ੀ ਹੈ ਕਿ ਗਿਆਨੀ ਵੇਦਾਂਤੀ; ਜੱਥਾ ਭਿੰਡਰਾ ਦੇ ਵਿਦਿਆਰਥੀ ਹੁੰਦਿਆਂ ਪੰਖਕ ਜਾਬਤੇ ਦੇ ਜਾਣਕਾਰ ਹੋਏ। ਸਿੱਖ ਰਹਿਤ ਮਰਿਆਦਾ ਨੂੰ ਸਮਝਦੇ ਵੀ ਸਨ ਅਤੇ ਨਿਭਾਉਣ ਦਾ ਯਤਨ ਵੀ ਕਰਦੇ ਸਨ। ਗਿਆਨੀ ਮੇਵਾ ਸਿੰਘ ਜੀ ਤੋਂ ਬਾਅਦ ਗਿਆਨੀ ਵੇਦਾਂਤੀ ਜੀ ਸਨ, ਜੋ ਗੁਰਬਾਣੀ ਵਿਆਕਰਣ, ਪਾਠ ਭੇਦਾਂ ਬਾਰੇ ਮਹੱਤਵ ਪੂਰਨ ਗਿਆਨ ਰੱਖਦੇ ਸਨ। ਮਿਸ਼ਨਰੀ ਸਿਧਾਂਤ ਨੂੰ ਸਮਝਦੇ ਵੀ ਸਨ। ਕਦਰਦਾਨ ਵੀ ਸਨ। ਸੰਪਰਦਾਈਆਂ ਵਿਚਕਾਰ ਕੜੀ ਦਾ ਕੰਮ ਕਰਦੇ ਸਨ।

ਵੀਰ ਜਸਪਾਲ ਸਿੰਘ ਜੀ ਦੀ ਗੱਲ ਕਰਦਿਆਂ ਖ਼ਿਆਲ ਆ ਰਿਹਾ ਹੈ, ਅਜੇ ਇਹ ਤੁਫ਼ਾਨ ਜਾਰੀ ਹੈ। ਪਤਾ ਨਹੀਂ ਸਾਡੇ ਵਿੱਚੋਂ ਹੋਰ ਕਿੰਨਿਆਂ ਨੇ ਆਏ ਸੱਦੇ ਅਨੁਸਾਰ ਤੁਰ ਜਾਣਾ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕਰਨ ਦੀ ਲੋੜ ਹੈ ਨਵੀਂ ਪੀੜੀ ਨੂੰ ਹੌਂਸਲਾ ਵੀ ਮਿਲੇ। ਪਹਿਲਿਆਂ ਵਾਲ਼ੀ ਲਗਨ, ਹਿੰਮਤ ਤੇ ਗਿਆਨ ਦੇ ਵਾਰਸ ਵੀ ਬਣਨ। ਇਸ ਲਈ ਸਿਰ ਜੋੜਨ ਦੀ ਵੱਡੀ ਲੋੜ ਹੈ। ਸਭ ਤੋਂ ਪਹਿਲਾਂ ਬਿਨਾਂ ਵਕਤ ਗਵਾਇਆਂ ਮਿਸ਼ਨਰੀ ਸੰਸਥਾਵਾਂ ਦੇ ਦੋ ਦੋ, ਚਾਰ ਚਾਰ ਮੁੱਖੀ, ਕੇਂਦਰੀ ਸਿੰਘ ਸਭਾ, ਅਕਾਲ ਪੁਰਖ ਕੀ ਫ਼ੌਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਹਮ ਖ਼ਿਆਲੀ ਮਿਲ ਕੇ ਬੈਠੀਏ। ਇੱਕ ਦਿਨ ਲੱਗੇ ਜਾਂ ਦੋ ਦਿਨ। ਸਾਰੇ ਪੱਖਾਂ ’ਤੇ ਚਰਚਾ ਕਰਕੇ ਪੈਦਾ ਹੋ ਰਹੇ ਪੰਥਕ ਵਿਦਵਾਨਾਂ ਦੇ ਖਲਾਅ ਦੀ ਪੂਰਤੀ ਲਈ ਹੱਲ ਤਲਾਸ਼ ਕਰਕੇ ਉਠੀਏ ਅਤੇ ਬਿਨਾਂ ਵਕਤ ਗਵਾਇਆਂ ਇਸ ’ਤੇ ਅਮਲ ਕਰੀਏ।

ਸ. ਜਸਵਿੰਦਰ ਸਿੰਘ ਜੀ ਐਡਵੋਕੇਟ ਅੰਮ੍ਰਿਤਸਰ ਇਸ ਵਰਤਮਾਨ ਹਾਲਾਤਾਂ ਤੋਂ ਬਹੁਤ ਹੀ ਫ਼ਿਕਰਮੰਦ ਹਨ। ਸਿੱਖ ਵਿਦਵਾਨਾਂ ਦੀ ਕੌਮ ਨੂੰ ਲੋੜ ਸਾਹਮਣੇ ਰੱਖ ਕੇ ਬਹੁਤ ਕੁੱਝ ਸੋਚਦੇ ਅਤੇ ਕਰਨ ਦੀ ਇੱਛਾ ਰੱਖਦੇ ਹਨ। ਉਦਾਸ ਨਹੀਂ ਹੋਣਾ। ਹੁਕਮੀ ਦਾ ਹੁਕਮ ਮੰਨ ਕੇ ਕੌਮੀ ਫ਼ਰਜ਼ਾਂ ਲਈ ਵੀਰ ਜਸਪਾਲ ਸਿੰਘ ਜੀ ਵਾਙ ਲੱਕ ਬੰਨ੍ਹ ਕੇ ਕੰਮ ਕਰਨਾ, ਸਾਡਾ ਨਿਸ਼ਾਨਾ ਬਣਿਆ ਰਹੇ।

ਭੁੱਲਾਂ ਦੀ ਮੁਆਫ਼ੀ ਮੰਗਦਾ ਹੋਇਆ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ)

ਸਿੱਖ ਮਿਸ਼ਨਰੀ ਪਰਿਵਾਰ ਲਈ ਕੋਈ ਵੀ ਗ਼ਮਗੀਨ ਮੌਕਾ ਨਿਰਾਸ਼ ਹੋਣ ਦਾ ਮੁਕਾਮ ਨਹੀਂ  !

0

ਸਿੱਖ ਮਿਸ਼ਨਰੀ ਪਰਿਵਾਰ ਲਈ ਕੋਈ ਵੀ ਗ਼ਮਗੀਨ ਮੌਕਾ ਨਿਰਾਸ਼ ਹੋਣ ਦਾ ਮੁਕਾਮ ਨਹੀਂ  !

ਗਿਆਨੀ ਜਗਤਾਰ ਸਿੰਘ ਜਾਚਕ

ਅਕਾਲ ਪੁਰਖ ਦੀ ਮਿਹਰ ਭਰੀ ਪ੍ਰੇਰਨਾ ਸਦਕਾ ਸਰਬੱਤ ਸਿੱਖ ਮਿਸ਼ਨਰੀ ਪਰਿਵਾਰ ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਜੀਊਣ ਅਤੇ ਗੁਰਮਤਿ ਪ੍ਰਚਾਰਨ ਦਾ ਹਾਮੀ ਹੈ । ਉਹ ਭਲੀਭਾਂਤ ਸਮਝਦਾ ਹੈ ਕਿ ਬਸੰਤ ਦੀ ਰੁੱਤ ਵਿੱਚ ਬਨਸਪਤੀ ਦੇ ਖੇਤਰ ਵਿੱਚ ਹਰ ਪਾਸੇ ਹਰਿਆਵਲ ਤੇ ਫੁੱਲਾਂ ਦਾ ਖੇੜਾ ਪਸਰ ਜਾਂਦਾ ਹੈ । ਗੁਰਵਾਕ ਵੀ ਹੈ ‘‘ਬਨਸਪਤਿ ਮਉਲੀ ਚੜਿਆ ਬਸੰਤੁ ’’ (ਮਹਲਾ /੧੧੭੬)  ਪਤਝੜ ਆਉਂਦੀ ਤਾਂ ਫੁੱਲ ਆਦਿਕ ਪੱਤਰਾਂ ਸਮੇਤ ਝੜ ਜਾਂਦੇ ਹਨ। ਕੁਦਰਤ ਦਾ ਇਹ ਗੇੜ ਸੁਭਾਵਕ ਤੇ ਨਿਰੰਤਰ ਚੱਲਦਾ ਰਹਿੰਦਾ ਹੈ। ਧੁਰ ਦਾ ਫ਼ੁਰਮਾਨ ਹੈ ‘‘ਮਾਹਾ ਰੁਤੀ ਆਵਹਿ ਵਾਰ ਵਾਰ   ਦਿਨਸੁ ਰੈਣਿ ਤਿਵੈ ਸੰਸਾਰੁ ’’ (ਮਹਲਾ /੮੪੨)

18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦਾ ਸਿੱਖ ਇਤਿਹਾਸ ਗਵਾਹ ਹੈ ਕਿ ਗੁਰਸਿੱਖੀ ਹੋਂਦ ਦੀ ਸਲਾਮਤੀ ਅਤੇ ਪ੍ਰਚਾਰ ਤੇ ਪ੍ਰਸਾਰ ਲਈ ਬਸੰਤ ਦੇ ਫੁੱਲਾਂ ਵਾਂਗ ਮਹਾਨ ਗੁਰਸਿੱਖ ਇਕੱਠੇ ਹੀ ਪੈਦਾ ਹੋ ਕੇ ਕੌਮ ਨੂੰ ਚੜ੍ਹਦੀਕਲਾ ਵਾਲੀਆਂ ਖ਼ੁਸ਼ੀਆਂ ਖੇੜੇ ਤੇ ਸਿੱਖ ਸੁਗੰਧੀ ਵੀ ਵੰਡਦੇ ਰਹੇ ਅਤੇ ਸਮੇਂ ਦੇ ਗੇੜ ਨਾਲ ਉਨ੍ਹਾਂ ਦੇ ਦੁਖਦਾਈ ਵਿਛੋੜੇ ਵੀ ਕੌਮ ਨੂੰ ਸਹਿਣੇ ਪੈਂਦੇ ਰਹੇ। ਇਸ ਦਰਮਿਆਨ ਕੁਝ ਪੰਥ ਦਰਦੀ ਸੱਜਣਾਂ ਵੱਲੋਂ ‘ਸਾਡਾ ਬੇੜਾ ਇਉਂ ਗਰਕਿਆ’ ਤੇ ‘ਸਿੱਖ ਵੀ ਨਿਗਲਿਆ ਗਿਆ’ ਵਰਗੇ ਨਿਰਾਸ਼ਾਜਨਕ ਖ਼ਿਆਲ ਵੀ ਭਾਵੇਂ ਪ੍ਰਚਾਰੇ ਜਾਂਦੇ ਰਹੇ ਹਨ, ਪਰ ਸਚਾਈ ਇਹ ਹੈ ਕਿ ਕੌਮੀ ਜਾਗਰੂਕਤਾ ਵਿੱਚ ਦਿਨ-ਬਦਿਨ ਵਾਧਾ ਹੋਇਆ ਹੈ। ਇਸ ਵਿੱਚ ਵੱਡਾ ਯੋਗਦਾਨ ਹੈ 19ਵੀਂ ਸਦੀ ਦੀ ਸਿੰਘ ਸਭਾ ਲਹਿਰ ਤੋਂ ਪਿੱਛੋਂ 20ਵੀਂ ਸਦੀ ਦੀ ਸਿੱਖ ਮਿਸ਼ਨਰੀ ਲਹਿਰ ਦਾ, ਜਿਸ ਦੀ ਫੁਲਵਾੜੀ ਹਨ ਲੁਧਿਆਣੇ, ਰੋਪੜ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਿੱਖ ਮਿਸ਼ਨਰੀ ਕਾਲਜ, ਜਿਨ੍ਹਾਂ ਦਾ ਮੁੱਢ ਬੱਝਾ ਸੀ ਸ਼੍ਰੋਮਣੀ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ (ਅਕਤੂਬਰ 1927) ਦੀ ਸਥਾਪਨਾ ਨਾਲ।

ਮਰਹੂਮ ਬਾਪੂ ਬਲਬੀਰ ਸਿੰਘ ਤੇ ਗਿ. ਸੁਰਜੀਤ ਸਿੰਘ ਦਿੱਲੀ, ਗਿ. ਜਗਮੋਹਣ ਸਿੰਘ ਅਤੇ ਪ੍ਰਿੰਸੀਪਲ ਕੰਵਰ ਪ੍ਰਤਾਪ ਸਿੰਘ ਲੁਧਿਆਣਾ ਤੇ ਸ. ਮਹਿੰਦਰ ਸਿੰਘ ਜੋਸ਼ ਮੁਹਾਲੀ, ਸ. ਗੁਰਚਰਨ ਸਿੰਘ ਵਰਗੇ ਅਣਥੱਕ ਕੌਮੀ ਸੇਵਕ ਸਿੱਖ ਮਿਸ਼ਨਰੀ ਲਹਿਰ ਦੇ ਮੋਢੀਆਂ ਵਿੱਚ ਗਿਣੇ ਜਾਂਦੇ ਰਹਿਣਗੇ। ਪ੍ਰਿੰਸੀਪਲ ਜਗਜੀਤ ਸਿੰਘ ਸਿਦਕੀ ਦਾ ਸਹਿਯੋਗ ਵੀ ਸਦਾ ਯਾਦ ਰੱਖਿਆ ਜਾਏਗਾ ਪ੍ਰੰਤੂ ਜਿਸ ਢੰਗ ਨਾਲ ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਮਤਿ ਕਲਾਸਾਂ ਦੁਆਰਾ ਦੇਸ਼ ਭਰ ਵਿੱਚ ਮਿਸ਼ਨਰੀ ਸਰਕਲ ਸਥਾਪਤ ਕੀਤੇ, ਸਿੱਖ ਫੁਲਵਾੜੀ ਮੈਗਜ਼ੀਨ ਦੀ ਬਦੌਲਤ ਸਿੱਖ ਸਾਹਿਤ ਨੂੰ ਛਾਪ ਕੇ ਸੰਸਾਰਭਰ ਵਿੱਚ ਵੰਡ ਕੇ ਸਿੱਖ ਮਿਸ਼ਨਰੀ ਲਹਿਰ ਨੂੰ ਸਦੀਵੀ ਬਣਾਇਆ ਅਤੇ ਬੰਬੇ ਵਾਲੇ ਨਿਰਮਾਣ ਵੀਰ ਸ. ਜਸਪਾਲ ਸਿੰਘ (ਮਰਹੂਮ) ਨੇ ਸਾਰੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਨੂੰ ਆਪਸ ਵਿੱਚ ਜੋੜੀ ਰੱਖਣ ਦੇ ਉਪਰਾਲੇ ਕੀਤੇ, ਉਨ੍ਹਾਂ ਕਰਕੇ ਇਨ੍ਹਾਂ ਦੋਹਾਂ ਸੱਜਣਾਂ ਦੇ ਇਕੱਠੇ ਸਰੀਰਕ ਵਿਛੋੜੇ ਨੇ ਮਿਸ਼ਨਰੀ ਲਹਿਰ ਦੇ ਸਥਾਪਤ ਉਤਸ਼ਾਹੀ ਆਗੂਆਂ ਤੇ ਸਹਿਯੋਗੀਆਂ ਨੂੰ ਵਧੇਰੇ ਝੰਝੋੜਿਆ ਤੇ ਚਿੰਤਾਤੁਰ ਕੀਤਾ ਹੈ। ਅਜਿਹਾ ਹੋਣਾ ਸੁਭਾਵਕ ਸੀ ਕਿਉਂਕਿ ਅਜਿਹੀਆਂ ਅਜ਼ੀਮ ਸ਼ਖ਼ਸੀਅਤਾਂ ਪੈਦਾ ਹੋਣੀਆਂ ਸੁਖਾਲੀਆਂ ਨਹੀਂ ਹਨ। ਪ੍ਰਿੰਸੀਪਲ ਹਰਿਭਜਨ ਸਿੰਘ ਅੰਦਰਲੀ ਗੁਰੂ ਤੇ ਪੰਥ ਵਾਲੀ ਲੋਹੜੇ ਦੀ ਸਮਰਪਤ ਭਾਵਨਾ ਅਤੇ ਵੀਰ ਜਸਪਾਲ ਸਿੰਘ ਵਰਗੀ ਮਿਠਾਸ, ਨਿਰਮਾਣਤਾ, ਸਿਧਾਂਤਕ ਸਪਸ਼ਟਤਾ ਤੇ ਦ੍ਰਿੜ੍ਹਤਾ ਮਿਲਣੀ ਡਾਢੀ ਔਖੀ ਹੈ, ਫਿਰ ਵੀ ‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ’’ (ਜਪੁ) ਅਤੇ  ‘‘ਬੇੜੇ ਡੁਬਣਿ ਨਾਹਿ ਭਉ ’’ (ਮਹਲਾ /੧੪੧੦) ਆਦਿਕ ਇਲਾਹੀ ਨਗ਼ਮਿਆਂ ਦੀ ਸੇਧ ਵਿੱਚ ਨਿਰਾਸ਼ ਹੋਣ ਦੀ ਥਾਂ ਚੜ੍ਹਦੀਕਲਾ ਵਿੱਚ ਰਹਿਣ ਦੀ ਲੋੜ ਹੈ। ਇਹ ਵੇਲਾ ਨਿਰਾਸ਼ਤਾ ਦਾ ਨਹੀਂ, ਸਗੋਂ ਉਨ੍ਹਾਂ ਦੀ ਥਾਂ ਭਾਈ ਹਰਜੀਤ ਸਿੰਘ ਜਲੰਧਰ ਵਰਗੇ ਸਥਾਪਤ ਕੌਮੀ ਸੇਵਕਾਂ ਨੂੰ ਸਹਿਯੋਗ ਦਿੰਦਿਆਂ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ (ਮਹਲਾ /੧੦੯੬) ਗੁਰਵਾਕ ਦੇ ਚਾਨਣ ਵਿੱਚ ਆਪੋ ਆਪਣੇ ਜੀਵਨ ਵਿਹਾਰ ਨੂੰ ਉਚਿਆਂਦਿਆਂ ਅੱਗੇ ਵਧਣ ਦੀ ਲੋੜ ਹੈ। ਚੰਗਾ ਹੋਵੇ ਜੇ ਸਾਲ ਵਿੱਚ ਇੱਕ ਦਿਹਾੜਾ ਸਾਰੇ ਮਰਹੂਮ ਮਿਸ਼ਨਰੀ ਵੀਰਾਂ ਦੀ ਕਰਣੀ ਨੂੰ ਯਾਦ ਕਰਨ ਲਈ ਨਿਯਤ ਕਰ ਲਿਆ ਜਾਵੇ। ਭੁੱਲ-ਚੁੱਕ ਦੀ ਖ਼ਿਮਾ ।

ਗੁਰੂ ਗ੍ਰੰਥ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ।

ਵਿਲੱਖਣ ਸ਼ਖ਼ਸੀਅਤ ਸਨ ਸ. ਜਸਪਾਲ ਸਿੰਘ ਮੁੰਬਈ

0

ਵਿਲੱਖਣ ਸ਼ਖ਼ਸੀਅਤ ਸਨ ਸ. ਜਸਪਾਲ ਸਿੰਘ ਮੁੰਬਈ

ਪ੍ਰਿੰਸੀਪਲ ਗੁਰਬਚਨ ਸਿੰਘ

ਸਰਦਾਰ ਜਸਪਾਲ ਸਿੰਘ ਜੀ ਬੰਬੇ ਵਾਲੇ 7 ਜੂਨ 1947 ਨੂੰ ਪੱਛਮੀ ਪੰਜਾਬ ਵਿੱਚ ਪੈਦਾ ਹੋਏ ਸਨ। ਘੁੱਗ ਵੱਸਦੇ ਪੰਜਾਬ ਵਿੱਚ ਸਫਲਤਾ ਪੂਰਵਕ ਇਨ੍ਹਾਂ ਦੇ ਪਿਤਾ ਜੀ ਦਾ ਕਾਰੋਬਾਰ ਚੱਲਦਾ ਸੀ। ਚੰਦਰੀ ਰਾਜਨੀਤੀ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ। ਸਾਂਝੇ ਪੰਜਾਬ ਦੇ ਬਸ਼ੰਦਿਆਂ ’ਤੇ ਜ਼ੁਲਮ ਦਾ ਕਹਿਰ ਟੁੱਟਿਆ। ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਖ਼ੂਨ ਰੁੜ੍ਹਿਆ। ਲੱਖਾਂ ਦੀ ਗਿਣਤੀ ਵਿੱਚ ਦੋਹਾਂ ਕੌਮਾਂ ਨੇ ਆਪਣੇ ਪਰਿਵਾਰ ਗਵਾਏ। ਬੁੱਢੀਆਂ ਮਾਵਾਂ ਦੇ ਵੈਣ ਅੱਜ ਵੀ ਦਿਲ ਚੀਰਵੇਂ ਹਨ, ਜੋ ਨਹੀਂ ਸੁਣੇ ਜਾ ਸਕਦੇ। ਕਾਰੋਬਾਰ ਛੱਡ ਕੇ ਆਏ ਬਜ਼ੁਰਗਾਂ ਦੇ ਹੌਕੇ ਕਿਸੇ ਤੋਂ ਕੋਈ ਗੁੱਝੇ ਨਹੀਂ ਹਨ। ਰੱਤ ਭਿੱਜੇ ਇਤਿਹਾਸ ਵਿੱਚ ਉਸਤਾਦ ਦਾਮਨ ਕਵੀ ਨੇ ਰੱਤ ਚੋਂਦੇਂ ਬੋਲ ਲਿਖੇ ਹਨ :

ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ, ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ।…

ਜਾਗਣ ਵਾਲਿਆਂ ਰੱਜ ਕੇ ਲੁਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ- ਤਰ ਕੇ ਬੱਚਦਿਆਂ ਬਚਾਉਂਦਿਆਂ ਪੂਰਬੀ ਪੰਜਾਬ ਆ ਗਏ। ਵਕਤ ਦੇ ਮਾਰੇ ਪਰਿਵਾਰਾਂ ਨੇ ਨਵੇਂ ਸਿਰੇ ਤੋਂ ਜੀਵਨ ਦੀ ਕਹਾਣੀ ਲਿਖਣੀ ਸ਼ੂਰੂ ਕੀਤੀ। ਸਰਦਾਰ ਜਸਪਾਲ ਸਿੰਘ ਦੇ ਪਿਤਾ ਜੀ ਨੇ ਮੁੜ ਵਪਾਰ ਸ਼ੁਰੂ ਕੀਤਾ। ਮਾਂ ਨੇ ਬਾਲਕ ‘ਪਾਲ’ ਨੂੰ ਗੁਰਬਾਣੀ ਦੀਆਂ ਲੋਰੀਆਂ ਤੇ ਇਤਿਹਾਸ ਦੀਆਂ ਸਾਖੀਆਂ ਸੁਣਾ-ਸੁਣਾ ਕੇ ਗੁਰਮਤਿ ਦੇ ਰੰਗ ਵਿੱਚ ਰੰਗਿਆ। ਸਾਲਾਂ ਦੇ ਸਾਲ ਬੀਤਣ ਨਾਲ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੇ ਨਾਲ ਘਰ ਵਿੱਚੋਂ ਸਿੱਖੀ ਦਾ ਰੰਗ ਚੜ੍ਹ ਗਿਆ ਸੀ। ਰਹਿੰਦੀ ਕਸਰ ਗਿਆਨੀ ਜੀਤ ਸਿੰਘ ਹੈੱਡ ਗ੍ਰੰਥੀ ਬੰਬੇ ਵਾਲਿਆਂ ਪੂਰੀ ਕਰ ਦਿੱਤੀ। ਉਨ੍ਹਾਂ ਨੇ ਗੁਰਮਤਿ ਸਿਧਾਂਤ ਦੀਆਂ ਗੁੰਝਲ਼ਾਂ, ਗੁਰਬਾਣੀ ਵਿਆਕਰਣ ਅਤੇ ਇਤਿਹਾਸ ਦੀਆਂ ਬਰੀਕੀਆਂ ਕੋਲ ਬਿਠਾ ਕੇ ਸਮਝਾਈਆਂ।

ਕਾਰੋਬਾਰ ਨੂੰ ਸਥਾਪਿਤ ਕਰਨ ਲਈ ਬੰਬੇ ਵਿੱਚ ਕੱਪੜਾ ਤਿਆਰ ਕਰਨ ਦਾ ਕਾਰਖ਼ਾਨਾ ਲਾਇਆ। ਸਿੱਖ ਦਰਦ ਦੀ ਅੰਦਰ ਬਲ ਰਹੀ ਚਿਣਗ ਨੇ ਕਾਰੋਬਾਰ ਦੇ ਨਾਲ ਨਾਲ ਗੁਰਮਤਿ ਦੀਆਂ ਕਲਾਸਾਂ ਲਗਾਉਣ ਦਾ ਦੀਵਾ ਬਾਲਿਆ। ਇਸ ਦੀਵੇ ਦੀ ਲੋਅ ਨੇ ਨੌਜਵਾਨਾਂ ਨੂੰ ਸਿੱਖੀ ਦਾ ਅਸਲ ਮਾਰਗ ਦਿਖਾਇਆ। ਬੰਬੇ ਵਿੱਚ ਸਿੱਖੀ ਪ੍ਰਚਾਰ ਦੀ ਲਹਿਰ ਚਲਾਈ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਨਾਲ ਇਨ੍ਹਾਂ ਦਾ ਨੌਂਹ ਮਾਸ ਦਾ ਰਿਸ਼ਤਾ ਸੀ। ਪੰਚਾਇਤ ਦੇ ਸੀਨੀਅਰ ਮੈਂਬਰ ਹੋਣ ਕਰਕੇ ਕਾਲਜ ਦੀਆਂ ਸੇਵਾਵਾਂ ਵਿੱਚ ਹਮੇਸ਼ਾ ਤੱਤਪਰ ਰਹੇ। ਵੀਰ ਜਸਪਾਲ ਸਿੰਘ ਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਅਕਸਰ ਆਉਣਾ ਜਾਣਾ ਰਿਹਾ। ਵੀਰ ਰਾਣਾ ਇੰਦਰਜੀਤ ਸਿੰਘ ਜੀ, ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਤੇ ਅਧਿਆਪਕ ਵੀਰਾਂ ਨਾਲ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ।

ਇਸ ਤੋਂ ਪਹਿਲਾਂ ਵੀਰ ਜਸਪਾਲ ਸਿੰਘ ਨਾਲ ਮੇਰੀ ਕੋਈ ਗੱਲ-ਬਾਤ ਨਹੀਂ ਸੀ। ਵੀਰ ਜਸਪਾਲ ਸਿੰਘ ਵੱਲੋਂ ਬੰਬੇ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਸੰਬੰਧੀ ਵੀਰ ਸਤਪਾਲ ਸਿੰਘ ਜੀ ਨਿਊਜ਼ੀਲੈਂਡ ਨੇ ਮੈਨੂੰ ਦੱਸਿਆ ਸੀ। ਵੀਰ ਸਤਪਾਲ ਸਿੰਘ ਜੀ ਬੰਬੇ ਰਹਿੰਦਿਆਂ ਗੁਰਮਤਿ ਦੀਅ ਕਲਾਸਾਂ ਲਗਾਉਂਦੇ ਰਹੇ ਸਨ। ਉਨ੍ਹਾਂ ਨੇ ਵੀਰ ਜਸਪਾਲ ਸਿੰਘ ਸੰਬੰਧੀ ਬਹੁਤ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ, ਕੌਮ ਪ੍ਰਤੀ ਵਚਨਬੱਧਤਾ, ਹਲੀਮੀ, ਸੰਤੋਖੀ, ਸਹਿਜ, ਮਿੱਠਾ ਬੋਲਣਾ ਆਦਿ ਦੈਵੀ ਗੁਣਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

2012 ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੜਕੀਆਂ ਦਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਬਹੁਤ ਵੱਡਾ ਮਿਲਵਰਤਣ ਦਿੱਤਾ ਸੀ। ਉਹ ਗੁਰਬਾਣੀ ਵਿਆਕਰਣ ਦੀਆਂ ਕਾਲਸਾਂ ਉਚੇਚੇ ਤੌਰ ’ਤੇ ਲਗਾਉਂਦੇ ਸਨ। ਹੁਣ ਜਦੋਂ ਸਾਰੇ ਕਰੋਨਾ ਦੀ ਮਾਰ ਪੈ ਰਹੀ ਸੀ ਤਾਂ ਆਪ ਬਿਜਲਈ ਮਾਧਿਅਮ ਰਾਹੀਂ ਗੁਰਮਤਿ ਦੀਆਂ ਕਲਾਸਾਂ ਲਗਾਉਂਦੇ ਰਹੇ ਸਨ। ਚੜ੍ਹਾਈ ਕਰਨ ਤੋਂ ਇਕ ਦਿਨ ਪਹਿਲਾਂ ਹਸਪਤਾਲ ਵਿੱਚ ਮਰਨ ਸੇਜਾ ’ਤੇ ਪਿਆਂ ਨੇ ਵੀ ਲੰਮੇਰੀ ਕਲਾਸ ਲਗਾਈ। ਅਜਿਹੇ ਸਿਰੜੀ ਸਿੱਖ ਕਿੱਥੋਂ ਲੱਭਾਂਗੇ ਇਹੋ ਹੀ ਕਹਾਂਗੇ ‘ਨਹੀਓਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ।’

ਇਹ ਠੀਕ ਹੈ ਕਿ ਸਿੱਖੀ ਅੰਦਰ ਹਰ ਵਿਦਵਾਨ ਆਪੋ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ ਪਰ ਕੁਝ ਵਿਦਵਾਨ ਅਜਿਹੀਆਂ ਸੇਵਾਵਾਂ ਕਰ ਜਾਂਦੇ ਹਨ, ਜੋ ਆਉਣ ਵਾਲੀਆਂ ਨਸਲਾਂ ਲਈ ਮੀਲ ਪੱਥਰ ਬਣ ਜਾਂਦੀਆਂ ਹਨ ‘‘ਸਫਲ ਸਫਲ ਭਈ ਸਫਲ ਜਾਤ੍ਰਾ   ਆਵਣ ਜਾਣ ਰਹੇ; ਮਿਲੇ ਸਾਧਾ ’’ (ਮਹਲਾ /੬੮੭)

ਆਦਾਰਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਜਵੱਦੀ ਕਲਾਂ, ਪੰਜਾਬੀ ਬਾਗ, ਲੁਧਿਆਣਾ ਪ੍ਰਿੰਸੀਪਲ ਹਰਭਜਨ ਸਿੰਘ, ਚੇਅਰਮੈਨ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਅਤੇ ਵੀਰ ਜਸਪਾਲ ਸਿੰਘ ਬੰਬੇ ਵਾਲੇ ਸੀਨੀਅਰ ਪੰਚਾਇਤ ਮੈਂਬਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਰੋਪੜ ਦੇ ਚਲਾਣੇ ’ਤੇ ਪਰਿਵਾਰ, ਸੁਪਰੀਮ ਪੰਚਾਇਤ, ਸੁਪਰੀਮ ਕੌਂਸਲ ਅਤੇ ਸਭ ਸੁਨੇਹੀਆਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਅਰਦਾਸ ਕਰਦਾ ਹੈ ਕਿ ਸਾਨੂੰ ਸਭ ਨੂੰ ਅਕਾਲ ਪੁਰਖ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

ਬਿਰਹਾ ਮਾਰੂ ਨਾਗ ਖੜੱਪੇ, ਸਾਨੂੰ ਹੀ ਕਿਉਂ ਡੰਗਦੇ ਰਹੇ।

0

ਰਾਤ ਰਾਣੀ ਦੇ ਡਲ੍ਹਕਣ ਅੱਥਰੂ, ਦੇਰ ਰਾਤ ਤੱਕ ਕੰਬਦੇ ਰਹੇ।

ਚੁੱਪ ਚੁਪੀਤੇ ਲੋਕ ਬੇਦਰਦੇ, ਕੋਲੋਂ ਦੇਖ ਦੇਖ ਲੰਘਦੇ ਰਹੇ।

ਕਿਸੇ ਕੋਲ ਵੀ ਵਿਹਲ ਨਹੀਂ ਸੀ, ਸੇਜਲ ਅੱਖੀਆਂ ਪੂੰਝਣ ਦੀ,

ਰੱਬ ਜਾਣੇ ਕੀ ਹੋਇਆ ਸਭ ਨੂੰ, ਕਿਹੜੀ ਗੱਲੋਂ ਸੰਗਦੇ ਰਹੇ।

ਸੂਰਜ ਕਿਰਨਾਂ ਅੱਥਰੂ ਪੀ ਲਏ, ਫੁੱਲ ਪਿਆਸੇ ਤਰਸ ਰਹੇ,

ਹਿਜਰਾਂ ਕੁੱਠੇ ਦਰਦ ਪਰਿੰਦੇ, ਨੂਰ ਪਿਆਲਾ ਮੰਗਦੇ ਰਹੇ।

ਨਾ ਪਰਦਾ ਨਾ ਬੁਰਕਾ ਮੂੰਹ ਤੇ, ਹੁਸਨ ਨਕਾਬੋਂ ਬਾਗੀ ਹੈ,

ਗੱਭਰੂ ਤੇ ਮੁਟਿਆਰਾਂ ਕਿਸ ਤੋਂ, ਇਸ਼ਕ ਚੁਆਤੀ ਮੰਗਦੇ ਰਹੇ।

ਇਸ਼ਕ ਤੇਰੇ ਵਿਚ ਡੁੱਬ ਕੇ ਖ਼ੌਰੇ, ਕਿਹੜੀ ਮੰਗ ਸੀ ਕਰ ਬੈਠੇ,

ਬਿਰਹਾ ਮਾਰੂ ਨਾਗ ਖੜੱਪੇ, ਸਾਨੂੰ ਹੀ ਕਿਉਂ ਡੰਗਦੇ ਰਹੇ।

ਬੀਬੀ ਨਵਗੀਤ ਕੌਰ (ਲੁਧਿਆਣਾ)

ਮਿਸ਼ਨਰੀ ਲਹਿਰ ਦੀ ਵਿਲੱਖਣ ਸ਼ਖ਼ਸੀਅਤ- ਪ੍ਰਿੰਸੀਪਲ ਹਰਭਜਨ ਸਿੰਘ ਜੀ ਚੇਅਰਮੈਨ

0

ਮਿਸ਼ਨਰੀ ਲਹਿਰ ਦੀ ਵਿਲੱਖਣ ਸ਼ਖ਼ਸੀਅਤ- ਪ੍ਰਿੰਸੀਪਲ ਹਰਭਜਨ ਸਿੰਘ ਜੀ ਚੇਅਰਮੈਨ

ਪ੍ਰਿੰਸੀਪਲ ਸੁਰਿੰਦਰ ਸਿੰਘ ਜੀ (ਅਨੰਦਪੁਰ ਸਾਹਿਬ)

ਸਿੰਘ ਸਭਾ ਲਹਿਰ ਵਰਗੀ ਮਿਸ਼ਨਰੀ ਲਹਿਰ ਨੂੰ ਪੈਦਾ ਕਰਨ ਵਾਲੇ ਇਸ ਲਹਿਰ ਦੇ ਚਾਰ ਵੱਡੇ ਥੰਮ੍ਹ ਸ: ਮਹਿੰਦਰ ਸਿੰਘ ਜੋਸ਼ ਜੀ, ਸ: ਸੁਰਜੀਤ ਸਿੰਘ ਜੀ ਦਿੱਲੀ, ਸ: ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਅਤੇ ਸ: ਹਰਭਜਨ ਸਿੰਘ ਜੀ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਨ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਸ: ਹਰਭਜਨ ਸਿੰਘ ਜੀ ਦਾ ਜਨਮ 22 ਅਪ੍ਰੈਲ ਸੰਨ 1947 ਨੂੰ ਪਿੰਡ ਉਕਾੜਾ ਜ਼ਿਲ੍ਹਾ ਮਿੰਟ ਗੁਮਰੀ, ਪਾਕਿਸਤਾਨ ਵਿਖੇ ਭਾਈ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ।   7 ਮਈ 2021 ਤੱਕ ਪ੍ਰਿੰਸੀਪਲ ਸਾਹਿਬ ਨੇ ਭਾਵੇਂ 74 ਸਾਲ ਦੀ ਉਮਰ ਸੰਪੂਰਨ ਕਰ ਲਈ, ਪਰ ਇਸ ਵਿੱਚੋਂ ਆਪਣੇ ਜ਼ਿੰਦਗੀ ਦੇ 60 ਸਾਲ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਪਿਤ ਕੀਤੇ। ਅਜੇ ਦੋ ਤਿੰਨ ਮਹੀਨਿਆਂ ਦੇ ਹੀ ਸਨ ਕਿ 1947 ਵਿੱਚ ਦੇਸ਼ ਦੀ ਵੰਡ ਹੋ ਗਈ ਤੇ ਆਪ ਦੇ ਮਾਤਾ ਪਿਤਾ ਐਸੇ ਹਾਲਾਤਾਂ ਵਿੱਚ ਆਪਣਾ ਘਰ ਬਾਰ ਛੱਡ ਕੇ ਲੁਧਿਆਣੇ ਵਿਖੇ ਆ ਗਏ। ਬਦਲੇ ਹੋਏ ਹਾਲਾਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਅਰਸ਼ ਤੋਂ ਫਰਸ਼ ’ਤੇ ਲੈ ਆਂਦਾ। ਅੱਤ ਦੀ ਗਰੀਬੀ ਕਾਰਨ ਆਪ ਨੂੰ ਸਕੂਲੀ ਪੜ੍ਹਾਈ ਦੇ ਦਿਨਾਂ ਵਿੱਚ ਡਬਲ ਰੋਟੀਆਂ ਵੇਚ ਕੇ ਆਪਣੀ ਪੜ੍ਹਾਈ ਦਾ ਖ਼ਰਚਾ ਪੂਰਾ ਕਰਨਾ ਪਿਆ। ਪਤਾ ਲੱਗਣ ’ਤੇ ਇਨ੍ਹਾਂ ਦੇ ਅਧਿਆਪਕ ਨੇ ਆਪ ਨੂੰ ਤਿੰਨ ਟਿਊਸ਼ਨਾਂ ਦੇ ਦਿੱਤੀਆਂ। ਆਪ ਇੰਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਸੱਤਵੀਂ ਕਲਾਸ ਵਿੱਚ ਪੜ੍ਹਦਿਆਂ ਹੋਇਆਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਸਾਇੰਸ ਤੇ ਅੰਗਰੇਜ਼ੀ ਦੀ ਪੜ੍ਹਾਈ ਕਰਵਾਈ। ਘਰ ਦੇ ਸਿੱਖੀ ਵਾਤਾਵਰਨ ਕਾਰਨ ਇਨ੍ਹਾਂ ਨੇ 10 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਸੀ। ਸੰਨ 1961 ਵਿੱਚ ਪੰਜਾਬੀ ਸੂਬੇ ਦਾ ਮੋਰਚਾ ਲੱਗਾ। ਪੁਲਿਸ ਨੇ ਕਰਨਾਲ ਵਿਖੇ ਕਾਕਾ ਇੰਦਰਜੀਤ ਸਿੰਘ ਨੂੰ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਪੰਥ ਵਿੱਚ ਇਸ ਸ਼ਹੀਦੀ ਨੇ ਜੋਸ਼ ਭਰ ਦਿੱਤਾ ਤੇ ਇਹ ਮੋਰਚਾ ਹੋਰ ਪ੍ਰਚੰਡ ਹੋ ਗਿਆ। ਸ: ਹਰਭਜਨ ਸਿੰਘ ਜੀ 14 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨਾਲ ਲੁਧਿਆਣੇ ਵਿਖੇ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਏ ਅਤੇ 2 ਮਹੀਨੇ ਦੀ ਜੇਲ੍ਹ ਯਾਤਰਾ ਵੀ ਕੀਤੀ। ਸੰਨ 1963 ਵਿੱਚ ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ ਤੋਂ ਦਸਵੀਂ ਕਲਾਸ ਪਾਸ ਕੀਤੀ ਅਤੇ ਪ੍ਰੀ ਇੰਜੀਨੀਅਰਿੰਗ ਗੌਰਮੈਂਟ ਕਾਲਜ ਤੋਂ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ 1969 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਐੱਸ.ਸੀ. ਕੀਤੀ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਪ੍ਰਿੰ: ਸਾਹਿਬ ਹਾਕੀ ਦੇ ਵੀ ਚੰਗੇ ਖਿਡਾਰੀ ਸਨ। ਦੁਨੀਆਵੀ ਪੜ੍ਹਾਈ ਦੇ ਨਾਲ ਨਾਲ ਉਹ ਘਰੇਲੂ ਵਾਤਾਵਰਨ ਕਰਕੇ ਗੁਰਮਤਿ ਦਾ ਗਿਆਨ ਵੀ ਪ੍ਰਾਪਤ ਕਰਦੇ ਰਹੇ। ਸੰਨ 1960 ਤੋਂ ਲੈ ਕੇ 1964 ਤੱਕ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ਦੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੀ ਪ੍ਰੀਖਿਆ ’ਚੋਂ ਪੰਜਾਬ ਵਿੱਚੋਂ ਪਹਿਲੀ ਤੇ ਦੂਜੀ ਪੁਜੀਸ਼ਨ ਪ੍ਰਾਪਤ ਕਰਦੇ ਰਹੇ। ਧਾਰਮਿਕ ਸਰਗਰਮੀਆਂ ਵਿੱਚ ਸੰਨ 1968-69 ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਲ ਜੁੜੇ। ਸੰਨ 1969 ਵਿੱਚ ਗੁਰਮਤਿ ਸਿਖਲਾਈ ਕੇਂਦਰ ਆਰੰਭ ਕੀਤਾ ਅਤੇ ਬੱਚਿਆਂ ਨੂੰ ਗੁਰਬਾਣੀ ਦੇ ਸ਼ੁੱਧ ਪਾਠ ਤੇ ਕੀਰਤਨ ਦੀ ਸਿਖਲਾਈ ਦਿੱਤੀ। ਸੰਨ 1970 ਵਿੱਚ ਗੁਰਮਤਿ ਪ੍ਰਚਾਰ ਸੁਸਾਇਟੀ ਨਾਲ ਜੁੜ ਕੇ ਗੁਰਮਤਿ ਸੇਧਾਂ ਨਾਮ ਦੇ ਪਰਚੇ ਦੀ ਸੰਪਾਦਨਾ ਕਰਦੇ ਰਹੇ। ਸੰਨ 1975-76 ਵਿੱਚ ਗੁਰਮਤਿ ਮਿਸ਼ਨਰੀ ਕਾਲਜ ਦਿੱਲੀ ਦੇ ਮੈਂਬਰ ਬਣ ਕੇ ਗੁਰਮਤਿ ਪ੍ਰਚਾਰ ਵਿੱਚ ਡਟ ਗਏ। ਯੋਗਤਾ ਨੂੰ ਮੁੱਖ ਰੱਖ ਕੇ ਕੁੱਝ ਹੀ ਸਮੇਂ ਵਿੱਚ ਆਪ ਜੀ ਨੂੰ ਸਮੁੱਚੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਇਲਾਕੇ ਦਾ ਇੰਚਾਰਜ ਬਣਾ ਦਿੱਤਾ ਗਿਆ। ਜਦੋਂ ਦਿੱਲੀ ਵਾਲੀ ਸੰਸਥਾ ਵਿੱਚ ਮਤਭੇਦ ਪੈਦਾ ਹੋਣ ਕਰਕੇ ਸੰਨ 1980 ਵਿੱਚ ਲੁਧਿਆਣੇ ਤੋਂ ਹੀ ‘ਸਿੱਖ ਮਿਸ਼ਨਰੀ ਕਾਲਜ’ ਨਾਮ ਦੀ ਸੰਸਥਾ ਆਰੰਭ ਕੀਤੀ ਤਾਂ ਇਸ ਸੰਸਥਾ ਦੇ ਫਾਊਂਡਰ ਮੈਂਬਰਾਂ ਨੇ ਹਰਭਜਨ ਸਿੰਘ ਜੀ ਨੂੰ ਸੰਸਥਾ ਦਾ ਮੁਖੀ ਚੁਣ ਲਿਆ। ਮਾਸਕ ਪੱਤਰ ਸਿੱਖ ਫੁਲਵਾੜੀ ਦੇ ਸੰਪਾਦਕ ਵੀ ਬਣਾਏ ਗਏ। ਲਿਟਰੇਚਰ ਦੀ ਛਪਾਈ ਦਾ ਭਾਰ ਵੀ ਇਨ੍ਹਾਂ ਦੇ ਮੋਢਿਆਂ ’ਤੇ ਆ ਪਿਆ। ਉਦੋਂ ਤੋਂ ਆਪ ਰੋਜ਼ਾਨਾ ਦਫ਼ਤਰ ਵਿੱਚ ਬਹਿ ਕੇ 16-16 ਜਾਂ 18-18 ਘੰਟਿਆਂ ਵਿੱਚ ਦਫ਼ਤਰ ਦੀ ਸੇਵਾ ਜਾਂ ਧਰਮ ਪ੍ਰਚਾਰ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹੇ। ਉਨ੍ਹਾਂ ਨੇ 1980 ਤੋਂ ਲੈ ਕੇ 6 ਮਈ 2021 ਤੱਕ ਬਤੌਰ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਦੀ ਸੇਵਾ ਕਰਦਿਆਂ ਸੇਵਾ ਨਿਭਾਈ ਅਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੇ ਅਚਨਚੇਤ ਵਿਛੋੜੇ ਨਾਲ ਸੰਸਥਾ ਅਤੇ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਘਾਟੇ ਨੂੰ ਪੂਰਾ ਕਰਨ ਲਈ ਹਰ ਮਿਸ਼ਨਰੀ ਵੀਰ ਤੇ ਭੈਣ ਨੂੰ ਸ: ਹਰਭਜਨ ਸਿੰਘ ਜੀ ਦਾ ਰੂਪ ਧਾਰਨ ਕਰਨਾ ਪਵੇਗਾ। ਸਤਿਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਕਿਸੇ ਸ਼ਖ਼ਸੀਅਤ ਨਾਲ ਨਹੀਂ ਜੋੜਿਆ ਸਗੋਂ ਸ਼ਬਦ ਗੁਰੂ ਜਾਂ ਸਿੱਖੀ ਸਿਧਾਂਤ ਨਾਲ ਜੁੜਨ ਦੀ ਹਦਾਇਤ ਕੀਤੀ ਹੈ। ਇਸ ਲਈ ਅਸੀਂ ਪ੍ਰਿੰ. ਹਰਭਜਨ ਸਿੰਘ ਜੀ ਦੇ ਗੁਣਾਂ ਦੇ ਧਾਰਨੀ ਬਣ ਕੇ ਸੰਸਥਾ ਅਤੇ ਸਿੱਖ ਕੌਮ ਦੀ ਸੇਵਾ ਵਿੱਚ ਉਨ੍ਹਾਂ ਵਰਗਾ ਹੀ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਪ੍ਰਿੰਸੀਪਲ ਸਾਹਿਬ ਬਹੁਪੱਖੀ ਗੁਣਾਂ ਵਾਲੀ ਸ਼ਖ਼ਸੀਅਤ ਸਨ ਪਰ ਮੈਂ ਉਨ੍ਹਾਂ ਦੇ ਪੰਜ ਕੁ ਗੁਣਾਂ ਦਾ ਹੀ ਹੇਠ ਲਿਖੇ ਅਨੁਸਾਰ ਜ਼ਿਕਰ ਕਰਾਂਗਾ :

  1. ਪੰਥਕ ਏਕਤਾ ਦੇ ਮੁਦਈ ਪ੍ਰਿੰਸੀਪਲ ਸਾਹਿਬ ਪੰਥਕ ਏਕਤਾ ਦੇ ਬਹੁਤ ਵੱਡੇ ਮੁਦਈ ਸਨ। ਸਾਨੂੰ ਉਹ ਹਮੇਸ਼ਾ ਕਹਿੰਦੇ ਰਹੇ ਸਨ ਕਿ ਪੰਥ ਦੀਆਂ ਸਾਰੀਆਂ ਜਥੇਬੰਦੀਆਂ (ਨਿਹੰਗ ਸਿੰਘ, ਟਕਸਾਲਾਂ, ਸੇਵਾ ਪੰਥੀ, ਕਾਰ ਸੇਵਾ ਵਾਲੇ, ਮਹਾਂਪੁਰਸ਼ ਉਦਾਸੀ, ਨਿਰਮਲੇ, ਸਾਰੇ ਮਿਸ਼ਨਰੀ ਕਾਲਜ ਜਾਂ ਮੌਜੂਦਾ ਸਮੇਂ ਦੀਆਂ ਹੋਰ ਸਿੱਖ ਜਥੇਬੰਦੀਆਂ) ਜਦੋਂ ਤੱਕ ਇੱਕ ਮੰਚ ’ਤੇ ਇਕੱਠੀਆਂ ਨਹੀਂ ਹੋਣਗੀਆਂ ਤਦ ਤੱਕ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਜਦੋਂ ਇੱਕ ਸੰਪਰਦਾ ਦੀਆਂ ਕਾਰਵਾਈਆਂ ਬਾਰੇ ਮੇਰੇ ਵੱਲੋਂ ਇਤਰਾਜ਼ ਕੀਤਾ ਗਿਆ ਤਾਂ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਕਿ ਸਿੱਖ ਮਿਸ਼ਨਰੀ ਕਾਲਜ ਦੇਣ ਹੀ ਉਸ ਸੰਪਰਦਾ ਦੀ ਹੈ। ਉਨ੍ਹਾਂ ਕਿਹਾ ਮੇਰੇ ਪਿਤਾ ਜੀ ਪਹਿਲਾਂ ਸਹਿਜਧਾਰੀ ਸਨ। ਇਸ ਸੰਪਰਦਾ ਦੇ ਸੰਪਰਕ ਵਿੱਚ ਆ ਕੇ ਉਹ ਸਿੱਖ ਬਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਅਤੇ ਮੇਰੇ ਪਿਤਾ ਜੀ ਤੋਂ ਮੈਨੂੰ ਆਲਮਗੀਰੀ ਸਿੱਖ ਮਤ ਦੀ ਸੋਝੀ ਪ੍ਰਾਪਤ ਹੋਈ ਹੈ। ਮੈਂ ਸਿੱਖ ਮਿਸ਼ਨਰੀ ਕਾਲਜ ਦੇ ਰਾਹੀਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਡਟ ਗਿਆ । ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਗੁਣਾਂ ਦੀ ਸਾਂਝ ਕਰਨ ਦਾ ਹੁਕਮ ਕੀਤਾ ਹੈ। ਗੁਣਾਂ ਦੀ ਸਾਂਝ ਨਾਲ ਹੀ ਸਾਰੇ ਪੰਥ ਦੀ ਏਕਤਾ ਸੰਭਵ ਹੋ ਸਕਦੀ ਹੈ।
  2. ਸ਼ਬਦ ਗੁਰੂ ਦੀ ਸਰਵਉੱਚਤਾ ਪ੍ਰਿੰਸੀਪਲ ਸਾਹਿਬ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਕਾਇਮ ਰੱਖਣ ਲਈ ਹਮੇਸ਼ਾਂ ਪਹਿਰੇਦਾਰੀ ਕਰਦੇ ਰਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਵੀ ਗ੍ਰੰਥ ਦਾ ਪ੍ਰਕਾਸ਼ ਕਰਨ ਦਾ ਹਮੇਸ਼ਾਂ ਵਿਰੋਧ ਕਰਦੇ ਰਹੇ। ਉਹ ਹਮੇਸ਼ਾਂ ਕਹਿੰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਾਇਆ ਹੈ ਤੇ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਮਾਲਕ ਬਣਾ ਦਿੱਤਾ ਹੈ। ਸਿੱਖ ਨੇ ਸ਼ਬਦ ਗੁਰੂ ਦੇ ਮੁਕਾਬਲੇ ਨਾ ਕਿਸੇ ਹੋਰ ਗ੍ਰੰਥ, ਮੂਰਤੀ ਜਾਂ ਕਿਸੇ ਸ਼ਖ਼ਸੀਅਤ ਆਦਿ ਨੂੰ ਮਾਨਤਾ ਨਹੀਂ ਦੇਣੀ ਹੈ।
  3. ਪੰਥਕ ਏਕਤਾ ਦਾ ਆਧਾਰ ਰਹਿਤ ਮਰਯਾਦਾ ਚੇਅਰਮੈਨ ਸਾਹਿਬ ਪੰਥਕ ਏਕਤਾ ਦਾ ਆਧਾਰ ਹਮੇਸ਼ਾ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਤੇ ਪ੍ਰਚਾਰਦੇ ਰਹੇ। ਉਹ ਕਹਿੰਦੇ ਸਨ ਕਿ ਦਸਮੇਸ਼ ਪਿਤਾ ਵੱਲੋਂ ਗੁਰੂ ਪੰਥ ਨੂੰ ਦਿੱਤੇ ਅਧਿਕਾਰਾਂ ਦੀ ਵਰਤੋਂ ਕੇਵਲ ਇੱਕ ਵਾਰ ਗੁਰੂ ਪੰਥ ਨੇ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਵੇਲੇ ਕੀਤੀ ਇਸ ਲਈ ਇਸ ਰਹਿਤ ਮਰਯਾਦਾ ਵਿੱਚ ਕਿਸੇ ਇੱਕ ਸੰਸਥਾ, ਇੱਕ ਵਿਅਕਤੀ, ਪੰਜ ਜਥੇਦਾਰ ਸਾਹਿਬਾਨ ਜਾਂ ਕਿਸੇ ਇੱਕ ਜਥੇਬੰਦੀ ਨੂੰ ਛੇੜਛਾੜ ਜਾਂ ਤਰਮੀਮ ਕਰਨ ਦਾ ਕੋਈ ਅਧਿਕਾਰ ਨਹੀਂ। ਜਿਸ ਤਰ੍ਹਾਂ ਇਸ ਰਹਿਤ ਮਰਯਾਦਾ ਨੂੰ ਬਣਾਉਣ ਸਮੇਂ 1912 ਤੋਂ ਲੈ ਕੇ 1952 ਤੱਕ ਲੰਬਾ ਸਮਾਂ ਵਿਚਾਰ-ਵਟਾਂਦਰਾ ਕਰ ਇਸ ਨੂੰ ਤਿਆਰ ਕੀਤਾ ਗਿਆ। ਉਸੇ ਤਰ੍ਹਾਂ ਹੀ ਸਮੁੱਚਾ ਗੁਰੂ ਪੰਥ ਇਸ ਵਿੱਚ ਮੁੜ ਤਰਮੀਮ ਕਰ ਸਕਦਾ ਹੈ। ਤਦ ਤੱਕ ਸਾਨੂੰ ਇਸ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ।
  4. ਦ੍ਰਿੜ੍ਹ ਇਰਾਦੇ ਦੇ ਮਾਲਕ ਸੰਨ 1981 ਵਿੱਚ ਉਨ੍ਹਾਂ ਦਾ ਇੱਕੋ ਇੱਕ ਬੇਟਾ ਪ੍ਰਭਜੋਤ ਸਿੰਘ 10 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। ਭਾਈ ਭਿਖਾਰੀ ਜੀ ਵਾਂਗ ਉਨ੍ਹਾਂ ਨੇ ਇਸ ਅਸਹਿ ਸਦਮੇ ਨੂੰ ਸਹਿਜ ਵਿੱਚ ਰਹਿ ਕੇ ਸਹਾਰ ਲਿਆ, ਪਰ ਪ੍ਰਚਾਰਕ ਗਤੀਵਿਧੀਆਂ ’ਚ ਕੋਈ ਢਿੱਲ ਨਾ ਆਉਣ ਦਿੱਤੀ। ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਅਤੇ ਬਾਈਪਾਸ ਸਰਜਰੀ ਵੀ ਹੋਈ। ਚਾਰ ਵਾਰ ਉਨ੍ਹਾਂ ਦਾ ਐਕਸੀਡੈਂਟ ਹੋਇਆ। ਦੋ ਵਾਰ ਲੱਤ ਫਰੈਕਚਰ ਹੋ ਗਈ ਤੇ ਇੱਕ ਵਾਰ ਗੁਰਦੁਆਰਾ ਖੇੜਾ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੇਂਦਰੀ ਸਮਾਗਮ ਦੌਰਾਨ ਰੀੜ੍ਹ ਦੀ ਹੱਡੀ ਦੇ ਚਾਰ ਮਣਕੇ ਵੀ ਸਲਿਪ ਹੋ ਗਏ। ਅਸਹਿ ਅਤੇ ਅਕਹਿ ਦਰਦ ਹੋਣ ਦੇ ਬਾਵਜੂਦ ਵੀ ਵੀਲ ਚੇਅਰ ’ਤੇ ਬੈਠ ਕੇ ਡੇਢ ਘੰਟਾ ਲਗਾਤਾਰ ਆਨੰਦ ਕਾਰਜ ਸਮੇਂ ਗੁਰਮਤਿ ਵਖਿਆਨ ਕੀਤਾ। ਅਨੇਕਾਂ ਪਰਿਵਾਰਕ ਮੁਸ਼ਕਲਾਂ ਵਿੱਚ ਘਿਰੇ ਰਹੇ ਪਰ ਸੰਸਥਾ ਦੀਆਂ ਧਰਮ ਪ੍ਰਚਾਰ ਸਰਗਰਮੀਆਂ ਵਿੱਚ ਕੋਈ ਬਿਘਨ ਨਾ ਪੈਣ ਦਿੱਤਾ।
  5. ਤਿਆਗ ਦੀ ਭਾਵਨਾ ਧਰਮ ਪ੍ਰਚਾਰ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ੍ਹਾਂ ਨੇ ਨਿੱਜੀ ਲਾਲਚ ਨੂੰ ਕਦੇ ਨੇੜੇ ਨਾ ਲੱਗਣ ਦਿੱਤਾ। ਸੰਨ 1969 ਵਿੱਚ ਆਪ ਨੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਸਰਵਿਸ ਆਰੰਭ ਕਰ ਦਿੱਤੀ ਸੀ। ਆਪ ਨੂੰ ਪ੍ਰਮੋਸ਼ਨ ਦੇ ਕੇ ਟੈਕਨੀਕਲ ਆਫੀਸਰ ਬਣਾ ਕੇ ਤਿੰਨ ਮਹੀਨਿਆਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤਬਦੀਲ ਕਰ ਦਿੱਤਾ ਗਿਆ। ਰੋਜ਼ਾਨਾ ਆਉਣ ਜਾਣ ਦੇ ਸਫ਼ਰ ਵਿੱਚ ਇਨ੍ਹਾਂ ਨੇ ਸਿੱਖ ਧਰਮ ਫ਼ਿਲਾਸਫ਼ੀ ਦੇ ਪੰਜ ਭਾਗ ਲਿਖ ਕੇ ਕੌਮ ਨੂੰ ਸਮਰਪਿਤ ਕਰ ਦਿੱਤੇ। ਜਦੋਂ ਇਨ੍ਹਾਂ ਦੇ ਕੰਮ ਤੋਂ ਖ਼ੁਸ਼ ਹੋ ਕੇ ਇਨ੍ਹਾਂ ਦੇ ਮਹਿਕਮੇ ਨੇ ਪ੍ਰਮੋਟ ਕਰਨ ਲਈ ਇਨ੍ਹਾਂ ਦੀ ਰਜ਼ਾਮੰਦੀ ਮੰਗੀ ਤਾਂ ਇਨ੍ਹਾਂ ਨੇ ਪ੍ਰਮੋਸ਼ਨ ਲੈਣ ਤੋਂ ਇਨਕਾਰ ਕਰ ਦਿੱਤੀ ਅਤੇ ਸੰਨ 2001 ਵਿੱਚ ਬੈਂਕ ਤੋਂ ਅਗਾਊਂ ਸੇਵਾ ਮੁਕਤੀ ਲੈ ਕੇ ਸੰਸਥਾ ਨੂੰ 18-18 ਘੰਟੇ ਰੋਜ਼ਾਨਾ ਸਮਾਂ ਦੇ ਕੇ ਨਿਸ਼ਕਾਮ ਭਾਵਨਾ ਨਾਲ ਧਰਮ ਪ੍ਰਚਾਰ ਸਰਗਰਮੀਆਂ ਅੰਤਲੇ ਸੁਆਸਾਂ ਤੱਕ ਜਾਰੀ ਰੱਖੀਆਂ। ਜ਼ਿੰਦਗੀ ਦੇ ਲਗਭਗ 60 ਸਾਲ ਲਗਾਤਾਰ ਸੇਵਾ ਨਿਭਾ ਕਦੇ ਨਿੱਜੀ ਫਾਇਦਾ ਲੈਣ ਦੀ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਅਹੁਦਾ ਜਾਂ ਰੁਤਬਾ ਦੇਣ ਦੀ ਮੰਗ ਨਹੀਂ ਕੀਤੀ ਸਗੋਂ ਇਹ ਸਿੱਖਿਆ ਦਿੰਦੇ ਰਹੇ ਕਿ ਸੰਸਥਾਵਾਂ ਨੂੰ ਚੜ੍ਹਦੀ ਕਲਾ ਵਿੱਚ ਲਿਜਾਉਣ ਲਈ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੀਆਂ ਉਦਾਹਰਨਾਂ ਦੇ ਕੇ ‘‘ਤਖਤਿ ਬਹੈ ਤਖਤੈ ਕੀ ਲਾਇਕ ’’ (ਮਹਲਾ /੧੦੩੯) ਦਾ ਸਿਧਾਂਤ ਦ੍ਰਿੜ੍ਹ ਕਰਵਾਉਂਦੇ ਰਹੇ। ਉਨ੍ਹਾਂ ਦੇ ਅਚਨਚੇਤ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਦ੍ਰਿੜ੍ਹ ਕਰਵਾਈ ਹੋਈ ਸਿੱਖਿਆ ਦੇ ਮੁਤਾਬਕ ਹੀ ਸਿੱਖ ਮਿਸ਼ਨਰੀ ਕਾਲਜ ਦੀ ਸੁਪਰੀਮ ਕੌਂਸਲ ਨੇ ਸ: ਹਰਜੀਤ ਸਿੰਘ ਜੀ ਜਲੰਧਰ ਵਾਲਿਆਂ ਨੂੰ ਸੰਸਥਾ ਦਾ ਅਗਲਾ ਚੇਅਰਮੈਨ ਨਿਯੁਕਤ ਕਰ ਦਿੱਤਾ। ਪ੍ਰਿੰਸੀਪਲ ਸਾਹਿਬ ਦੇ ਪਰਿਵਾਰਕ ਮੈਂਬਰਾਂ (ਬੀਬੀ ਗੁਰਜੀਤ ਕੌਰ, ਦੋਵੇਂ ਧੀਆਂ ਉਨ੍ਹਾਂ ਦੇ ਦਾਮਾਦ, ਉਨ੍ਹਾਂ ਦੀ ਦੋਹਤੀ ਅਤੇ ਦੋਹਤ ਜਵਾਈ) ਨੇ ਵੀ ਸੁਪਰੀਮ ਕੌਂਸਲ ਦੇ ਕੀਤੇ ਇਸ ਫ਼ੈਸਲੇ ਨੂੰ ਸਿਰ ਮੱਥੇ ਮੰਨ ਕੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਸੁਭਾਅ ਅਤੇ ਸਿੱਖਿਆ ਮੁਤਾਬਕ ਪੂਰਨ ਸਹਿਯੋਗ ਦੇ ਕੇ ਸੁਪਰੀਮ ਕੌਂਸਲ ਨੂੰ ਆਪਣਾ ਧੰਨਵਾਦੀ ਬਣਾਇਆ ਹੈ।

ਕਹਿੰਦੇ ਹਨ ਸ਼ਾਮ ਨੂੰ ਸੂਰਜ ਨੇ ਅਸਤ ਹੋਣ ਸਮੇਂ ਸੰਸਾਰ ਦੇ ਜੀਵਾਂ ਨੂੰ ਪੁੱਛਿਆ ਸੀ ਕਿ ਮੈਂ 12 ਘੰਟਿਆਂ ਲਈ ਜਾ ਰਿਹਾ ਹਾਂ ਕੀ ਮੇਰੀ ਥਾਂ ’ਤੇ ਕੋਈ ਹੋਰ ਚਾਨਣ ਫੈਲਾਣ ਦੀ ਡਿਊਟੀ ਨਿਭਾਏਗਾ ਤਾਂ ਇਕ ‘ਜੁਗਨੂੰ’ ਨੇ ਇਸ ਗੱਲ ਦੀ ਹਾਮੀ ਭਰੀ ਕਿ ਜਿੰਨੀ ਸਮਰੱਥਾ ਮੈਨੂੰ ਰੱਬ ਨੇ ਦਿੱਤੀ ਹੈ, ਮੈਂ ਇਹ ਸੇਵਾ ਨਿਭਾਵਾਂਗਾ । ਜੰਗਲ਼ ਦੇ ਵਿੱਚ ਸਾਰੇ ਜੁਗਨੂੰ ਇਕੱਠੇ ਹੁੰਦੇ ਹਨ ਤਾਂ ਸੂਰਜ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਨਹੀਂ ਹੋਣ ਦਿੰਦੇ। ਇਸ ਲਈ ਆਓ ਸਾਰੇ ਰਲ਼ ਕੇ ਜੁਗਨੂੰਆਂ ਵਾਂਗ ਗੁਰਬਾਣੀ ਦਾ ਚਾਨਣ ਫੈਲਾਈਏ । ਸੰਸਥਾ ਅਤੇ ਕੌਮ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਘਾਟ ਨੂੰ ਰਲ਼ ਮਿਲ ਕੇ ਪੂਰਾ ਕਰੀਏ ਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀਆਂ ਖ਼ੁਸ਼ੀਆਂ ਦੇ ਪਾਤਰ ਬਣੀਏ।

ਕੌਮ ਦਾ ਅਨਮੋਲ ਹੀਰਾ ਜਸਪਾਲ ਸਿੰਘ ਮੁੰਬਈ

0

ਕੌਮ ਦਾ ਅਨਮੋਲ ਹੀਰਾ, ਜਿਸ ਨੇ ਬਾਣੀ ਨੂੰ ਆਪ ਪੜ੍ਹਿਆ ਜਾਂ ਪੜ੍ਹਾਇਆ ਹੀ ਨਹੀਂ ਬਲ ਕੇ ਜੀਵਿਆ ਵੀ।

ਬੀਬੀ ਕਮਲਜੀਤ ਕੌਰ (ਗੁਰਮਤਿ ਗਿਆਨ ਮਿਸ਼ਨਰੀ ਕਾਲਜ)

ਗੁਰਬਾਣੀ ਦੇ ਵਾਕ ‘‘ਸਤਿਗੁਰ ਕੀ ਬਾਣੀ, ਸਤਿ ਸਰੂਪੁ ਹੈ; ਗੁਰਬਾਣੀ ਬਣੀਐ ’’ (ਮਹਲਾ /੩੦੪) ਨੂੰ ਜਸਪਾਲ ਸਿੰਘ ਵੀਰ ਜੀ ਨੇ ਆਪਣੇ ਜੀਵਨ ਵਿੱਚ ਕਮਾਇਆ ਹੋਇਆ ਸੀ। ਉਨ੍ਹਾਂ ਨਾਲ ਨੇੜਤਾ ਵਿੱਚ ਵਿਚਰਦੇ ਹੋਏ ਮੈਂ ਇਹ ਮਹਿਸੂਸ ਕੀਤਾ ਕਿ ਗੁਰਬਾਣੀ ਦਾ ਇਹ ਕਥਨ ਸੱਚ ਹੈ ਕਿ ਗੁਰੂ ਦਾ ਸਿੱਖ ਬਾਣੀ ਰਾਹੀਂ ਸੱਚ ਸਰੂਪ ਬਣ ਜਾਂਦਾ ਹੈ। ਮੇਰੀ ਉਨ੍ਹਾਂ ਨਾਲ ਪਿੱਛਲੇ ਇਕ ਦਹਾਕੇ ਤੋਂ ਸਾਂਝ ਸੀ, ਜਿੱਥੇ ਉਨ੍ਹਾਂ ਕੋਲ ਬੈਠ ਕੇ ਬਾਣੀ ਦੇ ਅਰਥ ਸਮਝਣ ਦਾ ਸੁਭਾਗਾ ਸਮਾਂ ਹਾਸਲ ਹੋਇਆ ਓਥੇ ਬਾਣੀ ਦੇ ਸਿਧਾਂਤ ਪ੍ਰਤੀ ਦ੍ਰਿੜ੍ਹਤਾ ਅਤੇ ਪਿਆਰ ਵੀ ਸਿੱਖਣ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਇੱਕ ਬੱਚੇ ਦੀ ਨਿਆਈਂ ਮੇਰੀ ਉਂਗਲ ਫੜ ਕੇ ਜਿੱਥੇ ਮੇਰੇ ਅੰਦਰ ਗੁਰਮਤਿ ਪ੍ਰਤੀ ਦ੍ਰਿੜ੍ਹਤਾ ਭਰੀ ਉੱਥੇ ਨਾਲ਼ ਹੀ ਹੋਰਾਂ ਦੀਆਂ ਕਲਾਸਾਂ ਲੈਣ ਲਈ ਪ੍ਰੇਰਿਤ ਵੀ ਕੀਤਾ ਅਤੇ ਇਹ ਸਮਝਾਇਆ ਕਿ ਇੱਕ ਸਿੱਖ ਦੇ ਜੀਵਨ ਦਾ ਮਨੋਰਥ ਹੈ ਕਿ ਉਸ ਨੇ ਜੋ ਗੁਰੂ ਕੋਲੋਂ ਸਿੱਖਿਆ ਹੈ ਉਸ ਨੂੰ ਬਾਕੀਆਂ ਵਿੱਚ ਵੀ ਵੰਡੇ।

ਆਪਣੀ ਉਮਰ ਦੇ ਇਸ ਅੰਤਲੇ ਪੜਾਅ ਵਿੱਚ ਜਦੋਂ ਵੀ ਮੈਂ ਉਨ੍ਹਾਂ ਵੱਲ ਦੇਖਦੀ ਸੀ ਤੇ ਹੈਰਾਨ ਹੁੰਦੀ ਸੀ ਕਿ ਗੁਰਮਤਿ ਦੇ ਕਾਰਜਾਂ ਨੂੰ ਨਿਭਾਉਣ ਲਈ ਉਨ੍ਹਾਂ ਦੇ ਮਨ ਵਿੱਚ ਜਿੰਨਾ ਉਤਸ਼ਾਹ ਅਤੇ ਦ੍ਰਿੜ੍ਹਤਾ ਨਜ਼ਰ ਆਉਂਦੀ ਸੀ, ਉਹ ਸ਼ਾਇਦ ਕਿਸੇ ਨੌਜਵਾਨ ਵਿੱਚ ਵੀ ਦੇਖਣ ਨੂੰ ਨਾ ਮਿਲੇ। ਆਪਣੀ ਕੌਮ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਨ੍ਹਾਂ ਨੇ ਸਰੀਰਕ ਦੁੱਖ ਤਕਲੀਫ਼ਾਂ ਨੂੰ ਰਸਤਾ ਦਾ ਰੋੜਾ ਨਹੀਂ ਬਣਨ ਦਿੱਤਾ ਬਲਕਿ ਹਰ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਦਾ ਸਹਿਜ ਸੁਭਾਅ ਤੇ ਮਿੱਠੜੇ ਬੋਲ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਸਨ। ਬੱਚਿਆਂ ਨਾਲ਼ ਬੱਚੇ ਅਤੇ ਵੱਡਿਆਂ ਨਾਲ ਵੱਡੇ ਬਣਨ ਦਾ ਤਰੀਕਾ ਉਨ੍ਹਾਂ ਨੂੰ ਬਾਖ਼ੂਬੀ ਆਉਂਦਾ ਸੀ।

ਮੈਨੂੰ ਅੱਜ ਵੀ ਯਾਦ ਹੈ ਕਿ ਜਨਵਰੀ ਮਹੀਨੇ ਦੀ ਉਹ ਠੰਡ ਅਤੇ ਧੁੰਦ ਭਰੀ ਸਵੇਰ ਜਦੋਂ ਵੀਰ ਜੀ ਆਪ ਗੱਡੀ ਚਲਾ ਕੇ ਮੇਰੇ ਨਾਲ ਫਿਰੋਜ਼ਪੁਰ ਪਹੁੰਚੇ ਤੇ ਪ੍ਰਬੰਧਕ ਇਸ ਗੱਲ ’ਤੇ ਹੈਰਾਨ ਸਨ ਕਿ ਉਮਰ ਦੇ ਇਸ ਪੜਾਅ ਵਿੱਚ ਜਦੋਂ ਬੰਦਾ ਸਫ਼ਰ ਕਰਨ ਵਿੱਚ ਵੀ ਗੁਰੇਜ਼ ਕਰਦਾ ਹੈ ਤਦ ਵੀਰ ਜੀ ਆਪ ਗੱਡੀ ਚਲਾ ਕੇ ਪਹੁੰਚ ਗਏ। ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਹੋਰ ਘਟਨਾਵਾਂ ਵੀਰ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ, ਜੋ ਉਨ੍ਹਾਂ ਦੇ ਅੰਦਰ ਕੌਮ ਪ੍ਰਤੀ ਪਿਆਰ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਗਟ ਕਰਦੀਆਂ ਹਨ।

ਜੇ ਮੈਂ ਆਪਣੀ ਗੱਲ ਕਰਾਂ ਤਾਂ ਆਪਣੇ ਜੀਵਨ ਵਿੱਚ ਜਿੰਨੀ ਕੁ ਬਾਣੀ ਪ੍ਰਤੀ ਸਮਝ ਅਤੇ ਪਿਆਰ ਦੀ ਚਿਣਗ ਨੂੰ ਮਹਿਸੂਸ ਕਰਦੀ ਹਾਂ ਉਹ ਇਸ ਪਿਤਾ ਸਮਾਨ ਵੀਰ ਦੀਆਂ ਮਿਹਰਬਾਨੀਆਂ ਸਦਕਾ ਹੈ। ਮੈਂ ਆਖਰੀ ਸਵਾਸਾਂ ਤੱਕ ਇਨ੍ਹਾਂ ਦੇਣੀਆਂ ਦਾ ਕਰਜ਼ ਨਹੀਂ ਉਤਾਰ ਸਕਦੀ। ਅੰਤ ਭਾਈ ਗੁਰਦਾਸ ਜੀ ਦੀਆਂ ਇਹ ਪੰਗਤੀਆਂ, ਜੋ ਮੈਨੂੰ ਇੰਝ ਲੱਗਦੀਆਂ ਹਨ; ਜਿਵੇਂ ਵੀਰ ਜੀ ਦੇ ਜੀਵਨ ’ਤੇ ਇੰਨ ਬਿੰਨ ਢੁੱਕਦੀਆਂ ਹੋਣ ‘‘ਗੁਰਮੁਖਿ ਕਾਰ ਕਮਾਇ, ਭਾਣਾ ਭਾਇਆ ਗੁਰਮੁਖਿ ਆਪੁ ਗਵਾਇ, ਸਚਿ ਸਮਾਇਆ ਸਫਲੁ ਜਨਮੁ ਜਗਿ ਆਇ; ਜਗਤੁ ਤਰਾਇਆ ’’ (ਭਾਈ ਗੁਰਦਾਸ ਜੀ, ਵਾਰ ੨੦ ਪਉੜੀ ੨੧)

Most Viewed Posts