31.4 C
Jalandhar
Sunday, June 29, 2025
spot_img
Home Blog Page 42

ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

0

ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

ਵਾ. ਪ੍ਰਿੰ. ਮਨਿੰਦਰ ਪਾਲ ਸਿੰਘ ਜੀ

 

 

ਆਸਾ ਸੇਖ ਫਰੀਦ ਜੀਉ ਕੀ ਬਾਣੀ  ੴ ਸਤਿ ਗੁਰ ਪ੍ਰਸਾਦਿ ॥

ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ॥  ਜਿਨ੍ ਮਨਿ ਹੋਰੁ; ਮੁਖਿ ਹੋਰੁ; ਸਿ ਕਾਂਢੇ ਕਚਿਆ ॥੧॥

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥  ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ ॥੧॥ ਰਹਾਉ ॥

ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ॥  ਤਿਨ ਧੰਨੁ ਜਣੇਦੀ; ਮਾਉ ਆਏ ਸਫਲੁ ਸੇ ॥੨॥

ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥  ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ॥੩॥

ਤੇਰੀ ਪਨਹ ਖੁਦਾਇ ! ਤੂ ਬਖਸੰਦਗੀ ॥  ਸੇਖ ਫਰੀਦੈ; ਖੈਰੁ ਦੀਜੈ ਬੰਦਗੀ ॥੪॥੧॥ (ਬਾਬਾ ਫਰੀਦ ਜੀ/੪੮੮)

ਇਹ ਰੱਬੀ ਸੁਨੇਹਾ ਮਹਾਂ ਤਿਆਗੀ, ਪਰਮ ਤਪਸਵੀ, ਕਰਤਾਰ ਦੇ ਅਨੰਨ ਸੇਵਕ, ਭਗਤ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ੪੮੮ ਉੱਤੇ ਰਾਗ ਆਸਾ ਵਿੱਚ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਰੱਬੀ ਪਿਆਰ ਵਿੱਚ ਜੁੜੇ, ਪ੍ਰਭੂ ਪ੍ਰੇਮੀਆਂ ਦੀ ਉਸਤਤ ਦੇ ਨਾਲ-ਨਾਲ, ਰੱਬ ਤੋਂ ਟੁੱਟੇ ਮਨੁੱਖਾਂ ਦੀ ਅਸਲੀਅਤ ਅਤੇ ਉਨ੍ਹਾਂ ਦੇ ਬਰਬਾਦ ਹੋ ਰਹੇ ਮਨੁੱਖੀ ਜੀਵਨ ਦੀ ਝਲਕ ਵੀ ਮਿਲਦੀ ਹੈ। ਸ਼ਬਦ ’ਚ ‘ਰਹਾਉ’ ਵਾਲ਼ੀਆਂ ਪੰਕਤੀਆਂ ਵਿੱਚ ਭਗਤ ਜੀ ਸਮਝਾ ਰਹੇ ਹਨ ਕਿ ਜੋ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, ਉਹ ਹੀ ਅਸਲ ਮਨੁੱਖ ਹਨ, ਉਨ੍ਹਾਂ ਦਾ ਜੀਵਨ ਹੀ ਸਕਾਰਥ ਹੈ, ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ‘‘ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ   ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ ਰਹਾਉ ’’

ਪ੍ਰਭੂ ਪ੍ਰੇਮ ਵਿੱਚ ਰੱਤੇ ਹੋਏ ਕੌਣ ਹਨ ? ਇਸ ਦਾ ਉੱਤਰ ਪੰਚਮ ਪਾਤਸ਼ਾਹ ਜੀ ਦਿੰਦੇ ਹਨ ਕਿ ਉਹੋ ਹੀ ਪ੍ਰੇਮੀ ਹਨ, ਜਿਹੜੇ ਕਦੇ ਵੀ ਰੱਬ ਵੱਲੋਂ ਮੂੰਹ ਨਹੀਂ ਮੋੜਦੇ। ਉਹ, ਰੱਬ ਦੇ ਹਰ ਇੱਕ ਹੁਕਮ ਨੂੰ ਖਿੜੇ ਮੱਥੇ ਮੰਨਦੇ ਹਨ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਚੰਗੀ ਤਰ੍ਹਾਂ ਪਹਿਚਾਣ ਲਿਆ ਹੈ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਪੂਰਨ ਵੈਰਾਗ ਨਹੀਂ ਉਪਜਿਆ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਦਾ ਡੂੰਘਾ ਅਸਰ ਨਹੀਂ ਹੋਇਆ, ਜਿਨ੍ਹਾਂ ਨੂੰ ਪ੍ਰੇਮ ਦਾ ਵੱਲ ਨਹੀਂ ਆਇਆ, ਉਹ ਝੜਦੇ ਰਹਿੰਦੇ ਹਨ, ਖੁਆਰ ਹੁੰਦੇ ਰਹਿੰਦੇ ਹਨ। ਪਾਵਨ ਬਚਨ ਹਨ ‘‘ਰਤੇ ਸੇਈ, ਜਿ ਮੁਖੁ ਮੋੜੰਨਿ੍; ਜਿਨ੍ੀ ਸਿਞਾਤਾ ਸਾਈ   ਝੜਿ ਝੜਿ ਪਵਦੇ, ਕਚੇ ਬਿਰਹੀ; ਜਿਨ੍ਾ ਕਾਰਿ ਆਈ ’’ (ਮਹਲਾ /੧੪੨੫)

ਜਿਸ ਨੂੰ ਇਸ਼ਕ ਹੋ ਜਾਏ, ਉਹ ਆਸ਼ਕ ਹੈ। ਰੱਬੀ ਆਸ਼ਕ ਹੋਣ ਦਾ ਕਈ ਦਾਅਵਾ ਕਰਦੇ ਹਨ, ਪਰ ਇਹ ਐਨਾ ਆਸਾਨ ਨਹੀਂ ਹੈ। ‘‘ਮੁਰਦਾ ਹੋਇ ਮੁਰੀਦ; ਗਲੀ ਹੋਵਣਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੮) ਵਾਕ ਅਨੁਸਾਰ ਆਪਣਾ ਆਪ ਖਤਮ ਕਰਨਾ ਹੁੰਦਾ ਹੈ। ਦੂਜੇ ਪਾਤਸ਼ਾਹ ਸਮਝਾਉਂਦੇ ਹਨ ਕਿ ਇੱਕ ਰੱਬ ਦਾ ਦਰ ਛੱਡ ਕੇ ਕਿਸੇ ਦੂਜੇ ਦਾ ਧਿਆਨ ਆ ਗਿਆ, ਕਿਸੇ ਹੋਰ ਨਾਲ ਜੁੜ ਗਏ ਤਾਂ ਇਹ ਕਿੱਦਾਂ ਦੀ ਆਸ਼ਕੀ ਹੈ ? ਪ੍ਰੇਮੀ ਤਾਂ ਹਮੇਸ਼ਾਂ ਰੱਬ ਵਿੱਚ ਸਮਾਇਆ ਹੀ ਰਹਿੰਦਾ ਹੈ। ਜਿਹੜਾ ਆਪਣੇ ਮਨ ਨੂੰ ਚੰਗੀ ਲੱਗਣ ਵਾਲੀ ਚੀਜ਼ ਨੂੰ ਚੰਗਾ ਆਖੇ ਤੇ ਜੇ ਕਿਧਰੇ ਉਸ ਦੀ ਸੋਚ ਤੋਂ ਉਲਟ ਕੁਝ ਹੋ ਜਾਵੇ, ਜਿਸ ਨੂੰ ਇਹ ਮਾੜਾ ਸਮਝਦਾ ਹੋਵੇ, ਤੇ ਬਹੁਤ ਮਾੜਾ ਹੋਇਆ ਦਾ ਸ਼ੋਰ ਮਚਾ ਦੇਵੇ, ਉਸ ਨੂੰ ਆਸ਼ਕ ਨਹੀਂ ਕਿਹਾ ਜਾ ਸਕਦਾ, ਜਿਹੜਾ ਆਪਣਾ ਫਾਇਦਾ ਦੇਖ ਕਿ ਵਰਤੋਂ ਵਿਹਾਰ ਕਰਦਾ ਹੈ। ਪਾਵਨ ਬਚਨ ਹਨ ‘‘ਏਹ ਕਿਨੇਹੀ ਆਸਕੀ ? ਦੂਜੈ ਲਗੈ ਜਾਇ   ਨਾਨਕ  ! ਆਸਕੁ ਕਾਂਢੀਐ; ਸਦ ਹੀ ਰਹੈ ਸਮਾਇ   ਚੰਗੈ ਚੰਗਾ ਕਰਿ ਮੰਨੇ; ਮੰਦੈ ਮੰਦਾ ਹੋਇ   ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਮਹਲਾ /੪੭੪) ਰੱਬ ਦੇ ਰੰਗ ਵਿੱਚ ਤਾਂ ਉਹ ਰੱਤਾ ਹੋਇਆ ਹੈ ਜਿਹੜਾ ਆਖਦਾ ਹੈ ਕਿ ‘‘ਹਉ ਖਿਨੁ ਪਲੁ ਰਹਿ ਸਕਉ ਬਿਨੁ ਪ੍ਰੀਤਮ; ਜਿਉ ਬਿਨੁ ਅਮਲੈ, ਅਮਲੀ ਮਰਿ ਗਈਆ ’’ (ਮਹਲਾ /੮੩੬), ਜਿਹੜਾ ਰੱਬੀ ਪਿਆਰ ਵਿੱਚ ਤੜਫ ਕੇ ਕਹਿੰਦਾ ਹੈ ਕਿ ‘‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ ’’ (ਮਹਲਾ /੮੬੧) 

ਜਿਹੜਾ ਰੱਬ ਨੂੰ ਪੁਕਾਰ ਕੇ ਆਖਦਾ ਹੈ ਕਿ ਹੇ ਸਚੇ ਪਾਤਸ਼ਾਹ ! ਜੇ ਤੂੰ ਬੱਦਲ ਬਣ ਜਾਏਂ ਤਾਂ ਮੈਂ ਮੋਰ ਬਣ ਜਾਵਾਂ, ਜੇ ਤੂੰ ਚੰਦ ਹੋਵੇਂ ਤਾਂ ਮੈਂ ਚਕੋਰ ਬਣ ਜਾਵਾਂ, ਜੇ ਤੂੰ ਦੀਵਾ ਹੋਵੇਂ ਤਾਂ ਮੈਂ ਤੇਰੀ ਬੱਤੀ ਬਣ ਜਾਵਾਂ, ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ ਤੀਰਥ ’ਤੇ ਜਾਣ ਵਾਲਾ ਯਾਤਰੀ ਬਣ ਜਾਵਾਂ ‘‘ਜਉ ਤੁਮ ਗਿਰਿਵਰ; ਤਉ ਹਮ ਮੋਰਾ   ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ .. ਜਉ ਤੁਮ ਦੀਵਰਾ; ਤਉ ਹਮ ਬਾਤੀ   ਜਉ ਤੁਮ ਤੀਰਥ; ਤਉ ਹਮ ਜਾਤੀ ’’ (ਭਗਤ ਰਵਿਦਾਸ/੬੫੯)

ਐਸੇ ਪ੍ਰੇਮੀਆਂ ਨੂੰ ਹੀ ‘‘ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ॥’’ ਅਨੁਸਾਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਭਗਤ ਜੀ ਐਸੇ ਆਸ਼ਕਾਂ, ਪ੍ਰਭੂ ਪ੍ਰੇਮੀਆਂ ਬਾਰੇ ਸਮਝਾ ਰਹੇ ਹਨ ਕਿ ਉਨ੍ਹਾਂ ਦਾ ਜੀਵਨ ਸਫਲ ਹੈ ਪਰ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਕੇਵਲ ਪਹਿਰਾਵਾ ਹੈ ਜਾਂ ਕੇਵਲ ਰੱਬ ਦੀਆਂ ਗੱਲਾਂ ਹਨ, ਪਰ ਰੱਬ ਅਨੁਸਾਰੀ ਕਰਣੀ ਨਹੀਂ, ਉਹ ਕੱਚੇ ਹਨ।

ਸਾਡੇ ਵਿੱਚੋਂ ਕੋਈ ਵੀ ਸੂਫੀ ਫਕੀਰਾਂ ਦਾ ਰੂਪ ਧਾਰ ਕੇ, ਗੁੜ ਵਰਗੀ ਮਿੱਠੀ ਜ਼ਬਾਨ ਬਣਾ ਕੇ ਸੋਚਦਾ ਹੈ ਕਿ ਪ੍ਰਾਪਤੀ ਹੋ ਜਾਏਗੀ ਪਰ ਬਾਬਾ ਫਰੀਦ ਜੀ ਸਮਝਾਉਂਦੇ ਹਨ ਅੰਦਰ ਤਾਂ ਤੇਰੇ ਲੋਕਾਂ ਦੀ ਵੱਢ-ਟੁਕ ਕਰਨ ਵਾਲੀ ਕੈਂਚੀ ਵਰਗੀ ਬਿਰਤੀ ਹੈ, ਬਾਹਰ ਚਾਨਣਾ ਹੈ । ਅੰਦਰ ਤਾਂ ਘੁੱਪ ਹਨ੍ਹੇਰਾ ਛਾਇਆ ਹੋਇਆ ਹੈ ‘‘ਫਰੀਦਾ ਕੰਨਿ ਮੁਸਲਾ ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ   ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ ’’ (ਬਾਬਾ ਫਰੀਦ ਜੀ/੧੩੮੦)

ਕੋਈ ਬਾਹਰੋਂ ਤਾਂ ਗਿਆਨ ਧਿਆਨ ਦੀਆਂ ਗੱਲਾਂ ਕਰ ਰਿਹਾ ਹੈ ਪਰ ਅੰਦਰ ਹਰ ਵੇਲੇ ਲਾਲਚ ਰੂਪੀ ਕੁੱਤੇ ਨੂੰ ਲਈ ਬੈਠਾ ਹੈ ‘‘ਬਾਹਰਿ ਗਿਆਨ ਧਿਆਨ ਇਸਨਾਨ   ਅੰਤਰਿ ਬਿਆਪੈ ਲੋਭੁ ਸੁਆਨੁ (ਸੁਖਮਨੀ/ਮਹਲਾ /੨੬੭) ਲੋਕਾਂ ਨੂੰ ਠੰਡੀ ਹੋਈ ਸੁਆਹ ਦਿਖਾ ਰਿਹਾ ਹੈ ਪਰ ਅੰਦਰ ਵਾਸ਼ਨਾਵਾਂ ਦੇ ਭਾਂਬੜ ਮੱਚ ਰਹੇ ਹਨ ‘‘ਅੰਤਰਿ ਅਗਨਿ ਬਾਹਰਿ ਤਨੁ ਸੁਆਹ ’’ (ਮਹਲਾ /੨੬੭) ਐਸੇ ਪਾਖੰਡੀ ਇਸ ਧਰਤੀ ਉੱਤੇ ਨਿਰਾ ਭਾਰ ਹਨ, ਕੱਚੇ ਹਨ। ਸੱਚੇ ਆਸ਼ਕ ਤਾਂ ਉਹ ਹਨ, ਜਿਨ੍ਹਾਂ ਨੂੰ ਰੱਬ ਨਾਲ ਦਿਲੋਂ ਪਿਆਰ ਹੈ। ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਭਗਤ ਜੀ ਇਹੀ ਸਮਝਾ ਰਹੇ ਹਨ ਕਿ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ, ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ।, ਜਿਨ੍ਹਾਂ ਦਾ ਇਸ਼ਕ ਨਿਰਾ ਦਿਖਾਵਾ ਹੈ, ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ   ਜਿਨ੍ ਮਨਿ ਹੋਰੁ ਮੁਖਿ ਹੋਰੁ; ਸਿ ਕਾਂਢੇ ਕਚਿਆ ’’

ਉਹੀ ਮਨੁੱਖ ਰੱਬ ਦੇ ਦਰਵਾਜੇ ’ਤੇ ਦਰਵੇਸ਼ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖੈਰ ਮੰਗ ਸਕਦੇ ਹਨ, ਜਿਨ੍ਹਾਂ ਨੂੰ ਰੱਬ ਨੇ ਆਪ ਹੀ ਆਪਣੇ ਲੜ ਲਾਇਆ ਹੈ। ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ, ਭਾਗਾਂ ਵਾਲੀ ਹੈ, ਉਨ੍ਹਾਂ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ   ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ 

ਬਾਬਾ ਸ਼ੇਖ ਫਰੀਦ ਜੀ ਰੱਬ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਰੰਪਰ ਪ੍ਰਭੂ ਐਸੇ ਆਸ਼ਕ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ ਕਿਉਂਕਿ ਉਹ ਤੇਰੇ ਦਰ ਦੇ ਪਾਂਧੀ ਹਨ ‘‘ਪਰਵਦਗਾਰ ਅਪਾਰ ! ਅਗਮ ਬੇਅੰਤ ਤੂ   ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ’’

ਫਰੀਦ ਜੀ ਅਖੀਰਲੀਆਂ ਪੰਕਤੀਆਂ ਵਿੱਚ ਬਿਰਹਾ ਭਰੀ ਬੇਨਤੀ ਕਰਦੇ ਹਨ ਕਿ ਹੇ ਖੁਦਾ ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖਸ਼ਣ ਵਾਲਾ ਹੈ, ਮੈਨੂੰ ਸ਼ੇਖ ਫਰੀਦ ਜੀ ਨੂੰ ਆਪਣੀ ਬੰਦਗੀ ਦੀ ਖੈਰ ਪਾ ‘‘ਤੇਰੀ ਪਨਹ ਖੁਦਾਇ ! ਤੂ ਬਖਸੰਦਗੀ   ਸੇਖ ਫਰੀਦੈ, ਖੈਰੁ ਦੀਜੈ ਬੰਦਗੀ ’’

ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਸ: ਹਰਦੇਵ ਸਿੰਘ ਜੰਮੂ ਨਾਲ ਸਵਾਲ-ਜਵਾਬ

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਸ: ਹਰਦੇਵ ਸਿੰਘ ਜੰਮੂ ਨਾਲ ਸਵਾਲ-ਜਵਾਬ

 

 

ਕਿਰਪਾਲ ਸਿੰਘ ੫ ਕੱਤਕ ਨਾਨਕਸ਼ਾਹੀ ਸੰਮਤ ੫੫੩ / 19 ਅਕਤੂਬਰ 2021

ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਸ: ਹਰਦੇਵ ਸਿੰਘ ਜੰਮੂ ਜੀਉ !

ਵਾਹਿਗੁਰੂ ਜੀ ਕਾ ਖ਼ਲਸਾ ਵਾਹਿਗੁਰੂ ਜੀ ਕੀ ਫ਼ਤਿਹ॥

ਤੁਹਾਡੇ ਲਈ ਅਰੰਭਕ ਜਾਣਕਾਰੀ ਹੈ, ਜੋ ਕਈ ਵਾਰ ਪਹਿਲਾਂ ਭੀ ਦਿੱਤੀ ਗਈ ਹੈ ਕਿ ਕੈਲੰਡਰ ’ਚ ਕੀਤੀ ਸੋਧ ਉਪਰੰਤ ਸਾਰੀਆਂ ਤਾਰੀਖ਼ਾਂ ਦਾ ਗਣਿਤ ਨਵੇਂ ਕੈਲੰਡਰ ਦੇ ਨਿਯਮਾਂ ਮੁਤਾਬਕ ਹੈ ਜਦਕਿ ਇਸ ਸੋਧ ਤੋਂ ਪਹਿਲਾਂ ਦੀਆਂ ਸਾਰੀਆਂ ਤਾਰੀਖ਼ਾਂ ਉਸ ਸਮੇਂ ਪ੍ਰਚਲਿਤ (ਪੁਰਾਣੇ) ਕੈਲੰਡਰ ਮੁਤਾਬਕ ਹਨ । ਤੁਹਾਡਾ ਇਨ੍ਹਾਂ ਦੋ ਭਿੰਨ ਭਿੰਨ ਨਿਯਮਾਂ ਬਾਰੇ ਦੋਚਿਤਾ ਮਿਆਰ ਹੈ; ਜਿਵੇਂ ਕਿ ਤੁਹਾਡੇ ਦੁਆਰਾ ਹੇਠ ਲਿਖੇ ਤੋਂ ਸਪਸ਼ਟ ਹੁੰਦਾ ਹੈ।

ਤੁਹਾਡੀ ਵੀਚਾਰ ਚਰਚਾ ਦਾ ਮੁੱਖ ਕੇਂਦਰ ਨਾਨਕਸ਼ਾਹੀ ਕੈਲੰਡਰ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਸੰਬੰਧੀ ਹੈ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ੨੩ ਪੋਹ ਸੰਮਤ ੧੭੨੩ ਬਿਕਰਮੀ/ ਨਾਨਕਸ਼ਾਹੀ ਸੰਮਤ ੧੯੮/ 22 ਦਸੰਬਰ 1666 ਜੂਲੀਅਨ ਨੂੰ ਹੋਇਆ ਸੀ ਅਤੇ ਇਹ ਸਮੇਂ ਸਮੇਂ ’ਤੇ ਵੱਖ ਵੱਖ ਕੈਲੰਡਰਾਂ ਵਿੱਚ ਹੋਈਆਂ ਸੋਧਾਂ ਤੇ ਉਨ੍ਹਾਂ ਦੇ ਸਾਲਾਂ ਦੀ ਲੰਬਾਈ ਕਾਰਨ, ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਦੀ ਮਿਤੀ ੧ ਵੈਸਾਖ ਬਿਕਰਮੀ ਸੰਮਤ ੨੦੫੬/ ਨਾਨਕਸ਼ਾਹੀ ਸੰਮਤ ੫੩੧/ 14 ਅਪ੍ਰੈਲ 1999 ਗ੍ਰੈਗੋਰੀਅਨ ਤੱਕ ਸਾਲ ਦਰ ਸਾਲ ਥੋੜ੍ਹਾ ਥੋੜ੍ਹਾ ਵਧਦਾ ਹੋਣ ਸਦਕਾ ੨੩ ਪੋਹ ਬਿਕਰਮੀ ਸੰਮਤ ੨੦੫੫/ ਨਾਨਕਸ਼ਾਹੀ ਸੰਮਤ ੫੩੦ ’ਚ 6 ਜਨਵਰੀ 1999 ਨੂੰ ਆਇਆ ਸੀ। ਧਿਆਨ ਰਹੇ ਕਿ ਸੰਨ 1929 ਤੱਕ ੨੩ ਪੋਹ 5 ਜਨਵਰੀ ਨੂੰ ਵੀ ਆਉਂਦਾ ਸੀ, ਜੋ 1930 ਤੋਂ ਬਾਅਦ ਹਮੇਸ਼ਾਂ 6 ਜਨਵਰੀ ਨੂੰ ਆਉਣ ਲੱਗ ਪਿਆ ਅਤੇ ਅੱਜ ਕੱਲ੍ਹ ਕਦੇ 6 ਜਨਵਰੀ ਅਤੇ ਕਦੇ 7 ਜਨਵਰੀ ਨੂੰ ਆ ਜਾਂਦਾ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਈਸਵੀ ਸੰਨ 3002 ’ਚ ੨੩ ਪੋਹ 21 ਜਨਵਰੀ ਨੂੰ ਆਵੇਗਾ; ਜਿਵੇਂ ਕਿ

ਸਾਂਝਾ ਸਾਲ ੨੩ ਪੋਹ ੧ ਵੈਸਾਖ
1469 20 ਦਸੰਬਰ 27 ਮਾਰਚ
1999 6 ਜਨਵਰੀ 14 ਅਪ੍ਰੈਲ
2000 7 ਜਨਵਰੀ 13 ਅਪ੍ਰੈਲ
3002 21 ਜਨਵਰੀ 28 ਅਪ੍ਰੈਲ

ਪਰ ੧ ਵੈਸਾਖ ਬਿਕਰਮੀ ਸੰਮਤ ੨੦੫੬/ ਨਾਨਕਸ਼ਾਹੀ ਸੰਮਤ ੫੩੧/ 14 ਅਪ੍ਰੈਲ 1999 ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਵੈਸਾਖੀ ਹਮੇਸ਼ਾਂ ਲਈ 14 ਅਪ੍ਰੈਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਦਾ ਲਈ ੨੩ ਪੋਹ ਨਾਨਕਸ਼ਾਹੀ/ 5 ਜਨਵਰੀ ਨੂੰ ਹੀ ਆਇਆ ਕਰੇਗਾ ਤਾਂ ਇਸ ਵਿੱਚ ਤੁਹਾਨੂੰ ਕੀ ਤਕਲੀਫ਼ ਹੈ ਤੇ ਕਿਸ ਇਤਿਹਾਸਕ ਤੱਥ ਦਾ ਨੁਕਸਾਨ ਹੋ ਰਿਹਾ ਹੈ ? ਤੁਹਾਡੇ ਸਭ ਲਈ ਸਵਾਲ ਹੈ ਕਿ ਤੁਹਾਡੀ ੨੩ ਪੋਹ ਅੱਗੇ ਹੀ ਅੱਗੇ ਕਿਉਂ ਜਾ ਰਹੀ ਹੈ ? ਕਰਨਲ ਨਿਸ਼ਾਨ ਜੀ ਤਾਂ M.Sc. Math & M.Sc. Astronomy ਹਨ ਅਤੇ ਹਰਦੇਵ ਸਿੰਘ ਤਾਂ ਆਪਣੇ ਆਪ ਨੂੰ ਸਭ ਤੋਂ ਵੱਡੇ ਵਿਦਵਾਨ ਸਮਝਦੇ ਪਏ ਹਨ; ਜਿਵੇਂ ਕਿ

ਆਪਣੀ ਯੋਗਤਾ ਦਾ ਐਨਾ ਮਾਣ ਕਰਨ ਵਾਲੇ ਹਰਦੇਵ ਸਿੰਘ ਅਤੇ ਕਰਨਲ ਨਿਸ਼ਾਨ ਨੂੰ ਸਵਾਲ ਹੈ ਕਿ ਤੁਸੀਂ ਹਿਸਾਬ-ਕਿਤਾਬ ਲਗਾ ਕੇ (ਕੈਲਕੂਲੇਸ਼ਨਾਂ ਦੇ) ਸਬੂਤਾਂ ਸਮੇਤ ਇਹ ਦੱਸੋ ਕਿ ੨੩ ਪੋਹ ਇਸ ਤਰ੍ਹਾਂ ਕਿਉਂ ਖਿਸਕ ਰਹੀ ਹੈ ? (ਨੋਟ : ਜੇ ਕਿਸੇ App ਜਾਂ CD ਦੀ ਵਰਤੋਂ ਕੀਤੀ ਹੈ ਤਾਂ ਉਸ ਦਾ ਵੇਰਵੇ ਸਹਿਤ ਹਵਾਲਾ ਦਿਓ ਤਾਂ ਜੋ ਸਮਝਿਆ ਜਾ ਸਕੇ ਕਿ ਉਹ ਕਿਸ ਸਿਧਾਂਤ ਆਧਾਰਿਤ ਹੈ।)

ਹਰਦੇਵ ਸਿੰਘ ਜੰਮੂ ਦਾ ਈ-ਮੇਲ ’ਚ ਆਪਣਾ ਲਿਖਿਆ ਹੈ ਕਿ ਉਨ੍ਹਾਂ ਨੂੰ 1964 ’ਚ ਬਿਕ੍ਰਮੀ ਕੈਲੰਡਰ ’ਚ ਦ੍ਰਿਕ ਗਣਿਤ ਅਨੁਸਾਰ ਕੀਤੀ ਸੋਧ ਦਾ 2012-13 ਤੋਂ ਬਾਅਦ ’ਚ ਪਤਾ ਲੱਗਿਐ। ਕਰਨਲ ਨਿਸ਼ਾਨ ਨੂੰ ਇਹ ਜਾਣਕਾਰੀ ਦਸੰਬਰ 2016 ਤੱਕ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਪੁਸਤਕ “ਗੁਰਪੁਰਬ ਨਿਰਣੈ” ’ਚ ਕੇਵਲ ਬਿਕ੍ਰਮੀ ਕੈਲੰਡਰ ਸੂਰਜੀ ਸਿਧਾਂਤ ਵਾਲੀਆਂ ਤਿੱਥਾਂ ਅਤੇ ਪ੍ਰਵਿਸ਼ਟਿਆਂ ਦੀ ਹੀ ਵਰਤੋਂ ਕੀਤੀ ਹੈ।

ਜੇ ਹੁਣ ਪਤਾ ਲੱਗ ਹੀ ਚੁੱਕਾ ਹੈ ਤਾਂ ਦੋਵਾਂ ਨੂੰ ਬੇਨਤੀ ਹੈ ਕਿ ਉਹ ਦੋਵੇਂ ਰਲ ਕੇ “ਗੁਰਪੁਰਬ ਦਰਪਣ” ਦੇ ਟਾਈਟਲ ਕਵਰ (ਪੇਜ਼) ਦੇ ਅੰਦਰਲੇ ਪਾਸੇ ਬਣਾਈ ਗੁਰਬੰਸਾਂਵਲੀ ਸਾਰਣੀ ’ਚ ਜਿਵੇਂ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਿੱਤੀਆਂ ਹਨ ਉਸੇ ਤਰ੍ਹਾਂ ਸੂਰਜੀ ਸਿਧਾਂਤ ਦੇ ਨਾਲ ਨਾਲ ਦ੍ਰਿਕ ਗਣਿਤ ਸਿਧਾਂਤ ਦੀਆਂ ਤਿਥਾਂ ’ਤੇ ਪ੍ਰਵਿਸ਼ਟੇ ਵੀ ਦਰਜ ਕਰ ਸਾਰਣੀ ਬਣਾ ਦਿਓ। ਧੰਨਵਾਦੀ ਹੋਵਾਂਗੇ।

  ਕੈਲੰਡਰ ਸੰਬੰਧੀ ਹੁੰਦੀ ਹਰ ਥਾਂ ਚਰਚਾ ’ਚ ਭਾਗ ਲੈਣ ਦਾ ਹੱਕਦਾਰ ਉਹੀ ਹੋਣਾ ਚਾਹੀਦੈ ਜੋ ਦੂਸਰੇ ਵੱਲੋਂ ਦੱਸੀ ਤਾਰੀਖ਼ ਨਾਲ ਜਾਂ ਤਾਂ ਸਹਿਮਤ ਹੋ ਜਾਵੇ ਜਾਂ ਉਸ ਤਾਰੀਖ਼ ਨੂੰ ਅੰਕ ਗਣਿਤ ਨਾਲ ਗਲਤ ਸਾਬਤ ਕਰ ਆਪਣੇ ਵੱਲੋਂ ਦੱਸੀ ਤਾਰੀਖ਼ ਨੂੰ ਸਹੀ ਸਾਬਤ ਕਰੇ। ਤੁਹਾਡੇ ਦੋਵਾਂ ਦੀ ਸਮੱਸਿਆ ਹੈ ਕਿ ਨਾ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਲਈ ਨਾਨਕਸ਼ਾਹੀ ਕੈਲੰਡਰ ’ਚ ਨਿਸ਼ਚਿਤ ਕੀਤੀ ੨੩ ਪੋਹ/5 ਜਨਵਰੀ ਨਾਲ ਸਹਿਮਤ ਹੋ ਅਤੇ ਨਾ ਹੀ ਇਸ ਨੂੰ ਗਲਤ ਸਾਬਤ ਕਰਨਯੋਗ ਹੋ। ਜੋ ਫ਼ਾਰਮੂਲਾ ਤੁਸੀਂ ੨੩ ਪੋਹ ਦੀ ਗ੍ਰੈਗੋਰੀਅਨ ਕੈਲੰਡਰ ਦੀ ਤਾਰੀਖ਼ ਕੱਢਣ ਲਈ ਜਾਂ ੨੩ ਪੋਹ ਨੂੰ ਉਲਟੇ ਕ੍ਰਮ ਗਿਣਨ ਲਈ ਵਰਤੋਗੇ ਉਹੀ ਫ਼ਾਰਮੂਲਾ ੧ ਵੈਸਾਖ ਸਮੇਤ ਸਾਲ ਦੀਆਂ ਸਾਰੀਆਂ ਤਾਰੀਖ਼ਾਂ ਕੱਢਣ ਲਈ ਵਰਤਣਾ ਚਾਹੀਦਾ ਹੈ।

ਹਰਦੇਵ ਸਿੰਘ ਜੰਮੂ ਦੋ ਆਪਾ ਵਿਰੋਧੀ ਗੱਲਾਂ ਲਿਖਦਾ ਹੈ  :

ਜਵਾਬ : ਪੁਰੇਵਾਲ ਟੀਮ ਨੂੰ ਤਾਂ ਇਸ ਸਬੰਧੀ ਪੂਰੀ ਸਮਝ ਹੈ ਅਤੇ ਜਾਣਦੀ ਭੀ ਹੈ ਕਿ 3 ਸਤੰਬਰ 1752 ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਦਿਹਾੜਿਆਂ ’ਤੇ ਗ੍ਰੈਗੋਰੀਅਨ ਸਕੀਮ ਕਦਾਚਿਤ ਲਾਗੂ ਨਹੀਂ ਹੋ ਸਕਦੀ, ਨਾ ਹੀ ਅੰਗਰੇਜਾਂ ਨੇ ਇਸ ਤਾਰੀਖ਼ ਤੋਂ ਪਹਿਲਾਂ ਜੰਮੇ, ਅੰਗਰੇਜਾਂ ਦੇ ਬਰਥ ਸਰਟੀਫਿਕੇਟ ਬਦਲੇ ਸਨ ਅਤੇ ਨਾ ਹੀ 25 ਦਸੰਬਰ ਜੂਲੀਅਨ ’ਤੇ ਗ੍ਰੈਗੋਰੀਅਨ ਸਕੀਮ ਲਾਗੂ ਕੀਤੀ ਸੀ, ਪਰ ਤੁਹਾਡੀ ਉਕਤ 16 ਅਕਤੂਬਰ ਵਾਲੀ ਈ-ਮੇਲ ਦਾ ਤਾਂ ਇਹੋ ਭਾਵ ਨਿਕਲਦੈ ਕਿ ਈਸਾਈਆਂ ਵੱਲੋਂ ਕ੍ਰਿਸਮਿਸ ਡੇ, ਜੋ ਅੱਜ ਕੱਲ੍ਹ ਗ੍ਰੈਗੋਰੀਅਨ ਕੈਲੰਡਰ ਦੀ 25 ਦਸੰਬਰ ਨੂੰ ਮਨਾਇਆ ਜਾਂਦੇ, ਉਹ 1752 ਜਾਂ 1582 ਤੋਂ ਪਹਿਲਾਂ ਉਲਟੇ ਕ੍ਰਮ ਵਿੱਚ ਗਣਨਾ ਕਰਕੇ ਜੂਲੀਅਨ ਕੈਲੰਡਰ ਮੁਤਾਬਕ ਤਾਰੀਖ਼ ਨਹੀਂ ਕੱਢੀ, ਪਰ 15 ਅਕਤੂਬਰ ਵਾਲੀ ਈਮੇਲ ਵੱਲ ਨਜ਼ਰ ਮਾਰੀਏ ਤਾਂ ਇਹ 16 ਅਕਤੂਬਰ ਵਾਲੇ ਸਵਾਲ ਦੇ ਬਿਲਕੁਲ ਉਲਟ ਜਾਪਦੀ ਹੈ ਕਿਉਂਕਿ ਤੁਸੀਂ ਲਿਖ ਰਹੇ ਹੋ: ਪੁਰੇਵਾਲ ਜੀ ਵੱਲੋਂ ਮਿਥੀ ੨੩ ਪੋਹ ਉਲਟੇ ਕ੍ਰਮ ਵਿਚ ਗਿਣਦੇ ਹੋਏ ਸੰਵਤ ੧੭੨੩ ਦੇ ਪੋਹ ਮਹੀਨੇ ਦੀ ਕਿਹੜੀ ਤਾਰੀਖ਼ (ਕਿਹੜੀ ਪੋਹ) ਬਣਦੀ ਹੈ ? ਯਾਨੀ ਕਿ ਹਰਦੇਵ ਸਿੰਘ ਅਤੇ ਕਰਨਲ ਨਿਸ਼ਾਨ; ਇਹ ਕਹਿਣਾ ਚਾਹ ਰਹੇ ਹਨ ਕਿ ਪੁਰੇਵਾਲ ਨੇ 1999 ਈ:/ ਬਿਕਰਮੀ ਸੰਮਤ ੨੦੫੬ ’ਚ ਨਾਨਕਸ਼ਾਹੀ ੨੩ ਪੋਹ ਨੂੰ 5 ਜਨਵਰੀ ਮਿਥ ਲਿਆ। ਹੁਣ ਜੇ 5 ਜਨਵਰੀ ਨੂੰ ਉਲਟੇ ਕ੍ਰਮ ’ਚ ਗਿਣਦੇ-ਗਿਣਦੇ 1666 ਈ:/ ਬਿਕਰਮੀ ਸੰਮਤ ੧੭੨੩ ਨੂੰ 5 ਜਨਵਰੀ ਦਾ ੨੩ ਪੋਹ ਨਾਨਕਸ਼ਾਹੀ ਬਣੇਗਾ ਜਦਕਿ ਉਸ ਸਮੇਂ ਪ੍ਰਚਲਿਤ ਬਿਕਰਮੀ ਕੈਲੰਡਰ ਦੀ ੨੩ ਪੋਹ; 1 ਜਨਵਰੀ ਨੂੰ ਸੀ ਯਾਨੀ ਕਿ ਇਨ੍ਹਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ’ਚ 4 ਦਿਨਾਂ ਦੀ ਗਲਤੀ ਹੋ ਗਈ। ਉੱਪਰ ਹਰਦੇਵ ਸਿੰਘ ਜੰਮੂ ਦੀ 16 ਅਕਤੂਬਰ ਦੀ ਈਮੇਲ ’ਚ ਇਹ ਆਪ ਹੀ ਲਿਖ ਰਹੇ ਹਨ ਕਿ 3 ਸਤੰਬਰ 1752 ਤੋਂ ਪਹਿਲਾਂ ਵਾਪਰੇ ਗੁਰੂ ਸਾਹਿਬਾਨ ਦੇ ਦਿਹਾੜਿਆਂ ’ਤੇ ਗ੍ਰੈਗੋਰੀਅਨ ਨਿਯਮ ਲਾਗੂ ਕਰਨੇ ਗਲਤ ਹਨ। ਦੂਸਰਿਆਂ ਨੂੰ ਵਾਰ-ਵਾਰ “ਆਈ ਸਮਝ, ਆਈ ਸਮਝ” ਲਿਖ ਕੇ ਮੱਤਾਂ ਦੇਣ ਵਾਲੇ ਹਰਦੇਵ ਸਿੰਘ ਅਤੇ ਕਰਨਲ ਨਿਸ਼ਾਨ; ਖ਼ੁਦ ਇਹ ਸਮਝਣ ‘ਚ ਅਸਮਰਥ ਹਨ ਕਿ 1666 ਈ:/ ਬਿਕਰਮੀ ਸੰਮਤ ੧੭੨੩ ’ਚ ਸੂਰਜੀ ਸਿਧਾਂਤ ਵਾਲਾ ਬਿਕਰਮੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਲਾਗੂ ਸਨ ਜਦੋਂ ਕਿ 1999 ਈ: ਦੀ ਵੈਸਾਖੀ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਗ੍ਰੈਗੋਰੀਅਨ ਕੈਲੰਡਰ ਪ੍ਰਚਲਿਤ ਹੈ ਤਾਂ ਤੇ ਨਾਨਕਸ਼ਾਹੀ ੨੩ ਪੋਹ/ 5 ਜਨਵਰੀ 1999 ਗ੍ਰੈਗੋਰੀਅਨ ਦੀ ਉਲਟੇ ਕ੍ਰਮ ’ਚ ਗਣਨਾ ਕਰਨਾ, ਅਕਲਹੀਣ ਦਾ ਕੰਮ ਹੋਵੇਗਾ । ਅਜਿਹਾ ਸੁਝਾਅ ਵੀ ਉਸ ਵੱਲੋਂ ਜੋ ਖ਼ੁਦ ਲਿਖਦਾ ਪਿਐ ਕਿ 3 ਸਤੰਬਰ 1752 ਤੋਂ ਪਹਿਲਾਂ, ਗ੍ਰੈਗੋਰੀਅਨ ਨਿਯਮ ਲਾਗੂ ਕਰਨੇ ਗਲਤ ਹਨ।

ਸਾਡਾ ਭੀ ਸਵਾਲ ਹੈ ਕਿ ਤੁਸੀਂ ਇਹ ਜਾਣਦੇ ਹੋਏ ਭੀ ਖ਼ੁਦ ਗੁਰੂ ਸਾਹਿਬ ਜੀ ਦੇ ਦਿਹਾੜਿਆਂ ’ਤੇ ੧ ਵੈਸਾਖ ਸੰਮਤ ੨੦੫੬ /14 ਅਪ੍ਰੈਲ 1999 ਤੋਂ ਪਹਿਲਾਂ ਨਾਨਕਸ਼ਾਹੀ ਤਾਰੀਖ਼ਾਂ ਕਿਉਂ ਠੋਸਣ ਦੀ ਜ਼ਿੱਦ ਕਰਦੇ ਪਏ ਹੋ ? ਜਿਹੜਾ ਬੰਦਾ ਆਪਣੇ ਗਲਤ ਸਟੈਂਡ ਬਾਰੇ ਜਾਣਦਾ ਹੋਇਆ ਵੀ ਹਰ ਸਾਲ ਗੁਰਪੁਰਬ ਨਾਨਕਸ਼ਾਹੀ ਤਾਰੀਖ਼ ੨੩ ਪੋਹ ਨੂੰ ਉਲਟੇ ਕ੍ਰਮ ਵਿਚ ਗਣਨਾ ਕਰਨ ਦੀ ਜ਼ਿੱਦ ’ਤੇ ਅੜਿਆ ਰਹੇ ਉਸ ਨੂੰ ਉਲਟੀ ਮੱਤ ਵਾਲਾ ਕਿਉਂ ਨਾ ਕਿਹਾ ਜਾਵੇ ? ਫਿਰ ਅਜਿਹੀ ਉਲਟੀ ਮੱਤ ਵਾਲੇ ਨਾਲ ਸ: ਪੁਰੇਵਾਲ ਸਾਹਿਬ ਵਰਗਾ ਵਿਦਵਾਨ ਕਿਸੇ ਟੀ.ਵੀ. ਕੈਮਰੇ ਸਾਹਮਣੇ ਬੈਠ ਕੇ ਉਸ ਨੂੰ ਕਿਉਂ ਅਹਿਮਤ ਦੇਵੇ ?

ਹਰਦੇਵ ਸਿੰਘ ਲਿਖਦੈ

 ਇੱਕ ਵਾਰ ਤੁਸੀਂ ਇਹ ਵੀ ਲਿਖਿਆ ਸੀ: ‘ਪੁਰੇਵਾਲ ਜੀ ਦੀ ਟੀਮ ਹੁਣ ਪੁਰੇਵਾਲ ਜੀ ਨੂੰ ਪਿੱਛੇ ਰੱਖ ਕੇ ਮੇਰੇ ਤੋਂ ਉਨ੍ਹਾਂ ਲਈ ਸੂਚਨਾਵਾਂ ਇਕੱਤਰ ਕਰ ਰਹੀ ਹੈ।

ਉੱਤਰ : ਇਕ ਕਹਾਵਤ ਹੈ ਕਿ ‘ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।’ ਜੇ ਤੁਸੀਂ ਸਮਝ ਰਹੇ ਹੋ ਕਿ ਪੁਰੇਵਾਲ ਵੱਲੋਂ ਕੱਢੀ ਗਈ ਤਾਰੀਖ਼ ਗਲਤ ਹੈ ਤਾਂ ਤੁਹਾਨੂੰ ਉਸ ਦੇ ਸਾਹਮਣੇ ਆਉਣ ਦੀ ਉਡੀਕ ਕਿਉਂ ? ਤੁਹਾਨੂੰ ਤਾਂ ਕੋਠੇ ’ਤੇ ਚੜ੍ਹ ਕੇ ਦੱਸਣਾ ਚਾਹੀਦਾ ਹੈ ਕਿ ਇਸ ਗਣਨਾ ਦੇ ਆਧਾਰ ’ਤੇ ਪੁਰੇਵਾਲ ਦੀ ਤਾਰੀਖ਼ ਗਲਤ ਹੈ। ਨਿਰਲੱਜਤਾ ਦੀ ਹੱਦ ਹੁੰਦੀ ਹੈ; ਕਹਿੰਦਾ “ਪੁਰੇਵਾਲ ਜੀ ਦੀ ਟੀਮ ਹੁਣ ਪੁਰੇਵਾਲ ਜੀ ਨੂੰ ਪਿੱਛੇ ਰੱਖ ਕੇ ਮੇਰੇ ਤੋਂ ਮੇਰਾ ਜਵਾਬ ਭਾਲਣ ਦਾ ਯਤਨ ਕਰ ਰਹੀ ਹੈ। ਆਪ ਜੀ ਦਾ ਯਤਨ ਵੀ ਕੁੱਝ ਅਜਿਹਾ ਹੀ ਜਾਪ ਰਿਹਾ ਹਾਂ [ਹੈ]। ਐਸਾ ਯਤਨ ੫ ਕੈ ਚੈਨਲ ਨੇ ਵੀ ਕੀਤਾ ਸੀ ਪਰ ਉਹ ਨਾਕਾਮ ਰਿਹਾ!” ਇਹ ਨਹੀਂ ਮੰਨ ਰਹੇ ਕਿ ਤੁਹਾਡੇ ਕੋਲ ਜਵਾਬ ਕੋਈ ਨਹੀਂ ਸਗੋਂ ਉਲਟ ਲਿਖ ਰਹੇ ਹੋ ਉਹ ਪੁੱਛਣ ’ਚ ਨਾਕਾਮ ਰਿਹਾ। ਪਰ ਦੱਸੋ ਤਾਂ ਜੇ ਤੁਹਾਡੇ ਪੱਲੇ ਕੁਝ ਹੋਵੇ ਫਿਰ ਉਸ ਵੇਲੇ ਤਾਂ ਪੁਰੇਵਾਲ ਸਾਹਮਣੇ ਹੀ ਬੈਠਾ ਸੀ। ਤੁਸੀਂ ਮੌਕਾ ਕਿਉਂ ਖੁੰਝਾਇਆ ! ਈ-ਮੇਲ ’ਤੇ ਤੁਹਾਨੂੰ ਸਵਾਲ ਪੁੱਛਣ ਤੋਂ ਕੋਈ ਨਹੀਂ ਰੋਕ ਸਕਦਾ, ਪਰ ਤੁਹਾਡਾ ਇਹ ਭ੍ਰਮ ਪਾਲਣਾ ਕਿ ਤੁਹਾਡੇ ਵੱਲੋਂ ਸੂਚਨਾਵਾਂ ਇਕੱਤਰ ਕਰਕੇ ਹੀ ਪੁਰੇਵਾਲ ਤੁਹਾਡੇ ਸਵਾਲ ਦਾ ਜਵਾਬ ਦੇਣਯੋਗ ਹਨ; ਜਾਂ ਤਾਂ ਹਊਂਮੈ ਦਾ ਸਿਖ਼ਰ ਹੈ ਜਾਂ ਮੂਰਖਤਾ। ਗੁਰਬਾਣੀ ਵਾਕ ਹੈ “ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥” (ਮਹਲਾ ੩/੯੫੩)

 ਜ਼ਰਾ gurparsad.com ’ਤੇ ਵੇਖਣਾ ਜੋ ਸਵਾਲ ਤੁਸੀਂ ਅੱਜ ਪੁੱਛ ਰਹੇ ਹੋ ਉਨ੍ਹਾਂ ਦਾ ਜਵਾਬ ਉਹ ਦੋ ਦਹਾਕੇ ਪਹਿਲਾਂ ਹੀ ਲਿਖ ਕੇ ਆਪਣੀ ਵੈੱਬਸਾਈਟ ’ਤੇ ਪਾ ਚੁੱਕੇ ਹਨ।

ਹਰਦੇਵ ਸਿੰਘ ਕਿੰਨਾ ਕੁ ਝੂਠ ਬੋਲਦੈ ਤੇ ਲਿਖਦੈ ਇਹ ਜਾਣਨ ਲਈ ਮੇਰੇ ਵੱਲੋਂ ਉਸ ਨੂੰ ਲਿਖੀ 13 ਅਕਤੂਬਰ ਦੀ ਈ-ਮੇਲ ਵਾਚਣੀ ਜ਼ਰੂਰੀ ਹੈ। ਉਹ ਜਵਾਬ ਰੂਪ ’ਚ ਸੀ :

ਹਰਦੇਵ ਸਿੰਘ ਆਪਣੇ ਸਵਾਲ ਤੋਂ ਹੀ ਮੁੱਕਰ ਗਿਆ ਤੇ ਮੇਰ ਵੱਲੋਂ ਵਾਰ ਵਾਰ ਯਾਦ ਕਰਵਾਉਣ ਉਪਰੰਤ ਲਿਖਿਆ :

ਕਿਉਂਕਿ ਹਰਦੇਵ ਸਿੰਘ ਨੇ ਇੱਕ ਵਾਰ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਗਿਆਨੀ ਅਵਤਾਰ ਸਿੰਘ ਨੂੰ ਪੁੱਛਿਆ / ਲਿਖਿਆ

ਜਵਾਬ : ਹਰਦੇਵ ਸਿੰਘ ਜੀ ਤੁਹਾਡੀਆਂ ਕਿੰਨੀਆਂ ਕੁ ਈ-ਮੇਲ ਤੁਹਾਨੂੰ ਪੜ੍ਹ ਪੜ੍ਹ ਸੁਣਾਈਏ; ਤੁਸੀਂ ਆਪਣੀ ਗੱਲ ਨੂੰ ਆਪੇ ਹੀ ਕੱਟੀ ਜਾਂਦੇ ਹੋ ਅਤੇ ਨਾਲ ਹੀ ਝੂਠ ਵੀ ਲਿਖੀ ਜਾਂਦੇ ਹੋ ਕਿ ਮੈਂ ਤਾਂ ਕਦੀ ਐਸਾ ਲਿਖਿਆ ਹੀ ਨਹੀਂ। ਤੁਹਾਡਾ ਇਹ ਕੋਰਾ ਝੂਠ ਹੈ ਕਿ ਪੁਰੇਵਾਲ ਨੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ 1 ਜਨਵਰੀ 1667 ਲਿਖੀ ਹੈ। ਜੇ ਤੁਹਾਡੇ ਪਾਸ ਕੋਈ ਸਬੂਤ ਹੈ ਤਾਂ ਵਿਖਾਓ ਨਹੀਂ ਤਾਂ ਝੂਠਾ ਦੋਸ਼ ਲਾਉਣ ਬਦਲੇ ਮੁਆਫ਼ੀ ਮੰਗੋ। ਤੁਹਾਡੇ ਵੱਲੋਂ ਵਾਰ ਵਾਰ ਝੂਠ ਬੋਲੇ ਤੇ ਲਿਖੇ ਜਾਣ ਦਾ ਵੱਡਾ ਸਬੂਤ ਤੁਹਾਡੇ ਗਿਆਤ ਲਈ ਦੱਸ ਦੇਈਏ ਕਿ ਇਹ ਝੂਠ (ਕਿ 1 ਜਨਵਰੀ 1667 ਗ੍ਰੈਗੋਰੀਅਨ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ), ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਆਪਣੀ ਪੁਸਤਕ ‘ਗੁਰਪੁਰਬ ਦਰਪਣ’ (ਪ੍ਰਕਾਸ਼ਕ : ਸੰਤ ਸੇਵਾ ਸਿੰਘ) ਵਿੱਚ ਲਿਖਿਆ ਹੈ ਅਤੇ ਗੁਰਬਾਣੀ ਪਾਠ ਦਰਸ਼ਨ; ਕਰਤਾ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, (ਪ੍ਰਕਾਸ਼ਕ ਸ਼੍ਰੀਮਾਨ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲੇ) ਨੇ 1 ਜਨਵਰੀ 1666 ਈ: ਲਿਖਿਆ ਹੈ। ਇਨਾਂ ਦੋਵਾਂ ਨੂੰ ਤੁਸੀਂ ਸਵਾਲ ਕਰਨ ਦੀ ਹਿੰਮਤ ਵਿਖਾ ਨਹੀਂ ਸਕਦੇ ।

ਸੋ ਤੁਹਾਡਾ ਕੰਮ ਬਿਲਕੁਲ ਭਾਜਪਾ ਦੇ ਆਈ.ਟੀ. ਸੈੱਲ ਦੇ ਕਰਿੰਦਿਆਂ ਵਰਗਾ ਹੈ, ਜੋ ਭਾਜਪਾ ਦੀ ਹਰ ਗਲਤ ਬਿਆਨੀ ਨੂੰ ਭਾਜਪਾ ਦੇ ਹੱਕ ਵਿੱਚ ਅਤੇ ਕਿਸਾਨ ਆਦਿਕ ਵਿਰੋਧੀ ਧਿਰਾਂ ਦੇ ਸੱਚ ਨੂੰ ਝੂਠ ਵਜੋਂ ਭੁਗਤਾਉਣ ’ਚ ਮਾਹਰ ਹਨ, ਪਰ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਮੋਰਚੇ ਨੇ ਆਮ ਲੋਕਾਂ ’ਚ ਇੰਨੀ ਕੁ ਜਾਗਰਤੀ ਪੈਦਾ ਕਰ ਦਿੱਤੀ ਹੈ ਕਿ ਆਈ.ਟੀ. ਸੈੱਲ ਨੂੰ ਵੀ ਮੂੰਹ ਦੀ ਖਾਣੀ ਪੈ ਰਹੀ ਅਤੇ ਉਹੀ ਹਾਲ ਹੁਣ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਨੇ ਤੁਹਾਡਾ ਕਰਨਾ ਹੈ। ਤੁਸੀਂ ਹਰ ਵਾਰ ਇਹ ਇਲਜ਼ਾਮ ਲਾ ਕੇ ਜਵਾਬ ਦੇਣ ਤੋਂ ਟਾਲ਼ਾ ਵੱਟ ਜਾਂਦੇ ਹੋ ਕਿ ਤੁਹਾਡੀ ਪੁਰੇਵਾਲ ਦੀ ਟੀਮ ਗਰੁੱਪ ’ਚ ਬੁਰਛਾਗਰਦੀ ਕਰਨ ਵਾਲੇ ਲੋਕ ਹਨ । ਮੇਰਾ ਖ਼ਿਆਲ ਹੈ ਕਿ ਪਿਛਲੇ ਦਿਨਾਂ ਤੋਂ ਤੁਹਾਡੇ ਪ੍ਰਤੀ ਕਿਸੇ ਨੇ ਗਲਤ ਜਾਂ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਹੁਣ ਤਾਂ ਸ: ਅਜੀਤ ਸਿੰਘ ਜੀ, ਜਿੰਨ੍ਹਾਂ ’ਤੇ ਤੁਹਾਨੂੰ ਸਭ ਤੋਂ ਵੱਧ ਇਤਰਾਜ਼ ਸੀ ਉਹ ਵੀ ਸਮਝ ਗਏ ਹਨ ਕਿ ਭੱਦੀ ਭਾਸ਼ਾ ਦਾ ਬਹਾਨਾ ਬਣਾ ਕੇ ਜਵਾਬ ਦੇਣ ਤੋਂ ਬਚਣ ਦਾ ਰਾਹ ਤਲਾਸ਼ਦੇ ਹੋ ਇਸ ਲਈ ਉਨ੍ਹਾਂ ਵੀ ਲਿਖਤੀ ਤੌਰ ’ਤੇ ਈ-ਮੇਲ ਗਰੁੱਪ ’ਚ ਪਾ ਦਿੱਤਾ ਹੈ ਕਿ ਉਹ ਹਰਦੇਵ ਸਿੰਘ ਜੰਮੂ ਅਤੇ ਕਰਨਲ ਨਿਸ਼ਾਨ ਨੂੰ ਜਵਾਬ ਦੇਣ ਤੋਂ ਭੱਜਣ ਦਾ ਰਾਹ ਨਹੀਂ ਦੇਣਗੇ ਅਤੇ ਚੁੱਪ ਚਾਪ ਰਹਿ ਕੇ ਤੁਹਾਡੇ ਸਵਾਲਾਂ ਦੀ ਉਡੀਕ ਕਰਨਗੇ। ਹੁਣ ਤੁਹਾਨੂੰ ਚਾਹੀਦਾ ਹੈ ਕਿ ਕਦੀ ਅਨੁਰਾਗ ਸਿੰਘ ਨੂੰ ਸ: ਪੁਰੇਵਾਲ ਵੱਲੋਂ ਮੂਰਖ ਲਿਖੇ ਜਾਣ ਅਤੇ ਕਦੀ ਗਿਆਨੀ ਅਵਤਾਰ ਸਿੰਘ ਦੇ ਨਾਮ ਨਾਲ (ਨਕਲੀ) ਗਿਆਨੀ ਲਿਖੇ ਜਾਣ ਨੂੰ ਮੁੱਦਾ ਬਣਾ ਕੇ ਸਵਾਲਾਂ ਨੂੰ ਇੱਧਰ ਉੱਧਰ ਘੁੰਮਾ ਕੇ ਵੀਚਾਰ ਚਰਚਾ ਨੂੰ ਲੱਸੀ ’ਚ ਪਾਣੀ ਪਾ ਪਾ ਵਧਾਉਂਦੇ ਤੁਰੇ ਜਾਣ ਦਾ ਰਸਤਾ ਛੱਡ ਕੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਵੈਸਾਖੀ ਦੀ ਤਾਰੀਖ਼ ਸੰਬੰਧੀ ਹੀ ਆਪਣੇ ਵੀਚਾਰ ਪ੍ਰਗਟ ਕੀਤੇ ਜਾਣ। ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਪਵੇਗੀ ਬਲਕਿ ਇਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਦੇਣ ਦੇ ਢੰਗ ਤੋਂ ਹੀ ਲੋਕਾਂ ਨੇ ਅੰਦਾਜ਼ਾ ਲਗਾ ਲੈਣਾ ਹੈ ਕਿ ਸ: ਪੁਰੇਵਾਲ ਜੀ ਨੇ ਤੁਹਾਡੇ ਨਾਲ ਗੱਲਬਾਤ ਕਰਨ ਲਈ 5 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਸ਼ਰਤ ਕਿਉਂ ਰੱਖੀ ਅਤੇ ਸ: ਅਜੀਤ ਸਿੰਘ ਤੁਹਾਡੇ ਲਈ ਸਖਤ ਸ਼ਬਦਾਂ ਦੀ ਵਰਤੋਂ ਕਿਉਂ ਕਰ ਰਹੇ ਸਨ। ਮੈਨੂੰ ਆਸ ਹੈ ਕਿ ਤੁਸੀਂ ਸਹੀ ਜਵਾਬ ਦੇ ਕੇ ਆਪਣਾ ਅਕਸ਼ ਸੁਧਾਰਨ ਦਾ ਯਤਨ ਜਰੂਰ ਕਰੋਗੇ। ਅਸੀਂ ਵੀ ਤੁਹਾਡੇ ਵੱਲੋਂ ਨਿਰੋਲ ਕੈਲੰਡਰ ਵਿਗਿਆਨ ਦੇ ਮੁੱਦੇ ’ਤੇ ਸਹੀ ਤਾਰੀਖ਼ਾਂ ਸੰਬੰਧੀ ਉਸਾਰੂ ਵੀਚਾਰ ਚਰਚਾ ਦੀ ਉਮੀਦ ਕੇਵਲ 31 ਅਕਤੂਬਰ ਤੱਕ ਕਰਾਂਗੇ ਪਰ ਜੇ ਤੁਸੀਂ ਨਾ ਸੁਧਰੇ ਤਾਂ ਤੁਹਾਡੀ ਈ-ਮੇਲ ਪਹਿਲਾਂ ਦੀ ਤਰ੍ਹਾਂ ਬਲਾਕ ਕਰਕੇ ਤੁਹਾਨੂੰ ਨਿੱਜੀ ਤੌਰ ’ਤੇ ਜਵਾਬ ਦੇਣੇ ਬੰਦ ਕਰਨ ਲਈ ਮਜ਼ਬੂਰ ਹੋਵਾਂਗੇ ਤੇ ਕੈਲੰਡਰ ਸੰਬੰਧੀ ਆਪਣੇ ਲੇਖ ਵੈੱਬਸਾਈਟ ’ਤੇ ਪਾ ਕੇ ਤੁਹਾਡੇ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਨੂੰ ਨੰਗਾ ਕਰਦੇ ਰਹਾਂਗੇ।

ਅਨੁਰਾਗ ਸਿੰਘ ਦੀ ਟਿਪਣੀ ਦਾ ਜਵਾਬ

0

ਅਨੁਰਾਗ ਸਿੰਘ  ਨੇ ਆਪਣੇ ਫੇਸ ਬੁੱਕ ਪੇਜ਼ ਦੇ ਲਿੰਕ https://m.facebook.com/story.php?story_fbid=361379842343777&id=106785777803186&sfnsn=wiwspmo ’ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ਦਾ ਜਵਾਬ ਉਨ੍ਹਾਂ ਦੀ ਫੇਸ ਬੁੱਕ ’ਤੇ ਹੀ ਪਾਉਣਾ ਸੀ ਪਰ ਉਨ੍ਹਾਂ ਵੱਲੋਂ ਮੈਨੂੰ ਇਸ ਪੋਸਟ ’ਤੇ ਕੁਮੈਂਟ ਕਰਨ ਤੋਂ ਬਲਾਕ ਕੀਤੇ ਜਾਣ ਸਦਕਾ ਨਹੀਂ ਪਾ ਸਕਿਆ ਇਸ ਲਈ ਉਨ੍ਹਾਂ ਦੇ ਗਿਆਤ ਲਈ ਵੈੱਬਸਾਈਟ ’ਤੇ ਪਾ ਰਿਹਾ ਹਾਂ ਜੀ। ਕੋਈ ਵੀਰ ਭੈਣ ਉਨ੍ਹਾਂ ਦੇ ਇਸ ਲਿੰਕ ’ਤੇ ਪਾ ਕੇ ਉਨ੍ਹਾਂ ਦੀ ਜਾਣਕਾਰੀ ’ਚ ਵਾਧਾ ਕਰ ਸਕਦਾ ਹੈ।

ਸ: ਅਨੁਰਾਗ ਸਿੰਘ ਜੀ ਤੁਹਾਡੀ ਇਸ ਪੋਸਟ ਤੋਂ ਤਾਂ ਇਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਤੁਹਾਡੀ ਖੋਜ ਨਾ ਮਾਤਰ ਹੀ ਹੈ । ਤੁਸੀਂ ਸਿਰਫ ਨਕਲ ਮਾਰ ਕੇ ਹੀ ਲਿਖਦੇ ਪਏ ਹੋ । ਇਸ ਦਾ ਸਬੂਤ ਤੁਸੀਂ ਖ਼ੁਦ ਵੀ ਦਿੱਤਾ ਹੈ ਕਿ 2001 ’ਚ ਤੁਸੀਂ ਪੁਰੇਵਾਲ ਦੀ ਜੰਤਰੀ ਦੇ ਹਵਾਲੇ ਨਾਲ ਆਪਣੀ ਪੁਸਤਕ The Turban & The Sword of The Sikhs : Essence of Sikhism 29 ਮਾਰਚ ਲਿਖੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਡਾ: ਗੰਡਾ ਸਿੰਘ ਅਤੇ ਹੋਰ ਜੰਤਰੀਆਂ ਵੇਖੀਆਂ ਤਾਂ ਤੁਹਾਨੂੰ ਪਤਾ ਲੱਗਾ ਕਿ 1699 ’ਚ ਦਸਮੇਸ਼ ਪਿਤਾ ਨੇ  ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਨਾ ਤਾਰੀਖ਼ ਕਿਸੇ ਵਿੱਚ 29 ਮਾਰਚ ਅਤੇ ਕਿਸੇ ’ਚ 30 ਮਾਰਚ ਲਿਖਿਆ ਹੈ; ਤਾਂ ਹੁਣ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੀ ਜੰਤਰੀ ਕਿਹੜੇ ਸਿਧਾਂਤ ਨਾਲ ਲਿਖੀ ਹੈ ਅਤੇ ਇਨ੍ਹਾਂ ’ਚੋ ਕਿਹੜੀ ਤਾਰੀਖ਼ ਠੀਕ ਹੈ ਜਾਂ ਗਲਤ। ਹੁਣ ਤੁਸੀਂ ਆਪਣੀ ਉਕਤ ਪੁਸਤਕ ’ਚ ਲਿਖੀ ਤਾਰੀਖ਼ ਦੀ ਸੁਧਾਈ ਲਈ ਉਸੇ ਸ: ਪੁਰੇਵਾਲ ਨੂੰ ਪੁੱਛ ਰਹੇ ਹੋ, ਜਿਸ ਨੂੰ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਮਰੇਡ, ਗਲਤੀ ਨਾ ਮੰਨਣ ਵਾਲਾ ਪੱਕਾ ਢੀਠ ਪਹਿਲਵਾਨ, ਬੇਅੰਤੇ ਬੁੱਚੜ ਤੋਂ ਆਪਣੀ ਜੰਤਰੀ ਛਪਵਾ ਕੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਾਲਾ, ਕੈਲੰਡਰ ਵਿਗਿਆਨ ਅਤੇ ਇਤਿਹਾਸ ਤੋਂ ਕੋਰਾ ਗਰਦਾਨ ਕੇ ਭੰਡਦੇ ਆ ਰਹੇ ਹੋ । ਮੇਰਾ ਮੰਨਣੈ ਕਿ ਜਦ ਤੱਕ ਤੁਸੀਂ ਉਨ੍ਹਾਂ ਵਿਰੁੱਧ ਆਪਣੀ ਫੇਸਬੁੱਕ ’ਤੇ ਅਜਿਹੇ ਅਸੱਭਿਅਕ ਸ਼ਬਦ ਲਿਖ ਲਿਖ ਭੜਾਸ ਨਹੀਂ ਕੱਢ ਲੈਂਦੇ ਤਦ ਤੱਕ ਤੁਹਾਨੂੰ ਰੋਟੀ ਹਜ਼ਮ ਨਹੀਂ ਹੁੰਦੀ ਹੋਵੇਗੀ। ਤੁਹਾਡੇ ਫੇਸਬੁੱਕ ਅਕਾਊਂਟ ਦੀ ਲਿਖਤ ਹੋਵੇ, ਕਿਸੇ ਸੈਮੀਨਾਰ ਜਾਂ ਕਾਨਫਰੰਸ ’ਚ ਤੁਹਾਨੂੰ ਬੁਲਾਰੇ ਵਜੋਂ ਬੋਲਣ ਦਾ ਸਮਾਂ ਮਿਲਿਆ ਹੋਵੇ ਤੁਹਾਡਾ ਲੈਕਚਰ ਉਨ੍ਹਾਂ ਚਿਰ ਪੂਰਾ ਨਹੀਂ ਹੁੰਦਾ ਜਦ ਤੱਕ ਸ: ਪੁਰੇਵਾਲ ਅਤੇ ਉਨ੍ਹਾਂ ਦੀ 500 ਸਾਲਾ ਜੰਤਰੀ ਵਿਰੁੱਧ ਬੋਲਿਆ ਨਾ ਗਿਆ ਹੋਵੇ ।

ਅਜਿਹਾ ਜਾਪਦਾ ਹੈ ਕਿ ਤੁਸੀਂ ਨਿਜੀ ਲਾਇਬਰੇਰੀ ’ਚ ਪੁਸਤਕਾਂ ਨਾਲ ਭਰੀਆਂ ਅਲਮਾਰੀਆਂ ਸਾਹਮਣੇ ਬੈਠ ਕੇ ਖਿਚਾਈਆਂ ਫ਼ੋਟੋਜ਼ ਨੂੰ ਆਪਣੀ ਫੇਸ ਬੁੱਕ ’ਤੇ ਅਪਲੋਡ ਕਰ-ਕਰ ਪਾਠਕਾਂ ’ਤੇ ਇਹ ਪ੍ਰਭਾਵ ਹੀ ਪਾਉਣਾ ਚਾਹੁੰਦੇ ਹੋ ਕਿ ਅਨੁਰਾਗ ਸਿੰਘ ਵੱਡੇ ਵਿਦਵਾਨ ਹਨ ਭਾਵੇਂ ਕਿ ਤੁਸੀਂ ਬਹੁਤ ਘੱਟ ਹੀ ਪੜ੍ਹੀਆਂ ਹੋਣ ਕਿਉਂਕਿ ਜੇਕਰ ਪੜ੍ਹਦੇ ਤਾਂ ਸ: ਪਾਲ ਸਿੰਘ ਪੁਰੇਵਾਲ ਜੀ ਦੀ 500 ਸਾਲਾ ਜੰਤਰੀ ਅਤੇ ਕੰਨੂਪਿੱਲੇ ਦੀ ਜੰਤਰੀ ਦੋਵਾਂ ਦੀ ਭੂਮਿਕਾ ਵਿਚਾਰ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜੰਤਰੀ ਕਿਹੜੇ ਸਿਧਾਂਤ ਆਧਾਰਿਤ ਹੈ ਅਤੇ ਕੰਨੂਪਿੱਲੇ ਦੀ ਜੰਤਰੀ ’ਚ ਵੀ ਵੈਸਾਖੀ 29 ਮਾਰਚ ਲਿਖੀ ਹੋਣ ਬਾਰੇ ਪਤਾ ਲੱਗ ਜਾਂਦਾ ।

ਆਪਣੀਆਂ ਹੀ ਪੁਸਤਕਾਂ ਨਾ ਪੜ੍ਹਨ ਦਾ ਸਬੂਤ ਤੁਸੀਂ ਪਹਿਲਾਂ ਭੀ ਬੰਦੀਛੋੜ ਦਿਵਸ ਤੋਂ ਦੋ ਦਿਨ ਬਾਅਦ 14 ਨਵੰਬਰ 2004 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਮੀਟਿੰਗ ’ਚ, ਦੇ ਚੁੱਕੇ ਹੋ ਜਦੋਂ ਓਥੇ ਹਾਜ਼ਰ ਤੁਹਾਡੇ ਹਮਾਇਤੀਆਂ ਨੇ ਸਵਾਲ ਖੜ੍ਹਾ ਕੀਤਾ ਕਿ ਪੁਰੇਵਾਲ ਨੇ ਦਿਵਾਲੀ ਨਾਲੋਂ ਤੋੜ ਕੇ ਬੰਦੀਛੋੜ ਦਿਵਸ ਨਾਮ ਦੇ ਦਿੱਤਾ, ਜਿਸ ਨਾਲ ਹਿੰਦੂ ਸਿੱਖਾਂ ’ਚ ਵਖਰੇਵਾਂ ਪੈ ਗਿਆ ਜਦਕਿ ਇਤਿਹਾਸ ’ਚ ਬੰਦੀਛੋੜ ਦਾ ਨਾਮ ਕਿਧਰੇ ਵੀ ਦਰਜ ਨਹੀਂ । ਇਸ ਦੇ ਜਵਾਬ ’ਚ ਸ: ਪੁਰੇਵਾਲ ਨੇ ਕਿਹਾ “ਗੁਰੂ ਕੀਆਂ ਸਾਖੀਆਂ ਵਿੱਚ ਬੰਦੀਛੋੜ ਲਿਖਿਆ ਹੈ, ਜੋ ਤੁਹਾਨੂੰ ਵਿਖਾ ਦਿੱਤਾ ਜਾਵੇਗਾ” , ਪਰ ਤੁਸੀਂ ਉਸੇ ਸਮੇਂ ਆਪਣੇ ਬੈਗ ’ਚੋਂ ਗੁਰੂ ਕੀਆਂ ਸਾਖੀਆਂ ਕੱਢ ਕੇ ਪੁਰੇਵਾਲ ਦੇ ਸਾਹਮਣੇ ਟੇਬਲ ’ਤੇ ਸੁੱਟਦਿਆਂ ਕਿਹਾ ਵਿਖਾਓ ਇਸ ਵਿੱਚ ਕਿੱਥੇ ਲਿਖਿਆ ? ਸ: ਪੁਰੇਵਾਲ ਨੇ ਝੱਟ ਪਹਿਲੇ ਪੰਨੇ ਫਰੋਲ ਕੇ ਪੜ੍ਹ ਕੇ ਸੁਣਾ ਦਿੱਤਾ ਤਾਂ ਤੁਹਾਨੂੰ ਚੱਲ ਰਹੀ ਮੀਟਿੰਗ ’ਚ ਬਿਨਾਂ ਤੱਥਾਂ ਤੋਂ ਗਲਤ ਪ੍ਰਸ਼ਨ ਪੁੱਛੇ ਜਾਣ ਕਰਕੇ ਸ਼ਰਮਿੰਦਾ ਹੋਣ ਪਿਆ ਸੀ ।

ਦੂਸਰੀ ਮਿਸਾਲ ਇਹ ਪੋਸਟ ਪਾ ਕੇ ਪੇਸ਼ ਕਰ ਦਿੱਤੀ ਜਦੋਂ ਤੁਸੀਂ ਸ: ਪੁਰੇਵਾਲ ਜੀ ਨੂੰ ਪੁੱਛ ਰਹੇ ਹੋ ਕਿ ਤੁਸੀਂ ਆਪਣੀ 500 ਸਾਲਾ ਜੰਤਰੀ ’ਚ ਇਹ ਨਹੀਂ ਦੱਸਿਆ ਕਿ ਡਾ: ਗੰਡਾ ਸਿੰਘ ਵੱਲੋਂ ਦਿੱਤੀ ਤਾਰੀਖ਼ 30 ਮਾਰਚ ਗਲਤ ਕਿਵੇਂ ਹੈ ? ਆਪਣੇ ਆਪ ਨੂੰ ਖੋਜੀ ਇਤਿਹਾਸਕਾਰ ਕਹਾਉਣ ਵਾਲੇ ਸ: ਅਨੁਰਾਗ ਸਿੰਘ ਜੀ, ਜੇ ਜੰਤਰੀਆਂ ਦੀ ਭੂਮਿਕਾ ਪੜ੍ਹ ਕੇ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਇਹ ਸਵਾਲ ਤਾਂ ਤੁਹਾਨੂੰ 2001 ’ਚ ਆਪਣੀ ਪੁਸਤਕ ’ਚ 29 ਮਾਰਚ ਲਿਖੇ ਜਾਣ ਤੋਂ ਪਹਿਲਾਂ ਹੀ ਪੁੱਛਣਾ ਚਾਹੀਦਾ ਸੀ। ਜੇ ਨਹੀਂ ਪੁੱਛਿਆ ਤਾਂ ਕੀ ਤੁਹਾਨੂੰ ਖੋਜੀ ਇਤਿਹਾਸਕਾਰ ਕਹਾਉਣ ਦਾ ਹੱਕ ਹੈ ? ਹੁਣ ਪੁਰੇਵਾਲ ਜੀ ਤੋਂ ਤੁਹਾਡਾ ਪੁੱਛਣਾ ਤਾਂ ਹੀ ਫਬਦੈ ਜੇ ਤੁਸੀਂ ਉਨ੍ਹਾਂ ਵੱਲੋਂ 14 ਸਤੰਬਰ 1752 ਵਾਲੇ ਦਿਨ ਵੀਰਵਾਰ ਲਿਖੇ ਨੂੰ ਸਹੀ ਮੰਨ ਕੇ ਉਨ੍ਹਾਂ ਵਿਰੁੱਧ ਹੁਣ ਤੱਕ ਪਾਈਆਂ ਗਲਤ ਪੋਸਟਾਂ ਤੇ ਟਿੱਪਣੀਆਂ ਸਬੰਧੀ ਉਨ੍ਹਾਂ ਕੋਲੋਂ ਮਾਫ਼ੀ ਮੰਗ ਲੈਂਦੇ ।

ਆਪ ਜੀ ਦੀ ਸਹੂਲਤ ਲਈ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਜੰਤਰੀਆਂ ਦੀਆਂ ਭੂਮਿਕਾ ਪੜ੍ਹ ਕੇ ਵੀ ਸਮਝ ਨਾ ਲੱਗੇ ਤਾਂ ਪ੍ਰੋ: ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਪੁਸਤਕ “ਗੁਰੂ ਕੀਆਂ ਸਾਖੀਆਂ” ਦਾ ਅੰਗਰੇਜ਼ੀ ਤਰਜ਼ਮਾਂ – ਅਨੁਵਾਦਕ ਸ: ਪ੍ਰਿਤਪਾਲ ਸਿੰਘ ਬਿੰਦਰਾ ਤੁਹਾਡੇ ਪਾਸ ਜਰੂਰ ਹੋਣੀ ਹੈ, ਜੇ ਨਹੀਂ ਤਾਂ ਅੱਜ ਕੱਲ੍ਹ ਬਜ਼ਾਰ ਵਿੱਚੋਂ ਮਿਲ ਸਕਦੀ ਹੈ, ਉਸ ਦੀ ਮੁੱਢਲੀ ਜਾਣਕਾਰੀ (Introduction) ਸ: ਪਾਲ ਸਿੰਘ ਪੁਰੇਵਾਲ ਦੀ ਲਿਖੀ ਹੈ, ਪੜ੍ਹ ਲੈਣਾ ; ਜਿਸ ਵਿੱਚ ਉਨ੍ਹਾਂ ਪੂਰੇ ਵੇਰਵੇ ਸਹਿਤ ਲਿਖਿਆ ਹੈ ਕਿ ਡਾ: ਗੰਡਾ ਸਿੰਘ ਵੱਲੋਂ ਦਿੱਤੀ 30 ਮਾਰਚ ਕਿਵੇਂ ਗਲਤ ਹੈ । ਹੋ ਸਕਦਾ ਹੈ ਤੁਹਾਡੀ ਲਾਇਬਰੇਰੀ ਵਿੱਚ ਭੀ ਹੋਵੇ, ਨਹੀਂ ਤਾਂ ਤੁਹਾਡੇ ਮਿੱਤਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਪਾਸ ਪੁਸਤਕ ਹੈ The Indian Calendar – Robert Swell & Shankra Balkrishna Dixit. ਉਸ ਵਿੱਚ ਵੀ 29 ਮਾਰਚ ਹੀ ਲਿਖਿਆ ਹੈ । ਜੇ ਫਿਰ ਵੀ ਪਤਾ ਨਾ ਲੱਗੇ ਤਾਂ ਸਾਥੋਂ ਪੁੱਛ ਲੈਣਾ ਇਨ੍ਹਾਂ ਨਾਲ ਸਬੰਧਿਤ ਪੰਨੇ ਤੁਹਾਨੂੰ ਪੜ੍ਹਾ ਦਿੱਤੇ ਜਾਣਗੇ । ਪਰ ਇਹ ਜਰੂਰ ਦੱਸਣ ਦੀ ਖੇਚਲ ਕਰਨੀ ਕਿ ਜੇ ਤਾਰੀਖ਼ਾਂ ਸਬੰਧੀ ਤੁਹਾਡੀ ਤਸੱਲੀ ਕਰਵਾ ਦਿੱਤੀ ਜਾਏ ਤਾਂ ਕੀ ਤੁਸੀਂ ਉਨ੍ਹਾਂ ਦੀ 500 ਸਾਲਾ ਜੰਤਰੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਠੀਕ ਮੰਨ ਲਵੋਗੇ ?

ਕਿਰਪਾਲ ਸਿੰਘ ਬਠਿੰਡਾ

ਦੁਸਹਿਰੇ ਦਾ ਇਤਿਹਾਸਕ ਪੱਖ

0

ਦੁਸਹਿਰੇ ਦਾ ਇਤਿਹਾਸਕ ਪੱਖ

ਸ. ਪਾਲ ਸਿੰਘ ਪੁਰੇਵਾਲ

2 ਸਤੰਬਰ 1752 ਈਸਵੀ ਤੱਕ ਦੀਆਂ ਸਾਰੀਆਂ ਤਾਰੀਖਾਂ ਜੂਲੀਅਨ ਕੈਲੰਡਰ ਦੀਆਂ ਹਨ ਅਤੇ ਅਗਲੇ ਦਿਨ ਯਾਨੀ ਕਿ 11 ਦਿਨ ਦੇ ਕੀਤੇ ਵਾਧੇ ਉਪਰੰਤ 14 ਸਤੰਬਰ 1752 ਈਸਵੀ ਤੋਂ ਬਾਅਦ ਦੀਆਂ ਸਾਰੀਆਂ ਤਾਰੀਖ਼ਾਂ ਗ੍ਰੇਗੋਰੀਅਨ ਕੈਲੰਡਰ ਦੀਆਂ ਹਨ । ਇਹ ਤਾਰੀਖਾਂ ਅੰਮ੍ਰਿਤਸਰ ਸ਼ਹਿਰ ਵਿਖੇ ਸੂਰਜ ਚੜ੍ਹਨ ਅਤੇ ਡੁੱਬਣ ਮੁਤਾਬਕ ਲਈਆਂ ਗਈਆਂ ਹਨ ਕਿਉਂਕਿ ਇਸ ਸਾਰਣੀ ਵਿੱਚ ਦਿੱਤੀਆਂ ਗਈਆਂ ਤਰੀਖ਼ਾਂ ਵੱਖੋ ਵੱਖਰੇ ਇਲਾਕਿਆਂ ’ਚ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਸਮੇਂ ਮੁਤਾਬਕ ਤਿਉਹਾਰ ਤੋਂ ਇਹ ਅੰਤਰ ਕਿਤੇ ਕਿਤੇ ਇੱਕ ਦਿਨ ਵੱਧ-ਘੱਟ ਹੋ ਜਾਂਦਾ ਹੈ । ਇੱਥੇ ਇਹ ਸਾਰਣੀ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਦੁਸਹਿਰੇ ਨਾਲ ਸੰਬੰਧਿਤ ਇਤਿਹਾਸਕ ਘਟਨਾਵਾਂ ਦੀਆਂ ਤਰੀਖ਼ਾਂ ਬਾਰੇ ਵਧੇਰੇ ਸਪਸ਼ਟ ਹੋ ਸਕੇ।

 

1964 ਈਸਵੀ ਤੋਂ ਪਹਿਲਾਂ ਦੀਆਂ ਤਾਰੀਖ਼ਾਂ ਦਾ ਗਣਿਤ; ਸੂਰਜ ਸਿਧਾਂਤ ਅਨੁਸਾਰ ਹੈ ਅਤੇ ਉਸ ਤੋਂ ਬਾਅਦ ਦਾ ਦ੍ਰਿਕ ਗਣਿਤ ਅਨੁਸਾਰ ਹੈ ਕਿਉਂਕਿ ਸੰਨ 1964 ਤੋਂ ਬਾਅਦ ਪੰਜਾਬ ਅਤੇ ਜ਼ਿਆਦਾਤਰ ਭਾਰਤੀ ਰਾਜਾਂ ’ਚ ਸੂਰਜੀ ਸਿਧਾਂਤ ਛੱਡ ਦਿੱਤਾ ਸੀ । ਇਹ ਹਿੰਦੂ ਤਿਉਹਾਰ ਵੱਖ -ਵੱਖ ਨਿਯਮਾਂ ਦੇ ਆਧਾਰ ਤੇ ਅੱਸੂ ਸੁਦੀ ੯ ਜਾਂ ਅੱਸੂ ਸੁਦੀ ੧੦ (ਦੋਵੇਂ ਦਿਨਾਂ ’ਚੋਂ ਕੋਈ ਵੀ) ਹੋ ਸਕਦਾ ਹੈ । ਸਭ ਤੋਂ ਮਹੱਤਵ ਪੂਰਨ ਹੈ ਕਿ ਦੁਪਹਿਰ ਤੋਂ ਅਪਰਾਹਿਨ ਦੇ ਲੌਡੇ ਸਮੇਂ ਵਿੱਚ ਅੱਸੂ ਸੁਦੀ ੧੦ ਹੋਣੀ ਚਾਹੀਦੀ ਹੈ।

ਸਵਾਲ  : ਸੰਨ 1539 ਈਸਵੀ ਵਿੱਚ ਦੁਸਹਿਰਾ ਕਿਸ ਤਾਰੀਖ਼ ਨੂੰ ਸੀ ?

ਜਵਾਬ : ਇਹ ਜਾਣਨ ਲਈ 1530 ਈਸਵੀ ਅਤੇ 9 ਕਾਲਮ ਦੇ ਅਧੀਨ ਸਤਰ ਵਿੱਚ ਵੇਖਦਿਆਂ 22 ਸਤੰਬਰ ਦੀ ਤਾਰੀਖ਼ ਮਿਲਦੀ ਹੈ । ਉਸ ਦਿਨ ਅੱਸੂ ਸੁਦੀ ੧੦ ਸੀ, ਜਿਸ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਵਜੋਂ ਦਿੱਤਾ ਹੈ । ਜੇ ਇਹ ਗੱਲ ਸਹੀ ਹੁੰਦੀ ਕਿ ਗੁਰੂ ਨਾਨਕ ਸਾਹਿਬ ਦੁਸਹਿਰੇ ਵਾਲੇ ਦਿਨ ਜੋਤੀ-ਜੋਤ ਸਮਾਏ ਸਨ ਤਾਂ ਦੰਦਕਥਾ ਦਾ ਹਿੱਸਾ ਬਣ ਜਾਣੀ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਰਹਿੰਦੀ, ਪਰ ਇਸ ਸਬੰਧ ’ਚ ਦੁਸਹਿਰੇ ਦਾ ਜ਼ਿਕਰ ਸ਼ਾਇਦ ਹੀ ਕਿਤੇ ਹੋਵੇ ਤਾਂ ਤੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਤਾਰੀਕ ਅੱਸੂ ਸੁਦੀ ੧੦ ’ਤੇ ਗੰਭੀਰ ਸ਼ੰਕਾ ਪੈਦਾ ਹੋ ਜਾਂਦਾ । ਮੇਰਾ ਮੰਨਣੈ ਕਿ ਅੱਸੂ ਵਦੀ ੧੦, ਜੋ ਕਿ ਦੁਸਹਿਰੇ ਤੋਂ 15 ਦਿਨ ਪਹਿਲਾਂ ਸੀ, ਸਹੀ ਤਾਰੀਖ਼ ਹੈ।

ਸਵਾਲ  : *1670 ਸੀ. ਈ. ਵਿੱਚ ਦੁਸਹਿਰਾ ਕਿਸ ਮਿਤੀ ਨੂੰ ਸੀ ?

ਜਵਾਬ : ਹੁਣ 0 ਅਧੀਨ ਹੇਠਲੇ ਕਾਲਮ ’ਚ ਹੇਠਲੇ ਕਾਲਮ 0 ਦੇ ਅਧੀਨ 1670 ਈਸਵੀ ਦੀ ਕਤਾਰ ਵਿੱਚ 14 ਸਤੰਬਰ ਮਿਲਦਾ ਹੈ, ਜੋ ਸਹੀ ਹੈ।

ਸਵਾਲ  : 2014 ਈਸਵੀ ਵਿੱਚ ਦੁਸਹਿਰਾ ਕਿਸ ਤਾਰੀਖ ਨੂੰ ਸੀ ?

ਜਵਾਬ : ਹੇਠਲੇ ਕਾਲਮ 4 ਦੇ ਅਧੀਨ 2010 ਈਸਵੀ ਦੀ ਕਤਾਰ ਵਿੱਚ 3 ਅਕਤੂਬਰ ਮਿਲਦੀ ਹੈ, ਜੋ ਸਹੀ ਹੈ।

—– ——————

*ਗੁਰੂ ਗੋਬਿੰਦ ਦਾਸ [ਰਾਏ] ਜੀ ਲਖਨੌਰ ਆਏ, ਪਰਗਨਾ ਅੰਬਾਲਾ ਸਤਰਾਂ ਸੈ ਸਤਾਈਸ ਅਸ੍ਵਮਾਸੇ ਸ਼ੁਕਲਾ ਪਖੇ, ਨਾਂਵੀਂ ਕੇ ਦਿਂਹ । ……..ਦਸਮੀ ਕੇ ਰੋਜ [ਦੁਸਹਿਰੇ ਵਾਲੇ ਦਿਨ – ਪ. ਸ. ਪੁਰੇਵਾਲ] ਮਾਮੂ ਮੇਹਰ ਚੰਦ ਨੇ ਗੁਰੂ ਗੋਬਿੰਦ ਦਾਸ ਜੀ ਕੋ ਜ਼ਮਰਦੀ ਰੰਗ ਕੀ ਪਾਗ ਬੰਧਾਈ । ਸਿਰ – ਵਾਰਨਾ ਕੀਆ । ……. ਭੱਟ ਬਹੀ ਮੁਲਤਾਨੀ ਸਿੰਧੀ ’ਚੋਂ ਹਵਾਲਾ, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਕ੍ਰਿਤ ਭਾਈ ਸ੍ਵਰੂਪ ਸਿੰਘ ਕੌਸ਼ਿਸ਼, ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991.

ਮੂਰਖ ਸਿਉ ਬੋਲੇ ਝਖ ਮਾਰੀ ॥

0

ਮੂਰਖ ਸਿਉ ਬੋਲੇ ਝਖ ਮਾਰੀ ॥

ਕਿਰਪਾਲ ਸਿੰਘ ਬਠਿੰਡਾ-88378-13661 

 ਮਿਤੀ 3-10-2021 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਹੋਈ ਸਿੱਖ ਇਤਿਹਾਸ ਵਿਸ਼ਵ ਕਾਨਰੰਸ ਸਮੇਂ ਆਪਣੇ ਆਪ ਨੂੰ ਡਾ: ਸਮਝਣ ਵਾਲੇ ਡਾ. ਅਨੁਰਾਗ ਸਿੰਘ ਜੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਫੇਸਬੁੱਕ ਪੇਜ਼ ’ਤੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ’ਚੋਂ ਸਤੰਬਰ 1752 ਦਾ ਪੰਨਾ ਪਾ ਕੇ ਸਵਾਲ ਕੀਤੈ ਕਿ ਉਸ ਨੇ 14 ਸਤੰਬਰ 1752 ਨੂੰ ਦਿਨ ਵੀਰਵਾਰ ਲਿਖਿਆ ਹੈ ਜਦੋਂ ਕਿ ਸੋਮਵਾਰ ਹੋਣਾ ਚਾਹੀਦਾ ਸੀ ? ਜਵਾਬ ’ਚ ਸ: ਪੁਰੇਵਾਲ ਜੀ ਨੇ ਦਸਵੀਂ ਕਲਾਸ ’ਚ ਅੰਕ ਗਣਿਤ ਦੇ ਸਿਲੇਬਸ ਵਿੱਚ ਦਿੱਤੇ ਗਏ ਤਰੀਕੇ ਨਾਲ ਕੈਲਕੂਲੇਟ ਕਰ ਵਿਖਾ ਦਿੱਤਾ ਕਿ 14 ਸਤੰਬਰ 1752 ਗ੍ਰੈਗੋਰੀਅਨ ਨੂੰ ਦਿਨ ਵੀਰਵਾਰ ਆਉਂਦੈ, ਨਾ ਕਿ ਸੋਮਵਾਰ। ਉਨ੍ਹਾਂ ਨੇ ਕੰਨੂਪਿੱਲੇ ਦੀ ਜੰਤਰੀ ਦਾ ਭੀ ਸਤੰਬਰ 1752 ਦਾ ਪੰਨਾ, ਇੰਨਟਰਨੈੱਟ ਤੋਂ ਤਿਆਰ ਕੀਤੇ ਸਤੰਬਰ 1752 ਦੇ ਕੈਲੰਡਰ ਦੀ ਫ਼ੋਟੋ,  Dershowiz ਅਤੇ Reingold ਦੇ ਸੌਫ਼ਟਵੇਅਰ ਰਾਹੀਂ 14 ਸਤੰਬਰ 1752 ਦੇ ਕੱਢੇ ਗਏ ਦਿਨ ਦੇ ਸਕਰੀਨ ਸ਼ਾਟ ਸਮੇਤ ਚਾਰ ਸਬੂਤਾਂ ਰਾਹੀਂ ਆਪਣੇ ਵੱਲੋਂ ਦਰਸਾਇਆ ਦਿਨ ਵੀਰਵਾਰ ਸਹੀ ਸਿੱਧ ਕੀਤਾ ਹੈ। ਹੁਣ ਤੁਸੀਂ ਇਸ ਨੂੰ ਠੀਕ ਮੰਨਦੇ ਹੋ ਜਾਂ ਗ਼ਲਤ ?, ਪਰ ਉਹ ਫਿਰ ਭੀ 14 ਸਤੰਬਰ ਨੂੰ ਸੋਮਵਾਰ ਕਹਿਣ ’ਤੇ ਅੜੇ ਰਹੇ। ਇਸ ਉਪਰੰਤ ਜੋ ਉਸ ਨਾਲ਼ ਸਵਾਲ ਜਵਾਬ ਹੋਏ ਉਹ ਸੰਖੇਪ ਰੂਪ ’ਚ ਹੇਠਾਂ ਦਿੱਤੇ ਜਾ ਰਹੇ ਹਨ। ਵੈਸੇ ‘ਇੱਲ ਦਾ ਜਵਾਬ ਕੁਕੜ’ ਦੇਣ ਵਾਲੇ ਡਾ. ਅਨੁਰਾਗ ਸਿੰਘ ਨੇ ਸ: ਪੁਰੇਵਾਲ ਜੀ ਨੂੰ ਚੈਲੰਜ ਭੀ ਕਰ ਦਿੱਤੈ ਕਿ ਉਹ 5 ਲੱਖ ਡਾਲਰ ਜਮ੍ਹਾਂ ਕਰਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀਚਾਰ ਚਰਚਾ ਲਈ ਆਉਣ ਅਤੇ ਫ਼ੈਸਲਾ ਅਕਾਲ ਤਖ਼ਤ ਦਾ ਜਥੇਦਾਰ ਕਰੇਗਾ, ਜੋ ਖ਼ੁਦ ਕੈਲੰਡਰ ਗਿਆਨ ਤੋਂ ਵਾਕਫ਼ ਨਹੀਂ ਹੈ।

ਅਨੁਰਾਗ ਸਿੰਘ : ਪਾਲ ਸਿੰਘ ਪੁਰੇਵਾਲ ਨੂੰ ਇੱਥੇ ਆ ਕੇ ਕੀ ਤਕਲੀਫ ਹੁੰਦੀ ਹੈ ? ਬੁਲਾ ਲਵੋ ਇੱਥੇ। ਹੁਣ 5,00,000/ ਜਮ੍ਹਾ ਕਰਵਾਏ; ਘੋਸ਼ਿਤ ਇਨਾਮ ਲਈ ਅਕਾਲ ਤਖ਼ਤ ਸਾਹਿਬ ’ਤੇ ਖੁੱਲ੍ਹੀ ਬਹਿਸ ਹੋਵੇਗੀ।

ਜਵਾਬ: ਜਦ ਉਹ ਦਸਵੀਂ ਦੇ ਸਿਲੇਬਸ ਰਾਹੀਂ ਸਪਸ਼ਟ ਕਰ ਗਏ ਅਤੇ ਤਿੰਨ ਹੋਰ ਸਬੂਤ ਭੀ ਦੇ ਦਿੱਤੇ ਤਾਂ ਫਿਰ ਪੰਜਾਬ ਬੁਲਾ ਕੇ ਉਨ੍ਹਾਂ ਪਾਸੋਂ ਹੋਰ ਕੀ ਸਬੂਤ ਚਾਹੀਦੈ। ਜਾਂ ਤਾਂ ਤੁਸੀਂ, ਉਨ੍ਹਾਂ ਵੱਲੋਂ ਵਰਤਿਆ ਗਣਿਤ ਅਤੇ ਦਿੱਤੀਆਂ ਮਿਸਾਲਾਂ ਗ਼ਲਤ ਸਾਬਤ ਕਰੋ ਜਾਂ ਸਵੀਕਾਰ ਕਰ ਲਓ ਕਿ 14 ਸਤੰਬਰ 1752 ਨੂੰ ਵੀਰਵਾਰ ਹੈ, ਨਾ ਕਿ ਸੋਮਵਾਰ।

ਅਨੁਰਾਗ ਸਿੰਘ : ਕੰਨੂਪਿੱਲੇ ਨੇ 1699 ਦੀ ਵੈਸਾਖੀ ਨੂੰ 30 ਮਾਰਚ ਲਿਖਿਐ। ਉਸ ਦੀ ਮਿਸਾਲ ਦੇਣ ਵਾਲੇ ਪੁਰੇਵਾਲ ਨੇ 29 ਮਾਰਚ ਕਿਉਂ ਲਿਖੀ ਹੈ ?

ਜਵਾਬ: ਕੰਨੂਪਿੱਲੇ ਤਾਮਿਲਨਾਡੂ ਦਾ ਵਸਨੀਕ ਸੀ। ਓਥੋਂ ਦੇ ਨਿਯਮਾਂ ਮੁਤਾਬਕ ਜੰਤਰੀ ਬਣਾਈ ਹੈ, ਇਸ ਲਈ 30 ਮਾਰਚ ਗ਼ਲਤ ਨਹੀਂ, ਪਰ ਪੰਜਾਬ ਦੇ ਕੈਲੰਡਰ ਨਿਯਮਾਂ ਮਤਾਬਕ 29 ਮਾਰਚ ਸਹੀ ਹੈ।

ਅਨੁਰਾਗ ਸਿੰਘ : ਨਹੀ, ਸਾਰੇ ਭਾਰਤ ’ਚ ਬਿਕ੍ਰਮੀ ਕੈਲੰਡਰ ਹੀ ਲਾਗੂ ਹੋਣ ਕਰਕੇ ਇੱਕੋ ਤਾਰੀਖ਼ ਹੁੰਦੀ ਹੈ।

ਜਵਾਬ : ਐੱਨ. ਸੀ. ਲਹਿਰੀ ਵੱਲੋਂ ਤਿਆਰ ਕੀਤੀ Lahiri’s Indian Ephemeris 2021 ਦੇ ਪੰਨਾ ਨੰ: 11 ਦੀ ਫੋਟੋ ਦਿੱਤੀ ਜਾ ਰਹੀ ਹੈ, ਜਿਸ ਦੇ ਇੱਕੋ ਚਾਰਟ ’ਚ ਭਰਤ ਦੇ ਵੱਖ ਵੱਖ ਸੂਬਿਆਂ ਦੇ ਪ੍ਰਚਲਿਤ ਕੈਲੰਡਰ ਨਿਯਮਾਂ ਮੁਤਾਬਕ ਬਿਕ੍ਰਮੀ ਮਹੀਨਿਆਂ ਦੀ ਅਰੰਭਤਾ (ਸੰਗਰਾਂਦ) ਭੀ ਵੱਖ ਵੱਖ ਦਰਜ ਹੈ। ਇਸ ਮੁਤਾਬਕ ਤਾਮਿਲਨਾਡੂ ਅਤੇ ਪੰਜਾਬ ਦੀਆਂ ਕੁੱਝ ਸੰਗਰਾਂਦਾਂ ਮਿਲਦੀਆਂ ਹਨ, ਪਰ ਕਈਆਂ ’ਚ ਇੱਕ ਦਿਨ ਦਾ ਫ਼ਰਕ ਭੀ ਹੈ। ਪੱਛਮੀ ਬੰਗਾਲ ’ਚ ਇੱਕ ਜਾਂ ਦੋ ਦਿਨਾਂ ਦਾ ਫ਼ਰਕ ਹੈ। ਕੇਰਲਾ ਦੀਆਂ ਸੰਗਰਾਂਦਾਂ ਇਨ੍ਹਾਂ ਤਿੰਨੇ ਸੂਬਿਆਂ ਨਾਲੋਂ ਕੁੱਝ ਭਿੰਨ ਅਤੇ ਕੁਝ ਇੱਕ ਸਮਾਨ ਹਨ। ਇਸ ਸਾਲ 2021 ’ਚ ਵਾਰਾਨਸੀ ਤੋਂ ਛਪੀ ਚਿੰਤਾਹਰਣ ਪੰਚਾਂਗ ’ਚ ੧ ਵੈਸਾਖ; 14 ਅਪ੍ਰੈਲ ਨੂੰ ਹੈ ਪਰ ਪੰਜਾਬ ’ਚ ਛਪੀ ਪਿੰਗਲਵਾੜਾ ਜੰਤਰੀ ’ਚ ੧ ਵੈਸਾਖ; 13 ਅਪ੍ਰੈਲ ਨੂੰ ਹੈ ਕਿਉਂਕਿ ਵਾਰਾਨਸੀ ’ਚ ਛਪਣ ਵਾਲੀ ਪੰਚਾਂਗ ਸੂਰਜੀ ਸਿਧਾਂਤ ਆਧਾਰਿਤ ਹੈ, ਜੋ ਕਿ ਗੁਰੂ ਕਾਲ ਸਮੇਂ ਪ੍ਰਚਲਿਤ ਸੀ, ਪਰ ਪੰਜਾਬ ’ਚ ਯੰਤਰੀ ਦ੍ਰਿਕ ਗਣਿਤ ਆਧਾਰਿਤ ਹੈ, ਜੋ 1964 ਵਿੱਚ ਹਿੰਦੂਆਂ ਵੱਲੋਂ ਸੋਧਿਆ ਗਿਆ ਹੈ। ਗੁਰੂ ਸਾਹਿਬਾਨ ਸਮੇਂ ਪ੍ਰਚਲਿਤ ਕੈਲੰਡਰ ਕਿਉਂ ਛੱਡੀਏ ? ਦੀ ਰੱਟ ਲਾਉਣ ਵਾਲਿਆਂ ਨੇ ਆਪ ਹੀ 1964 ’ਚ ਸੋਧਿਆ ਕੈਲੰਡਰ ਅਪਣਾਅ ਲਿਆ ਤੇ ਸੂਰਜ ਆਧਾਰਿਤ ਗੁਰੂ ਕਾਲ ਵਾਲ਼ਾ ਬਿਕ੍ਰਮੀ ਕੈਲੰਡਰ ਤਿਆਗ ਦਿੱਤਾ। ਦੂਜੇ ਪਾਸੇ ਸਿੱਖਾਂ ਵੱਲੋਂ ਸੰਨ 1999 ’ਚ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਤੋਂ ਇਨਕਾਰੀ ਭੀ ਹਨ।

ਅਨੁਰਾਗ ਸਿੰਘ : ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਦੀ ਨਕਲ ਹੈ।

ਜਵਾਬ : ਸਾਕਾ ਕੈਲੰਡਰ ਮੁਤਾਬਕ ਚੇਤ ਮਹੀਨਾ ਕਿਸੇ ਸਾਲ 22 ਮਾਰਚ ਨੂੰ ਆਰੰਭ ਹੁੰਦੈ ਅਤੇ ਕਿਸੇ ਸਾਲ 21 ਮਾਰਚ ਨੂੰ। ਚੇਤ ਮਹੀਨਾ ਕਿਸੇ ਸਾਲ 30 ਦਿਨਾਂ ਦਾ ਹੁੰਦੈ ਅਤੇ ਕਿਸੇ ਸਾਲ 31 ਦਿਨ ਦਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਹਰ ਸਾਲ 14 ਮਾਰਚ ਨੂੰ ਆਰੰਭ ਹੁੰਦਾ ਹੈ ਅਤੇ ਚੇਤ ਮਹੀਨਾ ਹਰ ਸਾਲ 31 ਦਿਨਾਂ ਦਾ ਹੈ, ਇਸ ਲਈ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਦੀ ਨਕਲ ਕਿਵੇਂ ਹੋਇਆ ?

ਅਨੁਰਾਗ ਸਿੰਘ : ਸਾਕਾ ਕੈਲੰਡਰ ਤਾਂ ਭਾਰਤ ਸਰਕਾਰ ਨੇ 2012 ’ਚ ਬੰਦ ਕਰ ਦਿੱਤਾ।

ਜਵਾਬ : ਉਕਤ ਸਵਾਲ ਅਨੁਰਾਗ ਸਿੰਘ ਨੂੰ ਕੈਲੰਡਰ ਗਿਆਨ ਤੋਂ ਨਾਸਮਝ ਸਾਬਤ ਕਰਦਾ ਹੈ; ਇੱਥੇ ਕਲਕੱਤਾ (ਪੱਛਮੀ ਬੰਗਾਲ) ’ਚ ਛਪੀ ਪੰਚਾਂਗ Lahiri’s Indian Ephemeris 2021 ਪੰਜਾਬ ’ਚ ਛਪੀਆਂ ਦੋ ਪੰਚਾਂਗਾਂ- ਪੰਡਿਤ ਦੇਵੀ ਦਿਆਲ ਜੋਤਸ਼ੀ ਲਾਹੌਰ ਦੀ ਅਸਲੀ ਤਿੱਥ ਪਤਿਰਕਾ (ਛਾਪਕ ਭਾਈ ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ) ਸ਼੍ਰੀ ਮਾਰਤੰਡ ਪੰਚਾਂਗ (ਕੁਰਾਲੀ) ਅਤੇ ਵਾਰਾਨਸੀ (ਉਤਰ ਪ੍ਰਦੇਸ਼) ਤੋਂ ਛਪੀ ਚਿੰਤਾਹਰਣ ਪੰਚਾਂਗ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਸਾਰੀਆਂ ਹੀ ਪੰਚਾਂਗਾਂ ਵਿੱਚ ਸਾਕਾ ਸੰਮਤ ਮੁਤਾਬਕ ਤਾਰੀਖ਼ਾਂ ਵੀ ਦਰਜ ਹਨ।

ਅਨੁਰਾਗ ਸਿੰਘ : ਸ਼ਤਾਬਦੀ ਮਨਾਉਣ ਦੀ ਕਾਹਲ ’ਚ ਪੁਰੇਵਾਲ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਨ 1704 ’ਚ ਵਿਖਾ ਦਿੱਤੀ ਜਦੋਂ ਕਿ ਅਸਲ ਵਿੱਚ ਸ਼ਹੀਦੀ 1705 ’ਚ ਹੋਈ ਸੀ।

ਜਵਾਬ : ਇਤਿਹਾਸ ਦੀਆਂ ਕੁਝ ਪੁਸਤਕਾਂ ’ਚ ਸ਼ਹੀਦੀ 1704 ਅਤੇ ਕੁਝ ’ਚ 1705 ਲਿਖੀ ਹੋਈ ਹੈ। ਇੱਕ ਨੂੰ ਗ਼ਲਤ ਕਹਿ ਦੂਜੇ ਨੂੰ ਠੀਕ ਮੰਨਣਾ; ਵਿਅਕਤੀਗਤ ਨਿਰਣਾ ਹੁੰਦਾ ਹੈ। ਪੁਰੇਵਾਲ ਨੇ ਜ਼ਫ਼ਰਨਾਮੇ ਦੀ ਇੱਕ ਆਇਤ ਦਾ ਹਵਾਲਾ ਦੇ ਕੇ ਸਿੱਧ ਕਰਨ ਦਾ ਯਤਨ ਕੀਤੈ ਕਿ ਸ਼ਹੀਦੀ 1704 ਨੂੰ ਹੋਈ ਹੋਵੇਗੀ। ਵੈਸੇ ਸ਼ਹੀਦੀ ਸੰਨ ਬਾਰੇ ਨਿਰਣਾ ਕਰਨਾ; ਕੈਲੰਡਰ ਵਿੱਦਿਆ ਤੋਂ ਭਿੰਨ ਹੁੰਦੈ। ਕੈਲੰਡਰ ’ਚ ਪ੍ਰਚਲਿਤ ਇਤਿਹਾਸਕ ਤਿੱਥਾਂ ਹੀ ਲਈਆਂ ਗਈਆਂ।

ਅਨੁਰਾਗ ਸਿੰਘ : ਹੋਰ ਕੋਈ ਜਵਾਬ ਸੁਝਦਾ ਨਾ ਵੇਖ ਕਹਿਣ ਲੱਗੇ ਸ਼੍ਰੀ ਦਮਦਮਾ ਸਾਹਿਬ ਨੂੰ ਚੌਥਾ ਤਖ਼ਤ ਇਤਿਹਾਸ ’ਚ ਲਿਖਿਆ ਕਿਧਰੇ ਨਹੀਂ ਮਿਲਦਾ ਪਰ ਇਹ ਸਾਰੇ ਚੌਥਾ ਤਖ਼ਤ, ਚੌਥਾ ਤਖ਼ਤ ਅਲਾਪ ਰਹੇ ਹਨ।

ਕੋਲ ਖੜ੍ਹਾ ਅਨੁਰਾਗ ਸਿੰਘ ਦਾ ਇੱਕ ਸਮਰਥਕ ਮੁੱਦੇ ਤੋਂ ਭੜਕਾਉਣ ਲਈ ਬੋਲਿਆ : ਇਹ ਕੈਨੇਡਾ, ਅਮਰੀਕਾ ਵਾਲੇ ਪਹਿਲਾਂ ਗੁੱਡ ਫ਼ਰਾਈਡੇ ਤਾਂ ਪੱਕਾ ਨਿਸ਼ਚਿਤ ਕਰਵਾ ਲੈਣ ਫਿਰ ਅਸੀਂ ਵੀ ਗੁਰ ਪੁਰਬ ਨਿਸ਼ਚਿਤ ਕਰਵਾ ਲਵਾਂਗੇ।

ਜਵਾਬ : ਯਿਸੂ ਮਸੀਹ ਨੂੰ ਸਲੀਬ ਉੱਤੇ ਚਾੜ੍ਹੇ ਜਾਣ ਅਤੇ ਕਲਵਰੀ ਵਿਖੇ ਉਸ ਦੀ ਮੌਤ ਬਾਰੇ ਈਸਾਈਆਂ ਪਾਸ ਨਿਸ਼ਚਿਤ ਤਾਰੀਖ਼/ਸਾਲ ਦਾ ਕੋਈ ਰਿਕਾਰਡ ਹੀ ਨਹੀਂ। ਉਨ੍ਹਾਂ ਨੂੰ ਸਿਰਫ ਇਹ ਪਤਾ ਹੈ ਕਿ ਉਸ ਦਿਨ ਬਸੰਤੀ ਸਮਰਾਤ (Spring Equinox) ਵਾਲੇ ਦਿਨ ਜਾਂ ਇਸ ਤੋਂ ਪਿੱਛੋਂ ਆਈ ਪਹਿਲੀ ਪੂਰਨਮਾਸ਼ੀ ਤੋਂ ਬਾਅਦ ਆਏ ਪਹਿਲੇ ਐਤਵਾਰ (ਈਸਟਰ ਸੰਡੇ) ਨੂੰ ਪਹਿਲਾ ਸ਼ੁੱਕਰਵਾਰ ਹੈ, ਬਾਰੇ ਹੀ ਜਾਣਦੇ ਸਨ, ਇਸੇ ਹਿਸਾਬ ਨਾਲ ਉਨ੍ਹਾਂ ਸ਼ੁੱਕਰਵਰ ਨੂੰ ਗੁੱਡ ਫ਼ਰਾਈਡੇ ਅਤੇ ਐਤਵਾਰ ਨੂੰ ਈਸਟਰ ਸੰਡੇ ਨਿਸ਼ਚਿਤ ਕਰ ਲਿਆ। ਯਿਸੂ ਮਸੀਹ ਦੇ ਜਨਮ ਦਿਨ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੇ ਕ੍ਰਿਸਮਿਸ ਡੇ ਪੱਕੇ ਤੌਰ ’ਤੇ 25 ਦਸੰਬਰ ਨਿਸ਼ਚਿਤ ਕਰ ਲਿਆ।

ਅਨੁਰਾਗ ਸਿੰਘ : ਸਾਡੇ ਪਾਸ ਪੋਹ ਸੁਦੀ ੭ ਹੈ; ਅਸੀਂ ਇਹ ਨਿਸ਼ਚਿਤ ਕਰ ਲਈ।

ਜਵਾਬ : ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇਤਿਹਾਸ ’ਚ ੨੩ ਪੋਹ, ਪੋਹ ਸੁਦੀ ੭ ਬਿਕ੍ਰਮੀ ਸੰਮਤ ੧੭੨੩ ਮੁਤਾਬਕ 22 ਦਸੰਬਰ 1666 ਸੀ. ਈ. ਲਿਖਿਆ ਹੈ, ਨਾ ਕਿ ਇਕੱਲਾ ਪੋਹ ਸੁਦੀ ੭, ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਪੱਧਤੀ ਦੀ ਤਾਰੀਖ਼ ਨਿਸ਼ਚਿਤ ਕਰ ਸਕਦੇ ਹਾਂ। ਪੋਹ ਸੁਦੀ ੭ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੀ ਹੈ, ਇਸ ਲਈ ੨੩ ਪੋਹ ਨਿਸ਼ਚਿਤ ਕਰ ਲਿਆ ਤਾਂ ਇਸ ਵਿੱਚ ਕੀ ਗ਼ਲਤ ਹੈ ?

ਅਨੁਰਾਗ ਸਿੰਘ : ਅਸੀਂ ਤਾਂ ਉਹ ਤਾਰੀਖ਼ ਰੱਖਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ।

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਪੋਹ ਸੁਦੀ ੭ ਜਾਂ ਕੋਈ ਹੋਰ; ਦਰਜ ਹੀ ਨਹੀਂ।

ਅਨੁਰਾਗ ਸਿੰਘ : ਜੋਤੀ ਜੋਤ ਸਮਾਉਣ ਦੀਆਂ ਤਿੱਥਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਉਹ ਕਿਹੜੀਆਂ ਪੁਰੇਵਾਲ ਨੇ ਮੰਨ ਲਈਆਂ ?

ਜਵਾਬ : (ਗੁਰੂ ਗ੍ਰੰਥ ਸਾਹਿਬ ਜੀ ’ਚ ਨਹੀਂ ਹਨ ਬਲਕਿ) ਕਰਤਾਰਪੁਰੀ ਬੀੜ ਵਿੱਚ ਜਿਹੜੀਆਂ ਚੰਦਰ ਤਿੱਥਾਂ ਦਰਜ ਹਨ ਉਨ੍ਹਾਂ ਨੂੰ ਹੀ ਸੂਰਜੀ ਪ੍ਰਵਿਸ਼ਟਿਆਂ ’ਚ ਤਬਦੀਲ ਕਰਕੇ ਲਿਖਿਆ ਹੈ, ਪਰ ਤੁਸੀਂ ਉਨ੍ਹਾਂ ਨੂੰ ਗ਼ਲਤ ਕਹਿ ਰਹੇ ਹੋ। ਚੰਦਰ ਤਿੱਥਾਂ ਮੁਤਾਬਕ ਮਨਾਉਣ ’ਚ ਇਹ ਘਾਟ ਹੈ ਕਿ ਕਦੀ ਗੁਰ ਪੁਰਬ 354/55 ਦਿਨਾਂ ਪਿੱਛੋਂ ਅਤੇ ਕਦੀ 383/84 ਦਿਨਾਂ ਪਿੱਛੋਂ ਆਉਂਦੇ ਹਨ, ਜਿਸ ਨਾਲ਼ ਦੁਨੀਆਂ ਭਰ ’ਚ ਸਰਕਾਰੀ ਤੇ ਗੈਰ ਸਾਰਕਾਰੀ ਕੰਮਾਂ-ਕਾਜਾਂ ਲਈ ਵਰਤੇ ਜਾਂਦੇ ਸਾਂਝੇ ਕੈਲੰਡਰ ’ਚ ਇੱਕ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ’ਚ ਦੋ ਵਾਰ ਆ ਜਾਂਦਾ ਹੈ ਅਤੇ ਇੱਕ ਸਾਲ ਆਉਂਦਾ ਹੀ ਨਹੀਂ।

ਅਨੁਰਾਗ ਸਿੰਘ : ਪੁਰੇਵਾਲ ਦੇ ਕੈਲੰਡਰ ’ਚ ਭੀ ਹੋਲਾ ਮਹੱਲਾ ਕਿਸੇ ਸਾਲ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਨਹੀਂ।

ਜਵਾਬ : ਪੁਰੇਵਾਲ ਨੇ ਤਾਂ ਹੋਲੇ ਮਹੱਲੇ ਲਈ ਸੂਰਜੀ ਪ੍ਰਵਿਸ਼ਟਾ ੧ ਚੇਤ ਨਿਸ਼ਚਿਤ ਕੀਤੈ, ਜੋ ਹਰ ਸਾਲ ਇੱਕ ਵਾਰ ਆਵੇਗਾ, ਨਾ ਕਿ ਦੋ ਵਾਰ। ਤੁਹਾਡੇ ਵਰਗਿਆਂ ਦੀ ਜ਼ਿਦ ਕਾਰਨ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪਹਿਲਾਂ ਆਪਣਾ ਫ਼ੈਸਲਾ ਸੁਣਾਇਆ ਕਿ ਚਲਦੀ ਰਵਾਇਤ ਮੁਤਾਬਕ ਤਿੰਨ ਦਿਹਾੜੇ; ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ, ਬੰਦੀ ਛੋੜ ਦਿਵਸ ਹਿੰਦੂਆਂ ਦੀ ਦੀਵਾਲੀ ਵਾਲੇ ਦਿਨ ਅਤੇ ਹੋਲਾ ਮਹੱਲਾ ਚੇਤ ਵਦੀ ੧ ਨੂੰ ਹੀ ਰਹਿਣ ਦਿੱਤੇ ਜਾਣ, ਜਿਸ ’ਤੇ 20 ਸਾਲਾਂ ਤੱਕ ਮੁੜ ਵੀਚਾਰ ਕਰ ਲਈ ਜਾਵੇਗੀ। ਇਸ ਲਈ ਦੋ ਵਾਰ ਹੋਲਾ ਮਹੱਲਾ ਆਉਣ ਦਾ ਜ਼ਿੰਮੇਵਾਰ ਬਿਕ੍ਰਮੀ ਕੈਲੰਡਰ ਹੈ, ਨਾ ਕਿ ਨਾਨਕਸ਼ਾਹੀ ਕੈਲੰਡਰ।

ਅਨੁਰਾਗ ਸਿੰਘ : ਵੇਦਾਂਤੀ ਦਾ ਅੰਤ ਤੁਸੀਂ ਵੇਖ ਹੀ ਲਿਆ।

ਜਵਾਬ : ਤੁਹਾਡੇ ਮੁਤਾਬਕ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਚ ਯੋਗਦਾਨ ਪਾਇਆ ਇਸ ਕਾਰਨ ਉਸ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਫਿਰ ਗਿਆਨੀ ਗੁਰਬਚਨ ਸਿੰਘ ਨੇ ਤਾਂ ਤੁਹਾਡੀ ਇੱਛਾ ਪੂਰਤੀ ਲਈ ਨਾਨਕਸ਼ਾਹੀ ਕੈਲੰਡਰ ਵੀ ਰੱਦ ਕੀਤਾ ਸੀ। ਅੰਤ ਵੇਲੇ ਜਿਹੜੀ ਇੱਜ਼ਤ ਉਸ ਨੂੰ ਮਿਲੀ ਉਸ ਸੰਬੰਧ ’ਚ ਤੁਹਾਡਾ ਕੀ ਕਹਿਣਾ ਹੈ ?

ਅਨੁਰਾਗ ਸਿੰਘ ਅਤੇ ਉਸ ਦਾ ਸਮਰਥਕ : ਚੇਤ ਵਦੀ ੧ ਵੀ ਬਿਕ੍ਰਮੀ ਕੈਲੰਡਰ ’ਚ ਸਾਲ ਵਿੱਚ ਇੱਕ ਵਾਰ ਹੀ ਆਉਂਦੀ ਹੈ।

ਜਵਾਬ : ਭਲਾ ਦੱਸੋ ਖਾਂ ਬਿਕ੍ਰਮੀ ਸਾਲ ੧ ਚੇਤ ਤੋਂ ਅਰੰਭ ਹੁੰਦਾ ਹੈ ਜਾਂ ਚੇਤ ਵਦੀ ੧ ਤੋਂ ਜਾਂ ਚੇਤ ਸੁਦੀ ੧ ਤੋਂ ?

ਸਮਰਥਕ; ਅਨੁਰਾਗ ਸਿੰਘ ਦੇ ਮੂੰਹ ਵੱਲ ਵੇਖਣ ਲੱਗਾ ਅਤੇ ਅਨੁਰਾਗ ਸਿੰਘ ਕਹਿਣ ਲੱਗੇ ਤੁਸੀਂ ਸਾਡਾ ਇਮਤਿਹਾਨ ਲੈ ਰਹੇ ਹੋ ?

ਜਵਾਬ : ਇਮਤਿਹਾਨ ਨਹੀਂ; ਮੇਰਾ ਮਤਲਬ ਹੈ ਕਿ ਜਦ ਸਾਨੂੰ ਬਿਕ੍ਰਮੀ ਚੰਦਰ ਤਿੱਥਾਂ ਦੀ ਪੂਰੀ ਸਮਝ ਹੀ ਨਹੀਂ ਤਾਂ ਇਨ੍ਹਾਂ ਨਾਲ ਚਿਪਕ ਕੇ ਰਹਿਣ ਦਾ ਕੀ ਲਾਭ ? ਜੰਤਰੀਆਂ/ਪੰਚਾਂਗਾਂ ਵਿੱਚ ਕਦੀ ਪੋਹ ਸੁਦੀ ੭ ਦੋ ਵਾਰ ਆ ਜਾਂਦੀ ਹੈ ਅਤੇ ਕਦੀ ਇੱਕ ਵਾਰ ਭੀ ਨਹੀਂ ਆਉਂਦੀ ਤਾਂ ਉਸ ਸਾਲ ਗੁਰ ਪੁਰਬ ਕਿਹੜੀ ਤਾਰੀਖ਼ ਨੂੰ ਮਨਾਇਆ ਜਾਵੇ ? 

ਅਨੁਰਾਗ ਸਿੰਘ : ਐਸਾ ਕਦੀ ਹੋ ਹੀ ਨਹੀਂ ਸਕਦਾ, ਪੋਹ ਸੁਦੀ ੭ ਹਰ ਸਾਲ ਇੱਕ ਵਾਰ ਹੀ ਆਉਂਦੀ ਹੈ।

ਜਵਾਬ : ਪੰਜਾਬ ਵਿੱਚ ਛਪੀਆਂ ਸਮੂਹ ਪੰਚਾਂਗਾਂ/ਜੰਤਰੀਆਂ ਵਿੱਚ ਇਸ ਸਾਲ (2021 ’ਚ) ਚੇਤਰ ਮਹੀਨੇ ਦੀ ਮੱਸਿਆ ਲਗਾਤਰ ਦੋ ਦਿਨ 11 ਅਤੇ 12 ਅਪ੍ਰੈਲ ਨੂੰ ਹੈ।   2 ਅਪ੍ਰੈਲ, ੨੦ ਚੇਤ ਸ਼ੁੱਕਰਵਾਰ ਨੂੰ ਚੇਤਰ ਵਦੀ ੫ ਹੈ ਅਤੇ ਅਗਲੇ ਦਿਨ ਸ਼ਨੀਵਾਰ 3 ਅਪ੍ਰੈਲ, ੨੧ ਚੇਤ ਨੂੰ ਚੇਤਰ ਵਦੀ ੭ ਹੈ; ਇਸੇ ਤਰ੍ਹਾਂ ਦਿਨ ਮੰਗਲਵਾਰ 27 ਅਪ੍ਰੈਲ, ੧੫ ਵੈਸਾਖ ਨੂੰ ਚੇਤਰ ਸੁਦੀ ਪੂਰਨਮਾਸ਼ੀ ਅਤੇ ਅਗਲੇ ਦਿਨ ਬੁੱਧਵਾਰ 28 ਅਪ੍ਰੈਲ, ੧੬ ਵੈਸਾਖ ਨੂੰ ਵੈਸਾਖ ਵਦੀ ੨ ਹੈ; ਭਾਵ ਚੇਤ ਵਦੀ ੬ ਅਤੇ ਵੈਸਾਖ ਵਦੀ ੧; ਦੋਵੇਂ ਤਿਥਾਂ ਖ਼ੈਯ ਹੋ ਗਈਆਂ। ਇਨ੍ਹਾਂ ਤਿੱਥਾਂ ਦੀ ਤਰ੍ਹਾਂ ਇਹ ਵੀ ਹੋ ਸਕਦਾ ਹੈ ਕਿ ਕਦੀ ਪੋਹ ਸੁਦੀ ੭ ਸਾਲ ਵਿੱਚ ਦੋ ਵਾਰ ਆਵੇ ਤੇ ਕਦੀ ਆਵੇ ਹੀ ਨਾ; ਜਿਵੇਂ ਕਿ ਜਨਵਰੀ 1713, ਜਨਵਰੀ 1970, ਦਸੰਬਰ 1975 ਸੀ. ਈ. ਵਿੱਚ ਪੋਹ ਸੁਦੀ ੭ ਖ਼ੈਯ (ਖਤਮ) ਹੋ ਗਈ। ਜਨਵਰੀ 2051 ’ਚ ਵੀ ਪੋਹ ਸੁਦੀ ੭ ਨਹੀਂ ਆਵੇਗੀ। ਵੇਖੋ ਸਬੰਧਿਤ ਸਾਲਾਂ ਦੇ ਕੈਲੰਡਰ ਇਹ ਸਿਰਫ ਮਿਸਾਲ ਦੇ ਤੌਰ ’ਤੇ ਹੈ, ਜੰਤਰੀਆਂ ਦੇ ਹੋਰ ਪੰਨੇ ਫਰੋਲੇ ਜਾਣ ਤਾਂ ਅਜਿਹੀਆਂ ਹੋਰ ਬਹੁਤ ਸਾਰੀਆਂ ਤਾਰੀਖ਼ਾਂ ਮਿਲ ਜਾਣਗੀਆਂ

ਅਜਿਹੀ ਦੁਬਿਧਾ ਕਾਰਨ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਿਕ੍ਰਮੀ ਕੈਲੰਡਰ ਅਨੁਸਾਰ ਸਾਰੇ ਦਿਹਾੜੇ ਮਨਾਉਣ ਦੇ ਬਾਵਜੂਦ ਸੰਨ 2019 ’ਚ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ ਦਿਨ ਵੀਰਵਾਰ ੮ ਚੇਤ ਮੁਤਾਬਕ 21 ਮਾਰਚ ਨੂੰ ਮਨਾਇਆ ਅਤੇ ਨਿਹੰਗ ਸਿੰਘਾਂ ਨੇ ਅਗਲੇ ਦਿਨ ਸ਼ੁੱਕਰਵਾਰ ੯ ਚੇਤ ਮੁਤਾਬਕ 22 ਮਾਰਚ ਨੂੰ। ਅਜਿਹਾ 10-15 ਸਾਲ ਪਿੱਛੋਂ ਮੁੜ ਜ਼ਰੂਰ ਵਾਪਰਨਾ ਹੈ।

ਸੰਨ 2000 ’ਚ ਤਖ਼ਤ ਪਟਨਾ ਸਾਹਿਬ ਵਾਲਿਆਂ ਨੇ ਉੱਥੇ ਪ੍ਰਚਲਿਤ ਨਿਯਮਾਂ ਵਾਲੀ ਪੰਚਾਂਗ ਅਨੁਸਾਰ ਦਿਨ ਵੀਰਵਾਰ ੧ ਮਾਘ, 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਮਨਾਇਆ ਅਤੇ ਪੰਜਾਬ ’ਚ ਅਗਲੇ ਦਿਨ ਸ਼ੁੱਕਰਵਾਰ ੨ ਮਾਘ ਮੁਤਾਬਕ 14 ਜਨਵਰੀ ਨੂੰ ਮਨਾਇਆ।

ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਆਮ ਤੌਰ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 10/11 ਦਿਨ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿਖਾਈ ਜਾਂਦੀ ਹੈ। ਸੰਨ 2018 ’ਚ ਚੰਦਰ ਜੇਠ ਦੇ ਦੋ ਮਹੀਨੇ ਆ ਜਾਣ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਤਾਂ ੨੫ ਵੈਸਾਖ ਵਿਖਾਇਆ ਗਿਆ ਪਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੩ ਹਾੜ ਵਿਖਾਏ ਜਾਣ ਕਰਕੇ ਦੋਵਾਂ ਪੁਰਬਾਂ ’ਚ ਅੰਤਰ 40 ਦਿਨ ਪੈ ਗਿਆ। ਸਵਾਲ; ਖੜ੍ਹੇ ਹੋਣ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਇੱਕ ਮਹੀਨਾ ਲੇਟ ਕਰ ਦਿੱਤਾ ਜਦੋਂ ਕਿ ਕਰਨਲ ਨਿਸ਼ਾਨ ਨੇ ਗੁਰ ਪੁਰਬ ਦਰਪਣ ’ਚ ਦੋਂਵੇ ਪੁਰਬ ਇੱਕ ਮਹੀਨਾ ਪਹਿਲਾਂ ਵਿਖਾ ਦਿੱਤੇ।

21 ਸਾਲਾਂ ’ਚ ਵੀ ਅਨੁਰਾਗ ਸਿੰਘ ਜੀ ਸ਼੍ਰੋਮਣੀ ਕਮੇਟੀ, ਨਿਹੰਗਾਂ ਸਿੰਘਾਂ ਅਤੇ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਵਿੱਚੋਂ ਕਿਸੇ ਨੂੰ ਵੀ ਇਹ ਸਮਝਾ ਨਾ ਸਕੇ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਤਿੱਥਾਂ/ਤਾਰੀਖ਼ਾਂ ਠੀਕ ਹਨ ਤੇ ਕਿਹੜੀਆਂ ਗ਼ਲਤ।

ਕੋਈ ਜਵਾਬ ਨਾ ਸੁਝਦਾ ਵੇਖ ਮੁੱਦੇ ਤੋਂ ਭੜਕਾਉਣ ਲਈ ਅਨੁਰਾਗ ਸਿੰਘ ਦਾ ਸਮਰਥਕ ਕਹਿਣ ਲੱਗਾ; ਹਰਦੇਵ ਸਿੰਘ ਜੰਮੂ ਕਹਿ ਰਿਹਾ ਹੈ ਕਿ ਪੁਰੇਵਾਲ 5 ਕੇ ਚੈੱਨਲ ’ਤੇ ਆਪਣੀ ਵਾਰੀ ਲੈਣ ਪਿੱਛੋਂ ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਗਿਆ। ਪੁਰੇਵਾਲ ਨੂੰ ਕਹੋ ਉਸ ਦੇ ਸਵਾਲਾਂ ਦੇ ਜਵਾਬ ਦੇਣ।

ਜਵਾਬ: ਪਹਿਲਾਂ ਹਰਦੇਵ ਸਿੰਘ ਜੰਮੂ ਦੀ ਸੁਣ ਲਵੋ, ਜੋ ਕਹਿ ਰਿਹੈ ‘‘ਕਲੈਂਡਰ ਸਬੰਧੀ ਵਾਰਾਂ ਦੀਆਂ ਗਿਣਤੀਆਂ ਅਤੇ ੫,੦੦੦,੦੦ ਡਾਲਰ ਦੀ ਜੂਆਨੂਮਾਂ ‘ਸ਼ਰਤ’ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਕਿ ਕੈਲੰਡਰ ਵਰਗੇ ਸੰਜੀਦਾ ਵਿਸ਼ੇ ਨੂੰ, ‘ਕਿਸੇ ਦਿਨ ਕੀ ਵਾਰ ਸੀ ?’ ਵਰਗੇ ਸਵਾਲ ਤੱਕ ਸੀਮਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ! ਭਾਸ਼ਾ ਕਿਸੇ ਦੀ ਵੀ ਹੋਵੇ ਚੰਗੀ ਹੋਣੀ ਚਾਹੀਦੀ ਹੈ। ਇਸ ਸਬੰਧ ਵਿਚ ਜੇ ਕਰ ਡਾ. ਅਨੁਰਾਗ ਸਿੰਘ ਜੀ ਨੇ ਪੁਰੇਵਾਲ ਜੀ ਲਈ ਮਾੜੀ ਭਾਸ਼ਾ ਵਰਤੀ ਹੈ ਤਾਂ ਠੀਕ ਨਹੀਂ ਅਤੇ ਪਾਲ ਸਿੰਘ ਪੁਰੇਵਾਲ ਜੀ ਵਲੋਂ ਕਿਸੇ ਨੂੰ ਵਾਰ ਵਾਰ ਮੂਰਖ ਲਿਖਣਾ ਵੀ ਸ਼ਰਮਨਾਕ ਹੈ’’।

ਜਵਾਬ : ਭਾਰਤ ਦੇ ਗੋਦੀ ਮੀਡੀਏ ਦੀਆਂ ਅੱਖਾਂ ’ਚ ਪਏ ਟੀਰ ਵਾਙ ਹਰਦੇਵ ਸਿੰਘ ਜੰਮੂ ਦੀ ਨਿਗ੍ਹਾ ਅਤੇ ਸੋਚ ਵਿੱਚ ਵੀ ਟੀਰ ਪਿਆ ਹੈ, ਇਸ ਲਈ ਉਸ ਨੂੰ ਤਸ਼ਵੀਰ ਦਾ ਕੇਵਲ ਇੱਕ ਪਾਸਾ ਦਿੱਸ ਰਿਹਾ ਹੈ। ਹਰਦੇਵ ਸਿੰਘ ਦੁਨੀਆਂ ਭਰ ਦਾ ਕੋਈ ਵੀ ਐਸਾ ਕੈਲੰਡਰ ਜਾਂ ਐਸੀ ਪੰਚਾਂਗ/ਜੰਤਰੀ ਤਾਂ ਵਿਖਾ ਦੇਣ ਜਿਸ ਵਿੱਚ ਤਾਰੀਖ਼ਾਂ ਨਾਲ ਹਫ਼ਤੇ ਦੇ ਦਿਨ ਨਾ ਦਿੱਤੇ ਹੋਣ।  ਜੇ ਕਿਸੇ ਖ਼ਾਸ ਇੱਕ ਵੀ ਤਾਰੀਖ਼ ਨੂੰ ਹਫ਼ਤੇ ਦਾ ਦਿਨ ਗ਼ਲਤ ਲਿਖਿਆ ਗਿਆ ਤਾਂ ਉਸ ਪਿਛੋਂ ਆਉਣ ਵਾਲੀਆਂ ਸਾਰੀਆਂ ਤਾਰੀਖ਼ਾਂ ਗ਼ਲਤ ਹੋ ਜਾਣਗੀਆਂ; ਜਿਸ ਦਾ ਭਾਵ ਹੈ ਕਿ ਤਾਰੀਖ਼ਾਂ ਦਾ ਹਫ਼ਤੇ ਦੇ ਦਿਨਾਂ ਨਾਲ ਗੂੜਾ ਸਬੰਧ ਹੈ। ‘ਕਿਸੇ ਦਿਨ ਕੀ ਵਾਰ ਸੀ ?’ ਨੂੰ ਮਾਮੂਲੀ ਗੱਲ ਸਮਝਣ ਵਾਲੇ ਹਰਦੇਵ ਸਿੰਘ ਦੀ ਕੈਲੰਡਰ ਵਿਗਿਆਨ ਬਾਰੇ ਅਗਿਆਨਤਾ ਦਾ ਅੰਦਾਜ਼ ਇਸੇ ਗੱਲੋਂ ਲਾਇਆ ਜਾ ਸਕਦਾ ਹੈ।

ਅਨੁਰਾਗ ਸਿੰਘ ਅਤੇ ਡਾ: ਹਰਜਿੰਦਰ ਸਿੰਘ; ਪਿਛਲੇ ਕਈ ਸਾਲਾਂ ਤੋਂ ਸ: ਪੁਰੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਜਿਹੜੀ ਭਾਸ਼ਾ ਵਰਤ ਰਹੇ ਹਨ ਉਨ੍ਹਾਂ ਦੀ ਭਾਸ਼ਾ ਤੋਂ ਹਰਦੇਵ ਸਿੰਘ ਕਦੀ ਵੀ ਸ਼ਰਮਸ਼ਾਰ ਨਹੀਂ ਹੋਏ; ਪਰ ਜੇ ਸ: ਪੁਰੇਵਾਲ ਨੇ ਪਹਿਲੀ ਵਾਰ ਅਨੁਰਾਗ ਸਿੰਘ ਦੀ ਭਾਸ਼ਾ ’ਚ ਜਵਾਬ ਦਿੱਤਾ ਤਾਂ ਹਰਦੇਵ ਸਿੰਘ ਨੂੰ ਬਹੁਤ ਹੀ ਸ਼ਰਮਨਾਕ ਲੱਗਾ ਜਦੋਂ ਕਿ ਅਨੁਰਾਗ ਸਿੰਘ ਪ੍ਰਤੀ ਸ਼ਬਦ ‘ਜੇ’ ਵਰਤ ਕੇ ਦਰਸਾ ਰਹੇ ਹਨ; ਜਿਵੇਂ ਕਿ ਉਸ ਨੇ ਸੁਣੇ ਨਹੀਂ ਯਾਨੀ ਸ਼ਾਇਦ ਨਾ ਕਹੇ ਹੋਣ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੇ ਭੀ ਦਸੰਬਰ 2016 ’ਚ ਲਿਖੀ ਆਪਣੀ ਪੁਸਤਕ ਗੁਰ ਪੁਰਬ ਦਰਪਣ ਦੇ ਪੰਨਾ 95 ’ਤੇ 18 ਨਵੰਬਰ ਦੇ ਅਜੀਤ ਅਖ਼ਬਾਰ ’ਚ ਆਪਣੇ ਵੱਲੋਂ ਛਪਵਾਈ ਖ਼ਬਰ ਦੀ ਨਕਲ ਛਾਪੀ ਹੈ, ਜਿਸ ’ਚ ਉਸ ਨੇ ਨਾਨਕਸ਼ਾਹੀ ਕੈਲੰਡਰ ਨੂੰ ਚੁਣੌਤੀ ਦਿੰਦਿਆ ਲਿਖਿਆ ਹੈ ਕਿ ਜੇ ਪੁਰੇਵਾਲ ਅਤੇ ਉਨ੍ਹਾਂ ਦੀ 11 ਮੈਂਬਰੀ ਕਮੇਟੀ ਨਾਨਕਸ਼ਾਹੀ ਕੈਲੰਡਰ ਦੀ ਇੱਕ ਵੀ ਸੂਰਜੀ ਤਾਰੀਖ਼ ਇਤਿਹਾਸ ਮੁਤਾਬਕ ਸਹੀ ਸਾਬਤ ਕਰ ਦੇਣ ਤਾਂ ਉਹ (ਕਰਨਲ ਨਿਸ਼ਾਨ) ਇੱਕ ਲੱਖ ਰੁਪਏ ਇਨਾਮ ਦੇਣਗੇ। ਕਰਨਲ ਨਿਸ਼ਾਨ ਦਾ ਇਹ ਐਲਾਨ ਹਰਦੇਵ ਸਿੰਘ ਨੂੰ ਕਦੀ ਜੂਆ ਨੁਮਾ ਨਹੀਂ ਲੱਗਿਆ।

ਸਿਆਟਲ (ਅਮਰੀਕਾ) ’ਚ ਹੋਈ ਕਾਨਫਰੰਸ ’ਚ ਸ: ਪੁਰੇਵਾਲ ਨੇ ਕਰਨਲ ਨਿਸ਼ਾਨ ਨੂੰ ਚੁਣੌਤੀ ਦਿੱਤੀ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕਮੇਟੀ ਵੱਲੋਂ ਦਿੱਤੀਆਂ ਸਾਰੀਆਂ ਤਾਰੀਖ਼ਾਂ ਉਹ ਅੰਤਰਰਾਸ਼ਟਰੀ ਯੂਨੀਵਰਸਟੀਆਂ ਦੇ ਕੈਲੰਡਰ ਦੇ ਮਾਹਰ ਵਿਗਿਆਨੀਆਂ ਅਤੇ ਪੰਚਾਂਗਕਾਰਾਂ ਦੀ ਕਿਸੇ ਵੀ ਕਮੇਟੀ ਕੋਲੋਂ ਚੈੱਕ ਕਰਵਾ ਸਕਦੇ ਹਨ। ਉਹ 100% ਠੀਕ ਹਨ ਪਰ ਉਸ ਦੀ ਪੁਸਤਕ ਦੇ ਪੰਨਾ ਨੰਬਰ 79 ’ਤੇ ਬੰਦੀ ਛੋੜ ਪੁਰਬ (ਦੀਵਾਲੀ) ਦੀਆਂ ਦਿੱਤੀਆਂ ਤਾਰੀਖ਼ਾਂ ’ਚੋ ਜੇ ਉਹ 100% ਸਹੀ ਸਾਬਤ ਕਰ ਦੇਣ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣਗੇ। ਜੇ 90% ਸਹੀ ਸਾਬਤ ਕਰ ਦੇਣ ਤਾਂ 4 ਲੱਖ; ਜੇ 80% ਠੀਕ ਹੋਣ ਤਾਂ 3 ਲੱਖ, 70% ਸਹੀ ਹੋਣ ਤਾਂ 2 ਲੱਖ ਰੁਪਏ ਇਨਾਮ ਵਜੋਂ ਦੇਣਗੇ। ਪ੍ਰਬੰਧਕਾਂ ਨੇ ਪੁਰੇਵਾਲ ਸਾਹਿਬ ਦੇ ਇਸ ਐਲਾਨ ਤੋਂ ਉਤਸ਼ਾਹਿਤ ਹੋ ਕੇ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਡਾਲਰ ਕਰ ਦਿੱਤੀ ਤੇ ਇਨਾਮ ਪ੍ਰਾਪਤ ਕਰਨ ਲਈ 90 ਦਿਨਾਂ ਦੀ ਡੈੱਡ ਲਾਈਨ ਨਿਸ਼ਚਿਤ ਕਰ ਦਿੱਤੀ।  ਇਸ ਘੋਸ਼ਿਤ ਇਨਾਮ ਦਾ ਸਾਰਾ ਵੇਰਵਾ ਸ: ਸਰਬਜੀਤ ਸਿੰਘ ਸੈਕਰਾਮੈਂਟੋਂ ਕਈ ਵਾਰ ਦੇ ਚੁੱਕੇ ਹਨ। ਇਹ ਚੁਣੌਤੀ ਤਾਂ ਕਰਨਲ ਨਿਸ਼ਾਨ ਦੀ ਚੁਣੌਤੀ ਦੇ ਮੋੜਵੇਂ ਉੱਤਰ ਵਜੋਂ ਸੀ, ਜੋ ਚੁੱਪ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ 2015 ਤੋਂ 2100 ਈਸਵੀ ਤੱਕ ਦੇ 86 ਸਾਲਾਂ ਲਈ ਉਸ ਵੱਲੋਂ ਬੰਦੀਛੋੜ ਦਿਵਸ ਦੀਆਂ ਦਿੱਤੀਆਂ ਤਾਰੀਖ਼ਾਂ ’ਚੋਂ 50% ਤੋਂ ਵੱਧ ਤਾਰੀਖ਼ਾਂ ਗ਼ਲਤ ਹਨ, ਪਰ ਹਰਦੇਵ ਸਿੰਘ ਜੰਮੂ ਅਤੇ ਅਨੁਰਾਗ ਸਿੰਘ ਜਿਨ੍ਹਾਂ ਦਾ ਕੈਲੰਡਰ ਵਿਗਿਆਨ ਸੰਬੰਧੀ ਗਿਆਨ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਊਟ ਪਟਾਂਗ ਸਵਾਲਾਂ ਤੋਂ ਹੀ ਲਾਇਆ ਜਾ ਸਕਦਾ ਹੈ; ਉਹ ਐਵੇਂ ਹੀ 5 ਲੱਖ ਡਾਲਰ ਦਾ ਨਾਮ ਸੁਣ ਕੇ ਡੱਡੂ ਟਪੂਸੀਆਂ ਮਾਰ ਰਹੇ ਹਨ। ਸੰਨ 2019 ਅਤੇ 2020 ਸੀ.ਈ. ਦੀਆਂ ਤਾਰੀਖ਼ਾਂ, ਹੁਣ ਤੱਕ ਛਪ ਚੁੱਕੀਆਂ ਜੰਤਰੀਆਂ ਵਿੱਚੋਂ ਚੈੱਕ ਕੀਤੀਆਂ ਜਾ ਸਕਦੀਆਂ ਜੋ ਗ਼ਲਤ ਹਨ।

ਹਰਦੇਵ ਸਿੰਘ ਜੰਮੂ ਨੇ ਇੱਕ ਵਾਰ ਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰ ਪੁਰਬ ਦੀ ਸਹੀ ਤਾਰੀਖ਼ ੧੯ ਪੋਹ/1 ਜਨਵਰੀ ਹੋਣੀ ਚਾਹੀਦੀ ਹੈ। ਮੈ ਸਵਾਲ ਕੀਤਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ? ਇਸ ਦੇ ਜਵਾਬ ’ਚ ਉਨ੍ਹਾਂ ਕਰਨਲ ਨਿਸ਼ਾਨ ਦਾ ਹਵਾਲਾ ਦਿੱਤਾ। ਮੇਰੇ ਵੱਲੋਂ ੧੯ ਪੋਹ ਦੀ ਤਾਰੀਖ਼ ਨੂੰ ਚੁਣੌਤੀ ਦੇਣ ’ਤੇ ਉਨ੍ਹਾਂ ਦਾ ਜਵਾਬ ਸੀ; ਸ਼ਾਇਦ ਨਿਸ਼ਾਨ ਸਾਹਿਬ ਨੇ ੨੭ ਪੋਹ ਕਿਹਾ ਹੋਵੇ। ਮੈ ਕਿਹਾ ਕਿ ੧੯ ਪੋਹ ਅਤੇ ੨੭ ਪੋਹ; ਦੋਵੇਂ ਗਲਤ ਹਨ; ਤੁਸੀਂ ਕਰਨਲ ਨਿਸ਼ਾਨ ਤੋਂ ਦੁਬਾਰਾ ਪੁੱਛ ਲਓ। ਹੁਣ ਜਦੋਂ ਹਰਦੇਵ ਸਿੰਘ ਜੰਮੂ ਦੇ ਸਾਮ੍ਹਣੇ 5 ਕੇ ਚੈੱਨਲ ’ਤੇ ਕਰਨਲ ਨਿਸ਼ਾਨ ਨੇ ਕਬੂਲ ਕਰ ਲਿਆ ਕਿ ੨੩ ਪੋਹ/5 ਜਨਵਰੀ ਦੀ ਤਾਰੀਖ਼ ਠੀਕ ਹੈ ਤਾਂ ਉਸੇ ਵੇਲੇ ਜੰਮੂ ਵੱਲੋਂ ਮੈਂ ਨਾ ਮੰਨੂ ਦੀ ਰੱਟ ਲਾਈ ਜਾਣੀ; ਡੱਡੂ ਟਪੂਸੀਆਂ ਹੀ ਹਨ।

ਹਰਦੇਵ ਸਿੰਘ ਜੰਮੂ ਹੁਣ ਤੱਕ ਕਰਨਲ ਨਿਸ਼ਾਨ ਨੂੰ ਕੈਲੰਡਰ ਸਬੰਧੀ ਆਪਣਾ ਗਿਆਨ ਦਾਤਾ ਸਮਝਦਾ ਰਿਹਾ ਹੈ ਉਸੇ ਨਿਸ਼ਾਨ ਵੱਲੋਂ ੨੩ ਪੋਹ 5 ਜਨਵਰੀ ਨਾਲ ਸਹਿਮਤੀ ਜਤਾਏ ਜਾਣ ਤੋਂ ਬਾਅਦ ਹਰਦੇਵ ਸਿੰਘ, ਜਿਸ ਨੂੰ ਪੰਚਾਂਗਾਂ ਸਬੰਧੀ ਮੁੱਢਲਾ ਗਿਆਨ ਵੀ ਨਹੀਂ, ਨਾਲ ਭਲਾਂ 80 ਸਾਲਾ ਬਜ਼ੁਰਗ ਵਿਦਵਾਨ ਸ: ਪੁਰੇਵਾਲ; ਨਾਨਕਸ਼ਾਹੀ ੨੩ ਪੋਹ/5 ਜਨਵਰੀ ਦੀ ਤਾਰੀਖ਼ ਸਹੀ ਸਿੱਧ ਕਰਨ ਲਈ ਕਿਉਂ ਸਿਰ ਖਪਾਈ ਕਰੇ ?

Nanak shahi vs Bikrami Calendar with Pal singh Purewal & Surjit singh Nishan

0

ਇਸ ਵੀਡੀਓ ਨੂੰ ਪੂਰਾ ਸੁਣਨ ਲਈ ਸਮਾਂ ਕੱਢਣਾ ਹਰ ਗੁਰਸਿੱਖ ਦਾ ਫ਼ਰਜ਼ ਹੈ ਤਾਂ ਜੋ ਤਰਕ ਅਤੇ ਕੁਤਰਕ ਦੀ ਪਛਾਣ ਹੋ ਸਕੇ।

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਪੰਥਕ ਤਾਲਮੇਲ ਸੰਗਠਨ ਵੱਲੋਂ ਸਿਆਸਤ ਵਿੱਚ  ਸਿੱਖ ਸਰੋਕਾਰਾਂ ਅਤੇ  ਸਿੱਖ ਸਿਰਮੌਰ ਸੰਸਥਾਂਵਾਂ ਦੇ ਕੌਮੀ ਪ੍ਰਬੰਧਨ ਲਈ ਸੱਦਾ

0

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਪੰਥਕ ਤਾਲਮੇਲ ਸੰਗਠਨ ਵੱਲੋਂ ਸਿਆਸਤ ਵਿੱਚ  ਸਿੱਖ ਸਰੋਕਾਰਾਂ ਅਤੇ  ਸਿੱਖ ਸਿਰਮੌਰ ਸੰਸਥਾਂਵਾਂ ਦੇ ਕੌਮੀ ਪ੍ਰਬੰਧਨ ਲਈ ਸੱਦਾ

1 ਅਕਤੂਬਰ 2021 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵੱਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ 1 ਅਕਤੂਬਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜਵੱਦੀ ਲੁਧਿਆਣਾ ਵਿਖੇ ਮਨਾਇਆ ਗਿਆ। ਜਿਸ ਵਿੱਚ ਸਿੰਘ ਸਭਾ ਲਹਿਰ ਦੀ ਅਜੋਕੇ ਸਮੇਂ ਵਿੱਚ ਪ੍ਰਸੰਗਿਕਤਾ ਨੂੰ ਵਿਚਾਰਿਆ ਗਿਆ ਅਤੇ ਸਵੈ-ਪੜਚੋਲ ਕੀਤਾ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੁੱਜੀਆਂ ਸੰਗਤਾਂ ਤੇ ਸ਼ਖ਼ਸੀਅਤਾਂ ਨੇ ਸਿੰਘ ਸਭਾ ਲਹਿਰ ਮੌਕੇ ਇਤਿਹਾਸਕ ਭੂਮਿਕਾ ਦੀ ਲੋੜ ’ਤੇ ਜ਼ੋਰ ਦਿੱਤਾ।

ਬੁਲਾਰਿਆਂ ਨੇ ਕਿਹਾ ਕਿ 20ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਨੂੰ ਖੜ੍ਹਾ ਕਰਨ ਵਿੱਚ ਸਿੰਘ ਸਭਾ ਲਹਿਰ ਦੀ ਅਹਿਮ ਦੇਣ ਹੈ, ਜਿਸ ਦਾ ਜਨਮ 1873 ’ਚ ਹੋਇਆ ਸੀ। ਜਿਸ ਨੇ ਸੰਨ 1862 ਵਿੱਚ ਆਈ ਰਾਜਸੀ ਅੰਧੇਰੀ ਕਾਰਨ ਸਿੱਖੀ ਬਾਗ ਵਿੱਚ ਹੋਈ ਪਤਝੜ ਨੂੰ ਪਛਾਣਿਆ। ਵਿੱਦਿਆ ਦੇ ਪੱਛਮੀਕਰਨ ਅਤੇ ਧਰਮ ਪਰਿਵਰਤਨ ਦੇ ਹਮਲਿਆਂ ਨੂੰ ਠੱਲਿਆ। ਸਿੰਘ ਸਭਾ ਲਹਿਰ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਸ਼ਕਤੀ ਦਿੱਤੀ ਤੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ  ਸਿੱਖ ਜਥੇਬੰਦ ਹੋ ਕੇ ਜੂਝੇ। ਇਸੇ ਦਾ ਨਤੀਜਾ ਹੈ ਕਿ ਨਵੰਬਰ 1920 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਪੰਥਕ ਇਕੱਠ ’ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਦਸੰਬਰ 1920 ਈ: ਵਿੱਚ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ ਹੈ। ਇਨ੍ਹਾਂ ਸਿਦਕੀ ਸਿੱਖਾਂ ਅਤੇ  ਸਿੱਖ ਜਥੇਬੰਦੀਆਂ ਨੇ ਸਿੱਖਾਂ ਦੀ ਮਰਜ਼ੀ ਮੁਤਾਬਕ ਸਿਆਸਤ ਸਿਰਜਣ ਲਈ ਲਾਮਿਸਾਲ ਸੰਘਰਸ਼ ਕੀਤਾ।

ਪਰ ਪੰਜਾਬ ਦੀ ਸਿਆਸਤ ਵਿੱਚ  ਸਿੱਖ ਸਰੋਕਾਰਾਂ ਦਾ ਸਿਫ਼ਰ ਦੇ ਹਾਸ਼ੀਏ ’ਤੇ ਰਹਿਣ ਦਾ ਵਰਤਾਰਾ ਚਿੰਤਾ ਦਾ ਵਿਸ਼ਾ ਹੈ। ਜਿਸ ਲਈ ਮਾਣਮੱਤੀਆ ਲਹਿਰਾਂ ਦੇ ਸਨਮੁਖ ਸਵੈ-ਪੜਚੋਲ ਕਰਕੇ ਸਿਆਸਤ ਵਿੱਚ  ਸਿੱਖ ਸਰੋਕਾਰਾਂ ਦੇ ਸਤਿਕਾਰ ਤੇ ਸਵੈ-ਮਾਣ ਲਈ ਫ਼ੈਸਲੇ ਲੈਣੇ ਸਮੇਂ ਦੀ ਮੰਗ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਏ ਸੰਮੇਲਨ ਵਿੱਚ  ਸਿੱਖ-ਸੰਸਾਰ ਸਾਹਮਣੇ ਅਹਿਮ ਪ੍ਰਸਤਾਵ ਪੇਸ਼ ਕੀਤੇ ਅਤੇ ਇਸ ਦੇ ਅਮਲ ਲਈ ਸੇਵਾ ਨਿਭਾਉਣ ਦਾ ਅਹਿਦ ਲਿਆ। ਇਕੱਠ ਨੇ ਪਾਸ ਕੀਤਾ ਮਤੇ ਕਿ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਲਈ ਪੰਜਾਬ ਸਰਕਾਰ ਹੇਠ ਨਵਾਂ ਐਕਟ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰਬੰਧ ਕੇਂਦਰ ਸਰਕਾਰ ਦੇ ਹੇਠ ਹੈ, ਜਿਸ ਕਰਕੇ ਭਾਰਤੀ ਸੱਤਾਧਾਰੀਆਂ ਦੀ ਮਰਜ਼ੀ ਤੋਂ ਬਗੈਰ ਇਸ ਦਾ ਚੋਣ ਕਾਰਜ ਅਮਲ ਵਿੱਚ ਨਹੀਂ ਆਉਂਦਾ। ਹਰਿਆਣਾ ਸੂਬੇ ਦੇ ਸਿੱਖਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਪਰਾਲੇ ਕਰਕੇ ਅਜਿਹਾ ਐਲਾਨ ਸੂਬਾ ਸਰਕਾਰ ਪਾਸੋਂ ਕਰਵਾ ਲਿਆ ਹੋਇਆ ਹੈ।

ਦੂਸਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਚੋਣ ਪ੍ਰਕਿਰਿਆ ਨੀਮ (Semi) ਢੰਗ ਨਾਲ ਨਾਮਜ਼ਦ ਕਰਨ ਵੱਲ ਅਨੁਪਾਤ (%) ਤਰੀਕੇ ਵਾਲੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਗੁਰਸਿੱਖਾਂ ਕੋਲ ਹੋਵੇ।

ਅਕਾਲ ਤਖਤ ਸਾਹਿਬ ਦਾ ਪ੍ਰਬੰਧਕੀ ਢਾਂਚੇ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਹਿੱਸੇਦਾਰੀ ਹੋਵੇ। ਜਥੇਦਾਰਾਂ ਦੀ ਚੋਣ ਦਾ ਕਾਲਜੀਅਮ ਪ੍ਰਬੰਧ ਹੋਵੇ ਜਿਸ ਲਈ ਕੌਮਾਂਤਰੀ ਪੱਧਰ ਦੇ ਗੁਰਸਿੱਖਾਂ ਦਾ ਸਥਾਈ ਕਾਲਜੀਅਮ ਸਥਾਪਿਤ ਹੋਵੇ।

ਸਿੱਖ ਵਿਦਿਅਕ ਪ੍ਰਬੰਧੀ ਬੋਰਡ ਇਸਲਾਮਕ ਤੇ ਇਸਾਈ ਭਾਈਚਾਰਿਆਂ ਦੀ ਤਰਜ ’ਤੇ ਸੰਸਾਰ ਭਰ ਦੇ  ਸਿੱਖ ਵਿੱਦਿਅਕ ਅਦਾਰਿਆਂ ਲਈ ਬਣਨਾ ਜ਼ਰੂਰੀ ਹੈ। ਜਿਸ ਦੀ ਮਾਨਤਾ ਵਿਦੇਸ਼ਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਬੋਰਡ ਤੋਂ ਹੋਵੇਗੀ। ਭਾਰਤ ਅੰਦਰ ਕੇਂਦਰ ਹਕੂਮਤ ਪਾਸੋਂ ਮਾਨਤਾ ਲਈ ਜਾਵੇਗੀ।  ਸਿੱਖ ਵਿਦਿਅਕ ਅਦਾਰੇ ਇੱਕ ਲੜੀ ਵਿੱਚ ਪਰੋਏ ਜਾਣੇ ਲਾਜ਼ਮੀ ਹੈ।

ਧਰਮ ਪਰਿਵਰਤਨ ਮਾਮਲੇ ਵਿੱਚ ਅੱਜ ਕੱਲ੍ਹ ਵੇਖਣ ਵਿੱਚ ਆ ਰਿਹਾ ਹੈ ਕਿ ਗਵਾਂਢੀ ਮੱਤਾਂ ਦੇ ਪੈਰੋਕਾਰ ਪੰਜਾਬ ਅੰਦਰ ਜਾਂ ਦੂਜੇ ਸੂਬਿਆਂ ਜਾਂ ਦੇਸ਼ਾਂ ਅੰਦਰ ਵਿਧੀਵਤ ਢੰਗਾਂ, ਜਾਦੂਗਰੀ ਦ੍ਰਿਸ਼ਾਂ, ਤੰਦਰੁਸਤੀ, ਨੌਕਰੀ ਅਤੇ ਹੋਰ ਭਰਮ ਭੁਲੇਖਿਆਂ ਨੂੰ ਪ੍ਰਚਾਰ ਕੇ ਆਪਣੇ ਮੱਤਾਂ ਵੱਲ ਪ੍ਰੇਰ ਪ੍ਰੇਰ ਕੇ ਦਾਖਲਾ ਕਰਨ ਲਈ ਭਰਪੂਰ ਪ੍ਰਭਾਵਸ਼ਾਲੀ ਅਡੰਬਰ ਕਰ ਰਹੇ ਹਨ। ਜਦ ਕਿ  ਸਿੱਖ ਕੌਮ ਦੀ ਕੌਮੀ ਜੁਗਤਿ ਅੰਦਰ ਕਿਸੇ ਦੂਜੇ ਮੱਤ ਦੇ ਵਿਅਕਤੀ ਜਾਂ ਵਿਅਕਤੀਆਂ ਨੂੰ ਕਿਸੇ ਪ੍ਰਕਾਰ ਦਾ ਲੋਭ ਲਾਲਚ ਦੇ ਕੇ ਜਾਂ ਭਰਮਾ ਕੇ  ਸਿੱਖ ਹੋਣ ਲਈ ਕੋਈ ਕਿਰਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਹਕੂਮਤੀ ਜਾਂ ਰਾਜਨੀਤਕ ਧਿਰਾਂ ਦੇ ਸਹਿਯੋਗ ਦੀ ਲੋੜ ਮਹਿਸੂਸ ਹੋ ਰਹੀ ਹੈ। ਕਾਲੇ ਜਾਦੂ ਵਾਲੇ ਕਾਨੂੰਨ ਰਾਹੀਂ ਅਜਿਹੇ ਸਿਲਸਿਲੇ ਨੂੰ ਰੋਕਣ ਲਈ ਵਿਉਂਤਬੰਦੀ ਦੀ ਲੋੜ ਹੈ।

ਗੁਰਮਤਿ ਵਿਦਿਅਕ ਬੋਰਡ ਸਥਾਪਤ ਕਰਕੇ ਗੁਰਮਤਿ ਕਾਲਜ ਬੋਰਡ ਅਧੀਨ ਹੋਣ ਭਾਵੇਂ ਉਹ ਕਾਲਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥ-ਦਰਦੀ  ਸਿੱਖ ਸੰਸਥਾਵਾਂ ਦੇ ਪ੍ਰਬੰਧ ਅਧੀਨ ਹਨ। ਜਿਸ ਰਾਹੀਂ ਸਭ ਗੁਰਮਤਿ ਵਿਦਿਆ ਕਾਲਜਾਂ ਵਿੱਚ ਇੱਕ ਸਾਰ ਪਾਠਕ੍ਰਮ ਤਿਆਰ ਕਰਕੇ ਵਿਦਿਆ ਦਿੱਤੀ ਜਾਵੇ।

ਸਿੱਖ ਕਕਾਰਾਂ ਦਾ ਸਮੇਂ ਸਮੇਂ ਹੁੰਦਾ ਅਪਮਾਨ ਰੋਕਣ ਲਈ ਕਾਨੂੰਨ ਬਣੇ। ਆਪਾਂ ਦੇਖਦੇ ਹਾਂ ਵੱਖ ਵੱਖ ਮੌਕਿਆਂ ’ਤੇ ਕਿਸੇ ਨਾ ਕਿਸੇ ਬਹਾਨੇ ਸਿੱਖੀ ਕਕਾਰਾਂ ਨੂੰ ਲੈ ਕੇ ਅੜਚਨ ਖੜ੍ਹੀ ਕੀਤੀ ਜਾਂਦੀ ਹੈ।

ਸਿੱਖ ਕੌਮ ਨੂੰ ਘੱਟ ਗਿਣਤੀ ਕੌਮ ਵਜੋਂ ਦੇਸ਼ ਪੱਧਰੀ ਮਾਨਤਾ ਹੋਵੇ ਜੋ ਵਿਸ਼ੇਸ਼ ਲਾਭ ਦੇਸ਼ ਪੱਧਰ ’ਤੇ ਬਾਕੀ ਘੱਟ-ਗਿਣਤੀ ਕੌਮਾਂ ਨੂੰ ਮਿਲਦੇ ਹਨ ਉਹ ਲਾਭ ਪੰਜਾਬ ਅੰਦਰ  ਸਿੱਖ ਕੌਮ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਲਾਜ਼ਮੀ ਹੈ ਇਸ  ਸਿੱਖ ਸਰੋਕਾਰ ਨੂੰ ਦੇਸ਼ ਪੱਧਰ ’ਤੇ ਮਾਨਤਾ ਦਿਵਾਈ ਜਾਵੇ।

ਅਨੰਦ ਕਾਰਜ ਐਕਟ ਦੇਸ਼ ਪੱਧਰ ’ਤੇ ਇਕਸਾਰ ਨਹੀਂ ਹੈ। ਵਿਆਹ ਪ੍ਰਮਾਣ-ਪੱਤਰ  ਸਿੱਖ ਅਨੰਦ ਕਾਰਜ ਵਿਆਹ ਕਾਨੂੰਨ ਹੇਠ ਪ੍ਰਾਪਤ ਹੋਵੇ ਸਮੇਂ ਦੀ ਲੋੜ ਹੈ।

ਬਾਬਾ ਫਤਿਹ ਸਿੰਘ ਸਿੱਖੀ ਵਿਰਸਾ ਭਵਨ ਉਸਾਰੀ ਬਾਰੇ ਸਰਕਾਰੀ ਮਾਨਤਾ ਐਕਟ ਹੋਂਦ ਵਿੱਚ ਆਵੇ ਪੰਜਾਬ ਸਰਕਾਰ ਪਾਸੋਂ  ਸਿੱਖ ਕੌਮ ਦੇ ਵਿਰਸੇ ਦੀ ਸੰਭਾਲ ਲਈ ਵੱਧ ਤੋਂ ਵੱਧ ਸਹੂਲਤਾਂ ਵਾਲਾ ਕਾਨੂੰਨ ਬਣਾਉਣ ਦਾ ਹੀਆ ਕਰੀਏ ਤਾਂ ਕਿ ਬਾਬਾ ਫਤਿਹ ਸਿੰਘ ਭਵਨ ਹਰ ਜ਼ਿਲ੍ਹਾ ਪੱਧਰ ’ਤੇ ਅਤੇ ਪੰਜਾਬ ਅੰਦਰ ਤਹਿਸੀਲ ਪੱਧਰ ’ਤੇ ਸਥਾਪਿਤ ਹੋ ਸਕੇ ਬਲਕਿ ਸਰਕਾਰੀ ਪੱਧਰ ਦੇ ਪ੍ਰਬੰਧ ਹੇਠ ਸੁਥਾਈ ਸਰਕਾਰਾਂ ਰਾਹੀਂ ਪੂਰੇ ਦੇਸ਼ ਅੰਦਰ ਉਸਾਰਨ ਦਾ ਕਾਨੂੰਨ ਹੋਵੇ।

ਭਾਈ ਘਨਈਆ ਭਵਨ ਦੇਸ਼ ਵਿਆਪੀ ਉਸਾਰੇ ਜਾਣ ਇਤਿਹਾਸਕ ਸੱਚ ਹੈ ਕਿ ਭਾਈ ਘਨੱਈਆ ਜੀ ਦੀ ਸੇਵਾ ਰੈਡ ਕਰਾਸ ਸੇਵਾ ਤੋਂ ਪਹਿਲਾਂ ਦਾ ਸੇਵਾ ਕਾਰਜ ਹੈ।  ਸਿੱਖ ਨਾਇਕਾਂ ਨੂੰ ਮਾਨਤਾ ਮਿਲਣੀ, ਬੜੀ ਲਾਜਮੀ ਹੈ। ਸਰਕਾਰ ਪਾਸੋਂ ਸਾਡੀ ਮੰਗ ਹੋਵੇ ਕਿ ਸਾਰੇ ਰੈਡ ਕਰਾਸ ਭਵਨਾਂ ਦੇ ਨਾਂ ਭਾਈ ਘਨੱਈਆ ਜੀ ਦੇ ਨਾਂ ’ਤੇ ਕਰਨ ਲਈ ਪੰਜਾਬ ਸਰਕਾਰ ਇਸ ਪੱਖੋਂ ਪਹਿਲ ਕਦਮੀ ਕਰੇ।

ਸਿੱਖ ਸ਼ਖ਼ਸੀਅਤਾਂ ਦਾ ਦੇਸ਼ ਪੱਧਰਤੇ ਸਤਿਕਾਰਤ ਉਭਾਰ ਜ਼ਰੂਰੀ ਹੈ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ  ਸਿੱਖ ਕੌਮ ਦਾ ਸਭ ਤੋਂ ਵੱਧ ਯੋਗਦਾਨ ਕਿਸੇ ਵੀ ਭਾਰਤੀ ਪਾਸੋਂ ਲੁਕਿਆ ਹੋਇਆ ਨਹੀਂ। ਉਨ੍ਹਾਂ ਦੇ ਨਾਵਾਂ ਉੱਪਰ ਦੇਸ਼ ਪੱਧਰੀ ਇਮਾਰਤਾਂ, ਸੜਕਾਂ, ਮਹੱਤਵਪੂਰਨ ਅਦਾਰਿਆਂ ਦੇ ਨਾਂ ਕਰਵਾਏ ਜਾਣੇ  ਸਿੱਖ ਸਰੋਕਾਰ ਹੈ।

ਗੁਰਇਤਿਹਾਸ ਅਤੇ  ਸਿੱਖਇਤਿਹਾਸ ਦੀ ਪੜ੍ਹਾਈ ਸੂਬਾਈ ਅਤੇ ਦੇਸ਼ ਪੱਧਰੀ ਕਰਵਾਉਣ ਦਾ ਅਮਲ ਅਹਿਮ ਹੈ ਭਾਰਤੀ ਵਿਦਿਆ ਪ੍ਰਬੰਧ ਕੇਂਦਰ ਅਤੇ ਸੁਬਾਈ ਸਭਿਆਚਾਰ ਵਿਭਾਗਾਂ ਅੰਦਰ ਵੀ  ਸਿੱਖ-ਇਤਿਹਾਸ ਗੁਰ-ਇਤਿਹਾਸ ਦੀ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਪ੍ਰਬੰਧ ਹੋਵੇ।

Most Viewed Posts