40.7 C
Jalandhar
Sunday, June 15, 2025
spot_img
Home Blog Page 239

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 2)

0

(ਭਾਗ-2)

ਗੁਰਬਾਣੀ ਲਿਖਤ ਅਨੁਸਾਰ ਲਗਭਗ 22 ਪੰਕਤੀਆਂ (ਤੁਕਾਂ) ਅਜਿਹੀਆਂ ਹਨ ਜਿਨ੍ਹਾਂ ਵਿੱਚ ਪ੍ਰਸ਼ਨ-ਵਾਚਕ ਪੜਨਾਂਵ ਸ਼ਬਦ ਦੀ ਬਣਤਰ ‘ਕੈ’ ਅੱਖਰ ਦੇ ਰੂਪ ਵਿੱਚ ਦਰਜ ਹੈ, ਜਿਸ ਦਾ ਅਰਥ ਹੈ ‘ਕਿਸ, ਕਿਹੜਾ, ਕੌਣ’ ਆਦਿ। ਗੁਰਬਾਣੀ ਵਿੱਚ ਇਨ੍ਹਾਂ ਸ਼ਬਦਾਂ ਹੀ ਪਹਿਚਾਣ, ਇਸ ਬੋਧ ਤੋਂ ਕੀਤੀ ਜਾ ਸਕਦੀ ਹੈ ਕਿ ਇਸ ਪ੍ਰਸ਼ਨ-ਵਾਚਕ ਪੜਨਾਂਵ ‘ਕੈ’ (ਅੱਖਰ) ਤੋਂ ਪਹਿਲਾਂ ਕੋਈ ਵੀ ਨਾਂਵ ਜਾਂ ਪੜਨਾਂਵ ਸ਼ਬਦ ਦਰਜ ਨਹੀਂ ਹੋਵੇਗਾ।

ਯਾਦ ਰਹੇ ਕਿ ਇਸ ਨਿਯਮ ਅਨੁਸਾਰ ‘ਕੈ’ ਅੱਖਰ ਤੋਂ ਪਹਿਲਾਂ ‘ਵਿਸਰਾਮ’ (ਠਹਿਰਾਓ) ਦੇਣਾ ਅਤਿ ਜ਼ਰੂਰੀ ਹੁੰਦਾ ਹੈ ਤਾਂ ਜੋ ਉਚਾਰਨ ਕਰਦਿਆਂ ਹੀ ਸਰਲਾਰਥ ਸਪੱਸ਼ਟ ਹੋ ਜਾਣ ਅਤੇ ਇਨ੍ਹਾਂ ਤੁਕਾਂ ਦੇ ਅਖ਼ੀਰ ਵਿੱਚ ਪ੍ਰਸ਼ਨ ਵਾਚਕ ਚਿੰਨ੍ਹ (? ) ਜ਼ਰੂਰ ਵਰਤਿਆ ਜਾਵੇਗਾ; ਜਿਵੇਂ:

ਏਤੇ ਰਸ ਸਰੀਰ ਕੇ, ‘ਕੈ ਘਟਿ’ ਨਾਮ ਨਿਵਾਸੁ? ॥ (ਮ: ੧/੧੫) (ਭਾਵ ਕਿਸ ਘਰ ਵਿੱਚ)

ਬਿਆ ਦਰੁ ਨਾਹੀ, ‘ਕੈ ਦਰਿ’ ਜਾਉ ? ॥ (ਮ: ੧/੨੫) (ਭਾਵ ਕਿਸ ਦਰ ਉੱਤੇ)

ਇਕਿ ਪਿਰੁ ਰਾਵਹਿ ਆਪਣਾ; ਹਉ, ‘ਕੈ ਦਰਿ’ ਪੂਛਉ ਜਾਇ ? ॥ (ਮ: ੩/੩੮) (ਭਾਵ ਕਿਸ ਦਰ ਉੱਤੇ)

‘ਕੈ ਪਹਿ’ ਕਰਉ ਅਰਦਾਸਿ ਬੇਨਤੀ, ਜਉ ਸੁਨਤੋ ਹੈ ਰਘੁਰਾਇਓ ? ॥ (ਮ: ੫/੨੦੫) (ਭਾਵ ਕਿਸ ਕੋਲ)

ਕਹੁ ਮੀਤਾ! ਹਉ, ‘ਕੈ ਪਹਿ’, ਜਾਈ ? ॥ (ਮ: ੫/੩੭੧) (ਭਾਵ ਕਿਸ ਕੋਲ)

ਏਕੁ ਦਾਤਾਰੁ, ਸਗਲ ਹੈ ਜਾਚਿਕ; ਦੂਸਰ, ‘ਕੈ ਪਹਿ’ ਜਾਵਉ ? ॥ (ਮ: ੫/੪੦੧) (ਭਾਵ ਕਿਸ ਕੋਲ)

ਦਰੁ ਬੀਭਾ ਮੈ ਨੀਮਿ੍ ਕੋ; ‘ਕੈ’ ਕਰੀ ਸਲਾਮੁ ? ॥ (ਮ: ੧/੪੧੮) (‘ਕੈ ’ ਭਾਵ ਕਿਸ (ਦਰ) ਉੱਪਰ ਕਰਾਂ ਸਲਾਮ?)

ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੪੭੫) (ਭਾਵ ਕਿਸ ਨਾਲ ਜਾਂ ਕੋਲ)

ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ‘ਕੈ ਦਰਿ’ ਜਾਵਾ? ॥ (ਮ: ੧/੫੫੮) (ਭਾਵ ਕਿਸ ਦਰ ਉੱਤੇ)

ਜੀਉ ਡਰਤੁ ਹੈ ਆਪਣਾ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੬੬੦) (ਭਾਵ ਕਿਸ ਨਾਲ ਜਾਂ ਕੋਲ)

ਸੇ ਗੁਣ ਮੁਝੈ ਨ ਆਵਨੀ; ‘ਕੈ’ ਜੀ ਦੋਸੁ ਧਰੇਹ ? ॥ (ਮ: ੧/੭੨੫) (ਭਾਵ ਕਿਸ ਉੱਤੇ)

ਕਉਣੁ ਗੁਰੂ, ਕੈ ਪਹਿ ਦੀਖਿਆ ਲੇਵਾ; ‘ਕੈ ਪਹਿ’ ਮੁਲੁ ਕਰਾਵਾ ? ॥ (ਮ: ੧/੭੩੦) (ਭਾਵ ਕਿਸ ਕੋਲ)

ਸੇ ਗੁਣ ਮੰਞੁ ਨ ਆਵਨੀ; ਹਉ, ‘ਕੈ’ ਜੀ! ਦੋਸ ਧਰੇਉ ਜੀਉ ? ॥ (ਮ: ੧/੭੬੨) (ਭਾਵ ਕਿਸ ਉੱਤੇ)

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ; ਕੈਸੇ, ‘ਕੈ’ ਬਨਹਿ ? ॥ (ਭਗਤ ਕਬੀਰ/੯੭੦) (ਭਾਵ ਕਿਸ ਤਰ੍ਹਾਂ)

ਜੀਅ ਕੀ, ‘ਕੈ ਪਹਿ’ ਬਾਤ ਕਹਾ ? ॥ (ਮ: ੫/੧੦੦੩) (ਭਾਵ ਕਿਸ ਕੋਲ)

ਦੁਰਜਨ ਸੇਤੀ ਨੇਹੁ; ਤੂ, ‘ਕੈ ਗੁਣਿ’ ਹਰਿ ਰੰਗੁ ਮਾਣਹੀ ? ॥ (ਮ: ੫/੧੦੯੭) (ਭਾਵ ਕਿਸ ਗੁਣ ਦੀ ਬਰਕਤ ਕਾਰਨ)

ਰੇ ਜਨ! ‘ਕੈ ਸਿਉ’ ਕਰਹੁ ਪੁਕਾਰਾ ? ॥ (ਮ: ੩/੧੧੨੮) (ਭਾਵ ਕਿਸ ਨਾਲ ਜਾਂ ਕੋਲ)

ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੧੨੮੨) (ਭਾਵ ਕਿਸ ਨਾਲ ਜਾਂ ਕੋਲ)

‘ਕੈ ਦੋਖੜੈ’ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ! ਮੈ ਤਨਿ ਭੰਗੁ ? ॥ (ਮ: ੧/੧੪੧੨) (ਭਾਵ ਕਿਸ ਦੋਸ਼ ਨਾਲ (ਕਾਰਨ) ਸੜ ਰਿਹਾ ਹੈਂ)

ਅਜਰਾਈਲੁ ਫਰੇਸਤਾ; ‘ਕੈ ਘਰਿ’ ਨਾਠੀ ਅਜੁ ? ॥ (ਭਗਤ ਫਰੀਦ/੧੩੮੧) (ਭਾਵ ਕਿਸ ਘਰ ਵਿੱਚ)

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ‘ਕੈ ਦਰਿ’ ਸਰਨਿ ਪਰਉ ? ॥ (ਮ: ੫/੧੩੨੨) (ਭਾਵ ਕਿਸ ਦਰ ਉੱਤੇ)

ਆਪਣ ਹਥੀ ਜੋਲਿ ਕੈ, ‘ਕੈ ਗਲਿ’ ਲਗੈ ਧਾਇ ॥ (ਭਗਤ ਫਰੀਦ/੧੩੭੭) (ਭਾਵ ਕਿਸ ਦੇ ਗਲ ਨਾਲ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 3)

0

(ਭਾਗ-3) (ੳ)

ਗੁਰਬਾਣੀ ਲਿਖਤ ਅਨੁਸਾਰ ਜਦ ‘ਕੈ’ ਸ਼ਬਦ ਦਾ ਅਰਥ ‘ਦੇ’ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ‘ਕੈ’ ਸ਼ਬਦ ਤੋਂ ਉਪਰੰਤ ‘ਇੱਕ ਵਚਨ ਪੁਲਿੰਗ ਨਾਂਵ’ ਸ਼ਬਦ ਹੀ ਦਰਜ ਹੁੰਦਾ ਹੈ ਜਾਂ ਸੰਬੰਧਕ ਸ਼ਬਦ (‘ਨਿਕਟਿ, ਸੰਗਿ, ਨੇੜਿ, ਹਦੂਰਿ, ਅਰਥਿ (ਕਾਰਨ, ਲਈ), ਤਾਈ (ਲਈ), ਵਲਿ, ਊਪਰਿ’ ਆਦਿ। ਧਿਆਨ ਰਹੇ ਕਿ ‘ਕੈ’ (ਸੰਬੰਧਕ) ਤੋਂ ਬਾਅਦ ਇਸਤ੍ਰੀ ਲਿੰਗ ਨਾਂਵ, ਬਹੁ ਵਚਨ ਪੁਲਿੰਗ ਨਾਂਵ, ਵਿਸ਼ੇਸ਼ਣ, ਪੜਨਾਂਵ ਜਾਂ ਕਿਰਿਆ ਸ਼ਬਦ ਬਿਲਕੁਲ ਵੀ ਦਰਜ ਨਹੀਂ ਕੀਤੇ ਗਏ ਹਨ। ‘ਕੈ’ ਸ਼ਬਦ ਤੋਂ ਉਪਰੰਤ ਦਰਜ ਕੀਤਾ ਗਿਆ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦਾ ‘ਅੰਤ ਔਕੁੜ’ ਹਟ (ਬਦਲ) ਕੇ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਬਣ ਜਾਂਦਾ ਹੈ। ਇਨ੍ਹਾਂ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲੇ (ਇੱਕ ਵਚਨ ਨਾਂਵ) ਸ਼ਬਦਾਂ ਰਾਹੀਂ ਹਮੇਸ਼ਾਂ ‘ਕਾਰਕੀ ਰੂਪ’ ਅਰਥ ਮਿਲਦੇ ਹਨ; ਜਿਵੇਂ: ‘ਨੇ’ (ਕਰਤਾ ਕਾਰਕ)/ ‘ਨਾਲ, ਰਾਹੀਂ ’ (ਕਰਣ ਕਾਰਕ)/ ‘ਵਿੱਚ’ (ਅਧਿਕਰਣ ਕਾਰਕ) ਅਤੇ ‘ਤੋਂ ’ (ਅਪਾਦਾਨ ਕਾਰਕ) ਆਦਿ। ਪਰ ‘ਕੈ’ ਤੋਂ ਉਪਰੰਤ ਦਰਜ ਕੀਤਾ ਗਿਆ ਦੂਸਰਾ ਸ਼ਬਦ ‘ਸੰਬੰਧਕ’ (‘ਨਿਕਟਿ, ਸੰਗਿ, ਨੇੜਿ, ਹਦੂਰਿ, ਵਲਿ, ਪਾਸਿ, ਊਪਰਿ’ ਆਦਿ) ਦੀ ਅੰਤ ਸਿਹਾਰੀ ਕੋਈ ਵੀ ਕਾਰਕੀ ਅਰਥ ਨਹੀਂ ਦਿੰਦੀ ਹੈ।

‘ਅੰਤ ਸਿਹਾਰੀ’ ਅਤੇ ‘ਅੰਤ ਦੁਲਾਵਾਂ’ ਵਾਲੇ ਇਨ੍ਹਾਂ ਤਮਾਮ ਸ਼ਬਦਾਂ ਵਿੱਚੋਂ ਪਹਿਲਾਂ ਕੇਵਲ ‘ਅੰਤ ਸਿਹਾਰੀ’ ਵਾਲੇ ਸ਼ਬਦ ਹੀ ਹੇਠਾਂ ਦਿੱਤੇ ਜਾ ਰਹੇ ਹਨ; ਜਿਵੇਂ:

ਤਿਨ ਕੈ, ਹਮ ਸਦ ਲਾਗਹ ‘ਪਾਇ’ ॥ (ਮ: ੩/੩੬੧)

‘ਤਿਨ ਕੈ ਪਾਇ’ ਭਾਵ ‘ਤਿਨ ਕੈ ਚਰਨਿ’

(ਨੋਟ: ‘ਪਾਇ’ ਸ਼ਬਦ ਇੱਕ ਵਚਨ ਪੁਲਿੰਗ, ਕਰਣ ਕਾਰਕ ਜਾਂ ਅਧਿਕਰਣ ਕਾਰਨ ਵਿੱਚ ਆਉਂਦਾ ਹੈ, ਨਾ ਕਿ ਬਹੁ ਵਚਨ ਪੁਲਿੰਗ ਨਾਂਵ ਜਾਂ ਇਸਤ੍ਰੀ ਲਿੰਗ ਵਿੱਚ।)

ਕਰਿ ਕਿਰਪਾ ਰਾਖੇ ਦਾਸ ਅਪਨੇ, ਜੀਅ ਜੰਤ ‘ਵਸਿ ਜਾ ਕੈ’ ॥ (ਮ: ੫/੧੨੨੩)

ਜਿਸੁ ਚੀਤਿ ਆਵੈ, ਤਿਸੁ ਸਦਾ ਸੁਖੁ ਹੋਵੈ; ‘ਨਿਕਟਿ’ ਨ ਆਵੈ ਤਾ ਕੈ, ਜਾਮੁ ॥ (ਮ: ੫/੧੧੪੬) (ਤਾ ਕੈ ਨਿਕਟਿ)

‘ਸਾਧਸੰਗਤਿ ਕੈ ਘਰਿ’ ਵਸੈ, ਏਕੋ ਸਚਾ ਸੋਇ ॥ (ਮ: ੫/੪੪)

ਇਉ ‘ਸਰਪਨਿ ਕੈ ਵਸਿ’ ਜੀਅੜਾ, ਅੰਤਰਿ ਹਉਮੈ ਦੋਇ ॥ (ਮ: ੧/੬੩)

ਸਾ ਕੁਲਵੰਤੀ ਸਾ ਸਭਰਾਈ, ਜੋ ‘ਪਿਰਿ ਕੈ ਰੰਗਿ’ ਸਵਾਰੀ ਜੀਉ ॥ (ਮ: ੫/੯੭)

‘ਗੁਰ ਕੈ ਬਚਨਿ’, ਹਰਿ ਕੇ ਗੁਣ ਗਾਇ ॥ (ਮ: ੫/੧੭੭)

ਗੁਰ ਕਾ ਬਚਨੁ, ‘ਜੀਅ ਕੈ ਸੰਗਿ’ ॥ (ਮ: ੫/੧੭੭)

ਓਨਾ ‘ਖਸਮੈ ਕੈ ਦਰਿ’ ਮੁਖ ਉਜਲੇ, ਸਚੈ ਸਬਦਿ ਸੁਹਾਇਆ ॥ (ਮ: ੧/੧੪੫)

‘ਖਸਮੈ ਕੈ ਦਰਬਾਰਿ’, ਢਾਢੀ ਵਸਿਆ ॥ (ਮ: ੧/੧੪੮)

‘ਤਾ ਕੈ ਸੰਗਿ’, ਕਿਲਵਿਖ ਦੁਖ ਜਾਹਿ ॥ (ਮ: ੫/੧੯੩)

ਮਨੁ ਤਨੁ ਰਾਤਾ, ‘ਰਾਮ ਕੈ ਰੰਗਿ’ ॥ (ਮ: ੫/੧੯੭)

ਪੰਚ ਚੇਲੇ ਮਿਲਿ ਭਏ ਇਕਤ੍ਰਾ, ‘ਏਕਸੁ ਕੈ ਵਸਿ’ ਕੀਏ ॥ (ਮ: ੫/੨੦੮)

ਈਹਾ ਸੁਖੁ ਆਨੰਦੁ ਘਨਾ, ਆਗੈ ‘ਜੀਅ ਕੈ ਸੰਗਿ’ ਕਾਮ ॥ (ਮ: ੫/੨੧੧)

ਸਾਧਸੰਗਤਿ ‘ਪਰਸਾਦਿ ਸੰਤਨ ਕੈ’, ਸੋਇਓ ਮਨੁ ਜਾਗਿਓ ॥ (ਮ: ੫/੨੧੫)

ਮੇਰੇ ਪ੍ਰਭ ‘ਸਾਚੇ ਕੈ ਮਨਿ’, ਭਾਏ ॥ (ਮ: ੩/੨੩੧)

‘ਗੁਰ ਕੈ ਸਬਦਿ’, ਕਮਲੁ ਪਰਗਾਸਾ ॥ (ਮ: ੧/੨੨੪)

‘ਨਿਰਭਉ ਕੈ ਘਰਿ’, ਤਾੜੀ ਲਾਵੈ ॥ (ਮ: ੧/੨੨੬)

ਕੋਟਿ ਮਜਨ, ‘ਜਾ ਕੈ ਸੁਣਿ’ ਨਾਮ ॥ (ਮ: ੫/੨੩੮) (ਭਾਵ ਸੁਣਨ ਵਿੱਚ, ਨੋਟ: ਇਸ ਪੰਕਤੀ ’ਚ ‘ਸੁਣਿ’ ਕਿਰਿਆ ਨਹੀਂ ਬਲਕਿ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਸੁਣਨ ਨਾਲ’ ਜਾਂ ‘ਸੁਣਨ ਵਿੱਚ’)

ਕਾਮਣਿ ਪਿਰੁ ਪਾਇਆ ਜੀਉ, ‘ਗੁਰ ਕੈ ਭਾਇ’ ਪਿਆਰੇ ॥ (ਮ: ੩/੨੪੫)

‘ਞਾ ਕੈ ਹਾਥਿ’ ਸਮਰਥ, ਤੇ ਕਾਰਨ ਕਰਨੈ ਜੋਗ ॥ (ਮ: ੫/੨੫੫)

ਉਆ ਡੇਰਾ ਕਾ ਸੰਜਮੋ, ‘ਗੁਰ ਕੈ ਸਬਦਿ’ ਪਛਾਨੁ ॥ (ਮ: ੫/੨੫੬)

ਹੇ ‘ਸੰਤਹ ਕੈ ਸਦਾ ਸੰਗਿ’! ਨਿਧਾਰਾ ਆਧਾਰ ॥ (ਮ: ੫/੨੬੧) (ਸੰਤਹ ਕੈ ਸੰਗਿ)

‘ਪ੍ਰਭ ਕੈ ਸਿਮਰਨਿ’, ਦੁਖੁ ਨ ਸੰਤਾਪੈ ॥ (ਮ: ੫/੨੬੨)

ਪ੍ਰਭ ਕਾ ਸਿਮਰਨੁ, ‘ਸਾਧ ਕੈ ਸੰਗਿ’ ॥ (ਮ: ੫/੨੬੨)

‘ਪ੍ਰਭ ਕੈ ਸਿਮਰਨਿ’, ਉਧਰੇ ਮੂਚਾ ॥ (ਮ: ੫/੨੬੩)

‘ਹਰਿ ਕੈ ਨਾਮਿ’, ਉਧਰੇ ਜਨ ਕੋਟਿ ॥ (ਮ: ੫/੨੬੪)

‘ਮੁਖਿ’ ਆਵਤ ਤਾ ਕੈ, ਦੁਰਗੰਧ ॥ (ਮ: ੫/੨੬੯) (ਤਾ ਕੈ ਮੁਖਿ (ਵਿੱਚ)

‘ਸਾਧ ਕੈ ਸੰਗਿ’, ਬਸੈ ਥਾਨਿ ਊਚੈ ॥ (ਮ: ੫/੨੭੧)

‘ਸਾਧੂ ਕੈ ਸੰਗਿ’, ਮਹਲਿ ਪਹੂਚੈ ॥ (ਮ: ੫/੨੭੧)

‘ਸਾਧ ਕੈ ਸੰਗਿ’, ਲਗੈ ਪ੍ਰਭੁ ਮੀਠਾ ॥ (ਮ: ੫/੨੭੨)

‘ਸਾਧੂ ਕੈ ਸੰਗਿ’, ਘਟਿ ਘਟਿ ਡੀਠਾ ॥ (ਮ: ੫/੨੭੨)

‘ਬ੍ਰਹਮ ਗਿਆਨੀ ਕੈ ਮਨਿ’, ਹੋਇ ਪ੍ਰਗਾਸੁ ॥ (ਮ: ੫/੨੭੨)

ਉਸੁ ‘ਪੰਡਿਤ ਕੈ ਉਪਦੇਸਿ’, ਜਗੁ ਜੀਵੈ ॥ (ਮ: ੫/੨੭੪)

‘ਬ੍ਰਹਮ ਗਿਆਨੀ ਕੈ ਮਨਿ’, ਪਰਮਾਨੰਦ ॥ (ਮ: ੫/੨੭੩)

‘ਬ੍ਰਹਮ ਗਿਆਨੀ ਕੈ ਘਰਿ’, ਸਦਾ ਅਨੰਦ ॥ (ਮ: ੫/੨੭੩)

‘ਜਿਸ ਕੈ ਮਨਿ’, ਪਾਰਬ੍ਰਹਮ ਕਾ ਨਿਵਾਸੁ ॥ (ਮ: ੫/੨੭੪)

‘ਸੰਤ ਕੈ ਦੂਖਨਿ’, ਜਮ ਤੇ ਨਹੀ ਛੁਟੈ ॥ (ਮ: ੫/੨੭੯)

‘ਸੰਤ ਕੈ ਦੂਖਨਿ’ (ਨਿੰਦਾ ਨਾਲ), ਮਤਿ ਹੋਇ ਮਲੀਨ ॥ (ਮ: ੫/੨੭੯)

ਸਾਧਸੰਗਿ ਹੋਇ ਨਿਰਮਲਾ, ਨਾਨਕ! ‘ਪ੍ਰਭ ਕੈ ਰੰਗਿ’ ॥ (ਮ: ੫/੨੯੭)

ਮਾਨੁਖ ਕੈ ਕਿਛੁ ਨਾਹੀ ‘ਹਾਥਿ’ ॥ (ਮ: ੫/੨੮੧) (ਮਾਨੁਖ ਕੈ ਹਾਥਿ (ਵਿੱਚ)

ਸਰਬ ਥੋਕ ਸੁਨੀਅਹਿ, ‘ਘਰਿ ਤਾ ਕੈ’ ॥ (ਮ: ੫/੨੮੪)

ਕਰਹਿ ਭਗਤਿ, ‘ਆਤਮ ਕੈ ਚਾਇ’ ॥ (ਮ: ੫/੨੮੬)

ਕਹੁ ਨਾਨਕ! ‘ਜਾ ਕੈ ਮਸਤਕਿ’, ਲੇਖੁ ॥ (ਮ: ੫/੨੮੯)

ਮਨੁ ਪਰਬੋਧਹੁ, ‘ਹਰਿ ਕੈ ਨਾਇ’ (ਨਾਮ ਰਾਹੀਂ) ॥ (ਮ: ੫/੨੮੮)

ਜੀਅ ਕੀ ਜੁਗਤਿ, ਜਾ ਕੈ ਸਭ ‘ਹਾਥਿ’ ॥ (ਮ: ੫/੨੯੯) (ਜਾ ਕੈ ਹਾਥਿ (ਵਿੱਚ)

‘ਤਾ ਕੈ ਨਿਕਟਿ’, ਨ ਆਵਤ ਕਾਲੁ ॥ (ਮ: ੫/੨੯੩)

‘ਸਭ ਕੈ ਮਧਿ’ (ਵਿੱਚ), ਅਲਿਪਤੋ ਰਹੈ ॥ (ਮ: ੫/੨੯੪)

ਹਿਰਹਿ ਪਰ ਦਰਬੁ, ‘ਉਦਰ ਕੈ ਤਾਈ’ (ਲਈ) ॥ (ਮ: ੫/੨੯੮)

ਸਚੁ ਸਾਹਿਬੁ ‘ਸਤਿਗੁਰੂ ਕੈ ਵਲਿ’ ਹੈ; ਤਾਂ ਝਖਿ ਝਖਿ ਮਰੈ, ਸਭ ਲੁੋਕਾਈ ॥ (ਮ: ੪/੩੦੭)

‘ਹਰਿ ਕੈ ਦਰਿ’ ਵਰਤਿਆ, ਸੁ ਨਾਨਕਿ ਆਖਿ ਸੁਣਾਇਆ ॥ (ਮ: ੪/੩੧੬)

ਨਾਨਕ! ਮਿਤ੍ਰਾਈ ਤਿਸੁ ਸਿਉ, ਸਭ ਕਿਛੁ ‘ਜਿਸ ਕੈ ਹਾਥਿ’ ॥ (ਮ: ੫/੩੧੮)

‘ਭਗਤਿ ਕੈ ਪ੍ਰੇਮਿ’, ਇਨ ਹੀ ਹੈ ਜਾਨਾਂ ॥ (ਭਗਤ ਕਬੀਰ/੩੩੦)

ਨਾਨਕੁ ਤਿਨ ਕੈ ਲਾਗੈ ‘ਪਾਇ’ ॥ (ਮ: ੧/੩੫੨) (ਤਿਨ ਕੈ ਪਾਇ (ਚਰਨ ਵਿੱਚ)

ਦੇਵਤਿਆ ‘ਦਰਸਨ ਕੈ ਤਾਈ’ (ਲਈ), ਦੂਖ ਭੂਖ ਤੀਰਥ ਕੀਏ ॥ (ਮ: ੧/੩੫੮)

‘ਗੁਰ ਕੈ ਦਰਸਨਿ’, ਮੋਖ ਦੁਆਰੁ ॥ (ਮ: ੩/੩੬੧)

ਸੀਲ ‘ਸੰਜਮ ਕੈ ਨਿਕਟਿ’, ਖਲੋਈ ॥ (ਮ: ੫/੩੭੧)

ਜਨ ਨਾਨਕੁ ‘ਹਰਿ ਕੈ ਅੰਕਿ’, ਸਮਾਵੈ ॥ (ਮ: ੫/੩੭੫)

‘ਨਿਕਟਿ ਜੀਅ ਕੈ’, ਸਦ ਹੀ ਸੰਗਾ ॥ (ਮ: ੫/੩੭੬) (ਜੀਅ ਕੈ ਨਿਕਟਿ)

‘ਸਰੰਜਾਮਿ’ ਲਾਗੁ ਭਵਜਲ ਤਰਨ ਕੈ ॥ (ਮ: ੫/੩੭੮) (ਤਰਨ ਕੈ ਸਰੰਜਾਮਿ (ਵਿੱਚ)

ਜਨਮੁ ਬਿ੍ਰਥਾ ਜਾਤ, ‘ਰੰਗਿ ਮਾਇਆ ਕੈ’ ॥ (ਮ: ੫/੩੭੮)

ਚਰਨ ਕਮਲ ਸੇਵੀ ਰਿਦ ਅੰਤਰਿ, ਗੁਰ ਪੂਰੇ ਕੈ ‘ਆਧਾਰਿ’ ॥ (ਮ: ੫/੩੭੯) (ਪੂਰੇ ਗੁਰ ਕੈ ਆਧਾਰਿ (ਵਿੱਚ)

ਹਰਿ ਮਾਲਾ, ‘ਤਾ ਕੈ ਸੰਗਿ’ ਜਾਇ ॥ (ਮ: ੫/੩੮੮)

‘ਕਾਲ ਕੈ ਫਾਂਸਿ’, ਸਕਤ ਸਰੁ ਸਾਂਧਿਆ ॥ (ਮ: ੫/੩੯੦)

‘ਵਰਤਣਿ ਜਾ ਕੈ’, ਕੇਵਲ ਨਾਮ ॥ (ਮ: ੫/੩੯੨) (ਜਾ ਕੈ ਵਰਤਣਿ (ਵਿੱਚ)

‘ਉਨ ਕੈ ਸੰਗਿ’, ਹਮ ਤੁਮ ਸੰਗਿ ਮੇਲ ॥ (ਮ: ੫/੩੯੦)

‘ਤਿਸ ਕੈ ਸੰਗਿ’ ਮਿਲਉ, ਮੇਰੀ ਮਾਈ ॥ (ਮ: ੫/੩੯੧)

‘ਉਨ੍ ਕੈ ਸੰਗਿ’, ਦੇਖਉ ਪ੍ਰਭੁ ਨੈਨ ॥ (ਮ: ੫/੩੯੧)

‘ਪਾਇ’ ਪਰਹ ਸਤਿਗੁਰੂ ਕੈ, ਜਿਨਿ ਭਰਮੁ ਬਿਦਾਰਿਆ ॥ (ਮ: ੫/੩੯੯) (ਸਤਿਗੁਰੂ ਕੈ ਪਾਇ (ਚਰਨ ਵਿੱਚ)

‘ਨਾਮਿ ਜਿਸੈ ਕੈ’, ਊਜਲੀ; ਤਿਸੁ ਦਾਸੀ ਗਨੀਆ ॥ (ਮ: ੫/੪੦੦) (ਜਿਸੈ ਕੈ ਨਾਮਿ (ਰਾਹੀਂ)

ਮਨ! ‘ਸੰਤਨਾ ਕੈ ਚਰਨਿ’, ਲਾਗੁ ॥ (ਮ: ੫/੪੦੯)

‘ਸੁਖ ਕੈ ਹੇਤਿ’ (ਲਈ), ਬਹੁਤੁ ਦੁਖੁ ਪਾਵਤ; ਸੇਵ ਕਰਤ ਜਨ ਜਨ ਕੀ ॥ (ਮ: ੯/੪੧੧)

ਤਨੁ ਮਨੁ ਸੀਤਲੁ ਮੁਖ ਉਜਲੇ, ‘ਪਿਰ ਕੈ ਭਾਇ ਪਿਆਰਿ’ ॥ (ਮ: ੩/੪੨੮)

ਜਿਸੁ ਤੂੰ ਮੇਲਹਿ ਸੋ ਮਿਲੈ, ਪਿਆਰੇ ! ਤਿਸ ਕੈ ਲਾਗਉ ‘ਪਾਇ’ ॥ (ਮ: ੫/੪੩੧) (‘ਤਿਸ ਕੈ ਪਾਇ’ (ਚਰਨ ਨਾਲ)

ਜਮ ਰਾਜੇ ਕੇ ਹੇਰੂ ਆਏ; ‘ਮਾਇਆ ਕੈ ਸੰਗਲਿ’, ਬੰਧਿ ਲਇਆ ॥ (ਮ: ੧/੪੩੨)

‘ਬੰਧਨਿ ਜਾ ਕੈ’, ਸਭੁ ਜਗੁ ਬਾਧਿਆ; ਅਵਰੀ ਕਾ ਨਹੀ ਹੁਕਮੁ ਪਇਆ ॥ (ਮ: ੧/੪੩੨) (ਜਾ ਕੈ ਬੰਧਨਿ (ਵਿੱਚ)

ਘਘੈ, ਘਾਲ ਸੇਵਕੁ ਜੇ ਘਾਲੈ; ‘ਸਬਦਿ ਗੁਰੂ ਕੈ’, ਲਾਗਿ ਰਹੈ ॥ (ਮ: ੧/੪੩੨)

ਸੇਜਾ ਸੁਹਾਵੀ, ‘ਸੰਗਿ ਪਿਰ ਕੈ’; ਸਾਤ ਸਰ ਅੰਮ੍ਰਿਤ ਭਰੇ ॥ (ਮ: ੧/੪੩੬)

ਪ੍ਰਭ ਪ੍ਰੇਮਿ ਰਾਤੀ, ਹਰਿ ਬਿਨੰਤੀ; ‘ਨਾਮਿ ਹਰਿ ਕੈ’, ਸੁਖਿ ਵਸੈ ॥ (ਮ: ੧/੪੩੬)

ਸਤੀਆ ਮਨਿ ਸੰਤੋਖੁ ਉਪਜੈ; ‘ਦੇਣੈ ਕੈ ਵੀਚਾਰਿ’ ॥ (ਮ: ੧/੪੬੬)

ਪੰਚ ਤਤੁ ਕੀ ਕਰਿ ਮਿਰਗਾਣੀ; ‘ਗੁਰ ਕੈ ਮਾਰਗਿ’, ਚਾਲੈ ॥ (ਭਗਤ ਕਬੀਰ/੪੭੭)

ਕਹਤ ਕਬੀਰ ਸੁਨਹੁ ਰੇ ਸੰਤਹੁ! ਭੈ ‘ਸਾਗਰ ਕੈ ਤਾਈ’ (ਵਾਸਤੇ) ॥ (ਭਗਤ ਕਬੀਰ/੪੭੮)

‘ਤਿਸ ਕੈ ਪੇਡਿ’ ਲਗੇ; ਫਲ ਫੂਲਾ ॥ (ਭਗਤ ਕਬੀਰ/੪੮੧)

ਸਖੀ ਸਹੇਲੀ ਨਨਦ ਗਹੇਲੀ; ‘ਦੇਵਰ ਕੈ ਬਿਰਹਿ’, ਜਰਉ ਰੇ ॥ (ਭਗਤ ਕਬੀਰ/੪੮੨)

ਬਡੇ ਭਾਈ ਕੈ ਜਬ ‘ਸੰਗਿ’ ਹੋਤੀ; ਤਬ ਹਉ ਨਾਹ ਪਿਆਰੀ ॥ (ਭਗਤ ਕਬੀਰ/੪੮੨) (ਭਾਈ ਕੈ ਸੰਗਿ)

‘ਜਲ ਕੈ ਮਜਨਿ’ (ਟੁੰਭੀ ਨਾਲ), ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ (ਭਗਤ ਕਬੀਰ/੪੮੪)

‘ਸੰਤਹ ਕੈ ਪਰਸਾਦਿ’, ਨਾਮਾ ਹਰਿ ਭੇਟੁਲਾ ॥ (ਭਗਤ ਨਾਮਦੇਵ/੪੮੬)

ਮਤਾ ਕਰੈ ‘ਪਛਮ ਕੈ ਤਾਈ’ (ਲਈ); ਪੂਰਬ ਹੀ ਲੈ ਜਾਤ ॥ (ਮ: ੫/੪੯੬)

ਸਰਣਿ ਸਾਧੂ ਨਿਰਮਲਾ; ਗਤਿ ਹੋਇ, ‘ਪ੍ਰਭ ਕੈ ਨਾਮਿ’ ॥ (ਮ: ੫/੫੦੧)

ਐ ਜੀ! ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ ਉਦਰੁ ‘ਭਰਨ ਕੈ ਤਾਈ’ (ਲਈ) ॥ (ਮ: ੧/੫੦੪)

‘ਮਾਇਆ ਕੈ ਅਰਥਿ’ (ਲਈ), ਬਹੁਤੁ ਲੋਕ ਨਾਚੇ; ਕੋ ਵਿਰਲਾ ਤਤੁ ਬੀਚਾਰੀ ॥ (ਮ: ੩/੫੦੬)

‘ਹਰਿ ਕੈ ਤਖਤਿ’, ਬਹਾਲੀਐ; ਨਿਜ ਘਰਿ ਸਦਾ ਵਸੀਜੈ ॥ (ਮ: ੩/੫੧੫)

ਢਾਢੀ ਕਾ ਮਹਲੁ ਅਗਲਾ; ‘ਹਰਿ ਕੈ ਨਾਇ ਪਿਆਰਿ’ ॥ (ਮ: ੩/੫੧੬)

ਨਾਨਕ! ਨਿਹਚਲੁ ਕੋ ਨਹੀ; ਬਾਝਹੁ ‘ਹਰਿ ਕੈ ਨਾਇ’ ॥ (ਮ: ੩/੫੧੭)

ਨਾਨਕ! ਸੋ ਸਹੁ ਆਹਿ (ਹੈ); ‘ਜਾ ਕੈ ਆਢਲਿ’ (ਆਸਰੇ ਵਿੱਚ), ਹਭੁ ਕੋ ॥ (ਮ: ੫/੫੨੧)

ਨਾਮ ਤੇਰੈ ਕੈ ਰੰਗਿ; ਦੁਰਮਤਿ ਧੋਵਣਾ ॥ (ਮ: ੫/੫੨੩) (ਤੇਰੈ ਨਾਮ ਕੈ ਰੰਗਿ (ਵਿਚ)

‘ਮਦਿ ਮਾਇਆ ਕੈ’, ਭਇਓ ਬਾਵਰੋ, ਹਰਿ ਜਸੁ ਨਹਿ ਉਚਰੈ ॥ (ਮ: ੯/੫੩੬)

ਭਾਗੁ ‘ਮਸਤਕਿ’ ਹੋਇ ਜਿਸ ਕੈ, ਤਿਸੁ ਗੁਰ ਨਾਲਿ ਸਨੇਹਾ ॥ (ਮ: ੫/੫੪੨) (ਜਿਸ ਕੈ ਮਸਤਕਿ (ਉੱਤੇ)

ਮੇਰੀ ਸਖੀ ਸਹੇਲੜੀਹੋ! ‘ਪ੍ਰਭ ਕੈ ਚਰਣਿ’, ਲਗਹ ॥ (ਮ: ੫/੫੪੪)

ਸੁਨਤ ਪੇਖਤ ‘ਸੰਗਿ ਸਭ ਕੈ’; ਪ੍ਰਭ ਨੇਰਹੂ ਤੇ ਨੇਰੇ ॥ (ਮ: ੫/੫੪੭)

ਨਾਨਕ! ਗੁਰਮੁਖਿ ਰਸਨਾ ਹਰਿ ਜਪੈ; ‘ਹਰਿ ਕੈ ਨਾਇ’ ਪਿਆਰਿਆ ॥ (ਮ: ੩/੫੫੦)

ਭਗਤ ਰਤੇ ‘ਰੰਗਿ ਏਕ ਕੈ’; ਪੂਰਾ ਵੇਸਾਹੁ ॥ (ਮ: ੪/੫੫੬)

ਸਬਦ ਰੰਗਿ ਰਾਤੀ, ਜੋਬਨਿ ਮਾਤੀ; ‘ਪਿਰ ਕੈ ਅੰਕਿ’ (ਗੋਦ ਵਿੱਚ), ਸਮਾਏ ॥ (ਮ: ੩/੫੮੨)

ਹਰਿ, ‘ਦਾਸਨ ਕੈ ਵਸਿ’, ਹੈ; ਜਿਉ, ਜੰਤੀ ਕੈ ਵਸਿ ਜੰਤੁ ॥ (ਮ: ੪/੬੫੨)

‘ਤਿਸ ਕੈ ਚਾਨਣਿ’, ਸਭ ਮਹਿ ਚਾਨਣੁ ਹੋਇ ॥ (ਮ: ੧/੬੬੩)

‘ਬਿਖਿਆ ਕੈ ਧਨਿ’, ਸਦਾ ਦੁਖੁ ਹੋਇ ॥ (ਮ: ੩/੬੬੫)

ਐਸੀ ਠਗਉਰੀ ਪਾਇ ਭੁਲਾਵੈ; ‘ਮਨਿ ਸਭ ਕੈ’, ਲਾਗੈ ਮੀਠੀ ॥ (ਮ: ੫/੬੭੩) (ਸਭ ਕੈ ਮਨਿ (ਵਿੱਚ)

ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ‘ਦੁਨੀਆ ਕੈ ਦਰਬਾਰਿ’ ॥ (ਮ: ੫/੬੭੪)

‘ਨਿਰੰਕਾਰ ਕੈ ਦੇਸਿ’, ਜਾਹਿ; ਤਾ ਸੁਖਿ ਲਹਹਿ ਮਹਲੁ ॥ (ਮ: ੧/੫੯੫)

ਭਇਓ ਅਨੁਗ੍ਰਹੁ, ‘ਪ੍ਰਸਾਦਿ ਸੰਤਨ ਕੈ’; ਹਰਿ ਨਾਮਾ ਹੈ ਮੀਠਾ ॥ (ਮ: ੫/੬੧੨) (ਸੰਤਨ ਕੈ ਪ੍ਰਸਾਦਿ (ਦੁਆਰਾ)

‘ਜਾ ਕੈ ਸਿਮਰਣਿ’, ਸਭੁ ਕਛੁ ਪਾਈਐ; ਬਿਰਥੀ ਘਾਲ ਨ ਜਾਈ ॥ (ਮ: ੫/੬੧੭)

ਮਨ ਚਿੰਦੇ ਸਗਲੇ ਫਲ ਪਾਵਹੁ; ‘ਜੀਅ ਕੈ ਸੰਗਿ’ ਸਹਾਈ ॥ (ਮ: ੫/੬੨੩)

ਜੀਅ ਜੰਤ ਸਭਿ, ‘ਹਾਥਿ ਤਿਸੈ ਕੈ’; ਸੋ ਪ੍ਰਭੁ ਅੰਤਰਜਾਮੀ ॥ (ਮ: ੫/੬੨੭)

‘ਮੁਖਿ ਨਿੰਦਕ ਕੈ’, ਛਾਈ ॥ (ਮ: ੫/੬੨੯)

ਹੁਕਮੈ ਅੰਦਰਿ ਜੰਮਿਆ, ਪਿਆਰੇ ! ਊਧਉ, ‘ਸਿਰ ਕੈ ਭਾਰਿ’ ॥ (ਮ: ੧/੬੩੬)

ਜੋ ਸਤਿਗੁਰੁ ਸੇਵਹਿ ਆਪਣਾ, ਭਾਈ! ਤਿਨ ਕੈ ਹਉ ਲਾਗਉ ‘ਪਾਇ’ ॥ (ਮ: ੩/੬੩੮) (ਤਿਨ ਕੈ ਪਾਇ)

ਹਰਿ ਕੀਰਤਿ ਸਾਧਸੰਗਤਿ ਹੈ; ‘ਸਿਰਿ ਕਰਮਨ ਕੈ’, ਕਰਮਾ ॥ (ਮ: ੫/੬੪੨) (ਕਰਮਨ ਕੈ ਸਿਰਿ (ਉੱਪਰ)

ਪੰਡਿਤ ਭੂਲੇ, ਦੂਜੈ ਲਾਗੇ; ‘ਮਾਇਆ ਕੈ ਵਾਪਾਰਿ’ ॥ (ਮ: ੩/੬੪੭)

‘ਹਰਿ ਕੈ ਨਾਇ’, ਸਮਾਇ ਰਹੇ; ਚੂਕਾ ਆਵਣੁ ਜਾਣੁ ॥ (ਮ: ੩/੬੪੮)

ਘਰਿ ਬਾਹਰਿ ਤੇਰਾ ਭਰਵਾਸਾ; ਤੂ ਜਨ ਕੈ ਹੈ ‘ਸੰਗਿ’ ॥ (ਮ: ੫/੬੭੭) (‘ਜਨ ਕੈ ਸੰਗਿ)

ਤਾ ਕਉ ਕੋਇ ਨ ਪਹੁਚਨਹਾਰਾ; ‘ਜਾ ਕੈ ਅੰਗਿ’, ਗੁਸਾਈ ॥ (ਮ: ੫/੬੭੯)

ਸੇਵਕੁ, ਪ੍ਰਭ ਕੈ ਲਾਗੈ ‘ਪਾਇ’ ॥ (ਮ: ੧/੬੮੬) (‘ਪ੍ਰਭ ਕੈ ਪਾਇ’ (ਚਰਨ ਨਾਲ)

ਬੂਡੀ ਘਰੁ ਘਾਲਿਓ; ‘ਗੁਰ ਕੈ ਭਾਇ’, ਚਲੋ ॥ (ਮ: ੧/੬੮੯)

ਨਾਨਕ! ਈਹਾ ਸੁਖੁ, ਆਗੈ ਮੁਖ ਊਜਲ; ‘ਸੰਗਿ ਸੰਤਨ ਕੈ’, ਪਾਈਐ ॥ (ਮ: ੫/੭੦੦) (ਸੰਤਨ ਕੈ ਸੰਗਿ)

‘ਸਾਧਸੰਗਤਿ ਕੈ ਅੰਚਲਿ’, ਲਾਵਹੁ; ਬਿਖਮ ਨਦੀ ਜਾਇ ਤਰਣੀ ॥ (ਮ: ੫/੭੦੨)

ਰੇ ਮਨ! ਤਾ ਕਉ ਧਿਆਈਐ; ਸਭ ਬਿਧਿ, ‘ਜਾ ਕੈ ਹਾਥਿ’ ॥ (ਮ: ੫/੭੦੪)

ਮਨੁ, ‘ਮਾਇਆ ਕੈ ਹਾਥਿ’; ਬਿਕਾਨਉ ॥ (ਭਗਤ ਰਵਿਦਾਸ/੭੧੦)

ਪਾਰਬ੍ਰਹਮ ਪ੍ਰਭ ਭਏ ਦਇਆਲਾ; ‘ਸਿਵ ਕੈ ਬਾਣਿ’, ਸਿਰੁ ਕਾਟਿਓ ॥ (ਮ: ੫/੭੧੪) (ਭਾਵ ਸ਼ਿਵ ਦੇ ਤੀਰ ਨਾਲ)

ਜਿਨ ਕੇ ਚੋਲੇ ਰਤੜੇ ਪਿਆਰੇ ! ਕੰਤੁ, ‘ਤਿਨਾ ਕੈ ਪਾਸਿ’ ॥ (ਮ: ੧/੭੨੨)

ਛੁਟੈ, ‘ਤਾ ਕੈ ਬੋਲਿ’; ਸਾਹਿਬ ਨਦਰਿ ਜਿਸੁ ॥ (ਮ: ੧/੭੨੯) (ਭਾਵ ਉਸ ਦੇ ਬਚਨ ਨਾਲ)

ਤਿਨ ਕੀ ਸੇਵਾ ਤੇ ਹਰਿ ਪਾਈਐ; ‘ਸਿਰਿ ਨਿੰਦਕ ਕੈ’, ਪਵੈ ਛਾਰਾ ॥ (ਮ: ੪/੭੩੩) (ਨਿੰਦਕ ਕੈ ਸਿਰਿ (ਉੱਤੇ)

ਨਗਨ ਫਿਰਤ, ‘ਰੰਗਿ ਏਕ ਕੈ’; ਓਹੁ ਸੋਭਾ ਪਾਏ ॥ (ਮ: ੫/੭੪੫) (ਏਕ ਕੈ ਰੰਗਿ)

ਦਰਸਨੁ, ਹਰਿ ‘ਦੇਖਣ ਕੈ ਤਾਈ’ ॥ (ਮ: ੪/੭੫੭)

ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ! ਤਉ ‘ਦਰਸਨ ਕੈ ਤਾਈ’ ॥ (ਮ: ੪/੭੫੭)

ਚੰਦੋ ਦੀਪਾਇਆ, ‘ਦਾਨਿ ਹਰਿ ਕੈ’; ਦੁਖੁ ਅੰਧੇਰਾ ਉਠਿ ਗਇਆ ॥ (ਮ: ੧/੭੬੫) (ਹਰਿ ਕੈ ਦਾਨਿ (ਰਾਹੀਂ)

‘ਭਗਤਾ ਕੈ ਘਰਿ’, ਕਾਰਜੁ ਸਾਚਾ; ਹਰਿ ਗੁਣ ਸਦਾ ਵਖਾਣੇ ਰਾਮ ॥ (ਮ: ੩/੭੬੯)

ਹਰਿ ਅੰਮ੍ਰਿਤਿ ਭਰੇ ਭੰਡਾਰ, ਸਭੁ ਕਿਛੁ ਹੈ, ‘ਘਰਿ ਤਿਸ ਕੈ’; ਬਲਿ ਰਾਮ ਜੀਉ ॥ (ਮ: ੫/੭੭੮)

ਹਰਿ ਹਰੇ ਹਰਿ ਗੁਣ ਨਿਧੇ; ਹਰਿ ‘ਸੰਤਨ ਕੈ ਵਸਿ’, ਆਏ ਰਾਮ ॥ (ਮ: ੫/੭੮੦)

‘ਸਾਧਸੰਗਤਿ ਕੈ ਅੰਚਲਿ’, ਲਾਵਹੁ ॥ (ਮ: ੫/੮੦੧)

ਨਾਨਕ! ‘ਭਗਤਨ ਕੈ ਘਰਿ’; ਸਦਾ ਅਨੰਦ ॥ (ਮ: ੫/੮੦੨)

ਕਰਿ ਕਰਿ ਪਾਪ ਦਰਬੁ ਕੀਆ; ‘ਵਰਤਣ ਕੈ ਤਾਈ’ ॥ (ਮ: ੫/੮੦੯)

ਰਾਗੁ ਬਿਲਾਵਲੁ ਮਹਲਾ ੫ ਘਰੁ ੨ ‘ਯਾਨੜੀਏ ਕੈ ਘਰਿ’, ਗਾਵਣਾ

ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥ (ਮ: ੫/੮੧੩) (ਸਾਧ ਕੈ ਸੰਗਿ)

ਕਰਤਾਰ ਪੁਰਿ ਕਰਤਾ ਵਸੈ; ‘ਸੰਤਨ ਕੈ ਪਾਸਿ’ ॥ (ਮ: ੫/੮੧੬)

ਜੀਅ ਜੁਗਤਿ, ‘ਵਸਿ ਪ੍ਰਭੂ ਕੈ’; ਜੋ ਕਹੈ, ਸੁ ਕਰਨਾ ॥ (ਮ: ੫/੮੧੮)

ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ; ‘ਜੀਅ ਕੈ ਸੰਗਿ’, ਬਸੇ ॥ (ਮ: ੫/੮੨੬)

ਸਭੁ ਕੋਈ, ‘ਹਰਿ ਕੈ ਵਸਿ’; ਭਗਤਾ ਕੈ ਅਨੰਦੁ ‘ਘਰਿ’ ॥ (ਮ: ੪/੮੪੯) (‘ਹਰਿ ਕੈ ਵਸਿ’ (ਵਿੱਚ) ਅਤੇ ‘ਭਗਤਾ ਕੈ ਘਰਿ’ (ਵਿੱਚ)

ਜਨ ‘ਨਾਨਕ ਕੈ ਵਲਿ’, ਹੋਆ ਮੇਰਾ ਸੁਆਮੀ; ਹਰਿ ਸਜਣ ਪੁਰਖੁ ਸੁਜਾਨੁ ॥ (ਮ: ੪/੮੫੪)

‘ਭ੍ਰਮ ਕੈ ਭਾਇ’; ਭਵੈ ਭੇਖਧਾਰੀ ॥ (ਭਗਤ ਕਬੀਰ/੮੫੬) (ਭਾਵ ਭਰਮ ਦੀ ਭਟਕਣਾ ਕਾਰਨ)

ਕੀਓ ਸੀਗਾਰੁ ‘ਮਿਲਣ ਕੈ ਤਾਈ’ (ਲਈ); ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥ (ਮ: ੪/੮੩੬)

‘ਬੇਸੁਆ ਕੈ ਘਰਿ’, ਬੇਟਾ ਜਨਮਿਆ; ਪਿਤਾ ਤਾਹਿ ਕਿਆ ਨਾਮੁ ਸਦਈਆ ॥ (ਮ: ੪/੮੩੭)

‘ਸਸੀਅਰ ਕੈ ਘਰਿ’; ਸੂਰੁ ਸਮਾਵੈ ॥ (ਮ: ੧/੮੪੦)

‘ਗੁਰ ਕੈ ਭਾਇ’, ਚਲੋ; ਸਾਚਿ ਸੰਗੂਤੀ ਰਾਮ ॥ (ਮ: ੧/੮੪੩)

ਤੂ ਹੋਆ, ਪੰਚ ਵਾਸਿ ਵੈਰੀ ਕੈ; ਛੂਟਹਿ ਪਰੁ ਸਰਨਾਇਲੇ ॥ (ਮ: ੫/੮੬੨) (‘ਪੰਚ ਵੈਰੀ ਕੈ ਵਾਸਿ’ (ਵੱਸ ਵਿੱਚ)

ਤੀਨਿ ‘ਗੁਣਾ ਕੈ ਸੰਗਿ’; ਰਚਿ ਰਸੇ ॥ (ਮ: ੫/੮੬੫)

‘ਸੰਤ ਕੈ ਊਪਰਿ’, ਦੇਇ ਪ੍ਰਭੁ ਹਾਥ ॥ (ਮ: ੫/੮੬੭)

‘ਗੁਰ ਕੈ ਸਿਖਿ’, ਸਤਿਗੁਰੂ ਧਿਆਇਆ ॥ (ਮ: ੫/੮੬੯) (ਗੁਰ ਦੇ ਸਿਖ ਨੇ (ਕੇਵਲ ਇੱਕ ਵਾਰ ‘ਸਿਖਿ’ ਦਾ ਅਰਥ ਸਿਖ ਨੇ )

ਸੁਣਿ, ‘ਜੋਗੀ ਕੈ ਮਨਿ’; ਮੀਠੀ ਲਾਗੈ ॥ (ਮ: ੫/੮੮੬)

‘ਸੰਸਾਰੈ ਕੈ ਅੰਚਲਿ’, ਲਰੀ ॥ (ਭਗਤ ਕਬੀਰ/੮੭੧)

‘ਗ੍ਰਿਹਿ’ ਸੋਭਾ ਜਾ ਕੈ, ਰੇ ਨਾਹਿ ॥ (ਭਗਤ ਕਬੀਰ/੮੭੨) (ਜਾ ਕੈ ਗ੍ਰਿਹਿ (ਵਿੱਚ)

ਸਾਧੂ ਕੈ ਠਾਢੀ ‘ਦਰਬਾਰਿ’ ॥ (ਭਗਤ ਕਬੀਰ/੮੭੨) (ਸਾਧੂ ਕੈ ਦਰਬਾਰਿ (ਵਿੱਚ)

ਪਾਂਚ ‘ਨਾਰਦ ਕੈ ਸੰਗਿ’ ਬਿਧਵਾਰਿ ॥ (ਭਗਤ ਕਬੀਰ/੮੭੨)

‘ਇੰਦ੍ਰੀ ਕੈ ਜਤਨਿ’; ਨਾਮੁ ਉਚਰੈ ॥ (ਭਗਤ ਕਬੀਰ/੮੭੨)

ਜਪੀਐ ਨਾਮੁ; ‘ਅੰਨ ਕੈ ਸਾਦਿ’ ॥ (ਭਗਤ ਕਬੀਰ/੮੭੩)

‘ਅੰਭੈ ਕੈ ਸੰਗਿ’, ਨੀਕਾ ਵੰਨੁ ॥ (ਭਗਤ ਕਬੀਰ/੮੭੩) (ਭਾਵ ਪਾਣੀ ਦੇ ਨਾਲ ਸੁੰਦਰ ਰੰਗ ਬਣਦਾ)

ਪਤੁ ਝੋਲੀ, ‘ਮੰਗਣ ਕੈ ਤਾਈ’ ; ਭੀਖਿਆ ਨਾਮੁ ਪੜੇ ॥ (ਮ: ੧/੮੭੭)

‘ਗੁਰ ਕੈ ਚਰਣਿ’, ਚਿਤੁ ਲਾਗਾ ॥ (ਮ: ੫/੮੯੮)

ਕਰੈ ਬਿਕਾਰ, ‘ਜੀਅਰੇ ਕੈ ਤਾਈ’ (ਲਈ) ॥ (ਮ: ੫/੮੯੯)

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ; ਸਿ ‘ਨਾਮਿ ਹਰਿ ਕੈ’, ਲਾਗੇ ॥ (ਮ: ੩/੯੧੭) (ਹਰਿ ਕੈ ਨਾਮਿ)

ਕਹੁ ਨਾਨਕ! ‘ਘਰਿ’ ਪ੍ਰਭ ਮੇਰੇ ਕੈ, ਨਿਤ ਨਿਤ ਮੰਗਲੁ ਸੁਨੀਐ ॥ (ਮ: ੫/੯੨੪) (ਮੇਰੇ ਪ੍ਰਭ ਕੈ ਘਰਿ)

ਸੋ ਸੁਆਮੀ ਪ੍ਰਭੁ ਰਖਕੋ; ‘ਅੰਚਲਿ ਤਾ ਕੈ’, ਲਾਗੁ ਜੀਉ ॥ (ਮ: ੫/੯੨੬) (‘ਤਾ ਕੈ ਅੰਚਲਿ’ (ਲੜ ਨਾਲ)

ਪਾਈ ਨਵ ਨਿਧਿ, ‘ਹਰਿ ਕੈ ਨਾਇ’ ॥ (ਮ: ੧/੯੩੩) (ਹਰਿ ਦੇ ਨਾਮ ਰਾਹੀਂ)

ਦਾਨਾ ਤੂ ਬੀਨਾ ਤੁਹੀ; ‘ਦਾਨਾ ਕੈ ਸਿਰਿ’, ਦਾਨੁ ॥ (ਮ: ੧/੯੩੪)

‘ਬਾਬੁਲ ਕੈ ਘਰਿ’, ਬੇਟੜੀ; ਬਾਲੀ ਬਾਲੈ ਨੇਹਿ ॥ (ਮ: ੧/੯੩੫)

‘ਦਰਸਨ ਕੈ ਤਾਈ’ (ਲਈ), ਭੇਖ ਨਿਵਾਸੀ ॥ (ਮ: ੧/੯੩੯)

‘ਹਿੰਦੂ ਕੈ ਘਰਿ’, ਹਿੰਦੂ ਆਵੈ ॥ (ਮ: ੧/੯੫੧)

‘ਜੋਗੀ ਕੈ ਘਰਿ’, ਜੁਗਤਿ ਦਸਾਈ ॥ (ਮ: ੧/੯੫੨)

ਜਿਨ ਕੈ, ਸੁਆਮੀ ਰਹਤ; ਹਦੂਰਿ ॥ (ਮ: ੧/੯੫੪) (ਜਿਨ (ਪਾਂਡਵਾਂ) ਕੈ ਹਦੂਰਿ (ਅੰਗ-ਸੰਗ, ਕ੍ਰਿਸ਼ਨ ਉਨ੍ਹਾਂ ਦਾ) ਮਾਲਕ ਰਹਿੰਦਾ ਸੀ। )

ਜਨ ਨਾਨਕਿ ਹਰਿ ਪ੍ਰਭੁ ਬੁਝਿਆ, ਗੁਰ ‘ਸਤਿਗੁਰ ਕੈ ਪਰਸਾਦਿ’ ॥ (ਮ: ੫/੯੫੭)

ਵਿਣੁ ਤੁਧੁ ਹੋਰੁ ਜਿ ਮੰਗਣਾ; ‘ਸਿਰਿ ਦੁਖਾ ਕੈ’, ਦੁਖ ॥ (ਮ: ੫/੯੫੮) (ਦੁਖਾ ਕੈ ਸਿਰਿ)

ਜਿਸ ਕੈ ਸੁਆਮੀ ਵਲਿ; ਨਿਰਭਉ ਸੋ ਭਈ ॥ (ਮ: ੫/੯੬੧) (ਜਿਸ ਕੈ ਵਲਿ)

ਤੂ ‘ਭਗਤਾ ਕੈ ਵਸਿ’, ਭਗਤਾ ਤਾਣੁ ਤੇਰਾ ॥ (ਮ: ੫/੯੬੨)

‘ਜਾ ਕੈ ਪਾਇ’ (ਚਰਨਿ), ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ ਨ ਕਹੈ ॥ (ਭਗਤ ਕਬੀਰ/੯੭੦)

‘ਨਿਰਭਉ ਕੈ ਘਰਿ’, ਬਜਾਵਹਿ ਤੂਰ ॥ (ਭਗਤ ਕਬੀਰ/੯੭੧)

ਸਬਦਿ ਅਤੀਤ ਅਨਾਹਦਿ ਰਾਤਾ; ‘ਆਕੁਲ ਕੈ ਘਰਿ’, ਜਾਉਗੋ ॥ (ਭਗਤ ਨਾਮਦੇਵ/੯੭੩)

ਮੇਰੇ ‘ਠਾਕੁਰ ਕੈ ਮਨਿ’ ਭਾਇ ਭਾਵਨੀ; ਜਮਕੰਕਰ ਮਾਰਿ ਬਿਦਾਰੇ ॥ (ਮ: ੪/੯੮੧)

ਮੇਰੇ ‘ਠਾਕੁਰ ਕੈ ਦੀਬਾਨਿ’, ਖਬਰਿ ਹੁੋਈ; ਗੁਰਿ ਗਿਆਨੁ ਖੜਗੁ ਲੈ ਮਾਰੇ ॥ (ਮ: ੪/੯੮੩)

‘ਜਾ ਕੈ ਸਿਮਰਨਿ’; ਰਿਦ ਬਿਗਾਸ ॥ (ਮ: ੫/੯੮੬)

ਸੂਹਟੁ, ‘ਪਿੰਜਰਿ ਪ੍ਰੇਮ ਕੈ’; ਬੋਲੈ ਬੋਲਣਹਾਰੁ ॥ (ਮ: ੧/੧੦੧੦) (ਪ੍ਰੇਮ ਕੈ ਪਿੰਜਰਿ (ਰਾਹੀਂ)

‘ਜਿਸ ਕੈ ਡਰਿ’, ਭੈ ਭਾਗੀਐ; ਅੰਮ੍ਰਿਤੁ ਤਾ ਕੋ ਨਾਉ ॥ (ਮ: ੧/੧੦੧੦)

ਭੂਲੇ, ਮਾਰਗੁ ਜੋ ਦਸੇ; ਤਿਸ ਕੈ ਲਾਗਉ ‘ਪਾਇ’ ॥ (ਮ: ੧/੧੦੧੦) (‘ਤਿਨ ਕੈ ਪਾਇ’ (ਚਰਨ ਵਿੱਚ)

‘ਗੁਰ ਕੈ ਸਬਦਿ’, ਮਨ ਕਉ ਸਮਝਾਵਹਿ ॥ (ਮ: ੧/੧੦੨੮)

ਅਨਹਦ ਰੁਣ ਝੁਣਕਾਰੁ ਸਦਾ ਧੁਨਿ; ‘ਨਿਰਭਉ ਕੈ ਘਰਿ’, ਵਾਇਦਾ ॥ (ਮ: ੧/੧੦੩੩)

‘ਦਾਨਾ ਕੈ ਸਿਰਿ’, ਦਾਨੁ ਵੀਚਾਰਾ ॥ (ਮ: ੧/੧੦੩੫)

ਰਹੈ ਅਤੀਤੁ ਗੁਰਮਤਿ ਲੇ ਊਪਰਿ; ਹਰਿ ‘ਨਿਰਭਉ ਕੈ ਘਰਿ’ ਪਾਇਆ ॥ (ਮ: ੧/੧੦੪੧)

ਜਾਚਿਕੁ ਸੇਵ ਕਰੇ, ‘ਦਰਿ ਹਰਿ ਕੈ’; ਹਰਿ ਦਰਗਹ ਜਸੁ ਗਾਇਆ ॥ (ਮ: ੧/੧੦੪੩) (ਹਰਿ ਕੈ ਦਰਿ (ਉੱਤੇ)

‘ਗੁਰ ਕੈ ਸਬਦਿ’, ਰਤੇ ਰੰਗੁ ਲਾਏ ॥ (ਮ: ੩/੧੦੫੫)

‘ਗੁਰ ਕੈ ਸਬਦਿ’, ਹਰਿ ਨਾਮਿ ਚਿਤੁ ਲਾਏ ॥ (ਮ: ੩/੧੦੫੬)

‘ਗੁਰ ਕੈ ਸਬਦਿ’, ਭਗਤਿ ਨਿਸਤਾਰਣੁ ॥ (ਮ: ੩/੧੦੫੬)

‘ਗੁਰ ਕੈ ਸਬਦਿ’, ਸਦਾ ਸਾਲਾਹੀ ॥ (ਮ: ੩/੧੦੫੬)

ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ; ‘ਮੁਕਤੀ ਕੈ ਘਰਿ’, ਪਾਇਦਾ ॥ (ਮ: ੩/੧੦੬੨)

ਪੂਰੇ ‘ਗੁਰ ਕੈ ਸਬਦਿ’, ਪਛਾਤਾ ॥ (ਮ: ੩/੧੦੬੫)

‘ਸਿਰਿ ਸਾਹਾ ਕੈ’, ਸਚਾ ਸਾਹਿਬੁ; ਅਵਰੁ ਨਾਹੀ ਕੋ ਦੂਜਾ ਹੇ ॥ (ਮ: ੫/੧੦੭੩) (ਸਾਹਾ ਕੈ ਸਿਰਿ (ਉੱਤੇ)

‘ਹੁਕਮਿ ਸਚੇ ਕੈ’, ਪੂਰੇ ਕਾਜਾ ॥ (ਮ: ੫/੧੦੭੪)

ਗੁਰੁ, ਮੁਖਹੁ ਅਲਾਏ ਤਾ ਸੋਭਾ ਪਾਏ; ਤਿਸੁ ‘ਜਮ ਕੈ ਪੰਥਿ’, ਨ ਪਾਇਣਾ ॥ (ਮ: ੫/੧੦੭੮)

ਆਦਿ ਮਧਿ ਅੰਤਿ ਪ੍ਰਭੁ ਸੋਈ; ‘ਹਾਥਿ ਤਿਸੈ ਕੈ’, ਨੇਬੇੜਾ ॥ (ਮ: ੫/੧੦੮੨)

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ, ਸਾਧ ‘ਸੰਤਨ ਕੈ ਸੰਗਿ’ ਸੰਗਾ ॥ (ਮ: ੫/੧੦੮੩)

ਜੇ ਰਾਚੈ ਸਚ ਰੰਗਿ; ਗੂੜੈ, ‘ਰੰਗਿ ਅਪਾਰ ਕੈ’ ॥ (ਮ: ੩/੧੦੮੮) (ਅਪਾਰ ਕੈ ਰੰਗਿ (ਵਿੱਚ)

ਰਤੇ ‘ਰੰਗਿ ਪਾਰਬ੍ਰਹਮ ਕੈ’, ਮਨੁ ਤਨੁ ਅਤਿ ਗੁਲਾਲੁ ॥ (ਮ: ੫/੧੦੯੭) (ਪਾਰਬ੍ਰਹਮ ਕੈ ਰੰਗਿ (ਵਿੱਚ)

ਨਾਨਕ! ਹੀਰਾ ਹੀਰੈ ਬੇਧਿਆ; ‘ਗੁਣ ਕੈ ਹਾਰਿ’, ਪਰੋਵੈ ॥ (ਮ: ੧/੧੧੧੨)

ਤਿਨ ਤੂ ਧਿਆਇਆ ਮੇਰਾ ਰਾਮੁ; ‘ਜਿਨ ਕੈ ਧੁਰਿ’, ਲੇਖੁ ਮਾਥੁ ॥ (ਮ: ੪/੧੧੧੫)

ਸਭ ਗੁਰੂ ਗੁਰੂ ਜਗਤੁ ਬੋਲੈ; ‘ਗੁਰ ਕੈ ਨਾਇ’ ਲਇਐ, ਸਭਿ ਛੁਟਕਿ ਗਇਆ ॥ (ਮ: ੪/੧੧੧੬)

ਆਸ ਪਿਆਸੀ, ‘ਪਿਰ ਕੈ ਤਾਈ’ (ਲਈ); ਜਿਉ ਚਾਤ੍ਰਿਕੁ ਬੂੰਦੇਰੇ ॥ (ਮ: ੫/੧੧੧੭)

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ‘ਹਰਿ ਕੈ ਪਾਸਿ’ ॥ (ਭਗਤ ਰਵਿਦਾਸ/੧੧੨੪)

‘ਮਨ ਕੈ ਵੀਚਾਰਿ’, ਹੁਕਮੁ ਬੁਝਿ ਸਮਾਣਾ ॥ (ਮ: ੩/੧੧੨੮)

ਅਹੇਰਾ ਪਾਇਓ, ‘ਘਰ ਕੈ ਗਾਂਇ’ ॥ (ਮ: ੫/੧੧੩੬)

(ਨੋਟ: ਇਸ ਪੰਕਤੀ ’ਚ ‘ਗਾਂਇ’ ਸ਼ਬਦ ਇੱਕ ਵਚਨ ਪੁਲਿੰਗ ਨਾਂਵ ਹੈ, ਨਾ ਕਿ ਇਸਤ੍ਰੀ ਲਿੰਗ, ਜਿਸ ਦਾ ਅਰਥ ਹੈ ਗਾਂਉ, ਪਿੰਡ ਭਾਵ ‘ਅਹੇਰਾ (ਮਨ ਰੂਪ ਸ਼ਿਕਾਰ) ਲੱਭ ਲਿਆ (ਆਪਣੇ) ਸਰੀਰ ਦੇ ਗਾਂਵ (ਪਿੰਡ, ਹਿਰਦੇ) ਵਿੱਚ ਹੀ’)

‘ਨਾਨਕ ਕੈ ਘਰਿ’, ਕੇਵਲ ਨਾਮੁ ॥ (ਮ: ੫/੧੧੩੬)

‘ਸਿਮਰਨਿ ਤਾ ਕੈ’, ਮਿਟਹਿ ਸੰਤਾਪ ॥ (ਮ: ੫/੧੧੪੨) (ਤਾ ਕੈ ਸਿਮਰਨਿ (ਨਾਲ)

‘ਤਾ ਕੈ ਦਰਸਨਿ’, ਸਦਾ ਨਿਹਾਲ ॥ (ਮ: ੫/੧੧੪੩)

ਪ੍ਰਗਟ ਭਇਆ, ‘ਸਾਧੂ ਕੈ ਸੰਗਿ’ ॥ (ਮ: ੫/੧੧੪੪)

ਜਨ ਅਪਨੇ ਕੈ ਹਰਿ ‘ਮਨਿ’ ਬਸੈ ॥ (ਮ: ੫/੧੧੪੬) (ਅਪਨੇ ਜਨ ਕੈ ਮਨਿ (ਵਿੱਚ)

‘ਜਾ ਕੈ ਸੂਤਿ’, ਪਰੋਇਆ ਸੰਸਾਰੁ ॥ (ਮ: ੫/੧੧੫੦)

ਸਾਗਰੁ ਤਰੀਐ, ‘ਨਾਮ ਕੈ ਰੰਗਿ’ ॥ (ਮ: ੫/੧੧੫੦)

‘ਨਾਨਕ ਕੈ ਮਨਿ’, ਇਹੁ ਪੁਰਖਾਰਥੁ ॥ (ਮ: ੫/੧੧੫੧)

ਨਿੰਦਕੁ ਮੁਆ, ‘ਨਿੰਦਕ ਕੈ ਨਾਲਿ’ ॥ (ਮ: ੫/੧੧੫੧)

‘ਪ੍ਰਹਲਾਦ ਕੈ ਕਾਰਜਿ’, ਹਰਿ ਆਪੁ ਦਿਖਾਇਆ ॥ (ਮ: ੩/੧੧੫੪)

ਪਾਰਬ੍ਰਹਮ ਪਰਮੇਸਰਿ ਜਨ ਰਾਖੇ; ‘ਨਿੰਦਕ ਕੈ ਸਿਰਿ’, ਕੜਕਿਓ ਕਾਲੁ ॥ (ਮ: ੫/੧੧੫੧)

‘ਗੰਗਾ ਕੈ ਸੰਗਿ’, ਸਲਿਤਾ ਬਿਗਰੀ ॥ (ਭਗਤ ਕਬੀਰ/੧੧੫੮)

‘ਚੰਦਨ ਕੈ ਸੰਗਿ’, ਤਰਵਰੁ ਬਿਗਰਿਓ ॥ (ਭਗਤ ਕਬੀਰ/੧੧੫੮)

‘ਪਾਰਸ ਕੈ ਸੰਗਿ’, ਤਾਂਬਾ ਬਿਗਰਿਓ ॥ (ਭਗਤ ਕਬੀਰ/੧੧੫੮)

ਰੰਗੀ ਲੇ ਜਿਹਬਾ, ‘ਹਰਿ ਕੈ ਨਾਇ’ ॥ (ਭਗਤ ਨਾਮਦੇਵ/੧੧੬੩)

ਤਿਨ ਕੈ ਰਮਈਆ ਨੇੜਿ ਨਾਹਿ ॥ (ਮ: ੩/੧੧੬੯) (ਤਿਨ ਕੈ ਨੇੜਿ)

ਸਫਲਿਓੁ ਬਿਰਖੁ, ‘ਹਰਿ ਕੈ ਦੁਆਰਿ’ ॥ (ਮ: ੩/੧੧੭੩)

ਹਰਿ ਜਪਿ ਹਰਿ ਕੈ ਲਗਉ ‘ਪਾਇ’ ॥ (ਮ: ੩/੧੧੭੬) (‘ਹਰਿ ਕੈ ਪਾਇ’ ਚਰਨਿ)

ਸਰਬ ਸੁਖਾ ਸੁਖ ‘ਹਰਿ ਕੈ ਨਾਇ’ ॥ (ਮ: ੫/੧੧੮੦)

‘ਜਾ ਕੈ ਸਿਮਰਨਿ’, ਦੁਖੁ ਨ ਹੋਇ ॥ (ਮ: ੫/੧੧੮੧)

ਕਰਮ ਕਰਤੂਤਿ ਕੈ ਊਪਰਿ’, ਕਰਮ ॥ (ਮ: ੫/੧੧੮੨) (‘ਕਰਤੂਤਿ ਕੈ ਊਪਰਿ’ ਭਾਵ ਸਾਰੇ ਧਾਰਮਿਕ ਕਰਮਾਂ ਤੋਂ ਉੱਪਰ)

‘ਜਾ ਕੈ ਸਿਮਰਣਿ’, ਨਹੀ ਸੰਤਾਪ ॥ (ਮ: ੫/੧੧੮੩)

ਆਇਓ ਲਾਭੁ ‘ਲਾਭਨ ਕੈ ਤਾਈ’ (ਲਈ), ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ (ਮ: ੫/੧੨੦੩)

ਚਰਣੀ ਚਲਉ ‘ਮਾਰਗਿ ਠਾਕੁਰ ਕੈ’, ਰਸਨਾ ਹਰਿ ਗੁਣ ਗਾਏ ॥ (ਮ: ੫/੧੨੦੫)

ਜੀਅ ਹਂੀਅ ਪ੍ਰਾਨ ਕੋ ਦਾਤਾ, ‘ਜਾ ਕੈ ਸੰਗਿ’ ਸੁਹਾਈ ॥ (ਮ: ੫/੧੨੦੭)

ਜੋ ਜੋ ‘ਸੰਗਿ’ ਮਿਲੇ ਸਾਧੂ ਕੈ, ਤੇ ਤੇ ਪਤਿਤ ਪੁਨੀਤਾ ॥ (ਮ: ੫/੧੨੧੭) (ਸਾਧੂ ਕੈ ਸੰਗਿ)

‘ਜਾ ਕੈ ਸੂਤਿ’, ਪਰੋਏ ਜੰਤਾ; ਤਿਸੁ ਪ੍ਰਭ ਕਾ ਜਸੁ ਗਾਵਹੁ ॥ (ਮ: ੫/੧੨੧੮)

‘ਜਾ ਕੈ ਰਾਸਿ’, ਸਰਬ ਸੁਖ ਸੁਆਮੀ; ਆਨ ਨ ਮਾਨਤ ਭੇਖਾ ॥ (ਮ: ੫/੧੨੨੧)

ਸਗਲ ਪਦਾਰਥ ‘ਸਿਮਰਨਿ ਜਾ ਕੈ’, ਆਠ ਪਹਰ ਮੇਰੇ ਮਨ ਜਾਪਿ ॥ (ਮ: ੫/੧੨੦੮)

‘ਉਨ੍ ਕੈ ਬਸਿ’, ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥ (ਮ: ੫/੧੨੧੦)

ਸਰਬ ਨਿਧਾਨ, ‘ਨਾਮਿ ਹਰਿ ਹਰਿ ਕੈ’; ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥ (ਮ: ੫/੧੨੧੨) (ਹਰਿ ਹਰਿ ਕੈ ਨਾਮਿ)

ਮਾਨੀ! ਤੂੰ ‘ਰਾਮ ਕੈ ਦਰਿ’ ਮਾਨੀ ॥ (ਮ: ੫/੧੨੨੮)

ਮਨ ਮੇਰੇ! ‘ਹਰਿ ਕੈ ਨਾਮਿ’, ਵਡਾਈ ॥ (ਮ: ੩/੧੨੩੩)

ਸਭ ਤੇ ਊਚ ਭਗਤ, ‘ਜਾ ਕੈ ਸੰਗਿ’ ॥ (ਮ: ੫/੧੨੩੬)

ਲੇਖਾ ਲਿਖੀਐ, ‘ਮਨ ਕੈ ਭਾਇ’ ॥ (ਮ: ੧/੧੨੩੭) (ਭਾਵ ਮਨ ਦੀ ‘ਭਾਵਨਾ ਅਨੁਸਾਰ’ ਚਲਦਿਆਂ)

‘ਤਾ ਕੈ, ਮੂਲਿ (ਬਿਲਕੁਲ) ਨ ਲਗੀਐ ‘ਪਾਇ’ ॥ (ਮ: ੧/੧੨੪੫) (ਤਾ ਕੈ ਪਾਇ’ ਭਾਵ ਚਰਨ ਵਿੱਚ)

ਅੰਦਰਿ ਕਪਟੁ, ਉਦਰੁ ‘ਭਰਣ ਕੈ ਤਾਈ’ (ਲਈ); ਪਾਠ ਪੜਹਿ ਗਾਵਾਰੀ ॥ (ਮ: ੩/੧੨੪੬)

ਜਿਨਿ ਐਸਾ ਨਾਮੁ ਵਿਸਾਰਿਆ, ਮੇਰਾ ਹਰਿ ਹਰਿ; ‘ਤਿਸ ਕੈ ਕੁਲਿ’, ਲਾਗੀ ਗਾਰੀ ॥ (ਮ: ੪/੧੨੬੩)

ਹਰਿ, ‘ਤਿਸ ਕੈ ਕੁਲਿ’ (ਵੰਸ਼ ਵਿੱਚ), ਪਰਸੂਤਿ (ਜਨਮ) ਨ ਕਰੀਅਹੁ; ਤਿਸੁ ਬਿਧਵਾ ਕਰਿ ਮਹਤਾਰੀ ॥ (ਮ: ੪/੧੨੬੩)

ਹਰਿ ਕਾ ਪੰਥੁ ਕੋਊ ਬਤਾਵੈ; ਹਉ ‘ਤਾ ਕੈ ਪਾਇ’ (ਚਰਨਿ), ਲਾਗੀ ॥ (ਮ: ੪/੧੨੬੫)

‘ਉਨ ਕੈ ਸੰਗਿ’, ਮੋਹਿ ਪ੍ਰਭੁ ਚਿਤਿ ਆਵੈ; ਸੰਤ ਪ੍ਰਸਾਦਿ ਮੋਹਿ ਜਾਗੀ ॥ (ਮ: ੫/੧੨੬੭)

‘ਹਰਿ ਕੈ ਭਜਨਿ’; ਕਉਨ ਕਉਨ ਨ ਤਾਰੇ ॥ (ਮ: ੫/੧੨੬੯)

ਛੋਡਿ ਮਾਨੁ, ਤਜਿ ਗੁਮਾਨੁ; ਮਿਲਿ ‘ਸਾਧੂਆ ਕੈ ਸੰਗਿ’ ॥ (ਮ: ੫/੧੨੭੨)

‘ਹਰਿ ਕੈ ਨਾਇ’, ਸਦਾ ਹਰੀਆਵਲੀ; ਫਿਰਿ ਸੁਕੈ ਨਾ ਕੁਮਲਾਇ ॥(ਮ: ੩/੧੨੭੬)

ਤਿਨ੍ ਸੋਗੁ ਵਿਜੋਗੁ ਕਦੇ ਨਹੀ; ਜੋ, ‘ਹਰਿ ਕੈ ਅੰਕਿ’ (ਗੋਦ ਵਿੱਚ), ਸਮਾਇ ॥ (ਮ: ੧/੧੨੮੧)

‘ਦੁਨੀਆ ਕੈ ਸਿਰਿ’, ਕਾਲੁ; ਦੂਜਾ ਭਾਇਆ ॥ (ਮ: ੧/੧੨੮੨)

ਨਾਨਕ! ਨਾਮਿ ਰਤੇ ਸਹਜੇ ਮਿਲੇ; ‘ਸਬਦਿ ਗੁਰੂ ਕੈ’, ਘਾਲ ॥ (ਮ: ੩/੧੨੮੩)

ਮੈ ਮਹਦੂਦੁ ਲਿਖਾਇਆ;‘ ਖਸਮੈ ਕੈ ਦਰਿ’, ਜਾਇ ॥ (ਮ: ੧/੧੨੮੬)

ਪਤਿਤ ਪੁਨੀਤ ਹੋਹਿ ਖਿਨ ਭੀਤਰਿ; ‘ਪਾਰਬ੍ਰਹਮ ਕੈ ਰੰਗਿ’ ॥ (ਮ: ੫/੧੩੦੦)

ਹਰਿ ਦੇਹੁ ਪ੍ਰਭੂ ਮਤਿ ਊਤਮਾ; ਗੁਰ ‘ਸਤਿਗੁਰ ਕੈ ਪਗਿ’ (ਚਰਨਿ), ਪਾਹ ॥ (ਮ: ੪/੧੩੧੪)

‘ਸੁਖਮਨ ਕੈ ਘਰਿ’, ਰਾਗੁ ਸੁਨਿ, ਸੁੰਨਿ ਮੰਡਲਿ ਲਿਵ ਲਾਇ ॥ (ਮ: ੧/੧੨੯੧)

‘ਜਾਂ ਕੈ ਘਰਿ’, ਈਸਰੁ ਬਾਵਲਾ ਜਗਤ ਗੁਰੂ; ਤਤ ਸਾਰਖਾ ਗਿਆਨੁ ਭਾਖੀਲੇ ॥ (ਭਗਤ ਨਾਮਦੇਵ/੧੨੯੨)

ਕਬੀਰ! ‘ਗਹਗਚਿ’ ਪਰਿਓ ਕੁਟੰਬ ਕੈ; ਕਾਂਠੈ ਰਹਿ ਗਇਓ ਰਾਮੁ ॥ (ਭਗਤ ਕਬੀਰ/੧੩੭੨) (‘ਕੁਟੰਬ ਕੈ ਗਹਗਚਿ’ ਭਾਵ ਝੰਬੇਲੇ ਵਿੱਚ)

ਨਾਮੁ ਤੇਰਾ; ‘ਜਨ ਕੈ ਭੰਡਾਰਿ’ ॥ (ਮ: ੫/੧੩੩੭)

ਜੋ ਜਨੁ ਰਾਤਾ, ‘ਪ੍ਰਭ ਕੈ ਰੰਗਿ’ ॥ (ਮ: ੫/੧੩੩੭)

ਸਦਾ ਸਦਾ ਪ੍ਰਭੁ, ‘ਜੀਅ ਕੈ ਸੰਗਿ’ ॥ (ਮ: ੫/੧੩੩੯)

ਉਤਰੀ ਮੈਲੁ, ‘ਨਾਮ ਕੈ ਰੰਗਿ’ ॥ (ਮ: ੫/੧੩੩੯)

‘ਸਤਿਗੁਰ ਕੈ ਵਸਿ’; ਚਾਰਿ ਪਦਾਰਥ ॥ (ਮ: ੧/੧੩੪੫)

ਪ੍ਰਾਨੀ, ਕਛੂ ਨ ਚੇਤਈ; ‘ਮਦਿ ਮਾਇਆ ਕੈ’, ਅੰਧੁ ॥ (ਮ: ੯/੧੪੨੭) (ਮਾਇਆ ਕੈ ਮਦਿ)

ਪ੍ਰਾਨੀ, ਰਾਮੁ ਨ ਚੇਤਈ; ‘ਮਦਿ ਮਾਇਆ ਕੈ’, ਅੰਧੁ ॥ (ਮ: ੯/੧੪੨੮) (ਮਾਇਆ ਕੈ ਮਦਿ)

ਸਦਾ ਸਚੇ ਕੇ ਗੁਣ ਗਾਵਾਂ, ਭਾਈ! ਸਦਾ ‘ਸਚੇ ਕੈ ਸੰਗਿ’, ਰਹਾਉ ॥ (ਮ: ੩/੧੪੧੯)

ਜੀਉ ਪਿੰਡੁ ਸਭੁ ਤਿਸ ਕਾ; ਸਭੁ ਕਿਛੁ, ‘ਤਿਸ ਕੈ ਪਾਸਿ’ ॥ (ਮ: ੩/੧੪੨੦)

ਨਾਨਕ! ਘਰਿ ਬੈਠਿਆ ਜੋਗੁ ਪਾਈਐ; ‘ਸਤਿਗੁਰ ਕੈ ਉਪਦੇਸਿ’ ॥ (ਮ: ੩/੧੪੨੧)

ਤਿਸਨਾ ਬੁਝੈ, ਤਿਪਤਿ ਹੋਇ; ‘ਹਰਿ ਕੈ ਨਾਇ ਪਿਆਰਿ’ ॥ (ਮ: ੩/੧੪੧੭)

ਜਨ ਨਾਨਕ! ਨਾਮੁ ਅਰਾਧਿਆ; ‘ਗੁਰ ਕੈ ਹੇਤਿ ਪਿਆਰਿ’ ॥ (ਮ: ੩/੧੪੧੭)

ਤਾਹਿ ਕਹਾ ਪਰਵਾਹ ਕਾਹੂ ਕੀ; ‘ਜਾ ਕੈ ਬਸੀਸਿ’ (ਸਿਰ ਉੱਤੇ), ਧਰਿਓ ਗੁਰਿ ਹਥੁ ॥ (ਭਟ ਮਥੁਰਾ/੧੪੦੫)

ਪਰਮ ਅਤੀਤੁ, ‘ਪਰਮੇਸੁਰ ਕੈ ਰੰਗਿ’, ਰੰਗੵੌ; ਬਾਸਨਾ ਤੇ ਬਾਹਰਿ, ਪੈ, ਦੇਖੀਅਤੁ ਧਾਮ ਸਿਉ ॥ (ਭਟ ਮਥੁਰਾ /੧੪੦੮)

ਮਥੁਰਾ ਕੋ ਪ੍ਰਭੁ, ਸ੍ਰਬ ਮਯ ਅਰਜੁਨ ਗੁਰੁ; ‘ਭਗਤਿ ਕੈ ਹੇਤਿ’, ਪਾਇ ਰਹਿਓ ਮਿਲਿ ਰਾਮ ਸਿਉ ॥ (ਭਟ ਮਥੁਰਾ /੧੪੦੮)

ਜਰਮ ਕਰਮ, ਮਛ ਕਛ ਹੁਅ ਬਰਾਹ; ‘ਜਮੁਨਾ ਕੈ ਕੂਲਿ’, ਖੇਲੁ ਖੇਲਿਓ; ਜਿਨਿ ਗਿੰਦ ਜੀਉ ॥ (ਭਟ ਗਯੰਦ/੧੪੦੩)

ਮਾਇਆ ਰੰਗ, ਬਿਰੰਗ ਕਰਤ ਭ੍ਰਮ; ‘ਮੋਹ ਕੈ ਕੂਪਿ’, ਗੁਬਾਰਿ ਪਰਿਓ ਹੈ ॥ (ਮ: ੫/੧੩੮੮)

‘ਦਰਸਨਿ’ ਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)

‘ਦਰਸਨਿ’ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)

‘ਦਰਸਨਿ’ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)

‘ਨਿਰੰਕਾਰ ਕੈ ਵਸੈ ਦੇਸਿ’; ਹੁਕਮੁ ਬੁਝਿ ਬੀਚਾਰੁ ਪਾਵੈ ॥ (ਭਟ ਭਿਖਾ/੧੩੯੫)

‘ਸਤਗੁਰ ਕੈ ਪਰਸਾਦਿ’; ਸਹਜ ਸੇਤੀ ਰੰਗੁ ਮਾਣਇ ॥ (ਭਟ ਕਲੵ /੧੩੯੭)

‘‘ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ‘ਮਨਿ’ ॥’’ (ਮ: ੯/੧੪੨੮) (ਪ੍ਰਾਣੀ ਕੈ ਮਨਿ)

(ਭਾਗ-3) (ਅ)

‘ਕੈ’ ਅੱਖਰਾਂ ਤੋਂ ਉਪਰੰਤ ਭਾਵ ਸਮਾਨੰਤਰ ਆਏ ‘ਅੰਤ ਦੁਲਾਵਾਂ’ ਵਾਲੇ ਸ਼ਬਦਾਂ ਨੂੰ ਹੇਠਾਂ ਦਿੱਤਾ ਜਾ ਰਿਹਾ ਹੈ; ਜਿਵੇਂ:

‘ਅੰਧੇ ਕੈ ਰਾਹਿ-ਦਸਿਐ’; ਅੰਧਾ ਹੋਇ, ਸੁ ਜਾਇ ॥ (ਮ: ੨/੯੫੪) (ਭਾਵ ਅੰਨੇ ਦੇ ਰਾਹ ਦੱਸਣ ਨਾਲ, ਗੁਰਬਾਣੀ ਲਿਖਤ ਅਨੁਸਾਰ ਕਿਸੇ ਨਾਂਵ ਸ਼ਬਦ ਨੂੰ ਅੰਤ ਸਿਹਾਰੀ ਅਤੇ (ਜੁੜਤ ਰੂਪ ਕਿਰਿਆ ਨੂੰ) ਅੰਤ ਦੁਲਾਵਾਂ ਆਇਆਂ ਕਰਣ ਕਾਰਨ (ਨਾਲ) ਦੇ ਅਰਥ ਹੀ ਮਿਲਦੇ ਹਨ; ਜਿਵੇਂ: ‘ਮਨਿ-ਜੀਤੈ, ਰਾਹਿ-ਦਸਿਐ, ਮੁਹਿ-ਡਿਠੈ’ ਭਾਵ ਮਨ ਜਿੱਤਨ ਨਾਲ, ਰਾਹ ਦੱਸਣ ਨਾਲ, ਮੂੰਹ ਵੇਖਣ ਨਾਲ’ ਆਦਿ।)

ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ‘ਉਸ ਕੈ ਮੁਹਿ-ਡਿਠੈ’, ਸਭ ਪਾਪੀ ਤਰਿਆ ॥ (ਮ: ੪/੮੭) (ਭਾਵ ਉਸ ਦਾ ਮੂੰਹ ਵੇਖਣ ਨਾਲ)

‘ਤਿਸ ਕੈ ਪਾਲੈ’, ਕਛੂ ਨ ਪੜੈ ॥ (ਮ: ੫/੧੭੯) (ਭਾਵ ਉਸ ਦੇ ਪੱਲੇ ਵਿੱਚ (ਕੋਲ)

‘ਜਾ ਕੈ ਮਾਥੈ’, ਏਹੁ ਨਿਧਾਨੁ ॥ (ਮ: ੫/੧੮੫) (ਭਾਵ ਜਿਸ ਦੇ ਮੱਥੇ ਉੱਤੇ)

ਦਰਬੁ ਗਇਆ, ਸਭੁ ‘ਜੀਅ ਕੈ ਸਾਥੈ’ ॥ (ਮ: ੫/੧੯੯)

ਜਿਸ ਨੋ ਤੁਮਹਿ ਦਿਖਾਇਓ ਦਰਸਨੁ, ਸਾਧਸੰਗਤਿ ਕੈ ਪਾਛੈ ॥ (ਮ: ੫/੨੦੭)

ਲਲਾ, ‘ਤਾ ਕੈ ਲਵੈ’; ਨ ਕੋਊ ॥ (ਮ: ੫/੨੫੨) (ਭਾਵ ਉਸ ਦੇ ਬਰਾਬਰ)

ਨਾਨਕ ਦਾਸ! ‘ਤਾ ਕੈ ਕੁਰਬਾਣੈ’ ॥ (ਮ: ੫/੨੩੭)

ਸਾ ਧਨ ਦੁਬਲੀਆ ਜੀਉ, ‘ਪਿਰ ਕੈ ਹਾਵੈ’ ॥ (ਮ: ੧/੨੪੨) (ਭਾਵ ਪਤੀ ਦੇ ਹਹੁਕੇ (ਵਿਛੋੜੇ) ਵਿੱਚ)

‘ਜਾ ਕੈ ਹਿਰਦੈ’, ਦੀਓ ਗੁਰਿ ਨਾਮਾ ॥ (ਮ: ੫/੧੮੬)

ਸਤਿ ਤੇ ਜਨ, ‘ਜਾ ਕੈ ਰਿਦੈ’ ਪ੍ਰਵੇਸ ॥ (ਮ: ੫/੨੮੪)

‘ਜਾ ਕੈ ਰਿਦੈ’, ਬਿਸ੍ਵਾਸੁ ਪ੍ਰਭ ਆਇਆ ॥ (ਮ: ੫/੨੮੫)

‘ਜਾ ਕੈ ਰਿਦੈ’ ਬਸੈ, ਹਰਿ ਸੋਇ ॥ (ਮ: ੫/੨੮੮)

‘ਸਤਿਗੁਰ ਕੈ ਆਖਿਐ’ ਜੋ ਚਲੈ, ਸੋ ਸਤਿ ਪੁਰਖੁ ਭਲ ਭਲਾ ॥ (ਮ: ੪/੩੦੪)

‘ਭਾਣੈ’ ਚਲੈ ਸਤਿਗੁਰੂ ਕੈ, ਐਸਾ ਸੀਗਾਰੁ ਕਰੇਇ ॥ (ਮ: ੩/੩੧੧) (ਸਤਿਗੁਰ ਕੈ ਭਾਣੈ (ਵਿੱਚ)

ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ; ‘ਸਤਿਗੁਰੂ ਕੈ ਪਿਛੈ’, ਹਰਿ ਸਭਿ ਉਬਾਰਿਆ ॥ (ਮ: ੪/੩੧੨) (ਭਾਵ ਸਤਿਗੁਰ ਦੇ ਪਿੱਛੇ ਪਿੱਛੇ)

‘ਤਿਸੁ ਜਨ ਕੈ ਬਲਿਹਾਰਣੈ’, ਜਿਨਿ ਭਜਿਆ ਪ੍ਰਭੁ ਨਿਰਬਾਣੁ ॥ (ਮ: ੫/੩੧੮)

‘ਮੁਹਿ ਡਿਠੈ ਤਿਨ ਕੈ’ ਜੀਵੀਐ, ਹਰਿ ਅੰਮਿ੍ਰਤੁ ਚਖੇ ॥ (ਮ: ੫/੩੧੮)

‘ਜਾ ਕੈ ਰਿਦੈ’, ਭਾਉ ਹੈ ਦੂਜਾ ॥ (ਭਗਤ ਕਬੀਰ/੩੨੪)

‘ਦਧਿ ਕੈ ਭੋਲੈ’, ਬਿਰੋਲੈ ਨੀਰੁ ॥ (ਭਗਤ ਕਬੀਰ/੩੨੬) (ਭਾਵ ਦਹੀ ਦੇ ਭੁਲੇਖੇ ਵਿੱਚ)

‘ਤਿਨ ਕੈ ਸਦ ਬਲਿਹਾਰੈ’, ਜਾਉ ॥ (ਭਗਤ ਕਬੀਰ/੩੨੮)

‘ਸਹਜ ਕੈ ਪਾਵੜੈ’, ਪਗੁ ਧਰਿ ਲੀਜੈ ॥ (ਭਗਤ ਕਬੀਰ/੩੨੯) (ਭਾਵ ਅਡੋਲਤਾ ਦੀ ਰਕਾਬ ਵਿੱਚ)

‘ਪ੍ਰੇਮ ਭਗਤਿ ਕੈ ਕਾਰਣੈ’, ਕਹੁ ਰਵਿਦਾਸ ਚਮਾਰ ॥ (ਭਗਤ ਰਵਿਦਾਸ/੩੪੬)

‘ਤਾ ਕੈ ਸਦ ਬਲਿਹਾਰੈ’, ਜਾਉ ॥ (ਮ: ੧/੩੫੩)

ਹਉ ‘ਬਲਿਹਾਰੈ ਤਾ ਕੈ’, ਜਾਉ ॥ (ਮ: ੧/੩੫੪)

‘ਗੁਰ ਕੈ ਭੈ’, ਸਾਚੈ ਸਾਚਿ ਸਮਾਇ ॥ (ਮ: ੩/੩੬੩)

‘ਜਿਨ੍ ਕੈ ਪੋਤੈ’ ਪੁੰਨੁ, ਤਿਨ੍ਾ ਗੁਰੂ ਮਿਲਾਏ ॥ (ਮ: ੩/੩੬੪) (ਭਾਵ ਜਿਨ੍ਹਾਂ ਦੇ ਖ਼ਜਾਨੇ ਵਿੱਚ)

‘ਹਰਿ ਕੈ ਭਾਣੈ’, ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥ (ਮ: ੩/੩੬੫)

‘ਸਤ ਕੈ ਖਟਿਐ’, ਦੁਖੁ ਨਹੀ ਪਾਇਆ ॥ (ਮ: ੫/੩੭੨)

‘ਪਰਮੇਸਰ ਕੈ ਦੁਆਰੈ’, ਜਿ ਹੋਇ ਬਿਤੀਤੈ; ਸੁ ਨਾਨਕੁ ਆਖਿ ਸੁਣਾਵੈ ॥ (ਮ: ੫/੩੭੩)

‘ਗੁਰ ਕੈ ਭੈ ਭਾਇ’, ਜੋ ਰਤੇ; ਸਿਫਤੀ ਸਚਿ ਸਮਾਉ ॥ (ਮ: ੩/੪੨੭)

‘ਸਤਿਗੁਰ ਕੈ ਭਾਣੈ’, ਚਲਦੀਆ; ਨਾਮੇ ਸਹਜਿ ਸੀਗਾਰੁ ॥ (ਮ: ੩/੪੨੬)

ਰਾਰੈ, ਰਾਮੁ ਚਿਤਿ ਕਰਿ ਮੂੜੇ! ‘ਹਿਰਦੈ ਜਿਨ੍ ਕੈ’, ਰਵਿ ਰਹਿਆ ॥ (ਮ: ੩/੪੩੫)

‘ਹਿਰਦੈ ਜਿਨ੍ ਕੈ’, ਕਪਟੁ ਵਸੈ; ਬਾਹਰਹੁ ਸੰਤ ਕਹਾਹਿ ॥ (ਮ: ੩/੪੯੧)

ਨਾਚੁ ਰੇ ਮਨ! ‘ਗੁਰ ਕੈ ਆਗੈ’ ॥ (ਮ: ੩/੫੦੬)

‘ਸਤਿਗੁਰ ਕੈ ਭੈ’, ਭੰਨਿ ਨ ਘੜਿਓ; ਰਹੈ ਅੰਕਿ ਸਮਾਏ ॥ (ਮ: ੩/੫੪੯)

ਹਰਿ ਕਿਰਪਾ ਤੇ ਹੋਆ ਹਰਿ ਭਗਤੁ; ਹਰਿ ਭਗਤ ‘ਜਨਾ ਕੈ ਮੁਹਿ-ਡਿਠੈ’, ਜਗਤੁ ਤਰਿਆ ਸਭੁ ਲੋੜੀਐ ॥ (ਮ: ੪/੫੫੦) (ਭਾਵ ਸੇਵਕ ਦਾ ਮੂੰਹ ਵੇਖਣ ਨਾਲ)

‘ਗੁਰ ਕੈ ਭੈ’, ਕੇਤੇ ਨਿਸਤਰੇ; ਭੈ ਵਿਚਿ ਨਿਰਭਉ ਪਾਇ ॥ (ਮ: ੩/੫੫੧)

ਨਾਨਕ! ਹਉ ‘ਤਿਨ ਕੈ ਬਲਿਹਾਰਣੈ’; ਜੋ, ਅਨਦਿਨੁ ਜਪਹਿ ਮੁਰਾਰਿ ॥ (ਮ: ੩/੫੮੫)

ਇਕਿ ਸਦਾ ਇਕਤੈ ਰੰਗਿ ਰਹਹਿ; ਤਿਨ ਕੈ ਹਉ ਸਦ ‘ਬਲਿਹਾਰੈ’, ਜਾਉ ॥ (ਮ: ੩/੫੮੭) (ਤਿਨ ਕੈ ਬਲਿਹਾਰੈ)

ਜਿਨ ਕੈ, ਹਰਿ ਨਾਮੁ ਵਸਿਆ ਸਦ ‘ਹਿਰਦੈ’; ਹਰਿ ਨਾਮੋ ਤਿਨ ਕੰਉ ਰਖਣਹਾਰਾ ॥ (ਮ: ੪/੫੯੨) (ਜਿਨ ਕੈ ਹਿਰਦੈ)

ਪਾਇ ਪਰਉ ‘ਗੁਰ ਕੈ ਬਲਿਹਾਰੈ’; ਜਿਨਿ ਸਾਚੀ ਬੂਝ ਬੁਝਾਈ ॥ (ਮ: ੧/੫੯੬)

ਸੁਖੀਏ ਕਉ ਪੇਖੈ ਸਭ ਸੁਖੀਆ; ‘ਰੋਗੀ ਕੈ ਭਾਣੈ’, ਸਭ ਰੋਗੀ ॥ (ਮ: ੫/੬੧੦)

‘ਤਿਸ ਕੈ ਭਾਣੈ’, ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥ (ਮ: ੫/੬੧੦)

ਕਹੁ ਨਾਨਕ! ਹਮ ਇਹੈ ਹਵਾਲਾ, ਰਾਖੁ ‘ਸੰਤਨ ਕੈ ਪਾਛੈ’ ॥ (ਮ: ੫/੬੧੩)

ਬੋਲੇ, ‘ਸਾਹਿਬ ਕੈ ਭਾਣੈ’ ॥ (ਮ: ੫/੬੨੯)

ਕਉਨੁ ਨਾਮੁ ਗੁਰ, ‘ਜਾ ਕੈ ਸਿਮਰੈ’; ਭਵ ਸਾਗਰ ਕਉ ਤਰਈ ॥ (ਮ: ੯/੬੩੨)

ਹਾਰਿ ਪਰਿਓ, ‘ਸੁਆਮੀ ਕੈ ਦੁਆਰੈ’; ਦੀਜੈ ਬੁਧਿ ਬਿਬੇਕਾ ॥ (ਮ: ੫/੬੪੧)

‘ਜਿਨ ਕੈ ਪੋਤੈ’, ਪੁੰਨੁ ਹੈ; ਸੇ ਗੁਰਮੁਖਿ ਸਿਖ, ਗੁਰੂ ਪਹਿ ਜਾਤੇ ॥ (ਮ: ੪/੬੪੮) (ਭਾਵ ਜਿਨ੍ਹਾਂ ਦੇ ਖ਼ਜਾਨੇ ਵਿੱਚ)

‘ਪਿਰ ਕੈ ਭਾਣੈ’, ਸਦਾ ਚਲੈ; ਤਾ ਬਨਿਆ ਸੀਗਾਰੁ ॥ (ਮ: ੩/੬੫੧)

ਹਉ, ਹਰਿ ਕੈ ਸਦ ‘ਬਲਿਹਾਰਣੈ’; ਜਿਤੁ ਸੇਵਿਐ, ਸੁਖੁ ਪਾਇ ॥ (ਮ: ੩/੬੫੩)

ਹੰਉ ‘ਕੁਰਬਾਨੈ’ ਜਾਉ ਤਿਨਾ ਕੈ; ਲੈਨਿ ਜੋ, ਤੇਰਾ ਨਾਉ ॥ (ਮ: ੧/੭੨੨) (ਤਿਨਾ ਕੈ ਕੁਰਬਾਨੈ)

‘ਦੀਨ ਕੈ ਤੋਸੈ’, ਦੁਨੀ ਨ ਜਾਏ ॥ (ਮ: ੫/੭੪੩) (ਭਾਵ ਨਾਮ-ਧਨ ਇਕੱਠਾ ਕਰਨ ਨਾਲ)

ਨਾਮ ਧਨੁ, ਜਿਸੁ ‘ਜਨ ਕੈ ਪਾਲੈ’; ਸੋਈ ਪੂਰਾ ਸਾਹਾ ॥ (ਮ: ੫/੬੮੦) (ਭਾਵ ਉਸ ਸੇਵਕ ਦੇ ਪੱਲੇ ਵਿੱਚ)

ਜਾ ਤੇ ਨਾਹੀ ਕੋ ਸੁਖੀ; ‘ਤਾ ਕੈ ਪਾਛੈ’, ਜਾਉ ॥ (ਮ: ੫/੭੪੫) (ਭਾਵ ਉਸ ਦੇ ਪਿੱਛੇ ਪਿੱਛੇ)

‘ਜਾ ਕੈ ਕੀਐ’, ਸ੍ਰਮੁ ਕਰੈ; ਤੇ ਬੈਰ ਬਿਰੋਧੀ ॥ (ਮ: ੫/੮੦੯)

‘ਸਾਧਸੰਗਤਿ ਕੈ ਬਾਸਬੈ’ (ਵਸੇਵੇ ਵਿੱਚ); ਕਲਮਲ ਸਭਿ ਨਸਨਾ ॥ (ਮ: ੫/੮੧੧)

‘ਸਾਧਸੰਗਤਿ ਕੈ ਵਾਰਣੈ’, ਮਿਲਿਆ ਸੰਜੋਗੁ ॥ (ਮ: ੫/੮੧੭)

ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ, ਕਿਸੈ ਕਾ ਖਤੁ ਨਾਹੀ; ਕਿਸੈ ਕੈ ਸੀਵ ‘ਬੰਨੈ’ ਰੋਲੁ ਨਾਹੀ, ਜੇ ਕੋ ਹਰਿ ਧਨ ਕੀ ਬਖੀਲੀ ਕਰੇ, ਤਿਸ ਕਾ ਮੁਹੁ; ਹਰਿ, ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ (ਮ: ੪/੮੫੩) (‘ਕਿਸੈ ਕੈ ਬੰਨੈ’ ਭਾਵ ਕਿਸੇ ਦੇ ਹੱਦ ਬੰਨ (ਪਟੇ) ਵਿੱਚ)

‘ਸੰਤਨ ਕੈ ਬਲਿਹਾਰੈ’, ਜਾਉ ॥ (ਮ: ੫/੮੬੯)

ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੈ ॥ (ਮ: ੫/੮੮੩)

ਕਉਨੁ ਨਾਮੁ, ਜਗੁ ‘ਜਾ ਕੈ ਸਿਮਰੈ’; ਪਾਵੈ ਪਦੁ ਨਿਰਬਾਨਾ ॥ (ਮ: ੯/੯੦੨)

ਮੁਕਤੁ ਹੋਤ ਨਰ, ‘ਜਾ ਕੈ ਸਿਮਰੈ’; ਨਿਮਖ ਨ ਤਾ ਕਉ ਗਾਇਓ ॥ (ਮ: ੯/੯੦੨)

ਨਾਨਕ! ਅਗਨਿ ਮਰੈ; ‘ਸਤਿਗੁਰ ਕੈ ਭਾਣੈ’ ॥ (ਮ: ੧/੯੪੩)

ਸਿਖ ਹੰਸ ਸਰਵਰਿ ਇਕਠੇ ਹੋਏ; ‘ਸਤਿਗੁਰ ਕੈ ਹੁਕਮਾਵੈ’ ॥ (ਮ: ੫/੯੬੦)

‘ਸਾਧਸੰਗਤਿ ਕੈ ਆਸਰੈ’; ਪ੍ਰਭ ਸਿਉ ਰੰਗੁ ਲਾਏ ॥ (ਮ: ੫/੯੬੬)

‘ਅਬ ਕੈ ਕਹਿਐ’, ਨਾਮੁ ਨ ਮਿਲਈ; ਤੂ ਸਹੁ ਜੀਅੜੇ! ਭਾਰੀ ਜੀਉ ॥ (ਮ: ੧/੯੯੩)

‘ਸਾਹੈ ਕੈ ਫੁਰਮਾਇਅੜੈ’ (ਹੁਕਮ ਨਾਲ), ਜੀ! ਦੇਹੀ ਵਿਚਿ ਜੀਉ ਆਇ ਪਇਆ ॥ (ਮ: ੫/੧੦੦੭)

ਲਾਲੈ, ਗਾਰਬੁ ਛੋਡਿਆ; ‘ਗੁਰ ਕੈ ਭੈ’, ਸਹਜਿ ਸੁਭਾਈ ॥ (ਮ: ੧/੧੦੧੧)

‘ਸਤਿਗੁਰ ਕੈ ਭਾਣੈ’, ਮਨਿ ਵਸੈ; ਤਾ ਅਹਿਨਿਸਿ ਰਹੈ ਲਿਵ ਲਾਇ ॥ (ਮ: ੧/੧੦੧੫)

ਸਭੁ ਜਗੁ ਹੈ, ਤਿਸ ਹੀ ‘ਕੈ ਚੀਰੈ’ ॥ (ਮ: ੩/੧੦੪੮) (ਤਿਸ ਕੈ ਚੀਰੈ)

‘ਹਰਿ ਕੈ ਭਾਣੈ’, ਹਰਿ ਗੁਣ ਗਾਏ ॥ (ਮ: ੩/੧੦੫੨)

ਤਿਸੁ ਸਾਹਿਬ ਕੈ ਹਉ ‘ਕੁਰਬਾਣੈ’ ॥ (ਮ: ੪/੧੦੭੦) (ਸਾਹਿਬ ਕੈ ਕੁਰਬਾਣੈ)

ਸਭੇ ਇਛਾ ਪੂਰੀਆ; ਲਗਿ, ‘ਪ੍ਰਭ ਕੈ ਪਾਵੈ’ ॥ (ਮ: ੫/੧੦੯੭)

ਹਰਿ ਗੁਣ, ‘ਹਿਰਦੈ’ ਟਿਕਹਿ ਤਿਸ ਕੈ; ਜਿਸੁ ਅੰਤਰਿ ਭਉ ਭਾਵਨੀ ਹੋਈ ॥ (ਮ: ੪/੧੧੧੫) ) (ਤਿਸ ਕੈ ਹਿਰਦੈ)

ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ; ‘ਕਿਰਤ ਕੈ ਬਾਂਧੈ’, ਭੇਖੁ ਭਇਆ ॥ (ਮ: ੧/੧੧੨੭)

‘ਤਿਸ ਕੈ ਨੇੜੈ’; ਕੋਇ ਨ ਜਾਵੈ ॥ (ਮ: ੪/੧੧੩੪)

‘ਕੀਤੇ ਕੈ ਕਹਿਐ’, ਕਿਆ ਹੋਈ ॥ (ਮ: ੩/੧੧੫੪)

ਕੰਦ੍ਰਪ ਕੋਟਿ; ‘ਜਾ ਕੈ ਲਵੈ’, ਨ ਧਰਹਿ ॥ (ਭਗਤ ਕਬੀਰ/੧੧੬੩)

ਮਨੁ ‘ਹਰਿ ਕੈ ਭਾਣੈ’, ਆਵੈ ਜਾਇ ॥ (ਮ: ੧/੧੧੮੮)

‘ਗੁਰ ਕੈ ਤਕੀਐ’ (ਆਸਰੇ ਨਾਲ), ਸਾਚੈ ਤਾਣਿ ॥ (ਮ: ੧/੧੨੭੫)

ਜਿਨ ਦੀਆ, ‘ਤਿਸ ਕੈ ਕੁਰਬਾਨੈ’; ਗੁਰ ਪੂਰੇ ਨਮਸਕਾਰੋ ॥ (ਮ: ੫/੧੨੧੫)

‘ਜਿਨ ਕੈ ਪੋਤੈ’, ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥ (ਮ: ੪/੧੨੩੮)

‘ਜਿਨ ਕੈ ਹਿਰਦੈ’, ਮੈਲੁ ਕਪਟੁ ਹੈ; ਬਾਹਰੁ ਧੋਵਾਇਆ ॥ (ਮ: ੪/੧੨੪੩)

‘ਸਤਿਗੁਰ ਕੈ ਭਾਣੈ’, ਜੋ ਚਲੈ; ਹਰਿ ਸੇਤੀ ਰਲਿਆ ॥ (ਮ: ੪/੧੨੪੫)

‘ਤਾ ਕੈ ਪਾਛੈ’, ਕੋਇ ਨ ਖਾਇ ॥ (ਮ: ੧/੧੨੫੬)

‘ਜਿਨ੍ ਕੈ ਹੀਅਰੈ’, ਬਸਿਓ ਮੇਰਾ ਸਤਿਗੁਰੁ; ਤੇ ਸੰਤ ਭਲੇ ਭਲ ਭਾਂਤਿ ॥ (ਮ: ੪/੧੨੬੪) (ਜਿਨ ਕੈ ਹੀਅਰੈ)

ਜਿਨ ਕੈ, ਪ੍ਰੀਤਿ ਨਾਹੀ ਹਰਿ ‘ਹਿਰਦੈ’; ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥ (ਮ: ੪/੧੨੬੪) (ਜਿਨ ਕੈ ਹਿਰਦੈ)

ਨਾਮ ਅਧਾਰਿ ਚਲਾ, ‘ਗੁਰ ਕੈ ਭੈ ਭੇਤਿ’ ॥ (ਮ: ੧/੧੨੭੪)

ਇਕਿ, ‘ਸਤਿਗੁਰ ਕੈ ਭੈ’; ਨਾਮ ਅਧਾਰ ॥ (ਮ: ੧/੧੨੭੫)

‘ਹਰਿ ਕੈ ਭਾਣੈ’, ਸਤਿਗੁਰੁ ਭੇਟਿਆ; ਸਭੁ ਜਨਮੁ ਸਵਾਰਣਹਾਰੁ ॥(ਮ: ੩/੧੨੭੬)

ਨਾਨਕ! ‘ਭਾਣੈ’ ਚਲੈ ਕੰਤ ਕੈ, ਸੁ ਮਾਣੇ ਸਦਾ ਰਲੀ ॥ (ਮ: ੩/੧੨੮੦) (ਕੰਤ ਕੈ ਭਾਣੈ)

ਹਉ ‘ਤਿਨ ਕੈ ਬਲਿਹਾਰਣੈ’; ਜਿਨੀ ਸਚੁ ਰਖਿਆ ਉਰਿ ਧਾਰਿ ॥ (ਮ: ੩/੧੨੮੫)

‘ਜਿਨ ਕੈ ਪਲੈ’, ਧਨੁ ਵਸੈ; ਤਿਨ ਕਾ ਨਾਉ ਫਕੀਰ ॥ (ਮ: ੧/੧੨੮੭)

‘ਜਾ ਕੈ ਹ੍ਰਿਦੈ’; ਬਸਹਿ ਗੁਰ ਪੈਰਾ ॥ (ਮ: ੫/੧੨੯੯)

‘ਸਤਿਗੁਰ ਕੈ ਭਾਣੈ’, ਜੋ ਚਲੈ; ਤਿਨ ਦਾਲਦੁ ਦੁਖੁ ਲਹਿ ਜਾਇ ॥ (ਮ: ੪/੧੩੧੩)

‘ਸਤਿਗੁਰ ਕੈ ਭਾਣੈ’, ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥ (ਮ: ੩/੧੪੧੪)

ਕਬੀਰ! ‘ਸੂਰਜ ਚਾਂਦ ਕੈ ਉਦੈ’; ਭਈ ਸਭ ਦੇਹ ॥ (ਭਗਤ ਕਬੀਰ/੧੩੭੪)

ਕਬੀਰ ‘ਪਰਦੇਸੀ ਕੈ ਘਾਘਰੈ’, ਚਹੁ ਦਿਸਿ ਲਾਗੀ ਆਗਿ ॥ (ਭਗਤ ਕਬੀਰ/੧੩੬੬)

‘ਜਾ ਕੈ ਹ੍ਰਿਦੈ’, ਵਸਿਆ ਪ੍ਰਭੁ ਸੋਇ ॥ (ਮ: ੫/੧੩੩੭)

ਪਰਤੀਤਿ ‘ਹੀਐ’ ਆਈ ਜਿਨ ਜਨ ਕੈ; ਤਿਨ੍ ਕਉ ਪਦਵੀ ਉਚ ਭਈ ॥ (ਭਟ ਗਯੰਦ/੧੪੦੨) (ਜਿਨ ਜਨ ਕੈ ਹੀਐ)

ਪਰਤਛਿ ‘ਰਿਦੈ’ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ, ਨਿਵਾਸੁ ਲੀਅਉ ॥ (ਭਟ ਮਥੁਰਾ /੧੪੦੯) (ਗੁਰ ਅਰਜੁਨ ਕੈ ਰਿਦੈ)

(ਭਾਗ-3) (ੲ)

ਉਪਰੋਕਤ ਕੀਤੀ ਗਈ ਵੀਚਾਰ ਕਿ ਜਦ ‘ਕੈ’ ਸ਼ਬਦ ਦਾ ਅਰਥ ‘ਦੇ’ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ‘ਕੈ’ ਸ਼ਬਦ ਤੋਂ ਉਪਰੰਤ ਜ਼ਿਆਦਾਤਰ ‘ਇੱਕ ਵਚਨ ਪੁਲਿੰਗ ਨਾਉ’ ਸ਼ਬਦ ਹੀ ਦਰਜ ਕੀਤਾ ਜਾਂਦਾ ਹੈ, ਜਿਸ ਦੀ ਬਣਤਰ ‘ਅੰਤ ਔਕੁੜ ਸਹਿਤ’ ਤੋਂ ਬਦਲ ਕੇ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ’ਚ ਤਬਦੀਲ ਹੋ ਜਾਂਦੀ ਹੈ ਅਤੇ ਇਨ੍ਹਾਂ ‘ਅੰਤ ਸਿਹਾਰੀ’ ਅਤੇ ‘ਅੰਤ ਦੁਲਾਵਾਂ’ ਵਿੱਚੋਂ ਕਾਰਕੀ ਅਰਥ (ਨਾਲ, ਰਾਹੀਂ, ਵਿੱਚ, ਅੰਦਰ ਆਦਿ) ਨਿਕਲਦੇ ਹਨ, ਜਿਵੇਂ ਕਿ ਉਕਤ ਭਾਗ-3 (ਅ) ਵਿੱਚ ਵੀਚਾਰ ਕੀਤੀ ਗਈ ਹੈ ਪਰ ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲੇ ਸ਼ਬਦ ਹੀ ਲਿਖਤੀ ਰੂਪ ’ਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਪਵੇ ਤਾਂ ‘ਕੈ’ ਅੱਖਰ ਵਿੱਚੋਂ ਹੀ ਉਪਰੋਕਤ ਤਮਾਮ ਕਾਰਕੀ ਅਰਥ ਲਏ ਜਾਂਦੇ ਹਨ।

ਯਾਦ ਰਹੇ ਕਿ ਇਸ ਨਿਯਮ ਅਧੀਨ ਸਰਲਾਰਥ ਦੀ ਸਪੱਸ਼ਟਤਾ ਲਈ ‘ਕੈ’ ਅੱਖਰ ਤੋਂ ਉਪਰੰਤ ‘ਵਿਸਰਾਮ’ (ਠਹਿਰਾਓ) ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ; ਜਿਵੇਂ:

ਜਾ ਕੈ, ਊਣਾ ਕਛਹੂ ਨਾਹਿ ॥ (ਮ: ੫/੧੮੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਹਰਿ ਧਨੁ ਸੋ ਸਚ ਸਾਹੁ ॥ (ਮ: ੫/੧੮੯) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਨਾਮੁ ਭਗਤ ਕੈ, ਪ੍ਰਾਨ ਅਧਾਰੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)

ਨਾਮੁ ਭਗਤ ਕੈ, ਸੁਖ ਅਸਥਾਨੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਕੇਵਲ ਨਾਮੁ ਅਧਾਰੀ ॥ (ਮ: ੫/੨੦੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਕਿਛੁ ਨਾਹੀ, ਤਾ ਕੈ, ਕਮੀ ॥ (ਮ: ੫/੨੧੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਕੋਟਿ ਪੂਜਾ ਜਾ ਕੈ, ਹੈ ਧਿਆਨ ॥ (ਮ: ੫/੨੩੮) (ਭਾਵ ਜਿਸ (ਰੱਬ) ਦੇ ਅੰਦਰ, ਘਰ ਵਿੱਚ)

ਐਸੀ ਦਿ੍ਰੜਤਾ ਤਾ ਕੈ, ਹੋਇ ॥ (ਮ: ੫/੨੩੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਸਾਜਨੁ ਦੁਸਟੁ ਜਾ ਕੈ, ਏਕ ਸਮਾਨੈ ॥ (ਮ: ੫/੨੩੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਸਹਜੁ ਭਇਆ; ਸੋ ਜਾਣੈ ॥ (ਮ: ੫/੨੩੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਊਨ ਨਾਹੀ; ਕਾਹੂ ਬਾਤ ॥ (ਮ: ੫/੨੩੮) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਙਿਆਨੀ ਸੋਇ; ਜਾ ਕੈ, ਦਿ੍ਰੜ ਸੋਊ ॥ (ਮ: ੫/੨੫੧) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਙਿਆਨੀ ਰਹਤ ਆਗਿਆ, ਦਿ੍ਰੜੁ ਜਾ ਕੈ ॥ (ਮ: ੫/੨੫੧) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਉਸਨ ਸੀਤ ਸਮਸਰਿ, ਸਭ ਤਾ ਕੈ ॥ (ਮ: ੫/੨੫੧) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਉਆ ਕੈ, ਕੁਸਲ; ਨ ਕਤਹੂ ਹੂਏ ॥ (ਮ: ੫/੨੫੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਦੁਖ ਸੁਖ ਉਆ ਕੈ, ਸਮਤ ਬੀਚਾਰਾ ॥ (ਮ: ੫/੨੫੯) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਹਰਿ ਜਨ ਕੈ, ਹਰਿ ਨਾਮੁ ਨਿਧਾਨੁ ॥ (ਮ: ੫/੨੬੪) (ਭਾਵ ਹਰਿ ਜਨ ਦੇ ਅੰਦਰ, ਹਿਰਦੈ ਵਿੱਚ)

ਹਰਿ ਹਰਿ ਜਨ ਕੈ, ਮਾਲੁ ਖਜੀਨਾ ॥ (ਮ: ੫/੨੬੫) (ਭਾਵ ਹਰਿ ਜਨ ਦੇ ਅੰਦਰ, ਹਿਰਦੈ ਵਿੱਚ)

ਹਰਿ ਹਰਿ ਜਨ ਕੈ, ਓਟ ਸਤਾਣੀ ॥ (ਮ: ੫/੨੬੫) (ਭਾਵ ਹਰਿ ਜਨ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਧੀਰਜੁ ਏਕ ॥ (ਮ: ੫/੨੭੨) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਮਿਤ੍ਰ ਸਤ੍ਰੁ ਸਮਾਨਿ ॥ (ਮ: ੫/੨੭੨) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਨਾਹੀ ਅਭਿਮਾਨ ॥ (ਮ: ੫/੨੭੨) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ; ਹੋਇ, ਸੁ ਭਲਾ ॥ (ਮ: ੫/੨੭੩) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਨਾਮੁ ਪਰਵਾਰੁ ॥ (ਮ: ੫/੨੭੩) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਅਨਦ ਰੂਪ ਮੰਗਲ ਸਦ, ਜਾ ਕੈ ॥ (ਮ: ੫/੨੮੪) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਹਰਿ ਸਾ ਠਾਕੁਰੁ ਭਾਈ ॥ (ਭਗਤ ਕਬੀਰ/੩੨੮) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਕਾ ਕੋ ਠਾਕੁਰੁ, ਕਾ ਕੋ ਸੇਵਕੁ; ਕੋ ‘ਕਾਹੂ ਕੈ’, ਜਾਸੀ ॥ (ਭਗਤ ਕਬੀਰ/੩੩੪) (ਭਾਵ ਕਿਸ ਦੇ ਅੰਦਰ, ਘਰ ਵਿੱਚ)

ਕਬੀਰ ਕੋ ਸੁਆਮੀ ਐਸੋ ਠਾਕੁਰੁ; ਜਾ ਕੈ, ਮਾਈ ਨ ਬਾਪੋ ਰੇ ॥ (ਭਗਤ ਕਬੀਰ/੩੩੯) (ਭਾਵ ਜਿਸ ਦੇ ਘਰ ਵਿੱਚ)

ਜਾ ਕੈ, ਹਰਿ ਹਰਿ ਕੀਰਤਨੁ ਨੀਤਾ ॥ (ਮ: ੫/੩੮੫) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਮਿਤ੍ਰ ਸਤ੍ਰੁ ਜਾ ਕੈ, ਏਕ ਸਮਾਨੈ ॥ (ਮ: ੫/੩੯੨) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕਉ ਰਾਮ ਭਤਾਰੁ; ਤਾ ਕੈ, ਅਨਦੁ ਘਣਾ ॥ (ਮ: ੫/੪੫੭) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਨਾਨਕੁ ਵਖਾਣੈ ਗੁਰ ਬਚਨਿ ਜਾਣੈ; ਜਾ ਕੋ ਰਾਮੁ ਭਤਾਰੁ; ‘ਤਾ ਕੈ’, ਅਨਦੁ ਘਣਾ ॥ (ਮ: ੫/੪੫੭) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਰਸਨਾ ਰਾਮ ਨਾਮ ਹਿਤੁ, ਜਾ ਕੈ; ਕਹਾ ਕਰੈ ਜਮਨਾ ॥ (ਭਗਤ ਕਬੀਰ/੪੭੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਨ ਨਾਨਕ! ਅੰਗੁ ਕੀਆ ਪ੍ਰਭਿ ਕਰਤੈ, ਜਾ ਕੈ, ਕੋਟਿ ਐਸੀ ਦਾਸਾਇ ॥ (ਮ: ੫/੫੦੦) (ਭਾਵ ਜਿਸ ਦੇ ਘਰ ਵਿੱਚ)

ਸੁਖ ਸਨੇਹੁ ਅਰੁ ਭੈ ਨਹੀ, ਜਾ ਕੈ; ਕੰਚਨ ਮਾਟੀ ਮਾਨੈ ॥ (ਮ: ੯/੬੩੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਨਹ ਨਿੰਦਿਆ ਨਹ ਉਸਤਤਿ, ਜਾ ਕੈ; ਲੋਭੁ ਮੋਹੁ ਅਭਿਮਾਨਾ ॥ (ਮ: ੯/੬੩੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਸੂਖੁ ਸਹਜੁ ਆਨੰਦੁ, ਸੰਤਨ ਕੈ; ਨਾਨਕ! ਗੁਰ ਤੇ ਜਾਨਾ ॥ (ਮ: ੫/੬੭੨) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਅਨਦੁ, ਸੰਤਨ ਕੈ; ਭਗਤਿ ਗੋਵਿੰਦ ॥ (ਮ: ੫/੬੭੬) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਸੂਖੁ, ਸੰਤਨ ਕੈ; ਬਿਨਸੀ ਚਿੰਦ ॥ (ਮ: ੫/੬੭੬) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ! ਨਾਨਕ ਕੈ, ਸੁਖੁ ਏਹੀ ॥ (ਮ: ੫/੬੮੦) (ਭਾਵ ਨਨਕ ਦੇ ਅੰਦਰ, ਹਿਰਦੈ ਵਿੱਚ)

ਪਰ ਨਿੰਦਾ ਉਸਤਤਿ ਨਹ, ਜਾ ਕੈ; ਕੰਚਨ ਲੋਹ ਸਮਾਨੋ ॥ (ਮ: ੯/੬੮੫) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ; ਤਾ ਕੈ, ਹਰਿ ਹਰਿ ਗਾਈਐ ॥ (ਮ: ੫/੭੦੦) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਪਖਾ ਫੇਰੀ, ਪਾਣੀ ਢੋਵਾ, ਹਰਿ ਜਨ ਕੈ; ਪੀਸਣੁ ਪੀਸਿ ਕਮਾਵਾ ॥ (ਮ: ੫/੭੪੯) (ਭਾਵ ਹਰਿ ਜਨ ਦੇ ਹਿਰਦੈ ਵਿੱਚ)

ਪਾਣੀ ਪਖਾ ਪੀਸੁ, ਦਾਸ ਕੈ; ਤਬ ਹੋਹਿ ਨਿਹਾਲੁ ॥ (ਮ: ੫/੮੧੧) (ਭਾਵ ਦਾਸ ਦੇ ਹਿਰਦੈ ਵਿੱਚ)

ਸੰਤਨ ਕੈ, ਆਨੰਦੁ ਏਹੁ; ਨਿਤ ਹਰਿ ਗੁਣ ਗਾਏ॥ (ਮ: ੫/੮੧੩) (ਭਾਵ ਸੰਤਨ ਦੇ ਹਿਰਦੈ ਵਿੱਚ)

ਦੇਉ ਸੂਹਨੀ, ਸਾਧ ਕੈ; ਬੀਜਨੁ ਢੋਲਾਵਉ ॥ (ਮ: ੫/੮੧੩) (ਭਾਵ ਸਾਧ (ਗੁਰੂ) ਦੇ ਘਰ ਵਿੱਚ)

ਸੰਤਨ ਕੈ, ਸੁਨੀਅਤ; ਪ੍ਰਭ ਕੀ ਬਾਤ ॥ (ਮ: ੫/੮੨੦) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਪਰਮ ਜੋਤਿ ਪੁਰਖੋਤਮੋ; ਜਾ ਕੈ, ਰੇਖ ਨ ਰੂਪ ॥ (ਭਗਤ ਕਬੀਰ/੮੫੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਲਾਲ ਨਾਮ, ਜਾ ਕੈ; ਭਰੇ ਭੰਡਾਰ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਰੰਕੁ ਰਾਉ, ਜਾ ਕੈ; ਏਕ ਸਮਾਨਿ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਕੇਵਲ ਨਾਮੁ ਗਾਈਐ; ਜਾ ਕੈ, ਨੀਤ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਕੀਰਤਿ ਨਿਰਮਲ ਸਾਰ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਏਕੁ ਨਿਰੰਕਾਰੁ, ਜਾ ਕੈ; ਨਾਮ ਅਧਾਰ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਮੰਗਲਾ ਹਰਿ ਮੰਗਲਾ; ਮੇਰੇ ਪ੍ਰਭ ਕੈ, ਸੁਣੀਐ ਮੰਗਲਾ ॥ (ਮ: ੫/੯੨੪) (ਭਾਵ ਮੇਰੇ ਪ੍ਰਭੂ ਦੇ ਅੰਦਰ, ਘਰ ਵਿੱਚ)

ਨਾਮੁ ਨਰਹਰ ਨਿਧਾਨੁ, ਜਿਨ ਕੈ; ਰਸ ਭੋਗ ਏਕ ਨਰਾਇਣਾ ॥ (ਮ: ੫/੯੨੫) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਰੁਣ ਝੁਣੋ ਸਬਦੁ ਅਨਾਹਦੁ; ਨਿਤ ਉਠਿ ਗਾਈਐ, ਸੰਤਨ ਕੈ ॥ (ਮ: ੫/੯੨੫) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਕਿਲਵਿਖ ਸਭਿ ਦੋਖ ਬਿਨਾਸਨੁ; ਹਰਿ ਨਾਮੁ ਜਪੀਐ, ਗੁਰ ਮੰਤਨ ਕੈ ॥ (ਮ: ੫/੯੨੫) (ਭਾਵ ਗੁਰੂ ਉਪਦੇਸ ਦੇ ਰਾਹੀਂ)

ਸਤਿਗੁਰ ਕੈ, ਜਨਮੇ; ਗਵਨੁ ਮਿਟਾਇਆ ॥ (ਮ: ੧/੯੪੦) (ਭਾਵ ਸਤਿਗੁਰ ਦੇ ਘਰ ਵਿੱਚ ਜਨਮ ਲੈ ਕੇ ਆਵਾਗਵਨ ਮਿਟਾਇਆ।)

ਜੋਗੀ ਜੁਗਤਿ ਨਾਮੁ ਨਿਰਮਾਇਲੁ; ਤਾ ਕੈ, ਮੈਲੁ ਨ ਰਾਤੀ ॥ (ਮ: ੧/੯੯੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਮੋਖ ਮੁਕਤਿ ਦੁਆਰਿ; ਜਾ ਕੈ, ਸੰਤ ਰਿਦਾ ਭੰਡਾਰੁ ॥ (ਮ: ੫/੧੦੧੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਰਿਧਿ ਸਿਧਿ ਨਵ ਨਿਧਿ; ਜਾ ਕੈ, ਅੰਮ੍ਰਿਤਾ ਪਰਵਾਹ ॥ (ਮ: ੫/੧੦੧੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਸਰਬ ਗੁਣਾ, ਤਾ ਕੈ; ਬਹੁਤੁ ਨਿਧਾਨ ॥ (ਮ: ੫/੧੧੪੩) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਨਾਨਕ! ਜਾ ਕੈ, ਨਾਮੁ ਨਿਧਾਨ ॥ (ਮ: ੫/੧੧੪੪) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਊਣਾ ਨਾਹੀ ਕਿਛੁ, ਜਨ ਤਾ ਕੈ ॥ (ਮ: ੫/੧੧੫੦) (‘ਤਾ ਜਨ ਕੈ’ ਭਾਵ ਉਸ ਜਨ ਦੇ ਹਿਰਦੇ ਅੰਦਰ)

ਤਿਸੁ ਜਨ ਕੈ, ਪਾਰਬ੍ਰਹਮ ਕਾ ਨਿਵਾਸੁ ॥ (ਮ: ੫/੧੧੫੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਲੈ ਪਾਟੀ ਪਾਧੇ ਕੈ, ਆਇਆ ॥ (ਮ: ੩/੧੧੫੪) (ਭਾਵ ਪੰਡਿਤ ਦੇ ਅੰਦਰ, ਘਰ ਵਿੱਚ)

ਕੋਟਿ ਮਾਇਆ ਜਾ ਕੈ, ਸੇਵਕਾਇ ॥ (ਮ: ੫/੧੧੫੬) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਕੋਟਿ ਪੂਰੀਅਤ (ਪੂਰੇ ਜਾਂਦੇ) ਹੈ ਜਾ ਕੈ, ਨਾਦ ॥ (ਮ: ੫/੧੧੫੬) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਉ ਨਿਰਧਨੁ; ਸਰਧਨ ਕੈ, ਜਾਇ ॥ (ਭਗਤ ਕਬੀਰ/੧੧੫੯) ( ਭਾਵ ਜੇ ਗ਼ਰੀਬ, ਪੈਸੇ ਵਾਲੇ ਦੇ ਘਰ ਵਿੱਚ ਜਾਏ)

ਜਉ ਸਰਧਨੁ; ਨਿਰਧਨ ਕੈ, ਜਾਇ ॥ (ਭਗਤ ਕਬੀਰ/੧੧੫੯) (ਭਾਵ ਜੇ ਧਨੀ, ਗ਼ਰੀਬ ਦੇ ਘਰ ਵਿੱਚ ਜਾਏ)

ਕੋਟਿ ਸੂਰ ਜਾ ਕੈ, ਪਰਗਾਸ ॥ (ਭਗਤ ਕਬੀਰ/੧੧੬੨) (ਭਾਵ ਜਿਸ (ਰੱਬ) ਦੇ ਘਰ ਵਿੱਚ)

ਦੁਰਗਾ ਕੋਟਿ ਜਾ ਕੈ, ਮਰਦਨੁ ਕਰੈ ॥ (ਭਗਤ ਕਬੀਰ/੧੧੬੨) (ਭਾਵ ਜਿਸ (ਰੱਬ) ਦੇ ਘਰ ਵਿੱਚ)

ਧਰਮ ਕੋਟਿ ਜਾ ਕੈ, ਪ੍ਰਤਿਹਾਰ ॥ (ਭਗਤ ਕਬੀਰ/੧੧੬੩) (ਭਾਵ ਜਿਸ (ਰੱਬ) ਦੇ ਘਰ ਵਿੱਚ)

ਛਪਨ ਕੋਟਿ ਜਾ ਕੈ, ਪ੍ਰਤਿਹਾਰ ॥ (ਭਗਤ ਕਬੀਰ/੧੧੬੩) (ਭਾਵ ਜਿਸ (ਰੱਬ) ਦੇ ਘਰ ਵਿੱਚ)

ਬਾਵਨ ਕੋਟਿ ਜਾ ਕੈ, ਰੋਮਾਵਲੀ ॥ (ਭਗਤ ਕਬੀਰ/੧੧੬੩) (ਭਾਵ ਜਿਸ (ਰੱਬ) ਦੇ ਅੰਦਰ, ਘਰ ਵਿੱਚ)

ਮੰਗਲੁ, ਤਿਸ ਕੈ; ਜਿਸੁ ਏਕੁ ਕਾਮੁ ॥ (ਮ: ੫/੧੧੮੦) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਕੀਰਤਨੁ ਹਰਿ ਧੁਨੀ ॥ (ਮ: ੫/੧੧੮੦) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਤਾ ਕੈ, ਜਾਤਿ ਨ ਪਾਤੀ; ਨਾਮ ਲੀਨ ॥ ਸਭਿ ਦੂਖ ਸਖਾਈ, ਗੁਣਹ ਬੀਨ ॥ (ਮ: ੧/੧੧੮੮) (ਭਾਵ ਜਿਸ ਦੇ ‘ਹਿਰਦੇ ਵਿੱਚ’ ਰੱਬੀ ਨਾਮ ਨਹੀਂ ਉਸ ਦੀ ਕੋਈ ਉਚੀ ਜਾਤ, ਕੁਲ ਨਹੀਂ, ਨਾ ਹੀ ਉਸ ਦਾ ਕੋਈ ਨਾਮ ਲੈਂਦਾ ਹੈ ਇਸ ਲਈ ਸਾਰੇ ਦੁਖ ਹੀ ਉਸ ਦੇ ਸਾਥੀ ਬਣ ਜਾਂਦੇ ਹਨ।)

ਸਰਬ ਸੂਖ ਤਾਹੂ ਕੈ, ਪੂਰਨ ਜਾ ਕੈ, ਸੁਖੁ ਹੈ ਹਰੀ ॥ (ਮ: ੫/੧੨੧੫) (ਭਾਵ ਉਸ ਦੇ ਅੰਦਰ, ਜਿਸ ਦੇ ਹਿਰਦੈ ਵਿੱਚ)

ਏਕਾ ਲਿਵ ਪੂਰਨ ਪਰਮੇਸੁਰ, ਭਉ ਨਹੀ ਨਾਨਕ! ਤਾ ਕੈ ॥ (ਮ: ੫/੧੨੨੩) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਰਾਮ ਕੋ ਬਲੁ ਹੋਇ ॥ (ਮ: ੫/੧੨੨੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਏਕ ਜੀਅ ਕੈ; ਜੀਆ ਖਾਹੀ ॥(ਮ: ੧/੧੨੭੫) (ਭਾਵ ਤੂੰ ਆਪਣੀ ਇੱਕ ਜਿੰਦ ਦੇ ਵਾਸਤੇ (ਅਨੇਕਾਂ) ਜੀਵ ਖਾਂਦਾ ਹੈ।)

ਜਾ ਕੈ, ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ; ਮਾਨੀਅਹਿ ਸੇਖ ਸਹੀਦ ਪੀਰਾ ॥ (ਭਗਤ ਰਵਿਦਾਸ/੧੨੯੩) (ਜਿਸ ‘ਕਬੀਰ’ ਦੀ ਕੁਲ ਵਿੱਚ)

ਜਾ ਕੈ, ਬਾਪ ਵੈਸੀ ਕਰੀ; ਪੂਤ ਐਸੀ ਸਰੀ; ਤਿਹੂ ਰੇ ਲੋਕ ਪਰਸਿਧ ਕਬੀਰਾ ॥ (ਭਗਤ ਰਵਿਦਾਸ/੧੨੯੩) (ਜਿਸ ‘ਕਬੀਰ’ ਦੇ ਘਰ ਵਿੱਚ)

ਜਾ ਕੈ, ਭਾਗਵਤੁ ਲੇਖੀਐ; ਅਵਰੁ ਨਹੀ ਪੇਖੀਐ; ਤਾਸ ਕੀ ਜਾਤਿ ਆਛੋਪ ਛੀਪਾ ॥ (ਭਗਤ ਰਵਿਦਾਸ/੧੨੯੩) (ਜਿਸ ਨਾਮਦੇਵ ਜੀ ਦੇ ਘਰ ਵਿੱਚ ਰੱਬੀ ਸਿਫ਼ਤ ਲਿਖੀ ਜਾਂਦੀ ਹੈ।)

ਜਾ ਕੈ; ਰੂਪੁ ਨਾਹੀ, ਜਾਤਿ ਨਾਹੀ; ਨਾਹੀ ਮੁਖੁ ਮਾਸਾ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਾ ਕੈ; ਕਰਮੁ ਨਾਹੀ, ਧਰਮੁ ਨਾਹੀ; ਨਾਹੀ ਸੁਚਿ ਮਾਲਾ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਾ ਕੈ; ਬਰਤੁ ਨਾਹੀ, ਨੇਮੁ ਨਾਹੀ, ਨਾਹੀ ਬਕਬਾਈ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਾ ਕੈ; ਆਸ ਨਾਹੀ, ਨਿਰਾਸ ਨਾਹੀ, ਚਿਤਿ ਸੁਰਤਿ ਸਮਝਾਈ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਪੁੰਨ ਦਾਨੁ ਜੋ ਬੀਜਦੇ; ਸਭ ਧਰਮ ਰਾਇ ਕੈ, ਜਾਈ ॥ (ਮ: ੩/੧੪੧੪) (ਭਾਵ ਧਰਮਰਾਜ ਦੇ ਅੰਦਰ, ਘਰ ਵਿੱਚ)

ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮ ਰਾਇ ਕੈ, ਜਾਂਹੀ ॥ (ਮ: ੩/੧੪੧੮) (ਭਾਵ ਧਰਮਰਾਜ ਦੇ ਅੰਦਰ, ਘਰ ਵਿੱਚ)

ਹਰਖੁ ਸੋਗੁ ਜਾ ਕੈ, ਨਹੀ; ਬੈਰੀ ਮੀਤ ਸਮਾਨਿ ॥ (ਮ: ੯/੧੪੨੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ; ਤਿਵ ਗੁਰ ਅਮਰਦਾਸ ਕੈ, ਗੁਰੁ ਰਾਮਦਾਸੁ ॥ (ਭਟ ਕੀਰਤ /੧੪੦੬) (ਭਾਵ ਗੁਰ ਅਮਰਦਾਸ ਦੇ ਅੰਦਰ, ਹਿਰਦੈ ਵਿੱਚ ‘ਗੁਰ ਰਾਮਦਾਸ’)

ਸੇਵਕ ਕੈ, ਭਰਪੂਰ ਜੁਗੁ ਜੁਗੁ; ਵਾਹ ਗੁਰੂ! ਤੇਰਾ ਸਭੁ ਸਦਕਾ ॥ (ਭਟ ਗਯੰਦ/੧੪੦੩) (ਸੇਵਕ ਦੇ ਹਿਰਦੇ ਵਿੱਚ ਭਾਵਨਾ ਬਣੀ ਰਹਿੰਦੀ ਹੈ ਕਿ ਹੇ ਗੁਰੂ ਵਾਹ!)

ਪਰਤਾਪੁ ਸਦਾ ਗੁਰ ਕਾ, ਘਟਿ ਘਟਿ; ਪਰਗਾਸੁ ਭਯਾ, ਜਸੁ ਜਨ ਕੈ ॥ (ਭਟ ਗਯੰਦ/੧੪੦੨) (ਭਾਵ ਜਨ ਦੇ ਅੰਦਰ, ਹਿਰਦੈ ਵਿੱਚ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 4)

0

(ਭਾਗ-4) (ੳ)

ਗੁਰਬਾਣੀ ਲਿਖਤ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਕਿਰਿਆ’ ਸ਼ਬਦ ਤੋਂ ਇਲਾਵਾ ‘ਕਿਰਿਆ ਵਿਸ਼ੇਸ਼ਣ’ ਸ਼ਬਦ ਵੀ ਦਰਜ ਹੋਵੇ ਤਾਂ ਉਸ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੇ ਅਖ਼ੀਰ ਵਿੱਚ ‘ਸਿਹਾਰੀ’ ਹੁੰਦੀ ਹੈ, ਜਿਸ ਰਾਹੀਂ ਜ਼ਿਆਦਾਤਰ ‘ਕੇ’ ਦੇ ਰੂਪ ਵਿੱਚ ਗੁਪਤ ਅਰਥ ਮਿਲਦੇ ਹਨ; ਜਿਵੇਂ: ‘‘ਸੁਣਿ, ਵਡਾ ਆਖੈ; ਸਭੁ ਕੋਇ ॥ (ਮ: ੧/੯), ਸੁਨਿ, ਅੰਧਾ; ਕੈਸੇ ਮਾਰਗੁ ਪਾਵੈ ॥’’ (ਮ:੫/੨੬੭) ਆਦਿ, ਪੰਕਤੀਆਂ ਵਿੱਚ ‘ਆਖੈ’ ਅਤੇ ‘ਪਾਵੈ’ ਸ਼ਬਦ ‘ਕਿਰਿਆ’ ਹਨ ਅਤੇ ‘ਸੁਣਿ’ ਜਾਂ ‘ਸੁਨਿ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹਨ, ਜੋ ‘ਸੁਣ ਕੇ’ ਜਾਂ ‘ਸੁਨ ਕੇ’ ਦੇ ਅਰਥ ਦੇਂਦੇ ਹਨ।

ਗੁਰਬਾਣੀ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਇਨ੍ਹਾਂ ਅੰਤ ਸਿਹਾਰੀ ਵਾਲੇ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਵਿੱਚੋਂ ਗੁਪਤ ਰੂਪ ’ਚ ਮਿਲ ਰਹੇ ‘ਕੇ’ ਅਰਥਾਂ ਨੂੰ ਜਦ ਪਰਗਟ ਰੂਪ ਵਿੱਚ ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਲਿਖਤੀ ਬਣਤਰ ‘ਕੇ’ ਨਹੀਂ ਬਲਕਿ ‘ਕੈ’ ਬਣ ਜਾਂਦੀ ਹੈ।

ਯਾਦ ਰਹੇ ਕਿ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਦਰਜ ਕੀਤੇ ਜਾ ਰਹੇ ‘ਕੈ’ ਸ਼ਬਦ ਤੋਂ ਉਪਰੰਤ ਥੋੜਾ ‘ਵਿਸਰਾਮ’ (ਠਹਿਰਾਓ) ਦੇਣ ਨਾਲ ਸਰਲਾਰਥ ਸਪੱਸ਼ਟ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ਵਾਕਾਂ ਵਿੱਚ ‘ਕਿਰਿਆ’ ਰੂਪ ਸ਼ਬਦ ਭੀ ਦਰਜ ਹੁੰਦਾ ਹੈ; ਜਿਵੇਂ:

ਹਰਿ ਪੁਛਿਆ ਢਾਢੀ ‘ਸਦਿ ਕੈ’, ਕਿਤੁ ਅਰਥਿ ਤੂੰ ਆਇਆ ॥ (ਮ: ੪/੯੧)

‘ਚੜਿ ਕੈ’ ਘੋੜੜੈ ਕੁੰਦੇ ਪਕੜਹਿ, ਖੂੰਡੀ ਦੀ ਖੇਡਾਰੀ ॥ (ਮ: ੫/੩੨੨)

ਜਗਤੁ ਜਲੰਦਾ ‘ਦੇਖਿ ਕੈ’, ਭਜਿ ਪਏ ਸਰਣਾਈ ॥ (ਮ: ੩/੪੨੪)

ਨਾਨਕ! ਜੀਅ ‘ਉਪਾਇ ਕੈ’; ਲਿਖਿ ਨਾਵੈ, ਧਰਮੁ ਬਹਾਲਿਆ ॥ (ਮ: ੧/੪੬੩)

ਆਪੀਨ੍ੈ ਭੋਗ ‘ਭੋਗਿ ਕੈ’; ਹੋਇ ਭਸਮੜਿ, ਭਉਰੁ ਸਿਧਾਇਆ ॥ (ਮ: ੧/੪੬੪)

ਧਰਤਿ ਕਾਇਆ ‘ਸਾਧਿ ਕੈ’, ਵਿਚਿ ਦੇਇ ਕਰਤਾ ਬੀਉ ॥ (ਮ: ੧/੪੬੮)

ਸਤਿਗੁਰੂ ਨੋ ‘ਪੁਛਿ ਕੈ’; ਬਹਿ ਰਹੈ ਕਰੇ ਨਿਵਾਸੁ ॥ (ਮ: ੧/੪੬੮)

ਸੁਚਾ ‘ਹੋਇ ਕੈ’ ਜੇਵਿਆ; ਲਗਾ ਪੜਣਿ ਸਲੋਕੁ ॥ (ਮ: ੧/੪੭੩)

ਨਾਕਹੁ ਕਾਟੀ ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥ (ਭਗਤ ਕਬੀਰ/੪੭੬)

ਪਾਖਾਨ ‘ਗਢਿ ਕੈ’, ਮੂਰਤਿ ਕੀਨ੍ੀ; ਦੇ ਕੈ ਛਾਤੀ ਪਾਉ ॥ (ਭਗਤ ਕਬੀਰ/੪੭੯)

ਬੁਨਨਾ ਤਨਨਾ ‘ਤਿਆਗਿ ਕੈ’, ਪ੍ਰੀਤਿ ਚਰਨ ਕਬੀਰਾ ॥ (ਮ: ੫/੪੮੭)

ਇਹ ਬਿਧਿ ‘ਸੁਨਿ ਕੈ’ ਜਾਟਰੋ, ਉਠਿ ਭਗਤੀ ਲਾਗਾ ॥ (ਮ: ੫/੪੮੮)

ਪਾਪੜਿਆ ਪਛਾੜਿ; ਬਾਣੁ ਸਚਾਵਾ ‘ਸੰਨਿ੍ ਕੈ’ (ਤਾਣ ਕੈ) ॥ (ਮ: ੫/੫੨੧)

ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ‘ਕਟਿ ਕੈ’, ਅੰਤਰਿ ਜੋਤਿ ਧਰੇਹੁ ॥ (ਮ: ੩/੫੫੪)

ਮੰਦਰਿ ‘ਚਰਿ ਕੈ’ ਪੰਥੁ ਨਿਹਾਰਉ; ਨੈਨ ਨੀਰਿ ਭਰਿ ਆਇਓ ॥ (ਮ: ੫/੬੨੪)

ਮਨੁ ਤਨੁ ਆਗੈ ‘ਰਾਖਿ ਕੈ’, ਊਭੀ ਸੇਵ ਕਰੇਇ ॥ (ਮ: ੩/੬੪੭)

ਬੇਦ ਪੁਰਾਨ ਸਭੈ ਮਤ ‘ਸੁਨਿ ਕੈ’, ਕਰੀ ਕਰਮ ਕੀ ਆਸਾ ॥ (ਭਗਤ ਕਬੀਰ/੬੫੪)

ਜਗ ਝੂਠੇ ਕਉ ਸਾਚੁ ਜਾਨਿ ਕੈ; ਤਾ ਸਿਉ ਰੁਚ ਉਪਜਾਈ ॥ (ਮ: ੯/੭੧੮)

ਪੰਡਿਤੁ ‘ਹੋਇ ਕੈ’; ਬੇਦੁ ਬਖਾਨੈ ॥ (ਭਗਤ ਨਾਮਦੇਵ/੭੧੮)

ਜਨਮਤ ਹੀ ਦੁਖੁ ਲਾਗੈ; ਮਰਣਾ ‘ਆਇ ਕੈ’ ॥ (ਮ: ੧/੭੫੨)

ਹਉ ਆਇਆ ਦੂਰਹੁ ‘ਚਲਿ ਕੈ’; ਮੈ ਤਕੀ, ਤਉ ਸਰਣਾਇ ਜੀਉ ॥ (ਮ: ੧/੭੬੩)

ਹਰਿ ਚਰਣ ਕਮਲ ਕੀ ਟੇਕ; ਸਤਿਗੁਰਿ ਦਿਤੀ ‘ਤੁਸਿ (ਖ਼ੁਸ਼ ਹੋ) ਕੈ’, ਬਲਿ ਰਾਮ ਜੀਉ ॥ (ਮ: ੫/੭੭੭)

ਪਰਤਾਪੁ ਤੁਮ੍ਾਰਾ ‘ਦੇਖਿ ਕੈ’; ਜਮਦੂਤ ਛਡਿ ਜਾਹਿ ॥ (ਮ: ੫/੮੧੧)

ਹਸਤਿ ‘ਭਾਗਿ ਕੈ’, ਚੀਸਾ ਮਾਰੈ ॥ (ਭਗਤ ਕਬੀਰ/੮੭੦)

ਏ ਸਰੀਰਾ ਮੇਰਿਆ! ਇਸੁ ਜਗ ਮਹਿ ‘ਆਇ ਕੈ’, ਕਿਆ ਤੁਧੁ ਕਰਮ ਕਮਾਇਆ ॥ (ਮ: ੩/੯੨੨)

ਕਬੀਰ! ਮਹਿਦੀ ‘ਕਰਿ ਕੈ’ ਘਾਲਿਆ, ਆਪੁ ਪੀਸਾਇ ਪੀਸਾਇ ॥ (ਭਗਤ ਕਬੀਰ/੯੪੭)

ਕਾਜੀ ‘ਹੋਇ ਕੈ’, ਬਹੈ ਨਿਆਇ ॥ (ਮ: ੧/੯੫੧)

ਨਾਨਕ! ਅੰਧਾ ‘ਹੋਇ ਕੈ’, ਰਤਨਾ ਪਰਖਣ ਜਾਇ ॥ (ਮ: ੨/੯੫੪)

ਸਤਿਗੁਰਿ ਸੰਤੁ ਮਿਲਾਇਆ; ਮਸਤਕਿ ‘ਧਰਿ ਕੈ’ ਹਥੁ ॥ (ਮ: ੫/੯੫੮)

‘ਸੁਣਿ ਕੈ’ ਜਮ ਕੇ ਦੂਤ; ਨਾਇ ਤੇਰੈ, ਛਡਿ ਜਾਹਿ ॥ (ਮ: ੫/੯੬੨)

ਸਿਖਾਂ ਪੁਤ੍ਰਾਂ ‘ਘੋਖਿ ਕੈ’; ਸਭ ਉਮਤਿ ਵੇਖਹੁ, ਜਿ ਕਿਓਨੁ ॥ (ਬਲਵੰਡ ਸਤਾ/੯੬੭)

ਦੁਸਟੁ ਬ੍ਰਾਹਮਣੁ ਮੂਆ; ‘ਹੋਇ ਕੈ’, ਸੂਲ ॥ (ਮ: ੫/੧੧੩੭)

ਹਰਿ ਕਾ ਨਾਮੁ ‘ਧਿਆਇ ਕੈ’, ਹੋਹੁ ਹਰਿਆ ਭਾਈ ॥ (ਮ: ੫/੧੧੯੩)

ਸਾਧੂ ਸੰਤਨ ‘ਸੇਵਿ ਕੈ’, ਪਿ੍ਰਉ ਹੀਅਰੈ ਧਿਆਇਓ ॥ (ਮ: ੫/੧੨੩੦)

ਮਿਠਾ ‘ਕਰਿ ਕੈ’; ਕਉੜਾ ਖਾਇਆ ॥ (ਮ: ੧/੧੨੪੩)

ਅਕਲੀ ‘ਪੜਿ੍ ਕੈ’, ਬੁਝੀਐ; ਅਕਲੀ ਕੀਚੈ ਦਾਨੁ ॥ (ਮ: ੧/੧੨੪੫)

ਮਖਟੂ ‘ਹੋਇ ਕੈ’, ਕੰਨ ਪੜਾਏ ॥ (ਮ: ੧/੧੨੪੫)

ਆਪੇ ਜਗਤੁ ‘ਉਪਾਇ ਕੈ’; ਕੁਦਰਤਿ ਕਰੇ ਵੀਚਾਰ ॥ (ਮ: ੧/੧੨੮੦)

ਆਪੇ ਜਗਤੁ ‘ਉਪਾਇ ਕੈ’; ਗੁਣ ਅਉਗਣ ਕਰੇ ਬੀਚਾਰੁ ॥ (ਮ: ੧/੧੨੮੪)

ਜਿਸ ਕੀ ਆਸਾ, ਤਿਸ ਹੀ ‘ਸਉਪਿ ਕੈ’; ਏਹੁ ਰਹਿਆ ਨਿਰਬਾਣੁ ॥ (ਮ: ੧/੧੩੨੯)

ਨਿਸਿ ਦਿਨੁ ‘ਸੁਨਿ ਕੈ’, ਪੁਰਾਨ ਸਮਝਤ ਨਹ ਰੇ ਅਜਾਨ ॥ (ਮ: ੯/੧੩੫੨)

ਨਿਰਭੈ ‘ਹੋਇ ਕੈ’, ਗੁਨ ਰਵੈ; ਜਤ ਪੇਖਉ ਤਤ ਸੋਇ ॥ (ਭਗਤ ਕਬੀਰ/੧੩੬੪)

ਰਾਮ ਪਦਾਰਥੁ ‘ਪਾਇ ਕੈ’, ਕਬੀਰਾ ਗਾਂਠਿ ਨ ਖੋਲ੍ ॥ (ਭਗਤ ਕਬੀਰ/੧੩੬੫)

ਰੁਖੀ ਸੁਖੀ ‘ਖਾਇ ਕੈ’; ਠੰਢਾ ਪਾਣੀ ਪੀਉ ॥ (ਭਗਤ ਫਰੀਦ/੧੩੭੯)

ਫਰੀਦਾ! ਚਾਰਿ ਗਵਾਇਆ ਹੰਢਿ ਕੈ, ਚਾਰਿ ਗਵਾਇਆ ਸੰਮਿ ॥ (ਭਗਤ ਫਰੀਦ/੧੩੭੯)

ਫਰੀਦਾ! ਦਰਿ ਦਰਵਾਜੈ ‘ਜਾਇ ਕੈ’, ਕਿਉ ਡਿਠੋ ਘੜੀਆਲੁ ॥ (ਭਗਤ ਫਰੀਦ/੧੩੭੯)

ਊਚੇ ‘ਚੜਿ ਕੈ’, ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥ (ਭਗਤ ਫਰੀਦ/੧੩੮੨)

ਨਾਨਕ !  ਹਰਿ ਬਿਸਰਾਇ ਕੈ, ਪਉਦੇ ਨਰਕਿ ਅੰਧੵਾਰ ॥ (ਮ: ੫/੧੪੨੬)

ਪਹਿਲਾ ਵਸਤੁ ‘ਸਿਞਾਣਿ ਕੈ’, ਤਾਂ ਕੀਚੈ ਵਾਪਾਰੁ ॥ (ਮ: ੧/੧੪੧੦)

ਕਹਿਓ ਕਬੀਰ ‘ਬਿਚਾਰਿ ਕੈ’; ਸੰਤ! ਸੁਨਹੁ ਮਨ ਮਾਹਿ ॥ (ਭਗਤ ਕਬੀਰ/੧੩੭੪)

ਅਰਝਿ ‘ਉਰਝਿ ਕੈ’, ਪਚਿ ਮੂਆ; ਚਾਰਉ ਬੇਦਹੁ ਮਾਹਿ ॥ (ਭਗਤ ਕਬੀਰ/੧੩੭੭)

ਕਹਿ ਕਬੀਰ! ਗੁਰਿ ਭਲੀ ਬੁਝਾਈ; ਕੀਟੀ ‘ਹੋਇ ਕੈ’, ਖਾਇ ॥ (ਭਗਤ ਕਬੀਰ/੧੩੭੭)

ਕਾਚੀ ਸਰਸਉਂ ‘ਪੇਲਿ ਕੈ’; ਨਾ ਖਲਿ ਭਈ, ਨ ਤੇਲੁ ॥ (ਭਗਤ ਕਬੀਰ/੧੩੭੭)

ਕਬੀਰ! ਕਉਡੀ ਕਉਡੀ ‘ਜੋਰਿ ਕੈ’, ਜੋਰੇ ਲਾਖ ਕਰੋਰਿ ॥ (ਭਗਤ ਕਬੀਰ/੧੩੭੨)

ਬਾਵਨ ਅਖਰ ‘ਸੋਧਿ ਕੈ’, ਹਰਿ ਚਰਨੀ ਚਿਤੁ ਲਾਇ ॥ (ਭਗਤ ਕਬੀਰ/੧੩੭੩)

ਕਬੀਰਾ! ਧੂਰਿ ‘ਸਕੇਲਿ ਕੈ’, ਪੁਰੀਆ ਬਾਂਧੀ ਦੇਹ ॥ (ਭਗਤ ਕਬੀਰ/੧੩੭੪)

ਸੋਈ ‘ਫਿਰਿ ਕੈ’, ਤੂ ਭਇਆ; ਜਾ ਕਉ ਕਹਤਾ ਅਉਰੁ ॥ (ਭਗਤ ਕਬੀਰ/੧੩੬੯)

ਕਬੀਰ! ਜਗ ਮਹਿ ਚੇਤਿਓ ‘ਜਾਨਿ ਕੈ’; ਜਗ ਮਹਿ ਰਹਿਓ ਸਮਾਇ ॥ (ਭਗਤ ਕਬੀਰ/੧੩੬੯)

ਕਬੀਰ! ਹਰਿ ਕਾ ਸਿਮਰਨੁ ‘ਛਾਡਿ ਕੈ’, ਪਾਲਿਓ ਬਹੁਤੁ ਕੁਟੰਬੁ ॥ (ਭਗਤ ਕਬੀਰ/੧੩੭੦)

ਸਰਪਨਿ ‘ਹੋਇ ਕੈ’, ਅਉਤਰੈ; ਜਾਏ ਅਪੁਨੇ ਖਾਇ ॥ (ਭਗਤ ਕਬੀਰ/੧੩੭੦)

ਗਦਹੀ ‘ਹੋਇ ਕੈ’, ਅਉਤਰੈ; ਭਾਰੁ ਸਹੈ ਮਨ ਚਾਰਿ ॥ (ਭਗਤ ਕਬੀਰ/੧੩੭੦)

ਹਰਿ ਕਾ ਸਿਮਰਨੁ ‘ਛਾਡਿ ਕੈ’, ਘਰਿ ਲੇ ਆਯਾ ਮਾਲੁ ॥ (ਭਗਤ ਕਬੀਰ/੧੩੭੦)

ਕਬੀਰ! ‘ਦੇਖਿ ਕੈ’, ਕਿਹ ਕਹਉ, ਕਹੇ, ਨ ਕੋ ਪਤੀਆਇ ॥ (ਭਗਤ ਕਬੀਰ/੧੩੭੦)

ਕਬੀਰ! ਸੁਪਨੈ ਹੂ ‘ਬਰੜਾਇ ਕੈ’; ਜਿਹ ਮੁਖਿ ਨਿਕਸੈ ਰਾਮੁ ॥ (ਭਗਤ ਕਬੀਰ/੧੩੬੭), ਆਦਿ।

(ਭਾਗ-4) (ਅ)

ਗੁਰਬਾਣੀ ਲਿਖਤ ਵਿਚ ‘ਕਰਿ’ ਸ਼ਬਦ 1626 ਵਾਰ ਦਰਜ ਹੈ, ਜਿਸ ਦਾ ਅਰਥ ਆਮ ਤੌਰ ’ਤੇ ‘ਕਰ ਕੇ’ ਦੇ ਰੂਪ ਵਿੱਚ ਹੀ ਮਿਲਦਾ ਹੈ; ਜਿਵੇਂ: ‘‘ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ ॥ (ਜਪੁ/ਮ: ੧) , ਅਸੰਖ; ਅਮਰ ਕਰਿ, ਜਾਹਿ ਜੋਰ ॥ (ਜਪੁ/ਮ: ੧) , ਅਸੰਖ ਪਾਪੀ; ਪਾਪੁ ਕਰਿ, ਜਾਹਿ ॥’’ (ਜਪੁ/ਮ: ੧) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਕਰਿ’ ਸਬਦ ਤੋਂ ਉਪਰੰਤ ਥੋੜਾ ‘ਵਿਸਰਾਮ’ ਦੇਣ ਨਾਲ ‘ਕਰ ਕੇ’ ਦੇ ਰੂਪ ਵਿੱਚ ਅਰਥ ਸਪੱਸ਼ਟ ਹੋ ਜਾਂਦੇ ਹਨ, ਪਰ ਜਦ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਇਸ ‘ਕੇ’ ਗੁਪਤ ਰੂਪ ਨੂੰ ਪਰਗਟ ਤੌਰ ’ਤੇ (ਵਧੀਕ ਮਾਤ੍ਰਾ ਦੇ ਰੂਪ ਵਿੱਚ) ਲਿਖਣ ਦੀ ਜ਼ਰੂਰਤ ਪਵੇ ਤਾਂ ‘ਕਰਿ ਕੇ’ ਨਹੀਂ ਬਲਕਿ ‘ਕਰਿ ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ਹੇਠਾਂ ਦਿੱਤੀਆਂ ਜਾ ਰਹੀਆਂ 28 ਪੰਕਤੀਆਂ ਵਿੱਚ ਦਰਜ ਕੀਤਾ ਹੋਇਆ ਮਿਲਦਾ ਹੈ:

‘‘ਜਿਨਿ ਦਿਨੁ ‘ਕਰਿ ਕੈ’ ਕੀਤੀ ਰਾਤਿ ॥’’ (ਮ: ੧/੧੦)

‘‘ਕਿਰਪਾ ‘ਕਰਿ ਕੈ’ ਆਪਣੀ ਦਿਤੋਨੁ ਭਗਤਿ ਭੰਡਾਰੁ ॥’’ (ਮ: ੩/੩੬)

‘‘ਮਿਠਾ ‘ਕਰਿ ਕੈ’ ਖਾਇਆ ਕਉੜਾ ਉਪਜਿਆ ਸਾਦੁ ॥’’ (ਮ: ੫/੫੦)

‘‘ਕਿਰਪਾ ‘ਕਰਿ ਕੈ’ ਆਪਣੀ ਆਪੇ ਲਏ ਸਮਾਇ ਜੀਉ ॥’’ (ਮ: ੧/੭੩)

‘‘ਕੁਦਰਤਿ ‘ਕਰਿ ਕੈ’ ਵਸਿਆ ਸੋਇ ॥’’ (ਮ: ੧/੮੩)

‘‘ਇਕਿ ਵਲੁ ਛਲੁ ‘ਕਰਿ ਕੈ’ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥’’ (ਮ: ੪/੮੫)

‘‘ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ‘ਕਰਿ ਕੈ’ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥’’ (ਮ: ੪/੩੦੬)

‘‘ਕਿਰਪਾ ‘ਕਰਿ ਕੈ’ ਨਾਮੁ ਦਿ੍ਰੜਾਈ ॥’’ (ਭਗਤ ਕਬੀਰ/੩੨੬)

‘‘ਜਿਨਿ ਦਿਨੁ ‘ਕਰਿ ਕੈ’ ਕੀਤੀ ਰਾਤਿ ॥’’ ਆਸਾ

‘‘ਮਿਠਾ ‘ਕਰਿ ਕੈ’ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥’’ (ਮ: ੫/੬੪੧)

‘‘ਕਿਰਪਾ ‘ਕਰਿ ਕੈ’ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥’’ (ਮ: ੪/੬੫੨)

‘‘ਗਹਰੀ ‘ਕਰਿ ਕੈ’ ਨੀਵ ਖੁਦਾਈ ਊਪਰਿ ਮੰਡਪ ਛਾਏ ॥’’ (ਭਗਤ ਨਾਮਦੇਵ/੬੯੨)

‘‘ਸਾਕਤੀ ਪਾਪ ‘ਕਰਿ ਕੈ’ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥’’ (ਮ: ੪/੭੩੪)

‘‘ਕਿਰਪਾ ‘ਕਰਿ ਕੈ’ ਮੇਲਿਅਨੁ ਪਾਇਆ ਮੋਖ ਦੁਆਰੁ ॥’’ (ਮ: ੪/੭੫੮)

‘‘ਨਾਨਕ ਕਿਰਪਾ ‘ਕਰਿ ਕੈ’ ਮੇਲੇ ਵਿਛੁੜਿ ਕਦੇ ਨ ਜਾਈ ॥’’ (ਮ: ੪/੭੭੩)

‘‘ਮਿਠਾ ‘ਕਰਿ ਕੈ’ ਖਾਇਆ ਬਹੁ ਸਾਦਹੁ ਵਧਿਆ ਰੋਗੁ ॥’’ (ਮ: ੩/੭੮੫)

‘‘ਦੁਖ ਸੁਖ ‘ਕਰਿ ਕੈ’ ਕੁਟੰਬੁ ਜੀਵਾਇਆ ॥’’ (ਭਗਤ ਕਬੀਰ/੭੯੨)

‘‘ਤਾਗਾ ‘ਕਰਿ ਕੈ’ ਲਾਈ ਥਿਗਲੀ ॥’’ (ਮ: ੫/੮੮੬)

‘‘ਕਬੀਰ ਮਹਿਦੀ ‘ਕਰਿ ਕੈ’ ਘਾਲਿਆ ਆਪੁ ਪੀਸਾਇ ਪੀਸਾਇ ॥’’ (ਭਗਤ ਕਬੀਰ/੯੪੭)

‘‘ਨਾਨਕ ਮਹਿਦੀ ‘ਕਰਿ ਕੈ’ ਰਖਿਆ ਸੋ ਸਹੁ ਨਦਰਿ ਕਰੇਇ ॥’’ (ਮ: ੩/੯੪੭)

‘‘ਤਪਸੀ ‘ਕਰਿ ਕੈ’ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥’’ (ਮ: ੫/੧੦੦੩)

‘‘ਮੇਰੀ ਮੇਰੀ ‘ਕਰਿ ਕੈ’ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥’’ (ਮ: ੫/੧੦੦੪)

‘‘ਕਿਰਪਾ ‘ਕਰਿ ਕੈ’ ਆਪਣੀ ਗੁਰ ਸਬਦਿ ਮਿਲਾਇਆ ॥’’ (ਮ: ੩/੧੦੮੮)

‘‘ਮਿਠਾ ‘ਕਰਿ ਕੈ’ ਕਉੜਾ ਖਾਇਆ ॥’’ (ਮ: ੧/੧੨੪੩)

‘‘ਓਇ ਕਿਰਪਾ ‘ਕਰਿ ਕੈ’ ਮੇਲਿਅਨੁ ਨਾਨਕ ਹਰਿ ਪਾਸਾ ॥’’ (ਮ: ੪/੧੨੪੭)

‘‘ਅਪਣੀ ਕਿਰਪਾ ‘ਕਰਿ ਕੈ’ ਵਸਸੀ ਵਣੁ ਤਿ੍ਰਣੁ ਹਰਿਆ ਹੋਇ ॥’’ (ਮ: ੩/੧੨੮੧)

‘‘ਹੈ ਹੈ ‘ਕਰਿ ਕੈ’ ਓਹਿ ਕਰੇਨਿ ॥’’ (ਮ: ੧/੧੪੧੦)

‘‘ਹਰਿ ਕਿਰਪਾ ‘ਕਰਿ ਕੈ’ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥’’ (ਮ: ੩/੧੪੧੬

(ਨੋਟ: ਗੁਰਬਾਣੀ ਲਿਖਤ ਅਨੁਸਾਰ ਹੇਠਾਂ ਦਿੱਤੀ ਜਾ ਰਹੀ ਪੰਕਤੀ ’ਚ ਸ਼ਬਦ ‘ਕਰੇ ਕੈ’ ਦੀ ਬਜਾਏ ‘ਕਰਿ ਕੈ’ ਦਰੁਸਤ ਹੋ ਸਕਦਾ ਹੈ।)

‘‘ਨਦਰਿ ਕਰੇ ਕੈ ਆਪਣੀ, ਆਪੇ ਲਏ ਮਿਲਾਇ ਜੀਉ ॥ (ਮ: ੧/੭੨)

(ਭਾਗ-4) (ੲ)

ਗੁਰਬਾਣੀ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਹੀ ਹੇਠਾਂ ਦਿੱਤੀਆਂ ਜਾ ਰਹੀਆਂ ਕੇਵਲ 3 ਪੰਕਤੀਆਂ ਵਿੱਚ ‘ਕਰਿ ਕੈ’ ਸ਼ਬਦ ਬਣਤਰ ਨੂੰ ਸੀਮਤ ਰੂਪ ਦੇ ਕੇ ਕੇਵਲ ‘ਕੈ’ ਦੇ ਰੂਪ ਤੀਕ ਹੀ ਸਮੇਟਿਆ ਗਿਆ ਹੈ, ਜਿਸ ਦਾ ਅਰਥ ਵੀ ‘ਕਰਿ ਕੈ’ ਵਾਲਾ (ਕਿਰਿਆ ਵਿਸ਼ੇਸ਼ਣ) ਹੀ ਰਹੇਗਾ।

‘‘ਪ੍ਰਭ ਥੰਭ ਤੇ ਨਿਕਸੇ; ਕੈ ਬਿਸਥਾਰ ॥’’ (ਭਗਤ ਕਬੀਰ/੧੧੯੪) (ਭਾਵ ‘ਕਰਿ ਕੈ’)

‘‘ਮਨੁ ਤਉ ਮੈਗਲੁ ਹੋਇ ਰਹਿਓ; ਨਿਕਸੋ ਕਿਉ ਕੈ ਜਾਇ ॥’’ (ਭਗਤ ਕਬੀਰ/੧੩੬੭) (ਭਾਵ ਕਿਵੇਂ ‘ਕਰਿ ਕੈ’)

‘‘ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ ॥’’ (ਭਗਤ ਕਬੀਰ/੧੩੪੯) (ਭਾਵ ‘ਕਰਿ ਕੈ’)

(ਭਾਗ-4) (ਸ)

ਗੁਰਬਾਣੀ ਦੀ ਲਿਖਤ ਅਨੁਸਾਰ ‘ਦੇ’ ਅੱਖਰ 208 ਵਾਰ ਦਰਜ ਹੈ ਜੋ ‘ਕਿਰਿਆ’ ਰੂਪ ਵਿੱਚ ਅਰਥ ਬਣਾਉਂਦਾ ਹੈ ‘ਦੇਂਦਾ ਹੈ’; ਜਿਵੇਂ: ‘‘ਦੇਦਾ ‘ਦੇ’, ਲੈਦੇ ਥਕਿ ਪਾਹਿ ॥ (ਜਪੁ /ਮ: ੧), ਪਹਿਲਾ ਧਰਤੀ ਸਾਧਿ ਕੈ, ਸਚੁ ਨਾਮੁ ‘ਦੇ’ ਦਾਣੁ ॥’’ (ਮ: ੧/੧੯), ਆਦਿ।

ਯਾਦ ਰਹੇ ਕਿ ਉਪਰੋਕਤ ਉਪਵਾਕ ਵਿਚ ‘ਦੇ’ ਅੱਖਰ ਤੋਂ ਇਲਾਵਾ ਕੋਈ ਭੀ ਹੋਰ ‘ਕਿਰਿਆ ਵਾਚੀ’ ਸ਼ਬਦ ਦਰਜ ਨਹੀਂ ਹੈ (ਭਾਵ ‘ਦੇਦਾ ਦੇ’ ਵਾਕ ਵਿੱਚ ਕੇਵਲ ‘ਦੇ’ ਅੱਖਰ ਹੀ ‘ਕਿਰਿਆ’ ਹੈ ਅਤੇ ਦੂਸਰੀ ਪੰਕਤੀ ‘‘ਸਚੁ ਨਾਮੁ ਦੇ ਦਾਣੁ॥’’ ਵਿੱਚ ਭੀ ਕੇਵਲ ‘ਦੇ’ ਅੱਖਰ ਹੀ ‘ਕਿਰਿਆ’ ਹੈ।) ਪਰ ਜਦ ਕਿਸੇ ਵਾਕ ਵਿੱਚ ‘ਦੇ’ ਅੱਖਰ ਦੀ ਬਜਾਏ ‘ਕਿਰਿਆਵਾਚੀ’ ਸ਼ਬਦ ਕੋਈ ਹੋਰ ਭੀ ਆ ਜਾਵੇ ਤਾਂ ਉਸ ਪੰਕਤੀ ਵਿੱਚ ਸ਼ਾਮਲ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਅਰਥ ‘ਦੇ ਕੇ’ ਬਣਾ ਲੈਂਦਾ ਹੈ; ਜਿਵੇਂ: ‘‘ਦੇ ਸਾਬੂਣੁ, ਲਈਐ ਓਹੁ ਧੋਇ ॥ (ਜਪੁ / ਮ: ੧), ਜਿਸੁ ਤੂੰ ਰਖਹਿ ਹਥ ‘ਦੇ’, ਤਿਸੁ ਮਾਰਿ ਨ ਸਕੈ ਕੋਇ ॥’’ (ਮ: ੫/੪੩) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਧੋਇ-ਲਈਐ’ ਅਤੇ ‘ਰਖਹਿ’ ਸ਼ਬਦ ਕਿਰਿਆਵਾਚੀ ਹਨ ਜਿਸ ਕਾਰਨ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਬਣ ਕੇ ‘ਦੇ ਕੇ’ ਰੂਪ ਵਿੱਚ ਅਰਥ ਬਣਾ ਗਿਆ ਹੈ। ਸਰਲਾਰਥ ਦੀ ਸਪੱਸ਼ਟਤਾ ਲਈ ਕਿਰਿਆ ਵਿਸ਼ੇਸ਼ਣ ‘ਦੇ’ ਅੱਖਰ ਤੋਂ ਉਪਰੰਤ ਥੋੜਾ ‘ਵਿਸਰਾਮ’ (ਠਹਿਰਾਓ) ਦੇਣਾ ਉਚਿਤ ਰਹੇਗਾ।

ਗੁਰਬਾਣੀ ਕਾਵਿ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਦਰਜ ਹੋਵੇ ਅਤੇ ਉਸ ‘ਦੇ’ ਵਿੱਚੋਂ ਨਿਕਲਣ ਵਾਲਾ ਗੁਪਤ ਸੰਬੰਧਕ ‘ਕੇ’ ਵੀ ਪਰਗਟ ਰੂਪ ਵਿੱਚ (ਕਾਵਿ ਦੇ ਤੋਲ ਨੂੰ ਬਣਾਏ ਰੱਖਣ ਲਈ) ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੀ ਬਣਤਰ ‘ਦੇ ਕੇ’ ਨਹੀਂ ਬਲਕਿ ‘ਦੇ ਕੈ’ ਬਣ ਜਾਂਦੀ ਹੈ; ਜਿਵੇਂ ਕਿ ਗੁਰਬਾਣੀ ’ਚ ਕੇਵਲ 4 ਵਾਰ ਇਉਂ ਦਰਜ ਹੈ:

‘ਦੇ ਕੈ’ ਚਉਕਾ; ਕਢੀ ਕਾਰ ॥’ (ਮ: ੧/੪੭੨) (ਕਿਰਿਆ ‘ਕਢੀ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਚਉਕਾ ‘ਦੇ ਕੈ’, ਸੁਚਾ ਹੋਇ ॥’’ (ਮ: ੧/੯੫੧) (ਕਿਰਿਆ ‘ਹੋਇ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਪਾਲੇ ਬਾਲਕ ਵਾਗਿ, ‘ਦੇ ਕੈ’ ਆਪਿ ਕਰ ॥’’ (ਮ: ੫/੯੫੭) (ਕਿਰਿਆ ‘ਪਾਲੇ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਪਾਖਾਨ ‘ਗਢਿ ਕੈ’ ਮੂਰਤਿ ਕੀਨ੍ੀ; ‘ਦੇ ਕੈ’ ਛਾਤੀ ਪਾਉ ॥’’ (ਭਗਤ ਕਬੀਰ/੪੭੯) (ਕਿਰਿਆ ‘ਕੀਨੀ’ ਪਰ ‘ਦੇ ਕੈ’ ਅਤੇ ‘ਗਢਿ ਕੈ’ ਕਿਰਿਆ ਵਿਸ਼ੇਸ਼ਣ)

(ਭਾਗ-4) (ਹ)

ਉਪਰੋਕਤ ਕੀਤੀ ਗਈ ਵੀਚਾਰ ਵਾਙ ਹੀ ‘ਲੈ’ ਅੱਖਰ ਗੁਰਬਾਣੀ ਵਿੱਚ 256 ਵਾਰ ਦਰਜ ਹੈ ਪਰ ‘ਦੇ’ ਅਤੇ ‘ਲੈ’ ਲਿਖਤ ਵਿੱਚ ਇੱਕ ਬੁਨਿਆਦੀ ਅੰਤਰ ਇਹ ਹੁੰਦਾ ਹੈ ਕਿ ‘ਦੇ’ ਅੱਖਰ ਜਦ ‘ਕਿਰਿਆ’ ਰੂਪ ਵਿੱਚ ਦਰਜ ਹੁੰਦਾ ਹੈ ਤਾਂ ਉਸ ਦੀ ਮਦਦ ਲਈ ਕੋਈ ਹੋਰ ‘ਕਿਰਿਆਵਾਚੀ’ ਸ਼ਬਦ ਦਰਜ ਨਹੀਂ ਹੁੰਦਾ ਪਰ ‘ਲੈ’ ਅੱਖਰ ਦੀ ਮਦਦ ਲਈ ‘ਕਿਰਿਆ ਵਾਚੀ’ ਸ਼ਬਦ ਦਰਜ ਹੁੰਦਾ ਹੈ; ਜਿਵੇਂ: ‘‘ਮਨ ਮੇਰੇ! ਗੁਰ ਕੀ ‘ਮੰਨਿ ਲੈ’ ਰਜਾਇ ॥ (ਮ: ੩/੩੭), ਰੰਗੁ ‘ਮਾਣਿ ਲੈ’ ਪਿਆਰਿਆ! ਜਾ ਜੋਬਨੁ ਨਉ ਹੁਲਾ ॥’’ (ਮ: ੧/੨੩) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਲੈ’ ਕਿਰਿਆਵਾਚੀ ਸ਼ਬਦ ਦਾ ਅਰਥ ਬਣੇਗਾ ‘ਤੂੰ (ਮੰਨ) ਲੈ’ ਜਾਂ ‘ਤੂੰ (ਮਾਣ) ਲੈ’ (ਭਾਵ ਹੁਕਮੀ ਭਵਿੱਖ ਕਾਲ ਕਿਰਿਆ)।

ਜਦ ‘ਲੈ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਰੂਪ ਵਿੱਚ ਆਉਂਦਾ ਹੈ ਤਾਂ ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ਜਿਵੇਂ ‘ਦੇ’ ਅੱਖਰ ਵਿੱਚੋਂ ‘ਦੇ ਕੇ’ ਅਰਥ ਕੱਢੇ ਸੀ ਉਸ ਤਰ੍ਹਾਂ ਹੀ ‘ਲੈ’ ਵਿੱਚੋਂ ‘ਲੈ ਕੇ’ ਅਰਥ ਮਿਲਦੇ ਹਨ; ਜਿਵੇਂ: ‘‘ਗਾਵੈ ਕੋ; ਜੀਅ ‘ਲੈ’, ਫਿਰਿ ਦੇਹ ॥ (ਜਪੁ/ਮ: ੧) , ਦੁਖੁ ਪਰਹਰਿ; ਸੁਖੁ, ਘਰਿ ‘ਲੈ’ ਜਾਇ ॥ (ਜਪੁ /ਮ: ੧) , ਕੇਤੇ, ‘ਲੈ ਲੈ’ ਮੁਕਰੁ ਪਾਹਿ ॥ (ਜਪੁ/ਮ: ੧), ‘ਲੈ ਲੈ’ ਦਾਤ ਪਹੁਤਿਆ, ਲਾਵੇ ਕਰਿ ਤਈਆਰੁ ॥ (ਮ: ੫/੪੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਕਿਰਿਆਵਾਚੀ’ ਸ਼ਬਦ ‘ਦੇਹ, ਜਾਇ, ਮੁਕਰੁ ਪਾਇ, ਪਹੁਤਿਆ (ਪਹੁੰਚਿਆ)’ ਹਨ ਇਸ ਲਈ ‘ਕਿਰਿਆ ਵਿਸ਼ੇਸ਼ਣ’ ਸ਼ਬਦ ‘ਲੈ’ ਬਣ ਜਾਂਦਾ ਹੈ, ਜਿਸ ਦਾ ਅਰਥ ਬਣੇਗਾ ‘ਲੈ ਕੇ’।

ਗੁਰਬਾਣੀ ਕਾਵਿ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਲੈ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਦਰਜ ਹੋਵੇ ਅਤੇ ਉਸ ‘ਲੈ’ ਵਿੱਚੋਂ ਨਿਕਲਣ ਵਾਲਾ ਗੁਪਤ ਸੰਬੰਧਕ ‘ਕੇ’ ਵੀ ਪਰਗਟ ਰੂਪ ਵਿੱਚ (ਕਾਵਿ ਦੇ ਤੋਲ ਨੂੰ ਬਣਾਏ ਰੱਖਣ ਲਈ) ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੀ ਬਣਤਰ ‘ਲੈ ਕੇ’ ਨਹੀਂ ਬਲਕਿ ‘ਲੈ ਕੈ’ ਬਣ ਜਾਂਦੀ ਹੈ; ਜਿਵੇਂ ਕਿ ਗੁਰਬਾਣੀ ’ਚ ਕੇਵਲ 4 ਵਾਰ ਇਉਂ ਦਰਜ ਹੈ:

‘‘ਲੈ ਕੈ’’ ਤਕੜੀ ਤੋਲਣਿ ਲਾਗਾ, ਘਟ ਹੀ ਮਹਿ ਵਣਜਾਰਾ ॥’’ (ਮ: ੧/੧੫੬)

‘‘ਵਢੀ ‘ਲੈ ਕੈ’, ਹਕੁ ਗਵਾਏ ॥’’ (ਮ: ੧/੯੫੧)

‘‘ਲੈ ਕੈ’’ ਵਢੀ ਦੇਨਿ ਉਗਾਹੀ, ਦੁਰਮਤਿ ਕਾ ਗਲਿ ਫਾਹਾ ਹੇ ॥’’ (ਮ: ੧/੧੦੩੨)

‘‘ਧਰਮ ਰਾਇ ਜਬ ਲੇਖਾ ਮਾਗੈ, ਕਿਆ ਮੁਖੁ ‘ਲੈ ਕੈ’ ਜਾਹਿਗਾ ॥’’ (ਭਗਤ ਕਬੀਰ/੧੧੦੬)

(ਨੋਟ: ਗੁਰਬਾਣੀ ਦੀ ਤਮਾਮ ਲਿਖਤ ਨੂੰ ਸਾਹਮਣੇ ਰੱਖਦਿਆਂ ਹੇਠਾਂ ਦਿੱਤੀ ਜਾ ਰਹੀ ਕੇਵਲ ਇੱਕ ਪੰਕਤੀ ਵਿੱਚ ‘ਲੇ ਕੈ’ ਸ਼ਬਦ ਨਹੀਂ ਬਲਕਿ ‘ਲੈ ਕੈ’ ਸ਼ਬਦ ਦਰਜ ਹੋਣਾ ਚਾਹੀਦਾ ਹੈ।)

‘‘ਕਬੀਰ !  ਹਰਿ ਹੀਰਾ ਜਨ ਜਉਹਰੀ; ‘ਲੇ ਕੈ’, ਮਾਂਡੈ ਹਾਟ ॥’’ (ਭਗਤ ਕਬੀਰ/੧੩੭੩)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 5)

0

(ਭਾਗ-5) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਕੇਵਲ ਕਾਵਿ ਤੋਲਿ ਨੂੰ ਮੁੱਖ ਰੱਖ ਕੇ ਹੀ ਕਿਸੇ ਪੰਕਤੀ ਦੇ ਅਖ਼ੀਰ ਵਾਲੇ ਸ਼ਬਦ ਦੀ ਬਣਤਰ (ਭਾਸ਼ਾਈ ਨਿਯਮਾਂਵਲੀ) ਬਦਲੀ ਗਈ ਹੈ, ਜਿਨ੍ਹਾਂ ਸ਼ਬਦਾਂ ਦੇ ਪ੍ਰਭਾਵ ਕਾਰਨ, ਪੰਕਤੀ ਦੇ ਅਖ਼ੀਰਲੇ ਸ਼ਬਦਾਂ ਦੀ ਮੂਲ ਬਣਤਰ ਬਦਲੀ ਗਈ ਹੈ ਉਨ੍ਹਾਂ ਸਬੰਧਤ ਪੰਕਤੀਆਂ ਨੂੰ ਵੀ ਬਰਾਬਰ ਦਿੱਤਾ ਜਾ ਰਿਹਾ ਹੈ; ਜਿਵੇਂ:

‘‘ਧਾਰਿ ਅਨੁਗ੍ਰਹੁ ਸੁਆਮੀ ‘ਮੇਰੇ’ ॥ ਘਟਿ ਘਟਿ ਵਸਹਿ, ਸਭਨ ਕੈ ‘ਨੇਰੇ’ ॥’’ (ਮ: ੫/੧੦੮੬) (ਅਗਰ ਗੁਰਬਾਣੀ ਕਾਵਿ ਨਾ ਹੁੰਦਾ ਤਾਂ ਇੱਥੇ ਦੂਸਰੀ ਪੰਕਤੀ ’ਚ ਸ਼ਬਦ ‘ਨੇਰਿ’ ਹੋਣਾ ਸੀ, ਜੋ ਕਿ 4 ਵਾਰ ਇਉਂ ਦਰਜ ਹੈ ‘‘ਸਾਧਸੰਗ ਕੈ ਨਾਹੀ ‘ਨੇਰਿ’ ॥’’ (ਮ: ੫/੧੮੦), ਆਦਿ।

‘‘ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ; ਜਿਸੁ ਦਿ੍ਰੜਤਾ ਨਾਮੁ ‘ਅਧਾਰੇ’ ॥ ਤਿਸੁ ਆਗੈ ਜੀਉ ਦੇਵਉ ਅਪੁਨਾ, ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੧੧੯੯), ਬਿਬੇਕੁ ਗੁਰੂ ਗੁਰੂ ਸਮਦਰਸੀ, ਤਿਸੁ ਮਿਲੀਐ ਸੰਕ ‘ਉਤਾਰੇ’ ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ; ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੯੮੧) (ਇਨ੍ਹਾਂ ਪੰਕਤੀਆਂ ਦੇ ਅੰਤ ’ਚ ਸ਼ਬਦ ‘ਬਲਿਹਾਰੈ’ ਹੁੰਦਾ; ਜਿਵੇਂ 52 ਵਾਰ ਇਉਂ ਹੈ: ‘‘ਤਾ ਕੈ ਸਦ ‘ਬਲਿਹਾਰੈ’ ਜਾਉ ॥’’ (ਮ: ੧/੧੫੨), ਆਦਿ।

‘‘ਖਾਤ ਖਰਚਤ ਕਿਛੁ ਨਿਖੁਟਤ ਨਾਹੀ; ਅਗਨਤ ਭਰੇ ‘ਭੰਡਾਰੇ’ ॥ ਕਹੁ ਨਾਨਕ! ਸੋਭਾ ਸੰਗਿ ਜਾਵਹੁ; ਪਾਰਬ੍ਰਹਮ ਕੈ ‘ਦੁਆਰੇ’ ॥’’ (ਮ: ੫/੧੨੨੦), ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ‘ਪਾਰਾਵਾਰ’ ॥ ਭਗਤ ਸੋਹਹਿ ਗੁਣ ਗਾਵਤੇ, ਨਾਨਕ! ਪ੍ਰਭ ਕੈ ‘ਦੁਆਰ’ ॥ (ਮ: ੫/੨੯੭) , ਸਾਧੂ ਸੰਗਿ ਹੋਵੈ ‘ਉਧਾਰੁ’ ॥ ਸੋਭਾ ਪਾਵੈ, ਪ੍ਰਭ ਕੈ ‘ਦੁਆਰ’ ॥ (ਮ: ੫/੧੧੩੮), ਕਬੀਰ! ਮੁਹਿ ਮਰਨੇ ਕਾ ਚਾਉ ਹੈ; ਮਰਉ, ਤ ਹਰਿ ਕੈ ‘ਦੁਆਰ’ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ‘ਬਾਰ’ ॥’’ (ਭਗਤ ਕਬੀਰ/੧੩੬੭) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਦੁਆਰਿ’ ਹੁੰਦਾ; ਜਿਵੇਂ 29 ਵਾਰ ਇਉਂ ਹੈ: ‘‘ਸਫਲਿਓੁ ਬਿਰਖੁ, ਹਰਿ ਕੈ ‘ਦੁਆਰਿ’ ॥’’ (ਮ: ੩/੧੧੭੩), ਆਦਿ।

‘‘ਸੇਈ ਭਗਤ; ਜੋ ਤੁਧੁ ‘ਭਾਣੇ’ ॥ ਨਾਨਕ! ਤਿਨ ਕੈ ਸਦ ‘ਕੁਰਬਾਣੇ’ ॥ (ਮ: ੫/੧੨੭੧), ਸੇਈ ਸਜਣ ਸੰਤ, ਸੇ ਸੁਖੀਏ; ਠਾਕੁਰ ਅਪਣੇ ‘ਭਾਣੇ’ ॥ ਕਹੁ ਨਾਨਕ! ਜਿਨ ਹਰਿ ਪ੍ਰਭੁ ਡਿਠਾ; ਤਿਨ ਕੈ, ਸਦ ‘ਕੁਰਬਾਣੇ’ ॥ (ਮ: ੫/੫੭੭), ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ‘ਖਜਾਨਾ’ ॥ ਸਿਖ ਸੇਵਕ ਸਭਿ ਭੁੰਚਣ ਲਗੇ; ਹੰਉ ਸਤਗੁਰ ਕੈ ‘ਕੁਰਬਾਨਾ’ ॥’’ (ਮ: ੫/੫੭੭), ਸਾਧ ਕੈ ਸੰਗਿ, ਪਾਏ ਨਾਮ ‘ਨਿਧਾਨ’ ॥ ਨਾਨਕ! ਸਾਧੂ ਕੈ ‘ਕੁਰਬਾਨ’ ॥ (ਮ: ੫/੨੭੧), ਜਿਨ ਸੰਤਨ ਜਾਨਿਆ ਤੂ ਠਾਕੁਰ! ਤੇ ਆਏ ‘ਪਰਵਾਨ’ ॥ ਜਨ ਕਾ ਸੰਗੁ ਪਾਈਐ ਵਡਭਾਗੀ, ਨਾਨਕ! ਸੰਤਨ ਕੈ ‘ਕੁਰਬਾਨ’ ॥’’ (ਮ: ੫/੧੨੧੭), ਹਰਿ ਸੰਤੁ ਕਰੇ ਸੋਈ ‘ਪਰਵਾਣੁ’॥ ਨਾਨਕ ਦਾਸੁ ਤਾ ਕੈ ‘ਕੁਰਬਾਣੁ’ ॥ (ਮ: ੫/੮੮੯), ਮਿਟਿ ਗਏ ਗਵਨ ਪਾਏ ‘ਬਿਸ੍ਰਾਮ’ ॥ ਨਾਨਕ! ਪ੍ਰਭ ਕੈ ਸਦ ‘ਕੁਰਬਾਨ’ ॥ (ਮ: ੫/੨੭੮), ਗੁਰ ਕੀ ਟਹਲ, ਗੁਰੂ ਕੀ ਸੇਵਾ; ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ! ਜਿਨਿ ਜਮ ਤੇ ਕਾਢੇ; ਤਿਸੁ ਗੁਰ ਕੈ ਕੁਰਬਾਣੀ ॥ (ਮ: ੫/੬੭੧) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਕੁਰਬਾਣੈ’ ਜਾਂ ‘ਕੁਰਬਾਨੈ’ ਹੁੰਦਾ; ਜਿਵੇਂ 8 ਵਾਰ ‘ਕੁਰਬਾਣੈ’ ਅਤੇ 5 ਵਾਰ ‘ਕੁਰਬਾਨੈ’ ਇਉਂ ਦਰਜ ਹੈ: ‘‘ਨਾਨਕ ਦਾਸ ਤਾ ਕੈ ‘ਕੁਰਬਾਣੈ’ ॥’’ (ਮ:੫/੨੩੭), ਹੰਉ ‘ਕੁਰਬਾਨੈ’ ਜਾਉ ਤਿਨਾ ਕੈ, ਲੈਨਿ ਜੋ ਤੇਰਾ ਨਾਉ ॥’’ (ਮ:੧/੭੨੨), ਆਦਿ।

‘‘ਆਇ ਬਸਹਿ, ਸਾਧੂ ਕੈ ‘ਸੰਗੇ’ ॥ ਅਨਦਿਨੁ; ਨਾਮੁ ਧਿਆਵਹਿ ‘ਰੰਗੇ’ ॥ (ਮ: ੫/੨੫੨), ਨਾਮੁ ਧਿਆਵਹੁ ਸਦ ਸਦਾ, ਹਰਿ ਹਰਿ ਮਨੁ ‘ਰੰਗੇ’ ॥ ਜੀਉ ਪ੍ਰਾਣ ਧਨੁ ਗੁਰੂ ਹੈ, ਨਾਨਕ ਕੈ ‘ਸੰਗੇ’ ॥ (ਮ: ੫/੩੯੭), ਖਾਵਹੁ ਖਰਚਹੁ ਤੋਟਿ ਨ ਆਵੈ; ਹਲਤ ਪਲਤ ਕੈ ‘ਸੰਗੇ’ ॥ ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ, ਇਹੁ ਮਨੁ ਹਰਿ ਰੰਗਿ ‘ਰੰਗੇ’ ॥ (ਮ: ੫/੪੯੬), ਚੋਆ ਚੰਦਨੁ ਮਰਦਨ ‘ਅੰਗਾ’ ॥ ਸੋ ਤਨੁ ਜਲੈ, ਕਾਠ ਕੈ ‘ਸੰਗਾ’ ॥ (ਭਗਤ ਕਬੀਰ/੩੨੬), ਉਰਝਿ ਰਹਿਓ, ਬਿਖਿਆ ਕੈ ‘ਸੰਗਾ’ ॥ ਮਨਹਿ ਬਿਆਪਤ ਅਨਿਕ ‘ਤਰੰਗਾ’ ॥ (ਮ: ੫/੭੫੯), ਧੀਰਉ ਦੇਖਿ ਤੁਮ੍ਾਰੇ ‘ਰੰਗਾ’ ॥ ਤੁਹੀ ਸੁਆਮੀ ਅੰਤਰਜਾਮੀ; ਤੂਹੀ ਵਸਹਿ, ਸਾਧ ਕੈ ‘ਸੰਗਾ’ ॥ (ਮ: ੫/੮੨੪), ਜਨ ਕੀ ਟਹਲ ਸੰਭਾਖਨੁ ਜਨ ਸਿਉ; ਊਠਨੁ ਬੈਠਨੁ, ਜਨ ਕੈ ‘ਸੰਗਾ’ ॥ ਜਨ ਚਰ ਰਜ ਮੁਖਿ ਮਾਥੈ ਲਾਗੀ, ਆਸਾ ਪੂਰਨ ਅਨੰਤ ‘ਤਰੰਗਾ’ ॥ (ਮ: ੫/੮੨੮), ਓਤਿ ਪੋਤਿ ਰਵਿਆ ਰੂਪ ‘ਰੰਗ’ ॥ ਭਏ ਪ੍ਰਗਾਸ, ਸਾਧ ਕੈ ‘ਸੰਗ’ ॥ (ਮ: ੫/੨੮੭), ਬ੍ਰਹਮ ਗਿਆਨੀ ਕੈ ਏਕੈ ‘ਰੰਗ’ ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ‘ਸੰਗ’ ॥’’ (ਮ: ੫/੨੭੩) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਸੰਗਿ’ ਹੁੰਦਾ; ਜਿਵੇਂ 767 ਵਾਰ ਇਉਂ ਹੈ: ‘‘ਭਰੀਐ ਮਤਿ, ਪਾਪਾ ਕੈ ‘ਸੰਗਿ’ ॥ (ਜਪੁ/ਮ: ੧), ਆਦਿ।

‘‘ਜਹ ਜਹ ਭਾਣਾ, ਤਹ ਤਹ ‘ਰਾਖੇ’ ॥ ਨਾਨਕ! ਸਭੁ ਕਿਛੁ, ਪ੍ਰਭ ਕੈ ‘ਹਾਥੇ’ ॥’’ (ਮ: ੫/੨੭੬) (ਇੱਥੇ ਦੂਜੀ ਪੰਕਤੀ ’ਚ ਸ਼ਬਦ ‘ਹਾਥਿ’ ਹੁੰਦਾ; ਜਿਵੇਂ 59 ਵਾਰ ਇਉਂ ਹੈ: ‘‘ਸਰਬ ਜੀਅ ਹਹਿ, ਜਾ ਕੈ ‘ਹਾਥਿ’ ॥’’ (ਮ: ੫/੧੭੭), ਆਦਿ।

‘‘ਪ੍ਰਗਟੇ ਗੁਪਾਲ; ਮਹਾਂਤ ਕੈ ‘ਮਾਥੇ’ ॥ ਨਾਨਕ! ਉਧਰੇ, ਤਿਨ ਕੈ ‘ਸਾਥੇ’ ॥’’ (ਮ: ੫/੨੯੫), ਸਗਲ ਪਰਾਛਤ ‘ਲਾਥੇ’ ॥ ਮਿਲਿ, ਸਾਧਸੰਗਤਿ ਕੈ ‘ਸਾਥੇ’ ॥ (ਮ: ੫/੬੨੧) (ਇਨ੍ਹਾਂ ਪੰਕਤੀਆਂ ’ਚ ਸ਼ਬਦ ‘ਸਾਥੈ’ ਹੁੰਦਾ; ਜਿਵੇਂ 5 ਵਾਰ ਇਉਂ ਹੈ: ‘‘ਦਰਬੁ ਗਇਆ ਸਭੁ, ਜੀਅ ਕੈ ਸਾਥੈ ॥’’ (ਮ: ੫/੧੯੯), ਆਦਿ।

‘‘ਮੈ ਸਰਬ ਸੁਖਾ ਸੁਖ ਪਾਇਆ, ਅੰਮਾਲੀ! ਪਿਰੁ ਸਰਬ ਰਹਿਆ ‘ਭਰਪੂਰੇ’ ॥ ਜਨ ਨਾਨਕ! ਹਰਿ ਰੰਗੁ ਮਾਣਿਆ, ਅੰਮਾਲੀ! ਗੁਰ ਸਤਿਗੁਰ ਕੈ ਲਗਿ ‘ਪੈਰੇ’ ॥’’ (ਮ: ੫/੫੬੪) (ਇੱਥੇ ਦੂਜੀ ਪੰਕਤੀ ’ਚ ਸ਼ਬਦ ‘ਪੈਰੈ’ ਹੁੰਦਾ; ਜਿਵੇਂ: ‘‘ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ, ਜਾਇ ਪਇਆ ਗੁਰ ‘ਪੈਰੈ’ ॥’’ (ਮ:੫/੧੨੧੪)

‘‘ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ‘ਪਾਏ’ ॥ ਹਉਮੈ ਮਾਰਿ ਮੁਈਏ! ਤੂ ਚਲੁ, ਗੁਰ ਕੈ ‘ਭਾਏ’ ॥’’ (ਮ: ੩/੫੬੮) (ਇੱਥੇ ਦੂਸਰੀ ਪੰਕਤੀ ’ਚ ਸ਼ਬਦ ‘ਭਾਇ’ ਹੁੰਦਾ; ਜਿਵੇਂ 341 ਵਾਰ ਇਉਂ ਹੈ: ‘‘ਮੁੰਧੇ! ਤੂ ਚਲੁ, ਗੁਰ ਕੈ ਭਾਇ ॥’’ (ਮ: ੩/੩੮), ਆਦਿ।

‘‘ਜਿਨਾ ਸਤਿਗੁਰੁ, ਜਿਨ ਸਤਿਗੁਰੁ ਪਾਇਆ; ਤਿਨ, ਹਰਿ ਪ੍ਰਭੁ ਮੇਲਿ ‘ਮਿਲਾਏ’ ਰਾਮ ॥ ਤਿਨ ਚਰਣ ਤਿਨ ਚਰਣ ਸਰੇਵਹ ਹਮ; ਲਾਗਹ ਤਿਨ ਕੈ ‘ਪਾਏ’ ਰਾਮ ॥ (ਮ: ੪/੫੭੩), ਸਦਾ ਅਨੰਦਿ ਰਹੈ ਦਿਨੁ ਰਾਤੀ, ਵਿਚਹੁ ਹੰਉਮੈ ‘ਜਾਏ’ ॥ ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ; ਤਿਨ ਕੈ ਹੰਉ ਲਾਗਉ ‘ਪਾਏ’ ॥ (ਮ: ੩/੫੮੫), ਅਨਦਿਨੁ ਭਗਤਿ ਕਰਹਿ ਰੰਗਿ ਰਾਤੇ, ਨਾਨਕ! ਸਚਿ ‘ਸਮਾਏ’ ॥ ਜਿਨੀ ਸਚੜਾ ਸਚੁ ਧਿਆਇਆ; ਹੰਉ ਤਿਨ ਕੈ ਲਾਗਉ ‘ਪਾਏ’ ॥ (ਮ: ੩/੫੮੫), ਸਬਦੇ ਰਾਤੇ, ਸਹਜੇ ਮਾਤੇ; ਅਨਦਿਨੁ ਹਰਿ ਗੁਣ ‘ਗਾਏ’ ॥ ਨਾਨਕ! ਦਾਸੁ ਕਹੈ ਬੇਨੰਤੀ; ਹਉ ਲਾਗਾ ਤਿਨ ਕੈ ‘ਪਾਏ’ ॥’’ (ਮ: ੩/੬੦੧) (ਇਨ੍ਹਾਂ ਤਮਾਮ ਪੰਕਤੀਆਂ ਦੇ ਅਖ਼ੀਰ ’ਚ ਸ਼ਬਦ ‘ਪਾਇ’ ਹੁੰਦਾ; ਜਿਵੇ: ‘‘ਜਿਨੀ ਸਖਂੀ ਕੰਤੁ ਪਛਾਣਿਆ; ਹਉ, ਤਿਨ ਕੈ ਲਾਗਉ ਪਾਇ ॥’’ (ਮ: ੩/੩੭), ਆਦਿ।

(ਨੋਟ: ਯਾਦ ਰਹੇ ਕਿ ਸ਼ਬਦ ‘ਪਾਇ’ ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ ਹੈ, ਜਿਸ ਦਾ ਅਰਥ ਹੈ ‘ਚਰਨ ਵਿੱਚ’ ਜਾਂ ‘ਹਜੂਰੀ ਵਿੱਚ’, ਇਸ ਨੂੰ ‘ਚਰਨਾਂ ਵਿੱਚ’ (ਬਹੁ ਵਚਨ) ਅਰਥਾਂ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਤਦ ਇਸ ਦੇ ਨਾਲ ਅੱਖਰ ‘ਕੈ’ ਨਹੀਂ ਬਲਕਿ ‘ਕੇ’ ਆਉਣਾ ਸੀ; ਜਿਵੇਂ: ‘‘ਐਸੇ ਸੰਤ ਮਿਲਹਿ ਮੇਰੇ ਭਾਈ! ਹਮ ਜਨ ‘ਕੇ’ ਧੋਵਹ ਪਾਇ॥ (ਮ:੪/੩੬੮), ਹਉ, ਤਿਨ ਜਨ ‘ਕੇ’ ਸਦ ਲਾਗਉ ਪਾਇ॥ (ਮ:੩/੧੨੬੨), ਜਿਨੀ ਸਤਿਗੁਰੁ ਮੰਨਿਆਂ, ਹਉ ਤਿਨ ‘ਕੇ’ ਲਾਗਉ ਪਾਇ ॥’’ (ਮ:੪/੧੪੨੨), ਆਦਿ।)

‘‘ਮਹਾ ਅਨੰਦ ਭਏ ਸੁਖੁ ਪਾਇਆ; ਸੰਤਨ ਕੈ ‘ਪਰਸਾਦੇ’ ॥ ਕਹੁ ਨਾਨਕ! ਹਰਿ ਸਿਉ ਮਨੁ ਮਾਨਿਆ, ਰੰਗਿ ਰਤੇ ‘ਬਿਸਮਾਦੇ’ ॥ (ਮ: ੫/੬੧੪) (ਇੱਥੇ ਸ਼ਬਦ ‘ਪਰਸਾਦਿ’ ਹੁੰਦਾ; ਜਿਵੇਂ 83 ਵਾਰ ਇਉਂ ਦਰਜ ਹੈ: ‘‘ਸੰਤਹ ਕੈ ‘ਪਰਸਾਦਿ’, ਨਾਮਾ ਹਰਿ ਭੇਟੁਲਾ ॥’’ (ਭਗਤ ਨਾਮਦੇਵ/੪੮੬)

ਕੋਟਿ ਦਾਸ; ਜਾ ਕੈ ‘ਦਰਬਾਰੇ’ ॥ ਨਿਮਖ ਨਿਮਖ ਵਸੈ ਤਿਨ੍ ‘ਨਾਲੇ’ ॥ (ਮ: ੫/੭੩੯), ‘‘ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ‘ਵਾਪਾਰਾ’ ॥ ਖੋਟੇ ਖਰੇ ਸਭਿ ਪਰਖੀਅਨਿ; ਤਿਤੁ ਸਚੇ ਕੈ ‘ਦਰਬਾਰਾ’, ਰਾਮ ॥’’ (ਮ: ੩/੫੭੦), ‘‘ਕੋਟਿ ਜਗ (ਜੱਗ, ਹਵਨ), ਜਾ ਕੈ ‘ਦਰਬਾਰ’ ॥ ਗੰਧ੍ਰਬ ਕੋਟਿ, ਕਰਹਿ ‘ਜੈਕਾਰ’ ॥’’ (ਭਗਤ ਕਬੀਰ/੧੧੬੩) (ਇਨ੍ਹਾਂ ਪੰਕਤੀਆਂ ’ਚ ਸ਼ਬਦ ‘ਦਰਬਾਰਿ’ ਹੁੰਦਾ; ਜਿਵੇਂ 27 ਵਾਰ ਇਉਂ ਦਰਜ ਹੈ: ‘‘ਸਾਧੂ ਕੈ ਠਾਢੀ ‘ਦਰਬਾਰਿ’ ॥’’ (ਭਗਤ ਕਬੀਰ/੮੭੨), ਆਦਿ।

ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ‘ਸੰਗੇ’ ਰਾਮ ॥ ਗੁਨ ਗੋਵਿਦ ਸਦ ਗਾਈਅਹਿ; ਪਾਰਬ੍ਰਹਮ ਕੈ ‘ਰੰਗੇ’, ਰਾਮ ॥ (ਮ: ੫/੮੪੮) (ਇੱਥੇ ਸ਼ਬਦ ‘ਰੰਗਿ’ ਹੁੰਦਾ; ਜਿਵੇਂ 382 ਵਾਰ ਇਉਂ ਦਰਜ ਹੈ: ‘‘ਓਹੁ ਧੋਪੈ, ਨਾਵੈ ਕੈ ‘ਰੰਗਿ’ ॥’’ (ਜਪੁ/ਮ: ੧), ਆਦਿ।

‘‘ਮਨ ਸਮਝੁ ਛੋਡਿ ‘ਆਵਾਇਲੇ’ ॥ ਅਪਨੇ ਰਹਨ ਕਉ ਠਉਰੁ ਨ ਪਾਵਹਿ; ਕਾਏ, ਪਰ ਕੈ ‘ਜਾਇਲੇ’ ॥’’ (ਮ: ੫/੮੬੨) (ਇੱਥੇ ਸ਼ਬਦ ‘ਜਾਇ’ ਹੁੰਦਾ; ਜਿਵੇਂ 1023 ਵਾਰ ਇਉਂ ਦਰਜ ਹੈ: ‘‘ਮੰਨੈ; ਜਮ ਕੈ ਸਾਥਿ, ਨ ‘ਜਾਇ’ ॥’’ (ਜਪੁ/ਮ: ੧), ਆਦਿ।

‘‘ਤਜਿ ਮਾਨ ਮੋਹ ਬਿਕਾਰ ਸਾਧੂ; ਲਗਿ ਤਰਉ, ਤਿਨ ਕੈ ‘ਪਾਏ’ ॥ ਬਿਨਵੰਤਿ ਨਾਨਕ ਸਰਣਿ ਸੁਆਮੀ, ਬਡਭਾਗਿ ਦਰਸਨੁ ਪਾਏ ॥’’ (ਮ: ੫/੧੩੧੨) (ਇੱਥੇ ਪਹਿਲੀ ਤੁੱਕ ਵਿੱਚ ਸ਼ਬਦ ‘ਪਾਇ’ ਹੁੰਦਾ।

‘‘ਚੀਤਿ ਨ ਆਵਸਿ ਦੂਜੀ ਬਾਤਾ, ਸਿਰ ਊਪਰਿ ‘ਰਖਵਾਰਾ’ ॥ ਬੇਪਰਵਾਹੁ ਰਹਤ ਹੈ ਸੁਆਮੀ, ਇਕ ਨਾਮ ਕੈ ‘ਆਧਾਰਾ’ ॥’’ (ਮ: ੫/੮੮੪) (ਇੱਥੇ ਸ਼ਬਦ ‘ਆਧਾਰੈ’ ਹੁੰਦਾ; ਜਿਵੇਂ: ‘‘ਨਿਰਭਉ ਭਏ, ਸਗਲ ਭਉ ਮਿਟਿਆ; ਚਰਨ ਕਮਲ ‘ਆਧਾਰੈ’ ॥’’ (ਮ:੫/੧੨੧੭)

‘‘ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ‘ਨਾਮਾ’ ॥ ਚਾਖਿ ਅਘਾਣੇ ਸਾਰਿਗਪਾਣੇ; ਜਿਨ ਕੈ ਭਾਗ ‘ਮਥਾਨਾ’ ॥’’ (ਮ: ੫/੯੨੪) (ਇੱਥੇ ਸ਼ਬਦ ‘ਮਥਾਨਿ’ ਹੁੰਦਾ; ਜਿਵੇਂ: ‘‘ਲਹਨੋ ਜਿਸੁ ‘ਮਥਾਨਿ’ ਹਾਂ ॥’’ (ਮ: ੫/੪੦੯)

‘‘ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ‘ਨਾਮਾ’ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ, ਜਾ ਕੈ ਲੇਖੁ ‘ਮਥਾਮਾ’ ॥’’ (ਮ: ੫/੧੨੦੬) (ਇੱਥੇ ਸ਼ਬਦ ‘ਮਥਾਮਿ’ ਹੁੰਦਾ।)

‘‘ਜਿਤੁ ਜਿਤੁ ਲਾਵਹੁ; ਤਿਤੁ ਲਗਹਿ, ਹਰਿ ‘ਨਾਥ’ ॥ ਨਾਨਕ! ਇਨ ਕੈ ਕਛੂ ਨ ‘ਹਾਥ’ ॥ (ਮ: ੫/੨੭੧), ਜੀਅ ਜੰਤ੍ਰ ਸਭ, ਤਾ ਕੈ ‘ਹਾਥ’ ॥ ਦੀਨ ਦਇਆਲ ਅਨਾਥ ਕੋ ਨਾਥੁ ॥ (ਮ: ੫/੨੯੯), ਬੰਧਨ ਕਾਟੈ ਸੋ ਪ੍ਰਭੂ; ਜਾ ਕੈ ਕਲ ‘ਹਾਥ’ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ‘ਨਾਥ’ ॥ (ਮ: ੫/੮੧੫), ਮਨ ਤੇ ਕਦੇ ਨ ਵੀਸਰੈ ਅਨਾਥ ਕੋ ‘ਨਾਥ’ ॥ ਨਾਨਕ! ਪ੍ਰਭ ਸਰਣਾਗਤੀ; ਜਾ ਕੈ ਸਭੁ ਕਿਛੁ ‘ਹਾਥ’ ॥ (ਮ: ੫/੮੧੬), ਸਭ ਕਿਛੁ ਜਾਣਹੁ, ਤਿਸ ਕੈ ‘ਹਾਥ’ ॥ ਪ੍ਰਭੁ ਮੇਰੋ ਅਨਾਥ ਕੋ ‘ਨਾਥ’ ॥’’ (ਮ: ੫/੧੧੪੬) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਹਾਥਿ’ ਹੁੰਦਾ; ਜਿਵੇਂ 59 ਵਾਰ ਇਉਂ ਦਰਜ ਹੈ: ‘‘ਮਾਨੁਖ ਕੈ ਕਿਛੁ ਨਾਹੀ ‘ਹਾਥਿ ॥’’ (ਮ:੫/੨੮੧) ਆਦਿ।

‘‘ ਊਠਤ ਬੈਠਤ ਸੋਵਤ ‘ਨਾਮ’ ॥ ਕਹੁ ਨਾਨਕ! ਜਨ ਕੈ, ਸਦ ‘ਕਾਮ’ (ਅਹਾਰ ਵਿੱਚ)॥ (ਮ: ੫/੨੮੬), ਸੰਚਣ ਕਉ ਹਰਿ ਏਕੋ ‘ਨਾਮੁ’ ॥ ਹਲਤਿ ਪਲਤਿ; ਤਾ ਕੈ ਆਵੈ ‘ਕਾਮ’ ॥ (ਮ: ੫/੬੭੬), ਸੋਈ ਸੰਤੁ ਜਿ ਭਾਵੈ ‘ਰਾਮ’ ॥ ਸੰਤ ਗੋਬਿੰਦ ਕੈ ਏਕੈ ‘ਕਾਮ’ ॥ (ਮ: ੫/੮੬੭), ‘‘ਗੁਰੁ ਗੋਬਿੰਦੁ, ਜੀਅ ਕੈ ‘ਕਾਮ’ ॥ ਹਲਤਿ ਪਲਤਿ ਜਾ ਕੀ ਸਦ ‘ਛਾਮ’ ॥ (ਮ: ੫/੧੧੩੭), ਆਪਿ ਮਹਾ ਜਨੁ ਆਪੇ ਪੰਚਾ, ਆਪਿ ਸੇਵਕ ਕੈ ‘ਕਾਮ’ ॥ ਆਪੇ ਸਗਲੇ ਦੂਤ ਬਿਦਾਰੇ, ਠਾਕੁਰ ‘ਅੰਤਰਜਾਮ’ ॥’’ (ਮ: ੫/੧੨੧੬), ਸਾਧਸੰਗਤਿ ਨਿਧਿ ਹਰਿ ਕੋ ‘ਨਾਮ’ ॥ ਸੰਗਿ ਸਹਾਈ, ਜੀਅ ਕੈ ‘ਕਾਮ’ ॥’’ (ਮ: ੫/੧੩੦੦) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਕਾਮਿ’ ਹੁੰਦਾ; ਜਿਵੇਂ 81 ਵਾਰ ਇਉਂ ਦਰਜ ਹੈ: ‘‘ਜੋ ਗੁਰਿ ਦੀਆ, ਸੁ ਮਨ ਕੈ ‘ਕਾਮਿ’ ॥’’ (ਮ: ੫/੧੭੭), ਆਦਿ।

‘‘ਗੁਰ ਕਾ ਬਚਨੁ, ਜੀਅ ਕੈ ‘ਸਾਥ’ ॥ ਗੁਰ ਕਾ ਬਚਨੁ ਅਨਾਥ ਕੋ ‘ਨਾਥ’ ॥’’ (ਮ: ੫/੧੭੭) (ਇਸ ਪੰਕਤੀ ’ਚ ਸ਼ਬਦ ‘ਸਾਥਿ’ ਹੁੰਦਾ; ਜਿਵੇਂ 57 ਵਾਰ ਇਉਂ ਦਰਜ ਹੈ: ‘‘ਮੰਨੈ ਜਮ ਕੈ ਸਾਥਿ ਨ ਜਾਇ ॥’’ (ਜਪੁ/ਮ: ੧), ਆਦਿ।

‘‘ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ‘ਢੋਰ’ ॥ ਨਾਨਕ! ਗੁਰਮੁਖਿ ਸੋ ਬੁਝੈ, ਜਾ ਕੈ ਭਾਗ ‘ਮਥੋਰ’ ॥’’ (ਮ: ੫/੨੫੧) (ਇੱਥੇ ਸ਼ਬਦ ‘ਮਥੋਰਿ’ ਹੁੰਦਾ।)

‘‘ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ‘ਬਿਕਰਾਲ’ ॥ ਦਿਨੁ ਦਿਨੁ ਛਿਜਤ ਬਿਕਾਰ ਕਰਤ; ਅਉਧ ਫਾਹੀ ਫਾਥਾ, ਜਮ ਕੈ ‘ਜਾਲ’ ॥’’ (ਮ: ੫/੮੦੬) (ਇੱਥੇ ਸ਼ਬਦ ‘ਜਾਲਿ’ ਹੁੰਦਾ; ਜਿਵੇਂ 17 ਵਾਰ ਇਉਂ ਦਰਜ ਹੈ: ‘‘ਮੋਹਿ ਬਿਆਪਹਿ ਮਾਇਆ ‘ਜਾਲਿ’ ॥’’ (ਮ: ੫/੨੬੬), ਆਦਿ।

ਕਾਹੂ ਸੰਗਿ ਨ ਚਾਲਹੀ ਮਾਇਆ ‘ਜੰਜਾਲ’ ॥ ਊਠਿ ਸਿਧਾਰੇ ਛਤ੍ਰਪਤਿ; ਸੰਤਨ ਕੈ ‘ਖਿਆਲ’ ॥ (ਮ: ੫/੮੦੭) (ਇੱਥੇ ਸ਼ਬਦ ‘ਖਿਆਲਿ’ ਹੁੰਦਾ।)

ਜਿਸਹਿ ਸਹਾਈ ਹੋਇ ‘ਭਗਵਾਨ’ ॥ ਅਨਿਕ ਜਤਨ, ਉਆ ਕੈ ‘ਸਰੰਜਾਮ’ ॥ (ਮ: ੫/੮੮੮) (ਇੱਥੇ ਸ਼ਬਦ ‘ਸਰੰਜਾਮਿ’ ਹੁੰਦਾ; ਜਿਵੇਂ 2 ਵਾਰ ਇਉਂ ਦਰਜ ਹੈ: ‘‘ਸਰੰਜਾਮਿ ਲਾਗੁ ਭਵਜਲ ਤਰਨ ਕੈ ॥’’ (ਮ:੫/੧੨), ਆਦਿ।

‘‘ਮਾਨ ਮੋਹ ਮਹਾ ਮਦ ਮੋਹਤ; ਕਾਮ ਕ੍ਰੋਧ ਕੈ ‘ਖਾਤ’ ॥ ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ‘ਸਹਾਤ’ ॥’’ (ਮ: ੫/੧੧੨੦) (ਇਸ ਪੰਕਤੀ ’ਚ ਸ਼ਬਦ ‘ਖਾਤੈ’ ਹੁੰਦਾ।)

‘‘ਸੁਤ ਸੰਪਤਿ ਬਿਖਿਆ ਰਸ ਭੁੋਗਵਤ; ਨਹ ਨਿਬਹਤ ਜਮ ਕੈ ‘ਪਾਥ’ ॥ ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ‘ਖਾਤ’ ॥ (ਮ: ੫/੧੧੨੦), ਕੋਟਿ ਮਨੋਰਥ ਆਵਹਿ ‘ਹਾਥ’ ॥ ਜਮ ਮਾਰਗ ਕੈ ਸੰਗੀ ‘ਪਾਂਥ’ ॥’’ (ਮ: ੫/੧੧੩੭) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਪੰਥਿ’ ਹੁੰਦਾ; ਜਿਵੇਂ 16 ਵਾਰ ਇਉਂ ਦਰਜ ਹੈ: ‘‘ਜਿਤੁ, ਜਮ ਕੈ ਪੰਥਿ ਨ ਜਾਈਐ ॥’’ (ਮ:੫/੧੩੨)

‘‘ਸੰਨਿਆਸੀ ਮਾਤੇ ‘ਅਹੰਮੇਵ’ ॥ ਤਪਸੀ ਮਾਤੇ, ਤਪ ਕੈ ‘ਭੇਵ’ ॥ (ਭਗਤ ਕਬੀਰ/੧੧੯੩) (ਇੱਥੇ ਸ਼ਬਦ ‘ਭੇਤਿ’ ਹੁੰਦਾ; ਜਿਵੇਂ: ‘‘ਨਾਮ ਅਧਾਰਿ ਚਲਾ, ਗੁਰ ਕੈ ਭੈ ਭੇਤਿ ॥’’ (ਮ: ੧/੧੨੭੪)

‘‘ਕਰਹਿ ਸੋਮ ਪਾਕੁ, ਹਿਰਹਿ ਪਰ ਦਰਬਾ; ਅੰਤਰਿ ਝੂਠ ‘ਗੁਮਾਨ’ ॥ ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ, ਬਿਆਪੇ ਮਨ ਕੈ ‘ਮਾਨ’ ॥’’ (ਮ: ੫/੧੨੦੩) (ਇੱਥੇ ਸ਼ਬਦ ‘ਮਾਨਿ’ ਹੁੰਦਾ; ਜਿਵੇਂ: ‘‘ਖਿਨ ਭੰਗੁਨਾ ਕੈ ‘ਮਾਨਿ’ ਮਾਤੇ, ਅਸੁਰ ਜਾਣਹਿ ਨਾਹੀ ॥’’ (ਮ: ੫/੪੦੮), ਆਦਿ।

‘‘ਆਜੁ ਮੈ ਬੈਸਿਓ ਹਰਿ ‘ਹਾਟ’ ॥ ਨਾਮੁ ਰਾਸਿ ਸਾਝੀ ਕਰਿ ਜਨ ਸਿਉ; ਜਾਂਉ ਨ ਜਮ ਕੈ ‘ਘਾਟ’ (ਪੱਤਣ ਉੱਤੇ)॥’’ (ਮ: ੫/੧੨੬੯) (ਇੱਥੇ ਸ਼ਬਦ ‘ਘਾਟਿ’ ਹੁੰਦਾ; ਜਿਵੇਂ: ‘‘ਬਾਟਿ, ‘ਘਾਟਿ’, ਗਿ੍ਰਹਿ, ਬਨਿ ਬਨਿ ਜੋਹੈ ॥’’ (ਮ:੫/੩੯੨), ਆਦਿ।

‘‘ਜਿਹਬਾ ਗੁਨ ਗੋਬਿੰਦ ਭਜਹੁ, ਕਰਨ ਸੁਨਹੁ ਹਰਿ ‘ਨਾਮੁ’ ॥ ਕਹੁ ਨਾਨਕ! ਸੁਨਿ ਰੇ ਮਨਾ! ਪਰਹਿ ਨ, ਜਮ ਕੈ ‘ਧਾਮ’ ॥’’ (ਮ: ੯/੧੪੨੭) (ਇੱਥੇ ਸ਼ਬਦ ‘ਧਾਮਿ’ ਹੁੰਦਾ।)

‘‘ਕਰਣੋ ਹੁਤੋ, ਸੁ ਨਾ ਕੀਓ; ਪਰਿਓ ਲੋਭ ਕੈ ‘ਫੰਧ’ ॥ ਨਾਨਕ! ਸਮਿਓ ਰਮਿ ਗਇਓ, ਅਬ ਕਿਉ ਰੋਵਤ ‘ਅੰਧ’ ॥’’ (ਮ: ੯/੧੪੨੮) (ਇੱਥੇ ਦੂਸਰੀ ਤੁੱਕ ਦੇ ਅਖ਼ੀਰ ਵਿੱਚ ਅਗਰ ਸ਼ਬਦ ਹੇ ਅੰਧ! ਸੰਬੋਧਨ ਨਾ ਹੁੰਦਾ ਤਾਂ ਪਹਿਲੀ ਤੁਕ ਦੇ ਅੰਤ ਵਿੱਚ ਸ਼ਬਦ ‘ਫੰਧਿ’ ਆਉਣਾ ਸੀ; ਜਿਵੇਂ: ‘‘ਮਨੁ ਮਾਇਆ ਮੈ ‘ਫਧਿ’ ਰਹਿਓ, ਬਿਸਰਿਓ ਗੋਬਿੰਦ ਨਾਮੁ॥’’ (ਮ: ੯/੧੪੨੮), ਆਦਿ।

‘‘ਸੁਤ ਮੀਤ ਭ੍ਰਾਤ ਤੇ ਗੁਹਜੀ; ਤਾ ਕੈ ਨਿਕਟਿ ਨ ਹੋਈ ‘ਖਲੀਆ’ ॥..ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ; ਊਠਿ ਤਿਨਾ ਕੈ ਲਾਗੀ ‘ਪਲੀਆ’ ॥ (ਮ: ੫/੧੦੦੪) (ਇੱਥੇ ਸ਼ਬਦ ‘ਪਲੈ’ ਹੁੰਦਾ; ਜਿਵੇਂ: ‘‘ਹਭੇ ਸਾਕ ਕੂੜਾਵੇ ਡਿਠੇ, ਤਉ ‘ਪਲੈ’ ਤੈਡੈ ਲਾਗੀ ॥’’ (ਮ: ੫/੯੬੩), ਆਦਿ।

‘‘ਜੋ ਕਿਛੁ ਕਰੈ, ਸੋਈ ‘ਭਲ’ ਜਨ ਕੈ; ਅਤਿ ਨਿਰਮਲ ਦਾਸ ਕੀ ਜੁਗਤਾ ॥ (ਮ: ੫/੩੮੮) (ਇੱਥੇ ਸ਼ਬਦ ‘ਭਲੈ’ ਹੁੰਦਾ; ਜਿਵੇਂ: ‘‘ਰਤਨ ਬੀਚਾਰੁ ਮਨਿ ਵਸਿਆ, ਗੁਰ ਕੈ ਸਬਦਿ ਭਲੈ॥’’ (ਮ:੩/੯੫੬), ਆਦਿ।

‘‘ਪਾਖੰਡਿ, ਮੈਲੁ ਨ ਚੂਕਈ ਭਾਈ! ਅੰਤਰਿ ਮੈਲੁ ‘ਵਿਕਾਰੀ’ ॥ ਇਨ ਬਿਧਿ ਡੂਬੀ ਮਾਕੁਰੀ, ਭਾਈ! ਊਂਡੀ, ਸਿਰ ਕੈ ‘ਭਾਰੀ’ ॥ (ਮ: ੧/੬੩੫), ਤੀਨਿ ਲੋਕ ਜਾ ਕੈ, ਹਹਿ ਭਾਰ ॥ ਸੋ ਕਾਹੇ ਨ ਕਰੈ ਪ੍ਰਤਿਪਾਰ ॥’’ (ਭਗਤ ਕਬੀਰ/੩੨੮)

(ਇਨ੍ਹਾਂ ਤੁਕਾਂ ਦੇ ਅਖ਼ੀਰ ਵਿੱਚ ਸ਼ਬਦ ‘ਭਾਰਿ’ ਹੁੰਦਾ; ਜਿਵੇਂ 13 ਵਾਰ ਇਉਂ ਦਰਜ ਹੈ: ‘‘ਹੁਕਮੈ ਅੰਦਰਿ ਜੰਮਿਆ, ਪਿਆਰੇ! ਊਧਉ, ‘ਸਿਰ ਕੈ ਭਾਰਿ’ ॥’’ (ਮ: ੧/੬੩੬), ਆਦਿ।

‘‘ਦੂਜੈ ਭਾਇ ਨਾਉ ਕਦੇ ਨ ਪਾਇਨਿ; ਦੁਖੁ ਲਾਗਾ ਅਤਿ ‘ਭਾਰੀ’ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ; ‘ਮਾਇਆ ਕੈ ‘ਬਿਉਹਾਰੀ’ ॥ (ਮ: ੩/੧੨੪੬) (ਇਸ ਤੁਕ ਦੇ ਅਖ਼ੀਰ ਵਿੱਚ ਸ਼ਬਦ ‘ਬਿਉਹਾਰਿ’ ਹੋਣਾ ਸੀ; ਜਿਵੇਂ: ‘‘ਸਾਂਤਿ ਸੂਖ ਨ ਸਹਜੁ ਉਪਜੈ, ਇਹੈ ਇਸੁ ‘ਬਿਉਹਾਰਿ’ ॥’’ (ਮ:੫/੧੨੨੫)

(ਭਾਗ-5) (ਅ)

ਗੁਰਬਾਣੀ ਜਿੱਥੇ ਕਾਵਿ ਤੋਲ ਨੂੰ ਤਰਜੀਹ ਦਿੰਦੀ ਹੈ ਉੱਥੇ ਪਿੰਗਲ ਨੂੰ ਭੀ ਬਰਾਬਰ ਮਹੱਤਵ ਦਿੰਦੀ ਹੈ। ਪਿੰਗਲ ਦਾ ਸਬੰਧ ‘ਲਗ’ ਦੀ ਉਚਾਰਨ ਧੁਨੀ (ਮਾਤ੍ਰਾ) ਭਾਵ ਸਮੇਂ ਨਾਲ ਹੁੰਦਾ ਹੈ, ਜਿਸ ਦੀ ਵੰਡ ਗੁਰਮੁਖੀ ਭਾਸ਼ਾ ਵਿੱਚ ‘ਲਘੂ’ ਅਤੇ ‘ਦੀਰਘ (ਗੁਰੂ)’ ਰਾਹੀਂ ਕੀਤੀ ਜਾਂਦੀ ਹੈ। ਸਮਝਣ ਲਈ ‘ਲਘੂ’ ਨੂੰ ਨੰਬਰ-1 ਅਤੇ ‘ਦੀਰਘ (ਗੁਰੂ)’ ਨੂੰ 2 ਨੰਬਰ ਦਿੱਤੇ ਜਾਂਦੇ ਹਨ। ਗੁਰਮੁਖੀ ਵਿੱਚ 10 (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਕੁੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਲਗਾਂ ਹਨ, ਜਿਨ੍ਹਾਂ ਵਿੱਚੋਂ 3 (ਮੁਕਤਾ, ਔਕੁੜ ਤੇ ਸਿਹਾਰੀ) ‘ਲਘੂ’ ਭਾਵ ਇੱਕ ਨੰਬਰ ਵਾਲੀਆਂ ਅਤੇ ਬਾਕੀ 7 ‘ਦੀਰਘ’ ਭਾਵ 2 ਨੰਬਰ ਵਾਲੀਆਂ ਹਨ; ਜਿਵੇਂ:

‘‘ਅੰਤਰਿ ਬਾਹਰਿ ਏਕੋ ਜਾਣੈ ॥’’ (ਇਸ ਪੰਕਤੀ ਵਿੱਚ ‘ਤ, ਰਿ, ਹ, ਰਿ’ ਇੱਕ ਨੰਬਰ ਵਾਲੀਆਂ ‘ਲਘੂ’ ਮਾਤ੍ਰਾਵਾਂ ਅਤੇ ‘ਅੰ, ਬਾ, ਏ, ਕੋ, ਜਾ, ਣੈ’ 2 ਨੰਬਰ ਵਾਲੀਆਂ ‘ਦੀਰਘ, ਗੁਰੁ’ ਮਾਤ੍ਰਾਵਾਂ ਹਨ, ਜਿਨ੍ਹਾਂ ਦਾ ਜੋੜ 1 ਨੰਬਰ ਵਾਲੀਆਂ ਦਾ 4 ਅਤੇ 2 ਨੰਬਰ ਵਾਲੀਆਂ ਦਾ 12, ਭਾਵ ਕੁਲ 16 ਬਣਦਾ ਹੈ।

‘‘ਗੁਰ ਕੈ ਸਬਦੇ ਆਪੁ ਪਛਾਣੈ ॥’’ (ਇਸ ਤੁਕ ਵਿੱਚ ‘ਗੁ, ਰ, ਸ, ਬ, ਪੁ, ਪ’ ਇੱਕ ਨੰਬਰ ਵਾਲੀਆਂ ‘ਲਘੂ’ ਮਾਤ੍ਰਾਵਾਂ ਅਤੇ ‘ਕੈ, ਦੇ, ਆ, ਛਾ, ਣੈ’ 2 ਨੰਬਰ ਵਾਲੀਆਂ ‘ਦੀਰਘ’ ਮਾਤ੍ਰਾਵਾਂ ਹਨ, ਜਿਨ੍ਹਾਂ ਦਾ ਜੋੜ 1 ਨੰਬਰ ਵਾਲੀਆਂ ਦਾ 6 ਅਤੇ 2 ਨੰਬਰ ਵਾਲੀਆਂ ਦਾ 10, ਭਾਵ ਕੁਲ 16 ਬਣਦਾ ਹੈ, ਪਰ:

‘‘ਸਾਚੈ ਸਬਦਿ ਦਰਿ ਨੀਸਾਣੈ ॥’’ (ਇਸ ਤੁੱਕ ਵਿੱਚ ‘ਸ, ਬ, ਦਿ, ਦ, ਰਿ’ ‘ਲਘੂ’ ਮਾਤ੍ਰਾਵਾਂ ਦਾ ਜੋੜ 5 ਅਤੇ ‘ਸਾ, ਚੈ, ਨੀ, ਸਾ, ਣੈ’ ‘ਦੀਰਘ’ ਮਾਤ੍ਰਾਵਾਂ ਦਾ ਜੋੜ 10, ਭਾਵ ਮਾਤਿ੍ਰਕ ਜੋੜ ਕੁਲ 15 ਬਣਦਾ ਹੈ। ਇਨ੍ਹਾਂ ਤਿੰਨੇ ਤੁਕਾਂ ਨੂੰ ਮਿਲਾ ਕੇ ਸ਼ਬਦ ‘‘ਅੰਤਰਿ ਬਾਹਰਿ ਏਕੋ ਜਾਣੈ ॥ ਗੁਰ ਕੈ ਸਬਦੇ ਆਪੁ ਪਛਾਣੈ ॥ ਸਾਚੈ ਸਬਦਿ ਦਰਿ ਨੀਸਾਣੈ ॥’’ (ਮ: ੧/੨੨੪) ਵਾਕ ਬਣ ਗਿਆ।

ਉਪਰੋਕਤ ਤਿੰਨੇ ਪੰਕਤੀਆਂ ਦੇ ਅਖ਼ੀਰ ਵਿੱਚ ‘ਦੀਰਘ’ ਮਾਤ੍ਰਾਵਾਂ ਵਾਲੀਆਂ 2-2 ਲਗਾਂ ਹੋਣ ਕਾਰਨ ਪ੍ਰਤਿ ਚਰਣ 16-16-15 ਦਾ ਮਾਤਿ੍ਰਕ ਛੰਦ ਬਣ ਗਿਆ, ਜਿਸ ਕਾਰਨ ਵਿਚਕਾਰਲੀ ਤੁੱਕ ਵਿੱਚ ‘ਸਬਦੁ’ ਦੀ ਬਣਤਰ ‘ਸਬਦੇ’ (4 ਨੰਬਰਾਂ ਦੇ ਜੋੜ ਵਾਲੀ) ਅਤੇ ਅਖ਼ੀਰਲੀ ਤੁੱਕ ਵਿੱਚ ‘ਸਬਦਿ’ (3 ਨੰਬਰਾਂ ਦੇ ਜੋੜ) ਵਾਲੀ ਦਰਜ ਕੀਤੀ ਗਈ ਹੈ।

ਉਪਰੋਕਤ (ਭਾਗ-5 ‘ੳ’ ਰਾਹੀਂ) ਕੀਤੀ ਗਈ ਵੀਚਾਰ ਅਨੁਸਾਰ, ਜਿਸ ਤਰ੍ਹਾਂ ਕਾਵਿ ਤੋਲ ਨੂੰ ਮਿਲਾਉਣ ਲਈ ਕਿਸੇ ਤੁਕ ਦੇ ਅਖ਼ੀਰ ਵਿੱਚ ਦਰਜ, ਮੂਲ ਸ਼ਬਦ ਦੀ ਬਣਤਰ ਹੀ ਬਦਲ ਜਾਂਦੀ ਹੈ ਇਸ ਤਰ੍ਹਾਂ ਹੀ ਪਿੰਗਲ ਨਿਯਮਾਂ ਅਨੁਸਾਰ ਕਿਸੇ ਤੁਕ ਦੇ ਵਿਚਕਾਰ ਆਏ ਸ਼ਬਦ ਦੀ ਮੂਲ ਬਣਤਰ ਵੀ ਬਦਲ ਜਾਂਦੀ ਹੈ।

ਗੁਰਬਾਣੀ ਭਾਸ਼ਾਈ ਲਿਪੀ ਨਿਯਮ (ਵਿਆਕਰਣ) ਅਨੁਸਾਰ ਉਪਰੋਕਤ ਤਿੰਨੇ ਤੁਕਾਂ ਵਿੱਚੋਂ, ਵਿਚਕਾਰਲੀ ਤੁੱਕ ਵਿੱਚ ਵੀ ਸ਼ਬਦ ਬਣਤਰ ‘ਸਬਦਿ’ ਹੋਣੀ ਚਾਹੀਦੀ ਸੀ, ਜੋ ਕਿ ਪਿੰਗਲ ਨਿਯਮ ਨੇ ‘ਸਬਦੇ’ ਬਣਾ ਦਿੱਤੀ। ਅਗਾਂਹ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਭਾਸ਼ਾਈ ਨਿਯਮ ਅਨੁਸਾਰ ਸ਼ਬਦ ਬਣਤਰ ‘ਸਬਦਿ, ਸੰਗਿ, ਨਿਕਟਿ’ ਹੋਣੀ ਚਾਹੀਦੀ ਸੀ ਪਰ ਪਿੰਗਲ ਨਿਯਮ ਨੇ ਤੁਕ ਦੇ ਵਿਚਕਾਰ ਆਏ ਇਨ੍ਹਾਂ ਸ਼ਬਦਾਂ ਦੀ ਬਣਤਰ ਵੀ ‘ਸਬਦੇ, ਸੰਗੇ, ਨਿਕਟੇ’ ਆਦਿ ਇਉਂ ਬਣਾ ਦਿੱਤੀ:

‘‘ਗੁਰ ਕੈ ‘ਸਬਦੇ’, ਆਪੁ ਪਛਾਣੈ ॥ (ਮ: ੧/੨੨੪), ਗੁਰ ਕੈ ‘ਸਬਦੇ’, ਮੋਖ ਦੁਆਰਾ ॥ (ਮ: ੩/੧੦੫੨), ਗੁਰ ਕੈ ‘ਸਬਦੇ’, ਤੋਲਿ ਤੋਲਾਏ; ਅੰਤਰਿ ਸਬਦਿ ਪਛਾਤਾ ਹੇ ॥ (ਮ: ੩/੧੦੫੩), ਗੁਰ ਕੈ ‘ਸਬਦੇ’, ਨੇੜਿ ਨ ਆਈ ॥ (ਮ: ੩/੧੦੫੪) , ਆਪੇ ਕ੍ਰਿਪਾ ਕਰੇ ਸੁਖਦਾਤਾ; ਗੁਰ ਕੈ ‘ਸਬਦੇ’, ਸੋਹਾ ਹੇ ॥ (ਮ: ੩/੧੦੫੭), ਗੁਰ ਕੈ ‘ਸਬਦੇ’, ਆਪੁ ਪਛਾਣੈ ॥ (ਮ: ੩/੧੦੬੫), ਗੁਰ ਕੈ ‘ਸਬਦੇ’, ਸਚਿ ਸਮਾਵਹਿ ॥ (ਮ: ੩/੧੦੬੭), ਗੁਰ ਕੈ ‘ਸਬਦੇ’, ਆਪੁ ਗਵਾਏ ॥ (ਮ: ੩/੧੦੬੭), ਗੁਰ ਕੈ ‘ਸਬਦੇ’, ਸਹਜਿ ਸੁਭਾਏ ॥ (ਮ: ੩/੧੦੬੮), ਗੁਰ ਕੈ ‘ਸਬਦੇ’, ਜੇ ਮਰੈ; ਫਿਰਿ ਮਰੈ ਨ ਦੂਜੀ ਵਾਰ ॥ (ਮ: ੧/੧੦੦੯), ਗੁਰ ਕੈ ‘ਸਬਦੇ’, ਦਰਿ ਨੀਸਾਣੈ ॥’’ (ਮ: ੧/੧੩੩੦) (ਇਨ੍ਹਾਂ ਤਮਾਮ ਪੰਕਤੀਆਂ ’ਚ ਮੂਲ ਸ਼ਬਦ ਬਣਤਰ ‘ਸਬਦੇ’ ਦੀ ਬਜਾਏ ‘ਸਬਦਿ’ ਹੋਣੀ ਸੀ; ਜਿਵੇਂ 199 ਵਾਰ ਇਉਂ ਦਰਜ ਹੈ: ‘‘ਗੁਰ ਕੈ ਸਬਦਿ, ਹਰਿ ਰੰਗੁ ਚੜਾਏ ॥’’ (ਮ: ੩/੧੧੪) ਆਦਿ।

‘‘ਪੇਖਿਓ ਮੋਹਨੁ, ਸਭ ਕੈ ‘ਸੰਗੇ’; ਊਨ ਨ ਕਾਹੂ ਸਗਲ ਭਰੀ ॥ (ਮ: ੫/੮੨੩), ਪੇਖਤ ਸੁਨਤ ਸਭਨ ਕੈ ‘ਸੰਗੇ’, ਥੋਰੈ ਕਾਜ ਬੁਰੋ ਕਹ ਫੇਰੋ ॥ (ਮ: ੫/੧੩੦੨), ਸੰਤ ਪ੍ਰਤਾਪਿ, ਸਾਧ ਕੈ ‘ਸੰਗੇ’; ਹਰਿ ਹਰਿ ਨਾਮੁ ਧਿਆਵਉ ਰੇ ॥ (ਮ: ੫/੩੮੭), ਬਾਸਿ ਰਹਿਓ ਹੀਅਰੇ ਕੈ ‘ਸੰਗੇ’; ਪੇਖਿ ਮੋਹਿਓ ਮਨੁ ਲੀਲਾ ॥’’ (ਮ: ੫/੪੯੮) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਸੰਗੇ’ ਦੀ ਬਜਾਏ ‘ਸੰਗਿ’ ਹੋਣਾ ਸੀ; ਜਿਵੇਂ 767 ਵਾਰ ਇਉਂ ਦਰਜ ਹੈ: ‘‘ਭਰੀਐ ਮਤਿ, ਪਾਪਾ ਕੈ ‘ਸੰਗਿ’ ॥ (ਜਪੁ/ਮ: ੧) ਆਦਿ।

‘‘ਸਦਾ ਸਾਹਿਬ ਕੈ ‘ਰੰਗੇ’ ਰਾਤਾ, ਅਨਦਿਨੁ ਨਾਮੁ ਵਖਾਣਾ ॥’’ (ਮ: ੧/੧੦੧੫) (ਇੱਥੇ ਸ਼ਬਦ ‘ਰੰਗਿ’ ਹੋਣਾ ਸੀ।)

‘‘ਚੰਦਨ ਕੈ ਨਿਕਟੇ, ਬਸੈ; ਬਾਂਸੁ ਸੁਗੰਧੁ ਨ ਹੋਇ ॥’’ (ਭਗਤ ਕਬੀਰ/੧੩੬੫) (ਇੱਥੇ ਸ਼ਬਦ ‘ਨਿਕਟਿ’ ਹੋਣਾ ਸੀ; ਜਿਵੇਂ 83 ਵਾਰ ਇਉਂ ਦਰਜ ਹੈ ‘‘ਤਾ ਕੈ ‘ਨਿਕਟਿ’, ਨ ਆਵੈ ਮਾਈ ॥ (ਮ: ੫/੧੮੨), ਨਾਨਕ! ਤਾ ਕੈ ‘ਨਿਕਟਿ’ ਨ ਮਾਏ ॥’’ (ਮ: ੫/੨੫੧) ਆਦਿ।

(ਭਾਗ-5) (ੲ)

ਹੇਠਾਂ ਲਿਖੀਆਂ ਪੰਕਤੀਆਂ ਵਿੱਚ ਕਾਵਿ ਤੋਲਿ ਕਾਰਨ ਸ਼ਬਦ ‘ਬਲਿਹਾਰੈ’ (ਜੋ ਗੁਰਬਾਣੀ ਵਿੱਚ 52 ਵਾਰ ਦਰਜ ਹੈ), ਤੋਂ ‘ਬਲਿਹਾਰੀ’ ਸ਼ਬਦ ਬਣਤਰ ਬਣ ਗਈ ਹੈ।

ਹਉ ਤਾ ਕੈ ‘ਬਲਿਹਾਰੀ’ ॥ ਜਾ ਕੈ ਕੇਵਲ ਨਾਮੁ ‘ਅਧਾਰੀ’ ॥ (ਮ: ੫/੨੦੭), ਤਿਸੁ ਸੇਵਕ ਕੈ ਹਉ ‘ਬਲਿਹਾਰੀ’; ਜੋ ਅਪਨੇ ਪ੍ਰਭ ਭਾਵੈ ॥ (ਮ: ੫/੪੦੩), ਹਰਿ ਬਿਨੁ ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰ ‘ਅਧਾਰੀ’॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ‘ਬਲਿਹਾਰੀ’॥ (ਮ:੪/੫੦੬), ਇਹੁ ਮਨੁ ਸੰਤਨ ਕੈ ‘ਬਲਿਹਾਰੀ’ ॥ ਜਾ ਕੀ ਓਟ ਗਹੀ ਸੁਖੁ ਪਾਇਆ, ਰਾਖੇ ਕਿਰਪਾ ‘ਧਾਰੀ’ ॥ (ਮ: ੫/੮੮੯), ਨਾਨਕ! ਤਿਨ ਕੈ ਸਦ ‘ਬਲਿਹਾਰੀ’; ਜਿਨ ਏਕ ਸਬਦਿ ਲਿਵ ਲਾਈ ॥ (ਮ: ੧/੮੭੯), ਉਸਤਤਿ ਕਹਨੁ ਨ ਜਾਇ ‘ਤੁਮਾਰੀ’, ਕਉਣੁ ਕਹੈ ਤੂ ਕਦ ਕਾ॥ ਨਾਨਕ! ਦਾਸੁ ਤਾ ਕੈ ‘ਬਲਿਹਾਰੀ’; ਮਿਲੈ ਨਾਮੁ ਹਰਿ ਨਿਮਕਾ ॥ (ਮ: ੫/੧੧੧੭), ਤਿਸੁ ਗੁਰ ਕੈ ਜਾਈਐ ‘ਬਲਿਹਾਰੀ’; ਸਦਾ ਸਦਾ ਹਉ ਵਾਰਿਆ॥ (ਮ: ੫/੧੨੧੮), ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥ (ਮ: ੫/੧੨੧੮),

ਹਰਿ ਕੀਰਤਿ ਕਲਜੁਗ ਵਿਚਿ ਊਤਮ, ਮਤਿ ਗੁਰਮਤਿ ਕਥਾ ਭਜੰਤੀ ॥ ਜਿਨਿ ਜਨਿ ਸੁਣੀ, ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ ਹਉ ਕੁਰਬਾਨੰਤੀ ॥ (ਮ: ੪/੯੭੭), ਸੋਈ ਭਗਤੁ ਸੁਘੜੁ ਸੁੋਜਾਣਾ ॥ ਨਾਨਕੁ ਤਿਸ ਕੈ ਸਦ ਕੁਰਬਾਣਾ ॥ (ਮ: ੩/੧੩੩੫) (ਇਨ੍ਹਾਂ ਉਪਰੋਕਤ ਪੰਕਤੀਆਂ ਵਿੱਚ ਅਗਰ ਕਾਵਿ ਤੋਲਿ ਨਾ ਹੁੰਦਾ ਤਾਂ ਸ਼ਬਦ ‘ਕੁਰਬਾਣੈ’ ਹੋਣਾ ਸੀ; ਜਿਵੇਂ: ‘‘ਨਾਨਕ ਦਾਸ ਤਾ ਕੈ ‘ਕੁਰਬਾਣੈ’ ॥ (ਮ:੫/੨੩੭), ਤਿਸੁ ਸਾਹਿਬ ਕੈ ਹਉ ‘ਕੁਰਬਾਣੈ’ ॥’’ (ਮ:੪/੧੦੭੦), ਜਉ ਪੈ ਰਾਮ ਰਾਮ ਰਤਿ ਨਾਹੀ ॥ ਤੇ ਸਭਿ ਧਰਮ ਰਾਇ ਕੈ ਜਾਹੀ ॥ (ਭਗਤ ਕਬੀਰ/੩੨੪), ਵਡੀ ਕੋਮ ਵਸਿ ਭਾਗਹਿ ਨਾਹੀ, ਮੁਹਕਮ ਫਉਜ ਹਠਲੀ ਰੇ ॥ ਕਹੁ ਨਾਨਕ ਤਿਨਿ ਜਨਿ ਨਿਰਦਲਿਆ, ਸਾਧਸੰਗਤਿ ਕੈ ਝਲੀ ਰੇ ॥ (ਮ: ੫/੪੦੪), ਆਦਿ।

(ਭਾਗ-5) (ਸ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਸ਼ਬਦ ‘ਬਲਿਹਾਰੈ’ ਤੋਂ ‘ਬਲਿ’ ਜਾਂ ‘ਬਲਿ ਬਲਿ’ ਬਣਿਆ ਹੈ ; ਜਿਵੇਂ ਕਾਵਿ ਤੋਲ ਨੂੰ ਮੁਖ ਰੱਖਦਿਆਂ ਸ਼ਬਦ ‘ਕਲਿਜੁਗ’ ਤੋਂ ਅਧੂਰਾ (ਸੀਮਤ) ਸ਼ਬਦ ‘ਕਲਿ’ ਰਹਿ ਜਾਂਦਾ ਹੈ: ‘‘ਜੇ ਕੋ ਨਾਉ ਲਏ ਬਦਨਾਵੀ, ਕਲਿ ਕੇ ਲਖਣ ਏਈ ॥ (ਮ: ੧/੯੦੨), ਨਾਮ ਪ੍ਰਭੂ ਕੇ ਜੋ ਰੰਗਿ ਰਾਤੇ, ‘ਕਲਿ’ ਮਹਿ ਸੁਖੀਏ ਸੇ ਗਨੀ ॥’’ (ਮ:੫/੧੧੮੬)

ਇਆ ਮੂਰਤਿ ਕੈ ਹਉ ‘ਬਲਿਹਾਰੈ’ ॥ (ਭਗਤ ਕਬੀਰ/੮੭੦) (ਇਸ ਪੰਕਤੀ ’ਚ ਸੰਪੂਰਨ ਸ਼ਬਦ ‘ਬਲਿਹਾਰੈ’ ਹੈ, ਪਰ)

ਨਾਨਕ! ਤਾ ਕੈ ਬਲਿ ਬਲਿ ਜਾਸਾ ॥ (ਮ: ੫/੨੬੬), ਬਹੁ ਗੁਣ ਮੇਰੇ ਸਾਹਿਬੈ, ਭਾਈ! ਹਉ ਤਿਸ ਕੈ ਬਲਿ ਜਾਉ ॥ (ਮ: ੫/੬੪੦), ਮੇਰੇ ਰਾਮ! ਹਰਿ ਜਨ ਕੈ ਹਉ ਬਲਿ ਜਾਈ ॥ (ਮ: ੫/੭੪੯), ਅਮਰ ਅਜਾਚੀ ਹਰਿ ਮਿਲੇ, ਤਿਨ ਕੈ ਹਉ ਬਲਿ ਜਾਉ ॥ (ਮ: ੧/੯੩੩), ਨਾਨਕ! ਤਾ ਕੈ ਬਲਿ ਬਲਿ ਜਾਉ ॥ (ਮ: ੫/੯੧੪), ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ; ਹਮ ਜਨ ਕੈ ਬਲਿ ਬਲਲੇ ॥ (ਮ: ੪/੯੭੫), ਸਤਿਗੁਰ ਕੈ ਹਉ ਸਦ ਬਲਿ ਜਾਇਆ ॥ (ਮ: ੫/੧੧੪੨), ਏਕ ਨਿਮਖ ਪਿ੍ਰਅ ਦਰਸੁ ਦਿਖਾਵੈ; ਤਿਸੁ ਸੰਤਨ ਕੈ ਬਲਿ ਜਾਂਈ ॥ (ਮ: ੫/੧੨੦੭), ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ! ਬਲਿ ਬਲਿ ਤਾ ਕੈ ਹਉ ਜਾਈ ॥ (ਮ: ੫/੧੨੦੭), ਉਆ ਅਉਸਰ ਕੈ ਹਉ ਬਲਿ ਜਾਈ ॥ (ਮ: ੫/੧੨੦੭), ਤਿਨ੍ ਦੇਖੇ ਮੇਰਾ ਮਨੁ ਬਿਗਸੈ; ਹਉ ਤਿਨ ਕੈ ਸਦ ਬਲਿ ਜਾਂਤ ॥ (ਮ: ੪/੧੨੬੪), ਸਾਧਸੰਗਤਿ ਕੈ ਬਲਿ ਬਲਿ ਜਾਈ; ਬਹੁੜਿ ਨ ਜਨਮਾ ਧਾਇ ॥ (ਮ: ੫/੧੨੨੩), ਕਹੁ ਨਾਨਕ! ਤਾ ਕੈ ਬਲਿ ਜਾਉ ॥ ਕਲਿਜੁਗ ਮਹਿ ਪਾਇਆ ਜਿਨਿ ਨਾਉ ॥ (ਮ: ੫/੧੨੯੮), ਦਿਸਟਿ ਬਿਕਾਰੀ ਬੰਧਨਿ ਬਾਂਧੈ; ਹਉ ਤਿਸ ਕੈ ਬਲਿ ਜਾਈ ॥ ਪਾਪ ਪੁੰਨ ਕੀ ਸਾਰ ਨ ਜਾਣੈ, ਭੂਲਾ ਫਿਰੈ ਅਜਾਈ ॥ (ਮ: ੧/੧੩੨੯), ਤਾਪ ਪਾਪ ਬਿਨਸੇ ਖਿਨ ਭੀਤਰਿ, ਭਏ ਕ੍ਰਿਪਾਲ ਗੁਸਾਈ ॥ ਸਾਸਿ ਸਾਸਿ ਪਾਰਬ੍ਰਹਮੁ ਅਰਾਧੀ; ਅਪੁਨੇ ਸਤਿਗੁਰ ਕੈ ਬਲਿ ਜਾਈ ॥ (ਮ: ੫/੧੩੩੮)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 6,7,8)

0

(ਭਾਗ-6) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ‘ਕੈ’ ਅੱਖਰ ਤੋਂ ਉਪਰੰਤ ‘ਸਮ’ ਸ਼ਬਦ (ਅੰਤ ਮੁਕਤਾ) ਦਰਜ ਕੀਤਾ ਹੋਇਆ ਮਿਲਦਾ ਹੈ, ਜਿਸ ਦਾ ਅਰਥ ਹੈ ‘ਬਰਾਬਰ, ਸਮਾਨ, ਤੁਲ’। ਉਪਰੋਕਤ ‘ਕੈ’ (ਸੰਬੰਧਕ) ਅੱਖਰ ਨਾਲ ਸਬੰਧਤ ਕੀਤੀ ਗਈ ਤਮਾਮ ਵੀਚਾਰ ਵਿੱਚ ਇਹ ਵਿਸ਼ਾ ਪ੍ਰਧਾਨ ਰਿਹਾ ਕਿ ‘ਕੈ’ ਅੱਖਰ ਤੋਂ ਬਾਅਦ ‘ਸਮ’ ਸ਼ਬਦ ਦੀ ਬਣਤਰ ‘ਸਮਿ’ ਜਾਂ ‘ਸਮੈ’ ਹੋਣੀ ਚਾਹੀਦੀ ਸੀ, ਜੋ ਕਿ ਇਨ੍ਹਾਂ ਪੰਕਤੀਆਂ ਵਿੱਚ ਨਹੀਂ ਮਿਲਦੀ ਭਾਵ ਇਹ ਲਿਖਤ ਗੁਰਬਾਣੀ ਦੀ ਬਾਕੀ ਲਿਖਤ ਤੋਂ ਵਿਪ੍ਰੀਤ ਜਾਪਦੀ ਹੈ।

ਦਰਅਸਲ, ਅਜਿਹਾ ਨਹੀਂ ਹੈ ਕਿਉਂਕਿ ਗੁਰਬਾਣੀ ਲਿਖਤ ਅਨੁਸਾਰ ‘ਸੰਮਿ’ ਸ਼ਬਦ ਕੇਵਲ ਇੱਕ ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਸੌਂ ਕੇ’ (ਭਾਵ ਕਿਰਿਆ ਵਿਸ਼ੇਸ਼ਣ); ਜਿਵੇਂ: ‘‘ਫਰੀਦਾ! ਚਾਰਿ (ਪਹਿਰ ਸਮਾਂ, ਦਿਨ) ਗਵਾਇਆ ਹੰਢਿ (ਭਟਕ) ਕੈ, ਚਾਰਿ ਗਵਾਇਆ ਸੰਮਿ (ਸਉਂ ਕੇ)॥’’ (ਭਗਤ ਫਰੀਦ/੧੩੭੯)

‘ਸਮੈ’ ਸ਼ਬਦ ਗੁਰਬਾਣੀ ਅਨੁਸਾਰ 2 ਵਾਰ ‘ਵੇਲੇ’ ਦੇ ਅਰਥਾਂ ਵਿੱਚ ਆਇਆ ਹੈ; ਜਿਵੇਂ: ‘‘ਮੇਘ ‘ਸਮੈ’ (ਬੱਦਲ, ਵਰਖਾ ਸਮੇਂ) ਮੋਰ ਨਿਰਤਿਕਾਰ॥’’ (ਮ: ੫/੧੧੮੦) (ਅਤੇ) ‘‘ਏਕ ‘ਸਮੈ’ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ॥’’ (ਭਗਤ ਨਾਮਦੇਵ/੧੨੫੩)

‘ਸਮੈ’ ਸ਼ਬਦ ਇੱਕ ਵਾਰ ਉਪਰੋਕਤ ਆਏ ‘ਸੰਮਿ’ ਸ਼ਬਦ ਵਾਙ ‘ਸੌਣ’ ਦੇ ਅਰਥਾਂ ਵਿੱਚ ਵੀ ਦਰਜ ਹੈ; ਜਿਵੇਂ: ‘‘ਹੁਕਮੋ ਸੇਵੇ ਹੁਕਮੁ ਅਰਾਧੇ, ਹੁਕਮੇ ਸਮੈ ਸਮਾਏ॥’’ (ਮ: ੪/੧੪੨੩) ਭਾਵ ਰੱਬੀ ਹੁਕਮ ਅਨੁਸਾਰ ਹੀ ਸੌਂਦਾ ਹੈ, ਨੀਂਦ ਵਿੱਚ ਲੀਨ ਹੁੰਦਾ ਹੈ।

ਸੋ, ‘ਸਮ’ (ਅੰਤ ਮੁਕਤਾ) ਸ਼ਬਦ (‘ਬਰਾਬਰ, ਸਮਾਨ, ਤੁਲ’ ਦੇ ਅਰਥਾਂ ਲਈ) ਗੁਰਬਾਣੀ ਵਿੱਚ 53 ਵਾਰ ਦਰਜ ਕੀਤਾ ਹੋਇਆ ਮਿਲਦਾ ਹੈ ਜਿਸ ਨੂੰ ਕੇਵਲ 5 ਵਾਰ ‘ਕੈ’ ਸ਼ਬਦ ਨਾਲ ਲਿਖਣ ਕਾਰਨ, ਬਾਕੀ ਲਿਖਤ ਵਾਙ ‘ਸਮੈ’ ਜਾਂ ‘ਸਮਿ’ ਨਹੀਂ ਲਿਖਿਆ ਜਾ ਸਕਦਾ, ਜਿਨ੍ਹਾਂ ਦੇ ਅਰਥ ਹੀ ਕੁਝ ਹੋਰ ਬਣ ਜਾਂਦੇ ਹਨ ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ ਗੁਰਬਾਣੀ ਦੀਆਂ ਉਨ੍ਹਾਂ 5 ਪੰਕਤੀਆਂ ਵਿੱਚ ‘ਜਾ ਕੈ ਸਮ’ ਸ਼ਬਦ ਬਣਤਰ ਹੀ ਵਿਆਕਰਣ ਅਨੁਸਾਰ ਢੁੱਕਵੀਂ ਹੈ; ਜਿਵੇਂ:

‘‘ਜਾ ਕੈ, ਦੁਖੁ ਸੁਖੁ ‘ਸਮ’ ਕਰਿ ਜਾਪੈ ॥’’ (ਮ: ੫/੧੮੬) (ਜਾ ਕੈ ਸਮ)

‘‘ਉਸਤਤਿ ਨਿੰਦਾ ਏ, ‘ਸਮ ਜਾ ਕੈ’, ਲੋਭੁ ਮੋਹੁ ਫੁਨਿ ਤੈਸਾ ॥’’ (ਮ: ੯/੨੨੦) (ਜਾ ਕੈ ਸਮ)

‘‘ਅਉਰ ਧਰਮ, ‘ਤਾ ਕੈ ਸਮ’ ਨਾਹਨਿ; ਇਹ ਬਿਧਿ ਬੇਦੁ ਬਤਾਵੈ ॥’’ (ਮ: ੯/੬੩੨) (ਤਾ ਕੈ ਸਮ)

‘‘ਸਮ ਸੁਪਨੈ ਕੈ’, ਇਹੁ ਜਗੁ ਜਾਨੁ ॥’’ (ਮ: ੯/੧੧੮੭) (ਸੁਪਨੈ ਕੈ ਸਮ)

‘‘ਰਾਮ ਨਾਮੁ ਉਰ ਮੈ ਗਹਿਓ; ‘ਜਾ ਕੈ ਸਮ’, ਨਹੀ ਕੋਇ ॥’’ (ਮ: ੯/੧੪੨੯) (ਜਾ ਕੈ ਸਮ)

(ਭਾਗ-6) (ਅ)

ਪਾਠਕ ਜਨ, ਆਪ ਵੀਚਾਰ ਕੇ ਤਸੱਲੀ ਕਰਨ ਕਿ ਹੇਠਾਂ ਦਿੱਤੀਆਂ ਜਾ ਰਹੀਆਂ ਕੁਲ 9 ਪੰਕਤੀਆਂ ਵਿੱਚ ‘ਮਨ, ਰਿਦ, ਮਦ (ਨਸ਼ਾ) ਅਤੇ ਗਿ੍ਰਹ (ਘਰ)’ ਸ਼ਬਦਾਂ ਦੀ ਬਣਤਰ ‘ਮਨਿ ਜਾਂ ਮਨੈ, ਰਿਦਿ ਜਾਂ ਰਿਦੈ, ਮਦਿ ਜਾਂ ਮਦੈ ਅਤੇ ਗਿ੍ਰਹਿ ਜਾਂ ਗਿ੍ਰਹੈ’ ਕਿਉਂ ਨਹੀਂ ਦਰਜ ਕੀਤੀ ਗਈ? ਕੀ ਇਸ ਦਾ ਕਾਰਨ ਇਨ੍ਹਾਂ ਤਮਾਮ ਸ਼ਬਦਾਂ ਤੋਂ ਉਪਰੰਤ ਆਏ ਸ਼ਬਦ ‘ਮਾਹਿ, ਅੰਤਰਿ, ਮਹਿ ਜਾਂ ਮੈ’ ਤਾਂ ਨਹੀਂ? ਜਿਨ੍ਹਾਂ ਦਾ ਅਰਥ ਸੰਬੰਧਕ ‘ਵਿੱਚ’ ਹੈ; ਜਿਵੇਂ:

ਜਿਨ ਕੈ, ਰਾਮੁ ਵਸੈ; ‘ਮਨ ਮਾਹਿ’ ॥ (ਜਪੁ , ਮ: ੧/੮) (ਜਿਨ ਕੈ ਮਨ ਮਾਹਿ)

ਬ੍ਰਹਮ ਗਿਆਨੀ ਕੈ, ਸਗਲ ‘ਮਨ ਮਾਹਿ’ ॥ (ਮ: ੫/੨੭੩) (ਬ੍ਰਹਮ ਗਿਆਨੀ ਕੈ ਮਨ ਮਾਹਿ)

ਜਾ ਕੈ, ਹਰਿ ਵਸਿਆ ‘ਮਨ ਮਾਹੀ’ ॥ (ਮ: ੫/੧੯੩) (ਜਾ ਕੈ ਮਨ ਮਾਹੀ)

ਜਾ ਕੈ, ਨਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੧) (ਜਾ ਕੈ ਮਨ ਮਾਹੀ)

ਜਾ ਕੈ, ਰਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੯) (ਜਾ ਕੈ ਮਨ ਮਾਹੀ)

ਜਨ ਕੈ ‘ਰਿਦ ਅੰਤਰਿ’ ਪ੍ਰਭੁ ਸੁਆਮੀ, ਜਨ ਹਰਿ ਹਰਿ ਨਾਮੁ ਭਜਥਈ ॥’’ (ਮ: ੪/੧੩੨੦) (ਜਨ ਕੈ ਰਿਦ ਅੰਤਰਿ)

ਜੋਬਨੁ ਧਨੁ ਪ੍ਰਭਤਾ (ਤਾਕਤ) ਕੈ ਮਦ ਮੈ; ਅਹਿਨਿਸਿ ਰਹੈ ਦਿਵਾਨਾ ॥ (ਮ: ੯/੬੮੫) (ਪ੍ਰਭਤਾ ਕੈ ਮਦ ਮੈ (ਮਹਿ)

ਜਾ ਕੈ ਗ੍ਰਿਹ ਮਹਿ, ਸਗਲ ਨਿਧਾਨ ॥ (ਮ: ੫/੧੧੫੨) (ਜਾ ਕੈ ਗ੍ਰਿਹ ਮਹਿ)

ਅਭਿਆਗਤ ਏਹ ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥ (ਮ: ੩/੧੪੧੩) (ਜਿਨ ਕੈ ਮਨ ਮਹਿ)

(ਭਾਗ-6) (ੲ)

ਗੁਰਬਾਣੀ ਲਿਖਤ ਅਨੁਸਾਰ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਜੋ ਇੱਕ ਵਚਨ ਨਾਂਵ ਸ਼ਬਦ, ਆਪਣੇ ਨਾਲ ਸੰਬੰਧਕ ਸ਼ਬਦ ਦੇ ਆਇਆਂ ਆਪਣਾ ਰੂਪ ਬਹੁ ਵਚਨ ਵਾਲਾ ਬਣਾ ਲੈਂਦਾ ਹੈ, ਉਹ ਸ਼ਬਦ ਗੁਪਤ ਰੂਪ ਵਿੱਚ ਭੀ ਸੰਬੰਧਕ ਅਰਥ ਜ਼ਰੂਰ ਦਿੰਦਾ ਹੈ; ਜਿਵੇਂ ਕਿ ‘ਭਉ’ (ਇੱਕ ਵਚਨ) ਸ਼ਬਦ ਦਾ ਅਰਥ ਹੈ ‘ਡਰ’ (ਭਾਵ ਰੱਬੀ ਡਰ), ਜਿਸ ਦਾ ਬਹੁ ਵਚਨ ਰੂਪ ਹੈ ‘ਭੈ’ (ਭਾਵ ਦੁਨਿਆਵੀ ਡਰ), ਪਰ ‘ਭਉ’ (ਇੱਕ ਵਚਨ) ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ਸ਼ਬਦ ਬਣਤਰ ‘ਭੈ’ (ਬਹੁ ਵਚਨ) ਬਣ ਜਾਣ ਦੇ ਬਾਵਜੂਦ ਭੀ ਅਰਥ ਇੱਕ ਵਚਨ ਦੇ ਹੀ ਦੇਂਦਾ ਹੈ ਜਿਵੇਂ ‘‘ਭੈ ਬਿਨੁ, ਕੋਇ ਨ ਲੰਘਸਿ ਪਾਰਿ ॥ (ਮ: ੧/੧੫੧), ਬਿਨੁ ਭੈ, ਭਗਤੀ; ਤਰਨੁ ਕੈਸੇ ॥’’ (ਮ: ੫/੮੨੯) ਆਦਿ। ਇਨ੍ਹਾਂ ਪੰਕਤੀਆਂ ਵਿੱਚ ਗੱਲ ਤਾਂ ਰੱਬੀ ਡਰ (ਇੱਕ ਵਚਨ) ਦੀ ਚੱਲ ਰਹੀ ਹੈ ਪਰ ‘ਭੈ’ ਰੂਪ ਬਹੁ ਵਚਨ ਵਾਲਾ ਹੈ ਕਿਉਂਕਿ ਇਹ ਸ਼ਬਦ ਬਣਤਰ ਸੰਬੰਧਕ ਸ਼ਬਦ ‘ਬਿਨੁ’ ਨੇ ਬਦਲੀ ਹੈ। ਇਸ ਹੀ ਨਿਯਮ ਦੇ ਅਧੀਨ ‘ਭੈ’ ਸ਼ਬਦ, ਗੁਰਬਾਣੀ ਵਿੱਚ ਗੁਪਤ ਸੰਬੰਧਕ ਅਰਥ ਭੀ ਇਉਂ ਦੇਂਦਾ ਹੈ ‘‘ਭੈ ਤੇਰੈ, ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥’’ (ਮ:੧/੧੬) ਭਾਵ ਹੇ ਪ੍ਰਭੂ! ਤੇਰੇ ਡਰ ਕਾਰਨ (ਤੈਥੋਂ ਦੂਰੀ ਬਣਾਇਆਂ) ਸੰਸਾਰਕ ਡਰ (ਚਿੰਤਾ) ਬਹੁਤ ਵਿਆਪਦਾ ਹੈ, ਜਿਸ ਕਾਰਨ ਸਰੀਰ ਹੀ ਕਮਜ਼ੋਰ ਹੁੰਦਾ ਰਹਿੰਦਾ ਹੈ। ਇਸ ‘ਭੈ’ ਨੇ ਸੰਬੰਧਕ ਅਰਥ ‘ਡਰ ਕਾਰਨ’ ਕੱਢੇ ਹਨ।

‘ਜੀਉ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਹੈ ਜਿਸ ਦਾ ਅਰਥ ਹੈ ‘ਜਿੰਦ’ (ਇੱਕ ਵਚਨ) ‘‘ਹਰਿ, ਜੀਉ (ਜਿੰਦ, ਸਰੀਰ) ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥’’ (ਮ: ੩/੯੨੨) ਪਰ ‘ਜੀਉ’ ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ‘ਜੀਅ’ (ਬਹੁ ਵਚਨ) ਰੂਪ ਬਣ ਜਾਂਦਾ ਹੈ; ਜਿਵੇਂ: ‘‘ਜੀਅ’’ ਕੀ ਬਿਰਥਾ ਹੋਇ; ਸੁ, ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯)

ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਜੀਅ’ ਸ਼ਬਦ, ਆਪਣੇ ਵਿੱਚੋਂ ਗੁਪਤ ਸੰਬੰਧਕ ਅਰਥ ਵੀ ਕੱਢੇਗਾ, ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ 4 ਪੰਕਤੀਆਂ ਵਿੱਚ ਇਹ ਨਿਯਮ ਸਪੱਸ਼ਟ ਹੋ ਜਾਂਦਾ ਹੈ :

‘‘ਕਾਲੁ ਕੰਟਕੁ ਲੋਭੁ ਮੋਹੁ ਨਾਸੈ, ‘ਜੀਅ ਜਾ ਕੈ’ ਪ੍ਰਭੁ ਬਸੈ ॥’’ (ਮ: ੫/੨੪੯) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)

‘‘ਜਾ ਕੈ ਜੀਅ’’, ਜੈਸੀ ਬੁਧਿ ਹੋਈ ॥’’ (ਭਗਤ ਕਬੀਰ/੩੪੩) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)

‘‘ਨਿਮਖ ਨ ਬਿਸਰੈ ‘ਜੀਅ ਭਗਤਨ ਕੈ’; ਆਠ ਪਹਰ ਮਨ ਤਾ ਕਉ ਜਾਪਿ ॥’’ (ਮ: ੫/੯੦੦) (‘ਭਗਤਨ ਕੈ ਜੀਅ’ ਭਾਵ ਭਗਤਾਂ ਦੇ ਹਿਰਦੇ ਵਿੱਚੋਂ)

‘‘ਹਰਿ ਹਰਿ ਨਾਮੁ ਬਸਿਓ; ‘ਜੀਅ ਤਾ ਕੈ’ ॥’’ (ਮ: ੫/੧੦੦੪) (‘ਤਾ ਕੈ ਜੀਅ’ ਭਾਵ ਉਸ ਦੇ ਹਿਰਦੇ ਵਿੱਚ)

(ਭਾਗ-7)

ਗੁਰਬਾਣੀ ਲਿਖਤ ਅਨੁਸਾਰ ‘ਕੈ’ ਅੱਖਰ ਕੇਵਲ ਇੱਕ ਵਾਰ ‘ਕਈ’ (ਅਨਿਸਚਿਤ ਪੜਨਾਂਵ ਜਾਂ ਬਹੁ ਵਚਨ ਪੜਨਾਂਵ) ਦੇ ਅਰਥਾਂ ਲਈ ਵੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ:

‘‘ਕਰਮ ਵਧਹਿ, ‘ਕੈ’ ਲੋਅ ਖਪਿ ਮਰੀਜਈ ॥’’ (ਮ: ੧/੧੨੮੫) (ਕਈ ਲੋਕ) ਭਾਵ ਲੋਕਾਂ (ਜਾਂ ਧਰਤੀਆਂ) ਦੇ ਕਰਮਕਾਂਡ ਵੀ ਇੱਥੇ ਵਧ ਜਾਣ ਤਾਂ ਵੀ ਖਪ ਕੇ ਹੀ ਮਰ ਜਾਈਦਾ ਹੈ।

(ਭਾਗ-8)

ਜਿਹੜੇ ਗੁਰਮੁਖ ਸੱਜਣ ਉਪਰੋਕਤ ‘ਕੈ’ ਸ਼ਬਦ ਨਾਲ ਸੰਬੰਧਤ ਤਮਾਮ ਨਿਯਮਾਂਵਲੀ (ਵਿਆਕਰਣ) ਬਾਰੇ ਨਹੀਂ ਜਾਣਦੇ ਉਹੀ ਗੁਰਸਿੱਖ ਪਿਆਰੇ ਹੇਠਾਂ ਦਿੱਤੀ ਜਾ ਰਹੀ ਪੰਕਤੀ ਦੇ ਅਰਥ ਕਰਨ ਲੱਗਿਆਂ ਦੁਬਿਧਾ ਵਿੱਚ ਰਹਿੰਦੇ ਹਨ।

‘‘ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈ ਸਰੁ ਲੋਹਾਰੁ ॥ ਫਰੀਦਾ! ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥’’ (ਭਗਤ ਫਰੀਦ/੧੩੮੦)

(ਨੋਟ: ਇਸ ਪੰਕਤੀ ਵਿੱਚ ਦਰਜ ਸ਼ਬਦ ‘ਕੈ’ ਤਾਂ ਹੀ ਆਪਣੇ ਤੋਂ ਅਗਲੇ ਅਤੇ ਪਿਛਲੇ ਸ਼ਬਦਾਂ ਤੋਂ ਅਲੱਗ ਹੋ ਸਕਦਾ ਹੈ (ਜਿਵੇਂ ਕਿ ਗੁਰਬਾਣੀ ਵਿੱਚ ਪਦ ਛੇਦ ਕੀਤਾ ਹੋਇਆ ਹੈ) ਜੇਕਰ ਉਪਰੋਕਤ ਵੀਚਾਰੇ ਗਏ ਤਮਾਮ ਨਿਯਮਾਂ ਵਿੱਚੋਂ ਕਿਸੇ ਇੱਕ ਨਿਯਮ ਨਾਲ ਵੀ ਮੇਲ ਖਾਂਦਾ ਹੋਵੇ। ਇਸ ਪੰਕਤੀ ਵਿੱਚ ‘ਕੈ’ ਸ਼ਬਦ ਨੂੰ ਪਦ ਛੇਦ ਕਰਕੇ ਅਲੱਗ ਲਿਖਣ ਨਾਲ ਹੇਠਾਂ ਦਿੱਤੇ ਜਾ ਰਹੇ ਪ੍ਰਸ਼ਨ ਖੜੇ ਹੋ ਰਹੇ ਹਨ:

(1). ਅਗਰ ‘ਕੈ’ ਦਾ ਅਰਥ ‘ਦੇ’ (ਸੰਬੰਧਕ) ਹੈ ਤਾਂ ‘ਵਣਿ’ (ਜੰਗਲ ਵਿੱਚ, ਅਧਿਕਰਣ ਕਾਰਕ) ਦੀ ਅੰਤ ਸਿਹਾਰੀ ਕਿਉਂ ਨਹੀਂ ਹਟੀ ?

(2). ਅਗਰ ‘ਕੈ’ ਯੋਜਕ ਹੈ, ਜਿਸ ਦਾ ਅਰਥ ‘ਜਾਂ’ ਲਿਆ ਜਾ ਸਕਦਾ ਹੈ ਤਾਂ ‘ਸਰੁ’ (ਸਰੋਵਰ) ਸ਼ਬਦ ਨੂੰ ਔਕੁੜ ਕਿਉਂ ਹੈ? ਭਾਵ ‘ਵਣਿ’ ਵਾਙ ‘ਸਰਿ’ ਕਿਉਂ ਨਹੀਂ ?

(3). ਅਗਰ ‘ਕੈ’ (ਕਈ, ਭਾਵ ਬਹੁ ਵਚਨ) ਪੜਨਾਂਵ ਹੈ ਤਾਂ ਵੀ ‘ਸਰੁ’ ਨੂੰ ਔਕੁੜ ਨਹੀਂ ਹੋਣੀ ਚਾਹੀਦੀ।

(4). ਅਗਰ ‘ਕੈ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਤਾਂ ਇਸ ਸ਼ਬਦ ਵਿੱਚ ‘ਕਿਰਿਆ’ ਕਿੱਥੇ ਹੈ, ਜਿਸ ਦਾ ਇਹ ‘ਵਿਸ਼ੇਸ਼ਣ’ ਹੈ ?

(5). ਅਗਰ ‘ਕੈ’ ਪ੍ਰਸ਼ਨ-ਵਾਚਕ ਪੜਨਾਂਵ ਹੈ ਤਾਂ ਇਹ ਅੰਤ ਸਿਹਾਰੀ ਵਾਲੇ ਕਿਸੇ (ਨਾਂਵ ਜਾਂ ਸੰਬੰਧਕ) ਸ਼ਬਦ ਨਾਲ ਲੱਗੇਗਾ, ਨਾ ਕਿ ਅੰਤ ਔਕੁੜ ਵਾਲੇ ‘ਸਰੁ’ ਸ਼ਬਦ ਨਾਲ, ਜਿਸ ਨੂੰ ‘ਕੈ ਵਣਿ’ ਨਾਲ ਜੋੜ ਕੇ ‘ਕਿਹੜੇ ਵਣ ਵਿੱਚ? ’ ਅਰਥ ਕਰਨੇ ਮੂਲੋਂ ਹੀ ਗ਼ਲਤ ਹਨ, ਆਦਿ।

ਫਰੀਦਕੋਟ ਸਟੀਕ, ਨਰੋਤਰ, ਗਿਆਨੀ ਬਿਸ਼ਨ ਸਿੰਘ, ਪੰਡਿਤ ਨਰੈਣ ਸਿੰਘ ਆਦਿ ਸੱਜਣਾਂ ਨੇ ‘ਵਣਿ ਕੈ ਸਰੁ’ ਸ਼ਬਦਾਂ ਦੇ ‘ਜੰਗਲ ਦੇ ਸਿਰ ਪਰ’ ਅਰਥ ਕੀਤੇ ਹਨ, ਜੋ ਕਿ ਵਿਆਕਰਣ ਨਿਯਮਾਂ ਅਨੁਸਾਰ ‘ਸਰੁ’ ਵਿੱਚੋਂ ‘ਉੱਤੇ ਜਾਂ ਪਰ’ ਅਰਥ ਅਤੇ ‘ਵਣਿ’ ਵਿੱਚੋਂ ‘ਦੇ’ ਰੂਪ ਵਿੱਚ ਅਰਥ ਨਹੀਂ ਲਏ ਜਾ ਸਕਦੇ।

ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ‘ਵਣਿ ਕੈਸਰੁ’ ਪਦ ਛੇਦ ਕਰਕੇ ਅਰਥ ਕੀਤੇ ਹਨ ਕਿ ‘ਜੰਗਲ ਵਿੱਚ ਲੁਹਾਰ ਕੈਸਰੁ (ਬਾਦਸ਼ਾਹ) ਬਣਿਆ ਫਿਰਦਾ ਹੈ।’

ਸ਼ਬਦਾਰਥ ਵਾਲੇ ਸੱਜਣਾਂ ਨੇ ਅਰਥ ਕੀਤੇ ਹਨ ਕਿ ‘ਲੁਹਾਰ ਕਿੱਧਰ ਨੂੰ ਜਾ ਰਿਹਾ ਹੈ? ਭਾਵ ਸਰੋਵਰ ਨੂੰ ਜਾਂ ਬਨ ਨੂੰ?’ ‘ਵਣਿ’ ਸ਼ਬਦ ਵਿੱਚੋਂ ‘ਬਨ ਨੂੰ’ ਅਰਥ ਨਹੀਂ ਲਏ ਜਾ ਸਕਦੇ, ‘ਵਣ ਵਿੱਚ’ ਹੀ ਬਣ ਸਕਦੇ ਹਨ ਜਦਕਿ ‘ਸਰੁ’ ਵਿੱਚੋਂ ‘ਨੂੰ’ ਅਰਥ ਕੱਢਿਆ ਜਾ ਸਕਦਾ ਹੈ।

ਗਿਆਨੀ ਹਰਬੰਸ ਸਿੰਘ ਜੀ ਨੇ ਨਿਰਣੈ ਇਉਂ ਕੀਤਾ ਕਿ ‘ਵਣਿ ਕੈ ਸਰੁ’ ਭਾਵ ‘ਵਣੀ ਦੇ ਸਰੋਵਰ ਨੂੰ’, ਇਨ੍ਹਾਂ ਅਰਥਾਂ ਵਿੱਚ ‘ਵਣਿ’ ਨੂੰ ਇਸਤ੍ਰੀ ਲਿੰਗ ਮੰਨ ਕੇ ‘ਵਣੀ’ ਕਿਹਾ ਗਿਆ ਹੈ ਤਾਂ ਜੋ ਸੰਬੰਧਕ ‘ਕੈ’ ਦੇ ਅਰਥ ਲਏ ਜਾਣ, ਪਰ ਜੰਗਲ ਵਿੱਚ ਛੋਟੀ ‘ਬੰਨੀ’ ਹੁੰਦੀ ਹੈ ਨਾ ਕਿ ‘ਵਣੀ’। ਇਸ ਲਈ ਇਨ੍ਹਾਂ ਨੇ ਗੰਭੀਰ ਸ਼ਬਦਾਰਥਾਂ ’ਤੇ ਹਮੇਸ਼ਾ ਪ੍ਰਚੱਲਤ ਨੂੰ ਅਪਣਾ ਕੇ ਪ੍ਰਿੰ. ਸਾਹਿਬ ਸਿੰਘ ਨੂੰ ਕੱਟਣ ਦਾ ਹੀ ਯਤਨ ਕੀਤਾ ਹੈ ਜਦਕਿ ਇਨ੍ਹਾਂ ਗੁਰਬਾਣੀ ਵਿਆਕਣ ਵੀ ਲਿਖੀ ਹੈ।)

ਸੋ, ਗੁਰਬਾਣੀ ਲਿਖਤ ਅਨੁਸਾਰ ‘ਵਣਿ ਕੈ ਸਰੁ’ ਸ਼ਬਦਾਂ ਵਿੱਚੋਂ ‘ਕੈ’ ਅੱਖਰ ਕਿਸੇ ਇੱਕ (ਅਗੇਤਰ ਜਾਂ ਪਿਛੇਤਰ) ਸ਼ਬਦ ਨਾਲ ਜ਼ਰੂਰ ਮਿਲੇਗਾ, ਜਿਸ ਨੂੰ ਪਦ ਛੇਦ ਨਹੀਂ ਕੀਤਾ ਜਾ ਸਕਦਾ। ਇਸ ਪਾਸੇ ਕੇਵਲ ਸਾਹਿਬ ਸਿੰਘ ਜੀ ਨੇ ਹੀ ਧਿਆਨ ਕਰਵਾਇਆ ਸੀ, ਜੋ ਕਿ ਉਚਿਤ ਵੀ ਸੀ।

Jap (Pori No. 3)

0

ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ ਗਾਵੈ ਕੋ, ਦਾਤਿ ਜਾਣੈ ਨੀਸਾਣੁ॥

ਗਾਵੈ ਕੋ, ਗੁਣ ਵਡਿਆਈਆ ਚਾਰ॥ ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥

ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥

ਗਾਵੈ ਕੋ, ਜਾਪੈ ਦਿਸੈ ਦੂਰਿ॥ ਗਾਵੈ ਕੋ, ਵੇਖੈ ਹਾਦਰਾ ਹਦੂਰਿ॥

ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥

ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥

ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥੩॥ (ਜਪੁ)

ਉਚਾਰਨ ਸੇਧ: ਨੀਸ਼ਾਣ, ਵਡਿਆਈਆਂ, ਕੋਟੀਂ, ਦੇਂਦਾ, ਲੈਂਦੇ, ਪਾਹਿਂ, ਜੁਗਾਂ, ਖਾਹਿਂ, ਰਾਹ, ਵੇਪਰਵਾਹ।

ਪਦ ਅਰਥ: ਗਾਵੈ-ਗਾਉਂਦਾ ਹੈ (ਇੱਕ ਵਚਨ, ਵਰਤਮਾਨ ਕਿਰਿਆ)।, ਕੋ- ਕੋਈ (ਭਾਵ ਕੋਈ-ਕੋਈ, ਅਨਿਸ਼ਚਿਤ ਪੜਨਾਂਵ)।, ਕਿਸੈ-ਕਿਸੇ ਦੇ ਕੋਲ਼ (ਭਾਵ ਕਿਸੇ-ਕਿਸੇ ਦੇ ਕੋਲ਼, ਅਨਿਸ਼ਚਿਤ ਪੜਨਾਂਵ)।, ਤਾਣੁ-ਬਲ, ਸ਼ਕਤੀ (ਭਾਵ-ਵਾਚਕ ਨਾਂਵ, ਇੱਕ ਵਚਨ)।, ਜਾਣੈ ਜਾਣਦਾ ਹੈ (ਕਿਰਿਆ, ਇੱਕ ਵਚਨ)।, ਨੀਸਾਣੁ (ਬਖ਼ਸ਼ਸ਼ ਦਾ) ਚਿੰਨ੍ਹ, ਨਿਸ਼ਾਨ, ਸੰਕੇਤ, ਪ੍ਰਤੀਕ (ਭਾਵ-ਵਾਚਕ ਨਾਂਵ, ਇੱਕ ਵਚਨ)।, ਚਾਰ-ਬੜੇ ਸੁੰਦਰ (ਬਹੁ ਵਚਨ ਵਿਸ਼ੇਸ਼ਣ)।, ਵਿਖਮੁ ਵੀਚਾਰੁ-ਕਠਿਨ ਵੀਚਾਰ, ਮੁਸ਼ਕਲ ਵੀਚਾਰ (ਵਿਖਮੁ- ਵਿਸ਼ੇਸ਼ਣ ਤੇ ਵੀਚਾਰੁ-ਭਾਵ-ਵਾਚਕ, ਇੱਕ ਵਚਨ ਨਾਂਵ)।, ਸਾਜਿ-ਬਣਾ ਕੇ (ਕਿਰਿਆ ਵਿਸ਼ੇਸ਼ਣ)।, ਖੇਹ- ਮਿੱਟੀ (ਇਸਤ੍ਰੀ ਲਿੰਗ, ਨਾਂਵ)।, ਜੀਅ-ਜਿੰਦਾਂ, ਰੂਹਾਂ, ਜੀਵਾਤਮਾਵਾਂ (ਬਹੁ ਵਚਨ, ਇਸਤ੍ਰੀ ਲਿੰਗ ਨਾਂਵ)।, ਫਿਰਿ-ਦੁਬਾਰਾ, ਮੁੜ ਕੇ, ਇੱਕ ਵਾਰੀ ਹੋਰ ਜਾਂ ਬਾਅਦ ਵਿੱਚ (ਕਾਲ ਵਾਚਕ ਕਿਰਿਆ ਵਿਸ਼ੇਸ਼ਣ)।, ਦੇਹ-ਦੇਂਦਾ ਹੈ (ਇੱਕ ਵਚਨ ਕਿਰਿਆ)।, ਦੂਰਿ-ਵਿਥ ਨਾਲ਼, ਅਛੋਹ, ਅਲੱਗ, ਪਹੁੰਚ ਤੋਂ ਪਰੇ (ਸਥਾਨ ਵਾਚਕ ਕਿਰਿਆ ਵਿਸ਼ੇਸ਼ਣ)।, ਹਾਦਰਾ ਹਦੂਰਿ-ਅੰਗ-ਸੰਗ, ਵਿਆਪਕ (ਸਥਾਨ ਵਾਚਕ ਕਿਰਿਆ ਵਿਸ਼ੇਸ਼ਣ)।, ਤੋਟਿ-ਘਾਟ (ਮਿਣਤੀ ਜਾਂ ਤੋਲ ਵਾਚਕ ਕਿਰਿਆ ਵਿਸ਼ੇਸ਼ਣ)।, ਕੋਟੀ ਕੋਟਿ ਕੋਟਿ-ਕ੍ਰੋੜਾਂ ਨੇ ਹੀ ਕਰੋੜਾਂ ਵਾਰ (ਗਿਣਤੀ ਭਾਵ ਸੰਖਿਅਕ ਵਾਚਕ ਕਿਰਿਆ ਵਿਸ਼ੇਸ਼ਣ), ਦੇਦਾ -ਦੇਣ ਵਾਲ਼ਾ, ਦਾਤਾਰ (ਕਰਤਰੀ-ਵਾਚਕ ਕਿਰਦੰਤ, ਇੱਕ ਵਚਨ)।, ਦੇ- ਦੇ ਰਿਹਾ ਹੈ (ਵਰਤਮਾਨ ਕਿਰਿਆ, ਇੱਕ ਵਚਨ)।, ਲੈਦੇ-ਲੈਣ ਵਾਲ਼ੇ, ਮੰਗਤੇ (ਕਰਤਰੀ-ਵਾਚਕ ਕਿਰਦੰਤ, ਬਹੁ ਵਚਨ)।, ਥਕਿ ਪਾਹਿ-ਹਾਰ ਜਾਂਦੇ ਹਨ, ਜੀਵਨ ਸਮਾਪਤ ਕਰ ਲੈਂਦੇ ਹਨ (ਬਹੁ ਵਚਨ ਕਿਰਿਆ)।, ਜੁਗਾ ਜੁਗੰਤਰਿ-ਜੁਗਾਂ ਜੁਗ ਅੰਤਰਿ (ਵਿੱਚ), ਸਦੀਆਂ ਤੋਂ, ਆਦਿ ਕਾਲ ਤੋਂ (ਕਾਲ ਵਾਚਕ, ਕਿਰਿਆ ਵਿਸ਼ੇਸ਼ਣ)।, ਖਾਹੀ ਖਾਹਿ-ਕੇਵਲ ਖਾਂਦੇ ਜਾ ਰਹੇ ਹਨ (ਬਹੁ ਵਚਨ, ਕਿਰਿਆ)।, ਹੁਕਮੀ-ਹੁਕਮ ਦਾ ਮਾਲਕ (ਖ਼ਾਸ ਨਾਂਵ, ਇੱਕ ਵਚਨ)।, ਹੁਕਮਿ-ਹੁਕਮ ਰਾਹੀਂ (ਕਰਣ ਕਾਰਕ ਜਾਂ) ਹੁਕਮ ਵਿੱਚ (ਅਧਿਕਰਣ ਕਾਰਕ)।, ਰਾਹੁ-(ਜਗਤ ਕਾਰ-ਵਿਹਾਰ ਰੂਪ) ਰਸਤਾ (ਮਾਰਗ) ਭਾਵ ਸੰਸਾਰਕ ਕੰਮ-ਕਾਜ ਦੀ ਗਤੀ (ਇੱਕ ਵਚਨ ਪੁਲਿੰਗ ਨਾਂਵ)।, ਨਾਨਕ-ਹੇ ਨਾਨਕ ! (ਸੰਬੋਧਨ)।, ਵਿਗਸੈ-ਖਿੜਦਾ (ਖੁਸ਼) ਰਹਿੰਦਾ ਹੈ (ਵਰਤਮਾਨ ਇੱਕ ਵਚਨ ਕਿਰਿਆ)।, ਵੇਪਰਵਾਹੁ ਅਚਿੰਤ ਪ੍ਰਭੂ (ਇੱਕ ਵਚਨ ਪੁਲਿੰਗ ਨਾਂਵ)।

(ਨੋਟ: ‘ਜਪੁ’ ਬਾਣੀ ਦੀ ਇਸ ਤੀਸਰੀ ਪਉੜੀ ’ਚ ‘ਕੋ’ (ਭਾਵ ਕੋਈ ਵਿਰਲਾ) ਸ਼ਬਦ ਨੂੰ ਆਧਾਰ ਬਣਾ ਕੇ ਰੱਬੀ ਹੋਂਦ ਉੱਤੇ ਵਿਸ਼ਵਾਸ ’ਚ ਅੰਤਰ (ਵਖਰੇਵਾਂ) ਵਿਖਾਇਆ ਗਿਆ ਹੈ; ਜਿਵੇਂ ਕਿ

(1). ਕੋਈ ਮਨੁੱਖ ਆਪਣੇ ਨਿਜ ਸਰੀਰਕ ਬਲ ਨੂੰ ਕਰਤਾਰ ਦੀ ਦਾਤ ਮੰਨ ਕੇ ਉਸ ਨੂੰ ਸਰਬ ਸ਼ਕਤੀਮਾਨ ਹੋਣ ਦਾ ਨਾਮ ਦਿੰਦਾ ਹੈ: ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥’’

(2). ਕੋਈ ਮਨੁੱਖ ਆਪਣੀ ਸੁਪਤਨੀ, ਸਪੁੱਤਰ, ਪਿਤਾ, ਮਾਤਾ, ਸੰਪਤੀ, ਆਦਿ ਨੂੰ ਰੱਬੀ ਦਾਤ ਦਾ ਸੰਕੇਤ ਮੰਨ ਕੇ ਉਸ ਉੱਤੇ ਵਿਸ਼ਵਾਸ ਬਣਾਉਂਦਾ ਹੈ: ‘‘ਗਾਵੈ ਕੋ, ਦਾਤਿ ਜਾਣੈ ਨੀਸਾਣੁ॥’’

(3). ਕੋਈ ਮਨੁੱਖ ਸਮਾਜਿਕ ਸਦਾਚਾਰ ਬਿਉਹਾਰ ਨੂੰ ਰੱਬੀ ਸੁੰਦਰਤਾ ਵਾਲ਼ੇ ਗੁਣ ਜਾਂ ਮਾਣ-ਸਨਮਾਨ ਮੰਨ ਕੇ ਕਰਤਾਰ ਨੂੰ ਯਾਦ ਕਰਦਾ ਹੈ: ‘‘ਗਾਵੈ ਕੋ, ਗੁਣ ਵਡਿਆਈਆ ਚਾਰ॥’’

(4). ਕੋਈ ਮਨੁੱਖ ਕਰਤਾਰ ਦੀ ਕੁਦਰਤ ਬਾਰੇ ਵਿਦਵਤਾ ਭਰਪੂਰ ਕਠਿਨ ਗਿਆਨ-ਵਿਚਾਰ ਨੂੰ ਮੁੱਖ ਰੱਖ ਕੇ ਉਸ ਦੀ ਯਾਦ ਨਾਲ਼ ਜੁੜਿਆ ਹੋਇਆ ਹੈ: ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’

(5). ਕੋਈ ਸਮਝਦਾ ਹੈ ਕਿ ਕਰਤਾਰ ਸਰੀਰ ਬਣਾ ਕੇ ਫਿਰ ਨਾਸ ਕਰ ਦਿੰਦਾ ਹੈ: ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥’’

(6). ਕਿਸੇ ਦਾ ਵਿਸ਼ਵਾਸ ਹੈ ਕਿ ਸਰੀਰਕ ਸ਼ਕਤੀ (ਜੀਵਾਤਮਾ) ਨੂੰ ਕੱਢ ਕੇ ਦੂਸਰੇ ਸਰੀਰਾਂ ਵਿੱਚ ਪਾ ਦਿੰਦਾ ਹੈ ਭਾਵ ਆਵਾਗਮਣ ਉਸ ਦੀ ਖੇਡ ਹੈ: ‘‘ਗਾਵੈ ਕੋ, ਜੀਅ ਲੈ, ਫਿਰਿ ਦੇਹ॥’’

(7). ਕੋਈ ਸਮਝਦਾ ਹੈ ਕਿ ਕਰਤਾਰ; ਜੀਵ-ਜੰਤਾਂ ਤੋਂ ਭਿੰਨ (ਅਲੱਗ) ਬੈਠਾ ਹੈ: ‘‘ਗਾਵੈ ਕੋ, ਜਾਪੈ ਦਿਸੈ ਦੂਰਿ॥’’

(8). ਕੋਈ ਸਮਝਦਾ ਹੈ ਕਿ ਉਹ ਜੀਵ-ਜੰਤਾਂ ’ਚ ਵਿਆਪਕ (ਅੰਗ-ਸੰਗ, ਰਮਿਆ ਹੋਇਆ) ਹੈ: ‘‘ਗਾਵੈ ਕੋ, ਵੇਖੈ ਹਾਦਰਾ ਹਦੂਰਿ॥’’, ਆਦਿ ਉਦਾਹਰਨਾਂ ਉਪਰੰਤ ਇਹੀ ਕਹਿਣਾ ਬਣਦਾ ਹੈ ਕਿ ਸਿਰਜਣਹਾਰ ਦੀ ਸ਼ਕਤੀ ਬਾਰੇ ਬਣੇ ਅਜਿਹੇ ਮਨੁੱਖਾ-ਵਿਸ਼ਵਾਸ ਵੀ ਅਣਗਿਣਤ ਹਨ, ਜਿਨ੍ਹਾਂ ਬਾਰੇ ‘‘ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’ ਕਹਿਣਾ ਹੀ ਮੁਨਾਸਬ ਹੈ, ਜਿਨ੍ਹਾਂ ਨੂੰ ਆਦਿ ਕਾਲ ਤੋਂ ਰੱਬੀ ਦਾਤਾਂ ਮਿਲਦੀਆਂ ਆ ਰਹੀਆਂ ਹਨ, ਜੋ ਉਨ੍ਹਾਂ ਨੂੰ ਭੋਗਦੇ-ਭੋਗਦੇ ਆਪਣਾ ਜੀਵਨ ਪੈਂਡਾ (ਸਫ਼ਰ) ਸਮਾਪਤ ਕਰ ਜਾਂਦੇ ਹਨ: ‘‘ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥’’

ਪਉੜੀ ਦਾ ‘ਸਾਰ’; ਕਰਤਾਰ ਦੀ ਵਿਸ਼ਾਲਤਾ ਨਾਲ਼ ਜੁੜਨ ਦਾ ਭਿੰਨ ਭਿੰਨ ਮਨੁੱਖਾ ਦ੍ਰਿਸ਼ਟੀਕੋਣ ਹੈ, ਜਿਸ ਦੇ ਅਖੀਰ ’ਚ ਪਿਛਲੀ ਪਉੜੀ (ਨੰਬਰ 2) ਦਾ ਵਿਸ਼ਾ, ਕਿ ਭਿੰਨ ਭਿੰਨ ਦ੍ਰਿਸ਼ਟੀਕੋਣ ਵਾਲ਼ੇ ਰਸਤੇ ਵੀ ‘ਹੁਕਮੀ ਦਾ ਹੁਕਮੁ’ ਹੀ ਹਨ: ‘‘ਹੁਕਮੀ ਹੁਕਮੁ, ਚਲਾਏ ਰਾਹੁ॥’’, ਜਿਸ ਕਾਰਨ ਤਮਾਮ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਵੀ ਉਹ ਸਦਾ ਖਿੜਾਓ ਵਿੱਚ ਰਹਿੰਦਾ ਹੈ: ‘‘ਨਾਨਕ ! ਵਿਗਸੈ ਵੇਪਰਵਾਹੁ॥੩॥’’, ਆਦਿ ਵਚਨਾਂ ਨਾਲ਼ ਪਉੜੀ (ਵਿਸ਼ੇ) ਨੂੰ ਸੰਮੇਟਿਆ ਗਿਆ।

ਵਿਆਕਰਨ ਨਿਯਮ: ਉਕਤ ਪਉੜੀ ’ਚ ‘ਗਾਵੈ’ (ਇੱਕ ਵਚਨ ਕਿਰਿਆ) ਅਤੇ ‘ਕੋ’ (ਇੱਕ ਵਚਨ, ਅਨਿਸ਼ਚਿਤ ਪੜਨਾਂਵ) ਦਾ ਸੁਮੇਲ ਹੋਣਾ ਸੁਭਾਵਕ ਹੈ। ਗੁਰਬਾਣੀ ਲਿਖਤ ’ਚ ‘ਗਾਵੈ’ ਭਾਵ ‘ਗਾਉਂਦਾ ਹੈ’ (208 ਵਾਰ) ਅਤੇ ‘ਗਾਵਹਿ’ ਭਾਵ ਗਾਉਂਦੇ ਹਨ (128 ਵਾਰ) ਬਹੁ ਵਚਨ ਵਰਤਮਾਨ ਕਿਰਿਆਵਾਂ ਹਨ; ਜਿਵੇਂ ਕਿ

‘ਗਾਵਹਿ’ ਤੁਹਨੋ, ਪਉਣੁ ਪਾਣੀ ਬੈਸੰਤਰੁ; ‘ਗਾਵੈ’ ਰਾਜਾ-ਧਰਮੁ, ਦੁਆਰੇ ॥’’ (ਜਪੁ), ਆਦਿ।

ਗੁਰਬਾਣੀ ’ਚ ‘ਕੋ’ (ਭਾਵ ਕੋਈ ਵਿਰਲਾ) ਸੰਖੇਪ ਰੂਪ 1040 ਵਾਰ ਦਰਜ ਹੈ, ਜਿਸ ਦੇ ਮੁਕੰਮਲ ਸਰੂਪ ‘ਕੋਈ’ (595 ਵਾਰ) ਤੇ ‘ਕੋੳੂ’ (104 ਵਾਰ) ਵੀ ਦਰਜ ਹਨ; ਜਿਵੇਂ ਕਿ

‘ਕੋਈ’ ਰਖਿ ਨ ਸਕਈ; ਦੂਜਾ ‘ਕੋ’ ਨ ਦਿਖਾਇ ॥ (ਮ: ੫/੪੩)

ਥਥਾ, ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ? ॥ (ਮ: ੫/੨੫੭)

ਕਬ ‘ਕੋਊ’ ਮੇਲੈ ਪੰਚ ਸਤ ਗਾਇਣ; ਕਬ ‘ਕੋ’ ਰਾਗ ਧੁਨਿ ਉਠਾਵੈ ॥ (ਮ: ੪/੩੬੮), ਆਦਿ। ਧਿਆਨ ਰਹੇ ਕਿ ਗੁਰਬਾਣੀ ਲਿਖਤ ਮੁਤਾਬਕ ‘ਕੋ’ ਦਾ ਅਰਥ ‘ਦਾ’ (ਸੰਬੰਧਕੀ) ਵੀ ਹੈ; ਜਿਵੇਂ ਕਿ ‘‘ਜਨ ਨਾਨਕ  ! ਕੋਟਨ ਮੈ ‘ਕੋਊ’; ਭਜਨੁ ਰਾਮ ‘ਕੋ’ (ਦਾ) ਪਾਵੈ ॥’’ ਮ: ੯/੨੧੯)

ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ ਗਾਵੈ ਕੋ, ਦਾਤਿ ਜਾਣੈ ਨੀਸਾਣੁ॥

‘ਤਾਣੁ’- ਇਸ ਸ਼ਬਦ ਦੇ ਅੰਤ ’ਚ ਲੱਗਿਆ ਔਂਕੜ ਇਕ ਵਚਨ ਪੁਲਿੰਗ ਨਾਉਂ ਦਾ ਸੂਚਿਕ ਹੈ, ਜਿਸ ਦਾ ਅਰਥ ਹੈ: ‘ਬਲ, ਤਾਕਤ, ਸਹਾਰਾ, ਆਸਰਾ’, ਆਦਿ। ਗੁਰਬਾਣੀ ’ਚ ਮੌਜੂਦਗੀ 53 ਵਾਰ ਹੈ; ਜਿਵੇਂ ਕਿ:

ਸਾਹਿਬੁ, ਨਿਤਾਣਿਆ ਕਾ ‘ਤਾਣੁ’॥ (ਮ:੫/੭੦)

ਸਤਿਗੁਰਿ+ਮੀਤਿ (ਨੇ, ਪ੍ਰਭੂ) ਮਿਲਾਇਆ, (ਹੁਣ) ਮੈ (ਮੈਨੂੰ) ਸਦਾ ਸਦਾ ਤੇਰਾ ‘ਤਾਣੁ’॥ (ਮ:੪/੭੫੯)

ਤੂ ਭਗਤਾ ਕੈ ਵਸਿ (’ਚ), ਭਗਤਾ ‘ਤਾਣੁ’ ਤੇਰਾ ॥ (ਮ: ੫/੯੬੨), ਆਦਿ।

(ਨੋਟ: (1). ਗੁਰਬਾਣੀ ’ਚ ‘ਤਾਣੁ’ ਸ਼ਬਦ ਇੱਕ ਵਾਰ ਤਾਣੇ-ਪੇਟੇ ਦੇ ਅਰਥਾਂ ’ਚ ਵੀ ਮਿਲਦਾ ਹੈ; ਜਿਵੇਂ: ਨਾਨਕ ! ਕੂੜੈ+ਕਤਿਐ, ਕੂੜਾ ਤਣੀਐ ‘ਤਾਣੁ’॥ (ਮ:੧/੭੯੦)

(2). ‘ਤਾਣੁ’ ਸ਼ਬਦ ਹਮੇਸ਼ਾਂ ਇੱਕ ਵਚਨ ਹੁੰਦਾ ਹੈ, ਜਿਸ ਕਾਰਨ ਗੁਰਬਾਣੀ ਲਿਖਤ ਮੁਤਾਬਕ ਅੰਤ ਔਂਕੜ ਜ਼ਰੂਰੀ ਹੈ ਪਰ ਇੱਕ ਵਾਰ (ਬਾਬਾ ਫਰੀਦ ਜੀ ਦੀ ਬਾਣੀ ’ਚ) ‘ਤਾਣ’ (ਅੰਤ ਮੁਕਤਾ) ਵੀ ਮਿਲਦਾ ਹੈ; ਜਿਵੇਂ

‘‘ਮਤਿ ਹੋਦੀ; ਹੋਇ ਇਆਣਾ ॥ ‘ਤਾਣ’ ਹੋਦੇ; ਹੋਇ ਨਿਤਾਣਾ ॥ ਅਣਹੋਦੇ (ਨਾ-ਮਾਤਰ ਹੁੰਦਿਆਂ ਭੀ); ਆਪੁ ਵੰਡਾਏ (ਕੁਝ ਦਾਨ ਕਰੇ)॥ ਕੋ ਐਸਾ ਭਗਤੁ; ਸਦਾਏ ॥’’ ੧੩੮੪)

‘ਕਿਸੈ’– ਇਸ ਸ਼ਬਦ ਦਾ ਮੂਲ ਸਰੋਤ ਸਰੂਪ ‘ਕਿਸੁ’ (ਪ੍ਰਸ਼ਨ ਵਾਚਕ) ਹੈ, ਜੋ ਗੁਰਬਾਣੀ ’ਚ 115 ਵਾਰ ਦਰਜ ਹੈ; ਜਿਵੇਂ

ਸਭੁ ਉਪਾਏ ਆਪੇ ਵੇਖੈ; ‘ਕਿਸੁ’ ਨੇੜੈ ? ‘ਕਿਸੁ’ ਦੂਰਿ ?॥ (ਮ: ੩/੩੮)

‘ਕਿਸੁ’ ਜਾਚਉ? ਨਾਹੀ ਕੋ ਥਾਉ ॥ (ਮ: ੧/੧੫੩)

‘ਕਿਸੁ’ ਪੂਛਉ ? ‘ਕਿਸੁ’ ਲਾਗਉ ਪਾਇ ?॥ (ਮ: ੧/੨੨੧), ਆਦਿ।

ਜਦ ‘ਕਿਸੁ’ ਸ਼ਬਦ ਵਿੱਚੋਂ ਸੰਬੰਧਕ (‘ਦਾ, ਦੇ, ਦੀ, ਉੱਤੇ, ਨੂੰ’, ਆਦਿ) ਲੁਪਤ ਅਰਥ ਲੈਣੇ ਪੈਣ ਤਾਂ ਸ਼ਬਦ ਬਣਤਰ ‘ਕਿਸੁ’ ਤੋਂ ‘ਕਿਸੈ’ ਬਣ ਜਾਂਦੀ ਹੈ, ਜੋ ਗੁਰਬਾਣੀ ’ਚ 101 ਵਾਰ ਦਰਜ ਹੈ; ਜਿਵੇਂ

ਨਦਰੀ ‘ਕਿਸੈ’ (ਦੇ) ਨ ਆਵਊ, ਨਾ ਕਿਛੁ ਪੀਆ, ਨ ਖਾਉ॥ (ਮ:੧/੧੪)

ਪੈ, ਕੋਇ ਨ; ‘ਕਿਸੈ’ ਰਞਾਣਦਾ॥ (ਮ:੫/੭੪) ਭਾਵ (ਹੁਣ ਕੋਈ ਵੀ ਕਾਮਾਦਿਕ ਪਿੱਛੇ) ਪੈ ਕੇ ‘ਕਿਸੇ ਨੂੰ’ ਦੁਖੀ ਨਹੀਂ ਕਰਦਾ।

ਜਾ ਜਮਿ (ਨੇ) ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ ! ‘ਕਿਸੈ’ (ਨੂੰ) ਨ ਮਿਲਿਆ ਭੇਤੁ (ਪਤਾ)॥ (ਮ:੧/੭੫)

(ਰੱਬੀ ਮਿਹਰ) ‘ਕਿਸੈ’ (ਉੱਤੇ) ਥੋੜੀ, ‘ਕਿਸੈ’ (ਉੱਤੇ) ਹੈ ਘਣੇਰੀ॥ (ਮ:੩/੧੧੯)

‘ਕਿਸੈ’ ਦੂਰਿ ਜਨਾਵਤ, ‘ਕਿਸੈ’ ਬੁਝਾਵਤ ਨੇਰਾ॥ (ਮ:੫/੨੬੯) ਭਾਵ ਮਾਲਕ, ਆਪਣੀ ਹੋਂਦ-ਹਸਤੀ ‘ਕਿਸੇ ਨੂੰ’ ਨੇੜੇ (ਅੰਗ-ਸੰਗ) ਅਨੁਭਵ ਕਰਵਾ ਦਿੰਦਾ ਹੈ ਤੇ ‘ਕਿਸੇ ਨੂੰ’ ਦੂਰ। ਇਸ ਨਿਯਮ ਦੀ ਸੋਝੀ, ਕਿ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ‘ਕਿਸੁ’ ਦਾ ਸਰੂਪ ‘ਕਿਸੈ’ ਕਿਵੇਂ ਬਣ ਜਾਂਦਾ ਹੈ? ਇਸ ਤੁਕ ਤੋਂ ਹੁੰਦੀ ਹੈ: ‘‘ਸੰਤ ਕਾ ਦੋਖੀ, ‘ਕਿਸੈ ਕਾ’ ਨਹੀ ਮਿਤੁ॥’’ (ਮ:੫/੨੮੦)

ਦਾਤਿ ਨੀਸਾਣੁ– ਗੁਰਬਾਣੀ ’ਚ ਇਹ ਦੋਵੇਂ ਸੰਯੁਕਤ ਸ਼ਬਦ ਕੇਵਲ ਇੱਕ ਵਾਰ ਹੀ ਇਸੇ ‘ਜਪੁ’ ਤੁਕ ’ਚ ਦਰਜ ਹਨ। ‘ਦਾਤਿ’ ਸ਼ਬਦ ਦੀ ਅੰਤ ਸਿਹਾਰੀ ਇਸ ਦੀ ਮੂਲਕ ਹੈ, ਜੋ ਗੁਰਬਾਣੀ ਦੇ ਕਿਸੇ ਕਾਰਕੀ ਨਿਯਮ ਨੂੰ ਨਹੀਂ ਦਰਸਾਉਂਦੀ ਬਲਕਿ ਅਨ੍ਯ ਭਾਸ਼ਾ ’ਚੋਂ ਆਏ ਤਤਸਮ ਸ਼ਬਦ ਨੂੰ ਬਿਆਨ ਕਰਦੀ ਹੈ, ਜਿੱਥੇ ਇਸ ਦਾ ਉਚਾਰਨ ਹੁੰਦਾ ਹੈ। ਸੰਸਿਤ ’ਚ ‘ਦਾਤਿ:’ ਭਾਵ ‘ਦਾਤਿਹ’ ਹੈ ਅਤੇ ‘ਦਾਤ੍ਰਿ’ ਦਾ ਅਰਥ ‘ਦਾਤਾ, ਖੁੱਲ੍ਹ ਦਿਲਾ’ ਹੈ। ਗੁਰਬਾਣੀ ’ਚ ‘ਦਾਤਿ’ ਸ਼ਬਦ 81 ਵਾਰ ਦਰਜ ਹੈ, ਜਿਸ ਵਿੱਚੋਂ ਇੱਕ ਵਾਰ ‘ਦਾਤਾ, ਦਾਨੀ’ ਪ੍ਰਥਾਇ ਵੀ ਦਿੰਦਾ ਹੈ; ਜਿਵੇਂ

ਮਾਣਸ ਦਾਤਿ (ਦਾਤਾ, ਦਾਤ੍ਰਿ) ਨ ਹੋਵਈ; ਤੂ ਦਾਤਾ ਸਾਰਾ (ਭਾਵ ਸਰਬੋਤਮ)॥ (ਮ: ੧/੧੦੦੯)

(ਨੋਟ: (1). ਗੁਰਬਾਣੀ ’ਚ ਇੱਕ ਵਾਰ ‘ਦਾਤ’ ਦਾ ਅਰਥ ਹੈ: ‘ਦਾਤਰੇ’; ਜਿਵੇਂ ਕਿ ਪੱਕੀ ਹੋਈ ਫ਼ਸਲ ਕੱਟਣ ਲਈ ਮਨੁੱਖ: ‘‘ਲੈ ਲੈ ਦਾਤ ਪਹੁਤਿਆ; ਲਾਵੇ (ਵਾਢੇ) ਕਰਿ ਤਈਆਰੁ ॥’’ (ਮ: ੫/੪੩)

(2). ‘ਦਾਤਿ’ ਦਾ ਬਹੁ ਵਚਨ ਰੂਪ ‘ਦਾਤੀ’ ਭਾਵ ਦਾਤਾਂ, ਵੀ ਗੁਰਬਾਣੀ ’ਚ ਹੇਠਲੀਆਂ ਤੁਕਾਂ ’ਚ ਦਰਜ ਹੈ:

ਤਾ ਮੁਖੁ ਹੋਵੈ ਉਜਲਾ; ਲਖ ‘ਦਾਤੀ’ ਇਕ ਦਾਤਿ (ਰੱਬੀ ਸਿਫ਼ਤ ਰੂਪ ਦਾਤ ਲੱਖਾਂ ਦਾਤਾਂ ’ਚੋਂ ਸ੍ਰੇਸ਼ਟ)॥ (ਮ: ੧/੧੬)

‘ਦਾਤੀ’ ਸਾਹਿਬ ਸੰਦੀਆ (ਦਾਤਾਂ ਮਾਲਕ ਦੀਆਂ); ਕਿਆ (ਜ਼ੋਰ) ਚਲੈ ਤਿਸੁ ਨਾਲਿ ?॥ (ਮ: ੧/੮੩)

ਜੇਵਡੁ ਸਾਹਿਬੁ, ਤੇਵਡ ‘ਦਾਤੀ’ (ਦਾਤਾਂ); ਦੇ ਦੇ ਕਰੇ ਰਜਾਈ ॥ (ਮ: ੧/੧੪੭)

ਹਰਿ ਜੀਉ  ! ਤੇਰੀ ‘ਦਾਤੀ’ ਰਾਜਾ (ਤੇਰੀਆਂ ਦਾਤਾਂ ਨਾਲ਼ ਰੱਜਦਾ ਹਾਂ)॥ (ਮ: ੫/੬੦੮)

ਸਾਚੇ ਸਾਹਿਬ (ਦੇ) ਤੋਟਿ ਨ ‘ਦਾਤੀ’ (ਦਾਤਾਂ ਵਿੱਚ); ਸਗਲੀ ਤਿਨਹਿ ਉਪਾਈ ਹੇ ॥ (ਮ: ੧/੧੦੨੫)

‘ਦਾਤੀ’ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ॥ (ਬਾਬਾ ਫਰੀਦ/੧੩੮੪), ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ ‘ਦਾਤੀ’ ਦਾ ਉਚਾਰਨ ‘ਦਾਤੀਂ’ ਹੈ, ਜਿਸ ਦੀ ਸੇਧ ਇੱਥੋਂ ਮਿਲਦੀ ਹੈ: ‘‘ਨ ਭੀਜੈ ‘ਦਾਤਂੀ’ (ਦਾਤਾਂ ਦੁਆਰਾ) ਕੀਤੈ ਪੁੰਨਿ ॥’’ ਮ: ੧/੧੨੩੭)

ਸੋ ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ ਗਾਵੈ ਕੋ, ਦਾਤਿ ਜਾਣੈ ਨੀਸਾਣੁ॥’’ ਭਾਵ (ਕਰਤਾਰ ਦੀ ਵਿਸ਼ਾਲ ਕੁਦਰਤ ਵਿੱਚੋਂ) ਜਿਸ ਕਿਸੇ ਪਾਸ ਤਾਕਤ ਹੁੰਦੀ ਹੈ ਉਹ, (ਰੱਬੀ) ਸ਼ਕਤੀ ਨੂੰ (ਮੁੱਖ ਰੱਖ ਕੇ ਮਾਲਕ ਦੇ ਗੁਣ) ਗਾਉਂਦਾ ਹੈ ਤੇ ਕੋਈ (ਉਸ ਵੱਲੋਂ ਮਿਲੀ) ਦਾਤ ਦੇ ਚਿੰਨ੍ਹ ਨੂੰ ਵੇਖ ਕੇ ਰੱਬੀ ਹਸਤੀ (ਹੋਂਦ) ਨੂੰ ਸਵੀਕਾਰਦਾ ਹੈ।

(ਨੋਟ: ਗੁਰਬਾਣੀ ਵਿੱਚ ‘ਨੂੰ’ ਸ਼ਬਦ ਦਰਜ ਨਹੀਂ, ਇਸ ਲਈ ਅੰਤ ਔਂਕੜ ਵਾਲੇ ਇੱਕ ਵਚਨ ਪੁਲਿੰਗ ਨਾਂਵ, ਕਰਮ ਕਾਰਕ ਸ਼ਬਦਾਂ ਵਿੱਚੋਂ ‘ਨੂੰ’ ਮਿਲ ਜਾਂਦਾ ਹੈ, ਪਰ ਪੰਕਤੀ ਵਿੱਚੋਂ ‘ਨੂੰ’ ਸ਼ਬਦ ਕਿਸ ਸ਼ਬਦ ਤੋਂ ਉਪਰੰਤ ਲਗਾਉਣਾ ਹੈ, ਬਾਰੇ ਆਸਾਨ ਜਾਣਕਾਰੀ ਇਹ ਹੈ ਕਿ ਉਸ ਵਾਕ ’ਚ ਪਹਿਲਾਂ ਤੋਂ ਦਰਜ ‘ਕਿਰਿਆ’ ਸ਼ਬਦ ਨਾਲ ‘ਕੀ’ ਜਾਂ ‘ਕਿਸ ਨੂੰ’ ਲਗਾ ਕੇ ਪ੍ਰਸ਼ਨ ਪੈਦਾ ਕੀਤਾ ਜਾਵੇ ਅਤੇ ਜੋ ਉੱਤਰ ਮਿਲੇ ਉਸ ਸ਼ਬਦ ਵਿੱਚੋਂ ‘ਨੂੰ’ ਅਰਥ ਕੱਢ ਲਿਆ ਜਾਂਦਾ ਹੈ; ਜਿਵੇਂ ਕਿ

(ੳ). ‘‘ਨਾਨਕ  ! ‘ਗੁਰੁ’ ਸਾਲਾਹੀ ਆਪਣਾ, ਜਿਦੂ ਪਾਈ ‘ਪ੍ਰਭੁ’ ਸੋਇ॥’’ (ਮ:੩/੩੭) (ਕਿਸ ਨੂੰ ਸਾਲਾਹੀ (ਸਲਾਹਾਂ) ? ਉੱਤਰ-‘ਗੁਰੁ ਨੂੰ’, ਕਿਸ ਨੂੰ ਪਾਈ (ਪਾਵਾਂ) ? ਉੱਤਰ ‘ਪ੍ਰਭੁ ਨੂੰ’, ਇਸ ਲਈ ‘ਗੁਰੁ’ ਤੇ ‘ਪ੍ਰਭੁ’ ਕਰਮ ਕਾਰਕ ਹਨ, ਜਿਨ੍ਹਾਂ ਵਿੱਚੋਂ ਲੁਪਤ ‘ਨੂੰ’ ਮਿਲਦਾ ਹੈ।

(ਅ). ‘‘ਜਾ ਦੇਖਾ ‘ਪ੍ਰਭੁ’ ਆਪਣਾ, ਪ੍ਰਭਿ+ਦੇਖਿਐ (ਨਾਲ਼), ਦੁਖੁ ਜਾਇ॥’’ (ਮ:੪/੩੯) (ਕਿਸ ਨੂੰ ਦੇਖਾਂ ? ਉੱਤਰ- ‘ਆਪਣੇ ਪ੍ਰਭੁ ਨੂੰ’।)

(ੲ). ‘‘ਕਰਿ ਮਿੰਨਤਿ ਕਰਿ ਜੋਦੜੀ, ਮੈ ਪ੍ਰਭੁ ਮਿਲਣੈ ਕਾ ਚਾਉ॥’’ (ਮ:੪/੪੧) (ਕਿਸ ਨੂੰ ‘ਮਿਲਣੈ ਕਾ ਚਾਉ’ ? ਉੱਤਰ ‘ਪ੍ਰਭੁ ਨੂੰ’, ਆਦਿ, ਇਸੇ ਤਰ੍ਹਾਂ ‘ਜਪੁ’ ਤੁਕਾਂ ’ਚੋਂ ‘ਤਾਣੁ, ਨਿਸਾਣੁ’ ਸ਼ਬਦਾਂ ਦੇ ਅੰਤ ਔਂਕੜ ’ਚੋਂ ‘ਨੂੰ’ ਕਰਮ ਕਾਰਕ ਚਿੰਨ੍ਹ ਲਿਆ ਗਿਆ।)

ਗਾਵੈ ਕੋ, ਗੁਣ ਵਡਿਆਈਆ ਚਾਰ॥ ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥

ਚਾਰ– ਇਹ ਸ਼ਬਦ ਸੰਖਿਅਕ ‘ਚਾਰਿ’ (4) ਨਹੀਂ ਬਲਕਿ ਵਿਸ਼ੇਸ਼ਣ ‘ਚਾਰ’ ਹੈ, ਜਿਸ ਦਾ ਅਰਥ ਹੈ: ‘ਸੁੰਦਰ’ ਅਤੇ ਗੁਰਬਾਣੀ ਵਿੱਚ 15 ਵਾਰ ਦਰਜ ਹੈ; ਜਿਵੇਂ

ਚਾਰ ਬਿਚਾਰ, ਬਿਨਸਿਓ ਸਭ ਦੂਆ॥ (ਮ: ੫/੨੫੪) (ਭਾਵ ਸੁੰਦਰ ਵੀਚਾਰ ਬਣ ਗਏ ਕਿਉਂਕਿ ਰੱਬ ਤੋਂ ਬਿਨਾਂ ਦੂਜਾ ਮੋਹ ਖ਼ਤਮ ਹੋ ਗਿਆ।)

ਪੜਹਿ ਗੁਣਹਿ, ਤਿਨ੍ ‘ਚਾਰ’ ਵੀਚਾਰ (ਉਨ੍ਹਾਂ ਦੇ ਸੁੰਦਰ ਵੀਚਾਰ)॥ (ਮ:੧/੪੭੦)

ਕੋਟਿ ਪਵਿਤ੍ਰ , ਜਪਤ ਨਾਮ ‘ਚਾਰ’ (ਸੁੰਦਰ ਭਾਵ ਉੱਜਲ ਨਾਮ ਜਪਦਿਆਂ)॥ (ਮ:੫/੧੧੫੬)

ਮਜਨੁ ਝੂਠਾ ਚੰਡਾਲ ਕਾ, ਫੋਕਟ ‘ਚਾਰ’ (ਸੁੰਦਰ) ਸੀਂਗਾਰ॥ (ਮ:੧/੧੩੪੩), ਆਦਿ, ਜਦਕਿ ਸੰਖਿਅਕ ‘ਚਾਰਿ’ (ਅੰਤ ਸਿਹਾਰੀ) ਸ਼ਬਦ 108 ਵਾਰ ਦਰਜ ਹੈ, ਜਿਸ ਦਾ ਅਰਥ ਹੈ: ਗਿਣਤੀ ਦੇ 4 (ਚਾਰ); ਜਿਵੇਂ

ਮਤੀ ਮਰਣੁ ਵਿਸਾਰਿਆ, ਖੁਸੀ ਕੀਤੀ ਦਿਨ ‘ਚਾਰਿ’॥ (ਮ:੧/੧੫)

ਜਿਨੀ ਪੁਰਖੀ ਸਤਗੁਰੁ ਨ ਸੇਵਿਓ, ਸੇ ਦੁਖੀਏ ਜੁਗ ‘ਚਾਰਿ’॥ (ਮ:੩/੩੪)

ਵਿਣੁ ਰਾਸੀ ਵਾਪਾਰੀਆ, ਤਕੇ ਕੁੰਡਾ ‘ਚਾਰਿ’॥ (ਮ:੧/੫੬), ਆਦਿ।

ਵਿਦਿਆ ਵਿਖਮੁ ਵੀਚਾਰੁ- ਇਸ ਤੁਕ ’ਚ ‘ਵਿਖਮੁ ਵੀਚਾਰੁ’ ਸੰਯੁਕਤ ਸ਼ਬਦ ਹਨ ਭਾਵ ‘ਵੀਚਾਰੁ’ ਦਾ ਵਿਸ਼ੇਸ਼ਣ ‘ਵਿਖਮੁ’ ਹੈ ਅਤੇ ‘ਵਿਦਿਆ’ (ਗਿਆਨ) ਦੇ ਸਮਾਨੰਤਰ ਅਰਥਾਂ ’ਚ ਹਨ। ਗੁਰਬਾਣੀ ਵਿੱਚ ਹੋਰ ਕਿਤੇ ਵੀ ਦੁਬਾਰਾ ‘ਵਿਖਮੁ ਵੀਚਾਰੁ’ ਸੰਯੁਕਤ ਸ਼ਬਦ ਦਰਜ ਨਹੀਂ, ਪਰ ਦੋ ਵਾਰ ‘ਬਿਖਮੁ ਬੀਚਾਰੁ’ ਦਾ ਸੁਮੇਲ ਜ਼ਰੂਰ ਹੈ, ਜੋ ਕੁਦਰਤ ਦੀ ਵਿਸ਼ਾਲਤਾ ਵੱਲ ਸੰਕੇਤ ਕਰਦੇ ਹਨ; ਜਿਵੇਂ ਕਿ

ਜਾ ਕੇ ਜੀਅ ਜੰਤ, ਧਨੁ ਮਾਲੁ ॥ ਨਾਨਕ  ! ਆਖਣੁ ‘ਬਿਖਮੁ ਬੀਚਾਰੁ’ ॥ (ਮ: ੧/੧੫੧)

ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ; ਆਖਣੁ ‘ਬਿਖਮੁ ਬੀਚਾਰੀ’ ॥ (ਮ: ੩/੯੧੧)

(ਨੋਟ: ਗੁਰਬਾਣੀ ’ਚ ‘ਵਿਖਮੁ’ ਸ਼ਬਦ ਕੇਵਲ ਇੱਕ ਵਾਰ ‘ਜਪੁ’ ਤੁਕ ’ਚ ਹੀ ਦਰਜ ਹੈ ਜਦਕਿ ‘ਬਿਖਮੁ’ 33 ਵਾਰ ਹੈ, ਇਸ ਲਈ ‘ਬਿਖਮੁ’ ਦੀ ਬਜਾਇ ‘ਜਪੁ’ ’ਚ ‘ਵਿਖਮੁ’ ਦਰਜ ਕਰਨ ਦਾ ਮਤਲਬ ਕੇਵਲ ਇਹੀ ਹੋ ਸਕਦਾ ਹੈ ਕਿ ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’ ਤੁਕ ’ਚ ‘ਵੀਚਾਰੁ’ ਤੇ ‘ਵਿਦਿਆ’ ਸ਼ਬਦ ਵੀ ‘ਵ’ ਅੱਖਰ ਨਾਲ ਹੀ ਆਰੰਭ ਹੁੰਦੇ ਹਨ।)

ਸੋ, ‘‘ਗਾਵੈ ਕੋ, ਗੁਣ ਵਡਿਆਈਆ ਚਾਰ॥ ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’ ਭਾਵ ਕੋਈ (ਸਮਾਜਿਕ ਸਦਾਚਾਰ) ਗੁਣ ਤੇ ਵਡਿਆਈਆਂ ਨੂੰ (ਰੱਬੀ ਦਾਤ ਮੰਨ ਕੇ, ਪ੍ਰਭੂ ਨੂੰ) ਗਾਉਂਦਾ ਹੈ ਤੇ ਕੋਈ (ਕੁਦਰਤ ਦੇ ਵਿਸ਼ਾਲ) ਵਿਦਿਆ ਰੂਪ ਕਠਨ ਵੀਚਾਰ ਨੂੰ (ਧਿਆਨ ’ਚ ਰੱਖ ਕੇ ਰੱਬੀ ਸ਼ਕਤੀ ਨੂੰ) ਗਾਉਂਦਾ ਹੈ, ਸਵੀਕਾਰਦਾ ਹੈ।

ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥

ਉਕਤ ਤੁਕ ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥’’ ’ਚ ‘‘ਸਾਜਿ ਕਰੇ, ਤਨੁ ਖੇਹ/ਜੀਅ ਲੈ, ਫਿਰਿ ਦੇਹ॥’’ ਭਾਵ ਸੂਖਮ ‘ਜੀਅ’ ਅਤੇ ਸਥੂਲ ‘ਤਨੁ’ ਨੂੰ ਸਮਾਨੰਤਰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਸਥੂਲ (ਤਨੁ) ਨੂੰ ‘ਖੇਹ’ (ਮਿੱਟੀ) ਕੀਤਾ ਗਿਆ: ‘‘ਫਰੀਦਾ  ! ਗੋਰ ਨਿਮਾਣੀ ਸਡੁ ਕਰੇ (ਹਾਕ ਮਾਰੇ, ਕਿ); ਨਿਘਰਿਆ ਘਰਿ ਆਉ ॥’’ (੧੩੮੨) ਜਦਕਿ ‘ਅਬਿਨਾਸ਼ੀ ਆਤਮਾ’ ਭਾਵ ‘ਜੀਅ’ (ਸੂਖਮ) ਨੂੰ ਇੱਕ ਸਰੀਰ ਵਿਚੋਂ ਕੱਢ ਕੇ ਦੁਬਾਰਾ ਕਿਸੇ ਹੋਰ ਸਥੂਲ ਸਰੀਰ ਵਿੱਚ ਪਾਉਣ ਦਾ ਸੰਕੇਤ ਦਰਜ ਹੈ: ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਵਾਲ਼ਾ ਪੈਂਡਾ ਅਖ਼ਤਿਆਰ ਕੀਤਾ ਗਿਆ।

‘ਸਾਜਿ ਕਰੇ’-ਇਨ੍ਹਾਂ ਸੰਯੁਕਤ ਸ਼ਬਦਾਂ ’ਚੋਂ ‘ਸਾਜਿ’ (ਕਿਰਿਆ ਵਿਸ਼ੇਸ਼ਣ) ਅਤੇ ‘ਕਰੇ’ (ਕਿਰਿਆ) ਹੈ ਭਾਵ ‘ਬਣਾ ਕੇ ਧਰਨਾ’ ਜਾਂ ‘ਸਿਰਜ ਕੇ ਵਿਖਾਉਣਾ’ ।

ਗੁਰਬਾਣੀ ਲਿਖਤ ਮੁਤਾਬਕ ਕਿਸੇ ਕਿਰਿਆ ਵਿਸ਼ੇਸ਼ਣ ਸ਼ਬਦ ਦੀ ਅੰਤਮ ਸਿਹਾਰੀ ’ਚੋਂ ‘ਕੇ’ ਲੁਪਤ ਅਰਥ ਮਿਲਦੇ ਹਨ, ਪਰ ਜਦ ਇਸ ਲੁਪਤ ‘ਕੇ’ ਨੂੰ (ਕਾਵਿ ਤੋਲ ਨੂੰ ਮੁੱਖ ਰੱਖਦਿਆਂ) ਕਿਰਿਆ ਵਿਸ਼ੇਸ਼ਣ ਦੇ ਸਮਾਨੰਤਰ ਹੀ ਦਰਜ ਕਰਨਾ ਹੋਵੇ ਤਾਂ ‘ਸਾਜਿ ਕੈ’ ਲਿਖਤ ਬਣ ਜਾਂਦੀ ਹੈ; ਜਿਵੇਂ

ਆਪੇ ਕੁਦਰਤਿ ‘ਸਾਜਿ ਕੈ’; ਆਪੇ ਕਰੇ ਬੀਚਾਰੁ ॥ (ਮ: ੧/੧੪੩)

ਭਾਣੈ (’ਚ), ਮਿਟੀ ‘ਸਾਜਿ ਕੈ’; ਭਾਣੈ (’ਚ), ਜੋਤਿ ਧਰੇਇ ॥ (ਮ: ੫/੯੬੩)

‘ਤਨੁ ਖੇਹ’– ਇਨ੍ਹਾਂ ਦੋਵੇਂ ਸ਼ਬਦਾਂ ’ਚੋਂ ‘ਤਨੁ’ (ਅੰਤ ਔਂਕੜ) ਇੱਕ ਵਚਨ ਪੁਲਿੰਗ ਨਾਂਵ ਹੈ ਜਦਕਿ ‘ਖੇਹ’ (ਅੰਤ ਮੁਕਤਾ) ਇਸਤ੍ਰੀ ਲਿੰਗ ਨਾਂਵ। ਦੋਵੇਂ ਸੰਯੁਕਤ ਸ਼ਬਦ 5 ਵਾਰ ਦਰਜ ਹਨ, ਜਿਨ੍ਹਾਂ ਰਾਹੀਂ ‘ਸਥੂਲ ਤਨੁ’ ਦੀ ਮੰਜ਼ਲ ਪੰਜ ਤੱਤ ਭਾਵ ਮਿੱਟੀ ਹੋਣਾ ਦਰਸਾਇਆ ਗਿਆ ਹੈ; ਜਿਵੇਂ:

ਬਿਨੁ ਗੁਣ ਕਾਮਿ ਨ ਆਵਈ, ਢਹਿ ਢੇਰੀ ‘ਤਨੁ ਖੇਹ’॥ (ਮ:੧/੨੦)

ਸੋ ਸਾਂਈ ਜੈਂ ਵਿਸਰੈ, ਨਾਨਕ  ! ਸੋ ‘ਤਨੁ ਖੇਹ’॥ (ਮ:੫/੭੦੭)

ਜੇ ਸਉ ਵਰਿ੍ਆ ਜੀਵਣਾ, ਭੀ ‘ਤਨੁ’ ਹੋਸੀ ‘ਖੇਹ’॥ (ਬਾਬਾ ਫਰੀਦ/੧੩੮੦), ਆਦਿ।

‘ਜੀਅ ਲੈ’-ਇਸ ਤੁਕ ’ਚ ਦਰਜ ਸ਼ਬਦ ‘ਜੀਅ’ ਬਹੁ ਵਚਨ ਹੈ, ਜਿਸ ਦਾ ਅਰਥ ਹੈ: ‘ਜਿੰਦਾਂ, ਰੂਹਾਂ, ਆਤਮਾਵਾਂ, ਜੀਵਾਤਮਾਵਾਂ, ਪ੍ਰਾਣ’ ਆਦਿ, ਕਿਉਂਕਿ ਪਹਿਲੀ ਤੁਕ ’ਚ ‘ਤਨੁ ਖੇਹ’ ਭਾਵ ਬਾਹਰੀ ਸਰੀਰ ਬਾਰੇ ਵਿਚਾਰ ਉਪਰੰਤ ‘ਜੀਅ’ ਦਾ ਅਰਥ ‘ਸਰੀਰ’ ਨਹੀਂ ਰਹਿ ਜਾਂਦਾ; ਜਿਵੇਂ ਕਿ ਗੁਰਬਾਣੀ ’ਚ ਹੋਰ ਜਗ੍ਹਾ ਮਿਲਦਾ ਵੀ ਹੈ:

ਸਭਿ ‘ਜੀਅ’ (ਜੀਵ) ਤੁਮਾਰੇ ਜੀ ! ਤੂੰ ‘ਜੀਆ’ ਕਾ ਦਾਤਾਰਾ ॥ (ਮ: ੪/੧੦)

‘ਜੀਅ’ ਦਾ ਅਰਥ ਇੱਕ ਵਚਨ ‘ਜਿੰਦ’ (ਇੱਕ ਵਚਨ) ਕਿਉਂ ਨਹੀਂ ਹੋ ਸਕਦਾ, ਇਹ ਵੀ ਵਿਚਾਰ ਦਾ ਵਿਸ਼ਾ ਹੈ। ਗੁਰਬਾਣੀ ਲਿਖਤ ਮੁਤਾਬਕ ‘ਜੀਉ’ ਦਾ ਅਰਥ ਹੈ: ‘ਜਿੰਦ’ (ਇੱਕ ਵਚਨ); ਜਿਵੇਂ ਕਿ

‘‘ਸੁੰਞੀ ਦੇਹ ਡਰਾਵਣੀ; ਜਾ ‘ਜੀਉ’ ਵਿਚਹੁ ਜਾਇ ॥’’ (ਮ: ੧/੧੯), ਆਦਿ, ਪਰ ਜਦ ‘ਜੀਉ’ (ਇੱਕ ਵਚਨ) ਨਾਲ਼ ਸੰਬੰਧਕੀ ਚਿੰਨ੍ਹ (ਕਾ, ਕੇ, ਕੈ, ਕੀ) ਦਰਜ ਹੋਵੇ ਤਾਂ ‘ਜੀਉ’ ਦਾ ਸਰੂਪ ‘ਜੀਅ’ ਬਣ ਜਾਂਦਾ ਹੈ। ਧਿਆਨ ਰਹੇ ਕਿ ‘ਜੀਉ’ ਤੋਂ ਸੰਬੰਧਕੀ ਚਿੰਨ੍ਹ ਕਾਰਨ ਬਣਿਆ ‘ਜੀਅ’ ਵੀ ਸਦਾ ਇੱਕ ਵਚਨ, ਇਸਤ੍ਰੀ ਲਿੰਗ ਹੀ ਰਹੇਗਾ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਜੀਅ ਕੀ, ਜੀਅ ਕੇ, ਜੀਅ ਕਾ, ਜੀਅ ਕੈ’ ਦੀਆਂ ਦੋ-ਦੋ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ

ਸਤਿਗੁਰ ਕੇ ‘ਜੀਅ ਕੀ’ ਸਾਰ ((ਦਿਲ, ਜਿੰਦ ਦੀ ਸਮਝ) ਨ ਜਾਪੈ; ਕਿ ਪੂਰੈ ਸਤਿਗੁਰ (ਨੂੰ) ਭਾਵੈ ॥ (ਮ: ੪/੩੧੭)

‘ਜੀਅ ਕੀ’ ਬਿਰਥਾ (ਦਿਲ ਦੀ ਪੀੜਾ) ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥ (ਮ: ੫/੫੧੯)

ਕੇਤੇ ਬੰਧਨ ‘ਜੀਅ ਕੇ’ (ਜਿੰਦ ਦੇ); ਗੁਰਮੁਖਿ ਮੋਖ ਦੁਆਰ ॥ (ਮ: ੧/੬੨)

ਇਹੁ ਕੁਟੰਬੁ ਸਭੁ ‘ਜੀਅ ਕੇ’ (ਜਿੰਦ ਦੇ) ਬੰਧਨ, ਭਾਈ  ! ਭਰਮਿ ਭੁਲਾ ਸੈਂਸਾਰਾ ॥ (ਮ: ੩/੬੦੨)

ਸਤਿਗੁਰੁ ਦਾਤਾ ‘ਜੀਅ ਕਾ’ (ਰੂਹ ਦਾ); ਸਭਸੈ ਦੇਇ ਅਧਾਰੁ ॥ (ਮ: ੫/੫੨)

ਏਹੁ ਜਨੇਊ ‘ਜੀਅ ਕਾ’; ਹਈ, ਤ ਪਾਡੇ  ! ਘਤੁ ॥ (ਮ: ੧/੪੭੧)

ਗੁਰ ਕਾ ਬਚਨੁ; ‘ਜੀਅ ਕੈ’ ਸਾਥ ॥ (ਮ: ੫/੧੭੭)

ਮਨ ਚਿੰਦੇ ਸਗਲੇ ਫਲ ਪਾਵਹੁ; ‘ਜੀਅ ਕੈ’ ਸੰਗਿ ਸਹਾਈ ॥ (ਮ: ੫/੬੨੩), ਆਦਿ, ਪਰ ਜਦ ‘ਜੀਅ’ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਨਾ ਹੋਵੇ ਤਾਂ ਜ਼ਿਆਦਾਤਰ ਅਰਥ ‘ਸਥੂਲ ਸਰੀਰ’ ਹੀ ਬਣਦੇ ਹਨ; ਜਿਵੇਂ ਕਿ

ਹੁਕਮੀ ਹੋਵਨਿ ‘ਜੀਅ’ (ਜੀਵ); ਹੁਕਮਿ ਮਿਲੈ ਵਡਿਆਈ ॥ (ਜਪੁ)

‘ਜੀਅ’ ਜਾਤਿ (ਜੀਵ-ਜੰਤ); ਰੰਗਾ, ਕੇ ਨਾਵ ॥ (ਜਪੁ)

‘ਜੀਅ’ ਜੰਤ ਸਭਿ; ਤੇਰਾ ਖੇਲੁ ॥ (ਮ: ੪/੧੧)

ਕਾਹੇ ‘ਜੀਅ’ (ਹੇ ਜੀਵ) ! ਕਰਹਿ ਚਤੁਰਾਈ ? ॥ (ਮ: ੧/੨੫), ਆਦਿ, ਪਰ ‘ਜਪੁ’ ਬਾਣੀ ਦੀ ਵਿਚਾਰ ਅਧੀਨ ਤੁਕ ’ਚ ਪਹਿਲਾਂ ‘ਤਨੁ ਖੇਹ’ (ਸਥੂਲ ਸਰੀਰ) ਆਉਣ ਕਾਰਨ ਅਗਲੀ ਤੁਕ ’ਚ ‘ਜੀਅ’ ਦਾ ਅਰਥ ‘ਜਿੰਦਾਂ’ (ਬਹੁ ਵਚਨ, ਸੂਖਮ ਸਰੀਰ) ਕਰਨਾ ਦਰੁਸਤ ਹੋਵੇਗਾ ਕਿਉਂਕਿ ਬਿਨਾਂ ਕਿਸੇ ਸੰਬੰਧਕੀ ਜਾਂ ਸੰਬੋਧਨ ਦੇ, ‘ਜੀਅ’ ਸ਼ਬਦ ਇੱਕ ਵਚਨ ਨਹੀਂ, ਬਹੁ ਵਚਨ ਹੁੰਦਾ ਹੈ; ਜਿਵੇਂ ਕਿ ਉਕਤ ਵਿਚਾਰਿਆ ਗਿਆ ਹੈ।

‘ਲੈ’– ਇਹ ਸ਼ਬਦ ਗੁਰਬਾਣੀ ’ਚ 231 ਵਾਰ ਤੇ ਦੋ ਰੂਪਾਂ (ਕਿਰਿਆ ਤੇ ਕਿਰਿਆ ਵਿਸ਼ੇਸ਼ਣ) ’ਚ ਦਰਜ ਹੈ। ‘ਕਿਰਿਆ’ ਰੂਪ ’ਚ ਇਸ ਦੀ ਮਦਦ ਇੱਕ ਹੋਰ ਕਿਰਿਆਵਾਚੀ ਸ਼ਬਦ ਕਰਦਾ ਹੈ, ਜੋ ਇਸ ਤੋਂ ਅਗੇਤਰ ਤੇ ਅੰਤ ਸਿਹਾਰੀ ਹੁੰਦਾ ਹੈ ਭਾਵ ਕਿਰਿਆ ਰੂਪ ’ਚ ਤਦ ਦੋ ਸੰਯੁਕਤ ਸ਼ਬਦ ਹੁੰਦੇ ਹਨ; ਜਿਵੇਂ

ਰੰਗੁ ‘ਮਾਣਿ ਲੈ’ ਪਿਆਰਿਆ ! ਜਾ ਜੋਬਨੁ ਨਉ ਹੁਲਾ ॥ (ਮ: ੧/੨੩)

ਹੋਇ ਕਿਰਸਾਣੁ ਈਮਾਨੁ ‘ਜੰਮਾਇ ਲੈ’, ਭਿਸਤੁ ਦੋਜਕੁ ਮੂੜੇ  ! ਏਵ ਜਾਣੀ ॥ (ਮ: ੧/੨੪)

ਮਨ ਮੇਰੇ ! ਅਨਦਿਨੁ ਜਾਗੁ, ਹਰਿ ਚੇਤਿ ॥ ਆਪਣੀ ਖੇਤੀ ‘ਰਖਿ ਲੈ’ ਕੂੰਜ ਪੜੈਗੀ ਖੇਤਿ ॥ (ਮ: ੩/੩੪)

ਮਨ ਮੇਰੇ ! ਗੁਰ ਕੀ ‘ਮੰਨਿ ਲੈ’ ਰਜਾਇ ॥ (ਮ: ੩/੩੭), ਆਦਿ ਤਮਾਮ ਪੰਕਤੀਆਂ ’ਚ ਤਰਤੀਬ ਵਾਰ ‘ਮਾਣਿ, ਜੰਮਾਇ, ਰਖਿ, ਮੰਨਿ’ (ਕਿਰਿਆ ਵਾਚੀ) ਸ਼ਬਦਾਂ ਨੇ ‘ਲੈ’ (ਕਿਰਿਆ ਵਾਚੀ) ਸ਼ਬਦ ਨੂੰ ਆਪਣੇ ਨਾਲ਼ ਜੋੜ ਲਿਆ। ਇਸ ਨਿਯਮ ਮੁਤਾਬਕ ‘ਲੈ’ (ਕਿਰਿਆ) ਦੀ ਪਹਿਚਾਣ ਇਹ ਹੁੰਦੀ ਹੈ:

(1). ਇਨਾਂ ਵਾਕਾਂ ’ਚ ਇੱਕ ਸੰਬੋਧਨ ਸ਼ਬਦ ਜ਼ਰੂਰ ਹੋਵੇਗਾ; ਜਿਵੇਂ ਕਿ ‘ਹੇ ਪਿਆਰਿਆ !, ਹੇ ਮੂੜੇ (ਮੂਰਖ) !, ਹੇ ਮਨ ਮੇਰੇ !’, ਆਦਿ।

(2). ਵਾਕ ਦੇ ਅਰਥ ਕਰਦਿਆਂ ‘ਤੂੰ’ ਸ਼ਬਦ ਦੀ ਵਰਤੋਂ ਜ਼ਰੂਰ ਹੋਵੇਗੀ; ਜਿਵੇਂ ਕਿ ‘ਤੂੰ ਮਾਣ ਲੈ, ਤੂੰ ਜੰਮਾਇ ਲੈ, ਤੂੰ ਰਖ ਲੈ, ਤੂੰ ਮੰਨ ਲੈ’, ਆਦਿ।

(3). ਇਹ ਤਮਾਮ ਵਾਕ ਹੁਕਮੀ ਭਵਿੱਖ ਕਾਲ, ਇੱਕ ਵਚਨ ਕਿਰਿਆ ਨਾਲ ਸੰਬੰਧਿਤ ਹੁੰਦੇ ਹਨ ਭਾਵ ਅਜਿਹੀ ਕਿਰਿਆ ਰਾਹੀਂ ਦਿੱਤਾ ਜਾ ਰਿਹਾ ਉਪਦੇਸ਼ ਅਜੇ ਕਰਨਾ ਹੁੰਦਾ ਹੈ, ਨਾ ਕਿ ਕਰ ਰਿਹਾ ਹੁੰਦਾ ਹੈ (ਵਰਤਮਾਨ) ਜਾਂ ਹੋ ਚੁੱਕਾ ਹੁੰਦਾ ਹੈ (ਭੂਤ ਕਾਲ)।

ਦੂਸਰਾ ‘ਲੈ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹੁੰਦਾ ਹੈ, ਜੋ ‘ਲੈ ਕੇ’ ਦੇ ਅਰਥ ਦਿੰਦਾ ਹੈ ਕਿਉਂਕਿ ਵਾਕ ਵਿੱਚ ਮੁਕੰਮਲ ਕਿਰਿਆਵਾਚੀ ਸ਼ਬਦ ਵੱਖਰਾ ਹੁੰਦਾ ਹੈ; ਜਿਵੇਂ

ਕੇਤੇ, ‘ਲੈ ਲੈ’ (ਕੇ) ਮੁਕਰੁ ਪਾਹਿ॥ (ਜਪੁ)

ਅਮੁਲ ਆਵਹਿ, ਅਮੁਲ ‘ਲੈ’ (ਕੇ) ਜਾਹਿ॥ (ਜਪੁ)

ਹਰਿ ਜਸੁ ਵਖਰੁ ‘ਲੈ’ (ਕੇ) ਚਲਹੁ, ਸਹੁ ਦੇਖੈ ਪਤੀਆਇ ॥ (ਮ: ੧/੨੨)

ਜਨੁ ਨਾਨਕੁ ਜੀਵੈ ਨਾਮੁ ‘ਲੈ’ (ਕੇ), ਹਰਿ ਦੇਵਹੁ ਸਹਜਿ ਸੁਭਾਇ ॥ (ਮ: ੩/੨੬)

ਨਾਮੁ ਰਤਨੁ ‘ਲੈ’ (ਕੇ) ਗੁਝਾ ਰਖਿਆ ॥ (ਮ: ੫/੧੩੦), ਆਦਿ ਤਮਾਮ ਪੰਕਤੀਆਂ ’ਚ ਤਰਤੀਬ ਵਾਰ ‘ਮੁਕਰੁ ਪਾਹਿ, ਜਾਹਿ, ਚਲਹੁ, ਜੀਵੈ, ਰਖਿਆ’; ਮੁਕੰਮਲ ਕਿਰਿਆਵਾਚੀ ਸ਼ਬਦ ਹਨ, ਜਿਸ ਕਾਰਨ ‘ਲੈ’ ਨੇ ‘ਲੈ ਕੇ’ (ਕਿਰਿਆ ਵਿਸ਼ੇਸ਼ਣ) ਅਰਥ ਦਿੱਤੇ।

‘ਲੈ’ ਕਿਰਿਆ ਵਿਸ਼ੇਸ਼ਣ ਤੇ ‘ਲੈ’ ਸੰਯੁਕਤ ਕਿਰਿਆਵਾਚੀ ’ਚ ਇੱਕ ਅੰਤਰ ਇਹ ਵੀ ਹੁੰਦਾ ਹੈ ਕਿ ਕਿਰਿਆ ਵਿਸ਼ੇਸ਼ਣ ਦੌਰਾਨ ਇਹ ਮੂਲ ਕਿਰਿਆ ਤੋਂ ਪਹਿਲਾਂ ਦਰਜ ਹੁੰਦਾ ਹੈ ਜਦਕਿ ‘ਕਿਰਿਆ’ ਦੌਰਾਨ ਸੰਯੁਕਤ ਕਿਰਿਆ ਤੋਂ ਬਾਅਦ।

‘ਫਿਰਿ’– ਇਹ ਸ਼ਬਦ ‘ਕਾਲ-ਵਾਚਕ ਕਿਰਿਆ ਵਿਸ਼ੇਸ਼ਣ’ ਹੈ, ਜੋ ਗੁਰਬਾਣੀ ’ਚ 434 ਵਾਰ ਦਰਜ ਹੈ। ਇਸ ਵਾਕ ਨੂੰ ਵੀਚਾਰੋ: ‘ਰਾਮ ਬਾਜ਼ਾਰ ਗਿਆ ਫਿਰ ਆਏਗਾ’ ਭਾਵ ‘ਫਿਰ’ ਸ਼ਬਦ ਦੋ ਵਾਕਾਂ ਨੂੰ ਜੋੜਨ ਦੇ ਨਾਲ਼ ਨਾਲ਼ ਸਮੇਂ ਨੂੰ ਵੀ ਨਿਰਧਾਰਤ (ਨਿਸ਼ਚਿਤ) ਕਰਦਾ ਹੈ, ਇਸ ਲਈ ਹੀ ‘ਕਾਲ ਵਾਚਕ ਕਿਰਿਆ ਵਿਸ਼ੇਸ਼ਣ’ ਮੰਨਿਆ ਗਿਆ। ਇਸ ਦਾ ਅਰਥ ਹੈ: ਦੁਬਾਰਾ, ਮੁੜ ਕੇ, ਬਾਅਦ ਵਿੱਚ, ਇੱਕ ਵਾਰੀ ਹੋਰ, ਆਦਿ।

ਤਮਾਮ ਸੰਬੰਧਕੀ ਤੇ ਕਿਰਿਆ ਵਿਸ਼ੇਸ਼ਣ ਸ਼ਬਦਾਂ (ਨਾਲਿ, ਵਿਚਿ, ਅੰਦਰਿ, ਅੰਤਰਿ, ਸਾਥਿ, ਉਪਰਿ, ਨੇੜਿ, ਦੂਰਿ, ਹੇਠਿ, ਹਦੂਰਿ, ਤੋਟਿ, ਘਾਟਿ, ਇਤਿਆਦਿਕ) ਵਾਙ ‘ਫਿਰਿ’ ਸ਼ਬਦ ਨੂੰ ਵੀ ਗੁਰਬਾਣੀ ਲਿਖਤ ਮੁਤਾਬਕ ਹਮੇਸ਼ਾਂ ਅੰਤ ਸਿਹਾਰੀ ਆਉਂਦੀ ਹੈ।

ਧਿਆਨ ਰਹੇ ਕਿ ‘ਫਿਰਿ’ ਸ਼ਬਦ ਦੇ ਕੀਤੇ ਗਏ ਅਰਥ: ‘ਮੁੜ ਕੇ ਜਾਂ ਬਾਅਦ ਵਿੱਚ’; ਦੌਰਾਨ ‘ਕੇ’ ਅਤੇ ‘ਵਿੱਚ’ ਚਿੰਨ੍ਹ ਕੋਈ ਕਾਰਕੀ ਸੰਕੇਤ ਨਹੀਂ, ਜਿਨ੍ਹਾਂ ਨੂੰ ਅੰਤ ਸਿਹਾਰੀ ਵਿੱਚੋਂ ਲਿਆ ਮੰਨ ਲਿਆ ਜਾਏ ਬਲਕਿ ਇਹ ‘ਫਿਰ’ (ਅੰਤ ਮੁਕਤਾ) ਸ਼ਬਦ ਦੇ ਆਪਣੇ ਹੀ ਅਰਥ ਹੁੰਦੇ ਹਨ।

‘ਦੇਹ’– ਇਹ ਸ਼ਬਦ ਗੁਰਬਾਣੀ ’ਚ ਸਰੀਰ (ਨਾਂਵ) ਅਤੇ ਦੇਣਾ (ਕਿਰਿਆ) ਦੇ ਸੰਬੰਧ ’ਚ ਦਰਜ ਹੈ; ਜਿਵੇਂ ਕਿ ਸਰੀਰ ਲਈ:

ਭਰੀਐ, ਹਥੁ ਪੈਰੁ ਤਨੁ ‘ਦੇਹ’॥ (ਜਪੁ)

ਜਬ ਲਗੁ ਜੋਬਨਿ ਸਾਸੁ ਹੈ, ਤਬ ਲਗੁ ਇਹੁ ਤਨੁ ‘ਦੇਹ’॥ (ਮ:੧/੨੦)

ਸਭੁ ਜਗੁ ਕਾਜਲ ਕੋਠੜੀ, ਤਨੁ ਮਨੁ ‘ਦੇਹ’ ਸੁਆਹਿ॥ (ਮ:੧/੬੪)

ਆਸਾ ਬੰਧੀ ਮੂਰਖ ‘ਦੇਹ’॥ (ਮ:੫/੧੭੮), ਆਦਿ; ਪਰ ਕਿਰਿਆ ਰੂਪ ’ਚ ਇਉਂ ਦਰਜ ਹੈ:

ਬਾਬਾ ! ਸਚੜਾ ਮੇਲੁ ਨ ਚੁਕਈ, ਪ੍ਰੀਤਮ ਕੀਆ ‘ਦੇਹ’ ਅਸੀਸਾ ਹੇ॥ (ਮ:੧/੫੮੨) (‘ਦੇਹ’ ਭਾਵ ਦੇਵੋ)

ਉਧਰੁ ‘ਦੇਹ’ ਅੰਧ ਕੂਪ ਤੇ, ਲਾਵਹੁ ਅਪੁਨੀ ਚਰਣੀ॥ (ਮ:੫/੭੦੨) (‘ਉਧਰ ਦੇਹ’ ਭਾਵ ਕੱਢ ਲੇਵੋ)

ਜਉ ਗੁਰਦੇਉ (ਜਦ ਗੁਰੂ ਪ੍ਰਸੰਨ), ਤ ਅੰਮ੍ਰਿਤ ‘ਦੇਹ’॥ (ਭਗਤ ਨਾਮਦੇਵ/੧੧੬੬) (‘ਦੇਹ’ ਭਾਵ ਦੇਂਦਾ ਹੈ), ਆਦਿ।

ਸੋ, ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥’’ ਭਾਵ ਕੋਈ (ਕੁਦਰਤ ਦੇ ਰਚੇਤਾ ਨੂੰ ਇਸ ਆਧਾਰ ’ਤੇ ਯਾਦ ਕਰਦਾ ਹੈ ਕਿ ਉਹ ਤਮਾਮ) ਸਰੀਰ ਬਣਾ ਕੇ (ਮੁੜ, ਫਿਰ) ਮਿੱਟੀ ਕਰ ਦਿੰਦਾ ਹੈ ਤੇ ਕੋਈ (ਉਸ ਦੇ ਗੁਣ ਇਉਂ ਸਮਝ ਕੇ) ਗਾਉਂਦਾ ਹੈ ਕਿ (ਉਹ ਤਮਾਮ ਸਰੀਰਾਂ ਵਿੱਚੋਂ) ਜਿੰਦਾਂ ਕੱਢ ਕੇ (ਲੈ ਕੇ, ਹੋਰਾਂ ਸਰੀਰਾਂ ਨੂੰ) ਮੁੜ ਦੇ ਦਿੰਦਾ ਹੈ ਭਾਵ ਆਵਾਗਮਣ ਰੂਪ ਖੇਲ ਨੂੰ ਨਿਰੰਤਰ ਜਾਰੀ ਰੱਖਦਾ ਹੈ।

ਗਾਵੈ ਕੋ, ਜਾਪੈ ਦਿਸੈ ਦੂਰਿ॥ ਗਾਵੈ ਕੋ, ਵੇਖੈ ਹਾਦਰਾ ਹਦੂਰਿ॥

ਇਸ ਪੰਕਤੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਦੁਆਰਾ ਰਚੀ ਗਈ ਇਸ ਪਉੜੀ (ਵਿਸ਼ੇ) ’ਚ ਕੇਵਲ ਗੁਰਮਤਿ ਅਨੁਸਾਰੀ ਭਾਵਨਾ ਵਿਅਕਤ ਨਹੀਂ ਕੀਤੀ ਜਾ ਰਹੀ ਬਲਕਿ ਆਸਤਿਕ ਸਮਾਜਿਕ ਦ੍ਰਿਸ਼ਟੀਕੋਣ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਜਿਸ ਨਾਲ਼ ਸਹਿਮਤੀ ਜਾਂ ਅਸਹਿਮਤੀ ਪਉੜੀ ਵਿਸ਼ੇ ਦੀ ਸਮਾਪਤੀ ’ਚ ਦਰਜ ਹੋਵੇਗੀ।

(ਨੋਟ: ਇਬਰਾਨੀਆਂ ਦੇ ਰੱਬੀ ਨਿਵਾਸ ਸਥਾਨ ਬਾਰੇ ਇਸਲਾਮੀ ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਪੈਗ਼ੰਬਰ ਪ੍ਰਗਟ ਹੋਣ ਤੋਂ 12 ਸਾਲ ਬਾਅਦ ਮੁਹੰਮਦ ਸਾਹਿਬ ‘ਮਿਅਰਾਜ’ (ਆਸਮਾਨੀ ਸਫ਼ਰ) ਲਈ ਜਬਰਾਈਲ ਫ਼ਰਿਸ਼ਤੇ ਦੁਆਰਾ ਲਿਆਂਦੇ ਗਏ ਬੁਰਾਕ (ਪੰਖਧਾਰੀ ਚਿੱਟਾ ਜੀਵ, ਜਿਸ ਦਾ ਕੱਦ ਖੱਚਰ ਜਾਂ ਗਧੇ ਵਰਗਾ ਤੇ ਨੌਂਹ ਸ਼ੇਰ ਵਰਗੇ) ਉੱਤੇ ਸਵਾਰ ਹੋ ਕੇ ਸੱਤ ਆਸਮਾਨ ਵੱਲ ਗਏ, ਜਿਨ੍ਹਾਂ ਦੇ ਬੂਹੇ ਖੁਲ੍ਹਦੇ ਗਏ (ਪਹਿਲਾ ਅਸਮਾਨ ਧੂੰਏਂ ਦਾ, ਦੂਜਾ ਬੱਦਲ (ਪਾਣੀ) ਦਾ, ਜਿੱਥੇ ਈਸਾ ਮਸੀਹ ਤੇ ਯਹੀਆ ਪੈਗ਼ੰਬਰ ਜੀ ਮਿਲੇ, ਤੀਜਾ ਲੋਹੇ ਦਾ, ਜਿੱਥੇ ਇਬਰਾਹੀਮ ਦੇ ਪੜੋਤੇ ਯੂਸਫ਼ ਮਿਲੇ, ਚੌਥਾ ਪਿੱਤਲ ਦਾ, ਜਿੱਥੇ ਅਦਰੀਸ਼ (ਹਨਕ) ਜੀ ਮਿਲੇ, ਪੰਜਵਾਂ ਚਾਂਦੀ ਦਾ, ਜਿੱਥੇ ‘ਮੂਸਾ’ ਜੀ ਦੇ ਵੱਡੇ ਭਰਾ ਹਾਰੂਨ (ਹਾਰੂੰ) ਮਿਲੇ, ਛੇਵਾਂ ਸੋਨੇ ਦਾ, ਜਿੱਥੇ ਮੂਸਾ ਜੀ ਮਿਲੇ, ਸੱਤਵਾਂ ਪੁਖਰਾਜ (ਨੌ ਰਤਨਾਂ ’ਚੋਂ ਇੱਕ ਰਤਨ) ਦਾ, ਜਿੱਥੇ ਇਬਰਾਹੀਮ ਜੀ ਮਿਲੇ), ਇੱਥੇ ਮੁਹੰਮਦ ਸਾਹਿਬ ਜੀ ਨੂੰ ਤਿੰਨ ਪਿਆਲੇ (ਸ਼ਰਾਬ, ਦੁੱਧ ਤੇ ਸ਼ਹਿਦ) ਦਿੱਤੇ ਗਏ, ਜਿਨ੍ਹਾਂ ’ਚੋਂ ਉਨ੍ਹਾਂ ਦੁੱਧ ਪੀਤਾ। ਇਸ ਤੋਂ ਅਗਾਂਹ ਰੱਬੀ ਤਖ਼ਤ ਪਾਸ ਪਹੁੰਚੇ, ਜਿੱਥੇ ਦੋ ਵਾਰ ਖ਼ੁਦਾ ਨੇ ਕਿਹਾ: ‘ਮੁਹੰਮਦ  ! ਹੋਰ ਨੇੜੇ ਆ’ । ਤਦ ਮੁਹੰਮਦ ਸਾਹਿਬ ਤੇ ਖ਼ੁਦਾ ਦੀ ਦੂਰੀ ਕੇਵਲ 2 ਕਮਾਨ (5 ਕੁ ਫੁੱਟ) ਸੀ ਜਦਕਿ ਗੁਰਬਾਣੀ ਰੱਬ ਨੂੰ ਸਰਬ ਵਿਆਪਕ ਮੰਨਦੀ ਹੈ: ‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ  ! ਹਰਿ ਏਕੋ ਪੁਰਖੁ ਸਮਾਣਾ ॥’’ ਮ:੪/੧੧)

ਗਾਵੈ ਕੋ, ਜਾਪੈ ਦਿਸੈ ਦੂਰਿ॥– ਇਸ ਪੰਕਤੀ ’ਚ ‘ਜਾਪੈ’ ਵਾਙ ਹੀ ‘ਦਿਸੈ’ ਸ਼ਬਦ ਵੀ ਇਕ ਵਚਨ ਕਿਰਿਆ ਹੈ, ਨਾ ਕਿ ਨਾਉਂ। ਇਹ ਸ਼ਬਦ ਗੁਰਬਾਣੀ ’ਚ 32 ਵਾਰ ਦਰਜ ਹੈ; ਜਿਵੇਂ ਕਿ

ਇਕੋ ‘ਦਿਸੈ’ ਸਜਣੋ, ਇਕੋ ਭਾਈ ਮੀਤੁ॥ (ਮ:੫/੪੪)

ਅਦਿਸਟੁ ‘ਦਿਸੈ’, ਤਾ ਕਹਿਆ ਜਾਇ॥ (ਮ:੧/੨੨੨)

ਨਾਨਕ ਕਾ ਪਾਤਿਸਾਹੁ, ‘ਦਿਸੈ’ ਜਾਹਰਾ (ਅੰਗ-ਸੰਗ)॥ (ਮ:੫/੩੯੭), ਆਦਿ।

‘ਦੂਰਿ’– ਇਹ (ਸਥਾਨ ਵਾਚਕ ਕਿਰਿਆ ਵਿਸ਼ੇਸ਼ਣ) ਸ਼ਬਦ ਗੁਰਬਾਣੀ ’ਚ 155 ਵਾਰ ਦਰਜ ਹੈ, ਜਿਸ ਦਾ ਪ੍ਰਯੋਗ ‘ਨੇੜਿ’ ਦੇ ਵਿਪਰੀਤ ਵਧੇਰੇ ਕੀਤਾ ਗਿਆ ਹੈ; ਜਿਵੇਂ ਕਿ

(ੳ). ਕਰਮੀ ਆਪੋ ਆਪਣੀ, ਕੇ ਨੇੜੈ, ਕੇ ਦੂਰਿ॥ (ਜਪੁ)

(ਅ). ਸਭੁ ਉਪਾਏ, ਆਪੇ ਵੇਖੈ, ਕਿਸੁ ਨੇੜੈ, ਕਿਸੁ ਦੂਰਿ॥ (ਮ:੩/੩੮) ਭਾਵ ਜਦ ਸਾਰੇ ਉਸ ਨੇ ਬਣਾਏ ਹਨ ਤਾਂ ਫਿਰ ਕਿਸ ਨੂੰ ਉਸ ਦੇ ਨੇੜੇ ਜਾਂ ਦੂਰ ਕਹੀਏ? ਭਾਵ ਸਾਰੇ ਹੀ ਉਸ ਦੇ ਨੇੜੇ ਹਨ ਕਿਉਂਕਿ ਉਹ ਕਣ-ਕਣ ’ਚ ਵਿਆਪਕ ਹੈ: ‘‘ਕਹਿ ਰਵਿਦਾਸ  ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥’’ (ਭਗਤ ਰਵਿਦਾਸ/੬੫੮)

(ੲ). ਗੁਰ ਸਭਾ ਏਵ ਨ ਪਾਈਐ, ਨਾ ਨੇੜੈ, ਨਾ ਦੂਰਿ॥ (ਮ:੩/੮੪), ਆਦਿ।

(ਨੋਟ: (1). ਗੁਰਬਾਣੀ ਲਿਖਤ ਮੁਤਾਬਕ ‘ਦੂਰਿ’ ਸ਼ਬਦ ਦੇ ਅੰਤ ’ਚ ਲੱਗੀ ਸਿਹਾਰੀ ਕਿਸੇ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ਹਟ ਜਾਂਦੀ ਹੈ; ਜਿਵੇਂ ਕਿ: ਰੂਪ ਹੀਨ ਬੁਧਿ ਬਲ ਹੀਨੀ, ਮੋਹਿ ਪਰਦੇਸਨਿ ‘ਦੂਰ ਤੇ’ ਆਈ॥ (ਮ:੫/੨੦੪)

ਉਚਰਤ ਗੁਨ ਗੋਪਾਲ ਜਸੁ, ‘ਦੂਰ ਤੇ’ ਜਮੁ ਭਾਗੈ॥ (ਮ:੫/੮੧੭), ਆਦਿ।

(2). ਗੁਰਬਾਣੀ ਲਿਖਤ ਮੁਤਾਬਕ, ਜਿਨ੍ਹਾਂ ਸ਼ਬਦਾਰਥਾਂ ਦਾ ‘ਦ’ ਅੱਖਰ ਭਾਵਾਰਥਾਂ ਦੌਰਾਨ ‘ਜ’ ਨਾਲ ਬਦਲੇ, ਉਹ ਜ਼ਿਆਦਾਤਰ ਅਰਬੀ ਭਾਸ਼ਾ ਦੇ ਹੁੰਦੇ ਹਨ; ਜਿਵੇਂ ‘ਨਦਰਿ-ਨਜ਼ਰ, ਕਾਗਦ-ਕਾਗਜ਼, ਹਾਦਰਾ ਹਦੂਰਿ- ਹਾਜ਼ਰਾ ਹਜ਼ੂਰ, ਆਦਿ ਅਤੇ ਜਿਨ੍ਹਾਂ ਦਾ ‘ਸਤ’ ਸੰਯੁਕਤ ਅੱਖਰ ‘ਥ’ ’ਚ ਬਲਦੇ ਉਹ ਸੰਸਿਤ ਦੇ; ਜਿਵੇਂ ‘ਹਸ੍ਤ-ਹੱਥ, ਹਸਤੀ-ਹਾਥੀ, ਵਸਤੁ-ਵਥ, ਅਸਤਿ-ਆਥਿ (ਭਾਵ ‘ਹੈ’)’, ਆਦਿ।)

ਸੋ, ‘‘ਗਾਵੈ ਕੋ, ਜਾਪੈ ਦਿਸੈ ਦੂਰਿ॥ ਗਾਵੈ ਕੋ, ਵੇਖੈ ਹਾਦਰਾ ਹਦੂਰਿ॥’’ ਭਾਵ ਕੋਈ (ਅੱਲ੍ਹਾ ਨੂੰ) ਦੂਰ ਵੇਖਦਾ, ਮਹਿਸੂਸ ਕਰਦਾ ਹੈ ਤੇ ਉਸ ਦੇ ਗੁਣ ਗਾਉਂਦਾ ਹੈ ਅਤੇ ਕੋਈ ਉਸ ਨੂੰ ਅੰਗ-ਸੰਗ (ਨੇੜੇ ਤੋਂ ਨੇੜੇ) ਅਨੁਭਵ ਕਰਦਾ ਹੈ ਤੇ ਗੁਣ ਗਾਉਂਦਾ ਹੈ।

(ਨੋਟ: ਉਕਤ ਕੀਤੀ ਗਈ ਤਮਾਮ ਵਿਚਾਰ ’ਚ ਮਾਤਰ 8 ਪ੍ਰਕਾਰ ਦੀ ਮਾਨਸਿਕਤਾ ਨੂੰ ਰੂਪਮਾਨ ਕੀਤਾ ਗਿਆ ਹੈ; ਜਿਵੇਂ ਕਿ

(1). ਕੋਈ ਰੱਬੀ ਸ਼ਕਤੀ ਨੂੰ ਵੇਖ ਕੇ ਗਾਉਂਦਾ ਹੈ: ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥’’

(2). ਕੋਈ ਮਿਲੀ ‘ਦਾਤ ਦੇ ਚਿੰਨ੍ਹ’ ਨੂੰ ਵੇਖ ਕੇ ਗਾਉਂਦਾ ਹੈ: ‘‘ਗਾਵੈ ਕੋ, ਦਾਤਿ ਜਾਣੈ ਨੀਸਾਣੁ॥’’

(3). ਕੋਈ ‘ਸੁੰਦਰ ਗੁਣਾਂ’ ਨੂੰ ਵੇਖ ਕੇ ਗਾਉਂਦਾ ਹੈ: ‘‘ਗਾਵੈ ਕੋ, ਗੁਣ ਵਡਿਆਈਆ ਚਾਰ॥’’

(4). ਕੋਈ ‘ਕਠਨ ਵਿਦਿਆ’ ਰਾਹੀਂ ਗਾਉਂਦਾ ਹੈ: ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’

(5). ਕੋਈ ‘ਸਰੀਰ ਨੂੰ ਨਾਸ ਕਰਨ ਵਾਲੀ ਸ਼ਕਤੀ ਸਮਝ ਕੇ’ ਗਾਉਂਦਾ ਹੈ: ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥’’

(6). ਕੋਈ ‘ਜਿੰਦਾਂ ਨੂੰ ਪੁਰਾਣੇ (ਬਿਰਧ) ਸਰੀਰਾਂ ਵਿੱਚੋਂ ਕੱਢ ਕੇ ਹੋਰਾਂ (ਬੱਚਿਆਂ) ’ਚ ਪਾਉਣ ਵਾਲੀ ਪ੍ਰਮੁੱਖ ਸ਼ਕਤੀ ਸਮਝ ਕੇ’ ਗਾਉਂਦਾ ਹੈ: ‘‘ਗਾਵੈ ਕੋ, ਜੀਅ ਲੈ, ਫਿਰਿ ਦੇਹ॥’’

(7). ਕੋਈ ‘ਦੂਰ ਬੈਠਾ ਸਮਝ ਕੇ’ ਗਾਉਂਦਾ ਹੈ: ‘‘ਗਾਵੈ ਕੋ, ਜਾਪੈ ਦਿਸੈ ਦੂਰਿ॥’’

(8). ਕੋਈ ‘ਅੰਗ-ਸੰਗ ਅਨੁਭਵ ਕਰਕੇ’ ਗਾਉਂਦਾ ਹੈ: ‘‘ਗਾਵੈ ਕੋ, ਵੇਖੈ ਹਾਦਰਾ ਹਦੂਰਿ॥’’, ਪਰ ਕੀ ਇਤਨਾ ਮਾਤਰ ਵਰਣਨ ਕਰਨ ਨਾਲ਼ ਕੁਦਰਤ ਦੀ ਵਿਸ਼ਾਲਤਾ ਮੁਕੰਮਲ ਹੋ ਗਈ? ਨਹੀਂ, ਇਸੇ ਲਈ ਵਿਸ਼ੇ ਨੂੰ ਸੰਖੇਪਤਾ ਦੇਣ ਲਈ ਅਗਲੀ ਦਿਸ਼ਾ (ਅਸੀਮਤਾ) ਵੱਲ ਵਧਿਆ ਗਿਆ ਹੈ।)

ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥

ਉਕਤ ਕੀਤੀ ਗਈ ਵਿਚਾਰ ਕਿ ਰੱਬੀ ਸ਼ਕਤੀ ਨਾਲ਼ ਜੁੜਨ ਦੇ ਭਿੰਨ-ਭਿੰਨ ਤਰੀਕੇ ਅਪਣਾਏ ਗਏ ਹਨ, ਮੁਤਾਬਕ ਵਿਸ਼ਾਲ ਕੁਦਰਤ ’ਚ ਗਾਉਣ ਵਾਲ਼ੇ ਵੀ ਵਿਸ਼ਾਲ ਹਨ, ਜਿਨ੍ਹਾਂ ਦੀ ਗਿਣਤੀ ਕਰਦਿਆਂ ਕਈ ਗ੍ਰੰਥ ਲਿਖੇ ਜਾ ਸਕਦੇ ਹਨ, ਪਰ ‘ਜਪੁ’ ਦੀ ਹਰ ਪਉੜੀ ਦੀ ਸਮਾਪਤੀ ’ਚ ਵਿਸ਼ੇ ਨੂੰ ਅਸੀਮ-ਅਸੀਮ ਬਿਆਨਿਆ ਤੇ ਸੰਕੋਚਿਆ ਗਿਆ ਹੈ, ਇਸ ਲਈ ਸੰਬੰਧਿਤ ਤੁਕ ‘‘ਕਥਨਾ ਕਥੀ…..ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’, ਉਪਰੰਤ ਵੀ ‘‘…. ਨ ਆਵੈ ਤੋਟਿ॥’’ ਰਾਹੀਂ ਉਕਤ 8 ਮਿਸਾਲਾਂ ਦੇਣ ਵਾਲ਼ੇ ਤਰੀਕੇ ਨੂੰ ਸਮੇਟਿਆ ਗਿਆ ਕਿਉਂਕਿ ਕਰਤਾਰ ਦੇ ਵਡੱਪਣ ਦੇ ਮੁਕਾਬਲੇ ਮਨੁੱਖਾ ਬੁੱਧੀ ਹਜ਼ਾਰਾਂ ਹੋਰ ਉਦਾਹਰਨਾਂ ਵੀ ਦੇ ਦੇਵੇ ਤਾਂ ਵੀ ਤੁੱਛ ਹਨ।

ਗੁਰਬਾਣੀ ਲਿਖਤ ਮੁਤਾਬਕ ‘ਕਥਿ’ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਆਖ ਕੇ, ਬੋਲ ਕੇ, ਬਿਆਨ ਕਰਕੇ’, ਪਰ ‘ਕਥਿ ਕਥਿ’ ਤਦ ਵਰਤਿਆ ਜਾਂਦਾ ਹੈ ਜਦ ਕਈ ਵਾਰ ਬੋਲ ਕੇ ਵੀ ਵਿਸ਼ਾ ਸੰਪੂਰਨ ਨਾ ਹੋ ਰਿਹਾ ਹੋਵੇ; ਜਿਵੇਂ

ਬ੍ਰਹਮੈ (ਨੇ), ਕਥਿ ਕਥਿ (ਕੇ); ਅੰਤੁ ਨ ਪਾਇਆ ॥ (ਭਗਤ ਕਬੀਰ/੩੨੭)

ਗਿਆਨ ਵਿਹੂਣਾ; ਕਥਿ ਕਥਿ (ਕੇ) ਲੂਝੈ (ਦੁਖੀ ਹੁੰਦਾ)॥ (ਮ: ੧/੪੬੬)

ਸਭ ਕਥਿ ਕਥਿ (ਕੇ) ਰਹੀ; ਲੁਕਾਈ ॥ (ਭਗਤ ਕਬੀਰ/੬੫੫)

ਕਿਆ ਹਉ ਕਥੀ ? ਕਥੇ ਕਥਿ (ਕੇ) ਦੇਖਾ; ਮੈ (ਮੈਥੋਂ) ਅਕਥੁ, ਨ ਕਥਨਾ ਜਾਈ ॥ (ਮ: ੧/੭੯੫)

ਕਥਿ ਕਥਿ (ਕੇ) ਬਾਦੁ ਕਰੇ; ਦੁਖੁ ਹੋਈ ॥ (ਮ: ੧/੮੩੧)

ਮਾਨੁਖੁ ਕਥੈ, ਕਥਿ (ਕੇ) ਲੋਕ ਸੁਨਾਵੈ; (ਪਰ) ਜੋ ਬੋਲੈ, ਸੋ ਨ ਬੀਚਾਰੇ ॥ (ਮ: ੪/੯੮੧)

ਨਾਮ ਵਿਹੂਣਾ; ਕਥਿ ਕਥਿ (ਕੇ) ਲੂਝੈ ॥ (ਮ: ੩/੧੦੪੪)

ਕਿਆ ਹਮ ਕਥਹ ? ਕਿਛੁ ਕਥਿ (ਕੇ) ਨਹੀ ਜਾਣਹ; ਪ੍ਰਭ ਭਾਵੈ, ਤਿਵੈ ਬੁੋਲਾਨ (ਬੁਲਾਨ)॥ (ਮ: ੫/੧੨੦੩), ਆਦਿ।

ਕੋਟੀ ਕੋਟਿ ਕੋਟਿ-ਇਹ ਤਿੰਨੇ ਸ਼ਬਦ ਸੰਖਿਆ ਵਾਚਕ ਹਨ, ਜਿਨ੍ਹਾਂ ਦਾ ਅਰਥ ਹੈ: ‘ਕਰੋੜਾਂ ਨੇ ਕਰੋੜਾਂ ਹੀ ਵਾਰ’। ਗੁਰਬਾਣੀ ਲਿਖਤ ਮੁਤਾਬਕ ‘ਕੋਟੁ’ (22 ਵਾਰ) ਦਾ ਅਰਥ ਹੈ: ‘ਕਿਲ੍ਹਾ’, ‘ਕੋਟ’ ਦਾ ਅਰਥ ਹੈ: ‘ਕਈ ਕਿਲ੍ਹੇ’ ਅਤੇ ‘ਕੋਟਿ’ (319 ਵਾਰ) ਦੀ ਵਰਤੋਂ ਸੰਖਿਅਕ ਸ਼ਬਦਾਂ (‘ਦੁਇ, ਤੀਨਿ, ਚਾਰਿ, ਆਦਿ) ਵਾਙ ਹੀ ਅੰਤ ਸਿਹਾਰੀ ਸਮੇਤ ਕੀਤੀ ਗਈ ਹੈ: ‘ਕਰੋੜ’, ਪਰ ‘ਕੋਟਿ’ ਤੋਂ ‘ਕੋਟੀ’ (9 ਵਾਰ) ਬਣਤਰ ਕੇਵਲ ਕਾਵਿ ਤੋਲ ਦਾ ਪ੍ਰਭਾਵ ਹੈ ਜਦਕਿ ਅਰਥ ਓਹੀ ਹਨ: ‘ਕਰੋੜ’।

ਹਰਿ ਕਾ ਮੰਦਰੁ ਆਖੀਐ; ਕਾਇਆ ‘ਕੋਟੁ’ ਗੜੁ ॥ (ਮ: ੩/੯੫੨)               (ਕੋਟੁ-ਕਿਲ੍ਹਾ)

ਜਿਨਿ ਗੜ ‘ਕੋਟ’ ਕੀਏ ਕੰਚਨ ਕੇ; ਛੋਡਿ ਗਇਆ ਸੋ ਰਾਵਨੁ ॥ (ਭਗਤ ਕਬੀਰ/੧੧੦੪)        (ਕੋਟ-ਕਿਲ੍ਹੇ)

‘ਕੋਟਿ’ ਜਨਮ ਭਰਮਹਿ; ਬਹੁ ਜੂਨਾ ॥੧॥ ਰਹਾਉ ॥ (ਮ: ੫/੧੯੫)               (ਕੋਟਿ-ਕਰੋੜ)

ਬਿਨੁ ਸਤਿਗੁਰ ਹਰਿ ਨਾਮੁ ਨ ਲਭਈ; ਲਖ ‘ਕੋਟੀ’ ਕਰਮ ਕਮਾਉ ॥ (ਮ: ੪/੪੦)           (ਕੋਟੀ-ਕਰੋੜ)

ਜਿਹਵਾ ਏਕ, ਹੋਇ ਲਖ ‘ਕੋਟੀ’; ਲਖ ਕੋਟੀ, ‘ਕੋਟਿ’ ਧਿਆਵੈਗੋ ॥੧॥ ਰਹਾਉ ॥ (ਮ: ੪/੧੩੦੯), ਆਦਿ, ਇਸ ਲਈ ‘ਕੋਟਿ’ (ਸੰਖਿਆ ਵਾਚਕ), ‘ਕੋਟੁ’ (ਇੱਕ ਵਚਨ ਪੁਲਿੰਗ) ਤੇ ‘ਕੋਟ’ (ਬਹੁ ਵਚਨ) ਦੇ ਅੰਤਰ ਨੂੰ ਸਮਝਣਾ ਅਤਿ ਜ਼ਰੂਰੀ ਹੈ।

ਸੋ, ‘‘ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’ ਭਾਵ ਰੱਬੀ ਵਿਸ਼ਾਲਤਾ ਨੂੰ ਕਰੋੜਾਂ ਨੇ ਕਰੋੜਾਂ ਵਾਰ (ਭਿੰਨ ਭਿੰਨ ਦ੍ਰਿਸ਼ਟੀਕੋਣ ਤੋਂ) ਬਿਆਨ ਕੀਤਾ (ਜਿਨ੍ਹਾਂ ਦੀ ਗਿਣਤੀ ਕਰਦਿਆਂ) ਕੋਈ ਘਾਟ ਨਹੀਂ ਆਉਂਦੀ (ਭਾਵ ਜਿੱਥੇ ਅਕਾਲ ਪੁਰਖ ਵਿਸ਼ਾਲ ਹੈ ਉੱਥੇ ਉਸ ਉੱਤੇ ਸ਼ਰਧਾ ਰੱਖਣ ਵਾਲ਼ੇ ਵੀ ਅਣਗਿਣਤ ਹਨ)।

ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥

ਗੁਰਬਾਣੀ ’ਚ ‘ਦੇ’ ਸ਼ਬਦ 208 ਵਾਰ ਤੇ ‘ਦੈ’ 34 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ‘ਦੈ’ ਸ਼ਬਦ ਦੀ ਵਰਤੋਂ ਤਦ ਹੁੰਦੀ ਹੈ ਜਦ:

(1). ਇਸ ਤੋਂ ਅਗਲਾ ਸ਼ਬਦ ਇੱਕ ਵਚਨ ਪੁਲਿੰਗ ਹੋਵੇ ਤੇ ਉਸ ਨੂੰ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਹੋਣ।

(2). ਇਹ ਸ਼ਬਦ ਸੰਬੰਧਕੀ ਹੈ ਜੋ ਆਪਣੇ ਤੋਂ ਪਹਿਲੇ ਸ਼ਬਦ ਨੂੰ ਅੰਤ ਮੁਕਤਾ ਕਰ ਦਿੰਦਾ ਹੈ ਜਾਂ ਉਸ ਦਾ ਸਰੂਪ ਆਪਣੇ ਵਾਙ ਅੰਤ ਦੁਲਾਵਾਂ ’ਚ ਤਬਦੀਲ ਕਰ ਲੈਂਦਾ ਹੈ; ਜਿਵੇਂ

‘ਤਿਸ ਦੈ ਚਾਨਣਿ’; ਸਭ ਮਹਿ ਚਾਨਣੁ ਹੋਇ ॥ (ਮ: ੧/੧੩)

ਸੋ ਸੂਰਾ, ਪਰਧਾਨੁ ਸੋ; ‘ਮਸਤਕਿ ਜਿਸ ਦੈ’, ਭਾਗੁ ਜੀਉ ॥ (ਮ: ੫/੧੩੨) (ਜਿਸ ਦੈ ਮਸਤਕਿ)

‘ਸਚੈ ਦੈ ਦੀਬਾਣਿ’; ਕੂੜਿ, ਨ ਜਾਈਐ ॥ (ਮ: ੧/੧੪੬)

‘ਓਸ ਦੈ ਆਖਿਐ’, ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ ॥ (ਮ: ੪/੩੦੮)

ਤਿਸੈ ਸਰੇਵਹੁ ਪ੍ਰਾਣੀਹੋ  ! ਜਿਸ ਦੈ ਨਾਉ ਪਲੈ ॥ (ਮ: ੫/੩੨੦) (ਭਾਵ ‘ਜਿਸ ਦੈ ਪਲੈ’ ਨਾਉ॥)

ਕਿਆ ਹੋਵੈ ‘ਕਿਸੈ ਹੀ ਦੈ ਕੀਤੈ’(ਨਾਲ਼) ? ਜਾਂ ਧੁਰਿ ਕਿਰਤੁ ਓਸ ਦਾ, ਏਹੋ ਜੇਹਾ ਪਇਆ ॥ (ਮ: ੪/੬੫੩) (ਕਿਸੈ ਦੈ ਕੀਤੈ)

‘ਤਿਸ ਦੈ ਦਿਤੈ’ ਨਾਨਕਾ  ! ਤੇਹੋ ਜੇਹਾ ਧਰਮੁ ॥ (ਮ: ੩/੯੪੯)

‘ਹਿਰਦੈ ਜਿਸ ਦੈ’, ਸਚੁ ਹੈ; ਤਨੁ ਮਨੁ ਭੀ ਸਚਾ ਹੋਇ ॥ (ਮ: ੩/੧੦੮੯) (ਜਿਸ ਦੈ ਹਿਰਦੈ)

ਹੋਨਿ ‘ਨਜੀਕਿ ਖੁਦਾਇ ਦੈ’; ਭੇਤੁ ਨ ਕਿਸੈ ਦੇਨਿ ॥ (ਬਾਬਾ ਫਰੀਦ/੧੩੮੪) (ਖੁਦਾਇ ਦੈ ਨਜੀਕਿ)

ਸਜਣੁ ਸਚਾ ਪਾਤਿਸਾਹੁ; ‘ਸਿਰਿ ਸਾਹਾਂ ਦੈ’ ਸਾਹੁ ॥ (ਮ: ੫/੧੪੨੬) (ਭਾਵ ‘ਸਾਹਾਂ ਦੈ ਸਿਰਿ’ ਸਾਹੁ॥), ਆਦਿ, ਪਰ ਗੁਰਬਾਣੀ ’ਚ ‘ਦੇ’ ਸ਼ਬਦ ਸੰਬੰਧਕੀ ਨਹੀਂ ਅਤੇ ਇਹ ਦੋ ਅਰਥਾਂ ਲਈ ਵਰਤਿਆ ਜਾਂਦਾ ਹੈ:

(1). ‘ਦੇ’ ਦਾ ਅਰਥ ਹੈ: ‘ਦੇ ਕੇ’ (ਕਿਰਿਆ ਵਿਸ਼ੇਸ਼ਣ):

ਨਾਨਕ  ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ‘ਦੇ’ (ਦੇ ਕੇ)॥ (ਜਪੁ)

‘ਦੇ’ (ਦੇ ਕੇ) ਸਾਬੂਣੁ; ਲਈਐ ਓਹੁ ਧੋਇ ॥ (ਜਪੁ)

ਜੀਉ ਪਿੰਡੁ; ‘ਦੇ’ (ਦੇ ਕੇ) ਸਾਜਿਆ ॥ (ਮ: ੧/੭੨), ਆਦਿ।

(2). ‘ਦੇ’ ਦਾ ਅਰਥ ਹੈ: ‘ਦੇਂਦਾ ਹੈ’ (ਇੱਕ ਵਚਨ ਕਿਰਿਆ):

ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ‘ਦੇ’ (ਦੇਂਦਾ ਹੈ) ਦਾਣੁ (ਬੀਜ, ਬੀ)॥ (ਮ: ੧/੧੯)

ਨਾਨਕ  ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ‘ਦੇ’ (ਦੇਂਦਾ ਹੈ) ਵਡਿਆਈ ॥ (ਮ: ੩/੩੨)

ਚਹੁ ਵਰਨਾ ਕਉ; ‘ਦੇ’ (ਦੇਂਦਾ ਹੈ) ਉਪਦੇਸੁ ॥ (ਮ: ੫/੨੭੪), ਆਦਿ।

ਜੁਗਾ ਜੁਗੰਤਰਿ– ਇਨ੍ਹਾਂ ਸੰਯੁਕਤ ਸ਼ਬਦ ’ਚ ‘ਜੁਗਾ’ ਦਾ ਉਚਾਰਨ ‘ਜੁਗਾਂ’ ਦਰੁਸਤ ਹੋਵੇਗਾ ਕਿਉਂਕਿ ਪੁਲਿੰਗ ਬਹੁ ਵਚਨ ਨਾਲ਼ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ਨਾਸਿਕੀ ਧੁਨੀ ਬਣ ਜਾਂਦੀ ਹੈ। ਇਨ੍ਹਾਂ ’ਚ ਸੰਬੰਧਕੀ ਚਿੰਨ੍ਹ ‘ਅੰਤਰਿ’ ਹੈ ਭਾਵ ‘ਜੁਗਾਂ-ਜੁਗ ਅੰਤਰਿ’ (ਵਿੱਚ)।

‘ਜਪੁ’ ਦੀ ਵਿਚਾਰ ਅਧੀਨ ਪੰਕਤੀ ’ਚ ‘ਜੁਗਾ ਜੁਗੰਤਰਿ’ ਤੋਂ ਪਦਾਰਥਾਂ ਦੇ ਭੋਗ, ਪ੍ਰਸੰਗ ਚੱਲ ਰਿਹਾ ਹੈ, ਪਰ ਗੁਰਬਾਣੀ ’ਚ ‘ਜੁਗਾ ਜੁਗੰਤਰਿ’ ਇੱਕ ਵਾਰ ਹੋਰ ਵੀ ਦਰਜ ਹੈ, ਜਿੱਥੇ ਆਦਿ ਕਾਲ ਤੋਂ ਗੁਰਮੁਖ ਸੱਜਣ, ਹਰੀ ਰਸ ਨੂੰ ਮਾਣਦੇ ਦਰਸਾਏ ਗਏ ਹਨ; ਜਿਵੇਂ

ਗੁਰਮੁਖਿ ਹੋਵਹਿ, ਤਾ ਹਰਿ ਰਸੁ ਪੀਵਹਿ; ‘ਜੁਗਾ ਜੁਗੰਤਰਿ’ ਖਾਹਿ ਪਇਆ ॥ (ਮ: ੩/੪੩੫)

ਖਾਹੀ ਖਾਹਿ– ਇਨ੍ਹਾਂ ਸੰਯੁਕਤ ਸ਼ਬਦਾਂ ’ਚ ਅਗਰ ਪਹਿਲੇ ਸ਼ਬਦ ’ਤੇ ਕਾਵਿ ਤੋਲ ਦਾ ਪ੍ਰਭਾਵ ਨਾ ਹੁੰਦਾ ਤਾਂ ਸ਼ਬਦ ਬਣਤਰ ‘ਖਾਹਿ ਖਾਹਿ’ ਹੋਣੀ ਸੀ; ਜਿਵੇਂ ਹੇਠਲੀਆਂ ਤੁਕਾਂ ’ਚ ‘ਭਖਿ ਖਾਹਿ’, ਅਖਾਧਿ ਖਾਹਿ, ਢੂੰਡਿ ਖਾਹਿ’ (ਅੰਤ ਸਿਹਾਰੀ) ਦਰਜ ਹਨ:

ਸੰਖ ਮਲੇਛ; ਮਲੁ ‘ਭਖਿ ਖਾਹਿ’ ॥ (ਜਪੁ)

ਪਰ ਧਨ, ਪਰ ਤਨ, ਪਰ ਤੀ ਨਿੰਦਾ; ‘ਅਖਾਧਿ ਖਾਹਿ’ ਹਰਕਾਇਆ ॥ (ਮ: ੫/੪੦੨)

ਇਸ ਘਰ ਮਹਿ ਹੈ; ਸੁ, ਤੂ ‘ਢੂੰਢਿ ਖਾਹਿ’ ॥ (ਭਗਤ ਕਬੀਰ/੧੧੯੬), ਆਦਿ।

ਸੋ, ‘‘ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥’’– ਭਾਵ (ਸ੍ਰਿਸ਼ਟੀ ਨੂੰ ਪਾਲਣਹਾਰ) ਦਾਤਾਰ ਦੇ ਰਿਹਾ ਹੈ (ਦਾਤਾਂ) ਲੈਣ ਵਾਲ਼ੇ (ਜੀਵ) ਹਾਰ ਜਾਂਦੇ ਹਨ (ਜੀਵਨ ਸਮਾਪਤ ਕਰ ਲੈਂਦੇ ਹਨ) ਆਦਿ ਕਾਲ ਤੋਂ (ਇਨ੍ਹਾਂ ਦਾਤਾਂ ਨੂੰ) ਭੋਗਦੇ ਆ ਰਹੇ ਹਨ।

ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥੩॥ (ਜਪੁ)

ਗੁਰਬਾਣੀ ਲਿਖਤ ’ਚ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਔਂਕੜ ਆਉਂਦੀ ਹੈ; ਜਿਵੇਂ ਕਿ ਉਕਤ ਪੰਕਤੀ ’ਚ ਦਰਜ ਸ਼ਬਦ ਹਨ: ‘ਹੁਕਮੁ, ਰਾਹੁ ਤੇ ਵੇਪਰਵਾਹੁ’, ਇਸ ਲਈ ਜਦ ‘ਹੁਕਮੁ’ ਦਾ ਅੰਤ ਔਂਕੜ ਉਚਾਰਨ ਦਾ ਹਿੱਸਾ ਨਹੀਂ ਹੈ, ਕੇਵਲ ਇੱਕ ਵਚਨ ਅਰਥਾਂ ਵੱਲ ਸੰਕੇਤ ਦਿੰਦਾ ਹੈ ਤਾਂ ਤੇ ‘ਰਾਹੁ ਤੇ ਵੇਪਰਵਾਹੁ’ ਦਾ ਅੰਤ ਔਂਕੜ ਵੀ ਉਚਾਰਨਾ ਨਹੀਂ ਚਾਹੀਦਾ ਕਿਉਂਕਿ ਨਿਯਮ ਏਕ ਹੀ ਹੈ। ਗੁਰਬਾਣੀ ’ਚ ਇਹ ਨਿਯਮ ‘ਹੁਕਮੁ’ (234 ਵਾਰ), ‘ਰਾਹੁ’ (16 ਵਾਰ) ਤੇ ‘ਵੇਪਰਵਾਹੁ’ (28 ਵਾਰ) ਜਾਂ ‘ਬੇਪਰਵਾਹੁ’ (2 ਵਾਰ) ’ਤੇ ਮੁਕੰਮਲ ਲਾਗੂ ਹੁੰਦਾ ਹੈ; ਜਿਵੇਂ ਕਿ

ਧਰਮ ਰਾਇ ਨੋ ‘ਹੁਕਮੁ’ ਹੈ; ਬਹਿ (ਕੇ) ਸਚਾ ‘ਧਰਮੁ’ ਬੀਚਾਰਿ ॥ (ਮ: ੩/੩੮)

ਨਾਨਕੁ ਆਖੈ ‘ਰਾਹੁ ਏਹੁ’; ਹੋਰਿ ਗਲਾਂ ਸੈਤਾਨੁ ॥ (ਮ: ੧/੧੨੪੫)

ਤੂ ‘ਵੇਪਰਵਾਹੁ ਅਥਾਹੁ’ ਹੈ; ਅਤੁਲੁ, ਕਿਉ ਤੁਲੀਐ ? ॥ (ਮ: ੪/੩੦੪)

‘ਬੇਪਰਵਾਹੁ’ ਰਹਤ ਹੈ ਸੁਆਮੀ; ਇਕ ਨਾਮ ਕੈ ਆਧਾਰਾ ॥ (ਮ: ੫/੮੮੪), ਆਦਿ ਅਤੇ ਜਦ ਇਹੀ ਸ਼ਬਦ ਬਹੁ ਵਚਨ ਹੋਣ ਤਾਂ ਅੰਤ ਮੁਕਤੇ ਹੋ ਜਾਂਦੇ ਹਨ; ਜਿਵੇਂ

‘ਹੁਕਮ’ ਕੀਏ ਮਨਿ ਭਾਵਦੇ; ‘ਰਾਹਿ+ਭੀੜੈ’ (’ਚ) ਅਗੈ ਜਾਵਣਾ ॥ (ਮ: ੧/੪੭੦)

‘ਰਾਹ ਦੋਵੈ’, ਇਕੁ ਜਾਣੈ; ਸੋਈ ਸਿਝਸੀ (ਉਹੀ ਕਾਮਯਾਬ ਹੁੰਦਾ)॥ (ਮ: ੧/੧੪੨)

ਦੂਜੈ (ਪਹਿਰ, ਦਿਨ ਚੜ੍ਹੇ) ‘ਬਹੁਤੇ ਰਾਹ’, ਮਨ ਕੀਆ ਮਤੀ ਖਿੰਡੀਆ॥ (ਮ:੧/੧੪੫)

ਓਇ ‘ਵੇਪਰਵਾਹ’ ਨ ਬੋਲਨੀ; ਹਉ ਮਲਿ ਮਲਿ (ਕੇ) ਧੋਵਾ, ਤਿਨ ਪਾਇ ॥ (ਮ: ੪/੪੧), ਆਦਿ। ਧਿਆਨ ਰਹੇ ਕਿ ਕਾਰਕੀ ਰੂਪ ’ਚ ਵੀ ‘ਹੁਕਮਿ’ ਤੇ ‘ਰਾਹਿ’ ਸਮਾਨੰਤਰ ਨਿਯਮਾਂ ਵਿੱਚ ਦਰਜ ਹੁੰਦੇ ਹਨ; ਜਿਵੇਂ

‘ਹੁਕਮਿ+ਮੰਨਿਐ’ (ਹੁਕਮ ਮੰਨਣ ਨਾਲ਼) ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥ (ਮ: ੧/੪੭੧)

ਅੰਧੇ ਕੈ ‘ਰਾਹਿ+ਦਸਿਐ’ (ਰਾਹ ਦੱਸਣ ਨਾਲ਼); ਅੰਧਾ ਹੋਇ, ਸੁ ਜਾਇ ॥ (ਮ: ੨/੯੫੪), ਆਦਿ, ਇਸ ਲਈ ਗੁਰਬਾਣੀ ’ਚ ਅੰਤ ਔਂਕੜ ਵਾਲ਼ੇ ਤਮਾਮ ਇੱਕ ਵਚਨ ਪੁਲਿੰਗ ਸ਼ਬਦ, ਬੇਸ਼ੱਕ ਉਹ ਅੰਤ ‘ਹੁ’ ਹੀ ਹੋਣ, ਦਾ ਔਂਕੜ ਉਚਾਰਨ ਦਾ ਭਾਗ ਨਹੀਂ ਹੁੰਦਾ; ਜਿਵੇਂ ਕਿ ‘ਵੀਆਹੁ (6 ਵਾਰ), ਪਾਤਿਸਾਹੁ (28 ਵਾਰ), ਸਾਹੁ (56 ਵਾਰ), ਰਾਹੁ (16 ਵਾਰ), ਵੇਪਰਵਾਹੁ (28 ਵਾਰ), ਅਸਗਾਹੁ (4 ਵਾਰ), ਵੇਸਾਹੁ (13 ਵਾਰ)’ ਆਦਿ ਦਾ ਉਚਾਰਨ ‘ਵੀਆਹੋ, ਪਾਤਿਸਾਹੋ, ਸਾਹੋ, ਰਾਹੋ, ਵੇਪਰਵਾਹੋ, ਅਸਗਾਹੋ, ਵੇਸਾਹੋ’ ਦਰੁਸਤ ਨਹੀਂ ਬਲਕਿ ‘ਵੀਆਹ, ਪਾਤਿਸਾਹ, ਸਾਹ, ਰਾਹ, ਵੇਪਰਵਾਹ, ਅਸਗਾਹ, ਵੇਸਾਹ’ ਹੀ ਠੀਕ ਮੰਨਿਆ ਜਾ ਸਕਦਾ ਹੈ।

‘ਨਾਨਕ’– ਇਹ ਸ਼ਬਦ ਗੁਰਬਾਣੀ ’ਚ ਕੁਲ 5130 ਵਾਰ (ਨਾਨਕ-4446, ਨਾਨਕਿ-23, ਨਾਨਕੁ-531, ਨਾਨਕਹ-1, ਨਾਨਕਾ-127, ਨਾਨਕੈ-1 ਅਤੇ ਨਾਨਕੋ-1) ਦਰਜ ਹੈ ਅਤੇ ‘ਨਾਨਕ’ (ਅੰਤ ਮੁਕਤਾ ਹੋਣ) ਦੇ ਦੋ ਕਾਰਨ ਹੁੰਦੇ ਹਨ:

(1) ਇਸ ਸ਼ਬਦ ਨਾਲ ਕੋਈ ਸੰਬੰਧਕ ਸ਼ਬਦ ਆਇਆ ਹੋਵੇਗਾ; ਜਿਵੇਂ

‘ਨਾਨਕ ਕਾ’ ਪ੍ਰਭੁ ਅਪਰ ਅਪਾਰਾ ॥ (ਮ: ੫/੧੮੪)

‘ਨਾਨਕ ਕਾ’ ਪ੍ਰਭੁ ਸੋਇ; ਜਿਸ ਕਾ ਸਭੁ ਕੋਇ ॥ (ਮ: ੫/੩੯੮)

‘ਨਾਨਕ ਕੀ’ ਪ੍ਰਭ  ! ਬੇਨਤੀ; ਅਪਨੀ ਭਗਤੀ ਲਾਇ॥ (ਮ:੫/੨੮੯)

‘ਨਾਨਕ ਕੇ’ ਪ੍ਰਭ ਪ੍ਰਾਨ ਅਧਾਰ ॥ (ਮ: ੫/੧੯੮), ਆਦਿ।

(2) ‘ਨਾਨਕ’ ਸੰਬੋਧਨ ਰੂਪ ’ਚ ਹੋਵੇਗਾ; ਜਿਵੇਂ ਕਿ ਸੰਬੰਧਿਤ ਪੰਕਤੀ ’ਚ ਦਰਜ ਹੈ: ‘‘ਨਾਨਕ ! ਵਿਗਸੈ ਵੇਪਰਵਾਹੁ॥’’ ਇਸ ਦਾ ਅਰਥ ਬਣੇਗਾ ‘ਹੇ ਨਾਨਕ !’।

ਸੋ, ‘‘ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥੩॥’’ ਭਾਵ ਹੇ ਨਾਨਕ  ! ਸਪਸ਼ਟ ਕਰ ਕਿ ਰਜ਼ਾ ਦੇ ਮਾਲਕ ਦਾ ਹੁਕਮ ਹੀ ਜਗਤ ਦੀ ਕਾਰ-ਵਿਹਾਰ ਚਲਾ ਰਿਹਾ ਹੈ (ਜਿਸ ਵਿੱਚ ਗ਼ਲਤ ਕੁਝ ਵੀ ਨਹੀਂ ਹੋ ਰਿਹਾ ਇਸੇ ਕਰਕੇ ਉਹ ਮਾਲਕ ਸਦਾ) ਨਿਸ਼ਚਿੰਤ ਤੇ ਪ੍ਰਸੰਨ ਚਿਤ (ਅਨੰਦਿਤ) ਰਹਿੰਦਾ ਹੈ।

(ਨੋਟ: (1) ਗੁਰਬਾਣੀ ’ਚ ਇੱਕ ਵਾਰ ‘ਰਾਹੁ’ ਦੀ ਔਂਕੜ; ਕਾਵਿ ਰੂਪ ਕਾਰਨ ਦੁਲੈਂਕੜ ਵਿੱਚੋਂ ਆਈ ਹੈ, ਜਿਸ ਨੂੰ ਥੋੜ੍ਹਾ ਦੁਲੈਂਕੜ ਵੱਲ ਉਚਾਰਨਾ ਜ਼ਰੂਰੀ ਹੈ ਕਿਉਂਕਿ ਇਹ ਸ਼ਬਦ ‘ਰਾਹੂ-ਕੇਤੂ’ ਹੈ; ਜਿਵੇਂ

‘‘ਜੇ ਦੇਹੈ (ਸਰੀਰ ਨੂੰ) ਦੁਖੁ ਲਾਈਐ; ਪਾਪ ਗਰਹ ਦੁਇ ‘ਰਾਹੁ’ (ਥੋੜ੍ਹਾ ‘ਰਾਹੂ’ ਵਾਙ) ॥’’ (ਮ: ੧/੧੪੨)

(2). ਜੋ ਗੁਰਬਾਣੀ ’ਚ ਕਿਰਿਆਵਾਚੀ ਸ਼ਬਦ ਅੰਤ ਔਂਕੜ (ਹੁ) ਹੁੰਦੇ ਹਨ, ਉਨ੍ਹਾਂ ਦਾ ਅੰਤ ਔਂਕੜ ਉਚਾਰਨਾ ਜ਼ਰੂਰੀ ਹੈ ਕਿਉਂਕਿ ਉਹ ਦੂਜਾ ਪੁਰਖ ਬਹੁ ਵਚਨ ਨਾਲ਼ ਸੰਬੰਧਿਤ ਹੁੰਦੇ ਹਨ; ਜਿਵੇਂ ਕਿ ‘ਗਾਵਹੁ (ਗਾਵੋ), ਜਾਵਹੁ (ਜਾਵੋ), ਪੀਵਹੁ (ਪੀਵੋ), ਧਿਆਵਹੁ (ਧਿਆਵੋ), ਰਹਹੁ (ਰਹੋ)’ ਆਦਿ।)

(3). ‘ਵਿਗਸੈ ਵੇਪਰਵਾਹੁ’ ਸ਼ਬਦ ਵਰਤਮਾਨ ਦੇ ਪ੍ਰਤੀਕ ਹਨ, ਜੋ ਸਦੀਵੀ (ਕਿਆਮਤ ਤੱਕ) ਵਰਤਮਾਨ ਹੀ ਬਣੇ ਰਹਿਣਗੇ।)

(4). ਇਸ ਪਉੜੀ ਦੇ ਅੰਤ ’ਚ ਅੰਕ ੩; ‘ਜਪੁ’ ਬਾਣੀ ਦੀ ਤੀਸਰੀ ਪਉੜੀ ਦੀ ਸਮਾਪਤੀ ਦਾ ਸੰਕੇਤ ਹੈ।)

JAP (Pori No. 2)

0

ਹੁਕਮੀ, ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ ॥ ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ ॥ ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥ ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥ ਨਾਨਕ ! ਹੁਕਮੈ, ਜੇ ਬੁਝੈ; ਤ, ਹਉਮੈ ਕਹੈ ਨ ਕੋਇ ॥੨॥ 

ਉਚਾਰਨ ਸੇਧ: ਹੋਵਨਿ੍, ਜੀ.., ਪਾਈਅਹਿਂ (ਪਾਈਐਂ), ਇਕਨ੍ਾਂ , ਬਖ਼ਸ਼ੀਸ਼, ਭਵਾਈਅਹਿ (ਭਵਾਈਐਂ)।

ਪਦ ਅਰਥ: ਹੁਕਮੀ– ਹੁਕਮ ਵਿੱਚ (ਅਧਿਕਰਣ ਕਾਰਕ)।, ਹੋਵਨਿ- ਹੁੰਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਜੀਅ- ਜੀਵ (ਬਹੁ ਵਚਨ ਨਾਂਵ)।, ਹੁਕਮਿ-ਹੁਕਮ ਵਿੱਚ (ਅਧਿਕਰਣ ਕਾਰਕ)।, ਉਤਮੁ ਨੀਚੁ- ਚੰਗਾ-ਮੰਦਾ (ਗੁਣ-ਵਾਚਕ ਵਿਸ਼ੇਸ਼ਣ)।, ਲਿਖਿ- (ਮੱਥੇ ਉੱਤੇ) ਲਿਖੇ ਨਾਲ਼ (ਭਾਵ ਲਿਖੇ ਮੁਤਾਬਕ, ਕਿਰਦੰਤ)।, ਪਾਈਅਹਿ- ਪਾਏ ਜਾਂਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਇਕਨਾ (ਇਕਿ)- ਕਈ (ਅਨਿਸ਼ਚਿਤ ਪੜਨਾਂਵ)।, ਸਭੁ ਕੋ- ਹਰ ਕੋਈ (ਅਨਿਸ਼ਚਿਤ ਪੜਨਾਂਵ)।, ਨਾਨਕ- ਹੇ ਨਾਨਕ ! (ਸੰਬੋਧਨ)।, ਹਉਮੈ- ਮੈਂ ਮੈਂ, ਮੇਰੀ ਮੇਰੀ (ਇਸਤ੍ਰੀ ਲਿੰਗ, ਨਾਂਵ)।, ਹੁਕਮੈ– ਹੁਕਮ ਨੂੰ (ਕਰਮ ਕਾਰਕ)।, ਕਹੈ- ਆਖਦਾ ਹੈ (ਇੱਕ ਵਚਨ, ਵਰਤਮਾਨ ਕਿਰਿਆ)।, ਕੋਇ- ਕੋਈ ਵੀ (ਅਨਿਸ਼ਚਿਤ ਪੜਨਾਂਵ)।

(ਨੋਟ: ‘ਜਪੁ’ ਬਾਣੀ ਦੀ ਇਸ ਦੂਸਰੀ ਪਉੜੀ ’ਚ ‘ਹੁਕਮੁ’ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਨੂੰ ਵਿਸ਼ੇ ਦਾ ਆਧਾਰ ਬਣਾਇਆ ਗਿਆ ਹੈ, ਜਿੱਥੇ ‘ਹੁਕਮੁ’ ਸ਼ਬਦ ਦੀ ਬਣਤਰ ‘ਹੁਕਮੀ, ਹੁਕਮੁ, ਹੁਕਮਿ, ਹੁਕਮੈ, ਹੁਕਮ’ ਦਰਸਾਈ ਗਈ ਹੈ। ਇਨ੍ਹਾਂ ਭਿੰਨ-ਭਿੰਨ ਸਰੂਪਾਂ ਦਾ ਕਾਰਨ ਅਲੱਗ-ਅਲੱਗ ਕਾਰਕਾਂ ਅਧੀਨ ‘ਹੁਕਮੁ’ ਸ਼ਬਦ ਦੀ ਵਰਤੋਂ ਕਰਨਾ ਹੈ; ਜਿਵੇਂ ਕਿ

(1). ਹੁਕਮੀ, ਹੁਕਮਿ-ਇਹ ਦੋਵੇਂ ਸ਼ਬਦ ਸਰੂਪ; ਕਰਣ ਕਾਰਕ ਜਾਂ ਅਧਿਕਰਣ ਕਾਰਕ ਦੇ ਸੂਚਕ ਹਨ, ਜਿਨ੍ਹਾਂ ਰਾਹੀਂ ਅਰਥ ਬਣਦੇ ਹਨ: ‘ਹੁਕਮ ਵਿੱਚ (ਅਧਿਕਰਣ ਕਾਰਕ) ਤੇ ‘ਹੁਕਮ ਰਾਹੀਂ ਜਾਂ ਹੁਕਮ ਦੁਆਰਾ’ (ਕਰਣ ਕਾਰਕ)।

(2). ਹੁਕਮ- ਇਸ ਨੂੰ ਅੰਤ ਮੁਕਤਾ, ਸੰਬੰਧਕੀ ਸ਼ਬਦ ‘ਬਾਹਰਿ’ ਨੇ ਕੀਤਾ ਹੈ ਭਾਵ ‘ਬਾਹਰਿ ਹੁਕਮ’ ਦਾ ਅਰਥ ਹੈ: ‘ਹੁਕਮ ਤੋਂ ਬਾਹਰ ਜਾਂ ਆਕੀ’।

(3). ਹੁਕਮੈ- ਉਕਤ ਪਉੜੀ ’ਚ ਦੋ ਵਾਰ ‘ਹੁਕਮੈ’ ਸ਼ਬਦ ਸਰੂਪ ਦਰਜ ਹੈ; ਜਿਵੇਂ ਕਿ ‘ਹੁਕਮੈ ਅੰਦਰਿ’ ਸਭੁ ਕੋ…॥ (ਅਧਿਕਰਣ ਕਾਰਕ), ਨਾਨਕ  ! ‘ਹੁਕਮੈ’, ਜੇ ਬੁਝੈ… ॥ (ਕਰਮ ਕਾਰਕ)। ਧਿਆਨ ਰਹੇ ਕਿ ‘ਹੁਕਮੁ’ (ਇੱਕ ਵਚਨ ਪੁਲਿੰਗ) ਸ਼ਬਦ ਬਣਤਰ ਨਾਲ਼ ਜਦ ਵੀ ਸੰਬੰਧਕੀ (ਲੁਪਤ ਜਾਂ ਪ੍ਰਗਟ) ਦਰਜ ਹੋਵੇ ਤਾਂ ਇਸ ਦੀ ਬਣਤਰ ‘ਹੁਕਮੁ’ ਤੋਂ ਬਦਲ ਕੇ ‘ਹੁਕਮੈ’ ਬਣ ਜਾਂਦੀ ਹੈ। ਗੁਰਬਾਣੀ ’ਚ ‘ਹੁਕਮੈ’ ਸ਼ਬਦ 26 ਵਾਰ ਦਰਜ ਹੈ, ਜਿਸ ਨਾਲ਼ ‘ਬਾਹਰਿ, ਅੰਦਰਿ, ਬਿਨੁ, ਵਿਚਿ’ (ਪ੍ਰਗਟ ਤੌਰ ’ਤੇ) ਸੰਬੰਧਕੀ ਹਨ ਅਤੇ ‘ਨੂੰ’ (ਲੁਪਤ) ਸੰਬੰਧਕੀ ਮਿਲਦਾ ਹੈ; ਜਿਵੇਂ

‘ਬਿਨੁ ਹੁਕਮੈ’; ਕਿਉ ਬੁਝੈ, ਬੁਝਾਈ ? ॥ (ਮ: ੫/੩੭੮) ਇਸ ਤੁਕ ’ਚ ਪ੍ਰਗਟ ਸੰਬੰਧਕੀ: ‘ਬਿਨੁ’ ਹੈ ਭਾਵ (ਰੱਬੀ) ਹੁਕਮ ਤੋਂ ਬਿਨਾਂ ਕਿਵੇ (ਕੋਈ) ਸਮਝੇ ? 

‘ਹੁਕਮੈ’ (ਨੂੰ) ਬੂਝੇ; ਸਦਾ ਸੁਖੁ ਪਾਏ ॥ (ਮ: ੩/੪੨੪) ਲੁਪਤ ਸੰਬੰਧਕੀ: ‘ਨੂੰ’।

ਨਾਨਕ  ! ‘ਹੁਕਮੈ ਅੰਦਰਿ’ ਵੇਖੈ; ਵਰਤੈ ਤਾਕੋ ਤਾਕੁ (ਹਰ ਥਾਂ ਆਪ ਹੀ ਆਪ)॥ (ਮ: ੧/੪੬੪) ਪ੍ਰਗਟ ਸੰਬੰਧਕੀ: ‘ਅੰਦਰਿ’।

‘ਹੁਕਮੈ’ (ਨੂੰ) ਬੁਝਿ (ਕੇ) ਨਿਹਾਲੁ; ਖਸਮਿ (ਨੇ) ਫੁਰਮਾਇਆ ॥ (ਮ: ੫/੫੨੩) ਲੁਪਤ ਸੰਬੰਧਕੀ: ‘ਨੂੰ’।

ਆਵਨ ਜਾਨਾ ਹੁਕਮੁ ‘ਤਿਸੈ ਕਾ’; ‘ਹੁਕਮੈ’ (ਨੂੰ) ਬੁਝਿ (ਕੇ) ਸਮਾਵਹਿਗੇ ॥ (ਭਗਤ ਕਬੀਰ/੧੧੦੩) ਲੁਪਤ ਸੰਬੰਧਕੀ: ‘ਨੂੰ’।

ਹੁਕਮੁ ਸਾਜਿ (ਕੇ) ‘ਹੁਕਮੈ ਵਿਚਿ’ ਰਖੈ; ‘ਹੁਕਮੈ ਅੰਦਰਿ’ ਵੇਖੈ ॥ (ਮ: ੨/੧੨੪੩) ਪ੍ਰਗਟ ਸੰਬੰਧਕੀ: ‘ਵਿਚਿ ਤੇ ਅੰਦਰਿ’।

‘ਹੁਕਮੈ’ (ਨੂੰ) ਬੂਝੈ; ਤਤੁ ਪਛਾਣੈ ॥ (ਮ: ੧/੧੨੮੯) ਲੁਪਤ ਸੰਬੰਧਕੀ: ‘ਨੂੰ’, ਆਦਿ। 

ਸੋ, ‘ਹੁਕਮੈ’ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਅਵੱਸ਼ ਚਾਹੀਏ, ਇਹੀ ਨਿਯਮ ਹਰ (ਉਸ) ਇੱਕ ਵਚਨ ਪੁਲਿੰਗ ਨਾਂਵ (ਸ਼ਬਦ) ਉੱਤੇ ਲਾਗੂ ਹੁੰਦਾ ਹੈ, ਜੋ ‘ਅੰਤ ਔਂਕੜ’ ਤੋਂ ‘ਅੰਤ ਦੁਲਾਵਾਂ’ ’ਚ ਬਦਲ ਜਾਂਦਾ ਹੈ; ਜਿਵੇਂ ਕਿ ਹੇਠਾਂ ਤੁਕਾਂ ’ਚ ‘ਸਬਦੁ’ (ਇੱਕ ਵਚਨ ਪੁਲਿੰਗ ਨਾਂਵ) ਤੋਂ ‘ਸ਼ਬਦੈ’ ਸਰੂਪ ਬਣ ਗਿਆ। ‘ਸਬਦੈ’ ਸਰੂਪ ਨਾਲ਼ ਸੰਬੰਧਕੀ ਚਿੰਨ੍ਹ ‘ਤੇ, ਬਿਨੁ, ਸਿਉ, ਕਾ’ (ਪ੍ਰਗਟ ਰੂਪ ’ਚ) ਅਤੇ ‘ਦਾ, ਰਾਹੀਂ’ (ਲੁਪਤ ਰੂਪ ’ਚ) ਮਿਲਦੇ ਹਨ:

‘ਸਬਦੈ ਹੀ ਤੇ’ ਪਾਈਐ; ਹਰਿ ਨਾਮੇ ਲਗੈ ਪਿਆਰੁ ॥ (ਮ: ੧/੫੮)

‘ਬਿਨੁ ਸਬਦੈ’; ਅੰਤਰਿ ਆਨੇਰਾ ॥ (ਮ: ੩/੧੨੪)

‘ਸਬਦੈ ਸਿਉ’ ਚਿਤੁ ਨ ਲਾਵਈ; ਜਿਤੁ, ਸੁਖੁ ਵਸੈ ਮਨਿ (’ਚ) ਆਇ (ਕੇ) ॥ (ਮ: ੩/੫੫੪)

‘ਸਬਦੈ ਕਾ’ ਨਿਬੇੜਾ ਸੁਣਿ ਤੂ ਅਉਧੂ (ਹੇ ਜੋਗੀ) ! ‘ਬਿਨੁ ਨਾਵੈ’ (ਭਾਵ ਬਿਨੁ ਸਬਦੈ), ਜੋਗੁ ਨ ਹੋਈ ॥ (ਮ: ੧/੯੪੬)

‘ਸਬਦੈ’ (ਦਾ) ਸਾਦੁ ਨ ਆਇਓ; ਨਾਮਿ (’ਚ) ਨ ਲਗੋ ਪਿਆਰੁ ॥ (ਮ: ੩/੫੯੪) ਲੁਪਤ ਸੰਬੰਧਕੀ: ‘ਦਾ’।

ਜਨਮੁ ਪਦਾਰਥੁ ‘ਜੂਐ’ (’ਚ) ਹਾਰਿਆ; ‘ਸਬਦੈ’ (ਨਾਲ਼) ਸੁਰਤਿ ਨ ਪਾਈ ॥ (ਮ: ੩/੧੧੫੫) ਲੁਪਤ ਸੰਬੰਧਕੀ: ‘ਰਾਹੀਂ ਜਾਂ ਨਾਲ਼’, ਆਦਿ।

ਅੰਤਮ ਤੁਕ ’ਚ ‘ਜੂਐ’ (ਅੰਤ ਦੁਲਾਵਾਂ, ਗੁਰਬਾਣੀ ’ਚ 27 ਵਾਰ ਵੀ ਉਕਤ ਨਿਯਮ ਮੁਤਾਬਕ ਹੀ) ‘ਜੂਆ’ ਤੋਂ ‘ਅਧਿਕਰਣ ਕਾਰਕ’ ਕਾਰਨ ‘ਜੁਐ’ ਬਣਦਾ ਹੈ।

ਸੰਬੰਧਤ ਪਉੜੀ ’ਚ ਵਿਸ਼ਾ; ਨਿਰਾਕਾਰ ਦੀ ਰਜ਼ਾ (ਮਰਜ਼ੀ) ਮੁਤਾਬਕ ਆਕਾਰ (ਕੁਦਰਤ) ’ਚ ਹਰ ਵਿਕਾਸ ਹੁੰਦਾ ਵਿਖਾਇਆ ਗਿਆ ਹੈ। ਇਹ ਵਿਸ਼ਾ ਮਨੁੱਖਤਾ ਨਾਲ਼ ਵਧੇਰੇ ਸੰਬੰਧਤ ਹੋਣ ਕਾਰਨ ਕੁਦਰਤ ਵਿਕਾਸ ’ਚੋਂ ਉਨ੍ਹਾਂ ਬਿੰਦੂਆਂ ਨੂੰ ਵਧੇਰੇ ਉਜਾਗਰ ਕੀਤਾ ਗਿਆ ਜਿਨ੍ਹਾਂ ਰਾਹੀਂ ਮਨੁੱਖ, ਆਪ ਰਜ਼ਾ ’ਚ ਵਿਚਰਨਾ ਸ਼ੁਰੂ ਕਰੇ; ਜਿਵੇਂ ਕਿ

(1). ਰੱਬੀ ਰਜ਼ਾ ਮੁਤਾਬਕ ਸਭ ਵਜੂਦ ਬਣਦੇ ਹਨ, ਇਸ ਲਈ ਸੰਪੂਰਨ ਰਜ਼ਾ ਨੂੰ ਵਰਣਨ ਕਰਨਾ ਅਸੰਭਵ ਹੈ: ‘‘ਹੁਕਮੀ ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥’’

(2). ਰਜ਼ਾ ਅਨੁਸਾਰ ਮਨੁੱਖਤਾ ਦੀ ਉਤਪਤੀ ਤੇ ਉਸ ਨੂੰ ਮਾਣ-ਸਨਮਾਨ ਮਿਲਦਾ ਹੈ: ‘‘ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ॥’’

(3). ਰਜ਼ਾ ਮੁਤਾਬਕ ਮਨੁੱਖ ਚੰਗਾ-ਮੰਦਾ ਬਣ ਕੇ ਦੁੱਖ-ਸੁੱਖ ਭੋਗਦਾ ਹੈ: ‘‘ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥’’

(4). ਰਜ਼ਾ ਮੁਤਾਬਕ ਕਈ ਮੁਕਤੀ ਪਾਉਂਦੇ ਹਨ ਤੇ ਕਈ ਆਵਾਗਮਣ ਇਖ਼ਤਿਆਰ ਕਰਦੇ ਹਨ: ‘‘ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥’’

(5). ਕੁੱਲ ਮਿਲ਼ਾ ਕੇ ਸਾਰੇ ਹੀ ਰਜ਼ਾ ਵਿੱਚ ਵਿਚਰਦੇ ਹਨ, ਇਸ ਤੋਂ ਆਕੀ ਕੋਈ ਨਹੀਂ, ਤਾਂ ਤੇ ਜੋ ਇਸ ਭੇਦ ਨੂੰ ਸਮਝ ਲੈਂਦਾ ਹੈ ਉਹ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਕੇ ਅਧਾਰਹੀਣ ਹਉਮੈ ਨੂੰ ਹੋਰ ਪ੍ਰਫੁਲਿਤ ਨਹੀਂ ਹੋਣ ਦਿੰਦਾ: ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥ ਨਾਨਕ  ! ਹੁਕਮੈ, ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥’’)

ਹੁਕਮੀ ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥– ‘ਜਪੁ’ ਬਾਣੀ ਦੀ ਇਸ ਦੂਸਰੀ ਪਉੜੀ ’ਚ ‘ਹੁਕਮਿ’ (ਅਧਿਕਰਣ ਕਾਰਕ) ਤੋਂ ਕਾਵਿ ਤੋਲ ਨੂੰ ਪੂਰਾ ਕਰਨ ਲਈ ਤਿੰਨ ਵਾਰ ‘ਹੁਕਮੀ’ ਸ਼ਬਦ ਬਣਤਰ ਬਣੀ, ਇਸ ਦਾ ਅਰਥ ਵੀ ‘ਹੁਕਮ ਵਿੱਚ’ ਹੈ।

ਗੁਰਬਾਣੀ ’ਚ ‘ਹੁਕਮਿ’ ਸ਼ਬਦ 86 ਵਾਰ ਦਰਜ ਹੈ ਤੇ ‘ਹੁਕਮੀ’ 37 ਵਾਰ, ਪਰ ਜਦ ਸ਼ਬਦ ‘ਹੁਕਮੀ ਹੁਕਮਿ’ ਸੰਯੁਕਤ ਰੂਪ ’ਚ ਦਰਜ ਹੋਣ ਤਾਂ ‘ਹੁਕਮੀ’ ਦਾ ਅਰਥ: ‘ਹੁਕਮ ਵਿੱਚ’ (ਅਧਿਕਰਣ ਕਾਰਕ) ਨਹੀਂ ਹੁੰਦਾ ਬਲਕਿ ‘ਹੁਕਮ ਦਾ ਮਾਲਕ’ (ਇੱਕ ਵਚਨ ਪੁਲਿੰਗ ਨਾਂਵ) ਬਣ ਜਾਂਦਾ ਹੈ; ਜਿਵੇਂ ਕਿ ‘‘ਹੁਕਮੀ, ਹੁਕਮਿ ਚਲਾਏ, ਵਿਗਸੈ; ਨਾਨਕ ! ਲਿਖਿਆ ਪਾਈਐ ॥’’ (ਮ: ੧/੪੧੮) ਭਾਵ ਹੁਕਮ ਦਾ ਮਾਲਕ ਆਪਣੇ ਹੁਕਮ ਵਿੱਚ (ਸਭ ਨੂੰ) ਚਲਾ ਕੇ (ਆਪ) ਖ਼ੁਸ਼ ਹੁੰਦਾ ਹੈ, ਪਰ ਹੇ ਨਾਨਕ ! (ਹੁਕਮ ਦੀ ਦਿਸ਼ਾ ਵੀ ਆਪਣੇ ਮੱਥੇ ’ਤੇ) ਲਿਖੇ ਨਸੀਬ ਅਨੁਸਾਰ ਨਿਰਧਾਰਿਤ ਹੁੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਕੇਵਲ ਇੱਕ ਤੁਕ ’ਚ ਹੀ ‘ਹੁਕਮੁ’ ਸ਼ਬਦ ਦੇ ਤਿੰਨ ਸਰੂਪ ‘ਹੁਕਮੀ, ਹੁਕਮੁ, ਹੁਕਮਿ’ ਮਿਲ ਜਾਂਦੇ ਹਨ: ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ ਸਵਾਰਣਹਾਰਾ ॥’’ (ਮ: ੧/੬੮੮) ਭਾਵ ਜੀਵ; ਹੁਕਮ ਵਿੱਚ ਜੰਮਿਆ, ਫਿਰ ਵੀ ਹੁਕਮ ਨੂੰ ਨਹੀਂ ਸਮਝ ਸਕਦਾ, ਇਸ ਲਈ ਰੱਬ; ਆਪ ਹੀ ਆਪਣੇ ਹੁਕਮ ’ਚ (ਚਲਾ ਕੇ, ਰਜ਼ਾ ਸਵੀਕਾਰ ਕਰਵਾ ਕੇ) ਜੀਵਨ ਸਫਲਾ ਬਣਾਉਂਦਾ ਹੈ।

ਹੋਵਨਿ-ਗੁਰਬਾਣੀ ’ਚ ‘ਹੋਵਨਿ’ (6 ਵਾਰ) ਤੇ ‘ਹੋਵਨਿ੍’ (1 ਵਾਰ) ਦਰਜ ਹੈ: ‘‘ਜੇ ਗੁਣ ‘ਹੋਵਨਿ੍’ ਸਾਜਨਾ; ਮਿਲਿ ਸਾਝ ਕਰੀਜੈ ॥’’ (ਮ: ੧/੭੬੫) ਭਾਵ ਅਗਰ ਸੱਜਣਾਂ (ਸਤਿਸੰਗੀਆਂ) ’ਚ ਗੁਣ ਵਿਖਾਈ ਦੇਣ ਤਾਂ ਮਿਲ ਕੇ ਵਿਚਾਰ-ਵਟਾਂਦਰਾ ਕਰ ਲੈਣਾ ਚਾਹੀਦਾ ਹੈ।

‘ਹੋਵਨਿ’ (ਬਹੁ ਵਚਨ ਕਿਰਿਆ) ਦੇ ਉਚਾਰਨ ਨਿਯਮ (ਨੇਮ) ਬਾਰੇ ਜਾਣਨਾ ਜ਼ਰੂਰੀ ਹੈ। ਹੇਠਾਂ ਤਿੰਨ ਪੁਰਖਾਂ ਦੇ 2-2 ਵਚਨ ਦਿੱਤੇ ਜਾ ਰਹੇ ਹਨ:

ਆਧੁਨਿਕ ਪੰਜਾਬੀ ‘ਕਿਰਿਆ’…………………………..ਪੁਰਖ/ਵਚਨ………………………….ਗੁਰਬਾਣੀ ਲਿਖਤ ‘ਕਿਰਿਆ’

(1). (ੳ). ਮੈ ਸੰਗਤ ’ਚ ‘ਹੋਵਾਂਗਾ’।……(ਉੱਤਮ ਪੁਰਖ, ਇੱਕ ਵਚਨ ਕਿਰਿਆ)…‘ਹੋਵਾ’ (16 ਵਾਰ),‘ਹੋਵਾਂ’ (2 ਵਾਰ),‘ਹੋਵਉ’ (2 ਵਾਰ)

(ਅ). ਅਸੀਂ ਸੰਗਤ ’ਚ ‘ਹੋਵਾਂਗੇ’।……..(ਉੱਤਮ ਪੁਰਖ, ਬਹੁ ਵਚਨ ਕਿਰਿਆ)…………………‘ਹੋਵਹ’ (2 ਵਾਰ)

(2). (ੳ). ਤੂੰ ਸੰਗਤ ’ਚ ‘ਹੋਵੇਂਗਾ’ ? ………..(ਮੱਧਮ ਪੁਰਖ, ਇੱਕ ਵਚਨ ਕਿਰਿਆ)………….‘ਹੋਵਹਿ’ (69 ਵਾਰ)

(ਅ). ਤੁਸੀਂ ਸੰਗਤ ’ਚ ‘ਹੋਵੋਗੇ’ ?………….(ਮੱਧਮ ਪੁਰਖ, ਬਹੁ ਵਚਨ ਕਿਰਿਆ)……………..‘ਹੋਵਹੁ’ (11 ਵਾਰ)

(3). (ੳ). ਉਹ ਸੰਗਤ ’ਚ ‘ਹੋਵੇਗਾ’……….. (ਅਨ੍ਯ ਪੁਰਖ, ਇੱਕ ਵਚਨ ਕਿਰਿਆ)………….‘ਹੋਵਈ’ (53 ਵਾਰ)

(ਅ). ਉਹ ਸੰਗਤ ’ਚ ‘ਹੋਣਗੇ’।…………… (ਅਨ੍ਯ ਪੁਰਖ, ਬਹੁ ਵਚਨ ਕਿਰਿਆ)…….‘ਹੋਵਹਿ’ (69 ਵਾਰ), ਹੋਵਨਿ੍’ (6+1 ਵਾਰ)

ਕਿਰਿਆਵਾਚੀ ਸ਼ਬਦ ਦੇ ਉਕਤ ਨਿਯਮ ਤਮਾਮ ਗੁਰਬਾਣੀ ਲਿਖਤ ’ਚ 100% ਢੁੱਕਦੇ ਹਨ, ਪਰ ਇਨ੍ਹਾਂ ਸਮੇਤ 2 ਹੋਰ ਨਿਯਮ ਵੀ ਵਿਚਾਰਨੇ ਅਤਿ ਜ਼ਰੂਰੀ ਹਨ:

(1). ਨੰਬਰ 2 (ੳ) ‘ਹੋਵਹਿ’ ਅਤੇ ਨੰਬਰ 3 (ਅ) ‘ਹੋਵਹਿ’ ’ਚ ਭਿੰਨਤਾ ਨੂੰ ਬਣਾਏ ਰੱਖਣ ਲਈ ‘ਨੰਬਰ 3 (ਅ) ’ਚ ਵਾਧੂ ‘ਹੋਵਨਿ’ ਸ਼ਬਦ ਬਣਤਰ ਵੀ ਦਰਜ ਕੀਤੀ ਗਈ, ਜਿਸ ਦਾ ਉਚਾਰਨ ‘ਹੋਵਨਿ੍’ ਦਰੁਸਤ ਹੈ; ਜਿਵੇਂ ਕਿ ਮਿਸਾਲ ਲਈ ਗੁਰਬਾਣੀ ’ਚ ਇੱਕ ਪੰਕਤੀ ਵੀ ਦਰਜ ਹੈ: ‘‘ਜੇ ਗੁਣ ‘ਹੋਵਨਿ੍’ ਸਾਜਨਾ… ॥’’ (ਮ: ੧/੭੬੫)

(2). ਨੰਬਰ 2 (ਅ) ‘ਹੋਵਹੁ’ (ਮੱਧਮ ਪੁਰਖ, ਬਹੁ ਵਚਨ ਕਿਰਿਆ) ’ਚ ਕਈ ਵਾਰ ਪ੍ਰਸੰਗ ਮੁਤਾਬਕ ਵਿਸ਼ਾ ਅਕਾਲ ਪੁਰਖ (ਇੱਕ ਵਚਨ) ਦੇ ਪ੍ਰਥਾਇ ਸਤਿਕਾਰਮਈ ਵਜੋਂ (ਬੇਨਤੀ ਰੂਪ ’ਚ) ਦਰਜ ਹੁੰਦਾ ਹੈ, ਇਸ ਲਈ ਉੱਥੇ ਨੰਬਰ 2 (ੳ) ‘ਹੋਵਹਿ’ ਵਾਲ਼ਾ ਨਿਯਮ ‘ਹੋਵਹੁ’ ’ਚ ਤਬਦੀਲ ਹੋ ਜਾਂਦਾ ਹੈ; ਜਿਵੇਂ ‘‘ਦੀਨ ਦਇਆਲ ‘ਹੋਵਹੁ’ (ਹੋਵਹਿ) ਜਨ ਊਪਰਿ; ਜਨ ‘ਦੇਵਹੁ’ (ਦੇਵਹਿ) ਅ+ਕਥ ਕਹਾਨੀ ॥’’ (ਮ: ੪/੧੧੯੯) ਭਾਵ ਮੈਂ ਗ਼ਰੀਬ (ਰੂਹਾਨੀ ਗੁਣਾਂ ਤੋਂ ਸੱਖਣੇ) ਦਾਸ ਉੱਤੇ ਦਇਆਵਾਨ ਹੋਵੋ ਤੇ ਆਪਣੀ ਵਰਣਨ ਰਹਿਤ ਸਿਫ਼ਤ-ਸਾਲਾਹ ਰੂਪ ਦਾਤ ਬਖ਼ਸ਼ੋ, ਭਾਵ ਇਸ ਨਿਯਮ ’ਚ ਬੇਸ਼ੱਕ ਕਿਰਿਆ ‘ਹੋਵਹੁ’ ਬਹੁ ਵਚਨ ਬਣਤਰ ‘ਨੰਬਰ 2 (ਅ)’ ਪ੍ਰਤੀਤ ਹੁੰਦੀ ਹੈ ਪਰ ਇਸ ਨੂੰ ਇੱਕ ਵਚਨ (ਆਦਰ ਵਾਚਕ) ਹੀ ਮੰਨਣਾ ਦਰੁਸਤ ਹੋਵੇਗਾ।

ਆਕਾਰ-ਇਹ ਸ਼ਬਦ, ਅਜੋਕੇ ਵਿਗਿਆਨਕ ਯੁੱਗ ਦੀ ਖੋਜ ਦਾ ਕੇਂਦਰ ਹੋਣ ਕਾਰਨ ਵਧੇਰੇ ਵਿਚਾਰਨ ਯੋਗ ਹੈ। ਗੁਰਬਾਣੀ ’ਚ ਇਸ ਦੀ ਵਰਤੋਂ ਚਾਰ ਰੂਪਾਂ (ਅਕਾਰ-1 ਵਾਰ, ਆਕਾਰ-10 ਵਾਰ, ਅਕਾਰੁ- 6 ਵਾਰ ਤੇ ਆਕਾਰੁ-28 ਵਾਰ) ’ਚ ਕੁੱਲ 45 ਵਾਰ ਦਰਜ ਹੈ। ਇਹ ਜਾਣਕਾਰੀ ਵੀ ਜ਼ਰੂਰੀ ਹੈ ਕਿ 45 ਵਾਰ ’ਚੋਂ 11 ਵਾਰ ‘ਬਹੁ ਵਚਨ’ ਸਰੂਪ (ਆਕਾਰ, ਅਕਾਰ) ਹੈ, ਜਿਨ੍ਹਾਂ ’ਚੋਂ ਵਿਚਾਰ ਅਧੀਨ ‘ਜਪੁ’ ਪਉੜੀ ਸਮੇਤ 8 ਵਾਰ ਗੁਰੂ ਨਾਨਕ ਸਾਹਿਬ ਜੀ ਤੇ 3 ਵਾਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਇਸਤੇਮਾਲ ਕੀਤਾ ਗਿਆ ਭਾਵ ਗੁਰਬਾਣੀ ‘ਆਕਾਰ’ (ਦ੍ਰਿਸ਼ਮਾਨ) ਸੰਗ੍ਰਹਿ ਨੂੰ ਵੀ ਬਹੁ ਵਚਨ ਮੰਨਦੀ ਹੈ; ਜਿਵੇਂ

ਤਿਥੈ; ਲੋਅ ਲੋਅ ‘ਆਕਾਰ’ ॥ (ਜਪੁ)

ਹੁਕਮੀ, ਸਗਲ ਕਰੇ ‘ਆਕਾਰ’ ॥ (ਮ: ੧/੧੫੦)

ਸਚੇ ਤੇਰੇ ਲੋਅ; ਸਚੇ ‘ਆਕਾਰ’ ॥ (ਮ: ੧/੪੬੩)

ਸਭੇ ਪੁਰੀਆ, ਖੰਡ ਸਭਿ; ਸਭਿ ਲੋਅ ਲੋਅ ‘ਆਕਾਰ’ ॥ (ਮ: ੧/੧੨੪੧)

ਨਾਮ ਕੇ ਧਾਰੇ; ਸਗਲ ‘ਆਕਾਰ’ ॥ (ਮ: ੫/੨੮੪), ਆਦਿ।

ਸੋ, ‘‘ਹੁਕਮੀ, ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥’’– ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਆਕਾਰ (ਤਮਾਮ ਵਜੂਦ) ਬਣਦੇ ਹਨ, ਇਸ ਲਈ ‘ਹੁਕਮੁ’ ਨੂੰ ਮੁਕੰਮਲ ਵਰਣਨ ਨਹੀਂ ਕੀਤਾ ਜਾ ਸਕਦਾ।

(ਨੋਟ: ਗੁਰਮਤਿ ਦੀ ਉਕਤ ਨਿਰਣੈ ਦੇ ਮੁਕਾਬਲੇ, ਵੇਦ-ਰਚਨਾ ਕੇਵਲ ਇੱਕ ‘ਆਕਾਰੁ’ ਦਾ ਵਰਣਨ ਕਰਦੀ ਹੈ: ‘‘ਚਾਰੇ ਬੇਦ; ਕਥਹਿ ‘ਆਕਾਰੁ’॥’’ (ਮ: ੧/੧੫੪) ਭਾਵ ਚਾਰੇ ਵੇਦ ਸੰਸਾਰਕ ਇਤਿਹਾਸ ਦੱਸਦੇ ਹਨ।)

ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ ॥– ਇਸ ਪੰਕਤੀ ’ਚ ਦਰਜ ‘ਜੀਅ’ ਸ਼ਬਦ ਬਣਤਰ ਵਿਚਾਰ ਮੰਗਦੀ ਹੈ ਕਿਉਂਕਿ ਇਸ ਸ਼ਬਦ ਦੇ ਗੁਰਬਾਣੀ ’ਚ ਇੱਕ ਤੋਂ ਵਧੀਕ ਅਰਥ ਹਨ, ਜੋ 410 ਵਾਰ ਦਰਜ ਵੀ ਹੈ।

ਮਹਾਨ ਕੋਸ਼ ਮੁਤਾਬਕ ‘ਜੀਅ’ ਸ਼ਬਦ ਦੇ 6 ਅਰਥ ਹਨ: ‘ਪ੍ਰਾਣੀ ਜੀਵਨ, ਮਨ/ਚਿਤ, ਜਲ, ਜਲ ਤੇ ਜੀਵਨ, ਜ਼ਿੰਦਗੀ, ਪ੍ਰਾਣੀ ਤੇ ਜੀਵਾਤਮਾ’।

ਦਰਅਸਲ, ਗੁਰਬਾਣੀ ’ਚ ‘ਜੀਉ’ ਸ਼ਬਦ 1462 ਵਾਰ ਦਰਜ ਹੈ, ਜਿਸ ਦੇ ਅਰਥ ਹਨ: ‘ਜੀਵਾਤਮਾ/ਰੂਹ, ਜੀ (ਸਨਮਾਨ ਬੋਧਕ)’ ਆਦਿ; ਜਿਵੇਂ ਕਿ

(ੳ). ਸੁੰਞੀ ਦੇਹ ਡਰਾਵਣੀ; ਜਾ ‘ਜੀਉ’ (ਜਿੰਦ-ਜਾਨ) ਵਿਚਹੁ ਜਾਇ ॥ (ਮ: ੧/੧੯) ਭਾਵ ‘ਜੀਉ’ ਦਾ ਅਰਥ ਹੈ: ‘ਜਿੰਦ-ਜਾਨ’।

(ਅ). ਹਰਿ (ਹਰੀ ਨੇ), ‘ਜੀਉ’ ਗੁਫਾ ਅੰਦਰਿ (‘ਆਤਮਾ’ ਸਰੀਰ ’ਚ) ਰਖਿ ਕੈ; ਵਾਜਾ ਪਵਣੁ ਵਜਾਇਆ (ਬੋਲਣ ਦੀ ਸ਼ਕਤੀ ਦਿੱਤੀ)॥ (ਮ: ੩/੯੨੨) ਭਾਵ ‘ਜੀਉ’ ਦਾ ਅਰਥ ਹੈ: ‘ਜਿੰਦ-ਜਾਨ’।

(ੲ). ਹਰਿ ‘ਜੀਉ’ (ਅਗਰ, ਹਰੀ ਜੀ), ਆਪਣੀ ਕ੍ਰਿਪਾ ਕਰੇ; ਤਾ ਲਾਗੈ ਨਾਮ ਪਿਆਰੁ ॥ (ਮ: ੩/੩੪) ਭਾਵ ‘ਜੀਉ’ ਦਾ ਅਰਥ ਹੈ: ‘ਜੀ’ (ਸਨਮਾਨ ਬੋਧਕ), ਆਦਿ। 

ਜਦ ‘ਜੀਉ’ ਸ਼ਬਦ ਦਾ ਅਰਥ ਕੇਵਲ ‘ਜੀਵਾਤਮਾ’ (ਜਿੰਦ-ਜਾਨ, ਰੂਹ, ਇੱਕ ਵਚਨ ਇਸਤ੍ਰੀ ਲਿੰਗ) ਹੋਵੇ ਤਾਂ ਇਸ ਨਾਲ਼ ਸੰਬੰਧਕੀ ਸ਼ਬਦ ਦਰਜ ਹੋਣ ਉਪਰੰਤ ਇਸ ਦੀ ਬਣਤਰ ‘ਜੀਅ’ ਬਣ ਜਾਂਦੀ ਹੈ; ਜਿਵੇਂ

(ੳ). ਮੇਰੀ ਪ੍ਰੀਤਿ, ਗੋਬਿੰਦ ਸਿਉ ਜਿਨਿ (ਮਤਾਂ) ਘਟੈ ॥ ਮੈ ਤਉ ਮੋਲਿ ਮਹਗੀ ਲਈ; ‘ਜੀਅ ਸਟੈ’ (ਜਿੰਦ-ਜਾਨ ਦੇ ਬਦਲੇ ਭਾਵ ਦਿਲੀ ਤਮੰਨਾ ਨਾਲ਼)॥ (ਭਗਤ ਰਵਿਦਾਸ/੬੯੪) ਭਾਵ ‘ਜੀਉ’ ਨਾਲ਼ ਲੁਪਤ ਸੰਬੰਧਕੀ ਸ਼ਬਦ ‘ਦੇ’ ਹੋਣ ਕਾਰਨ ‘ਜੀਅ ਸਟੈ’ ਦਾ ਅਰਥ: ‘ਜਿੰਦ ਦੇ ਬਦਲੇ’ ਬਣ ਗਿਆ।

(ਅ). ਮੁਖ ਕੀ ਬਾਤ; ਸਗਲ ਸਿਉ ਕਰਤਾ ॥ (ਪਰ) ‘ਜੀਅ ਸੰਗਿ’ (ਭਾਵ ਮਨ ’ਚ) ਪ੍ਰਭੁ ਅਪੁਨਾ ਧਰਤਾ (ਕੇਵਲ ਰੱਬੀ ਯਾਦ ਰੱਖਦਾ)॥ (ਮ: ੫/੩੮੪) ਭਾਵ ‘ਜੀਉ’ ਨਾਲ਼ ਸੰਬੰਧਕੀ ਸ਼ਬਦ ‘ਸੰਗਿ’ ਹੋਣ ਕਾਰਨ ਸੰਯੁਕਤ ਸ਼ਬਦ ‘ਜੀਅ ਸੰਗਿ’ ਬਣ ਗਿਆ।

(ੲ). ‘ਜੀਅ ਕੀ’ ਬਿਰਥਾ (ਦਿਲ ਦੀ ਪੀੜ) ਹੋਇ; ਸੁ, ਗੁਰ ਪਹਿ (ਅੱਗੇ) ਅਰਦਾਸਿ ਕਰਿ ॥ (ਮ: ੫/੫੧੯), ਆਦਿ।

ਉਕਤ ਤਿੰਨੇ ਤੁਕਾਂ ’ਚ ‘ਜੀਅ ਸਟੈ, ਜੀਅ ਸੰਗਿ, ਜੀਅ ਕੀ’ ਸੁਮੇਲ ਸ਼ਬਦਾਂ ’ਚ ਸ਼ਾਮਲ ‘ਜੀਅ’ ਦਾ ਮੂਲ ਸਰੋਤ ‘ਜੀਉ’ ਹੈ, ਜੋ ਸੰਬੰਧਕੀ ‘ਸਟੈ, ਸੰਗਿ, ਕੀ’ ਕਾਰਨ ਬਦਲ ਗਿਆ, ਇਸ ਲਈ ‘ਜੀਅ’ ਨੂੰ ਵੀ ‘ਜੀਉ’ ਵਾਙ ਇੱਕ ਵਚਨ ਇਸਤ੍ਰੀ ਲਿੰਗ ਮੰਨਣਾ ਪਏਗਾ ਜਦਕਿ ਤੁਕ ‘‘ਹੁਕਮੀ, ਹੋਵਨਿ ਜੀਅ…॥’’ ’ਚ ਸ਼ਾਮਲ ‘ਜੀਅ’ ਨਾਲ਼ ਕੋਈ ਸੰਬੰਧਕੀ ਸ਼ਬਦ ਨਹੀਂ, ਤਾਂ ਜੋ ਇਸ ਦਾ ਸਰੋਤ ਵੀ ‘ਜੀਉ’ ਮੰਨ ਕੇ ਅਰਥ ‘ਜਿੰਦ-ਜਾਨ’ ਕਰ ਲਏ ਜਾਣ, ਇਸ ਲਈ ਇੱਥੇ ‘ਜੀਅ’ ਦਾ ਅਰਥ ਹੈ: ‘ਜੀਵ, ਮਨੁੱਖ, ਜੂਨਾਂ, ਜੀਵ-ਜੰਤ, ਵਜੂਦ’ ਆਦਿ (ਬਹੁ ਵਚਨ ਪੁਲਿੰਗ ਨਾਂਵ); ਜਿਵੇਂ ਕਿ 

ਜੇਤੇ ਜੀਅ; ਤੇਤੇ (ਉਤਨੇ) ਸਭਿ ਤੇਰੇ ॥ (ਮ: ੫/੧੯੩)

ਜੇਤੇ ਜੀਅ ਫਿਰਹਿ ਅਉਧੂਤੀ (ਭਾਵ ਗ੍ਰਹਿਸਤ ਤਿਆਗ ਕੇ ਅਤੇ ਗ੍ਰਹਿਸਤੀ ਬਣ ਕੇ); ਆਪੇ ਭਿਖਿਆ ਪਾਵੈ ॥ (ਮ: ੧/੧੨੩੮)

ਜੇਤੇ ਜੀਅ-ਜੰਤ ਪ੍ਰਭਿ (ਨੇ) ਕੀਏ; ਸਭਿ ਕਾਲੈ-ਮੁਖਿ ਗ੍ਰਸਿਆ (ਸਾਰੇ ਮੌਤ ਦੇ ਮੂੰਹ ’ਚ ਫਸੇ ਹੋਏ ਹਨ)॥ (ਮ: ੪/੧੩੧੯), ਆਦਿ।

ਸੋ, ‘‘ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ ॥’’– ਭਾਵ (ਰੱਬੀ) ਰਜ਼ਾ ’ਚ ਜੀਵ-ਜੰਤ ਪੈਦਾ ਹੁੰਦੇ ਹਨ ਤੇ ਹੁਕਮ ਵਿੱਚ ਹੀ ਇੱਜ਼ਤ-ਮਾਣ ਮਿਲਦਾ ਹੈ।

ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥– ਇਸ ਤੁਕ ’ਚ ‘ਦੁਖ ਸੁਖ’ ਬਹੁ ਵਚਨ ਨਾਂਵ ਹਨ ਤੇ ‘ਪਾਈਅਹਿ’ ਬਹੁ ਵਚਨ ਵਰਤਮਾਨ ਕਿਰਿਆ ਹੈ।

‘ਹੁਕਮਿ ਲਿਖਿ’– ਇਨ੍ਹਾਂ ਦੋਵੇਂ (ਸੰਯੁਕਤ) ਸ਼ਬਦਾਂ ਦੀ ਲਿਖਤ ਬਣਤਰ ਵਿਚਾਰ ਮੰਗਦੀ ਹੈ। ‘ਹੁਕਮਿ’ ਸ਼ਬਦ ਇੱਕ ਵਚਨ ਪੁਲਿੰਗ ਨਾਂਵ, ਅਧਿਕਰਣ ਕਾਰਕ ਹੈ, ਜਿਸ ਦਾ ਅਰਥ ਹੈ: ‘ਹੁਕਮ ਵਿੱਚ’, ਪਰ ਇਸ ਨਾਲ਼ ਦਰਜ ‘ਲਿਖਿ’ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ, ਤਾਂ ਜੋ ਇਸ ਦੇ ਅਰਥ ‘ਲਿਖ ਕੇ’ ਕਰ ਲਏ ਜਾਣ ਭਾਵ ‘ਹੁਕਮ ਵਿੱਚ ਲਿਖ ਕੇ’ ਕੀਤੇ ਗਏ ਅਰਥ, ਗੁਰਬਾਣੀ ਲਿਖਤ ਮੁਤਾਬਕ ਵਧੇਰੇ ਦਰੁਸਤ ਨਹੀਂ ਜਾਪਦੇ।

ਗੁਰਬਾਣੀ ’ਚ ‘ਇੱਕ ਵਚਨ ਪੁਲਿੰਗ ਨਾਂਵ’ ਅਤੇ ‘ਕਿਰਦੰਤ’ ਸ਼ਬਦਾਂ ਦਾ ਵਿਆਕਰਨ ਨਿਯਮ ਸਮਾਨੰਤਰ ਹੁੰਦਾ ਹੈ, ਇਸੀ ਕਾਰਨ ਇਨ੍ਹਾਂ ਦੀ ਸੰਧੀ ਹੋ ਜਾਂਦੀ ਹੈ; ਜਿਵੇਂ ਕਿ ‘ਮਨਿ ਜੀਤੈ, ਦਤੁ ਜਾਨੁ’: ਤੀਰਥੁ ਤਪੁ; ਦਇਆ ‘ਦਤੁ ਦਾਨੁ’ ॥ (ਜਪੁ), ਆਦਿ।

ਧਿਆਨ ਰਹੇ ਕਿ ‘ਕਿਰਦੰਤ ਜਾਂ ਕਾਰਦੰਤਕ’ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਧਾਤੂ (ਮੂਲ) ਤਾਂ ਕਿਰਿਆ ਵਰਗਾ ਹੁੰਦਾ ਹੈ ਪਰ ਲਿਖਤ ਨਿਯਮ ‘ਨਾਂਵ, ਪੜਨਾਂਵ’ ਸ਼ਬਦਾਂ ਵਾਙ (ਕਾਰਕੀ) ਹੁੰਦੇ ਹਨ ਅਤੇ ਕਾਲ ਵੰਡ ਨੂੰ ਵੀ ਨਿਰਧਾਰਿਤ ਨਹੀਂ ਕਰਦੇ; ਜਿਵੇਂ ਕਿ ‘ਸੁਣਿਐ, ਮੰਨੈ’ ਸ਼ਬਦ ਕਿਰਿਆ ਨਹੀਂ ਬਲਕਿ ‘ਕਿਰਦੰਤ’ ਹਨ, ਜੋ ਨਾਂਵ, ਪੜਨਾਂਵ ਵਾਙ ‘ਕਰਣ ਕਾਰਕ’ ਦੇ ਅਰਥ ਦਿੰਦੇ ਹਨ: ‘ਸੁਣਨ ਨਾਲ਼, ਮੰਨਣ ਨਾਲ਼’, ਇਨ੍ਹਾਂ ਦੀ ਕਾਲ ਵੰਡ ‘ਭੂਤ, ਵਰਤਮਾਨ ਜਾਂ ਭਵਿੱਖ’ ਵੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ।

ਗੁਰਬਾਣੀ ਲਿਖਤ ’ਚ ਕੁਝ ‘ਕਿਰਦੰਤ’ ਅੰਤ ਬਿੰਦੀ (ਨਾਸਿਕੀ ਧੁਨੀ) ਮੰਗਦੇ ਹਨ; ਜਿਵੇਂ ‘ਭੁਖਿਆਂ, ਸੁਤਿਆਂ, ਗਇਆਂ’ ਭਾਵ ਭੁੱਖੇ ਰਹਿਣ ਨਾਲ਼, ਸੁੱਤੇ ਰਹਿਣ ਨਾਲ਼, ਅੱਗੇ ਜਾਣ ਨਾਲ਼, ਆਦਿ ਅਤੇ ਕੁਝ ‘ਕਿਰਦੰਤ’ ਅੰਤ ਮੁਕਤੇ ਵੀ ਹੁੰਦੇ ਹਨ; ਜਿਵੇਂ ‘ਕਰਤ, ਖਾਵਤ, ਆਵਤ, ਜਾਵਤ’, ਜਿਨ੍ਹਾਂ ਦੇ ਤਰਤੀਬਵਾਰ ਅਰਥ ਹਨ: ‘ਕਰਦਿਆਂ, ਖਾਂਦਿਆਂ, ਆਉਂਦਿਆਂ, ਜਾਂਦਿਆਂ’; ਜਿਵੇਂ ਕਿ

ਉਦਮੁ ਕਰਤ (ਕਰਦਿਆਂ); ਮਨੁ ਨਿਰਮਲੁ ਹੋਆ ॥ (ਮ: ੫/੯੯)

ਹਰਿ ਕੀ ਟਹਲ ਕਰਤ (ਸੇਵਾ ਕਰਦਿਆਂ); ਜਨੁ ਸੋਹੈ ॥ (ਮ: ੫/੧੯੦)

ਭੂਖੇ ਖਾਵਤ (ਭੁੱਖੇ ਮਨੁੱਖ ਨੂੰ ਖਾਂਦਿਆਂ); ਲਾਜ ਨ ਆਵੈ (ਸ਼ਰਮ ਨਹੀਂ ਆ ਸਕਦੀ) ॥ (ਮ: ੫/੬੨੯)

ਮਨਮੁਖ ਕਉ; ਆਵਤ ਜਾਵਤ (ਆਉਂਦਿਆਂ-ਜਾਂਦਿਆਂ, ਜੰਮਦਿਆਂ-ਮਰਦਿਆਂ) ਦੁਖੁ ਮੋਹੈ (ਵਾਪਰਦਾ)॥ (ਮ: ੧/੨੨੭), ਆਦਿ।

ਉਕਤ ਤਮਾਮ ਵਿਚਾਰ ਦਾ ਸਾਰ ਅੰਸ਼ ਇਹ ਹੈ ਕਿ ‘ਹੁਕਮਿ ਲਿਖਿ’ ਸੰਯੁਕਤ ਸ਼ਬਦ ‘ਨਾਂਵ+ਕਿਰਦੰਤ’ ਹਨ, ਜਿਨ੍ਹਾਂ ਦੀ ਬਣਤਰ ਨੂੰ ‘ਮਨਿ ਜੀਤੈ’ ਭਾਵ ‘ਮਨ ਜਿੱਤਣ ਨਾਲ਼’ ਵਾਙ ਹੀ ‘ਹੁਕਮਿ ਲਿਖੈ’ ਸਵੀਕਾਰ ਕੇ ‘ਹੁਕਮ (ਮੱਥੇ ਉੱਤੇ) ਲਿਖੇ ਨਾਲ਼’ਅਰਥ ਕਰਨੇ, ਵਧੇਰੇ ਦਰੁਸਤ ਜਾਪਦੇ ਹਨ।

ਸੋ, ‘‘ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥’’– ਭਾਵ ਹੁਕਮ (ਮੱਥੇ ਉੱਤੇ) ਲਿਖੇ ਮੁਤਾਬਕ ‘ਉਤਮੁ’ ਲੋਕ ‘ਸੁਖ’ ਪਾਉਂਦੇ ਹਨ ਅਤੇ ‘ਨੀਚੁ’ ਲੋਕ ‘ਦੁਖ’ ਭੋਗਦੇ ਹਨ। 

ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥– ਇਸ ਤੁਕ ’ਚ ਦਰਜ ‘ਇਕਿ’ ਸ਼ਬਦ ਬਹੁ ਵਚਨ, ਅਨਿਸ਼ਚਿਤ ਪੜਨਾਂਵ ਹੈ ਤੇ ‘ਭਵਾਈਅਹਿ’ ਬਹੁ ਵਚਨ, ਵਰਤਮਾਨ ਕਿਰਿਆ, ਪਰ ‘ਇਕਨਾ’ ਸ਼ਬਦ ਵਿਸ਼ੇਸ਼ ਧਿਆਨ ਮੰਗਦਾ ਹੈ।

ਪਿੰਗਲ ਨਿਯਮ ਮੁਤਾਬਕ ‘ਮੁਕਤਾ, ਸਿਹਾਰੀ ਤੇ ਔਂਕੜ’ ਲਘੂ ਮਾਤਰਾ ਹੋਣ ਕਾਰਨ ਇੱਕ ਅੰਕ (ਗਣਿਤ) ਅਖਵਾਉਂਦਾ ਹੈ ਜਦਕਿ ਬਾਕੀ 7 ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ) ਦੀਰਘ ਮਾਤਰਾ ਹੋਣ ਕਾਰਨ 2 ਅੰਕ (ਗਣਿਤ) ਹੁੰਦੇ ਹਨ। ਇਸ ਹਿਸਾਬ ਨਾਲ਼ ‘ਇਕਿ’ ਦੇ 2 ਅੰਕ ਤੇ ‘ਇਕਨਾ’ ਦੇ 4 ਅੰਕ ਬਣ ਜਾਂਦੇ ਹਨ ਜਦਕਿ ਦੋਵੇਂ ਸ਼ਬਦਾਂ ਦੇ ਅਰਥ ਸਮਾਨੰਤਰ ਹਨ: ‘ਕਈ, ਬਹੁਤੇ, ਅਣਗਿਣਤ’। ਹੇਠਾਂ ਦਿੱਤੀਆਂ ਗਈਆਂ ਤੁਕਾਂ ’ਚ ‘ਇਕਿ’ (2 ਅੰਕ) ਦੇ ਮੁਕਾਬਲੇ ‘ਇਕਨਾ’ (4 ਅੰਕ) ਸ਼ਬਦ ਰਾਹੀਂ (ਵਧਾ ਕੇ) ਕਾਵਿ ਤੋਲ ਬਰਾਬਰ ਲਿਆਂਦਾ ਗਿਆ:

ਇਕਿ ਉਪਾਏ ਮੰਗਤੇ (ਕੁੱਲ ਅੰਕ 12); ਇਕਨਾ ਵਡੇ ਦਰਵਾਰ (ਕੁੱਲ ਅੰਕ 12)॥ (ਮ: ੧/੧੬)

ਇਕਿ ਖਾਵਹਿ ਬਖਸ ਤੋਟਿ ਨ ਆਵੈ (ਅੰਕ 17); ਇਕਨਾ ਫਕਾ ਪਾਇਆ ਜੀਉ (ਅੰਕ 15)॥ (ਮ: ੪/੧੭੩)

ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ (ਅੰਕ 19); ਇਕਨਾ ਭਿਖ ਮੰਗਾਇਆ ਜੀਉ (ਅੰਕ 16)॥ (ਮ: ੪/੧੭੩), ਆਦਿ।

ਗੁਰਬਾਣੀ ’ਚ ‘ਇਕਨਾ’ (55 ਵਾਰ) ਤੇ ‘ਇਕਨ੍ਾ’ (15 ਵਾਰ) ਦਰਜ ਕਰਕੇ ‘ਇਕਨਾ’ ਨੂੰ ਵੀ ‘ਇਕਨ੍ਾ’ ਵਾਙ ਉਚਾਰਨ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ; ਜਿਵੇਂ

‘ਇਕਨਾ’ ਵਖਤ ਖੁਆਈਅਹਿ; ‘ਇਕਨ੍ਾ’ ਪੂਜਾ ਜਾਇ ॥ (ਮ: ੧/੪੧੭)

‘ਇਕਨ੍ਾ’ ਏਹੋ ਲਿਖਿਆ; ਬਹਿ ਬਹਿ (ਕੇ) ਰੋਵਹਿ ਦੁਖ ॥ (ਮ: ੧/੪੧੭)

ਇਕਿ ਜਾਗੰਦੇ ਨਾ ਲਹਨਿ੍; ‘ਇਕਨ੍ਾ’ ਸੁਤਿਆ ਦੇਇ ਉਠਾਲਿ ॥ (ਸ਼ੇਖ਼ ਫਰੀਦ/੧੩੮੪), ਆਦਿ।

ਸੋ, ‘‘ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥’’-ਭਾਵ ਕਈਆਂ ਨੂੰ ਹੁਕਮ ’ਚ ਬਖ਼ਸ਼ਸ਼ (ਮੁਕਤੀ) ਮਿਲਦੀ ਹੈ ਅਤੇ ਕਈਆਂ ਨੂੰ ਹੁਕਮ ਰਾਹੀਂ ਸਦੀਵੀ (ਆਵਾਗਮਣ ’ਚ) ਘੁੰਮਾਇਆ ਜਾਂਦਾ ਹੈ।

(ਨੋਟ: ਜਿਸ ਤਰ੍ਹਾਂ ਉਕਤ ਤੁਕ ’ਚ ‘ਇਕਿ’ (ਅੰਤ ਸਿਹਾਰੀ) ਪੜਨਾਂਵ ਸ਼ਬਦ ਬਹੁ ਵਚਨ ਹੈ ਇਸੇ ਤਰ੍ਹਾਂ ਹੀ ਗੁਰਬਾਣੀ ’ਚ ‘ਹੋਰਿ, ਅਵਰਿ, ਸਭਿ’, ਆਦਿ ਅੰਤ ਸਿਹਾਰੀ ਸ਼ਬਦ ਬਹੁ ਵਚਨ ਹਨ; ਜਿਵੇਂ 

ਏਤੇ ਕੀਤੇ, ‘ਹੋਰਿ’ ਕਰੇਹਿ॥ (ਜਪੁ)

‘ਅਵਰਿ’ ਕਾਜ, ਤੇਰੈ ਕਿਤੈ ਨ ਕਾਮ॥ (ਮ:੫/੧੨)

‘ਸਭਿ’ ਗੁਣ ਤੇਰੇ, ਮੈ ਨਾਹੀ ਕੋਇ॥ (ਜਪੁ), ਆਦਿ।)

ਹੁਕਮੈ ਅੰਦਰਿ ਸਭੁ ਕੋ (ਅੰਕ 11); ਬਾਹਰਿ ਹੁਕਮ, ਨ ਕੋਇ (ਅੰਕ 11)॥ – ਇਸ ਸੰਖੇਪ ਜਿਹੀ ਤੁਕ ’ਚ ਪਉੜੀ ਦੇ ਸਾਂਝੇ ਵਿਸ਼ੇ ‘ਹੁਕਮੁ’ (ਦੀ ਵਿਆਖਿਆ) ਨੂੰ ਸਮੇਟਿਆ ਗਿਆ ਹੈ। ‘ਹੁਕਮੈ ਅੰਦਰਿ’ ਅਤੇ ‘ਬਾਹਰਿ ਹੁਕਮ’ ਸਾਂਝੇ ਲਿਖਤੀ ਨਿਯਮ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ, ਪਰ ‘ਸਭੁ ਕੋ’ ਸੁਮੇਲ ਨਿਯਮ ਵਿਚਾਰਨਯੋਗ ਹੈ।

ਗੁਰਬਾਣੀ ਲਿਖਤ ’ਚ ‘ਸਭ ਕੋ’ (7 ਵਾਰ), ‘ਸਭੁ ਕੋ’ (72 ਵਾਰ), ‘ਸਭਿ ਕੋ’ (ਕੋਈ ਸ਼ਬਦ-ਸੰਧੀ ਨਹੀਂ) ਦਰਜ ਹੈ। ਗੁਰਬਾਣੀ ਲਿਖਤ ’ਚ ‘ਸਭ, ਸਭੁ ਤੇ ਸਭਿ’ (ਤਿੰਨੇ) ਸ਼ਬਦਾਂ ’ਚ ਸਭ ਤੋਂ ਵੱਧ ਲਿਖਤੀ ਅਸਮਾਨਤਾਵਾਂ ਹਨ। ਇਸ ਲਈ ਛਾਪੇ ਜਾਂ ਉਤਾਰੇ ਦੌਰਾਨ ਰਹੀ ਥੋੜ੍ਹੀ ਬਹੁਤ ਅਣਗਹਿਲੀ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ, ਜਿਸ ਨਾਲ਼ ਸੰਬੰਧਤ ਪੰਕਤੀ ‘‘ਹੁਕਮੈ ਅੰਦਰਿ ਸਭੁ ਕੋ ..॥’’ ’ਚ ਦਰਜ ‘ਸਭੁ ਕੋ’ ਦਾ ਵੀ ਢੁੱਕਵਾਂ ਅਰਥ ਸਾਮ੍ਹਣੇ ਆ ਜਾਏਗਾ।

ਮਹਾਨ ਕੋਸ਼ ਮੁਤਾਬਕ ‘ਸਭ’ ਦਾ ਅਰਥ: ‘ਸ੍ਰਵ, ਸਬ, ਤਮਾਮ’ (ਵਿਸ਼ੇਸ਼ਣ) ਹੈ ਅਤੇ ‘ਕੋ’ ਦਾ ਅਰਥ: ‘ਕੋਈ’, ਪਰ ਗੁਰਬਾਣੀ ’ਚ ‘ਕੋ’ ਦਾ ਅਰਥ: ‘ਦਾ’ ਵੀ ਮਿਲਦਾ ਹੈ; ਜਿਵੇਂ ਕਿ ‘ਕਬੀਰ ਕੋ (ਦਾ) ਸੁਆਮੀ’; ਸਭ ਸਮਾਨ (ਸਰਵ ਵਿਆਪਕ)॥ (ਭਗਤ ਕਬੀਰ/੧੧੯੩)

ਗੁਰਬਾਣੀ ਲਿਖਤ ਮੁਤਾਬਕ ‘ਸਭ’ (ਇਸਤ੍ਰੀ ਲਿੰਗ), ‘ਸਭੁ’ (ਇੱਕ ਵਚਨ ਪੁਲਿੰਗ) ਤੇ ‘ਸਭਿ’ (ਬਹੁ ਵਚਨ ਪੁਲਿੰਗ) ਸ਼ਬਦ ਹਨ ਅਤੇ ਇਨ੍ਹਾਂ ਦੀ ਮੌਜੂਦਗੀ ‘ਸਭ’ (1303 ਵਾਰ), ‘ਸਭੁ’ (990 ਵਾਰ) ਤੇ ‘ਸਭਿ’ (737 ਵਾਰ) ਦਰਜ ਹੈ। ਅੰਤ ਮੁਕਤੇ ‘ਸਭ’ (1303 ਵਾਰ) ’ਚ ਉਹ ‘ਸਭੁ’ ਤੇ ‘ਸਭਿ’ (ਪੁਲਿੰਗ) ਸ਼ਬਦ ਵੀ ਆ ਜਾਂਦੇ ਹਨ, ਜਿਨ੍ਹਾਂ ਨੂੰ ਸੰਬੰਧਕੀ ਚਿੰਨ੍ਹਾਂ ਨੇ ਅੰਤ ਮੁਕਤਾ ਕੀਤਾ ਹੁੰਦਾ ਹੈ।

‘ਸਭੁ ਕੋ’ ਦਾ ਅਰਥ ਹੈ: ‘ਹਰ ਕੋਈ’ ਅਤੇ ‘ਸਭ ਕੋ’ ਦਾ ਅਰਥ ਹੈ: ‘ਹਰੇਕ ਦਾ, ਸਭ ਦਾ’ ਭਾਵ ‘ਕੋ’ (ਸੰਬੰਧਕੀ) ਨੇ ‘ਸਭੁ’ (ਇੱਕ ਵਚਨ ਪੁਲਿੰਗ) ਨੂੰ ਅੰਤ ਮੁਕਤਾ ਕਰਨ ਉਪਰੰਤ ਬਣ ਗਿਆ: ‘ਸਭ ਕੋ’।

(1). ਗੁਰਬਾਣੀ ’ਚ ‘ਸਭੁ ਕੋ’ (ਹਰ ਕੋਈ, ਅਰਥਾਂ ’ਚ) 72 ਵਾਰ ਦਰਜ ਹੈ; ਜਿਵੇਂ ਕਿ

ਨਾਨਕ  ! ਆਖਣਿ ‘ਸਭੁ ਕੋ’ ਆਖੈ; ਇਕ ਦੂ ਇਕੁ ਸਿਆਣਾ ॥ (ਜਪੁ)

ਸੁਖ ਕਉ ਮਾਗੈ ‘ਸਭੁ ਕੋ’; ਦੁਖੁ ਨ ਮਾਗੈ ਕੋਇ ॥ (ਮ: ੧/੫੭)

ਭੁਲਣ ਅੰਦਰਿ ‘ਸਭੁ ਕੋ’; ਅਭੁਲੁ ਗੁਰੂ ਕਰਤਾਰੁ ॥ (ਮ: ੧/੬੧)

ਸਚਹੁ ਓਰੈ ‘ਸਭੁ ਕੋ’; ਉਪਰਿ ਸਚੁ ਆਚਾਰੁ (ਕਰਮ, ਸਿਮਰਨ)॥ (ਮ: ੧/੬੨), ਆਦਿ।

(2). ਗੁਰਬਾਣੀ ਲਿਖਤ ’ਚ ‘ਸਭੁ’ (ਇੱਕ ਵਚਨ ਪੁਲਿੰਗ) ਨਾਲ਼ ਜਦ ਸੰਬੰਧਕੀ ਚਿੰਨ੍ਹ ‘ਕਾ, ਕੇ, ਕੀ, ਕੋ, ਮਹਿ’ ਆਦਿ ਦਰਜ ਹੋਣ ਤਾਂ ਇਸ ਦਾ ਸਰੂਪ ‘ਸਭ’ (ਅੰਤ ਮੁਕਤਾ) ਹੋ ਜਾਂਦਾ ਹੈ; ਜਿਵੇਂ ਕਿ

(ੳ). ‘ਸਭ ਕਾ’ 3 ਵਾਰ:

ਕਹੁ ਨਾਨਕ  ! ਤਿਸੁ ਗੁਰ ਬਲਿਹਾਰੀ; ਜਿਨਿ, ‘ਸਭ ਕਾ’ ਕੀਆ ਉਧਾਰੁ ॥ (ਮ: ੫/੪੯੯)

ਹਰਿ ਬਿਸਰਤ (ਭੁਲਿਆਂ); ‘ਸਭ ਕਾ’ ਮੁਹਤਾਜ ॥ (ਮ: ੫/੮੦੨)

ਰਚਨਾ ਸਾਚੁ ਬਨੀ ॥ ‘ਸਭ ਕਾ’ ਏਕੁ ਧਨੀ ॥੧॥ ਰਹਾਉ ॥ (ਮ: ੫/੯੧੪)

(ਅ). ‘ਸਭ ਕੇ’ 1 ਵਾਰ:

‘ਸਭ ਕੇ’ ਪ੍ਰੀਤਮ  ! ਸ੍ਰਬ ਪ੍ਰਤਿਪਾਲਕ  ! ਸਰਬ ਘਟਾਂ ਆਧਾਰਾ ॥ (ਮ: ੫/੧੨੨੦)

(ੲ). ‘ਸਭ ਕੀ’ 8 ਵਾਰ:

ਜਿਹ ਪ੍ਰਸਾਦਿ; ‘‘ਸਭ ਕੀ’’ ਗਤਿ ਹੋਇ ॥ (ਮ: ੫/੨੭੦)

ਮੇਰਾ ਤੇਰਾ ਛੋਡੀਐ ਭਾਈ  ! ਹੋਈਐ ‘ਸਭ ਕੀ’ ਧੂਰਿ ॥ (ਮ: ੫/੬੪੦)

‘ਸਭ ਕੀ’ ਰੇਨੁ ਹੋਇ ਰਹੈ ਮਨੂਆ; ਸਗਲੇ ਦੀਸਹਿ ਮੀਤ ਪਿਆਰੇ ॥ (ਮ: ੫/੩੭੯), ਆਦਿ।

(ਸ). ‘ਸਭ ਮਹਿ’ 104 ਵਾਰ:

ਸਭ ਮਹਿ’ ਜੋਤਿ; ਜੋਤਿ ਹੈ ਸੋਇ ॥ (ਮ: ੧/੧੩)

ਤਿਸ ਦੈ ਚਾਨਣਿ; ‘ਸਭ ਮਹਿ’ ਚਾਨਣੁ ਹੋਇ ॥ (ਮ: ੧/੧੩), ਆਦਿ ਚਿੰਨ੍ਹਾਂ ਵਾਙ ਹੀ ‘ਕੋ’ ਨਾਲ਼ ‘ਸਭੁ’ (ਇੱਕ ਵਚਨ ਪੁਲਿੰਗ) ਅੰਤ ਮੁਕਤਾ ਹੋ ਜਾਂਦਾ ਹੈ; ਜਿਵੇਂ ਕਿ

(ਹ). ‘ਸਭ ਕੋ’ 3 ਵਾਰ:

‘ਸਭ ਕੋ’ (ਹਰੇਕ ਦਾ) ਮਾਤ ਪਿਤਾ ਪ੍ਰਤਿਪਾਲਕ (ਪ੍ਰਭੂ); ਜੀਅ ਪ੍ਰਾਨ ਸੁਖ ਸਾਗਰੁ ਰੇ ॥ (ਮ: ੫/੨੦੯)

(ਕਰੋਧ ਨੇ) ਰਤਨੁ ਗਿਆਨੁ ‘ਸਭ ਕੋ’ (ਹਰ ਇੱਕ ਦਾ) ਹਿਰਿ ਲੀਨਾ (ਚੁਰਾ ਲਿਆ, ਹੁਣ); ਤਾ ਸਿਉ ਕਛੁ ਨ ਬਸਾਈ (ਭਰੋਸਾ)॥ (ਮ: ੯/੨੧੯)

ਜਗਤੁ ਭਿਖਾਰੀ ਫਿਰਤੁ ਹੈ; ‘ਸਭ ਕੋ’ (ਦਾ) ਦਾਤਾ ਰਾਮੁ ॥ (ਮ: ੯/੧੪੨੮)

(ਨੋਟ: ਉਕਤ ਤਮਾਮ ਨਿਯਮਾਂ ਦੀ ਵਿਚਾਰ ਉਪਰੰਤ ਹੇਠਲੀਆਂ 4 ਤੁਕਾਂ ’ਚ ‘ਸਭ ਕੋ’ ਸ਼ਬਦ ਦਰਜ ਹਨ ਜਦਕਿ ਇੱਥੇ ‘ਸਭੁ ਕੋ’ ਲਿਖਤ ਵਧੇਰੇ ਅਨੁਕੂਲ ਜਾਪਦੀ ਹੈ ਕਿਉਂਕਿ ‘ਸਭ ਕੋ’ ਦਾ ਅਰਥ ਹੈ: ‘ਸਭ ਦਾ’, ਪਰ ਪ੍ਰਸੰਗ ਮੁਤਾਬਕ ਅਰਥ ਹੋਣੇ ਚਾਹੀਦੇ ਹਨ: ‘ਹਰ ਕੋਈ’; ਜਿਵੇਂ

ਸਤਿਗੁਰ ਨੋ ‘ਸਭ ਕੋ’ (ਹਰ ਕੋਈ) ਲੋਚਦਾ; ਜੇਤਾ ਜਗਤੁ ਸਭੁ ਕੋਇ ॥ (ਮ: ੪/੪੧)

ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ‘ਸਭ ਕੋ’ (ਹਰ ਕੋਈ) ਕਹੈ ਸਾਬਾਸਿ ॥ (ਮ: ੪/੪੨)

‘ਸਭ ਕੋ’ (ਹਰ ਕੋਈ) ਤੁਮ ਹੀ ਤੇ ਵਰਸਾਵੈ (ਤੈਥੋਂ ਗੁਣਕਾਰੀ ਬਣਦਾ, ਇਸ ਲਈ); ਅਉਸਰੁ (ਮਨੁੱਖਾ ਮਨੋਰਥ, ਸਮਾਂ) ਕਰਹੁ ਹਮਾਰਾ ਪੂਰਾ ਜੀਉ ॥ (ਮ: ੫/੯੯)

ਦਾਰਿਦੁ ਦੇਖਿ (ਕੇ) ‘ਸਭ ਕੋ’ (ਹਰ ਕੋਈ) ਹਸੈ; ਐਸੀ ਦਸਾ ਹਮਾਰੀ ॥ ਭਗਤ ਰਵਿਦਾਸ/੮੫੮)

(3). ਗੁਰਬਾਣੀ ਲਿਖਤ ’ਚ ‘ਸਭਿ ਕੋ’ (ਸੰਯੁਕਤ) ਸ਼ਬਦਾਂ ਦੇ ਦਰਜ ਨਾ ਹੋਣ ਦਾ ਕਾਰਨ ਇਹ ਹੈ ਕਿ ‘ਸਭਿ’ ਬਹੁ ਵਚਨ ਸ਼ਬਦ ਹੈ ਜਦਕਿ ‘ਕੋ’ ਭਾਵ ‘ਕੋਈ’ ਇੱਕ ਵਚਨ, ਇਸ ਲਈ ‘ਸਭੁ ਕੋ’ ਦੇ ਅਰਥ ‘ਹਰ ਕੋਈ’ ਢੁੱਕਵੇਂ ਬਣ ਗਏ, ਪਰ ‘ਸਭਿ ਕੋ’ ਦੇ ਅਰਥ: ‘ਸਾਰੇ ਕੋਈ’ ਅਢੁੱਕਵੇਂ ਹੋ ਗਏ।

ਸੋ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ – ਭਾਵ (ਰੱਬੀ) ਹੁਕਮ ਵਿੱਚ ਹਰ ਕੋਈ (ਵਿਚਰਦਾ) ਹੈ, ਰੱਬੀ ਰਜ਼ਾ ਤੋਂ ਕੋਈ ਵੀ ਮੁਨਕਰ (ਕਾਫ਼ਰ) ਨਹੀਂ ਹੋ ਸਕਦਾ।

(ਨੋਟ: ਧਿਆਨ ਰਹੇ ਕਿ ਗੁਰਮਤਿ ਅਨੁਸਾਰ ਮੂਰਖ ਵੀ ਰੱਬੀ ਰਜ਼ਾ ’ਚ ਚੱਲਦਾ ਹੈ, ਪਰ ਰੱਬੀ ਹੁਕਮ ’ਚ ਚੱਲ ਰਿਹਾ ਹਾਂ, ਨੂੰ ਸਵੀਕਾਰਦਾ ਨਹੀਂ, ਜਿਸ ਕਾਰਨ ਮਾਲਕ ਦਾ ਡਰ-ਅਦਬ ਨਾ ਹੋਣ ਕਾਰਨ (ਮੰਦੇ ਭਾਗਾਂ ਕਾਰਨ) ਕੇਵਲ ਕੁਕਰਮ ਕਰ ਕਰਕੇ ਹੋਰ ਮੰਦੇ ਨਸੀਬ ਇਕੱਤਰ ਕਰ ਦੁਬਾਰਾ ਉਨ੍ਹਾਂ ਦਾ ਦੰਡ ਭੋਗਦਾ ਰਹਿੰਦਾ ਹੈ। ਗੁਰਮੁਖਾਂ ਨੂੰ ਇਨ੍ਹਾਂ ਦੇ ਮੁਕਾਬਲੇ ਲਈ ਤਿਆਰ ਕਰਨਾ, ਹੀ ‘ਸੰਤ’ ਦੇ ਨਾਲ਼ ‘ਸਿਪਾਹੀ’ ਪਦਵੀ ਦੀ ਮੁਕੰਮਲਤਾ ਹੈ। ਵੈਸੇ ਮੂਰਖ ਤੇ ਸਿਆਣਾ ਦੋਵੇਂ ਕੁਦਰਤੀ ਖੇਡ ਦੇ ਦੋ ਭਾਗ ਹਨ: ‘‘ਨਾ ਕੋ ਮੂਰਖੁ; ਨਾ ਕੋ ਸਿਆਣਾ ॥ ਵਰਤੈ ਸਭ ਕਿਛੁ; ਤੇਰਾ ਭਾਣਾ ॥ ਅਗਮ ਅਗੋਚਰ ਬੇਅੰਤ ਅਥਾਹਾ; ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥’’ (ਮ: ੫/੯੮)

ਉਕਤ ਕੀਤੀ ਗਈ ‘ਸਭੁ ਕੋ’ ਸ਼ਬਦਾਂ ਦੀ ਵਿਚਾਰ ਉਪਰੰਤ ਗੁਰਬਾਣੀ ’ਚ ਦਰਜ ‘ਸਭਸ (7 ਵਾਰ), ਸਭਸੁ (5 ਵਾਰ) ਤੇ ‘ਸਭਸੈ’ (3 ਵਾਰ) ਨੂੰ ਵਿਚਾਰਨਾ ਬੜਾ ਆਸਾਨ (ਲਾਭਕਾਰੀ) ਹੋ ਸਕਦਾ ਹੈ।

ਜਿਸ ਤਰ੍ਹਾਂ ‘ਸਭੁ’ (ਇੱਕ ਵਚਨ ਪੁਲਿੰਗ) ਨੂੰ ਸੰਬੰਧਕੀ ਚਿੰਨ੍ਹ (ਕਾ, ਕੇ, ਕੀ, ਕੋ ਆਦਿ) ਅੰਤ ਮੁਕਤਾ ਕਰ ਗਏ, ਇਸੇ ਤਰ੍ਹਾਂ ‘ਸਭਸੁ’ (ਇੱਕ ਵਚਨ ਪੁਲਿੰਗ) ਨੂੰ ਰੱਬ ਬਾਬਤ ‘ਦਾ’ (ਸੰਬੰਧਕੀ) ਨੇ 6 ਵਾਰ ਅੰਤ ਮੁਕਤਾ ਕੀਤਾ ਅਤੇ ‘ਗੁਰੂ’ ਬਾਬਤ ‘ਕਾ’(ਸੰਬੰਧਕੀ) ਨੇ 1 ਵਾਰ ਅੰਤ ਮੁਕਤਾ ਕਰ ਦਿੱਤਾ। ਧਿਆਨ ਰਹੇ ਕਿ ‘ਸਭਸੁ’ ਅਤੇ ‘ਸਭੁ’ ਦਾ ਅਰਥ ਸਮਾਨੰਤਰ ਹੈ, ਕੇਵਲ ਪਿੰਗਲ ਨਿਯਮ ਮੁਤਾਬਕ ‘ਸਭੁ’ (ਅੰਕ 2) ਦੀ ਬਜਾਇ ‘ਸਭਸੁ’ (ਅੰਕ 3) ਦਰਜ ਕਰਨਾ ਪਿਆ; ਜਿਵੇਂ ਕਿ

(ੳ). ਤੂ ਸਚਾ ‘ਸਭਸ ਦਾ’ ਖਸਮੁ ਹੈ; ਸਭ ਦੂ ਤੂ ਚੜੀਐ ॥ (ਮ: ੪/੩੦੧) (ਰੱਬ ਬਾਬਤ)

ਸਭਿ ਜੀਅ ਤੇਰੇ, ਤੂ ‘ਸਭਸ ਦਾ’ (ਮਾਲਕ); ਤੂ ਸਭ ਛਡਾਹੀ ॥ (ਮ: ੪/੩੦੨) (ਰੱਬ ਬਾਬਤ)

ਸਭ ਤੇਰੀ, ਤੂ ‘ਸਭਸ ਦਾ’; ਸਭ ਤੁਧੁ ਉਪਾਇਆ ॥ (ਮ: ੪/੫੪੮) (ਰੱਬ ਬਾਬਤ)

ਤੂ ਇਕੋ ਦਾਤਾ ‘ਸਭਸ ਦਾ’; ਹਰਿ ਪਹਿ ਅਰਦਾਸਿ ॥ (ਮ: ੪/੫੪੯) (ਰੱਬ ਬਾਬਤ)

ਸਭਿ ਜੀਅ ਤੇਰੇ, ਤੂ ‘ਸਭਸ ਦਾ’ ਮੇਰੇ ਸਾਹਾ  ! ਸਭਿ ਤੁਝ ਹੀ ਮਾਹਿ ਸਮਾਹਿ ॥ (ਮ: ੪/੬੭੦) (ਰੱਬ ਬਾਬਤ)

ਸਤਿਗੁਰੁ ਮੇਰਾ; ‘ਸਭਸ ਕਾ’ ਦਾਤਾ ॥ (ਮ: ੫/੧੧੪੨) (ਗੁਰੂ ਬਾਬਤ)

ਹਰਿ  ! ਤੂ ਹੈ ਦਾਤਾ ‘ਸਭਸ ਦਾ’; ਸਭਿ ਜੀਅ ਤੁਮ੍ਾਰੇ ॥ (ਮ: ੪/੧੩੧੮) (ਰੱਬ ਬਾਬਤ)

(ਅ). ਉਕਤ ਨਿਯਮ ਮੁਤਾਬਕ ਅਗਰ ਸੰਬੰਧਕੀ ਚਿੰਨ੍ਹ ਪ੍ਰਗਟ ਰੂਪ ’ਚ ਦਰਜ ਨਾ ਹੋਵੇ ਤਾਂ ਅੰਤ ਔਂਕੜ ਹੋਣਾ ਲਾਜ਼ਮੀ ਹੈ, ਜਿਸ ਵਿੱਚੋਂ ‘ਨੂੰ’ ਲੁਪਤ ਸੰਬੰਧਕੀ ਮਿਲੇਗਾ; ਜਿਵੇਂ 3 ਵਾਰ:

ਤਿਸ ਹੀ ਕੀ ਕਰਿ ਆਸ ਮਨ  ! ਜਿਸ ਕਾ ‘ਸਭਸੁ’ (ਸਭ ਨੂੰ) ਵੇਸਾਹੁ (ਭਰੋਸਾ)॥ (ਮ: ੫/੪੪)

ਨਾਨਕ  ! ਅੰਧਾ ਹੋਇ ਕੈ, ਦਸੇ ਰਾਹੈ (ਰਸਤੇ ਨੂੰ); ‘ਸਭਸੁ’ ਮੁਹਾਏ ਸਾਥੈ (ਸਾਰੇ ਸਾਥੀਆਂ ਨੂੰ ਲੁਟਵਾਏਗਾ)॥ (ਮ: ੧/੧੪੦)

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ (ਸਭ ਨੂੰ ਆਸਰਾ)॥ (ਮ: ੫/੧੪੨੯)

ਗੁਰਬਾਣੀ ਲਿਖਤ ਮੁਤਾਬਕ ਹੇਠਾਂ ਦਿੱਤੀਆਂ 2 ਤੁਕਾਂ ’ਚ ‘ਸਭਸੁ ਦਾ’ ਦੀ ਬਜਾਇ ‘ਸਭਸ ਦਾ’ ਅਤੇ ‘ਸਭਸੁ ਕਉ’ ਦੀ ਬਜਾਇ ‘ਸਭਸ ਕਉ’ ਹੋਣਾ ਵਧੇਰੇ ਅਨੁਕੂਲ ਜਾਪਦਾ ਹੈ:

‘ਸਭੁ ਕੋ’ ਤੇਰਾ, ਤੂੰ ‘ਸਭਸੁ ਦਾ’; ਤੂੰ ਸਭਨਾ ਰਾਸਿ (ਤੂੰ ਸਭ ਦੀ ਸੰਪਤੀ)॥ (ਮ: ੪/੮੬) (ਰੱਬ ਬਾਬਤ)

ਸਿਮਰਿ ਸਾਹਿਬੁ, ਸੋ ਸਚੁ ਸੁਆਮੀ; ਰਿਜਕੁ ਸਭਸੁ ਕਉ (ਸਭ ਨੂੰ) ਦੀਏ ਜੀਉ ॥ (ਮ: ੫/੧੦੪) (ਰੱਬ ਬਾਬਤ)

(ੲ). ਉਪਰੋਕਤ ਕੀਤੀ ਗਈ ਵਿਚਾਰ ਕਿ ‘ਹੁਕਮੈ, ਸਬਦੈ’ ਨੂੰ ਲੱਗੀਆਂ ਅੰਤ ਦੁਲਾਵਾਂ ਸੰਬੰਧਕੀ ਚਿੰਨ੍ਹ ਪ੍ਰਗਟ ਕਰਦੀਆਂ ਹਨ, ਮੁਤਾਬਕ ‘ਸਭਸੈ’ (ਅੰਤ ਦੁਲਾਵਾਂ) ਵੀ ‘ਕਾ, ਨੂੰ’ ਆਦਿ ਸੰਬੰਧਕੀ ਚਿੰਨ੍ਹ (ਪ੍ਰਗਟ ਜਾਂ ਲੁਪਤ) ਦਿੰਦੀਆਂ ਹਨ; ਜਿਵੇਂ ਕਿ ਗੁਰਬਾਣੀ ’ਚ 25 ਵਾਰ ਦਰਜ:

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ  ! ਜੋ ‘ਸਭਸੈ ਕਾ’ ਜਾਣੋਈ ॥ (ਮ: ੪/੧੧)

ਸਤਿਗੁਰੁ ਦਾਤਾ ਜੀਅ ਕਾ; ‘ਸਭਸੈ’ (ਨੂੰ) ਦੇਇ ਅਧਾਰੁ (ਆਸਰਾ)॥ (ਮ: ੫/੫੨)

ਨਾਨਕ  ! ਸਤਿਗੁਰੁ ਐਸਾ ਜਾਣੀਐ; ਜੋ ‘ਸਭਸੈ’ (ਨੂੰ) ਲਏ ਮਿਲਾਇ ਜੀਉ ॥ (ਮ: ੧/੭੨), ਆਦਿ।

ਧਿਆਨ ਰਹੇ ਕਿ ਜਿਵੇਂ ‘ਸਭਸੁ’ ਸ਼ਬਦ ’ਚੋਂ ਲੁਪਤ ‘ਨੂੰ’ ਮਿਲਿਆ, ਉਸੇ ਤਰ੍ਹਾਂ ‘ਹੁਕਮੈ, ਸਬਦੈ, ਸਭਸੈ’ ਆਦਿ ’ਚੋਂ ਲੁਪਤ ‘ਨੂੰ’ ਮਿਲਦਾ ਹੈ ਭਾਵ ਇਹ ਤਮਾਮ ਸ਼ਬਦ ਕਰਮ ਕਾਰਕ ਜਾਂ ਸੰਪਰਦਾਨ ਕਾਰਕ ਹੁੰਦੇ ਹਨ।)

ਨਾਨਕ  ! ਹੁਕਮੈ, ਜੇ ਬੁਝੈ (13); ਤ, ਹਉਮੈ ਕਹੈ ਨ ਕੋਇ (12)॥੨॥– ਇਸ ਪਉੜੀ ਦੀ ਇਹ ਅੰਤਮ ਤੁਕ ਹੈ, ਜਿਸ ਵਿੱਚ ‘ਨਾਨਕ’ ਸੰਬੋਧਨ ਕਾਰਕ ਕਰਕੇ ਅੰਤ ਮੁਕਤਾ ਹੈ। ‘ਹੁਕਮੈ’ ਅੰਤ ਦੁਲਾਵਾਂ ਸੰਬੰਧਕੀ ‘ਨੂੰ’ ਚਿੰਨ੍ਹ ਪ੍ਰਗਟ ਕਰਦੀਆਂ ਹਨ। ‘ਜੇ’ਭਾਵ ਅਗਰ ਅਤੇ ‘ਤ’ (ਇੱਕ ਦੂਜੇ ਦੇ ਪ੍ਰਥਾਇ) ਯੋਜਕ ਸ਼ਬਦ ਹਨ ਭਾਵ ਅਗਰ (ਜੇ) ਇਹ ਹੋਇਆ ਤਾਂ ਆਹ ਨਤੀਜਾ ਜਾਂ ਫਲ਼ ਮਿਲੇਗਾ।

ਗੁਰਬਾਣੀ ’ਚ ‘ਤਾ’ (1093 ਵਾਰ) ਦਰਜ ਹੈ, ਜਿਸ ਦਾ ਅਰਥ ‘ਤਾਂ’ (ਯੋਜਕ) ਤੇ ‘ਉਹ’ (ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ) ਹੈ ਅਤੇ ‘ਤਾਂ’ (169 ਵਾਰ) ਦਰਜ ਹੈ, ਜਿਨ੍ਹਾਂ ਦੇ ਪਿੰਗਲ ਮੁਤਾਬਕ 2-2 ਅੰਕ ਬਣਦੇ ਹਨ, ਪਰ ਗੁਰਬਾਣੀ ਕਾਵਿ ਰੂਪ ਹੋਣ ਕਾਰਨ ਜਦ ‘ਤਾ’ ’ਚੋਂ ਕੇਵਲ ਇੱਕ ਅੰਕ ਲੈਣਾ ਹੋਵੇ ਤਾਂ ਕੇਵਲ ‘ਤ’ ਰਹਿ ਜਾਂਦਾ ਹੈ, ਜੋ 234 ਵਾਰ ਦਰਜ ਹੈ; ਜਿਵੇਂ

ਸਹਸ ਸਿਆਣਪਾ ਲਖ ਹੋਹਿ; ‘ਤ’ ਇਕ ਨ ਚਲੈ ਨਾਲਿ ॥ (ਜਪੁ)

ਮੋਤੀ ‘ਤ’ ਮੰਦਰ ਊਸਰਹਿ; ਰਤਨੀ ‘ਤ’ ਹੋਹਿ ਜੜਾਉ ॥ (ਮ: ੧/੧੪)

ਜਾ ਕੀਮਤਿ ਪਾਇ; ‘ਤ’ ਕਹੀ ਨ ਜਾਇ ॥ (ਮ: ੧/੮੪)

ਸਤਿਗੁਰੁ ਹੋਇ ਦਇਆਲੁ; ‘ਤ’ ਨਾਮੁ ਧਿਆਈਐ ॥ (ਮ: ੧/੧੪੫) 

ਸਤਿਗੁਰੁ ਮਿਲੈ; ‘ਤ’ ਦੁਬਿਧਾ ਭਾਗੈ ॥ (ਮ: ੧/੧੫੩), ਆਦਿ। ਧਿਆਨ ਰਹੇ ਕਿ ‘ਤ’ ਦਾ ਉਚਾਰਨ ‘ਤਾਂ’ ਕਰਨਾ ਸਹੀ ਨਹੀਂ, ਬੇਸ਼ੱਕ ਅਰਥ ਇੱਕ ਸਮਾਨ ਹੀ ਕਿਉਂ ਨਾ ਹੋਣ।

ਸੋ, ‘‘ਨਾਨਕ  ! ਹੁਕਮੈ, ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥’’– ਭਾਵ ਹੇ ਨਾਨਕ  ! (ਰੱਬ ਦੀ) ਮਰਜ਼ੀ ਨੂੰ ਅਗਰ ਕੋਈ (ਗੁਰੂ ਦੁਆਰਾ) ਸਮਝ ਲਏ ਤਾਂ ਹਰ ਕੋਈ (ਆਪਣੇ ਆਪ ਨੂੰ ਕਰਤਾਰ ਦੀ ਕੁਦਰਤ ਦੇ ਵਿਕਾਸ ਦਾ ਭਾਗ ਮੰਨਦਿਆਂ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਕੇ) ਮੈਂ ਮੈਂ ਨਹੀਂ ਕਰੇਗਾ (ਭਾਵ ਤੂੰ ਤੂੰ ਕਰਨ ਲੱਗ ਜਾਂਦਾ ਹੈ, ਜੋ ਹਉਮੈ ਦਾ ਖ਼ਾਤਮਾ ਹੈ: ‘‘ਕਬੀਰ  ! ਤੂੰ ਤੂੰ ਕਰਤਾ, ਤੂ ਹੂਆ (ਤੇਰਾ ਰੂਪ ਹੋ ਗਿਆ, ਹੁਣ); ਮੁਝ ਮਹਿ ਰਹਾ ਨ ਹੂੰ (ਹਉਮੈ)॥ ਜਬ ਆਪਾ ਪਰ ਕਾ (ਆਪਣਾ ਬੇਗਾਨਾ ਭੇਦ), ਮਿਟਿ ਗਇਆ; ਜਤ ਦੇਖਉ, ਤਤ ਤੂ ॥’’ (੧੩੭੫)

JAP (Pori No. 1)

0

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥ ਚੁਪੈ, ਚੁਪ ਨ ਹੋਵਈ, ਜੇ ਲਾਇ ਰਹਾ ਲਿਵ ਤਾਰ॥ ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥ ਹੁਕਮਿ ਰਜਾਈ ਚਲਣਾ, ਨਾਨਕ  ! ਲਿਖਿਆ ਨਾਲਿ॥੧॥

ਉਚਾਰਨ ਸੇਧ: ਸੋਚੀਂ, ਰਹਾਂ, ਭੁਖਿਆਂ, ਬੰਨ੍ਹਾਂ, ਪੁਰੀਆਂ, ਸਿਆਣਪਾਂ, ਹੋਹਿਂ, ਰਜ਼ਾਈ।

ਪਦ ਅਰਥ: ਸੋਚੈ– (ਸਥੂਲ) ਸਰੀਰਕ ਪਵਿੱਤਰਤਾ (ਇਸ਼ਨਾਨ ਕਰਨ) ਨਾਲ਼ (ਕਰਣ ਕਾਰਕ)।, ਸੋਚਿ– ਅੰਦਰੂਨੀ ਸਫ਼ਾਈ (ਸੂਖਮ ਪਵਿੱਤਰਤਾ, ਇਸਤ੍ਰੀ ਲਿੰਗ, ਨਾਂਵ)।, ਸੋਚੀ– ਸਥੂਲ ਸਰੀਰ ਪਵਿੱਤਰ ਕਰਾਂ (ਉੱਤਮ ਪੁਰਖ, ਇੱਕ ਵਚਨ ਕਿਰਿਆ)।, ਚੁਪੈ– ਮੌਨ ਵਰਤ ਰੱਖਣ ਨਾਲ਼ (ਕਰਣ ਕਾਰਕ)।, ਚੁਪ– ਸੂਖਮ (ਵਿਕਾਰੀ) ਫ਼ੁਰਨਿਆਂ ਦਾ ਅਭਾਵ ਜਾਂ ਘਾਟ (ਸੂਖਮ ਸ਼ਾਂਤੀ, ਇਸਤ੍ਰੀ ਲਿੰਗ ਨਾਂਵ)।, ਜੇ– ਚਾਹੇ ਜਾਂ ਭਾਵੇਂ (ਯੋਜਕ)।, ਲਾਇ– ਲਾ ਕੇ (ਕਿਰਿਆ ਵਿਸ਼ੇਸ਼ਣ), ਲਿਵ ਤਾਰ– ਨਿਰੰਤਰ ਸਮਾਧੀ (ਇਸਤ੍ਰੀ ਲਿੰਗ ਨਾਂਵ)।, ਭੁਖਿਆ– ਵਰਤ ਰੱਖਣ ਨਾਲ਼ (ਕਰਣ ਕਾਰਕ)।, ਪੁਰੀਆ ਭਾਰ– ਤਮਾਮ ਦੁਨਿਆਵੀ ਪਦਾਰਥਾਂ ਦੇ ਢੇਰ (ਬਹੁ ਵਚਨ ਪੁਲਿੰਗ ਨਾਂਵ)।, ਹੋਹਿ– ਹੋ ਜਾਣ (ਬਹੁ ਵਚਨ ਵਰਤਮਾਨ ਕਿਰਿਆ)।, ਨਾਲਿ-ਸਾਥ, ਮਦਦਗਾਰ (ਸੰਬੰਧਕੀ)।, ਸਚਿਆਰਾ-ਸਤ੍ਯ ਨੂੰ ਗ੍ਰਹਿਣ ਕਰਨ ਵਾਲ਼ਾ, ਸੱਚ ਦਾ ਹਮਾਇਤੀ, ਸੱਚ ਤੋਂ ਨਿਰੰਤਰ ਪ੍ਰਭਾਵਤ ਰਹਿਣ ਵਾਲ਼ਾ (ਇੱਕ ਵਚਨ ਪੁਲਿੰਗ ਨਾਂਵ)।, ਹੋਈਐ– ਹੋਇਆ ਜਾ ਸਕਦਾ ਹੈ (ਕਿਰਿਆ)।, ਕੂੜੈ- ਝੂਠ ਦੀ, ਕਾਲ਼ਖ਼ ਦੀ, ਪਰਦੇ ਦੀ (ਸੰਬੰਧਕੀ ‘ਦੀ’ ਲੁਪਤ ਹੋਣ ਕਾਰਨ ‘ਕੂੜ’ ਤੋਂ ‘ਕੂੜੈ’ ਬਣ ਗਿਆ)।, ਪਾਲਿ– ਕੰਧ (ਪਰਦਾ, ਅੰਤਰ, ਵਿੱਥ, ਦੂਰੀ/ ਇਸਤ੍ਰੀ ਲਿੰਗ ਨਾਂਵ)।, ਹੁਕਮਿ– (ਅਕਾਲ ਪੁਰਖ ਦੇ) ਹੁਕਮ ਵਿੱਚ (ਅਧਿਕਰਣ ਕਾਰਕ, ਇੱਕ ਵਚਨ ਨਾਂਵ)।, ਰਜਾਈ– ਭਾਣੇ (ਰਜ਼ਾ/ਹੁਕਮ) ਦਾ ਮਾਲਕ ਭਾਵ ‘ਅਕਾਲ ਪੁਰਖ’ (ਇੱਕ ਵਚਨ ਪੁਲਿੰਗ ਨਾਂਵ)।, ਨਾਨਕ– ਹੇ ਨਾਨਕ  ! (ਸੰਬੋਧਨ)।

(ਨੋਟ: ‘ਜਪੁ’ ਬਾਣੀ (ਵਿਸ਼ਾ) ਲੜੀ ਨੂੰ ਪਰੋਣ ਵਾਲ਼ੀ ਅਗਲੀ (ਦੂਸਰੀ) ਪਉੜੀ ’ਚ ਨਿਰਾਕਾਰ (ਅਕਾਲ ਪੁਰਖ) ਦੇ ਨਿਯਮਾਂ ਮੁਤਾਬਕ ਹੁੰਦਾ ਜਗਤ-ਰਚਨਾ ਦਾ ਵਿਕਾਸ, ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿਕਾਸ ਦਾ ਹੀ ਭਾਗ ਹੈ: ‘ਮਨੁੱਖਾ ਜੀਵਨ ਦੀ ਸੂਖਮ ਪਵਿੱਤਰਤਾ’, ਜੋ ਬਾਹਰੀ (ਸਥੂਲ) ਪਵਿੱਤਰਤਾ ਤੋਂ ਭਿੰਨ ਹੁੰਦੀ ਹੈ। ਇਸ ਲਈ ਸਥੂਲ ਸਰੀਰ ਦੀ ਹਰ ਹਰਕਤ, ਜੋ ਸੂਖਮ ਸਰੀਰ ਉੱਤੇ ਅਸਰ ਨਾ ਪਾਵੇ, ਕਰਮਕਾਂਡ (ਕੇਵਲ ਵਿਖਾਵੇ ਮਾਤਰ ਰਸਮ) ਰਹਿ ਜਾਂਦੀ ਹੈ, ਪਰ ਸਮਾਜਿਕ ਸੋਚ ਦੀ ਜ਼ਿਆਦਾਤਰ ਪਕੜ ਇੱਥੋਂ ਤੱਕ ਹੀ ਸੀਮਤ ਹੈ।

‘ਜਪੁ’ ਵਿਸ਼ਾ ਕਿਉਂਕਿ ਅਕਾਲ ਪੁਰਖ ਦੀ ਯਾਦ (ਸੂਖਮ ਸਰੀਰ ਦੇ ਪ੍ਰਭਾਵਤ ਹੋਣ) ਨਾਲ਼ ਸੰਬੰਧਿਤ ਹੈ, ਇਸ ਲਈ ਕਰਮਕਾਂਡ ਨੂੰ ਇਸੇ (ਪਹਿਲੀ) ਪਉੜੀ ’ਚ ਉਦਾਹਰਨ ਵਜੋਂ ਲਿਆ ਤੇ ਸਮਾਪਤ ਕੀਤਾ ਗਿਆ, ਜੋ ਅਗਲੀਆਂ ਪਉੜੀਆਂ ਤੱਕ ਨਹੀਂ ਪਹੁੰਚਦਾ। ਕਰਮਕਾਂਡੀ ਦਾ ਇਹ ਸਵਾਲ ਕਿ ਸੂਖਮ ਸਰੀਰ ਕਿਵੇਂ ਸੱਚ ਤੋਂ ਪ੍ਰਭਾਵਤ ਹੋਵੇ, ਦੇ ਜਵਾਬ ਵਿੱਚ ਗੁਰੂ ਜੀ ਨੇ ਸੂਖਮ ਤੇ ਸਥੂਲ ਸਰੀਰ ’ਚ ਬਣੇ ਪਰਦੇ ਨੂੰ ਜ਼ਿੰਮੇਵਾਰ ਦੱਸਿਆ, ਜੋ ਅਕਾਲ ਪੁਰਖ ਦੀ ਉਸ ਰਜ਼ਾ ਨੂੰ ਸਵੀਕਾਰਨ ਨਾਲ਼ ਦੂਰ ਹੋਵੇਗਾ, ਜਿਸ ਰਜ਼ਾ ’ਚ ਜਗਤ-ਰਚਨਾ ਦਾ ਤਮਾਮ ਵਿਕਾਸ ਹੋ ਰਿਹਾ ਹੈ।

ਇਸ ਪਹਿਲੀ ਪਉੜੀ ’ਚ ਰੂਹਾਨੀਅਤ ਦਾ ਆਦਿ (ਕਰਮਕਾਂਡ) ਤੇ ਅੰਤਿ (ਸਚਖੰਡਿ ਜਾਂ ਸਚਿਆਰ) ਵਿਸ਼ੇ ਨੂੰ ਇੱਕੋ ਪਉੜੀ ’ਚ ਸਵਾਲ-ਜਵਾਬ ਰਾਹੀਂ ਸਮੇਟਿਆ ਗਿਆ ਹੈ।) 

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥

ਸੋਚੈ– ਇਹ ਸ਼ਬਦ ਬਣਤਰ ਗੁਰਬਾਣੀ ’ਚ ਕੇਵਲ ਇੱਕ ਵਾਰ ਹੀ ਸੰਬੰਧਿਤ ਤੁਕ ’ਚ ਦਰਜ ਹੈ ਤੇ ਇਸ ਦੇ ਅਰਥ ਗੁਰਸਿੱਖਾਂ ਨੇ ਦੋ ਤਰ੍ਹਾਂ ਸਵੀਕਾਰ ਕੀਤੇ: (1). ‘ਸ਼ੌਚ’ ਭਾਵ ਸਥੂਲ ਸਰੀਰ ਦੀ ਪਵਿੱਤਰਤਾ, ਜਿਸ ਦਾ ਸੰਬੰਧ ਤੀਰਥ ਇਸ਼ਨਾਨ ਨਾਲ਼ ਹੈ।

(2). ‘ਸੋਚ-ਵਿਚਾਰ’, ਜਿਸ ਦਾ ਸੰਬੰਧ ਸੂਖਮ ਸਰੀਰ ਨਾਲ਼ ਹੈ। ਧਿਆਨ ਰਹੇ ਕਿ ‘ਸੋਚ-ਵਿਚਾਰ’ ਕਰਮਕਾਂਡ (ਵਿਖਾਵੇ ਮਾਤਰ ਧਾਰਮਿਕ ਕਰਮ) ਨਹੀਂ ਕਿਹਾ ਜਾ ਸਕਦਾ।

‘ਸੋਚੈ’ ਦਾ ਅਰਥ: ‘ਸੋਚ-ਵਿਚਾਰ’ ਕਰਨ ਵਾਲ਼ੇ ਸੱਜਣਾਂ ਦੁਆਰਾ ‘‘ਰਾਮਦਾਸ ਸਰੋਵਰਿ ਨਾਤੇ ॥’’ (ਮ: ੫/੬੨੫) ਤੁਕ ਰਾਹੀਂ ਦਰਬਾਰ ਸਾਹਿਬ (ਸਰੋਵਰ) ਨੂੰ ਮਹੱਤਵ ਦੇਣ ਦੇ ਮਕਸਦ ਨਾਲ਼ ‘ਸੋਚੈ’ ਸ਼ਬਦ ਰਾਹੀਂ ਤੀਰਥ ਇਸ਼ਨਾਨ ਨੂੰ ਰੱਦ ਨਹੀਂ ਕੀਤਾ ਬਲਕਿ ‘ਸੋਚ-ਵਿਚਾਰ’ ਅਰਥ ਕਰ ਲਏ ਜਦਕਿ ‘ਸੋਚੈ’ ਦਾ ਅਰਥ: ‘ਸ਼ੌਚ’ (ਤੀਰਥ ਇਸ਼ਨਾਨ) ਮੰਨਣ ਵਾਲ਼ੇ ਗੁਰਸਿੱਖਾਂ ਦਾ ਤਰਕ ਹੈ ਕਿ ਸੰਬੰਧਿਤ ਪਉੜੀ ’ਚ ਤਮਾਮ ਮਿਸਾਲਾਂ ਸਥੂਲ ਸਰੀਰ ਨਾਲ਼ ਸੰਬੰਧਿਤ ਹਨ; ਜਿਵੇਂ ਕਿ ‘ਮੌਨ ਵਰਤ, ਭੋਜਨ ਦਾ ਤਿਆਗ’ ਆਦਿ, ਇਸ ਲਈ ‘ਸੋਚੈ’ ਦਾ ਅਰਥ ਵੀ ਸਥੂਲ ਸਰੀਰ ਦੀ ਪਵਿੱਤਰਤਾ ਹੀ ਦਰੁਸਤ ਹੈ, ਜੋ ਬ੍ਰਾਹਮਣੀ ਕਰਮਕਾਂਡੀ ਆਸਥਾ ਦਾ ਪ੍ਰਤੀਕ ਹੈ। ਇਨ੍ਹਾਂ ਵਿਦਵਾਨਾਂ ਮੁਤਾਬਕ ‘‘ਰਾਮਦਾਸ ਸਰੋਵਰਿ ਨਾਤੇ ॥’’ ਦਾ ਮਤਲਬ ਵੀ ਰਾਮ ਦੇ ਦਾਸਾਂ ਦੇ ਸਰੋਵਰ (ਭਾਵ ਸਾਧ ਸੰਗਤ) ਵਿੱਚ ਸ਼ਬਦੀ ਵਿਚਾਰ-ਵਟਾਂਦਰਾ ਕਰਨਾ ਹੈ, ਜੋ ਸੂਖਮ ਇਸ਼ਨਾਨ ਹੈ ਕਿਉਂਕਿ ਗੁਰਬਾਣੀ ਸਥੂਲ ਸਰੀਰ ਬਾਬਤ ‘‘ਸਾਧ ਭਲੇ ਅਣਨਾਤਿਆ.. ॥ (ਮ: ੧/੭੮੯), ਜਲ ਕੈ ਮਜਨਿ ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਭਗਤ ਕਬੀਰ/੪੮੪), ਆਦਿ ਵਚਨ ਕਰਦੀ ਹੈ।

ਉਕਤ ਦੋਵੇਂ ਵਿਚਾਰਾਂ ਉਪਰੰਤ ‘ਸੋਚੈ’ ਦੇ ਗੁਰਮਤਿ ਅਨੁਸਾਰੀ ਅਰਥ, ਇਸੇ ਤੁਕ ’ਚ ਦਰਜ ‘ਸੋਚਿ’ ਸ਼ਬਦ ਸਪਸ਼ਟ ਕਰ ਦਿੰਦਾ ਹੈ, ਜੋ ਕਿ ਗੁਰਬਾਣੀ ’ਚ ਇਸ ਤੁਕ ਤੋਂ ਇਲਾਵਾ 2 ਵਾਰ ਹੋਰ ਕਬੀਰ ਜੀ ਦੁਆਰਾ ਦਰਜ ਕੀਤਾ ਗਿਆ ਹੈ; ਜਿਵੇਂ

(1). ਹਿੰਦੂ ਤੁਰਕ ਕਹਾ ਤੇ ਆਏ  ? ਕਿਨਿ ਏਹ ਰਾਹ ਚਲਾਈ  ? ॥ ਦਿਲ ਮਹਿ ਸੋਚਿ-ਬਿਚਾਰਿ ਕਵਾਦੇ ! ਭਿਸਤ ਦੋਜਕ ਕਿਨਿ ਪਾਈ  ? ॥ (ਭਗਤ ਕਬੀਰ/੪੭੭) ਪਦ ਅਰਥ: ਕਵਾਦੇ-ਹੇ ਲੜਾਕੂ !

(2). ਕਾਜੀ  ! ਸਾਹਿਬੁ ਏਕੁ, ਤੋਹੀ ਮਹਿ; ਤੇਰਾ, ਸੋਚਿ-ਬਿਚਾਰਿ ਨ ਦੇਖੈ  ? ॥ ਖਬਰਿ ਨ ਕਰਹਿ ਦੀਨ ਕੇ ਬਉਰੇ  ! ਤਾ ਤੇ ਜਨਮੁ ਅਲੇਖੈ ॥ (ਭਗਤ ਕਬੀਰ/੪੮੩) ਪਦ ਅਰਥ: ਤੋਹੀ ਮਹਿ- ਤੇਰੇ ਵਿੱਚ ਵੀ ਹੈ।, ਤੇਰਾ-ਭਾਵ ਜੋ ‘ਸਾਹਿਬੁ ਏਕੁ’ ਹੈ, ਉਹ ਤੇਰਾ ਵੀ ਹੈ।, ਬਉਰੇ- ਹੇ ਪਾਗਲ !, ਅਲੇਖੈ-ਕਿਸ ਲੇਖੇ ਵਿੱਚ ?

ਉਕਤ ਦੋਵੇਂ ਤੁਕਾਂ ’ਚ ਕਬੀਰ ਜੀ ਨੇ ‘ਸੋਚਿ’ ਸ਼ਬਦ ਦੀ ਵਰਤੋਂ ‘ਤੁਰਕ ਤੇ ਹਿੰਦੂ’ ਲਈ ਸਾਂਝੀ ਕੀਤੀ ਹੈ, ਜਿਸ ਕਾਰਨ ਇੱਥੇ ‘ਸੋਚਿ’ ਦਾ ਅਰਥ: ‘ਤੀਰਥ ਇਸਨਾਨ’ ਨਹੀਂ ਮੰਨਿਆ ਜਾ ਸਕਦਾ। ਦੂਸਰਾ ‘ਸੋਚਿ-ਵਿਚਾਰਿ’ ਸੰਯੁਕਤ ਸ਼ਬਦ ਹਨ, ਜਿਨ੍ਹਾਂ ਦੇ ਅਰਥ ਹਨ: ‘ਸੋਚ ਕੇ, ਵਿਚਾਰ ਕੇ’ (ਭਾਵ ਕਿਰਿਆ ਵਿਸ਼ੇਸ਼ਣ)। ਅਗਰ ਇਨ੍ਹਾਂ ਅਰਥਾਂ (ਸੋਚ-ਵਿਚਾਰ) ਨੂੰ ਆਧਾਰ ਬਣਾ ਕੇ ‘‘ਸੋਚੈ, ਸੋਚਿ ਨ ਹੋਵਈ..॥’’ ਤੁਕ ’ਚ ਦਰਜ ‘ਸੋਚਿ’ ਦਾ ਅਰਥ ਕਰੀਏ ਤਾਂ ਅਰਥ ਹੋਵੇਗਾ: ‘ਸੋਚ ਕੇ’ (ਕਿਰਿਆ ਵਿਸ਼ੇਸ਼ਣ); ਜੋ ਬਿਲਕੁਲ ਹੀ ਅਢੁਕਵਾਂ ਹੈ।

ਸੋ, ਕਬੀਰ ਜੀ ਦੁਆਰਾ ਕੀਤੇ ਗਏ ‘ਸੋਚਿ ਵਿਚਾਰਿ’ ਨੂੰ ਆਧਾਰ ਬਣਾ ਕੇ ‘ਜਪੁ’ ’ਚ ਦਰਜ ‘ਸੋਚੈ’ ਤੇ ‘ਸੋਚਿ’ ਦਾ ਅਰਥ ‘ਸੋਚ-ਵਿਚਾਰ’ ਕਰਨਾ ਦਰੁਸਤ ਨਹੀਂ ਜਾਪਦਾ। ‘ਸੋਚੈ’ ਦਾ ਅਰਥ: ‘ਸਥੂਲ ਸਰੀਰ ਦੀ ਪਵਿੱਤਰਤਾ ਨਾਲ਼’ (ਕਰਣ ਕਾਰਕ, ਨਾਂਵ) ਤੇ ‘ਸੋਚਿ’ ਦਾ ਅਰਥ: ‘ਸੂਖਮ ਸਰੀਰ ਦੀ ਪਵਿੱਤਰਤਾ’ (ਇਸਤ੍ਰੀ ਲਿੰਗ ਨਾਂਵ) ਹੀ ਢੁਕਵੇਂ ਹਨ।

ਗੁਰਬਾਣੀ ’ਚ ‘ਸੋਚ’ ਸ਼ਬਦ 27 ਵਾਰ ਦਰਜ ਹੈ, ਜਿਸ ਦੇ ‘ਸ਼ੌਚ’ ਤੇ ‘ਸੋਚ-ਵਿਚਾਰ/ਚਿੰਤਾ’ (ਦੋਵੇਂ) ਅਰਥ ਮਿਲਦੇ ਹਨ; ਜਿਵੇਂ

(1). ‘ਸੋਚ’ ਭਾਵ ਚਿੰਤਾ, ਫ਼ਿਕਰ ਆਦਿ: ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ‘ਸੋਚ’॥’’ (ਮ:੫/੧੩੫)

(2) ‘ਸ਼ੌਚ’ ਭਾਵ ਸਥੂਲ ਸਰੀਰ ਦੀ ਪਵਿੱਤਰਤਾ (ਤੀਰਥ ਇਸ਼ਨਾਨ): ‘ਸੋਚ’ ਕਰੈ; ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ; ਨ ਤਨ ਤੇ ਜਾਤਿ॥ (ਮ:੫/੨੬੫), ਆਦਿ।

‘ਸੋਚਿ ਨ’-ਗੁਰਬਾਣੀ ਲਿਖਤ ਮੁਤਾਬਕ ਜਦ ਕਾਵਿ ਤੋਲ ਨੂੰ ਮੁੱਖ ਰੱਖਦਿਆਂ ‘ਨਾ’ (ਦੀਰਘ ਮਾਤਰਾ) ਦੀ ਬਜਾਏ ਕੇਵਲ ‘ਨ’ (ਲਘੂ ਮਾਤਰਾ) ਹੀ ਦਰਜ ਹੋਵੇ (ਜੋ ਕਿ ਗੁਰਬਾਣੀ ’ਚ 14,338 ਵਾਰ ਹੈ) ਤਾਂ ਸੰਗਲੀ ਬੀੜ ’ਚ ‘ਨ’ ਦੀ ਪਹਿਚਾਣ ਲਈ ਇਸ ਤੋਂ ਅਗੇਤਰ ਸ਼ਬਦ ਦੇ ਅਖੀਰ ’ਚ ਜ਼ਿਆਦਾਤਰ ਔਂਕੜ ਜਾਂ ਅੰਤ ਸਿਹਾਰੀ ਲਗਾਈ ਜਾਂਦੀ ਹੈ; ਜਿਵੇਂ ਕਿ

(1). ਤੁਧੁ ਬਿਨੁ; ਦੂਜਾ ‘ਅਵਰੁ ਨ’ ਕੋਇ॥ (ਮ:੪/੧੨)

(2). ਜਪੁ, ਤਪੁ, ਸੰਜਮੁ; ‘ਧਰਮੁ ਨ’ ਕਮਾਇਆ॥ (ਮ:੫/੧੨)

(3). ਭਾਈ ਰੇ  ! ਤਨੁ, ਧਨੁ, ‘ਸਾਥਿ ਨ’ ਹੋਇ॥ (ਮ:੧/੬੨)

(4). ਵਿਣੁ ਸਤਿਗੁਰ, ‘ਪਰਤੀਤਿ ਨ’ ਆਵਈ, ‘ਨਾਮਿ ਨ’ ਲਾਗੋ ਭਾਉ॥ (ਮ:੩/੬੫), ਆਦਿ ਵਾਙ ਹੀ ‘ਸੋਚਿ ਨ’ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ।

‘ਲਖ’– ਇਹ ਸ਼ਬਦ ਗੁਰਬਾਣੀ ’ਚ 140 ਵਾਰ ਦਰਜ ਹੈ, ਜੋ ਸੰਖਿਆ ਵਾਚਕ ਹੈ, ਪਰ ਇਸ ਦੀ ਮੌਜੂਦਗੀ ਦੇ ਤਿੰਨ ਕਾਰਨ ਹਨ:

(1). ਕਿਸੇ ਵਸਤੂ ਦੀ ਘੱਟ ਅਹਿਮੀਅਤ ਦੇ ਮੁਕਾਬਲੇ ਵੱਧ ਅਹਿਮੀਅਤ ਨੂੰ ਦਰਸਾਉਣਾ; ਜਿਵੇਂ ‘‘ਕਉਡੀ ਕਾ, ਲਖ ਹੂਆ ਮੂਲੁ ॥’’ (ਮ: ੫/੮੯੮)

(2). ਆਵਾਗਮਣ (ਜੂਨਾਂ) ਦੀ ਸੰਖਿਆ 84 ਲੱਖ ਮੰਨਣ ਕਾਰਨ ਇਸ ਦੀ ਵਰਤੋਂ ਵਧੇਰੇ ਹੋਈ; ਜਿਵੇਂ

‘‘ਲਖ ਚਉਰਾਸੀਹ, ਜੋਨਿ ਨ ਭਵੇ ॥’’ (ਮ: ੫/੧੩੪੦)

(3). ਆਮ ਬੋਲ-ਚਾਲ ’ਚ ‘ਲੱਖ’ ਸੰਖਿਆ ਨੂੰ ਬਹੁਤ ਵੱਡਾ ਸਮਝਣਾ; ਜਿਵੇਂ

‘ਲਖ ਮਣ ਸੁਇਨਾ, ਲਖ ਮਣ ਰੁਪਾ; ਲਖ ਸਾਹਾ ਸਿਰਿ ਸਾਹ ॥’’ (ਮ: ੧/੧੨੮੭), ਆਦਿ।

ਗੁਰਬਾਣੀ ਲਿਖਤ ਮੁਤਾਬਕ ਸੰਖਿਆ ਵਾਚਕ ਸ਼ਬਦਾਂ ਦੇ ਅੰਤ ’ਚ ਸਿਹਾਰੀ ਹੁੰਦੀ ਹੈ; ਜਿਵੇਂ: ‘ਦੁਇ’ (119 ਵਾਰ), ‘ਚਾਰਿ’ (108 ਵਾਰ), ‘ਤੀਨਿ’ (58 ਵਾਰ), ‘ਪੰਜਿ’ (9 ਵਾਰ), ‘ਕੋਟਿ’ (319 ਵਾਰ) ਆਦਿ ਪਰ ‘ਲਖ’ (140 ਵਾਰ), ‘ਬਾਰਹ’ (11 ਵਾਰ), ‘ਸਹਸ’ (ਭਾਵ ਹਜ਼ਾਰ, 33 ਵਾਰ)’ ਆਦਿ ਸ਼ਬਦ ‘ਅੰਤ ਮੁਕਤੇ’ ਹਨ; ਜਿਵੇਂ:

(1). ਤਿਸ ਤੇ ਹੋਏ ‘ਲਖ’ ਦਰੀਆਉ॥

(2). ਕਬੀਰ  ! ਐਸਾ ਬੀਜੁ ਬੋਇ, ‘ਬਾਰਹ’ ਮਾਸ ਫਲੰਤ॥ (੧੩੭੬)

(3). ‘ਸਹਸ’ ਖਟੇ, ‘ਲਖ’ ਕਉ ਉਠਿ ਧਾਵੈ॥ (ਮ:੫/੨੭੮), ਆਦਿ।

(ਨੋਟ: ‘ਲਖ’ ਦਾ ਸਰੂਪ ‘ਲਖਿ’ ਨਾ ਹੋਣ ਦੇ ਕੁਝ ਕਾਰਨ ਹਨ, ਜਿਨ੍ਹਾਂ ਬਾਰੇ ਜਾਣਕਾਰੀ ਜ਼ਰੂਰੀ ਹੈ:

(1). ਗੁਰਬਾਣੀ ’ਚ ‘ਲਖਿ’ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਲਖ ਕੇ ਭਾਵ ਸਮਝ ਕੇ’; ਜਿਵੇਂ ਕਿ 2 ਵਾਰ:

ਓਅੰਕਾਰ ‘ਲਖੈ’ ਜਉ ਕੋਈ ॥ ਸੋਈ ‘ਲਖਿ’, ਮੇਟਣਾ ਨ ਹੋਈ ॥ (ਭਗਤ ਕਬੀਰ/੩੪੦)

ਮੰਨ ਮਝਾਹੂ ‘ਲਖਿ’, ਤੁਧਹੁ ਦੂਰਿ ਨ, ਸੁ ਪਿਰੀ ॥ (ਮ: ੫/੧੧੦੦) ਭਾਵ ਮਨ ਵਿੱਚ ਸਮਝ ਕੇ ਵੇਖ, ਉਹ ਪਤੀ-ਮਾਲਕ ਤੈਥੋਂ ਦੂਰ ਨਹੀਂ।

(2). ਉਕਤ ਕੀਤੀ ਗਈ ਵਿਚਾਰ ਕਿ ਸੰਖਿਅਕ ਸ਼ਬਦਾਂ ਦੇ ਅੰਤ ’ਚ ਸਿਹਾਰੀ ਹੁੰਦੀ ਹੈ, ਪਰ ਇਹ ਨਿਯਮ ‘ਇਕ, ਇਕੁ, ਇਕਿ’ (ਪੜਨਾਂਵੀ ਵਿਸ਼ੇਸ਼ਣ) ’ਤੇ ਲਾਗੂ ਨਹੀਂ ਹੁੰਦਾ। ‘ਇਕ’ (ਅੰਤ ਮੁਕਤਾ) ਇਸਤ੍ਰੀ ਲਿੰਗ ਹੈ, ‘ਇਕੁ’ (ਅੰਤ ਔਂਕੜ) ਇੱਕ ਵਚਨ ਪੁਲਿੰਗ ਹੈ ਤੇ ‘ਇਕਿ’ (ਅੰਤ ਸਿਹਾਰੀ) ਬਹੁ ਵਚਨ ਹੈ, ਜਿਸ ਦਾ ਅਰਥ ਹੈ: ‘ਕਈ’। ਅਗਰ ‘ਦੁਇ, ਚਾਰਿ’ ਵਾਙ ‘ਇਕਿ’ (ਅੰਤ ਸਿਹਾਰੀ) ਨੂੰ ਕੇਵਲ ਸੰਖਿਅਕ ਇੱਕ ਮੰਨ ਲਈਏ ਤਾਂ ਇਹ ਗ਼ਲਤ ਹੈ ਕਿਉਂਕਿ ‘ਇਕਿ’ ਦਾ ਅਰਥ ਹੈ: ‘ਕਈ’ ਅਤੇ ਇੱਕ (1) ਗਿਣਤੀ ਲਈ ‘ਇਕ’ ਤੇ ‘ਇਕੁ’ ਸ਼ਬਦ ਹਨ। ਇਸੇ ਮੁਤਾਬਕ ਜਦ ‘ਲਖ’ ਸ਼ਬਦ ਨਾਲ਼ ‘ਇਕੁ’ (ਪੜਨਾਂਵੀ ਵਿਸ਼ੇਸ਼ਣ) ਦਰਜ ਹੋਵੇ ਤਾਂ ‘ਲਖ’ ਵੀ ‘ਲਖੁ’ ਬਣ ਜਾਂਦਾ ਹੈ; ਜਿਵੇਂ 3 ਵਾਰ:

‘ਲਖੁ ਲਖੁ’ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥ (ਜਪੁ)

‘ਇਕੁ ਲਖੁ’ ਲਹਨਿ੍ ਬਹਿਠੀਆ; ‘ਲਖੁ’ ਲਹਨਿ੍ ਖੜੀਆ ॥ (ਮ: ੧/੪੧੭)

‘ਇਕੁ ਲਖੁ’ ਪੂਤ; ‘ਸਵਾ ਲਖੁ’ ਨਾਤੀ ॥ ਭਗਤ ਕਬੀਰ/੪੮੧)

ਸੋ, ‘‘ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥’’ ਭਾਵ (ਸਥੂਲ ਸਰੀਰਕ) ਪਵਿੱਤਰਤਾ ਨਾਲ (ਸੂਖਮ ਸਰੀਰ ਦੀ) ਸਫ਼ਾਈ ਨਹੀਂ ਹੁੰਦੀ ਭਾਵੇਂ ਮੈਂ ਲੱਖ ਵਾਰੀ ਤੀਰਥ ਇਸ਼ਨਾਨ ਕਰਾਂ (ਕਿਉਂਕਿ ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥’’ ਮ: ੩/੫੫੮)

ਚੁਪੈ, ਚੁਪ ਨ ਹੋਵਈ, ਜੇ ਲਾਇ ਰਹਾ ਲਿਵ ਤਾਰ॥

‘ਚੁਪੈ’– ਉਕਤ ਕੀਤੀ ਗਈ ਵਿਚਾਰ ਕਿ ‘ਸੋਚੈ’ (ਕਰਣ ਕਾਰਕ) ਹੈ, ਵਾਙ ਹੀ ‘ਚੁਪੈ’ ਸ਼ਬਦ ਵੀ ਕਰਣ ਕਾਰਕ ਹੈ, ਜਿਸ ਦਾ ਅਰਥ ਹੈ: (ਸਥੂਲ ਸਰੀਰ ਦੇ) ‘ਮੌਨ ਧਾਰਨ ਨਾਲ਼’।

ਗੁਰਬਾਣੀ ’ਚ ਮੌਨ ਧਾਰਨ ਦੀ ਬਜਾਏ ਸੰਜਮ ਰੱਖਣ ਨੂੰ ਮਹੱਤਵ ਦਿੱਤਾ ਗਿਆ ਹੈ; ਜਿਵੇਂ ਕਿ ‘ਘੱਟ ਬੋਲਣਾ, ਘੱਟ ਸੌਂਣਾ, ਘੱਟ ਖਾਣਾ’ ਆਦਿ; ਜਿਵੇਂ (ਹਿਰਦੇ ਅੰਦਰ ਹੀ) ‘‘ਹਾਟੁ ਪਟਣੁ (ਸ਼ਹਿਰ) ਘਰੁ ਗੁਰੂ (ਨੇ) ਦਿਖਾਇਆ; ਸਹਜੇ (ਥੋੜ੍ਹਾ ਬੋਲ ਕੇ) ਸਚੁ ਵਾਪਾਰੋ ॥ ਖੰਡਿਤ (ਥੋੜ੍ਹੀ) ਨਿਦ੍ਰਾ ਅਲਪ ਅਹਾਰੰ (ਥੋੜ੍ਹਾ ਖਾਣਾ); ਨਾਨਕ  ! ਤਤੁ ਬੀਚਾਰੋ ॥’’ (ਮ: ੧/੯੩੯), ਪਰ ਬਿਲਕੁਲ ਹੀ ਮੌਨ ਵਰਤ ਬਾਬਤ ‘‘ਬੋਲਿ ਸੁਧਰਮੀੜਿਆ ! ਮੋਨਿ ਕਤ (ਕਿਉਂ) ਧਾਰੀ ਰਾਮ  ?॥’’ (ਮ: ੫/੫੪੭) ਵਚਨ ਵੀ ਦਰਜ ਹਨ।

ਗੁਰਬਾਣੀ ’ਚ ‘ਚੁਪੈ’ ਸ਼ਬਦ 4 ਵਾਰ ਦਰਜ ਹੈ, ਜਿਸ ਰਾਹੀਂ 3 ਨਿਯਮ ਉਜਾਗਰ ਹੁੰਦੇ ਹਨ:

(1). ਮੌਨ ਵਰਤ ਰੂਪ ਕਰਮਕਾਂਡ ਵੱਲ ਪ੍ਰੇਰਨ ਪਿਛੇ ਰੱਬੀ ਹਦਾਇਤ ਹੈ; ਜਿਵੇਂ

ਆਖਣਿ ਜੋਰੁ; ‘ਚੁਪੈ’ ਨਹ ਜੋਰੁ ॥ (ਜਪੁ) ਭਾਵ ਅਧਿਕ ਬੋਲਣ ਜਾਂ ਚੁੱਪ ਰਹਿਣ ’ਚ ਮਨੁੱਖੀ ਸਮਰੱਥਾ ਕਾਰਜਸ਼ੀਲ ਨਹੀਂ।

(2). ਢੁਕਵੀਂ ਗੱਲ ਨਾ ਕਰ ਸਕਣ ਦੀ ਸਥਿਤੀ ’ਚ ਮੌਨ ਵਰਤ ਹੀ ਲਾਭਕਾਰੀ:

‘ਚੁਪੈ’ ਚੰਗਾ ਨਾਨਕਾ  ! ਵਿਣੁ ਨਾਵੈ, ਮੁਹਿ ਗੰਧੁ (ਗੱਲ-ਬਾਤ ’ਚ ਨੀਵਾਂਪਣ)॥ (ਮ: ੧/੧੨੮੮) ਕਿਉਂਕਿ ‘‘ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧/੧੪੯)

(3). ਰੱਬੀ ਦਰ ’ਤੇ ਫ਼ਰਿਆਦਾਂ ਕਰੀ ਜਾਓ ਭਾਵੇਂ ਮੌਨ ਵਰਤ ਰੱਖੋ, ਦਾਤਾਂ ਮਿਲਦੀਆਂ ਰਹਿਣਗੀਆਂ:

ਜੇ ‘ਚੁਪੈ’ ਜੇ ਮੰਗਿਐ; ਦਾਤਿ ਕਰੇ ਦਾਤਾਰੁ ॥ (ਮ: ੧/੧੨੪੨), ਪਰ ਇਨ੍ਹਾਂ ਤਿੰਨੇ ਨਿਯਮਾਂ ਤੋਂ ਇਲਾਵਾ ਸੰਬੰਧਿਤ ਪੰਕਤੀ ’ਚ ਕਿਸੇ ਫਲ਼ ਦੀ ਪ੍ਰਾਪਤੀ ਲਈ ਰੱਖੇ ਗਏ ‘ਮੌਨ ਵਰਤ’ ਦੇ ਫਲ਼ ਦਾ ਜ਼ਿਕਰ ਹੈ।

‘ਜੇ’– ਇਹ ਸ਼ਬਦ ਗੁਰਬਾਣੀ ’ਚ 597 ਵਾਰ ਦਰਜ ਹੈ, ਜੋ ਆਮ ਤੌਰ ’ਤੇ ਵਾਕ ਦੇ ਅਰੰਭ ਜਾਂ ਮੱਧ ’ਚ ਦਰਜ ਹੁੰਦਾ ਹੈ, ਨਾ ਕਿ ਅੰਤ ’ਚ। ਜਦ ਅਰੰਭ ’ਚ ਦਰਜ ਹੋਵੇ ਤਾਂ ਸ਼ਬਦਾਰਥ ਕਰਦਿਆਂ ‘ਤ’ ਜਾਂ ‘ਤਾ’ (ਯੋਜਕ) ਦੀ ਵਾਧੂ (ਪ੍ਰਗਟ ਜਾਂ ਲੁਪਤ) ਮਦਦ ਲਈ ਜਾਂਦੀ ਹੈ; ਜਿਵੇਂ: ‘‘ਜੇ ਤਿਸੁ ਨਦਰਿ ਨ ਆਵਈ; ‘ਤ’ ਵਾਤ ਨ ਪੁਛੈ ਕੇ ॥’’ (ਜਪੁ) ਪਰ ‘‘ਚੁਪੈ, ਚੁਪ ਨ ਹੋਵਈ, ‘ਜੇ’ ਲਾਇ ਰਹਾ ਲਿਵ ਤਾਰ॥’’ ਵਾਙ ਅਗਰ ਤੁਕ ਦੇ ਵਿਚਕਾਰ (‘ਜੇ’) ਦਰਜ ਹੋਵੇ ਤਾਂ ਅਰਥ ਬਣਦੇ ਹਨ: ‘ਭਾਵੇਂ, ਚਾਹੇ ਜਾਂ ਬੇਸ਼ੱਕ’।

‘ਲਾਇ’– ਇਹ ਸ਼ਬਦ ਗੁਰਬਾਣੀ ’ਚ 365 ਵਾਰ ਦਰਜ ਹੈ, ਜੋ ‘ਹੁਕਮੀ ਭਵਿੱਖ ਕਾਲ ਕਿਰਿਆ’ ਜਾਂ ‘ਕਿਰਿਆ ਵਿਸ਼ੇਸ਼ਣ’ ਹੁੰਦਾ ਹੈ। ਜਦ ਕਿਸੇ ਤੁਕ ’ਚ ਇਸ ਤੋਂ ਇਲਾਵਾ ਕੋਈ ਹੋਰ ਮੂਲ ਕਿਰਿਆ ਸ਼ਬਦ ਵੀ ਹੋਵੇ ਤਾਂ ਇਸ (ਲਾਇ) ਦਾ ਅਰਥ ਹੈ: ‘ਲਾ ਕੇ’(ਕਿਰਿਆ ਵਿਸ਼ੇਸ਼ਣ) ਪਰ

ਜਦ ਕੋਈ ਹੋਰ ਕਿਰਿਆ ਨਾ ਹੋਵੇ ਤਾਂ ‘ਲਾਇ’ ਦਾ ਅਰਥ ਹੈ: ‘ਤੂੰ (ਮਨ) ਲਾ ਭਾਵ ਤੂੰ (ਦਿਲ) ਜੋੜ’ (ਹੁਕਮੀ ਭਵਿੱਖ ਕਾਲ ਕਿਰਿਆ), ਇਸ ਤੁਕ ’ਚ ਕਿਸੇ ‘ਇੱਕ ਵਿਅਕਤੀ’ ਜਾਂ ‘ਇੱਕ ਮਨ’ ਆਦਿ ਨੂੰ ਸੰਬੋਧਨ ਕਰਨਾ ਅਤਿ ਜ਼ਰੂਰੀ ਹੁੰਦਾ ਹੈ; ਜਿਵੇਂ

(ੳ). ‘ਲਾਇ’ ਭਾਵ ‘ਤੂੰ ਲਾ’ (ਹੁਕਮੀ ਭਵਿੱਖ ਕਾਲ ਕਿਰਿਆ):

(1). ਮੇਰੇ ਮਨ  ! ਏਕਸ ਸਿਉ ਚਿਤੁ ‘ਲਾਇ’ ॥ (ਮ: ੫/੪੪)

(2). ਮਨ ਕਰਹਲਾ (ਊਠ ਬਿਰਤੀ) ਮੇਰੇ ਪ੍ਰੀਤਮਾ  ! ਦਿਨੁ ਰੈਣਿ ਹਰਿ ਲਿਵ ‘ਲਾਇ’ ॥ (ਮ: ੪/੨੩੪), ਆਦਿ।

ਉਕਤ ਦੋਵੇਂ ਤੁਕਾਂ ’ਚ ‘ਲਾਇ’ ਤੋਂ ਇਲਾਵਾ ਕੋਈ ਹੋਰ ਕਿਰਿਆ ਨਹੀਂ, ਜਿਸ ਕਾਰਨ ‘ਲਾਇ’ ਹੀ ਮੂਲ ਕਿਰਿਆ (ਹੁਕਮੀ ਭਵਿੱਖ ਕਾਲ) ਬਣ ਗਿਆ ਤੇ ਇੱਕ ਵਚਨ ‘ਮਨ’ ਤੇ ‘ਮਨ ਕਰਹਲਾ ਪ੍ਰੀਤਮ’ ਸੰਬੋਧਨ ਸ਼ਬਦ ਵੀ ਮੌਜੂਦ ਹਨ, ਪਰ

(ਅ). ‘ਲਾਇ’ ਭਾਵ ‘ਲਾ ਕੇ’ (ਕਿਰਿਆ ਵਿਸ਼ੇਸ਼ਣ):

(1). ਭਾਈ ਰੇ  ! ਰਾਮੁ ਕਹਹੁ, ਚਿਤੁ ‘ਲਾਇ’॥ (ਮ: ੧/੨੨)

(2). ਅੰਚਲਿ ‘ਲਾਇ’ ; ਸਭ ਸਿਸਟਿ ਤਰਾਈ ॥ (ਮ: ੫/੧੦੮)

(3). ਅਪੁਨੇ ਦਾਸ ਰਾਖੈ; ਕੰਠਿ ‘ਲਾਇ’ ॥ (ਮ: ੫/੧੯੯), ਆਦਿ।

ਉਕਤ ਤਿੰਨੇ ਤੁਕਾਂ ’ਚ ‘ਲਾਇ’ ਤੋਂ ਇਲਾਵਾ ਮੂਲ ਕਿਰਿਆਵਾਂ (ਕਹਹੁ, ਤਰਾਈ, ਰਾਖੈ) ਮੌਜੂਦ ਹਨ, ਜਿਸ ਕਾਰਨ ‘ਲਾਇ’ ਕਿਰਿਆ ਵਿਸ਼ੇਸ਼ਣ ਬਣ ਕੇ ‘ਲਾ ਕੇ’ ਅਰਥ ਦੇ ਗਿਆ। ਧਿਆਨ ਰਹੇ ਕਿ ਇਨ੍ਹਾਂ ਤੁਕਾਂ ’ਚ ਕੋਈ ਸੰਬੋਧਨ ਸ਼ਬਦ ਹੋ ਵੀ ਸਕਦਾ ਹੈ, ਨਹੀਂ ਵੀ; ਜਿਵੇਂ ਕਿ ਪਹਿਲੇ ਨੰਬਰ ’ਤੇ ‘ਭਾਈ ਰੇ’ (ਇੱਕ ਵਚਨ) ਸੰਬੋਧਨ ਹੈ ਪਰ ਬਾਕੀ ਦੋਵੇਂ ਤੁਕਾਂ ’ਚ ਨਹੀਂ। ਇਸੇ ਨਿਯਮ ਮੁਤਾਬਕ ਸੰਬੰਧਿਤ ਤੁਕ ‘‘ਜੇ ਲਾਇ ਰਹਾ ਲਿਵ ਤਾਰ॥’’ ’ਚ ਵੀ ਮੂਲ ਕਿਰਿਆ ‘ਰਹਾ’ ਸ਼ਬਦ ਹੋਣ ਕਾਰਨ ‘ਲਾਇ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ: ‘ਲਾ ਕੇ’।

‘ਲਿਵ ਤਾਰ’– ਇਹ ਸੰਯੁਕਤ ਸ਼ਬਦ ਗੁਰਬਾਣੀ ’ਚ 6 ਵਾਰ ਦਰਜ ਹਨ, ਜਿਨ੍ਹਾਂ ’ਚੋਂ 4 ਵਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤੇ ਗਏ; ਜਿਵੇਂ:

(1). ਅਸੰਖ ਮੋਨਿ; ‘ਲਿਵ’ ਲਾਇ ‘ਤਾਰ’॥ (ਜਪੁ)

(2). ਅਨਹਦਿ ਰਾਤਾ; ਏਕ ‘ਲਿਵ ਤਾਰ’॥ (ਮ:੧/੧੧੮੮)

(3). ਊਡਾਂ ਬੈਸਾ; ਏਕ ‘ਲਿਵ ਤਾਰ’॥ ਗੁਰ ਕੈ ਸਬਦਿ; ਨਾਮ ਆਧਾਰ ॥ (ਮ:੧/੧੨੭੫) ਭਾਵ ਚੱਲਾਂ ਜਾਂ ਬੈਠਾਂ ਗੁਰੂ ਦੇ ਸ਼ਬਦ ਰਾਹੀਂ ਰੱਬੀ ਨਾਮ ਦਾ ਆਸਰਾ ਲੇ ਕੇ ਇਕ ਤਾਰ (ਨਿਰੰਤਰ) ਸਮਾਧੀ ਲਾਈ ਰੱਖਦਾ ਹਾਂ।

ਸੋ, ‘‘ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ, ਲਿਵ ਤਾਰ॥’’ ਭਾਵ (ਸਥੂਲ ਸਰੀਰ ਦੇ) ਮੌਨ ਵਰਤ ਰੱਖਣ ਨਾਲ਼ (ਸੂਖਮ ਸਰੀਰ) ਸ਼ਾਂਤ ਨਹੀਂ ਹੁੰਦਾ। ਭਾਵੇਂ ਮੈਂ (ਬਾਹਰੋਂ) ਨਿਰੰਤਰ ਸਮਾਧੀ ਲਗਾ ਕੇ ਬੈਠਾ ਰਹਾਂ।

ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥

‘ਭੁਖਿਆ’-ਗੁਰਬਾਣੀ ’ਚ ‘ਭੁਖਿਆ’ ਸ਼ਬਦ 6 ਵਾਰ ਦਰਜ ਹੈ, ਜੋ ਆਮ ਤੌਰ ’ਤੇ ‘ਭੁੱਖੇ ਰਹਿਣ ਨਾਲ਼’ (ਭਾਵ ਉਕਤ ‘ਸੋਚੈ, ਚੁਪੈ’ ਸ਼ਬਦਾਂ ਵਾਙ ਕਰਣ ਕਾਰਕ) ਅਰਥ ਦਿੰਦਾ ਹੈ; ਜਿਵੇਂ

‘ਭੁਖਿਆ’, ਗੰਢੁ ਪਵੈ; ਜਾ ਖਾਇ ॥ (ਮ: ੧/੧੪੩)

‘ਭੁਖਿਆ’ ਭੁਖ ਨ ਉਤਰੈ; ਗਲੀ (ਗੱਲੀਂ), ਭੁਖ ਨ ਜਾਇ ॥ (ਮ: ੨/੧੪੭)

(ਪੱਥਰ ਮੂਰਤੀ) ‘ਭੁਖਿਆ’ ਦੇਇ ਨ ਮਰਦਿਆ ਰਖੈ ॥ (ਮ: ੧/੧੨੪੧), ਆਦਿ, ਪਰ ਅਗਰ ‘ਭੁਖਿਆ’ ਦਾ ਉਚਾਰਨ ਬਿੰਦੀ ਸਹਿਤ (ਭੁੱਖਿਆਂ) ਨਾ ਕੀਤਾ ਜਾਏ ਤਾਂ ‘ਭੁਖਿਆ’ ਸ਼ਬਦ ਸੰਬੋਧਨ ਬਣ ਕੇ ਅਰਥ ਦੇਵੇਗਾ: ‘ਹੇ ਭੁਖਿਆ !’; ਜੋ ਕਿ ਪ੍ਰਸੰਗ ਮੁਤਾਬਕ ਅਢੁਕਵਾਂ ਹੈ।

‘ਪੁਰੀਆ ਭਾਰ’– ਇਹ (ਸੰਯੁਕਤ) ਸ਼ਬਦ ਵੀ ਇੱਕ ਜਗ੍ਹਾ ਹੋਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਦਰਜ ਕੀਤੇ ਹੋਏ ਮਿਲਦੇ ਹਨ; ਜਿਵੇਂ ‘‘ਪਾਤਾਲ ‘ਪੁਰੀਆ ਏਕ ਭਾਰ’; ਹੋਵਹਿ ਲਾਖ ਕਰੋੜਿ॥’’ (ਮ:੧/੧੩੨੭) ਭਾਵ ‘ਸਾਰੇ ਲੋਕਾਂ ਦੇ ਭਾਰ’ ਜਾਂ ਤਿੰਨ ਲੋਕਾਂ (ਸੁਰਗ, ਪ੍ਰਿਥਵੀ ਤੇ ਪਾਤਾਲ ਲੋਕ) ਦੇ ਪਦਾਰਥਾਂ ਦੇ ਭਾਰ।

‘ਭਾਰ’-ਪ੍ਰਚਲਿਤ ਮਨੌਤ ਅਨੁਸਾਰ ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਇਕੱਠਾ ਕਰਨ ਨਾਲ਼ 18 ਭਾਰ (ਵਜ਼ਨ) ਬਣਦਾ ਹੈ ਤੇ ਇੱਕ ਭਾਰ 5 ਮਣ (ਪੁਰਾਣੇ, ਕੱਚੇ) ਦਾ ਹੁੰਦਾ ਹੈ ਭਾਵ 90 ਮਣ ਵਜ਼ਨ = ਬਨਸਪਤੀ ਦਾ ਇੱਕ ਇੱਕ ਪੱਤਾ: ‘‘ਭਾਰ ਅਠਾਰਹ ਮਹਿ, ਚੰਦਨੁ ਊਤਮ; ਚੰਦਨ ਨਿਕਟਿ, ਸਭ ਚੰਦਨੁ ਹੁਈਆ ॥’’ (ਮ: ੪/੮੩੪)

ਗੁਰਬਾਣੀ ’ਚ ‘ਭਾਰੁ’ (ਇੱਕ ਵਚਨ) 37 ਵਾਰ ਤੇ ‘ਭਾਰ’ (ਬਹੁ ਵਚਨ) 28 ਵਾਰ ਦਰਜ ਹੈ, ਜਿਸ ’ਚ ਸੰਬੰਧਿਤ ਪੰਕਤੀ ਵੀ ਹੈ।

ਸੋ, ‘‘ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥’’ ਭਾਵ ਤ੍ਰਿਸ਼ਨਾ ਅਧੀਨ ਜੀਵਨ ਬਸਰ ਕਰਨ ਨਾਲ਼ ਹੋਰ ਮਾਇਆ ਪ੍ਰਾਪਤ ਕਰਨ ਵਾਲ਼ੀ ਭਾਵਨਾ ਮੁਕਦੀ ਨਹੀਂ ਭਾਵੇਂ ਸਭ ਪੁਰੀਆਂ (ਸੁਰਗ, ਪ੍ਰਿਥਵੀ ਤੇ ਪਾਤਾਲ ਲੋਕ) ਦੇ ਭਾਰ (ਪਦਾਰਥ) ਇਕੱਠੇ ਕਰ ਲਵਾਂ।

(ਨੋਟ: ਕਰਮਕਾਂਡਾਂ (ਸਿਆਣਪਾਂ) ਦੀਆਂ ਉਕਤ ਤਿੰਨ ਮਿਸਾਲਾਂ (ਸਰੀਰਕ ਪਵਿੱਤਰਤਾ, ਮੌਨ ਵਰਤ ਤੇ ਤ੍ਰਿਸ਼ਨਾ ਅਧੀਨ ਜੀਵਨ ਬਸਰ ਕਰਨ) ਉਪਰੰਤ ਅਗਲੀ ਤੁਕ ’ਚ ਇਹ ਵਿਸ਼ਾ ਸਹਸ (ਹਜ਼ਾਰ, ਅਣਗਿਣਤ) ਸ਼ਬਦ ਰਾਹੀਂ ਸਮੇਟਿਆ ਗਿਆ ਹੈ।) 

‘‘ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥’’

‘ਸਹਸ ਸਿਆਣਪਾ’-ਇਨ੍ਹਾਂ ਸੰਯੁਕਤ ਸ਼ਬਦਾਂ ਦਾ ਸੰਕੇਤ ਉਕਤ ਕਰਮਕਾਂਡਾਂ ਬਾਰੇ ਬਣਾਏ ਗਏ ਦ੍ਰਿੜ੍ਹ ਨਿਸ਼ਚੇ ਵੱਲ ਹੈ। ਇਨ੍ਹਾਂ ਦੋਵੇਂ ਸ਼ਬਦਾਂ ’ਚੋਂ ‘ਸਹਸ’ ਨੂੰ ਸਮਝਣਾ ਅਤਿ ਜ਼ਰੂਰੀ ਹੈ ਕਿਉਂਕਿ ਬਚਿੱਤਰ ਨਾਟਕ ਗ੍ਰੰਥ ’ਚ ਦਰਜ 405ਵੇਂ ਤ੍ਰਿਆ ਚਰਿਤ੍ਰ ਦੁਆਰਾ ਇਸ ਗ੍ਰੰਥ ਰਚਨ ਦਾ ਸੰਮਤ ਬਿਆਨ ਕਰਦਿਆਂ ‘ਸਹਸ’ ਸ਼ਬਦ ਦਾ ਅਰਥ 100 (ਸੌ) ਮੰਨ ਕੇ ਸੰਮਤ 1753 (ਸੰਨ 1696) ਵਿਖਾਇਆ ਗਿਆ ਹੈ, ਜੋ ਕਿ ਭੁਲੇਖਾ ਪਾਉ ਹੈ; ਜਿਵੇਂ ‘‘ਸੰਬਤ ‘ਸਤ੍ਰਹ ਸਹਸ’ ਭਣਿਜੈ ॥ ‘ਅਰਧ ਸਹਸ’ ਫੁਨਿ ‘ਤੀਨਿ’ ਕਹਿਜੈ ॥੪੦੫॥’’ ਪਦ ਅਰਥ: ਸਤ੍ਰਹ ਸਹਸ-ਸਤਾਰ੍ਹਾਂ ਸੌ (1700), ਅਰਧ ਸਹਸ-ਪੰਜਾਹ (50), ਫੁਨਿ-ਫਿਰ ਭਾਵ ਉੱਪਰ, ਤੀਨਿ-ਤਿੰਨ (ਕੁੱਲ ਸੰਮਤ 1753)।

ਗੁਰਬਾਣੀ ’ਚ ‘ਸਹਸ’ ਸ਼ਬਦ 33 ਵਾਰ ਦਰਜ ਹੈ, ਜੋ ਸੰਸਕ੍ਰਿਤ ਦੇ ‘ਸਹਸ੍ਰ’ (ਸਹਸ੍ਰ) ਦਾ ਤਦਭਵ ਹੈ, ਜਿਸ ਦਾ ਅਰਥ ਹੈ: ‘ਹਜ਼ਾਰ’। ਗੁਰਬਾਣੀ ’ਚ ਇਸ ਦਾ ਮੂਲ ਰੂਪ ‘ਸਹਸ੍ਰ’ ਵੀ ਭਗਤ ਨਾਮਦੇਵ ਜੀ ਦੁਆਰਾ ਇੱਕ ਵਾਰ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ ਕਿ ‘‘ਜਾਂ ਚੈ ਘਰਿ, ਕੂਰਮਾ ਪਾਲੁ; ‘ਸਹਸ੍ਰ’ ਫਨੀ ਬਾਸਕੁ, ਸੇਜ ਵਾਲੂਆ ॥’’ (ਭਗਤ ਨਾਮਦੇਵ/੧੨੯੨) ਭਾਵ (ਰੱਬ ਅਜਿਹਾ ਰਾਜਾ ਹੈ) ਜਿਸ ਦੇ ਘਰ ਵਿੱਚ ‘ਕੂਰਮਾ ਪਾਲੁ’ (ਕੱਛੂ-ਕੁੰਮਾ ਪਲੰਘ) ਹੈ, ਹਜ਼ਾਰਾਂ ਫਣਾਂ ਵਾਲ਼ਾ ਸ਼ੇਸ਼ਨਾਗ, ਪਲੰਘ ਦੀਆਂ ਤਣੀਆਂ ਹੈ।

‘ਸਹਸ੍ਰ’ ਸ਼ਬਦ ’ਚ ਦੂਸਰਾ ‘ਸ’ ਅੱਧਾ ਹੈ, ਜਿਸ ਦਾ ਉਚਾਰਨ (ਭਾਵ ਦੂਸਰੇ ‘ਸ’ ਨੂੰ ਅੱਧਾ ਉਚਾਰਨ ਦਾ ਤਰੀਕਾ) ਦੂਸਰੇ ‘ਸ’ ਤੋਂ ਪਹਿਲੇ ਅੱਖਰ ਉੱਪਰ ਲਗਾਖਰ (ਅੱਧਰ, ਟਿੱਪੀ) ਲਗਾ ਕੇ ਵੀ ਦੂਸਰੀ ‘ਸ’ ਧੁਨੀ ਨੂੰ ਅੱਧਾ (ਹਲਕਾ) ਕੀਤਾ ਜਾ ਸਕਦਾ ਹੈ ਭਾਵ ‘ਸਹਸ੍ਰ’ ਦਾ ਤਦਭਵ ‘ਸਹੰਸਰ’ ਬਣ ਸਕਦਾ ਹੈ; ਜਿਵੇਂ ਕਿ ਗੁਰਬਾਣੀ ’ਚ ਇੱਕ ਵਾਰ ਦਰਜ ਹੈ: ‘ਸਹੰਸਰ’ ਦਾਨ ਦੇ ਇੰਦ੍ਰੁ ਰੋਆਇਆ ॥’’ (ਮ: ੧/੯੫੪) ਭਾਵ ਹਜ਼ਾਰਾਂ ਭਗਾਂ (ਇਸਤ੍ਰੀ ਦੇ ਗੁਪਤ ਅੰਗਾਂ ਦੇ ਚਿੰਨ੍ਹ) ਦਾ ਡੰਡ ਦੇ ਕੇ (ਗੋਤਮ ਨੇ) ਇੰਦਰ ਨੂੰ ਸਜ਼ਾ ਦਿੱਤੀ।

ਉਕਤ ਕੀਤੀ ਗਈ ਵਿਚਾਰ ਦਾ ਮਤਲਬ ਇਹ ਹੈ ਕਿ ‘ਸਹਸ’ ਦਾ ਅਰਥ: ਹਜ਼ਾਰ (1000) ਹੈ, ਨਾ ਕਿ 100 (ਸੌ):

‘ਸਹਸ’ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ॥ (ਮ:੧/੫)

‘ਸਹਸ’ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ‘ਸਹਸ’ ਤਵ ਗੰਧ; ਇਵ ਚਲਤ ਮੋਹੀ॥ (ਮ:੧/੧੩)

ਸਹਸ ਘਟਾ ਮਹਿ; ਏਕੁ ਆਕਾਸੁ ॥ (ਮ: ੫/੭੩੬) ਭਾਵ ਹਜ਼ਾਰਾਂ (ਪਾਣੀ ਦੇ ਭਰੇ) ਘੜਿਆਂ ’ਚ ਆਕਾਸ਼ ਇੱਕ ਹੀ ਵਿਖਾਈ ਦੇਂਦਾ ਹੈ।

ਸਹਸ ਨੇਤ੍ਰ, ਨੇਤ੍ਰ ਹੈ ਪ੍ਰਭ ਕਉ; ਪ੍ਰਭ ਏਕੋ ਪੁਰਖੁ ਨਿਰਾਰੇ ॥ (ਮ: ੪/੯੮੦), ਆਦਿ।

‘ਸਿਆਣਪਾ’– ਗੁਰਬਾਣੀ ’ਚ ‘ਸਿਆਣਪ’ ਨੂੰ ‘ਚਤੁਰਾਈ’ ਸੰਗਿਆ ਵੀ ਦਿੱਤੀ ਗਈ ਹੈ; ਜਿਵੇਂ ‘‘ਚਤੁਰਾਈ ‘ਸਿਆਣਪਾ’; ਕਿਤੈ ਕਾਮਿ ਨ ਆਈਐ॥’’ (ਮ:੫/੩੯੬)

‘ਹੋਹਿ’– ਇਹ ਸ਼ਬਦ ਬਹੁ ਵਚਨ ਵਰਤਮਾਨ ਕਿਰਿਆ ਹੈ, ਜਿਸ ਦੇ ਅੰਤ ’ਚ ਬਿੰਦੀ (ਨਾਸਿਕੀ) ਧੁਨੀ ਲਾਜ਼ਮੀ ਹੈ ਪਰ ਇਸ ਦਾ ਉਚਾਰਨ ‘ਹੋਹੈ’ (ਇੱਕ ਵਚਨ ਕਿਰਿਆ) ਵਾਙ ਨਹੀਂ ਬਲਕਿ ਥੋੜ੍ਹਾ ‘ਹੋਹੇਂ’ ਵਾਙ ਲਮਕਾ ਕੇ ਕਰਨਾ ਦਰੁਸਤ ਹੋਵੇਗਾ।

‘ਇਕ ਨ’– ਇਨ੍ਹਾਂ ਸੰਯੁਕਤ ਸ਼ਬਦਾਂ ’ਚੋਂ ‘ਇਕ’ (ਪੜਨਾਂਵ) ਦਾ ਸੰਬੰਧ ‘ਸਿਆਣਪ’ (ਇਸਤ੍ਰੀ ਲਿੰਗ) ਨਾਲ਼ ਹੋਣ ਕਾਰਨ ਅੰਤ ਮੁਕਤਾ ਹੈ, ਨਹੀਂ ਤਾਂ ਇਸ ਨਾਲ਼ ਵੀ (‘ਨ’ ਨੂੰ ਅਲੱਗ ਕਰਨ ਲਈ) ਅੰਤ ਸਿਹਾਰੀ ਜਾਂ ਅੰਤ ਔਂਕੜ ਜ਼ਰੂਰ ਹੁੰਦਾ; ਜਿਵੇਂ: ‘ਇਕੁ ਨ’ ਰੁਨਾ, ਮੇਰੇ ਤਨ ਕਾ ਬਿਰਹਾ, ਜਿਨਿ ਹਉ ਪਿਰਹੁ ਵਿਛੋੜੀ॥ (ਮ:੧/੫੫੮)

‘ਚਲੈ’– ਇਹ ਸ਼ਬਦ ਇਕ ਵਚਨ ਕਿਰਿਆ ਹੈ, ਜੋ ਕਿ ਅਨੇਕਾਂ ਸਿਆਣਪਾਂ ’ਚੋਂ ਕਿਸੇ ਇਕ ਵੱਲ ਸੰਕੇਤ ਕਰਦਾ ਹੈ। ਅਗਰ ‘ਸਹਸ ਸਿਆਣਪਾ’ (ਬਹੁ ਵਚਨ) ਵੱਲ ਸੰਕੇਤ ਕਰਦਾ ਤਾਂ ‘ਚਲੈ’ ਨਹੀਂ, ‘ਚਲਹਿ’ ਬਣਤਰ ਹੁੰਦੀ; ਜਿਵੇਂ:

ਜਿਤੁ ਖਾਧੈ ਤਨੁ ਪੀੜੀਐ; ਮਨ ਮਹਿ ‘ਚਲਹਿ’ ਵਿਕਾਰ॥ (ਮ:੧/੧੬)

ਜਿਉ ਜਿਉ ‘ਚਲਹਿ’; ਚੁਭੈ, ਦੁਖੁ ਪਾਵਹਿ; ਜਮਕਾਲੁ, ਸਹਹਿ ਸਿਰਿ ਡੰਡਾ ਹੇ॥ (ਮ:੪/੧੭੧), ਆਦਿ।

‘ਨਾਲਿ’– ਇਹ (ਸੰਬੰਧਕੀ) ਸ਼ਬਦ ਗੁਰਬਾਣੀ ’ਚ 243 ਵਾਰ ਦਰਜ ਹੈ ਤੇ ਹਮੇਸ਼ਾਂ ਅੰਤ ਸਿਹਾਰੀ ਹੋਵੇਗਾ ਪਰ ਇਹ ਆਪਣੇ ਤੋਂ ਅਗੇਤਰ (ਇੱਕ ਵਚਨ ਪੁਲਿੰਗ) ਨਾਂਵ ਨੂੰ ਅੰਤ ਮੁਕਤ ਵੀ ਕਰ ਦਿੰਦਾ ਹੈ; ਜਿਵੇਂ:

‘ਗੁਰ ਨਾਲਿ’ ਤੁਲਿ ਨ ਲਗਈ; ਖੋਜਿ (ਕੇ) ਡਿਠਾ ਬ੍ਰਹਮੰਡੁ॥ (ਮ:੫/੫੦)

ਜਾ ਕੀ ਪ੍ਰੀਤਿ; ਅਪੁਨੇ ‘ਪ੍ਰਭ ਨਾਲਿ’॥ (ਮ:੫/੧੯੯), ਆਦਿ।

ਅਗਰ ‘ਨਾਲਿ’ ਦਾ ਪ੍ਰਭਾਵ ਅਗੇਤਰ (ਗੁਰ, ਪ੍ਰਭ) ਸ਼ਬਦਾਂ ’ਤੇ ਨਾ ਪੈਂਦਾ ਤਾਂ ਇਨ੍ਹਾਂ ਦੀ ਬਣਤਰ ‘ਗੁਰੁ, ਪ੍ਰਭੁ’ ਹੋਣੀ ਸੀ; ਜਿਵੇਂ 

‘ਗੁਰੁ’ ਈਸਰੁ, ‘ਗੁਰੁ’ ਗੋਰਖੁ ਬਰਮਾ; ‘ਗੁਰੁ’ ਪਾਰਬਤੀ ਮਾਈ॥ 

‘ਪ੍ਰਭੁ’ ਹਰਿਮੰਦਰੁ ਸੋਹਣਾ; ਤਿਸੁ ਮਹਿ ਮਾਣਕ ਲਾਲ॥ (ਮ:੧/੧੭), ਆਦਿ।

ਸੋ, ‘‘ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥’’ ਭਾਵ (ਉਕਤ ਗ਼ਲਤ ਧਾਰਨਾਵਾਂ ਵਾਙ ਭਾਵੇਂ) ਹਜ਼ਾਰਾਂ ਹੋਰ ਸਿਆਣਪਾਂ (ਮਨੌਤਾਂ) ਹੋਣ, (ਤਾਂ ਵੀ ਸਹਿਯੋਗ ਲਈ) ਇੱਕ ਵੀ ਸਾਥ ਨਹੀਂ ਜਾਂਦੀ (‘‘ਮਨਮੁਖ ਕਰਮ ਕਰੈ, ਅਜਾਈ (ਫ਼ਜ਼ੂਲ)॥’’ (ਮ:੫/੧੩੪੮) ਪਰ ਇਨ੍ਹਾਂ ਧਾਰਨਾਵਾਂ ਨੂੰ ਫ਼ਜ਼ੂਲ ਬਿਆਨ ਕਰਨ ਉਪਰੰਤ ਸਦੀਆਂ ਤੋਂ ਇਨ੍ਹਾਂ ਉੱਤੇ ਟੇਕ ਲਗਾਈ ਬੈਠੇ ਲੋਕਾਂ ਦੇ ਮਨਾਂ ’ਚ ਸਵਾਲ ਪੈਦਾ ਹੋਣੇ ਲਾਜ਼ਮੀ ਹਨ; ਜਿਵੇਂ ਕਿ)

‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?॥’’

‘ਸਚਿਆਰਾ’– ਇਸ ਸ਼ਬਦ ਦੇ ਪਦ ਅਰਥ ਕਰਨ ਉਪਰੰਤ ਵੀ ਪਾਠਕਾਂ ’ਚ ਅਸੰਤੁਸ਼ਟੀ ਵੇਖਣ ਨੂੰ ਮਿਲਦੀ ਹੈ। ਜਿਸ ਕਾਰਨ ਇਸ ਦੀ ਵਿਚਾਰ ਨੂੰ ਥੋੜ੍ਹਾ ਹੋਰ ਵਿਚਾਰਨਾ ਜ਼ਰੂਰੀ ਹੈ।

ਗੁਰਬਾਣੀ ’ਚ ‘ਸਚਿਆਰ (11 ਵਾਰ), ਸਚਿਆਰੁ (15 ਵਾਰ), ਸਚਿਆਰਾ (15 ਵਾਰ), ਸਚਿਆਰੀ (1 ਵਾਰ), ਸਚਿਆਰੀਆ (1 ਵਾਰ), ਸਚਿਆਰੋ (2 ਵਾਰ) ਤੇ ਸਚਿਆਰੋਵਾ (1 ਵਾਰ) ਭਾਵ ਕੁੱਲ 46 ਵਾਰ’ ਦਰਜ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਰਾਹੀਂ ਕਈ ਪਹਿਲੂਆਂ ਨੂੰ ਵਿਚਾਰਿਆ ਗਿਆ ਹੈ; ਜਿਵੇਂ ਕਿ

(1). ‘ਸਚਿਆਰ’ ਦਾ ਅਰਥ ਹੈ: ਅਕਾਲ ਪੁਰਖ, ਜੋ ਸਦੀਵੀ ਸਥਿਰ ਹੈ:

ਨਾਨਕ  ! ਏਵੈ ਜਾਣੀਐ; ਸਭੁ ਆਪੇ ‘ਸਚਿਆਰੁ’ ॥ (ਜਪੁ)

ਅਨ ਕੋ (ਹੋਰ ਕੋਈ) ਦਰੁ ਘਰੁ ਕਬਹੂ ਨ ਜਾਨਸਿ; ‘ਏਕੋ ਦਰੁ ਸਚਿਆਰਾ’ ॥ (ਮ: ੧/੧੧੨੬)

ਤੂ ਸਚਾ ‘ਸਚਿਆਰੁ’; ਜਿਨਿ ਸਚੁ ਵਰਤਾਇਆ ॥ (ਮ: ੧/੧੨੭੯), ਆਦਿ।

(2). ‘ਸਚਿਆਰ’ ਦਾ ਅਰਥ ਹੈ: ਜੋ ਵਿਅਕਤੀ ਉਸ (ਏਕੋ ਦਰੁ ਸਚਿਆਰਾ) ਨੂੰ ਯਾਦ ਕਰਦਾ ਹੈ, ਉਹ ‘ਸਚਿਆਰਾ’ ਹੈ:

ਜੇ ਕੋ ਬੁਝੈ; ਹੋਵੈ ‘ਸਚਿਆਰੁ’ ॥ (ਜਪੁ)

ਸਚਿ ਮਿਲੈ ‘ਸਚਿਆਰੁ’; ਕੂੜਿ ਨ ਪਾਈਐ ॥ (ਮ: ੧/੪੧੯) ਭਾਵ ‘ਏਕੋ ਦਰੁ ਸਚਿਆਰਾ’ ਵਿੱਚ ਸਚਿਆਰ ਹੀ ਮਿਲਦਾ ਹੈ ਕਿਉਂਕਿ ਇਹ (ਏਕੋ ਦਰੁ ਸਚਿਆਰਾ) ਕੂੜ (ਝੂਠ) ਦੀ ਰਾਹੀਂ ਨਹੀਂ ਮਿਲਦਾ।

ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਹਨ ਕਿ ਮਨੁੱਖ ਅਹੰਕਾਰ ’ਚ (ਚੰਗਾ ਮੰਦਾ) ਵਪਾਰ ਕਰਦਾ ਹੈ ਤੇ ਹੰਕਾਰ ਰੋਗ ਤੋਂ ਪੀੜਤ ਹੋਣ ਕਾਰਨ ਆਪਣੀ ਇਸ ਕਮਾਈ ਨੂੰ ਗਵਾ ਵੀ ਲੈਂਦਾ ਹੈ। ਅਜਿਹੇ ਕਿਰਦਾਰ ਕਾਰਨ ਕਦੇ ਸਚਿਆਰ ਤੇ ਕਦੇ ਕੂੜਿਆਰ ਅਖਵਾਉਂਦਾ ਹੈ, ਜੋ ਹਉਮੈ ਦਾ ਹੀ ਪ੍ਰਤੀਕ ਹੈ: ‘‘ਹਉ ਵਿਚਿ ਖਟਿਆ; ਹਉ ਵਿਚਿ ਗਇਆ (ਗਵਾਇਆ) ॥ ਹਉ ਵਿਚਿ ‘ਸਚਿਆਰੁ ਕੂੜਿਆਰੁ’ ॥’’ (ਮ: ੧/੪੬੬)

ਗੁਰੂ ਨਾਨਕ ਸਾਹਿਬ ਜੀ ਇੱਕ ਸ਼ਬਦ ’ਚ ‘ਸਚਿਆਰ’ ਤੇ ‘ਕੂੜੀਆਰ’ ਦੇ ਵਣਜ-ਵਪਾਰ ਦੀ ਵਿਆਖਿਆ ਕਰਦੇ ਹੋਏ ਸਮਝਾਉਂਦੇ ਹਨ ਕਿ ਸੋਨਾ ਚਾਂਦੀ ਕੱਚਾ (ਕੂੜ) ਧਨ ਹੈ ਇਸ ਦਾ ਵਪਾਰ ਕਰਨ ਵਾਲ਼ਾ ਅਸਲ ਸ਼ਾਹ (ਸਾਹੂਕਾਰ) ਅਖਵਾਉਂਦਾ ਹੈ, ਜੋ ਕਿ ਗ਼ਲਤ ਹੈ ਕਿਉਂਕਿ ਸੱਚਾ ਧਨ ਰੱਬੀ ਅਮੋਲਕ ਨਾਮ ਹੈ, ਜਿਸ ਦਾ ਵਪਾਰ ਸਚਿਆਰਿਆਂ (ਸੱਚ ਦੀ ਭੁੱਖ ਵਾਲ਼ਿਆਂ) ਨੇ ਹੀ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀ ਇੱਜ਼ਤ ਤੇ ਵਚਨ ਹਮੇਸ਼ਾਂ ਸੱਚੇ ਹੁੰਦੇ ਹਨ ਭਾਵ ਕਿਸੇ ਸੁਆਰਥ ਅਧੀਨ ‘ਸੱਚ’ ਵਪਾਰ ਵੱਲੋਂ ਮੂੰਹ ਨਹੀਂ ਮੋੜਦੇ: ‘‘ਸੁਇਨਾ ਰੁਪਾ ਸੰਚੀਐ; ਧਨੁ ਕਾਚਾ ਬਿਖੁ ਛਾਰੁ ॥ ਸਾਹੁ ਸਦਾਏ ਸੰਚਿ ਧਨੁ (ਭਾਵ ਕੂੜਾ ਧਨ ਇਕੱਠਾ ਕਰਕੇ); ਦੁਬਿਧਾ ਹੋਇ ਖੁਆਰੁ ॥ ਸਚਿਆਰੀ (ਸਚਿਆਰਿਆਂ ਨੇ) ਸਚੁ ਸੰਚਿਆ; ਸਾਚਉ ਨਾਮੁ ਅਮੋਲੁ ॥ ਹਰਿ ਨਿਰਮਾਇਲੁ ਊਜਲੋ; ਪਤਿ ਸਾਚੀ ਸਚੁ ਬੋਲੁ (ਵਚਨ)॥’’ (ਮ: ੧/੯੩੭) ਗੁਰੂ ਰਾਮਦਾਸ ਜੀ ਵੀ ਵਚਨ ਕਰਦੇ ਹਨ ਕਿ ਅਕਾਲ ਪੁਰਖ; ਸਚਿਆਰਿਆਂ ਨੂੰ ਹੀ ਵਡਿਆਈ ਬਖ਼ਸ਼ਦਾ ਹੈ: ‘‘ਸਚਿਆਰਾ ਦੇਇ ਵਡਿਆਈ; ਹਰਿ ਧਰਮ ਨਿਆਉ ਕੀਓਇ ॥’’ (ਮ: ੪/੮੯)

ਗੁਰੂ ਨਾਨਕ ਸਾਹਿਬ ਜੀ ਇਹ ਵੀ ਸਪਸ਼ਟ ਕਰਦੇ ਹਨ ਕਿ ‘ਸਚਿਆਰ’ ਦੀ ਪਰਖ ਕੇਵਲ ਬੋਲਣ ਕਰਕੇ ਨਹੀਂ ਬਲਕਿ ਚੁੱਪ ਰਹਿਣ ਨਾਲ਼ ਵੀ ਹੁੰਦੀ ਹੈ: ‘‘ਬਿਨੁ ਬੋਲੇ, ਬੂਝੀਐ ਸਚਿਆਰ (ਮਨੁੱਖ ਨੂੰ)॥’’ (ਮ: ੧/੬੬੨) ਅਤੇ ਗੁਰੂ ਨਾਨਕ ਸਾਹਿਬ ਜੀ ਅਜਿਹੇ ਸਚਿਆਰਾਂ ਤੋਂ ਕੁਰਬਾਨ ਜਾਂਦੇ ਹਨ: ‘‘ਹਉ ਤਿਨ ਕੈ ਬਲਿਹਾਰਣੈ; ਦਰਿ ਸਚੈ ਸਚਿਆਰ ॥’’ (ਮ: ੧/੫੫)

ਹੁਣ ਸਵਾਲ ਇਹ ਹੈ ਕਿ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥’’ ਉਕਤ ਵਿਚਾਰ ਉਪਰੰਤ ਜਵਾਬ ਵੀ ਇਹੀ ਮਿਲਦਾ ਹੈ ਕਿ ‘ਸਚਿਆਰ’ (ਅਕਾਲ ਪੁਰਖ) ਦੀ ਪ੍ਰਾਪਤੀ ਲਈ ਜਾਂ ‘ਸਚਿਆਰ’ ਦੇ ਵਣਜ-ਵਪਾਰ ਲਈ ਮਨੁੱਖ ਗੁਰੂ ਕੋਲ਼ ਬੈਠਦੇ ਹਨ, ਜਿੱਥੇ ਕੂੜ ਦੇ ਵਪਾਰੀ ਭਾਲ਼ਿਆਂ ਵੀ ਨਹੀਂ ਲੱਭਦੇ: ‘‘ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ (ਕਮਾਈ ਕਰਦੇ); ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥’’ (ਮ: ੪/੩੦੫) ਗੁਰੂ ਰਾਮਦਾਸ ਜੀ ਇਹ ਵੀ ਸਪਸ਼ਟ ਕਰਦੇ ਹਨ ਕਿ ਕੂੜਿਆਂ ਦੀ ਖ਼ੁਰਾਕ ਕੂੜਿਆਂ ਪਾਸ ਹੁੰਦੀ, ਨਾ ਕਿ ਸੱਚੇ ਗੁਰੂ ਪਾਸ; ਇਸ ਕਰਕੇ ਉਨ੍ਹਾਂ ਦਾ ਝੁਕਾਅ ਦੂਸਰੇ ਪਾਸੇ ਹੁੰਦਾ ਹੈ: ‘‘ਕੂੜਿਆਰ, ਕੂੜਿਆਰੀ ਜਾਇ ਰਲੇ; ਸਚਿਆਰ ਸਿਖ, ਬੈਠੇ ਸਤਿਗੁਰ ਪਾਸਿ ॥’’ (ਮ: ੪/੩੧੪)

ਉਕਤ ਵਿਚਾਰ ਦਾ ਸਾਰ ਇਹ ਹੈ ਕਿ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਕੀਤਾ ਗਿਆ ਵਰਣਨ ‘ਤੀਰਥ ਇਸ਼ਨਾਨ, ਮੌਨ ਵਰਤ, ਤ੍ਰਿਸ਼ਨਾ ਦੀ ਖਿੱਚ’ ਆਦਿ ਕਰਮਕਾਂਡ, ਕੂੜਿਆਰਾਂ ਦਾ ਵਪਾਰ ਹੈ, ਜਿਸ ਦਾ ਤਿਆਗ ਹੀ ਗੁਰਮਤਿ ਹੈ, ‘ਸਚਿਆਰ’ ਜੀਵਨ ਹੈ।

‘ਹੋਈਐ’– ਗੁਰਬਾਣੀ ਲਿਖਤ ਮੁਤਾਬਕ ਇਸ (16 ਵਾਰ ਦਰਜ) ਕਿਰਿਆਵਾਚੀ ਸ਼ਬਦ ਦਾ ਅਰਥ ਹੈ: ‘ਹੋਇਆ ਜਾ ਸਕਦਾ ਹੈ’ ਅਤੇ ‘ਹੋਇਐ’ (ਕਿਰਦੰਤ, ਕੇਵਲ 1 ਵਾਰ) ਦਾ ਅਰਥ ਹੈ: ‘ਹੋਣ ਨਾਲ਼’; ਇਸੇ ਤਰ੍ਹਾਂ ‘ਸੁਣੀਐ’ (ਕਿਰਿਆ, 35 ਵਾਰ) ਦਾ ਅਰਥ ਹੈ: ‘ਸੁਣਨਾ ਚਾਹੀਦਾ ਹੈ’ ਪਰ ‘ਸੁਣਿਐ’ (ਕਿਰਦੰਤ, 36 ਵਾਰ) ਦਾ ਅਰਥ ਹੈ: ‘ਸੁਣਨ ਨਾਲ਼’, ਪਾਈਐ (ਕਿਰਿਆ, 620 ਵਾਰ) ਦਾ ਅਰਥ ਹੈ: ‘ਪਾਇਆ ਜਾ ਸਕਦਾ ਹੈ’ ਪਰ ‘ਪਾਇਐ’ (ਕਿਰਦੰਤ, 4 ਵਾਰ) ਦਾ ਅਰਥ ਹੈ ‘ਪਾਉਣ ਨਾਲ਼’, ‘ਪਈਐ’ (2 ਵਾਰ) ਦਾ ਅਰਥ ਹੈ: ‘ਪਿਆ ਜਾ ਸਕਦਾ ਹੈ’ ਪਰ ‘ਪਇਐ’ (18 ਵਾਰ) ਦਾ ਅਰਥ ਹੈ: ‘ਪੈਣ ਨਾਲ਼’; ਜਿਵੇਂ

(1). ‘ਹੋਇਐ, ਸੁਣਿਐ, ਪਾਇਐ, ਪਇਐ’ (ਕਿਰਦੰਤ):

‘ਸੁਣਿਐ’; ਦੂਖ ਪਾਪ ਕਾ ਨਾਸੁ ॥ (ਜਪੁ) ਭਾਵ ਸੁਣਨ ਨਾਲ਼।

ਜਿਉ, ਅਗਨਿ ਮਰੈ ਜਲਿ ਪਾਇਐ; ਤਿਉ ਤ੍ਰਿਸਨਾ ਦਾਸਨਿ ਦਾਸਿ ॥ (ਮ: ੧/੨੨) ਭਾਵ (ਜਲ) ਪਾਉਣ ਨਾਲ਼।

‘ਵੁਠੈ+ਹੋਇਐ’ ਹੋਇ ਬਿਲਾਵਲੁ (ਖ਼ੁਸ਼ੀ); ਜੀਆ ਜੁਗਤਿ ਸਮਾਣੀ ॥ (ਮ: ੧/੧੫੦) ਭਾਵ ਮੀਂਹ ਪੈਣ ਨਾਲ਼।

ਨਾਨਕ  ! ਕਿਰਤਿ ‘ਪਇਐ’ ਕਮਾਵਣਾ; ਕੋਇ ਨ ਮੇਟਣਹਾਰੁ ॥ (ਮ: ੩/੫੯੪) ਭਾਵ ਕਿਰਤ ਪਈ ਹੋਣ ਨਾਲ਼/ਕਾਰਨ।

(2). ‘ਗਾਵੀਐ, ਸੁਣੀਐ, ਰਖੀਐ, ਜੀਵੀਐ, ਹੋਈਐ, ਪਾਈਐ, ਪਈਐ, ਹੋਈਐ,’ (ਕਿਰਿਆ):

‘ਗਾਵੀਐ ਸੁਣੀਐ’ ਮਨਿ ਰਖੀਐ ਭਾਉ ॥ (ਜਪੁ) ਭਾਵ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, (ਮਨ ’ਚ ਪਿਆਰ) ਰੱਖਣਾ ਚਾਹੀਦਾ ਹੈ। 

ਜਿਸੁ ਲੜਿ ‘ਲਗਿਐ’ ‘ਜੀਵੀਐ’ ਭਵਜਲੁ ‘ਪਈਐ’ ਪਾਰਿ ॥ (ਮ: ੫/੨੧੮) ਭਾਵ (ਲੜ) ਲੱਗਣ ਨਾਲ਼, ਜੀਵੀਆ ਜਾ ਸਕਦਾ ਹੈ, (ਸੰਸਾਰ ਪਾਰ) ਪਿਆ ਜਾ ਸਕਦਾ ਹੈ, ਹੋਇਆ ਜਾ ਸਕਦਾ ਹੈ।

ਜਿਤੁ ‘ਬੋਲਿਐ’, ਪਤਿ ‘ਪਾਈਐ’; ਸੋ ਬੋਲਿਆ ਪਰਵਾਣੁ ॥ (ਮ: ੧/੧੫) ਭਾਵ ਬੋਲਣ ਨਾਲ਼, (ਇੱਜ਼ਤ) ਪਾਈ ਜਾ ਸਕਦੀ ਹੈ, ਆਦਿ।

‘ਪਾਲਿ’– ਇਹ ਸ਼ਬਦ ਗੁਰਬਾਣੀ ’ਚ 9 ਵਾਰ ਦਰਜ ਹੈ, ਜਿਸ ਦੇ ਅਰਥ ਆਮ ਤੌਰ ’ਤੇ 2 ਪ੍ਰਚਲਿਤ ਹਨ: ‘ਕੰਧ’ ਤੇ ‘ਪਾਲਣਾ ਕਰਨਾ’; ਜਿਵੇਂ:

(ੳ). (1). ਗੁਰਮੁਖਿ, ਰਾਮ ਨਾਮ ਗੁਨ ਗਾਏ; ਤੂ ਅਪਰੰਪਰੁ ਸਰਬ ‘ਪਾਲ’  ! ॥ (ਮ:੧/੧੧੬੯) ਭਾਵ ਹੇ ਸਭ ਦੀ ਪਾਲਣਾ ਕਰਨ ਵਾਲ਼ੇ ਅਪਰੰਪਰ ਮਾਲਕ  ! (ਤੇਰੀ ਕਿਰਪਾ ਨਾਲ਼ ਹੀ) ਗੁਰਮੁਖ ਬਣ ਕੇ ਤੇਰੇ ਗੁਣ ਗਾਏ (ਜਾ ਸਕਦੇ) ਹਨ।

(2). ਨਾਨਕ  ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ‘ਪਾਲਿ’॥ (ਮ:੫/੫੫੪) ਭਾਵ ਇਸ ਦੇਹੀ ਨੂੰ ਪਾਲਣ ਵਾਲ਼ੇ ਉਸ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ।

(ਅ). ਕੂੜੈ ਕੀ ‘ਪਾਲਿ’ ਵਿਚਹੁ ਨਿਕਲੈ, ਤਾ ਸਦਾ ਸੁਖੁ ਹੋਇ॥ (ਮ:੩/੪੯੦) ਭਾਵ ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ‘ਹਉਮੈ ਭੀਤਿ’ ਕਰਾਰੀ॥’’ (ਮ:੪/੧੨੬੩) ਅਰਥ: ਜੀਵਾਤਮਾ (ਧਨ) ਤੇ ਪ੍ਰਮਾਤਮਾ (ਪਿਰ) ਦਾ ਨਿਵਾਸ ਸਥਾਨ ਇੱਕ ਜਗ੍ਹਾ (ਹਿਰਦੇ ਵਿੱਚ) ਹੀ ਹੈ ਪਰ ਵਿਚਕਾਰ ਕਠੋਰਤਾ ਰੂਪ ਹਉਮੈ ਦੀ ਕੰਧ (ਪਰਦਾ) ਹੋਣ ਕਾਰਨ ਉਸ ਅਨੰਦ ਦੇ ਸੋਮੇ ਦਾ ਮਿਲਾਪ ਹਾਸਲ ਨਹੀਂ ਹੋ ਪਾ ਰਿਹਾ।

ਸੰਬੰਧਿਤ ਤੁਕ ਦੀ ‘ਕੂੜੈ ਪਾਲਿ’ ਹੀ ਉਕਤ ਤੁਕ ’ਚ ‘ਹਉਮੈ ਭੀਤਿ’ ਹੈ ਭਾਵ ਵਿਕਾਰ ਰੂਪ ਕਾਲ਼ਖ਼ ਜਾਂ ਅਕਾਲ ਪੁਰਖ ਵੱਲੋਂ ਪਈ ਹੋਈ ਦੂਰੀ, ਵਿੱਥ ਹੀ ‘ਕੂੜੈ ਪਾਲਿ’ ਹੈ, ਜਿਸ ਬਾਬਤ ਗੁਰੂ ਅਮਰਦਾਸ ਜੀ ਦੇ ਵਚਨ ਹਨ: ‘‘ਮਲੁ ਕੂੜੀ ਨਾਮਿ (ਰਾਹੀਂ) ਉਤਾਰੀਅਨੁ; ਜਪਿ ਨਾਮੁ ਹੋਆ ‘ਸਚਿਆਰੁ’ ॥ (ਮ: ੩/੯੫੧)

ਸੋ, ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?॥’’ ਭਾਵ (ਸਵਾਲ ਹੈ ਕਿ ਸਥੂਲ ਸਰੀਰ ਨਾਲ਼ ਸੰਬੰਧਿਤ ਅਗਰ ਉਕਤ ਤਮਾਮ ਕਰਮਕਾਂਡ ਨਿਹਫਲ਼ ਹਨ ਤਾਂ ਸੂਖਮ ਸਰੀਰ ਦੀ ਪਵਿੱਤਰਤਾ ਵਾਲ਼ਾ) ਸਚਿਆਰਾ ਜੀਵਨ ਕਿਵੇਂ ਬਣੇ ਤੇ ਕਿਵੇਂ (ਅੰਤਹਿਕਰਣ ਰੂਪ ਬਣੀ) ਝੂਠ ਦੀ ਕੰਧ (ਪਰਦਾ) ਨਸ਼ਟ ਹੋਵੇ ? (ਜੋ ਅਕਾਲ ਪੁਰਖ ਤੇ ਸਾਡੇ ਵਿਚਕਾਰ ਪਈ ਦੂਰੀ ਦਾ ਮੂਲ ਕਾਰਨ ਹੈ।)

ਹੁਕਮਿ ਰਜਾਈ ਚਲਣਾ, ਨਾਨਕ  ! ਲਿਖਿਆ ਨਾਲਿ॥੧॥

ਹੁਕਮਿ– ਗੁਰਬਾਣੀ ’ਚ ਦਰਜ ‘ਹੁਕਮੁ’ (ਇੱਕ ਵਚਨ ਪੁਲਿੰਗ ਨਾਂਵ, 238 ਵਾਰ) ਦਾ ਕਾਰਕੀ ਰੂਪ ਹੈ: ‘ਹੁਕਮਿ’ (88 ਵਾਰ) , ਜਿਸ ਦਾ ਅਰਥ ਹੈ: ‘ਹੁਕਮ ਵਿੱਚ’ (ਅਧਿਕਰਣ ਕਾਰਕ)

ਗੁਰਬਾਣੀ ਲਿਖਤ ਮੁਤਾਬਕ ਇਕ ਵਚਨ ਪੁਲਿੰਗ ਨਾਂਵ ਦੇ ਅਖੀਰ ’ਚ ਔਂਕੜ ਦੀ ਬਜਾਏ ਸਿਹਾਰੀ 4 ਕਾਰਕਾਂ ਕਾਰਨ ਦਰਜ ਹੁੰਦੀ ਹੈ:

(1). ਕਰਤਾ ਕਾਰਕ, ਜਿਸ ਦਾ ਚਿੰਨ੍ਹ ਹੈ: ‘ਨੇ’; ਜਿਵੇਂ 

‘ਗੁਰਿ ਨਾਨਕਿ’, ਮੇਰੀ ਪੈਜ ਸਵਾਰੀ॥ (ਮ:੫/੮੦੬) ਭਾਵ ਗੁਰੂ ਨੇ, ਨਾਨਕ ਨੇ ਮੇਰੀ ਇੱਜ਼ਤ ਰੱਖੀ।

(ਨੋਟ: ਕਰਤਾ ਕਾਰਕ ਵਾਕ ’ਚ ਕਿਰਿਆ ਆਮ ਤੌਰ ’ਤੇ ਭੂਤਕਾਲ ਹੁੰਦੀ ਹੈ।)

(2). ਕਰਣ ਕਾਰਕ, ਜਿਸ ਦਾ ਚਿੰਨ੍ਹ ਹੈ: ‘ਨਾਲ, ਰਾਹੀਂ, ਦੁਆਰਾ’; ਜਿਵੇਂ 

ਗੁਰ ‘ਪ੍ਰਸਾਦਿ’ ॥ ਭਾਵ ਗੁਰੂ ਦੀ ‘ਕਿਰਪਾ ਨਾਲ਼ ਜਾਂ ਰਾਹੀਂ’।

(3). ਅਧਿਕਰਣ ਕਾਰਕ, ਜਿਸ ਦਾ ਚਿੰਨ੍ਹ ਹੈ: ‘ਵਿੱਚ, ਉੱਤੇ’; ਜਿਵੇਂ

‘‘ਗਾਵੀਐ, ਸੁਣੀਐ; ‘ਮਨਿ’ ਰਖੀਐ, ਭਾਉ॥’’ ਭਾਵ ‘ਮਨ ਵਿੱਚ’ ਪ੍ਰੇਮ ਰੱਖਣਾ ਚਾਹੀਦਾ ਹੈ।

(4). ਅਪਾਦਾਨ ਕਾਰਕ, ਜਿਸ ਦਾ ਚਿੰਨ੍ਹ ਹੈ: ‘ਤੋਂ, ਪਾਸੋਂ, ਵਿੱਚੋਂ, ਕੋਲ਼ੋਂ’; ਜਿਵੇਂ

‘ਓਅੰਕਾਰਿ’, ਬ੍ਰਹਮਾ ਉਤਪਤਿ॥ (ਮ:੧/੯੨੯) ਭਾਵ ‘ਓਅੰਕਾਰ (ਅਕਾਲ ਪੁਰਖ) ਤੋਂ’ ਬ੍ਰਹਮਾ ਦੀ ਉਤਪਤੀ ਹੋਈ, ਨਾ ਕਿ ਕਿਸੇ ‘ਏਕਾ ਮਾਈ’ ਤੋਂ।

(ਨੋਟ: ਉਕਤ ਵਿਚਾਰ ਅਧੀਨ ਚਾਰੇ ਸ਼ਬਦ ‘ਗੁਰਿ/ਨਾਨਕਿ, ਪ੍ਰਸਾਦਿ, ਮਨਿ ਤੇ ਓਅੰਕਾਰਿ’ ਇੱਕ ਵਚਨ ਪੁਲਿੰਗ ਨਾਂਵ ਹੀ ਹਨ, ਜਿਨ੍ਹਾਂ ਦਾ ਗੁਰਬਾਣੀ ’ਚ ਅਸਲ ਸਰੂਪ (ਬਿਨਾਂ ਕਾਰਕ) ‘ਗੁਰੁ’ (774 ਵਾਰ), ‘ਨਾਨਕੁ’ (531 ਵਾਰ), ‘ਪ੍ਰਸਾਦੁ’ (6 ਵਾਰ), ‘ਮਨੁ’ (1513 ਵਾਰ) ਤੇ ‘ਓਅੰਕਾਰੁ’ (1 ਵਾਰ) ਹੈ; ਜਿਵੇਂ

‘ਗੁਰੁ’ ਈਸਰੁ, ‘ਗੁਰੁ’ ਗੋਰਖੁ ਬਰਮਾ; ‘ਗੁਰੁ’ ਪਾਰਬਤੀ ਮਾਈ ॥ (ਜਪੁ)

‘ਨਾਨਕੁ’ ਨੀਚੁ; ਕਹੈ ਵੀਚਾਰੁ ॥ (ਜਪੁ)

ਕਰਿ ‘ਪ੍ਰਸਾਦੁ’; ਦਇਆ ਪ੍ਰਭਿ (ਨੇ) ਧਾਰੀ ॥ (ਮ: ੫/੨੯੫)

ਤਾ ‘ਮਨੁ’ ਖੀਵਾ ਜਾਣੀਐ; ਜਾ ਮਹਲੀ ਪਾਏ ਥਾਉ ॥ (ਮ: ੧/੧੬)

‘ਓਅੰਕਾਰੁ’; ਕੀਆ ਜਿਨਿ ਚਿਤਿ ॥ (ਮ: ੧/੯੨੯), ਆਦਿ।)

ਸੋ, ‘‘ਹੁਕਮਿ ਰਜਾਈ ਚਲਣਾ, ਨਾਨਕ  ! ਲਿਖਿਆ ਨਾਲਿ॥੧॥’’ ਭਾਵ (ਉਕਤ ਸਵਾਲ ਦਾ ਜਵਾਬ ਹੈ ਕਿ) ਹੇ ਨਾਨਕ ! ਰਜ਼ਾ ਦੇ ਮਾਲਕ ਦੇ ਹੁਕਮ ਵਿੱਚ (ਚੱਲ ਰਿਹਾ ਹਾਂ, ਨੂੰ) ਸਵੀਕਾਰ ਕਰਨਾ ਚਾਹੀਦਾ ਹੈ (ਇਹ ਹੁਕਮ, ਜੀਵਨ ਹੋਂਦ ਸਮੇਂ ਤੋਂ) ਨਾਲ਼ ਲਿਖਿਆ ਚਲਦਾ ਆ ਰਿਹਾ ਹੈ (ਭਾਵ ਅਸੀਂ ਨਿਰੰਤਰ ਉਸ ਹੁਕਮ ਅਧੀਨ ਵਿਚਰ ਰਹੇ ਹਾਂ ਪਰ ਨਾ ਸਮਝੀ ਕਾਰਨ ਤੌਖਲਾ (ਘਬਰਾਹਟ, ਫ਼ਿਕਰ) ਵੀ ਬਣਿਆ ਰਹਿੰਦਾ ਹੈ।)। ੧।

(ਨੋਟ:– ਉਕਤ ਪੰਕਤੀ ਦੇ ਅਖੀਰ ’ਚ ਦੁਬਾਰਾ ਆਇਆ ਅੰਕ ੧, ‘ਜਪੁ’ ਬਾਣੀ ਦੀ ਅਰੰਭਕ ਪਉੜੀ ਦੀ ਸਮਾਪਤੀ ਦਾ ਸੂਚਕ ਹੈ ਜਦਕਿ ਪਿਛਲਾ ਅੰਕ ੧, ‘‘ਆਦਿ ਸਚੁ ਜੁਗਾਦਿ ਸਚੁ॥’’ ਸਲੋਕ ਦੀ ਸਮਾਪਤੀ ਦਾ ਪ੍ਰਤੀਕ ਸੀ।

ਉਕਤ ਅਖੀਰਲੀ ਤੁਕ ‘‘ਹੁਕਮਿ ਰਜਾਈ ਚਲਣਾ..॥’’ ਦਾ ਆਮ ਤੌਰ ’ਤੇ ਅਰਥ ਕਰ ਲਿਆ ਜਾਂਦਾ ਹੈ ਕਿ ‘ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ’, ਪਰ ਇਨ੍ਹਾਂ ਸ਼ਬਦਾਰਥਾਂ ਰਾਹੀਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਵੀ ਚੱਲਣ ਦੀ ਸਮਰੱਥਾ ਰੱਖਦੇ ਹਾਂ ਜਦਕਿ ਗੁਰਬਾਣੀ ਫ਼ੁਰਮਾਨ ਹੈ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ)

ਦਰਅਸਲ, ਗੁਰਬਾਣੀ ’ਚ ਕਈ ਜਗ੍ਹਾ ਕਿਸੇ ਇੱਕ ਤੁਕ ਦੇ ਅੱਖਰੀਂ ਅਰਥਾਂ ਨਾਲ਼ ਗੁਰਮਤਿ ਸਿਧਾਂਤ ਸਪਸ਼ਟ ਨਹੀਂ ਹੁੰਦਾ; ਜਿਵੇਂ ਕਿ

(1). ਕੀ ਗੁਰੂ ਦੇ ਨਜਦੀਕ ਬੈਠਣਾ ਹੀ ਲਾਭਕਾਰੀ ਹੈ ਜਾਂ ਦੂਰ ਬੈਠਣਾ ਵੀ ? ਇਸ ਸਵਾਲ ਦਾ ਜਵਾਬ ਇਨ੍ਹਾਂ ਦੋ ਤੁਕਾਂ ਨੂੰ ਸਮਾਨੰਤਰ ਰੱਖ ਕੇ ਵਿਚਾਰਿਆਂ ਹੀ ਸਪਸ਼ਟ ਹੋਵੇਗਾ:

(ੳ). ਸਤਸੰਗਤਿ ਮਿਲਿ ਰਹੀਐ ਮਾਧਉ  ! ਜੈਸੇ ‘ਮਧੁਪ ਮਖੀਰਾ’ (ਭਾਵ ਜਿਵੇਂ ਸ਼ਹਿਦ ਦੀਆਂ ਮੱਖੀਆਂ ਤੇ ਛੱਤਾ)॥ (ਭਗਤ ਰਵਿਦਾਸ/੪੮੬)

(ਅ). ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ (ਮ: ੩/੮੪)

ਉਕਤ ਦੋਵੇਂ ਤੁਕਾਂ ਦੇ ਅਰਥ ਇਉਂ ਕਰਨੇ ਪੈਣਗੇ ਕਿ ਸਥੂਲ ਸਰੀਰ ਕਰਕੇ ਬੇਸ਼ੱਕ ਕੋਈ ਗੁਰੂ ਤੋਂ ਦੂਰ ਵੀ ਰਹੇ ਪਰ ਸੂਖਮ ਸਰੀਰ ਕਰਕੇ ਨੇੜੇ ਰਹਿਣਾ ਹੀ ਗੁਰਮਤਿ ਹੈ।

(2). ਕੀ ਰੂਹਾਨੀਅਤ (ਅਨੰਦਿਤ) ਜੀਵਨ ਕਿਸੇ ਨਾਲ਼ ਸਾਂਝਾ ਕੀਤਾ ਜਾ ਸਕਦਾ ਹੈ ? ਇਸ ਸਵਾਲ ਦਾ ਜਵਾਬ ਇਨ੍ਹਾਂ ਦੋ ਤੁਕਾਂ ਨੂੰ ਸਮਾਨੰਤਰ ਰੱਖ ਕੇ ਵਿਚਾਰਿਆਂ ਹੀ ਸਪਸ਼ਟ ਹੋਵੇਗਾ:

(ੳ). ਅਨਦੁ, ਸੁਣਹੁ ਵਡਭਾਗੀਹੋ ! ਸਗਲ ਮਨੋਰਥ ਪੂਰੇ ॥ (ਮ: ੩/੯੨੨)

(ਅ). ਕਹੁ ਕਬੀਰ  ! ਗੂੰਗੈ ਗੁੜੁ ਖਾਇਆ; ਪੂਛੇ ਤੇ, ਕਿਆ ਕਹੀਐ  ?॥ (ਭਗਤ ਕਬੀਰ/੩੩੪)

ਉਕਤ ਦੋਵੇਂ ਤੁਕਾਂ ’ਚੋਂ ਪਹਿਲੀ ਤੁਕ ’ਚ ਦਰਜ ‘ਅਨੰਦੁ’ ਸ਼ਬਦ ਦਾ ਅਰਥ ‘ਅਨੰਦ ਬਾਣੀ’ ਦੇ ਸਿਰਲੇਖ ਵੱਲ ਲੈ ਜਾਣਾ ਹੀ ਗੁਰਮਤਿ ਅਨੁਸਾਰੀ ਹੋਵੇਗਾ ਭਾਵ ਹੇ ਵੱਡੇ ਭਾਗਾਂ ਵਾਲ਼ਿਓ ! ‘ਅਨੰਦੁ’ ਸਿਰਲੇਖ ਵਾਲ਼ੀ ਬਾਣੀ ਸੁਣੋ (ਵਿਚਾਰੋ), ਆਦਿ।

ਇਸੇ ਤਰ੍ਹਾਂ ‘‘ਹੁਕਮਿ ਰਜਾਈ ਚਲਣਾ..॥’’ ਦੇ ਸ਼ਬਦਾਰਥਾਂ ਨੂੰ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਪੰਕਤੀ ਦੇ ਸਮਾਨੰਤਰ ਰੱਖ ਕੇ ਵਿਚਾਰਿਆਂ ਹੀ ਸਪਸ਼ਟ ਹੋ ਸਕਦੇ ਹਨ; ਜਿਵੇਂ ਕਿ ਕਰਤਾਰ ਦੇ ਹੁਕਮ ਵਿੱਚ ਤਾਂ ਹਰ ਕੋਈ ਚੱਲ ਰਿਹਾ ਹੈ ਪਰ ਉਸ ਨੂੰ ਮਹਿਸੂਸ ਨਾ ਕਰਨ ਦੇ ਕਾਰਨ ਸਾਰਾ ਮਹੱਤਵ ਆਪਣੇ ਉੱਪਰ ਲੈ ਲਿਆ ਜਾਂਦਾ ਹੈ, ਜਿਸ ਨਾਲ਼ ਅੰਦਰ ਅਹੰਕਾਰ ਦਾ ਬੀ ਬੋਇਆ ਜਾਂਦਾ ਹੈ, ਜੋ ਜਨਮ ਮਰਨ ਦਾ ਮੂਲ ਹੈ: ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ  ! ਨਾਮਿ ਵਿਸਰਿਐ, ਦੁਖੁ ਪਾਈ ॥’’ (ਮ: ੧/੯੪੬) ਪਦ ਅਰਥ: ਨਾਮਿ ਵਿਸਰਿਐ– ਭਾਵ ਰੱਬੀ ਰਜ਼ਾ (ਨਿਯਮ) ਨੂੰ ਭੁੱਲਣ ਨਾਲ਼।

ਜੀਵ ਵਿਗਿਆਨ ਅਨੁਸਾਰ ਜੰਗਲ਼ੀ ਜੀਵਾਂ ਦੇ ਵਿਕਾਸ ਦਾ ਮੂਲ ਸਰੋਤ ‘ਹਾਥੀ’ ਹਨ ਭਾਵ ਹਾਥੀ ਤੋਂ ਬਿਨਾਂ ਜੰਗਲ਼ੀ ਜੀਵਾਂ ਦਾ ਵਿਕਾਸ ਅਸੰਭਵ ਹੈ ਕਿਉਂਕਿ ਉਨ੍ਹਾਂ ਅਨੁਸਾਰ ਉੱਚੇ-ਲੰਮੇ ਦਰਖ਼ਤ ਹਾਥੀ ਤੋੜਦਾ ਹੈ, ਜਿਸ ਨਾਲ਼ ਸੂਰਜ ਦੀ ਕਿਰਨ ਜ਼ਮੀਨ ’ਤੇ ਪੈਂਦੀ ਹੈ, ਜੋ ਨਿਉਂ ਬਨਸਪਤੀ ਨੂੰ ਜਨਮ ਦਿੰਦੀ ਹੈ। ਉਸ ਨੂੰ ਖਾ ਕੇ ਸਾਕਾਹਾਰੀ ਜੀਵਾਂ ਦਾ ਵਿਕਾਸ ਹੁੰਦਾ ਹੈ, ਜੋ ਮਾਸਾਹਾਰੀਆਂ ਦੀ ਖ਼ੁਰਾਕ ਬਣਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਾਥੀ ਨੂੰ ਕੁਦਰਤ ਦੇ ਇਸ ਵਿਕਾਸ ਬਾਰੇ ਜਾਣਕਾਰੀ ਹੈ ? ਜਵਾਬ ਮਿਲੇਗਾ, ਨਹੀਂ। ਇਸੇ ਤਰ੍ਹਾਂ ਮਨੁੱਖ ਸਮੇਤ ਕਿਸੇ ਵੀ ਜੂਨੀ ਨੂੰ ਨਹੀਂ ਪਤਾ ਕਿ ਉਹ ਕੁਦਰਤ ਦੇ ਵਿਕਾਸ ਦੀ ਇੱਕ ਕੜੀ ਹੈ, ਜੋ ਬਚਪਨ ਤੋਂ ਅਰੰਭ ਹੋਈ ਹੈ, ਜਿਸ ਨੂੰ ‘‘ਨਾਨਕ  ! ਲਿਖਿਆ ਨਾਲਿ॥੧॥’’ ਰਾਹੀਂ ਉਜਾਗਰ ਕੀਤਾ ਗਿਆ। ਇਸ ਦਾ ਅਹਿਸਾਸ ਕਰਵਾਉਣਾ ਹੀ ‘‘ਹੁਕਮਿ ਰਜਾਈ ਚਲਣਾ..॥’’ ਹੈ, ਤਾਂ ਜੋ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਲੈ ਕੇ ‘‘ਕਿਵ ਕੂੜੈ ਤੁਟੈ ਪਾਲਿ  ?॥’’ ਭਾਵਨਾ ਵਿਅਕਤ ਕਰਨ ਦੀ ਬਜਾਏ ਇਸ ਕੰਧ (ਪਰਦੇ) ਨੂੰ ਹਉਮੈ ਨਾਲ਼ ਹੋਰ ਮਜ਼ਬੂਤ ਨਾ ਕਰਦਾ ਰਹੇ ।

ਕੁਝ ਗੁਰਸਿੱਖ; ਮਨੁੱਖ ਦੀ ਕੁਕਰਮੀ ਬਿਰਤੀ ਨੂੰ ਸਾਮ੍ਹਣੇ ਰੱਖ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਦੇ ਅਰਥ ਕਰਦੇ ਹਨ ਕਿ ‘ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣ ਵਾਲ਼ਾ ਸੁਖੀ ਰਹਿੰਦਾ ਹੈ ਤੇ ਹੁਕਮ ਤੋਂ ਬਾਹਰ ਕੋਈ ਸੁਖੀ ਨਹੀਂ ਰਹਿ ਸਕਦਾ।’ ਇਹ ਸ਼ਬਦਾਰਥ ਪਉੜੀ ਦੇ ਪ੍ਰਸੰਗ ਮੁਤਾਬਕ ਦਰੁਸਤ ਨਹੀਂ ਕਿਉਂਕਿ ਪਉੜੀ ਦਾ ਵਿਸ਼ਾ ਕੁਦਰਤ ਦੀ ਹਰ ਸ਼ੈ (ਵਸਤੂ) ਨੂੰ ਰੱਬੀ ਹੁਕਮ ਵਿੱਚ ਕੈਦ ਕਰਦਾ ਹੈ, ਨਾ ਕਿ ਕਿਸੇ ਨੂੰ ਬਾਹਰ ਵੀ ਰੱਖਦਾ ਹੈ।

ਜਿਨ੍ਹਾਂ ਪਾਪ-ਪੁੰਨ ਨੂੰ ਆਧਾਰ ਬਣਾ ਕੇ ਪ੍ਰਚਲਿਤ ਅਰਥਾਂ ਨੂੰ ਅਸਵੀਕਾਰਿਆ ਜਾ ਰਿਹਾ ਹੈ ਉਹ (ਪੁੰਨ-ਪਾਪ) ਗੁਰਮਤਿ ਅਨੁਸਾਰੀ ਨਹੀਂ ਬਲਕਿ ਵੈਦਿਕ ਸੋਚ ਹੈ, ਜਿਸ ਵਿੱਚੋਂ ਗੁਰਮਤਿ ਤਤਸਾਰ ਨਿਕਾਲ ਕੇ ਪ੍ਰਵਾਨ ਕਰਦੀ ਹੈ; ਜਿਵੇਂ ‘‘ਸਿਮ੍ਰਿਤਿ, ਸਾਸਤ੍ਰ, ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਮ: ੩/੯੨੦) ‘ਤਤਸਾਰ’ ਇਹ ਹੈ ਕਿ ਕੁਦਰਤ ’ਚ ਕੁਝ ਵੀ ਗ਼ਲਤ ਨਹੀਂ: ‘‘ਬੁਰਾ ਨਹੀ, ਸਭੁ ਭਲਾ ਹੀ ਹੈ ਰੇ  ! ਹਾਰ ਨਹੀ, ਸਭ ਜੇਤੈ ॥’’ (ਮ: ੫/੧੩੦੨) ਭਾਵ ਉਹੀ ਸੁਖੀ ਹੈ ਜੋ ਸਮਝੇ ਕਿ ਸਮਾਜ ’ਚ ਕੁਝ ਵੀ ਗ਼ਲਤ ਨਹੀਂ (ਹੁਕਮ ਤੋਂ ਬਾਹਰ ਨਹੀਂ) ਉਸੇ ਦੀ ਸਦਾ ਜਿੱਤ ਹੁੰਦੀ ਹੈ।)

JAP (First Salok)

0

ਆਦਿ ਸਚੁ; ਜੁਗਾਦਿ ਸਚੁ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥ (ਜਪੁ)

ਪਦ ਅਰਥ: ਆਦਿ-ਆਕਾਰ (ਦ੍ਰਿਸ਼ਮਾਨ) ਤੋਂ ਪਹਿਲਾ (ਵਿਸ਼ੇਸ਼ਣ)।, ਸਚੁ-ਸਦੀਵੀ ਸਥਿਰ (ਇੱਕ ਵਚਨ ਪੁਲਿੰਗ ਨਾਂਵ)।, ਜੁਗਾਦਿ-ਜੁਗ ਸਮਾਂ ਨਿਰਧਾਰਿਤ ਕਰਨ ਤੋਂ ਪਹਿਲਾ (ਵਿਸ਼ੇਸ਼ਣ)।, ਹੈ ਭੀ-‘ਹੋਣਾ’ ਜਾਂ ‘ਮੌਜੂਦਗੀ’ ਦਾ ਵਰਤਮਾਨ ਕਾਲ, ਇੱਕ ਵਚਨੀ ਸੂਚਕ (ਅਵਯ, ਵਿਆਕਰਨ ਮੁਤਾਬਕ ਉਹ ਸ਼ਬਦ, ਜਿਸ ਦੀ ਸਾਰੇ ਲਿੰਗਾਂ, ਕਾਰਕ ਵੰਡਾਂ ਤੇ ਵਚਨਾਂ ’ਚ ਇੱਕ ਸਮਾਨ ਵਰਤੋਂ ਹੁੰਦੀ ਹੈ)।, ਨਾਨਕ- ਹੇ ਨਾਨਕ ! (ਸੰਬੋਧਨ)।, ਹੋਸੀ-ਹੋਵੇਗਾ, ਰਹੇਗਾ (ਭਵਿੱਖਤ ਕਾਲ ਕਿਰਿਆ)।

(ਨੋਟ: ‘ਜਪੁ’ ਬਾਣੀ ਸੰਗ੍ਰਹਿ ’ਚ 2190 ਸ਼ਬਦਾਂ ਰਾਹੀਂ 38 ਪਉੜੀਆਂ ਤੇ 2 ਸਲੋਕ (38 ਪਉੜੀਆਂ ਦੇ ਅਗੇਤਰ ਤੇ ਪਿਛੇਤਰ) ਦਰਜ ਕੀਤੇ ਗਏ ਹਨ, ਇਨ੍ਹਾਂ ਸਲੋਕਾਂ ’ਚੋਂ ਅਗੇਤਰ ਸਲੋਕ ਰਾਹੀਂ ਅਕਾਲ ਪੁਰਖ ਦੇ ਨਿਰਗੁਣ (ਅਦ੍ਰਿਸ਼, ਨਿਰਾਕਾਰ, ਸਥਾਈ ਜਾਂ ਸਥਿਰ) ਸਰੂਪ (ਹੋਂਦ) ਨੂੰ ਉਲੀਕਿਆ ਗਿਆ ਹੈ ਜਦਕਿ ਪਿਛੇਤਰ ਸਲੋਕ ’ਚ ਅਕਾਲ ਪੁਰਖ ਦੇ ਸਰਗੁਣ (ਦ੍ਰਿਸ਼ਮਾਨ, ਆਕਾਰ, ਅਸਥਾਈ ਜਾਂ ਨਾਸ਼ਵਾਨ) ਸਰੂਪ ਦਾ ਵਰਣਨ ਕੀਤਾ ਗਿਆ ਹੈ। ਕਿਸੇ ਲੰਮੀ ਰਚਨਾ ਦੇ ਆਰੰਭਕ ਭਾਗ ’ਚ ਮੰਗਲਾਚਰਨ ਵਜੋਂ ਅਤੇ ਸਮਾਪਤੀ ਭਾਗ ’ਚ ਲੰਮੀ ਰਚਨਾ ’ਚ ਵਿਚਾਰੇ ਗਏ ਸਾਰੇ ਵਿਸ਼ਿਆਂ ਦੇ ਤੱਤ-ਸਾਰ ਵਜੋਂ ਸੰਖੇਪ ’ਚ ਕੁਝ ਸ਼ਬਦ ਦਰਜ ਕੀਤੇ ਜਾਂਦੇ ਹਨ; ਜਿਵੇਂ ਕਿ ‘ਜਪੁ’ ਦਾ ਅਗੇਤਰ ਸਲੋਕ 12 ਸ਼ਬਦਾਂ ’ਚ (ਮੰਗਲਾਚਰਨ ਰੂਪ) ਦਰਜ ਹੈ ਤੇ ਪਿਛੇਤਰ ਸਲੋਕ (ਆਕਾਰ ਭਾਵ ਕੁਦਰਤ ਦਾ ਬਹੁ ਪੱਖ ਵਰਣਨ ਕਰਨ ਉਪਰੰਤ ਸੰਖੇਪ ’ਚ ਤਮਾਮ ਵਿਸ਼ਿਆਂ ਦਾ ਨਿਚੋੜ, ਮਾਤ੍ਰ) 41 ਸ਼ਬਦਾਂ ’ਚ ਸਮੇਟਿਆ ਗਿਆ ਹੈ।

‘ਜਪੁ’ ਦੇ ਅਗੇਤਰ ’ਚ ਦਰਜ ਹਥਲੇ ਸਲੋਕ ਦੇ ਅੰਤ ’ਚ ਅੰਕ ‘੧’; ਸਲੋਕ ਅਤੇ ਮੰਗਲਾਚਰਨ ਵਿਸ਼ੇ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ।)

ਆਦਿ ਜੁਗਾਦਿ– ਗੁਰਬਾਣੀ ’ਚ ‘ਆਦਿ’ ਸ਼ਬਦ 149 ਵਾਰ, ‘ਜੁਗਾਦਿ’ 33 ਵਾਰ ਅਤੇ ‘ਆਦਿ+ਜੁਗਾਦਿ’ (ਸੰਯੁਕਤ ਸ਼ਬਦ) 31 ਵਾਰ ਦਰਜ ਹਨ, ਜਿਨ੍ਹਾਂ ਰਾਹੀਂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਨਾਮਦੇਵ ਜੀ ਆਦਿ ਵਚਨ ਕਰਦੇ ਹਨ ਕਿ ‘ਆਦਿ+ਜੁਗਾਦਿ ਸਚੁ’ ਭਾਵ ਜੋ ਅਸਥਿਰ ਕੁਦਰਤ ਤੋਂ ਪਹਿਲਾ ਤੇ ਜੁਗ ਕਲਪਨਾ ਤੋਂ ਪਹਿਲਾ ਅਕਾਲ ਪੁਰਖ ਸੀ, ਉਸ ਦਾ ਨਿਵਾਸ ਹੁਣ ਵੀ ਕਣ ਕਣ ਵਿੱਚ ਮੌਜੂਦ ਹੈ, ਭਗਤਾਂ ਦੀ ਸਦਾ ਮਦਦ ਕਰਦਾ ਹੈ, ਤਮਾਮ ਜੀਵਾਂ ਉੱਤੇ ਮਿਹਰ ਕਰਕੇ ਦਾਤਾਂ ਬਖ਼ਸ਼ਸ਼ ਕਰਦਾ ਹੈ, ਉਸ ਦਾ ਸਰੂਪ ਵਧਦਾ-ਘਟਦਾ ਨਹੀਂ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੀਵਾਂ ਦੇ ਮੁਕਾਬਲੇ ਉਸ ਦਾ ਪ੍ਰਤਾਪ (ਮਹੱਤਵ) ਬੜਾ ਵੱਡਾ ਹੈ ਤੇ ਸਥਾਈ (ਸਥਿਰ) ਹੈ, ਜੀਵ-ਕਰਮਾਂ ਵਾਙ ਉਸ ਨੂੰ ਵਿਕਾਰ ਰੂਪ ਮੈਲ਼ ਪੋਹ (ਛੂਹ) ਨਹੀਂ ਸਕਦੀ, ਆਦਿ; ਜਿਵੇਂ

ਘਟਿ+ਘਟਿ (’ਚ) ਸੋ ਪ੍ਰਭੁ; ਆਦਿ ਜੁਗਾਦਿ (ਤੋਂ)॥ (ਮ: ੧/੪੧੫)

ਤੂ ਆਦਿ ਜੁਗਾਦਿ (ਤੋਂ); ਕਰਹਿ ਪ੍ਰਤਿਪਾਲਾ (ਪਾਲ਼ਨਾ)॥ (ਮ: ੧/੧੦੩੧)

ਆਦਿ ਜੁਗਾਦਿ (ਤੋਂ); ਦਇਆਪਤਿ ਦਾਤਾ ॥ (ਮ: ੩/੧੦੬੦)

ਆਦਿ ਜੁਗਾਦਿ (ਤੋਂ) ਵੇਸੁ (ਸਰੂਪ) ਹਰਿ ਏਕੋ.. ॥ (ਮ: ੪/੧੩੧੫)

ਆਦਿ ਜੁਗਾਦਿ (ਤੋਂ) ਭਗਤਨ ਕਾ ਰਾਖਾ; ਉਸਤਤਿ ਕਰਿ-ਕਰਿ (ਕੇ) ਜੀਵਾ (ਜੀਵਾਂ)॥ (ਮ: ੫/੭੭੮)

ਆਦਿ ਜੁਗਾਦਿ (ਤੋਂ); ਜਾ ਕਾ ਵਡ ਪਰਤਾਪੁ ॥ (ਮ: ੫/੮੦੧)

ਆਦਿ ਜੁਗਾਦਿ, ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ ਨ ਜਾਨਿਆ ॥ (ਭਗਤ ਨਾਮਦੇਵ/੧੩੫੧), ਆਦਿ।

ਉਕਤ ਕੀਤੀ ਗਈ ‘ਆਦਿ+ਜੁਗਾਦਿ ਸਚੁ’ ਸ਼ਕਤੀ (ਹੋਂਦ) ਦੀ ਵਿਆਖਿਆ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ‘ਆਦਿ+ਜੁਗਾਦਿ ਸਚੁ’ ਦੀ ਯਾਦ ਵਿੱਚ ਲੀਨ ਹੋ ਕੇ ਭਾਵ ਉਸ ਦੀ ਹੋਂਦ ਨੂੰ ਸਵੀਕਾਰ ਕੇ ‘ਅਜਪਾ-ਜਾਪੁ’ ਭਾਵ ਉਹ ਸਿਮਰਨ ਜਾਂ ਯਾਦ, ਜੋ ਬੁਧੀ ਨੂੰ ਨਿਰੰਤਰ ਪ੍ਰਭਾਵਤ ਕਰੇ, ਜਾਰੀ ਰੱਖਣਾ ਚਾਹੀਦਾ ਹੈ: ‘‘ਅਜਪਾ ਜਾਪੁ ਨ ਵੀਸਰੈ; ਆਦਿ ਜੁਗਾਦਿ (ਹੋਂਦ ’ਚ) ਸਮਾਇ (ਲੀਨ ਹੋ ਕੇ)॥’’ (ਮ: ੧/੧੨੯੧)

ਗੁਰੂ ਰਾਮਦਾਸ ਜੀ ‘ਆਦਿ+ਜੁਗਾਦਿ ਸਚੁ’ ਹੋਂਦ ਨਾਲ਼ ਜੁੜਨ ਲਈ ਪ੍ਰੇਰਦੇ ਹਨ: ‘‘ਸਭਿ ਧਿਆਵਹੁ; ਆਦਿ ਸਤੇ, ਜੁਗਾਦਿ ਸਤੇ, ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ ਦਾਸੁ ਦਸੋਨਾ (ਅਜਿਹੇ ਦਾਸਾਂ ਦਾ ਦਾਸ ਹੈ)॥’’ (ਮ: ੪/੧੩੧੫)

ਗੁਰਬਾਣੀ ’ਚ ਦਰਜ ‘ਆਦਿ’ ਦੇ ਮੁਕਾਬਲੇ ‘ਅਨਾਦਿ’ (ਭਾਵ ‘ਆਦਿ ਰਹਿਤ’, 6 ਵਾਰ) ਦਰਜ ਹੈ, ਇਨ੍ਹਾਂ ਦੋਵੇਂ ਸ਼ਬਦਾਰਥਾਂ ’ਚ ਬਿਲਕੁਲ ਭਿੰਨਤਾ ਹੋਣ ਕਾਰਨ ਇਨ੍ਹਾਂ ਦੀ ਵਿਚਾਰ ਜ਼ਰੂਰੀ ਹੈ, ਤਾਂ ਜੋ ‘ਆਦਿ’ ਦੇ ਸ਼ਬਦਾਰਥ ਸਪਸ਼ਟ ਹੋ ਜਾਣ।

ਸਮੁੰਦਰ ਦਾ ਹਰ ਤਰਫ਼ ਕਿਨਾਰਾ, ਸਮੁੰਦਰ ਦੇ ਪਾਣੀ ਲਈ ‘ਆਦਿ’ ਹੁੰਦਾ ਹੈ ਪਰ ਸਮੁੰਦਰ ਦਾ ਵਿਚਕਾਰਲਾ ਭਾਗ, ਪਾਣੀ ਲਈ ‘ਅਨਾਦਿ’ (ਆਦਿ ਰਹਿਤ) ਹੈ, ਜਿਥੋਂ ਦੂਰ-ਦੂਰ ਤੱਕ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਅਕਾਸ਼ (ਅਸਮਾਨ) ਲਈ ਕੋਈ ਠੋਸ ਗ੍ਰਹਿ ਆਦਿ ਹੁੰਦਾ ਹੈ ਜਦਕਿ ਅਸਮਾਨ ਆਪਣੇ ਆਪ ’ਚ ਅਨਾਦਿ (ਆਦਿ ਰਹਿਤ) ਹੈ। ਵੈਸੇ ਹੀ ਕੁਦਰਤ ਦਾ ‘ਆਦਿ’ (ਮੁੱਢ, ਮੂਲ, ਜੜ੍ਹ, ਪਹਿਲਾ) ਅਕਾਲ ਪੁਰਖ ਹੈ ਪਰ ਅਕਾਲ ਪੁਰਖ ਦਾ ਆਪਣਾ ਕੋਈ ਆਦਿ ਨਹੀਂ ਭਾਵ ‘ਅਨਾਦਿ’ ਹੈ।

ਗੁਰੂ ਨਾਨਕ ਸਾਹਿਬ ਜੀ, ਭੱਟ ਸਲੵ ਤੇ ਭੱਟ ਮਥੁਰਾ ਜੀ ‘ਆਦਿ’ ਸ਼ਬਦ ਦੇ ਸਮਾਨੰਤਰ ‘ਅਨਾਦਿ’ ਸ਼ਬਦ ਨੂੰ (6 ਵਾਰ) ਦਰਜ ਕਰਕੇ ਇਸ ਰਾਜ (ਭੇਤ) ਨੂੰ ਭਗਤਾਂ (ਤੱਤਵੇਤਿਆਂ) ਸਾਮ੍ਹਣੇ ਇਉਂ ਰੱਖਦੇ ਹਨ:

‘ਆਦਿ’ ਅਨੀਲੁ ‘ਅਨਾਦਿ’ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥ (ਜਪੁ/੭)

‘ਆਦਿ’ ਜੁਗਾਦਿ ‘ਅਨਾਦਿ’; ਕਲਾ ਧਾਰੀ ਤ੍ਰਿਹੁ ਲੋਅਹ ॥ (ਭਟ ਸਲੵ /੧੪੦੬)

ਭੱਟ ਮਥੁਰਾ ਜੀ ‘ਆਦਿ, ਅਨਾਦਿ’ ਨੂੰ ਹੀ ‘ਸਤਿ ਨਾਮੁ ਕਰਤਾ ਪੁਰਖੁ’ ਸਵੀਕਾਰ ਕੇ ਗੁਰੂ ਰਾਮਦਾਸ ਜੀ ਦੇ ਦਿਲ ’ਚ ਵੱਸਣ ਦਾ ਜ਼ਿਕਰ ਕਰਦੇ ਹਨ: ‘‘ਅਗਮੁ ਅਨੰਤੁ ‘ਅਨਾਦਿ ਆਦਿ’; ਜਿਸੁ ਕੋਇ ਨ ਜਾਣੈ ॥ ਸਿਵ ਬਿਰੰਚਿ (ਬ੍ਰਹਮਾ) ਧਰਿ ਧੵਾਨੁ ਨਿਤਹਿ; ਜਿਸੁ ਬੇਦੁ ਬਖਾਣੈ ॥….. ਨਾਨਾ ਪ੍ਰਕਾਰ ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ (ਜੀਭ ਜਪਦੀ ਹੈ)॥ ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥’’ (ਸਵਈਏ ਮਹਲੇ ਚਉਥੇ ਕੇ /ਭਟ ਮਥੁਰਾ/੧੪੦੪)

(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ਕੇਵਲ ਇੱਕ ਵਾਰ ਭਗਤ ਕਬੀਰ ਜੀ ਨੇ ‘ਅਨਾਦਿ’ ਸ਼ਬਦ ਨੂੰ ‘ਅੰਨ ਆਦਿ’ ਭਾਵ ਭੋਜਨ ਵਗ਼ੈਰਾ ਅਰਥਾਂ ’ਚ ਲਿਆ ਹੈ, ਤਾਂ ਤੇ ਇਸ ਦਾ ਉਚਾਰਨ ‘ਅੰਨਾਦਿ’ ਦਰੁਸਤ ਹੋਵੇਗਾ: ਆਦਿ ਪੁਰਖ ਤੇ; ਹੋਇ ‘ਅਨਾਦਿ’ (ਅੰਨਾਦਿ)॥ (ਭਗਤ ਕਬੀਰ/੮੭੩)

ਜੋ ਸ਼ਬਦ ਅਨ੍ਯ ਭਾਸ਼ਾ ਵਿਚੋਂ ਗੁਰਬਾਣੀ ’ਚ ਤਤਸਮ ਰੂਪ ’ਚ ਆਪਣੀ ਅੰਤ ਸਿਹਾਰੀ ਸਮੇਤ ਆਏ ਹਨ, ਸੰਬੰਧਿਤ ਭਾਸ਼ਾ ’ਚ ਉਨ੍ਹਾਂ ਦੀ ਅੰਤ ਸਿਹਾਰੀ (ਧੁਨੀ) ਦਾ ਉਚਾਰਨ ਹੁੰਦਾ ਹੈ, ਤਾਂ ਤੇ ‘ਆਦਿ, ਜੁਗਾਦਿ, ਅਨਾਦਿ’ ਸ਼ਬਦਾਂ ਦਾ ਉਚਾਰਨ ‘ਆਦ, ਜੁਗਾਦ, ਅਨਾਦ’ ਕਰਨਾ ਦਰੁਸਤ ਨਹੀਂ ਹੋਵੇਗਾ ਕਿਉਂਕਿ ਇਹ ਉਚਾਰਨ ਕਿਸੇ ਭਾਸ਼ਾ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ‘ਆਦਿ ਗ੍ਰੰਥ’ ਕਿਹਾ ਜਾਂਦਾ ਸੀ, ਨਾ ਕਿ ‘ਆਦ ਗ੍ਰੰਥ’।)

ਗੁਰਬਾਣੀ ’ਚ ‘ਭੀ’ (ਅਵਯ) ਸ਼ਬਦ 191 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਹੈ ਭੀ’ 17 ਵਾਰ ਅਤੇ ‘ਹੋਸੀ ਭੀ’ ਕੇਵਲ ਉਕਤ (ਵਿਚਾਰ ਅਧੀਨ) ਸਲੋਕ ’ਚ (ਇੱਕ ਵਾਰ) ਹੀ ਦਰਜ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ‘ਭੀ’ ਦੀ ਵਰਤੋਂ ਨਾਲ਼ ਵਰਤਮਾਨ ਤੇ ਭਵਿੱਖ ਕਾਲ ਕਿਰਿਆਵਾਂ ਨੂੰ ਯਕੀਨਨ ਬਣਾਉਣਾ ਹੈ; ਜਿਵੇਂ ਅਕਾਲ ਪੁਰਖ ਹੁਣ ਭੀ ਹੈ ਤੇ ਅਗਾਂਹ ਭੀ ਰਹੇਗਾ ਭਾਵ ਇਹ ਵਿਚਾਰ ਕੋਈ ਅਤਿ ਕਥਨੀ ਨਹੀਂ। ‘ਭੀ’ ਨੂੰ ਭੂਤ ਕਾਲ (ਬੀਤ ਚੁੱਕੀ ਕਿਰਿਆ) ਨਾਲ਼ ਮਿਲ਼ਾ ਕੇ ‘ਆਦਿ ਭੀ ਸਚੁ’ ਤੇ ‘ਜੁਗਾਦਿ ਭੀ ਸਚੁ’ ਕਰਨਾ ਅਯੋਗ ਹੈ ਕਿਉਂਕਿ ਮਨੁੱਖਾ ਸੋਚ ਪਿਛਾਂਹ ਨੂੰ ਨਹੀਂ ਬਲਕਿ ਅਗਾਂਹ ਨੂੰ ਯਤਨਸ਼ੀਲ ਰਹਿੰਦੀ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ: ‘‘ਆਗਾਹਾ ਕੂ (ਨੂੰ) ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥ (ਮ: ੫/੧੦੯੬)

ਹੈ ਭੀ ਹੋਸੀ-ਉਕਤ ਕੀਤੀ ਗਈ ਵਿਚਾਰ ਮੁਤਾਬਕ ‘ਆਦਿ ਜੁਗਾਦਿ’ ਸ਼ਬਦਾਂ ਦਾ ਸੰਬੰਧ ਭੂਤ ਕਾਲ ਨਾਲ਼ ਹੈ ਜਦਕਿ ‘ਹੈ’ ਤੇ ‘ਹੋਸੀ’ ਸ਼ਬਦ ਵਰਤਮਾਨ ਤੇ ਭਵਿੱਖਕਾਲ ਕਿਰਿਆਵਾਂ ਨੂੰ ਰੂਪਮਾਨ ਕਰਦੇ ਹਨ। ਗੁਰਬਾਣੀ ’ਚ ‘ਹੈ’ 1728 ਵਾਰ, ‘ਹੋਸੀ’ 31 ਵਾਰ ਅਤੇ ‘ਹੈ+ਹੋਸੀ’ (ਸੰਯੁਕਤ ਸ਼ਬਦ) 16 ਵਾਰ ਦਰਜ ਹਨ, ਜਿਨ੍ਹਾਂ ’ਚੋਂ 11 ਵਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤੇ ਗਏ ਹਨ। ਇਨ੍ਹਾਂ ਉਪਦੇਸ਼ਾਂ ਮੁਤਾਬਕ ‘ਆਦਿ+ਜੁਗਾਦਿ ਸਚੁ’ ਸਦੀਵੀ ਸਥਿਰ ਹੈ ਤੇ ਬਾਕੀ ਤਮਾਮ ਜਗਤ ਨਾਸ਼ਵਾਨ (ਅਸਥਾਈ) ਹੈ। ਜਿਸ ਨੇ ਉਸ ਨੂੰ ਵੱਡਾ ਮੰਨ ਕੇ ਆਪਣਾ ਮਦਦਗਾਰ ਸਵੀਕਾਰ ਕਰ ਲਿਆ, ਉਸ ਦਾ ਡਰ, ਭਰਮ ਆਦਿ ਦੂਰ ਹੋ ਗਿਆ; ਜਿਵੇਂ

ਓਹੀ ਓਹੀ ਕਿਆ ਕਰਹੁ ? ‘ਹੈ ਹੋਸੀ’ ਸੋਈ ॥ (ਮ: ੧/੪੧੮)

ਆਦਿ ਜੁਗਾਦੀ ‘ਹੈ ਭੀ ਹੋਸੀ’; ਅਵਰੁ ਝੂਠਾ (ਨਾਸ਼ਵਾਨ) ਸਭੁ ਮਾਨੋ (ਸਭ ਕੁਝ ਜਾਣੋ)॥ (ਮ: ੧/੪੩੭)

ਵਡਾ ਕਰਿ (ਕੇ) ਸਾਲਾਹਣਾ; ‘ਹੈ ਭੀ ਹੋਸੀ’ ਸੋਇ ॥ (ਮ: ੧/੫੯੫)

ਭਣਤਿ ਨਾਨਕੁ; ਸਹੁ (ਮਾਲਕ) ‘ਹੈ ਭੀ ਹੋਸੀ’ ॥ (ਮ: ੧/੭੫੦)

ਜੁਗੁ ਜੁਗੁ ਸਾਚਾ; ‘ਹੈ ਭੀ ਹੋਸੀ’ ॥ (ਮ: ੧/੧੦੨੨)

ਆਦਿ ਜੁਗਾਦੀ ‘ਹੈ ਭੀ ਹੋਸੀ’; ਸਹਸਾ (ਡਰ) ਭਰਮੁ ਚੁਕਾਇਆ ॥ (ਮ: ੧/੧੦੩੯)

‘ਹੈ ਭੀ’ ਸਾਚਾ; ‘ਹੋਸੀ’ ਸੋਈ ॥ (ਮ: ੩/੧੦੬੦), ਆਦਿ।

ਗੁਰਬਾਣੀ ਲਿਖਤ ਮੁਤਾਬਕ ਕਿਸੇ ਕਿਰਿਆ ਸ਼ਬਦ ਦਾ ਪਿਛੇਤਰ ਅੱਖਰ ‘ਸਿ, ਸੀ, ਸੁ’ ਜ਼ਿਆਦਾਤਰ ਭਵਿੱਖ ਕਾਲ ਦਾ ਸੂਚਕ ਹੁੰਦਾ ਹੈ; ਜਿਵੇਂ

ਗੁਣ ਗਾਵਹਿ ਬੇਅੰਤ; ਅੰਤੁ ਇਕੁ ਤਿਲੁ ਨਹੀ ‘ਪਾਸੀ’ (ਪਾ ਸਕਦੇ ਜਾਂ ਪਾ ਸਕਣਗੇ)॥ (ਮ: ੫/੧੩੮੬)

ਮਨੁ ਕਿਰਸਾਣੁ, ਹਰਿ ਰਿਦੈ ਜੰਮਾਇ ਲੈ; ਇਉ ‘ਪਾਵਸਿ’ (ਪਾਵੇਂਗਾ) ਪਦੁ ਨਿਰਬਾਣੀ (ਨਿਰਮਲ) ॥ (ਮ: ੧/੨੩)

ਧੰਧਾ ਕਰਤ ਸਗਲੀ ਪਤਿ ‘ਖੋਵਸਿ’; ਭਰਮੁ ਨ ‘ਮਿਟਸਿ’ (ਮਿਟੇਗਾ) ਗਵਾਰਾ ॥ (ਮ: ੧/੧੧੨੭)

ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ‘ਗਾਵਸੀ’ (ਤਾਂ ਜੋ ਗਾ ਸਕਾਂ)॥ (ਮ: ੧/੭੫੨)

ਦੁਯੈ+ਭਾਇ (ਨਾਲ਼) ਵਿਗੁਚੀਐ (ਖੱਜਲ ਹੋਈਦਾ); ਗਲਿ (’ਚ) ‘ਪਈਸੁ’ (ਪਵੇਗੀ) ਜਮ ਕੀ ਫਾਸ ॥ (ਮ: ੫/੧੩੪)

ਜਾ ਹੋਵੈ ਖਸਮੁ ਦਇਆਲੁ; ਤਾ ਮਹਲੁ ਘਰੁ ‘ਪਾਇਸੀ’ ॥ (ਮ: ੩/੫੧੦)

ਏ ਮਨ ਮੇਰਿਆ  ! ਤੂ ਕਿਆ ਲੈ ਆਇਆ ? ਕਿਆ ਲੈ ‘ਜਾਇਸੀ’  ? ਰਾਮ ॥ (ਮ: ੧/੧੧੧੩)

ਦੁਖੁ ਲਾਗਾ ਬਹੁ ਅਤਿ ਘਣਾ; ਪੁਤੁ ਕਲਤੁ ਨ ਸਾਥਿ ਕੋਈ ‘ਜਾਸਿ’ (ਜਾਏਗਾ)॥ (ਮ: ੩/੬੪੩)

ਹੈ ਭੀ ‘ਹੋਸੀ’, ਜਾਇ (ਜੰਮਦਾ) ਨ ‘ਜਾਸੀ’ (ਜਾਏਗਾ, ਮਰੇਗਾ); ਰਚਨਾ ਜਿਨਿ ਰਚਾਈ ॥ (ਜਪੁ), ਆਦਿ।

ਉਕਤ ਕੀਤੀ ਗਈ ਤਮਾਮ ਵਿਚਾਰ ਸਮੇਤ ਸਲੋਕ ’ਚ ਦਰਜ ਵਿਸ਼ੇ ਮੁਤਾਬਕ ਕੁਦਰਤ ਦੀ ਤਮਾਮ ਉਮਰ (ਸਮੇਂ) ਨੂੰ 4 ਭਾਗਾਂ (ਆਦਿ, ਜੁਗਾਦਿ, ਹੈ, ਹੋਸੀ) ਦੇ ਮੁਕਾਬਲੇ ‘ਸਚੁ’ (ਅਕਾਲ ਪੁਰਖ ਦੀ ਹੋਂਦ) ਨੂੰ ਵੀ 4 ਵਾਰ ਦਰਜ ਕੀਤਾ ਗਿਆ ਹੈ; ਜਿਵੇਂ ‘‘ਆਦਿ ‘ਸਚੁ’, ਜੁਗਾਦਿ ‘ਸਚੁ’॥ ਹੈ ਭੀ ‘ਸਚੁ’, ਨਾਨਕ ! ਹੋਸੀ ਭੀ ‘ਸਚੁ’ ॥੧॥’’ ਅਤੇ ਪਿੱਛੇ ਕੀਤੀ ਗਈ ਵਿਚਾਰ ਕਿ ‘ਆਦਿ, ਜੁਗਾਦਿ, ਹੈ, ਹੋਸੀ’ (ਸੰਯੁਕਤ ਸ਼ਬਦਾਂ) ਵਾਲ਼ੀਆਂ ਗੁਰਬਾਣੀ ’ਚ ਦਰਜ 16 ਤੁਕਾਂ ’ਚੋਂ 11 ਦੇ ਰਚੇਤਾ ਕੇਵਲ ਗੁਰੂ ਨਾਨਕ ਸਾਹਿਬ ਜੀ ਹਨ। ਇਸ ‘ਆਦਿ, ਜੁਗਾਦਿ, ਹੈ, ਹੋਸੀ’ ਨਿਯਮ ਵੰਡ ’ਚੋਂ ‘ਜੁਗਾਦਿ’ ਵੰਡ ਨੂੰ ਚੁੱਕ ਕੇ 3 ਭਾਗਾਂ ‘ਆਦਿ, ਮਧਿ (ਹੈ ਭਾਵ ਹੁਣ), ਅੰਤਿ (ਭਾਵ ਹੋਸੀ)’ ਨਿਯਮ ’ਚ ਵੰਡ ਕੇ ਕੇਵਲ ਗੁਰੂ ਅਰਜਨ ਸਾਹਿਬ ਜੀ ਦੁਆਰਾ 17 ਵਾਰ ਦਰਜ ਕੀਤਾ ਗਿਆ; ਜਿਵੇਂ

‘ਆਦਿ ਮਧਿ ਅੰਤਿ’ ਪ੍ਰਭੁ ਸੋਈ; ਅਵਰੁ ਨ ਕੋਇ ਦਿਖਾਲੀਐ ਜੀਉ ॥ (ਮ: ੫/੧੦੨)

‘ਆਦਿ ਅੰਤਿ ਮਧਿ’ ਪ੍ਰਭੁ ਸੋਈ; ਦੂਜਾ ਲਵੈ (ਬਰਾਬਰ) ਨ ਲਾਈ ਜੀਉ ॥(ਮ: ੫/੧੦੭)

‘ਆਦਿ ਮਧਿ ਅਰੁ ਅੰਤਿ’; ਪਰਮੇਸਰਿ (ਨੇ) ਰਖਿਆ ॥ (ਮ: ੫/੫੨੩)

‘ਆਦਿ ਅੰਤਿ ਮਧਿ’ ਪ੍ਰਭੁ ਰਵਿਆ; ਜਲਿ+ਥਲਿ+ਮਹੀਅਲਿ (ਪੁਲਾੜ ’ਚ) ਸੋਈ ॥ (ਮ: ੫/੭੮੪)

‘ਆਦਿ ਮਧਿ ਅੰਤਿ’ ਪ੍ਰਭੁ ਤੂਹੈ (ਤੁਹੈਂ); ਸਗਲ ਪਸਾਰਾ (ਕੁਦਰਤ) ਤੁਮ ਤਨਾ (ਤੇਰਾ ਸਰੀਰ)॥ (ਮ: ੫/੧੦੭੯)

‘ਆਦਿ ਮਧਿ ਅੰਤਿ’ ਪ੍ਰਭੁ ਸੋਈ; ਕਹੁ ਨਾਨਕ ਸਾਚੁ ਬੀਚਾਰੋ ॥ (ਮ: ੫/੧੨੧੫) ਆਦਿ, ਪਰ ਆਕਾਰ (ਨੀਵੇਂ ਪਾਸੇ) ਵੱਲ ਝੁਕਾਅ ਰੱਖਣ ਵਾਲ਼ੀ ਸੁਆਰਥੀ ਮਾਨਸਿਕਤਾ ਨੇ ‘‘ਆਦਿ ਪੂਰਨ (ਸਰਬ ਵਿਆਪਕ) ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥’’ (ਮ: ੫/੭੦੫) ਤੁਕ ’ਚ ਦਰਜ ‘ਆਦਿ, ਮਧਿ, ਅੰਤਿ’ ਦੇ ਸ਼ਬਦਾਰਥਾਂ ਨੂੰ ਅਕਾਲ ਪੁਰਖ (ਪਰਮੇਸੁਰਹ) ਵੱਲ ਸਵੀਕਾਰਨ ਦੀ ਬਜਾਏ (ਮਾਇਆ ਲਾਲਚ ਕਾਰਨ) ਗੁਰੂ ਗ੍ਰੰਥ ਸਾਹਿਬ ਦਾ ਹੀ ‘ਆਦਿ, ਮਧਿ, ਅੰਤਿ’ ਬਣਾ ਲਿਆ ਤੇ ਅਖੰਡ ਪਾਠਾਂ ਦੌਰਾਨ ‘ਮਧਿ’ ਦੀਆਂ ਅਰਦਾਸਾਂ (ਪੰਨਾ 705 ’ਤੇ ਹੀ) ਕਰਨੀਆਂ ਅਰੰਭ ਕਰ ਦਿੱਤੀਆਂ, ਜੋ ਅਤਿ ਦਰਜੇ ਦੀ ਅਗਿਆਨਤਾ ਦਾ ਪ੍ਰਤੀਕ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਵੀ 1430 ਹਨ, ਜਿਨ੍ਹਾਂ ਦਾ ‘ਮਧਿ’ 715 ਹੋ ਸਕਦਾ ਹੈ, ਨਾ ਕਿ 705 ।

ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ‘ਆਦਿ, ਜੁਗਾਦਿ, ਹੈ, ਹੋਸੀ’ ਦੀ ਥਾਂ ‘ਆਦਿ, ਮਧਿ, ਅੰਤਿ’ ਦਰਜ ਕੀਤਾ, ਵੈਸੇ ਹੀ ਇੱਕ ਵਾਰ ਭਗਤ ਕਬੀਰ ਜੀ: ‘ਆਦਿ ਅੰਤਿ ਮਧਿ’; ਹੋਇ ਰਹਿਆ ਥੀਰ (ਸਥਿਰ)॥ (ਭਗਤ ਕਬੀਰ/੩੪੪) ਸਵੀਕਾਰਦੇ ਹਨ, ਇਸ ਸਥਿਰਤਾ ਦੇ ਮੁਕਾਬਲੇ ਆਕਾਰ ਰਚਨਾ ਅਸਥਾਈ ਵਰਣਨ ਕੀਤੀ ਗਈ: ‘‘ਜੈਸਾ ਸੁਪਨਾ ਰੈਨਿ ਕਾ, ਤੈਸਾ ਸੰਸਾਰ॥’’ ਇਸ ਲਈ ‘‘ਦ੍ਰਿਸਟਿਮਾਨ ਸਭੁ ਬਿਨਸੀਐ, ਕਿਆ ਲਗਹਿ ਗਵਾਰ ? ॥’’ (ਮ:੫/੮੦੮)

ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਂਵ ਅੰਤ ਔਂਕੜ ਹੁੰਦਾ ਹੈ ਤੇ ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ ਹੋ ਜਾਂਦਾ ਹੈ, ਇਸੇ ਤਰ੍ਹਾਂ ‘ਸਚੁ’ (ਇੱਕ ਵਚਨ ਪੁਲਿੰਗ) ਵੀ ਸੰਬੰਧਕੀ ਚਿੰਨ੍ਹ ਨਾਲ਼ ਅੰਤ ਮੁਕਤ ਹੋ ਗਿਆ:

‘ਸਚੁ’ ਮਿਲੈ, ‘ਸਚੁ’ ਊਪਜੈ, ‘ਸਚ ਮਹਿ’ ਸਾਚਿ (ਰਾਹੀਂ) ਸਮਾਇ॥ (ਮ:੧/੧੮)

ਨਾਨਕ ! ਬੇੜੀ ‘ਸਚ ਕੀ’, ਤਰੀਐ ਗੁਰ ਵੀਚਾਰਿ॥ (ਮ:੧/੨੦)

‘ਸਚੁ’ ਸਚਾ ਜਿਨੀ ਅਰਾਧਿਆ; ਸੇ ਜਾਇ (ਕੇ) ਰਲੇ ‘ਸਚ ਨਾਲੇ’ ॥ (ਮ: ੪/੩੧੧)

‘ਸਚ ਕੀ’ ਬਾਣੀ ਨਾਨਕੁ ਆਖੈ; ‘ਸਚੁ’ ਸੁਣਾਇਸੀ ‘ਸਚ ਕੀ’ ਬੇਲਾ (ਬੇਲ਼ਾ)॥ (ਮ: ੧/੭੨੩), ਆਦਿ।

ਵਿਚਾਰ ਅਧੀਨ ‘ਜਪੁ’ ਦੇ ਅਗੇਤਰ ਸਲੋਕ ’ਚ ਦਰਜ ਤਮਾਮ ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ ਸਿਵਾਏ ‘ਨਾਨਕ’ ਸ਼ਬਦ ਦੇ, ਜੋ ਥੋੜ੍ਹਾ ਵਿਸਥਾਰ ਮੰਗਦਾ ਹੈ ਕਿਉਂਕਿ ਆਮ ਧਾਰਨਾ ਹੈ ਕਿ ‘ਨਾਨਕ’ ਮੋਹਰ ਛਾਪ (ਸ਼ਬਦ) ਹੈ, ਜੋ ਕਿਸੇ ਸ਼ਬਦ, ਪਦੇ, ਛੰਤ, ਪਉੜੀ, ਸਲੋਕ ਆਦਿ ਦੇ ਅੰਤ ’ਚ ਦਰਜ ਹੋ ਕੇ ਲਿਖਾਰੀ ਦੀ ਪਹਿਚਾਣ ਕਰਵਾਉਂਦਾ ਹੈ, ਪਰ ਇਹ ਸਚਾਈ ਅਪੂਰਨ ਹੈ ਕਿਉਂਕਿ ਅਗਰ ਇਹ ਪੂਰਨ ਸੱਚ ਹੁੰਦਾ ਤਾਂ ‘ਜਪੁ’ ਬਾਣੀ ’ਚ 38 ਪਉੜੀਆਂ ਤੇ 2 ਸਲੋਕ ਹਨ, ਜਿਨ੍ਹਾਂ ’ਚ ‘ਨਾਨਕ ਜਾਂ ਨਾਨਕੁ’ 40 ਵਾਰ ਦਰਜ ਹੋਣਾ ਚਾਹੀਦਾ ਸੀ ਪਰ ਦਰਜ ਕੇਵਲ 29 ਵਾਰ ਹੈ, ਇਨ੍ਹਾਂ ’ਚੋਂ ਵੀ 2 ਪਉੜੀਆਂ ’ਚ 2-2 ਵਾਰ ਦਰਜ ਹੈ ਜਦਕਿ 12 ਪਉੜੀਆਂ ’ਚ ‘ਨਾਨਕ’ ਪਦ ਦਰਜ ਹੀ ਨਹੀਂ। ਅਜਿਹਾ ਕਿਉਂ ?

ਦਰਅਸਲ, ‘ਨਾਨਕ’ (ਮੋਹਰ ਛਾਪ) ਕੇਵਲ ਲਿਖਾਰੀ ਬਾਰੇ ਸੰਕੇਤ ਨਹੀਂ ਕਰਦਾ ਬਲਕਿ ਵਿਸ਼ੇ ਦੀ ਪੂਰਨਤਾ ਜਾਂ ਅਪੂਰਨਤਾ ਨੂੰ ਵੀ ਸਪਸ਼ਟ ਕਰਦਾ ਹੈ। ਇਸ ਦੀ ਵਧੇਰੇ ਜਾਣਕਾਰੀ ਲਈ ‘ਜਪੁ’ ਦੀਆਂ 40 ਪਉੜੀਆਂ ਤੇ 2 ਸਲੋਕਾਂ ’ਚ ਦਰਜ 29 ਵਾਰ ‘ਨਾਨਕ ਜਾਂ ਨਾਨਕੁ’ ਸ਼ਬਦ ਨੂੰ ਤਰਤੀਬ ਵਾਰ ਵਿਚਾਰਿਆ ਜਾ ਰਿਹਾ ਹੈ, ਜੋ ਇਸ ਪ੍ਰਕਾਰ ਹੈ:

(1). ‘ਜਪੁ’ ਦਾ ਅਗੇਤਰ ਤੇ ਪਿਛੇਤਰ ਸਲੋਕ ਆਪਣੇ ਵਿਸ਼ੇ ਨੂੰ ਮੁਕੰਮਲ ਕਰਕੇ ਸਮਾਪਤ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਸਮਾਪਤੀ ’ਚ ‘ਨਾਨਕ’ ਪਦ ਦਰਜ ਹਨ; ਜਿਵੇਂ

(ੳ). ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ‘ਨਾਨਕ’  ! ਹੋਸੀ ਭੀ ਸਚੁ ॥੧॥

(ਅ). ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ‘ਨਾਨਕ’  ! ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ ॥੧॥

(2). ‘ਜਪੁ’ ਦੀਆਂ ਪਹਿਲੀਆਂ 4 (1-4) ਪਉੜੀਆਂ ’ਚ ਵਿਸ਼ਾ ਸੰਪੂਰਨ ਹੋਣ ਕਾਰਨ ‘ਨਾਨਕ’ ਪਦ ਅੰਤ ’ਚ ਇਉਂ ਦਰਜ ਹੈ:

ਹੁਕਮਿ ਰਜਾਈ ਚਲਣਾ; ‘ਨਾਨਕ’ ! ਲਿਖਿਆ ਨਾਲਿ॥੧॥

‘ਨਾਨਕ’  ! ਹੁਕਮੈ ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥

ਹੁਕਮੀ (ਦਾ) ਹੁਕਮੁ (ਹੀ) ਚਲਾਏ ਰਾਹੁ ॥ ‘ਨਾਨਕ’  ! ਵਿਗਸੈ ਵੇਪਰਵਾਹੁ॥੩॥

‘ਨਾਨਕ’  ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥੪॥

(3). ‘ਜਪੁ’ ਦੀਆਂ 5 ਤੇ 6 ਪਉੜੀਆਂ ’ਚ ਵਿਸ਼ਾ ਗੁਰੂ ਸ਼ਖ਼ਸੀਅਤ (ਵਿਅਕਤਿਤਵ) ਨੂੰ ਤੁਲਨਾਤਮਿਕ ਪੱਖ ਤੋਂ ਸਰਬੋਤਮ ਸਵੀਕਾਰ ਕੇ ਉਸ ਅੱਗੇ ਬੇਨਤੀ ਕਰਨਾ ਹੈ: ‘‘ਗੁਰਾ ! ਇਕ ਦੇਹਿ ਬੁਝਾਈ॥’’ ਇਸ ਲਈ ‘ਨਾਨਕ’ ਪਦ ਨੂੰ ਕੇਵਲ 5 ਵੀਂ ਪਉੜੀ ਦੇ ਆਰੰਭ ’ਚ ਦਰਜ ਕਰਕੇ 6ਵੀਂ ਪਉੜੀ ‘ਨਾਨਕ’ ਪਦ ਤੋਂ ਰਹਿਤ ਕੀਤੀ ਗਈ, 5ਵੀਂ ਪਉੜੀ ਹੈ: ‘‘ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ; ਨਿਰੰਜਨੁ ਸੋਇ॥ ਜਿਨਿ ਸੇਵਿਆ; ਤਿਨਿ ਪਾਇਆ ਮਾਨੁ॥ ‘ਨਾਨਕ’ !  ਗਾਵੀਐ, ਗੁਣੀ ਨਿਧਾਨੁ॥ ਗਾਵੀਐ, ਸੁਣੀਐ, ਮਨਿ (’ਚ) ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥ ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਗੁਰਾ !  ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥੫॥

(4). ‘ਜਪੁ’ ਦੀ 7ਵੀਂ ਪਉੜੀ ਦਾ ਵਿਸ਼ਾ ਗੁਣਹੀਣ ਬੰਦੇ ਦੀ ਲੰਮੀ ਉਮਰ ਭੋਗਣ ਅਤੇ ਸਾਰੀ ਧਰਤੀ ਉੱਤੇ ਰਾਜ ਸੱਤਾ ਪ੍ਰਾਪਤ ਕਰਨ ਉਪਰੰਤ ਵੀ ‘‘ਬਿਨੁ ਸਿਮਰਨ, ਜੋ ਜੀਵਨੁ ਬਲਨਾ (ਬਤੀਤ ਕਰਨਾ); ਸਰਪ ਜੈਸੇ ਅਰਜਾਰੀ (ਸੱਪ ਦੀ ਲੰਮੀ ਉਮਰ ਵਾਙ ਅਰਥਹੀਣ ਹੈ)॥’’ (ਮ: ੫/੭੧੨) ਨਾਲ਼ ਸੰਬੰਧਿਤ ਹੈ। ਅਜਿਹੀ ‘‘ਜੇ, ਜੁਗ ਚਾਰੇ ਆਰਜਾ॥’’ ਜ਼ਿੰਦਗੀ ਤੋਂ ਲਾਭ ਪ੍ਰਾਪਤ ਕਰਨ ਲਈ ‘ਨਾਨਕ’ ਪਦ ਰਾਹੀਂ ‘ਨਾਨਕ’ ! ਨਿਰਗੁਣਿ ਗੁਣੁ ਕਰੇ, ਗੁਣਵੰਤਿਆ ਗੁਣੁ ਦੇ॥ ਭਰਪੂਰ ਸਿੱਖਿਆ ਦੇ ਕੇ ਵਿਸ਼ਾ ਮੁਕੰਮਲ ਕੀਤਾ ਗਿਆ।

(5). ‘ਜਪੁ’ ਦੀਆਂ ਅਗਲੀਆਂ 4 (8-11) ਪਉੜੀਆਂ ’ਚ ਵਿਸ਼ਾ ਗੁਰੂ ਸਿੱਖਿਆ ਨੂੰ ਸੁਣਨ ਨਾਲ਼ ਸੰਬੰਧਿਤ ਹੈ। ਗੁਰੂ ਸਿੱਖਿਆ ਨੂੰ ਗ੍ਰਹਿਣ ਕਰ ਚੁੱਕੇ ਜਗਿਆਸੂ ਦੇ ਮੁਕਾਬਲੇ ਸਰੋਤਾ (ਸੁਣਨ ਵਾਲ਼ਾ) ਅਵਿਸ਼ਵਾਸੀ ਹੁੰਦਾ ਹੈ, ਇਸ ਲਈ ‘ਸੁਣਿਐ’ ਨਾਲ਼ ਸਬੰਧਿਤ ਚਾਰੇ ਪਉੜੀਆਂ ਦੀ ਸਮਾਪਤੀ ‘ਨਾਨਕ’ ਮੋਹਰ ਛਾਪ ਨਾਲ਼ ਸੰਪੂਰਨ ਕੀਤੀ ਗਈ; ਜਿਵੇਂ ‘ਨਾਨਕ’  ! ਭਗਤਾ ਸਦਾ ਵਿਗਾਸੁ ॥ ਸੁਣਿਐ; ਦੂਖ ਪਾਪ ਕਾ ਨਾਸੁ ॥੮॥

(6). ‘ਜਪੁ’ ਦੀਆਂ ਅਗਲੀਆਂ 4 (12-15) ਪਉੜੀਆਂ ’ਚ ਵਿਸ਼ਾ ਗੁਰੂ ਸਿੱਖਿਆ ਨੂੰ ਗ੍ਰਹਿਣ ਕਰਨ (ਉੱਚੇ ਪਦ) ਨਾਲ਼ ਸੰਬੰਧਿਤ ਹੋਣ ਕਾਰਨ ਹਰ ਪਉੜੀ ’ਚ ਵਿਸ਼ਵਾਸ ਦਿਲਵਾਉਣ ਦੀ ਬਜਾਏ ਕੇਵਲ ਅਖੀਰਲੀ (15ਵੀਂ) ਪਉੜੀ ’ਚ ਹੀ ‘ਨਾਨਕ’ ਮੋਹਰ ਦੀ ਜ਼ਰੂਰਤ ਮਹਿਸੂਸ ਕੀਤੀ ਗਈ, ਜਾਪਦੀ ਹੈ; ਜਿਵੇਂ ਕਿ ‘‘ਮੰਨੈ; ਤਰੈ, ਤਾਰੇ, ਗੁਰੁ ਸਿਖ ॥ ਮੰਨੈ ‘ਨਾਨਕ’  ! ਭਵਹਿ ਨ ਭਿਖ॥੧੫॥’’

(7). ‘ਜਪੁ’ ਦੀਆਂ ਅਗਲੀਆਂ 4 (16-19) ਪਉੜੀਆਂ ’ਚ ਵਿਸ਼ਾ ਅਕਾਲ ਪੁਰਖ ਦੀ ਅਸੀਮਤਾ ਦੇ ਮੁਕਾਬਲੇ ਆਪਣੀ ਤੁੱਛਤਾ ਦਾ ਵਰਣਨ ਕਰਨਾ ਹੈ, ਇਸ ਲਈ ‘ਨਾਨਕ’ ਮੋਹਰ ਦੀ ਜ਼ਰੂਰਤ 19ਵੀਂ ਪਉੜੀ ਦੀ ਸਮਾਪਤੀ ਉੱਤੇ ਹੋਣੀ ਚਾਹੀਦੀ ਸੀ ਪਰ 18ਵੀਂ ਪਉੜੀ ’ਚ ਨਿਰਗੁਣਾਂ ਦਾ ਵਰਣਨ ਹੋਣ ਕਾਰਨ ਮਤਾਂ ਕਿਤੇ (lest) ‘ਨਾਨਕ’ ਅੰਦਰ ਕੋਈ ਅਹੰਕਾਰੀ ਬਿਰਤੀ ਪ੍ਰਗਟ ਹੁੰਦੀ, ਦਿਖਾਈ ਦੇਵੇ, ਇਸ ਲਈ 16, 17 ਤੇ 19ਵੀਂ ਪਉੜੀ ਦੀ ਬਜਾਏ ਕੇਵਲ 18ਵੀਂ ਪਉੜੀ ’ਚ ਹੀ ‘ਨਾਨਕੁ’ ਮੋਹਰ ਦਰਜ ਕੀਤੀ ਗਈ: ‘‘ਅਸੰਖ ਮੂਰਖ; ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥….ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥ ‘ਨਾਨਕੁ’ ਨੀਚੁ; ਕਹੈ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ  ! ॥੧੮॥’’

(8). ‘ਜਪੁ’ ਦੀ ਪਉੜੀ ਨੰਬਰ 21 ਤੇ 27 ’ਚ ‘ਨਾਨਕ’ ਮੋਹਰ ਦੋ-ਦੋ ਵਾਰ ਦਰਜ ਹੋਣ ਦਾ ਕਾਰਨ ਇਸ ਲੇਖ ਦੇ ਅਖੀਰ ’ਚ ਵਿਚਾਰਿਆ ਜਾਵੇਗਾ। ਪਉੜੀ ਨੰਬਰ 20, 22, 24, 25 ਤੇ 26 ’ਚ ਪਉੜੀ ਵਿਸ਼ਾ ਮੁਕੰਮਲ ਹੋਣ ਕਾਰਨ ਸਮਾਪਤੀ ਉੱਤੇ ‘ਨਾਨਕ’ ਮੋਹਰ ਇਉਂ ਦਰਜ ਹੈ:

ਆਪੇ ਬੀਜਿ; ਆਪੇ ਹੀ ਖਾਹੁ ॥ ‘ਨਾਨਕ’  ! ਹੁਕਮੀ, ਆਵਹੁ ਜਾਹੁ ॥੨੦॥

ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥ ‘ਨਾਨਕ’  ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥

ਜੇਵਡੁ ਆਪਿ; ਜਾਣੈ ਆਪਿ-ਆਪਿ ॥ ‘ਨਾਨਕ’  ! ਨਦਰੀ ਕਰਮੀ ਦਾਤਿ ॥੨੪॥

ਜਿਸ ਨੋ ਬਖਸੇ; ਸਿਫਤਿ ਸਾਲਾਹ ॥ ‘ਨਾਨਕ’ ! ਪਾਤਿਸਾਹੀ ਪਾਤਿਸਾਹੁ ॥੨੫॥

ਜੇਵਡੁ ਭਾਵੈ; ਤੇਵਡੁ ਹੋਇ ॥ ‘ਨਾਨਕ’ ! ਜਾਣੈ ਸਾਚਾ ਸੋਇ ॥ ਜੇ ਕੋ ਆਖੈ; ਬੋਲੁਵਿਗਾੜੁ ॥ ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ॥੨੬॥

(9). ‘ਜਪੁ’ ਦੀਆਂ ਅਗਲੀਆਂ 4 (28-31) ਪਉੜੀਆਂ ’ਚ ਵਿਸ਼ਾ ਨਿਰਾਕਾਰ ਨੂੰ ‘ਆਦੇਸੁ’ (ਨਮਸਕਾਰ) ਕਰਨ ਨਾਲ਼ ਸੰਬੰਧਿਤ ਹੋਣ ਕਾਰਨ ‘ਨਾਨਕ’ ਮੋਹਰ ਨੂੰ 28, 29, 30 ਦੀ ਬਜਾਏ ਕੇਵਲ ਅੰਤਿਮ (31ਵੀਂ) ਪਉੜੀ ’ਚ ਦਰਜ ਕਰਨਾ ਜ਼ਰੂਰੀ ਸਮਝਿਆ, ਜਾਪਦਾ ਹੈ; ਜਿਵੇਂ

ਕਰਿ ਕਰਿ ਵੇਖੈ; ਸਿਰਜਣਹਾਰੁ ॥ ‘ਨਾਨਕ’ ! ਸਚੇ ਕੀ ਸਾਚੀ ਕਾਰ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥

(10). ‘ਜਪੁ’ ਦੀ ਪਉੜੀ ਨੰਬਰ 32, 33, 34 ਤੇ 35 ’ਚ ਪਉੜੀ ਵਿਸ਼ਾ ਸੰਪੂਰਨ ਹੋਣ ਕਾਰਨ ‘ਨਾਨਕ’ ਪਦ ਇਉਂ ਦਰਜ ਹੈ:

ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥ ‘ਨਾਨਕ’  ! ਨਦਰੀ ਪਾਈਐ; ਕੂੜੀ ਕੂੜੈ ਠੀਸ ॥੩੨॥

ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ‘ਨਾਨਕ’  ! ਉਤਮੁ ਨੀਚੁ, ਨ ਕੋਇ ॥੩੩॥

ਕਚ ਪਕਾਈ; ਓਥੈ ਪਾਇ ॥ ‘ਨਾਨਕ’  ! ਗਇਆ, ਜਾਪੈ ਜਾਇ ॥੩੪॥

ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ; ‘ਨਾਨਕ’  ! ਅੰਤੁ ਨ ਅੰਤੁ ॥੩੫॥

(11). ‘ਜਪੁ’ ਦੀ ਪਉੜੀ ਨੰਬਰ 21 ’ਚ ‘ਨਾਨਕ’ ਮੋਹਰ 2 ਵਾਰ ਦਰਜ ਹੈ, ਜਿਸ ਦਾ ਵਿਸ਼ਾ ਪ੍ਰਸੰਗ ਮੁਤਾਬਕ ‘‘ਕਿਵ ਕਰਿ ਆਖਾ ? ਕਿਵ ਸਾਲਾਹੀ  ? ਕਿਉ ਵਰਨੀ  ? ਕਿਵ ਜਾਣਾ  ? ॥’’ ਚੱਲ ਰਿਹਾ ਹੈ, ਜਿਸ ਬਾਬਤ ‘ਪੰਡਿਤ, ਕਾਜ਼ੀ, ਜੋਗੀ’ ਆਦਿ ਵੀ ਨਹੀਂ ਜਾਣਦੇ। ਫਿਰ ਉਨ੍ਹਾਂ ਗਪੌੜੂਆਂ (ਬੋਲੁਵਿਗਾੜੁ) ਲਈ ਤਰਕ ਸੰਗਤ ਦਲੀਲ ਦੇਣ ਵਾਸਤੇ ‘ਨਾਨਕ’ ਮੋਹਰ 2 ਵਾਰ ਦਰਜ ਕਰਨੀ ਪਈ, ਜੋ ਨਿਰੀਆਂ ਗੱਲਾਂ ਨਾਲ਼ ਆਕਾਸ਼ ਨੂੰ ਹੇਠਾਂ ਉਤਾਰਨ ’ਚ ਮਾਹਰ ਹੁੰਦੇ ਹਨ; ਜਿਵੇਂ ਕਿ ‘ਨਾਨਕ’  ! ਆਖਣਿ (ਲਈ ਤਾਂ) ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ (ਬਣ ਕੇ, ਪਰ)॥ ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥ ‘ਨਾਨਕ’ ! ਜੇ ਕੋ ਆਪੌ ਜਾਣੈ; ਅਗੈ ਗਇਆ, ਨ ਸੋਹੈ ॥੨੧॥

(12). ‘ਜਪੁ’ ਦੀ ਪਉੜੀ ਨੰਬਰ 27 ’ਚ ਵੀ ‘ਨਾਨਕ’ ਮੋਹਰ 2 ਵਾਰ ਦਰਜ ਹੈ, ਜਿਸ ਦਾ ਵਿਸ਼ਾ ਨਿਰਾਕਾਰ ਦੇ ‘ਦਰੁ-ਘਰੁ’ ਨੂੰ ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’ ਭਾਵ ਰੱਬੀ ਰਜ਼ਾ ਦਾ ਪਾਲਣ ਚਾਰੋਂ ਤਰਫ਼ ਹੋ ਰਿਹਾ ਹੈ, ਜਿਸ ਦਾ ਵਰਣਨ ਕਰਨ ਉਪਰੰਤ ਗੁਰੂ ਜੀ ‘ਨਾਨਕ’ ਮੋਹਰ ਰਾਹੀਂ ‘‘ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ; ‘ਨਾਨਕੁ’ ਕਿਆ ਵੀਚਾਰੇ ? ॥’’ ਜਤਾਉਣਾ ਚਾਹੁੰਦੇ ਹਨ ਤੇ ਪਉੜੀ ਵਿਸ਼ੇ ਦੀ ਸਮਾਪਤੀ ਵੀ ਆਪ ਰਜ਼ਾ ਦਾ ਪਾਲਣ ਕਰਦਿਆਂ ‘ਨਾਨਕ’ ਮੋਹਰ ਨਾਲ਼ ਇਉਂ ਕੀਤੀ ਗਈ: ‘‘ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ‘ਨਾਨਕ’  ! ਰਹਣੁ ਰਜਾਈ ॥੨੭॥’’

(13). ਪਿਛੇ ਕੀਤੀ ਗਈ ਤਮਾਮ ਵਿਚਾਰ ਕਿ ‘ਨਾਨਕ’ ਮੋਹਰ ਛਾਪ ਦਾ ਦਰਜ ਹੋਣਾ ਜਾਂ ਨਾ ਹੋਣਾ, ਵਿਸ਼ੇ ਦੀ ਸਮਾਪਤੀ ਨਾਲ਼ ਸੰਬੰਧਿਤ ਹੈ, ਅਗਰ ਕੋਈ ਵਿਸ਼ਾ 4 ਪਉੜੀਆਂ ’ਚ ਬੰਦ ਕੀਤਾ ਗਿਆ ਹੈ ਤਾਂ ਵੀ ‘ਨਾਨਕ’ ਪਦ ਚਾਰੇ ਪਉੜੀਆਂ ’ਚ ਦਰਜ ਕਰਨ ਦੀ ਬਜਾਏ ਕੇਵਲ ਇੱਕ (ਖ਼ਾਸ ਕਰ ਅੰਤਿਮ) ਪਉੜੀ ’ਚ ਦਰਜ ਹੁੰਦਾ ਹੈ, ਪਰ ‘ਜਪੁ’ ਬਾਣੀ ’ਚ 2 ਪਉੜੀਆਂ (23 ਤੇ 36) ਅਜਿਹੀਆਂ ਹਨ, ਜਿਨ੍ਹਾਂ ਦਾ ਵਿਸ਼ਾ ਅਗਲੀ ਪਉੜੀ ਨਾਲ਼ ਨਾ ਜੁੜਨ ਦੇ ਬਾਵਜੂਦ ਵੀ ‘ਨਾਨਕ’ ਪਦ ਦਰਜ ਨਹੀਂ, ਜਿਸ ਦਾ ਇਹ ਕਾਰਨ ਹੋ ਸਕਦਾ ਹੈ:

(ੳ). ਪਉੜੀ ਨੰਬਰ 23:

ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ; ਜੇ ਤਿਸੁ, ਮਨਹੁ ਨ ਵੀਸਰਹਿ ॥੨੩॥ ਭਾਵ ਸਲਾਹੁਣ ਯੋਗ (ਮਾਲਕ) ਨੂੰ ਯਾਦ ਕਰ ਕਰਕੇ (ਭਗਤ-ਜਨ) ਉਸ ਦਾ ਹੀ ਭਾਗ ਇਉਂ ਬਣ ਗਏ; ਜਿਵੇਂ ਨਦੀਆਂ-ਨਾਲੇ (ਅਥਾਹ) ਸਮੁੰਦਰ ’ਚ ਮਿਲ਼ਨ ਉਪਰੰਤ ਉਸੇ ਦਾ ਹੀ ਭਾਗ ਹੋ ਜਾਂਦੇ ਹਨ ਅਤੇ ਸਮੁੰਦਰ ਵਰਗੀ ਵਿਸ਼ਾਲਤਾ ਦੇ ਮਾਲਕ (ਰਾਜੇ) ਵੀ (ਹੇ ਅਕਾਲ ਪੁਰਖ ! ) ਤੇਰੀ ਨਜ਼ਰ ’ਚ ਕੀੜੀ ਸਮਾਨ ਨਹੀਂ, ਜੇ ਉਸ ਕੀੜੀ ਦੇ ਮਨੋਂ ਤੇਰੀ ਯਾਦ ਨਾ ਭੁੱਲੇ (ਭਾਵ ਜਿਵੇਂ ਉਕਤ ਭਗਤ ਤੈਨੂੰ ਸਾਲਾਹ-ਸਾਲਾਹ ਤੇਰੇ ’ਚ ਲੀਨ ਹੋਏ, ਕੀੜੀ (ਤੁੱਛ) ਦੀ ਅਵਸਥਾ ਵੀ ਅਜਿਹੀ ਹੀ ਹੋਣੀ ਚਾਹੀਦੀ ਹੈ।)

(ਨੋਟ: ਉਕਤ ਪਉੜੀ ’ਚ ਵਿਸ਼ਾ ਨਿਰਾਕਾਰ ਦੀ ਯਾਦ ਨਾਲ਼ ਅਰੰਭ ਹੋ ਕੇ ਉਸ ਦੇ ਰੂ-ਬਰੂ (ਵਾਰਤਾਲਾਪ) ਨਾਲ਼ ਸਮਾਪਤ ਹੁੰਦਾ ਹੈ, ਜਿਸ ਕਾਰਨ ‘ਨਾਨਕ’ ਮੋਹਰ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਗਈ, ਜਾਪਦੀ ਹੈ।)

(ਅ). ਪਉੜੀ ਨੰਬਰ 36:

ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥ ਤਿਥੈ; ਨਾਦ, ਬਿਨੋਦ, ਕੋਡ, ਅਨੰਦੁ ॥ ਸਰਮ ਖੰਡ ਕੀ ਬਾਣੀ; ਰੂਪੁ ॥ ਤਿਥੈ, ਘਾੜਤਿ ਘੜੀਐ; ਬਹੁਤੁ ਅਨੂਪੁ ॥ ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥ ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥੩੬॥ ਭਾਵ ਗਿਆਨ ਖੰਡ ’ਚ ਬਲਵਾਨ ਹੋਏ ਗਿਆਨ-ਪ੍ਰਕਾਸ਼ ਨਾਲ਼ ਵਿਸਮਾਦ (ਉਤਸ਼ਾਹ, ਕੁਝ ਕਰਨ ਦਾ ਜਜ਼ਬਾ) ਪੈਦਾ ਹੁੰਦਾ ਹੈ, ਜਿਸ ਨੂੰ ਸ਼੍ਰਮ (ਮਿਹਨਤ ਕਰਨਾ) ਕਿਹਾ ਗਿਆ, ਇੱਥੋਂ ਦੀ ਸੁੰਦਰਤਾ ਬਿਆਨ ਰਹਿਤ ਹੈ ਕਿਉਂਕਿ ਅੰਤਹਿਕਰਣ (ਸੁਰਤਿ, ਮਤਿ, ਮਨਿ ਬੁਧਿ) ਘੜਿਆ ਜਾਂਦਾ ਹੈ, ਇਸ ਦਾ ਵਰਣਨ ਅਗਰ ਕੋਈ ਕਰੇ ਤਾਂ ਬਾਅਦ ’ਚ ਆਪਣੀ ਨਾਦਾਨੀ (ਬੇ-ਸਮਝੀ) ਸਵੀਕਾਰਦਾ ਹੈ। ਉਕਤ ਭਾਵਾਰਥਾਂ ਉਪਰੰਤ ਸਪਸ਼ਟ ਹੁੰਦਾ ਹੈ ਕਿ ਜਦੋਂ ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥’’ ਪ੍ਰਸੰਗ ਚੱਲ ਰਿਹਾ ਹੋਵੇ ਉੱਥੇ ‘ਨਾਨਕ’ ਮੋਹਰ ਨਾਲ਼ ਸਪਸ਼ਟਤਾ ਦੇਣੀ, ਸ਼ਾਇਦ ਮੁਨਾਸਬ ਨਾ ਹੋਵੇ, ਅਢੁੱਕਵੀਂ ਹੈ।

ਰੂਹਾਨੀਅਤ ਸਫ਼ਰ ਦੀ ਵਿਆਖਿਆ ਪਉੜੀ ਨੰਬਰ 34, 35, 36 ਤੇ 37 (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡਿ) ’ਚ ਮੁਕੰਮਲ ਹੋਣ ਕਾਰਨ 37ਵੀਂ ਪਉੜੀ ’ਚ ‘ਨਾਨਕ’ ਮੋਹਰ ਛਾਪ ਜ਼ਰੂਰੀ ਸੀ, ਜੋ ਇਸ ਤਰ੍ਹਾਂ ਦਰਜ ਕੀਤਾ ਗਿਆ: ‘‘ਤਿਥੈ; ਲੋਅ-ਲੋਅ, ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ; ਕਰਿ ਵੀਚਾਰੁ ॥ ‘ਨਾਨਕ’  ! ਕਥਨਾ, ਕਰੜਾ-ਸਾਰੁ ॥੩੭॥’’

(14). ‘ਜਪੁ’ ਬਾਣੀ ਦੀ ਅੰਤਿਮ (38ਵੀਂ) ਪਉੜੀ ’ਚ ਮਨੁੱਖਾ ਜੀਵਨ ਜਾਚ (ਬਣਤਾਰ) ਬਨਾਮ ਸੋਨਾ ਘਾੜਤ (ਗਹਿਣੇ) ਨੂੰ ਤੁਲਨਾਤਮਿਕ ਪੱਖ ਤੋਂ ਸੰਖੇਪ ’ਚ ਵਿਚਾਰਿਆ ਗਿਆ ਹੈ। ਪਉੜੀ ਵਿਸ਼ੇ ਦੀ ਅਰੰਭਤਾ ਤੇ ਸਮਾਪਤੀ ਇੱਕ ਪਉੜੀ ’ਚ ਹੋਣੀ ਸੁਭਾਵਕ ਹੈ, ਇਸ ਲਈ ‘ਨਾਨਕ’ ਪਦ ਸਮੇਤ ‘ਜਪੁ’ ਲੜੀ ਨੂੰ ਸੰਪੂਰਨ ਇਉਂ ਕੀਤਾ ਗਿਆ: ਘੜੀਐ ਸਬਦੁ; ਸਚੀ ਟਕਸਾਲ ॥ ਜਿਨ ਕਉ, ਨਦਰਿ ਕਰਮੁ; ਤਿਨ ਕਾਰ ॥ ‘ਨਾਨਕ’  ! ਨਦਰੀ ਨਦਰਿ, ਨਿਹਾਲ ॥੩੮॥

JAP ਸ਼ਬਦ ਦਾ ਮਹੱਤਵ

0

॥ ਜਪੁ॥ ਦਾ ਮਹੱਤਵ ਬਿਆਨ ਕਰਦੀ ਗੁਰਬਾਣੀ

‘ਜਪੁ’– ਇਹ ਸ਼ਬਦ ਗੁਰਬਾਣੀ ’ਚ ਤਿੰਨ ਰੂਪਾਂ ’ਚ ਦਰਜ ਮਿਲਦਾ ਹੈ:

(1). ‘ਜਪੁ’ (ਇੱਕ ਵਚਨ ਪੁਲਿੰਗ ਨਾਂਵ, 96 ਵਾਰ)।

(2). ‘ਜਪ’ (ਬਹੁ ਵਚਨ ਪੁਲਿੰਗ ਨਾਂਵ, 39 ਵਾਰ)।

(ਨੋਟ: ਉਕਤ ਦੋਵੇਂ ਸ਼ਬਦਾਂ ’ਚੋਂ ਗੁਰਬਾਣੀ ’ਚ ਦਰਜ ‘ਜਪੁ’ (ਅੰਤ ਔਂਕੜ, ਲਗਭਗ 92 ਵਾਰ) ਹਾਂ-ਸੂਚਕ (ਸਕਾਰਾਤਮਕ, ਗੁਰਮਤਿ ਅਨੁਸਾਰੀ ਭਾਵ ਸਵੀਕਾਰਨ-ਯੋਗ) ਹੈ ਜਦਕਿ ‘ਜਪੁ’ (4 ਵਾਰ) ਤੇ ‘ਜਪ’ (ਅੰਤ ਮੁਕਤਾ, 39 ਵਾਰ) ਨਾ-ਸੂਚਕ (ਨਕਾਰਾਤਮਕ, ਵਰਜਿਤ) ਪੱਖੋਂ ਦਰਜ ਕੀਤਾ ਗਿਆ ਹੈ।)

(3). ‘ਜਪਿ’ (ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ, 440 ਵਾਰ); ਇਨ੍ਹਾਂ ਦੋਵੇਂ ਸ਼ਬਦ ਦੀ ਸੰਖੇਪ ’ਚ ਵਿਚਾਰ ਇੱਥੇ ਹੀ ਮੁਕੰਮਲ ਕੀਤੀ ਜਾ ਰਹੀ ਹੈ।

(ੳ). ‘ਜਪਿ’ ਕਿਰਿਆ ਵਿਸ਼ੇਸ਼ਣ ਦਾ ਅਰਥ ਹੈ: ‘ਜਪ ਕੇ’; ਜਿਵੇਂ

ਹਲਤਿ ਪਲਤਿ ਸੁਖੁ ਪਾਇਦੇ, ‘ਜਪਿ ਜਪਿ’ (ਕੇ) ਰਿਦੈ ਮੁਰਾਰਿ॥ (ਮ:੩/੩੦)

‘ਜਪਿ’ (ਕੇ) ਪੂਰਨ ਹੋਏ ਕਾਮਾ ॥ (ਮ: ੫/੨੧੮)

ਨਾਨਕ ! ‘ਜਪਿ ਜਪਿ’ (ਕੇ) ਜੀਵੈ, ਹਰਿ ਕੇ ਚਰਨ ॥’’ (ਮ:੫/੨੬੮), ਆਦਿ।

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ ‘ਕਿਰਿਆ ਵਿਸ਼ੇਸ਼ਣ’ ਤੋਂ ਇਲਾਵਾ ‘ਮੂਲ ਕਿਰਿਆ’ ਹੋਣੀ ਅਤਿ ਜ਼ਰੂਰੀ ਹੈ ਜਿਵੇਂ ਕਿ ਉਕਤ ਤੁਕਾਂ ’ਚ ਤਰਤੀਬਵਾਰ ‘ਮੂਲ ਕਿਰਿਆ’ ਹੈ: ‘ਪਾਇਦੇ, ਹੋਏ, ਜੀਵੈ’।)

(ਅ). ‘ਜਪਿ’ ਹੁਕਮੀ ਭਵਿੱਖ ਕਾਲ ਕਿਰਿਆ ਦਾ ਅਰਥ ਹੈ: ‘ਤੂੰ ਜਪ, ਤੂੰ ਸਿਮਰ, ਤੂੰ ਯਾਦ ਕਰ’; ਜਿਵੇਂ

ਮਨ ਮੇਰੇ ! ਸੁਖ ਸਹਜ ਸੇਤੀ, ‘ਜਪਿ’ ਨਾਉ॥ (ਮ:੫/੪੪)

‘ਜਪਿ’ ਮਨ ! ਨਾਮੁ ਏਕੁ ਅਪਾਰੁ॥ (ਮ:੫/੫੧)

‘ਜਪਿ’ ਮਨ ! ਮੇਰੇ ਗੋਵਿੰਦ ਕੀ ਬਾਣੀ॥’’ (ਮ:੫/੧੯੨), ਆਦਿ।

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ (1). ਕੋਈ ਹੋਰ ‘ਮੂਲ ਕਿਰਿਆ’ ਨਹੀਂ ਹੁੰਦੀ। (2). ਇੱਕ ਵਚਨ ਪੁਲਿੰਗ ਨਾਂਵ ਨੂੰ ਸੰਬੋਧਨ ਕਰਨਾ ਲਾਜ਼ਮੀ ਹੁੰਦੀ ਹੈ; ਜਿਵੇ ਕਿ ‘ਹੇ ਮਨ ! ’)

ਮਹਾਨ ਕੋਸ਼ ਸਮੇਤ ਤਮਾਮ ਕੋਸ਼ਾਂ ’ਚ ‘ਜਪੁ’ ਜਾਂ ‘ਜਪ’ ਦੇ ਤਿੰਨ ਅਰਥ ਦਿੱਤੇ ਗਏ ਹਨ:

(ੳ). ‘ਜਪੁ’ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ (ਪ੍ਰਥਮ) ਬਾਣੀ ਦਾ ਨਾਮ (ਇੱਕ ਵਚਨ)।

(ਅ). ‘ਜਪੁ’ ਭਾਵ ‘ਸਿਮਰਨ, ਯਾਦ’ (ਇੱਕ ਵਚਨ)।

(ੲ). ‘ਜਪ’ ਭਾਵ ਮੰਤਰ ਪਾਠ, ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਰੱਟਣਾ (ਬਹੁ ਵਚਨ)।

ਉਕਤ ਕੀਤੀ ਗਈ ਵੰਡ ਮੁਤਾਬਕ ਨੰਬਰ 1 ’ਚ ਕੇਵਲ ਇੱਕ ਸ਼ਬਦ ਹੀ ਬਾਣੀ ਦੇ ਸਿਰਲੇਖ ਵਜੋਂ ਦਰਜ ਹੈ।, ਨੰਬਰ 2 ਦੀ ਵਿਚਾਰ ਵਿਸਥਾਰ ਮੰਗਦੀ ਹੈ ਤਾਂ ਜੋ ਨੰਬਰ 3, ਅਧਾਰਹੀਣ (ਕਰਮ-ਕਾਂਡ) ਲੱਗੇ।

ਇਤਿਹਾਸ ਮੁਤਾਬਕ ਗੁਰੂ ਅਮਰਦਾਸ ਜੀ ਕਈ ਸਾਲ ਸੱਚੇ ਗੁਰੂ ਦੀ ਤਲਾਸ਼ ਕਰਦੇ ਰਹੇ ਪਰ ਮਿਲਾਪ ਦੁਰਲੱਭ ਹੁੰਦਾ ਗਿਆ। ਆਖ਼ਰ ਜਦ ਸੱਚੇ ਗੁਰੂ (ਅੰਗਦ ਸਾਹਿਬ) ਨੂੰ ਮਿਲੇ ਤਦ ਜੋ ਰੁਤਬਾ ਹਾਸਲ ਹੋਇਆ ਉਸ ਦੇ ਰੂ-ਬਰੂ ਹੁੰਦਿਆਂ ਭੱਟ ਭਿਖਾ ਜੀ, ਗੁਰੂ ਅਮਰਦਾਸ ਜੀ ਦੀ ਪੂਰਵਲੀ ਤਾਂਘ ਮੁਤਾਬਕ ਉਨ੍ਹਾਂ ਦੀ ਉਪਮਾ ਇਉਂ ਪ੍ਰਗਟ ਕਰਦੇ ਹਨ: ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬)

ਉਕਤ ਸ਼ਬਦਾਵਲੀ ਰਾਹੀਂ ਸਪਸ਼ਟ ਹੁੰਦਾ ਹੈ ਕਿ ਜੋ ਸੰਵੇਦਨਾ (ਗੁਰੂ ਤੋਂ ਬਿਨਾਂ, ਗੁਰੂ) ਅਮਰਦਾਸ ਜੀ ਦੀ ਰਹੀ ਹੋਵੇਗੀ ਉਹੀ ਰੁਚੀ ਭਿਖਾ ਜੀ ਦੀ ਸੀ, ਪਰ ਇਹ ਖਿੱਚ ਕਾਹਦੀ ਸੀ, ਕਿਸ ਚੀਜ਼ ਦੀ ਸੀ ?

ਗੁਰੂ ਅਮਰਦਾਸ ਜੀ ਰੂਹਾਨੀਅਤ (ਸ਼ਾਂਤੀ) ਦੀ ਤਲਾਸ਼ ’ਚ ਕਈ ਸਾਲ ਹਰਿਦੁਆਰ ਆਦਿ ਤੀਰਥਾਂ ਉੱਤੇ ਜਾਂਦੇ ਰਹੇ ਪਰ ਸਫਲਤਾ ਨਾ ਮਿਲੀ। ਗੁਰੂ ਅੰਗਦ ਸਾਹਿਬ ਜੀ ਦੇ ਦਰ ਤੋਂ ਇਹ ਸਿੱਖਿਆ ਮਿਲਣੀ ਕਿ ਸ਼ਾਂਤੀ ਦੇ ਸੰਗ੍ਰਹਿ ਅਕਾਲ ਪੁਰਖ (ਨੂਰ, ਪ੍ਰਕਾਸ਼) ਦਾ ਨਿਵਾਸ ਸਥਾਨ ਹਿਰਦੇ ’ਚ ਹੁੰਦਾ ਹੈ, ਇਸ ਉਪਰੰਤ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਦੀ ਹੱਥੀਂ ਸੇਵਾ (ਤਪੁ) ਅਰੰਭ ਕੀਤੀ ਓਥੇ ਆਤਮ ਮੰਥਨ (ਜਪੁ) ਵੀ ਕੀਤਾ ਤਾਂ ਜੋ ਅੰਦਰੋਂ ਇਲਾਹੀ (ਈਸ਼ਵਰੀ) ਦਰਸ਼ਨ ਹੋ ਸਕਣ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਜਿੰਦ (ਜੀਵਨ) ਦੀ ਅੰਦਰੂਨੀ ਕਲਾ (ਬਨਾਵਟ) ਵੇਖੀ ਉਸ ਦਾ ਜ਼ਿਕਰ ਸਤਾ ਬਲਵੰਡ ਜੀ ਕਰਦੇ ਹਨ ਕਿ ‘‘ਜਾਣੈ ਬਿਰਥਾ ਜੀਅ ਕੀ; ਜਾਣੀ ਹੂ ਜਾਣੁ ॥’’ (੯੬੮) ਭਾਵ ਗੁਰੂ ਅਮਰਦਾਸ ਜੀ ਵਰਗਾ ਵਿਸ਼ਲੇਸ਼ਕ ਹੀ ਅੰਦਰੂਨੀ ਤਰੰਗਾਂ ਨੂੰ ਪਹਿਚਾਨ ਸਕਦਾ ਹੈ, ਇਨ੍ਹਾਂ ਤਰੰਗਾਂ ’ਚੋਂ ਹੀ ਇਲਾਹੀ ਖ਼ਜ਼ਾਨਾ ਲੱਭ ਕੇ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ / ੯੬੮) ਪਰ ਇਸ ਮੰਜ਼ਲ ਦੀ ਪ੍ਰਾਪਤੀ ਇਸ ਸਵਾਲ ਤੋਂ ਸ਼ੁਰੂ ਹੁੰਦੀ ਹੈ: ‘‘ਕਿਸੁ ਹਉ ਸੇਵੀ ? ਕਿਆ ਜਪੁ ਕਰੀ ? ਸਤਗੁਰ ਪੂਛਉ ਜਾਇ ॥’’ (ਮ: ੩/੩੪) ਭਾਵ ਬੰਦਗੀ ਵਾਲ਼ਾ ਰਸਤਾ ਸੁਣਿਆ ਹੈ ਪਰ ਸੇਵਾ (ਤਪੁ) ਤੇ ਜਪੁ ਕਿਸ ਦਾ ਕੀਤਾ ਜਾਵੇ ? ਇਹ ਤਾਂ ਪਤਾ ਹੀ ਨਹੀਂ, ਤਾਂ ਤੇ ਗੁਰੂ ਨੂੰ ਪੁੱਛਦਾ ਹਾਂ। ਫਿਰ ਗੁਰੂ ਜੀ ਨੇ ਜੋ ਜਵਾਬ ਦਿੱਤਾ ਉਸ ਬਾਰੇ ਗੁਰੂ ਅਮਰਦਾਸ ਜੀ ਵਚਨ ਕਰਦੇ ਹਨ ਕਿ ਦਰਅਸਲ ਉਹੀ ਅਸਲ ‘ਜਪੁ’ (ਚਾਕਰੀ, ਮਾਲਕ ਦੀ ਅਧੀਨਗੀ) ਤੇ ‘ਤਪੁ’ (ਮਾਨਵਤਾ ਦੀ ਸੇਵਾ) ਹੈ, ਜੋ ਮਾਲਕ ਨੂੰ ਪਸੰਦ ਆ ਜਾਵੇ, ਪਰ ਇਹ ਭੇਤ ਗੁਰੂ ਦੀ ਕਿਰਪਾ ਨਾਲ ਉਹੀ ਸਮਝਦਾ ਹੈ, ਜਿਸ ਨੂੰ ਮਾਲਕ ਆਪ ਸੋਝੀ ਬਖ਼ਸ਼ੇ: ‘‘ਸੋ ਜਪੁ ਤਪੁ ਸੇਵਾ ਚਾਕਰੀ; ਜੋ ਖਸਮੈ ਭਾਵੈ ॥ . ਨਾਨਕ ! ਗੁਰ ਪਰਸਾਦੀ, ਸੋ ਬੁਝਸੀ; ਜਿਸੁ ਆਪਿ ਬੁਝਾਵੈ ॥’’ (ਮ: ੩/੧੨੪੭)

ਗੁਰੂ ਅਮਰਦਾਸ ਜੀ ਨੇ ਗੁਰੂ ਦਰ ਤੋਂ ਪ੍ਰਾਪਤ ਹੋਏ ‘ਜਪੁ’ ਦੀ ਵਿਆਖਿਆ, ਵਿਲੱਖਣਤਾ, ਮਹੱਤਤਾ ਨੂੰ ਆਪਣੇ ਅਨੁਭਵ ’ਚੋਂ ਇਉਂ ਜ਼ਾਹਰ ਕੀਤਾ :

ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥ (ਮ: ੩/੫੧੬) ਭਾਵ ਗੁਰ ਦੇ ਸ਼ਬਦ ਨਾਲ ਵਿਚਾਰ ਵਿਚਾਰ ਕੇ ਰੁਜ਼ਾਨਾ ਹਰੀ ਦਾ ਜਪ (ਨਾਮ) ਜਪਣਾ ਚਾਹੀਦਾ ਹੈ।

ਸੋ, ਹਰਿ ਸਰਣਾਈ ਛੁਟੀਐ; ਜੋ ਮਨ ਸਿਉ ਜੂਝੈ ॥ ਮਨਿ ਵੀਚਾਰਿ, ਹਰਿ ਜਪੁ ਕਰੇ; ਹਰਿ ਦਰਗਹ ਸੀਝੈ ॥ (ਮ: ੩/੧੦੯੦)

ਜਪੁ ਤਪੁ ਸੰਜਮੁ; ਹੋਰੁ ਕੋਈ ਨਾਹੀ ॥ ਜਬ ਲਗੁ; ਗੁਰ ਕਾ ਸਬਦੁ ਨ ਕਮਾਹੀ ॥ (ਮ: ੩/੧੦੬੦)

ਅੰਤਰਿ ਜਪੁ ਤਪੁ ਸੰਜਮੋ; ਗੁਰ ਸਬਦੀ ਜਾਪੈ ॥… ਅੰਦਰੁ ਅੰਮ੍ਰਿਤਿ ਭਰਪੂਰੁ ਹੈ; ਚਾਖਿਆ ਸਾਦੁ ਜਾਪੈ ॥ (ਮ: ੩/੧੦੯੨), ਆਦਿ।

ਗੁਰੂ ਅਰਜਨ ਸਾਹਿਬ ਜੀ ‘ਜਪੁ ਤਪੁ’ ਦਾ ਸਕਾਰਾਤਮਕ ਤੇ ਨਕਾਰਾਤਮਕ ਪਹਿਲੂ ਸਮਝਾਉਂਦੇ ਹਨ ਕਿ ਇੱਕ (ਅਕਾਲ ਪੁਰਖ) ਨੂੰ ਸੱਜਣ ਬਣਾਉਣਾ ‘ਜਪੁ’ ਹੈ, ਉਸ ਦੀ ਔਲਾਦ ਸਮਝ ਕੇ ਸਭ ਲੁਕਾਈ ਨਾਲ ਹਮਦਰਦੀ ਜਤਾਉਣੀ ‘ਤਪੁ’ ਹੈ, ਇਸ ਦੇ ਵਿਪਰੀਤ ਇੱਕ (ਅਕਾਲ ਪੁਰਖ) ਤੋਂ ਦੂਰੀ ਬਣਾਉਣੀ, ਸਮਾਜਿਕ ਵਿਤਕਰੇ ਦਾ ਮੂਲ ਹੈ: ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ, ਸਭਿ ਵਾਦਿ (ਝਗੜਾ)॥’’ (ਮ: ੫/੯੫੭)

ਭਗਤ ਕਬੀਰ ਜੀ ਮੁਤਾਬਕ ਅੰਦਰ ਵੱਸਦੇ ਹਰੀ ਦੀ ਪ੍ਰੇਮਾ ਭਗਤੀ ਦੀ ਯੁਕਤੀ (ਸਮਝ) ਤੋਂ ਬਿਨਾਂ ਤਮਾਮ ਧਾਰਮਿਕ ਕਾਰਜ ਅਰਥਹੀਣ ਹਨ: ‘‘ਕਿਆ ਜਪੁ ? ਕਿਆ ਤਪੁ ਸੰਜਮੋ ? ਕਿਆ ਬਰਤੁ ? ਕਿਆ ਇਸਨਾਨੁ ? ॥ ਜਬ ਲਗੁ ਜੁਗਤਿ ਨ ਜਾਨੀਐ; ਭਾਉ ਭਗਤਿ ਭਗਵਾਨ॥’’ (ਭਗਤ ਕਬੀਰ/੩੩੭) ਇਸ ਰੱਬੀ ਪਿਆਰ ਰੂਪ ‘ਜਪੁ ਤਪੁ’ ਦੇ ਮੁਕਾਬਲੇ ਇੱਕ ਤੋਂ ਦੂਰੀ ਬਣਾਉਣੀ ਰੂਹਾਨੀਅਤ ਵਿਕਾਸ ’ਚ ਰੁਕਾਵਟ ਹੈ: ‘‘ਕਿਆ ਜਪੁ ? ਕਿਆ ਤਪੁ ? ਕਿਆ ਬ੍ਰਤ ਪੂਜਾ ? ॥ ਜਾ ਕੈ ਰਿਦੈ; ਭਾਉ ਹੈ ਦੂਜਾ ॥’’ (ਭਗਤ ਕਬੀਰ/੩੨੪) ਗੁਰਬਾਣੀ, ਹਰੀ ਨਾਲ ਪਿਆਰ ਪਾਉਣ ਲਈ ਕੀਤੇ ਗਏ ‘ਜਪੁ’ (ਸਿਮਰਨ) ਨੂੰ ਕਰਮ-ਕਾਂਡ ਨਹੀਂ ਮੰਨਦੀ ਬਲਕਿ ਉਸ ਤੋਂ ਦੂਰੀ ਬਣਾਉਣ ਵਾਲ਼ੇ ‘ਜਪੁ’ (ਮੰਤਰ ਪਾਠ) ਤੋਂ ਵਰਜਦੀ ਹੈ, ਮਨ੍ਹਾ ਕਰਦੀ ਹੈ।

ਭੱਟ ਭਿਖਾ ਜੀ ਨੇ ਵਚਨ ਕੀਤਾ ਕਿ: ‘‘ਹਰਿ ਨਾਮੁ (ਜਪੁ) ਛੋਡਿ ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ ? ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬) ਰੱਬ ਨੂੰ ਪਿਛਾਂਹ ਕਰਕੇ ਕੀਤੇ ਗਏ ਮੰਤਰ ਪਾਠ ਜੀਵਨ ਨੂੰ ਕਠੋਰ ਬਣਾ ਦਿੰਦੇ ਹਨ, ਜਿਸ ਦੀ ਇੱਕ ਸਾਲ ਪਰਖ ਉਪਰੰਤ ਭਿਖਾ ਜੀ ਨੇ ਕਿਹਾ: ‘‘ਤਿਨ੍ ਕੇ ਗੁਣ ਹਉ ਕਿਆ ਕਹਉ ? ॥’’ ਗੁਰੂ ਅਮਰਦਾਸ ਜੀ ਵੀ ‘ਜਪੁ’ ਦਾ ਫਲ਼ ਸੇਵਕ ਭਾਵਨਾ ਅਖ਼ਤਿਆਰ ਕਰਨਾ ਮੰਨਦੇ ਹੈ: ‘‘ਸੇਵਕ ਭਾਇ, ਸੇ ਜਨ ਮਿਲੇ; ਜਿਨ ਹਰਿ ਜਪੁ ਜਪਿਆ ॥’’ (ਮ: ੩/੭੮੭)

ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਭਗਤ ਬੇਣੀ ਜੀ ਆਦਿਕ ਸਭ ਦੇ ਵਿਚਾਰ ਹਨ ਕਿ ਇੱਕ (ਰੱਬ) ਤੋਂ ਦੂਰੀ ਬਣਾ ਕੇ ਕੀਤੇ ਗਏ ‘ਜਪੁ ਤਪੁ’ ਨਿਰਮੂਲ ਹੁੰਦੇ ਹਨ; ਜਿਵੇਂ:

ਗੁਰ ਦੀਖਿਆ ਲੇ; ਜਪੁ ਤਪੁ ਕਮਾਹਿ ॥ ਨਾ ਮੋਹੁ ਤੂਟੈ; ਨਾ ਥਾਇ ਪਾਹਿ (ਨਾ ਰੱਬੀ ਦਰ ਕਬੂਲ ਹੁੰਦੇ)॥ (ਮ: ੧/੩੫੬)
ਜਪੁ ਤਪੁ ਸੰਜਮੁ ਸਭੁ ਹਿਰਿ (ਚੁਰਾ) ਲਇਆ; (ਕਿਉਂਕਿ) ਮੁਠੀ ਦੂਜੈ ਭਾਇ (ਹੋਰ ਪਿਆਰ ਕਾਰਨ ਲੁਟ ਗਈ)॥ (ਮ: ੩/੬੪੮)

ਬਿਨੁ ਹਰਿ ਪ੍ਰੀਤਿ; ਹੋਰ ਪ੍ਰੀਤਿ ਸਭ ਝੂਠੀ; ਇਕ ਖਿਨ ਮਹਿ; ਬਿਸਰਿ ਸਭ ਜਾਇ ॥ (ਮ: ੪/੭੨੦)

ਜਪੁ ਤਪੁ ਸੰਜਮੁ ਛੋਡਿ (ਤੂੰ ਛੱਡ ਦਿੱਤਾ ਤੇ) ਸੁਕ੍ਰਿਤ ਮਤਿ; ਰਾਮ ਨਾਮੁ ਨ ਅਰਾਧਿਆ ॥ (ਭਗਤ ਬੇਣੀ/੯੩), ਆਦਿ। ਇਸ ਲਈ ਗੁਰੂ ਨਾਨਕ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਇਤਿਆਦਿਕ ਵਚਨ ਕਰਦੇ ਹਨ ਕਿ

ਅਹਿਨਿਸਿ ਰਾਮ (ਦੇ) ਰਹਹੁ ਰੰਗਿ ਰਾਤੇ (ਪ੍ਰੇਮ ’ਚ ਭਿੱਜੇ ਰਹੋ); ਏਹੁ ਜਪੁ ਤਪੁ ਸੰਜਮੁ ਸਾਰਾ (ਸ੍ਰੇਸ਼ਟ) ਹੇ ॥ (ਮ: ੧/੧੦੩੦)

ਪੰਡਿਤੁ, ਸਾਸਤ ਸਿਮ੍ਰਿਤਿ ਪੜਿਆ ॥ ਜੋਗੀ, ਗੋਰਖੁ ਗੋਰਖੁ ਕਰਿਆ ॥ ਮੈ ਮੂਰਖ; ਹਰਿ ਹਰਿ ‘ਜਪੁ’ ਪੜਿਆ ॥ (ਮ: ੪/੧੬੩)

ਹਰਿ ਹਰਿ ‘ਜਪੁ’ ਜਪੀਐ ਦਿਨੁ ਰਾਤੀ; ਲਾਗੈ ਸਹਜਿ ਧਿਆਨਾ ॥ (ਮ: ੫/੭੮੧) ਭਾਵ ‘ਜਪੁ’ ਕਰਨ ਉਪਰੰਤ ਅਡੋਲਤਾ ਨਸੀਬ ਹੁੰਦੀ ਹੈ, ਆਦਿ।

ਉਕਤ ਕੀਤੀ ਗਈ ਵਿਚਾਰ ਕਿ ਸੱਚੇ ਗੁਰੂ ਦੀ ਤਲਾਸ਼ ਮਨੁੱਖਾ ਜੀਵਨ ਦੀ ਸਰਬੋਤਮ ਪ੍ਰਾਪਤੀ ਹੈ। ਜਿਸ ਨੂੰ ਇਹ ਨਸੀਬ ਪ੍ਰਾਪਤ ਹੋਇਆ ਉਸ ਨੇ ਗੁਰੂ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਮਾਣ ਬਖ਼ਸ਼ਿਆ; ਜਿਵੇਂ

ਗੁਰੁ ਪਰਮੇਸਰੁ; ਗੁਰੁ ਗੋਬਿੰਦੁ ॥ ਗੁਰੁ ਕਰਤਾ; ਗੁਰੁ ਸਦ ਬਖਸੰਦੁ ॥ (ਮ: ੫/੧੦੮੦)

ਕੁਰਬਾਣੁ ਜਾਈ; ਗੁਰ ਪੂਰੇ ਅਪਨੇ ॥ ਜਿਸੁ ਪ੍ਰਸਾਦਿ; ਹਰਿ ਹਰਿ ‘ਜਪੁ’ ਜਪਨੇ ॥ (ਮ: ੫/੧੩੪੦), ਆਦਿ।

ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭੱਟ ਨਲੵ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਇਉਂ ਕੀਤੀ:

ਬ੍ਰਹਮੰਡ ਖੰਡ ਪੂਰਨ ਬ੍ਰਹਮੁ, ਗੁਣ ਨਿਰਗੁਣ ਸਮ (ਸਰਗੁਣ-ਨਿਰਗੁਣ ਬਰਾਬਰ) ਜਾਣਿਓ ॥ ਜਪੁ ਕਲ ਸੁਜਸੁ ਨਾਨਕ ਗੁਰ; ਸਹਜੁ ਜੋਗੁ ਜਿਨਿ ਮਾਣਿਓ ॥ (ਭਟ ਕਲੵ/੧੩੯੦) ਉਕਤ ਕੀਤੀ ਗਈ ਵਿਚਾਰ ਕਿ ‘ਜਪੁ’ ਦਾ ਫਲ਼ ਅਡੋਲਤਾ ਹੈ, ਇਸ ਲਈ ਇਸ ਤੁਕ ’ਚ ਕਲਸਹਾਰ ਜੀ ‘ਜਪੁ, ਸੁਜਸੁ’ ਦੇ ਮੁਕਾਬਲੇ ‘ਸਹਜੁ ਜੋਗੁ ਜਿਨਿ ਮਾਣਿਓ॥’ ਸ਼ਬਦ ਦਰਜ ਕਰ ਰਹੇ ਹਨ।

ਮੁਗਧ ਮਨ ! ਭ੍ਰਮੁ ਤਜਹੁ, ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ (ਰਾਮਦਾਸ), ਗੁਰੂ ਗੁਰੁ, ਗੁਰੂ ਜਪੁ ਸਤਿ ਕਰਿ (ਸਚਾਈ ਸਮਝ ਕੇ)॥ (ਭਟ ਨਲੵ /੧੪੦੦), ਆਦਿ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਜਿਸ ਨੇ ਵੀ ਹਰੀ ਦਾ ‘ਜਪੁ’ ਜਪਿਆ, ਉਸ ਦੀ ਮਤ ਗੁਰੂ ਵਾਙ ਉੱਚੀ ਤੇ ਅਡੋਲ ਹੋ ਗਈ: ‘‘ਜਿਨਿ ਜਪੁ ਜਪਿਓ; ਸਤਿਗੁਰ (ਦੀ) ਮਤਿ ਵਾ ਕੇ (ਉਸ ਦੇ ਅੰਦਰ) ॥’’ (ਮ: ੧/੧੦੪੨)

ਬਾਬਾ ਫੇਰੂ ਜੀ ਦੇ ਸਪੁੱਤਰ ਬਾਬਾ ਲਹਿਣਾ ਜੀ (‘ਲਹਣਾ’ ਦਾ ਅਰਥ ਹੈ: ਲੱਭਣਾ, ਗੁਰੂ ਦੀ ਤਲਾਸ਼) ਨੇ ਗੁਰੂ ਦੀ ਮਤ ਧਾਰਨ ਕੀਤੀ ਤਾਂ ਗੁਰੂ ਅੰਗਦ ਦੇਵ ਜੀ ਬਣ ਗਏ ਤੇ ‘ਜਪੁ ਤਪੁ’ ਦੀ ਕੀਤੀ ਕਮਾਈ ਨਾਲ ਜਦ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਪੀਰਾਂ, ਤਪਿਆਂ ਦੇ ਪ੍ਰਭਾਵ ਅਧੀਨ ਆਈ ਨਗਰੀ ਖਡੂਰ ਸਾਹਿਬ ਜਾ ਨਿਵਾਸ ਕੀਤਾ: ‘‘ਫੇਰਿ ਵਸਾਇਆ ਫੇਰੁਆਣਿ; ਸਤਿਗੁਰਿ ਖਾਡੂਰੁ ॥ ਜਪੁ ਤਪੁ ਸੰਜਮੁ ਨਾਲਿ ਤੁਧੁ; ਹੋਰੁ ਮੁਚੁ ਗਰੂਰੁ (ਬਾਕੀਆਂ ਪਾਸ ਬੜਾ ਹੰਕਾਰ)॥’’ (ਬਾਬਾ ਬਲਵੰਡ ਸਤਾ/੯੬੭) ਉਸ ਸ਼ਖ਼ਸੀਅਤ ਨੂੰ ਕਿਸ ਦਾ ਡਰ, ਜਿਸ ਦੇ ਹਿਰਦੇ ’ਚ ਗੁਰੂ ਨਾਨਕ ਸਾਹਿਬ ਜੀ ਮੁਤਾਬਕ ‘ਜਪੁ ਤਪੁ’ ਦੀ ਕਮਾਈ ਨਾਲ ਅੰਮ੍ਰਿਤ ਰਸ ਚੋਂਦਾ ਹੋਵੇ: ‘‘ਜਪੁ ਤਪੁ ਸੰਜਮੁ, ਹੋਹਿ ਜਬ ਰਾਖੇ; ਕਮਲੁ ਬਿਗਸੈ ਮਧੁ ਆਸ੍ਰਮਾਈ (ਮਾਨੋ ਸ਼ਹਿਦ ਚੋਂਦਾ ਹੈ)॥’’ (ਮ: ੧/੨੩)
ਗੁਰੂ ਨਾਨਕ ਦੇਵ ਜੀ ਰੂਹਾਨੀਅਤ ਤੋਂ ਸੱਖਣੇ ਪਰ ਆਪਣੇ ਆਪ ਨੂੰ ਗੁਣੀ-ਗਿਆਨੀ ਬਣੇ ਲੋਕਾਂ ਨੂੰ ਇੱਕ ਬੁਝਾਰਤ ਪਾਉਂਦੇ ਹਨ ਕਿ ਹੇ ਪ੍ਰਭੂ! ‘ਜਪੁ ਤਪੁ’ ਕਰਨ ਉਪਰੰਤ ਵੀ ਅਗਰ ਮੇਰੇ ਅੰਦਰ ਅਹੰਕਾਰ ਰਹਿ ਜਾਵੇ (ਭਾਵ ਤੈਥੋਂ ਪ੍ਰਭਾਵਤ ਨਾ ਹੋ ਸਕਿਆ) ਤਾਂ (ਸਮਝੋ) ਤੇਰੇ ਨਾਲ ਸੁਰਤ ਨਹੀਂ ਜੁੜੀ ਪਰ ਜਦ ਤੂੰ ਪ੍ਰਤੱਖ ਵਿਖਾਈ ਦੇਂਦਾ ਹੈਂ ਤਾਂ (ਤੇਰੀ ਅਸੀਮ ਸ਼ਕਤੀ ਦੇ ਮੁਕਾਬਲੇ ਮੇਰੀ ਤੁਛ ਹੋਂਦ) ਮੇਰੇ ਅੰਦਰੋਂ ਹਉਮੈ ਖਤਮ ਕਰ ਦਿੰਦੀ ਹੈ। ਹੇ ਗਿਆਨੀ ਮਨੁੱਖ ! ਮੇਰੇ ਅੰਦਰੋਂ ਮਾਲਕ ਨਾਲ ਹੋਈ ਇਹ ਅਕੱਥ-ਕਥਾ (ਵਾਰਤਾਲਾਪ) ਨੂੰ ਅਨੁਭਵ ਕਰਕੇ ਦੱਸ। ਬੇਸ਼ੱਕ ਵਰਣਨ ਰਹਿਤ ਰੱਬ ਸਭ ਅੰਦਰ ਵੱਸਦਾ ਹੈ, ਪਰ ਫਿਰ ਵੀ ਉਸ ਦੀ ਸਮਝ ਗੁਰੂ ਬਿਨਾਂ ਨਹੀਂ ਹੋ ਸਕਦੀ। ਉਹ (ਰੱਬ) ਮੇਰੇ ਅੰਦਰ ਹੈ ਤੇ ਮੈ ਉਸ ਦਾ ਰੂਪ ਹਾਂ, ਇਹ ਰੁਤਬਾ ਦੇਣ ਵਾਲ਼ਾ ‘ਜਪੁ’ ਜਦ ਜਪੋਗੇ ਤਾਂ ਇਕੱਲਾ ਤੂੰ ਹੀ ਨਹੀਂ ਬਲਕਿ ਤਿੰਨੇ ਲੋਕ ਹੀ ਉਸ (ਅਕਾਲ ਪੁਰਖ) ਵਿੱਚ ਲੀਨ ਹੋ ਜਾਣਗੇ: ‘‘ਹਉ ਮੈ ਕਰੀ, ਤਾਂ ਤੂ ਨਾਹੀ; ਤੂ ਹੋਵਹਿ, ਹਉ ਨਾਹਿ ॥ ਬੂਝਹੁ ਗਿਆਨੀ ! ਬੂਝਣਾ (ਪਹੇਲੀ); ਏਹ ਅਕਥ ਕਥਾ, ਮਨ ਮਾਹਿ ॥ ਬਿਨੁ ਗੁਰ ਤਤੁ ਨ ਪਾਈਐ; ਅਲਖੁ ਵਸੈ ਸਭ ਮਾਹਿ ॥ . ਨਾਨਕ ! ਸੋਹੰ ਹੰਸਾ ‘ਜਪੁ’ ਜਾਪਹੁ; ਤ੍ਰਿਭਵਣ ਤਿਸੈ ਸਮਾਹਿ ॥’’ (ਮ: ੧/੧੦੯੩)

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ‘ਜਪੁ’ ਵਿਸ਼ੇ ਨਾਲ ਸੰਬੰਧਿਤ ਤਿੰਨ ਭਾਗ ਉਜਾਗਰ ਹੁੰਦੇ ਹਨ:

(ਭਾਗ 1). ਗੁਰੂ ਉਪਮਾ (ਜੋ ‘ਜਪੁ’ ਜੀ ਸਾਹਿਬ ਬਾਣੀ ਦੀਆਂ ਪਹਿਲੀਆਂ 15 ਪਉੜੀਆਂ ਤੱਕ ਵਿਸ਼ਾ ਚੱਲਦਾ ਹੈ)।

(ਭਾਗ 2). ਰੱਬੀ ਸਿਮਰਨ (ਜੋ 15 ਤੋਂ 33 ਪਉੜੀਆਂ ਤੱਕ ਵਿਸ਼ਾ ਚੱਲਦਾ ਹੈ)।

(ਨੋਟ: ਗੁਰੂ ਅਰਜਨ ਸਾਹਿਬ ਜੀ ਨੇ ‘ਸੁਖਮਨੀ’ ਬਾਣੀ ਦੀ ਰਚਨਾ ਕੀਤੀ, ਜਿਸ ਦਾ ਮੂਲ ਵਿਸ਼ਾ ‘ਸਿਮਰਨ’ ਦੀ ਮਹਿਮਾ (ਜਾਂ ਫਲ਼) ਹੈ; ਜਿਵੇਂ ਕਿ ‘‘ਪ੍ਰਭ ਕੈ ਸਿਮਰਨਿ (ਨਾਲ), ਗਰਭਿ ਨ ਬਸੈ॥’’ (ਮ: ੫/੨੬੨) ਆਦਿ ਅਤੇ ਗੁਰਬਾਣੀ ‘ਜਪੁ, ਜਾਪੁ, ਸਿਮਰਨੁ, ਸਿਮਰਣੁ’ ਸ਼ਬਦ ਬਣਤਰ ਨੂੰ ਸਮਾਨੰਤਰ ਅਰਥਾਂ ’ਚ ਪ੍ਰਵਾਨ ਕਰਦੀ ਹੈ; ਜਿਵੇਂ

ਜਿਹ ਪ੍ਰਸਾਦਿ, ਸਭ ਕੀ ਗਤਿ ਹੋਇ॥ ਨਾਨਕ ! ‘ਜਾਪੁ’ ਜਪੈ ‘ਜਪੁ’ ਸੋਇ ॥ (ਗਉੜੀ ਸੁਖਮਨੀ/ ਮ: ੫/੨੭੦)

ਜਾ ਕੈ ‘ਸਿਮਰਣਿ’, ਜਮ ਤੇ ਛੁਟੀਐ; ਹਲਤਿ ਪਲਤਿ ਸੁਖੁ ਪਾਈਐ ॥ ਸਾਸਿ ਗਿਰਾਸਿ ਜਪਹੁ ‘ਜਪੁ’ ਰਸਨਾ; ਨੀਤ ਨੀਤ ਗੁਣ ਗਾਈਐ ॥ (ਮ: ੫/੩੮੨) ਭਾਵ ਜਿਸ ਦੇ ਸਿਮਰਨ (ਯਾਦ ਕਰਨ) ਨਾਲ ਆਤਮਿਕ ਗਿਰਾਵਟ ਤੋਂ ਮੁਕਤੀ ਮਿਲੇ ਤੇ ਲੋਕ ਪ੍ਰਲੋਕ ’ਚ ਅਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਸਿਮਰਨ (ਜਪੁ) ਜੀਭ ਤੋਂ ਹਰ ਸੁਆਸ ਨਾਲ ਤੇ ਹਰ ਗਿਰਾਹੀ ਲੈਂਦਿਆਂ ਜਪੋ, ਹਮੇਸ਼ਾਂ ਉਸ ਦੇ ਗੁਣ ਗਾਉਣੇ ਚਾਹੀਦੇ ਹਨ।

  ਉਕਤ ਕੀਤੀ ਗਈ ਵਿਚਾਰ ਕਿ ‘ਸਿਮਰਨੁ, ਸਿਮਰਣੁ, ਜਪੁ, ਜਾਪੁ’ ਸ਼ਬਦ ਸਮਾਨੰਤਰ ਅਰਥ ਦਿੰਦੇ ਹਨ। ਇੱਥੇ ਇਹ ਵਿਚਾਰ ਵੀ ਅਤਿ ਜ਼ਰੂਰੀ ਹੈ ਕਿ ‘ਸੁਖਮਾਨੀ’ ਸਾਹਿਬ ’ਚ ਦਰਜ ਸ਼ਬਦ ‘ਸਿਮਰਨਿ’ (ਕਰਣ ਕਾਰਕ) ਦੀ ਬਜਾਏ ‘ਜਪਿ ਜਾਂ ਜਾਪਿ’ ਦਰਜ ਕਰਕੇ ‘‘ਪ੍ਰਭ ਕੈ ਜਪਿ (ਨਾਲ), ਗਰਭਿ ਨ ਬਸੈ॥’’ ਜਾਂ ‘‘ਪ੍ਰਭ ਕੈ ਜਾਪਿ (ਨਾਲ), ਗਰਭਿ ਨ ਬਸੈ॥’’ ਭਾਵਾਰਥ ਤਾਂ ਗੁਰਮਤਿ ਅਨੁਸਾਰੀ ਬਣ ਸਕਦੇ ਹਨ ਪਰ ਗੁਰਬਾਣੀ ਲਿਖਤ ਇਸ ਦੀ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਗੁਰਬਾਣੀ ’ਚ ‘ਜਪਿ’ (440 ਵਾਰ) ਤੇ ‘ਜਾਪਿ’ (38 ਵਾਰ) ਹੁਕਮੀ ਭਵਿੱਖ ਕਾਲ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਹਨ, ਜਿਨ੍ਹਾਂ ਨੂੰ ‘ਸਿਮਰਨਿ’ ਜਾਂ ‘ਸਿਮਰਣਿ’ ਸ਼ਬਦ ਸਰੂਪਾਂ ਵਾਙ ‘ਜਪਿ, ਜਾਪਿ’ (ਕਰਣ ਕਾਰਕ) ਬਣਾ ਕੇ ਰਲ਼ਗੱਡ (ਭੁਲੇਖਾ ਪਾਉ) ਨਹੀਂ ਕੀਤਾ ਜਾ ਸਕਦਾ। ਇਸ ਨਿਯਮ ਮੁਤਾਬਕ ਹੀ ਜਿਵੇਂ ‘ਨਾਮੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਨਾਮ ਜਪ ਜਾਂ ਨਾਮ ਜਪਣਾ’ (ਕਿਰਿਆ) ਅਤੇ ‘ਅਨੰਦੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਅਨੰਦ ਕਰ ਜਾਂ ਅਨੰਦ ਮਾਣਨਾ’ (ਕਿਰਿਆ) ਨਹੀਂ ਬਣ ਸਕਦੇ, ਉਸੇ ਤਰ੍ਹਾਂ ‘ਜਪੁ’ ਤੇ ‘ਜਾਪੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਯਾਦ ਕਰ ਜਾਂ ਚੇਤੇ ਕਰਨਾ’ (ਕਿਰਿਆ) ਨਹੀਂ ਹੋ ਸਕਦੇ। ਧਿਆਨ ਰਹੇ ਕਿ ‘ਸਿਮਰਨੁ’ (46 ਵਾਰ) ਤੇ ‘ਸਿਮਰਣੁ’ (5 ਵਾਰ, ਅੰਤ ਔਂਕੜ, ਇੱਕ ਵਚਨ ਪੁਲਿੰਗ) ਦਾ ਸਰੂਪ ‘ਸਿਮਰਨਿ’ (70 ਵਾਰ) ਤੇ ‘ਸਿਮਰਣਿ’ (9 ਵਾਰ, ਅੰਤ ਸਿਹਾਰੀ, ਕਰਣ ਕਾਰਕ) ਇਸ ਲਈ ਬਣ ਗਿਆ ਕਿਉਂਕਿ ਗੁਰਬਾਣੀ ’ਚ ‘ਸਿਮਰਨਿ’ ਤੇ ‘ਸਿਮਰਣਿ’ (ਕਰਣ ਕਾਰਕ) ਸ਼ਬਦ ਸਰੂਪ ਇੱਕ ਵਾਰ ਵੀ ਕਿਰਿਆ ਵਿਸ਼ੇਸ਼ਣ ਜਾਂ ਹੁਕਮੀ ਭਵਿੱਖ ਕਾਲ ਕਿਰਿਆ ’ਚ ਦਰਜ ਨਹੀਂ ਹਨ।

ਸੋ, ‘ਸਿਮਰਨ ਦੀ ਮਹਿਮਾ’ ਅਤੇ ‘ਸਿਮਰਨ’; ਦੋ ਭਿੰਨ-ਭਿੰਨ ਵਿਸ਼ੇ ਹਨ। ‘ਜਪੁ’ ਸਿਰਲੇਖ ਦਾ ਰੂਪਾਂਤਰਨ ‘ਸਿਮਰਨੁ’ ਮੰਨਣਾ ਵੀ ਗੁਰਮਤਿ ਅਨੁਸਾਰੀ ਹੈ। ‘ਸੁਖਮਨੀ’ ਬਾਣੀ ‘ਜਪੁ’ ਪੜ੍ਹਨ ਵੱਲ ਹੀ ਪ੍ਰੇਰਿਤ ਕਰਦੀ ਹੈ। ਇਹ ਵੱਖਰਾ ਵਿਸ਼ਾ ਹੈ ਕਿ ਅਸੀਂ ‘ਸੁਖਮਨੀ’ ਰਾਹੀਂ ਦਿੱਤੇ ਗਏ ਇਸ ਉਪਦੇਸ਼ ਦਾ ਕਿੰਨਾ ਕੁ ਪਾਲਣ ਕਰਦੇ ਹਾਂ ?)

(ਭਾਗ 3). ਰੂਹਾਨੀਅਤ ਦੀ ਵਿਆਖਿਆ (ਜੋ ‘ਜਪੁ’ ਦੀਆਂ 34 ਤੋਂ 37 ਪਉੜੀਆਂ ਤੱਕ ਕੀਤੀ ਗਈ ਹੈ)।

ਗੁਰਬਾਣੀ ’ਚ ਜਿੱਥੇ ‘ਸਿਮਰਨੁ’ (ਜਪੁ) ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਉੱਥੇ ਗੁਰਮਤਿ ਦੇ ਪ੍ਰਚਾਰਕਾਂ ਲਈ ਵੀ ਖ਼ਾਸ ਹਦਾਇਤਾਂ ਹਨ; ਜਿਵੇਂ ਕਿ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ‘ਜਪੁ’ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮ: ੫/੩੮੧) ਭਾਵ ਰਾਮ ਦੇ ਨਾਮ (ਗੁਣਾਂ) ਦਾ ‘ਜਪੁ’ ਹਿਰਦੇ ’ਚ ਜਪਣਾ ਚਾਹੀਦਾ ਹੈ ਇਉਂ ਪਹਿਲਾਂ ਆਪਣੇ ਮਨ ਨੂੰ ਕਾਬੂ ਕੀਤਾ ਜਾਵੇ (ਭਾਵ ਪਹਿਲਾਂ ‘‘ਚਉਦਹ ਰਤਨ ਨਿਕਾਲਿਅਨੁ’’) ਫਿਰ ਹੋਰਾਂ ਲਈ ਮੂੰਹੋਂ ਵਚਨ ਬੋਲੇ ਜਾਣ, ਪ੍ਰੇਰਿਤ ਕੀਤਾ ਜਾਵੇ, ਪਰ ਅੱਜ-ਕੱਲ ਸਿੱਖੀ ਦੀ ਗਿਰਾਵਟ ਦਾ ਮੂਲ ਕਾਰਨ ਜੀਵਨ ਵਿਹੂਣੇ ਪ੍ਰਚਾਰਕ ਹਨ, ਜਿਨ੍ਹਾਂ ’ਚੋਂ ਬਹੁਤਾਤ ‘‘ਰੋਟੀਆ ਕਾਰਣਿ ਪੂਰਹਿ ਤਾਲ ॥’’ (ਮ: ੧/੪੬੫) ਵਚਨਾਂ ’ਤੇ ਹੀ ਪਹਿਰਾ ਦੇਂਦੇ ਨਜ਼ਰ ਆਉਂਦੇ ਹਨ। ਇਹ ‘ਰੋਟੀਆਂ’ ਸਰੀਰ ਦਾ ਵਿਕਾਸ ਕਰਨ ਵਾਲ਼ੀਆਂ ਵੀ ਹੋ ਸਕਦੀਆਂ ਹਨ ਤੇ ਹਊਮੈ ਦਾ ਵਿਕਾਸ ਕਰਨ ਵਾਲ਼ੀਆਂ ਵੀ।

ਇੱਕ ਵਰਗ ਮੁਤਾਬਕ ਗੁਰਬਾਣੀ ਪੜ੍ਹਨੀ ਜਾਂ ਸੱਚੀ ਕਿਰਤ ਕਰਨੀ ਹੀ ‘ਸਿਮਰਨ’ ਹੈ। ਇਨ੍ਹਾਂ ਦੁਆਰਾ ਵਿਚਾਰ ਰੱਖਣ ਦਾ ਅੰਦਾਜ਼ ਹੀ ਇਨ੍ਹਾਂ ਨੂੰ ਗੁਰੂ ਜਾਂ ਰੱਬੀ ਡਰ-ਅਦਬ ਦੇ ਪ੍ਰਭਾਵ ਤੋਂ ਮੁਕਤ ਦਰਸਾਉਂਦਾ ਹੈ ਜਦਕਿ ਦੂਸਰੇ ਵਰਗ ਨੇ ਜਿੱਥੇ ਬੈਠ ਕੇ ਸਿਮਰਨ ਕੀਤਾ ਉੱਥੋਂ ਦੀਆਂ ਕੰਧਾਂ ਦਰਵਾਜ਼ੇ ਵੀ ਨਾਲ ਨਾਲ ‘ਸਿਮਰਨ’ ਕਰਨ ਲੱਗ ਪਏ, ਪ੍ਰਚਾਰਿਆ ਗਿਆ ਜਦਕਿ ਸਚਾਈ ਇਹ ਵੀ ਹੈ ਕਿ ਗੁਰਬਾਣੀ ’ਚ ਕੇਵਲ ਇੱਕ ਰਚਨਾ ਹੀ ਅਜਿਹੀ ਹੈ, ਜਿਸ ਦਾ ਸਿਰਲੇਖ ‘ਸਿਮਰਨ’ ਨਾਲ ਸੰਬੰਧਿਤ ‘ਜਪੁ’ ਹੈ ਪਰ ਸਾਡੀ ਅਗਿਆਨਤਾ ‘ਜਪੁ’ ਨੂੰ ਸਿਰਲੇਖ ਮੰਨਣ ਦੀ ਬਜਾਏ ॥ ਜਪੁ॥ ਸਮੇਤ ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਸਲੋਕ ਨੂੰ ਵੀ ਮੂਲ ਮੰਤਰ ਦਾ ਭਾਗ ਬਣਾਉਣ ਲਈ ਜ਼ਿੱਦ ਕਰਦੀ ਹੈ, ਜੋ ‘ਸਿਮਰਨ’ ਦੀ ਕਮਾਈ (ਨਿਮਰਤਾ) ਦੇ ਵਿਪਰੀਤ ਹੈ ਜਦਕਿ ‘ਜਪੁ’ ਦੇ ਦੋਵੇਂ ਪਾਸੇ ਦੋ-ਦੋ ਡੰਡੇ ॥ ਜਪੁ॥ ਇਸ ਨੂੰ ਮੂਲ ਮੰਤਰ ਤੋਂ ਨਿਖੇੜ ਕੇ ਬਾਣੀ ਦਾ ਨਾਂ (ਸਿਰਲੇਖ) ਸਪਸ਼ਟ ਕਰਦੇ ਹਨ।

ਗੁਰਬਾਣੀ ਦੇ ਮੁੱਢਲੇ ਤਿੰਨ ਅਸੂਲ ਹਨ: ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ’; ਅਗਰ ‘ਕਿਰਤ ਕਰਨ’ ਨੂੰ ਹੀ ‘ਨਾਮ ਜਪਣਾ’ ਮੰਨ ਲਈਏ ਤਾਂ ਇਹ ਅਸੂਲ ਤਿੰਨ ਦੀ ਬਜਾਏ ਦੋ ਰਹਿ ਜਾਣਗੇ: ‘ਕਿਰਤ ਕਰਨੀ ਤੇ ਵੰਡ ਛਕਣਾ’, ਜੋ ਤਰਕਸ਼ੀਲ ਵਿਚਾਰਧਾਰਾ ਦਾ ਮੂਲ ਹੈ। ਉਨ੍ਹਾਂ ਲਈ ਅਦ੍ਰਿਸ਼ ਸ਼ਕਤੀ ਕੋਈ ਮਾਇਨਾ ਨਹੀਂ ਰੱਖਦੀ ਜਦਕਿ ‘ਜਪੁ’ ਦੀ ਕਮਾਈ ਰੱਬੀ ਬਖ਼ਸ਼ਸ਼ ਬਿਨਾਂ ਅਸੰਭਵ ਹੈ। ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਹਨ ਕਿ ਮਨੁੱਖ; ਚੰਚਲਤਾ (ਸੁਆਸ) ਰੋਕ ਕੇ ਮਨ ਵਿੱਚੋਂ ‘ਜਪੁ’ ਕਰਦਾ ਹੈ, ਸਿਰ ਪਰਨੇ ਵਿਚਰਦਾ ਹੈ, ਪਰ (ਗੁਰੂ ਤੇ ਇਲਾਹੀ ਮਦਦ ਤੋਂ ਬਿਨਾਂ) ਇਉਂ ਕਿਸ ਦੇ ਆਸਰੇ ਤੇ ਕਿਸ ਤਾਕਤ ਨਾਲ (ਸ਼ਾਂਤੀ) ਮਿਲੇ ? ਦਰਅਸਲ ਇਨ੍ਹਾਂ ਦਾ ਵੀ ਕੀ ਕਸੂਰ ? ਉੱਚਾ ਰੁਤਬਾ ਕਰਤਾਰ ਕਿਸ ਨੂੰ ਦੇਂਦਾ ਹੈ, ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਉਹ ਸਭ ਨੂੰ ਆਪਣੇ ਹੁਕਮ ’ਚ ਰੱਖਦਾ ਹੈ ਪਰ ਮੂਰਖ ਇਸ ਭੇਤ ਨੂੰ ਸਮਝਣ ਦੀ ਬਜਾਏ ਆਪਣੇ ਆਪ (ਹਉਮੈ) ਨੂੰ ਤਰਜੀਹ ਦੇਂਦਾ ਹੈ: ‘‘ਪਉਣੁ ਮਾਰਿ, ਮਨਿ ਜਪੁ ਕਰੇ; ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ? ਕਿਸ ਨੋ ਜੋਰੁ ਕਰੇਇ ? ॥ ਕਿਸ ਨੋ ਕਹੀਐ ਨਾਨਕਾ ! ਕਿਸ ਨੋ ਕਰਤਾ ਦੇਇ ? ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥’’ (ਮ: ੧/੧੨੪੧)

ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਵਚਨ ਹਨ ਕਿ ਪ੍ਰਮਾਤਮਾ ਆਪ ਹੀ ‘ਜਪੁ’ ਰਾਹੀਂ ਨਜ਼ਦੀਕੀਆਂ ਬਣਾਉਂਦਾ ਹੈ ਤੇ ਆਪ ਹੀ ‘ਜਪੁ’ ਸ਼ਸਤਰ (ਸ਼ਕਤੀ) ਤੋਂ ਦੂਰ ਕਰਦਾ ਹੈ:

ਆਪੇ ਨਾਉ ਜਪਾਇਦਾ ਪਿਆਰਾ; ਆਪੇ ਹੀ ‘ਜਪੁ’ ਜਾਪੈ ॥ (ਮ: ੪/੬੦੫)

ਭਾਣੈ ਜਪ ਤਪ ਸੰਜਮੋ; ਭਾਣੈ ਹੀ ਕਢਿ ਲੇਇ ॥ (ਮ: ੫/੯੬੩) ਭਾਵ ਆਪਣੀ ਰਜ਼ਾ ’ਚ ਹੀ ਮੰਤਰ ਪਾਠ, ਧੂਣੀਆਂ ਤਪਾਉਣ ਤੇ ਇੰਦ੍ਰਿਆਂ ਨੂੰ ਕਾਬੂ ਕਰਵਾਉਣ ਵਾਲੀ ਕਠੋਰਤਾ ਵੱਲ ਪ੍ਰੇਰਦਾ ਹੈ ਤੇ ਆਪਣੀ ਰਜ਼ਾ ਮੁਤਾਬਕ ਹੀ ਇਨ੍ਹਾਂ ਨੂੰ ਵਿਕਾਰਾਂ ਤੋਂ ਮੁਕਤ ਕਰਵਾ ਲੈਂਦਾ ਹੈ।

ਤੁਮ ਤੇ ਸੇਵ, ਤੁਮ ਤੇ ਜਪ ਤਾਪਾ; ਤੁਮ ਤੇ ਤਤੁ ਪਛਾਨਿਓ ॥ (ਮ: ੫/੧੨੧੬) ਭਾਵ ਹੇ ਮਾਲਕ! ਤੇਰੀ ਮਿਹਰ ਨਾਲ ਹੀ ਸੇਵਾ ਹੋ ਸਕਦੀ ਹੈ, ‘ਜਪੁ ਤਪੁ’ ਹੋ ਸਕਦਾ ਹੈ ਤੇ ਤੇਰੀ ਕਿਰਪਾ ਨਾਲ ਹੀ ਅਸਲੀਅਤ (ਚੰਗੇ-ਮੰਦੇ) ਦੀ ਸਮਝ ਹੁੰਦੀ ਹੈ।

ਭਗਤ ਕਬੀਰ ਜੀ ਦੇ ਵਚਨ ਹਨ ਕਿ ਅਕਾਲ ਪੁਰਖ ਨੇ ਮੈਨੂੰ ਗੁਰੂ ਸੰਗਤ ’ਚ ਮਿਲਾ ਲਿਆ, ਪੰਜ ਕਾਮਾਦਿਕਾਂ ਤੋਂ ਬਚਾ ਲਿਆ। ਅੰਮ੍ਰਿਤ ਨਾਮ (ਜਪੁ) ਜੀਭ ਨਾਲ ਜਪਦਾ ਹਾਂ ਕਿਉਂਕਿ ਮਾਲਕ ਨੇ ਆਪਣਾ ਅਮੋਲਕ ਦਾਸ ਬਣਾਇਆ ਹੈ: ‘‘ਸਾਧੂ ਸੰਗਤਿ ਦੀਓ ਰਲਾਇ ॥ ਪੰਚ ਦੂਤ ਤੇ ਲੀਓ ਛਡਾਇ ॥ ਅੰਮ੍ਰਿਤ ਨਾਮੁ; ਜਪਉ ਜਪੁ ਰਸਨਾ ॥ ਅਮੋਲ ਦਾਸੁ; ਕਰਿ ਲੀਨੋ ਅਪਨਾ ॥’’ (ਭਗਤ ਕਬੀਰ/੩੩੧)

ਗੁਰੂ ਤੇਗ ਬਹਾਦਰ ਜੀ; ਮਨੁੱਖ ਨੂੰ ਹਿੰਮਤ ਬਖ਼ਸ਼ਦੇ ਹੋਏ ਵਚਨ ਕਰਦੇ ਹਨ ਕਿ ਹੇ ਪ੍ਰਭੂ! ਮੇਰੇ ਅੰਦਰ ਕੋਈ ਗੁਣ ਨਹੀਂ ਕਿਉਂਕਿ ਕੋਈ ‘ਜਪੁ ਤਪੁ’ ਨਹੀਂ ਕੀਤਾ, ਇਹ ਵੀ ਸਮਝ ਨਹੀਂ ਕਿ ਕੀ ਕੀਤਾ ਜਾਵੇ ? ਪਰ ਤੇਰੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਵਿਕਾਰਾਂ ਦਾ ਮੁਕਾਬਲਾ ਕਰਨ ਲਈ ਹੌਸਲਾ (ਹਿੰਮਤ) ਬਖ਼ਸ਼ਸ਼ ਕਰ: ‘‘ਨਾਹਿਨ ਗੁਨੁ, ਨਾਹਿਨ ਕਛੁ ਜਪੁ ਤਪੁ; ਕਉਨੁ ਕਰਮੁ ਅਬ ਕੀਜੈ ? ॥ ਨਾਨਕ ! ਹਾਰਿ ਪਰਿਓ ਸਰਨਾਗਤਿ; ਅਭੈ ਦਾਨੁ, ਪ੍ਰਭ ! ਦੀਜੈ ॥’’ (ਮ: ੯/੭੦੩)

ਸੋ, ਰੁਜ਼ਾਨਾ ਰਹਰਾਸਿ ’ਚ ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ, ਰਾਖਹੁ ਸਰਮਾ ॥’’ (ਮ: ੫/੧੨/੩੭੮) ਬੇਨਤੀ ਕਰਨ ਵਾਲ਼ਾ ਸਿੱਖ; ‘ਨਾਮ ਜਪਣ’ ਨੂੰ ‘ਕਿਰਤ ਕਰਨ’ ’ਚ ਤਬਦੀਲ ਕਰਕੇ ਰੱਬੀ ਬਖ਼ਸ਼ਸ਼ ਤੋਂ ਮੁਨਕਰ (ਇਨਕਾਰੀ) ਨਹੀਂ ਹੋ ਸਕਦਾ, ਇਹ ਕਿਸੇ ਅਸਿੱਖ ਪ੍ਰਚਾਰਕ ਦੀ ਸੋਚ ਹੋ ਸਕਦੀ ਹੈ।

ਗੁਰਬਾਣੀ ’ਚ 6 ਵਾਰ ‘ਜਪੁ’ ਤੇ ‘ਜਾਪਿ’ (ਸੰਯੁਕਤ) ਸ਼ਬਦ ਇੱਕੋਂ ਤੁਕ ’ਚ ਦਰਜ ਹਨ, ਜਿਨ੍ਹਾਂ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ‘ਜਪੁ’ ਨਾਂਵ ਹੈ ਜਦਕਿ ‘ਜਾਪਿ’ ਹੁਕਮੀ ਭਵਿੱਖ ਕਾਲ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਤੂੰ ਜਪ, ਤੂੰ ਸਿਮਰ’ ਭਾਵ ਹਰੀ ‘ਜਪੁ’ ਨੂੰ ਤੂੰ ਜਪ, ਹਰੀ ਸਿਮਰਨ ਨੂੰ ਤੂੰ ਸਿਮਰ’ ਆਦਿ (ਹੁਕਮੀ ਭਵਿੱਖ ਕਾਲ ਕਿਰਿਆ) ਅਤੇ ‘ਜਪ ਕੇ’ (ਕਿਰਿਆ ਵਿਸੇਸ਼ਣ); ਜਿਵੇਂ ਕਿ

ਬੂਝਹੁ ਹਰਿ ਜਨ ! ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ! ਹਰਿ ‘ਜਪੁ’ (ਨੂੰ) ਜਪਿ (ਤੂੰ ਜਪ) ਰਿਦੈ ਧਿਆਈ ਹੇ ॥ (ਮ: ੧/੧੦੨੫)

ਜਿਸ ਨੋ ਕ੍ਰਿਪਾ ਕਰੇ; ਸੋ ਧਿਆਵੈ ॥ ਨਿਤ ਹਰਿ ‘ਜਪੁ’ (ਨੂੰ) ਜਾਪੈ; ਜਪਿ (ਜਪ ਕੇ) ਹਰਿ ਸੁਖੁ ਪਾਵੈ ॥ (ਮ: ੪/੯੯੮)
ਮੇਰੇ ਮਨ ! ‘ਜਪੁ’ (ਨੂੰ) ਜਪਿ (ਤੂੰ ਸਿਮਰ) ਹਰਿ ਨਾਰਾਇਣ ॥ ਕਬਹੂ ਨ ਬਿਸਰਹੁ ਮਨ ਮੇਰੇ ਤੇ; ਆਠ ਪਹਰ ਗੁਨ ਗਾਇਣ ॥ (ਮ: ੫/੯੭੯), ਆਦਿ।

ਗੁਰਬਾਣੀ ਲਿਖਤ ਦਾ ਇਹ ਪੱਕਾ ਨਿਯਮ ਹੈ ਕਿ ਜੋ ਸ਼ਬਦ ਕਿਸੇ ਸੰਬੰਧਕੀ ਚਿੰਨ੍ਹ ਦੇ ਦਰਜ ਹੋਣ ਨਾਲ ਅੰਤ ਮੁਕਤਾ ਹੋ ਜਾਵੇ ਉਹ ਇੱਕ ਵਚਨ ਪੁਲਿੰਗ ਹੁੰਦਾ ਹੈ; ਜਿਵੇਂ ਕਿ ‘ਜਪ ਤਪ ਕਾ’ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ (ਤੁਰੰਤ) ॥’’ (ਮ:੧/੭੨੯) ਭਾਵ ਜਪ (ਰੱਬੀ ਯਾਦ) ਅਤੇ ਤਪ (ਹੱਥੀਂ ਸੇਵਾ) ਕਰਨ ਨੂੰ ਸੋਹਣੀ ਕਿਸ਼ਤੀ (ਨੌਕਾ) ਬਣਾ, ਜਿਸ ਰਾਹੀਂ ਤੂੰ ਜਲਦੀ (ਸੰਸਾਰ ਸਮੁੰਦਰ) ਲੰਘ ਜਾਵੇਂਗਾ। ਇਸ ਤੁਕ ’ਚ ‘ਜਪੁ ਤਪੁ’ ਨੂੰ ‘ਕਾ’ ਸੰਬੰਧਕੀ ਚਿੰਨ੍ਹ ਨੇ ਅੰਤ ਮੁਕਤਾ ਕਰ ਦਿੱਤਾ, ਜੋ ਗੁਰਬਾਣੀ ’ਚ ਕੇਵਲ ਇੱਕ ਵਾਰ ਹੀ ਦਰਜ ਹੈ।

ਉਕਤ ਕੀਤੀ ਗਈ ਤਮਾਮ ਵਿਚਾਰ ਕੇਵਲ ‘ਜਪੁ’ (ਅੰਤ ਔਂਕੜ, ਸ਼ਬਦ) ਨਾਲ ਸੰਬੰਧਿਤ ਹੈ। ਇਸ ਲਈ ਗੁਰਬਾਣੀ ਮੁਤਾਬਕ ‘ਜਪ’ (ਅੰਤ ਮੁਕਤਾ, ਬਹੁ ਵਚਨ 39 ਵਾਰ) ਪੰਡਿਤਾਂ ਦੁਆਰਾ ਕੀਤਾ ਜਾਂਦਾ ਉਹ ਮੰਤਰ ਪਾਠ ਹੈ, ਜਿਸ ਵਿੱਚ ਰੱਬੀ ਪਿਆਰ ਸ਼ਾਮਲ ਨਹੀਂ, ਜਿਸ ਕਾਰਨ ਗੁਰਮਤਿ ਲਈ ਅਪ੍ਰਵਾਨ ਹੈ; ਜਿਵੇਂ

ਅਸੰਖ ‘ਜਪ’; ਅਸੰਖ ਭਾਉ ॥ (ਜਪੁ) (ਨੋਟ: ਇਸ ਤੁਕ ’ਚ ‘ਜਪ’ ਦਾ ਭਾਵਾਰਥ ‘ਭਾਉ’ (ਪ੍ਰੇਮ) ਨਹੀਂ ਬਲਕਿ ‘ਜਪ’ ਤੇ ‘ਭਾਉ’ ਭਿੰਨ-ਭਿੰਨ ਹਨ।)

ਅਨਿਕ ਬਰਖ; ਕੀਏ ‘ਜਪ’ ਤਾਪਾ ॥ ਗਵਨੁ ਕੀਆ; ਧਰਤੀ ਭਰਮਾਤਾ॥ ਇਕੁ ਖਿਨੁ ਹਿਰਦੈ ਸਾਂਤਿ ਨ ਆਵੈ; ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ॥ (ਮ:੫/੯੮)

ਪ੍ਰਭ ਕੈ ਸਿਮਰਨਿ, ‘ਜਪ’ ਤਪ ਪੂਜਾ ॥ (ਮ:੫/੨੬੨) (ਭਾਵ ਰੱਬੀ ਯਾਦ ’ਚ ਹੀ ਸਭ ਜਪ, ਤਪ ਆ ਗਏ, ਹੁਣ ਇਨ੍ਹਾਂ ਨੂੰ ਅਲੱਗ ਕਰਨ ਦੀ ਲੋੜ ਨਹੀਂ)

ਸਭਿ ‘ਜਪ’ ਸਭਿ ਤਪ; ਸਭ ਚਤੁਰਾਈ ॥ ਊਝੜਿ ਭਰਮੈ; ਰਾਹਿ ਨ ਪਾਈ॥ (ਮ:੧/੪੧੨)

‘ਜਪ’ ਤਪ ਸੰਜਮ ਕਰਮ ਨ ਜਾਨਾ, ਨਾਮੁ ਜਪੀ (ਜਪੀਂ ਭਾਵ ਜਪਦਾ ਹਾਂ) ਪ੍ਰਭ ! ਤੇਰਾ ॥ (ਮ:੧/੮੭੮)

ਇਕਿ (ਭਾਵ ਕਈ) ‘ਜਪ’ ਤਪ ਕਰਿ ਕਰਿ (ਕੇ) ਤੀਰਥ ਨਾਵਹਿ ॥ (ਪਰ ਇਨ੍ਹਾਂ ਦਾ ਕੀ ਕਸੂਰ ?) ਜਿਉ ਤੁਧੁ ਭਾਵੈ; ਤਿਵੈ ਚਲਾਵਹਿ ॥ (ਮ:੧/੧੦੨੪)

ਹੋਮ ਜਗ, ‘ਜਪ’ ਤਪ ਸਭਿ ਸੰਜਮ, ਤਟਿ+ਤੀਰਥਿ (ਉੱਤੇ) ਨਹੀ ਪਾਇਆ ॥ (ਮ:੫/੧੧੩੯)

ਸਗਲੇ ਕਰਮ ਧਰਮ ਸੁਚਿ ਸੰਜਮ, ‘ਜਪ’ ਤਪ ਤੀਰਥ ਸਬਦਿ (’ਚ ਹੀ) ਵਸੇ ॥’’ (ਮ:੧/੧੩੩੨), ਆਦਿ।

ਭਗਤ ਨਾਮਦੇਵ ਜੀ ਹਿੰਦੂ ਫ਼ਿਲਾਸਫ਼ੀ ਦੇ ਚੰਗੇ ਗਿਆਤਾ ਸਨ, ਜਿਨ੍ਹਾਂ ਨੇ ਬ੍ਰਾਹਮਣਾਂ ਵੱਲੋਂ ਕੀਤੇ ਜਾਂਦੇ ਧਾਰਮਿਕ ਕਾਰਜਾਂ ਨੂੰ ਬਾਰੀਕੀ ਨਾਲ ਵਿਚਾਰਿਆ ਤੇ ‘ਜਪ’ਰਾਹੀਂ ਹੁੰਦੀ ਮਨ ਦੀ ਸ਼ੁੱਧਤਾ ਨੂੰ ਆਧਾਰ (ਸਾਰ ਭਾਵ ਰਹਾਉ) ਬਣਾ ਕੇ ਪਦੇ ਦੀ ਰਚਨਾ ਕੀਤੀ: ‘‘ਕਾਹੇ ਕਉ ਕੀਜੈ ਧਿਆਨੁ ਜਪੰਨਾ ? ॥ ਜਬ ਤੇ, ਸੁਧੁ ਨਾਹੀ; ਮਨੁ ਅਪਨਾ ॥੧॥ ਰਹਾਉ ॥ (ਭਗਤ ਨਾਮਦੇਵ/੪੮੫)  ਭਾਵ ‘‘ਧਿਆਨੁ ਜਪੰਨਾ’’ (ਭਾਵ ਜਪ ਦੌਰਾਨ ਅੱਖਾਂ ਬੰਦ ਕਰਨ ਵਾਲ਼ਾ ਧਿਆਨ) ਕਾਹੇ ਕਉ ਕੀਜੈ ?॥ ਜਬ ਤੇ (ਜਦ ਤੱਕ) ‘‘ਧਿਆਨੁ ਜਪੰਨਾ’’ ਰਾਹੀਂ ‘‘ਸੁਧੁ ਨਾਹੀ; ਮਨੁ ਅਪਨਾ॥’’ ਹੁੰਦਾ।

ਗੁਰੂ ਅਰਜਨ ਸਾਹਿਬ ਜੀ ਆਪਣੇ ਵਿਸ਼ੇ ਜਾਂ ‘ਸਾਰ’ (ਰਹਾਉ) ਰਾਹੀਂ ਤਮਾਮ ਜਪ, ਤਪ, ਸੁਚਿ, ਸੰਜਮ, ਬ੍ਰਤ, ਪੂਜਾ ਆਦਿ ਦਾ ਵਿਸ਼ਲੇਸ਼ਣ ਕਰਦਿਆਂ ਵਚਨ ਕਰਦੇ ਹਨ ਕਿ: ‘‘ਜਪ ਤਪ ਸੰਜਮ ਕਰਮ ਕਮਾਣੇ; ਇਹਿ ਓਰੈ ਮੂਸੇ ॥੧॥ ਰਹਾਉ ॥ (ਮ:੫/੨੧੬) ਭਾਵ ਇਹ ਸਾਰੇ ਜਪ, ਤਪ, ਸੰਜਮ (ਇੰਦ੍ਰੀਆਂ ਨੂੰ ਕਾਬੂ ਕਰਨ ਦੀਆਂ ਯੁਕਤੀਆਂ) ਆਦਿ ਕਰਮ-ਕਾਂਡ ਰੱਬੀ ਦਰਗਹ (ਉੱਚੀ ਸੁਰਤ) ਵਿੱਚ ਪਹੁੰਚਣ ਤੋਂ ਪਹਿਲਾਂ (ਓਰੈ) ਹੀ ਲੁਟ ਲਏ ਜਾਂਦੇ ਹਨ ਭਾਵ ਇਨ੍ਹਾਂ ਦੀ ਸੀਮਾ ਮਾਇਆਵੀ ਪਕੜ ਤੋਂ ਉੱਚੀ ਨਹੀਂ।

ਸੋ, ਗੁਰਬਾਣੀ ’ਚ ਦਰਜ ‘ਜਪ’ (ਨਕਾਰਾਤਮਕ) ਤੇ ‘ਜਪੁ’ (ਸਕਾਰਾਤਮਕ) ਦੇ ਅੰਤਰ ਨੂੰ ਸਮਝਣਾ ਅਤਿ ਜ਼ਰੂਰੀ ਹੈ। ‘ਜਪੁ’ (ਹਾਂ-ਸੂਚਕ) ਦਾ ਪ੍ਰਚਾਰ ਤੇ ਪ੍ਰਸਾਰ:‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਰਨਾ ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ ॥’’ (ਮ: ੨/੪੭੪) ਉੱਘੜ ਕੇ ਗੁਰਮਤਿ ਦਾ ਮਜ਼ਾਕ ਉੱਡਾਏਗਾ। ਇਸ ਲਈ ਬੜਾ ਜ਼ਰੂਰੀ ਹੈ: ‘‘ਗੁਰ ਸਤਿਗੁਰ ਕਾ, ਜੋ ਸਿਖੁ ਅਖਾਏ; ਸੁ, ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ (ਗੁਰੂ-ਸ਼ਬਦ ਸਰੋਵਰ ’ਚ) ਨਾਵੈ ॥ ਉਪਦੇਸਿ ਗੁਰੂ, ਹਰਿ ਹਰਿ ‘ਜਪੁ’ ਜਾਪੈ; ਸਭਿ ਕਿਲਵਿਖ ਪਾਪ ਦੋਖ, ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ, ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ, ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ, ਮੇਰਾ ਸੁਆਮੀ; ਤਿਸੁ ਗੁਰਸਿਖ, ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ, ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)

Most Viewed Posts