39.7 C
Jalandhar
Wednesday, April 22, 2026
spot_img
Home Blog Page 161

ਭਗਤ ਕਬੀਰ ਸਾਹਿਬ ਜੀ ਦਾ ਜੀਵਨ ਅਤੇ ਸਿਖਿਆਵਾਂ

0

ਭਗਤ ਕਬੀਰ ਸਾਹਿਬ ਜੀ ਦਾ ਜੀਵਨ ਅਤੇ ਸਿਖਿਆਵਾਂ

ਸ. ਕਿਰਪਾਲ ਸਿੰਘ (ਬਠਿੰਡਾ)-88378-13661

ਭਾਰਤ ਦੀ ਧਰਤੀ ਉੱਪਰ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁਝ ਮਹਾਨ ਕਾਰਨਾਮਿਆਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਇੱਕ ਮਨੌਤ ਅਨੁਸਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ; ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਕ੍ਰਿਤ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਨੇ ਆਪਣੇ ਘਰ ਲੈ ਆਂਦਾ ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁੱਤ੍ਰ ਮੰਨ ਕੇ ਪਾਲ਼ਿਆ। ਯੋਗ ਸਮੇਂ ਮੁਸਲਮਾਨੀ ਮਤ ਅਨੁਸਾਰ ਬੱਚੇ ਦਾ ਨਾਉਂ ‘ਕਬੀਰ’ ਰੱਖਿਆ ਗਿਆ। ‘ਕਬੀਰ’ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ, ਜਿਸ ਦਾ ਅਰਥ ਹੈ ‘ਮਹਾਨ’। ਪੁੱਤਰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨ ਵਾਲੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ। ਜਵਾਨ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ‘ਬੀਬੀ ਲੋਈ’ ਨਾਲ ਹੋਈ, ਜਿਸ ਤੋਂ ‘ਕਮਾਲ’ ਪੁੱਤਰ ਪੈਦਾ ਹੋਇਆ। ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨੀ ਹੋਏ ਅਤੇ ਆਪਣੀ ਸੰਗਤ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ’ਤੇ ਭੀ ਆਪ ਜੀ ਦਾ ਮੰਦਿਰ ਹੈ। ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ, ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ ‘ਕਬੀਰ ਬੀਜਕ’ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਉਪਲਬਧ ਹੈ ਜਿਸ ਵਿੱਚ ਕੁੱਲ 225 ਸ਼ਬਦ, 3 ਅਸਟਪਦੀਆਂ, 1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ।

ਇਤਿਹਾਸ ‘ਰਾਮਾਨੰਦ ਸਾਗਰ’ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ। ਆਪ ਜੀ ਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ‘ਕਬੀਰ ਪੰਥ’ ਅੱਗੇ ਲਿਜਾ ਰਿਹਾ ਹੈ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਯਾਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ।

ਜਦ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮੁਤੱਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ, ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋਂਡ ਰਾਗੁ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ: ‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ॥’’ ਭਾਵ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ) ਸੁੱਟ ਦਿੱਤਾ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਕੁੰਡੀ ਦੀ ਚੋਟ) ਮਾਰੀ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੀ ਬਜਾਏ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੋਵੇ ਕਿ) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ।

ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ। ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗ਼ਲਤ ਮਨੌਤ ਕਿ ‘ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਮਰਨ ਵਾਲੇ ਦੀ ਗਤਿ ਨਹੀਂ ਹੁੰਦੀ’ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਛ ਸਮਾਂ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ’ਤੇ ਹੈ) ਜਾ ਕੇ ਵੱਸ ਗਏ। ਪੁਜਾਰੀ ਵਰਗ ਵੱਲੋਂ ਪਾਏ ਇਨ੍ਹਾਂ ਵਹਿਮਾ ਭਰਮਾ ਵਿਚੋਂ ਕੱਢਣ ਲਈ ਉਨ੍ਹਾਂ ਇਹ ਸ਼ਬਦ ਉਚਾਰਨ ਕੀਤੇ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ: ‘‘ਜਿਉ, ਜਲ ਛੋਡਿ; ਬਾਹਰਿ ਭਇਓ ਮੀਨਾ ॥ ਪੂਰਬ ਜਨਮ; ਹਉ ਤਪ ਕਾ ਹੀਨਾ ॥1॥ ਅਬ ਕਹੁ, ਰਾਮ ਕਵਨ ਗਤਿ ਮੋਰੀ  ? ॥ ਤਜੀ ਲੇ ਬਨਾਰਸ; ਮਤਿ ਭਈ ਥੋਰੀ ॥1॥ ਰਹਾਉ ॥ ਸਗਲ ਜਨਮੁ, ਸਿਵ ਪੁਰੀ ਗਵਾਇਆ ॥ ਮਰਤੀ ਬਾਰ, ਮਗਹਰਿ ਉਠਿ ਆਇਆ ॥2॥ ਬਹੁਤੁ ਬਰਸ, ਤਪੁ ਕੀਆ ਕਾਸੀ ॥ ਮਰਨੁ ਭਇਆ, ਮਗਹਰ ਕੀ ਬਾਸੀ ॥3॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ; ਕੈਸੇ ਉਤਰਸਿ ਪਾਰੀ  ?॥4॥ ਕਹੁ, ਗੁਰ ਗਜ ਸਿਵ; ਸਭੁ ਕੋ ਜਾਨੈ ॥ ਮੁਆ ਕਬੀਰੁ, ਰਮਤ ਸ੍ਰੀ ਰਾਮੈ ॥5॥ (ਭਗਤ ਕਬੀਰ ਜੀ /ਪੰਨਾ 326), ਤੋਰੇ ਭਰੋਸੇ ਮਗਹਰ ਬਸਿਓ; ਮੇਰੇ ਤਨ ਕੀ ਤਪਤਿ ਬੁਝਾਈ ॥ ਪਹਿਲੇ ਦਰਸਨੁ ਮਗਹਰ ਪਾਇਓ; ਫੁਨਿ ਕਾਸੀ ਬਸੇ ਆਈ ॥2॥ ਜੈਸਾ ਮਗਹਰੁ, ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥3॥’’ (ਭਗਤ ਕਬੀਰ ਜੀ /ਪੰਨਾ 969)

ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਜੀ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ਼ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਹਨ। ਜਾਤ ਅਭਿਮਾਨੀ ਬ੍ਰਾਹਮਣਾਂ ਨੂੰ ਤਾਂ ਉਹ ਵੰਗਾਰ ਕੇ ਆਖਦੇ ਹਨ:

(1). ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ ਭਾਵ ਸਭ ਦਾ ਮੂਲ ਪਰਮਾਤਮਾ ਆਪ ਹੈ; ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ: ‘‘ਗਰਭ ਵਾਸ  ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥’’

ਸ਼ਬਦ ਦੇ ਤੱਤ-ਸਾਰ (ਰਹਾਉ) ਰਾਹੀਂ ਸਮਝਾਉਂਦੇ ਹਨ ਕਿ ਹੇ ਪੰਡਿਤ  ! ਦੱਸ ਤੁਸੀਂ ਬ੍ਰਾਹਮਣ ਕਦੋਂ ਤੋਂ ਬਣ ਗਏ ਹੋ ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾ ਗਵਾਓ: ‘‘ਕਹੁ ਰੇ ਪੰਡਿਤ  ! ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ, ਜਨਮੁ ਮਤ ਖੋਏ ॥1॥ ਰਹਾਉ॥’’

(2). ਜੇ (ਹੇ ਪੰਡਿਤ !) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ ਤਾਂ ਕਿਸੇ ਹੋਰ (ਮਾਤਾ ਦੇ ਗਰਭ ਤੋਂ ਬਿਨਾਂ) ਰਾਸਤੇ ਕਿਉਂ ਨਹੀਂ ਜੰਮ ਪਿਆ ? ਪਰ ਜੇ ਅਸੀਂ ਸਾਰਿਆਂ ਨੇ ਹੀ ਮਾਤਾ ਦੇ ਗਰਭ ਰਾਹੀਂ ਜਨਮ ਲਿਆ ਹੈ, ਫਿਰ ਤੂੰ ਵਿਸ਼ੇਸ਼ ਕਿਵੇਂ : ‘‘ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ ॥ ਤਉ ਆਨ ਬਾਟ, ਕਾਹੇ ਨਹੀ ਆਇਆ ॥2॥’’

(3). (ਹੇ ਪੰਡਿਤ  !) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ) ? ਅਤੇ ਅਸੀਂ ਕਿਵੇਂ ਸ਼ੂਦਰ (ਰਹਿ ਗਏ)  ? ਅਗਰ ਸਾਡੇ ਸਰੀਰ ਵਿਚ ਲਹੂ ਹੈ ? ਤਾਂ ਤੁਹਾਡੇ ਸਰੀਰ ਵਿਚ ਕਿਹੜਾ (ਲਹੂ ਦੀ ਥਾਂ) ਦੁੱਧ ਹੈ ? : ‘‘ਤੁਮ ਕਤ ਬ੍ਰਾਹਮਣ  ? ਹਮ ਕਤ ਸੂਦ  ? ॥ ਹਮ ਕਤ ਲੋਹੂ  ? ਤੁਮ ਕਤ ਦੂਧ  ?॥3॥’’

(4). ਦਰਅਸਲ, ਕਬੀਰ ਜੀ ਆਖਦੇ ਹਨ ਕਿ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਮੰਨਦੇ ਹਾਂ ਜੋ ਸਦਾ ਪਰਮਾਤਮਾ (ਬ੍ਰਹਮ) ਨੂੰ ਵੀਚਾਰਦਾ (ਯਾਦ ਕਰਦਾ) ਰਹਿੰਦਾ ਹੈ : ‘‘ਕਹੁ ਕਬੀਰ  ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥4॥’’ (ਭਗਤ ਕਬੀਰ/੩੨੪)

ਕਬੀਰ ਜੀ ਮਹਾਰਾਜ, ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ। ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ, ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾਂ ਵਿੱਚ ਫਸ ਕੇ ਜੀਵ-ਆਤਮਾਵਾਂ ਦੁੱਖ ਭੋਗਦੀਆਂ ਹਨ। ਮਨ ਦੀਆਂ ਇਛਾਵਾਂ ਮਰਨ ਤੋਂ ਬਾਅਦ ਹੀ ਉਹ ਸੁੱਖ ਸ਼ਾਂਤ ਰਹਿ ਸਕਦੀਆਂ ਹਨ ਭਾਵ ਮਨ ਦੀਆਂ ਇਛਾਵਾਂ ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ।

ਮੁਕਤੀ ਬਾਰੇ ਕਬੀਰ ਜੀ ਦੇ ਵਚਨ ਹਨ ਕਿ (‘ਦੁਨੀਆ’ ਦੀ ਖ਼ਾਤਰ ‘ਦੀਨ’ ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ, ਪੁੱਤ੍ਰ, ਇਸਤ੍ਰੀ ਆਦਿਕ ਕਈ ਮਿੱਤ੍ਰ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁੱਖ ਦੀ ਆਸ ਰੱਖਦਾ ਹੈ, ਜਿਸ ਕਾਰਨ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ  ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਡਰਦਾ ਹੈ, ਉਸ (ਮੌਤ) ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ; ‘ਦੁਨੀਆ’ ਦੇ ਇਸ ਮੋਹ ਵੱਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ, ਜੋ ਮੁਕੰਮਲ ਤੌਰ ’ਤੇ ਆਨੰਦ ਸਰੂਪ ਹੈ: ‘‘ਕਬੀਰ ! ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ, ਪਾਈਐ ਪੂਰਨੁ ਪਰਮਾਨੰਦੁ ॥’’ (ਕਬੀਰ ਜੀ/1365)

ਪੁਜਾਰੀ ਵਰਗ ਵੱਲੋਂ ਪ੍ਰਭੂ ਸਿਮਰਨ ਨੂੰ ਵਿਸਾਰ ਕੇ ਹੋਰ ਵਿਖਾਵੇ ਦੇ ਧਾਰਮਿਕ ਚਿਨ੍ਹਾਂ ਅਤੇ ਕਰਮਕਾਂਡਾਂ ਦਾ ਵੀ ਕਬੀਰ ਜੀ ਨੇ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ; ਜਿਵੇਂ ਕਿ (ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ ਅੰਞਾਣ ਬਾਲ) ਸਮਝ ਲਿਆ ਹੈ (ਕਿ ਇਨ੍ਹੀਂ ਗੱਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ:- ‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ ॥’’ (ਕਬੀਰ ਜੀ/ 1158)

ਆਪ ਜੀ ਵਿਖਾਵੇ ਮਾਤਰ ਭਗਤੀ ਦੇ ਖਿਲਾਫ ਸਨ, ਇਸ ਲਈ ਵਚਨ ਕੀਤੇ ਕਿ ਹੇ ਭਾਈ  ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ  ? ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ: ‘‘ਕਬੀਰ  ! ਜਪਨੀ ਕਾਠ ਕੀ, ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ, ਇਹ ਜਪਨੀ ਕਿਆ ਹੋਇ ॥’’

ਆਪ ਜੀ ਦੇ ਵਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ, ਜਿਵੇਂ ਡੱਡੂ ਹਨ ਤਿਵੇਂ ਉਨ੍ਹਾਂ ਮਨੁੱਖਾਂ ਨੂੰ ਸਮਝੋ; (ਜੋ ਨਾਮ ਤੋਂ ਬਿਨਾਂ ਕੇਵਲ ਤੀਰਥ ਇਸਨਾਨਾ ’ਚ ਸਮਾ ਬਰਬਾਦ ਕਰਦੇ ਹਨ ਕਿਉਂਕਿ ਇਸ ਉਪਰੰਤ ਵੀ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ: ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਕਬੀਰ ਜੀ/484)

ਕਰਮਕਾਂਡਾਂ ਦੀਆਂ ਜਨਮ ਦਾਤੀਆਂ ਸਿੰਮ੍ਰਿਤੀਆਂ ਤੋਂ ਸੁਚੇਤ ਕਰਦੇ ਹੋਏ ਭਗਤ ਜੀ ਫੁਰਮਾਂਦੇ ਹਨ ਕਿ ਹੇ ਵੀਰ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ (ਇਹ ਤਾਂ ਮਾਨੋ, ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ) ਸੰਗਲ ਤੇ (ਕਰਮਕਾਂਡਾਂ ਦੀਆਂ) ਰੱਸੀਆਂ ਹੀ ਲੈ ਕੇ ਆਈ ਹੋਈ ਹੈ: ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥’’ (ਕਬੀਰ ਜੀ/ 329)

ਲੁਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਆਪ ਜੀ ਵਚਨ ਕਰਦੇ ਹਨ ਕਿ ਹੇ ਭਾਈ  ! ਹੇ ਜਗਤ ਦੇ ਲੋਕੋ  ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ (ਆਪਣੇ ਵੱਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ (ਹੁੰਦਿਆਂ) ਵੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ ਭਾਵ ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀਂ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ: ‘‘ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥’’ (ਕਬੀਰ ਜੀ/ 972)

ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ ਵਰਗ ਦੇ ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ (ਜਿਉਂ ਜਿਉਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ਦੋਹਾਂ (ਦੇ ਦੱਸੇ ਕਰਮਕਾਂਡਾਂ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ ਭਾਵ ਕਰਮਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਮੁਕਾਬਲੇ ਤੁੱਛ ਹਨ: ‘‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥’’ (ਭੈਰਉ/ ਪੰਨਾ 1159)

ਕਬੀਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਦਾ ਇਹੀ ਕਾਰਨ ਸੀ ਕਿ ਇਹ ਗੁਰਮਤਿ ਅਨੁਸਾਰੀ ਸੱਚ ’ਤੇ ਪਹਿਰਾ ਦੇ ਰਹੀ ਸੀ ਅਤੇ ਝੂਠ (ਕਰਮਕਾਂਡਾਂ) ਦਾ ਵਿਰੋਧ ਕਰ ਰਹੀ ਸੀ। ਗੁਰਮਤਿ ਨਾਲ ਇਤਨਾ ਜ਼ਿਆਦਾ ਮੇਲ਼ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਭਗਤ ਕਬੀਰ ਜੀ; ਜਿਵੇਂ: ‘‘ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥’’ (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥’’ (ਮ: 1/1412)

ਇਸ ਲਈ ਆਮ ਗ੍ਰੰਥੀ ਸਿੰਘ ਵੀ ਇਹ ਟਪਲਾ ਖਾ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਾਂ ਭਗਤ ਕਬੀਰ ਸਾਹਿਬ ਜੀ ਦਾ।

ਅੱਖੀਂ ਡਿੱਠਾ ਨਗਰ ਕੀਰਤਨ

0

ਅੱਖੀਂ ਡਿੱਠਾ ਨਗਰ ਕੀਰਤਨ

ਕਮਲਜੀਤ ਸਿੰਘ

ਸਕੂਲ ਵਿੱਚ ਪੜ੍ਹਦੇ ਸਮੇਂ ਅਕਸਰ ਲੇਖ ਲਿਖਿਆ ਕਰਦੇ ਸੀ ‘ਅੱਖੀਂ ਡਿੱਠਾ ਮੇਲਾ/ਮੈਚ’ ਜਿਸ ਵਿੱਚ ਰੱਜ ਕੇ ਝੂਠ ਲਿਖਿਆ ਕਰਦੇ ਸੀ। ਕੱਲ ਜਦੋਂ ਮੈਂ ਬਰਨਾਲਾ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਵਾਲਾ ਨਗਰ ਕੀਰਤਨ ਵੇਖਿਆ ਤਦ ਇਹ ਲਿਖਣ ਨੂੰ ਦਿਲ ਕੀਤਾ ਕਿ ਇਸ ਵਾਰੀ ਝੂਠ ਨਹੀਂ ਬਲਕਿ ਸੱਚ-ਲੱਚ ਲਿਖਾਂ।
ਮੇਰੇ ਫੇਸਬੁੱਕ ਵਾਲੇ ਦੋਸਤ ਅਕਸਰ ਹੀ ਲਿਖਦੇ ਹੁੰਦੇ ਨੇ ਕਿ ਸਿੱਖ ਕੌਮ ਨੂੰ ਲੰਗਰਾਂ ਦੀ ਕੌਮ ਬਣਾ ਦਿੱਤਾ ਹੈ। ਸਿੱਖ ਜੋ ਕਦੇ ਜੰਗਾਂ ਵਿੱਚ ਲੜਦੇ ਸੀ ਅੱਜ ਕੱਲ ਲੰਗਰਾਂ ਵਿੱਚ ਰੌਲਾ ਪਾਉਣ ਅਤੇ ਵੋਟਾਂ ਵਿੱਚ ਲੜਨ ਜੋਗੇ ਹੀ ਰਹਿ ਗਏ ਹਨ। ਲੰਗਰ ਲਗਾਉਣਾ ਗ਼ਲਤ ਗੱਲ ਨਹੀਂ ਹੈ, ਮੈਂ ਖੁਦ ਲੰਗਰਾਂ ਵਿੱਚ ਮੌਕਾ ਮਿਲਣ ’ਤੇ ਸੇਵਾ ਕਰਦਾ ਹਾਂ ਪਰ ਗੁਰੂ ਗ੍ਰੰਥ ਸਾਹਿਬ ਤੋਂ ਵੀ ਕੁਝ ਸਿੱਖਣਾ ਜ਼ਰੂਰੀ ਹੈ। ਬਹੁਤੇ ਲੋਕ ਅਜਿਹੇ ਪ੍ਰੋਗਰਾਮਾਂ ਵਿੱਚ ਸਿਰਫ ਲੰਗਰਾਂ ਲਈ ਹੀ ਜਾਂਦੇ ਹਨ ਅਤੇ ਕੱਲ 07 ਮਈ ਨੂੰ ਬਰਨਾਲਾ ਵਿੱਚ ਵੀ ਇਹੋ ਕੁਝ ਹੀ ਹੋ ਰਿਹਾ ਸੀ।
ਬਰਨਾਲਾ ਸਹਿਰ ਵਿੱਚ ਪਹੁੰਚਣ ਤੋਂ ਇੱਕ ਕਿੱਲੋਮੀਟਰ ਪਹਿਲਾਂ ਹੀ ਮੈਂ ਨਗਰ ਕੀਰਤਨ ਵਿੱਚ ਜਾ ਰਲਿਆ। ਸਭ ਤੋਂ ਅੱਗੇ 30-35 ਮੋਟਰ ਸਾਇਕਲਾਂ ਉਪਰ ਮੁੰਡੇ ਜਾ ਰਹੇ ਸੀ ਜਿਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਦੇ ਸਿਰ ’ਤੇ ਦਸਤਾਰਾਂ ਦੀ ਜਗ੍ਹਾ ਰੁਮਾਲ ਬੰਨ੍ਹੇ ਹੋਏ ਸੀ। ਜੈਕਾਰੇ ਲਗਾਏ ਜਾ ਰਹੇ ਸੀ। ਉਸ ਪਿੱਛੇ ਪੰਜਾਬ ਪੁਲਿਸ ਦੀ ਗੱਡੀ ਅਤੇ 10-15 ਮੋਟਰ-ਸਾਇਕਲਾਂ ਉੱਪਰ ਵੀ ਪੰਜਾਬ ਪੁਲਿਸ ਦੇ ਜਵਾਨ ਸਨ। ਉਹਨਾਂ ਤੋਂ ਬਾਅਦ ਫਿਰ ਮੋਟਰ ਸਾਇਕਲਾਂ ’ਤੇ ਮੁੰਡੇ ਸੀ ਜਿਨ੍ਹਾਂ ਵਿੱਚ ਦਸਤਾਰ ਵਾਲਾ ਟਾਵਾਂ ਟਾਵਾਂ ਸੀ।
ਇਹ ਮੋਟਰ-ਸਾਇਕਲਾਂ ਸਕੂਟਰਾਂ ਵਾਲੇ ਨੌਜਵਾਨ 90% ਮੰਡੀਰ ਸੀ, ਇਹੋ ਜਿਹੇ ਮੌਕੇ ’ਤੇ ਜਿੱਥੇ ਪੁਲਿਸ ਦੀ ਰੋਕ ਟੋਕ ਵੀ ਨਹੀਂ ਹੁੰਦੀ ਉੱਥੇ ਇਹ ਜ਼ਿਆਦਾ ਹੁੰਦੇ ਹਨ। ਇਸ ਮੰਡੀਰ ਵਿੱਚੋਂ ਸਿੱਖੀ ਫੈਲਾਉਣ ਦੀ ਕੋਈ ਸੋਚ ਨਹੀਂ ਹੁੰਦੀ ਕਿਉਂਕਿ ਇਹ ਖੁਦ ਵਾਲ ਜੈੱਲਾਂ ਲਾ ਕੇ ਖੜ੍ਹੇ ਕਰਦੇ ਹਨ।
ਮੈਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਮੈਂ ਸੜਕ ਦੇ ਕਿਨਾਰੇ ਆਪਣੇ ਦੋਸਤਾਂ ਨਾਲ ਖੜ੍ਹਾ ਸੀ ਅਤੇ ਇੱਕ ਸਕੂਟਰ ਉੱਪਰ ਤਿੰਨ ਮੁੰਡੇ ਜੋ ਤਿੰਨੇ ਹੀ ਮੋਨੇ ਸਨ ਅਤੇ ਸਿਰ ’ਤੇ ਰੁਮਾਲ ਬੰਨੇ ਹੋਏ ਸੀ, ਉਹਨਾ ਵਿੱਚੋਂ ਅੱਗੇ ਵਾਲਾ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸੀ ‘ਰਾਜ ਕਰੇਗਾ ਖਾਲਸਾ।’ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਰੋਕਦਾ ਉਹ ਅੱਗੇ ਲੰਘ ਗਿਆ। ਹੁਣ ਤੁਸੀਂ ਦੱਸੋ ਉਹ ਮੁੰਡਾ ਜਿਸ ਦੇ ਨੇੜੇ ਤੇੜੇ ਵੀ ਸਿੱਖੀ ਨਹੀਂ ਦਿਸ ਰਹੀ ਉਹ ਖ਼ਾਲਸਾ ਰਾਜ ਦੀਆਂ ਗੱਲਾਂ ਕਰਦਾ ਹੈ ਅਤੇ ਉਸ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ‘ਖਾਲਸਾ’ ਸ਼ਬਦ ਕਿੱਥੋਂ ਲਿਆ ਗਿਆ ਹੈ।
ਮੈਂ ਉੱਥੇ ਹੀ ਖੜ੍ਹਾ ਸੀ ਤਦ ਉਸ ਤੋਂ ਬਾਅਦ ਹੋਰ ਗੱਡੀਆਂ ਆਈਆਂ। ਪਹਿਲਾਂ ਪੰਜਾਬ ਪੁਲਿਸ ਦੀਆਂ ਜਿਪਸੀਆਂ, ਪਿੱਛੇ ਕਾਰ ਸੇਵਾ ਵਿੱਚੋਂ ਖਰੀਦੀਆਂ ਕਾਰਾਂ, ਜਿਨ੍ਹਾਂ ਵਿੱਚ ਪੰਜ ਪਿਆਰੇ ਅਤੇ ਨਗਾਰਾ ਸੀ। ਉਸ ਤੋਂ ਬਾਅਦ ਪਾਲਕੀ ਵਾਲੀ ਗੱਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਅਤੇ ਅਗਲੀ ਗੱਡੀ ਗੁਰੂ ਜੀ ਦੇ ਸ਼ਸਤਰਾਂ ਵਾਲੀ ਬੱਸ ਸੀ। ਇਸ ਬੱਸ ਵਿੱਚ ਸਪੀਕਰ ਲੱਗੇ ਹੋਏ ਸੀ ਜਿਨ੍ਹਾਂ ਵਿੱਚ ਸ਼ਸਤਰਾਂ ਬਾਰੇ ਦੱਸਿਆ ਜਾ ਰਿਹਾ ਸੀ। ਇਹਨਾਂ ਸਪੀਕਰਾਂ ਦੀ ਆਵਾਜ਼ ਮੁਸ਼ਕਲ ਨਾਲ 20-25 ਫੁੱਟ ਤੱਕ ਜਾਂਦੀ ਹੋਵੇਗੀ ਪਰ ਪਿਛਲੀਆਂ ਗੱਡੀਆਂ ਵਿੱਚ ਲੱਗੇ ਸਪੀਕਰ, ਜਿਨ੍ਹਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ ਉਹ ਪਾਲਕੀ ਵਾਲੀ ਗੱਡੀ ਤੋਂ ਵੀ ਅੱਗੇ ਤੱਕ ਜਾ ਰਹੀ ਸੀ। ਜੇਕਰ ਇਹ ਯਾਤਰਾ ਸ਼ਸਤਰਾਂ ਕਰਕੇ ਹੈ ਤਾਂ ਇਸ ਵਿੱਚ ਬਾਕੀ ਸਪੀਕਰਾਂ ਦਾ ਕੀ ਕੰਮ?। ਅਗਰ ਸਪੀਕਰਾਂ ਰਾਹੀਂ ਬਾਣੀ ਪੜ੍ਹੀ ਜਾ ਰਹੀ ਹੈ ਤਾਂ ਉਸ ਨੂੰ ਸੁਣਨ ਦੀ ਬਜਾਏ ਲੋਕ ਬੱਸ ਵੱਲ ਭੱਜ ਭੱਜ ਕੇ ਜਾ ਰਹੇ ਸਨ ਕਿਉਂਕਿ ਉਹ ਸੋਚ ਰਹੇ ਸੀ ਕਿ ਉਸ ਬੱਸ ਨੂੰ ਹੱਥ ਲਗਾ ਕੇ ਮੱਥਾ ਟੇਕਣ ਨਾਲ ਪਾਪ ਧੋਤੇ ਜਾਣਗੇ ਕਿਉਂਕਿ ਸਾਡੀ ਸੋਚ ਹੀ ਇਹੋ ਜਹੀ ਬਣਾ ਦਿੱਤੀ ਗਈ ਹੈ। ਇਸ ਪਿੱਛੋਂ ਕਾਫਲੇ ਵਿੱਚ ਐੱਸ. ਜੀ. ਪੀ. ਸੀ. , ਫਾਇਰ ਬ੍ਰੀਗੇਡ, ਪੰਜਾਬ ਪੁਲਿਸ ਦੀਆਂ ਬਹੁਤ ਸਾਰੀਆਂ ਗੱਡੀਆਂ ਸਨ। ਆਦਿ।
ਸਾਡੇ ਗੁਰੂਆਂ ਨੇ ਸਾਨੂੰ ਹਥਿਆਰ ਚੁੱਕ ਕੇ ਜ਼ੁਲਮ ਵਿਰੁੱਧ ਲੜਨਾ ਸਿਖਾਇਆ ਹੈ ਪਰ ਅੱਜ ਕੌਮ ਦੇ ਪਹਿਰੇਦਾਰ ਹਥਿਆਰਾਂ ਨੂੰ ਸ਼ੀਸ਼ਿਆਂ ਵਿੱਚ ਬੰਦ ਕਰਕੇ ਲੋਕਾਂ ਨੂੰ ਏਦਾਂ ਦਰਸ਼ਨ ਕਰਵਾ ਰਹੇ ਹਨ ਜਿਵੇਂ ਇਹਨਾਂ ਦੇ ਦਰਸ਼ਨ ਕਰਨ ਨਾਲ ਲੋਕ ਪਵਿੱਤਰ ਹੋ ਜਾਣਗੇ। ਉੱਪਰੋਂ ਸਾਡੇ ਸਿੱਖ ਵੀ ਇਹ ਕਹਿ ਰਹੇ ਹਨ ਕਿ ਜਿਸ ਰਸਤੇ ਉੱਪਰੋਂ ਇਹ ਸ਼ਸ਼ਤਰ ਲੰਘ ਰਹੇ ਹਨ ਉਹ ਰਸਤੇ ਵੀ ਪਵਿੱਤਰ ਹੀ ਹੋ ਜਾਣਗੇ। ਜੇਕਰ ਏਦਾਂ ਹੀ ਹੈ ਤਾਂ ਸ੍ਰੀ ਅਮਿ੍ਰਤਸਰ ਸਾਹਿਬ, ਜਿੱਥੇ ਏਨੇ ਗੁਰੂਆਂ ਦੇ ਚਰਨ ਪਏ ਅਤੇ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਸਹਿਰ ਹੈ, ਉੱਥੇ ਰਹਿਣ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੇ ਸਾਰੇ ਪਵਿੱਤਰ ਹੁੰਦੇ ਅਤੇ ਉੱਥੋਂ ਦੇ ਜਥੇਦਾਰ ਪਵਿੱਤਰ ਹੁੰਦੇ ਅਤੇ ਗ਼ਲਤ ਕੰਮ ਨਾ ਕਰਦੇ। ਜੇਕਰ ਦਰਸ਼ਨ ਨਾਲ ਹੀ ਪਵਿੱਤਰ ਹੋਇਆ ਜਾ ਸਕਦਾ ਹੈ ਤਾਂ ਗੁਰੂ ਘਰਾਂ ਵਿੱਚ ਸਪੀਕਰ ਲਗਾ ਕੇ ਗੁਰਬਾਣੀ ਪਾਠ ਅਤੇ ਵਿਚਾਰਾਂ ਕਰਨ ਦਾ ਕੀ ਫਾਇਦਾ? ਸਿੱਖੀ ਵਿੱਚ ਗੁਰਬਾਣੀ ਅਤੇ ਹਥਿਆਰਾਂ ਦੀ ਬਹੁਤ ਮਹੱਤਤਾ ਹੈ ਪਰ ਸਾਡੀ ਕੌਮ ਦੇ ਆਗੂਆਂ ਨੇ ਇਹਨਾਂ ਦੋਵਾਂ ਨੂੰ ਫੈਲਾਉਣ ਦੀ ਬਜਾਏ ਲੋਕਾਂ ਵਿੱਚ ਗ਼ਲਤ ਰੀਤੀ ਰਿਵਾਜਾਂ ਨੂੰ ਪ੍ਰਚੱਲਤ ਕਰ ਦਿੱਤਾ।
ਜੇਕਰ ਕੌਮ ਦੇ ਆਗੂ ਇਹਨਾਂ ਸ਼ਸਤਰਾਂ ਨੂੰ ਏਦਾਂ ਵਿਖਾਉਣ ਦੀ ਬਜਾਏ ਇਨ੍ਹਾਂ ਰਾਹੀਂ ਯੁਧ ਦਾ ਅਭਿਆਸ ਕਰਨ ਲਈ ਸਿੱਖ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਅਤੇ ਗੁਰਬਾਣੀ ਦੀ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਲੁਕਾਈ ਹੀ ਪਵਿੱਤਰ ਹੋ ਜਾਵੇ, ਪਰ ਆਗੂਆਂ ਨੂੰ ਖ਼ਤਰਾ ਹੈ ਕਿ ਜੇਕਰ ਏਦਾਂ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਭਾਂਡਾ ਭੰਨਿਆ ਜਾਵੇਗਾ ਅਤੇ ਉਹਨਾਂ ਹੱਥੋਂ ਚੌਧਰ ਖੁੱਸ ਜਾਵੇਗੀ।
2-3 ਕਿਲੋਮੀਟਰ ਦੀ ਸੜਕ ਯਾਤਰਾ ਵਿੱਚ ਫਰੂਟੀਆਂ, ਕੇਲੇ, ਲੱਡੂ, ਬਦਾਨਾ, ਜਲ ਦੀਆਂ ਛਬੀਲਾਂ ਅਤੇ ਹੋਰ ਵੀ ਬੜਾ ਕੁਝ ਚੱਲ ਰਿਹਾ ਸੀ। ਲੋਕ ਪਹਿਲਾਂ ਖਾਣ ਵਾਲੀਆਂ ਚੀਜਾਂ ਫੜ੍ਹਦੇ ਅਤੇ ਬਾਅਦ ਵਿੱਚ ਫੇਰ ਉਸ ਢਾਈ ਕਰੋੜ ਦੀ ਬੱਸ ਵੱਲ ਭੱਜ ਲੈਂਦੇ, ਜਿਵੇਂ ਉਸ ਵਿੱਚੋਂ ਕੋਈ ਰੱਬੀ ਫ਼ੁਰਮਾਨ ਦਿੱਤਾ ਜਾ ਰਿਹਾ ਹੋਵੇ। ਰੱਬੀ ਫੁਰਮਾਨ ਵੀ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਾਨੂੰ ਸਿੰਘ ਬਣਾਇਆ ਸੀ ਪਰ ਅਸੀਂ ਉਹਨਾਂ ਦੀਆਂ ਉਮੀਦਾਂ ’ਤੇ ਖਰੇ ਨਾ ਉੱਤਰ ਸਕੇ ਅਤੇ 300 ਸਾਲ ਵਿੱਚ ਹੀ ਖ਼ਤਮ ਕਰ ਲਿਆ ਆਪਣੀ ਵੱਖਰੀ ਪਹਿਚਾਣ ਨੂੰ।
ਅੰਤ ਵਿੱਚ ਇਸ ਪੂਰੀ ਯਾਤਰਾ ਨੂੰ ਵੇਖ ਕੇ ਇਹੀ ਸਮਝਿਆ ਜਾ ਸਕਦਾ ਹੈ ਕਿ ਜਿਸ ਨੂੰ ਅੱਜ-ਕੱਲ ਲੋਕ ਨਗਰ ਕੀਰਤਨ ਕਹਿੰਦੇ ਹਨ, ਪੁਰਾਣੇ ਸਮੇਂ ਵਿੱਚ ਉਸ ਨੂੰ ਜਲੂਸ ਕਿਉਂ ਕਿਹਾ ਜਾਂਦਾ ਸੀ………

ਖਾਲਸਾ ਸਿਰਜਣ ਦੀ ਲੋੜ ਕਿਉਂ ਪਈ ?

0

ਖਾਲਸਾ ਸਿਰਜਣ ਦੀ ਲੋੜ ਕਿਉਂ ਪਈ ?

ਡਾ. ਅਮਨਦੀਪ ਸਿੰਘ ਟੱਲੇਵਾਲੀਆ -98146-99446

ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ‘ਸ਼ੁੱਧ’ ਮਿਲਾਵਟ ਤੋਂ ਬਿਨਾਂ, ਅਤੇ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵੇ ਭਾਵ ‘ਖੁਦਮੁਖਤਿਆਰ’। ਮੈਕਾਲਿਫ ਅਨੁਸਾਰ ‘ਖਾਲਸਾ’ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਖਾਲਿਸ’ ਅਰਥਾਤ ‘ਸ਼ੁੱਧ’ ਵਿੱਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ ਅਤੇ ਸਿੱਧੇ ਤੌਰ ’ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ ‘ਖੁਦਮੁਖਤਿਆਰ’ ਹੈ। ‘ਖਾਲਸਾ’ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ‘ਖਾਲਸੇ’ ਦਾ ਜ਼ੁਲਮ ਨਾਲ ਵੈਰ ਹੈ। ‘ਖਾਲਸਾ’ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ।

‘ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ, ਹੰਝੂ ਖਾਲਸੇ ਦੀਆਂ ਅੱਖਾਂ ਵਿੱਚ ਆ ਜਾਂਦੇ। ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ, ਜਾਨਾਂ ਵਾਰਕੇ ਅਣਖ ਬਚਾ ਜਾਂਦੇ।’

‘ਖਾਲਸਾ’ ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥’’ (ਮ:੯/੧੪੨੭) ਦੇ ਸੁਨਹਿਰੀ ਅਸੂਲਾਂ ਦਾ ਧਾਰਨੀ ਹੁੰਦਾ ਹੈ। ‘ਖਾਲਸਾ’ ਸਦਾ ਚੜਦੀਆਂ ਕਲਾਂ ਵਿਚ ਰਹਿੰਦਾ ਹੈ, ਇਹ ਕਦੀ ਢਹਿੰਦੀਆਂ ਕਲਾਂ ਵਿਚ ਨਹੀਂ ਗਿਆ ਭਾਵੇਂ ਇਸ ਦੇ ਸਿਰ ’ਤੇ ਆਰਾ ਕਿਉਂ ਨਾ ਚੱਲਦਾ ਹੋਵੇ। ‘ਖਾਲਸਾ’ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਪਰੇ ਅਤੇ ਕਥਨੀ ਕਰਨੀ ਦਾ ਪੂਰਾ ਉਹ ਸ਼ੁੱਧ ਇਨਸਾਨ ਹੈ ਜਿਸ ਦੀ ਸਾਜਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ’ਚੋਂ ਕੀਤੀ।

ਖਾਲਸੇ ਦੀ ਸਿਰਜਣਾ, ਗੁਰੂ ਸਾਹਿਬ ਵੱਲੋਂ ਲਿਆ ਗਿਆ ਫੌਰਨ ਫੈਸਲਾ ਨਹੀਂ ਸੀ ਸਗੋਂ ਇਸ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਦਰਦ ਛੁਪਿਆ ਹੋਇਆ ਸੀ ਜਿਸ ਦੀਆਂ ਕਰੁਣਾਮਈ ਚੀਸਾਂ ਗੁਰੂ ਜੀ ਨੇ ਅਨੁਭਵ ਕੀਤੀਆਂ, ਇਹ ਚੀਸਾਂ ਸਨ ਨੀਵੀਆਂ ਜਾਤਾਂ ’ਤੇ ਹੋ ਰਹੇ ਜ਼ੁਲਮ ਦੀਆਂ, ਬੇਕਸੂਰ ਲੋਕਾਂ ਦੇ ਅੱਲ੍ਹੇ ਜ਼ਖਮਾਂ ਦੀਆਂ ਅਤੇ ਇਹਨਾਂ ਹੋ ਚੁੱਕੇ ਜ਼ਖਮਾਂ ’ਤੇ ਮੱਲਮ ਲਾਉਣਾ ਅਤੇ ਅੱਗੇ ਤੋਂ ਅਜਿਹੇ ਜ਼ਖਮਾਂ ਨੂੰ ਹੋਣ ਤੋਂ ਰੋਕਣਾ ਹੀ ਖਾਲਸਾ ਸਾਜਣਾ ਦਾ ਮੁੱਖ ਉਦੇਸ਼ ਸੀ। ਖਾਲਸਾ ਪੰਥ ਦੀ ਸਾਜਨਾ ਇੱਕ ਨਵਾਂ ਇਨਕਲਾਬ ਸੀ ਜਿਸ ਨੇ ਸਦੀਆਂ ਤੋਂ ਚੱਲੀ ਆ ਰਹੀ ਊਚ-ਨੀਚ, ਜਾਤ-ਪਾਤ ਦੀ ਕੰਧ ਨੂੰ ਤੋੜ ਦਿੱਤਾ ਅਤੇ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ (ਮ:੫/੯੭) ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ। ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਜੀ, ਅਜਿਹੇ ਰਾਜ ਭਾਗ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਤਾਂ ਜੋ ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਅਣਖ ਨਾਲ ਜਿਉਣ ਦਾ ਸੁਨਹਿਰੀ ਮੌਕਾ ਮਿਲ ਸਕੇ ਤੇ ਉਹ ਆਪਣੀ ਰਾਖੀ ਆਪ ਹੀ ਕਰ ਸਕਣ।

ਖਾਲਸਾ ਪੰਥ ਦੀ ਸਾਜਨਾ ਦਾ ਇੱਕ ਹੋਰ ਇਤਿਹਾਸਕ ਕਾਰਨ ਇਹ ਵੀ ਸੀ ਕਿ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਮਸੰਦਾਂ ਦੀ ਸਥਾਪਨਾ ਕੀਤੀ ਤਾਂ ਕਿ ਉਹ ਸਿੱਖੀ ਦਾ ਪ੍ਰਚਾਰ ਕਰਨ ਅਤੇ ਨਾਲ ਹੀ ਜੇ ਕਿਸੇ ਇਲਾਕੇ ਦੀ ਸੰਗਤ ਵੱਲੋਂ ਗੁਰੂ ਸਾਹਿਬ ਨੂੰ ਕੁੱਝ ਭੇਟਾ ਕਰਨਾ ਹੁੰਦਾ ਤਾਂ ਉਹ ਇਹਨਾਂ ਮਸੰਦਾਂ ਰਾਹੀਂ ਪੁੱਜਦਾ ਕਰ ਦਿੱਤਾ ਜਾਂਦਾ ਸੀ ਪਰ ਮਸੰਦਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਹੀ ਨਿੱਜੀ ਜਾਇਦਾਦਾਂ ਸਮਝ ਕੇ ਹੜੱਪਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਉਹ ਸਿੱਖੀ ਦੇ ਮੁੱਖ ਰਸਤੇ (ਸਿਧਾਂਤ) ਤੋਂ ਭਟਕ ਗਏ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਤੇ ਆਪਣੀ ਸੰਗਤ ਵਿੱਚ ਸਿੱਧਾ ਸੰਪਰਕ ਸਥਾਪਿਤ ਕੀਤਾ ਅਤੇ ਕਿਹਾ, ‘‘ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋਂ ਨਿਵਾਸ॥’’ ਅਤੇ ਆਪਣੇ ਹੁਕਮਨਾਮਿਆਂ ਵਿੱਚ ਵੀ ਵਾਰ ਵਾਰ ਇਹ ਦੁਹਰਾਇਆ ਗਿਆ ਗੁਰੂ ਸੰਗਤ ਹੀ ਮੇਰਾ ਅਸਲੀ ਖਾਲਸਾ ਹੈ (ਡਾ. ਅਨੂਪ ਸਿੰਘ ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ)।

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਕੋਈ ਨਵਾਂ ਪੰਥ ਹੋਂਦ ਵਿੱਚ ਨਹੀਂ ਲਿਆਂਦਾ ਸੀ ਸਗੋਂ ਬਾਬੇ ਨਾਨਕ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਹੀ ਹੋਰ ਪ੍ਰਫੁੱਲਿਤ ਕੀਤਾ ਸੀ ਕਿਉਂਕਿ ਖਾਲਸੇ ਨੂੰ ਦਿੱਤੀਆਂ ਗਈਆਂ ਹਦਾਇਤਾਂ ਲਗਭਗ ਉਹੀ ਸਨ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਦਿੱਤੀਆਂ ਸਨ। ਫ਼ਰਕ ਸਿਰਫ ਇਹ ਸੀ ਕਿ ਗੁਰੂ ਜੀ ਨੇ ਭਗਤੀ ਦੇ ਨਾਲ ਸ਼ਕਤੀ ਅਤੇ ਸ਼ਸਤਰਾਂ ਦੇ ਨਾਲ ਸ਼ਾਸਤ੍ਰਾਂ ਦਾ ਸੁਮੇਲ ਕਰਕੇ ਇੱਕ ਨਵੀਂ ਸਪਿਰਟ (ਜੋ ਗੁਰੂ ਹਰਬੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਆਰੰਭ ਕੀਤੀ ਸੀ, ਨੂੰ ਹੋਰ ਵਧਾ ਕੇ) ਸਿੱਖਾਂ ਅੰਦਰ ਭਰ ਦਿੱਤੀ ਅਤੇ ਖਾਲਸੇ ਦਾ ਪਹਿਰਾਵਾ ਸਭ ਤੋਂ ਵੱਖਰੀ ਕਿਸਮ ਦਾ ਬਣਾਉਣਾ, ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਸਾਹਮਣੇ ਬਚਨ ਕਰਦਿਆਂ ਕਿਹਾ ਕਿ ਮੈਂ ਇੱਕ ਅਜਿਹਾ ਸਿੱਖ (ਖਾਲਸਾ) ਪ੍ਰਗਟ ਕਰਾਂਗਾ ਜੋ ਹਜ਼ਾਰਾਂ ’ਚੋਂ ਨਹੀਂ ਬਲਕਿ ਲੱਖਾਂ ’ਚੋਂ ਪਛਾਣਿਆ ਜਾ ਸਕੇਗਾ, ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ਵਿੱਚ ਨਿਆਰੇ ਅਤੇ ਨਿਵੇਕਲੇ ਰੂਪ ਦਾ ਧਾਰਨੀ ਹੋਵੇਗਾ। ਜਦੋਂ ਵੀ ਲੱਖਾਂ ਲੋਕਾਂ ਵਿੱਚ ਇਕ ਸਿੱਖ ਸ਼ਾਮਲ ਹੋਇਆ ਕਰੇਗਾ ਉਹ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵੱਖਰਾ ਤੇ ਵਿਲੱਖਣ ਦਿਸੇਗਾ। ਬਗਲਿਆਂ ਦੀ ਡਾਰ ਵਿੱਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਗਿਰਝਾਂ ਦੇ ਝੁੰਡ ਵਿੱਚ ਜਿਵੇਂ ਕੋਈ ਮੋਰ ਲਿਸ਼ਕਦਾ ਹੈ, ਖੋਤਿਆਂ ਦੀ ਭੀੜ ਵਿੱਚ ਜਿਵੇਂ ਕੋਈ ਘੋੜਾ ਅਤੇ ਹਿਰਨਾਂ ਦੀ ਡਾਰ ਵਿੱਚ ਜਿਵੇਂ ਕੋਈ ਸ਼ੇਰ ਝੱਟ ਪਛਾਣਿਆ ਜਾਂਦਾ ਹੈ ਤਿਵੇਂ ਹੀ ਮੇਰਾ ਸਿੱਖ ਵੱਖ-ਵੱਖ ਮੱਤਾਂ ਦੇ ਲੋਕਾਂ ਵਿੱਚ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ। ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਆਪਣੇ ਲਫਜ਼ਾਂ ਵਿੱਚ ਕੀਤਾ ਹੈ: ‘ਸ਼੍ਰੀ ਗੁਰੂ ਗੋਬਿੰਦ ਸਿੰਘ ਸੁਨਿ ਕਰਿ ਐਸੇ॥ ਗਰਜਤਿ ਬੋਲੇ ਜਲਧਰ ਜੈਸੇ। ਇਸ ਬਿਧਿ ਕੋ ਅਬਿ ਪੰਥ ਬਨਾਵੌ॥ ਸਕਲ ਜਗਤ ਮਹਿਂ ਬਹੁਤ ਬਿਦਤਾਵੋਂ॥ ਲਾਖਹੁ ਜਗ ਕੇ ਨਰ ਇੱਕ ਥਾਇਂ॥ ਤਿਨ ਮਹਿਂ ਮਿਲੇ ਏਕ ਸਿਖ ਜਾਇ॥ ਸਭ ਮਹਿਂ ਪ੍ਰਥਕ ਪਛਾਨਯੋ ਪਰੈ॥ ਚਲੈ ਨ ਕਾਯੋ ਹੂੰ ਕੈਸਿਹੁਂ ਕਰੈ॥ ਜਥਾ ਬਕਨ ਮਹਿਂ ਹੰਸ ਨ ਛਪੈ॥ ਗਿ੍ਰੱਝਨਿ ਬਿਖੈਹ ਮੋਹ ਜਿਮ ਦਿਪੈ॥ ਜਯੋਂ ਖਰ ਗਨ ਮਹਿਂ ਬਲੀ ਤੁਰੰਗ॥ ਜਥਾ ਮਿ੍ਰਗਨਿ ਮਹਿਂ ਕੇਹਰਿ ਅੰਗ॥ ਤਿਮ ਨਾਨਾ ਭੇਖਨ ਕੇ ਮਾਂਹਿ॥ ਮਮ ਸਿਖ ਕੋ ਸਗਲੇ ਪਰਖਾਹਿਂ॥’

ਇਸ ਪ੍ਰਕਾਰ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ ਨੂੰ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਜੋ ਕੁੱਝ ਵਾਪਰਿਆ ਉਹ ਲਾ-ਮਿਸਾਲ ਸੀ ਜਿਸ ਦੀ ਉਦਾਹਰਣ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚੋਂ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਪੰਡਾਲ ਵਿੱਚ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ‘ਹੈ ਕੋਈ ਗੁਰੂ ਦਾ ਸਿੱਖ ਜੋ ਆਪਣੇ ਗੁਰੂ ਲਈ ਸੀਸ ਭੇਂਟ ਕਰ ਸਕਦਾ ਹੋਵੇ?’

ਦਿਵਾਨ ਵਿੱਚ ਸੰਨਾਟਾ ਛਾ ਗਿਆ ਜਦੋਂ ਗੁਰੂ ਜੀ ਨੇ ਤੀਜੀ ਵਾਰ ਲਲਕਾਰਿਆ ਤਾਂ ਲਾਹੌਰ ਦਾ ਵਾਸੀ ਦਇਆ ਰਾਮ ਉੱਠ ਖਲੋਇਆ ਅਤੇ ਗੁਰੂ ਜੀ ਦੇ ਸਨਮੁੱਖ ਹੋ ਕੇ ਬੋਲਿਆ, ‘ਮੈਂ ਹਾਜ਼ਿਰ ਹਾਂ।’ ਗੁਰੂ ਸਾਹਿਬ ਉਸ ਨੂੰ ਅਲੱਗ ਤੰਬੂ ਵਿੱਚ ਲੈ ਗਏ ਅਤੇ ਦੁਬਾਰਾ ਇਕ ਹੋਰ ਸੀਸ ਦੀ ਮੰਗ ਕੀਤੀ, ਇਸੇ ਤਰ੍ਹਾਂ ਵਾਰ ਵਾਰ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦੂਜੀ ਵਾਰ ਭਾਈ ਧਰਮ ਦਾਸ, ਫਿਰ ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਨੇ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ ॥’’ (ਮ:੩/੯੧੮), ਦੇ ਪਵਿੱਤਰ ਵਾਕ ’ਤੇ ਸ਼ਰਧਾ ਦੇ ਫੁਲ ਚੜ੍ਹਾਉਂਦਿਆਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕੀਤਾ। (ਕੁੱਝ ਇਤਿਹਾਸਕਾਰਾਂ ਦੇ ਕਹਿਣ ਅਨੁਸਾਰ ਤੰਬੂ ਵਿੱਚ ਪਹਿਲਾਂ ਹੀ ਬੱਕਰੇ ਬੰਨੇ ਹੋਏ ਸਨ ਜਦੋਂ ਗੁਰੂ ਸਾਹਿਬ ਇਕ ਸਿੰਘ ਨੂੰ ਲੈ ਕੇ ਅੰਦਰ ਜਾਂਦੇ ਤਾਂ ਇੱਕ ਬੱਕਰੇ ਨੂੰ ਝਟਕਾ ਦਿੰਦੇ ਸਨ, ਕੁੱਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਪਹਿਲਾਂ ਪੰਜਾਂ ਸਿੰਘਾਂ ਦੇ ਸਿਰ, ਧੜ ਨਾਲੋਂ ਵੱਖ ਕੀਤੇ ਅਤੇ ਬਾਅਦ ਵਿੱਚ ਫਿਰ ਜੀਵਤ ਕਰ ਦਿੱਤੇ। ਪ੍ਰਿੰ. ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਤੰਬੂ ਦੇ ਪੜਦੇ ਅੰਦਰ ਉਹਨਾਂ ਪੰਜਾਂ ਨਾਲ ਕੀ ਬੀਤੀ ਇਹ ਕਹਿਣਾ ਅਸੰਭਵ ਹੈ ਸਿਰਫ ਇਤਨਾਂ ਹੀ ਕਹਿਣਾ ਫਬਦਾ ਹੈ ਕਿ ਉਹ ਪ੍ਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਹੀ ਦੱਸ ਦਿੱਤਾ ਤਾਂ ਇਮਤਿਹਾਨ ਕਾਹਦਾ ਹੋਇਆ। ਦੂਜਾ, ਜੇ ਗਿਰਦ ਗੁਰੂ ਜੀ ਨੇ ਕਨਾਤ ਕਰ ਲਈ ਸੀ ਭਾਵ ਤੰਬੂ ਤਾਣ ਲਿਆ ਸੀ ਤਾਂ ਸਾਨੂੰ ਕੀ ਹੱਕ ਕਿ ਉਸ ਦੇ ਅੰਦਰ ਝਾਕੀਏ।)

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਜਦੋਂ ਗੁਰੂ ਸਾਹਿਬ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਮਾਤਾ ਜੀਤੋ ਜੀ ਨੇ ਜਲ ਵਿੱਚ ਪਤਾਸੇ ਪਾਏ ਅਤੇ ਗੁਰੂ ਸਾਹਿਬਾਨ ਨੇ ਬਚਨ ਕੀਤਾ:- ‘ਭਲੋ ਭਯੋ ਤੂੰ ਚਲਿ ਕਰਿ ਆਈ। ਨੀਰ ਬਿਖੈ ਪਾਈ ਮਧੁਰਾਈ। ਨਾ ਤੁਰ ਪੰਥ ਹੋਇ ਬਡ ਕੂਰਾ। ਤੇਜ ਕ੍ਰੋਧ ਕਲਹਾ ਕਰਿ ਪੂਰਾ॥’ (ਭਾਈ ਸੰਤੋਖ ਸਿੰਘ, ਗੁਰ ਪ੍ਰਤਾਪ ਸੂਰਜ ਗ੍ਰੰਥ)

ਇਸ ਪ੍ਰਕਾਰ ਪਵਿੱਤਰ ਪਾਹੁਲ ਤਿਆਰ ਹੋਈ। ਜਿਸ ਨੇ ਵੀ ਇਹ ਪਾਹੁਲ ਛਕੀ ਉਸ ਦਾ ਜਨਮ ਸੁਹੇਲਾ ਹੋ ਗਿਆ। ਖਾਲਸੇ ਦੀ ਰਹਿਤ ਨਿਸ਼ਚਿਤ ਕੀਤੀ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਬਣਾਉਣ ਉਪਰੰਤ ਖਾਲਸੇ ਨੂੰ ਉਪਦੇਸ਼ ਕੀਤਾ ਕਿ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ ਅਤੇ ਹੱਕ ਸੱਚ ਲਈ ਲੜਦਾ ਰਹੇਗਾ। ਸਿਰਫ ਬਾਹਰੀ ਪਹਿਰਾਵਾ ਪਹਿਨਣ ’ਤੇ ਹੀ ਜੋਰ ਨਹੀਂ ਦਿੱਤਾ ਸਗੋਂ ਕਿਹਾ ਕਿ ਜਿੰਨਾ ਚਿਰ ਕੋਈ ਮਨੁੱਖ ਅੰਦਰੋਂ ਸ਼ੁੱਧ ਨਹੀਂ ਹੁੰਦਾ ਉਨਾਂ ਚਿਰ ਉਹ ਖਾਲਸਾ ਅਖਵਾਉਣ ਦਾ ਹੱਕਦਾਰ ਨਹੀਂ। ਪੂਰਨ ਖਾਲਸਾ ਓਹੀ ਹੈ ਜੋ ਆਪਣੇ ਬਾਹਰੀ ਪਹਿਰਾਵੇ ਦੇ ਨਾਲ ਨਾਲ ਆਪਣੇ ਕਮਲ ਰੂਪੀ ਹਿਰਦੇ ਨੂੰ ਗਿਆਨ ਦੀ ਕਸਵੱਟੀ ’ਤੇ ਪਰਖਦਾ ਹੈ: ‘‘ਜਾਗਤ ਜੋਤਿ ਜਪੈ ਨਿਸ ਬਾਸੁਰ, ਏਕੁ ਬਿਨਾ ਮਨਿ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ ॥ ਤੀਰਥ ਦਾਨ ਦਇਆ ਤਪ ਸੰਜਮ, ਏਕੁ ਬਿਨਾ ਨਹਿ ਏਕ ਪਛਾਨੈ ॥ ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥’’ (੩੩ ਸਵੈਯੇ)

ਇਸ ਤਰ੍ਹਾਂ ਸਿੱਖਾਂ ਨੂੰ ਬਾਦਸ਼ਾਹੀ ਬਖ਼ਸ਼ਸ਼ ਕਰਕੇ ਗੁਰੂ ਜੀ ਨੇ ਆਪ ਭੀ ਅੰਮ੍ਰਿਤ ਦੀ ਦਾਤ ਆਪਣੇ ਹੀ ਅਨੁਆਈਆਂ ਤੋਂ ਲੈ ਕਿ ‘ਆਪੇ ਗੁਰ ਚੇਲਾ’, ਵਾਲਾ ਮਹਾਂਵਾਕ ਸੱਚ ਕਰ ਵਿਖਾਇਆ। ਇਹ ਨਿਵੇਕਲੀ ਘਟਨਾ ਇਸ ਜਗਤ ’ਚ ਪਹਿਲੀ ਅਤੇ ਆਖਰੀ ਮੰਨੀ ਜਾ ਸਕਦੀ ਹੈ ਜਦ ਗੁਰੂ ਸਿੱਖ ਬਣ ਗਿਆ ਅਤੇ ਸਿੱਖ, ਗੁਰੂ ਰੂਪ ਬਣ ਕੇ ਆਪਣੇ ਹੀ ਗੁਰੂ (ਸਿੱਖ) ਨੂੰ ਅੰਮ੍ਰਿਤ ਦੀ ਦਾਤ ਦੇ ਰਿਹਾ ਹੈ।

ਸੋ, ਸਾਡਾ ਸਭ ਦਾ ਫ਼ਰਜ ਬਣ ਜਾਂਦਾ ਹੈ ਕਿ ਇਸ ਵਿਸਾਖੀ ਵਾਲੇ ਦਿਹਾੜੇ ਨੂੰ ਅਸੀਂ ਭੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਾਈ ਇਸ ਅੰਮ੍ਰਿਤ ਛਕਣ ਦੀ ਪਿਰਤ ਨੂੰ ਪ੍ਰਾਪਤ ਕਰਕੇ ਉਸ ਸਰਬੰਸ ਦਾਨੀ ਦੇ ਚਰਨਾਂ ’ਚ ਸੁਰਖ਼ਰੂ ਹੋਈਏ ਅਤੇ ਆਪਣਾ ਜਨਮ ਸੁਹੇਲਾ ਕਰੀਏ।

0

ਵਿਦਿਅਕ ਸਿੱਖ ਸੰਸਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਸਿਖਿਆ ਨੂੰ ਸਕੂਲੀ ਸਲੇਬਸ ਦਾ ਭਾਗ ਬਨਾਉਣ ਦੀ ਪਹਿਲ ਕਰਨ।

ਮੈਲਬੌਰਨ, 29 ਮਾਰਚ (ਕਿਰਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸੰਸਾਰ ਭਰ ਦੀਆਂ ਵਿਦਿਅਕ ਸਿੱਖ ਸੰਸਥਾਵਾਂ ਮਨੁੱਖਤਾ ਦੇ ਸਰਬਪੱਖੀ ਵਿਕਾਸ ਦੇ ਜ਼ਾਮਨ ਅਤੇ ਮਾਨਵ-ਏਕਤਾ ਦੇ ਮੁੱਦਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦੀ ਵਿਆਕਰਣਿਕ ਸੰਥਿਆ ਅਤੇ ਸਿਧਾਂਤਕ ਸਿਖਿਆ ਨੂੰ ਆਪਣੇ ਸਕੂਲੀ ਸਲੇਬਸ ਦਾ ਭਾਗ ਬਨਾਉਣ ਦੀ ਪਹਿਲ ਕਰਨ ਦਾ ਪਰਉਪਕਾਰੀ ਉੱਦਮ ਕਰਨ। ਕਿਉਂਕਿ, ਭਾਰਤ ਦੀ ਸੱਤਾਧਾਰੀ ਬਿਪਰਵਾਦੀ ਸੰਕੀਰਣ ਸੋਚ ਇੱਕ ਅਜਿਹੀ ਸਿੱਖਿਆ ਪ੍ਰਨਾਲੀ ਨੂੰ ਪ੍ਰਚਾਰਨ ਤੇ ਵਿਦਿਅਕ ਅਦਾਰਿਆਂ ਵਿੱਚ ਲਾਗੂ ਕਰਨ ਲਈ ਯਤਨਸ਼ੀਲ ਹੈ, ਜਿਹੜੀ ਮਨੁੱਖਤਾ ਵਿੱਚ ਊਚ ਨੀਚ ਦੀਆਂ ਵੰਡੀਆਂ ਪਾਉਣ, ਇਸਤ੍ਰੀ ਜਾਤੀ ਨੂੰ ਸ਼ੂਦਰ ਸ਼੍ਰੇਣੀ ਵਿੱਚ ਰੱਖ ਕੇ ਹਰ ਪੱਖੋਂ ਦਬਾਉਣ ਅਤੇ ਹਰੇਕ ਹੀਲੇ ਆਪਣਾ ਸੁਆਰਥ ਪੂਰਾ ਕਰਨ ਦੀ ਪ੍ਰੇਰਕ ਹੈ । ਜਦੋਂ ਕਿ ਦੂਰਦਿਸ਼੍ਰਟ ਵਿਦਵਾਨਾਂ ਨੇ ਮੰਨਿਆ ਹੈ ਕਿ ਐਟਮੀ ਯੁੱਗ ਦੇ ਵਿਨਾਸ਼ਮਈ ਚਕ੍ਰਵਿਊ ਵਿੱਚ ਫਸੀ ਮਨੁੱਖਤਾ ਨੂੰ ਬਚਾਉਣ ਦਾ ਇੱਕ-ਇੱਕ ਸਾਧਨ ਗੁਰਬਾਣੀ ਦਾ ਚਾਨਣ ਹੈ । ਇਹ ਲਫ਼ਜ਼ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਦੇ ਉਸ ਪ੍ਰਮੁਖ ਗੁਰਮਤੇ ਦੇ, ਜਿਹੜਾ ਗੁਰਦੁਆਰਾ ਸਾਹਿਬ ਟਾਰਨੈਟ (ਮੈਲਬੌਰਨ) ਦੀ ਸਿੱਖ ਸੰਗਤ ਵੱਲੋਂ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਅੱਜ ਉਦੋਂ ਪਾਸ ਕੀਤਾ ਗਿਆ, ਜਦੋਂ ਇੰਸਟੀਚਿਊਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਪੂਰਨ ਪਾਠ ਦੀ ਵਿਆਕਰਣਿਕ ਸੰਥਿਆ ਵੀਡੀਓ ਰੀਲੀਜ਼ ਹੋਣ ’ਤੇ ਅਯੋਜਿਤ ਕੀਤੇ ‘ਸ਼ੁਕਰਾਨਾ ਸਮਾਗਮ’ ਵਿੱਚ ਮੈਲਬੌਰਨ ਦੀਆਂ ਸਿੱਖ ਸੰਗਤਾਂ ਪੂਰੇ ਉਤਸ਼ਾਹ ਨਾਲ ਹਾਜ਼ਰ ਸਨ।

ਗੁਰਦੁਆਰਾ ਸਾਹਿਬ ਟਾਰਨੇਟ (ਮੈਲਬਰਨ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਮਾਨ ਅਤੇ ਪ੍ਰਬੰਧਕੀ ਸੇਵਾਦਾਰਾਂ ਦੁਆਰਾ ਖ਼ਾਲਸਾ ਪੰਥ ਦੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੀ ਸਿਰਮੌਰ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਾਰੇ ਸਹਿਯੋਗੀ ਵਿਦਵਾਨਾਂ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪੂੰਰਨ ਪਾਠ ਦੀ ਵਿਆਕਰਣਿਕ ਸੰਥਿਆ ਵੀਡੀਓ ਤਿਆਰ ਕਰਨ ਸਬੰਧੀ ਨਿਭਾਈ ਕਰੜੀ ਭੂਮੀਕਾ ਲਈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਸਿਰੋਪਾਉ ਅਤੇ ਸ੍ਰੀ ਸਾਹਿਬ ਬਖਸ਼ ਕੇ ਸਨਮਾਨਿਤ ਕੀਤਾ ।

ਇਸ ਮੌਕੇ ਮੈਲਬੌਰਨ ਵਿੱਚ ਪਿਛਲੇ ਵੀਹ ਸਾਲ ਤੋਂ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਜੁੱਟੇ ਸ. ਹਰਭਜਨ ਸਿੰਘ ਖਹਿਰਾ ਨੇ ਆਖਿਆ ਕਿ ਗੁਰਬਾਣੀ ਸੰਥਿਆਂ ਪਾਠ ਦੀ ਵੀਡੀਉ ਅਤੇ ਸੰਥਿਆ ਪੋਥੀਆਂ ਗੁਰਮੁਖੀ ਦੀ ਸਿਖਲਾਈ ਲਈ ਭਵਿੱਖ ਵਿੱਚ ਵਡਮੁੱਲਾ ਯੋਗਦਾਨ ਪਾਉਣਗੀਆਂ । ਗੁਰਬਾਣੀ ਦੇ ਪਿਆਰ ਦੀ ਝਲਕ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਮੈਲਬੌਰਨ ਵਿੱਖੇ ਚੱਲ ਰਹੇ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਮੈਚ ਦੇ ਬਾਵਜੂਦ ਗੁਰਦੁਆਰਾ ਸਾਹਿਬ ਦਾ ਹਾਲ ਖਚਾ-ਖੱਚ ਗੁਰਸਿੱਖ ਸਿੱਖ ਸੰਗਤਾਂ ਨਾਲ ਭਰਿਆ ਹੋਇਆ ਸੀ ।

ਜਾਰੀ ਕਰਤਾ

ਅਰਵਿੰਦਰ ਪਾਲ ਸਿੰਘ, ਸੇਵਾਦਾਰ ਸਕੱਤਰ,

ਸ੍ਰੀ ਗੁਰੁ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਅਸਟਰੇਲੀਆ), ਗੁਰਦੁਆਰਾ ਸਾਹਿਬ ਟਾਰਨੇਟ 30-3-2015

ਦਸਤਾਰ ਦਾ ਮਹੱਤਵ

0

ਦਸਤਾਰ ਦਾ ਮਹੱਤਵ

-ਮੇਜਰ ਸਿੰਘ ਨਾਭਾ- 94635-53962

ਦਸਤਾਰ ਦਾ ਮਹੱਤਵ ਸਿੱਖਾਂ ਲਈ ਅਹਿਮ ਹੈ ਜੋ ਕਿ ਸਿੱਖ ਪਹਿਚਾਣ ਦਾ ਮੁੱਖ ਪ੍ਰਤੀਕ ਹੈ। ਸਾਡੇ ਸਮਾਜ ਵਿਚ ਵੀ ਦਸਤਾਰ (ਪਗੜੀ) ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੱਗ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਤਾਹੀਓਂ ਤਾਂ ‘ਪੱਗ ਰੱਖਣੀ’ ਭਾਵ ਲਾਜ ਰੱਖਣਾ ‘ਪੱਗ ਨੂੰ ਦਾਗ਼ ਲੱਗਣਾ’ ਭਾਵ ਇੱਜਤ ਨੂੰ ਆਂਚ ਆਉਣਾ ਆਦਿ ਮੁਹਾਵਰਿਆਂ ਦੇ ਰੂਪ ਵਿਚ ਸਾਡੇ ਸਮਾਜ ਵਿਚ ਆਮ ਪੱਗ ਲਈ ਵਰਤੇ ਜਾਂਦੇ ਹਨ। ਸਿੱਖ ਬੱਚਿਆਂ ਦੇ ਸਕੂਲਾਂ ਵਿਚ ਦਸਤਾਰ ਸਜਾ ਕੇ ਜਾਣ ’ਤੇ ਕਈ ਦੇਸ਼ਾਂ ’ਚ ਪਾਬੰਦੀ ਲਾਉਣ ਨਾਲ ਇਹ ਮਸਲਾ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਕਿ ਸਿੱਖਾਂ ਲਈ ਇਕ ਚੁਣੌਤੀ ਅਤੇ ਚਿੰਤਾ ਭਰਿਆ ਵਿਸ਼ਾ ਹੈ। ਇਸ ਮਸਲੇ ਦੇ ਸੰਬੰਧ ’ਚ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦਾ ਆਪਣੀ ਸਰਕਾਰ ਅਤੇ ਵਿਦੇਸ਼ੀ ਸਰਕਾਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ।

ਸਰਦਾਰੀ ਦਾ ਖਿਤਾਬ ਸਿਰ ’ਤੇ ਦਸਤਾਰ ਸਜਾਉਣ ਵਾਲੇ ਨੂੰ ਹੀ ਮਿਲਦਾ ਹੈ। ਪਰ ਅੱਜ ਦੇ ਸਿੱਖ ਨੌਜਵਾਨ ਸਰਦਾਰੀ ਨੂੰ ਛੱਡ ਕੇ ਭਈਏ ਬਣਦੇ ਜਾ ਰਹੇ ਹਨ। ਉਹ ਸਿੰਘਾਂ ਦੀਆਂ ਕੇਸਾਂ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਨ। ਪੰਜਾਬ ਅੰਦਰ ਸ਼ਹਿਰੀ ਖੇਤਰ ਨਾਲੋਂ ਪੇਂਡੂ ਖੇਤਰ ਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਮਾਨਸਿਕਤਾ ਪੱਗ ਨਾਲੋਂ ਜਿਆਦਾ ਟੁੱਟਦੀ ਜਾ ਰਹੀ ਹੈ। ਮੈਨੂੰ ਯਾਦ ਹੈ, ਤਿੰਨ ਦਹਾਕੇ ਪਹਿਲਾਂ 1974 ’ਚ ਮੈਂ ਆਪਣੇ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਜਦੋਂ ਦਸਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਸਾਡੀ ਕਲਾਸ ਦੇ 43 ਮੁੰਡਿਆਂ ’ਚੋਂ 25-30 ਮੁੰਡਿਆਂ ’ਚ ਸਿਰਫ ਪੰਜ ਮੁੰਡਿਆਂ ਦੇ ਪੱਗ ਨਹੀਂ ਸਜਾਈ ਹੋਈ ਸੀ ਜੋ ਕਿ ਦੋ ਬਾਣੀਆਂ ਦੇ ਮੁੰਡੇ ਅਤੇ ਦੋ ਪੰਡਿਤਾਂ ਦੇ ਮੁੰਡੇ ਸਨ। ਬਾਕੀ ਮੁੰਡਿਆਂ ’ਚ ਦੋ ਪੰਡਿਤਾਂ ਦੇ ਮੁੰਡੇ ਵੀ ਪੱਗ ਬੰਨਦੇ ਸੀ ਜੋ ਅੱਜ ਵੀ ਬੰਨ੍ਹਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਭਾਵੇਂ ਛੋਟੀ ਉਮਰੇ ਕੇਸਾਂ ਦੀ ਲਾਜ ਖ਼ਾਤਰ ਆਪਣੀਆਂ ਅਨਮੋਲ ਜਿੰਦਗੀਆ ਵਾਰ ਦਿੱਤੀਆਂ ਪਰ ਅੱਜ ਸਾਡੇ ਸਰਦਾਰਾਂ ਦੇ ਬੱਚੇ ਨਾਈਆਂ ਅੱਗੇ ਬੜੇ ਚਾਅ ਨਾਲ ਬੈਠ ਕੇ ਆਪਣੇ ਕੇਸ ਕਤਲ ਕਰਵਾ ਰਹੇ ਹਨ। ਅੱਜ ਭਾਵੇਂ ਸਿੱਖੀ ਦੇ ਪ੍ਰਚਾਰ ਕਰਨ ਦੇ ਕਈ ਤਰ੍ਹਾਂ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਪਰ ਬੜੇ ਅਫਸੋਸ ਦੀ ਗੱਲ ਹੈ ਆਬਾਦੀ ਦੇ ਅਨੁਪਾਤ ਅਨੁਸਾਰ ਬੱਚਿਆਂ ਦੇ ਕੇਸ ਕਤਲ ਕਰਵਾਉਣ ਦਾ ਰੁਝਾਣ ਮਾਪਿਆਂ ਅੰਦਰ ਵਧਦਾ ਜਾ ਰਿਹਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਸਰੂਪ ਘਟਦਾ ਜਾ ਰਿਹਾ ਹੈ। ਭਾਵੇਂ ਕਿਸੇ ਹੱਦ ਤੱਕ ਬੱਚਾ ਖੁਦ ਵੀ ਕੇਸ ਕਟਵਾਉਣ ਲਈ ਅੱਜ ਦੇ ਸਭਿਆਚਾਰ ਅਨੁਸਾਰ ਜਿੱਦ ਕਰਦਾ ਹੈ ਪਰ ਬੱਚਿਆਂ ਦੇ ਕੇਸ ਕਟਵਾਉਣ ਲਈ ਮਾਵਾਂ ਦਾ ਵੀ ਅਹਿਮ ਰੋਲ ਹੈ।

ਬੱਚੇ ਜਨਮ ਲੈਣ ਤੋਂ ਬਾਅਦ ਮਾਂ ਦੇ ਦੁੱਧ ਨਾਲ ਹੀ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੀ ਰੀਸੋ ਰੀਸ ਸਿੱਖਣਾ ਸ਼ੁਰੂ ਕਰਦਾ ਹੈ ਤੇ ਉਸ ਤੋਂ ਬਾਅਦ ਆਪਣੇ ਆਂਢ-ਗੁਆਂਢ ਤੇ ਫਿਰ ਸਮਾਜ ਪਾਸੋਂ ਜੀਵਨ ਜਾਚ ਸਿੱਖਦਾ ਹੈ। ਇਸ ਤਰ੍ਹਾਂ ਪਹਿਲੀ ਸਟੇਜ ’ਤੇ ਜੋ ਸਿੱਖਿਆ ਪ੍ਰਾਪਤ ਕਰੇਗਾ ਅਗਰ ਦੂਜੀ ਤੇ ਤੀਜੀ ਸਟੇਜ਼ ’ਤੇ ਵੀ ਉਹੋ ਜਿਹੀ ਸਿੱਖਿਆ ਬੱਚੇ ਨੂੰ ਮਿਲ ਜਾਵੇ ਤਾਂ ਉਹ ਕਿਸੇ ਹੱਦ ਤੱਕ ਉਸ ਵਿਚ ਪਰਪੱਕ ਹੋ ਜਾਵੇਗਾ। ਉਸ ਦੇ ਵਿਚਾਰ ਠੋਸ ਬਣ ਜਾਣਗੇ।

ਸਮੇਂ ਦੀ ਲੋੜ ਹੈ ਬੱਚਿਆਂ ਦੇ ਮਨਾਂ ਅੰਦਰ ਦਸਤਾਰ ਦਾ ਮਹੱਤਵ ਵਸਾਉਣ ਦੀ। ਇਸ ਵਿਚ ਸਭ ਤੋਂ ਵੱਡਾ ਰੋਲ ਮਾਂ ਦਾ ਜਾਪਦਾ ਹੈ ਜਦੋਂ ਬੱਚੇ ਦੇ ਕੇਸ ਸੰਵਾਰਨ ’ਤੇ ਬੱਚਾ ਰੋਂਦਾ ਹੈ ਤਾਂ ਮਾਂ ਨੂੰ ਸਬਰ, ਸਹਿਣਸ਼ੀਲਤਾ ਨਾਲ ਉਸ ਨੂੰ ਵਰਾਉਣਾ ਚਾਹੀਦਾ ਹੈ ਕਈ ਮਾਂਵਾਂ ਤਾਂ ਬੱਚੇ ਦੇ ਕੇਸ ਸੰਵਾਰਨ ਤੋਂ ਅੱਕ ਕੇ ਹੀ ਨਾਈ ਦੇ ਪਾਸ ਭੇਜ ਕੇ ਬੱਚੇ ਨੂੰ ਸੰਭਾਲਣ ਵਾਲੀ ਜਿੰਮੇਵਾਰੀ ਤੋਂ ਮਾਂਵਾਂ ਵੀ ਮੁਕਤੀ ਪ੍ਰਾਪਤ ਕਰਨਾ ਚਾਹੁੰਦੀਆਂ ਹਨ। ਜਦੋਂ ਮਾਂਵਾਂ ਹੀ ਬਿਊਟੀ ਪਾਰਲਰ ਵਿਚ ਜਾਂਦੀਆਂ ਹੋਣ ਤਾਂ ਕੀ ਉਹ ਬੱਚਿਆਂ ਲਈ ਸਿੱਖੀ ਸਰੂਪ ਚਾਹੁੰਦੀਆਂ ਹਨ। ਬੱਚਿਆਂ ਲਈ ਦਸਤਾਰਬੰਦੀ ਮੁਕਾਬਲੇ ਕਰਨ ਦਾ ਵਧੀਆ ਰੁਝਾਨ ਕਈ ਸੰਸਥਾਵਾਂ ਨੇ ਆਰੰਭਿਆ ਹੈ ਜਿਹਨਾਂ ਦੀ ਸਰਾਹੁਣਾ ਕਰਨੀ ਬਣਦੀ ਹੈ। ਇਸੇ ਤਰ੍ਹਾਂ ਹੀ ਅਕਾਲ ਤਖਤ ਸਾਹਿਬ ’ਤੇ ਦਸਤਾਰਬੰਦੀ ਕਰਨ ਦੇ ਕਈ ਸੰਸਥਾਵਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ। ਬਾਹਰਲੇ ਦੇਸ਼ਾਂ ’ਚ ਵੀ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਡੇ ਬੱਚਿਆਂ ਸਾਹਮਣੇ ਸਿੱਖਾਂ ਦੇ ਮਾਡਲ ਪੇਸ਼ ਕਰਨੇ; ਸਾਡੇ ਸਿੱਖ ਪ੍ਰਚਾਰਕਾਂ, ਸੰਸਥਾਵਾਂ ਦਾ ਉਦੇਸ਼ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਬੱਚਿਆਂ ਨੂੰ ਸਿੱਖੀ ਸਰੂਪ ਵੱਲ ਪ੍ਰੇਰਨਾ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਦਸਤਾਰ ਸਜਾਉਣ ਲਈ ਕੇਂਦਰ ਸਥਾਪਿਤ ਕਰਨੇ, ਮੁਕਾਬਲੇ ਕਰਾਉਣੇ ਤਾਂ ਜੋ ਬੱਚੇ ਅੰਦਰ ਦਸਤਾਰ ਨੂੰ ਸਜਾਉਣ ਦਾ ਸ਼ੌਕ ਪੈਦਾ ਹੋ ਸਕੇ। ਉਚਿਤ ਇਨਾਮ ਸਨਮਾਨ ਦਿੱਤੇ ਜਾਣ।

ਸੋ, ਹਰ ਇਲਾਕੇ ਵਿੱਚ ਦਸਤਾਰਬੰਦੀ ਮੁਕਾਬਲੇ ਕਰਵਾ ਕੇ ਸੰਸਾਰ ਪੱਧਰ ’ਤੇ ਇਸ ਮੁੱਦੇ ਨੂੰ ਲਿਜਾਇਆ ਜਾਵੇ। ਸਿੱਖ ਧਰਮ ਦੇ ਪ੍ਰਚਾਰ ਲਈ ਬੱਚਿਆਂ ਨੂੰ ਮੋਹਰੀ ਬਣਾ ਕੇ ਪ੍ਰੋਗਰਾਮ ਉਲੀਕੇ ਜਾਣ ਜਿਵੇਂ ਧਾਰਮਿਕ, ਵਿਦਿਅਕ ਮੁਕਾਬਲੇ, ਪਟਕੇ, ਦਸਤਾਰ ਸਜਾਉਣ ਦੇ ਮੁਕਾਬਲੇ ਆਦਿ ਕਰਵਾਏ ਜਾਣ, ਸਮੇਂ ਦੀ ਲੋੜ ਹੈ ਕੇਬਲ, ਟੀ.ਵੀ. ਚੈਨਲਾਂ ’ਤੇ ਸਿੱਖੀ ਕਿਰਦਾਰ ਵਾਲੇ ਸੀਰੀਅਲ ਪੇਸ਼ ਕਰਨ ਦੀ। ਸਿੱਖ ਕੌਮ ਦਾ ਆਪਣਾ ਚੈਨਲ ਹੋਣਾ ਚਾਹੀਦਾ ਹੈ ਜਿਹੜਾ ਕਿ ਸਿੱਖ ਬੱਚਿਆਂ ਵੱਲੋਂ ਰੋਮਾਂਟਿਕ, ਧਾਰਮਿਕ, ਵਿਦਿਅਕ ਦੂਜੇ ਚੈਨਲਾਂ ਦੇ ਮੁਕਾਬਲੇ ਪ੍ਰੋਗਰਾਮ ਪੇਸ਼ ਕਰੇ ਤਾਂ ਕਿ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ। ਸਾਡੇ ਸਿੱਖ ਨੇਤਾਵਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਲੀ ਗੁਰਸਿੱਖ ਕਿੰਨੇ ਕੁ ਹਨ। ਸਿਰਫ ਦਾੜ੍ਹੀ ਕੇਸ ਵਾਲਾ ਹੀ ਸਿੱਖ ਸਮਝ ਲਿਆ ਜਾਂਦਾ ਹੈ ਪਰ ਅੱਜ ਅਸੀਂ ਜਦੋਂ ਇਹੋ ਜਿਹੇ ਸਰੂਪ ਵਾਲੇ ਨੂੰ ਬੀੜੀ ਪੀਂਦੇ ਤੇ ਜਰਦਾ ਮਲਦੇ ਦੇਖਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿਉਂ ਨਾਂ ਇਹ ਲੋਕ ਵੀ ਵਾਲ ਕਟਵਾ ਲੈਂਦੇ, ਘੱਟੋ ਘੱਟ ਸਿੱਖੀ ਸਰੂਪ ਨੂੰ ਢਾਹ ਤਾਂ ਨਹੀਂ ਲੱਗਦੀ। ਬਹੁਤ ਸਾਰੇ ਦਾੜ੍ਹੀ ਕੇਸਾਂ ਵਾਲੇ ਸਿੱਖੀ ਨਾਲੋਂ ਟੁੱਟ ਕੇ ਡੇਰਿਆਂ ਆਦਿ ਨਾਲ ਜੁੜੇ ਹੋਏ ਹਨ। ਇਸ ਲਈ ਸਾਨੂੰ ਸਿੱਖੀ ਤੇ ਮਾਣ ਕਰਨ ਵੇਲੇ ਇਹਨਾਂ ਲੋਕਾਂ ਬਾਰੇ ਸੋਚਣ ਦੀ ਲੋੜ ਹੈ ਕਿ ਇਹ ਕਿਉਂ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਹਨ।

ਫਰੀਦਾ ! ਗੋਰ ਨਿਮਾਣੀ ਸਡੁ ਕਰੇ॥

0

ਫਰੀਦਾ ! ਗੋਰ ਨਿਮਾਣੀ ਸਡੁ ਕਰੇ॥

ਬੇਅੰਤ ਸਿੰਘ ਸਰਹੱਦੀ

ਹਰ ਇਨਸਾਨ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਜੋ ਪੈਦਾ ਹੋਇਆ ਹੈ, ਉਸ ਅਵੱਸ਼ ਮਰਨਾ ਹੈ। ਬਾਣੀ ਵਿਚ ਦਰਜ ਹੈ: ‘‘ਜੋ ਦੀਸੈ ਸੋ ਕਾਲਹਿ ਖਰਨਾ॥’’ (ਮ: ੫/੭੪੦)
ਫਰੀਦ ਜੀ ਕਹਿੰਦੇ ਹਨ ਕਿ ਕਬਰ ਮਨੁੱਖ ਦਾ ਅਸਲੀ ਘਰ ਹੈ। ਮਨੁੱਖ, ਮੌਤ ਅਥਵਾ ਕਬਰ ਤੋਂ ਡਰਦਾ ਹੈ। ਕਬਰ ਕਹਿੰਦੀ ਹੈ, ਕਿ ਮੇਰੇ ਤੋਂ ਡਰ ਨਾ। ਮੈਂ ਤੇਰਾ ਅਸਲੀ ਟਿਕਾਣਾ ਹਾਂ। ਆਖ਼ਰ ਤੂੰ ਮੇਰੀ ਬੁੱਕਲ ਵਿਚ ਆਉਣਾ ਹੀ ਆਉਣਾ ਹੈ। ‘‘ਫਰੀਦਾ! ਗੋਰ ਨਿਮਾਣੀ ਸਡੁ ਕਰੇ, ਨਿਘਰਿਆ ਘਰਿ ਆਉ॥ ਸਰਪਰ ਮੈਥੈ ਆਵਣਾ, ਮਰਣਹੁ ਨਾ ਡਰਿਆਹੁ ॥’’ (ਬਾਬਾ ਫਰੀਦ ਜੀ/੧੩੮੨)
ਕਬਰ ਵਿਚ ਦਫ਼ਨਾਉਣਾ ਮੁਸਲਮਾਨੀ ਤਰੀਕਾ ਹੈ। ਉਜ ਮੌਤ ਉਪਰੰਤ ਅੰਤਿਮ ਸੰਸਕਾਰ ਦੇ ਤਰੀਕੇ ਸੰਸਾਰ ਵਿਚ ਬਹੁਤ ਸਾਰੇ ਅਪਣਾਏ ਜਾਂਦੇ ਹਨ। ਹਿੰਦੂ ਮੁਰਦੇ ਨੂੰ ਜਲਾਉਦੇ ਅਥਵਾ ਸਾੜਦੇ ਹਨ। ਅਗਨੀ ਸਪੁਰਦ ਕਰਦੇ ਹਨ। ਅੱਜ ਦੀ ਮਹਿੰਗਾਈ ਵਿਚ ਗ਼ਰੀਬ ਦੀ ਮੌਤ ਭੁਗਤਾਣੀ ਵੀ ਬੜੇ ਮਹਿੰਗੀ ਰੂਪ ਦੀ ਹੈ। ਲਕੜੀਆਂ, ਸਮਗਰੀ ਅਤੇ ਘਿਉ ਆਦਿ ’ਤੇ ਕਾਫ਼ੀ ਖ਼ਰਚ ਆਉਦਾ ਹੈ। ਫਿਰ ਚੌਥੇ ਜਾਂ ਅੰਗੀਠੇ ਦੀ ਰਸਮ ਉਪਰੰਤ ਫੁਲ (ਅਸਥੀਆਂ) ਗੰਗਾ ਵਿਚ ਹਰਦੁਆਰ ਜਾ ਕੇ ਪਾਉਣ ’ਤੇ ਵੀ ਖ਼ਰਚ ਬਹੁਤ ਆ ਜਾਂਦਾ ਹੈ। ਗੁਰਮਤਿ ਨੇ ਇਹ ਹੁਕਮ ਕੀਤਾ ਹੈ ਕਿ ਫੁਲ ਤੇ ਰਾਖ ਅੱਡ ਅੱਡ ਨਹੀਂ ਕਰਨੇ ਚਾਹੀਦੇ। ਸਾਰੇ ਹੀ ਇਕ ਥਾਂ ਇਕੱਤਰ ਕਰਕੇ ਨੇੜੇ ਕਿਸੇ ਵਗਦੇ ਜਲ ਵਿਚ ਪਰਵਾਹ ਕਰ ਦਿਉ, ਪਰ ਸਿੱਖ ਆਮ ਤੌਰ ’ਤੇ ਹਿੰਦੂ ਵੀਰਾਂ ਦੀ ਰੀਸੇ ਹਰਦੁਆਰ ਦੀ ਥਾਂ ਕੀਰਤਪੁਰ ਜਾਂ ਗੋਇੰਦਵਾਲ ਵਿਖੇ ਪਰਵਾਹ ਕਰਦੇ ਹਨ।
ਹੁਣ ਹਿੰਦੂ ਸਿੱਖਾਂ ਲਈ ਵੱਡੇ ਵੱਡੇ ਸ਼ਹਿਰਾਂ ਵਿਚ ਬਾਲਣ ਦੀ ਥਾਂ ਬਿਜਲੀ ਦੇ ਸ਼ਮਸ਼ਾਨ ਦਾ ਪ੍ਰਬੰਧ ਹੋ ਗਿਆ ਹੈ। ਲਾਸ਼ ਨੂੰ ਇਕ ਫੱਟੇ ਤੇ ਰੱਖ ਕੇ ਬਟਨ ਦਬਾਉਦੇ ਹਨ, ਬਸ ਕੁਝ ਮਿੰਟਾਂ ਵਿਚ ਹੀ ਰਾਖ ਦੀ ਮੁੱਠ ਬਾਕੀ ਰਹਿ ਜਾਂਦੀ ਹੈ। ਕਈ ਸੰਤ ਮਹਾਂਪੁਰਸ਼ ਵਸੀਅਤ ਕਰ ਜਾਂਦੇ ਹਨ ਕਿ ਉਹਨਾਂ ਦੀ ਦੇਹ ਨੂੰ ਕਿਸੇ ਨਦੀ ਜਾਂ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ ਜਾਏ। ਸ਼ਾਇਦ ਉਹ ਇਹ ਭਾਵਨਾ ਰੱਖਦੇ ਹਨ ਕਿ ਉਨ੍ਹਾਂ ਦਾ ਸਰੀਰ ਜਲ ਵਿਚ ਰਹਿਣ ਵਾਲੇ ਜੀਵ ਜੰਤੂਆਂ ਦੀ ਖ਼ੁਰਾਕ ਬਣ ਜਾਏ।
ਪਾਰਸੀ ਲੋਕ ਇੱਕ ਖੂਹ ਦੇ ਉੱਤੇ ਬਣੇ ਮੰਚ ਉੱਤੇ ਮੁਰਦੇ ਨੂੰ ਰੱਖ ਦੇਂਦੇ ਹਨ। ਉਡਾਰੂ ਜਾਨਵਰ, ਗਿਲਝਾਂ, ਕੀੜੇ, ਮਕੌੜੇ ਉਸ ਦੇ ਸਰੀਰ ਦਾ ਮਾਸ ਚੰਰੁੂਡ ਲੈਂਦੇ ਹਨ ਅਤੇ ਹੱਡੀਆਂ ਆਦਿ ਖੂਹ ਵਿਚ ਜਾ ਡਿਗਦੀਆਂ ਹਨ। ਮੁਸਲਮਾਨ ਵੀਰ ਦਬਦੇ ਹਨ। ਵਸੋਂ ਦੇ ਤੇਜ਼ ਰਫਤਾਰ ਵਾਧੇ ਨਾਲ ਮੁਸਲਮ ਦੇਸ਼ਾਂ ਵਿਚ ਇਕ ਸਮੱਸਿਆ ਪੈਦਾ ਹੋ ਰਹੀ ਹੈ ਕਿ ਕਬਰਸਤਾਨ ਲਈ ਥਾਂ ਨਹੀਂ ਲੱਭ ਰਹੀ। ਪਿੱਛੇ ਜਿਹੇ ਪਾਕਸਤਾਨੀ ਅਖਬਾਰਾਂ ਦੀ ਖ਼ਬਰ ਸੀ ਕਿ ਉੱਥੇ ਇੱਕ ਅਜਿਹਾ ਗਿਰੋਹ ਫੜਿਆ ਗਿਆ ਹੈ ਜੋ ਕਬਰਸਤਾਨ ਵਿਚੋਂ ਲਾਸ਼ਾਂ ਕੱਢ ਕੇ ਦੂਜੇ ਦੇਸ਼ ਵਿਚ ਐਕਸਪੋਰਟ ਕਰਕੇ ਭਾਰੀ ਧਨ ਕਮਾ ਰਿਹਾ ਸੀ। ਉੱਥੇ ਲਾਸ਼ਾਂ ਨੂੰ ਲਿਬਾਰਟਰੀਆਂ ਲਈ ਵੱਡੇ ਮੁਲ ’ਤੇ ਖਰੀਦਿਆ ਜਾਂਦਾ ਹੈ ਤੇ ਤਜਰਬੇ ਕੀਤੇ ਜਾਂਦੇ ਹਨ।
ਹਿਮਾਚਲ ਦੀਆਂ ਪਹਾੜੀ ਆਬਾਦੀਆਂ ਵਿਚ ਰਹਿੰਦੇ ਹਿੰਦੂ ਅਨੋਖਾ ਤਰੀਕਾ ਵਰਤਦੇ ਹਨ। ਉਹ ਮੁਰਦੇ ਦੇ ਮੂੰਹ ਵਿਚ ਇਕ ਭਖਦਾ ਅੰਗਿਆਰ ਪਾ ਦੇਂਦੇ ਹਨ। ਇਸ ਤਰ੍ਹਾਂ ਉਹ ਅਗਨੀ ਸਪੁਰਦ ਕਰਦੇ ਹਨ, ਫਿਰ ਮੁਰਦੇ ਨੂੰ ਉੱਚੇ ਪਹਾੜ ਤੋ ਹੇਠਾਂ ਵਗਾਹ ਕੇ ਸੁਟ ਦੇਂਦੇ ਹਨ। ਜਿੱਥੇ ਉਹ ਜੰਗਲੀ ਜਾਨਵਰਾਂ ਦੇ ਕੰਮ ਆ ਜਾਂਦਾ ਹੈ।
ਬਨਾਰਸ ਦੇ ਨੇੜੇ ਇਕ ਇਲਾਕੇ ਦੇ ਲੋਕ ਮਿਰਤਕ ਸਰੀਰ ਨੂੰ ਥੋਹੜੇ ਜਿਹੇ ਬਾਲਣ ’ਤੇ ਰੱਖ ਕੇ ਅੱਗ ਲਗਾ ਕੇ ਕੱਚਾ ਭੁੰਨਾ ਕਰਕੇ ਦਰਿਆ ਸਪੁਰਦ ਕਰ ਦੇਂਦੇ ਹਨ ਸ਼ਾਇਦ ਉਨ੍ਹਾਂ ਦਾ ਮੰਤਵ ਹੋਵੇ ਕਿ ਕੱਚਾ ਭੁੰਨਾਂ ਸਰੀਰ ਪਾਣੀ ਵਿਚਲੇ ਜੰਤੂਆਂ ਨੂੰ ਛੇਤੀ ਹਜ਼ਮ ਹੋ ਜਾਏਗਾ। ਚੀਨ ਬਾਰੇ ਸੁਣਦੇ ਹਾਂ ਕਿ ਉੱਥੇ ਬੱਚਾ ਮਰਨ ’ਤੇ ਦਫਨਾਣ ਸਮੇਂ ਉਸ ਦੀ ਕਬਰ ਵਿਚ ਖਿਡੌਣੇ ਆਦਿ ਰੱਖੇ ਜਾਂਦੇ ਹਨ।
ਮਿਸਰ ਦੇ ਇਕ ਅਮੀਰ ਕਬੀਲੇ ਦੇ ਲੋਕ ਆਪਣੇ ਵਿਛੜਨ ਵਾਲੇ ਸੱਜਣ ਦੀ ਕਬਰ ਜ਼ਮੀਨ ਵਿੱਚ ਇਕ ਪੂਰੇ ਪੱਕੇ ਕੋਠੇ ਦੀ ਸ਼ਕਲ ਦੇ ਰੂਪ ਵਿੱਚ ਬਣਾਉਦੇ ਹਨ। ਉਸ ਵਿਚ ਮੁਰਦੇ ਦੇ ਨਾਲ ਅੰਨ ਪਾਣੀ ਆਦਿ ਰੱਖ ਕੇ ਨਾਲ ਇਕ ਜ਼ਿੰਦਾ ਗ਼ੁਲਾਮ ਵੀ ਦਫਨਾਉਦੇ ਹਨ ਤਾਂ ਜੋ ਕਿ ਉਸ ਦੀ ਲੋੜ ਪੈਣ ’ਤੇ ਸੇਵਾ ਆਦਿ ਕਰ ਸਕੇ। ਇਹ ਕੁਝ ਵੰਨਗੀਆਂ ਹਨ। ਪਤਾ ਨਹੀਂ ਸੰਸਾਰ ਦੇ ਹੋਰ ਕਿੰਨੀਆਂ ਕੁ ਰਵਾਇਤਾਂ ਹੋਣਗੀਆਂ।
ਕਬੀਰ ਜੀ ਦਾ ਇਹ ਕਥਨ ਕਿ ਅਗਰ ਜੀਵਦਿਆਂ ਰਾਮ ਦੀ ਭਗਤੀ ਰਾਹੀਂ ਕੁਝ ਜੀਵਨ ਬਦਲਾਵ ਕਰਕੇ ਆਦਰਸ਼ ਜੀਵਨ ਨਹੀਂ ਮਾਣਿਆਂ ਤਾਂ ਮਰਨ ਤੋਂ ਉਪਰੰਤ ਤੁਸੀਂ ਸਰੀਰ ਉੱਤੇ ਬੇਸ਼ੱਕ ਚੰਦਨ ਚੜਾਓ ਜਾਂ ਗੰਦਗੀ ਵਿੱਚ ਮਿਲਾਓ ਕੋਈ ਫ਼ਰਕ ਨਹੀਂ ਪੈਂਦਾ ‘‘ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ? ॥੩॥ ਕਹਤ ਕਬੀਰ, ਹਉ ਕਹਉ ਪੁਕਾਰਿ ॥ ਸਮਝਿ ਦੇਖੁ, ਸਾਕਤ ਗਾਵਾਰ ! ॥ ਦੂਜੈ ਭਾਇ, ਬਹੁਤੁ ਘਰ ਗਾਲੇ ॥ ਰਾਮ ਭਗਤ, ਹੈ ਸਦਾ ਸੁਖਾਲੇ ॥’’ (ਮ: ੫/੧੧੬੦)

ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ

0

ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ

ਸ. ਅਮਰਜੀਤ ਸਿੰਘ-98157-03806

ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਗੁਰਸਿੱਖੀ ਦੇ ਤਿੰਨ ਸੁਨਹਿਰੀ ਅਸੂਲ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰਨ ਨੂੰ ਪਹਿਲਾ ਸਥਾਨ ਬਖ਼ਸ਼ਿਆ ਹੈ। ਕਿਰਤ ਕਰਨ ਨੂੰ ਨਾਮ ਜਪਣ ’ਤੋਂ ਵੀ ਪਹਿਲਾਂ ਰੱਖ ਕੇ ਸਿੱਖ ਧਰਮ ਵਿੱਚ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਨਾਲ ਹੀ ਨਾਲ ਵਿਹਲੇ ਰਹਿਣ ਦੀ ਵਿਰੋਧਤਾ ਸੁੱਤੇ ਸਿੱਧ ਹੀ ਹੋ ਜਾਂਦੀ ਹੈ। ਨੇਕ ਤੇ ਸੁੱਚੀ ਕਿਰਤ ਕਰਨ ਵਾਲਾ ਇਨਸਾਨ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਉਹ ਸਿਰਫ਼ ਨਾ ਆਪ ਇੱਜਤ ਕਮਾਉਂਦਾ ਹੈ ਬਲਕਿ ਦਸਵੰਧ ਦੀ ਯੋਗ ਵਰਤੋਂ ਕਰਕੇ ਦੁਸਰਿਆਂ ਲਈ ਵੀ ਮਦਦਗਾਰ ਬਣਦਾ ਹੈ। ਨੇਕ ਇੱਜਤ ਕਰਨ ਨਾਲ ਬੰਦੇ ਦੀ ਪਰਿਵਾਰ ਵਿੱਚ ਇੱਜਤ ਬਣਦੀ ਹੈ, ਵੰਡ ਛਕਣ ਨਾਲ ਸਮਾਜ ਵਿੱਚ ਜਸ ਖੱਟਦਾ ਹੈ ਤੇ ਨਾਮ ਜਪਣ ਨਾਲ ਸੱਚੇ ਰੱਬ ਦੇ ਦਰ ’ਤੇ ਪ੍ਰਵਾਨ ਹੁੰਦਾ ਹੈ। ਗੁਰਬਾਣੀ ਦਾ ਪਾਵਨ ਉਪਦੇਸ਼ ਹੈ: ‘‘ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ॥’’ (ਮ:੧/੧੨੪੫)

ਗੁਰੂ ਨਾਨਕ ਸਾਹਿਬ ਜੋ ਫ਼ੁਰਮਾਂਦੇ ਹਨ, ਉਹ ਪਹਿਲਾਂ ਆਪਣੇ ਜੀਵਨ ਵਿੱਚ ਕਰਕੇ ਦਸਦੇ ਹਨ। ਗੁਰੂ ਜੀ ਨੇ ਹਰ ਪ੍ਰਕਾਰ ਦੀ ਕਿਰਤ ਕੀਤੀ, ਘਰੇਲੂ ਕੰਮ ਕੀਤੇ, ਮੱਝਾਂ ਚਾਰੀਆਂ, ਵਾਪਾਰ ਕੀਤਾ, ਨੌਕਰੀ ਕੀਤੀ, ਅਖੀਰ ’ਤੇ 17 ਸਾਲ ਖੇਤੀਬਾੜੀ ਕਰਕੇ ਇਹ ਸਿਖਿਆ ਦਿਤੀ ਕਿ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ। ਕੰਮ ਕਰਕੇ ੳੂਚ-ਨੀਚ ਦੀ ਭੇਦਭਾਵ ਕਰਨਾ ਗਲਤ ਹੈ। ਗੁਰੂ ਨਾਨਕ ਜੀ ਨੇ ਕਿਰਤ ਦੀ ਮਹਾਨਤਾ ਉਜਾਗਰ ਕਰਦਿਆਂ ਮਲਕ ਭਾਗੋ ਦੀ ਕਮਾਈ ਨੂੰ ਹਰਾਮ ਦੀ ਕਮਾਈ ਦਸਦਿਆਂ ਉਸ ਦਾ ਭੋਜਨ ਛਕਣ ’ਤੋਂ ਇਨਕਾਰ ਕਰ ਦਿੱਤਾ ਤੇ ਭਾਈ ਲਾਲੋ ਜੀ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਤਿਆਰ ਕੀਤੀ ਕੋਧਰੇ ਦੀ ਰੋਟੀ ਨੂੰ ਉੱਤਮ ਸਮਝਿਆ ਤੇ ਐਲਾਨ ਕੀਤਾ ਕਿ ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ (ਮ:੧/੧੫)

ਜਦ ਮੂਲ ਮੰਤ੍ਰ ਵਿੱਚ ਹੀ ਗੁਰੂ ਸਾਹਿਬ ਅਕਾਲ ਪੁਰਖ ਨੂੰ ਕਰਤਾ ਪੁਰਖ ਲਿਖਦੇ ਹਨ ਤਾਂ ਸੱਚ ਮੁੱਚ ਅਕਾਲ ਪੁਰਖ ਸਭ ’ਤੋਂ ਵੱਡਾ ਕਿਰਤੀ ਹੈ। ਉਹ ਕਰਤਾ ਹੈ, ਹਰਤਾ ਹੈ, ਉਹ ਕਰਤਾ ਪੁਰਖ ‘‘ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ॥’’ (ਮ:੧/੬) ਉਹ ਬਣਾਉਂਦਾ ਹੈ, ਢਾਹੁੰਦਾ ਰਹਿੰਦਾ ਹੈ। ਇਸ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਜੀ ‘‘ਨਾਨਕ ! ਸਚੇ ਕੀ ਸਾਚੀ ਕਾਰ॥’’ ਦਸਦੇ ਹਨ, ਪਰ ਅੱਜ ਦਾ ਧਰਮੀ ਅਖਵਾਉਂਣ ਵਾਲਾ ਧਰਮ ਦਾ ਠੇਕੇਦਾਰ ਜੋ ਪਹਿਲਾ ਕੰਮ ਕਰਦਾ ਹੈ ਉਹ ਇਹ ਕਿ ਉਹ ਕਿਰਤ ਦਾ ਤਿਆਗ ਕਰਦਾ ਹੈ। ਜੋ ਆਪ ਵਿਹਲਾ ਰਹਿ ਕੇ ਵਿਹਲੜਾਂ ਦੀ ਫੌਜ ਤਿਆਰ ਕਰੇ, ਉਸ ਦੇ ਵੱਡੇ ਧਰਮੀ ਹੋਣ ਦੀ ਨਿਸ਼ਾਨੀ ਹੈ, ਪਰ ਸਤਿਗੁਰੂ ਜੀ ਧਰਮ ਦੇ ਨਾਮ ’ਤੇ ਵਿਹਲੇ ਲੋਕਾਂ ਦਾ ਸਤਿਕਾਰ ਕਰਨ ’ਤੋਂ ਸਖ਼ਤੀ ਨਾਲ ਵਰਜਦੇ ਹਨ ਤੇ ਇਸ ਵਿਹਲੜ ਦੇ ਸਤਿਕਾਰ ਦੀ ਕੜੇ ਸ਼ਬਦਾਂ ਨਾਲ ਨਿਖੇਧੀ ਕਰਦੇ ਹਨ। ਪਾਵਨ ਫ਼ੁਰਮਾਨ ਹੈ ਕਿ: ‘‘ਗੁਰੁ ਪੀਰੁ ਸਦਾਏ, ਮੰਗਣ ਜਾਇ॥ ਤਾ ਕੈ, ਮੂਲਿ ਨ ਲਗੀਐ ਪਾਇ॥ ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ! ਰਾਹੁ ਪਛਾਣਹਿ ਸੇਇ॥ (ਮ:੧/੧੨੪੫) ਬਲਕਿ ਗੁਰਬਾਣੀ ਤਾਂ ਕਿਰਤ ਕਰਦਿਆਂ ਉਸ ਪਿਆਰੇ ਦੀ ਯਾਦ ਨੂੰ ਕਿਵੇਂ ਮਨ ਵਿੱਚ ਵਸਾਉਣਾ ਹੈ, ਇਸ ਦੀ ਜਾਂਚ ਸਿਖਾਂਦੀ ਹੈ, ਗੁਰਬਾਣੀ ਦਸਦੀ ਹੈ: ‘‘ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥’’ (ਭਗਤ ਕਬੀਰ/੧੩੭੬) ਤੇ ਜਿਹੜਾ ਸਿੱਖ ਕਿਰਤ ਕਰਦਿਆਂ, ਨਾਮ ਸੰਭਾਲ ਵੀ ਕਰਦਾ ਹੈ ਉਸ ਦਾ ਇਹ ਲੋਕ ਵੀ ਸਫਲ ਅਤੇ ਪ੍ਰਲੋਕ ਵੀ ਸੁਹੇਲਾ ਬਣ ਜਾਂਦਾ ਹੈ: ‘‘ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ॥’’ (ਮ:੫/੧੩)

ਜਿਹੜਾ ਬੰਦਾ ਅਧਰਮ ਦੀ ਕਿਰਤ ਕਰਦਾ ਹੈ ਉਸ ਦੇ ਦੋਵੇਂ ਲੋਕ ਹੀ ਖਰਾਬ ਹੁੰਦੇ ਹਨ। ਨਾ ਇੱਥੇ ਢੋਈ ਨਾ ਉੱਥੇ। ਇਸੇ ਕਰਕੇ ਬਾਬਾ ਫ਼ਰੀਦ ਜੀ ਪ੍ਰੇਰਨਾ ਦੋਂਦੇ ਹਨ ਕਿ: ‘‘ਫਰੀਦਾ ਜਿਨ੍ੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਭਗਤ ਫਰੀਦ/੧੩੮੧)

ਚੰਗੇ ਵਿਹਾਰ ਸਦਕਾ ਹੀ ਬੰਦਾ ਸੁਚੱਜੇ ਤੌਰ ’ਤੇ ਰਹਿਣ ਦੇ ਕਾਬਲ ਬਣਦਾ ਹੈ। ਗੁਰਮੁਖਾਂ ਦੀ ਸੰਗਤ ਨਾਲ ਸਾਡੇ ਸੁਭਾਅ ’ਚੋਂ ਗੁੱਸਾ ਤੇ ਹੰਕਾਰ ਖ਼ਤਮ ਹੁੰਦਾ ਹੈ। ਅਸੀਂ ਨਿਮਰਤਾ ਦੇ ਧਾਰਨੀ ਬਣਦੇ ਹਾਂ। ਹੱਥੀਂ ਕਿਰਤ ਕਰਕੇ ਮਿਹਨਤ ਕਰਨਾ ਸਿਖਦੇ ਹਾਂ, ਵਿਹਲਪੁਣੇ ’ਤੋਂ ਛੁਟਕਾਰਾ ਮਿਲਦਾ ਹੈ। ਸਮਾਜ ਵਿੱਚ ਇੱਜਤ ਮਾਣ ਦੀ ਪ੍ਰਾਪਤੀ ਹੁੰਦੀ ਹੈ। ਇਕ ਵਾਰੀ ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛਕਣ ਦੇ ਪਾਂਧੀ ਬਣਕੇ ਦੇਖੀਏ ਕਿ ਸਾਡੀ ਜਿੰਦਗੀ ਕਿੰਨੀ ਸੁਖਦ ਤੇ ਆਨੰਦਮਈ ਬਣ ਜਾਵੇਗੀ। ਜਦੋਂ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਾਂਗੇ ਤਾਂ ਸੱਚੇ ਸਾਹਿਬ ਦੇ ਦਰ ’ਤੇ ਵੀ ਪ੍ਰਵਾਨ ਹੋਵਾਂਗੇ ਫਿਰ ਇਹਨਾਂ ਬਚਨਾਂ ਨੂੰ ਕਮਾਉਣ ਦੇ ਯੋਗ ਹੋ ਸਕਾਂਗੇ: ‘‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ! ਉਤਰੀ ਚਿੰਤ॥’’ (ਮ: ੫/੫੨੨)

ਮਨਿ ਜੀਤੈ ਜਗੁ ਜੀਤੁ॥

0

ਮਨਿ ਜੀਤੈ ਜਗੁ ਜੀਤੁ॥

ਬੀਬੀ ਮਨਰਾਜ ਕੌਰ-98555-61976

ਪਿਆਰੇ ਨਿੱਕਿਓ ਬੱਚਿਓ ! ਸੋਹਣਿਓ !

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਜੇ ਤੁਸੀਂ ਆਪ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਤੁਸੀਂ ਘਰ ਦੇ ਕਿਸੇ ਵੱਡੇ ਜੀਅ ’ਤੋਂ ਸੁਣਦੇ ਹੋ ਤਾਂ ਵੀ ਬੜੀ ਚੰਗੀ ਗੱਲ ਹੈ। ਉਪਰ ਜਿਹੜੀ ਤੁਕ ਦਿੱਤੀ ਗਈ ਹੈ, ਇਹ ਜਪੁ ਜੀ ਸਾਹਿਬ ਵਿੱਚੋਂ ਹੀ ਹੈ। ਇਤਨਾ ਤਾਂ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਤੇ ਇਸ ਦਾ ਮਤਲਬ ਵੀ ਬੜਾ ਹੀ ਸਪੱਸ਼ਟ ਹੈ, ‘ਮਨ ਜਿੱਤ ਲੈਣ ਨਾਲ ਜੱਗ ਜਿੱਤ ਲਿਆ ਜਾਂਦਾ ਹੈ।’ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨ ਅਲੱਗ ਚੀਜ਼ ਹੈ ਅਤੇ ਜੱਗ ਅਲੱਗ ਚੀਜ਼। ਮਨ ਮਨੁੱਖ ਦੇ ਅੰਦਰ ਹੈ ਅਤੇ ਜਗ ਬਿਲਕੁਲ ਬਾਹਰ। ਫਿਰ ਅੰਦਰਲਾ ਮਨ ਜਿੱਤ ਲੈਣ ਨਾਲ ਬਾਹਰਲਾ ਜੱਗ ਕਿਵੇਂ ਜਿੱਤਿਆ ਜਾ ਸਕਦਾ ਹੈ। ਇਸ ਦੀ ਉਦਾਹਰਣ ਅਸੀਂ ਇਸ ਕਹਾਣੀ ਵਿੱਚੋਂ ਦੇਖ ਸਕਦੇ ਹਾਂ।

ਪੁਨੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਨੀਤ ਸਿੰਘ ਬੜਾ ਲਾਇਕ, ਆਗਿਆਕਾਰ, ਸਿਆਣਾ ਅਤੇ ਨਿਮਰਤਾ ਵਾਲੇ ਸੁਭਾਅ ਵਾਲਾ ਬੱਚਾ ਸੀ। ਬਹੁਤੇ ਸੋਹਣੇ ਨੰਬਰ ਲੈ ਕੇ ਸਕੂਲ ਵਿੱਚੋਂ ਫਸਟ ਆ ਕੇ ਬਲਕਿ ਕਲਾਸ ’ਚੋਂ ਵੀ ਫਸਟ ਆ ਕੇ ਨੌਂਵੀਂ ਕਲਾਸ ਵਿੱਚ ਚਲਾ ਗਿਆ। ਹੁਣ ਉਸ ਨੂੰ ਸਕੂਲ ਬਦਲ ਕੇ ਨੇੜਲੇ ਪਿੰਡ ਸੀਨੀਅਰ ਸਕੂਲ ਵਿਚ ਐਡਮਿਸ਼ਨ ਲੈਣੀ ਪਈ ਕਿਉਂਕਿ ਇਸ ਪਿੰਡ ਦਾ ਸਕੂਲ ਅੱਠਵੀਂ ਤੱਕ ਹੀ ਸੀ। ਨਵੇਂ ਪਿੰਡ, ਨਵਾਂ ਸਕੂਲ, ਨਵਾਂ ਮਾਹੌਲ, ਨਵੇਂ ਟੀਚਰ ਅਤੇ ਨਵੇਂ ਹੀ ਦੋਸਤ ਸਨ। ਪੁਨੀਤ ਸਿੰਘ ਨੂੰ ਕੁਝ ਕੁ ਦਿਨ ਓਪਰਾ ਲੱਗਾ ਪਰ ਫਿਰ ਆਪਣੇ ਮਿਲਾਪੜੇ ਸੁਭਾਉ ਅਤੇ ਗੁਣਾਂ ਕਾਰਣ ਉਸ ਦੀ ਸਭ ਨਾਲ ਦੋਸਤੀ ਬਣਨੀ ਸ਼ੁਰੂ ਹੋ ਗਈ। ਉਸ ਦੀ ਜਮਾਤ ਵਿੱਚ ਇਕ ਸੁਮੀਤ ਸਿੰਘ ਲੜਕਾ ਸੀ। ਜੋ ਤਿੰਨਾਂ ਕੁ ਸਾਲਾਂ ’ਤੋਂ ਇਸੇ ਹੀ ਜਮਾਤ ਵਿਚ ਸੀ, ਲਗਾਤਾਰ ਫ਼ੇਲ੍ਹ ਹੋ ਰਿਹਾ ਸੀ। ਸਾਰੇ ਟੀਚਰ ਉਸ ਨੂੰ ਝਿੜਕਦੇ ਰਹਿੰਦੇ। ਸਾਰੇ ਮੁੰਡੇ ਉਸ ਦਾ ਮਜ਼ਾਕ ਉਡਾਉਂਦੇ ਰਹਿੰਦੇ। ਉਹ ਉਦਾਸ ਹੋ ਕੇ ਪਿੱਛੇ ਬੈਠਾ ਰਹਿੰਦਾ ਤੇ ਨੀਵੀਂ ਪਾ ਕੇ ਜਾਂ ਤਾਂ ਕੁਝ ਲਿਖਦਾ ਜਾਂ ਰੋਂਦਾ ਰਹਿੰਦਾ। ਪੁਨੀਤ ਸਿੰਘ ਆਪਣੇ ਚੰਗੇ ਤੇ ਪਿਆਰੇ ਸੁਭਾਵ ਕਾਰਨ ਸਾਰਿਆਂ ਅੰਦਰ ਪ੍ਰਮਾਤਮਾ ਦੀ ਜੋਤ ਮੰਨਦਾ ਸੀ। ਉਸ ਦਾ ਖ਼ਿਆਲ ਸੀ ਕਿ ਕੋਈ ਵੀ ਮਨੁੱਖ ਗ਼ਲਤ ਨਹੀਂ ਹੁੰਦਾ। ਉਸ ਦਾ ਕੰਮ ਗ਼ਲਤ ਹੋ ਸਕਦਾ ਹੈ, ਸੋਚ ਗ਼ਲਤ ਹੋ ਸਕਦੀ ਹੈ ਤੇ ਇਸ ਸੋਚ ਨੂੰ ਤੇ ਕੰਮ ਨੂੰ ਤਾਂ ਠੀਕ ਕੀਤਾ ਜਾ ਸਕਦਾ ਹੈ। ਪੁਨੀਤ ਸਿੰਘ ਨੇ ਸੁਮੀਤ ਸਿੰਘ ਨਾਲ ਦੋਸਤੀ ਪਾਉਣ ਲਈ ਉਸ ਦੇ ਨਾਲ ਹੀ ਪਿੱਛੇ ਬੈਠਣਾ ਸ਼ੁਰੂ ਕਰ ਦਿੱਤਾ। ਫਿਰ ਸਾਂਝ ਵਧਣ ’ਤੇ ਉਸ ਨੇ ਉਸ ਦੇ ਫ਼ੇਲ੍ਹ ਹੋਣ ਦਾ ਕਾਰਨ ਜਾਣਨਾ ਚਾਹਿਆ। ਤਾਂ ਸੁਮੀਤ ਸਿੰਘ ਨੇ ਆਪਣੀ ਕਾਪੀ ਉਸ ਅੱਗੇ ਕਰ ਦਿੱਤੀ ਜਿਸ ਵਿੱਚ ਸੁਮੀਤ ਸਿੰਘ ਨੇ ਲਿਖਿਆ ਸੀ। ‘ਮੈਂ ਕੀ ਕਰਾਂ, ਮੇਰਾ ਪੜ੍ਹਨ ਨੂੰ ਦਿਲ ਨਹੀਂ ਕਰਦਾ। ਮੇਰੇ ਪਾਪਾ ਬੜੀ ਪੜ੍ਹਾਈ ਕਰਕੇ ਸਰਕਾਰੀ ਅਫ਼ਸਰ ਲੱਗੇ ਸਨ। ਮੰਮੀ ਜੀ ਵੀ ਵਧੀਆ ਸਰਕਾਰੀ ਨੌਕਰੀ ਕਰਦੇ ਹਨ, ਪਰ ਪਾਪਾ ਜੀ ਸ਼ਰਾਬ ਪੀਂਦੇ ਹਨ ਤੇ ਰਿਸ਼ਵਤ ਲੈਂਦੇ ਹਨ। ਮੰਮੀ ਜੀ ਵੀ ਆਪਣੇ ਮਹਿਕਮੇ ਵਿੱਚ ਰਿਸ਼ਵਤ ਲੈਣਾ ਆਪਣਾ ਹੱਕ ਸਮਝਦੇ ਹਨ। ਮੈਨੂੰ ਸਮਝ ਨਹੀਂ ਆਉਂਦੀ। ਜੇ ਪੜ੍ਹ ਲਿਖ ਕੇ ਅਸੀਂ ਜ਼ਿਆਦਾ ਬੇਈਮਾਨ ਹੀ ਬਣਨਾ ਹੈ, ਚਲਾਕੀਆਂ ਕਰਨੀਆਂ ਹੀ ਸਿਖਣੀਆਂ ਹਨ ਤਾਂ ਇਸ ਨਾਲੋਂ ਤਾਂ ਅਨਪੜ੍ਹ ਹੀ ਚੰਗੇ ਹਾਂ। ਬਸ ਜਦ ’ਤੋਂ ਇਹ ਗੱਲ ਮੈਨੂੰ ਪਤਾ ਲੱਗੀ ਹੈ ਮੇਰਾ ਪੜ੍ਹਨ ਨੂੰ ਦਿਲ ਨਹੀਂ ਕਰਦਾ। ਪੜ੍ਹਾਈ ਵਿੱਚ ਮਨ ਨਹੀਂ ਲੱਗਦਾ। ਪਿਛਲੇ ਤਿੰਨ ਸਾਲ ’ਤੋਂ ਮੰਮੀ ਤੇ ਡੈਡੀ ਦੀ ਡਾਂਟ ਤੇ ਮਾਰ ਖਾ ਕੇ ਰੋਜ਼ ਸਕੂਲ ਆਉਂਦਾ ਹਾਂ। ਇੱਥੇ ਫਿਰ ਡਾਂਟ ਤੇ ਮਾਰ ਖਾਂਦਾ ਹਾਂ। ਘਰ ਜਾ ਕੇ ਫਿਰ ਇਹੀ ਕੁਝ ਪਰ ਮੈਂ ਪੜ੍ਹਨਾ ਨਹੀਂ ਚਾਹੁੰਦਾ।’

ਇਹ ਸਾਰਾ ਕੁਝ ਪੜ੍ਹ ਕੇ ਪੁਨੀਤ ਸਿੰਘ ਦਾ ਮਨ ਭਰ ਆਇਆ ਪਰ ਆਪਣਾ ਆਪ ਸੰਭਾਲਦਿਆਂ ਉਸ ਨੇ ਸੁਮੀਤ ਸਿੰਘ ਨੂੰ ਗਲਵਕੜੀ ਵਿੱਚ ਲੈ ਕੇ ਬਹੁਤ ਪਿਆਰ ਕੀਤਾ ਅਤੇ ਕਿਹਾ, ਵੀਰੇ! ਇਹ ਤਾਂ ਕੋਈ ਗਲ ਨਹੀਂ। ਤੁਹਾਡੇ ਮਾਤਾ ਤੇ ਪਿਤਾ ਜੋ ਕਰ ਰਹੇ ਹਨ ਬੇਸ਼ੱਕ ਉਹ ਗ਼ਲਤ ਹੈ ਅਤੇ ਤੁਹਾਡੇ ਕੋਮਲ ਮਨ ਨੂੰ ਬਹੁਤ ਚੋਟ ਪਹੁੰਚੀ ਹੈ, ਪਰ ਪੜ੍ਹਾਈ ਛੱਡ ਦੇਣਾ ਤਾਂ ਇਸ ਦਾ ਕੋਈ ਹੱਲ ਨਹੀਂ ਹੈ।’

ਸੁਮੀਤ ਸਿੰਘ ਦਾ ਮਨ ਬਹੁਤ ਭਰਿਆ। ਇਸ ਤਰ੍ਹਾਂ ਪਿਆਰ ਨਾਲ ਉਸ ਨਾਲ ਪਿਛਲੇ ਤਿੰਨ ਸਾਲ ’ਤੋਂ ਕਿਸੇ ਨੇ ਗੱਲ ਨਹੀਂ ਕੀਤੀ ਸੀ। ਉਹ ਪੁਨੀਤ ਸਿੰਘ ਦੇ ਗਲ ਲੱਗ ਕੇ ਰੋਣ ਲੱਗ ਪਿਆ। ਪੁਨੀਤ ਸਿੰਘ ਨੇ ਪਿਆਰ ਨਾਲ ਚੁਪ ਕਰਵਾਇਆ ਤੇ ਹੌਂਸਲਾ ਦਿੰਦਿਆਂ ਕਿਹਾ, ਵੀਰੇ ਸੁਮੀਤ ਸਿੰਘ ਜੀ! ਤੁਸੀਂ ਆਪਣਾ ਮਨ ਪੱਕਾ ਕਰੋ। ਆਪਣਾ ਮੂਲ ਪਛਾਣੋ। ਨਿਰਾਸ਼ ਹੋਣਾ ਗੁਰਸਿੱਖ ਦਾ ਕੰਮ ਨਹੀਂ। ਤੁਹਾਡੇ ਨਾਮ ਨਾਲ ਸਿੰਘ ਲੱਗਾ ਹੈ। ਗੁਰੂ ਨਾਨਕ ਸਾਹਿਬ ਦੇ ਬੱਚੇ ਹੋ ਤੁਸੀਂ ਤੇ ਨਿਰਾਸ਼ਾ ਸ਼ੋਭਾ ਨਹੀਂ ਦਿੰਦੀ।’

ਸੁਮੀਤ ਸਿੰਘ: ਮੈਂ ਕੀ ਕਰਾਂ! ਮੈਨੂੰ ਕੋਈ ਹੱਲ ਦਿਖਾਈ ਨਹੀਂ ਦਿੰਦਾ। ਮੈਨੂੰ ਕੋਈ ਹੱਲ ਦਿਖਾਈ ਨਹੀਂ ਦਿੰਦਾ।

ਪੁਨੀਤ ਸਿੰਘ: ਹੱਲ ਹੈ ਵੀਰੇ! ਦੁਨੀਆਂ ਦੀ ਹਰ ਮੁਸ਼ਕਿਲ ਦਾ ਹੱਲ ਹੈ। ਤੁਸੀਂ ਪੂਰੇ ਮਨ ਨਾਲ ਪੜ੍ਹਾਈ ਕਰੋ। ਮਾਤਾ ਤੇ ਪਿਤਾ ਦੀ ਤਰ੍ਹਾਂ ਵੱਡੇ ਅਫ਼ਸਰ ਬਣੋ ਪਰ ਬੇਈਮਾਨੀ ਤੇ ਰਿਸ਼ਵਤ ਖ਼ੋਰੀ ਨਾ ਕਰੋ ਸਗੋਂ ਈਮਾਨਦਾਰੀ ਦੀ ਐਸੀ ਮਿਸਾਲ ਬਣੋ ਕਿ ਦੂਜੇ ਵੀ ਤੁਹਾਡੇ ’ਤੋਂ ਪ੍ਰੇਰਣਾ ਲੈਣ।

ਸੁਮੀਤ ਸਿੰਘ: ਗੱਲ ਤਾਂ ਠੀਕ ਹੈ ਪਰ ਮੈਂ ਹੁਣ ਬਹੁਤ ਪਿਛੜ ਗਿਆ ਹਾਂ। ਇਹ ਹੁਣ ਮੁਸ਼ਕਿਲ ਹੈ।

ਪੁਨੀਤ ਸਿੰਘ: ਕੁਝ ਵੀ ਮੁਸ਼ਕਿਲ ਨਹੀਂ। ਮੈਂ ਤੁਹਾਡੇ ਨਾਲ ਹਾਂ। ਆਪਾਂ ਰਲ਼ ਕੇ ਪੜ੍ਹਾਈ ਕਰਾਂਗੇ ਤੇ ਇਸ ਸਾਲ ਤੁਸੀਂ ਬਹੁਤ ਵਧੀਆ ਨੰਬਰ ਲੈ ਕੇ ਅਗਲੀ ਕਲਾਸ ’ਚ ਚੜ੍ਹੋਗੇ ਫਿਰ ਆਪੇ ਸਭ ਠੀਕ ਹੋ ਜਾਵੇਗਾ।

ਸੁਮੀਤ ਸਿੰਘ: ਠੀਕ ਹੈ ਵੀਰੇ! ਜੇ ਤੁਸੀਂ ਇਤਨੀ ਹਿੰਮਤ ਦਿਵਾਉਂਦੇ ਹੋ ਤਾਂ ਮੈਂ ਵੀ ਤਿਆਰ ਹਾਂ।

ਪੁਨੀਤ ਸਿੰਘ: ਸ਼ਾਬਾਸ਼ ਵੀਰੇ! ਹੁਣ ਦੇਖਣਾ ਸਭ ਕੁਝ ਕਿਵੇਂ ਬਦਲਦਾ ਹੈ।

ਸੁਮੀਤ ਸਿੰਘ ਨੇ ਪੁਨੀਤ ਸਿੰਘ ਦੀ ਪ੍ਰੇਰਣਾ ਨਾਲ ਦਿਨ ਰਾਤ ਇਕ ਕਰ ਦਿੱਤਾ। ਸਾਰਾ ਧਿਆਨ ਆਪਣਾ ਜੀਵਨ ਬਣਾਉਣ ਅਤੇ ਪੜ੍ਹਨ ਨੂੰ ਸਮਰਪਿਤ ਕਰ ਦਿੱਤਾ। ਪੁਨੀਤ ਸਿੰਘ ਦੇ ਕਹਿਣ ਤੇ ਅੰਮਿ੍ਰਤ ਛੱਕ ਕੇ ਗੁਰੂ ਵਾਲਾ ਵੀ ਬਣ ਗਿਆ। ਪੜ੍ਹਾਈ ਪੂਰੀ ਕਰਕੇ ਇੱਕ ਵੱਡਾ ਸਰਕਾਰੀ ਅਫ਼ਸਰ ਬਣ ਗਿਆ। ਵਕਤ ਬਦਲਿਆ। ਉਸ ਦੇ ਮਾਤਾ ਪਿਤਾ ਵੀ ਉਸ ਦੀ ਇਮਾਨਦਾਰੀ ਦੇ ਕਾਇਲ ਹੋਏ ਤੇ ਉਸ ’ਤੋਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਕੀਤੀ ਗ਼ਲਤੀ ਦੀ ਮਾਫ਼ੀ ਮੰਗੀ। ਪਰ ਸੁਮੀਤ ਸਿੰਘ ਨੇ ਕਿਹਾ, ਜੋ ਹੋ ਗਿਆ ਸੋ ਹੋ ਗਿਆ। ਅੱਜ ’ਤੋਂ ਗੁਰੂ ਵਾਲੇ ਬਣ ਕੇ ਆਪਣੇ ਆਪ ਨੂੰ ‘ਸਰਬੱਤ ਦੇ ਭਲੇ’ ਲਈ ਸਮਰਪਿਤ ਕਰ ਸਕਦੇ ਹੋ ਤੇ ਨਾਲ ਹੀ ਉਸ ਨੇ ਪੁਨੀਤ ਸਿੰਘ ਨੂੰ ਫ਼ੋਨ ਕਰਕੇ ਬੁਲਾ ਲਿਆ ਤੇ ਮਾਤਾ ਪਿਤਾ ਨਾਲ ਮਿਲਵਾ ਕੇ ਕਿਹਾ ‘ਮੇਰੇ ਇਸ ਵੀਰ ਨੇ ਜੇ ਮੈਨੂੰ ਮਨ ਜਿੱਤਣ ਦੀ ਪ੍ਰੇਰਣਾ ਨਾ ਕੀਤੀ ਹੁੰਦੀ ਤਾਂ ਮੈਂ ਨਿਰਾਸ਼ਾ ਦੇ ਮਾਹੌਲ ਵਿੱਚ ਹੀ ਖ਼ਤਮ ਹੋ ਜਾਣਾ ਸੀ।’

ਅੱਜ ਮੈਨੂੰ ਗੁਰਬਾਣੀ ਦੀ ਇਹ ਤੁਕ ‘‘ਮਨਿ ਜੀਤੈ ਜਗੁ ਜੀਤੁ’’ ਦੀ ਸਮਝ ਇਸ ਵੀਰ ਕਰਕੇ ਆਈ ਹੈ।

“Settlement with Victim cannot absolve owner of bus of criminal liability”

0

“Settlement with Victim cannot absolve owner of bus of criminal liability”

Blood money law is not applicable in India. The settlement with the victims family cannot absolve any person, including the bus owner of any liability in criminal law. Under Indian law a crime is against society and offender is prosecuted by the State. It is not the victims responsibility to pursue the criminal case, it is the duty of the State to pursue and follow the criminal case to ensure that the guilty are punished.
In the present case, the bus owner is liable both under Civil as well as Criminal law. Both run parallel. One is not a substitute to the other. A victim is entitled for compensation under the Motor Vehicles Act from the owner. The victim can settle the civil compensation case with the owner, but the owner is also liable for the criminal case under the Indian Penal code. This criminal liability will stand unaffected by the settlement between the owner and the victims family. The settlement is in the civil case and does not affect the criminal case, which has to be prosecuted by the State. As such the liability of the owners for the criminal case would continue, despite the settlement (which has to be in the civil case).

The following points clearly bring out that the owner of the bus is also equally liable under criminal Law and should be made the accused:

  1. In Abhishek Goenka Vs. Union if India, WP(C) 265/2011, the Hon’ble Supreme Court has clearly held that the kidnapping and sexual assault on women is on the rise and a major contributory factor of such increase is the use of black films on windows/windshields of vehicles. In the present case, the windshields of the bus were tainted black and the rear back window of the bus was also completely blocked. The owners are totally responsible for this and should be held liable for the crime committed in the bus.
    2. It has been reported in the media that the driver of the bus didn’t have a valid license, which makes the owner directly responsible.
    3. In two recent cases, of the Nirbhaya murder and Uber taxi services case, the owners of the transport companies were held to be equally responsible for the crime. But in the present case the Punjab Police is working only to protect and shield the Chief Minister and his family.
    4. It has also been reported that the bus did not have a Permit. This also makes the owner directly responsible.
    5. It has been reported in the media that the Agriculture Minister of Punjab Totta Singh pressurized the family and the girl’s father and when the girl’s father Sukhdev Singh did not succumb to pressure, he was threatened of dire consequences. The Government’s Officials have also approached the employers of girl’s father to pressurize him.
    6. This kind of interferences and pressurizing of the victim’s family and witnesses is sufficient ground to arrest the owners and keep them in a jail. Sadly, the Police is behaving like a servant of the Badal family.
    A reign of terror is spread throughout the State of Punjab. Thus, whole state machinery is trying its best to shield the guilty bus owners i.e the Badal family instead of performing their duty to bring the guilty to book.

H.S.Phoolka (Senior Advocate)

ਕਿਸਾਨਾਂ ਦੇ ਨਾਂ ਹੇਠ ਅਮੀਰ ਘਰਾਇਆਂ ਨੂੰ ਰਿਆਇਤਾਂ

0

ਕਿਸਾਨਾਂ ਦੇ ਨਾਂ ਹੇਠ ਅਮੀਰ ਘਰਾਇਆਂ ਨੂੰ ਰਿਆਇਤਾਂ

ਸ. ਨਰਭਿੰਦਰ ਸਿੰਘ, ਅੰਮ੍ਰਿਤਸਰ-093544-30211

ਸਾਲ 2013 ਦਾ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤ੍ਰੀ ਪੀ. ਚਿਦੰਬਰਮ ਨੇ ਐਲਾਨ ਕੀਤਾ ਸੀ ਕਿ ਖੇਤੀ ਲਈ ਇਸ ਸਾਲ ਸੱਤ ਲੱਖ ਕ੍ਰੋੜ ਰੁਪਏ ਰੱਖੇ ਗਏ ਹਨ। ਉਸ ’ਤੋਂ ਪਹਿਲਾਂ 2012-13 ਨੂੰ ਇਹ ਰਕਮ ਪੌਣੇ ਛੇ ਲੱਖ ਕ੍ਰੋੜ ਸੀ ਅਤੇ 2011-12 ’ਚ ਪੋਣੇ ਪੰਜ ਲੱਖ ਕ੍ਰੋੜ ਦੀ ਰਾਸ਼ੀ ਰੱਖੀ ਗਈ ਸੀ। ਇਹ ਵੱਡੀ ਰਕਮ 4% ਵਿਆਜ ਦਰ ਨਾਲ ਮੱਧ ਵਰਗੀ ਛੋਟੇ ਕਿਸਾਨਾਂ ਨੂੰ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਸਭ ’ਤੋਂ ਲਗਦਾ ਸੀ ਕਿ ਸਰਕਾਰ ਕਿਸਾਨਾਂ ਨੂੰ ਹਮਦਰਦੀ ਵਜੋਂ, ਉਹਨਾਂ ਨੂੰ ਕਰਜ਼ੇ ਦੇ ਸੰਕਟ ਵਿੱਚੋਂ ਕੱਢਣ ਲਈ ਇੱਕ ਰਾਹਤ ਮੁਹੱਈਆ ਕਰਵਾ ਰਹੀ ਹੈ ਪਰ ਇੱਕ ਅਖ਼ਬਾਰ ਨੇ ਇਸ ਸਬੰਧੀ ਖਬਰ ਛਾਪ ਕੇ ਇਸ ਦੀ ਹਕੀਕਤ ਨੰਗੀ ਕਰ ਦਿੱਤੀ ਕਿ ਆਖ਼ਰ ਇਹ ਰਾਸ਼ੀ ਕਿਥੇ ਗਈ?

ਵਿੱਤ ਮੰਤ੍ਰੀ ਦੇ ਇਸ ਦਸਤਾਵੇਜ਼ ਮੁਤਾਬਕ ਇਸ ਸੱਤ ਲੱਖ ਕ੍ਰੋੜ ਦੀ ਰਾਸੀ ਵਿੱਚੋਂ ਕੇਵਲ 50 ਹਜ਼ਾਰ ਕ੍ਰੋੜ ਹੀ ਕਿਸਾਨਾਂ ਤੱਕ ਪਹੁੰਚੇ ਜਦਕਿ 6,50,000 ਕ੍ਰੋੜ ਖੇਤੀ ਵਪਾਰਕ ਕੰਪਨੀਆਂ, ਅਨਾਜ ਭੰਡਾਰ ਦੇ ਅਦਾਰਿਆਂ ਜਾਂ ਰਾਜ ਬਿਜਲੀ ਬੋਰੜ ਨੂੰ ਸਿਰਫ਼ 4% ਵਿਆਜ ਦਰ ਨਾਲ ਹੀ ਦਿੱਤਾ ਜਾ ਰਿਹਾ ਹੈ। ਇਹ ਕਰਜ਼ਾ ਘੋਟਾਲਾ ਸਾਰੇ ਘੋਟਾਲਿਆਂ ਨਾਲੋਂ ਵੱਡਾ ਹੈ। 2-ਜੀ ਸਪੈਕਟਰਮ, ਕੋਲਾ ਵੰਡ ਅਤੇ ਰਾਸ਼ਟ੍ਰ ਮੰਡਲ ਖੇਡਾਂ ਦੇ ਕੁਲ ਘੋਟਾਲੇ ਵੀ ਇਸ ਖੇਤੀ ਘੋਟਾਲੇ ਸਾਹਮਣੇ ਬੋਣੇ ਹੀ ਦਿਖਾਈ ਦੇਂਦੇ ਹਨ।

ਇਹ ਵਿਸ਼ਾਲ ਕਰਜ਼ੇ ਦੀ ਰਕਮ ਖੇਤੀ ਦੇ ਵਿਕਾਸ਼ ਹਿਤ ਕਿਸਾਨਾਂ ਨੂੰ ਦੇਣ ਦੇ ਸ਼ੋਰ-ਗੁਲ ਹੇਠ ਉਨ੍ਹਾਂ ਅਮੀਰ ਘਰਾਣਿਆਂ ਅਤੇ ਕੰਪਨੀਆਂ ਤੱਕ ਪਹੁੰਚ ਗਿਆ ਜਿਨ੍ਹਾਂ ਨੇ ਕਿਸਾਨਾਂ ਦੀ ਲੁੱਟ ਕਰਨੀ ਹੈ। ਪਾਠਕ ਸੱਜਣ ਸ਼ਾਇਦ ਜਾਣਦੇ ਹੋਣਗੇ ਕਿ ਕੁਝ ਦਿਨ ਪਹਿਲਾਂ ਇੱਕ ਟੀ. ਵੀ. ਚੈਨਲ ਉੱਤੇ ਸਾਬਕਾ ਰੇਲ ਮੰਤ੍ਰੀ ਪਵਨ ਕੁਮਾਰ ਬਾਂਸਲ ਦੇ ਪੁੱਤਰ ਦੀ ਇੱਕ ਫ਼ਰਮ ਵੱਲੋਂ 15 ਲੱਖ ਰੁਪਏ ਦਾ ਕਰਜ਼ਾ ਲੈਣ ’ਤੇ ਚਰਚਾ ਚੱਲ ਰਹੀ ਸੀ ਅਤੇ ਟੀ. ਵੀ. ਦਾ ਪੱਤਰਕਾਰ ਹੈਰਾਨ ਸੀ ਕਿ ਮਹਿਜ਼ 3% ਸਾਲਾਨਾ ਵਿਆਜ ਦਰ ’ਤੇ ਕਰਜ਼ਾ ਕਿਵੇਂ ਮਿਲ ਸਕਦਾ ਹੈ? ਪਰ ਉਹ ਇਹ ਨਹੀਂ ਸੀ ਜਾਣਦਾ ਕਿ ਕਿਸਾਨਾਂ ਦੇ ਨਾਂ ਹੇਠ ਖੇਤੀ ਵਪਾਰ ਕੰਪਨੀਆਂ ਅਤੇ ਅਨਾਜ ਭੰਡਾਰ ਕੰਪਨੀਆਂ ਨੂੰ ਸਿਰਫ਼ 4% ਸਾਲਾਨਾ ਵਿਆਜ ਦਰ ਦੇ ਹਿਸਾਬ ਨਾਲ ਹੀ ਕਰਜ਼ਾ ਮਿਲ ਰਿਹਾ ਹੈ।

ਸਾਲ 2000-2010 ਦੇ ਦਰਮਿਆਨ ਖੇਤੀ ਕਰਜ਼ੇ ਵਿੱਚ 755 ਫ਼ੀ ਸਦੀ ਦਾ ਵਾਧਾ ਹੋਇਆ ਹੈ। ਪਿਛਲੇ 15 ਸਾਲਾਂ ’ਚ ਢਾਈ ਲੱਖ ਕਿਸਾਨ ਆਤਮ ਹਤਿਆ ਕਰ ਚੁੱਕੇ ਹਨ ਅਤੇ 42% ਕਿਸਾਨ ਖੇਤੀ ਛੱਡਣ ਦੇ ਕੰਢੇ ਉੱਤੇ ਹਨ। ਅਜੇਹੇ ਮੌਕੇ ਸਸਤੇ ਕਰਜ਼ਿਆਂ ਦੀ ਜ਼ਰੂਰਤ ਗ਼ਰੀਬ ਅਤੇ ਦਰਮਿਆਨੀ ਕਿਸਾਨਾਂ ਨੂੰ ਸੀ। ਸਰਕਾਰ ਤਾਂ ਉਦਯੋਗਾਂ ਦੀਆਂ ਕਈ ਬੁਨਿਆਦੀ ਇਕਾਈਆਂ ਨੂੰ ਮਹਿਜ਼ 0.1% ਵਿਆਜ ਦਰ ’ਤੇ ਹੀ ਕਰਜ਼ੇ ਮੁਹਈਆ ਕਰਵਾ ਰਹੀ ਹੈ ਉਹ ਵੀ ਹਜ਼ਾਰਾਂ ਲੱਖਾਂ ਕ੍ਰੋੜਾਂ ’ਚ, ਪਰ ਜਿਹੜਾ ਕਰਜਾ ਕਿਸਾਨਾਂ ਲਈ ਕਹਿ ਕੇ ਜਾਰੀ ਕੀਤਾ ਗਿਆ, ਉਹ ਵੀ ਵੱਡੇ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ।

ਸਾਲ 2007 ’ਚ ਬੈਂਕਾਂ ਵੱਲੋਂ ਦਿੱਤੇ ਗਏ ਖੇਤੀ ਕਰਜ਼ਿਆਂ ਵਿੱਚ ਛੋਟੇ ਕਿਸਾਨਾਂ ਦਾ ਹਿਸੇਦਾਰੀ ਸਿਰਫ਼ 3.77% ਸੀ। ਦੂਜੇ ਪਾਸੇ 96.23% ਕਰਜ਼ੇ ਬਹੁਤ ਵੱਡੇ ਕਿਸਾਨਾਂ ਜਾਂ ਖੇਤੀ ਵਪਾਰ ਕੰਪਨੀਆਂ ਨੂੰ ਦਿੱਤੇ ਗਏ। ਸਾਲ 2011-12 ’ਚ ਪੌਣੇ ਪੰਜ ਲੱਖ ਕ੍ਰੋੜ ਦੇ ਕਰਜ਼ੇ ਖੇਤੀ ਹਿਤ ਦੇਣੇ ਸਨ ਪਰ ਬੈਂਕਾਂ ਨੇ ਪੰਜ ਲੱਖ ਨੌ ਹਜ਼ਾਰ ਲੱਖ ਕ੍ਰੋੜ (ਭਾਵ ਨਿਰਧਾਰਤ ਕੀਤੀ ਰਕਮ ’ਤੋਂ ਵੀ ਵੱਧ) ਵੰਡੇ, ਪਰ ਛੋਟੇ ਕਿਸਾਨਾਂ ਦੀ ਹਿਸੇਦਾਰੀ ਕੇਵਲ 5.71% ਸੀ। ਬਾਕੀ 94.29% ਕਰਜ਼ੇ ਉਹੀ ਖੇਤੀ ਵਿਕਾਸ ਕੰਪਨੀਆਂ ਦੇ ਨਾਂ ਹੇਠ ਖੇਤੀ ਵਿਚਲੀ ਬੁਰਜ਼ੁਆ ਪਰਤ ਅਤੇ ਅਮੀਰ ਘਰਾਣਿਆਂ ਨੇ ਹਾਸਲ ਕੀਤੇ। ਪਿਛਲੇ ਕੁੱਝ ਸਾਲਾਂ ਦੌਰਾਨ ਇਹ ਸੁਨਿਸ਼ਚਤ ਕਰਨ ਲਈ ਕਿ ਜਨਤਕ ਖੇਤਰ ਦੇ ਬੈਂਕ ਸ੍ਰੇਸ਼ਟ ਖੇਤਰ ਨੂੰ ਕਰਜ਼ਾ ਦੇਣ ਦੇ 18% ਟੀਚੇ ਦੀ ਪੂਰਤੀ ਕਰ ਸਕਣ, ਸਰਕਾਰ ਨੇ ਖੇਤੀ ਖੇਤਰ ਦੀ ਪਰਿਭਾਸ਼ਾ ਦਾ ਵਿਸਥਾਰ ਕਰ ਦਿੱਤਾ ਅਤੇ ਬੈਂਕਾਂ ਵੱਲੋਂ ਖੇਤੀ ਵਾਪਾਰ ਕੰਪਨੀਆਂ ਅਤੇ ਪ੍ਰੋਸੈਸਿਗ ਕੰਪਨੀਆਂ ਨੂੰ ਵੀ ਦਿੱਤਾ ਜਾਣ ਵਾਲਾ ਅਪ੍ਰਤੱਖ ਕਰਜ਼ਾ ਇਸ ਵਿੱਚ ਸ਼ਾਮਲ ਕਰ ਦਿੱਤਾ।

ਸਰਕਾਰ ਨੇ ਬੜੀ ਚਲਾਕੀ ਨਾਲ ਸਾਲ 2000 ’ਤੋਂ ਪਹਿਲਾਂ ਖੇਤੀ ਕਰਜ਼ਿਆਂ ਵਿੱਚ ਡਰਿੱਪ ਸਿੰਚਾਈ ਉਪਕਰਨ ਨਿਰਮਾਣ ਕੰਪਨੀਆਂ ਅਤੇ ਕੁੱਝ ਹੋਰ ਕੰਪਨੀਆਂ ਨੂੰ ਜਿਹੜੀਆਂ ਖੇਤੀ ਲਈ ਸੰਦ ਜਾਂ ਖੇਤੀ ਵਾਪਾਰ ਆਦਿ ਨਾਲ ਸਬੰਧਤ ਸਨ, ਖੇਤੀ ਕਰਜ਼ ਲਈ ਯੋਗ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਪਿੱਛੋਂ ਪੇਂਡੂ ਉਰਜਾ ਕੰਪਨੀਆਂ, ਖੇਤੀ ਕਲੀਨਿਕਾਂ, ਅਨਾਜ ਭੰਡਾਰ ਦੇ ਨਿਯਮਾਂ, ਕੋਲਡ ਸਟੋਰ, ਮੰਡੀ ਦੇ ਸ਼ੈੱਡ ਦੀ ਉਸਾਰੀ ਆਦਿ ਵਿੱਚ ਨਿਵੇਸ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਸ਼ਾਮਲ ਕਰ ਲਿਆ। ਇੱਥੋਂ ਤੱਕ ਕਿ ਖੇਤੀ ਦੇ ਇਨ੍ਹਾਂ ਧੰਦਿਆਂ ਵਿੱਚ ਲਗੇ ਵਪਾਰੀਆਂ, ਦਲਾਲਾਂ, ਵਿਚੋਲਿਆਂ (ਆੜ੍ਹਤੀਆਂ) ਆਦਿ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ। ਭਾਵ ਆੜ੍ਹਤੀਏ ਵੱਡੇ ਕਰਜ਼ੇ ਕਿਸਾਨਾਂ ਦੇ ਨਾਂ ਹੇਠ ਸਿਰਫ਼ 4% ਸਾਲਾਨਾ ਵਿਆਜ ਦਰ ’ਤੇ ਲੈ ਸਕਦੇ ਹਨ ਜਿਹੜੇ ਅੱਗੇ ਕਿਸਾਨਾਂ ਨੂੰ 2% ਪ੍ਰਤੀ ਮਾਸਿਕ ਦੀ ਦਰ ’ਤੇ ਦਿੰਦੇ ਹਨ।

ਟਾਟਾ ਇਸਟੀਚਿੳੂਟ ਦਾ ਅਧਿਐਨ ਦੱਸਦਾ ਹੈ ਕਿ ਸਾਲ 2000 ’ਤੋਂ 2006 ਦੌਰਾਨ ਪ੍ਰਤੱਖ ਵਿੱਤ ਪੋਸ਼ਣ 17% ਦਰ ਨਾਲ ਵਧਿਆ ਹੈ ਅਤੇ ਅਪ੍ਰਤੱਖ ਕਰਜ਼ਾ 32.9% ਦੀ ਦਰ ਨਾਲ ਵੱਧਿਆ ਜੋ ਹੈਰਾਨ ਕਰਨ ਵਾਲਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਸਾਲ 2006 ’ਚ ਜਾਰੀ ਕੀਤੇ ਗਏ ਕੁੱਝ ਖੇਤੀ ਕਰਜ਼ਿਆਂ ਵਿੱਚ 25 ਕ੍ਰੋੜ ਰੁਪਏ ’ਤੋਂ ਵੱਧ ਦੇ ਕਰਜ਼ਿਆਂ ਦੀ ਦਰ 54% ਸੀ। 25 ਕ੍ਰੋੜ ਖੇਤੀ ਕਰਜ਼ਾ ਲੈਣ ਵਾਲੇ ਭਾਰਤ ’ਚ ਕਿਹੜੇ ਕਿਸਾਨ ਹੋ ਸਕਦੇ ਹਨ? ਜੇ ਕਿਸੇ ਕਿਸਾਨ ਨੂੰ ਖੇਤੀ ਹਿਤ 25 ਕ੍ਰੋੜ ਰੁਪਏ ਦੀ ਲੋੜ ਹੈ ਤਾਂ ਉਸ ਦੀ ਖੇਤੀ ਦਾ ਵਿਸਥਾਰ ਕਿੰਨ੍ਹਾ ਹੋਵੇਗਾ? ਸਾਲ 2008 ’ਚ ਮਹਾਰਾਸ਼ਟ੍ਰ ਦੇ ਜਿਹੜੇ ਅਖੌਤੀ ਕਿਸਾਨਾਂ ਨੂੰ ਕਰਜ਼ੇ ਦਿੱਤੇ ਗਏ ਉਸ ਦਾ 42% ਕਰਜ਼ਾ ਮੁੰਬਈ ਦੇ ਬੈਂਕਾਂ ਨੇ ਜਾਰੀ ਕੀਤਾ। ਮੁੰਬਈ ਸ਼ਹਿਰ ’ਚ ਖੇਤੀ ਦਾ ਕਰਜ਼ਾ ਬੈਂਕਾਂ ਰਾਹੀਂ ਦਿੱਤੇ ਜਾਣਾ ਕਿਸਾਨਾਂ ਲਈ ਸਰਾਸਰ ਧੋਖਾ ਹੈ। ਇਸ ਨੂੰ ਘੋਟਾਲਾ ਨਹੀਂ ਕਹਾਂਗੇ ਤਾਂ ਹੋਰ ਕੀ ਹੈ? ਇੰਜ ਹੀ ਸਾਲ 2009-10 ’ਚ ਦਿੱਲੀ ਸ਼ਹਿਰ ਅਤੇ ਚੰਡੀਗੜ੍ਹ ਸ਼ਹਿਰ ਦੇ ਬੈਂਕਾਂ ਨੇ ਜੋ ਖੇਤੀ ਕਰਜ਼ੇ ਇਨ੍ਹਾਂ ਸ਼ਹਿਰੀਆਂ ਨੂੰ ਕਿਸਾਨਾਂ ਦੇ ਨਾਂ ’ਤੇ ਦਿੱਤੇ ਉਹ ਕਰਜ਼ੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਅਤੇ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਦਿੱਤੇ ਕਰਜ਼ਿਆਂ ’ਤੋਂ ਵੀ ਵੱਧ ਹਨ। ਸਾਫ਼ ਹੈ ਕਿ ਸਰਕਾਰ ਦੇ ਇਹ ਦਾਅਵੇ ਖੋਖਲੇ ਹਨ ਕਿ ਉਹ ਕਿਸਾਨਾਂ ਨੂੰ ਮੰਦਹਾਲੀ ਅਤੇ ਸੰਕਟ ’ਚੋਂ ਕੱਢਣ ਲਈ ਸਸਤੇ ਕਰਜ਼ੇ ਦੇ ਰਹੀ ਹੈ। ਛੋਟੇ ਕਿਸਾਨਾਂ ਲਈ ਤਾਂ ਕਰਜ਼ਾ ਲੈਣਾ ਇਨ੍ਹਾਂ ਗੁੰਝਲਦਾਰ ਅਤੇ ਝੰਜਟ ਵਾਲਾ ਕੰਮ ਹੈ ਕਿ ਉਹ ਬੈਂਕ ਨਾਲੋਂ ਆੜ੍ਹਤੀਆਂ/ਸ਼ਾਹੂਕਾਰਾਂ ’ਤੋਂ ਕਰਜ਼ਾ ਲੈਣਾ ਬਿਹਤਰ ਸਮਝਦਾ ਹੈ ਅਤੇ ਉੱਚੀ ਵਿਆਜ ਦਰ ਦੇਣ ਲਈ ਮਜਬੂਰ ਹੈ ਜਿਹੜੀ 2% ਮਾਸਿਕ ਦਰ ’ਤੋਂ ਲੈ ਕੇ 15% ਮਾਸਿਕ ਦਰ ਤੱਕ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਕਰਜ਼ਈ ਕਿਸਾਨਾਂ ਲਈ ਵਿਵਸਥਾ, ਮੌਤ ਜਾਂ ਖ਼ੁਦਕੁਸ਼ੀ ਵੱਲ ਧੱਕਣ ਲਈ ਮਜਬੂਰ ਕਰਦੀ ਹੈ।

ਬੈਂਕਾਂ ਵੱਲੋਂ ਅਪ੍ਰਤੱਖ ਕਰਜ਼ੇ ਜਾਰੀ ਕਰਨ ਦਾ ਅਨੁਪਾਤ ਬੁਰੀ ਤਰ੍ਹਾਂ ਗੜਬੜਾ ਗਿਆ ਹੈ। ਵਿਆਜ ਦਰਾਂ ਵਿੱਚ ਭਾਰੀ ਛੋਟ ਦਾ ਲਾਭ ਹੋਰ ਖੇਤਰਾਂ ਨੂੰ ਮਿਲ ਰਿਹਾ ਹੈ, ਖੇਤੀ ’ਚ ਲੱਗੇ ਹੇਠਲੇ ਵਰਗਾਂ ਨੂੰ ਨਹੀਂ। ਖੇਤੀ ਜਾਂ ਫ਼ਸਲ ਦੇ ਆਕਾਰ ਅਤੇ ਖੇਤੀ ਰਾਸ਼ੀ ’ਚ ਅਸੰਤੁਲਨ ਹੈ ਅਤੇ ਸੰਸਥਾਗਤ ਕਰਜ਼ਿਆਂ ਦੇ ਦਾਇਰੇ ’ਚੋਂ ਛੋਟਾ ਕਿਸਾਨ ਅਤੇ ਮੱਧ ਵਰਗੀ ਕਿਸਾਨ ਬਾਹਰ ਕਰ ਦਿੱਤਾ ਗਿਆ ਹੈ। ਇਹ ਨੀਤੀ ਖੇਤੀ ਖੇਤਰ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ।

ਇਹ ਵੱਡਾ ਖੇਤੀ ਕਰਜ਼ ਘੋਟਾਲਾ ਅਜਿਹੇ ਸਮੇਂ ਆਇਆ ਹੈ ਜਦੋਂ ਕੰਟਰੋਲ ਅਤੇ ਮਹਾਂਲੇਖਾ ਪੜਤਾਲ ਨੇ 2009 ਦੇ ਬਜਟ ਵਿੱਚ 74000 ਕ੍ਰੋੜ ਰੁਪਏ ਦੀ ਕਰਜ਼ ਮੁਆਫ਼ੀ ਦੇ ਸਬੰਧ ਵਿੱਚ ਕਈ ਤਰੁਟੀਆਂ ਅਤੇ ਭਿ੍ਰਸ਼ਟਾਚਾਰ ਨੂੰ ਉਜਾਗਰ ਕੀਤਾ ਹੈ। ਖੇਤੀ ਕਰਜ਼ ਦੀ ਸਮੁੱਚੀ ਪ੍ਰਕਿਰਿਆ ਨੂੰ ਸ਼ੱਕ ਦੇ ਘੇਰੇ ’ਚ ਰੱਖਦਿਆਂ ਹੋਇਆਂ ਕੈਗ ਰੀਪੋਰਟ ਕਹਿੰਦੀ ਹੈ ਕਿ ਲਗਭਗ 8 ’ਤੋਂ 10% (ਭਾਵ 35.5 ਲੱਖ) ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ ਜਦਕਿ ਲਗਭਗ ਇਨ੍ਹੀ ਹੀ ਗਿਣਤੀ ਵੱਡੇ ਕਿਸਾਨ ਅਤੇ ਵੱਡੀਆਂ ਕੰਪਨੀਆਂ ਦੀ ਹੈ ਜੋ ਇਸ ਦੀ ਹੱਕਦਾਰ ਨਹੀਂ ਹਨ, ਫਿਰ ਵੀ ਕਰਜ਼ੇ ਦੀ ਮਾਫ਼ੀ ਲੈਣ ’ਚ ਸਫ਼ਲ ਰਹੇ। ਵੱਡੀ ਗਿਣਤੀ ’ਚ ਖੇਤੀ ਕਰਜ਼ੇ ਲਈ ਅਯੋਗ ਕਿਸਾਨਾਂ ਨੇ ਤਾਂ ਕਰਜ਼ਾ ਮੋੜਣ ਦੀ ਸਿਰਦਰਦੀ ਵੀ ਨਹੀਂ ਚੁੱਕੀ ਜਿਹੜਾ ਫਿਰ ਮਰਨਾਉ ਖਾਤੇ ’ਚ ਜਾਣਾ ਹੈ ਅਤੇ ਇਹ ਛੁਪਿਆ ਕਰਜ਼ਾ ਖੇਤੀ ਖੇਤਰ ਵਿੱਚ ਵਿਖਾ ਕੇ ਅੱਗੋਂ ’ਤੋਂ ਫਿਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਬੈਂਕ ਕਰਜ਼ਾ ਦੇਣ ਦਾ ਰਾਹ ਬੰਦ ਕਰ ਦਿੱਤਾ ਜਾਵੇਗਾ। ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਰਘੁਰਾਮ ਰਾਜਨ ਤਾਂ ਪਹਿਲਾਂ ਹੀ ਕਹਿ ਰਿਹਾ ਹੈ ਕਿ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਦੀ ਥਾਂ, ਸ਼ਾਹੂਕਾਰਾਂ ਨੂੰ ਕਰਜ਼ਾ ਦੇਣ ਜੋ ਅੱਗੇ ਕਿਸਾਨਾਂ ਨੂੰ ਕਰਜ਼ਾ ਦੇਣ ਤਾਂ ਕਿ ਖੇਤੀ ਕਰਜ਼ਾ ਡੁੱਬਣ ਦੀ ਦਰ ਘੱਟ ਜਾਵੇ।

ਸੋ, ਸਾਫ ਹੈ ਕਿ ਇਹ ਸਮੁੱਚੀ ਵਿਵਸਥਾ ਅਤੇ ਸਰਕਾਰ ਦੀਆਂ ਆਰਥਕ ਜਾਂ ਵਿੱਤੀ ਯੋਜਨਾਵਾਂ ਆਮ ਆਦਮੀ ਦੇ ਹਿਤ ਵਿੱਚ ਨਹੀਂ ਸਗੋਂ ਅਮੀਰਾਂ ਅਤੇ ਉਪਰਲੇ ਪੂੰਜੀਪਤੀ ਘਰਾਣਿਆਂ ਦੇ ਹਿਤਾਂ ਲਈ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਹਿਤਾਂ ਦੀ ਪੈਰਵੀ ਕਰਦੀਆਂ ਹਨ। ਜੇ 4% ਸਾਲਾਨਾ ਵਿਆਜ ਦਰ ਨਾਲ ਖੇਤੀ ਖੇਤਰ ਦੇ ਕਰਜ਼ੇ ਦਾ ਲਗਭਗ 7% ਹਿੱਸਾ ਹੀ ਕਿਸਾਨਾਂ ਤੱਕ ਪਹੁੰਚਦਾ ਹੈ ਅਤੇ 93% ਹਿੱਸਾ ਉੱਚ ਵਰਗ, ਪੂੰਜੀਪਤੀ ਕੰਪਨੀਆਂ ਅਤੇ ਪੂੰਜੀ ਦੇ ਅਦਾਰੇ ਹੜੱਪ ਜਾਂਦੇ ਹਨ ਤਾਂ ਸਾਫ਼ ਹੈ ਹਕੂਮਤ ਦੀਆਂ ਨੀਤੀਆਂ ਕਿਸਾਨ ਹਿਤੂ ਨਹੀਂ ਸਗੋਂ ਗਲਾ-ਘੋਟੂ ਹਨ। ਦਰਅਸਲ ਅਜੋਕੀ ਵਿਵਸਥਾ ਲਈ ਛੋਟੀ ਅਤੇ ਮੱਧ ਵਰਗੀ ਕਿਸਾਨੀ ਇੱਕ ਸਮੱਸਿਆ ਹੈ ਜਿਸ ਨੂੰ ਉਹ ਹਰ ਹਾਲਤ ਵਿੱਚ ਇੱਕ ਪਾਸੇ ਕਰਨਾ ਚਾਹੁੰਦੀ ਹੈ। ਹਕੂਮਤ ਕਿਸਾਨ ਹਿਤੈਸੀ ਹੋਣ ਦਾ ਵਿਖਾਵਾ ਕਰਦੀ ਹੈ ਜਦਕਿ ਬਫ਼ਾਦਾਰੀ ਪੂੰਜੀਪਤੀਆਂ ਨਾਲ ਹੈ।

Most Viewed Posts