32 C
Jalandhar
Monday, April 6, 2026
spot_img
Home Blog Page 110

ਚਿੱਠੀ ਨੰ: 35 (ਹਰਮਨ ਸਿੰਘ ਨੰਦਪੁਰ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ)

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ।

ਵਿਸ਼ਾ:- ਨਾਨਕਸ਼ਾਹੀ ਕੈਲੰਡਰ ।

ਮੈਂ ਆਪ ਜੀ ਦੀ ਲਿਖੀ ਕਿਤਾਬ ਗੁਰਪੁਰਬ ਦਰਪਣ ਪੜ੍ਹ ਰਿਹਾ ਸੀ ਅਤੇ ਪੰਨਾ 23 ਉੱਪਰ 6 ਨੰਬਰ ਸਵਾਲ ਅਤੇ ਜਵਾਬ ਪੜ੍ਹਿਆ। ਉਸ ਨੂੰ ਪੜ੍ਹਦੇ ਸਮੇਂ ਮੇਰੇ ਦਿਮਾਗ ਵਿੱਚ ਸਵਾਲ ਪੈਦਾ ਹੋਇਆ ਕਿ ਜਿਵੇਂ ਆਪ ਨੇ ਬਾਕੀ ਤਾਰੀਖਾਂ ਦਾ ਜ਼ਿਕਰ ਕੀਤਾ ਹੈ ਉਸੇ ਤਰ੍ਹਾਂ 1 ਵੈਸਾਖ 1756 ਬਿਕ੍ਰਮੀ ਨੂੰ ਕੀ ਤਾਰੀਖ ਸੀ ? ?  ਕਿ੍ਰਪਾ ਕਰ ਕੇ ਇਹ ਦੱਸਣ ਦਾ ਯਤਨ ਕਰਨਾ ਜੀ । ਮੈਂ ਆਪ ਦੀ ਵਿਚਾਰ ਚਰਚਾ gurparsad.com ’ਤੇ ਪੜ੍ਹ ਰਿਹਾ ਹਾਂ ਜੀ । ਆਪ ਨੇ ਤਾਰੀਖਾਂ ਬਾਰੇ ਪੂਰੀ ਇੱਕ ਕਿਤਾਬ ਲਿਖੀ ਹੈ ਜਿਸ ਦਾ ਮਤਲਬ ਆਪ ਨੂੰ ਕੈਲੰਡਰਾਂ ਬਾਰੇ ਕਾਫ਼ੀ ਗਿਆਨ ਹੋਵੇਗਾ । ਮੈਂ ਵੀ ਕੈਲੰਡਰਾਂ ਬਾਰੇ ਜਾਣਕਾਰੀ ਰੱਖਣ ਵਿੱਚ ਸ਼ੌਂਕ ਰੱਖਦਾ ਹਾਂ ਅਤੇ ਆਪ ਜੀ ਤੋਂ  ਵੀ ਉਮੀਦ ਹੈ ਕਿ ਮੇਰੀ ਇਸ ਰੁੱਚੀ ਅਨੁਸਾਰ ਮੇਰੀ ਜਾਣਕਾਰੀ ਵਿੱਚ ਵਾਧਾ ਕਰਨ ਦਾ ਯਤਨ ਕਰੋਗੇ।  ਮੈਂ ਸਵਾਲ ਫਿਰ ਦੁਹਰਾ ਦਿਆਂ ਕਿ 1 ਵੈਸਾਖ 1756 ਬਿਕ੍ਰਮੀ ਨੂੰ ਕੀ ਤਾਰੀਖ ਸੀ ?  ਅੱਜ ਇਹ ਦਿਹਾੜਾ ਕਿਸ ਤਾਰੀਖ ਨੂੰ ਮਨਾਇਆ ਜਾਣਾ ਚਾਹੀਦਾ ਹੈ ? ?  ਆਪ ਜੀ ਜਲਦ ਤੋਂ ਜਲਦ ਮੈਨੂੰ ਇਸ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾ ਕਰਨੀ ਜੀ । ਮੈਂ ਆਪ ਦਾ ਤਹਿ ਦਿਲੋਂ ਸ਼ੁਕਰਗੁਜਾਰ ਹੋਵਾਂਗਾ ।

ਧੰਨਵਾਦ ਸਾਹਿਤ

ਹਰਮਨ ਸਿੰਘ ਨੰਦਪੁਰ  5-10-2018

ਚਿੱਠੀ ਨੰ: 34 (ਵਿਗਿਆਨਿਕ ਢੰਗ ਆਪਣਾ ਕੇ ਕੈਲੰਡਰ ਵਿਵਾਦ ਨੂੰ ਖਤਮ ਕਰਨ ਸਬੰਧੀ ਬੇਨਤੀ)

0

ਸਤਿਕਾਰਯੋਗ                 

1. ਸ: ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ।

2. ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ।

3. ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ : ਵਿਗਿਆਨਿਕ ਢੰਗ ਆਪਣਾ ਕੇ ਕੈਲੰਡਰ ਵਿਵਾਦ ਨੂੰ  ਖਤਮ ਕਰਨ ਸਬੰਧੀ ਬੇਨਤੀ ।

ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਭਲੀ ਭਾਂਤ ਇਸ ਤੱਥ ਤੋਂ ਜਾਣੂ ਹੀ ਹੋ ਕਿ ਨਾਨਕਸ਼ਾਹੀ ਸੰਮਤ 542 (ਸੰਨ 2010-11) ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਸੰਤ ਸਮਾਜ ਦੇ ਦਬਾਅ ਹੇਠ ਸ਼੍ਰੋਮਣੀ ਕਮੇਟੀ ਨੇ ਆਪ ਹੁਦਰੇ ਢੰਗ ਨਾਲ ਸੋਧਾਂ ਦੇ ਨਾਮ ’ਤੇ ਵਿਗਾੜਿਆ ਹੈ, ਉਸੇ ਸਮੇਂ ਤੋਂ ਹਰ ਸਾਲ ਹੀ ਕੁਝ ਗੁਰ ਪੁਰਬਾਂ ਦੀਆਂ ਤਰੀਖਾਂ ਸਬੰਧੀ ਭਾਰੀ ਵਿਵਾਦ ਪੈਦਾ ਹੁੰਦਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਐਨ ਮੌਕੇ ’ਤੇ ਆਪਣੇ ਦੁਆਰਾ ਰੀਲੀਜ਼ ਕੀਤੇ ਗਏ ਸਾਲਾਨਾ ਕੈਲੰਡਰ ਦੀਆਂ ਤਰੀਖਾਂ ਵਿੱਚ ਤਬਦੀਲੀ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਰ ਹੋਣਾ ਪੈਂਦਾ ਹੈ; ਜਿਵੇਂ ਕਿ ਸੰਨ 2014 (ਨਾਨਕਸ਼ਾਹੀ ਸੰਮਤ 546) ਦੇ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਕੱਠੇ ਹੀ 13 ਪੋਹ/ 28 ਦਸੰਬਰ ਨੂੰ ਆਉਣ ਕਰ ਕੇ ਐਨ ਮੌਕੇ ’ਤੇ ਪੰਜ ਸਿੰਘ ਸਾਹਿਬਾਨ ਨੇ ਪਹਿਲਾਂ ਤਾਂ ਪ੍ਰਕਾਸ਼ ਗੁਰ ਪੁਰਬ ਪੋਹ ਸੁਦੀ 7 ਦੀ ਬਜਾਏ 23 ਪੋਹ/ 7 ਜਨਵਰੀ 2015 ਨੂੰ ਮਨਾਉਣ ਦਾ ਆਦੇਸ਼ ਦੇ ਦਿੱਤਾ ਫਿਰ ਸੰਤ ਸਮਾਜ ਦੇ ਵਿਰੋਧ ਕਾਰਨ ਅਗਲੇ ਹੀ ਦਿਨ ਸਿੰਘ ਸਾਹਿਬਾਨ ਨੂੰ ਆਪਣਾ ਫੈਸਲਾ ਬਦਲ ਕੇ ਪੋਹ ਸੁਦੀ 7/ 28 ਦਸੰਬਰ 2014 ਹੀ ਕਰਨਾ ਪਿਆ। ਇਸ ਫੈਸਲੇ ਦਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਵਿਰੋਧ ਕੀਤਾ ਅਤੇ ਇਸ ਵਿਰੋਧ ਨੂੰ ਨਾ ਸਹਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਬੇਅਦਬੀ ਭਰੇ ਢੰਗ ਨਾਲ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਹੁਣ ਤੁਸੀਂ ਹੀ ਦੱਸੋ ਕਿ ਕੀ ਇਹ ਸ਼੍ਰੋਮਣੀ ਕਮੇਟੀ ਲਈ ਸ਼ੋਭਦਾ ਹੈ ਕਿ ਜੇ ਕੋਈ ਜਥੇਦਾਰ ਕਾਬਜ਼ ਧੜੇ ਦੀ ਇੱਛਾ ਮੁਤਾਬਕ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਇਸ ਢੰਗ ਨਾਲ ਬਰਖ਼ਾਸਤ ਕਰ ਕੇ ਜੱਗ ਹਸਾਈ ਕਰਵਾਈ ਜਾਵੇ ? ਕਿੱਥੇ ਰਹਿ ਜਾਂਦੀ ਹੈ ਸਿੰਘਾਂ ਸਾਹਿਬਾਂ ਦੀ ਅਜ਼ਾਦ ਹਸਤੀ ?

ਸੰਨ 2017 (ਨਾਨਕਸ਼ਾਹੀ ਸੰਮਤ 549) ਦੇ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ; ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਿਆਂ (8 ਪੋਹ-13 ਪੋਹ) ਦੇ ਐਨ ਵਿਚਕਾਰ 11 ਪੋਹ/25 ਦਸੰਬਰ ਨੂੰ ਆਉਣ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਖ਼ੁਦ ਹੀ ਮਤਾ ਪਾਸ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਭੇਜ ਕੇ ਬੇਨਤੀ ਕੀਤੀ ਕਿ ਇਸ ਸਾਲ ਗੁਰਪੁਰਬ ਸ਼ਹੀਦੀ ਹਫਤੇ ਦੇ ਵਿੱਚ ਵਿਚਾਲੇ ਆਉਣ ਕਰ ਕੇ ਗੁਰਪੁਰਬ 23 ਪੋਹ/ 5 ਜਨਵਰੀ ਨੂੰ ਮਨਾਉਣ ਲਈ ਆਦੇਸ਼ ਦਿੱਤਾ ਜਾਵੇ। ਇਹ ਗੱਲ ਵੀ ਸਾਹਮਣੇ ਆਈ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਤੋਂ ਬਿਨਾਂ ਬਾਕੀ ਦੇ ਚਾਰੇ ਜਥੇਦਾਰ 5 ਜਨਵਰੀ ਕਰਨ ਲਈ ਸਹਿਮਤ ਸਨ ਪਰ ਫਿਰ ਵੀ ਫੈਸਲਾ ਪੋਹ ਸੁਦੀ 7 / 25 ਦਸੰਬਰ ਦੇ ਹੱਕ ਵਿੱਚ ਹੀ ਹੋਇਆ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਤਾਂ ਭਾਵੇਂ ਪ੍ਰਵਾਨ ਕਰ ਲਿਆ ਪਰ ਪੰਜਾਬ ਦੇ ਤਕਰੀਬਨ 90% ਗੁਰਦੁਆਰਿਆਂ ਅਤੇ ਪੰਜਾਬ ਤੋਂ ਬਾਹਰ, ਇਸ ਤੋਂ ਵੀ ਵੱਧ ਗੁਰਦੁਆਰਿਆਂ ਨੇ ਗੁਰਪੁਰਬ 23 ਪੋਹ / 5 ਜਨਵਰੀ ਨੂੰ ਹੀ ਮਨਾਇਆ। ਇਸ ਵਰਤਾਰੇ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਵੇਂ ਵਿਰਲੇ ਡੇਰਿਆਂ ਦੇ ਸ਼ਰਧਾਲੂਆਂ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਚਾਹੁੰਦੀ ਹੈ ਕਿ ਗੁਰਪੁਰਬ ਹਮੇਸ਼ਾਂ ਹਮੇਸ਼ਾਂ ਲਈ ਨਿਸ਼ਚਿਤ ਕੀਤੀਆਂ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਹਨ (ਜਿਹੜੇ ਕਿ ਕੇਵਲ ਨਾਨਕਸ਼ਾਹੀ ਕੈਲੰਡਰ 2003-2010 ਅਨੁਸਾਰ ਹੀ ਆ ਸਕਦੇ ਹਨ) ਤਾਂ ਕਿ ਹਰ ਸਾਲ ਗੁਰਪੁਰਬ ਮਨਾਉਂਦੇ ਮਨਾਉਂਦੇ ਸਾਡੇ ਬੱਚਿਆਂ ਨੂੰ ਵੀ ਸਾਡੇ ਗੁਰ ਇਤਿਹਾਸ ਦੀਆਂ ਤਰੀਖਾਂ ਯਾਦ ਹੋ ਜਾਣ; ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਏ ਜਾਣ ਸਦਕਾ ਬੱਚਿਆਂ ਨੂੰ ਤਾਂ ਕੀ ਸਾਨੂੰ ਖ਼ੁਦ ਨੂੰ ਵੀ ਤਰੀਖਾਂ ਯਾਦ ਨਹੀਂ ਰਹਿੰਦੀਆਂ ਤਾਂ ਕੀ ਸਾਡੇ ਲਈ ਇਹ ਨਮੋਸ਼ੀ ਦਾ ਕਾਰਨ ਨਹੀਂ ਬਣ ਜਾਂਦਾ ?

ਤਾਜ਼ਾ ਘਟਨਾ ਹੈ ਕਿ ਇਸ ਸਾਲ ਦੇ ਜਾਰੀ ਕੀਤੇ ਗਏ ਸਾਲਾਨਾ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ 25 ਵੈਸਾਖ/ 8 ਮਈ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 3 ਹਾੜ/ 17 ਜੂਨ ਦਰਜ ਕੀਤੀ ਗਈ ਹੈ। ਹੋਰ ਵੇਖੋ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ, ਜੋ ਕਿ ਆਪਣੇ ਆਪ ਨੂੰ ਕੈਲੰਡਰ ਵਿਗਿਆਨ ਦਾ ਮਾਹਰ ਵਿਦਵਾਨ ਸਮਝ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਉਸ ਦੀ ਰਾਇ ਨੂੰ ਖ਼ਾਸ ਅਹਿਮੀਅਤ ਵੀ ਦੇ ਰਹੀ ਹੈ, ਉਸ ਵੱਲੋਂ ਛਪਵਾਈ ਪੁਸਤਕ “ਗੁਰਪੁਰਬ ਦਰਪਣ” ਦੇ ਪੰਨਾ ਨੰ: 85 ਉੱਪਰ “ਸੰਮਤ ਨਾਨਕਸ਼ਾਹੀ 550 ਵਿੱਚ ਆਉਣ ਵਾਲੇ ਪੁਰਬ” ਸਿਰਲੇਖ ਹੇਠ ਉਹ ਦੋਵੇਂ ਗੁਰਪੁਰਬਾਂ ਦੀਆਂ ਤਰੀਖਾਂ ਕਰਮਵਾਰ 8 ਮਈ ਅਤੇ 19 ਮਈ ਲਿਖ ਰਹੇ ਹਨ। ਜਦ ਉਸ ਤੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਸ਼ਹੀਦੀ ਗੁਰਪੁਰਬ ਦੀ ਤਰੀਖ 3 ਹਾੜ/ 17 ਜੂਨ ਲਿਖੀ ਹੈ। ਇੱਕੋ ਘਟਨਾ ਦੀਆਂ ਦੋ ਤਰੀਖਾਂ ਤਾਂ ਹੋ ਨਹੀਂ ਸਕਦੀਆਂ ਇਸ ਲਈ ਦੱਸਿਆ ਜਾਵੇ ਕਿ ਦੋਵਾਂ ਵਿੱਚੋਂ ਕਿਹੜੀ ਤਰੀਖ ਸਹੀ ਹੈ ਤੇ ਕਿਹੜੀ ਗਲਤ ?  ਜਵਾਬ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਵੱਲੋਂ ਦਰਸਾਈ ਤਰੀਖ 19 ਮਈ ਸਹੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਕੈਲੰਡਰ (2018-2019) ਵਿੱਚ ਦੋਵਾਂ ਗੁਰਪੁਰਬਾਂ ਦੀ ਤਰੀਖ 8 ਮਈ ਅਤੇ 17 ਜੂਨ ਵਿੱਚਕਾਰ 40 ਦਿਨਾਂ ਦਾ ਫਰਕ ਹੋਣ ਕਰ ਕੇ ਇਹ ਇਤਿਹਾਸ ਨਾਲ ਮੇਲ ਨਹੀਂ ਖਾਂਦੀ। (ਕਰਨਲ ਨਿਸ਼ਾਨ ਦੀ ਇਹ ਚਿੱਠੀ ਨੰ: 6 ਤੁਸੀਂ ਗੁਰਪਰਸਾਦ.ਕਾਮ ਦੇ ਲਿੰਕ http://gurparsad.com/nanakshahi-calendar-debate ’ਤੇ ਪੜ੍ਹ ਸਕਦੇ ਹੋ।)

ਜਦੋਂ ਮੀਡੀਏ ਵਿੱਚ ਅਵਾਜ਼ ਉੱਠੀ ਕਿ ਦੋਵੇਂ ਗੁਰਪੁਰਬਾਂ ਵਿੱਚਕਾਰ ਇਸ ਸਾਲ 40 ਦਿਨਾਂ ਦਾ ਫਰਕ ਹੈ ਜੋ ਕਿ ਇਤਿਹਾਸ ਨੂੰ ਵਿਗਾੜਨ ਦੇ ਤੁਲ ਹੈ ਤਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਸੁਝਾਅ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ ਐਨ ਦੋ ਦਿਨ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਪੁਰਬ ਦੇ ਇਸ਼ਤਿਹਾਰ ਅਤੇ ਫਲੈਕਸ ਬੋਰਡ ਵੀ ਲੱਗ ਚੁੱਕੇ ਸਨ ਅਤੇ ਗੁਰਪੁਰਬ ਲਈ ਅਖੰਡਪਾਠ ਅਰੰਭ ਹੀ ਕਰਨ ਵਾਲੇ ਸਨ ਤਾਂ ਅਚਾਨਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਗੁਰਪੁਰਬ ਦੀ ਤਰੀਖ 25 ਵੈਸਾਖ/ 8 ਮਈ ਤੋਂ ਬਦਲ ਕੇ 25 ਜੇਠ/ 7 ਜੂਨ ਕਰ ਦਿੱਤੀ। ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੇ ਅਜਿਹੇ ਫੈਸਲੇ ਕਰਦਿਆਂ ਕੀ ਤੁਹਾਨੂੰ ਆਪਣੀ ਬੌਧਿਕਤਾ ’ਤੇ ਤਰਸ ਜਾਂ ਹਾਸਾ ਨਹੀਂ ਆਉਂਦਾ ?

ਸ਼੍ਰੋਮਣੀ ਕਮੇਟੀ ਹਰ ਸਾਲ 1 ਚੇਤ ਤੋਂ 29/30 ਫੱਗਣ ਤੱਕ ਆਪਣਾ ਸਾਲਾਨਾ ਕੈਲੰਡਰ ਬਣਾ ਕੇ ਰੀਲੀਜ਼ ਅਤੇ ਲਾਗੂ ਕਰਦੀ ਹੈ। ਇਸ ਮੁਤਾਬਕ ਹਰ ਦਿਹਾੜਾ ਸਾਲ ਵਿੱਚ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਹੈ ਪਰ ਜੇ ਇਸ ਸਾਲ ਵਿੱਚ ਤੁਹਾਡੇ ਕੈਲੰਡਰ ਵਿੱਚ ਹੋਲਾ ਮਹੱਲਾ ਹੈ ਹੀ ਨਹੀਂ ਤਾਂ ਇਸ ਦਾ ਤੁਹਾਡੇ ਪਾਸ ਕੌਮ ਨੂੰ ਦੇਣ ਲਈ ਕੀ ਜਵਾਬ ਹੈ ਕਿ ਤੁਸੀਂ ਹੋਲਾ ਮਹੱਲਾ ਮਨਾਉਣਾ ਬੰਦ ਕਰ ਦਿੱਤਾ ਜਾਂ ਕੋਈ ਹੋਰ ਕਾਰਨ ਹਨ ?

ਕੇਂਦਰ ਅਤੇ ਸੂਬਾ ਸਰਕਾਰਾਂ ਆਪਣੀਆਂ ਬਦਨੀਤੀਆਂ ਕਾਰਨ ਸਕੂਲਾਂ, ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰ ਰਹੀਆਂ ਹਨ ਜਿਸ ਦਾ ਤੁਸੀਂ, ਅਸੀਂ ਤੇ ਆਪਣਾ ਸਮੁੱਚਾ ਅਕਾਲੀ ਦਲ ਸਾਰੇ ਹੀ ਜੋਰਦਾਰ ਵਿਰੋਧ ਕਰ ਰਹੇ ਹਾਂ ਪਰ ਜੇ ਸਾਡੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਹੀ ਆਪਣੇ ਕੈਲੰਡਰਾਂ ਵਿੱਚੋਂ ਹੋਲਾ ਮਹੱਲਾ ਵਰਗੇ ਬਹੁਤ ਹੀ ਅਹਿਮ ਦਿਹਾੜਿਆਂ ਨੂੰ ਮਨਫੀ ਕਰ ਦੇਵੇ ਅਤੇ ਬਾਕੀ ਦੇ ਸਾਰੇ ਗੁਰਪੁਰਬਾਂ ਦੀਆਂ ਤਰੀਖਾਂ ਹਰ ਸਾਲ ਹੀ ਅੱਗੇ ਪਿੱਛੇ ਕਰ ਕੇ ਇਤਿਹਾਸਕ ਘਟਨਾਵਾਂ ਦੇ ਤਰਤੀਬ ਕਾਲ-ਕ੍ਰਮ ਨਾਲ ਛੇੜ ਛਾੜ ਕਰ ਕੇ ਇਤਿਹਾਸ ਨੂੰ ਵਿਗਾੜਨ ’ਤੇ ਉਤਰ ਆਈ ਹੈ ਤਾਂ ਇਸ ਦਾ ਵਿਰੋਧ ਕਿਸ ਕੋਲ ਕਰੀਏ ? ਮੇਰਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਨਾਲੋਂ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਰੋਲ ਹੀ ਅੱਛਾ ਰਿਹਾ, ਜਿਸ ਨੇ 15 ਕੁ ਦਿਨਾਂ ਦੇ ਵਿਰੋਧ ਪਿੱਛੋਂ ਹੀ +2 ਦੀ ਇਤਿਹਾਸ ਦੀ ਕਿਤਾਬ ’ਤੇ ਰੋਕ ਲਾ ਦਿੱਤੀ ਪਰ ਸ਼੍ਰੋਮਣੀ ਕਮੇਟੀ ਤਾਂ ਪਤਾ ਨਹੀਂ ਕਿਹੜੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ, ਸਿੱਖ ਵਿਦਵਾਨਾਂ ਦੁਆਰਾ ਪਿਛਲੇ ਅੱਠ ਸਾਲਾਂ ਤੋਂ ਪਾਏ ਜਾ ਰਹੇ ਰੌਲ਼ੇ ਨਾਲ ਵੀ ਜਿਸ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ।

ਆਪ ਸਾਰੇ ਭਲੀ ਭਾਂਤ ਇਸ ਤੱਥ ਤੋਂ ਜਾਣੂ ਹੋਵੋਗੇ ਕਿ ਐਸਾ ਇਸ ਲਈ ਹੋ ਰਿਹਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਕੈਲੰਡਰ ਅਨੁਸਾਰ ਸਿੱਖ ਇਤਿਹਾਸ ਦੇ ਦਿਹਾੜੇ ਨਿਸ਼ਚਿਤ ਕਰਦੀ ਹੈ, ਉਹ ਚੰਦਰ-ਸੂਰਜੀ ਦੋ ਪ੍ਰਣਾਲੀਆਂ ’ਤੇ ਅਧਾਰਤ ਬਿਕ੍ਰਮੀ ਕੈਲੰਡਰ ਮੁਤਾਬਕ ਹੋਣ ਕਰ ਕੇ ਦੋ ਬੇੜੀਆਂ ਵਿੱਚ ਲੱਤਾਂ ਰੱਖਣ ਤੋਂ ਇਲਾਵਾ ਤੀਜੀ ਬਾਂਹ ਈਸਵੀ ਕੈਲੰਡਰ ਵਿੱਚ ਵੀ ਰੱਖੀ ਹੋਈ ਹੈ ਕਿਉਂਕਿ ਸਾਰੇ ਗੁਰਪੁਰਬ ਚੰਦ੍ਰਮਾ ਦੀਆਂ ਤਰੀਖਾਂ ਨਾਲ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੱਕ ਸਾਰੀਆਂ ਸਿੱਖ ਇਤਿਹਾਸਕ ਘਟਨਾਵਾਂ ਸੂਰਜੀ ਬਿਕ੍ਰਮੀ ਤਰੀਖਾਂ ਅਨੁਸਾਰ ਅਤੇ ਅੰਗਰੇਜਾਂ ਦੇ ਪੰਜਾਬ ’ਤੇ ਕੀਤੇ ਗਏ ਕਬਜ਼ੇ ਤੋਂ ਬਾਅਦ ਸਾਰੀਆਂ ਘਟਨਾਵਾਂ ਈਸਵੀ ਕੈਲੰਡਰ ਦੀਆਂ ਤਰੀਖਾਂ ਮੁਤਾਬਕ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ। ਵੈਸੇ ਤਾਂ ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਡੁੱਬਦਾ ਹੀ ਡੁੱਬਦਾ ਹੈ ਪਰ ਸਿੱਖ ਕੌਮ ਦੇ ਮਲਾਹਾਂ ਨੇ ਤਾਂ ਇਸ ਨੂੰ ਤਿੰਨ ਬੇੜੀਆਂ ਵਿੱਚ ਸਵਾਰ ਕਰਵਾ ਕੇ ਕੌਮ ਦਾ ਬੇੜਾ ਡੋਬਣ ਦਾ ਤਹੱਈਆ (ਪੱਕਾ ਇਰਾਦਾ) ਕੀਤਾ ਹੋਇਆ ਜਾਪਦਾ ਹੈ।

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ! ਆਪ ਜੀ ਨੂੰ ਚੇਤੇ ਹੋਵੇਗਾ ਕਿ 16 ਜੁਲਾਈ 2013 ਨੂੰ ਜਦੋਂ ਤੁਸੀਂ ਹਰਿਆਣਾ ਜਾਂਦੇ ਹੋਏ ਰਸਤੇ ’ਚ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਪਹੁੰਚੇ ਸੀ ਤਾਂ ਬਠਿੰਡਾ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪ ਜੀ ਨੂੰ ਆਪਣੇ ਵੱਲੋਂ ਪਾਸ ਕੀਤੇ ਮਤੇ ਸੌਂਪਦਿਆਂ ਮੰਗ ਕੀਤੀ ਸੀ ਕਿ ਮੂਲ ਰੂਪ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇ ਤਾਂ ਕਿ ਸਾਰੇ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਨਿਸ਼ਚਿਤ ਤਰੀਖਾਂ ਨੂੰ ਮਨਾਏ ਜਾ ਸਕਣ। ਆਪ ਜੀ ਨੇ ਵਾਅਦਾ ਵੀ ਕੀਤਾ ਸੀ ਕਿ ਸਾਰੇ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਕੋਈ ਸਰਬ ਸਾਂਝਾ ਫੈਸਲਾ ਕਰ ਕੇ ਨਿਸ਼ਚਿਤ ਤਰੀਖਾਂ ਵਾਲਾ ਕੈਲੰਡਰ ਹੀ ਕੌਮ ਨੂੰ ਦਿੱਤਾ ਜਾਵੇਗਾ। ਡੇਢ ਸਾਲ ਤੱਕ ਕੋਈ ਕਾਰਵਾਈ ਨਾ ਹੋਣ ਕਰ ਕੇ 1 ਜਨਵਰੀ 2015 ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ 10, 000 ਤੋਂ ਵੱਧ ਦੀ ਗਿਣਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪ ਜੀ ਨੂੰ ਇੱਕ ਯਾਦ ਪੱਤਰ ਸੌਂਪਿਆਂ ਅਤੇ ਮੰਗ ਕੀਤੀ ਸੀ ਕਿ ਨਾਨਕਸ਼ਾਹੀ ਕੈਲੰਡਰ ਮੂਲ ਰੂਪ ਵਿੱਚ ਲਾਗੂ ਕੀਤਾ ਜਾਵੇ। ਰਸਮੀ ਤੌਰ ’ਤੇ ਤੁਸੀਂ ਉਸ ਸਮੇਂ ਵੀ ਆਪਣਾ ਪੁਰਾਣਾ ਵਾਅਦਾ ਹੀ ਦੁਹਰਾਇਆ ਸੀ । ਇਸ ਉਪ੍ਰੰਤ ਸੰਮਤ 547 (2015-16) ਦਾ ਕੈਲੰਡਰ ਜਾਰੀ ਕਰਨ ਸਮੇਂ ਇੱਕ ਪਾਸੇ ਤਾਂ ਪੂਰਨ ਤੌਰ ’ਤੇ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਵਿਦਵਾਨਾਂ ਦੀ ਇੱਕ ਕਮੇਟੀ ਦਾ ਗਠਨ ਕਰਦਿਆਂ ਤੁਸਾਂ ਖ਼ੁਦ ਐਲਾਨ ਕੀਤਾ ਸੀ ਕਿ ਇਹ ਕਮੇਟੀ ਅਗਲੇ ਸਾਲ ਦਾ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਆਪਣੀ ਰੀਪੋਰਟ ਸ਼੍ਰੀ ਅਕਾਲ ਤਖ਼ਤ ਨੂੰ ਸਮੇਂ ਸਿਰ ਸੌਂਪੇ ਤਾਂ ਕਿ ਉਸ ਦੀਆਂ ਸਿਫਾਰਸ਼ਾਂ ਅਨੁਸਾਰ ਅਗਲੇ ਸਾਲ ਦਾ ਕੈਲੰਡਰ ਜਾਰੀ ਕੀਤਾ ਜਾ ਸਕੇ। ਦੇਸ਼ ਵਿਦੇਸ਼ ਦੀਆਂ ਅਨੇਕਾਂ ਜਥੇਬੰਦੀਆਂ ਤੇ ਗੁਰਸਿੱਖ ਇਸ ਸਬੰਧ ਵਿੱਚ ਅਨੇਕਾਂ ਵਾਰ ਆਪ ਜੀ ਨੂੰ ਮਿਲਦੇ ਰਹੇ, ਜਿਨ੍ਹਾਂ ਦਾ ਵੇਰਵਾ ਜੇਕਰ ਤੁਸੀਂ ਕੋਈ ਰਿਕਾਰਡ ਰੱਖਦੇ ਹੋ ਤਾਂ ਆਪ ਜੀ ਪਾਸ ਜ਼ਰੂਰ ਹੋਵੇਗਾ ; ਜਿਨ੍ਹਾਂ ਨੂੰ ਤੁਸੀਂ ਲਗਭਗ ਉਕਤ ਵਾਅਦਾ ਹੀ ਦੁਹਰਾਉਂਦੇ ਰਹਿੰਦੇ ਹੋ। ਇਤਨੇ ਵਾਅਦਿਆਂ ਦੇ ਬਾਵਜੂਦ ਕੈਲੰਡਰ ਵਿੱਚ ਅੱਜ ਤੱਕ ਸੋਧ ਤਾਂ ਕੀ ਹੋਣੀ ਸੀ ਸਗੋਂ ਦਿਨੋ ਦਿਨ ਵਿਗਾੜ ਵਧਦਾ ਗਿਆ, ਜਿਸ ਦਾ ਨਮੂਨਾ ਤੁਹਾਡੇ ਸਾਹਮਣੇ ਹੈ।

ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਜੀ ! ਆਪ ਜੀ ਨੂੰ ਵੀ ਚੇਤਾ ਹੋਵੇਗਾ ਕਿ ਹਾਲੀ ਪਿਛਲੇ ਮਹੀਨੇ ਹੀ 21 ਅਪ੍ਰੈਲ ਨੂੰ ਆਪ ਜੀ ਨਾਲ ਵੀ ਟੈਲੀਫ਼ੋਨ ’ਤੇ ਗੱਲ ਹੋਈ ਸੀ ਤਾਂ ਆਪ ਜੀ ਨੇ ਵੀ ਵਾਅਦਾ ਕੀਤਾ ਸੀ ਕਿ ਤੁਸੀਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕਹੋਗੇ ਕਿ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਛੇਤੀ ਕੋਈ ਫੈਸਲਾ ਕਰਨ। ਮੈਨੂੰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ 20 ਦਿਨ ਲੰਘ ਚੁੱਕੇ ਹਨ ਪਰ ਐਸੀ ਕੋਈ ਖ਼ਬਰ ਨਹੀਂ ਸੁਣੀ ਕਿ ਤੁਹਾਡੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਇਸ ਸਬੰਧ ਵਿੱਚ ਕੋਈ ਗੱਲਬਾਤ ਹੋਈ ਹੋਵੇ।

ਸਤਿਕਾਰਯੋਗ ਪ੍ਰਧਾਨ ਸਾਹਿਬ ! ਜਥੇਦਾਰ ਸਾਹਿਬ ! ਅਤੇ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀਓ !  ਮੈਨੇਜਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ/ ਪ੍ਰਧਾਨ ਤੱਕ, ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਤੋਂ ਲੈ ਕੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਤੱਕ ; ਜਿਸ ਨਾਲ ਵੀ ਗੱਲ ਕਰੀਦੀ ਹੈ ਉਹ ਤਕਰੀਬਨ ਇਸ ਗੱਲ ਨਾਲ ਸਹਿਮਤ ਹੋ ਜਾਂਦਾ ਹੈ ਕਿ ਗੁਰਪੁਰਬਾਂ ਦੇ ਦਿਨ ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸ਼ਚਿਤ ਹੋਣੇ ਚਾਹੀਦੇ ਹਨ। ਫਿਰ ਹੈਰਾਨੀ ਦੀ ਗੱਲ ਹੈ ਕਿ ਇਹ ਹੁੰਦੇ ਕਿਉਂ ਨਹੀਂ ? ਕੀ ਤੁਹਾਡਾ ਆਪਣਾ ਹਿੱਤ ਹੀ ਤਾਂ ਇਸ ਵਿੱਚ ਨਹੀਂ ਕਿ ਹਰ ਕੌਮੀ ਮਸਲਾ ਲਟਕਦਾ ਹੀ ਤੁਹਾਡੇ ਵਾਸਤੇ ਚੰਗਾ ਹੈ ਕਿਉਂਕਿ ਇਸ ਬਹਾਨੇ ਪੁੱਛ ਗਿੱਛ ਹੁੰਦੀ ਰਹਿੰਦੀ ਹੈ ਕਿ ਜਥੇਦਾਰ ਸਾਹਿਬ ਜੀ ! ਕੌਮ ’ਤੇ ਕ੍ਰਿਪਾ ਕਰ ਕੇ ਮਾਮਲਾ ਹੱਲ ਕੀਤਾ ਜਾਵੇ ਜੀ। ਜਾਂ ਪਰਦੇ ਪਿੱਛੇ ਕੋਈ ਐਸੀ ਤਾਕਤ ਤਾਂ ਨਹੀਂ ਬੈਠੀ ਜਿਹੜੀ ਤੁਹਾਨੂੰ ਆਪਣੇ ਹੀ ਫੈਸਲੇ ਕੌਮ ’ਤੇ ਠੋਸਣ ਲਈ ਮਜ਼ਬੂਰ ਕਰਦੀ ਰਹਿੰਦੀ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜਾਂ ਤਾਂ ਪਰਦੇ ਪਿੱਛੇ ਬੈਠੀ ਤਾਕਤ ਦੇ ਨਾਮ ਤੋਂ ਕੌਮ ਨੂੰ ਜਾਣੂ ਕਰਵਾਇਆ ਜਾਵੇ ਜਾਂ ਫਿਰ ਆਪਣੇ ਬਲਬੂਤੇ ਕੌਮ ਦੇ ਹਿੱਤ ਵਿੱਚ ਫੈਸਲਾ ਕਰਨ ਲਈ ਤੁਰੰਤ ਦੋਵੇਂ ਧਿਰਾਂ ਦੇ ਬਰਾਬਰ ਦੀ ਗਿਣਤੀ ਵਿੱਚ ਵਿਦਵਾਨਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਜਾਵੇ ਜਿਸ ਦੀ ਪਾਰਦ੍ਰਸ਼ਤਾ ਕਾਇਮ ਰੱਖਣ ਲਈ ਪੂਰੀ ਕਾਰਵਾਈ ਟੈਲੀਵੀਜ਼ਨ ਚੈੱਨਲਾਂ ਉਪਰ ਲਾਈਵ ਟੈਲੀਕਾਸਟ ਕਰਵਾਈ ਜਾਵੇ ਜਿਸ ਨੂੰ ਹਰ ਗੁਰਸਿੱਖ ਆਪਣੇ ਘਰ ਬੈਠਾ ਵੇਖ ਸੁਣ ਕੇ ਫੈਸਲਾ ਕਰ ਸਕੇ ਕਿ ਵਿਗਿਆਨਕ/ਅਕੈਡਮਿਕ/ਇਤਿਹਾਸਕ ਤੇ ਗੁਰਬਾਣੀ ਆਧਾਰਤ ਕਿਸ ਪੱਖ ਦੀਆਂ ਦਲੀਲਾਂ ਮੰਨਣਯੋਗ ਹਨ ਤੇ ਕਿਹੜਾ ਕੈਲੰਡਰ ਕੌਮ ਲਈ ਵੱਧ ਢੁੱਕਵਾਂ ਹੈ ? ਇਸ ਦੇ ਆਧਾਰ ’ਤੇ ਕੌਮੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲਾ ਫੈਸਲਾ ਕੀਤਾ ਜਾਵੇ, ਜੀ।

ਆਪ ਜੀ ਨੂੰ ਬੇਨਤੀ ਹੈ ਕਿ ਜਲਦੀ ਹੀ ਕੌਮ ਨੂੰ ਸੱਦਾ ਦਿੱਤਾ ਜਾਵੇ ਕਿ ਵੱਖ ਵੱਖ ਜਥੇਬੰਦੀਆਂ 31 ਅਗਸਤ 2018 ਤੱਕ ਕੈਲੰਡਰ ਸਬੰਧੀ ਆਪਣੇ ਲਿਖਤੀ ਸੁਝਾਅ ਭੇਜਣ। ਉਸ ਉਪ੍ਰੰਤ ਸਤੰਬਰ ਮਹੀਨੇ ਵਿੱਚ ਦੋਵਾਂ ਧਿਰਾਂ ਦੇ ਕੈਲੰਡਰ ਦੇ ਮਾਹਰ ਵਿਦਵਾਨਾਂ ਦੀ ਅਗਾਉਂ ਸਲਾਹ ਨਾਲ ਸਾਂਝੀ ਮੀਟਿੰਗ ਸੱਦੀ ਜਾਵੇ ਜਿਹੜੀ ਕਿ ਫੈਸਲਾ ਹੋਣ ਤੱਕ ਚਲਦੀ ਰਹੇ। ਇਸ ਮੀਟਿੰਗ ਵਿੱਚ ਸਿਰਫ ਇਹ ਹੀ ਵੀਚਾਰਿਆ ਜਾਵੇ ਕਿ ਸੂਰਜੀ ਕੈਲੰਡਰ, ਸ਼ੁੱਧ ਚੰਦ੍ਰ ਕੈਲੰਡਰ ਜਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰਾਂ ਵਿੱਚੋਂ ਕਿਹੜਾ ਕੈਲੰਡਰ ਨਵੇਂ ਯੁੱਗ ਦੇ ਮੁਤਾਬਕ ਕੌਮ ਲਈ ਵੱਧ ਢੁਕਵਾਂ ਹੈ ਅਤੇ ਉਸ ਦਾ ਫਰੇਮ-ਵਰਕ ਕਿਸ ਤਰ੍ਹਾਂ ਦਾ ਹੋਵੇ। ਸਤੰਬਰ ਮਹੀਨੇ ਵਿੱਚ ਕੈਲੰਡਰ ਦਾ ਫਰੇਮ-ਵਰਕ ਤੈਅ ਕਰਨ ਦੇ ਫੈਸਲੇ ਉਪ੍ਰੰਤ ਵੱਖ ਵੱਖ ਰਾਇ ਰੱਖਣ ਵਾਲੇ ਇਤਿਹਾਸਕਾਰਾਂ ਦੀ ਮੀਟਿੰਗ ਅਕਤੂਬਰ ਮਹੀਨੇ ਵਿੱਚ ਬੁਲਾਈ ਜਾਵੇ ਜਿਹੜੀ ਸਰਬ ਸਾਂਝਾ ਫੈਸਲਾ ਹੋਣ ਤੱਕ ਚਲਦੀ ਰਹੇ ਅਤੇ ਕੈਲੰਡਰ ਸਬੰਧੀ ਪੂਰਨ ਤੌਰ ’ਤੇ ਫੈਸਲਾ ਦਸੰਬਰ ਮਹੀਨੇ ਤੋਂ ਪਹਿਲਾਂ ਪਹਿਲਾਂ ਕਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਨਵਾਂ ਸਾਲ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਕੈਲੰਡਰ ਸੰਮਤ 551 (2019-2020) ਛਾਪ ਕੇ ਰੀਲੀਜ਼ ਕੀਤਾ ਜਾ ਸਕੇ ਤੇ ਇਸ ਦੀ ਕਾਪੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜ ਕੇ ਸੂਚਿਤ ਕੀਤਾ ਜਾਵੇ ਕਿ ਸਾਲ 2019 ਦੇ ਸਰਕਾਰੀ ਕੈਲੰਡਰਾਂ ਵਿੱਚ ਛੁੱਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਕੈਲੰਡਰ ਅਨੁਸਾਰ ਦਰਜ ਕੀਤੀਆਂ ਜਾਣ, ਜੀ।

ਜਿਹੜੀਆਂ ਜਥੇਬੰਦੀਆਂ ਤੇ ਹੋਰ ਗੁਰਸਿੱਖ ਇਸ ਗੱਲ ’ਤੇ ਜੋਰ ਦੇ ਰਹੇ ਹਨ ਕਿ ਸਿੱਖ ਕੌਮ ਦਾ ਕੈਲੰਡਰ ਚੰਦ੍ਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਆਧਾਰਤ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਅਨੁਸਾਰ ਬਿਕ੍ਰਮੀ ਕੈਲੰਡਰ ਹੀ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਅਨੁਕੂਲ ਹੈ, ਉਨ੍ਹਾਂ ਵੀਰਾਂ/ਜਥੇਬੰਦੀਆਂ ਤੋਂ ਪੁੱਛਿਆ ਜਾਵੇ ਕਿ ਕੀ ਉਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਵਦੀ, ਸੁਦੀ, ਮਲ ਮਾਸ ਜਾਂ ਸਾਲ ਵਿੱਚ 13 ਮਹੀਨਿਆਂ ਦਾ ਜ਼ਿਕਰ ਕੀਤਾ ਮਿਲਦਾ ਹੈ। ਮਾਝ ਰਾਗੁ ਅਤੇ ਤਿਲੰਗ ਰਾਗੁ ਵਿੱਚ ਦੋ ਬਾਰਹ ਮਾਹਾ ਦਰਜ ਹਨ ; ਦੋਵਾਂ ਵਿੱਚ ਕੇਵਲ 12-12 ਮਹੀਨਿਆਂ ਦਾ ਜ਼ਿਕਰ ਹੈ ਅਤੇ ਕਿਧਰੇ ਵੀ 13ਵੇਂ ਮਹੀਨੇ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ। “ਥਿਤੀ ਗਉੜੀ ਮਹਲਾ ੫ ॥” , “ਰਾਗੁ ਗਉੜੀ ਥਿਤੀੰ ਕਬੀਰ ਜੀ ਕੀੰ ॥” ਅਤੇ “ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ” ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ ਜਿਨ੍ਹਾਂ ਵਿੱਚ ਕਰਮ ਅਨੁਸਾਰ ਏਕਮ, ਦੁਤੀਆ, ਤ੍ਰਿਤੀਆ, ਚਾਉਥਿ ਆਦਿਕ ਪੰਦਰਾਂ ਤਿਥਾਂ ਦਾ ਹੀ ਜਿਕਰ ਹੈ ਕਿਸੇ ਵੀ ਤਿੱਥ ਨਾਲ ਵਦੀ ਜਾਂ ਸੁਦੀ ਸ਼ਬਦ ਦਰਜ ਨਹੀਂ ਹਨ। ਨਾ ਹੀ ਕਿੱਧਰੇ ਇਹ ਲਿਖਿਆ ਹੋਇਆ ਮਿਲਦਾ ਹੈ ਕਿ ਗੁਰਪੁਰਬ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ ਮੰਨਾਏ ਜਾਣ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮੰਨਾਏ ਜਾਣ । ਜੇਕਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਸਾ ਕੋਈ ਜ਼ਿਕਰ ਹੀ ਨਹੀਂ ਤਾਂ ਵਦੀ, ਸੁਦੀ, ਮਲ ਮਾਸ ਭਾਵ 13 ਮਹੀਨਿਆਂ ਵਾਲਾ ਚੰਦਰ-ਸੂਰਜੀ ਕੈਲੰਡਰ ਕੌਮ ਦੇ ਸਿਰ ਥੋਪਣਾ ਕਿਵੇਂ ਜਾਇਜ਼ ਹੈ ?  ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇ ਕਿ ਜੇਕਰ ਵੈਸਾਖੀ ਸੂਰਜੀ ਮਹੀਨੇ ਦੀ 1 ਵੈਸਾਖ ਨੂੰ ਮਨਾਈ ਜਾਂਦੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਅਤੇ ਇਸੇ ਤਰ੍ਹਾਂ ਬਾਕੀ ਦੀਆਂ ਸਾਰੀਆਂ ਤਰੀਖਾਂ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮਨਾਉਣ ਨਾਲ ਇਤਿਹਾਸ ਵਿੱਚ ਕੀ ਵਿਗਾੜ ਪੈ ਜਾਵੇਗਾ ?  ਜਿਹੜੀਆਂ ਜਥੇਬੰਦੀਆਂ/ ਗੁਰਸਿੱਖ ਇਸ ਗੱਲ ਦਾ ਜਵਾਬ ਨਾ ਦੇ ਸਕਣ ਉਨ੍ਹਾਂ ਦੀ ਰਾਇ ਨੂੰ ਕੋਈ ਤਰਜੀਹ ਨਾ ਦਿੱਤੀ ਜਾਵੇ ।

ਮੇਰੀ ਚਿੱਠੀ ਪੜ੍ਹ ਕੇ ਵੀਚਾਰ ਲਈ ਜਾਵੇ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ

ਪੰਥ ਦਾ ਨਿਰਮਾਣ ਸੇਵਕ, ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797

ਮਿਤੀ 10 ਮਈ 2018

ਗੁਰੂ ਦੀ ਹਾਜ਼ਰੀ ਵਿਚ ਦਸਤਾਰ ਉਤਾਰਨਾ ਮੂਰਖਤਾ ਦਾ ਪ੍ਰਤੀਕ ।

0

ਗੁਰੂ ਜੀ ਦੀ ਮੌਜੂਦਗੀ ਦੌਰਾਨ ਦਸਤਾਰ ਉਤਾਰਨ ਵਾਲਿਆਂ ਅੰਦਰ ਗੁਰੂ ਦਾ ਡਰ-ਅਦਬ ਹੈ ?

ਚਿੱਠੀ ਨੰ: 33 (ਕਿਰਪਾਲ ਸਿੰਘ ਬਠਿੰਡਾ ਵੱਲੋਂ ਲੈਫ: ਕਰਨਲ ਨਿਸ਼ਾਨ ਨੂੰ ਪੱਤਰ- ਮਿਤੀ 8 ਮਈ 2018)

0

ਚਿੱਠੀ ਨੰ: 33   (ਕਿਰਪਾਲ ਸਿੰਘ ਬਠਿੰਡਾ ਵੱਲੋਂ ਲੈਫ: ਕਰਨਲ ਨਿਸ਼ਾਨ ਨੂੰ ਪੱਤਰ- ਮਿਤੀ 8 ਮਈ 2018)

ਸਤਿਕਾਰਯੋਗ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀਉ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ:      ਕੈਲੰਡਰ

1.  ਨਿਸ਼ਾਨ ਸਾਹਿਬ ਜੀ ! ਅੱਜ ਮੈਂ ਆਪਣੀ ਈਮੇਲ ਚੈੱਕ ਕੀਤੀ ਤਾਂ ਵੇਖਿਆ ਕਿ ਸਾਡੇ ਪੱਤਰਾਂ ਦੇ ਜਵਾਬ ਵਿੱਚ ਤੁਹਾਡਾ ਪੱਤਰ ਪਹੁੰਚ ਚੁੱਕਾ ਹੈ। ਪੱਤਰ ਲਈ ਆਪ ਜੀ ਦਾ ਧੰਨਵਾਦ ਪਰ ਆਪ ਜੀ ਨੂੰ ਚੇਤਾ ਕਰਵਾਇਆ ਜਾਂਦਾ ਹੈ ਕਿ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਤੁਹਾਡੀ ਪੁਸਤਕ “ਗੁਰਪੁਰਬ ਦਰਪਣ” ਵੱਡੀ ਗਿਣਤੀ ਵਿੱਚ ਛਪਵਾ ਕੇ ਵੰਡ ਚੁੱਕੇ ਹਨ ਅਤੇ ਬਹੁਤ ਵੱਡਾ ਸਟਾਕ ਉਨ੍ਹਾਂ ਪਾਸ ਹੁਣ ਵੀ ਵੰਡਣ ਲਈ ਪਿਆ ਹੈ ਜਿਸ ਦਾ ਸਬੂਤ ਇਹ ਹੈ ਕਿ ਜਦ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅੱਗੇ ਵੰਡਣ ਲਈ ਮੈਨੂੰ ਕੁਝ ਪੁਸਤਕਾਂ ਚਾਹੀਦੀਆਂ ਹਨ ਤਾਂ ਉਨ੍ਹਾਂ ਨੇ ਬੜੇ ਹੀ ਖੁਸ਼ ਹੋ ਕੇ ਜਵਾਬ ਦਿੱਤਾ ਸੀ ਕਿ ਸਾਡੇ ਗੁਰਦੁਆਰਾ ਸਾਹਿਬ ਆ ਜਾਉ ਤੇ 200-300 ਜਾਂ ਜਿੰਨੀਆਂ ਵੀ ਪੁਸਤਕਾਂ ਤੁਹਾਨੂੰ ਚਾਹੀਦੀਆਂ ਹਨ, ਲਿਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਖ਼ੁਦ ਜਿੱਥੇ ਵੀ ਜਾਂਦੇ ਹੋ ਤੇ ਕਿਸੇ ਪੰਥਕ ਸ਼ਖ਼ਸੀਅਤ ਨੂੰ ਮਿਲਦੇ ਹੋ ਤਾਂ ਉਸ ਨੂੰ ਆਪਣੀ ਇਹ ਪੁਸਤਕ ਜਰੂਰ ਭੇਟ ਕਰਦੇ ਹੋ ? ਇਸ ਤੋਂ ਵੀ ਵੱਧ ਸੋਸ਼ਲ ਮੀਡੀਏ ਦੀ ਵਰਤੋਂ ਕਰ ਰਹੇ ਹਰ ਵਿਅਕਤੀ ਪਾਸ ਇਸ ਦੀ ਪੀਡੀਐੱਫ ਫਾਈਲ ਪਹੁੰਚ ਚੁੱਕੀ ਹੈ; ਇਸ ਲਈ ਕੋਈ ਵੀ ਵਿਅਕਤੀ ਜਿਹੜਾ ਤੁਹਾਡੀ ਇਹ ਪੁਸਤਕ ਪੜ੍ਹਦਾ ਹੈ ਉਹ ਉਸ ਪੁਸਤਕ ਵਿੱਚੋਂ ਕੋਈ ਵੀ ਸਵਾਲ ਪੁੱਛਣ ਦਾ ਹੱਕ ਰੱਖਦਾ ਹੈ। ਇਸੇ ਕਾਰਨ ਤੁਹਾਥੋਂ ਸੰਮਤ 549 ਅਤੇ 550 ਦੇ ਸਿਰਫ ਦੋ ਕੈਲੰਡਰਾਂ ਵਿੱਚ ਛਪੀਆਂ ਕੇਵਲ 4-4 ਤਰੀਖਾਂ ਬਾਰੇ ਹੀ ਪੁੱਛਿਆ ਗਿਆ ਸੀ ਤੁਸੀਂ ਉਨ੍ਹਾਂ ਨੂੰ ਸਹੀ ਤਾਂ ਆਖਦੇ ਰਹੇ ਪਰ ਕੈਲੰਡਰ ਦੇ ਕਿਸ ਨਿਯਮ ਤਹਿਤ ਇਹ ਠੀਕ ਹਨ ; ਇਹ ਡੇਢ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਹਾਲੀ ਤੱਕ ਸਮਝਾ ਨਹੀਂ ਰਹੇ, ਉਲਟਾ ਵਾਰ ਵਾਰ ਲਿਖ ਰਹੇ ਹੋ ਕਿ ਕਿਰਪਾਲ ਸਿੰਘ ਅਕਤੂਬਰ, ਨਵੰਬਰ ਵਿੱਚ ਚੰਡੀਗੜ੍ਹ ’ਚ ਸਥਿਤ ਤੁਹਾਡੇ ਘਰ ਆ ਜਾਵੇ ਅਤੇ ਸਰਬਜੀਤ ਸਿੰਘ ਤੁਹਾਡੇ ਸਰੀ (ਕੈਨੇਡਾ) ਵਿੱਚ ਸਥਿਤ ਘਰ ਜਦੋਂ ਦਿਲ ਚਾਹੇ, ਆ ਜਾਵੇ ਤਾਂ ਸਾਡੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਜਾਣਗੇ।

 ਨਿਸ਼ਾਨ ਸਾਹਿਬ ਜੀ ! ਤੁਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਕੈਲੰਡਰ ਦਾ ਮਸਲਾ ਕੇਵਲ ਤੁਹਾਡਾ, ਮੇਰਾ ਅਤੇ ਸ: ਸਰਬਜੀਤ ਸਿੰਘ ਦਾ ਮਸਲਾ ਨਹੀਂ ਸਗੋਂ ਇਹ ਸਮੁੱਚੇ ਪੰਥ ਲਈ ਇਕ ਅਹਿਮ ਮੁੱਦਾ ਹੈ ਭਾਵੇਂ ਜ਼ਾਹਰਾ ਤੌਰ ’ਤੇ ਇਹ ਪੱਤਰ ਵਿਹਾਰ ਆਪਣੇ ਤਿੰਨਾਂ ਵਿਚਕਾਰ ਹੀ ਹੋ ਰਿਹਾ ਹੈ ਪਰ ਕੈਲੰਡਰ ਸਬੰਧੀ ਚਿੰਤਤ ਕਿਤਨੇ ਹੀ ਗੁਰਸਿੱਖ ਬੜੀ ਗੰਭੀਰਤਾ ਨਾਲ ਸਾਡੇ ਸਭਨਾ ਦੇ ਪੱਤਰਾਂ ਅਤੇ ਜਵਾਬ-ਉਲ-ਜਵਾਬ ਦੀ ਆਪਣੇ ਆਪਣੇ ਢੰਗ ਨਾਲ ਪਰਖ ਪੜਚੋਲ ਕਰ ਰਹੇ ਹਨ। ਸੋ ਤੁਹਾਡੇ ਘਰ ਅਸੀਂ ਦੋ ਵਿਅਕਤੀ ਵੱਖਰੇ ਵੱਖਰੇ ਆ ਕੇ ਕੈਲੰਡਰ ਦਾ ਮਸਲਾ ਕਦਾਚਿਤ ਵੀ ਹੱਲ ਨਹੀਂ ਕਰ ਸਕਦੇ। ਢੁਕਵਾਂ ਤਰੀਕਾ ਇਹੋ ਹੈ ਕਿ ਲਿਖਤੀ ਸਵਾਲ ਜਵਾਬ ਇਸੇ ਤਰ੍ਹਾਂ ਚਲਦੇ ਰਹਿਣੇ ਚਾਹੀਦੇ ਹਨ ਤੇ ਦਿਲਚਸਪੀ ਰੱਖਣ ਵਾਲਾ ਹਰ ਗੁਰਸਿੱਖ ਘਰ ਬੈਠਿਆਂ ਹੀ ਇਨ੍ਹਾਂ ਨੂੰ ਤਰਤੀਬਵਾਰ ਪੜ੍ਹ ਕੇ ਠੀਕ ਗਲਤ ਦਾ ਫੈਸਲਾ ਕਰ ਸਕੇ। ਹਾਂ ਜੇ ਤੁਹਾਨੂੰ ਈਮੇਲ ਗਰੁੱਪ ਦੇ ਕਿਸੇ ਮੈਂਬਰ ਦੀ ਸ਼ਬਦਾਵਲੀ ਜਾਂ ਆਪਣੇ ਇਹ ਪੱਤਰ ਅਪਡੇਟ ਕਰ ਰਹੀ ਵੈੱਬ ਸਾਈਟ http://gurparsad.com/category/nanakshahi-calendar-debate/ ’ਤੇ ਇਤਰਾਜ਼ ਹੈ ਤਾਂ ਕਿਸੇ ਵੀ ਇਤਰਾਜਯੋਗ ਸ਼ਬਦ ਵਰਤਣ ਵਾਲੇ ਵਿਅਕਤੀ ਦੀ ਈਮੇਲ ਬਲਾਕ ਕੀਤੀ ਜਾ ਸਕਦੀ ਹੈ ਤੇ ਤੁਹਾਡੀ ਪੁਸਤਕ ਛਪਵਾ ਕੇ ਵੰਡਣ ਵਾਲੇ ਸੰਤ ਸੇਵਾ ਸਿੰਘ ਜਾਂ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਇਸ ਕੰਮ ਲਈ ਵਰਤੀ ਜਾ ਸਕਦੀ ਹੈ। ਸਾਨੂੰ ਕਿਸੇ ਵੀ ਵਿਅਕਤੀ ਜਾਂ ਵੈੱਬ ਸਾਈਟ ’ਤੇ ਕੋਈ ਇਤਰਾਜ ਨਹੀਂ ਹੈ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਹਾਡੀ ਪੁਸਤਕ ਵਿੱਚ ਛਪੀ ਕਿਸੇ ਵੀ ਤਰੀਖ ਸਬੰਧੀ ਪੁੱਛੇ ਸਵਾਲ ਲਈ ਤੁਹਾਡਾ ਜਵਾਬਦੇਹ ਹੋਣਾ ਇਖ਼ਲਾਕੀ ਫਰਜ਼ ਹੈ ਜਿਹੜਾ ਕਿ ਤੁਹਾਨੂੰ ਨਿਭਾਉਣਾ ਚਾਹੀਦਾ ਹੈ। ਹਾਂ, ਜੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਦੇ ਤਾਂ ਆਪਣੀ ਪੁਸਤਕ ਨੂੰ ਵਾਪਸ ਲੈ ਕੇ ਗੱਲ ਨੂੰ ਖਤਮ ਕੀਤਾ ਜਾਵੇ।

2. ਤੁਸੀਂ ਲਿਖਿਆ ਹੈ ਕਿ “ਮੈਂ 1999 ਦਸੰਬਰ ਦੀ ਮੀਟਿੰਗ ਵਿਚ ਤੁਹਾਡੇ ਵਾਲੇ ਸੂਰਜੀ ਕਲੰਡਰ ਦੀਆਂ ਤਾਰੀਖ਼ਾਂ ਅਕਾਲ ਤਖ਼ਤ ’ਤੇ ਹੋਈ ਮੀਟਿੰਗ ਵਿਚ ਪੁਰੇਵਾਲ ਦੀ ਹਾਜ਼ਰੀ ਵਿਚ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਗ਼ਲਤ ਸਿੱਧ ਕਰ ਚੁੱਕਿਆਂ ਹਾਂ। ਜੇ ਜ਼ਰੂਰਤ ਪਈ ਤਾਂ ਅਕਾਲ ਤਖ਼ਤ ਤੇ ਫਿਰ ਸਿੱਧ ਕਰ ਦਿਆਂਗਾ।”

 ਕਰਨਲ ਸਾਹਿਬ ਜੀ ! ਤੁਸੀਂ ਨਾ ਤਾਂ ਕਦੀ ਗਲਤ ਸਿੱਧ ਕਰ ਸਕੇ ਹੋ ਅਤੇ ਨਾ ਹੀ ਗਲਤ ਸਿੱਧ ਕਰ ਸਕਦੇ ਹੋ ਪਰ ਕੇਵਲ ਗਲਤ ਕਹਿਣ ਦੀ ਰੱਟ ਲਾਈ ਹੈ; ਜਿਸ ਨੂੰ ਮੰਨਿਆ ਨਹੀਂ ਸੀ ਗਿਆ। ਜੇ ਗਲਤ ਸਿੱਧ ਕੀਤਾ ਹੁੰਦਾ ਤਾਂ ਉਹ ਜਰੂਰ ਮੰਨਿਆ ਜਾਣਾ ਸੀ। ਜਿਸ ਨਿਯਮ ਰਾਹੀਂ ਗਲਤ ਦੱਸ ਰਹੇ ਹੋ; ਤੁਹਾਡਾ ਉਹ ਨਿਯਮ ਹੀ ਸਿਰੇ ਤੋਂ ਗਲਤ ਹੈ। ਤੁਸੀਂ ਲਿਖ ਰਹੇ ਹੋ “ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਨ ਦੀ ਜੇ ਵਿਗਿਆਨਕ ਢੰਗ ਨਾਲ ਤਰੀਖ ਕੱਢੀ ਹੁੰਦੀ ਤਾਂ ਉਹ 1 ਜਨਵਰੀ / ਨਾਨਕਸ਼ਾਹੀ ਕੈਲੰਡਰ ਦੀ 19 ਪੋਹ ਹੁੰਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਵਾਲੇ ਦਿਨ ਦੀ ਜੂਲੀਅਨ 22.12.1666 ਤਰੀਖ ਵੀ ਸੋਧ ਤੋਂ ਬਾਅਦ 1.1.1667 ਹੀ ਬਣਦੀ ਹੈ।”

ਕਰਨਲ ਸਾਹਿਬ ਜੀ ! ਤੁਹਾਡੀ ਇਹ ਲਿਖਤ ਸਿੱਧ ਕਰਦੀ ਹੈ ਕਿ ਤੁਹਾਨੂੰ ਕੈਲੰਡਰਾਂ ਸਬੰਧੀ ਭੋਰਾ ਭਰ ਵੀ ਗਿਆਨ ਨਹੀਂ ਹੈ। ਕੀ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਕਿ 1666/67 ਵਿੱਚ ਨਾ ਹੀ ਜੂਲੀਅਨ ਕੈਲੰਡਰ ਅਤੇ ਨਾ ਹੀ  ਗ੍ਰੈਗੋਰੀਅਨ ਕੈਲੰਡਰ ਭਾਰਤ ਵਿੱਚ ਲਾਗੂ ਸਨ ਇਸ ਲਈ ਸਾਡੇ ਲਈ ਮੂਲ ਸਰੋਤ 22 ਦਸੰਬਰ ਜਾਂ 1 ਜਨਵਰੀ ਨਹੀਂ ਬਲਕਿ 23 ਪੋਹ ਹੈ; ਇਸ ਲਈ ਗੁਰਪਰਬ ਦੀ ਤਰੀਖ 23 ਪੋਹ ਹੀ ਨਿਸ਼ਚਿਤ ਕਰਨੀ ਹੈ। ਜੇ ਨਾਨਕਸ਼ਾਹੀ ਕੈਲੰਡਰ 1666 ਵਿੱਚ ਲਾਗੂ ਕੀਤਾ ਹੁੰਦਾ ਤਾਂ ਨਾਨਕਸ਼ਾਹੀ 23 ਪੋਹ ਨੂੰ ਸਾਂਝੇ ਕੈਲੰਡਰ ਵਿੱਚ ਤਬਦੀਲ ਕੀਤਿਆਂ ਇਸ ਨੇ 1 ਜਨਵਰੀ ਹੀ ਹੋਣਾ ਸੀ ਅਤੇ 1699 ਦੀ ਵੈਸਾਖੀ 29 ਮਾਰਚ ਦੀ ਥਾਂ 8 ਅਪ੍ਰੈਲ ਹੋਣੀ ਸੀ, ਪਰ ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ 1666 ਵਿੱਚ ਨਹੀਂ ਬਲਕਿ 1999 ਦੀ ਵੈਸਾਖੀ ਨੂੰ ਲਾਗੂ ਕੀਤਾ ਗਿਆ, ਜਿਸ ਦਿਨ 14 ਅਪ੍ਰੈਲ ਸੀ। ਇਸ ਤਰੀਖ ਤੋਂ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਨਿਲ਼ਚਿਤ ਕੀਤੇ ਗਏ ਦਿਨਾਂ ਦੀ ਗਿਣਤੀ ਪੂਰੀ ਕਰਨ ਉਪ੍ਰੰਤ ਅੱਗੇ ਤੋਂ ਹਮੇਸ਼ਾਂ ਲਈ ਨਵੇਂ ਸਾਲ ਦਾ ਅਰੰਭ 1 ਚੇਤ – 14 ਮਾਰਚ, 1 ਵੈਸਾਖ – 14 ਅਪ੍ਰੈਲ  (ਵੈਸਾਖੀ), ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 28 ਜੇਠ – 11 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ – 16 ਜੂਨ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦਾ ਦਿਹਾੜਾ 8 ਪੋਹ – 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ – 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ – 5 ਜਨਵਰੀ ਹੀ ਆਉਂਦਾ ਰਹੇਗਾ ਅਤੇ ਇਸੇ ਤਰ੍ਹਾਂ ਹੀ ਬਾਕੀ ਦੇ ਹੋਰ ਸਾਰੇ ਦਿਹਾੜੇ ਨਿਸ਼ਚਿਤ ਤਰੀਖਾਂ ਨੂੰ ਆਉਂਦੇ ਰਹਿਣਗੇ।

2003 ਤੋਂ 2010 ਤੱਕ ਜਿੰਨਾਂ ਸਮਾਂ ਨਾਨਕਸ਼ਾਹੀ ਕੈਲੰਡਰ ਲਾਗੂ ਰਿਹਾ, ਇਸ ਦੌਰਾਨ ਕਦੀ ਵੀ ਇਸ ਤਰ੍ਹਾਂ ਗੁਰਪੁਰਬ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਪੈਦਾ ਨਹੀਂ ਹੋਇਆ ਜਿਸ ਤਰ੍ਹਾਂ ਧੁੰਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਨਾਲ 2011 ਤੋਂ ਅੱਜ ਤੱਕ ਪੈਦਾ ਹੋ ਰਿਹਾ ਹੈ। ਤੁਹਾਡੀ ਲਿਖਤ ਸਿੱਧ ਕਰਦੀ ਹੈ ਕਿ ਤੁਸੀਂ 23 ਪੋਹ ਨਾਲੋਂ ਅੰਗਰੇਜੀ ਕੈਲੰਡਰ ਦੀ 1 ਜਨਵਰੀ ਨੂੰ ਵੱਧ ਤਰਜ਼ੀਹ ਦੇ ਰਹੇ ਹੋ। ਜਰਾ ਦੱਸਣ ਦੀ ਖੇਚਲ ਤਾਂ ਕਰਨੀ ਕਿ ਦਸੰਬਰ 1999 ਨੂੰ ਅਕਾਲ ਤਖ਼ਤ ਉੱਪਰ ਸ: ਪਾਲ ਸਿੰਘ ਦੀ ਹਾਜਰੀ ਵਿੱਚ ਕਿਹੜੇ ਕੈਲੰਡਰ ਵਿਦਵਾਨਾਂ ਅੱਗੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਨੂੰ ਗਲਤ ਅਤੇ ਆਪਣੇ ਵੱਲੋਂ ਸੁਝਾਈਆਂ ਤਰੀਖਾਂ ਨੂੰ ਸਹੀ ਸਿੱਧ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕਿਹੜੇ ਕਿਹੜੇ ਕੈਲੰਡਰ ਵਿਗਿਆਨੀ ਤੁਹਾਡੇ ਸਬੂਤਾਂ ਨਾਲ ਸਹਿਮਤ ਹੋਏ ਸਨ। ਕਿਸੇ ਸਵਾਲ ਦਾ ਜਵਾਬ ਨਾ ਦੇਣਾ ਅਤੇ ਆਪਣੀਆਂ ਤਰੀਖਾਂ ਨੂੰ ਸਹੀ ਦੱਸਣ ਦੀ ਲਾਈ ‘ਰੱਟ’ ਵਾਸਤੇ ਜੇ ਤੁਸੀਂ ‘ਸਿੱਧ ਕੀਤਾ’ ਸ਼ਬਦ ਵਰਤ ਰਹੇ ਹੋ ਤਾਂ ਇਹ ਸ਼ਬਦਾਂ ਦੀ ਦੁਰਵਰਤੋਂ ਹੈ। ਕਰਨਲ ਸਾਹਿਬ ਜੀ ! ਧਿਆਨ ਨਾਲ ਸੋਚ ਕੇ ਤਾਂ ਵੇਖੋ ਕਿ ਜੇ ਤੁਸੀਂ 1 ਜਨਵਰੀ ਨੂੰ 19 ਪੋਹ ਮੰਨ ਰਹੇ ਹੋ ਤਾਂ ਕੀ 5 ਜਨਵਰੀ ਨੂੰ 23 ਪੋਹ ਨਹੀਂ ਬਣੇਗੀ ? ਤੁਹਾਡੀ ਲਿਖਤ ਤਾਂ ਸਿੱਧ ਕਰਦੀ ਹੈ ਕਿ ਤੁਸੀਂ ਇਤਨੇ ਕਨਫਿਊਜ਼ਡ (Confused) ਵਿਅਕਤੀ ਹੋ, ਕਿ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਤਰਜੀਹ 23 ਪੋਹ ਨੂੰ ਦੇਣੀ ਹੈ ਜਾਂ 1 ਜਨਵਰੀ ਨੂੰ।

ਜੇ ਤੁਸੀਂ 1699 ’ਚ 8 ਅਪ੍ਰੈਲ ਨੂੰ ਆਉਣ ਵਾਲੀ ਵੈਸਾਖੀ ਨੂੰ 1999 ਵਿੱਚ 14 ਅਪ੍ਰੈਲ ਮੰਨ ਸਕਦੇ ਹੋ ਤਾਂ ਕੈਲੰਡਰ ਦੇ ਕਿਹੜੇ ਨਿਯਮਾਂ ਨਾਲ 1 ਜਨਵਰੀ 1667 ਵਾਲੀ 23 ਪੋਹ ਨੂੰ 1999 ਵਿੱਚ 5 ਜਨਵਰੀ ਮੰਨਣ ਤੋਂ ਇਨਕਾਰੀ ਹੋ ਰਹੇ ਹੋ ? ਜੇ ਤੁਸੀਂ ਮੰਨਦੇ ਹੋ ਕਿ ਵੈਸਾਖੀ, 8 ਅਪ੍ਰੈਲ ਦੀ ਬਜਾਏ 14 ਅਪ੍ਰੈਲ ਹੋਣ ਨਾਲ 6 ਦਿਨ ਦਾ ਫਰਕ ਬਣਦਾ ਹੈ ਤਾਂ 23 ਪੋਹ 1 ਜਨਵਰੀ ਦੀ ਥਾਂ 5 ਜਨਵਰੀ ਕਰਨ ਨਾਲ, ਕੇਵਲ 4 ਦਿਨ ਦਾ ਹੀ ਫਰਕ ਕਿਉਂ ? ਭਾਵ ਫਿਰ ਇਹ 6 ਦਿਨ ਦਾ ਫਰਕ ਕਿਉਂ ਨਹੀਂ ? ਤਾਂ ਕੈਲੰਡਰ ਦੇ ਮਾਹਰ ਹੋਣ ਦੇ ਨਾਤੇ ਤੁਹਾਡਾ ਇਹ ਬਹੁਤ ਹੀ ਬੇਸਮਝੀ ਵਾਲਾ ਸਵਾਲ ਹੋਵੇਗਾ ਅਤੇ ਤੁਸੀਂ ਇਸ ਤਰ੍ਹਾਂ ਦੇ ਸਵਾਲ ਕਰ ਵੀ ਰਹੇ ਹੋ ਜਦੋਂ ਕਈ ਥਾਂ ਲਿਖ ਚੁੱਕੇ ਹੋ ਕਿ 1999 ਵਿੱਚ 23 ਪੋਹ 7 ਜਨਵਰੀ ਆਇਆ ਸੀ, ਇਸ ਲਈ ਗੁਰਪੁਰਬ ਦੀ ਤਰੀਖ 23 ਪੋਹ – 7 ਜਨਵਰੀ ਰੱਖਣੀ ਚਾਹੀਦੀ ਸੀ।”

ਨਿਸ਼ਾਨ ਸਾਹਿਬ ਜੀ ! ਬਿਕ੍ਰਮੀ ਕੈਲੰਡਰ ਦੇ ਮਾਹਰ ਵਿਦਵਾਨ ਹੋਣ ਦੇ ਨਾਤੇ, ਕੀ ਤੁਸੀ ਇਸ ਗੱਲ ਤੋਂ ਅਣਜਾਣ ਹੋ, ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਬਦਲ ਜਾਣ ਕਰ ਕੇ ਕੁਝ ਸੰਗਰਾਂਦਾਂ ਵਿੱਚ ਹਰ ਸਾਲ ਹੀ 1 ਜਾਂ 2 ਦਿਨਾਂ ਦਾ ਫਰਕ ਪੈ ਜਾਂਦਾ ਹੈ ਇਸ ਲਈ ਕੁਝ ਤਰੀਖਾਂ ਵਿੱਚ 1-2 ਦਿਨਾਂ ਦਾ ਫਰਕ ਰਹਿਣਾ ਸੁਭਾਵਕ ਹੀ ਹੈ; ਪਰ ਸਾਡੇ ਲਈ 1 ਵੈਸਾਖ ਨਾਨਕਸ਼ਾਹੀ ਸੰਮਤ 531 (14 ਅਪ੍ਰੈਲ 1999) ਤੋਂ ਬਾਅਦ ਬਿਕ੍ਰਮੀ ਕੈਲੰਡਰ ਖਤਮ ਅਤੇ ਸਾਰੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਨਾਲ ਹੀ ਆਉਣਗੀਆਂ ਹਨ, ਜੋ ਹਮੇਸ਼ਾਂ ਹਮੇਸਾਂ ਲਈ ਸਥਿਰ ਰਹਿਣਗੀਆਂ। ਇਸੇ ਕਾਰਨ ਤੁਸੀਂ ਨਾਨਕਸ਼ਾਹੀ ਤਰੀਖਾਂ ਨੂੰ ਗਲਤ ਤਾਂ ਜਰੂਰ ਕਿਹਾ ਸੀ ਪਰ ਸਿੱਧ ਨਾ ਹੀ ਉਸ ਸਮੇਂ ਕਰ ਸਕੇ ਸੀ ਅਤੇ ਨਾ ਹੀ ਅੱਜ ਗਲਤ ਸਿੱਧ ਕਰ ਸਕਦੇ ਹੋ ? ਜੇ ਤੁਹਾਡੇ ਵਿੱਚ ਮਰਦਾਂ ਵਾਲੀ ਹਿੰਮਤ ਹੈ ਤਾਂ ਸ: ਸਰਬਜੀਤ ਸਿੰਘ ਨਾਲ ਕਿਸੇ ਪੰਥਕ ਸਟੇਜ ਜਾਂ ਮੀਡੀਏ ਅੱਗੇ ਬੈਠ ਕੇ ਜਵਾਬ ਦੇਣ ਤੋਂ ਕਿਉਂ ਝਿਜਕ ਰਹੇ ਹੋ ? ਤੁਹਾਡੇ ਆਪਣੇ ਘਰ ਦੀ ਚਾਰ ਦੀਵਾਰੀ ਤੱਕ ਆਪਣੇ ਸਬੂਤਾਂ ਨੂੰ ਸੀਮਤ ਰੱਖਣ ਵਿੱਚ ਤੁਹਾਡੀ ਕੀ ਮਜਬੂਰੀ ਹੈ ?

3. ਤੁਸੀਂ ਮੇਰੇ ਬਾਬਤ ਲਿਖਿਆ ਹੈ: “ਤੁਹਾਡਾ ਇਹ ਦਾਅਵਾ ਕਿ ਗੁਰਪੁਰਬ ਦਰਪਣ ਵਿਚ 30% ਤਾਰੀਖ਼ਾਂ ਗ਼ਲਤ ਹਨ ਮੈਨੂੰ ਬੜਾ ਹੈਰਾਨੀ ਵਾਲਾ ਲੱਗਿਆ। ਗੁਰਪੁਰਬ ਦਰਪਣ ਵਿਚ ਤਕਰੀਬਨ 2700 ਦੇ ਕਰੀਬ ਤਾਰੀਖ਼ਾਂ ਹਨ ਜਿਸ ਦਾ 30% ਤਕਰੀਬਨ 800 ਬਣਦਾ ਹੈ। ਜੇ ਕਰ ਤੁਹਾਨੂੰ ਯਕੀਨ ਹੈ ਕਿ 30% ਤਾਰੀਖ਼ਾਂ ਗ਼ਲਤ ਹਨ ਤਾਂ ਮੈਨੂੰ ਗ਼ਲਤ ਤਾਰੀਖ਼ਾਂ ਅਤੇ ਉਨ੍ਹਾਂ ਦੇ ਮੁਕਾਬਲੇ ਠੀਕ ਤਾਰੀਖ਼ਾਂ ਲਿਖ ਕੇ ਭੇਜ ਦਿਓ”

ਕਰਨਲ ਸਾਹਿਬ ਜੀ !  ਤੁਸੀਂ ਦੱਸੋ ਤਾਂ ਸਹੀ ਕਿ ਆਪਣੀਆਂ ਤਰੀਖਾਂ ਕੈਲੰਡਰ ਦੇ ਕਿਹੜੇ ਨਿਯਮ ਨਾਲ ਕੈਲਕੂਲੇਟ ਕੀਤੀਆਂ ਹਨ ਤਾਂ ਉਹੀ ਨਿਯਮ ਬਾਕੀ ਦੀਆਂ ਤਰੀਖਾਂ ਉੱਪਰ ਲਾਗੂ ਕਰ ਕੇ ਤੁਹਾਡੀਆਂ ਗਲਤ ਤਰੀਖਾਂ ਅਤੇ ਉਨ੍ਹਾਂ ਦੀ ਗਿਣਤੀ ਦੱਸ ਦਿੱਤੀ ਜਾਵੇਗੀ। ਅਸੀਂ ਚਾਰ ਤਰੀਖਾਂ ਦੇ ਫਰਕ ਦੀ ਗੱਲ ਕੀਤੀ ਸੀ ਉਨ੍ਹਾਂ ਵਿੱਚੋਂ ਦੋ (ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ) ਤਾਂ ਸ਼੍ਰੋਮਣੀ ਕਮੇਟੀ ਨੇ ਹੀ ਗਲਤ ਸਿੱਧ ਕਰ ਦਿੱਤੇ ਹਨ ਕਿਉਂਕਿ ਤੁਸੀਂ ਆਪਣੀ ਪੁਸਤਕ ਦੇ ਪੰਨਾ ਨੰ: 85 ’ਤੇ ਇਹ ਦੋਵੇਂ ਦਿਹਾੜੇ ਕਰਮਵਾਰ 8 ਮਈ ਤੇ 19 ਮਈ ਵਿਖਾਏ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜੇ 7 ਜੂਨ ਅਤੇ 17 ਜੂਨ ਨੂੰ ਮਨਾ ਰਹੀ ਹੈ। ਬਿਕ੍ਰਮੀ ਕੈਲੰਡਰ ਦੇ ਇੱਕ ਹੋਰ ਵੱਡੇ ਸਮਰਥਕ ਬਾਬਾ ਬਲਜਿੰਦਰ ਸਿੰਘ (ਈਸ਼ਰ ਮਾਈਕਰੋ ਮੀਡੀਆ ਵਾਲਾ) 2003 ਤੋਂ ਪਹਿਲਾਂ ਵਾਲੇ ਕੈਲੰਡਰ ਨੂੰ ਸਹੀ ਦੱਸ ਰਹੇ ਹਨ। ਜੇ ਉਨਾਂ ਦੀ ਗੱਲ ਮੰਨ ਲਈ ਜਾਵੇ ਤਾਂ ਤੁਹਾਡੀ 19 ਮਈ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੀ ਤਰੀਖ ਗਲਤ ਹੈ ਅਤੇ ਸ਼੍ਰੋਮਣੀ ਕਮੇਟੀ ਦੀ 7 ਜੂਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਵਾਲੀ ਤਰੀਖ ਗਲਤ ਹੈ, ਪਰ ਠੀਕ ਉਹ ਖ਼ੁਦ ਵੀ ਨਹੀਂ ਹਨ ਕਿਉਂਕਿ ਉਨਾਂ ਮੁਤਾਬਕ ਸਿੱਖ ਇਤਿਹਾਸ ਦੀਆਂ ਇਹ ਦੋਵੇਂ ਅਹਿਮ ਘਟਨਾਵਾਂ ਵਿਚਕਾਰ (8 ਮਈ ਤੋਂ 17 ਜੂਨ ਤੱਕ) 40 ਦਿਨਾਂ ਦਾ ਫਰਕ ਹੈ ਜਿਹੜਾ ਕਿ ਇਤਿਹਾਸਕ ਸਚਾਈ ਤੋਂ ਕੋਹਾਂ ਦੂਰ ਹੈ। 40 ਦਿਨਾਂ ਦੇ ਇਸ ਫਰਕ ਨੂੰ ਤੁਸੀਂ ਅਤੇ ਸ਼੍ਰੋਮਣੀ ਕਮੇਟੀ ਵੀ ਗਲਤ ਮੰਨਦੀ ਹੋ, ਇਸੇ ਕਾਰਨ ਤੁਸੀਂ ਕੈਲੰਡਰ ਦੇ ਨਿਯਮਾਂ ਦੀ ਉਲੰਘਨਾ ਕਰ ਕੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਖ ਆਪਣੀ ਮਨਮਰਜੀ ਨਾਲ ਹੀ 19 ਮਈ ਦਰਜ ਕਰ ਲਈ ਅਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀ ਤਰੀਖ 8 ਮਈ, ਕੈਲੰਡਰ ਦੇ ਨਿਯਮਾਂ ਨੂੰ ਭੰਗ ਕਰ ਕੇ 30 ਦਿਨ ਪਿੱਛੇ ਲਟਕਾ ਕੇ ਇਸ ਨੂੰ 7 ਜੂਨ ਮਿਥ ਲਿਆ। ਹੁਣ ਵੇਖਦੇ ਹਾਂ ਕਿ ਬਾਬਾ ਬਲਜਿੰਦਰ ਸਿੰਘ ਜੀ, ਤੁਹਾਡੇ ਦੋਵਾਂ ਵਿੱਚੋਂ ਕਿਸ ਨਾਲ ਸਹਿਮਤ ਹੁੰਦੇ ਹਨ ? ਜੇ ਬਿਕ੍ਰਮੀ ਕੈਲੰਡਰ ਦੇ ਤੁਸੀਂ ਤਿੰਨੇ ਸਮਰਥਕ ਹੀ ਆਪਸ ਵਿੱਚ ਸਹਿਮਤ ਨਹੀਂ ਹੋ ਤਾਂ ਬਿਕ੍ਰਮੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਤਾਂ ਤੁਹਾਡੀਆਂ ਸਾਰੀਆਂ ਤਰੀਖਾਂ ਨੂੰ ਗਲਤ ਕਹਿਣਗੇ ਹੀ ਕਹਿਣਗੇ। ਕੇਵਲ ਵਦੀ ਸੁਦੀ ਦੀਆਂ ਤਿਥਾਂ ਲਿਖ ਕੇ ਆਪਣੇ ਆਪਣੇ ਕੈਲੰਡਰ ਨੂੰ ਸਹੀ ਕਹੀ ਜਾਣਾ ਪਰ ਇਹ ਦੱਸਣ ਤੋਂ ਅਸਮਰਥ ਰਹਿਣਾ ਕਿ ਤੁਹਾਡੀ ਜੇਠ ਵਦੀ 8 ਅਤੇ ਜੇਠ ਸੁਦੀ 4 ਕਦੋਂ ਆਉਣਗੀਆਂ;  ਸਚਾਈ ਤੋਂ ਅੱਖਾਂ ਮੀਟਣ ਦੇ ਤੁਲ ਹੈ ਜਿਹੜਾ ਕਿ ਤੁਹਾਡੇ ਵਰਗੇ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਵਰਗੀ ਸਿੱਖਾਂ ਦੀ ਸਰਬਉੱਚ ਸੰਸਥਾ ਲਈ ਕਦਾਚਿਤ ਸ਼ੋਭਾ ਨਹੀਂ ਦਿੰਦਾ।

4. ਆਪਣੇ ਪੱਤਰ ਦੇ ਨੁਕਤਾ ਨੰ: 4 ਵਿੱਚ ਤੁਸੀਂ ਲਿਖਿਆ ਹੈਕਿ “ ਮੈਂ ਤਾਂ ਆਪਣੀ ਪੁਸਤਕ ਵਿਚ ਪਹਿਲਾਂ ਹੀ ਕਬੂਲ ਕਰ ਚੁੱਕਿਆ ਹਾਂ ਕਿ ”ਭੁੱਲਣ ਅੰਦਰਿ ਸਭੁ ਕੋ……” ਅਤੇ ਗ਼ਲਤੀਆਂ ਦੀ ਸੋਧ ਲਈ ਬੇਨਤੀ ਕੀਤੀ ਹੈ ਪਰ ਤੁਹਾਡੇ ਵੱਲੋਂ ਇਹ ਲਿਖਿਆ ਜਾਣਾ ਕਿ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲ ਸ਼ੇਖ਼ੀ ਮਾਰੀ ਹੈ…… ਇਹੋ ਜਿਹੇ ਸ਼ਬਦ ਲਿਖਣੇ ਤੁਹਾਡੀ ਮੇਰੇ ਪ੍ਰਤੀ ਗ਼ੁੱਸੇ ਅਤੇ ਨਫ਼ਰਤ ਦਾ ਹੀ ਪ੍ਰਤੀਕ ਹਨ।”  

ਕਰਨਲ ਸਾਹਿਬ ਜੀ ! ਤੁਸੀਂ ਆਪਣੇ ਹੀ ਉਪ੍ਰੋਕਤ ਸ਼ਬਦਾਂ ’ਤੇ ਖ਼ਰੇ ਉਤਰਦੇ ਪ੍ਰਤੀਤ ਨਹੀਂ ਹੋ ਰਹੇ। ਸੰਮਤ 550  ਦੇ ਕੈਲੰਡਰ ਵਿੱਚੋਂ ਅਸੀਂ ਤੁਹਾਥੋਂ 4 ਤਰੀਕਾਂ ਬਾਰੇ ਪੁੱਛਿਆ ਸੀ। ਉਨ੍ਹਾਂ ਵਿੱਚੋਂ ਦੋ ਤਰੀਖਾਂ ਤਾਂ ਸ਼੍ਰੋਮਣੀ ਕਮੇਟੀ ਨੇ ਹੀ ਰੱਦ ਕਰ ਦਿੱਤੀਆਂ ਹਨ ਅਤੇ ਤੁਸੀਂ ਲਿਖ ਚੁੱਕੇ ਹੋ ਕਿ “ਸ਼੍ਰੋਮਣੀ ਕਮੇਟੀ ਦੇ ਫੈਸਲੇ ’ਤੇ ਕਿੰਤੂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਇਸ ਦਾ ਭਾਵ ਹੈ ਕਿ ਤੁਸੀਂ ਅਸਿੱਧੇ ਢੰਗ ਨਾਲ ਆਪਣੀਆਂ ਤਰੀਖਾਂ ਨੂੰ ਇਖ਼ਲਾਕੀ ਤੌਰ ’ਤੇ ਗਲਤ ਮੰਨ ਚੁੱਕੇ ਹੋ ਪਰ ਫਿਰ ਵੀ ਤੁਸੀਂ ਆਪਣੀਆਂ ਤਰੀਖਾਂ ਨੂੰ ਸਹੀ ਸਿੱਧ ਕਰਨ ਲਈ ਇੱਕ ਫੌਜੀ ਦੀ ਤਰ੍ਹਾਂ ਡਟੇ ਰਹਿਣ ਦਾ ਕਾਰਨ ਨਹੀਂ ਦੱਸ ਰਹੇ ਤਾਂ ਤੁਹਾਡੇ ਵੱਲੋਂ “ਗ਼ਲਤੀਆਂ ਦੀ ਸੋਧ ਲਈ ਬੇਨਤੀ ਕੀਤੀ ਹੈ” ਲਿਖੇ ਜਾਣ ਦਾ ਕੀ ਅਰਥ ਰਹਿ ਜਾਂਦਾ ਹੈ ਜਦੋਂ ਕਿ ਤੁਸੀਂ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂ ਹੋ।

5. ਨੁਕਤਾ ਨੰ: 5 ਵਿੱਚ ਤੁਸੀਂ ਲਿਖਿਆ ਹੈ ਕਿ “ਕਲੰਡਰ ਜਿਹਾ ਗੰਭੀਰ ਪੰਥਕ ਮੁੱਦਾ ਇੱਕ ਦੂਜੇ ’ਤੇ ਚਿੱਕੜ ਉਛਾਲ ਕੇ ਨਹੀਂ ਸੁਲਝਾਇਆ ਜਾ ਸਕਦਾ। ਇਸ ਲਈ ਬੜੇ ਸੁਹਿਰਦ ਵਾਤਾਵਰਨ ਦੀ ਲੋੜ ਹੁੰਦੀ ਹੈ। ਜੋ ਮੈਨੂੰ ਇਸ ਵਿਚਾਰ ਚਰਚਾ ਵਿਚ ਮਹਿਸੂਸ ਨਹੀਂ ਹੋਇਆ ਇਸੇ ਲਈ ਵਿਚਾਰ ਚਰਚਾ ਤੋਂ ਲਾਂਬੇ ਹੋ ਗਿਆ ਹਾਂ।”

ਨਿਸ਼ਾਨ ਸਾਹਿਬ ਜੀ ! ਮਹਿਸੂਸ ਹੋ ਰਿਹਾ ਹੈ ਕਿ ਹਾਲੀ ਤੱਕ ਤੁਸੀਂ ਆਪਣੇ ਆਪ ਨੂੰ ਵਿਦਵਾਨ ਨਹੀਂ ਬਲਕਿ ਫੌਜੀ ਅਫਸਰ ਹੀ ਸਮਝ ਰਹੇ ਹੋ ! ਫੌਜ ਵਿੱਚ ਕਰਨਲ ਸਾਹਿਬ ਜਿੱਧਰ ਵੀ ਜਾਵੇ ਹਰ ਪਾਸੇ ਸਲੂਟ ਹੀ ਸਲੂਟ ਮਿਲਦੇ ਹਨ ਅਤੇ ਉਸ ਦੀ ਕਮਾਂਡ ਹੇਠਲੇ ਕਿਸੇ ਫੌਜੀ ਦੀ ਹਿੰਮਤ ਨਹੀਂ ਹੁੰਦੀ ਕਿ ਆਪਣੇ ਕਰਨਲ ਦੇ ਹੁਕਮਾਂ ਦੀ ਕੋਈ ਹੁਕਮ ਅਦੂਲੀ ਕਰੇ ਜਾਂ ਉਸ ਨੂੰ ਕੋਈ ਸਵਾਲ ਪੁੱਛ ਸਕੇ ਇਸੇ ਕਾਰਨ ਤੁਹਾਨੂੰ ‘ਜੈੱਸ ਸਰ’ ਸੁਣਨ ਦੀ ਆਦਤ ਹੀ ਪਈ ਹੁੰਦੀ ਹੈ, ਪਰ ਸੇਵਾ ਮੁਕਤ ਹੋਣ ਪਿੱਛੋਂ ਤਾਂ ਸਭ ਬਰਾਬਰ ਹਨ ਅਤੇ ਖਾਸ ਕਰ ਕੇ ਕੈਲੰਡਰ ਵਰਗੇ ਗੰਭੀਰ ਮੁੱਦੇ ’ਤੇ ਜਿਸ ਉੱਪਰ ਕੌਮ, ਦੋ ਹਿੱਸਿਆਂ ਵਿੱਚ ਵੰਡੀ ਪਈ ਹੋਵੇ ਉਸ ਸਮੇਂ ਜਦੋਂ ਕੋਈ ਇੱਕ ਵਿਦਵਾਨ ਇੱਕ ਪੱਖ ਨੂੰ ਪ੍ਰੋਮੋਟ ਕਰ ਰਿਹਾ ਹੋਵੇ ਪਰ ਵਿਰੋਧੀ ਧਿਰ ਦੇ ਸਵਾਲ ਨੂੰ ਇਸ ਤਰ੍ਹਾਂ ਅਣਗੌਲ਼ਿਆ ਕਰੀ ਰੱਖੇ ਜਾਂ ਜਾਣ ਬੁੱਝ ਕੇ ਟਾਲ਼ੀ ਜਾਵੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਤਾਂ ਕੋਈ ਸ: ਅਜੀਤ ਸਿੰਘ ਵਰਗਾ ਵਿਅਕਤੀ ਜਿਹੜਾ 1989 ਭਾਵ ਪਿਛਲੇ 29 ਸਾਲਾਂ ਤੋਂ ਗੁਰਪੁਰਬਾਂ ਦੀਆਂ ਤਰੀਖਾਂ ਪੱਕੇ ਤੌਰ ’ਤੇ ਨਿਸ਼ਚਿਤ ਕਰਨ/ਕਰਵਾਉਣ ਲਈ ਸਿਰ ਤੋੜ ਜਤਨ ਕਰ ਰਿਹਾ ਹੋਵੇ, ਉਸ ਨੂੰ ਸਹੀ ਜਵਾਬ ਨਾ ਮਿਲਣ ਤਾਂ ਆਖਰ ਉਹ ਖਿਝ ਦਾ ਸ਼ਿਕਾਰ ਹੋ ਹੀ ਜਾਂਦਾ ਹੈ ਤੇ ਸਿੱਟੇ ਵਜੋਂ ਕੁਝ ਅਣਸੁਖਾਵੇਂ ਸ਼ਬਦ ਵਰਤ ਹੀ ਲੈਂਦਾ ਹੈ ਭਾਵੇਂ ਕਿ ਅਸੀਂ ਸਮਝਦੇ ਹਾਂ ਕਿ ਅਜਿਹੇ ਸ਼ਬਦ ਸ਼ੋਭਨੀਕ ਨਹੀਂ ਹਨ ਅਤੇ ਨਹੀਂ ਵਰਤਣੇ ਚਾਹੀਦੇ। ਜਿੱਥੋਂ ਤੱਕ ਮੈਨੂੰ ਪਤਾ ਹੈ ਉਸ ਨੇ ਦੁਬਾਰਾ ਅਜੇਹੇ ਸ਼ਬਦ ਵਰਤੇ ਵੀ ਨਹੀਂ ਅਤੇ ਨਾ ਹੀ ਆਪਣੀ ਵੀਚਾਰ ਚਰਚਾ ਵਿੱਚ ਕਦੀ ਹਿੱਸਾ ਲਿਆ ਹੈ ਤਾਂ ਕੀ ਪਿਛਲੇ ਡੇਢ ਮਹੀਨੇ ਤੋਂ ਸ: ਅਜੀਤ ਸਿੰਘ ਦਾ ਨਾਮ ਵਰਤ ਕੇ ਵੀਚਾਰ ਚਰਚਾ ’ਚੋਂ ਪਿੱਛੇ ਹਟ ਜਾਣਾ ਤੁਹਾਨੂੰ ਸ਼ੋਭਾ ਦਿੰਦਾ ਹੈ ? ਅਤੇ ਕੀ ਵੀਚਾਰ ਚਰਚਾ ’ਚੋਂ ਇਸ ਬਹਾਨੇ ਹਟ ਜਾਣਾ ਪੰਥਕ ਹਿਤ ਵਿੱਚ ਹੈ ?  ਨਿਸ਼ਾਨ ਸਾਹਿਬ ਜੀ ! ਗੁਰਮਤਿ ਤਾਂ ਕਹਿੰਦੀ ਹੈ ਕਿ ਸੇਵਕ ਲਈ ਆਪਣਾ ਸ੍ਵੈ-ਮਾਨ ਅਪਮਾਨ ਕੋਈ ਮਾਅਨਾ ਹੀ ਨਹੀਂ ਰੱਖਦਾ ਅਤੇ ਇਸ ਵਿੱਚ ਫਸਿਆ ਮਨੁੱਖ ਆਪਣੇ ਆਪ ਨੂੰ ਸੇਵਕ ਨਹੀਂ ਅਖਵਾ ਸਕਦਾ। ਗੁਰ ਫ਼ੁਰਮਾਨ ਹੈ: “ਮਾਨ ਅਭਿਮਾਨ ਮੰਧੇ ;  ਸੋ, ਸੇਵਕੁ ਨਾਹੀ ॥”  (ਪਾਵਨ ਅੰਕ ੫੧)

ਸੋ ਜੇ ਤੁਸੀਂ ਆਪਣੇ ਆਪ ਨੂੰ ਪੰਥ ਦਾ ਅਤੇ ਗੁਰੂ ਦਾ ਸੇਵਕ ਅਖਵਾਉਂਦੇ ਹੋ ਤਾਂ ਆਪਣੇ ਮਾਨ ਸਨਮਾਨ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਹੁਣ ਤੱਕ ਦੀਆਂ ਸਾਰੀਆਂ ਚਿੱਠੀਆਂ ਦੇ ਲਿਖਤੀ ਜਵਾਬ ਦੇਣ ਅਤੇ ਸ: ਸਰਬਜੀਤ ਸਿੰਘ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਅੱਗੇ ਆਉਣ ਦੀ ਖੇਚਲ ਕਰਨੀ ਬਣਦੀ ਹੈ।

6. ਖਾਸ ਕਰ ਕੇ ਇਹ ਦੱਸਣ ਦੀ ਖੇਚਲ ਵੀ ਕਰਨੀ ਜੀ ਕਿ ਤੁਸੀਂ ਵਾਰ ਵਾਰ ਲਿਖਦੇ ਹੋ ਕਿ ਤੁਸੀਂ ਤਰੀਖਾਂ ਗੁਰਮਤਿ ਅਤੇ ਇਤਿਹਾਸ ਮੁਤਾਬਿਕ ਬਿਲਕੁਲ ਠੀਕ ਨਿਸ਼ਚਿਤ ਕੀਤੀਆਂ ਹਨ। ਇਸ ਲਈ ਤੁਹਾਡੇ ਲਈ ਸਵਾਲ ਹਨ (ਜਿਹੜੇ ਕਿ ਕਈ ਵਾਰ ਪਹਿਲਾਂ ਵੀ ਕਰ ਚੁੱਕੇ ਹਾਂ) ਕਿ ਬਹੁਤ ਘੋਖ ਪੜਤਾਲ ਕਰ ਕੇ ਵੇਖ ਲਿਆ ਹੈ ਪਰ ਮੈਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਵਦੀ, ਸੁਦੀ, ਮਲ ਮਾਸ ਜਾਂ ਸਾਲ ਵਿੱਚ 13 ਮਹੀਨਿਆਂ ਦਾ ਜ਼ਿਕਰ ਕੀਤਾ ਨਹੀਂ ਮਿਲਿਆ। ਮਾਝ ਰਾਗੁ ਅਤੇ ਤਿਲੰਗ ਰਾਗੁ ਵਿੱਚ ਦੋ ਬਾਰਹ ਮਾਹਾ ਦਰਜ ਹਨ ; ਦੋਵਾਂ ਵਿੱਚ ਕੇਵਲ 12-12 ਮਹੀਨਿਆਂ ਦਾ ਜ਼ਿਕਰ ਹੈ ਅਤੇ ਕਿਧਰੇ ਵੀ 13ਵੇਂ ਮਹੀਨੇ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ।

“ਥਿਤੀ ਗਉੜੀ ਮਹਲਾ ੫ ॥” , “ਰਾਗੁ ਗਉੜੀ ਥਿਤੀੰ ਕਬੀਰ ਜੀ ਕੀੰ ॥” ਅਤੇ “ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ” ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ ਜਿਨ੍ਹਾਂ ਵਿੱਚ ਕਰਮ ਅਨੁਸਾਰ ਏਕਮ, ਦੁਤੀਆ, ਤ੍ਰਿਤੀਆ, ਚਾਉਥਿ ਆਦਿਕ ਪੰਦਰਾਂ ਤਿਥਾਂ ਦਾ ਹੀ ਜਿਕਰ ਹੈ ਕਿਸੇ ਵੀ ਤਿਥ ਨਾਲ ਵਦੀ ਜਾਂ ਸੁਦੀ ਸ਼ਬਦ ਦਰਜ ਨਹੀਂ ਹਨ। ਹਾਂ ਇਹ ਜਰੂਰ ਲਿਖਿਆ ਹੈ ਕਿ “ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥” ਨਾ ਹੀ ਕਿਧਰੇ ਇਹ ਲਿਖਿਆ ਹੋਇਆ ਲੱਭਾ ਹੈ ਕਿ ਗੁਰਪੁਰਬ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ ਮੰਨਾਏ ਜਾਣ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮੰਨਾਏ ਜਾਣ, ਪਰ ਤੁਸੀਂ ਜਿਹੜਾ ਕੈਲੰਡਰ ਕੌਮ ’ਤੇ ਠੋਸਣ ਲਈ ਪਿਛਲੇ 20 ਸਾਲਾਂ ਤੋਂ ਸਿਰ ਤੋੜ ਯਤਨ ਕਰ ਰਹੇ ਹੋ ਉਹ ਵਦੀ, ਸੁਦੀ, ਮਲ ਮਾਸ ਭਾਵ 13 ਮਹੀਨਿਆਂ ਵਾਲਾ ਚੰਦਰ-ਸੂਰਜੀ ਕੈਲੰਡਰ ਹੀ ਹੈ।

ਸੋ ਐਸੇ ਕੈਲੰਡਰ ਨੂੰ ਤੁਸੀਂ ਗੁਰਮਤਿ ਅਨੁਸਾਰੀ ਹੋਣ ਦਾ ਸਰਟੀਫਿਕੇਟ ਕਿਸ ਆਧਾਰ ’ਤੇ ਦੇ ਰਹੇ ਹੋ ? ਕੀ ਬਿਕ੍ਰਮੀ ਕੈਲੰਡਰ ਦੀਆਂ ਤਿਥਾਂ ਲਈ ‘ਗੁਰਮਤਿ ਅਨੁਸਾਰ’ ਦੱਸਣਾ ‘ਗੁਰਮਤਿ ਸ਼ਬਦ ਦੀ ਉਸੇ ਤਰ੍ਹਾਂ ਦੁਰਵਰਤੋਂ ਨਹੀਂ ਹੈ ਜਿਸ ਤਰ੍ਹਾਂ ਦਿੱਲੀ ਵਾਲੇ ਦੇਹ ਧਾਰੀ ਭੇਖੀ ਬਾਬੇ ਆਪਣੇ ਲਈ ‘ਨਿਰੰਕਾਰੀ’ ਸ਼ਬਦ ਦੀ ਦੁਰਵਰਤੋਂ ਕਰ ਰਹੇ ਹਨ ? ਤੁਸੀਂ ਇਸ ਸਵਾਲ ਦਾ ਜਵਾਬ ਵੀ ਨਹੀਂ ਦੇ ਰਹੇ ਕਿ ਜੇਕਰ ਵੈਸਾਖੀ ਸੂਰਜੀ ਮਹੀਨੇ ਦੀ 1 ਵੈਸਾਖ ਨੂੰ ਮਨਾਈ ਜਾਂਦੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਅਤੇ ਇਸੇ ਤਰ੍ਹਾਂ ਬਾਕੀ ਦੀਆਂ ਸਾਰੀਆਂ ਤਰੀਖਾਂ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮਨਾਉਣ ਨਾਲ ਇਤਿਹਾਸ ਵਿੱਚ ਕੀ ਵਿਗਾੜ ਪੈ ਜਾਵੇਗਾ ?

                                                                 ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797

ਮਿਤੀ 8 ਮਈ 2018

ਚਿੱਠੀ ਨੰ: 32 (ਸ: ਸਰਬਜੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਪੱਤਰ-ਮਿਤੀ 7 ਮਈ 2018)

0

ਚਿੱਠੀ ਨੰ:  32   ਮਿਤੀ 7 ਮਈ 2018  ਸ: ਸਰਬਜੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਪੱਤਰ

ਸ: ਗੋਬਿੰਦ ਸਿੰਘ ਲੌਂਗੋਵਾਲ ਜੀ  !

ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ- ਕੈਲੰਡਰ, ਸੰਮਤ 550 ਨਾਨਕਸ਼ਾਹੀ

24 ਵੈਸਾਖ, ਸੰਮਤ 550 ਨਾਨਕਸ਼ਾਹੀ

ਸ. ਗੋਬਿੰਦ ਸਿੰਘ ਲੌਂਗੋਵਾਲ ਜੀ  ! ਆਪ ਜੀ ਦੀ ਦੇਖ-ਰੇਖ ਹੇਠ, ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪਿਆ ਗਿਆ ਕੈਲੰਡਰ (ਸੰਮਤ 500 ਨਾਨਕਸ਼ਾਹੀ) ਵੇਖ ਕੇ ਹੈਰਾਨੀ ਹੋਈ ਹੈ ਕਿ ਇਸ ਵਿੱਚ ਹੋਲਾ ਮਹੱਲਾ ਦਰਜ ਹੀ ਨਹੀਂ ਹੈ।

ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤਾ ਗਿਆ ਹੋਲਾ ਮਹੱਲਾ ਮਨਾਉਣਾ ਬੰਦ ਕਰ ਦਿੱਤਾ ਹੈ ? ਅਜਿਹਾ ਕਿਸ ਸ਼ਾਜਸ ਅਧੀਨ ਕੀਤਾ ਗਿਆ ਹੈ ?

ਸਕੂਲੀ ਕਿਤਾਬ ਵਿਚ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇ ਕੇ ਛਾਪਣ ਲਈ ਤਾਂ ਪੰਜਾਬ ਸਰਕਾਰ  ਜਿੰਮੇਵਾਰ ਹੈ, ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਕੀਤੇ ਜਾ ਰਹੇ ਖਿਲਵਾੜ ਲਈ ਕਿਸ ਨੂੰ ਦੋਸ਼ੀ ਮੰਨਿਆ ਜਾਵੇ ?

ਇਸ ਬੱਜਰ ਕੁਤਾਹੀ ਲਈ ਕੌਣ ਜਿੰਮੇਵਾਰ ਹੈ ?  ਕੀ ਤੁਸੀਂ ਵੀ ਇਸ ਸਾਜ਼ਸ਼ ਵਿੱਚ ਭਾਈਵਾਲ ਹੋ ?

ਕੀ ਤੁਹਾਡੀ ਚੁੱਪ, ਤੂਹਾਨੂੰ ਵੀ ਬਰਾਬਰ ਦਾ ਦੋਸ਼ੀ ਨਹੀਂ ਬਣਾਉਂਦੀ ?

ਕੀ ਸ਼੍ਰੋਮਣੀ ਕਮੇਟੀ ਵਿੱਚ ਹੀ ਪੰਥ ਵਿਰੋਧੀ ਸ਼ਕਤੀਆਂ ਨੇ ਆਪਣਾ ਕੋਈ ਪੁਰਜਾ ਤਾਂ ਨਹੀਂ ਫਿੱਟ ਕੀਤਾ ਹੋਇਆ ਜੋ ਅਜੇਹੀਆਂ ਬੱਜਰ ਗਲਤੀਆਂ ਕਰ, ਸਿੱਖ ਇਤਿਹਾਸ ਅਤੇ ਸ਼੍ਰੋਮਣੀ ਕਮੇਟੀ ਦੇ ਅਕਸ਼ ਨੂੰ ਵਿਗਾੜਨ ਲਈ ਯਤਨਸ਼ੀਲ ਹੈ ?

ਸ: ਗੋਬਿੰਦ ਸਿੰਘ ਲੌਂਗੋਵਾਲ ਜੀ ! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਆਪ ਜੀ ਦੀ ਜਿੰਮੇਵਾਰ ਬਣਦੀ ਹੈ ਕਿ ਅਜੇਹੇ ਗਲਤ ਅਨਸਰਾਂ ਦੀ ਪਛਾਣ ਕਰ ਕੇ, ਉਨ੍ਹਾਂ ਖਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ।

ਆਸ ਕਰਦੇ ਹਾਂ ਕਿ ਆਪ ਜੀ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤੇ ਗਏ ਬਹੁਤ ਹੀ ਮਹੱਤਵ ਪੂਰਨ ਦਿਹਾੜੇ, ਹੋਲਾ-ਮਹੱਲਾ ਦੀ ਤਾਰੀਖ ਕੈਲੰਡਰ ਵਿੱਚ ਦਰਜ ਨਾ ਹੋਣ ਦੇ ਕਾਰਨਾਂ ਦੀ ਪੜਤਾਲ ਕਰਨ ਅਤੇ ਇਸ ਗਲਤੀ ਨੂੰ ਦਰੁਸਤ ਕਰਨ ਲਈ ਪਹਿਲ ਦੇ ਅਧਾਰ ’ਤੇ ਨਿੱਜੀ ਤੌਰ ’ਤੇ ਧਿਆਨ ਦਿਓਗੇ।

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ    7/5/2018

ਨੋਟ: ਇਸ ਪੱਤਰ ਦਾ ਉਤਾਰਾ, ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜਿਆ ਜਾ ਰਿਹਾ ਹੈ।

ਸੇਵਾ ਵਿਖੇ ਇੰਚਾਰਜ ਆਈ .ਟੀ. ਵਿਭਾਗ

ਸਤਿਕਾਰ ਯੋਗ ਖਾਲਸਾ ਜੀ  !

ਵਾਹਿਗੁਰੂ ਜੀ ਕਾ ਖਾਲਸਾ।  ਵਾਹਿਗੁਰੂ ਜੀ ਕੀ ਫਤਿਹ।

 ਬੇਨਤੀ ਹੈ ਕਿ ਨੱਥੀ ਕੀਤੇ ਪੱਤਰ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਲੌਂਗੋਵਾਲ ਜੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ  ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਦਰਬਾਰ ਸਾਹਿਬ ਜੀ ਤੱਕ ਪੁਜਦਾ ਕਰ ਦੇਣਾ ਜੀ।

ਪਿਛਲੇ ਪੱਤਰ ਦੀ ਪਹੁੰਚ ਰਸੀਦ ਭੇਜਣ ਲਈ  ਧੰਨਵਾਦ।

ਸਤਿਕਾਰ ਸਹਿਤ  

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

——- ਸ਼੍ਰੋਮਣੀ ਕਮੇਟੀ ਵੱਲੋਂ ਉਕਤ ਪੱਤਰ ਦੀ ਪਹੁੰਚ ਰਸੀਦ —–

Waheguru ji ka Khalsa, Waheguru ji ki Fateh.
Thanks for your email.

Your email has been received and forwarded to concerned department.

Regards, Internet Office, SGPC, Amritsar.

ਚਿੱਠੀ ਨੰ: 31 (ਸਰਬਜੀਤ ਸਿੰਘ ਵੱਲੋਂ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ-ਮਿਤੀ 7 ਮਈ 2018)

0

ਚਿੱਠੀ ਨੰ: 31   ਸਰਬਜੀਤ ਸਿੰਘ ਵੱਲੋਂ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਕਰਨਲ ਨਿਸ਼ਾਨ ਜੀ !  ਤੁਹਾਡੇ ਵੱਲੋਂ ਲਿਖੇ ਗਏ ਸ਼ਬਦਾਂ, “ਮੈਂ ਕਿਰਪਾਲ ਸਿੰਘ ਜੀ ਤੁਹਾਨੂੰ ਲਿਖ ਚੁੱਕਿਆਂ ਹਾਂ ਕਿ ਮੈਂ ਅਕਤੂਬਰ ਨਵੰਬਰ ਵਿਚ ਚੰਡੀਗੜ੍ਹ ਹੋਵਾਂਗਾ ਜਿਸ ਦੀ ਜਾਣਕਾਰੀ ਤੁਹਾਨੂੰ ਦੇ ਦੇਵਾਂਗਾ ਤੁਸੀਂ ਚੰਡੀਗੜ੍ਹ ਆ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹੋ। ਇਸੇ ਤਰ੍ਹਾਂ ਸਰਵਜੀਤ ਸਿੰਘ ਹੁਰਾਂ ਨੂੰ ਵੀ ਲਿਖ ਚੁੱਕਿਆ ਹਾਂ ਕਿ ਮੈਂ ਇਸ ਸਮੇਂ ਸਰੀ ਹਾਂ ਉਹ ਕਿਸੇ ਸਮੇਂ ਵੀ ਕੁਲਦੀਪ ਸਿੰਘ ਨਾਲ ਆ ਕੇ ਮੇਰੇ ਨਾਲ ਵਿਚਾਰ ਕਰ ਸਕਦੇ ਹਨ” ਸਬੰਧੀ ਬੇਨਤੀ ਇਹ ਹੈ ਕਿ,

ਪਿਛਲੇ ਸਾਲ ਜਦੋਂ ਮੈਂ ਤੁਹਾਡੇ ਵੱਲੋਂ ਦਿੱਤੀ ਗਈ, ਇਕ ਲੱਖ ਰੁਪਏ ਦੀ ਚੁਣੌਤੀ ਨੂੰ ਪ੍ਰਵਾਨ (12/2/2017) ਕੀਤਾ ਸੀ। ਤਾਂ ਤੁਸੀਂ ਕੋਈ ਹੁੰਗਾਰਾ ਨਹੀਂ ਸੀ ਭਰਿਆ। ਮੈਂ ਆਪਣੇ ਛੇਵੇਂ ਪੱਤਰ ਵਿੱਚ (1/7/2018) ਜਦੋਂ ਇਹ ਲਿਖਿਆ, “ਅੱਜ ਮੈਂ ਆਪਣੇ ਆਖਰੀ ਪੱਤਰ ਵਿੱਚ ਇਹ ਲਿਖਣ ਲਈ ਮਜਬੂਰ ਹਾਂ ਕਿ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਆਪਣੇ ਲਿਖਤੀ ਬਿਆਨ ਤੋਂ ਮੁੱਕਰ ਗਿਆ ਹੈ। ਨਾ ਤਾਂ ਕਰਨਲ ਨਿਸ਼ਾਨ ਵਿਚਾਰ ਕਰਨ ਨੂੰ ਤਿਆਰ ਹੈ ਅਤੇ ਨਾ ਹੀ ਆਪਣੀ ਕਿਤਾਬ ਵਿਚ ਕੀਤੇ ਲਿਖਤੀ ਵਾਅਦੇ ਮੁਤਾਬਕ ਇਕ ਲੱਖ ਦਾ ਇਨਾਮ ਦੇਣ ਨੂੰ ਤਿਆਰ ਹੈ” ਸੀ ਤਾਂ ਤੁਹਾਡੀ ਈ ਮੇਲ 8 ਜਨਵਰੀ ਨੂੰ ਮਿਲੀ ਸੀ ਜਿਸ ਵਿੱਚ ਆਪ ਜੀ ਨੇ ਲਿਖਿਆ ਸੀ, 

“Dear Sarbjit Singh, I am always available to discuss if you understand the difference between the dates of two different calendar systems. Mr. Kuldip Singh knows my residence and you are welcome to come along with him and discuss and remove your doubts.  I have given press statement of 1 lac with full responsibility and I stand by that. Please let me know when you are coming”. 

 ਇਸ ਦੇ ਜਵਾਬ ਵਿੱਚ ਮੈਂ 8 ਜਨਵਰੀ ਨੂੰ ਲਿਖਿਆ ਸੀ, “ਬੇਨਤੀ ਹੈ ਕਿ ਇਹ ਤੁਹਾਡਾ ਜਾਂ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਜੋ ਕਿ ਅੰਦਰ ਬੈਠ ਕੇ ਨਜਿੱਠ ਲਿਆ ਜਾਵੇ। ਇਹ ਕੌਮੀ ਮਸਲਾ ਹੈ ਇਸ ਲਈ ਕੌਮਾਂਤਰੀ ਮੰਚ ਤੇ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਮੈਂ ਆਪਣੇ ਪਹਿਲੇ ਪੱਤਰ (2 ਦਸੰਬਰ 2017 ਈ:) ਵਿੱਚ ਹੀ ਬੇਨਤੀ ਕੀਤੀ ਸੀ ਕਿ ਤੁਸੀਂ ਆਪਣਾ ਪੱਖ sikhmarg.com ਜਿਸ ਦਾ ਈ ਮੇਲ ਪਤਾ info@sikhmarg.com ਹੈ, ਉਪਰ ਭੇਜਣਾ ਅਤੇ ਜਿਹੜਾ ਮੰਚ ਆਪ ਜੀ ਨੂੰ ਪਸੰਦ ਹੋਵੇ, ਉਸ ਦਾ ਪਤਾ ਤੁਸੀਂ ਦੱਸ ਦਿਓ ਮੈਨੂੰ ਪ੍ਰਵਾਨ ਹੋਵੇਗਾ”।

ਇਸ ਦੇ ਜਵਾਬ ਵਿਚ ਤੁਸੀਂ 9 ਜਨਵਰੀ ਨੂੰ ਲਿਖਿਆ ਸੀ, 

“Dear Sarbjit Singh, I know it is a PANTHAK MATTER and it will be decided at that level only and not at sikhmarg. I have already raised this issue at PANTHAK level and I will discuss at that level at appropriate time. I have expressed my views in the Gurpurb Darpan with full sense of responsibility and I stand by my 1 lac prize. Try again You still have a chance to win.  My invitation to you was purely academic to clear your difficulty in understanding the difference between 23 Poh Bikarmi and 23 Poh of Purewal calendar”.

ਇਸ ਤੋਂ ਪਿਛੋਂ ਵੀ ਆਪਣੇ ਸਵਾਲ-ਜਵਾਬ (ਆਖਰੀ 12 ਜਨਵਰੀ, 2018 ਨੂੰ) ਹੋਏ ਸਨ। ਇਹ ਹਵਾਲਾ ਦੇਣ ਤੋਂ ਮੇਰਾ ਭਾਵ ਆਪ ਜੀ ਨੂੰ ਯਾਦ ਕਰਵਾਉਣਾ ਅਤੇ ਬਾਕੀ ਸੱਜਣਾਂ ਨੂੰ ਜਾਣਕਾਰੀ ਦੇਣਾ ਹੀ ਹੈ।

ਕਰਨਲ ਨਿਸ਼ਾਨ ਜੀ !  “ਗੁਰਪੁਰਬ ਦਰਪਣ” ਨਾਮ ਦੀ ਕਿਤਾਬ ਤੁਸੀਂ ਲਿਖੀ ਹੈ। ਕਿਤਾਬ ਵਿੱਚ ਤੁਸੀਂ ਖ਼ੁਦ ਲਿਖਿਆ ਹੈ, ”ਭੁੱਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ”…। (ਪੰਨਾ 17) ਇਕ ਲੱਖ ਦੀ ਚੁਣੌਤੀ ਤੁਸੀਂ ਦਿੱਤੀ ਹੈ। (ਪੰਨਾ 95) ਹੁਣ ਵਿਚਾਰ ਕਰਨ ਦੇ ਵੇਲੇ ਤੁਸੀਂ ਕਹਿੰਦੇ ਹੋ ਕਿ ਮੇਰੇ ਘਰ ਆ ਕੇ ਵਿਚਾਰ ਕਰੋ।

ਕਰਨਲ ਨਿਸ਼ਾਨ ਜੀ !  ਜਿਹੜੀਆਂ ਦਲੀਲਾਂ ਤੁਸੀਂ ਆਪਣੇ ਘਰ ਬੈਠ ਕੇ ਦੇਣੀਆਂ ਹਨ, ਉਹ ਦਲੀਲਾਂ ਲਿਖਤੀ ਰੂਪ ਵਿੱਚ ਸਾਰੀ ਦੁਨੀਆਂ ਦੇ ਸਾਹਮਣੇ ਕਿਉਂ ਨਹੀਂ ਦੇ ਸਕਦੇ ?

ਪਹਿਲਾ ਤੁਸੀਂ ਵਿਚਾਰ ਚਰਚਾ ਤੋਂ ਲਾਂਭੇ ਹੋ ਜਾਣ ਦਾ ਐਲਾਨ ਕਰ ਦਿੱਤਾ ਹੁਣ ਫੇਰ ਘਰ ਆ ਕੇ ਗੱਲਬਾਤ ਕਰਨ ਦਾ ਸੱਦਾ ਦੇ ਦਿੱਤਾ। ਅਜੇਹੀ ਦੁਬਿਧਾ ਕਿਉਂ ?

ਕਰਨਲ ਨਿਸ਼ਾਨ ਜੀ  !  ਤੁਸੀਂ ਆਪਣੀ ਕਿਤਾਬ ਸਬੰਧੀ ਸਵਾਲਾਂ/ ਸ਼ੰਕਿਆਂ ਦੇ ਜਵਾਬ ਦੇਣ ਲਈ ਜਿੰਮੇਵਾਰ ਹੋ। ਇਸ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲਾ, ਜਿਹੜਾ ਵੀ ਵਿਅਕਤੀ ਤੁਹਾਡੀ ਕਿਤਾਬ ਪੜ੍ਹੇਗਾ, ਉਹ ਸਵਾਲ ਕਰ ਸਕਦਾ ਹੈ। ਤੁਹਾਡੇ ਵੱਲੋਂ ਇਹ ਕਹਿਣਾ ਕਿ ਮੇਰੇ ਘਰ ਆ ਕੇ ਹੀ ਗੱਲ ਹੋ ਸਕਦੀ ਹੈ, ਇਹ ਜਿੰਮੇਵਾਰੀ ਤੋਂ ਭੱਜਣ ਦਾ ਯਤਨ ਹੀ ਗਿਣਿਆ ਜਾਵੇਗਾ।

ਕਰਨਲ ਨਿਸ਼ਾਨ ਜੀ  !  ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕਾ ਹਾਂ। ਅੱਜ ਫਿਰ ਕਰ ਰਿਹਾ ਹਾਂ ਕਿ ਜੇ ਆਪ ਜੀ ਸੁਹਿਰਦ ਹੋ ਤਾਂ ਕਰੋ ਸੱਦਾ ਪ੍ਰਵਾਨ, ਵਿਚਾਰ ਚਰਚਾ ਲਿਖਤੀ ਹੋਵੇਗੀ। ਤਾਂ ਜੋ ਹਰ ਕੋਈ ਨਾਲ ਦੀ ਨਾਲ ਪੜ੍ਹ ਸਕੇ। ਦੱਸੋ ਕਿਸ ਮੰਚ ’ਤੇ ਵਿਚਾਰ ਕਰਨੀ ਹੈ। ਸਾਨੂੰ ਪ੍ਰਵਾਨ ਹੋਵੇਗਾ। ਵੈਬ ਸਾਈਟ ਦੇ ਸੰਚਾਲਕਾਂ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਕਿ ਉਹ ਵਿਚਾਰ-ਚਰਚਾ ਵਿੱਚ ਭਾਗ ਲੈਣ ਵਾਲੇ ਸਾਰੇ ਸੱਜਣਾਂ ਦੇ ਮਾਣ-ਸਤਿਕਾਰ ਨੂੰ ਕਾਇਮ ਰੱਖਦੇ ਹੋਏ, ਜੇ ਉਹ ਸਮਝਣ ਕਿ ਕੋਈ ਸ਼ਬਦ ਮਿਆਰੀ ਨਹੀਂ ਹੈ ਤਾਂ ਉਸ ਉੱਪਰ ਕੈਂਚੀ ਫੇਰ ਦੇਣ।

————– —

ਉਸਾਰੂ ਹੁੰਗਾਰੇ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ

ਮਿਤੀ 7 ਮਈ 2018

ਚਿੱਠੀ ਨੰ: 30 (ਲੈਫ: ਕਰਨਲ ਨਿਸ਼ਾਨ ਵੱਲੋਂ ਸ: ਕਿਰਪਾਲ ਸਿੰਘ ਬਠਿੰਡਾ ਅਤੇ ਸਰਵਜੀਤ ਸਿੰਘ ਨੂੰ ਪੱਤਰ -ਮਿਤੀ 6 ਮਈ 2018)

0

ਲੈਫ: ਕਰਨਲ ਨਿਸ਼ਾਨ ਵੱਲੋਂ ਸ: ਕਿਰਪਾਲ ਸਿੰਘ ਬਠਿੰਡਾ ਅਤੇ ਸਰਵਜੀਤ ਸਿੰਘ ਨੂੰ ਪੱਤਰ

ਗੁਰਮੁਖ ਪਿਆਰੇ ਸ: ਕਿਰਪਾਲ ਸਿੰਘ ਬਠਿੰਡਾ ਅਤੇ ਸਰਵਜੀਤ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  1. ਤੁਹਾਡੇ ਪੱਤਰਾਂ ਦਾ ਧੰਨਵਾਦ।  ਮੈਂ ਕਿਰਪਾਲ ਸਿੰਘ ਜੀ ਤੁਹਾਨੂੰ ਲਿਖ ਚੁੱਕਿਆਂ ਹਾਂ ਕਿ ਮੈਂ ਅਕਤੂਬਰ ਨਵੰਬਰ ਵਿਚ ਚੰਡੀਗੜ੍ਹ ਹੋਵਾਂਗਾ ਜਿਸ ਦੀ ਜਾਣਕਾਰੀ ਤੁਹਾਨੂੰ ਦੇ ਦੇਵਾਂਗਾ ਤੁਸੀਂ ਚੰਡੀਗੜ੍ਹ ਆ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹੋ। ਇਸੇ ਤਰ੍ਹਾਂ ਸਰਵਜੀਤ ਸਿੰਘ ਹੁਰਾਂ ਨੂੰ ਵੀ ਲਿਖ ਚੁੱਕਿਆ ਹਾਂ ਕਿ ਮੈਂ ਇਸ ਸਮੇਂ ਸਰੀ ਹਾਂ ਉਹ ਕਿਸੇ ਸਮੇਂ ਵੀ ਕੁਲਦੀਪ ਸਿੰਘ ਨਾਲ ਆ ਕੇ ਮੇਰੇ ਨਾਲ ਵਿਚਾਰ ਕਰ ਸਕਦੇ ਹਨ।
  2. ਮੈਂ 1999 ਦਸੰਬਰ ਦੀ ਮੀਟਿੰਗ ਵਿਚ ਤੁਹਾਡੇ ਵਾਲੇ ਸੂਰਜੀ ਕਲੰਡਰ ਦੀਆਂ ਤਾਰੀਖ਼ਾਂ ਅਕਾਲ ਤਖ਼ਤ ਤੇ ਹੋਈ ਮੀਟਿੰਗ ਵਿਚ ਪੁਰੇਵਾਲ ਦੀ ਹਾਜ਼ਰੀ ਵਿਚ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਗ਼ਲਤ ਸਿੱਧ ਕਰ ਚੁੱਕਿਆਂ ਹਾਂ। ਜੇ ਜ਼ਰੂਰਤ ਪਈ ਤਾਂ ਅਕਾਲ ਤਖ਼ਤ ਤੇ ਫਿਰ ਸਿੱਧ ਕਰ ਦਿਆਂਗਾ। ਤੁਹਾਡੀ ਚਿੰਤਾ ਕਿ ਮੈਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ, ਮੈਂ ਤੁਹਾਡੀ ਚਿੰਤਾ ਦਾ ਸਤਿਕਾਰ ਕਰਦਾ ਹਾਂ ਪਰ ਭਰੋਸਾ ਰੱਖੋ ਚਿੰਤਾ ਵਾਲੀ ਕੋਈ ਗੱਲ ਨਹੀਂ।
  3. ਤੁਹਾਡਾ ਇਹ ਦਾਅਵਾ ਕਿ ਗੁਰਪੁਰਬ ਦਰਪਣ ਵਿਚ 30% ਤਾਰੀਖ਼ਾਂ ਗ਼ਲਤ ਹਨ ਮੈਨੂੰ ਬੜਾ ਹੈਰਾਨੀ ਵਾਲਾ ਲੱਗਿਆ। ਗੁਰਪੁਰਬ ਦਰਪਣ ਵਿਚ ਤਕਰੀਬਨ 2700 ਦੇ ਕਰੀਬ ਤਾਰੀਖ਼ਾਂ ਹਨ ਜਿਸ ਦਾ 30% ਤਕਰੀਬਨ 800 ਬਣਦਾ ਹੈ। ਜੇ ਕਰ ਤੁਹਾਨੂੰ ਯਕੀਨ ਹੈ ਕਿ 30% ਤਾਰੀਖ਼ਾਂ ਗ਼ਲਤ ਹਨ ਤਾਂ ਮੈਨੂੰ ਗ਼ਲਤ ਤਾਰੀਖ਼ਾਂ ਅਤੇ ਉਨ੍ਹਾਂ ਦੇ ਮੁਕਾਬਲੇ ਠੀਕ ਤਾਰੀਖ਼ਾਂ ਲਿਖ ਕੇ ਭੇਜ ਦਿਓ ਤਾਂ ਮੈਂ ਤੁਹਾਡਾ ਦਿਲੋਂ ਬੜਾ ਧੰਨਵਾਦੀ ਹੋਵਾਂਗਾ।
  4. ਮੈਂ ਤਾਂ ਆਪਣੀ ਪੁਸਤਕ ਵਿਚ ਪਹਿਲਾਂ ਹੀ ਕਬੂਲ ਕਰ ਚੁੱਕਿਆ ਹਾਂ ਕਿ ”ਭੁੱਲਣ ਅੰਦਰ ਸਭ ਕੋ……” ਅਤੇ ਗ਼ਲਤੀਆਂ ਦੀ ਸੋਧ ਲਈ ਬੇਨਤੀ ਕੀਤੀ ਹੈ ਪਰ ਤੁਹਾਡੇ ਵੱਲੋਂ ਇਹ ਲਿਖਿਆ ਜਾਣਾ ਕਿ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲ ਸ਼ੇਖ਼ੀ ਮਾਰੀ ਹੈ…… ਇਹੋ ਜਿਹੇ ਸ਼ਬਦ ਲਿਖਣੇ ਤੁਹਾਡੀ ਮੇਰੇ ਪ੍ਰਤੀ ਗ਼ੁੱਸੇ ਅਤੇ ਨਫ਼ਰਤ ਦਾ ਹੀ ਪ੍ਰਤੀਕ ਹਨ।
  5. ਕਲੰਡਰ ਜਿਹਾ ਗੰਭੀਰ ਪੰਥਕ ਮੁੱਦਾ ਇੱਕ ਦੂਜੇ ਤੇ ਚਿੱਕੜ ਉਛਾਲ ਕੇ ਨਹੀਂ ਸੁਲਝਾਇਆ ਜਾ ਸਕਦਾ। ਇਸ ਲਈ ਬੜੇ ਸੁਹਿਰਦ ਵਾਤਾਵਰਨ ਦੀ ਲੋੜ ਹੁੰਦੀ ਹੈ। ਜੋ ਮੈਨੂੰ ਇਸ ਵਿਚਾਰ ਚਰਚਾ ਵਿਚ ਮਹਿਸੂਸ ਨਹੀਂ ਹੋਇਆ ਇਸੇ ਲਈ ਵਿਚਾਰ ਚਰਚਾ ਤੋਂ ਲਾਂਬੇ ਹੋ ਗਿਆ ਹਾਂ।

SURJIT SINGH NISHAN M.sc., MIS, MCA.

ਹਿੰਗ ਦੇ ਫ਼ਾਇਦੇ

0

ਹਿੰਗ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪੁਰਾਣੇ ਸਮਿਆਂ ਤੋਂ ਹੀ ਹਿੰਗ ਨੂੰ ਪੇਟ ਦੀ ਗੈਸ, ਚਮੜੀ ਤੇ ਵਾਲਾਂ ਲਈ ਲਾਹੇਵੰਦ ਮੰਨਿਆ ਗਿਆ ਹੈ। ਬੂਟੀ ਦੀ ਜੜ੍ਹ ਨੂੰ ਸੁਕਾ ਕੇ ਗੂੰਦ ਵਾਂਗ ਬਣੀ ਹਿੰਗ ਦੀ ਖ਼ੁਸ਼ਬੂ ਬੜੀ ਤਗੜੀ ਹੁੰਦੀ ਹੈ। ਇਹ ਬੂਟੀ ਇਰਾਨ ਤੇ ਅਫ਼ਗਾਨਿਸਤਾਨ ਦੀ ਉਪਜ ਸੀ। ਉੱਥੋਂ ਭਾਰਤ ਅਪੜੀ ਹਿੰਗ ਨੇ ਹਰ ਘਰ ਵਿੱਚ ਵਾਸ ਕਰ ਲਿਆ ਕਿਉਂਕਿ ਇਸ ਦਾ ਅਸਰ ਹੀ ਬਹੁਤ ਤਗੜਾ ਸੀ। ਇਸ ਦੇ ਫ਼ਾਇਦੇ ਵੇਖਦੇ ਹੋਏ ਹਿੰਗ ਨੂੰ ਰੱਬ ਲਈ ਬਣਾਏ ਜਾਂਦੇ ਖਾਣਿਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਇਸ ਦੀ ਵਰਤੋਂ ਨਾਲ ਚਮੜੀ ਉੱਤੇ ਝੁਰੜੀਆਂ ਨਹੀਂ ਪੈਂਦੀਆਂ ਸੀ। ਜਿਨ੍ਹਾਂ ਨੂੰ ਪੈ ਚੁੱਕੀਆਂ ਸਨ, ਹਿੰਗ ਦੀ ਵਰਤੋਂ ਨਾਲ ਉਨ੍ਹਾਂ ਦੇ ਚਿਹਰਿਆਂ ਉੱਤੇ ਪਈਆਂ ਝੁਰੜੀਆਂ ਘਟੀਆਂ ਹੋਈਆਂ ਦਿਸੀਆਂ।  ਇਹ ਮੰਨ ਲਿਆ ਗਿਆ ਕਿ ਹਿੰਗ ਖਾਣ ਨਾਲ ਉਮਰ ਲੰਮੀ ਹੁੰਦੀ ਹੈ, ਸੋ ਇਹ ਰੱਬ ਵੱਲੋਂ ਭੇਜੀ ਸੁਗਾਤ ਹੈ।

ਵਿਗਿਆਨਿਕ ਯੁੱਗ ਵਿੱਚ ਇਸ ਬਾਰੇ ਖੋਜ ਕਰਨ ਉੱਤੇ ਪਤਾ ਲੱਗਿਆ ਕਿ ਹਿੰਗ ਵਾਕਈ ਚਮੜੀ ਲਈ ਬਹੁਤ ਲਾਹੇਵੰਦ ਹੈ। ਝੁਰੜੀਆਂ ਘਟਾਉਣ ਤੇ ਦੇਰ ਤੱਕ ਚਮੜੀ ਨੂੰ ਝੁਰੜੀਆਂ ਰਹਿਤ ਰੱਖਣ ਲਈ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਰਲ਼ਾ ਕੇ, ਉਸ ਵਿੱਚ ਹਿੰਗ ਪਾ ਕੇ ਮੂੰਹ ਉੱਤੇ ਰੈਗੂਲਰ ਤੌਰ ਉੱਤੇ ਲਾਉਣ ਨਾਲ ਵਾਕਈ ਇਹ ਅਸਰ ਦਿਸਣਾ ਸ਼ੁਰੂ ਹੋ ਗਿਆ।

ਅੱਜ ਵੀ ਵੱਡੇ ਸ਼ਹਿਰਾਂ ਵਿੱਚ 5000 ਤੋਂ ਦਸ ਹਜ਼ਾਰ ਤੱਕ ਦੇ ਫੇਸ਼ੀਅਲ ਵਿੱਚ ਮੁਲਤਾਨੀ ਮਿੱਟੀ ਵਿੱਚ ਸ਼ਹਿਦ ਤੇ ਕੁੱਝ ਬੂੰਦਾਂ ਗੁਲਾਬ ਜਲ ਦੀਆਂ ਰਲ਼ਾ ਲਈਆਂ ਜਾਂਦੀਆਂ ਹਨ। ਇਸ ਵਿੱਚ ਇਕ ਚੂੰਢੀ ਹਿੰਗ ਦੀ ਰਲ਼ਾ ਕੇ ਵਧੀਆ ਪੇਸਟ ਬਣਾ ਦਿੱਤੀ ਜਾਂਦੀ ਹੈ। ਫੇਰ ਮੂੰਹ ਉੱਤੇ ਲਾ ਕੇ ਸੁੱਕਣ ਤੱਕ ਰਹਿਣ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ 15 ਮਿੰਟ ਦੀ ਮਾਲਸ਼ ਕੀਤੀ ਜਾਂਦੀ ਹੈ।

ਜੇ ਅਜਿਹਾ ਆਪੇ ਹੀ ਘਰ ਕਰ ਲਿਆ ਜਾਵੇ ਤਾਂ ਹਰ ਮਹੀਨੇ ਦਾ ਦਸ ਹਜ਼ਾਰ ਰੁਪਿਆ ਬਚਾਇਆ ਜਾ ਸਕਦਾ ਹੈ। ਇਸ ਨੂੰ ਅਜ਼ਮਾਉਣ ਵਾਲਾ ਜੇ ਹਰ ਮਹੀਨੇ ਘੱਟੋ-ਘੱਟ 16 ਮਹੀਨੇ ਤੱਕ ਵਰਤਦਾ ਰਹੇ ਤਾਂ ਮੂੰਹ ਉੱਤੇ ਪਏ ਕਾਲ਼ੇ ਧੱਬੇ ਤੇ ਝੁਰੜੀਆਂ ਤੋਂ ਮੁਕਤੀ ਪਾ ਕੇ ਆਪਣੀ ਉਮਰ ਤੋਂ 10 ਸਾਲ ਛੋਟਾ ਲੱਗਣ ਲੱਗ ਜਾਂਦਾ ਹੈ।

ਚਮੜੀ ਗੋਰੀ ਕਰਨ ਲਈ :-

ਭਾਰਤੀ ਲੋਕ ਗੋਰੀ ਚਮੜੀ ਪਿੱਛੇ ਪਾਗਲ ਹਨ। ਇਸ ਵਾਸਤੇ ਹਜ਼ਾਰਾਂ ਰੁਪੈ ਲੁਟਾਉਂਦੇ ਰਹਿੰਦੇ ਹਨ। ਝੁਰੜੀਆਂ ਲਈ ਵਰਤੇ ਜਾਣ ਦੌਰਾਨ ਇਹ ਪੱਖ ਸਾਹਮਣੇ ਆਇਆ ਕਿ ਜਿਹੜਾ ਜਣਾ ਇਸ ਨੂੰ ਵਰਤ ਰਿਹਾ ਸੀ, ਉਸ ਦੇ ਚਿਹਰੇ ਉੱਪਰਲੇ ਦਾਗ਼, ਕਿੱਲ-ਮੁਹਾਂਸੇ ਆਦਿ ਵੀ ਸਾਫ਼ ਹੋ ਗਏ ਤੇ ਰੰਗ ਵੀ ਸਾਫ਼ ਹੋ ਗਿਆ।  ਫੇਰ ਹਿੰਗ ਨੂੰ ਇਕੱਲੇ ਤੌਰ ਉੱਤੇ ਦਾਗ਼ਾਂ ਉੱਤੇ ਲਾ ਕੇ ਵੇਖਿਆ ਗਿਆ ਤਾਂ ਪੱਕਾ ਹੋ ਗਿਆ ਕਿ ਵਾਕਈ ਹਿੰਗ ਰੰਗ ਵੀ ਸਾਫ਼ ਕਰ ਦਿੰਦੀ ਹੈ ਤੇ ਦਾਗ਼ ਵੀ ਠੀਕ ਕਰ ਦਿੰਦੀ ਹੈ। ਚਮੜੀ ਵਿੱਚੋਂ ਟਾਇਰੋਸੀਨ ਨੂੰ ਘਟਾ ਕੇ ਹਿੰਗ ਆਪਣਾ ਅਸਰ ਵਿਖਾਉਂਦੀ ਹੈ। ਟਾਇਰੋਸੀਨ ਨੇ ਮੈਲਾਨਿਨ ਬਣਾਉਣਾ ਹੁੰਦਾ ਹੈ, ਜੋ ਰੰਗ ਕਾਲਾ ਕਰਦਾ ਹੈ, ਤਿਲ ਬਣਾਉਂਦਾ ਹੈ ਤੇ ਚਮੜੀ ਵਿੱਚ ਦਾਗ਼ ਵੀ ਪੈਦਾ ਕਰਦਾ ਹੈ।

ਜਿਸ ਦਾ ਚਿਹਰਾ ਦਾਗ਼ਾਂ ਨਾਲ ਭਰ ਚੁੱਕਿਆ ਹੋਵੇ, ਉਸ ਨੂੰ ਚਾਹੀਦਾ ਹੈ ਕਿ ਮਹਿੰਗੀਆਂ ਕਰੀਮਾਂ ਵਰਤਣ ਦੀ ਥਾਂ ਇਕ ਟਮਾਟਰ ਨੂੰ ਫੇਹ ਕੇ ਉਸ ਵਿੱਚ ਖੰਡ ਮਿਲਾ ਕੇ ਚੰਗੀ ਤਰ੍ਹਾਂ ਰਲ਼ਾ ਲਵੇ। ਫੇਰ ਰਤਾ ਕੁ ਹਿੰਗ ਮਿਲਾ ਕੇ ਪੇਸਟ ਬਣਾ ਲਵੇ।

ਇਸ ਨੂੰ ਮੂੰਹ ਉੱਤੇ 15 ਦਿਨਾਂ ਬਾਅਦ ਇਕ ਵਾਰ ਲਾਉਂਦੇ ਰਹਿਣ ਨਾਲ ਚਿਹਰੇ ਵਿੱਚ 8 ਕੁ ਮਹੀਨਿਆਂ ਵਿੱਚ ਨਿਖਾਰ ਵੇਖਿਆ ਜਾ ਸਕਦਾ ਹੈ।

ਕੀਟਾਣੂਆਂ ਨੂੰ ਚਮੜੀ ਵਿੱਚ ਪੈਰ ਜਮਾਉਣ ਤੋਂ ਰੋਕ ਕੇ ਹਿੰਗ; ਕਿੱਲ ਮੁਹਾਂਸੇ ਨਹੀਂ ਹੋਣ ਦਿੰਦੀ। ਇਸੇ ਲਈ ਮੁਲਤਾਨੀ ਮਿੱਟੀ ਤੇ ਗੁਲਾਬ ਜਲ ਵਾਲੇ ਪੇਸਟ ਵਿੱਚ ਹਿੰਗ ਦੇ ਨਾਲ ਜੇ ਨਿੰਬੂ ਦੀਆਂ ਕੁੱਝ ਬੂੰਦਾਂ ਪਾ ਲਈਆਂ ਜਾਣ ਤਾਂ ਕਿੱਲ ਮੁਹਾਂਸੇ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਜਿਨ੍ਹਾਂ ਦੇ ਅੱਖਾਂ ਥੱਲੇ ਕਾਲੇ ਘੇਰੇ ਹੋਣ ਅਤੇ ਚਿਹਰੇ ਉੱਤੇ ਚਮਕ ਨਾ ਹੋਵੇ, ਉਨ੍ਹਾਂ ਲਈ ਵੀ ਹਿੰਗ ਫ਼ਾਇਦੇਮੰਦ ਹੈ ਕਿਉਂਕਿ ਹਿੰਗ ਚਿਹਰੇ ਦੀ ਚਮੜੀ ਅਤੇ ਪੱਠਿਆਂ ਵਿੱਚ ਲਹੂ ਦੀ ਰਵਾਨੀ ਵਧਾ ਦਿੰਦੀ ਹੈ, ਜਿਸ ਨਾਲ ਆਕਸੀਜਨ ਵੱਧ ਮਾਤਰਾ ਵਿੱਚ ਪਹੁੰਚ ਜਾਂਦੀ ਹੈ। ਇੰਜ ਗੱਲਾਂ ਉੱਤੇ ਹਲਕੀ ਲਾਲੀ ਦਿਸਣ ਲੱਗ ਪੈਂਦੀ ਹੈ।

ਕਾਲੇ ਘੇਰਿਆਂ ਵਾਸਤੇ ਹਿੰਗ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਲਾਇਆ ਜਾ ਸਕਦਾ ਹੈ। ਪੁਰਾਣੇ ਸਮਿਆਂ ਦੀਆਂ ਰਾਣੀਆਂ ਇਸ ਵਿੱਚ ਚੰਦਨ ਦਾ ਬੂਰ ਪਾ ਕੇ ਲਾਇਆ ਕਰਦੀਆਂ ਸਨ ਤਾਂ ਜੋ ਚਮੜੀ ਵਿੱਚ ਲਿਸ਼ਕ ਵਧ ਜਾਏ।

ਜਿਨ੍ਹਾਂ ਦੀ ਚਮੜੀ ਖ਼ੁਸ਼ਕ ਹੋਵੇ, ਉਨ੍ਹਾਂ ਲਈ ਵੀ ਹਿੰਗ ਫ਼ਾਇਦੇਮੰਦ ਹੈ। ਖ਼ੁਸ਼ਕ ਚਮੜੀ ਵਾਲਿਆਂ ਨੂੰ ਚਾਹੀਦਾ ਹੈ ਕਿ ਮੁਲਤਾਨੀ ਮਿੱਟੀ ਦੀ ਵਰਤੋਂ ਨਾ ਕਰ ਕੇ, ਉਸ ਦੀ ਥਾਂ ਦੁੱਧ ਤੇ ਸ਼ਹਿਦ ਵਿੱਚ ਹਿੰਗ ਮਿਲਾ ਕੇ ਫੈਂਟ ਲੈਣ। ਇਸ ਮਿਸ਼ਰਨ ਨੂੰ ਫਰਿੱਜ ਵਿੱਚ ਰੱਖ ਕੇ ਰੋਜ਼ ਵਰਤਿਆ ਜਾ ਸਕਦਾ ਹੈ।

ਧੁੱਪ ਨਾਲ ਪਏ ਸਾੜ੍ਹ ਅਤੇ ਐਲਰਜੀ ਉੱਤੇ ਵੀ ਇਹੀ ਮਿਸ਼ਰਨ ਵਰਤਿਆ ਜਾ ਸਕਦਾ ਹੈ।

ਵਾਲਾਂ ਲਈ :-

ਮਹਿੰਗੇ ਕੰਡੀਸ਼ਨਰ ਲਾਉਣ ਦੀ ਥਾਂ ਦਹੀਂ, ਹਰੀ ਚਾਹ ਪੱਤੀ ਦਾ ਪਾਣੀ, ਬਦਾਮਾਂ ਦਾ ਤੇਲ ਤੇ ਹਿੰਗ ਚੰਗੀ ਤਰ੍ਹਾਂ ਰਲ਼ਾ ਕੇ ਵਾਲਾਂ ਵਿੱਚ ਇਕ ਘੰਟਾ ਲਾ ਕੇ ਰੱਖੋ। ਫਿਰ ਕੋਸੇ ਪਾਣੀ ਨਾਲ ਧੋ ਲਵੋ। ਵੇਖੋ ਫੇਰ ਲਿਸ਼ਕਦੇ ਤੇ ਨਰਮ ਵਾਲ !

ਹਿੰਗ ਨਾ ਸਿਰਫ਼ ਵਾਲਾਂ ਦਾ ਝੜਨਾ ਰੋਕਦੀ ਹੈ ਬਲਕਿ ਗੰਜ ਉੱਤੇ ਲਾਉਣ ਨਾਲ ਵੀ ਕੁੱਝ ਹੱਦ ਤੱਕ ਫ਼ਰਕ ਪਾ ਦਿੰਦੀ ਹੈ। ਸਿਕਰੀ ਨੂੰ ਵੀ ਠੀਕ ਕਰਦੀ ਹੈ। ਸਿਰ ਦੀ ਚਮੜੀ ਦਾ ਤੇਜ਼ਾਬੀ ਮਾਦਾ ਠੀਕ ਕਰਨ ਨਾਲ ਅਜਿਹਾ ਅਸਰ ਦਿਸਦਾ ਹੈ।

ਫਲੂ ਵਾਸਤੇ :-

ਇਸ ਵਾਸਤੇ ਹਾਲੇ ਖੋਜਾਂ ਚੱਲ ਰਹੀਆਂ ਹਨ। ਇਨਫਲੂਐਂਜ਼ਾ ਵਾਇਰਸ ਨੂੰ ਲੈਬਾਰਟਰੀਆਂ ਵਿੱਚ ਟੈਸਟ ਕਰਨ ਉੱਤੇ ਕੁੱਝ ਕੁ ਖੋਜੀਆਂ ਦਾ ਨਿਚੋੜ ਇਹ ਸੀ ਕਿ ਹਿੰਗ ਇਸ ਨੂੰ ਫੈਲਣ ਤੋਂ ਰੋਕਦੀ ਹੈ। ਸੋ, ਦਵਾਈਆਂ ਦੇ ਨਾਲ ਹਿੰਗ ਵੀ ਵਰਤ ਕੇ ਵੇਖ ਲੈਣੀ ਚਾਹੀਦੀ ਹੈ, ਪਰ ਆਮ ਖੰਘ ਜ਼ੁਕਾਮ ਵਿੱਚ ਤਾਂ ਦਾਦੀਆਂ ਨਾਨੀਆਂ ਦੇ ਨੁਸਖ਼ਿਆਂ ਵਿੱਚ ਇਹ ਪਹਿਲਾਂ ਤੋਂ ਹੀ ਸਾਬਤ ਹੋ ਚੁੱਕਿਆ ਹੈ ਕਿ ਹਿੰਗ ਲਾਉਣ ਨਾਲ ਗੱਲਾਂ ਤੇ ਨੱਕ ਸਾਫ਼ ਹੋ ਜਾਂਦੇ ਹਨ।  ਦਮਾ ਜਾਂ ਬਰੌਂਕਾਈਟਿਸ ਵਿੱਚ ਵੀ ਕੁੱਝ ਛੇਤੀ ਆਰਾਮ ਮਹਿਸੂਸ ਹੁੰਦਾ ਹੈ ਪਰ ਨਾਲੋ ਨਾਲ ਦਵਾਈ ਲੈਣੀ ਜ਼ਰੂਰੀ ਹੈ।

ਦੌਰਿਆਂ ਵਾਸਤੇ :-

ਪੁਰਾਣੇ ਸਮਿਆਂ ਦੇ ਹਕੀਮ ਦੌਰਿਆਂ ਦੇ ਮਰੀਜ਼ ਨੂੰ ਹਿੰਗ ਸੁੰਘਾ ਦਿਆ ਕਰਦੇ ਸਨ, ਪਰ ਖੋਜਾਂ ਇਸ ਪਾਸੇ ਹਾਲੇ ਤੱਕ ਕੁੱਝ ਸਾਬਤ ਨਹੀਂ ਕਰ ਸਕੀਆਂ। ਇਸੇ ਲਈ ਦੌਰੇ ਦੀਆਂ ਦਵਾਈਆਂ ਹੀ ਵਰਤਣੀਆਂ ਚਾਹੀਦੀਆਂ ਹਨ।

ਹਾਜ਼ਮੇ ਲਈ :-

ਹਿੰਗ; ਹਾਜ਼ਮਾ ਤੇ ਪੇਟ ਗੈਸ ਠੀਕ ਕਰਨ ਲਈ ਰਾਮ ਬਾਣ ਹੈ ਤੇ ਕਬਜ਼ ਵੀ ਠੀਕ ਕਰਦੀ ਹੈ।

ਸੜੀ ਹੋਈ ਚਮੜੀ :-

ਗਰਮ ਚੀਜ਼ ਲਗਦੇ ਸਾਰ ਖੁੱਲੇ ਪਾਣੀ ਹੇਠ ਚਮੜੀ ਧੋ ਕੇ ਹਿੰਗ ਲਾਉਣ ਨਾਲ ਪੀੜ ਘੱਟ ਜਾਂਦੀ ਹੈ ਤੇ ਬਾਅਦ ਵਿੱਚ ਜ਼ਖ਼ਮ ਦਾ ਨਿਸ਼ਾਨ ਵੀ ਬਹੁਤ ਫਿੱਕਾ ਰਹਿ ਜਾਂਦਾ ਹੈ।

ਅਫ਼ੀਮ ਦੇ ਅਸਰ ਰੋਕਣ ਲਈ :- ਪੁਰਾਣੇ ਸਮਿਆਂ ਵਿੱਚ ਬਜ਼ੁਰਗ ਅਫ਼ੀਮ ਖਾਣ ਬਾਅਦ ਉਸ ਦਾ ਅਸਰ ਘਟਾਉਣ ਲਈ ਹਿੰਗ ਖਾ ਲਿਆ ਕਰਦੇ ਸਨ।

ਗਰਭ ਡੇਗਣ ਲਈ :-

ਪੁਰਾਣੇ ਸਮਿਆਂ ਵਿੱਚ ਲਿਖਿਆ ਮਿਲਦਾ ਹੈ ਕਿ ਦਾਈਆਂ ਗਰਭ ਡੇਗਣ ਲਈ ਹਿੰਗ ਦੀ ਵਰਤੋਂ ਕਰਿਆ ਕਰਦੀਆਂ ਸਨ। ਹਾਲੇ ਤੱਕ ਕੋਈ ਮੌਜੂਦਾ ਖੋਜ ਇਸ ਪਾਸੇ ਕੀਤੀ ਨਹੀਂ ਗਈ ਪਰ ਡਾਕਟਰ ਗਰਭਵਤੀ ਔਰਤਾਂ ਨੂੰ ਹਿੰਗ ਵਰਤਣ ਤੋਂ ਰੋਕ ਜ਼ਰੂਰ ਦਿੰਦੇ ਹਨ।

ਢਹਿੰਦੀ ਕਲਾ ਠੀਕ ਕਰਨ ਲਈ :-

ਹਿੰਗ ਦੀ ਤੇਜ਼ ਖ਼ੁਸ਼ਬੂ ਡੋਪਾਮੀਨ ਹਾਰਮੋਨ ਨੂੰ ਵਧਾ ਦਿੰਦੀ ਹੈ, ਮੂਡ ਠੀਕ ਕਰ ਦਿੰਦੀ ਹੈ ਤੇ ਢਹਿੰਦੀ ਕਲਾ ਵੀ, ਪਰ ਧਿਆਨ ਰਹੇ ਕਿ ਇਹ ਵਕਤੀ ਅਸਰ ਹੈ ਤੇ ਨਿਰੀ ਹਿੰਗ ਹੀ ਨਹੀਂ ਵਰਤਣੀ ਚਾਹੀਦੀ। ਢਹਿੰਦੀ ਕਲਾ ਦੂਰ ਕਰਨ ਲਈ ਆਪਣੇ ਆਪ ਨੂੰ ਆਹਰੇ ਲਾਉਣ ਦੀ ਲੋੜ ਹੈ।

ਕੋਲੈਸਟਰੋਲ :-

ਕੁੱਝ ਹੱਦ ਤੱਕ ਹਿੰਗ ਕੋਲੈਸਟਰੋਲ ਘਟਾਉਣ ਵਿੱਚ ਮਦਦ ਕਰਦੀ ਹੈ ਪਰ ਜ਼ਿਆਦਾ ਅਸਰਦਾਰ ਨਹੀਂ। ਖੰਘ ਤੇ ਫੇਫੜਿਆਂ ਦੇ ਰੋਗਾਂ ਲਈ ਜ਼ਿਆਦਾ ਅਸਰਦਾਰ ਹੈ।

ਜਿਸਮਾਨੀ ਤਾਕਤ :-

ਲੱਗੇ ਭਾਵੇਂ ਅਜੀਬ ਪਰ ਹੈ ਸੱਚ।  ਮਰਦਾਨਾ ਤਾਕਤ ਲਈ ਸਦੀਆਂ ਤੋਂ ਹਿੰਗ ਵਰਤੀ ਜਾਂਦੀ ਰਹੀ ਹੈ। ਇਹ ਔਰਤਾਂ ਵਿੱਚ ਵੀ ਜਿਸਮਾਨੀ ਤਾਂਘਾਂ ਵੱਧ ਕਰ ਦਿੰਦੀ ਹੈ।

ਮਾਹਵਾਰੀ ਲਈ :-

ਅਜ਼ਮਾਈ ਹੋਈ ਗੱਲ ਹੈ। ਮਾਹਵਾਰੀ ਦੌਰਾਨ ਹੁੰਦੀ ਤਿੱਖੀ ਪੀੜ ਵਿੱਚ ਪੱਠਿਆਂ ਨੂੰ ਢਿੱਲੇ ਪਾ ਕੇ ਆਰਾਮ ਦੇਣ ਵਿੱਚ ਹਿੰਗ ਅਸਰਦਾਰ ਹੈ। ਇਹ ਪੀੜ ਦਾ ਇਹਸਾਸ ਕਰਵਾਉਣ ਵਾਲੀਆਂ ਨਸਾਂ ਵੀ ਸੁੰਨ ਕਰ ਦਿੰਦੀ ਹੈ।

ਢਿੱਡ ਦੇ ਕੀੜਿਆਂ ਲਈ :-

ਦਾਦੀਆਂ ਨਾਨੀਆਂ ਦੇ ਟੋਟਕਿਆਂ ਅਨੁਸਾਰ ਤਾਂ ਬੱਚਿਆਂ ਨੂੰ ਰਾਤ ਵੇਲੇ ਕੋਸੇ ਪਾਣੀ ਵਿੱਚ ਹਿੰਗ ਤੇ ਜਵੈਣ ਮਿਲਾ ਕੇ ਦੇਣ ਨਾਲ ਢਿੱਡ ਦੇ ਕੀੜੇ ਵੀ ਬਾਹਰ ਨਿਕਲ ਜਾਂਦੇ ਹਨ। ਇਸ ਬਾਰੇ ਹਾਲੇ ਤੱਕ ਕੋਈ ਨਿੱਠ ਕੇ ਖੋਜ ਨਹੀਂ ਹੋਈ ਤੇ ਨਾ ਹੀ ਉਸ ਦੀ ਮਾਤਰਾ ਬਾਰੇ। ਇਸੇ ਲਈ ਮੈਂ ਇਸ ਬਾਰੇ ਕੋਈ ਆਪਣੀ ਰਾਇ ਨਹੀਂ ਦੇ ਸਕਦੀ।

ਹਿੰਗ ਬਾਰੇ ਮੈਨੂੰ ਇਸ ਲਈ ਲਿਖਣਾ ਪਿਆ ਕਿਉਂਕਿ ਮੈਂ ਪਿੰਡਾਂ ਦੀਆਂ ਬੱਚੀਆਂ ਨੂੰ ਬਿਊਟੀ ਪਾਰਲਰਾਂ ਵਿੱਚ ਲਾਈਨਾਂ ਲਾ ਕੇ ਖੜ੍ਹੇ ਵੇਖਿਆ ਹੈ। ਉਹ ਸ਼ਾਇਦ ਧਿਆਨ ਹੀ ਨਹੀਂ ਦਿੰਦੀਆਂ ਕਿ ਜਿਹੜਾ ਮਹਿੰਗਾ ਲੇਪ, ਉਨ੍ਹਾਂ ਦੇ ਮੂੰਹ ਉੱਤੇ ਲਾਇਆ ਜਾ ਰਿਹਾ ਹੈ, ਉਸ ਵਿਚਲਾ ‘ਐਸਫੋਟੀਡਾ’, ਹਿੰਗ ਨੂੰ ਹੀ ਕਿਹਾ ਜਾਂਦਾ ਹੈ। ਬਿਲਕੁਲ ਇੰਜ ਹੀ ਮਰਦਾਨਾ ਕਮਜ਼ੋਰੀ ਲਈ ਵੀ ਲਗਭਗ 90 ਫੀਸਦੀ ਦਵਾਈਆਂ ਵਿੱਚ ਹਿੰਗ ਵਰਤੀ ਜਾਂਦੀ ਹੈ।

ਹਿੰਗ ਦੀ ਵਰਤੋਂ ਅੱਜ ਤੋਂ ਨਹੀਂ, ਰੋਮਨ ਸਾਮਰਾਜ ਵਿੱਚ ਸਦੀਆਂ ਪਹਿਲਾਂ ਵੀ ਹਿਸਟੀਰੀਆ, ਦਮਾ, ਪੇਟ ਗੈਸ, ਬਲੱਡ ਪ੍ਰੈਸ਼ਰ, ਕਬਜ਼, ਸ਼ੱਕਰ ਰੋਗੀ, ਬਰੌਂਕਾਈਟਿਸ, ਨਸਾਂ ਦੀ ਕਮਜ਼ੋਰੀ, ਤਣਾਓ ਘਟਾਉਣ, ਚਿਹਰੇ ਦੀਆਂ ਛਾਈਆਂ ਤੇ ਵਾਲ ਸੰਘਣੇ ਕਰਨ ਲਈ ਸਫਲਤਾ ਪੂਰਕ ਵਰਤੀ ਜਾਂਦੀ ਰਹੀ ਹੈ। ਅੱਜ ਵੀ ‘ਇਰੀਟੇਬਲ ਬਾਵਲ ਸਿੰਡਰੋਮ’ ਲਈ ਹਿੰਗ ਦੀ ਵਰਤੋਂ ਬੇਮਿਸਾਲ ਹੈ।

ਅੱਧ ਰਾਤ ਜਦੋਂ ਕੋਈ ਸਾਧਨ ਨਾ ਲੱਭੇ ਤਾਂ ਅੱਜ ਵੀ ਬਜ਼ੁਰਗ ਆਪਣੇ ਵਧੇ ਹੋਏ ਦਮੇ ਦੌਰਾਨ ਖੰਘ ਨੂੰ ਹਿੰਗ ਨਾਲ ਹੀ ਰੋਕਦੇ ਹਨ। ਕੜ੍ਹੀ ਤੇ ਆਲੂਆਂ ਦੀ ਸਬਜ਼ੀ ਵਿੱਚ ਹਿੰਗ ਪਾ ਕੇ ਇਸ ਦਾ ਸਵਾਦ ਕਈ ਗੁਣਾ ਵਧਾਇਆ ਜਾ ਸਕਦਾ ਹੈ।

ਨਵੀਆਂ ਖੋਜਾਂ :-

ਜਾਨਵਰਾਂ ਉੱਤੇ ਹੋਈਆਂ ਕੁੱਝ ਖੋਜਾਂ ਰਾਹੀਂ ਜੋ ਤੱਥ ਸਾਹਮਣੇ ਆਏ ਹਨ, ਉਹ ਹਨ :-

1. ਹਿੰਗ ਵਿਚਲਾ ‘ਵੋਲਾਟਾਈਲ ਤੇਲ’ ਫੇਫੜਿਆਂ ਵਿੱਚ ਜੰਮਿਆ ਰੇਸ਼ਾ ਪਤਲਾ ਕਰ ਕੇ ਖੰਘਾਰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਦਮੇ ਦੇ ਰੋਗੀ ਨੂੰ ਐਮਰਜੈਂਸੀ ਸੇਵਾਵਾਂ ਤੱਕ ਪਹੁੰਚਾਏ ਜਾਣ ਲਈ ਹਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ।

2. ਹਿੰਗ; ਲਹੂ ਨੂੰ ਪਤਲਾ ਕਰਦੀ ਹੈ ਤੇ ਬਲੱਡ ਪ੍ਰੈੱਸ਼ਰ ਵੀ ਘਟਾ ਦਿੰਦੀ ਹੈ। ਇਸ ਵਿਚਲੇ ‘ਕੁਮਾਰਿਨ’ ਸਦਕਾ ਇਹ ਅਸਰ ਦਿਸਦਾ ਹੈ, ਜੋ ਲਹੂ ਦੀਆਂ ਨਾੜੀਆਂ ਢਿੱਲੀਆਂ ਕਰ ਦਿੰਦਾ ਹੈ।

3. ਕਬਜ਼, ਟੱਟੀਆਂ ਲੱਗਣੀਆਂ ਅਤੇ ਪੇਟ ਗੈਸ ਲਈ ਜਾਨਵਰਾਂ ਵਿੱਚ ਵੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ ਹੈ।

4. ਸ਼ੱਕਰ ਰੋਗੀ ਜਾਨਵਰਾਂ ਨੂੰ 50 ਮਿਲੀਗ੍ਰਾਮ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ ਹਿੰਗ ਚਾਰ ਹਫ਼ਤਿਆਂ ਲਈ ਖੁਆਈ ਗਈ। ਹਿੰਗ ਵਿਚਲੇ ਫਿਨੋਲਿਕ ਏਸਿਡ, ਟੈਨਿਕ ਤੇ ਫਿਰੂਲਿਕ ਏਸਿਡ ਸਦਕਾ ਜਾਨਵਰਾਂ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਘਟੀ ਹੋਈ ਲੱਭੀ।

5. ਖ਼ੁਰਾਕ ਵਿਚਲੇ ਓਲੀਗੋ, ਡਾਈ ਤੇ ਮੋਨੋਸੈਕਰਾਈਡ ਛੇਤੀ ਹਜ਼ਮ ਨਹੀਂ ਹੁੰਦੇ ਤੇ ਢਿੱਡ ਅੰਦਰਲੇ ਬੈਕਟੀਰੀਆ ਕੀਟਾਣੂ ਇਨ੍ਹਾਂ ਨੂੰ ਖਾ ਕੇ ਗੈਸ ਬਣਾ ਦਿੰਦੇ ਹਨ। ਇਨ੍ਹਾਂ ਨੂੰ ਹਜ਼ਮ ਕਰਨ ਵਾਸਤੇ ਹਿੰਗ ਤੇ ਥੋਮ ਕਾਫੀ ਅਸਰਦਾਰ ਸਾਬਤ ਹੋ ਚੁੱਕੇ ਹਨ।

ਏਨੇ ਵਧੀਆ ਅਸਰ ਵੇਖਦੇ ਹੋਏ ਹਿੰਗ ਨੂੰ ‘ਰੱਬ ਦੀ ਖ਼ੁਰਾਕ’ ਮੰਨ ਲਿਆ ਹੋਇਆ ਹੈ। ਅੱਗੇ ਤੋਂ ਬੰਦ ਡੱਬਾ ਖ਼ੁਰਾਕ ਜਾਂ ਦਵਾਈਆਂ ਉੱਤੇ-ਫੈਰੂਲਾ, ਐਸਫੋਟੀਡਾ, ਐਸੰਤ, ਜੌਵਨ ਬਾਦੀਆਂ, ਸਟਿੰਕਿਗ ਗਮ, ਡੈਵਿਲ ਡੰਗ, ਹੈਂਗੂ, ਇੰਗੂ, ਕਾਇਮ, ਟਿੰਗ, ਆਦਿ ਲਿਖਿਆ ਵੇਖੋ ਤਾਂ ਸਮਝ ਲਇਓ ਹਿੰਗ ਦੇ ਹੀ ਵੱਖੋ-ਵੱਖਰੇ ਨਾਂ ਹਨ। ਇਸ ਵਿੱਚ 4 ਤੋਂ 20 ਫੀਸਦੀ ਵੋਲਾਟਾਈਲ ਤੇਲ, 40 ਤੋਂ 60 ਫੀਸਦੀ ਰਾਲ ਤੇ 25 ਫੀਸਦੀ ਗੂੰਦ ਹੁੰਦੀ ਹੈ।

ਇਤਿਹਾਸ ਵਿੱਚ ਸਭ ਤੋਂ ਪਹਿਲਾਂ ਐਲਗਜ਼ਾਂਡਰ ਦੀ ਆਮਦ ਨਾਲ ਹਿੰਗ ਦਾ ਜ਼ਿਕਰ ਮਿਲਦਾ ਹੈ।

ਵਰਤੀਏ ਕਿੰਜ :-

ਇਸ ਦੀ ਖ਼ੁਸ਼ਬੂ ਸਾਂਭਣ ਲਈ ਤੇਜ਼ ਧੁੱਪ, ਤਿੱਖੀ ਲਾਈਟ ਤੇ ਗਰਮ ਥਾਂ ਤੋਂ ਪਰ੍ਹਾਂ ਪਲਾਸਟਿਕ ਜਾਂ ਸ਼ੀਸ਼ੇ ਦੇ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਹੈ। ਹਿੰਗ ਦੇ ਢੇਲਿਆਂ ਨੂੰ ਫੇਹ ਕੇ ਦਾਲਾਂ, ਸਬਜ਼ੀਆਂ, ਸੂਪ, ਆਚਾਰ ਵਿੱਚ ਥੋੜ੍ਹੀ ਮਾਤਰਾ ਵਿੱਚ ਪਾਇਆ ਜਾ ਸਕਦਾ ਹੈ।

ਮਾੜੇ ਅਸਰ :-

ਫੱਕੇ ਮਾਰ ਕੇ ਖਾਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਮਾੜੇ ਅਸਰ ਵੀ ਹਨ। ਰੋਜ਼ ਚਮਚੇ ਭਰ ਕੇ ਖਾਣ ਨਾਲ ਦਿਲ ਕੱਚਾ, ਉਲਟੀਆਂ, ਟੱਟੀਆਂ, ਪਿਸ਼ਾਬ ਕਰਨ ਵਿੱਚ ਦਿੱਕਤ ਆਉਣੀ, ਗਰਭ ਦਾ ਡਿੱਗਣਾ, ਛੋਟੇ ਬੱਚਿਆਂ ਦੇ ਨੱਕ ਵਿੱਚੋਂ ਲਹੂ ਵਗ ਪੈਣਾ, ਬੁੱਲਾਂ ਦਾ ਸੁੱਕਣਾ, ਸਿਰ ਪੀੜ, ਦੌਰਾ ਪੈਣਾ, ਮਾਹਵਾਰੀ ਠੀਕ ਨਾ ਆਉਣੀ ਵਗ਼ੈਰਾ ਵੇਖੇ ਜਾ ਚੁੱਕੇ ਹਨ।

ਹਿੰਗ ਸਿਰਫ਼ ਦੋ ਸੌ ਤੋਂ ਪੰਜ ਸੌ ਮਿਲੀਗ੍ਰਾਮ ਤੱਕ ਰੋਜ਼ ਡਾਕਟਰ ਦੀ ਸਲਾਹ ਨਾਲ ਹੀ ਖਾਧੀ ਜਾ ਸਕਦੀ ਹੈ। ਜੇ ਲਹੂ ਵਗਣ ਦਾ ਰੋਗ ਹੈ ਤਾਂ ਹਿੰਗ ਬਿਲਕੁਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਇਹ ਲਹੂ ਪਤਲਾ ਕਰਦੀ ਹੈ।

ਸੋ, ਕੁਦਰਤੀ ਚੀਜ਼ਾਂ ਵਰਤੋ, ਖ਼ੁਸ਼ ਰਹੋ, ਤੰਦਰੁਸਤ ਰਹੋ ਪਰ ਧਿਆਨ ਰਹੇ ਘਰੇਲੂ ਨੁਸਖੇ ਵੀ ਕਈ ਵਾਰ ਡਾਕਟਰੀ ਸਲਾਹ ਨਾਲ ਹੀ ਲੈਣੇ ਠੀਕ ਹੁੰਦੇ ਹਨ !

ਗੁਰਬਾਣੀ ’ਚ ਸਾਹਿਤਕਾਰੀ ਅਨੁਸਾਰ ਬਿੰਦੀ ਦੀ ਵਰਤੋਂ ਤੇ ਉਚਾਰਨ (ਭਾਗ 9)

0

          ਗੁਰਬਾਣੀ ’ਚ ਸਾਹਿਤਕਾਰੀ ਅਨੁਸਾਰ ਬਿੰਦੀ ਦੀ ਵਰਤੋਂ ਤੇ ਉਚਾਰਨ

ਕਿਰਪਾਲ ਸਿੰਘ ਬਠਿੰਡਾ

ਹੁਣ ਤੱਕ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ ਸ਼ਬਦਾਂ ਦਾ ਲੋੜ ਅਨੁਸਾਰ ਨਾਸਕੀ ਉਚਾਰਨ ਭਾਵ ਬਿੰਦੀ, ਟਿੱਪੀ ਸਹਿਤ ਅਤੇ ਦੁੱਤ ਉਚਾਰਨ ਭਾਵ ਅੱਧਕ ਸਹਿਤ ਉਚਾਰਨ ਬਾਰੇ ਵੀਚਾਰ ਕੀਤੀ ਹੈ। ਇਸ ਭਾਗ ਵਿੱਚ ਅੱਖਰਾਂ ਦੇ ਪੈਰ ਬਿੰਦੀ ਦੀ ਵਰਤੋਂ ਵਿਚਾਰੀ ਜਾਣੀ ਹੈ। ਜਿਸ ਤਰ੍ਹਾਂ ਸਮੁੱਚੀ ਗੁਰਬਾਣੀ ਵਿੱਚ ਕਿਸੇ ਵੀ ਅੱਖਰ ਉੱਪਰ ਅੱਧਕ ਦੀ ਵਰਤੋਂ ਕੀਤੀ ਹੋਈ ਨਹੀਂ ਮਿਲਦੀ ਹੈ, ਇਸੇ ਤਰ੍ਹਾਂ ਕਿਸੇ ਵੀ ਅੱਖਰ ਨੂੰ ਪੈਰ ਬਿੰਦੀ ਸਹਿਤ ਵੀ ਨਹੀਂ ਲਿਖਿਆ ਗਿਆ ਕਿਉਂਕਿ ਜਿਸ ਸਮੇਂ ਗੁਰਬਾਣੀ ਦੀ ਸੰਪਾਦਨਾ ਕੀਤੀ ਗਈ, ਉਸ ਸਮੇਂ ਗੁਰਮੁਖੀ ਲਿਪੀ ਵਿੱਚ ਕੇਵਲ 35 ਅੱਖਰ ਸਨ ਤੇ ਪੈਰ ਬਿੰਦੀ ਲਾਉਣ ਦਾ ਰਿਵਾਜ ਪ੍ਰਚਲਿਤ ਨਹੀਂ ਸੀ ਅਤੇ ਨਾ ਹੀ ਅੱਧਕ ਦਾ ਚਿੰਨ੍ਹ ਹੁੰਦਾ ਸੀ ਪਰ ਕਿਉਂਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ ਇਸ ਲਈ ਉਨ੍ਹਾਂ ਭਾਸ਼ਾਵਾਂ ਖਾਸ ਕਰ ਕੇ ਫਾਰਸੀ ਭਾਸ਼ਾ ’ਚੋਂ ਤਤਸਮ (ਜਿਉਂ ਦਾ ਤਿਉਂ ਸ਼ਬਦ) ਸਰੂਪ ਵਿੱਚ ਆਏ ਸ਼ਬਦ ਲਿਖੇ ਤਾਂ ਬਿਨਾਂ ਪੈਰ ਬਿੰਦੀ ਤੋਂ ਹੀ ਗਏ ਹਨ ਪਰ ਉਨ੍ਹਾਂ ਦਾ ਉਚਾਰਨ ਮੂਲ (ਸੰਬੰਧਤ) ਭਾਸ਼ਾ ਦੀ ਸਾਹਿਤਕਾਰੀ ਅਨੁਸਾਰ ਹੀ ਕੀਤਾ ਜਾਣਾ ਯੋਗ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਦੀ ਸੰਪਾਦਨਾ ਸਮੇਂ ਤਾਂ ਕੋਈ ਵੀ ਅੱਖਰ ਪੈਰ ਬਿੰਦੀ ਸਹਿਤ ਨਹੀਂ ਲਿਖਿਆ ਗਿਆ ਭਾਵੇਂ ਬੋਲੇ ਪੈਰ ਬਿੰਦੀ ਸਹਿਤ ਹੀ ਜਾਂਦੇ ਸਨ, ਪਰ ਕਾਫ਼ੀ ਸਮੇਂ ਬਾਅਦ (ਭਾਵ ਜਦ ਆਮ ਪੰਜਾਬੀ ਬੋਲੀ ਜਾਂ ਜ਼ਮੀਨੀ ਹਾਲਾਤ; ਅਜੋਕੀ ਪੰਜਾਬੀ ਭਾਸ਼ਾ ਲਿਖਤ ਵੱਲ ਮੁੜਨ ਲੱਗੇ ਤਾਂ) ਅਜੋਕੀ ਪੰਜਾਬੀ ਉਚਾਰਨ ਧੁਨੀ ਨੂੰ ਗੁਰਬਾਣੀ ਲਿਖਣਸ਼ੈਲੀ ਉਚਾਰਨ ਵਿਸ਼ੇ ਨਾਲ਼ ਮਿਲਾਏ ਰੱਖਣ ਲਈ ਆਧੁਨਿਕ ਪੰਜਾਬੀ ’ਚ ਪੰਜ ਅੱਖਰ ‘ਸ, ਖ, ਗ, ਜ, ਫ’ ਨੂੰ ਪੈਰ ਬਿੰਦੀ ਸਹਿਤ ‘ਸ਼, ਖ਼, ਗ਼, ਜ਼, ਫ਼’ ਲਿਖਿਆ ਜਾਣ ਲੱਗਾ ਅਤੇ ਇਸ ਤੋਂ ਵੀ ਅਗਾਂਹ (ਭਾਵ ਮਾਤਰ 30-35 ਕੁ ਸਾਲ ਪਹਿਲਾਂ ਹੀ) ਛੇਵੇਂ ਅੱਖਰ ‘ਲ’ ਨੂੰ ਵੀ ਪੈਰ ਬਿੰਦੀ ਸਹਿਤ ‘ਲ਼’ ਲਿਖਣਾ ਸ਼ੁਰੂ ਹੋ ਗਿਆ ਤੇ ਪੈਰ ਬਿੰਦੀ ਵਾਲੇ ਸ਼ਬਦ 5 ਤੋਂ ਵਧ ਕੇ 6 ਹੋ ਗਏ।

ਅਜਿਹੀ ਗੱਲ ਵੀ ਨਹੀਂ ਕਿ ਗੁਰਮੁਖੀ ਜਾਂ ਪੰਜਾਬੀ ਵਿੱਚ 30-35 ਸਾਲ ਪਹਿਲਾਂ ‘ਲ਼’ ਧੁਨੀ ਨਹੀਂ ਸੀ।   50 ਕੁ ਸਾਲ ਤੋਂ ਵਡੇਰੀ ਉਮਰ ਦੇ ਲੋਕ ਅੱਜ ਵੀ ਮੌਜੂਦ ਹਨ, ਜੋ ਜਾਣਦੇ ਹਨ ਕਿ ਪਹਿਲਾਂ ‘ਕਾਲ਼ਾ, ਪੀਲ਼ਾ, ਲਾਲ਼ਾ (ਗੁੜ ਬਣਨ ਤੋਂ ਪਹਿਲਾਂ ਰਹੁ ਦੀ ਦਸ਼ਾ), ਵੇਲ਼ਾ, ਭੋਲ਼ਾ (ਮਾਸੂਮ)’ ਆਦਿਕ ਧੁਨੀ ਪ੍ਰਚਲਿਤ ਸੀ, ਜੋ ਲਿਖਤ ਵਿੱਚ ਬਿਨਾਂ ਪੈਰ ਬਿੰਦੀ ਹੀ ਹੁੰਦੇ ਸਨ ਅਤੇ ਸ਼ੁੱਧ ਪੰਜਾਬੀ ਬੋਲਣ ਵਾਲ਼ਾ ਮਨੁੱਖ ਇਨ੍ਹਾਂ ਸ਼ਬਦਾਂ ਨੂੰ ਬਿਨਾਂ ਪੈਰ ਬਿੰਦੀ ‘ਕਾਲਾ, ਪੀਲਾ, ਲਾਲਾ’ ਆਦਿ ਉਚਾਰਨ ਨਹੀਂ ਕਰਦਾ ਸੀ ਭਾਵ ਹਮੇਸ਼ਾਂ ਪੈਰ ਬਿੰਦੀ ਵਾਲ਼ਾ ਉਚਾਰਨ ‘ਲ਼’ ਰਵਾਇਤੀ ਰਿਹਾ ਹੈ ਪਰ ਲਿਖਣ ਨਿਯਮ ’ਚ ਇਹ ਧੁਨੀ ਅੱਖਰ ਮੌਜੂਦ ਨਾ ਹੋਣ ਕਾਰਨ ਬਿਨਾਂ ਪੈਰ ਬਿੰਦੀ ਹੀ ਲਿਖੇ ਜਾਂਦੇ ਰਹੇ ਸਨ।  ਇਸੇ ਯੁਕਤੀ ’ਚ ‘ਸ਼, ਖ਼, ਗ਼, ਜ਼, ਫ਼’ ਧੁਨੀ ਵੀ ਬਹੁਤ ਪਹਿਲਾਂ ਪ੍ਰਚਲਿਤ ਰਹੀ ਹੋਏਗੀ, ਇਸ ਲਈ ਹੀ ਅਜੋਕੀ ਪੰਜਾਬੀ ਲਿਪੀ ’ਚ 35 ਅੱਖਰ ਧੁਨੀ ਤੋਂ ਹੋਰ ਵਧੀਕ ਇਹ ਧੁਨੀਆਂ ਵੀ ਲਿਖਤੀ ਵਰਣਮਾਲਾ ’ਚ ਵਧਾਉਣਾ ਮਹਿਸੂਸ ਹੋਇਆ।

ਸੋ, ਹਰ ਭਾਸ਼ਾ (ਬੋਲੀ) ਦਾ ਭਾਵਾਰਥ ਸਮਝਣਾ ਮਹੱਤਵ ਪੂਰਨ ਹੁੰਦਾ ਹੈ, ਨਾ ਕਿ ਕਿਸੇ ਬੋਲੀ ਨੂੰ ਕੇਵਲ ਸ਼ਬਦਾਰਥਾਂ ਤੱਕ ਹੀ ਜਾਣ ਕੇ ਬੰਦਾ ਰੁਕ ਜਾਵੇ, ਇਸ ਲਈ ਗੁਰਬਾਣੀ ਦੇ ਭਾਵਾਰਥਾਂ ਦੀ ਸਪਸ਼ਟਤਾ ਲਈ ਚਲਦੇ ਪ੍ਰਸੰਗ ਅਨੁਸਾਰ ਕਿਸੇ ਪੰਜਾਬੀ ਅੱਖਰ ਧੁਨੀ ਦੇ ਪੈਰ ’ਚ ਬਿੰਦੀ ਲਗਾ ਕੇ ਗੁਰਬਾਣੀ ਦਾ ਵਿਸ਼ਾ (ਭਾਵਾਰਥ) ਸਮਝਣਾ ਬੁਧੀਮਾਨੀ ਹੈ ਤੇ ਇਸ ਜਾਣਕਾਰੀ ਵੱਲੋਂ ਅਵੇਸਲੇ ਰਹਿਣਾ ਸ਼ਬਦਾਰਥਾਂ ਦੇ ਭਾਵਾਰਥਾਂ ਨੂੰ ਵਧੇਰੇ ਮੁਸ਼ਕਲ ਕਰੇਗਾ; ਜਿਵੇਂ ਕਿ

ਸੇਰ

1. ਦੁਇ ‘ਸੇਰ’ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ॥ ਅਧ ‘ਸੇਰੁ’ ਮਾਂਗਉ ਦਾਲੇ ॥ ਮੋ ਕਉ, ਦੋਨਉ ਵਖਤ ਜਿਵਾਲੇ॥ (ਭਗਤ ਕਬੀਰ ਜੀ/656)

2. ਚੰਗਿਆੲਂੀ ਆਲਕੁ ਕਰੇ ; ਬੁਰਿਆੲਂੀ ਹੋਇ ‘ਸੇਰੁ’ (ਸ਼ੇਰ)॥ (ਮ: 5/518)

ਉਚਾਰਨ ਸੇਧ : ਉਕਤ ਤੁਕ ਨੰ: (1) ਵਿੱਚ ‘ਸੇਰ’ ਬਹੁ ਵਚਨ ਅਤੇ ‘ਸੇਰੁ’ ਇਕ ਵਚਨ ਭਾਰ ਤੋਲਣ ਵਾਲੇ ਸੇਰ ਵੱਟੇ ਦੇ ਲਖਾਇਕ ਹਨ ਤੇ ਇਨ੍ਹਾਂ ਦਾ ਉਚਾਰਨ ਬਿਨਾਂ ਪੈਰ ਬਿੰਦੀ ‘ਸੇਰ’ ਕਰਨਾ ਹੀ ਯੋਗ ਹੈ ਪਰ ਤੁਕ ਨੰ: (2) ਵਿੱਚ ‘ਸੇਰੁ’ ਇੱਕ ਵਚਨ ਜੰਗਲੀ ਜਾਨਵਰ ‘ਸ਼ੇਰ’ ਦਾ ਲਖਾਇਕ ਹੋਣ ਕਰ ਕੇ ਇੱਥੇ ਪੈਰ ਬਿੰਦੀ ਲਾ ਕੇ ‘ਸ਼ੇਰ’ ਕਰਨਾ ਠੀਕ ਰਹੇਗਾ ਅਤੇ ਬਿਨਾਂ ਪੈਰ ਬਿੰਦੀ ਉਚਾਰਨ ਨਾਲ ਭਾਵਾਰਥ ਗ਼ਲਤ ਲਿਆ ਜਾ ਸਕਦਾ ਹੈ।

ਨੋਟ : ਵੀਚਾਰ ਅਧੀਨ ਸ਼ਬਦਾਂ ਦਾ ਬ੍ਰੈਕਟ ਵਿੱਚ ਸ਼ੁੱਧ ਉਚਾਰਨ ਅਤੇ ਲੋੜ ਅਨੁਸਾਰ ਅਰਥ ਵੀ ਲਿਖੇ ਗਏ ਹਨ ਤਾਂ ਕਿ ਸਰਲਤਾ ਬਣੀ ਰਹੇ ।

ਸਿਖਾ

1. ਗੁਰਮੁਖਿ ਸਖੀਆ ‘ਸਿਖ’ (ਸਿੱਖ) ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ; ਇਕਿ, ਗੁਰਿ (ਨੇ) ਕਾਰੈ ਲਾਈਆ ॥ ਜਿਨਾ, ਗੁਰੁ ਪਿਆਰਾ ਮਨਿ ਚਿਤਿ ; ਤਿਨਾ, ਭਾਉ ਗੁਰੂ ਦੇਵਾਈਆ ॥ ਗੁਰ ‘ਸਿਖਾ’ (ਸਿੱਖਾਂ) ਇਕੋ ਪਿਆਰੁ ; ਗੁਰ ਮਿਤਾ ਪੁਤਾ ਭਾਈਆ॥ (ਮ: 4/648)

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿੱਚ ਸੰਗਤ ਬਣਾ) ਮਿਲਾਈਆਂ ਹਨ; ਉਹਨਾਂ ਵਿੱਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ ਤੇ ਕਈਆਂ ਨੂੰ ਸਤਿਗੁਰੂ ਨੇ (ਹੋਰ) ਕੰਮ-ਕਾਰ ’ਚ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿੱਚ ਪਿਆਰਾ ਗੁਰੂ ਵਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ, ਮਿੱਤ੍ਰਾਂ, ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।

2. ਖਲੜੀ, ਖਪਰੀ, ਲਕੜੀ, ਚਮੜੀ, ‘ਸਿਖਾ’ (ਸ਼ਿਖਾ = ਬੋਦੀ), ਸੂਤੁ, ਧੋਤੀ, ਕੀਨ੍ੀ ॥ ਤੂੰ ਸਾਹਿਬੁ ; ਹਉ, ਸਾਂਗੀ ਤੇਰਾ, ਪ੍ਰਣਵੈ ਨਾਨਕੁ, ਜਾਤਿ ਕੈਸੀ ?॥ (ਮ: 1/358)

ਅਰਥ : ਕਿਸੇ ਨੇ (ਭੰਗ ਆਦਿ ਪਾਉਣ ਲਈ) ਚਮੜੇ ਦੀ ਝੋਲੀ ਬਣਾ ਲਈ, ਕਿਸੇ ਨੇ ਮੰਗਣ ਲਈ (ਹੱਥ ’ਚ) ਖੱਪਰ ਫੜ ਲਿਆ, ਕੋਈ ਡੰਡਾਧਾਰੀ ਬਣ ਗਿਆ, ਕਿਸੇ ਨੇ ਮ੍ਰਿਗ ਛਾਲਾ ਪਹਿਣ ਲਈ, ਕੋਈ ਬੋਦੀ, ਜਨੇਊ, ਧੋਤੀ ਆਦਿ ਦਾ ਧਾਰਨੀ ਬਣ ਗਿਆ, ਪਰ ਹੇ ਪ੍ਰਭੂ  !  ਤੂੰ ਇਨ੍ਹਾਂ ਨਾਲ ਪ੍ਰਸੰਨ ਨਹੀਂ ਹੁੰਦਾ,  ਇਸ ਲਈ ਨਾਨਕ ਆਖਦਾ ਹੈ ਕਿ ਤੂੰ ਮੇਰਾ ਮਾਲਕ ਹੈਂ ਤੇ ਮੈਂ ਤੇਰਾ ਬਹੁ ਰੂਪੀਆ (ਸ੍ਵਾਂਗੀ) ਅਖਵਾਉਂਦਾ ਹਾਂ (ਤਾਂ ਤੇ ਉੱਚੀ-ਨੀਵੀਂ) ਜਾਤ ਦਾ ਮਾਣ ਕਾਹਦਾ ?

3. ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ ॥ ਏਹੁ ਜਨੇਊ ਜੀਅ ਕਾ ; ਹਈ, ਤ ਪਾਡੇ ! ਘਤੁ ॥ ਨਾ ਏਹੁ ਤੁਟੈ, ਨ ਮਲੁ ਲਗੈ ; ਨਾ ਏਹੁ ਜਲੈ, ਨ ਜਾਇ ॥ ਧੰਨੁ ਸੁ ਮਾਣਸ, ਨਾਨਕਾ ! ਜੋ, ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ; ਬਹਿ ਚਉਕੈ, ਪਾਇਆ ॥ ‘ਸਿਖਾ’ (ਸਿੱਖਾ= ਸਿੱਖਿਆ ਦੇ ਕੇ), ਕੰਨਿ ਚੜਾਈਆ ; ਗੁਰੁ, ਬ੍ਰਾਹਮਣੁ ਥਿਆ ॥ ਓਹੁ ਮੁਆ, ਓਹੁ ਝੜਿ ਪਇਆ ; ਵੇਤਗਾ ਗਇਆ ॥ (ਆਸਾ ਕੀ ਵਾਰ/ਮ: 1/471)  ਭਾਵ ਹੇ ਪੰਡਤ ! ਜੇ (ਤੇਰੇ ਪਾਸ) ਇਸ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ਼) ਪਾ ਦੇਹ-ਇਹ ਜਨੇਊ, ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ ਅਤੇ ਵੱਟ, ਉੱਚਾ ਆਚਰਨ ਹੋਵੇ। (ਹੇ ਪੰਡਿਤ) ! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ  !  ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲ਼ੇ ਵਿੱਚ ਪਾ ਲਿਆ। (ਪਰ ਹੇ ਪੰਡਤ  ! ਤੇਰੇ ਦੁਆਰਾ ਪਾਇਆ ਜਾਂਦਾ ਜਨੇਊ ਤਾਂ ਤੂੰ) ਚਾਰ ਕੌਡੀਆਂ ਮੁੱਲ ਦੇ ਕੇ ਮੰਗਵਾ ਲਿਆ (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ਼) ਪਾ ਦਿੱਤਾ (ਫੇਰ ਤੈਂ ਉਸ ਦੇ) ਕੰਨ ਵਿੱਚ ਮੰਤਰ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ (ਭਾਵ ਮੈਂ) ਬਣ ਗਿਆ। (ਸਮਾਂ ਪੁੱਗਣ ’ਤੇ ਜਦੋਂ) ਉਹ (ਜਜਮਾਨ, ਤੇਰਾ ਚੇਲਾ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਉਤਰ ਗਿਆ (ਭਾਵ ਸੜ ਗਿਆ, ਜੋ ਆਤਮਾ ਦੇ ਨਾਲ ਅੰਤ ਤੱਕ ਨਾ ਨਿਭਿਆ, ਇਸ ਲਈ ਉਹ ਜਜਮਾਨ ਵਿਚਾਰਾ ਤੇਰੇ ਅਨੁਸਾਰ ਅਗਾਂਹ) ਜਨੇਊ ਤੋਂ ਬਿਨਾਂ ਹੀ ਗਿਆ ।

4. ਸਤਸੰਗਤਿ, ਸਤਿਗੁਰ ਚਟਸਾਲ ਹੈ ; ਜਿਤੁ, ਹਰਿ ਗੁਣ ‘ਸਿਖਾ’ (ਸਿੱਖਾ= ਸਿੱਖੇ ਜਾ ਸਕਦੇ ਹਨ)॥ (ਮ: 4/1316)

ਭਾਵ ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿੱਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ।

(ਨੋਟ : ਉਕਤ ਪੰਕਤੀਆਂ ’ਚੋਂ ਨੰਬਰ ਇੱਕ ’ਚ ‘ਸਿਖਾ’ ਦਾ ਅਰਥ ‘ਬਹੁਤੇ ਸਿੱਖ, ਨੰਬਰ 2 ਤੁਕ ’ਚ ‘ਸਿਖਾ’ ਦਾ ਅਰਥ ‘ਪੰਡਿਤ ਦੇ ਸਿਰ ਦੀ ਬੋਦੀ, ਚੋਟੀ, ਸ਼ਿਖਾ), ਨੰਬਰ 3 ਤੁਕ ’ਚ ‘ਸਿਖਾ’ ਦਾ ਅਰਥ ‘ਸਿੱਖਿਆ’ ਅਤੇ ਨੰਬਰ 4 ਤੁਕ ’ਚ ‘ਸਿਖਾ’ ਦਾ ਅਰਥ ‘ਸਿੱਖੇ ਜਾ ਸਕਦੇ ਹਨ (ਬਹੁ ਵਚਨ ਕਿਰਿਆ), ਇਸ ਲਈ ਪਹਿਲੀ ਤੁਕ ’ਚ ‘ਸਿਖਾ’ ਦਾ ਉਚਾਰਨ ‘ਸਿੱਖਾਂ (ਦਾ)’ ਨੰਬਰ 2 ’ਚ ਉਚਾਰਨ ‘ਸ਼ਿਖਾ’,  ਨੰਬਰ 3 ਤੇ 4 ’ਚ ਉਚਾਰਨ ‘ਸਿੱਖਾ’ ਹੋਏਗਾ। )

ਸੇਖ

1. ਜਾ ਕਉ, ਖੋਜਹਿ ਸੁਰਿ ਨਰ ਦੇਵ ॥ ਮੁਨਿ ਜਨ ‘ਸੇਖ’ (ਸ਼ੇਖ਼= ਸ਼ੇਸ਼ਨਾਗ), ਨ ਲਹਹਿ ਭੇਵ ॥ ਜਾ ਕੀ, ਗਤਿ ਮਿਤਿ ਕਹੀ ਨ ਜਾਇ॥ ਘਟਿ ਘਟਿ, ਘਟਿ ਘਟਿ ਰਹਿਆ ਸਮਾਇ ॥ (ਮ: 5/1181) – ਹੇ ਮਾਂ ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ, ਜਿਸ ਦਾ ਭੇਤ ਮੁਨੀ ਲੋਕ ਅਤੇ ਹਜ਼ਾਰਾਂ ਸਿਰਾਂ ਤੇ ਹਜ਼ਾਰਾਂ ਜੀਭਾਂ ਵਾਲ਼ੇ ਸ਼ੇਸ਼ਨਾਗ ਭੀ ਨਹੀਂ ਪਾ ਸਕਦੇ, ਜਿਸ ਦੀ ਨਿਰਲੇਪ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਹੋ ਸਕਦੇ, ਹੇ ਮਾਂ ! ਉਹ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ।

2. ਆਦਿ ਪੁਰਖ ਕਉ ਅਲਹੁ ਕਹੀਐ ; ‘ਸੇਖਾਂ’ (ਸ਼ੇਖ਼ਾਂ) ਆਈ ਵਾਰੀ ॥ ਦੇਵਲ ਦੇਵਤਿਆ, ਕਰੁ ਲਾਗਾ ; ਐਸੀ ਕੀਰਤਿ ਚਾਲੀ॥ (ਮ: 1/1191) ਭਾਵ ਹੁਣ ਮੁਸਲਮਾਨੀ ਰਾਜ ਦਾ ਸਮਾਂ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿੱਚ) ‘ਆਦਿ ਪੁਰਖ’ ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲ੍ਹਾ ਆਖਿਆ ਜਾ ਰਿਹਾ ਹੈ। ਅਜਿਹੀ ਰੀਤ ਚੱਲੀ ਕਿ (ਜਿਨ੍ਹਾਂ ਮੰਦਰਾਂ ’ਚ ਦੇਵਤਿਆਂ ਦੀ ਪੂਜਾ ਹੁੰਦੀ ਸੀ, ਹੁਣ ਉਹਨਾਂ) ਦੇਵ-ਮੰਦਰਾਂ ਉੱਤੇ ਟੈਕਸ ਲਾਇਆ ਜਾ ਰਿਹਾ ਹੈ।

3. ਕਹਤ ਸੁਨਤ, ਕਿਛੁ ਸਾਂਤਿ ਨ ਉਪਜਤ ; ਬਿਨੁ ਬਿਸਾਸ, ਕਿਆ ‘ਸੇਖਾਂ’ (ਸੇਖਾਂ= ਵਿਸ਼ੇਸ਼ਤਾ, ਲਾਭ ਜਾਂ ਗੁਣ) ?॥ ਪ੍ਰਭੂ ਤਿਆਗਿ, ਆਨ ਜੋ ਚਾਹਤ ; ਤਾ ਕੈ ਮੁਖਿ ਲਾਗੈ ਕਾਲੇਖਾ ॥ (ਮ: 5/1221) – ਹੇ ਭਾਈ ! ਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿੱਚ) ਕੋਈ ਸ਼ਾਂਤੀ ਪੈਦਾ ਨਹੀਂ ਹੋ ਸਕਦੀ। ਸਰਧਾ ਤੋਂ ਬਿਨਾਂ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ। ਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਹੁਤੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋਚਦਾ ਰਹਿੰਦਾ ਹੈ, ਉਸ ਦੇ ਮੱਥੇ ਉੱਤੇ (ਮਾਇਆ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ ।

ਗੈਬੁ

ਅਲਹੁ ਗੈਬੁ (ਗ਼ੈਬ= ਲੁਕਿਆ ਹੋਇਆ), ਸਗਲ ਘਟ ਭੀਤਰਿ; ਹਿਰਦੈ ਲੇਹੁ ਬਿਚਾਰੀ ॥ ਹਿੰਦੂ ਤੁਰਕ ਦੁਹੂੰ ਮਹਿ ਏਕੈ ; ਕਹੈ ਕਬੀਰ, ਪੁਕਾਰੀ ॥ (ਕਬੀਰ ਜੀਉ /483) ਭਾਵ ਕਬੀਰ ਪੁਕਾਰ-ਪੁਕਾਰ ਆਖਦਾ ਹੈ ਕਿ ਹੇ ਕਾਜ਼ੀ ! ਹਿੰਦੂ ਤੇ ਤੁਰਕਾਂ ਵਿੱਚ ਇੱਕੋ ਹੀ ਰੱਬ ਹੈ।  ਸਾਰੇ ਸਰੀਰਾਂ ਵਿੱਚ ਹੁੰਦਿਆਂ ਹੋਇਆਂ ਵੀ ਉਹ ਲੁਕਿਆ ਬੈਠਾ ਹੈ, ਇਸ ਲਈ ਤੂੰ ਆਪਣੇ ਹਿਰਦੇ ਵਿੱਚ ਵੀਚਾਰ ਕਰ ਕੇ ਵੇਖ ਲੈ।

ਜਨ

ਗੁਰੂ ਗ੍ਰੰਥ ਸਾਹਿਬ ਜੀ ’ਚ ਸ਼ਬਦ ‘ਜਨ’ ਕੁਲ 1408 ਵਾਰੀ ਦਰਜ ਹੈ, ਜਿਨ੍ਹਾਂ ’ਚੋਂ ਬਹੁਤਾਤ ਸ਼ਬਦਾਂ ਦਾ ਅਰਥ ਹੈ ‘ਲੋਕ, ਸੇਵਕ, ਦਾਸ’ ਪਰ ਸਿਰਫ਼ 2 ਵਾਰ ‘ਜਨ’ ਇਸਤਰੀ ਦੇ ਅਰਥਾਂ ਵਿੱਚ ਆਇਆ ਹੈ, ਇਸ ਲਈ ਉੱਥੇ ਇਸ ਦਾ ਉਚਾਰਨ ਪੈਰ ਬਿੰਦੀ ਸਹਿਤ ‘ਜ਼ਨ’ ਕੀਤੇ ਜਾਣਾ ਠੀਕ ਹੈ; ਜਿਵੇਂ ਕਿ

ਬਲਵੰਡ  ! ਖੀਵੀ ਨੇਕ ‘ਜਨ’ (ਜ਼ਨ) ; ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ ॥ ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ ॥ (967) ਭਾਵ ਹੇ ਬਲਵੰਡ !  ਆਖ ਕਿ (ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ) ਖੀਵੀ ਜੀ (ਆਪਣੇ ਪਤੀ ਵਾਂਗ) ਬੜੇ ਭਲੇ (ਪਰਉਪਕਾਰੀ) ਹਨ, ਜਿਸ ਕਾਰਨ ਉਨ੍ਹਾਂ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ ਭਾਵ ਹਿਰਦੇ ਸ਼ਾਂਤੀ-ਠੰਢਕ ਪੈਦਾ ਕਰਨ ਵਾਲੀ ਹੈ ਕਿਉਂਕਿ ਇੱਕ ਤਰਫ਼ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ- ਰਸ ਵੰਡਿਆ ਜਾ ਰਿਹਾ ਹੈ (ਦੂਜੀ ਤਰਫ਼ ਮਾਤਾ ਖੀਵੀ ਜੀ ਲੰਗਰ ਹਾਲ ’ਚ ਸਭ ਨੂੰ) ਘਿਉ ਵਾਲੀ ਖੀਰ ਵੰਡ ਰਹੇ ਹਨ। (ਗੁਰੂ ਦਰ ਆ ਕੇ) ਗੁਰਸਿੱਖਾਂ ਦੇ ਮੱਥੇ ਖਿੜ ਰਹੇ ਹਨ ਤੇ ਗੁਰੂ ਉਪਮਾ ਹੁੰਦੀ ਵੇਖ ਬੇਮੁਖਾਂ (ਮਨਮੁਖਾਂ) ਦੇ ਮੂੰਹ (ਈਰਖਾ ਕਾਰਨ) ਪੀਲੇ ਪੈ ਗਏ ਹਨ।

ਗਾਫਲ ਫਨਾ

ਬੰਦੇ  !  ਚਸਮ (ਚਸ਼ਮ) ਦੀਦੰ, ਫਨਾਇ (ਫ਼ਨਾਇ) ॥ ਦੁਨਂੀਆ ਮੁਰਦਾਰ ਖੁਰਦਨੀ (ਖ਼ੁਰਦਨੀ), ਗਾਫਲ (ਗ਼ਾਫ਼ਲ) ਹਵਾਇ ॥ ਰਹਾਉ॥ (ਮ: 5/723)

ਪਦ ਅਰਥ :  ਚਸਮ-ਅੱਖਾਂ ਨਾਲ, ਦੀਦੰ-ਦਿੱਸਦਾ ਹੈ, ਫਨਾਇ-ਨਾਸਵਾਨ, ਦੁਨਂੀਆ ਮੁਰਦਾਰ ਖੁਰਦਨੀ- ਜਨਤਾ ਹਰਾਮ ਖਾਣ ਵਾਲੀ, ਗਾਫਲ-ਨਾ ਸਮਝੀ, ਹਵਾਇ- ਹਿਰਸ, ਲਾਲਚ॥

ਭਾਵ  ਹੇ ਮਨੁੱਖ !  ਜੋ ਕੁਝ ਤੂੰ ਅੱਖੀਂ ਵੇਖਦਾ ਹੈਂ, ਸਭ ਨਾਸਵੰਤ ਹੈ, ਦੁਨੀਆ (ਮਾਇਆ ਦੇ) ਲਾਲਚ ’ਚ (ਰੱਬ ਵੱਲੋਂ) ਭੁੱਲੀ ਹੋਈ ਹੱਕ ਪਰਾਇਆ ਖਾਂਦੀ ਰਹਿੰਦੀ ਹੈ (ਲੁੱਟਾਂ-ਖੋਹਾਂ ਕਰਦੀ ਪਈ ਹੈ)।

ਫਰੀਦ

ਆਜੁ ਮਿਲਾਵਾ, ਸੇਖ ਫਰੀਦ (ਸ਼ੇਖ਼ ਫ਼ਰੀਦ)  ! ਟਾਕਿਮ ਕੂੰਜੜੀਆ, ਮਨਹੁ ਮਚਿੰਦੜੀਆ ॥ (ਫਰੀਦ ਜੀਉ/488)- ਹੇ ਸ਼ੇਖ ਫ਼ਰੀਦ  ! ਇਸ ਮਨੁੱਖਾ ਜਨਮ ਵਿੱਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਤਾਂ ਤੇ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖ।

ਗਲ, ਗਲਿਆ

1. ਜਿਨਾ ਗੁਰਸਿਖਾ ਕਉ, ਹਰਿ ਸੰਤੁਸਟੁ (ਸੰਤੁਸ਼ਟ) ਹੈ ; ਤਿਨੀ, ਸਤਿਗੁਰ ਕੀ ‘ਗਲ’ (ਗੱਲ= ਸਿੱਖਿਆ) ਮੰਨੀ ॥ (ਮ: 4/591)

2. ਇਹੁ ਸਰੀਰੁ, ਕੂੜਿ ਕੁਸਤਿ ਭਰਿਆ ‘ਗਲ’ (ਗਲ਼) ਤਾਈ; ਪਾਪ ਕਮਾਏ ॥ ਗੁਰਮੁਖਿ ਭਗਤਿ, ਜਿਤੁ, ਸਹਜ ਧੁਨਿ ਉਪਜੈ ; ਬਿਨੁ ਭਗਤੀ, ਮੈਲੁ ਨ ਜਾਏ ॥ (ਮ: 3/245)

ਭਾਵ (ਮਾਇਆ ਮੋਹ ਕਾਰਨ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਗਲ਼ ਤੱਕ ਭਾਵ ਨੱਕਾ-ਨੱਕ ਭਰਿਆ ਰਹਿੰਦਾ ਹੈ ਕਿਉਂਕਿ ਉਹ ਪਾਪ ਕਮਾਂਦਾ ਰਹਿੰਦਾ ਹੈ ਜਦ ਕਿ ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਪਿਛਲੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ)

3. ਨਾਨਕ ! ਬਖਸਿ ਮਿਲਾਇਅਨੁ, ਫਿਰਿ, ਗਰਭਿ, ਨ ‘ਗਲਿਆ’ (ਗਲ਼ਿਆ)॥ (ਮ: 4/1245) ਭਾਵ ਹੇ ਨਾਨਕ ! ਜਿਨ੍ਹਾਂ ਬੰਦਿਆਂ ਨੂੰ ਉਸ (ਪ੍ਰਭੂ) ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾ ਲਿਆ, ਉਹ ਮੁੜ ਜੂਨਾਂ ਵਿੱਚ ਨਹੀਂ ਗਲ਼ਦੇ (ਦੁਖੀ ਹੁੰਦੇ,  ਸੜਦੇ)।

ਗੁਰੂ ਨਾਨਕ ਸਾਹਿਬ ਜੀ ਵੱਲੋਂ ਤਿਲੰਗ ਰਾਗੁ ਵਿੱਚ ਉਚਾਰਿਆ ਹੋਇਆ ਹੇਠ ਲਿਖਿਆ ਸ਼ਬਦ ਉਚਾਰਨ ਸੇਧ ਲੈਣ ਲਈ ਉਦਾਹਰਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਫ਼ਾਰਸੀ ਦੇ ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਸ਼ਬਦ ਉਚਾਰਨ ਸਬੰਧਿਤ ਭਾਸ਼ਾ ਮੁਤਾਬਕ ਹੀ ਫਬੇਗਾ:-

ਯਕ ਅਰਜ (ਅਰਜ਼) ਗੁਫਤਮ (ਗੁਫ਼ਤਮ= ਮੈਂ ਆਖੀ) ਪੇਸਿ (ਪੇਸ਼= ਸਾਹਮਣੇ) ਤੋ ; ਦਰ ਗੋਸ (ਗੋਸ਼= ਕੰਨ) ਕੁਨ ਕਰਤਾਰ ॥  ਹਕਾ (ਹੱਕਾ) ਕਬੀਰ ਕਰੀਮ ਤੂ ; ਬੇਐਬ ਪਰਵਦਗਾਰ ॥1॥ ਦੁਨੀਆ ਮੁਕਾਮੇ ਫਾਨੀ (ਫ਼ਾਨੀ) ਤਹਕੀਕ (= ਸੱਚ) ਦਿਲ ਦਾਨੀ (= ਤੂੰ ਦਿਲਾਂ ਦੀ ਜਾਣਦਾ ਹੈਂ) ॥  ਮਮ (=ਮੇਰੇ) ਸਰ (= ਸਿਰ) ਮੂਇ (ਵਾਲ) ਅਜਰਾਈਲ (ਅਜ਼ਰਾਈਲ= ਮੌਤ ਦਾ ਫ਼ਰਿਸ਼ਤਾ) ਗਿਰਫਤਹ (ਗਿਰਫ਼ਤਹ, ਗ੍ਰਿਫ਼ਤਹ= ਗ੍ਰਿਫ਼ਤਾਰ) ਦਿਲ  ! ਹੇਚਿ (ਕੁਝ ਭੀ) ਨ ਦਾਨੀ (= ਤੂ ਜਾਣਦਾ)॥1॥ ਰਹਾਉ ॥  ਜਨ (ਜ਼ਨ= ਇਸਤਰੀ) ਪਿਸਰ (= ਪੁੱਤਰ) ਪਦਰ (= ਪਿਤਾ) ਬਿਰਾਦਰਾਂ (= ਭਰਾਵਾਂ ਵਿੱਚੋਂ) ਕਸ (= ਕੋਈ ਵੀ) ਨੇਸ (= ਨਹੀਂ ਹੈ) ਦਸਤੰਗੀਰ (= ਹੱਥ ਫੜ੍ਹਨ ਵਾਲਾ) ॥  ਆਖਿਰ (ਆਖ਼ਿਰ= ਅੰਤ ਨੂੰ) ਬਿਅਫਤਮ (ਬਿਅਫ਼ਤਮ= ਮੈਂ ਡਿੱਗਾ) ਕਸ (= ਕੋਈ ਵੀ) ਨ ਦਾਰਦ (= ਰੱਖ ਸਕਦਾ) ਚੂੰ (ਜਦੋਂ) ਸਵਦ (ਸ਼ਵਦ= ਹੋਵੇਗੀ) ਤਕਬੀਰ (= ਉਹ ਨਮਾਜ਼, ਜੋ ਮੁਰਦੇ ਨੂੰ ਦਫਣਾਉਣ ਵੇਲੇ ਪੜ੍ਹੀਦੀ ਹੈ, ਜਨਾਜ਼ਾ)॥2॥  ਸਬ (ਸ਼ਬ= ਰਾਤ) ਰੋਜ (ਰੋਜ਼= ਦਿਨ) ਗਸਤਮ (ਗਸ਼ਤਮ= ਮੈਂ ਫਿਰਦਾ ਰਿਹਾ) ਦਰ (= ਵਿੱਚ) ਹਵਾ (= ਹਿਰਸ, ਲਾਲਚ) ; ਕਰਦੇਮ (ਮੈਂ ਕਰਦਾ ਰਿਹਾ) ਬਦੀ (= ਬੁਰਿਆਈਆਂ) ਖਿਆਲ (ਖ਼ਿਆਲ) ॥  ਗਾਹੇ (= ਕਦੇ) ਨ ਨੇਕੀ ਕਾਰ ਕਰਦਮ ; ਮਮ (= ਮੇਰਾ) ੲਂੀ (=ਇਹ) ਚਿਨੀ (= ਜਿਹਾ) ਅਹਵਾਲ (= ਹਾਲ) ॥3॥  ਬਦਬਖਤ (ਬਦਬਖ਼ਤ= ਭੈੜੇ ਨਸੀਬੇ ਵਾਲਾ) ਹਮ ਚੁ (= ਸਾਡੇ ਵਰਗਾ, ਮੇਰੇ ਵਰਗਾ) ਬਖੀਲ (ਬਖ਼ੀਲ= ਚੁਗ਼ਲਖ਼ੋਰ) ਗਾਫਿਲ (ਗ਼ਾਫ਼ਿਲ= ਗ਼ਫਲਤ ਕਰਨ ਵਾਲਾ, ਸੁਸਤ, ਢਿੱਲੜ, ਲਾ-ਪਰਵਾਹ) ਬੇਨਜਰ = (ਬੇਨਜ਼ਰ = ਢੀਠ, ਨਿਲੱਜ) ਬੇਬਾਕ (ਬੇ ਬਾਕ = ਬਿਨਾਂ ਡਰ)  ॥  ਨਾਨਕ ਬੁਗੋਯਦ (ਬੁਗੋਇਅਦ= ਆਖਦਾ ਹੈ) ਜਨੁ ਤੁਰਾ (= ਤੈਨੂੰ) ਤੇਰੇ ਚਾਕਰਾਂ ਪਾ ਖਾਕ (ਪਾ ਖ਼ਾਕ= ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜ, ਬਖ਼ਸ਼)॥4॥1॥  (721)

— ਚਲਦਾ –

Most Viewed Posts