33 C
Jalandhar
Thursday, April 2, 2026
spot_img
Home Blog

ਭਗਤ ਅਤੇ ਗੁਰੂ ’ਚ ਅੰਤਰ (ਭਾਗ ਦੂਜਾ)

0

ਭਗਤ ਅਤੇ ਗੁਰੂ ’ਚ ਅੰਤਰ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਭਗਤ ਅਤੇ ਗੁਰੂ ’ਚ ਅੰਤਰ (ਭਾਗ ਪਹਿਲਾ)

ਕਵਿਤਾ ਰਚਨ ਵਾਲ਼ੀ ਕੋਮਲਤਾ; ਕਵੀ ਅੰਦਰ ਜਨਮ ਤੋਂ ਪਨਪਦੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰਾਂ ਨੂੰ ਕਾਵਿ (19 ਰਾਗਾਂ ’ਚ 977 ਸ਼ਬਦਾਂ) ’ਚ ਲਿਖਿਆ ਯਾਨੀ ਆਪ ਜੀ ਦਾ ਹਿਰਦਾ ਜਨਮ ਤੋਂ ਕੋਮਲ ਸੀ ਜਦਕਿ ਬਾਕੀ 5 ਗੁਰੂ ਸਾਹਿਬਾਨ ਅੰਦਰ ਇਹ ਕਲਾ ‘ਨਾਨਕ ਜੋਤਿ’ ਆਉਣ ’ਤੇ ਪਨਪੀ ਹੈ। ਗੁਰੂ ਅੰਗਦ ਸਾਹਿਬ ਨੇ 35 ਸਾਲ (ਸੰਨ 1504-1539) ਕੋਈ ਕਵਿਤਾ ਨਾ ਲਿਖੀ, ਫਿਰ 13 ਸਾਲਾਂ (ਸੰਨ 1539-1552) ’ਚ 63 ਸਲੋਕ ਲਿਖੇ। ਗੁਰੂ ਅਮਰਦਾਸ ਜੀ ਨੇ 73 ਸਾਲ (ਸੰਨ 1479-1552) ਦੀ ਉਮਰ ਤੱਕ ਕਵਿਤਾ ਨਾ ਲਿਖੀ, ਅਗਲੇ 22 ਸਾਲ (ਸੰਨ 1552-1774) ਵੇਲ਼ੇ 17 ਰਾਗਾਂ ’ਚ 869 ਸ਼ਬਦ ਲਿਖੇ। ਕਈ ਲੰਬੀਆਂ ਰਚਨਾਵਾਂ ਭੀ ਹਨ; ਜਿਵੇਂ 4 ਵਾਰਾਂ, ਅਨੰਦ ਸਾਹਿਬ, ਪੱਟੀ, ਆਦਿ। ਗੁਰੂ ਰਾਮਦਾਸ ਜੀ ਨੇ 40 ਸਾਲ (ਸੰਨ 1534-1574) ਦੀ ਉਮਰ ਤੱਕ ਕਵਿਤਾ ਨਾ ਲਿਖੀ, ਫਿਰ 7 ਸਾਲਾਂ (1574-1581) ਦੌਰਾਨ 30 ਰਾਗਾਂ ’ਚ 8 ਵਾਰਾਂ ਸਣੇ 638 ਸ਼ਬਦ ਲਿਖੇ। ਗੁਰੂ ਅਰਜਨ ਸਾਹਿਬ ਨੇ 18 ਸਾਲ (ਸੰਨ 1563-1581) ਕਵਿਤਾ ਨਹੀਂ ਲਿਖੀ, ਫਿਰ 25 ਸਾਲਾਂ (ਸੰਨ 1581-1606) ਸਮੇਂ 30 ਰਾਗਾਂ ’ਚ 6 ਵਾਰਾਂ ਸਣੇ 2312 ਸ਼ਬਦ ਰਚ ਦਿੱਤੇ। ਆਪ ਨੇ ਕੋਮਲ ਰਚਨਾ ਬਾਰੇ ਭੀ ਕਿਹਾ ਕਿ ਇਹ ਜੀਵਨ ’ਚ ਸੰਤੋਖ ਲੈ ਆਉਂਦੀ ਹੈ, ‘‘ਕੋਮਲ ਬਾਣੀ ਸਭ ਕਉ ਸੰਤੋਖੈ ’’ (ਮਹਲਾ ੫/੨੯੯) ਗੁਰੂ ਤੇਗ ਬਹਾਦਰ ਸਾਹਿਬ ਨੇ 43 ਸਾਲ (ਸੰਨ 1621-1664) ਕਵਿਤਾ ਨਾ ਲਿਖੀ, ਫਿਰ 11 ਸਾਲਾਂ (1664-1675) ਵੇਲ਼ੇ 15 ਰਾਗਾਂ ’ਚ 116 ਸ਼ਬਦ ਲਿਖੇ। ਸੋ ਸਪਸ਼ਟ ਹੈ ਕਿ ‘‘ਜੋਤਿ ਰੂਪਿ (’ਚ) ਹਰਿ ਆਪਿ… ’’ ਹੀ ਗੁਰੂ ਨਾਨਕ ਬਣ ਕੇ ਹਰ ਜਾਮੇ ’ਚ ਕਾਵਿਮਈ ਰਚਨਾ ਉਚਾਰਦਾ ਰਿਹਾ। ਐਸਾ ਹੀ ਸੰਕੇਤ; ਸਤਾ-ਬਲਵੰਡ ਜੀ ਨੇ ਕੀਤਾ ਹੈ, ‘‘ਚਾਰੇ ਜਾਗੇ ਚਹੁ ਜੁਗੀ; ਪੰਚਾਇਣੁ ਆਪੇ ਹੋਆ … ਆਪੇ ਪਟੀ, ਕਲਮ ਆਪਿ; ਆਪਿ ਲਿਖਣਹਾਰਾ ਹੋਆ ’’ (ਬਲਵੰਡ ਸਤਾ/੯੬੮) ਨਾਸਤਿਕ ਬੰਦੇ ਕਵਿਤਾ ਉਚਾਰਦੇ ਨਹੀਂ ਵੇਖੇ ਕਿਉਂਕਿ ਉਨ੍ਹਾਂ ਅੰਦਰ ਕੋਮਲਤਾ ਨਹੀਂ ਪਨਪੀ ਹੁੰਦੀ। ਨਾਸਤਿਕ ਤੇ ਰੂੜ੍ਹੀਵਾਦੀ ਲੋਕਾਂ ਦੀ ਜ਼ਬਾਨ ’ਚੋਂ ਖ਼ਾਲੀ ਟੀਨ ਵਰਗੀ ਬੇਰਸੀ ਆਵਾਜ਼ ਸੁਣ ਕੇ ਜਾਪਦਾ ਹੈ ਕਿ ਅੰਦਰ ਕੋਮਲਤਾ ਨਹੀਂ, ਕਠੋਰਤਾ ਹੈ।

‘ਨਾਨਕ ਜੋਤਿ’ ਦੀ ਇਸ ਵਾਰਸ਼ ਪਰੰਪਰਾ ਨੂੰ ਹੀ ਭਾਈ ਗੁਰਦਾਸ ਜੀ ਨੇ ‘ਨਿਰਮਲ ਪੰਥ’ (ਵਿਲੱਖਣਤਾ) ਮੰਨਿਆ, ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ (’ਤੇ) ਛਤ੍ਰ ਫਿਰਾਇਆ ਜੋਤੀ ਜੋਤਿ ਮਿਲਾਇ ਕੈ; ਸਤਿਗੁਰਿ+ਨਾਨਕਿ (ਨੇ) ਰੂਪ ਵਟਾਇਆ ਲਖਿ (ਕਹਿ) ਨ ਕੋਈ ਸਕਈ; ਆਚਰਜੇ ਆਚਰਜ ਦਿਖਾਇਆ ਕਾਇਆ ਪਲਟਿ ਸਰੂਪ ਬਣਾਇਆ ੪੫’’ (ਵਾਰ ੧, ਪਉੜੀ ੪੫) ਹੋਰ ਭੀ ਕਿਹਾ, ‘‘ਸਤਿਗੁਰੁ ਨਾਨਕੁ ਦੇਉ ਹੈ; ਪਰਮੇਸੁਰ ਸੋਈ ਗੁਰੁ ਅੰਗਦੁ ਗੁਰ ਅੰਗ ਤੇ; ਜੋਤੀ ਜੋਤਿ ਸਮੋਈ’’ (ਵਾਰ ੩੮, ਪਉੜੀ ੨੦) ਭਾਈ ਸਾਹਿਬ ਨੇ ਗੁਰੂ ਨਾਨਕ ਜੀ ਨੂੰ ‘ਸਤਿਗੁਰੂ’ ਮੰਨਿਆ, ਬਾਕੀ ਸਭ ਨੂੰ ਗੁਰਸਿੱਖ, ‘‘ਸਤਿਗੁਰ ਨਾਨਕ ਦੇਉ; ਆਪੁ ਉਪਾਇਆ ਗੁਰ ਅੰਗਦੁ ਗੁਰਸਿਖੁ; ਬਬਾਣੇ ਆਇਆ ਗੁਰਸਿਖੁ ਹੈ ਗੁਰੁ ਅਮਰੁ; ਸਤਿਗੁਰ ਭਾਇਆ ਰਾਮਦਾਸੁ ਗੁਰਸਿਖੁ; ਗੁਰ ਸਦਵਾਇਆ ਗੁਰੁ ਅਰਜਨੁ ਗੁਰਸਿਖੁ; ਪਰਗਟੀ ਆਇਆ ਗੁਰਸਿਖੁ ਹਰਿਗੋਵਿੰਦੁ; ਨ ਲੁਕੈ ਲੁਕਾਇਆ ’’ (ਵਾਰ ੨੦, ਪਉੜੀ ੧) ਅਰਥ : ਹਰੀ ਜੋਤਿ; ਸਤਿਗੁਰੂ ਨਾਨਕ ਹੀ ਸਰੀਰ ਬਦਲ-ਬਦਲ ‘ਗੁਰੂ’ ਬਣਦਾ ਰਿਹਾ; ਜਿਵੇਂ ਗੁਰੂ ਅੰਗਦ; ਗੁਰਸਿੱਖ ਬਣ ਬਾਬੇ (ਨਾਨਕ) ਦੀ ਸ਼ਰਨ ਆਇਆ। ਗੁਰੂ ਅਮਰਦਾਸ ਪਹਿਲਾਂ ਗੁਰਸਿੱਖ ਸੀ, ਫਿਰ ਸਤਿਗੁਰੂ ਨੂੰ ਪਸੰਦ ਆ ਗਿਆ। ਰਾਮਦਾਸ ਗੁਰਸਿੱਖ ਸੀ, (ਬਾਅਦ ’ਚ) ਗੁਰੂ ਅਖਵਾਇਆ। ਗੁਰੂ ਅਰਜਨ ਗੁਰਸਿੱਖ ਸੀ, (ਬਾਅਦ ’ਚ ਗੁਰੂ ਵਜੋਂ) ਪ੍ਰਗਟ ਹੋਇਆ। (ਗੁਰੂ) ਹਰਿਗੋਬਿੰਦ ਗੁਰਸਿੱਖ ਸੀ (ਫਿਰ ‘ਗੁਰੂ’ ਬਣ ਕੇ ਐਨਾ ਪ੍ਰਗਟ ਹੋਇਆ ਕਿ) ਛੁਪਾਇਆ ਭੀ ਨਾ ਛੁਪਿਆ। ਇਹੀ ਬਚਨ ਸੁਖਮਨੀ ਸਾਹਿਬ ’ਚ ਹਨ, ‘‘ਹਰਿ ਕਾ ਭਗਤੁ ਪ੍ਰਗਟ; ਨਹੀ ਛਪੈ ’’ (ਮਹਲਾ ੫/੨੬੫) ਗੁਰੂ ਅਰਜਨ ਸਾਹਿਬ; ਖ਼ੁਦ ਭੀ ਗੁਰੂ ਨਾਨਕ ਜੀ ਨੂੰ ਵੱਡਾ ਸਤਿਗੁਰੂ ਕਹਿੰਦੇ ਹਨ, ‘‘ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ’’ (ਮਹਲਾ ੫/੭੫੦) ਸੋ ਸਪਸ਼ਟ ਹੈ ਕਿ 9 ਗੁਰੂ ਸਾਹਿਬਾਨ ਪਹਿਲਾਂ ‘ਗੁਰਸਿਖ’ ਸਨ, ‘ਭਗਤ’ ਸਨ।

ਹੁਣ ਸਵਾਲ ਉੱਠੇਗਾ ਕਿ ਜੇ ਇਹ 9 ਭਗਤ (ਗੁਰਸਿੱਖ); ਬਾਅਦ ’ਚ ‘ਗੁਰੂ’ ਬਣ ਗਏ ਤਾਂ ਬਾਕੀ 15 ਭਗਤ; ਕਿਉਂ ਨਹੀਂ ‘ਗੁਰੂ’ ਅਖਵਾ ਸਕਦੇ ? ਜਵਾਬ : ਇਹ ਸਭ ‘ਨਾਨਕ ਜੋਤਿ’ ਕਾਰਨ ‘ਗੁਰੂ’ ਅਖਵਾਏ ਕਿਉਂਕਿ ‘ਨਾਨਕ’ ਨੂੰ ਸਦੀਵੀ ‘ਗੁਰੂ’ ਪਦ; ਅਕਾਲ ਪੁਰਖ ਨੇ ਖ਼ੁਦ ਬਖ਼ਸ਼ਿਆ ਹੈ, ‘‘ਸ੍ਰੀ ਗੁਰੂ (ਨਾਨਕ ਦਾ) ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ’’ ਚੌਥੇ ਪਾਤਿਸ਼ਾਹ ਭੀ ਮੰਨਦੇ ਹਨ, ‘‘ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ ਚਲੰਦੀ ’’ (ਮਹਲਾ ੪/੭੯) ਪੰਜ ਜਾਮਿਆ ’ਚ ਵਿਚਰਦੇ ਰਹੇ ‘ਨਾਨਕ ਜੀ’ ਲਈ ਸਤਾ-ਬਲਵੰਡ ਜੀ ਨੇ ਇੱਕ ਵਾਰ ਲਿਖੀ ਤੇ 11 ਭੱਟ ਸਾਹਿਬਾਨ ਨੇ 123 ਸਵੱਈਏ ਰਚੇ ਹਨ। ਜੇਕਰ ਭਗਤ ਸਾਹਿਬਾਨ ਭੀ ‘ਗੁਰੂ’ ਹੁੰਦੇ ਤਾਂ ਉਨ੍ਹਾਂ ਦੇ ਸਬੰਧ ’ਚ ਭੀ ਸਵੱਈਏ ਜ਼ਰੂਰ ਲਿਖੇ ਹੁੰਦੇ।

ਭੱਟਾਂ ਦੇ ਸਵੱਈਏ ‘ਗੁਰੂ ਸਰੀਰ’ ਬਾਰੇ ਹਨ ਯਾਨੀ ‘ਗੁਰੂ ਸਰੀਰ’ ਦੀ ਉਪਮਾ ਹੈ ਜਦਕਿ ਬਾਕੀ ਬਾਣੀ; ‘ੴ ਦੀ ਹੋਂਦ, ਉਸ ਦੇ ਸੁਭਾਅ (ਨਾਮ, ਹੁਕਮ ਤੇ ਦਾਤ), ਗੁਰ ਦੀ ‘ਜੋਤਿ’ ’ਚੋਂ ਹੁੰਦੀ ਬਖ਼ਸ਼ਸ਼, ਮਨੁੱਖਤਾ ਨੂੰ ਗੁਰੂ ਦੀ ਲੋੜ ਤੇ ਧਰਮ ਦੀ ਗ਼ਲਤ ਪਰਿਭਾਸ਼ਾ ਦੇ ਖੰਡਨ’ ਬਾਰੇ ਹੈ। ਇਨ੍ਹਾਂ ਦੋਵੇਂ ਪੱਖਾਂ (ਸੂਖਮ ਤੇ ਸਥੂਲ/ਸਰੀਰ) ਦੀ ਕੜੀ ਜੋੜਨ ਲਈ ‘ਆਦਿ ਗ੍ਰੰਥ’ ਦੀ ਸੰਪੂਰਨਤਾ ਵੇਲ਼ੇ (ਸੰਨ 1603-4 ’ਚ) 5ਵੇਂ ਪਾਤਿਸ਼ਾਹ ਨੇ 20 (9+11) ਸਵੱਈਏ ਰਚੇ, ਜੋ ਭੱਟ ਬਾਣੀ ਤੋਂ ਪਹਿਲਾਂ ਦਰਜ ਹਨ। ਇਨ੍ਹਾਂ ਰਾਹੀਂ ਦੋ ਭਰਮ ਦੂਰ ਕੀਤੇ ਗਏ (1). ‘ਗੁਰੂ ਸਰੀਰ’ ਨਾਸਵਾਨ ਹੈ (ਭਾਵੇਂ ਕਿ ਭੱਟਾਂ ਨੇ ਮਹਿਮਾ ਕੀਤੀ) ਤੇ ‘ਨਾਨਕ ਜੋਤਿ’ ਸਦੀਵੀ ਸਥਿਰ ਹੈ। (2). ‘ਗੁਰੂ ਸਰੀਰ’ ਵਾਙ ‘ਦੇਹਧਾਰੀ’ (ਗੁਰੂ) ਪੈਦਾ ਹੋਣਗੇ, ਉਨ੍ਹਾਂ ਦੀ ਸ਼ਰਨ ਪਿਆਂ ਜੀਵਨ ਸਫਲ ਨਹੀਂ ਹੋਣਾ। ਯਾਦ ਰਹੇ ਕਿ ਭੱਟਾਂ ਅਤੇ 5ਵੇਂ ਪਾਤਿਸ਼ਾਹ ਤੋਂ ਬਿਨਾ ਕਿਸੇ ਹੋਰ ਬਾਣੀਕਾਰ ਨੇ ਸਵੱਈਏ ਨਹੀਂ ਰਚੇ।

‘ਧਰਮ’ ਦਾ ਸਬੰਧ ਮਨ (ਮੈਲ਼) ਨਾਲ਼ ਹੈ, ਨਾ ਕਿ ਸਰੀਰ ਨਾਲ਼। ਸਰੀਰ ਪੱਖੋਂ ‘ਭਗਤ’ ਤੇ ‘ਗੁਰੂ’ ਸਮਾਨ ਹਨ। ਫ਼ਰਕ ਕੇਵਲ ‘ਸੁਰਤਿ ਵਿਕਸਿਤ’ (ਜਨਮ ਤੋਂ ਜਾਂ ਬਾਅਦ ’ਚ) ਬਾਰੇ ਹੈ ਤਾਹੀਓਂ ਆਪ ਨੇ ਪਹਿਲੇ 4 ਸਵੱਈਆਂ ’ਚ ‘ਭਗਤ’ ਤੇ ‘ਗੁਰੂ’ ਨੂੰ ਬਰਾਬਰ ਰੱਖਿਆ, ‘‘ਜਨੁ ਨਾਨਕੁ ਭਗਤੁ, ਦਰਿ ਤੁਲਿ, ਬ੍ਰਹਮ ਸਮਸਰਿ; ਏਕ ਜੀਹ ਕਿਆ ਬਖਾਨੈ  ?’’ (ਮਹਲਾ ੫/੧੩੮੫) ਭਾਵ ਹਰੀ ਦਾ ਭਗਤ ਦਾਸ ਨਾਨਕ (ਹਰੀ ਦੇ) ਦਰ ’ਤੇ ਪਰਵਾਣ ਹੈ, ਹਰੀ ਜੈਸਾ ਹੈ। (ਸ਼ਰਧਾਵਾਨ ਕਹੇ ਕਿ) ਮੇਰੀ ਇੱਕ ਜੀਭ; ‘ਗੁਰੂ ਜੋਤਿ’ ਬਾਰੇ ਇਸ ਤੋਂ ਵਧੀਕ ਹੋਰ ਕੀ ਕਹਿ ਸਕਦੀ ਹੈ ? ਇੱਥੇ ‘ਗੁਰੂ ਜੋਤਿ’ ਹੀ ‘ਬ੍ਰਹਮ ਸਮਸਰਿ’ (ਹਰੀ ਸਮਾਨ) ਹੈ, ਨਾ ਕਿ ਸਰੀਰ।  7ਵੇਂ ਸਵੱਈਏ ’ਚ ਫਿਰ ਕਿਹਾ, ‘‘ਸਚੁ ਸਭਾ, ਦੀਬਾਣੁ ਸਚੁ; ਸਚੇ ਪਹਿ ਧਰਿਓ ’’ ਭਾਵ ‘ੴ’ ਪ੍ਰਤੀ ਸ਼ਰਧਾ ਰੱਖਣ ਵਾਲ਼ੇ ਭਗਤ ਪੈਦਾ ਹੁੰਦੇ ਰਹਿਣਗੇ। ਉਨ੍ਹਾਂ ਲਈ ਇਨਸਾਫ਼-ਦਰ ਭੀ ਰਹੇਗਾ ਕਿਉਂਕਿ ਕਰਤਾਰ ਨੇ ਆਪਣਾ ਸਦਾ ਥਿਰ ਰੂਪ ‘ਨਾਨਕ ਜੋਤਿ’ ’ਚ ਰੱਖਿਆ ਹੈ (ਸਚੇ ਪਹਿ ਧਰਿਓ)। ਇਸ ਦੇ ਅੰਤ ’ਚ ‘ਗੁਰੂ ਸਰੀਰ’ ਦਾ ਜ਼ਿਕਰ ਹੈ, ‘‘ਹਰਿ ਗੁਰੁ ਨਾਨਕੁ ਜਿਨ੍ ਪਰਸਿਓ; ਤੇ ਬਹੁੜਿ ਫਿਰਿ ਜੋਨਿ ਨ ਆਏ ’’ (ਸਵਈਏ/ਮਹਲਾ ੫/੧੩੮੬) ਤਾਂ ਕਿ ਅਗਾਂਹ ਭੱਟ ਬਾਣੀ ਨਾਲ਼ ਕੜੀ ਜੁੜ ਸਕੇ।

‘ਭਗਤ’ ਅਤੇ ‘ਸਤਿਗੁਰੂ’ ਨੂੰ ਸਮਾਨੰਤਰ ਲੈਂਦੇ ਬੋਲ ਗੁਰੂ ਰਾਮਦਾਸ ਜੀ ਦੇ ਭੀ ਹਨ, ‘‘ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ; ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ’’ (ਮਹਲਾ ੪/੫੯੪) ਕਿਉਂਕਿ ਆਪ ਭੀ ਪਹਿਲਾਂ ‘ਭਗਤ’ ਸਨ ਯਾਨੀ ‘ਸਤਿਗੁਰੂ’; ਭਗਤ ਹੁੰਦਾ ਹੈ, ਪਰ ਹਰ ਭਗਤ; ‘ਸਤਿਗੁਰੂ ਨਹੀਂ ਹੁੰਦਾ।

ਸੋ ਜਿਸ ਤਰ੍ਹਾਂ ਭੱਟ ਬਾਣੀ (ਜੋ ‘ਗੁਰੂ ਸਰੀਰ’ ਬਾਰੇ ਹੈ) ਰਾਹੀਂ ‘ਗੁਰੂ ਜੋਤਿ’ ਨੂੰ ਮਹਾਨ ਸਿੱਧ ਕੀਤਾ; ਉਸੇ ਤਰ੍ਹਾਂ ਹੁਣ ਧਰਮ ਪ੍ਰਚਾਰ ਵੇਲ਼ੇ ਇਤਿਹਾਸ (ਗੁਰੂ ਜਾਂ ਸਿੱਖ) ਦੀ ਉਦਾਹਰਨ ਦੇਣੀ ਹੀ ਬਣਦੀ ਹੈ, ਨਾ ਕਿ ਵਿਸ਼ੇ ਦਾ ਆਧਾਰ। ਜਦ ਤੱਕ ਇਤਿਹਾਸ ਮੂਲ ਵਿਸ਼ਾ ਬਣੇਗਾ; ‘ਭਗਤ ਵੱਡਾ ਜਾਂ ਗੁਰੂ ਵੱਡਾ’ ਵਿਵਾਦ, ਕਿਉਂਕਿ ਇਹ ਸਰੀਰ ਨਾਲ਼ ਜੁੜਿਆ ਵਿਸ਼ਾ ਹੈ, ਕਦੇ ਖ਼ਤਮ ਨਹੀਂ ਹੋਣਾ। ‘ਗੁਰੂ ਜੋਤਿ’ ਜਾਂ ‘ਗੁਰੂ ਸੋਚ’ (ਸਿਧਾਂਤ) ਦੀ ਬਜਾਇ ‘ਗੁਰੂ ਸਰੀਰ’ ਨੂੰ ਮਹਾਨ ਸਿੱਧ ਕਰਨਾ ਡੇਰੇਦਾਰ ਸੋਚ ਰਹੀ ਹੈ। ਐਸੀ ਹੀ ਬ੍ਰਾਹਮਣ ਦੀ ਦੇਹ (ਮੂਰਤੀ) ਪੂਜਕ ਰੂੜ੍ਹੀਵਾਦੀ ਸੋਚ ਹੈ। ਗੁਰੂ ਨਾਨਕ ਜੀ ਨੇ ਸ਼ੁਰੂ ਤੋਂ ਹੀ ‘ਸਰੀਰ’ ਨੂੰ ਨਾ ‘ਗੁਰੂ’ ਮੰਨਿਆ, ਨਾ ‘ਚੇਲਾ’।

ਭਗਤ ਕਬੀਰ ਜੀ ਨੇ 120 ਸਾਲ (ਸੰਨ 1398-1518) ਉਮਰ ਭੋਗੀ। ਭਗਤ ਰਵਿਦਾਸ ਜੀ ਬਾਰੇ ਕੁੱਝ ਵਿਵਾਦ ਹਨ। ਬਹੁਤਾਤ ਦਾ ਮੰਨਣਾ ਹੈ ਕਿ ਆਪ ਜੀ ਦੀ ਉਮਰ 115 ਸਾਲ (1376-1491) ਸੀ। ਭਗਤ ਨਾਮਦੇਵ ਜੀ ਦੀ 80 ਸਾਲ (1270-1350)। ਭਗਤ ਰਾਮਾਨੰਦ ਜੀ ਦੀ 101 ਸਾਲ (1366 ਤੋਂ 1467)। ਇਸ ਤੋਂ ਸਾਫ਼ ਹੈ ਕਿ ਸਾਰੇ ਹੀ ਭਗਤ ਸਮਕਾਲੀ ਸਨ। ਇਹ ਭੀ ਨਹੀਂ ਕਹਿ ਸਕਦੇ ਕਿ ਇੱਕ ਦਾ ਰੂਹਾਨੀਅਤ ਬਲ; (ਗੁਰੂ ਸਾਹਿਬ ਵਾਙ) ਦੂਜੇ ਭਗਤ ਅੰਦਰ ਆ ਗਿਆ ਹੋਵ। ਉਞ ਭਾਵੇਂ ਕਿ ਇਨ੍ਹਾਂ ਨੇ ਨਿਰੰਤਰ ਭਗਤੀ ਕੀਤੀ ਹੈ।

ਦੂਜੇ ਪਾਸੇ ਭਾਈ ਲਹਿਣਾ ਜੀ ਤੇ ਗੁਰੂ ਅਮਰਦਾਸ ਜੀ; 7-8 ਕੁ ਸਾਲ ਭਗਤੀ ਕਰਕੇ ‘ਗੁਰੂ’ ਬਣ ਗਏ। ਜਦ ਪੂਰਨ ਗੁਰੂ ਬਾਂਹ ਫੜੇ ਤਾਂ ਮੰਜ਼ਲ ਪਾਉਣੀ ਅਸਾਨ ਹੈ। ਗੁਰੂ ਅੰਗਦ ਸਾਹਿਬ ਨੇ ਭੀ ਮੰਨਿਆ ਕਿ ਗੁਰੂ ਤੋਂ ਬਿਨਾਂ ‘ਅਦ੍ਰਿਸ਼’ ਨਾਲ਼ ਰਿਸ਼ਤਾ ਕਾਇਮ ਕਰਨਾ ਅਤਿ ਕਠਿਨ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ ੨/੪੬੩) ਮਨੁੱਖ ਕੋਲ਼ ਪੰਜ ਗਿਆਨ ਇੰਦ੍ਰੇ ਹੀ ਚੇਤਨਾ ਵਜੋਂ ਹਨ। ‘ਅਦ੍ਰਿਸ਼ ਦੀ ਹੋਂਦ’ ਸਮਝਣ ਲਈ ਬੰਦਾ ਅੰਨ੍ਹਾ ਹੈ। ਇਹ ਸਚਾਈ ਗੁਰੂ ਅਮਰਦਾਸ ਜੀ ਨੇ ਵਾਰ-ਵਾਰ ਬਿਆਨ ਕੀਤੀ, ‘‘ਸਹ ਦੇਖੇ ਬਿਨੁ, ਪ੍ਰੀਤਿ ਨ ਊਪਜੈ; ਅੰਧਾ ਕਿਆ ਕਰੇਇ  ? (ਮਹਲਾ ੩/੮੩), ਵਿਣੁ ਡਿਠਾ ਕਿਆ ਸਾਲਾਹੀਐ ? ਅੰਧਾ ਅੰਧੁ ਕਮਾਇ  ?’’ (ਮਹਲਾ ੩/੬੪੬) ਭਗਤਾਂ ਦੇ ਇਤਿਹਾਸ ਤੋਂ ਸਪਸ਼ਟ ਨਹੀਂ ਹੁੰਦਾ ਕਿ ਕਿਸ ਭਗਤ ਨੇ ਕਿਹੜਾ ਗੁਰੂ ਧਾਰਨ ਕੀਤਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ 15 ਭਗਤ ਸਾਹਿਬਾਨ (ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈ ਦੇਵ ਜੀ, ਤ੍ਰਿਲੋਚਨ ਜੀ, ਧੰਨਾ ਜੀ, ਸੈਣ ਜੀ, ਪੀਪਾ ਜੀ, ਭੀਖਨ ਜੀ, ਸਧਨਾ ਜੀ, ਪਰਮਾਨੰਦ ਜੀ, ਸੂਰਦਾਸ ਜੀ, ਬੇਣੀ ਜੀ ਤੇ ਬਾਬਾ ਸੇਖ਼ ਫ਼ਰੀਦ ਜੀ), 6 ਗੁਰੂ ਸਾਹਿਬਾਨ (ਗੁਰ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ), 15 ਭੱਟ ਸਾਹਿਬਾਨ (ਕਲਸਹਾਰ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਗਯੰਦ ਜੀ, ਮਥੁਰਾ ਜੀ, ਬਲ੍ਹ ਜੀ ਤੇ ਹਰਬੰਸ ਜੀ) ਅਤੇ 3 ਗੁਰਸਿੱਖ (ਬਾਬਾ ਸੁੰਦਰ ਜੀ, ਭਾਈ ਸਤਾ ਜੀ ਤੇ ਬਲਵੰਡ ਰਾਇ ਜੀ) ਯਾਨੀ 35 ਮਹਾਂ ਪੁਰਖਾਂ ਦੀ ਬਾਣੀ ਦਰਜ ਹੈ। ਭਗਤ ਬਾਣੀ ਨੂੰ ਇਕੱਤਰ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਕਿਸੇ ਅਖੌਤੀ ਜਾਤ, ਗ਼ੈਰ ਧਰਮ/ਮਜ਼੍ਹਬ ਜਾਂ ਗ਼ੈਰ ਭਾਸ਼ਾ ਨੂੰ ਤਰਜੀਹ ਨਾ ਦਿੱਤੀ ਕਿਉਂਕਿ ਟੀਚਾ; ਮਨੁੱਖਤਾ ਦੇ ਕਲਿਆਣ ਲਈ ਸਾਰਿਆਂ ਦੇ ਸਰਬ ਸਾਂਝੇ ਉਪਦੇਸ਼ ਸਨ। ਇਨ੍ਹਾਂ ਨੂੰ ਹੀ ‘ਸ਼ਬਦ ਗੁਰੂ’ (ਗੁਰੂ ਸੋਚ) ਕਿਹਾ ਗਿਆ।

ਇਸ ਸ਼ਬਦ ਸੰਗ੍ਰਹਿ ’ਚ ਬਾਬਾ ਫ਼ਰੀਦ ਜੀ ਤੇ ਭਗਤ ਭੀਖਨ ਜੀ; ਪਿਛੋਕੜ ਇਸਲਾਮ ਦੇ ਸੂਫ਼ੀ ਮੱਤ ਨਾਲ਼ ਸਬੰਧਿਤ ਸਨ। ਭਗਤ ਰਾਮਾਨੰਦ ਜੀ, ਭਗਤ ਸੂਰਦਾਸ ਜੀ, ਭਗਤ ਜੈਦੇਵ ਜੀ ਤੇ ਭਗਤ ਪਰਮਾਨੰਦ ਜੀ; ਪਿਛੋਕੜ ਬ੍ਰਾਹਮਣ ਜਾਤੀ ’ਚੋਂ ਸਨ। ਭਗਤ ਕਬੀਰ ਜੀ; ਜੁਲਾਹਾ-ਜਾਤੀ ਨਾਲ਼ ਸਬੰਧਿਤ ਸਨ। ਭਗਤ ਰਵਿਦਾਸ ਜੀ; ਚਮੜੀ ਦਾ ਕੰਮ ਕਰਨ ਵਾਲ਼ੇ ਚਮਾਰ ਜਾਤੀ ਨਾਲ਼ ਸਬੰਧਿਤ ਸਨ। ਭਗਤ ਧੰਨਾ ਜੀ; ਖੇਤੀ ਕਰਨ ਵਾਲ਼ੇ ਜੱਟ ਸਨ। ਭਗਤ ਨਾਮਦੇਵ ਜੀ; ਦਰਜ਼ੀ ਦਾ ਕੰਮ ਕਰਨ ਵਾਲ਼ੇ ਛੀਂਬਾ ਸਨ। ਭਗਤ ਸਧਨਾ ਜੀ ਦਾ ਪਿਤਾ-ਪੁਰਖੀ ਕੰਮ ਮਾਸ ਕੱਟਣਾ (ਕਸਾਈਪੁਣਾ) ਸੀ। ਭਗਤ ਸੈਣ ਜੀ ਦੇ ਪੂਰਵਜ ਨਾਈ-ਜਾਤ ’ਚ ਲੋਕਾਂ ਦੇ ਵਾਲ਼ ਕੱਟਦੇ ਰਹੇ। ਭਗਤ ਤ੍ਰਿਲੋਚਨ ਜੀ; ਪਿਛੋਕੜ ਵੈਸ਼-ਜਾਤੀ ਨਾਲ਼ ਸਬੰਧਿਤ ਸਨ। ਭਗਤ ਪੀਪਾ ਜੀ; ਖੱਤਰੀ-ਰਾਜਪੂਤ ਸਨ। ਇਸੇ ਤਰ੍ਹਾਂ 11 ਭੱਟ ਸਾਹਿਬਾਨ; ਬ੍ਰਾਹਮਣ ਜਾਤ ’ਚੋਂ ਸਨ। ਗੁਰੂ ਨਾਨਕ ਸਾਹਿਬ ਜੀ ਦਾ ਪਿਛੋਕੜ ਬੇਦੀ-ਵੰਸ਼ ਨਾਲ਼ ਸੀ। ਗੁਰੂ ਅੰਗਦ ਸਾਹਿਬ ਜੀ; ਤ੍ਰੇਹਣ-ਵੰਸ਼ ’ਚੋਂ, ਗੁਰੂ ਅਮਰਦਾਸ ਜੀ; ਭੱਲੇ ਵੰਸ਼ ’ਚੋਂ ਅਤੇ ਗੁਰੂ ਰਾਮਦਾਸ ਜੀ; ਸੋਢੀ ਵੰਸ਼ ਵਿੱਚੋਂ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੇ ਅਨੇਕਾਂ ਵੰਸ਼ਜ; ਆਪਣੇ ਤੰਦ/ਸਬੰਧ ਇਨ੍ਹਾਂ ਨਾਲ਼ ਜੋੜ ਕੇ ਆਪਣੀ-ਆਪਣੀ ਜਾਤੀ ਨੂੰ ਮਹਾਨ ਬਣਾਉਣ ਦੀ ਤਾਕ ’ਚ ਰਹਿੰਦੇ ਹਨ।

ਗੁਰਮਤਿ-ਸਿਧਾਂਤ; ਕਿਸੇ ਖ਼ਾਸ ਜਾਤ, ਖ਼ਾਸ ਧਰਮ, ਖ਼ਾਸ ਭਾਸ਼ਾ ਜਾਂ ਖ਼ਾਸ ਕਿੱਤੇ ਦੀ ਕੈਦ ’ਚ ਨਹੀਂ। ਇਹ ਨਿਰੋਲ ਬ੍ਰਹਮ ਗਿਆਨ ਹੈ। ਬਾਣੀਕਾਰ ਭੀ ਆਮ ਗ੍ਰਿਹਸਤੀ ਤੇ ਕਿਰਤੀ ਸਨ। ਸਾਰਿਆਂ ਨੇ ਆਪਣੇ ਵਿਚਾਰ ਖ਼ੁਦ ਲਿਖੇ ਤਾਹੀਓਂ ਗੁਰਬਾਣੀ ਸਮੁੱਚੀ ਮਨੁੱਖਤਾ ਦਾ ਧਰਮ ਅਖਵਾਈ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ (ਮਹਲਾ ੫/੭੪੮), ਖਤ੍ਰੀ ਬ੍ਰਾਹਮਣ ਸੂਦ ਵੈਸ; ਸਭ ਏਕੈ ਨਾਮਿ ਤਰਾਨਥ ਗੁਰੁ ਨਾਨਕੁ ਉਪਦੇਸੁ ਕਹਤੁ ਹੈ; ਜੋ ਸੁਨੈ, ਸੋ ਪਾਰਿ ਪਰਾਨਥ ’’ (ਮਹਲਾ ੫/੧੦੦੧) ਭਾਵ ਇਸ ਕਲਿਯੁਗ ’ਚ ਕੋਈ ਖੱਤਰੀ ਹੈ ਜਾਂ ਬ੍ਰਾਹਮਣ, ਸ਼ੂਦਰ ਹੈ ਜਾਂ ਵੈਸ਼; ਉਹੀ ਤਰੇਗਾ, ਜੋ ਗੁਰਬਾਣੀ ’ਤੇ ਅਮਲ ਕਰਕੇ ‘ਨਿਰਾਕਾਰ ਰਾਮ, ਅੱਲ੍ਹਾ, ਗੋਡ, ਕਰਤਾਰ’ ਨੂੰ ਦਿਲ ’ਚ ਵਸਾਏਗਾ।

ਜੋ ਕਣ-ਕਣ ’ਚ ਹੈ, ਉਹ ਕੇਵਲ ਖੱਤਰੀ ਜਾਂ ਕੇਵਲ ਬ੍ਰਾਹਮਣ ਜਾਂ ਕੇਵਲ ਸ਼ੂਦਰ ਜਾਂ ਕੇਵਲ ਵੈਸ਼ ਦਾ ਨਹੀਂ ਹੋ ਸਕਦਾ। ਮਨ ਦੀ ਮੈਲ਼ ਧੋਣੀ ਹੈ ਤਾਂ ਜੋ ਉਸ ਦੀ ਹੋਂਦ (ਜੋਤਿ) ਦਾ ਅੰਦਰੋਂ ਅਹਿਸਾਸ ਹੋਵੇ; ਜਿਵੇਂ ਕੁੜੱਤਣ ਜਾਂ ਸੁਗੰਧੀ ਨੂੰ ਗਿਆਨ ਇੰਦ੍ਰੇ (ਨੱਕ, ਕੰਨ, ਜੀਭ, ਅੱਖ ਤੇ ਚਮੜੀ) ਜਾਣ ਲੈਂਦੇ ਹਨ; ਉਸੇ ਤਰ੍ਹਾਂ ‘ਆਤਮ-ਪ੍ਰਕਾਸ਼’ ਨੂੰ ਭੀ ਜਾਣਿਆ ਜਾ ਸਕਦਾ ਹੈ, ਇਸ ਲਈ ਕਿਹਾ ਹੈ, ‘‘ਬੰਦੇ  ! ਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ ਰਹਾਉ ’’ (ਭਗਤ ਕਬੀਰ/੭੨੭) ਯਾਨੀ ਇਹ ਦੁਨੀਆਂ ਹੱਥ ’ਚ ਫੜ ਕੇ ਸਦਾ ਲਈ ਰੱਖੀ ਜਾਣ ਵਾਲ਼ੀ ਵਸਤੂ ਨਹੀਂ। ਇਹ ਧੂੰਏਂ ਦਾ ਗ਼ੁਬਾਰ ਹੈ। ਇਸ ਦੁਨੀਆ (ਆਕਾਰ/ਸਰੀਰ) ਨੂੰ ਮਹਾਨ ਬਣਾ ਭੇਦ-ਭਾਵ ਖੜ੍ਹੇ ਨਾ ਕਰ।

ਜੇ ‘ਸਰਬ ਸਾਂਝੀ ਗੁਰਬਾਣੀ’ ’ਚੋਂ ਕਿਸੇ ਇੱਕ ਭਗਤ ਦੀ ਰਚਨਾ ਨੂੰ ਵੱਖ ਕਰਕੇ ਉਸ ਨੂੰ ਨਵਾਂ ‘ਆਦਿ ਗ੍ਰੰਥ’ ਸਿੱਧ ਕਰੀਏ ਤਾਂ ਇਹ ਜਾਤ ਆਧਾਰਿਤ ਫ਼ੈਸਲਾ ਹੈ, ਨਾ ਕਿ ਸਿਧਾਂਤਿਕ। ਜਿਹੜਾ ਭਗਤੀ ਕਰ-ਕਰ ਨਿਰਾਕਾਰ ਦਾ ਰੂਪ ਹੋ ਗਿਆ, ਉਸ ਨੂੰ ਮੁੜ ਮੂਰਤੀ ’ਚ ਸਥਾਪਿਤ ਕਰਨਾ; ਇਨ੍ਹਾਂ ਬਚਨਾਂ ਵਿਰੁਧ ਹੈ, ‘‘ਥਾਪਿਆ ਨ ਜਾਇ; ਕੀਤਾ ਨ ਹੋਇ ’’ (ਜਪੁ)

ਗੁਰੂ ਜਾਂ ਸਿੱਖਾਂ ਨੂੰ ਸ਼ਹੀਦ ਕਰਨ ਸਮੇਂ ਮੁਗ਼ਲ ਤਿੰਨ ਸ਼ਰਤਾਂ ਰੱਖਦੇ ਸਨ (1). ਕਰਾਮਾਤ ਵਿਖਾਓ (2). ਮੁਗ਼ਲ ਬਣ ਜਾਓ (3). ਮੌਤ ਕਬੂਲ ਲਓ। ਇਸ ਦੇ ਹਵਾਲੇ ਨਾਲ਼ ਅਕਸਰ ਕਿਹਾ ਜਾਂਦਾ ਹੈ ਕਿ ਕਰਾਮਾਤ ਵਿਖਾਉਣੀ ਧਰਮ ਵਿਰੁਧ ਹੈ, ਪਰ ਸਚਾਈ ਇਹ ਹੈ ਕਿ ਜੇ ਕਿਸੇ ਦਬਾਅ ’ਚ ਭਗਤਾਂ ਤੋਂ ਕੁੱਝ ਕਰਵਾਇਆ ਜਾਂ ਬੁਲਵਾਇਆ ਜਾਵੇ ਤਾਂ ਇਹ ਭਗਤ ਦੀ ਸੋਚ ਵਿਰੁੱਧ ਯਾਨੀ ਡਰ ਜਾਣਾ (ਕਾਇਰਤਾ, ਬੁਜ਼ਦਿਲੀ) ਹੈ ਕਿਉਂਕਿ ਨਿਰਭਉ ਪ੍ਰਭੂ ਨਾਲ਼ ਨੇੜਤਾ ਬਣਾ-ਬਣਾ ਭਗਤ ਭੀ ਨਿਰਭਉ (ਨਿਡਰ) ਹੁੰਦੇ ਹਨ; ਜਿਵੇਂ ਕਿ ‘‘ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ ਭਉ ਸਭੁ ਗਵਾਸੀ (ਸੋ ਪੁਰਖੁ/ਮਹਲਾ ੪/੧੧), ਨਿਰਭਉ ਜਪੈ; ਸਗਲ ਭਉ ਮਿਟੈ ’’ (ਸੁਖਮਨੀ/ਮਹਲਾ ੫/੨੯੩) ਗੁਰੂ ਤੇਗ ਬਹਾਦਰ ਸਾਹਿਬ ਦੇ ਭੀ ਬੋਲ ਹਨ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ (ਹੋਰ ਦਾ)’’ (ਮਹਲਾ ੯/੧੪੨੭) ਕਬੀਰ ਜੀ ਨੇ ਭੀ ਕਿਹਾ ਹੈ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ’’ (ਭਗਤ ਕਬੀਰ/੧੧੦੫)

ਇਤਿਹਾਸ ਗਵਾਹ ਹੈ ਕਿ ਭਗਤ ਨਾਮਦੇਵ ਜੀ ਨੂੰ ਤੁਗਲਕ ਬਾਦਿਸ਼ਾਹ ਕੈਦ ਕਰਕੇ ਬੋਲਦਾ ਹੈ ਕਿ ਖ਼ੁਦਾ ਕਹਿ, ਰਾਮ ਨਹੀਂ। ਨਾਮਦੇਵ ਜੀ ਦੀ ਮਾਂ ਭੀ ਉਸ ਨੂੰ ਖ਼ੁਦਾ ਬੋਲਣ ਲਈ ਆਪਣੀ ਮਮਤਾ ਯਾਦ ਕਰਾਉਂਦੀ ਹੈ ਤਾਂ ਜੋ ਜਾਨ ਬਚ ਜਾਏ, ‘‘ਰੁਦਨੁ ਕਰੈ ਨਾਮੇ ਕੀ ਮਾਇ ਛੋਡਿ ਰਾਮੁ; ਕੀ (ਕਿਉਂ) ਨ ਭਜਹਿ ਖੁਦਾਇ  ?’’ (ਭਗਤ ਨਾਮਦੇਵ/੧੧੬੬) ਨਾਮਦੇਵ ਜੀ ਨੇ ਉਲ਼ਟਾ ਮਾਂ ਨੂੰ ਹੀ ਕਿਹਾ ਕਿ ਤੂੰ ਮੇਰੀ ਮਾਂ ਨਹੀਂ, ‘‘ਨ ਹਉ ਤੇਰਾ ਪੂੰਗੜਾ (ਬੱਚਾ); ਨ ਤੂ ਮੇਰੀ ਮਾਇ ਪਿੰਡੁ ਪੜੈ; ਤਉ ਹਰਿ ਗੁਨ ਗਾਇ ’’ ਭਾਵ ਮਰਨਾ ਮਨਜ਼ੂਰ, ਪਰ ਗਾਵਾਂਗਾ ਹਰੀ/ਰਾਮ ਦੇ ਗੁਣ। ਦੂਜੇ ਪਾਸੇ ਇਹ ਖ਼ੁਦ ਹੀ ਹਰੀ ਨੂੰ ਫ਼ਾਰਸੀ ਸ਼ਬਦਾਂ ਨਾਲ਼ ਯਾਦ ਕਰਦੇ ਹਨ, ‘‘ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ਦਰੀਆਉ ਤੂ, ਦਿਹੰਦ ਤੂ; ਬਿਸੀਆਰ ਤੂ ਧਨੀ ਦੇਹਿ ਲੇਹਿ ਏਕੁ ਤੂੰ; ਦਿਗਰ (ਹੋਰ) ਕੋ ਨਹੀ ਤੂੰ ਦਾਨਾਂ, ਤੂੰ ਬੀਨਾਂ; ਮੈ ਬੀਚਾਰੁ ਕਿਆ ਕਰੀ ? ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ’’ (ਭਗਤ ਨਾਮਦੇਵ/੭੨੭) ਭਾਵ ਹੇ ਹਰੀ/ਰਾਮ ! ਤੂੰ ਹੀ ਬਖ਼ਸ਼ਸ਼ ਕਰਨ ਵਾਲ਼ਾ, ਦਇਆ ਕਰਨ ਵਾਲ਼ਾ ਬਾਦਿਸ਼ਾਹ, ਦਾਤਾਂ ਦੇਣ ਵਾਲ਼ਾ, ਅੰਤਰਜਾਮੀ ਤੇ ਸਦਾ ਸਥਿਰ ਹੈਂ। ਮੈ ਤੇਰੇ ਬਾਰੇ ਹੋਰ ਕਿੰਨਾ ਕੁ ਕਹਿ ਸਕਦਾ ਹਾਂ ?

ਸੋ ਭਗਤ ਓਹੀ ਹੈ, ਜੋ ਕਿਸੇ ਦੇ ਦਬਾਅ ਹੇਠ ਨਾ ਹੋਵੇ, ਨਾ ਕਿ ਕਰਾਮਾਤ ਵਿਖਾ ਕੇ ਸਿਧਾਂਤ ਖੰਡਨ ਹੋਣ ਤੋਂ ਡਰਨਾ ਹੈ। ਆਪਣੇ ਆਤਮਿਕ ਬਲ ਤੇ ਵਿਕਸਿਤ ਸੁਰਤਿ ਦਾ ਹੋਰਾਂ ਨੂੰ ਅਹਿਸਾਸ ਕਰਾਉਣ ਨਾਲ਼ ਹੀ ਦੂਜਾ ਆਪਣੇ ਪਿਤਾ-ਪੁਰਖੀ ਫ਼ਰਜ਼ ਨੂੰ ਤਿਆਗ ਨਵਾਂ ਸਿਧਾਂਤ ਅਪਣਾਉਣ ਲਈ ਤਿਆਰ ਹੁੰਦਾ ਹੈ। ਕਰਾਮਾਤ ਕੀ ਹੈ, ਇਸ ਬਾਰੇ ਕਿਹਾ ਹੈ, ‘‘ਨਾਨਕ  ! ਸਾ ਕਰਮਾਤਿ; ਸਾਹਿਬਿ+ਤੁਠੈ (ਨਾਲ਼) ਜੋ ਮਿਲੈ ’’ (ਮਹਲਾ ੨/੪੭੫) ਭਾਵ ਪ੍ਰਭੂ ਦੀ ਮਿਹਰ ਨਾਲ਼ ਜੋ ਅਚਨਚੇਤ ਬਲ ਮਿਲੇ, ਅਦਭੁਤ ਅਚੰਭਾ ਹੋਵੇ, ਓਹੀ ਕਰਾਮਾਤ ਹੈ। ਪ੍ਰੇਮਾ ਕੋੜ੍ਹੀ ਸਰੀਰਕ ਰੋਗ ਤੋਂ ਮੁਕਤ ਹੀ ਨਹੀਂ ਹੋਇਆ ਬਲਕਿ ਸ਼ਾਦੀ ਕਰਾ ਕੇ ਧਰਮ ਦਾ ਪ੍ਰਚਾਰਕ ਭੀ ਬਣ ਗਿਆ। ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਉੱਤੇ ਹਾਥੀ ਨਾ ਚੜ੍ਹਿਆ। ਇਹੀ ਹੈ ‘ਕਰਾਮਾਤ’, ਜੋ ਭਗਤ ਦੀ ਕਮਾਈ ਕਾਰਨ ਪ੍ਰਗਟ ਹੁੰਦੀ ਹੈ। ‘ਭਗਤ’ ਤੇ ਹਰੀ’ ਦਾ ਇਹੀ ਪਰਸਪਰ ਸਬੰਧ (ਰਿਸ਼ਤਾ) ਹੈ; ਜਿਵੇਂ ਕਿ ਕਿਹਾ ਹੈ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ (ਭਗਤ ਰਵਿਦਾਸ/੯੩), ਬਦਹੁ ਕੀ ਨ ਹੋਡ ਮਾਧਉ ! ਮੋ ਸਿਉ ਠਾਕੁਰ ਤੇ ਜਨੁ, ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ਰਹਾਉ ’’ (ਭਗਤ ਨਾਮਦੇਵ/੧੨੫੨) ਭਾਵ ਹੇ ਪ੍ਰਭੂ ! ਮੇਰੇ ਨਾਲ਼ ਸ਼ਰਤ ਲਗਾ ਲਓ, ਇਹੀ ਸੱਚ ਹੈ ਕਿ ਭਗਤ ਰਾਹੀਂ ਹੀ ਤੇਰੀ ਹੋਂਦ ਜਗਤ ’ਚ ਪ੍ਰਗਟ ਹੈ ਤੇ ਤੇਰੇ ਦੁਆਰਾ ਬਖ਼ਸ਼ੀ ਕਰਾਮਾਤ (ਸ਼ਕਤੀ) ਨਾਲ਼ ਹੀ ਭਗਤ ਪ੍ਰਗਟ ਹੁੰਦਾ ਹੈ। ਇਹ ਖੇਲ (ਰਿਸ਼ਤਾ) ਹਰ ਥਾਂ ਵਾਪਰ ਰਿਹਾ ਹੈ ਵਰਨਾ ਪ੍ਰਭੂ ਔਂਤ (ਛੜਾ) ਰਹਿ ਜਾਣਾ ਸੀ, ‘‘ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ’’ (ਮਹਲਾ ੫/੫੩੨) ਭਾਵ ਹਰੀ ਦੇ ਭਗਤ ਦਾ ਜੀਵਨ ਸਫਲ ਹੋਣ ਕਾਰਨ ਹੀ ਕਰਤਾਰ; ਔਲਾਦ ਵਾਲ਼ਾ ਬਣ ਸਕਿਆ ਯਾਨੀ ਜਗਤ ’ਚ ਉਸ ਦੀ ਹੋਂਦ ਪ੍ਰਗਟ ਹੋਈ। ਇਨ੍ਹਾਂ ਗੁਹਜ ਗੱਲਾਂ ’ਤੇ ਭਰੋਸਾ ਕਰਨਾ ਤੇ ਅਮਲ ’ਚ ਲਿਆ ਕੇ ਹੋਰਾਂ ਨਾਲ਼ ਸਾਂਝਾ ਕਰਨਾ; ਐਰੇ-ਗ਼ੈਰੇ ਦਾ ਕੰਮ ਨਹੀਂ। ਇਸੇ ਲਈ ‘ਆਦਿ ਗ੍ਰੰਥ’ ਦੀ ਸੰਪੂਰਨਤਾ ਕਰਦਿਆਂ ਖ਼ਾਸ ਤਾੜਨਾ ਭੀ ਕੀਤੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ ੫/੩੮੧) ਭਾਵ ਦਿਲ ਤੋਂ ਰਾਮ ਦਾ ਨਾਮ ਜਪ-ਜਪ ਕੇ ਪਹਿਲਾਂ ਆਪ ਮਨ ਨੂੰ ਧੋਣਾ ਹੈ; ਬਾਅਦ ’ਚ ਹੀ ਹੋਰਾਂ ਕੋਲ਼ ਧਰਮ ਦੀ ਗੱਲ ਕਰਨੀ ਹੈ।

ਜੇਕਰ ਬਾਣੀਕਾਰਾਂ ਨੇ ਆਪਣੇ ‘ਰੂਹਾਨੀਅਤ ਬਲ’ ਤੇ ‘ਵਿਕਸਿਤ ਸੋਚ’ ਰਾਹੀਂ ਲੁਕਾਈ ਦਾ ਭਲਾ ਨਾ ਕੀਤਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਵੇਲ਼ੇ ਹੀ 3 ਕਰੋੜ ਸਿੱਖ ਨਾ ਬਣਦੇ। ਦੂਜੇ ਪਾਸੇ ਹੁਣ ਭੀ ਓਨੇ ਕੁ ਹਾਂ, ਜ਼ਿਆਦਾਤਰ ਪ੍ਰਚਾਰਕ ਭੀ ਹਨ, ਇਸ ਦੇ ਬਾਵਜੂਦ ਭਾਰਤ ’ਚ ਈਸਾਈ 2% ਭੀ ਨਹੀਂ, ਪਰ ਸਿੱਖੀ ਦੇ ਕੇਂਦਰ (ਜ਼ਿਲ੍ਹਾ ਅੰਮ੍ਰਿਤਸਰ ਸਾਹਿਬ) ’ਚ ਸੰਨ 2011 ਦੀ ਰਿਪੋਰਟ ਮੁਤਾਬਕ 16% ਤੋਂ ਵੱਧ ਹਨ। ਇਸ ਦੇ ਦੋ ਹੀ ਕਾਰਨ ਹਨ (1). ਗੁਰਮਤਿ ਦੇ ਸਰਬ ਸਾਂਝੇ ਤੇ ਵਿਲੱਖਣ ਸਿਧਾਂਤਾਂ ਨੂੰ ਪੰਡਿਤ ਦੇ ਭਗਵੇ ਰੰਗ ’ਚ ਰੰਗ ਕੇ ਪ੍ਰਚਾਰ ਕਰਨਾ। (2). ਗੁਰਮਤਿ ਦੀਆਂ ਗੁਹਜ/ਸੂਖਮ ਗੱਲਾਂ ’ਤੇ ਕੇਸਾ ਧਾਰੀ ਨਾਸਤਿਕਾਂ ਦੁਆਰਾ ਕੁਤਰਕ ਕਰਨਾ। ਇਸ ਨਾਲ਼ ਧਰਮ ਦੇ ਗਹਿਰੇ ਰਾਜ਼ ਜਾਣਨ ਲਈ ਸਿੱਖ ਅੰਦਰ ਤਾਂਘ ਨਹੀਂ ਉਪਜਦੀ ਭਾਵੇਂ ਕਿ ਇਸੇ ਲਈ ਨਿਤਨੇਮ ਬਣਾਇਆ ਗਿਆ ਤੇ ਅਰਦਾਸਾਂ ਰਾਹੀਂ ‘ਭਰੋਸਾ ਦਾਨ’ ਮੰਗਣ ਦਾ ਵਿਧਾਨ ਹੈ।

ਅੰਤ ’ਚ ਧਰਮ ਦੇ ਗਹਿਰੇ ਰਾਜ਼ ਕਿਵੇਂ ਹਲਕੇ ’ਚ ਲਏ ਜਾਂਦੇ ਹਨ, ਦੋ ਕੁ ਮਿਸਾਲ ਹਨ :

(1). ਡੇਰੇਦਾਰਾਂ ਅਨੁਸਾਰ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ ਸਾਰੇ ’’ (ਮਹਲਾ ੪/੯੮੨) ਵਾਕ ’ਚ ‘ਬਾਣੀ ਗੁਰੂ..ਤੋਂ ਭਾਵ ਹੈ ‘10 ਸਰੀਰ ਗੁਰੂ’ ਮੰਨਣਾ। ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ’ਚ ਤਾਂ ਕੇਵਲ 6 ਗੁਰੂ ਹਨ। ਬਾਕੀ 4 ਕਿੱਥੋਂ ਲਿਆਵਾਂਗੇ (ਯਾਨੀ ਜੇ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾ ਮੰਨੀਏ) ? ਜਦਕਿ ਇਹ ਵਾਕ ‘ਸਰੀਰ ਗੁਰੂ’ ਨੂੰ ਨਹੀਂ; ‘ਸਬਦੁ ਗੁਰੂ’ ਨੂੰ ਮਹਾਨਤਾ ਦਿੰਦੇ ਹਨ ਕਿਉਂਕਿ ਸਰੀਰ; ਕਦੇ ਭੀ ਪ੍ਰਭੂ ਵਾਙ ਅਮਰ ਨਹੀਂ ਹੋ ਸਕਦਾ।

ਸਰੀਰ ਨੂੰ ਪੂਜਣਾ; ਰੂੜ੍ਹੀਵਾਦੀ ਸੋਚ ਹੈ ਤਾਹੀਓਂ ਉਹ ਨਿੱਤ ਇਤਿਹਾਸ (ਗੀਤਾ, ਰਾਮਾਇਣ) ਪੜ੍ਹਦੇ ਹਨ। ਡੇਰੇਦਾਰ ਤੇ ਬ੍ਰਾਹਮਣ ਦੀ ਧਰਮ ਪ੍ਰਤੀ ਸੋਚ ਇੱਕ ਸਮਾਨ ਹੈ। ਬ੍ਰਾਹਮਣ; ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਨ ਲਈ ਦਲੀਲ ਦਿੰਦਾ ਹੈ, ਡੇਰੇਦਾਰ ਭੀ ਇਹੀ ਚਾਹੁੰਦਾ ਹੈ ਭਾਵੇਂ ਕਿ ਉਸ ਅੰਦਰ ਅਨੇਕਾਂ ਗ਼ੈਰ ਸਿਧਾਂਤਿਕ ਗੱਲਾਂ ਹਨ। ਸਿੱਖ-ਕੌਮ ਦੀ ਵੱਖਰੀ ਪਹਿਚਾਣ ‘ਨਾਨਕਸ਼ਾਹੀ ਕੈਲੰਡਰ’ ਨੂੰ ਬ੍ਰਾਹਮਣ ਲਾਗੂ ਨਹੀਂ ਹੋਣ ਦੇਣਾ ਚਾਹੁੰਦਾ, ਡੇਰੇਦਾਰ ਭੀ ਨਹੀਂ ਚਾਹੁੰਦੇ। ਆਕਾਰ ਪੂਜਕ ਹੋਣ ਕਾਰਨ ਭੇਦ-ਭਾਵ ਪੈਦਾ ਕਰਨ ਲਈ ਦੋਵੇਂ ਸਰੀਰਕ ਪਵਿੱਤਰਤਾ (ਜਿਵੇਂ ਤੀਰਥ ਇਸਨਾਨ) ਨੂੰ ਮਹਾਨ ਸਮਝਦੇ ਹਨ ਜਦਕਿ ਗੁਰਬਾਣੀ ਅਨੁਸਾਰ ਇਹ ਫ਼ਜ਼ੂਲ ਭਟਕਣਾ ਹੈ, ‘‘ਨਾਵਣ ਚਲੇ ਤੀਰਥੀ; ਮਨਿ+ਖੋਟੈ ਤਨਿ (’ਚ) ਚੋਰ … ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ (ਜ਼ਹਰ) ਨਿਕੋਰ ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ (ਮਹਲਾ ੧/੭੮੯), ਜਲ ਕੈ ਮਜਨਿ (ਨਾਲ਼) ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ (ਡੱਡੂ) ਨਾਵਹਿ   ਜੈਸੇ ਮੇਂਡੁਕ ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ’’ (ਭਗਤ ਕਬੀਰ/੪੮੪) ਅਸਲ ਤੀਰਥ; ਮਨ (ਦੀ ਮੈਲ਼) ਧੋਣਾ ਹੈ, ‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ (ਭਗਤ ਕਬੀਰ/੩੪੨), ਮਨਿ+ਜੀਤੈ ਜਗੁ ਜੀਤੁ ’’ (ਜਪੁ)

ਸੰਤ ਬਲਵੀਰ ਸਿੰਘ ਜੀ

(2). ਫ਼ਰਵਰੀ 2026 ’ਚ ਭਗਤ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇੱਕ ਜਗ੍ਹਾ ਸੰਤ ਬਲਵੀਰ ਸਿੰਘ ਜੀ ਕਥਾ ਕਰਦੇ ‘ਭਗਤ ਰਵਿਦਾਸ ਜੀ’ ਕਹਿ ਬੈਠੇ। ਸਮਾਪਤੀ ’ਤੇ ਸਟੇਜ ’ਤੇ ਬੈਠੇ ਸੰਤ ਜਸਵਿੰਦਰ ਸਿੰਘ ਨੇ ਖੜ੍ਹੇ ਹੋ ਕੇ ਮਾਇਕ ’ਚ ਬੋਲਣਾ ਸ਼ੁਰੂ ਕਰ ਦਿੱਤਾ, ‘ਤੁਸੀਂ ਭੀ ਸੰਤ ਹੋ, ਮੈ ਭੀ ਸੰਤ ( ? ?) ਹਾਂ। ਮੈ ਗੁਰਬਾਣੀ ’ਚੋਂ ਸਿੱਧ ਕਰਾਂਗਾ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਭਗਤ ਰਵਿਦਾਸ ਨਹੀਂ’। ਉਸ ਨੇ ਇਹ ਤਿੰਨ ਮਿਸਾਲ ਦਿੱਤੇ :

(ੳ). ਸੁਖਮਨੀ ਸਾਹਿਬ ’ਚ ਪੜ੍ਹਦੇ ਹਾਂ, ‘‘ਆਠ ਪਹਰ ਜਨੁ ਹਰਿ ਹਰਿ ਜਪੈ ਹਰਿ ਕਾ ਭਗਤੁ ਪ੍ਰਗਟ; ਨਹੀ ਛਪੈ (ਮਹਲਾ ੫/੨੬੫)

(ਅ). ਗੁਰਬਾਣੀ ਦੇ ਹੀ ਬੋਲ ਹਨ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ ੪/੯੮੨)

(ੲ). ਅਰਦਾਸ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਦੋਹਰਾ ਰੋਜ਼ਾਨਾ ਪੜ੍ਹਦੇ ਹਾਂ, ‘ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ, ਪ੍ਰਗਟ ਗੁਰਾਂ ਕੀ ਦੇਹ

ਸੰਤ ਜਸਵਿੰਦਰ ਸਿੰਘ

ਦਰਅਸਲ ਜਸਵਿੰਦਰ ਸਿੰਘ ਜੀ; ਸਿੱਧ ਕਰਨਾ ਚਾਹ ਰਹੇ ਹਨ ਕਿ (ੳ). ਹਰੀ ਦਾ ਭਗਤ ਪ੍ਰਗਟ ਹੈ ‘‘ਹਰਿ ਕਾ ਭਗਤੁ ਪ੍ਰਗਟ.. ’’ (ਅ). ਸਤਿਗੁਰੂ ਭੀ ਪ੍ਰਗਟ ਹੈ ‘‘ਪਰਤਖਿ ਗੁਰੂ ਨਿਸਤਾਰੇ ’’ (ੲ). ਸਤਿਗੁਰਾਂ ਦੀ ਦੇਹ ਭੀ ਪ੍ਰਗਟ ਹੈ ‘ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ

ਵਿਚਾਰ : (ੳ). ‘‘ਹਰਿ ਕਾ ਭਗਤੁ ਪ੍ਰਗਟ..’’ ਵਾਕ ਦੀ ਮਿਸਾਲ ਦੇਣ ਦਾ ਕਾਰਨ ਇਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਚਿੰਨ੍ਹ ‘ਹਰਿ’ ਚੁਣਿਆ ਹੈ। ਇਸ ਤੋਂ ਜਾਪਦਾ ਹੈ ਕਿ ਰਵਿਦਾਸ ਜੀ; ਹਰੀ ਦੇ ਹੀ ਭਗਤ ਹਨ, ਨਾ ਕਿ ‘ਰਾਮ, ਅੱਲ੍ਹਾ, ੴ’ ਦੇ ਭੀ। ਇੱਥੇ ‘ਭਗਤ’ ਸ਼ਬਦ ਹੈ; ਫਿਰ ‘ਭਗਤ ਰਵਿਦਾਸ’ ਬੋਲਣ ’ਤੇ ਇਤਰਾਜ਼ ਕਿਉਂ ?

(ਅ). ਇਨ੍ਹਾਂ ਨੇ ਭੀ ਡੇਰੇਦਾਰ ਸਿੱਖਾਂ ਵਾਙ ‘ਬਾਣੀ ਗੁਰੂ’ ਦੀ ਮਿਸਾਲ ਦਿੱਤੀ ਤਾਂ ਜੋ ਰਵਿਦਾਸ ਜੀ ਦਾ ‘ਸਰੀਰ’ ਮਹਾਨ ਸਿੱਧ ਹੋਵੇ। ਡੇਰੇਦਾਰ ਭੀ ਇਸ ਵਾਕ ਨੂੰ 4 ‘ਗੁਰੂ ਸਰੀਰ’ ਨਾਲ਼ ਜੋੜਦੇ ਹਨ ਜਦਕਿ ਇਹ ਵਾਕ ‘ਸ਼ਬਦ’ ਨੂੰ ‘ਗੁਰੂ’ ਸਿੱਧ ਕਰਨ ਲਈ ਹੈ, ਨਾ ਕਿ ‘ਸਰੀਰ’ ਨੂੰ।

ਡੇਰੇਦਾਰ ਸਿੱਖ; ਗੁਰੂ ਗੋਬਿੰਦ ਸਿੰਘ ਜੀ ਦੇ ‘ਰੂਹਾਨੀਅਤ-ਬਲ’ ਅਤੇ ‘ਵਿਕਸਿਤ ਸੁਰਤਿ’ ਦਾ ਸਰੋਤ ਪਿਛਲੇ ਜਨਮ ’ਚ ਹੇਮਕੁੰਡ ਪਰਬਤ ’ਤੇ ਕੀਤੀ ਤਪੱਸਿਆ ਨੂੰ ਮੰਨਦੇ ਹਨ, ਨਾ ਕਿ ‘ਨਾਨਕ ਜੋਤਿ’ ਨੂੰ ਜਦਕਿ ਸਮੁੱਚੀ ਗੁਰਬਾਣੀ ਦਾ ਸਰੋਤ ‘ਨਾਨਕ ਸੋਚ’ ਹੈ ਕਿਉਂਕਿ ਇਹ, ਜਨਮ ਤੋਂ ਹਰੀ ਰੂਪ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ ਅਤੇ ‘ਸਤਿਜੁਗ ਤੋਂ ਕਿਆਮਤ ਤੱਕ’ ਸਦਾ ਕਾਇਮ ਰਹਿਣੀ ਹੈ, ‘‘ਸ੍ਰੀ ਗੁਰੂ (ਨਾਨਕ ਦਾ) ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ’’

‘ਸ਼ਬਦ ਗੁਰੂ’ ਨਾਲ਼ ਸਿੱਖ ਸਵੈ ਪੜਚੋਲ ਕਰਨ ਲੱਗਦਾ ਹੈ ਜਦਕਿ ਇਤਿਹਾਸ (ਯਾਨੀ ‘ਸਰੀਰ ਗੁਰੂ’); ਸਿੱਖ ਅੰਦਰ ਜਜ਼ਬਾਤ ਭਰਦਾ ਹੈ। ਉਛਲੇ ਜਜ਼ਬਾਤਾਂ ਨੂੰ ਜੇ ਕੋਈ ਸਿਧਾਂਤ (ਮਾਰਗ) ਨਾ ਮਿਲੇ ਤਾਂ ਜਲਦੀ ਮਰ ਜਾਂਦੇ ਹਨ ਜਾਂ ਹਿੰਸਕ ਹੋ ਜਾਂਦੇ ਹਨ। ਡੇਰੇਦਾਰ; ਕੇਵਲ ਇਤਿਹਾਸ ਸੁਣਾ-ਸੁਣਾ ਸਿੱਖਾਂ ਦੇ ਜਜ਼ਬਾਤ ਉਛਾਲਦੇ ਰਹਿੰਦੇ ਹਨ ਤਾਂ ਜੋ ਵਿਰੋਧੀ ਧਿਰ ਪ੍ਰਤੀ ਉਤੇਜਨਾ ਬਣੀ ਰਹੇ, ਨਾ ਕਿ ਸਿੱਖਾਂ ਨੂੰ ਸਵੈ ਪੜਚੋਲ ਕਰਨ ਵੱਲ ਮੋੜਦੇ ਹਨ। ਇਤਿਹਾਸ ਕਿੰਨਾ ਭੀ ਸੁਨਹਿਰਾ, ਕੁਰਬਾਨੀਆਂ ਭਰਿਆ ਤੇ ਵਿਲੱਖਣ ਹੋਵੇ, ਸਿੱਖ ਨੂੰ ਮਨ ਧੋਣ ਦਾ ਤਰੀਕਾ ਨਹੀਂ ਸਮਝਾ ਸਕਦਾ। ਜੇਕਰ ਅੰਦਰਲੀ ਮੈਲ਼ ਨਾ ਵੇਖੀਏ ਤਾਂ ਧਰਮ ਦੀ ਆੜ ’ਚ ਹੋਰਾਂ ਪ੍ਰਤੀ ਤਲਖੀ ਹੀ ਵਧਦੀ ਹੈ ਤਾਹੀਓਂ ਰੂੜ੍ਹੀਵਾਦੀ ਸੋਚ; ਅਕਸਰ ਹਿੰਸਕ ਹੁੰਦੀ ਹੈ। ਉਹ ਮੰਨ ਹੀ ਨਹੀਂ ਸਕਦੇ ਕਿ ਹਰ ਕੋਈ ਪ੍ਰਭੂ ਦੇ ਹੁਕਮ ’ਚ ਹੈ; ਜਿਵੇਂ ਕਿ ਵਾਕ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ’’ ਜੇਕਰ ਤਲਖੀ ਮਰੇ ਤਾਂ ਵਿਆਪਕ ਵਾਪਰਦਾ ਹੁਕਮ ਸਮਝ ਆਉਂਦਾ ਹੈ, ‘‘ਨਾਨਕ  ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ’’ (ਜਪੁ) ਇਸੇ ਤਲਖੀ ਕਾਰਨ ਸਮਾਜ ’ਚ ਭੇਦ-ਭਾਵ ਤੇ ਧੜੇ ਜਨਮ ਲੈਂਦੇ ਹਨ।

(ੲ). ‘ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹਦੀ ਮਿਸਾਲ ਨਾਲ਼ ਭਗਤ ਰਵਿਦਾਸ ਜੀ ਦੀ ਮੂਰਤੀ (ਦੇਹ) ਨੂੰ ਜੀਵਤ ਸਿੱਧ ਠਹਿਰਾਉਣਾ ਹੈ ਜਦਕਿ ਇਹ ਦੋਹਰਾ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦਾ ਹੈ, ਜੋ ਸੰਨ 1867 ’ਚ ਲਿਖਿਆ ਗਿਆ ਯਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ 159 ਸਾਲ ਬਾਅਦ; ਫਿਰ ਇਹ ਬੋਲ ਗੁਰੂ ਸਾਹਿਬ ਦੇ ਕਿਵੇਂ ਹੋਏ ?

ਗੁਰੂ ਜੀ ਦੇ ਸਮਕਾਲੀ ਕਵੀ ਭਾਈ ਪ੍ਰਹਿਲਾਦ ਸਿੰਘ ਜੀ ਸਨ, ਜਿਨ੍ਹਾਂ ਦੇ ਰਹਿਤਨਾਮੇ ਦੇ ਹਵਾਲੇ ਨਾਲ਼ ਸ. ਪਿਆਰਾ ਸਿੰਘ ਜੀ ਪਦਮ ਨੇ ਇਸ ਨੂੰ ਇਉਂ ਲਿਖਿਆ ਹੈ, ‘ਗੁਰੂ ਖ਼ਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ ਜੋ ਸਿੱਖ, ਮੋ ਮਿਲਬੋ ਚਹੈ, ਖੋਜ ਇਨਹੁ ਮਹਿ ਲੇਹੁ੨੪ ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਯੋ ਪੰਥ ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ੩੦ ਇਸ ਵਿੱਚ ‘ਪ੍ਰਗਟ ਗੁਰੂ ਕੀ ਦੇਹ’ ਤੋਂ ਭਾਵ ‘ਅੰਮ੍ਰਿਤਧਾਰੀ ਸਿੱਖ’, ਨਾ ਕਿ ਗੁਰੂ ਦੀ ਦੇਹ (ਗੁਰੂ ਗ੍ਰੰਥ ਸਾਹਿਬ)।

ਹੁਣ ਵੇਖੀਏ ਕਿ ਪ੍ਰਗਟ ਗੁਰੂ, ਪ੍ਰਗਟ ਭਗਤ ਤੇ ਪ੍ਰਗਟ ਦੇਹ ਤੋਂ ਕੀ ਭਾਵ ਹੈ ? ਜਵਾਬ : ਸੂਖਮ ‘ਜੋਤਿ’ ਤੇ ‘ਨਿਰਾਕਾਰ ਦੇ ਗੁਣ’, ਜੋ ਕਿ ਗੁਰਬਾਣੀ ਦੇ ਮੂਲ ਸਿਧਾਂਤ ਹਨ, ਉਨ੍ਹਾਂ ਤੋਂ ਦੂਰ ਜਾਣਾ ਜਦਕਿ ਸਿੱਖ ਲਈ ਇਸੇ ਨੂੰ ਨਿਤਨੇਮ ਬਣਾਇਆ ਤਾਂ ਕਿ ਸਿੱਖ ਖ਼ੁਦ ਨੂੰ ਤੁਲਨਾਤਮਿਕ ਵਿਚਾਰਦਾ-ਵਿਚਾਰਦਾ ਨਵਾਂ ਨਿਡਰ ਜੀਵਨ ਸਿਰਜ ਸਕੇ। ਜੇਕਰ ਮੂਰਤੀ ਨੂੰ ‘ਭਗਤ’ ਜਾਂ ‘ਸਤਿਗੁਰੂ’ ਬਣਾ ਲਈਏ ਤਾਂ ਉਸ ਨਿਰਜਿੰਦ ਨਾਲ਼ ਬੰਦਾ ਖ਼ੁਦ ਨੂੰ ਤੁਲਨਾਤਮਿਕ ਨਹੀਂ ਵਾਚ ਸਕਦਾ। ਇਹੀ ਕਾਰਨ ਹਨ ਕਿ ਮੂਰਤੀ ਪੂਜਕ; ਸਦੀਆਂ ਤੋਂ ਆਪਣੀ ਮਾਨਵਤਾ ਵਿਰੋਧੀ ਸੋਚ ਨਾ ਘੜ ਸਕੇ, ਬਦਲ ਸਕੇ।

ਧਰਮ ਨੂੰ ਸਮਝਣਾ ਅਸਾਨ ਹੈ, ਇਸ ’ਤੇ ਅਮਲ ਕਰਨਾ ਕਠਿਨ, ਪਰ ਅਸੀਂ ਨੀਵੀਂ ਸੋਚ ਨਾਲ਼ ਧਰਮ ਨੂੰ ਸਮਝਣਾ ਹੀ ਕਠਿਨ ਬਣਾ ਲਿਆ ਤਾਹੀਓਂ ਵਿਵਾਦ ਜਨਮ ਲੈਂਦੇ ਗਏ। ਸ਼ਰਧਾਵਾਨ-ਮਨ ਦੀ ਦੁਬਿਧਾ ਮਾਰਨੀ ਸੀ, ਪਰ ਵਧਾ ਲਈ। ਬੇਚੈਨ ਹੋਇਆ ਮਨ ਸ਼ਾਂਤੀ ਲਈ ਇੱਧਰ-ਓਧਰ ਪਾਖੰਡੀਆਂ ਕੋਲ਼ ਭਟਕ ਰਿਹਾ ਹੈ ਜਾਂ ਨਸ਼ਿਆਂ ’ਚ ਖਚਿਤ ਹੋ ਬੈਠਾ। ਸਮਾਜ ਨੂੰ ਵੰਡਣ ਦੀ ਥਾਂ ਆਪਣੇ ਮਨ ਨੂੰ ਧੋਣਾ ਹੈ। ਇਹੀ ਹੈ ‘ਮਹਾ ਪੁਰਸ਼ਾਂ ਦੁਆਰਾ ਹੰਢਾਏ ਸਰੀਰਕ ਕਸ਼ਟਾਂ ਦਾ ਮੁੱਲ ਪਾਉਣਾ’, ਨਾ ਕਿ ਇੱਕ ਸਰੀਰ ਨੂੰ ਦੂਜੇ ਤੋਂ ਵੱਡਾ ਸਿੱਧ ਕਰਨ ਲਈ ਬੇਲੋੜੇ ‘ਭਗਤ ਛੋਟਾ ਤੇ ਸਤਿਗੁਰੂ ਵੱਡਾ’ ਵਿਵਾਦ ’ਚ ਪੈਣਾ ਹੈ। ਕੁਦਰਤ ਦੇ ਰਚੇਤਾ ਤੇ ਦਾਤਾਂ ਦੇਣ ਵਾਲ਼ੀ ਅਦ੍ਰਿਸ਼ ਸ਼ਕਤੀ ਵੱਲ ਪਿੱਠ ਕਰਨਾ; ਖ਼ੁਦ ਨੂੰ ਅਕ੍ਰਿਤਘਣਾਂ ’ਚ ਸ਼ਾਮਲ ਕਰਨਾ ਹੈ।

—-ਸਮਾਪਤੀ—-

ਭਗਤ ਅਤੇ ਗੁਰੂ ’ਚ ਅੰਤਰ (ਭਾਗ ਪਹਿਲਾ)

0

ਭਗਤ ਅਤੇ ਗੁਰੂ ’ਚ ਅੰਤਰ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਗੁਰੂ ਗ੍ਰੰਥ ਸਾਹਿਬ; ਵਿਸ਼ਵ ਦੇ ਇਕਲੌਤੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ’ਚ ਭਿੰਨ ਭਿੰਨ ਜਾਤਾਂ, ਧਰਮਾਂ ਤੇ ਕਿੱਤਿਆਂ ਨਾਲ਼ ਸਬੰਧਿਤ 35 ਮਹਾਂ ਪੁਰਸ਼ਾਂ ਦੇ (ਸਰੀਰ ਦੀ ਥਾਂ ਉਨ੍ਹਾਂ ਦੇ) ਵਿਚਾਰਾਂ ਨੂੰ ‘ਗੁਰੂ’ ਦਾ ਦਰਜਾ ਪ੍ਰਾਪਤ ਹੈ। ਗੁਰੂ ਨਾਨਕ ਸਾਹਿਬ; ਜਦ ਜਨਵਰੀ 1530 ’ਚ ਸ਼ਿਵਰਾਤ੍ਰੀ ਦੇ ਮੇਲੇ ਵੇਲ਼ੇ ਅਚਲ ਵਟਾਲਾ (ਜ਼ਿਲ੍ਹਾ ਗੁਰਦਾਸਪੁਰ) ਗਏ ਤਾਂ ਜੋਗੀਆਂ ਨੇ ਪੁੱਛਿਆ, ‘‘ਤੇਰਾ ਕਵਣੁ ਗੁਰੂ  ? ਜਿਸ ਕਾ ਤੂ ਚੇਲਾ ’’ (ਮਹਲਾ ੧/੯੪੨) ਤਾਂ ਆਪ ਨੇ ਜਵਾਬ ਦਿੱਤਾ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ ੧/੯੪੩) ਯਾਨੀ ਬ੍ਰਹਮ ਗਿਆਨ; ਮੇਰਾ ਗੁਰੂ ਹੈ। (ਮੇਰਾ ਸਰੀਰ ਚੇਲਾ ਭੀ ਨਹੀਂ) ਮੇਰੀ ਸੁਰਤਿ ਦਾ ਬ੍ਰਹਮ-ਗਿਆਨ ਨਾਲ਼ ਸਬੰਧ (ਟਿਕਾਅ) ਚੇਲਾ ਹੈ।

ਗੁਰੂ ਗ੍ਰੰਥ ਸਾਹਿਬ ’ਚ ਭਾਵੇਂ 35 ਬਾਣੀਕਾਰ ਹਨ, ਪਰ ਸਭ ਦੇ ਵਿਚਾਰਾਂ ਦਾ ਆਧਾਰ (ਸਰੋਤ); ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਗੁਰੂ ਸਾਹਿਬ ਦਾ ਸਿਧਾਂਤ ਹੈ। ਬਾਕੀ 34 ਮਹਾਂ ਪੁਰਸ਼ਾਂ ਦੇ ਵਿਚਾਰ; ਗੁਰੂ ਨਾਨਕ ਜੀ ਦੇ ਆਸ਼ੇ ਮੁਤਾਬਿਕ ਹੋਣ ਕਾਰਨ ਹੀ ਗੁਰਬਾਣੀ ਦਾ ਭਾਗ ਹਨ। ਗੁਰੂ ਨਾਨਕ ਸਾਹਿਬ ਨੇ 40-50 ਹਜ਼ਾਰ ਕਿਲੋਮੀਟਰ ਦਾ ਪੈਦਲ ਸਫ਼ਰ ਕਰਨ ਵੇਲ਼ੇ ਅਣਗਿਣਤ ਭਗਤਾਂ, ਪੀਰਾਂ, ਫ਼ਕੀਰਾਂ, ਸਨਿਆਸੀਆਂ, ਮੌਲਵੀਆਂ, ਜੋਗੀਆਂ, ਪੰਡਿਤਾਂ, ਆਦਿ ਨਾਲ਼ ਜਾਂ ਉਨ੍ਹਾਂ ਦੇ ਪੈਰੋਕਾਰਾਂ ਨਾਲ਼ ਧਰਮ ਚਰਚਾ ਕੀਤੀ ਹੈ। ਜਿਨ੍ਹਾਂ ਦੇ ਵਿਚਾਰ ਗੁਰੂ ਜੀ ਦੇ ਆਸ਼ੇ ਅਨੁਕੂਲ ਸਨ; ਓਹੀ ਇਕੱਤਰ ਕੀਤੇ ਗਏ। ਹੋਰ ਭੀ ਅਨੇਕਾਂ ਭਗਤ, ਫ਼ਕੀਰ ਮਿਲੇ, ਜਿਨ੍ਹਾਂ ਦੇ ਵਿਚਾਰ ਇਕੱਤਰ ਕਰਨੇ ਜ਼ਰੂਰੀ ਨਾ ਸਮਝੇ। ਇਹ ਭੀ ਸੰਭਵ ਹੈ ਕਿ ਗੁਰਬਾਣੀ ’ਚ ਸੁਭਾਇਮਾਨ 15 ਭਗਤਾਂ ਦੇ ਨਾਂ ’ਤੇ ਭੀ ਤਦ ਤਕ ਹੋਰ ਰਚਨਾ ਰਚ ਦਿੱਤੀ ਗਈ ਹੋਵੇ, ਗੁਰੂ ਸਾਹਿਬ ਨੇ ਉਹ ਭੀ ਆਪਣੇ ਅਨੁਕੂਲ ਨਾ ਸਮਝਦਿਆਂ ਇਕੱਤਰ ਨਾ ਕੀਤੀ। ਜ਼ਿਆਦਾਤਰ ਭਗਤ-ਬਾਣੀ; ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਇਕੱਤਰ ਕੀਤੀ ਗਈ ਹੈ, ਜੋ ‘ਆਦਿ ਗ੍ਰੰਥ’ ਜੀ ਦਾ ਭਾਗ ਬਣੀ। ਇਹੀ ਪੈਮਾਨਾ ਬਾਕੀ ਗੁਰੂ ਸਾਹਿਬਾਨ ਨੇ ਅਪਣਾਇਆ; ਜਿਵੇਂ ਕਿ ਭੱਟ-ਬਾਣੀ ਤੇ ਸਤਾ-ਬਲਵੰਡ ਜੀ ਦੀ ਰਚਨਾ ਨੂੰ ਗੁਰੂ ਅਰਜਨ ਸਾਹਿਬ ਨੇ ਗੁਰਮਤਿ ਆਸ਼ੇ ਅਨੁਸਾਰ ਪਰਖਿਆ ਹੈ। ‘ਆਦਿ ਗ੍ਰੰਥ’ ਜੀ ਦੀ ਸੰਪਾਦਨਾ ਸਮੇਂ (ਸੰਨ 1603-04 ’ਚ) ਕਾਹਨਾ, ਪੀਲੂ, ਛੱਜੂ, ਆਦਿ ਦੁਆਰਾ ਆਪਣੀ-ਆਪਣੀ ਰਚਨਾ ਲੈ ਕੇ ਆਉਣ ਅਤੇ ਉਸ ਨੂੰ ਪੰਜਵੇਂ ਪਾਤਿਸ਼ਾਹ ਦੁਆਰਾ ਰੱਦ ਕੀਤੇ ਜਾਣ ਦਾ ਇਤਿਹਾਸ ’ਚ ਜ਼ਿਕਰ ਭੀ ਹੈ।

ਸੋ ਗੁਰੂ ਨਾਨਕ ਸਾਹਿਬ ਦੇ ਉਕਤ ਬੋਲ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ ਤੋਂ ਸਪਸ਼ਟ ਹੈ ਕਿ ਗੁਰਮਤਿ-ਸਿਧਾਂਤ; ਨਾਸਵਾਨ ਸਰੀਰ ਨੂੰ, ਨਾ ਗੁਰੂ ਮੰਨਦਾ ਹੈ ਤੇ ਨਾ ਚੇਲਾ। ਤੀਜੇ ਪਾਤਿਸ਼ਾਹ ਨੇ ਭੀ ‘ਸ਼ਬਦ ਗੁਰੂ’ ਬਾਰੇ ਕਿਹਾ, ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ (ਮਹਲਾ ੩/੫੧੬) ਚੌਥੇ ਪਾਤਿਸ਼ਾਹ ਨੇ ਕਿਹਾ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ’’ (ਮਹਲਾ ੪/੯੮੨) ਇੱਥੇ ‘ਸਾਰੇ’ ਦਾ ਅਰਥ ‘ਸਾਰੇ ਅੰਮ੍ਰਿਤ’ ਨਹੀਂ ਕਿਉਂਕਿ ਅੰਮ੍ਰਿਤ ਤਾਂ ਇਕੋ ਹੁੰਦਾ ਹੈ, ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ’’ (ਮਹਲਾ ੨/੧੨੩੮) ਦਰਅਸਲ ਇਸ ਵਾਕ ਨਾਲ਼ ਦੂਜੀ ਤੁਕ ‘‘ਪਰਤਖਿ ਗੁਰੂ ਨਿਸਤਾਰੇ ’’ ਹੈ, ਜਿਸ ਦੇ ‘ਤਾਰੇ’ ਨਾਲ਼ ਤੁਕਾਂਤ ਮੇਲ ਕਾਰਨ ‘ਸਾਰੇ’ ਬਣਿਆ। ਅਸਲ ’ਚ ਇਹ ਸ਼ਬਦ ‘ਸਾਰ’ ਹੈ, ਜਿਸ ਦਾ ਅਰਥ ਹੈ, (‘ਬਾਣੀ ਗੁਰੂ’ ਨੂੰ ਹਿਰਦੇ ’ਚ) ‘ਸੰਭਾਲ਼’ ਭਾਵ ਹਿਰਦੇ ’ਚ ਵਸਾ ਲੈ। ਐਸੇ ਅਰਥ ਹੋਰ ਥਾਂ ਭੀ ਹਨ, ‘‘ਨਾਨਕ  ! ਕਰਣਾ (ਰਚਨਾ) ਜਿਨਿ ਕੀਆ; ਫਿਰਿ ਤਿਸ ਹੀ ਕਰਣੀ ਸਾਰ (ਸੰਭਾਲ਼)੨੩’’ (ਮਹਲਾ ੧/੪੭੫)

ਪੰਜਵੇਂ ਪਾਤਿਸ਼ਾਹ ਨੇ ਭੀ ‘ਸ਼ਬਦ ਗੁਰੂ’ ਬਾਰੇ ਕਿਹਾ, ‘‘ਪੋਥੀ; ਪਰਮੇਸਰ ਕਾ ਥਾਨੁ ਸਾਧਸੰਗਿ ਗਾਵਹਿ ਗੁਣ ਗੋਬਿੰਦ; ਪੂਰਨ ਬ੍ਰਹਮ ਗਿਆਨੁ ਰਹਾਉ ’’ (ਮਹਲਾ ੫/੧੨੨੬) ਭਾਵ ਪਰਮੇਸ਼ਰ (ਨੂੰ ਮਿਲਣ) ਦੀ ਜਗ੍ਹਾ; ਪੋਥੀ ਹੈ। ਗੁਰੂ ਸਿੱਖਿਆ ਲੈ ਕੇ ਸਿੱਖ; ਇਸ ‘ਨਿਰੋਲ ਬ੍ਰਹਮ ਗਿਆਨ’ ਨੂੰ ਗਾਉਂਦੇ ਹਨ, ਜਪਦੇ ਹਨ। ਨੋਟ : ‘ਗੁਰੂ ਗ੍ਰੰਥ ਸਾਹਿਬ’ ਨੂੰ ਹੀ ਪਹਿਲਾਂ ‘ਆਦਿ ਗ੍ਰੰਥ’ ਤੇ ‘ਪੋਥੀ ਸਾਹਿਬ’ ਕਿਹਾ ਜਾਂਦਾ ਸੀ।

ਹੁਣ ਸਵਾਲ ਉੱਠੇਗਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਜੀਵਤ ਸਨ, ਫਿਰ ਭੀ ‘ਸਬਦੁ’ ਨੂੰ ‘ਗੁਰੂ’ ਕਿਉਂ ਕਿਹਾ ? ਜਵਾਬ : ਸਰੀਰ ਨਾਸਵਾਨ ਹੁੰਦਾ ਹੈ ਤੇ ਗੁਰੂ; ਸਥਿਰ ਪ੍ਰਭੂ (ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ… ਹੋਸੀ ਭੀ ਸਚੁ ) ਵਾਙ ਸਦੀਵੀ ਸਥਿਰ ਹੈ; ਜਿਵੇਂ ਕਿ ਵਾਕ ਹੈ, ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ, ਨਾ ਜਾਇ ਓਹੁ ਅਬਿਨਾਸੀ ਪੁਰਖੁ ਹੈ.. ’’ (ਮਹਲਾ ੪/੭੫੯)

ਜੇ ‘ਸ਼ਬਦ ਗੁਰੂ’ (ਭਾਵ ਅੱਖਰ) ਨਾਸ ਹੋ ਜਾਣ ਤਾਂ ਕੀ ‘ਗੁਰੂ’ ਨਾਸ ਹੋ ਗਿਆ ? ਜਵਾਬ ਹੈ ਨਹੀਂ ਕਿਉਂਕਿ ‘ਗੁਰੂ’ ਕੇਵਲ ਅੱਖਰ ਨਹੀਂ। ਗੁਰੂ ਦੇ ਤਿੰਨ ਰੂਪ ਹਨ, ‘ਗੁਰੂ ਜੋਤਿ, ਗੁਰੂ ਸੋਚ ਤੇ ਗੁਰੂ ਸਰੀਰ। ਅੱਖਰ; ‘ਸਰੀਰ ਗੁਰੂ’ ਹਨ ਤੇ ਨਾਸਵਾਨ ਭੀ; ਜਿਵੇਂ ਕਿ ਕਿਹਾ ਹੈ, ‘‘ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ਏ ਅਖਰ ਖਿਰਿ ਜਾਹਿਗੇ’’ (ਭਗਤ ਕਬੀਰ/੩੪੦) ਅੱਖਰ ਬੰਦੇ ਲਈ ਚਸ਼ਮਾ ਹਨ, ਜਿਨ੍ਹਾਂ ਰਾਹੀਂ ਗੁਰੂ ਦੀ ‘ਸੋਚ’ ਸਮਝ ਕੇ ‘ਜੋਤਿ’ ਨਾਲ਼ ਜੁੜੀਦਾ ਹੈ, ਜੋ ਕਿ ‘ਹਰੀ ਜੋਤਿ’ ਹੀ ਹੈ। ਅੱਖਰ ਮਿਟ ਗਏ ਤਾਂ ਸਬੰਧ ਨਹੀਂ ਬਣੇਗਾ, ਨਾ ਕਿ ਗੁਰੂ ਦੀ ‘ਸੋਚ’ ਜਾਂ ‘ਜੋਤਿ’ ਮਰਦੀ ਹੈ।

‘ਗੁਰੂ ਸੋਚ’ ਤੋਂ ਭਾਵ ਹੈ ‘ਗੁਰਮਤਿ ਸਿਧਾਂਤ’, ਜੋ ਸਰਬ ਵਿਆਪਕ ਪ੍ਰਭੂ ‘‘ਘਟ ਘਟ ਮਹਿ ਹਰਿ ਜੂ ਬਸੈ.. ’’ (ਮਹਲਾ ੯/੧੪੨੭) ਨਾਲ਼ ਜੋੜਦਾ ਹੈ ਯਾਨੀ ਪ੍ਰਭੂ ਦੇ ਗੁਣ ਹਨ। ਇਸ ਲਈ ‘ਗੁਰੂ ਸੋਚ’ ਭੀ ਸਰਬ ਵਿਆਪਕ ਹੈ; ਜਿਵੇਂ ਕਿ ‘‘ਸਤਿਗੁਰੁ ਰਹਿਆ ਭਰਪੂਰੇ (ਅਨੰਦ/ਮਹਲਾ ੩/੯੨੨), ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ’’ (ਮਹਲਾ ੪/੭੫੯) , ਪਰ ਮਹਿਸੂਸ ਵਿਰਲਾ ਹੀ ਕਰਦਾ ਹੈ ਕਿ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ’’ (ਮਹਲਾ ੫/੩੯੪)

ਗੁਰੂ ਰਾਮਦਾਸ ਜੀ; 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਅ ਗਏ। ਭੱਟ ਹਰਬੰਸ ਜੀ ਫਿਰ ਭੀ ਆਖਦੇ ਹਨ ਕਿ ਕੌਣ ਕਹਿੰਦਾ ਹੈ ਕਿ ਗੁਰੂ ਜੀ ਨਹੀਂ ਰਹੇ, ‘‘ਮਿਲਿ ਨਾਨਕ, ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ਹਰਿਬੰਸ ਜਗਤਿ ਜਸੁ ਸੰਚਰ; ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ  ?’’ (ਭਟ ਹਰਿਬੰਸ/੧੪੦੯)

‘ਗੁਰੂ ਜੋਤਿ’ ਤੋਂ ਭਾਵ ਹੈ ‘ੴ ਦੀ ਹੋਂਦ/ਜੋਤਿ, ਆਤਮਾ, ਰੂਹ, ਜਿੰਦ, ਨਾਮ-ਅੰਮ੍ਰਿਤ’। ਇਹ ਭੀ ਸਾਰਿਆਂ ’ਚ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਉਸ ਦੀ) (ਸੋਹਿਲਾ/ਮਹਲਾ ੧/੧੩), ਕਹੁ ਕਬੀਰ  ! ਇਹੁ ਰਾਮ ਕੀ ਅੰਸੁ (ਜੋਤਿ) (ਭਗਤ ਕਬੀਰ/੮੭੧), ਨਾਨਕ ! ਅੰਮ੍ਰਿਤੁ ਮਨੈ ਮਾਹਿ’’ (ਮਹਲਾ ੨/੧੨੩੮) ‘ਗੁਰੂ ਜੋਤਿ’ ਤੇ ‘ੴ ਦੀ ਹੋਂਦ/ਜੋਤਿ’ ਇੱਕੋ ਹੀ ਹਨ, ‘‘ਪਾਰਬ੍ਰਹਮ ਗੁਰ ਨਾਹੀ ਭੇਦ ’’ (ਮਹਲਾ ੫/੧੧੪੨) ਇਹ ਜੋਤਿ-ਸ਼ਕਤੀ ਹੀ ਸ਼ਰਧਾ ਭਰੇ ਹਿਰਦੇ ’ਤੇ ਕਿਰਪਾ ਕਰਦੀ ਹੈ।

ਹੁਣ ਸਵਾਲ ਹੈ ਕਿ ‘ੴ ਦੀ ਜੋਤਿ’ ਤਾਂ ਸਾਰਿਆਂ ’ਚ ਹੈ; ਫਿਰ ‘ਗੁਰੂ ਜੋਤਿ’ ਤੋਂ ਕੀ ਭਾਵ ? ਜਵਾਬ : ਭਾਵੇਂ ਕਿ ‘ਹਰੀ ਜੋਤਿ’ ਸਾਰਿਆਂ ’ਚ ਹੈ, ਪਰ ਅੰਦਰ ਮੈਲ਼ ਹੋਣ ਕਾਰਨ ਹਰ ਕੋਈ ਇਸ ਨੂੰ ਮਹਿਸੂਸ ਨਹੀਂ ਕਰ ਸਕਦਾ। ‘ਗੁਰੂ ਸਰੀਰ’ ਅੰਦਰ ਮੈਲ਼ ਨਹੀਂ, ਉਨ੍ਹਾਂ ਦੀ ਸੁਰਤਿ; ਅੰਦਰਲੀ ‘ਜੋਤਿ/ਆਤਮ-ਪ੍ਰਕਾਸ਼/ਰੂਹਾਨੀਅਤ ਬਲ’ ਨੂੰ ਮਹਿਸੂਸ ਕਰ ਰਹੀ ਹੁੰਦੀ ਹੈ। ਇਹੀ ਹੈ ‘ਸਚਖੰਡ ਅਸਵਥਾ, ਪ੍ਰਭੂ ਤੇ ਗੁਰੂ ਦਾ ਇੱਕ ਸਮਾਨ ਹੋਣਾ’। ਯਾਦ ਰਹੇ ਕਿ 35 ਬਾਣੀਕਾਰਾਂ ’ਚੋਂ ਕੇਵਲ ਗੁਰੂ ਨਾਨਕ ਸਾਹਿਬ ਹੀ ਜਨਮ ਤੋਂ ‘ਗੁਰੂ’ ਹਨ ਤਾਹੀਓਂ ਕਿਹਾ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਭਾਈ ਗੁਰਦਾਸ ਜੀ ਭੀ ਆਪ ਨੂੰ ਅਕਾਲ ਪੁਰਖ ਦਾ ਰੂਪ ਮੰਨਦੇ ਹਨ, ‘‘ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ’’ (ਵਾਰ ੧ ਪਉੜੀ ੩੫) ਜਨਮ ਤੋਂ ਹਰੀ ਜੈਸਾ ਹੋਣਾ ਤੇ ਭਗਤੀ ਕਰ-ਕਰ ਹਰੀ ਜੈਸਾ ਬਣਨਾ; ਇਹੀ ਹੈ ਅੰਤਰ ‘ਗੁਰੂ’ ਤੇ ‘ਭਗਤ’ ’ਚ।

‘ਜੋਤਿ’; ਨਾਸਵਾਨ ਸਰੀਰ ਨਹੀਂ ਤਾਂ ਕਿ ਜਾਤਾਂ-ਧਰਮਾਂ ’ਚ ਵੰਡ ਲਈਏ। ਨਾ ਇਹ ਖੱਤਰੀ ਹੈ, ਨਾ ਬ੍ਰਾਹਮਣ। ਨਾ ਮਨੁੱਖ ਹੈ, ਨਾ ਦੇਵਤਾ। ਨਾ ਜੋਗੀ (ਜੁੜਿਆ ਭਾਵ ਗ੍ਰਿਹਸਤੀ), ਨਾ ਤਿਆਗੀ, ‘‘ਨਾ ਇਹੁ ਮਾਨਸੁ; ਨਾ ਇਹੁ ਦੇਉ .. ਨਾ ਇਹੁ ਜੋਗੀ; ਨਾ ਅਵਧੂਤਾ.. ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)’’

ਪੰਜ ਪਿਆਰੇ ਤੇ ਪੰਜ ਬਾਣੀਆਂ (ਗੁਰੂ ਸਿਧਾਂਤ) ਨਾਲ਼ ਜੋ ਅੰਮ੍ਰਿਤ ਤਿਆਰ ਹੁੰਦਾ ਹੈ, ਉਹ ਅੰਦਰਲੇ ਅੰਮ੍ਰਿਤ (ਅੰਮ੍ਰਿਤੁ ਮਨੈ ਮਾਹਿ) ਨੂੰ ਪ੍ਰਾਪਤ ਕਰਨ ਦੀ ਯੁਕਤੀ ਹੀ ਹੈ ਤਾਂ ਕਿ ਅਭਿਲਾਖੀ (ਚਾਹਵਾਨ-ਸਿੱਖ); ਇਸ ਨੂੰ ਗ੍ਰਹਿਣ ਕਰ ਨਿਤਨੇਮ (ਗੁਰੂ ਸੋਚ) ਨੂੰ ਅਪਣਾਅ ਕੇ ਅੰਦਰਲਾ ‘ਅੰਮ੍ਰਿਤ’ (ਹਰੀ ਜੋਤਿ) ਦਾ ਅਨੰਦ ਮਾਣ ਸਕੇ; ਜਿਵੇਂ ਖੂਹ ਜਾਂ ਪੰਪ ਲਗਾ ਕੇ ਪਹਿਲਾਂ ਬਾਹਰੋਂ ਪਾਣੀ ਪਾਈਦਾ ਹੈ ਤਾਂ ਕਿ ਧਰਤੀ ’ਚੋਂ ਪਾਣੀ ਨਿਕਲ ਸਕੇ। ਜੇ ਅਕਾਸ਼ ਤੋਂ ਵਰਖਾ ਨਾ ਹੋਵੇ ਤਾਂ ਧਰਤੀ ਹੇਠਲਾ ਪਾਣੀ ਭੀ ਉੱਪਰ ਨਹੀਂ ਆਉਂਦਾ, ‘‘ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ; ਕਿਆ ਧਰਤੀ ਮਧੇ (’ਚ) ਪਾਣੀ ਨਾਹੀ ? ਜੈਸੇ ਧਰਤੀ ਮਧੇ (’ਚੋਂ) ਪਾਣੀ ਪਰਗਾਸਿਆ; ਬਿਨੁ ਪਗਾ (ਪੈਰਾਂ ਬੱਦਲ) ਵਰਸਤ ਫਿਰਾਹੀ ’’ (ਮਹਲਾ ੩/੧੬੨) ਗੁਰਬਾਣੀ ’ਚ ਹੋਰ ਭੀ ਮਿਸਾਲ ਹਨ; ਜਿਵੇਂ ਭਾਰਤ ’ਚ ਪਾਏ ਜਾਂਦੇ ਭੌਂਕਣ ਵਾਲ਼ੇ ਮੁੰਟਜੈਕ ਹਿਰਨ ਅੰਦਰਲੀ ਗ੍ਰੰਥੀ ’ਚ ਸੁਗੰਧੀ (ਕਸਤੂਰੀ) ਹੁੰਦੀ ਹੈ, ਪਰ ਉਹ ਇਸ (ਮਹਿਕ) ਲਈ ਬਾਹਰ ਭਟਕਦਾ-ਭਟਕਦਾ ਜਾਨ ਦੇ ਬੈਠਦਾ ਹੈ, ‘‘ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ ਨ ਪਾਇਆ ਜਿਉ ਕਸਤੂਰੀ ਮਿਰਗੁ ਨ ਜਾਣੈ; ਭ੍ਰਮਦਾ ਭਰਮਿ (’ਚ) ਭੁਲਾਇਆ ’’ (ਮਹਲਾ ੩/੬੪੪)

ਪ੍ਰਾਚੀਨ ਮੱਤਾਂ ਨੇ ‘ੴ ਦੀ ਹੋਂਦ’ (ਆਤਮਾ, ਰੂਹ) ਦੀ ਮੁਕਤੀ ਲਈ ਹੀ ਧਰਮ-ਕਰਮ, ਪਿੰਡ-ਪੱਤਲ ਕਿਰਿਆ, ਨਰਕ-ਸੁਰਗ, ਆਦਿ ਮਿੱਥੇ ਹਨ ਜਦਕਿ ਗੁਰਮਤਿ ਅਨੁਸਾਰ ਨਾ ਇਹ ਜੰਮਦੀ ਹੈ, ਨਾ ਮਰਦੀ ਹੈ। ਨਾ ਦੁੱਖ-ਸੁੱਖ ਮਹਿਸੂਸ ਕਰਦੀ ਹੈ, ‘‘ਨਾ ਇਹੁ ਤਪਾ ਕਹਾਵੈ ਸੇਖੁ ਨਾ ਇਹੁ ਜੀਵੈ; ਨ ਮਰਤਾ ਦੇਖੁ .. ਕਹੁ ਕਬੀਰ  ! ਇਹੁ ਰਾਮ ਕੀ ਅੰਸੁ ਜਸ ਕਾਗਦ ਪਰ ਮਿਟੈ ਨ ਮੰਸੁ (ਸਿਆਹੀ)’’ (ਭਗਤ ਕਬੀਰ/੮੭੧) ਜਿਵੇਂ ਕਾਗਜ਼ ਨਾਸ ਹੋ ਜਾਏ ਤਾਂ ਭੀ ਉਸ ’ਤੇ ਲਿਖਿਆ ਨਹੀਂ ਮਿਟਦਾ ਯਾਨੀ ਕਾਗਜ਼ ਦੇ ਨਾਲ਼ ਖ਼ਤਮ ਹੁੰਦਾ ਹੈ। ਉਸੇ ਤਰ੍ਹਾਂ ਆਤਮਾ; ਪਰਮਾਤਮ ਤੋਂ ਵੱਖ ਨਹੀਂ ਹੁੰਦਾ ਯਾਨੀ ਪ੍ਰਭੂ ਵਾਙ ਅਮਰ ਹੈ। ਜਨਮ ਮਰਨ; ਹਰੀ ਦੀ ਹੋਂਦ (ਆਤਮਾ) ਨੂੰ ਨਹੀਂ; ਮਨ ਦੀ ਮੈਲ਼ (ਵਾਸ਼ਨਾ) ਨੂੰ ਹੈ, ‘‘ਜੁਗਿ ਜੁਗਿ (’ਚ) ਮੇਰੁ (ਅੰਤਹਿਕਰਣ) ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ .. ਸਤਿਜੁਗ ਦੂਜਾ ਭਰਮੁ ਕਰਿ; ਤ੍ਰੇਤੇ ਵਿਚਿ ਜੋਨੀ ਫਿਰਿ ਆਵੈ ਤ੍ਰੇਤੇ ਕਰਮਾ ਬਾਂਧਤੇ; ਦੁਆਪਰਿ (’ਚ) ਫਿਰਿ ਅਵਤਾਰ (ਜਨਮ) ਕਰਾਵੈ ਦੁਆਪਰਿ ਮਮਤਾ ਅਹੰਕਾਰ; ਹਉਮੈ ਅੰਦਰਿ ਗਰਬਿ (’ਚ) ਗਲਾਵੈ ਤ੍ਰਿਹੁ ਜੁਗਾ ਕੇ ਕਰਮ ਕਰਿ; ਜਨਮ ਮਰਨ ਸੰਸਾ ਨ ਚੁਕਾਵੈ ਫਿਰਿ ਕਲਿਜੁਗ ਅੰਦਰਿ ਦੇਹ ਧਰਿ; ਕਰਮਾਂ ਅੰਦਰਿ ਫੇਰ ਫਸਾਵੈ’’ (ਭਾਈ ਗੁਰਦਾਸ/ਵਾਰ ੧ ਪਉੜੀ ੧੫) ਗੁਰੂ ਜੀ ਭੀ ਕਹਿੰਦੇ ਹਨ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ) ਨਾਲੇ ਹਉਮੈ ਪਾਈ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ ੫/੯੯੯)

‘ਗੁਰੂ ਸਿਧਾਂਤ’ (ਸ਼ੀਸ਼ੇ) ’ਚ ਆਪਣੀ ਮੈਲ਼ ਵੇਖ-ਵੇਖ, ਜਿਸ ਨੂੰ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ’’ ਮਹਲਾ ੩/੬੫੧) ਕਿਹਾ ਹੈ, ਨੂੰ ਧੋਣਾ ਹੈ। ਇਹੀ ਹੈ ‘ਅਸਲ ਤੀਰਥ’ ‘‘ਅੰਤਰਗਤਿ ਤੀਰਥਿ (’ਤੇ) ਮਲਿ ਨਾਉ ..੨੧’’ (ਜਪੁ) ਜੋ ਧੋਣ ਲੱਗਾ, ਉਸ ਦੀ ਸੁਰਤਿ ਨੂੰ (ਗੁਰੂ ਵਾਙ) ‘ਹਰੀ ਜੋਤਿ’ ਦਾ ਅਹਿਸਾਸ ਹੋਣ ਲੱਗਦਾ ਹੈ, ‘‘ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ (ਮਹਲਾ ੧/੪੨੧), ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ; ਅੰਤਰਿ ਮਰੈ ’’ (ਮਹਲਾ ੧/੬੬੧) ਉਹ, ਗੁਰੂ ਵਾਙ ਅਮਰ ਹੋ ਗਿਆ, ‘‘ਪ੍ਰਭ ਕਉ ਸਿਮਰਹਿ; ਸਦਾ ਅਬਿਨਾਸੀ (ਮਹਲਾ ੫/੨੬੩), ਬ੍ਰਹਮਗਿਆਨੀ ਸਦ ਜੀਵੈ; ਨਹੀ ਮਰਤਾ ’’ (ਮਹਲਾ ੫/੨੭੪) ਇਹੀ ਕਾਰਨ ਹਨ ਕਿ ਗੁਰੂ ਨੇ ਸਰੀਰ ਦੀ ਥਾਂ ‘ਸੁਰਤਿ ਦੇ ੴ ਨਾਲ਼ ਸਬੰਧ’ (ਟਿਕਾਅ) ਨੂੰ ਚੇਲਾ ਕਿਹਾ। ‘ਸਰੀਰ’ (ਗੁਰੂ ਹੋਵੇ ਜਾਂ ਚੇਲਾ); ਕਦੇ ਅਮਰ ਨਹੀਂ ਹੁੰਦਾ।

ਜਦ ਕੋਈ ਜਨਮ ਲੈਂਦਾ ਹੈ ਤਾਂ ਕੁੱਝ ਚਾਨਣ; ਅੰਦਰਲੀ ਜੋਤਿ ਦਾ ਕਰਾਇਆ ਹੁੰਦਾ ਹੈ ਤਾਂ ਕਿ ਜੀਵ ਕੋਲ਼ ਪਾਲਣ-ਪੋਸ਼ਣ ਕਰਨ ਯੋਗੀ ਸਮਝ ਹੋਵੇ ਤੇ ਕੁਦਰਤ ਵਿਕਾਸ ਕਰ ਸਕੇ। ਇਸ ਤੋਂ ਬਿਨਾਂ ਕੋਈ ਪੈਦਾ ਨਹੀਂ ਹੁੰਦਾ, ‘‘ਸੁਰਤਿ ਵਿਹੂਣਾ; ਕੋਇ ਨ ਕੀਅ (ਕੀਤਾ)’’ (ਮਹਲਾ ੧/੨੫)

ਦੂਜੇ ਪਾਸੇ ਕਰਤਾਰ, ਜਿਸ ਨੂੰ ‘‘ਵਡਾ ਸਾਹਿਬੁ ਊਚਾ ਥਾਉ ..੨੪’’ ਕਿਹਾ ਹੈ, ਉਸ ਦੇ ‘ਊਚੇ ਨਾਉ’ ਨਾਲ਼ ਜੁੜਨ ਲਈ ਸੁਰਤਿ ਹੀ ਪੈਂਡਾ (ਚੇਲਾ) ਬਣਦੀ ਹੈ; ਜਿਵੇਂ ਕਿ ਵਾਕ ਹੈ, ‘‘ਮਨੁ ਕਰਿ ਬੈਲੁ, ਸੁਰਤਿ ਕਰਿ ਪੈਡਾ.. ’’ (ਭਗਤ ਕਬੀਰ/੧੧੨੩) ਜਿਉਂ ਜਿਉਂ ਸੁਰਤਿ ਉੱਚੀ ਹੁੰਦੀ ਹੈ; ਮਨ ਨੀਵਾਂ ਹੁੰਦਾ ਜਾਂਦਾ ਹੈ। ਅਰਦਾਸ ਰਾਹੀਂ ਭੀ ‘ਮਨ ਨੀਵਾਂ ਮੱਤ ਉੱਚੀ’ ਮੰਗੀਦਾ ਹੈ। ਇਸ ਤਰ੍ਹਾਂ ਜਨਮ ਤੋਂ ਮਿਲਦੀ ਸਮਝ ’ਚ ਵਾਧਾ ਹੁੰਦਾ ਹੈ, ਆਤਮਿਕ ਬਲ ਵਧਦਾ ਹੈ ਜਦਕਿ ਆਮ ਬੰਦਾ ਮਨ ਨੂੰ ਪੈਂਡਾ ਬਣਾ ਰੱਖਦਾ ਹੈ। ਸੁਰਤਿ ਉਸ ਦੇ ਪਿੱਛੇ ਚੱਲਦੀ ਹੈ; ਜਿਵੇਂ ਕਿ ‘‘ਕਹੁ ਕਬੀਰ ! ਪਰਗਟੁ ਭਈ ਖੇਡ ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬) ਯਾਨੀ ਲੇਲੇ (ਮਨ) ਨੇ ਮਾਂ-ਭੇਡ ਨੂੰ ਚੁੰਘਣਾ ਸੀ, ਪਰ ਭੇਡ (ਸੁਰਤਿ); ਮਨ ਨੂੰ ਚੁੰਘਦੀ ਪਈ ਹੈ। ਮਨ ਮਾੜੇ ਕੰਮ ਕਰਾਉਂਦਾ ਹੈ, ਲਾਹਨਤਾਂ ਸੁਰਤਿ ਨੂੰ ਪੈਂਦੀਆਂ ਹਨ। ਜੇ ਸੁਰਤਿ ਮੂਹਰੇ ਤੁਰੇ ਤਾਂ ਹੀ ਮਨ ਪਿੱਛੇ-ਪਿਛੇ ਆਪਣਾ ਸੁਭਾਅ ਬਦਲੇਗਾ, ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ ੧/੧੩੨੯) ਇਉਂ ਮਨ ਸ਼ਰਮਿੰਦਾ ਹੋਏਗਾ, ਵਾਸ਼ਨਾ ਮਰੇਗੀ। ਸੁਰਤਿ ’ਚ ਆਤਮ ਪ੍ਰਕਾਸ਼ (ਬਲ) ਵਧੇਗਾ। ਹਨ੍ਹੇਰੇ ’ਚ ਪਈ ਰੱਸੀ; ਇੱਕ ਲਈ ਰੱਸੀ ਹੈ ਤੇ ਦੂਜੇ ਲਈ ਸੱਪ ਹੈ। ਪਹਿਲੇ ਕੋਲ਼ ਵੱਧ ਸਮਝ ਸੀ ਤਾਹੀਓਂ ਡਰਿਆ ਨਹੀਂ। ਇਹੀ ਹੈ ‘ਸ਼ਬਦ-ਸੁਰਤਿ ਦਾ ਮੇਲ, ਸੁਰਤਿ ਦਾ ਵਿਕਾਸ, ਧਰਮ ਦੀ ਕਮਾਈ’।

ਗੁਰੂ ਨਾਨਕ ਸਾਹਿਬ; ਮਨੁੱਖਾਂ ਵਾਙ ਆਵਾਗਮਣ ’ਚੋਂ ਮੈਲ਼ ਸਣੇ ਜਨਮ ਨਹੀਂ ਲੈਂਦੇ, ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ’’ (ਮਹਲਾ ੫/੭੪੯) ਉਹ, ਮਨੁੱਖਤਾ ਦੀ ਭਲਾਈ ਲਈ ਆਏ ਹਨ। ਉਨ੍ਹਾਂ ਦੀ ਸੁਰਤਿ; ਜਨਮ ਤੋਂ ‘ਪੂਰਨ ਵਿਕਸਿਤ’ ਹੈ ਤਾਹੀਓਂ ਗੁਰੂ ਨਾਨਕ ਜੀ ਬਾਰੇ ਕਿਹਾ, ‘‘ਸਤਜੁਗਿ (’ਚ ‘ਰਾਜ’) ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ (’ਚ ‘ਰਾਜ’) ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ (’ਚ) ਕ੍ਰਿਸਨ ਮੁਰਾਰਿ (ਬਣ); ਕੰਸੁ ਕਿਰਤਾਰਥੁ ਕੀਓ (ਕੰਸ ਨੂੰ ਮਾਰਿਆ) ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ਕਲਿਜੁਗਿ (’ਚ) ਪ੍ਰਮਾਣੁ ਨਾਨਕ ਗੁਰੁ; ਅੰਗਦੁ, ਅਮਰੁ ਕਹਾਇਓ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ+ਪੁਰਖਿ (ਨੇ) ਫੁਰਮਾਇਓ ’’ (ਭਟ ਕਲ/੧੩੯੦) ਯਾਨੀ ਗੁਰੂ ਨਾਨਕ ਜੀ; ਜਨਮ ਤੋਂ ‘ਹਰੀ ਜੋਤਿ’ ਸਮਾਨ ਹਨ ਜਾਂ ਕਹਿ ਲਈਏ ਕਿ ਹਰੀ; ਖ਼ੁਦ ‘ਨਾਨਕ ਜੋਤਿ’ ਬਣ ਜਨਮ ਲੈਂਦਾ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਯਾਨੀ ‘ਗੁਰੂ ਜੋਤਿ’ ਭੀ ਸਤਿਯੁਗ ਤੋਂ ਕਲਿਯੁਗ ਤੱਕ (ਕੁਦਰਤ ਦੇ ਆਦਿ ਤੋਂ ਅੰਤ/ਕਿਆਮਤ ਤੱਕ) ਕਾਇਮ ਰਹਿਣੀ ਹੈ। ਇਹ ਸਿਧਾਂਤ ੴ ਨੇ ਆਪ ਬਣਾਇਆ, ‘‘ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ’’ ‘ੴ’ ਤੇ ‘ਨਾਨਕ ਜੋਤਿ’ ਦੇ ਇਨ੍ਹਾਂ ਪਰਸਪਰ ਸਬੰਧਾਂ ਬਾਰੇ ਨਾਸਮਝੀ ਹੀ ‘ਭਗਤ ਬਨਾਮ ਗੁਰੂ’ ਵਿਵਾਦ ਦੀ ਜੜ੍ਹ ਹੈ।

ਈਸਾ ਮਸੀਹ ਨੂੰ ਆਪਣੇ ਧਰਮ ਬਾਰੇ ਸੋਝੀ 30 ਸਾਲ ਬਾਅਦ ਹੋਈ। ਜਨਮ ਤੋਂ ਉਹ ਯਹੂਦੀ ਸਨ। ਮਹਾਤਮਾ ਬੁੱਧ ਜਦ 35 ਸਾਲ ਦੇ ਹੋਏ ਤਾਂ ਆਪਣੇ ਧਰਮ ਦੀ ਸੋਝੀ ਹੋਈ। ਮਹਾਵੀਰ ਜੈਨ ਜਦ 42 ਸਾਲ ਦੇ ਹੋਏ ਤਾਂ ਆਪਣੇ ਧਰਮ ਦੀ ਸੋਝੀ ਹੋਈ। ਹਜਰਤ ਮੁਹੰਮਦ ਸਾਹਿਬ ਜਦ 39 ਸਾਲ ਦੇ ਹੋਏ ਤਾਂ ਆਪਣੇ ਧਰਮ ਦੀ ਸੋਝੀ ਹੋਈ, ਪਰ ਗੁਰੂ ਨਾਨਕ ਸਾਹਿਬ ਨੂੰ ਆਪਣੇ ਧਰਮ ਦੀ ਜਨਮ ਤੋਂ ਸਮਝ ਸੀ। 9 ਸਾਲ ਦੀ ਉਮਰ ’ਚ ਆਪ ਨੇ ਪਿਤਾ-ਪੁਰਖੀ ਰੀਤ (ਜਨੇਊ ਧਾਰਨ) ਤੋਂ ਮਨ੍ਹਾ ਕਰ ਦਿੱਤਾ ਜਦਕਿ ਈਸਾ ਮਸੀਹ ਨੇ ਪਿਤਾ-ਪੁਰਖੀ ਰੀਤ/ਸੁੰਨਤ ਕਰਾ ਲਈ। ਉਨ੍ਹਾਂ ਨੂੰ 30 ਸਾਲ ਬਾਅਦ ਆਈ ਸਮਝ, ਜੇ ਜਨਮ ਤੋਂ ਹੁੰਦੀ ਤਾਂ ਐਸਾ ਨਾ ਕਰਦੇ। ਹੁਣ ਈਸਾਈ ਕਿਵੇਂ ਕਹਿਣ ਕਿ ਸੁੰਨਤ ਕਰਨਾ, ਸਾਡਾ ਧਰਮ ਨਹੀਂ।

‘ਭਗਤ’ ਦੇ ਅੱਖਰੀਂ ਅਰਥ ਹਨ, ਭ-ਰੱਬ ਦੀ ਭੈ-ਭਾਵਨੀ/ਡਰ-ਅਦਬ, ਗ-ਆਤਮਿਕ ਗਿਆਨ, ਤ-ਸੰਸਾਰਕ ਖਿੱਚ ਦਾ ਤਿਆਗ/ਨਿਰਮੋਹ। ਭਗਤ; ਇੱਕ ਮਹਾਨ ਸ਼ਖ਼ਸੀਅਤ ਹੈ, ਪਰ ਇਹ ਮੁਕਾਮ ਇਸੇ ਜਨਮ ’ਚ ਹਾਸਲ ਕੀਤਾ ਹੁੰਦਾ ਹੈ। ‘ਭਗਤ’ ਬਾਰੇ ਇਹ ਨਹੀਂ ਕਹਿ ਸਕਦੇ ਕਿ ਉਹ ਆਵਾਗਮਣ ’ਚ ਨਹੀਂ ਹੁੰਦਾ। ਰਵਿਦਾਸ ਜੀ ਨੇ ਖ਼ੁਦ ਮੰਨਿਆ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪) ਭਗਤ ਕਬੀਰ ਜੀ ਨੇ ਕਿਹਾ, ‘‘ਅਸਥਾਵਰ ਜੰਗਮ ਕੀਟ ਪਤੰਗਾ ਅਨਿਕ ਜਨਮ ਕੀਏ ਬਹੁ ਰੰਗਾ ਐਸੇ ਘਰ; ਹਮ ਬਹੁਤੁ ਬਸਾਏ ਜਬ ਹਮ ਰਾਮ  ! ਗਰਭ ਹੋਇ ਆਏ ਰਹਾਉ ’’ (ਭਗਤ ਕਬੀਰ/੩੨੬) ਪਦ-ਅਰਥ : ਅਸਥਾਵਰ-ਰੁੱਖ। ਜੰਗਮ-ਪਸ਼ੂ-ਪੰਛੀ। ਇਸੇ ਕਾਰਨ ਭਗਤਾਂ ਨੇ ‘ਭਗਤੀ’ ਤੇ ‘ਗੁਰੂ ਦੀ ਸ਼ਰਨ/ਕਿਰਪਾ’ ਦਾ ਵਾਰ ਵਾਰ ਜ਼ਿਕਰ ਕੀਤਾ; ਜਿਵੇ

(1). ਭਗਤ ਕਬੀਰ ਜੀ : ‘‘ਗੁਰਿ (ਨੇ) ਦੀਨੀ ਬਸਤੁ ਕਬੀਰ ਕਉ; ਲੇਵਹੁ ਬਸਤੁ ਸਮ੍ਹਾਰਿ (ਸੰਭਾਲ਼) (ਭਗਤ ਕਬੀਰ/੯੭੦), ਕਬੀਰ  ! ਸਾਚਾ ਸਤਿਗੁਰੁ ਮੈ (ਮੈਨੂੰ) ਮਿਲਿਆ; ਸਬਦੁ ਜੁ ਬਾਹਿਆ ਏਕੁ ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ’’ (ਭਗਤ ਕਬੀਰ/੧੩੭੨)

(2). ਭਗਤ ਰਵਿਦਾਸ ਜੀ : ਭਗਤਿ ਹੇਤ (ਪ੍ਰੇਮ) ਗਾਵੈ ਰਵਿਦਾਸਾ (ਭਗਤ ਰਵਿਦਾਸ/੬੫੯), ਜਨ ਰਵਿਦਾਸ ਰਾਮ ਰੰਗਿ (’ਚ) ਰਾਤਾ ਇਉ ਗੁਰ ਪਰਸਾਦਿ (ਨਾਲ਼) ਨਰਕ ਨਹੀ ਜਾਤਾ (ਭਗਤ ਰਵਿਦਾਸ/੪੮੭), ਤਨੁ ਮਨੁ ਅਰਪਉ; ਪੂਜ ਚਰਾਵਉ ਗੁਰ ਪਰਸਾਦਿ (ਨਾਲ਼) ਨਿਰੰਜਨੁ ਪਾਵਉ (ਭਗਤ ਰਵਿਦਾਸ/੫੨੫) ਗੁਰੂ ਸਾਹਿਬਾਨ ਨੇ ਭੀ ਭਗਤਾਂ ਨੂੰ ਇਨ੍ਹਾਂ ਸਬੰਧਾਂ ਨਾਲ਼ ਹੀ ਯਾਦ ਕੀਤਾ; ਜਿਵੇਂ ਕਿ

(ੳ). ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ ਗੁਰ ਤੇ ਗਤਿ ਪਾਈ (ਮਹਲਾ ੩/੬੮)

(ਅ). ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ (ਮਹਲਾ ੫/੪੮੮) ਇੱਥੇ ‘ਸਾਧਸੰਗਿ, ਭਗਤ ਤੇ ਭਗਤੀ’ ਸ਼ਬਦ ਵਰਤੇ ਹਨ।

(ੲ). ਸਾਧੂ (ਗੁਰੂ) ਸਰਣਿ ਪਰੈ, ਸੋ ਉਬਰੈ; ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ਜੋ ਜੋ ਮਿਲੈ ਸਾਧੂ-ਜਨ (ਗੁਰੂ) ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ (ਮਹਲਾ ੪/੮੩੫) ਜਦਕਿ ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਭੀ ਨਹੀਂ ਲਿਖਿਆ ਕਿ ਮੈ ਭਗਤੀ ਕਰਕੇ ਜਾਂ ਗੁਰੂ ਦੀ ਸ਼ਰਨ ਪੈ ਕੇ ਇਹ ਮੁਕਾਮ ਹਾਸਲ ਕੀਤਾ ਹੈ।

‘ਭਗਤ’ ਤੇ ‘ਗੁਰੂ’ ਨੂੰ ਵੱਖ ਦਰਸਾਉਂਦੇ ਗੁਰੂ ਅਰਜਨ ਸਾਹਿਬ ਦੇ ਬਚਨ ਹਨ, ‘‘ਕਬੀਰਿ (ਨੇ) ਧਿਆਇਓ ਏਕ ਰੰਗ ਨਾਮਦੇਵ (ਦੇ) ਹਰਿ ਜੀਉ ਬਸਹਿ ਸੰਗਿ ਰਵਿਦਾਸ ਧਿਆਏ ਪ੍ਰਭ ਅਨੂਪ (ਨੂੰ) ਗੁਰ ਨਾਨਕ ਦੇਵ ਗੋਵਿੰਦ ਰੂਪ ’’ (ਮਹਲਾ ੫/੧੧੯੨) ਯਾਨੀ ਭਗਤ; ਪ੍ਰਭੂ ਨੂੰ ਸਿਮਰਦੇ ਹਨ ਜਾਂ ਉਹ ਆਪਣੇ ਅੰਗ-ਸੰਗ ਹਰੀ ਨੂੰ ਮਹਿਸੂਸ ਕਰਦੇ ਹਨ, ਪਰ ਗੁਰੂ ਨਾਨਕ ਜੀ ਨੂੰ ਗੋਬਿੰਦ ਦਾ ਰੂਪ ਕਿਹਾ ਹੈ।

ਇਤਿਹਾਸਕ ਮਿਸਾਲ: (1). ਭਗਤ ਕਬੀਰ ਜੀ ਨੂੰ ਬਾਦਿਸ਼ਾਹ ਸਿਕੰਦਰ ਲੋਦੀ ਨੇ ਕੈਦ ਕਰ ਲਿਆ। ਆਪ ਨੂੰ ਬੰਨ੍ਹ ਕੇ ਹਾਥੀ ਅੱਗੇ ਰੱਖ ਦਿੱਤਾ। ਮਹਾਵਤ ਨੂੰ ਕਿਹਾ ਕਿ ਹਾਥੀ ਇਸ ’ਤੇ ਚੜ੍ਹਾ ਦੇਹ। ਮਹਾਵਤ ਨੇ 3 ਵਾਰ ਕੋਸ਼ਿਸ਼ ਕੀਤੀ, ਪਰ ਹਾਥੀ ਨਾ ਚੜ੍ਹਿਆ ਤੇ ਉਹ ਬਚ ਗਏ। ਕਬੀਰ ਜੀ ਨੇ ਖ਼ੁਦ ਕਿਹਾ, ‘‘ਕਿਆ ਅਪਰਾਧੁ ਸੰਤ ਹੈ ਕੀਨ੍ਹਾ  ? ਬਾਂਧਿ ਪੋਟ; ਕੁੰਚਰ ਕਉ ਦੀਨ੍ਹਾ ਕੁੰਚਰੁ ਪੋਟ (ਨੂੰ) ਲੈ ਲੈ ਨਮਸਕਾਰੈ ਬੂਝੀ ਨਹੀ, ਕਾਜੀ ਅੰਧਿਆਰੈ ਤੀਨਿ ਬਾਰ; ਪਤੀਆ ਭਰਿ ਲੀਨਾ ਮਨ ਕਠੋਰੁ; ਅਜਹੂ ਨ ਪਤੀਨਾ ਕਹਿ ਕਬੀਰ  ! ਹਮਰਾ ਗੋਬਿੰਦੁ ਚਉਥੇ ਪਦ ਮਹਿ ਜਨ ਕੀ ਜਿੰਦੁ ’’ (ਭਗਤ ਕਬੀਰ/੮੭੧) ਯਾਨੀ ਹਾਥੀ; ਕਬੀਰ ਜੀ ਨੂੰ ਨਮਸਕਾਰ ਕਰਦਾ ਰਿਹਾ, ਫਿਰ ਭੀ ਕਾਜ਼ੀ ਨਾ ਸਮਝਿਆ ਕਿ ਇਹ ਰੱਬ ਦਾ ਰੂਪ ਹੈ। ਚੌਥੇ ਪਦ (ਤੁਰੀਆ ਅਵਸਥਾ) ’ਚ ‘ਸੁਰਤਿ’ ਹੈ।

ਨੋਟ : ਤਿੰਨ ਪਦ ਹਨ ‘ਰਜੋ, ਤਮੋ, ਸਤੋ’। ‘ਰਜੋ’ ਭਾਵ ਪਦਾਰਥਾਂ ਲਈ ਦੌੜ-ਭੱਜ। ‘ਤਮੋ’ ਭਾਵ ਹਨ੍ਹੇਰਾ, ਆਤਮਿਕ ਸਮਝ ਨਾ ਹੋਣਾ। ‘ਸਤੋ’ ਭਾਵ ਕਦੇ ਕਦਾਈਂ ਵਿਖਾਵੇ ਮਾਤਰ ਕੀਤੇ ਚੰਗਾ ਕੰਮ। ਇਹ ਤਿੰਨੇ ਕਰਮ; ਮਾਇਆ ਅਧੀਨ ਹਨ।

(2). ਮੁਹੰਮਦ ਬਿਨ ਤੁਗਲਕ ਬਾਦਿਸ਼ਾਹ; ਭਗਤ ਨਾਮਦੇਵ ਜੀ ਨੂੰ ਕੈਦ ਕਰਕੇ ਆਪਣੀ ਮਰੀ ਹੋਈ ਗਾਂ ਨੂੰ ਜਿਊਂਦਾ ਕਰਨ ਲਈ ਦਬਾਅ ਪਾਉਂਦਾ ਹੈ ਵਰਨਾ ਜਾਨੋ ਮਾਰਨ ਦੀ ਧਮਕੀ ਦਿੰਦਾ ਹੈ, ‘‘ਨਾਮਾ ਸੁਲਤਾਨੇ ਬਾਧਿਲਾ ਦੇਖਉ ਤੇਰਾ ਹਰਿ ਬੀਠੁਲਾ ਰਹਾਉ ਬਿਸਮਿਲਿ (ਮਰੀ) ਗਊ ਦੇਹੁ ਜੀਵਾਇ ਨਾਤਰੁ ਗਰਦਨਿ ਮਾਰਉ ਠਾਂਇ ’’ (ਭਗਤ ਨਾਮਦੇਵ/੧੧੬੬) ਨਾਮਦੇਵ ਜੀ ਨੇ ਕਿਹਾ ਬਾਦਿਸ਼ਾਹ ! ਐਸਾ ਨਹੀਂ ਹੁੰਦਾ। ਬਾਦਿਸ਼ਾਹ ਕ੍ਰੋਧਿਤ ਹੋ ਗਿਆ। ਆਪ ਨੂੰ ਬੰਨ੍ਹ ਕੇ ਹਾਥੀ ਅੱਗੇ ਰੱਖ ਦਿੱਤਾ। ਮਹਾਵਤ ਨੂੰ ਕਿਹਾ, ਇਸ ’ਤੇ ਹਾਥੀ ਚੜ੍ਹਾ ਦੇਹ, ‘‘ਬਾਦਿਸਾਹ  ! ਐਸੀ ਕਿਉ ਹੋਇ ਬਿਸਮਿਲਿ ਕੀਆ; ਨ ਜੀਵੈ ਕੋਇ ਮੇਰਾ ਕੀਆ; ਕਛੂ ਨ ਹੋਇ ਕਰਿ ਹੈ ਰਾਮੁ; ਹੋਇ ਹੈ ਸੋਇ ਬਾਦਿਸਾਹੁ ਚੜਿ੍ਓ ਅਹੰਕਾਰਿ (’ਚ) ਗਜ ਹਸਤੀ ਦੀਨੋ ਚਮਕਾਰਿ .. ਕਰੈ ਗਜਿੰਦੁ (ਹਾਥੀ); ਸੁੰਡ ਕੀ ਚੋਟ ਨਾਮਾ ਉਬਰੈ; ਹਰਿ ਕੀ ਓਟ … ਅਪਨੇ ਭਗਤ ਪਰਿ ਕੀ (ਕੀਤੀ) ਪ੍ਰਤਿਪਾਲ ਗਰੁੜ ਚੜ੍ਹੇ ਆਏ ਗੋਪਾਲ ੧੬’’ (ਗੁਪਾਲ ਨੇ ਆ ਕੇ ਕਿਹਾ ਹੇ ਨਾਮਦੇਵ ! ਜੇ ਤੂੰ) ‘‘ਕਹਹਿ, ਤ ਧਰਣਿ (ਧਰਤੀ) ਇਕੋਡੀ ਕਰਉ  ?.. ਕਹਹਿ, ਤ ਮੁਈ ਗਊ ਦੇਉ ਜੀਆਇ  ? ਸਭੁ ਕੋਈ ਦੇਖੈ ਪਤੀਆਇ (ਤਸੱਲੀ ਨਾਲ਼)੧੮ ਨਾਮਾ ਪ੍ਰਣਵੈ ਸੇਲ ਮਸੇਲ ਗਊ ਦੁਹਾਈ ਬਛਰਾ ਮੇਲਿ ੧੯’’ (ਭਗਤ ਨਾਮਦੇਵ/੧੧੬੬) ਭਾਵ ਪ੍ਰਮਾਤਮਾ ਦੇ ਹੁਕਮ ਨਾਲ਼ ਨਾਮਦੇਵ ਜੀ ਨੇ ਗਾਂ ਨੂੰ ਨਿਆਣਾ ਪਾ ਕੇ ਚੋਣ ਲਈ ਕਿਹਾ। ਨੌਕਰ; ਬੱਛਾ ਛੱਡ ਕੇ ਗਾਂ ਚੋਣ ਲੱਗੇ ਯਾਨੀ ਗਾਂ ਜਿਊਂਦੀ ਹੋ ਕੇ ਦੁੱਧ ਦੇਣ ਲੱਗ ਪਈ।

(3). ਦੂਜੇ ਪਾਸੇ ਗੁਰੂ ਨਾਨਕ ਸਾਹਿਬ; ਸੰਨ 1518 ’ਚ ਹੱਜ ਕਰਨ ਵਾਲ਼ਿਆਂ ਨਾਲ਼ ਮੱਕੇ ਗਏ। ਆਪ ਮਸੀਤ ’ਚ ਆਪਣੇ ਪੈਰ ਮਿਹਰਾਬ (ਮਸੀਤ ਦਾ ਗੇਟ, ਜਿੱਥੇ ਖੜ੍ਹ ਕੇ ਨਮਾਜ਼ ਪੜ੍ਹੀਦੀ ਹੈ) ਵੱਲ ਕਰਕੇ ਲੇਟ ਗਏ। ਮੁੱਲਾਂ ਨੇ ਆ ਕੇ ਲੱਤ ਮਾਰੀ ਤੇ ਕਿਹਾ ਕਿਹੜਾ ਕਾਫ਼ਰ (ਨਾਸਤਿਕ) ਸੁਤਾ ਹੈ ? ਗੁਰੂ ਜੀ ਨੇ ਕਿਹਾ, ਜਿੱਧਰ ਖ਼ੁਦਾ ਨਹੀਂ, ਓਧਰ ਮੇਰੇ ਪੈਰ ਕਰ ਦਿਓ। ਕਾਜ਼ੀ; ਜਿੱਧਰ ਭੀ ਪੈਰ ਕਰੇ, ਓਧਰ ਮੱਕਾ ਘੁੰਮਦਾ ਪ੍ਰਤੀਤ ਹੋਵੇ। ਆਖ਼ਿਰ ਗੁਰੂ ਜੀ ਤੋਂ ਮਾਫ਼ੀ ਮੰਗੀ, ਨਮਸਕਾਰ ਕੀਤੀ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ… ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ (ਪੈਰ) ਪਸਾਰੀ ਜੀਵਣਿ (ਠੋਕਰ) ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ  ? ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ, ਹੋਇ ਬਜਿਗਾਰੀ (ਪਾਪੀ) ? ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ ਹੋਇ ਹੈਰਾਨੁ; ਕਰੇਨਿ ਜੁਹਾਰੀ (ਸਿਜਦਾ) ੩੨’’ (ਭਾਈ ਗੁਰਦਾਸ/ਵਾਰ ੧ ਪਉੜੀ ੩੨)

(4). ਇੱਕ ਘਟਨਾ ਗੋਇੰਦਵਾਲ ਸਾਹਿਬ ਦੀ ਹੈ। ਸੰਨ 1556 ’ਚ ਬਾਉਲੀ ਪੁਟਾਈ ਗਈ ਤਾਂ ਜੋ ਦਿਵਾਲੀ ਅਤੇ ਵੈਸਾਖੀ ’ਤੇ ਹੋਣ ਵਾਲ਼ੇ ਸੰਗਤਾਂ ਦੇ ਇਕੱਠ ਲਈ ਪਾਣੀ ਦੀ ਘਾਟ ਨਾ ਰਹੇ। ਵੈਸਾਖੀ ’ਤੇ ਆ ਰਹੀਆਂ ਸੰਗਤਾਂ ਨੇ ਇੱਕ ਵਾਰ ਰਸਤੇ ’ਚ ਪ੍ਰੇਮਾ ਨਾਂ ਦੇ ਕੋੜ੍ਹੀ ਨੂੰ ਵੇਖਿਆ, ਜੋ ਲਾਹੌਰ ਦਾ ਰਹਿਣ ਵਾਲ਼ਾ ਸੀ। ਉਸ ਦੇ ਜ਼ਖ਼ਮਾਂ ’ਚੋਂ ਖ਼ੂਨ ਤੇ ਬਦਬੂ ਰਿਸਦਾ ਸੀ। ਗੁਰੂ ਅਮਰਦਾਸ ਜੀ ਨੂੰ ਉਸ ਬਾਰੇ ਦੱਸਿਆ। ਗੁਰੂ ਜੀ ਨੇ ਕਿਹਾ ਕਿ ਉਸ ਨੂੰ ਲਿਆ ਕੇ ਮੇਰੇ ਇਸਨਾਨ ਕਰਨ ਵਾਲ਼ੇ ਚੁਬੱਚੇ ’ਚ ਇਸਨਾਨ ਕਰਾਓ। ਐਸਾ ਕੀਤਾ ਗਿਆ ਤੇ ਉਹ ਕੁੱਝ ਕੁ ਦਿਨਾਂ ’ਚ ਪੂਰੀ ਤਰ੍ਹਾਂ ਅਰੋਗ ਹੋ ਗਿਆ। ਉਸ ਦਾ ਨਾਂ ‘ਮੁਰਾਰੀ’ (ਰੋਗਾਂ ਦਾ ਵੈਰੀ) ਰੱਖਿਆ। ਉਸ ਨਾਲ਼ ਭਾਈ ਸੀਹਾਂ ਉੱਪਲ ਜੀ ਦੀ ਬੇਟੀ (ਮੱਥੋ) ਦਾ ਵਿਆਹ ਕਰਾ ਦਿੱਤਾ ਤੇ ਇਸ ਜੋੜੇ (ਮੱਥੋ-ਮੁਰਾਰੀ) ਨੂੰ ਗੁਰਮਤਿ ਦੇ ਪ੍ਰਚਾਰ ਲਈ ਲਾਹੌਰ ਦੀ ‘ਮੰਜੀ’ ਭੀ ਬਖ਼ਸ਼ਸ਼ ਦਿੱਤੀ ਗਈ।

ਨੋਟ : ਸੀਹਾਂ ਉੱਪਲ ਉਹ ਇਤਿਹਾਸਕਾਰ ਹੈ, ਜਿਸ ਨੇ ਸਭ ਤੋਂ ਪੁਰਾਤਨ ਗੁਰੂ ਨਾਨਕ ਸਾਹਿਬ ਦੀ ਜੀਵਨੀ (ਸਾਖੀ ਮਹਲੁ ਪਹਿਲੇ ਕੀ/ਰਚਨਾ ਕਾਲ 1570-74 ਈ.) ਲਿਖੀ ਹੈ। ਬਾਲਾ ਸਾਖੀ ਇਸ ਤੋਂ 80-90 ਸਾਲ ਬਾਅਦ ਸੰਨ 1655-59 ’ਚ ਲਿਖੀ ਸੀ। ਆਪ ਜੀ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ, ‘‘ਸੀਹਾਂ ਉਪਲੁ ਜਾਣੀਐ; ਗਜਣੁ ਉਪਲੁ ਸਤਿਗੁਰ ਭਾਵੈ’’ (ਵਾਰ ੧੧, ਪਉੜੀ ੧੪) ਸੀਹਾਂ ਤੇ ਗੱਜਣ ਦੋਵੇਂ ਭਰਾ ਸਨ।

ਇੱਕ ਹੋਰ ਘਟਨਾ ਸਿਆਲਕੋਟ ਦੇ ਮੂਲਾ ਕਿਰਾੜ ਨਾਲ਼ ਸਬੰਧਿਤ ਹੈ। ਉਸ ਨੇ ਮਰਦਾਨਾ ਜੀ ਨੂੰ ਇੱਕ ਟਕੇ ’ਚ ਇਹ ਸੌਦਾ ਦਿੱਤਾ ਕਿ ‘ਮਰਨਾ ਸੱਚ ਹੈ ਤੇ ਜਿਊਣਾ ਝੂਠ’। ਕੁਝ ਸਮਾਂ ਇਹ, ਗੁਰੂ ਸਾਹਿਬ ਨਾਲ਼ ਸਫ਼ਰ ਭੀ ਕਰਦਾ ਰਿਹਾ। ਇੱਕ ਦਿਨ ਘਰਵਾਲੀ ਦੇ ਕਹਿਣ ’ਤੇ ਅੰਦਰ ਲੁਕ ਗਿਆ ਤੇ ਪਤਨੀ ਤੋਂ ਗੁਰੂ ਨਾਨਕ ਜੀ ਨੂੰ ਅਖਵਾਇਆ ਕਿ ਉਹ ਘਰੇ ਨਹੀਂ। ਗੁਰੂ ਜੀ ਦੇ ਜਾਣ ਪਿੱਛੋਂ ਅਚਨਚੇਤ ਸੱਪ ਲੜਿਆ ਤੇ ਮਰ ਗਿਆ। ਘਰੇ ਨਹੀਂ, ਝੂਠ ਸੱਚ ਹੋ ਨਿਬੜਿਆ। ਗੁਰੂ ਸਾਹਿਬ ਦੇ ਬੋਲ ਹਨ, ‘‘ਮਰਣਾ ਮੁਲਾ  ! ਮਰਣਾ ਭੀ ਕਰਤਾਰਹੁ ਡਰਣਾ ਰਹਾਉ (ਮਹਲਾ ੧/੨੪), ਨਾਲਿ ਕਿਰਾੜਾ ਦੋਸਤੀ; ਕੂੜੈ ਕੂੜੀ ਪਾਇ ਮਰਣੁ (ਮੌਤ) ਨ ਜਾਪੈ ਮੂਲਿਆ ! ਆਵੈ ਕਿਤੈ+ਥਾਇ (’ਚ) ’’ (ਮਹਲਾ ੧/੧੪੧੨)

ਗੁਰੂ ਸਾਹਿਬਾਨ ਦਾ ਵਾਹ-ਵਾਸਤਾ, ਉਨ੍ਹਾਂ ਕੱਟੜ ਧਾਰਮਿਕ ਆਗੂਆਂ (ਜੋਗੀ, ਕਾਜ਼ੀ, ਪੰਡਿਤਾਂ) ਨਾਲ਼ ਪਿਆ, ਜਿਨ੍ਹਾਂ ਨੂੰ ਆਪਣੇ ਜੰਤਰ-ਮੰਤਰ, ਰੂਹਾਨੀਅਤ ਸ਼ਕਤੀਆਂ ’ਤੇ ਬਹੁਤ ਮਾਣ ਸੀ। ਧਰਮ-ਚਰਚਾਵਾਂ ਵੇਲ਼ੇ ਆਪਣੀਆਂ ਸ਼ਕਤੀਆਂ ਵਿਖਾਉਂਦੇ ਭੀ ਰਹੇ। ਇੱਕ ਘਟਨਾ ਨਾਨਕ ਮਤਾ (ਰੀਠਾ ਸਾਹਿਬ/ਉਤਰਾਖੰਡ) ਦੀ ਹੈ। ਗੁਰੂ ਨਾਨਕ ਸਾਹਿਬ ਇੱਥੇ 1508 ਈ. ’ਚ ਗਏ। ਜੋਗੀਆਂ ਨਾਲ਼ ਚਰਚਾ ਹੋਈ। ਉਹ ਸੱਚ ਦਾ ਸਾਮ੍ਹਣਾ ਨਾ ਕਰ ਸਕੇ ਤੇ ਹਾਰ ਮੰਨ ਲਈ। ਉਨ੍ਹਾਂ ਨੇ ਸੋਚਿਆ ਨਾਨਕ ਜੀ ਉੱਤੇ ਆਪਣੀ ਕਰਾਮਾਤ ਦਾ ਕਿਵੇਂ ਪ੍ਰਭਾਵ ਪਾਈਏ ਕਿਉਂਕਿ ਜੇ ਇਹ ਜੋਗੀ ਬਣ ਜਾਣ ਤਾਂ ਜੋਗ-ਮੱਤ ਵਧੇਗਾ। ਉਨ੍ਹਾਂ ਨੇ ਗੁਰੂ ਜੀ ਨੂੰ ਨੇੜਲੇ ਤਾਲਾਬ ’ਚੋਂ ਪਾਣੀ ਲੈਣ ਲਈ ਭੇਜਿਆ। ਦੂਜੇ ਪਾਸੇ ਕਰਾਮਾਤ ਨਾਲ਼ ਓਥੇ ਪਾਣੀ ਦੀ ਥਾਂ ਹੀਰੇ, ਜਵਾਹਰਰਾਤ ਭਰ ਦਿੱਤੇ। ਗੁਰੂ ਜੀ ਤਾਂ ਭੀ ਪ੍ਰਭਾਵਤ ਨਾ ਹੋਏ। ਖ਼ਾਲੀ ਲੋਟਾ ਲੈ ਕੇ ਵਾਪਸ ਆ ਗਏ ਤੇ ਕਿਹਾ ਕਿ ਓਥੇ ਪਾਣੀ ਨਹੀਂ ਹੈ, ‘‘ਸਿਧੀ ਮਨੇ ਬੀਚਾਰਿਆ; ਕਿਵੈ (ਸਾਡੇ) ਦਰਸਨ ਏ ਲੇਵੈ ਬਾਲਾ  ? ਐਸਾ ਜੋਗੀ ਕਲੀ ਮਹਿ; ਹਮਰੇ ਪੰਥ ਕਰੇ ਉਜਿਆਲਾ ਖਪਰ ਦਿਤਾ ਨਾਥ ਜੀ; ਪਾਣੀ ਭਰਿ ਲੈਵਣਿ ਉਠਿ ਚਾਲਾ ਬਾਬਾ ਆਇਆ ਪਾਣੀਐ; ਡਿਠੇ ਰਤਨ ਜਵਾਹਰ ਲਾਲਾ ਸਤਿਗੁਰ ਅਗਮ ਅਗਾਧਿ ਪੁਰਖੁ; ਕੇਹੜਾ ਝਲੇ ਗੁਰੂ ਦੀ ਝਾਲਾ ਫਿਰਿ ਆਇਆ ਗੁਰ, ਨਾਥ ਜੀ ! ਪਾਣੀ ਠਉੜ ਨਹੀ ਉਸਿ ਤਾਲਾ ਸਬਦਿ (ਨਾਲ਼) ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ ਕਲਿਜੁਗ ਨਾਨਕ ਨਾਮ ਸੁਖਾਲਾ ੩੧’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੧) ਗੁਰੂ ਜੀ ਇਨ੍ਹਾਂ ਫੋਕਟ ਕਰਾਮਾਤਾਂ ਵਿਰੁਧ ਸਨ, ‘‘ਸਿਧਿ ਬੋਲਨਿ ਸੁਣਿ ਨਾਨਕਾ  ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ? ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ ? ਬਾਬਾ ਬੋਲੇ ਨਾਥ ਜੀ  ! ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ (ਕੋਈ) ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ (ਰੱਤੀ ਭੀ)..੪੨’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੨) ਉਞ ਗੁਰੂ ਸਾਹਿਬ; ਆਪਣੇ ਰੂਹਾਨੀਅਤ ਬਲ (ਕਰਾਮਾਤ) ਆਸਰੇ ਹੀ ਪ੍ਰਾਚੀਨ ਮੱਤਾਂ ਦੇ ਕੇਂਦਰਾਂ ’ਤੇ ਜਾ-ਜਾ ਕੇ ਜਿੱਤਾਂ ਪ੍ਰਾਪਤ ਕਰਦੇ ਰਹੇ ਹਨ। ਆਪ ਦੀ ਉਮਰ ਸੰਨ 1508 ’ਚ 39 ਸਾਲ ਸੀ, ਫਿਰ ਭੀ ਜੋਗੀ; ਆਪ ਨੂੰ ਬਾਲਾ (ਬੱਚਾ) ਕਹਿੰਦੇ ਹਨ। ਇਞ ਜਾਪਦਾ ਹੈ ਕਿ ਉਨ੍ਹਾਂ ਨੇ ਰਿਧੀਆਂ ਸਿੱਧੀਆਂ ਨਾਲ਼ ਉਮਰਾਂ ਵਧਾ ਰੱਖੀਆਂ ਸਨ। ਗੁਰੂ ਸਾਹਿਬ ਸਾਮ੍ਹਣੇ ਐਸੇ ਅਨੇਕਾਂ ਕੌਤਕ ਕੀਤੇ ਜਾਂਦੇ ਰਹੇ, ਪਰ ਆਪ ’ਤੇ ਕੋਈ ਅਸਰ ਨਾ ਹੁੰਦਾ। ਸਤੰਬਰ 1708 ’ਚ ਨੰਦੇੜ ਸਾਹਿਬ ਵਿਖੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਨੇ ਭੀ ਆਪਣੀ ਕਰਾਮਾਤ ਨਾਲ਼ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਮਾਧੋ ਦਾਸ ਦੇ ਡੇਰੇ ’ਚ ਉਸ ਦੇ ਮੱਜੇ ’ਤੇ ਬੈਠ ਗਏ ਸਨ, ਨੂੰ ਹੇਠਾਂ ਸੁੱਟਣਾ ਚਾਹਿਆ, ਪਰ ਅਸਫਲ ਰਿਹਾ। ਆਖ਼ਿਰ ਉਸ ਨੇ ਹਾਰ ਮੰਨ ਕੇ ਮਾਫ਼ੀ ਮੰਗੀ। ਮਹੀਨਾ ਕੁ ਗੁਰੂ ਜੀ ਦੀ ਸੰਗਤ ਕਰਕੇ ਉਸ ਨੇ ਉਹ ਸ਼ਕਤੀਆਂ ਪਾ ਲਈਆਂ, ਜਿਨ੍ਹਾਂ ਦੇ ਆਸਰੇ ਪੰਜਾਬ ’ਚ ਆ ਕੇ ਤਰਥੱਲੀ ਮਚਾ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਪਾਪੀ ਸੂਬੇਦਾਰ ਵਜ਼ੀਰ ਖ਼ਾਨ (ਸਰਹੰਦ) ਨੂੰ ਮਾਰ ਦਿੱਤਾ। ਜੇਕਰ ਗੁਰੂ ਸਾਹਿਬਾਨ ਅੰਦਰ ਇਹ ਵਿਸ਼ੇਸ਼ ਸ਼ਕਤੀਆਂ ਨਾ ਹੁੰਦੀਆਂ ਤਾਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਐਨਾ ਵਾਧਾ ਨਾ ਹੁੰਦਾ।

ਉਕਤ ਗੁਰੂ ਸਾਹਿਬਾਨ ਨਾਲ਼ ਸਬੰਧਿਤ ਘਟਨਾਵਾਂ ’ਚ ਗੁਰੂ ਜੀ ਜਿੱਥੇ ਪ੍ਰਾਚੀਨ ਧਰਮਾਂ ਦੇ ਕੇਂਦਰਾਂ ’ਤੇ ਜਾ-ਜਾ ਵੱਡੇ ਵੱਡੇ ਵਿਦਵਾਨਾਂ (ਪੰਡਿਤਾਂ, ਕਾਜ਼ੀਆਂ, ਸਿੱਧਾਂ, ਪੀਰਾਂ, ਆਦਿ) ਦੀ ਸੋਚ ਨੂੰ ਊਣੀ (ਗ਼ਲਤ) ਸਾਬਤ ਕਰ ਆਪਣੀ ‘ਵਿਕਸਿਤ ਸੁਰਤਿ’ ਦਾ ਲੋਹਾ ਮੰਨਵਾਇਆ; ਓਥੇ ਪ੍ਰੇਮਾ-ਕੋੜ੍ਹੀ ਵਰਗੇ ਅਸਾਧ ਰੋਗੀਆਂ ਨੂੰ ਭੀ ਅਰੋਗ ਕਰਕੇ ਮਹਾਨ ਵਿਦਵਾਨ (ਪ੍ਰਚਾਰਕ) ਥਾਪ ਦਿੱਤਾ ਜਦਕਿ ਭਗਤਾਂ ਨਾਲ਼ ਸਬੰਧਿਤ ਘਟਨਾਵਾਂ ’ਚ ਹਰੀ; ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ; ਜਿਵੇਂ ਕਿ ਪਾਵਨ ਬਚਨ ਹਨ, ‘‘ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ! ਧੁਰਿ ਤੂ ਰਖਦਾ ਆਇਆ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ  ! ਹਰਣਾਖਸੁ ਮਾਰਿ ਪਚਾਇਆ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ! ਮਨਮੁਖ ਭਰਮਿ (’ਚ) ਭੁਲਾਇਆ ’’ (ਮਹਲਾ ੩/੬੩੭) ਗੁਰਮੁਖ ਹੀ ਇਸ ’ਤੇ ਭਰੋਸਾ ਕਰਨਗੇ। ਮਨਮੁਖ (ਨਾਸਤਿਕ) ਤਾਂ ਕੁਰਾਹੇ ਪਾ ਕੇ ਭਟਕਣਾ ’ਚ ਪਾਏ ਹੁੰਦੇ ਹਨ ਯਾਨੀ ਉਹ ਅੰਦਰ ਸ਼ਰਧਾ ਨਹੀਂ ਪਨਪ ਸਕਦੀ। ਸੋ ਨਾਸਤਿਕ ਹੋਣਾ ਭੀ ਵੱਡਾ ਭਰਮ ਹੈ। ਅਫ਼ਸੋਸ ਕਿ ਐਸੇ ਲੋਕ; ਬੰਦੇ ਦੀ ਸ਼ਰਧਾ ਤੋੜਨ ਲਈ ਧਾਰਮਿਕ ਲਿਬਾਸ ਭੀ ਧਾਰ ਲੈਂਦੇ ਹਨ ਤੇ ਖ਼ੁਦ ਨੂੰ ਨਾਸਤਿਕ ਅਖਵਾਉਣਾ ਭੀ ਪਸੰਦ ਨਹੀਂ ਕਰਦੇ। ਮਾੜੇ ਭਾਗਾਂ ਦੀ ਇਹੀ ਨਿਸ਼ਾਨੀ ਹੈ।

ਭੱਟ ਸਾਹਿਬਾਨ ਨੇ ਭੀ ਭਗਤਾਂ ਲਈ ‘ਭਗਤ’ ਸ਼ਬਦ ਵਰਤਿਆ ਹੈ, ‘‘ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ਨਾਮਾ ਭਗਤੁ ਕਬੀਰੁ; ਸਦਾ ਗਾਵਹਿ ਸਮ ਲੋਚਨ ਭਗਤੁ ਬੇਣਿ ਗੁਣ ਰਵੈ; ਸਹਜਿ ਆਤਮ ਰੰਗੁ ਮਾਣੈ ’’ (ਭਟ ਕਲ/੧੩੯੦) ਇਸ ਦਾ ਇਹ ਭਾਵ ਨਹੀਂ ਕਿ ‘ਭਗਤ’ ਬਣਨਾ ਸੁਖਾਲਾ ਹੈ। ਕਰੋੜਾਂ ’ਚੋਂ ਕੋਈ ਵਿਰਲਾ ਹੀ ਭਗਤ ਬਣਦਾ ਹੈ, ‘‘ਹੈਨਿ ਵਿਰਲੇ ਨਾਹੀ ਘਣੇ… (ਮਹਲਾ ੧/੧੪੧੧), ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (’ਚ)’’ (ਮਹਲਾ ੯/੧੪੨੭) ਇਹ ਦੋਵੇਂ ਗੁਰੂ ਸਾਹਿਬਾਨ; ਸਮਾਜ ’ਚ ਸਭ ਤੋਂ ਵੱਧ ਵਿਚਰ ਕੇ ਇਸ ਨਤੀਜੇ ’ਤੇ ਪੁੱਜੇ ਹਨ। ਭਗਤ ਰਵਿਦਾਸ ਜੀ ਭੀ ਮੰਨਦੇ ਹਨ, ‘‘ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ ਨ ਕੋਇ ’’ (ਭਗਤ ਰਵਿਦਾਸ/੮੫੮) ਇਸੇ ਕਾਰਨ ਸਿੱਖ ਜਗਤ ’ਚ ਕਿਸੇ ਨੂੰ ਭੀ ‘ਭਗਤ’ ਉਪਾਧੀ ਦੇਣਾ ਮਨ੍ਹਾ ਹੈ।

ਸੋ ‘ਗੁਰੂ’ ਜਨਮ ਤੋਂ ‘ਪੂਰਨ ਵਿਕਸਿਤ ਸੁਰਤਿ’ ਦਾ ਮਾਲਕ ਹੁੰਦਾ ਹੈ ਤੇ ਭਗਤ; ਇਸ ਜਨਮ ’ਚ ਗੁਰੂ ਦੀ ਰਾਹੀਂ ‘ਪੂਰਨ ਵਿਕਸਿਤ ਸੁਰਤਿ’ ਬਣਾਉਂਦਾ ਹੈ। ਗੁਰਬਾਣੀ ਅਨੁਸਾਰ ਗੁਰੂ ਨਾਨਕ ਸਾਹਿਬ ਹੀ ਜਨਮ ਤੋਂ ‘ਗੁਰੂ’ ਹਨ। ਆਪ ਨੇ ‘ਨਿਰਾਕਾਰ ਦੀ ਹੋਂਦ, ਉਸ ਦੇ ਗੁਣ, ਉਸ ਦਾ ਹੁਕਮ ਤੇ ਦਾਤਾਂ ਦੀ ਵਿਆਪਕ ਵਿਆਖਿਆ ਕੀਤੀ ਹੈ। ਕੁਦਰਤ ਅਤੇ ਮਨੁੱਖ ਦੇ ਸੁਭਾਅ ਦਾ ਭੀ ਗਹਿਰਾ ਵਿਸ਼ਲੇਸ਼ਣ ਕੀਤਾ। ਫਿਰ ਭੀ ਆਪ ਨੇ ਖ਼ੁਦ ਨੂੰ ‘ਨੀਚੁ’ ਮੰਨਿਆ। ਗੁਰਬਾਣੀ ’ਚ 6 ਵਾਰ ‘ਨਾਨਕੁ ਨੀਚੁ’ ਸੰਯੁਕਤ ਸ਼ਬਦ ਹਨ, ਜੋ ਕੇਵਲ ਆਪ ਨੇ ਹੀ ਵਰਤੇ ਤਾਂ ਕਿ ਮਤਾਂ ਕਿਤੇ ਐਨੀ ਵਿਆਪਕ ਵਿਆਖਿਆ ਕਰਦਿਆਂ ਮਨ ’ਚ ਮਾਣ ਆ ਜਾਵੇ। ਆਪ ਨੇ ਹੀ ਵਾਰ-ਵਾਰ ਕਿਹਾ, ‘‘ਨਾਨਕੁ ਨੀਚੁ ਕਹੈ ਬੀਚਾਰੁ (ਮਹਲਾ ੧/੨੪), ਨਾਨਕੁ ਨੀਚੁ ਕਹੈ ਲਿਵ ਲਾਇ (ਮਹਲਾ ੧/੨੨੩), ਨਾਨਕੁ ਨੀਚੁ ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ (ਮਹਲਾ ੧/੧੦੨੧), ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ’’ (ਮਹਲਾ ੧/੧੦੨੨), ਆਦਿ।

ਆਪ ਨੇ ੴ ਦੀ ਹੋਂਦ/ਜੋਤਿ ਨੂੰ ਸਰਬ ਵਿਆਪਕ ਬਿਆਨ ਕੀਤਾ ਹੈ। ਨਾਲ਼ ਇਹ ਭੀ ਕਿਹਾ ਕਿ ਜਿਹੜਾ ਇਸ ਨੂੰ ਅੰਦਰੋਂ ਵੇਖ ਕੇ ਹੋਰਾਂ ਨੂੰ ਵਿਖਾ ਦੇਵੇ; ਓਹੀ ਹਰੀ ਰੂਪ ਹੈ, ਅਸਲ ਗੁਰੂ ਹੈ, ‘‘ਜੋ ਦੇਖਿ (ਕੇ) ਦਿਖਾਵੈ; ਤਿਸ ਕਉ ਬਲਿ ਜਾਈ (ਮਹਲਾ ੧/੮੩੯), ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੮), ਘਰ ਮਹਿ ਘਰੁ; ਜੋ ਦੇਖਿ ਦਿਖਾਵੈ ਗੁਰ ਮਹਲੀ ਸੋ ਮਹਲਿ (’ਚ) ਬੁਲਾਵੈ (ਮਹਲਾ ੧/੧੧੮੯), ਅਗਮੁ ਅਗੋਚਰੁ ਦੇਖਿ ਦਿਖਾਏ; ਨਾਨਕੁ ਤਾ ਕਾ ਦਾਸੋ ’’ (ਸਿਧ ਗੋਸਟਿ/ਮਹਲਾ ੧/੯੩੮) ਐਸੇ ਕਈ ਪਾਵਨ ਬਚਨ; ਕੇਵਲ ਆਪ ਜੀ ਦੇ ਹੀ ਮਿਲਦੇ ਹਨ।

ਧਰਮ ਦੇ ਖੇਤਰ ’ਚ ਹਥਲਾ ਵਿਸ਼ਾ ਬੜਾ ਗਹਿਰਾ ਹੈ। ਇਸ ਲੇਖ ’ਚ ਬਹੁਤੇ ਸ਼ਬਦ ਭੀ ਆਪ ਜੀ ਦੇ ਹੀ ਹਨ। ਆਪ ਹੀ ਜਨਮ ਤੋਂ ‘‘ਜੋਤਿ ਰੂਪਿ (’ਚ) ਹਰਿ ਆਪਿ.. ’’ ਹੈਂ। ਬਾਕੀ ਸਮੂਹ ਬਾਣੀਕਾਰ ਤਾਂ ਭਗਤ ਸਨ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਨੂੰ ਜਨਮ ਤੋਂ ‘ਭਗਤ’ ਕਿਹਾ ਹੈ, ‘‘ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ ’’ (ਭਟ ਕਲ/੧੪੦੭) ਇਤਿਹਾਸ ਗਵਾਹ ਹੈ ਕਿ ਭਾਈ ਲਹਿਣਾ ਜੀ; ਜਦ ਗੁਰੂ ਨਾਨਕ ਸਾਹਿਬ ਦੀ ਸ਼ਰਨ (ਅਪਰੈਲ 1532, ਕਰਤਾਰਪੁਰ ਸਾਹਿਬ, ਲਹਿੰਦੇ ਪੰਜਾਬ) ਆਏ ਤਾਂ ਆਪ 28 ਸਾਲ ਦੇ ਸਨ।  7 ਸਾਲ 5 ਮਹੀਨੇ ਸੇਵਾ-ਬੰਦਗੀ ਕੀਤੀ, ਫਿਰ 14 ਜੂਨ 1539 ਨੂੰ ‘ਨਾਨਕ ਜੋਤਿ’ ਦੇ ਵਾਰਸ਼ (ਗੁਰੂ ਅੰਗਦ ਸਾਹਿਬ) ਬਣੇ। ਇਸੇ ਤਰ੍ਹਾਂ (ਗੁਰੂ) ਅਮਰਦਾਸ ਜੀ; ਸੰਨ 1544 ’ਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਖਡੂਰ ਸਾਹਿਬ ਆਏ ਤਾਂ ਆਪ ਜੀ 65 ਸਾਲ ਦੇ ਸਨ।  8 ਸਾਲ ਸੇਵਾ-ਭਗਤੀ ਕੀਤੀ, ਫਿਰ 29 ਮਾਰਚ 1552 ਨੂੰ ‘ਨਾਨਕ ਜੋਤਿ’ ਦੇ ਤੀਜੇ ਵਾਰਸ਼ ਹੋਏ। ਭੱਟ ਸਾਹਿਬਾਨ ਨੇ ਭੀ ਕਿਹਾ, ‘‘ਗੁਰ ਨਾਨਕ ਅੰਗਦ ਅਮਰ ਲਾਗਿ (ਕੇ); ਉਤਮ ਪਦੁ ਪਾਯਉ ’’ (ਭਟ ਕਲ/੧੪੦੭) ਭਾਵ ਗੁਰੂ ਦੀ ਸ਼ਰਨ ਪੈ ਕੇ ਹੀ ਪਹਿਲੇ ਤੇ ਦੂਜੇ ਪਾਤਿਸ਼ਾਹ ਨੇ ਸਰਬੋਤਮ ਪਦ ਪ੍ਰਾਪਤ ਕੀਤਾ ਹੈ।

ਭਾਈ ਜੇਠਾ (ਗੁਰੂ ਰਾਮਦਾਸ) ਜੀ ਭੀ ਜਦ ਸੰਨ 1544-45 ’ਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਖਡੂਰ ਸਾਹਿਬ ਆਏ ਤਾਂ ਆਪ ਜੀ 10-11 ਸਾਲ ਦੇ ਸਨ। 30 ਸਾਲ ਸੇਵਾ-ਬੰਦਗੀ ਕੀਤੀ, ਫਿਰ 1 ਸਤੰਬਰ 1574 (੨ ਅੱਸੂ ਬਿਕ੍ਰਮੀ ਸੰਮਤ ੧੬੩੧/ਨਾਨਕਸ਼ਾਹੀ ਸੰਮਤ ੧੦੬) ਨੂੰ ‘ਨਾਨਕ ਜੋਤਿ’ ਦੇ ਚੌਥੇ ਵਾਰਸ਼ ਬਣੇ ਯਾਨੀ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ; ਜਨਮ ਤੋਂ ‘ਗੁਰੂ’ ਨਹੀਂ ਸਨ। ਐਸਾ ਹੀ ਭੱਟ ਹਰਿਬੰਸ ਜੀ ਕਿਹਾ, ‘‘ਮਿਲਿ ਨਾਨਕ, ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ’’ (ਭਟ ਹਰਿਬੰਸ/੧੪੦੯)

ਅਗਾਂਹ 10ਵੇਂ ਪਾਤਿਸ਼ਾਹ ਤੱਕ ਭੀ ਜਨਮ ਤੋਂ ਕੋਈ ‘ਗੁਰੂ’ ਨਹੀਂ ਸੀ, ਪਰ ਹਾਂ (ਘਰ ’ਚ ਗੁਰਿਆਈ ਹੋਣ ਕਾਰਨ) ਬਾਲਪਣ ਤੋਂ ਜ਼ਰੂਰ ਭਗਤ ਬਣ ਗਏ; ਜਿਵੇਂ ਕਿ 5ਵੇਂ ਪਾਤਿਸ਼ਾਹ ਬਾਰੇ ਕਿਹਾ ਹੈ, ‘‘ਗੁਰ ਰਾਮਦਾਸ ਘਰਿ (’ਚ) ਕੀਅਉ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ; ਗੁਰਮਤਿ ਬ੍ਰਹਮੁ ਪਛਾਣਿਓ (ਭਟ ਕਲ/੧੪੦੭) ਭਾਵ ਗੁਰੂ ਰਾਮਦਾਸ ਜੀ ਦੇ ਘਰ ’ਚ ਜਨਮ ਹੋਣ ਕਾਰਨ ਹੇ ਗੁਰੂ ਅਰਜਨ ਜੀ ! ਤੈਂ ਨਾਬਾਲਗ਼ ਸਮੇਂ ਤੋਂ ਭਗਤੀ ਕੀਤੀ, ਪ੍ਰਭੂ ਨੂੰ ਪਹਿਚਾਣਿਆ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਨਾਨਕ ਜੋਤਿ’ ਦੇ ਵਾਰਸ਼ ਬਣਨ ਤੋਂ ਬਾਅਦ 9 ਗੁਰੂ ਸਾਹਿਬਾਨ ਭੀ ‘ਹਰੀ ਜੋਤਿ’ ਸਮਾਨ ਹੋ ਗਏ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਬਾਰੇ ਕਿਹਾ ਹੈ, ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖ ਹਰਿ ’’ (ਭਟ ਮਥੁਰਾ/੧੪੦੯), ਪਰ ਇਹ ਅਵਸਥਾ; ‘ਨਾਨਕ ਜੋਤਿ’ ਕਾਰਨ ਬਣੀ ਹੈ। ਪਹਿਲੇ ਪਾਤਿਸ਼ਾਹ ਦੀ ‘ਵਿਕਸਿਤ ਸੋਚ’ (ਗੁਰਮਤਿ ਸਿਧਾਂਤ) ਤੇ ‘ਜੋਤਿ’ (ਰੂਹਾਨੀਅਤ ਬਲ); ਗੁਰੂ ਅੰਗਦ ਸਾਹਿਬ ’ਚ ਬਦਲਣ ਦਾ ਜ਼ਿਕਰ ਹੈ, ‘‘ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਗੁਰੂ ਰਾਮਦਾਸ ਜੀ ਦੀ ‘ਵਿਕਸਿਤ ਸੋਚ’ ਤੇ ‘ਜੋਤਿ’; ਗੁਰੂ ਅਰਜਨ ਸਾਹਿਬ ’ਚ ਬਦਲਣ ਦਾ ਜ਼ਿਕਰ ਹੈ, ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯)

—ਚਲਦਾ— 

ਭਗਤ ਅਤੇ ਗੁਰੂ ’ਚ ਅੰਤਰ (ਭਾਗ ਦੂਜਾ)

ਆਪੇ ਬੀਜਿ ਆਪੇ ਹੀ ਖਾਹੁ ॥

0

ਆਪੇ ਬੀਜਿ ਆਪੇ ਹੀ ਖਾਹੁ

ਗਿਆਨੀ ਰਣਜੋਧ ਸਿੰਘ (ਫਗਵਾੜਾ)

ਅਕਾਲ ਪੁਰਖ ਦਾ ਇੱਕ ਅਟੱਲ ਨਿਯਮ ਹੈ ਕਿ ਮਨੁੱਖ; ਜੀਵਨ ਵਿੱਚ ਜੋ ਵੀ ਚੰਗੇ ਮੰਦੇ ਕਰਮ ਕਰਦਾ ਹੈ, ਉਸ ਦੁਆਰਾ ਕੀਤੇ ਚੰਗੇ ਮੰਦੇ ਕਰਮਾਂ ਦਾ ਪ੍ਰਤੀਕਰਮ (ਰਿਐਕਸ਼ਨ) ਜ਼ਰੂਰ ਹੁੰਦਾ ਹੈ। ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਇਸ ਦਾ ਖੁਲਾਸਾ ‘ਸੱਚ ਕੀ ਬਾਣੀ’ ਅੰਦਰ ਕਈ ਵਾਰ ਕੀਤਾ ਹੈ, ‘‘ਜੈਸਾ ਕਰੇ, ਸੁ ਤੈਸਾ ਪਾਵੈ   ਆਪਿ ਬੀਜਿ, ਆਪੇ ਹੀ ਖਾਵੈ ’’ (ਮਹਲਾ ੧/੬੬੨) ਮਨੁੱਖ; ਜੀਵਨ ਵਿੱਚ ਜੈਸਾ ਕਰਮ ਕਰਦਾ ਹੈ, ਵੈਸਾ ਫਲ਼ ਭੀ ਭੋਗਦਾ ਹੈ। ਕਿਸਾਨ ਖੇਤ ਵਿੱਚ ਜੈਸਾ ਬੀਜ ਬੀਜਦਾ ਹੈ, ਵੈਸਾ ਫਸਲ ਉਗਦਾ ਹੈ। ਅਗਰ ਖੇਤ ਵਿੱਚ ਕਿਸਾਨ ਗੰਨੇ ਬੀਜਦਾ ਹੈ ਤਾਂ ਮਿੱਠੇ ਗੰਨੇ ਉਗਦੇ ਹਨ। ਫਿਰ ਮਿੱਠੇ ਗੰਨਿਆਂ ਨੂੰ ਮਾਨਦਾ ਭੀ ਹੈ। ਅਗਰ ਕਿਸਾਨ ਖੇਤ ਵਿੱਚ ਤੁੰਮੇ ਬੀਜਦਾ ਹੈ ਤਾਂ ਖੇਤ ਵਿੱਚ ਕੌੜੇ ਤੁੰਮੇ ਹੀ ਹੁੰਦੇ ਹਨ, ਫਿਰ ਕੌੜੇ ਤੁੰਮਿਆਂ ਦਾ ਸਾਮ੍ਹਣਾ ਭੀ ਕਰਨਾ ਪੈਂਦਾ ਹੈ, ‘‘ਜੇਹਾ ਬੀਜੈ, ਸੋ ਲੁਣੈ; ਕਰਮਾ ਸੰਦੜਾ ਖੇਤੁ   ਨਾਨਕ  ! ਪ੍ਰਭ ਸਰਣਾਗਤੀ; ਚਰਣ ਬੋਹਿਥ ਪ੍ਰਭ ਦੇਤੁ ’’ (ਬਾਰਹਮਾਹਾ/ਮਹਲਾ ੫/੧੩) ਕਿਸਾਨ ਜੈਸਾ ਬੀਜ ਬੀਜਦਾ ਹੈ, ਵੈਸਾ ਫਸਲ ਉਗਦਾ ਹੈ। ਜੀਵਨ ਵਿੱਚ ਜੈਸਾ ਕਰਮ ਕਰਦਾ ਹੈ, ਵੈਸਾ ਫਲ਼ ਮਿਲਦਾ ਭੀ ਹੈ। ਅਗਰ ਮਨੁੱਖ; ਜੀਵਨ ਵਿੱਚ ਚੰਗੇ ਕਰਮ ਕਰਦਾ ਹੈ ਤਾਂ ਜੀਵਨ ਵਿੱਚ ਸੁੱਖ, ਆਨੰਦ ਤੇ ਸਹਿਜ ਦਾ ਫਲ਼ ਮਿਲਦਾ ਹੈ। ਅਗਰ ਜੀਵਨ ਵਿੱਚ ਮਨੁੱਖ; ਬੁਰੇ ਕਰਮ ਕਰਦਾ ਹੈ ਤਾਂ ਜੀਵਨ ਵਿੱਚ ਚਿੰਤਾ, ਫਿਕਰ ਤੇ ਡਰ ਦਾ ਫਲ਼ ਮਿਲਦਾ ਹੈ। ਇਹੀ ਕਰਤਾ ਪੁਰਖ ਦਾ ਇੱਕ ਅਟੱਲ ਨਿਯਮ ਹੈ, ‘‘ਬਾਹਰਿ ਪਾਖੰਡ ਸਭ ਕਰਮ ਕਰਹਿ; ਮਨਿ ਹਿਰਦੈ ਕਪਟੁ ਕਮਾਇ   ਖੇਤਿ ਸਰੀਰਿ, ਜੋ ਬੀਜੀਐ; ਸੋ ਅੰਤਿ ਖਲੋਆ ਆਇ ’’ (ਮਹਲਾ ੩/੧੪੧੮)

ਧਰਤੀ ਵਿੱਚ ਜੋ ਭੀ ਬੀਜ ਪੈ ਜਾਂਦਾ ਹੈ, ਧਰਤੀ ਉਸ ਨੂੰ ਛੁਪਾ ਨਹੀਂ ਸਕਦੀ। ਧਰਤੀ ਵਿੱਚ ਪਿਆ ਬੀਜ ਪ੍ਰਗਟ ਹੋ ਹੀ ਜਾਂਦਾ ਹੈ। ਸਰੀਰ ਦੇ ਖੇਤ ਵਿੱਚ ਜੈਸੀ ਸੋਚ ਦੇ ਬੀਜ ਪੈ ਜਾਣ, ਉਹ ਛੁਪੇ ਨਹੀਂ ਰਹਿੰਦੇ, ਬਾਹਰ ਇੱਕ ਦਿਨ ਕਰਮ ਰੂਪ ਵਿੱਚ ਪ੍ਰਗਟ ਹੋ ਜਾਂਦੇ ਹਨ। ਸ਼ੇਖ ਫ਼ਰੀਦ ਜੀ ਨੇ ਇੱਕ ਸਲੋਕ ਵਿੱਚ ਇਸ ਦਾ ਜ਼ਿਕਰ ਆਪਣੇ ਢੰਗ ਨਾਲ ਕੀਤਾ ਹੈ, ‘‘ਫਰੀਦਾ ! ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ   ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ੨੩’’ (ਬਾਬਾ ਫਰੀਦ/੧੩੭੯) ਅਗਰ ਕੋਈ ਜੱਟ ਆਪਣੇ ਖੇਤਾਂ ਵਿੱਚ ਕਿਕਰ ਦੇ ਬੀਜ ਬੀਜੇ, ਪਰ ਆਸ ਕਰੇ ਕਿ ਅੰਗੂਰਾਂ ਦੀਆਂ ਵੇਲਾਂ ਉੱਗਣ, ਫਿਰ ਅੰਗੂਰ ਲੱਗਣ ਤੇ ਮੈਨੂੰ ਅੰਗੂਰ ਮਿਲਣਾ; ਕੀ ਐਸਾ ਹੋ ਸਕਦਾ ਹੈ  ? ਕਦੇ ਭੀ ਨਹੀਂ। ਅਗਰ ਕਿੱਕਰਾਂ ਬੀਜੀਆਂ ਹਨ ਤਾਂ ਕੰਡਿਆਂ ਦਾ ਸਾਮ੍ਹਣਾ ਕਰਨਾ ਪੈਣਾ ਹੈ।

ਦੂਸਰੀ ਬਾਤ ਅਗਰ ਕੋਈ ਮਨੁੱਖ ਉਨ (ਸੂਤ) ਕਤਦਾ ਫਿਰੇ, ਪਰ ਆਸ ਕਰੇ ਕਿ ਇਸ ਸੂਤ ਤੋਂ ਰੇਸ਼ਮ ਦੇ ਕੱਪੜੇ ਬਣ ਜਾਣ। ਕੀ ਐਸਾ ਹੋਵੇਗਾ  ? ਕਦੇ ਭੀ ਨਹੀਂ। ਅਗਰ ਸੂਤ ਕੱਤਿਆ ਹੈ ਤਾਂ ਸੂਤ ਦੇ ਕੱਪੜੇ ਹੀ ਬਣਨਗੇ, ਪਰ ਹਾਂ ਜੇਕਰ ਕਿਸੇ ਨੇ ਖੇਤ ਵਿੱਚੋਂ ਅੰਗੂਰ ਤੋੜਨੇ ਹਨ ਤਾਂ ਅੰਗੂਰਾਂ ਦੀਆਂ ਵੇਲਾਂ ਹੀ ਲਾਉਣੀਆਂ ਪੈਣੀਆਂ ਹਨ। ਫਿਰ ਅੰਗੂਰ ਮਿਲਣਗੇ। ਕਿੱਕਰਾਂ ਬੀਜ ਕੇ ਅੰਗੂਰ ਨਹੀਂ। ਜੇਕਰ ਕਿਸੇ ਦੇ ਰੇਸ਼ਮ ਦੇ ਕੱਪੜੇ ਪਹਿਨਣੇ ਹਨ ਤਾਂ ਉਸ ਨੂੰ ਰੇਸ਼ਮ ਲਈ ਹੀ ਉੱਦਮ ਕਰਨਾ ਪਵੇਗਾ। ਸੂਤ ਕੱਤ ਕੇ ਰੇਸ਼ਮ ਨਹੀਂ ਬਣਦਾ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਇਸ ਸਬੰਧ ਵਿੱਚ ਬਚਨ ਹਨ, ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ   ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ’’ (ਆਸਾ ਕੀ ਵਾਰ/ਮਹਲਾ ੨/੪੭੪)

ਕੋਈ ਮਨੁੱਖ ਅਗਰ ਜੀਵਨ ਵਿੱਚ ਜ਼ਹਰ ਬੀਜਦਾ ਹੈ ਭਾਵ ਹੀਰਖਾ, ਨਫ਼ਰਤ ਤੇ ਨਿੰਦਿਆ ਕਰਦਾ ਹੈ ਤਾਂ ਜੀਵਨ ਵਿੱਚ ਅੰਮ੍ਰਿਤ ਨਹੀਂ ਮਿਲਦਾ ਭਾਵ ਜੀਵਨ ਵਿੱਚ ਪ੍ਰੇਮ ਤੇ ਪਿਆਰ ਨਹੀਂ ਮਿਲਦਾ। ਮਨੁੱਖ ਬੜਾ ਅਜੀਬ ਹੈ। ਇਹ ਬੀਜਦਾ ਜ਼ਹਰ ਹੈ ਤੇ ਆਸ ਅੰਮ੍ਰਿਤ ਦੀ ਰੱਖਦਾ ਹੈ। ਜੀਵਨ ਵਿੱਚ ਮੌਤ ਬੀਜਦਾ ਹੈ, ਚਾਹੁੰਦਾ ਹੈ ਜੀਵਨ ਮਿਲੇ। ਐਸਾ ਕਦੇ ਭੀ ਨਹੀਂ ਹੁੰਦਾ। ਅਕਾਲ ਪੁਰਖ ਦਾ ਅਟੱਲ ਨਿਯਮ ਹੈ ਕਿ ਮਨੁੱਖ ਜੀਵਨ ਅੰਦਰ ਜੈਸਾ ਕਰਦਾ ਹੈ, ਵੈਸਾ ਭਰਦਾ ਭੀ ਹੈ। ਇਸ ਦਾ ਇਤਿਹਾਸ ਬੜਾ ਲੰਬੇਰਾ ਹੈ, ‘‘ਜੈਸਾ ਕਰੇ, ਸੁ ਤੈਸਾ ਪਾਵੈ ’’

ਮੈਂ ਸੰਸਾਰ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਸਾਨੂੰ ਪਤਾ ਲੱਗੇ ਤੇ ਨਸੀਅਤ ਭੀ ਮਿਲੇ, ‘‘ਜੈਸਾ ਕਰੇ; ਸੁ ਤੈਸਾ ਪਾਵੈ ’’ ਅਤੇ ‘‘ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ’’ ਯਾਨੀ ਕਿ ਅਸੀਂ ਦੂਸਰਿਆਂ ਨਾਲ ਜਿਹੋ ਜਿਹਾ ਕਰਾਂਗੇ, ਉਹੋ ਜਿਹਾ ਲੋਕ ਸਾਡੇ ਨਾਲ ਭੀ ਕਰਨਗੇ। ਅਸੀਂ ਦੂਸਰੇ ਨੂੰ ਪਿਆਰ ਦੇਵਾਂਗੇ ਤਾਂ ਅੱਗੋਂ ਪਿਆਰ ਮਿਲੇਗਾ। ਅਸੀਂ ਦੂਸਰੇ ਨੂੰ ਸਤਿਕਾਰ ਦੇਵਾਂਗੇ, ਅੱਗੋਂ ਸਤਿਕਾਰ ਮਿਲੇਗਾ। ਕਿਸੇ ਦਾ ਅਗਰ ਅਸੀਂ ਅਪਮਾਨ ਕਰਾਂਗੇ, ਕਿਸੇ ਦੀ ਅਗਰ ਬੇਇੱਜ਼ਤੀ ਕਰਾਂਗੇ ਤਾਂ ਸਾਡਾ ਭੀ ਅਪਮਾਨ ਹੋਵੇਗਾ। ਸਾਡੀ ਭੀ ਬੇਇੱਜ਼ਤੀ ਹੋਵੇਗੀ। ਅਸੀਂ ਮਾਂ ਬਾਪ ਦਾ, ਵੱਡਿਆਂ ਦਾ ਸਤਿਕਾਰ ਕਰਾਂਗੇ ਤਾਂ ਸਾਡੇ ਬੱਚੇ ਅੱਗੋਂ ਸਾਡਾ ਸਤਿਕਾਰ ਕਰਨਗੇ, ਆਗਿਆਕਾਰੀ ਬਣਨਗੇ। ਅਗਰ ਅਸੀਂ ਮਾਂ ਬਾਪ ਜਾਂ ਬਜ਼ੁਰਗਾਂ ਦਾ ਸਤਿਕਾਰ ਨਾ ਕੀਤਾ ਤਾਂ ਆਪਣੇ ਬੱਚਿਆਂ ਤੋਂ ਆਪਣੇ ਸਤਿਕਾਰ ਦੀ ਆਸ ਨਾ ਰੱਖਿਓ। ਮੈਂ ਇੱਕ ਛੋਟੀ ਜਿਹੀ ਸਿੱਖਿਆ ਦਾਇਕ ਕਹਾਣੀ ਪੜ੍ਹੀ ਹੈ ਕਿ ਇੱਕ ਪੁੱਤਰ ਆਪਣੇ ਬੁੱਢੇ ਅਤੇ ਬਿਮਾਰ ਬਾਪ ਨੂੰ ਦਰਿਆ ਵਿੱਚ ਰੋੜਨ ਵਾਸਤੇ ਲੈ ਗਿਆ। ਜਦੋਂ ਬੁੱਢੇ ਅਤੇ ਬਿਮਾਰ ਬਾਪ ਨੂੰ ਪਾਣੀ ਵਿੱਚ ਰੋੜਨ ਲੱਗਾ ਤਾਂ ਉਸ ਬੁੱਢੇ ਤੇ ਬਿਮਾਰ ਬਾਪ ਨੇ ਕਿਹਾ ਪੁੱਤਰਾ  ! ਮੈਨੂੰ ਥੋੜ੍ਹਾ ਅਗਾਂਹ ਤੋਂ ਰੋੜ ਕਿਉਂਕਿ ਇੱਥੇ ਮੈਂ ਆਪਣੇ ਬੁੱਢੇ ਅਤੇ ਬਿਮਾਰ ਬਾਪ ਨੂੰ ਰੋੜਿਆ ਸੀ। ਪੁੱਤਰ ਦੇ ਮਨ ਨੂੰ ਠੋਕਰ ਵੱਜੀ। ਉਸ ਨੂੰ ਸਮਝ ਆ ਗਈ। ਮੇਰੇ ਬਾਪ ਨੇ ਆਪਣੇ ਬਾਪ ਨਾਲ ਇਹੋ ਕੀਤਾ ਜੋ ਮੈਂ ਅੱਜ ਇਸ ਨਾਲ ਕਰਨ ਲੱਗਾ ਹਾਂ। ਕੱਲ੍ਹ ਨੂੰ ਮੇਰੇ ਬੱਚੇ ਮੇਰੇ ਨਾਲ ਭੀ ਇਹੋ ਕੁਝ ਹੀ ਕਰਨਗੇ, ਜੋ ਮੈਂ ਅੱਜ ਕਰ ਰਿਹਾ ਹਾਂ। ਉਹ ਬਾਪ ਨੂੰ ਵਾਪਸ ਘਰ ਲੈ ਆਇਆ, ‘‘ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ’’ ਕਾਦਰ ਦੀ ਕੁਦਰਤ ਅੰਦਰ ਕਰਤਾ ਪੁਰਖ ਦਾ ਇਹ ਅਟੱਲ ਨਿਯਮ ਹੈ ਕਿ ਮਨੁੱਖ ਜੈਸਾ ਕਰਦਾ ਹੈ, ਵੈਸਾ ਭਰਦਾ ਭੀ ਹੈ। ਤੁਸੀਂ ਦੇਖੋ :

(1). ਚੰਦੂ ਲਾਲ ਦਾ ਹਸ਼ਰ : ਅਕਬਰ ਤੋਂ ਬਾਅਦ ਭਾਰਤ ਵਰਸ਼ ਦਾ ਬਾਦਿਸ਼ਾਹ ਜਹਾਂਗੀਰ ਰਾਜ ਸਿੰਘਾਸਣ ’ਤੇ ਬੈਠਾ। ਜਹਾਂਗੀਰ ਕੱਟੜ ਸੁੰਨੀ ਮੁਤੱਸਵੀ ਸੋਚ ਵਾਲਾ ਮੁਸਲਮਾਨ ਬਾਦਿਸ਼ਾਹ ਸੀ। ਜਹਾਂਗੀਰ ਗੁਰੂ ਸਾਹਿਬ ਦੇ ਬਹੁਤ ਵਿਰੁੱਧ ਸੀ। ਇਸ ਦੇ ਨਜ਼ਦੀਕੀ ਮੰਤਰੀ, ਵਜ਼ੀਰ ਤੇ ਅਹਿਲਕਾਰ ਭੀ ਸਿੱਖ ਵਿਚਾਰਧਾਰਾ ਦੇ ਖਿਲਾਫ਼ ਸਨ। ਗਵਰਨਰ ਸ਼ੇਖ ਫਰੀਦ ਬੁਖਾਰੀ ਮੁਰਤਜਾ ਖਾਨ ਤੇ ਸ਼ੇਖ ਅਹਿਮਦ ਸਰਹੱਦੀ; ਸਿੱਖ ਸਿਧਾਂਤਾਂ ਦੇ ਕੱਟੜ ਵਿਰੋਧੀ ਸਨ। ਇਹ ਸਾਰੇ ਅਹਿਲਕਾਰ, ਜਹਾਂਗੀਰ ਦੇ ਕੰਨ ਸਿੱਖੀ ਅਤੇ ਗੁਰੂ ਸਾਹਿਬ ਦੇ ਖਿਲਾਫ ਭਰਦੇ ਰਹਿੰਦੇ ਸਨ।

ਗੁਰੂ ਅਰਜਨ ਸਾਹਿਬ ਪਾਤਿਸ਼ਾਹ ਜੀ ਦੁਆਰਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਪਰੰਤ ਜਹਾਂਗੀਰ; ਗੁਰੂ ਘਰ ਦੀ ਮਰਿਆਦਾ ਨੂੰ ਝੂਠ ਦੀ ਦੁਕਾਨ ਕਹਿਣ ਲੱਗ ਪਿਆ। ਉਕਤ ਅਹਿਲਕਾਰਾਂ ਦੁਆਰਾ ਭਰੇ ਗਏ ਕੰਨਾਂ ਤੋਂ ਬਾਅਦ ਉਹ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ (ਸੋਚ) ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਉਸ ਨੇ ਗੁਰੂ ਸਾਹਿਬ ਨੂੰ ਲਹੌਰ ਦਰਬਾਰ ਵਿੱਚ ਬੁਲਾਇਆ। ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੂੰ ਦਲੀਲਾਂ ਨਾਲ਼ ਗੁਰਮਤਿ ਵਿਚਾਰਧਾਰਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਤਾਂ ਜਹਾਂਗੀਰ ਨੇ ਮੁਰਤਜਾ ਖਾਂ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਦਰੋਗਾ ਚੰਦੂ ਲਾਲ ਦੇ ਹਵਾਲੇ ਕਰ ਦਿੱਤਾ। ਚੰਦੂ ਲਾਲ ਨੇ ਜਹਾਂਗੀਰ ਦੇ ਦਰਬਾਰ ਵਿੱਚ ਉੱਚਾ ਰਾਜਸੀ ਅਹੁਦਾ ਲੈਣ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਚਾਰ ਦਿਨ ਲਗਾਤਾਰ ਜਾਸਾ ਅਤੇ ਸਿਆਸਤ ਕਾਨੂੰਨ ਅਧੀਨ ਅਕਹਿ ਅਤੇ ਅਸਹਿ ਤਸੀਹੇ ਦਿੱਤੇ। ਇੱਕ ਦਿਨ ਲਗਾਤਾਰ ਕੜਕਦੀ ਧੁੱਪ ਵਿੱਚ ਨੰਗੇ ਪਿੰਡੇ ਗੁਰੂ ਜੀ ਨੂੰ ਭੁੱਖੇ ਅਤੇ ਪਿਆਸੇ ਖੜ੍ਹੇ ਕੇ ਰੱਖਿਆ ਗਿਆ। ਫਿਰ ਦੋ ਰਾਤਾਂ ਗੁਰੂ ਸਾਹਿਬ ਨੂੰ ਸੌਣ ਭੀ ਨਾ ਦਿੱਤਾ ਗਿਆ। ਨੰਗੇ ਪਿੰਡੇ ਉੱਪਰ ਸੜਦੀ-ਸੜਦੀ ਰੇਤ ਭੜਭੁੰਜੇ ਪਠਿਆਰੇ ਤੋਂ ਜਬਰਦਸਤੀ ਪਵਾਈ। ਤੱਤੀ ਤਵੀ ’ਤੇ ਬੈਠਾਏ ਗਏ। ਉਬਲਦੇ ਪਾਣੀ ਵਿੱਚ ਬਿਠਾਇਆ ਗਿਆ।  30 ਮਈ 1606 ਈਸਵੀ (ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ 1606 ਈਸਵੀ) ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਅ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਰਾਵੀ ਦੇ ਕਿਨਾਰੇ ਲੈ ਗਏ। ਸਤਿਗੁਰੂ ਪਾਤਿਸ਼ਾਹ ਨੂੰ ਰੇਤ ਵਿੱਚ ਘਸੀਟਿਆ ਗਿਆ। ਗੁਰੂ ਜੀ ਨੂੰ ਪੱਥਰ ਮਾਰੇ। ਆਖ਼ਿਰ ਰੱਸਿਆਂ ਨਾਲ ਬੰਨ੍ਹ ਕੇ ਰਾਵੀ ਦੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਇਉਂ ਚੰਦੂ ਲਾਲ ਨੇ ਰਾਜਸੀ ਅਹੁਦਾ ਪ੍ਰਾਪਤ ਕਰਨ ਲਈ ਗੁਰੂ ਪਾਤਿਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।

ਆਮ ਲੋਕਾਂ ਅਤੇ ਸਾਈਂ ਮੀਆਂ ਮੀਰ ਸ਼ਾਹ ਅੰਦਰ ਜਹਾਂਗੀਰ ਦੇ ਰਾਜ ਵਿਰੁੱਧ ਬਗਾਵਤ ਉੱਠ ਪਈ। ਜਹਾਂਗੀਰ ਬਗਾਵਤ ਤੋਂ ਡਰ ਗਿਆ। ਬਗਾਵਤ ਤੋਂ ਬਚਣ ਲਈ ਕਾਬਲ ਤੋਂ ਵਾਪਸ ਆ ਕੇ ਜਹਾਂਗੀਰ ਨੇ ਚੰਦੂ ਨੂੰ ਸਿੱਖਾਂ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਮੈਂ ਦੋਸ਼ੀ ਨਹੀਂ। ਇਹ ਚੰਦੂ ਹੀ ਦੋਸ਼ੀ ਹੈ। ਆਪ ਜਹਾਂਗੀਰ ਆਗਰੇ ਚਲਾ ਗਿਆ। ਸਿੱਖਾਂ ਨੇ ਚੰਦੂ ਦੇ ਨੱਕ ਵਿੱਚ ਪਸ਼ੂਆਂ ਵਾਂਗ ਨਕੇਲ ਪਾ ਲਈ। ਉਸ ਨੂੰ ਗਲੀਆਂ ਵਿੱਚ ਘੁੰਮਾਇਆ ਗਿਆ। ਜਿੱਥੋਂ ਦੀ ਭੀ ਉਹ ਲੰਘਦਾ, ਲੋਕ ਪੱਥਰ ਮਾਰਦੇ। ਜੁੱਤੀਆਂ ਮਾਰਦੇ। ਮੂੰਹ ’ਤੇ ਥੁਕਦੇ। ਤਿੰਨ ਚਾਰ ਦਿਨ ਚੰਦੂ ਨੂੰ ਲੋਕਾਂ ਨੇ ਗੁੱਸੇ ਵਿੱਚ ਤਸੀਹੇ ਦਿੱਤੇ। ਜਦੋਂ ਚੰਦੂ ਭੜਭੁੰਜੇ ਭਠਿਆਰੇ ਦੇ ਮੂਰਦੀ ਲੰਘਣ ਲੱਗਾ ਤਾਂ ਭਠਿਆਰੇ ਨੇ ਗੁੱਸੇ ਵਿੱਚ ਚੰਦੂ ਦੇ ਸਿਰ ਵਿੱਚ ਉਹੀ ਕੜਛਾ ਮਾਰਿਆ, ਜਿਸ ਨਾਲ ਚੰਦੂ ਨੇ ਗੁਰੂ ਸਾਹਿਬ ਜੀ ਦੇ ਸਿਰ ’ਤੇ ਰੇਤ ਪਵਾਇਆ ਸੀ। ਇਉਂ ਚੰਦੂ ਕੁੱਤੇ ਦੀ ਮੌਤ ਮਾਰਿਆ ਗਿਆ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਮਤੁ ਕੋ ਜਾਣੈ; ਜਾਇ ਅਗੈ ਪਾਇਸੀ   ਜੇਹੇ ਕਰਮ ਕਮਾਇ; ਤੇਹਾ ਹੋਇਸੀ ’’ (ਮਹਲਾ ੧/੭੩੦) ਮਤਾ ਇਹ ਕੋਈ ਜਾਣੇ ਕਿ ਮੈਂ ਜੋ ਕਰਮ ਕਰਦਾ ਹਾਂ, ਉਸ ਸਭ ਅੱਗੇ ਪਾ ਦਿੱਤੇ ਜਾਣਗੇ। ‘ਅਗੈ ਪਾਇਸੀ’ ਭਾਵ ਕੀਤੇ ਕਰਮਾਂ ਦਾ ਕੋਈ ਪ੍ਰਤੀਕਰਮ ਨਹੀਂ ਹੋਵੇਗਾ। ਮਨੁੱਖ ਜੋ ਭੀ ਕਰਮ ਕਰਦਾ ਹੈ, ਉਸ ਦਾ ਫਲ ਅਵੱਸ਼ ਭੁਗਤਣਾ ਪੈਂਦਾ ਹੈ। ਮਨੁੱਖ ਜਿਹੋ ਜਿਹਾ ਕਰਮ ਕਰੇਗਾ, ਉਸ ਨੂੰ ਵੈਸੇ ਹੀ ਫਲ ਭੁਗਤਣੇ ਪੈਂਦੇ ਹਨ। ਇਹ ਅਟੱਲ ਸਚਾਈ ਹੈ। ਇਸ ਸਚਾਈ ਨੂੰ ਇਤਿਹਾਸ ਨੇ ਪ੍ਰਤੱਖ ਦਿਖਾਇਆ ਹੈ।

(2). ਸਿੱਖ ਤਵਾਰੀਖ ਵਿੱਚੋਂ ਵਜ਼ੀਰ ਸੁੱਚਾ ਨੰਦ ਦਾ ਹਸ਼ਰ : ਸਿੱਖ ਇਤਿਹਾਸ ’ਚ ਜਦੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਦੀ ਉਮਰ 7 ਸਾਲ ਅਤੇ 9 ਸਾਲ ਦੀ ਸੀ। ਬੱਚਿਆਂ ਨੂੰ ਕਾਜ਼ੀ ਅਬਦੁਲ ਵਹਾਬ ਵੁਹਰਾ ਨੇ ਇਸਲਾਮ ਮੱਤ ਧਾਰਨ ਕਰਨ ਵਾਸਤੇ ਕਿਹਾ। ਬੱਚਿਆਂ ਨੇ ਕਾਜ਼ੀ ਨੂੰ ਗਜ਼ਬ ਦੇ ਜਵਾਬ ਦਿੱਤੇ। ਵਜ਼ੀਰ ਖਾਨ ਵੱਲੋਂ ਬੜੇ ਪਿਆਰ ਨਾਲ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਪਰ ਮਹਾਨ ਗੁਰੂ ਦੇ ਮਹਾਨ ਫ਼ਰਜੰਦ ਸਿੱਖੀ ਵਿੱਚ ਦ੍ਰਿੜ੍ਹ ਅਤੇ ਅਡੋਲ ਰਹੇ। ਵਜ਼ੀਰ ਖਾਨ ਨੇ ਕਾਜ਼ੀ ਨੂੰ ਫ਼ਤਵਾ ਦੇਣ ਵਾਸਤੇ ਕਿਹਾ। ਕਾਜ਼ੀ ਨੇ ਵਜ਼ੀਰ ਖਾਨ ਨੂੰ ਕਿਹਾ ਜਨਾਬ  ! ਇਹ ਮਾਸੂਮ ਹਨ। ਹਦੀਸ਼ਾ ਅਨੁਸਾਰ ਮਾਸੂਮ ਬੱਚਿਆਂ ’ਤੇ ਫ਼ਤਵਾ ਲਾਗੂ ਨਹੀਂ ਹੁੰਦਾ। ਵਜ਼ੀਰ ਖਾਨ ਨੇ ਕਿਹਾ ਅਗਰ ਇਨ੍ਹਾਂ ’ਤੇ ਫ਼ਤਵਾ ਨਹੀਂ ਲੱਗਦਾ ਤਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ। ਕਾਜ਼ੀ ਦੇ ਕਹਿਣ ’ਤੇ ਸਿਪਾਹੀ; ਬੱਚਿਆਂ ਨੂੰ ਕਚਹਿਰੀ ਤੋਂ ਬਾਹਰ ਲੈ ਜਾ ਰਿਹਾ ਸੀ। ਕਚਹਿਰੀ ਵਿੱਚ ਬੇਗ਼ੈਰਤ ਮੁਤੱਸਬੀ ਅਕ੍ਰਿਤਘਣ ਵਜ਼ੀਰ ਸੁੱਚਾ ਨੰਦ ਭੀ ਬੈਠਾ ਸੀ। ਬਾਹਰ ਜਾ ਰਹੇ ਬੱਚਿਆਂ ਨੂੰ ਸੁੱਚਾ ਨੰਦ ਨੇ ਰੋਕ ਲਿਆ ਤੇ ਵਜੀਰ ਖਾਨ ਦੇ ਸਾਮ੍ਹਣੇ ਕਰਕੇ ਸਾਹਿਬਜ਼ਾਦਿਆਂ ਨੂੰ ਪੁੱਛਣ ਲੱਗਾ ਕਿ ਬੱਚਿਓ ! ਤੁਹਾਡੇ ਮਾਂ ਬਾਪ, ਭਰਾ ਅਤੇ ਸਾਰੇ ਸਾਥੀ ਖ਼ਤਮ ਹੋ ਚੁੱਕੇ ਹਨ। ਹੁਣ ਬਾਹਰ ਕਿੱਥੇ ਜਾਵੋਗੇ ? ਕੀ ਕਰੋਗੇ  ? ਸਾਹਿਬਜ਼ਾਦਿਆਂ ਨੇ ਬੇਖੌਫ਼ ਹੋ ਕੇ ਕਿਹਾ ਕਿ ਬਾਹਰ ਜਾ ਕੇ ਸਿੰਘਾਂ ਨੂੰ ਇਕੱਠੇ ਕਰਾਂਗੇ। ਜ਼ਬਰ ਅਤੇ ਜ਼ੁਲਮ ਖਿਲਾਫ ਉਦੋਂ ਤੱਕ ਸੰਘਰਸ਼ ਕਰਾਂਗੇ, ਜਦੋਂ ਤੱਕ ਜ਼ਾਲਮ ਅਤੇ ਜ਼ੁਲਮ ਨੂੰ ਖ਼ਤਮ ਨਹੀਂ ਕਰ ਲੈਂਦੇ। ਸੁੱਚਾ ਨੰਦ ਨੂੰ ਮੌਕਾ ਮਿਲ ਗਿਆ। ਵਜ਼ੀਰ ਖਾਨ ਨੂੰ ਮੁਖਾਤਿਬ ਕੀਤਾ, ‘ਨੀਕੇ ਬਾਰਕ ਤੁਮ ਮਤ ਜਾਣਹੁ ਨਾਗਹੁ ਕੇ ਇਹ ਪੂਤ ਬਖਾਨਹੁ ਤੁਮਰੇ ਹਾਥ ਆਜ ਯਹ ਆਏ ਕਰਹੁ ਅਬੈ ਅਪੁਨੇ ਮਨ ਭਾਏ (ਕਥਾ ਗੁਰੂ ਕੇ ਸੁਤਨ ਕੀ, ਦੁਨਾ ਸਿੰਘ ਹੰਡੂਰੀਆ, ਕਵੀ) ਯਾਨੀ ਜਹਾਂ ਪਨਾਹ, ਇਹ ਬੱਚੇ ਮਾਸੂਮ ਨਹੀਂ ਹਨ। ਇਹ ਤਾਂ ਸੱਪ ਦੇ ਸਪੋਲੀਏ ਹਨ। ਫ਼ਰਦੋਸ਼ੀ ਦੇ ਇੱਕ ਸ਼ੇਅਰ ਮੁਤਾਬਕ ‘ਸੱਪ ਨੂੰ ਮਾਰਨਾ. ਉਸ ਦੇ ਬੱਚਿਆਂ ਨੂੰ ਛੱਡਣਾ’ ਸਿਆਣਪ ਨਹੀਂ ਹੈ। ਜਹਾਂ ਪਨਾਹ ! ਭਾਵ ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ ਹੈ। ਜਦੋਂ ਇਹ ਵੱਡੇ ਹੋਣਗੇ, ਇਸਲਾਮ ਵਿਰੁੱਧ ਤੂਫਾਨ ਉਠਾਉਣਗੇ। ਫਿਰ ਆਪਾਂ ਸਭ ਮੁਸੀਬਤ ਵਿੱਚ ਪੈ ਜਾਵਾਂਗੇ। ਜਨਾਬ ਇਹ ਮਾਸੂਮ ਨਹੀਂ ਹਨ। ਇਹ ਦਲੇਰ ਹਨ, ਇਸ ਕਰਕੇ ਇਹ ਸਿਰ ਨਹੀਂ ਝੁਕਾਉਂਦੇ।

ਸੁੱਚਾ ਨੰਦ ਅਤੇ ਇੱਕ ਹੋਰ ਵਜ਼ੀਰ ਹਰਜਸ ਨੇ ਵਜ਼ੀਰ ਖਾਨ ਕੋਲ ਇੱਕ ਤਰਕੀਬ ਕਹੀ, ਜੋ ‘ਬੀਰ ਮ੍ਰਿਗੇਸ਼’ ਗ੍ਰੰਥ ਵਿੱਚ ਦਰਜ ਹੈ। ਜਹਾਂ ਪਨਾਹ  ! ਇਨ੍ਹਾਂ ਦੀ ਪਰਖ ਤੁਹਾਡੇ ਸਾਮ੍ਹਣੇ ਪ੍ਰਤੱਖ ਕਰ ਦਿੰਦੇ ਹਾਂ। ਇਹ ਮਾਸੂਮ ਹਨ ਜਾਂ ਬਾਗੀ। ਤਰਕੀਬ ਅਨੁਸਾਰ ਕਚਹਿਰੀ ’ਚੋਂ ਬਾਹਰ ਤਿੰਨ ਦੁਕਾਨਾਂ ਸਜਾਈਆਂ ਗਈਆਂ। ਇੱਕ ਖਿਡੌਣਿਆਂ ਦੀ, ਦੂਸਰੀ ਮਿਠਾਈ ਦੀ ਤੇ ਤੀਸਰੀ ਹਥਿਆਰਾਂ ਦੀ। ਸੁੱਚਾ ਨੰਦ ਅਤੇ ਹਰਜਸ ਨੇ ਕਿਹਾ ਜਨਾਬ ! ਅਗਰ ਇਹ ਮਿਠਾਈ ਜਾ ਖਿਡੌਣੇ ਚੁੱਕਣ ਤਾਂ ਇਹ ਬੱਚੇ ਹਨ। ਅਗਰ ਇਹ ਦਲੇਰ ਹੋਏ ਤਾਂ ਹਥਿਆਰ ਚੁੱਕਣਗੇ। ਜਦੋਂ ਦੋਨੋਂ ਸਾਹਿਬਜ਼ਾਦੇ ਕਚਹਿਰੀ ਤੋਂ ਬਾਹਰ ਆਏ ਤਾਂ ਇਨ੍ਹਾਂ ਨੇ ਖਿਡੌਣਿਆ ਅਤੇ ਮਿਠਾਈਆਂ ਵੱਲ ਦੇਖਿਆ ਤੱਕ ਨਹੀਂ। ਸਿੱਧੇ ਹਥਿਆਰ ਚੁੱਕੇ। ਸੁੱਚਾ ਨੰਦ ਅਤੇ ਹਰਜਸ ਨੇ ਵਜ਼ੀਰ ਖਾਨ ਨੂੰ ਉਕਸਾਇਆ। ਜਨਾਬ ! ਤੁਸੀਂ ਪ੍ਰਤੱਖ ਦੇਖ ਲਓ। ਇਹ ਦਲੇਰ ਅਤੇ ਬਾਗੀ ਹਨ। ਇਨ੍ਹਾਂ ਦੀ ਸਜ਼ਾ ਕਾਜ਼ੀ ਤੋਂ ਸ਼ਰਾਅ ਮੁਤਾਬਕ ਲਾਗੂ ਕਰਵਾਓ। ਵਜ਼ੀਰ ਖਾਨ ਦੇ ਕਹਿਣ ’ਤੇ ਕਾਜ਼ੀ ਅਬਦੁਲ ਵਹਾਬਾ ਵੁਹਰਾ ਨੇ ਬੱਚਿਆਂ ਨੂੰ ਕੰਧਾਂ ਵਿੱਚ ਚਿਣ ਕੇ ਖ਼ਤਮ ਕਰਨ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੱਲੋਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੂਜਰ ਕੌਰ ਜੀ ਨੂੰ ਵੀ ਤਸੀਹੇ ਦੇ ਕੇ ਬੁਰਜ ਤੋਂ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਗਵਾਹ ਹੈ ਕਿ 22 ਮਈ 1710 ਈਸਵੀ (ਇਰਬਨ ਅਨੁਸਾਰ) ਨੂੰ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਬੁਰੀ ਤਰ੍ਹਾਂ ਮਾਰਿਆ। ਸਰਹਿੰਦ ਵਿੱਚ ਇੱਕ ਵੱਡੇ ਇਕੱਠ ਵਿੱਚ ਐਲਾਨ ਕੀਤਾ ਕਿ ਕਿਸੇ ਭੀ ਜ਼ਾਲਮ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਿਰਦੋਸ਼ਾਂ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ।

ਉਸ ਵੇਲੇ ਸਰਹਿੰਦ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਬਹੁਤ ਸਾਰੇ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਹੋ ਗਏ। ਉਸ ਵੇਲੇ ਕਿਸੇ ਨੇ ਸੁੱਚਾ ਨੰਦ ਦਾ ਟਿਕਾਣਾ ਭੀ ਦੱਸ ਦਿੱਤਾ। ਸੁੱਚਾ ਨੰਦ ਚੱਪੜ ਚਿੜੀ (ਛੱਪੜ ਝਿੜੀ) ਦੇ ਮੈਦਾਨ ਵਿੱਚੋਂ ਦੌੜ੍ਹ ਆਇਆ ਸੀ, ਪਰ ਸਰਹਿੰਦ ਤੋਂ ਨਹੀਂ ਸੀ ਦੌੜ੍ਹ ਸਕਿਆ ਕਿਉਂਕਿ ਉਸ ਨੇ ਬੇਸ਼ੁਮਾਰ ਦੌਲਤ ਇਕੱਠੀ ਕਰ ਲਈ ਸੀ। ਉਸ ਦੌਲਤ ਨੂੰ ਨਾਲ ਲੈ ਜਾਣ ਵਾਸਤੇ ਸੰਭਾਲਣ ਵਿੱਚ ਹੀ ਲੱਗਾ ਰਿਹਾ। ਸਿੱਖਾਂ ਨੇ ਸੁੱਚਾ ਨੰਦ ਨੂੰ ਦਬੋਚ ਲਿਆ। ਇਬਰਤਨਾਮਾ ਦਾ ਕਰਤਾ ਮੁਹੰਮਦ ਕਾਸਿਮ ਲਿਖਦਾ ਹੈ ਕਿ ਸਿੱਖਾਂ ਨੇ ਸੁੱਚਾ ਨੰਦ ਦੇ ਨੱਕ ਵਿੱਚ ਸੂਏ ਨਾਲ ਨਕੇਲ ਪਾ ਲਈ। ਘਰ-ਘਰ ਮੰਗਣ ਲਈ ਮਜਬੂਰ ਕੀਤਾ। ਸੁੱਚਾ ਨੰਦ ਅਤੇ ਹਰਜਸ ਨੂੰ ਪੱਥਰ ਅਤੇ ਜੁੱਤੀਆਂ ਮਾਰੀਆਂ ਗਈਆਂ। ਕਈ ਦਿਨ ਸੁੱਚਾ ਨੰਦ ਅਤੇ ਹਰਜਸ ਨੂੰ ਜਲੀਲ ਕੀਤਾ ਅਤੇ ਘਸੀਟ ਘਸੀਟ ਕੇ ਮਾਰਿਆ। ਮੁਹੰਮਦ ਕਾਸਿਮ ਇਬਰਤਨਾਮੇ ਵਿੱਚ ਲਿਖਦਾ ਹੈ ਕਿ ਇਉਂ ਲੱਗਦਾ ਸੀ ਕਿ ਸ਼ਾਹੀ ਦੌਲਤ ਸੁੱਚਾ ਨੰਦ ਨੇ ਇਸ ਦਿਨ ਲਈ ਹੀ ਇਕੱਠੀ ਕੀਤੀ ਸੀ। ਲੋਕ ਕਹਿੰਦੇ ਸਨ ਕਿ ਕੋਈ ਜ਼ੁਲਮ ਐਸਾ ਨਹੀਂ ਸੀ, ਜੋ ਸੁੱਚਾ ਨੰਦ ਨੇ ਮਜਲੂਮਾਂ ’ਤੇ ਨਾ ਕੀਤਾ ਹੋਵੇ। ਅੱਜ ਜ਼ੁਲਮ ਦਾ ਕੋਈ ਐਸਾ ਬੀਜ ਨਹੀਂ ਸੀ, ਜਿਸ ਨੂੰ ਸਜ਼ਾ ਦਾ ਫਲ ਨਾ ਲੱਗਾ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸੁੱਚਾ ਨੰਦ ਅਤੇ ਹਰਜਸ ਦੇ ਜ਼ੁਲਮੀ ਪਰਵਾਰ ਨੂੰ ਭੀ ਸਜ਼ਾ ਦਿੱਤੀ। ਸੁੱਚਾ ਨੰਦ ਅਤੇ ਹਰਜਸ ਦੇ ਸਵਰਗ ਵਰਗੇ ਮਹਿਲ; ਕਾਵਾਂ ਤੇ ਕਬੂਤਰਾਂ ਦੇ ਅੱਡੇ ਬਣ ਗਏ। ਇਸ ਲਈ ਅਕਾਲ ਪੁਰਖ ਦੀ ਕੁਦਰਤ ਵਿੱਚ ਅਟੱਲ ਨਿਯਮ ਹੈ, ‘‘ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ’’ ਜੀਵਨ ਦੇ ਖੇਤ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਦੇ ਹਾਂ। ਜੀਵਨ ਦੇ ਖੇਤ ਵਿੱਚ ਉਹੋ ਜਿਹਾ ਦੁੱਖ ਸੁੱਖ ਦਾ ਫਲ ਮਿਲ ਜਾਂਦਾ ਹੈ। ਅਗਰ ਕੋਈ ਜੀਵਨ ਦੇ ਖੇਤ ਵਿੱਚ ਬੁਰੇ ਕਰਮਾਂ ਦਾ ਬੀਜ ਬੀਜਦਾ ਹੈ ਤਾਂ ਨਿਸ਼ਚਿਤ ਹੈ ਕਿ ਜੀਵਨ ਵਿੱਚ ਦੁੱਖਾਂ ਦਾ ਫਲ ਮਿਲਦਾ ਹੈ। ਜੀਵਨ ਬੁਰਾ ਹੋ ਜਾਂਦਾ ਹੈ। ਅਗਰ ਜੀਵਨ ਦੇ ਖੇਤ ਵਿੱਚ ਚੰਗੇ ਕਰਮਾਂ ਦਾ ਬੀਜ ਬੀਜਦੇ ਹੈ ਤਾਂ ਨਿਸ਼ਚਿਤ ਹੀ ਜੀਵਨ ਨਿਰਮਲ ਪਵਿੱਤਰ ਹੋ ਜਾਂਦਾ ਹੈ, ‘‘ਖੇਤਿ ਸਰੀਰਿ, ਜੋ ਬੀਜੀਐ; ਸੋ ਅੰਤਿ ਖਲੋਆ ਆਇ ’’ (ਮਹਲਾ ੩/੧੪੧੮)

(3). ਸਿੱਖ ਤਵਾਰਿਖ ਵਿੱਚੋਂ ਵਜ਼ੀਰ ਖਾਨ ਦਾ ਹਸ਼ਰ : ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ’ਤੇ ਜਦੋਂ ਕਾਜ਼ੀ ਅਬਦੁਲ ਵਹਾਬ ਵੁਹਰਾ ਦੇ ਫ਼ਤਵੇ ਨਾਲ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਲਾਦਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੂਜਰ ਕੌਰ ਨੂੰ ਭੀ ਬੁਰਜ ਵਿੱਚ ਤਸੀਹੇ ਦੇ ਕੇ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਤਾਂ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ 22 ਮਈ 1710 ਈਸਵੀ ਨੂੰ ਸਿੱਖਾਂ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ। ਸ਼ਾਹਨਾਮਾ ਦਾ ਕਰਤਾ ਮੀਰ ਮੁਹੰਮਦ ਅਹਿਸਨ ਅਨੁਸਾਰ ਵਜ਼ੀਰ ਖਾਨ ਨੂੰ ਜਖ਼ਮੀ ਹਾਲਤ ਵਿੱਚ ਫੜ ਲਿਆ ਗਿਆ ਸੀ। ਵਜ਼ੀਰ ਖਾਨ ਦਾ ਮੋਢਾ ਸਰਦਾਰ ਫਤਿਹ ਸਿੰਘ ਨੇ ਵੱਢ ਦਿੱਤਾ ਸੀ। ਮੁਤੰਖ਼ਬੁਲ ਲੁਬਾਬ ਦਾ ਕਰਤਾ ਖਾਫ਼ੀ ਖਾਨ, ਦੂਸਰੀ ਜਿਲਦ ਦੇ ਪੰਨਾ 654, ਚੈਪਟਰ 2 ਵਿੱਚ ਲਿਖਦਾ ਹੈ ਕਿ ਵਜ਼ੀਰ ਖਾਨ ਦੇ ਤਨ ’ਤੇ ਅੱਜ ਸਿਰਫ ਫਟੇ ਹੋਏ ਖੂਨ ਨਾਲ ਲਿਬੜੇ ਕੱਪੜੇ ਹੀ ਸਨ। ਖਾਲਸਾ ਫ਼ੌਜ ਨੇ ਵਜ਼ੀਰ ਖਾਨ ਨੂੰ ਘੋੜਿਆਂ ਦੀਆਂ ਕਾਠੀਆਂ ਨਾਲ ਬੰਨ੍ਹ ਕੇ ਇੰਨਾ ਘਸੀਟਿਆ ਕਿ ਵਜ਼ੀਰ ਖਾਨ ਪਛਾਣਿਆ ਭੀ ਨਹੀਂ ਸੀ ਜਾਂਦਾ।

ਦਸਤੂਰ ਉਲ ਇੰਸ਼ਾ ਦਾ ਲੇਖਕ ਯਾਰ ਮੁਹੰਮਦ ਲਿਖਦਾ ਹੈ ਕਿ ਵਜ਼ੀਰ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਸਿਰ ਵੱਢ ਕੇ ਨੇਜੇ ’ਤੇ ਟੰਗ ਲਿਆ। ਉਸ ਦੇ ਸਰੀਰ ਨੂੰ ਬਲ਼ਦਾਂ ਦੀ ਪੰਜਾਲੀ ਨਾਲ ਬੰਨ੍ਹ ਕੇ ਚੱਪੜ ਚਿੜੀ ਤੋਂ 20 ਕਿਲੋਮੀਟਰ ਸਰਹਿੰਦ ਘਸੀਟ ਕੇ ਲਿਆਂਦਾ ਸੀ। ਲੋਕਾਂ ਨੇ ਵਜ਼ੀਰ ਖਾਨ ਦੇ ਮੁਰਦਾ ਸਰੀਰ ’ਤੇ ਥੁੱਕਿਆ ਤੇ ਜੁੱਤੀਆਂ ਮਾਰੀਆਂ। ਲੋਕਾਂ ਸਾਮ੍ਹਣੇ ਵਜ਼ੀਰ ਖਾਨ ਦੇ ਤਨ ਨੂੰ ਕਾਵਾਂ, ਕੁੱਤਿਆਂ ਤੇ ਗਿਰਜਾਂ ਨੇ ਨੋਚ ਨੋਚ ਕੇ ਖਾਧਾ। ਵਜ਼ੀਰ ਖਾਨ ਨੇ ਜੈਸਾ ਬੀਜ ਬੀਜਿਆ ਸੀ, ਵੈਸਾ ਹੀ ਉਸ ਨੂੰ ਫਲ ਮਿਲਿਆ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਆਪੇ ਬੀਜਿ; ਆਪੇ ਹੀ ਖਾਹੁ   ਨਾਨਕ  ! ਹੁਕਮੀ ਆਵਹੁ ਜਾਹੁ ੨੦’’ (ਜਪੁ)

ਬਾਹਰਲੀ ਦੁਨੀਆਂ ਵਿੱਚ ਅਕਸਰ ਬੀਜ ਕੋਈ ਬੀਜਦਾ ਹੈ ਤੇ ਉਸ ਦਾ ਫਲ; ਕੋਈ ਹੋਰ ਖਾਂਦਾ ਹੈ, ਪਰ ਧਰਮ ਦੀ ਦੁਨੀਆਂ ਵਿੱਚ, ਜੋ ਬੀਜਦਾ ਹੈ, ਉਸੇ ਨੂੰ ਵੱਢਣਾ ਪੈਂਦਾ ਹੈ। ਇਸ ਨੂੰ ਸਿੱਧ ਕਰਨ ਵਾਸਤੇ ਹੀ ਇਤਿਹਾਸਕ ਤੱਥ ਸਾਂਝੇ ਕਰ ਰਿਹਾ ਹਾਂ ਤਾਂ ਕਿ ਮਨੁੱਖ ਸਮਝਣ ਤੇ ਬੁਰਾ ਕਰਨ ਤੋਂ ਰੁਕ ਜਾਣ।

(4). ਸਿੱਖ ਤਵਾਰਿਖ ਵਿੱਚ ਫਰੱਖਸ਼ੀਅਰ ਦਾ ਹਸ਼ਰ: ਸਭ ਤੋਂ ਪਹਿਲਾਂ ਜਾਣ ਲੈਣਾ ਇਹ ਫਰੱਖਸ਼ੀਅਰ ਕੌਣ ਸੀ। ਮਿਰਜ਼ਾ ਉਮਰ ਸ਼ੇਖ ਦਾ ਪੁੱਤਰ ਬਾਬਰ ਸੀ। ਬਾਬਰ ਦਾ ਪੁੱਤਰ ਹਮਾਯੂੰ। ਹਮਾਯੂੰ ਦਾ ਪੁੱਤਰ ਅਕਬਰ। ਅਕਬਰ ਦਾ ਪੁੱਤਰ ਜਹਾਂਗੀਰ। ਜਹਾਂਗੀਰ ਦਾ ਪੁੱਤਰ ਸ਼ਾਹਜਹਾਨ। ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ। ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ। ਬਹਾਦਰ ਸ਼ਾਹ ਮੁਅੱਜ਼ਮ ਦਾ ਪੁੱਤਰ ਜਹਾਂਦਾਰ ਸ਼ਾਹ। ਅੱਗੋਂ ਜਹਾਂਦਾਰ ਸ਼ਾਹ ਦਾ ਭਤੀਜਾ ਫਰੱਖਸ਼ੀਅਰ ਸੀ। ਸੰਨ 31 ਜਨਵਰੀ 1713 ਈਸਵੀ ਨੂੰ ਜਹਾਂਦਾਰ ਸ਼ਾਹ ਦਾ ਕਤਲ ਕਰਕੇ ਦਿੱਲੀ ਦੇ ਤਖਤ ’ਤੇ ਫਰੱਖਸ਼ੀਅਰ ਬੈਠਾ। ਇਹ ਫਰੱਖਸ਼ੀਅਰ ਬਹੁਤ ਤੰਗਦਿਲ ਅਤੇ ਸਿੱਖਾਂ ਦਾ ਬਹੁਤ ਦੁਸ਼ਮਣ ਸੀ। ਫਰੱਖਸ਼ੀਅਰ ਨੇ ਜਕਰੀਆ ਖਾਨ ਦੇ ਬਾਪ ਅਬਦੁਲ ਸਮੱਦ ਖਾਨ ਨੂੰ ਸਿੱਖਾਂ ਦੇ ਖਾਤਮੇ ਲਈ ਲਾਹੌਰ ਵਿੱਚ ਨਿਸ਼ਚਿਤ ਕੀਤਾ। ਸੰਖੇਪ ਵਿੱਚ ਕਹਾਂ। ਸੰਨ 1715 ਈਸਵੀ ਵਿੱਚ ਜਕਰੀਆ ਖਾਨ ਦੀ ਕਮਾਂਡ ਹੇਠ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰ ਗਏ ਸਨ। ਅੱਠ ਮਹੀਨੇ ਦੀ ਘੇਰਾਬੰਦੀ ਤੋਂ ਬਾਅਦ 7 ਅਕਤੂਬਰ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਗ੍ਰਿਫ਼ਤਾਰ ਹੋ ਗਏ। ਅਬਦੁਲ ਸਮੱਦ ਖਾਨ ਦੇ ਹੁਕਮ ਨਾਲ ਲਾਹੌਰ ਦੇ ਗਵਰਨਰ ਜਕਰੀਆ ਖਾਨ ਦੀ ਅਗਵਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੇੜੀਆਂ ਪਾ ਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲੈ ਗਏ। ਜਿਸ ਵਿੱਚ 740 ਸਿੱਖ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੁਪਤਨੀ ਬੀਬੀ ਸ਼ੁਸ਼ੀਲ ਕੌਰ ਜੀ ਅਤੇ ਉਨ੍ਹਾਂ ਦਾ 5 ਸਾਲ ਦਾ ਪੁੱਤਰ ਅਜੈ ਸਿੰਘ ਜੀ ਭੀ ਨਾਲ ਸੀ। ਫਰੱਖਸ਼ੀਅਰ ਦੇ ਹੁਕਮ ਨਾਲ ਰੋਜ਼ਾਨਾ 100 ਸਿੰਘਾਂ ਨੂੰ ਲੈਣ ਵਿੱਚ ਖੜੇ ਕਰਕੇ ਕਤਲ ਕੀਤਾ ਜਾਂਦਾ ਸੀ। ਇਸ ਦਾ ਜ਼ਿਕਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਗਵਰਨਰ ਨੁੰਮਾਇੰਦਿਆਂ ਵਿੱਚੋਂ ਜੋਹਨ ਸਰਮਨ ਅਤੇ ਐਡਵਰਡ ਸਟੀਫਨਸਨ ਨੇ 10 ਮਾਰਚ 1716 ਈਸਵੀ ਨੂੰ ਆਪਣੇ ਗਵਰਨਰ ਨੂੰ ਲਿਖੇ ਪੱਤਰ ਵਿੱਚ ਕੀਤਾ ਸੀ।  12 ਮਾਰਚ 1716 ਈਸਵੀ ਤੱਕ 700 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸਾਂ ਦੇ ਟੁਕੜੇ ਦਿੱਲੀ ਦੇ ਚਾਰੇ ਪਾਸੇ ਦਰਖਤਾਂ ਨਾਲ ਲਟਕਾ ਦਿੱਤੇ ਗਏ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ 3 ਮਹੀਨੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਖ਼ਾਫ਼ੀ ਖਾਨ ਲਿਖਦਾ ਹੈ ਕਿ 7 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਜ਼ਮੀਨ ’ਤੇ ਬਿਠਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਖੰਜਰ ਫੜਾਇਆ ਗਿਆ। ਪੰਜ ਸਾਲ ਦੇ ਉਨ੍ਹਾਂ ਦੇ ਬੱਚੇ ਨੂੰ ਸਾਮ੍ਹਣੇ ਬਿਠਾਇਆ ਤੇ ਬੰਦਾ ਸਿੰਘ ਜੀ ਨੂੰ ਆਖਿਆ ਕਿ ਜਾਂ ਤਾਂ ਇਸਲਾਮ ਕਬੂਲ ਕਰ ਜਾਂ ਆਪਣੇ ਬੱਚੇ ਦਾ ਕਤਲ ਕਰ। ਬਾਬਾ ਜੀ ਚੁੱਪ ਚਾਪ ਸਹਿਜ ਅਵਸਥਾ ਵਿੱਚ ਅਡੋਲ ਬੈਠੇ ਰਹੇ। ਜਲਾਦ ਨੇ ਬੱਚੇ ਨੂੰ ਬਾਪ ਦੀ ਗੋਦ ਵਿੱਚ ਬਿਠਾ ਕੇ ਖੰਜਰ ਨਾਲ ਬੱਚੇ ਦੀ ਛਾਤੀ ਨੂੰ ਚੀਰ ਕੇ ਤੜਫਦਾ ਦਿਲ ਕੱਢ ਕੇ ਬਾਪ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮੂੰਹ ਘੁੱਟ ਕੇ ਮੀਚ ਰੱਖਿਆ ਸੀ। ਬੱਚਾ ਤੜਫ ਤੜਫ ਕੇ ਬਾਪ ਦੀ ਗੋਦ ਵਿੱਚ ਸ਼ਹੀਦ ਹੋ ਗਿਆ। ਜਲਾਦ ਨੇ ਤੇਜ਼ ਹਥਿਆਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਕੱਢੀ। ਫਿਰ ਖੱਬੀ ਅੱਖ ਭੀ ਕੱਢ ਦਿੱਤੀ ਗਈ। ਘੰਟੇ ਬਾਅਦ ਪਹਿਲਾਂ ਸੱਜਾ ਪੈਰ ਵੱਢ ਦਿੱਤਾ। ਫਿਰ ਖੱਬਾ ਪੈਰ ਭੀ ਵੱਢ ਦਿੱਤਾ। ਦੋ ਘੰਟੇ ਬਾਅਦ ਪਹਿਲਾ ਸੱਜਾ ਹੱਥ ਵੱਢ ਦਿੱਤਾ। ਫਿਰ ਖੱਬਾ ਹੱਥ ਭੀ ਵੱਢ ਦਿੱਤਾ ਸੀ। ਫਿਰ ਗਰਮ ਜੰਬੂਰਾਂ ਨਾਲ ਸਰੀਰ ਦੇ ਮਾਸ ਨੂੰ ਨੋਚਿਆ ਗਿਆ। ਆਖਿਰ ਹਥੌੜਾ ਮਾਰ ਕੇ ਸਿਰ ਫੇਹ ਦਿੱਤਾ ਸੀ। ਫਿਰ ਲਾਸ਼ ਦੇ ਕਈ ਟੁਕੜੇ ਕਰਕੇ ਖਿਲਾਰ ਦਿੱਤੇ ਸਨ। ਬਾਬਾ ਬੰਦਾ ਸਿੰਘ ਬਹਾਦਰ ਸੱਚ ਅਤੇ ਧਰਮ ਲਈ ਅਸਹਿ ਤਸੀਹੇ ਸਹਾਰ ਕੇ ਸ਼ਹੀਦ ਹੋ ਗਏ।

ਚਲਦਿਆਂ ਚਲਦਿਆਂ ਤਵਾਰਿਖ ਮੁਤਾਬਕ 28 ਫਰਵਰੀ 1719 ਈਸਵੀ ਨੂੰ ਬਾਬਾ ਜੀ ਦੀ ਸ਼ਹੀਦੀ ਤੋਂ ਪੌਣੇ ਤਿੰਨ ਸਾਲ ਬਾਅਦ, ਜਿਨ੍ਹਾਂ ਬਾੜ੍ਹਾ ਨਿਵਾਸੀ ਸਈਅਦਾਂ ਨੇ ਫਰੱਖਸ਼ੀਅਰ ਨੂੰ ਤਖਤ ਦਿਵਾਇਆ ਸੀ, ਉਨ੍ਹਾਂ ਸਈਅਦਾਂ ਨਾਲ ਫਰੱਖਸ਼ੀਅਰ ਦੀ ਅਣਬਣ ਹੋ ਗਈ। ਜਦੋਂ ਫਰੱਖਸ਼ੀਅਰ ਦਾ ਰਾਜ ਕਮਜ਼ੋਰ ਹੋ ਗਿਆ, ਇਨ੍ਹਾਂ ਸਈਅਦਾਂ ਨੇ ਫਰੱਖਸ਼ੀਅਰ ਨੂੰ ਕੈਦ ਕਰ ਲਿਆ ਸੀ। ਫਰੱਖਸ਼ੀਅਰ ਦੀਆਂ ਦੋਨਾਂ ਅੱਖਾਂ ਨੂੰ ਖੰਜਰ ਨਾਲ ਕੱਢ ਦਿੱਤਾ ਸੀ। ਦੋ ਮਹੀਨੇ ਭੁੱਖਾ ਤੇ ਪਿਆਸਾ ਰੱਖ ਕੇ ਬੇਰਹਿਮੀ ਨਾਲ ਤੜਫਾ ਤੜਫਾ ਕੇ ਮਾਰਿਆ ਸੀ। ਬਸ ਇਹੀ ਕਰਤਾ ਪੁਰਖ ਦਾ ਅਟੱਲ ਨਿਯਮ ਹੈ, ‘‘ਆਪੇ ਬੀਜਿ; ਆਪੇ ਹੀ ਖਾਹੁ   ਨਾਨਕ  ! ਹੁਕਮੀ ਆਵਹੁ ਜਾਹੁ ੨੦’’ (ਜਪੁ) ਮਨੁੱਖ ਜੋ ਕਰਦਾ ਹੈ, ਉਹੀ ਭਰਦਾ ਭੀ ਹੈ। ਇਸੇ ਸਬੰਧ ਵਿੱਚ ਹੋਰ ਜਾਨਣਾ ਭੀ ਜ਼ਰੂਰੀ ਹੈ।

(5). ਇਡੋਲਫ ਹਿਟਲਰ ਆਸਟਰੀਆ ਦਾ ਜੰਮਪਲ ਸੀ। ਇਸ ਨੇ ਜਰਮਨ ਵਿੱਚ ਨਾਗਰਿਕਤਾ ਪ੍ਰਾਪਤ ਕਰ ਲਈ। ਫੌਜ ਵਿੱਚ ਭਰਤੀ ਹੋ ਗਿਆ। ਫਿਰ ਸਹਿਜੇ ਸਹਿਜੇ ਇਸ ਨੇ ਰਾਜਨੀਤਿਕ ‘ਨਾਜ਼ੀ ਪਾਰਟੀ’ ਬਣਾ ਲਈ। ਇਹ ਜਰਮਨ ਵਿੱਚ ਤਾਨਾਸ਼ਾਹ ਬਣ ਗਿਆ। ਹਿਟਲਰ ਨੇ ਸਵੈਜੀਵਨੀ ‘ਮੀਨ ਕੈਂਫ਼’ (ਮੇਰਾ ਸੰਘਰਸ਼) ’ਤੇ ਕਿਤਾਬ ਲਿਖੀ। ਹਿਟਲਰ ਸ਼ਾਮਵਾਦੀਆਂ ਅਤੇ ਯਹੂਦੀਆਂ ਦੇ ਬਹੁਤ ਵਿਰੁੱਧ ਸੀ। ਯਹੂਦੀਆਂ ਨੂੰ ਬੇਰਹਿਮੀ ਨਾਲ ਕਤਲ ਕਰਦਾ ਸੀ, ਪਰ ਯਹੂਦੀ ਔਰਤਾਂ ਨਾਲ ਪ੍ਰੇਮ ਕਰਦਾ ਸੀ। ਆਪ ਹੈਰਾਨ ਹੋਵੋਗੇ ਕਿ ਹਿਟਲਰ ਸ਼ੁੱਧ ਸ਼ਾਕਾਹਰੀ ਸੀ। ਪਸ਼ੂਆਂ ਅਤੇ ਜਾਨਵਰਾਂ ’ਤੇ ਕੀਤੇ ਜਾਂਦੇ ਜ਼ੁਲਮ ਵਿਰੁੱਧ ਸੀ। ਹਿਟਲਰ ਨੇ 1933 ਤੋਂ 1938 ਤੱਕ 5-6 ਸਾਲਾਂ ਵਿੱਚ ਲੱਖਾਂ ਯਹੂਦੀਆਂ ਨੂੰ ਤਸੀਹੇ ਦੇ ਕੇ ਮਾਰਿਆ। ਆਸਟਰੀਆ ਵਿੱਚ ਗੈਸ ਚੈਂਬਰਾਂ ਵਿੱਚ ਯਹੂਦੀਆਂ ਨੂੰ ਮਾਰਦਾ ਸੀ। ਦਾਸ ਨੇ ਉਹ ਗੈਸ ਚੈਂਬਰ ਦੇਖੇ ਹਨ। ਹੌਲ਼ੀ ਹੌਲ਼ੀ ਇਸ ਦੇ ਸੈਨਿਕ ਇਸ ਦੇ ਖਿਲਾਫ਼ ਸਾਜਸਾਂ ਬਣਾਉਣ ਲੱਗ ਪਏ। ਇਹ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ। ਕਿਸੇ ਨਾਲ ਵੀ ਦਿਲ ਦੀ ਗੱਲ ਨਹੀਂ ਸੀ ਕਰਦਾ। ਇਸ ਨੂੰ ਪੇਟ ਫੁੱਲਣ ਦੀ ਬਿਮਾਰੀ ਹੋ ਗਈ। ਇਹ 80 ਕਿਸਮ ਦੀਆਂ ਨਸੀਲੀਆਂ ਗੋਲੀਆਂ ਲੈਂਦਾ ਸੀ। ਬਿਮਾਰੀ ਨੇ ਹਿਟਲਰ ਨੂੰ ਐਸਾ ਘੇਰਿਆ ਰਿ ਰੋਜ਼ਾਨਾ 28 ਕਿਸਮ ਦੀਆਂ ਦਵਾਈਆਂ ਲੈਣ ਲੱਗਾ। ਮਾਨਸਿਕ ਰੋਗੀ ਹੋ ਗਿਆ। ਰਾਤ ਨੂੰ ਨੀਂਦ ਭੀ ਨਹੀਂ ਸੀ ਆਉਂਦੀ।  30 ਮਾਰਚ 1945 ਈਸਵੀ ਨੂੰ 56 ਸਾਲ ਦੀ ਉਮਰ ਵਿੱਚ ਆਪਣੇ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਆਪਣੇ ਕੀਤੇ ਦੀ ਸਜ਼ਾ ਮਿਲੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਯੂਨੀਕ ਬਚਨ ਆਖੇ ਹਨ, ‘‘ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ  ?  ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ’’ (ਮਹਲਾ ੧/੪੭੪) ਭਾਵ ਅਗਰ ਆਪਣੇ ਕੀਤੇ ਕਰਮਾਂ ਦਾ ਫਲ਼ ਭੁਗਤਣਾ ਪੈਂਦਾ ਹੈ ਤਾਂ ਫਿਰ ਮਾੜੇ ਕਰਮ ਕਰੀਏ ਹੀ ਕਿਉਂ  ? ਅਗਰ ਬੀਜੇ ਬੀਜ ਉਗਣੇ ਹੀ ਹਨ ਤਾਂ ਮਾੜੇ ਬੀਜ ਬੀਜੀਏ ਹੀ ਕਿਉਂ ? ਇਸ ਲਈ ਜੀਵਨ ਵਿੱਚ ਕਦੇ ਭੀ ਬੁਰਾ ਨਹੀਂ ਕਰਨਾ ਚਾਹੀਦਾ। ਹਰ ਇਨਸਾਨ ਨੂੰ ਦੂਰ ਅੰਦੇਸ਼ੀ ਹੋਣਾ ਚਾਹੀਦਾ ਹੈ। ਅਗਰ ਦੂਰ ਅੰਦੇਸ਼ੀ ਨਹੀਂ ਹੋਵੇਗਾ ਤਾਂ ਆਖ਼ਿਰ ਪਛਤਾਏਗਾ। ਸਾਡੇ ਸਾਮ੍ਹਣੇ ਹੀ ਬੀਤਿਆ ਹੈ ‘ਸੁਦਾਮ ਹੁਸੈਨ’। ਉਹ ਇਰਾਕ ਵਿੱਚ 40 ਸਾਲ ਤਾਨਾਸ਼ਾਹ ਰਾਸ਼ਟਰਪਤੀ ਰਿਹਾ। ਆਪ ਸੁੰਨੀ ਸੀ ਤੇ ਸ਼ੀਆ ਮੁਸਲਮਾਨਾਂ ’ਤੇ ਬਹੁਤ ਜ਼ੁਲਮ ਕਰਦਾ ਸੀ। ਕੋਈ ਭੀ ਜਦੋਂ ਸੱਚ ਕਹਿੰਦਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਇਸ ਦੇ ਦੋਨੋਂ ਪੁੱਤਰਾਂ (ਉਦੈ ਹੁਸੈਨ ਤੇ ਕੁਸੈ ਹੁਸੈਨ) ਨੇ ਭੀ ਮਨਮਰਜ਼ੀਆਂ ਕੀਤੀਆਂ। ਮੌਤ ਦੇ ਹੀ ਬੀਜ ਬੀਜੇ। ਚਲਦਿਆਂ ਚਲਦਿਆਂ ਇਹ ਮੌਤ ਦੇ ਬੀਜ ਅਮਰੀਕਨ ਫੌਜਾਂ ਰਾਹੀਂ ਪੁੱਗਣ ਲੱਗ ਪਏ। ਫਿਰ ਅਮਰੀਕਾ ਨੇ 2006 ਨੂੰ ਇਰਾਕ ’ਤੇ ਕਬਜ਼ਾ ਕਰ ਲਿਆ। ਸੁਦਾਮ ਹੁਸੈਨ ਦੇ ਬੁੱਤ ਤੋੜੇ ਗਏ। ਉਦੈ ਹੁਸੈਨ ਅਤੇ ਕੁਸੈ ਹੁਸੈਨ ਨੂੰ ਮੌਤ ਦਾ ਫਲ਼ ਮਿਲਿਆ। ਸੁਦਾਮ ਹੁਸੈਨ ਛੁਪ ਗਿਆ ਸੀ। ਆਖ਼ਿਰ ਇਕ ਨਰਕ ਵਰਗੇ ਜ਼ਮੀਨਦੌਜ਼ ਕਮਰੇ ਵਿੱਚੋਂ ਅਮਰੀਕਨ ਫੌਜਾਂ ਨੇ ਫੜ ਲਿਆ। ਸੁਦਾਮ ਹੁਸੈਨ ਨੂੰ ਰੱਜ ਕੇ ਜਲੀਲ ਕੀਤਾ ਗਿਆ। ਜੋ ਮੌਤ ਦੇ ਬੀਜ ਬੀਜੇ ਸਨ, ਉਹ ਮੌਤ ਦੇ ਬੀਜਾਂ ਨੂੰ 30 ਦਸੰਬਰ 2021 ਨੂੰ ਫਾਂਸੀ ਦੇ ਤਖਤ ’ਤੇ ਫਲ ਦੇ ਰੂਪ ਵਿੱਚ ਮੌਤ ਮਿਲੀ। ਇਸੇ ਕਰਕੇ ਹੀ ਗੁਰਬਾਣੀ ਅੰਦਰ ਇਸ ਵਿਚਾਰ ਨੂੰ ਇਉਂ ਕਿਹਾ ਹੈ ‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ ’’ (ਮਹਲਾ ੫/੪੦੬) ਇਸ ਦੇ ਅਰਥ ਹਨ ਕਿ ਮਨੁੱਖ ਇਸ ਹੱਥ ਕਰਦਾ ਹੈ, ਉਸੇ ਹੱਥ ਨੂੰ ਭੁਗਤਣਾ ਪੈਂਦਾ ਹੈ। ਲੀਬੀਆ ਦੇ ਸ਼ਾਸਕ ਮੁਹੰਮਦ ਗੁਦਾਫ਼ੀ ਨੇ ਭੀ ਅਮਾਮ ਨਾਲ ਬਿਲਕੁਲ ਜੈਸਾ ਕੀਤਾ, ਵੈਸਾ ਹੀ ਉਸ ਦੇ ਨਾਲ ਹੋਇਆ।  20 ਅਕਤੂਬਰ 2011 ਈਸਵੀ ਨੂੰ ਮੁਆਮਾਰ ਗੁਦਾਫ਼ੀ ਨੂੰ ਲੀਬੀਆ ਦੀ ਅਬਾਮ ਨੇ ਬੁਰੀ ਤਰ੍ਹਾਂ ਮਾਰਿਆ। ਇਸ ਲਈ ਇਹ ਬਚਨ ਸੱਚ ਹੀ ਕਹੇ ਸਨ ‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਇਕ ਘੜੀ ਮੁਹਤੁ ਨ ਲਗੈ ’’ (ਮਹਲਾ ੫/੧੦੯੮)

ਕਿਸੇ ਨੂੰ ਦੋਸ਼ ਨਹੀਂ ਕੋਈ ਦੇ ਸਕਦਾ। ਮਨੁੱਖ ਨਾਲ ਜੋ ਭੀ ਕੁਝ ਹੁੰਦਾ ਹੈ, ਉਸ ਦਾ ਜ਼ਿੰਮੇਵਾਰ ਇਹ ਆਪ ਹੀ ਹੁੰਦਾ ਹੈ, ਕੋਈ ਦੂਸਰਾ, ਤੀਸਰਾ ਜ਼ਿੰਮੇਵਾਰ ਨਹੀਂ ਹੁੰਦਾ। ਇਸ ਲਈ ਇਹ ਬਚਨ ਬੜੇ ਕੀਮਤੀ ਹਨ, ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ’’ (ਮਹਲਾ ੧/੪੩੩) ਕਿਸੇ ਨੂੰ ਭੀ ਦੁੱਖ ਸੁੱਖ ਲਈ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਆਪਣੇ ਕੀਤੇ ਕਰਮਾਂ ਕਰਕੇ ਹੀ ਦੁੱਖ ਸੁੱਖ ਮਿਲਦੇ ਹਨ। ਜੋ ਮਨੁੱਖ ਕਰਦਾ ਹੈ, ਉਹੀ ਉਸ ਦਾ ਪ੍ਰਤੀਕਰਮ ਹੁੰਦਾ ਹੈ। ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਆਪਣੇ ਵਿੱਚ ਬਹੁਤ ਸਾਰਿਆਂ ਨੂੰ 1984 ਦੇ ਸਾਕੇ ਦਾ ਪਤਾ ਹੀ ਹੈ, ਪਰ ਮੈਂ ਸਮਝਦਾ ਹਾਂ ਕਿ 1984 ਦੇ ਇਸ ਘੱਲੂਘਾਰੇ ਤੋਂ ਪਹਿਲਾਂ ਬਹੁਤ ਸੰਕੇਤ ਮਾਤਰ ਵਾਪਰੇ ਦੋ ਘੱਲੂਘਾਰਿਆਂ ਦਾ ਜ਼ਿਕਰ ਕਰਾਂਗਾ :

(1). ਛੋਟਾ ਘੱਲੂਘਾਰਾ : ਅਬਦੁਲ ਸਮੱਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਤੋਂ ਬਾਅਦ ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ; ਲਾਹੌਰ ਦਾ ਗਵਰਨਰ 3 ਜਨਵਰੀ 1746 ਈਸਵੀ ਨੂੰ ਬਣਿਆ। ਯਹੀਆ ਖਾਨ ਦੇ ਵਜ਼ੀਰ ਅਤੇ ਅਹਿਲਕਾਰ ਦੋ ਸਕੇ ਭਰਾ ਜਸਪਤ ਰਾਏ ਅਤੇ ਲਖਪਤ ਰਾਏ ਸਨ, ਜੋ ਫਿਰਕੂ ਅਤੇ ਸਿੱਖਾਂ ਦੇ ਵਿਰੁੱਧ ਜ਼ਾਲਮ ਬਿਰਤੀ ਪਾਲ਼ੀ ਬੈਠੇ ਸਨ। ਜਸਪਤ ਰਾਏ ਲੜਾਈ ਵਿੱਚ ਸਿੱਖਾਂ ਹੱਥੋਂ ਮਾਰਿਆ ਗਿਆ। ਚਲਦੀ ਲੜਾਈ ਵਿੱਚ ਇੱਕ ਸਿੱਖ ਨਿਬਾਹੂ ਸਿੰਘ ਨੇ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ ਕੇ ਹਾਥੀ ’ਤੇ ਬੈਠੇ ਜਸਪਤ ਰਾਏ ਦਾ ਸਿਰ ਵੱਢ ਲਿਆ ਸੀ। ਜਿਸ ਕਾਰਨ ਦੂਜਾ ਲਖਪਤ ਰਾਏ ਭੀ ਸਿੱਖਾਂ ਵਿਰੁੱਧ ਵਧੇਰੇ ਦੁਸ਼ਮਣੀ ਪਾਲ਼ ਬੈਠਾ। ਇਸ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਪ੍ਰਣ ਕੀਤਾ। ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਸਿੱਖ ਆਪਣੇ ਘਰ ਬਾਰ ਛੱਡ ਕੇ ਕਾਹਨੂਵਾਨ ਦੇ ਜੰਗਲਾਂ (ਛੰਭ) ਵਿੱਚ ਚਲੇ ਗਏ ਸਨ (ਕਾਹਨੂਵਾਨ; ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ)। ਲਖਪਤ ਰਾਏ ਨੇ ਬਹੁਤ ਸਾਰੇ ਗੁਰਦੁਆਰੇ ਅਤੇ ਦਰਬਾਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਭੀ ਸਾੜਿਆ। ਮਈ 1746 ਨੂੰ ਲਖਪਤ ਰਾਏ ਨੂੰ ਖਬਰ ਮਿਲੀ ਕਿ ਸਿੱਖ ਕਾਹਨੂਵਾਨ ਦੇ ਛੰਭ ਵਿੱਚ ਰਹਿ ਰਹੇ ਹਨ। ਕਾਹਨੂਵਾਨ ਨੂੰ ਚਾਰੇ ਪਾਸੇ ਤੋਂ ਘੇਰ ਕੇ ਜੰਗਲ ਨੂੰ ਅੱਗ ਲਾ ਦਿੱਤੀ ਗਈ। ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਇਤਿਹਾਸਕਾਰਾਂ ਮੁਤਾਬਕ ਇੱਕ ਦਿਨ ਵਿੱਚ 10-12 ਹਜ਼ਾਰ ਸਿੱਖ ਸ਼ਹੀਦ ਹੋ ਗਏ। ਇਸ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।

ਸਮਾਂ ਪਲਟਿਆ 1747 ਈਸਵੀ ਨੂੰ ਜ਼ਕਰੀਆ ਖਾਨ ਦਾ ਦੂਸਰਾ ਪੁੱਤਰ ਸ਼ਾਹ ਨਿਵਾਜ਼ ਲਾਹੌਰ ਦਾ ਗਵਰਨਰ ਬਣ ਗਿਆ। ਇਸ ਨੇ ਯਹੀਆ ਖਾਨ ਤੋਂ ਆਪਣੇ ਪਿਤਾ ਜ਼ਕਰੀਆ ਖਾਨ ਦਾ ਹਿੱਸਾ ਮੰਗਿਆ। ਯਹੀਆ ਖਾਨ ਨੇ ਟਾਲ ਮਟੋਲਾ ਕੀਤਾ ਤਾਂ ਇਹ, ਯਹੀਆ ਖਾਨ ਦੇ ਖਿਲਾਫ਼ ਹੋ ਗਿਆ। ਸ਼ਾਹ ਨਿਵਾਜ਼ ਨੇ ਲਖਪਤ ਰਾਏ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਸੁੱਟ ਦਿੱਤਾ। ਸ਼ਾਹ ਨਿਵਾਜ਼ ਦੇ ਦੀਵਾਨ ਕੌੜਾ ਮੱਲ ਨੇ 3 ਲੱਖ ਰੁਪਏ ਦੇ ਕੇ ਲਖਪਤ ਰਾਏ ਨੂੰ ਆਪਣੇ ਰਿਹਾਅ ਕਰਾ ਕੇ ਸਿੱਖਾਂ ਦੇ ਹਵਾਲੇ ਕਰ ਦਿੱਤਾ। ਸਿੱਖਾਂ ਨੇ ਲਖਪਤ ਰਾਏ ਦੀ ਬਹੁਤ ਦੁਰਦਸ਼ਾ ਕੀਤੀ ਤੇ ਆਖਿਰ ਇਕ ਬਹੁਤ ਡੂੰਘਾ ਟੋਆ ਪੁੱਟ ਕੇ ਲਖਪਤ ਰਾਏ ਨੂੰ ਉਸ ਵਿੱਚ ਸੁੱਟ ਦਿੱਤਾ। ਉਸ ਦੇ ਉੱਪਰ ਪਖਾਣਾ ਬਣਾ ਦਿੱਤਾ। ਲੋਕ ਰੋਜ਼ ਲਖਪਤ ਰਾਏ ਉੱਪਰ ਪਖਾਣਾ (ਲੈਟਰੀਨ) ਕਰਦੇ ਸਨ। ਜਿਸ ਤਰ੍ਹਾਂ ਲਖਪਤ ਰਾਏ ਦੀ ਮੌਤ ਹੋਈ, ਸ਼ਾਇਦ ਹੀ ਇੰਨੀ ਘਟੀਆ ਕਿਸੇ ਦੀ ਮੌਤ ਹੋਈ ਹੋਵੇਗੀ। ਇਸੇ ਕਰਕੇ ਇਹ ਬਚਨ ਕਹੇ ਸਨ, ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ’’ (ਮਹਲਾ ੧/੪੩੩) ਆਪਣੀ ਐਸੀ ਮੌਤ ਦਾ ਜ਼ਿੰਮੇਵਾਰ ਲਖਪਤ ਰਾਏ ਖ਼ੁਦ ਸੀ।

(2). ਵੱਡਾ ਘਲੂਕਾਰਾ : ਜਦੋਂ ਅਹਿਮਦ ਸ਼ਾਹ ਅਬਦਾਲੀ ਕਾਬਲ ਕੰਧਾਰ ਤੋਂ ਆ ਕੇ ਭਾਰਤ ’ਤੇ ਹਮਲੇ ਕਰਦਾ ਸੀ ਤਾਂ ਅਬਦਾਲੀ ਦੁਆਰਾ ਲੁੱਟਿਆ ਹੋਇਆ ਮਾਲ; ਸਿੱਖ ਹਮਲੇ ਕਰਕੇ ਖੋਹ ਲੈਂਦੇ ਸਨ। ਜਿਸ ਕਰਕੇ ਅਹਿਮਦ ਸ਼ਾਹ ਅਬਦਾਲੀ ਅੰਦਰੋਂ ਅੰਦਰੀ ਸਿੱਖਾਂ ਦਾ ਦੁਸ਼ਮਣ ਬਣ ਗਿਆ। ਜਦੋਂ ਫਰਵਰੀ 1762 (ਛੋਟੇ ਘੱਲੂਘਾਰੇ ਤੋਂ 16 ਸਾਲ ਬਾਅਦ) ਨੂੰ ਅਬਦਾਲੀ ਨੇ ਭਾਰਤ ’ਤੇ ਫਿਰ ਹਮਲਾ ਕੀਤਾ ਤਾਂ ਇਸ ਨੇ ਖਾਸ ਨਿਸ਼ਾਨਾ ਸਿੱਖਾਂ ਨੂੰ ਬਣਾਇਆ। ਇਸ ਵੇਲੇ ਸਿੱਖ ਕੁੱਪਰਹੀੜੇ ਦੇ ਜੰਗਲਾਂ ਵਿੱਚ ਚਲੇ ਗਏ ਸਨ। ਮਲੇਰ ਕੋਟਲਾ ਨੇੜੇ ਅਬਦਾਲੀ ਨੇ ਕੁੱਪਰਹੇੜੇ ਦੇ ਜੰਗਲਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਇਸ ਕੋਲ ਇੱਕ ਲੱਖ ਫ਼ੌਜ ਸੀ।  5 ਮਈ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ 30-40 ਹਜ਼ਾਰ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ। ਸਿੱਖ ਇਤਿਹਾਸ ਵਿੱਚ ਇਸ ਸਾਕੇ ਨੂੰ ਵੱਡਾ ਘੱਲੂਘਾਰਾ ਆਖਿਆ ਜਾਂਦਾ ਹੈ।

(3). ਤੀਸਰਾ ਸਾਕਾ ਆਪਣੀ ਕਾਂਗਰਸ ਸਰਕਾਰ ਨੇ ਜੂਨ 1984 ਵਿੱਚ ਕੀਤਾ।  ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਹਿੰਦੂ ਸੋਚ ਦਾ ਧਾਰਨੀ ਰਿਹਾ ਹੈ। 12 ਅਪ੍ਰੈਲ 1978 ਨੂੰ ਅੰਮ੍ਰਿਤਸਰ ਸ਼ਹਰ ਵਿੱਚ ਨਿਰੰਕਾਰੀਆਂ ਨੇ ਇੱਕ ਜਲੂਸ ਕੱਢਿਆ। ਇਸ ਜਲੂਸ ਵਿੱਚ ਸਿੱਖ ਵਿਰੋਧੀ ਭਾਸ਼ਣ ਦਿੱਤੇ ਗਏ। ਇਸ ਵੇਲੇ ਦਰਬਾਰ ਸਾਹਿਬ ਦੇ ਮੰਜੀ ਦੀਵਾਨ ਹਾਲ ਵਿੱਚ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ (ਮੁਖੀ ਭਿੰਡਰਾਂ ਮਹਿਤਾ ਜਥਾ) ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘ; ਹਜ਼ਾਰਾਂ ਸਿੱਖ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਦੂਸਰੇ ਦਿਨ 13 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ (ਸ਼ਹਰ) ਵਿੱਚ ਨਿਰੰਕਾਰੀਆਂ ਦਾ ਵੱਡਾ ਜਲੂਸ ਸੀ। ਜਿਸ ਵਿੱਚ ਇਨ੍ਹਾਂ ਦਾ ਮੁਖੀ ਗੁਰਬਚਨ ਸਿੰਘ ਨਰਕਧਾਰੀਆ ਸ਼ਾਮਲ ਸੀ। ਨਰਕਧਾਰੀਆਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ’ਤੇ ਨਜ਼ਰ ਰੱਖਣ ਲਈ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਭੇਜਿਆ। ਜਦੋਂ ਇਹ ਜਥਾ ਜਲਸੇ ਦੇ ਨਜ਼ਦੀਕ ਪਹੁੰਚਿਆ ਤਾਂ ਗੁਰਬਚਨੇ ਨੇ ਇਨ੍ਹਾਂ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਅੰਨ੍ਹੇਵਾਹ ਗੋਲੀਆਂ ਨਾਲ ਭਾਈ ਫੌਜਾ ਸਿੰਘ ਤੇ ਅਖੰਡ ਕੀਰਤਨੀ ਜਥੇ ਦੇ 13 ਸਿੱਖ ਸ਼ਹੀਦ ਹੋ ਗਏ। ਅਕਾਲੀ ਸਰਕਾਰ ਨੇ ਅੰਮ੍ਰਿਤਸਰ ਸਾਹਿਬ ਵਿੱਚ ਨਿਰੰਕਾਰੀ ਗਤੀਵਿਧੀਆਂ ਨੂੰ ਰੋਕਿਆ ਨਹੀਂ ਸਗੋਂ ਬਾਦਲ ਸਰਕਾਰ ਦੇ ਇੱਕ ਸੀਨੀਅਰ ਅਫਸਰ ਨੇ ਗੁਰਬਚਨੇ ਨੂੰ ਸਹੀ ਸਲਾਮਤ ਦਿੱਲੀ ਪਹੁੰਚਾ ਦਿੱਤਾ। ਨਿਰੰਕਾਰੀਆਂ ਦੇ ਮੈਗਜੀਨ ‘ਏਕ ਨਜ਼ਰ’ ਨੂੰ ਬਾਦਲ ਸਰਕਾਰ ਇਸ਼ਤਿਹਾਰ ਦਿੰਦੀ ਰਹੀ।   10 ਜੂਨ 1978 ਵਿੱਚ ਅਕਾਲ ਤਖਤ ਸਾਹਿਬ ਤੋਂ ਨਿਰੰਕਾਰੀਆਂ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ।

ਸਾਕਾ ਜੂਨ 1984 ਦਾ ਮੁੱਢ ਕਿਵੇਂ ਬੱਝਿਆ, ਮੈ ਸੰਖੇਪ ’ਚ ਕਹਿ ਰਿਹਾ ਹਾਂ। 24 ਅਪ੍ਰੈਲ 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਨੂੰ ਭਾਈ ਰਣਜੀਤ ਸਿੰਘ ਨੇ ਉਸ ਦੇ ਘਰ ਵਿੱਚ ਹੀ ਮਾਰ ਦਿੱਤਾ।  9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦਾ ਕਤਲ ਲੁਧਿਆਣੇ ਵਿੱਚ ਕਰ ਦਿੱਤਾ ਗਿਆ। ਇਸ ਕਤਲ ਦਾ ਕੇਸ ਬਾਬਾ ਜਰਨੈਲ ਸਿੰਘ ’ਤੇ ਦਰਜ ਕੀਤਾ ਗਿਆ। ਇਸ ਵੇਲੇ ਬਾਬਾ ਜਰਨੈਲ ਸਿੰਘ ਜੀ ਹਰਿਆਣੇ ਦੇ ਪਿੰਡ ਚੰਦੋ ਕਲਾ ਵਿੱਚ ਸਨ। ਉਥੋਂ ਸਹੀ ਸਲਾਮਤ ਬਾਬਾ ਜਰਨੈਲ ਸਿੰਘ ਜੀ ਮਹਿਤਾ ਚੌਂਕ ਆ ਗਏ।  20 ਸਤੰਬਰ 1981 ਨੂੰ ਬਾਬਾ ਜਰਨੈਲ ਸਿੰਘ ਨੇ ਆਪ ਗ੍ਰਿਫਤਾਰੀ ਦਿੱਤੀ।  25 ਦਿਨ ਬਾਅਦ ਆਪ ਹੀ ਸਰਕਾਰ ਨੇ ਬਾਬਾ ਜਰਨੈਲ ਸਿੰਘ ਜੀ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਰਿਹਾ ਕਰ ਦਿੱਤਾ। ਪੰਜਾਬ ਵਿੱਚ ਖਾੜਕੂ ਦੌਰ ਸ਼ੁਰੂ ਹੋ ਗਿਆ।  4 ਅਗਸਤ 1982 ਈਸਵੀ ਨੂੰ ਅਕਾਲੀ ਦਲ ਨੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲਾਇਆ ਮੋਰਚਾ ਆਪ ਸੰਭਾਲ ਲਿਆ। ਹੁਣ ਮੋਰਚੇ ਨੂੰ ਬਾਬਾ ਜਰਨੈਲ ਸਿੰਘ ਜੀ ਅਤੇ ਅਕਾਲੀ ਦਲ ਰਲ਼ ਕੇ ਚਲਾ ਰਹੇ ਸਨ। ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਦਰੋਂ ਅੰਦਰ ਦੇਹਰਾਦੂਨ ਦੀਆਂ ਪਹਾੜੀਆਂ ਵਿੱਚ ਚੱਕਰਾਤਾ ਦੀ ਫੌਜੀ ਛਾਉਣੀ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਬਣਾ ਕੇ ਹਮਲੇ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਫੌਜੀ ਅਭਿਆਸ ਕੀਤਾ ਗਿਆ। ਫਿਰ 1 ਜੂਨ 1984 ਈਸਵੀ ਨੂੰ ਇੰਦਰਾ ਗਾਂਧੀ ਦੇ ਹੁਕਮ ਨਾਲ ਤਕਰੀਬਨ 3 ਲੱਖ ਫੌਜ ਸਮੇਤ ਏਅਰ ਫੋਰਸ ਫੌਜਾਂ ਭੀ ਪੰਜਾਬ ਅੰਮ੍ਰਿਤਸਰ ਸਾਹਿਬ ਵੱਲ ਚਲ ਪਈਆਂ। ਜਿਨ੍ਹਾਂ ਦੀ ਅਗਵਾਈ ਕੇ.ਐਸ. ਬਰਾੜ (ਲੈਫਟੀਨੈਂਟ ਜਨਰਲ), ਕੇ. ਸੁੰਦਰ ਜੀ ਅਤੇ ਕੇ.ਐਸ. ਦਿਆਲ ਕਰ ਰਹੇ ਸਨ। ਦਿੱਲੀ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਸਾਰੀ ਕਾਰਵਾਈ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਰੁਣ ਨਹਿਰੂ ਅਤੇ ਅਰੁਣ ਸਿੰਹ ਆਪ ਕਰ ਰਹੇ ਸਨ। ਇਸ ਹਮਲੇ ਵਾਸਤੇ ਰੂਸ ਕੇ.ਜੀ. ਬੀ. ਅਤੇ ਬਰਤਾਨਵੀ ਫੌਜ ਦੀ ਸਲਾਹ ਲਈ ਗਈ। ਇਉਂ ਲੱਗਦਾ ਸੀ ਜਿਵੇਂ ਭਾਰਤ ਕਿਸੇ ਦੂਸਰੇ ਵੱਡੇ ਮੁਲਕ ’ਤੇ ਹਮਲਾ ਕਰ ਰਿਹਾ ਹੈ। ਦੇਸ਼ ਦੀਆਂ ਫੌਜਾਂ ਤਾਂ ਦੂਸਰੇ ਦੇਸ਼ ਦੀ ਲੜਾਈ ਵਾਸਤੇ ਹੁੰਦੀਆਂ ਹਨ। ਦੇਸ਼ ਵਾਸਤੇ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਸੀ। ਸਿਰਫ ਇੱਕ ਛੋਟੀ ਕੌਮ ’ਤੇ ਚੜ੍ਹਾਈ ਕਰਨ ਲੱਗੀ ਸੀ।   3 ਜੂਨ 1984 ਨੂੰ ਤੜਕੇ ਸਾਢੇ ਚਾਰ ਵਜੇ ਅੰਧਾ ਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।  3 ਜੂਨ ਨੂੰ ਹੀ ਪੰਜਾਬ ਭਰ ਵਿੱਚ ਕਰਫਿਊ ਲਾ ਦਿੱਤਾ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਦਸਤਖ਼ਤ ਨਾ ਕਰਨ ’ਤੇ ਹਟਾ ਕੇ ਰਮੇਸ਼ਇੰਦਰ ਸਿੰਘ ਨੂੰ ਹਮਲੇ ’ਤੇ ਦਸਤਖ਼ਤ ਕਰਨ ਨਾਲ ਲਗਾ ਦਿੱਤਾ ਸੀ, ਜਿਹੜਾ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਦਾ ਚੀਫ ਸੈਕਟਰੀ ਰਿਹਾ ਸੀ। ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਅੰਦਰ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ। ਦਰਬਾਰ ਸਾਹਿਬ ਅੰਦਰ ਜਨਰਲ ਸੁਬੇਗ ਸਿੰਘ ਜੀ ਖਾੜਕੂਆਂ ਦੀ ਕਮਾਂਡ ਕਰ ਰਹੇ ਸਨ।

4 ਜੂਨ ਨੂੰ ਵੱਡਾ ਹਮਲਾ ਸ਼ੁਰੂ ਕਰ ਦਿੱਤਾ ਗਿਆ। ਜਿਸ ਵਿੱਚ ਤੋਪਾਂ, ਟੈਂਕਾਂ, ਹੈਲੀਕਾਪਟਰ ਤੇ ਮਸ਼ੀਨ ਗੰਨਾ ਵਰਗੇ ਵੱਡੇ ਤੋਂ ਵੱਡੇ ਹਥਿਆਰ ਵਰਤੇ ਗਏ। ਦਰਬਾਰ ਸਾਹਿਬ ਅੰਦਰ ਲੜਾਈ ਕਰਨ ਵਾਲੇ ਸਿਰਫ 100 ਜਾਂ 150 ਤੋਂ ਵੱਧ ਯੋਧੇ ਨਹੀਂ ਸਨ।  ਸੰਨ 1965 ਅਤੇ 1971 ਦੀ ਪਾਕਿਸਤਾਨ ਨਾਲ ਲੜਾਈ ਵਿੱਚ ਭੀ ਇੰਨੇ ਹਥਿਆਰ ਨਹੀਂ ਚਲਾਏ ਗਏ, ਜਿੰਨੇ ਦਰਬਾਰ ਸਾਹਿਬ ਦੇ ਹਮਲੇ ਵਿੱਚ ਹਥਿਆਰ ਤੇ ਫੌਜੀ ਵਰਤੇ ਗਏ। ਪਾਕਿਸਤਾਨ ਨਾਲ ਲੜਾਈ ਵਿੱਚ ਓਨੇ ਜਵਾਨ ਨਹੀਂ ਮਰੇ, ਜਿੰਨੇ ਦਰਬਾਰ ਸਾਹਿਬ ’ਤੇ ਹਮਲੇ ਵਿੱਚ ਮਰੇ ਗਏ। ਇੱਕ ਪਾਸੇ ਦੁਨੀਆਂ ਦੀ 7ਵੀਂ ਤਾਕਤ ਭਾਰਤ ਅਤੇ ਦੂਸਰੇ ਪਾਸੇ ਕੇਵਲ 100-150 ਸਿੱਖ ਯੋਧੇ। ਇੱਕ ਪਾਸੇ ਦੁਨੀਆ ਦੇ ਵਧੀਆ ਤੋਂ ਵਧੀਆ ਆਧੁਨਿਕ ਹਥਿਆਰ ਅਤੇ ਹੈਲੀਕਾਪਟਰ ਵਗੈਰਾ ਅਤੇ ਦੂਸਰੇ ਪਾਸੇ ਗਿਣਤੀ ਦੇ ਛੋਟੇ ਹਥਿਆਰ। ਇਹ ਸਿੱਖਾਂ ਅਤੇ ਭਾਰਤ ਦੀ ਆਸਾਮੀ ਜੰਗ ਸੀ। ਜਿਸ ਵਿੱਚ ਅਸਲ ਜਿੱਤ ਸਿੱਖਾਂ ਦੀ ਹੀ ਹੋਈ ਮੰਨੀ ਜਾਵੇਗੀ।   6 ਜੂਨ ਤੱਕ 4 ਦਿਨ ਤੱਕ ਇਹ ਅਸਾਮੀ ਲੜਾਈ ਲੜੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਮ੍ਹਣੇ ਬਾਬਾ ਜਰਨੈਲ ਸਿੰਘ ਜੀ, ਸਰਦਾਰ ਸੁਬੇਗ ਸਿੰਘ ਜੀ, ਸਰਦਾਰ ਅਮਰੀਕ ਸਿੰਘ ਜੀ, ਸਰਦਾਰ ਠਾਰਾ ਸਿੰਘ ਜੀ ਅਤੇ ਹੋਰ ਸਿੱਖਾਂ ਦੀਆਂ ਲਾਸ਼ਾਂ ਮਿਲੀਆਂ ਸਨ।

ਇੰਦਰਾ ਗਾਂਧੀ ਨੇ ਪੰਜਾਬ ਵਿੱਚ ਮੌਤ ਦੇ ਬੀਜ ਬੀਜੇ ਸਨ। ਇਸ ਹਮਲੇ ਕਰਕੇ ਫੌਜ ਵਿੱਚ ਬਗਾਵਤ ਹੋ ਗਈ, ਜੋ ਇੰਦਰਾ ਨੇ 6 ਜੂਨ 1984 ਨੂੰ ਮੌਤ ਦੇ ਬੀਜ ਬੀਜੇ, ਉਸੇ ਦਿਨ ਤੋਂ ਬਾਅਦ ਮੌਤ ਦੇ ਬੀਜ ਪੁਗਣੇ ਸ਼ੁਰੂ ਹੋ ਗਏ। ਸਰਦਾਰ ਬੇਅੰਤ ਸਿੰਘ ਪਿੰਡ ਮਲੋਆ ਚੰਡੀਗੜ੍ਹ ਅਤੇ ਸਰਦਾਰ ਸਤਵੰਤ ਸਿੰਘ ਪਿੰਡ ਅਗਵਾਨ ਖੁਰਦ ਗੁਰਦਾਸਪੁਰ ਦੇ ਰੂਪ ਵਿੱਚ ਇਹ ਇੰਦਰਾ ਦੀ ਮੌਤ ਦੇ ਬੂਟੇ ਵੱਡੇ ਹੋਏ। ਅੰਦਰ ਸਿੱਖੀ ਦੀ ਅਣਖ ਜਾਗੀ ਭਾਵੇਂ ਇਹ ਦੋਵੇਂ ਇੰਦਰਾ ਗਾਂਧੀ ਦੇ ਰੱਖਿਅਕ ਗਾਰਡ ਸਨ, ਪਰ ਸਿੱਖੀ ਇਨ੍ਹਾਂ ਨੂੰ ਪਿਆਰੀ ਸੀ। ਆਰ. ਕੇ. ਧਵਨ ਇੰਦਰਾ ਗਾਂਧੀ ਦੇ ਮੁੱਖ ਸਲਾਹਕਾਰ ਨੇ ਸੂਹ ਦਿੱਤੀ ਕਿ ਅੱਜ ਇੰਦਰਾ ਗਾਂਧੀ ਨੇ ਸੰਜੋਆ ਨਹੀਂ ਪਾਇਆ। ਜਦੋਂ 31 ਅਕਤੂਬਰ 1984 ਈਸਵੀ ਨੂੰ ਬਾਹਰ ਆਈ ਤਾਂ ਸਿੰਘ ਸੂਰਮਿਆਂ ਨੇ ਇਸ ਨੂੰ ਕੀਤੇ ਦੀ ਸਜ਼ਾ ਮੌਤ ਦੇ ਰੂਪ ਵਿੱਚ ਦਿੱਤੀ। ਇੰਦਰਾ ਗਾਂਧੀ ਨੇ ਮੌਤ ਦੇ ਬੀਜ ਬੀਜੇ, ਇਸ ਕਰਕੇ ਇਸ ਨੂੰ ਮੌਤ ਦਾ ਫਲ ਮਿਲ ਗਿਆ। ਕਰੀਬ ਚਾਰ ਮਹੀਨੇ ਭਾਵ 147 ਦਿਨ ਵਿੱਚ ਮੌਤ ਦਾ ਫਲ ਮਿਲਿਆ। ਬੇਗੈਰਤ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਜਿਸ ਨੇ ਫਿਰ ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਲੋਕਾਂ ਨੂੰ ਉਕਸਾਇਆ। ਅਮਿਤਾ ਬਚਨ ਨੇ ਵੀ ਲੋਕਾਂ ਨੂੰ ਸਿੱਖਾਂ ’ਤੇ ਹਮਲੇ ਕਰਨ ਲਈ ਉਕਸਾਇਆ ਸੀ। ਇਨ੍ਹਾਂ ਬੇਸਮਝਾਂ ਨੇ ਫਿਰ ਅਕਾਲ ਤਖਤ ਦੇ ਕਾਨੂੰਨ ਨੂੰ ਨਹੀਂ ਸਮਝਿਆ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੂਰੇ ਭਾਰਤ ਵਿੱਚ ਸਿੱਖਾਂ ਦਾ ਬੇ-ਰਹਿਮੀ ਨਾਲ ਕਤਲ ਕੀਤਾ ਗਿਆ। ਰਾਜੀਵ ਗਾਂਧੀ ਨੇ ਕਿਹਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਫਿਰ ਰੱਬ ਦੇ ਬਣਦੇ ਨਿਯਮਾ ਅਨੁਸਾਰ ਜਦੋਂ ਸ੍ਰੀ ਲੰਕਾ ਵਿੱਚ ਰਾਜੀਵ ਗਾਂਧੀ ਸਲਾਮੀ ਲੈ ਰਿਹਾ ਸੀ ਤਾਂ ਇੱਕ ਫੌਜੀ ਨੌਜਵਾਨ ਨੇ ਰੈਫਲ ਦਾ ਬੱਟ ਮਾਰ ਕੇ ਦੱਸ ਦਿੱਤਾ ਸੀ ਕਿ ਜਦੋਂ ਦਰਖਤ ਪੱਤਿਆਂ ਨਾਲ ਕੋਈ ਅਨਿਆਂ ਕਰਦਾ ਹੈ ਤਾਂ ਅਨਿਆਂ ਕਰਨ ਵਾਲੇ ਨੂੰ ਬੇਇੱਜ਼ਤ ਹੋਣਾ ਪੈਂਦਾ ਹੈ। ਰਾਜੀਵ ਨੇ ਜੋ ਮੌਤ ਦੇ ਬੀਜ ਬੀਜੇ, ਆਖਿਰ 21 ਮਈ 1991 ਈਸਵੀ ਨੂੰ ਸ੍ਰੀਲੰਕਾ ਦੀ ਸੁਸਾਈਤਲ ਲੇਡੀ ਥਾਨੂੰ ਨੇ ਫੁੱਲਾਂ ਦਾ ਗੁਲਦਸਤਾ ਦੇਣ ਸਮੇਂ ਰਾਜੀਵ ਨੂੰ ਬੰਬ ਨਾਲ ਫੀਤਾ ਫੀਤਾ ਕਰ ਸੁੱਟਿਆ। ਸੰਸਕਾਰ ਸਮੇਂ ਉਸ ਦੇ ਪੂਰੇ ਅੰਗ ਭੀ ਨਾ ਮਿਲੇ। ਇਹ ਸੱਚ ਹੈ ਕਿ ਕੀਤੇ ਦਾ ਫਲ ਆਖਿਰ ਭੁਗਤਨਾ ਹੀ ਪੈਂਦਾ ਹੈ। ਗੁਰੂ ਫ਼ੁਰਮਾਨ ਹੈ, ‘‘ਨਾਰਾਇਣ ਨਿੰਦਸਿ; ਕਾਇ ਭੂਲੀ ਗਵਾਰੀ ?   ਦੁਕ੍ਰਿਤੁ ਸੁਕ੍ਰਿਤੁ; ਥਾਰੋ ਕਰਮੁ ਰੀ ਰਹਾਉ ’’ (ਭਗਤ ਤ੍ਰਿਲੋਚਨ/੬੯੫) ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਭੀ 31 ਅਗਸਤ 1995 ਨੂੰ ਸ਼ਾਮ 5 ਵਜੇ ਕੀਤੇ ਬੁਰੇ ਕਰਮਾਂ ਦਾ ਫਲ ਬੰਬ ਨਾਲ ਉੜਾ ਕੇ ਮਿਲਿਆ ਸੀ, ‘‘ਦੁਨੀਆ ਦੋਸੁ ਰੋਸੁ ਹੈ ਲੋਈ   ਅਪਨਾ ਕੀਆ ਪਾਵੈ ਸੋਈ ’’ (ਭਗਤ ਕਬੀਰ/੧੧੬੧) ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਹੈ। ਇਹ ਤਾਂ ਆਪਣੇ ਕੀਤੇ ਬੁਰੇ ਕਰਮ (ਦੁਕ੍ਰਿਤ) ਅਤੇ ਚੰਗੇ ਕਰਮ (ਸੁਕ੍ਰਿਤ) ਕਰਕੇ ਚੰਗਾ ਮੰਦਾ ਫਲ ਮਿਲਦਾ ਹੈ, ਇਸ ਕਰਕੇ ਹਰ ਇਨਸਾਨ ਨੂੰ ਕਰਮ ਕਰਨ ਲੱਗਿਆਂ ਇੱਕ ਵਾਰ ਜ਼ਰੂਰ ਸੋਚਣਾ ਬਣਦਾ ਹੈ ਕਿ ਇਸ ਦਾ ਫਲ ਕੀ ਹੋਏਗਾ ? ਗੁਰੂ ਪਰਮੇਸ਼ਰ ਜੀ ਕਿਰਪਾ ਕਰਨ ਅਤੇ ਇਹ ਗੁਰਮਤਿ ਵਿਚਾਰ ਸਰਵਣ ਕਰਕੇ ਅਸੀਂ ਬੁਰੇ ਕਰਮਾਂ ਤੋਂ ਹਟ ਜਾਈਏ ਤਾਂ ਕਿ ਸਾਡਾ ਸਾਰਿਆਂ ਦਾ ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ   ਨਾਨਕ  ! ਹਰਿ ਪ੍ਰਭਿ ਆਪਹਿ ਮੇਲੇ ’’ (ਸੁਖਮਨੀ/ਮਹਲਾ ੫/੨੯੩) ਹੋਈਆਂ ਭੁੱਲਾਂ ਦੀ ਖਿਮਾ।

ਉੱਠ ਖ਼ਾਲਸਾ ਪੰਥ ਖ਼ਾਮੋਸ਼ ਨ ਹੋ !

0

ਉੱਠ ਖ਼ਾਲਸਾ ਪੰਥ ਖ਼ਾਮੋਸ਼ ਨ ਹੋ !

ਗੁਰੂ ਪੰਥ ਦਾ ਦਾਸ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। 9592093472

ਅਕਾਲ ਤਖ਼ਤ; ਖ਼ਾਲਸਾ ਪੰਥ ਦੀ ਅਜ਼ਾਦ ਹਸਤੀ ਦਾ ਜ਼ਾਮਨ ਹੈ। ਖ਼ਾਲਸਾ; ਅਕਾਲ ਪੁਰਖ ਦੀ ਫ਼ੌਜ ਹੈ। ਇਹ ਪਰਮਾਤਮ ਦੀ ਮੌਜ ਵਿੱਚੋਂ ਗੁਰੂ ਜੀ ਨੇ ਪ੍ਰਗਟ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ; ਦੋ ਮਹਾਨ ਸਿਧਾਂਤ ਹੀ ਹਨ, ਜਿਨ੍ਹਾਂ ’ਤੇ ਗੁਰੂ ਪੰਥ ਨੂੰ ਸਦ ਸਦਾ ਲਈ ਪਹਿਰੇਦਾਰੀ ਕਰਨ ਦੀ ਤਾਗੀਦ ਹੈ। ਖ਼ਾਲਸਾ ਪੰਥ ਓਹ ਜਥੇਬੰਦ ਰੂਪ ਹੈ, ਜਿਸ ਨੇ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਦੇ ਅਸੂਲਾਂ ਦਾ ਨਿਰਬਾਹ ਕਰਦਿਆਂ ਆਪਣੀ ਸੁਰਤਿ ਵਿਚ ਸਦਾ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖ਼ਾਲਸੇ ਕਾ’ ਦਾ ਸੰਕਲਪ ਵਸਾਉਣਾ, ਅਪਣਾਉਣਾ ਤੇ ਅਮਲਾਉਣਾ ਹੈ।

ਖ਼ਾਲਸਾ ਪੰਥ ਕਿਸੇ ਪ੍ਰਕਾਰ ਦੀ ਜਾਤ, ਪਾਤ, ਨਸਲ ਭੇਦ, ਇਲਾਕੇ ਤੇ ਰੰਗ-ਰੂਪ ਵਾਲੀ ਮੈਲ ਆਪਣੇ ਅੰਦਰ ਨਹੀਂ ਰੱਖਦਾ। ਖ਼ਾਲਸੇ ਨੂੰ ਗੁਰੂ ਆਦੇਸ਼ ਹੈ, ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ਰਹਾਉ ’’ (ਮਹਲਾ ੧/੩੪੯)

ਖ਼ਾਲਸੇ ਪੰਥ ਦੀ ਕੋਈ ਸੰਪਰਦਾ, ਡੇਰਾ ਨਹੀਂ, ਨ ਹੀ ਕੋਈ ਵਿਅਕਤੀ ਵਿਸ਼ੇਸ਼ ਦੀ ਪੂਜਾ ਪ੍ਰਤਿਸ਼ਟਤਾ। ਖ਼ਾਲਸੇ ਪੰਥ ਦਾ ਧਿਆਨ ਕੇਵਲ ਤੇ ਕੇਵਲ ਗੁਰੂ ਬਖਸ਼ੇ ਅਸੂਲਾਂ ਨੂੰ ਪਾਲਣ ਤੇ ਪਰਾਪਤ ਹੋਏ ਆਦਰਸ਼ਾਂ ਦੀ ਪੂਰਤੀ ’ਤੇ ਕੇਂਦਰ ਰਹਿੰਦਾ ਹੈ।

ਅਕਾਲ ਤਖ਼ਤ; ਗੁਰੂ ਜੀ ਨੇ ਉਸ ਵਕਤ ਸਾਕਾਰ ਕੀਤਾ ਜਦੋਂ ਸਮੇਂ ਦੀ ਸਲਤਨਤ ਮਨੁੱਖ ਨੂੰ ਕੋਈ ਵੀ ਅਧਿਕਾਰ ਦੇਣ ਲਈ ਤਿਆਰ ਨਹੀਂ ਸੀ। ਮਜ਼੍ਹਬੀ ਆਜ਼ਾਦੀ ਤੇ ਜਾਤੀ ਜ਼ਿੰਦਗੀ ਦੀ ਆਜ਼ਾਦੀ ਉਸ ਨੇ ਮਸਲ ਕੇ ਰੱਖਣ ਦਾ ਤਾਨਾਸ਼ਾਹੀ ਫ਼ੈਸਲਾ ਲਿਆ ਸੀ।

ਅਕਾਲ ਪੁਰਖ ਦੀ ਜੋਤਿ ਜੁਗਤਿ ਦੇ ਵਾਰਸ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਲਈ ਅਣਕਿਆਸੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਹ ਸੱਚ ਦੀ, ਹੱਕ ਦੀ ਤੇ ਮਨੁੱਖੀ ਆਜ਼ਾਦੀ ਦੀ ਆਵਾਜ਼ ਕਿਉਂ ਬੁਲੰਦ ਕਰਦੇ ਹਨ  ?

ਛੇਵੇਂ ਜਾਮੇ ਵਿੱਚ ਧੰਨ ਗੁਰੂ ਹਰਿਗੋਬਿੰਦ ਸਾਹਿਬ ਦਾ ਰੂਪ ਧਾਰ ਕੇ ਵਕਤ ਦੀ ਹੰਕਾਰੀ ਸਲਤਨਤ ਦੀ ਚੁਣੌਤੀ ਸਵੀਕਾਰ ਕਰਦਿਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਪੰਜਵੇਂ ਪਾਤਿਸ਼ਾਹ ਦੇ ਪਾਵਨ ਬਚਨਾਂ ਨੂੰ ਅਮਲੀ ਜਾਮਾ ਪਹਿਨਾਇਆ ਸੀ ਕਿ ‘ਮੀਰੀ ਦੀ ਤਲਵਾਰ ਨਾਲ ਮੀਰ (ਬਾਦਿਸ਼ਾਹ) ਦੀ ਮੀਰੀ ਖਿੱਚ ਲੈਣੀ ਹੈ ਤੇ ਪੀਰੀ ਦੀ ਤਲਵਾਰ ਨਾਲ ਪੀਰ (ਰਹਿਬਰ) ਦੀ ਪੀਰੀ ਖੋਹ ਲੈਣੀ ਹੈ।’ ਗੁਰੂ ਜੀ ਨੇ ਐਸਾ ਕਰ ਵਿਖਾਇਆ ਅਤੇ ਇਹ ਸਮਰੱਥਾ ਖ਼ਾਲਸੇ ਨੂੰ ਬਖਸਿਸ਼ ਕੀਤੀ।

ਸਾਡੇ ਪੁਰਖਿਆਂ ਨੇ ਸੰਨ 1708 ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਦੇ ਸਿਧਾਂਤ ਪਾਲ਼ਦਿਆਂ, ਸੰਭਾਲਦਿਆਂ ਅਕਾਲ ਤਖ਼ਤ ਦੀ ਅਸੀਮ ਮਹੱਤਤਾ ਨੂੰ ਰੂਹ ਵਿਚ ਵਸਾ ਕੇ ਵਕਤ ਦੇ ਜਰਵਾਣਿਆਂ ਤੇ ਤਾਕਤਾਂ ਦਾ ਸਾਮ੍ਹਣਾ ਕੀਤਾ ਹੈ। ਉਹ ਦੇਸ਼, ਜਿਸ ਦੇ ਵਾਸੀਆਂ ਨੇ ਸਦੀਆਂ ਤੋਂ ਗ਼ੁਲਾਮੀ ਆਪਣੇ ਗਲ ਪਾਈ ਸੀ, ਉਸ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਵੱਢਣ ਦੀ ਹਿੰਮਤ ਕਿਸੇ ਪਾਸੇ ਨਹੀਂ ਸੀ ਰਹੀ। ਸਾਡੇ ਵੱਡ ਵਡੇਰਿਆਂ ਨੇ ਸਦੀਆਂ ਤੋਂ ਗ਼ੁਲਾਮੀ ਦੀਆਂ ਪਈਆਂ ਮਜਬੂਤ ਜ਼ੰਜ਼ੀਰਾਂ ਕੱਟਣ ਲਈ, ਜੋ ਕੀਤਾ ਹੈ ਅਤੇ ਖ਼ਾਲਸੇ ਦੀਆਂ ਉਨ੍ਹਾਂ ਖੂਬੀਆਂ ਨੂੰ ਸੰਸਾਰ ਦੇ ਬੱਚੇ ਬੱਚੇ ਤੱਕ ਪਹੁੰਚਾਇਆ ਹੈ। ਇਹੀ ਇਤਿਹਾਸ ਸਾਡੀ ਅਗਵਾਈ ਲਈ ਸਾਡੇ ਕੋਲ਼ ਮੌਜੂਦ ਹੈ।

ਖਾਲਸਾ ਪੰਥ ਜੀਓ ! ਹਾਲੇ ਤੇ ਕੱਲ੍ਹ ਦੀ ਗੱਲ ਹੈ  ! ਸਾਡੇ ਪੁਰਖਿਆਂ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕਾ ਬਾਗ, ਗੰਗਸਰ ਜੈਤੋਂ, ਆਦਿ ਮੋਰਚੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਸਮਰੱਥਾ ਦੀ ਤਾਕਤ ਨਾਲ ਅਕਾਲ ਤਖ਼ਤ ਦੀ ਅਕਾਲੀ ਸੱਤਾ ਨੂੰ ਧਿਆਨ ਵਿਚ ਰੱਖ ਕੇ ਲਾਏ ਤੇ ਜਿੱਤੇ ਭੀ।

ਸਾਡੇ ਪੁਰਖਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪੰਥਕ ਸੰਸਥਾ, ਅਕਾਲ ਤਖ਼ਤ ਦੀ ਆਜ਼ਾਦ ਹਸਤੀ ਨੂੰ ਸੁਰਤਿ ਦਾ ਕੇਂਦਰ ਬਣਾ ਕੇ ਤਿਆਰ ਕੀਤੀ ਸੀ।

ਖਾਲਸਾ ਪੰਥ ਜੀਓ ! ਇਸ ਸੰਘਰਸ਼ਮਈ ਦੌਰ ਵਿਚ ਕੇਵਲ ਖ਼ਾਲਸਾ ਪੰਥ ਦੀ ਮੂਲ ਭਾਵਨਾ ਦਾ ਜਥੇਬੰਦ ਜਜ਼ਬਾ ਕੰਮ ਕਰ ਰਿਹਾ ਸੀ। ਕਿਸੇ ਸੰਪਰਦਾ ਜਾਂ ਵਿਅਕਤੀ ਵਿਸ਼ੇਸ਼ ਦੀ ਨਾ ਅਗਵਾਈ ਸਵੀਕਾਰੀ ਸੀ, ਨਾ ਹੀ ਕਿਸੇ ਨੂੰ ਮਾਨਤਾ ਦਿੱਤੀ ਸੀ। ਉਸ ਸਮੇਂ ਭਾਰਤ ਦੇਸ਼ ਗ਼ੁਲਾਮ ਸੀ। ਹਕੂਮਤ ਬੇਗਾਨਿਆਂ (ਅੰਗਰੇਜ਼ਾਂ) ਹੱਥ ਸੀ। ਖ਼ਾਲਸਾ ਪੰਥ ਫਿਰ ਭੀ ਆਪਣੀ ਆਜ਼ਾਦ ਹੋਂਦ ਦਾ ਸੰਸਾਰ ਭਰ ਦੀਆਂ ਹਕੂਮਤਾਂ ਨੂੰ ਅਹਿਸਾਸ ਕਰਵਾਉਣ ਵਿਚ ਕਾਮਯਾਬ ਹੁੰਦਾ ਰਿਹਾ ਸੀ।

ਖਾਲਸਾ ਪੰਥ ਜੀਓ !  ਸੰਨ 1947 ਤੋਂ ਮਗਰੋਂ ਖ਼ਾਲਸਾ ਪੰਥ ਭਾਵੇਂ ਅਖੌਤੀ ਆਜ਼ਾਦ ਦੇਸ਼ ਦਾ ਬਹੁਤਾਤ ਰੂਪ ਵਾਸੀ ਹੈ, ਇਸ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ, ਪਰ ਸੋਚਣ ਵਾਲ਼ੀ ਸਭ ਵੱਡੀ ਗੱਲ ਖ਼ਾਲਸਾ ਪੰਥ ਦੇ ਸਾਮ੍ਹਣੇ ਇਹ ਹੈ ਕਿ ਕੀ ਖ਼ਾਲਸਾ ਪੰਥ ਜਿਵੇਂ ਜੱਥੇਬੰਦ ਹੋਣਾ ਚਾਹੀਦਾ ਹੈ, ਉਸ ਰੂਪ ਵਿਚ ਜਥੇਬੰਦ ਹੈ ? ਜੇਕਰ ਨਹੀਂ ਤਾਂ ਕਿਉਂ ਨਹੀਂ ? ਇਸ ਦਾ ਉੱਤਰ ਸਾਨੂੰ ਸਿੱਖ ਕਹਾਉਣ ਵਾਲਿਆਂ ਨੂੰ ਦੇਣਾ ਪੈਣਾ ਹੈ। ਸਾਡੀ ਸੰਸਥਾ, ਜਿਸ ਨੂੰ ਖ਼ਾਲਸਾ ਪੰਥ ਨੇ ਲਹੂ ਦੇ ਕੇ ਸਿਰਜਿਆ ਸੀ, ਉਹ ਅੱਜ ਕਿੱਥੇ ਹੈ ? ਉਸ ਦਾ ਗੁਰੂ ਖ਼ਾਲਸਾ ਪੰਥ ਦੇ ਜਾਹੋ ਜਲਾਲ ਵਾਲਾ ਅਣਖੀ ਵਜੂਦ ਕੌਣ ਖਾ ਗਿਆ ਹੈ ?

ਖਾਲਸਾ ਪੰਥ ਜੀਓ ! ਚਾਹੀਦਾ ਤਾਂ ਇਹ ਸੀ ਕਿ ਵਕਤ ਦੀਆਂ ਨਵੀਆਂ ਤੇ ਵੱਡੀਆਂ ਸਹੂਲਤਾਂ ਦੀ ਸਮਰੱਥਾ ਨਾਲ ਖ਼ਾਲਸਾ ਪੰਥ ਦੀ ਜੱਥੇਬੰਦਕ ਹਸਤੀ ਸਾਰੇ ਸੰਸਾਰ ਵਿਚ ਏਨੀ ਮਜ਼ਬੂਤ ਤੇ ਇਕਸੁਰਤਾ-ਇਕਸਾਰਤਾ ਦੇ ਪੰਥਕ ਨਿਯਮਾਂ ਵਿਚ ਬੱਝੀ ਹੁੰਦੀ ਤੇ ਸੰਸਾਰ ਸਾਡੇ ਪਾਸੋਂ ਸਬਕ ਸਿੱਖਦਾ ! ਮਗਰ ਅਫ਼ਸੋਸ ਕਿ ਅੱਜ ਸਭ ਤੋਂ ਕਮਜ਼ੋਰ ਹਾਲਤ ਸਾਡੀ ਹੈ, ਖ਼ਾਲਸਾ ਪੰਥ ਦੇ ਵਾਰਸ ਅਖਵਾਉਣ ਵਾਲਿਆਂ ਦੀ !

ਇਕ ਸਮੇਂ 1920 ਵਿਚ ਖ਼ਾਲਸਾ ਪੰਥ ਨੇ ਦੋ ਪੰਥਕ ਸੰਸਥਾਵਾਂ ਸਿਰਜੀਆਂ ਸਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ।’ ਖ਼ਾਲਸਾ ਪੰਥ ਦੀ ਜਥੇਬੰਦਕ ਮਜ਼ਬੂਤੀ ਨ ਰਹਿਣ ਕਰਕੇ ਦੋਵੇਂ ਹੀ ਪਰਵਾਰਵਾਦ ਦੀਆਂ ਦੁਬੇਲ (ਰਖੇਲ) ਬਣ ਕੇ ਅੰਤਮ ਸਾਹ ਲੈਣ ਵਾਲੀ ਹਾਲਤ ਤੱਕ ਪੁੱਜ ਗਈਆਂ ਹਨ। ਦੋਸ਼ ਕਿਸ ਨੂੰ ਦੇਈਏ ! ਇਹ ਗੱਲ ਹੀ ਅੱਜ ਦੇ ਪੰਥਕ ਕਹਾਉਣ ਵਾਲਿਆਂ ਦੀ ਸਮਝ ਵਿਚ ਨਹੀਂ ਪੈ ਰਹੀ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਸਾਡੇ ਅੰਦਰ ਪੰਥਕ ਕਹਾਉਣ ਵਾਲਾ ਪੰਥਕ ਜਜ਼ਬਾ ਹੀ ਅਲੋਪ ਦਿਖਾਈ ਦੇਣ ਲੱਗਿਆ ਹੈ। ਖ਼ਾਲਸਾ ਪੰਥ ਜੀਓ ! ਕੌਣ ਗੌਰ ਕਰੇਗਾ, ਇਸ ਨਿਘਰਦੀ ਦਸ਼ਾ ’ਤੇ !

ਜਿਥੋਂ ਪੰਥਕ ਸਿਧਾਂਤ, ਮਰਯਾਦਾ ਤੇ ਜਜ਼ਬਾ ਸਾਂਭਿਆ ਜਾਣਾ ਹੈ, ਉਹ ਹਨ ‘ਖ਼ਾਲਸਾ ਪੰਥ ਦੇ ਤਖਤ’, ਪਰ ਉੱਥੇ ਤਾਂ ਕੋਈ ਸਹੀ ਪੰਥਕ ਸੋਚ ਦੇ ਵਾਰਸ (ਸੇਵਾਦਾਰ) ਲੱਭਣ ਦੀ ਮਰਯਾਦਾ ਹੀ ਖ਼ਤਮ ਕਰ ਦਿੱਤੀ ਹੈ। ਅਕਾਲ ਤਖ਼ਤ ਅਤੇ ਦੂਜੇ ਤਖ਼ਤਾਂ ’ਤੇ ਕਿਸ ਢੰਗ-ਤਰੀਕੇ ਨਾਲ ਸੇਵਾਦਾਰ ਲਾਏ ਤੇ ਹਟਾਏ ਜਾ ਰਹੇ ਹਨ ਅਤੇ ਲਾਏ ਜਾਂਦੇ ਸੇਵਾਦਾਰ ਭੀ ਕੀ ਕੀ ਰੰਗ ਦਿਖਾ ਰਹੇ ਹਨ; ਖਾਲਸਾ ਪੰਥ ਦੀਆਂ ਅੱਖਾਂ ਸਾਮ੍ਹਣੇ ਹੈ। ਨਿਘਾਰ ਦੀ ਦਸ਼ਾ ਐਸੀ ਹੈ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਅੱਜ ਕੱਲ੍ਹ ਪੰਜ ਜਥੇਦਾਰ ਕੌਣ-ਕੌਣ ਹਨ।

ਖ਼ਾਲਸਾ ਪੰਥ ਦੇ ਸਹੀ ਵਾਰਸਾਂ ਵੱਲੋਂ ਹਮੇਸ਼ਾਂ ਆਪਣੇ ਪੰਥਕ ਫਰਜ਼ਾਂ ਨੂੰ ਪਹਿਲ ਦੇਣੀ, ਜੀਵਨ ਨਿਸ਼ਾਨਾ ਮੰਨ ਕੇ ਜੀਊਣਾ; ਜੀਵਨ ਮਕਸਦ ਰੱਖਿਆ ਜਾਂਦਾ ਰਿਹਾ ਹੈ। ‘ਮੈਂ ਮਰਾਂ ਪੰਥ ਜੀਵੇ’ ਤੇ ‘ਪੰਥ ਵਸੈ ਮੈਂ ਉਜੜਾਂ, ਮਨ ਚਾਓ ਘਨੇਰਾ’ ਵਰਗੇ ਕਥਨ ਪੰਥ ਪ੍ਰਸਤਾਂ ਦੀ ਜੀਵਨ ਮੁਹਾਰਨੀ ਹੁੰਦੀ ਰਹੀ ਹੈ।

ਖ਼ਾਲਸਾ ਪੰਥ ਜੀਓ ! ਵਰਤਮਾਨ ਮੁੜ ਕਈ ਵੰਗਾਰਾਂ ਲੈ ਕੇ ਸਾਡੇ ਸਾਮ੍ਹਣੇ ਹੈ। ਚੁਣੌਤੀਆਂ ਦੇ ਦੋ ਰੂਪ ਹਨ ‘ਸਾਡੇ ਅੰਦਰ ਦੀਆਂ ਚੁਣੌਤੀਆਂ ਤੇ ਬਾਹਰਲੀਆਂ ਚੁਣੌਤੀਆਂ’। ਵਰਤਮਾਨ ਪੰਥਕ ਰੂਪ ਸਾਡਾ ਕਿਸੇ ਵੀ ਪੱਖੋਂ ਇਕਸੁਰਤਾ ਤੇ ਇਕਸਾਰਤਾ ਵਾਲਾ ਨ ਹੋਣ ਕਾਰਨ ਅਸੀਂ ਪੰਥਕ ਤੌਰ ’ਤੇ ਨ ਤਾਂ ਚੁਣੌਤੀਆਂ ਨੂੰ ਸਹੀ ਰੂਪ ਵਿਚ ਭਾਂਪ ਰਹੇ ਹਾਂ ਅਤੇ ਨ ਹੀ ਇਨ੍ਹਾਂ ਚੁਣੌਤੀਆਂ ’ਤੇ ਪੂਰੀ ਪੰਥਕ ਜ਼ਿੰਮੇਵਾਰੀ ਨੂੰ ਵਿਚਾਰ ਕੇ ਸਵੀਕਾਰ ਕਰਨ ਦੀ ਕੋਸ਼ਿਸ਼ ਵਿਚ ਹਾਂ। ਨਤੀਜੇ ਵਜੋਂ ਹਾਲਤ ਇਹ ਹੈ ਕਿ ਅਸੀਂ ਪੰਥਕ ਘਰ ਦੇ ਅੰਦਰ ਅਤੇ ਬਾਹਰ; ਮਾਤ ਖਾ ਰਹੇ ਹਾਂ। ਸਹੀ ਅਰਥਾਂ ਵਿਚ ਸਾਡੀ ਹਾਲਤ ਹਾਸੋ ਹੀਣੀ ਵਾਲੀ ਹੈ ਜਾਂ ਨਮੋਸ਼ੀ ਭਰੀ ਹੈ। ਕਾਰਨ ਤਲਾਸ਼ ਕਰਨੇ ਤੇ ਹੱਲ ਲੱਭਣੇ, ਬੜੇ ਜ਼ਰੂਰੀ ਹਨ।

ਆਓ ਖਾਲਸਾ ਪੰਥ ਜੀਓ ! ਅੰਤਰ ਝਾਤ ਮਾਰੀਏ ! ਸੰਭਾਲੀਏ ਆਪਣੇ ਆਪੇ ਨੂੰ ! ਉਦਾਸੀ ਤਿਆਗੀਏ ! ਘੱਟੋ ਘਟ ਨਿਸ਼ਾਨੇ ਨਿਰਧਾਰਿਤ ਕਰੀਏ ਅਤੇ ਕੰਮ ਕਰਨਾ, ਬਿਨਾਂ ਦੇਰ ਅਰੰਭੀਏ !

ਪਹਿਲਾ ਨਿਸ਼ਾਨਾ ਪੰਥਕ ਤੌਰ ’ਤੇ ਅਕਾਲ ਤਖ਼ਤ ਸਾਹਿਬ ਦੀ ਅਕਾਲੀ ਸਤਾਅ ਨੂੰ ਸਮਝ ਅਪਣਾਉਂਦਿਆਂ, ਅਕਾਲ ਤਖਤ ਦਾ ਖ਼ੁਦਮੁਖ਼ਤਿਆਰ ਪੰਥਕ ਪ੍ਰਬੰਧ ਤਿਆਰ ਕਰਨ ਲਈ ਸੰਸਾਰ ਭਰ ਦੇ ਸਿੱਖਾਂ ਨੂੰ ਜਾਗਰੂਪਤਾ ਦੇਈਏ ! ਐਸਾ ਪ੍ਰਬੰਧ ਅਕਾਲ ਤਖ਼ਤ ਸਾਹਿਬ ਦਾ ਕਿਉਂ ਜ਼ਰੂਰੀ ਹੈ, ਇਸ ਸਬੰਧ ’ਚ ਸਿੱਖ ਮਾਨਸਿਕਤਾ ਦੀ ਪੂਰੀ ਤਰ੍ਹਾਂ ਤਿਆਰੀ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪ੍ਰਬੰਧ ਨਹੀਂ ਰਹਿਣਾ ਚਾਹੀਦਾ ! ਇਸ ’ਤੇ ਕੰਮ ਕਿਵੇਂ ਕੀਤਾ ਜਾਵੇ ? ਕੌਣ ਕਰੇ ? ਕਿਉਂ ਕਰੇ ? ਆਦਿ ਪੱਖ ਰਿੜਕ ਲਏ ਜਾਣ।

ਸਿੱਖ ਗੁਰਦੁਆਰਾ ਪ੍ਰਬੰਧ; ਪੰਥਕ ਜੁਗਤਿ ਅਨੁਸਾਰ ਸੰਸਾਰ ਪੱਧਰ ’ਤੇ ਇਕਸਾਰਤਾ ਦੇ ਵਿਧੀ ਵਿਧਾਨ ਵਾਲਾ ਉਸਾਰੀਏ। ਪੰਥਕ ਸੁਹਿਰਦ ਚਾਕਰਾਂ ਦੀ ਕੋਈ ਥੁੜ ਨਹੀਂ ਹੈ। ਸਭ ਕੁਝ ਹੈ, ਕਮੀ ਕੇਵਲ ਤੁਰ ਪੈਣ ਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਮੇ ਅਰਸੇ ਤੋਂ ਜਿਵੇਂ ਇਕ ਖ਼ਾਨਦਾਨ ਤੇ ਧੜੇ ਦੀ ਮੁਥਾਜ ਹੈ, ਇਸ ਨੇ ਤਖ਼ਤਾਂ ਦੀ ਮਾਣ ਮਰਯਾਦਾ ਨੂੰ ਨਿਘਾਰ ਕੇ ਰੱਖ ਦਿੱਤਾ ਹੈ। ਪਿਛਲੇ 25 ਸਾਲਾਂ ਵਿਚ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਜਥੇਦਾਰਾਂ ਦੀ ਯੋਗਤਾ, ਨਿਯੁਕਤੀ, ਅਧਿਕਾਰ ਤੇ ਸੇਵਾ ਮੁਕਤੀ ਦੇ ਨਿਯਮ ਹੀ ਨਹੀਂ ਬਣਾਏ ਗਏ !

ਹੁਣੇ ਸਾਡੇ ਸਾਮ੍ਹਣੇ ਤਾਜਾ ਉਦਾਹਰਨ ਹੈ ‘2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਉੱਤੋਂ ਹੋਏ ਆਦੇਸ਼ਾਂ ਦਾ ਕੀ ਹਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਕੀਤਾ, ਕਰਵਾਇਆ ਹੈ’। ਗੁਨਾਹਗਾਰ ਧੜਾ ਹੀ ਇਸ ਦਾ ਮਾਲਕ ਹੈ। ਇਸ ਨੇ ਉਸ ਧੜੇ ਦੀ ਗ਼ੁਲਾਮੀ; ਜਿਵੇਂ ਨਿਭਾਈ ਹੈ, ਉਸ ਦੀ ਖ਼ਾਤਰ ਤਖ਼ਤਾਂ ਦੇ ਜਥੇਦਾਰ; ਜ਼ਲੀਲ ਕੀਤੇ ਤੇ ਪਦਵੀਆਂ ਤੋਂ ਹਟਾਏ ਗਏ। ਸਭ ਮਾਣ ਮਰਯਾਦਾ ਕਿੱਲੀ ’ਤੇ ਟੰਗ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਪੰਥ-ਦਰਦੀ ਵਧੇਰੇ ਕਰਕੇ ਸਭ ਖਾਮੋਸ਼ ਹਨ। ਆਪਣੀ ਬੇਬਸੀ ਦਾ ਪ੍ਰਗਟਾਵਾ ਕਰ ਰਹੇ ਹਨ। ਖਾਲਸਾ ਪੰਥ ਜੀਓ ! ਕਿਹੜੇ ਪੜੇ ਪਾਂਧੇ ਪੰਡਿਤ ਨੂੰ ਪੁੱਛਣ ਦਾ ਇੰਤਜ਼ਾਰ ਹੋ ਰਿਹਾ ਹੈ। ਅਗਲੀਆਂ ਪੀੜ੍ਹੀਆਂ ਨੂੰ ਕਿਵੇਂ ਖ਼ਾਲਸਾ ਪੰਥ ਦੇ ਵਾਰਸ ਬਣਾ ਕੇ ਜਾਓਗੇ ? ਉੱਠੀਏ, ਮਿਲੀਏ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰੀਏ ?

ਬਠਿੰਡਾ ਸ਼ਹਿਰ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਮਨਾਇਆ ਗਿਆ

0

ਬਠਿੰਡਾ ਸ਼ਹਿਰ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਮਨਾਇਆ ਗਿਆ

ਕੈਲੰਡਰਾਂ ਦੀ ਜਾਣਕਾਰੀ ਹਿਤ ਹਰ ਐਤਵਾਰ ਸ਼ਾਮ 3.00 ਵਜੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰ ਸਕੂਲ ਸਿਵਲ ਸਟੇਸ਼ਨ ਵਜੇ ਕਲਾਸ ਲੱਗਿਆ ਕਰੇਗੀ।

ਬਠਿੰਡਾ, 5 ਜਨਵਰੀ: ਗੁਰਦੁਆਰਾ ਹਾਜ਼ੀ ਰਤਨ ਅਤੇ ਕਿਲਾ ਮੁਬਾਰਕ, ਜੋ ਕਿ ਸ੍ਰੋਮਣੀ ਕਮੇਟੀ ਅਧੀਨ ਹਨ; ਨੂੰ ਛੱਡ ਕੇ ਬਠਿੰਡਾ ਸ਼ਹਿਰ ’ਚ ਬਾਕੀ ਦੇ ਤਕਰੀਬਨ ਸਾਰੇ ਗੁਰਦੁਆਰਿਆਂ, ਜਿਵੇਂ ਕਿ ਗੁਰਦੁਆਰਾ ਸਿਵਲ ਸਟੇਸ਼ਨ (ਬਠਿੰਡਾ), ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਕੈਂਟ ਰੋਡ, ਧੋਬੀਆਣਾ ਨਗਰ, ਗੁਰਦੁਆਰਾ ਭਾਈ ਮਤੀ ਦਾਸ ਨਗਰ, ਗੁਰਦੁਆਰਾ ਹਾਊਸਫ਼ੈੱਡ ਕਲੋਨੀ, ਗੁਰਦੁਆਰਾ ਬਾਬਾ ਦੀਪ ਸਿੰਘ ਨਗਰ, ਗੁਰਦੁਆਰਾ ਬਾਬਾ ਫ਼ਰੀਦ ਨਗਰ, ਗੁਰਦੁਆਰਾ ਭਾਰਤ ਨਗਰ, ਗੁਰਦੁਆਰਾ ਗੁਰੂ ਅਰਜਨ ਦੇਵ ਜੀ (ਬਰਨਾਲਾ ਬਾਈ ਪਾਸ) ਗਰੀਨ ਪੈਲਸ ਰੋਡ, ਗੁਰਦੁਆਰਾ ਕਲਗੀਧਰ ਹਜੂਰ ਸਿੰਘ ਕਪੂਰ ਸਿੰਘ ਕਲੋਨੀ, ਗੁਰਦੁਆਰਾ ਬਾਬਾ ਦੀਪ ਸਿੰਘ ਨੈਸ਼ਨਲ ਕਲੋਨੀ, ਗੁਰਦੁਆਰਾ ਜੰਤਾ ਨਗਰ, ਆਦਿਕ ’ਚ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/5 ਜਨਵਰੀ ਨੂੰ ਹੀ ਮਨਾਇਆ ਗਿਆ। ਕੁਝ ਗੁਰਦੁਆਰਿਆਂ ਜਿਵੇਂ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਹੀਦ ਊਧਮ ਸਿੰਘ ਨਗਰ, ਗੁਰਦੁਆਰਾ ਥਰਮਲ ਕਲੋਨੀ ਅਤੇ ਗੁਰਦੁਆਰਾ ਐੱਨਐੱਫ਼ ਕਲੋਨੀ, ਗੁਰਦੁਆਰਾ ਜੋਗੀ ਨਗਰ, ਗੋਪਾਲ ਨਗਰ, ਆਦਿ ’ਚ ਐਤਵਾਰ ਦੀ ਛੁੱਟੀ ਹੋਣ ਕਾਰਨ 4 ਜਨਵਰੀ ਨੂੰ ਮਨਾਇਆ ਹੈ।

ਇਹ ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਸਾਲ ਪਹਿਲਾਂ ਪੋਹ ਸੁਦੀ ੭, ੨੩ ਪੋਹ/6 ਜਨਵਰੀ 2025 ਨੂੰ ਹੀ ਮਨਾਇਆ ਗਿਆ ਸੀ। ਚੰਦਰ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੋਣ ਕਾਰਨ ਇਸ ਸਾਲ ਦੂਜੀ ਵਾਰ ਫਿਰ ਪੋਹ ਸੁਦੀ ੭, ੧੩ ਪੋਹ/27 ਜਨਵਰੀ 2025 ਨੂੰ ਆ ਗਿਆ, ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਭੀ ਸੀ। ਅਗਲੇ ਸਾਲ ਜੇਠ ਦਾ ਮਹੀਨਾ ਮਲਮਾਸ ਭਾਵ ਅਧਿਕ ਮਹੀਨਾ ਆ ਜਾਣ ਸਦਕਾ 2026 ’ਚ ਨਹੀਂ ਆਵੇਗਾ ਅਤੇ ਅਗਾਂਹ 2027 ’ਚ ੨ ਮਾਘ 15 ਜਨਵਰੀ ਨੂੰ ਆਵੇਗਾ।

ਕਿਰਪਾਲ ਸਿੰਘ ਬਠਿੰਡਾ ਨੇ ਮਿਤੀ 4 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਊਧਮ ਸਿੰਘ ਨਗਰ ਅਤੇ  ਥਰਮਲ ਕਲੋਨੀ ਬਠਿੰਡਾ ਵਿਖੇ ਅਤੇ 5 ਜਨਵਰੀ ਨੂੰ ਗੁਰਦੁਆਰਾ ਭਾਈ ਮਤੀ ਦਾਸ ਨਗਰ, ਗੁਰਦੁਆਰਾ ਹਾਊਸਫ਼ੈੱਡ ਕਲੋਨੀ ਅਤੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਸੰਗਤਾਂ ਨੂੰ ਦੱਸਿਆ ਕਿ ਹਰ ਸਾਲ ਬਦਲਵੀਆਂ ਤਾਰੀਖ਼ਾਂ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਸ੍ਰੋਮਣੀ ਕਮੇਟੀ ਇੱਕ ਨਹੀਂ ਬਲਕਿ ਵੱਖ ਵੱਖ ਲੰਬਾਈ ਵਾਲੇ ਤਿੰਨ ਕੈਲੰਡਰਾਂ ਦੀ ਵਰਤੋਂ ਕਰਦੀ ਹੈ। ਚੰਦਰ ਤਿੱਥਾਂ ਮੁਤਾਬਕ ਮਨਾਏ ਜਾਣ ਵਾਲੇ ਗੁਰਪੁਰਬਾਂ ਦਾ ਹਾਲ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੀ ਤਰ੍ਹਾਂ ਕਦੀ 10-11 ਦਿਨ ਪਹਿਲਾਂ ਅਤੇ ਕਦੀ 18-19 ਦਿਨ ਪਿੱਛੋਂ ਆਉਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿਹੜੇ ਦਿਨ ਸੰਗਰਾਂਦ ਦੇ ਹਿਸਾਬ ਤਾਰੀਖ਼ਾਂ ਮੁਤਾਬਕ ਮਨਾਏ ਜਾਂਦੇ ਹਨ, ਉਨਾਂ ਦੀ ਲੰਬਾਈ ਈਸਵੀ ਸਾਲ ਨਾਲੋਂ ਵੱਧ ਹੋਣ ਕਾਰਨ, ਜਿਹੜੀ ਵੈਸਾਖੀ  1699 ’ਚ 27 ਮਾਰਚ ਨੂੰ ਸੀ, ਉਹ ਅੱਜ ਕੱਲ੍ਹ 13/14 ਅਪ੍ਰੈਲ ਨੂੰ ਆ ਰਹੀ ਹੈ। ਜਿਹੜੀ ੨੩ ਪੋਹ 1666 ’ਚ 22 ਦਸੰਬਰ ਨੂੰ ਸੀ, ਉਹ ਅੱਜ ਕੱਲ੍ਹ 6/7 ਜਨਵਰੀ ਨੂੰ ਆ ਰਹੀ ਹੈ। ਜੇ ਸਿੱਖ ਕੌਮ ਨੇ ਹਾਲੀ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਜਿਸ ਤਰ੍ਹਾਂ ਵੈਸਾਖੀ ਮਾਰਚ ਤੋਂ ਅਪ੍ਰੈਲ ’ਚ ਪਹੁੰਚ ਗਈ, ਇਹ ਖਿਸਕਦੀ ਹੋਈ ਮਈ- ਜੂਨ ’ਚ ਭੀ ਪਹੁੰਚ ਜਾਵਗੀ। ਜਿਹੜੇ ਦਿਨ ਈਸਵੀ ਕੈਲੰਡਰ ਦੀਆਂ ਤਾਰੀਖਾਂ ਅਨੁਸਾਰ ਮਨਾਏ ਜਾਂਦੇ ਹਨ, ਉਨਾਂ ਦੇ ਦੇਸੀ ਮਹੀਨਿਆਂ ਦੀ ਤਰੀਖ ਬਦਲ ਜਾਂਦੀ ਹੈ, ਜਿਵੇਂ ਕਿ ਸੰਤ ਜਰਨੈਲ ਸਿੰਘ ਦੀ ਸ਼ਹੀਦੀ 6 ਜੂਨ ਨਿਸ਼ਚਿਤ ਕੀਤੀ ਹੋਣ ਕਾਰਨ ਕਦੀ ੨੪ ਜੇਠ ਅਤੇ ਕਦੀ ੨੩ ਜੇਠ ਨੂੰ ਆ ਰਹੀ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਹ ਵੈਸਾਖ ਮਹੀਨੇ ’ਚ ਪਹੁੰਚ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਨਾਨਕਸ਼ਾਹੀ ਕੈਲੰਡਰ ਹੀ ਹੈ, ਜਿਸ ਦੇ ਸਾਲ ਦੀ ਲੰਬਾਈ ਸਾਰੀ ਦੁਨੀਆਂ ’ਚ ਪ੍ਰਚਲਿਤ ਈਸਵੀ ਕੈਲੰਡਰ ਦੇ ਬਿਲਕੁਲ ਬਰਾਬਰ ਕਰ ਦਿੱਤੇ ਜਾਣ ਸਦਕਾ ਦੋਵੇਂ ਕੈਲੰਡਰਾਂ ਦੀਆਂ ਤਾਰੀਖ਼ਾਂ ਇੱਕ ਦੂਜੀ ਨਾਲ ਪੂਰੀ ਤਰ੍ਹਾਂ ਸਿੰਕਰੋਨਾਈਜ਼ ਹੋ ਗਈਆਂ ਹਨ ਭਾਵ ਸਾਡਾ ਨਵਾਂ ਸਾਲ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ, ਹਰ ਸਾਲ ੧ ਚੇਤ/14 ਮਾਰਚ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਵੈਸਾਖੀ ਹਰ ਸਾਲ ੧ ਵੈਸਾਖ/14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੨ ਹਾੜ/16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ ੧੧ ਮੱਘਰ/24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ/26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ, ਮਾਘੀ ਹਰ ਸਾਲ ੧ ਮਾਘ/13 ਜਨਵਰੀ ਅਤੇ ਬੰਦੀਛੋੜ ਦਿਵਸ ਹਰ ਸਾਲ ੧ ਫੱਗਣ/12 ਫ਼ਰਵਰੀ ਨੂੰ ਹੀ ਆਵੇਗਾ।

ਇਸ ਤਰ੍ਹਾਂ ਨਾ ਕੋਈ ਦਿਹਾੜਾ ਅੱਗੇ ਪਿੱਛੇ ਹੋਵੇਗਾ ਅਤੇ ਨਾ ਹੀ ਕਿਸੇ ਸਾਲ ਕੋਈ ਦਿਹਾੜਾ ਦੋ ਵਾਰ ਆਵੇਗਾ। ਇਨ੍ਹਾਂ ਪੰਜੇ ਗੁਰਦੁਆਰਿਆਂ ’ਚ ਭਾਈ ਸਵਰਨਜੀਤ ਸਿੰਘ ਨੇ ਆਪਣੇ ਦਸਵੰਦ ’ਚੋਂ 15-15 ਪੁਸਤਕਾਂ “ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ” ਲਿਖਤ ਕਿਰਪਾਲ ਸਿੰਘ ਬਠਿੰਡਾ ਸੰਗਤਾਂ ਦੇ ਪੜ੍ਹਨ ਹਿਤ ਗੁਰਦੁਆਰਾ ਲਾਇਬਰੇਰੀਆਂ ਨੂੰ ਭੇਟ ਕੀਤੀਆਂ ਅਤੇ ਜਾਣਕਾਰੀ ਦਿੱਤੀ ਕਿ ਕੈਲੰਡਰਾਂ ਦੀ ਜਾਣਕਾਰੀ ਹਿਤ ਹਰ ਐਤਵਾਰ ਸ਼ਾਮ 3.00 ਵਜੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰ ਸਕੂਲ ਸਿਵਲ ਸਟੇਸ਼ਨ ਵਜੇਂ ਕਲਾਸ ਲੱਗਿਆ ਕਰੇਗੀ।

ਜੋ ਆਪਣੇ ਦੁਆਰਾ ਲਿਖੀ ਪੁਸਤਕ ’ਤੇ ਹੀ ਚਰਚਾ (ਸਵਾਲ-ਜਵਾਬ) ਕਰਨ ਤੋਂ ਭੱਜੇ; ਉਸ ਨੂੰ ਕੈਲੰਡਰ ਬਾਰੇ ਕਿੰਨਾ ਕੁ ਗਿਆਨ ਹੋਏਗਾ ?

0

ਜੋ ਆਪਣੇ ਦੁਆਰਾ ਲਿਖੀ ਪੁਸਤਕ ’ਤੇ ਹੀ ਚਰਚਾ (ਸਵਾਲ-ਜਵਾਬ) ਕਰਨ ਤੋਂ ਭੱਜੇ; ਉਸ ਨੂੰ ਕੈਲੰਡਰ ਬਾਰੇ ਕਿੰਨਾ ਕੁ ਗਿਆਨ ਹੋਏਗਾ ?

ਕਿਰਪਾਲ ਸਿੰਘ ਬਠਿੰਡਾ

9 ਦਸੰਬਰ ਦੀ ਰਾਤ ਨੂੰ ਮੈਨੂੰ ਪਹਿਲੀ ਵਾਰ ਸਤਿੰਦਰ ਸਿੰਘ ਸੇਖੋਂ ਦਾ ਫੋਨ ਆਇਆ ’ਤੇ ਸੁਝਾਅ ਦਿੱਤਾ ਕਿ 20 ਦਸੰਬਰ ਤੱਕ ਗੁਰਚਰਨ ਸਿੰਘ ਸੇਖੋਂ ਪੰਜਾਬ ’ਚ ਹਨ। ਉਨ੍ਹਾਂ ਕਿਹਾ ਸੁਹਿਰਦਤਾ ਭਰੇ ਮਹੌਲ ’ਚ ਵੀਚਾਰ ਚਰਚਾ ਲਈ ਅਸੀਂ ਬਠਿੰਡਾ ਦੇ ਟੀਚਰਜ਼ ਹੋਮ ਵਿਖੇ 13-14 ਦਸੰਬਰ ਲਈ ਹਾਲ ਬੁੱਕ ਕਰਵਾਇਆ ਹੈ। ਤੁਸੀਂ ਹਾਮੀ ਭਰੋ ਕਿ ਤੁਹਾਨੂੰ ਕਿਹੜੀ ਤਾਰੀਖ਼ ਸੂਟ ਕਰਦੀ ਹੈ ਤਾਂ ਤਾਰੀਖ਼ ਨਿਸ਼ਚਿਤ ਕਰ ਲਈਏ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰੇ ਲਈ ਤਾਂ ਦੋਵੇਂ ਠੀਕ ਹਨ, ਪਰ ਪਹਿਲਾਂ ਤੁਸੀਂ ਆਪਣੀ ਵੀਚਾਰ ਚਰਚਾ ਦਾ ਏਜੰਡਾ ਦੱਸੋ ਅਤੇ ਇਹ ਵੀ ਦੱਸੋ ਕਿ ਮੰਚ ਸੰਚਾਲਨ ਕੌਣ ਕਰੇਗਾ। ਸਤਿੰਦਰ ਸਿੰਘ ਨੇ ਕਿਹਾ ਕੋਈ ਫ਼ਰਕ ਨਹੀਂ ਪੈਂਦਾ ਆਪਾਂ ਅਕੈਡਿਮਕ ਪੱਧਰ ’ਤੇ ਵੀਚਾਰ ਕਰਨੀ ਹੈ, ਇਸ ਲਈ ਤੁਸੀਂ ਬਠਿੰਡੇ ਦੇ ਕਿਸੇ ਕਾਲਜ ਦੇ ਇੱਕ ਪ੍ਰੋਫੈਸਰ ਨੂੰ ਰੱਖ ਲਓ। ਏਜੰਡੇ ਬਾਰੇ ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਸਬੰਧੀ ਗੱਲ ਹੋਵੇਗੀ।

ਮੈ ਸੁਝਾਅ ਦਿੱਤਾ ਕਿ ਤਾਰੀਖ਼ਾਂ ਸਬੰਧੀ ਸਿਰਫ ਉਹੀ ਗੱਲ ਕਰ ਸਕਦਾ ਹੈ, ਜਿਸ ਨੂੰ ਕੈਲੰਡਰ ਵਿਗਿਆਨ ਅਤੇ ਤਾਰੀਖ਼ ਬਦਲਾਅ (Date Conversion) ਦਾ ਗਿਆਨ ਹੋਵੇ। ਮੇਰਾ ਸੁਝਾਅ ਸੀ ਕਿ ਪਹਿਲਾਂ ਗੁਰਚਰਨ ਸਿੰਘ ਸੇਖੋਂ ਨੇ ਪੁਸਤਕ ਲਿਖੀ ਹੈ, ਉਸ ਦੇ ਜਵਾਬ ’ਚ ਮੈਂ ਭੀ ਪੁਸਤਕ ਲਿਖੀ ਹੈ, ਇਸ ਲਈ ਸਾਡੀਆਂ ਦੋਵਾਂ ਪੁਸਤਕਾਂ ’ਤੇ ਚਰਚਾ ਕਰਵਾ ਲਈ ਜਾਵੇ। ਜਿਹੜਾ ਆਪਣੀ ਪੁਸਤਕ ਸਬੰਧੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ, ਸਮਝੋ ਉਹ ਨਾਨਕਸ਼ਾਹੀ ਕੈਲੰਡਰ ਨੂੰ ਨਾ ਸਮਝ ਸਕਦਾ ਹੈ ਅਤੇ ਨਾ ਹੀ ਕੈਲੰਡਰ ਦੀਆ ਤਰੀਖ਼ਾਂ ਸਬੰਧੀ ਕਿਸੇ ਚਰਚਾ ਦੇ ਕਾਬਲ ਹੈ। ਜੇ ਦੋਵੇਂ ਆਪਣੀ ਲਿਖਤ ’ਤੇ ਪੂਰੇ ਉੱਤਰੇ ਤਾਂ ਫਿਰ ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰ ਚਰਚਾ ਕਰ ਲਵਾਂਗੇ। ਉਨ੍ਹਾਂ ਇਸ ਸਬੰਧੀ ਸਹਿਮਤੀ ਦਿੱਤੀ ਅਤੇ ਕਿਹਾ ਕਿ ਸੇਖੋਂ ਨਾਲ ਗੱਲ ਕਰਕੇ ਸਵੇਰੇ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ। ਜਦ ਅਗਲੇ ਦਿਨ ਤੱਕ ਕੋਈ ਸੰਦੇਸ਼ ਨਾ ਆਇਆ ਤਾਂ ਮੈਂ ਸਵੇਰੇ ਫੋਨ ਕੀਤਾ, ਜੋ ਉਸ ਨੇ ਕੱਟ ਦਿੱਤਾ। ਕਾਫੀ ਸਮਾਂ ਉਡੀਕਣ ਤੋਂ ਬਾਅਦ ਮੈਂ ਵੋਇਸ ਮੈਸੇਜ ਕੀਤਾ ਕਿ ਤੁਸੀਂ ਮੇਰਾ ਫੋਨ ਕੱਟ ਦਿੰਦੇ ਹੋ, ਨਾ ਬੈਕ ਕਾਲ ਕਰਦੇ ਹੋ, ਨਾ ਟੈਕਸਟ ਮੈਸੇਜ ਭੇਜਦੇ ਹੋ। ਜਦ ਆਪਣਾ ਸੰਪਰਕ ਹੀ ਨਹੀਂ ਹੋ ਰਿਹਾ ਤਾਂ ਇਸ ਹਾਲਤ ’ਚ ਮੈਂ ਕਿਸੇ ਵੀਚਾਰ ਚਰਚਾ ’ਚ ਨਹੀਂ ਆਵਾਂਗਾ। ਅਗਲੇ ਦਿਨ; ਰਾਤ ਨੂੰ ਫੋਨ ਆਇਆ। ਲੰਬੀ ਚੌੜੀ ਗੱਲਬਾਤ ਹੋਣ ਉਪਰੰਤ ਦੋਵਾਂ ਪੁਸਤਕਾਂ ’ਤੇ ਵੀਚਾਰ ਚਰਚਾ ਕਰਨ ਲਈ 20 ਦਸੰਬਰ ਦੀ ਸਹਿਮਤੀ ਬਣ ਗਈ। 11 ਦਸੰਬਰ ਨੂੰ ਉਨ੍ਹਾਂ ਆਪਣੀ ਫੇਸ ਬੁੱਕ ’ਤੇ ਇਹ ਪੋਸਟਰ ਪਾ ਦਿੱਤਾ, ਜਿਸ ’ਤੇ ਸਪੀਕਰ ਵਜੋਂ ਸਿਰਫ ਮੇਰੀ ਅਤੇ ਗੁਰਚਰਨ ਸਿੰਘ ਸੇਖੋਂ ਦੀ ਫੋਟੋ ਲੱਗੀ ਸੀ, ਪਰ ਪੁਸਤਕਾਂ ’ਤੇ ਵੀਚਾਰ ਵਟਾਂਦਰੇ ਦਾ ਕੋਈ ਜ਼ਿਕਰ ਨਹੀਂ ਸੀ।

ਮੈਂ ਦੁਬਾਰਾ ਫੋਨ ਕੀਤਾ ਤੇ ਅਗਲੇ ਦਿਨ 12 ਤਾਰੀਖ਼ ਨੂੰ ਟੈਕਸਟ ਮੈਸੇਜ ਭੀ ਕੀਤਾ ਕਿ ਆਪਣੇ ਸਮਾਗਮ ’ਚ ਕੇਵਲ ਇੱਕ ਹਫਤਾ ਰਹਿ ਗਿਆ ਹੈ, ਪਰ ਤੁਸੀਂ ਹਾਲੀ ਤੱਕ ਏਜੰਡਾ ਕਲੀਅਰ ਨਹੀਂ ਕੀਤਾ ਤੇ ਨਾ ਹੀ ਤੁਹਾਡੀ ਪੁਸਤਕ ਦੇ ਸਿਰਲੇਖ ਮੁਤਾਬਕ ‘ਗੁਰੂ ਸਾਹਿਬਾਂ  ਵਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ’ ਮੁਹੱਈਆ ਕਰਾਇਆ ਹੈ। ਰਾਤ ਨੂੰ ਉਨ੍ਹਾਂ ਦਾ ਟੈਕਸਟ ਮੈਸੇਜ ਆ ਗਿਆ ਕਿ ‘ਗੱਲਬਾਤ ਤੁਹਾਡੀ ਪੁਸਤਕ ਅਤੇ ਸੇਖੋਂ ਦੀ ਪੁਸਤਕ ਵਿਚਲੇ ਛੋਹੇ ਵਿਸ਼ਿਆਂ ’ਤੇ ਹੋਵੇਗੀ’

ਸਮਾਗਮ ਸ਼ੁਰੂ ਹੋਣ ਸਮੇਂ, ਵਾਅਦੇ ਮੁਤਾਬਕ ਸਤਿੰਦਰ ਸਿੰਘ ਸਮਾਗਮ ’ਚ ਨਹੀਂ ਪਹੁੰਚਿਆ ਅਤੇ ਉਸ ਦੀ ਟੀਮ ਨੇ ਸਟੇਜ ਸੰਚਾਲਨ ਲਈ ਮੇਰੇ ਵੱਲੋਂ ਤਜਵੀਜ ਕੀਤੇ ਪ੍ਰਿੰਸੀਪਲ (ਡਾ:) ਮਨਜੀਤ ਸਿੰਘ ਦੀ ਬਜਾਏ ਆਪਣੇ ਨਾਲ ਆਏ ਅਵਨਿੰਦਰ ਸਿੰਘ ਨੂੰ ਬਣਾਉਣ ਅਤੇ ਹਰਦੇਵ ਸਿੰਘ ਜੰਮੂ ਨੂੰ ਸਪੀਕਰ ਵਜੋਂ ਬਿਠਾਉਣ ਲਈ ਅੜੀ ਕੀਤੀ। ਮੇਰਾ ਕਹਿਣਾ ਸੀ ਕਿ ਏਜੰਡਾ ਪੁਸਤਕਾਂ ਉੱਤੇ ਵੀਚਾਰ ਨਾਲ ਸਬੰਧਿਤ ਹੈ। ਹਰਦੇਵ ਸਿੰਘ ਜੰਮੂ ਨੇ ਹੁਣ ਤੱਕ ਕੋਈ ਪੁਸਤਕ ਨਹੀਂ ਲਿਖੀ ਅਤੇ ਇਹ ਆਪ ਖੁਦ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ; ਕਰਨਲ ਨਿਸ਼ਾਨ ਦੀ ਪੁਸਤਕ ਸਬੰਧੀ ਪੁੱਛੋਂ ਤਾਂ ਕਹਿੰਦਾ ਹੈ ਜੋ ਨਿਸ਼ਾਨ ਨੇ ਲਿਖਿਆ ਹੈ ਮੈਂ ਉਸ ਦਾ ਜਵਾਬ ਨਹੀਂ ਹਾਂ, ਸੇਖੋਂ ਦੀ ਪੁਸਤਕ ਸਬੰਧੀ ਪੁੱਛੋ ਤਾਂ ਕਹਿੰਦਾ ਮੈਂ ਕਿਤਾਬ ਪੜ੍ਹੀ ਨਹੀਂ ਹੈ। ਇਹ ਸਿਰਫ ਕੇਵਲ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਗਲਤ ਸਿੱਧ ਕਰਨ ਲਈ ਹੀ ਸਵਾਲ ਦਰ ਸਵਾਲ ਹੀ ਕਰਦਾ ਹੈ ਜਦੋਂ ਕਿ ਇਸ ਨੂੰ ਕੈਲੰਡਰ ਦੀਆਂ ਤਾਰੀਖ਼ਾਂ ਤਬਦੀਲ ਕਰਨ ਦਾ ਕੋਈ ਗਿਆਨ ਹੀ ਨਹੀਂ। ਸੰਵਾਦ ’ਚ ਕੇਵਲ ਉਹੀ ਭਾਗ ਲੈ ਸਕਦਾ ਹੈ, ਜਿਨ੍ਹਾਂ ਨੇ ਪੁਸਤਕ ਲਿਖੀ ਹੈ ਜਾਂ ਪ੍ਰਸਾਤਵਨਾ ਕੀਤੀ ਹੈ। ਪਰ ਕਾਫੀ ਰੌਲ਼ੇ ਰੱਪੇ ਤੋਂ ਬਾਅਦ ਉਹ ਆਪਣੀ ਗੱਲ ਪੁਗਾ ਕੇ ਹਟੇ, ਬਿਨਾਂ ਮੇਰੇ ਨਾਲ ਸਲਾਹ ਮਸ਼ਵਰਾ ਕੀਤਿਆਂ ਕਿ ਸਟੇਜ ਕਿਨ੍ਹਾਂ ਨਿਯਮਾਂ ਦੇ ਆਧਾਰ ’ਤੇ ਚਲਾਉਣੀ ਹੈ, ਉਨ੍ਹਾਂ ਸਟੇਜ ਸਕੱਤਰ ਪ੍ਰਿੰ. ਮਨਜੀਤ ਸਿੰਘ ਦੀ ਥਾਂ ਹਰਜਿੰਦਰ ਸਿੰਘ ਮਾਝੀ ਲਾ ਲਿਆ ਅਤੇ ਹਰਦੇਵ ਸਿੰਘ ਜੰਮੂ ਨੂੰ ਸਪੀਕਰ ਵਜੋਂ ਬਿਠਾ ਲਿਆ; ਜਿਹੜਾ ਵਾਰ ਵਾਰ ਪੁਸਤਕਾਂ ਸਬੰਧੀ ਚਰਚਾ ਨੂੰ ਉਲਝਾ ਕੇ ਪਹਿਲਾਂ ਨਾਨਕਸ਼ਾਹੀ ਕੈਲੰਡਰ ’ਚ ਦਰਜ ਕੀਤੀਆਂ ਤਾਰੀਖ਼ਾਂ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਜੋ ਉਸ ਦੀ ਸਮਝ ਤੋਂ ਬਾਹਰ ਹੈ ਕਿਉਂਕਿ ਉਸ ਨੂੰ ਤਾਰੀਖਾਂ ਬਦਲੀ ਕਰਨ (ਡੇਟ ਕਨਵਰਸ਼ਨ) ਦੀ ਕੋਈ ਸੋਝੀ ਨਹੀਂ ਜਾਂ ਜਾਣ ਬੁਝ ਕੇ ਸਮਝਣਾ ਨਹੀਂ ਚਾਹੁੰਦਾ। ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ’ਚ 1582 ’ਚ ਪਾਏ 10 ਦਿਨਾਂ ਦੇ ਅੰਤਰ ’ਤੇ ਹੀ ਉਹ ਖੜ੍ਹਾ ਹੈ ਜਦਕਿ ਅਗਾਂਹ 4 ਹੋਰ ਸਦੀਆਂ ਦਾ ਸਮਾਂ ਲੰਘ ਜਾਣ ਕਾਰਨ ਹੁਣ ਇਹ ਅੰਤਰ 13 ਦਿਨਾਂ ਦਾ ਹੋ ਚੁੱਕਾ ਹੈ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਵੱਧ ਹੋਣ ਕਾਰਨ, ਜੋ ਸਾਲ-ਬਸਾਲ ਇਸ ਵਿੱਚ ਫ਼ਰਕ ਲਗਾਤਾਰ ਹੋਰ ਪੈ ਰਿਹਾ ਹੈ; ਇਸ ਵਧਦੇ ਅੰਤਰ ਤੋਂ ਹਰਦੇਵ ਸਿੰਘ; ਬਿਲਕੁਲ ਹੀ ਅਣਜਾਣ ਹੈ। ਆਪਣੀ ਕਿਤਾਬ ’ਚ ਇਨ੍ਹਾਂ ਗਲਤੀਆਂ ਪ੍ਰਤੀ ਜਵਾਬਦੇਹ ਹੋਣ ਤੋਂ ਬਚਣ ਲਈ ਸੇਖੋਂ ਹਰਦੇਵ ਸਿੰਘ ਜੰਮੂ ਨੂੰ ਰੋਲ ਘਚੋਲਾ ਪਾਉਣ ਲਈ ਆਪਣੇ ਨਾਲ ਲੈ ਕੇ ਆਏ, ਜਿਸ ਕਾਰਨ ਸਤਿੰਦਰ ਸਿੰਘ ਸਮੇਤ ਆਪਣੀ ਸਮੁੱਚੀ ਟੀਮ ਦੀ ਸੁਹਿਰਦਤਾ ਸ਼ੱਕੀ ਸਿੱਧ ਕਰ ਦਿੱਤੀ।

ਕਾਰਵਾਈ ਸ਼ੁਰੂ ਹੋਣ ’ਤੇ ਉਨ੍ਹਾਂ ਤੋਂ ਹੇਠ ਲਿਖੇ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਵੀ ਢੁੱਕਵਾਂ ਉੱਤਰ ਨਾ ਦਿੱਤਾ। ਮੇਰੇ ਦੁਆਰਾ ਪੁੱਛੇ ਸਵਾਲ ਜਿਨ੍ਹਾਂ ਦਾ ਸੇਖੋਂ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਅਤੇ ਮੇਰੇ ਵੱਲੋਂ ਉਨ੍ਹਾਂ ਸਵਾਲਾਂ ਦੇ ਜਵਾਬ; ਹੇਠਾਂ ਦਿੱਤੇ ਜਾ ਰਹੇ ਹਨ ਤਾਂ ਕਿ ਪਾਠਕ ਖੁਦ ਹੀ ਨਿਰਣਾ ਕਰ ਲੈਣ :

  1. ਗੁਰਚਰਨ ਸਿੰਘ ਸੇਖੋਂ ਨੇ ਆਪਣੀ ਪੁਸਤਕ ਦਾ ਨਾਮ ਦਿੱਤਾ ਹੈ :‘ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ’ ਅਤੇ ਅਨੁਰਾਗ ਸਿੰਘ ਨੇ ਇਸ ਪੁਸਤਕ ਦੀ ਪ੍ਰਸਤਾਵਨਾ ਦੇ ਪੰਨਾ 19 ’ਤੇ ਲਿਖਿਆ ਹੈ ‘ਗੁਰੂ ਸਾਹਿਬਾਂ ਵੱਲੋਂ ਸੋਧੇ ਅਪਣਾਏ ਅਤੇ ਵਰਤੇ ਗਏ ਬਿਕ੍ਰਮੀ ਕੈਲੰਡਰ ਨੂੰ ਬਦਨਾਮ ਕਰਨ ਦੀ ਇਜ਼ਾਜਤ ਸ੍ਰੋਮਣੀ ਕਮੇਟੀ ਨੇ ਕਿਵੇਂ ਦੇ ਦਿੱਤੀ ?’ ਜਦਕਿ ਇਸ ਪੁਸਤਕ ਵਿੱਚ ਨਾ ਕੋਈ ਕੈਲੰਡਰ ਅਤੇ ਨਾ ਹੀ ਕਿਸੇ ਕੈਲੰਡਰ ਦੇ ਪੈਰਾਮੀਟਰ ਸਿਧਾਂਤ/ਨਿਯਮ ਅਤੇ ਨਾ ਹੀ ਕੀਤੀ ਗਈ ਸੋਧ ਦਰਜ ਹੈ ।

ਮੇਰੇ ਵੱਲੋਂ ਜਵਾਬ : ਅਸੀਂ 2023 ਤੋਂ ਹੀ ਇਨ੍ਹਾਂ ਵੱਲੋਂ ਕੀਤੇ ਦਾਅਵੇ ਮੁਤਾਬਕ ‘ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤੇ ਕੈਲੰਡਰ’ ਅਤੇ ਗੁਰੂ ਸਾਹਿਬਾਨ ਵੱਲੋਂ ਕੀਤੀ ਸੋਧ ਦੀ ਮੰਗ ਕਰ ਰਹੇ ਹਾਂ, ਪਰ ਇਨ੍ਹਾਂ ਨੇ ਅੱਜ ਤੱਕ ਉਹ ਕੈਲੰਡਰ ਨਹੀਂ ਵਿਖਾਇਆ ਅਤੇ ਨਾ ਹੀ ਗੁਰੂ ਸਾਹਿਬ ਵੱਲੋਂ ਕੀਤੀ ਸੋਧ ਸਬੰਧੀ ਕੋਈ ਜਾਣਕਾਰੀ ਦਿੱਤੀ ਹੈ। ਅਸੀਂ ਸਮਝਦੇ ਹਾਂ ਕਿ ਸਿਰਫ ਸੰਗਤ ਨੂੰ ਗੁੰਮਰਾਹ ਕਰਨ ਲਈ ਹੀ ਗੁਰੂ ਸਾਹਿਬ ਜੀ ਦਾ ਨਾਂ ਵਰਤਿਆ ਗਿਆ ਹੈ। ਇਹ ਗੱਲ ਅਨੁਰਾਗ ਸਿੰਘ ਨੇ ਆਪਣੇ ਵੱਲੋਂ ਕੀਤੀ ਪ੍ਰਸਤਾਵਨਾ ਦੇ ਪੰਨਾ ਨੰ: 19 ’ਤੇ ਇਹ ਲਿਖ ਕੇ ਸਵੀਕਾਰ ਭੀ ਕਰ ਲਈ ਹੈ ਕਿ “ਗੁਰਚਰਨ ਸਿੰਘ ਸੇਖੋਂ ਦੀ ਪੁਸਤਕ ਨੂੰ ਢੁਕਵਾਂ ਸਿਰਲੇਖ ‘ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ’ ਇਸ ਖਤਰਨਾਕ ਸਾਜਿਸ਼ ਨੂੰ ਗੁਰੂ ਪੰਥ ਸਾਹਮਣੇ ਉਜਾਗਰ ਕਰਨ ਲਈ ਦਿੱਤਾ ਗਿਆ ਹੈ।”

20 ਦਸੰਬਰ ਦੇ ਸਮਾਗਮ ’ਚ ਮੈਂ ਸ. ਗੁਰਚਰਨ ਸਿੰਘ ਸੇਖੋਂ ਤੋਂ ਮੰਗ ਕੀਤੀ ਕਿ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ, ਗੁਰੂ ਸਾਹਿਬ ਵੱਲੋਂ ਕੀਤੀ ਸੋਧ ਅਤੇ ਉਸ ਕੈਲੰਡਰ ਦੇ ਪੈਰਾਮੀਟਰ ਸਿਧਾਂਤ/ਨਿਯਮ ਦੱਸੇ ਜਾਣ ਨਹੀਂ ਤਾਂ ਸੰਗਤ ਤੋਂ ਮੁਆਫ਼ੀ ਮੰਗਣ।

  1. ਆਪਣੇ ਇਸ ਕਥਨ ਕਿ ਬਿਕ੍ਰਮੀ ਕੈਲੰਡਰ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤਾ ਗਿਆ ਹੈ; ਨੂੰ ਸਿੱਧ ਕਰਨ ਲਈ ਇਨ੍ਹਾਂ ਨੇ ਪੁਸਤਕ ਦੇ ਅਰੰਭ ’ਚ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਬਾਰਹ ਮਾਹਾ/ਤਿੱਥੀ ਬਾਣੀਆਂ, ਦਸਮ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ ਅਤੇ ਕੁਝ ਹੁਕਮਨਾਮਿਆਂ ਦੀਆਂ ਫੋਟੋ ਕਾਪੀਆਂ ਦਿੱਤੀਆਂ ਹਨ। ਇਹ ਦੱਸਣਯੋਗ ਹੈ ਕਿ ਬਿਕ੍ਰਮੀ ਕੈਲੰਡਰ ਦੀ ਪੰਚਾਂਗ ਦੇ 5 ਮੁੱਖ ਅੰਗ (ਤਿੱਥ, ਵਾਰ, ਨਛੱਤਰ, ਯੋਗ ਅਤੇ ਕਰਨ) ਹੁੰਦੇ ਹਨ। ਕਿਸੇ ਵੀ ਤਿੱਥ ਦੀ ਸ਼ੁੱਧਤਾ ਚੈੱਕ ਕਰਨ ਲਈ ਘੱਟ ਤੋਂ ਘੱਟ 3 ਅੰਗ (ਸੰਮਤ, ਤਿਥ ਅਤੇ ਵਾਰ) ਲਿਖਣੇ ਜ਼ਰੂਰੀ ਹਨ ਪਰ ਚਿੱਤਰ ਨੰ: 11 ਨੂੰ ਛੱਡ ਕੇ ਬਾਕੀ ਦੇ ਕਿਸੇ ’ਚ ਵੀ ਇਹ ਸ਼ਰਤ ਪੂਰੀ ਨਹੀਂ ਕੀਤੀ ਗਈ। ਉਸ ਵਿਚ ਭੀ ਦਿਨ ਗਲਤ ਸਾਬਤ ਹੁੰਦਾ ਹੈ। ਇਸ ਚਿੱਤਰ ਨੰ: 11 ’ਤੇ ਤ੍ਰਿਅ ਚਰਿਤ੍ਰ ਦੀ ਆਖਰੀ ਚੌਪਈ ਇੰਝ ਹੈ :

ਸੰਬਤ ਸਤ੍ਰਹ ਸਹਸ ਭਣਿਜੈ  ਅਰਧ ਸਹਸ ਫੁਨਿ ਤੀਨਿ ਕਹਿਜੈ 

ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ  ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ੪੦੫

(ਚਰਿਤ੍ਰ ੪੦੫, ਦਸਮ ਗ੍ਰੰਥ)

ਇਸ ਚੌਪਈ ਅਨੁਸਾਰ ਸੰਮਤ ੧੭੫੩, ਭਾਦੋਂ ਸੁਦੀ ੮ ਨੂੰ ਦਿਨ ਰਵੀਵਾਰ (ਐਤਵਾਰ) ਹੈ, ਜੋ ਕਿ ਗ਼ਲਤ ਹੈ ਕਿਉਂਕਿ ਉਸ ਦਿਨ ਮੰਗਲਵਾਰ ਬਣਦਾ ਹੈ। ਇਸ ਚੌਪਈ ਦੀ ਟੇਕ ਲੈਣ ਵਾਲੇ ਵਿਦਵਾਨ ਅੱਜ ਤੱਕ ਭਾਦੋਂ ਸੁਦੀ ੮; ਸੰਮਤ ੧੭੫੩ ਨੂੰ ਦਿਨ ਐਤਵਾਰ ਸਿੱਧ ਨਹੀਂ ਕਰ ਸਕੇ।

  1. ਭਾਦੋਂ ਸੁਦੀ ੮; ਸੰਮਤ ੧੭੫੩ ਨੂੰ ਦਿਨ ਐਤਵਾਰ ਸਿੱਧ ਕਰਨ ਲਈ ਗੁਰਚਰਨ ਸਿੰਘ ਸੇਖੋਂ ਸਣੇ ਸਾਰੇ ਨਾਨਕਸ਼ਾਹੀ ਕੈਲੰਡਰ ਵਿਰੋਧੀ; ਪਿਛਲੇ ਡੇੜ ਦਹਾਕੇ ਤੋਂ ਬੜੀਆਂ ਊਟ ਪਟਾਂਗ ਉਦਾਹਰਣਾਂ ਦੇ ਰਹੇ ਹਨ, ਪਰ ਕੋਈ ਭੀ ਮਿਸਾਲ; ਕੈਲੰਡਰ ਵਿਗਿਆਨ ਨਿਯਮ ’ਤੇ ਸਹੀ ਨਹੀਂ ਢੁੱਕਦੀ ਸਗੋਂ ਇਨ੍ਹਾਂ ਦੀ ਅਗਿਆਨਤਾ ਉਜਾਗਰ ਕਰਦੀਆਂ ਹਨ; ਜਿਵੇਂ ਕਿ :

(ੳ). ਬੀਬੀ ਅਮਰਜੀਤ ਕੌਰ ਬੈਲਜੀਅਮ, ਅਨੁਰਾਗ ਸਿੰਘ ਅਤੇ ਗੁਰਚਰਨ ਸਿੰਘ ਸੇਖੋਂ ਇਹੀ ਰੱਟ ਲਾਈ ਜਾ ਰਹੇ ਹਨ ਕਿ 1582 ’ਚ 4 ਅਕਤੂਬਰ ਨੂੰ ਦਿਨ ਵੀਰਵਾਰ ਸੀ; 10 ਤਾਰੀਖ਼ਾਂ ਖਤਮ ਕਰਕੇ ਅਗਲੇ ਦਿਨ ਸ਼ੁਕਰਵਾਰ ਨੂੰ 15 ਅਕਤੂਬਰ ਐਲਾਨ ਦਿੱਤਾ ਗਿਆ। ਇਨ੍ਹਾਂ ਦਾ ਤਰਕ ਹੈ ਕਿ 4 ਅਕਤੂਬਰ ਨੂੰ ਦਿਨ ਵੀਰਵਾਰ ਸੀ, ਇਸ ਲਈ ਅਗਲੇ ਦਿਨ ਸ਼ੁਕਰਵਾਰ  ਨੂੰ 5 ਅਕਤੂਬਰ ਚਾਹੀਦਾ ਸੀ, ਜਿਸ ਨੂੰ 15 ਅਕਤੂਬਰ ਕਰ ਦਿੱਤਾ। ਉਕਤ ਤਿੰਨਾਂ ਵਿਦਵਾਨਾਂ ਮੁਤਾਬਕ ਜੇ ਇਹ ਸਹੀ ਸੋਧ ਲਾਈ ਹੁੰਦੀ ਤਾਂ 15 ਅਕਤੂਬਰ ਨੂੰ ‘ਸੋਮਵਾਰ’ ਬਣਦਾ ਹੈ।

ਜਦੋਂ 1582 ’ਚ ਪੋਪ ਗ੍ਰੈਗਰੀ ਵੱਲੋਂ 15 ਅਕਤੂਬਰ ਨੂੰ ਦਿਨ ਸ਼ੁੱਕਰਵਾਰ ਅਤੇ ਇਹੀ ਸੋਧ 1752 ’ਚ ਇੰਗਲੈਂਡ ਵੱਲੋਂ 11 ਤਾਰੀਖ਼ਾਂ ਖਤਮ ਕਰ ਲਾਗੂ ਕੀਤੀ; ਸੋਧ ਉਪ੍ਰੰਤ 2 ਸਤੰਬਰ ਦਿਨ ਬੁੱਧਵਾਰ ਤੋਂ ਅਗਲੇ ਦਿਨ ਵੀਰਵਾਰ ਨੂੰ 14 ਸਤੰਬਰ ਐਲਾਨਿਆ ਗਿਆ। (ਭਾਰਤ ’ਚ 1752 ਵਾਲੀ ਸੋਧ ਹੀ ਲਾਗੂ ਹੋਈ ਹੈ)। ਜਦੋਂ 15 ਅਕਤੂਬਰ 1582 ਨੂੰ ਦਿਨ ਸ਼ੁੱਕਰਵਾਰ ਅਤੇ 14 ਸਤੰਬਰ 1752 ਨੂੰ ਦਿਨ ਵੀਰਵਾਰ ਸਿੱਧ ਕਰਨ ਸਬੰਧੀ ਕਈ ਵਾਰ ਜਵਾਬ ਦਿੱਤੇ ਜਾਣ ਦੇ ਬਾਵਜੂਦ ਭੀ ਅਨੁਰਾਗ ਸਿੰਘ; ਪਾਲ ਸਿੰਘ ਪੁਰੇਵਾਲ ਨੂੰ ਸੰਬੋਧਨ ਹੋ ਕੇ ਦਿਨਾਂ ਦੀ ਸੋਧ ਨਾ ਲਾਉਣ ਅਤੇ ਕਾਮਰੇਡ, ਨਾਸਤਕ, ਰਿਸ਼ਵਤ ਦੇ ਕੇ ਆਪਣਾ ਕੈਲੰਡਰ ਲਾਗੂ ਕਰਾਉਣ, ਆਦਿ ਦੋਸ਼ ਲਾਉਣ ਤੋਂ ਨਾ ਹਟਿਆ ਤਾਂ ਆਖ਼ਿਰ ਮਿਤੀ 1 ਅਕਤੂਬਰ 2021 ਨੂੰ ਪਾਲ ਸਿੰਘ ਪੁਰੇਵਾਲ ਨੇ 4 ਉਦਾਹਰਣਾਂ ਸਮੇਤ ਇੱਕ ਪੱਤਰ ਲਿਖਿਆ, ਜੋ ‘ਮੂਰਖ ਅਨੁਰਾਗ ਸਿੰਘ ਦੇ ਮੂਰਖਤਾ ਭਰੇ ਸਵਾਲ ਦਾ ਮੇਰੇ ਵੱਲੋਂ ਜਵਾਬ’ ਸਿਰਲੇਖ ਹੇਠ ਲਿੰਕ https://gurparsad.com/answer-to-the-foolish-question-of-the-fool-anurag-singh/ ’ਤੇ ਪੜ੍ਹਿਆ ਜਾ ਸਕਦਾ ਹੈ। ਇੱਕ ਈਮੇਲ ਗਰੁੱਪ ’ਚ ਹਰਦੇਵ ਸਿੰਘ ਜੰਮੂ ਨੇ ਉਸ ਪੱਤਰ ’ਚ ਪਾਲ ਸਿੰਘ ਪੁਰੇਵਾਲ ਵੱਲੋਂ ਅਨੁਰਾਗ ਸਿੰਘ ਲਈ ਵਾਰ ਵਾਰ ‘ਮੂਰਖ’ ਸ਼ਬਦ ਵਰਤੇ ਜਾਣ ’ਤੇ ਇਤਰਾਜ਼ ਤਾਂ ਕਰ ਦਿੱਤਾ, ਪਰ ਦਿਨ; ਠੀਕ ਹੈ ਜਾਂ ਗ਼ਲਤ; ਇਹ ਅਕਲ ਲੈਣੀ ਜ਼ਰੂਰੀ ਨਾ ਸਮਝੀ। ਇਨ੍ਹਾਂ ਨੂੰ ਹਾਲੀ ਤੱਕ ਭੀ ਸਮਝ ਨਹੀਂ ਆਈ ਤਾਹੀਓਂ ਡੇੜ ਦਹਾਕੇ ਬਾਅਦ ਭੀ ਉਹੀ ਗੱਲ ਵਾਰ ਵਾਰ ਇਸ ਪੁਸਤਕ ’ਚ ਦੁਹਰਾਈ ਜਾ ਰਹੀ ਹੈ।

(ਅ) ਭਾਦੋਂ ਸੁਦੀ ੮ ਸੰਮਤ ੧੭੫੩ ਨੂੰ ਦਿਨ ਮੰਗਲਵਾਰ ਦੀ ਬਜਾਏ ਦਿਨ ਐਤਵਾਰ ਸਿੱਧ ਕਰਨ ਲਈ ਗੁਰਚਰਨ ਸਿੰਘ ਸੇਖੋਂ ਆਪਣੀ ਪੁਸਤਕ ਦੇ ਪੰਨਾ 97 ’ਤੇ ਲਿਖਦਾ ਹੈ ਕਿ ਗ੍ਰੈਗੋਰੀਅਨ ਕੈਲੰਡਰ ਦੀਆਂ ਜੜ੍ਹਾਂ ਰੋਮਨ ਕੈਲੰਡਰ ’ਚ ਹਨ ਅਤੇ ਇਸ ਕੈਲੰਡਰ ਵਿੱਚ ਬਹੁਤ ਤਬਦੀਲੀਆਂ ਹੋਈਆਂ ਹਨ। ਰੋਮਨ ਕੈਲੰਡਰ ਦੇ ਹਫ਼ਤੇ ਦੇ ਦਿਨ 8 ਹੋਇਆ ਕਰਦੇ ਸਨ। ਯੂਰਪ ਦੇ ਬਾਕੀ ਕੈਲੰਡਰਾਂ ਦੇ ਹਫ਼ਤੇ ਦੇ ਦਿਨ 7-10 ਹੋਇਆ ਕਰਦੇ ਸਨ। ਇਸ ਲਈ ਇਹ ਬਿਲਕੁਲ ਸੰਭਵ ਹੈ ਕਿ ਹਫ਼ਤੇ ਦੇ ਦਿਨਾਂ ਨੂੰ ਆਪਸ ’ਚ ਮੇਲਿਆ ਗਿਆ ਹੋਵੇ। ਅਗਰ ਅਜਿਹਾ ਹੋਇਆ ਹੈ ਫਿਰ ਤਾਂ ਦਿਨਾਂ ਵਿੱਚ ਫਰਕ ਪੈਣਾ ਸੁਭਾਵਕ ਸੀ।

(ੳ) ਅਤੇ (ਅ) ਦੇ ਸਬੰਧ ’ਚ ਮੇਰਾ ਜਵਾਬ : ਸ. ਗੁਰਚਰਨ ਸਿੰਘ ਜੀ ! ਕਿਸੇ ਇੱਕ ਕੈਲੰਡਰ ’ਚ ਸੋਧ ਦਾ ਦੂਜੇ ਕੈਲੰਡਰ ’ਤੇ ਅਸਰ ਬਿਲਕੁਲ ਨਹੀਂ ਪੈਂਦਾ। ਤੁਸੀਂ 1752 ਈ: ਦੀ ਸਵਾਮੀਕੰਨੂ ਪਿੱਲੇ ਅਤੇ ਪਾਲ ਸਿੰਘ ਪੁਰੇਵਾਲ ਦੀ ਜੰਤਰੀ ਦੋਵਾਂ ’ਚ ਸਤੰਬਰ ਮਹੀਨੇ ਦਾ ਕੈਲੰਡਰ ਵੇਖ ਸਕਦੇ ਹੋ। ਦੋਵਾਂ ’ਚ ਹੀ ਦਿਨ ਵੀਰਵਾਰ ਨੂੰ 11 ਦਿਨਾਂ ਦੀ ਸੋਧ ਉਪਰੰਤ ਮਿਤੀ 3 ਤੋਂ 14 ਸਤੰਬਰ ਤਾਂ ਕਰ ਦਿੱਤੀ, ਪਰ ਬੁੱਧਵਾਰ ਨੂੰ ਭਾਦੋਂ ਸੁਦੀ ੬ ਅਤੇ ਵੀਰਵਾਰ ਦਿਨ ਨੂੰ ਭਾਦੋਂ ਸੁਦੀ ੭ ਹੀ ਹੈ। ਹਿਜਰੀ ਕੈਲੰਡਰ ਦੀ ਬੁੱਧਵਾਰ ਨੂੰ ਜ਼ੁਲਕਿਦਾ 4 ਅਤੇ ਵੀਰਵਾਰ ਨੂੰ ਜ਼ੁਲਕਿਦਾ 5 ਹੈ ਭਾਵ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ ਦੋਵਾਂ ’ਤੇ ਹੀ ਜੂਲੀਅਨ ਕੈਲੰਡਰ ’ਚ ਕੀਤੀ ਸੋਧ ਦਾ ਕੋਈ ਅਸਰ ਨਹੀਂ ਪਿਆ।

(ੲ). ਪੰਨਾ 103 ’ਤੇ ਸੇਖੋਂ ਲਿਖਦਾ ਹੈ ‘ਸਾਡੇ ਲਈ ਇਹ ਜਾਨਣਾ ਸੰਭਵ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਚਰਿਤ੍ਰੋਪਾਖਿਆਨ ਗ੍ਰੰਥ ਦੀ ਸਮਾਪਤੀ ਕੀਤੀ ਤਾਂ ਉਸ ਸਮੇਂ ਕਿਹੜਾ ਸਿਧਾਂਤ ਵਰਤਿਆ। ਸੰਭਵ ਹੈ ਕਿ ਜਿਸ ਸਮੇਂ ਗੁਰੂ ਜੀ ਨੇ ਇਸ ਗ੍ਰੰਥ ਨੂੰ ਸੰਪੂਰਨ ਕੀਤਾ ਉਸ ਸਮੇਂ ਚੰਦ੍ਰਮਾ ਹੋਰ ਤਿੱਥੀ ’ਚ ਹੋਵੇ ਪਰ ਜਦ ਦਿਨ ਚੜ੍ਹਿਆ ਸੀ ਉਸ ਸਮੇਂ ਚੰਦ੍ਰਮਾਂ ਹੋਰ ਥਿਤੀ ਵਿਚ ਹੋਵੇ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਦਿਨ ਅਤੇ ਤਾਰੀਖ਼ ਗਲਤ ਹਨ।

ਮੇਰੇ ਵੱਲੋਂ ਜਵਾਬ : ਜੇ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ” ਸਿਰਲੇਖ ਨਾਲ ਪੁਸਤਕ ਲਿਖਣ ਵਾਲੇ ਨੂੰ ਇਹੀ ਨਹੀਂ ਪਤਾ ਕਿ ਜਦ ਚਰਿਤ੍ਰੋਪਾਖਿਆਨ ਗ੍ਰੰਥ ਦੀ ਸਮਾਪਤੀ ਕੀਤੀ ਤਾਂ ਉਸ ਸਮੇਂ ਕਿਹੜਾ ਸਿਧਾਂਤ ਵਰਤਿਆ; ਇਸ ਦਾ ਭਾਵ ਸਪਸ਼ਟ ਹੈ ਕਿ ਉਹ ਵੱਡਾ ਝੂਠ ਬੋਲ ਕੇ ਪੂਰੀ ਕੌਮ ਨੂੰ ਗੁੰਮਰਾਹ ਕਰ ਰਹੇ ਹਨ । ਜੇ ਉਨ੍ਹਾਂ ਪਾਸ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ ਹੈ ਤਾਂ ਉਸ ’ਚੋਂ ਇਹ ਕਿਉਂ ਨਹੀਂ ਪਤਾ ਲਗਾ ਰਹੇ ਕਿ ਉਸ ਸਮੇਂ ਕਿਹੜਾ ਸਿਧਾਂਤ ਵਰਤਿਆ ਗਿਆ ਸੀ ? ਅਸਲੀ ਗੱਲ ਇਹ ਹੈ ਕਿ ਨਾ ਇਨ੍ਹਾਂ ਪਾਸ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ ਹੈ ਅਤੇ ਨਾ ਹੀ ਕੈਲੰਡਰ ਦੇ ਸਿਧਾਂਤਾਂ ਬਾਰੇ ਕੋਈ ਜਾਣਕਾਰੀ ਹੈ। ਬਿਕ੍ਰਮੀ ਕੈਲੰਡਰ ਨੂੰ ਹੀ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ

(ਸ). ਗੁਰਬਾਣੀ ਅਤੇ ਕੈਲੰਡਰ ਸਬੰਧੀ ਇਨ੍ਹਾਂ ਦੀ ਬੇਸਮਝੀ ਦੇ ਹੋਰ ਭੀ ਬਹੁਤ ਸਬੂਤ ਹਨ :

(i) ਗੁਰਚਰਨ ਸਿੰਘ ਪੰਨਾ 97, 98 ’ਤੇ ਲਿਖਦਾ ਹੈ ਕਿ ਹਫਤਿਆਂ ਦੇ ਦਿਨਾਂ ਉੱਪਰ ਜਿਹੜੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਵੀ ਸੋਮਵਾਰ ਤੋਂ ਸ਼ੁਰੂ ਹੁੰਦੀ ਹੈ, ਐਤਵਾਰ ਤੋਂ ਨਹੀਂ।

ਮੇਰੇ ਵੱਲੋਂ ਜਵਾਬ : ਸੇਖੋਂ ਜੀ ਨੇ ਜਾਂ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਿਆ ਹੀ ਨਹੀਂ ਜਾਂ ਪੜ੍ਹ ਕੇ ਉਸ ਦੀ ਸਮਝ ’ਚ ਕੁਝ ਨਹੀਂ ਪਿਆ। ਧਿਆਨ ਨਾਲ ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਬਾਣੀਆਂ ਦਰਜ ਹਨ। ਪਹਿਲੀ ਕਬੀਰ ਸਾਹਿਬ ਜੀ ਦੀ ਗਉੜੀ ਰਾਗ ’ਚ ਅੰਕ ੩੪੪ ’ਤੇ ਉਚਾਰਨ ਕੀਤੀ ਸਤ ਵਾਰ ਅਤੇ ਦੂਸਰੀ ਬਿਲਾਵਲੁ ਰਾਗ ’ਚ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਸਤ ਵਾਰ ਅੰਕ ੮੪੧ ’ਤੇ। ਦੋਵੇਂ ਹੀ ਐਤਵਾਰ ਤੋਂ ਸ਼ੁਰੂ ਹੁੰਦੀਆਂ ਹਨ।

(ii) ਪੰਨਾ 101 ’ਤੇ ਸੇਖੋਂ ਲਿਖਦਾ ਹੈ ‘ਪੰਜਾਬ ਦੇ ਸਿਧਾਂਤ ਅਨੁਸਾਰ ਜੇ ਸੂਰਜ ਰਾਤ ਦੇ ਵਕਤ ਨਵੀਂ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਤਾਂ ਸੰਗਰਾਂਦ ਅਗਲੇ ਦਿਨ ਮਨਾਈ ਜਾਂਦੀ ਹੈ। ਜਦ ਨਵਾਂ ਦਿਨ ਚੜ੍ਹੇਗਾ ਉਸ ਦਿਨ ਸੰਗਰਾਂਦ ਹੋਵੇਗੀ ਅਤੇ ਵਿਅਕਤੀਆਂ ਦਾ ਸਭ ਤੋਂ ਪਹਿਲਾ ਕਾਰਜ ਇਸ਼ਨਾਨ ਹੋਵੇਗਾ ਅਤੇ ਫਿਰ ਉਹ ਆਪਣੇ ਦਾਨ ਪੁੰਨ ਅਤੇ ਪੂਜਾ ਪਾਠ ਵਿੱਚ ਜੁੜਨਗੇ ਅਤੇ ਫਿਰ ਆਪਣੇ ਬਾਕੀ ਕਾਰਜ ਆਰੰਭ ਕਰਨਗੇ। ਇਸ ਨੂੰ ਪੁੰਨਿਯਾ ਕਾਲ ਕਹਿੰਦੇ ਹਨ। ਪੁੰਨਿਯਾ ਕਾਲ ਸੰਗਰਾਂਦ ਦਾ ਦਿਨ ਨਿਸ਼ਚਿਤ ਕਰਨ ਵਿੱਚ ਬੜਾ ਹੀ ਅਹਿਮ ਯੋਗਦਾਨ ਪਾਉਂਦਾ ਹੈ।’

ਮੇਰੇ ਵੱਲੋਂ ਜਵਾਬ : ਸੰਗਰਾਂਦ ਨੂੰ ਕੁਦਰਤੀ ਅਤੇ ਬਹੁਤ ਪਵਿੱਤਰ ਦਿਹਾੜਾ ਦੱਸਣ ਵਾਲੇ ਸੇਖੋਂ ਨੂੰ ਤਾਂ ਕੈਲੰਡਰ ਦੇ ਨਿਯਮਾਂ ਦਾ ੳ, ਅ ਭੀ ਨਹੀਂ ਆਉਂਦਾ। ਪੰਜਾਬ ’ਚ ਸੰਗਰਾਂਦ ਨਿਸ਼ਚਿਤ ਕਰਨ ਦਾ ਜਿਹੜਾ ਨਿਯਮ ਲਿਖ ਰਿਹਾ ਹੈ, ਉਹ ਤਾਮਿਲਨਾਡੂ ਦਾ ਸਿਧਾਂਤ ਹੈ, ਨਾ ਕਿ ਪੰਜਾਬ ਦਾ। ਪੰਜਾਬ ਦੇ ਨਿਯਮ ਮੁਤਾਬਕ ਤਾਂ ਰਾਸ਼ੀ ਭਾਵੇ ਦਿਨ ਨੂੰ ਬਦਲੇ ਭਾਵੇਂ ਰਾਤ ਨੂੰ, ਸੰਗਰਾਂਦ ਉਸੇ ਦਿਨ ਹੁੰਦੀ ਹੈ, ਜਿਸ ਦਿਨ ਰਾਸ਼ੀ ਬਦਲੇ। ਪੰਜਾਬ ’ਚ ਛਪੀਆਂ ਪੰਚਾਂਗਾਂ, ਜੇ ਪੜ੍ਹਨੀਆਂ ਆਉਂਦੀਆਂ ਹਨ ਤਾਂ ਸੰਮਤ ੨੦੮੨ (2025-26) ਦੀ ਪੰਚਾਂਗ ਵੇਖੋ ਦ੍ਰਿਕ ਸਿਧਾਂਤ ਅਨੁਸਾਰ ‘ਧਨ’ ਰਾਸ਼ੀ 15/16 ਦਸੰਬਰ ਦੀ ਰਾਤ ਨੂੰ 4.20 ਵਜੇ ਬਦਲੀ ਜਦੋਂ ਕਿ ਈਸਵੀ ਕੈਲੰਡਰ ਦੀ 16 ਦਸੰਬਰ ਹੋ ਚੁੱਕੀ ਸੀ, ਪਰ ਜੰਤਰੀਆਂ ’ਚ ਪੋਹ ਦੀ ਸੰਗਰਾਂਦ 15 ਦਸੰਬਰ ਨੂੰ ਹੈ ਜਦਕਿ ਸੇਖੋਂ ਰਾਸ਼ੀ ਬਦਲਣ ਤੋਂ ਇੱਕ ਦਿਨ ਪਿੱਛੋਂ ਦੱਸ ਰਿਹਾ ਹੈ। ਹੋਰ ਵੇਖੋ ਸੂਰਯ ਸਿਧਾਂਤ, ਜਿਹੜਾ ਗੁਰੂ ਕਾਲ ਸਮੇਂ ਵਰਤਿਆ ਜਾਂਦਾ ਸੀ, ਉਸ ਦੀ ਰਾਸ਼ੀ 16 ਦਸੰਬਰ ਨੂੰ ਦੁਪਹਿਰ ਤੋਂ ਬਾਅਦ 1.17 ਵਜੇ ਬਦਲੀ, ਫਿਰ ਭੀ ਇਸ ਦੀ ਸੰਗਰਾਂਦ 16 ਦਸੰਬਰ ਨੂੰ ਹੈ। ਸੇਖੋਂ ਸੰਗਤ ਨੂੰ ਦੱਸੇ ਕਿ ਸ਼ੁੱਧ ਸੰਗਰਾਂਦ ਕਿਹੜੀ ਹੈ ਅਤੇ ਉਸ ਨੇ ਸੰਗਰਾਂਦ 16 ਦਸੰਬਰ ਨੂੰ ਮਨਾਈ ਸੀ ਜਾਂ ਗੁਰੂ ਸਾਹਿਬਾਂ ਵੱਲੋਂ ਵਰਤੇ ਗਏ ਮੂਲ ਸਿੱਖ ਕੈਲੰਡਰ ਨੂੰ ਛੱਡ ਕੇ ਹਿੰਦੂਆਂ ਵੱਲੋਂ ਲਾਗੂ ਕੀਤੇ ਦ੍ਰਿਕ ਸਿਧਾਂਤ ਵਾਲੀ 15 ਦਸੰਬਰ ਨੂੰ।

ਸੇਖੋਂ ਨੂੰ 20 ਦਸੰਬਰ ਵਾਲੇ ਸੈਮੀਨਾਰ ’ਚ ਪੁੱਛਿਆ ਗਿਆ ਸੀ ਕਿ ਤੁਹਾਡੀ ਪੁਸਤਕ ਦੀ ਲਿਖਤ ਅਨੁਸਾਰ ਕਾਮਰੇਡ ਪੁਰੇਵਾਲ ਦੀ ਨਾਸਤਕ ਜੁੰਡਲੀ ਗੁਰੂ ਤੋਂ ਬੇਮੁੱਖ ਹੋ ਕੇ ਗੁਰੂ ਸਾਹਿਬਾਂ ਵੱਲੋਂ ਵਰਤੇ ਗਏ ਕੈਲੰਡਰ ਦੀਆਂ ਸ਼ੁੱਧ ਤਾਰੀਖ਼ਾਂ ਦਾ ਸੂਰਜੀਕਰਨ ਕਰਕੇ ਇਤਿਹਾਸ ਵਿਗਾੜ ਰਹੀ ਹੈ, ਸਿੱਖ ਪੰਥ ਨਾਲ ਧੋਖਾ ਕਰ ਰਹੀ ਹੈ। ਉਸ ਕੈਲੰਡਰ, ਜਿਸ ਨੂੰ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਦੱਸ ਰਿਹਾ ਹੈ, ਦੀ ੬ ਪੋਹ ਹੈ ਤੇ ਜਿਹੜਾ ਕੈਲੰਡਰ ਹਿੰਦੂਆਂ ਨੇ 1964 ’ਚ ਸੋਧ ਕੇ ਲਾਗੂ ਕੀਤਾ ਹੈ, ਉਸ ਦੀ ੫ ਪੋਹ ਹੈ, ਦੱਸੋ ਇਨ੍ਹਾਂ ਦੋਵਾਂ ’ਚੋਂ ਸ਼ੁੱਧ ਤਾਰੀਖ਼ ਕਿਹੜੀ ਹੈ ? ਇਨਾਂ ਕੁਝ ਦੱਸਣ ਉਪ੍ਰੰਤ ਉਸ ਦਿਨ (20 ਦਸੰਬਰ) ਦੀ ਦੇਸੀ ਤਾਰੀਖ਼ ਪੁੱਛੀ ਗਈ ਸੀ ਤਾਂ ਵੀ ਉਸ ਕੋਲ ਕੋਈ ਜਵਾਬ ਨਹੀਂ ਸੀ।

(iii) ਸੇਖੋਂ ਨੇ ਅੱਗੇ ਲਿਖਿਆ ਹੈ ਕਿ ਪੁੰਨਿਯਾ ਕਾਲ ਸੰਗਰਾਂਦ ਦਾ ਦਿਨ ਨਿਸ਼ਚਿਤ ਕਰਨ ’ਚ ਅਹਿਮ ਯੋਗਦਾਨ ਪਾਉਂਦਾ ਹੈ। ਸੰਗਤ ਸੇਖੋਂ ਤੋਂ ਪੁੱਛੇ ਕਿ ਉਹ ਕੈਲੰਡਰ ਸਬੰਧੀ ਪੁਸਤਕਾਂ ਦੇ ਲੇਖਕ ਕਹਾਉਣ ਦਾ ਕੀ ਹੱਕ ਰੱਖਦਾ ਹੈ ? ਜਦ ਉਸ ਨੂੰ ਇਹੀ ਨਹੀਂ ਪਤਾ ਕਿ ਸੰਗਰਾਂਦ ਕੇਵਲ ਰਾਸ਼ੀ ਪ੍ਰਵੇਸ਼ ਦੇ ਸਮੇਂ ਅਤੇ ਸੂਰਜ ਚੜ੍ਹਨ ਦੇ ਸਮੇਂ ’ਤੇ ਨਿਰਭਰ ਕਰਦੀ ਹੈ। ਪੁੰਨਿਯਾ ਕਾਲ ਦਾ ਸੰਗਰਾਂਦ ਨਿਸ਼ਚਿਤ ਕਰਨ ’ਚ ਕੋਈ ਰੋਲ ਨਹੀਂ। ਇਹ ਪੁੰਨਿਯਾ ਕਾਲ ਦੀ ਮਰਯਾਦਾ ਅਤੇ ਪੂਜਾ ਦੇ ਸਮੇਂ ਦਾ ਮਹੂਰਤ ਕੱਢਣਾ ਹੀ ਬ੍ਰਾਹਮਣੀ ਕਰਮਕਾਂਡ ਹੈ, ਜਿਹੜਾ ਕੇਵਲ ਬਿਕ੍ਰਮੀ ਕੈਲੰਡਰ ’ਚ ਹੈ। ਇਸੇ ਕਾਰਨ ਅਸੀਂ ਬਿਕ੍ਰਮੀ ਕੈਲੰਡਰ ਨੂੰ ਬ੍ਰਾਹਮਣਵਾਦੀ ਕੈਲੰਡਰ ਆਖਦੇ ਹਾਂ। ਗੁਰਬਾਣੀ ’ਚ ਰਾਸ਼ੀ, ਸੰਗਰਾਂਦ, ਪੁੰਨਿਯਾ ਕਾਲ ਨਾਂ ਦਾ ਕੋਈ ਸ਼ਬਦ ਨਹੀਂ ਮਿਲਦਾ, ਇਸ ਲਈ ਸਾਡਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ। ਗੁਰੂ ਸਾਹਿਬ ਜੀ ਨੇ ਕੇਵਲ ਸੰਗਰਾਂਦ ਲਈ ਹੀ ਨਹੀਂ ਬਲਕਿ ਹਰ ਰੋਜ ਲਈ ਇਹ ਮਰਯਾਦਾ ਨਿਸ਼ਚਿਤ ਕੀਤੀ ਹੈ :

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ 

ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ 

ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ 

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ 

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ, ਗੁਰੂ ਮਨਿ ਭਾਵੈ  (ਮਹਲਾ ੪/੩੦੬)

(iv) ਗੁਰਚਰਨ ਸਿੰਘ ਸੇਖੋਂ ਆਪਣੀ ਪੁਸਤਕ ਦੇ ਪੰਨਾ 121 ’ਤੇ ਲਿਖਦਾ ਹੈ ਕਿ “ਜੋ ਛੇੜ ਛਾੜ ਪਾਲ ਸਿੰਘ ਪੁਰੇਵਾਲ ਦੀ ਧਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਕਰ ਰਹੀ ਹੈ ਉਸ ਅੱਗੇ ਤਾਂ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਦੀ ਛੇੜ ਛਾੜ ਅਤੇ ਬ੍ਰਿਟਿਸ਼ ਰਾਜ ਸਮੇਂ ਦੀਆਂ ਸਿੱਖ ਵਿਰੋਧੀ ਤਾਕਤਾਂ ਦੀ ਛੇੜ ਛਾੜ ਬਹੁਤ ਫਿੱਕੀ ਲਗਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਦਾ ਜਿਸ ਦਿਨ ਸੂਰਜੀ ਪ੍ਰਵਿਸ਼ਟਾ ੨੧ ਕੱਤਕ ਅਤੇ ਈ: ਤਾਰੀਖ਼ 20 ਅਕਤੂਬਰ ਜੂਲੀਅਨ ਸੀ। ਪਾਲ ਸਿੰਘ ਨੇ ਪਤਾ ਨਹੀਂ ਕਿਹੜੇ ਜੋਤਿਸ਼ ਦੇ ਹਿਸਾਬ ਕਿਤਾਬ ਅਧੀਨ 4 ਨਵੰਬਰ ਐਲਾਨ ਦਿੱਤਾ। ਸਰ੍ਹੀ, ਬੀ. ਸੀ. ਕੈਨੇਡਾ ਦੇ ਦਸਮੇਸ਼ ਦਰਬਾਰ ਗੁਰਦੁਆਰੇ ਦਾ ਜਦ ਅਸੀਂ 2017 ਦਾ ਕੈਲੰਡਰ ਵੇਖਿਆ ਤਾਂ ਉਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 4 ਨਵੰਬਰ ਹੀ ਛਪਿਆ ਸੀ।”

ਮੇਰੇ ਵੱਲੋਂ ਜਵਾਬ : ਜਿਹੜਾ ਬੰਦਾ 4 ਨਵੰਬਰ 2017 ਨੂੰ ਬਿਕ੍ਰਮੀ ਕੈਲੰਡਰ ਦੀ ਤਿੱਥ ’ਚ ਤਬਦੀਲ ਨਹੀਂ ਕਰ ਸਕਦਾ ਅਤੇ ਬ੍ਰਾਹਮਣਾਂ ਵੱਲੋਂ ਛਾਪੀਆਂ ਜਾਂਦੀਆਂ ਜੰਤਰੀਆਂ, ਜਿਨ੍ਹਾਂ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਰੱਖਦੇ ਹੈ; ’ਚੋਂ 4 ਨਵੰਬਰ 2017 ਵਾਲੇ ਦਿਨ ਦੀ ਤਿੱਥ ਨਹੀਂ ਪੜ੍ਹ ਸਕਦਾ; ਕੀ ਉਸ ਨੂੰ ਕੈਲੰਡਰ ਸਬੰਧੀ ਕਿਤਾਬਾਂ ਲਿਖਣ; ਖਾਸਕਰ ਸ. ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਗਿਆਨ ’ਤੇ ਉਂਗਲਾਂ ਚੁੱਕਣ ਦਾ ਕੋਈ ਹੱਕ ਹੈ। ਇਹ ਮੂਰਖਤਾ ਭਰਿਆ ਇਤਰਾਜ਼ ਕਰਨ ਤੋਂ ਪਹਿਲਾਂ ਜੇ 2017 ਦੀਆਂ ਜੰਤਰੀਆਂ ਵੇਖ ਲੈਂਦੇ ਤਾਂ ਪਤਾ ਲੱਗ ਜਾਣਾ ਸੀ ਕਿ 4 ਨਵੰਬਰ ਨੂੰ ਕੱਤਕ ਦੀ ਪੂਰਨਮਾਸ਼ੀ ਹੀ ਸੀ। ਬਿਕ੍ਰਮੀ ਕੈਲੰਡਰ ਦੀਆਂ ਵੱਡੀਆਂ ਹਿਮਾਇਤੀ ਸਾਰੀਆਂ ਸੰਸਥਾਵਾਂ ਅਤੇ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਭੀ 4 ਨਵੰਬਰ/੧੯ ਕੱਤਕ ਹੀ ਦਰਜ ਹੈ। ਘੱਟ ਤੋਂ ਘੱਟ ਆਪਣੀਆਂ ਹਿਮਾਇਤੀ ਸੰਸਥਾਵਾਂ ਦੇ ਕੈਲੰਡਰ ਵੇਖ ਲੈਂਦੇ ਤਾਂ ਜੰਤਾ ਦੀ ਕਚਹਿਰੀ ’ਚ ਸ਼ਰਮਸ਼ਾਰ ਨਾ ਹੋਣਾ ਪੈਂਦਾ। ਧੰਨ ਹਨ ਅਨੁਰਾਗ ਸਿੰਘ ਅਤੇ ਸੇਖੋਂ ਵਰਗੇ ਜਿਹੜੇ ਅਜਿਹੀਆਂ ਬੇਵਕੂਫੀਆ ਕਰ ਕੇ ਵੀ ਆਪਣੇ ਆਪ ਨੂੰ ਵਿਦਵਾਨ ਕਹਾ ਰਹੇ ਹਨ।

(ਹ). ਪਿਛਲੇ ਢਾਈ ਦਹਾਕਿਆਂ ਤੋਂ ਅਨੁਰਾਗ ਸਿੰਘ ਬੇਮਤਲਬ ਦਾ ਦੋਸ਼ ਲਾ ਰਿਹਾ ਹੈ ਕਿ ਮੇਰੇ ਘਰ ਹੋਈ ਮੀਟਿੰਗ ’ਚ ਗੁਰਪੁਰਬਾਂ ਦੀਆਂ ਸ਼ੁੱਧ ਤਾਰੀਖ਼ਾਂ ਦਿੱਤੀਆਂ ਸਨ, ਪਰ ਪਾਲ ਸਿੰਘ ਪੁਰੇਵਾਲ ਨੇ ਕੈਲੰਡਰ ਦਾ ਸੂਰਜੀਕਰਨ ਕਰ ਕੇ ਸਿੱਖ ਇਤਿਹਾਸ ਵਿਗਾੜ ਦਿੱਤਾ ਹੈ।

ਮੇਰੇ ਵੱਲੋਂ ਜਵਾਬ : ਕ੍ਰਿਪਾ ਕਰਕੇ ਦੱਸਿਆ ਜਾਵੇ ਕਿ 10 ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀ ਕਿਹੜੀ-ਕਿਹੜੀ ਇਤਿਹਾਸਕ ਤਾਰੀਖ਼ ਵਿਗਾੜੀ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਨੂੰ ੮ ਅੱਸੂ ਭੀ ਸੀ ਅਤੇ ਜੂਲੀਅਨ ਕੈਲੰਡਰ (ਜਿਹੜਾ ਉਸ ਵੇਲੇ ਲਾਗੂ ਹੀ ਨਹੀਂ ਸੀ) ਦੀ 8 ਸਤੰਬਰ 1539 ਬਣਦੀ ਹੈ। ਨਾਨਕਸ਼ਾਹੀ ਕੈਲੰਡਰ ’ਚ ੮ ਅੱਸੂ ਹੀ ਨਿਸ਼ਚਿਤ ਕੀਤੀ ਗਈ ਹੈ। ਕੀ ਇਹ ਬੌਧਿਕ ਕੰਗਾਲੀ ਨਹੀਂ ਕਿ ਜਿਸ ਕਨਵਰਸ਼ਨ ਟੇਬਲ ’ਚੋਂ ਇਨ੍ਹਾਂ ਨੇ 8 ਸਤੰਬਰ ਨੋਟ ਕਰ ਲਈ, ਉਸੇ ਟੇਬਲ ’ਚੋਂ ੮ ਅੱਸੂ ਨਜ਼ਰ ਨਾ ਆਇਆ ਜਾਂ ਅੱਖਾਂ ਹੁੰਦੇ ਵੀ ਬੇਈਮਾਨੀ ਕਾਰਨ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਦੱਸੋ ਜੇ ਵੈਸਾਖੀ; ੧ ਵੈਸਾਖ ਲਿਖਣ ਨਾਲ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੮ ਪੋਹ ਲਿਖਣ ਨਾਲ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ ਲਿਖਣ ਨਾਲ ਇਤਿਹਾਸ ਨਹੀਂ ਵਿਗੜਿਆ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ ੮ ਅੱਸੂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ ਲਿਖਣ ਨਾਲ ਇਤਿਹਾਸ ਕਿਵੇਂ ਵਿਗੜ ਗਿਆ ? ਐਸੇ ਲੇਖਕਾਂ ਦੀ ਲਿਖਤ ਪੜ ਕੇ ਸਮਝਦਾਰ ਪਾਠਕਾਂ ਨੂੰ ਤਾਂ ਇਉਂ ਜਾਪਦਾ ਹੈ, “ਸਲੋਕ ਮ: ੨ ॥ ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ! ਸੋ ਕਿਉ ਉਝੜਿ ਪਾਇ ?॥” (ਅੰਕ ੯੫੪)

ਹੋਰ ਵੇਖੋ ਕਰਨਲ ਨਿਸ਼ਾਨ ਕਹਿ ਰਿਹਾ ਹੈ ਕਿ ਗੁਰਪੁਰਬ ਨਿਸ਼ਚਿਤ ਕਰਨ ਵੇਲੇ 4-7 ਦਿਨਾਂ ਦੀ ਗਲਤੀ ਹੈ, ਅਨੁਰਾਗ ਸਿੰਘ ਕਹਿ ਰਿਹਾ ਹੈ 15 ਤੋਂ 18 ਦਿਨਾਂ ਦੀ ਗਲਤੀ ਹੈ, ਗੁਰਚਰਨ ਸਿੰਘ ਸੇਖੋਂ ਕਹਿ ਰਿਹਾ ਹੈ 2-3 ਦਿਨਾਂ ਦੀ ਗਲਤੀ ਹੈ। ਇਹ ਅਖੌਤੀ ਵਿਦਵਾਨ ਪਹਿਲਾਂ ਆਪਸ ’ਚ ਸਲਾਹ ਕਰ ਲੈਣ ਕਿ ਤਿੰਨਾਂ ’ਚੋਂ ਸਹੀ ਕੌਣ ਹੈ ?

  1. ਅਨੁਰਾਗ ਸਿੰਘ ਗੂਗਲ ਤੋਂ ਫੋਟੋ ਡਾਊਨਲੋਡ ਕਰਕੇ ਇਸ ਪੁਸਤਕ ’ਚ ਚਿੱਤਰ ਨੰ: 20 ਅਤੇ 21 ’ਤੇ ਛਾਪ ਕੇ ਆਪਣੀ ਪ੍ਰਸਤਾਵਨਾ ਦੇ ਪੰਨਾ 15 ’ਤੇ ਦੋਸ਼ ਲਾਉਂਦਾ ਹੈ ਕਿ

(i). 5 ਜਨਵਰੀ 1667 ਨਾਲ ਗੁਰੂ ਸਾਹਿਬ ਦੀ ਉਮਰ 14 ਦਿਨ ਘੱਟ ਜਾਂਦੀ ਹੈ

(ii). 5 ਜਨਵਰੀ 1666 ਨਾਲ ਗੁਰੂ ਸਾਹਿਬ ਦੀ ਉਮਰ 11 ਮਹੀਨੇ 17 ਦਿਨ ਵਧ ਜਾਂਦੀ ਹੈ।

(iii) ਵੱਡਾ ਪ੍ਰਚਾਰਕ ਕਹਾਉਣ ਵਾਲਾ ਬਾਬਾ ਬੰਤਾ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਬੈਠ ਕੇ ਨਿੱਤ ਪ੍ਰਚਾਰ ਕਰਦਾ ਹੈ ‘ਪੁਰੇਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਪੱਕਾ ਕਰਕੇ ਗੁਰੂ ਸਾਹਿਬ ਜੀ ਦੀ ਉਮਰ 14 ਦਿਨ ਘਟਾ ਦਿੱਤੀ।  1666 ਈ: ਤੋਂ ਹੁਣ ਤੱਕ ਦੇ ਸਾਲਾਂ ਦੀ ਗਿਣਤੀ ਕਰਕੇ 14 ਨਾਲ ਗੁਣਾ ਕਰਕੇ ਹਿਸਾਬ ਲਾ ਲਓ ਕਿ ਗੁਰੂ ਸਾਹਿਬ ਜੀ ਦੀ ਕਿੰਨੀ ਉਮਰ ਘਟਾ ਦਿੱਤੀ।’

  ਮੇਰੇ ਵੱਲੋਂ (i, ii, iii ਦੇ) ਜਵਾਬ : ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਸਾਰੇ ਕੀ ਦੱਸ ਸਕਦੇ ਹਨ ਕਿ ਜੇ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਦੀ ਬਜਾਏ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਮਨਾਇਆ ਜਾਵੇ ਤਾਂ ਉਮਰ ਕਿੰਨੇ ਸਾਲ ਘਟੇਗੀ ਜਾਂ ਵਧੇਗੀ ਕਿਉਂਕਿ ਇਸ ਸਾਲ ਸੰਮਤ ੨੦੮੨ ’ਚ ੨੩ ਪੋਹ; 6 ਜਨਵਰੀ 2025 ਅਤੇ ਅਗਲੇ ਸਾਲ ਸੰਮਤ ੨੦੮੩ ’ਚ 7 ਜਨਵਰੀ 2027 ਨੂੰ ਆਵੇਗੀ ?

(iv). ਗੁਰਚਰਨ ਸਿੰਘ ਸੇਖੋਂ ਲਿਖ ਰਿਹਾ ਹੈ ਕਿ ‘ਨਾ ਅਸੀਂ 5 ਜਨਵਰੀ 1667 ਲਿਖਣ ਯੋਗੇ, ਨਾ 5 ਜਨਵਰੀ 1666 ਲਿਖਣ ਯੋਗੇ’।

ਇਸ ਸਬੰਧ ’ਚ ਪੁਸਤਕ ਲਿਖਾਰੀ ਗੁਰਚਰਨ ਸੇਖੋਂ ਨੂੰ ਮੇਰਾ ਸਵਾਲ ਹੈ : ਭਾਈ ਤੁਸੀਂ 5 ਜਨਵਰੀ 1666 ਜਾਂ 5 ਜਨਵਰੀ 1667 ਲਿਖਣਾ ਹੀ ਕਿਉਂ ਹੈ ? ਕੀ ਇਹ ਜਨਵਰੀ ਵਾਲਾ ਕੈਲੰਡਰ ਗੁਰੂ ਸਾਹਿਬ ਜੀ ਨੇ ਸਥਾਪਤ ਕੀਤਾ ਸੀ ? ਜਿਹੜਾ ਕੈਲੰਡਰ ਤੁਸੀਂ ਮੰਨਦੇ ਹੋ ਕਿ ਗੁਰੂ ਸਾਹਿਬ ਜੀ ਨੇ ਸੋਧ ਕੇ ਸਥਾਪਤ ਕੀਤਾ ਸੀ ਅਤੇ ਜਿਸ ਨੂੰ ਤੁਸੀਂ ਛੱਡਣਾ ਭੀ ਨਹੀਂ ਚਾਹੁੰਦੇ, ਤੁਸੀਂ ਉਸ ਕੈਲੰਡਰ ਦੀ ੨੩ ਪੋਹ ਕਿਉਂ ਨਹੀਂ ਲਿਖਦੇ ? ਜਾਂ ਦੱਸੋ ਕਿ ਤੁਸੀਂ ਇਸ ਨੂੰ ਛੱਡ ਚੁੱਕੇ ਹੋ ? ਤੁਸੀਂ ਭਾਵੇਂ ਮੰਨਦੇ ਤਾਂ ਨਹੀਂ, ਪਰ ਤੁਸੀਂ ਹਿੰਦੂਆਂ ਦੇ ਪਿਛਲੱਗ ਹੋਣ ਕਾਰਨ 1964 ’ਚ ਹੀ ਛੱਡ ਚੁੱਕੇ ਹੋ। ਇਹ ਵੱਖਰੀ ਗੱਲ ਹੈ ਕਿ ਤੁਹਾਨੂੰ ਅੱਜ ਤੱਕ ਪਤਾ ਹੀ ਨਹੀਂ ਕਿ ਜਿਸ ਕੈਲੰਡਰ ਨੂੰ ਤੁਸੀਂ ਗੁਰੂ ਸਾਹਿਬ ਵੱਲੋਂ ਸਥਾਪਤ ਕੀਤਾ ਕੈਲੰਡਰ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ; ਉਹ 1964 ਤੋਂ ਛੱਡਿਆ ਜਾ ਚੁੱਕਾ ਹੈ।

ਬੰਤਾ ਸਿੰਘ ਨੂੰ ਭੀ ਮੇਰਾ ਸਵਾਲ ਹੈ ਕਿ ਜੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 22 ਦਸੰਬਰ ਨੂੰ ਹੋਇਆ ਸੀ; ਫਿਰ ਉਸ ਤੋਂ ਅਗਲੇ ਸਾਲ ਗੁਰਪੁਰਬ 5 ਜਨਵਰੀ ਨੂੰ ਮਨਾਉਣ ਨਾਲ ਦੱਸੋ ਉਮਰ 14 ਦਿਨ ਵਧੇਗੀ ਜਾਂ ਘਟੇਗੀ ? ਹਰ ਸਾਲ 5 ਜਨਵਰੀ ਨੂੰ ਮਨਾਉਣ ਕਰਕੇ ਜਨਮ ਤੋਂ ਹੁਣ ਤੱਕ ਦੇ ਸਾਲਾਂ ਦੀ ਗਿਣਤੀ ਕਰਕੇ ਕੀ 14 ਦਿਨਾਂ ਨਾਲ ਗੁਣਾਂ ਕਰਨ ਦੀ ਕੀ ਲੋੜ ਹੈ ? ਕਿਉਂਕਿ ਇਹ ਤਾਂ ਨਹੀਂ ਕਿ 2003 ’ਚ 5 ਜਨਵਰੀ ਨੂੰ ਮਨਾਇਆ; 2004 ’ਚ 19 ਜਨਵਰੀ ਅਤੇ 2005 ’ਚ 2 ਫ਼ਰਵਰੀ ….. ।

ਪ੍ਰਸਾਤਵਨਾ ਕਰਨ ਵਾਲੇ ਅਨੁਰਾਗ ਸਿੰਘ ਅਤੇ ਲੇਖਕ ਗੁਰਚਰਨ ਸਿੰਘ ਨੂੰ ਮੇਰਾ ਸਵਾਲ ਹੈ ਕਿ ਕੇਵਲ ਦਸਮ ਗ੍ਰੰਥ ’ਚੋਂ ਕੁਝ ਚੌਪਈਆਂ ਦੀ ਸਮਾਪਤੀ ’ਤੇ ਚੰਦ੍ਰਮਾ ਦੀ ਤਿੱਥ ਲਿਖੇ ਜਾਣ ਨਾਲ ਕੋਈ ਬੰਦਸ਼ ਨਹੀਂ ਲੱਗ ਜਾਂਦੀ ਕਿ ਇਹ ਸਿੱਖ ਚੰਦ੍ਰ ਕੈਲੰਡਰ ਬਣ ਗਿਆ ਅਤੇ ਹੁਣ ਇਸ ਨੂੰ ਛੱਡ ਨਹੀਂ ਸਕਦੇ। ਜੇ ਇਸ ਤਰ੍ਹਾਂ ਬੰਦਸ਼ ਲਗਦੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ’ਚ ਵਰਤੀਆਂ ਗਈਆਂ ਸਾਰੀਆਂ ਇਕਾਈਆਂ ਛੱਡ ਚੁੱਕੇ ਹਾਂ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਭਾਰ ਜੋਖਣ ਦੀਆਂ ਇਕਾਈ ਹਨ ‘ਮਣ, ਸੇਰ, ਅੱਧ ਸੇਰ, ਪਾਈਆ, ਆਦਿ। ਪਾਵਨ ਬਚਨ ਹਨ :

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ  (੧੩੮੩)

ਦੁਇ ਸੇਰ ਮਾਂਗਉ ਚੂਨਾ  ਪਾਉ ਘੀਉ ਸੰਗਿ ਲੂਨਾ 

ਅਧ ਸੇਰੁ ਮਾਂਗਉ ਦਾਲੇ  ਮੋ ਕਉ ਦੋਨਉ ਵਖਤ ਜਿਵਾਲੇ  (੬੫੬)

ਅੱਜ ਕੱਲ ਅਸੀਂ ਗ੍ਰਾਮ, ਕਿਲੋ ਗ੍ਰਾਮ, ਕੁਇੰਟਲ ਵਰਤਦੇ ਹਾਂ। ਪਰ ਗੁਰਬਾਣੀ ’ਚ ਦਰਜ ਪੁਰਾਣੀਆਂ ਇਕਾਈਆਂ ਨੂੰ ਇਨ੍ਹਾਂ ਨਵੀਆਂ ਈਕਾਈਆਂ ’ਚ ਤਬਦੀਲ ਕਰਕੇ ਨਹੀਂ ਲਿਖ ਜਾਂ ਬੋਲ ਸਕਦੇ। ਕੁੱਝ ਹੋਰ ਬਚਨ ਹਨ :

ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ  (੯੭੨)

ਕਰਉ (ਕਰਮਾਂ) ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ  (੧੩੪੪)

ਸਾਢੇ ਤੀਨਿ ਹਾਥ ਤੇਰੀ ਸੀਵਾਂ  (੬੫੯)

ਤ੍ਰੈ ਸਤ ਅੰਗੁਲ (10 ਉਂਗਲਾਂ) ਵਾਈ ਕਹੀਐ; ਤਿਸੁ ਕਹੁ ਕਵਨੁ ਅਧਾਰੋ  ? (੯੪੪)

ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਹੋਆ  (੧੨)

ਜਿਵੇਂ ਇਨ੍ਹਾਂ ਸਾਰੇ ਵਾਕਾਂ ’ਚ ਅਸੀਂ ਪੁਰਾਣੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ. ਸਿਸਟਮ ਦੀਆਂ ਨਵੀਆਂ ਇਕਾਈਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਇਨ੍ਹਾਂ ਨੂੰ ਗੁਰਬਾਣੀ ’ਚ ਕਨਵਰਟ ਕਰ ਕੇ ਨਹੀਂ ਲਿਖ ਸਕਦੇ, ਉਸੇ ਤਰ੍ਹਾਂ ਇਤਿਹਾਸ ’ਚ ਗੁਰੂ ਸਾਹਿਬ ਜੀ ਦੀ ਜਨਮ ਤਾਰੀਖ਼ ਪੋਹ ਸੁਦੀ ੭, ੨੩ ਪੋਹ ਸੰਮਤ ੧੭੨੩ ਦੇ ਨਾਲ ਲਿਖੀ ਤਾਰੀਖ਼ 22 ਦਸੰਬਰ 1666 ਨੂੰ ਤਬਦੀਲ ਕਰਕੇ 5 ਜਨਵਰੀ 1667 ਨਹੀਂ ਲਿਖ ਸਕਦੇ ਅਤੇ ਨਾ ਹੀ 10 ਦਿਨਾਂ ਦੀ ਸੋਧ ਲਾ ਕੇ 1 ਜਨਵਰੀ 1967 ਲਿਖ ਸਕਦੇ ਹਾਂ। ਜਿਨਾਂ ਨੇ ਭੀ ਲਿਖਿਆ ਹੈ ਜਾਂ ਬਦਲ ਕੇ ਲਿਖਣ ਦੀ ਜਿੱਦ ਕੀਤੀ, ਉਹ ਸਰਾਸਰ ਗਲਤ ਹਨ। ਪੁਰਾਤਨ ਇਤਿਹਾਸ ’ਚ ੨੩ ਪੋਹ ਸੰਮਤ ੧੭੨੩/22 ਦਸੰਬਰ 1666 ਈਸਵੀ ਹੀ ਲਿਖਿਆ ਜਾਵੇਗਾ, ਪਰ ਗੁਰਪੁਰਬ ਮਨਾਉਣ ਲਈ ੨੩ ਪੋਹ (ਜੋ ਉਸ ਸਮੇਂ ਦੀ ਤਾਰੀਖ਼ ਹੈ) ਨਿਸ਼ਚਿਤ ਕਰਨ ਨਾਲ ਗੁਰਮਤਿ ਦੇ ਕਿਸੇ ਸਿਧਾਂਤ ਦੀ ਅਵੱਗਿਆ ਨਹੀਂ ਹੁੰਦੀ। ਸਾਲ ਦੀ ਲੰਬਾਈ ਸਾਂਝੇ ਸਾਲ ਦੀ ਲੰਬਾਈ ਦੇ ਬਰਾਬਰ ਕਰਨ ਨਾਲ ਜੇ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਹਰ ਸਾਲ 5 ਜਨਵਰੀ ਨੂੰ ਆਉਂਦੀ ਹੈ ਤਾਂ ਇਸ ਨਾਲ ਭੀ ਕਿਸੇ ਸਿਧਾਂਤ ਦੀ ਅਵੱਗਿਆ ਨਹੀਂ ਹੁੰਦੀ।

ਸ੍ਰੋਮਣੀ ਕਮੇਟੀ ਗੁਰਪੁਰਬ ਅਤੇ ਸ਼ਹੀਦੀ ਸਮਾਗਮ ਅੱਗੇ ਪਿੱਛੇ ਹੋਣ ਦੀ ਸਮੱਸਿਆ ਹੱਲ ਕਰੇ

0

ਮਨੁੱਖੀ ਅਧਿਕਾਰਾਂ ਦਾ ਹਨਨ ਕਰ ਰਹੀਆਂ ਸਰਕਾਰਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਕਰਵਾਉਣਾ ਸ਼ੋਭਦਾ ਨਹੀਂ

ਸ੍ਰੋਮਣੀ ਕਮੇਟੀ ਗੁਰਪੁਰਬ ਅਤੇ ਸ਼ਹੀਦੀ ਸਮਾਗਮ ਅੱਗੇ ਪਿੱਛੇ ਹੋਣ ਦੀ ਸਮੱਸਿਆ ਹੱਲ ਕਰੇ :  ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

ਸੰਗਤ ਮੰਡੀ/ਬਠਿੰਡਾ, 7 ਦਸੰਬਰ (ਕਿਰਪਾਲ ਸਿੰਘ ਬਠਿੰਡਾ) : ਗੁਰਮਤਿ ਸੇਵਾ ਲਹਿਰ ਭਾਈ ਬਖ਼ਤੌਰ (ਬਠਿੰਡਾ) ਵੱਲੋਂ ਸੰਗਤ ਕੈਂਚੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਕੀਤੇ ਗਏ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸੰਬੋਧਤ ਹੁੰਦੇ ਕਿਹਾ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਸਮੇਤ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਇਹ ਵੀ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਿੱਸਾ ਹੈ। ਇੱਕ ਪਾਸੇ ਤਾਂ ਸਰਕਾਰ ਬਿਲਕਿਸ ਬਾਨੋ ਕੇਸ ਦੇ ਬਲਾਤਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਜੀਆਂ ਦੇ ਕਾਤਲ ਦੋਸ਼ੀਆਂ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਹੀ ਸਜਾ ਮਾਫ਼ ਕਰ ਰਿਹਾਅ ਕਰ ਦਿੰਦੀ ਹੈ; ਬਲਾਤਕਰ ਅਤੇ ਕਤਲਾਂ ਦੇ ਦੋਸ਼ ਅਧੀਨ ਸਜਾ ਭੁਗਤ ਰਹੇ ਸੌਦਾ ਸਾਧ ਰਾਮ ਰਹੀਮ ਨੂੰ ਸਾਲ ’ਚ 3 ਵਾਰ ਤਿੰਨ-ਤਿੰਨ ਮਹੀਨਿਆਂ ਦੀ ਪੈਰੋਲ ’ਤੇ ਛੁੱਟੀ ਭੇਜ ਦਿੱਤਾ ਜਾਂਦਾ ਹੈ, ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਤਕਰੀਬਨ 30 ਸਾਲ ਤੋਂ ਜੇਲ੍ਹਾਂ ’ਚ ਬੰਦ ਹੈ, ਉਸ ਨੂੰ ਆਪਣੇ ਪਿਤਾ ਦੇ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਨਿਗਰਾਨੀ ਹੇਠ ਕੇਵਲ 4 ਘੰਟਿਆਂ ਦੀ ਪੈਰੋਲ ਮਿਲਦੀ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਅਤੇ ਬਿਮਾਰ ਮਾਤਾ ਨੂੰ ਮਿਲਣ ਲਈ ਅੱਜ ਤੱਕ ਇੱਕ ਵੀ ਦਿਨ ਦੀ ਪੈਰੋਲ ਨਹੀਂ ਦਿੱਤੀ ਗਈ। ਭਾਈ ਦਵਿੰਦਰ ਸਿੰਘ ਭੁੱਲਰ ਜੋ ਜੇਲ੍ਹ ’ਚ ਦਿੱਤੇ ਜਾ ਰਹੇ ਮਾਨਸਿਕ ਤਸੀਹਿਆਂ ਕਾਰਨ ਆਪਣਾ ਮਾਨਸਿਕ ਸਤੁੰਲਨ ਗੁਆ ਚੁੱਕੇ ਹਨ ਉਨ੍ਹਾਂ ਨੂੰ ਸਜਾ ਪੂਰੀ ਹੋਣ ਉਪ੍ਰੰਤ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਜੇ ਇਨ੍ਹਾਂ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਤਾਂ ਹੋਰਨਾਂ ਧਰਮਾਂ ਪੈਰੋਕਾਰਾਂ ਦੇ ਮਨੁੱਖੀ ਅਧਿਕਾਰਾਂ ਲਈ ਸ਼ਹੀਦੀ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸ਼ਹੀਦੀ ਸਮਾਗਮਾਂ ਨੂੰ ਸਰਕਾਰੀ ਪੱਧਰ ’ਤੇ ਮਨਾਉਣ ਦਾ ਕੀ ਅਰਥ ਰਹਿ ਜਾਂਦਾ ਹੈ? ਧਰਮ ਦੇ ਆਧਾਰ ’ਤੇ ਕਿਸੇ ਨੂੰ ਸਜਾ ਵਿੱਚ ਛੋਟ ਦੇਣਾ ਅਤੇ ਕਿਸੇ ਧਰਮ ਦੇ ਲੋਕਾਂ ਨੂੰ ਸਜਾਵਾਂ ਪੂਰੀਆਂ ਹੋਣ ’ਤੇ ਵੀ ਰਿਹਾਅ ਨਾ ਕਰਨਾ ਔਰੰਗਜ਼ੇਬੀ ਸੋਚ ਹੈ; ਇਸ ਸੋਚ ਦੀਆਂ ਧਾਰਨੀ ਸਰਕਾਰਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਕਰਵਾਉਣਾ ਕੇਵਲ ਲੋਕ ਵਿਖਾਵਾ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਹਿਲਾਂ ੨੩ ਪੋਹ/6 ਜਨਵਰੀ 2025 ਨੂੰ ਆਇਆ ਅਤੇ ਹੁਣ ਦੂਸਰੀ ਵਾਰ ੧੩ ਪੋਹ/27 ਦਸੰਬਰ 2025 ਨੂੰ ਆ ਰਿਹਾ ਹੈ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਨਾਨਕਸ਼ਾਹੀ ਕੈਲੰਡਰ ਰੱਦ ਕਰਨ ਵਾਲੀ ਸ੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਜੇ ਖ਼ਾਲਸਾ ਸਾਜਨਾ ਦਿਵਸ ਹਰ ਸਾਲ ਸੰਗਰਾਂਦ ਦੇ ਹਿਸਾਬ ੧ ਵੈਸਾਖ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੮ ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੩ ਪੋਹ ਨੂੰ ਮਨਾਇਆ ਜਾ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ ਨੂੰ ਮਨਾਉਣ ਨਾਲ ਕਿਹੜੇ ਸਿੱਖ ਸਿਧਾਂਤ ਦੀ ਉਲੰਘਣਾ ਹੋ ਜਾਵੇਗੀ। ਜੇ ਇਸੇ ਸਾਲ ਪਹਿਲਾਂ ਪ੍ਰਕਾਸ਼ ਪੁਰਬ ੨੩ ਪੋਹ/6 ਜਨਵਰੀ 2025 ਨੂੰ ਮਨਾਉਣ ਨਾਲ ਸਿੱਖੀ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਹਰ ਸਾਲ ਨਾਨਕਸ਼ਾਹੀ ੨੩ ਪੋਹ 5 ਜਨਵਰੀ ਨੂੰ ਮਨਾਏ ਜਾਣ ਨਾਲ ਕਿਹੜੇ ਸਿਧਾਂਤ ਦੀ ਉਲੰਘਣਾਂ ਹੋ ਜਾਵੇਗੀ। ਬਿਕ੍ਰਮੀ ਕੈਲੰਡਰ ’ਚ ਵੈਸਾਖੀ ਵੀ ਤਾਂ ਕਦੀ 13 ਅਤੇ ਕਦੀ 14 ਅਪ੍ਰੈਲ ਨੂੰ ਆ ਹੀ ਜਾਂਦੀ ਹੈ। ਸ੍ਰੋਮਣੀ ਕਮੇਟੀ ਤਿੱਥਾਂ ਵਾਰਾਂ ਦੀ ਵੀਚਾਰ ਛੱਡ ਕੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਕੇ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰੇ।

ਜਿੱਥੇ ਪਹਿਲੀਆਂ ਸਰਕਾਰਾਂ ਨੇ ਬੇਅਦਬੀ ਅਤੇ ਬਰਗਾੜੀ ਕਾਂਡ ਦਾ ਕੋਈ ਇਨਸਾਫ਼ ਨਹੀਂ ਦਿੱਤਾ ਉੱਥੇ 24 ਘੰਟੇ ’ਚ ਇਨਸਾਫ਼ ਦੇਣ ਦਾ ਵਾਅਦਾ ਕਰਕੇ ਸਤਾ ’ਚ ਆਈ ਆਪ ਸਰਕਾਰ ਵੀ ਇਨਸਾਫ਼ ਦੇਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਬਰਗਾੜੀ ਕਾਂਢ ਦੇ ਦੋਸ਼ੀ ਤੇ ਸਾਜਿਸ਼ਕਾਰ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਨੂੰ ਸਰਕਾਰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ; ਨਾ ਮੌੜ ਬੰਬ ਕਾਂਡ ਦੇ ਦੋਸ਼ੀ ਅੱਜ ਤੱਕ ਗ੍ਰਿਫ਼ਤਾਰ ਕੀਤੇ ਹਨ। ਆਮ ਆਦਮੀ ਹੋਣ ਅਤੇ ਵੀਆਈਪੀ ਕਲਚਰ ਤੇ ਨਸ਼ੇ ਖਤਮ ਕਰਨ ਦੇ ਵਾਅਦਿਆਂ ਨਾਲ ਆਈ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦਿਆਂ ਦਾ ਚੇਤਾ ਕਰਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਨਸ਼ੇ ਪਹਿਲਾਂ ਨਾਲੋਂ ਵਧੇ ਹਨ, ਕਾਨੂੰਨ ਵਿਵਸਥਾ ਦੀ ਇਤਨਾ ਮਾੜਾ ਹਾਲ ਹੈ ਕਿ ਹਰ ਰੋਜ ਦਿਨ ਦਿਹਾੜੇ ਕਤਲ ਹੋ ਰਹੇ ਹਨ ਜਿਨ੍ਹਾਂ ਨੂੰ ਰੋਕਣ ਦੀ ਬਜਾਏ ਆਪਣੀ ਅਤੇ ਦਿੱਲੀ ਵਾਲਿਆਂ ਦੀ ਸੁਰੱਖਿਆ ਲਗਭਗ ਦੁਗਣੀ ਕਰ ਲਈ ਹੈ ਪਰ ਆਮ ਲੋਕਾਂ ਦੀ ਜਾਨ ਮਾਲ ਦੀ ਕੋਈ ਸੁਰੱਖਿਆ ਨਹੀਂ ਹੈ। ਭਾਈ ਸਾਹਿਬ ਨੇ ਮੰਗ ਕੀਤੀ ਕਿ ਬੇਅਦਬੀ ਕਾਂਡ ਅਤੇ ਮੌੜ ਬੰਬ ਕਾਂਡ ਦੇ ਭਗੌੜਿਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਵੇ

ਇਸ ਸਮੇਂ ਹਰ ਸਾਲ ਦੀ ਤਰ੍ਹਾਂ ਖੂਨ ਦਾਨ ਕੈਂਪ ਵੀ ਲਾਇਆ ਗਿਆ ਜਿਸ ’ਚ ਅਨੇਕਾਂ ਵਿਅਕਤੀਆਂ ਨੇ ਖੂਨਦਾਨ ਕੀਤਾ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਡਾ: ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਮੱਖਣ ਸਿੰਘ ਰੌਂਤਾ, ਭਾਈ ਪਰਗਟ ਸਿੰਘ ਮੁੱਦਕੀ, ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਧੀ ਦੀ ਅਮਾਨਤ

0

ਧੀ ਦੀ ਅਮਾਨਤ

ਪਿਛਲੇ ਕਈ ਮਹੀਨਿਆਂ ਤੋਂ, ਮੈਂ ਆਪਣੇ ਪਿਤਾ ਨੂੰ ਹਰ ਮਹੀਨੇ 20,000 ਰੁਪਏ ਭੇਜ ਰਹੀ ਹਾਂ। ਮੈਂ ਵਧੇਰੇ ਸੁਰੱਖਿਅਤ ਮਹਿਸੂਸ ਕਰਦੀ ਹਾਂ, ਇਹ ਜਾਣਦੇ ਹੋਏ ਕਿ ਉਹ ਬੁੱਢਾ ਅਤੇ ਕਮਜ਼ੋਰ ਹੈ, ਉਸ ਨੂੰ ਦਵਾਈ ਦੀ ਲੋੜ ਹੈ ਅਤੇ ਉਸ ਦੀ ਦੇਖਭਾਲ ਲਈ ਇੱਕ ਮਤਰੇਈ ਮਾਂ ਹੈ, ਪਰ ਅਜੀਬ ਗੱਲ ਹੈ ਕਿ ਜਦੋਂ ਵੀ ਮੈਂ ਫ਼ੋਨ ਕਰਦੀ ਹਾਂ, ਮੇਰੇ ਪਿਤਾ ਦੀ ਆਵਾਜ਼ ਦੱਬ ਜਾਂਦੀ ਹੈ ਅਤੇ ਜਦੋਂ ਵੀ ਮੈਂ ਪੁੱਛਦੀ ਹਾਂ, ‘ਕੀ ਤੁਹਾਡੇ ਕੋਲ ਬਚਣ ਲਈ ਕਾਫ਼ੀ ਪੈਸੇ ਹਨ ?’ ਉਹ ਹਮੇਸ਼ਾ ਮੇਰੇ ਸਵਾਲ ਤੋਂ ਬਚ ਜਾਂਦੇ ਹਨ।

ਇੱਕ ਦਿਨ, ਪਿੰਡ ਦੇ ਇੱਕ ਗੁਆਂਢੀ ਨੇ ਮੈਨੂੰ ਫ਼ੋਨ ਕੀਤਾ ਅਤੇ ਅਚਾਨਕ ਕਿਹਾ, ‘ਤੁਹਾਡੇ ਪਿਤਾ ਅਜੇ ਵੀ ਮਜ਼ਦੂਰ ਵਜੋਂ ਕੰਮ ਕਰਦੇ ਹਨ, ਜ਼ਮੀਨ ਵਾਹੁੰਦੇ ਹਨ, ਉਸਾਰੀ ਵਾਲੀਆਂ ਥਾਵਾਂ ’ਤੇ ਇੱਟਾਂ ਲੈ ਕੇ ਜਾਂਦੇ ਹਨ। ਮੈਂ ਉਨ੍ਹਾਂ ਨੂੰ ਇੱਕ ਪੈਸਾ ਵੀ ਖਰਚ ਕਰਦੇ ਨਹੀਂ ਦੇਖਿਆ…‘ਮੈਂ ਨਿਰਾਸ਼ ਹੋ ਗਈ। ਮੈਂ ਅਤੇ ਮੇਰੇ ਪਤੀ ਨੇ ਤੁਰੰਤ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਉਸ ਛੋਟੇ ਜਿਹੇ ਪਿੰਡ ਲਈ ਰਾਤ ਦੀ ਬੱਸ ਫੜ ਲਈ ਤਾਂ ਜੋ ਪਤਾ ਲੱਗ ਸਕੇ ਕਿ ਕੀ ਹੋਇਆ ਹੈ।

ਜਿਵੇਂ ਹੀ ਮੈਂ ਲਾਲ-ਮਿੱਟੀ ਵਾਲੇ ਵਿਹੜੇ ਵਿੱਚ ਕਦਮ ਰੱਖਿਆ, ਮੈਂ ਆਪਣੇ ਪਿਤਾ ਨੂੰ ਘਰ ਦੇ ਪਿੱਛੇ ਸਬਜ਼ੀਆਂ ਦੇ ਬਾਗ਼ ਵਿੱਚ ਝੁਕਿਆ ਹੋਇਆ ਦੇਖਿਆ। ਉਸ ਦਾ ਸਰੀਰ ਬਿਲਕੁਲ ਕਮਜ਼ੋਰ ਲੱਗ ਰਿਹਾ ਸੀ। ਇਸ ਦ੍ਰਿਸ਼ ਨੇ ਮੈਨੂੰ ਗੁੱਸੇ ਨਾਲ ਭਰ ਦਿੱਤਾ ਅਤੇ ਮੈਂ ਸਿੱਧਾ ਉਨ੍ਹਾਂ ਦਾ ਸਾਮ੍ਹਣਾ ਕਰਨ ਲਈ ਪੁਰਾਣੇ, ਘਾਹ ਵਾਲੇ ਘਰ ਵੱਲ ਭੱਜੀ।

‘ਉਹ ਪੈਸੇ ਕਿੱਥੇ ਹਨ, ਜੋ ਮੈਂ ਤੁਹਾਨੂੰ ਹਰ ਮਹੀਨੇ ਭੇਜਦੀ ਹਾਂ ਅਤੇ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਪਰੇਸ਼ਾਨ ਕਰ ਰਹੇ ਹੋ ?’

ਮੇਰੀ ਮਤਰੇਈ ਮਾਂ (ਮੀਨਾ); ਫਿੱਕੀ ਅਤੇ ਕੰਬਦੀ ਹੋਈ ਸੀ ਅਤੇ ਉਸ ਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ, ਮੇਰੇ ਪਿਤਾ ਨੇ ਆਪਣਾ ਹੱਥ ਹਿਲਾਇਆ।

‘ਠੀਕ ਹੈ, ਚਲੋ ਘਰ ਦੇ ਅੰਦਰ ਚੱਲੀਏ ਅਤੇ ਗੱਲ ਕਰੀਏ…’

ਪਰ ਮੈਂ ਇਨਕਾਰ ਕਰ ਦਿੱਤਾ। ਅੰਤ ਵਿੱਚ, ਉਹ ਰੋਣ ਲੱਗ ਪਈ, ਫਰਸ਼ ’ਤੇ ਗੋਡੇ ਟੇਕ ਦਿੱਤੇ ਅਤੇ ਲੱਕੜ ਦੇ ਬਿਸਤਰੇ ਹੇਠੋਂ ਇੱਕ ਪੁਰਾਣਾ ਕੱਪੜੇ ਦਾ ਬੈਗ ਕੱਢਿਆ, ਜਿਸ ਵਿੱਚ ਪੈਸੇ ਅਤੇ ਜ਼ਮੀਨ ਦੇ ਦਸਤਾਵੇਜ਼ ਸਨ। ਉਸ ਨੇ ਕੰਬਦੇ ਹੋਏ ਮੈਨੂੰ ਦਿੱਤਾ। ਮੈਂ ਇਸ ਨੂੰ ਖੋਲ੍ਹਿਆ ਅਤੇ ਇਹ ਦੇਖ ਕੇ ਹੈਰਾਨ ਰਹਿ ਗਈ…

ਜਿਵੇਂ ਹੀ ਮੇਰੀ ਮਤਰੇਈ ਮਾਂ (ਮੀਨਾ) ਨੇ ਮੇਰੇ ਹੱਥਾਂ ਵਿੱਚ ਪੁਰਾਣਾ ਕੱਪੜੇ ਦਾ ਬੈਗ ਰੱਖਿਆ, ਮੇਰਾ ਦਿਲ ਦੌੜਨ ਲੱਗ ਪਿਆ। ਮੇਰੇ ਹੱਥ ਕੰਬ ਰਹੇ ਸਨ, ਮੇਰੇ ਮੱਥੇ ’ਤੇ ਪਸੀਨਾ ਆ ਗਿਆ। ਮੈਂ ਹੌਲੀ-ਹੌਲੀ ਬੈਗ ਖੋਲ੍ਹਿਆ।

ਅੰਦਰ 500 ਰੁਪਏ ਦੇ ਨੋਟਾਂ ਦੇ ਸਾਫ਼-ਸੁਥਰੇ ਬੰਨ੍ਹੇ ਹੋਏ ਬੰਡਲ ਸਨ। ਮੈਂ ਪੈਸੇ ਦੀ ਇੰਨੀ ਮਾਤਰਾ ਤੋਂ ਹੈਰਾਨ ਰਹਿ ਗਈ। ਮੈਂ ਉਨ੍ਹਾਂ ਨੂੰ ਗਿਣ ਵੀ ਨਹੀਂ ਸਕਦੀ ਸੀ; ਮੈਂ ਕੰਬਦੀਆਂ ਉਂਗਲਾਂ ਨਾਲ ਨੋਟਾਂ ਨੂੰ ਪਲਟਿਆ।

ਬੈਗ ਦੇ ਇੱਕ ਕੋਨੇ ਵਿੱਚ ਕੁਝ ਪੁਰਾਣੇ, ਪੀਲੇ ਕਾਗਜ਼ ਸਨ। ਉਨ੍ਹਾਂ ਨੂੰ ਖੋਲ੍ਹ ਕੇ ਮੈਨੂੰ ਪਤਾ ਲੱਗਾ ਕਿ ਇਹ ਮੇਰੇ ਪਿਤਾ ਦੇ ਨਾਮ ’ਤੇ ਰਜਿਸਟਰਡ ਜ਼ਮੀਨ ਦੇ ਦਸਤਾਵੇਜ਼ ਸਨ।

ਮੈਂ ਗੁੱਸੇ ਨਾਲ ਕਿਹਾ, ‘ਇਹ ਸਭ ਕੀ ਹੈ ? ਤੁਸੀਂ ਲੋਕ ਮੈਨੂੰ ਧੋਖਾ ਦੇ ਰਹੇ ਸੀ ? ਮੈਨੂੰ ਲੱਗਦਾ ਸੀ ਕਿ ਮੇਰਾ ਪਿਤਾ ਬੁੱਢਾ ਹੈ ਅਤੇ ਕੰਮ ਨਹੀਂ ਕਰ ਸਕਦਾ, ਇਸ ਲਈ ਮੈਂ ਉਸ ਨੂੰ ਹਰ ਮਹੀਨੇ ਵੀਹ ਹਜ਼ਾਰ ਰੁਪਏ ਭੇਜਦੀ ਰਹੀ… ਅਤੇ ਇੱਥੇ ਉਹ ਲੱਖਾਂ ਰੁਪਏ ਲੁਕਾ ਕੇ ਰੱਖੇ ਹਨ!’

ਮੀਨਾ ਜ਼ਮੀਨ ’ਤੇ ਬੈਠੀ ਸੀ, ਰੋ ਰਹੀ ਸੀ। ਮੇਰਾ ਪਿਤਾ ਉੱਥੇ ਖੜ੍ਹਾ ਸੀ, ਝੁਕਿਆ ਹੋਇਆ ਸੀ, ਉਸ ਦੇ ਚਿਹਰੇ ’ਤੇ ਹੰਝੂ ਵਹਿ ਰਹੇ ਸਨ।

ਮੈਂ ਫਿਰ ਪੁੱਛਿਆ, ‘ਪਾਪਾ, ਤੁਸੀਂ ਕੰਮ ਕਿਉਂ ਕਰਦੇ ਰਹੇ ? ਜਦੋਂ ਤੁਹਾਡੇ ਕੋਲ ਪੈਸੇ ਸਨ ਤਾਂ ਤੁਸੀਂ ਆਪਣੇ ਆਪ ਨੂੰ ਕਿਉਂ ਤਸੀਹੇ ਦਿੱਤੇ ? ਅਤੇ ਤੁਸੀਂ ਇਹ ਕਿਉਂ ਲੁਕਾਇਆ ?’

ਮੇਰੇ ਪਿਤਾ ਨੇ ਭਾਰੀ ਆਵਾਜ਼ ਵਿੱਚ ਕਿਹਾ, ‘ਧੀ… ਗੁੱਸਾ ਨਾ ਕਰੋ। ਸੱਚ ਸੁਣੋ। ਇਹ ਪੈਸਾ ਤੁਸੀਂ ਭੇਜਿਆ ਸੀ। ਮੈਂ ਇਸ ਨੂੰ ਕਦੇ ਖਰਚ ਨਹੀਂ ਕੀਤਾ। ਮੀਨਾ ਅਤੇ ਮੈਂ ਤੁਹਾਡੇ ਭੇਜੇ ਹਰ ਪੈਸੇ ਨੂੰ ਆਪਣੇ ਕੋਲ ਰੱਖਿਆ। ਮੈਂ ਸੋਚਿਆ… ਜੇਕਰ ਤੁਹਾਨੂੰ ਕਦੇ ਵੀ ਆਪਣੇ ਵਿਆਹੁਤਾ ਜੀਵਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਜੇਕਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਘਰ ਬਣਾਉਣ ਦਾ ਸਮਾਂ ਆਉਂਦਾ ਹੈ… ਤਾਂ ਤੁਹਾਡਾ ਸਹਿਯੋਗ ਕਰਨ ਲਈ ਕੋਈ ਹੋਣਾ ਚਾਹੀਦਾ ਹੈ। ਇਹ ਪਿਤਾ ਦਾ ਫਰਜ਼ ਹੈ।’

ਮੈਂ ਹੈਰਾਨ ਰਹਿ ਗਈ।

‘ਪਰ ਪਾਪਾ… ਤੁਸੀਂ ਕੰਮ ਕਿਉਂ ਕਰਦੇ ਰਹੇ ? ਜਦੋਂ ਤੁਹਾਡਾ ਸਰੀਰ ਕਮਜ਼ੋਰ ਹੋ ਰਿਹਾ ਸੀ, ਤਾਂ ਤੁਸੀਂ ਖੇਤਾਂ ਅਤੇ ਇੱਟਾਂ ਦੇ ਭੱਠੇ ’ਤੇ ਪਸੀਨਾ ਕਿਉਂ ਵਹਾਉਂਦੇ ਰਹੇ ?’

ਪਿਤਾ ਜੀ ਨੇ ਕੰਬਦੀ ਆਵਾਜ਼ ਵਿੱਚ ਕਿਹਾ, ‘ਧੀਏ, ਜੇ ਮੈਂ ਤੁਹਾਡੇ ਭੇਜੇ ਪੈਸੇ ਆਪਣੇ ਆਪ ’ਤੇ ਖਰਚ ਕਰਦਾ, ਤਾਂ ਤੁਸੀਂ ਹਮੇਸ਼ਾ ਮਹਿਸੂਸ ਕਰੋਗੇ ਕਿ ਮੈਂ ਤੁਹਾਡੇ ਪੈਸੇ ਨਾਲ ਗੁਜ਼ਾਰਾ ਕਰ ਰਿਹਾ ਹਾਂ। ਮੈਂ ਤੁਹਾਡੇ ’ਤੇ ਇਸ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਸੀ। ਮੈਂ ਗਰੀਬ ਹੋ ਸਕਦਾ ਹਾਂ, ਪਰ ਮੈਂ ਆਪਣੀ ਮਿਹਨਤ ਨਾਲ ਜੀਣਾ ਜਾਣਦਾ ਹਾਂ। ਮੈਂ ਤੁਹਾਡੇ ਪੈਸੇ ਨੂੰ ਕਦੇ ਵੀ ਲੋੜ ਨਹੀਂ ਸਮਝਿਆ। ਮੈਂ ਇਸ ਨੂੰ ਤੁਹਾਡੇ ਦਿੱਤੇ ਭਰੋਸੇ ਵਜੋਂ ਸੁਰੱਖਿਅਤ ਰੱਖਿਆ।’

ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ।

ਮੀਨਾ ਨੇ ਟੋਕਿਆ, ‘ਧੀਏ, ਮੈਂ ਇਨ੍ਹਾਂ ਨੂੰ ਕਈ ਵਾਰ ਕਿਹਾ ਸੀ ਕਿ ਤੁਸੀਂ ਬੁੱਢੇ ਹੋ ਗਏ ਹੋ, ਤੁਹਾਨੂੰ ਕੰਮ ਕਰਨਾ ਛੱਡ ਦੇਣਾ ਚਾਹੀਦਾ ਹੈ। ਪਰ ਤੁਹਾਡੇ ਪਿਤਾ ਨੇ ਨਹੀਂ ਸੁਣਿਆ। ਉਹ ਕਹਿੰਦੇ ਰਹੇ ਕਿ ਇੱਕ ਧੀ, ਜੋ ਵੀ ਰੁਪਿਆ ਕਮਾਉਂਦੀ ਹੈ, ਉਹ ਉਸ ਦੀ ਦੌਲਤ ਹੈ, ਅਤੇ ਸਾਨੂੰ ਇਸ ਦੀ ਰੱਖਿਆ ਕਰਨੀ ਪਵੇਗੀ।’

ਮੇਰਾ ਗੁੱਸਾ ਸ਼ਰਮ ਵਿੱਚ ਬਦਲ ਗਿਆ। ਮੈਂ ਹੌਲੀ-ਹੌਲੀ ਆਪਣੇ ਪਿਤਾ ਦੇ ਪੈਰਾਂ ’ਤੇ ਡਿੱਗ ਪਈ।

‘ਪਾਪਾ, ਮੈਂ ਤੁਹਾਡੇ ’ਤੇ ਸ਼ੱਕ ਕਰਦੀ ਰਹੀ… ਤੁਹਾਨੂੰ ਗਲਤ ਸਮਝਦੀ ਰਹੀ… ਅਤੇ ਤੁਸੀਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਸੀ।’

ਮੇਰੇ ਪਿਤਾ ਜੀ ਨੇ ਕੰਬਦੇ ਹੱਥਾਂ ਨਾਲ ਮੇਰਾ ਸਿਰ ਛੂਹਿਆ।

‘ਧੀਏ, ਜਦੋਂ ਤੂੰ ਛੋਟੀ ਸੀ, ਤੇਰੀ ਮਾਂ ਦੀ ਮੌਤ ਤੋਂ ਬਾਅਦ, ਮੈਂ ਸਿਰਫ਼ ਤੇਰੇ ਲਈ ਦੁਬਾਰਾ ਵਿਆਹ ਕੀਤਾ ਸੀ, ਤਾਂ ਜੋ ਤੈਨੂੰ ਮਾਂ ਦਾ ਪਰਛਾਵਾਂ ਮਿਲੇ। ਮੈਂ ਸਾਰੀ ਉਮਰ ਤੇਰੇ ਭਵਿੱਖ ਲਈ ਸਖ਼ਤ ਮਿਹਨਤ ਕੀਤੀ। ਹੁਣ, ਮੈਂ ਸਿਰਫ਼ ਤੈਨੂੰ ਖੁਸ਼ ਰੱਖਣਾ ਚਾਹੁੰਦਾ ਹਾਂ।’

ਮੇਰਾ ਪਤੀ ਚੁੱਪ ਚਾਪ ਖੜ੍ਹਾ ਸੀ, ਇਹ ਸਭ ਦੇਖ ਰਿਹਾ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਹ ਝੁਕਿਆ, ਮੇਰੇ ਪਿਤਾ ਜੀ ਦਾ ਹੱਥ ਫੜਿਆ, ਅਤੇ ਕਿਹਾ, ‘ਬਾਬੂ ਜੀ, ਤੁਸੀਂ ਸਾਨੂੰ ਜੋ ਦਿੱਤਾ ਹੈ, ਉਹ ਪੈਸਾ ਨਹੀਂ ਹੈ… ਸਗੋਂ ਇੱਕ ਅਨਮੋਲ ਸਬਕ ਹੈ। ਤੁਸੀਂ ਮੈਨੂੰ ਦਿਖਾਇਆ ਹੈ ਕਿ ਸੱਚੀ ਦੌਲਤ ਕੁਰਬਾਨੀ ਅਤੇ ਸਵੈ-ਮਾਣ ਹੈ।’

ਮੈਂ ਬੈਗ ਨੂੰ ਆਪਣੀ ਛਾਤੀ ਨਾਲ ਲਗਾਇਆ ਅਤੇ ਆਪਣੇ ਪਿਤਾ ਵੱਲ ਦੇਖਿਆ, ‘ਇਹ ਭਰੋਸਾ ਅਜੇ ਵੀ ਮੇਰਾ ਨਹੀਂ ਹੈ, ਇਹ ਤੁਹਾਡਾ ਹੈ। ਪਰ ਹੁਣ ਮੈਂ ਤੁਹਾਨੂੰ ਹੋਰ ਕੰਮ ਨਹੀਂ ਕਰਨ ਦੇਵਾਂਗੀ। ਇਹ ਪੈਸਾ ਤੁਹਾਡੇ ਇਲਾਜ ਅਤੇ ਆਰਾਮ ਲਈ ਵਰਤਿਆ ਜਾਵੇਗਾ। ਪਾਪਾ, ਹੁਣ ਤੁਹਾਡੀ ਮਦਦ ਕਰਨ ਦੀ ਮੇਰੀ ਵਾਰੀ ਹੈ।’

ਉਸ ਸ਼ਾਮ, ਜਦੋਂ ਅਸੀਂ ਸਾਰੇ ਪਿੰਡ ਦੇ ਵਿਹੜੇ ਵਿੱਚ ਇਕੱਠੇ ਬੈਠੇ ਅਤੇ ਰਾਤ ਦਾ ਖਾਣਾ ਖਾਧਾ, ਤਾਂ ਮੈਨੂੰ ਮਹਿਸੂਸ ਹੋਇਆ-

ਮੈਂ ਆਪਣੇ ਪਿਤਾ ਜੀ ਨੂੰ ਇੱਕ ਨਵੇਂ ਤਰੀਕੇ ਨਾਲ ਜਾਣ ਲਿਆ ਸੀ। ਉਹ ਸਿਰਫ਼ ਮੇਰੇ ਪਿਤਾ ਹੀ ਨਹੀਂ, ਸਗੋਂ ਕੁਰਬਾਨੀ ਅਤੇ ਇਮਾਨਦਾਰੀ ਦਾ ਪ੍ਰਤੀਕ ਹਨ, ਅਤੇ ਉਸ ਪਲ, ਮੈਂ ਆਪਣੇ ਦਿਲ ਵਿੱਚ ਸੰਕਲਪ ਲਿਆ- ‘ਹਾਲਾਤ ਭਾਵੇਂ ਕੁਝ ਵੀ ਹੋਣ, ਮੈਂ ਆਪਣੇ ਪਿਤਾ ਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ’।

ਧਰਮ ’ਚ ‘ਸ਼ਹਾਦਤ’ ਦਾ ਯੋਗਦਾਨ

0

ਧਰਮ ’ਚ ‘ਸ਼ਹਾਦਤ’ ਦਾ ਯੋਗਦਾਨ

ਗਿਆਨੀ ਅਵਤਾਰ ਸਿੰਘ

‘ਧਰਮ’ ਤੋਂ ਭਾਵ ਹੈ ‘ਸਚਾਈ, ਪੂਰਨ ਸਚਾਈ’। ਜੇਕਰ ਸਮਾਜਿਕ ਪੈਮਾਨੇ (ਨਜ਼ਰੀਏ) ਨਾਲ਼ ਵੇਖੀਏ ਤਾਂ ਸੂਰਜ, ਚੰਦ, ਧਰਤੀ, ਮਾਂ, ਬਾਪ, ਰਿਸ਼ਤੇਦਾਰ, ਪਸ਼ੂ-ਪੰਛੀ, ਪਾਣੀ, ਹਵਾ, ਅੱਗ, ਬਨਸਪਤੀ, ਆਦਿ ਵਿਖਾਈ ਦਿੰਦੀ ਕੁਦਰਤ ਜਾਂ ਬ੍ਰਹਿਮੰਡ; ‘ਸੱਚ’ ਹੀ ਹੈ, ਪਰ ਧਰਮ ਦੇ ਪੈਮਾਨੇ ਨਾਲ਼ ਵੇਖਿਆਂ ਇਹ ਸਭ ਛਲ-ਕਪਟ ਹੈ, ਧੂਏਂ ਦਾ ਪਹਾੜ (ਫੈਲਾਅ) ਹੈ, ‘‘ਇਹੁ ਜਗੁ ਧੂਏ ਕਾ ਪਹਾਰ ’’ (ਮਹਲਾ ੯/੧੧੮੭) ਸਦੀਵੀ ਸਾਥ ਦੇਣ ਵਾਲ਼ਾ ਨਹੀਂ। ਧਰਮ; ਇਸ ਅਸੱਚ (ਝੂਠ) ਤੋਂ ਅਗਾਂਹ ਸੱਚ (ਸਦੀਵੀ ਸਥਿਰ ਪ੍ਰਭੂ) ਬਾਰੇ ਜਾਣਨ ਲਈ ਸ਼ਰਧਾਵਾਨ ਮਨੁੱਖ ਨੂੰ ਪ੍ਰੇਰਦਾ ਹੈ, ਤਿਆਰ ਕਰਦਾ ਹੈ, ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ’’ (ਮਹਲਾ ੫/੧੦੯੬) ਭਾਵ ਅਗਾਂਹ ਨੂੰ ਵਧ, ਪਿਛਾਂਹ ਨਾ ਮੁੜ।

ਮਨੁੱਖ ਕੋਲ਼ ‘ਸੱਚ’ ਨੂੰ ਜਾਣਨ ਦਾ ਪੈਮਾਨਾ; ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਹੀ ਹਨ। ਜੀਭ; ਕੌੜੇ, ਖੱਟੇ-ਮਿੱਠੇ, ਆਦਿ ਦਾ ਅਹਿਸਾਸ ਕਰਾਉਂਦੀ ਹੈ। ਅੱਖਾਂ; ਵਸਤੂ ਦਾ ਆਕਾਰ ਤੇ ਰੰਗ-ਰੂਪ ਵਿਖਾਉਂਦੀਆਂ ਹਨ। ਨੱਕ; ਸੁਗੰਧ-ਦੁਰਗੰਧ ਤੋਂ ਜਾਣੂ ਕਰਾਉਂਦਾ ਹੈ। ਚਮੜੀ; ਗਰਮੀ-ਸਰਦੀ ਦਾ ਅਹਿਸਾਸ ਅਤੇ ਕੰਨ; ਧੁਨ (ਅਵਾਜ਼) ਦਾ ਬੋਧ ਕਰਾਉਂਦੇ ਹਨ। ਭਾਵੇਂ ਕਿ ਪਸ਼ੂ-ਪੰਛੀ ਭੀ ਆਪਣੇ ਇਨ੍ਹਾਂ ਇੰਦ੍ਰਿਆਂ ਰਾਹੀਂ ਮਨੁੱਖ ਵਾਙ ਹੀ ਸਮਝ ਰੱਖਦੇ ਹਨ, ਪਰ ਉਸ ਨੂੰ ਬਿਆਨ ਨਹੀਂ ਕਰ ਸਕਦੇ। ਮਨੁੱਖ ਜਾਤੀ; ਬਾਕੀ ਜੂਨਾਂ ’ਚੋਂ ਸਿਰਮੌਰ ਜੂਨ ਹੈ, ‘‘ਅਵਰ ਜੋਨਿ; ਤੇਰੀ ਪਨਿਹਾਰੀ   ਇਸੁ ਧਰਤੀ ਮਹਿ; ਤੇਰੀ ਸਿਕਦਾਰੀ   ਸੁਇਨਾ ਰੂਪਾ ਤੁਝ ਪਹਿ ਦਾਮ   ਸੀਲੁ ਬਿਗਾਰਿਓ ਤੇਰਾ ਕਾਮ ’’ (ਮਹਲਾ ੫/੩੭੪) ਭਾਵ ਹੇ ਬੰਦੇ ! ਇਸ ਧਰਤੀ ’ਤੇ ਅਸਲ ਮਾਲਕ ਤੂੰ ਹੀ ਹੈਂ। ਬਾਕੀ ਜੂਨਾਂ ਤਾਂ ਤੇਰਾ ਪਾਣੀ ਭਰਨ ਵਾਲ਼ੀਆਂ ਹਨ ਯਾਨੀ ਤੇਰੀ ਸੇਵਾ ਹੀ ਕਰ ਸਕਦੀਆਂ ਹਨ। ਤੇਰੇ ਕੋਲ਼ ਸੋਨਾ ਹੈ, ਚਾਂਦੀ ਹੈ, ਪਦਾਰਥ ਹਨ (ਜੋ ਕਿ ਹੋਰ ਜੂਨਾਂ ਕੋਲ਼ ਨਹੀਂ, ਜਿਨ੍ਹਾਂ ਨੇ) ਤੇਰਾ ਸਬਰ ਹਿਲਾ ਦਿੱਤਾ। ਤੇਰੇ ਅੰਦਰ ਵਾਸ਼ਨਾਵਾਂ ਵਧਾ ਦਿੱਤੀਆਂ। ਜਾਨਵਰ ਕਦੇ ਭੀ ਮਨੁੱਖ ਵਾਙ ਭਵਿਖ ਦੀ ਚਿੰਤਾ ਨਹੀਂ ਕਰਦੇ। ਉਨ੍ਹਾਂ ਲਈ ਵਰਤਮਾਨ ਹੀ ਸਭ ਕੁੱਝ ਹੁੰਦਾ ਹੈ। ਬੱਚੇ ਪੈਦਾ ਕਰਨਾ ਤੇ ਪੇਟ ਭਰਨਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ।

ਐਸਾ ਸਮਝ ਲੈਣਾ ਕਿ ਭਗਤੀ ਵਿਹੂਣਾ ਬੰਦਾ ਭੀ ਪਸ਼ੂ ਸਮਾਨ ਹੁੰਦਾ ਹੈ, ਸਹੀ ਨਹੀਂ ਕਿਉਂਕਿ ਇਸ ਤਰ੍ਹਾਂ ਮੰਨਣ ਨਾਲ਼ (ਭਗਤੀ ਵਿਹੂਣੇ ਬੰਦੇ ਸਮੇਤ) ਜਾਨਵਰਾਂ ਪ੍ਰਤੀ ਭੀ ਹੀਣ ਭਾਵਨਾ ਪਨਪਦੀ ਹੈ, ਜੋ ਕਿ ਕੁਦਰਤ ਦਾ ਹਿੱਸਾ ਹਨ, ਜਿਨ੍ਹਾਂ ਤੋਂ ਬਲਿਹਾਰ ਹੋਣਾ; ਗੁਰੂ ਦੀ ਸਿੱਖਿਆ ਹੈ। ਆਮ ਮਨੁੱਖ; ਪਸ਼ੂ-ਪੰਛੀਆਂ ਵਾਙ ਆਪਣੀ ਸੋਚ ਨੂੰ ਵਰਤਮਾਨ ਤੱਕ ਸੀਮਤ ਨਹੀਂ ਰੱਖ ਸਕਦਾ, ਕੇਵਲ ਭਗਤ ਹੀ ਰੱਖਦਾ ਹੈ।

ਆਮ ਬੰਦੇ ਲਈ ਜੋ ਧਰਤੀ ਹੈ; ਰੱਬ ਨੂੰ ਪਿਆਰ ਕਰਨ ਵਾਲ਼ਿਆਂ ਲਈ ਉਹ ‘ਧਰਮਸ਼ਾਲ’ ਹੈ ਯਾਨੀ ਧਰਮ ਕਮਾਉਣ ਦੀ ਜਗ੍ਹਾ। ਗੁਰੂ ਨਾਨਕ ਸਾਹਿਬ ਜੀ ਵੇਲ਼ੇ ਨਾਮ-ਜਪਣ ਵਾਲ਼ਾ ਸਥਾਨ; ਗੁਰਦੁਆਰਾ ਨਹੀਂ, ‘ਧਰਮਸ਼ਾਲ’ ਹੁੰਦਾ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ, ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ, ਅੰਧੇਰੁ ਪਲੋਆ .. ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ’’ (ਵਾਰ ੧ ਪਉੜੀ ੨੭) ਭਾਵ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ਼ ‘ਸੱਚ’ ਦਾ ਐਸਾ ਪ੍ਰਕਾਸ਼ ਹਰ ਪਾਸੇ ਫੈਲਿਆ; ਮਾਨੋ ਅਕਾਸ਼ ’ਚ ਸੂਰਜ ਚੜ੍ਹ ਆਇਆ ਹੋਵੇ, ਜਿਸ ਨੇ ਰਾਤ ਨੂੰ ਵਿਖਾਈ ਦੇਣ ਵਾਲ਼ੇ ਤਾਰੇ, ਹਨ੍ਹੇਰਾ ਤੇ ਧੁੰਦ ਯਾਨੀ ਕਿ ਲੋਕਾਂ ਅੰਦਰੋਂ ਅਗਿਆਨ ਤੇ ਅੰਧ ਵਿਸ਼ਵਾਸ ਮਿਟਾ ਦਿੱਤਾ। ਮਨੁੱਖ ਦੀ ਸੋਚ ਵਿੱਚ ਚਾਨਣ ਹੋ ਗਿਆ। ਜਗ੍ਹਾ ਜਗ੍ਹਾ ਧਰਮਸ਼ਾਲ ਬਣ ਗਏ। ਇਲਾਹੀ ਕੀਰਤਨ ਹੋਣ ਲੱਗਾ। ਮਾਨੋ ਨਿੱਤ ‘ਵਿਸਾਖੀ’ ਹੋਵੇ।

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਦਾ ਜਨਮ 27 ਮਾਰਚ 1469 (ਚੇਤ ਸੁਦੀ ਪੁਰਨਮਾਸ਼ੀ ੧੫੨੬, ੧ ਵਿਸਾਖ; ਨਾਨਕਸ਼ਾਹੀ ੦੧) ਨੂੰ ਹੋਇਆ ਸੀ, ਇਸ ਲਈ ‘ਵਿਸਾਖੀ’; ਸਿੱਖਾਂ ਅੰਦਰਲੇ ਰੂਹਾਨੀਅਤ ਵਿਕਾਸ ਦਾ ਪਹਿਲਾ ਦਿਨ ਹੈ। ਸੰਨ 1699 ’ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਭਵਿੱਖ ਵਾਸਤੇ ਸਿੱਖ ਕੌਮ ਦੀ ਰਹਿਨੁਮਾਈ (ਅਗਵਾਈ) ਕਰਨ ਦੀ ਜ਼ਿੰਮੇਵਾਰੀ ਪੰਜ ਪਿਆਰਿਆਂ (ਖ਼ਾਲਸਾ-ਪੰਥ) ਨੂੰ ਸੌਂਪਣ ਲਈ ‘੧ ਵਿਸਾਖ’ ਯਾਨੀ ਕਿ ‘ਵਿਸਾਖੀ ਵਾਲ਼ਾ ਦਿਨ’ ਹੀ ਚੁਣਿਆ ਸੀ।

ਜੋ ਭੀ ਜੀਵ ਵਰਤਮਾਨ ਤੱਕ ਸੋਚਦਾ ਹੈ, ਉਸ ਨੂੰ ਸਬਰ (ਰੱਜ) ਜਲਦੀ ਆਉਂਦਾ ਹੈ। ਸ਼ੇਰ ਦਾ ਅਗਰ ਪੇਟ ਭਰਿਆ ਹੋਵੇ ਤਾਂ ਕੋਲ਼ ਹਿਰਨ ਆ ਜਾਵੇ ਤਾਂ ਭੀ ਉਸ ਦਾ ਸ਼ਿਕਾਰ ਨਹੀਂ ਕਰਦਾ। ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ ਕਾਰਣੁ ਕਰਤਾ ਜੋ ਕਰੈ; ਸਿਰਿ ਧਰਿ ਮੰਨਿ, ਕਰੈ ਸੁਕਰਾਣਾ ਰਾਜੀ ਹੋਇ ਰਜਾਇ ਵਿਚਿ; ਦੁਨੀਆਂ ਅੰਦਰਿ ਜਿਉ ਮਿਹਮਾਣਾ’’ (ਵਾਰ ੧੮ ਪਉੜੀ ੨੧) ਭਾਵ ਵਰਤਮਾਨ ’ਚ ਰਹਿਣ ਵਾਲ਼ੇ ਨੂੰ ਜੋ ਭੀ ਮਿਲ ਜਾਏ, ਉਹ ਉਸੇ ’ਚ ਸੰਤੁਸ਼ਟ ਹੈ। ਕਰਤਾਰ ਵੱਲੋਂ ਜੋ ਭੀ ਮਿਲਿਆ, ਉਸ ਨੂੰ ਸਿਰ-ਮੱਥੇ ਪ੍ਰਵਾਣ ਕਰਕੇ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਰੱਬੀ ਹੁਕਮ ਤੋਂ ਵਾਕਫ਼ ਉਹ ਭਗਤ; ਮਾਲਕ ਦੀ ਰਜ਼ਾ ’ਚ ਖ਼ੁਸ਼ ਰਹਿੰਦਾ ਹੈ। ਉਹ ਸੰਸਾਰਕ ਸਬੰਧ ਭੀ ਪ੍ਰਾਹੁਣੇ (ਮਹਿਮਾਨ) ਵਾਙ ਰੱਖਦਾ ਹੈ ਕਿਉਂਕਿ ਪਤਾ ਹੈ ਕਿ ਇੱਥੇ ਸਦਾ ਨਹੀਂ ਰਹਿਣਾ। ਐਸੀ ਅਵਸਥਾ ਦੀ ਤੁਲਨਾ; ਪਾਣੀ ਦੇ ਜੀਵ (ਮੁਰਗਾਬੀ/ਮੁਰਗ਼+ਆਬ) ਜਾਂ ਕਮਲ-ਫੁੱਲ ਨਾਲ਼ ਕੀਤੀ ਜਾਂਦੀ ਹੈ, ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ   ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ  ! ਨਾਮੁ ਵਖਾਣੇ ’’ (ਸਿਧ ਗੋਸਟਿ/ਮਹਲਾ ੧/੯੩੮) ਭਾਵ ਜਿਵੇਂ ਨਦੀ ’ਚ ਮੁਰਗਾਈ ਤੈਰਦੀ ਹੈ, ਪਰ ਪੰਖ; ਪਾਣੀ ਨਾਲ਼ ਭਿੱਜਣ ਨਹੀਂ ਦਿੰਦੀ। ਕੰਵਲ ਫੁੱਲ ਪਾਣੀ ’ਚ ਹੁੰਦਾ ਹੈ, ਪਰ ਗਲ਼ਦਾ ਨਹੀਂ; ਇਸੇ ਤਰ੍ਹਾਂ ਗੁਰੂ ਉਪਦੇਸ਼ ’ਚ ਸੁਰਤਿ ਨੂੰ ਜੋੜ ਕੇ ਨਾਮ ਜਪਣ ਵਾਲ਼ਾ ਉੱਚੀ ਹੁੰਦੀ ਸੁਰਤਿ ਨਾਲ਼ ਵਾਸ਼ਨਾਵਾਂ ਤੋਂ ਨਿਰਮੋਹ ਰਹਿ ਕੇ ਸੰਸਾਰ ਤੋਂ ਤਰਦਾ ਹੈ। ਐਸੀ ਕਮਾਈ; ਧਰਮ ਦੀ ਸਰਬੋਤਮ ਅਵਸਥਾ (ਸਚਖੰਡ, ਬੇਗ਼ਮਪੁਰਾ, ਤੁਰੀਆਵਸਥਾ ਤੇ ਦਸਮ ਦੁਆਰ) ਹੈ, ਜਿੱਥੇ ਭਗਤ; ਪਸ਼ੂ-ਪੰਛੀਆਂ ਵਾਙ ਵਰਤਮਾਨ ’ਚ ਰਹਿੰਦਾ ਹੈ, ਆਪਣੇ ਵਰਤਮਾਨ ਨੂੰ ਸੰਭਾਲ਼ਦਾ ਹੈ, ਨਾ ਕਿ ਭਗਤੀ ਵਿਹੂਣਾ ਬੰਦਾ ਪਸ਼ੂ ਸਮਾਨ ਹੁੰਦਾ ਹੈ। ਪਸ਼ੂ ਦਾ ਟੀਚਾ ਜੂਨ ਭੋਗਣਾ ਹੈ ਤੇ ਭਗਤ ਦਾ ਟੀਚਾ; ਮਾਲਕ (ਦੀ ਹੋਂਦ) ’ਤੇ ਭਰੋਸਾ ਕਰ ਉਸ ਵਿੱਚ ਅਭੇਦ ਹੋਣਾ ਹੈ ਜਦਕਿ ਭਗਤੀ ਤੋਂ ਸੱਖਣਾ ਬੰਦਾ; ਵਰਤਮਾਨ ਦੀ ਬਜਾਇ ਭੂਤ ਜਾਂ ਭਵਿੱਖ ਦੀਆਂ ਚਿੰਤਾਵਾਂ ’ਚ ਡੁੱਬਿਆ ਰਹਿੰਦਾ ਹੈ।

ਗੁਰਬਾਣੀ ਦੇ ਐਸੇ ਵਾਕ, ‘‘ਕਰਤੂਤਿ ਪਸੂ ਕੀ ਮਾਨਸ ਜਾਤਿ   ਲੋਕ ਪਚਾਰਾ ਕਰੈ ਦਿਨੁ ਰਾਤਿ   ਬਾਹਰਿ ਭੇਖ; ਅੰਤਰਿ ਮਲੁ ਮਾਇਆ   ਛਪਸਿ ਨਾਹਿ; ਕਛੁ ਕਰੈ ਛਪਾਇਆ   ਬਾਹਰਿ ਗਿਆਨ ਧਿਆਨ ਇਸਨਾਨ   ਅੰਤਰਿ ਬਿਆਪੈ; ਲੋਭੁ ਸੁਆਨੁ (ਕੁੱਤਾ) ’’ (ਸੁਖਮਨੀ/ਮਹਲਾ ੫/੨੬੭) ਰਾਹੀਂ ਕਰਮਕਾਂਡੀ ਜੀਵਨ ਦੀ ਤੁਲਨਾ ਪਸ਼ੂ ਦੇ ਅਰਥਹੀਣ-ਟੀਚੇ ਨਾਲ਼ ਕੀਤੀ ਹੁੰਦੀ ਹੈ, ਨਾ ਕਿ ਪਸ਼ੂ ਦੇ ਸੁਭਾਅ ਨਾਲ਼ ਕਿਉਂਕਿ ਉਹ ਚੱਲਿਆ ਤਾਂ ਧਰਮੀ ਬਣਨ ਹੁੰਦਾ ਹੈ, ਪਰ ਫਸਿਆ ਰਿਹਾ ਸਾਰੀ ਉਮਰ ਕਰਮਕਾਂਡਾਂ ’ਚ।

ਗੁਰੂ ਰਾਮਦਾਸ ਜੀ ਭੀ ਧਰਮ ਦੀ ਇਸ ਸਰਬੋਤਮ ਅਵਸਥਾ ਦੀ ਤੁਲਨਾ ਮੁਰਗਾਬੀ ਦੇ ਸੁਭਾਅ ਨਾਲ਼ ਕਰਦੇ ਹਨ, ‘‘ਮਾਇਆ ਮੋਹੁ ਸਬਲੁ ਹੈ ਭਾਰੀ; ਮੋਹੁ ਕਾਲਖ ਦਾਗ ਲਗੀਜੈ   ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ; ਜਿਉ ਮੁਰਗਾਈ ਪੰਕੁ (ਪੰਖ) ਨ ਭੀਜੈ ’’  (ਮਹਲਾ ੪/੧੩੨੪) ਭਾਵ ਮਾਇਆਵੀ ਸਮੁੰਦਰ; ਬੜਾ ਭਿਆਨਕ, ਡਰਾਵਨਾ ਹੈ। ਇੱਥੇ ਮੋਹ-ਵਿਕਾਰ ਰੂਪ ਕਾਲ਼ਖ਼ ਚੰਬੜਦੀ ਹੈ, ਪਰ ਰੱਬ ਦੇ ਪਿਆਰੇ; ਇਸ ਤੋਂ ਨਿਰਲੇਪ ਰਹਿੰਦੇ ਹਨ; ਜਿਵੇਂ ਕਿ ਮੁਰਗਾਬੀ (ਨਦੀ ’ਚ ਹੁੰਦਿਆਂ ਭੀ ਪਾਣੀ ’ਚ) ਆਪਣੇ ਪੰਖ ਨਹੀਂ ਭਿੱਜਣ ਦਿੰਦੀ।

ਹੁਣ ਸਵਾਲ ਉਪਜਦਾ ਹੈ ਕਿ ਐਸੇ ਉੱਚੇ-ਸੁੱਚੇ ਜੀਵਨ; ਸ਼ਹਾਦਤ ਕਿਉਂ ਦਿੰਦੇ ਹਨ ? ਆਪਣਾ ਕੀਮਤੀ ਮਨੁੱਖਾ ਜਨਮ ਕਿਉਂ ਖ਼ਤਮ ਕਰਦੇ ਹਨ ? ਜਵਾਬ ਹੈ ‘ਹੋਰਾਂ ਦੇ ਭਲੇ ਜਾਂ ਕਲਿਆਣ ਲਈ’ ਯਾਨੀ ਆਪਣਾ ਜੀਵਨ ਸਫਲ ਕਰ ਚੁੱਕੇ ਰੱਬ ਦੇ ਪਿਆਰੇ; ਹੋਰਾਂ ਲਈ ਸ਼ਹਾਦਤ ਦਿੰਦੇ ਹਨ। ‘ਸ਼ਹਾਦਤ’ ਦਾ ਅੱਖਰੀਂ ਅਰਥ ਹੈ ‘ਸੱਚੀ ਗਵਾਹੀ’ ਯਾਨੀ ਆਦਰਸ਼ਮਈ ਜੀਵਨ, ਜੋ ਹੋਰਾਂ ਲਈ ਮਿਸਾਲ (ਗਵਾਹ) ਬਣੇ। ਐਸੀਆਂ ਰੂਹਾਂ ਦੁਆਰਾ ਦਿੱਤੀ ਜਾਂਦੀ ‘ਸ਼ਹਾਦਤ’; ਆਮ ਮਨੁੱਖ ਅੰਦਰ ਨਵੀਂ ਚੇਤਨਾ ਭਰਦੀ ਹੈ। ਇਤਿਹਾਸ ਗਵਾਹ ਹੈ ਕਿ 25 ਮਈ 1675 (੨੭ ਜੇਠ, ਨਾਨਕਸ਼ਾਹੀ ਸੰਮਤ ੨੦੭) ’ਚ ਜਦ 16 ਕਸ਼ਮੀਰੀ ਬ੍ਰਾਹਮਣ; ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਆਪਣੀ ਰੱਖਿਆ ਦਾ ਭਰੋਸਾ ਕਰਕੇ ਆਏ ਤਾਂ ਗੁਰੂ ਸਾਹਿਬ ਨੇ ਭੀ ਇਹੀ ਕਿਹਾ ਕਿ ਇੱਕ ਮਹਾਨ ਵਿਅਕਤੀ ਨੂੰ ਕੁਰਬਾਨੀ ਦੇਣੀ ਪੈਣੀ ਹੈ ਯਾਨੀ ਮਹਾਨ ਪੁਰਸ਼ ਦੀ ਕੁਰਬਾਨੀ ਨਾਲ਼ ਹੀ ਮਰੀਆਂ ਜ਼ਮੀਰਾਂ ਜਾਗਣਗੀਆਂ ਤੇ ਕ੍ਰਾਂਤੀ ਪੈਦਾ ਹੋਏਗੀ, ਜਿਸ ਦੇ ਡਰ ਕਾਰਨ ਔਰੰਗਜ਼ੇਬ ਦਾ ਜ਼ੁਲਮ ਰੁਕੇਗਾ। ਐਸਾ ਹੀ ਹੋਇਆ। ਗੁਰੂ ਸਾਹਿਬ ਦੁਆਰਾ ਦਿੱਤੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਸੁੱਤੀਆਂ ਜ਼ਮੀਰਾਂ ਜਾਗੀਆਂ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ’ਚ ਆਪਣੇ ਅਧਿਕਾਰਾਂ ਲਈ ਲੜਨ ਲੱਗੀਆਂ। ਐਸੇ ਹੀ ਹਾਲਾਤ; ਗੁਰੂ ਅਰਜਨ ਸਾਹਿਬ ਜੀ ਦੀ ‘ਸ਼ਹਾਦਤ’ (30 ਮਈ 1606/ਜੇਠ ਸੁਦੀ ੪, ਬਿਕ੍ਰਮੀ ਸੰਮਤ ੧੬੬੩; ੨ ਹਾੜ; ਨਾਨਕਸ਼ਾਹੀ ੧੩੮) ਤੋਂ ਬਾਅਦ ਬਣੇ, ਜਦ ਬਾਦਿਸ਼ਾਹ ਜਹਾਂਗੀਰ ਨੇ ਜਨਵਰੀ 1613 ’ਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਜੋਕੇ ਗੁਰਦੁਆਰਾ ਮਜਨੂੰ ਟਿੱਲਾ (ਦਿੱਲੀ) ਤੋਂ ਗ੍ਰਿਫ਼ਤਾਰ ਕਰ 12 ਸਾਲ ਦੀ ਸਜ਼ਾ ਸੁਣਾ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕੀਤਾ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਅਗਵਾਈ ’ਚ ਵਿਦ੍ਰੋਹ ਵਜੋਂ ਪੂਰੇ ਭਾਰਤ ’ਚ ਸ਼ਾਂਤਮਈ ਲਹਿਰ ਪੈਦਾ ਹੋਈ, ਜਿਸ ਤੋਂ ਡਰ ਕੇ ਜਹਾਂਗੀਰ ਨੇ ਸਮੇਂ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਰਿਹਾਅ ਹੀ ਨਹੀਂ ਕੀਤਾ ਬਲਕਿ ਗੁਰੂ ਸਾਹਿਬ ਦਾ ਹੁਕਮ ਮੰਨ ਕੇ 52 ਹਿੰਦੂ ਰਾਜਿਆਂ ਨੂੰ ਭੀ ਰਿਹਾਅ ਕਰਨਾ ਪਿਆ ਸੀ।

ਜੇ ਕਿਸੇ ਨਸ਼ੇੜੀ ਕੋਲ਼ ਬੈਠਦੇ ਰਹੀਏ ਤਾਂ ਬੰਦਾ ਖ਼ੁਦ ਭੀ ਨਸ਼ੇੜੀ ਬਣ ਜਾਂਦਾ ਹੈ ਕਿਉਂਕਿ ਜੈਸੀ ਸੰਗਤ; ਵੈਸੀ ਰੰਗਤ ਹੁੰਦੀ ਹੈ, ‘‘ਜੈਸਾ ਸੇਵੈ; ਤੈਸੋ ਹੋਇ ’’ (ਮਹਲਾ ੧/੨੨੩) ਜੇ ਪੱਥਰ ਨੂੰ ਪੂਜੀਏ ਤਾਂ ਦਿਲ; ਪੱਥਰ ਵਾਙ ਕਠੋਰ-ਨਿਰਦਈ ਹੋ ਜਾਂਦਾ ਹੈ। ਧਰਮ; ਬੰਦੇ ਦੇ ਦਿਲ ਨੂੰ ਮੋਮ ਵਾਙ ਨਰਮ ਚਾਹੁੰਦਾ ਹੈ, ‘‘ਮੁਸਲਮਾਣੁ; ਮੋਮ ਦਿਲਿ ਹੋਵੈ ਅੰਤਰ ਕੀ ਮਲੁ; ਦਿਲ ਤੇ ਧੋਵੈ ’’ (ਮਹਲਾ ੫/੧੦੮੪) ਬਾਣੀਕਾਰਾਂ ਨੇ ਪੱਥਰ ਤੇ ਮੂਰਤੀ/ਤਸਵੀਰ ਨੂੰ ਪੂਜਣ ਤੋਂ ਵਰਜਿਆ ਹੈ, ‘‘ਜੋ ਪਾਥਰ ਕਉ ਕਹਤੇ ਦੇਵ   ਤਾ ਕੀ, ਬਿਰਥਾ ਹੋਵੈ ਸੇਵ   ਜੋ ਪਾਥਰ ਕੀ ਪਾਂਈ ਪਾਇ (ਚਰਨੀਂ ਪੈਂਦਾ) ਤਿਸ ਕੀ ਘਾਲ; ਅਜਾਂਈ (ਵਿਅਰਥ) ਜਾਇ ’’ (ਮਹਲਾ ੫/੧੧੬੦) ਘਾਲਣਾ ਉਹੀ ਸਫਲ ਹੈ, ਜੋ ਸੱਚ ਨੂੰ ਸਮਝ ਕੇ ਉਸ ਦਾ ਨਾਮ ਜਪੇ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ   ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ) ਭਾਵ ਜਿਨ੍ਹਾਂ ਨੇ ਨਾਮ ਜਪਿਆ, ਉਨ੍ਹਾਂ ਦੀ ਮਿਹਨਤ ਸਫਲ ਹੋ ਗਈ ਸਗੋਂ ਉਨ੍ਹਾਂ ਦੀ ਸੰਗਤ ਕਰਕੇ ਬੇਅੰਤ ਹੋਰ ਲੁਕਾਈ ਭੀ ਨਾਮ ਜਪ-ਜਪ ਕੇ ਮੁਕਤ ਹੋ ਗਈ। ਇਸ ਤਰ੍ਹਾਂ ਜਿਹੜੇ ਨਿਰਭਉ-ਪ੍ਰਭੂ (ਸੱਚ) ਨਾਲ਼ ਪਿਆਰ ਪਾਉਂਦੇ ਹਨ, ਉਹ ਭੀ ਉਸ ਵਾਙ ਡਰ-ਮੁਕਤ ਹੋ ਜਾਂਦੇ ਹਨ, ‘‘ਨਿਰਭਉ ਜਪੈ; ਸਗਲ ਭਉ ਮਿਟੈ ’’ (ਸੁਖਮਨੀ/ਮਹਲਾ ੫/੨੯੩) ਪਰਮਾਤਮਾ ਵਾਙ ਨਿਡਰ ਹੋ ਕੇ ਸੱਚ ਦੀ ਹਿਫ਼ਾਜ਼ਤ ਲਈ ਆਵਾਜ਼ ਬੁਲੰਦ ਕਰਨਾ ਹੀ ਜ਼ਮੀਰ ਦਾ ਜਾਗਣਾ ਹੈ। ਇਹੀ ਮਨੁੱਖਾ-ਜੀਵਨ ਦਾ ਟੀਚਾ ਹੈ। ਧਰਮ ਦਾ ਅਸਲ ਖੇਤਰ ਹੈ।

ਐਸੀਆਂ ਧਰਮ (ਸੱਚ) ਆਧਾਰਿਤ ਕ੍ਰਾਂਤੀਆਂ ਪੈਦਾ ਕਰਨ ਲਈ ਹੀ ਮਹਾਂ ਪੁਰਖ ਜਨਮ ਲੈਂਦੇ ਹਨ। ਕੁਦਰਤ ਦਾ ਵਿਧਾਨ ਹੈ ਕਿ ਮਾਸਾਹਾਰੀ ਹਮਲਾ ਕਰੇਗਾ ਕਿਉਂਕਿ ਉਸ ਦੀ ਖ਼ੁਰਾਕ; ਮਾਸ ਬਣਾਈ ਹੋਈ ਹੈ ਤੇ ਸਾਕਾਹਾਰੀ ਸਿੰਗਾਂ ਨਾਲ ਆਪਣੀ ਹਿਫ਼ਾਜ਼ਤ ਕਰੇਗਾ। ਕੁਦਰਤ ਨੇ ਕਿਸੇ ਮਾਸਾਹਾਰੀ ਨੂੰ ਸਿੰਗ ਨਹੀਂ ਦਿੱਤੇ ਅਤੇ ਸਾਕਾਹਾਰੀ ਨੂੰ ਤੇਜ਼ ਨਿਗਾਹ ਤੇ ਨੁਕੀਲੇ ਨੌਂਹ ਨਹੀਂ ਦਿੱਤੇ। ਸੰਘਰਸ਼ ਹੀ ਜੀਵਨ ਹੈ। ਕਰਤਾਰ ਦੀ ਖੇਡ ਹੈ। ਮਨਮੁਖ ਕਠੋਰ ਦਿਲ ਹੈ। ਵਧੀਕੀ ਕਰਨਾ ਉਸ ਦਾ ਸੁਭਾਅ ਹੈ। ਨਰਮ ਦਿਲ ਗੁਰਮੁਖਾਂ ਨੂੰ ਗੁਰੂ ਸਾਹਿਬਾਨ ਨੇ ਕਿਰਪਾਨ (ਸਿੰਗ) ਰੱਖਿਆ ਕਰਨ ਲਈ ਦਿੱਤੀ ਹੈ। ਸੱਚ ਦੀ ਹਿਫ਼ਾਜ਼ਤ ‘ਜਨੇਊ’ ਨਾ ਕਰ ਸਕਿਆ। ਸਦੀਆਂ ਤੱਕ ਮਾਸਾਹਾਰੀ; ਬ੍ਰਾਹਮਣਾਂ ਦਾ ਸ਼ਿਕਾਰ ਕਰਦੇ ਰਹੇ।

ਭਗਤ ਕਬੀਰ ਜੀ ਉਨ੍ਹਾਂ ਜਾਗਤ ਜ਼ਮੀਰਾਂ ਤੋਂ ਕੁਰਬਾਨ ਹੁੰਦੇ ਹਨ, ਜੋ ਸੁੱਤੇ ਪਏ ਭੀ ਨਿਰਭਉ (ਸੱਚ) ਨਾਲ਼ ਜੁੜੇ ਹਨ, ‘‘ਕਬੀਰ  ! ਸੁਪਨੈ ਹੂ ਬਰੜਾਇ ਕੈ; ਜਿਹ ਮੁਖਿ (’ਚੋਂ) ਨਿਕਸੈ ਰਾਮੁ   ਤਾ ਕੇ ਪਗ ਕੀ ਪਾਨਹੀ; ਮੇਰੇ ਤਨ ਕੋ ਚਾਮੁ ੬੩’’ (ਭਗਤ ਕਬੀਰ/੧੩੬੭) ਭਾਵ ਸੁੱਤੇ ਪਏ ਜਿਸ ਬੰਦੇ ਦੇ ਮੂੰਹੋਂ ਰਾਮ-ਰਾਮ ਨਿਕਲੇ। ਮੇਰੇ (ਕਬੀਰ ਦੇ) ਸਰੀਰ ਦੀ ਚਮੜੀ; ਉਸ ਦੀ ਜੁੱਤੀ ਬਣਨਾ ਲੋਚਦੀ ਹੈ। ਗੁਰੂ ਨਾਨਕ ਸਾਹਿਬ ਜੀ ਭੀ ਕਹਿੰਦੇ ਹਨ, ‘‘ਹਉ ਬਲਿਹਾਰੀ ਤਿਨ ਕਉ; ਜੋ ਹਰਿ ਚਰਣੀ ਰਹੈ, ਲਿਵ ਲਾਇ ’’ (ਮਹਲਾ ੧/੧੨੮੧) ਗੁਰੂ ਅਮਰਦਾਸ ਜੀ ਦੇ ਭੀ ਬਚਨ ਹਨ, ‘‘ਹਉ ਬਲਿਹਾਰੀ ਤਿਨ ਕਉ; ਜਿਨਿ ਧਿਆਇਆ ਹਰਿ ਨਿਰੰਕਾਰੁ ’’ (ਮਹਲਾ ੩/੯੧) ਗੁਰੂ ਅਰਜਨ ਸਾਹਿਬ ਦੇ ਭੀ ਬੋਲ ਹਨ, ‘‘ਹਉ ਬਲਿਹਾਰੀ; ਜੋ ਪ੍ਰਭੂ ਧਿਆਵਤ ’’ (ਮਹਲਾ ੫/੮੦੫) ਹੋਰਾਂ ਤੋਂ ਕੁਰਬਾਨ ਹੋਣ ਤੋਂ ਭਾਵ; ਸੱਚ ਪ੍ਰਤੀ ਹਰੇਕ ਦਾ ਲਗਾਅ ਪੈਦਾ ਕਰ ਧਰਮ-ਯੋਧੇ ਪੈਦਾ ਕਰਨਾ ਹੈ ਤਾਂ ਕਿ ਅਧਰਮ (ਕੂੜ) ਦਾ ਪ੍ਰਭਾਵ ਨਾ ਵਧੇ। ‘ਸ਼ਹਾਦਤ’ ਭੀ ਇਸੇ ਕੜੀ ਦਾ ਹਿੱਸਾ ਹੈ। ਨਮੂਨਾ (ਗਵਾਹੀ) ਪੇਸ਼ ਕਰਨਾ ਹੈ। ਅੱਜ ਭੀ ਜੇਕਰ ਦੇਹਧਾਰੀ ਗੁਰੂ, ਸ਼੍ਰੀ ਸ਼੍ਰੀ 1008 ਜਾਂ ਸੰਤ ਕਹਾਉਣ ਵਾਲ਼ੇ 2-4 ਕੁ ‘ਸ਼ਹਾਦਤ’ ਦੇਣ ਤਾਂ ਧਰਮ ਪ੍ਰਤੀ ਅਚਨਚੇਤ ਲਗਾਅ ਵਧੇਗਾ, ਪਰ ਐਸੇ ਮਿਲਣੇ ਕਿੱਥੇ ਨਹੀਂ ?

ਸੱਚ ਨਾਲ਼ ਲਗਾਅ ਪੈਦਾ ਕਰਨ ਲਈ ਹੀ ਦਿਨ ਭਰ ਦੇ ਮੁਲਾਂਕਣ ਵਜੋਂ ਰਾਤੀ ਸੋਹਿਲਾ ਸਾਹਿਬ ’ਚ ਇਹ ਸ਼ਬਦ ਪੜ੍ਹੀਦਾ ਹੈ, ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ   ਈਹਾ ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾਰੇ   ਮਨ  ! ਗੁਰ ਮਿਲਿ ਕਾਜ ਸਵਾਰੇ ਰਹਾਉ ’’ (ਸੋਹਿਲਾ/ਮਹਲਾ ੫/੧੩) ਭਾਵ ਹੇ ਮੇਰੇ ਮਿਤਰੋ ! ਮੈ ਬੇਨਤੀ ਕਰਦਾ ਹਾਂ ਗਹੁ ਨਾਲ਼ ਸੁਣੋ ਕਿ ਇਹ ਮਨੁੱਖਾ ਜਨਮ; ਗੁਰੂ ਦੀ ਪ੍ਰੇਰਨਾ ਲੈਣ ਦਾ ਸਮਾਂ ਹੈ। ਜਿਸ ਨੇ ਇਸ ਸਮੇਂ ਲਾਭ ਖੱਟ ਲਿਆ। ਉਸ ਦਾ ਲੋਕ-ਪ੍ਰਲੋਕ ਸਫਲ ਹੈ (ਬਾਕੀ ਸਭ ਦਾ ਨਹੀਂ)। ਉਮਰ ਦਿਨ ਬਦਿਨ ਘਟ ਰਹੀ ਹੈ, ਗੁਰੂ ਨੂੰ ਮਿਲ ਕੇ ਧਰਮ ਦਾ ਅਸਲ ਕੰਮ ਕਰ ਜਾਓ।

ਸੱਚਾ ਗੁਰੂ ਓਹੀ ਹੈ, ਜਿਸ ਦੀ ਸਮਝ/ਸੋਚ; ਕੁਦਰਤ ਦੇ ਰਚੇਤਾ ਕਰਤਾਰ ਵਰਗੀ ਹੋਵੇ। ਕਰਤਾਰ ਹਮੇਸ਼ਾਂ ਲਾਚਾਰ-ਗ਼ਰੀਬ ਨਾਲ਼ ਖੜ੍ਹਦਾ ਹੈ; ਜਿਵੇਂ ਕਿ ਸੰਨ 1521 ’ਚ ਏਮਨਾਬਾਦ (ਲਹਿੰਦੇ ਪੰਜਾਬ) ’ਚ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਹੈ, ‘‘ਕਰਤਾ  ! ਤੂੰ ਸਭਨਾ ਕਾ ਸੋਈ   ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ ਰਹਾਉ ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ’’ (ਮਹਲਾ ੧/੩੬੦) ਭਾਵ ਹੇ ਕਰਤਾਰ ! ਜਦ ਇੱਕ ਅਹੰਕਾਰੀ; ਦੂਜੇ ਅਹੰਕਾਰੀ ਨੂੰ ਮਾਰਦਾ ਹੈ ਤਾਂ ਤੇਰੇ ਮਨ ’ਚ ਰੋਸ਼ ਨਹੀਂ ਹੁੰਦਾ, ਪਰ ਜੇ ਕੋਈ ਅਹੰਕਾਰੀ; ਨਿਮਾਣਿਆਂ (ਗਾਈਆਂ) ਨੂੰ ਮਾਰੇ ਤਾਂ ਤੂੰ ਉਸ ਤੋਂ ਪੁੱਛ-ਪੜਤਾਲ ਜ਼ਰੂਰ ਕਰਦਾ ਹੈਂ। ਮਾਲਕ ਦੀ ਇਸ ਸੋਚ ਮੁਤਾਬਕ ਹੀ ਗੁਰੂ ਨਾਨਕ ਸਾਹਿਬ ਨਿਮਾਣਿਆਂ ਨਾਲ਼ ਖੜ੍ਹੇ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ   ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  ! (ਮਹਲਾ ੧/੧੫) ਭਾਵ ਹੇ ਦਿਆਲੂ ਪ੍ਰਭੂ !  ਤੇਰੀ ਮਿਹਰ ਸਦਾ ਨਿਮਾਣਿਆਂ-ਨਿਤਾਣਿਆਂ ਉੱਤੇ ਹੁੰਦੀ ਹੈ, ਉੱਚੇ ਅਹੰਕਾਰੀਆਂ ’ਤੇ ਨਹੀਂ। ਨਾਨਕ ਨਿਤਾਣਿਆਂ ਨਾਲ਼ ਖੜ੍ਹਾ ਹੈ; ਵੱਡਿਆਂ ਨਾਲ਼ ਮੇਰਾ ਕਾਹਦਾ ਵਾਹ-ਵਾਸਤਾ ? ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਨੂੰ ਇਸ ਸਮੇਂ ਬਾਬਰ-ਸੈਨਾ ਨੇ ਜੇਲ੍ਹ ’ਚ ਬੰਦ ਕਰ ਦਿੱਤਾ ਸੀ, ਜਿੱਥੇ ਆਪ ਨੇ ਬਾਬਰ ਨੂੰ ਜਾਬਰ (ਧੱਕਾ ਕਰਨ ਵਾਲ਼ਾ) ਕਿਹਾ ਸੀ ਤੇ ਬੇਗੁਨਾਹ ਬੰਦੀਆਂ ਨੂੰ ਛੁਡਾ ਕੇ ਲਿਆਏ ਸਨ।

ਜੁਲਾਈ 1540 ’ਚ ਜਦ ਸ਼ੇਰ ਸ਼ਾਹ ਸੂਰੀ ਤੋਂ ਮੈਦਾਨੇ ਜੰਗ ’ਚ ਹਾਰ ਕੇ ਆਏ ਬਾਬਰ ਦੇ ਪੁੱਤਰ ਹਮਾਯੂੰ ਨੇ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਉੱਤੇ ਤਲਵਾਰ ਕੱਢੀ ਤਾਂ ਗੁਰੂ ਸਾਹਿਬ ਨੇ ਕਿਹਾ, ‘ਓਏ ਮਰਦਾ ! ਇਹ ਤਲਵਾਰਾਂ ਮੈਦਾਨੇ-ਜੰਗ ’ਚ ਹੀ ਵਰਤੀਦੀਆਂ ਹਨ ?’ ਐਸਾ ਸੁਣ ਕੇ ਹਮਾਯੂੰ ਸ਼ਰਮਿੰਦਾ ਹੋਇਆ ਤੇ ਅਹਿਸਾਸ ਭੀ ਕੀਤਾ ਕਿ ਸਿੱਖ; ਬਾਦਿਸ਼ਾਹ, ਅਮੀਰੀ, ਨਵਾਬੀ ਜਾਂ ਤਾਕਤਵਰ ਤੋਂ ਡਰਦੇ ਨਹੀਂ। ਇਹ ਨਿਡਰ, ਦਲੇਰ ਅਤੇ ਸਪਸ਼ਟ ਸੋਚ ਵਾਲੇ ਇਨਸਾਨ ਹਨ।

ਸੋ ਭਗਤ ਕਬੀਰ ਜੀ ਆਪਣੇ ਚੰਮ ਦੀ ਜੁੱਤੀ ਕਿਸ ਲਈ ਬਣਾਉਣਾ ਲੋਚਦੇ ਹਨ ? ਜਵਾਬ ਹੈ ‘ਹੋਰਾਂ ਲਈ’। ਗੁਰੂ ਅਰਜਨ ਸਾਹਿਬ ਜੀ ਕਿੰਨਾ ਅੱਗੇ ਜੋਦੜੀ ਕਰ ਰਹੇ ਹਨ ਤਾਂ ਕਿ ਉਹ ਸੱਚ ਨਾਲ਼ ਜੁੜਨ। ਜਵਾਬ ਹੈ ‘ਹੋਰਾਂ ਲਈ’। ਗੁਰੂ ਨਾਨਕ ਸਾਹਿਬ ਜੀ; ਮਲਕ ਭਾਗੋ ਵਰਗੇ ਅਹੰਕਾਰੀਆਂ ਨੂੰ ਛੱਡ ਕੇ ਕਿਸ ਨਾਲ਼ ਖੜ੍ਹੇ ਹਨ ? ਜਵਾਬ ਹੈ ‘ਅਤਿ ਗ਼ਰੀਬ ਭਾਈ ਲਾਲੋ ਜੀ ਵਰਗਿਆਂ ਨਾਲ਼’। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ; ਲਾਚਾਰ ਕਸ਼ਮੀਰੀ ਪੰਡਿਤਾਂ ਨਾਲ਼ ਖੜ੍ਹੇ ਭਾਵੇਂ ਕਿ 11 ਨਵੰਬਰ 1675 (ਮੱਘਰ ਸੁਦੀ ੫, ਬ੍ਰਿਕਮੀ ਸੰਮਤ ੧੭੩੨; ੧੧ ਮੱਘਰ; ਨਾਨਕਸ਼ਾਹੀ ੨੦੭) ਨੂੰ ਚਾਂਦਨੀ ਚੌਕ (ਦਿੱਲੀ) ਵਿਖੇ ਸ਼ਹਾਦਤ ਹੀ ਦੇਣੀ ਪਈ।

ਅਹੰਕਾਰੀ ਬੰਦੇ ਲਈ ਦਇਆ ਜਾਂ ਰਹਿਮ; ਅਕਾਲ ਪੁਰਖ ਦੇ ਮਨ ’ਚ ਨਹੀਂ ਹੁੰਦਾ ਕਿਉਂਕਿ ਅਹੰਕਾਰੀ; ਉਸ ਦੀ ਹੋਂਦ ਨੂੰ ਮੰਨਣ ਤੋਂ ਹੀ ਇਨਕਾਰੀ ਹੁੰਦਾ ਹੈ। ਜੇ ਕੋਈ ਨੌਕਰ ਆਪਣੇ ਮਾਲਕ ਨੂੰ ਮਾਲਕ ਹੀ ਨਾ ਸਮਝੇ ਤਾਂ ਮਾਲਕ ਦੇ ਦਿਲ ’ਚ ਭੀ ਉਸ ਪ੍ਰਤੀ ਤਰਸ ਨਹੀਂ ਹੁੰਦਾ। ਸੱਚ ਦੇ ਪੈਰੋਕਾਰਾਂ (ਭਗਤਾਂ, ਫ਼ਕੀਰਾਂ, ਗੁਰੂਆਂ) ਨੂੰ ਤਸੀਹੇ ਦੇਣ ਜਾਂ ਸ਼ਹੀਦ ਕਰਨ ਵਾਲ਼ੇ ਅਹੰਕਾਰੀ ਬਾਦਿਸ਼ਾਹ; ਸਮਾਜ ਦੀਆਂ ਨਜ਼ਰਾਂ ’ਚ ਭਾਵੇਂ ਕੁੱਝ ਸਮੇਂ ਲਈ ਜੇਤੂ ਜਾਪਣ, ਪਰ ਅਸਲ ਮਾਲਕ (ਸੱਚ) ਸਾਮ੍ਹਣੇ ਉਹ ਜੀਵਨ-ਬਾਜ਼ੀ ਹਾਰ ਗਏ। ਗੁਰੂ ਅਰਜਨ ਸਾਹਿਬ ਜੀ ਦੀ ਸੋਚ ਨੂੰ ਝੂਠ ਦੀ ਦੁਕਾਨ ਕਹਿਣ ਵਾਲ਼ਾ ਜਹਾਂਗੀਰ; ਅਫੀਮ ਤੇ ਸ਼ਰਾਬ ਦਾ ਆਦੀ ਸੀ। ਇਸੇ ਰੋਗ ਕਾਰਨ 28 ਅਕਤੂਬਰ 1627 ਨੂੰ ਮਰ ਗਿਆ। ਉਸ ਦੇ ਪੁੱਤਰ ਸ਼ਾਹ ਜਹਾਨ ਨੂੰ ਉਸ ਦੇ ਪੋਤੇ ਔਰੰਗਜ਼ੇਬ ਨੇ 8 ਸਾਲ ਕੈਦ ’ਚ ਬੰਨ੍ਹ ਕੇ ਮਾਰਿਆ, ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ 30 ਅਗਸਤ 1559 ਨੂੰ ਮਾਰਿਆ, ਆਪਣੀ ਭੈਣ ਰੌਸ਼ਨਾਰਾ ਬੇਗ਼ਮ ਨੂੰ ਜ਼ਹਰ ਦੇ ਕੇ 11 ਸਤੰਬਰ 1671 ਨੂੰ ਮਾਰਿਆ ਤੇ ਆਪਣੀ ਬੇਟੀ ਜ਼ੇਨ-ਉਨ-ਨਿਸਾ ਨੂੰ 20 ਸਾਲ ਕੈਦ ’ਚ ਬੰਨ੍ਹ ਕੇ 27 ਮਈ 1702 ਨੂੰ ਮਾਰਿਆ, ਆਦਿ।

ਦੂਸਰੇ ਪਾਸੇ ਅਸਲ ਮਾਲਕ (ਸਦਾ ਥਿਰ) ਨਾਲ਼ ਪਿਆਰ ਕਰਨ ਵਾਲ਼ੇ ਬਾਬਾ ਫ਼ਤਿਹ ਸਿੰਘ ਜੀ (ਉਮਰ 7 ਸਾਲ), ਬਾਬਾ ਜੋਰਾਵਰ ਸਿੰਘ ਜੀ (9 ਸਾਲ), ਬਾਬਾ ਜੁਝਾਰ ਸਿੰਘ ਜੀ (15 ਸਾਲ), ਬਾਬਾ ਅਜੀਤ ਸਿੰਘ ਜੀ (18 ਸਾਲ), ਮਾਤਾ ਗੁੱਜਰ ਕੌਰ ਜੀ (81 ਸਾਲ) ਸਮੇਤ ਅਨੇਕਾਂ ਮਰਜੀਵੜੇ ਸਿੰਘ-ਸਿੰਘਣੀਆਂ; ਹੋਰਾਂ ਲਈ ਯਾਨੀ ਸਾਡੇ ਲਈ ‘ਸ਼ਹਾਦਤਾਂ’ ਦੇ ਗਏ ਤਾਂ ਕਿ ਸਾਡੇ ਅੰਦਰ ਕੂੜ ਦਾ ਮੁਕਾਬਲਾ ਕਰਨਯੋਗ ਚਾਨਣ (ਸੱਚ) ਪ੍ਰਗਟ ਹੋਵੇ। ਸੱਚ (ਅਸਲ ਮਾਲਕ) ਪ੍ਰਤੀ ਲਗਨ ਪੈਦਾ ਹੋਵੇ। ਮਨੁੱਖ ਜਾਤੀ ਦਾ ਫ਼ਰਜ਼ ਹੈ ਕਿ ਉਹ, ਇਨ੍ਹਾਂ ਦੋਵੇਂ ਮਾਰਗਾਂ (ਹੋਰਾਂ ਨੂੰ ਸਤਾਉਣਾ ਜਾਂ ਹੋਰਾਂ ਲਈ ਖ਼ੁਦ ਸ਼ਹਾਦਤ ਦੇਣੀ) ’ਚੋਂ ਕਿਹੜਾ ਰਾਹ ਪਸੰਦ ਕਰਦੀ ਹੈ, ਬਾਰੇ ਸੋਚ-ਵਿਚਾਰ ਕਰਿਆ ਕਰੇ। ਸੱਚ ਨਾਲ਼ ਜੁੜ ਕੇ ਲੋਕ-ਪ੍ਰਲੋਕ ਸੁਹੇਲਾ ਬਣਾਉਣਾ ਹੈ ਜਾਂ ਕਠੋਰ-ਦਿਲ ਰਹਿ ਕੇ ਜੀਵਨ-ਬਾਜ਼ੀ ਹਾਰਨੀ ਹੈ ਯਾਨੀ ਵਾਰ-ਵਾਰ ਜੰਮਣਾ-ਮਰਨਾ ਹੈ। ਭਾਵੇਂ ਕਿ ਅਹੰਕਾਰੀਆਂ ਦੀ ਭੀੜ ਸਾਮ੍ਹਣੇ ਸੱਚ ਬਾਰੇ ਬੋਲਣਾ ਕਠਿਨ ਹੈ, ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ ੧/੯), ਪਰ ਇਹ ਭੀ ਸੱਚ ਹੈ ਕਿ ਜ਼ਮੀਰ ਨੂੰ ਸੱਚ ਨੇ ਹੀ ਜਗਾਉਣਾ ਹੈ, ‘‘ਆਖਾ ਜੀਵਾ; ਵਿਸਰੈ ਮਰਿ ਜਾਉ ’’, ਸੱਚ ਨੂੰ ਭੁਲਾ ਕੇ ਤਾਂ ਜ਼ਮੀਰ ਮਰਦੀ ਹੈ।

ਰੱਬ ਤੋਂ ਟੁੱਟੇ ਬੰਦੇ ਦੀ ਰਹਿਣੀ ਐਸੀ ਹੁੰਦੀ ਹੈ, ‘‘ਅੰਮ੍ਰਿਤੁ ਕਉਰਾ; ਬਿਖਿਆ ਮੀਠੀ   ਸਾਕਤ ਕੀ ਬਿਧਿ; ਨੈਨਹੁ ਡੀਠੀ   ਕੂੜਿ ਕਪਟਿ ਅਹੰਕਾਰਿ ਰੀਝਾਨਾ   ਨਾਮੁ ਸੁਨਤ ਜਨੁ ਬਿਛੂਅ ਡਸਾਨਾ ’’ (ਮਹਲਾ ੫/੮੯੩) ਭਾਵ ਕਠੋਰ-ਚਿੱਤ ਨੂੰ ਨੇੜਿਓਂ ਵੇਖਿਆ ਤੇ ਸਮਝਿਆ ਕਿ ਉਸ ਨੂੰ ਨਾਮ-ਅੰਮ੍ਰਿਤ; ਕੌੜਾ ਜਾਪਦਾ ਹੈ ਤੇ ਕੌੜੀ ਜ਼ਹਰ (ਮਾਇਆ); ਮਿੱਠੀ ਲੱਗਦੀ ਹੈ ਕਿਉਂਕਿ ਉਹ ਝੂਠ, ਛਲ-ਕਪਟ ਤੇ ਅਹੰਕਾਰ ’ਚ ਮਸਤ ਹੈ ਤਾਹੀਓਂ ਸੱਚ ਦਾ ਸੁਨੇਹਾ; ਉਸ ਨੂੰ ਬਿੱਛੂ ਕੱਟਣ ਵਾਙ ਦਰਦ ਕਰਦਾ ਹੈ।

ਮਨੁੱਖ ਜਾਤੀ ਚੇਤੇ ਰੱਖੇ ਕਿ ਅਨੇਕਾਂ ਸਮਾਜਿਕ ਕਠਿਨਾਈਆਂ ਤੋਂ ਬਾਅਦ 6 ਅਕਤੂਬਰ 1708 (ਕੱਤਕ ਸੁਦੀ ੪, ਸੰਮਤ ੧੭੬੫; ੬ ਕੱਤਕ/ਨਾਨਕਸ਼ਾਹੀ ੨੪੦) ਨੂੰ ਬਖ਼ਸ਼ੀ ‘ਸ਼ਬਦ ਗੁਰੂ’ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਸਦੀਵੀ ਗੁਰਿਆਈ; ਕਿਆਮਤ ਤੱਕ ਝੂਠ ਵਿਰੁੱਧ ਮਨੁੱਖ ਨੂੰ ਸੰਘਰਸ਼ ਕਰਨ ਲਈ ਤਿਆਰ ਕਰਨ ਵਾਸਤੇ ਹੈ। ਇਹ ਕਿਸੇ ਇੱਕ ਵਰਗ ਦਾ ਗ੍ਰੰਥ ਸਾਹਿਬ ਨਹੀਂ। ਇਸ ਅੰਦਰ ਕਈ ਕਿੱਤਿਆਂ ਤੇ ਵਰਗਾਂ ਨਾਲ਼ ਸਬੰਧਿਤ ਮਹਾਂ ਪੁਰਸ਼ਾਂ ਦੇ ਅਨਮੋਲ ਬਚਨ ਹਨ, ਜੋ ਮਨੁੱਖ ਨੂੰ ਜਾਤ, ਰੰਗ, ਨਸਲ ਤੇ ਲਿੰਗ ਭੇਦ ਤੋਂ ਮੁਕਤ ਕਰ ਉਸ ਮਾਲਕ ਨਾਲ਼ ਮਜ਼ਬੂਤ ਸਬੰਧ ਬਣਾਉਣ ਲਈ ਪ੍ਰੇਰਦੇ ਹਨ, ਜੋ ਕਣ-ਕਣ ’ਚ ਮੌਜੂਦ ਹੈ ਯਾਨੀ ਕਿ ਸਾਡੇ ਸਦਾ ਅੰਗ-ਸੰਗ ਹੈ।

ਅੰਤ ’ਚ ਸ਼ੁਰੂਆਤੀ ਸ਼ਬਦਾਂ ਨੂੰ ਸੰਖੇਪ ’ਚ ਸਮਝੀਏ ਕਿ ਧਰਮ ਤੋਂ ਭਾਵ ਹੈ ‘ਸਚਾਈ, ਪੂਰਨ ਸਚਾਈ’। ਸਚਾਈ ਦਾ ਅਰਥ ‘ਕੁਦਰਤਿ’ ਜਾਂ ‘ਬ੍ਰਹਿਮੰਡ’ ਨਹੀਂ ਬਲਕਿ ਇਨ੍ਹਾਂ (ਜੀਵ-ਜੰਤ, ਤਾਰੇ, ਅਕਾਸ਼, ਬ੍ਰਹਿਮੰਡ) ਦੀ ਚਾਲ (ਰਹਿਣੀ, ਸੋਚ) ਪਿੱਛੇ ਇੱਕ ਅਦ੍ਰਿਸ਼-ਗ਼ੈਬੀ ਸ਼ਕਤੀ ਹੈ, ਜੋ ਚਾਲ ਰਹਿਤ (ਭਾਵ ਸਦਾ ਥਿਰ) ਹੈ। ਓਹੀ ਸਭ ਕੁੱਝ ਕਰ ਤੇ ਕਰਾ ਰਹੀ ਹੈ। ਉਸ ਨੂੰ ਸਵਿਕਾਰਨਾ, ਉਸ ’ਤੇ ਭਰੋਸਾ ਕਰਨਾ ਤੇ ਉਸ ਦੇ ਗੁਣਾਂ ਨੂੰ ਸਦਾ ਚੇਤੇ ਰੱਖਣਾ; ਸ਼ਰਧਾਵਾਨ ਬੰਦੇ ਅੰਦਰਲੇ ਚਾਨਣ (ਅਨੁਭਵ, ਬਲ) ’ਚ ਵਾਧਾ ਕਰਦਾ ਹੈ। ਉਹ ਸ਼ਕਤੀ; ਜੀਵ-ਜੰਤ ਤੇ ਮਨੁੱਖ ਪਾਸੋਂ ਕੀ ਚਾਹੁੰਦੀ ਹੈ, ਗੁਰਬਾਣੀ ’ਚ ਬਾਣੀਕਾਰਾਂ ਨੇ ਉਸੇ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ। ਇਹੀ ਉਸ ਦਾ ਹੁਕਮ ਹੈ। ਇਸ ਹੁਕਮ ’ਚ ਹਰ ਕੋਈ ਵਿਚਰਦਾ ਹੈ, ਪਰ ਅਹੰਕਾਰੀ ਬੰਦਾ ਮੰਨਦਾ ਨਹੀਂ ਤਾਹੀਓਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਹਨ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ’’ (ਮਹਲਾ ੧/੧੪੫) ਭਾਵ ਭਗਤ ਤੇ ਦੁਨੀਆਦਾਰ ਦੀ ਸੋਚ ਆਪਸ ’ਚ ਕਦੇ ਨਹੀਂ ਮਿਲੇਗੀ। ਇਹੀ ਲੜਾਈ ਸੀ, ਹੈ ਤੇ ਰਹੇਗੀ।

ਇੱਥੇ ਇਹ ਸਵਾਲ ਨਾ ਰਹੇ ਕਿ ਅਹੰਕਾਰੀ ਬੰਦਾ ਭੀ ਜੇਕਰ ਕਰਤਾਰ ਦੇ ਹੁਕਮ ’ਚ ਹੈ ਤਾਂ ਉਸ ਨੂੰ ਦੋਸ਼ੀ ਕਿਵੇਂ ਮੰਨੀਏ ? ਜਵਾਬ : ਦੋਸ਼ੀ ਕੌਣ ਮੰਨਦਾ ਹੈ ਤੇ ਕਿਉਂ ਮੰਨਦਾ ਹੈ ? ਕਰਤਾਰ ਦੇ ਸੁਭਾਅ ਅਨੁਸਾਰ ਤਾਂ ਕੋਈ ਦੋਸ਼ੀ ਨਹੀਂ, ‘‘ਨਾ ਕੋ ਮੂਰਖੁ; ਨਾ ਕੋ ਸਿਆਣਾ   ਵਰਤੈ ਸਭ ਕਿਛੁ ਤੇਰਾ ਭਾਣਾ   ਅਗਮ ਅਗੋਚਰ ਬੇਅੰਤ ਅਥਾਹਾ ! ਤੇਰੀ ਕੀਮਤਿ ਕਹਣੁ ਨ ਜਾਈ ਜੀਉ ’’ (ਮਹਲਾ ੫/੯੮) ਭਾਵ ਹੇ ਪਹੁੰਚ/ਆਮ ਸਮਝ ਤੋਂ ਪਰੇ ! ਹੇ ਪੰਜ ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ ! ਹੇ ਬੇਅੰਤ ! ਹੇ ਗਹਿਰ ਗੰਭੀਰ ਪ੍ਰਭੂ ! ਹਰ ਪਾਸੇ ਤੇਰਾ ਹੀ ਹੁਕਮ ਵਾਪਰ ਰਿਹਾ ਹੈ। ਇੱਥੇ ਨਾ ਕੋਈ ਮੂਰਖ (ਅਹੰਕਾਰੀ) ਹੈ ਤੇ ਨਾ ਕੋਈ ਸਿਆਣਾ (ਭਗਤ) ਯਾਨੀ ਕਿ ਤੂੰ ਆਪ ਹੀ ਆਪ ਵਿਆਪਕ ਹੋ ਕੇ ਕਲਾ ਵਰਤਾ ਰਿਹਾ ਹੈਂ। ਤੇਰੀ ਇਸ ਅਪਰੰਪਰ ਤੇ ਗਹਿਰੀ ਸੂਖਮ ਖੇਡ ਦਾ ਪੂਰਾ ਰਾਜ਼ ਨਹੀਂ ਜਾਣਿਆ ਜਾ ਸਕਦਾ।

‘ਜਪੁ’ ਬਾਣੀ ’ਚੋਂ ਇੱਕ ਮਿਸਾਲ ਲਈਏ ਤਾਂ ਕਿ ਇਸ ਸਿਧਾਂਤ ਪ੍ਰਤੀ ਕੋਈ ਸੰਦੇਹ ਨਾ ਰਹੇ। ‘ਜਪੁ’ ਜੀ ਦੀ ਪਹਿਲੀ ਪਉੜੀ ’ਚ ਗੁਰੂ ਨਾਨਕ ਸਾਹਿਬ; ਇੱਕ ਮੋਨੀ ਬਾਰੇ ਕਹਿੰਦੇ ਹਨ, ‘‘ਚੁਪੈ ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ..’’ ਭਾਵ ਮੌਨ ਧਾਰਨ ਨਾਲ਼ ਮਨ ਦੇ ਫੁਰਨੇ ਨਹੀਂ ਰੁਕਦੇ ਭਾਵੇਂ ਨਿਰੰਤਰ ਮੌਨ-ਸਮਾਧੀ ਲਾ ਕੇ ਬੈਠ ਜਾਈਏ।

ਅਗਾਂਹ 17ਵੀਂ ਪਉੜੀ ’ਚ ਕਿਹਾ ਹੈ, ‘‘ਅਸੰਖ ਮੋਨਿ; ਲਿਵ ਲਾਇ ਤਾਰ ..੧੭’’ ਭਾਵ ਹੇ ਨਿਰਾਕਾਰ ! ਤੇਰੀ ਜਗਤ-ਰਚਨਾ ’ਚ ਅਨੇਕਾਂ ਹੀ ਮੌਨੀ ਹਨ, ਜੋ ਨਿਰੰਤਰ ਮੌਨ ਧਾਰੀ ਰੱਖਦੇ ਹਨ।

ਅਗਾਂਹ 33ਵੀਂ ਪਉੜੀ ’ਚ ਫਿਰ ਕਿਹਾ ਹੈ, ‘‘ਆਖਣਿ ਜੋਰੁ; ਚੁਪੈ ਨਹ ਜੋਰੁ ..੩੩’’ ਭਾਵ ਨਾ ਕੋਈ ਆਪਣੇ ਆਪ ਮੌਨੀ ਬਣਿਆ ਹੈ ਤੇ ਨਾ ਹੀ ਕੋਈ ਆਪਣੇ ਆਪ ਵੱਧ ਬੋਲਣ ਵਾਲ਼ਾ ਯਾਨੀ ਸਿਆਣਾ ਹੈ। ਇਹ ਸਭ ਕਰਤਾਰ ਦੀ ਹੀ ਖੇਡ ਹੈ, ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ   ਨਾਨਕ  ! ਉਤਮੁ ਨੀਚੁ ਨ ਕੋਇ ੩੩’’ (ਜਪੁ) ਭਾਵ ਜਿਸ ਮਾਲਕ ਦੇ ਹੱਥ ’ਚ ਸਭ ਕੁੱਝ ਕਰਨ-ਕਰਾਉਣ ਦੀ ਸਮਰੱਥਾ ਹੈ; ਓਹੀ ਸਭ ਕੁੱਝ ਕਰਦਾ ਤੇ ਵੇਖਦਾ ਪਿਆ ਹੈ। ਇੱਥੇ ਕੋਈ ਆਪਣੇ ਆਪ ਸਿਰੋਮਣੀ ਜਾਂ ਨੀਚ ਨਹੀਂ ਬਣਿਆ।

ਹੁਣ ਜੋ ਬੰਦਾ ਪਹਿਲੀ ਪਉੜੀ ਵਾਲ਼ੇ ਵਿਸ਼ੇ ਨੂੰ ਹੀ ਆਧਾਰ ਬਣਾ ਕੇ ਕਿਸੇ ਨੂੰ ਦੋਸ਼ੀ ਮੰਨੀ ਜਾਵੇ; ਉਹ 33ਵੀਂ ਪਉੜੀ ’ਚ ਬਿਆਨ ਕੀਤੇ ਗੁਰਮਤਿ ਦੇ ਗਹਿਰੇ ਅਸੂਲਾਂ ਨੂੰ ਕਦੇ ਨਹੀਂ ਸਮਝ ਸਕਦਾ, ਪਰ ਹਾਂ ਇਹ ਬੋਧ ਜ਼ਰੂਰੀ ਹੈ ਕਿ ਮਾਸਾਹਾਰੀ (ਅਹੰਕਾਰੀ); ਸਮਾਜ ’ਚ ਸਦਾ ਰਹਿਣੇ ਹਨ। ਸਾਕਾਹਾਰੀ (ਭਗਤ) ਨੂੰ ਆਪਣੀ ਏਕਤਾ ਬਣਾ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਇਹ ਵੈਸਾ ਹੀ ਟਕਰਾਅ ਹੈ; ਜਿਵੇਂ ਕਿ ਅਕਾਸ਼ ’ਚ ਇੱਕ ਤਾਰਾ; ਦੂਜੇ ਨਾਲ਼ ਟਕਰਾਅ ਕੇ ਖ਼ਤਮ ਹੁੰਦਾ ਹੈ ਯਾਨੀ ਦੋ ਤੋਂ ਇੱਕ ਹੁੰਦਾ ਹੈ ਜਾਂ ਦੋ ਤੋਂ ਤਿੰਨ ਤਾਰੇ ਬਣਦੇ ਹਨ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ (ਭਗਤ ਪੀਪਾ/੬੯੫), ਜੋ ਬ੍ਰਹਮੰਡਿ (’ਚ); ਖੰਡਿ (’ਚ) ਸੋ ਜਾਣਹੁ ’’ (ਮਹਲਾ ੧/੧੦੪੧) ਭਾਵ ਜੋ ਨਿਯਮ ਜਾਂ ਗਤੀ ਬ੍ਰਹਿਮੰਡ ’ਚ ਕੰਮ ਕਰਦੀ ਹੈ; ਓਹੀ ਪਿੰਡ ਜਾਂ ਖੰਡ ਭਾਵ ਸਾਰੇ ਸਰੀਰ ਅੰਦਰ ਭੀ ਗਤੀਸ਼ੀਲ ਹੈ।

ਹਮਲਾ ਕਰਨਾ ਮਾਸਾਹਾਰੀ ਦਾ ਸੁਭਾਅ ਹੈ; ਉਸ ਤੋਂ ਬਚਾਅ ਕਰਨਾ ਭਗਤ ਦਾ ਫ਼ਰਜ ਹੈ, ਧਰਮ ਹੈ। ਨਿਜੀ ਹਿਤਾਂ ਲਈ ਹੋਰਾਂ ’ਤੇ ਹਮਲਾ ਕਰਨਾ ਜਾਂ ਕਿਸੇ ਨੂੰ ਨੀਵਾਂ ਵਿਖਾਉਣਾ ਅਧਰਮ ਹੈ ਕਿਉਂਕਿ ਹਰ ਕੋਈ ਆਪਣਾ ਚੰਗਾ-ਮੰਦਾ ਨਸੀਬ ਭੋਗ ਰਿਹਾ ਹੈ। ਆਮ ਬੰਦੇ ਨੂੰ ਅਸਲ ਮਾਲਕ ਦੀ ਹੋਂਦ ਤੋਂ ਜਾਣੂ ਕਰਾਉਣਾ ਤੇ ਉੁਸ ਵੱਲੋਂ ਮਿਲਦੀਆਂ ਦਾਤਾਂ, ਗੁਣ ਤੇ ਹੁਕਮ ਦਾ ਪਾਲ਼ਨ ਕਰਾਉਣਾ; ਧਰਮ/ਸੱਚ ਦਾ ਅਸਲ ਪ੍ਰਚਾਰ ਹੈ।

ਤਰਨ ਤਾਰਨ ਚੋਣ ਤੋਂ ਸਬਕ ਲੈਣ ਦੀ ਲੋੜ

0

ਤਰਨ ਤਾਰਨ ਚੋਣ ਤੋਂ ਸਬਕ ਲੈਣ ਦੀ ਲੋੜ

ਕਿਰਪਾਲ ਸਿੰਘ ਬਠਿੰਡਾ

ਤਰਨ ਤਾਰਨ ਉੱਪ ਚੋਣ ਦੇ ਨਤੀਜਿਆਂ ਨੂੰ ਵੇਖੀਏ ਤਾਂ ਇਸ ’ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ, ਜੋ 39347 ਵੋਟਾਂ ਪ੍ਰਾਪਤ ਕਰ ਕੇ ਦੂਸਰੇ ਨੰਬਰ ’ਤੇ ਰਹੀ ਅਤੇ ਸਾਂਝਾ ਪੰਥਕ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 19620 ਵੋਟਾਂ ਲੈ ਕੇ ਤੀਸਰੇ ਨੰਬਰ ’ਤੇ ਆਇਆ ਹੈ। ਜੇ ਦੋਵਾਂ ’ਚੋਂ ਕੋਈ ਇੱਕ ਉਮੀਦਵਾਰ ਚੋਣ ਲੜਿਆ ਹੁੰਦਾ ਤਾਂ ਦੋਵਾਂ ਦੀਆਂ ਵੋਟਾਂ ਦਾ ਜੋੜ 58,967 (39347+19620) ਵੋਟਾਂ ਪ੍ਰਾਪਤ ਕਰ ਕੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨਾਲੋਂ 16318 (58,967-ਹਰਮੀਤ ਸਿੰਘ ਸੰਧੂ ਦੀਆਂ ਵੋਟਾਂ 42649) ਵੱਧ ਵੋਟਾਂ ਪ੍ਰਾਪਤ ਕਰਕੇ ਸ਼ਨਾਦਾਰ ਜਿੱਤ ਪ੍ਰਾਪਤ ਕੀਤੀ ਹੁੰਦੀ। ਇਸ ਲਈ ਇਹ ਚੋਣ ਨਤੀਜੇ ਸੰਕੇਤ ਦਿੰਦੇ ਹਨ ਕਿ ਜੇ ਸ੍ਰੋਮਣੀ ਅਕਾਲੀ ਦਲ ਦਾ 1920 ਵਾਲਾ ਰੁਤਬਾ ਬਹਾਲ ਕਰਨਾ ਹੈ ਤਾਂ ਆਪਣੇ ਨਿੱਜੀ ਮੁਫ਼ਾਦਾਂ ਦਾ ਤਿਆਗ ਕਰ ਸਮੁੱਚੇ ਅਕਾਲੀ ਦਲਾਂ ਦਾ ਇੱਕ ਸਾਂਝਾ ਚੋਣ ਮਨੋਰਥ ਮਿਥ ਕੇ ਏਕਤਾ ਅਤਿ ਜ਼ਰੂਰੀ ਹੈ, ਪਰ ਸੌਖਿਆਂ ਕੀਤਿਆਂ ਹਾਲ ਦੀ ਘੜੀ ਇਹ ਏਕਤਾ ਸੰਭਵ ਨਹੀਂ ਜਾਪਦੀ। ਕਾਰਨ ਇਹ ਹੈ ਕਿ ਸੁਖਬੀਰ ਬਾਦਲ ਅਤੇ ਉਸ ਦੇ ਸਮਰਥਕ ਬਹੁਤ ਵੱਡੇ ਭਰਮ ’ਚ ਹਨ ਕਿ 2024 ਦੀਆਂ ਲੋਕ ਸਭਾ ਚੋਣ ’ਚ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਇਸ ਹਲਕੇ ’ਚੋਂ ਕੇਵਲ 10896 ਵੋਟਾਂ ਪ੍ਰਾਪਤ ਕੀਤੀਆਂ ਸਨ ਜਦ ਕਿ ਇਸ ਵਾਰ ਉਨ੍ਹਾਂ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 39347 ਯਾਨੀ ਕਿ 2024 ਨਾਲੋਂ 28451 (39347-10896) ਵੱਧ ਵੋਟਾਂ ਪ੍ਰਾਪਤ ਕਰ ਗਈ, ਜੋ ਸੰਕੇਤ ਦਿੰਦਾ ਹੈ ਕਿ 2027 ’ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਉਹ ਇਕੱਲਿਆਂ ਹੀ ਸਰਕਾਰ ਬਣਾ ਸਕਦੇ ਹਨ। ਇਹ ਉਨ੍ਹਾਂ ਦੇ ਮੁੰਗੇਰੀ ਲਾਲ ਦੇ ਸੁਪਨੇ ਹਨ ਕਿਉਂਕਿ ਕੌਣ ਨਹੀਂ ਜਾਣਦਾ ਕਿ ਲੋਕ ਸਭਾ ਚੋਣਾਂ ਦੇ ਮੁੱਦੇ ਅਤੇ ਵੋਟਰਾਂ ਦੀ ਤਰਜੀਹ ਵਿਧਾਨ ਸਭਾ ਦੀਆਂ ਚੋਣਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਇਸ ਦੀ ਉਦਾਹਰਨ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਨੇ 117 ’ਚੋਂ 92 ਸੀਟਾਂ ਨਾਲ ਰਿਕਾਰਡਤੋੜ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਕਾਂਗਰਸ ਨੂੰ ਕੇਵਲ 18 ਸੀਟਾਂ ਹਾਸਲ ਹੋਣ ਕਾਰਨ ਨਮੋਸ਼ੀ ਭਰੀ ਹਾਰ ਦਾ ਸਾਮ੍ਹਣਾ ਕਰਨਾ ਪਿਆ ਸੀ। ਸੰਨ 2024 ਦੀਆਂ ਲੋਕ ਸਭਾ ਚੋਣਾਂ ’ਚ ਬਿਲਕੁਲ ਉਲ਼ਟ ਨਤੀਜੇ ਸਾਮ੍ਹਣੇ ਆਏ ਕਿਉਂਕਿ 92 ਵਿਧਾਇਕਾਂ ਵਾਲੀ ਆਪ ਦੇ ਹਿੱਸੇ ਉਨ੍ਹਾਂ ਦੀ ਆਪਣੀ ਸਰਕਾਰ ਹੋਣ ਦੇ ਬਾਵਜੂਦ 13 ’ਚੋਂ ਕੇਵਲ 3 ਸੀਟਾਂ ਆਈਆਂ ਅਤੇ 18 ਵਿਧਾਇਕਾਂ ਵਾਲੀ ਕਾਂਗਰਸ ਨੇ 7 ਸੀਟਾਂ ਹਾਸਲ ਕਰਕੇ ਲਗਭਗ 2019 ਵਾਲਾ ਆਪਣਾ ਰੁਤਬਾ ਬਹਾਲ ਕਰ ਲਿਆ ਸੀ। ਸੁਖਬੀਰ ਬਾਦਲ ਵਾਙ ਆਪ ਭੀ 13-0 ਜਿੱਤ ਪ੍ਰਾਪਤ ਕਰਨ ਦੇ ਮੁੰਗੇਰੀ ਲਾਲ ਵਰਗੇ ਸੁਪਨੇ ਲੈਂਦੀ ਸੀ। ਇਸੇ ਤਰ੍ਹਾਂ ਪੰਜਾਬ ਸਮੇਤ ਸਾਰੇ ਸੂਬਿਆਂ ’ਚ ਵਿਧਾਨ ਸਭਾ ਦੇ ਨਤੀਜੇ ਬਿਲਕੁਲ ਉਸੇ ਤਰ੍ਹਾਂ ਦੇ ਨਹੀਂ ਆਉਂਦੇ, ਜਿਸ ਤਰ੍ਹਾਂ ਦੇ ਲੋਕ ਸਭਾ ਚੋਣਾਂ ’ਚ ਆਉਂਦੇ ਹਨ।

ਸੋ 2024 ਦੀਆਂ ਲੋਕ ਸਭਾ ਚੋਣਾਂ ਨਾਲੋਂ ਇਸ ਉੱਪ ਚੋਣ ਦੇ ਨਤੀਜੇ ਦਾ ਮੁਕਾਬਲਾ ਕਰਨ ਦੀ ਬਜਾਏ ਜੇ 2012, 2017, 2022 ਦੀਆਂ ਆਮ ਚੋਣਾਂ ਅਤੇ 2025 ਦੀ ਉੱਪ ਚੋਣ ਦੇ ਨਤੀਜਿਆਂ ਦਾ ਮੁਕਾਬਲਾ ਕੀਤਾ ਜਾਵੇ ਤਾਂ ਅਕਾਲੀ ਦਲ ਦੇ ਉਮੀਦਵਾਰ ਵੱਲੋਂ 2012 ’ਚ ਕੁੱਲ ਪੋਲ ਹੋਈਆਂ ਵੋਟਾਂ ਦਾ 41.6 ਪ੍ਰਤੀਸ਼ਤ, 2017 ’ਚ 34.10 ਪ੍ਰਤੀਸ਼ਤ 2022 ’ਚ 30.06 ਇਸ ਉੱਪ ਚੋਣ ’ਚ ਅਕਾਲੀ ਦਲ ਦੀ ਉਮੀਦਵਾਰ ਨੇ ਕੇਵਲ 25.96 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਹਨ। ਵੋਟ ਪ੍ਰਤੀਸ਼ਤ ਵੇਖੀਏ ਤਾਂ 2012 ਤੋਂ ਬਾਅਦ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ; ਪਾਰਟੀ ਅਤੇ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਜੋ ਬੱਜਰ ਗਲਤੀਆਂ (ਜਿਨ੍ਹਾਂ ਨੂੰ ਖ਼ੁਦ ਇਨ੍ਹਾਂ ਨੇ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਮ੍ਹਣੇ ਪੇਸ਼ ਅਤੇ ਲਾਈਵ ਹੋ ਕੇ ਇਕੱਲੀ ਇਕੱਲੀ ਕਰਕੇ ਮੰਨਿਆ ਭੀ ਸੀ) ਕਾਰਨ ਅਕਾਲੀ ਦਲ ਦੀਆਂ ਕੁੱਲ ਪੋਲ ਹੋਈਆਂ ਵੋਟਾਂ ’ਚ ਲਗਾਤਾਰ ਪ੍ਰਤੀਸ਼ਤ ਘਟਿਆ ਅਤੇ ਅੱਗੇ ਤੋਂ ਹੋਰ ਘਟਣ ਦੀਆਂ ਸੰਭਾਵਨਾਵਾਂ ਹਨ।

ਸੁਖਬੀਰ ਬਾਦਲ ਦੇ ਸਮਰਥਕ ਦਲੀਲ ਦਿੰਦੇ ਹਨ ਕਿ ਜੋ ਪਿਛਲੀਆਂ ਗਲਤੀਆਂ ਹੋਈਆਂ ਸਨ, ਉਨ੍ਹਾਂ ਦੀ ਬੜੀ ਨਿਮਰਤਾ ਨਾਲ ਅਕਾਲ ਤਖ਼ਤ ਸਾਹਿਬ ’ਤੇ ਮੁਆਫ਼ੀ ਮੰਗ ਲਈ ਸੀ ਤਾਂ ਹੁਣ ਉਨ੍ਹਾਂ ਦਾ ਵਿਰੋਧ ਕਰਨ ਦੀ ਕੋਈ ਤੁਕ ਨਹੀਂ ਅਤੇ ਪੰਜਾਬ ਦੇ ਲੋਕ ਉਨ੍ਹਾਂ ਦੀ ਅਗਵਾਈ ਹੇਠ 2027 ’ਚ ਪੰਥਕ ਸਰਕਾਰ ਬਣਾਉਣਗੇ, ਜੋ ਪੰਜਾਬ ਅਤੇ ਪੰਥ ਦੇ ਸਾਰੇ ਮਸਲੇ ਹੱਲ ਕਰ ਮਿਸਾਲ ਪੈਦਾ ਕਰੇਗੀ? ਉਨ੍ਹਾਂ ਦੇ ਇਸ ਸੁਪਨਿਆਂ ਨੂੰ ਹੀ ਮੁੰਗੇਰੀ ਲਾਲ ਦੇ ਸੁਪਨੇ ਕਹਿਣਾ ਬਣਦਾ ਹੈ।  2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਅੱਗੇ ਮੰਨੀਆਂ ਗਈਆਂ ਗ਼ਲਤੀਆਂ ਕੌਮ ਮੁਆਫ਼ ਕਰ ਸਕਦੀ ਸੀ, ਜੇ ਉਸ ਹੁਕਮਨਾਮੇ ਦੀ ਸੁਖਬੀਰ ਬਾਦਲ ਨੇ ਹੂ-ਬਹੂ ਪਾਲਨਾ ਕੀਤੀ ਹੁੰਦੀ, ਪਰ ਉਸ ਨੇ ਤਾਂ 10 ਦਿਨਾਂ ਪਿੱਛੋਂ ਹੀ ਮੁਕਤਸਰ ਸਾਹਿਬ ਵਿਖੇ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਉਸ ਹੁਕਮਨਾਮੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੈ ਕੋਈ ਗਲਤੀ ਨਹੀਂ ਕੀਤੀ; ਇਹ ਤਾਂ ਗੱਲ ਮੁਕਾਉਣ ਲਈ ਐਵੇਂ ਹੀ ਮੈ ਮੰਨ ਲਿਆ ਸੀ। ਸਿਰਫ ਇੱਥੇ ਹੀ ਬੱਸ ਨਹੀਂ ਉਸ ਨੇ 2 ਦਸੰਬਰ ਦਾ ਹੁਕਮਨਾਮਾ ਸੁਣਾਉਣ ਵਾਲੇ ਤਿੰਨੇ ਜਥੇਦਾਰਾਂ ਨੂੰ ਬੇਇੱਜ਼ਤ ਕਰ ਆਪਣੇ ਅਹੁਦਿਆਂ ਤੋਂ ਹਟਾ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ’ਤੇ ਬਿਲਕੁਲ ਹੀ ਅਣਹੋਏ ਗੰਭੀਰ ਦੋਸ਼ ਲਾ ਕੇ ਕੁਝ ਦਿਨਾਂ ਬਾਅਦ ਹੀ ਬਰਖ਼ਾਸਤ ਕਰ ਦਿੱਤਾ ਤੇ ਬਾਕੀ ਦੇ ਦੋਵਾਂ ਜਥੇਦਾਰਾਂ ਨੂੰ ਆਪਣੇ ਅਹੁਦਿਆਂ ਤੋਂ ਹਟਾ ਕੇ ਕਰਮਵਾਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਗ੍ਰੰਥੀ ਦੇ ਅਹੁਦਿਆਂ ’ਤੇ ਭੇਜ ਦਿੱਤਾ। ਉਨ੍ਹਾਂ ਨੂੰ ਜਲੀਲ ਕਰਨਾ ਭੀ ਜਾਰੀ ਰਿਹਾ ਤਾਂ ਕਿ ਉਹ ਖ਼ੁਦ ਹੀ ਅਸਤੀਫ਼ਾ ਦੇ ਜਾਣ। ਗਿਆਨੀ ਰਘਵੀਰ ਸਿੰਘ ਨੂੰ ਤਾਂ ਦੁਨਿਆਵੀ ਅਦਾਲਤ ਦਾ ਬੂਹਾ ਖੜਕਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੀ ਇਸ ਕਾਰਵਾਈ ਦਾ ਪੰਥ ਨੇ ਬੁਰਾ ਭੀ ਮਨਾਇਆ ਕਿ ਜਦੋਂ ਪੰਥ ਉਨ੍ਹਾਂ ਦੀ ਪਿੱਠ ’ਤੇ ਖੜ੍ਹਾ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਦੇ ਅਹੁਦੇ ’ਤੇ ਹੁੰਦਿਆਂ, ਉਨ੍ਹਾਂ ਨੇ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਇਨਸਾਫ਼ ਦੀ ਆਸ ਛੱਡ ਕੇ ਦੁਨਿਆਵੀ ਅਦਾਲਤ ’ਚ ਪਹੁੰਚ ਕਰ ਇਨ੍ਹਾਂ ਅਸੀਮ ਅਹੁਦਿਆਂ ਅਤੇ ਸਰਬ ਉੱਚ ਸਥਾਨਾਂ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਸੰਗਤਾਂ ਦੇ ਇਸ ਦਬਾਅ ਕਾਰਨ ਉਨ੍ਹਾਂ ਨੂੰ ਆਪਣੀ ਰਿੱਟ ਵਾਪਸ ਲੈਣੀ ਪਈ।

ਜਿਨ੍ਹਾਂ ਨੂੰ ਸਿਆਸਤ ਦਾ ਨਸ਼ਾ ਚੜ੍ਹਿਆ ਹੋਵੇ, ਉਨ੍ਹਾਂ ਨੂੰ ਅਕਲ ਕਿੱਥੇ? ਉਹ ਤਾਂ ਇਸ ਨੂੰ ਵੀ ਸਗੋਂ ਆਪਣੀ ਜਿੱਤ ਸਮਝਦੇ ਰਹੇ ਕਿ ਸਾਡੇ ਹੱਥ ਤਾਕਤ ਹੈ, ਅਸੀਂ ਜੋ ਮਰਜ਼ੀ ਕਰੀਏ। ਇੱਕ ਸਟੇਜ ਸਾਂਝੀ ਕਰਨ ਸਮੇਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਆਹਮੋ ਸਾਮ੍ਹਣੇ ਹੋਏ ਤਾਂ ਖਿੜ੍ਹੇ ਮੱਥੇ ਗੁਰੂ ਦੀ ਬਖ਼ਸ਼ੀ ‘ਫ਼ਤਹਿ’ ਬੁਲਾਈ ਅਤੇ ਇੱਕ ਦੂਸਰੇ ਨਾਲ ਹੱਥ ਮਿਲਾ ਲਏ। ਤਾਕਤ ਦੇ ਨਸ਼ੇ ’ਚ ਗੜੁੱਚ ਸੱਤਾ ਧਿਰ ਬਾਦਲ ਨੇ ਗਿਆਨੀ ਸੁਲਤਾਨ ਸਿੰਘ ਨੂੰ ਸਬਕ ਸਿਖਾਉਣ ਲਈ ਤੁਰੰਤ ਮੁਕਤਸਰ ਵਿਖੇ ਗ੍ਰੰਥੀ ਵਜੋਂ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ। ਇਹ ਗ੍ਰੰਥੀ ਸਿੰਘਾਂ ਦੀ ਸੇਵਾ ਨਿਯਮਾਂ ਦੇ ਭੀ ਵਿਰੁੱਧ ਹੈ ਕਿਉਂਕਿ ਗਿਆਨੀ ਸੁਲਤਾਨ ਸਿੰਘ ਦੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਇੰਟਰਵਿਊ ਲੈ ਕੇ ਨਿਯੁਕਤੀ ਹੋਈ ਸੀ, ਜਿਨ੍ਹਾਂ ਨੂੰ ਬਾਕੀ ਦੇ ਗ੍ਰੰਥੀਆਂ ਨਾਲੋਂ ਸੀਨੀਅਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਬਾਹਰ ਕਿਸੇ ਹੋਰ ਗੁਰਦੁਆਰੇ ਦੇ ਗ੍ਰੰਥੀ ਵਜੋਂ ਨਿਯੁਕਤ ਨਹੀਂ ਕੀਤਾ ਜਾ ਸਕਦਾ। ਲੰਬਾ ਸਮਾਂ ਧਾਰਮਿਕ ਅਤੇ ਰਾਜਸੀ ਸੱਤਾ ’ਤੇ ਕਾਬਜ਼ ਰਹਿਣ ਨਾਲ਼ ਇਹ ਸਮਝਦੇ ਹਨ ਕਿ ਅਸੀਂ ਤਾਂ ਜਥੇਦਾਰਾਂ ਨੂੰ ਆਪਣੇ ਘਰ ਸੱਦ ਕੇ ਉਨ੍ਹਾਂ ਤੋਂ ਸਿੱਖੀ ਸਿਧਾਂਤ ਵਿਰੁੱਧ; ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਵਾਲੇ ਬਲਾਤਕਾਰ ਅਤੇ ਕਤਲਾਂ ਦੇ ਦੋਸ਼ੀ ਸੌਦਾ ਸਾਧ ਨੂੰ ਮੁਆਫ਼ੀ ਦੇ ਸਕਦੇ ਹਾਂ, ਪਰ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਕੀ ਮਿਜ਼ਾਲ ਕਿ ਬਾਦਲਾਂ ਵੱਲੋਂ ਹਟਾਏ ਗਏ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਗੁਰੂ ਕੀ ਫ਼ਤਹਿ ਭੀ ਸਾਂਝੀ ਕਰ ਲਵੇ?

ਬਾਦਲ ਪਰਵਾਰ ਦੀਆਂ ਇਹ ਮਨਮਾਨੀਆਂ ਤਾਂ ਉਸ ਧੜੇ ਨੂੰ ਹੋਰ ਵੀ ਰਸਾਤਲ ਵੱਲ ਧੱਕ ਰਹੀਆਂ ਹਨ। ਇਨ੍ਹਾਂ ’ਤੇ ਭੀ ਗੁਰਬਾਣੀ ਦਾ ਇਹ ਉਪਦੇਸ਼ ਢੁਕਦਾ ਹੈ, ‘‘ਪਾਪ ਕਰਹਿ ਪੰਚਾਂ ਕੇ ਬਸਿ ਰੇ ਤੀਰਥਿ ਨਾਇ, ਕਹਹਿ ਸਭਿ ਉਤਰੇ ਬਹੁਰਿ ਕਮਾਵਹਿ ਹੋਇ ਨਿਸੰਕ ਜਮ ਪੁਰਿ ਬਾਂਧਿ ਖਰੇ ਕਾਲੰਕ ’’ (ਮਹਲਾ ੫/੧੩੪੮) ਕਿਉਂਕਿ ਇਹ ਭੀ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਅੱਗੇ ਪਿਛਲੇ ਸਾਰੇ ਗੁਨਾਹ ਸਵੀਕਾਰ ਕੇ ਮੰਨ ਰਹੇ ਸਨ ਕਿ ਪਿਛਲੇ ਗੁਨਾਂਹ ਤਾਂ ਮੁਆਫ਼ ਹੋ ਗਏ ਹਨ ਅਤੇ ਅੱਗੇ ਤੋਂ ਹੋਰ ਗਲਤੀਆਂ ਕਰਨ ਲਈ ਹੁਣ ਅਗਲਾ ਲਾਇਸੰਸ ਮਿਲ ਗਿਆ। ਜਿਹੜਾ ਬੰਦਾ ਅਕਾਲ ਤਖ਼ਤ ਸਾਹਿਬ ਅੱਗੇ ਲਾਈਵ ਹੋ ਕੇ ਮੰਨੀਆਂ ਗਲਤੀਆਂ ਤੋਂ ਭੀ ਬਾਹਰ ਆ ਕੇ ਮੁੱਕਰ ਜਾਵੇ, ਉਸ ’ਤੇ ਲੋਕ ਕਿਵੇਂ ਭਰੋਸਾ ਕਰਨ ਕਿ ਉਹ ਪੰਜਾਬ ਦੀਆਂ ਮੰਗਾਂ ’ਤੇ ਪਹਿਰਾ ਦੇਵੇਗਾ, ਬੰਦੀ ਸਿੰਘਾਂ ਦੀ ਰਿਹਾਈ ਕਰਵਾਏਗਾ? ਜੇ ਪਿਛਲੇ 25 ਸਾਲਾਂ ਤੋਂ ਕੇਂਦਰੀ ਸੱਤਾ ’ਚ ਭਾਈਵਾਲ ਰਿਹਾ ਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹਿਣ ਸਮੇਂ ਇਨ੍ਹਾਂ ਮੰਗਾਂ ਲਈ ਕੋਈ ਆਵਾਜ਼ ਨਾ ਉਠਾਈ ਤਾਂ ਹੁਣ ਲੋਕ ਇਨ੍ਹਾਂ ’ਤੇ ਭਰੋਸਾ ਕਿਉਂ ਕਰਨ?

ਸੁਖਬੀਰ ਧੜੇ ਵੱਲੋਂ ਇਸ ਗੱਲੋਂ ਬਹੁਤਾ ਖ਼ੁਸ਼ ਹੋਣਾ ਵੀ ਉਨ੍ਹਾਂ ਦਾ ਭੁਲੇਖਾ ਹੈ ਕਿ ਉਸ ਨੇ ਸਾਂਝੇ ਪੰਥਕ ਅਜ਼ਾਦ ਉਮੀਦਵਾਰ ਨਾਲੋਂ ਵੱਧ ਵੋਟਾਂ ਲੈ ਕੇ 2027 ’ਚ ਮੁੜ ਵਾਪਸੀ ਦਾ ਮੁੱਢ ਬੰਨ੍ਹ ਲਿਆ ਹੈ। ਚੋਣ ਵਿਸ਼ੇਸ਼ਣਕਾਰਾਂ ਅਨੁਸਾਰ ਬੀਬੀ ਸੁਖਵਿੰਦਰ ਕੌਰ ਵੱਲੋਂ ਹਾਸਲ ਕੀਤੀਆਂ ਸਾਰੀਆਂ ਵੋਟਾਂ ਬਾਦਲ ਦਲ ਦੀਆਂ ਨਹੀਂ; ਉਨ੍ਹਾਂ ’ਚ ਵੱਡਾ ਹਿੱਸਾ ਕਈ ਕਾਰਨਾਂ ਕਰਕੇ ਉਮੀਦਵਾਰ ਦਾ ਆਪਣਾ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਉਹ ਧਰਮੀ ਫੌਜੀ ਦੀ ਪਤਨੀ ਹੋਣ ਦੇ ਨਾਤੇ ਲੋਕਾਂ ਵੱਲੋਂ ਕੁਰਬਾਨੀ ਵਾਲੇ ਪਰਵਾਰ ’ਚੋਂ ਸਮਝ ਕੇ ਉਸ ਨੂੰ ਵੋਟਾਂ ਪਾਈਆਂ। ਦੂਸਰਾ ਕਾਰਨ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਜ਼ਾਦ ਗਰੁੱਪ ਬਣਾ ਕੇ ਵਿਚਰ ਰਹੀ ਸੀ। ਆਜ਼ਾਦ ਗਰੁੱਪ ਵਜੋਂ ਉਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਲਈ ਪ੍ਰਚਾਰ ਕੀਤਾ। ਤਿੰਨ ਵਾਰ ਅਕਾਲੀ ਉਮੀਦਵਾਰ ਵਜੋਂ ਜਿੱਤੇ ਹਰਮੀਤ ਸਿੰਘ ਸੰਧੂ ਨੇ ਜਦੋਂ ਅਕਾਲੀ ਦਲ ਛੱਡ ਦਿੱਤਾ ਤਾਂ ਉਸ ਨਾਲ ਭੀ ਤਾਲਮੇਲ ਕਰਕੇ ਪ੍ਰਚਾਰ ਕੀਤਾ, ਜਿਸ ਕਾਰਨ ਉਨ੍ਹਾਂ ਦੀ ਇਲਾਕੇ ’ਚ ਪਹਿਚਾਣ ਬਣੀ ਹੋਈ ਸੀ। ਤੀਸਰਾ ਇਹ ਕਿ ਜਦੋਂ ਹਰਮੀਤ ਸਿੰਘ ਸੰਧੂ ਦਲਬਦਲੀ ਕਰਕੇ ਆਪ ’ਚ ਸ਼ਾਮਲ ਹੋਏ ਤਾਂ ਤੁਰੰਤ ਬੀਬੀ ਰੰਧਾਵਾ ਨੂੰ ਅਕਾਲੀ ਦਲ ’ਚ ਸ਼ਾਮਲ ਕਰਵਾ ਕੇ ਬਹੁਤ ਪਹਿਲਾਂ ਉਸ ਨੂੰ ਤਰਨ ਤਾਰਨ ਦੀ ਉਪ ਚੋਣ ਲਈ ਉਮੀਦਵਾਰ ਐਲਾਨ ਦਿੱਤਾ। ਪਾਰਟੀ ਦਾ ਚੋਣ ਨਿਸ਼ਾਨ ਤੇ ਪਹਿਲਾਂ ਹੀ ਰਾਜਨੀਤੀ ’ਚ ਵਿਚਰ ਰਹੀ ਹੋਣ ਦੇ ਨਾਤੇ ਉਸ ਨੂੰ ਪ੍ਰਚਾਰ ਕਰਨ ਲਈ ਬਾਕੀਆਂ ਦੇ ਮੁਕਾਬਲੇ ਬਹੁਤ ਵਾਧੂ ਸਮਾਂ ਮਿਲ ਗਿਆ। ਜਦੋਂ ਕਿ ਭਾਈ ਮਨਦੀਪ ਸਿੰਘ ਦਾ ਸਾਂਝੇ ਪੰਥਕ ਅਜ਼ਾਦ ਉਮੀਦਵਾਰ ਵਜੋਂ ਬਹੁਤ ਬਾਅਦ ’ਚ ਐਲਾਨ ਕੀਤਾ। ਸਿਆਸਤ ’ਚ ਅਤੇ ਤਰਨ ਤਾਰਨ ਹਲਕੇ ਲਈ ਨਵਾਂ ਚਿਹਰਾ ਹੋਣ ਦੇ ਨਾਤੇ ਬਹੁਤ ਘੱਟ ਸਮਾਂ ਹੋਣ ਕਾਰਨ ਭੀ ਇਲਾਕੇ ’ਚ ਉਸ ਦੀ ਉਹ ਪਛਾਣ ਨਾ ਬਣ ਸਕੀ, ਜੋ ਬੀਬੀ ਰੰਧਾਵਾ ਦੀ ਬਣ ਚੁੱਕੀ ਸੀ। ਅਜ਼ਾਦ ਉਮੀਦਵਾਰ ਹੋਣ ਦੇ ਨਾਤੇ ਉਸ ਨੂੰ ਚੋਣ ਨਿਸ਼ਾਨ 25 ਅਕਤੂਬਰ ਨੂੰ ਹੀ ਮਿਲਿਆ।  11 ਨਵੰਬਰ ਨੂੰ ਵੋਟਾਂ ਪੈਣੀਆਂ ਸਨ ਤੇ 10 ਨਵੰਬਰ ਨੂੰ ਪ੍ਰਚਾਰ ਬੰਦ ਹੋ ਗਿਆ। ਉਸ ਨੂੰ ਪ੍ਰਚਾਰ ਲਈ 26 ਅਕਤੂਬਰ ਤੋਂ 9 ਨਵੰਬਰ ਤੱਕ ਮਹਿਜ਼ ਦੋ ਹਫ਼ਤੇ ਹੀ ਮਿਲੇ।

ਉਸ ਦੇ ਸਮਰਥਨ ’ਚ ਮੁੱਖ ਤੌਰ ’ਤੇ ਦੋ ਪਾਰਟੀਆਂ, ਸ੍ਰੋਮਣੀ ਅਕਾਲੀ ਦਲ (ਵਿਰਸਾ ਪੰਜਾਬ ਦਾ) ਅਤੇ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਸਲੋਂ ਨਵੀਆਂ ਪਾਰਟੀਆਂ ਹੋਣ ਕਾਰਨ ਹਾਲੀ ਤੱਕ ਉਨ੍ਹਾਂ ਦਾ ਜਥੇਬੰਦਕ ਢਾਂਚਾ ਭੀ ਪੂਰੀ ਤਰ੍ਹਾਂ ਨਹੀਂ ਸੀ ਬਣਿਆ। ਇਸ ਇਲਾਕੇ ’ਚੋਂ  2024 ’ਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਉੱਠੀ ਜਬਰਦਸਤ ਲਹਿਰ ਦਾ ਅੰਦਾਜ਼ਾ ਲਾ ਕੇ ਉਨ੍ਹਾਂ ਦੇ ਸਮਰਥਕ ਇਸ ਭੁਲੇਖੇ ’ਚ ਰਹੇ ਕਿ ਭਾਈ ਮਨਦੀਪ ਸਿੰਘ ਦੇ ਹੱਕ ’ਚ ਵੀ ਉਸੇ ਤਰ੍ਹਾਂ ਲਹਿਰ ਖੜ੍ਹੀ ਹੋ ਜਾਵੇਗੀ ਤੇ ਇਹ ਸਹਿਜੇ ਹੀ ਜਿੱਤ ਜਾਣਗੇ। ਇਸੇ ਭੁਲੇਖੇ ਕਾਰਨ ਭਾਈ ਮਨਦੀਪ ਸਿੰਘ ਨੂੰ ਸਮਰਥਨ ਦੇਣ ਵਾਲੀਆਂ ਸਾਰੀਆਂ ਪਾਰਟੀਆਂ ਇੱਕ ਸਾਂਝੇ ਮੰਚ ’ਤੇ ਇੱਕ ਰੂਪ ਇਕੱਠੀਆਂ ਹੋਣ ’ਚ ਅਸਫਲ ਰਹੀਆਂ। ਸਮਰਥਨ ਦੇਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਇਕੱਠੇ ਕਰਨ ਦੀ ਮੁੱਖ ਤੌਰ ’ਤੇ ਜ਼ਿੰਮੇਵਾਰੀ ਸ੍ਰੋਮਣੀ ਅਕਾਲੀ ਦਲ (ਵਿਰਸਾ ਪੰਜਾਬ ਦਾ) ਦੇ ਕਾਰਜਕਾਰੀ ਪ੍ਰਧਾਨ ਭਾਈ ਤਰਸੇਮ ਸਿੰਘ ਦੀ ਬਣਦੀ ਸੀ ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਆਪਣੇ ਉਮੀਦਵਾਰ ਵਜੋਂ ਉਸ ਦ ਐਲਾਨ ਕੀਤਾ ਸੀ। ਬਾਕੀ ਦੀਆਂ ਪੰਥਕ ਪਾਰਟੀਆਂ ਨੇ ਬਾਅਦ ’ਚ ਉਸ ਨੂੰ ਸਮਰਥਨ ਦਿੱਤਾ ਸੀ। ਸ੍ਰੋਮਣੀ ਅਕਾਲੀ ਦਲ (ਵਿਰਸਾ ਪੰਜਾਬ ਦਾ) ਭਾਈ ਮਨਦੀਪ ਸਿੰਘ ਨੂੰ ਆਪਣੇ ਉਮੀਦਵਾਰ ਵਜੋਂ ਹੀ ਪ੍ਰਚਾਰਦਾ ਰਿਹਾ, ਇਸ ਲਈ ਸਮਰਥਨ ਦੇਣ ਵਾਲੀਆਂ ਬਾਕੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਤਰ ਕਰਨ ਤੇ ਸਾਂਝੇ ਰੂਪ ’ਚ ਚੋਣ ਮੁਹਿੰਮ ਚਲਾਉਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਵੱਧ ਸੀ, ਜਿਸ ਨੂੰ ਨਿਭਾਉਣ ’ਚ ਉਹ ਅਸਫਲ ਰਹੇ। ਪ੍ਰਚਾਰ ਲਈ ਪੈਸੇ ਦੀ ਘਾਟ ਭੀ ਵੱਡਾ ਕਾਰਨ ਰਿਹਾ। ਇਨ੍ਹਾਂ ਘਾਟਾਂ ਦੇ ਬਾਵਜੂਦ ਭਾਈ ਮਨਦੀਪ ਸਿੰਘ ਖ਼ਾਲਸਾ ਦਾ ਸਵਾ ਸੌ ਸਾਲ ਪੁਰਾਣੀ ਕੌਮੀ ਪਾਰਟੀ ਕਾਂਗਰਸ ਦੇ ਉਮੀਦਵਾਰ ਨੂੰ ਪਛਾੜ ਕੇ ਤੀਜੇ ਨੰਬਰ ’ਤੇ ਆਉਣਾ, ਕੋਈ ਛੋਟੀ ਗੱਲ ਨਹੀਂ।

ਆਪ ਪਾਰਟੀ ਦੀ ਲੀਡਰਸ਼ਿੱਪ ਤਾਂ ਇਹ ਦੋਸ਼ ਭੀ ਲਾ ਰਹੀ ਹੈ ਕਿ ਬੀਬੀ ਰੰਧਾਵਾ ਦਾ ਜਵਾਈ (ਅੰਮ੍ਰਿਤਪਾਲ ਸਿੰਘ ਬਾਠ) ਗੈਂਗਸਟਰ ਹੈ, ਜੋ ਕੈਨੇਡਾ ’ਚ ਬੈਠਾ ਡਰਾ ਧਮਕਾਅ ਕੇ ਆਪਣੀ ਸੱਸ (ਬੀਬੀ ਰੰਧਾਵਾ) ਦੇ ਹੱਕ ’ਚ ਵੋਟਾਂ ਪਵਾਉਣ ’ਚ ਸਫਲ ਰਿਹਾ। ਤਕਰੀਬਨ ਉਸ ਦੇ ਪ੍ਰਭਾਵ ਵਾਲੇ 25-26 ਪਿੰਡਾਂ ’ਚ ਉਸ ਨੇ ਹੋਰਾਂ ਪਾਰਟੀਆਂ ਦੇ ਬੂਥ ਤੱਕ ਨਹੀਂ ਲੱਗਣ ਦਿੱਤੇ। ਵੈਸੇ ਇਹ ਜਾਂਚ ਦਾ ਵਿਸ਼ਾ ਹੈ, ਜੋ ਇੱਕ ਦਿਨ ਸਾਮ੍ਹਣੇ ਆ ਜਾਵੇਗਾ।

ਮੰਨ ਲਓ (ਜੋ ਹਾਲ ਦੀ ਘੜੀ ਸੰਭਵ ਨਹੀਂ) ਕਿ 2027 ਤੱਕ ਨਵੀਆਂ ਪੰਥਕ ਪਾਰਟੀਆਂ ਆਪਣੇ ਆਪ ਨੂੰ ਜੇਤੂ ਹੋਣ ’ਚ ਲਿਆਉਣ ਲਈ ਨਾਕਾਮਯਾਬ ਰਹਿੰਦੀਆਂ ਹਨ ਤਾਂ ਵੀ ਬਾਦਲ ਧੜੇ ਨੂੰ ਅਤੀਤ ਯਾਦ ਰੱਖਣਾ ਪਏਗਾ ਜਦ ਸੰਨ 1999 ’ਚ ਤੀਜੀ ਖ਼ਾਲਸਾ ਸਥਾਪਨਾ ਸ਼ਤਾਬਦੀ ਮਿਲ ਕੇ ਮਨਾਉਣ ਦੀ ਅਪੀਲ ਕਰਨ ਵਾਲੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਬੇਇੱਜ਼ਤ ਕਰਕੇ ਪਹਿਲਾਂ ਹੀ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੀ ਵੱਖਰੀ ਸਰਬ ਹਿੰਦ ਸ੍ਰੋਮਣੀ ਅਕਾਲੀ ਦਲ ਬਣਾ ਕੇ 2002 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਉਸ ਸਮੇ ਜਥੇਦਾਰ ਟੌਹੜਾ ਦੇ ਸਰਬਹਿੰਦ ਦਲ ਨੂੰ ਮਹਿਜ 6-7 ਪ੍ਰਤੀਸ਼ਤ ਵੋਟਾਂ ਮਿਲੀਆਂ। ਇੰਨੀਆਂ ਵੋਟਾਂ ਦੇ ਫਰਕ ਨਾਲ ਹੀ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਆਪਣੀ ਸਰਕਾਰ ਬਣਾਉਣ ’ਚ ਸਫਲ ਹੋ ਗਈ ਸੀ ਤੇ ਬਾਦਲ+ਭਾਜਪਾ ਗਠੱਜੋੜ ਪਿਛੇ ਰਹਿ ਗਿਆ। ਹਾਰ ਖਾਣ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਕਲ ਆਈ ਅਤੇ ਉਸੇ ਟੌਹੜਾ ਨੂੰ ਮੁੜ ਪ੍ਰਧਾਨ ਬਣਾਉਣਾ ਪਿਆ।

ਜੇ ਟੌਹੜਾ ਗਰੁੱਪ ਵੱਲੋਂ ਪ੍ਰਾਪਤ ਕੀਤੀਆਂ ਮਹਿਜ 6-7 ਪ੍ਰਤੀਸ਼ਤ ਵੋਟਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਤਾ ਤੋਂ ਦੂਰ ਕਰ ਦਿੱਤਾ ਸੀ ਤਾਂ 16.67 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਵਾਲੇ ਭਾਈ ਮਨਦੀਪ ਸਿੰਘ ਖ਼ਾਲਸਾ ਵਰਗੇ 117 ਉਮੀਦਵਾਰ ਸੁਖਬੀਰ ਬਾਦਲ ਨੂੰ ਕਿੱਥੇ ਪਹੁੰਚਾਉਣਗੇ ਇਹ ਬਾਦਲ ਦੇ ਸੋਚਣ ਦਾ ਵਿਸ਼ਾ ਹੈ। ਸੁਖਬੀਰ ਬਾਦਲ ਦੀ ਸਿਆਸੀ ਸੂਝ ਵੇਖੋ ਕੇ 16.67 ਪ੍ਰਤੀਸ਼ਤ ਵੋਟਾਂ ਲੈਣ ਵਾਲੇ ਆਪਣੇ ਹੀ ਭਰਾਵਾਂ ਨਾਲ ਸਾਂਝ ਪਾਉਣ ਦੀ ਥਾਂ ਕੇਵਲ 5.3 ਪ੍ਰਤੀਸ਼ਤ ਵੋਟਾਂ ਲੈਣ ਵਾਲੀ ਭਾਜਪਾ ਨਾਲ ਸਾਂਝ ਪਾਉਣ ਲਈ ਅੰਦਰੋਂ ਅੰਦਰੀ ਤਰਲੋਮੱਛੀ ਹੋ ਰਿਹਾ ਹੈ। ਜਦੋਂ ਹੀ ਬਾਦਲ ਦਲ ਨੂੰ ਵੱਡਾ ਭਰਾ ਮੰਨਣ ਲਈ ਭਾਜਪਾ ਤਿਆਰ ਹੋ ਗਈ ਤਾਂ ਸੁਖਬੀਰ ਬਾਦਲ ਨੇ ਅੱਡੀਆਂ ਚੁੱਕ ਕੇ ਉਨ੍ਹਾਂ ਦੀ ਝੋਲ਼ੀ ’ਚ ਬੈਠ ਜਾਣਾ ਹੈ। ਦੋਵਾਂ ਤਿੰਨਾਂ ’ਚੋਂ ਜਿਹੜਾ ਵੀ ਅਕਾਲੀ ਧੜਾ ਪੰਜਾਬ ਅਤੇ ਪੰਥ ਦੇ ਚਿਰਾਂ ਤੋਂ ਲਟਕਦੇ ਮੁੱਦੇ ਵਿਸਾਰ ਕੇ ਕੇਵਲ ਸੱਤਾ ਤੱਕ ਪਹੁੰਚਣ ਲਈ ਅਜਿਹੇ ਕਿਸੇ ਸਮਝੌਤੇ ਹੇਠ ਭਾਜਪਾ ਨਾਲ ਸਾਂਝ ਪਾ ਗਿਆ, ਉਸ ਨੇ ਆਪਣੀ ਸਿਆਸਤ ਸਮੇਤ ਸੰਪੂਰਨ ਸ੍ਰੋਮਣੀ ਅਕਾਲੀ ਦਲ ਦੀ ਕਬਰ ’ਚ ਆਖਰੀ ਕਿੱਲ ਠੋਕ ਦੇਣਾ ਹੈ। ਘੱਟ ਗਿਣਤੀਆਂ ਅਤੇ ਲੋਕਤੰਤਰ ਵਿਰੋਧੀ ਪਾਰਟੀ ਨਾਲ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਕੇ ਵੱਡਾ ਨੁਕਸਾਨ ਕੀਤਾ ਹੈ ਤੇ ਭਾਜਪਾ ਨੂੰ ਪੰਜਾਬ ’ਚ ਪੈਰ ਪਸਾਰਨ ਲਈ ਇੰਨੀ ਜਗ੍ਹਾ ਦੇ ਦਿੱਤੀ ਕਿ ਉਹ ਪੰਜਾਬ ਜਿਹੇ ਸੂਬੇ ’ਚ ਅਕਾਲੀ ਦਲ ਨੂੰ ਛੋਟਾ ਭਰਾ ਬਣਾ ਕੇ ਸਮਝੌਤਾ ਕਰਨ ਦੀ ਮੰਗ ਕਰਨ ਲੱਗ ਪਏ ਹਨ।

ਜੇ ਅਕਾਲੀ ਦਲ ਦੇ ਸਾਰੇ ਧੜੇ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਇਕੱਠੇ ਹੋ ਕੇ ਲੜਨ ਤਾਂ ਇਨ੍ਹਾਂ ਨੂੰ ਨਿੱਜੀ ਹਿੱਤ ਤੇ ਅਹੁਦਿਆਂ ਦੀ ਆਸ ਛੱਡ ਸਾਂਝੇ ਮੁੱਦਿਆਂ ਦਾ ਏਜੰਡਾ ਤਿਆਰ ਕਰ ਉਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈਣਾ ਹੈ। ਘੱਟੋ ਘੱਟ ਸਾਂਝੇ ਮੁੱਦੇ ਕੀ ਹੋਣੇ ਚਾਹੀਦੇ ਹਨ। ਉਨ੍ਹਾਂ ’ਚ ਪਹਿਲਾ ਹੈ ਕਿ ਧਰਮ ਨੂੰ ਸਿਆਸਤ ’ਚੋਂ ਮੁਕਤ ਕਰਵਾਉਣ ਲਈ ਪੰਥਕ ਕੌਂਸਲ ਨੂੰ ਮਜ਼ਬੂਤ ਕਰਨਾ। ਪੰਥਕ ਕੌਂਸਲ ਦਾ ਮੁੱਖ ਕਾਰਜ ਹੋਵੇ ਕਿ ਜਿਹੜੇ ਮੁੱਦੇ ਪੰਥ ’ਚ ਵੰਡੀਆਂ ਪਾ ਰਹੇ ਹਨ; ਜਿਵੇਂ ਕਿ ਗੁਰਬਾਣੀ ਦੀ ਪਾਠ ਭੇਦ ਸੂਚੀ, ਜਿਹੜੀ 1952 ਤੋਂ ਲਟਕ ਰਹੀ ਹੈ। ਇਹ ਸੂਚੀ ਤਿਆਰ ਕਰਵਾਉਣ ਵਾਲੀ ਸ੍ਰੋਮਣੀ ਕਮੇਟੀ ਨੇ ਹੀ ਇਸ ਦਾ ਸੰਨ 1964 ’ਚ ਭੋਗ ਪਾ ਦਿੱਤਾ ਸੀ।

ਦੂਸਰਾ ਸਿੱਖ ਧਰਮ ਦੇ ਇਤਿਹਾਸਕ ਸਰੋਤਾਂ ’ਚ  ਪੰਥ ਵਿਰੋਧੀ ਸ਼ਕਤੀਆਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਮਿਲਾਵਟ ਕਰਕੇ ਸਿਧਾਂਤਕ ਰੂਪ ’ਚ ਇੰਨਾਂ ਵੱਡਾ ਨੁਕਸਾਨ ਕੀਤਾ ਗਿਆ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਪੂਰਿਆ ਨਹੀਂ ਜਾ ਸਕਦਾ ਅਤੇ ਵੱਖ ਵੱਖ ਪੰਥਕ ਧਿਰਾਂ ਇੱਕ ਦੂਸਰੇ ਦੇ ਸਹਿਯੋਗੀ ਹੋਣ ਦੇ ਬਜਾਏ ਇੱਕ ਦੂਸਰੇ ਵਿਰੁੱਧ ਕਿਰਪਾਨਾਂ ਤਾਣ ਕੇ ਖੜ੍ਹ ਜਾਂਦੀਆਂ ਹਨ। ਸਿਆਸਤ ਦੇ ਪ੍ਰਭਾਵ ਕਾਰਨ ਇਨ੍ਹਾਂ ਦੋਵਾਂ ਅਹਿਮ ਮੁੱਦਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਸਾਡੀ ਤਰਾਸਦੀ ਵੇਖੋ ਕੇ ਭਾਜਪਾ ਕੋਲ਼ ਸੱਤਾ ਆਈ ਤਾਂ ਉਹ ਇਤਿਹਾਸ ’ਚ ਤਬਦੀਲੀਆਂ ਕਰ ਆਪਣੇ ਖਲਨਾਇਕਾਂ ਨੂੰ ਨਾਇਕਾਂ ਵਜੋਂ ਉਭਾਰਨ ਲੱਗ ਪਏ ਜਦੋਂ ਕਿ ਸਾਡੇ ਮੂਲ ਸਰੋਤਾਂ ’ਚ ਪੰਥ ਵਿਰੋਧੀਆਂ ਵੱਲੋਂ ਕੀਤੀ ਮਿਲਾਵਟ ਕਾਰਨ ਸਾਡੇ ਮਹਾਂ ਨਾਇਕਾਂ (ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਆਦਿ) ਨੂੰ ਹੀ ਖਲਨਾਇਕਾਂ ਵਜੋਂ ਅਤੇ ਦੇਵੀ ਪੂਜਕ ਸਿੱਧ ਕਰਨ ਵਾਲੀਆਂ ਪੁਸਤਕਾਂ ਸ੍ਰੋਮਣੀ ਕਮੇਟੀ ਤੋਂ ਹੀ ਛਪਾ ਰਹੇ ਹਨ।

ਤੀਜਾ ਸਿੱਖ ਰਹਿਤ ਮਰਿਆਦਾ ਅਤੇ ਚੌਥਾ ਨਾਨਕਸ਼ਾਹੀ ਕੈਲੰਡਰ ਵਿਵਾਦ ਜਿਹੜੇ ਬੜੀ ਆਸਾਨੀ ਨਾਲ ਹੱਲ ਕੀਤੇ ਜਾ ਸਕਦੇ ਹਨ; ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਸ੍ਰੋਮਣੀ ਕਮੇਟੀ ਉਨ੍ਹਾਂ ਨੂੰ ਠੰਡੇ ਵਸਤੇ ’ਚ ਪਾਈ ਬੈਠੀ ਹੈ। ਪੰਥਕ ਕੌਂਸਲ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਚਾਰ ਅਹਿਮ ਮੁੱਦਿਆਂ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਲਈ 2 ਦਸੰਬਰ 2024 ਦਾ ਹੁਕਮਨਾਮਾ ਹੂ-ਬਹੂ ਲਾਗੂ ਕਰਵਾਉਣਾ ਮੁੱਖ ਟੀਚਾ ਹੋਵੇ। ਇਨ੍ਹਾਂ ਕਾਰਜਾਂ ਲਈ ਵਿਦਵਾਨਾਂ ਦੀ ਸ਼ਮੂਲੀਅਤ ਵਾਲੇ ਸੈਮੀਨਾਰਾਂ ਦਾ ਅਯੋਜਨ ਕਰਨ ਦਾ ਕਾਰਜ ਵਿੱਢੇ। ਪੰਥਕ ਕੌਂਸਲ ਦੇ ਕੰਮ ’ਚ ਦਖਲ ਅੰਦਾਜ਼ੀ ਕਰਨ ਦੀ ਥਾਂ ਰਾਜਸੀ ਵਿੰਗ ਇਸ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਦੇਵੇ।

ਰਾਜਸੀ ਵਿੰਗ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਅਤੇ ਪੰਥ ਦੇ ਮੁੱਦਿਆਂ ਦਾ ਘੱਟੋ ਘੱਟੋ ਸਾਂਝਾ ਏਜੰਡਾ ਤਿਆਰ ਕਰਕੇ ਉਨ੍ਹਾਂ ਦੀ ਪੂਰਤੀ ਲਈ ਸੰਘਰਸ਼ ਵਿੱਢੇ। ਇਨ੍ਹਾਂ ਸਾਂਝੇ ਮੁੱਦਿਆਂ ’ਚ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਖੇਤਰ; ਪੰਜਾਬ ’ਚ ਸ਼ਾਮਲ ਕਰਨੇ, ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਕਰਨੀ, ਪੰਜਾਬ ਦੇ ਆਰਥਕ ਸਾਧਨਾਂ, ਪੰਜਾਬ ਦੇ ਡੈਮਾਂ, ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਸੂਬੇ ਦੀ ਸਿੱਖਿਆ ਨੀਤੀ ਦਾ ਕੰਟਰੋਲ ਪੰਜਾਬ ਕੋਲ਼ ਹੋਵੇ, ਆਦਿ। ਅਕਾਲੀ ਦਲ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੇ ਅਹੁੱਦੇ ’ਤੇ ਆਪਣਾ ਹੱਕ ਜਿਤਾਉਣ ਦੀ ਥਾਂ ਜੇ ਇਨ੍ਹਾਂ ਮੁੱਦਿਆਂ ਲਈ ਅਨੰਦਪੁਰ ਸਾਹਿਬ ਦੇ ਮਤੇ ਅਤੇ ਲੁਧਿਆਣਾ ਵਿਖੇ 1978 ਦੀ ਅਕਾਲੀ ਕਾਨਫਰੰਸ ਦੌਰਾਨ ਪਾਸ ਕੀਤੇ ਮਤਿਆਂ ਨੂੰ ਆਧਾਰ ਮੰਨ ਕੇ ਸਮੁੱਚੇ ਅਕਾਲੀ ਧੜਿਆਂ ’ਚ ਏਕਤਾ ਹੋ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ 2027 ਦੀਆਂ ਚੋਣਾਂ ਸਮੇਂ ਨਿਰੋਲ ਆਪਣੀ ਸਰਕਾਰ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ। ਜੇ ਕੁੱਝ ਘਾਟ ਰਹੀ ਤਾਂ ਸਭ ਤੋਂ ਵੱਡੀ ਪਾਰਟੀ ਜਾਂ ਕਿੰਗ ਮੇਕਰ ਸ਼ਕਤੀ ਜ਼ਰੂਰ ਬਣਿਆ ਜਾ ਸਕਦਾ ਹੈ। ਸੀਮਤ ਸਮੇਂ ਲਈ ਇਸ ਸਮੇਂ ਕਿਸੇ ਕੌਮੀ ਪਾਰਟੀ ਨਾਲ ਸ਼ਰਤਾਂ ਅਧੀਨ ਗੱਠਜੋੜ ਕਰਨਾ ਭੀ ਮਾੜਾ ਨਹੀਂ, ਜੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 1997 ’ਚ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇਣ ਵਰਗਾ ਕਦਾਚਿਤ ਨਾ ਹੋਵੇ।

Most Viewed Posts