‘ਗੁਰੂ ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

0
305

‘ਗੁਰੂ ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

ਮੇਜਰ ਸਿੰਘ (ਬੁਢਲਾਡਾ) 94176–42327

‘ਡੇਰਾ ਬੱਲਾਂ’ ਦੇ  ਮੁਖੀ ਨਰਿੰਜਣ ਦਾਸ ਜੀ ਨੇ ਸੰਤ ਰਾਮਾ ਨੰਦ ਦੀ ਮੌਤ ਤੋਂ ਬਾਅਦ ਛੇਤੀ ਹੀ ਆਪਣਾ ਨਵਾਂ ‘ਰਵਿਦਾਸੀਆ ਧਰਮ’ ਬਣਾਉਣ ਦਾ ਐਲਾਨ ਕਰਦਿੱਤਾ ਅਤੇ ‘ਅਮ੍ਰਿਤਬਾਣੀ’ ਨਾਂ ਦੀ ਧਾਰਮਿਕ ਪੁਸਤਕ ਆਪਣੇ ਸੇਵਕਾਂ ਲਈ ਜਾਰੀ ਕਰ ਦਿਤੀ। ‘ਅਮ੍ਰਿਤਬਾਣੀ’ ਨਾਂ ਦੀ ਇਸ ਪੁਸਤਕ ਦੀ ਥੋੜੇ ਸਮੇਂ ਬਾਅਦ ਹੀ, ‘ਚੱਕ ਹਕੀਮਾਂ’ (ਫਗਵਾੜਾ ) ਦੇ ਮਹੰਤ ਪ੍ਰਸ਼ੋਤਮ ਦਾਸ ਨੇ ਅਲੋਚਨਾ ਕਰ ਦਿਤੀ ਅਤੇ ਪ੍ਰੈੱਸ ਕਾਨਫ੍ਰੰਸ ਕਰਕੇ ਵੱਖ –ਵੱਖ ਅਖ਼ਬਾਰਾਂ ਵਿਚ ਬਿਆਨ ਦਿੱਤਾ ਕਿ ‘ਚੱਕਹਕੀਮ’ ਵਿਖੇ ‘ਡੇਹਰਾ ਗੁਰੂ ਰਵਿਦਾਸ ਜੀ’ ਦੇ ਪਹਿਲੇ ਸੰਤ ਹੀਰਾ ਦਾਸ ਦੁਆਰਾ 1912 ਵਿਚ ਲਿਖੇ  ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚੋਂ ਵੱਡੀ ਪੱਧਰ ਤੇਰਚਨਾਵਾਂ ਚੋਰੀ ਕਰਕੇ ‘ਅਮ੍ਰਿਤਬਾਣੀ’ ਵਿਚ ਪਾ ਦਿਤੀਆਂ ਅਤੇ ਰਚਨਾਵਾਂ ਵਿਚੋਂ ਸੰਤ ਹੀਰਾ ਦਾਸ ਨਾਮ ਕੱਟ ਕੇ ‘ਰਵਿਦਾਸ ਜੀ’ ਦਾ ਨਾਮ ਲਿਖ ਦਿਤਾ।’ ਇਸਬਾਬਤ ਮਹੰਤ ਪ੍ਰਸ਼ੋਤਮ ਦਾਸ ਨੇ ‘ਡੇਰਾ ਬੱਲਾਂ’ ਉਤੇ ਕੋਰਟ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।

   ਹੁਣ ਜਦੋਂ ਸਬੱਬ ਬਣਿਆ ਤਾਂ ਸੰਤ ਹੀਰਾ ਦਾਸ ਦਾ ਲਿਖਿਆ ‘ਸ਼੍ਰੀ ਗੁਰੂ ਰਵਿਦਾਸ ਦੀਪ ਗਰੰਥ’ ਅਤੇ ਡੇਰਾਂ ਬੱਲਾਂ ਵਲੋਂ ਤਿਆਰ ਕੀਤੀ ‘ਅਮ੍ਰਿਤਬਾਣੀ’ ਨੂੰਸਾਹਮਣੇ ਰੱਖ ਕੇ ‘ਉਪਰੋਕਤ ਸੱਚ’ ਜਾਨਣ ਦੀ ਕੋਸ਼ਿਸ ਕੀਤੀ, ਤਾਂ ਸਾਹਮਣੇ ਆਇਆ ,ਕਿ ਡੇਰਾ ਬੱਲਾਂਵਾਲਿਆਂ ਨੇ ‘ਸ੍ਰੀ ਗੁਰੂ ਰਵਿਦਾਸ ਦੀਪ’ ਗਰੰਥ ਵਿਚੋਂ ਕਾਫੀ ਸਾਰੀਆਂ ਰਚਨਾਵਾਂ ‘ਅਮ੍ਰਿਤਬਾਣੀ’ ਵਿਚਪਾਈਆਂ ਹੋਈਆਂ ਹਨ, ਜਿਸ ਨੂੰ ਦੇਖ ਕੇ ਮਨ ਵਿਚ ਬੜੀ ਭਾਰੀ ਠੇਸ ਪਹੁੰਚੀ, ਕਿਉਕਿ ਗੁਰਬਾਣੀ ਨਾਲਮਾਮੂਲੀ ਜਿਹੀ ਛੇੜ–ਛਾੜ ਹੀ ਬਹੁਤ ਵੱਡਾ ਤੇ ਭਾਰੀ ਜ਼ੁਰਮ ਹੈ। ਇਸ ਸਬੰਧੀ ਅੱਗੇ ਚੱਲਣ ਤੋਂ ਪਹਿਲਾਂਇਤਿਹਾਸ ਵਿਚ ‘ਬਾਣੀ’ ਨਾਲ ਸਬੰਧਤ ਇਕ ਅਹਿਮ ਘਟਨਾ/ਜਾਣਕਾਰੀ ਦਾ ਜਿਕਰ ਕਰਨਾ ਚਾਹਾਂਗਾ।

 ‘ਬਾਣੀ’ ਨਾਲ ਛੇੜ–ਛਾੜ ਦੇ ਸਬੰਧ ਵਿਚ, ਇਤਿਹਾਸ ਵਿਚ ਇਕ ਬੜੀ ਮਸ਼ਹੂਰ ਸਾਖੀ ਹੈ -“ ਇਤਿਹਾਸਕਾਰ ਲਿਖਦੇ ਹਨ ਕਿ-“ਔਰੰਗਜ਼ੇਬ ਨੇ ਗੁਰੂ ‘ਹਰਿ ਰਾਇ’ਸਹਿਬ ਨੂੰ ਦਿੱਲੀ ਆਉਣ ਦਾ ਸੱਦਾਭੇਜਿਆ। ਉਸ ਵੇਲੇ ਤੱਕ ਗੁਰੂ ‘ਹਰਿ ਰਾਇ’ ਜੀ ਮਾਝੇ, ਮਾਲਵੇ ਅਤੇ ਦੁਆਬੇ ਦੇ ਪਿੰਡਾਂ ਦਾ ਚੱਕਰ ਲਾ ਕੇ ‘ਕੀਰਤਪੁਰ’ ਵਾਪਸ ਆ ਚੁੱਕੇ ਸਨ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ‘ਰਾਮ ਰਾਇ’ ਨੂੰ ਆਪਣੀ ਜਗਾ ਔਰੰਗਜ਼ੇਬ ਕੋਲ ਭੇਜ ਦਿੱਤਾ ਕਿਉਕਿ ‘ਬਾਬਾ ਰਾਮਰਾਇ’ ਵੀ ਬੜੇ ਹੁਸ਼ਿਆਰ ਤੇ ਹਾਜਰ–ਜਵਾਬੀ ਸਨ ਤੇ ਨਾਲ ਕੁਝ ਸਿਆਣੇ ਮਸੰਦ (ਪ੍ਰਚਾਰਕ) ਵੀ ਭੇਜ ਦਿੱਤੇ। ਤੁਰਨ ਲੱਗਿਆਂ ਨੂੰ ਗੁਰੂ ਜੀ ਨੇ ਸਿਖਿਆ ਦਿੱਤੀ ਕਿਗੁਰੂ ਆਸਰੇ ਰਹਿਣਾ, ਗੁਰੂ ਨੂੰ ਸਦਾ ਅੰਗ–ਸੰਗ ਸਮਝਣਾ। ਇਤਿਹਾਸਕਾਰ ਲਿਖਦੇ ਹਨ ਕਿ ਔਰੰਗਰੇਜ਼ ਬਾਦਸ਼ਾਹ ਨੇ ਬਾਬਾ ‘ਰਾਮ ਰਾਇ’ ਜੀ ਨੂੰ ਪਰਖਣਵਾਸਤੇ ਕਈ ਅਜ਼ਮਾਇਸ਼ਾਂ ਕੀਤੀਆਂ ਤੇ ਬਾਬਾ ਜੀ ਹਰੇਕ ਅਜ਼ਮਾਇਸ਼ ਵਿਚ ਪੂਰੇ ਉਤਰਦੇ ਰਹੇ, ਜਿਸ ਕਰਕੇ ‘ਔਰੰਗਜ਼ੇਬ’ ਬਾਬਾ ‘ਰਾਮ ਰਾਇ’ ਦਾ ਬੜਾਆਦਰ–ਸਤਿਕਾਰ ਕਰਨ ਲੱਗ ਪਿਆ, ਪਰ ਰਾਜੇ ਦੇ ਦਰਬਾਰੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਕਾਜ਼ੀਆਂ ਦੀ ਪ੍ਰੇਰਨਾ ਤੇ ਇਕ ਦਿਨ ਔਰੰਗਜ਼ੇਬ ਨੇ ‘ਰਾਮਰਾਇ’ ਜੀ ਤੋਂ ਪੁਛਿਆ, ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੁਸਲਮਾਨਾਂ ਬਾਰੇ ਲਿਖਿਆ ਹੈ, “ਮਿਟੀ ਮੁਸਲਮਾਨ ਕੀ ਪੇੜੈ ਪਈ ਕਮ੍ਹਿਆਰ॥”  ਦਾ ਕੀ ਭਾਵ ਹੈ ?  ਬਾਦਸ਼ਾਹ ਔਰੰਗਜ਼ੇਬ ਨਾਲ ਬਣਿਆ ਰਸੂਖ ਕਾਇਮ ਰੱਖਣ ਲਈ, ਬਾਬਾ ‘ਰਾਮ ਰਾਇ’ ਨੇ ਕਹਿ ਦਿੱਤਾ, ਕਿ  “ਗੁਰੂ ਨਾਨਕ ਜੀ ਨੇ ਤਾਂ ਅਸਲ ਵਿਚ “ਮਿਟੀਬੇਈਮਾਨ ਕੀ” ਉਚਾਰਿਆ ਸੀ, ਲਿਖਾਰੀ ਦੀ ਭੁੱਲ ਨਾਲ “ਮਿਟੀ ਮਸੁਲਮਾਨ ਕੀ” ਲਿਖਿਆ ਗਿਆ ਹੈ।”

 ਜਦੋਂ ਇਸ ਗੱਲ ਦਾ ਗੁਰੂ ‘ਹਰਿ ਰਾਇ’ ਜੀ ਨੂੰ ਪਤਾ ਲੱਗਾ, ਤਾਂ ਗੁਰੂ ‘ਹਰਿ ਰਾਇ’ ਜੀ ਨੇ ਉਸੇ ਵਕਤ ਆਪਣੇ ਹੋਣਹਾਰ ਸਿਆਣੇ ਪੁੱਤਰ  ਨੂੰ ਸੁਨੇਹਾ ਘੱਲ ਦਿਤਾ, ਤੁਸਾਂ ਬਾਦਸ਼ਾਹ ਔਰੰਗਜ਼ੇਬ ਨਾਲ ਆਪਣਾ ਰਸ਼ੂਖ ਕਾਇਮ ਰੱਖਣ ਲਈ ‘ਗੁਰੂ ਨਾਨਕ’  ਸਾਹਿਬ ਦੀ ਬਾਣੀ ਬਦਲ ਦਿੱਤੀ, ਇਸ ਲਈ ਸਾਰੀ ਉਮਰ ਮੇਰੇ ਮੱਥੇਨਹੀਂ ਲੱਗਣਾ।”

 ਇਹ ਹੈ ਆਪਣੇ ਗੁਰੂ ਅਤੇ ਉਹਦੀ ਬਾਣੀ ਦਾ ਸਤਿਕਾਰ। ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਨਾਲ ਮਾਮੂਲੀ ਛੇੜ–ਛਾੜ ਬਰਦਾਸਤ ਨਹੀਂ ਕੀਤੀ, ਜਿਸ ਦੇ ਬਦਲੇ ਆਪਣੇ ਪੁੱਤਰ ਦਾ ਸਦਾ ਲਈ ਵਿਛੋੜਾ ਬਰਦਾਸਤ ਕਰ ਲਿਆ।   

ਉਪਰੋਕਤ ਘਟਨਾ ਦੇ ਮੁਕਾਬਲੇ ‘ਡੇਰਾ ਬੱਲਾਂ’ ਵਾਲਿਆਂ ਨੇ ਤਾਂ ਇਕ ਅੱਧੇ ਸ਼ਬਦ ਦੀ ਨਹੀਂ  ਸਗੋਂ ਬਹੁਤ ਸਾਰੇ  ਗ਼ੈਰ ਸ਼ਬਦ ‘ਰਵਿਦਾਸ’ ਜੀ ਨਾਲ ਜੋੜ ਕੇ ‘ਬਾਣੀ’ ਵਿਚ ਭਾਰੀ ਮਿਲਾਵਟ ਕਰ ਦਿਤੀ, ਜਿਹਨਾਂ ਵਿਚੋਂ ਇਥੇ ਆਪ ਜੀ ਦੇ ਨਾਲ ਦੋ ਕੁ ਸ਼ਬਦ ਸਾਂਝੇ ਕਰਦਾ ਹਾਂ, ਜੋ ਸਬੂਤ ਵਜੋਂ ਕਾਫੀ ਹਨ –

“ਮੰਗਲਾਚਾਰ ਚੌਥਾ”

 ਮੰਗਲ ਚਾਰ ਆਨੰਦ ਸਖੀ ਮੁਖ ਗਾਇਆ। ਕਾਰਜ ਭਇਆ ਸੁਹੇਲਾ ਹਰਿ ਹਰਿ ਧਿਆਇਆ। ਧੰਨ ਔਰ ਪਿਰ ਕੀ ਪ੍ਰੀਤ ਬਣੀ ਇੱਕ ਸਾਰ ਹੈ। ਘਟਾ ਛਟਾ ਸਮਮਿਲੀ ਮੀਨ ਜਿਉਂ ਵਾਰ ਹੈ॥1॥ਪਿਰ ਸੰਗ ਪਾਇ ਆਨੰਦ ਨਾ ਦੁੱਖ ਕੀ ਲੇਸ ਹੈ। ਪਤੀ ਕੀ ਆਗਿਯਾ ਮੇਂ ਜੋ ਰਹੇ ਹਮੇਸ਼ ਹੈ। ਪਤੀ ਪਰਮੇਸ਼ਵਰ ਕਰਕੇ ਜਿਨ ਧੰਨਜਾਣਿਆ। ਸਦਾ ਸੁਖੀ ਬਹੁ ਨਾਰ ਸਰਬ ਸੁੱਖ ਮਾਣਿਆ॥2॥ ਜਨਿ ਪਰ ਸਤਿਗੁਰ ਦਯਾਲ ਸੁਖੀ ਬਹੁ ਗਾਈਏ। ਮਹਿਮਾ ਅਪਰ ਅਪਾਰ ਨਾ ਕੀਮਤ ਪਾਈਏ।ਤਿਨ੍ਹਾਂ ਕੇ ਸੰਗ ਤਰੇ ਅਵਰ ਵੀ ਕੇਤੜੇ। ਕਰ ਕੇ ਦ੍ਰਿੜ ਪ੍ਰੀਤ ਪ੍ਰੇਮ ਕਰੋ ਜੇਤੜੇ॥3॥ ਕਾਰਜ ਸਭ ਹੀ ਪੂਰੇ ਸਤਿਗੁਰ ਕਰ ਦੀਏ॥ ਪੂਰਬ ਪੁੰਨ ਅਨੇਕ ਫਲ ਤਿਸ ਅਬਲੀਏ॥ ਜਨ ਰਵਿਦਾਸ ਪਿਆਸ ਰਹੇ ਸਦਾ ਨਾਮ ਕੀ॥ ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥4॥

ਇਹ ਸ਼ਬਦ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚ  ਪੰਨਾ ਨੰਬਰ 488/489 ਤੇ ਦਰਜ ਹੈ। ਇਹੋ ਸ਼ਬਦ ਅਮ੍ਰਿਤਬਾਣੀ ਦੇ ਪੰਨਾ ਨੰਬਰ 148 ਤੇ ਦਰਜ਼ ਹੈ। ਇਸਵਿਚੋਂ ਜਿਥੇ “ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥”  ਪੰਗਤੀ ਨੂੰ ਕੱਟ ਕੇ “ਹਰਿ ਸੰਗ ਰਹੇ ਪ੍ਰੀਤ,ਓਟ ਨਾਮ ਕੀ॥” ਲਿਖ ਦਿਤਾ ਹੈ।

 ਇਸੇ ਤਰਾਂ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚ ‘ਬਾਰਾਂ ਮਾਸ’ ਪੰਨਾ ਨੰਬਰ 492 ਤੋਂ ਸ਼ੁਰੂ ਹੁੰਦਾ ਹੈ– “॥ਛੰਦ॥ਚੜਿਆ ਚੇਤ ਸੁਲਖਣਾ, ਕਰ ਸੰਤਨ ਸੰਗਪ੍ਰੀਤ। ਗੁਰ ਚਰਨਨ ਚਿਤੁ ਲਾਇ ਕਰ ਰਾਮ ਨਾਮ ਜੱਪ ਨੀਤ। ਗੁਰ ਗੋਬਿੰਦ ਜਹਿ ਗਾਈਏ ਕਰੋ ਸਰਵਣ ਨਿੱਤ ਨੀਤ। ਗੁਰ ਕੇ ਚਰਨਨ ਪ੍ਰੇਮ ਕਰ ਹਿਰਦੇ ਧਰੋਗੁਰ ਮੀਤ। ਬਚਨ ਗੁਰ ਕੇ ਸੁਨਤ ਹੀ ਮਿਟਤ ਭਰਮ ਸਭ ਭੀਤ। ਮਨ ਮੁੱਖ ਸੰਗ ਨਾ ਕੀਜੀਏ, ਗੁਰਮੁਖ ਸੰਗਤ ਧਾਰ। ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤਸਾਰ। ਮਨਮੁੱਖ ਸੰਗਤ ਡੂਬਣੋ ਗੁਰਮੁਖ ਸੰਗਤ ਪਾਰ। ਗੁਰਮੁਖ ਹਿਰਦੈ ਪ੍ਰਗਾਸ ਹੈ ਮਨਮੁੱਖ ਅੰਧ ਗਵਾਰ। ਗੁਰ ਕੇ ਅੰਮ੍ਰਿਤ ਵਚਨ ਸੁਣ ਸ਼ਰਧਾ ਹਿਰਦੇ ਧਾਰ॥ਸਰਵਣ ਭਗਤ ਇਤ ਹੈ ਹਿਰਦੇ ਖੂਬ ਬਿਚਾਰ। ਚੈਤ ਸੁਹਾਵੇ ਤਿਨ੍ਹਾਂ ਨੂੰ ਜੋ ਸਰਵਣ ਸਾਥ ਪਿਆਰ। ਜਨ ਰਵਿਦਾਸ ਗੁਰੂ ਚਰਨ ਕੋ, ਹੀਰਾ ਦਾਸ ਬਲਿਹਾਰ॥1॥”

ਇਹੋ ਸ਼ਬਦ ਡੇਰੇ ਵਾਲੀ ‘ਅਮ੍ਰਿਤਬਾਣੀ ਪੁਸਤਕ ਵਿਚ ਪੰਨਾ ਨੰ: 127 ਤੇ ਹੈ, ਫਰਕ ਇਹ ਪਾਇਆ ਗਿਆ ਹੈ, ਜਿਥੇ ਉਪਰੋਕਤ ਸ਼ਬਦ ਦੇ ਅਖੀਰ ਵਿਚ ਤਿੰਨਲਾਇਨਾ “ਸਰਵਣ ਭਗਤ ਏਤ ਹੈ ਹਿਰਦੇ ਖੂਬ ਬਿਚਾਰ। ਚੈਤ ਸੁਹਾਵੇ ਤਿੰਹਾਂ ਨੂੰ ਜੋ ਸਰਵਣ ਸਾਥ ਪਿਆਰ। ਜਨ ਰਵਿਦਾਸ ਗੁਰੂ ਚਰਨ ਕੋ ਹੀਰਾ ਦਾਸਬਲਿਹਾਰ॥1॥” ਨੂੰ ਕੱਟ ਕੇ, ਲਿਖ ਦਿੱਤਾ “ ਰਵਿਦਾਸ ਭਗਤੀ ਇਹੀ ਹੈ, ਹਿਰਦੇ ਖੂਬ ਵਿਚਾਰ॥ ਚੇਤ ਸੁਹਣਾ ਤਿਨ੍ਹਾਂ ਨੂੰ ਜਿਨਾਂ ਸੋਹੰ ਨਾਲ ਪਿਆਰ॥” ਆਦਿ।

  ਉਪਰੋਕਤ ਇਤਿਹਾਸਕ ਸਾਖੀ ਇਕ ਸਚਾਈ ਹੈ। ਇਕ ਪਾਸੇ ਤਾਂ ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਦੀ ਮਾਮੂਲੀ ਬਦਲੀ ਪਿਛੇ ਆਪਣੇ ਹੋਣਹਾਰਪੁੱਤਰ ਬਾਬਾ ‘ਰਾਮ ਰਾਇ’ ਜੀ ਨੂੰ ਮੁੜ ਕੇ ਆਪਣੇ ਮੱਥੇ ਨਹੀਂ ਲੱਗਣ ਦਿੱਤਾ, ਜਦ ਕਿ ਇਕ ਵਾਰ ਗਲਤੀ ਮੁਆਫ਼ ਵੀ ਕੀਤੀ ਜਾ ਸਕਦੀ ਸੀ।

    ਦੂਜੇ ਪਾਸੇ ‘ਡੇਰਾ ਬੱਲਾਂ’ ਦੇ ਮੁਖੀਆਂ ਨੇ ਆਪਣੇ ‘ਗੁਰੂ ਰਵਿਦਾਸ’ ਜੀ ਦੇ ਨਾਲ ‘ਰਵਿਦਾਸ ਦੀਪ ਗਰੰਥ’ ਵਿਚੋਂ ਇਕ–ਅੱਧਾ ਨਹੀਂ ਬਲਕਿ ਪੂਰਾ ਬਾਰਾਂ ਮਾਂਹ,ਮੰਗਲਾਚਰਨ ਆਦਿ ਕੱਚੀ ਬਾਣੀ ਨੂੰ, ਗੁਰੂ ਰਵਿਦਾਸ ਜੀ ਦੀ ਬਾਣੀ ਬਣਾ ਕੇ, ਡੇਰੇ ਵਲੋਂ ਤਿਆਰ ਕੀਤੀ ‘ਅੰਮ੍ਰਿਤਬਾਣੀ’ ਵਿਚ ਸ਼ਾਮਲ ਕਰ ਦਿਤਾ ਅਤੇ ਜਿਹੜਾ ਕੰਮ ਦੁਸ਼ਮਣ ਵੀ (‘ਬਾਣੀ’ ਵਿਚ ਮਿਲਾਵਟ ਕਰਨ ਲੱਗੇ) ਖੌਫ਼ ਮੰਨਦੇ ਸਨ, ਉਹ ਕੰਮ ਗੁਰੂ ਦੇ ਸੇਵਕ ਅਖਵਾਉਣ ਵਾਲਿਆਂ ਨੇ, ਬਿਨਾਂ ਝਿਜਕ ਕਰ ਦਿੱਤਾ ਤੇ ਇਸ ਦੇ ਵਿਰੁਧ ਕੋਈ ਆਵਾਜ਼ ਵੀ ਬੁਲੰਦ ਨਹੀਂ ਕਰਦਾ।    

 ਕਿਸੇ ਦੀ ‘ਮੱਤ  (ਮਨਮਤਿ) ਨੂੰ ‘ਗੁਰੂ’ ਦੀ ‘ਮੱਤ’  (ਗੁਰਮਤਿ) ਬਣਾ ਕੇ ਲੋਕਾਂ ਵਿਚ ਪ੍ਰਚਾਰਨਾ ਮਹਾਂ ਪਾਪ ਹੈ, ਮਹਾਂ ਅਪਰਾਧ ਹੈ, ਜਿਹੜਾ ਕਿ ਗੁਰੂ ਰਵਿਦਾਸ ਜੀਦੇ ਬਹੁਤ ਸਾਰੇ (ਖਾਸ਼ ਕਰਕੇ ਡੇਰਾ ਬੱਲਾਂ ਦੇ) ਸੇਵਕ ਜਾਣੇ–ਅਣਜਾਣੇ ਵਿਚ ਕਰ ਰਹੇ ਹਨ। ਚਾਹੀਦਾ ਤਾਂ ਇਹ ਸੀ ,ਜਦ ‘ਚੱਕ ਹਕੀਮਾਂ ਦੇ ‘ਮਹੰਤ’ ਦਾ ਪ੍ਰੈੱਸ ਵਿਚਬਿਅਨ ਆ ਗਿਆ ਸੀ ਤਾਂ ਤੁਰੰਤ ਡੇਰੇ ਦੇ ਟਰੱਸਟੀ ਅਤੇ ਇਸ ਡੇਰੇ ਨਾਲ ਸਬੰਧਤ ਸੂਝਵਾਨ ਸਿਆਣੇ ਲੋਕ, ਘੋਖ–ਪੜਤਾਲ ਕਰਕੇ ਸੱਚ ਨੂੰ ਸੱਚ ਹੀ ਰਹਿਣ ਦਿੰਦੇ,ਪਰ ਅਫ਼ਸੋਸ ! ਐਸਾ ਹੋਇਆ ਨਹੀਂ । ਉਪਰੋਕਤ ਮਿਲਾਵਟ ਬਾਰੇ ਜਦੋਂ ਗੁਰੂ ਰਵਿਦਾਸ ਜੀ ਦੇ ਸਾਰੇ ਸੂਝਵਾਨ ਸੇਵਕਾਂ ਨੂੰ ਜਾਣਕਾਰੀ ਮਿਲੇਗੀ, ਤਾਂ ਉਹਨਾਂ ਦੇ ਮਨਨੂੰ ਕਿਨੀ ਠੇਸ ਪਹੁੰਚੇਗੀ, ਇਹ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਥੇ ਹੋਰ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜੋ ਜਾਣਕਾਰੀ (ਮਿਲਾਵਟ) ਸਾਹਮਣੇ ਆ ਗਈ ਹੈ, ਉਸ ਤੋਂ ਇਲਾਵਾ ਹੋਰ ਵੀ ਕਿਨੀ ਕੁ ‘ਰਵਿਦਾਸ’ ਜੀ ਦੀ ‘ਬਾਣੀ’ ਵਿਚ ਮਿਲਾਵਟ ਕੀਤੀ ਗਈ ਹੋਵੇ ਕਿਉਕਿ ਗੁਰੂ ਗਰੰਥ ਸਹਿਬ ਅੰਦਰ ਬਾਣੀ ਤੋਂ ਪਤਾ ਚਲਦਾ ਕਿ ‘ਰਵਿਦਾਸ’ ਜੀ ਸਮੇਂ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ‘ਬਾਣੀ’ ਨੂੰ ਰਾਗਾਂ ਵਿਚ ਲਿਖਿਆ ਜਾਂਦਾ ਸੀ ਅਤੇ ਸ਼ਬਦ ਦਾ ਸਾਰ / ਭਾਵ ‘ਰਹਾਉ’ ਦੀ ਤੁਕ ਵਿਚ ਦਿੱਤਾ ਜਾਂਦਾ ਸੀ। ਪਰ ਡੇਰੇ ਵਾਲੀ ਅਮ੍ਰਿਤਬਾਣੀ‘ ਵਿਚ ਸ਼ਾਮਲ ‘ਰਵਿਦਾਸ’ ਜੀ ਦੇ ਨਾਮ ਹੇਠ (ਗੁਰੂ ਗਰੰਥ ਸਹਿਬ ਵਿਚਲੇ ਚਾਲੀ (40) ਸ਼ਬਦ, 16 ਰਾਗਾਂ ਵਿਚ, ਤੋਂ ਬਿਨਾਂ) ਕਿਸੇ ਵੀ ਸ਼ਬਦ ਵਿਚ ‘ਰਹਾਉ’ ਸ਼ਬਦ ਹੀ ਨਹੀਂ ਹੈ। ਇਸ ਲਈ ਸ਼ੱਕ ਪੈਦਾ ਹੁੰਦਾ ਕਿ ਸਾਹਮਣੇ ਆਈ ਮਿਲਾਵਟ ਤੋਂ ਬਿਨਾਂ, ਹੋਰ ਵੀ ਮਿਲਾਵਟ ਹੋ ਸਕਦੀ ਹੈ।

ਇਸ ਲਈ ਸਾਰੇ ਸੂਝਵਾਨ ਬੁੱਧੀਜੀਵੀਆਂ, ਵਿਦਵਾਨ ਸੱਜਣਾਂ ਨੂੰ ਗੁਰੂ ਰਵਿਦਾਸ ਦੇ ਸੇਵਕ ਅਖਵਾਉਣ ਵਾਲੇ ਸਿਆਣੇ ਲੋਕਾਂ ਨੂੰ ਚਾਹੀਦਾ ਹੈ ਕਿ ਏਕਤਾ ਬਣਾ ਕੇ,ਇਸ ਤਰਾਂ ਦੀ ਮਿਲਾਵਟ ਰੋਕਣ ਲਈ ਜੋਰਦਾਰ ਯਤਨ ਕਰਨੇ ਚਾਹੀਦੇ ਹਨ ਅਤੇ ਐਸਾ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕਿਸੇ ਨੂੰ ਇਸ ਤਰਾਂ ਦੀਮਿਲਾਵਟ ਕਰਨ ਦਾ ਹੌਂਸਲਾ ਨਾ ਪਵੇ।