ਮਿਡਵੇਸਟ ਇੰਡਿਆਨਾ (ਅਮਰੀਕਾ ) ਦੀਆਂ ਸਮੂਹ ਸੰਗਤਾਂ ਵਲੋ ਅਕਾਲੀਆਂ ਦੇ ਪੂਰਨ ਬਾਈਕਾਟ ਕਰਨ ਦਾ ਫੈਸਲਾ

0
241

ਮਿਡਵੇਸਟ ਇੰਡਿਆਨਾ (ਅਮਰੀਕਾ ) ਦੀਆਂ ਸਮੂਹ ਸੰਗਤਾਂ ਵਲੋ ਅਕਾਲੀਆਂ ਦੇ ਪੂਰਨ ਬਾਈਕਾਟ ਕਰਨ ਦਾ ਫੈਸਲਾ

 ਦਲਜੀਤ ਸਿੰਘ

ਇਸ ਲੰਘੇ ਸ਼ਨੀਵਾਰ ਨੂੰ  ਗੁਰਦਵਾਰਾ ਸਾਹਿਬ ਗੁਰੂ ਨਾਨਕ ਸਿੱਖ ਸੋਸਾਇਟੀ ਇੰਡਿਆਨਾਪੋਲਿਸ ਵਿਚ ਇਕ ਹੰਗਾਮੀ ਮੀਟਿੰਗ ਬੁਲਾਈ ਗਈ ਸੀ ਪਰ ਇਹ ਮੀਟਿੰਗ ਇਕ ਕਾਨਫਰੰਸ ਦਾ ਰੂਪ ਧਾਰਨ ਕਰ ਗਈ ਕਿਓਂਕਿ ਇਸ ਮੀਟਿੰਗ ਵਿਚ ਸਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਜਿਥੇ  ਇਸ ਮੀਟਿੰਗ ਵਿਚ ਇੰਡਿਆਨਾ ਦੇ ਸਾਰੇ ਗੁਰੂਦਵਾਰਾ ਸਾਹਿਬਾਨ ਦੀਆਂ ਕਮੇਟੀਆਂ ਸ਼ਾਮਿਲ ਹੋਈਆਂ ਪਰ ਇਸ ਸਹਿਰ ਵਿਚ ਮੋਜੂਦ ਇਕ ਡੇਰੇ ਦੀ ਕਮੇਟੀ ਵਾਲੇ ਸ਼ਾਮਿਲ ਨਹੀ ਹੋਏ ਬੇਸ਼ਕ ਇਹ ਕਹਿੰਦੇ ਹਨ ਅਸੀਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਹਾ। ਇਸ ਮੀਟਿੰਗ ਵਿਚ ਮਿਸ਼ਿੰਗਣ ਤੋ ਅਤੇ ਕੈਨਸਸ ਤੋ ਕਮੇਟੀਆਂ ਦੇ ਸੰਦੇਸ਼ ਪਹੁੰਚੇ ਸਨ।

ਇਹ ਕਾਨਫਰੰਸ ਲਗਭਗ ਪੰਜ ਘੰਟੇ ਚੱਲੀ ਜਿਸ ਵਿਚ ਹਰ ਇਕ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਅਤੇ ਹਰ ਸਿੱਖ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੇ ਅਫਸੋਸ ਅਤੇ ਗੁੱਸਾ ਜਾਹਿਰ ਕੀਤਾ ਅਤੇ ਅਖੌਤੀ ਜਥੇਦਾਰਾਂ ਅਤੇ ਮੋਜੂਦਾ ਸਰਕਾਰ ਨੂੰ ਖੁਲੇ ਰਗੜੇ ਲਾਏ । ਇਸ ਕਾਨਫਰੰਸ ਵਿਚ ਗੁਰੂਦਵਾਰਾ ਸਾਹਿਬ ਗਰੀਨਵੂਡ ਇੰਡਿਆਨਾ, ਗੁਰਦਵਾਰਾ ਸਾਹਿਬ ਐਕਟਨ ਇੰਡਿਆਨਾ, ਗੁਰਦਵਾਰਾ ਸਾਹਿਬ ਪਲੇਨਫ਼ੀਲਡ, ਗੁਰਦਵਾਰਾ ਸਾਹਿਬ ਫਿਸ਼ਰ, ਗੁਰਦਵਾਰਾ ਸਾਹਿਬ ਇੰਡਿਆਨਾਪੋਲਿਸ, ਗੁਰਦਵਾਰਾ ਸਾਹਿਬ ਫੋਰਟ ਵੇਯਨ ਇੰਡਿਆਨਾ, ਸਿੱਖ ਸੋਸਾਇਟੀ ਆਫ ਇੰਡਿਆਨਾ ਆਦਿ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਭਾਗ ਲਿਆ।

ਇਸ ਕਾਨਫਰੰਸ ਵਿਚ ਬੁਲਾਰਿਆਂ ਨੇ ਵਿਚ ਪਿਛਲੇ ਦਿਨੀ ਨਗਰ ਕੀਰਤਨ ਵਿਚ ਹੋਈ ਘਟਨਾ, ਜਿਸ ਵਿਚ ਅਕਾਲੀ ਦਲ ਦੇ ਕੁਝ ਨੁਮਾਇੰਦਿਆਂ ਵਲੋਂ ਖੱਲਲ ਪਾਇਆ ਗਿਆ ਓਸ ਦੀ ਨਖੇਧੀ ਕੀਤੀ ਗਈ ਅਤੇ ਅੱਗੇ ਤੋ ਪੁਖਤਾ ਪ੍ਰਬੰਧ ਕਰਨ ਵਾਰੇ ਵਿਚਾਰਾਂ ਕੀਤਿਆ ਗਈਆਂ ।

ਕਈ ਬੁਲਾਰਿਆਂ ਨੇ ਬੋਲਦੇ ਹੋਏ ਇਹ ਵੀ ਕਿਹਾ ਕਿ ਕਾਲੀਆਂ ਦੇ ਨਾਲ ਨਾਲ ਜਿਹੜੇ ਸੌਦੇ ਸਾਧ ਦੇ ਚੇਲੇ ਇੰਡਿਆਨਾ ਵਿਚ ਵਿਚਰਦੇ ਹਨ ਇਹਨਾ ਦਾ ਪੂਰਨ ਬਾਈਕਾਟ ਕੀਤਾ ਜਾਵੇ ਭਾਈ ਕੁਲਦੀਪ ਸਿੰਘ ਬਾਠ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਸਿੱਖੀ ਟੀਚੇ ਵਿਚ ਕਾਮਯਾਬ ਹੋਣਾ ਹੈ ਤਾਂ ਸਾਨੂੰ ਦੋਗਲਾਪਨ ਛਡਣਾ ਪਵੇਗਾ ਅਤੇ ਕਈ ਇਸ ਮੀਟਿੰਗ ਵਿਚ ਹੱਥ ਖੜੇ ਕਰ ਰਹੇ ਹਨ ਪਰ ਓਹ ਕਾਰੋਬਾਰ ਸਰਸੇ ਵਾਲੇ ਦੇ ਚੇਲਿਆਂ ਨੂੰ ਦਿੰਦੇ ਹਨ।

ਭਾਈ ਅਮਰਦੀਪ ਸਿੰਘ ਨੇ ਬੋਲਦੇ ਹੋਏ ਇਸ ਸਾਰੇ ਕੁਝ ਛੁਟਕਾਰੇ ਦਾ ਇਕੋ ਇਕ ਹੱਲ ਖਾਲਿਸਤਾਨ ਦਸਿਆ ਗਿਆ।

ਭਾਈ ਅਵਤਾਰ ਸਿੰਘ ਬਾਸੀ ਨੇ ਬੋਲਦੇ ਹੋਏ ਕਿਹਾ ਹੁਣ ਸਾਨੂੰ ਆਪਣੇ ਮਤਭੇਦ ਭੁਲਾ ਕੇ ਇਕ ਹੋਣਾ ਚਾਹੀਦਾ ਹੈ ।

ਭਾਈ ਮਨਿੰਦਰ ਸਿੰਘ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਪਹਿਚਾਨ ਵਾਸਤੇ ਇਥੇ ਦੇ ਮੂਲ ਲੋਕਾਂ ਦੇ ਪ੍ਰੋਗਰਾਮਾ ਵਿਚ ਜਾਣਾ ਚਾਹਿਦਾ ਹੈ।

ਭਾਈ ਸਤਵੰਤ ਸਿੰਘ ਨਿੱਜਰ ਨੇ ਬੋਲਦੇ ਹੋਏ ਕਿਹਾ ਅਕਾਲੀਆਂ ਅਤੇ ਇਹਨਾ ਦੇ ਕਰਿੰਦਿਆਂ ਦਾ ਪੂਰਨ ਬਾਈਕਾਟ ਕੀਤਾ ਜਾਵੇ।

ਭਾਈ ਰੇਸ਼ਮ ਸਿੰਘ ਨੇ ਸਟੇਜ ਦੀ ਕਾਰਵਾਈ ਬੜੀ ਬਾਖੂਬੀ ਨਾਲ ਨਿਭਾਈ ਅਤੇ ਇਸ ਸਾਰੇ ਘਟਨਾ ਕ੍ਰਮ ਬਾਰੇ ਸੰਗਤਾਂ ਨੂ ਵਾਰੀ ਵਾਰੀ ਜਾਣੂ ਕਰਵਾਉਂਦੇ ਰਹੇ।

ਜਿਮੀ ਬਰਾੜ ਨੇ ਬੋਲਦੇ ਹੋਏ ਕਿਹਾ ਇਹਨਾਂ ਕਾਲੀਆਂ ਨੂੰ ਇਥੇ ਇੰਡਿਆਨਾ ਦੀ ਧਰਤੀ ਤੇ ਗੰਦ ਨਹੀ ਪਾਉਣ ਦਿੱਤਾ ਜਾਵੇਗਾ।

ਸਿੱਖ ਸੋਸਾਇਟੀ ਆਫ ਇੰਡੀਆਨਾ ਵਲੋਂ ਭਾਈ ਜਗਦੀਸ਼ ਸਿੰਘ ਨੇ ਨਗਰ ਕੀਰਤਨ ਦੇ ਪ੍ਰਬੰਧ ਵਿਚ ਹੋਈਆਂ ਕੁਤਾਹੀਆਂ ਬਾਰੇ ਸੰਗਤਾਂ ਕੋਲੋ ਮੁਆਫੀ ਮੰਗੀ।

ਉਘੇ ਕਥਾਵਾਚਿਕ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਬੋਲਦੇ ਹੋਏ ਕਿਹਾ ਸਾਨੂੰ ਅਜ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੇ ਝੰਡੇ ਥੱਲੇ ਇਕੱਠੇ ਹੋਣ ਬਾਰੇ ਕਿਹਾ।

ਇਸ ਤੋ ਇਲਾਵਾ ਬਾਕੀ ਬੁਲਾਰਿਆਂ ਜਿਸ ਵਿਚ ਭਾਈ ਭੁਪਿੰਦਰ ਸਿੰਘ, ਭਾਈ ਦਲਜੀਤ ਸਿੰਘ ਇੰਡਿਆਨਾ, ਭਾਈ ਰਣਜੀਤ ਸਿੰਘ ਮਸਕੀਨ, ਬੀਬੀ ਸੰਦੀਪ ਕੌਰ, ਜਸਵੀਰ ਸਿੰਘ ਜੱਸੀ ਫੋਰਟਵੇਅਨ, ਭਾਈ ਮੱਖਨ ਸਿੰਘ ਬਰਾੜ, ਭਾਈ ਸੰਤੋਖ ਸਿੰਘ ਟੈਕਸਾਸ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਇਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਇਸ ਘਟਨਾ ਕ੍ਰਮ ਵਿਚ ਸ਼ਾਮਿਲ ਕਾਲੀ ਦਲ ਇਸ ਦੇ ਕਰਿੰਦੇ ਸੰਤ ਸਮਾਜ ਅਤੇ ਅਖੌਤੀ ਜਥੇਦਾਰਾਂ ਦੇ ਪੂਰਨ ਬਾਈਕਾਟ ਦੀ ਗੱਲ ਕੀਤੀ ਗਈ।

ਕਾਨਫਰੰਸ ਦੇ ਅਖੀਰ ਵਿਚ ਦੋ ਮਤੇ ਪਾਏ ਗਏ ਮਤਾ ਨੰਬਰ ੧, ਜਿਸ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਇੰਡਿਆਨਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਕਿਸੇ ਵੀ ਅਕਾਲੀ ਲੀਡਰ ਅਤੇ ਇਹਨਾਂ ਦੇ ਕਰਿੰਦੇ ਅਖੌਤੀ ਜਥੇਦਾਰ ਅਤੇ ਇਹਨਾਂ ਦੇ ਤੀਸਰੇ ਸਾਥੀ ਸੰਤ ਸਮਾਜ ਦੇ ਕਿਸੇ ਵੀ ਸੰਤ ਨੂੰ ਅਤੇ ਇਹਨਾਂ ਦੇ ਚਮਚਿਆਂ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਅਤੇ ਕਿਸੇ ਵੀ ਪੰਥਕ ਸਟੇਜ ਤੋ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ।

ਦੂਸਰਾ ਮਤਾ ਪਾਇਆ ਗਿਆ ਕਿ ਇਸ ਸਾਰੇ ਘਟਨਾ ਦੇ ਮੁੱਖ ਦੋਸ਼ੀ ਪੁਲਿਸ, ਪ੍ਰਸ਼ਾਸ਼ਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਖਾਲਸਾ ਪੰਥ ਆਪਣੀ ਰਵਾਇਤ ਮੁਤਾਬਕ ਸਮਾਂ ਆਉਣ ਤੇ ਇਹਨਾਂ ਦੋਖੀਆਂ ਨੂੰ ਢੁਕਵੀ ਸਜਾ ਦਿੱਤੀ ਜਾਵੇਗੀ।

ਅਖੀਰ ਵਿਚ ਭਾਈ ਰੇਸ਼ਮ ਸਿੰਘ ਵਲੋਂ ਆਈਆਂ ਕਮੇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋ ਵੀ ਪੰਥਕ ਮੁਦਿਆਂ ਤੇ ਇਸ ਤਰਾਂ ਹੀ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦਾ ਪ੍ਰਣ ਕੀਤਾ ਗਿਆ।