ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਿਉਂ ?

0
539

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਿਉਂ ?

– ਜਸਬੀਰ ਸਿੰਘ ਵਿਰਦੀ 07-07-2019

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਪਿੱਛੇ ਪਹਿਲਾ ਕਾਰਣ ਹੈ, ਕਿ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਦੱਸਕੇ, ਗੁਰਬਾਣੀ ਤੁਕਾਂ ਦੇ ਆਪਣੇ ਹੀ ਮਨ ਮਰਜੀ ਦੇ ਅਰਥ ਘੜਕੇ ਕੈਲੰਡਰ ਨਾਲ ਜੋੜਿਆ ਗਿਆ ਹੈ।

ਮਿਸਾਲ ਦੇ ਤੌਰ ਤੇ- ‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੈ॥”(ਪੰਨਾ 1108) ਇਹਨਾ ਤੁਕਾਂ ਵਿੱਚ ਸੁਨੇਹਾ ਤਾਂ ਇਹ ਹੈ ਕਿ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ, ਉਸ ਨੂੰ ਜੀਵਨ-ਸਫਰ ਵਿੱਚ ਹਾੜ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।ਹਾੜ ਦੀ ਗਰਮੀ ਵਾਲਾ ਤਾਂ ਸਿਰਫ ਦ੍ਰਿਸ਼ਟਾਂਤ ਹੀ ਹੈ, ਅਸਲੀ ਸੁਨੇਹਾ ਤਾਂ ਨਾਮ ਜਪਣ ਦੀ ਮਹਾਨਤਾ ਦੱਸਣੀ ਹੈ।ਨਾਮ ਜਪਣ ਦੀ ਮਹਾਨਤਾ ਦੱਸਣ ਪਿਛੇ ਕੈਲੰਡਰ ਦੇ ਕਿਸੇ ਖਾਸ ਦਿਨ ਦੀ ਕੋਈ ਮਹਤਤਾ ਨਹੀਂ।

ਪਰ ਪਾਲ ਸਿੰਘ ਪੁਰੇਵਾਲ ਗੁਰਬਾਣੀ ਦੀਆਂ ਇਹਨਾ ਤੁਕਾਂ ਦਾ ਸਹਾਰਾ ਲੈ ਕੇ, ਕੈਲੰਡਰ ਨੂੰ ਗੁਰਬਾਣੀ ਆਧਾਰਿਤ ਦਰਸਾਉਣ ਦੇ ਮਕਸਦ ਨਾਲ ਅਰਥ ਕੁਝ ਇਸ ਤਰ੍ਹਾਂ ਕਰਦੇ ਹਨ-

ਸੂਰਜ/ਧਰਤੀ ਦੀ ਚਾਲ ਕਾਰਨ ਰੁੱਤਾਂ ਬਦਲਦੀਆਂ ਹਨ। ਫਿਰੈ “means- turns or changes course.”ਰਥੁ ਫਿਰੈ”-The chariot of sun *turns back*… *Changes it`s course* from northerly to southerly direction

(ਦਖਣਾਇਨ) It continues on it’s southward journey until the day of winter solstice on December 22 or 23.”

ਪਾਲ ਸਿੰਘ ਪੁਰੇਵਾਲ ਮੁਤਾਬਕ ਸੂਰਜ/ਧਰਤੀ ਆਪਣਾ ਚੱਕਰ ਲਗਾਂਦੀ ਹੋਈ 20-21 ਜੂਨ ਨੂੰ ਆਪਣਾ ਰੁਖ ਉਤਰਾਇਣ ਤੋਂ ਬਦਲਕੇ ਦਖਣਾਇਨ ਵੱਲ ਨੂੰ ਮੁੜ ਪੈਂਦੀ ਹੈ।

ਸਰਵਜੀਤ ਸਿੰਘ ਸੈਕਰਾਮੈਂਟੋ ਵੀ ਪਾਲ ਸਿੰਘ ਪੁਰੇਵਾਲ ਦਾ ਸਮਰਥਨ ਕਰਦੇ ਹੋਏ ਕਹਿੰਦੇ ਹਨ- ਇੱਕ ਖਾਸ ਸਮੇਂ *ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ*, ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ।ਅੱਜ ਇਹ ਮੰਨਿਆ ਜਾਂਦਾ ਹੈ ਕਿ ਇਹ *ਘਟਨਾ* 21 ਜੂਨ ਨੂੰ ਕਿਸੇ ਵੇਲੇ *ਵਾਪਰਦੀ* ਹੈ।

ਪਾਲ ਸਿੰਘ ਪੁਰੇਵਾਲ ਅਤੇ ਸਰਵਜੀਤ ਸਿੰਘ ਸੈਕਰਾਮੈਂਟੋ ਦੇ ਇਹਨਾ ਕਥਨਾਂ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਦੋਨੋ ਸੱਜਣ ਐਸਟ੍ਰੋਨੌਮੀ ਦੇ ਸੰਬੰਧਤ ਤੱਥਾਂ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਹਨ।ਆਪਣੇ ਅਧੂਰੇ ਗਿਆਨ ਦੇ ਆਸਰੇ ਐਸਟ੍ਰੋਨੌਮੀ ਬਾਰੇ ਤਾਂ ਗ਼ਲਤ-ਬਿਆਨੀਆਂ ਕਰ ਹੀ ਰਹੇ ਹਨ, ਗੁਰਬਾਣੀ ਅਰਥਾਂ ਵਿੱਚ ਵੀ ਆਪਣਾ ਅਧੂਰਾ ਅਤੇ ਗ਼ਲਤ ਗਿਆਨ ਫਿੱਟ ਕਰਕੇ ਗੁਰਬਾਣੀ ਸੰਦੇਸ਼ ਨੂੰ ਵੀ ਦੂਸ਼ਿਤ ਕਰ ਰਹੇ ਹਨ।

ਉਤਰਾਇਣ ਅਤੇ ਦਖਣਾਇਨ, ਜਿਸ ਨੂੰ ਕਿ ਪਾਲ ਸਿੰਘ ਪੁਰੇਵਾਲ ‘ਰੱਥ ਫਿਰੈ’ ਦਸਦੇ ਹਨ, ਦਰ ਅਸਲ ਹੈ ਕੀ। ਕੀ ਸੱਚ ਮੁੱਚ ਹੀ ਧਰਤੀ ‘*turns back*, *changes it’s course* ਅਤੇ ਸੂਰਜ *ਵਾਪਸ ਦੱਖਣ ਵੱਲ ਮੁੜ ਪੈਂਦਾ ਹੈ*?-

ਵਿਚਾਰ- ਧਰਤੀ ਇੱਕ ਬੱਝਵੀ ਨਿਰੰਤਰ ਚਾਲ ਵਿੱਚ ਸੂਰਜ ਦੁਆਲੇ ਚੱਕਰ ਲਗਾਉਂਦੀ ਹੈ। ਨਾ ਤਾਂ ਇਹ ਉਤਰਾਇਣ ਤੋਂ ਦਖਣਾਇਨ ਜਾਂ ਦਖਣਾਇਨ ਤੋਂ ਉਤਰਾਇਣ ਵੱਲ *ਮੁੜਦੀ* ਹੈ ਅਤੇ ਨਾ ਹੀ ਇਕ ਪਾਸੇ ਜਾਂਦੀ-ਜਾਂਦੀ ਆਪਣਾ *ਰੁਖ ਬਦਲਦੀ ਹੈ*। ਜਿਵੇਂ ਦਿਨ ਅਤੇ ਰਾਤ ਹੋਣ ਨੂੰ ਘਟਨਾ ਵਾਪਰਨੀ ਨਹੀਂ ਕਿਹਾ ਜਾਂਦਾ ਉਸੇ ਤਰ੍ਹਾਂ ਉਤਰਾਇਣ ਜਾਂ ਦਖਣਾਇਨ ਨੂੰ ਘਟਨਾ ਵਾਪਰਨੀ ਨਹੀਂ ਕਿਹਾ ਜਾ ਸਕਦਾ।ਤਾਂ ਫੇਰ ਇਹ ਵਰਤਾਰਾ ਕਿਵੇਂ ਹੁੰਦਾ ਹੈ, ਇਹ ਸਮਝਣ ਲਈ-

ਟੇਬਲ(ਮੇਜ) ਦੇ ਵਿਚਾਲੇ ਇੱਕ ਗੇਂਦ ਰੱਖਕੇ ਇਸ ਨੂੰ ਸੂਰਜ ਮੰਨ ਲਵੋ। ਹੁਣ ਇਕ ਹੋਰ ਗੇਂਦ ਲੈ ਕੇ ਇਸ ਦੇ ਵਿਚਾਲੇ ਕੋਈ ਤਾਰ ਜਾਂ ਡੱਕਾ ਗੱਡ ਲਵੋ।ਕਿਉਂਕਿ ਧਰਤੀ ਦਾ ਧੁਰਾ ਸੂਰਜ ਦੁਆਲੇ ਘੁੰਮਣ ਵਾਲੀ ਔਰਬਿਟ ਦੇ ਧੁਰੇ ਨਾਲੋਂ 23.44 ਡਿਗਰੀ ਤੇ ਝੁਕਿਆ ਹੋਇਆ ਹੈ, ਇਸ ਲਈ ਇਸ ਗੇਂਦ ਨੂੰ ਵੀ ਤਾਰ ਜਾਂ ਡੱਕੇ ਦੇ ਇੱਕ ਸਿਰੇ ਤੋਂ ਸਿੱਧਾ ਹੇਠਾਂ ਨੂੰ ਵਰਟੀਕਲ ਫੜਨ ਦੀ ਬਜਾਏ, ਸੱਜੇ ਹੱਥ ਵਿੱਚ ਅੰਦਾਜੇ ਨਾਲ (23.44 ਡਿਗਰੀ ਤੇ) ਸੱਜੇ ਪਾਸੇ ਵੱਲ ਝੁਕਾ ਕੇ ਮਿਡਲ ਵਾਲੀ ਗੇਂਦ(ਸੂਰਜ) ਤੋਂ ਕੁਝ ਦੂਰੀ ਤੇ ਫੜ ਲਵੋ।ਗੇਂਦ ਨੂੰ ਤਾਰ ਜਾਂ ਡੱਕੇ ਤੋਂ ਫੜੇ ਹੋਏ ਹਿੱਸੇ ਨੂੰ ਉਤਰੀ ਧਰੂਵ (North pole) ਮੰਨ ਲਵੋ।ਇਸ ਤਰ੍ਹਾਂ ਸੱਜੇ ਹਥ ਵਿੱਚ ਫੜੀ ਹੋਈ ਗੇਂਦ ਦਾ ਮਿਥਿਆ ਹੋਇਆ ਉੱਤਰੀ ਧਰੂਵ ਮਿੱਥੇ ਹੋਏ ਸੂਰਜ ਤੋਂ ਪਰ੍ਹੇ ਨੂੰ ਝੁਕਿਆ ਹੋਵੇਗਾ(ਅਤੇ ਹੇਠਲਾ ਦੱਖਣੀ ਧਰੂਵ ਸੂਰਜ ਵੱਲ ਨੂੰ ਝੁਕਿਆ ਹੋਵੇਗਾ)। ਇਹ (ਦਿਸੰਬਰ ਦੀ 22-23 ਤਰੀਕ), ਧਰਤੀ ਦੇ ਦਖਣਾਇਨ (Winter Solstice) ਦੀ ਸਥਿਤੀ ਹੈ।

ਧਰਤੀ ਦਾ ਉੱਤਰੀ ਧੁਰਾ ਸੂਰਜ ਤੋਂ ਉਲਟ ਪਾਸੇ ਝੁਕਿਆ ਹੋਣ ਕਰਕੇ, ਧਰਤੀ ਦੇ ਇਸ ਉਤਰੀ-ਅਰਧ-ਗੋਲੇ ਤੇ ਸੂਰਜ ਦੀਆਂ ਕਿਰਣਾਂ ਸਿੱਧੀਆਂ ਨਹੀਂ ਪੈਂਦੀਆਂ।ਇਸ ਲਈ ਧਰਤੀ ਦੇ ਇਸ ਹਿੱਸੇ ਤੇ ਠੰਢ ਹੁੰਦੀ ਹੈ ਅਤੇ ਸੂਰਜ ਵੀ ਘੱਟ ਸਮੇਂ ਲਈ ਨਜ਼ਰ ਆਉਂਦਾ ਹੈ।ਰਾਤਾਂ ਲੰਬੀਆਂ ਅਤੇ ਦਿਨ ਛੋਟੇ ਹੁੰਦੇ ਹਨ।

2- ਹੁਣ ਗੇਂਦ (ਧਰਤੀ) ਨੂੰ ਉਸੇ ਤਰ੍ਹਾਂ ਸੱਜੇ ਪਾਸੇ ਝੁਕੀ ਹੋਈ ਰੱਖਦੇ ਹੋਏ ਇਸ ਨੂੰ ਮਿਡਲ ਵਾਲੀ ਗੇਂਦ (ਸੂਰਜ) ਦੇ ਦੁਆਲੇ counter clockwise ਘੁਮਾਉਂਦੇ ਹੋਏ ਆਪਣੇ ਬਿਲਕੁਲ ਸਾਮ੍ਹਣੇ (ਆਪਣੇ ਤੋਂ ਦੂਰ) ਲੈ ਜਾਓ।ਇਹ equinox ਦੀ ਸਥਿਤੀ ਹੈ।ਇਸ ਸਥਿਤੀ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।

3- ਹੁਣ ਇਸ ਗੇਂਦ(ਧਰਤੀ) ਨੂੰ ਉਸੇ ਤਰ੍ਹਾਂ ਸੱਜੇ ਪਾਸੇ ਝੁਕੀ ਹੋਈ ਰੱਖਦੇ ਅਤੇ counter clockwise ਘੁਮਾਉਂਦੇ ਹੋਏ ਹੋਰ ਅੱਗੇ ਆਪਣੇ ਖੱਬੇ ਪਾਸੇ ਵੱਲ ਲੈ ਜਾਓ (ਯਾਦ ਰਹੇ ਕਿ ਗੇਂਦ{ਧਰਤੀ} ਪਹਿਲਾਂ ਦੀ ਤਰ੍ਹਾਂ ਸੱਜੇ ਪਾਸੇ ਹੀ ਝੁਕੀ ਹੋਈ ਰਹੇ)। ਹੁਣ ਇਸ ਗੇਂਦ(ਧਰਤੀ) ਦਾ ਉੱਤਰੀ-ਅਰਧ-ਗੋਲਾ, ਮਿਡਲ ਵਾਲੀ ਗੇਂਦ(ਸੂਰਜ) ਵੱਲ ਝੁਕਿਆ ਹੋਇਆ ਹੋਵੇਗਾ।ਇਹ ਤਕਰੀਬਨ 21 ਜੂਨ ਉਤਰਾਇਣ ਦੀ ਸਥਿਤੀ ਹੈ।ਇਸ ਸਥਿਤੀ ਤੇ ਸੂਰਜ ਦੀਆਂ ਕਿਰਣਾਂ ਸਿੱਧੀਆਂ ਉੱਤਰੀ-ਅਰਧ-ਗੋਲੇ ਤੇ ਪੈਣ ਕਰਕੇ (ਦੁਪਿਹਰ ਨੂੰ ਸੂਰਜ ਸਿਰ ਤੇ ਹੁੰਦਾ ਹੈ) ਅਤੇ ਇਸ ਦੀਆਂ ਕਿਰਣਾਂ ਜਿਆਦਾ ਸਮੇਂ ਲਈ ਧਰਤੀ ਤੇ ਪੈਂਦੀਆਂ ਹਨ। ਇਹ ‘ਹਾੜ’ ਗਰਮੀ ਦਾ ਮਹੀਨਾ ਹੁੰਦਾ ਹੈ।ਇਸ ਸਥਿਤੀ ਵਿੱਚ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ।

4- ਗੇਂਦ(ਧਰਤੀ) ਨੂੰ ਉਸੇ ਤਰ੍ਹਾਂ ਸੱਜੇ ਪਾਸੇ ਝੁਕੀ ਹੋਈ ਰੱਖਦੇ ਅਤੇ counter clockwise ਘੁਮਾਉਂਦੇ ਹੋਏ ਹੋਰ ਅੱਗੇ(ਆਪਣੇ ਬਿਲਕੁਲ ਨੇੜੇ ਵੱਲ) ਲੈ ਜਾਓ।ਇਹ ਵੀ equinox ਦੀ ਸਥਿਤੀ ਹੈ।ਇਸ ਸਥਿਤੀ ਵਿੱਚ ਵੀ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।

ਹੁਣ ਪਾਠਕ ਦੇਖ ਸਕਦੇ ਹਨ ਕਿ ਧਰਤੀ ਦਾ ਰੱਥ (ਰਥੁ ਫਿਰੈ) ਇਕ ਸਾਰ ਲਗਾਤਾਰ ਆਪਣੀ ਨਿਰੰਤਰ ਬੱਝਵੀ ਚਾਲ ਵਿੱਚ ਚੱਲਦਾ ਹੈ।ਕਿਤੇ ਪਿਛੇ ਮੁੜਨ ਜਾਂ ਚਾਲ ਬਦਲਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਘਟਨਾ ਵਾਪਰਨ ਵਰਗੀ ਕੋਈ ਗੱਲ ਹੈ।ਇਸ ਤਰ੍ਹਾਂ ਨਿਰੰਤਰ ਚਾਲ ਚੱਲਦੇ ਹੋਏ ਰੁੱਤਾਂ ਬਦਲ ਰਹੀਆਂ ਹਨ।ਪਰ ਪਾਲ ਸਿੰਘ ਪੁਰੇਵਾਲ ਅਤੇ ਸਰਵਜੀਤ ਸਿੰਘ ਸੈਕਰਾਮੈਂਟੋ ਇਸ ਵਰਤਾਰੇ ਤੋਂ ਅਨਜਾਣ ਜਾਪਦੇ ਹਨ।

ਉਤਰਾਇਣ ਅਤੇ ਦਖਣਾਇਨ ਬਾਰੇ ਇੰਟਰਨੈਟ ਤੋਂ ਲਈ ਹੋਈ ਥੋੜ੍ਹੀ ਜਾਣਕਾਰੀ ਬਾਰੇ ਵਿਚਾਰ-

“Summer solstice in Northern Hemisphere,

(ਹੇਠਾਂ ਦਿੱਤੇ ਸਾਰੇ ਸਮੇਂ ਇੰਡੀਆ (ਉੱਜੈਨ) ਮੁਤਾਬਕ ਹਨ)-

Solstice was on –

21 ਜੂਨ 2007 ਸ਼ਾਮ 11:36

21 ਜੂਨ 2008* ਸਵੇਰੇ 5:29

21 ਜੂਨ 2009 ਸਵੇਰੇ 11:16 {2008 ਨਾਲੋਂ ਤਕਰੀਬਨ 6 ਘੰਟੇ ਲੇਟ}

21 ਜੂਨ 2010 ਸ਼ਾਮ 4:58 {2009 ਨਾਲੋਂ ਤਕਰੀਬਨ 6 ਘੰਟੇ ਲੇਟ}

21 ਜੂਨ 2011 ਸ਼ਾਮ 10:46 {2010 ਨਾਲੋਂ ਤਕਰੀਬਨ 6 ਘੰਟੇ ਲੇਟ}

21 ਜੂਨ 2012* ਸਵੇਰੇ 4:39 {2011 ਨਾਲੋਂ ਤਕਰੀਬਨ 18 ਘੰਟੇ ਜਲਦੀ}

ਵਿਚਾਰ- ਹੁਣ ਇਸ ਸਾਰੀ ਸਥਿਤੀ ਨੂੰ ਸਮਝੀਏ-

2009- 21 ਜੂਨ ਸਵੇਰੇ 11:16 ਵਜੇ ਉੱਤਰੀ ਧਰੂਵ ਪੂਰਾ ਸੂਰਜ ਵੱਲ ਝੁਕਿਆ ਹੋਇਆ ਸੀ।

ਕਿਉਂਕਿ ਸੂਰਜ ਦੁਆਲੇ ਧਰਤੀ 365 ਦਿਨ ਅਤੇ (ਤਕਰੀਬਨ) 6 ਘੰਟੇ ਵਿੱਚ ਆਪਣਾ ਇੱਕ ਚੱਕਰ ਪੂਰਾ ਕਰਦੀ ਹੈ।ਇਸ ਲਈ ਅਗਲੇ ਸਾਲ 2010- 21 ਜੂਨ ਨੂੰ ਉੱਤਰੀ ਧਰੂਵ ਦੀ ਉੱਤਰ ਵੱਲ ਝੁਕੇ ਹੋਣ ਦੀ ਸਥਿਤੀ ਤਕਰੀਬਨ 6 ਘੰਟੇ ਲੇਟ ਸ਼ਾਮ 4:48 ਵਜੇ ਸੀ।

ਇਸੇ ਤਰ੍ਹਾਂ ਇਸ ਤੋਂ ਅਗਲੇ ਸਾਲ 2011- 21 ਜੂਨ ਨੂੰ ਉੱਤਰੀ ਧਰੂਵ ਦੀ ਸੂਰਜ ਵੱਲ ਝੁਕੇ ਹੋਣ ਦੀ ਸਥਿਤੀ ਫੇਰ ਤਕਰੀਬਨ 6 ਘੰਟੇ ਲੇਟ ਸ਼ਾਮ (/ਰਾਤ ਨੂੰ) 10:46 ਵਜੇ ਸੀ।

ਹੁਣ ਅੱਗੇ ਨੋਟ ਕਰੋ- ਪਿਛਲੇ ਸਾਲਾਂ 2011 ਦੀ ਤਰ੍ਹਾਂ ਅਗਲੇ ਸਾਲ 2012 ਨੂੰ ਉੱਤਰੀ ਧਰੂਵ ਦੇ ਸੂਰਜ ਵੱਲ ਝੁਕੇ ਹੋਣ ਦੀ ਸਥਿਤੀ 6 ਘੰਟੇ ਹੋਰ ਲੇਟ ਹੋ ਕੇ 22 ਜੂਨ ਸਵੇਰੇ ਤਕਰੀਬਨ 4:39/4:45 ਹੋਣੀ ਚਾਹੀਦੀ ਸੀ।ਪਰ ਐਸਾ ਨਾ ਹੋ ਕੇ, (6 ਘੰਟੇ ਲੇਟ ਹੋਣ ਦੀ ਬਜਾਏ) 18 ਘੰਟੇ ਜਲਦੀ ਹੋ ਗਈ। ਇਸ ਦਾ ਕਾਰਣ ਹੈ 2012* ਦਾ ਸਾਲ ਲੀਪ ਦਾ ਸਾਲ ਸੀ ਅਤੇ ਫਰਵਰੀ ਮਹੀਨੇ ਵਿੱਚ ਪੂਰਾ ਇੱਕ ਦਿਨ ਹੋਰ ਜੁੜ ਜਾਣ ਕਰਕੇ ਉੱਤਰੀ ਧਰੂਵ ਦੇ ਸੂਰਜ ਵੱਲ ਝੁਕੇ ਹੋਣ ਦੀ ਸਥਿਤੀ 22 ਜੂਨ 4:39 ਨਾ ਹੋ ਕੇ 21 ਜੂਨ 4:39 ਨੂੰ ਸੀ।

ਜਾਣੀ ਕਿ ਸਭ ਕੁਝ ਧਰਤੀ ਦੇ ਬੱਝਵੇ ਅਤੇ ਲਗਾਤਾਰ, ਨਿਰੰਤਰ ਚੱਲਦੇ ਚੱਕਰ ਵਿੱਚ ਹੋ ਰਿਹਾ ਹੈ।ਕਿਤੇ ਧਰਤੀ ਦਾ ਰੁਖ ਪਿੱਛੇ ਵੱਲ ਨੂੰ ਨਹੀਂ ਮੁੜਦਾ, ਬਲਕਿ ਅੱਗੇ ਨੂੰ ਹੀ ਨਿਰੰਤਰ ਚਾਲ ਨਾਲ ਚੱਲੀ ਜਾਂਦਾ ਹੈ।

ਸੋ ਤੁਕ ਵਿੱਚ ਆਏ ‘ਰਥੁ ਫਿਰੈ’ ਦਾ ਅਰਥ ਹੈ ਧਰਤੀ/ਸੂਰਜ ਦਾ ਰਥ ਚੱਕਰ ਲਗਾਉਂਦਾ ਹੈ।

ਪਾਲ ਸਿੰਘ ਪੁਰੇਵਾਲ ‘ਛਾਇਆ ਧਨ ਤਾਕੈ’ ਦਾ ਮਤਲਬ ਦੱਸਦੇ ਹਨ ਕਿ, ਇਸਤ੍ਰੀ ਮੈਦਾਨ ਵਿੱਚ ਡੱਕਾ ਗੱਡਕੇ ਇਸ ਦੀ ਛਾਂ ਦੇਖਦੀ ਹੈ, ਤਾਂ ਕਿ ਇਸ ਦਿਨ ਤੋਂ ਬਾਅਦ ਸੂਰਜ ਦੀ ਤਪਸ਼ ਘਟਣੀ ਸ਼ੁਰੂ ਹੋ ਜਾਏਗੀ, ਵਰਗੀਆਂ ਗੱਲਾਂ ਕਰਕੇ ਗੁਰਬਾਣੀ ਦੀਆਂ ਤੁਕਾਂ ਨੂੰ ਕੈਲੰਡਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।ਪਰ ਇਹਨਾ ਤੁਕਾਂ ਦਾ ਕੈਲੰਡਰ ਨਾਲ ਤਾਂ ਕੋਈ ਸੰਬੰਧ ਹੈ ਹੀ ਨਹੀਂ, ਬਲਕਿ ਹੈਰਾਨੀ ਦੀ ਗੱਲ ਹੈ ਕਿ ਪੁਰੇਵਾਲੀ ਕੈਲੰਡਰ ਵਿੱਚ ਵੀ ਇਸ *ਰਥੁ ਫਿਰੈ* ਦਾ ਕੋਈ ਰੱਤੀ ਭਰ ਵੀ ਰੋਲ ਨਹੀਂ ਹੈ। ਸਾਲ ਦੀਆਂ ਹੋਰ ਤਰੀਕਾਂ ਦੀ ਤਰ੍ਹਾਂ 21 ਜੂਨ ਵੀ ਇਕ ਤਰੀਕ ਹੀ ਹੈ।

ਛਾਇਆ ਧਨ ਤਾਕੈ’ ਨੂੰ ਪਾਲ ਸਿੰਘ ਪੁਰੇਵਾਲ, ਦਸੱਦੇ ਹਨ ਕਿ ਇਸਤ੍ਰੀ ਮੈਦਾਨ ਵਿੱਚ ਡੱਕਾ ਗੱਡ ਕੇ ਉਸ ਦੀਂ ਛਾਂ ਦੇਖਦੀ ਹੈ ਪਰ ਨੋਟ ਕਰੋ- 2011 ਵਿੱਚ ਸ਼ਾਮ/ਰਾਤ ਦੇ 10:46 ਅਤੇ 2012 ਵਿੱਚ ਤੜਕੇ 4:39 ਤੇ ਧਰਤੀ ਦਾ ਉੱਤਰੀ ਧਰੂਵ ਸੂਰਜ ਵੱਲ ਝੁਕਿਆ ਹੋਇਆ ਸੀ। ਇਸ ਤਰ੍ਹਾਂ ਮੈਦਾਨ ਵਿੱਚ ਡੱਕਾ ਗੱਡ ਕੇ ਦੇਖਣ ਵਾਲੀ ਮਿਸਾਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।ਵੈਸੇ ਵੀ, ਸੋਚ ਵਿਚਾਰ ਕੇ ਦੇਖੋ,ਇਸਤ੍ਰੀ ਵੱਲੋਂ ਮੈਦਾਨ ਵਿੱਚ ਡੱਕਾ ਗੱਡਕੇ ਛਾਂ ਦੇਖਣ ਵਾਲੀ ਕਿਰਿਆ ਹੁੰਦੀ ਅੱਜ ਤੱਕ ਕਦੇ ਕਿਸੇ ਨੇ ਦੇਖੀ ਹੈ?