ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)

0
1156

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)

ਭਾਗ ਤੀਜਾ

ਉਕਤ ਨਾਂਵ ਦਾ ਰੂਪਾਂਤਰ ਸਿਰਲੇਖ ਹੇਠ ਵਿਚਾਰਿਆ ਗਿਆ ਹੈ ਕਿ ਨਾਂਵ ਸ਼ਬਦਾਂ ’ਚ ਤਬਦੀਲੀ ਹੋਣ ਦੇ ਤਿੰਨ ਕਾਰਨ ਹੁੰਦੇ ਹਨ :

(1). ਲਿੰਗ ਕਾਰਨ (ਭਾਵ ਇਸਤਰੀ ਲਿੰਗ ਜਾਂ ਪੁਲਿੰਗ ਕਾਰਨ)

(2). ਵਚਨ ਕਾਰਨ (ਭਾਵ ਇੱਕ ਵਚਨ ਜਾਂ ਬਹੁ ਵਚਨ ਕਾਰਨ)

(3). ਕਾਰਕ ਕਾਰਨ (ਜੋ ਅੱਠ ਹੁੰਦੇ ਹਨ)।

ਉਕਤ ਨੰਬਰ 1. ਅਤੇ 2. ਦੀ ਵਿਚਾਰ ਹੋ ਚੁੱਕੀ ਹੈ। ਹੁਣ 3. ਨੰਬਰ ਦੀ ਹੇਠਾਂ ਵਿਚਾਰ ਹੀ ਇੱਕ ਵਚਨ ਪੁਲਿੰਗ ਨਾਂਵ ਦੇ ਬਦਲਦੇ ਸਰੂਪਾਂ ਦਾ ਕਾਰਨ ਸਪਸ਼ਟ ਕਰੇਗੀ :

(3). ਨਾਂਵ ਦੇ ਕਾਰਕ (Case): ਕਿਸੇ ਵਾਕ ’ਚ ਨਾਂਵ/ਪੜਨਾਂਵ ਦੀ ਉਹ ਦਸ਼ਾ, ਜਿਸ ਤੋਂ ਉਸ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਕ੍ਰਿਆ ਨਾਲ ਸੰਬੰਧ ਪ੍ਰਗਟ ਹੋਵੇ, ਉਹ ‘ਕਾਰਕ’ ਹੁੰਦੇ ਹਨ। ਇਨ੍ਹਾਂ ਦੀਆਂ 8 ਕਿਸਮਾਂ ਹਨ :

(1). ਕਰਤਾ ਕਾਰਕ  (2). ਕਰਮ ਕਾਰਕ  (3). ਕਰਣ ਕਾਰਕ  (4). ਸੰਪ੍ਰਦਾਨ ਕਾਰਕ 

(5). ਅਪਾਦਾਨ ਕਾਰਕ  (6). ਸੰਬੰਧ ਕਾਰਕ  (7). ਅਧਿਕਰਣ ਕਾਰਕ  (8). ਸੰਬੋਧਨ ਕਾਰਕ।

ਇਨ੍ਹਾਂ 8 ਕਾਰਕਾਂ ’ਚੋਂ ਪਹਿਲੇ ਪੰਜ ਅਤੇ ਸੱਤਵੇਂ ਕਾਰਕ ਦਾ ਕ੍ਰਿਆ ਨਾਲ ਸਿੱਧਾਂ ਸੰਬੰਧ ਹੁੰਦਾ ਹੈ ਜਦ ਕਿ ਛੇਵੇਂ ਅਤੇ ਅੱਠਵੇਂ ਕਾਰਕ ਦਾ ਕ੍ਰਿਆ ਨਾਲ ਸਿੱਧਾ ਸੰਬੰਧ ਨਾ ਹੋਣ ਕਾਰਨ ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਮਹਾਨ ਕੋਸ਼’ ’ਚ ਕੇਵਲ 6 ਕਾਰਕ ਹੀ ਮੰਨੇ ਹਨ ਭਾਵ ਇਨ੍ਹਾਂ ਦੋਵਾਂ ਨੂੰ ਕਾਰਕ ਨਹੀਂ ਮੰਨਿਆ ਜਦ ਕਿ ਪ੍ਰੋ. ਸਾਹਿਬ ਸਿੰਘ ਜੀ ਅਤੇ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਸਮੇਤ ਪੰਜਾਬੀ ਭਾਸ਼ਾ ਦੀਆਂ ਪ੍ਰਾਚੀਨ ਅਤੇ ਨਵੀਨ ਵਿਆਕਰਣ-ਪੁਸਤਕਾਂ ’ਚ ਕਾਰਕਾਂ ਦੀ ਗਿਣਤੀ ਅੱਠ ਹੀ ਮੰਨੀ ਗਈ ਹੈ।

(1). ਕਰਤਾ ਕਾਰਕ : ਕਰਤਾ ਦਾ ਅਰਥ ਹੈ: ‘ਕਰਨ ਵਾਲਾ’; ਕਿਸੇ ਵਾਕ ਦਾ ਉਹ ਨਾਂਵ/ਪੜਨਾਂਵ, ਜੋ ਵਾਕ ਦੀ ਕ੍ਰਿਆ ਦੇ ਕਰਨ ਵਾਲੇ (ਕਰਤੇ) ਨੂੰ ਪ੍ਰਗਟਾਵੇ, ਉਹ ‘ਕਰਤਾ ਕਾਰਕ’ ’ਚ ਹੁੰਦਾ ਹੈ। ਵਾਕ ਦੀ ਕ੍ਰਿਆ ਨਾਲ ‘ਕਿਸ ਨੇ’ ਲਗਾ ਕੇ ਸਵਾਲ ਪੈਦਾ ਕਰਨ ਉਪਰੰਤ ਵਾਕ ’ਚੋਂ ‘ਕਰਤਾ’ ਪਛਾਣ ਲਿਆ ਜਾਂਦਾ ਹੈ। ਕਰਤਾ ਕਾਰਕ ਦਾ ਕਾਰਕੀ ਚਿੰਨ੍ਹ ‘ਨੇ’ ਹੈ, ਜੋ ਗੁਰਬਾਣੀ ’ਚ ਬਿਲਕੁਲ ਵੀ ਦਰਜ ਨਹੀਂ। ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਸਿਹਾਰੀ ਲਗਾ ਕੇ ਉਸ ’ਚੋਂ ਲੁਪਤ ‘ਨੇ’ ਸੰਬੰਧਕ ਲਿਆ ਜਾਂਦਾ ਹੈ। ਗੁਰਬਾਣੀ ’ਚ ਅੰਤ ਸਿਹਾਰੀ ਵਾਲੇ ਜ਼ਿਆਦਾਤਰ ਇੱਕ ਵਚਨ ਪੁਲਿੰਗ ਨਾਂਵ; ਜਿਵੇਂ ਕਿ ‘ਨਾਨਕਿ (ਨੇ), ਗੁਰਿ (ਨੇ), ਪ੍ਰਭਿ (ਨੇ), ਪਾਰਬ੍ਰਹਮਿ (ਨੇ), ਰਾਮਿ (ਨੇ), ਖਸਮਿ (ਨੇ)’ ਆਦਿਕ ‘ਕਰਤਾ ਕਾਰਕ’ ’ਚ ਹੀ ਹੁੰਦੇ ਹਨ ਅਤੇ ਵਾਕ ਦੀ ਕ੍ਰਿਆ ਭੂਤ-ਕਾਲ ਨੂੰ ਪ੍ਰਗਟਾਉਂਦੀ ਹੈ; ਜਿਵੇਂ ਕਿ

(ੳ). ‘ਨਾਨਕੁ’ (ਅੰਤ ਔਂਕੜ) 531 ਵਾਰ ਹੈ ਅਤੇ ‘ਨੇ’ ਲੁਪਤ ਅਰਥ ਦੇਣ ਲਈ 23 ਵਾਰ ‘ਨਾਨਕਿ’ ਵੀ ਬਣਿਆ ਹੈ :

ਹਰਿ ਕੈ ਦਰਿ ਵਰਤਿਆ; ਸੁ ਨਾਨਕਿ (ਨੇ) ਆਖਿ ਸੁਣਾਇਆ ॥ (ਮਹਲਾ ੪/੩੧੬) (ਭਾਵ ਕ੍ਰਿਆ (ਸੁਣਾਇਆ) ਭੂਤ ਕਾਲ ’ਚ ਹੈ। ਕੰਮ ਹੋ ਚੁੱਕਾ ਹੈ।)

ਜਨ ਨਾਨਕਿ (ਨੇ) ਗੁਰੁ ਪੂਰਾ ਪਾਇਆ; ਮਨਿ+ਹਿਰਦੈ (’ਚ) ਨਾਮੁ ਲਖਾਇ ਜੀਉ ॥ (ਮਹਲਾ ੪/੪੪੬) (ਨੋਟ: ਮਨਿ+ਹਿਰਦੈ’; ਦੋਵੇਂ ਇੱਕ ਵਚਨ ਪੁਲਿੰਗ ਨਾਂਵਸ਼ਬਦਾਂ ਜਮ੍ਹਾ ਦਾ ਨਿਸ਼ਾਨ ਦੇਣ ਦਾ ਕਾਰਨ ਇਹ ਹੈ ਕਿ ਦੋਵਾਂਚੋਂ ਹੀ ਲੁਪਤਵਿੱਚਸੰਬੰਧਕੀ ਚਿੰਨ੍ਹ ਮਿਲਦਾ ਹੈ)

ਸਾਧਸੰਗਿ ਨਾਨਕਿ (ਨੇ) ਰੰਗੁ ਮਾਣਿਆ ॥ (ਮਹਲਾ ੫/੮੦੬)

ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ (ਦੇ ਕੇ)॥ (ਬਲਵੰਡ ਸਤਾ/੯੬੬)

ਨਾਨਕਿ (ਨੇ) ਨਾਮੁ ਨਿਰੰਜਨ ਜਾਨੵਉ (ਜਾਨਿਔ); ਕੀਨੀ ਭਗਤਿ ਪ੍ਰੇਮ ਲਿਵ ਲਾਈ ॥ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬)

(ਅ). ‘ਗੁਰੁ’ (ਅੰਤ ਔਂਕੜ) 744 ਵਾਰ ਹੈ (ਭਾਵ ਇੱਕ ਵਚਨ ਪੁਲਿੰਗ ਦਾ ਅਸਲ ਸਰੂਪ 744 ਵਾਰ ਹੈ) ਅਤੇ ਲੁਪਤ ‘ਨੇ’ ਦੇਣ ਲਈ 596 ਵਾਰ ‘ਗੁਰਿ’ (ਅੰਤ ਸਿਹਾਰੀ) ਵੀ ਬਣਿਆ ਹੈ :

ਗੁਰਿ (ਨੇ) ਰਾਖੇ, ਸੇ ਉਬਰੇ; ਹੋਰਿ ਮੁਠੀ ਧੰਧੈ ਠਗਿ ॥ (ਮਹਲਾ ੧/੧੯) (ਰਾਖੇ; ਕ੍ਰਿਆ ਭੂਤ ਕਾਲ ’ਚ ਹੈ।)

ਬਾਹ ਪਕੜਿ ਗੁਰਿ (ਨੇ) ਕਾਢਿਆ; ਸੋਈ ਉਤਰਿਆ ਪਾਰਿ ॥ (ਮਹਲਾ ੫/੪੪)

ਭਾਗੁ ਹੋਆ; ਗੁਰਿ (ਨੇ) ਸੰਤੁ (ਰੱਬ) ਮਿਲਾਇਆ ॥ (ਮਹਲਾ ੫/੯੭)

ਗੁਰਿ (ਨੇ) ਗਿਆਨੁ ਦ੍ਰਿੜਾਇਓ; ਦੀਪ ਬਲਿਓ ॥ (ਮਹਲਾ ੫/੨੪੧)

ਗੁਰਿ (ਨੇ) ਕਹਿਆ; ਸੁ ਚਿਤਿ (’ਚ) ਧਰਿ ਹਾਂ ॥ (ਮਹਲਾ ੫/੪੦੯)

ਗੁਰਿ+ਸਤਿਗੁਰਿ (ਨੇ) ਨਾਮੁ ਦ੍ਰਿੜਾਇਆ; ਤਿਨਿ ਹੰਉਮੈ ਦੁਬਿਧਾ ਭੰਨੀ ॥ (ਮਹਲਾ ੪/੫੯੦)

(ੲ). ਰਾਮੁ (ਅੰਤ ਔਂਕੜ); ਅਸਲ ਰੂਪ ’ਚ 253 ਵਾਰ ਹੈ ਅਤੇ ਲੁਪਤ ‘ਨੇ’ ਅਰਥ ਦੇਣ ਲਈ 6 ਵਾਰ ‘ਰਾਮਿ’ ਵੀ ਬਣ ਗਿਆ :

ਐਸੀ ਇਸਤ੍ਰੀ ਇਕ; ਰਾਮਿ (ਨੇ) ਉਪਾਈ ॥ (ਮਹਲਾ ੫/੩੯੪)

ਘੋੜੀ ਤੇਜਣਿ ਦੇਹ; ਰਾਮਿ (ਨੇ) ਉਪਾਈਆ ਰਾਮ ॥ (ਮਹਲਾ ੪/੫੭੫) ਆਦਿਕ।

(ਸ). ਖਸਮੁ (ਅੰਤ ਔਂਕੜ); ਅਸਲ ਰੂਪ ’ਚ 89 ਵਾਰ ਹੈ ਅਤੇ ਲੁਪਤ ‘ਨੇ’ ਅਰਥ ਦੇਣ ਲਈ 19 ਵਾਰ ‘ਖਸਮਿ’ ਵੀ ਬਣਿਆ :

ਸਭ ਛਡਾਈ ਖਸਮਿ (ਨੇ) ਆਪਿ; ਹਰਿ ਜਪਿ ਭਈ ਠਰੂਰੇ ॥ (ਮਹਲਾ ੫/੧੩੩)

ਜੋ ਜੋ ਦਿਤਾ ਖਸਮਿ (ਨੇ); ਸੋਈ ਸੁਖੁ ਪਾਇਆ ॥ (ਮਹਲਾ ੫/੫੨੩)

ਸੋਭਾ ਬਣੀ ਸੀਗਾਰੁ; ਖਸਮਿ (ਨੇ) ਜਾਂ (ਜਦੋਂ) ਰਾਵੀਆ ॥ (ਮਹਲਾ ੫/੯੬੪)

ਲਾਲੇ ਨੋ ਸਿਰਿ ਕਾਰ ਹੈ; ਧੁਰਿ (ਤੋਂ) ਖਸਮਿ (ਨੇ) ਫੁਰਮਾਈ ॥ (ਮਹਲਾ ੧/੧੦੧੧)

ਆਪਿ ਭੂਲਾ; ਜਾ ਖਸਮਿ (ਨੇ) ਭੁਲਾਇਆ ॥ (ਮਹਲਾ ੩/੧੦੪੮)

ਸੋ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਕਰਤਾ ਕਾਰਕ ਲੁਪਤ ਚਿੰਨ੍ਹ ਨੇ ਦੇਣ ਲਈ ਅੰਤ ਸਿਹਾਰੀ ਹੋ ਜਾਂਦਾ ਹੈ।

ਨੋਟ: ਉਕਤ ਅੰਤ ਸਿਹਾਰੀ ਇੱਕ ਵਚਨ ਪੁਲਿੰਗ ਨਾਂਵਾਂ ਦੀ ਗੁਰਬਾਣੀਚੋਂ ਸੰਖਿਆ ਦਿੱਤੀ ਜਾ ਰਹੀ ਹੈ, ਜੋ ਕੇਵਲ ਸੰਕੇਤ ਮਾਤਰ ਹੈ ਵੈਸੇ ਇੱਕ ਵਚਨ ਪੁਲਿੰਗ ਨਾਂਵ; ਅੰਤ ਔਂਕੜ ਤੋਂ ਅੰਤ ਸਿਹਾਰੀ ਹੋ ਕੇ ਚਾਰ ਲੁਪਤ ਅਰਥ ਦਿੰਦੇ ਹਨ, ਕੇਵਲ ਇੱਕ ਨਹੀਂ ਬਾਕੀਆਂ ਦੀ ਅਗਾਂਹ ਵਿਚਾਰ ਹੋਣੀ ਹੈ

(2). ਕਰਮ ਕਾਰਕ : ਜਿਸ ਨਾਂਵ/ਪੜਨਾਂਵ (ਵਿਅਕਤੀ ਜਾਂ ਚੀਜ਼) ’ਤੇ ਕ੍ਰਿਆ ਦੀ ਰਾਹੀਂ ਦੱਸੇ ਕੰਮ ਦਾ ਅਸਰ ਹੋਵੇ;  ਉਹ ‘ਕਰਮ ਕਾਰਕ’ ਹੁੰਦਾ ਹੈ।  ਵਾਕ ਦੀ ਕ੍ਰਿਆ ਨਾਲ ‘ਕੀ’ ਜਾਂ ‘ਕਿਸ ਨੂੰ’ ਲਗਾ ਕੇ ਸਵਾਲ ਪੈਦਾ ਕਰਨ ਨਾਲ, ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਹੁੰਦਾ ਹੈ; ਜਿਵੇਂ ‘ਗੁਰਮੁਖ ਨੇ ਅੰਮ੍ਰਿਤ ਛਕਿਆ’। ‘ਉਸ ਨੇ ਨਿਤਨੇਮ ਨੂੰ ਵਿਚਾਰਿਆ’; ਵਾਕਾਂ ’ਚ ‘ਕੀ ਛਕਿਆ ?, ਕਿਸ ਨੂੰ ਵਿਚਾਰਿਆ ?, ਦਾ ਜਵਾਬ ਹੈ: ‘ਅੰਮ੍ਰਿਤ’ ਅਤੇ ‘ਨਿਤਨੇਮ’ ਭਾਵ ਦੋਵੇਂ ਵਾਕਾਂ ’ਚ ‘ਅੰਮ੍ਰਿਤ’ ਅਤੇ ਨਿਤਨੇਮ ਇੱਕ ਵਚਨ ਪੁਲਿੰਗ ਨਾਂਵ ‘ਕਰਮ ਕਾਰਕ’ ਹਨ। ਗੁਰਬਾਣੀ ਲਿਖਤ ਮੁਤਾਬਕ ਇਹ ਦੋਵੇਂ ‘ਅੰਮ੍ਰਿਤੁ’ ਅਤੇ ‘ਨਿਤਨੇਮੁ’ ਵਾਙ ਲਿਖੇ ਜਾਣਗੇ।

ਕਰਮ ਕਾਰਕ ਦਾ ਕਾਰਕੀ ਚਿੰਨ੍ਹ ‘ਨੂੰ’ ਹੈ ਤੇ ਗੁਰਬਾਣੀ ’ਚ ਇਹ ਵੀ ਦਰਜ ਨਹੀਂ। ਇੱਕ ਵਚਨ ਪੁਲਿੰਗ ਨਾਂਵ ਦੇ ਅੰਤ ਔਂਕੜ ’ਚੋਂ ਹੀ ‘ਨੂੰ’ ਲੁਪਤ ਮਿਲਦਾ ਹੈ। ਮਿਸਾਲ ਵਜੋਂ ਉਕਤ ਦੋਵੇਂ ਵਾਕ; ਗੁਰਬਾਣੀ ਲਿਖਤ ਮੁਤਾਬਕ ਇਉਂ ਲਿਖੇ ਜਾਣਗੇ, ‘ਗੁਰਮੁਖਿ (ਨੇ) ਅੰਮ੍ਰਿਤੁ (ਨੂੰ) ਛਕਿਆ।, ਤਿਨਿ (ਨੇ) ਨਿਤਨੇਮੁ (ਨੂੰ) ਵਿਚਾਰਿਆ।’

ਹੇਠਲੇ ਵਾਕਾਂ ’ਚ ਬੋਲਡ ਕੀਤੇ ਇੱਕ ਵਚਨ ਪੁਲਿੰਗ ਨਾਂਵ; ਕਰਮ ਕਾਰਕ ’ਚ ਹਨ, ਇਨ੍ਹਾਂ ਦੀ ਅੰਤ ਔਂਕੜ ’ਚੋਂ ਲੁਪਤ ‘ਨੂੰ’ ਲੈ ਕੇ ਅਰਥ ਸਮਝਣੇ ਹਨ :

ਜਾਲਿ ਮੋਹੁ, ਘਸਿ ਮਸੁ ਕਰਿ… ॥…ਲਿਖੁ ਨਾਮੁ, ਸਾਲਾਹ ਲਿਖੁ; ਲਿਖੁ ਅੰਤੁ ਨ ਪਾਰਾਵਾਰੁ॥ (ਮਹਲਾ ੧/੧੬)

ਮਾਇਆ ਮੋਹੁ, ਮੇਰੈ+ਪ੍ਰਭਿ (ਨੇ) ਕੀਨਾ.. ॥  (ਮਹਲਾ ੩/੬੭)

ਮਾਇਆ ਮੋਹੁ, ਸਬਦਿ (ਨਾਲ) ਜਲਾਇਆ ॥ (ਮਹਲਾ ੩/੧੨੦)

ਮਨੁ ਤਨੁ ਨਿਰਮਲੁ; ਮਾਇਆ ਮੋਹੁ ਗਵਾਏ (ਗਵਾ ਕੇ)॥ (ਮਹਲਾ ੩/੧੨੧)

ਸਿਦਕੁ ਕਰਿ ਸਿਜਦਾ; ਮਨੁ  ਕਰਿ ਮਖਸੂਦੁ (ਟੀਚਾ) ॥ (ਮਹਲਾ ੧/੮੪)

ਨੋਟ: ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਅੰਤਮ ਵਾਕ ਦੇ ਅਰਥ ਕੀਤੇ ਹਨ: (ਹੇ ਭਾਈ !) ‘ਰੱਬ ’ਤੇ ਭਰੋਸਾ ਰੱਖ- ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ। ਆਪਣੇ ਮਨ ਨੂੰ ਰੱਬ ਵਿੱਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।’ ਜ਼ਰਾ ਹੁਣ ਇੱਕ ਵਾਕ ਵਿਆਕਰਣ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਤੁਕ ਨੂੰ ਦੁਬਾਰਾ ਪੜ੍ਹੋ ਤਾਂ ਸਪਸ਼ਟ ਹੋ ਜਾਏਗਾ ਕਿ ਵਿਆਕਰਣ ਨਿਯਮ ਬਹੁਤ ਹੀ ਸੰਖੇਪਤਾ ’ਚ ਅਰਥ ਸਮਝਾ ਦਿੰਦੇ ਹਨ, ਨਹੀਂ ਤਾਂ ਪ੍ਰੋ. ਸਾਹਿਬ ਸਿੰਘ ਜੀ ਵਾਙ ਵਿਸਥਾਰ ਦੇਣਾ ਹੀ ਪੈਣਾ ਹੈ।

ਮਨੁ  ਕਰਿ ਬੈਲੁ, ਸੁਰਤਿ ਕਰਿ ਪੈਡਾ…॥ (ਭਗਤ ਕਬੀਰ/੧੧੨੩)

ਰਾਮ ਰਤਨੁ ਮਨਿ+ਤਨਿ (’ਚ) ਬਸੈ; ਤਜਿ (ਕੇ) ਕਾਮੁ ਕ੍ਰੋਧੁ ਲੋਭੁ  ਮੀਤ  ! ॥ (ਮਹਲਾ ੫/੨੯੬)

ਕਰਿ ਪ੍ਰਸਾਦੁ (ਨੂੰ ਭਾਵ ਮਿਹਰ ਕਰ ਕੇ) ਇਕੁ ਖੇਲੁ ਦਿਖਾਇਆ ॥ (ਮਹਲਾ ੩/੧੧੨੮)

ਕਰਿ ਬੈਰਾਗੁ, ਤੂੰ ਛੋਡਿ ਪਾਖੰਡੁ; ਸੋ ਸਹੁ, ਸਭੁ ਕਿਛੁ ਜਾਣਏ ॥ (ਮਹਲਾ ੩/੪੪੦)

ਤਨੁ ਮਨੁ ਧਨੁ; ਹਰਿ ਆਗੈ ਰਾਖਿਆ ॥ (ਮਹਲਾ ੧/੧੩੪੩)

ਗੁਰੁ  ਸੇਵਹੁ ਅਰੁ ਨਾਮੁ  ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥ (ਮਹਲਾ ੫/੨੧੬)

ਪੂਰੇ ਗੁਰ ਕਾ ਸੁਨਿ ਉਪਦੇਸੁਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ (ਸੁਖਮਨੀ/ਮਹਲਾ ੫/੨੯੫)

ਗੁਰ ਸੇਵਾ ਤੇ ਹਰਿ ਨਾਮੁ ਧਨੁ  ਪਾਵੈ ॥  ਅੰਤਰਿ ਪਰਗਾਸੁ; ਹਰਿ ਨਾਮੁ  ਧਿਆਵੈ ॥ (ਮਹਲਾ ੩/੬੬੪)

ਸੋ ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ’ਚੋਂ ਕਰਮ ਕਾਰਕੀ ਚਿੰਨ੍ਹ ‘ਨੂੰ’ (ਲੁਪਤ) ਮਿਲਦਾ ਹੈ, ਜੋ ਗੁਰਬਾਣੀ ’ਚ ਇੱਕ ਵਾਰ ਵੀ ਦਰਜ ਨਹੀਂ। ਇੱਕ ਵਚਨ ਪੁਲਿੰਗ ਨਾਂਵ ਦੀ ਇਹ ਅੰਤ ਔਂਕੜ ਵਿਅਰਥ ਨਹੀਂ ਹੈ। ਇਸ ਦੇ ਮਨੋਰਥ ਨੂੰ ਸਮਝਣ ਦੀ ਜ਼ਰੂਰਤ ਹੈ।

(3). ਕਰਣ ਕਾਰਕ: ‘ਕਰਣ’ ਦਾ ਅਰਥ ਹੈ: ਸੀਲਾ ਜਾਂ ਸਾਧਨ’; ਜਿਵੇਂ ‘ਗਲਾਸ ਨਾਲ ਪਾਣੀ ਪੀਤਾ’, ਵਾਕ ’ਚ ਪਾਣੀ ਪੀਣ ਲਈ ‘ਗਲਾਸ’; ਜ਼ਰੀਆ ਹੈ, ਮਾਧਿਅਮ ਹੈ ਭਾਵ ‘ਕਰਣ ਕਾਰਕ’ ਹੈ।

ਪਰਿਭਾਸ਼ਾ: ਵਾਕ ਦਾ ਕਰਤਾ; ਜਿਸ ਜ਼ਰੀਏ (ਨਾਂਵ/ਪੜਨਾਂਵ ਜਾਂ ਵਿਅਕਤੀ/ਵਸਤੂ) ਰਾਹੀਂ ਕ੍ਰਿਆ ਦਾ ਕੰਮ ਕਰੇ, ਉਹ ‘ਕਰਣ ਕਾਰਕ’ ’ਚ ਹੁੰਦਾ ਹੈ; ਜਿਵੇਂ ‘ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ ਹੈ’ ਵਾਕ ਦੀ ਕ੍ਰਿਆ ਦਾ ਕੰਮ (ਰੱਬ ਦਾ ਮਿਲਣਾ ਹੈ, ਜੋ ਗੁਰੂ ਦੀ) ‘ਕਿਰਪਾ ਨਾਲ’ ਪੂਰਾ ਹੋਇਆ, ਇਸ ਲਈ ‘ਕਿਰਪਾ’; ਕਰਣ ਕਾਰਕ ਹੈ।  ‘ਕਰਣ ਕਾਰਕ’ ਦੇ ਕਾਰਕੀ ਚਿੰਨ੍ਹ ਹਨ: ‘ਨਾਲ, ਰਾਹੀਂ, ਦੁਆਰਾ’।

ਕਿਸੇ ਵਾਕ ਦੀ ਕ੍ਰਿਆ ਨਾਲ ‘ਕਿਸ ਨਾਲ’, ਕਿਸ ਰਾਹੀਂ ਜਾਂ ਕਿਸ ਦੁਆਰਾ’ ਲਗਾ ਕੇ ਸਵਾਲ ਪੈਦਾ ਕੀਤਿਆਂ ਜੋ ਜਵਾਬ ਮਿਲੇ, ਉਹੀ ‘ਕਰਣ ਕਾਰਕ’ ਹੁੰਦਾ ਹੈ; ਜਿਵੇਂ ‘ਕਿਸ ਰਾਹੀਂ (ਰੱਬ) ਮਿਲਦਾ ਹੈ ? ‘ਕਿਸ ਨਾਲ (ਰੱਬ) ਮਿਲਦਾ ਹੈ ? ‘ਕਿਸ ਦੁਆਰਾ (ਰੱਬ) ਮਿਲਦਾ ਹੈ ? ਸਭ ਦਾ ਜਵਾਬ ਹੈ : (ਗੁਰੂ ਦੀ) ‘ਕਿਰਪਾ ਨਾਲ’।

ਗੁਰਬਾਣੀ ’ਚ ਭਾਵੇਂ ‘ਨਾਲਿ’ ਸ਼ਬਦ 243 ਵਾਰ, ‘ਰਾਹੀ’ 6 ਵਾਰ ਤੇ ‘ਦੁਆਰਾ’ 29 ਵਾਰ ਦਰਜ ਹੈ, ਪਰ ਇਹ ‘ਕਰਣ ਕਾਰਕ’ ਵਜੋਂ ਨਹੀਂ ਹਨ; ਜਿਵੇਂ ਕਿ

ਮਨਮੁਖਿ ਭੂਲੀ ਬਹੁਤੀ ਰਾਹੀ; ਫਾਥੀ ਮਾਇਆ ਫੰਦੇ ॥ (ਮਹਲਾ ੫/੭੭੯) (ਰਾਹੀ; ਨਾਂਵ ਹੈ। ਅਰਥ ਹੈ: ਬਹੁਤੇ ਰਾਹਾਂ ’ਚ)

ਨਾਨਕ  ! ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ॥ (ਮਹਲਾ ੧/੧੯) (ਨਾਲਿ; ਸੰਬੰਧਕ ਹੈ। ਅਰਥ ਹੈ: ਖਸਮ ਨਾਲ ਪਿਆਰ)

ਦੇਖਿ ਕੁਟੰਬੁ ਮੋਹਿ (’ਚ) ਲੋਭਾਣਾ; ਚਲਦਿਆ ਨਾਲਿ ਨ ਜਾਈ ॥ (ਮਹਲਾ ੩/੬੪) (ਨਾਲਿ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: (ਮਰਨ ਉਪਰੰਤ ਪਰਵਾਰ) ਨਾਲ ਨਹੀਂ ਜਾਂਦਾ।)

ਫਿਰਿ ਓਇ ਕਿਥਹੁ ਪਾਇਨਿ; ਮੋਖ ਦੁਆਰਾ ॥ (ਮਹਲਾ ੩/੧੧੫) (ਦੁਆਰਾ; ਨਾਂਵ ਹੈ। ਅਰਥ ਹੈ: ਮੁਕਤੀ ਦਾ ਦਰਵਾਜ਼ਾ)

ਨਾ ਜਾਨਉ; ਬੈਕੁੰਠ ਦੁਆਰਾ ॥ (ਭਗਤ ਕਬੀਰ/੧੧੬੧) (ਦੁਆਰਾ; ਨਾਂਵ ਹੈ। ਅਰਥ ਹੈ: ਸੁਰਗ ਦਾ ਬੂਹਾ)

ਸੋ ਗੁਰਬਾਣੀ ’ਚ ਕਰਣ ਕਾਰਕੀ ਚਿੰਨ੍ਹ ਵੀ ਦਰਜ ਨਹੀਂ ਹਨ। ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਸਿਹਾਰੀ ਲਗਾ ਕੇ ਉਸ ਵਿੱਚੋਂ ਇਹ ਕਾਰਕੀ ਚਿੰਨ੍ਹ ਲੁਪਤ ਲਏ ਗਏ ਹਨ; ਜਿਵੇਂ ਕਿ

(ੳ). ਗੁਰਬਾਣੀ ’ਚ ‘ਪ੍ਰਸਾਦੁ’ (ਅੰਤ ਔਂਕੜ/ਇੱਕ ਵਚਨ ਪੁਲਿੰਗ ਨਾਂਵ) 6 ਵਾਰ ਹੈ ਅਤੇ ਕਾਰਕੀ ਚਿੰਨ੍ਹ ਲੈਣ ਲਈ ਅੰਤ ਸਿਹਾਰੀ ‘ਪ੍ਰਸਾਦਿ/ਪਰਸਾਦਿ’ (736 + 83 = 819 ਵਾਰ) ਦਰਜ ਕੀਤਾ ਮਿਲਦਾ ਹੈ :

ਨੋਟ: ਵਾਰ ਵਾਰ ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ਦਾ ਵੇਰਵਾ ਦੇਣ ਦਾ ਕਾਰਨ ਇਹ ਹੈ ਕਿ ਵਿਚਾਰ ਅਧੀਨ ਸਾਰੇ ਨਾਂਵਸ਼ਬਦ; ਇੱਕ ਵਚਨ ਪੁਲਿੰਗ ਨਾਂਵ ਹੀ ਹਨ, ਜੋ ਗੁਰਬਾਣੀ ਅੰਤ ਔਂਕੜ ਹੁੰਦੇ ਹਨ; ਜਿਵੇਂ ਕਿ

ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ (ਦਾ); ਸੰਤਸੰਗਿ ਪਤਿ ਪਾਈ (ਮਹਲਾ /੧੦੦੦) (ਇੱਥੇਪ੍ਰਸਾਦੁ’ ’ਚੋਂ ਕੋਈ ਲੁਪਤ ਸੰਬੰਧਕ ਨਹੀਂ ਮਿਲਦਾ)

ਇਹੁ ਪਰਸਾਦੁ; ਗੁਰੂ ਤੇ ਜਾਣੈ (ਮਹਲਾ /੧੨੮੯) (ਭਾਵ ਇਹ ਮਿਹਰ; ਗੁਰੂ ਤੋਂ ਮਿਲਦੀ ਹੈ ਨੋਟ: ਜੇਪਰਸਾਦੁ’; ਪੁਲਿੰਗ ਨਾ ਹੁੰਦਾ ਤਾਂ ਪੜਨਾਂਵੀ ਵਿਸ਼ੇਸ਼ਣਇਹੁਦੀ ਥਾਂ ਵੀਇਹਹੋਣਾ ਸੀ ਕਿਉਂਕਿ ਇਸਤਰੀ ਲਿੰਗ ਨਾਂਵ ਲਈ ਅੰਤ ਮੁਕਤਾ ਹੋਣਾ ਜ਼ਰੂਰੀ ਹੈ)

ੴ ਸਤਿ ਗੁਰ ਪ੍ਰਸਾਦਿ ॥ (ਪ੍ਰਸਾਦਿ; ਕਰਣ ਕਾਰਕ ਨਾਂਵ ਹੈ। ਅਰਥ ਹੈ: (ਗੁਰੂ ਦੀ) ਕਿਰਪਾ ਨਾਲ।)

ਗੁਰ ਪਰਸਾਦਿ; ਅਕਥੁ ਨਾਨਕਿ (ਨੇ) ਵਖਾਣਿਆ ॥ (ਮਹਲਾ ੫/੩੯੭) ਭਾਵ ਗੁਰੂ ਦੀ ਕਿਰਪਾ ਨਾਲ; ਨਾਨਕ ਨੇ ਅਕੱਥ (ਰੱਬ) ਨੂੰ ਵੀ ਵਖਿਆਨ ਕਰ ਦਿੱਤਾ ਹੈ।

ਨੋਟ: ਉਕਤਪ੍ਰਸਾਦੁਪੁਲਿੰਗ ਦਾ ਅਰਥਮਿਹਰ/ਕਿਰਪਾ’ (ਇਸਤਰੀ ਲਿੰਗ) ਵੇਖ ਕੇ ਅੰਤ ਮੁਕਤਾ (ਪ੍ਰਸਾਦ) ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾਪ੍ਰਸਾਦੁ ਸੰਸਕ੍ਰਿਤ ’ ਪੁਲਿੰਗ ਹੈ ਅਤੇ ਅਰਬੀ ਵੀਫ਼ਜ਼ਲ’ (ਪੁਲਿੰਗ) ਹੈ

ਗੁਰਬਾਣੀਪ੍ਰਸਾਦ’ (ਅੰਤ ਮੁਕਤਾ) ਬਹੁ ਵਚਨ ਇੱਕ ਵਾਰ ਦਰਜ ਹੈ ਇੱਥੇ ਇਸ ਦਾ ਅਰਥਮਿਹਰਵੀ ਨਹੀਂ ਬਲਕਿਕੜਾਹ ਪ੍ਰਸ਼ਾਦਹੈ, ‘‘ਜੇ ਓਹੁ; ਅਨਿਕ ਪ੍ਰਸਾਦ ਕਰਾਵੈ ’’ (ਭਗਤ ਰਵਿਦਾਸ/੮੭੫) ਇਸ ਤੁਕਪ੍ਰਸਾਦਦਾ ਉਚਾਰਨ ਹੈ: ‘ਪ੍ਰਸ਼ਾਦ

ਸਿੱਖ ਰਹਿਤ ਮਰਿਆਦਾ ਅਣਗਹਿਲੀ ਨਾਲ 13 ਵਾਰਕੜਾਹ ਪ੍ਰਸ਼ਾਦਿਲਿਖਿਆ ਮਿਲਦਾ ਹੈ ਕਈ ਗੁਰਦੁਆਰਿਆਂ ਵੀਕੜਾਹ ਪ੍ਰਸ਼ਾਦਿਜਾਂਕੜਾਹਿ ਪ੍ਰਸ਼ਾਦਿਲਿਖਿਆ ਮਿਲਦਾ ਹੈ ਇੱਥੋਂ ਸਿੱਖ ਸੰਗਤਾਂ ਨੂੰ ਭੁਲੇਖਾ ਲੱਗ ਸਕਦਾ ਹੈ ਕਿ ਸ਼ਾਇਦਗੁਰ ਪ੍ਰਸਾਦਿਦਾ ਉਚਾਰਨ ਵੀਗੁਰ ਪ੍ਰਸ਼ਾਦਹੀ ਹੈ  ਸੋਕੜਾਹ ਪ੍ਰਸ਼ਾਦਨੂੰਕੜਾਹ ਪ੍ਰਸ਼ਾਦਿਜਾਂਕੜਾਹਿ ਪ੍ਰਸ਼ਾਦਿਨਹੀਂ ਲਿਖਣਾ ਚਾਹੀਦਾ ਇਸ ਲਿਖਤ ਗ਼ਲਤੀ ਹਰ ਥਾਂ ਸੋਧ ਕਰਨੀ ਬਣਦੀ ਹੈ

(ਅ). ਗੁਰਬਾਣੀ ’ਚ ‘ਸਬਦੁ’ (ਅੰਤ ਔਂਕੜ) 594 ਵਾਰ ਹੈ ਤੇ ਕਾਰਕੀ ਅਰਥ ਲੈਣ ਲਈ 953 ਵਾਰ ‘ਸਬਦਿ’ (ਅੰਤ ਸਿਹਾਰੀ) ਵੀ ਦਰਜ ਕੀਤਾ ਮਿਲਦਾ ਹੈ :

ਪ੍ਰਭੁ ਮੇਲੇ ਤਾ ਮਿਲਿ ਰਹੈ; ਹਉਮੈ ਸਬਦਿ (ਰਾਹੀਂ) ਜਲਾਇ (ਕੇ) ॥ (ਮਹਲਾ ੩/੭੫੫)

ਜਿਨੀ ਹੁਕਮੁ ਪਛਾਣਿਆ; ਸੇ ਮੇਲੇ, ਹਉਮੈ ਸਬਦਿ (ਦੁਆਰਾ) ਜਲਾਇ (ਕੇ) ॥ (ਮਹਲਾ ੩/੧੨੫੮)

ਬਿਨੁ ਨਾਵੈ ਸਭ ਵਿਛੁੜੀ; (ਪਰ) ਗੁਰ ਕੈ ਸਬਦਿ (ਰਾਹੀਂ ਫਿਰ) ਮਿਲਾਏ ॥ (ਮਹਲਾ ੩/੫੫੯)

ਸਚੜਾ ਸਾਹਿਬੁ ਸਬਦਿ (ਨਾਲ) ਪਛਾਣੀਐ; ਆਪੇ ਲਏ ਮਿਲਾਏ ॥ (ਮਹਲਾ ੩/੫੮੨)

(ੲ). ਗੁਰਬਾਣੀ ’ਚ ‘ਸਿਮਰਨੁ/ਸਿਮਰਣੁ’ (ਅੰਤ ਔਂਕੜ); 29+5=34 ਵਾਰ ਹੈ ਭਾਵ ਸਿਮਰਨੁ 29 ਵਾਰ, ਸਿਮਰਣੁ 5 ਵਾਰ ਹੈ। ਕਾਰਕੀ ਚਿੰਨ੍ਹ ਲੈਣ ਲਈ ‘ਸਿਮਰਣਿ’ 9 ਵਾਰ/‘ਸਿਮਰਨਿ’ 70 ਵਾਰ ਵੀ ਦਰਜ ਕੀਤਾ ਮਿਲਦਾ ਹੈ :

ਸੁਖ ਸਾਗਰ ਗੋਬਿੰਦ (ਦਾ) ਸਿਮਰਣੁ; ਭਗਤ ਗਾਵਹਿ ਗੁਣ ਤੇਰੇ, ਰਾਮ ! ॥ (ਮਹਲਾ ੫/੯੨੫) (ਇੱਥੇ ਕੋਈ ਲੁਪਤ ਅਰਥ ਨਹੀਂ ਮਿਲਦਾ)

ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥ (ਸੁਖਮਨੀ/ਮਹਲਾ ੫/੨੬੩) (ਇੱਥੇ ਵੀ ਲੁਪਤ ਅਰਥ ਨਹੀਂ ਮਿਲਦਾ ਭਾਵ ਇਹ ਆਪਣੇ ਅਸਲ ਰੂਪ ’ਚ ਹੈ, ਪਰ)

ਪ੍ਰਭ ਕੈ ਸਿਮਰਨਿ (ਰਾਹੀਂ); ਗਰਭਿ ਨ ਬਸੈ ॥ (ਸੁਖਮਨੀ/ਮਹਲਾ ੫/੨੬੨)

ਪ੍ਰਭ ਕੈ ਸਿਮਰਨਿ (ਨਾਲ); ਭਉ ਨ ਬਿਆਪੈ ॥ (ਸੁਖਮਨੀ/ਮਹਲਾ ੫/੨੬੨)

ਪ੍ਰਭ ਕੈ ਸਿਮਰਨਿ (ਦੁਆਰਾ); ਹੋਇ, ਸੁ ਭਲਾ ॥ (ਸੁਖਮਨੀ/ਮਹਲਾ ੫/੨੬੨)

ਜਾ ਕੈ ਸਿਮਰਣਿ (ਨਾਲ) ਸਭੁ ਕਛੁ ਪਾਈਐ; ਬਿਰਥੀ ਘਾਲ ਨ ਜਾਈ ॥ (ਮਹਲਾ ੫/੬੧੭)

ਸੋ ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਕਰਣ ਕਾਰਕੀ ਚਿੰਨ੍ਹ (ਨਾਲ/ਰਾਹੀਂ/ਦੁਆਰਾ) ਲੁਪਤ ਦੇਣ ਲਈ ਵੀ ਅੰਤ ਸਿਹਾਰੀ ਹੋ ਜਾਂਦਾ ਹੈ।

(4). ਸੰਪ੍ਰਦਾਨ ਕਾਰਕ: ‘ਸੰਪ੍ਰਦਾਨ’ ਦਾ ਅਰਥ ਹੈ : ‘ਦੇਣਾ ਜਾਂ ਬਖ਼ਸ਼ਸ਼’ ਭਾਵ ਦੂਸਰੇ ਲਈ ਕੰਮ ਕਰਨਾ।

ਪਰਿਭਾਸ਼ਾ: ਵਾਕ ਦਾ ਕਰਤਾ; ਜਿਸ (ਨਾਂਵ/ਪੜਨਾਂਵ) ਲਈ ਕੰਮ ਕਰੇ ਉਹ ‘ਸੰਪ੍ਰਦਾਨ ਕਾਰਕ’ ’ਚ ਹੁੰਦਾ ਹੈ; ਜਿਵੇਂ ‘ਰੱਬ ਨੇ ਮਨੁੱਖ ਲਈ ਗੁਰੂ ਭੇਜਿਆ।  ਸਿੱਖ ਨੂੰ ਲੰਗਰ ਛਕਾਓ।’ ਵਾਕਾਂ ’ਚ ‘ਮਨੁੱਖ’ ਅਤੇ ‘ਸਿੱਖ’; ਸੰਪ੍ਰਦਾਨ ਕਾਰਕ ਹਨ। ਗੁਰਬਾਣੀ ਲਿਖਤ ਮੁਤਾਬਕ ਇਨ੍ਹਾਂ ਨੂੰ ‘ਮਨੁਖ, ਸਿਖ’ ਲਿਖਿਆ ਜਾਵੇਗਾ ਭਾਵ ਇਹ ਅੰਤ ਔਂਕੜ ਤੋਂ ਅੰਤ ਮੁਕਤਾ ਹੋ ਕੇ ‘ਸੰਪ੍ਰਦਾਨ ਕਾਰਕੀ ਚਿੰਨ੍ਹ ‘ਲਈ, ਨੂੰ, ਤੋਂ’ ਦਿੰਦੇ ਹਨ। ਇਨ੍ਹਾਂ ਦੋਵੇਂ ਵਾਕਾਂ ਨੂੰ ਗੁਰਬਾਣੀ ਲਿਖਤ ਮੁਤਾਬਕ ਇਉਂ ਲਿਖਾਂਗੇ: ‘ਰਬਿ ਮਨੁਖ ਗੁਰੁ ਭੇਜਿਆ’ ਭਾਵ ਰੱਬ ਨੇ ਮਨੁੱਖ ਲਈ ਗੁਰੁ ਨੂੰ ਭੇਜਿਆ ਅਤੇ ‘ਸਿਖ ਲੰਗਰੁ ਛਕਾਓ’ ਭਾਵ ਸਿੱਖ ਲਈ ਲੰਗਰ ਨੂੰ ਛਕਾਓ।

ਗੁਰਬਾਣੀ ’ਚ ਸੰਪ੍ਰਦਾਨ ਕਾਰਕੀ ਚਿੰਨ੍ਹਾਂ ਦੇ ਅਰਥਾਂ ’ਚ ਪ੍ਰਗਟ ਰੂਪ ਵਜੋਂ ‘ਕਉ, ਕੌ, ਕੈ, ਕੂ, ਕਹੁ, ਨੋ, ਨਉ, ਵਿਟਹੁ’ ਸ਼ਬਦ ਵੀ ਮਿਲਦੇ ਹਨ ਅਤੇ ਇਹ ਸਾਰੇ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਵੀ ਕਰ ਦਿੰਦੇ ਹਨ। ਹੇਠਲੇ ਵਾਕਾਂ ’ਚ ਇਨ੍ਹਾਂ ਨੇ ਇੱਕ ਵਚਨ ਪੁਲਿੰਗ ਨਾਂਵਾਂ (ਸਤਿਗੁਰ, ਜੋਗ, ਸੁਹਾਗ, ਦੁਧ, ਨਾਮ, ਸਚਿਆਰ, ਪਾਰਬ੍ਰਹਮ, ਅਨੰਦ ਰੂਪ, ਨਾਨਕ, ਦਰਸਨ, ਮਨਮੁਖ, ਸੇਵਕ, ਪ੍ਰਭ’) ਨੂੰ ਅੰਤ ਮੁਕਤਾ ਕੀਤਾ ਹੈ :

ਸਤਿਗੁਰ ਨੋ ਸਭ ਕੋ ਲੋਚਦਾ; ਜੇਤਾ ਜਗਤੁ ਸਭੁ ਕੋਇ ॥ (ਮਹਲਾ ੪/੪੧) (ਨੋ ਭਾਵ ਨੂੰ)

ਸਤਿਗੁਰ ਨੋ  ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥ (ਮਹਲਾ ੩/੫੯੪) (ਨੋ ਭਾਵ ਨੂੰ)

ਭਗਤਿ ਜੋਗ ਕੌ ਜੈਤਵਾਰੁ; ਹਰਿ ਜਨਕੁ ਉਪਾਯਉ ॥ (ਭਟ ਕਲੵ/੧੪੦੭) (ਕੌ ਭਾਵ ਨੂੰ)

ਭਾਵ ਹੇ ਗੁਰੂ ਅਰਜੁਨ ਦੇਵ ਜੀਹਰੀ ਨੇ (ਆਪ ਨੂੰ) ਭਗਤੀ ਦੇ ਯੋਗ ਨੂੰ ਜਿੱਤਣ ਵਾਲਾਜਨਕੁ’ (ਗਿਆਤਾ) ਪੈਦਾ ਕੀਤਾ ਹੈ

ਢੂਢੇਦੀਏ ਸੁਹਾਗ ਕੂ; ਤਉ ਤਨਿ (’ਚ) ਕਾਈ ਕੋਰ ॥ (ਬਾਬਾ ਫਰੀਦ/੧੩੮੪) (ਕੂ ਭਾਵ ਨੂੰ)

ਭਾਵ ਹੇ ਪਤੀ ਨੂੰ ਭਾਲਣ ਵਾਲੀਏ ! (ਜੇ ਐਨੀ ਬੰਦਗੀ ਕਰਕੇ ਵੀ ਪਤੀ ਨਹੀਂ ਮਿਲਿਆ ਤਾਂ) ਤੇਰੇ ਸਰੀਰ ਹੀ ਕੋਈ ਘਾਟ ਹੈ

ਆਵਟਣੁ ਆਪੇ ਖਵੈ; ਦੁਧ ਕਉ ਖਪਣਿ ਨ ਦੇਇ ॥ (ਮਹਲਾ ੧/੬੦) (ਕਉ ਭਾਵ ਨੂੰ)

ਭਾਵ (ਪਾਣੀ) ਉਬਾਲ਼ਾ ਆਪ ਸਹਾਰਦਾ ਹੈ ਪਰ ਦੁੱਧ ਨੂੰ ਮੱਚਣ ਨਹੀਂ ਦਿੰਦਾ

ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ਬਲਿਹਾਰੀ ॥ (ਮਹਲਾ ੪/੫੦੬) (ਕੈ ਭਾਵ ਤੋਂ)

ਹਉ ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ (ਮਹਲਾ ੪/੪੧) (ਵਿਟਹੁ ਭਾਵ ਤੋਂ)

ਹਰਿ ਕੇ ਨਾਮ ਵਿਟਹੁ;  ਬਲਿ ਜਾਉ ॥ (ਮਹਲਾ ੩/੧੫੯) (ਵਿਟਹੁ ਭਾਵ ਤੋਂ)

ਸਾਚੇ ਸਚਿਆਰ ਵਿਟਹੁ;  ਕੁਰਬਾਣੁ ॥ (ਮਹਲਾ ੧/੫੯੭) (ਵਿਟਹੁ ਭਾਵ ਤੋਂ)

ਪਾਰਬ੍ਰਹਮ ਵਿਟਹੁ;  ਕੁਰਬਾਨਾ ॥ (ਮਹਲਾ ੫/੬੨੪) (ਵਿਟਹੁ ਭਾਵ ਤੋਂ)

ਸਾਹਿਬ  ! ਤੇਰੇ ਨਾਮ ਵਿਟਹੁ ; ਬਿੰਦ ਬਿੰਦ ਚੁਖ ਚੁਖ ਹੋਇ ॥ (ਮਹਲਾ ੧/੬੬੦) (ਵਿਟਹੁ ਭਾਵ ਤੋਂ)

ਆਨਦ ਰੂਪ ਵਿਟਹੁ;  ਕੁਰਬਾਣੀ ॥ (ਮਹਲਾ ੧/੧੩੪੨) (ਵਿਟਹੁ ਭਾਵ ਤੋਂ)

ਨਾਨਕ ਕਉ ਪ੍ਰਭ ਮਇਆ ਕਰਿ; ਸਚੁ ਦੇਵਹੁ ਅਪੁਣਾ ਨਾਉ ॥ (ਮਹਲਾ ੫/੪੪) (ਕਉ ਭਾਵ ਲਈ)

ਤੇਰੇ ਦਰਸਨ ਕਉ ਬਲਿਹਾਰਣੈ; ਤੁਸਿ (ਤਰੁਠ ਕੇ) ਦਿਤਾ ਅੰਮ੍ਰਿਤ ਨਾਮੁ ॥ (ਮਹਲਾ ੫/੫੨) (ਕਉ ਭਾਵ ਲਈ)

ਸਤਿਗੁਰ ਕਉ  ਬਲਿ ਜਾਈਐ ॥ (ਮਹਲਾ ੧/੭੧) (ਕਉ ਭਾਵ ਤੋਂ)

ਮਨਮੁਖ ਕਉ  ਲਾਗੋ ਸੰਤਾਪੁ ॥ (ਮਹਲਾ ੫/੧੯੦) (ਕਉ ਭਾਵ ਨੂੰ)

ਸੇਵਕ ਕਉ;  ਦੀਨੀ ਅਪੁਨੀ ਸੇਵ ॥ (ਮਹਲਾ ੫/੧੯੧) (ਕਉ ਭਾਵ ਲਈ)

ਪ੍ਰਭ ਕਉ;  ਸਦ ਬਲਿ ਜਾਈ ਜੀਉ ॥ (ਮਹਲਾ ੫/੨੧੭) (ਕਉ ਭਾਵ ਤੋਂ)

ਸੋ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਸੰਪ੍ਰਦਾਨ ਕਾਰਕ ’ਚ ਅੰਤ ਮੁਕਤਾ ਹੋ ਜਾਂਦਾ ਹੈ ਭਾਵੇਂ ਸੰਬੰਧਕੀ ਚਿੰਨ੍ਹ ਪ੍ਰਗਟ ਰੂਪ ’ਚ ਹੋਣ ਜਾਂ ਲੁਪਤ ਰੂਪ ’ਚ।

(5). ਅਪਾਦਾਨ ਕਾਰਕ : ‘ਸੰਪ੍ਰਦਾਨ ਕਾਰਕ’ ਦਾ ਅਰਥ ਸੀ : ‘ਦੇਣਾ’ ਭਾਵ ਦੂਸਰੇ ਦੀ ਸ਼ਕਤੀ ਵਧਾ ਦੇਣੀ ਪਰ ‘ਅਪਾਦਾਨ’ ਦਾ ਅਰਥ ਹੈ : ‘ਲੈਣਾ’ ਭਾਵ ਦੂਸਰੇ ਵਿਅਕਤੀ, ਸਥਾਨ ਜਾਂ ਵਸਤੂ ’ਚੋਂ ਕੋਈ ਚੀਜ਼ ਕੱਢ ਕੇ ਆਪਣੀ ਸ਼ਕਤੀ ਵਧਾ ਲੈਣੀ।

ਪਰਿਭਾਸ਼ਾ : ਜਿਸ ‘ਨਾਂਵ/ਪੜਨਾਂਵ’ ਤੋਂ ਕ੍ਰਿਆ ਦਾ ਕੰਮ ਸ਼ੁਰੂ ਹੋਵੇ ਜਾਂ ਜਿਸ ‘ਨਾਂਵ/ਪੜਨਾਂਵ’ ’ਚੋਂ ਵੱਖ ਹੋਣ ਦਾ ਭਾਵ ਪ੍ਰਗਟ ਹੋਵੇ। ਉਹ ‘ਅਪਾਦਾਨ ਕਾਰਕ’ ਹੁੰਦਾ ਹੈ; ਜਿਵੇਂ ‘ਟੱਬ ’ਚੋਂ ਪਾਣੀ ਕੱਢ। ਗੁਰੂ ਤੋਂ ਨਾਮ ਮੰਗ।’, ਇਨ੍ਹਾਂ ਵਾਕਾਂ ’ਚ ‘ਟੱਬ, ਗੁਰੂ’; ਅਪਾਦਾਨ ਕਾਰਕ ਹਨ। ਅਪਾਦਾਨ ਕਾਰਕੀ ਚਿੰਨ੍ਹ ਹਨ : ‘ਤੋਂ, ’ਚੋਂ, ਵਿੱਚੋਂ, ਕੋਲ਼ੋਂ, ਪਾਸੋਂ’।

ਚੇਤੇ ਰਹੇ ਕਿ ਅਪਾਦਾਨ ਕਾਰਕ; ਸੰਪ੍ਰਦਾਨ ਕਾਰਕ ਦੇ ਬਿਲਕੁਲ ਉਲ਼ਟ ਕ੍ਰਿਆ ਦਾ ਕੰਮ ਕਰਦਾ ਹੈ; ਜਿਵੇਂ ਕਿ

ਗੁਰੂ ਤੋਂ ਕੁਰਬਾਨ ਹੋ (ਸੰਪ੍ਰਦਾਨ ਕਾਰਕੀ ਚਿੰਨ੍ਹਤੋਂਭਾਵ ਕ੍ਰਿਆ ਗੁਰੂ ਵੱਲ ਹੋ ਰਹੀ ਹੈ: ‘ਦੇਣਾ’)

ਗੁਰੂ ਤੋਂ ਨਾਮ ਮੰਗ (ਅਪਾਦਾਨ ਕਾਰਕੀ ਚਿੰਨ੍ਹਤੋਂਭਾਵ ਕ੍ਰਿਆ ਆਪਣੇ ਵੱਲ ਹੋ ਰਹੀ ਹੈ : ‘ਲੈਣਾ’)

ਗੁਰਬਾਣੀ ’ਚ ਅਪਾਦਾਨ ਕਾਰਕੀ ਚਿੰਨ੍ਹ ਹਨ: ‘ਤੇ/ਦੂ/ਦੂੰ/ਸੇ/ਸੈ/ਥੇ/ਡੂੰ/ਹੂ/ਹੂੰ (ਇਨ੍ਹਾਂ ਸਭ ਦਾ ਅਰਥ ਹੈ: ਤੋਂ), ਪਾਸਹੁ, ਨਾਲਹੁ, ਵਿਚਹੁ, ਕੰਨਹੁ (ਕੋਲ਼ੋਂ), ਪਹੁ/ਸਿਉ (ਪਾਸੋਂ), ਥਾਵਹੁ (ਨਾਲੋਂ/ਤੋਂ)’।

ਹਥਲਾ ਵਿਸ਼ਾ (ਪ੍ਰਸੰਗ) ਇੱਕ ਵਚਨ ਪੁਲਿੰਗ ਨਾਂਵ ਦੀ ਬਣਤਰ (ਅੰਤ ਮੁਕਤਾ, ਅੰਤ ਔਂਕੜ ਜਾਂ ਅੰਤ ਸਿਹਾਰੀ) ਦੇ ਇਰਦਗਿਰਦ ਹੈ, ਇਸ ਲਈ ਭਾਵੇਂ ਗੁਰਬਾਣੀ ਇਹ ਸਾਰੇ ਅਪਾਦਾਨ ਕਾਰਕੀ ਚਿੰਨ੍ਹ ਹਨ, ਪਰਤੇਤੋਂ ਬਿਨਾਂ ਕੇਵਲ ਹੇਠਲੇ 5 ਵਾਕਾਂ ਹੀ 5 ਅਪਾਦਾਨ ਸੰਬੰਧਕ ਚਿੰਨ੍ਹਾਂ ਨੇ ਅੰਤ ਔਂਕੜ ਨਾਂਵ ਨੂੰ ਕੇਵਲ ਇੱਕ ਇੱਕ ਵਾਰ ਹੀ ਅੰਤ ਮੁਕਤਾ ਕੀਤਾ ਹੈ :

ਗੁਰ ਸਤਿਗੁਰ ਪਾਸਹੁ  ਹਰਿ ਗੋਸਟਿ ਪੂਛਾਂ; ਕਰਿ ਸਾਂਝੀ ਹਰਿ ਗੁਣ ਗਾਵਾਂ ॥ (ਮਹਲਾ ੪/੫੬੨) (ਪਾਸਹੁ ਭਾਵ ਕੋਲ਼ੋਂ)

ਨਰ ਸੈ; ਨਾਰਿ ਹੋਇ ਅਉਤਰੈ ॥ (ਭਗਤ ਨਾਮਦੇਵ/੮੭੪) (ਸੈ ਭਾਵ ਤੋਂ)

ਖਾਲਕ ਥਾਵਹੁ ਭੁਲਾ; ਮੁਠਾ (ਭਾਵ ਸੁਆਸ ਪੂੰਜੀ ਲੁਟਾ ਬੈਠਦਾ ਹੈ)॥ (ਮਹਲਾ ੫/੧੦੨੦) (ਥਾਵਹੁ ਭਾਵ ਤੋਂ)

ਆਸਾ ਮਨਸਾ ਪੂਰਨ ਹੋਵੈ; ਪਾਵਹਿ ਸਗਲ ਨਿਧਾਨ ਗੁਰ ਸਿਉ ॥ (ਮਹਲਾ ੫/੮੯੫) (ਸਿਉ ਭਾਵ ਪਾਸੋਂ)

ਗੁਰਬਾਣੀ ’ਚ ‘ਤੇ’ ਸ਼ਬਦ 1698 ਵਾਰ ਹੈ, ਪਰ ਇਸ ਦੇ ਤਿੰਨ ਅਰਥ ਹਨ: ‘ਤੋਂ’, ਉਹ (ਪੜਨਾਂਵ) ਅਤੇ ‘ਉਹ’ (ਪੜਨਾਂਵੀ ਵਿਸ਼ੇਸ਼ਣ)।  ਇਨ੍ਹਾਂ ਤਿੰਨਾ ਦੇ ਅੰਤਰ ਨੂੰ ਸਮਝਣਾ ਬੜਾ ਜ਼ਰੂਰੀ ਹੈ।  ਗੁਰਬਾਣੀ ’ਚ 95% ਤੇ ਦਾ ਅਰਥ ਤੋਂ ਹੀ ਹੈ। ਹੇਠਲੇ ਵਾਕਾਂ ’ਚ ਇਸ ‘ਤੇ’ ਨੇ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕੀਤਾ ਹੈ ਭਾਵ ਇੱਥੇ ‘ਤੇ’ ਅਪਾਦਾਨ ਕਾਰਕ ਹੈ। ਇਸ ਦਾ ਅਰਥ ਹੈ : ‘ਤੋਂ’।

ਜਲ ਤੇ  ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯) (‘ਤੇ’ ਸੰਬੰਧਕ ਕਾਰਨ ਜਲੁ ਤੋਂ ਜਲ ਬਣਿਆ।)

ਸਤਗੁਰ ਤੇ  ਜੋ ਮੁਹ ਫੇਰਹਿ; ਮਥੇ ਤਿਨ ਕਾਲੇ ॥ (ਮਹਲਾ ੩/੩੦) (‘ਤੇ’ ਸੰਬੰਧਕ ਕਾਰਨ ਸਤਿਗੁਰੁ ਤੋਂ ਸਤਿਗੁਰ ਬਣਿਆ।)

ਤਨੁ ਹੈਮੰਚਲਿ (ਬਰਫ਼ ’ਚ) ਗਾਲ਼ੀਐ; ਭੀ ਮਨ ਤੇ  ਰੋਗੁ ਨ ਜਾਇ ॥ (ਮਹਲਾ ੧/੬੨) (‘ਤੇ’ ਕਾਰਨ ਮਨੁ ਵੀ ਮਨ ਬਣ ਗਿਆ।)

ਮਨਸਾ ਧਾਰਿ; ਜੋ ਘਰ ਤੇ  ਆਵੈ ॥ ਸਾਧਸੰਗਿ; ਜਨਮੁ ਮਰਣੁ ਮਿਟਾਵੈ ॥ (ਮਹਲਾ ੫/੧੦੪) (‘ਤੇ’ ਕਾਰਨ ਘਰੁ ਵੀ ਘਰ ਬਣ ਗਿਆ।)

ਸਚੁ ਸੰਤੋਖੁ ਸਹਜ ਸੁਖੁ ਬਾਣੀ; ਪੂਰੇ ਗੁਰ ਤੇ  ਪਾਵਣਿਆ ॥ (ਮਹਲਾ ੩/੧੧੫) (‘ਤੇ’ ਕਾਰਨ ਗੁਰੁ ਵੀ ਗੁਰ ਬਣ ਗਿਆ।)

ਰਤਨੁ ਪਦਾਰਥੁ; ਘਰ ਤੇ  (ਹਿਰਦੇ ’ਚੋਂ) ਪਾਇਆ ॥ (ਮਹਲਾ ੩/੧੨੯)

ਅੰਧ ਕੂਪ ਤੇ (ਹਨ੍ਹੇਰੇ ਖੂਹ ਤੋਂ); ਕੰਢੈ (ਕਿਨਾਰੇ ’ਤੇ) ਚਾੜੇ ॥ (ਮਹਲਾ ੫/੧੩੨)

ਪਰਮੇਸਰ ਤੇ  ਭੁਲਿਆਂ; ਵਿਆਪਨਿ ਸਭੇ ਰੋਗ ॥ (ਮਹਲਾ ੫/੧੩੫)

ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥ (ਮਹਲਾ ੫/੧੩੫)

ਸੰਸਾਰ ਸਾਗਰ ਤੇ  ਉਧਰੇ; ਬਿਖਿਆ ਗੜੁ ਜਿਤਾ ॥ (ਮਹਲਾ ੫/੩੨੨)

ਮਨ ਤੇ  ਉਪਜੈ; ਮਨ ਮਾਹਿ ਸਮਾਇ ॥ (ਮਹਲਾ ੧/੧੫੨) (ਭਾਵ ਮਨਮੁਖਤਾ; ਮਨ ਤੋਂ ਪੈਦਾ ਹੁੰਦੀ ਹੈ ਤੇ (ਗੁਰੂ ਦੇ ਸਨਮੁਖ ਹੋਇਆਂ) ਮਨ ’ਚ ਹੀ ਮਿਟ ਜਾਂਦੀ ਹੈ)

ਨਾਮੁ ਨਵ ਨਿਧਿ; ਗੁਰ ਤੇ  ਪਾਏ ॥ (ਮਹਲਾ ੩/੧੫੯)

ਬਿਖੈ ਰਾਜ ਤੇ ; ਅੰਧੁਲਾ ਭਾਰੀ ॥ (ਮਹਲਾ ੫/੧੯੬) (ਭਾਵ ਵਿਸ਼ਏ ਪ੍ਰਭਾਵ ਤੋਂ (ਮਨੁੱਖ) ਅੰਨ੍ਹਾ ਹੋ ਜਾਂਦਾ ਹੈ।)

ਹਰਿ ਕੇ ਚਰਣ; ਹਿਰਦੈ ਕਰਿ ਓਟ ॥ਜਨਮ ਮਰਣ ਤੇ ; ਹੋਵਤ ਛੋਟ ॥ (ਮਹਲਾ ੫/੧੯੮)

ਸਤਿਗੁਰ ਤੇ  ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ ॥ (ਮਹਲਾ ੩/੨੩੩) (ਸਤਿਗੁਰ ਨਾਲ ‘ਤੇ’ ਸੰਬੰਧਕ ਹੈ ਅਤੇ ‘ਤੇ ਵੇਮੁਖ’ ਭਾਵ ਉਹ ਵੇਮੁਖ’ ’ਚ ‘ਤੇ’; ਪੜਨਾਂਵੀ ਵਿਸ਼ੇਸ਼ਣ ਬਹੁ ਵਚਨ ਹੈ।)

ਭਵਜਲ ਤੇ  ਕਾਢਹੁ ਪ੍ਰਭੂ !  ਨਾਨਕ (ਲਈ) ਤੇਰੀ ਟੇਕ ॥ (ਮਹਲਾ ੫/੨੬੧)

ਬਿਸ੍ਵਾਸੁ ਸਤਿ; ਨਾਨਕ  !  ਗੁਰ ਤੇ  ਪਾਈ ॥ (ਸੁਖਮਨੀ/ਮਹਲਾ ੫/੨੮੪)

ਨਾਨਕ  !  ਪ੍ਰਭ ਤੇ  ਸਹਜ ਸੁਹੇਲੀ; ਪ੍ਰਭ ਦੇਖਤ ਹੀ ਮਨੁ ਧੀਰੇ ॥ (ਮਹਲਾ ੧/੧੧੯੭)

ਸਾਵਧਾਨੀ: ਉਕਤ ਪੰਕਤੀਆਂ ਵਾਙ ਜੇ ਹਰ ਥਾਂ ਹੀ ‘ਤੇ’ ਦਾ ਅਰਥ ‘ਤੋਂ’ ਲੈ ਲਈਏ ਤਾਂ ਇਸ ਤੁਕ ‘‘ਨਾਨਕ  !  ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ) ਦਾ ਅਰਥ ਬਣੇਗਾ ਕਿ ‘ਨਾਨਕ ਤੋਂ (ਭੀ) ਮੁਖ ਰੌਸ਼ਨ ਹੋ ਗਏ।’, ਜੋ ਗ਼ਲਤ ਅਰਥ ਹਨ, ਇਸ ਲਈ ਗੁਰਬਾਣੀ ’ਚ ‘ਨਾਨਕ ਤੇ’; ਦੋਵੇਂ ਸ਼ਬਦਾਂ ਨੂੰ ਬਿਲਕੁਲ ਵੀ ਇਕੱਠਾ ਨਹੀਂ ਪੜ੍ਹਨਾ ਭਾਵ ‘ਨਾਨਕ’ ਤੋਂ ਬਾਅਦ ਥੋੜ੍ਹਾ ਵਿਸਰਾਮ ਦੇ ਕੇ ਫਿਰ ‘ਤੇ’ ਪੜ੍ਹਨਾ ਹੈ ਕਿਉਂਕਿ ਤਦ ‘ਤੇ’ ਦਾ ਅਰਥ ਅਪਾਦਾਨ ਕਾਰਕੀ ਚਿੰਨ੍ਹ ‘ਤੋਂ’ ਨਹੀਂ ਹੁੰਦਾ ਬਲਕਿ ‘ਉਹ’ (ਭਾਵ ਬਹੁ ਵਚਨ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ) ਹੁੰਦਾ ਹੈ। ਪੜਨਾਂਵੀ ਵਿਸ਼ੇਸ਼ਣ ਵਜੋਂ ਇਸ ਦੀ ਪਛਾਣ ਇਹ ਹੈ ਕਿ ‘ਤੇ’ ਦੇ ਨਾਲ ਬਹੁ ਵਚਨ (ਅੰਤ ਮੁਕਤਾ) ਨਾਂਵ ਵੀ ਹੋਣਗੇ; ਜਿਵੇਂ ਹੇਠਲੇ ਵਾਕਾਂ ’ਚ ‘ਤੇ’ ਦੇ ਨਾਲ ‘ਜਨ, ਮੁਖ, ਦਿਨ, ਵੇਮੁਖ’ ਅੰਤ ਮੁਕਤਾ ਹਨ। ਇੱਥੇ ‘ਤੇ’ ਦਾ ਅਰਥ ਹੋਵੇਗਾ ‘ਉਹ’ :

ਨਾਨਕ  !  ਤੇ ਮੁਖ ਉਜਲੇ; ਧੁਨਿ ਉਪਜੈ ਸਬਦੁ ਨੀਸਾਣੁ ॥ (ਮਹਲਾ ੧/੨੨)

ਨਾਨਕ  !  ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥ (ਮਹਲਾ ੨/੧੪੬)

ਨਾਨਕ  !  ਤੇ ਜਨ ਸੁਫਲ ਫਲੇ ॥ (ਮਹਲਾ ੫/੧੯੧)

ਡੇਰਾ ਨਿਹਚਲੁ ਸਚੁ; ਸਾਧਸੰਗ ਪਾਇਆ ॥ ਨਾਨਕ  !  ਤੇ ਜਨ, ਨਹ ਡੋਲਾਇਆ ॥ (ਮਹਲਾ ੫/੨੫੬)

ਜਾ ਕੈ ਅੰਤਰਿ; ਬਸੈ ਪ੍ਰਭੁ ਆਪਿ ॥ ਨਾਨਕ  !  ਤੇ ਜਨ ਸਹਜਿ ਸਮਾਤਿ ॥ (ਸੁਖਮਨੀ/ਮਹਲਾ ੫/੨੬੭)

ਜਿਨ ਕਉ ਹੋਏ ਆਪਿ ਸੁਪ੍ਰਸੰਨ ॥  ਨਾਨਕ  !  ਤੇ ਜਨ; ਸਦਾ ਧਨਿ ਧੰਨਿ ॥ (ਸੁਖਮਨੀ/ਮਹਲਾ ੫/੨੭੬)

ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥  ਨਾਨਕ  !  ਤੇ ਜਨ; ਨਾਮਿ ਮਿਲੇਇ ॥ (ਸੁਖਮਨੀ/ਮਹਲਾ ੫/੨੭੭)

ਨਾਨਕ  !  ਤੇ ਮੁਖ ਉਜਲੇ; ਜਿ ਨਿਤ ਉਠਿ ਸੰਮਾਲੇਨਿ ॥ (ਮਹਲਾ ੪/੩੧੩)

ਨਾਨਕ  !  ਤੇ ਮੁਖ ਊਜਲੇ; ਤਿਤੁ ਸਚੈ+ਦਰਬਾਰਿ (’ਚ) ॥ (ਮਹਲਾ ੧/੪੭੩)

ਨਾਨਕ  !  ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥ (ਮਹਲਾ ੩/੯੫੦)

ਜਨ ਨਾਨਕ  !  ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ (’ਚ) ਭਾਇ (ਕਰਕੇ) ॥ (ਮਹਲਾ ੪/੧੩੧੬)

ਨਾਨਕ  !  ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥ (ਮਹਲਾ ੧/੧੪੧੧)

ਤੇ ਦਿਨ ਸੰਮਲੁ ਕਸਟ ਮਹਾ ਦੁਖ; ਅਬ ਚਿਤੁ ਅਧਿਕ ਪਸਾਰਿਆ ॥ (ਭਗਤ ਬੇਣੀ/੯੩)

ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ; ਮਨ ! ਤਿਨ ਕੈ ਨਿਕਟਿ ਨ ਭਿਟੀਐ ॥ (ਮਹਲਾ ੪/੧੭੦)

ਸਤਿਗੁਰ ਤੇ (ਤੋਂ) ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ ॥ (ਮਹਲਾ ੩/੨੩੩)

ਹੇਠਲੇ ਵਾਕਾਂ ’ਚ ‘ਤੇ’ ਪੜਨਾਂਵ ਹੈ ਕਿਉਂਕਿ ਇਸ ਨਾਲ ਕੋਈ ਬਹੁ ਵਚਨ (ਅੰਤ ਮੁਕਤਾ) ਨਾਂਵ ਦਰਜ ਨਹੀਂ। ਇੱਥੇ ਵੀ ‘ਤੇ’ ਦਾ ਅਰਥ ‘ਉਹ’ (ਬਹੁ ਵਚਨ) ਹੀ ਹੈ :

ਦਰਦ ਨਿਵਾਰਹਿ; ਜਾ ਕੇ ਆਪੇ ॥ ਨਾਨਕ  !  ਤੇ ਤੇ ਗੁਰਮੁਖਿ ਧ੍ਰਾਪੇ ॥ (ਮਹਲਾ ੫/੨੫੭)

ਸਾਧਸੰਗਿ; ਕਲਿ ਕੀਰਤਨੁ ਗਾਇਆ ॥ ਨਾਨਕ  !  ਤੇ ਤੇ, ਬਹੁਰਿ ਨ ਆਇਆ (ਉਹ ਉਹ ਮੁੜ ਨਾ ਜਨਮਿਆ)॥ (ਮਹਲਾ ੫/੨੫੩)

ਸਤਿਗੁਰੁ ਸੇਵਨਿ ਆਪਣਾ; ਤੇ ਵਿਰਲੇ ਸੰਸਾਰਿ (’ਚ)॥ (ਮਹਲਾ ੩/੨੬)

ਜਿਨ ਕਉ ਤੁਮ ਦਇਆ ਕਰਿ ਮੇਲਹੁ; ਤੇ ਹਰਿ ਹਰਿ ਸੇਵ ਲਗਾਨੇ ॥ (ਮਹਲਾ ੪/੧੭੦)

ਦਰਦ ਨਿਵਾਰਹਿ ਜਾ ਕੇ ਆਪੇ ॥ ਤੇ ਗੁਰਮੁਖਿ ਧ੍ਰਾਪੇ ॥ (ਮਹਲਾ ੫/੨੫੭)

ਜਉ ਪੈ (ਜੇਕਰ) ਰਾਮ ਰਾਮ ਰਤਿ (ਪ੍ਰੇਮ) ਨਾਹੀ ॥ ਤੇ ਸਭਿ ਧਰਮ ਰਾਇ ਕੈ ਜਾਹੀ ॥ (ਭਗਤ ਕਬੀਰ/੩੨੪)

ਤਿਨ ਕਾ ਜਨਮ ਮਰਣ ਦੁਖੁ ਲਾਥਾ; ਤੇ ਹਰਿ ਦਰਗਹ ਮਿਲੇ ਸੁਭਾਇ ॥ (ਮਹਲਾ ੩/੩੬੨)

ਤੇ ਅਨਦਿਨੁ ਨਾਮੁ ਸਦਾ ਧਿਆਵਹਿ; ਗੁਰ ਪੂਰੇ ਤੇ ਭਗਤਿ ਵਿਸੇਖੁ ॥ (ਮਹਲਾ ੩/੩੬੪)

ਗੁਰਬਾਣੀ ’ਚ ਕੁਝ ਅੰਤ ‘ਹੁ’ ਵਾਲੇ ਅਤੇ ਅੰਤ ਕਨੌੜੇ ਵਾਲੇ ਨਾਂਵ ਸਰੂਪਾਂ ’ਚੋਂ ਵੀ ਲੁਪਤ ਅਪਾਦਾਨ ਸੰਬੰਧਕੀ ਚਿੰਨ ‘ਤੋ’ ਮਿਲਦਾ ਹੈ। ਇਨ੍ਹਾਂ ਸਭ ਨੂੰ ਅੰਤ ਬਿੰਦੀ ਸਮੇਤ ਉਚਾਰਨਾ ਬਣਦਾ ਹੈ : ‘ਸਚਹੁ, ਜੀਅਹੁ, ਬਾਹਰਹੁ, ਭੰਡਹੁ, ਰੋਗਹੁ, ਮੂਲਹੁ (ਧੁਰ ਤੋਂ), ਹਥਹੁ, ਸਿਰਹੁ, ਪਰੇਤਹੁ, ਮੁਖਹੁ, ਕਾਗਹੁ, ਨਾਕਹੁ, ਕਾਨਹੁ, ਸਾਦਹੁ, ਭੋਗਹੁ, ਸੁਖਹੁ, ਨੈਨਹੁ, ਧੁਰਾਹੁ/ਧੁਰਾਹੂ (ਧੁਰ ਤੋਂ), ਘਰਾਹੁ (ਹਿਰਦੇ ਤੋਂ), ਦਰਾਹੁ (ਰੱਬੀ ਦਰ ਤੋਂ), ਖੋਟਿਅਹੁ, ਚਸਿਅਹੁ, ਖੰਨਿਅਹੁ (ਖੰਡੇ ਤੋਂ), ਤੋਇਅਹੁ (ਪਾਣੀ ਤੋਂ), ਮੂਹੌ, ਆਪੌ (ਆਪਣੇ ਆਪ ਤੋਂ), ਜੀਭੌ, ਸਬਦੌ’ :

ਭੰਡਹੁ (ਔਰਤ ਤੋਂ) ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥ (ਮਹਲਾ ੧/੪੭੩) (ਭੰਡਹੁ ਭਾਵ ਭੰਡ-ਔਰਤ ਤੋਂ)

ਜੀਅਹੁ ਨਿਰਮਲ; ਬਾਹਰਹੁ ਨਿਰਮਲ ॥ (ਮਹਲਾ ੩/੯੧੯) (ਜੀਅਹੁ, ਬਾਹਰਹੁ ਭਾਵ ਦਿਲ ਤੋਂ, ਬਾਹਰ ਤੋਂ/ਸਮਾਜ ’ਚ)

ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥ (ਮਹਲਾ ੧/੬੨)

ਪਰੇਤਹੁ ਕੀਤੋਨੁ ਦੇਵਤਾ; ਤਿਨਿ ਕਰਣੈਹਾਰੇ (ਨੇ)॥ (ਮਹਲਾ ੫/੩੨੩)

ਸੰਨਿਆਸੀ ਤਪਸੀਅਹ, ਮੁਖਹੁ ਏ ਪੰਡਿਤ ਮਿਠੇ ॥ (ਭਟ ਭਿਖਾ/੧੩੯੫) (ਮੁਖਹੁ ਭਾਵ ਮੂੰਹ ਤੋਂ)

ਜੋ ਤਿਸੁ ਭਾਵੈ ਨਾਨਕਾ  !  ਕਾਗਹੁ ਹੰਸੁ ਕਰੇਇ ॥ (ਮਹਲਾ ੧/੯੧) (ਕਾਗਹੁ ਭਾਵ ਕਾਂ ਤੋਂ/ਕਾਲ਼ੇ ਦਿਲ ਤੋਂ)

ਨਾਕਹੁ ਕਾਟੀ, ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥ (ਭਗਤ ਕਬੀਰ/੪੭੬)

ਤਗੁ ਕਪਾਹਹੁ ਕਤੀਐ; ਬਾਮ੍ਣੁ ਵਟੇ ਆਇ (ਕੇ)॥ (ਮਹਲਾ ੧/੪੭੧)

ਮੁਹੌ ਕਿ ਬੋਲਣੁ ਬੋਲੀਐ ? ਜਿਤੁ ਸੁਣਿ ਧਰੇ ਪਿਆਰੁ ॥ (ਜਪੁ)

ਸਬਦੌ ਹੀ ਭਗਤ ਜਾਪਦੇ; ਜਿਨ੍ ਕੀ ਬਾਣੀ ਸਚੀ ਹੋਇ ॥ (ਮਹਲਾ ੩/੪੨੯)

ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ॥ (ਜਪੁ)

ਨਾਨਕ  ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥ (ਜਪੁ) (ਆਪੌ ਭਾਵ ਆਪਣੇ ਆਪ ਤੋਂ/ਨਿਜੀ ਸਮਝ ਨਾਲ)

ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਵੀ ਅਪਾਦਾਨ ਕਾਰਕੀ ਚਿੰਨ੍ਹ (ਤੋਂ) ਦੇਣ ਲਈ ਅੰਤ ਸਿਹਾਰੀ ਹੋ ਜਾਂਦਾ ਹੈ, ਪਰ ਬਹੁਤ ਘੱਟ; ਜਿਵੇਂ ਕਿ ਹੇਠਲੇ ਵਾਕਾਂ ’ਚ ਬੋਲਡ ਕੀਤੇ ਇੱਕ ਵਚਨ ਪੁਲਿੰਗ ਨਾਂਵਾਂ ’ਚੋਂ ‘ਤੋਂ’ ਲੁਪਤ ਮਿਲਦਾ ਹੈ :

ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥ (ਮਹਲਾ ੧/੪੭੩)

(ਭੰਡਿ; ਉਚਾਰਨ: ‘ਭੰਡ’ ਭਾਵ ਔਰਤ ਤੋਂ। ਚੇਤੇ ਰਹੇ ਕਿਭੰਡੁਇੱਕ ਵਚਨ ਪੁਲਿੰਗ ਨਾਂਵ ਹੈ)

ਓਅੰਕਾਰਿ ; ਬ੍ਰਹਮਾ ਉਤਪਤਿ ॥… ਓਅੰਕਾਰਿ ; ਸੈਲ ਜੁਗ ਭਏ ॥ ਓਅੰਕਾਰਿ ; ਬੇਦ ਨਿਰਮਏ (ਬਣੇ)॥ .. ਓਅੰਕਾਰਿ ; ਗੁਰਮੁਖਿ ਤਰੇ ॥ (ਮਹਲਾ ੧/੯੩੦) (ਓਅੰਕਾਰਿ; ਉਚਾਰਨ: ‘ਓਅੰਕਾਰ’ ਭਾਵ ਨਿਰਾਕਾਰ ਪ੍ਰਭੂ ਤੋਂ)

ਕਿਰਤੁ ਨਿੰਦਕ ਕਾ ਧੁਰਿ (ਤੋਂ)  ਹੀ ਪਇਆ ॥ (ਸੁਖਮਨੀ/ਮਹਲਾ ੫/੨੮੦)

ਦੇਸਿ+ਪਰਦੇਸਿ (ਤੋਂ)  ਧਨੁ ਚੋਰਾਇ (ਕੇ); ਆਣਿ ਮੁਹਿ (ਪਰਵਾਰ ਦੇ ਮੂੰਹ ’ਚ) ਪਾਇਆ ॥ (ਮਹਲਾ ੪/੧੨੪੯)

ਜੈ ਤਨਿ (ਜਿਸ ਸਰੀਰ ਤੋਂ) ਬਾਣੀ ਵਿਸਰਿ ਜਾਇ ॥  ਜਿਉ ਪਕਾ ਰੋਗੀ ਵਿਲਲਾਇ ॥ (ਮਹਲਾ ੧/੬੬੧)

ਹਿਰਦੈ ਨਾਮੁ ਦੁਬਿਧਾ ਮਨਿ (ਤੋਂ) ਭਾਗੀ; ਹਰਿ ਹਰਿ ਅੰਮ੍ਰਿਤੁ ਪੀ (ਕੇ) ਤ੍ਰਿਪਤਾਤੇ ॥ (ਮਹਲਾ ੩/੧੧੩੧)