ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥

0
837

ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥

ਵਾ. ਪ੍ਰਿੰਸੀਪਲ ਮਨਿੰਦਰ ਪਾਲ ਸਿੰਘ-94175-86121

ਇਹ ਰੱਬੀ ਸੁਨੇਹਾ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਗਉੜੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 199 ਉੱਪਰ ਸੁਭਾਇਮਾਨ ਹੈ। ਇਸ ਸ਼ਬਦ ਰਾਹੀਂ ਸਤਿਗੁਰ ਜੀ ਸਮਝਾਉਂਦੇ ਹਨ ਕਿ ਹੇ ਭਾਈ  !  ਉਹ ਉੱਦਮ ਕਰ, ਜਿਸ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ਼ ਨਾ ਲੱਗ ਸਕੇ ਤੇ ਤੇਰਾ ਮਨ; ਪਰਮਾਤਮਾ ਦੀ ਸਿਫ਼ਤ ਸਾਲਾਹ ਵਿੱਚ ਟਿੱਕ ਕੇ ਵਿਕਾਰਾਂ ਦੇ ਹੱਲਿਆਂ ਤੋਂ ਸਾਵਧਾਨ ਰਹੇ ‘‘ਸੋ ਕਿਛੁ ਕਰਿ; ਜਿਤੁ ਮੈਲੁ ਲਾਗੈ ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ’’ (ਮਹਲਾ /੧੯੯)

ਜੀਵ ਇਸ ਸਚਾਈ ਤੋਂ ਅਨਜਾਣ ਹੈ ਕਿ ਇਹ ਆਪ ਅਪਵਿਤ੍ਰ ਹੈ। ਇਸ ਦੇ ਮਨ ਨੂੰ ਜਨਮਾਂ-ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਫਲਸਰੂਪ ਇਹ ਸਿਆਹ ਕਾਲਾ ਹੋ ਗਿਆ ਹੈ। ਸਤਿਗੁਰ ਜੀ ਇਸ ਦੀ ਹਾਲਤ ਨੂੰ ਉਘਾੜਦੇ ਹਨ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧)

ਚਾਹੀਦਾ ਤਾਂ ਇਹ ਹੈ ਇਹ ਗੰਦਗੀ ਨੂੰ ਧੋਵੇ ਪਰ ਇਸ ਦੇ ਕਰਮ ਗੰਦਗੀ ਨੂੰ ਵਧਾਉਣ ਵਾਲੇ ਹਨ, ਘਟਾਉਣ ਵਾਲੇ ਨਹੀਂ।  ਜੀਵ ਵਿੱਚ ਲਗਾਤਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ਼ ਵਧ ਰਹੀ ਹੈ। ਇਸ ਦਾ ਮਨ, ਇਸ ਦਾ ਸਰੀਰ; ਗੰਦਗੀ ਨਾਲ ਭਰਿਆ ਪਿਆ ਹੈ।  ਚੌਥੇ ਪਾਤਿਸ਼ਾਹ ਇਸ ਸਚਾਈ ਨੂੰ ਦਰਸਾਉਂਦੇ ਹਨ ਕਿ ‘‘ਕਾਮਿ ਕਰੋਧਿ ਨਗਰੁ ਬਹੁ ਭਰਿਆ..’’ (ਮਹਲਾ /੧੩), ਪਰ ਜੀਵ ਧਿਆਨ ਨਹੀਂ ਦਿੰਦਾ ਹਰ ਰੋਜ਼ ਕੰਨਾਂ ਰਾਹੀਂ ਪਤਾ ਨਹੀਂ ਕਿੰਨੀ ਗੰਦਗੀ ਹੋਰ ਆਪਣੇ ਅੰਦਰ ਸੁੱਟ ਰਿਹਾ ਹੈ। ਜੀਭ, ਨੱਕ ਤੇ ਅੱਖਾਂ ਰਾਹੀਂ ਲਗਾਤਰ ਇਸ ਗੰਦਗੀ ਵਿੱਚ ਹੋਰ ਵਾਧਾ ਕਰਦਾ ਰਹਿੰਦਾ ਹੈ। ਇਨ੍ਹਾਂ ਦਰਵਾਜ਼ਿਆਂ ਰਾਹੀਂ ਗੰਦਗੀ ਅੰਦਰ ਆਉਂਦੀ ਹੈ ਤੇ ਦਰਵਾਜ਼ਿਆਂ ਰਾਹੀਂ ਹੀ ਗੰਦਗੀ ਨੂੰ ਬਾਹਰ ਕੱਢਿਆ ਜਾਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸੁਚੇਤ ਹੋ ਕੇ ਆਪਣੇ ਇੰਦਰਿਆਂ ਨੂੰ ਇਹ ਗੰਦਗੀ ਸਾਫ਼ ਕਰਨ ਲਈ ਸਮਝਾਵੋ। ਕੰਨਾਂ ਨੂੰ ਕਹੋ ਕਿ ‘‘ ਸ੍ਰਵਣਹੁ ਮੇਰਿਹੋ  ! ਸਾਚੈ (ਨੇ) ਸੁਨਣੈ ਨੋ ਪਠਾਏ (ਮਹਲਾ /੯੨੨), ਇਸ ਲਈ ‘‘ਸੁਣਹੁ ਸਤਿ ਬਾਣੀ ’’

ਰਸਨਾ ਨੂੰ ਆਵਾਜ਼ ਮਾਰ ਕੇ ਕਹੋ ਕਿ ‘‘ ਰਸਨਾ  !  ਤੂ ਅਨ ਰਸਿ ਰਾਚਿ ਰਹੀ; ਤੇਰੀ ਪਿਆਸ ਜਾਇ ਪਿਆਸ ਜਾਇ ਹੋਰਤੁ ਕਿਤੈਜਿਚਰੁ ਹਰਿ ਰਸੁ ਪਲੈ ਪਾਇ ’’ (ਮਹਲਾ /੯੨੧)

ਅੱਖਾਂ ਨੂੰ ਆਵਾਜ਼ ਸਮਝਾਓ ਕਿ ‘‘ ਨੇਤ੍ਰਹੁ ਮੇਰਿਹੋ  ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਦੇਖਹੁ ਕੋਈ ’’ (ਮਹਲਾ /੯੨੨) ਆਦਿ।

ਜਦੋਂ ਇਹ ਇੰਦਰੇ ਇਸ ਢੰਗ ਨਾਲ ਗੁਰਮਤਿ ਅਨੁਸਾਰੀ ਕੰਮ ਕਮਾਉਣ ਲੱਗ ਪੈਣਗੇ ਤਾਂ ਇਨ੍ਹਾਂ ਦੀ ਮੈਲ਼ ਕੱਟੀ ਜਾਵੇਗੀ। ਇਹ ਪਵਿਤ੍ਰ ਹੋ ਜਾਣਗੇ, ਪਰ ਸਾਡਾ ਗੁਰਬਾਣੀ ਵੱਲੋਂ ਦ੍ਰਿਸ਼ਟੀਕੋਣ ਹੀ ਬਦਲ ਗਿਆ ਹੋਇਆ ਹੈ।  ਪਵਿੱਤ੍ਰਤਾ ਬਖ਼ਸ਼ਿਸ਼ ਕਰਨ ਵਾਲੀਆਂ ਚੀਜ਼ਾਂ ਦਾ ਅਸੀਂ ਤਿਆਗ ਕਰ ਦਿੱਤਾ ਹੈ ਤੇ ਜੋ ਮਨ ਨੂੰ ਮਲੀਨ ਕਰਦੀਆਂ ਹਨ ਉਨ੍ਹਾਂ ਨਾਲ ਪ੍ਰੇਮ ਪਾ ਲਿਆ ਹੈ।  ਸਾਡੀ ਤਾਂ ਹਾਲਤ ਇਉਂ ਹੈ ‘‘ਖੋਟੇ ਕਉ ਖਰਾ ਕਹੈ; ਖਰੇ ਸਾਰ ਜਾਣੈ ’’ (ਮਹਲਾ /੨੨੯)  ਅਸੀਂ ਅੰਮ੍ਰਿਤ ਪਦਾਰਥਾਂ ਨੂੰ ਕੌੜਾ ਸਮਝ ਕੇ ਤਿਆਗ ਦਿੱਤਾ ਹੈ ਅਤੇ ਸ਼ਰਾਬ, ਭੰਗ, ਅਫ਼ੀਮ ਆਦਿ ਜ਼ਹਿਰੀਲੀਆਂ ਚੀਜਾਂ ਨੂੰ ਪੀਣਾ ਅਤੇ ਖਾਣਾ ਸ਼ੁਰੂ ਕਰ ਕੇ ਗੰਦੇ ਹੋ ਰਹੇ ਹਾਂ। ਸਾਡੇ ਜੀਵਨ ਦੀ ਇਹ ਸਚਾਈ ਹੈ ਕਿ ‘‘ਜੋ ਹਲਾਹਲ; ਸੋ ਪੀਵੈ ਬਉਰਾ   ਅੰਮ੍ਰਿਤੁ ਨਾਮੁ; ਜਾਨੈ ਕਰਿ ਕਉਰਾ ’’ (ਮਹਲਾ /੧੮੦) ਅਸੀਂ ਪੁੱਠੇ ਰਸਤੇ ਪਏ ਹੋਏ ਹਾਂ। ਪ੍ਰਭੂ ਭਗਤੀ, ਪਵਿੱਤ੍ਰਤਾ ਬਖ਼ਸ਼ਿਸ਼ ਕਰਨ ਵਾਲਾ ਮਾਰਗ ਛੱਡ ਬੈਠੇ ਹਾਂ ‘‘ਬਾਵੈ ਮਾਰਗੁ; ਟੇਢਾ ਚਲਨਾ ॥ ਸੀਧਾ ਛੋਡਿ; ਅਪੂਠਾ ਬੁਨਨਾ ॥’’ (ਮਹਲਾ ੫/੧੮੫) ਇਹੀ ਸਾਡੀ ਹਾਲਤ ਬਣ ਗਈ ਹੈ।

ਭਾਈ ਗੁਰਦਾਸ ਜੀ ਵੀ ਜੀਵ ਦੀ ਇਸ ਅਪਵਿੱਤਰ ਹਾਲਤ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਇਹ ਮਨ; ਜਿਸ ਉਤਸੁਕਤਾ ਨਾਲ ਪਰਾਏ ਧਨ ਤੇ ਪਰਾਈ ਨਿੰਦਾ ਕਰਨ ਵੱਲ ਜਾਂਦਾ ਹੈ, ਓਨੀ ਤਾਂਘ ਨਾਲ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ।  ਮਨ; ਜਿੰਨੀ ਤਾਂਘ ਨਾਲ ਔਗੁਣਾਂ ਨਾਲ ਭਰ ਕੇ ਪਰ ਅਧੀਨ ਹੁੰਦਾ ਹੈ ਤੇ ਲਾਚਾਰ ਵਾਂਗ ਬੇਨਤੀ ਕਰਦਾ ਹੈ, ਓਨੀ ਉਤਸੁਕਤਾ ਨਾਲ ਸਤਿ ਸੰਗਤ ਅਤੇ ਗੁਰੂ ਦੀ ਦੱਸੀ ਸੇਵਾ ਨਹੀਂ ਕਰਦਾ।  ਮਨ; ਕੰਮ-ਕਾਰ ਵਿੱਚ ਤਾਂ ਮਗਨ ਰਹਿੰਦਾ ਹੈ ਪਰ ਗੁਰੂ ਦੀ ਸੰਗਤ ਵਿੱਚ ਨਹੀਂ ਜੁੜਦਾ; ਜਿਵੇਂ ਕੁੱਤਾ ਜੀਭ ਨਾਲ ਚੱਕੀ ਨੂੰ ਚੱਟਣ ਜਾਂਦਾ ਹੈ ਅਤੇ ਮਿੱਠੇ ਪਿੱਛੇ ਦੌੜਦਾ ਹੈ; ਉਵੇਂ ਹੀ ਲਾਲਚੀ ਮਨ ਪਦਾਰਥਾਂ ਅਤੇ ਵਿਕਾਰਾਂ ਪਿੱਛੇ ਦੌੜ ਕੇ ਮਲੀਨ ਹੋ ਰਿਹਾ ਹੈ। ਆਪ ਜੀ ਦੇ ਬਚਨ ਹਨ ‘‘ਜੈਸੇ ਮਨੁ ਧਾਵੈ ਪਰ ਤਨ ਧਨ ਦੂਖਨਾ ਲਉਸ੍ਰੀ ਗੁਰ ਸਰਨਿ ਸਾਧਸੰਗ ਲਉ ਆਵਈ ਜੈਸੇ ਮਨੁ ਪਰਾਧੀਨ ਹੀਨ ਦੀਨਤਾ ਮੈਸਾਧਸੰਗ ਸਤਿਗੁਰ ਸੇਵਾ ਲਗਾਵਈ ਜੈਸੇ ਮਨੁ ਕਿਰਤਿ ਬਿਰਤਿ ਮੈ ਮਗਨੁ ਹੋਇਸਾਧਸੰਗ ਕੀਰਤਨ ਮੈ ਠਹਿਰਾਵਈ ਕੂਕਰ ਜਿਉ ਚਉਚ ਕਾਢਿ, ਚਾਕੀ ਚਾਟਿਬੇ ਕਉ ਜਾਇਜਾ ਕੇ ਮੀਠੀ ਲਾਗੀ ਦੇਖੈ, ਤਾਹੀ ਪਾਛੈ ਧਾਵਈ ੨੩੫’’ (ਭਾਈ ਗੁਰਦਾਸ ਜੀ : ਕਬਿੱਤ ੨੩੫)

ਇਸ ਮੈਲ਼ ਨੂੰ ਛੁਪਾਉਣ ਲਈ ਜੀਵ ਕਈ ਵਾਰੀ ਬਾਹਰੋਂ ਗਿਆਨ-ਧਿਆਨ ਦੀਆਂ ਗੱਲਾਂ ਕਰਦਾ ਹੈ ਪਰ ਅੰਦਰ ਲਾਲਚੀ ਕੁੱਤਾ ਹਰ ਸਮੇਂ ਗੰਦ ਖਿਲਾਰਦਾ ਰਹਿੰਦਾ ਹੈ ‘‘ਬਾਹਰਿ ਗਿਆਨ ਧਿਆਨ ਇਸਨਾਨ   ਅੰਤਰਿ ਬਿਆਪੈ; ਲੋਭੁ ਸੁਆਨੁ ’’ (ਮਹਲਾ /੨੬੭)

ਕੋਈ ਤੀਰਥਾਂ ਉੱਤੇ ਜਾ ਕੇ, ਸਰੋਵਰਾਂ, ਬਉਲੀਆਂ, ਦਰਿਆਵਾਂ ਜਾਂ ਸਮੁੰਦਰਾਂ ਵਿੱਚ ਡੁੱਬਕੀਆਂ ਲਗਾ ਕੇ ਆਪਣੇ ਆਪ ਨੂੰ ਪਵਿੱਤਰ ਸਮਝੀ ਬੈਠਾ ਹੈ। ਉਸ ਨੂੰ ਇੰਨੀ ਵੀ ਸੂਝ ਨਹੀਂ ਆਈ ਕਿ ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਹੋਇ ’’ (ਮਹਲਾ /੫੫੮)

ਸਤਿਗੁਰੂ ਅਰਜੁਨ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਪ੍ਰਭੂ ਦਾ ਨਾਮ ਜਪਣ ਦੇ ਨਾਂ ’ਤੇ ਕਰਮਕਾਂਡੀ ਹੋ ਜਾਂਦਾ ਹੈ। ਕਿਸੇ ਤੀਰਥ ਉੱਤੇ ਡੇਰੇ ਲਗਾ ਬੈਠਦਾ ਹੈ। ਤੀਰਥਾਂ ’ਤੇ ਇਸ਼ਨਾਨ ਕਰਦਾ ਹੈ। ਦੇਹੀ ਨੂੰ ਸਾਧਦਾ ਹੈ। ਅਨੇਕਾਂ ਕਰਮ ਕਰਦਾ ਹੈ, ਜਿਨ੍ਹਾਂ ਨਾਲ ਮਨ ਨੀਂਵਾਂ ਨਹੀਂ ਹੁੰਦਾ ਸਗੋਂ ਹੋਰ ਹੰਕਾਰ ਨਾਲ ਭਰ ਜਾਂਦਾ ਹੈ (ਕਿ ਮੈ ਧਰਮੀ ਹਾਂ)। ਇਸ ਤਰ੍ਹਾਂ ਮਨ ਤੋਂ ਜ਼ਹਿਰ ਬਿਲਕੁਲ ਨਹੀਂ ਉਤਰ ਸਕਦੀ। ਇਹ ਸ਼ੁੱਧ ਹੋਣ ਦੀ ਥਾਂ ਹੋਰ ਅਪਵਿੱਤਰ ਹੋ ਜਾਂਦਾ ਹੈ। ਐ ਜੀਵ ! ਵਿਸ਼ੇ ਵਿਕਾਰਾਂ ਦੀ ਮੈਲ਼ ਨੂੰ ਧੋਣ ਲਈ ਪ੍ਰਭੂ ਦੇ ਨਾਮ ਦੀ ਵਡਿਆਈ ਕਰਨਾ ਹੀ ਸਹੀ ਸਾਧਨ ਹੈ (ਤਾਂ ਜੋ ਮਨ ਦੀ ਅਪਣੱਤ (ਮੈ-ਮੇਰੀ) ਖ਼ਤਮ ਹੋ ਸਕੇ) ।  ਪ੍ਰਭੂ ਸਿਮਰਨ ਨਾਲ ਹੀ ਕਈ ਵਿਕਾਰਾਂ ਨਾਲ ਲਿਬੜੇ ਹੋਏ ਜੀਵ ਨਿਰਮਲ ਹੋਏ ਹਨ, ਇਸ ਕਰ ਕੇ ਤੂੰ ਵੀ ਸਿਮਰਨ ਕਰਿਆ ਕਰ।  ਪਾਵਨ ਬਚਨ ਹਨ ‘‘ਮਨ ਕਾਮਨਾ, ਤੀਰਥ ਦੇਹ ਛੁਟੈ ਗਰਬੁ ਗੁਮਾਨੁ; ਮਨ ਤੇ ਹੁਟੈ ਸੋਚ ਕਰੈ; ਦਿਨਸੁ ਅਰੁ ਰਾਤਿ ਮਨ ਕੀ ਮੈਲੁ; ਤਨ ਤੇ ਜਾਤਿ ਇਸੁ ਦੇਹੀ ਕਉ; ਬਹੁ ਸਾਧਨਾ ਕਰੈ   ਮਨ ਤੇ; ਕਬਹੂ ਬਿਖਿਆ ਟਰੈ ਜਲਿ ਧੋਵੈ; ਬਹੁ ਦੇਹ ਅਨੀਤਿ   ਸੁਧ ਕਹਾ ਹੋਇ  ?  ਕਾਚੀ ਭੀਤਿ ਮਨ  !  ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ  !  ਨਾਮਿ ਉਧਰੇ; ਪਤਿਤ ਬਹੁ ਮੂਚ (ਮਹਲਾ /੨੬੫)

ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਹੋਰ ਫ਼ੁਰਮਾਨ ਹੈ ਕਿ ਜੀਵ ਕੇਵਲ ਰੱਬੀ ਗੁਣ ਗਾਉਣ ਨਾਲ ਹੀ ਨਿਰਮਲ ਹੋ ਸਕਦਾ ਹੈ ‘‘ਗੁਨ ਗਾਵਤ; ਤੇਰੀ ਉਤਰਸਿ ਮੈਲੁ ’’ (ਮਹਲਾ /੨੮੯) ਕਿਉਂਕਿ ਮਨੁੱਖ ਦੇ ਮਨ ਦੀ ਸਫ਼ਾਈ ਲਈ ਜ਼ਰੂਰੀ ਹੈ ਕਿ ਉਹ ਅਕਾਲ ਪੁਰਖ ਦੇ ਗੁਣ ਗਾਵੇ।  ਮਨ ਨਾਲ ਨਿਰਮਲ ਮਾਲਕ ਨੂੰ ਯਾਦ ਕਰਦਿਆਂ ਇੱਕ ਦਿਨ ਆਏਗਾ ਜਦੋਂ ਆਪ ਵੀ ਨਿਰਮਲ ਹੋ ਜਾਏਗਾ; ਜਿਵੇਂ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ‘‘ਕਬੀਰ  ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਹੂੰ ’’ (ਭਗਤ ਕਬੀਰ/੧੩੭੫) ਭਾਵ ਤੇਰੇ ਗੁਣ ਗਾਉਂਦਿਆਂ ਮੇਰੇ ਵਿੱਚ ਵੀ ਤੇਰੇ ਗੁਣਾਂ ਵਾਲੀ ਸ਼ੁੱਧਤਾ ਆ ਗਈ।

‘ਜਪੁ’ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜਿਵੇਂ ਮਿੱਟੀ ਨਾਲ ਲਿਬੜੇ ਸਰੀਰ ਦੇ ਅੰਗ; ਪਾਣੀ ਨਾਲ ਅਤੇ ਗੰਦਗੀ ਨਾਲ ਲਿਬੜੇ ਕੱਪੜੇ ਸਾਬਣ ਨਾਲ ਸਾਫ਼ ਹੋ ਜਾਂਦੇ ਹਨ; ਉਸੇ ਤਰ੍ਹਾਂ ਪਾਪਾਂ ਦੇ ਨਾਲ ਮਲੀਨ ਹੋਈ ਮੱਤ ਵੀ ਪ੍ਰਭੂ ਦੇ ਨਾਮ ਨਾਲ ਸਾਫ਼ ਹੋ ਜਾਂਦੀ ਹੈ।  ਪਾਵਨ ਬਚਨ ਹਨ ‘‘ਭਰੀਐ ਹਥੁ ਪੈਰੁ ਤਨੁ ਦੇਹ ਪਾਣੀ ਧੋਤੈ ਉਤਰਸੁ ਖੇਹ ਮੂਤ ਪਲੀਤੀ ਕਪੜੁ ਹੋਇ ਦੇ ਸਾਬੂਣੁ; ਲਈਐ ਓਹੁ ਧੋਇ ਭਰੀਐ ਮਤਿ; ਪਾਪਾ ਕੈ ਸੰਗਿ ਓਹੁ ਧੋਪੈ; ਨਾਵੈ ਕੈ ਰੰਗਿ ’’ (ਜਪੁ) ਇਸੇ ਤਰ੍ਹਾਂ ਹੀ ਪੰਚਮ ਪਾਤਿਸ਼ਾਹ ਵੀ ਸਮਝਾਉਂਦੇ ਹਨ ਕਿ ‘‘ਹਰਿ ਹਰਿ ਹਰਿ ਹਰਿ ਜਾਪੀਐ; ਅੰਤਰਿ ਲਿਵ ਲਾਈ ਕਿਲਵਿਖ ਉਤਰਹਿ ਸੁਧੁ ਹੋਇ; ਸਾਧੂ ਸਰਣਾਈ ’’ (ਮਹਲਾ /੮੧੪)

ਸੋ ਜਦੋਂ ਅਸੀਂ ਗੁਰੂ ਦੀ ਸੰਗਤ ’ਚ ਜਾਵਾਂਗੇ ਤਾਂ ‘‘ਪੰਚ ਚੋਰ ਆਗੈ ਭਗੇ; ਜਬ ਸਾਧ ਸੰਗੇਤ ’’ (ਮਹਲਾ /੮੧੦) ਅਨੁਸਾਰ ਵਿਕਾਰਾਂ ਦੀ ਮੈਲ਼ ਆਪਣੇ ਆਪ ਮਨ ਤੋਂ ਉਤਰ ਜਾਵੇਗੀ, ਇਸੇ ਕਰ ਕੇ ਸਾਨੂੰ ਪੰਚਮ ਪਿਤਾ ਜੀ ਪ੍ਰਭੂ ਗਿਆਨ ਰੂਪੀ ਸ਼ੁੱਭ ਕਰਮ ਕਰਨ ਲਈ ਪ੍ਰੇਰਦੇ ਹਨ ਤੇ ਮਾੜੇ ਕੰਮਾਂ ਤੋਂ ਰੋਕਣ ਲਈ ਉਪਦੇਸ਼ ਕਰਦੇ ਹਨ ਕਿ ‘‘ਸੋ ਕਿਛੁ ਕਰਿ; ਜਿਤੁ ਮੈਲੁ ਲਾਗੈ   ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ’’ (ਮਹਲਾ /੧੯੯)