17.1 C
Jalandhar
Wednesday, April 8, 2026
spot_img
Home Blog Page 60

ਐਸੀ ਲਾਲ  ! ਤੁਝ ਬਿਨੁ ਕਉਨੁ ਕਰੈ॥

0

ਐਸੀ ਲਾਲ  ! ਤੁਝ ਬਿਨੁ ਕਉਨੁ ਕਰੈ॥

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਦਾ ਅਸਲ ਮਕਸਦ ਸੀ ਕਿ ਇਨਸਾਨੀਅਤ ਨੂੰ ਵਧੇਰੇ ਤਰਜੀਹ ਮਿਲੇ। ਇਸੇ ਲਈ ਮਾਨਵਤਾ-ਪੱਖੀ ਸੋਚਣ ਵਾਲੇ ਹਰ ਸੱਜਣ ਨੂੰ ਪੂਰੀ ਮਾਨਤਾ ਦਿੱਤੀ ਗਈ ਅਤੇ ਸਭ ਦਾ ਭਲਾ ਲੋਚਿਆ ਗਿਆ।

ਸਿੱਖੀ ਸੋਚ ਦੀ ਨੀਂਹ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਨੂੰ ਮਿਟਾ ਕੇ ਸੱਚ ਅਤੇ ਹੱਕ ਪ੍ਰਤੀ ਜਾਗਰੂਕਤਾ ਫੈਲਾਉਣ ਉੱਤੇ ਆਧਾਰਿਤ ਹੈ। ਇੱਕ ਗੱਲ ਸਪਸ਼ਟ ਹੈ ਕਿ ਸਿਰਫ਼ ਜੰਮਣ ਦੇ ਆਧਾਰ ’ਤੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੋ ਜਾਂਦਾ। ਆਚਰਨ ਅਤੇ ਕਿਰਦਾਰ ਹੀ ਜੀਵਨ ਨੂੰ ਉਚਾਈ ਜਾਂ ਨਿਵਾਣ ਵੱਲ ਲੈ ਜਾਂਦੇ ਹਨ।

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਹੈ ‘‘ਨਾਗਰ ਜਨਾਂ ! ਮੇਰੀ ਜਾਤਿ ਬਿਖਿਆਤ ਚੰਮਾਰੰ   ਰਿਦੈ ਰਾਮ; ਗੋਬਿੰਦ ਗੁਨ ਸਾਰੰ ਰਹਾਉ ’’ (ਭਗਤ ਰਵਿਦਾਸ/੧੨੯੩) ਭਾਵ ਹੇ ਨਗਰ ਦੇ ਲੋਕੋ, ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਚਮਿਆਰ ਹੈ, ਜਿਸ ਨੂੰ ਨੀਵੀਂ ਜਾਤ ਵਜੋਂ ਵੇਖਿਆ ਜਾਂਦਾ ਹੈ, ਪਰ ਮੈਂ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ, ਇਸ ਵਾਸਤੇ ਹੁਣ ਨੀਚ ਨਹੀਂ ਰਿਹਾ; ਜਿਵੇਂ ਅਪਵਿੱਤਰ ਸ਼ਰਾਬ ਅਤੇ ਗੰਦਾ ਪਾਣੀ ਵੀ ਗੰਗਾ ਵਿੱਚ ਮਿਲ ਕੇ ਉਸ ਤੋਂ ਵੱਖ ਨਹੀਂ ਰਹਿ ਜਾਂਦੇ (ਭਾਵ ਗੰਗਾ ਵਾਙ ਨਿਰਮਲ ਹੋ ਜਾਂਦੇ ਹਨ), ਉਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਵੀ ਪਰਮ ਪਵਿੱਤਰ ਪ੍ਰਭੂ ਨਾਲ ਜੁੜ ਕੇ ਉੱਚਾ ਹੋ ਜਾਂਦਾ ਹੈ ਤੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ। (ਟੀਕਾਕਾਰ ਪ੍ਰੋ. ਸਾਹਿਬ ਸਿੰਘ)

ਇਹ ਵੀ ਭਗਤ ਰਵਿਦਾਸ ਜੀ ਨੇ ਸਮਝਾਇਆ ਹੈ ਕਿ ਤਾੜੀ ਦੇ ਰੁੱਖ ਅਤੇ ਉਨ੍ਹਾਂ ਰੁੱਖਾਂ ਤੋਂ ਬਣੇ ਕਾਗਜ਼ ਅਪਵਿੱਤਰ ਮੰਨੇ ਜਾਂਦੇ ਹਨ, ਪਰ ਉਨ੍ਹਾਂ ਹੀ ਕਾਗਜ਼ਾਂ ਉੱਤੇ ਜਦੋਂ ਭਗਵਾਨ ਦੀ ਸਿਫ਼ਤ ਲਿਖ ਦਿੱਤੀ ਜਾਵੇ ਤਾਂ ਉਹ ਪੂਜਣਯੋਗ ਬਣ ਜਾਂਦੇ ਹਨ ‘‘ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ! ਜੈਸੇ ਕਾਗਰਾ ਕਰਤ ਬੀਚਾਰੰ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ; ਪੂਜੀਐ ਕਰਿ ਨਮਸਕਾਰੰ ’’ (ਭਗਤ ਰਵਿਦਾਸ/੧੨੯੩)

ਭਗਤ ਰਵਿਦਾਸ ਜੀ ਦੀ ਨਿਮਰਤਾ ਦੀ ਸਿਖਰ ਹੇਠਲੀਆਂ ਤੁਕਾਂ ਵਿੱਚ ਸਪਸ਼ਟ ਹੋ ਜਾਂਦੀ ਹੈ ਜਿਨ੍ਹਾਂ ’ਚ ਆਖਿਆ ਗਿਆ ਕਿ ਮੇਰੀ ਜਾਤ ਦੇ ਲੋਕ ਚੰਮ ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ ਅਜੇ ਵੀ ਰਹਿੰਦੇ ਹਨ ਅਤੇ ਨਿੱਤ ਮੋਏ ਹੋਏ ਪਸ਼ੂ ਢੋਂਦੇ ਹਨ। ਹੇ ਪ੍ਰਭੂ ! ਉਸੇ ਕੁਲ ਵਿੱਚ ਜੰਮਿਆ ਤੇਰਾ ਸੇਵਕ ਰਵੀਦਾਸ ਤੇਰੇ ਨਾਮ ਦੀ ਸ਼ਰਨ ਵਿੱਚ ਆਇਆ ਹੈ, ਜਿਸ ਕਾਰਨ ਹੁਣ ਵੱਡੇ-ਵੱਡੇ ਬ੍ਰਾਹਮਣ ਨਮਸਕਾਰ ਕਰਨ ਲੱਗ ਪਏ ਹਨ ‘‘ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ’’ (ਭਗਤ ਰਵਿਦਾਸ/੧੨੯੩)

ਇੱਕੋ ਤੁਕ ਵਿੱਚ ਰਾਮ ਅਤੇ ਗੋਬਿੰਦ ਦੇ ਗੁਣਾਂ ਨੂੰ ਸੰਭਾਲਣ ਦੀ ਗੱਲ ਕੀਤੀ ਗਈ ਹੈ, ਜਿਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਭਗਤ ਰਵਿਦਾਸ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸਕ ਨਹੀਂ ਹਨ। ਉਹ ਉਸ ਪ੍ਰਮਾਤਮਾ ਦੇ ਭਗਤ ਹਨ, ਜਿਸ ਵਾਸਤੇ ਸਾਰੇ ਲਫ਼ਜ਼ ਹੀ ਵਰਤੇ ਜਾ ਸਕਦੇ ਹਨ।

ਜੋ ਸੁਨੇਹਾ ਭਗਤ ਰਵਿਦਾਸ ਜੀ ਨੇ ਪੂਰੀ ਖ਼ਲਕਤ ਨੂੰ ਦਿੱਤਾ ਉਹ ਇਹੀ ਸੀ ਕਿ ਸਿਮਰਨ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ। ਇੰਜ ਹੀ ਭਗਤ ਨਾਮਦੇਵ ਜੀ ਨੂੰ ਛੀਂਬਾ ਅਤੇ ਅਛੂਤ ਕਹਿਣ ਵਾਲੇ ਵੀ ਉਨ੍ਹਾਂ ਵੱਲੋਂ ਕੀਤੀ ਪ੍ਰਭੂ ਭਗਤੀ ਸਦਕਾ ਉਨ੍ਹਾਂ ਦੀ ਤਿੰਨਾਂ ਲੋਕਾਂ ਵਿੱਚ ਵਡਿਆਈ ਕਰਨ ਲੱਗ ਪਏ ਸਨ ‘‘ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ; ਲੋਕੁ ਛੀਪਾ ਕਹੈ ਬੁਲਾਇ   ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ਹਰਿ ਨਾਮਦੇਉ ਲੀਆ ਮੁਖਿ ਲਾਇ ’’ (ਮਹਲਾ /੭੩੩)

ਲਿਖਿਆ ਮਿਲਦਾ ਹੈ ਕਿ ਭਗਤ ਕਬੀਰ ਜੀ ਦੀ ਜਾਤ ਦੇ ਜੁਲਾਹੇ ਲੋਕ ਵੀ ਬਕਰੀਦ ਦੇ ਸਮੇਂ ਗਾਵਾਂ ਹਲਾਲ ਕਰਦੇ ਸਨ। ਜਿਉਂ ਹੀ ਮੁਸਲਮਾਨੀ ਹਕੂਮਤ ਦੇ ਦਬਾਅ ਤੋਂ ਮੁਕਤ ਹੋ ਕੇ ਕਬੀਰ ਜੀ ਨੇ ਰੱਬ ਦਾ ਨਾਮ ਸਿਮਰਨ ਸ਼ੁਰੂ ਕੀਤਾ ਤਾਂ ਸਾਰਾ ਮਨੁੱਖਤਾ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਲੱਗ ਪਈ ‘‘ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ; ਮਾਨੀਅਹਿ ਸੇਖ ਸਹੀਦ ਪੀਰਾ   ਜਾ ਕੈ ਬਾਪ ਵੈਸੀ ਕਰੀ; ਪੂਤ ਐਸੀ ਸਰੀ; ਤਿਹੂ ਰੇ ਲੋਕ ਪਰਸਿਧ ਕਬੀਰਾ ’’ (ਭਗਤ ਰਵਿਦਾਸ/੧੨੯੩)

ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਲਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਰਪਣ ਵਿੱਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਭਾਵੇਂ ਫ਼ਰੀਦ ਜੀ ਮੁਸਲਮਾਨੀ ਘਰ ਭਾਵ ਮੁਸਲਮਾਨੀ ਖ਼ਿਆਲਾਂ ਵਿੱਚ ਪਲ਼ੇ ਸਨ ਅਤੇ ਕਬੀਰ ਜੀ ਹਿੰਦੂ ਘਰ ਭਾਵ ਹਿੰਦੂ ਸੱਭਿਅਤਾ ਵਿੱਚ ਪਰ ਹਿੰਦੂ ਧਰਮ ਵਿਚਲੀਆਂ ਕੁਰੀਤੀਆਂ ਅਤੇ ਕੁਰੀਤਾਂ ਨੂੰ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ। ਕਬੀਰ ਜੀ ਹਿੰਦੂ ਘਰ ਵਿੱਚ ਜੰਮੇ ਹੋਣ ਕਰਕੇ ਹਿੰਦੂ ਰਸਮਾਂ ਤੇ ਮਰਯਾਦਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਹ ਕਬੀਰ ਜੀ ਨੇ ਆਪਣੇ ਹੀ ਲਿਖੇ ਸ਼ਬਦ ਵਿੱਚ ਜਗ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਸੁੰਨਤ ਨਹੀਂ ਸੀ ਹੋਈ ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ?  ਅਰਧ ਸਰੀਰੀ ਨਾਰਿ ਛੋਡੈ; ਤਾ ਤੇ ਹਿੰਦੂ ਹੀ ਰਹੀਐ ’’ (ਭਗਤ ਕਬੀਰ/੪੭੭)

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਜਿਹੜੇ ਲੋਕ ਹਰਿ ਨਾਮ ਸਿਮਰਦੇ ਹਨ, ਉਨ੍ਹਾਂ ਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਇਸੇ ਲਈ ਉਹ ਕਿਸੇ ਹਕੂਮਤ ਤੋਂ ਡਰੇ ਬਗ਼ੈਰ ਨਿਰਭੈ ਅਤੇ ਨਿਰਪੱਖ ਹੋ ਕੇ ਸੱਚ ਦਾ ਸਾਥ ਦਿੰਦੇ ਹਨ।

ਐਸੀ ਲਾਲ  ! ਤੁਝ ਬਿਨੁ ਕਉਨੁ ਕਰੈ ? ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ਰਹਾਉ (ਭਗਤ ਰਵਿਦਾਸ/੧੧੦੬) ਵਾਕ ਵਿੱਚ ਭਗਤ ਰਵਿਦਾਸ ਜੀ ਨੇ ਸਮਝਾਇਆ ਹੈ ਕਿ ਪ੍ਰਭੂ ਤੋਂ ਬਿਨਾਂ ਕੌਣ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ? ਉਹ ਤਾਂ ਗ਼ਰੀਬ ਨੂੰ ਵੀ ਰਾਜਾ ਬਣਾ ਦਿੰਦਾ ਹੈ। ਜਿਸ ਮਨੁੱਖ ਨੂੰ ਏਨਾ ਨੀਵਾਂ ਮੰਨਿਆ ਜਾਂਦਾ ਹੋਵੇ ਕਿ ਉਸ ਨੂੰ ਛੂਹ ਲੈਣ ਵਾਲੇ ਸਾਰੇ ਲੋਕ ਹੀ ਆਪਣੇ ਆਪ ਨੂੰ ਭਿੱਟਿਆ ਹੋਇਆ ਸਮਝਣ ਲੱਗ ਪੈਣ, ਵੈਸੇ ਮਨੁੱਖ ਨੂੰ ਵੀ ਮੇਰਾ ਗੋਬਿੰਦ ਨੀਚ ਤੋਂ ਉੱਚੇ ਬਣਾ ਦਿੰਦਾ ਹੈ ਤੇ ਕਿਸੇ ਤੋਂ ਡਰਦਾ ਨਹੀਂ ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਡਰੈ   ਨਾਮਦੇਵ, ਕਬੀਰੁ, ਤਿਲੋਚਨੁ; ਸਧਨਾ ਸੈਨੁ ਤਰੈ   ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ! ਹਰਿ ਜੀਉ ਤੇ ਸਭੈ ਸਰੈ ’’ (ਭਗਤ ਰਵਿਦਾਸ/੧੧੦੬) ਭਾਵ ਪ੍ਰਭੂ ਦੀ ਕਿਰਪਾ ਨਾਲ ਹੀ ਨਾਮਦੇਵ, ਤ੍ਰਿਲੋਚਨ, ਸਧਨਾ ਅਤੇ ਕਬੀਰ ਭਗਤ, ਨੀਚਹੁ ਊਚ ਹੋ ਗਏ।

ਪੜੀਐ ਗੁਨੀਐ ਨਾਮੁ ਸਭੁ ਸੁਨੀਐ; ਅਨਭਉ ਭਾਉ ਦਰਸੈ   ਲੋਹਾ, ਕੰਚਨੁ ਹਿਰਨ ਹੋਇ ਕੈਸੇ ? ਜਉ ਪਾਰਸਹਿ ਪਰਸੈ (ਭਗਤ ਰਵਿਦਾਸ/੯੭੩) ਵਾਕ ਵਿੱਚ ਭਗਤ ਰਵਿਦਾਸ ਜੀ ਨੇ ਕਾਮ, ਕ੍ਰੋਧ, ਮਾਇਆ, ਹੰਕਾਰ ਤੇ ਈਰਖਾ ਸਦਕਾ ਜੀਵਾਂ ਦੇ ਅੰਦਰਲੇ ਗੁਣ ਲੁੱਟੇ ਜਾਣ ਬਾਰੇ ਸਮਝਾਇਆ ਹੈ ਕਿ ਇਹ ਪੰਜੋ ਵਿਕਾਰ; ਇਨਸਾਨ ਨੂੰ ਨਿਤਾਣਾ ਬਣਾ ਕੇ ਮਨ ਅੰਦਰ ਸਹਿਮ ਪੈਦਾ ਕਰ ਦਿੰਦੇ ਹਨ। ਇਹ ਸਹਿਮ ਐਸੀ ਗੰਢ ਬਣਾ ਦਿੰਦਾ ਹੈ ਕਿ ਮਨ ਅੰਦਰ ਪ੍ਰਭੂ-ਪ੍ਰੇਮ ਦਾ ਰੰਗ ਹੀ ਨਹੀਂ ਚੜ੍ਹਦਾ।

ਭਗਤ ਰਵਿਦਾਸ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਦ ਤਕ ਪਾਰਸ ਨਾਲ ਲੋਹਾ ਨਾ ਛੂਹੇ, ਉਦੋਂ ਤਕ ਸ਼ੁੱਧ ਸੋਨਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਕਾਮਾਦਿਕਾਂ; ਮਨੁੱਖ ਦੇ ਮਨ ਨੂੰ ਪ੍ਰਭੂ ਦੀ ਯਾਦ ਵੱਲੋਂ ਰੋਕ ਕੇ ਉਸ ਨੂੰ ਹੰਕਾਰ ਨਾਲ ਭਰ ਦਿੰਦੀਆਂ ਹਨ ਕਿ ਮੈਂ ਵੱਡਾ ਕਵੀ ਹਾਂ, ਵੱਡੀ ਕੁਲ ਵਾਲਾ ਹਾਂ, ਵਿਦਵਾਨ ਹਾਂ, ਉੱਚ ਕੋਟੀ ਦਾ ਸੰਨਿਆਸੀ ਹਾਂ, ਗਿਆਨਵਾਨ, ਗੁਣਵਾਨ ਹਾਂ ਤੇ ਬਹੁਤ ਵੱਡਾ ਸੂਰਮਾ ਜਾਂ ਦਾਤਾ ਹਾਂ। ਇਹ ਮਾਣ ਬੰਦੇ ਨੂੰ ਕਮਲਾ ਬਣਾ ਦਿੰਦਾ ਹੈ ਤੇ ਉਹ ਭੁੱਲ ਹੀ ਜਾਂਦਾ ਹੈ ਕਿ ਉਹ ਨਾਸਵਾਨ ਹੈ ‘‘ਹਮ ਬਡ ਕਬਿ ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ   ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਿਕਾਰਾਂ ਤੋਂ ਬਚਣ ਦਾ ਮਾਰਗ ਭਗਤ ਰਵਿਦਾਸ ਜੀ ਅਨੁਸਾਰ ਪ੍ਰਮਾਤਮਾ ਦਾ ਸਿਮਰਨ ਹੀ ਹੈ।

ਆਰਥਿਕ ਤੰਗੀ ਅਤੇ ਜਾਤ-ਪਾਤ ਦਾ ਭੇਦ-ਭਾਵ ਕਿਸੇ ਵੀ ਬੰਦੇ ਦੀ ਅਣਖ ਮਾਰ ਦਿੰਦਾ ਹੈ। ਭਗਤ ਰਵਿਦਾਸ ਜੀ ਬਨਾਰਸ ਵਿੱਚ ਅਤਿ ਨੀਵੀਂ ਮੰਨੀ ਜਾਂਦੀ ਜਾਤ ਵਿੱਚ ਪੈਦਾ ਹੋਣ ਕਾਰਨ ਤਿਰਸਕਾਰ (ਅਨਾਦਰ) ਦਾ ਸ਼ਿਕਾਰ ਹੰੁਦਿਆਂ ਹੋਇਆਂ ਵੀ ਰੱਬ ਦੀ ਉਸਤਤ ਕਰਨ ਵੱਲ ਲੱਗ ਰਹੇ ਭਾਵੇ ਕਿ ਇਸ ਨੀਚ ਜਮਾਤ ਨੂੰ ਹਿੰਦੂ ਸਮਾਜ; ਰੱਬ ਦੀ ਉਸਤਤ ਕਰਨ ਦਾ ਅਧਿਕਾਰ ਵੀ ਨਹੀਂ ਦਿੰਦਾ ਸੀ। ਹਿੰਦੂ ਧਰਮ ਮੁਤਾਬਕ ਸ਼ੂਦਰ (ਭਗਤ ਰਵਿਦਾਸ ਜੀ) ਨੂੰ ਉੱਚੀ ਜਾਤ ‘ਵੈਸ਼, ਖੱਤਰੀ ਅਤੇ ਬ੍ਰਾਹਮਣ’ ਦੀ ਸੇਵਾ ਕਰਨ ਦਾ ਜ਼ਿੰਮਾ ਦਿੱਤਾ ਹੋਇਆ ਹੈ ਭਾਵ ਸ਼ੂਦਰ ਦਾ ਇਹੀ ਧਰਮ ਹੈ, ਨਾ ਕਿ ਰੱਬ ਦੀ ਭਗਤੀ ਕਰਨਾ।

ਸਿੱਖ ਮੱਤ ਅਨੁਸਾਰ ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਵਿੱਚ ਕੋਈ ਭੇਦ-ਭਾਵ ਨਹੀਂ ਵੇਖਿਆ ਗਿਆ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ   ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ’’ (ਮਹਲਾ /੭੪੮) ਸਭਨਾਂ ਵਿੱਚ ਰੱਬ ਦਾ ਇੱਕੋ ਜਿਹਾ ਵਾਸ ਮੰਨਦਿਆਂ ਜਾਤ-ਪਾਤ ਖ਼ਤਮ ਕਰਨ ਦਾ ਹੋਕਾ ਦਿੱਤਾ ਗਿਆ ਹੈ। ਇਸੇ ਲਈ ਵੱਖੋ-ਵੱਖ ਧਰਮਾਂ ਅਤੇ ਮੱਤਾਂ ਨੂੰ ਮੰਨਣ ਵਾਲੇ ਹਰ ਉਸ ਭਗਤ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਮਿਲੀ, ਜਿਸ ਨੇ ਮਨੁੱਖਤਾ ਨੂੰ ਅਤੇ ਮਨੁੱਖੀ ਹੱਕਾਂ ਨੂੰ ਪਹਿਲ ਦੇ ਕੇ ਊਚ ਨੀਚ ਤੇ ਜਾਤ-ਪਾਤ ਦੇ ਪਾੜ ਵਿਰੁੱਧ ਆਵਾਜ਼ ਚੁੱਕੀ ਅਤੇ ਇੱਕ ਰੱਬ ਦੀ ਬੰਦਗੀ ਕੀਤੀ।

ਤਖਤਿ ਬਹੈ; ਤਖਤੈ ਕੀ ਲਾਇਕ (ਮਹਲਾ /੧੦੩੯) ਵਰਗਾ ਇਲਾਹੀ ਹੁਕਮ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਹੈ ਪਰ ਅਸੀਂ ਨਾਦਾਨ ਅਤੇ ਘੱਟ ਅਕਲ ਵਾਲੇ ਇਸ ਦੀ ਮਹਾਨਤਾ ਨੂੰ ਨਾ ਸਮਝ ਸਕੇ। ਅੱਜ ਵੀ ਧਰਮ ਅਸਥਾਨਾਂ ਉੱਤੇ ਉਹੀ ਕਰਮਕਾਂਡ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ, ਜਿਨ੍ਹਾਂ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਹੈ। ਸਮਾਜ ਵੱਲੋਂ ਦੁਰਕਾਰੇ ਨੀਵਿਆਂ ਤੋਂ ਅਤਿ ਨੀਵਿਆਂ ਬਾਰੇ ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਹੈ ਕਿ ਮੈਂ ਉਨ੍ਹਾਂ ਦਾ ਹੀ ਸਾਥੀ ਹਾਂ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ   ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  !’’ (ਮਹਲਾ /੧੫) ਮਲਿਕ ਭਾਗੋ ਦੇ ਸ਼ਾਹੀ ਭੋਜ ਨੂੰ ਪਾਪ ਦੀ ਕਮਾਈ ਕਹਿਣ ਦਾ ਵੀ ਇਹੋ ਅਰਥ ਸੀ ਕਿ ਕਿਸੇ ਮਨੁੱਖ ਨੂੰ ਦੂਜੇ ਮਨੁੱਖ ਦੀ ਅਧੀਨਤਾ ਨਾ ਕਰਨੀ ਪਵੇ। ਅਮੀਰੀ ਗ਼ਰੀਬੀ ਦੇ ਪਾੜ ਨੂੰ ਖ਼ਤਮ ਕਰਨ ਦੀ ਲੋੜ ਹੈ। ਕਿਸੇ ਹੋਰ ਨੂੰ ਤਿਰਸਕਾਰਨ ਤੋਂ ਪਹਿਲਾਂ ਆਪਣੀ ਹਉਮੈ ਨੂੰ ਬਾਹਰ ਕਰ ਕੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਮੈਂ ਆਪਣੇ ਵਿਚਾਰਾਂ ਅਤੇ ਵਿਕਾਰਾਂ ਕਾਰਨ ਕਿੰਨਾ ਕੁ ਨੀਵਾਂ ਡਿੱਗ ਚੁੱਕਿਆ ਹਾਂ? ਸਿਰਫ਼ ਅਹੁਦਾ, ਰੁਤਬਾ, ਪੈਸਾ ਕਿਸੇ ਨੂੰ ਉੱਚੀ ਪਦਵੀ ਨਹੀਂ ਦਵਾਉਂਦਾ। ਉੱਚਾ ਸੁੱਚਾ ਕਿਰਦਾਰ ਹੀ ਮਾਣ ਤੇ ਸਤਿਕਾਰ ਦਵਾਉਂਦਾ ਹੈ।

ਰੱਬ ਦੇ ਘਰ ਵਿੱਚ ਸਭ ਇੱਕੋ ਪਲੜੇ ਵਿੱਚ ਤੋਲੇ ਜਾਂਦੇ ਹਨ। ਉੱਥੇ, ਊਚ ਨੀਚ ਦਾ ਫ਼ਰਕ ਮਿਟ ਜਾਂਦਾ ਹੈ। ਜੇ ਸਿਰਫ਼ ਏਨਾ ਕੁ ਨੁਕਤਾ ਸਮਝ ਆ ਜਾਏ ਕਿ ‘‘ਹਮ ਨਹੀ ਚੰਗੇ; ਬੁਰਾ ਨਹੀ ਕੋਇ ’’ (ਮਹਲਾ /੭੨੮) ਤਾਂ ਸਭ ਬੁਰਿਆਈਆਂ ਤੇ ਝਗੜਿਆਂ ਦਾ ਅੰਤ ਹੋ ਸਕਦਾ ਹੈ। ਰੱਬ ਨੂੰ ਧਿਆਉਣ ਦਾ ਮਤਲਬ ਹੀ ਇਹੀ ਹੈ ਕਿ ਮਨ ਵਿੱਚ ਨਿਮਰਤਾ ਉਪਜੇ ਅਤੇ ਚੰਗੇ ਵਿਚਾਰ ਪਨਪ ਜਾਣ।

ਰੱਦੀ ਕਾਗਜ਼ ਵਰਗੇ ਮਨ ਉੱਤੇ ਵੀ ਜਦੋਂ ਨਾਮ ਸਿਮਰਨ ਲਿਖ ਦਿੱਤਾ ਜਾਵੇ ਤਾਂ ਹਿਰਦਾ; ਪਵਿੱਤਰ ਹੋ ਜਾਂਦਾ ਹੈ। ਇਹ ਸਬਕ, ਜੋ ਭਗਤ ਰਵਿਦਾਸ ਜੀ ਨੇ ਅਤੇ ਸਾਰੇ ਗੁਰੂ ਸਾਹਿਬਾਨ ਨੇ ਸਮਝਾਇਆ, ਅੱਜ ਵੀ ਓਨਾ ਹੀ ਢੁੱਕਦਾ ਹੈ ਅਤੇ ਆਉਣ ਵਾਲੀ ਹਰ ਸਦੀ ਵਿੱਚ ਓਨਾ ਹੀ ਵਜ਼ਨਦਾਰ ਰਹਿਣ ਵਾਲਾ ਹੈ।

ਅਸੀਂ ਉਨ੍ਹਾਂ ਦੀ ਸੋਚ ਉੱਤੇ ਕਦੋਂ ਖਰੇ ਉਤਰਾਂਗੇ, ਇਹ ਹੁਣ ਸਾਡੇ ਉੱਤੇ ਹੈ। ਜਦੋਂ ਧਾਰਮਿਕ ਥਾਵਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਊਚ-ਨੀਚ ਦੇ ਵਿਤਕਰੇ ਬੰਦ ਹੋਣਗੇ, ਉਦੋਂ ਹੀ ਸਹੀ ਮਾਅਨਿਆਂ ਵਿੱਚ ਅਸੀਂ ਖਰੇ ਇਨਸਾਨ ਬਣਾਂਗੇ ਤੇ ਉੱਤਮ ਜੀਵਨ ਜੀਅ ਰਹੇ ਹੋਵਾਂਗੇ। ਨਹੀਂ ਤਾਂ ਸਿਰਫ਼ ਜੰਮਣ ਤੋਂ ਮਰਨ ਤੱਕ ਦਾ ਸਫ਼ਰ, ਹਉਮੈ ਦੀਆਂ ਤਾਰਾਂ ਵਿੱਚ ਜਕੜੇ ਹੋਏ ਹੀ ਸਵਾਸ ਤਿਆਗ ਜਾਵਾਂਗੇ !

ਜੇ ਵਕਤੀ ਸਲਾਮਾਂ ਕਰਵਾਉਣੀਆਂ ਹਨ ਤਾਂ ਗ਼ਰੂਰ ਦੇ ਪਲ; ਛਿਣ ਮਾਤਰ ਸਮੇਂ ਤੱਕ ਸੀਮਤ ਰਹਿਣਗੀਆਂ, ਪਰ ਜੇ ਸਦੀਆਂ ਤੱਕ ਲੋਕਾਂ ਦੇ ਮਨਾਂ ਵਿੱਚ ਵਾਸ ਕਰਨਾ ਹੈ ਤਾਂ ਭਗਤ ਰਵਿਦਾਸ ਜੀ ਦੀ ਸਿੱਖਿਆ ਨੂੰ ਅਪਣਾਉਣਾ ਪਵੇਗਾ ਤੇ ਗੁਰੂ ਗ੍ਰੰਥ ਸਾਹਿਬ ਵਿਖੇ ਜੀਵਨ-ਜਾਚ ਦਰਸਾਉਂਦੀਆਂ, ਮਾਨਵ-ਕਲਿਆਣਕਾਰੀ ਸਿੱਖਿਆਵਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਪਵੇਗਾ।

ਜਿੱਥੇ ਊਚ-ਨੀਚ ਦਾ ਵਿਤਕਰਾ ਖ਼ਤਮ ਕੀਤਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਖੋ-ਵੱਖ ਧਰਮਾਂ ਦੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰ ਕੇ ਹਰ ਸਮਾਜਿਕ ਭਾਈਚਾਰੇ ਨੂੰ ਇੱਜ਼ਤ ਬਖ਼ਸ਼ੀ ਗਈ। ਜੇ ਵਿਰੋਧ ਹੈ ਤਾਂ ਸਿਰਫ਼ ਵੱਖੋ-ਵੱਖ ਧਰਮਾਂ ਦੇ ਮੋਢੀਆਂ ਵੱਲੋਂ ਰਚਾਏ ਕਰਮਕਾਂਡਾਂ ਦਾ, ਜੋ ਗ਼ਰੀਬ ਜਨਤਾ ਨੂੰ ਲੁੱਟਣ ਅਤੇ ਆਪਣੇ ਅਧੀਨ ਰੱਖਣ ਦਾ ਜ਼ਰੀਆ ਬਣਾਏ ਗਏ ਸਨ !

ਇੱਕ ਆਖ਼ਰੀ ਸਵਾਲ ਹੈਕਿ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਅੱਗੇ ਨਤਮਸਤਕ ਹੋਣ ਵਾਲੇ ਆਪਣੀ ਅਸਲ ਜ਼ਿੰਦਗੀ ਵਿੱਚ, ਹਾਲੇ ਵੀ ਮਨਾਂ ਵਿੱਚ ਕੋਈ ਵਿਕਤਰਾ ਤਾਂ ਨਹੀਂ ਪਾਲ਼ੀ ਬੈਠੇ? ਕੀ ਜਾਤ-ਪਾਤ ਵਾਲਾ ਦੈਂਤ ਹੋਰ ਵਧ-ਫੁਲ ਕੇ ਧਰਮ ਨੂੰ ਹੀ ਹੜੱਪ ਕਰਨ ਵੱਲ ਤਾਂ ਨਹੀਂ ਤੁਰ ਪਿਆ?

ਸਰੀਰਕ ਵੰਡ ਨਾਲੋਂ ਬਿਬੇਕਤਾ ਨੂੰ ਉੱਤਮ ਦਰਜਾ ਦਿੰਦਿਆਂ, ਜੋ ਭਗਤ ਰਵਿਦਾਸ ਜੀ ਨੇ ਉਚਾਰਿਆ, ਵਰਣਨਯੋਗ ਹੈ :

– ਦੁਲਭ ਜਨਮੁ ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ ॥ (ਭਗਤ ਰਵਿਦਾਸ/੬੫੮)

– ਮਾਧੋ ! ਅਬਿਦਿਆ ਹਿਤ ਕੀਨ ॥  ਬਿਬੇਕ ਦੀਪ ਮਲੀਨ ॥੧॥ ਰਹਾਉ ॥ (ਭਗਤ ਰਵਿਦਾਸ/੪੮੬)

– ਰਵਿਦਾਸੁ ਭਣੈ; ਜੋ ਜਾਣੈ, ਸੋ ਜਾਣੁ ॥  ਸੰਤ ਅਨੰਤਹਿ; ਅੰਤਰੁ ਨਾਹੀ ॥ (ਭਗਤ ਰਵਿਦਾਸ/੪੮੬)

ਭਗਤ ਰਵਿਦਾਸ ਜੀ ਨੇ ਇਸ ਬਿਬੇਕ ਨੂੰ ਨਾ ਪਾ ਸਕਣ ਦਾ ਮੂਲ ਕਾਰਨ ਆਪਣੇ ਮਾਣ ਵਿੱਚ ਰੱਬ ਨੂੰ ਭੁੱਲਣਾ ਦੱਸਿਆ ਹੈ ਭਾਵੇਂ ਕਿ ਇਸ ਦੀ ਆਪਣੀ ਕੋਈ ਪਾਇਆਂ ਹੀ ਨਹੀਂ ਸਿਵਾਏ ਅਹੰਕਾਰ ਤੋਂ :

– ਮਾਟੀ ਕੋ ਪੁਤਰਾ; ਕੈਸੇ ਨਚਤੁ ਹੈ ?॥  ਦੇਖੈ ਦੇਖੈ ਸੁਨੈ ਬੋਲੈ; ਦਉਰਿਓ ਫਿਰਤੁ ਹੈ ॥੧॥ ਰਹਾਉ ॥  ਜਬ ਕਛੁ ਪਾਵੈ; ਤਬ ਗਰਬੁ ਕਰਤੁ ਹੈ ॥  ਮਾਇਆ ਗਈ; ਤਬ ਰੋਵਨੁ ਲਗਤੁ ਹੈ ॥੧॥ (ਭਗਤ ਰਵਿਦਾਸ/੪੮੭)

– ਜੋ ਦਿਨ ਆਵਹਿ; ਸੋ ਦਿਨ ਜਾਹੀ ॥  ਕਰਨਾ ਕੂਚੁ; ਰਹਨੁ ਥਿਰੁ ਨਾਹੀ ॥ (ਭਗਤ ਰਵਿਦਾਸ/੭੯੩)

– ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ॥  ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ॥ (ਭਗਤ ਰਵਿਦਾਸ/੩੪੬)

– ਮਾਧਵੇ  ! ਕਿਆ ਕਹੀਐ ? ਭ੍ਰਮੁ ਐਸਾ ॥  ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥  ਨਰਪਤਿ ਏਕੁ ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ॥  ਅਛਤ ਰਾਜ, ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥੨॥ (ਭਗਤ ਰਵਿਦਾਸ/੬੫੮)

– ਜੇ ਓਹੁ; ਅਠਸਠਿ ਤੀਰਥ ਨ੍ਾਵੈ ॥  ਜੇ ਓਹੁ; ਦੁਆਦਸ ਸਿਲਾ ਪੂਜਾਵੈ ॥  ਜੇ ਓਹੁ; ਕੂਪ ਤਟਾ ਦੇਵਾਵੈ ॥  ਕਰੈ ਨਿੰਦ; ਸਭ ਬਿਰਥਾ ਜਾਵੈ ॥੧॥  ਸਾਧ ਕਾ ਨਿੰਦਕੁ; ਕੈਸੇ ਤਰੈ ?॥  ਸਰਪਰ ਜਾਨਹੁ; ਨਰਕ ਹੀ ਪਰੈ ॥੧॥ ਰਹਾਉ ॥ (ਭਗਤ ਰਵਿਦਾਸ/੮੭੫)

ਹੁਣ ਪਾਠਕ ਹੀ ਫ਼ੈਸਲਾ ਕਰਨ ਕਿ ਏਨੇ ਗਿਆਨਵਾਨ ਭਗਤ ਨੂੰ ਸਮਝਣ ਲਈ ਕੀ ਪੂਰੀ ਜ਼ਿੰਦਗੀ ਵੀ ਘੱਟ ਨਹੀਂ ਹੈ? ਉਨ੍ਹਾਂ ਦੀ ਸਿੱਖਿਆ ਦਾ ਕੁੱਝ ਹਿੱਸਾ ਹੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਬੇੜਾ ਪਾਰ ਹੋ ਸਕਦਾ ਹੈ। ਹੋਰ ਕੁੱਝ ਨਹੀਂ ਤਾਂ ਘੱਟੋ-ਘੱਟ ਨਿੰਦਿਆ ਕਰਨੀ ਹੀ ਤਿਆਗ਼ ਦੇਈਏ। ਇਹ ਤਾਂ ਆਪਣੇ ਹੀ ਹੱਥ ਵਿੱਚ ਹੈ !

ਪਾਰਦਰਸ਼ੀ ਅੰਤਹਕਰਣ

0

ਪਾਰਦਰਸ਼ੀ ਅੰਤਹਕਰਣ

ਗਿਆਨੀ ਅਵਤਾਰ ਸਿੰਘ

ਪਿਛਲੇ ਭਾਗ ’ਚ ਵਿਚਾਰਿਆ ਗਿਆ ਹੈ ਕਿ ਜਦ ਸੂਰਜ ਦਾ ਪ੍ਰਕਾਸ਼; ਧਰਤੀ ’ਤੇ ਹੂ-ਬਹੂ (ਇੰਨ-ਬਿੰਨ) ਨਾ ਆਵੇ ਤਾਂ ਵਿਚਕਾਰ ਚੰਦ੍ਰਮਾ ਹੁੰਦਾ ਹੈ, ਉਸ ਦੀ ਪਰਛਾਈ ਹੁੰਦੀ ਹੈ। ਇਸ ਨੂੰ ਸੂਰਜ ਗ੍ਰਹਿਣ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਰਰੇ-ਜ਼ਰਰੇ ’ਚ ਵਿਆਪਕ ‘ਆਤਮ ਪ੍ਰਕਾਸ਼’, ਜਿਸ ਨੂੰ ‘ਨਾਮ ਅੰਮ੍ਰਿਤ’ ਵੀ ਕਿਹਾ ਹੈ ‘‘ਨਾਨਕ  ! ਅੰਮ੍ਰਿਤੁ ਮਨੈ ਮਾਹਿ..’’ (ਮਹਲਾ /੧੨੩੮); ਜੇ ਬੰਦੇ ਦੇ ਦਿਮਾਗ਼ ’ਚੋਂ ਹੂ-ਬਹੂ ਪ੍ਰਕਾਸ਼ (ਬਿਬੇਕ) ਬਣ ਪ੍ਰਗਟ ਨਾ ਹੋਵੇ ਤਾਂ ਇਸ ਵਿਚਕਾਰ ਅੰਤਹਕਰਣ ਹੁੰਦਾ ਹੈ, ਉਸ ਦੀ ਪਰਛਾਈ ਹੁੰਦੀ ਹੈ। ਮਨੁੱਖ ਦਾ ਟੀਚਾ ਰੱਬ ਨਾਲ਼ ਜੁੜ ਕੇ ਅੰਤਹਕਰਣ ਦੀ ਪਰਛਾਈ ਮਿਟਾਉਣਾ ਹੈ। ਇਸ ਦੇ ਮਿਟਣ ਨਾਲ਼ ਆਤਮ ਪ੍ਰਕਾਸ਼/ਨਾਮ ਅੰਮ੍ਰਿਤ; ਪਾਰਦਰਸ਼ੀ ਅੰਤਹਕਰਣ ਰਾਹੀਂ ਹੂ-ਬਹੂ ਦਿਮਾਗ਼ ’ਚੋਂ ਬਿਬੇਕ ਬਣ ਪ੍ਰਗਟ ਹੋਏਗਾ। ਜਿਸ ਨੂੰ ਨਿਰੋਲ ਸੱਚ ਆਧਾਰਿਤ ਅਨੁਭਵ ਵੀ ਕਹਿ ਸਕਦੇ ਹਾਂ। ਪਾਰਦਰਸ਼ੀ ਦਾ ਮਤਲਬ ਇੰਨ-ਬਿੰਨ ਪਾਰ ਵਿਖਾਈ ਦੇਣਾ; ਜਿਵੇਂ ਕਿ ਕੱਚ (ਸ਼ੀਸ਼ੇ) ਵਿਚਦੀ ਪਾਰ ਵੇਖਿਆ ਜਾ ਸਕਦਾ ਹੈ।

ਅੰਤਹਕਰਣ ਦੀ ਪਰਛਾਈ ਹੀ ‘ਮਲ਼ੀਨਤਾ, ਮਾਇਆ, ਪੰਜ ਕਾਮਾਦਿਕ, ਦੂਜੈ ਭਾਇ, ਅੰਧ ਵਿਸ਼ਵਾਸ, ਹਨ੍ਹੇਰਾ’ ਆਦਿ ਹੈ। ਗੁਰੂ ਅਮਰਦਾਸ ਜੀ ਨੇ ਜਨਮ-ਜਨਮ ਦੀ ਮੈਲ਼ ਕਿਹਾ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ (ਗੂੜ੍ਹਾ ਕਾਲ਼ਾ ਹੋ ਗਿਆ)’’ (ਮਹਲਾ /੬੫੧) ਤਾਹੀਓਂ ਅੰਤਹਕਰਣ ਨੂੰ ਸੰਬੋਧਨ ਕਰਦਿਆਂ ਆਪਣਾ ਇਹ ਭਾਰ ਹਲਕਾ ਕਰਨ ਲਈ ਹਲੂਣਿਆ ਹੈ ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਮਹਲਾ /੪੪੧) ਅਰਥ : ਹੇ ਅੰਤਹਕਰਣ ! ਤੂੰ ਆਤਮ ਪ੍ਰਕਾਸ਼ ਦਾ ਰੂਪ ਹੈਂ (ਭਾਵ ਤੇਰਾ ਪਿਛੋਕੜ ਆਤਮ ਪ੍ਰਕਾਸ਼ ਵਾਙ ਉੱਜਲਾ ਹੈ, ਪਾਰਦਰਸ਼ੀ ਹੈ) ਇਸ ਲਈ ਆਪਣੇ ਅਸਲੇ ਨੂੰ ਪਛਾਣ, ਨਿਰਮਲ ਹੋ ਜਾਹ। ਸੋ ਆਤਮ ਪ੍ਰਕਾਸ਼ ਨੂੰ ਬੁੱਧੀ ’ਚੋਂ ਘੱਟ ਜਾਂ ਵੱਧ ਪ੍ਰਗਟਾਉਣ ਲਈ ਅੰਤਹਕਰਣ; ਜ਼ਰੀਆ ਹੀ ਹੈ। ਰੱਬ ਦੀ ਭਗਤੀ ਕਰਨ ਨਾਲ਼ ਪਰਛਾਈ ਹਟ ਜਾਂਦੀ ਹੈ ਤੇ ਇਹ; ਪਾਰਦਰਸ਼ੀ ਹੋ ਜਾਂਦਾ ਹੈ, ਜਿਸ ਕਾਰਨ ਆਤਮ ਪ੍ਰਕਾਸ਼; ਹੂ-ਬਹੂ ਬਿਬੇਕ ਬਣ ਪ੍ਰਗਟ ਹੋਣ ਲੱਗਦਾ ਹੈ।

ਦਿਮਾਗ਼ ’ਚੋਂ ਪੈਦਾ ਹੁੰਦੇ ਪਾਪ-ਵਿਕਾਰ ਦਾ ਸਰੋਤ; ਮਲ਼ੀਨ ਅੰਤਹਕਰਣ ਹੈ। ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ’ਚ ਦਿਮਾਗ਼ ਨੂੰ ਨਿਰਮਲ ਕਰਨ ਲਈ ਰੱਬ ਦੇ ਨਾਮ-ਰੰਗ ’ਚ ਮਤਿ ਨੂੰ ਰੰਗਣਾ ਜ਼ਰੂਰੀ ਮੰਨਿਆ ਹੈ ‘‘ਭਰੀਐ ਮਤਿ; ਪਾਪਾ ਕੈ ਸੰਗਿ   ਓਹੁ ਧੋਪੈ; ਨਾਵੈ ਕੈ ਰੰਗਿ (ਨਾਲ਼).. ੨੦’’ (ਜਪੁ) ਭਾਵ ਮਤਿ ’ਚੋਂ ਵਿਕਾਰ-ਪਾਪ ਦਾ ਰੰਗ ਉਤਾਰਨ ਲਈ ਰੱਬ ਦਾ ਨਾਮ-ਰੰਗ ਚਾੜ੍ਹਨਾ ਜ਼ਰੂਰੀ ਹੈ ਜਾਂ ਇਉਂ ਕਹਿ ਦੇਈਏ ਕਿ ਆਤਮ ਪ੍ਰਕਾਸ਼ ਦਾ ਪ੍ਰਕਾਸ਼; ਪਾਰਦਰਸ਼ੀ ਅੰਤਹਕਰਣ ਰਾਹੀਂ ਹੂ-ਬਹੂ ਮਤਿ ’ਤੇ ਪੈਣ ਨਾਲ਼ ਵਿਕਾਰ-ਪਾਪ ਦੂਰ ਹੁੰਦੇ ਹਨ ਅਤੇ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ .. ’’ (ਜਪੁ)  ਉੱਗਦੇ ਹਨ। ਸੋ ਅੰਤਹਕਰਣ ਦਾ ਉੱਜਲਾਪਣ; ਮਤਿ ਦੇ ਉੱਜਲਾਪਣ ’ਚੋਂ ਵਿਖਾਈ ਦਿੰਦਾ ਹੈ।

ਮਹਾਨ ਕੋਸ਼ ’ਚ ਅੰਤਹਕਰਣ (ਜੋ ਕਿ ‘ਗੁਰੂ ਦੇ ਅੰਤਹਕਰਣ’ ਤੋਂ ਬਿਨਾਂ ਸਭ ਦਾ ਮਲ਼ੀਨ ਹੀ ਹੁੰਦਾ ਹੈ) ਨੂੰ ਅੰਦਰੂਨੀ ਇੰਦ੍ਰੀ ਕਿਹਾ ਹੈ, ਜਿਸ ਦੇ ਸੰਜੋਗ ਨਾਲ਼ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ। ਇਸ ਦੇ ਚਾਰ ਭੇਦ ਹਨ : ‘ਮਨ, ਬੁੱਧਿ, ਚਿੱਤ ਤੇ ਅਹੰਕਾਰ’। ਮਨ- ਜਿਸ ਤੋਂ ਸੰਕਲਪ ਵਿਕਲਪ ਫੁਰਦੇ ਹਨ। ਬੁੱਧਿ- ਜਿਸ ਤੋਂ ਵਿਚਾਰ ਪੈਦਾ ਹੁੰਦੇ ਅਤੇ ਨਿਸ਼ਚਾ ਹੁੰਦਾ ਹੈ। ਚਿੱਤ/ਸੁਰਤਿ- ਜਿਸ ਤੋਂ ਚੇਤਾ (ਯਾਦਦਾਸ਼ਤ) ਹੁੰਦਾ ਹੈ। ਮਤਿ/ਅਹੰਕਾਰ- ਜਿਸ ਤੋਂ ਪਦਾਰਥਾਂ ਨਾਲ਼ ਸੰਬੰਧ ਬਣਦਾ ਹੈ। ਇਨ੍ਹਾਂ ਚਾਰਾਂ ਦਾ ਪੂਰਨ ਘੜਨਾ ਹੀ ਪਾਰਦਰਸ਼ੀ ਅੰਤਹਕਰਣ ਹੋਣਾ ਹੈ।

ਕੁਦਰਤਿ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਨਾਲ਼ ਬਣੀ ਹੈ। ਇਹ ਵਧਦੇ ਜਾਂ ਘਟਦੇ ਨਹੀਂ ‘‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ’’ (ਮਹਲਾ /੭੩੬) ਇਨ੍ਹਾਂ ਪੰਜ ਤੱਤਾਂ ਦਾ ਪ੍ਰਭਾਵ ਹੀ ਪੰਜ ਕਾਮਾਦਿਕ (ਕਾਮ, ਕਰੋਧ, ਲੋਭ, ਮੋਹ ਤੇ ਅਹੰਕਾਰ) ਹਨ। ਦੋ ਜੁੜਵੇ ਬੱਚੇ; ਜੋ ਗਰਭ ਦੌਰਾਨ 9 ਮਹੀਨੇ ਮਾਤਾ ਦੇ ਸਰੀਰ ’ਚੋਂ ਖ਼ੂਨ, ਭੋਜਨ ਤੇ ਸੁਆਸ ਇਕ ਸਮਾਨ ਲੈਂਦੇ ਰਹੇ, ਪਰ ਜਨਮ ਲੈਂਦਿਆਂ ਦੋਵਾਂ ਦਾ ਸੁਭਾਅ ਵੱਖ-ਵੱਖ ਹੋ ਗਿਆ। ਇੱਕ ਲੜਾਕਾ ਤੇ ਦੂਜਾ ਠੰਡੇ ਸੁਭਾਅ ਵਾਲ਼ਾ। ਕਿਸੇ ’ਚ ਪਾਣੀ ਤੱਤ, ਕਿਸੇ ’ਚ ਅੱਗ ਤੱਤ; ਆਪਣਾ ਪ੍ਰਭਾਵ ਵੱਧ-ਘੱਟ ਪਾ ਰਿਹਾ ਹੁੰਦਾ ਹੈ। ਇਸੇ ਕਾਰਨ ਇਹ ਸਾਰੀ ਉਮਰ ਨਹੀਂ ਮਰਦੇ। ਦੁਰਾਚਾਰ ਤੋਂ ਸਦਾਚਾਰ ਜ਼ਰੂਰ ਬਣ ਜਾਂਦੇ ਹਨ। ਠੰਡੇ ਸੁਭਾਅ (ਬੁਜ਼ਦਿਲ) ਨੂੰ ਗੁਰਬਾਣੀ; ਬੀਰ ਰਸ (ਵਾਰਾਂ) ਰਾਹੀਂ ਹਲੂਣਦੀ ਹੈ ‘‘ਹਰਿ ਕਾ ਨਾਮੁ ਧਿਆਇ ਕੈ; ਹੋਹੁ ਹਰਿਆ ਭਾਈ ’’ (ਬਸੰਤੁ ਕੀ ਵਾਰ/ਮਹਲਾ /੧੧੯੩) ਅਤੇ ਲੜਾਕੇਪਣ ਨੂੰ ਅਣਖ ’ਚ ਬਦਲਣ ਲਈ; ਇਸ ਦਾ ਮਤਿ ’ਤੇ ਪੈਂਦਾ ਬੁਰਾ ਪ੍ਰਭਾਵ ਜਾਣਨਾ ਜ਼ਰੂਰੀ ਹੈ ‘‘ਕਠਨ ਕਰੋਧ ਘਟ ਹੀ ਕੇ ਭੀਤਰਿ; ਜਿਹ ਸੁਧਿ (ਜਿਸ ਨੇ ਅਕਲ) ਸਭ ਬਿਸਰਾਈ ’’ (ਮਹਲਾ /੨੧੯)

ਪੰਜ ਕਾਮਾਦਿਕ ਕਾਬੂ ਕਰਨ ਤੋਂ ਭਾਵ ਪੰਜ ਸ਼ੁੱਭ ਗੁਣ (ਸਤ, ਸਤੋਖ, ਦਇਆ, ਧਰਮ, ਧੀਰਜ) ਅਪਣਾਉਣੇ ਹਨ।  ਕਾਮ ਦਾ ਕਾਬੂ ਹੋਣਾ; ‘ਸਤ’ (ਉੱਚਾ ਕਿਰਦਾਰ) ਬਣਨਾ ਹੈ। ਕਰੋਧ ਦਾ ਕਾਬੂ ਹੋਣਾ; ਦਇਆ (ਹੋਰਾਂ ਪ੍ਰਤੀ ਹਮਦਰਦੀ) ਪੈਦਾ ਹੋਣੀ ਹੈ। ਲੋਭ ਦਾ ਕਾਬੂ ਹੋਣਾ; ਸਬਰ-ਸੰਤੋਖ ਆ ਜਾਂਦਾ ਹੈ। ਮੋਹ ਦਾ ਕਾਬੂ ਹੋਣਾ; ਧਰਮ (ਇਨਸਾਨੀਅਤ ਫ਼ਰਜ਼/ਸਭ ਨਾਲ਼ ਪਿਆਰ) ਬਣ ਜਾਂਦਾ ਹੈ (ਚੇਤੇ ਰਹੇ ਕਿ ਸੀਮਤ ਪਿਆਰ; ਮੋਹ ਹੈ ਅਤੇ ਅਸੀਮ ਮੋਹ; ਪਿਆਰ ਹੈ/ਧਰਮ ਹੈ) ਅਤੇ ਅਹੰਕਾਰ ਦਾ ਕਾਬੂ ਹੋਣਾ; ਧੀਰਜ ਆਉਣਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਸ਼ੁੱਭ ਗੁਣ ਧਾਰਨੇ; ਕਾਮਾਦਿਕਾਂ ਨੂੰ ਰੁਸਾਉਣਾ ਹੈ (ਜੋ ਅਨੇਕਾਂ ਜਨਮਾਂ ਦੇ ਦੋਸਤ ਸਨ) ਅਤੇ ਸ਼ੁੱਭ ਗੁਣ ਹਿਰਦੇ ’ਚ ਵਸਾਉਣੇ; ਕਾਮਾਦਿਕਾਂ ਨੂੰ ਘਰੋਂ ਬਾਹਰ ਕੱਢਣਾ ਹੈ ਤਾਂ ਹੀ ਮਨ ’ਚ ਟਿਕਾਅ ਹੁੰਦਾ ਹੈ ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ   ਇਨ੍ ਬਿਧਿ; ਨਗਰੁ ਵੁਠਾ (ਮਨ ਟਿਕਿਆ), ਮੇਰੇ ਭਾਈ  !   ਦੁਰਤੁ (ਪਾਪ) ਗਇਆ; ਗੁਰਿ (ਨੇ) ਗਿਆਨੁ ਦ੍ਰਿੜਾਈ ਰਹਾਉ ’’ (ਮਹਲਾ /੪੩੦) ਸੋ ਪੰਜ ਕਾਮਾਦਿਕਾਂ ਦਾ ਸਰੋਤ ਪੰਜ ਤੱਤ ਹੋਣ ਕਾਰਨ ਇਹ ਖ਼ਤਮ ਨਹੀਂ ਹੋਏ ਬਲਕਿ ਦੁਰਾਚਾਰ ਤੋਂ ਸਦਾਚਾਰ ਬਣ ਗਏ। ਅਜਿਹਾ ਹੀ ਵਿਕਾਰ ਸੰਜਮ ਪਸ਼ੂ-ਪੰਛੀਆਂ ’ਚ ਹੁੰਦਾ ਹੈ। ਇਹ ਮੰਨਣਾ ਸਹੀ ਨਹੀਂ ਕਿ ਕਾਮਾਦਿਕਾਂ ਨੂੰ ਕਾਬੂ ਕਰਨਾ ਹੀ ਧਰਮ ਕਮਾਉਣਾ ਹੈ। ਜੇ ਇਹੀ ਧਰਮ ਹੁੰਦਾ ਤਾਂ ਸਾਰੇ ਪਸ਼ੂ-ਪੰਛੀ; ਧਰਮੀ ਹੁੰਦੇ। ਮਨੁੱਖ ਲਈ ਧਰਮ ਦਾ ਅਸਲ ਮਨੋਰਥ; ਜਗਤ ਰਚੇਤਾ ਦੇ ਵਜੂਦ ਨੂੰ ਮੰਨਣਾ ਹੈ। ਉਸ ਦੀ ਕੁਦਰਤਿ ਪ੍ਰਤੀ ਭੂਮਿਕਾ ਨੂੰ ਵਾਚਣਾ ਹੈ। ਇਹੀ ਗੁਰਮਤਿ ਦੀ ਵਿਲੱਖਣਤਾ ਹੈ। ਸਦਾਚਾਰ ਜੀਵਨ ਤਾਂ ਫਲ਼ ਮਾਤਰ ਹੈ ਜੋ ਹੋਰ ਮਨੁੱਖਾਂ ਲਈ ਆਦਰਸ਼ ਬਣਦਾ ਹੈ।

ਵੈਦਿਕ ਕਾਲ ਤੋਂ ਕਾਮਾਦਿਕਾਂ ਦੀ ਜੜ੍ਹ; ਮਨ ਨੂੰ ਮੰਨਿਆ ਗਿਆ। ਇਸ ਦੀ ਹੋਂਦ; ਸੰਕਪਲ ਤੇ ਵਿਕਲਪ ਹਨ। ਸੰਕਲਪ ਦਾ ਮਤਲਬ ਨਵੇਂ ਖ਼ਿਆਲ ਪੈਦਾ ਹੋਣੇ ਅਤੇ ਵਿਕਲਪ ਦਾ ਅਰਥ ਹੈ : ਉਨ੍ਹਾਂ ’ਤੇ ਯਕੀਨ ਨਾ ਬਣਨ ਦੇਣਾ। ਵਿਕਲਪ ਨੂੰ ਦੁਬਿਧਾ ਜਾਂ ਦੁਚਿੱਤੀ ਵੀ ਕਹਿ ਸਕਦੇ ਹਾਂ। ਵੈਦਿਕ ਰਿਸ਼ੀਆਂ ਅਨੁਸਾਰ ਮਨ ਨੂੰ ਮਾਰਨ ਤੋਂ ਭਾਵ ਨਵੇਂ ਖ਼ਿਆਲ ਹੀ ਪੈਦਾ ਨਾ ਹੋਣ ਦੇਣਾ ਹੈ। ਗ੍ਰਹਿਸਤ ਜੀਵਨ ’ਚ ਨਵੇਂ ਵਿਚਾਰ ਵੱਧ ਪਨਪਦੇ ਹਨ, ਇਸ ਲਈ ਗ੍ਰਹਿਸਤ ਨੂੰ ਤਿਆਗ ਜੰਗਲ਼ਾਂ (ਇਕਾਂਤ) ਵੱਲ ਚਲੇ ਗਏ। ਓਥੇ ਮਨ ਨੂੰ ਮਾਰਨ ਲਈ ਕਠਿਨ ਤਪੱਸਿਆ ਕੀਤੀ ਗਈ ਕਿਉਂਕਿ ਮਨ ਮਾਰਨਾ ਹੀ ਉਨ੍ਹਾਂ ਲਈ ਰੱਬ ਦੀ ਭਗਤੀ ਹੈ। ਗੁਰੂ ਨਾਨਕ ਜੀ ਨੇ ਇਸ ਭਗਤੀ-ਸਾਧਨਾ ਲਈ ਸਰੀਰਕ ਕਸ਼ਟਾਂ ਨੂੰ ਨਿਰਮੂਲ ਦੱਸਿਆ ਹੈ ‘‘ਤਨੁ ਤਪਾਇ ਤਨੂਰ ਜਿਉ; ਬਾਲਣੁ ਹਡ ਬਾਲਿ   ਸਿਰਿ ਪੈਰੀ (ਨੇ) ਕਿਆ ਫੇੜਿਆ ? ਅੰਦਰਿ ਪਿਰੀ ਸਮ੍ਾਲਿ ’’ (ਮਹਲਾ /੧੪੧੧) ਅਰਥ : ਆਪਣੇ ਅੰਦਰ ਬੈਠੇ ਰੱਬ ਨੂੰ ਯਾਦ ਕਰ। ਸਰੀਰਕ ਇੰਦ੍ਰਿਆਂ (ਦੇਹ/ਚਮੜੀ, ਹੱਡ, ਸਿਰ, ਪੈਰਾਂ) ਨੇ ਤੇਰਾ ਕੀ ਵਿਗਾੜਿਆ ਹੈ, ਜੋ ਤੂੰ ਇਨ੍ਹਾਂ ਨੂੰ ਤੰਦੂਰ ਵਾਙ ਜਾਂ ਅੱਗ ਵਾਙ ਤਪਾਇਆ ਹੈ ?

ਗੁਰਮਤਿ; ਬੇਲੋੜੇ ਸਰੀਰਕ ਕਸ਼ਟਾਂ ਵਾਙ ਮਨ ਮਾਰਨ ਨੂੰ ਵੀ ਬੇਲੋੜਾ ਮੰਨਦੀ ਹੈ ‘‘ਕਵਨੁ ਸੁ ਮੁਨਿ ? ਜੋ ਮਨੁ ਮਾਰੈ   ਮਨ ਕਉ ਮਾਰਿ; ਕਹਹੁ ਕਿਸੁ ਤਾਰੈ  ? ਰਹਾਉ ’’ (ਭਗਤ ਕਬੀਰ/੩੨੯) ਅਰਥ : ਉਹ ਕਿਹੜਾ ਮੁਨੀ ਹੈ, ਜੋ ਮਨ ਨੂੰ ਮਾਰ ਸਕੇ ? ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਨਾ ਚਾਹੁੰਦਾ ਹੈ ? ਭਾਵ ਮਨ; ਮਰਦਾ ਹੀ ਨਹੀਂ। ਇਸ ਦੇ ਫੁਰਨੇ ਜਬਰਨ ਨਹੀਂ ਦਬਾਏ ਜਾ ਸਕਦੇ। ਗੁਰੂ ਫ਼ੁਰਮਾਨ ਹੈ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ (ਜਪੁ) ਅਰਥ : ਮੌਨ ਧਾਰਨ ਨਾਲ਼ ਵੀ ਮਨ ਦਾ ਸੰਕਪਲ ਨਹੀਂ ਦਬਦਾ (ਮਰਦਾ) ਭਾਵੇਂ ਲਗਾਤਾਰ ਚੁੱਪ ਰਿਹਾ ਜਾਵੇ। ਚੇਤੇ ਰਹੇ ਕਿ ਇੱਥੇ ਮਨ ਦੇ ਸੰਕਪਲ ਦੀ ਗੱਲ ਹੈ, ਵਿਕਲਪ (ਦੁਬਿਧਾ) ਦੀ ਨਹੀਂ ਜਦ ਕਿ ਗੁਰਬਾਣੀ ਮਨ ਦਾ ਵਿਕਲਪ ਖ਼ਤਮ ਕਰਦੀ ਹੈ, ਸੰਕਲਪ ਨਹੀਂ।

ਗੁਰਬਾਣੀ ’ਚ ਦੋ ਵਾਰ ਮਨਿ+ਬੁਧਿ ਸੰਯੁਕਤ ਸ਼ਬਦ ਹਨ, ਜੋ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 13ਵੀਂ ਪਉੜੀ (ਮੰਨੈ; ਸੁਰਤਿ ਹੋਵੈ, ਮਨਿ+ਬੁਧਿ ॥) ਅਤੇ 36ਵੀਂ ਪਉੜੀ (ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ॥) ’ਚ ਦਰਜ ਕਰਨੇ ਉਚਿਤ ਸਮਝੇ ਕਿਉਂਕਿ ਗੁਰੂ ਸਿੱਖਿਆ ਮੰਨਣਾ ਅਤੇ ਸਰਮਖੰਡ; ਇੱਕ ਸਮਾਨ ਅਵਸਥਾ ਹੈ, ਜੋ ਬਿਆਨ ਨਹੀਂ ਹੋ ਸਕਦੀ ਭਾਵ ਐਸੇ ਕਿਰਦਾਰ ਨੂੰ ਸਪਸ਼ਟ ਕਰਨ ਲਈ ਹਵਾਲਾ ਦੇਣਯੋਗ ਕੋਈ ਹੋਰ ਕਿਰਦਾਰ ਨਹੀਂ ਮਿਲਦਾ; ਜਿਵੇਂ ਗੁਰੂ ਸਿੱਖਿਆ ਸੁਣਨ ਨਾਲ਼ (ਸੁਣਿਐ ਪਉੜੀਆਂ ’ਚ) ਸਿਧ, ਪੀਰ, ਸੁਰਿ, ਨਾਥ ਆਦਿ ਮਿਲੇ ਗਏ ਸਨ ‘‘ਮੰਨੇ ਕੀ ਗਤਿ; ਕਹੀ ਜਾਇ   ਜੇ ਕੋ ਕਹੈ; ਪਿਛੈ ਪਛੁਤਾਇ ੧੨, ਤਾ ਕੀਆ ਗਲਾ; ਕਥੀਆ ਨਾ ਜਾਹਿ   ਜੇ ਕੋ ਕਹੈ; ਪਿਛੈ ਪਛੁਤਾਇ ੩੬’’, ਇਹ ਅਵਸਥਾ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ.. ’’  ਪ੍ਰਗਟ ਹੋਣ ਨਾਲ਼, ‘‘ਓਹੁ ਧੋਪੈ; ਨਾਵੈ ਕੈ ਰੰਗਿ (ਨਾਲ਼) ’’  ਉਪਰੰਤ ਬਣਦੀ ਹੈ।

ਮਨ; ‘ਸੰਕਪਲ ਤੇ ਵਿਕਲਪ’ ਤੋਂ ਬਣਿਆ ਹੈ ਅਤੇ ਬੁੱਧੀ; ਸੰਕਲਪ ਤੇ ਦ੍ਰਿੜ੍ਹਤਾ ਤੋਂ ਭਾਵ ਦੋਵਾਂ ’ਚ ‘ਨਵੇਂ ਖ਼ਿਆਲ ਪੈਦੇ ਹੋਣੇ’ ਸਾਂਝਾ ਗੁਣ ਹੈ, ਪਰ ਮਨ ’ਚ ਵਿਕਲਪ (ਦੁਬਿਧਾ) ਹੈ ਤੇ ਬੁੱਧੀ ’ਚ ਦ੍ਰਿੜ੍ਹਤਾ। ਮਨਿ+ਬੁਧਿ ਦਾ ਸਾਂਝਾ ਅਰਥ ਬਣਿਆ ‘ਮਨ ਵਿੱਚ ਬੁਧਿ’ ਆਉਣੀ, ਨਾ ਕਿ ‘ਬੁੱਧ ਵਿੱਚ ਮਨ’। ਤਾਕਤਵਰ ਹੀ ਕਮਜ਼ੋਰ ਨੂੰ ਦਬਾਅ ਕੇ ਉਸ ਦੀ ਜਗ੍ਹਾ ਮੱਲਦਾ ਹੈ, ਇਸ ਲਈ ਨਾਮ-ਰੰਗ ਨਾਲ਼ ਧੋਣ ਕਾਰਨ ਤਾਕਤਵਰ ਹੋਈ ਬੁਧੀ ਦੀ ਦ੍ਰਿੜ੍ਹਤਾ ਨੇ ਮਨ ਦੀ ਦੁਬਿਧਾ ਦਬਾਅ ਲਈ।

ਸੋ ਵੈਦਿਕ ਰਿਸ਼ੀ; ਮਨ ਨੂੰ ਮਾਰਦੇ ਹਨ, ਪਰ ਗੁਰਮਤਿ; ‘ਸੁਰਤਿ, ਮਤਿ, ਮਨਿ ਬੁਧਿ’ ਨੂੰ ਘੜਦੀ ਹੈ। ਇਸ ਘਾੜਤ ਦੌਰਾਨ ਬੁੱਧੀ ਦਾ ਸੰਕਲਪ; ਮਨ ਦੇ ਸੰਕਲਪ ਨੂੰ ਉੱਜਲਾ ਕਰਦਾ ਹੈ। ਮਨ ਦਾ ਵਿਕਲਪ (ਡਰ/ਚਿੰਤਾ) ਬਾਹਰ ਕਰ ਓਥੇ ਉੱਜਲ ਬੁੱਧੀ ਦੀ ਦ੍ਰਿੜ੍ਹਤਾ ਆ ਜਾਂਦੀ ਹੈ ਭਾਵ ਹੁਣ ਬਿਬੇਕ; ਸੋਚ ਪਰਖ ਕੇ ਫ਼ੈਸਲਾ ਲਏਗਾ, ਵਿਕਲਪ ਦੀ ਲੋੜ ਹੀ ਨਾ ਰਹੀ।

ਮਨ ਨੂੰ ਮਾਰਨ ਲਈ ਬਦਲ ਦੀ ਜ਼ਰੂਰਤ ਨਹੀਂ ਹੁੰਦੀ, ਪਰ ਮਨ ਘੜਨ ਲਈ ਬਦਲ ਜ਼ਰੂਰੀ ਹੈ। ਮਨ ਦੇ ਸੰਕਲਪ ਦਾ ਬਦਲ; ਬੁੱਧੀ ਦਾ ਉੱਜਲ ਸੰਕਲਪ ਬਣ ਗਿਆ ਅਤੇ ਮਨ ਦੇ ਵਿਕਲਪ ਦਾ ਬਦਲ; ਉੱਜਲ ਬੁੱਧੀ ਦੀ ਦ੍ਰਿੜ੍ਹਤਾ। ਇਸ ਘਾੜਤ ’ਚ ਬੁੱਧੀ ਨੇ ਮਨ ਤੋਂ ਸਹਿਯੋਗ ਲਿਆ, ਨਾ ਕਿ ਉਸ ਨੂੰ ਮਾਰਿਆ। ਗੁਰੂ ਨਾਨਕ ਜੀ ਦੇ ਵਚਨ ਹਨ ਕਿ ਬੁੱਧੀ ਨੇ ਹੀ ਮਨ ਨੂੰ ਬਦਲਣਾ ਹੈ, ਨਾ ਕਿ ਮਨ ਨੇ ਬੁੱਧੀ ਨੂੰ ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਜਿਸ ਨੂੰ ਇਹ ਸਮਝ ਆਈ ਉਹ ਪੁਕਾਰ ਉੱਠਿਆ ਕਿ ਭਗਤੀ ਤੋਂ ਸੱਖਣੀ ਬੁੱਧੀ, ਉਹ ਭੇਡ ਹੈ; ਜੋ ਆਪਣੇ ਲੇਲੇ (ਮਨ) ਨੂੰ ਚੁੰਘਦੀ ਹੈ ਭਾਵ ਮਨ ਨੂੰ ਬਦਲਣਯੋਗ ਨਹੀਂ, ਉਸ ਦੇ ਪਿੱਛੇ ਪਿੱਛੇ ਚਲਦੀ ਹੈ; ‘‘ਕਹੁ ਕਬੀਰ ਪਰਗਟੁ ਭਈ ਖੇਡ (ਅਸਲੀਅਤ ਪ੍ਰਤੱਖ ਹੋ ਗਈ ਕਿ)  ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬)

ਰੱਬ ਦੀ ਬੰਦਗੀ ਨਾਲ਼ ਸਥਿਰ ਹੋਈ ਬੁੱਧਿ; ਗ੍ਰਹਿਸਤ ’ਚ ਰਹਿ ਕੇ ਵੀ ਨਿਰਮਲ ਰਹਿੰਦੀ ਹੈ ਅਤੇ ਮਨ ਨੂੰ ਮਾਰਨ ਵਾਲ਼ੇ ਇਕਾਂਤ ’ਚ ਵੀ ਮਨਮਤਿ ਨਾ ਮਾਰ ਸਕੇ ‘‘ਭਗਤ ਜਨਾ ਕਉ ਸਰਧਾ; ਆਪਿ ਹਰਿ (ਨੇ) ਲਾਈ   ਵਿਚੇ ਗ੍ਰਿਸਤ; ਉਦਾਸ ਰਹਾਈ (ਮਹਲਾ /੪੯੪), ਨਾਨਕ  ! ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ’’ (ਮਹਲਾ /੧੦੮)

ਗੁਰਬਾਣੀ; ਬੁੱਧਿ ਨੂੰ ਉਸ ਦੇ ਅੰਦਰਲੇ ਵਿਕਾਰਾਂ ਤੋਂ ਜਾਣੂ ਕਰਵਾਉਂਦੀ ਹੈ। ਵਿਕਾਰਾਂ ਦੇ ਪ੍ਰਭਾਵ ਤੋਂ ਸਾਵਧਾਨ ਰੱਖਦੀ ਹੈ। ਇਹ ਆਪਣੇ ਆਪ ਨੂੰ ਪੜ੍ਹਨਾ ਹੈ, ਸਵੈ ਪੜਚੋਲਣਾ ਹੈ। ਗੁਰਮਤਿ ਕਸਵੱਟੀ ’ਤੇ ਪਰਖ-ਪਰਖ ਆਪਣੀ ਹਰ ਤਰੁਟੀ ਸਵੀਕਾਰਨਾ ਹੈ। ਇਹ, ਮਲ਼ੀਨ ਅੰਤਹਕਰਣ ਨੂੰ ਸ਼ੁੱਧ ਕਰਨਵਾਲ਼ਾ ਤੀਰਥ ਇਸ਼ਨਾਨ ਹੈ ‘‘ਅੰਤਰਗਤਿ ਤੀਰਥਿ (’ਤੇ); ਮਲਿ ਨ੍ਾਉ ॥’’ (ਜਪੁ) ਕਈ ਜਨਮਾਂ ਦੀ ਮੈਲ਼; ਤੇਲੀ ਦੇ ਕੋਹਲੂ ’ਚ ਫੇਰਨ ਵਾਲ਼ੀ ਖੰਨਲੀ (ਥਿੰਧਿਆਈ ਲੀਰ) ਵਰਗੀ ਹੋ ਚੁੱਕੀ ਹੁੰਦੀ ਹੈ, ਜੋ 100 ਵਾਰ ਧੋਤਿਆਂ ਵੀ ਸਾਫ਼ ਨਹੀਂ ਹੁੰਦੀ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ਖੰਨਲੀ ਧੋਤੀ, ਉਜਲੀ ਹੋਵਈ; ਜੇ ਸਉ ਧੋਵਣਿ ਪਾਹੁ ’’ (ਮਹਲਾ /੬੫੧) ਸਦੀਆਂ ਦੀ ਕਾਲ਼ਖ਼ ਕਾਰਨ ਕਮਜ਼ੋਰ ਬੁੱਧਿ, ਪਰ ਆਪਣੇ ਆਪ ਨੂੰ ਸਭ ਤੋਂ ਸਿਆਣੇ (ਇਕ ਦੂ ਇਕੁ ਸਿਆਣਾ) ਸਮਝ ਬੈਠੇ ਮਨ ਤੋਂ ਸਵੈ ਪੜਚੋਲ ਕਰਵਾਉਣੀ ਅਤੇ ਆਪਣੀ ਗ਼ਲਤੀ ਮੰਨਵਾਉਣੀ; ਮੋਮ ਦੰਦਾਂ ਨਾਲ਼ ਲੋਹਾ ਚੱਬਣ ਵਾਙ ਕਠਿਨ ਹੁੰਦਾ ਹੈ।

ਅੰਤਹਕਰਣ; ਸਦੀਆਂ ਦਾ ਮਲ਼ੀਨ ਦੋਸਤ ਹੈ। ਇਹ ਆਪਣੀ ਕਮਜ਼ੋਰੀ ਨੂੰ ਚਤੁਰਾਈ ਨਾਲ਼ ਛੁਪਾਉਂਦਾ ਆਇਆ ਹੈ। ਗੁਰੂ ਸ਼ਬਦ-ਤੀਰਾਂ ਨੂੰ ਆਪਣੇ ਆਪ ’ਤੇ ਨਹੀਂ ਢੁਕਾ ਸਕਦਾ ਤਾਂ ਜੋ ਪਿਆਰੇ ਪੰਜ ਕਾਮਾਦਿਕਾਂ ਨੂੰ ਘਰੋਂ ਨਾ ਜਾਣਾ ਪਵੇ। ਇਸ ਲਈ ਗੁਰਬਾਣੀ ਦੇ ਅਰਥ ਵੀ ਮਨਮਤ ਵਾਙ ਹੁੰਦੇ ਵੇਖੀਦੇ ਹਨ। ਮਿਸਾਲ ਵਜੋਂ ਗੁਰਬਾਣੀ ’ਚ ਕਾਮ ਰੋਗ; ਨਾਰੀ ਅਤੇ ਪਰ ਨਾਰੀ ਦੋਵਾਂ ਲਈ ਭਿੰਨ-ਭਿੰਨ ਦਰਸਾਇਆ ਹੈ, ਪਰ ਮਨਮਤੀ ਅਰਥਾਂ ’ਚ ਘਰੇਲੂ ਵਧੀਕ ਨਾਰੀ ਸੰਬੰਧ; ਕਾਮ ਰੋਗ ਨਹੀਂ ਮੰਨਿਆ ਜਾਂਦਾ ਭਾਵੇਂ ਕਿ ਇਹ ਵੀ ਚਸਕਾ ਹੀ ਹੈ। ਜੀਵਨ ਸਾਥੀ ਨਾਲ਼ੋਂ ਵਿਛੋੜਾ ਪੈਣ ਜਾਂ ਸੰਬੰਧ ਟੁੱਟਣ ’ਤੇ ਇਹ ਰੋਗ ਪਰਾਈ ਝਾਕ ਤਕਾਉਂਦਾ ਹੈ ਭਾਵੇਂ ਕਿ ਕੁਝ ਲੋਕ ਪ੍ਰਗਟ ਨਾ ਹੋਣ ਦੇਣ। ਗੁਰਬਾਣੀ; ਘਰੇਲੂ ਵਸਤੂਆਂ ਦੇ ਰਸਾਂ ਵਾਙ ਘਰੇਲੂ ਬੇਲੋੜੇ ਨਾਰੀ ਸੰਬੰਧ ਨੂੰ ਵੀ ਚਸਕਾ ਮੰਨਦੀ ਹੈ ਅਤੇ ਪਰ ਨਾਰੀ ਨੂੰ ਵੱਖਰਾ ਰਸ (ਚਸਕਾ); ਜਿਵੇਂ ਕਿ ਘਰੇਲੂ ਰਸ ਹਨ ‘‘ਰਸੁ ਸੁਇਨਾ, ਰਸੁ ਰੁਪਾ (ਚਾਂਦੀ) ਕਾਮਣਿ (ਇਸਤ੍ਰੀ); ਰਸੁ ਪਰਮਲ ਕੀ ਵਾਸੁ (ਸੁਗੰਧੀ); ਰਸੁ ਘੋੜੇ, ਰਸੁ ਸੇਜਾ ਮੰਦਰ (ਮਹਿਲ); ਰਸੁ ਮੀਠਾ, ਰਸੁ ਮਾਸੁ   ਏਤੇ ਰਸ ਸਰੀਰ ਕੇ; ਕੈ ਘਟਿ (ਕਿਸ ਹਿਰਦੇ ਹੋਏਗਾ) ਨਾਮ ਨਿਵਾਸੁ  ?’’ (ਮਹਲਾ /੧੫) ਅਤੇ ਪਰ ਨਾਰੀ ਤੱਕਣ ਵਾਲ਼ਿਆਂ ਲਈ ਵੱਖਰੀ ਹਦਾਇਤ ਹੈ ‘‘ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ ’’ (ਮਹਲਾ /੩੧੫), ਇਸ ਰੋਗ ਬਾਰੇ ਬਜ਼ੁਰਗ ਵਧੇਰਾ ਸਮਝ ਸਕੇਗਾ।

ਕਰੋਧ ਰੋਗ; ਦੂਸਰੇ ਦੀ ਭਾਵਨਾ ਦੀ ਕਦਰ ਨਹੀਂ ਹੋਣ ਦਿੰਦਾ। ਲੋਭ; ਸੁਆਰਥੀ ਤੇ ਬੁਜ਼ਦਿਲ ਬਣਾਉਂਦਾ ਹੈ। ਮੋਹ; ਤੰਗਦਿਲੀ ਕਾਰਨ ਮਨੁੱਖਤਾ ਦਾ ਦਿਲ ਨਹੀਂ ਜਿੱਤ ਸਕਦਾ ਕਿਉਂਕਿ ਵਿਤਕਰਾ, ਈਰਖਾ ਤੇ ਡਰ ਬਣਿਆ ਰਹਿੰਦਾ ਹੈ। ਅਹੰਕਾਰ; ਆਪਣੇ ਅਧਿਕਾਰ ਨਹੀਂ ਛੱਡੇਗਾ। ਘਰ ’ਚ ਵੀ ਉੱਤਰਾਧਿਕਾਰੀ ਨਹੀਂ ਪੈਦਾ ਹੋਣ ਦਿੰਦਾ, ਨਗਰ ਜਾਂ ਸੰਸਥਾ ਦਾ ਉੱਤਰਾਧਿਕਾਰੀ ਪੈਦਾ ਕਰਨਾ ਤਾਂ ਬਹੁਤ ਦੂਰ। ਅਹੰਕਾਰ ਨੂੰ ਤਿਆਗ ਪਸੰਦ ਨਹੀਂ ਹੁੰਦਾ। ਸੋ ਇਨ੍ਹਾਂ ਸਾਰੇ ਵਿਕਾਰਾਂ ਦੀ ਜੜ੍ਹ; ਮਲ਼ੀਨ ਅੰਤਹਕਰਣ ਹੈ ਕਿਉਂਕਿ ਇਸ ਕਾਰਨ ਬੁੱਧੀ; ਆਤਮ ਪ੍ਰਕਾਸ਼ ਤੋਂ ਜਾਣੂ ਨਹੀਂ ਹੋ ਸਕੀ ਤੇ ਲਾਚਾਰ ਬਣੀ ਹੋਈ ਮਨ-ਲੇਲੇ ਨੂੰ ਚੁੰਘਦੀ ਰਹਿੰਦੀ ਹੈ।

ਧਾਰਮਿਕ ਜੀਵਨ ਦੀ ਆਰੰਭਤਾ ਸਵੈ ਪੜਚੋਲ ਤੋਂ ਹੈ। ਧਰਮ ਦਾ ਅੱਖਰੀ ਅਰਥ ਵੀ ‘ਧਾਰਨ ਕਰਨਾ, ਅਪਣਾਉਣਾ’ ਹੈ। ਜੇ ਬਿਮਾਰ ਵਿਅਕਤੀ ਆਪਣੀ ਬਿਮਾਰੀ ਤੋਂ ਜਾਣੂ ਨਹੀਂ ਤਾਂ ਉਹ ਦਵਾ ਕਿਵੇਂ ਲਵੇਗਾ ? ਜਬਰਨ ਦਿੱਤੀ ਦਵਾ ਵੀ ਅਸਰ ਨਹੀਂ ਕਰੇਗੀ। ਗੁਰੂ ਨਾਨਕ ਜੀ ਨੇ ਇਸ ਸਚਾਈ ਨੂੰ ਬਿਆਨ ਕਰਦਿਆਂ ਕਿਹਾ ਕਿ ਖ਼ਰੀਦਦਾਰ ਤੋਂ ਬਿਨਾਂ; ਸੋਨਾ ਭੀ ਤਾਂਬੇ ਦੇ ਭਾਅ ਭਾਵ ਬਹੁਤ ਸਸਤਾ ਵਿਕਦਾ ਹੈ ‘‘ਵਿਣੁ ਗਾਹਕ, ਗੁਣੁ ਵੇਚੀਐ; ਤਉ ਗੁਣੁ ਸਹਘੋ (ਸਸਤਾ) ਜਾਇ ’’ (ਮਹਲਾ /੧੦੮੭)

ਲੰਬੇ ਸਮੇਂ ਤੋਂ ਬੰਦ ਪਏ ਕਮਰੇ ਦਾ ਬੂਹਾ ਖੋਲ੍ਹਿਆਂ ਹਨ੍ਹੇਰ ਅਤੇ ਗਰਦ ਕਾਰਨ ਅੰਦਰ ਪਿਆ ਸਮਾਨ ਵਿਖਾਈ ਨਹੀਂ ਦਿੰਦਾ। ਜਿੰਨੀ ਕੁ ਰੌਸ਼ਨੀ ਕਰਾਂਗੇ ਓਨਾ ਕੁ ਹੀ ਸਮਾਨ ਨਜ਼ਰ ਆਏਗਾ; ਇਉਂ ਹੀ ਮਨੁੱਖ ਦੀ ਬੁੱਧੀ; ਜਿੰਨਾ ਕੁ ਗੁਰੂ ਨੂੰ ਸਮਝ ਕੇ ਭਰੋਸਾ ਕਰੇਗੀ ਓਨਾ ਕੁ ਹੀ ਉਹ ਆਪਣੇ ਅੰਦਰ ਕਾਲ਼ਖ਼ ਵੇਖ ਸਕੇਗੀ। ਸਤਿਗੁਰ ’ਤੇ ਕੀਤੇ ਭਰੋਸਾ ਜਿੰਨਾ ਕੁ ਹੀ ਫਲ਼ ਮਿਲਦਾ ਹੈ ਇਹ ਰਾਜ਼ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਵਾਰ-ਵਾਰ ਸਮਝਾਉਂਦੇ ਹਨ ‘‘ਸਤਿਗੁਰੁ ਸੇਵੇ; ਤਾ ਸਭ ਕਿਛੁ ਪਾਏ ਜੇਹੀ ਮਨਸਾ ਕਰਿ ਲਾਗੈ; ਤੇਹਾ ਫਲੁ ਪਾਏ (ਮਹਲਾ /੧੧੬), ਜੇਹਾ ਸਤਿਗੁਰ ਨੋ ਜਾਣੈ, ਤੇਹੋ ਹੋਵੈ.. (ਮਹਲਾ /੫੯੦), ਸਤਿਗੁਰ ਨੋ ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ (ਮਹਲਾ /੩੦੨), ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ, ਜੇਹਾ ਕੋ ਬੀਜੇ; ਤੇਹਾ ਫਲੁ ਪਾਏ ’’ (ਮਹਲਾ /੩੦੩) ਸੋ ਗੁਰੂ ’ਤੇ ਪੂਰਨ ਭਰੋਸਾ ਨਾ ਬਣਨ ਕਾਰਨ ਅੰਦਰੋਂ ਪੂਰੀ ਕਾਲ਼ਖ਼ ਨਜ਼ਰ ਨਹੀਂ ਆਏਗੀ। ਫਿਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਜਿੰਨਾ ਕੁ ਵੇਖਿਆ ਗਿਆ ਉਸ ਤੋਂ ਕਈ ਗੁਣਾਂ ਵਧੇਰੇ ਕਾਲ਼ਖ਼ ਅਜੇ ਅੰਦਰ ਛੁਪੀ ਹੋ ਸਕਦੀ ਹੈ। ਗੁਰੂ ਨਾਨਕ ਜੀ; ਜਿਨ੍ਹਾਂ ਨੇ 50-60 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕੀਤੀ, ਉਨ੍ਹਾਂ ਨੇ ਆਪਣਾ ਤਜਰਬਾ ਇਉਂ ਸਾਂਝਾ ਕੀਤਾ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਅਰਥ : ਅਸਲੀਅਤ ਨੂੰ ਜਾਣਨ ਵਾਲ਼ੇ (ਤੱਤਵੇਤਾ) ਵਿਰਲੇ ਹੀ ਹੁੰਦੇ ਹਨ; ਬਹੁਤੇ ਨਹੀਂ। ਬਾਕੀ ਸੰਸਾਰ ਅਡੰਬਰ (ਫੈਲ) ਅਤੇ ਚੁੰਚ-ਗਿਆਨ (ਫਕੜੁ) ਤੱਕ ਸੀਮਤ ਹੈ। ਇਸ ਅਸਲੀਅਤ ਤੋਂ ਭਾਵ ਸਵੈ ਪੜਚੋਲ ਹੀ ਹੈ ਕਿਉਂਕਿ ਰੱਬ ਸਭ ਦੇ ਅੰਦਰ ਹੈ।

ਆਪਣੇ ਆਪ ਨੂੰ ਵੇਖਣਾ ਭਾਵੇਂ ਸੁਖਾਲਾ ਨਹੀਂ, ਪਰ ਇਸ ਤੋਂ ਵੀ ਕਠਿਨ ਹੈ ਆਪਣੇ ਅੰਦਰਲੇ ਨੂੰ ਰੱਬ ਅਤੇ ਗੁਰੂ ਦੇ ਗੁਣਾਂ ਦੇ ਬਰਾਬਰ ਰੱਖ ਕੇ ਆਪ ਨੂੰ ਦੋਸ਼ੀ ਮੰਨਣਾ; ਜਿਵੇਂ ਕਿ ਸਵੈ ਪੜਚੋਲ ਕਰਦਿਆਂ ਭਗਤ ਰਵੀਦਾਸ ਜੀ ਨੂੰ ਮਹਿਸੂਸ ਹੋਇਆ ‘‘ਮਾਧੋ  ! ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ ’’ (ਭਗਤ ਰਵਿਦਾਸ ਜੀ/੪੮੬) ਅਰਥ : ਹੇ ਪ੍ਰਭੂ ! ਸਾਡਾ ਅਗਿਆਨਤਾ ਨਾਲ਼ ਪਿਆਰ ਹੈ, ਜਿਸ ਕਾਰਨ ਬਿਬੇਕ ਵਾਲ਼ਾ ਦੀਵਾ ਧੁੰਦਲਾ ਗਿਆ। ਅਜਿਹੀ ਭਾਵਨਾ ਰੱਬ ਨਾਲ਼ੋਂ ਪਏ ਵਿਛੋੜੇ ਦਾ ਅਹਿਸਾਸ ਹੀ ਹੈ। ਭਗਤ ਰਵੀਦਾਸ ਜੀ; ਹੋਰ ਵੀ ਵਿਰਲਾਪ ਪ੍ਰਗਟਾਉਂਦੇ ਹਨ ‘‘ਹਮ ਸਰਿ ਦੀਨੁ; ਦਇਆਲੁ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ? ’’ (ਭਗਤ ਰਵਿਦਾਸ ਜੀ/੬੯੪) ਅਰਥ : ਹੇ ਪ੍ਰਭੂ !  ਸਾਡੇ ਵਰਗਾ ਕੰਗਾਲ (ਗੁਣਾਂ ਤੋਂ ਸੱਖਣਾ/ਅੰਦਰੂਨੀ ਕਾਲ਼ਖ਼ ਵਾਲ਼ਾ) ਅਤੇ ਤੁਹਾਡੇ ਵਰਗਾ ਦਇਆਵਾਨ; ਹੋਰ ਕੋਈ ਨਹੀਂ। ਇਸ ਤੋਂ ਵਧ ਕੇ ਕਿੰਨੀ ਕੁ ਤਸੱਲੀ ਕਰਾਈ ਜਾ ਸਕਦੀ ਹੈ ?, ਧਿਆਨ ਰਹੇ ਕਿ ਇੱਥੇ ਸ਼ਬਦ ‘ਦਇਆਲੁ’ ਹੈ। ਇਸ ਤੋਂ ਸਪਸ਼ਟ ਹੈ ਕਿ ਰੱਬ ਦੀ ਦਇਆ ਦ੍ਰਿਸ਼ਟੀ ਹੀ ਜਗਿਆਸੂ ਦੁਆਰਾ ਆਪਣੇ ਅੰਦਰ ਕਾਲ਼ਖ਼ ਵੇਖਣ ਉਪਰੰਤ ਪਾਰਦਰਸ਼ੀ ਅੰਤਹਕਰਣ ਕਰਾਏਗੀ ਤਾਹੀਓਂ ਗੁਰੂ ਨਾਨਕ ਜੀ ਨੇ ਫ਼ੁਰਮਾਇਆ ‘‘ਧੌਲੁ ਧਰਮੁ; ਦਇਆ ਕਾ ਪੂਤੁ ’’ (ਜਪੁ) ਅਰਥ : ਦਇਆ ਦਾ ਪੁੱਤਰ ਹੈ : ‘ਧੌਲ ਧਰਮ’ ਭਾਵ ਰੱਬੀ ਮਿਹਰ ਨਾਲ਼ (ਹਿਰਦੇ ’ਚ) ਜਨਮ ਲੈਂਦਾ ਹੈ : ‘ਨਿਰਮਲ ਧਰਮ/ਅਸਲ ਧਰਮ’। ‘ਜਪੁ’ ਬਾਣੀ ’ਚ ਸਵੈ ਪੜਚੋਲ ਕਰਵਾਉਣ ਵਾਲ਼ੀ ਸਰਮਖੰਡ (ਅਵਸਥਾ) ਤੋਂ ਬਾਅਦ ਕਰਮਖੰਡ ਭਾਵ ਬਖ਼ਸ਼ਸ਼ ਖੰਡ ਵੀ ਇਹੀ ਸੰਕੇਤ ਕਰਦੀ ਹੈ।

ਸੂਫ਼ੀ ਫ਼ਕੀਰਾਂ ਦੇ ਬਸਤਰ ਕਾਲ਼ੇ ਹੁੰਦੇ ਹਨ। ਬਾਬਾ ਫ਼ਰੀਦ ਜੀ; ਆਪਣੇ ਬਸਤਰਾਂ ਦੇ ਰੰਗ ਵਰਗਾ ਮਲ਼ੀਨ ਅੰਤਹਕਰਣ ਮਹਿਸੂਸ ਕਰ ਵਚਨ ਉਚਾਰਦੇ ਹਨ ‘‘ਫਰੀਦਾ  ! ਕਾਲੇ ਮੈਡੇ (ਮੇਰੇ) ਕਪੜੇ; ਕਾਲਾ ਮੈਡਾ ਵੇਸੁ ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ (ਫ਼ਕੀਰ) (ਬਾਬਾ ਫਰੀਦ/੧੩੮੧), ਭਗਤ ਕਬੀਰ ਜੀ ਦੇ ਵਚਨ ਹਨ ‘‘ਰਾਮਈਆਹਉ ਬਾਰਿਕੁ ਤੇਰਾ   ਕਾਹੇ ਖੰਡਸਿ (ਦੂਰ ਕਰੇ); ਅਵਗਨੁ ਮੇਰਾ ਰਹਾਉ ’’ (ਭਗਤ ਕਬੀਰ/੪੭੮), ਗੁਰੂ ਅਮਰਦਾਸ ਦੇ ਵਚਨ ਹਨ ‘‘ਗੁਣਹੀਣ, ਹਮ ਅਪਰਾਧੀ, ਭਾਈਪੂਰੈ ਸਤਿਗੁਰਿ (ਨੇ) ਲਏ ਰਲਾਇ ਰਹਾਉ ’’ (ਮਹਲਾ /੬੩੮), ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾਸਾ ਬਿਧਿ ਤੁਮ ਹਰਿ ਜਾਣਹੁ ਆਪੇ   ਹਮ ਰੁਲਤੇ ਫਿਰਤੇ, ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ’’ (ਮਹਲਾ /੧੬੭), ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ  ! ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ਰਹਾਉ ’’ (ਮਹਲਾ /੮੦੯) ਚੇਤੇ ਰਹੇ ਕਿ ਸਵੈ ਪੜਚੋਲ ਨਾਲ਼ ਸੰਬੰਧਿਤ ਉਕਤ ਵਚਨ; ਅਕਸਰ ‘ਰਹਾਉ’ ਬੰਦ ’ਚ ਹਨ, ਜੋ ਸ਼ਬਦ-ਵਿਸ਼ੇ ਦਾ ਤੱਤ ਹੁੰਦਾ ਹੈ। ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਉਕਤ ਬਾਣੀਕਾਰਾਂ ਅੰਤਰ; ਮਲ਼ੀਨ ਅੰਤਹਕਰਣ ਸੀ। ਦਰਅਸਲ ਅਜਿਹੇ ਬੋਲ; ਮਲ਼ੀਨ ਅੰਤਹਕਰਣ ਵਾਲ਼ੇ ਹਰ ਮਨੁੱਖ ਨੂੰ ਰੱਬੀ ਦਰ ’ਤੇ ਫ਼ਰਿਆਦ ਕਰਨ ਲਈ ਬਖ਼ਸ਼ੇ ਹਨ। ਅਜਿਹੀ ਪੁਕਾਰ ਹੀ ਓਥੇ ਸੁਣੀਦੀ ਹੈ, ਨਾ ਕਿ ਮੈ-ਮੇਰੀ ਵਾਲ਼ੀ।

ਸੋ ਸਵੈ ਪੜਚੋਲ ਕਰਦਿਆਂ ਰੱਬ ਤੋਂ ਬਣੀ ਦੂਰੀ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਇਹ ਅਹਿਸਾਸ; ਬਿਰਹਾ ਹੈ, ਵਿਛੋੜੇ ਦੀ ਪੀੜਾ ਹੈ। ‘ਹੈਨਿ ਵਿਰਲੇ’ ਸਚਾਈ ਪ੍ਰਗਟਾਉਣ ਵਾਲ਼ੇ ਗੁਰੂ ਨਾਨਕ ਜੀ; ਮਨੁੱਖ ਅੰਦਰ ਇਹ ਪੀੜਾ ਨਾ ਉਪਜਣ ਤੋਂ ਹੈਰਾਨ ਹੁੰਦੇ ਹੋਏ ਫ਼ੁਰਮਾਉਂਦੇ ਹਨ ਕਿ ਮੈ ਪ੍ਰੇਸ਼ਾਨ ਹਾਂ ਕਿ ਸਾਰਾ ਸੰਸਾਰ, ਬਨਸਪਤੀ, ਪੰਛੀ ਆਦਿ ਮੇਰੇ ’ਤੇ ਤਰਸ ਕਰਦੇ ਪਏ ਹਨ, ਪਰ ਮੇਰਾ ਆਪਣਾ ਅੰਦਰਲਾ; ਰੱਬ ਤੋਂ ਬਣੀ ਦੂਰੀ ਨੂੰ ਨਹੀਂ ਸਵੀਕਾਰਦਾ, ਜਿਸ ਨੇ ਰੱਬ ਤੋਂ ਵਿਛੋੜ ਵੀ ਰੱਖਿਆ ਹੈ ‘‘ਮੈ ਰੋਵੰਦੀ ਸਭੁ ਜਗੁ ਰੁਨਾ; ਰੁੰਨੜੇ ਵਣਹੁ ਪੰਖੇਰੂ ਇਕੁ ਰੁਨਾ ਮੇਰੇ ਤਨ ਕਾ ਬਿਰਹਾ; ਜਿਨਿ ਹਉ ਪਿਰਹੁ ਵਿਛੋੜੀ ’’ (ਮਹਲਾ /੫੫੮), ਗੁਰੂ ਅੰਗਦ ਸਾਹਿਬ ਜੀ ਦੇ ਵਚਨ ਹਨ ‘‘ਨਾਨਕ  ! ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ ਪਿੰਜਰੁ ਲੈ ਜਾਰਿ ’’ (ਮਹਲਾ /੮੯) ਭਾਵ ਜਿਸ ਸਰੀਰ ਅੰਦਰ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਨਹੀਂ, ਉਸ ਨੂੰ (ਅੱਗ ’ਚ) ਜਲਾਉਣਾ ਚਾਹੀਦਾ ਹੈ। ਬਾਬਾ ਫ਼ਰੀਦ ਜੀ ਦੇ ਵਚਨ ਹਨ ‘‘ਬਿਰਹਾ ਬਿਰਹਾ ਆਖੀਐ; ਬਿਰਹਾ  ! ਤੂ ਸੁਲਤਾਨੁ   ਫਰੀਦਾ  ! ਜਿਤੁ ਤਨਿ ਬਿਰਹੁ ਊਪਜੈ; ਸੋ ਤਨੁ ਜਾਣੁ ਮਸਾਨੁ ’’ (ਬਾਬਾ ਫਰੀਦ/੧੩੭੯) ਭਾਵ ਵਿਛੋੜੇ ਦਾ ਵਿਰਲਾਪ ਬੁਰਾ ਮਨਾਇਆ ਜਾਂਦਾ ਹੈ, ਪਰ ਹੇ ਵਿਛੋੜੇ ਦੇ ਵਿਰਲਾਪ ! ਤੂੰ ਤਾਂ ਬਾਦਸ਼ਾਹ ਹੈਂ (ਜੋ ਲੋਕ-ਪਰਲੋਕ ਦਾ ਤਾਜ ਦਿਲਵਾ ਦਿੰਦਾ ਹੈਂ, ਇਸ ਲਈ ਮੈ ਤਾਂ ਕਹਾਂਗਾ ਕਿ) ਜਿਸ ਸਰੀਰ ’ਚ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਹੀ ਨਹੀਂ, ਉਹ ਕਬਰਸਤਾਨ ਹੈ (ਜਿੱਥੇ ਕੋਈ ਫ਼ਸਲ ਨਹੀਂ ਉੱਗ ਸਕਦੀ)।

ਸੱਤਾ ਬਲਵੰਡ ਜੀ ਨੇ ਗੁਰੂ ਅਮਰਦਾਸ ਜੀ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੇ ਸੁਮੇਰ ਪਰਬਤ ਵਾਙ ਉੱਚੀ ਬੁੱਧੀ ਕਰ ਸਰੀਰ-ਸਮੁੰਦਰ ਰਿੜਕਿਆ, ਸਵੈ ਪੜਚੋਲ ਕੀਤੀ। ਬਦਲੇ ’ਚ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ.. ’’ ਵਰਗੇ ਅੰਦਰੋਂ 14 ਕੀਮਤੀ ਰਤਨ ਕੱਢ ਲਏ, ਜਿਨ੍ਹਾਂ ਕਾਰਨ ਆਤਮ ਪ੍ਰਕਾਸ਼; ਹੂ-ਬਹੂ ਸ਼ਬਦ ਗਿਆਨ (ਬਿਬੇਕ) ਵਜੋਂ ਚਾਨਣ ਕਰ ਗਿਆ ‘‘ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ .. ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ   ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

ਸਤਿਗੁਰ ਦੇ ਵਚਨਾਂ ’ਤੇ ਅਟੁੱਟ ਭਰੋਸਾ ਰੱਖ ਕੇ ਆਪਣੇ ਔਗੁਣਾਂ ਨੂੰ ਫਰੋਲ਼ਦਿਆਂ-ਫਰੋਲ਼ਦਿਆਂ ਸਮੁੰਦਰ ਦੀਆਂ ਛੱਲਾਂ ਵਾਙ ਆਤਮ ਪ੍ਰਕਾਸ਼ ਦੀ ਛੱਲ ਦਾ ਅੰਦਰੋਂ ਅਹਿਸਾਸ ਹੋਣ ਲੱਗਦਾ ਹੈ। ਕਈ ਅਚਨਚੇਤ ਝਲਕਾਰੇ ਮਹਿਸੂਸ ਹੁੰਦੇ ਹਨ, ਜੋ ਬਿਆਨ ਨਹੀਂ ਕਰ ਹੁੰਦੇ। ਅਸੰਭਵ ਕਾਰਜ ਸੰਭਵ ਹੁੰਦੇ, ਜਾਪਦੇ ਹਨ। ਨਾਪੱਖੀ ਵਿਚਾਰ ਬਿਲਕੁਲ ਨਹੀਂ ਪਨਪਦੇ। ਚੰਗੇ-ਮਾੜੇ ’ਚ ਕੇਵਲ ਅਕਾਲ ਪੁਰਖ ਵਿਚਰਦਾ ਪ੍ਰਤੀਤ ਹੁੰਦਾ ਹੈ। ਇਹ ਸਚਾਈ ਭਰਪੂਰ ਅਹਿਸਾਸ; ਪਾਰਦਰਸ਼ੀ ਅੰਤਹਕਰਨ ਕਾਰਨ ਹੈ, ਜਿਸ ’ਚੋਂ ਹੁੰਦਾ ਹੋਇਆ; ਆਤਮ ਪ੍ਰਕਾਸ਼/ਨਾਮ ਅੰਮ੍ਰਿਤ; ਬੁੱਧੀ ’ਚੋਂ ਹੂ-ਬਹੂ ਅਹਿਸਾਸ ਕਰਾ ਰਿਹਾ ਹੁੰਦਾ ਹੈ।

ਆਤਮ ਪ੍ਰਕਾਸ਼ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਜੀ ਨੇ ਫ਼ੁਰਮਾਇਆ ਹੈ ਕਿ ਸੋਨੇ ਵਰਗੀ ਮਨੁੱਖਾ ਦੇਹ ਅੰਦਰ ਅਨੂਪ ਜੋਤਿ (ਉਪਮਾ ਰਹਿਤ ਆਤਮ ਪ੍ਰਕਾਸ਼) ਹੈ ‘‘ਕੰਚਨ ਕਾਇਆ; ਜੋਤਿ ਅਨੂਪੁ ’’ (ਮਹਲਾ /੪੧੪), ਭਗਤ ਕਬੀਰ ਜੀ; ਇਸ ਅਨੂਪ ਜੋਤਿ ਨੂੰ ਅਨੂਪ ਬ੍ਰਹਮ ਆਖਦੇ ਹਨ ‘‘ਜੋਤੀ ਅੰਤਰਿ; ਬ੍ਰਹਮੁ ਅਨੂਪੁ ’’ (ਭਗਤ ਕਬੀਰ/੯੭੨) ‘ਅਨੂਪ ਜੋਤਿ/ਅਨੂਪ ਬ੍ਰਹਮ/ਨਾਮ ਅੰਮ੍ਰਿਤ/ਆਤਮ ਪ੍ਰਕਾਸ਼’ ਜਾਂ ਗੁਰੂ ਨਾਨਕ ਜੀ ਦੇ ਜਨਮ ਤੋਂ ਪਿਆ ਨਾਂ ‘ਨਾਨਕ ਜੋਤਿ’; ਸਭ ਇੱਕੋ ਹੀ ਹੈ ਤੇ ਇਸ ਦੀ ਪ੍ਰਾਪਤੀ; ਰੂਹਾਨੀਅਤ ਚਾਹਵਾਨ ਲਈ ਸਰਬੋਤਮ ਖੋਜ ਹੈ।

ਆਤਮ ਪ੍ਰਕਾਸ਼ ਜਦ ਬਿਬੇਕ ਬਣ ਜ਼ਿੰਦਗੀ ਨੂੰ ਮਜ਼ਬੂਤੀ ਅਤੇ ਸਫਲਤਾ ਬਖ਼ਸ਼ਦਾ ਹੈ ਤਾਂ ਇਸ ਦੇ ਪਿੱਛੇ ‘ਸੁਰਤਿ, ਮਤਿ, ਮਨਿ, ਬੁਧਿ’ ਨੂੰ ਘੜਨ ਵਾਲ਼ੀ ਅਸਲ ਇੰਦ੍ਰੀ; ਅੰਤਹਕਰਣ ਦੀ ਸ਼ੁੱਧਤਾ ਹੈ। ਦਿਮਾਗ਼ ’ਤੇ ਆਪਣੀ ਸਿਆਣਪ (ਦਰਅਸਲ ਇਹ ਚਤੁਰਾਈ ਹੁੰਦੀ ਹੈ) ਦਾ ਦਬਾਅ ਪਾਉਣ ਨਾਲ਼ ਇਹ ਚਾਰੋਂ ਇੰਦ੍ਰੀਆਂ ਨਹੀਂ ਘੜ ਹੁੰਦੀਆਂ। ਇੱਕ ਡਾਕਟਰ ਆਪਣੇ ਦਿਮਾਗ਼ ਦੇ ਤਲ ’ਤੇ ਨਿਰੰਤਰ 18-19 ਸਾਲ ਪੜ੍ਹਾਈ ਕਰਕੇ ਵੀ ਕੰਨ ਦਾ ਮਾਹਰ; ਦੰਦ ਦੀ ਅਤੇ ਦੰਦ ਦਾ ਮਾਹਰ; ਅੱਖ ਦੀ ਦਵਾ ਨਹੀਂ ਦੇ ਸਕਦਾ ਜਦਕਿ ਘੜਿਆ (ਪਾਰਦਰਸ਼ੀ) ਅੰਤਹਕਰਣ; ‘ਰੂਹਾਨੀਅਤ, ਪਰਵਾਰਿਕ, ਸਮਾਜਿਕ, ਰਾਜਨੀਤਿਕ, ਸਭਿਆਚਾਰਿਕ, ਵਿਗਿਆਨਿਕ, ਚਕਿਤਸਾ ਆਦਿ ਵਿਸ਼ਿਆਂ ’ਤੇ ਲਾਜਵਾਬ ਦਲੀਲ ਰੱਖਦਾ ਆਇਆ ਹੈ। ਗੁਰਬਾਣੀ ’ਚ ਦਰਜ 35 ਮਹਾ ਪੁਰਸ਼ਾਂ ਦਾ ਅਨੁਭਵ; ਇਸ ਦੀ ਪ੍ਰਤੱਖ ਮਿਸਾਲ ਹੈ।

ਗੁਰਮਤਿ ਦਾ ਗਹਿਰਾ ਰਾਜ਼ (ਤੱਤ); ਸਰੀਰ ਅੰਦਰੋਂ ਅਸਲ ਵਸਤੂ ਲੱਭਣਾ ਹੈ। ਗੁਰਬਾਣੀ ’ਚ ਇਸ ਨੂੰ ‘ਤਤੁ ਵਿਰੋਲੈ/ਤਤੁ ਬਿਰੋਲੈ’ ਕਿਹਾ ਹੈ, ਜੋ ਕੇਵਲ ਗੁਰੂ ਨਾਨਕ ਜੀ ਦੁਆਰਾ ਵਰਤਿਆ ਹੈ :

ਗੁਰਮਤਿ ਸਾਚਿ ਸਹਜਿ; ਹਰਿ ਬੋਲੈ ॥ ਪੀਵੈ ਅੰਮ੍ਰਿਤੁ; ਤਤੁ ਵਿਰੋਲੈ ॥ (ਮਹਲਾ ੧/੨੨੭)

ਅਰਥ : ਗੁਰਮਤਿ ਅਨੁਸਾਰ ਚੱਲਣ ਵਾਲ਼ਾ; ਨਿਰੋਲ ਸੱਚ ਵਿੱਚ/ਅਡੋਲਤਾ ਵਿੱਚ ਟਿਕ ਕੇ ਹਰੀ ਨੂੰ ਜਪਦਾ ਹੈ ਕਿਉਂਕਿ ਉਹ, ਅਸਲੀਅਤ (ਆਤਮ ਪ੍ਰਕਾਸ਼) ਨੂੰ ਰਿੜਕ-ਰਿੜਕ ਕੇ ਅੰਮ੍ਰਿਤ ਪੀਂਦਾ ਹੈ ਭਾਵ ਆਤਮ ਪ੍ਰਕਾਸ਼ ਨੂੰ ਖੋਜ ਕੇ ਉਸ ਦਾ ਅਨੰਦ ਮਾਣਦਾ ਹੈ।

ਗੁਰਮੁਖਿ ਬੋਲੈ ਤਤੁ ਬਿਰੋਲੈ; ਚੀਨੈ ਅਲਖ ਅਪਾਰੋ ॥’’ (ਗੋਸਟਿ/ਮਹਲਾ ੧/੯੪੪)

ਅਰਥ : ਗੁਰਮੁਖ; ਬਿਆਨ ਰਹਿਤ (ਅਲਖ), ਆਦਿ ਅੰਤ ਰਹਿਤ (ਅਪਾਰ) ਅਸਲੀਅਤ (ਤਤੁ) ਨੂੰ ਰਿੜਕ-ਰਿੜਕ (ਪਰਖ-ਪਰਖ) ਕੇ ਪਛਾਣਨਾ ਹੈ, (ਮੂੰਹੋਂ ਤਤੁ-ਅਸਲ ਰੱਬ ਦੀ ਵਡਿਆਈ) ਉਚਾਰਦਾ ਹੈ।

ਗੁਰੂ ਨਾਨਕ ਜੀ ਚਿਤਾਵਨੀ ਵੀ ਦਿੰਦੇ ਹਨ ਕਿ ‘‘ਇਕ ਬਾਤ ਅਨੂਪ; ਸੁਨਹੁ ਨਰ ਭਾਈ  ! ॥  ਇਸੁ ਧਨ ਬਿਨੁ, ਕਹਹੁ, ਕਿਨੈ ਪਰਮ ਗਤਿ ਪਾਈ  ? ॥’’ (ਮਹਲਾ ੧/੯੯੧) ਅਰਥ : ਹੇ ਭਾਈ ! ਹੇ ਲੋਕੋ ! ਧਿਆਨ ਨਾਲ਼ ਸੁਣੋ ਇੱਕ ਅਮੋਲਕ ਸਚਾਈ, ਨਾਮ ਅੰਮ੍ਰਿਤ/ਆਤਮ ਪ੍ਰਕਾਸ਼ ਬਿਨਾਂ ਦੱਸੋ ਕਿਸ ਨੇ ਨਿਰਮਲ ਅਵਸਥਾ (ਪਾਰਦਰਸ਼ੀ ਅੰਤਹਕਰਣ) ਪ੍ਰਾਪਤ ਕੀਤੀ ਹੈ ?

ਗੁਰੂ ਨਾਨਕ ਜੀ ਦੇ ਹੀ ਹੇਠਲੇ ਵਚਨ ਸਮਝਾਉਂਦੇ ਹਨ ਕਿ ਇਹ ਨਿਰਮਲ ਅਵਸਥਾ ਕਿਵੇਂ ਪਾਈ ਜਾ ਸਕਦੀ ਹੈ :

ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥ (ਮਹਲਾ ੧/੯੯੦) ‘ਤਿਨੇਹਾ’ ਭਾਵ ਵੈਸਾ ਹੀ; ਜੋ ਜ਼ੰਗਾਲ ਲੱਗੇ ਲੋਹੇ ਨੂੰ ਸੋਨਾ ਬਣਾ ਸਕਦਾ ਹੋਵੇ ਓਹੋ ਜਿਹਾ ਗੁਰੂ ਮਿਲਣਾ ਜ਼ਰੂਰੀ ਹੈ।

ਆਨੰਦ ਰੂਪੁ, ਅਨੂਪੁ ਸਰੂਪਾ; ਗੁਰਿ ਪੂਰੈ (ਨੇ) ਦੇਖਾਇਆ ॥ (ਮਹਲਾ ੧/੧੦੪੧)

ਅਰਥ : ਪੂਰਨ ਗੁਰੂ ਨੇ ਹੀ ਉਪਮਾ ਰਹਿਤ ਅਨੰਦ ਖ਼ਜ਼ਾਨਾ (ਹਿਰਦੇ ’ਚੋਂ) ਵਿਖਾਇਆ ਹੈ।

ਅੰਤਰਿ ਵਸਤੁ ਅਨੂਪ ਨਿਰਮੋਲਕ; ਗੁਰਿ ਮਿਲਿਐ (ਨਾਲ਼) ਹਰਿ ਧਨੁ ਪਾਇਆ ॥ (ਮਹਲਾ ੧/੧੦੩੯) ਭਾਵ ਨਿਰਮਲ ਅਵਸਥਾ; ਪੂਰਨ ਗੁਰੂ ਤੋਂ ਬਿਨਾਂ ਅਸੰਭਵ ਹੈ, ਇਸ ਲਈ ਹੀ ਗੁਰੂ ਅੰਗਦ ਸਾਹਿਬ ਜੀ ਨੇ ਆਪਮਾ ਅਨੁਭਵ ਸਾਂਝਾ ਕੀਤਾ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ (ਮਹਲਾ /੪੬੩), ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਰਤਨਾ ਰਤਨ ਪਦਾਰਥ ਬਹੁ; ਸਾਗਰੁ ਭਰਿਆ ਰਾਮ   ਬਾਣੀ, ਗੁਰਬਾਣੀ ਲਾਗੇ; ਤਿਨ੍ ਹਥਿ ਚੜਿਆ ਰਾਮ ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ  ! ਭੇਦੁ ਭਾਈ ’’ (ਮਹਲਾ /੪੪੨)

ਭਾਵੇਂ ਕਣ-ਕਣ ਵਿੱਚ ਰੱਬੀ ਜੋਤਿ ਹੈ, ਆਤਮ ਪ੍ਰਕਾਸ਼ ਹੈ, ਨਾਮ ਅੰਮ੍ਰਿਤ ਹੈ, ਪਰ ਪਾਰਦਰਸ਼ੀ ਅੰਤਹਕਰਣ ਨੇ ਹੀ ਉਸ ਨੂੰ ਬਿਬੇਕ ’ਚੋਂ ਅਹਿਸਾਸ ਕਰਵਾਉਣਾ ਹੈ। ਆਤਮ ਪ੍ਰਕਾਸ਼ ਦਾ ਝਲਕਾਰਾ ਬਿਬੇਕ ’ਚੋਂ ਆਉਂਦਿਆਂ ਹੀ ਅੰਤਹਕਰਣ ਨੂੰ ਖਿੜਿਆ (ਨਿਰਮਲ) ਮੰਨਿਆ ਗਿਆ। ਭਗਤ ਕਬੀਰ ਜੀ ਦੇ ਵਚਨ ਹਨ ‘‘ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ (ਭਗਤ ਕਬੀਰ/੩੩੨) ਅਰਥ : ਜਦ ਸੂਰਜ ਚੜ੍ਹਿਆ ਵੇਖਿਆ ਤਾਂ ਮਨ ’ਚ ਪ੍ਰਕਾਸ਼ ਹੋ ਗਿਆ ਭਾਵ ਜਦ ਆਤਮ ਪ੍ਰਕਾਸ਼ ਵੇਖਿਆ ਤਾਂ ਅੰਤਹਕਰਣ ’ਚ ਉਜਾਲਾ ਹੋ ਗਿਆ।

ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਆਤਮ ਜੋਤਿ ਭਈ ਪਰਫੂਲਿਤ; ਪੁਰਖੁ ਨਿਰੰਜਨੁ ਦੇਖਿਆ ਹਜੂਰਿ (ਅੰਗਸੰਗ)’’ (ਮਹਲਾ /੧੧੯੮) ਭਾਵ ਆਤਮ ਜੋਤਿ (ਪ੍ਰਕਾਸ਼); ਅੰਤਹਕਰਣ ’ਚ ਪ੍ਰਫੁਲਿਤ ਹੋ ਗਈ। ਇਸ ਦੀ ਪੁਸ਼ਟੀ ਭੱਟ ਕਲਸਹਾਰ ਜੀ ਵੀ ਕਰਦੇ ਹਨ ਕਿ ਗੁਰੂ ਰਾਮਦਾਸ ਜੀ ਨੇ ਸਰੀਰ ਅੰਦਰੋਂ ਜਦ ਨਿਰਭਉ ਤੇ ਕਾਲ਼ਖ਼ ਰਹਿਤ ਨੂੰ ਲੱਭਿਆ ਤਾਂ ਸੁੱਤਾ-ਮਲ਼ੀਨ ਅੰਤਹਕਰਣ ਜਾਗ ਪਿਆ, ਹਿਰਦਾ-ਕਵਲ ਅਡੋਲ ਹੋ ਕੇ ਖਿੜ ਗਿਆ ‘‘ਜਾਗੵਾ ਮਨੁ; ਕਵਲੁ ਸਹਜਿ ਪਰਕਾਸੵਾ; (ਜਦੋਂ) ਅਭੈ ਨਿਰੰਜਨੁ ਘਰਹਿ ਲਹਾ (ਘਰੋਂ ਲੱਭਿਆ)॥’’ (ਸਵਈਏ ਮਹਲੇ ਚਉਥੇ ਕੇ/ਭਟ ਕਲੵ/੧੩੯੬)

ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਸਤਿਗੁਰ ਸਬਦਿ ਉਜਾਰੋ ਦੀਪਾ   ਬਿਨਸਿਓ ਅੰਧਕਾਰ ਤਿਹ ਮੰਦਰਿ (ਉਸ ਅੰਤਹਕਰਣਚੋਂ); ਰਤਨ ਕੋਠੜੀ ਖੁਲ੍ੀ ਅਨੂਪਾ ਰਹਾਉ (ਮਹਲਾ /੮੨੧), ਅੰਧਕਾਰ ਸਿਮਰਤ ਪ੍ਰਕਾਸੰ; ਗੁਣ ਰਮੰਤ, ਅਘ ਖੰਡਨਹ ’’ (ਸਲੋਕ ਸਹਸਕ੍ਰਿਤੀ/ਮਹਲਾ /੧੩੫੫) ਅਰਥ : ਰੱਬ ਨੂੰ ਸਿਮਰਿਆਂ, ਉਸ ਦੇ ਗੁਣ ਯਾਦ ਕੀਤਿਆਂ ਮਲ਼ੀਨ ਅੰਤਹਕਰਣ ਪਾਰਦਰਸ਼ੀ ਹੋ ਗਿਆ। ਪਾਪ ਨਾਸ਼ ਹੋ ਗਏ।

ਸੋ ਆਤਮ ਪ੍ਰਕਾਸ਼; ਤਾਂ ਹੀ ਬਿਬੇਕ ’ਚੋਂ ਪ੍ਰਗਟ ਹੋਵੇਗਾ ਜੇ ਅੰਤਹਕਰਣ; ਨਿਰਮਲ ਹੋਵੇਗਾ, ਪਾਰਦਰਸ਼ੀ ਹੋਏਗਾ। ਇਹ ਸਰਮਖੰਡ ਹੈ ਜਿੱਥੇ ‘ਸੁਰਤਿ, ਮਤਿ, ਮਨਿ, ਬੁਧਿ’ ਘੜੀਦੇ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਗੁਰੂ ਨਾਨਕ ਜੀ)

ਨੋਟ : ਉਕਤ ਗੁਰਬਾਣੀ ਵਾਕ ਜ਼ਿਆਦਾਤਰ ‘ਰਹਾਉ’ ਬੰਦਾਂ ’ਚੋਂ ਲਏ ਹਨ ਤਾਂ ਜੋ ਇਹ ਗਹਿਰੇ ਰਾਜ਼; ਅਨਮਤ ਦੀ ਮਿਸਾਲ ਨਾ ਸਮਝੀ ਜਾਵੇ।

ਪੰਜ ਕਾਮਾਦਿਕਾਂ ਦਾ ਪ੍ਰਭਾਵ; ਅੰਤਹਕਰਣ ਦੀ ਪਰਛਾਈ ਹੈ ਜਾਂ ਅੰਤਹਕਰਣ ਦੀ ਪਰਛਾਈ ਦਾ ਪ੍ਰਭਾਵ; ਪੰਜ ਕਾਮਾਦਿਕ ਹਨ। ਇਸ ਦੀ ਵਿਚਾਰ ਅਗਲੇ ਲੇਖ ਹੁਕਮ ਬਨਾਮ ਭਾਗ ਸਿਰਲੇਖ ਅਧੀਨ ਕੀਤੀ ਜਾਵੇਗੀ।

Sri Raag Mehla1 (Amal Kar Dharatee, Shabad No 27)

0

Sri Raag Mehla1 (Eh Tan Dharatee, Shabad No 26)

0

Sri Raag Mehla1 (Aape Raseeaa Aap Ra, Shabad No 25)

0

Sri Raag Mehla1 (Dhan Joban Ar Phularaa, Shabad No 24)

0

Sri Raag Mehla1 (Vanaj Karahu Vanajaaariho, Shabad No 23)

0

ਅੰਮ੍ਰਿਤ ਅਤੇ ਇਸ ਦੀਆਂ ਬਰਕਤਾਂ

0

ਅੰਮ੍ਰਿਤ ਅਤੇ ਇਸ ਦੀਆਂ ਬਰਕਤਾਂ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,ਹੈਡਮਾਸਟਰ (ਸੇਵਾ ਮੁਕਤ)

   105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ੴ ਸਤਿ ਗੁਰ ਪ੍ਰਸਾਦਿ

ਅੰਮ੍ਰਿਤ ਇੱਕ ਪ੍ਰਣ ਹੈ, ਜੋ ਸਿੱਖ ਨੇ ਆਪਣੇ ਗੁਰੂ ਨਾਲ ਕਰਨਾ ਹੁੰਦਾ ਹੈ। ਇਸ ਪ੍ਰਣ ਦੀ ਕਿੰਨੀ ਮਹਾਨਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਇਹ ਪ੍ਰਣ ਗੁਰੂ ਗੋਬਿੰਦ ਸਿਘ ਜੀ ਨੇ ਖ਼ੁਦ 1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੇ ਸਾਹਮਣੇ ਕੀਤਾ ਸੀ। ਅਸਲ ਵਿੱਚ ਇਹ ਪ੍ਰਣ ਸੰਪੂਰਨ ਮਨੁੱਖ ਦੀ ਘਾੜਤ ‘ਖ਼ਾਲਸਾ’ ਹੈ। ਕਈ ਵਾਰ ਅਸੀਂ ਆਪਣੇ ਮਨ ਵਿੱਚ ਹੀ ਕਿਸੇ ਗੱਲ ਦੀ ਦ੍ਰਿੜ੍ਹਤਾ ਲਈ ਪ੍ਰਣ ਕਰ ਬੈਠਦੇ ਹਾਂ ਭਾਵੇਂ ਕਿ ਬਹੁਤ ਵਾਰੀ ਉਹ ਪ੍ਰਣ ਨਿਭਦਾ ਨਹੀਂ, ਪਰ ਕਿਸੇ ਮਹਾਨ ਸ਼ਖ਼ਸੀਅਤ ਦੇ ਸਾਹਮਣੇ ਕੀਤੇ ਹੋਏ ਪ੍ਰਣ ਦੇ ਨਿਭਣ ਦੀ ਆਸ ਬੱਝ ਜਾਂਦੀ ਹੈ। ਜੋ ਪ੍ਰਣ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਦੇ ਸਾਹਮਣੇ ਕੀਤਾ, ਉਹ ਪ੍ਰਣ ਅੱਜ ਹਰ ਸਿੱਖ ਅੰਮ੍ਰਿਤਪਾਨ ਕਰਨ ਸਮੇਂ ਗੁਰੂ ਦੇ ਸਾਹਮਣੇ ਕਰਦਾ ਹੈ। ਇਹ ਪ੍ਰਣ ਹੈ ‘ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚਣਾ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਅਤੇ ਕੁੱਠਾ-ਹਲਾਲ ਨਹੀਂ ਖਾਣਾ’।

ਵੈਸੇ ਅੰਮ੍ਰਿਤ ਸ਼ਬਦ ਗੁਰਬਾਣੀ ਵਿੱਚ ਬਹੁ-ਅਰਥੀ ਸ਼ਬਦਾਂ ਲਈ ਵਰਤਿਆ ਗਿਆ ਹੈ। ਇਹ ਸ਼ਬਦ ਭੋਜਨ ਲਈ ਵੀ ਹੈ; ਜਿਵੇਂ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ ‘‘ਜਿਹ ਪ੍ਰਸਾਦਿ; ਛਤੀਹ ਅੰਮ੍ਰਿਤ ਖਾਹਿ   ਤਿਸੁ ਠਾਕੁਰ ਕਉ ਰਖੁ ਮਨ ਮਾਹਿ ’’ (ਮਹਲਾ /੨੬੯) ਇੱਥੇ ਅੰਮ੍ਰਿਤ ਦਾ ਅਰਥ ਹੈ ‘ਛਤੀ ਪ੍ਰਕਾਰ ਦੇ ਸੁਆਦਲੇ ਭੋਜਨ’। ਦੁੱਧ ਵਾਸਤੇ ਵੀ ਗੁਰਬਾਣੀ ਵਿੱਚ ਸ਼ਬਦ ਅੰਮ੍ਰਿਤ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਗੂਜਰੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ ਅੰਮ੍ਰਿਤੁ ਦੇਹਿ ’’ (ਮਹਲਾ /੪੮੯) ਗੁਰੂ ਸਾਹਿਬ ਕਹਿੰਦੇ ਹਨ ਕਿ ਪਸ਼ੂ ਨੂੰ ਸੁੱਕੇ ਕੱਖ ਪਾਈਏ ਤਾਂ ਵੀ ਉਹ ਦੁੱਧ ਰੂਪੀ ਅੰਮ੍ਰਿਤ ਦਿੰਦਾ ਹੈ। ਗੁਰਬਾਣੀ ਵਿੱਚ ਚੰਦਨ ਵਾਸਤੇ ਵੀ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਭਗਤ ਰਵੀਦਾਸ ਜੀ ਦੇ ਬਚਨ ਹਨ ‘‘ਮੈਲਾਗਰ ਬੇਰ੍ਹੇ ਹੈ ਭੁਇਅੰਗਾ   ਬਿਖੁ ਅੰਮ੍ਰਿਤੁ; ਬਸਹਿ ਇਕ ਸੰਗਾ ’’ (ਭਗਤ ਰਵਿਦਾਸ/੫੨੫) ਬਿਖੁ ਸ਼ਬਦ ਸੱਪ ਲਈ ਵਰਤਿਆ ਗਿਆ ਹੈ ਅਤੇ ਅੰਮ੍ਰਿਤ ਸ਼ਬਦ ਚੰਦਨ ਦੀ ਲਕੜ ਲਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਪ੍ਰਭੂ ਦੇ ਨਾਮ-ਜਲ ਲਈ ਵੀ ਵਰਤਿਆ ਗਿਆ ਹੈ ‘‘ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ ਕ੍ਰੋਧ ਲੋਭੁ ਮੋਹੁ ਅੰਧਕਾਰਾ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਸੁਣੈ ਪੂਕਾਰਾ ’’ (ਮਹਲਾ /੬੦੦)

ਅੰਮ੍ਰਿਤ ਸ਼ਬਦ ਕਾਇਆ (ਸਰੀਰ) ਨੂੰ ਸੰਬੋਧਨ ਕਰਕੇ ਵੀ ਵਰਤਿਆ ਹੈ, ਜੋ ਆਪਣੇ ਆਪ ਨੂੰ ਅਮਰ ਸਮਝ ਕੇ ਸੁਖ ਮਾਨਣ ’ਚ ਲੱਗੀ ਰਹਿੰਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ’’ (ਮਹਲਾ /੧੫੪)

ਸੋ ਅੰਮ੍ਰਿਤ ਦਾ ਅਰਥ ਭੋਜਨ ਵੀ ਹੈ, ਦੁਧ ਵੀ ਹੈ, ਨਾਮ-ਧਨ ਵੀ ਹੈ। ਬਾਣੀ ਵਾਸਤੇ ਵੀ ਸ਼ਬਦ ਅੰਮ੍ਰਿਤ ਆਇਆ ਹੈ ‘‘ਅੰਮ੍ਰਿਤੁ ਤੇਰੀ ਬਾਣੀਆ   ਤੇਰਿਆ ਭਗਤਾ ਰਿਦੈ ਸਮਾਣੀਆ ’’ (ਮਹਲਾ /੭੨) ਇਕੱਲੀ ਬਾਣੀ ਹੀ ਅੰਮ੍ਰਿਤ ਨਹੀਂ, ਪ੍ਰਮਾਤਮਾ ਦਾ ਨਾਮ ਵੀ ਅੰਮ੍ਰਿਤ ਹੈ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਅੰਮ੍ਰਿਤ ਨਾਮੁ ਪਰਮੇਸਰੁ ਤੇਰਾ; ਜੋ ਸਿਮਰੈ ਸੋ ਜੀਵੈ ’’ (ਮਹਲਾ /੬੧੬) ਅਤੇ ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ  ! ’’ (ਮਹਲਾ /੩੧੮)

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇਸ ਅੰਮ੍ਰਿਤ ਦਾ ਟਿਕਾਣਾ ਤਾਂ ਮਨੁੱਖ ਦੇ ਸਰੀਰ ਵਿੱਚ ਹੀ ਹੈ । ਆਪ ਜੀ ਦੇ ਬਚਨ ਹਨ ‘‘ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ   ਦੇਹੀ ਮਹਿ ਇਸ ਕਾ ਬਿਸ੍ਰਾਮੁ ’’ (ਮਹਲਾ /੨੯੩) ਮਨੁੱਖ ਦੇ ਅੰਦਰ ਹੀ ਅੰਮ੍ਰਿਤ ਦਾ ਸਰੋਵਰ ਹੈ ਭਾਵੇਂ ਉਹ ਗੁਰਮੁਖ ਹੋਵੇ ਜਾਂ ਮਨੁਮੁਖ, ਪਰ ਇਹ ਗੱਲ ਵਖਰੀ ਹੈ ਕਿ ਮਨਮੁਖਾਂ ਨੇ ਉਸ ਅੰਮ੍ਰਿਤ ਦਾ ਰਸ ਨਹੀਂ ਜਾਣਿਆ; ਜਿਵੇਂ ਮਿਰਗ ਨੂੰ ਆਪਣੇ ਅੰਦਰ ਛੁਪੀ ਹੋਈ ਕਸਤੂਰੀ ਦਾ ਪਤਾ ਨਹੀਂ ਲਗਦਾ, ਜਿਸ ਲਈ ਉਹ ਬਾਹਰ ਭਟਕਦਾ ਫਿਰਦਾ ਹੈ ‘‘ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ ਪਾਇਆ   ਜਿਉ ਕਸਤੂਰੀ ਮਿਰਗੁ ਜਾਣੈ; ਭ੍ਰਮਦਾ ਭਰਮਿ ਭੁਲਾਇਆ ’’ (ਮਹਲਾ /੬੪੪)

ਅੰਮ੍ਰਿਤ ਦਾ ਟਿਕਾਣਾ ਕਿੱਥੇ ਹੈ ਅਤੇ ਇਸ ਦੀ ਸੋਝੀ ਕਿਵੇਂ ਪੈਂਦੀ ਹੈ? ਇਸ ਪਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ‘‘ਨਾਨਕ ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ’’ (ਮਹਲਾ /੧੨੩੮) ਮਨ ਵਿਚਲਾ ਅੰਮ੍ਰਿਤ ਹਿਰਦੇ ਨੂੰ (ਸ਼ੁਭ ਗੁਣਾਂ ਨਾਲ) ਪਵਿੱਤਰ ਕਰਕੇ, ਮਨ ਨੂੰ ਭਟਕਣ ਤੋਂ ਰੋਕ ਕੇ, ਸਰੀਰ ਰੂਪੀ ਭਾਂਡੇ ਨੂੰ ਸਾਫ਼ ਕਰਕੇ ਪ੍ਰਾਪਤ ਹੁੰਦਾ ਹੈ। ਸਭ ਕੁਝ ਕਰਦਿਆਂ ਹੋਇਆਂ ਮਾਇਆ (ਸੰਸਾਰ ਦੇ ਪਦਾਰਥਾਂ ਦਾ ਮੋਹ) ਤੋਂ ਪੂਰੀ ਤਰ੍ਹਾਂ ਬਚ ਕੇ ਰਹਿਣਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਭਾਂਡਾ ਧੋਇ ਬੈਸਿ ਧੂਪੁ ਦੇਵਹੁ; ਤਉ ਦੂਧੈ ਕਉ ਜਾਵਹੁ   ਦੂਧੁ ਕਰਮ ਫੁਨਿ ਸੁਰਤਿ ਸਮਾਇਣੁ; ਹੋਇ ਨਿਰਾਸ ਜਮਾਵਹੁ   ਜਪਹੁ , ਏਕੋ ਨਾਮਾ   ਅਵਰਿ ਨਿਰਾਫਲ ਕਾਮਾ ਰਹਾਉ ’’ (ਮਹਲਾ /੭੨੮) ਨਾਮ ਅੰਮ੍ਰਿਤ ਦੀ ਦਾਤ ਨੂੰ ਵੱਡੇ ਵੱਡੇ ਦੇਵਤੇ ਵੀ ਲੋਚਦੇ ਰਹੇ, ਪਰ ਇਹ ਦਾਤ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ’’ (ਅਨੰਦ/ਮਹਲਾ /੯੧੮)

ਸਿੱਖ ਨੇ ਜਿੱਥੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਹੈ, ਓਥੇ ਗੁਰੂ ਜੀ ਤੋਂ ਖੰਡੇ ਦੀ ਪਾਹੁਲ (ਅੰਮ੍ਰਿਤ) ਵੀ ਪ੍ਰਾਪਤ ਕਰਨੀ ਹੈ। ਅੰਮ੍ਰਿਤ ਦਾਤ ਜਦੋਂ ਗੁਰੂ ਸਾਹਿਬ ਨੇ ਦਿੱਤੀ ਤਾਂ ਉਨ੍ਹਾਂ ਨੇ 15 ਵਾਰੀ ਅੰਮ੍ਰਿਤ ਦੀਆਂ ਚੁਲੀਆਂ ਦੀ ਬਖਸ਼ਸ਼ ਕੀਤੀ। ਪੰਜ ਚੂਲੇ ਅੰਮ੍ਰਿਤ ਦੇ ਮੂੰਹ ਵਿੱਚ ਪਾ ਕੇ ਛਕਾਏ ਤਾਂ ਜੋ ਹਿਰਦੇ ਅੰਦਰ ਅੰਮ੍ਰਿਤ ਦੀ ਵਰਖਾ ਹੋਵੇ ਤੇ ਮਨੁੱਖ ਦਾ ਹਿਰਦਾ ਪਾਕ ਤੇ ਪਵਿਤਰ ਹੋ ਜਾਵੇ। ਪੰਜ ਛਿੱਟੇ ਅੱਖਾਂ ਵਿੱਚ ਪਾਏ ਕਿਉਂਕਿ ਅੱਖਾਂ ਰਾਹੀਂ ਭੈੜੇ ਵਿਚਾਰ ਮਨੁੱਖ ਦੇ ਮਨ ਉੱਤੇ ਅਸਰ ਕਰਦੇ ਹਨ। ਇਸ ਤਰ੍ਹਾਂ ਅੰਮ੍ਰਿਤ ਦੇ ਛਿੱਟੇ ਮਾਰ ਕੇ ਗੁਰੂ ਜੀ ਨੇ ਮਨੁੱਖ ਦੀ ਦ੍ਰਿਸ਼ਟੀ ਨੂੰ ਅੰਮ੍ਰਿਤ ਦ੍ਰਿਸ਼ਟੀ ਬਣਾ ਦਿੱਤਾ ਤਾਂ ਜੋ ਹਰ ਥਾਂ ਅਤੇ ਹਰ ਜੀਵ ਵਿੱਚ ਪ੍ਰਮਾਤਮਾ ਨਜ਼ਰ ਆਵੇ। ਗੁਰੂ ਅਮਰਦਾਸ ਜੀ ਅਨੰਦ ਬਾਣੀ ਵਿੱਚ ਫ਼ੁਰਮਾਉਂਦੇ ਹਨ ‘‘ ਨੇਤ੍ਰਹੁ ਮੇਰਿਹੋ ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਦੇਖਹੁ ਕੋਈ ’’ (ਮਹਲਾ /੯੨੨)

ਪੰਜ ਛਿੱਟੇ ਗੁਰੂ ਸਾਹਿਬ ਨੇ ਕੇਸਾਂ ਵਿੱਚ ਵੀ ਪਾਏ ਤਾਂ ਜੋ ਸਿੱਖ ਦੀ ਮੱਤ ਗੁਰੂ ਦੀ ਮੱਤ ਅਨੁਸਾਰ ਰਹੇ। ਜੇ ਗੁਰੂ ਦੀ ਮੱਤ ਤਿਆਗ ਦਿੱਤੀ ਤਾਂ ਚੋਟਾਂ ਹੀ ਪੈਣਗੀਆਂ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ ! ਜਿ ਗੁਰ ਕੇ ਭਾਣੇ ਵਿਚਿ ਆਵੈ   ਆਪਣੈ ਭਾਣੈ ਜੋ ਚਲੈ ਭਾਈ ! ਵਿਛੁੜਿ ਚੋਟਾ ਖਾਵੈ ’’ (ਮਹਲਾ /੬੦੧)

ਕੇਸਾਂ ਦੀ ਮਹਾਨਤਾ ਨੂੰ ਦਰਸਾਉਣ ਲਈ ਗੁਰੂ ਪਾਤਸ਼ਾਹ ਨੇ ਇਹ ਰਹਿਤ ਵਿੱਚ ਤੇ ਕੁਰਹਿਤ ਵਿੱਚ ਸ਼ਾਮਲ ਕਰ ਦਿੱਤੇ। ਜਿੱਥੇ ਕੇਸਾਂ ਨੂੰ ਪੰਜ ਕਕਾਰਾਂ ਵਿੱਚ ਮਾਨਤਾ ਦਿੱਤੀ, ਉੱਥੇ ਕੇਸ ਕਤਲ ਕਰਵਾਉਣ ਵਾਲਾ ਵੀ ਸਿੱਖੀ ’ਚੋਂ ਖਰਾਜ ਕੀਤਾ ਗਿਆ, ਜਿਸ ਨੂੰ ਅਸੀਂ ਪਤਿਤ ਕਹਿੰਦੇ ਹਾਂ। ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ ਕਿ ਕੇਸ ਇਸ ਕਰਕੇ ਨਹੀਂ ਰੱਖਣੇ ਕਿ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਸਗੋਂ ਇਸ ਕਰਕੇ ਰੱਖਣੇ ਹਨ ਕਿ ਗੁਰੂ ਦਾ ਹੁਕਮ ਹੈ। ਕਿਸੇ ਤਰਕ ਦੇ ਆਧਾਰ ’ਤੇ ਕੇਸ ਲਾਜ਼ਮੀ ਨਹੀਂ ਸਗੋਂ ਗੁਰੂ ਦਾ ਹੁਕਮ ਹੀ ਸਿਖ ਲਈ ਪਰਮ ਧਰਮ ਹੈ। ਇਸੇ ਤਰ੍ਹਾਂ ਕੰਘਾ ਕੇਸਾਂ ਦੀ ਸਫਾਈ ਲਈ ਜ਼ਰੂਰੀ ਹੈ। ਭਾਈ ਨੰਦ ਲਾਲ ਜੀ ਤਨਖਾਹਨਾਮਾ ਵਿੱਚ ਲਿਖਦੇ ਹਨ ਕੰਘਾ ਦੋਹਉਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ

ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਨੇ ਕਿਸੇ ਦਿਨ, ਥਿਤਿ, ਵਾਰ ਜਾਂ ਸਮੇਂ ਦਾ ਵਹਿਮ ਭਰਮ ਨਹੀਂ ਕਰਨਾ। ਕਛਹਿਰਾ ਸਿੱਖ ਦੇ ਉੱਚੇ ਤੇ ਸੁੱਚੇ ਆਚਰਨ ਦਾ ਪ੍ਰਤੀਕ ਹੈ। ਸਿੱਖ ਨੇ ਹਰ ਸਮੇਂ ਹਰ ਹਾਲਾਤ ਵਿੱਚ ਆਪਣਾ ਜੀਵਨ ਗੁਰੂ ਦੇ ਦੱਸੇ ਹੁਕਮ ਅਨੁਸਾਰ ਬਤੀਤ ਕਰਨਾ ਹੈ ਅਤੇ ਆਪਣੇ ਚਰਿਤਰ ਦੀ ਮਿਸਾਲ ਦੁਨੀਆਂ ਦੇ ਲੋਕਾਂ ਸਾਹਮਣੇ ਪੇਸ਼ ਕਰਨੀ ਹੈ। ਕਿਰਪਾਨ ਸਿੱਖ ਦੀ ਅਜ਼ਾਦ ਹਸਤੀ ਦੀ ਪ੍ਰਤੀਕ ਹੈ। ਸਿੱਖ ਕਦੇ ਕਿਸੇ ਦੀ ਗੁਲਾਮੀ ਸਵੀਕਾਰ ਨਹੀਂ ਕਰਦਾ ਭਾਵੇਂ ਉਹ ਗੁਲਾਮੀ ਰਾਜਸੀ ਹੋਵੇ, ਸਮਾਜਕ ਹੋਵੇ, ਧਾਰਮਿਕ ਹੋਵੇ ਜਾਂ ਆਰਥਿਕ। ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)

ਸੋ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਪਾਤਸ਼ਾਹ ਨੇ ਜੋ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਨੂੰ ਬਖ਼ਸ਼ਿਸ਼ ਕੀਤੀ ਅਤੇ ਬਾਅਦ ਵਿੱਚ ਆਪ ਉਨ੍ਹਾਂ ਨੂੰ ਬੇਨਤੀ ਕਰ ਇਹ ਦਾਤ ਖ਼ੁਦ ਹਾਸਲ ਕੀਤੀ। ਭਾਈ ਗੁਰਦਾਸ ਜੀ (ਦੂਜੇ) ਲਿਖਦੇ ਹਨ ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕੋ ਦਿਨ 20 ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਉਸ ਤੋਂ ਬਾਅਦ ਇਹ ਸਿਲਸਲਾ ਅੱਜ ਤੱਕ ਜਾਰੀ ਹੈ ਅਤੇ ਜਾਰੀ ਰਹੇਗਾ।

ਇਸ ਅੰਮ੍ਰਿਤ ਦੀ ਦਾਤ ਨੇ ਦੁਨੀਆਭਰ ਵਿੱਚ ਕ੍ਰਾਂਤੀ ਲਿਆਂਦੀ। ਅੰਮ੍ਰਿਤ ਅਸਲ ਵਿੱਚ ਪਵਿੱਤਰ ਜਲ ਦੀਆਂ ਕੁਝ ਘੁੱਟਾਂ ਹੀ ਨਹੀਂ, ਇਹ ਤਾਂ ਜ਼ਿੰਦਗੀ ਵਿੱਚ ਬਹੁਤ ਵਡੀ ਤਬਦੀਲੀ ਲੈ ਆਉਣ ਵਾਲੀ ਦਾਤ ਹੈ। ਅੰਮ੍ਰਿਤ ਮਨੁੱਖ ਨੂੰ ਚੰਗਾ ਕਿਰਦਾਰ ਦਿੰਦਾ ਹੈ। ਅੰਮ੍ਰਿਤਧਾਰੀ ਵਿਅਕਤੀ ਵਫ਼ਾਦਾਰ ਹੁੰਦਾ ਹੈ, ਉਹ ਕਿਸੇ ਨਾਲ ਧੋਖਾ, ਠੱਗੀ ਤੇ ਫਰੇਬ ਨਹੀਂ ਕਰਦਾ। ਉਹ ਨੇਕ ਕਮਾਈ ਕਰਦਾ ਹੈ, ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕਰਦਾ ਹੈ। ਅੰਮ੍ਰਿਤਧਾਰੀ ਵਿਅਕਤੀ ਆਪਣਾ ਮਨ; ਗੁਰੂ ਨੂੰ ਅਰਪਣ ਕਰਕੇ ਸੁੱਖੀ ਅਤੇ ਅਜ਼ਾਦ ਜੀਵਨ ਬਤੀਤ ਕਰਦਾ ਹੈ। ਉਹ ਮਨ ਨੂੰ ਜਿੱਤ ਲੈਂਦਾ ਹੈ ਅਤੇ ਹਮੇਸ਼ਾਂ ‘ਨਾਨਕ ਭਗਤਾ ਸਦਾ ਵਿਗਾਸੁ’ ਵਾਲੀ ਅਵਸਥਾ ਵਿੱਚ ਰਹਿੰਦਾ ਹੈ। ਜਿੱਥੇ ਅੰਮ੍ਰਿਤ ਅੰਦਰ ਦੀ ਬਾਦਸ਼ਾਹਿਤ ਪੈਦਾ ਕਰਦਾ ਹੈ ਉੱਥੇ ਹਰ ਇੱਕ ਲਈ ਪਰਉਪਕਾਰੀ ਜੀਵਨ ਜਿਊਣ ਦੀ ਜਾਚ ਦੱਸਦਾ ਹੈ। ਅੰਮ੍ਰਿਤ ਸਾਡੇ ਮਨ ਅੰਦਰ ਅੰਜਨ (ਕਾਲ਼ਖ਼) ਵਿੱਚ ਰਹਿੰਦਿਆਂ ਨਿਰੰਜਨ ਹੋਣ ਲਈ ਪ੍ਰੇਰਨਾ ਸਰੋਤ ਹੈ। ਰੋਜ਼ਾਨਾ ਨਿਤਨੇਮ ਕਰਦਿਆਂ ਪਾਪਾਂ ਭਰੀ ਮੱਤ ਨੂੰ ਗੁਰਬਾਣੀ ਨਾਲ ਧੋਣ ਦੀ ਜਾਚ ਸਿਖਾਉਂਦਾ ਹੈ। ਦੁਨੀਆਂ ਦੀ ਬਰਬਾਦੀ ਦਾ ਕਾਰਨ ਅਕਸਰ ਨਫ਼ਰਤ ਅਤੇ ਈਰਖਾ ਹੁੰਦੀ ਹੈ ਪਰ ਅੰਮ੍ਰਿਤ ਜਿੱਥੇ ਮਨ ਅਤੇ ਬਚਨਾਂ ’ਚੋਂ ਇੱਕ ਕਰਦਾ ਹੈ ਉੱਥੇ ਉਹ ਸਾਰਿਆਂ ’ਚ ਇੱਕ ਅਕਾਲ ਪੁਰਖ ਦੀ ਜੋਤ ਵੇਖਦਾ ਹੈ ਉਸ ਨੂੰ ਸਾਰਾ ਸਮਾਜ ਹੀ ਆਪਣਾ ਪਰਵਾਰ ਨਜ਼ਰ ਆਉਂਦਾ ਹੈ।

ਅੰਮ੍ਰਿਤ ਗੁਰੂ ਨਾਲ ਕੀਤਾ ਹੋਇਆ ਵਾਅਦਾ ਯਾਦ ਦਿਵਾਉਂਦਾ ਹੈ ਕਿ ਮਨੁੱਖ ਨੇ ਸੰਸਾਰ ਅੰਦਰ ਕਰਮ ਇੰਦਰਿਆਂ ਤੇ ਗਿਆਨ ਇੰਦਰਿਆਂ ਦੀ ਕੈਦ ਵਿੱਚੋਂ ਨਿਕਲ ਕੇ ਚੰਗਾ ਇਨਸਾਨ ਬਣਨਾ ਹੈ। ਇਸ ਤਰ੍ਹਾਂ ਸੰਸਾਰ ’ਚ ਵਿਚਰਦਿਆਂ ਵੀ ਜੀਵਨ ਜੁਗਤੀ ਅਪਣਾਈ ਰੱਖਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਨਾਨਕ  ! ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ   ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ’’ (ਮਹਲਾ /੫੨੨)

ਇਸ ਅੰਮ੍ਰਿਤ ਦੀ ਦਾਤ ਨੇ ਸੰਸਾਰ ਦੇ ਲੋਕਾਂ ਸਾਹਮਣੇ ਜੋ ਕਾਰਨਾਮੇ ਕਰ ਵਿਖਾਏ, ਉਨ੍ਹਾਂ ਨੂੰ ਵੇਖ ਕੇ ਦੁਸ਼ਮਣਾਂ ਦੀ ਕਲਮ ਵੀ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਭਾਈ ਮਨੀ ਸਿੰਘ ਜੀ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਬਹਾਦਰੀ ਦੇ ਉਹ ਕਾਰਨਾਮੇ ਕਰ ਵਿਖਾਏ, ਜੋ ਪਹਾੜੀ ਰਾਜਿਆਂ ਨੇ ਸੋਚੇ ਵੀ ਨਹੀਂ ਸਨ। ਕਹਿਲੂਰ ਦੇ ਰਾਜੇ ਅਜ਼ਮੇਰ ਚੰਦ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਅਤੇ ਮੱਥੇ ਉੱਤੇ ਤਵੇ ਬੰਨ੍ਹ ਕੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਤਿਆਰ ਕੀਤਾ। ਭਾਈ ਬਚਿੱਤਰ ਸਿੰਘ ਨੇ ਸਤਿਗੁਰਾਂ ਤੋਂ ਆਸ਼ੀਰਵਾਦ ਲੈ ਕੇ ਨਾਗਨੀ ਬਰਛੇ ਨਾਲ ਮਦ ਮਸਤ ਜੰਗੀ ਹਾਥੀ ਨੂੰ ਐਸਾ ਬਰਛਾ ਮਾਰਿਆ ਕਿ ਉਹ ਤਵਿਆਂ ਨੂੰ ਪਾੜ ਕੇ ਹਾਥੀ ਦੇ ਮੱਥੇ ਨੂੰ ਚੀਰ ਗਿਆ ਤੇ ਹਾਥੀ ਚਿੰਘਾੜਦਾ ਹੋਇਆ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੂੰ ਲਿਤਾੜਦਾ ਹੋਇਆ ਪਿੱਛੇ ਭੱਜ ਗਿਆ। ਇਸ ਤੋਂ ਖਫ਼ਾ ਹੋ ਕੇ ਪਹਾੜੀ ਰਾਜਿਆਂ ਦੇ ਮੁੱਖੀ ਕੇਸਰੀ ਚੰਦ ਨੇ ਬੜ੍ਹਕ ਮਾਰੀ ਕਿ ਉਹ ਕੱਲ੍ਹ ਸੂਰਜ ਡੁੱਬਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਕਰ ਦੇਵੇਗਾ। ਜਦੋਂ ਇਸ ਦੀ ਖਬਰ ਭਾਈ ਉਦੇ ਸਿੰਘ ਨੂੰ ਮਿਲੀ ਤਾਂ ਉਸ ਨੇ ਕੇਸਰੀ ਚੰਦ ਨੂੰ ਵੰਗਾਰਿਆ ਤੇ ਬਿਜਲੀ ਦੀ ਫੁਰਤੀ ਨਾਲ ਉਸ ਦਾ ਸੀਸ ਵੱਢ ਕੇ ਆਪਣੇ ਨੇਜੇ ਤੇ ਟੰਗ ਕੇ, ਜੈਕਾਰੇ ਗਜਾਉਂਦਾ ਹੋਇਆ ਸਿੱਖ ਫ਼ੌਜਾਂ ਵਿੱਚ ਆ ਪਹੁੰਚਿਆ। ਇਹ ਘਟਨਾਵਾਂ ਸਤੰਬਰ 1700 ਦੀਆਂ ਹਨ। ਇਨ੍ਹਾਂ ਸੂਰਬੀਰ ਧੋਧਿਆਂ ਨੇ 1699 ਵਿੱਚ ਅੰਮ੍ਰਿਤਪਾਨ ਕੀਤਾ ਹੋਇਆ ਸੀ।

ਅਨੰਦਪੁਰ ਸਾਹਿਬ ਦਾ ਘੇਰਾ 3 ਮਈ 1705 ਤੋਂ 5 ਦਸੰਬਰ 1705 ਤੱਕ ਜਾਰੀ ਰਿਹਾ। ਇਕ ਪਾਸੇ ਗਿਣਤੀ ਦੇ ਅੰਮ੍ਰਿਤਧਾਰੀ ਸਿੰਘ ਤੇ ਗੁਰੂ ਸਾਹਿਬ ਆਪ ਤੇ ਦੂਜੇ ਪਾਸੇ ਔਰੰਗਜ਼ੇਬ ਵੱਲੋਂ ਵਜੀਰ ਖ਼ਾਨ ਨੂੰ ਸਖ਼ਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਫੜਨ ਜਾਂ ਮਾਰਨ ਦਾ ਹੁਕਮ ਅਤੇ ਨਾਲ ਹੀ ਵੱਡੇ ਮੁਗਲ ਜਰਨੈਲ ਤੇ ਸਾਰੀਆਂ ਫ਼ੌਜੀ ਤਾਕਤਾਂ ਜਿਸ ਵਿੱਚ ਕਹਿਲੂਰ, ਕਾਂਗੜਾ, ਜਸਵਾਲ, ਜੰਮੂ, ਨੂਰਪੁਰ, ਚੰਬਾ, ਮੰਡੀ, ਕੁਲੂ, ਗੜ੍ਹਵਾਲ, ਨਾਲਾਗੜ੍ਹ ਆਦਿ ਦੇ ਰਾਜੇ ਮਿਲ ਕੇ ਵੀ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੇ। ਇਸੇ ਤਰ੍ਹਾਂ 7-8 ਦਸੰਬਰ 1705 ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਗੁਰੂ ਕੇ 40 ਅੰਮ੍ਰਿਤਧਾਰੀ ਸਿੰਘਾਂ ਨੇ ਇਨਕਲਾਬ ਤੇ ਉਹ ਨਜ਼ਾਰੇ ਤੇ ਘਟਨਾਵਾਂ ਪੇਸ਼ ਕੀਤੀਆਂ ਕਿ ਰਹਿੰਦੀ ਦੁਨੀਆਂ ਤੱਕ ਸਭ ਨਿਰਪੱਖ ਧਰਮੀ ਬੰਦੇ ਇਸ ਅਣਖਾਮਤੀ ਧਰਤੀ ਅੱਗੇ ਨਤਮਸਤਕ ਹੁੰਦੇ ਰਹਿਣਗੇ। ਦੁਨੀਆਂ ਦੀ ਇਹ ਅਸਾਵੀਂ ਜੰਗ ਇੱਕ ਪਾਸੇ ਕੇਵਲ 40 ਸਿੰਘ ਤੇ ਦੂਜੇ ਪਾਸੇ ਅਣਗਿਣਤ ਫ਼ੌਜ ਦਾ ਜਿਸ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਸ ਦੀ ਉਦਾਹਰਨ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ।

ਖੰਡੇ ਦੀ ਪਹੁਲ ਨੇ ਐਸੀ ਦ੍ਰਿੜ੍ਹਤਾ ਤੇ ਬੀਰਤਾ ਸਿੰਘਾਂ ਅੰਦਰ ਭਰ ਦਿਤੀ ਕਿ ਉਹ ਮੌਤ ਨੂੰ ਮਖ਼ੌਲ ਸਮਝਣ ਲੱਗੇ। ਭਾਈ ਬੀਰ ਸਿੰਘ ਤੇ ਧੀਰ ਸਿੰਘ ਦੋਵੇਂ ਪਿਓ ਪੁੱਤਰ ਦਸਤਾਰਾਂ ਸਜਾ ਰਹੇ ਹਨ। ਗੁਰੂ ਸਾਹਿਬ ਦਾ ਹੁਕਮ ਮਿਲਦਾ ਹੈ ਕਿ ਕੋਈ ਇੱਕ ਸਿੱਖ ਆਵੇ, ਗੁਰੂ ਸਾਹਿਬ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਦੋਵੇਂ ਪਿਓ ਪੁੱਤਰਾਂ ਨੇ ਅਧੀਆਂ ਪੱਗਾਂ ਅਜੇ ਬੰਨ੍ਹੀਆਂ ਸਨ ਕਿ ਹੁਕਮ ਸੁਣ ਕੇ ਇਕ ਦੂਜੇ ਤੋਂ ਅੱਗੇ ਆ ਪਹੁੰਚੇ। ਦੋਵੇਂ ਆਪਣੀ ਥਾਂ ਕਹਿ ਰਹੇ ਸਨ ਕਿ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਹੁਕਮ ਪਹਿਲਾਂ ਸੁਣਿਆ ਹੈ। ਬੰਦੂਕ ਦਾ ਨਿਸ਼ਾਨਾ ਮੇਰੇ ’ਤੇ ਪਰਖੋ।

ਗੁਰੂ ਸਾਹਿਬ ਦੀ ਬਖ਼ਸ਼ੀ ਖੰਡੇ ਦੀ ਪਾਹੁਲ ਨੇ ਸੰਨ 1708 ਵਿੱਚ ਬਿਲਕੁਲ ਨਿਵੇਕਲੀ ਕਿਸਮ ਦਾ ਨਜ਼ਾਰਾ ਪੇਸ਼ ਕੀਤਾ। ਨਾਦੇੜ ਦੀ ਧਰਤੀ ਤੇ ਗੋਦਾਵਰੀ ਨਦੀ ਦੇ ਕੰਢੇ ’ਤੇ ਡੇਰਾ ਲਾਈ ਬੈਠੇ ਅਤੇ ਰਿਧੀਆਂ ਸਿਧੀਆਂ ਕਰਮਕਾਂਡਾਂ, ਸੁੱਚ ਭਿੱਟ ਅਤੇ ਘਰ ਗ੍ਰਹਿਸਤੀ ਦੇ ਫੋਕੇ ਤਿਆਗਾਂ ਦੀ ਖਲਜਗਨ ਵਿੱਚ ਜਕੜੇ ਹੋਏ ਮਾਧੋ ਦਾਸ ਬੈਰਾਗੀ ਦੀ ਗੁਰੂ ਪਾਤਸ਼ਾਹ ਨੇ ਕਾਂਇਆਂ ਕਲਪ ਕਰ ਦਿੱਤੀ ਅਤੇ ਮਨੂਰ ਤੋਂ ਕੰਚਨ ਬਣਾ ਕੇ ਸਿੱਖ ਇਤਿਹਾਸ ਵਿੱਚ ਇੱਕ ਇਨਕਲਾਬੀ ਯੋਧਾ ਪੇਸ਼ ਕਰ ਦਿੱਤਾ।  14 ਮਈ 1710 ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ 28 ਪਰਗਨਿਆਂ ਵਾਲੇ ਤੇ 52 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਇਸ ਸੂਬੇ ਤੇ ਸਿੱਖ ਰਾਜ ਕਾਇਮ ਕਰ ਲਿਆ। ਕਾਮਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਜਦੋਂ ਇੱਕ ਕਥਿਤ ਨੀਵੀਂ ਜਾਤ ਦਾ ਕਾਮਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਮੀਨ ਦਾ ਪਟਾ ਲਿਖਾ ਕੇ ਪਿੰਡ ਜਾਂਦਾ ਤਾਂ ਪਿੰਡ ਵਿੱਚ ਵੜਦਿਆਂ ਹੀ ਉੱਚ ਜਾਤੀਏ ਬ੍ਰਾਹਮਣ ਹੱਥ ਜੋੜ ਕੇ ਉਸ ਦਾ ਸਵਾਗਤ ਕਰਦੇ।

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਅੱਠ ਮਹੀਨੇ ਦੇ ਘੇਰੇ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਦਿੱਲੀ ਵਿੱਚ ਲਿਆਂਦਾ ਗਿਆ ਤਾਂ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਸਾਲਾ ਬੱਚੇ ਨੂੰ ਛੁਰਾ ਮਾਰ ਕੇ ਤੜਫਦਾ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ, ਪਰ ਉਹ ਗੁਰੂ ਦੇ ਭਾਣੇ ਵਿੱਚ ਅਡੋਲ ਰਹੇ। ਉਹੀ ਬੰਦਾ ਸਿੰਘ ਜਿਸ ਨੇ ਜਵਾਨੀ ਵਿੱਚ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤੇ ਉਸ ਦੇ ਪੇਟ ਵਿੱਚੋਂ ਨਿੱਕਲੇ ਦੋ ਬੱਚੇ ਤੜਫ ਕੇ ਮਰ ਗਏ ਤਾਂ ਹਮੇਸ਼ਾਂ ਲਈ ਸ਼ਿਕਾਰ ਕਰਨਾ ਛੱਡ ਦਿੱਤਾ। ਉਹੀ ਬੰਦਾ ਸਿੰਘ, ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਉਸ ਸਮੇਂ ਵੀ ਨਹੀਂ ਡੋਲਿਆ ਜਦੋਂ ਉਸ ਦੇ ਆਪਣੇ ਪੁੱਤਰ ਦਾ ਦਿਲ ਕੱਢ ਕੇ ਉਸ ਦੇ ਮੂੰਹ ਵਿੱਚ ਤੁੰਨ੍ਹਿਆ ਗਿਆ। ਅੰਤਾਂ ਦੇ ਤਸੀਹੇ ਸਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਪ੍ਰਭੂ ਦੇ ਹੁਕਮ ਵਿੱਚ ਅਡੋਲ ਟਿਕਿਆ ਰਿਹਾ।

ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅਘੜ ਸਿੰਘ ਤੇ ਭਾਈ ਥਰਾਜ ਸਿੰਘ ਨੇ ਭਾਈ ਮਨੀ ਸਿੰਘ ਜੀ ਦੀ ਹੋਈ ਸ਼ਹੀਦੀ ਦਾ ਬਦਲਾ ਸ਼ਹਾਦਤ ਤੋਂ ਕੁੱਝ ਮਹੀਨਿਆਂ ਬਾਅਦ ਹੀ ਲੈ ਲਿਆ। ਦੋਹਾਂ ਸੂਰਬੀਰਾਂ ਨੇ ਫਤਵਾ ਦੇਣ ਵਾਲੇ ਕਾਜੀ ਅਬਦੁਲ ਰਜ਼ਾਬ ਤੇ ਇਕ ਹੋਰ ਪ੍ਰਭਾਵਸ਼ਾਲੀ ਹਾਕਮ ਮੋਮਨ ਖਾਂ ਕਸੂਰੀਏ ਦੇ ਸਿਰ ਲਾਹ ਕੇ ਦਲ ਖਾਲਸਾ ਦੇ ਇਕੱਠ ਵਿੱਚ ਲੈ ਆਏ। ਸੰਨ 1739 ਵਿੱਚ ਹਕੂਮਤ ਨੇ ਐਲਾਨ ਕਰ ਦਿੱਤਾ ਕਿ ਸਿੱਖ ਖ਼ਤਮ ਹੋ ਚੁੱਕੇ ਹਨ ਤਾਂ ਇਸ ਗੱਲ ਨੂੰ ਗ਼ਲਤ ਸਾਬਤ ਕਰਨ ਲਈ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਤਰਨ ਤਾਰਨ ਦੇ ਨੇੜੇ ਨੂਰਦੀਨ ਦੀ ਸਰਾਂ ਕੋਲ ਸ਼ਾਹੀ ਸੜਕ ਉੱਤੇ ਖਾਲਸਾਈ ਝੰਡਾ ਗੱਡ ਕੇ ਸਿੱਖ ਰਾਜ ਦਾ ਐਲਾਨ ਕਰ ਦਿੱਤਾ ਤੇ ਚੁੰਗੀ ਉਗਰਾਹੁਣੀ ਸ਼ੁਰੂ ਕਰ ਦਿੱਤੀ। ਬਹੁਤ ਦੇਰ ਬਾਅਦ ਹਕੂਮਤ ਨੂੰ ਪਤਾ ਲੱਗਾ ਤਾਂ ਇਨ੍ਹਾਂ ਉੱਤੇ ਫ਼ੌਜ ਚਾੜ੍ਹ ਦਿੱਤੀ। ਦੋ ਸੂਰਬੀਰ ਯੋਧਿਆਂ ਨੇ ਕਈਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਨੇ 25 ਸਾਲ ਦੀ ਉਮਰ ਵਿੱਚ ਸਿਰ ਦੀ ਖੋਪਰੀ ਲਹਾਉਣ ਦੀ ਸਜ਼ਾ ਤਾਂ ਪਰਵਾਨ ਕਰ ਲਈ ਪਰ ਕੇਸ ਕਟਾਉਣ ਦੀ ਸਜ਼ਾ ਠੁਕਰਾ ਦਿੱਤੀ।

ਗੁਰੂ ਸਾਹਿਬ ਦੀ ਸਾਜੀ ਹੋਈ ਸਿੱਖ ਕੌਮ ਜਿੱਥੇ ਅੰਤਾਂ ਦੀ ਦਿਆਲੂ ਹੈ, ਉੱਥੇ ਉਹ ਆਪਣੇ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਆਪਣੀ ਜਾਨ ’ਤੇ ਖੇਡ ਕੇ ਵੀ ਲੈਂਦੀ ਹੈ। ਸੰਨ 1740 ਵਿੱਚ ਜਦੋਂ ਮੱਸੇ ਰੰਘੜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕਬਜ਼ਾ ਕਰਕੇ ਪਲੰਘ ’ਤੇ ਬੈਠ ਕੇ ਸ਼ਰਾਬ ਪੀਣ ਲਗਾ ਤੇ ਮੁਜਰੇ ਕਰਵਾਉਣੇ ਸ਼ੁਰੂ ਕਰ ਦਿੱਤੇ ਤਾਂ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਬੀਕਾਨੇਰ ਤੋਂ ਆ ਕੇ ਉਸ ਪਾਪੀ ਦਾ ਸਿਰ ਲਾਹ ਕੇ ਬਦਲਾ ਲਿਆ। ਸੰਨ 1757 ਵਿੱਚ ਜਦੋਂ ਜਹਾਨ ਖ਼ਾਨ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਢਾਹ ਕੇ ਸਰੋਵਰ ਨੂੰ ਪੂਰ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਫ਼ੌਜ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਬਦਲਾ ਲਿਆ।

ਅਬਦਾਲੀ ਜਦੋਂ ਦੇਸ਼ ਵਿੱਚੋਂ ਲੁਟ ਮਾਰ ਕਰਕੇ ਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜੱਥੇ ਦੇ ਸਿੰਘਾਂ ਨੇ ਉਸ ਦਾ ਭਾਰ ਹਲਕਾ ਕੀਤਾ, 300 ਦੇ ਕਰੀਬ ਭਾਰਤੀ ਬੀਬੀਆਂ ਤੇ 100 ਕੁ ਸੁੰਦਰ ਭਾਰਤੀ ਲੜਕੇ ਉਸ ਦੀ ਕੈਦ ਵਿੱਚੋਂ ਛੁਡਾਏ। ਕੋਈ ਮਰਹੱਟਾ, ਕੋਈ ਰਾਜਪੂਤ ਜਾਂ ਰੋਹੇਲਾ ਇਨ੍ਹਾਂ ਦੀ ਮਦਦ ਲਈ ਨਾ ਆਇਆ। ਇਸ ਤੋਂ ਅਗਲੇ ਸਾਲ ਅਬਦਾਲੀ ਦੇ ਹਮਲੇ ਸਮੇਂ ਗੁਰੂ ਕੇ ਸਿੰਘਾਂ ਨੇ 2200 ਬੀਬੀਆਂ ਉਸ ਕੋਲੋਂ ਛੁਡਾਈਆਂ। ਗੁਰੂ ਕੇ ਸਿੰਘਾਂ ਨੇ ਕੇਵਲ ਛੁਡਾਇਆ ਹੀ ਨਹੀਂ ਸਗੋਂ ਕੋਲੋਂ ਖ਼ਰਚ ਕਰਕੇ ਘਰੋਂ ਘਰ ਵੀ ਪਹੁੰਚਾਇਆ। ਅਬਦਾਲੀ ਨੇ ਤੰਗ ਆ ਕੇ ਸਿੰਘਾਂ ਨੂੰ ਸੂਬੇਦਾਰੀ ਦਾ ਸੱਦਾ ਪੱਤਰ ਤੇ ਕਾਬਲੀ ਮੇਵਿਆਂ ਦਾ ਤੋਹਫ਼ਾ ਭੇਜਿਆ। ਸਿੰਘਾਂ ਨੇ ਸਭ ਕੁੱਝ ਧੰਨਵਾਦ ਸਹਿਤ ਵਾਪਸ ਮੋੜ ਦਿੱਤਾ ਤੇ ਸਾਫ਼ ਕਹਿ ਦਿੱਤਾ ਕਿ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਆਪਣੇ ਬਾਹੂ ਬਲ ਨਾਲ ਰਾਜ ਪ੍ਰਾਪਤ ਕਰਾਂਗੇ ਤੇ ਗੁਰੂ ਸਾਹਿਬ ਦਾ ਇਹ ਸਿਧਾਂਤ ਸਪਸ਼ਟ ਕੀਤਾ ਕੋਊ ਕਿਸੀ ਕੋ ਰਾਜ ਦੇ ਹੈ ਜੋ ਲੇ ਹੈਂ ਨਿਜ ਬਲ ਤੇ ਲੈ ਹੈਂ

ਖਾਲਸਾ ਸਾਜਣ ਤੋਂ ਕੇਵਲ 64 ਸਾਲ ਬਾਅਦ ਗੁਰੂ ਕੇ ਸਿੰਘਾਂ ਨੇ 16 ਮਈ 1765 ਨੂੰ ਲਹੌਰ ਉੱਤੇ ਕਬਜ਼ਾ ਕਰ ਕੇ ਖਾਲਸਾ ਰਾਜ ਦੀ ਸਰਕਾਰੀ ਮੋਹਰ ਜਾਰੀ ਕਰ ਦਿੱਤੀ।  8 ਮਾਰਚ 1783 ਨੂੰ ਦਲ ਖਾਲਸੇ ਦੀ ਤੀਹ ਹਜ਼ਾਰੀ ਫ਼ੌਜ ਨੇ ਸ: ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਮਲਕਾ ਗੰਜ, ਸਬਜ਼ੀ ਮੰਡੀ, ਮੁਗਲਪੁਰਾ ਆਦਿ ਇਲਾਕਿਆਂ ਉੱਤੇ ਕਬਜ਼ਾ ਕਰਕੇ ਖਾਲਸਾਈ ਝੰਡਾ ਲਹਿਰਾਇਆ। ਦਿੱਲੀ ਦੇ ਤੀਸ ਹਜ਼ਾਰੀ ਮੈਦਾਨ ਦਾ ਨਾਮ ਖਾਲਸਾਈ ਫ਼ੌਜ ਦੀ 30 ਹਜ਼ਾਰ ਫੌਜ ਦੀ ਛਾਵਣੀ ਦਾ ਪ੍ਰਤੀਕ ਹੈ। ਦਿੱਲੀ ਜਿੱਤਣ ਦੀ ਖੁਸ਼ੀ ਵਿੱਚ ਜਿਸ ਪੁਲ ’ਤੇ ਸਿੰਘ, ਮੁਸਾਫਿਰਾਂ ਨੂੰ ਮਠਿਆਈ ਵੰਡਦੇ ਰਹੇ ਉਸ ਦਾ ਨਾਂ ਅੱਜ ਤੱਕ ਮਿਠਾਈ ਵਾਲਾ ਪੁਲ ਕਰਕੇ ਜਾਣਿਆ ਜਾਂਦਾ ਹੈ। 3 ਜਨਵਰੀ 1791 ਨੂੰ ਖਾਲਸਾਈ ਸ਼ਕਤੀ ਅੱਗੇ ਅੰਗਰੇਜ਼ ਵੀ ਨਾ ਟਿਕ ਸਕੇ ਤੇ ਸਿੰਘਾਂ ਨੇ ਲੈਫਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਕੈਦ ਕਰ ਲਿਆ ਅਤੇ ਰਿਹਾਈ ਲਈ ਇਕ ਲੱਖ ਰੁਪਿਆ ਮੁਕਰਰ ਕੀਤਾ। ਬੇਗਮ ਸਮੂਰ ਸਮੇਤ ਕਈ ਸਿਫਾਰਸ਼ਾਂ ਪੈਣ ’ਤੇ ਅਖੀਰ 10 ਮਹੀਨੇ ਬਾਅਦ ਸੱਠ ਹਜ਼ਾਰ ਰੁਪਏ ਦੇ ਕੇ 24 ਅਕਤੂਬਰ 1791 ਨੂੰ ਰਿਹਾ ਕੀਤਾ ਗਿਆ। ਅਖੀਰ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਆਦਿ ਵਡੇ ਵਡੇ ਜਰਨੈਲਾਂ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਹੋਇਆ।

ਅੰਗਰੇਜ਼ੀ ਹਕੂਮਤ ਸਮੇਂ ਵੀ ਜੋ ਬਹਾਦਰੀ ਦੇ ਕਾਰਨਾਮੇ ਗੁਰੂ ਕੇ ਸਿੰਘਾਂ ਨੇ ਵਿਖਾਏ ਉਹ ਕਿਸੇ ਤੋਂ ਛੁਪੇ ਹੋਏ ਨਹੀਂ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਬਜਬਜ ਘਾਟ ਦੀ ਘਟਨਾ ਅਤੇ ਗੁਰੂ ਕੇ ਬਾਗ ਵਿਖੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਆਦਿ ਘਟਨਾਵਾਂ ਨੇ ਦੁਨੀਆਭਰ ਦੇ ਇਤਿਹਾਸਕਾਰਾਂ ਦਾ ਧਿਆਨ ਆਪਣੇ ਵੱਲ ਖਿਚਿਆ ਅਤੇ ਸੰਸਾਰ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਕੋਈ ਸਾਨ੍ਹੀ ਨਹੀਂ। ਗੁਰੂ ਕੇ ਬਾਗ ਦੇ ਮੋਰਚੇ ਨੂੰ ਵੇਖਣ ਲਈ ਪਾਦਰੀ ਸੀ. ਐਫ. ਐਂਡੀਰੀਊਜ਼ ਖ਼ੁਦ ਆਇਆ ਅਤੇ ਗਵਰਨਰ ਪੰਜਾਬ ਨੂੰ ਪੱਤਰ ਲਿਖ ਕੇ ਜ਼ੁਲਮ ਬੰਦ ਕਰਵਾਇਆ ਅਤੇ ਉਹ ਲਿਖਦਾ ਹੈ ‘ਗੁਰੂ ਨਾਨਕ ਦੇ ਸਿੱਖਾਂ ਨੇ ਕੁਨੀਆਂ ਨੂੰ ਅਹਿੰਸਕ ਲੜਾਈ ਦਾ ਇੱਕ ਨਵਾਂ ਸਬਕ ਸਿਖਾਇਆ ਹੈ।’ ਅੱਗੇ ਉਹ ਲਿਖਦਾ ਹੈ ਕਿ ‘ਗੁਰੂ ਕੇ ਬਾਗ ਵਿੱਚ ਮੈ ਹਜ਼ਾਰਾਂ ਹੀ ਈਸਾ ਨੂੰ ਸੂਲੀ ਚੜ੍ਹਦਿਆਂ ਆਪਣੇ ਅੱਖੀਂ ਵੇਖਿਆ ਹੈ’। ਇਸ ਸਭ ਕੁਝ ਪਿੱਛੇ ਅੰਮ੍ਰਿਤ ਦੀ ਸ਼ਕਤੀ ਕੰਮ ਕਰਦੀ ਪਈ ਸੀ।

ਇੱਥੇ ਹੀ ਬਸ ਨਹੀਂ ਅਜੋਕੇ ਸਮੇਂ ਵਿੱਚ ਸੰਨ 1984 ਵਿੱਚ ਜੂਨ ਦੇ ਪਹਿਲੇ ਹਫਤੇ ਵਿੱਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿੱਚ ਜੋ ਸੂਰਮਗਤੀ ਗੁਰੂ ਕੇ ਮੁਠੀ ਭਰ ਸਿੰਘਾਂ ਨੇ ਵਿਖਾਈ ਉਸ ਦੀ ਮਿਸਾਲ ਦੁਨੀਆਂ ਦੇ ਕਿਸੇ ਇਤਿਾਸ ਵਿੱਚ ਨਹੀਂ ਮਿਲਦੀ। ਇਕ ਪਾਸੇ ਪੂਰੀ ਭਾਰਤੀ ਫ਼ੌਜ, ਜਿਸ ਕੋਲ ਪੈਟਰਨ, ਟੈਂਕ, ਹੈਲੀਕਾਪਟਰ, ਗੋਤਾ ਖੋਰ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਤੇ ਦੂਜੇ ਪਾਸੇ ਗਿਣਤੀ ਦੇ ਗੁਰੂ ਕੇ ਸਿੰਘਾਂ ਨੇ ਜੋ ਬਹਾਦਰੀ ਦਿਖਾਈ ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਇਹ ਦੁਨੀਆਂ ਦੀ ਦੂਜੀ ਅਸਾਵੀਂ ਜੰਗ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦੇ ਦੋ ਕਰਮਚਾਰੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਅੰਮ੍ਰਿਤਪਾਨ ਕਰਕੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਹਿੱਤ ਹਮਲੇ ਤੋਂ ਕੇਵਲ ਚਾਰ ਮਹੀਨੇ ਬਾਅਦ ਉਸ ਦੇ ਘਰ ਵਿੱਚ ਹੀ ਉਸ ਨੂੰ ਗੋਲੀਆਂ ਮਾਰ ਕੇ ਪਾਰ ਬੁਲਾ ਦਿੱਤਾ। ਸ੍ਰ. ਸੋਹਣ ਸਿੰਘ ਘੁਕੇ ਵਾਲੀਏ ਨੇ ਸਿੰਘਾਂ ਦੀ ਅੰਮ੍ਰਿਤ ਦੀ ਸ਼ਕਤੀ ਨੂੰ ਵੇਖ ਕੇ ਲਿਖਿਆ ਹੈ :

ਇੱਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾ ਚੋਂ; ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ॥

ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ; ਠੋਕ੍ਹਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ॥

ਪੰਜ ਘੁਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ; ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ॥

ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ; ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖਾਲਸਾ॥

ਸੋ ਗੁਰੂ ਪਾਤਸ਼ਾਹ ਵੱਲੋਂ ਬਖ਼ਸ਼ੀ ਹੋਈ ਅੰਮ੍ਰਿਤ ਦੀ ਦਾਤ ਦੀ ਸ਼ਕਤੀ ਰਹਿੰਦੀ ਦੁਨੀਆਂ ਤੱਕ ਆਪਣੀ ਕਲਾ ਵਰਤਾਉਂਦੀ ਰਹੇਗੀ। ਅੰਮ੍ਰਿਤ ਦੀਆਂ ਬਰਕਤਾਂ ਦਾ ਵਰਣਨ ਕਰਦੇ ਹੋਏ ਇਬਸਟਨ ਨੇ ਠੀਕ ਹੀ ਲਿਖਿਆ ਹੈ ਕਿ ਹਿੰਦੋਸਤਾਨ ਦੇ ਲੰਬੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇਕ ਵਖਰੀ ਕਿਸਮ ਦੀ ਸੀ। ਇਸ ਅੰਮ੍ਰਿਤ ਦੀ ਬਰਕਤ ਨਾਲ ਉਹ ਲੋਕ ਜਿਨ੍ਹਾਂ ਨੂੰ ਚੂਹੜੇ, ਚਮਿਆਰ, ਨਾਈ, ਛੀਂਬੇ ਆਦਿ ਕਹਿ ਕੇ ਦੁਰਕਾਰਿਆ ਜਾਂਦਾ ਸੀ ਅਤੇ ਜਿਨ੍ਹਾਂ ਨੇ ਕਦੇ ਸ਼ਸਤਰ ਨੂੰ ਹੱਥ ਤੱਕ ਨਹੀਂ ਸੀ ਲਾਇਆ ਤੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ਹਮ ਤੋ ਤੋਲਨ ਜਾਨੈ ਤਕੜੀ ਨੰਗੀ ਕਰਦ ਕਦੀ ਨਾ ਪਕੜੀ ਚਿੜੀ ਉੜੇ ਡਰ ਸੇ ਮਰ ਜਾਏਂ ਮੁਗਲੋਂ ਸੇ ਕੈਸੇ ਟਕਰਾਏਂ?

ਅਜਿਹੇ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੁਰੂ ਸਾਹਿਬ ਨੇ ਸ਼ਸਤਰ ਫੜਾ ਦਿੱਤੇ ਅਤੇ ਇਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਜਰਨੈਲਾਂ ਦੇ ਮੂੰਹ ਭਵਾ ਦਿੱਤੇ। ਇਹ ਅੰਮ੍ਰਿਤ ਦੀ ਸ਼ਕਤੀ ਹੀ ਸੀ ਕਿ ਸਿੱਖਾਂ ਅੰਦਰ ਐਸੀ ਜੁਰਅਤ ਪੈਦਾ ਕਰ ਦਿੱਤੀ ਕਿ ਉਹ ਟੁਟ ਤਾਂ ਸਕਦਾ ਸੀ ਪਰ ਝੁਕ ਨਹੀਂ ਸੀ ਸਕਦਾ। ਉਹ ਜ਼ੁਲਮ ਦੀ ਲਹਿਰ ਅੱਗੇ ਚਟਾਨ ਵਾਂਗ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਵਾ ਲਵੇਗਾ, ਖੋਪਰ ਲੁਹਾ ਲਵੇਗਾ ਪਰ ਖਾਲਸੇ ਦੇ ਆਦਰਸ਼ਾਂ ਅਤੇ ਸਿਧਾਂਤ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਨਾਲ ਕੀਤਾ ਹੋਇਆ ਇਕ ਦ੍ਰਿੜ੍ਹ ਪ੍ਰਣ ਹੈ ‘ਅੰਮ੍ਰਿਤ ਵੇਲੇ ਉੱਠਣ ਦਾ, ਇਸ਼ਨਾਨ ਕਰਕੇ ਨਿਤਨੇਮ ਕਰਨ ਦਾ, ਸੰਗਤ ਅਤੇ ਸਿਮਰਨ ਕਰਨ ਦਾ ਅਤੇ ਸਭ ਤੋਂ ਵਧ ਕੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਦਾ’।

ਆਲੂ

0

ਆਲੂ

 ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਿਆਂ ਵਿੱਚ ਚੌਲ, ਕਣਕ, ਮੱਕੀ ਤੇ ਆਲੂ ਹੀ ਆਉਂਦੇ ਹਨ। ਈਸਾ ਮਸੀਹ ਤੋਂ ਲਗਭਗ 8000 ਸਾਲ ਪਹਿਲਾਂ ਪੀਰੂ ਵਿਖੇ ਆਲੂ ਬੀਜੇ ਜਾਂਦੇ ਸਨ। ਸੰਨ 1536 ਵਿੱਚ ਪੀਰੂ ਉੱਤੇ ਸਪੇਨ ਤੋਂ ਲੋਕ ਹੱਲਾ ਬੋਲਣ ਆਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਆਲੂ ਦਾ ਸਵਾਦ ਚੱਖਿਆ। ਉਨ੍ਹਾਂ ਨੂੰ ਆਲੂ ਏਨੇ ਪਸੰਦ ਆਏ ਕਿ ਉਹ ਯੂਰਪ ਵਿੱਚ ਵਾਪਸ ਹੋਰ ਲੁੱਟ ਦੇ ਸਮਾਨ ਨਾਲ ਆਲੂ ਵੀ ਲੈ ਗਏ।

ਆਇਰਲੈਂਡ ਦੀ ਕਹਾਣੀ ਕੁੱਝ ਵੱਖ ਹੈ। ਸਰ ਵਾਲਟਰ ਜਦੋਂ ਪਹਿਲੀ ਵਾਰ ਸੰਨ 1589 ਵਿਚ ਆਇਰਲੈਂਡ ਵਿਖੇ ਆਪਣੇ ਮਨਪਸੰਦ ਆਲੂ ਲੈ ਕੇ ਗਏ ਤਾਂ ਕੌਰਕ ਕੇ ਨੇੜੇ 40,000 ਏਕੜ ਵਿੱਚ ਨਿਰੇ ਆਲੂ ਹੀ ਬੀਜ ਦਿੱਤੇ ਗਏ। ਉਸ ਤੋਂ 40 ਸਾਲ ਬਾਅਦ ਸਾਰੇ ਯੂਰਪ ਵਿੱਚ ਆਲੂ ਹੀ ਆਲੂ ਦਿਸਣ ਲੱਗ ਪਏ। ਹੌਲੀ-ਹੌਲੀ ਯੂਰਪ ਦੇ ਕਿਸਾਨਾਂ ਨੂੰ ਕਣਕ ਅਤੇ ਸੱਤੂਆਂ ਨਾਲੋਂ ਆਲੂ ਜ਼ਿਆਦਾ ਸਵਾਦੀ ਲੱਗਣ ਲੱਗੇ ਅਤੇ ਬੀਜਣੇ ਤੇ ਵੇਚਣੇ ਵੀ ਸੌਖੇ ਲੱਗੇ। ਬਾਅਦ ਵਿੱਚ ਪਤਾ ਲੱਗਿਆ ਕਿ ਲੋੜੀਂਦੇ ਵਿਟਾਮਿਨ ਆਲੂਆਂ ਵਿੱਚ ਭਰੇ ਪਏ ਹਨ ਅਤੇ ਇੱਕ ਏਕੜ ਜ਼ਮੀਨ ਵਿੱਚ ਬੀਜੇ ਆਲੂ ਦਸ ਬੰਦਿਆਂ ਦਾ ਢਿੱਡ ਭਰ ਸਕਦੇ ਹਨ। ਹਾਲਾਂਕਿ ਸੰਨ 1621 ਵਿੱਚ ਬਰਮੂਦਾ ਦਾ ਗਵਰਨਰ ਆਲੂਆਂ ਦੇ ਭਰੇ ਟਰੱਕ ਵਰਜੀਨੀਆ ਵਿਖੇ ਲੈ ਕੇ ਗਿਆ, ਪਰ ਬਿਜਾਈ ਸੰਨ 1719 ਵਿੱਚ ਸਕਾਟਲੈਂਡ ਤੋਂ ਆਏ ਲੋਕਾਂ ਨੇ ਹੀ ਅਮਰੀਕਾ ਵਿੱਚ ਸ਼ੁਰੂ ਕੀਤੀ।

ਫਰਾਂਸ ਵਿੱਚ ਅਠਾਹਰਵੀਂ ਸਦੀ ਵਿੱਚ ਰਾਜਾ ਲੂਈ ਨੇ ਆਲੂਆਂ ਦੀ ਬਿਜਾਈ ਸ਼ੁਰੂ ਕਰਵਾਈ। ਅੱਜ ਦੇ ਦਿਨ ਇਡਾਹੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਆਲੂ ਬੀਜ ਰਿਹਾ ਹੈ। ਇਸ ਥਾਂ ਉੱਤੇ ਪਹਿਲੀ ਵਾਰ ਸੰਨ 1836 ਵਿੱਚ ਆਲੂ ਪਹੁੰਚੇ ਸਨ। ਉਦੋਂ ਮਿਸ਼ਨਰੀ ਲੋਕਾਂ ਨੇ ਰੋਜ਼ ਜੰਗਲਾਂ ਵਿੱਚ ਧੱਕੇ ਖਾ ਕੇ ਸ਼ਿਕਾਰ ਕਰਨ ਦੀ ਥਾਂ ਆਲੂ ਬੀਜਣੇ ਸ਼ੁਰੂ ਕਰ ਦਿੱਤੇ। ਸੰਨ 1872 ਵਿੱਚ ਇੱਥੇ ਆਲੂਆਂ ਦੀ ਸਬਜ਼ੀ ਤੋਂ ਇਲਾਵਾ ਹੋਰ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਕਮਾਲ ਤਾਂ ਇਹ ਹੈ ਕਿ ਸੰਨ 1995 ਅਕਤੂਬਰ ਵਿੱਚ ਆਲੂ ਪਹਿਲੀ ਸਬਜ਼ੀ ਬਣ ਗਏ, ਜੋ ਨਾਸਾ ਨੇ ਪੁਲਾੜ ਦੇ ਸਪੇਸ ਸੈਂਟਰ ਵਿੱਚ ਬੀਜੇ। ਉੱਥੇ ਪੁਲਾੜ ਯਾਤਰੀਆਂ ਨੂੰ ਖ਼ੁਰਾਕ ਵਜੋਂ ਲੰਮੇ ਸਮੇਂ ਤੱਕ ਆਲੂ ਹੀ ਖੁਆਏ ਗਏ। ਹੁਣ ਵੀ ਪੁਲਾੜ ਵਿੱਚ ਬਣ ਚੱਲੀਆਂ ਕਲੋਨੀਆਂ ਵਿੱਚ ਸਿਰਫ਼ ਆਲੂ ਹੀ ਬੀਜੇ ਜਾਣ ਦੀ ਖੋਜ ਜਾਰੀ ਹੈ।

ਫਰੈਂਚ ਫਰਾਈਜ਼ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਪਤਲੇ ਤਲੇ ਆਲੂ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ। ਪਹਿਲੀ ਵਾਰ ਪ੍ਰੈਜ਼ੀਡੈਂਟ ਥੌਮਸ ਜੈੱਫਰਸਨ ਨੂੰ ਅਮਰੀਕਾ ਦੇ ਵਾਈਟ ਹਾਊਸ ਵਿੱਚ ਸੰਨ 1801 ਤੋਂ 1809 ਤੱਕ ਦੇ ਰਾਜ ਵਿੱਚ ਉੱਥੇ ਇਹ ਖਾਣ ਨੂੰ ਮਿਲੇ। ਇਨ੍ਹਾਂ ਨੂੰ ਬਣਾਉਣ ਦੀ ਕਹਾਣੀ ਵੀ ਬੜੀ ਮਜ਼ੇਦਾਰ ਹੈ।

ਕੁੱਝ ਚਿਰ ਪਹਿਲਾਂ ਦੇ ਤਲੇ ਹੋਏ ਆਲੂ ਰਸੋਈ ਵਿੱਚ ਪਏ ਸਨ ਜਦੋਂ ਅਚਾਨਕ ਰਾਜਾ, ਰਾਤ ਦੀ ਰੋਟੀ ਲਈ ਪਹੁੰਚ ਗਿਆ। ਵਕਤ ਘੱਟ ਹੋਣ ਸਦਕਾ ਰਸੋਈਏ ਕੌਲੀਨੈੱਟ (ਜੋ ਫਰਾਂਸੀਸੀ ਰਾਜੇ ਲੂਈ ਫਿਲਿੱਪ ਦਾ ਰਸੋਈਆ ਵੀ ਰਿਹਾ ਸੀ) ਨੇ ਫਟਾਫਟ ਪਹਿਲਾਂ ਦੇ ਤਲੇ ਆਲੂਆਂ ਨੂੰ ਖ਼ੌਲਦੇ ਤੇਲ ਵਿੱਚੋਂ ਝਟਪਟ ਦੁਬਾਰਾ ਕੱਢ ਦਿੱਤਾ। ਉਸ ਨੇ ਵੇਖਿਆ ਕਿ ਆਲੂ ਹਲਕੇ ਜਿਹੇ ਫੁੱਲ ਗਏ ਸਨ ਤੇ ਕੜਕ ਵੀ ਹੋ ਗਏ ਸਨ। ਉਸ ਨੇ ਉਨ੍ਹਾਂ ਉੱਤੇ ਲੂਣ ਛਿੜਕ ਕੇ ਖਾਣ ਨੂੰ ਦੇ ਦਿੱਤੇ, ਜੋ ਰਾਜੇ ਨੂੰ ਬੇਹੱਦ ਪਸੰਦ ਆਏ।

ਇੰਜ ਹੀ ਇੱਕ ਵਾਰ ਸੰਨ 1853 ਵਿੱਚ ਇੱਕ ਕਮਾਂਡਰ ਨੇ ਨਿਊਯਾਰਕ ਵਿਖੇ ਸਾਰਾਤੋਗਾ ਸਪਰਿੰਗ ਰਿਜ਼ੌਰਟ ਵਿਖੇ ਰੋਟੀ ਨਾਲ ਮਿਲੇ ਮੋਟੇ ਆਲੂਆਂ ਦੀ ਸ਼ਿਕਾਇਤ ਕੀਤੀ ਤਾਂ ਉੱਥੋਂ ਦੇ ਰਸੋਈਏ ਨੇ ਝਟਪਟ ਉਨ੍ਹਾਂ ਹੀ ਆਲੂਆਂ ਨੂੰ ਉੱਕਾ ਹੀ ਪਤਲੇ ਕੱਟ ਕੇ ਦੁਬਾਰਾ ਤਲ ਦਿੱਤਾ, ਜਿੱਥੋਂ ‘ਸਾਰਾਤੋਗਾ ਚਿੱਪਸ’ ਨਾਂ ਮਸ਼ਹੂਰ ਹੋ ਗਿਆ ਤੇ ਹੁਣ ਦੁਨੀਆ ਭਰ ਵਿੱਚ ਇਹ ਆਲੂਆਂ ਦੇ ਚਿੱਪਸ ਵਿਕ ਰਹੇ ਹਨ।

ਬਿਲਕੁਲ ਏਸੇ ਹੀ ਤਰ੍ਹਾਂ ਵੋਦਕਾ ਸ਼ਰਾਬ ਵੀ ਫਲ਼ਾਂ, ਬਾਜਰਾ, ਚੌਲ, ਰਾਈ, ਮੱਕੀ ਆਦਿ ਤੋਂ ਬਣਾਉਂਦਿਆਂ ਜਦੋਂ ਆਲੂ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਕੀ ਕਿਸਮਾਂ ਵਾਂਗ ਹੀ ਮਕਬੂਲ ਹੋ ਗਈ। ਹੁਣ ਤੱਕ ਵੀ ਅੰਨ ਦੇ ਨਾਲ ਅੰਗੂਰ, ਦੁੱਧ ਤੇ ਆਲੂ, ਵੋਦਕਾ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਹਨ।

ਮੌਜੂਦਾ ਤੱਥਾਂ ਅਨੁਸਾਰ ਦੁਨੀਆ ਭਰ ਵਿੱਚ ਸਭ ਤੋਂ ਵੱਧ ਆਲੂ ਅਮਰੀਕਨ ਲੋਕ ਖਾ ਰਹੇ ਹਨ। ਸੰਨ 1950 ਤੋਂ ਆਲੂਆਂ ਨੂੰ ਫੇਹ ਕੇ, ਟਿੱਕੀ ਬਣਾ ਕੇ (ਹੈਸ਼ ਬਰਾਊਨ), ਫਰੈਂਚ ਫਰਾਈਜ਼, ਚਿੱਪਸ ਆਦਿ ਬੇਅੰਤ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ। ਅਮਰੀਕਨ ਲੋਕ ਆਲੂਆਂ ਨੂੰ ਏਨਾ ਪਸੰਦ ਕਰਦੇ ਸਨ ਕਿ ਸੰਨ 1960 ਵਿੱਚ 35 ਫੀਸਦੀ ਅਮਰੀਕਨ ਖ਼ੁਰਾਕ ਆਲੂਆਂ ਤੋਂ ਸੀ ਜਿਹੜੀ ਸੰਨ 2000 ਵਿੱਚ 64 ਫੀਸਦੀ ਤੱਕ ਪਹੁੰਚ ਗਈ। ਇਸ ਦਾ ਮਤਲਬ ਇਹ ਹੈ ਕਿ ਔਸਤਨ ਅਮਰੀਕਨ ਹਰ ਸਾਲ 35 ਕਿਲੋ ਬਰਫ਼ ਵਿੱਚ ਜਮਾਏ ਆਲੂ, 19 ਕਿੱਲੋ ਤਾਜ਼ੇ ਆਲੂ, 8 ਕਿੱਲੋ ਆਲੂ ਦੇ ਚਿੱਪਸ ਅਤੇ 6 ਕਿੱਲੋ ਸੁੱਕੇ ਆਲੂ ਖਾ ਲੈਂਦੇ ਹਨ। ਉਬਲ਼ੇ ਆਲੂਆਂ ਨੂੰ ਫੇਹ ਕੇ, ਉਸ ਵਿੱਚ ਮੱਖਣ ਜਾਂ ਕਰੀਮ ਮਿਲਾ ਕੇ ਖਾਣਾ ਅਮਰੀਕਨਾਂ ਨੂੰ ਬੇਹੱਦ ਪਸੰਦ ਹੈ, ਜੋ ਉਨ੍ਹਾਂ ਵਿੱਚ ਮੋਟਾਪਾ, ਸ਼ੱਕਰ ਰੋਗ ਤੇ ਦਿਲ ਦੇ ਰੋਗਾਂ ਦਾ ਆਧਾਰ ਬਣ ਰਿਹਾ ਹੈ।

ਅਮਰੀਕਨ ਜਰਨਲ ਔਫ਼ ਕਲਿਨਿਕਲ ਨਿਊਟਰੀਸ਼ਨ ਵਿੱਚ ਸੰਨ 2017 ਵਿੱਚ ਛਪੀ ਖੋਜ ਅਨੁਸਾਰ ਜਿਹੜੇ ਲੋਕ ਹਫ਼ਤੇ ਵਿੱਚ ਦੋ ਵਾਰ ਤਲੇ ਹੋਏ ਆਲੂ ਖਾਂਦੇ ਹੋਣ, ਉਨ੍ਹਾਂ ਵਿੱਚ ਮੌਤ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ। ਇਸ ਖੋਜ ਵਿੱਚ 45 ਤੋਂ 79 ਸਾਲਾਂ ਦੇ 4400 ਲੋਕ ਸ਼ਾਮਲ ਕੀਤੇ ਗਏ। ਇਹ ਖੋਜ ਲਗਾਤਾਰ 8 ਸਾਲ ਚੱਲੀ। ਇਸ ਦੌਰਾਨ ਖੋਜ ਵਿਚਲੇ 236 ਲੋਕ ਮਰ ਗਏ। ਇਨ੍ਹਾਂ ਮਰ ਗਏ ਲੋਕਾਂ ਵਿੱਚੋਂ 208 ਲੋਕ ਤਲੇ ਆਲੂ, ਟਿੱਕੀਆਂ ਅਤੇ ਫਰੈਂਚ ਫਰਾਈਜ਼ ਹਫ਼ਤੇ ਵਿੱਚ ਦੋ ਵਾਰ ਖਾ ਰਹੇ ਸਨ।

ਇਸ ਖੋਜ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ ਵਿੱਚ ਡਾ. ਵਿਕਟੋਰੀਆ ਨੇ ਸਪਸ਼ਟ ਕੀਤਾ ਕਿ ਆਲੂ ਓਨੇ ਮਾੜੇ ਨਹੀਂ ਜਿੰਨਾ ਉਸ ਵਿੱਚ ਪੈ ਰਿਹਾ ਘਿਓ, ਤੇਲ, ਮੱਖਣ, ਪਨੀਰ ਅਤੇ ਕਰੀਮ ਉਨ੍ਹਾਂ ਨੂੰ ਮਾੜਾ ਸਾਬਤ ਕਰ ਰਹੇ ਹਨ।

ਆਪਣੇ ਆਪ ਵਿੱਚ ਆਲੂਆਂ ਅੰਦਰ ਓਨੀਆਂ ਕੈਲਰੀਆਂ ਨਹੀਂ ਹੁੰਦੀਆਂ ਜੋ ਨੁਕਸਾਨਦੇਹ ਹੋਣ। ਇੱਕ ਆਮ ਵਿਚਕਾਰਲੇ ਮੇਲ ਦੇ ਬਿਨਾਂ ਤੇਲ ਦੇ ਭੁੰਨੇ ਜਾਂ ਉਬਾਲੇ ਹੋਏ ਆਲੂ ਵਿੱਚ 110 ਕੈਲਰੀਆਂ ਹੁੰਦੀਆਂ ਹਨ ਤੇ ਢੇਰ ਸਾਰਾ ਵਿਟਾਮਿਨ ਸੀ ਅਤੇ ਬੀ-6 ਵੀ ਹੁੰਦਾ ਹੈ। ਆਲੂਆਂ ਵਿੱਚ ਮੈਂਗਨੀਜ਼, ਫਾਸਫੋਰਸ, ਨਾਇਆਸਿਨ ਅਤੇ ਪੈਂਟੋਥੀਨਿਕ ਏਸਿਡ ਵੀ ਹੁੰਦਾ ਹੈ। ਕੋਲੈਸਟਰੋਲ ਅਤੇ ਥਿੰਦਾ ਨਾ ਬਰਾਬਰ ਹੁੰਦਾ ਹੈ, ਸੋਡੀਅਮ 8 ਮਿਲੀਗ੍ਰਾਮ ਅਤੇ ਤਿੰਨ ਗ੍ਰਾਮ ਪ੍ਰੋਟੀਨ ਭਰੇ ਪਏ ਹਨ। ਇਨ੍ਹਾਂ ਤੋਂ ਇਲਾਵਾ ਕੈਲਸ਼ੀਅਮ, ਲੋਹ ਕਣ, ਕਾਰਬੋਹਾਈਡ੍ਰੇਟ 26 ਗ੍ਰਾਮ, ਫਾਈਬਰ ਦੋ ਗ੍ਰਾਮ ਅਤੇ ਮਿੱਠਾ ਇੱਕ ਗ੍ਰਾਮ ਹੁੰਦਾ ਹੈ। ਇਸ ਵਿਚਲੇ ਫਾਈਟੋ ਨਿਊਟਰੀਐਂਟ-ਕੈਰੋਟੀਨਾਇਡ, ਫਲੇਵੋਨਾਇਡ ਅਤੇ ਕੈਫਿਕ ਏਸਿਡ ਸਰੀਰ ਉੱਤੇ ਵਧੀਆ ਅਸਰ ਵਿਖਾਉਂਦੇ ਹਨ।

ਨੈਸ਼ਨਲ ਇੰਸਟੀਚਿਊਟ ਔਫ਼ ਹੈੱਲਥ ਅਨੁਸਾਰ ਆਲੂਆਂ ਵਿਚਲਾ ਵਿਟਾਮਿਨ ਸੀ ਬਹੁਤ ਵਧੀਆ ਐਂਟੀਆਕਸੀਡੈਂਟ ਹੈ। ਕੈਂਸਰ ਦੇ ਸੈੱਲਾਂ ਦਾ ਵਧਣਾ ਰੋਕਣਾ ਤੇ ਦਿਲ ਸਿਹਤਮੰਦ ਰੱਖਣਾ ਐਂਟੀਆਕਸੀਡੈਂਟ ਦਾ ਹੀ ਕੰਮ ਹੁੰਦਾ ਹੈ। ਜਾਮਨੀ ਰੰਗ ਵਾਲੇ ਆਲੂਆਂ ਵਿੱਚ ਫਾਈਟੋ ਨਿਊਟੀਐਂਟ ਤੇ ਐਂਟੀਆਕਸੀਡੈਂਟ ਕਾਫ਼ੀ ਜ਼ਿਆਦਾ ਹੁੰਦੇ ਹਨ।

ਇਨ੍ਹਾਂ ਜਾਮਨੀ ਆਲੂਆਂ ਉੱਤੇ ਹੋਈ ਖੋਜ ਜਰਨਲ ਔਫ਼ ਐਗਰੀਕਲਚਰ ਅਤੇ ਫੂਡ ਕੈਮਿਸਟਰੀ ਵਿੱਚ ਛਪੀ ਹੈ, ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੋਜ਼ ਸਿਰਫ਼ 6 ਤੋਂ 8 ਬਹੁਤ ਨਿੱਕੇ ਜਾਮਨੀ ਉਬਲੇ ਹੋਏ ਆਲੂ, ਜੇ ਦਿਨ ਵਿੱਚ 2 ਵਾਰ ਵੰਡ ਕੇ ਖਾਧੇ ਜਾਣ ਤਾਂ ਬਲੱਡ ਪ੍ਰੈੱਸ਼ਰ ਨੂੰ ਕਾਬੂ ਵਿੱਚ ਰੱਖਦੇ ਹਨ ਜਿਸ ਨਾਲ ਪਾਸਾ ਮਾਰੇ ਜਾਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਾਮਨੀ ਆਲੂਆਂ ਵਿਚਲੇ ਕਾਰਬੋਹਾਈਡ੍ਰੇਟ ਸਦਕਾ ਕਿਸੇ ਖਾਣ ਵਾਲੇ ਨੂੰ ਮੋਟਾਪਾ ਨਹੀਂ ਹੋਇਆ।

ਜਾਮਨੀ ਆਲੂ ਫਾਈਬਰ ਭਰਪੂਰ ਹੋਣ ਸਦਕਾ ਕੈਲੇਸਟਰੋਲ ਨੂੰ ਆਪਣੇ ਨਾਲ ਚਿਪਕਾ ਕੇ ਸਰੀਰ ਅੰਦਰੋਂ ਬਾਹਰ ਕੱਢ ਦਿੰਦਾ ਹੈ। ਹਰ ਰੰਗ ਦਾ ਆਲੂ ਪੋਟਾਸ਼ੀਅਮ ਭਰਪੂਰ ਹੁੰਦਾ ਹੈ। ਇਹ ਸਾਬਤ ਹੋ ਚੁੱਕਿਆ ਹੈ ਕਿ ਕੇਲੇ ਨਾਲੋਂ ਵੱਧ ਪੋਟਾਸ਼ੀਅਮ ਆਲੂ ਵਿੱਚ ਹੁੰਦਾ ਹੈ। ਪੋਟਾਸ਼ੀਅਮ ਦਾ ਕਾਫ਼ੀ ਹਿੱਸਾ ਆਲੂ ਦੀ ਛਿੱਲੜ ਵਿੱਚ ਹੁੰਦਾ ਹੈ। ਛਿੱਲੜ ਵਿੱਚ ਫਾਈਬਰ ਵੀ ਕਾਫ਼ੀ ਹੁੰਦਾ ਹੈ। ਪੋਟਾਸ਼ੀਅਮ ਜਿੱਥੇ ਬਲੱਡ ਪ੍ਰੈੱਸ਼ਰ ਘਟਾਉਂਦਾ ਹੈ। ਉੱਥੇ ਨਸਾਂ ਵੀ ਖੋਲ੍ਹਦਾ ਹੈ। ਇੰਸਟੀਚਿਊਟ ਔਫ਼ ਫੂਡ ਰਿਸਰਚ ਵਿੱਚ ਹੋਈ ਖੋਜ ਦੌਰਾਨ ਆਲੂ ਵਿੱਚ ‘ਕੁਕੋਆਮੀਨ’ ਲੱਭੇ ਹਨ, ਜੋ ਬਲੱਡ ਪ੍ਰੈੱਸ਼ਰ ਘਟਾਉਣ ਵਿੱਚ ਕਾਫ਼ੀ ਮਦਦ ਕਰਦੇ ਹਨ ਬਸ਼ਰਤੇ ਕਿ ਆਲੂ ਤਲੇ ਨਾ ਜਾਣ।

ਆਲੂਆਂ ਵਿਚਲਾ ਵਿਟਾਮਿਨ ਬੀ-ਛੇ, ਦਿਮਾਗ਼ ਲਈ ਬਿਹਤਰੀਨ ਹੈ। ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸੈਂਟਰ ਨੇ ਸਪਸ਼ਟ ਕੀਤਾ ਹੈ ਕਿ ਤਣਾਓ, ਢਹਿੰਦੀ ਕਲਾ ਅਤੇ ਏ. ਡੀ. ਐੱਚ. ਡੀ. ਬੀਮਾਰੀ ਵਿੱਚ ਆਲੂ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ ਕਿਉਂਕਿ ਇਨ੍ਹਾਂ ਵਿਚਲੇ ਵਿਟਾਮਿਨ ਬੀ-ਸਿਰੌਟੋਨਿਨ, ਡੋਪਾਮੀਨ ਤੇ ਨੌਰਐਪੀਨੈਫਰੀਨ ਰਸ ਬਣਾਉਂਦੇ ਹਨ। ਆਲੂਆਂ ਵਿਚਲਾ ਕਾਰਬੋਹਾਈਡ੍ਰੇਟ ਦਿਮਾਗ਼ ਦੇ ਸਹੀ ਕੰਮਕਾਰ ਲਈ ਵਧੀਆ ਹੈ ਅਤੇ ਦਿਮਾਗ਼ ਨੂੰ ਲੋੜੀਂਦੀ ਗਲੂਕੋਜ਼ ਪਹੁੰਚਾ ਦਿੰਦਾ ਹੈ।

ਸੰਨ 1995 ਵਿੱਚ ਅਮਰੀਕਨ ਜਰਨਲ ਔਫ਼ ਕਲੀਨੀਕਲ ਨਿਊਟਰੀਸ਼ਨ ਵਿੱਚ ਛਪਿਆ ਸੀ ਕਿ ਯਾਦਦਾਸ਼ਤ ਤੇਜ਼ ਕਰਨ ਵਿੱਚ ਆਲੂਆਂ ਵਿਚਲਾ ਕਾਰਬੋਹਾਈਡ੍ਰੇਟ (ਗਲੂਕੋਜ਼ ਤਬਦੀਲ ਹੋ ਕੇ) ਅਤੇ ਪੋਟਾਸ਼ੀਅਮ (ਨਸਾਂ ਖੋਲ੍ਹ ਕੇ ਲਹੂ ਦੀ ਰਵਾਨੀ ਵਧਾ ਕੇ) ਵਧੀਆ ਸਾਬਤ ਹੋ ਚੁੱਕੇ ਹਨ।

ਇਮਿਊਨਿਟੀ ਵਧਾਉਣ ਲਈ :-

ਇੱਕ ਉੱਬਲੇ ਆਲੂ ਵਿੱਚ (ਵਿਚਕਾਰਲਾ ਮੇਲ) ਹਰ ਰੋਜ਼ ਦੀ ਲੋੜੀਂਦੀ ਵਿਟਾਮਿਨ ਸੀ ਦਾ 45 ਫੀਸਦੀ ਹਿੱਸਾ ਹੁੰਦਾ ਹੈ। ਸੋ ਵਾਇਰਲ ਕੀਟਾਣੂ, ਖੰਘ ਜ਼ੁਕਾਮ ਅਤੇ ਵਿਟਾਮਿਨ ਸੀ ਦੀ ਕਮੀ ਨਾਲ ਕਮਜ਼ੋਰ ਹੋ ਰਹੀਆਂ ਹੱਡੀਆਂ ਨੂੰ ਆਲੂ ਖਾਣ ਨਾਲ ਫ਼ਾਇਦਾ ਮਿਲਦਾ ਹੈ।

ਆਰਥਰਾਈਟਿਸ :-

ਆਮ ਧਾਰਨਾ ਬਣ ਚੁੱਕੀ ਹੈ ਕਿ ਆਲੂ, ਬੈਂਗਣ ਤੇ ਮਿਰਚਾਂ ਜੋੜਾਂ ਦਾ ਦਰਦ ਵਧਾਉਂਦੇ ਹਨ। ਇਹ ਸੋਚ ਉਕਾ ਹੀ ਬੇਬੁਨਿਆਦ ਹੈ। ਖੋਜਾਂ ਅਨੁਸਾਰ ਆਲੂ ਸਗੋਂ ਸੋਜ਼ਿਸ਼ ਘਟਾਉਣ ਵਿੱਚ ਮਦਦ ਕਰਦੇ ਹਨ।

ਹਾਜ਼ਮੇ ਲਈ :- ਵੱਧ ਕਾਰਬੋਹਾਈਡ੍ਰੇਟ ਸਦਕਾ ਅਤੇ ਬਾਹਰੀ ਪਰਤ ਵਿਚਲੇ ਫਾਈਬਰ ਸਦਕਾ ਇਹ ਸੌਖੇ ਹਜ਼ਮ ਹੋ ਜਾਂਦੇ ਹਨ।

ਦਿਲ ਵਾਸਤੇ :- ਫਾਈਬਰ, ਵਿਟਾਮਿਨ ਸੀ ਤੇ ਵਿਟਾਮਿਨ ਬੀ 6 ਹੋਣ ਕਾਰਨ ਮਾੜੇ ਫਰੀ ਰੈਡੀਕਲ ਅੰਸ਼ ਘਟਾ ਕੇ ਆਲੂ ਦਿਲ ਨੂੰ ਸਿਹਤਮੰਦ ਰੱਖਦੇ ਹਨ। ਸਰੀਰ ਵਿਚਲੇ ਖ਼ਤਰਨਾਕ ਹੋਮੋਸਿਸਟੀਨ ਨੂੰ ਮਿਥਾਇਓਨੀਨ ਬਣਾ ਕੇ ਆਲੂ ਵਿਚਲਾ ਵਿਟਾਮਿਨ ਬੀ-6 ਲਹੂ ਦੀਆਂ ਨਾੜੀਆਂ ਨੂੰ ਖ਼ਰਾਬ ਨਹੀਂ ਹੋਣ ਦਿੰਦਾ ਤੇ ਹਾਵਰਡ ਯੂਨੀਵਰਸਿਟੀ ਅਨੁਸਾਰ ਹਾਰਟ ਅਟੈਕ ਅਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਘਟਾ ਦਿੰਦਾ ਹੈ।

ਕਸਰਤ ਕਰਨ ਵਾਲਿਆਂ ਲਈ :- ਆਲੂ ਦੀਆਂ ਛਿੱਲੜਾਂ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਕਸਰਤ ਕਰਨ ਵਾਲਿਆਂ ਦੇ ਪਸੀਨੇ ਰਾਹੀਂ ਇਹ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਲੱਤਾਂ ਵਿੱਚ ਕੜਵੱਲ (ਨਾੜ ’ਤੇ ਨਾੜ ਚੜਨਾ) ਪੈ ਜਾਂਦੇ ਹਨ। ਆਲੂ ਖਾਣ ਨਾਲ ਇਹ ਕੜਵੱਲ ਠੀਕ ਹੋ ਜਾਂਦੇ ਹਨ।

ਚਮੜੀ ਲਈ :- ਉਬਾਲੇ ਹੋਏ ਆਲੂਆਂ ਵਿਚਲੇ ਵਿਟਾਮਿਨ ਬੀ-6, ਸੀ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਅਤੇ ਫਾਸਫੋਰਸ ਚਮੜੀ ਨੂੰ ਤਰੋਤਾਜ਼ਾ ਤੇ ਚਮਕਦਾਰ ਰੱਖਦੇ ਹਨ।

ਕੈਂਸਰ :-ਸੰਨ 2017 ਵਿੱਚ ਜਰਨਲ ਔਫ ਨਿਊਟਰੀਸ਼ਨਲ ਬਾਇਓਕੈਮਿਸਟਰੀ ਵਿੱਚ ਛਪੀ ਖੋਜ ਅਨੁਸਾਰ ਜਾਮਨੀ ਆਲੂ ਅੰਤੜੀਆਂ (ਕੋਲਨ) ਦਾ ਕੈਂਸਰ ਹੋਣ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਵਿਚਲੇ ਤੱਤ, ਇੰਟਰਲਿਊਕਿਨ 6 ਨੂੰ ਘਟਾ ਦਿੰਦੇ ਹਨ, ਜੋ ਕੈਂਸਰ ਕਰਦੇ ਹਨ। ਇਹ ਖੋਜ ਸੂਰਾਂ ਉੱਤੇ ਕੀਤੀ ਗਈ ਸੀ। ਜਿਨ੍ਹਾਂ ਸੂਰਾਂ ਨੂੰ ਜਾਮਨੀ ਆਲੂ ਖੁਆਏ ਗਏ, ਉਨ੍ਹਾਂ ਦੇ ਸਰੀਰ ਅੰਦਰਲੇ ਇੰਟਰਲਿਊਕਿਨ 6, ਦੂਜਿਆਂ ਨਾਲੋਂ ਛੇ ਗੁਣਾਂ ਘਟ ਗਏ। ਸੂਰਾਂ ਦੀ ਅੰਤੜੀ ਮਨੁੱਖੀ ਅੰਤੜੀਆਂ ਨਾਲ ਕਾਫ਼ੀ ਰਲਦੀ ਹੈ, ਸੋ ਉਹੀ ਅਸਰ ਬੰਦਿਆਂ ਵਿੱਚ ਵੀ ਦਿਸਣ ਦੀ ਉਮੀਦ ਹੈ।

ਭਾਰ :- ਸੰਨ 2017 ਵਿੱਚ ਇੱਕ ਅਸਟ੍ਰੇਲੀਅਨ ਬੰਦੇ ਨੇ ਕਾਫ਼ੀ ਰੌਲਾ ਪਾਇਆ ਕਿ ਉਸ ਨੇ ਇੱਕ ਸਾਲ ਸਿਰਫ ਉਬਲੇ ਆਲੂ ਖਾ ਕੇ 110 ਪੌਂਡ ਭਾਰ ਘਟਾ ਲਿਆ ਹੈ। ਇਸ ਖ਼ਬਰ ਤੋਂ ਬਾਅਦ ਦੁਨੀਆ ਭਰ ਵਿੱਚ ਆਲੂ ਖਾਣ ਦਾ ਰੁਝਾਨ ਵੱਧ ਗਿਆ। ਇਸ ਖ਼ਬਰ ਦਾ ਖੰਡਨ ਡਾਕਟਰਾਂ ਵੱਲੋਂ ਕੀਤਾ ਗਿਆ ਕਿਉਂਕਿ ਸਾਰੇ 20 ਜ਼ਰੂਰੀ ਅਮਾਈਨੋ ਏਸਿਡ, ਵਿਟਾਮਿਨ ਤੇ ਤੱਤ; ਸਿਰਫ਼ ਆਲੂਆਂ ਰਾਹੀਂ ਪੂਰੇ ਨਹੀਂ ਕੀਤੇ ਜਾ ਸਕਦੇ। ਇਸੇ ਲਈ ਸੰਪੂਰਨ ਖ਼ੁਰਾਕ ਬਣਾਉਣ ਵਾਸਤੇ ਰੋਜ਼ਾਨਾ ਖ਼ੁਰਾਕ ਵਿੱਚ ਉਬਲੇ ਆਲੂਆਂ ਨੂੰ ਸ਼ਾਮਲ ਕਰਨ ਦੀ ਲੋੜ ਸਮਝੀ ਗਈ ਹੈ।

ਸ਼ੱਕਰ ਰੋਗ :- ਆਲੂਆਂ ਵਿੱਚ ਥਿੰਦਾ ਨਹੀਂ ਹੁੰਦਾ ਪਰ ਵਾਧੂ ਕਾਰਬੋਹਾਈਡ੍ਰੇਟ ਸਦਕਾ ਖਾਣੇ ਤੋਂ ਬਾਅਦ ਇਕਦਮ ਸ਼ੱਕਰ ਦੀ ਮਾਤਰਾ ਵਧਾ ਦਿੰਦੇ ਹਨ ਤੇ ਝਟਪਟ ਹਜ਼ਮ ਹੋਣ ਬਾਅਦ ਹੋਰ ਭੁੱਖ ਲਾ ਦਿੰਦੇ ਹਨ। ਇਸ ਵਾਸਤੇ ਸ਼ੱਕਰ ਰੋਗੀਆਂ ਨੂੰ ਆਲੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਵੀ ਆਲੂਆਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਸਿਰਫ਼ ਆਲੂ ਹੀ ਨਹੀਂ, ਚਿੱਟੀ ਬਰੈੱਡ ਅਤੇ ਮੈਦੇ ਤੋਂ ਵੀ ਬਚਣ ਦੀ ਲੋੜ ਹੈ।

ਸੰਨ 2016 ਵਿੱਚ ਬਰਿਟਿਸ਼ ਮੈਡੀਕਲ ਜਰਨਲ ਵਿੱਚ ਇੱਕ ਖੋਜ ਛਪੀ, ਜਿਸ ਵਿੱਚ ਕੁੱਝ ਨੂੰ ਉਬਲੇ ਅਤੇ ਕੁੱਝ ਨੂੰ ਤਲੇ ਆਲੂ ਖੁਆ ਕੇ ਵੱਖੋ-ਵੱਖ ਲੋਕਾਂ ਉੱਤੇ ਅਸਰ ਵੇਖਿਆ ਗਿਆ ਸੀ। ਉਸ ਵਿੱਚ ਪਤਾ ਲੱਗਿਆ ਕਿ ਔਰਤਾਂ ਉੱਤੇ ਤਲੇ ਆਲੂਆਂ ਦੇ ਮਾੜੇ ਅਸਰ ਪੁਰਸ਼ਾਂ ਨਾਲੋਂ ਵੱਧ ਹੁੰਦੇ ਹਨ। ਔਰਤਾਂ ਵਿੱਚ ਬਲੱਡ ਪ੍ਰੈੱਸ਼ਰ ਬੰਦਿਆਂ ਨਾਲੋਂ ਜ਼ਿਆਦਾ ਵਧਿਆ ਹੋਇਆ ਮਿਲਿਆ। ਇਸੇ ਲਈ ਮਾਈਕਰੋਵੇਵ ਜਾਂ ਕੁੱਕਰ ਵਿੱਚ ਬਿਨਾਂ ਘਿਓ ਜਾਂ ਤੇਲ ਦੇ, ਉਬਲੇ ਹੋਏ ਆਲੂ ਹੀ ਖਾਣੇ ਚਾਹੀਦੇ ਹਨ, ਜਿਸ ਨਾਲ ਉਨ੍ਹਾਂ ਵਿਚਲੇ ਤੱਤ ਕਾਇਮ ਰਹਿ ਜਾਂਦੇ ਹਨ। ਬਹੁਤੇ ਤੱਤ ਛਿੱਲੜ ਵਿੱਚ ਜਾਂ ਉਸ ਦੇ ਇਕਦਮ ਹੇਠਾਂ ਹੁੰਦੇ ਹਨ ਸੋ ਬਹੁਤ ਪਤਲੇ ਛਿੱਲੜ ਲਾਹੁਣੇ ਚਾਹੀਦੇ ਹਨ ਜਾਂ ਚੰਗੀ ਤਰ੍ਹਾਂ ਸਾਫ਼ ਕਰ ਕੇ ਨਿੱਕੇ ਆਲੂ ਛਿੱਲੜਾਂ ਸਮੇਤ ਹੀ ਖਾਧੇ ਜਾ ਸਕਦੇ ਹਨ। ਛਿੱਲੜ ਲਾਹ ਕੇ ਆਲੂ ਉਬਾਲਣ ਨਾਲ ਆਲੂਆਂ ਵਿਚਲੇ ਸਾਰੇ ਹੀ ਤੱਤ ਪਾਣੀ ਵਿੱਚ ਨਿਕਲ ਜਾਂਦੇ ਹਨ। ਵਿਟਾਮਿਨ ਸੀ ਤਾਂ 80 ਫੀਸਦੀ ਬਾਹਰ ਨਿਕਲ ਜਾਂਦਾ ਹੈ। ਜੇ ਉਬਾਲਣ ਤੋਂ ਬਾਅਦ ਆਲੂ ਛਿੱਲ ਕੇ ਪਾਣੀ ਵਿੱਚ ਰੱਖ ਦਿੱਤੇ ਜਾਣ, ਤਾਂ ਵੀ ਤੱਤ ਬਾਹਰ ਨਿਕਲ ਕੇ ਪਾਣੀ ਵਿੱਚ ਰਲ਼ ਜਾਂਦੇ ਹਨ।

ਜੇ ਆਲੂ ਪੁੰਗਰ ਚੁੱਕੇ ਹੋਣ :- ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਅਨੁਸਾਰ ਪੁੰਗਰ ਰਹੇ ਆਲੂ (ਆਲੂ ਦੀਆਂ ਅੱਖਾਂ) ਯਾਨੀ ਪੁੰਗਰ ਰਹੀਆਂ ਚਿੱਟੀਆਂ ਚੋਭਾਂ ਉੱਕਾ ਹੀ ਨਹੀਂ ਖਾਣੀਆਂ ਚਾਹੀਦੀਆਂ। ਇਸੇ ਤਰ੍ਹਾਂ ਆਲੂਆਂ ਦੀਆਂ ਟਾਹਣੀਆਂ ਜਾਂ ਪੱਤੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਸਾਰਿਆਂ ਵਿੱਚ ਆਰਸੈਨਿਕ, ਚਾਕੋਨੀਨ ਅਤੇ ਸੋਲਾਨੀਨ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ, ਜੋ ਥੋੜ੍ਹੀ ਮਾਤਰਾ ਵਿੱਚ ਵੀ ਭਾਰੀ ਨੁਕਸਾਨ ਕਰ ਸਕਦੇ ਹਨ। ਹਰੇ ਆਲੂ ਤਾਂ ਜ਼ਹਿਰੀਲੇ ਵੀ ਹੁੰਦੇ ਹਨ। ਜਦੋਂ ਆਲੂਆਂ ਨੂੰ ਬਹੁਤੀ ਧੁੱਪ ਲੱਗਦੀ ਰਹੇ ਤਾਂ ਉਹ ਹਰੇ ਰੰਗ ਦੇ ਹੋ ਜਾਂਦੇ ਹਨ। ਛਿੱਲੜ ਹੇਠਾਂ ਵੀ ਜੇ ਹਰਾ ਰੰਗ ਦਿਸੇ ਤਾਂ ਆਲੂ ਸੁੱਟ ਦੇਣਾ ਚਾਹੀਦਾ ਹੈ।

ਕੁੱਝ ਮਜ਼ੇਦਾਰ ਤੱਥ :- 1. ਆਲੂ ਸਪੈਨਿਸ਼ ਲਫਜ਼ ‘ਪਟਾਟਾ’ ਤੋਂ ਅੰਗਰੇਜ਼ੀ ਵਿੱਚ ‘ਪੋਟੈਟੋ’ ਸ਼ਬਦ ਬਣਿਆ। ਖੋਦਣ ਵਾਲੇ ਔਜ਼ਾਰ ਤੋਂ ਕੁੱਝ ਨੇ ਇਸ ਦਾ ਨਾ ‘ਸਪੱਡ’ ਰੱਖ ਦਿੱਤਾ, ਡੁੱਚ ਵਿੱਚ ‘ਸਪਿੱਡ’ ਤੇ ਬਥੇਰੇ ਅੰਗਰੇਜ਼ ‘ਸਪੇਡ’ ਵੀ ਕਹਿੰਦੇ ਹਨ।

  1. ਆਲੂਆਂ ਦੀਆਂ ਕਿਸਮਾਂ ਜਿਹੜੀਆਂ ਹੁਣ ਮਿਲ ਰਹੀਆਂ ਹਨ, ਉਹ ਹਨ-ਜਾਮਨੀ, ਲਾਲ, ਚਿੱਟੇ, ਪੀਲੇ, ਫਿੰਗਰਿਗ, ਰਸੱਟ, ਪੈਟੀਟ।
  2. ਅਮਰੀਕਾ ਵਿੱਚ ਸੰਨ 2013 ਵਿੱਚ ਇੱਕ ਮਿਲੀਅਨ ਏਕੜ ਤੋਂ ਵੱਧ ਵਿੱਚ ਆਲੂ ਉਗਾਏ ਗਏ ਅਤੇ ਉਸ ਵਿੱਚੋਂ 20 ਬਿਲੀਅਨ ਕਿੱਲੋ ਆਲੂਆਂ ਦੀ ਉਪਜ ਹੋਈ।
  3. ਇਸ ਸਾਲ ਦੀ ਰਿਪੋਰਟ ਅਨੁਸਾਰ ਔਸਤਨ ਇਕ ਅਮਰੀਕਨ 56 ਕਿਲੋ ਆਲੂ ਪੂਰੇ ਸਾਲ ਵਿੱਚ ਖਾ ਲੈਂਦਾ ਹੈ ਤੇ ਇੱਕ ਜਰਮਨ 112 ਕਿੱਲੋ।
  4. ਗਿੰਨੀਜ਼ ਵਰਲਡ ਰਿਕਾਰਡ ਅਨੁਸਾਰ ਹੁਣ ਤੱਕ ਦਾ ਸਭ ਤੋਂ ਵੱਡਾ ਆਲੂ 3.2 ਕਿੱਲੋ ਦਾ ਸੀ।
  5. ਬਾਈਬਲ ਵਿੱਚ ਆਲੂਆਂ ਦਾ ਜ਼ਿਕਰ ਨਹੀਂ ਮਿਲਦਾ, ਇਸ ਲਈ ਕਈ ਸਦੀਆਂ ਤੱਕ ਆਲੂ ਨੂੰ ਮਾੜਾ ਮੰਨਿਆ ਜਾਂਦਾ ਰਿਹਾ ਤੇ ਇਹ ਮੰਨ ਲਿਆ ਗਿਆ ਕਿ ਆਲੂ ਕੋਹੜ ਦੀ ਬੀਮਾਰੀ ਕਰਦੇ ਹਨ।
  6. ਮੈਰੀ ਐਂਟੋਨਿਓ ਨੇ ਫਰਾਂਸ ਵਿੱਚ ਆਪਣੇ ਵਾਲਾਂ ਉੱਤੇ ਆਲੂਆਂ ਦੇ ਹਿੱਸੇ ਸਜਾਏ ਤਾਂ ਪੂਰੇ ਫਰਾਂਸ ਵਿੱਚ ਆਲੂ ਫੈਸ਼ਨ ਸ਼ੁਰੂ ਹੋ ਗਿਆ ਸੀ।
  7. ਆਇਰਲੈਂਡ ਵਿੱਚ ਸੰਨ 1840 ਵਿੱਚ ਆਲੂਆਂ ਦੀ ਫ਼ਸਲ ਮਾਰ ਜਾਣ ਤੋਂ ਬਾਅਦ ਉਹ ਗ਼ਰੀਬ ਲੋਕ, ਜੋ ਸਿਰਫ਼ ਆਲੂ ਖਾ ਕੇ ਗੁਜ਼ਾਰਾ ਕਰ ਰਹੇ ਸਨ, ਦੀ ਭਾਰੀ ਮਾਤਰਾ ਵਿੱਚ ਮੌਤ ਹੋ ਗਈ। ਉਦੋਂ ਲਗਭਗ 10 ਲੱਖ ਗ਼ਰੀਬ ਲੋਕ ਭੁੱਖ ਨਾਲ ਮਰ ਗਏ ਅਤੇ ਏਨੇ ਹੀ ਕੰਮ ਕਾਰ ਦੀ ਖੋਜ ਵਿੱਚ ਭੁੱਖ ਮਿਟਾਉਣ ਖ਼ਾਤਰ ਅਮਰੀਕਾ ਜਾਂ ਕੈਨੇਡਾ ਵੱਲ ਤੁਰ ਗਏ।

ਸਾਰ :- ਹਰ ਖਾਣ ਵਾਲੀ ਚੀਜ਼ ਦੇ ਫ਼ਾਇਦੇ ਵੀ ਹੁੰਦੇ ਹਨ ਅਤੇ ਨੁਕਸਾਨ ਵੀ। ਇਸੇ ਲਈ ਸਹੀ ਮਿਕਦਾਰ ਵਿੱਚ ਅਤੇ ਸਹੀ ਢੰਗ ਨਾਲ ਬਣਾਉਣ ਅਤੇ ਖਾਣ ਦੀ ਲੋੜ ਹੁੰਦੀ ਹੈ।

ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ ?

0

ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਇਜ਼ਰਾਈਲ ਵਿਚਲਾ ਜੈਰੂਸਲਮ (ਟੈਂਪਲ ਮਾਊਂਟ) ਤਿੰਨ ਧਰਮਾਂ ਲਈ ਬਹੁਤ ਪਵਿੱਤਰ ਥਾਂ ਹੈ-ਯਹੂਦੀ, ਇਸਲਾਮ ਅਤੇ ਈਸਾਈ। ਇਸੇ ਲਈ ਕੋਈ ਮੁਸਲਮਾਨ, ਈਸਾਈ ਔਰਤ ਨਾਲ ਵਿਆਹ ਕਰਵਾ ਸਕਦਾ ਹੈ ਪਰ ਹਿੰਦੂ ਔਰਤ ਨਾਲ ਬਿਨਾਂ ਉਸ ਦੇ ਧਰਮ ਤਬਦੀਲੀ ਦੇ ਨਹੀਂ ਕਰਵਾ ਸਕਦਾ। ਇਤਿਹਾਸ ਵਿੱਚ ਦਰਜ ਹੈ ਕਿ ਸਦੀਆਂ ਤੋਂ ਯਹੂਦੀਆਂ ਉੱਤੇ ਅਤਿ ਦੇ ਜ਼ੁਲਮ ਢਾਹੇ ਗਏ। ਹਿਟਲਰ; ਇਹ ਜ਼ੁਲਮ ਸਿਖਰ ਉੱਤੇ ਲੈ ਗਿਆ। ਸਿਰਫ਼ ਏਥੇ ਹੀ ਬਸ ਨਹੀਂ। ਸ਼ੇਕਸਪੀਅਰ ਨੇ ਯਹੂਦੀਆਂ ਨੂੰ ਬਹੁਤ ਭੰਡਿਆ ਹੈ ਤੇ ਲੋਕਾਂ ਦੇ ਮਨਾਂ ਵਿੱਚ ਜਿੰਨੀ ਔਰਤਾਂ ਪ੍ਰਤੀ ਨਫ਼ਰਤ ਬੀਜੀ ਹੈ, ਓਨਾ ਹੀ ਯਹੂਦੀਆਂ ਖ਼ਿਲਾਫ਼ ਜ਼ਹਰ ਉਗਲਿਆ ਹੈ। ਆਖ਼ਰੀ ਢਾਅ ਲਾਉਣ ਲਈ ਯਹੂਦੀਆਂ ਦੀ ਜ਼ਬਾਨ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਜ਼ਬਾਨ ਸਿੱਖਣ ਵੱਲ ਪ੍ਰੇਰ ਦਿੱਤਾ ਗਿਆ। ਧਿਆਨ ਕਰੀਏ ਤਾਂ ਪੰਜਾਬੀ ਜ਼ਬਾਨ ਉੱਤੇ ਵੀ ਅਜਿਹਾ ਹੀ ਕੁੱਝ ਲਾਗੂ ਹੋ ਚੁੱਕਿਆ ਹੈ।

ਜਦੋਂ ਬਜ਼ੁਰਗ ਯਹੂਦੀਆਂ ਨੂੰ ਆਪਣੀ ਹੋਂਦ ਉੱਤੇ ਖ਼ਤਰਾ ਦਿਸਿਆ ਤਾਂ ਉਨ੍ਹਾਂ ਨੇ ਕਮਾਨ ਸੰਭਾਲ ਲਈ ਅਤੇ ਆਪਣੇ ਪੋਤਰੇ ਦੋਹਤਰਿਆਂ ਨੂੰ ਇਤਿਹਾਸ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਜੋ ਕੌਮ ਦੇ ਸ਼ਹੀਦਾਂ ਦੇ ਪਿੰਡੇ ਉੱਤੇ ਹੰਢਾਏ ਜ਼ੁਲਮਾਂ ਨੂੰ ਕਿਤੇ ਭੁੱਲ ਨਾ ਜਾਣ। ਇਹ ਦੱਸਣ ਲਈ ਬਜ਼ਰਗਾਂ ਨੇ ਆਪਣੀ ਜ਼ਬਾਨ ਹਿਬਰਿਊ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਨਤੀਜਾ ਇਹ ਨਿਕਲਿਆ ਕਿ ਹੌਲੀ-ਹੌਲੀ ਹਿਬਰਿਊ ਜ਼ਬਾਨ ਬੋਲਣ ਵਾਲਿਆਂ ਵਿੱਚ ਜਿੱਥੇ ਵਾਧਾ ਹੋ ਗਿਆ, ਉੱਥੇ ਹੀ ਮਾਣਮੱਤੇ ਇਤਿਹਾਸ ਨੂੰ ਜ਼ਿੰਦਾ ਰੱਖਣ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਜਾਚ ਅਗਲੀ ਪੁਸ਼ਤ ਨੇ ਸਿੱਖ ਲਈ।

ਸਿਰਫ਼ ਏਥੇ ਹੀ ਬਸ ਨਹੀਂ, ਬਜ਼ੁਰਗਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਤ-ਭੂਮੀ ਸਾਂਭਣ ਲਈ ਵੀ ਪ੍ਰੇਰਿਤ ਕੀਤਾ। ਈਸਾ ਮਸੀਹ ਤੋਂ 500 ਸਾਲ ਪਹਿਲਾਂ ਇਜ਼ਰਾਈਲ ਵਿੱਚੋਂ ਯਹੂਦੀਆਂ ਨੂੰ ਕੋਹ-ਕੋਹ ਕੇ ਬਾਹਰ ਕੱਢ ਦਿੱਤਾ ਗਿਆ ਸੀ। ਇਜ਼ਰਾਈਲ ਨੂੰ ਆਪਣੇ ਰੱਬ ਦੀ ਪਵਿੱਤਰ ਧਰਤੀ ਮੰਨ ਕੇ, ਜਾਨ ਦੀ ਬਾਜ਼ੀ ਲਾ ਕੇ ਅਖ਼ੀਰ ਸੰਨ 1948 ਵਿੱਚ ਆਜ਼ਾਦੀ ਲੈ ਕੇ ਯਹੂਦੀ ਇੱਥੇ ਆ ਵੱਸੇ। ਉਸ ਸਮੇਂ ਹਰ ਯਹੂਦੀ ਨੇ ਫ਼ੈਸਲਾ ਲੈ ਲਿਆ ਕਿ ਜਿੱਥੇ ਆਪਣੇ ਰੱਬ ਦੀ ਧਰਤੀ ਉਪਜਾਊ ਅਤੇ ਉਸਾਰੂ ਬਣਾ ਕੇ ਦੁਨੀਆ ਵਿੱਚ ਸਭ ਤੋਂ ਅਗਾਂਹ ਲੈ ਕੇ ਜਾਣੀ ਹੈ, ਉੱਥੇ ਅਗਲੀ ਪੀੜੀ ਨੂੰ ਇਸ ਨਾਲ ਜੋੜੀ ਰੱਖਣਾ ਹੈ। ਹੁਣ ਤੱਕ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਯਹੂਦੀ ਵੱਸਦਾ ਹੋਵੇ ਤਾਂ ਉਹ ਕਦੇ ਵੀ ਬਿਨਾਂ ਵੀਜ਼ੇ ਦੇ ਆਪਣੀ ਇਸ ਮਾਤ-ਭੂਮੀ ਵਿੱਚ ਜਾ ਕੇ ਰਹਿ ਸਕਦਾ ਹੈ। ਇਸ ਧਰਤੀ ਦੀ ਜ਼ਮੀਨ ਤੁਰਕਾਂ ਤੇ ਫਲਸਤੀਨੀਆਂ ਤੋਂ ਯਹੂਦੀਆਂ ਨੇ ਆਪਣੀ ਉਮਰਭਰ ਦੀ ਕਮਾਈ ਦੇ ਕੇ ਖ਼ਰੀਦੀ ਸੀ। ਹਰ ਬੱਚੇ ਨੂੰ ਇਤਿਹਾਸ ਬਾਰੇ ਜਾਣੂੰ ਕਰਵਾ ਕੇ ਉਸ ਦੇ ਦਿਮਾਗ਼ ਨੂੰ ਦੇਸ ਪ੍ਰੇਮ ਨਾਲ ਭਰ ਦਿੱਤਾ ਗਿਆ। ਹਰ ਬੱਚੇ ਲਈ ਫ਼ੌਜ ਵਿੱਚ ਕੰਮ ਕਰਨਾ ਹੁਣ ਤੱਕ ਲਾਜ਼ਮੀ ਹੈ, ਭਾਵੇਂ ਪ੍ਰਧਾਨ ਮੰਤਰੀ ਦਾ ਮੁੰਡਾ ਹੀ ਕਿਉਂ ਨਾ ਹੋਵੇ।

ਚੁਫ਼ੇਰੇ ਦੁਸ਼ਮਨ ਮੁਲਕ ਹੋਣ ਸਦਕਾ ਇਹ ਕਦਮ ਪੁੱਟਣਾ ਜ਼ਰੂਰੀ ਸੀ। ਨਾਲੋ ਨਾਲ ਮਾਤ-ਭੂਮੀ ਨੂੰ ਮਜ਼ਬੂਤ ਕਰਨ ਲਈ ਵੀ ਕੁੱਝ ਕਰਨਾ ਪੈਣਾ ਸੀ। ਸੋ ਜਿੱਥੇ ਇੱਕ ਪਾਸੇ ਪੜ੍ਹਾਈ ਉੱਤੇ ਜ਼ੋਰ ਪਾਇਆ ਗਿਆ, ਉੱਥੇ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਬੂੰਦ-ਬੂੰਦ ਪਾਣੀ ਨੂੰ ਬਚਾਉਣ ਦੇ ਯਤਨ ਆਰੰਭੇ ਗਏ। ਕੰਪਿਊਟਰ ਜ਼ਰੀਏ ਬੂੰਦ-ਬੂੰਦ ਪਾਣੀ ਬੂਟੇ ਦੇ ਜੜ੍ਹਾਂ ਵਿੱਚ ਪਾਉਂਦਿਆਂ ਇਜ਼ਰਾਈਲ ਦੀ ਪੂਰੀ ਧਰਤੀ ਹਰੀ ਭਰੀ ਕਰ ਦਿੱਤੀ ਗਈ। ਫੁੱਲਾਂ ਤੇ ਫਲ਼ਾਂ ਨਾਲ ਭਰਪੂਰ ! ਫਿਰ ਕੋਆਪਰੇਟਿਵ ਫਾਰਮਿੰਗ ਯਾਨੀ ‘ਕਿੱਬੂਜ਼’ ਰਾਹੀਂ ਕਿਸਾਨਾਂ ਨੂੰ ਵਧੀਆ ਰੋਜ਼ੀ ਰੋਟੀ ਕਮਾਉਣ ਜੋਗੇ ਬਣਾ ਦਿੱਤਾ।

ਆਪਣੀ ਧਰਤੀ ਲਈ ਲੜ ਮਰਨ ਦਾ ਜਜ਼ਬਾ ਏਨਾ ਪ੍ਰਬਲ ਹੈ ਕਿ ਜੇ ਅੱਜ ਵੀ ਕਿਸੇ ਇਜ਼ਰਾਈਲੀ ਦੇ ਘਰ ਜਾਓ ਤਾਂ ਦੋ ਤਿੰਨ ਬੰਦੂਕਾਂ ਪਿਸਤੌਲਾਂ ਹਰ ਘਰ ਵਿੱਚ ਲੱਭ ਜਾਣਗੀਆਂ, ਜੋ ਦੁਸ਼ਮਨਾਂ ਨੂੰ ਮਾਰਨ ਲਈ ਤਿਆਰ-ਬਰ-ਤਿਆਰ ਰੱਖੀਆਂ ਹੋਣਗੀਆਂ ਜੋ ਇੱਕ ਸੁਣੇਹਾ ਹੈ ਕਿ ਹਰ ਘਰ ਦੁਸ਼ਮਨਾਂ ਦੇ ਹੱਲੇ ਨੂੰ ਰੋਕਣ ਲਈ ਮਰ ਮਿਟਣ ਨੂੰ ਤਿਆਰ ਹੈ।

ਫਲਸਤੀਨ ਤੇ ਇਜ਼ਰਾਈਲ ਦੀ ਸਰਹੱਦ ਸਾਂਝੀ ਹੈ। ਉੱਥੇ ਖਲ੍ਹੋ ਕੇ ਇਜ਼ਰਾਈਲੀਆਂ ਦੀ ਆਪਣੇ ਵਤਨ ਨਾਲ ਮੁਹੱਬਤ ਮੂੰਹੋਂ ਬੋਲਦੀ ਦਿਸਦੀ ਹੈ। ਫਲਸਤੀਨ ਵਿੱਚ ਗ਼ਰੀਬੀ ਤੇ ਬੰਜਰ ਇਲਾਕਾ ਦਿਸਦਾ ਹੈ ਜਦ ਕਿ ਸਰਹੱਦ ਪਾਰ ਉਸੇ ਬੰਜਰ ਜ਼ਮੀਨ ਨੂੰ ਸਮੁੰਦਰ ਵਿੱਚੋਂ ਪਾਣੀ ਕੱਢ ਕੇ, ਸਾਫ਼ ਕਰ ਕੇ, ਬੂੰਦ-ਬੂੰਦ ਸੰਭਾਲ ਕਰ ਵਰਤ ਕੇ, ਲਹਿਲਹਾਉਂਦੇ ਖੇਤ, ਫੈਕਟਰੀਆਂ, ਫਲਾਈਓਵਰ ਤੇ ਵਧੀਆ ਈਮਾਰਤਾਂ ਬਣੀਆਂ ਦਿਸਦੀਆਂ ਹਨ।

ਇਤਿਹਾਸ ਗਵਾਹ ਹੈ ਕਿ ਆਪਣੇ ਵੱਡੇ-ਵਡੇਰਿਆਂ ਉੱਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਇਜ਼ਰਾਈਲੀਆਂ ਨੇ ਕਦੇ ਨਹੀਂ ਬਖ਼ਸ਼ਿਆ। ਭਾਵੇਂ ਜ਼ਾਲਮ ਕਿਸੇ ਹੋਰ ਮੁਲਕ ਵਿੱਚ ਵੀ ਰਹਿ ਰਹੇ ਹੋਣ, ਉੱਥੇ ਜਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਂ ਅਗਵਾ ਕਰ ਕੇ ਵਾਪਸ ਇਜ਼ਰਾਈਲ ਲਿਆ ਕੇ ਕੈਦ ਰੱਖਿਆ ਅਤੇ ਮੁਕੱਦਮਾ ਚਲਾ ਕੇ, ਜੁਰਮ ਸਾਬਤ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਜ਼ਰਾਈਲ ਵਿੱਚ ਉੱਗੇ ਫੁੱਲਾਂ ਦੀ ਪੂਰੀ ਦੁਨੀਆ ਵਿੱਚ ਮੰਗ ਹੈ। ਨਵੀਆਂ ਖੋਜਾਂ ਅਤੇ ਪੜ੍ਹਾਈ ਉੱਤੇ ਪੂਰਾ ਜ਼ੋਰ ਪਾਇਆ ਜਾਂਦਾ ਹੈ। ਸਰੀਰਕ ਪੱਖੋਂ ਹਰ ਕਿਸੇ ਨੂੰ ਤਕੜਾ ਕੀਤਾ ਜਾਂਦਾ ਹੈ ਤੇ ਮੁਲਕ ਪ੍ਰਤੀ ਪਿਆਰ ਹਰ ਕਿਸੇ ਦੇ ਮਨ ਵਿੱਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰ ਦਿੱਤਾ ਜਾਂਦਾ ਹੈ। ਉੱਥੋਂ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹ ਧਰਤੀ ਸਿਰਫ਼ ਉਨ੍ਹਾਂ ਦੀ ਜਨਮ ਭੂਮੀ ਹੀ ਨਹੀਂ ਬਲਕਿ ਰੱਬ ਦੀ ਪਵਿੱਤਰ ਧਰਤੀ ਹੈ ਜੋ ਜਾਨ ਉੱਤੇ ਖੇਡ ਕੇ ਹਰ ਹਾਲ ਬਚਾਉਣੀ ਹੈ। ਇਸੇ ਲਈ ਕਿਸੇ ਵੀ ਬਾਹਰੀ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਚੌਵੀ ਘੰਟੇ ਪੂਰੇ ਮੁਲਕ ਦਾ ਹਰ ਬਾਸ਼ਿੰਦਾ ਤਿਆਰ-ਬਰ-ਤਿਆਰ ਰਹਿੰਦਾ ਹੈ।

ਸ਼ਹੀਦਾਂ ਪ੍ਰਤੀ ਸ਼ਰਧਾ ਦਾ ਇਹ ਹਾਲ ਹੈ ਕਿ ਸਾਲ ਵਿੱਚ ਇੱਕ ਵਾਰ ਦੋ ਮਿੰਟ ਲਈ ਪੂਰਾ ਮੁਲਕ ਖੜ੍ਹਾ ਹੋ ਜਾਂਦਾ ਹੈ। ਚੱਲਦੀਆਂ ਬੱਸਾਂ, ਗੱਡੀਆਂ, ਕਾਰਾਂ, ਐਂਬੂਲੈਂਸ ਸਭ ਖਲੋ ਜਾਂਦੇ ਹਨ। ਇੱਥੋਂ ਤੱਕ ਕਿ ਭੱਜਦਾ ਹੋਇਆ ਚੋਰ ਤੇ ਪੁਲਿਸ ਵੀ ਉਸ ਸਮੇਂ ਪੱਥਰ ਦੀ ਸਿੱਲ ਵਾਂਗ ਸੁੰਨ ਹੋ ਕੇ ਖੜ੍ਹੇ ਦਿਸਦੇ ਹਨ। ਜੇ ਇਜ਼ਰਾਈਲ ਦਾ ਹਿੱਸਾ ਮਿਨਣਾ ਹੋਵੇ ਤਾਂ ਪੂਰੇ ਭਾਰਤ ਵਿੱਚ 146 ਇਜ਼ਰਾਈਲ ਟਿਕ ਸਕਦੇ ਹਨ ਤੇ ਇਕੱਲੇ ਮੌਜੂਦਾ ਭਾਰਤੀ ਪੰਜਾਬ ਵਿੱਚ ਦੋ ਇਜ਼ਰਾਈਲ ਸਮੋ ਸਕਦੇ ਹਨ।

ਪੰਜਾਬ ਦੀ ਇੱਕ ਬੰਦੇ ਦੀ ਔਸਤਨ ਜੀ.ਡੀ.ਪੀ. ਵੇਖਣੀ ਹੋਵੇ ਤਾਂ ਦੋ ਲੱਖ 14 ਹਜ਼ਾਰ 600 ਰੁਪੈ ਹੈ ਪਰ ਇਜ਼ਰਾਈਲ, ਜੋ ਪੰਜਾਬ ਤੋਂ ਅੱਧੇ ਇਲਾਕੇ ਵਿੱਚ ਵੱਸਿਆ ਹੈ, ਓਥੇ ਹਰ ਬੰਦੇ ਦੀ ਔਸਤਨ ਜੀ.ਡੀ.ਪੀ. 31 ਕਰੋੜ 38 ਲੱਖ ਰੁਪੈ ਦੇ ਨੇੜੇ ਤੇੜੇ ਹੈ। ਇਸੇ ਤੋਂ ਸਮਝ ਆ ਜਾਂਦੀ ਹੈ ਕਿ ਕਿਵੇਂ ਉਹ ਮੁਲਕ ਤਰੱਕੀ ਕਰ ਰਿਹਾ ਹੈ ਤੇ ਆਪਣੇ ਹਰ ਬੰਦੇ ਦਾ ਕਿੰਨਾ ਖ਼ਿਆਲ ਰੱਖ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਦੁਨੀਆ ਦੇ ਕਈ ਵੱਡੇ ਮੁਲਕਾਂ ਵਿੱਚ ਯਹੂਦੀ ਚੋਟੀ ਦੇ ਵਪਾਰੀ ਤੇ ਸਿਆਸਤਦਾਨ ਬਣੇ ਹੋਏ ਹਨ ਪਰ ਇਜ਼ਰਾਈਲ ਪ੍ਰਤੀ ਉਨ੍ਹਾਂ ਦਾ ਮੋਹ ਲੁਕਾਏ ਨਹੀਂ ਲੁਕਦਾ। ਅਮਰੀਕਾ; ਆਪਣੇ ਯਹੂਦੀ ਸਿਆਸਤਦਾਨਾਂ ਸਦਕਾ ਇਜ਼ਰਾਈਲ ਦੀ ਮਦਦ ਕਰਦਾ ਰਹਿੰਦਾ ਹੈ।

ਧਿਆਨ ਕਰੀਏ ਤਾਂ ਹਜ਼ਾਰਾਂ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਹੀ ਇਜ਼ਰਾਈਲ ਵਸ ਸਕਿਆ ਕਿਉਂਕਿ ਦੁਨੀਆਭਰ ਵਿੱਚ ਖਿਲਰੇ ਇਜ਼ਰਾਈਲੀਆਂ ਨੇ ਆਪਣੇ ਮਨਾਂ ਅੰਦਰ ਲੱਗੀ ਅੱਗ ਨੂੰ ਬੁਝਣ ਨਹੀਂ ਦਿੱਤਾ। ਇਹ ਨਹੀਂ ਹੈ ਕਿ ਉੱਥੇ ਬੇਈਮਾਨ, ਰਿਸ਼ਵਤਖੋਰ ਜਾਂ ਭ੍ਰਿਸ਼ਟ ਲੋਕ ਨਹੀਂ ਹਨ ਪਰ ਗੱਲ ਇਹ ਹੈ ਕਿ ਆਪਣੇ ਮੁਲਕ ਲਈ ਸਭ ਮਰ ਮਿਟਣ ਨੂੰ ਤਿਆਰ ਹਨ। ਯੂਨਾਈਟਿਡ ਨੇਸ਼ਨਜ਼ ਅਨੁਸਾਰ ਇਜ਼ਰਾਈਲੀ ਲੋਕਾਂ ਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੁਨੀਆਭਰ ਵਿੱਚੋਂ 19ਵੇਂ ਨੰਬਰ (0.906) ਉੱਤੇ ਹੈ ਜੋ ਉੱਥੇ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਦੂਜੇ ਪਾਸੇ ਪੰਜਾਬ ਦੀ ਸਿਰਫ਼ 0.569 ਹੈ !

ਏਨਾ ਕੁੱਝ ਜਾਣ ਲੈਣ ਤੋਂ ਬਾਅਦ ਥੋੜ੍ਹਾ ਪੰਜਾਬ ਬਾਰੇ ਝਾਤ ਮਾਰੀਏ। ਪਾਣੀ ਦਾ ਡਿੱਗਦਾ ਪੱਧਰ ਏਥੋਂ ਦੀ ਧਰਤੀ ਨੂੰ ਬੰਜਰ ਕਰਨ ਵੱਲ ਤੁਲਿਆ ਹੈ। ਪੂਰੀ ਦੁਨੀਆ ਸਮੇਤ ਭਾਰਤ ਦੇ ਬਥੇਰੇ ਹਿੱਸਿਆਂ ਜਿਵੇਂ ਹਰਿਆਣਾ, ਕਸ਼ਮੀਰ, ਰਾਜਸਥਾਨ ਹੌਲੀ-ਹੌਲੀ ਸਪਰਿੰਕਲਰ ਸਿਸਟਮ ਜਾਂ ਡਰਿੱਪ ਇਰੀਗੇਸ਼ਨ (ਛਿੜਕਾਓ ਪ੍ਰਣਾਲੀ ਜਾਂ ਫੁਹਾਰਾ ਸਿੰਚਾਈ) ਵੱਲ ਮੁੜ ਚੁੱਕਿਆ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਅਗਲੀਆਂ ਪੁਸ਼ਤਾਂ ਲਈ ਬਚਾਇਆ ਜਾ ਸਕੇ ਅਤੇ ਆਪਣੀ ਮਾਤ ਭੂਮੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਵਿੱਚ ਬੋਰ ਲਾ-ਲਾ ਕੇ ਪੂਰੀ ਧਰਤੀ ਦਾ ਸੀਨਾ ਛਲਣੀ ਕੀਤਾ ਜਾ ਚੁੱਕਿਆ ਹੈ ਪਰ ਅਸੀਂ ਅਗਾਊਂ ਖ਼ਤਰੇ ਭਾਂਪ ਸਕਣ ਤੋਂ ਅਸਮਰੱਥ ਹੋ ਚੁੱਕੇ ਹਾਂ।

ਇਜ਼ਰਾਈਲ ਨੇ ਸਮਝਾ ਦਿੱਤਾ ਹੈ ਕਿ ਆਪਣੀ ਧਰਤੀ ਪ੍ਰਤੀ ਮੋਹ ਹੀ ਸਭ ਕੁੱਝ ਕਰਨ ਨੂੰ ਮਜਬੂਰ ਕਰਦਾ ਹੈ। ਉਨ੍ਹਾਂ ਫ਼ੈਸਲਾ ਲੈ ਲਿਆ ਹੈ ਕਿ ਉਹ ਫ਼ਸਲਾਂ ਬੀਜੀਆਂ ਜਾਣ ਜੋ ਘੱਟ ਪਾਣੀ ਮੰਗਦੀਆਂ ਹਨ ਤੇ ਜੇ ਪਾਣੀ ਚਾਹੀਦਾ ਹੈ ਤਾਂ ਜੜ੍ਹਾਂ ਵਿੱਚ ਬੂੰਦ-ਬੂੰਦ ਪਾ ਕੇ ਬੰਜਰ ਧਰਤੀ ਨੂੰ ਹਰਿਆ ਭਰਿਆ ਕੀਤਾ ਜਾਵੇ।

ਕਿਸਾਨੀ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਕੋਆਪਰੇਟਿਵ ਦੀਆਂ ਉਦਾਹਰਣਾਂ ਪੂਰੀ ਦੁਨੀਆ ਵਿੱਚ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਕਿਸਾਨਾਂ ਦਾ ਹੱਕ ਖੋਹ ਕੇ ਖ਼ੁਦਕੁਸ਼ੀਆਂ ਵੱਲ ਤੋਰ ਰਹੇ ਹਾਂ। ਹਰ ਘਰ ਰੁਜ਼ਗਾਰ ਨੇ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਉੱਤੇ ਵੱਖ ਚਮਕਾ ਦਿੱਤਾ ਹੈ ਪਰ ਅਸੀਂ ਫੈਕਟਰੀਆਂ ਬੰਦ ਕਰਨ ਉੱਤੇ ਤੁਲੇ ਪਏ ਹਾਂ।

ਪੰਜਾਬ ਵਿਚਲੇ ਆਖ਼ਿਰ ਕਿੰਨੇ ਕੁ ਸਿਆਸਤਦਾਨਾਂ ਤੇ ਬਾਬੂਆਂ ਦੇ ਬੱਚੇ ਫ਼ੌਜ ਵਿੱਚ ਕੰਮ ਕਰ ਰਹੇ ਹਨ ? ਕਿੰਨੇ ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਬੱਚੇ ਹਮੇਸ਼ਾ ਲਈ ਇਹ ਧਰਤੀ ਛੱਡ ਕੇ ਦੂਜੇ ਮੁਲਕਾਂ ਦਾ ਹਿੱਸਾ ਬਣ ਚੁੱਕੇ ਹਨ ? ਪੰਜਾਬ ਲਈ ਮਰ ਮਿਟਣ ਵਾਲੇ ਕਿੰਨੇ ਕੁ ਪੰਜਾਬੀ ਬਚੇ ਹਨ ? ਕਿੰਨੇ ਘਰ ਨਸ਼ਿਆਂ ਕਾਰਨ ਖ਼ਤਮ ਹੋ ਚੁੱਕੇ ਹਨ ?

ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਮੰਨਦਿਆਂ ਕਿੰਨੇ ਕੁ ਜਣੇ ਇਸ ਦੀ ਹਵਾ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਯਤਨਸ਼ੀਲ ਹਨ ? ਕਿੰਨੇ ਜਣੇ ਇਸ ਧਰਤੀ ਦੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਚਿੰਤਿਤ ਹਨ ? ਇਸ ਥਾਂ ਵੱਸਦੇ ਨੌਜਵਾਨਾਂ ਵਿੱਚੋਂ ਕਿੰਨਿਆਂ ਨੂੰ ਆਪਣੇ ਮਾਣ ਮੱਤੇ ਇਹਿਤਾਸ ਬਾਰੇ ਪੂਰੀ ਜਾਣਕਾਰੀ ਹੈ ਤੇ ਕਿੰਨਿਆਂ ਦੇ ਮਨਾਂ ਅੰਦਰ ਇਸ ਧਰਤੀ ਦੀ ਸੇਵਾ ਕਰਨ ਲਈ ਉਬਾਲ ਉੱਠਿਆ ਹੈ ਕਿ ਉਹ ਆਈਲੈਟਸ ਪਾਸ ਕਰਨ ਦੀ ਥਾਂ ਪੰਜਾਬ ਨੂੰ ਬਿਹਤਰ ਬਣਾਉਣ ਦਾ ਜ਼ਰੀਆ ਬਣਨਾ ਚਾਹੁੰਦੇ ਹੋਣ ?

ਦੇਸ ਪ੍ਰੇਮ ਦਾ ਜਜ਼ਬਾ ਜਾਂ ਪੰਜਾਬ ਲਈ ਮਰ ਮਿਟਣ ਦਾ ਸੁਫ਼ਨਾ ਕਿੰਨੇ ਨੌਜਵਾਨਾਂ ਵਿੱਚ ਹੈ ? ਕੀ ਮਾਂ-ਬੋਲੀ ਪੰਜਾਬੀ ਪੜ੍ਹਾਉਣ ਲਈ ਮਾਪੇ ਸਕੂਲ ਵਾਲਿਆਂ ਉੱਤੇ ਜ਼ੋਰ ਪਾ ਰਹੇ ਹਨ ਜਾਂ ਅੰਗਰੇਜ਼ੀ ਮੀਡੀਅਮ ਪਿੱਛੇ ਝੱਲੇ ਹੋਏ ਪਏ ਹਨ ? ਜੇ ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਠੋਕ ਕੇ ‘ਹਾਂ’ ਕਹਿਣ ਵੱਲ ਨਹੀਂ ਹਨ ਤਾਂ ਪੰਜਾਬ ਕਦੇ ਵੀ ਤਰੱਕੀ ਵੱਲ ਮੋੜਾ ਨਹੀਂ ਪਾ ਸਕਦਾ। ਪੰਜਾਬ ਨੂੰ ਇਜ਼ਰਾਈਲ ਵਾਂਗ ਬਣਾਉਣ ਲਈ ਸਭ ਤੋਂ ਪਹਿਲਾਂ ਘਰ ਦੇ ਬਜ਼ੁਰਗਾਂ ਨੂੰ ਆਪਣਾ ਰੋਲ ਸਮਝ ਕੇ ਪੋਤਰੇ, ਦੋਹਤਰਿਆਂ ਨੂੰ ਮਾਂ-ਬੋਲੀ ਵਿੱਚ ਸਾਰਾ ਮਾਣਮੱਤਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰਨਾ ਪੈਣਾ ਹੈ। ਮਾਂ-ਬੋਲੀ ਰਾਹੀਂ ਸ਼ਹੀਦਾਂ ਦੀ ਪੀੜ ਸਮਝ ਕੇ ਨੌਜਵਾਨਾਂ ਦਾ ਇਸ ਧਰਤੀ ਨਾਲ ਮੋਹ ਜਾਗੇਗਾ।

ਇਜ਼ਰਾਈਲ ਵਿੱਚ ਸਮੁੰਦਰੀ ਪਾਣੀ ਵਿੱਚੋਂ ਲੂਣ ਕੱਢ ਕੇ ਵਰਤਣ ਯੋਗ ਬਣਾ ਕੇ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਘਰਾਂ ਵਿਚਲਾ 80 ਫੀਸਦੀ ਪਾਣੀ ਦੁਬਾਰਾ ਫੈਕਟਰੀਆਂ ਤੇ ਖੇਤਾਂ ਵਿੱਚ ਵਰਤਿਆ ਜਾ ਰਿਹਾ ਹੈ। ਜ਼ਿਆਦਾਤਰ ਇਜ਼ਰਾਈਲ ਵਿੱਚ ਕਣਕ, ਫੁੱਲ, ਮੂੰਗਫਲੀ, ਹਰ ਤਰ੍ਹਾਂ ਦੇ ਫਲ਼, ਨਿੰਬੂ, ਆਲੂ, ਗਾਜਰਾਂ, ਮਿਰਚਾਂ ਆਦਿ ਹੀ ਉਗਾਏ ਜਾ ਰਹੇ ਹਨ।

ਕੁਦਰਤੀ ਖੇਤੀ ਦੇ ਨਾਲ ਉਹ ਸਾਰੀਆਂ ਫ਼ਸਲਾਂ ਦੀ ਅਦਲਾ ਬਦਲੀ ਕਰਦੇ ਰਹਿੰਦੇ ਹਨ ਤਾਂ ਜੋ ਧਰਤੀ ਵਿਚਲੇ ਜ਼ਰੂਰੀ ਕਣਾਂ ਦੀ ਘਾਟ ਨਾ ਹੋ ਜਾਵੇ। ਫ਼ਸਲਾਂ ਦਾ ਬਚਿਆ ਖੁਚਿਆ ਹਿੱਸਾ ਜਾਨਵਰਾਂ ਨੂੰ ਪਾ ਦਿੰਦੇ ਹਨ। ਇੰਜ ਸਭ ਕੁੱਝ ਕੁਦਰਤ ਵਿੱਚ ਹੀ ਰਚ ਮਿਚ ਜਾਂਦਾ ਹੈ।

ਇਜ਼ਰਾਈਲ ਦੇ ਅੰਗੂਰ, ਖਜੂਰਾਂ, ਬਾਜਰਾ, ਅੰਜੀਰ, ਓਲਿਵ ਤੇ ਅਨਾਰ ਅੱਜ ਦੁਨੀਆਭਰ ਵਿੱਚ ਮਸ਼ਹੂਰ ਹਨ। ਇਸ ਵੇਲੇ ਉਹ ਹਾਈਬਰਿਡ ਬੀਜ ਵਰਤ ਰਹੇ ਹਨ, ਜਿਨ੍ਹਾਂ ਨਾਲ ਕਿਸਾਨਾਂ ਦੀ ਫ਼ਸਲ ਭਰਪੂਰ ਹੋ ਰਹੀ ਹੈ। ਕੀਟਨਾਸ਼ਕਾਂ ਦੀ ਵਰਤੋਂ, ਨਾ ਬਰਾਬਰ ਹੈ। ਹੁਣ ਉੱਥੇ ਖੇਤਾਂ ਵਿੱਚ ਰੋਬੋਟ ਜ਼ਿਆਦਾ ਕੰਮ ਕਰ ਰਹੇ ਹਨ, ਜਿਹੜੇ ਫ਼ਸਲ ਦਾ ਤਾਪਮਾਨ ਤੇ ਨਮੀ ਚੈੱਕ ਕਰ ਕੇ ਹਿਸਾਬ ਸਿਰ ਪਾਣੀ ਲਾਉਂਦੇ ਹਨ। ਤਕਨੀਕੀ ਗਿਆਨ ਨੂੰ ਖੇਤੀ ਵਿਗਿਆਨ ਨਾਲ ਜੋੜ ਕੇ ਇਜ਼ਰਾਈਲ ਨੇ ਖੇਤੀ ਕ੍ਰਾਂਤੀ ਲਿਆ ਦਿੱਤੀ ਹੈ। ਇਹੀ ਕਾਰਨ ਹੈ ਕਿ ਅੱਧੇ ਤੋਂ ਵੱਧ ਮੁਲਕ ਦੇ ਰੇਗਿਸਤਾਨ ਹੋਣ ਦੇ ਬਾਵਜੂਦ ਇਜ਼ਰਾਈਲ ਹੁਣ ਦੁਨੀਆਭਰ ਵਿੱਚ ਆਪਣੇ ਮੁਲਕ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵਾਧੂ ਚੀਜ਼ਾਂ ਐਕਸਪੋਰਟ ਕਰਨ (ਵੇਚਣ) ਲੱਗ ਪਿਆ ਹੈ।

ਪੰਜਾਬ ਵਿੱਚ ਖੇਤੀਬਾੜੀ ’ਚ ਤਬਦੀਲੀ ਲਿਆਉਣ ਬਾਰੇ ਕੋਈ ਗੰਭੀਰ ਨਹੀਂ ਜਾਪਦਾ। ਇਹੀ ਕਾਰਨ ਹੈ ਕਿ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਪੰਜਾਬੋਂ ਬਾਹਰ ਜਾਣ ਨੂੰ ਕਾਹਲੇ ਪਏ ਹੋਏ ਹਨ। ਸਰਕਾਰਾਂ ਵੱਲੋਂ ਵੀ ਪਰਵਾਸ ਨੂੰ ਉਤਸਾਹਿਤ ਕਰਨ ਦਾ ਮਤਲਬ ਹੈ ਕਿ ਪੰਜਾਬ ਦੇ ਸਿੱਖਿਅਤ, ਹੁਨਰਮੰਦ, ਮਿਹਨਤੀ ਤੇ ਸਿਹਤਮੰਦ ਨੌਜਵਾਨ ਸਸਤੀ ਕਿਰਤ ਕਰਨ ਲਈ ਵਿਦੇਸਾਂ ਵਿੱਚ ਜਜ਼ਬ ਹੋ ਜਾਣਗੇ ਅਤੇ ਪੰਜਾਬ ਦਾ ਬੌਧਿਕ ਵਿਕਾਸ ਰੁਕ ਜਾਵੇਗਾ। ਇਸ ਦੇ ਨਾਲ ਅੰਤਾਂ ਦਾ ਪੰਜਾਬ ਦਾ ਧਨ ਵਿਦੇਸਾਂ ਵੱਲ ਰੁੜ੍ਹਦਾ ਜਾ ਰਿਹਾ ਹੈ ਜੋ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ। ਕੀ ਇਸ ਨਾਲ ਨੌਜਵਾਨ ਪੰਜਾਬੀਆਂ ਦਾ ਪੂਰਾ ਧਿਆਨ ਵਿਦੇਸਾਂ ਵਿੱਚ ਨਿਜ ਕੇ ਵਿਕਾਸ ਵੱਲ ਨਹੀਂ ਹੋ ਜਾਵੇਗਾ ? ਭਲਾ ਫਿਰ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਣ ਜਾਂ ਅਣਖ ਭਰਪੂਰ ਜ਼ਿੰਦਗੀ ਜੀਊਣ ਦੇ ਸੁਫਨੇ ਕਿਵੇਂ ਜਿਊਂਦੇ ਰੱਖੇ ਜਾ ਸਕਦੇ ਹਨ ?

ਨਾ ਖੇਤੀਬਾੜੀ, ਨਾ ਫੈਕਟਰੀਆਂ, ਨਾ ਨੌਕਰੀਆਂ, ਨਾ ਪੜ੍ਹਾਈ, ਨਾ ਦੇਸ਼ ਪ੍ਰੇਮ ਦਾ ਜਜ਼ਬਾ, ਨਾ ਜ਼ਬਾਨ ਨਾਲ ਸਾਂਝ ਤੇ ਨਾ ਹੀ ਇਤਿਹਾਸ ਨਾਲ ਡੂੰਘੀ ਜਾਣ ਪਛਾਣ, ਤਾਂ ਫਿਰ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਕੀ ਬਣੇਗਾ ? ਜੇ ਚੇਤੇ ਹੋਵੇ ਤਾਂ ਇਹੋ ਕੁੱਝ ਪਾਰਸੀਆਂ ਨਾਲ ਹੋਇਆ ਸੀ। ਈਰਾਨ ’ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਕੋਲ ਆਪਣੀ ਕੋਈ ਥਾਂ ਨਹੀਂ ਸੀ ਬਚੀ। ਸਮੁੰਦਰ ਵਿੱਚ ਧੱਕੇ ਖਾਂਦਿਆਂ ਨੂੰ ਭਾਰਤ ਨੇ ਰਹਿਣ ਲਈ ਥਾਂ ਦਿੱਤੀ। ਇਨ੍ਹਾਂ ਵਿੱਚ ਰਤਨ ਟਾਟਾ ਅਤੇ ਸੈਮ ਮਾਨਿਕ ਸ਼ਾਅ ਵਰਗੇ ਦਿੱਗਜਾਂ ਦਾ ਨਾਂ ਸ਼ਾਮਲ ਹੈ। ਜਿਨ੍ਹਾਂ ਨੇ ਭਾਰਤ ਦਾ ਕਰਜ਼ਾ ਲਾਹ ਦਿੱਤਾ ਪਰ ਹੌਲੀ-ਹੌਲੀ ਆਪ ਖ਼ਤਮ ਹੋਣ ਦੇ ਕਗਾਰ ਉੱਤੇ ਪਹੁੰਚ ਚੁੱਕੇ ਹਨ। ਹੁਣ ਪੰਜਾਬੀ ਆਪ ਹੀ ਫ਼ੈਸਲਾ ਕਰਨ ਕਿ ਉਨ੍ਹਾਂ ਨੇ ਹੋਰਨਾਂ ਮੁਲਕਾਂ ਵਿੱਚ ਗੁੰਮ ਹੋ ਕੇ ਇੰਜ ਹੀ ਖ਼ਤਮ ਹੋ ਜਾਣਾ ਹੈ ਜਾਂ ਪੰਜਾਬ ਦੀ ਧਰਤੀ ਨੂੰ ਖ਼ੁਸ਼ਹਾਲ ਬਣਾ ਕੇ, ਪੰਜਾਬੀ ਜ਼ਬਾਨ ਦਾ ਰਹਿਬਰ ਬਣ ਪੰਜਾਬ ਨੂੰ ਮੁੜ ਲੀਹਾਂ ਉੱਤੇ ਲੈ ਕੇ ਆਉਣਾ ਹੈ ?

ਸਭ ਤੋਂ ਪਹਿਲਾ ਕੰਮ ਹੈ ਪੰਜਾਬੀ ਜ਼ਬਾਨ ਵਿੱਚ ਜਾਨ ਪਾਉਣੀ। ਇਸ ਵਾਸਤੇ ਮਾਪਿਆਂ ਵੱਲੋਂ ਪੰਜਾਬੀ ਜ਼ਬਾਨ ਪੜ੍ਹਾਉਣ ਉੱਤੇ ਜ਼ੋਰ ਦੇਣਾ ਪਵੇਗਾ ! ਫਿਰ ਪੰਜਾਬ ਦਾ ਇਤਿਹਾਸ ਸਾਂਭ ਕੇ ਉਜਾਗਰ ਕਰਨਾ ਪੈਣਾ ਹੈ। ਖੇਤੀਬਾੜੀ ਵਿੱਚ ਤਬਦੀਲੀ, ਸਿਆਸੀ ਖੋਰਾ ਘਟਾਉਣਾ, ਪੰਜਾਬੀਪੁਣਾ ਸਾਂਭਣਾ ਅਤੇ ਵਿਦਿਆ ਉੱਤੇ ਜ਼ੋਰ ਪਾ ਕੇ ਸਵੈ-ਰੁਜ਼ਗਾਰ ਪੈਦਾ ਕਰਨ ਦੇ ਢੰਗ ਸਿਖਾਉਣ ਦੀ ਲੋੜ ਹੈ, ਪਰ ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾਵੇ, ਨਸ਼ੇ ਦੇ ਵਪਾਰੀਆਂ ਉੱਤੇ ਤਕੜੀ ਰੋਕ ਲੱਗੇ, ਪੰਜਾਬੀ ਗਭਰੂ ਸਿਹਤਮੰਦ ਹੋਣ ਵਾਲੇ ਰਾਹ ਤੁਰਨ ਅਤੇ ਪੰਜਾਬ ਲਈ ਮਰ ਮਿਟਣ ਵਾਸਤੇ ਤਿਆਰ-ਬਰ-ਤਿਆਰ ਰਹਿਣ।

Most Viewed Posts