5 ਮਿੰਟ ਦੀ ਹੇਠਲੀ ਵੀਡੀਓ ਸੁਣਨ ਤੋਂ ਬਾਅਦ ਇਹ 10 ਸਵਾਲ ਵਾਚਨੇ ਜ਼ਰੂਰੀ।
1. ਕੈਨੇਡਾ ਵਿਚ 1000 ਮਰੀਜ ਲਈ ਇਕ ਡਾਕਟਰ ਹੈ ਪਰ ਭਾਰਤ ਵਿਚ 10189 ਮਰੀਜ਼ਾਂ ਲਈ ਇਕ ਡਾਕਟਰ।
2. ਭਾਰਤ ਵਿਚ ਮੈਡੀਕਲ ਉਤੇ ਕੁੱਲ GDP ਦਾ 1.2% ਖ਼ਰਚ ਹੁੰਦਾ ਹੈ ਪਰ ਕੈਨੇਡਾ 7.7%
3. ਭਾਰਤ ਵਿਚ ਟੈਕਸ ਨਾ ਭਰ ਕੇ ਵੀ ਬਿਜਲੀ ਚੋਰੀ, ਸ਼ਰਾਬ ਚੋਰੀ ਦੇ ਨਾਲ ਨਾਲ ਬੈਂਕ ਲੋਨ ਸਰਕਾਰਾਂ ਤੋਂ ਭਰਵਾਏ ਜਾਂਦੇ ਹਨ ਪਰ ਕੈਨੇਡਾ ਵਿਚ ਟੈਕਸ ਦੇਣ ਬਦਲੇ ਨੌਕਰੀ ਤੇ ਹੋਰ ਸੁਵਿਧਾਵਾਂ ਮਿਲਦੀਆਂ ਹਨ।
4. ਰੋਜ਼ਗਾਰ ਨਾ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਰੋਜ਼ਗਾਰ, ਕੋਈ ਵੱਡਾ ਮੁੱਦਾ ਨਹੀਂ ਪਰ ਕੈਨੇਡਾ ਵਿਚ ਰੋਜ਼ਗਾਰ ਵਾਧੂ ਹੋਣ ਦੇ ਬਾਵਜੂਦ ਵੀ ਸਰਕਾਰ ਇਸ ਬਾਰੇ ਸਦਾ ਚਿੰਤਤ ਰਹਿੰਦੀ ਹੈ।
5. ਉਕਤ ਵੇਰਵੇ ਵਿਚ ਕੇਵਲ ਭਾਰਤ ਸਰਕਾਰਾਂ ਨੂੰ ਦੋਸ਼ੀ ਠਹਿਰਾ ਕੇ ਜਨਤਾ ਦੀ ਹਮਦਰਦੀ ਲੈਣਾ, ਸਹੀ ਨਹੀਂ ਕਿਉਂਕਿ ਆਮ ਜਨਤਾ ਵੀ ਬਰਾਬਰ ਦੀ ਦੋਸ਼ੀ ਹੈ।
6. ਚੰਡੀਗੜ ਵਿਚ 3286 ਮਰੀਜ਼ਾਂ ਉਤੇ ਇਕ ਡਾਕਟਰ ਹੈ ਭਾਵ ਸਭ ਤੋਂ ਵਧੀਆ ਸਰਵਿਸ ਹੈ, ਫਿਰ ਕੇਵਲ ਨਰਸਾਂ ਕਿਸੇ ਮਰੀਜ਼ ਦਾ 20000 ਖਰਚ ਕਿਵੇਂ ਕਰਵਾ ਸਕਦੀਆਂ ਹਨ ?
7. ਦਰਅਸਲ ਮਰੀਜ਼, ਜੇ ਨਕਾਰਾਤਮਕ ਸੋਚ ਵਾਲਾ ਹੈ ਤਾਂ ਉਸ ਦੁਆਰਾ ਕਹੀ ਹਰ ਗੱਲ ਨੂੰ ਸਹੀ ਮੰਨਣਾ, ਜ਼ਰੂਰੀ ਨਹੀਂ ਕਿ ਅਜਿਹੇ ਹੀ ਜ਼ਮੀਨੀ ਹਾਲਾਤ ਹੋਣ ਤੇ ਨਾ ਹੀ ਕਿਸੇ ਸਮੱਸਿਆ ਦਾ ਹੱਲ ਨਿਕਲੇਗਾ।
8. ਜੇ ਕੈਨੇਡਾ ਬਨਾਮ ਸਿੱਖ ਕੌਮ ਕਰ ਵੀ ਲਿਆ ਫਿਰ ਕੌਮ ਵਿਚ ਤਾਂ ਪ੍ਰਚਾਰਕ ਖੁਦ ਵੀ ਹੈ ਕਿੰਨੇ ਕੁ ਸਸਤੇ ਮੈਡੀਕਲ ਸਟੋਰ ਖੋਲ ਦਿਤੇ ?
9. ਕੀ ਅਜਿਹੀਆਂ ਗੱਲਾਂ ਦਾ ਕਦੇ ਸਮਾਜ ਨੂੰ ਲਾਭ ਹੋ ਸਕਦਾ ਹੈ ਜਾਂ ਕੀ ਅਸੀਂ ਸਾਰੇ ਹੀ ਕੈਨੇਡਾ ਵਿਚ ਚਲੇ ਜਾਈਏ ?
10. ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਅਰਥਹੀਣ ਪ੍ਰਚਾਰ ਨਾਲ ਕੋਈ ਵਾਹ ਵਾਹ ਖੱਟੇ ਤਾਂ ਅਫ਼ਸੋਸ ਹੁੰਦਾ ਹੈ।