ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 124-128)

0
679

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 124-128)

ਮਾਝ, ਮਹਲਾ ੩ ॥

ਗੁਰਮੁਖਿ (ਭਾਵ ਗੁਰੂ) ਮਿਲੈ, ਮਿਲਾਏ ਆਪੇ (ਆਪ ਹੀ, ਫਿਰ)॥ ਕਾਲੁ ਨ ਜੋਹੈ; ਦੁਖੁ ਨ ਸੰਤਾਪੇ ॥ ਹਉਮੈ ਮਾਰਿ (ਕੇ), ਬੰਧਨ ਸਭ (ਸਾਰਾ) ਤੋੜੈ ; ਗੁਰਮੁਖਿ ਸਬਦਿ (ਰਾਹੀਂ) ਸੁਹਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਹਰਿ-ਹਰਿ ਨਾਮਿ (ਦੁਆਰਾ) ਸੁਹਾਵਣਿਆ ॥ ਗੁਰਮੁਖਿ ਗਾਵੈ, ਗੁਰਮੁਖਿ ਨਾਚੈ (ਨਾੱਚੈ); ਹਰਿ ਸੇਤੀ, ਚਿਤੁ ਲਾਵਣਿਆ ॥੧॥ ਰਹਾਉ ॥ ਗੁਰਮੁਖਿ; ਜੀਵੈ ਮਰੈ (ਜੀਵਤ ਤੇ ਮਰਨ ਉਪਰੰਤ), ਪਰਵਾਣੁ ॥ ਆਰਜਾ ਨ ਛੀਜੈ, ਸਬਦੁ ‘ਪਛਾਣੁ’ (ਥੋੜ੍ਹਾ ‘ਪਛਾਣੂ’ ਵੱਲ ਉਚਾਰਨਾ ਜ਼ਰੂਰੀ)॥ ਗੁਰਮੁਖਿ ਮਰੈ ਨ, ਕਾਲੁ ਨ ਖਾਏ ; ਗੁਰਮੁਖਿ ਸਚਿ (’ਚ) ਸਮਾਵਣਿਆ ॥੨॥ ਗੁਰਮੁਖਿ, ਹਰਿ ਦਰਿ (’ਤੇ) ਸੋਭਾ (ਸ਼ੋਭਾ) ਪਾਏ ॥ ਗੁਰਮੁਖਿ, ਵਿਚਹੁ (ਵਿਚੋਂ) ਆਪੁ (ਆਪਣੇ ਆਪ ਨੂੰ ਭਾਵ ਹਉਮੈ) ਗਵਾਏ ॥ ਆਪਿ ਤਰੈ, ਕੁਲ ਸਗਲੇ ਤਾਰੇ ; ਗੁਰਮੁਖਿ, (ਆਪਣਾ) ਜਨਮੁ ਸਵਾਰਣਿਆ ॥੩॥ ਗੁਰਮੁਖਿ (ਨੂੰ), ਦੁਖੁ ਕਦੇ ਨ ਲਗੈ ਸਰੀਰਿ (’ਚ) ॥ ਗੁਰਮੁਖਿ, ਹਉਮੈ (ਦੀ) ਚੂਕੈ ਪੀਰ (ਪੀੜ) ॥ ਗੁਰਮੁਖਿ (ਦਾ) ਮਨੁ ਨਿਰਮਲੁ, ਫਿਰਿ ਮੈਲੁ (ਮੈਲ਼) ਨ ਲਾਗੈ ; ਗੁਰਮੁਖਿ ਸਹਜਿ (’ਚ) ਸਮਾਵਣਿਆ ॥੪॥ ਗੁਰਮੁਖਿ (ਨੂੰ), ਨਾਮੁ (ਰੂਪ) ਮਿਲੈ ਵਡਿਆਈ ॥ ਗੁਰਮੁਖਿ ਗੁਣ ਗਾਵੈ, ਸੋਭਾ (ਸ਼ੋਭਾ) ਪਾਈ ॥ ਸਦਾ ਅਨੰਦਿ (’ਚ) ਰਹੈ ਦਿਨੁ ਰਾਤੀ ; ਗੁਰਮੁਖਿ, ਸਬਦੁ ਕਰਾਵਣਿਆ (ਭਾਵ ਗੁਰਮੁਖ, ਰੱਬੀ ਉਪਦੇਸ਼ ਨੂੰ (ਮਨੁੱਖਾ ਹਿਰਦੇ ’ਚ ਦ੍ਰਿੜ੍ਹ) ਕਰਵਾਉਂਦਾ ਹੈ, ਕਿਉਂਕਿ ਆਪ)॥੫॥ ਗੁਰਮੁਖਿ, ਅਨਦਿਨੁ ਸਬਦੇ ਰਾਤਾ (ਰਾੱਤਾ)॥ ਗੁਰਮੁਖਿ, ਜੁਗ ਚਾਰੇ ਹੈ ਜਾਤਾ (ਭਾਵ ਜਾਣਿਆ ਜਾਂਦਾ)॥ ਗੁਰਮੁਖਿ, ਗੁਣ ਗਾਵੈ ਸਦਾ ਨਿਰਮਲੁ ; ਸਬਦੇ (ਰਾਹੀਂ) ਭਗਤਿ ਕਰਾਵਣਿਆ ॥੬॥ ਬਾਝੁ ਗੁਰੂ, ਹੈ ਅੰਧ ਅੰਧਾਰਾ ॥ ਜਮਕਾਲਿ (ਨੇ) ਗਰਠੇ (ਗ੍ਰਸੇ), ਕਰਹਿ (ਕਰੈਂ) ਪੁਕਾਰਾ ॥ ਅਨਦਿਨੁ ਰੋਗੀ, ਬਿਸਟਾ (ਬਿਸ਼ਟਾ) ਕੇ ਕੀੜੇ ; ਬਿਸਟਾ (ਬਿਸ਼ਟਾ) ਮਹਿ ਦੁਖੁ ਪਾਵਣਿਆ ॥੭॥ (ਪਰ, ਰੱਬ ਹੀ) ਗੁਰਮੁਖਿ, ਆਪੇ ਕਰੇ, (ਜਾਂ ਗੁਰੂ ਰਾਹੀਂ) ਕਰਾਏ ॥ ਗੁਰਮੁਖਿ ਹਿਰਦੈ (’ਚ) ਵੁਠਾ (ਵੱਸਿਆ), ਆਪਿ ਆਏ (ਆ ਕੇ)॥ ਨਾਨਕ ! ਨਾਮਿ (ਰਾਹੀਂ) ਮਿਲੈ ਵਡਿਆਈ ; (ਪਰ ‘ਨਾਮੁ’) ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥

(ਨੋਟ : (1). ਉਕਤ ਸ਼ਬਦ ’ਚ ‘ਗੁਰਮਖਿ’ ਸ਼ਬਦ 22 ਵਾਰ ਦਰਜ ਹੈ, ਜਿਸ ਦੇ ਪ੍ਰਚਲਿਤ ਅਰਥ (ਟੀਕਾਕਾਰਾਂ ਨੇ) ਤਿੰਨ ਪ੍ਰਕਾਰ (ਗੁਰਮੁਖ ਸਿੱਖ (ਇੱਕ ਵਚਨ), ਗੁਰੂ ਰਾਹੀਂ (ਕਰਣ ਕਾਰਕ) ਅਤੇ ਗੁਰੂ) ਕੀਤੇ ਹਨ, ਪਰ ਸ਼ਬਦ ਦੇ ‘ਰਹਾਉ’ਬੰਦ ਅਤੇ ਸ਼ਬਦ ਦੀ ਸਮਾਪਤੀ (8ਵੇਂ ਪਦੇ) ’ਚ ‘ਨਾਮਿ’ (ਰਾਹੀਂ, ਕਰਣ ਕਾਰਕ) ਦੇ ਮਹੱਤਵ ਨੂੰ ਰੂਪਮਾਨ (ਉਜਾਗਰ) ਕੀਤਾ ਗਿਆ ਹੈ; ਜਿਵੇਂ ਕਿ ‘‘ਹਉ ਵਾਰੀ, ਜੀਉ ਵਾਰੀ ; ਹਰਿ-ਹਰਿ ‘ਨਾਮਿ’ (ਦੁਆਰਾ) ਸੁਹਾਵਣਿਆ ॥ ਰਹਾਉ॥, ਨਾਨਕ ! ‘ਨਾਮਿ’(ਰਾਹੀਂ, ਕਰਣ ਕਾਰਕ) ਮਿਲੈ ਵਡਿਆਈ ; (ਪਰ ‘ਨਾਮੁ’) ਪੂਰੇ ਗੁਰ ਤੇ ਪਾਵਣਿਆ ॥੮॥’’, ਇਸ ਲਈ ਇਸ ਪੂਰੇ ਸ਼ਬਦ ’ਚ ‘ਨਾਮ ਰਾਹੀਂ’ ਵਿਸ਼ਾ ਪ੍ਰਸੰਗ ਪ੍ਰਧਾਨ ਹੈ, ਜਿਸ ਕਾਰਨ ‘ਗੁਰਮੁਖਿ’ ਦੇ ਅਰਥ (ਨਾਮਿ ਵਾਙ) ‘ਗੁਰੂ ਰਾਹੀਂ’ (ਕਰਣ ਕਾਰਕ) ਕਰਨਾ ਉਚਿਤ ਨਹੀਂ ਹੋਵੇਗਾ।

ਗੁਰਬਾਣੀ ’ਚ ‘ਗੁਰਮੁਖੁ’ ਸ਼ਬਦ (ਬਣਤਰ) ਮੌਜੂਦ ਨਾ ਹੋਣ ਕਾਰਨ, ‘ਗੁਰਮੁਖਿ’ ਸ਼ਬਦ ਬਣਤਰ ’ਚੋਂ ਹੀ ‘ਗੁਰਮੁਖੁ’ (ਇੱਕ ਵਚਨ, ਜਿਸ ਦਾ ਮੂੰਹ ਗੁਰੂ ਵੱਲ ਹੋਵੇ) ਅਰਥ ਲੈਣੇ ਪੈਂਦੇ ਹਨ, ਇਸ ਲਈ ਉਕਤ ਪੂਰੇ ਸ਼ਬਦ ’ਚੋਂ ਕੇਵਲ ਪਹਿਲੀ ਤੁਕ ‘ਗੁਰਮੁਖਿ’ (ਭਾਵ ਗੁਰੂ) ਮਿਲੈ, ਮਿਲਾਏ ਆਪੇ ॥ ’ਚ ‘ਗੁਰਮੁਖਿ’ ਦਾ ਅਰਥ ‘ਗੁਰੂ’ ਕਰਨਾ ਦਰੁਸਤ ਜਾਪਦਾ ਹੈ ਕਿਉਂਕਿ ‘‘ਬਾਝੁ ਗੁਰੂ, ਹੈ ਅੰਧ ਅੰਧਾਰਾ ॥’’ ਵਚਨਾਂ ਸਮੇਤ ਸ਼ਬਦ ਦੀ ਸਮਾਪਤੀ ਵੀ, (ਨਾਮੁ) ਪੂਰੇ ਗੁਰ ਤੇ ਪਾਵਣਿਆ ॥੮॥ ਵਿਸ਼ਾ ਪ੍ਰਸੰਗ ਜਾਰੀ ਹੈ, ਜੋ ‘ਨਾਮਿ’ ਦੇ ਕੇ ‘ਨਾਮ ਰਾਹੀਂ’ ਪ੍ਰਸੰਗ ਨੂੰ ਮੁਕੰਮਲ ਕਰਦਾ ਹੈ, ਤਾਂ ਤੇ ਇਸ ਸ਼ਬਦ ’ਚ 21 ਵਾਰ ‘ਗੁਰਮਖਿ’ ਦਾ ਅਰਥ ‘ਗੁਰਮੁਖੁ’ ਕਰਨਾ ਹੀ ਦਰੁਸਤ ਹੈ, ਨਾ ਕਿ ‘ਗੁਰੂ ਰਾਹੀਂ’ (ਕਰਣ ਕਾਰਕ); ਜਿਵੇਂ ਕਿ ‘ਨਾਮਿ’ ਬਣਤਰ ’ਚੋਂ ਅਰਥ ਮਿਲਦੇ ਹਨ।

ਸ਼ਬਦ ਦੇ 7ਵੇਂ ਬੰਦ ਦੀ ਅਰੰਭਕ ਤੁਕ ‘‘ਬਾਝੁ ਗੁਰੂ, ਹੈ ਅੰਧ ਅੰਧਾਰਾ ॥’’ ਉਪਰੰਤ ਵਿਸ਼ਾ ਬਹੁ ਵਚਨ (ਗੁਰਸਿੱਖ) ਬਣ ਜਾਂਦਾ ਹੈ; ਜਿਵੇਂ ਕਿ ‘‘ਜਮਕਾਲਿ (ਨੇ) ਗਰਠੇ (ਗ੍ਰਸੇ), ਕਰਹਿ (ਕਰੈਂ) ਪੁਕਾਰਾ ॥’’, ਇਸ ਲਈ ਇਸ ਬੰਦ ’ਚ ‘ਗੁਰਮੁਖਿ’ (ਇੱਕ ਵਚਨ) ਸ਼ਬਦ ਦਰਜ ਨਹੀਂ ਕੀਤਾ ਗਿਆ, ਇਸ ਤੋਂ ਸਾਫ਼ ਹੁੰਦਾ ਹੈ ਕਿ ਇੱਥੇ ‘ਗੁਰਮੁਖਿ’ ਸ਼ਬਦ ਕੇਵਲ ‘ਗੁਰਮੁਖੁ’ (ਇੱਕ ਵਚਨ ਸਿੱਖ) ਬਾਬਤ ਹੈ।

(2). ਉਕਤ ਸ਼ਬਦ ਦੇ ਦੂਸਰੇ ਬੰਦ ਦੀ ਤੁਕ ‘‘ਆਰਜਾ ਨ ਛੀਜੈ, ਸਬਦੁ ‘ਪਛਾਣੁ’ (ਥੋੜ੍ਹਾ ‘ਪਛਾਣੂ’ ਵੱਲ ਉਚਾਰਨ)॥’’, ’ਚ ਦਰਜ ‘ਪਛਾਣੁ’ ਸ਼ਬਦ ਨੂੰ ਵਿਚਾਰਨਾ ਜ਼ਰੂਰੀ ਹੈ।

ਗੁਰਬਾਣੀ ’ਚ ‘ਪਛਾਣੁ’ ਸ਼ਬਦ 19 ਵਾਰ ਦਰਜ ਹੈ, ਜਿਸ ਦੇ ਦੋ ਤਰ੍ਹਾਂ ਅਰਥ ਹਨ :

(ੳ). ‘ਪਛਾਣੁ’ ਭਾਵ ਤੂੰ ਪਛਾਣ (ਹੁਕਮੀ ਭਵਿੱਖ ਕਾਲ ਕਿਰਿਆ)

(ਅ). ‘ਪਛਾਣੁ’ ਭਾਵ ਪਛਾਣੂ, ਜਾਣਨਹਾਰ, ਪਛਾਣਨ ਵਾਲ਼ਾ, ਮਿੱਤਰ, ਸਾਥੀ, ਸਹਾਈ, ਮਦਦਗਾਰ, ਆਦਿ (ਇੱਕ ਵਚਨ ਪੁਲਿੰਗ ਨਾਉਂ)

ਉਕਤ ਦੋਵੇਂ (ਹੁਕਮੀ ਭਵਿੱਖ ਕਾਲ ਕਿਰਿਆ ਤੇ ਨਾਉਂ) ਸ਼ਬਦ ਬਣਤਰ ਦਾ ਉਚਾਰਨ ਇਕ-ਸਮਾਨ ਨਹੀਂ ਹੋ ਸਕਦਾ, ਇਸ ਲਈ ਇਨ੍ਹਾਂ ਦੀ ਪਹਿਚਾਣ ਕਰਨ ਲਈ ਹੇਠਾਂ ਦੋਵੇਂ ਪ੍ਰਕਾਰ ਦੇ ਅਰਥਾਂ ਸਮੇਤ ਤੁਕਾਂ ਦਿੱਤੀਆਂ ਜਾ ਰਹੀਆਂ ਹਨ:

(ੳ). ‘ਪਛਾਣੁ’ (ਹੁਕਮੀ ਭਵਿੱਖ ਕਾਲ ਕਿਰਿਆ /  12 ਵਾਰ), ਜਿਸ ਦਾ ਅਰਥ ਹੈ: ‘ਤੂੰ ਪਛਾਣ, ਤੂੰ ਸਮਝ’ ਤੇ ਉਚਾਰਨ ਹੈ: ‘ਪਛਾਣ’। ਧਿਆਨ ਰਹੇ ਕਿ ਇਨ੍ਹਾਂ ਸਾਰੀਆਂ ਤੁਕਾਂ ’ਚ ਸੰਬੋਧਨ ਇੱਕ ਵਚਨ (ਹੇ ਭਾਈ !, ਹੇ ਮਨ !, ਹੇ ਵੈਦ! ਆਦਿ) ਹੋਣਾ ਜ਼ਰੂਰੀ ਹੈ; ਜਿਵੇਂ

ਸਾਕਤ ਨਿਰਗੁਣਿਆਰਿਆ ! ਆਪਣਾ ਮੂਲੁ ‘ਪਛਾਣੁ’ (ਤੂੰ ਪਛਾਣ)॥ ਰਕਤੁ ਬਿੰਦੁ ਕਾ ਇਹੁ (ਇਹ) ਤਨੋ; ਅਗਨੀ ਪਾਸਿ ਪਿਰਾਣੁ ॥ (ਮ: ੧/੬੩)

ਖੜੁ (ਕਣਕ-ਨਾੜ) ਪਕੀ, ਕੁੜਿ (ਸੁੱਕ ਕੇ) ਭਜੈ, ਬਿਨਸੈ; (ਇਉਂ ਮਨੁੱਖ ਵੀ ਸੰਸਾਰ ’ਚ) ਆਇ ਚਲੈ (ਭਾਵ ਜਨਮ ਲੈ ਕੇ ਮਰੈ), ਕਿਆ ਮਾਣੁ  ?॥ ਕਹੁ ਨਾਨਕ ! ਪ੍ਰਾਣੀ ਚਉਥੈ ਪਹਰੈ (’ਚ); ਗੁਰਮੁਖਿ ਸਬਦੁ ‘ਪਛਾਣੁ’ (ਤੂੰ ਪਛਾਣ) ॥ (ਮ: ੧/੭੬)

ਰਾਹ ਦੋਵੈ (ਦੋਵੈਂ); ਖਸਮੁ ਏਕੋ ‘ਜਾਣੁ’ (ਤੂੰ ਸਮਝ)॥ ਗੁਰ ਕੈ ਸਬਦਿ (ਰਾਹੀਂ), ਹੁਕਮੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ) ॥ (ਮ: ੧/੨੨੩)

ਮੇਰਾ ਪ੍ਰਭੁ ਸਾਚਾ; ਆਪੇ ‘ਜਾਣੁ’ (ਜਾਣੂ, ਜਾਣਨਹਾਰ, ਉਚਾਰਨ ਥੋੜ੍ਹਾ ‘ਜਾਣੂ’ ਵੱਲ, ਇਸ ਲਈ ਚਿੰਤਾ ਮੁਕਤ ਹੋ ਕੇ)॥ ਗੁਰ ਕੈ ਸਬਦਿ (ਨਾਲ਼); ਅੰਤਰਿ ਬ੍ਰਹਮੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ)॥ (ਮ: ੩/੩੬੪)

ਐਸਾ ਸਾਚਾ ਤੂੰ ਏਕੋ ਜਾਣੁ (ਸਮਝ)॥ ਜੰਮਣੁ ਮਰਣਾ (ਨੂੰ ਰੱਬੀ) ਹੁਕਮੁ ‘ਪਛਾਣੁ’ (ਤੂੰ ਪਛਾਣ)॥੧॥ ਰਹਾਉ ॥ (ਮ: ੧/੪੧੨)

ਮਨ ! ਤੂੰ ਜੋਤਿ ਸਰੂਪੁ ਹੈ (ਹੈਂ); ਆਪਣਾ ਮੂਲੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ)॥ (ਮ: ੩/੪੪੧)

ਇਉ (ਇਉਂ) ਕਹੈ ਨਾਨਕੁ, ਮਨ ! ਤੂੰ ਜੋਤਿ ਸਰੂਪੁ ਹੈ (ਹੈਂ); ਅਪਣਾ ਮੂਲੁ ‘ਪਛਾਣੁ’ (ਤੂੰ ਪਛਾਣ) ॥ (ਮ: ੩/੪੪੧)

ਆਇਆ ਲਿਖਿ ਲੈ ਜਾਵਣਾ ਪਿਆਰੇ ! ਹੁਕਮੀ ਹੁਕਮੁ ‘ਪਛਾਣੁ’ (ਤੂੰ ਪਛਾਣ, ਪਰ) ॥ ਗੁਰ ਬਿਨੁ, ਹੁਕਮੁ ਨ ਬੂਝੀਐ ਪਿਆਰੇ ! ਸਾਚੇ (ਦਾ) ਸਾਚਾ ਤਾਣੁ ॥ (ਮ: ੧/੬੩੬)

ਏਹੜ ਤੇਹੜ ਛਡਿ ਤੂ; ਗੁਰ ਕਾ ਸਬਦੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ) ॥ ਸਤਿਗੁਰ ਅਗੈ ਢਹਿ ਪਉ; (ਉਹ) ਸਭੁ ਕਿਛੁ ਜਾਣੈ, ‘ਜਾਣੁ’ (ਜਾਣਨਹਾਰ, ਜਾਣੂ, ਉਚਾਰਨ : ਥੋੜ੍ਹਾ ‘ਜਾਣੂ’ ਵੱਲ)॥ (ਮ: ੩/੬੪੬)

ਜੋ ਜਨੁ ਕਰੈ; ਕੀਰਤਨੁ ਗੋਪਾਲ ॥ ਤਿਸ ਕਉ; ਪੋਹਿ (ਪੋਹ) ਨ ਸਕੈ ਜਮਕਾਲੁ ॥ ਜਗ ਮਹਿ ਆਇਆ; ਸੋ (ਉਹੀ) ਪਰਵਾਣੁ ॥ (ਇਸ ਲਈ ਤੂੰ ਵੀ) ਗੁਰਮੁਖਿ; ਅਪਨਾ ਖਸਮੁ ‘ਪਛਾਣੁ’ (ਤੂੰ ਪਛਾਣ, ਉਚਾਰਨ: ਪਛਾਣ)॥ (ਮ: ੫/੮੬੭)

ਗੁਰਮੁਖਿ (ਵਿਕਾਰਾਂ ਵੱਲੋਂ) ਮਰਹਿ (ਮਰੈਂ); ਸੁ ਹਹਿ (ਹੈਂ) ਪਰਵਾਣੁ ॥ (ਇਸ ਲਈ ਹੇ ਭਾਈ!) ਆਵਣ ਜਾਣਾ (ਨੂੰ, ਰੱਬੀ) ਸਬਦੁ (ਹੁਕਮ ਹੀ) ‘ਪਛਾਣੁ’ (ਤੂੰ ਪਛਾਣ, ਜੋ ਅਜਿਹਾ ਕਰਦਾ, ਉਹ) ॥ ਮਰੈ ਨ ਜੰਮੈ, ਨਾ ਦੁਖੁ ਪਾਏ; ਮਨ ਹੀ ਮਨਹਿ ਸਮਾਇਦਾ (ਸਮਾਇੰਦਾ)॥ (ਮਾਰੂ ਸੋਲਹੇ/ਮ: ੩/੧੦੫੯)

ਵੈਦਾ ! ਵੈਦੁ ਸੁਵੈਦੁ ਤੂ; ਪਹਿਲਾਂ ਰੋਗੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ)॥ ਐਸਾ ਦਾਰੂ ਲੋੜਿ ਲਹੁ (ਲੱਭ ਲਹ); ਜਿਤੁ (ਜਿਸ ਨਾਲ਼), ਵੰਞੈ (ਦੂਰ ਹੋਵੇ) ਰੋਗਾ ਘਾਣਿ (ਰੋਗਾਂ ਘਾਣ, ਬੇਅੰਤ ਰੋਗ)॥ (ਮ: ੨/੧੨੭੯)

(ਅ). ‘ਪਛਾਣੁ’ (ਇੱਕ ਵਚਨ ਨਾਉਂ , 7 ਵਾਰ), ਜਿਸ ਦਾ ਅਰਥ ਹੈ: ‘ਮਦਦਗਾਰ, ਸਾਥੀ, ਸਹਾਰਾ, ਪਛਾਣਨ ਵਾਲ਼ਾ, ਪਛਾਣੂ ਅਤੇ ਉਚਾਰਨ ਹੋਵੇਗਾ ਥੋੜ੍ਹਾ ‘ਪਛਾਣੂ’ ਦੀ ਤਰ੍ਹਾਂ। ਧਿਆਨ ਰਹੇ ਕਿ ਇਨ੍ਹਾਂ ਸਭ ਤੁਕਾਂ ’ਚ ਸੰਬੋਧਨ ਇੱਕ ਵਚਨ ਸ਼ਬਦ ਨਹੀਂ ਹੋਵੇਗਾ; ਜਿਵੇਂ ਕਿ

ਗੁਰਮੁਖਿ; ਜੀਵੈ ਮਰੈ, ਪਰਵਾਣੁ ॥ ਆਰਜਾ ਨ ਛੀਜੈ; (ਜਦ) ਸਬਦੁ ‘ਪਛਾਣੁ’ (ਸਹਾਰਾ ਬਣਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ) ॥ (ਮ: ੩/੧੨੫)

ਆਠ ਪਹਰ ਮਨਿ (ਤੋਂ) ਹਰਿ ਜਪੈ; ਸਫਲੁ ਜਨਮੁ ਪਰਵਾਣੁ ॥ ਅੰਤਰਿ ਬਾਹਰਿ ਸਦਾ ਸੰਗਿ; ਕਰਨੈਹਾਰੁ ‘ਪਛਾਣੁ’ (ਮਦਦਗਾਰ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ) ॥ (ਮ: ੫/੨੯੮)

ਸਾਚੇ ਕਾ ਗਾਹਕੁ; ਵਿਰਲਾ ਕੋ ‘ਜਾਣੁ’ (ਸਮਝੋ, ਜੋ)॥ ਗੁਰ ਕੈ ਸਬਦਿ (ਰਾਹੀਂ); ਆਪੁ (ਆਪਣੇ ਆਪ ਨੂੰ) ‘ਪਛਾਣੁ’ (ਪਛਾਣ ਲੈਂਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ)॥ (ਮ: ੩/੬੬੪)

ਗੁਰਮੁਖਿ; ਖੋਟੇ ਖਰੇ (ਦਾ) ‘ਪਛਾਣੁ’ (ਪਛਾਣੂ, ਸਮਝਣਹਾਰ) ॥ ਗੁਰਮੁਖਿ ਲਾਗੈ; ਸਹਜਿ (’ਚ) ਧਿਆਨੁ ॥ (ਰਾਮਕਲੀ ਗੋਸਟਿ/ਮ: ੧/੯੪੨)

ਹੋਮ ਜਪਾ ਨਹੀ (ਨਹੀਂ) ਜਾਣਿਆ; ਗੁਰਮਤੀ ਸਾਚੁ ‘ਪਛਾਣੁ’ (ਪਛਾਣੂ, ਸਾਥੀ, ਮਦਦਗਾਰ ਬਣਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ)॥ (ਮ: ੧/੯੯੨)

ਦੁਬਿਧਾ ਚੂਕੈ; ਤਾਂ ਸਬਦੁ ‘ਪਛਾਣੁ’ (ਪਛਾਣਨਯੋਗ ਬਣਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ)॥ ਘਰਿ ਬਾਹਰਿ; ਏਕੋ ਕਰਿ (ਕੇ) ‘ਜਾਣੁ’ (ਜਾਣਨਯੋਗ ਹੁੰਦਾ, ਉਚਾਰਨ ਥੋੜ੍ਹਾ ‘ਜਾਣੂ’ ਵੱਲ)॥ (ਮ: ੧/੧੩੪੩)

ਮਨੁ ਮਾਰੇ, ਜੀਵਤ ਮਰਿ ਜਾਣੁ ॥ ਨਾਨਕ ! ਨਦਰੀ ਨਦਰਿ ‘ਪਛਾਣੁ’ (ਪਛਾਣੂ, ਪਰਖ ਕਰਨ ਵਾਲ਼ਾ ਬਣ ਜਾਂਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ) ॥ ਮ: ੧/੧੩੪੩)

ਮਾਝ, ਮਹਲਾ ੩ ॥

ਏਕਾ ਜੋਤਿ, ਜੋਤਿ ਹੈ ਸਰੀਰਾ (ਹਰ ਸਰੀਰ ’ਚ, ਪਰ) ॥ ਸਬਦਿ (ਰਾਹੀਂ) ਦਿਖਾਏ, ਸਤਿਗੁਰੁ ਪੂਰਾ ॥ ਆਪੇ ਫਰਕੁ (ਫ਼ਰਕ) ਕੀਤੋਨੁ (ਉਸ ਨੇ ਕੀਤਾ) ਘਟ ਅੰਤਰਿ ; ਆਪੇ ਬਣਤ ਬਣਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਹਰਿ ਸਚੇ (ਸੱਚੇ) ਕੇ ਗੁਣ ਗਾਵਣਿਆ ॥ ਬਾਝੁ ਗੁਰੂ, ਕੋ (ਕੋਈ) ਸਹਜੁ ਨ ਪਾਏ ; ਗੁਰਮੁਖਿ ਸਹਜਿ (’ਚ) ਸਮਾਵਣਿਆ ॥੧॥ ਰਹਾਉ ॥ (ਹੇ ਪ੍ਰਭੂ ! ਗੁਰਮੁਖ ਬਣ) ਤੂੰ ਆਪੇ ਸੋਹਹਿ (ਸੋਹੈਂ) , (ਮਨਮੁਖ ਬਣਾ) ਆਪੇ ਜਗੁ ਮੋਹਹਿ (ਮੋਹੈਂ) ॥ ਤੂੰ ਆਪੇ, ਨਦਰੀ (ਹੇ ਬਖ਼ਸ਼ਿੰਦ)! ਜਗਤੁ (ਨੂੰ) ਪਰੋਵਹਿ (ਪਰੋਵੈਂ)॥ ਤੂੰ ਆਪੇ ਦੁਖੁ ਸੁਖੁ ਦੇਵਹਿ (ਦੇਵੈਂ), ਕਰਤੇ ! (ਪਰ) ਗੁਰਮੁਖਿ (ਨੂੰ) ਹਰਿ ਦੇਖਾਵਣਿਆ ॥੨॥ ਆਪੇ ਕਰਤਾ; ਕਰੇ, ਕਰਾਏ ॥ ਆਪੇ ਸਬਦੁ ਗੁਰ (ਦਾ), ਮੰਨਿ (’ਚ) ਵਸਾਏ ॥ ਸਬਦੇ ਉਪਜੈ, ਅੰਮ੍ਰਿਤ ਬਾਣੀ ; ਗੁਰਮੁਖਿ ਆਖਿ (ਕੇ) ਸੁਣਾਵਣਿਆ ॥੩॥ (ਪਦਾਰਥ ਤੇ ਜੀਵਾਂ ਨੂੰ) ਆਪੇ ਕਰਤਾ (ਕਰਨ ਵਾਲ਼ਾ), ਆਪੇ ਭੁਗਤਾ (ਭੋਗਣਹਾਰ)॥ ਬੰਧਨ ਤੋੜੇ, ਸਦਾ ਹੈ ਮੁਕਤਾ ॥ ਸਦਾ ਮੁਕਤੁ, ਆਪੇ ਹੈ ਸਚਾ (ਸੱਚਾ) ; ਆਪੇ ਅਲਖੁ (ਅਲੱਖ) ਲਖਾਵਣਿਆ (ਵਿਖਾਉਂਦਾ)॥੪॥ ਆਪੇ ਮਾਇਆ, ਆਪੇ ਛਾਇਆ (ਮਾਯਾ ਦਾ ਪ੍ਰਭਾਵ)॥ ਆਪੇ ਮੋਹੁ (ਮੋਹ, ਬਣਾ), ਸਭੁ ਜਗਤੁ ਉਪਾਇਆ ॥ ਆਪੇ ਗੁਣਦਾਤਾ (ਬਣ ਕੇ), ਗੁਣ ਗਾਵੈ ; ਆਪੇ ਆਖਿ (ਕੇ) ਸੁਣਾਵਣਿਆ ॥੫॥ ਆਪੇ ਕਰੇ, ਕਰਾਏ ਆਪੇ ॥ ਆਪੇ ਥਾਪਿ (ਕੇ), ਉਥਾਪੇ (ਭਾਵ ਮਾਰੇ) ਆਪੇ ॥ ਤੁਝ ਤੇ ਬਾਹਰਿ, ਕਛੂ ਨ ਹੋਵੈ ; ਤੂੰ ਆਪੇ ਕਾਰੈ (’ਚ) ਲਾਵਣਿਆ ॥੬॥ ਆਪੇ ਮਾਰੇ, ਆਪਿ ਜੀਵਾਏ ॥ ਆਪੇ (ਗੁਰੂ) ਮੇਲੇ, ਮੇਲਿ (ਕੇ, ਆਪਣੇ ਨਾਲ਼) ਮਿਲਾਏ ॥ ਸੇਵਾ ਤੇ ਸਦਾ ਸੁਖੁ ਪਾਇਆ ; ਗੁਰਮੁਖਿ ਸਹਜਿ (’ਚ) ਸਮਾਵਣਿਆ ॥੭॥ ਆਪੇ ਊਚਾ, ਊਚੋ ਹੋਈ ॥ ਜਿਸੁ (ਨੂੰ) ਆਪਿ ਵਿਖਾਲੇ, ਸੁ ਵੇਖੈ ਕੋਈ ॥ ਨਾਨਕ ! ਨਾਮੁ ਵਸੈ ਘਟ ਅੰਤਰਿ ; ਆਪੇ ਵੇਖਿ (ਕੇ) ਵਿਖਾਲਣਿਆ ॥੮॥੨੬॥੨੭॥

ਮਾਝ, ਮਹਲਾ ੩ ॥

ਮੇਰਾ ਪ੍ਰਭੁ ਭਰਪੂਰਿ, ਰਹਿਆ ਸਭ ਥਾਈ (ਥਾਈਂ) ॥ ਗੁਰ ਪਰਸਾਦੀ, ਘਰ ਹੀ ਮਹਿ ਪਾਈ (ਪਾਈਂ, ਪਾਉਂਦਾ ਹਾਂ) ॥ ਸਦਾ ਸਰੇਵੀ (ਸਰੇਵੀਂ, ਸਿਮਰਦਾ ਹਾਂ), ਇਕ ਮਨਿ ਧਿਆਈ (ਧਿਆਈਂ, ਯਾਦ ਕਰਦਾ ਹਾਂ) ; ਗੁਰਮੁਖਿ ਸਚਿ (’ਚ) ਸਮਾਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ; ਜਗਜੀਵਨੁ ਮੰਨਿ (’ਚ) ਵਸਾਵਣਿਆ ॥ ਹਰਿ ਜਗਜੀਵਨੁ, ਨਿਰਭਉ ਦਾਤਾ ; ਗੁਰਮਤਿ ਸਹਜਿ (’ਚ) ਸਮਾਵਣਿਆ ॥੧॥ ਰਹਾਉ ॥ ਘਰ ਮਹਿ ਧਰਤੀ, ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ, ਸਦਾ ਹੈ ਬਾਲਾ (ਜਵਾਨ, ਨਰੋਆ, ਤਾਜ਼ਾ, ਚਿੰਤਾ ਮੁਕਤ)॥ ਸਦਾ ਅਨੰਦਿ (’ਚ) ਰਹੈ ਸੁਖਦਾਤਾ ; ਗੁਰਮਤਿ ਸਹਜਿ (’ਚ) ਸਮਾਵਣਿਆ ॥੨॥ ਕਾਇਆ (ਕਾਇਆਂ) ਅੰਦਰਿ, ਹਉਮੈ ਮੇਰਾ (ਮੇਰ-ਤੇਰ, ਮਮਤਾ)॥ ਜੰਮਣ ਮਰਣੁ; ਨ ਚੂਕੈ ਫੇਰਾ ॥ ਗੁਰਮੁਖਿ ਹੋਵੈ, ਸੁ ਹਉਮੈ ਮਾਰੇ ; ਸਚੋ ਸਚੁ ਧਿਆਵਣਿਆ ॥੩॥ ਕਾਇਆ (ਕਾਇਆਂ) ਅੰਦਰਿ; ਪਾਪੁ ਪੁੰਨੁ ਦੁਇ ਭਾਈ (ਦੋ ਭਰਾ) ॥ ਦੁਹੀ (ਦੁਹੀਂ) ਮਿਲਿ ਕੈ, ਸਿ੍ਰਸਟਿ (ਸਿ੍ਰਸ਼ਟਿ) ਉਪਾਈ ॥ ਦੋਵੈ (ਦੋਵੈਂ) ਮਾਰਿ (ਕੇ) ਜਾਇ, ਇਕਤੁ ਘਰਿ (’ਚ) ਆਵੈ ; ਗੁਰਮਤਿ ਸਹਜਿ ਸਮਾਵਣਿਆ ॥੪॥ ਘਰ ਹੀ ਮਾਹਿ (ਮਾਹਿਂ); ਦੂਜੈ+ਭਾਇ (ਹੋਰ ਪ੍ਰੇਮ ਕਾਰਨ) ਅਨੇਰਾ (ਅਨ੍ਹੇਰਾ) ॥ ਚਾਨਣੁ ਹੋਵੈ, ਛੋਡੈ ਹਉਮੈ ਮੇਰਾ (ਮੇਰ-ਤੇਰ) ॥ ਪਰਗਟੁ ਸਬਦੁ ਹੈ ਸੁਖਦਾਤਾ ; ਅਨਦਿਨੁ ਨਾਮੁ ਧਿਆਵਣਿਆ ॥੫॥ ਅੰਤਰਿ ਜੋਤਿ, ਪਰਗਟੁ ਪਾਸਾਰਾ ॥ ਗੁਰ ਸਾਖੀ, ਮਿਟਿਆ ਅੰਧਿਆਰਾ ॥ ਕਮਲੁ (ਮਨ) ਬਿਗਾਸਿ (ਕੇ), ਸਦਾ ਸੁਖੁ ਪਾਇਆ ; ਜੋਤੀ ਜੋਤਿ ਮਿਲਾਵਣਿਆ ॥੬॥ ਅੰਦਰਿ ਮਹਲ, ਰਤਨੀ (ਰਤਨੀਂ) ਭਰੇ ਭੰਡਾਰਾ ॥ ਗੁਰਮੁਖਿ ਪਾਏ, ਨਾਮੁ ਅਪਾਰਾ ॥ ਗੁਰਮੁਖਿ ਵਣਜੇ ਸਦਾ ਵਾਪਾਰੀ ; ਲਾਹਾ ਨਾਮੁ, ਸਦ ਪਾਵਣਿਆ ॥੭॥ ਆਪੇ ‘ਵਥੁ’ (ਥੋੜ੍ਹਾ ਔਂਕੜ ‘ਵਥੁ’ ਉਚਾਰਨਾ ਜ਼ਰੂਰੀ) ਰਾਖੈ, ਆਪੇ ਦੇਇ (ਦੇ+ਇ)॥ ਗੁਰਮੁਖਿ ਵਣਜਹਿ (ਵਣਜਹਿਂ) , ਕੇਈ-ਕੇਇ (ਕੇ+ਇ)॥ ਨਾਨਕ ! ਜਿਸੁ ਨਦਰਿ ਕਰੇ, ਸੋ ਪਾਏ ; ਕਰਿ ਕਿਰਪਾ ਮੰਨਿ (’ਚ) ਵਸਾਵਣਿਆ ॥੮॥੨੭॥੨੮॥

(ਨੋਟ : (1). ਉਕਤ ਸ਼ਬਦ ਦੇ ਅੰਤਮ ਬੰਦ ’ਚ ਤੁਕ ‘‘ਆਪੇ ‘ਵਥੁ’ ਰਾਖੈ, ਆਪੇ ਦੇਇ ॥’’ ’ਚ ‘ਵਥੁ’ ਸ਼ਬਦ, ਸੰਸਕ੍ਰਿਤ ਦੇ ‘ਵਸਤੁ, ਵਸਤੂ’ ਤੋਂ ਬਣਿਆ ਹੈ, ਜੋ ਗੁਰਬਾਣੀ ’ਚ 31 ਵਾਰ ‘ਵਥੁ’ ਤੇ ਇੱਕ ਵਾਰ ‘ਵਥੂ’ ਹੈ। ਸੰਸਕ੍ਰਿਤ ਦਾ ‘ਸਤ’ (ਸੰਯੁਕਤ ਅੱਖਰ), ਕਈ ਵਾਰ ਪੰਜਾਬੀ ’ਚ ‘ਥ’ ਬਣ ਜਾਂਦਾ ਹੈ; ਜਿਵੇਂ ਕਿ ‘ਹਸਤੁ (ਹੱਥ), ਹਸਤਿ (ਹਾਥੀ), ਵਸਤੁ (ਵਥੁ), ਵਸਤੂ (ਵਥੂ), ਅਸਤਿ (ਆਥਿ ਭਾਵ ਹੈ), ਸ੍ਤਨ (ਥਣ), ਆਦਿ, ਇਸ ਲਈ ਇਨ੍ਹਾਂ (ਵਥੁ, ਵਸਤੁ) ਦੀ ਅੰਤ ਔਂਕੜ ਮੂਲਕ ਹੈ, ਜੋ ਉਚਾਰਨ ਦਾ ਭਾਗ ਹੈ ਤੇ ਸੰਬੰਧਕੀ ਸ਼ਬਦ ਆਇਆਂ ‘ਵਥੁ’ ਤੋਂ ‘ਵਥੂ’ ਤੇ ‘ਵਸਤੁ’ ਤੋਂ ‘ਵਸਤੂ’ ਵੀ ਬਣ ਜਾਂਦੇ ਹਨ; ਜਿਵੇਂ ਕਿ

ਸਤਿਗੁਰੁ ਦਾਤਾ ਸਭਨਾ ‘ਵਥੂ ਕਾ’; ਪੂਰੈ+ਭਾਗਿ (ਨਾਲ਼) ਮਿਲਾਵਣਿਆ ॥ (ਮ: ੩/੧੧੬)

‘ਵਸਤੂ ਅੰਦਰਿ’ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥ (ਮ: ੨/੪੭੪), ਆਦਿ।

ਧਿਆਨ ਦੇਣ ਯੋਗ ਹੈ ਕਿ ਅਜਿਹੀ (ਮੂਲਕ, ਤਤਸਮ) ਅੰਤ ਔਂਕੜ, ਸੰਬੰਧਕੀ ਚਿੰਨ੍ਹ ਨਾਲ਼ ਹੋਣ ਉਪਰੰਤ ਵੀ ਆਪਣੀ ਅੰਤ ਔਂਕੜ ਕਾਇਮ ਰੱਖਦੇ ਹਨ; ਜਿਵੇਂ ਕਿ ‘‘ਏਕ ਬਸਤੁ ਕਾਰਨਿ; ਬਿਖੋਟਿ ਗਵਾਵੈ ॥’’ (ਮ: ੫/੨੬੮) ਤੁੱਕ ’ਚ ‘ਬਸਤੁ’ ਉਪਰੰਤ ਸੰਬੰਧਕੀ ‘ਕਾਰਨਿ’ ਹੋਣ ਦੇ ਬਾਵਜੂਦ ਵੀ ‘ਬਸਤੁ’ ਅੰਤ ਮੁਕਤ ਨਹੀਂ ਹੋਇਆ।

(2). ਉਕਤ ਸ਼ਬਦ ਦੇ ਚੌਥੇ ਬੰਦ ’ਚ ਦਰਜ ‘‘ਕਾਇਆ ਅੰਦਰਿ; ਪਾਪੁ ਪੁੰਨੁ ਦੁਇ ਭਾਈ (ਦੋ ਭਰਾ) ॥ ਦੁਹੀ (ਦੁਹੀਂ) ਮਿਲਿ ਕੈ, ਸਿ੍ਰਸਟਿ ਉਪਾਈ ॥ ਦੋਵੈ (ਦੋਵੈਂ) ਮਾਰਿ (ਕੇ) ਜਾਇ, ਇਕਤੁ ਘਰਿ (’ਚ) ਆਵੈ ; ਗੁਰਮਤਿ ਸਹਜਿ ਸਮਾਵਣਿਆ ॥੪॥’’ ਰਾਹੀਂ ਸਪਸ਼ਟ ਹੈ ਕਿ ਗੁਰਮਤਿ ਕਿਸੇ ਪਾਪ-ਪੁੰਨ ਨੂੰ ਨਹੀਂ ਮੰਨਦੀ ਜੋ ਕੇਵਲ ਮਨੁੱਖਾ ਜੂਨੀ ਰਾਹੀਂ ਉਪਜਦਾ ਹੈ, ਇਸ ਲਈ ‘‘ਸਿਮ੍ਰਿਤਿ ਸਾਸਤ੍ਰ, ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਰਾਮਕਲੀ ਅਨੰਦ /ਮ: ੩/੯੨੦) ਵਾਕ ਰਾਹੀਂ ਸੰਕੇਤ ਮਿਲਦਾ ਹੈ ਕਿ ਜੀਵ ਹੱਤਿਆ ਉਨ੍ਹਾਂ ਲਈ ਵਰਜਿਤ (ਮਨ੍ਹਾ) ਰਿਹਾ ਹੈ, ਜਿੱਥੋਂ ਇਸ ਪਾਪ-ਪੁੰਨ ਸੋਚ ਨੇ ਜਨਮ ਲਿਆ, ਗੁਰਮਤਿ ਨੇ ਨਹੀਂ।)

ਮਾਝ, ਮਹਲਾ ੩ ॥

(ਗੁਰੂ ਨਾਲ਼) ਹਰਿ ਆਪੇ ਮੇਲੇ (ਮੇਲ਼ੇ), ਸੇਵ ਕਰਾਏ ॥ ਗੁਰ ਕੈ ਸਬਦਿ (ਦੁਆਰਾ); ਭਾਉ ਦੂਜਾ, ਜਾਏ ॥ ਹਰਿ ਨਿਰਮਲੁ, ਸਦਾ ਗੁਣਦਾਤਾ ; ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ, ਸਚੁ ਸਚਾ (ਸੱਚ ਸੱਚਾ) ਹਿਰਦੈ (’ਚ) ਵਸਾਵਣਿਆ ॥ ਸਚਾ (ਸੱਚਾ) ਨਾਮੁ, ਸਦਾ ਹੈ ਨਿਰਮਲੁ ; ਗੁਰ ਸਬਦੀ ਮੰਨਿ (’ਚ) ਵਸਾਵਣਿਆ ॥੧॥ ਰਹਾਉ ॥ (ਰੱਬ ਹੀ) ਆਪੇ ਗੁਰੁ (ਰੂਪ) ਦਾਤਾ, ਕਰਮਿ (ਨਸੀਬ ਅਨੁਸਾਰ) ਬਿਧਾਤਾ (ਪੈਦਾ ਕਰਨ ਵਾਲ਼ਾ)॥ ਸੇਵਕ ਸੇਵਹਿ (ਸੇਵਹਿਂ), ਗੁਰਮੁਖਿ ਹਰਿ ਜਾਤਾ (ਜਾਣਿਆ)॥ ਅੰਮ੍ਰਿਤ ਨਾਮਿ (ਰਾਹੀਂ), ਸਦਾ ਜਨ ਸੋਹਹਿ (ਸੋਹਹਿਂ); ਗੁਰਮਤਿ ਹਰਿ ਰਸੁ ਪਾਵਣਿਆ ॥੨॥ ਇਸੁ ਗੁਫਾ (ਗੁਫ਼ਾ, ਅੰਤਹਿਕਰਣ) ਮਹਿ, ਇਕੁ ਥਾਨੁ ਸੁਹਾਇਆ (ਸੁੰਦਰ ਭਾਵ ਇੱਕ ਸੁੰਦਰ ਸਥਾਨ, ਜਿੱਥੇ ਰੱਬ ਦਾ ਰੂਪ ਆਤਮਾ ਦਾ ਨਿਵਾਸ ਹੈ, ਪਰ ਇਹ ਵਿਖਾਈ ਤਦ ਦਿੱਤਾ ਜਦ)॥ ਪੂਰੈ+ਗੁਰਿ (ਨੇ), ਹਉਮੈ ਭਰਮੁ ਚੁਕਾਇਆ ॥ ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ (ਰਾੱਤੇ, ਭਾਵ ਇਹ ਅਵਸਥਾ); ਗੁਰ ਕਿਰਪਾ ਤੇ ਪਾਵਣਿਆ ॥੩॥ ਗੁਰ ਕੈ ਸਬਦਿ (ਰਾਹੀਂ), ਇਹੁ ਗੁਫਾ (ਇਹ ਗੁਫ਼ਾ) ਵੀਚਾਰੇ (ਜਿਵੇਂ ਵਾਕ ਹੈ : ‘‘ਇਹੁ ਮਨੁ (ਅੰਤਹਿਕਰਣ) ਆਰਸੀ (ਸ਼ੀਸ਼ਾ); ਕੋਈ ਗੁਰਮੁਖਿ ਵੇਖੈ ॥’’ (ਮ: ੩/੧੧੫)॥ ਨਾਮੁ ਨਿਰੰਜਨੁ; (ਉੱਥੇ) ਅੰਤਰਿ ਵਸੈ, ਮੁਰਾਰੇ (ਕ੍ਰਿਸ਼ਨ ਦਾ, ਜੋ)॥ ਹਰਿ ਗੁਣ ਗਾਵੈ, ਸਬਦਿ (ਰਾਹੀਂ) ਸੁਹਾਏ ; ਮਿਲਿ ਪ੍ਰੀਤਮ, ਸੁਖੁ ਪਾਵਣਿਆ ॥੪॥ ਜਮੁ ਜਾਗਾਤੀ, ਦੂਜੈ+ਭਾਇ (ਕਾਰਨ) ਕਰੁ (ਟੈਕਸ) ਲਾਏ ॥ ਨਾਵਹੁ (ਨਾਵੋਂ) ਭੂਲੇ (ਨੂੰ), ਦੇਇ ਸਜਾਏ ॥ ਘੜੀ ਮੁਹਤ ਕਾ ਲੇਖਾ ਲੇਵੈ ; ਰਤੀਅਹੁ (ਰੱਤੀਅਹੁਂ, ਰੱਤੀਓਂ) ਮਾਸਾ ਤੋਲ ਕਢਾਵਣਿਆ ॥੫॥ ਪੇਈਅੜੈ (ਪੇਕੇ ਘਰ, ਸੰਸਾਰ ’ਚ), ਪਿਰੁ ਚੇਤੇ ਨਾਹੀ (ਨਾਹੀਂ)॥ ਦੂਜੈ (ਮੋਹ ਕਾਰਨ) ਮੁਠੀ (ਲੁਟੀ ਗਈ), ਰੋਵੈ ਧਾਹੀ (ਧਾਹੀਂ)॥ ਖਰੀ ਕੁਆਲਿਓ (ਕੁ+ਆਲਿਓ, ਖਰੀ ਭਾਵ ਬਹੁਤ, ‘ਕੁ’ ਭੈੜੇ, ਆਲਿਓ/ਆਲਯ ਭਾਵ ਘਰ ਵਾਲ਼ੀ, ਲੱਛਣਾਂ ਵਾਲ਼ੀ), ਕੁਰੂਪਿ ਕੁਲਖਣੀ (ਕੁ+ਲਖਣੀ) ; ਸੁਪਨੈ (’ਚ ਵੀ), ਪਿਰੁ ਨਹੀ (ਨਹੀਂ) ਪਾਵਣਿਆ ॥੬॥ (ਪਰ, ਜਿਨ੍ਹਾਂ) ਪੇਈਅੜੈ (ਵਿਖੇ), ਪਿਰੁ ਮੰਨਿ (’ਚ) ਵਸਾਇਆ ॥ ਪੂਰੈ+ਗੁਰਿ (ਨੇ), ਹਦੂਰਿ ਦਿਖਾਇਆ ॥ ਕਾਮਣਿ, ਪਿਰੁ ਰਾਖਿਆ ਕੰਠਿ (ਨਾਲ਼) ਲਾਇ (ਲਾ ਕੇ) ; ਸਬਦੇ ਪਿਰੁ ਰਾਵੈ, ਸੇਜ ਸੁਹਾਵਣਿਆ ॥੭॥ ਆਪੇ ਦੇਵੈ, ਸਦਿ (ਸੱਦ ਕੇ) ਬੁਲਾਏ ॥ ਆਪਣਾ ਨਾਉ (ਨਾਉਂ), ਮੰਨਿ (’ਚ) ਵਸਾਏ ॥ ਨਾਨਕ ! ਨਾਮੁ ਮਿਲੈ ਵਡਿਆਈ ; ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥

ਮਾਝ, ਮਹਲਾ ੩ ॥

ਊਤਮ ਜਨਮੁ; ਸੁਥਾਨਿ (ਸੁ+ਥਾਨ ਭਾਵ ਸੰਗਤ ’ਚ) ਹੈ ਵਾਸਾ ॥ ਸਤਿਗੁਰੁ ਸੇਵਹਿ (ਸੇਵਹਿਂ), ਘਰ ਮਾਹਿ (ਮਾਹਿਂ) ਉਦਾਸਾ ॥ ਹਰਿ ਰੰਗਿ (’ਚ) ਰਹਹਿ (ਰਹਹਿਂ), ਸਦਾ ਰੰਗਿ ਰਾਤੇ (ਰਾੱਤੇ); ਹਰਿ ਰਸਿ (ਨਾਲ਼) ਮਨੁ ਤ੍ਰਿਪਤਾਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ ; ਪੜਿ (ਪੜ੍ਹ +), ਬੁਝਿ (ਕੇ), ਮੰਨਿ (’ਚ) ਵਸਾਵਣਿਆ ॥ ਗੁਰਮੁਖਿ ਪੜਹਿ (ਪੜਹਿਂ), ਹਰਿ ਨਾਮੁ ਸਲਾਹਹਿ (ਸਲਾਹਹਿਂ); ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥੧॥ ਰਹਾਉ ॥ ਅਲਖ (ਅਲੱਖ) ਅਭੇਉ, ਹਰਿ ਰਹਿਆ ਸਮਾਏ ॥ ਉਪਾਇ ਨ ਕਿਤੀ (ਭਾਵ ਕਿਸੇ ਉਪਾਅ ਨ), ਪਾਇਆ ਜਾਏ ॥ ਕਿਰਪਾ ਕਰੇ, ਤਾ (ਤਾਂ) ਸਤਿਗੁਰੁ ਭੇਟੈ ; ਨਦਰੀ ਮੇਲਿ (ਮੇਲ਼) ਮਿਲਾਵਣਿਆ ॥੨॥ ਦੂਜੈ+ਭਾਇ (’ਚ) ਪੜੈ (ਪੜ੍ਹੈ), ਨਹੀ (ਨਹੀਂ) ਬੂਝੈ ॥ ਤ੍ਰਿਬਿਧਿ (ਰਜੋ/ਤਮੋ/ਸਤੋ) ਮਾਇਆ ਕਾਰਣਿ, ਲੂਝੈ ॥ ਤ੍ਰਿਬਿਧਿ ਬੰਧਨ, ਤੂਟਹਿ (ਤੂਟਹਿਂ) ਗੁਰ ਸਬਦੀ ; ਗੁਰ ਸਬਦੀ, ਮੁਕਤਿ ਕਰਾਵਣਿਆ ॥੩॥ ਇਹੁ (ਇਹ) ਮਨੁ ਚੰਚਲੁ, ਵਸਿ (’ਚ) ਨ ਆਵੈ ॥ ਦੁਬਿਧਾ ਲਾਗੈ, ਦਹ ਦਿਸਿ (ਪੂਰਬ/ਪੱਛਮ/ਉੱਤਰ/ਦੱਖਣ + ਚਾਰੇ ਇਨ੍ਹਾਂ ਵਿਚਕਾਰਲੇ ਕੋਨੇ + ਉੱਪਰ/ਹੇਠਾਂ=10 ਦਿਸਾਂ ਵੱਲ) ਧਾਵੈ ॥ ਬਿਖੁ ਕਾ ਕੀੜਾ, ਬਿਖੁ ਮਹਿ ਰਾਤਾ (ਰਾੱਤਾ); ਬਿਖੁ ਹੀ ਮਾਹਿ (ਮਾਹਿਂ) ਪਚਾਵਣਿਆ ॥੪॥ ਹਉ ਹਉ (ਹਉਂ ਹਉਂ) ਕਰੇ ਤੈ (ਭਾਵ ਅਤੇ) ਆਪੁ ਜਣਾਏ (ਆਪਣੇ ਆਪ ਨੂੰ ਵੱਡਾ ਸਮਝਦਾ)॥ ਬਹੁ ਕਰਮ ਕਰੈ ; ਕਿਛੁ ਥਾਇ (ਥਾਂਇ) ਨ ਪਾਏ ॥ ਤੁਝ ਤੇ ਬਾਹਰਿ, ਕਿਛੂ ਨ ਹੋਵੈ ; ਬਖਸੇ (ਬਖ਼ਸ਼ੇ) ਸਬਦਿ (ਰਾਹੀਂ) ਸੁਹਾਵਣਿਆ ॥੫॥ ਉਪਜੈ (ਭਾਵ ਜਨਮੈ), ਪਚੈ; (ਜਦੋਂ) ਹਰਿ ਬੂਝੈ ਨਾਹੀ (ਨਾਹੀਂ)॥ ਅਨਦਿਨੁ, ਦੂਜੈ+ਭਾਇ (’ਚ) ਫਿਰਾਹੀ (ਫਿਰਾਹੀਂ, ਫਿਰਦੇ) ॥ ਮਨਮੁਖ (ਦਾ) ਜਨਮੁ ਗਇਆ ਹੈ ਬਿਰਥਾ ; ਅੰਤਿ ਗਇਆ (ਗਇਆਂ) ਪਛੁਤਾਵਣਿਆ ॥੬॥ ਪਿਰੁ ਪਰਦੇਸਿ (’ਚ), ਸਿਗਾਰੁ (ਸ਼ਿੰਗਾਰ) ਬਣਾਏ ॥ ਮਨਮੁਖ ਅੰਧੁ, ਐਸੇ ਕਰਮ ਕਮਾਏ ॥ ਹਲਤਿ (ਭਾਵ ਜਗਤ ’ਚ) ਨ ਸੋਭਾ (ਸ਼ੋਭਾ), ਪਲਤਿ (ਪ੍ਰਲੋਕ ’ਚ) ਨ ਢੋਈ ; ਬਿਰਥਾ ਜਨਮੁ ਗਵਾਵਣਿਆ ॥੭॥ ਹਰਿ ਕਾ ਨਾਮੁ, ਕਿਨੈ+ਵਿਰਲੈ (ਨੇ) ਜਾਤਾ (ਜਾਣਿਆ)॥ ਪੂਰੇ ਗੁਰ ਕੈ ਸਬਦਿ (ਰਾਹੀਂ), ਪਛਾਤਾ ॥ ਅਨਦਿਨੁ ਭਗਤਿ ਕਰੇ ਦਿਨੁ ਰਾਤੀ ; ਸਹਜੇ ਹੀ ਸੁਖੁ ਪਾਵਣਿਆ ॥੮॥ ਸਭ ਮਹਿ ਵਰਤੈ, ਏਕੋ ਸੋਈ ॥ ਗੁਰਮੁਖਿ (ਗੁਰੂ ਦੁਆਰਾ), ਵਿਰਲਾ ਬੂਝੈ ਕੋਈ ॥ ਨਾਨਕ ! ਨਾਮਿ (’ਚ) ਰਤੇ (ਰੱਤੇ) ਜਨ ਸੋਹਹਿ (ਸੋਹਹਿਂ) ; ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥

ਮਾਝ, ਮਹਲਾ ੩ ॥

ਮਨਮੁਖ ਪੜਹਿ (ਪੜਹਿਂ, ਅਤੇ), ਪੰਡਿਤ ਕਹਾਵਹਿ (ਕਹਾਵਹਿਂ)॥ ਦੂਜੈ+ਭਾਇ (’ਚ), ਮਹਾ (ਮਹਾਂ) ਦੁਖੁ ਪਾਵਹਿ (ਪਾਵਹਿਂ) ॥ ਬਿਖਿਆ ਮਾਤੇ (ਮਾੱਤੇ, ਮਸਤ), ਕਿਛੁ ਸੂਝੈ ਨਾਹੀ (ਨਾਹੀਂ) ; ਫਿਰਿ-ਫਿਰਿ ਜੂਨੀ ਆਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ ; ਹਉਮੈ ਮਾਰਿ (ਕੇ) ਮਿਲਾਵਣਿਆ ॥ ਗੁਰ ਸੇਵਾ ਤੇ, ਹਰਿ ਮਨਿ (’ਚ) ਵਸਿਆ ; ਹਰਿ ਰਸੁ ਸਹਜਿ (ਰਾਹੀਂ) ਪੀਆਵਣਿਆ ॥੧॥ ਰਹਾਉ ॥ ਵੇਦੁ ਪੜਹਿ (ਪੜਹਿਂ), ਹਰਿ ਰਸੁ ਨਹੀ (ਨਹੀਂ) ਆਇਆ ॥ ਵਾਦੁ ਵਖਾਣਹਿ (ਵਖਾਣਹਿਂ, ਕਿਉਂਕਿ), ਮੋਹੇ ਮਾਇਆ ॥ ਅਗਿਆਨਮਤੀ ਸਦਾ ਅੰਧਿਆਰਾ ; ਗੁਰਮੁਖਿ ਬੂਝਿ (ਕੇ) ਹਰਿ ਗਾਵਣਿਆ ॥੨॥(ਜਦੋਂ) ਅਕਥੋ (ਅਕੱਥੋ, ਨੂੰ) ਕਥੀਐ, (ਤਦੋਂ ਹੀ) ਸਬਦਿ (ਰਾਹੀਂ) ਸੁਹਾਵੈ (ਸ਼ੋਭਦਾ)॥ ਗੁਰਮਤੀ, ਮਨਿ (’ਚ) ਸਚੋ ਭਾਵੈ ॥ ਸਚੋ ਸਚੁ ਰਵਹਿ (ਸੱਚੋ ਸੱਚ ਰਵਹਿਂ), ਦਿਨੁ ਰਾਤੀ ; ਇਹੁ (ਇਹ) ਮਨੁ ਸਚਿ (’ਚ) ਰੰਗਾਵਣਿਆ ॥੩॥ ਜੋ ਸਚਿ ਰਤੇ (ਰੱਤੇ), ਤਿਨ (ਤਿਨ੍ਹ) ਸਚੋ ਭਾਵੈ ॥ ਆਪੇ ਦੇਇ (ਦੇ ਕੇ) ਨ ਪਛੋਤਾਵੈ ॥ ਗੁਰ ਕੈ ਸਬਦਿ (ਨਾਲ਼), ਸਦਾ ਸਚੁ ਜਾਤਾ (ਜਾਣਿਆ); ਮਿਲਿ (ਕੇ) ਸਚੇ (ਸੱਚੇ), ਸੁਖੁ ਪਾਵਣਿਆ ॥੪॥ ਕੂੜੁ ਕੁਸਤੁ (ਕੁ+ਸੱਤ), ਤਿਨਾ ਮੈਲੁ (ਤਿਨ੍ਹਾਂ ਮੈਲ਼) ਨ ਲਾਗੈ ॥ ਗੁਰ ਪਰਸਾਦੀ, ਅਨਦਿਨੁ ਜਾਗੈ ॥ ਨਿਰਮਲ ਨਾਮੁ, ਵਸੈ ਘਟ ਭੀਤਰਿ ; ਜੋਤੀ ਜੋਤਿ ਮਿਲਾਵਣਿਆ ॥ ੫॥ ਤ੍ਰੈ ਗੁਣ (ਰਜੋ/ਤਮੋ/ਸਤੋ ਬਾਰੇ) ਪੜਹਿ (ਪੜਹਿਂ), ਹਰਿ ਤਤੁ (ਥੋੜ੍ਹਾ ‘ਤੱਤੁਅ’ ਵਾਙ ਕਿਉਂਕਿ ਇਹ ਸ਼ਬਦ ‘ਤਤ੍ਵ’ ਹੈ) ਨ ਜਾਣਹਿ (ਜਾਣਹਿਂ) ॥ ਮੂਲਹੁ ਭੁਲੇ (ਮੂਲੋਂ ਭੁੱਲੇ), ਗੁਰ ਸਬਦੁ ਨ ਪਛਾਣਹਿ (ਪਛਾਣਹਿਂ) ॥ ਮੋਹਿ (ਮੋਹ ’ਚ) ਬਿਆਪੇ, ਕਿਛੁ ਸੂਝੈ ਨਾਹੀ (ਨਾਹੀਂ) ; ਗੁਰ ਸਬਦੀ, ਹਰਿ ਪਾਵਣਿਆ ॥੬॥ ਵੇਦੁ ਪੁਕਾਰੈ, ਤ੍ਰਿਬਿਧਿ ਮਾਇਆ ॥ ਮਨਮੁਖ ਨ ਬੂਝਹਿ (ਬੁਝਹਿਂ), ਦੂਜੈ+ਭਾਇਆ (ਦੂਜੈ+ਭਾਇ+ਆ, ਕਾਰਨ) ॥ ਤ੍ਰੈ ਗੁਣ ਪੜਹਿ (ਪੜਹਿਂ, ਪਰ), ਹਰਿ ਏਕੁ ਨ ਜਾਣਹਿ (ਜਾਣਹਿਂ); ਬਿਨੁ ਬੂਝੇ, ਦੁਖੁ ਪਾਵਣਿਆ ॥੭॥ (ਪਰ ਜੀਵ ਦੇ ਕੀ ਵੱਸ ?) ਜਾ (ਜਾਂ, ਜਦੋਂ) ਤਿਸੁ ਭਾਵੈ, ਤਾ (ਤਾਂ) ਆਪਿ ਮਿਲਾਏ ॥ ਗੁਰ ਸਬਦੀ, ਸਹਸਾ ਦੂਖੁ ਚੁਕਾਏ ॥ ਨਾਨਕ ! ਨਾਵੈ ਕੀ ਸਚੀ (ਸੱਚੀ) ਵਡਿਆਈ ; ਨਾਮੋ (ਰਾਹੀਂ ਹੀ), ਮੰਨਿ (’ਚ) ਸੁਖੁ ਪਾਵਣਿਆ ॥੮॥੩੦॥੩੧॥