0
400

ਸੁਰਜਨ ਸਿੰਘ-ਮੋਹਾਲੀ–90414-09041

ਓਅੰਕਾਰ=ਪਰਮਾਤਮਾ ; ਦਿਸਦੀ ਅਣਦਿਸਦੀ ਸ੍ਰਿਸ਼ਟੀ ਦਾ ਰਚਨਹਾਰ। ‘‘ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥”-ਰਾਮਕਲੀ ਮਹਲਾ ੧। ਓਅੰਕਾਰ ਨੇ ਚੇਤਨ ਸ੍ਰਿਸ਼ਟੀ ਰਚੀ।

ਓਅੰਕਾਰ ਤੋਂ ਦੇਸ ਤੇ ਕਾਲ ਰਚੇ ਗਏ, ਜੜ੍ਹ ਸ੍ਰਿਸ਼ਟੀ ਰਚੀ ਗਈ। ਇਹਨਾਂ ਬਾਣੀ ਵਾਕਾਂ ਵਿੱਚ ਗੁਰੂ ਸਾਹਿਬ ਨੇ ਆਪ ਹੀ ੴਦਾ ਉਚਾਰਨ ੧ਓਅੰਕਾਰ ਬੰਨ ਦਿੱਤਾ ਹੈ। ਇਸ ਦਾ ਉਚਾਰਨ ੧ਓਂਮਕਾਰ, ਏਕਮਕਾਰ ਜਾਂ ਇੱਕ ਉਹ ਕਰਨਾ ਗ਼ਲਤ ਹੈ। ਸਨਾਤਨ ਧਰਮ ਵਿੱਚ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਰਚਨਹਾਰ, ਵਿਸ਼ਨੂੰ ਨੂੰ ਪਾਲਣ ਵਾਲਾ, ਮਹਾਂਦੇਵ (ਸ਼ਿਵ ਜੀ) ਨੂੰ ਸੰਘਾਰਣ ਵਾਲਾ ਮੰਨਿਆ ਗਿਆ ਹੈ। ਗੁਰੂ ਜੀ ਨੇ ਓਅੰਕਾਰ ਦੇ ਮੁਹਰੇ ੧ ਲਿਖ ਕੇ ਸਪਸ਼ਟ ਕਰ ਦਿੱਤਾ ਹੈ ਕਿ ਓਅੰਕਾਰ ਦੀਆਂ ਵੰਡੀਆਂ ਨਹੀਂ ਪੈ ਸਕਦੀਆਂ, ਉਹ ਇੱਕ ਹੀ ਇੱਕ ਹੈ, ਉਹੀ ਪੈਦਾ ਕਰਨ ਵਾਲਾ ਹੈ, ਉਹੀ ਪਾਲਣ ਵਾਲਾ ਹੈ ਅਤੇ ਉਹ ਹੀ ਸੰਘਾਰਣ ਵਾਲਾ ਹੈ।

ਕਾਰ ਸੰਸਕਿ੍ਰਤ ਦਾ ਇੱਕ ਪਿਛੇਤਰ ਹੈ, ਇਸ ਦੇ ਅਰਥ ਹਨ ਲਗਾਤਾਰ ਇੱਕ-ਰਸ। ੧ਓਅੰ ਤੇ ‘ਕਾਰ ’ ਲਗ ਕੇ ਬਣ ਗਿਆ ੧ਓਅੰਕਾਰ=ੴ= ਇੱਕ-ਰਸ ਸਭ ਥਾਈਂ ਵਿਆਪਕ ਪਰਮਾਤਮਾ। ਸ੍ਰਿਸ਼ਟੀ ਦੀ ਉਤਪਤਿ, ਪਾਲਣਾ, ਪਰਲੇ ਕਰਨ ਵਾਲਾ ਇੱਕ ਹੀ ਇੱਕ ਉਹ ਆਪ ਹੈ।

ਮੂਲ ਮੰਤਰ
ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਮੂਲ ਮੰਤਰ ‘‘ੴ ” ਤੋਂ ਲੈ ਕੇ ‘‘ਗੁਰ ਪ੍ਰਸਾਦਿ” ਤਕ ਹੀ ਹੈ। ਇਸ ਤੋਂ ਅੱਗੇ

॥ਜਪੁ॥ ਲਿਖਿਆ ਹੈ, ਇਹ ਜਪੁ ਜੀ ਸਾਹਿਬ ਬਾਣੀ ਦਾ ਨਾਂ ਹੈ। ਜਪੁ ਜੀ ਸਾਹਿਬ ਬਾਣੀ । ‘‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਤੋਂ ਲੈ ਕੇ ‘‘ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥” ਤਕ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਅਤੇ ਰਾਗਾਂ ਦੇ ਸ਼ੁਰੂ ਵਿੱਚ ਜਿੱਥੇ ਜਿੱਥੇ ਵੀ ਸੰਪੂਰਣ ਮੂਲ ਮੰਤਰ ਲਿਖਿਆ ਹੋਇਆ ਹੈ ਉੱਥੇ ਇਸ ਨਾਲ ‘‘॥ਜਪੁ॥ ਆਦਿ ਸਚੂ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਨਹੀਂ ਲਿਖਿਆ ਹੋਇਆ ਕਿਉਂਕਿ ਇਹ ਮੂਲ ਮੰਤਰ ਦਾ ਹਿੱਸਾ ਨਹੀਂ ਹੈ