ਦਾਤਾ ! ਤੇਰੀ ਅਹਿਸਾਨਮੰਦ ਹੂੰ !
ਪਰਮਜੀਤ ਕੌਰ ਦਿਉਲ
ਅਹਿਸਾਨਮੰਦ ਹੂੰ ਕਿ ਤੂੰ ਤੁਰਨਾ ਸਿਖਾਇਆ, ਕੁਝ ਸਾਡੇ ਕੋਲੋਂ ਨਾ ਲੁਕਾਇਆ,
ਸਾਰਾ ਸੁੱਖ ਸਾਡੀ ਝੋਲੀ ਵਿਚ ਪਾਇਆ, ਤੇਰੇ ਹੀ ਪਿਆਰ ਵਿਚ ਭਿੱਜਿਆ ਏ ਲੂੰ-ਲੂੰ।
ਦਾਤਾ! ਤੇਰੀ ਅਹਿਸਾਨਮੰਦ ਹੂੰ !………..
ਤੇਰੇ ਹੀ ਨਾਮ ਵਾਲੀ ਚੜ੍ਹੀ ਰਹੇ ਖ਼ੁਮਾਰੀ, ਇਹ ਹੀ ਖ਼ੁਮਾਰੀ ਹੁਣ ਲੱਗਦੀ ਪਿਆਰੀ,
ਤੇਰੀ ਮੇਰੀ ਦਾਤਾ ਸਾਰੀ ਉਮਰਾ ਦੀ ਯਾਰੀ, ਤੇਰੇ ਹੀ ਦਰ ਵਾਲਾ ਦਿਸਦਾ ਰਹੇ ਸਦਾ ਮੂੰਹ।
ਦਾਤਾ! ਤੇਰੀ ਅਹਿਸਾਨਮੰਦ ਹੂੰ !…………..
ਤੇਰੇ ਹੀ ਬਿਨਾਂ ਕਿਤੇ ਲੱਗਦਾ ਨਾ ਜੀਅ, ਤੇਰੇ ਹੀ ਨਾਮ ਵਾਲਾ ਪਿਆਲਾ ਜਾਈਏ ਪੀ,
ਦੁੱਖ ਵੇਲੇ ਉਹਦਾ ਭਾਣਾ, ਕਰੀਏ ਨਾ ਸੀਅ, ਤੇਰੀ ਹੀ ਰਹਿਮਤ ਦਾਤਾ ਬੱਸ ਤੂੰ ਹੀ ਤੂੰ।
ਦਾਤਾ! ਤੇਰੀ ਅਹਿਸਾਨਮੰਦ ਹੂੰ !………………
ਤੇਰਾ ਭਾਣਾ ਮੀਠਾ ਲਾਗੇ, ਬੱਸ ਮੀਠਾ ਹੀ ਲਾਗੇ, ਤੇਰੇ ਵਾਲਾ ਰੰਗ ਚੱੜ੍ਹਿਆ ਜੀਹਨੂੰ ਉਹ ਹੀ ਜਾਣੇ,
ਏਸ ਸਰੀਰ ਵਿਚ ਜਿੱਥੇ ਤੇਰੀ ਵੱਸੇ ਰੂਹ। ਦਾਤਾ! ਤੇਰੀ ਅਹਿਸਾਨਮੰਦ ਹੂੰ!