(ਪੰਨਾ ਨੰਬਰ 96-100)
ਮਾਝ ਮਹਲਾ ੫, ਚਉਪਦੇ, ਘਰੁ ੧ ॥
ਮੇਰਾ ਮਨੁ ਲੋਚੈ, ਗੁਰ ਦਰਸਨ ਤਾਈ (ਦਰਸ਼ਨ ਤਾਈਂ)॥ ਬਿਲਪ ਕਰੇ, ਚਾਤ੍ਰਿਕ ਕੀ ਨਿਆਈ (ਨਿਆਈਂ) ॥ ਤ੍ਰਿਖਾ ਨ ਉਤਰੈ, ਸਾਂਤਿ (ਸ਼ਾਂਤਿ) ਨ ਆਵੈ ; ਬਿਨੁ ਦਰਸਨ (ਦਰਸ਼ਨ), ਸੰਤ ਪਿਆਰੇ ਜੀਉ ! ॥੧॥ ਹਉ (ਹੌਂ) ਘੋਲੀ, ਜੀਉ ! ਘੋਲਿ ਘੁਮਾਈ ; ਗੁਰ ਦਰਸਨ (ਦਰਸ਼ਨ) ਸੰਤ ਪਿਆਰੇ ਜੀਉ ! ॥੧॥ ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ, ਸਹਜ ਧੁਨਿ ਬਾਣੀ ॥ ਚਿਰੁ ਹੋਆ, ਦੇਖੇ ਸਾਰਿੰਗਪਾਣੀ (ਭਾਵ ਧਨੁਖਧਾਰੀ ਪ੍ਰਭੂ ਨੂੰ)॥ ਧੰਨੁ ਸੁ ਦੇਸੁ (ਦੇਸ਼), ਜਹਾ (ਜਹਾਂ) ਤੂੰ ਵਸਿਆ ; ਮੇਰੇ ਸਜਣ (ਸੱਜਣ) ਮੀਤ ਮੁਰਾਰੇ ਜੀਉ ! ॥੨॥ ਹਉ (ਹੌਂ) ਘੋਲੀ, ਹਉ (ਹੌਂ) ਘੋਲਿ ਘੁਮਾਈ ; ਗੁਰ ਸਜਣ (ਸੱਜਣ) ਮੀਤ ਮੁਰਾਰੇ ਜੀਉ ! ॥੧॥ ਰਹਾਉ ॥ ਇਕ ਘੜੀ ਨ ਮਿਲਤੇ ; ਤਾ (ਤਾਂ) ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ? ਪ੍ਰਿਅ (ਪ੍ਰਿਯ) ਤੁਧੁ ਭਗਵੰਤਾ ! ॥ ਮੋਹਿ (ਅੰਤ ਸਿਹਾਰੀ ਥੋੜ੍ਹਾ ਉਚਾਰਨਾ ਹੈ ਕਿਉਂਕਿ ਇਹ ਪੜਨਾਂਵ ਹੈ, ਅਰਥ ਹੈ: ‘ਮੈਨੂੰ’) ਰੈਣਿ ਨ ਵਿਹਾਵੈ, ਨੀਦ (ਨੀਂਦ) ਨ ਆਵੈ ; ਬਿਨੁ ਦੇਖੇ, ਗੁਰ ਦਰਬਾਰੇ ਜੀਉ ॥੩॥ ਹਉ (ਹਉਂ) ਘੋਲੀ, ਜੀਉ ! ਘੋਲਿ ਘੁਮਾਈ ; ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਭਾਗੁ ਹੋਆ, ਗੁਰਿ (ਨੇ) ਸੰਤੁ (ਭਾਵ ਪ੍ਰਭੂ) ਮਿਲਾਇਆ ॥ ਪ੍ਰਭੁ ਅਬਿਨਾਸੀ (ਅਬਿਨਾਸ਼ੀ), ਘਰ ਮਹਿ ਪਾਇਆ ॥ ਸੇਵ ਕਰੀ (ਕਰੀਂ), ਪਲੁ ਚਸਾ ਨ ਵਿਛੁੜਾ (ਵਿਛੁੜਾਂ) ; ਜਨ ਨਾਨਕ ! ਦਾਸ ਤੁਮਾਰੇ (ਤੁਮ੍ਾਰੇ) ਜੀਉ ॥੪॥ ਹਉ (ਹਉਂ) ਘੋਲੀ, ਜੀਉ ! ਘੋਲਿ ਘੁਮਾਈ ; ਜਨ ਨਾਨਕ ! ਦਾਸ ਤੁਮਾਰੇ (ਤੁਮ੍ਾਰੇ) ਜੀਉ ॥ ਰਹਾਉ ॥੧॥੮॥
(ਨੋਟ: ਉਕਤ ਸ਼ਬਦ ਦੇ ਪਿਛੋਕੜ ’ਚ ਇੱਕ ਸਾਖੀ ਪ੍ਰਚਲਿਤ ਹੈ ਕਿ ਗੁਰੂ ਅਰਜਨ ਸਾਹਿਬ ਜੀ ਲਹੌਰ ਗਏ ਸਨ ਤੇ ਪਿਤਾ ਮਿਲਾਪ ਦੀ ਤਾਂਘ ’ਚ ਇਹ ਸ਼ਬਦ ਉਚਾਰਨ ਕੀਤਾ ਕਿਉਂਕਿ ਕਾਫ਼ੀ ਸਮਾਂ ਗੁਰੂ ਪਿਤਾ ਦਾ ਮਿਲਾਪ ਨਸੀਬ ਨਹੀਂ ਹੋਇਆ ਸੀ, ਪਰ ਸ਼ਬਦ ਦੀ ਵਿਚਾਰ ਉਪਰੰਤ ਸਾਖੀ ਮਨ ਘੜਤ ਜਾਪਦੀ ਹੈ ਕਿਉਂਕਿ:
(1). ‘‘ਚਿਰੁ ਹੋਆ, ਦੇਖੇ ਸਾਰਿੰਗਪਾਣੀ (ਭਾਵ ਧਨੁਖਧਾਰੀ ਪ੍ਰਭੂ ਨੂੰ)॥’’ ਦਾ ਸੰਕੇਤ ਗੁਰੂ ਰਾਮਦਾਸ ਜੀ ਵਲ ਨਹੀਂ ਮੰਨਿਆ ਜਾ ਸਕਦਾ।
(2). ‘‘ਭਾਗੁ ਹੋਆ, ਗੁਰਿ (ਨੇ) ਸੰਤੁ (ਭਾਵ ਪ੍ਰਭੂ) ਮਿਲਾਇਆ ॥’’ ਦਾ ਭਾਵਾਰਥ ਗੁਰੂ ਰਾਮਦਾਸ ਜੀ ਨੂੰ ਮਿਲਾਇਆ ਕਿਵੇਂ ਹੋ ਸਕਦਾ ਹੈ?, ਆਦਿ।)
ਰਾਗੁ ਮਾਝ, ਮਹਲਾ ੫ ॥
ਸਾ ਰੁਤਿ ਸੁਹਾਵੀ; ਜਿਤੁ, ਤੁਧੁ ਸਮਾਲੀ (ਸੰਮ੍ਾਲੀਂ)॥ ਸੋ ਕੰਮੁ ਸੁਹੇਲਾ, ਜੋ ਤੇਰੀ ਘਾਲੀ (ਭਾਵ ਤੇਰੀ ਸੇਵਾ ’ਚ) ॥ ਸੋ ਰਿਦਾ ਸੁਹੇਲਾ; ਜਿਤੁ+ਰਿਦੈ ਤੂੰ ਵੁਠਾ (ਵੁੱਠਾ, ਭਾਵ ਵਸਦਾ); ਸਭਨਾ (ਸਭਨਾਂ) ਕੇ ਦਾਤਾਰਾ ਜੀਉ ! ॥੧॥ ਤੂੰ ! ਸਾਝਾ (ਸਾਂਝਾ) ਸਾਹਿਬੁ, ਬਾਪੁ ਹਮਾਰਾ (ਹਮ੍ਾਰਾ) ॥ ਨਉ-ਨਿਧਿ ਤੇਰੈ (ਘਰਿ ’ਚ), ਅਖੁਟ (ਅਖੁੱਟ) ਭੰਡਾਰਾ ॥ ਜਿਸੁ ਤੂੰ ਦੇਹਿ (ਦੇਹਿਂ), ਸੁ ਤ੍ਰਿਪਤਿ ਅਘਾਵੈ ; ਸੋਈ ਭਗਤੁ ਤੁਮਾਰਾ (ਤੁਮ੍ਾਰਾ) ਜੀਉ ॥੨॥ ਸਭੁ ਕੋ; ਆਸੈ+ਤੇਰੀ, ਬੈਠਾ ॥ ਘਟ ਘਟ ਅੰਤਰਿ, ਤੂੰਹੈ ਵੁਠਾ (ਤੂੰਹੈਂ ਵੁੱਠਾ) ॥ ਸਭੇ ਸਾਝੀਵਾਲ (ਸਾਂਝੀਵਾਲ) ਸਦਾਇਨਿ (ਭਾਵ ਅਖਵਾਉਂਦੇ) ; ਤੂੰ, ਕਿਸੈ (ਤੋਂ) ਨ ਦਿਸਹਿ (ਦਿਸਹਿਂ) ਬਾਹਰਾ ਜੀਉ ॥੩॥ ਤੂੰ; ਆਪੇ, ਗੁਰਮੁਖਿ ਮੁਕਤਿ ਕਰਾਇਹਿ (ਕਰਾਇਹਿਂ))॥ ਤੂੰ; ਆਪੇ, ਮਨਮੁਖਿ ਜਨਮਿ ਭਵਾਇਹਿ (ਭਵਾਇਹਿਂ) ॥ ਨਾਨਕ ਦਾਸ ! ਤੇਰੈ (ਤੋਂ) ਬਲਿਹਾਰੈ ; ਸਭੁ ਤੇਰਾ ਖੇਲੁ ਦਸਾਹਰਾ (ਭਾਵ ਪ੍ਰਤੱਖ) ਜੀਉ ॥੪॥੨॥ ੯॥
ਮਾਝ, ਮਹਲਾ ੫ ॥
ਅਨਹਦੁ ਵਾਜੈ, ਸਹਜਿ ਸੁਹੇਲਾ ॥ ਸਬਦਿ ਅਨੰਦ ਕਰੇ, ਸਦ ਕੇਲਾ (ਕੇਲ੍ਹਾ ਭਾਵ ਕ੍ਰੀੜਾ, ਖੁਸ਼ੀਆਂ)) ॥ ਸਹਜ ਗੁਫਾ ਮਹਿ ਤਾੜੀ ਲਾਈ ; ਆਸਣੁ ਊਚ ਸਵਾਰਿਆ ਜੀਉ ॥੧॥ ਫਿਰਿ+ਘਿਰਿ, ਅਪੁਨੇ (‘ਪੁ’ ਔਂਕੜ ਉਚਾਰਨਾ ਜ਼ਰੂਰੀ) ਗ੍ਰਿਹ ਮਹਿ ਆਇਆ ॥ ਜੋ ਲੋੜੀਦਾ, ਸੋਈ ਪਾਇਆ ॥ ਤ੍ਰਿਪਤਿ ਅਘਾਇ ਰਹਿਆ ਹੈ, ਸੰਤਹੁ ! ਗੁਰਿ (ਨੇ) ਅਨਭਉ ਪੁਰਖੁ ਦਿਖਾਰਿਆ ਜੀਉ ॥੨॥ ਆਪੇ ਰਾਜਨੁ, ਆਪੇ ਲੋਗਾ (ਭਾਵ ਲੋਗ, ਲੋਕ, ਪ੍ਰਜਾ)॥ ਆਪਿ ਨਿਰਬਾਣੀ (ਭਾਵ ਨਿਰਲੇਪ), ਆਪੇ ਭੋਗਾ (ਭਾਵ ਗ੍ਰਹਿਸਤੀ)॥ ਆਪੇ ਤਖਤਿ (ਤਖ਼ਤ) ਬਹੈ, ਸਚੁ ਨਿਆਈ (ਨਿਆਈਂ) ; ਸਭ ਚੂਕੀ, ਕੂਕ ਪੁਕਾਰਿਆ ਜੀਉ ॥੩॥ ਜੇਹਾ ਡਿਠਾ; ਮੈ ਤੇਹੋ ਕਹਿਆ ॥ (ਪਰੰਤੂ) ਤਿਸੁ ਰਸੁ ਆਇਆ, ਜਿਨਿ (ਜਿਨ੍ਹ) ਭੇਦੁ ਲਹਿਆ ॥ ਜੋਤੀ ਜੋਤਿ ਮਿਲੀ, ਸੁਖੁ ਪਾਇਆ ; ਜਨ ਨਾਨਕ ! ਇਕੁ ਪਸਾਰਿਆ ਜੀਉ ॥੪॥੩॥੧੦॥
ਮਾਝ ਮਹਲਾ, ੫ ॥
ਜਿਤੁ+ਘਰਿ, ਪਿਰਿ (ਨੇ) ਸੋਹਾਗੁ ਬਣਾਇਆ ॥ ਤਿਤੁ+ਘਰਿ, ਸਖੀਏ ! ਮੰਗਲੁ ਗਾਇਆ ॥ ਅਨਦ ਬਿਨੋਦ, ਤਿਤੈ+ਘਰਿ (’ਚ) ਸੋਹਹਿ (ਸੋਹੈਂ) ; ਜੋ ਧਨ (ਭਾਵ ਇਸਤ੍ਰੀ), ਕੰਤਿ (ਨੇ) ਸਿਗਾਰੀ (ਸ਼ਿੰਗਾਰੀ) ਜੀਉ ॥੧॥ ਸਾ ਗੁਣਵੰਤੀ, ਸਾ ਵਡਭਾਗਣਿ ॥ ਪੁਤ੍ਰਵੰਤੀ, ਸੀਲਵੰਤਿ (ਸ਼ੀਲਵੰਤਿ), ਸੋਹਾਗਣਿ ॥ ਰੂਪਵੰਤਿ ਸਾ ਸੁਘੜਿ ਬਿਚਖਣਿ ; ਜੋ ਧਨ, ਕੰਤ (ਲਈ) ਪਿਆਰੀ ਜੀਉ ॥੨॥ ਅਚਾਰਵੰਤਿ ਸਾਈ ਪਰਧਾਨੇ ॥ ਸਭ ਸਿੰਗਾਰ (ਸ਼ਿੰਗਾਰ) ਬਣੇ, ਤਿਸੁ ਗਿਆਨੇ ॥ ਸਾ ਕੁਲਵੰਤੀ, ਸਾ ਸਭਰਾਈ (ਭਾਵ ਭਰਾਵਾਂ ਵਾਲ਼ੀ) ; ਜੋ ਪਿਰਿ+ਕੈ+ਰੰਗਿ (ਨਾਲ਼), ਸਵਾਰੀ ਜੀਉ ॥੩॥ ਮਹਿਮਾ ਤਿਸ ਕੀ, ਕਹਣੁ ਨ ਜਾਏ ॥ ਜੋ ਪਿਰਿ (ਨੇ) ਮੇਲਿ ਲਈ, ਅੰਗਿ (ਨਾਲ਼) ਲਾਏ (ਕੇ)॥ ਥਿਰੁ ਸੁਹਾਗੁ, ਵਰੁ ਅਗਮੁ (ਅਗੰਮ) ਅਗੋਚਰੁ ; ਜਨ ਨਾਨਕ ! ਪ੍ਰੇਮ ਸਾਧਾਰੀ ਜੀਉ ॥੪॥੪॥੧੧॥
ਮਾਝ, ਮਹਲਾ ੫ ॥
ਖੋਜਤ-ਖੋਜਤ, ਦਰਸਨ (ਦਰਸ਼ਨ) ਚਾਹੇ ॥ ਭਾਤਿ-ਭਾਤਿ (ਭਾਂਤਿ ਭਾਂਤਿ), ਬਨ-ਬਨ ਅਵਗਾਹੇ ॥ ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ; ਕੋਈ ਹੈ ਜੀਉ, ਆਣਿ (ਭਾਵ ਲਿਆ ਕੇ) ਮਿਲਾਵੈ ਜੀਉ ॥੧॥ ਖਟੁ ਸਾਸਤ (ਸ਼ਾਸਤ) ਬਿਚਰਤ (ਭਾਵ ਛੇ ਸ਼ਾਸਤ੍ਰ ਵਿਚਾਰਦੇ), ਮੁਖਿ (ਤੋਂ) ਗਿਆਨਾ ॥ ਪੂਜਾ ਤਿਲਕੁ, ਤੀਰਥ ਇਸਨਾਨਾ (ਇਸ਼ਨਾਨਾ) ॥ ਨਿਵਲੀ ਕਰਮ, ਆਸਨ ਚਉਰਾਸੀਹ (ਚੌਰਾਸੀਹ) ; ਇਨ ਮਹਿ ਸਾਂਤਿ (ਸ਼ਾਂਤਿ) ਨ ਆਵੈ ਜੀਉ ॥੨॥ ਅਨਿਕ ਬਰਖ, ਕੀਏ ਜਪ ਤਾਪਾ ॥ ਗਵਨੁ ਕੀਆ, ਧਰਤੀ ਭਰਮਾਤਾ ॥ ਇਕੁ ਖਿਨੁ, ਹਿਰਦੈ ਸਾਂਤਿ (ਸ਼ਾਂਤਿ) ਨ ਆਵੈ ; ਜੋਗੀ, ਬਹੁੜਿ-ਬਹੁੜਿ ਉਠਿ ਧਾਵੈ ਜੀਉ ॥੩॥ ਕਰਿ ਕਿਰਪਾ, ਮੋਹਿ (ਅੰਤ ਸਿਹਾਰੀ ਉਚਾਰਨਾ ਜ਼ਰੂਰੀ) ਸਾਧੁ ਮਿਲਾਇਆ ॥ ਮਨੁ ਤਨੁ ਸੀਤਲੁ (ਸ਼ੀਤਲ), ਧੀਰਜੁ ਪਾਇਆ ॥ ਪ੍ਰਭੁ ਅਬਿਨਾਸੀ (ਅਬਿਨਾਸ਼ੀ) ਬਸਿਆ ਘਟ ਭੀਤਰਿ ; ਹਰਿ ਮੰਗਲੁ, ਨਾਨਕੁ ਗਾਵੈ ਜੀਉ ॥੪॥੫॥੧੨॥
ਮਾਝ, ਮਹਲਾ ੫ ॥
ਪਾਰਬ੍ਰਹਮ ਅਪਰੰਪਰ ਦੇਵਾ ॥ ਅਗਮ (ਅਗੰਮ) ਅਗੋਚਰ ਅਲਖ (ਅਲੱਖ) ਅਭੇਵਾ ॥ ਦੀਨ-ਦਇਆਲ ਗੋਪਾਲ ਗੋਬਿੰਦਾ ; ਹਰਿ ਧਿਆਵਹੁ ਗੁਰਮੁਖਿ, ਗਾਤੀ (ਗਾੱਤੀ ਭਾਵ ਗਤੀ ਕਰਨ ਵਾਲ਼ਾ) ਜੀਉ ॥੧॥ ਗੁਰਮੁਖਿ, ਮਧੁਸੂਦਨੁ ਨਿਸਤਾਰੇ ॥ ਗੁਰਮੁਖਿ, ਸੰਗੀ ਕ੍ਰਿਸਨ (ਕ੍ਰਿਸ਼੍ਨ) ਮੁਰਾਰੇ ॥ ਦਇਆਲ ਦਮੋਦਰੁ, ਗੁਰਮੁਖਿ ਪਾਈਐ ; ਹੋਰਤੁ+ਕਿਤੈ ਨ ਭਾਤੀ (ਭਾਂਤੀ) ਜੀਉ ॥੨॥ ਨਿਰਹਾਰੀ, ਕੇਸਵ (ਕੇਸ਼ਵ), ਨਿਰਵੈਰਾ ॥ ਕੋਟਿ ਜਨਾ, ਜਾ ਕੇ ਪੂਜਹਿ (ਪੂਜਹਿਂ) ਪੈਰਾ ॥ ਗੁਰਮੁਖਿ, ਹਿਰਦੈ ਜਾ ਕੈ, ਹਰਿ ਹਰਿ ; ਸੋਈ ਭਗਤੁ ਇਕਾਤੀ (ਇਕਾਂਤੀ ਭਾਵ ਰੂਹਾਨੀਅਤ ਨਾ ਬਿਆਨ ਕਰਨ ਵਾਲ਼ਾ) ਜੀਉ ॥੩॥ ਅਮੋਘ ਦਰਸਨ (ਦਰਸ਼ਨ) ਬੇਅੰਤ ਅਪਾਰਾ ॥ ਵਡ ਸਮਰਥੁ ਸਦਾ ਦਾਤਾਰਾ ॥ ਗੁਰਮੁਖਿ, ਨਾਮੁ ਜਪੀਐ, ਤਿਤੁ (ਭਾਵ ਉਸ ਨਾਮ ਨਾਲ਼) ਤਰੀਐ ; ਗਤਿ, ਨਾਨਕ ! ਵਿਰਲੀ (ਵਿਰਲੀਂ) ਜਾਤੀ (ਭਾਵ ਵਿਰਲਿਆਂ ਨੇ ਜਾਣੀ) ਜੀਉ ॥੪॥੬॥੧੩॥
ਮਾਝ ਮਹਲਾ ੫ ॥
(ਰੱਬ ਦਾ) ਕਹਿਆ ਕਰਣਾ, ਦਿਤਾ (ਦਿੱਤਾ) ਲੈਣਾ ॥ ਗਰੀਬਾ ਅਨਾਥਾ (ਗ਼ਰੀਬਾਂ ਅਨਾਥਾਂ), ਤੇਰਾ ਮਾਣਾ ॥ ਸਭ ਕਿਛੁ ਤੂੰਹੈ (ਤੂੰਹੈਂ), ਤੂੰਹੈ (ਤੂੰਹੈਂ) ਮੇਰੇ ਪਿਆਰੇ ! ਤੇਰੀ ਕੁਦਰਤਿ ਕਉ (ਕੌ), ਬਲਿ ਜਾਈ (ਜਾਈਂ) ਜੀਉ ॥੧॥ ਭਾਣੈ (’ਚ) ਉਝੜ, ਭਾਣੈ ਰਾਹਾ (ਭਾਵ ਰਜ਼ਾ ’ਚ ਸਹੀ ਮਾਰਗ ਪੈਂਦਾ)॥ ਭਾਣੈ; ਹਰਿ-ਗੁਣ, ਗੁਰਮੁਖਿ ਗਾਵਾਹਾ ॥ ਭਾਣੈ, ਭਰਮਿ ਭਵੈ (ਭਵੈਂ) ਬਹੁ ਜੂਨੀ (ਜੁਨੀਂ); ਸਭ ਕਿਛੁ, ਤਿਸੈ ਰਜਾਈ (ਰਜ਼ਾਈ) ਜੀਉ ॥੨॥ ਨਾ ਕੋ ਮੂਰਖੁ, ਨਾ ਕੋ ਸਿਆਣਾ ॥ ਵਰਤੈ ਸਭ ਕਿਛੁ, ਤੇਰਾ ਭਾਣਾ ॥ ਅਗਮ (ਅਗੰਮ) ਅਗੋਚਰ ਬੇਅੰਤ ਅਥਾਹਾ ! ਤੇਰੀ ਕੀਮਤਿ, ਕਹਣੁ ਨ ਜਾਈ ਜੀਉ ॥੩॥ ਖਾਕੁ (ਖ਼ਾਕ) ਸੰਤਨ ਕੀ ਦੇਹੁ (ਥੋੜ੍ਹਾ ‘ਦੇਹਉ’ ਵਾਙ) ਪਿਆਰੇ ! ॥ ਆਇ ਪਇਆ, ਹਰਿ ! ਤੇਰੈ+ਦੁਆਰੈ (ਉੱਤੇ)॥ ਦਰਸਨੁ (ਦਰਸ਼ਨ) ਪੇਖਤ, ਮਨੁ ਆਘਾਵੈ ; ਨਾਨਕ ! ਮਿਲਣੁ ਸੁਭਾਈ (ਭਾਵ ਤੇਰੀ ਰਜ਼ਾ ’ਚ) ਜੀਉ ॥੪॥੭॥੧੪॥
ਮਾਝ, ਮਹਲਾ ੫ ॥
ਦੁਖੁ ਤਦੇ, ਜਾ (ਜਾਂ) ਵਿਸਰਿ ਜਾਵੈ ॥ ਭੁਖ ਵਿਆਪੈ ; ਬਹੁ ਬਿਧਿ ਧਾਵੈ ॥ ਸਿਮਰਤ ਨਾਮੁ ਸਦਾ ਸੁਹੇਲਾ ; ਜਿਸੁ ਦੇਵੈ, ਦੀਨ ਦਇਆਲਾ ਜੀਉ ॥੧॥ ਸਤਿਗੁਰੁ ਮੇਰਾ, ਵਡ ਸਮਰਥਾ (ਵੱਡ ਸਮਰੱਥਾ) ॥ ਜੀਇ ਸਮਾਲੀ (ਜੀ+ਇ ਸੰਮ੍ਾਲੀਂ ਭਾਵ ਦਿਲੋਂ ਯਾਦ ਕਰਦਾ), ਤਾ (ਤਾਂ) ਸਭੁ ਦੁਖੁ ਲਥਾ (ਦੁੱਖ ਲੱਥਾ)॥ ਚਿੰਤਾ ਰੋਗੁ, ਗਈ ਹਉ (ਹੌਂ) ਪੀੜਾ ; ਆਪਿ ਕਰੇ ਪ੍ਰਤਿਪਾਲਾ ਜੀਉ ॥੨॥ ਬਾਰਿਕ ਵਾਂਗੀ, ਹਉ (ਹੌਂ) ਸਭ ਕਿਛੁ ਮੰਗਾ (ਮੰਗਾਂ)॥ ਦੇਦੇ (ਦੇਂਦੇ) ਤੋਟਿ ਨਾਹੀ (ਨਾਹੀਂ), ਪ੍ਰਭ ਰੰਗਾ (ਰੰਗਾਂ, ਭਾਵ ਰੱਬ ਦੇ ਪਦਾਰਥਾਂ ’ਚ)॥ ਪੈਰੀ (ਪੈਰੀਂ) ਪੈ ਪੈ (ਕੇ) ਬਹੁਤੁ ਮਨਾਈ (ਮਨਾਈਂ); ਦੀਨ ਦਇਆਲ ਗੋਪਾਲਾ ਜੀਉ ॥੩॥ ਹਉ (ਹਉਂ) ਬਲਿਹਾਰੀ, ਸਤਿਗੁਰ ਪੂਰੇ ॥ ਜਿਨਿ (ਜਿਨ੍ਹ) ਬੰਧਨ ਕਾਟੇ, ਸਗਲੇ ਮੇਰੇ ॥ ਹਿਰਦੈ ਨਾਮੁ ਦੇ (ਭਾਵ ਦੇ ਕੇ), ਨਿਰਮਲ ਕੀਏ ; ਨਾਨਕ ! ਰੰਗਿ ਰਸਾਲਾ ਜੀਉ ॥੪॥੮॥੧੫॥
ਮਾਝ, ਮਹਲਾ ੫ ॥
ਲਾਲ ਗੋਪਾਲ ! ਦਇਆਲ ਰੰਗੀਲੇ ! ॥ ਗਹਿਰ ਗੰਭੀਰ ! ਬੇਅੰਤ ਗੋਵਿੰਦੇ ! ॥ ਊਚ ਅਥਾਹ ! ਬੇਅੰਤ ਸੁਆਮੀ ! ਸਿਮਰਿ ਸਿਮਰਿ, ਹਉ (ਹਉਂ) ਜੀਵਾਂ ਜੀਉ ॥੧॥ ਦੁਖ-ਭੰਜਨ ! ਨਿਧਾਨ ਅਮੋਲੇ ॥ ਨਿਰਭਉ ਨਿਰਵੈਰ ! ਅਥਾਹ ਅਤੋਲੇ ! ॥ ਅਕਾਲ ਮੂਰਤਿ ! ਅਜੂਨੀ ਸੰਭੌ ! ਮਨਿ ਸਿਮਰਤ, ਠੰਢਾ ਥੀਵਾਂ ਜੀਉ ॥੨॥ ਸਦਾ ਸੰਗੀ, ਹਰਿ ਰੰਗ ਗੋਪਾਲਾ ॥ ਊਚ ਨੀਚ, ਕਰੇ ਪ੍ਰਤਿਪਾਲਾ ॥ ਨਾਮੁ ਰਸਾਇਣੁ, ਮਨੁ ਤ੍ਰਿਪਤਾਇਣੁ ; ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥ ਦੁਖਿ+ਸੁਖਿ (’ਚ), ਪਿਆਰੇ ! ਤੁਧੁ ਧਿਆਈ (ਧਿਆਈਂ) ॥ ਏਹ ਸੁਮਤਿ (ਸੁਮੱਤਿ), ਗੁਰੂ ਤੇ ਪਾਈ ॥ ਨਾਨਕ ਕੀ ਧਰ ਤੂੰਹੈ (ਤੂੰਹੈਂ) ਠਾਕੁਰ ! ਹਰਿ ਰੰਗਿ (ਰਾਹੀਂ), ਪਾਰਿ ਪਰੀਵਾਂ ਜੀਉ ॥੪॥੯॥੧੬॥
ਮਾਝ, ਮਹਲਾ ੫ ॥
ਧੰਨੁ ਸੁ ਵੇਲਾ; ਜਿਤੁ, ਮੈ (ਭਾਵ ਮੈਨੂੰ) ਸਤਿਗੁਰੁ ਮਿਲਿਆ ॥ ਸਫਲੁ ਦਰਸਨੁ (ਦਰਸ਼ਨ), ਨੇਤ੍ਰ ਪੇਖਤ ਤਰਿਆ ॥ ਧੰਨੁ ਮੂਰਤ ਚਸੇ ਪਲ ਘੜੀਆ (ਘੜੀਆਂ); ਧੰਨਿ ਸੁ ਓਇ ਸੰਜੋਗਾ ਜੀਉ ॥੧॥ ਉਦਮੁ ਕਰਤ, ਮਨੁ ਨਿਰਮਲੁ ਹੋਆ ॥ ਹਰਿ ਮਾਰਗਿ (ਉੱਤੇ) ਚਲਤ, ਭ੍ਰਮੁ ਸਗਲਾ ਖੋਇਆ ॥ ਨਾਮੁ ਨਿਧਾਨੁ, ਸਤਿਗੁਰੂ (ਨੇ) ਸੁਣਾਇਆ ; ਮਿਟਿ ਗਏ ਸਗਲੇ ਰੋਗਾ ਜੀਉ ॥੨॥ ਅੰਤਰਿ ਬਾਹਰਿ, ਤੇਰੀ ਬਾਣੀ ॥ ਤੁਧੁ ਆਪਿ ਕਥੀ, ਤੈ (ਤੈਂ) ਆਪਿ ਵਖਾਣੀ ॥ ਗੁਰਿ (ਨੇ) ਕਹਿਆ, ਸਭੁ ਏਕੋ-ਏਕੋ ; ਅਵਰੁ ਨ ਕੋਈ ਹੋਇਗਾ ਜੀਉ ॥੩॥ ਅੰਮ੍ਰਿਤ ਰਸੁ ਹਰਿ, ਗੁਰ ਤੇ ਪੀਆ ॥ ਹਰਿ ਪੈਨਣੁ, ਨਾਮੁ ਭੋਜਨੁ ਥੀਆ (ਭਾਵ ਬਣਿਆ)॥ ਨਾਮਿ (ਰਾਹੀਂ) ਰੰਗ, ਨਾਮਿ ਚੋਜ ਤਮਾਸੇ (ਤਮਾਸ਼ੇ) ; ਨਾਉ (ਨਾਉਂ), ਨਾਨਕ ! ਕੀਨੇ ਭੋਗਾ ਜੀਉ ॥੪॥੧੦॥੧੭॥
ਮਾਝ ਮਹਲਾ ੫ ॥
ਸਗਲ ਸੰਤਨ ਪਹਿ, ਵਸਤੁ (‘ਤੁ’ ਥੋੜ੍ਹਾ ਔਂਕੜ ਉਚਾਰਨਾ ਜ਼ਰੂਰੀ) ਇਕ ਮਾਂਗਉ (ਮਾਂਗਉਂ)॥ ਕਰਉ (ਕਰੌਂ) ਬਿਨੰਤੀ, ਮਾਨੁ ਤਿਆਗਉ (ਤਿਆਗੌਂ)॥ ਵਾਰਿ-ਵਾਰਿ ਜਾਈ (ਜਾਈਂ) ਲਖ ਵਰੀਆ ; ਦੇਹੁ (ਥੋੜ੍ਹਾ ‘ਦੇਹਉ’ ਵਾਙ) ਸੰਤਨ ਕੀ ਧੂਰਾ ਜੀਉ ॥੧॥ ਤੁਮ ਦਾਤੇ, ਤੁਮ ਪੁਰਖ ਬਿਧਾਤੇ ॥ ਤੁਮ ਸਮਰਥ (ਸਮਰੱਥ), ਸਦਾ ਸੁਖਦਾਤੇ ॥ ਸਭ ਕੋ ਤੁਮ ਹੀ ਤੇ ਵਰਸਾਵੈ ; ਅਉਸਰੁ (ਔਸਰ) ਕਰਹੁ ਹਮਾਰਾ (ਹਮ੍ਾਰਾ) ਪੂਰਾ ਜੀਉ ॥੨॥ ਦਰਸਨਿ+ਤੇਰੈ (ਦਰਸ਼ਨ ਤੇਰੈ), ਭਵਨ ਪੁਨੀਤਾ ॥ ਆਤਮ-ਗੜੁ (ਗੜ੍ਹ) ਬਿਖਮੁ ; ਤਿਨਾ (ਤਿਨ੍ਹਾਂ) ਹੀ ਜੀਤਾ ॥ ਤੁਮ ਦਾਤੇ, ਤੁਮ ਪੁਰਖ ਬਿਧਾਤੇ ; ਤੁਧੁ ਜੇਵਡੁ, ਅਵਰੁ ਨ ਸੂਰਾ (ਭਾਵ ਸੂਰਮਾ) ਜੀਉ ॥੩॥ ਰੇਨੁ ਸੰਤਨ ਕੀ, ਮੇਰੈ+ਮੁਖਿ (ਨਾਲ਼) ਲਾਗੀ ॥ ਦੁਰਮਤਿ ਬਿਨਸੀ ; ਕੁਬੁਧਿ (ਕੁਬੁੱਧਿ) ਅਭਾਗੀ ॥ ਸਚ (ਦੇ) ਘਰਿ ਬੈਸਿ ਰਹੇ, ਗੁਣ ਗਾਏ ; ਨਾਨਕ ! ਬਿਨਸੇ ਕੂਰਾ ਜੀਉ ॥੪॥੧੧॥੧੮॥
ਮਾਝ, ਮਹਲਾ ੫ ॥
ਵਿਸਰੁ ਨਾਹੀ (ਨਾਹੀਂ), ਏਵਡ ਦਾਤੇ ! ॥ ਕਰਿ ਕਿਰਪਾ, ਭਗਤਨ ਸੰਗਿ ਰਾਤੇ ॥ ਦਿਨਸੁ ਰੈਣਿ ਜਿਉ (ਜਿਉਂ) ਤੁਧੁ ਧਿਆਈ (ਧਿਆਈਂ) ; ਏਹੁ (ਏਹ) ਦਾਨੁ ਮੋਹਿ (ਅੰਤ ਸਿਹਾਰੀ ਉਚਾਰਨਾ ਜ਼ਰੂਰੀ) ਕਰਣਾ ਜੀਉ ॥੧॥ ਮਾਟੀ ਅੰਧੀ, ਸੁਰਤਿ ਸਮਾਈ (ਭਾਵ ਜੜ੍ਹ ਸਰੀਰ ’ਚ ਚੇਤਨਾ ਪਾਈ)॥ ਸਭ ਕਿਛੁ ਦੀਆ, ਭਲੀਆ ਜਾਈ (ਭਾਵ ਹਰ ਇੱਕ ਵਸਤੂ ਸਮੇਤ ਚੰਗੀ ਥਾਂ ਬਖ਼ਸ਼ੀ ਹੈ) ॥ ਅਨਦ ਬਿਨੋਦ ਚੋਜ ਤਮਾਸੇ (ਤਮਾਸ਼ੇ); ਤੁਧੁ ਭਾਵੈ, ਸੋ ਹੋਣਾ ਜੀਉ ॥੨॥ ਜਿਸ ਦਾ ਦਿਤਾ (ਦਿੱਤਾ), ਸਭੁ ਕਿਛੁ ਲੈਣਾ ॥ ਛਤੀਹ ਅੰਮ੍ਰਿਤ, ਭੋਜਨੁ ਖਾਣਾ ॥ ਸੇਜ ਸੁਖਾਲੀ, ਸੀਤਲੁ (ਸ਼ੀਤਲ) ਪਵਣਾ (ਭਾਵ ਹਵਾ); ਸਹਜ ਕੇਲ (ਕੇਲ੍ਹ) ਰੰਗ ਕਰਣਾ ਜੀਉ ॥੩॥ ਸਾ ਬੁਧਿ ਦੀਜੈ; ਜਿਤੁ, ਵਿਸਰਹਿ ਨਾਹੀ (ਵਿਸਰਹਿਂ ਨਾਹੀਂ) ॥ ਸਾ ਮਤਿ ਦੀਜੈ; ਜਿਤੁ, ਤੁਧੁ ਧਿਆਈ (ਧਿਆਈਂ) ॥ ਸਾਸ ਸਾਸ ਤੇਰੇ ਗੁਣ ਗਾਵਾ (ਗਾਵਾਂ) ; ਓਟ, ਨਾਨਕ ! ਗੁਰ ਚਰਣਾ (ਚਰਣਾਂ) ਜੀਉ ॥੪॥੧੨॥੧੯॥
ਮਾਝ, ਮਹਲਾ ੫ ॥
ਸਿਫਤਿ ਸਾਲਾਹਣੁ, ਤੇਰਾ ਹੁਕਮੁ, ਰਜਾਈ (ਰਜ਼ਾਈ) ! ॥ ਸੋ ਗਿਆਨੁ ਧਿਆਨੁ, ਜੋ ਤੁਧੁ ਭਾਈ (ਭਾਵ ਪਸੰਦ)॥ ਸੋਈ ਜਪੁ, ਜੋ ਪ੍ਰਭ ਜੀਉ ਭਾਵੈ ; ਭਾਣੈ (’ਚ), ਪੂਰ ਗਿਆਨਾ ਜੀਉ ॥੧॥ ਅੰਮ੍ਰਿਤੁ ਨਾਮੁ ਤੇਰਾ, ਸੋਈ ਗਾਵੈ ॥ ਜੋ, ਸਾਹਿਬ ! ਤੇਰੈ+ਮਨਿ ਭਾਵੈ ॥ ਤੂੰ ਸੰਤਨ ਕਾ, ਸੰਤ ਤੁਮਾਰੇ (ਤੁਮ੍ਾਰੇ) ; ਸੰਤ+ਸਾਹਿਬ (ਦਾ) ਮਨੁ ਮਾਨਾ ਜੀਉ ॥੨॥ ਤੂੰ ਸੰਤਨ ਕੀ ਕਰਹਿ (ਕਰਹਿਂ), ਪ੍ਰਤਿਪਾਲਾ ॥ ਸੰਤ ਖੇਲਹਿ (ਖੇਲਹਿਂ) ਤੁਮ ਸੰਗਿ; ਗੋਪਾਲਾ ! ॥ ਅਪੁਨੇ ਸੰਤ, ਤੁਧੁ ਖਰੇ ਪਿਆਰੇ ; ਤੂ ਸੰਤਨ ਕੇ ਪ੍ਰਾਨਾ ਜੀਉ ॥੩॥ ਉਨ ਸੰਤਨ ਕੈ, ਮੇਰਾ ਮਨੁ ਕੁਰਬਾਨੇ ॥ ਜਿਨ (ਜਿਨ੍ਹ) ਤੂੰ ਜਾਤਾ (ਭਾਵ ਜਿਨ੍ਹਾਂ ਨੇ ਤੈਨੂੰ ਜਾਣਿਆ); ਜੋ, ਤੁਧੁ ਮਨਿ ਭਾਨੇ (ਭਾਵ ਪਸੰਦ)॥ ਤਿਨ (ਤਿਨ੍ਹ) ਕੈ ਸੰਗਿ, ਸਦਾ ਸੁਖੁ ਪਾਇਆ ; ਹਰਿ ਰਸ, ਨਾਨਕ ! ਤ੍ਰਿਪਤਿ ਅਘਾਨਾ ਜੀਉ ॥੪॥੧੩॥ ੨੦॥
ਮਾਝ, ਮਹਲਾ ੫ ॥
ਤੂੰ ਜਲ-ਨਿਧਿ (ਭਾਵ ਸਮੁੰਦਰ), ਹਮ ਮੀਨ ਤੁਮਾਰੇ (ਤੁਮ੍ਾਰੇ)॥ ਤੇਰਾ ਨਾਮੁ ਬੂੰਦ, ਹਮ ਚਾਤ੍ਰਿਕ ਤਿਖਹਾਰੇ (ਭਾਵ ਪਿਆਸੇ)॥ ਤੁਮਰੀ (ਤੁਮ੍ਹਰੀ) ਆਸ, ਪਿਆਸਾ ਤੁਮਰੀ (ਤੁਮ੍ਹਰੀ) ; ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥ ਜਿਉ (ਜਿਉਂ) ਬਾਰਿਕੁ, ਪੀ (ਕੇ) ਖੀਰੁ ਅਘਾਵੈ ॥ ਜਿਉ (ਜਿਉਂ) ਨਿਰਧਨੁ, ਧਨੁ ਦੇਖਿ (ਕੇ) ਸੁਖੁ ਪਾਵੈ ॥ ਤ੍ਰਿਖਾਵੰਤ, ਜਲੁ ਪੀਵਤ ਠੰਢਾ ; ਤਿਉ (ਤਿਉਂ) ਹਰਿ ਸੰਗਿ, ਇਹੁ (ਇਹ) ਮਨੁ ਭੀਨਾ (ਭਿੱਜਿਆ) ਜੀਉ ॥੨॥ ਜਿਉ (ਜਿਉਂ) ਅੰਧਿਆਰੈ (’ਚ), ਦੀਪਕੁ ਪਰਗਾਸਾ ॥ ਭਰਤਾ ਚਿਤਵਤ (ਭਾਵ ਪਤੀ ਨੂੰ ਉਡੀਕਦਿਆਂ), ਪੂਰਨ ਆਸਾ ॥ ਮਿਲਿ ਪ੍ਰੀਤਮ, ਜਿਉ (ਜਿਉਂ) ਹੋਤ ਅਨੰਦਾ ; ਤਿਉ (ਤਿਉਂ), ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥ ਸੰਤਨ ਮੋ ਕਉ, ਹਰਿ ਮਾਰਗਿ (ਉੱਤੇ) ਪਾਇਆ ॥ ਸਾਧ ਕ੍ਰਿਪਾਲਿ (ਨੇ), ਹਰਿ ਸੰਗਿ ਗਿਝਾਇਆ ॥ ਹਰਿ ਹਮਰਾ, ਹਮ ਹਰਿ ਕੇ ਦਾਸੇ ; ਨਾਨਕ ! ਸਬਦੁ ਗੁਰੂ, ਸਚੁ ਦੀਨਾ ਜੀਉ ॥੪॥੧੪॥੨੧॥