33 C
Jalandhar
Thursday, April 2, 2026
spot_img
Home Blog Page 92

ਆਪਣੇ ਪੈਰੀਂ ਤੁਰਨ ਦਾ ਆਪਣਾ ਅਨੰਦ-1

0

ਆਪਣੇ ਪੈਰੀਂ ਤੁਰਨ ਦਾ ਆਪਣਾ ਅਨੰਦ-1

ਪ੍ਰਿੰ. ਸਰਵਣ ਸਿੰਘ

ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਤੱਤ ਸਾਰ ਇਹੋ ਹੈ ਕਿ ਜਿੰਨੇ ਜੋਗਾ ਕੋਈ ਹੈ, ਉਸ ਤੋਂ ਵੱਧ ਨਹੀਂ ਤਾਂ ਓਨਾ ਜ਼ਰੂਰ ਕਾਰਜ ਕਰਦਾ ਰਹੇ। ਐਵੇਂ ਆਲਸ ਤੇ ਸੁਖ ਆਰਾਮ ਵਿਚ ਵਿਹਲਾ ਬੈਠਾ ਆਪਣੀ ਸਿਹਤ ਨਾ ਗੁਆਵੇ। ਘੱਟੋ ਘੱਟ ਪੈਰੀਂ ਤੁਰਨਾ ਨਾ ਛੱਡੇ।

ਤੁਰਨਾ ਕੁਦਰਤ ਦੀ ਦਾਤ ਹੈ ਪਰ ਕਈਆਂ ਨੂੰ ਇਸ ਦੀ ਉੱਕਾ ਹੀ ਸਾਰ ਨਹੀਂ। ਲੱਤਾਂ ਪੈਰਾਂ ਨੂੰ ਉਹ ਤੁਰਨ ਲਈ ਨਹੀਂ ਵਰਤ ਰਹੇ। ਬੇਸਮਝੀ ਵਿਚ ਹੀ ਸਮਝ ਬੈਠੇ ਹਨ ਕਿ ਤੁਰਨਾ ਗ਼ਰੀਬਾਂ ਦੀ ਮਜਬੂਰੀ ਹੈ। ਕਹਿੰਦੇ ਰਹਿੰਦੇ ਹਨ ਬੰਦਾ ਤੰਗੀ ਤੇ ਨੰਗ ਮਲੰਗੀ ’ਚ ਹੀ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਕਿਸੇ ਦੇ ਕੰਧਾੜੀਂ ਯਾਨੀ ਰਿਕਸ਼ੇ ’ਤੇ ਚੜ੍ਹ ਬਹੇ। ਉਸ ਦੀ ਟੌਰ੍ਹ, ਸ਼ਾਨ ਤੇ ਸਰਦਾਰੀ ਇਸੇ ਵਿਚ ਹੈ। ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਤੇ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ !

ਇਹੋ ਕਾਰਨ ਹੈ ਕਿ ਸਾਡੇ ਬਹੁਤੇ ਬੰਦੇ, ਖ਼ਾਸ ਕਰ ਕੇ ਉਤਲੇ ਤਬਕੇ ਦੇ ਲੋਕ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਤੁਰਨ ਫਿਰਨ ਦੀਆਂ ਨਿਆਮਤਾਂ (ਬਖ਼ਸ਼ਸ਼ਾਂ) ਤੋਂ ਵਾਂਝੇ ਹੋ ਰਹੇ ਹਨ। ਤੁਰਨਾ ਫਿਰਨਾ ਛੱਡ ਕੇ ਉਹਨਾਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਗੁਆ ਲਈਆਂ ਹਨ ਤੇ ਬਾਕੀ ਬਚਦੀਆਂ ਵੀ ਗੁਆਉਣ ਦੇ ਰਾਹ ਪਏ ਹੋਏ ਹਨ। ਸਰਦੇ ਬਰਦੇ ਹੋਣ ਦੇ ਬਾਵਜੂਦ ਦੁਖੀ ਹਨ।

ਦਾਨੇ (ਸਿਆਣੇ) ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ। ਕਹਿਣ ਵਾਲੀ ਗੱਲ ਇਕ ਹੋਰ ਵੀ ਹੈ ਕਿ ਗਿੱਟੇ ਗੋਡੇ ਗਏ ਤਾਂ ਬੰਦਾ ਜਹੰਨਮ (ਨਰਕ ਵਿਚ) ਗਿਆ ! ਹੈਰਾਨੀ ਦੀ ਗੱਲ ਹੈ ਕਿ ਗਿੱਟੇ ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ।  ਸੌ ’ਚੋਂ ਨੱਬੇ ਬਿਮਾਰੀਆਂ ਪੈਰੀਂ ਤੋਰਾ ਫੇਰਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ।

ਬਿਮਾਰੀਆਂ ਸਰੀਰਕ ਮੁਸ਼ੱਕਤ ਕਰਨ ਵਾਲਿਆਂ ਨੂੰ ਨਹੀਂ, ਸਗੋਂ ਉਨ੍ਹਾਂ ਨੂੰ ਲੱਗਦੀਆਂ ਹਨ ਜਿਹੜੇ ਦੁਕਾਨਾਂ, ਦਫਤਰਾਂ, ਸਟੋਰਾਂ, ਸੋਫਿਆਂ, ਕਾਰਾਂ, ਟਰੱਕਾਂ, ਟੈਕਸੀਆਂ ਤੇ ਕੋਠੀਆਂ-ਬੰਗਲਿਆਂ ਵਿਚ ਬੈਠੇ ਰਹਿੰਦੇ ਹਨ। ਜਿਹੜੇ ਦਿਮਾਗੀ ਮਿਹਨਤ ਤਾਂ ਕਰਦੇ ਹਨ ਪਰ ਸਰੀਰਕ ਹਿੱਲਜੁਲ ਬਿਲਕੁਲ ਨਹੀਂ ਕਰਦੇ। ਬੈਠੇ ਬੈਠਿਆਂ ਦੇ ਢਿੱਡ ਵਧੀ ਜਾਂਦੇ ਹਨ ਤੇ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ। ਅਜਿਹੇ ਬੰਦਿਆਂ ਤੇ ਔਰਤਾਂ ਲਈ ਪੈਰੀਂ ਤੁਰਨਾ ਬਹੁਤ ਜ਼ਰੂਰੀ ਹੈ। ਬੱਸ ਰਤਾ ਕੁ ਵਿਹਲ, ਥੋੜ੍ਹਾ ਜਿਹਾ ਉੱਦਮ ਤੇ ਮਾੜੀ ਮੋਟੀ ਕਲਪਨਾ ਦੀ ਹੀ ਲੋੜ ਹੈ। ਤੇਲ ਪਟਰੋਲ ਵੀ ਬਚੇਗਾ, ਹਵਾ ਵੀ ਸਾਫ ਸੁਥਰੀ ਮਿਲੇਗੀ, ਭੀੜ ਭੜੱਕੇ ਤੋਂ ਵੀ ਬਚਾਅ ਹੋਵੇਗਾ ਤੇ ਕਿਸੇ ’ਤੇ ਭਾਰ ਵੀ ਨਹੀਂ ਬਣਨਾ ਪਵੇਗਾ। ਇਕ ਪੰਥ, ਕਈ ਕਾਜ ਵਾਲੀ ਗੱਲ ਹੋਵੇਗੀ। ਜੇਕਰ ਸਵੇਰ ਵੇਲੇ ਸੈਰ ਕਰਨ ਦਾ ਸਮਾਂ ਨਿਕਲ ਸਕੇ ਤਾਂ ਸੋਨੇ ’ਤੇ ਸੁਹਾਗਾ ਹੋਵੇਗਾ।

ਤੁਰਨਾ, ਸਹਿਜ, ਸੁਭਾਵਕ, ਸੌਖੀ, ਸਸਤੀ ਤੇ ਸਭ ਤੋਂ ਵਧੀਆ ਕਸਰਤ ਹੈ। ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਵਰਜਸ਼ ਹੋ ਜਾਂਦੀ ਹੈ। ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉੱਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ ? ਚੌਪਾਏ ਤੋਂ ਦੋਪਾਏ ਬਣੇ ਬੰਦੇ ਕੋਲ ਦੋ ਪੈਰ ਇਸੇ ਲਈ ਰਹਿ ਗਏ ਹਨ ਕਿ ਇਨ੍ਹਾਂ ਨਾਲ ਤੁਰਿਆ, ਵਗਿਆ ਤੇ ਦੌੜਿਆ ਜਾਵੇ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਦਾ ਬੋਝ ਹਲਕਾ ਰੱਖਦਿਆਂ ਜੁੱਸੇ (ਸਰੀਰ) ਨੂੰ ਤੰਦਰੁਸਤ ਰੱਖਿਆ ਜਾਵੇ।

ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਕਿ ਇਨ੍ਹਾਂ ਅੰਗਾਂ ਦੀ ਵਰਤੋਂ ਕਰਨ ਵਾਲੇ ਨੂੰ ਲੋੜ ਨਹੀਂ। ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ ਤੇ ਬੰਦਾ ਵੇਖਦਾ ਰਹਿ ਜਾਂਦਾ ਹੈ। ਇਸ ਲਈ ਜੀਂਦੇ ਜਾਗਦੇ ਬੰਦੇ ਕਦੇ ਵੀ ਕੁਦਰਤ ਨੂੰ ਅਜਿਹਾ ਮੌਕਾ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਅੰਗਾਂ ਦੀ ਸੱਤਿਆ ਮਾਰ ਦੇਵੇ। ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖ਼ੁਦ ਉਸ ਨੂੰ ਅਜਿਹਾ ਕਰਨ ਦਾ ਮੌਕਾ ਦਿੰਦਾ ਹੈ। ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ ਕੁਦਰਤ ਉਹਦੇ ਬਲਿਹਾਰ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ (ਉਮਰ, ਜ਼ਿੰਦਗੀ) ਬਖ਼ਸ਼ਦੀ ਹੈ।

ਇਹ ਠੀਕ ਹੈ ਕਿ ਆਮ ਬੰਦਾ ਬਹਾਨੇਬਾਜ਼ ਹੁੰਦਾ ਹੈ। ਉਹ ਤੁਰਨ ਤੋਂ ਬਚਣ ਦੇ ਲੱਖ ਬਹਾਨੇ ਬਣਾ ਸਕਦਾ ਹੈ। ਮਸਲਨ ਸਮਾਂ ਨਹੀਂ, ਤੁਰਨ ਲਈ ਥਾਂ ਨਹੀਂ, ਸਾਹ ਚੜ੍ਹਦਾ ਹੈ, ਹੱਡ ਪੈਰ ਦੁਖਦੇ ਹਨ, ਤੁਰਨ ਵਾਲੇ ਬੂਟ ਨਹੀਂ ਤੇ ਤੁਰਦਿਆਂ ਨੂੰ ਕੁੱਤੇ ਭੌਂਕਦੇ ਹਨ। ਹਨ੍ਹੇਰੇ ਸਵੇਰੇ ਬਾਹਰ ਨਿਕਲਣ ਦਾ ਵੇਲਾ ਨਹੀਂ, ਕੋਈ ਅਗਵਾ ਕਰ ਲਏਗਾ, ਪੁਲਿਸ ਘੇਰ ਲਏਗੀ। ਹੋਰ ਤਾਂ ਹੋਰ ਆਂਢੀ ਗੁਆਂਢੀ ਤੇ ਰਾਹ ਖਹਿੜੇ ਮਿਲਣ ਵਾਲੇ ਕੀ ਕਹਿਣਗੇ ? ਲਓ ਇਹ ਤਾਂ ਚੰਗਾ ਭਲਾ ਹੈ, ਸੁੱਖ ਨਾਲ ਕਮਾਈ ਵੀ ਬਥੇਰੀ ਐ ਤੇ ਫਿਰ ਵੀ ਨੰਗਾਂ ਵਾਂਗ ਤੁਰਿਆ ਜਾਂਦੈ। ਜੱਗ ਜ਼ਮਾਨੇ ਦਾ ਸੂਮ ! ਹੱਦ ਦਰਜੇ ਦਾ ਕੰਜੂਸ ! ! ਕੋਈ ਪੁੱਛੇ, ਤੁਰਨ ਵਾਲਾ ਕਿਸੇ ’ਤੇ ਭਾਰ ਤਾਂ ਨਹੀਂ ਬਣ ਰਿਹਾ ਬਈ ਉਹ ਏਨੀਆਂ ਗੱਲਾਂ ਕਰਨਗੇ ?

ਬਹਾਨੇਬਾਜ਼ਾਂ ਦੀ ਅਜਿਹੀ ਸੋਚ ਦੇ ਉਲਟ ਵਾੲ੍ਹੀਟ ਹਾਊਸ ’ਚ ਰਹਿੰਦੇ ਅਮਰੀਕਾ ਦੇ ਪ੍ਰਧਾਨ ਵੀ ਤੁਰਨ ਤੇ ਜੌਗਿੰਗ ਕਰਨ ਦਾ ਸਮਾਂ ਕੱਢਦੇ ਰਹੇ ਹਨ। ਬਰਾਕ ਉਬਾਮਾ ਛਾਲਾਂ ਮਾਰਦਾ ਰਿਹੈ। ਸਿੱਟੇ ਵਜੋਂ ਉਹਦਾ ਜੁੱਸਾ ਵੀ ਛਾਂਟਵਾਂ ਰਿਹਾ। ਪੱਛਮੀ ਮੁਲਕਾਂ ਵਿਚ ਮੇਮਾਂ ਤੇ ਸਾਹਬਾਂ ਨੇ ਤੁਰਨ ਫਿਰਨ ਦਾ ਗਾਹ ਪਾਇਆ ਹੋਇਐ। ਜਦੋਂ ਉਹ ਸੜਕਾਂ ’ਤੇ ਪਾਰਕਾਂ ਵਿਚ ਸ਼ਰ੍ਹੇਆਮ ਪੈਰੀਂ ਤੁਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੰਜੂਸ ਨਹੀਂ ਕਹਿੰਦਾ। ਮੈਂ ਆਪਣੀਆਂ ਵਿਦੇਸ਼ ਫੇਰੀਆਂ ਦੌਰਾਨ ਪਾਰਕਾਂ ਦੀਆਂ ਰੌਣਕਾਂ ਵੇਖੀਆਂ ਹਨ। ਪਾਰਕਾਂ ਅੰਦਰ ਮੇਮਾਂ ਤੇ ਸਾਹਬ ਰੇਵੀਏ (ਧੀਮੇ ਦੌੜਨਾ) ਪਏ ਹੁੰਦੇ ਨੇ। ਉਹ ਸਾਹਮਣਿਓਂ ਮਿਲਣ ਵਾਲੇ ਹਰੇਕ ਬੰਦੇ ਨੂੰ ਮੁਸਕਰਾ ਕੇ ਗੁੱਡ ਮਾਰਨਿੰਗ ਕਹਿੰਦੇ ਨੇ। ਉਹ ਜੁਆਨ ਰਹਿਣ ਤੇ ਸਰੀਰ ਸਡੌਲ ਬਣਾਈ ਰੱਖਣ ਲਈ ਦੁੜੰਗੇ ਮਾਰਦੇ ਫਿਰਦੇ ਨੇ। ‘ਕੋਈ ਕੀ ਕਹੇਗਾ’, ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਇਹ ਵਾਧੂ ਦੀ ਟੀਕਾ ਟਿੱਪਣੀ ਤਾਂ ਸਾਡੇ ਲੋਕਾਂ ਦੀ ਹੀ ਸਹੇੜੀ ਹੋਈ ਹੈ।

ਅਮਰੀਕਾ-ਕੈਨੇਡਾ ਕਾਰਾਂ ਗੱਡੀਆਂ ਦੇ ਦੇਸ਼ ਹਨ। ਸੜਕਾਂ ’ਤੇ ਤਿੰਨ-ਤਿੰਨ, ਚਾਰ-ਚਾਰ ਕਾਰਾਂ ਬਰਾਬਰ ਭੱਜੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਹਰ ਬੰਦੇ ਕੋਲ ਮੋਟਰ ਕਾਰ ਹੈ, ਪਰ ਪੈਦਲ ਤੁਰੇ ਜਾਂਦੇ ਬੰਦੇ ਦਾ ਏਨਾ ਸਤਿਕਾਰ ਹੈ ਕਿ ਜੇ ਉਹਨੇ ਸੜਕ ਪਾਰ ਕਰਨੀ ਹੋਵੇ ਤਾਂ ਕਾਰਾਂ ਰੁਕ ਜਾਂਦੀਆਂ ਹਨ ਤੇ ਪੈਦਲ ਬੰਦੇ ਨੂੰ ਸੜਕ ਪਾਰ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਮੈਂ ਸੜਕ ਕੰਢੇ ਖੜ੍ਹ ਕੇ ਆਸੇ ਪਾਸੇ ਵੇਖਦਾ ਸੀ ਕਿ ਕਾਰਾਂ ਦਾ ਆਉਣ ਜਾਣ ਬੰਦ ਹੋਵੇ ਤਾਂ ਸੜਕ ਪਾਰ ਕਰਾਂ। ਦੇਸ਼ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ, ਪਰ ਅਮਰੀਕਾ-ਕੈਨੇਡਾ ਵਿਚ ਮੈਂ ਹੈਰਾਨ ਹੋਇਆ ਕਿ ਕਾਰਾਂ ਵਾਲਿਆਂ ਨੇ ਕਾਰਾਂ ਰੋਕ ਲੈਣੀਆਂ ਤੇ ਅਦਬ ਨਾਲ ਇਸ਼ਾਰਾ ਕਰਨਾ ਕਿ ਤੁਸੀਂ ਪਹਿਲਾਂ ਸੜਕ ਪਾਰ ਕਰ ਲਓ। ਬਾਅਦ ਵਿਚ ਪਤਾ ਲੱਗਾ ਕਿ ਇਹ ਕੋਈ ਅਹਿਸਾਨ ਨਹੀਂ ਸਗੋਂ ਉਥੋਂ ਦਾ ਟ੍ਰੈਫਿਕ ਨਿਯਮ ਹੈ ਕਿ ਸੜਕਾਂ ਉੱਤੇ ਪਹਿਲਾ ਹੱਕ ਪੈਦਲ ਯਾਤਰੀ ਦਾ ਹੈ।     

(ਚਲਦਾ)

ਪੰਜਾਬ ਹਿਤੂ ਅਖਵਾਉਣ ਵਾਲੇ ਮਹਾਂਗਠਜੋੜ ਅਤੇ ਐੱਨ. ਡੀ. ਏ. ਵਿੱਚੋਂ ਕਿਸ ਦੀ ਹਿਮਾਇਤ ਕਰਨ ?

0

ਪੰਜਾਬ ਹਿਤੂ ਅਖਵਾਉਣ ਵਾਲੇ ਮਹਾਂਗਠਜੋੜ ਅਤੇ ਐੱਨ. ਡੀ. ਏ. ਵਿੱਚੋਂ ਕਿਸ ਦੀ ਹਿਮਾਇਤ ਕਰਨ ?

ਕਿਰਪਾਲ ਸਿੰਘ ਬਠਿੰਡਾ 88378-13661, 98554-80797

ਮੇਰੇ ਨਿੱਜੀ ਖ਼ਿਆਲ ਅਨੁਸਾਰ ਪੰਜਾਬ ਹਿਤੂ ਅਖਵਾਉਣ ਵਾਲਿਆਂ ਨੂੰ ਦੋਵਾਂ ਗਠਜੋੜਾਂ ਵਿੱਚੋਂ ਹੇਠ ਲਿਖੇ ਕਾਰਨਾਂ ਕਰਕੇ ਮਹਾਂਗਠਜੋੜ ਦੀ ਚੋਣ ਕਰਨੀ ਚਾਹੀਦੀ ਹੈ।

ਪੰਜਾਬ ਹਿਤੂ ਅਖਵਾਉਣ ਵਾਲੀਆਂ ਸਿਆਸੀ ਪਾਰਟੀਆਂ ਦੇਸ਼ ਵਿੱਚ ਰਾਜ ਪ੍ਰਣਾਲੀ ਲਈ ਫੈੱਡਰਲ ਸਿਸਟਮ ਭਾਵ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦੀਆਂ ਹਨ। ਮੌਜੂਦਾ ਦੌਰ ਵਿੱਚ ਐੱਨ. ਡੀ. ਏ. ਦੀ ਪ੍ਰਮੁੱਖ ਧਿਰ ਭਾਜਪਾ ਜਿਹੜੀ ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਤ ਕਰਨ ਅਤੇ ਭਾਰਤ ਵਿੱਚ ਵਸ ਰਹੇ ਸਮੂਹ ਧਰਮਾਂ ’ਤੇ ਇਕਸਾਰ ਸਾਂਝਾ ਸਿਵਿਲ ਕੋਡ ਲਾਗੂ ਕਰਨ ਲਈ ਬਹੁਤ ਤੇਜੀ ਨਾਲ ਅੱਗੇ ਵਧ ਰਹੀ ਹੈ ਉਹ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਦੀ ਵੀ ਸਵੀਕਾਰ ਕਰਨ ਵਾਲੀ ਨਹੀਂ ਹੈ, ਪਰ ਮਹਾਂ ਗਠਜੋੜ ਵਿੱਚ ਸ਼ਾਮਲ ਸਾਰੀਆਂ ਹੀ ਸੂਬਾਈ ਪਾਰਟੀਆਂ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦੀਆਂ ਹਨ। ਦੋ ਕੌਮੀ ਪਾਰਟੀਆਂ ਕਾਂਗਰਸ ਤੇ ਬਸਪਾ ਨੂੰ ਵੀ ਪਤਾ ਹੈ ਕਿ ਸੂਬਾਈ ਪਾਰਟੀਆਂ ਦੇ ਸਹਿਯੋਗ ਤੋਂ ਬਿਨਾਂ ਉਹ ਕੇਂਦਰ ਵਿੱਚ ਨੇੜਲੇ ਭਵਿੱਖ ਵਿੱਚ ਕਦੀ ਵੀ ਇਕੱਲੇ ਤੌਰ ’ਤੇ ਸੱਤਾ ਹਾਸਲ ਨਹੀਂ ਕਰ ਸਕਦੀਆਂ ਇਸ ਲਈ ਉਹ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਇਹ ਸੋਚ ਕੇ ਸਹਿਮਤ ਹੋ ਸਕਦੀਆਂ ਹਨ ਕਿ ਬੜੀ ਮੁਸ਼ਕਲ ਨਾਲ ਦੋ ਤਿੰਨ ਸੂਬਿਆਂ ਵਿੱਚ ਆਪਣੇ ਬਲਬੂਤੇ ਸਤਾ ਵਿੱਚ ਆਈਆਂ ਹਨ, ਉਨ੍ਹਾਂ ਦੀਆਂ ਪਾਰਟੀਆਂ ਫੈਡਰਲ ਸਿਸਟਮ ਦੇ ਆਸਰੇ ਸੱਤਾ ਦਾ ਸੁੱਖ ਭੋਗ ਸਕਦੀਆਂ ਹਨ, ਨਹੀਂ ਤਾਂ ਕੇਜਰੀਵਾਲ ਤੇ ਮਮਤਾ ਬੈਨਰਜੀ ਵਾਙ ਧਰਨਿਆਂ ’ਤੇ ਬੈਠਣ ਤੋਂ ਇਲਾਵਾ ਉਨ੍ਹਾਂ ਪਾਸ ਕੋਈ ਚਾਰਾ ਬਾਕੀ ਨਹੀਂ ਬਚੇਗਾ।

ਇਸ ਤੋਂ ਇਲਾਵਾ ਹੇਠ ਲਿਖੇ ਕੁਝ ਕੁ ਸਵਾਲਾਂ ’ਤੇ ਸੁਹਿਰਦਤਾ ਨਾਲ ਡੂੰਘੀ ਵੀਚਾਰ ਕਰਕੇ ਹਰ ਮਸਲੇ ’ਤੇ ਭਾਜਪਾ ਦਾ ਦੂਹਰਾ ਮਾਪਦੰਡ ਪਰਖਿਆ ਜਾ ਸਕਦਾ ਹੈ।

1. ਇੱਕ ਪਾਸੇ ਤਾਂ ਘੱਟ ਗਿਣਤੀ ਫਿਰਕਿਆਂ ਅਤੇ ਦਲਿਤਾਂ ਨੂੰ ਡਰਾਉਣ ਧਮਕਾਉਣ ਲਈ ਗਾਂ ਦੇ ਨਾਂ ’ਤੇ ਸਿਆਸਤ ਕਰਨ ਵਾਲੀ ਭਾਜਪਾ ਸਰਕਾਰ ਦੀ ਛਤਰ-ਛਾਇਆ ਹੇਠ ਅਖੌਤੀ ਗਊ ਰੱਖਿਅਕਾਂ ਵੱਲੋਂ ਗਊਆਂ ਨੂੰ ਇੱਧਰੋਂ ਉਧਰ ਲੈ ਕੇ ਜਾਣ ਵਾਲੇ ਟਰੱਕ ਚਾਲਕਾਂ ਅਤੇ ਗਊ-ਹੱਤਿਆ/ ਗਊ-ਮਾਸ ਦੇ ਸ਼ੰਕੇ ਵਿਚ ਦਰਜਨਾਂ ਮੌਤਾਂ ਤੇ ਸੈਂਕੜਿਆਂ ਦੀ ਕੁਟਮਾਰ ਕੀਤੀ ਜਾ ਚੁੱਕੀ ਹੈ ਅਤੇ ਅਜਿਹੀਆਂ ਗੈਰ ਸੰਵਿਧਾਨਕ ਹਿੰਸਕ ਕਾਰਵਾਈਆਂ, ਬਿਨਾਂ ਰੋਕ-ਟੋਕ ਲਗਾਤਾਰ ਜਾਰੀ ਹਨ ਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਜੂ ਦੇ ਬਿਆਨ, ਜਿਸ ਵਿੱਚ ਉਹ ਕਹਿੰਦੇ ਹਨ ਕਿ ਉਹ ਗਊ-ਮਾਸ ਖਾਂਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ https://www.youtube.com/watch?v=b40Dr3fdtgs ਵੱਲੋਂ ਅੱਖਾਂ ਬੰਦ ਕਰ ਲੈਂਦੇ ਹਨ। ਕੀ ਇਸ ਦਾ ਸਿੱਧਾ ਭਾਵ ਨਹੀਂ ਕਿ ਜਿਹੜੇ ਵਿਅਕਤੀ ਭਾਜਪਾ ਨੂੰ ਸੱਤਾ ਦਿਵਾਉਣ ਵਿੱਚ ਸਹਾਇਕ ਹੋਣ ਉਹ ਜੋ ਮਰਜੀ ਖਾਣ ਅਤੇ ਆਪਣੀ ਮਰਜੀ ਦੇ ਖ਼ਿਆਲ ਪ੍ਰਗਟ ਕਰਨ ਪਰ ਜਿਹੜੀਆਂ ਘੱਟ ਗਿਣਤੀ ਕੌਮਾਂ ਅਤੇ ਦਲਿਤ ਆਰ. ਐੱਸ. ਐੱਸ. ਦੀਆਂ ਹਿੰਦੂਤਵੀ ਫਾਸ਼ੀਵਾਦੀ ਨੀਤੀਆਂ ਦਾ ਵਿਰੋਧ ਕਰਨ, ਉਨ੍ਹਾਂ ਦੀ ਗਊਮਾਸ ਦੇ ਸ਼ੰਕੇ ਹੇਠ ਹੀ ਬੇਰਹਿਮੀ ਨਾਲ ਕੁੱਟਮਾਰ ਅਤੇ ਕਤਲ ਕਰਕੇ ਭੈ ਭੀਤ ਕਰਨਾ ਹੀ ਭਾਜਪਾ ਦੀ ਨੀਤੀ ਰਹੀ ਹੈ?

2. ਭਾਵੇਂ ਮੈਂ ਨਿੱਜੀ ਤੌਰ ’ਤੇ ਤਿੰਨ ਤਲਾਕ ਦੇ ਹੱਕ ਵਿੱਚ ਨਹੀਂ ਹਾਂ ਪਰ ਭਾਜਪਾ ਦੇ ਦੂਹਰੇ ਮਾਪਦੰਡ ਨੂੰ ਉਜਾਗਰ ਕਰਨ ਲਈ ਉਦਾਹਰਣ ਦੇਣੀ ਚਾਹਾਂਗਾ ਕਿ ਤਿੰਨ ਤਲਾਕ ਦੇ ਵਿਰੋਧ ਵਿੱਚ ਕਾਨੂੰਨ ਪਾਸ ਕਰਕੇ ਆਪਣੇ ਆਪ ਨੂੰ ਮੁਸਲਮਾਨ ਔਰਤਾਂ ਦੇ ਬਰਾਬਰ ਦੇ ਅਧਿਕਾਰਾਂ ਦੇ ਰਾਖੇ ਹੋਣ ਦਾ ਭਾਜਪਾ ਖ਼ੂਬ ਪ੍ਰਚਾਰ ਕਰ ਰਹੀ ਹੈ ਪਰ ਸ਼ਬਰੀਮਾਲਾ ਹਿੰਦੂ ਮੰਦਰ ਵਿੱਚ ਸੁਪ੍ਰੀਮ ਕੋਰਟ ਵੱਲੋਂ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦਾ ਵੀ ਜੋਰ ਸ਼ੋਰ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਕਾਰਨ ਇੱਕੋ ਹੈ ਕਿ ਤਿੰਨ ਤਲਾਕ ਦੇ ਨਾਮ ’ਤੇ ਇਨ੍ਹਾਂ ਨੂੰ ਜੇ ਕੁਝ ਕੱਟੜਵਾਦੀ ਮੌਲਾਣਿਆਂ ਦਾ ਵਿਰੋਧ ਝਲਣਾ ਪਏਗਾ ਤਾਂ ਉਸ ਤੋਂ ਕਿਤੇ ਵੱਧ ਮੁਸਲਮਾਨਾਂ ਦੀ ਅੱਧੀ ਆਬਾਦੀ ਭਾਵ ਔਰਤਾਂ ਦੀਆਂ ਵੋਟਾਂ ਮਿਲਣ ਦੀ ਆਸ ਹੈ ਪਰ ਸ਼ਬਰੀਮਾਲਾ ਕੇਸ ਵਿੱਚ ਸੁਪ੍ਰੀਮ ਕੋਰਟ ਦੇ ਹੁਕਮਾਂ ਦਾ ਵਿਰੋਧ ਕਰਕੇ ਆਪਣੀ ਨੀਤੀ ਘਾੜੀ ਆਰ.ਐੱਸ.ਐੱਸ. ਦੀ ਨਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ। ਇੱਕੋ ਸਮੇਂ ਜਿਹੜੀ ਭਾਜਪਾ ਸ਼ਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰਦੀ ਹੋਵੇ, ਪ੍ਰਧਾਨ ਮੰਤਰੀ ਮੋਦੀ ਵੱਲੋਂ ਬਿਨਾਂ ਤਲਾਕ ਦਿੱਤੇ ਹੀ ਵਿਆਹ ਤੋਂ ਕੇਵਲ ਇੱਕ ਸਾਲ ਬਾਅਦ ਹੀ ਆਪਣੀ ਪਤਨੀ ਛੱਡ ਰੱਖੀ ਹੋਵੇ, ਕੀ ਉਨ੍ਹਾਂ ਨੂੰ ਤਿੰਨ ਤਲਾਕ ਸਬੰਧੀ ਬੋਲਣ ਦਾ ਕੋਈ ਇਖ਼ਲਾਕੀ ਹੱਕ ਹੈ?

3. ਕਾਨੂੰਨ ਦੀਆਂ ਨਜ਼ਰਾਂ ’ਚ ਇੱਕ ਸਮਾਨ ਅਪਰਾਧ ਕਰਨ ਵਾਲੇ ਵੱਖ ਵੱਖ ਧਰਮਾਂ ਨਾਲ ਸਬੰਧਤ ਭਾਈਚਾਰੇ ਦੇ ਅਪਰਾਧੀਆਂ ਪ੍ਰਤੀ ਭਾਜਪਾ ਦਾ ਦੂਹਰਾ ਮਾਪਦੰਡ ਪ੍ਰਤੱਖ ਵਿਖਾਈ ਦਿੰਦਾ ਹੈ ਜਿਸ ਦਾ ਅੰਦਾਜ਼ਾ ਬੰਬ ਧਮਾਕੇ ਕਰਨ ਵਾਲੇ ਮੁਸਲਿਮ ਤੇ ਸਿੱਖ ਜਥੇਬੰਦੀਆਂ ਨਾਲ ਸਬੰਧਤ ਕਾਰਕੁਨਾਂ ਅਤੇ ਸਮਝੌਤਾ ਐਕਸਪ੍ਰੈੱਸ, ਮਾਲੇਗਾਉਂਅਤੇ ਅਜਮੇਰ ਸ਼ਰੀਫ ਮਸਜ਼ਿਦ ’ਚ ਬੰਬ ਧਮਾਕਿਆਂ ਦੇ ਮੁੱਖ ਸਾਜਸ਼ਕਾਰ ਅਤੇ ਅੰਜਾਮ ਦੇਣ ਵਾਲੇ ਭਗਵਾਂ ਬ੍ਰਿਗੇਡ ਦੀ ਸਾਧਵੀ ਪ੍ਰਿਗਿਆ ਸਿੰਘ ਠਾਕੁਰਕਰਨਲ ਪ੍ਰੋਹਿਤ ਅਤੇ ਸੁਆਮੀ ਅਸੀਮਾ ਨੰਦ ਪਾਂਡੇ ਆਦਿਕ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਤੋਂ ਲਾਇਆ ਜਾ ਸਕਦਾ ਹੈ।

4. ਜਿਹੜੀ ਭਾਜਪਾ ਸਮੁੱਚੇ ਭਾਰਤ ਵਿੱਚ ਇੱਕ ਸਾਰ ਸਾਂਝਾ ਹਿੰਦੂ ਕੈਲੰਡਰ ਲਾਗੂ ਨਹੀਂ ਕਰ ਸਕਦੀ ਉਹ ਇੱਕਸਾਰ ਸਾਂਝਾ ਸਿਵਿਲ ਕੋਡ ਲਾਗੂ ਕਰਨ ਲਈ ਇਨੀ ਕਾਹਲੀ ਕਿਉਂ ਹੈ?

ਪਾਠਕਾਂ ਦੀ ਜਾਣਕਾਰੀ ਹਿੱਤ ਇੱਥੇ ਇਹ ਜਾਣਕਾਰੀ ਦੇਣੀ ਜਰੂਰੀ ਹੈ ਕਿ ਭਾਰਤ ਸਰਕਾਰ ਵੱਲੋਂ ਸੰਨ 1952 ’ਚ ਨਿਯੁਕਤ ਕੀਤੀ ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਵੱਖ ਵੱਖ 30 ਕੈਲੰਡਰ ਲਾਗੂ ਹਨ। ਇਕੱਲੇ ਬਨਾਰਸ ਸ਼ਹਿਰ ਵਿੱਚ ਹੀ 4 ਕੈਲੰਡਰ ਹਨ। ਵੱਖ ਵੱਖ ਕੈਲੰਡਰਾਂ ਕਾਰਨ ਕਲਕੱਤੇ ਵਿੱਚ 1952 ਦੀ ਦੁਰਗਾਪੂਜਾ (ਦੁਸਹਿਰਾ) ਅਤੇ 1953 ਦੀ ਸਰਸਵਤੀ ਪੂਜਾ ਲਗਾਤਾਰ (ਉਤੋੜਿਤੀ) ਦੋ ਦਿਨ ਨਿਸਚਿਤ ਕੀਤੇ ਗਏ; 1953 ’ਚ ਬੰਗਾਲ ਵਿੱਚ ਰਾਮਨੌਮੀ 24 ਮਾਰਚ ਜਦ ਕਿ ਉੱਤਰੀ ਭਾਰਤ ’ਚ 23 ਮਾਰਚ; 1954 ਵਿੱਚ ਜਨਮ ਅਸ਼ਟਮੀ ਉੱਤਰੀ ਭਾਰਤ ਵਿੱਚ 21 ਅਗਸਤ ਜਦ ਕਿ ਬਾਕੀ ਦੇ ਭਾਰਤ ਵਿੱਚ  20, 21, 22 ; ਪੁਰੀ ਦੇ ਰਥ ਉਤਸਵ ਦੀ ਸੂਰਤ ਵਿੱਚ ਕਈ ਵਾਰ ਬੰਗਾਲ ਅਤੇ ਉੜੀਸਾ ਦੇ ਕੈਲੰਡਰਾਂ ਵਿੱਚ ਇੱਕ ਮਹੀਨੇ ਤੱਕ ਦਾ ਫਰਕ ਹੁੰਦਾ ਹੈ। ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਸਾਡੇ ਪੰਚਾਂਗਕਾਰਾਂ ਦੁਆਰਾ ਸਮਰਾਤਾਂ ਦੇ ਪੂਰਬਾਇਣੀ ਤੋਂ ਅਣਗਹਿਲੀ ਕਾਰਨ ਤਿਉਹਾਰਾਂ ਦੀਆਂ ਤਰੀਖਾਂ ਪਹਿਲਾਂ ਹੀ ਉਨ੍ਹਾਂ ਮੌਸਮਾਂ ਤੋਂ 23 ਦਿਨ ਨਿੱਖੜ ਚੁੱਕੀਆਂ ਹਨ ਜਿਨ੍ਹਾਂ ਵਿੱਚ ਇਹ ਲਗ-ਭਗ 1400 ਸਾਲ ਪਹਿਲਾਂ ਮੰਨਾਏ ਜਾਂਦੇ ਸਨ। ਪੰਡਿਤ ਦੇਵੀ ਦਿਆਲ ਜੋਤਸ਼ੀ ਲਹੌਰ ਦੀ ਅੰਮ੍ਰਿਤਸਰ ਤੋਂ ਛਪਣ ਵਾਲੀ ਅਸਲੀ ਤਿੱਥ ਪੱਤ੍ਰਿਕਾ ਅਨੁਸਾਰ 1 ਅਪ੍ਰੈਲ 2019 ਈ: ਨੂੰ ਅਯਨਾਂਸ਼ (ਅਯਨ+ਅੰਸ਼) 24°-07′-17″ ਹੋਵੇਗਾ ਜਿਸ ਦਾ ਭਾਵ ਹੈ ਕਿ ਹੁਣ ਤੱਕ ਤਕਰੀਬਨ 24 ਦਿਨਾਂ ਦਾ ਫਰਕ ਪੈ ਚੁੱਕਾ ਹੈ [ਕਿਉਂਕਿ ਧਰਤੀ ਸੂਰਜ ਦੇ ਦੁਆਲੇ ਇੱਕ ਪੂਰਾ ਚੱਕਰ (ਭਾਵ 360° ਦਾ ਸਫਰ) ਇੱਕ ਰੁੱਤੀ ਸਾਲ = 365.2422 ਦਿਨਾਂ ਵਿੱਚ ਪੂਰਾ ਕਰਦੀ ਹੈ ਇਸ ਲਈ 24°-07′-17″ ਦਾ ਸਫਰ ਪੂਰਾ ਕਰਨ ਲਈ ਲਗਭਗ 24 ਦਿਨਾਂ ਦਾ ਸਮਾਂ ਹੋਰ ਲੱਗੇਗਾ।] ਇਨ੍ਹਾਂ ਵੱਖ ਵੱਖ ਕੈਲੰਡਰਾਂ ਕਾਰਨ ਸਰਕਾਰ ਨੂੰ ਆਪਣੇ ਸਰਕਾਰੀ ਕੈਲੰਡਰਾਂ ਵਿੱਚ ਛੁੱਟੀਆਂ ਨਿਸਚਿਤ ਕਰਨ ਸਮੇਂ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੈਲੰਡਰ ਸੁਧਾਰ ਕਮੇਟੀ ਵੱਲੋਂ ਰੁੱਤੀ ਸਾਲ ਦੀ ਲੰਬਾਈ ਦੇ ਆਧਾਰ ’ਤੇ ਸੋਧਿਆ ਸਾਕਾ ਕੈਲੰਡਰ ਲਾਗੂ ਕਰਨ ਦੀ ਸਿਫਾਰਸ਼ ਕੀਤੀ, ਜਿਸ ਨੂੰ 1955 ਵਿੱਚ ਭਾਰਤ ਦੀ ਸਰਕਾਰ ਨੇ ਪ੍ਰਵਾਨ ਕਰ ਲਿਆ। ਇਸ ਦੇ ਬਾਵਜੂਦ ਹਿੰਦੂ ਸਮਾਜ ਦੀਆਂ ਆਪਣੀਆਂ ਵੱਖਰੀਆਂ-ਵੱਖਰੀਆ ਧਾਰਨਾਵਾਂ ਅਤੇ ਰਿਵਾਇਤਾਂ ਕਾਰਨ ਇਹ ਕੈਲੰਡਰ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਵੱਖ ਵੱਖ ਕੈਲੰਡਰਾਂ ਕਾਰਨ ਆਮ ਲੋਕਾਂ ਤੋਂ ਇਲਾਵਾ ਸਰਕਾਰ ਨੂੰ ਵੀ ਆਪਣੀਆਂ ਸਰਕਾਰੀ ਛੁੱਟੀਆਂ ਨਿਸਚਿਤ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ, ਉਸ ਕੈਲੰਡਰ ਨੂੰ ਇਕਸਾਰ ਕਰਨ ਦੀ ਤਾਂ ਕੋਈ ਚਿੰਤਾ ਨਹੀਂ ਪਰ ਗੈਰ ਹਿੰਦੂ ਧਰਮਾਂ ਦੇ ਮੰਨਣ ਵਾਲੇ ਜਿਹੜੇ ਵਿਅਕਤੀ ਆਪਣੇ ਵਿਆਹ, ਤਲਾਕ ਅਤੇ ਆਪਣੀ ਪਿਤਾ ਪੁਰਖੀ ਜਾਇਦਾਦ ਦੀ ਵੰਡ ਆਪਣੇ ਧਾਰਮਕ ਅਕੀਦੇ ਅਨੁਸਾਰ ਕਰਨਾ ਚਾਹੁਣ ਤਾਂ ਉਨ੍ਹਾਂ ਦੇ ਸਿਰ ’ਤੇ ਸਾਂਝੇ ਸਿਵਿਲ ਕੋਡ ਦੇ ਨਾਮ ’ਤੇ ਹਿੰਦੂ ਕੋਡ ਥੋਪਣਾ ਹੈ?

5. ਅੰਤਰਾਸ਼ਟਰੀ ਪੱਧਰ ’ਤੇ ਪ੍ਰਵਾਣਿਤ ਰੀਪੇਰੀਅਨ ਲਾ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਕੁਦਰਤੀ ਸੋਮੇ ਦਰਿਆਈ ਪਾਣੀਆਂ ਦੀ ਕੀਤੀ ਕਾਣੀ ਵੰਡ ਨੂੰ ਜਾਇਜ਼ ਠਹਿਰਾਉਣ ਲਈ ਤਾਂ ਭਾਜਪਾ ਪੀੜਤ ਪੰਜਾਬੀਆਂ ਨੂੰ ਸੁਪ੍ਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਦੀਆਂ ਸਲਾਹਾਂ ਦੇ ਰਹੀ ਹੈ ਪਰ ਬਾਬਰੀ ਮਸਜ਼ਿਦ ਕੇਸ ਵਿੱਚ ਸੁਪ੍ਰੀਮ ਕੋਰਟ ਦੇ ਫੈਸਲੇ ਦੀ ਬਿਨਾਂ ਪ੍ਰਵਾਹ ਕੀਤਿਆਂ ਰਾਮ ਮੰਦਰ ਦੀ ਉਸਾਰੀ ਕਰਨ ਲਈ ਦ੍ਰਿੜ ਹਿੰਦੂਤਵੀ ਤਾਕਤਾਂ ਦੀ ਪਿੱਠ ਪੂਰ ਰਹੀ ਹੈ।

ਉਕਤ ਨੁਕਤਿਆਂ ਦੀ ਵੀਚਾਰ ਇਸੇ ਸਿੱਟੇ ’ਤੇ ਪਹੁੰਚਾਉਂਦੀ ਹੈ ਕਿ 2014 ਚੋਣਾਂ ਦੌਰਾਨ ਹਰ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਵਾਉਣ, ਹਰ ਸਾਲ ਦੋ ਕਰੋੜ ਨੌਕਰੀਆਂ ਦੇਣ, ਕਿਸਾਨਾਂ ਦੀਆਂ ਫਸਲਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਅੱਛੇ ਦਿਨ ਆਉਣ ਵਰਗੇ ਲੋਕ ਲੁਭਾਊ ਜ਼ੁਮਲਿਆਂ ਰਾਹੀਂ ਸੱਤਾ ਹੱਥਿਆਉਣ ਵਾਲੀ ਭਾਜਪਾ ਸਮਝ ਚੁੱਕੀ ਹੈ ਕਿ ਹੁਣ ਜ਼ੁਮਲਿਆਂ ਰਾਹੀਂ ਸਤਾ ਹਾਸਲ ਨਹੀਂ ਹੋ ਸਕਦੀ ਇਸ ਲਈ ਰਾਮ ਮੰਦਰ ਨੂੰ ਚੋਣ ਮੁੱਦਾ ਬਣਾ ਕੇ ਦੇਸ਼ ਨੂੰ ਬਰੂਦ ਦੇ ਢੇਰ ’ਤੇ ਖੜ੍ਹਾ ਕੀਤਾ ਜਾ ਰਿਹਾ ਹੈ। ਜਿਸ ਰਾਮ ਮੰਦਰ ਦੀ ਉਸਾਰੀ 2014 ਦਾ ਚੋਣ ਮੁੱਦਾ ਹੀ ਨਹੀਂ ਸੀ ਉਸ ਮੰਦਰ ਦੀ ਉਸਾਰੀ ਲਈ ਬਹੁਤ ਹੀ ਤੇਜੀ ਨਾਲ ਅੱਗੇ ਵਧਣਾ ਸਿੱਧ ਕਰਦਾ ਹੈ ਕਿ ਇਨ੍ਹਾਂ ਦੇ ਮਨ ਕੀ ਬਾਤ ਇਨ੍ਹਾਂ ਦੀ ਕਥਨੀ ਦੇ ਬਿਲਕੁਲ ਹੀ ਉਲਟ ਹੈ। ਗੁਰਬਾਣੀ ਦੇ ਸਪਸ਼ਟ ਫੈਸਲੇ ‘ਜਿਨ੍ਹ੍ਹ ਮਨਿ ਹੋਰੁ, ਮੁਖਿ ਹੋਰੁ;   ਸਿ ਕਾਂਢੇ ਕਚਿਆ   ਇਸ ਲਈ ਜਿਹੜੀ ਵੀ ਧਿਰ ਮਹਾਂ ਗੱਠਜੋੜ ਦੇ ਮੁਕਾਬਲੇ ਜ਼ੁਮਲੇਬਾਜ ਭਾਜਪਾ ਪ੍ਰਤੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਨਰਮ ਗੋਸ਼ਾ ਰੱਖਦੀ ਹੋਵੇ ਉਹ ਕਿਸੇ ਵੀ ਹਾਲਤ ਵਿੱਚ ਪੰਜਾਬ ਜਾਂ ਪੰਥ ਪੱਖੀ ਨਹੀਂ ਅਖਵਾ ਸਕਦੀ ਭਾਵੇਂ ਉਹ ਪੰਜਾਬ ਡੈਮੋਕਰੈਟਿਕ ਅਲਾਇੰਸ ਵਿੱਚ ਸ਼ਾਮਲ ਟਕਸਾਲੀ ਅਕਾਲੀ ਦਲ, ਬੈਂਸ ਭਰਾਵਾਂ ਦੀ ਇਨਸਾਫ਼ ਪਾਰਟੀ ਅਤੇ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਹੀ ਕਿਉਂ ਨਾ ਹੋਵੇ! ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਜਿਹੜੇ ਲੋਕ ਬਾਦਲ ਨੀਤੀ ’ਤੇ ਚਲਦੇ ਹੋਏ ਕਾਂਗਰਸ ਨੂੰ ਪੰਜਾਬ ਵਿਰੋਧੀ ਦੱਸ ਕੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਮੋਦੀ ਨੂੰ ਤਰਜੀਹ ਦੇਣਗੇ ਉਹ ਪੰਜਾਬ ਅਤੇ ਪੰਥ ਦੇ ਹਿੱਤਾਂ ਵਿੱਚ ਨਹੀਂ ਬਲਕਿ ਪੰਜਾਬ ਦੇ ਬਹੁ ਗਿਣਤੀ ਸਿੱਖਾਂ ਦੀਆਂ ਭਾਵਨਾਵਾਂ ਉਭਾਰ ਕੇ ਸਿੱਖ ਵੋਟਾਂ ਵਟੋਰਨ ਦੇ ਉਸੇ ਤਰ੍ਹਾਂ ਦੇ ਹੀ ਹੱਥ ਕੰਡੇ ਵਰਤ ਰਹੇ ਹਨ ਜਿਸ ਤਰ੍ਹਾਂ ਦੇ ਬਾਦਲ ਦਲ ਪਿਛਲੇ 35 ਸਾਲਾਂ ਤੋਂ ਵਰਤ ਰਿਹਾ ਹੈ। ਐੱਨ.ਡੀ.ਏ. ਦੇ ਭਾਈਵਾਲ ਹੋਣ ਦੇ ਬਾਵਜੂਦ ਮੋਦੀ ਨੇ ਪੰਜਾਬ ਨੂੰ ਕੀ ਦਿੱਤਾ ? ਇਸ ਲਈ ਸਹੀ ਮਾਅਨਿਆਂ ਵਿੱਚ ਪੰਜਾਬ ਪੱਖੀ ਪਾਰਟੀਆਂ ਦਾ ਸਟੈਂਡ ਇਹੀ ਹੋਣਾ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਕੇਵਲ ਉਸੇ ਉਮੀਦਵਾਰ ਦੀ ਹਿਮਾਇਤ ਕਰਨ ਜਿਹੜਾ ਦੇਸ਼ ਵਿੱਚ ਫੈੱਡਰਲ ਢਾਂਚਾ ਲਾਗੂ ਕਰੇਗਾ, ਸਵਾਮੀਨਾਥਨ ਰੀਪੋਰਟ ਲਾਗੂ ਕਰੇਗਾ, ਅਤਿਵਾਦ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਲੜਦੇ ਸਮੇਂ ਪੰਜਾਬ ਸਿਰ ਚੜ੍ਹਿਆ ਕਰਜਾ ਮੁੱਢੋਂ ਸੁੱਢੋਂ ਮੁਆਫ ਕਰਕੇ ਹੁਣ ਤੱਕ ਵਸੂਲ ਕੀਤੀਆਂ ਕੁੱਲ ਕਿਸ਼ਤਾਂ ਵੀ ਵਾਪਸ ਕਰੇਗਾ, ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਰੀਪੇਰੀਅਨ ਕਾਨੂੰਨ ਅਨੁਸਾਰ ਕਰੇ ਅਤੇ ਪੰਜਾਬ ਦਾ ਪਾਣੀ ਮੁਫਤ ਵਿੱਚ ਵਰਤਣ ਵਾਲੇ ਸੂਬਿਆਂ ਤੋਂ ਉਸੇ ਤਰ੍ਹਾਂ ਰੋਇਲਟੀ ਵਸੂਲਣ ਦਾ ਹੱਕ ਦੇਵੇਗਾ ਜਿਸ ਤਰ੍ਹਾਂ ਹੋਰ ਸੂਬੇ ਆਪਣੇ ਕੁਦਰਤੀ ਸੋਮੇ ਕੋਲੇ, ਤੇਲ, ਪੱਥਰ ਤੇ ਹੋਰ ਖਣਿਜਾਂ ’ਤੇ ਵਸੂਲ ਕਰ ਰਹੇ ਹਨ

‘ਆਪ’ ਅਤੇ ਪੰਜਾਬੀ ਏਕਤਾ ਪਾਰਟੀ ਵਿੱਚ ਕੁਝ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਆਪਣੀਆਂ ਗਲਤੀਆਂ ਦੀ ਪੜਚੋਲ ਕਰਨ ਦੀ ਥਾਂ ਇਹ ਤਰਕ ਦੇ ਰਹੇ ਹਨ ਕਿ ਕੇਜਰੀਵਾਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਤਖ਼ਤ ਸ਼੍ਰੀ ਦਮਦਮਾ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਆਦਿਕ ਅਤਵਾਦੀ/ਵੱਖਵਾਦੀ ਸਿੱਖਾਂ ਨੂੰ ਮਿਲਣ ਕਰਕੇ ਅਤੇ ਬਹੁਤੇ ਸਿੱਖ ਮੁੱਦੇ ਉਠਾਉਣ ਕਰਕੇ ਹਿੰਦੂਆਂ ਦੇ ਮਨ ਵਿੱਚ ਪੈਦਾ ਹੋਏ ਸਹਿਮ ਦੇ ਮਹੌਲ ਕਾਰਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਜਿਸ ਕਾਰਨ 100 ਤੋਂ ਵੱਧ ਸੀਟਾਂ ਜਿੱਤਣ ਦੀ ਸੰਭਾਵਨਾਂ ਵਾਲੀ ਪਾਰਟੀ ਕੇਵਲ 20 ਸੀਟਾਂ ’ਤੇ ਸਿਮਟ ਕੇ ਰਹਿ ਗਈ ਇਸ ਕਾਰਨ ਹਿੰਦੂ ਵੋਟਾਂ ਪ੍ਰਾਪਤ ਕਰਨ ਲਈ ਪੀ.ਡੀ.ਏ. ਦੇ ਆਗੂਆਂ ਨੂੰ ਚਾਹੀਦਾ ਹੈ ਕਿ ਅਜਿਹੇ ਸਿੱਖਾਂ ਨੂੰ ਮਿਲਣ ਜਾਂ ਉਨ੍ਹਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਉਭਾਰਨ ਤੋਂ ਸੰਕੋਚ ਕੀਤਾ ਜਾਵੇ। ਅਜਿਹੇ ਤਰਕ ਦੇਣ ਵਾਲੇ ਆਗੂਆਂ ਨੂੰ ਪੁੱਛਣਾ ਬਣਦਾ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਵਿੱਚ ‘ਅਲਹੁ ਗੈਬੁ ਸਗਲ ਘਟ ਭੀਤਰਿ ; ਹਿਰਦੈ ਲੇਹੁ ਬਿਚਾਰੀ ਹਿੰਦੂ ਤੁਰਕ ਦੁਹੂੰ ਮਹਿ ਏਕੈ ; ਕਹੈ ਕਬੀਰ ਪੁਕਾਰੀ (੪੮੩)। ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ   ਬ੍ਰਹਮੁ ਬਿੰਦੇ ; ਸੋ ਬ੍ਰਾਹਮਣੁ ਹੋਈ   ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ !   ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ਰਹਾਉ (੧੧੨੮) ਅਤੇ ‘ਅਵਲਿ, ਅਲਹ ਨੂਰੁ ਉਪਾਇਆ ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ; ਕਉਨ ਭਲੇ ਕੋ ਮੰਦੇ (੧੩੪੯ ) ਆਦਿਕ ਅਨੇਕਾਂ ਸਰਬ ਸਾਂਝੇ ਉਪਦੇਸ਼ ਦਰਜ ਹਨ, ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾ ਦੇਣ, ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ, ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀਆਂ ਮੰਗਾਂ ਹਿੰਦੂ ਭਰਾਵਾਂ ਨੂੰ ਡਰਾ ਕਿਉਂ ਰਹੀਆਂ ਹਨ ਅਤੇ ਉਕਤ ਪ੍ਰਚਾਰਕਾਂ ਤੋਂ ਸਮਰਥਨ ਲੈਣ ਵਾਲੀ ਪਾਰਟੀ ਤੋਂ ਦੂਰੀ ਬਣਾਉਣ ਵਾਲੇ ਹਿੰਦੂ (ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉੱਤਰਾਧਿਕਾਰੀ) ਹਰਨਾਮ ਸਿੰਘ ਧੁੰਮਾ ਨਾਲ ਸਾਂਝ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਹਿੰਦੂ-ਸਿੱਖ ਏਕਤਾ ਦੇ ਮੁੱਦਈ ਜਾਣ ਕੇ ਵੱਡੀ ਗਿਣਤੀ ਵਿੱਚ ਵੋਟਾਂ ਕਿਸ ਸੋਚ ਅਧੀਨ ਪਾ ਦਿੰਦੇ ਹਨ? ਜੇ ਕਰ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਮਿਲਦਾ ਤਾਂ ਸਪਸ਼ਟ ਹੈ ਕਿ ਸਿਧਾਂਤਵਾਦੀ ਪ੍ਰਚਾਰਕਾਂ ਤੋਂ ਦੂਰੀ ਬਣਾਉਣ ਦਾ ਸੁਝਾਉ ਦੇਣ ਵਾਲੇ ਆਗੂ ਅਤੇ ਬਾਦਲ ਧੁੰਮਾਂ ਜੋੜੀ ਦੇ ਹਿਮਾਇਤੀ ਹਿੰਦੂ ਆਰ.ਐੱਸ.ਐੱਸ. ਦੀਆਂ ਨੀਤੀਆਂ ਦੇ ਸਮਰਥਕ ਹਨ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਕਾਂਗਰਸ ਨੇ ਤਾਂ ਅਕਾਲ ਤਖ਼ਤ ਦੀ ਬਿਲਡਿੰਗ ਢਾਹ ਕੇ ਸਿੱਖਾਂ ਦਾ ਯੋਜਨਾਵਧ ਤਰੀਕੇ ਨਾਲ ਸਮੂਹਿਕ ਕਤਲੇਆਮ ਕਰਕੇ ਬੱਜਰ ਗਲਤੀ ਕੀਤੀ ਹੀ ਹੈ ਪਰ ਆਰ.ਐੱਸ.ਐੱਸ. ਅਕਾਲ ਤਖ਼ਤ ਅਤੇ ਸਿੱਖੀ ਸਿਧਾਂਤਾਂ ਦਾ ਕਤਲ ਕਰਨ ਲਈ ਬਹੁਤ ਹੀ ਤੇਜੀ ਤੇ ਯੋਜਨਾਵਧ ਤਰੀਕੇ ਨਾਲ ਅੱਗੇ ਵਧ ਰਹੀ ਹੈ ਜੋ ਕਿਸੇ ਕੌਮ ਲਈ ਸਰੀਰਕ ਮੌਤਾਂ ਅਤੇ ਬਿਲਡਿੰਗਾਂ ਦੇ ਨੁਕਸਾਨ ਨਾਲੋਂ ਕਿਤੇ ਵੱਧ ਨੁਕਸਾਨਦਾਇਕ ਹੈ।

ਤੀਜੇ ਬਦਲ ਦੇ ਭਾਈਵਾਲ ਬਣਨ ਲਈ ਬੈਂਸ ਭਰਾਵਾਂ ਅਤੇ ਖਹਿਰਾ ਨੂੰ ਗੱਠਜੋੜ ਵਿੱਚੋਂ ਬਾਹਰ ਰੱਖਣ ਦੀ ‘ਆਪ’ ਦੀ ਸ਼ਰਤ ਵਿੱਚੋਂ ਵੀ ਪੰਜਾਬ ਪੱਖੀ ਹੋਣ ਦੀ ਥਾਂ ਨਿੱਜੀ ਵੈਰ ਵਿਰੋਧ ਦੀ ਬੋ ਵਧੇਰੇ ਆਉਂਦੀ ਹੈ। ਜੇ ਉਨ੍ਹਾਂ ਨੇ ਆਪਣੇ ਫੈਸਲੇ ’ਤੇ ਮੁੜ ਵੀਚਾਰ ਨਾ ਕੀਤਾ ਤਾਂ ਹਾਲ ਦੀ ਘੜੀ ਇਸ ਮੁੱਢਲੀ ਸਟੇਜ਼ ’ਤੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ ਪਰ ਇਨਾਂ ਜਰੂਰ  ਕਹਿ ਸਕਦਾ ਹਾਂ ਕਿ ਪੰਜਾਬ ਵਿੱਚ ਜੋ ਮੌਜੂਦਾ ਸਥਿਤੀ ਹੈ ਉਸ ਮੁਤਾਬਿਕ ‘ਆਪ’ ਨਾਲੋਂ ਖਹਿਰਾ ਵੱਧ ਵੋਟਾਂ ਹਾਸਲ ਕਰ ਸਕਦਾ ਹੈ ਅਤੇ ਇਹ ਸੰਭਾਵਨਾ ਵੀ ਬਣ ਸਕਦੀ ਹੈ ਕਿ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਦੇ ‘ਆਪ’ ਉਮੀਦਵਾਰਾਂ ਨੂੰ ਸ਼ਾਇਦ ਜ਼ਮਾਨਤਾਂ ਬਚਾਉਣੀਆਂ ਵੀ ਮੁਸ਼ਕਿਲ ਹੋ ਜਾਣ!

ਆਖਰੀ ਸਲਾਹ ਮੈਂ ਆਪਣੇ ਸਿੱਖ ਭਰਾਵਾਂ ਨੂੰ ਵੀ ਦੇਣੀ ਚਾਹਾਂਗਾ ਕਿ ਸਿੱਖਾਂ ਵਿੱਚ ਵੰਡੀਆਂ ਪੈਣ ਦਾ ਮੁੱਖ ਕਾਰਨ ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਆਦਾ ਅਤੇ ਦਸਮ ਗ੍ਰੰਥ ਦੇ ਮੁੱਦੇ ਹਨ। ਜਿਸ ਤਰ੍ਹਾਂ ਉੱਪਰ ਸਵਾਲ ਨੰ: 4 ਦੀ ਵੀਚਾਰ ਕਰਦਿਆਂ ਵੇਖਿਆ ਹੈ ਕਿ ਹਿੰਦੂ ਤਿੱਥ ਤਿਉਹਾਰਾਂ ਦੀਆਂ ਤਰੀਖਾਂ ਸਬੰਧੀ ਹਮੇਸ਼ਾਂ ਅਨਿਸਚਿਤਤਾ ਬਣੀ ਰਹਿੰਦੀ ਹੈ; ਹਿੰਦੂ ਪੰਚਾਂਗਾਂ ਅਪਨਾਉਣ ਕਰਕੇ ਸਿੱਖਾਂ ਦੇ ਇਤਿਹਾਸਕ ਦਿਹਾੜੇ ਤੇ ਗੁਰਪੁਰਬਾਂ ਸਬੰਧੀ ਵੀ ਉਹੀ ਹਾਲਤ ਬਣੀ ਰਹਿੰਦੀ ਹੈ। ਸਿੱਖ ਤਿਉਹਾਰਾਂ ਨੂੰ ਸਦਾ ਲਈ ਨਿਸਚਿਤ ਤਰੀਖਾਂ ’ਤੇ ਮਨਾਉਣ ਦੀ ਸੁਵਿਧਾ ਅਤੇ ਰੁੱਤਾਂ ਨਾਲੋਂ ਸਿੱਖ ਤਿਉਹਾਰਾਂ ਦੇ ਪੈ ਰਹੇ ਵਖਰੇਵੇਂ ਨੂੰ ਰੋਕਣ ਲਈ ਹੀ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਅਜਲਾਸ ਵੱਲੋਂ ਪ੍ਰਵਾਣਗੀ ਮਿਲਣ ਪਿੱਛੋਂ 2003 ਵਿੱਚ ਲਾਗੂ ਕੀਤਾ ਗਿਆ ਸੀ ਜੋ ਲਗਾਤਾਰ 7 ਸਾਲ ਨਿਰਵਿਘਨ ਲਾਗੂ ਰਿਹਾ। ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਵੀ 14 ਸਾਲ ਦੇ ਲੰਬੇ ਵੀਚਾਰ ਵਟਾਂਦਰੇ ਉਪ੍ਰੰਤ 1945 ’ਚ ਹੋਂਦ ਵਿੱਚ ਆਈ ਸੀ ਜਿਸ ਨੂੰ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਆਦਾ ਵਜੋਂ ਜਾਣਿਆ ਜਾਂਦਾ ਹੈ। ਜੇਕਰ ਅਸੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨਾ ਚਾਹੁੰਦੇ ਹਾਂ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਠੀਕ ਉਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਪ੍ਰਤੀ ਵਫਾਦਾਰ ਰਹਿਣਾ ਲਾਜ਼ਮੀ ਹੈ ਜਿਵੇਂ ਵਿਧਾਇਕਾਂ ਅਤੇ ਸਾਂਸਦਾਂ ਲਈ ਭਾਰਤ ਦੇ ਸੰਵਿਧਾਨ ਪ੍ਰਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਸਬੰਧੀ ਕਿਸੇ ਸਿੱਖ ਨੂੰ ਕੋਈ ਉਜਰ ਹੋ ਹੀ ਨਹੀਂ ਸਕਦਾ ਇਸ ਲਈ ਮੇਰੀ ਸਾਰੀਆਂ ਧਿਰਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ, ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਬਹਾਲ ਕਰਨਾ ਮੁੱਖ ਮੁੱਦਾ ਬਣਾ ਕੇ ਇਸ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਕੋਈ ਸਰਬਸਾਂਝੀ ਚੋਣ ਨੀਤੀ ਅਖਤਿਆਰ ਕੀਤੀ ਜਾਵੇ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਤੇ ਸਿਰਮੌਰ ਸੰਸਥਾਵਾਂ ਦਾ ਭੱਠਾ ਕੇਵਲ ਇਸੇ ਕਾਰਨ ਬੈਠਿਆ ਹੋਇਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ’ਤੇ ਸਿਆਸੀ ਬੰਦੇ ਕਾਬਜ਼ ਹੋ ਗਏ ਸਨ। ਮੁੜ ਐਸੀ ਸਥਿਤੀ ਉਤਪਨ ਹੋਣ ਤੋਂ ਰੋਕਣ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਸਿਆਸੀ ਅਹੁੱਦੇ ’ਤੇ ਬਿਰਾਜਮਾਨ ਵਿਅਕਤੀ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਲਈ ਉਮੀਦਵਾਰ ਨਾ ਹੋਵੇ। ਜਿਹੜੀ ਧਿਰ ਇਹ ਸਿਧਾਂਤਕ ਏਕਤਾ ਕਰਨ ਤੋਂ ਇਨਕਾਰੀ ਹੁੰਦਿਆਂ ਕੇਵਲ ਬਾਦਲ ਵਿਰੋਧੀ ਏਜੰਡਾ ਅਪਣਾਅ ਕੇ ਆਪਣੀ ਹੀ ਪਾਰਟੀ ਦੇ ਝੰਡੇ ਹੇਠ ਇਕੱਤਰ ਹੋਣ ਦੀਆਂ ਦਲੀਲਾਂ ਦੇ ਰਹੇ ਹਨ ਉਨ੍ਹਾਂ ਦਾ ਏਜੰਡਾ ਗੁਰਮਤਿ ਸਿਧਾਂਤ ਨਹੀਂ ਬਲਕਿ ਕੇਵਲ ਗੋਲਕਾਂ ’ਤੇ ਕਾਬਜ਼ ਹੋਣ ਦੀ ਭਾਵਨਾ ਹੈ। ਜਾਪਦਾ ਹੈ ਕਿ ਐਸੇ ਵੀਰ ‘ਬਾਹਰਿ ਭੇਖ ਕਰਹਿ ਘਨੇਰੇ ਅੰਤਰਿ ਬਿਖਿਆ ਉਤਰੀ ਘੇਰੇ ਅਵਰ ਉਪਦੇਸੈ ਆਪਿ ਨ ਬੂਝੈ ਐਸਾ ਬ੍ਰਾਹਮਣੁ ਕਹੀ ਨ ਸੀਝੈ (ਮਃ ੫/ ੩੭੨) ਗੁਰ ਸ਼ਬਦ ਤੋਂ ਸੇਧ ਲੈਣ ਲਈ ਤਿਆਰ ਨਹੀਂ ਹਨ।

‘ਆਪ’ ਦੇ ਦੋਵੇਂ ਧੜਿਆਂ ਸਮੇਤ ਸਮੁੱਚੀਆਂ ਪੰਥਕ ਧਿਰਾਂ ਨੂੰ ਮੇਰੀ ਦਿਲੋਂ ਸਲਾਹ ਹੈ ਕਿ ਆਪਣਿਆਂ ਨਾਲ ਨਿੱਜੀ ਵੈਰ ਵਿਰੋਧ ਦੀ ਭਾਵਨਾ ਪਾਲਣ ਦੀ ਥਾਂ ਸਾਂਝੇ ਦੁਸ਼ਮਣ (ਦੁਸ਼ਮਣ ਤੋਂ ਭਾਵ ਕੋਈ ਵਿਅਕਤੀ ਵਿਸ਼ੇਸ਼ ਨਹੀਂ ਬਲਕਿ ਸਿੱਖੀ ਸਿਧਾਂਤ ਨੂੰ ਖੋਰਾ ਲਾਉਣ ਵਾਲਾ ਮਨੁੱਖ) ਦੀ ਪਛਾਣ ਕਰਕੇ ਉਸ ਨੂੰ ਹਰਾਉਣ ਲਈ ਸਿਧਾਂਤਕ ਏਕਤਾ ਰਾਹੀਂ ਮਿਲ ਕੇ ਹੰਭਲਾ ਮਾਰਿਆ ਜਾਵੇ ਤਾਂ ਸਭ ਦਾ ਫਾਇਦਾ ਹੋ ਸਕਦਾ ਹੈ ਨਹੀਂ ਤਾਂ ਹੋ ਸਕਦਾ ਹੈ ਕਿ ਨਤੀਜੇ ਨਿਕਲਣ ਤੋਂ ਬਾਅਦ ਪਛੁਤਾਉਣ ਅਤੇ ਇੱਕ ਦੂਜੇ ਨੂੰ ਏਕਤਾ ਵਿੱਚ ਰੋੜਾ ਬਣਨ ਦਾ ਦੋਸ਼ੀ ਠਹਿਰਾਉਣ ਤੋਂ ਇਲਾਵਾ ਹੱਥੇ ਪੱਲੇ ਕੁਝ ਨਹੀਂ ਪੈਣਾ। ਬਾਕੀ ਖ਼ਿਆਲ ਆਪੋ ਆਪਣਾ।

ਮਾਤਾ ਗੁਜਰੀ ਅਤੇ ਸਹਿਬਜਾਦੇ

0

ਮਾਤਾ ਗੁਜਰੀ ਅਤੇ ਸਹਿਬਜਾਦੇ

ਮਾਤਾ ਗੁਜਰੀ ਸਮਝਾਉਂਦੀ ਬੱਚਿਆਂ ਨੂੰ,

ਜਾ ਕੇ ਵਿੱਚ ਕਚਿਹਰੀ ਡੋਲਿਓ ਨਾ।

ਪਿਉ ਦਾਦਿਆਂ ਖੱਟਿਆ ਜੋ ਧਰਮ ਖ਼ਾਤਰ,

ਤੁਸੀਂ ਕਿਸੇ ਗੱਲੋਂ ਵੀ ਰੋਲ਼ਿਓ ਨਾ।

ਉਹਨਾਂ ਡਰ ਤੇ ਲਾਲਚ ਦੇਣੇ ਦੋਵੇਂ,

ਤੁਸੀਂ ਕਮਜ਼ੋਰ ਸ਼ਬਦ ਕੋਈ ਬੋਲਿਓ ਨਾ। 

ਛੋਟੀ ਉਮਰਾਂ ਤੇ ਆਸਾਂ ਵੱਡੀਆਂ ਨੇ,

ਕਿਸੇ ਕੀਮਤ ਤੇ ਆਸਾਂ ਮਧੋਲਿਓ ਨਾ।

ਅੱਗੋਂ ਬੱਚਿਆਂ ਨੇ ਦਾਦੀ ਨੂੰ ਜਵਾਬ ਦਿੱਤਾ,

ਤੁਸੀਂ ਕੱਢ ਦਿਓ ਮਨ ’ਚੋਂ ਭਰਮ ਦਾਦੀ ਜੀ !

ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਜੀ,

ਅੱਗੇ ਰੱਖਣਾ ਅਸਾਂ ਪਹਿਲਾਂ ਧਰਮ ਦਾਦੀ ਜੀ !

ਅਸੀਂ ਤਸੀਹਿਆਂ ਤੋਂ ਨਹੀਂ ਡਰਨ ਵਾਲੇ,

ਜੋ ਮਰਜ਼ੀ ਉਹ ਪਏ ਕਰਨ ਦਾਦੀ ਜੀ !

ਲੱਖਾਂ ਲਾਲਚਾਂ ਡਰਾਵਿਆਂ ਨੂੰ ਠੁਕਰਾਅ ਅਸੀਂ

ਕਰ ਲਵਾਂਗੇ ਕਬੂਲ ਮਰਨ ਦਾਦੀ ਜੀ !

ਮੇਜਰ ਸਿੰਘ (ਬੁਢਲਾਡਾ) ੯੪੧੭੬-੪੨੩੨੭, ੯੪੧੭੬-੪੨੩੨੭

ਗੁਰਦੁਆਰਿਆਂ ਵਿੱਚ ‘ਬਸੰਤ ਪੰਚਮੀ’ ਦਾ ਉਤਸ਼ਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਸਾਜਿਸ਼ : ਗਿ. ਜਾਚਕ

0

ਗੁਰਦੁਆਰਿਆਂ  ਵਿੱਚ ‘ਬਸੰਤ ਪੰਚਮੀ’ ਦਾ ਉਤਸ਼ਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਸਾਜਿਸ਼ : ਗਿ. ਜਾਚਕ

30 ਜਨਵਰੀ, ਕੋਟਕਪੂਰਾ (ਗੁਰਿੰਦਰ ਸਿੰਘ) ਭਾਰਤੀ ਪ੍ਰੰਪਰਾ ਵਿੱਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫਗਣ ਮਹੀਨੇ ਦਾ ਆਖਰੀ ਦਿਨ ‘ਹੋਲੀ’ ਹੈ ਅਤੇ ਖ਼ਾਲਸਈ ਪ੍ਰੰਪਰਾ ਵਿੱਚ ‘ਹੋਲਾ ਮਹੱਲਾ’ । ਗੁਰਬਾਣੀ ਕੂਕ ਰਹੀ ਹੈ “ਚੇਤੁ ‘ਬਸੰਤੁ’ ਭਲਾ ਭਵਰ ਸੁਹਾਵੜੇ ॥” {ਪੰ.1107} ਮਾਘ ਸੁਦੀ ਪੰਚਮੀ ਨੂੰ ‘ਬਸੰਤ ਪੰਚਮੀ’ ਵਜੋਂ ਸਮਾਜ ਭਾਈਚਾਰੇ ਵਿੱਚ ਪ੍ਰਚਲਿਤ ਕਰਨ ਲਈ ਦੇਵੀ ਉਪਾਸ਼ਕਾਂ ਨੇ ਚਲਾਕੀ ਨਾਲ ਬਸੰਤ ਦੇ ਤਿਉਹਾਰ ਨਾਲ ਜੋੜ ਦਿੱਤਾ ਹੈ । ‘ਮਾਘ ਸੁਦੀ ਪੰਚਮੀ ਦੀ ਥਿੱਤ, ਜਿਸ ਨੂੰ ਬਸੰਤ ਪੰਚਮੀ ਪ੍ਰਚਾਰਿਆ ਜਾਂਦਾ ਹੈ, ਇਹ ਤਾਂ ਸਰਸਵਤੀ ਨਾਂ ਦੀ ਕਲਪਤ ਦੇਵੀ ਦਾ ਕਥਿਤ ਪ੍ਰਗਟ ਦਿਵਸ ਹੈ ।  ਇਸ ਲਈ ‘ਦੇਵੀ ਦੇਵਾ ਪੂਜੀਐ, ਭਾਈ ! ਕਿਆ ਮਾਗਉ, ਕਿਆ ਦੇਹਿ ॥{ਪੰ. 637} ਗੁਰਵਾਕ ਦਾ ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰਿਆਂ ਵਿੱਚ ‘ਬਸੰਤ ਪੰਚਮੀ’ ਦਾ ਉਤਸ਼ਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਗਹਿਰੀ ਸਾਜ਼ਸ਼  ਹੈ । ਇਹ ਵੀਚਾਰ ਹਨ ਗਿ. ਜਗਤਾਰ ਸਿੰਘ ਜਾਚਕ ਹੁਰਾਂ ਦੇ, ਜਿਹੜੇ ਉਨ੍ਹਾਂ ਰੋਜ਼ਾਨਾ ਸਪੋਕਸਮੈਨ ਨੂੰ ਭੇਜੇ ਆਪਣੇ ਤਾਜ਼ਾ ਪ੍ਰੈਸਨੋਟ ਵਿੱਚ ਪ੍ਰਗਟ ਕੀਤੇ ਹਨ ।

ਉਨ੍ਹਾਂ ਦੱਸਿਆ ਕਿ ਸਾਡੇ ਕੇਂਦਰੀ ਧਰਮ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਤਿਹਾਸਕ ਗੁਰਦੁਆਰਿਆਂ ਵਿੱਚ ਮਾਘ ਸੁਦੀ ਪੰਚਮੀ ਦਾ ਸਰਸਵਤੀ ਦਿਵਸ ਬਸੰਤ-ਪੰਚਮੀ ਦੇ ਨਾਂ ਹੇਠ ਮਨਾਉਣਾ ਮਹਾਰਾਜਾ ਰਣਜੀਤ ਸਿੰਘ ਜੀ ਰਾਜ-ਕਾਲ ਵੇਲੇ ਸ਼ੁਰੂ ਹੋਇਆ ਕਿਉਂਕਿ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪੁਜਾਰੀ ਸਨ ਗਿਆਨੀ ਸੰਤ ਸਿੰਘ ਨਿਰਮਲੇ, ਜਿਨ੍ਹਾਂ ਨੇ ਆਪਣੇ ਘਰ ਦੇ ਮੁਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਜੜੀ ਹੋਈ ਸੀ । ਦੁੱਖ ਦੀ ਗੱਲ ਹੈ ਕਿ ਹੁਣ ਕਈ ਦਿਨਾਂ ਤੋਂ ਉਥੋਂ ਟੀ ਵੀ ਤੇ ਪ੍ਰਸਾਰਨ ਹੁੰਦੇ ਕੀਰਤਨ ਦਰਮਿਆਨ ਭਾਈ ਗੁਰਦਾਸ ਜੀ ਦੇ ਕਬਿੱਤ ਵਿੱਚਲੀ ਇੱਕ ਉਦਾਰਹਣ ਨੂੰ ਅਸਥਾਈ ਬਣਾ ਕੇ ਸ਼ਬਦ ਰੂਪ ਵਿੱਚ ਉੱਚੀ ਸੁਰ ਵਿੱਚ ਗਾਇਆ ਜਾ ਰਿਹਾ ਹੈ ‘ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ’ । ਇਉਂ ਪ੍ਰਤੀਤ ਹੁੰਦਾ ਹੈ ਕਿ ਬਸੰਤ ਪੰਚਮੀ ਨੂੰ ਧਿਆਨ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਪਤੰਗਬਾਜ਼ੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੋਵੇ । ਬਿਪਰਵਾਦੀ ਸਾਜ਼ਸ਼ ਦਾ ਸ਼ਿਕਾਰ ਹੋਏ ਕੁਝ ਗੁਰਸਿੱਖ ਵੀਰਾਂ ਵੱਲੋਂ ਹੁਣ ਸ਼ੋਸਲ ਮੀਡੀਏ ਰਾਹੀਂ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸਮੂਹ ਗੁਰਦੁਆਰਿਆਂ ਵਿਖੇ ਬਸੰਤੀ ਰੰਗ ਦੇ ਨਿਸ਼ਾਨ ਝੂਲਾਏ ਜਾਣ, ਤਾਂ ਕਿ ਬਸੰਤ ਪੰਚਮੀ ਨੂੰ ਗੁਰਸਿੱਖੀ ਦਾ ਪੁਰਬ ਬਣਾਏ ਜਾਣ ਸਬੰਧੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਹੋ ਜਾਏ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿਖੇ ਗੁਰਪੁਰਬਾਂ ਦੀ ਲਿਸ਼ਟ ਵਿੱਚ 28 ਮਾਘ 10 ਫਰਵਰੀ ਨੂੰ ਬਸੰਤ ਪੰਚਮੀ ਦਾ ਦਿਹਾੜਾ ਦਰਸਾਇਆ ਗਿਆ ਹੈ । ਸਮੂਹ ਗੁਰਦੁਆਰਾ ਪ੍ਰਬੰਧਕਾਂ, ਕੀਰਤਨੀਆਂ ਤੇ ਗੁਰਮਤਿ ਪ੍ਰਚਾਰਕਾਂ ਨੂੰ ਇੱਸ ਪੱਖੋਂ ਅਤਿਅੰਤ ਸੁਚੇਤ ਹੋਣ ਦੀ ਲੋੜ ਹੈ।

ਵੱਡਾ ਘੱਲੂਘਾਰਾ (5 ਫ਼ਰਵਰੀ 1762)

0

ਵੱਡਾ ਘੱਲੂਘਾਰਾ (5 ਫ਼ਰਵਰੀ 1762)

ਗਿਆਨੀ ਅਵਤਾਰ ਸਿੰਘ

ਅਫ਼ਗਾਨਿਸਤਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਸੰਨ 1731 ’ਚ ਹੈਰਾਤ ਸ਼ਹਿਰ ਦੇ ਕਬੀਲੇ (ਅਬਦਾਲੀਆਂ) ਉੱਤੇ ਹਮਲਾ ਕਰ ਕੇ ਸਭ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ’ਚ ਅਹਿਮਦ ਸ਼ਾਹ ਅਬਦਾਲੀ ਵੀ ਸੀ, ਜੋ ਆਪਣੀ ਯੋਗਤਾ ਸਦਕਾ ਜਲਦੀ ਹੀ ਨਾਦਰ ਸ਼ਾਹ ਦਾ ਸੈਨਾਪਤਿ ਬਣ ਗਿਆ ਤੇ 59 ਸਾਲ ਦੇ ਨਾਦਰ ਸ਼ਾਹ ਦਾ 8-9 ਜੂਨ 1747 ਨੂੰ ਕਤਲ ਕਰ 25 ਸਾਲ ਦੀ ਉਮਰ ’ਚ ਆਪ ਅਫ਼ਗਾਨ ਦਾ ਬਾਦਸ਼ਾਹ ਬਣ ਗਿਆ, ਇਸ ਦਾ ਜਨਮ ਇੱਕ ਗ਼ਰੀਬ ਪਰਿਵਾਰ ਮੁਹੰਮਦ ਜ਼ਮਾਦ ਖ਼ਾਨ ਅਬਦਾਲੀ ਦੇ ਘਰ ਸੰਨ 1722 ਨੂੰ ਹੋਇਆ।  ਚੜ੍ਹਦੀ ਉਮਰ ਤੇ ਰਾਜ-ਸੱਤਾ ਦੇ ਨਸ਼ੇ ’ਚ ਆਪਣਾ ਰਾਜ ਹਰ ਪਾਸੇ ਵਧਾਉਣ ਬਾਰੇ ਸੋਚਣ ਲੱਗਾ। ਉਸ ਦੇ ਸੂਹੀਏ ਵਪਾਰ ਕਰਨ ਦੇ ਬਹਾਨੇ ਭਾਰਤ ’ਚ ਮੁਗ਼ਲ ਸ਼ਾਸਕ ਦੀ ਅਸਥਿਰਤਾ ਦਾ ਸਾਰਾ ਭੇਦ ਲੈ ਜਾਂਦੇ।  ਭਾਰਤੀਆਂ ਨੂੰ ਤੰਬਾਕੂ ਦੇ ਭੈੜੇ ਐਬ ’ਚ ਫਸਾਉਣਾ ਵੀ ਇਨ੍ਹਾਂ ਅਫ਼ਗਾਨੀ ਧਾੜਵੀਆਂ (ਵਪਾਰੀਆਂ) ਦੀ ਦੇਣ ਸੀ।

ਅਬਦਾਲੀ ਦੀ ਤੇਜ਼-ਤਰਾਰ ਅੱਖ ਬੇਲਗਾਮ ਹਿੰਦੁਸਤਾਨ ’ਤੇ ਪਈ। ਅਬਦਾਲੀ ਨੇ ਭਾਰਤ ’ਤੇ ਹੰਕਾਰੀ ਤੇ ਧਾੜਵੀ ਬਣ ਕੇ 10 ਵੱਡੇ ਹਮਲੇ (ਦਸੰਬਰ 1747 ਤੋਂ ਦਸੰਬਰ 1769 ਤੱਕ ਨਿਰੰਤਰ 22 ਸਾਲ) ਕੀਤੇ। ਇਨ੍ਹਾਂ ਤੋਂ ਬਾਅਦ ਵੀ ਦੋ ਹੋਰ ਹਮਲੇ (ਜੂਨ 1770 ਅਤੇ ਅਗਸਤ 1771) ਨੂੰ ਵੀ ਕੀਤੇ ਜੋ ਸਿੱਖਾਂ ਦੀ ਪੰਜਾਬ ’ਚ ਵਧਦੀ ਤਾਕਤ ਵੇਖ ਇੱਥੇ ਪੈਰ ਰੱਖਣ ਦੀ ਹਿਮਤ ਨਾ ਜੁਟਾ ਸਕਿਆ ਤੇ ਪਿਛਾਂਹ ਪਿਛਾਵਰ ਤੋਂ ਹੀ ਵਾਪਸ ਮੁੜਦਾ ਰਿਹਾ।  23 ਅਕਤੂਬਰ 1772 ਨੂੰ ਇਸ ਦੀ ਮੌਤ ਹੋ ਗਈ ਤਦ ਇਹ 49-50 ਸਾਲ ਦਾ ਸੀ, ਇਸ ਦੇ ਮਰਨ ਦੇ ਨਾਲ਼ ਹੀ ਅਫ਼ਗਾਨ ਧਾੜਵੀਆਂ ਦੀ ਦਹਿਸ਼ਤ ਵੀ ਸਦਾ ਲਈ ਖ਼ਤਮ ਹੋ ਗਈ। ਅਬਦਾਲੀ ਦੇ ਇਨ੍ਹਾਂ ਸਾਰੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਮਾਨਵਤਾ ਹਿਤੈਸ਼ੀ ਅਤੇ ਦੇਸ਼ ਹਿਤੂ ਕੇਵਲ ਸਿੱਖ ਕੌਮ ਹੀ ਅੱਗੇ ਆਉਂਦੀ ਰਹੀ। ਇਨ੍ਹਾਂ 22 ਸਾਲਾਂ ’ਚ ਸਿੱਖਾਂ ਨੂੰ ਲਗਭਗ 90 ਹਜ਼ਾਰ ਸ਼ਹੀਦੀਆਂ ਦੇਣੀਆਂ ਪਈਆਂ, ਜਿਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਅਬਦਾਲੀ ਦੇ ਭਾਰਤ ’ਤੇ ਛੇਵੇਂ ਹਮਲੇ ਦੌਰਾਨ 10 ਅਪਰੈਲ 1762 ਨੂੰ ਜਦ ਅਕਾਲ ਤਖ਼ਤ ਸਾਹਿਬ ਨੂੰ ਬਾਰੂਦ ਨਾਲ਼ ਉੱਡਾਇਆ ਜਾ ਰਿਹਾ ਸੀ ਤਾਂ ਇੱਕ ਇੱਟ ਆ ਕੇ ਅਹਿਮਦ ਸ਼ਾਹ ਦੇ ਨੱਕ ’ਤੇ ਵੱਜੀ, ਜੋ ਇਸ ਦੀ ਮੌਤ ਦਾ ਕਾਰਨ ਬਣੀ।  ਉਂਞ ਇਸ ਘਟਨਾ ਤੋਂ ਲਗਭਗ ਸਾਢੇ 9 ਸਾਲ ਬਾਅਦ ਇਸ ਦੀ ਮੌਤ (23 ਅਕਤੂਬਰ 1772 ਨੂੰ) ਹੁੰਦੀ ਹੈ, ਇਸ ਸਮੇਂ ’ਚ ਇਸ ਨੇ 4 ਹੋਰ ਵੱਡੇ ਹਮਲੇ ਵੀ ਭਾਰਤ ’ਤੇ ਕੀਤੇ ਸਨ ।

 ਜਦ ਅਹਿਮਦ ਸ਼ਾਹ ਅਬਦਾਲੀ; ਭਾਰਤ ’ਤੇ ਪਹਿਲਾ ਹਮਲਾ (ਦਸੰਬਰ 1747 ’ਚ) ਕਰਨ ਲਈ ਆਉਂਦਾ ਹੈ ਤਾਂ ਦਿੱਲੀ ਦਾ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ, ਜੋ ਐਸ਼ਪ੍ਰਸਤ ਤੇ ਗ਼ੈਰ ਜ਼ਿੰਮੇਵਾਰ ਸ਼ਖ਼ਸ ਸੀ।  ਦਿੱਲੀ ਹਕੂਮਤ ਦੀ ਵਾਗ-ਡੋਰ ਉਸ ਦੇ ਵਜ਼ੀਰ (ਪਰਾਈਮ ਮਨਿਸਟਰ) ਕਮਰੁੱਦੀਨ ਪਾਸ ਹੀ ਸੀ, ਜਿਸ ਦਾ ਪੁੱਤਰ ਮੀਰਮੰਨੂ ਸੀ।  ਕਮਰੁੱਦੀਨ ਦੀ ਭੈਣ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਵਿਆਹੀ ਸੀ, ਜਿਸ ਨੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ (ਕੇਸਾਂ ਸਮੇਤ) ਉਤਾਰਨ ਦਾ ਹੁਕਮ ਸੁਣਾਇਆ ਤੇ ਭਾਈ ਸਾਹਿਬ ਜੀ ਦੀ ਸ਼ਹੀਦੀ (1 ਜੁਲਾਈ 1745) ਦੇ ਦਿਨ ਹੀ ਇਹ ਆਪ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਮਰ ਗਿਆ।  ਜ਼ਕਰੀਆ ਖ਼ਾਨ ਦੇ ਤਿੰਨ ਪੁੱਤਰ (ਯਾਹੀਆ ਖ਼ਾਨ, ਸ਼ਾਹ ਨਿਵਾਜ਼ ਤੇ ਮੀਰ ਬਾਕੀ) ਸਨ।  ਮੀਰ ਬਾਕੀ ਦੀਆਂ ਕੋਈ ਵੱਡੀਆਂ ਖ਼ਾਹਸ਼ਾਂ ਨਹੀਂ ਸਨ ਪਰ ਦੂਜੇ ਦੋਵੇਂ ਦੌਲਤ ਤੇ ਤਾਕਤ ਦੇ ਭੁੱਖੇ ਸਨ।  ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਵੱਡੇ ਭਰਾ ਯਾਹੀਆ ਖ਼ਾਨ ਨੂੰ ਕੈਦ ’ਚ ਬੰਦ ਕਰ ਕੇ ਲਾਹੌਰ ਦਾ ਸੂਬੇਦਾਰ ਛੋਟਾ ਭਰਾ ਸ਼ਾਹ ਨਿਵਾਜ਼ ਬਣ ਗਿਆ ।  ਯਾਹੀਆ ਖ਼ਾਨ ਆਪਣੇ ਮਾਮਾ (ਕਮਰੁੱਦੀਨ) ਦਾ ਜਵਾਈ ਵੀ ਸੀ। ਕਿਸੀ ਤਰ੍ਹਾਂ ਇਹ ਲਾਹੌਰ ਕੈਦ ’ਚੋਂ ਭੱਜਣ ’ਚ ਸਫਲ ਹੋ ਗਿਆ ਤੇ ਬਾਅਦ ’ਚ ਡਰ ਦਾ ਮਾਰਾ ਇੱਕ ਦਰਵੇਸ਼ ਜ਼ਿੰਦਗੀ ਬਤੀਤ ਕਰਨ ਲੱਗ ਪਿਆ।  ਇਹ ਵੀ ਮੰਨਿਆ ਜਾਂਦਾ ਹੈ ਜਲੰਧਰ ਦੇ ਨਵਾਬ ਅਦੀਨਾ ਬੇਗ਼ (ਜੋ ਬਾਅਦ ’ਚ ਪੰਜਾਬ ਦਾ ਗਵਰਨਰ ਵੀ ਰਿਹਾ) ਦੇ ਕਹਿਣ ’ਤੇ ਸ਼ਾਹ ਨਿਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ’ਤੇ ਹਮਲਾ ਕਰਨ ਲਈ ਉਕਸਾਇਆ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਉਸ ਦਾ ਭਰਾ (ਯਾਹੀਆ ਖ਼ਾਨ) ਆਪਣੇ ਸਹੁਰੇ (ਕਮਰੁੱਦੀਨ) ਦੀ ਮਦਦ ਨਾਲ਼ ਉਸ ਨੂੰ ਲਾਹੌਰ ਦੀ ਸੂਬੇਦਾਰੀ ਤੋਂ ਨਾ ਹਟਾ ਦੇਵੇ।

ਉਕਤ ਵੇਰਵਿਆਂ ਤੋਂ ਸਪਸ਼ਟ ਹੈ ਕਿ ਦਿੱਲੀ ਤੋਂ ਅਫ਼ਗਾਨਿਸਤਾਨ ਤੱਕ ਧਾੜਵੀਆਂ ਨਾਲ਼ ਮਿਲ ਕੇ ਭਾਰਤੀਆਂ ਦਾ ਖ਼ੂਨ ਚੂਸਣ ਵਾਲ਼ੇ ਬਾਹਰੀ ਲੁਟੇਰਿਆਂ ਦਾ ਮੁਕਾਬਲਾ ਕਰਨ ਲਈ ਕੇਵਲ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸਿੰਘ ਹੀ ਸਨ, ਜੋ ਮਾਨਵ ਹਿਤਕਾਰੀ ਇਸ ਸੇਵਾ ਲਈ ਸਦਾ ਤਤਪਰ ਰਹਿੰਦੇ। ਦੂਸਰੇ ਪਾਸੇ ਇਨ੍ਹਾਂ ਮੁਗ਼ਲਾਂ ਤੇ ਅਬਦਾਲੀਆਂ ਨੇ ਨਿਯੁਕਤ ਕੀਤੇ ਆਪਣੇ ਵਜ਼ੀਰਾਂ ਦੇ ਦੀਬਾਨ ਹਿੰਦੂ ਧਰਮ ਦੇ ਰਖਵਾਲੇ ਖੱਤਰੀ (ਦੀਵਾਨ ਕੌੜਾ ਮੱਲ, ਲੱਛਮੀ ਰਾਮ, ਲਖਪਤ ਰਾਏ, ਜਸਪਤ ਰਾਏ (ਲਖਪਤ ਦਾ ਭਰਾ), ਆਦਿ) ਲਗਾ ਰੱਖੇ ਸਨ, ਜਿਨ੍ਹਾਂ ਨੇ ਅਗਾਂਹ ਸਿੱਖਾਂ ਦੀ ਮੁਖ਼ਬਰੀ ਕਰਨ ਲਈ ਆਪਣੇ ਅਹਿਲਕਾਰ (ਨੂਰਪੁਰ ਦਾ ਗੁਰਦਿਤ ਮੱਲ, ਕਾਂਗੜੇ ਦਾ ਰਾਜਾ ਘੁਮੰਡ ਚੰਦ, ਜੰਡਿਆਲੇ ਦੇ ਹੰਦਾਲੀਏ ਆਕਲ ਦਾਸ (ਹਰਭਜਨ) ਨਿਰੰਜਨੀਆ ਵਗ਼ੈਰਾ) ਰੱਖੇ ਹੋਏ ਸਨ।

ਆਕਲ ਦਾਸ ਨਿਰੰਜਨੀਏ ਨੂੰ ਸੋਧਨ ਦਾ ਗੁਰਮਤਿ ਤੇ ਦੁੱਰਾਨੀ ਦਾ ਛੇਵਾਂ ਹਮਲਾ :

ਇਨ੍ਹਾਂ ਹਾਲਾਤਾਂ ਵਿੱਚ 27 ਅਕਤੂਬਰ 1761 ਦੇ ਦਿਨ ਸਰਬੱਤ ਖ਼ਾਲਸਾ ਦਾ ਇੱਕ ਇਕੱਠ ਅਕਾਲ ਤਖ਼ਤ ਸਾਹਿਬ ’ਤੇ ਹੋਇਆ।  ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਕਿ ਜੰਡਿਆਲੇ ਦੇ ਹੰਦਾਲੀਏ ਆਕਲ ਦਾਸ (ਹਰਭਗਤ) ਨਿਰੰਜਨੀਆ (ਜੋ ਮੁਗ਼ਲ ਅਤੇ ਅਫ਼ਗਾਨਾਂ ਦਾ ਸਭ ਤੋਂ ਵੱਡਾ ਏਜੰਟ ਸੀ), ਕਸੂਰ ਦੇ ਖੇਸ਼ਗੀ, ਦੋਵੇਂ ਮਲੇਰਕੋਟਲੀਆਂ (ਸਿੱਖ ਦੁਸ਼ਮਣ ਪਠਾਣ) ਰਿਆਸਤਾਂ, ਸਾਹਰਿੰਦ (ਸਰਹਿੰਦ) ਦੇ ਜ਼ੈਨ ਖ਼ਾਨ (ਅਹਿਮਦ ਸ਼ਾਹ ਅਬਦਾਲੀ ਦਾ ਸੂਬੇਦਾਰ) ਤੇ ਹੋਰ ਸਿੱਖ ਦੁਸ਼ਮਣਾਂ ਨੂੰ ਸੋਧਿਆ ਜਾਵੇ।

ਸਿੱਖਾਂ ਨੇ ਸਭ ਤੋਂ ਪਹਿਲਾਂ ਆਕਲ ਦਾਸ ਨੂੰ ਸੋਧਣ ਦਾ ਫ਼ੈਸਲਾ ਕੀਤਾ।  ਜੰਡਿਆਲਾ ਅੰਮ੍ਰਿਤਸਰ ਤੋਂ ਸਿਰਫ਼ 20 ਕਿਲੋਮੀਟਰ ਦੂਰ ਸੀ। ਆਕਲ ਦਾਸ ਨੂੰ ਵੀ ਸਿੱਖਾਂ ਦੇ ਫ਼ੈਸਲੇ ਦੀ ਖ਼ਬਰ ਮਿਲ ਗਈ। ਇਸ ਵਿਚਕਾਰ ਉਹ ਆਪਣਾ ਇੱਕ ਸਾਥੀ ਅਹਿਮਦ ਸ਼ਾਹ ਦੁੱਰਾਨੀ ਵੱਲ ਭੇਜਣ ਵਿੱਚ ਕਾਮਯਾਬ ਹੋ ਗਿਆ। ਸਿੱਖਾਂ ਨੇ ਜੰਡਿਆਲੇ ਨੂੰ ਘੇਰਾ ਪਾ ਲਿਆ। ਸਿੱਖਾਂ ਦੀ ਗਿਣਤੀ ਚੋਖੀ ਵੇਖ ਕੇ ਆਕਲ ਦਾਸ ਨੇ ਆਪਣੇ ਆਪ ਨੂੰ ਕਿਲ੍ਹੇ ਅੰਦਰ ਹੀ ਬੰਦ ਕਰ ਲਿਆ। ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਆਕਲ ਦਾਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ।  ਸਿੱਖਾਂ ਨੇ ਕਈ ਦਿਨ ਜੰਡਿਆਲੇ ਦਾ ਘੇਰਾ ਪਾਈ ਰੱਖਿਆ, ਪਰ ਉਹ ਕਿਲ੍ਹੇ ਵਿੱਚ ਦਾਖ਼ਲ ਹੋਣ ’ਚ ਕਾਮਯਾਬ ਨਾ ਹੋ ਸਕੇ।

ਉਧਰ ਆਕਲ ਦਾਸ ਦੇ ਵਕੀਲ ਅਹਿਮਦ ਸ਼ਾਹ ਨੂੰ ਜਾ ਮਿਲੇ। ਉਹ ਇਸ ਵੇਲੇ ਛੇਵਾਂ ਹਮਲਾ ਕਰਨ ਲਈ ਪੰਜਾਬ ਵੱਲ ਆ ਰਿਹਾ ਸੀ ਤੇ ਰੋਹਤਾਸ ਕੋਲ ਪੁੱਜ ਗਿਆ ਸੀ। ਅਹਿਮਦ ਸ਼ਾਹ ਨੂੰ ਸਿੱਖਾਂ ’ਤੇ ਪਹਿਲਾਂ ਹੀ ਬੜਾ ਗੁੱਸਾ ਸੀ ਕਿਉਂਕਿ ਸਿੱਖਾਂ ਨੇ ਉਸ ਦੇ ਕਈ ਜਰਨੈਲ ਮਾਰ ਦਿੱਤੇ ਸਨ ਤੇ ਅੱਧੇ ਪੰਜਾਬ ’ਤੇ ਕਾਬਜ਼ ਵੀ ਹੋ ਗਏ ਸਨ, ਇਸ ਕਰ ਕੇ ਆਪਣੇ ਚੁਣੇ ਹੋਏ ਜਰਨੈਲਾਂ ਨੂੰ ਨਾਲ਼ ਲੈ ਕੇ ਉਹ ਸਿੱਧਾ ਜੰਡਿਆਲੇ ਨੂੰ ਚੱਲ ਪਿਆ।  ਅਹਿਮਦ ਸ਼ਾਹ ਦੇ ਆਉਣ ਦੀ ਖ਼ਬਰ ਸਿੱਖਾਂ ਨੂੰ ਵੀ ਮਿਲ ਗਈ। ਉਨ੍ਹਾਂ ਫ਼ੈਸਲਾ ਕੀਤਾ ਕਿ ਅਹਿਮਦ ਸ਼ਾਹ ਨਾਲ ਟੱਕਰ ਲੈਣ ਵਾਸਤੇ ਜੰਡਿਆਲਾ ਸਹੀ ਥਾਂ ਨਹੀਂ, ਇਸ ਕਰ ਕੇ ਉਨ੍ਹਾਂ ਨੇ ਜੰਡਿਆਲੇ ਦਾ ਘੇਰਾ ਚੁੱਕ ਲਿਆ ਤੇ ਦਰਿਆ ਸਤਲੁਜ ਪਾਰ ਕਰ ਗਏ।

ਜਦੋਂ ਅਹਿਮਦ ਸ਼ਾਹ ਜੰਡਿਆਲੇ ਪੁੱਜਾ ਤਾਂ ਉਸ ਨੂੰ ਹਰਭਜਨ ਨਿਰੰਜਨੀਏ ਨੇ ਦੱਸਿਆ ਕਿ ਸਿੱਖ ਉੱਥੋਂ ਨਿਕਲ ਕੇ ਮਾਲਵੇ ਵੱਲ ਗਏ ਹਨ। ਅਹਿਮਦ ਸ਼ਾਹ ਸਿੱਖਾਂ ’ਤੇ ਭਰਪੂਰ ਵਾਰ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਸਿੱਖਾਂ ਦੇ ਟਿਕਾਣੇ ਦਾ ਪੂਰਾ ਪਤਾ ਨਹੀਂ ਸੀ, ਇਸ ਕਰ ਕੇ ਉਹ ਲਾਹੌਰ ਆ ਗਿਆ ਤੇ ਸਾਰੇ ਪਾਸੇ ਸਿੱਖਾਂ ਦਾ ਪਤਾ ਲੈਣ ਲਈ ਸੂਹੀਏ ਭੇਜ ਦਿੱਤੇ।

3 ਫ਼ਰਵਰੀ 1762 ਨੂੰ ਅਹਿਮਦ ਸ਼ਾਹ ਨੂੰ ਇੱਕ ਸੋਮੇ ਤੋਂ ਖ਼ਬਰ ਮਿਲੀ ਕਿ ਸਿੱਖ ਮਲੇਰਕੋਟਲੇ ਤੋਂ 15-16 ਕਿਲੋਮੀਟਰ ਦੂਰ ਪਿੰਡ ਰਾਏਪੁਰ ਗੁੱਜਰਵਾਲ ਕੋਲ ਪੁੱਜ ਚੁੱਕੇ ਹਨ। ਇਹ ਖ਼ਬਰ ਮਿਲਦਿਆਂ ਹੀ ਅਹਿਮਦ ਸ਼ਾਹ ਇਕਦਮ ਮਲੇਰਕੋਟਲੇ ਵੱਲ ਚੱਲ ਪਿਆ। ਇਸ ਵੇਲੇ ਉਸ ਕੋਲ ਇੱਕ ਲੱਖ ਤੋਂ ਵੱਧ ਫ਼ੌਜ, ਕਈ ਤੋਪਾਂ ਅਤੇ ਬੇਸ਼ੁਮਾਰ ਅਸਲਾ ਸੀ। ਅਜੇ ਸਿਰਫ਼ ਇੱਕ ਸਾਲ ਪਹਿਲਾਂ ਹੀ ਜਨਵਰੀ 1761 ਵਿੱਚ ਉਹ ਏਸ਼ੀਆ ਦੀ ਦੂਜੀ ਵੱਡੀ ਤਾਕਤ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਹਰਾ ਚੁੱਕਾ ਸੀ। ਉਸ ਦੇ ਅੰਦਰ ਉਸ ਵੇਲੇ ‘ਹਾਕਮ-ਇ-ਜ਼ਮਾਨਾ’ ਦੀ ਸੋਚ ਕਾਇਮ ਸੀ। ਅਹਿਮਦ ਸ਼ਾਹ ਨੇ ਲਾਹੌਰ ਤੋਂ ਮਲੇਰਕੋਟਲੇ ਤੱਕ ਤਕਰੀਬਨ 225 ਕਿਲੋਮੀਟਰ ਦਾ ਸਫ਼ਰ ਮਾਤਰ ਡੇਢ ਦਿਨ ਵਿੱਚ ਮੁਕਾਇਆ। ਇਸ ਦਾ ਮਤਲਬ ਇਹ ਸੀ ਕਿ ਉਹ 36 ਘੰਟੇ ਲਗਾਤਾਰ ਚਲਦਾ ਰਿਹਾ। ਉਸ ਨੇ ਦੋ ਦਰਿਆ (ਬਿਆਸ ਤੇ ਸਤਲੁਜ) ਵੀ ਪਾਰ ਕੀਤੇ ਸਨ। ਉਹ 5 ਫ਼ਰਵਰੀ ਨੂੰ ਸਵੇਰ ਵੇਲੇ ਮਲੇਰਕੋਟਲੇ ਦੇ ਨੇੜੇ ਪੁੱਜ ਗਿਆ। ਇੱਥੋਂ ਉਸ ਨੂੰ ਪਤਾ ਲੱਗਾ ਕਿ ਸਿੱਖ ਮਲੇਰਕੋਟਲੇ ਤੋਂ 10 ਕਿਲੋਮੀਟਰ ਦੂਰ (ਮੌਜੂਦਾ ਲੁਧਿਆਣਾ-ਧੂਰੀ ਰੋਡ ’ਤੇ), ਕੁੱਪ ਤੇ ਰਹੀੜਾ ਪਿੰਡਾਂ ਦੇ ਵਿਚਕਾਰਲੇ ਜੰਗਲ਼ ਵਿੱਚ ਬੈਠੇ ਹਨ। ਉਸ ਨੇ ਆਪਣੀ ਫ਼ੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਅਤੇ ਬੇਖ਼ਬਰ ਬੈਠੇ ਸਿੱਖਾਂ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ।

ਕੁੱਪ-ਰਹੀੜ ਦੇ ਜੰਗਲ਼ ਵਿੱਚ ਸਿੱਖਾਂ ਨਾਲ ਉਨ੍ਹਾਂ ਦੇ ਟੱਬਰ ਵੀ ਸਨ।   5 ਹਜ਼ਾਰ ਦੇ ਕਰੀਬ ਬੀਬੀਆਂ ਤੇ ਬੱਚਿਆਂ ਸਣੇ ਸਿੱਖਾਂ ਦੀ ਕੁੱਲ ਗਿਣਤੀ 40-50 ਹਜ਼ਾਰ ਦੇ ਕਰੀਬ ਸੀ।  5 ਫ਼ਰਵਰੀ 1762 ਤੜਕੇ ਵੇਲ਼ੇ ਸਿੱਖਾਂ ਨੂੰ ਵੀ ਅਹਿਮਦ ਸ਼ਾਹ ਦੇ ਮਲੇਰਕੋਟਲੇ ਪੁੱਜਣ ਦਾ ਪਤਾ ਲੱਗ ਗਿਆ ਸੀ। ਉਨ੍ਹਾਂ ਵਿੱਚੋਂ ਕੁਝ ਸਾਥੀ ਨਿਕਲ ਕੇ ਪਿੰਡ ਗਰਮਾ (6 ਕਿਲੋਮੀਟਰ ਦੂਰ) ਵੱਲ ਦੌੜ ਗਏ ਤਾਂ ਜੋ ਉੱਥੇ ਬੈਠੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ, ਪਰ ਇਸ ਦਾ ਪਤਾ ਅਫ਼ਗਾਨ ਫ਼ੌਜਾਂ ਨੂੰ ਵੀ ਲੱਗ ਗਿਆ।  ਜ਼ੈਨ ਖ਼ਾਨ ਤੇ ਕਾਸਿਮ ਖ਼ਾਨ ਦੀਆਂ ਫ਼ੌਜਾਂ ਨੇ ਸਿੱਖਾਂ ਦਾ ਪਿੱਛਾ ਕੀਤਾ। ਹੁਣ ਸਿੱਖ ਟੱਬਰਾਂ ਨੂੰ ਬਚਾਉਣਾ ਅਤੇ ਲੜਨਾ ਦੋਵੇਂ ਕਾਰਵਾਈਆਂ ਕਰਨੀਆਂ ਪਈਆਂ, ਪਰ ਇਸ ਲੜਾਈ ਵਿੱਚ ਕਾਸਿਮ ਖ਼ਾਨ ਦਾ ਕਾਫ਼ੀ ਨੁਕਸਾਨ ਹੋਇਆ। ਉਹ ਹਾਰ ਖਾ ਕੇ ਡਰ ਕੇ ਮਲੇਰਕੋਟਲੇ ਨੂੰ ਭੱਜ ਗਿਆ।

ਦਿਨ ਚੜ੍ਹਦਿਆਂ ਹੀ ਅਹਿਮਦ ਸ਼ਾਹ ਦੁੱਰਾਨੀ ਨੇ ਸਿੱਖਾਂ ਨੂੰ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਲਿਆ। ਅਹਿਮਦ ਸ਼ਾਹ ਨੇ ਆਪਣੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਪੰਜਾਬੀ ਚਿਹਰੇ ਵਾਲ਼ੇ ਕਿਸੇ ਵੀ ਬੰਦੇ ਨੂੰ ਜਿਊਂਦਾ ਨਹੀਂ ਛੱਡਣਾ। ਉਸ ਨੇ ਜ਼ੈਨ ਖ਼ਾਨ ਨੂੰ ਹਦਾਇਤ ਕੀਤੀ ਕਿ ਉਹ ਪੰਜਾਬੀ ਮੁਸਲਮਾਨ ਫ਼ੌਜੀਆਂ ਨੂੰ ਦੱਸ ਦੇਵੇ ਕਿ ਉਹ ਸਿਰਾਂ ’ਤੇ ਦਰਖ਼ਤਾਂ ਦੇ ਹਰੇ ਪੱਤੇ ਬੰਨ੍ਹ ਲੈਣ ਤਾਂ ਜੋ ਉਹ ਸਿੱਖ ਸਮਝ ਕੇ ਮਾਰੇ ਨਾ ਜਾਣ। ਅਫ਼ਗਾਨ ਫ਼ੌਜਾਂ ਦੀ ਕਮਾਨ ਸ਼ਾਹ ਵਲੀ ਖ਼ਾਨ, ਜਹਾਨ ਖ਼ਾਨ, ਭੀਖਮ ਖ਼ਾਨ, ਮੁਰਤਜ਼ਾ ਖ਼ਾਨ ਵੜੈਚ, ਦੀਵਾਨ ਲੱਛਮੀ ਰਾਮ ਤੇ ਅਹਿਮਦ ਸ਼ਾਹ ਦੇ ਆਪਣੇ ਕੋਲ ਸੀ। ਇਹ ਫ਼ੌਜਾਂ ਤਿੰਨ ਪਾਸਿਆਂ ਤੋਂ ਅੱਗੇ ਵਧਣ ਲੱਗ ਪਈਆਂ। ਇਸ ਹਾਲਤ ਵਿੱਚ ਸਿਖਾਂ ਕੋਲ ਕੋਈ ਚਾਰਾ ਨਹੀਂ ਸੀ ਕਿ ਉਹ ਘੇਰਾ ਤੋੜ ਤੇ ਨਿਕਲਣ ਦੀ ਕੋਸ਼ਸ਼ ਕਰਦੇ। ਇਸ ਕਰ ਕੇ ਸਿੱਖਾਂ ਨੇ ਇੱਕ ਵਹੀਰ ਦੀ ਸ਼ਕਲ ਵਿੱਚ ਬਰਨਾਲੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਵਹੀਰ ਦੇ ਅੱਗੇ ਪਿੱਛੇ ਅਤੇ ਦੋਹੀਂ ਪਾਸੀਂ ਤਕੜੇ ਜਵਾਨ ਸਨ ਤੇ ਵਿਚਕਾਰ ਟੱਬਰ। ਸਿੱਖ ਹੌਲ਼ੀ ਹੌਲ਼ੀ ਅੱਗੇ ਵੀ ਵਧਦੇ ਗਏ ਤੇ ਨਾਲ ਨਾਲ ਲੜਦੇ ਵੀ ਗਏ। ਅਫ਼ਗਾਨ ਫ਼ੌਜਾਂ ਸਿੱਖਾਂ ਦਾ 40 ਕਿਲੋਮੀਟਰ ਤੱਕ ਘਾਣ ਕਰਦੀਆਂ ਗਈਆਂ। ਰਸਤੇ ਵਿੱਚ ਸਿੱਖਾਂ ਨੇ ਕੁਤਬਾ ਤੇ ਬਾਹਮਣੀ ਪਿੰਡਾਂ ਵਿੱਚ ਆਸਰਾ ਲੈ ਕੇ ਅਫ਼ਗਾਨ ਫ਼ੌਜਾਂ ਨਾਲ਼ ਲੜਨਾ ਚਾਹਿਆ, ਪਰ ਇਨ੍ਹਾਂ ਪਿੰਡਾਂ ਵਿੱਚ ਮੁਸਲਮਾਨ ਲੋਕਾਂ ਨੇ ਸਿੱਖਾਂ ਨੂੰ ਪਿੰਡ ਵਿੱਚ ਨਾ ਵੜਨ ਦਿੱਤਾ, ਜਿਸ ਕਰ ਕੇ ਸਿੱਖਾਂ ਕੋਲ ਢਾਈ ਫੱਟ ਦੀ ਲੜਾਈ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਇਸ ਵੇਲ਼ੇ ਸਿੱਖ ਫ਼ੌਜਾਂ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸੁਕਰਚੱਕੀਆ ਤੇ ਹੋਰ ਜਰਨੈਲ ਕਰ ਰਹੇ ਸਨ।

ਸ਼ਾਮ ਪੈਣ ਤੱਕ ਇਹ ਲੜਾਈ ਤੇ ਕਤਲੇਆਮ ਜਾਰੀ ਰਿਹਾ। ਹੁਣ ਅਫ਼ਗਾਨ ਫ਼ੌਜਾਂ ਵੀ ਥੱਕ ਚੁੱਕੀਆਂ ਸਨ। ਉਹ ਲਗਾਤਾਰ ਡੇਢ ਦਿਨ ਚੱਲਦੇ ਰਹੇ ਸਨ ਤੇ ਘੋੜਿਆਂ ਦੀਆਂ ਕਾਠੀਆਂ ’ਤੇ ਸਵਾਰ ਵੀ ਰਹੇ। ਇਸ ਦੇ ਬਾਵਜੂਦ 15 ਘੰਟੇ ਲੜਦੇ ਵੀ ਰਹੇ ਸਨ। ਹੁਣ ਉਹ ਪਿਆਸੇ, ਭੁੱਖੇ ਤੇ ਥੱਕੇ ਹੋਏ ਸਨ। ਉਨ੍ਹਾਂ ਨੂੰ ਕੁਤਬਾ ਪਿੰਡ ਤੋਂ ਕੁਝ ਅੱਗੇ ਪਾਣੀ ਦੀ ਢਾਬ ਨਜ਼ਰ ਆਈ। ਬਹੁਤੇ ਫ਼ੌਜੀ ਪਾਣੀ ਪੀਣ ਵਾਸਤੇ ਇੱਕ ਦੂਜੇ ਨੂੰ ਪਿੱਛੇ ਧੱਕਣ ਲੱਗ ਪਏ। ਦੂਜੇ ਪਾਸੇ ਸਿੱਖ ਅੱਗੇ ਬੀਕਾਨੇਰ ਵੱਲ ਨਿਕਲ ਗਏ।

ਇਸ ਜੱਦੋ-ਜਹਿਦ ਵਿੱਚ ਤਕਰੀਬਨ 25-30 ਹਜ਼ਾਰ ਸਿੱਖ ਸ਼ਹੀਦ ਹੋ ਗਏ। ਸਿੱਖ ਤਵਾਰੀਖ਼ ਵਿੱਚ ਇਸ ਨੂੰ (ਪਹਿਲੀ ਮਈ 1746 ਦੇ ਘੱਲੂਘਾਰੇ ਦੇ ਮੁਕਾਬਲੇ) ਵੱਡਾ ਘੱਲੂਘਾਰਾ ਆਖ ਕੇ ਚੇਤੇ ਕੀਤਾ ਜਾਂਦਾ ਹੈ। ਇਸ ਘੱਲੂਘਾਰੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸੁਕਰਚੱਕੀਆ ਨੇ ਬਹੁਤ ਕਮਾਲ ਦਾ ਰੋਲ ਅਦਾ ਕੀਤਾ। ਇਨ੍ਹਾਂ ਦੋਹਾਂ ਜਰਨੈਲਾਂ ਨੂੰ ਤੀਰਾਂ, ਬਰਛਿਆਂ ਤੇ ਤਲਵਾਰਾਂ ਦੇ 20-20 ਤੋਂ ਵੱਧ ਜ਼ਖ਼ਮ ਆਏ ਸਨ ਤੇ ਦੂਜੇ ਸਿੱਖਾਂ ਨੂੰ ਵੀ 5 -7 ਜ਼ਖ਼ਮ ਹਰ ਇੱਕ ਨੂੰ ਜ਼ਰੂਰ ਆਏ ਸਨ।

ਇਸ ਘੱਲੂਘਾਰੇ ਵਿੱਚ ਸ਼ਹੀਦ ਹੋਣ ਵਾਲ਼ੇ ਸਿੱਖਾਂ ਦੀ ਗਿਣਤੀ ਵੱਖ-ਵੱਖ ਸੋਮੇ ਵੱਖ-ਵੱਖ ਦੱਸਦੇ ਹਨ;  ਜਿਵੇਂ ਕਿ ਮਿਸਕੀਨ 25 ਹਜ਼ਾਰ, ਖ਼ਜ਼ਾਨਾ-ਇ-ਅਮੀਰਾ ਦਾ ਲੇਖਕ 25 ਹਜ਼ਾਰ, ਫ਼ਾਰਸਟਰ 25 ਹਜ਼ਾਰ, ਸਿਆਰੁਲ ਮੁਤਾਖ਼ਰੀਨ ਦਾ ਲੇਖਕ 20 ਹਜ਼ਾਰ, ਤਾਰੀਖ਼ੇ ਮੁਜ਼ੱਫ਼ਰੀ ਦਾ ਲੇਖਕ 22 ਹਜ਼ਾਰ, ਤਾਰੀਖ਼ੇ ਹੁਸੈਨ ਸ਼ਾਹੀ ਦਾ ਲੇਖਕ 30 ਹਜ਼ਾਰ, ਤਾਰੀਖ਼ੇ ਅਹਿਮਦ ਸ਼ਾਹੀ ਦਾ ਲੇਖਕ 30 ਹਜ਼ਾਰ, ਗਣੇਸ਼ ਦਾਸ ਵਢੇਰਾ 30 ਹਜ਼ਾਰ, ਅਲੀ-ਉਦ-ਦੀਨ 30 ਹਜ਼ਾਰ, ਮਾਲਕਮ 20 ਹਜ਼ਾਰ ਤੋਂ ਵੱਧ, ਹਿਊਗਲ 20 ਤੋਂ 30 ਹਜ਼ਾਰ, ਰਤਨ ਸਿੰਘ ਭੰਗੂ 50 ਹਜ਼ਾਰ, ਕਰਮ ਸਿੰਘ ਹਿਸਟੋਰੀਅਨ 15 ਤੋਂ 20 ਹਜ਼ਾਰ, ਗਿਆਨੀ ਗਿਆਨ ਸਿੰਘ 13 ਹਜ਼ਾਰ ਦੱਸਦਾ ਹੈ। ਅਜਿਹਾ ਜਾਪਦਾ ਹੈ ਕਿ 20 ਤੋਂ 30 ਹਜ਼ਾਰ ਸਿੱਖ ਜ਼ਰੂਰ ਸ਼ਹੀਦ ਹੋਏ ਹੋਣਗੇ। (ਮਿਸਕੀਨ ਸਫ਼ੇ 241-42,  ਤਾਰੀਖ਼-ਇ-ਅਹਿਮਦ-ਸ਼ਾਹੀ, ਸਫ਼ਾ 16, ਅਲਾ-ਉਦ-ਦੀਨ ਸਫ਼ਾ 124 ਏ, ਅਹਿਮਦ ਸ਼ਾਹ ਬਟਾਲੀਆ, ਸਫ਼ਾ 885) (ਇਹ ਵੇਰਵੇ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਬੁੱਕ ’ਚੋਂ ਲਏ ਗਏ ਹਨ)

ਇਸ ਘੱਲੂਘਾਰੇ ਤੋਂ ਬਾਅਦ 9 ਅਪਰੈਲ 1762 ਨੂੰ ਖਿਦਰਾਣੇ ਦੀ ਢਾਬ (ਮੁਕਤਸਰ) ਵਿੱਚ ਸਰਬੱਤ ਖ਼ਾਲਸੇ ਦਾ ਇਕੱਠ ਹੋਇਆ ਜਿੱਥੇ ਇਸ ਹਮਲੇ ’ਚ ਸ਼ਹੀਦ ਹੋਏ ਸਿੰਘਾਂ ਨੂੰ ਅਕੀਦਤ ਪੇਸ਼ ਕਰਨ ਵਜੋਂ ਇੱਕ ਗੁਰਮਤਾ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ‘ਸ਼ਹੀਦੀਆਂ ਨਾਲ਼ ਸਾਡਾ (ਮਨਾਂ ਦਾ) ਖੋਟ ਝੜ ਗਿਆ ਹੈ ਅਤੇ ਅਸੀਂ ਕੁੰਦਨ ਹੋ ਗਏ ਹਾਂ ਤੇ ਹੁਣ ਅਸੀਂ ਅਹਿਮਦ ਸ਼ਾਹ ਦਾ ਆਹਮੋ-ਸਾਹਮਣੇ ਟਾਕਰਾ ਕਰਾਂਗੇ। ਇਹ ਖ਼ਾਲਸੇ ਦੀ ਲਾਸਾਨੀ ਚੜ੍ਹਦੀ ਕਲਾ ਸੀ ਕਿ ਉਹ ਅੱਧੀ ਕੌਮ ਸ਼ਹੀਦ ਹੋਣ ਮਗਰੋਂ ਵੀ ਇਹੋ ਜਿਹਾ ਗੁਰਮਤਾ ਕਰ ਸਕਦੇ ਹਨ। ਪੰਥ ਪ੍ਰਕਾਸ਼ ਵਿੱਚ ਇਹ ਸ਼ਬਦ ਇਉਂ ਦਰਜ ਹਨ, ‘‘ਇੱਕ ਨਿਹੰਗ ਬੁਕ ਤਹਿ ਕਹਯੋ, ਊਚੋ ਬਚਨ ਸੁਨਾਇ ॥  ਤਤ ਖਾਲਸਾ ਸੋ ਰਹਯੋ, ਗਯੋ ਸੁ ਖੋਟ ਗਵਾਇ ॥’’ (ਪੰਥ ਪ੍ਰਕਾਸ ੪੬੨)

ਗੁਰਸਿਖਾਂ ਕੀ ਹਰਿ ! ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥

0

ਗੁਰਸਿਖਾਂ ਕੀ ਹਰਿ  !  ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥

              -ਗੁਰਪ੍ਰੀਤ ਸਿੰਘ  (USA)

ਗੁਰਸਿਖਾਂ ਕੀ ਹਰਿ  !  ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥ (ਸਲੋਕ ਵਾਰਾਂ ਤੇ ਵਧੀਕ, ਮ: ੪, ਪੰਨਾ ੧੪੨੪)

ਉਪਰੋਕਤ ਤੁਕ ’ਚ ਧੂੜ ਦਾ ਮਤਲਬ ਮਿੱਟੀ ਜਾਂ ਚਰਨ ਧੂੜੀ ਨਹੀਂ ਹੈ ਬਲਕਿ ਧੂੜ ਤੋਂ ਮੁਰਾਦ ਗੁਰਸਿੱਖਾਂ ਦੀ ਸੰਗਤ ਹੈ ਤਾਂ ਕਿ ਉਹਨਾਂ ਵੱਲੋਂ ਅਪਣਾਏ ਗਏ ਮਾਰਗ ’ਤੇ ਤੁਰ ਕੇ ਸਾਡਾ ਵੀ ਉਧਾਰ ਹੋ ਸਕੇ; ਜਿਵੇਂ ਕਿ ਹੋਰ ਵੀ ਕੁਝ ਗੁਰ ਵਾਕ ਹਨ : ਧੁਰਿ ਆਪੇ ਜਿਨ੍ਾ ਨੋ ਬਖਸਿਓਨੁ ਭਾਈ  !  ਸਬਦੇ ਲਇਅਨੁ ਮਿਲਾਇ ॥ ਧੂੜਿ ਤਿਨ੍ਾ ਕੀ ਅਘੁਲੀਐ ਭਾਈ  !  ਸਤਸੰਗਤਿ ਮੇਲਿ ਮਿਲਾਇ ॥ (ਬਸੰਤੁ, ਮ: ੩, ਪੰਨਾ ੧੧੭੭), ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥ (ਗਉੜੀ ਕੀ ਵਾਰ, ਮ: ੪, ਪੰਨਾ ੩੦੬), ਆਦਿ।

ਅਗਾਂਹ ਇਹ ਅਰਥ ਹੋਰ ਵੀ ਸਪਸ਼ਟ ਹੋ ਜਾਂਦੇ ਹਨ ਕਿਉਂਕਿ ਇੱਕ ਗੁਰਸਿੱਖ ਦੂਜੇ ਦੇ ਪੈਰਾਂ ਦੀ ਮਿੱਟੀ, ਕਦੀ ਵੀ ਆਪਣੇ ਮੱਥੇ ’ਤੇ ਮਲਨ ਲਈ ਉਤਾਵਲਾ ਨਹੀਂ ਹੁੰਦਾ ਬਲਕਿ ਉਸ ਦੇ ਮਨ ਦੀ ਮੁਰਾਦ ਤਾਂ ਅੰਦਰਲੀ ਖੇਡ ਖੇਡਣ ਤੋਂ ਹੁੰਦੀ ਹੈ :  ਤਿਨ ਕੀ ਧੂੜਿ (ਸੰਗਤ) ਮਾਂਗੈ; ਮਨੁ ਮੇਰਾ ॥ ਜਿਨ ਵਿਸਰਹਿ ਨਾਹੀ; ਕਾਹੂ ਬੇਰਾ ॥ ਤਿਨ ਕੈ ਸੰਗਿ ਪਰਮ ਪਦੁ ਪਾਈ; ਸਦਾ ਸੰਗੀ ਹਰਿ ਨਾਲਕਾ (ਭਾਵ ਨਾਲ਼) ॥ (ਮਾਰੂ ਸੋਲਹੇ, ਮ: ੫, ਪੰਨਾ ੧੦੮੫)

ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੀ ਧੂੜੀ ਨਾਲ ਇਸ਼ਨਾਨ ਕਰਨ ਦਾ ਮਤਲਬ ਵੀ, ਗੁਰੂ ਦੀ ਸਿੱਖਿਆ (ਬਚਨਾਂ) ਨਾਲ ਆਪਣਾ ਜੀਵਨ ਸੰਵਾਰਨਾ ਹੁੰਦਾ ਹੈ।  ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ’ਚ ਵਸਾਇਆਂ (ਅੰਦਰਲਾ ਇਸ਼ਨਾਨ) ਹੀ ਮਨੁੱਖਾ ਜੀਵਨ ਮਨੋਰਥ ਪੂਰਾ ਕੀਤਾ ਜਾ ਸਕਦਾ ਹੈ; ਜਿਵੇਂ ਕਿ ਪੰਚਮ ਪਿਤਾ ਜੀ ਫ਼ੁਰਮਾਉਂਦੇ ਹਨ : ਗੁਰ ਕੀ ਧੂੜਿ; ਕਰਉ ਇਸਨਾਨੁ ॥ ਸਾਚੀ ਦਰਗਹ; ਪਾਈਐ ਮਾਨੁ ॥ (ਮਲਾਰ, ਮ: ੫, ਪੰਨਾ ੧੨੭੦)

ਉਪਰੋਕਤ ਮੁੱਢਲੇ ਗਿਆਨ ਨੂੰ ਸਮਝ ਕੇ, ਅਪਣਾਉਣ ਦੀ ਬਜਾਏ ਅੱਜ ਅਸੀਂ ਬਾਹਰਮੁਖੀ ਤੇ ਅਵੇਸਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਬੇਅਦਬੀ ਕਰਨ ਦੇ ਆਦੀ ਹੋ ਗਏ ਹਾਂ।  ਸਬਦ ਗੁਰੂ ਦੇ ਗਿਆਨ ਨਾਲ ਮਨ ਨੂੰ ਰੁਸ਼ਨਾਉਣ ਦੀ ਬਜਾਇ ਸਰੋਵਰਾਂ ਦੀ ਗਾਰ ਨੂੰ ਗੁਰੂ ਦੀ ਧੂੜੀ ਸਮਝ ਕੇ ਵਰਤਣਾ ਤੇ ਫਿਰ ਸਰੀਰਕ ਅਰੋਗਤਾ ਜਾਂ ਕਿਸੇ ਚਮਤਕਾਰ ਜਾਂ ਰੱਬੀ ਬਖ਼ਸ਼ਸ਼ ਦੀ ਆਸ ਰੱਖਣਾ ਕਿਹੜੀ ਅਕਲਮੰਦੀ ਹੈ  ? ਸਾਰਾ ਮਸਲਾ ਤਾਂ ਅੰਦਰ ਦਾ ਹੈ, ਨਹੀਂ !  ਸਰੋਵਰ ਦੀ ਗਾਰ ਜਾਂ ਅਜਿਹੀਆਂ ਹੋਰ ਧੂੜਾਂ, ਸਰੀਰ ’ਤੇ ਮਲ਼ ਕੇ ਭਾਵੇਂ ਭੂਰੇ ਜੋਗੀਆਂ ਦੇ ਸਰਦਾਰ ਦਾ ਦੁਨਿਆਵੀ ਖ਼ਿਤਾਬ ਤਾਂ ਮਿਲ ਸਕਦਾ ਹੈ ਪਰ ਅਸਲ ਗੱਲ ਕੇਵਲ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜ ਕੇ ਹੀ ਬਣਨੀ ਹੈ, ਯਥਾ : ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥  ਨ ਭੀਜੈ ਕੇਤੇ ਹੋਵਹਿ ਧੂੜ ॥  ਲੇਖਾ ਲਿਖੀਐ ਮਨ ਕੈ ਭਾਇ ॥  ਨਾਨਕ ਭੀਜੈ ਸਾਚੈ ਨਾਇ ॥ (ਸਾਰੰਗ ਕੀ ਵਾਰ, ਮ: ੧, ਪੰਨਾ ੧੨੩੭)

ਕਿਸੇ ਬੰਦੇ ਦੀ ਚਰਨ ਧੂੜੀ ਚੱਟਦੇ ਹੋਏ ਆਪ ਤਾਂ ਪਹਿਲਾਂ ਹੀ ਅਸੀਂ ਚਰਨਾਂ ਚ ਡਿੱਗੇ ਹੁੰਦੇ ਹਾਂ ਪਰ ਦੂਜੇ ਨੂੰ ਵੀ ਥੱਲੇ ਸੁੱਟਣ ਦਾ ਕਾਰਨ ਬਣਦੇ ਹਾਂ।  ਮੋਢੇ ਨਾਲ ਮੋਢਾ ਜੋੜ ਕੇ ਤਾਂ ਕੀ ਖੜ੍ਹਨਾ ਹੁੰਦਾ ਹੈ !  ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬੇਮੁੱਖ ਹੋਏ ਅਜਿਹੇ ਡਿੱਗੇ ਢੱਠੇ ਭਾਵੇਂ ਲੱਖ ਵਾਰੀ ‘ਰਾਜ ਕਰੇਗਾ ਖਾਲਸਾ’ ਉਚਾਰੀ ਜਾਣ, ਪਰ ਰੂਹਾਨੀਅਤ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ।

ਗੁਰੂ ਪਿਆਰਿਉ  ! ਅਜੋਕੇ ਸਮੇਂ ’ਚ ਦਿਖਾਵੇ ਦੀ (ਫ਼ਰਜ਼ੀ) ਨਿਮ੍ਰਤਾ ਨਾਲ਼ੋਂ ਅੰਦਰੂਨੀ ਦ੍ਰਿੜ੍ਹਤਾ (ਅਡੋਲਤਾ) ਦੀ ਲੋੜ ਜ਼ਿਆਦਾ ਹੈ। ਸਹਿਨਸ਼ੀਲਤਾ ਤੇ ਸੰਤੋਖ ਹੋਵੇਗਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਸਿਧਾਂਤ ਦਾ ਪਿਆਰਾ ਲੱਗਣਾ ਯਕੀਨੀ ਹੈ। ਫਿਰ ਬਾਹਰ ਕਿਧਰੋਂ, ਕੋਈ ਵੀ ਧੂੜ ਫੱਕਣ ਦੀ ਜ਼ਰੂਰਤ ਨਹੀਂ ਪਵੇਗੀ; ਜੇ ਧੂੜ ਉੱਡੇਗੀ ਵੀ ਤਾਂ ਕੇਵਲ ਮਨ ਦੇ ਵਿਹੜੇ ਚ ਹੀ ਉੱਡਦੀ ਮਹਿਸੂਸ ਹੋਵੇਗੀ : ਚੜਿ ਚੇਤੁ ਬਸੰਤੁ ਮੇਰੇ ਪਿਆਰੇ !  ਭਲੀਅ ਰੁਤੇ ॥ ਪਿਰ ਬਾਝੜਿਅਹੁ ਮੇਰੇ ਪਿਆਰੇ  ! ਆਂਗਣਿ ਧੂੜਿ ਲੁਤੇ ॥ ਮਨਿ ਆਸ ਉਡੀਣੀ ਮੇਰੇ ਪਿਆਰੇ !  ਦੁਇ ਨੈਨ ਜੁਤੇ (ਜੁੜੇ) ॥ (ਆਸਾ, ਮ: ੪, ਪੰਨਾ ੪੫੨)

Transforming Relations (Part-2)

0

Transforming Relations

ਡਾਕਟਰ ਪੁਸ਼ਪਿੰਦਰ ਸਿੰਘ (ਲੁਧਿਆਣਾ)-98141-17180

 A Journey from Autumn to Spring – The Secrets of Blissful Living

Family – Concept &Outlook in Sikh Religion

Family is the primordial nursery of human relationships. It is the joy generating and growth promoting basic unit of any society. It refers to a group of individuals who are related by blood, marriage or adoption. The strength or weakness of any society is directly related to that of the family. The family is also a corporate unit of interacting and interdependent personalities who have common bonds and goals, and share resources and living space. The concept of the family starts with the partners in marriage, with the development of relationships between Newlywed couples, as they begin their future life. Their plan includes having children, a house of their own, a regular income for necessities, children’s education, etc. The family seed is sown with the marriage of two individuals and with the birth of a child it starts growing. Children are born amidst the love and care of their families, parents, brothers and sisters, grandparents and other family members. These ties can bind generations together into supportive and nurturing units which provide security, care and love to its members. The ties change over time maturing, strengthening and sometimes even weakening with external influence and rapid urbanization. The bonds of Asian families are gradually weakening. Young people are now keener than ever to have single family (nuclear family unit) norms or just live together. The young people should be given knowledge and information on the beneficial aspects of the extended family system. The family is a link between the past and the future. When young married couples have children, this link continues. Till recently it was common to see the father, mother, children, grandfather, grandmother, aunts and uncles and a host of other relatives living together. They shared the finances and the family joys and sorrows. Recent years have seen the Joint family breaking up as members move out to seek their own fortunes elsewhere. However family members often wish to keep close ties with theirrelationsback home, sending money and visiting their native place. This is often termed ‘Extended Families’. However migration to the large cities and going abroad for a better living has created the Nuclear Family wherein husband, wife and Children form the basic unit and depend upon themselves to maintain themselves. The ‘family’ is the basic ‘atomic’ structure and essential social unit in Sikhism; it is the common unit which collectively forms communities. The family is the strong and noble Sikh core institution which has been promoted since the time of Guru Nanak. It was this social unit which was most important for all the Sikh Gurus who preached the ‘life of a house-holder’ rather than the ‘life of renunciation’ which was prevalent in other cultures of that time. All the Sikh Gurus were members of the ‘family unit’; all adult Sikh Gurus were married while the eighth Sikh Guru, Guru Harkrishan Sahib Jeewas a ‘bala’ or “child Guru”.The Gurus believed that the family unit through procreation ensures the continuation and existence of healthy societies. Without the ‘family unit’ there is risk to the future of secure societies. In addition, the family has economic and educational functions to perform; so when family life runs in a smooth and happy manner, it creates a strong engine where societies and communities can prosper and flourish in a safe and secure environment. A strong ‘family unit system’ ensures a successful biological, economical and spiritual future of human societies !

The family is a training school for social, cultural, political and spiritual makeup. It is a training school for Sevaa and Charity. From the day of birth in the family, the religious and ethnic ideas are implanted in the child. It is worth it to mention here that Bhai Mani Singh Jee took his traits from his forefathers. Guru Arjun Sahib Jee implanted the spirit of sacrifice in the wider family by offering his life to uphold righteousness. Sikhs believe in monogamy. Marriages are normally arranged by the parents with consent of the children. Pre-marital physical relationships are not condoned in Sikhi and physical relations with anyone other than one’s marriage partner are forbidden as well. Discipline and righteousness are the cornerstones of Sikh principles. The family unit living in a loving environment is regarded in Sikhi as the right place to raise and educate children in the higher values of human life as taught by the Sikh Gurus.

Worship – Integral Part of Family Life

Sikhs believe in Naam Simran, which is not just a ritual chanting to be done but means actual imbibing of sterling qualities attributed to God, living a pious life full of virtuous qualities as preached and directed by Guru Sahebaan in Gurbani, while living a family life which has all the elements of love, laughter, optimism, pride, pity, joy, gratitude, respect, purity, service and sacrifice. The Sikh family reserves human values, cultural identity and historical continuity.According to Sikhism, the concept of family values is the only way to attain prosperity and world peace. Family values in the broadened sense are needed to save a suffering world which is living under pain and frustration.

Roles of Family Members

Each family member is expected to play his/her role in the family to help nurture and flourish the family. After the Sikh mother gives birth to a child, she with the other female members play a dominant role in the bringing up of the child for the first few years. Duties chores are shared in an equal manner so as to make sure that the family’s workloads, both physical and mental, are spread evenly.The father is the number two in this situation and with responsibility, shares all the background needs of the child and mother (wife) while the child is young. He is required to share in all the chores so as to make sure the mother can provide all the front line services to the baby. The father and other adults (grandparents, etc) will also provide support to the mother in the early days of the baby’s life and also as and when required by the mother.

Mother

“Those, whom the Lord attaches to the hem of His robe, are the true dervishes at His Door. Blessed are the mothers who gave birth to them, and fruitful are their coming into the world.”

                           ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥  ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥ ੨॥

(SGGS – Aasaa Sheikh Farid jee – Page 488)

Aap Lee-ay Larh Laa-ay Dar Darvays Say ||Tin Dhan Janaydee Maa-u Aa-ay Safal Say || 2 ||    

(SGGS –Raag Aasaa Sheikh Farid Jee – Page 488)

A mother’s qualities are described in many ways. Mothers are kind and merciful and constantly provide for their children. No matter how busy a mother is, her mind is constantly on her children and their well-being. Her caring role is highlighted in this prayer:

ਜਿਉ ਬਾਰਿਕ ਮਾਤਾ ਸੰਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ

ਦੇਤ ਸਗਲ ਆਹਾਰੇ ਜੀਉ (SGGS – Maajh Mehla 5 – Page 105)

Ji-u Baarik Maataa Sammaaray ||

Dukh Bhanjan Sukh Saagar Su-aamee

Dayt Sagal Aahaaray Jee-u || 2 ||            (Page 105)

“O God, care for me just as a mother brings up her son” and “God provides for all His creatures just like a mother cares for her son. The Master, the destroyer of all troubles, the ocean of joy, provides for everyone.”

A mother is forgiving.

A verse in Guru Granth Sahib reads:

ਰਾਮਈਆ ਹਉ ਬਾਰਿਕੁ ਤੇਰਾ   ਕਾਹੇ ਖੰਡਸਿ ਅਵਗਨੁ ਮੇਰਾ ਰਹਾਉ  

(SGGS – Aasaa Sri KabeerJio Kee – Page 478)

Raam-ee-aa Ha-u Baarik Tayraa || Kaahay Na Khandas Avgan Mayraa || 1 || Rahaa-u || (Page 478)

“A mother does not keep note of the transgressions of her son. O GOD ! I am YOUR son. Why don’t YOU destroy my sins ?”

A mother nurtures her family providing both material and spiritual sustenance. Mother is the first teacher and a model of righteous living. It is the duty of every parent to make sure a child is educated.

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ  

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ    (SGGS – Sree Raag Mehla 3 – Page 28)

Tin Kaa Janam Safal Hai Jo Ch-leh Satgur Bhaa-ay || Kul Udhaareh Aapnaa Dhan Janaydee Maa-ay ||

Har Har Naam Dhi-aa-ee-ae Jis Na-u Kirpaa Karay Rajaa-ay || 3 || (Page 28)

“Fruitful are the lives of those who walk in harmony with the True Guru’s Will. Their families are saved; blessed are the mothers who gave birth to them.”After the Sikh mother gives birth, the family prepares Karh’aah Prashaad, made of clarified butter, sugar and wheat flour and kept in front of Guru Granth Sahib. The family offers Ardaas, a prayer, for the child and reads a Hukam, a verse from the Sacred Scripture Sri Guru Granth Sahib Jee. A name for the child is chosen beginning with the first alphabet of the verse read.Guru Arjun Sahib Jee says about an ideal family where the pivot in family is good natured lady.

ਬਤੀਹ ਸੁਲਖਣੀ ਸਚੁ ਸੰਤਤਿ ਪੂਤ   ਆਗਿਆਕਾਰੀ ਸੁਘੜ ਸਰੂਪ  

ਇਛ ਪੂਰੇ ਮਨ ਕੰਤ ਸੁਆਮੀ   ਸਗਲ ਸੰਤੋਖੀ ਦੇਰ ਜੇਠਾਨੀ  

ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ  

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ   ਜਨ ਨਾਨਕ ਸੁਖੇ ਸੁਖਿ ਵਿਹਾਇ   (SGGS – Aasaa Mehla 5 – Page 370)

Bateeh Sulakh-nee Sach Sant-t Poot || Aagi-aakaaree Sugh-rh Saroop ||

Ichh Pooray Man Kant Su-aamee || Sagal Santokhee Dayr Jaythaanee || 3 ||

Sabh Parvaarae Maa-hi Saraysat || Matee Dayvee Dayvar Jaysat ||

Dhan S-u Gr-ih Jit Prg-tee Aa-ay || Jan Naanak Sukhay Sukh Vihaa-ay ||4|| || 3 ||        (Page 370)

“She is blessed with thirty two qualities and truthful and un-blemished in her progeny. She is obedient, sagacious and having a beauteous state of mind. She fulfills the wishes of the heart of her groom, the Lord. She has soothed, in every way, her husband’s younger brother’s wife and her husband’s elder brother’s wife. In all the family, she is the noblest. She is the counselor of her husband’s younger brother and elder brother. Blessed is the house, where she has really entered because she abides in peace and bliss”. A Sikh son traditionally lives and raises a family in the home of his parents after marriage. A Sikh father takes an active role in family life and in the upbringing of children. When brothers share the home of their parents, children are raised together under one roof. Grandparents take active roles in caring for grand children.Gurbani the scripture of Guru Granth Sahib likens the relation- ship of the devotee and God to that of son and loving father.

ਹਰਿ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਇ ਅਤੀਤ ਉਦਾਸੀ  

ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ੧੪  (SGGS – MarooSolhey Mehla 5 – Page 1076)

Har Kay Bhagat Sadaa Sukhvaasee || Baal Subhaa-ay Ateet Udaasee ||

Anik Rang Kar-hi Bah-u Bhaatee Ji-u Pitaa Poot Laadaa-idaa || 14 ||         (Page 1076)

“Devotees of the Lord dwell ever in peace. They have a child-like nature and remain detached from the world. They enjoy various pleasures in many ways and God caresses them, as a father does his son.”

Grandparents

Grandparents nurture their grandchildren by providing spiritual experiences and enriching opportunities to enjoy treasured traditions. Many Sikh grandparents play an active role in the upbringing and education of grandchildren in Sikhism. It is common for Sikh grandparents to live with grandchildren in an extended family, especially during their early formative years of life. Grandparents who help mothers and fathers with the care of children enable the family unit to grow strong and secure the family bond. Gursikh grandparents who are devoted to the Sikh life style may serve as an inspiration to their grandchildren. Grandparents may also be inspired to renew their own faith when grandchildren are born into the family.

ਮੰਨੈ ਪਾਵਹਿ ਮੋਖੁ ਦੁਆਰੁ ਮੰਨੈ ਪਰਵਾਰੈ ਸਾਧਾਰੁ (SGGS – Jap (u) Jee Sahib – Page 3)

Mannae Paav-hi Mokh Du-aar || Mannae Parvaarae Saadhaar ||(Page 3)

“The faithful uplift and redeem their families.”

(…ਚਲਦਾ ….. Continued in next month’s issue)

ਸਾਕਾ ਨਾਨਕਾਣਾ ਸਾਹਿਬ

0

ਸਾਕਾ ਨਾਨਕਾਣਾ ਸਾਹਿਬ

ਡਾਕਟਰ ਹਰਜਿੰਦਰ ਸਿੰਘ (ਇਤਿਹਾਸਕਾਰ)

ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ (ਨਾਨਕਾਣਾ ਸਾਹਿਬ) ਦਾ ਇੰਤਜ਼ਾਮ ਉਦਾਸੀ ਸਾਧੂਆਂ ਦੇ ਹੱਥ ਵਿੱਚ ਸੀ। ਉੱਨੀਵੀਂ ਸਦੀ ਦੇ ਸ਼ੁਰੂ ਤੱਕ ਇਹ ਇੰਤਜ਼ਾਮ ਠੀਕ ਚਲਦਾ ਰਿਹਾ, ਪਰ ਮਹੰਤ ਸਾਧੂ ਰਾਮ ਅਤੇ ਉਸ ਤੋਂ ਬਾਅਦ ਬਣੇ ਮਹੰਤ ਕਿਸ਼ਨ ਦਾਸ ਦੋਵੇਂ ਹੀ ਸ਼ਰਾਬੀ ਤੇ ਵਿਭਚਾਰੀ ਬੰਦੇ ਸਨ, ਜੋ ਬੱਚਿਆਂ ਦੇ ਵਿਆਹ ਆਦਿ ਖੁਸ਼ੀ ਦੇ ਸਮਾਗਮਾਂ ’ਤੇ ਗੁਰੂ ਘਰ ਵਿੱਚ ਭਾੜੇ ਦੀਆਂ ਔਰਤਾਂ ਲਿਆ ਕੇ ਨਚਾਉਂਦੇ ਰਹਿੰਦੇ। ਇਹ ਦੋਵੇਂ ਗੁਪਤ ਰੋਗ (ਏਡਜ਼) ਨਾਲ਼ ਹੀ ਮਰੇ ਸਨ।

ਮਹੰਤ ਕਿਸ਼ਨ ਦਾਸ ਦੇ ਇੱਕ ਵਿਧਵਾ ਔਰਤ ਨਾਲ਼ ਨਾਜਾਇਜ਼ ਸਬੰਧ ਸਨ, ਜਿਸ ਤੋਂ ਇੱਕ ਲੜਕਾ ਪੈਦਾ ਹੋਇਆ। ਇੱਕ ਦਿਨ ਇਹ ਆਪਣੇ ਘਰ (ਲਾਹੌਰ ਵਿਖੇ) ਸ਼ਰਾਬ ਨਾਲ਼ ਬੇਹੋਸ਼ ਪਿਆ ਸੀ ਤੇ ਇਸ ਦੇ ਚੇਲੇ ਨਰੈਣ ਦਾਸ (ਨਰੈਣੂ) ਨੇ ਓਥੇ ਜਾ ਕੇ ਇਸ ਦੀ ਜੇਬ੍ਹ ’ਚੋਂ ਗੁਰਦੁਆਰੇ ਦੀਆਂ ਚਾਬੀਆਂ ਕੱਢ ਲਿਆਇਆ ਤੇ ਆਪਣੇ ਆਪ ਨੂੰ ਨਾਨਕਾਣਾ ਸਾਹਿਬ ਦਾ ਮਹੰਤ ਘੋਸ਼ਿਤ ਕਰ ਲਿਆ।  ਕੁਝ ਚਿਰ ਬਾਅਦ ਮਹੰਤ ਕਿਸ਼ਨ ਦਾਸ ਮਰ ਗਿਆ, ਜਿਸ ਦੇ ਸੰਸਕਾਰ ’ਤੇ ਇਸ ਨੇ ਆਪਣੀਆਂ ਹਰਕਤਾਂ ਮਹੰਤ ਸਾਧੂ ਰਾਮ ਤੇ ਮਹੰਤ ਕਿਸ਼ਨ ਦਾਸ ਵਾਙ ਨਾ ਕਰਨ ਦਾ ਲਿਖਤੀ ਪ੍ਰਣ ਕੀਤਾ ਤਾਂ ਜੋ ਕਿਸੇ ਹੋਰ ਨੂੰ ਮਹੰਤ ਪਦ ਨਾ ਮਿਲੇ ।

ਨਰੈਣ ਦਾਸ ਕੁਝ ਚਿਰ ਤਾਂ ਠੀਕ ਰਿਹਾ ਪਰ ਛੇਤੀ ਹੀ ਇਹ ਵੀ ਉਨ੍ਹਾਂ ਵਰਗੀਆਂ ਹਰਕਤਾਂ ਕਰਨ ਲੱਗਾ। ਇਸ ਨੇ ਇੱਕ ਮੁਸਲਮਾਨ ਮਿਰਾਸਨ ਘਰ ਰੱਖ ਲਈ, ਜਿਸ ਤੋਂ ਦੋ ਮੁੰਡੇ ਤੇ ਦੋ ਕੂੜੀਆਂ ਜੰਮੀਆਂ, ਜਿਨ੍ਹਾਂ ਲਈ ਇਸ ਨੇ ਦੋ ਘਰ (ਇੱਕ ਨਾਨਕਾਣੇ ਵਿੱਚ ਅਤੇ ਇੱਕ ਲਾਹੌਰ ਵਿੱਚ) ਬਣਾ ਦਿੱਤੇ।  ਅਗਸਤ 1917 ਵਿੱਚ ਨਰੈਣ ਦਾਸ ਨੇ ਵੀ ਗੁਰਦੁਆਰੇ ਵਿੱਚ ਔਰਤਾਂ ਨੂੰ ਲਿਆ ਕੇ ਨਾਚ-ਗਾਣਾ ਕਰਵਾਇਆ। ਸਾਰੇ ਪਾਸੇ ਸਿੰਘ ਸਭਾਵਾਂ ਨੇ ਇਸ ਦੀ ਨਿੰਦਾ ਕੀਤੀ।  ਸੰਨ 1918 ’ਚ ਇੱਕ ਸਿੰਧੀ ਪਰਿਵਾਰ ਨਾਨਕਾਣਾ ਸਾਹਿਬ ਆਇਆ।  ਸ਼ਾਮ ਨੂੰ ਜਦ ਰਹਰਾਸਿ ਦਾ ਪਾਠ ਹੋ ਰਿਹਾ ਸੀ ਤਾਂ ਇਕ ਪੂਜਾਰੀ ਨੇ ਉਨ੍ਹਾਂ ਦੀ 13 ਸਾਲ ਦੀ ਧੀ ਨਾਲ਼ ਬਲਾਤਕਾਰ ਕੀਤਾ ਅਤੇ ਮਹੰਤ ਨੇ ਇਸ ’ਤੇ ਕੋਈ ਐਕਸ਼ਨ ਵੀ ਨਾ ਲਿਆ। ਇਸੇ ਸਾਲ ਦੇ ਅਖ਼ੀਰ ’ਚ ਜੜ੍ਹਾਂਵਾਲਾ ਦੀਆਂ ਛੇ ਔਰਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਈਆਂ।  ਮਹੰਤ ਤੇ ਪੂਜਾਰੀਆਂ ਨੇ ਇਨ੍ਹਾਂ ਛੇਆਂ ਨਾਲ਼ ਵੀ ਜਬਰ-ਜ਼ਨਾਹ ਕੀਤਾ।  ਅਜਿਹੀਆਂ ਹਰਕਤਾਂ ਹੋਰ ਵੀ ਕਈ ਵਾਰ ਹੋਈਆਂ ਪਰ ਲੋਕ ਇੱਜ਼ਤ ਦੇ ਡਰ ਪੱਖੋਂ ਦੱਸਦੇ ਨਹੀਂ ਸਨ।

ਇਸ ਮਾਹੌਲ ਵਿੱਚ 1, 2, 3 ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਵਿੱਚ ਇੱਕ ਵੱਡਾ ਇਕੱਠ ਹੋਇਆ, ਜਿਸ ਵਿੱਚ ਡਾ. ਕਿਚਲੂ, ਆਗ਼ਾ ਸਫ਼ਦਰ ਤੇ ਹੋਰ ਗ਼ੈਰ ਸਿੱਖ ਆਗੂ ਵੀ ਸ਼ਾਮਲ ਹੋਏ। ਦੀਵਾਨ ਵਿੱਚ ਮਾਸਟਰ ਮੋਤਾ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਦਾਨ ਸਿੰਘ ਵਛੋਆ, ਜਸਵੰਤ ਸਿੰਘ ਝਬਾਲ ਤੇ ਹੋਰਨਾਂ ਨੇ ਲੈਕਚਰ ਦਿੱਤੇ ਅਤੇ ਨਾਨਕਾਣਾ ਸਾਹਿਬ ਦੇ ਹਾਲਤਾਂ ਬਾਰੇ ਚਿੰਤਾ ਜਤਾਈ।  ਇਸ ਦੀਵਾਨ ਨੇ ਨਾਨਕਾਣਾ ਸਾਹਿਬ ਦੇ ਗੁਰਦੁਆਰਾ ਸੁਧਾਰ ਬਾਰੇ ਮਤਾ ਪਾਸ ਕੀਤਾ ਤੇ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਨੇ ਨਾਨਕਾਣਾ ਸਾਹਿਬ ਦੇ ਸੁਧਾਰ ਲਈ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਵੀ ਕੀਤੀ।

ਦੀਵਾਨ ’ਚ ਪਾਸ ਕੀਤੇ ਗਏ ਮਤਿਆਂ ਦੀ ਖ਼ਬਰ ਮਹੰਤ ਨਰੈਣ ਦਾਸ ਨੂੰ ਵੀ ਪੁੱਜ ਗਈ। ਉਸ ਨੇ ਆਪਣੇ ਆਪ ਨੂੰ ਸੁਧਾਰਨ ਦੀ ਬਜਾਇ ਨਵੰਬਰ 1920 ਵਿੱਚ 400 ਗੁੰਡੇ ਤਨਖ਼ਾਹ ’ਤੇ ਰੱਖ ਲਏ, ਜਿਨ੍ਹਾਂ ’ਚ ਰਾਂਝਾ ਤੇ ਰਿਹਾਨਾ ਵਰਗੇ ਖ਼ੂੰਖਾਰ ਬਦਮਾਸ਼ ਤੇ ਕਾਤਲ ਸਨ। ਨਰੈਣ ਦਾਸ ਨੇ ਕਰਤਾਰ ਸਿੰਘ ਬੇਦੀ (ਭਤੀਜਾ ਖੇਮ ਸਿੰਘ ਬੇਦੀ) ਦੀ ਮਦਦ ਨਾਲ਼ ਮਹੰਤਾਂ, ਸਾਧੂਆਂ, ਬੇਦੀਆਂ ਦਾ ਇੱਕ ਇਕੱਠ 12 ਨਵੰਬਰ 1920 ਨੂੰ ਅਖਾੜਾ ਸੰਗਲ ਵਾਲਾ (ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ) ਵਿੱਚ ਕੀਤਾ।  ਮਹੰਤ ਗੋਬਿੰਦ ਦਾਸ (ਜਮਸ਼ੇਰ) ਦੀ ਪ੍ਰਧਾਨਗੀ ਹੇਠ 53 ਮਹੰਤ ਇਸ ਇਕੱਠ ਵਿੱਚ ਸ਼ਾਮਲ ਹੋਏ। ਇੱਥੇ ਫ਼ੈਸਲਾ ਹੋਇਆ ਕਿ ਅਕਾਲੀਆਂ ਦਾ ਟਾਕਰਾ ਜ਼ੋਰ-ਸ਼ੋਰ ਨਾਲ਼ ਕੀਤਾ ਜਾਵੇ।  ਮਹੰਤ ਨਰੈਣ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ਼ ਰਲ਼ ਕੇ 60 ਹਜ਼ਾਰ ਰੁਪਏ ਇਕੱਠੇ ਕੀਤੇ ਤੇ ਲਾਹੌਰ ਤੋਂ ਹਫ਼ਤਾਵਰੀ ‘ਸੰਤ ਸੇਵਕ’ ਅਖ਼ਬਾਰ ਸ਼ੁਰੂ ਕੀਤਾ ਜੋ ਮੁਫ਼ਤ ਵਿੱਚ ਵੰਡਿਆ ਜਾਂਦਾ ਰਿਹਾ। ਇਸ ਦੇ ਨਾਲ਼ ਹੀ ਮਹੰਤ ਨੇ ਆਪਣੀ ਵੱਖਰੀ ‘ਗੁਰਦੁਆਰਾ ਕਮੇਟੀ’ ਬਣਾ ਲਈ।  ਜੋ ਮਾਤਰ ਵਿਖਾਏ ਲਈ ਸੀ, ਕੋਈ ਰੋਲ ਨਹੀਂ ਸੀ। ਇਸ ਕਮੇਟੀ ਦਾ ਪ੍ਰਧਾਨ ਮਹੰਤ ਨਰੈਣ ਦਾਸ ਅਤੇ ਸਕੱਤਰ ਬਸੰਤ ਦਾਸ ਮਾਣਕ ਨੂੰ ਬਣਾ ਲਿਆ।

ਮਹੰਤ ਨੇ ਨਵੰਬਰ 1920 ’ਚ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਕਬਜ਼ਾ ਕੀਤੇ ਜਾਣ ਦੇ ਖ਼ਦਸ਼ੇ ਨੂੰ ਸਾਹਵੇਂ ਰੱਖਦਿਆਂ ਜੋ 400 ਬੰਦੇ ਰੱਖੇ ਸਨ, ਉਨ੍ਹਾਂ ਨੂੰ ਹਥਿਆਰਾਂ ਸਮੇਤ 25-26 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਸਮੇਂ ਗੁਰਦੁਆਰੇ ਦੇ ਚਾਰੋਂ ਤਰਫ਼ ਤਾਇਨਾਤ ਕਰ ਦਿੱਤਾ, ਪਰ ਉਸ ਦਿਨ ਅਕਾਲੀਆਂ ਦਾ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸ ਦੇ ਬਾਵਜੂਦ ਉਸ ਦਿਨ ਮਹੰਤ ਨੇ ਕਿਸੇ ਵੀ ਸਿੱਖ ਨੂੰ ਕਿਰਪਾਨ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਨਾ ਜਾਣ ਦਿੱਤਾ। ਇਸ ਦਿਨ ਭਾਈ ਲਛਮਣ ਸਿੰਘ ਧਾਰੋਵਾਲੀ ਕੁਝ ਸਿੰਘਾਂ ਨੂੰ ਨਾਲ਼ ਲੈ ਕੇ ਗੁਰਦੁਆਰਾ ਸਾਹਿਬ ’ਚ ਆਏ। ਅਜੇ ਉਹ ਅੰਦਰ ਵੜੇ ਹੀ ਸਨ ਕਿ ਮਹੰਤ ਦੇ ਗੁੰਡਿਆਂ ਨੇ ਛਵ੍ਹੀਆਂ ਤੇ ਟਕੂਏ ਹੱਥਾਂ ’ਚ ਲੈ ਕੇ ਉਨ੍ਹਾਂ ਨੂੰ ਘੇਰ ਲਿਆ। ਉਸ ਵੇਲ਼ੇ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ (ਸੀ. ਆਈ. ਡੀ.) ਉੱਥੇ ਮੌਜੂਦ ਸਨ। ਇਸ ਕਾਰਨ ਇੱਕ ਵਾਰ ਤਾਂ ਵੱਡਾ ਸਾਕਾ ਹੋਣੋ ਰੁਕ ਗਿਆ, ਨਹੀਂ ਤਾਂ 20 ਫ਼ਰਵਰੀ 1921 ਵਾਲ਼ਾ ਸਾਕਾ 26 ਨਵੰਬਰ 1920 ਨੂੰ ਹੀ ਵਾਪਰ ਜਾਣਾ ਸੀ।

ਗੁਰ ਪੁਰਬ ਤੋਂ ਮਗਰੋਂ ਬਹੁਤੇ ਬੰਦੇ ਮਹੰਤ ਨੇ ਵਾਪਸ ਭੇਜ ਦਿੱਤੇ, ਪਰ ਰਾਂਝਾ, ਸਾਖੂ ਤੇ ਕਾਨ੍ਹਾ ਵਰਗੇ ਖ਼ੂੰਖਾਰ ਬੰਦੇ ਆਪਣੇ ਕੋਲ ਹੀ ਰੱਖੇ। ਇਸ ਤੋਂ ਮਗਰੋਂ ਮਹੰਤ ਨੇ ਨਾਨਕਾਣਾ ਸਾਹਿਬ ਦੀ ਕਿਲ੍ਹਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰਦੁਆਰੇ ਨੂੰ ਹਰ ਪਾਸਿਓਂ ਜੰਗੀ ਹਮਲੇ ਵਾਲ਼ੀ ਹਿਫ਼ਾਜ਼ਤ ਦੇ ਹਿਸਾਬ ਨਾਲ਼ ਮਜ਼ਬੂਤ ਕਰ ਲਿਆ ਤੇ ਅੰਦਰ ਅਸਲੇ ਦਾ ਖ਼ਜ਼ਾਨਾ ਵੀ ਇਕੱਠਾ ਕਰ ਲਿਆ। ਇਸ ਦੀ ਖ਼ਬਰ ਕਮਿਸ਼ਨਰ ਕਿੰਗ, ਪੁਲਿਸ, ਸੀ. ਆਈ. ਡੀ.,  ਡਿਪਟੀ ਕਮਿਸ਼ਨਰ ਤੇ ਗਵਰਨਰ ਨੂੰ ਵੀ ਸੀ ਪਰ ਉਨ੍ਹਾਂ ਚੁੱਪੀ ਧਾਰੀ ਰੱਖੀ। (ਸੋਹਨ ਸਿੰਘ ਜੋਸ਼, ਸਫ਼ਾ 93-95) ਮਹੰਤ ਦੀ ਇਸ ਸਾਰੀ ਕਾਰਵਾਈ ਤੇ ਪਲਾਨਿੰਗ ਨੂੰ ਸਿੱਖ ਆਗੂ ਵੀ ਜਾਣਦੇ ਸਨ ਅਤੇ ਉਨ੍ਹਾਂ ਨੇ ਇਸ ਬਾਰੇ ਦੀਵਾਨਾਂ ਵਿੱਚ ਅਤੇ ਪ੍ਰੈਸ ਵਿੱਚ ਵੀ ਵਾਰਨਿੰਗ ਦਿੱਤੀ ਹੋਈ ਸੀ।

ਕਰਤਾਰ ਸਿੰਘ ਝੱਬਰ ਨੇ ਜਨਵਰੀ 1921 ਦੇ ਅੱਧ ਵਿੱਚ ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਲਿਖੀ, ਜਿਸ ਵਿੱਚ ਕਿਹਾ ਗਿਆ ਕਿ ਮਹੰਤ ਦੀਆਂ ਕਾਰਵਾਈਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਵਰਨਾ ਕਿਤੇ ਅਜਿਹਾ ਨਾ ਹੋਵੇ ਕਿ ਸੰਗਤਾਂ ਆਪ ਹੀ ਨਾਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ।  21 ਜਨਵਰੀ ਨੂੰ ਸਕੱਤਰ ਨੇ ਇਹ ਚਿੱਠੀ ਸ਼੍ਰੋਮਣੀ ਕਮੇਟੀ ਦੇ 24 ਜਨਵਰੀ ਨੂੰ ਹੋਣ ਵਾਲੇ ਏਜੰਡੇ ਵਿੱਚ ਰੱਖ ਦਿੱਤੀ।

24 ਜਨਵਰੀ 1921 ਦੇ ਦਿਨ ਅਕਾਲ ਤਖ਼ਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਨਾਨਕਾਣਾ ਸਾਹਿਬ ਦੇ ਹਾਲਤ ’ਤੇ ਵਿਚਾਰਾਂ ਹੋਈਆਂ।  ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 4, 5, 6 ਮਾਰਚ 1921 ਦੇ ਦਿਨ ਨਾਨਕਾਣਾ ਸਾਹਿਬ ਵਿੱਚ ਇੱਕ ਦੀਵਾਨ ਕੀਤਾ ਜਾਵੇ ਅਤੇ ਮਹੰਤ ਨੂੰ ਆਪਣਾ ਸੁਧਾਰ ਕਰਨ ਲਈ ਕਿਹਾ ਜਾਏ।  ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿੱਚ ਇੱਕ ਚਿੱਠੀ ਵੀ ਜਾਰੀ ਕੀਤੀ, ਜਿਸ ਵਿੱਚ ਸਰਕਰਦਾ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਹੰਤ ਨੂੰ ਸਮਝਾਉਣ ਤਾਂ ਜੋ ਉਹ ਗੁਰਦੁਆਰਾ ਪੰਥ ਦੇ ਹਵਾਲੇ ਕਰ ਦੇਵੇ। ਇਹ ਚਿੱਠੀ ਪੰਜਾਬ ਸਰਕਾਰ, ਸਿੱਖ ਰਾਜਿਆਂ, ਸਰਕਾਰੀ ਅਫ਼ਸਰਾਂ ਤੇ ਸਰਕਰਦਾ ਸ਼ਖ਼ਸੀਅਤਾਂ ਨੂੰ ਭੇਜੀ ਗਈ।  6 ਫ਼ਰਵਰੀ ਨੂੰ ਸ਼੍ਰੋਮਣੀ ਕਮੇਟੀ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਦਲੀਪ ਸਿੰਘ ਸਾਂਗਲਾ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ ਤੇ ਬਖ਼ਸ਼ੀਸ਼ ਸਿੰਘ ਦੀ ਕਮੇਟੀ ਬਣਾ ਦਿੱਤੀ ਤਾਂ ਜੋ ਉਹ 4, 5, 6 ਮਾਰਚ ਦੇ ਦੀਵਾਨ ਵਿੱਚ ਸ਼ਾਮਲ ਹੋਣ ਵਾਲ਼ੀਆਂ ਲੱਖਾਂ ਸੰਗਤਾਂ ਵਾਸਤੇ ਲੰਗਰ ਦਾ ਇਤਜ਼ਾਮ ਕਰੇ।

ਅਕਾਲੀ ਕਾਨਫ਼ਰੰਸ ਦੇ ਐਲਾਨ ਤੋਂ ਮਹੰਤ ਡਰ ਗਿਆ। ਉਸ ਨੇ ਜਥੇਦਾਰ ਝੱਬਰ ਨਾਲ਼ ਗੱਲਬਾਤ ਕਰਨ ਲਈ ਵਿਚੋਲੇ ਪਾਏ। ਮਹੰਤ ਨੇ ਆਪਣੀ ਤਰਫ਼ੋਂ ਪੇਸ਼ਕਸ਼ ਕੀਤੀ ਕਿ ਉਹ ਨਾਨਕਾਣਾ ਸਾਹਿਬ ਲਈ ਇੱਕ ਕਮੇਟੀ ਮੰਨਣ ਵਾਸਤੇ ਤਿਆਰ ਹੈ ਬਸ਼ਰਤੇ ਕਿ (1). ਉਸ ਨੂੰ ਕੱਢਿਆ ਨਾ ਜਾਵੇ। (2). ਉਹ ਵੀ ਕਮੇਟੀ ਦਾ ਮੈਂਬਰ ਬਣੇ। (3). ਉਸ ਨੂੰ ਤਨਖ਼ਾਹ ਦੇਣ ਦੀ ਬਜਾਇ ਆਮਦਨ ਦਾ ਇਕ ਹਿੱਸਾ ਦਿੱਤਾ ਜਾਵੇ ।  ਜਥੇਦਾਰ ਝੱਬਰ ਨੇ ਮਹੰਤ ਦੀ ਪਹਿਲੀ ਤੇ ਤੀਜੀ ਸ਼ਰਤ ਮੰਨ ਲਈ ਪਰ ਦੂਜੀ ਸ਼ਰਤ ਬਾਰੇ ਉਸ ਨੂੰ ਕਿਹਾ ਕਿ ਇਸ ਦਾ ਫ਼ੈਸਲਾ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ। ਜਦੋਂ ਇਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਤਾਂ ਕਮੇਟੀ ਨੇ ਮਹੰਤ ਨਾਲ਼ ਗੱਲਬਾਤ ਕਰਨ ਲਈ ਇੱਕ ਸਬ-ਕਮੇਟੀ ਬਣਾ ਦਿੱਤੀ। ਇਸ ਕਮੇਟੀ ਵਿੱਚ ਕਰਤਾਰ ਸਿੰਘ ਝੱਬਰ, ਭਾਈ ਜੋਧ ਸਿੰਘ, ਤੇਜਾ ਸਿੰਘ ਸਮੁੰਦਰੀ, ਬੂਟਾ ਸਿੰਘ ਵਕੀਲ ਤੇ ਕੇਹਰ ਸਿੰਘ ਪੱਟੀ ਸ਼ਾਮਲ ਸਨ। ਇਸ ਕਮੇਟੀ ਨੇ ਮਹੰਤ ਨੂੰ ਗੱਲਬਾਤ ਕਰਨ ਲਈ 7, 8, 9 ਫ਼ਰਵਰੀ 1921 ਦੇ ਦਿਨ ਗੁਰਦੁਆਰਾ ਖਰਾ ਸੌਦਾ ਵਿੱਚ ਬੁਲਾ ਲਿਆ।

ਮਹੰਤ ਨੇ ਸਿੱਖਾਂ ਦਾ ਧਿਆਨ ਗੱਲਬਾਤ ਵਿੱਚ ਲਾ ਕੇ ਜੰਗੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ। ਉਸ ਨੇ 28 ਪਠਾਣ ਪੱਕੇ ਤੌਰ ’ਤੇ ਤਨਖ਼ਾਹ ’ਤੇ ਰੱਖ ਲਏ।  ਮਹੰਤ ਦਾ ਭਤੀਜਾ ਮਾਝੇ ਦੇ ਹੋਰ ਇਲਾਕਿਆਂ ਤੋਂ ਖ਼ੂੰਖਾਰ ਕਾਤਲ ਭਾੜੇ ’ਤੇ ਲੈ ਆਇਆ। ਹੁਣ ਉਸ ਨੇ ਨਾਨਕਾਣਾ ਸਾਹਿਬ ਦਾ ਬਾਹਰਲਾ ਲੱਕੜ ਦਾ ਦਰਵਾਜ਼ਾ ਹਟਾ ਕੇ ਲੋਹੇ ਦਾ ਗੇਟ ਲਗਾ ਦਿੱਤਾ ਤੇ ਉਸ ਵਿੱਚੋਂ ਗੋਲ਼ੀਆਂ ਚਲਾਉਣ ਵਾਸਤੇ ਛੇਕ ਵੀ ਰੱਖ ਲਏ। ਇਸੇ ਤਰ੍ਹਾਂ ਗੁਰਦੁਆਰੇ ਦੇ ਚਾਰੋਂ ਤਰਫ਼ ਦੀਵਾਰਾਂ ’ਚੋਂ ਗੋਲ਼ੀਆਂ ਚਲਾਉਣ ਲਈ ਛੇਕ ਬਣਾਏ ਗਏ। ਇਹ ਸਭ ਕੁਝ ਕਰਦਿਆਂ ਮਹੰਤ ਨੂੰ ਉੱਤਮ ਸਿੰਘ ਕਾਰਖ਼ਾਨੇਦਾਰ ਨੇ ਵੇਖ ਲਿਆ ਸੀ, ਜਿਸ ਦੀ ਲਿਖਤੀ ਸ਼ਿਕਾਈਤ ਵੀ ਉਸ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ, ਜੋ ਮੰਨਿਆ ਜਾਂਦਾ ਹੈ ਕਿ ਸਾਕਾ ਵਾਪਰਨ ਤੋਂ ਬਾਅਦ ਉਸ ਨੂੰ ਮਿਲੀ।

 ਇਸ ਦੇ ਨਾਲ਼ ਹੀ ਮਹੰਤ ਨੇ ਬਾਕੀ ਮਹੰਤਾਂ, ਬੇਦੀਆਂ ਤੇ ਕੂਕਿਆਂ ਨਾਲ਼ ਵੀ ਰਾਬਤਾ ਬਣਾ ਲਿਆ।  7 ਫ਼ਰਵਰੀ 1921 ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਤੇ ਹਮਾਇਤੀਆਂ ਦਾ ਇੱਕ ਇਕੱਠ ਗੁਰਦੁਆਰਾ ਜਨਮ ਸਥਾਨ ਦੀ ਹਦੂਦ ਵਿੱਚ ਬੁਲਾਇਆ। ਇਸ ਵਿੱਚ ਉਸ ਦੇ ਲਿਆਂਦੇ ਸਾਰੇ ਗੁੰਡੇ ਤੇ ਕਾਤਲਾਂ ਤੋਂ ਇਲਾਵਾ ਨਾਨਕਾਣਾ ਸਾਹਿਬ ਦੇ ਭੱਟੀ ਮੁਸਲਮਾਨ, ਬੇਦੀ ਕਰਤਾਰ ਸਿੰਘ, ਕੂਕਾ ਮੰਗਲ ਸਿੰਘ (ਨਾਮਧਾਰੀ) ਅਤੇ ਹੋਰ ਕਈ ਬੰਦੇ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਕਸਮਾਂ ਖਾਧੀਆਂ ਕਿ ਅਕਾਲੀਆਂ ਨਾਲ਼ ਲੜਾਈ ਦੀ ਸੂਰਤ ਵਿੱਚ ਉਹ ਸਾਰੇ ਮਹੰਤ ਦਾ ਸਾਥ ਦੇਣਗੇ।

7 ਫ਼ਰਵਰੀ ਨੂੰ ਮਹੰਤ ਨੇ ਇੱਕ ਪਾਸੇ ਆਪਣੀ ਇਹ ਖ਼ੁਫ਼ੀਆਂ ਮੀਟਿੰਗ ਬੁਲਾਈ ਹੋਈ ਸੀ ਤੇ ਦੂਜੇ ਪਾਸੇ ਉਸ ਨੇ ਅਕਾਲੀਆਂ ਨਾਲ਼ ਹੋਈ ਮੀਟਿੰਗ ਵਿੱਚ ਆਪ ਜਾਣ ਦੀ ਬਜਾਇ ਆਪਣੇ ਬੰਦਿਆਂ ਸੁੰਦਰ ਦਾਸ ਤੇ ਹਰੀ ਦਾਸ ਨੂੰ ਖਰਾ ਸੌਦਾ ਭੇਜ ਦਿੱਤਾ ਤੇ ਅਕਾਲੀਆਂ ਨੂੰ ਆਖਿਆ ਕਿ ਉਹ ਉਨ੍ਹਾਂ ਨੂੰ 15 ਫ਼ਰਵਰੀ ਨੂੰ ਸ਼ੇਖ਼ਪੁਰਾ ਵਿੱਚ ਮਿਲੇਗਾ।  ਜਥੇਦਾਰ ਝੱਬਰ ਜਦੋਂ 14 ਫ਼ਰਵਰੀ ਨੂੰ ਸ਼ੇਖ਼ਪੁਰਾ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹੰਤ ਨਹੀਂ ਆ ਰਿਹਾ। ਮਹੰਤ ਦੇ ਸਾਥੀ ਜੀਵਨ ਦਾਸ ਨੇ ਝੱਬਰ ਨੂੰ ਦੱਸਿਆ ਕਿ ਮਹੰਤ ਉਨ੍ਹਾਂ ਨੂੰ ਅਤੇ ਬੂਟਾ ਸਿੰਘ ਨੂੰ ਲਾਹੌਰ ਮਿਲੇਗਾ। ਇਹ ਮੀਟਿੰਗ 15 ਫ਼ਰਵਰੀ ਸਵੇਰੇ 10 ਵਜੇ ਅਮਰ ਸਿੰਘ ਲਾਇਲ ਗਜ਼ਟ ਦੇ ਘਰ ਮਿੱਥੀ ਗਈ ਸੀ। ਮਹੰਤ ਇਸ ਮੀਟਿੰਗ ’ਚ ਵੀ ਨਾ ਆਇਆ।

ਦਰਅਸਲ, ਮਹੰਤ ਅਕਾਲੀਆਂ ਨੂੰ ਟਕਰਾ ਕੇ ਉਨ੍ਹਾਂ ਦਾ ਧਿਆਨ ਆਪਣੀ ਪਲਾਨਿੰਗ ਵੱਲੋਂ ਹਟਾਉਣਾ ਚਾਹੁੰਦਾ ਸੀ।  14 ਫ਼ਰਵਰੀ ਨੂੰ ਮਹੰਤ ਨੇ ਇੱਕ ਹੋਰ ਮੀਟਿੰਗ ਕੀਤੀ, ਜਿਸ ਵਿੱਚ 5 ਮਾਰਚ ਦੇ ਅਕਾਲੀ ਇਕੱਠ ਵਿੱਚ ਸਾਰੇ ਸਿੱਖ ਆਗੂਆਂ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਜਥੇਦਾਰ ਝੱਬਰ ਮੁਤਾਬਕ ਉਸ ਦਾ ਇੱਕ ਸੂਹੀਆ ਮਹੰਤ ਕੋਲ ਰਿਹਾ ਕਰਦਾ ਸੀ। ਉਸ ਨੇ ਮਹੰਤ ਦੀ ਇਸ ਸਾਜ਼ਸ਼ ਦੀ ਖ਼ਬਰ ਝੱਬਰ ਨੂੰ ਆ ਦੱਸੀ।  ਜਥੇਦਾਰ ਝੱਬਰ ਉਸੇ ਵੇਲ਼ੇ ਖਰਾ ਸੌਦਾ ਗਿਆ ਤੇ ਆਪਣੇ ਸਾਥੀਆਂ ਨਾਲ਼ ਵਿਚਾਰ ਕੀਤੀ। ਉਨ੍ਹਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਬੂਟਾ ਸਿੰਘ ਨੂੰ ਸੱਦਾ ਭੇਜਿਆ। ਇਹ ਸਾਰੇ ਜਣੇ 17 ਫ਼ਰਵਰੀ ਨੂੰ ਫਿਰ ਮਿਲੇ ਤੇ ਫ਼ੈਸਲਾ ਹੋਇਆ ਕਿ ਮਹੰਤ ਦੀ ਇਸ ਨਾਪਾਕ ਸਾਜ਼ਸ਼ ਨੂੰ ਫੇਲ੍ਹ ਕਰਨ ਵਾਸਤੇ 19-20 ਤਾਰੀਖ਼ ਦੀ ਰਾਤ ਨੂੰ ਨਾਨਕਾਣਾ ਸਾਹਿਬ ਪਹੁੰਚ ਕੇ 20 ਫ਼ਰਵਰੀ ਨੂੰ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਜਾਵੇ। ਉਨ੍ਹਾਂ ਨੂੰ ਪਤਾ ਸੀ ਕਿ ਮਹੰਤ ਸਿੱਖ-ਮੁਖ਼ਾਲਫ਼ਾਂ ਵੱਲੋਂ 19-20 ਫ਼ਰਵਰੀ ਨੂੰ ਲਾਹੌਰ ਵਿੱਚ ਹੋਣ ਵਾਲ਼ੀ ‘ਸਨਾਤਨੀ ਸਿੱਖ ਕਾਨਫ਼ਰੰਸ’ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਸਾਰੇ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ, ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀ, ਚਰਨਦਾਸੀਏ, ਸਨਾਤਨੀ, ਮਹੰਤ ਤੇ ਸਾਧ ਬੁਲਾਏ ਗਏ ਸਨ।  ਇਸ ਮੀਟਿੰਗ ਦੀ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ ਸੀ। ਇਸ ਵਿੱਚ ਅਕਾਲੀਆਂ ਦਾ ਟਾਕਰਾ ਕਰਨ ਵਾਸਤੇ ਸਾਂਝੀ ਐਕਸ਼ਨ ਵਿਓਂਤ ਤਿਆਰ ਕੀਤੀ ਜਾਣੀ ਸੀ।

17 ਫ਼ਰਵਰੀ ਦੀ ਮੀਟਿੰਗ ਵਿੱਚ ਜਥੇਦਾਰ ਝੱਬਰ, ਲਛਮਣ ਸਿੰਘ ਤੇ ਬੂਟਾ ਸਿੰਘ ਸ਼ੇਖ਼ੂਪੁਰਾ ਨੇ ਯੋਜਨਾ ਬਣਾਈ ਕਿ ਬੂਟਾ ਸਿੰਘ 21 ਫ਼ਰਵਰੀ ਨੂੰ ਨਾਨਕਾਣਾ ਸਾਹਿਬ ਪੁੱਜ ਜਾਵੇ। ਉਸੇ ਰਾਤ ਲਛਮਣ ਸਿੰਘ ਦਾ ਜਥਾ ਚੰਦਰਕੋਟ ਪਹੁੰਚ ਜਾਵੇਗਾ। (ਚੰਦਰਕੋਟ ਨਾਨਕਾਣਾ ਸਾਹਿਬ ਤੋਂ ਕੁਝ ਕੁ ਕਿਲੋਮੀਟਰ ਹੀ ਦੂਰ ਹੈ) ਦੂਜੇ ਪਾਸਿਓਂ ਕਰਤਾਰ ਸਿੰਘ ਝੱਬਰ  ਦਾ ਜਥਾ ਆ ਜਾਵੇਗਾ ਤੇ ਦੋਵੇਂ ਜਥੇ 20 ਫ਼ਰਵਰੀ ਦੀ ਸਵੇਰ ਨੂੰ ਨਾਨਕਾਣਾ ਸਾਹਿਬ ਗੁਰਦੁਆਰੇ ਦਾ ਕਬਜ਼ਾ ਲੈ ਲੈਣਗੇ।  ਗੁਰਦੁਆਰੇ ਦਾ ਕਬਜ਼ਾ ਲੈਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੀ 24 ਜਨਵਰੀ 1921 ਦੀ ਮੀਟਿੰਗ ’ਚ ਲਏ ਗਏ ਫ਼ੈਸਲੇ ਮੁਤਾਬਕ ਇਨ੍ਹਾਂ ਨੇ 4, 5, 6 ਮਾਰਚ 1921 ਨੂੰ ਹੋਣ ਵਾਲ਼ੇ ਵੱਡੇ ਇਕੱਠ ਲਈ ਲੰਗਰ ਦਾ ਪ੍ਰਬੰਧ ਕਰਨਾ ਸੀ।  ਮੀਟਿੰਗ ਮਗਰੋਂ ਭਾਈ ਬੂਟਾ ਸਿੰਘ ਲਾਇਲਪੁਰ ਗਏ, ਕੁਝ ਸਾਥੀਆਂ ਨਾਲ਼ ਸਲਾਹ ਕੀਤੀ ਅਤੇ ਫਿਰ ਨਾਨਕਾਣੇ ਆ ਗਏ।  ਉਧਰ ਕੁਝ ਅਕਾਲੀਆਂ ਨੂੰ ਵੀ ਇਸ ਦੀ ਖ਼ਬਰ ਮਿਲ ਗਈ। ਹਰਚੰਦ ਸਿੰਘ, ਤੇਜਾ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਆਪਸ ਵਿੱਚ ਮਸ਼ਵਰਾ ਕਰ ਕੇ ਮੁੜ ਫ਼ੈਸਲਾ ਕੀਤਾ ਕਿ ਨਾਨਕਾਣਾ ਸਾਹਿਬ ’ਤੇ ਇੰਞ ਕਬਜ਼ਾ ਨਾ ਕੀਤਾ ਜਾਏ। ਉਨ੍ਹਾਂ ਨੇ ਹੋਰ ਆਗੂਆਂ ਨਾਲ਼ ਗੱਲਬਾਤ ਕਰਨ ਵਾਸਤੇ 19 ਫ਼ਰਵਰੀ ਨੂੰ ਲਾਹੌਰ ਵਿੱਚ ਵੀ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿੱਚ ਸਰਦੂਲ ਸਿੰਘ ਕਵੀਸ਼ਰ, ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਤੇ ਦਲੀਪ ਸਿੰਘ ਸਾਂਗਲਾ ਵੀ ਹਾਜ਼ਰ ਸਨ। ਇਸ ਮੀਟਿੰਗ ਨੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਦੀਵਾਨ (4, 5, 6 ਮਾਰਚ 1921) ਤੋਂ ਪਹਿਲਾਂ ਕੋਈ ਜਥਾ ਨਾਨਕਾਣਾ ਸਾਹਿਬ ’ਤੇ ਕਬਜ਼ਾ ਨਾ ਕਰੇ।  ਮੀਟਿੰਗ ਨੇ ਭਾਈ ਦਲੀਪ ਸਿੰਘ ਤੇ ਜਸਵੰਤ ਸਿੰਘ ਦੀ ਡਿਊਟੀ ਲਾਈ ਕਿ ਉਹ ਕਰਤਾਰ ਸਿੰਘ ਝੱਬਰ ਨੂੰ ਰੋਕਣ ਵਾਸਤੇ ਖਰਾ ਸੌਦਾ ਜਾਣ। ਜਦੋਂ ਭਾਈ ਦਲੀਪ ਸਿੰਘ ਖਰਾ ਸੌਦਾ ਪੁੱਜੇ ਤਾਂ ਜਥੇਦਾਰ ਝੱਬਰ ਉੱਥੋਂ ਜਾ ਚੁੱਕੇ ਸਨ। ਇੱਥੋਂ ਉਹ ਚੰਦਰਕੋਟ ਚਲੇ ਗਏ। ਉਧਰ ਤੇਜਾ ਸਿੰਘ ਨੜਾਲੀ ਵੀ 60 ਸਿੱਖਾਂ ਨੂੰ ਨਾਲ਼ ਲੈ ਕੇ ਜਥੇਦਾਰ ਝੱਬਰ ਨੂੰ ਜਾ ਮਿਲੇ ਤੇ ਉਨ੍ਹਾਂ ਸਭ ਨੂੰ ਰੋਕ ਲਿਆ ਗਿਆ।  ਜਥੇਦਾਰ ਝੱਬਰ ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਤੇ ਕਿਹਾ ਕਿ ਲਛਮਣ ਸਿੰਘ ਨੂੰ ਵਿਖਾਉਣ ਤਾਂ ਜੋ ਉਹ ਵੀ ਅੱਗੇ ਨਾ ਜਾਵੇ।  ਦਲੀਪ ਸਿੰਘ ਨਾਨਕਾਣਾ ਸਾਹਿਬ ਪੁੱਜ ਕੇ ਉੱਤਮ ਸਿੰਘ ਕਾਰਖ਼ਾਨੇਦਾਰ ਦੇ ਘਰ ਚਲੇ ਗਏ ਤੇ ਵਰਿਆਮ ਸਿੰਘ ਦੀ ਡਿਊਟੀ ਲਾ ਗਏ ਕਿ ਉਹ ਨਾਨਕਾਣਾ ਸਾਹਿਬ ਦੇ ਬਾਹਰ ਫਾਟਕ ’ਤੇ ਲਛਮਣ ਸਿੰਘ ਨੂੰ ਰੋਕਣ। 

ਲਛਮਣ ਸਿੰਘ ਆਪਣੇ ਨਾਲ਼ 150 ਸਿੰਘ ਲੈ ਕੇ ਨਾਨਕਾਣਾ ਸਾਹਿਬ ਸ਼ਹਿਰ ਦੇ ਬਾਹਰ ਭੱਠੇ ਕੋਲ ਪੁੱਜ ਗਏ। ਇੱਥੇ ਆਪ ਨੂੰ ਵਰਿਆਮ ਸਿੰਘ ਨੇ ਦਲੀਪ ਸਿੰਘ ਦਾ ਸੁਨੇਹਾ ਦਿੱਤਾ, ਜਿਸ ਵਿੱਚ ਆਪ ਨੂੰ ਨਾਨਕਾਣਾ ਸਾਹਿਬ ’ਤੇ ਕਬਜ਼ਾ ਕਰਨ ਤੋਂ ਰੋਕਿਆ ਗਿਆ ਸੀ। ਲਛਮਣ ਸਿੰਘ ਨੇ ਚਿੱਠੀ ਪੜ੍ਹੀ ਤੇ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ, ਪਰ ਇਸ ਜਥੇ ਦੇ ਇੱਕ ਸਿੰਘ ਟਹਿਲ ਸਿੰਘ ਨੇ ਕਿਹਾ ਕਿ ਭਾਵੇਂ ਅਸੀਂ ਗੁਰਦੁਆਰੇ ’ਤੇ ਕਬਜ਼ਾ ਨਾ ਕਰੀਏ, ਪਰ ਸਾਨੂੰ ਗੁਰਦੁਆਰੇ ਦੇ ਦਰਸ਼ਨ ਕਰ ਲੈਣੇ ਚਾਹੀਦੇ ਹਨ।  ਟਹਿਲ ਸਿੰਘ ਦੇ ਇਹ ਕਹਿਣ ’ਤੇ ਜਥੇ ਨੇ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਇਰਾਦਾ ਤਾਂ ਛੱਡ ਦਿੱਤਾ, ਪਰ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਚਲ ਪਏ। ਉਹ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਅੰਦਰ ਪਹੁੰਚ ਗਏ।  (ਅਕਾਲੀ ਮੋਰਚੇ ਤੇ ਝੱਬਰ, ਸਫ਼ੇ 75-76, 95, ਖਾਲਸਾ ਐਡਵੋਕੇਟ, 22 ਫ਼ਰਵਰੀ 1921, ਅਕਾਲੀ ਤੇ ਪ੍ਰਦੇਸੀ 21 ਫ਼ਰਵਰੀ 1923)

ਉਧਰ 19 ਫ਼ਰਵਰੀ 1921 ਨੂੰ ਮਹੰਤ ਨਾਨਕਾਣਾ ਸਾਹਿਬ ਦੇ ਸਟੇਸ਼ਨ ’ਤੇ ਸ਼ਾਮ ਪੌਣੇ ਚਾਰ ਵਜੇ ਲਾਹੌਰ ਜਾਣ ਵਾਲੀ ਗੱਡੀ ਫੜਨ ਵਾਸਤੇ ਪਹੁੰਚ ਚੁੱਕਾ ਸੀ, ਪਰ ਉੱਥੇ ਆ ਕੇ ਇੱਕ ਮੁਸਲਮਾਨ ਔਰਤ ਨੇ ਉਸ ਨੂੰ ਦੱਸਿਆ ਕਿ ਸਿੱਖਾਂ ਦਾ ਇੱਕ ਜਥਾ ਬੁੱਚੇਆਣਾ ਪਹੁੰਚ ਚੁੱਕਿਆ ਹੈ।  ਮਹੰਤ ਨੇ ਲਾਹੌਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਅਤੇ ਵਾਪਸ ਆ ਕੇ ਆਪਣੇ ਬੰਦਿਆਂ ਨੂੰ ਤਿਆਰ ਰਹਿਣ ਨੂੰ ਕਿਹਾ ।  ਉਸ ਨੇ ਮਿੱਟੀ ਦਾ ਤੇਲ ਤੇ ਬਹੁਤ ਸਾਰੀ ਲੱਕੜੀ ਵੀ ਇਕੱਠੀ ਕਰ ਰੱਖੀ ਸੀ। ਉਸ ਕੋਲ ਚਾਰ ਬੰਦੂਕਾਂ ਸਨ, ਜਿਨ੍ਹਾਂ ਲਈ ਗੋਲ਼ੀਆਂ ਤੇ ਬਾਰੂਦ ਦਾ ਬੜਾ ਸਟਾਕ ਸੀ।

ਲਛਮਣ ਸਿੰਘ ਧਾਰੋਵਾਲੀ ਦਾ ਜਥਾ 20 ਫ਼ਰਵਰੀ ਨੂੰ ਸਵੇਰੇ 6 ਵਜੇ ਗੁਰਦੁਆਰਾ ਜਨਮ ਅਸਥਾਨ ਵਿੱਚ ਪਹੁੰਚਿਆ। ਉਨ੍ਹਾਂ ਅੰਦਰ ਪਹੁੰਚ ਕੇ ਮੱਥਾ ਟੇਕਿਆ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।  ਕੁਝ ਚਿਰ ਕੀਰਤਨ ਜਾਰੀ ਰਿਹਾ। ਏਨੇ ਚਿਰ ਵਿੱਚ ਮਹੰਤ ਨੇ ਗੁੰਡਿਆਂ ਨੂੰ ਅਸਲਾ ਦੇ ਕੇ ਪੁਜ਼ੀਸ਼ਨਾਂ ਸੰਭਾਲਣ ਲਈ ਕਿਹਾ। ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ। ਥੋੜ੍ਹੇ ਚਿਰ ਵਿੱਚ ਹੀ ਮਹੰਤ ਨੇ ਉਨ੍ਹਾਂ ਨੂੰ ਕਤਲੇਆਮ ਦਾ ਹੁਕਮ ਦੇ ਦਿੱਤਾ।  ਹੁਕਮ ਮਿਲਦਿਆਂ ਹੀ ਰਾਂਝਾ, ਰਿਹਾਨਾ ਅਤੇ ਦੋ ਹੋਰ ਕਾਤਿਲਾਂ ਨੇ ਸਿੱਖਾਂ ਨੂੰ ਗੋਲ਼ੀਆਂ ਨਾਲ਼ ਭੁੰਨਣਾ ਸ਼ੁਰੂ ਕਰ ਦਿੱਤਾ।  ਕੁਝ ਪਲਾਂ ਵਿੱਚ ਹੀ 25-26 ਸਿੰਘ ਸ਼ਹੀਦ ਹੋ ਗਏ। ਇਸ ਦੌਰਾਨ ਮਹੰਤ ਦੇ ਬਾਕੀ ਗੁੰਡੇ (ਪਠਾਣ) ਤੇ ਸਾਧੂ; ਸਿੱਖਾਂ ਉੱਤੇ ਪੱਥਰ ਤੇ ਇੱਟਾਂ ਦਾ ਮੀਂਹ ਵਰ੍ਹਾਉਂਦੇ ਰਹੇ। ਇਨ੍ਹਾਂ ਚਲੀਆਂ ਗੋਲ਼ੀਆਂ ’ਚੋਂ ਕੁਝ ਗੋਲ਼ੀਆਂ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ। ਇਸ ਵੇਲ਼ੇ 60 ਦੇ ਕਰੀਬ ਸਿੱਖ ਚੌਖੰਡੀ ਵਾਲ਼ੇ ਹਿੱਸੇ ਵਿੱਚ ਸਨ। ਉਨ੍ਹਾਂ ਨੇ ਅੰਦਰੋਂ ਕੁੰਡੇ ਮਾਰ ਲਏ। ਮਹੰਤ ਦੇ ਗੁੰਡੇ ਦਰਸ਼ਨ ਡਿਊੜੀ ਦੀ ਛੱਤ ’ਤੇ ਆ ਗਏ ਅਤੇ ਹੇਠਾਂ ਨਜ਼ਰ ਆਉਂਦੇ ਹਰ ਇੱਕ ਸਿੱਖ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਵੇਖਿਆ ਕਿ ਸਾਰੇ ਸਿੱਖ ਜ਼ਖ਼ਮੀ ਜਾਂ ਸ਼ਹੀਦ ਹੋ ਚੁੱਕੇ ਹਨ ਤਾਂ ਉਹ ਛੱਤ ਤੋਂ ਹੇਠਾਂ ਉਤਰ ਆਏ। ਹੁਣ ਉਨ੍ਹਾਂ ਬਾਹਰਲੇ ਗੇਟ ਖੋਲ੍ਹ ਦਿੱਤੇ।  ਪੰਜ ਛੇ ਸਿੱਖ ਦਰਸ਼ਨੀ ਡਿਊੜੀ ਦੇ ਵਰਾਂਡੇ ਵਿੱਚ ਨਜ਼ਰ ਆਏ। ਉਨ੍ਹਾਂ ’ਤੇ ਵੀ ਗੋਲ਼ੀਆਂ ਚਲਾਈਆਂ ਗਈਆਂ। ਜੋ ਮਰਨੋ ਬਚ ਗਏ, ਉਨ੍ਹਾਂ ਨੂੰ ਛਵ੍ਹੀਆਂ ਤੇ ਟੋਕਿਆਂ ਨਾਲ਼ ਵੱਢ ਦਿੱਤਾ ਗਿਆ। ਇੱਕ ਹੋਰ ਕਮਰੇ ਵਿੱਚ 25 ਕੁ ਸਿੱਖ ਸਨ। ਉਹ ਵੀ ਕਤਲ ਕਰ ਦਿੱਤੇ ਗਏ। ਏਨੇ ਵਿੱਚ ਕੁਝ ਹੋਰ ਸਿੱਖ ਬਾਹਰੋਂ ਆ ਪਹੁੰਚੇ। ਮਹੰਤ ਦੇ ਹਥਿਆਰਬੰਦ ਗੁੰਡੇ ਕੋਠਿਆਂ ’ਤੇ ਫਿਰ ਚੜ੍ਹ ਗਏ ਤੇ ਉਨ੍ਹਾਂ ਗੇਟ ਵੱਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ’ਤੇ ਕੁਝ ਜ਼ਖ਼ਮੀ ਸਿੱਖ ਬਾਹਰ ਭੱਜਣ ਵਿੱਚ ਕਾਮਯਾਬ ਵੀ ਹੋ ਗਏ। ਦੋ ਸਿੱਖਾਂ ਨੂੰ ਪੌੜੀਆਂ ਚੜ੍ਹਦਿਆਂ ਜ਼ਖ਼ਮੀ ਕਰ ਕੇ ਕੋਠੇ ਤੋਂ ਸੁੱਟ ਕੇ ਮਾਰਿਆ ਗਿਆ। ਮਹੰਤ ਨਰੈਣ ਦਾਸ ਮੂੰਹ ’ਤੇ ਚਾਦਰ ਲਪੇਟੀ ਘੋੜੇ ’ਤੇ ਚੜ੍ਹਿਆ ਹੁਕਮ ਦੇ ਰਿਹਾ ਸੀ ਕਿ ਇੱਕ ਵੀ ਸਿੱਖ ਜਿਊਂਦਾ ਨਾ ਰਹਿਣ ਦਿੱਤਾ ਜਾਵੇ। ਏਨੇ ਵਿੱਚ ਕੁਝ ਹੋਰ ਸਿੱਖ ਬਾਹਰੋਂ ਆਏ। ਮਹੰਤ ਨੇ ਉਨ੍ਹਾਂ ਨੂੰ ਵੀ ਕਤਲ ਕਰਾ ਦਿੱਤਾ। ਮਹੰਤ ਨੇ ਆਪ ਵੀ ਪਿਸਤੌਲ ਨਾਲ਼ ਸਿੱਖਾਂ ਨੂੰ ਮਾਰਿਆ। ਇਸ ਤੋਂ ਬਾਅਦ ਰਾਂਝੇ ਅਤੇ ਸਾਧੂਆਂ ਨੇ ਬਚ ਕੇ ਬਾਹਰ ਭੱਜੇ ਸਿੱਖਾਂ ਦਾ ਪਿੱਛਾ ਕੀਤਾ ਤੇ ਰੇਲਵੇ ਲਾਇਨ ਕੋਲ ਤਿੰਨ ਸਿੱਖ ਮਾਰੇ ਗਏ। ਇੱਕ ਦੋ ਸਿੱਖ ਖੇਤਾਂ ’ਚ ਵੀ ਮਾਰੇ ਸਨ।  ਚੌਖੰਡੀ ਦਾ ਦਰਵਾਜ਼ਾ ਤੋੜ ਕੇ ਮਹੰਤ ਨੇ ਅੰਦਰ ਲੁਕੇ ਜਾਂ ਜ਼ਖ਼ਮੀ ਹੋਏ ਬਾਕੀ ਸਿੱਖ ਵੀ ਕਤਲ ਕਰਾ ਦਿੱਤੇ।  ਸਿਰਫ਼ ਇੱਕ 12 ਸਾਲ ਦਾ ਬੱਚਾ, ਜੋ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਹੇਠਾਂ ਲੁਕਿਆ ਸੀ, ਉਹੀ ਬਚ ਸਕਿਆ।

ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਦਲੀਪ ਸਿੰਘ ਸਾਹੋਵਾਲ ਅਤੇ ਭਾਈ ਵਰਿਆਮ ਸਿੰਘ, ਜੋ ਪੌਣਾ ਕਿਲੋਮੀਟਰ ਦੂਰ ਉੱਤਮ ਸਿੰਘ ਕਾਰਖ਼ਾਨੇਦਾਰ ਦੇ ਘਰ ਸਨ, ਭੱਜ ਕੇ ਗੁਰਦੁਆਰ ਸਾਹਿਬ ਪੁੱਜੇ ਤਦੋਂ ਮਹੰਤ ਬਾਹਰੋਂ ਆ ਰਹੇ ਸਿੱਖਾਂ ਨੂੰ ਕਤਲ ਕਰਵਾ ਰਿਹਾ ਸੀ।  ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਮਹੰਤ ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਨੂੰ ਵੀ ਗੋਲ਼ੀ ਮਾਰਵਾ ਦਿੱਤੀ।

ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹੰਤ ਨੇ ਚਾਰ ਲਾਸ਼ਾਂ ਨੂੰ ਛੱਡ ਕੇ ਬਾਕੀ ਸਭ ਨੂੰ ਅੱਗ ਲਾਉਣ ਲਈ ਕਿਹਾ।  ਗੁੰਡਿਆਂ ਨੇ ਅੱਗ ਲਾਉਣ ਤੋਂ ਪਹਿਲਾਂ ਸਿੱਖਾਂ ਦੀ ਤਲਾਸ਼ੀ ਲਈ ਤੇ ਕੀਮਤੀ ਸਮਾਨ ਕੱਢ ਲਿਆ।  ਲੱਕੜਾਂ ਦੇ ਇਕੱਠੇ ਕੀਤੇ ਢੇਰ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਤੇ ਸਭ ਸ਼ਹੀਦ ਹੋਏ ਤੇ ਜ਼ਖ਼ਮੀਆਂ ਨੂੰ ਉਸ ਅੰਦਰ ਸੁੱਟਿਆ ਗਿਆ, ਜਿਨ੍ਹਾਂ ਵਿੱਚੋਂ ਕਈ ਜਿਊਂਦੇ ਵੀ ਸਨ।  ਜੋ ਬਾਹਰ ਨਿਕਲਣ ਦਾ ਯਤਨ ਕਰਦੇ ਉਨ੍ਹਾਂ ਨੂੰ ਦੁਬਾਰਾ ਵੱਢ ਕੇ ਅੱਗ ਵਿੱਚ ਸੁੱਟਿਆ ਜਾਂਦਾ ਸੀ।  ਬਾਹਰ ਖੇਤਾਂ ਵਿੱਚ ਪਈਆਂ ਲਾਸ਼ਾਂ ਨੂੰ ਇੱਕ ਘੁਮਿਆਰ ਦੀ ਭੱਠੀ ਵਿੱਚ ਸੁੱਟ ਕੇ ਸਾੜਿਆ ਗਿਆ। 

ਇੰਨਾ ਭਿਆਨਕ ਸਾਕਾ ਵਾਪਰਨ ਦੇ ਬਾਅਦ ਵੀ ਉਹ ਭੱਜੇ ਨਹੀਂ ਸਗੋਂ ਇਕੱਠੇ ਬੈਠ ਕੇ ਦਾਰੂ ਪੀਂਦੇ ਰਹੇ।  ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪੁਲਿਸ ਨੂੰ ਇਤਲਾਹ ਕੀਤੀ।  ਸਵੇਰੇ 8.15 ਵਜੇ ਐਨ. ਐਸ. ਸੰਧੂ, ਜੋ ਜ਼ਿਲ੍ਹਾ ਇੰਜੀਨੀਅਰ ਸੀ, ਨੇ ਇੱਕ ਬੰਦੇ ਨੂੰ ਘੋੜੇ ’ਤੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇਣ ਭੇਜਿਆ, ਜੋ ਉਸ ਵਕਤ ਨਾਨਕਾਣਾ ਤੋਂ 19 ਕਿਲੋਮੀਟਰ ਦੂਰ ਪਿੰਡ ਮਾਂਗਟਵਾਲਾ ਵਿੱਚ ਠਹਿਰਿਆ ਹੋਇਆ ਸੀ। ਉੱਤਮ ਸਿੰਘ ਕਾਰਖ਼ਾਨੇਦਾਰ ਨੇ 9.12 ਮਿਟ ’ਤੇ ਗਵਰਨਰ, ਕਮਿਸ਼ਨਰ, ਡਿਪਟੀ ਕਮਿਸ਼ਨਰ (ਡੀ. ਸੀ.), ਐਸ. ਪੀ. ਅਤੇ ਕਈ ਮਸ਼ਹੂਰ ਸਿੱਖ ਆਗੂਆਂ ਨੂੰ ਤਾਰਾਂ ਭੇਜ ਕੇ ਸਾਕੇ ਬਾਰੇ ਜਾਣਕਾਰੀ ਦਿੱਤੀ।  ਇੰਨਾ ਵੱਡਾ ਸਾਕਾ ਵਾਪਰਨ ਦੇ ਬਾਵਜੂਦ ਵੀ ਡੀ. ਸੀ. 19 ਕਿਲੋਮੀਟਰ ਦੂਰ ਤੋਂ ਚਾਰ ਘੰਟੇ ਬਾਅਦ 12.30 ਵਜੇ ਨਾਨਕਾਣਾ ਸਾਹਿਬ ਪੁਜਿਆ, ਇਸ ਤੋਂ ਸਾਫ਼ ਹੈ ਕਿ ਸਰਕਾਰ ਵੱਲੋਂ ਮਹੰਤ ਨੂੰ ਸ਼ਹਿ ਹੀ ਨਹੀਂ ਮਿਲੀ ਸੀ ਬਲਕਿ ਉਸ ਦੀ ਮਦਦ ਲਈ ਡੀ. ਸੀ ਵੀ ਨੇੜੇ ਹੀ ਤਾਇਨਾਤ ਸੀ।

ਨਾਨਕਾਣਾ ਸਾਹਿਬ ਦੇ ਇਸ ਸਾਕੇ ’ਚ ਸ਼ਹੀਦ ਹੋਏ ਸਿੰਘਾਂ ਦੀ ਸਹੀ ਗਿਣਤੀ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੜਤਾਲ ਕਰਨ ਵਾਲੇ ਇੰਸਪੈਕਟਰ ਚਰਨ ਸਿੰਘ ਨੇ ਸ਼ਹੀਦਾਂ ਦੀ ਗਿਣਤੀ 156 ਦੱਸੀ ਸੀ, ਜਿਨ੍ਹਾਂ ਵਿੱਚੋਂ ਸਿਰਫ਼ 86 ਨਾਵਾਂ ਦੀ ਹੀ ਤਸਦੀਕ ਹੋ ਸਕੀ ਹੈ।

ਸਿੱਖ ਕਲਚਰ ਭਾਵ ਸਿੱਖ ਸਭਿਆਚਾਰ

0

ਸਿੱਖ ਕਲਚਰ ਭਾਵ ਸਿੱਖ ਸਭਿਆਚਾਰ

ਡਾ. ਪੁਸ਼ਪਿੰਦਰ ਸਿੰਘ (ਲੁਧਿਆਣਾ) – 91 98141-17180

ਕਲਚਰ ਦਾ ਅਰਥ ਤਹਿਜ਼ੀਬ (ਚੰਗਾ ਵਿਹਾਰ/ਸ਼ਿਸ਼ਟਾਚਾਰ) ਜਾਂ ਸਭਿਅਤਾ (ਰਹਿਣ ਸਹਿਣ ਦਾ ਢੰਗ) ਨਹੀਂ, ਇਸ ਦਾ ਅਰਥ ਹੁੰਦਾ ਹੈ : ਸਭਿਆਚਾਰ (ਸੰਸਿਤੀ)। ਉਹ ਮਨੋਭਾਵ ਹੈ ਜੋ ਕਿਸੇ ਕੌਮ ਦਾ ਸਾਹਿਤ, ਹੁਨਰ ਜਾਂ ਫ਼ਲਸਫ਼ੇ ਦੀਆਂ ਲੀਹਾਂ ਅਧੀਨ ਕੰਮ ਕਰ ਰਿਹਾ ਹੁੰਦਾ ਹੈ; ਜਿਵੇਂ ਕਿ ਹੱਥ ਧੋ ਕੇ ਰੋਟੀ ਖਾਣੀ, ਸਿਰ ਕੱਜ ਕੇ ਜਾਂ ਸਿਰੋਂ ਨੰਗਾ ਹੋ ਕੇ ਕਿਸੇ ਜੋੜ-ਮੇਲੇ ਵਿੱਚ ਬੈਠਣਾ, ਪੱਗ ਬੰਨ੍ਹਣੀ ਜਾਂ ਛੁਰੀ-ਕਾਂਟੇ ਨਾਲ ਰੋਟੀ ਖਾਣੀ, ਇਹ ਨਿਸ਼ਾਨੀਆਂ ਆਪੋ ਆਪਣੀ ਤਹਿਜ਼ੀਬ ਦੀਆਂ ਹਨ, ਪਰ ਰਾਗਾਂ ਲਈ ਸਮੇਂ ਦਾ ਮੁਕਰਰ ਹੋਣਾ, ਇਮਾਰਤੀ ਹੁਨਰ ਵਿੱਚ ਚੌਰਸ ਜਾਂ ਗੋਲ ਡਾਟਾਂ ਦਾ ਵਰਤਿਆ ਜਾਣਾ ਜਾਂ ਰੰਗ ਘੱਟ-ਵੱਧ ਭਰਨੇ, ਫ਼ਲਸਫ਼ੇ ਵਿੱਚ ਰੱਬ ਨੂੰ ਕੁਦਰਤ ਦੇ ਅੰਦਰ ਜਾਂ ਕੁਦਰਤ ਤੋਂ ਬਾਹਰ ਕਰ ਕੇ ਮੰਨਣਾ। ਇਹ ਨਿਸ਼ਾਨੀਆਂ ‘ਸਭਿਆਚਾਰ’ ਜਾਂ ਕਲਚਰ ਦੀਆਂ ਹਨ। ਹਰ ਇੱਕ ਕੌਮ ਦੀ ਆਪੋ-ਆਪਣੀ ਰੂਹ ਹੁੰਦੀ ਹੈ, ਆਪੋ-ਆਪਣੀ ਅੰਦਰਲੀ ਬਿਰਤੀ ਹੁੰਦੀ ਹੈ, ਜਿਸ ਅਨੁਸਾਰ ਉਸ ਦੇ ਭਾਵ ਢਲ਼ਦੇ ਹਨ, ਇਸ ਨੂੰ ਕਲਚਰ ਆਖਦੇ ਹਨ। ਭਾਵੇਂ ਸਵਰਾਜ ਦੇ ਆਉਣ ਨਾਲ ਹਿੰਦ ਦੀ ਹਰ ਕੌਮ ਤੇ ਹਰ ਫਿਰਕੇ ਲਈ ਜ਼ਰੂਰੀ ਹੋ ਗਿਆ ਕਿ ਆਪਣੀ ਕੌਮੀ ਜ਼ਿੰਦਗੀ ਨੂੰ ਇੱਕ ਸਾਂਝੇ ਅਫਿਰਕੂ ਸੰਚੇ ਵਿੱਚ ਢਾਲ਼ੇ, ਪਰ ਇਸ ਨਵੀਂ ਜੀਵਨ-ਪੱਧਤੀ ਲਈ ਅੱਤ ਜ਼ਰੂਰੀ ਹੈ ਕਿ ਜਿੰਨਾ ਅੰਸ਼ਾਂ ਨੂੰ ਢਾਲ਼ ਕੇ ਇੱਕ ਕਰਨਾ ਹੈ, ਓਨਾ ਦੇ ਪਰਸਪਰ ਵਖਰੇਵੇਂ ਦੇਖ-ਭਾਲ ਕੇ ਦੂਰ ਕੀਤੇ ਜਾਣ। ਇਉਂ ਨਾ ਹੋਵੇ ਕਿ ਜਿੱਥੇ ਵਖਰੇਵੇਂ ਨਹੀਂ ਉੱਥੇ ਵਖਰੇਵੇਂ ਪਏ ਦੇਖੀਏ ਤੇ ਜਿੱਥੇ ਵਖਰੇਵੇਂ ਹੋਣ ਉੱਥੇ ਉਨ੍ਹਾਂ ਦੀ ਅਣਹੋਂਦ ਮੰਨ ਕੇ ਖ਼ਾਹ-ਮਖ਼ਾਹ ਇੱਕ-ਦੂਜੇ ਨੂੰ ਪਏ ਚਿੜ੍ਹਾਈਏ, ਜਿਸ ਨਾਲ ਪਹਿਲਾਂ ਦੇ ਪਏੇ ਹੋਏ ਵਖਰੇਵੇਂ ਹੋਰ ਪੱਕੇ ਹੋ ਜਾਣ।

ਸਭਿਆਚਾਰ ਜਾਂ ਸੰਸਕ੍ਰਿਤੀ ਵਧੀਆ ਸੰਤੁਲਤ ਸੁਘੜ ਜੀਵਨ-ਜਾਚ ਹੈ, ਜੋ ਸਾਨੂੰ ਮਨ, ਬਾਣੀ, ਕਰਮ ਕਰ ਕੇ ਸਹੀ ਤੇ ਸੋਹਣਾ ਕੰਮ ਸੁਚੱਜੇ ਤਰੀਕੇ ਨਾਲ ਕਰਨਾ ਸਿਖਾਉਂਦੀ ਹੈ। ਇਹ ਬਾਣੀ ਦੇ ਬਗੀਚੇ ਵਿੱਚੋਂ ਉੱਠੀ ਟਹਿਕ-ਮਹਿਕ ਹੀ ਹੈ, ਜਿਸ ਨੇ ਸਿੱਖੀ ਨੂੰ ਰਸਰੰਗ-ਰੱਤਾ ਤੇ ਮਾਣ-ਮੱਤਾ ਬਣਾਇਆ ਹੈ। ਇਸ ਨੇ ਸਾਨੂੰ ਖ਼ਾਸ ਰਹਿਣੀ-ਬਹਿਣੀ, ਚਾਲ-ਢਾਲ, ਰਸਮਾਂ-ਰੀਤਾਂ, ਖਾਣ-ਪਹਿਨਣ ਤੇ ਬੋਲ-ਬਾਣੀ ਵੀ ਬਖ਼ਸ਼ੀ ਹੈ, ਜੋ ਨਿਰਾਲੇ ਹੋਣ ਦੀ ਝਲਕ ਦਿਖਾਉਂਦੀ ਹੈ। ਸਿੱਖ ਸਭਿਆਚਾਰ ਕੇਸਾਧਾਰੀ, ਦਸਤਾਰਧਾਰੀ, ਸਿਮਰਨ-ਸੇਵਾਧਾਰੀ, ਖੜਗਧਾਰੀ, ਰਾਜ-ਜੋਗੀ ਸਭਿਆਚਾਰ ਹੈ, ਜੋ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਜਿਹੇ ਉਚੇਰੇ ਨਿਸ਼ਾਨੇ ਰੱਖਦਾ ਹੈ। ਰੂਹਾਨੀ ਚੜ੍ਹਦੀ ਕਲਾ ਇਸ ਲਈ ਮੰਗੀ ਗਈ ਹੈ ਤਾਂ ਕਿ ਪਦਾਰਥਕ ਮਾਰੂਥਲ ਦੀ ਮਾਰ ਤੋਂ ਬਚਿਆ ਜਾ ਸਕੇ ਤੇ ‘ਸਰਬੱਤ ਦਾ ਭਲਾ’ ਇਸ ਲਈ ਨਿਸ਼ਾਨਾ ਬਣਾਇਆ ਹੈ ਤਾਂ ਕਿ ਮਨੁੱਖ ਹਉਮੈ ਤੇ ਸਵਾਰਥ ਦਾ ਸ਼ਿਕਾਰ ਹੋ ਕੇ, ਸੀਮਤ ਹੋ ਕੇ ਨਾ ਰਹਿ ਜਾਵੇ। ਇਸ ਲਈ ਬੁਰੀਆਂ ਆਦਤਾਂ ਦਾ ਤਿਆਗ ਜ਼ਰੂਰ ਕਰਨਾ ਹੀ ਹੈ ਅਤੇ ਸੰਸਾਰ ਤੇ ਪਰਿਵਾਰ ਮਾਤਰ ਦਾ ਤਿਆਗ ਕਰ ਕੇ ਭਗੌੜੇ ਨਹੀਂ ਹੋਣਾ, ਸਗੋਂ ‘‘ਅੰਜਨ ਮਾਹਿ ਨਿਰੰਜਨਿ’’ ਦੀ ਜੀਵਨ-ਜਾਚ ਇਉਂ ਅਪਣਾਉਣੀ ਹੈ; ਜਿਵੇਂ ਕਿ ਪਾਣੀ ਵਿੱਚ ਕਮਲ ਅਲੇਪ ਰਹਿ ਕੇ ਖਿੜਦਾ-ਵਿਗਸਦਾ ਹੈ। ਸੰਸਾਰੀ ਹਾਸ-ਬਿਲਾਸ ਜ਼ਿੰਦਗੀ ਦੀ ਰਾਸ ਹਨ, ਇਨ੍ਹਾਂ ਤੋਂ ਬੇਮੁੱਖ ਜਾਂ ਉਦਾਸ ਹੋ ਕੇ ਬਨਵਾਸ ਨਹੀਂ ਲੈਣਾ।  ਯਤਨ ਅਜਿਹਾ ਕਰਨਾ ਹੈ ਕਿ ਸਤਿਗੁਰੂ ਦੀ ਦੱਸੀ ਜੀਵਨ ਜੁਗਤਿ ਨੂੰ ਅਪਣਾਅ ਕੇ ਗ੍ਰਹਿਸਤ ਵਿੱਚ ਨਿਰਲੇਪ ਰਹਿ ਕੇ ਰਾਜ-ਯੋਗ ਦੋਹਾਂ ਦਾ ਆਨੰਦ ਮਾਣਿਆ ਜਾ ਸਕੇ।

ਇਹ ਕੰਮ ਔਖਾ ਜ਼ਰੂਰ ਹੈ ਪਰ ਗੁਰੂ ਸਾਹਿਬਾਨ ਨੇ ਲੰਮੀ ਘਾਲਣਾ ਭਰਪੂਰ ਜ਼ਿੰਦਗੀ ਜੀਅ ਕੇ ਸਮਝਾ ਦਿੱਤਾ ਹੈ ਕਿ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਔਗੁਣ ਤਿਆਗ ਦੇਣਾ ਅਤੇ ਧਰਮ ਦੀ ਕਮਾਈ ਕਰ ਕੇ ਵੰਡ ਛੱਕਣ ਦੀ ਰੀਤ ਪਾਉਣੀ ਹੈ ਤਾਂ ਕਿ ਕੋਈ ਭੁੱਖਾ-ਨੰਗਾ ਨਾ ਰਹੇ।

‘‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੪) ਸੁਨਹਿਰੀ ਸਿਧਾਂਤ ਹੈ ਤੇ ‘‘ਘਾਲਿ ਖਾਇ ਕਿਛੁ ਹਥਹੁ ਦੇਇ ॥’’ (ਸਾਰੰਗ ਕੀ ਵਾਰ, ਮ: ੧, ਪੰਨਾ ੧੨੪੫)  ਦੀ ਸਿੱਖਿਆ ਇਸ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕਰਦਿਆਂ ਹੋਇਆਂ ਆਪਣੇ ਜੀਵਨ ਤੇ ਸਮਾਜ ਵਿੱਚ ਸੁਗੰਧੀ ਭਰਨ ਵਾਲੀ ਹੈ।

ਲੇਕਿਨ ਫਿਰ ਇਹ ਵੀ ਸਮਝਾਇਆ ਗਿਆ ਹੈ ਕਿ ਸਰਬੱਤ ਦਾ ਭਲਾ ਕਰ ਕੇ ਵੀ ਇਸ ਉੱਤੇ ਹੰਕਾਰ ਨਹੀਂ ਕਰਨਾ। ਦੇਗ਼ ਨਾਲ ਤੇਗ਼ ਦੀ ਫ਼ਤਿਹ ਦੀ ਮੰਗ ਅਰਦਾਸ ਵਿੱਚ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਅੰਨ-ਪਾਣੀ ਤਾਂ ਸਭ ਦੀ ਜ਼ਰੂਰਤ ਹੈ। ਧੱਕਾ-ਖੋਰ ਲੋਕ, ਸਭ ਨੂੰ ਬਰਾਬਰ ਦਾ ਵਰਤਾਰਾ ਲੈਣ ਨਹੀਂ ਦਿੰਦੇ। ਵੱਡੇ ਸਾਮਰਾਜ, ਛੋਟੇ-ਛੋਟੇ ਦੇਸ਼ਾਂ ਜਾਂ ਕੌਮਾਂ ਨੂੰ ਸਦਾ ਦਬੇਲ ਬਣਾਉਣ ਵਿੱਚ ਲੱਗੇ ਰਹਿੰਦੇ ਹਨ। ਇਸ ਲਈ ਤੇਗ ਦੀ ਫ਼ਤਿਹ ਵੀ ਮੰਗੀ ਗਈ ਹੈ ਤਾਂ ਕਿ ਕੋਈ ਕਿਤੇ ਧੱਕਾ ਨਾ ਹੋਵੇ, ਸਭ ਦਾ ਆਤਮ-ਸਨਮਾਨ ਕਾਇਮ ਰਹੇ। ਖ਼ਾਲਸੇ ਨੂੰ ਦੇਗ਼-ਤੇਗ਼ ਦਾ ਵਰਦਾਨ ਅਤੇ ਪੰਥ ਕੀ ਜੀਤ ਦੀ ਅਸੀਸ ਇਸੇ ਲਈ ਦਿੱਤੀ ਗਈ ਹੈ ਤਾਂ ਕਿ ਉਹ ਸਰਬੱਤ ਦੇ ਭਲੇ ਦਾ ਮਿਸ਼ਨ ਲੈ ਕੇ ਹਰ ਕਿਸਮ ਦੇ ਅਨਿਆਂ ਵਿਰੁੱਧ ਸੰਗਰਾਮ ਰਚਾਵੇ ਤੇ ਇਸ ਧਰਤੀ ਨੂੰ ਬੈਕੁੰਠ ਰੂਪ ਬਣਾਵੇ। ਕੇਸਰੀ ਨਿਸ਼ਾਨ ਸਾਹਿਬ (ਝੰਡਾ) ਇਸੇ ਖੇੜੇ ਦਾ ਪ੍ਰਤੀਕ ਹੈ। ਅੱਜ ਸਾਡੀ ਆਪਣੀ ਮਾਤ-ਭੂਮੀ, ਪੁੰਨ-ਭੂਮੀ ਪੰਜਾਬ, ਅਜਿਹੀਆਂ ਬੇਇਨਸਾਫ਼ੀਆਂ ਦਾ ਸ਼ਿਕਾਰ ਹੈ ਕਿ ਲੋਕ-ਰਾਜ ਹੋਣ ਦੇ ਬਾਵਜੂਦ ਲੋਕਰਾਜੀ ਪਰੰਪਰਾਵਾਂ ਗ਼ਾਇਬ ਹਨ, ਲੋਕਾਂ ਨੂੰ ਆਪਣਾ ਸਨਮਾਨ, ਸੁਤੰਤਰਤਾ ਅਤੇ ਸਮਾਜਕ ਨਿਆਂ ਪ੍ਰਾਪਤ ਨਹੀਂ। ਬਹੁ ਗਿਣਤੀ ਆਪਣੇ ਅਧਿਕਾਰਾਂ ਤੋਂ ਤਾਂ ਵਾਕਿਫ਼ ਹੈ ਪਰ ਜ਼ਿੰਮੇਵਾਰੀਆਂ ਭਾਵ ਕਰਤੱਵਾਂ ਤੋਂ ਗ਼ਾਫ਼ਲ ਹੈ, ਜਿਸ ਕਰ ਕੇ ਸਾਰੇ ਦੇਸ਼ ਵਿੱਚ ਬੇਚੈਨੀ, ਅਸੰਤੁਸ਼ਟਤਾ ਤੇ ਅਨਿਆਂ ਦੀ ਹਨ੍ਹੇਰ-ਗਰਦੀ ਮੱਚੀ ਹੋਈ ਹੈ ਤੇ ਪਿਛਲੇ ਸਮੇਂ ’ਚ ਪੰਜਾਬ ਸਭ ਤੋਂ ਵੱਧ ਸੰਤਾਪ ਦਾ ਸ਼ਿਕਾਰ ਰਿਹਾ ਹੈ। ਇਸ ਵਿਰੁੱਧ ਸੰਗਠਿਤ ਹੋ ਕੇ ਸਿਆਸੀ ਸੂਝ-ਬੂਝ ਨਾਲ ਸਭ ਪਾਸਿਆਂ ਤੋਂ ਜੂਝਣ ਦੀ ਲੋੜ ਹੈ। ਕੇਵਲ ਮਾਰੂ ਹਥਿਆਰ ਹੀ ਵਿਗੜੀ ਨਹੀਂ ਸੰਵਾਰ ਸਕਦੇ। ਇਹ ਵੀ ਧਿਆਨ ਗੋਚਰੇ ਕਰਨ ਵਾਲੀ ਗੱਲ ਹੈ ਕਿ ਸਾਡਾ ਸ਼ਾਨਦਾਰ ਸਭਿਆਚਾਰ, ਕੇਵਲ ਰਾਜਨੀਤੀ ਅਤਿਆਚਾਰ ਦੀ ਮਾਰ ਹੇਠ ਹੀ ਨਹੀਂ ਸਗੋਂ ਇਹ ਪਦਾਰਥਵਾਦ, ਕੱਟੜਵਾਦ, ਅਗਿਆਨਵਾਦ, ਦੰਭ-ਪ੍ਰਪੰਚਵਾਦ ਤੇ ਫ਼ੈਸ਼ਨਵਾਦ ਦਾ ਵੀ ਸ਼ਿਕਾਰ ਹੈ। ਇਸ ਕਰ ਕੇ ਸਾਰੇ ਪਾਸਿਆਂ ਤੋਂ ਸਾਵਧਾਨੀ ਵਰਤਣ ਦੀ ਲੋੜ ਹੈ, ਤਾਂ ਹੀ ਇਸ ਸ੍ਰੇਸ਼ਟ ਸਭਿਆਚਾਰ ਨੂੰ ਬਚਾਇਆ ਜਾ ਸਕਦਾ ਹੈ।

ਸਭਿਆਚਾਰ ਵਿੱਚ ਜਿਊਂਦਾ ਮਨੁੱਖ ਦੁਨਿਆਵੀ ਜੀਵਨ ਵਿੱਚ ਕੋਈ ਵਾਧ ਘਾਟ ਆਵੇ ਜਾਂ ਅਣਭਾਉਂਦੀ ਗੱਲ ਵਾਪਰੇ ਤਾਂ ਉਹ ਉਸ ਨੂੰ ਰੱਬ ਦਾ ਭਾਣਾ ਜਾਂ ਗੁਰੂ ਦੀ ਖੇਡ ਕਹਿ ਕੇ ਝਲਦਾ ਜਾਂਦਾ ਹੈ ਪਰ ਉਸ ਦਾ ਨਿਸ਼ਚਾ ਹੈ ਕਿ ਗੁਰੂ ਘਰ ਵਿੱਚ ਆ ਕੇ ਸੱਚੀ ਬਾਣੀ ਸੁਣ ਕੇ ਸੁੱਖਾਂ-ਭਰੀ ਸੰਗਤ ਦੇ ਦੀਦਾਰ ਪਾ ਕੇ ਖ਼ੁਸ਼ੀਆਂ ਮਿਲਦੀਆਂ ਹਨ, ਕੋਈ ਦੁੱਖ ਕਲੇਸ਼ ਰਹਿ ਹੀ ਨਹੀਂ ਜਾਂਦਾ। ਇਹ ਬੜਾ ਆਸ਼ਾਵਾਦੀ ਦ੍ਰਿਸ਼ਟੀਕੋਣ ਹੈ। ਕ੍ਰਿਤੱਗਤਾ (ਕੀਤੇ ਨੂੰ ਨਾ ਭੁੱਲਣਾ) ਤਾਂ ਐਸਾ ਇਕ ਹੀ ਹੋਰ ਗੁਣ ਹੈ ਕਿ ਉਹ ਮਾਲਕ ਨੂੰ ਸਦਾ ਸਲਾਹੁੰਦਾ ਨਹੀਂ ਥੱਕਦਾ। ਜੇ ਨਵਾਬ ਮਲੇਰਕੋਟਲਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਅਰਾ ਮਾਰਿਆ ਗਿਆ ਤਾਂ ਦਲ ਖ਼ਾਲਸਾ ਦੀ ਖ਼ੂਬੀ ਇਹ ਰਹੀ ਕਿ ਕਦੀ ਉਨ੍ਹਾਂ ਕੋਟਲੇ ’ਤੇ ਚੜ੍ਹਾਈ ਨਹੀਂ ਕੀਤੀ। ਇਹ ਸਿੱਖਾਂ ਦੇ ਕੌਮੀ ਕਿਰਦਾਰ ਦੀ ਖ਼ੂਬਸੂਰਤੀ ਹੈ।  ਉਹ ਚੜ੍ਹਦੀ ਕਲਾ ਦੇ ਨਾਲ ਸਰਬੱਤ ਦਾ ਭਲਾ ਵੀ ਮੰਗਦਾ ਹੈ, ‘ਨਾ ਕੋ ਬੈਰੀ ਨਾਹਿ ਬਿਗਾਨਾ’ ਇਹ ਬਚਨ ਕੇਵਲ ਗਾਉਣ ਲਈ ਹੀ ਨਹੀਂ, ਸਗੋਂ ਹਰ ਘੜੀ ਕਮਾਉਣ ਲਈ ਹਨ। ਇਸੇ ਕਰ ਕੇ ਅਨੰਦਪੁਰ ਦੀ ਬਿਖੜੀ ਜੰਗ ਵਿੱਚ ਭਾਈ ਘਨ੍ਹੱਈਏ ਨੇ ਆਪਣੀ ਮਸ਼ਕ ਦਾ ਅੰਮ੍ਰਿਤ ਜਲ, ਹਰ ਜ਼ਖ਼ਮੀ ਦੇ ਬੁੱਲ੍ਹਾਂ ਨੂੰ ਛੁਹਾਇਆ-ਚਾਹੇ ਉਹ ਤੁਰਕ ਸੀ, ਚਾਹੇ ਸਿੱਖ ਭਾਈ। ਕੀਰਤਪੁਰ ਇੱਕ ਨਿਹੰਗ ਸਿੰਘ, ਸੰਗਤ ਦੇ ਲੰਘਣ ਲਈ ਇੱਧਰੋਂ ਉੱਧਰੋਂ ਮਿੱਟੀ ਪੱਧਰ ਕਰ ਕੇ ਕਿਤੇ ਕੱਚਾ ਰਸਤਾ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਅੰਗ੍ਰੇਜ਼ ਅਫ਼ਸਰ ਆ ਗਿਆ, ਉਸ ਨੇ ਆਉਂਦਿਆਂ ਹੀ ਸਵਾਲ ਕੀਤਾ….‘‘ਸਿੰਘ ਜੀ ! ਇਸ ਕੰਮ ’ਤੇ ਤੁਹਾਨੂੰ ਕਿਸ ਨੇ ਲਾਇਆ ਹੈ ਤੇ ਕਿੰਨੀ ਮਜ਼ੂਰੀ ਮਿਲੇਗੀ ?’’ ਨਿਹੰਗ ਸਿੰਘ ਸੁਣ ਕੇ ਜੋਸ਼ ਵਿੱਚ ਆ ਗਿਆ, ਕਹਿਣ ਲੱਗਾ, ‘‘ਖ਼ਾਲਸਾ ਖੁਦ ਬਾਦਸ਼ਾਹ ਹੈ, ਇਸ ਨੂੰ ਮਜ਼ੂਰੀ ਦੀ ਕੀ ਲੋੜ ਹੈ, ਮੈਂ ਤਾਂ ਆਉਣ ਵਾਲੀਆਂ ਸੰਗਤਾਂ ਦੇ ਲੰਘਣ ਲਈ ਇਹ ਸੇਵਾ ਕਰ ਰਿਹਾ ਹਾਂ ਤੇ ਬਸ।’’

ਸੋ ਸਿੱਖ ਸਭਿਆਚਾਰ ਨੇ ਸਦਾ-ਸਦਾ ਸੇਵਕ ਬਣ ਕੇ ਸੇਵਾ-ਟਹਿਲ ਕਰ ਕੇ ਅਨੰਦਿਤ ਰਹਿਣ ਦੀ ਜੀਵਨ-ਜਾਚ ਸਿਖਾਈ ਹੈ ਇਸ ਕਰ ਕੇ ਮਨ ਕਦੀ ਢਹਿੰਦੀ ਕਲਾ ਵੱਲ ਜਾਂਦਾ ਹੀ ਨਹੀਂ। ਫਿਰ ਇਹ ਅਵਸਥਾ ਆਪਣੇ-ਆਪ ਹੀ ਨਹੀਂ ਆ ਜਾਂਦੀ, ਇਸ ਲਈ ਇੱਕ ਖ਼ਾਸ ਕਿਸਮ ਦੇ ਅਭਿਆਸ ਵਿੱਚੋਂ ਲੰਘਣਾ ਪੈਂਦਾ ਹੈ। ਜਿਸ ਨੂੰ ਅਸੀਂ ਗੁਰਮਤਿ ਦਾ ਤ੍ਰੈ-ਨੁਕਤੀਆ ਪ੍ਰੋਗਰਾਮ ‘‘ਗੁਰਮਤਿ ਨਾਮੁ ਦਾਨੁ ਇਸ਼ਨਾਨੁ’’ ਕਰ ਕੇ ਆਖਦੇ ਹਾਂ, ਜਿਸ ਦਾ ਭਾਵ ਹੈ-ਆਤਮਕ ਪਵਿਤ੍ਰਤਾ, ਸੱਭ ਨਾਲ ਵੰਡਣ ਦੀ ਬਿਰਤੀ ਦੇ ਧਾਰਨੀ ਹੋਣਾ ਅਤੇ ਮਾਨਸਿਕ ਸ਼ੁੱਧਤਾ, ਸਰੀਰਕ ਸ੍ਵਛੱਤਾ।  ਸੋ ਸਿੱਖ ਆਪਣਾ ਦਿਨ ਇਸ਼ਨਾਨ ਤੇ ਰੱਬੀ ਧਿਆਨ ਨਾਲ ਅਰੰਭ ਕਰਦਾ ਹੈ, ਤਾਂ ਉਹ ‘‘ਜੀਅਹੁ ਨਿਰਮਲ ਬਾਹਰਹੁ ਨਿਰਮਲ’’ ਹੁੰਦਾ ਹੋਇਆ ਪੂਰੀ ਤਰ੍ਹਾਂ ਤਿਆਰ-ਬਰ ਤਿਆਰ ਹੋ ਜਾਂਦਾ ਹੈ।

ਇਹ ਧਿਆਨ-ਯੋਗ ਨੁਕਤਾ ਹੈ ਕਿ ਸਭਿਆਚਾਰ ਕੇਵਲ ਧਾਰਮਕ ਸਿੱਖਿਆ ’ਤੇ ਹੀ ਨਿਰਭਰ ਨਹੀਂ ਬਲਕਿ ਇਸ ਨੂੰ ਕਲਾ ਦੇ ਪੱਖ ਤੋਂ ਵੀ ਨਿਪੁੰਨਤਾ ਤੇ ਮਹਾਰਤ ਮਿਲਣੀ ਚਾਹੀਦੀ ਹੈ। ਇਸ ਪੱਖ ਤੋਂ ਗੁਰਬਾਣੀ ਦੀ ਸਾਹਿਤਕਾਰੀ, ਸੰਗੀਤਕਾਰੀ ਦਾ ਵਿਰਸਾ ਇੰਨਾ ਭਰਪੂਰ ਤੇ ਵਿਸ਼ਾਲ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨੇ ਆਚਰਣ ਦੇ ਨਿਰਮਾਣ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਚਿੱਤਰਕਾਰੀ ਦਾ ਯੋਗਦਾਨ ਵੀ ਅਣਡਿੱਠ ਕਰਨ ਵਾਲਾ ਨਹੀਂ।  ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਹੱਥ ਲਿਖਤ ਬੀੜਾਂ ਦਾ ਹਰ ਸਫਾ ਭਾਂਤ-ਭਾਂਤ ਦੇ ਫੁੱਲ ਬੂਟਿਆਂ ਨਾਲ ਸ਼ਿੰਗਾਰਿਆ ਹੁੰਦਾ ਸੀ ਤੇ ਸਿੱਖ ਸਰਦਾਰ ਇਸ ਦੀ ਕਦਰ ਕਰਦੇ ਸਨ। ਇਸ ਤਰ੍ਹਾਂ ਗੁਰਧਾਮਾਂ ਦੀ ਚਿੱਤਰਕਾਰੀ ਤੇ ਹਰਿਮੰਦਰ ਦੀ ਉੱਚ-ਪੱਧਰੀ ਕਾਰੀਗਰੀ ਦੁਨੀਆਂ ਦੇ ਕ੍ਰਿਸ਼ਮਿਆਂ ਵਿੱਚੋਂ ਗਿਣੀ ਜਾਂਦੀ ਹੈ। ਇਸੇ ਤਰ੍ਹਾਂ ਸਿੱਖ ਦਾ ਜਿਹੜਾ ਬਾਹਰਲਾ ਸਰੂਪ ਹੈ, ਉਹ ਵੀ ਵਿਲੱਖਣ ਹੋਣ ਕਰ ਕੇ ਹਰੇਕ ਲਈ ਆਕਰਸ਼ਣ ਦਾ ਕਾਰਨ ਹੈ। ਖ਼ਾਸ ਕਰ ਕੇ ਟੋਪ-ਟੋਪੀਆਂ ਦੀ ਬਹੁ-ਗਿਣਤੀ ਵਾਲੇ ਸੰਸਾਰ ਵਿੱਚ ਸਿੱਖ ਦੀ ਦਸਤਾਰ ਦੀ ਆਪਣੀ ਵੱਖਰੀ ਲਿਸ਼ਕਾਰ ਹੈ।

ਅਜੋਕੇ ਬਿਖੜੇ ਸਮੇਂ ਵਿੱਚ ਅਜੀਬੋ-ਗ਼ਰੀਬ ਹਾਲਤ ਇਹ ਹੈ ਕਿ ਇਹ ਉਚ-ਆਚਾਰੀ ਵਿਲੱਖਣ ਸਭਿਆਚਾਰ, ਸੰਸਾਰ ਸਭਿਆਚਾਰ ਦੇ ਵਿਗੜੇ ਵਿਹਾਰ ਵਿਰੁੱਧ ਬਿਲਕੁਲ ਕੱਲਮ-ਕੱਲਾ ਟਾਕਰੇ ਉੱਤੇ ਖੜੋਤਾ ਹੈ : ਸਾਰੀ ਦੁਨੀਆਂ ਤੰਬਾਕੂ-ਨੋਸ਼ੀ, ਸ਼ਰਾਬ-ਨੋਸ਼ੀ ਤੇ ਸਮੈਕ ਆਦਿਕ ਨਸ਼ਿਆਂ ਦੀ ਸ਼ਿਕਾਰ ਹੈ ਲੇਕਿਨ ਸਿੱਖ ਸਭਿਆਚਾਰ ਇਸ ਨੂੰ ‘ਜਗਤ ਜੂਠ’ ਕਹਿ ਕੇ ਤਿਰਸਕਾਰਦਾ ਆ ਰਿਹਾ ਹੈ। ਸਾਰੀ ਦੁਨੀਆਂ ‘ਲਿੰਗ ਸੁਤੰਤਰਤਾ’ ਨੂੰ ਕੁਦਰਤੀ ਅਧਿਕਾਰ ਦੱਸ ਕੇ ਬੇਹਯਾਈ ਨਾਲ ਵਿਭਚਾਰ ਦਾ ਪ੍ਰਚਾਰ-ਪ੍ਰਸਾਰ ਕਰ ਰਹੀ ਹੈ ਤੇ ਏਡਜ਼ ਵਰਗੀਆਂ ਬੀਮਾਰੀਆਂ ਦੀ ਮਾਰ ਖਾ ਰਹੀ ਹੈ ਲੇਕਿਨ ਸਿੱਖ ਸਭਿਆਚਾਰ ਹਦਾਇਤ ਕਰ ਰਿਹਾ ਹੈ:

ਦੇਖਿ ਪਰਾਈਆਂ ਚੰਗੀਆਂ; ਮਾਵਾਂ, ਧੀਆਂ, ਭੈਣਾਂ ਜਾਣੈ। (ਭਾਈ ਗੁਰਦਾਸ)

ਅਜੋਕੀ ਸਿਆਣੀ ਦੁਨੀਆਂ ‘ਨਾਸਤਿਕਤਾ’  ਨੂੰ ਅਗਾਂਹ ਵਧੂ ਹੋਣ ਦਾ ਲੱਛਣ ਮੰਨ ਕੇ ਅਪਣਾਅ ਰਹੀ ਹੈ ਲੇਕਿਨ ਸਿੱਖ ਸਭਿਆਚਾਰ ‘ਨਾਮ ਦੀ ਚੜ੍ਹਦੀ ਕਲਾ’ ਦੀ ਜੈ-ਜੈ ਕਾਰ ਕਰ ਰਿਹਾ ਹੈ। ਇਸ ਤਰ੍ਹਾਂ ਸਿੱਖ ਸਭਿਆਚਾਰ ਦਾ ਝੰਡਾ ਚੁੱਕਣਾ, ਸਾਰੀਆਂ ਦੁਨੀਆਂ ਨਾਲ ਮੱਥਾ ਲਾਉਣ ਵਾਲੀ ਗੱਲ ਹੈ।

ਅਚਰਜ ਵਣ ਤੇ ਬਾਗ਼ ਗੁਰੂ ਗ੍ਰੰਥ ਸਾਹਿਬ

0

ਅਚਰਜ ਵਣ ਤੇ ਬਾਗ਼ ਗੁਰੂ ਗ੍ਰੰਥ ਸਾਹਿਬ

ਪ੍ਰਿੰਸੀਪਲ ਸਤਬੀਰ ਸਿੰਘ

ਗੁਰੂ ਗ੍ਰੰਥ ਸਾਹਿਬ ਇੱਕ ਅਚਰਜ ਵਣ ਹੈ, ਜਿੱਥੇ ਅਨੇਕਾਂ ਪਸ਼ੂ-ਪੰਛੀ ਕਲੋਲ ਕਰਦੇ, ਝੂਮਦੇ ਅਤੇ ਉਡਾਰੀਆਂ ਲਗਾਉਂਦੇ ਦਿਖਾਈ ਦਿੰਦੇ ਹਨ । ਹਰ ਪਸ਼ੂ-ਪੰਛੀ ਨੂੰ ਇਸ (ਅਚਰਜ-ਵਣ) ਨੇ ਗਹੁ ਨਾਲ ਤੱਕਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਕਰਤਿਆਂ ਨੇ, ਜਿਵੇਂ ਉਸ ਦੀ ਜੂਨ ਹੀ ਸਵਾਰ ਦਿੱਤੀ ਹੋਵੇ।

ਅੱਕਤਿੱਡਾ ਦੀ ਪ੍ਰੀਤ ਤੋਂ ਲੈ ਕੇ ਕੁੰਚਰ ਦੇ ਇਸ਼ਨਾਨ ਤੱਕ ਪਸ਼ੂ-ਪੰਛੀਆਂ ਦੇ ਸੁਭਾਅ ਨੂੰ ਵਿਦ੍ਯਮਾਨ (ਪ੍ਰਤੱਖ) ਕੀਤਾ ਹੈ । ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰਿਆਂ ਨੇ ਅੱਕਤਿੱਡੇ ਦਾ ਸ਼ੁਕਰ-ਸ਼ੁਕਰ ਕਰ ਇੱਕ ਥਾਂ ਟਿਕੇ ਰਹਿਣਾ, ਚਿੜੀ ਦੀ ਸੰਤੋਖਤਾ, ਡੱਡੂ ਦੀ ਚੰਚਲਤਾ, ਪਿੱਸੂ ਦੇ ਡੰਗ, ਚਿੱਚੜ ਦਾ ਦੁੱਧ ਨੂੰ ਛੱਡ; ਖ਼ੂਨ ਪੀਣਾ, ਮੱਛਰ ਮੱਖੀ ਦਾ ਗੰਦ-ਮੰਦ ’ਤੇ ਗਿਰਨਾ, ਭਉਰੇ ਦੀ ਗੁੰਜਾਰ, ਮੱਕੜੀ ਦਾ ਜਾਲਾ ਉਣ; ਉਸ ਵਿੱਚ ਆਪ ਹੀ ਫੱਸ ਜਾਣਾ, ਹਾਥੀ ਦਾ ਖੇਹ ਉਡਾਉਣਾ, ਕਾਮੀ ਹੋ ਖੱਡ ਵਿੱਚ ਗਿਰਨਾ ਆਦਿਕ; ਪਰ ਪੁਕਾਰਨ ਵੇਲੇ ਪ੍ਰਭੂ ਦਾ ਆ ਕੇ ਬਚਾਉਣਾ ਤੇ ਰੂਪ ਸ਼ਕਤੀਸ਼ਾਲੀ ਕੁਵੱਲੀਆਪੀੜ (ਕੰਸ਼ ਦੁਆਰਾ ਕ੍ਰਿਸ਼ਨ ਨੂੰ ਮਾਰਨ ਲਈ ਭੇਜਿਆ ਹਾਥੀ) ਦਾ ਹੋ ਜਾਣਾ, ਕੀੜੀ ਦਾ ਰੇਤ ਵਿੱਚੋਂ ਖੰਡ ਬੀਨਣਾ (ਚੁਗਣਾ) ਤੇ ਭੌਣ ਵਿੱਚੋਂ ਨਿਕਲ ਵੱਢਣਾ, ਚਰਗੇ (ਬਾਜ਼) ਦਾ ਮਾਸ ਨੂੰ ਨੋਚਣਾ, ਕਹੂਆ (ਕਊਆ-ਕਾਂ) ਦਾ ਬੋਟੀਆਂ ਤੋੜਨਾ, ਕੋਇਲ ਦੀ ਕੂਕ, ਚਾਤ੍ਰਿਕ ਦੀ ਤੜਪ, ਕੁੱਕੜ ਦੀ ਉਡਾਰੀ ਮਾਰਨ ਵੇਲੇ ਮਜਬੂਰੀ, ਕੱਛੂਕੁੰਮਾ ਦਾ ਸਰਦੀ ਤੋਂ ਬਚਣ ਲਈ ਬਾਹਰ ਰੇਤੀ ’ਤੇ ਆ ਬੈਠਣਾ, ਮੱਧ-ਮੱਖੀ ਦਾ ਸ਼ਹਿਦ ਇਕੱਠਾ ਕਰਨ ਲਈ ਨੱਸੀ ਫਿਰਨਾ, ਲੇਲੇ ਦਾ ਮੂੰਹ ਚੁੱਕ ਕੇ ਤੁਰੀ ਜਾਣਾ, ਭੇਡਾਂ ਦਾ ਇੱਜੜ, ਸਾਰੰਗ (ਹਾਥੀ) ਦਾ ਮਲਕੜੇ ਜਿਹੇ ਪੈਰ ਧਰਤੀ ’ਤੇ ਰੱਖਣੇ, ‘‘ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ..॥’’ (ਰਾਗ ਵਡਹੰਸ, ਮ: ੧, ਪੰਨਾ ੫੬੭)

ਮੋਰਾਂ ਦੀ ਰੁਣ-ਝੁਣ, ਕੋਇਲਾਂ ਦਾ ਅੰਬੀਆਂ ’ਤੇ ਕੂਕਣਾ, ਅੰਬਰ ਵਿੱਚ ਕੂੰਜਾਂ ਦੀ ਕਤਾਰ ਬਣਾ ਕੇ ਉਡਾਰੀਆਂ ਮਾਰਨੀਆਂ ਪਰ ਹੇਠਾਂ ਤਲਾਬ ਵਿੱਚ ਚੁੰਝਾਂ ਭਰਣ ਲਈ ਉਤਰਨਾ ਅਤੇ ਛੇਤੀ ਪਾਣੀ ਪੀ ਪੰਗਤ ਵਿੱਚ ਹੀ ਉੱਡ ਜਾਣਾ ।  ਹੇਠਾਂ ਬਗਲਿਆਂ ਦਾ ਅੱਖੀਂ ਮੀਟ ਸਰੋਵਰਾਂ ਵਿੱਚ ਮੱਛੀਆਂ ਅਛੋਪਲੇ ਜਿਹੇ ਘੁੱਟ-ਘੁੱਟ ਖਾਈ ਜਾਣਾ, ਪਹੁ-ਫੁੱਟਦੇ ਚਿੜੀਆਂ ਦਾ ਚਹਿਕਣਾ, ਛੁੱਟੜ ਗਾਵਾਂ; ਮੂੰਹ ਚੁੱਕ ਕੇ ਫਿਰੇ ਜਾਣਾ, ਖੰਭ ਕੱਟੇ ਪੰਖੀ ਦੀ ਫੜਫੜਾਹਟ, ਮੁੰਨੀਆਂ ਜਾ ਰਹੀਆਂ ਭੇਡਾਂ ਦੇ ਇੱਜੜ, ਝੀਉਰ ਦਾ ਜਾਲ ਪਾ ਮੱਛੀਆਂ ਪਕੜਨਾ, ਮੁਰਗ਼ਾਬੀ ਦਾ ਅਡੋਲ ਅਤੇ ਪੰਖ ਹਿਲਾਏ ਬਗੈਰ ਸਰੋਵਰ ਵਿੱਚ ਤਰੀ ਜਾਣਾ, ਊਂਦਰ (ਚੂਹੇ) ਦਾ ਦੂੰਦਰ ਪਾਉਣਾ, ਚੂਹੇ ਦਾ ਹੌਲੇ-ਹੌਲੇ ਕੁਤਰਨਾ ਤੇ ਉੱਕਣਾ, ਘੋੜੇ ਦੀ ਕਸੀ ਰਕਾਬ ਅਤੇ ਮੁੱਖ ਵਿੱਚ ਕੜਿਆਲ, ਊਂਠਾਂ ’ਤੇ ਲੱਦਿਆ ਮਾਲ ਤੇ ਵਣਜਾਰੇ, ਕਬੂਤਰ ਦਾ ਚੋਗੇ ਖ਼ਾਤਰ ਜਾਲ ਵਿੱਚ ਫੱਸਣਾ, ਤੋਤੇ ਦਾ ਨਲਕੀ ’ਤੇ ਪੈਰ ਰੱਖਣ ’ਤੇ ਹੀ ਕਾਬੂ ਆ ਜਾਣਾ, ਬਿੱਲੇ ਦਾ ਸ਼ਿਕਾਰ ਦੇਖਦੇ ਹੀ ਧਾ ਪੈਣਾ, ਗਿੱਦੜਾ ਦਾ ਸ਼ੋਰ, ਸ਼ੇਰਾਂ ਦੀ ਗਰਜ, ਬਲਦ ਦਾ ਆਲਸਪੁਣਾ, ਕਾਂ ਦਾ ਵਿਅਰਥ ਰੌਲਾ, ਗਧੇ ਦਾ ਹਰ ਥਾਂ ਮੂੰਹ ਮਾਰਨਾ, ਸਾਨ੍ਹ ਦੀਆਂ ਧੁੱਸਾਂ ’ਤੇ ਸ਼ੀਹ ਬੱਕਰੇ ਦਾ ਅਵੇਸਲਾ ਹੋ ਕੁੱਦਣਾ, ਬੱਕਰੀ ਦਾ ਨਿਮਾਣਾ-ਪਣ, ਬਾਜ਼ (Bustard) ਦਾ ਝਪਟ ਕੇ ਪੈਣਾ, ਹਿਰਣ (ਮ੍ਰਿਗ) ਦਾ ਅੰਜਾਣਪੁਣੇ ਵਿੱਚ ਕਸਤੂਰੀ ਲਈ ਦੌੜੀ ਫਿਰਨਾ, ਜਾਲ ਵਿੱਚ ਹਿਰਨ ਦਾ ਫਸਣਾ ਅਤੇ ਢਹਿ ਢੇਰੀ ਹੋ ਲੇਟਣਾ, ਸਿਖੇ-ਸਿਧਾਏ ਬਾਜ਼ ਦਾ ਦੂਜੇ ਬਾਜ਼ਾਂ ਨੂੰ ਵੀ ਫਾਹੁਣਾ, ਸੱਪ ਦੇ ਧਰਤੀ ’ਤੇ ਪਲਸੇਟੇ, ਕੁੱਤੇ ਦਾ ਗਲੀ ਵਿੱਚੋਂ ਲੰਘਣਾ ਤੇ ਦੂਜਿਆਂ ਕੁੱਤਿਆਂ ਦਾ ਭੌਂਕਣਾ, ਸੂਰ ਦੀ ਹੂੜ-ਮੱਤ ਤੇ ਭੂਛ ਹੋ ਗੰਦਗੀ ਭੱਖਣਾ, ਗਲਹਿਰੀ ਦਾ ਤੱਤ-ਫੱਟ ਫੁਰਤੀ ਨਾਲ ਅੱਗੋਂ ਲੰਘ ਜਾਣਾ, ਛਿਪਕਲੀ ਦਾ ਦੀਵਾਰ ਨੂੰ ਮਜ਼ਬੂਤੀ ਨਾਲ ਚਿਪਕਣਾ, ਉੱਲੂ ਦਾ ਅੱਖਾਂ ਮੀਟੀ ਰੱਖਣਾ, ਗੈਂਡੇ ਦਾ ਛੱਪੜ ਵਿੱਚ ਵੜ ਸਭ ਨੂੰ ਡਰਾਉਣਾ, ਮਗਰਮੱਛ ਦਾ ਲਿਤਾੜੀ ਟੁਰੀ ਜਾਣਾ ਅਤੇ ਮਿਥਿਹਾਸਕ ਪੰਛੀ ਹੰਸ ਦੇ ਮੋਤੀ ਉਗਲਦੇ ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੇ ਜਾ ਸਕਦੇ ਹਨ ।

ਪਸ਼ੂ-ਪੰਛੀਆਂ ਨੂੰ ਰੱਤਾ ਕੁ ਧਿਆਨ ਨਾਲ ਦੇਖਿਆਂ ਇਹ ਵੀ ਪ੍ਰਗਟ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰਿਆਂ ਨੇ ਇਹਨਾਂ ਦੇ ਅੰਤ੍ਰੀਵ ਨੂੰ ਖ਼ੂਬ ਜਾਣਿਆ ਸੀ।  ਉਦਾਹਰਨ ਵਜੋਂ:- ਬਾਬਾ ਫ਼ਰੀਦ ਜੀ ਦੀ ‘ਕਾਲੀ ਕੋਇਲ’ ਹੀ ਦੇਖੋ।  ਫ਼ਰੀਦ ਜੀ ਨਰ ਕੋਇਲ ਵੱਲ ਇਸ਼ਾਰਾ ਕਰ ਰਹੇ ਹਨ; ਕਿਉਂਕਿ ‘ਮਾਦਾ ਕੋਇਲ’ ਦਾ ਰੰਗ ਭੂਰਾ ਹੁੰਦਾ ਹੈ। ਬਾਬਰ ਨੇ ਜਦ ਕੋਇਲ ਦੇਖੀ ਸੀ ਤਾਂ ਲਿਖਿਆ ਸੀ ਕਿ ਹਿੰਦੁਸਤਾਨ ਦੀ ਇਹ ਬੁਲਬੁਲ ਹੈ। ‘ਅਚਿੰਤੇ ਬਾਜ਼’ ਬਾਰੇ ਸੰਸਾਰ ਪ੍ਰਸਿੱਧ ‘ਪੰਖੀ-ਪੇਖੀ’ (ਬਰਡ ਵਾਚਰ – Bird Watcher) ਸਲੀਮ ਅਲੀ ਨੇ ਲਿਖਿਆ ਹੈ ਕਿ ਬਾਜ਼ ਜਦ ਉੱਤੋਂ ਸ਼ਿਕਾਰ ਨੂੰ ਦੇਖਦਾ ਹੈ ਤਾਂ ਆਪਣੀ ਤਿੱਖੀ ਤੱਕਣੀ ਨਾਲ ਹੇਠਾਂ ਤੂਫ਼ਾਨ ਜਿਹੀ ਤੇਜ਼ੀ ਨਾਲ ਝਪਟ ਪੈਂਦਾ ਹੈ ਅਤੇ ਆਪਣੇ ਪੰਜਿਆਂ ਵਿੱਚ ਸ਼ਿਕਾਰ ਨੂੰ ਫਸਾ ਉਸੇ ਫੁਰਤੀ ਨਾਲ ਉੱਪਰ ਉੱਡ ਜਾਂਦਾ ਹੈ।

ਕਿੰਨੀ ਲੋੜ ਹੈ ਉਹਨਾਂ ਸਭ ਪੰਛੀਆਂ, ਪਸ਼ੂਆਂ ਦਾ ਚਿੜੀਆ-ਘਰ ਬਣਾਉਣ ਦੀ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ।  ਕੀ ਕੋਈ ਸੰਸਥਾ, ਵਪਾਰੀ ਕਮੇਟੀ ਜਾਂ ਟਰੱਸਟ ਪਹਿਲ ਕਰੇਗਾ  !

ਗੁਰੂ ਗ੍ਰੰਥ ਸਾਹਿਬ ਇੱਕ ਸੁਹਾਵਣਾ ਬਾਗ਼ :-

ਬਾਗ਼ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅਤਿਅੰਤ ਸੁਹਾਵਣਾ ਹੈ, ਜਿੱਥੇ ਅੰਬ ਪੱਕੇ, ਅੰਗੂਰਾਂ ਦੇ ਗੁੱਛੇ ਲਟਕਦੇ, ਸੇਬਾਂ ਦੀਆਂ ਲਟਕਦੀਆਂ ਟਹਿਣੀਆਂ, ਦਰੱਖ਼ਤਾਂ ਦੀ ਘਣ-ਛਾਵੀਂ ਛਾਂ, ਪਾਰਜਾਤ ਵਰਗੇ ਸਵਰਗੀ ਬ੍ਰਿਛ, ਹਰ ਕਿਸਮ ਦੇ ਖਿੜ੍ਹੇ ਫੁੱਲਾਂ ਦੇ ਬਾਗਾਤ, ਲੰਮੇ ਸਰੂ (ਸਿੰਮਲ) ਵਰਗੇ ਦਰੱਖ਼ਤ; ਪਰ ਫਲ਼ ਬਕ-ਬਕੇ, ਕਿੱਕਰ ਦੇ ਕੰਡੇ, ਬੋਹੜ ਹੇਠਾਂ ਰਾਤ ਕੱਟਦੇ ਮੁਸਾਫ਼ਰ, ਲੱਗੇ ਤੰਬੂ, ਸਾਹ ਲੈਂਦੇ ਯਾਤਰੀ, ਸਰਕੜੇ ਸਿਰ ਚੁੱਕੀ ਲੰਘਦੇ ਰਾਹੀਆਂ ਨੂੰ ਚੁੱਭਦੇ ਤੇ ਬੁਢੀਆਂ ਦੇ ਵਾਲ ਤੂੰਬੀਆਂ ਵਿੱਚੋਂ ਨਿਕਲਦੇ, ਅੰਬ ਭੁਲੇਖੇ ਅੱਕਾਂ ਨੂੰ ਹੱਥ ਪਾਉਂਦੇ ਅਣਜਾਣ ਪਰ ਫਿਰ ਥੂ-ਥੂ ਕਰਦੇ ਬੱਚੇ, ਭਾਦਉ ਮਹੀਨੇ ਖੁੰਭਾਂ ਹੀ ਖੁੰਭਾਂ, ਸ਼ੋਖ ਕੁਸੰਭੜੇ, ਮਜੀਠ ਵਰਗੇ ਸੰਜਮੀ ਬੂਟੇ, ਖੇਤਾਂ ਵਿੱਚ ਕੋਈ ਹਲ ਵਾਹੁੰਦਾ, ਕੋਈ ਖਲਿਆਣਾ ਲਾਉਂਦਾ, ਕੋਈ ਮੰਡੀ ਵਿੱਚ ਲੈ ਜਾਂਦਾ ਤੇ ਕੋਈ ਹੋਰ ਚੁੱਕ ਕੇ ਲੈ ਜਾਂਦਾ ਕਿਸਾਨਾਂ ਦੀ ਕਮਾਈ, ਕੇਸਰ ਦੀ ਕਿਆਰੀ, ਚੰਦਨ ਦੇ ਵਣ ਅਤੇ ਢਾਕ-ਪਲਾਹੀ ਦੇ ਬ੍ਰਿਛਾਂ ਵਿੱਚੋਂ ਵੀ ਨਿਕਲਦੀ ਖ਼ੁਸ਼ਬੋ, ਝਰਨੇ, ਆਬਸ਼ਾਰਾਂ, ਸਰੋਵਰਾਂ ਵਿੱਚ ਕੰਵਲ, ਨਦੀ ਕਿਨਾਰੇ ਰੁੱਖੜਾ, ਸਰੋਵਰਾਂ ’ਤੇ ਆਈ ਕਾਹੀ, ਘਿਰ-ਘਿਰ ਆਉਂਦੀ ਬਦਲੀ, ਘਿਰ-ਘਿਰ ਆਉਂਦੀਆਂ ਘਟਾਵਾਂ ਅਤਿ ਕਾਲੀਆਂ, ਵੇਸ ਕਰੇਂਦੀਆਂ ਸ਼ਾਖਾਂ, ਸਹਜ ਪਕੇਂਦਾ ਮਿੱਠਾ ਫਲ਼, ਸਾਵਣ ਵਿੱਚ ਬਿਜਲੀਆਂ, ਜੰਗਲਾਂ ਨੂੰ ਖਹਿ-ਖਹਿ ਕਰਦੇ ਬਾਂਸਾਂ ਰਾਹੀਂ ਅੱਗ, ਧਤੂਰਾ, ਤੁਮੀ-ਤੁਮਾ, ਅੱਕ, ਨਿੰਮ ਇੱਕੋ ਥਾਂ ਉੱਗੇ, ਕੂੰਜਾਂ ਪੈਂਦੀਆਂ ਤੇ ਗੁਲੇਲ ਪਕੜ ਉਡਾਂਦਾ ਬੰਦਾ, ਖੇਤਾਂ ਵਿਚਕਾਰ ਡਰਾਉਣ ਲਈ ਬਣਾ ਧਰਿਆ ਡਰਨਾ । ਇੱਕ ਨਿਰਾਲੀ ਰੱਖ (ਸੈਂਕਚਯੁਰੀ – Sanctuary) ਬਣੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਵਿੱਚ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੈਥੋਂ ਸਦਕੇ; ਤੈਥੋਂ ਕੁਰਬਾਨ; ਤੈਥੋਂ ਬਲਿਹਾਰ-ਬਲਿਹਾਰ।

ਬਾਰਨੈ ਬਲਿਹਾਰਨੈ; ਲਖ ਬਰੀਆ ॥  ਨਾਮੋ ਹੋ, ਨਾਮੁ ਸਾਹਿਬ ਕੋ; ਪ੍ਰਾਨ ਅਧਰੀਆ ॥੧॥ ਰਹਾਉ॥ (ਗਉੜੀ, ਮ: ੫, ਪੰਨਾ ੨੧੧)

ਬਲਿਹਾਰੀ; ਕੁਦਰਤਿ ਵਸਿਆ ॥  ਤੇਰਾ ਅੰਤੁ; ਨ ਜਾਈ ਲਖਿਆ ॥੧॥ ਰਹਾਉ ॥ (ਆਸਾ ਕੀ ਵਾਰ, ਮ: ੧, ਪੰਨਾ ੪੬੯)

Most Viewed Posts