20.4 C
Jalandhar
Tuesday, April 7, 2026
spot_img
Home Blog Page 73

Transforming Relations (part-11)

0

Transforming Relations (part-11)

A Journey from Autumn to Spring – The Secrets of Blissful Living

ਡਾ. ਪੁਸ਼ਪਿੰਦਰ ਸਿੰਘ (ਲੁਧਿਆਣਾ) 98141-17180

6th Chapter – Understanding Relationships –4Th Part

Miracle of Three Words

There are many things that we can do to perk up and strengthen our inter-personal relationships. Yet the most effective system involves saying of just three words.

“I’ll Be There”

If you ever to call a friend in the middle of the night, to take a sick child to hospital, or when your car has broken down some miles from home, you will know how good it feels to hear the phrase “I’ll be there.” Being there for another person is the greatest gift we can give. When we are truly present for another people, important things happen to them and us. We are renewed in love & friendship.

We are restored emotionally and spiritually. Being there is at the very core of civility.

“I Miss You”

Perhaps more marriages could be saved and strengthened. If couples sincerely and simply said to each other “I miss you.” This powerful affirmation tells partners they are wanted, needed, desired and loved. Consider how ecstatic you would feel, if you received an un-expected phone call from your spouse in the middle of your workday, just to say “I miss you”.

“I Respect You”

Respect is another way of showing love. Respect conveys the feeling that another person is a true equal. If you talk to your children as if they were adults, you will strengthen the bonds and become close friends. This applies to all inter-personal relationships.

“May Be You’re Right”

This phrase is highly effective in diffusing an argument and restoring frayed emotions. The flip side to “May be you’re right” is the humility of admitting, “May be I’m wrong”. Let’s face it. When you have a heated argument with someone, all you do is cement the other person’s point of view. They, or you, will not change their stance and you run the risk of seriously damaging the relationship between you. By saying “May be you’re right”, you can open the door to further explore the subject, in which you may have then the opportunity to get your view across in a more rational manner.

“Please Forgive Me”

Many broken relationships could be restored and healed if people would admit their mistakes and ask for forgiveness. All of us are vulnerable to faults, foibles and failures. A person should never be ashamed to own up that he has been in the wrong, which is saying in other words, that he/she is wiser today that he/she was yesterday.

“I Thank You”

Gratitude is an exquisite form of courtesy. People who enjoy the companionship of good, close friends are those who don’t take daily courtesies for granted. They are quick to thank their friends for their many expressions of kindness. On the other hand, people whose circle of friends is severely constricted often do not have the attitude of gratitude.

“Count On Me”

A friend is one who walks in when others walk out. Loyalty is an essential ingredient for the friendship; it is the emotional glue that bonds people. Those that are rich in their relationships tend to be steady and true friends. When troubles come; a good friend is there indicating you can “count on me”.

 “Let Me Help”

The best of friends see a need and try to fulfill it. When they spot a hurt they do what they can to heal it. Without being asked, they pitch in and help.

“I Understand You”

People become closer and enjoy each other more if they feel the other person accepts and understands them. Letting your spouse know in many little ways that you understand them is one of the most powerful tools for healing your relationships. This applies to any relationship.

“I Love You”

Perhaps the most important three words that you can say is “I love you”. Telling someone that you truly love them satisfies a person’s deepest emotional needs; the need to belong, to feel appreciated and to be wanted. Your family, your friends and you, all need to hear those three little words.

When spoken or conveyed, these statements have the power to forge new friendships, deepen old ones and restore relationships that have cooled

These three-word phrases can enrich every relationship. Use them!

Expectations

Let us make a note of what children generally want from their parents and whether the parents act as expected or not.

  • Material possessions and entertainment (example new clothes, – being allowed to watch movies, etc.)
  • Behavioral or Value-based (to be affectionate, to give them ‘space’, not to shout at them especially in front of others,… )

Let us now make a note of what children think their parents expect from them and whether children act as expected or not. (e.g. study hard, be truthful, be respectful, etc.)

Think about why some of the expectations are not being met at both parents and children level.

  • Could it be because parents are concerned about children’s welfare and happiness?
  • For example, if children expect the parents to allow them to watch TV, go for a movie, give pocket money, spend time with friends etc. you have the responsibility to study well, help your parents at home, to spend your pocket money wisely and so on. If you act in ways which show your parents that you respect their wishes, they will reciprocate and respect your wishes. If you lie about how you and your friends spent the evening together, how can you expect your parents to allow you to go out anymore?
  • Children have certain rights, but these rights come with certain responsibilities.
  • If children expect some things as their right, they have to act responsibility to deserve them.
  • Strong relationships are built when people respect each other’s rights and Live up to their Responsibilities.
  • ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
  • ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥ 6 ॥    

              (SGGS – Slok Seikh Fareed Kay – Page 1377)

Fareedaa Jey T-oo(n) Akal Lateef Kaaley Likh N’a Lekh | |

Aapnarhey Gireevaan Meh S’ir Neevaan Kar Deykh | | 6 | |

O Fareed! If you consider yourself to be brilliant, keen observer and intelligent, then do not engage yourself in wrong and unethical deeds against others. Rather, look within your inner-self as to how pious, true and pure you are.

(ਚਲਦਾ ———- Continued in next month’s issue)

ਸਿੱਖੀ ਅਸੂਲਾਂ ਲਈ ਤਤਪਰ ਕਰਦਾ ਹੋਲਾ ਮਹੱਲਾ

0

ਸਿੱਖੀ ਅਸੂਲਾਂ ਲਈ ਤਤਪਰ ਕਰਦਾ ਹੋਲਾ ਮਹੱਲਾ

ਗਿਆਨੀ ਅਵਤਾਰ ਸਿੰਘ

ਧਾਰਮਿਕ ਪਰੰਪਰਾਵਾਂ ਦਾ ਆਧਾਰ ‘ਧਰਮ’ ਹੁੰਦਾ ਹੈ, ਜਿਸ ਨੂੰ ਕੌਮੀ ਸਿਧਾਂਤ ਵੀ ਕਹਿ ਸਕਦੇ ਹਾਂ। ਗੁਰਮਤਿ ਅਨੁਸਾਰ ਧਰਮੀ ਵਿਅਕਤੀ ਉਹ ਹੈ ਜੋ ਸਮਾਜਕ ਯਾਤਰਾ ਕਰਦਿਆਂ ਦੂਸਰਿਆਂ ਲਈ ਮਿਸਾਲ ਬਣ ਜਾਏ, ਇਸ ਲਈ ਰੌਸ਼ਨ ਦਿਮਾਗ਼ ਤੇ ਅੰਦਰੂਨੀ ਸ਼ਕਤੀ ਚਾਹੀਦੀ ਹੈ, ਪਰ ਮਿਲੇਗੀ ਤਾਂ ਜੇ ਬੰਦਾ ਆਪਣੇ ਵਜੂਦ ਨੂੰ ਸਮਝੇ, ਜੀਵਨ ਮੰਥਨ ਕਰੇ, ਕਥਨੀ-ਕਰਨੀ ਇੱਕ ਸਮਾਨ ਹੋਵੇ। ਉੱਚਾ-ਸੁੱਚਾ ਕਿਰਦਾਰ ਹੀ ਆਦਰਸ਼ਮਈ ਜੀਵਨ ਬਣਦਾ ਹੈ।

ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਲ ਹੈ, ਮੱਲ ਅਖਾੜਾ ਹੈ, ਇਸ ਲਈ ਸੰਘਰਸ਼ਮਈ ਹੈ। ਇਸ ਖੇਲ ’ਚ ਭਾਵੇਂ ਦੋ ਧਿਰਾਂ (ਮਨਮੁਖ ਤੇ ਗੁਰਮੁਖ/ ਵਿਕਾਰ ਤੇ ਸਦਗੁਣ ਹੁੰਦੇ) ਹਨ, ਪਰ ਇਹ, ਕਾਦਿਰ ਦੀ ਕੁਦਰਤ ਦੇ ਦੋ ਪਹਿਲੂ ਹੀ ਹਨ।  ਧਰਮੀ; ਇਸ ਸੰਘਰਸ਼ ’ਚ ਕੁੱਦ ਪੈਂਦਾ ਹੈ ਭਾਵੇਂ ਉਹ ਨਿਜੀ ਵਿਕਾਰਾਂ ਨਾਲ ਹੋਵੇ ਜਾਂ ਮਾਨਵਤਾ ’ਤੇ ਅੱਤਿਆਚਾਰ ਹੋਣ। ਮਾਨਵਤਾ ਲਈ ਲੜਦਿਆਂ ਕਿਸੇ ਪ੍ਰਤੀ ਮਨ ’ਚ ਦਵੈਤ ਭਾਵਨਾ ਵੀ ਨਹੀਂ ਰੱਖਦਾ ਕਿਉਂਕਿ ਉਸ ਲਈ ਸਾਰੇ ਹੀ ਇੱਕ ਰੱਬੀ ਖੇਡ ਦਾ ਭਾਗ ਹੁੰਦੇ ਹਨ। ਫ਼ਰਕ ਕੇਵਲ ਇਹੀ ਹੈ ਕਿ ਇੱਕ ਮਰ-ਮਰ ਖੇਡਦਾ ਹੈ ਅਤੇ ਦੂਸਰਾ ਹੱਸਦਿਆਂ-ਹੱਸਦਿਆਂ, ‘‘ਕਬੀਰ ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ॥’’ (ਭਗਤ ਕਬੀਰ ਜੀ/੧੩੬੫), ਇਹ ਅਨੰਦਿਤ ਜੀਵਨਸ਼ੈਲੀ ਧਰਮੀ ਬੰਦੇ ਦੇ ਸੰਘਰਸ਼ ’ਚੋਂ ਹੀ ਪੈਦਾ ਹੋਈ ਹੈ।

ਇਤਿਹਾਸ ਗਵਾਹ ਹੈ ਕਿ ਕਬੀਰ ਜੀ ਆਪਣੇ ਕੋਲ ਸਿੱਖਾਂ ਵਾਙ ਕੋਈ ਸ਼ਸਤਰ ਨਹੀਂ ਰੱਖਦੇ ਸਨ। ਫਿਰ ਵੀ ਉਨ੍ਹਾਂ ਐਲਾਨੀਆ ਕਿਹਾ ਕਿ ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥੨॥ (ਭਗਤ ਕਬੀਰ ਜੀ/ ੧੧੦੫) ਧਰਮ ਦੀ ਰੂਹਾਨੀਅਤ ਸ਼ਕਤੀ ਜਾਂ ਧਰਮ ਅਧੀਨ ਵਿਚਰਨ ਵਾਲਾ ਕ੍ਰਾਂਤੀਕਾਰੀ ਬੰਦਾ; ਆਪਾ ਵਾਰਦਿਆਂ ਧਰਮ ਪ੍ਰਤੀ ਹੋਰਨਾਂ ਦੀਆਂ ਭਾਵਨਾਵਾਂ ਬਣਾਏਗਾ, ਧਰਮ ਦੀ ਜਿੱਤ ਹੁੰਦੀ ਵੇਖੇਗਾ ਤੇ ਵਿਖਾਵੇਗਾ ਆਦਿ, ਪਰ ਰੂਹਾਨੀਅਤ ਗੁਣਾਂ ਤੋਂ ਸੱਖਣਾ ਡਰੇਗਾ। ਖੇਡ (ਸੰਘਰਸ਼) ਤੋਂ ਦੂਰ ਰਹੇਗਾ। ਲੋੜਵੰਦ, ਲਾਚਾਰ ਲਈ ਨਹੀਂ ਬਹੁੜੇਗਾ। ਆਪਣੀ ਇਸ ਕਮਜ਼ੋਰੀ ਨੂੰ ਛੁਪਾਉਣ ਲਈ ਕ੍ਰਾਂਤੀਕਾਰੀ ਜਜ਼ਬਾ ਪੈਦਾ ਕਰਨ ਵਾਲੇ ਧਰਮ ਨੂੰ ਵੀ ਗ਼ਲਤ ਉਲਥਾਏਗਾ ਭਾਵੇਂ ਕਿ ਸ਼ਰਧਕਾਂ ’ਚ ਅਸ਼ਰਧਾ ਹੀ ਕਿਉਂ ਨਾ ਪੈਦਾ ਹੋਵੇ, ਨਵੀਆਂ ਦੁਬਿਧਾਵਾਂ ਹੀ ਕਿਉਂ ਨਾ ਜਨਮ ਲੈਣ ਇਤਿਆਦਿਕ।

ਕੁਦਰਤ; ਆਪਾ-ਵਿਰੋਧੀ ਤੱਤਾਂ ਦਾ ਸੰਗ੍ਰਹਿ ਹੈ।  ਅੱਗ; ਲੱਕੜ ਨੂੰ ਨਹੀਂ ਸਾੜਦੀ ਭਾਵੇਂ ਕਿ ਲੱਕੜ ਅੰਦਰ ਹੀ ਹੈ। ਪਾਣੀ; ਮਿੱਟੀ ਨੂੰ ਆਪਣੇ ’ਚ ਘੋਲ਼ ਕੇ ਖ਼ਤਮ ਨਹੀਂ ਕਰਦਾ ਭਾਵੇਂ ਕਿ ਧਰਤੀ ’ਤੇ ਤਿੰਨ ਚੌਥਾਈ ਪਾਣੀ ਹੈ। ਗੁਰਬਾਣੀ ਨੇ ਇਸ ਸਚਾਈ ਨੂੰ ਇਉਂ ਉਜਾਗਰ ਕੀਤਾ, ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/ ੯੦੦) ਅੱਗ ਤੇ ਲੱਕੜ ਵਾਙ ਜਾਂ ਪਾਣੀ ਤੇ ਮਿੱਟੀ ਵਾਙ ਵਿਕਾਰ ਤੇ ਸਦਗੁਣ ਜਾਂ ਮਨਮੁਖ ਤੇ ਗੁਰਮੁਖ ਵੀ ਇੱਕੋ ਕੁਦਰਤ ਦਾ ਭਾਗ ਹੋਣ ਦੇ ਬਾਵਜੂਦ ਸੰਘਰਸ਼ ਕਰਦੇ ਹਨ। ਇਸ ਸੰਘਰਸ਼ ’ਚ ਗੁਰਮੁਖ ਮੰਜ਼ਲ ਪਾ ਲੈਂਦਾ ਹੈ ਤੇ ਮਨਮੁਖ ਟੀਚਾ ਗਵਾ ਲੈਂਦਾ ਹੈ ਭਾਵੇਂ ਕਿ ਦੋਹਾਂ ਪਿੱਛੇ ਕਾਦਿਰ ਹੈ, ‘‘ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥’’ (ਸੋ ਪੁਰਖੁ/ਮਹਲਾ ੪/ ੧੧)

ਰੱਬ ਨੂੰ ਪ੍ਰਸੰਨ ਕਰਨ ਵਾਲਿਆਂ ਦੀ ਰੀਸ ਦਾ ਹੱਠ (ਬਰਾਬਰੀ) ਕਰਨ ਵਾਲੀ ਮੂਰਖ ਮਾਨਸਿਕਤਾ; ਆਪਣੇ ਵੱਲੋਂ ਕੀਤੀ ਥੋੜ੍ਹੀ ਸੇਵਾ ਬਦਲੇ ਵੱਧ ਫਲ਼ ਭਾਲਦੀ ਹੈ ਕਿਉਂਕਿ ਮੰਨ ਬੈਠੀ ਹੈ ਕਿ ਮੈਂ ਮੰਜ਼ਲ ਪਾ ਲਈ; ਇਉਂ ਰੱਬੀ ਮਹਲ (ਰੂਹਾਨੀਅਤ ਬਲ) ਨਹੀਂ ਪਾ ਸਕਦੀ, ‘‘ਸੇਵਾ ਥੋਰੀ; ਮਾਗਨੁ ਬਹੁਤਾ ॥ ਮਹਲੁ ਨ ਪਾਵੈ; ਕਹਤੋ ਪਹੁਤਾ ॥੧॥ ਜੋ ਪ੍ਰਿਅ ਮਾਨੇ; ਤਿਨ ਕੀ ਰੀਸਾ ॥ ਕੂੜੇ ਮੂਰਖ ਕੀ; ਹਾਠੀਸਾ ॥੧॥ ਰਹਾਉ ॥’’ (ਮਹਲਾ ੫/ ੭੩੮) ਰੱਬੀ ਭਗਤੀ ਕਰਨ ਬਦਲੇ ਅਹਿੰਸਕ ਸਮਾਜ ਦੀ ਮੰਗ ਰੱਖਣਾ; ਤਾਂ ਜੋ ਬਿਨਾਂ ਕਿਸੇ ਸੰਘਰਸ਼ ਕੀਤਿਆਂ ਸੁਖਦਾਈ ਜੀਵਨ ਬਣਿਆ ਰਹੇ, ਗੁਰਮਤਿ ਨਹੀਂ ਹੈ। ਅਜਿਹਾ ਅਪੰਗ ਮਨ ਸਗੋਂ ਰੱਬ ’ਤੇ ਸੰਦੇਹ ਪ੍ਰਗਟਾਉਂਦਾ ਹੈ। ਜੇ ਰੱਬ ਹੀ ਸਭ ਕੁਝ ਕਰਨ-ਕਰਾਵਣਹਾਰ ਹੈ ਤਾਂ ਪਾਪੀ ਲੋਕ ਕਿਉਂ ਪੈਦਾ ਕੀਤੇ? ਭਾਵ ਮੈਥੋਂ ਕਿਸੇ ਸੰਘਰਸ਼ ਦੀ ਉਮੀਦ ਕਿਉਂ ਰੱਖੀ? ਅਜਿਹੀ ਬੇਇਤਬਾਰੀ, ਮਨ ਨੂੰ ਸਥਿਰ ਨਹੀਂ ਹੋਣ ਦਿੰਦੀ। ਬੰਦਾ ਆਪਣੀ ਸਮਝ ਨਾਲ ਸਥਿਰ ਹੋਣਾ ਲੋਚਦਾ ਹੈ, ਪਰ ਸਫਲ ਨਹੀਂ ਹੁੰਦਾ। ਚਾਰੋਂ ਤਰਫ਼ ਦੁਸ਼ਮਣ ਵੇਖ ਚਿੰਤਾਤੁਰ ਹੁੰਦਾ ਹੈ। ਜਗਤ ਨੂੰ ਖੇਡ/ਮੱਲ ਅਖਾੜੇ ਵਜੋਂ (ਧਰਮ) ਮੰਨ ਕੇ ਸੰਘਰਸ਼ ਨਹੀਂ ਕਰਦਾ। ਮਨਮਤ ਲਈ ਖੰਡੇਧਾਰ (ਖੰਨਿਅਹੁ ਤਿਖੀ ਵਾਲਹੁ ਨਿਕੀ) ਹੀ ਅਨੰਦ ਬਾਣੀ (ਅਨੰਦਿਤ ਜੀਵਨ) ’ਚ ਚਾਲ ਨਿਰਾਲੀ ਬਣ ਜਾਂਦੀ ਹੈ, ‘‘ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥’’ (ਅਨੰਦ/ਮਹਲਾ ੩/੯੧੯)

ਸੋ ਧਰਮ ਨੇ ਮਨੁੱਖ ਨੂੰ ਐਸਾ ਤਿਆਰ ਕਰਨਾ ਹੁੰਦਾ ਹੈ ਤਾਂ ਜੋ ਉਹ ਰੱਬ ਦਾ ਸੇਵਕ ਬਣ ਰੂਹਾਨੀਅਤ ਸ਼ਕਤੀ ਨਾਲ ਸਮਾਜਕ ਬੁਰਿਆਈਆਂ ਵਿਰੁਧ ਸੰਘਰਸ਼ ਕਰਦਾ ਜੀਵਨ ਬਤੀਤ ਕਰੇ।  ਧਰਮ ਕਮਾਉਣ ਦੀ ਮਨਸ਼ਾ ਨਾਲ ਘਰ-ਗ੍ਰਹਿਸਤੀ ਤੇ ਸਮਾਜ ਦਾ ਤਿਆਗ ਕਰ ਕਿਤੇ ਦੂਰ ਜਾ ਬੈਠਣਾ ਜਾਂ ਧਰਮੀ ਬਣਨ ਬਦਲੇ ਸਮਾਜ ’ਚੋਂ ਕੋਈ ਸਰੀਰਕ ਕਸ਼ਟ ਰਹਿਤ ਉਮੀਦ ਲਗਾ ਬੈਠਣਾ, ਗੁਰਮਤਿ ਦਾ ਧਰਮ ਤਾਂ ਨਹੀਂ।

ਧਰਮ ਦੇ ਇਨ੍ਹਾਂ ਗੁਣਾਂ ਦੀ ਨਾਸਮਝੀ ਹੀ ਬਹੁਤਿਆਂ ਨੂੰ ਧਰਮ ਤੋਂ ਇਨਕਾਰੀ ਬਣਾ ਦਿੰਦੀ ਹੈ ਜਾਂ ਨਿਜੀ ਲੋੜਾਂ ਕਾਰਨ ਧਾਰਮਿਕ ਲਿਬਾਸ ਤੱਕ ਸੀਮਤ ਕਰ ਰੱਖਦੀ ਹੈ। ਇਹ ਦੋਵੇਂ ਹੀ ਪੱਖ ਧਰਮ ਦੇ ਕ੍ਰਾਂਤੀਕਾਰੀ ਤੇ ਅਨੰਦਿਤ ਰਾਹ ਦੇ ਰੋੜੇ ਹਨ। ਧਰਮ ਮਨੁੱਖ ਨੂੰ ਰੱਬੀ ਸੇਵਕ, ਨਿਮਾਣਾ, ਆਸਾਵਾਦੀ, ਅਣਖੀਲਾ, ਜੁਝਾਰੂ ਬਣਾ ਕੇ ਵੀ ਅਨੰਦਿਤ ਤੇ ਖ਼ੁਸ਼ਹਾਲ ਰੱਖਦਾ ਹੈ, ਜੋ ਹੋਰਨਾਂ ਦੀ ਕਠਿਨਾਈ ’ਚ ਭਾਈਵਾਲ ਬਣਨ ਦੀ ਹਿੰਮਤ ਜੁਟਾਉਂਦਾ ਹੈ ਜਦਕਿ ਧਰਮ ਵਿਹੂਣਾ ਜੀਵਨ ਨਿਰਾਸ਼ਾਵਾਦੀ ਤੇ ਭੇਦ-ਭਾਵ ਔਗੁਣਾਂ ਕਾਰਨ ਸਦਾ ਚਿੰਤਾਤੁਰ ਰਹਿੰਦਾ ਹੈ ਕਿਉਂਕਿ ਉਮੀਦਾਂ ਬਹੁਤ ਪਾਲ਼ੀਆਂ ਹੁੰਦੀਆਂ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਰੂਹਾਨੀਅਤ ਸ਼ਕਤੀ ਨੂੰ ਮਾਨਵਤਾ ਦੇ ਅਧਿਕਾਰਾਂ ਦੀ ਰਾਖੀ ਲਈ ਵਰਤਣ ਵਾਸਤੇ ਇਹ ਵਚਨ ਉਚਾਰੇ ਹਨ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮਹਲਾ ੧/ ੧੪੧੨) ਔਰੰਗਜ਼ੇਬ ਦੇ ਅੱਤਿਆਚਾਰ ਕਾਰਨ ਨਮੋਸ਼ ਧਾਰ ਬੈਠੀ ਭਾਰਤੀ ਜਨਤਾ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ!  ਗਿਆਨੀ ਤਾਹਿ ਬਖਾਨਿ ॥’’ (ਮਹਲਾ ੯/ ੧੪੨੭) ਵਚਨ ਉਚਾਰ ਕੇ ਨਵੀਂ ਜ਼ਿੰਦਗੀ ਬਖ਼ਸ਼ੀ ਸੀ। ਇਹੀ ਰੂਹਾਨੀਅਤ ਸ਼ਕਤੀ ਗੁਰੂ ਨਾਨਕ ਸਾਹਿਬ ਜੀ ਨੂੰ ਮੱਕੇ ਦੇ ਕਾਜ਼ੀਆਂ ਕੋਲ, ਪਰਬਤਾਂ ਦੀਆਂ ਗੁਫ਼ਾਵਾਂ ’ਚ, ਹਰਿਦੁਆਰ ਦੇ ਪਾਂਡਿਆਂ ਕੋਲ ਅਤੇ ਜਗਨਨਾਥ ਪੁਰੀ ਦੇ ਮੰਦਿਰਾਂ ਆਦਿਕ ਤੱਕ ਲੈ ਗਈ, ਜਿਨ੍ਹਾਂ ਸਚਾਈ ਬਿਆਨ ਕਰਦਿਆਂ ਕੋਈ ਡਰ ਜਾਂ ਤੌਖਲਾ (ਘਬਰਾਹਟ) ਮਹਿਸੂਸ ਨਾ ਕੀਤਾ।

ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ (ਮੀਰੀ-ਪੀਰੀ) ਪਹਿਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਉਕਤ ਵਚਨਾਂ ਨੂੰ ਵਿਹਾਰਿਕ-ਅਮਲਾਂ ’ਚ ਲਿਆਂਦਾ ਸੀ ਅਤੇ ਦਸਮੇਸ਼ ਪਿਤਾ ਨੇ ਕਿਰਪਾਨ ਨੂੰ ਪੰਜ ਕਕਾਰਾਂ ’ਚ ਸ਼ਾਮਲ ਕਰ, ਨਾ ਬਲਕਿ ਸਿੱਖ ਕੌਮ ਨੂੰ ਸ਼ਸਤਰਧਾਰੀ ਬਣਾਇਆ ਸਗੋਂ ਹੋਲਾ ਮਹੱਲਾ ਮਨਾਉਣ ਦੀ ਪਰੰਪਰਾ ਵੀ ਲਾਗੂ ਕੀਤੀ ਤਾਂ ਜੋ ਸ਼ਸਤਰ ਅਭਿਆਸ ਕਰਦਿਆਂ ਸਿੱਖਾਂ ਅੰਦਰ ਸਦਾ ਕੁਰਬਾਨੀ ਦਾ ਜਜ਼ਬਾ ਬਣਿਆ ਰਹੇ, ਨਾ ਕਿ ਅੰਦਰੋਂ ਬੁਜ਼ਦਿਲ (ਗਧੇ) ਅਤੇ ਬਾਹਰੋਂ ਲਿਬਾਸਧਾਰੀ ਸਿੰਘ (ਸ਼ੇਰ) ਬਣਨ। ਅਨੰਦਪੁਰ ਸਾਹਿਬ ਵਿਖੇ ਖੋਤੇ ’ਤੇ ਸ਼ੇਰ ਦੀ ਖੱਲ ਪਾਉਣ ਵਾਲੀ ਸਾਖੀ ਇਸੇ ਦੂਰ ਅੰਦੇਸ਼ੀ ਦੀ ਇੱਕ ਕੜੀ ਮਾਤਰ ਹੈ।

ਗੁਰੂ ਸਾਹਿਬਾਨ ਨੇ ਹੋਲਾ ਮਹੱਲਾ ਨੂੰ ਹਿੰਦੂ ਭਾਈਚਾਰੇ ਦੀ ਹੋਲੀ ਵਾਲੇ ਦਿਨ ਨਾਲ ਜੋੜ ਕੇ ਮਨਾਉਣ ਨੂੰ ਤਰਜੀਹ ਦਿੱਤੀ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਸਿੱਖ; ਅਨਮਤ ਦੇ ਪ੍ਰਭਾਵ ਹੇਠ ਨਾ ਆਉਣ; ਜਿਵੇਂ ਕਿ ਹਿੰਦੂਆਂ ’ਚ ਆਮ ਪ੍ਰਚਲਿਤ ਹੈ ਕਿ ਮਿਰਤਕ ਪ੍ਰਾਣੀ ਦੀਆਂ ਅਸਥੀਆਂ ਹਰਿਦੁਆਰ ਜਲ-ਪ੍ਰਵਾਹ ਕੀਤੀਆਂ ਜਾਣ, ਇਸ ਦੇ ਬਦਲ ਵਜੋਂ ਸਿੱਖਾਂ ਨੂੰ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਪਾਉਣ ਵੱਲ ਪ੍ਰੇਰਿਆ ਤਾਂ ਜੋ ਸਾਡੀ ਵਿਲੱਖਣਤਾ ਕਾਇਮ ਰਹੇ। ਵੈਸੇ ਗੁਰਮਤਿ ਅਸੂਲਾਂ ਮੁਤਾਬਕ ਜ਼ਰੂਰੀ ਨਹੀਂ ਕਿ ਹਰ ਸਿੱਖ ਦੀਆਂ ਅਸਥੀਆਂ ਕੀਰਤਪੁਰ ਵਿਖੇ ਹੀ ਪਾਈਆਂ ਜਾਣ। ਸਿੱਖ ਰਹਿਤ ਮਰਿਆਦਾ ’ਚ ਦਰਜ ਹੈ ਕਿ ‘ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਭਸਮ ਅਸਥੀਆਂ ਸਮੇਤ ਉਠਾ ਕੇ (ਕਿਤੇ ਵੀ) ਜਲ ਪ੍ਰਵਾਹ ਕੀਤਾ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿੱਤੀ ਜਾਵੇ ਤਾਂ ਜੋ ਓਥੇ ਕੋਈ ਯਾਦਗਾਰ ਨਾ ਬਣੇ।’

(ਨੋਟ: ਨਾਨਕਸ਼ਾਹੀ ਕੈਲੰਡਰ ਵੀ ਨਿਆਰੇਪਣ ਦਾ ਪ੍ਰਤੀਕ ਹੀ ਹੈ, ਪਰ ਅਫ਼ਸੋਸ ਕਿ ਹਿੰਦੂ ਸੋਚ ਤੋਂ ਪ੍ਰਭਾਵ ਸਿੱਖ ਰੁਕਾਵਟ ਬਣਦੇ ਆ ਰਹੇ ਹਨ।)

ਦੂਸਰਾ ਸਿੱਖਾਂ ਅੰਦਰੋਂ ਅੰਧਵਿਸ਼ਵਾਸ ਨੂੰ ਖ਼ਤਮ ਕਰਨਾ ਸੀ, ਜੋ ਸੁਰਤ ਵਿਕਾਸ ’ਚ ਸਦੀਆਂ ਤੋਂ ਰੁਕਾਵਟ ਦਾ ਸਬੱਬ ਬਣਦਾ ਰਿਹਾ; ਜਿਵੇਂ ਹਿੰਦੂ ਮਿਥਿਹਾਸ ਹੈ ਕਿ ਦੈਂਤਾਂ ਦਾ ਰਾਜਾ ਹਰਨਾਖਸ਼; ਆਪਣੇ ਪੁੱਤਰ ਪ੍ਰਹਿਲਾਦ ਦੀ ਵਿਸ਼ਨੂ (ਦੇਵ) ਭਗਤੀ ਤੋਂ ਤੰਗ ਸੀ। ਉਸ ਨੇ ਕਈ ਵਾਰ ਇਨ੍ਹਾਂ ਨੂੰ ਮਾਰਨਾ ਚਾਹਿਆ ਪਰ ਇਹ ਹਰ ਵਾਰ ਬਚ ਜਾਂਦੇ। ਹਰਨਾਖਸ਼ ਨੇ ਆਪਣੀ ਭੈਣ (ਪ੍ਰਹਿਲਾਦ ਦੀ ਭੂਆ) ‘ਹੋਲਿਕਾ’ ਦੀ ਮਦਦ ਲਈ ਕਿਉਂਕਿ ਉਸ ਨੂੰ ਵਰ ਮਿਲਿਆ ਸੀ ਕਿ ਅੱਗ ’ਚ ਨਹੀਂ ਸੜੇਗੀ। ਹਰਨਾਖਸ਼ ਨੇ ਬਾਲਕ ਪ੍ਰਹਿਲਾਦ ਨੂੰ ਹੋਲਿਕਾ ਦੀ ਗੋਦ ’ਚ ਚਿਖ਼ਾ ’ਤੇ ਬੈਠਾ ਕੇ ਅੱਗ ਲਵਾ ਦਿੱਤੀ, ਫਿਰ ਵੀ ਹੋਲਿਕਾ ਜਲ਼ ਗਈ ਤੇ ਪ੍ਰਹਿਲਾਦ ਬਚ ਗਿਆ। ਹਿੰਦੂ, ਹੋਲੀ ਨੂੰ ਦੋ ਦਿਨ ਮਨਾਈਦੇ ਹਨ। ਇੱਕ ਦਿਨ ਹੋਲਿਕਾ ਜਲ਼ਾਈ ਜਾਂਦੀ ਹੈ ਤੇ ਅਗਲੇ ਦਿਨ ਇੱਕ ਦੂਜੇ ’ਤੇ ਪਿਆਰ ਵਜੋਂ ਰੰਗ ਪਾ ਕੇ ਖ਼ੁਸ਼ੀ ਮਨਾਈ ਜਾਂਦੀ ਹੈ। ਇਸ ਮਿੱਥ ਦੇ ਪਿਛੋਕੜ ’ਚ ਜਾਈਏ ਤਾਂ ਦੈਂਤ ਹਰਨਾਖਸ਼ ਵੀ ਲੰਕਾ ਪਤੀ ਰਾਵਣ ਵਾਙ ਦੱਖਣ ਭਾਰਤ ਦਾ ਰਾਜਾ ਰਿਹਾ ਹੈ, ਇਸ ਲਈ ਓਥੇ ਅਜੇ ਵੀ ਦਸਹਿਰਾ ਤੇ ਹੋਲੀ ਨਹੀਂ ਮਨਾਈ ਜਾਂਦੀ। ਇਹ ਦੋਵੇਂ ਉੱਤਰ ਭਾਰਤ ਦੇ ਤਿਉਹਾਰ ਹਨ। ਦੱਖਣ ਭਾਰਤ ਦ੍ਰਾਵਿੜ ਇਲਾਕਾ ਹੋਣ ਕਾਰਨ ਰਾਜਿਆਂ ਨੂੰ ਦੈਂਤ ਕਿਹਾ ਗਿਆ ਅਤੇ ਉੱਤਰ ਭਾਰਤ ’ਚ ਆਰੀਅਨ ਰਾਜਿਆਂ ਨੂੰ ਦੇਵਤੇ ਆਖਿਆ ਗਿਆ। ਗੁਰਬਾਣੀ ਵਚਨ ਹਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/ ੪੨੩) ਭਾਰਤ ’ਚ 73% ਲੋਕ ਆਰੀਅਨ ਬੋਲੀ (ਹਿੰਦੀ) ਬੋਲਦੇ ਹਨ ਜਦਕਿ 24% ਲੋਕ ਦ੍ਰਾਵਿੜ ਭਾਸ਼ਾ ਦੱਖਣ ’ਚ ਅਪਣਾਏ ਹੋਏ ਹਨ।

ਹੋਲੀ; ਫੱਗਣ ਦੀ ਪੂਰਨਮਾਸ਼ੀ ਅਤੇ ਬਸੰਤ ਰੁਤ ਦਾ ਤਿਉਹਾਰ ਹੋਣ ਕਾਰਨ ਗੁਰੂ ਅਰਜਨ ਸਾਹਿਬ ਜੀ ਵੀ ਬਸੰਤ ਰਾਗ ’ਚ ਆਪਣਾ ਇੱਕ ਸ਼ਬਦ ਕੱਚੀ ਹੋਲੀ ਬਨਾਮ ਪੱਕੀ ਹੋਲੀ (ਰੱਬੀ ਮਿਲਾਪ) ਵਜੋਂ ਦਰਜ ਕਰਦੇ ਹਨ। ਰੱਬੀ ਪੱਕੇ ਲਾਲ-ਰੰਗ (ਪਿਆਰ) ਦੇ ਮੁਕਾਬਲੇ ਹੋਲੀ ਦਾ ਕੱਚਾ-ਲਾਲ ਰੰਗ ਫਿੱਕਾ ਹੈ। ਰੱਬੀ ਹੋਲੀ ਸੰਤ ਜਨਾਂ ਨਾਲ ਮਿਲ ਕੇ ਖੇਡੀ ਜਾਂਦੀ ਹੈ, ਜੋ ਏਕਤਾ ਕਾਇਮ ਕਰਦੀ ਹੈ, ਪਰ ਕੱਚੀ ਹੋਲੀ ਵਿਵਾਦ ਤੇ ਆਪਸੀ ਨਫ਼ਰਤ ਨੂੰ ਜਨਮ ਦਿੰਦੀ ਹੈ। ਪੂਰਾ ਸ਼ਬਦ ਹੈ, ‘‘ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ; ਭੇਟੇ ਗੋਬਿੰਦ ॥੧॥  ਆਜੁ ਹਮਾਰੈ ਗ੍ਰਿਹਿ; ਬਸੰਤ ॥ ਗੁਨ ਗਾਏ ਪ੍ਰਭ!  ਤੁਮ੍ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ; ਬਨੇ ਫਾਗ (ਫੱਗਣ ਭਾਵ ਬਸੰਤ)॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥  ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ; ਅਤਿ ਲਾਲ ਦੇਵ ॥੨॥  ਮਨੁ ਤਨੁ ਮਉਲਿਓ (ਖਿੜਿਆ); ਅਤਿ ਅਨੂਪ ॥ ਸੂਕੈ ਨਾਹੀ; ਛਾਵ ਧੂਪ (ਵਿੱਚ ਵੀ)॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ; ਗੁਰ ਮਿਲੇ ਦੇਵ ॥੩॥ ਬਿਰਖੁ ਜਮਿਓ ਹੈ; ਪਾਰਜਾਤ (ਇੱਛਾਂ ਪੂਰਕ ਕਲਪਿਤ ਰੁੱਖ)॥  ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ; ਹਰਿ ਗੁਣਹ ਗਾਇ (ਕੇ)॥  ਜਨ ਨਾਨਕ ! ਹਰਿ ਹਰਿ; ਹਰਿ ਧਿਆਇ (ਕੇ) ॥੪॥੧॥ (ਬਸੰਤੁ/ਮਹਲਾ ੫/ ੧੧੮੦), ਪਰ ਅਫ਼ਸੋਸ ਕਿ ਇਹੀ ਪਾਵਨ-ਸ਼ਬਦ ਹੋਲੀ ’ਤੇ ਪੜ੍ਹਦਿਆਂ ਵੀ ਹਿੰਦੂ ਸੋਚ ਤੋਂ ਪ੍ਰਭਾਵਤ ਕੁਝ ਸਿੱਖ ਕੱਚੇ ਰੰਗ ਨਾਲ ਆਪਣਾ ਮੂੰਹ-ਸਿਰ ਗੰਦਾ ਕਰ ਰਹੇ ਹੁੰਦੇ ਹਾਂ।

‘ਹੋਲਾ ਮੁਹੱਲਾ’ ਪੁਰਬ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਚੇਤ ਵਦੀ ਏਕਮ ਸੰਮਤ 1757 (ਸੰਨ 1701) ਨੂੰ ਤਦ ਬੰਨ੍ਹਿਆ ਜਦ ਭਾਰਤ ਦੀ ਲੁਕਾਈ ਮੁਰਦਾ ਹੋ ਚੁੱਕੀ ਸੀ।  ਉਸ ਵੇਲੇ ਦੇ ਜਾਬਰ ਤੇ ਜ਼ਾਲਮ ਹਾਕਮਾਂ ਖ਼ਿਲਾਫ਼ ਸੰਘਰਸ਼ ਕਰਨ ਲਈ ਅਤੇ ਕੌਮ ’ਚ ਨਵਾਂ ਜੋਸ਼ ਪੈਦਾ ਕਰਨ ਲਈ ਪੁਰਾਤਨ ‘ਹੋਲੀ’ ਦੇ ਤਿਉਹਾਰ ਨੂੰ ਨਵਾਂ ਰੂਪ ‘ਹੋਲਾ ਮਹੱਲਾ’ ਦੇਣ ਦੀ ਪਰੰਪਰਾ ਆਰੰਭ ਕੀਤੀ।

ਡਾਕਟਰ ਰਤਨ ਸਿੰਘ ਜੱਗੀ (ਲੇਖਕ ਸਿੱਖ ਪੰਥ ਵਿਸ਼ਵਕੋਸ਼) ਮੁਤਾਬਕ, ਠਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨੰਤਰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖਾਲਸੇ ਨੂੰ ਯੁੱਧ ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ ਪ੍ਰਕ੍ਰਿਆ ਨਾਲ ਜੋੜਿਆ। ਇਹ, ਅਸਲ ਵਿੱਚ ਸਿੱਖ ਸੈਨਿਕਾਂ ਨੂੰ ਅਭਿਆਸ ਕਰਾਉਣ ਲਈ ਇੱਕ ਬਣਾਵਟੀ ਯੁੱਧ ਹੁੰਦਾ ਸੀ। ਸੈਨਿਕਾਂ ਨੂੰ ਦੋ ਦਲਾਂ ਵਿੱਚ ਵੰਡ ਕੇ ਇੱਕ ਦਲ ਨੂੰ ਸਫ਼ੈਦ ਅਤੇ ਦੂਜੇ ਨੂੰ ਕੇਸਰੀ ਬਸਤਰ ਪਾਉਣ ਲਈ ਕਿਹਾ ਜਾਂਦਾ ਸੀ। ਬਣਾਵਟੀ ਜੰਗ ਦੇ ਕਈ ਰੂਪ ਹੁੰਦੇ ਹਨ। ਮੁੱਖ ਤੌਰ ’ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉੱਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਸੀ। ਜੋ ਦਲ ਪਹਿਲਾਂ ਕਬਜ਼ਾ ਕਰਦਾ, ਉਸ ਨੂੰ ਇਨਾਮ ਤੇ ਸਿਰੋਪੇ ਦਿੱਤੇ ਜਾਂਦੇ ਜਾਂ ਫਿਰ ਇੱਕ ਦਲ ਨੂੰ ਲੋਹਗੜ੍ਹ ਉੱਤੇ ਕਾਬਜ਼ ਦੱਸਿਆ ਜਾਂਦਾ ਅਤੇ ਦੂਜੇ ਦਲ ਵਾਲੇ ਕਾਬਜ਼ ਦਲ ਨੂੰ ਵੈਰੀ ਸਮਝ ਕੇ ਉਸ ਤੋਂ ਕਿਲ੍ਹਾ ਖੋਹਣ ਦਾ ਉੱਦਮ ਕਰਦੇ। ਜਿੱਤਣ ਵਾਲੇ ਦਲ ਨੂੰ ਖ਼ੂਬ ਇਨਾਮ ਦਿੱਤੇ ਜਾਂਦੇ। ਇਸ ਮੌਕੇ ਸੱਤ ਦਿਨ ਦੀਵਾਨ ਸੱਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ, ਅਨੇਕ ਤਰ੍ਹਾਂ ਦੀਆਂ ਫ਼ੌਜੀ ਕਵਾਇਦਾਂ ਜਾਂ ਮਸਕਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਗੁਰੂ ਸਾਹਿਬ ਰੁਚੀ-ਪੂਰਵਕ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ।

ਅੰਤ ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮਾ-ਪੱਤਰ ਦਾ ਇਹ ਭਾਗ ਵੀ ਵਾਚਣਯੋਗ ਹੈ ਕਿ ਜਦ ਦੁਸ਼ਮਣ ਨਾਲ ਸੁਲ੍ਹਾ-ਸਫ਼ਾਈ ਦੇ ਸਾਰੇ ਹੀਲੇ-ਵਸੀਲੇ ਖ਼ਤਮ ਹੋ ਜਾਣ ਤਾਂ ਹੱਥ ’ਚ ਸ਼ਮਸ਼ੀਰ (ਕਿਰਪਾਨ) ਪਕੜਨੀ ਗੁਰਮਤਿ ਦਾ ਧਰਮ ਹੈ, ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥੨੨॥’’ ਇਸ ਦੀ ਤਿਆਰੀ ਲਈ ‘ਹੋਲਾ ਮਹੱਲਾ’ ਯੁੱਧ-ਅਭਿਆਸ ਵੀ ਜ਼ਰੂਰੀ ਹੈ ਤਾਂ ਜੋ ਖ਼ਾਲਸਾ ਰੂਹਾਨੀਅਤ ਸ਼ਕਤੀ ਉਪਰੰਤ ਮਾਨਸਿਕ ਤੇ ਸਰੀਰਕ ਪੱਖੋਂ ਵੀ ਬੇਸਹਾਰਿਆਂ ਦਾ ਸਹਾਰਾ ਬਣਨ ਲਈ ਤਿਆਰ-ਬਰ-ਤਿਆਰ ਰਹੇ। ਅਜਿਹੀ ਅਣਖ ਭਰੀ ਜ਼ਿੰਦਗੀ ਜਿਊਣ ਲਈ ਇਸ ਪੁਰਬ ’ਤੇ ਦਿੱਲੋਂ ਗੁਰੂ ਅੱਗੇ ਅਰਦਾਸ ਕਰ ਪ੍ਰਣ ਕਰਨਾ ਹਰ ਗੁਰਸਿੱਖ ਦਾ ਫ਼ਰਜ਼ ਹੈ ਤਾਂ ਜੋ ਪਿਛਲੇ ਸਾਲ ਵਾਙ ਇਹ ਪੁਰਬ ਵੀ ਕਿਤੇ ਇੱਕ ਮੇਲਾ ਬਣ ਕੇ ਹੀ ਨਾ ਰਹਿ ਜਾਵੇ।

ਆਦਰਸ਼ਕ ਗੁਰਦੁਆਰਾ – ਗੁਰਦੁਆਰਾ ਮਾਇਆ ਨਗਰ ਲੁਧਿਆਣਾ

0

ਆਦਰਸ਼ਕ ਗੁਰਦੁਆਰਾ – ਗੁਰਦੁਆਰਾ ਮਾਇਆ ਨਗਰ ਲੁਧਿਆਣਾ

ਸਿੱਖ ਧਰਮ ਵਿੱਚ ਗੁਰਦੁਆਰੇ ਬਹੁਤ ਮਹਾਨਤਾ ਰੱਖਦੇ ਹਨ। ਇਹ ਗੁਰ ਉਪਦੇਸ਼ ਦੇ ਸੋਮੇ, ਪਾਠ ਪੂਜਾ ਦੇ ਅਸਥਾਨ, ਧਰਮੀ ਜੀਵਨ ਜੀਊਣ ਦੇ ਕੇਂਦਰ ਅਤੇ ਸਮਾਜ ਸੇਵਾ ਦੇ ਸਿਖਲਾਈ ਸੈਂਟਰ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਕਰਤਾ ਮਹਾਨ ਕੋਸ਼ ਅਨੁਸਾਰ – ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਿਫ਼ਾਖ਼ਾਨਾ (ਹਸਪਤਾਲ), ਭੁੱਖਿਆਂ ਲਈ ਅੰਨਪੂਰਨਾ, ਇਸਤ੍ਰੀ ਜਾਤਿ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (ਰਜਿ:) ਮਾਇਆ ਨਗਰ ਸਿਵਲ ਲਾਈਨਜ਼ ਲੁਧਿਆਣਾ ਇੱਕ ਅਜਿਹਾ ਗੁਰਦੁਆਰਾ ਹੈ, ਜੋ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦਾ ਹੈ। ਇਸ ਗੁਰਦੁਆਰਾ ਸਾਹਿਬ ਦਾ ਮੁੱਖ ਮੰਤਵ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਣਾ, ਵਿੱਦਿਆ ਦਾ ਪਸਾਰ ਕਰਨਾ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨੇ। ਗੁਰਮਤਿ ਦੇ ਪ੍ਰਚਾਰ ਲਈ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੀ ਇਨ ਬਿਨ ਪਾਲਣਾ ਕੀਤੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12 ਅਗਸਤ 2004 ਦੀ ਮੀਟਿੰਗ ਦੇ ਮਤਾ ਨੰਬਰ 1 (ii) ਰਾਹੀਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੋਇਆ ਹੈ ਕਿ ਇੱਕ ਸਮੇਂ ਇੱਕੋ ਹੀ ਅਖੰਡ ਪਾਠ ਰੱਖਿਆ ਜਾਵੇਗਾ। ਅਖੰਡ ਪਾਠ ਦੇ ਨਾਲ ਕੋਈ ਹੋਰ ਪਾਠ ਨਹੀਂ ਹੋਵੇਗਾ ਅਤੇ ਜਿਸ ਪਰਿਵਾਰ ਨੇ ਪਾਠ ਰਖਵਾਉਣਾ ਹੈ, ਉਹਨਾਂ ਦਾ ਘੱਟੋ ਘੱਟ ਇੱਕ ਮੈਂਬਰ ਪਾਠ ਸਮੇਂ ਹਾਜ਼ਰ ਹੋਵੇਗਾ। ਪਾਠ ਸਮੇਂ ਕੁੰਭ, ਨਾਰੀਅਲ ਆਦਿ ਨਹੀਂ ਰੱਖਿਆ ਜਾਵੇਗਾ।

ਗ੍ਰੰਥੀ ਸਾਹਿਬ ਤੇ ਸੇਵਾਦਾਰਾਂ ਨੂੰ ਸਾਰੇ ਕਾਰਜ ਗੁਰਮਤਿ ਅਨੁਸਾਰ ਕਰਣ ਲਈ ਹਦਾਇਤ ਕੀਤੀ ਜਾਂਦੀ ਹੈ। ਗੁਰਮਤਿ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਸਵੇਰੇ ਦੋ ਘੰਟੇ ਲਈ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਫ਼ਿਲਾਸਫ਼ੀ ਨਾਲ ਜੋੜਨ ਲਈ ਗੁਰਮਤਿ ਕਲਾਸ ਲਗਾਈ ਜਾਂਦੀ ਹੈ। ਬੱਚਿਆਂ ਨੂੰ ਰੀਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਇੱਥੋਂ ਤਿਆਰ ਹੋਏ ਬੱਚੇ ਗੁਰਮਤਿ ਮੁਕਾਬਲਿਆਂ ਵਿੱਚ ਅਤੇ ਧਾਰਮਿਕ ਪ੍ਰੀਖਿਆ ਵਿੱਚ ਭਾਗ ਲੈਂਦੇ ਹਨ। ਹਰ ਗੁਰ ਪੁਰਬ ਤੇ ਹੋਰ ਸਮਾਗਮ ਵਿੱਚ ਬੱਚਿਆਂ ਨੂੰ ਸਟੇਜ ’ਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਧਾਰਮਿਕ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਵੀ ਕਰਵਾਏ ਜਾਂਦੇ ਹਨ।

ਪ੍ਰਚਾਰਕ ਤਿਆਰ ਕਰਨ ਦੇ ਮਨੋਰਥ ਨਾਲ ਹਫ਼ਤੇ ਵਿੱਚ ਦੋ ਦਿਨ ਵੀਰਾਂ ਤੇ ਭੈਣਾਂ ਦੀ ਦੋ ਘੰਟੇ ਲਈ ਗੁਰਮਤਿ ਕਲਾਸ ਲਗਾਈ ਜਾਂਦੀ ਹੈ। ਇੱਥੋਂ ਤਿਆਰ ਹੋਈ ਮਿਸ਼ਨਰੀ ਭੈਣ ਤੇ ਵੀਰ ਵੱਖ-ਵੱਖ ਗੁਰਮਤਿ ਸਮਾਗਮਾਂ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ। ਸੰਗਤ ਨੂੰ ਸਮੁੱਚੇ ਤੌਰ ’ਤੇ ਗੁਰਮਤਿ ਨਾਲ ਜੋੜਨ ਲਈ ਤੇ ਸੁਚੇਤ ਰੱਖਣ ਲਈ ਲੈਕਚਰ ਜਾਂ ਕਥਾ ਤੋਂ ਬਾਅਦ ਪ੍ਰਸ਼ਨ ਵੀ ਪੁੱਛੇ ਜਾਂਦੇ ਹਨ। ਇੱਕ ਵਿਸ਼ੇਸ਼ ਸਮਾਗਮ ਹਰ ਸਾਲ ਬੀਬੀਆਂ ਲਈ ਕੀਤਾ ਜਾਂਦਾ ਹੈ। ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਇਹ ਸਮਾਗਮ ‘ਸਿੱਖ ਧਰਮ ਦੀਆਂ ਸੂਰਬੀਰ ਔਰਤਾਂਨੂੰ ਸਮਰਪਿਤ ਹੁੰਦਾ ਹੈ। ਇਸ ਸਮਾਗਮ ਵਿੱਚ ਕੀਰਤਨ, ਕਥਾ ਤੇ ਲੈਕਚਰ ਦਾ ਸਾਰਾ ਪ੍ਰਬੰਧ ਬੀਬੀਆਂ ਆਪ ਕਰਦੀਆਂ ਹਨ।

ਵਿੱਦਿਆ ਦੇ ਪਸਾਰ ਲਈ ਗੁਰਦੁਆਰਾ ਸਾਹਿਬ ਦੀ ਕੁੱਲ ਆਮਦਨ ਦਾ ਪੰਜ ਪ੍ਰਤੀਸ਼ਤ ਵਿੱਦਿਆ ’ਤੇ ਖ਼ਰਚ ਕੀਤਾ ਜਾਂਦਾ ਹੈ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਨੰਬਰ ਅ-3/10/3157 ਮਿਤੀ 14.05.2010 ਦੀਆਂ ਹਦਾਇਤਾਂ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 4 ਮਿਤੀ 30 ਮਈ 2010 ਅਨੁਸਾਰ ਬੈਂਕ ਵਿੱਚ ਗਰੀਬ ਸਿੱਖ ਵਿਦਿਆਰਥੀ ਫੰਡ ਇੱਕ ਵੱਖਰਾ ਅਕਾਊਂਟ ਖੁਲ੍ਹਵਾਇਆ ਗਿਆ ਹੈ। ਇਸ ਫੰਡ ਵਿੱਚ ਗੁਰਦੁਆਰਾ ਸਾਹਿਬ ਦੇ ਇਲਾਕੇ ਨਾਲ ਸੰਬੰਧਿਤ ਆਰਥਕ ਪੱਖੋਂ ਕਮਜੋਰ ਤੇ ਪੜ੍ਹਾਈ ਵਿੱਚੋਂ ਚੰਗੇ ਅੰਕ ਲੈਣ ਵਾਲਿਆਂ ਦੀ ਆਰਥਕ ਸਹਾਇਤਾ ਕੀਤੀ ਜਾਂਦੀ ਹੈ। ਜਿਹੜੇ ਵਿਦਿਆਰਥੀ ਬੋਰਡ/ਯੂਨੀਵਰਸਿਟੀ ਦੀ ਕਲਾਸ ਵਿੱਚੋਂ 80% ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ ਜਾਂ ਵਿੱਦਿਅਕ ਤੇ ਹੋਰ ਖੇਤਰ ਵਿੱਚ ਚੰਗਾ ਨਾਮ ਖੱਟਦੇ ਹਨ ਉਹਨਾਂ ਦਾ ਸਨਮਾਨ ਵੀ ਇਸ ਵਿੱਦਿਅਕ ਫੰਡ ਵਿੱਚੋਂ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੱਲੋਂ ਸਿਕਲੀਗਰ, ਵਣਜਾਰੇ, ਸਤਨਾਮੀਏ ਜੋ ਗਰੀਬੀ ਰੇਖਾ ਤੋਂ ਥੱਲੇ ਦਾ ਜੀਵਨ ਬਸਰ ਕਰ ਰਹੇ ਹਨ ਉਹਨਾਂ ਦੀ ਆਰਥਕ ਸਹਾਇਤਾ ਵੀ ਕੀਤੀ ਜਾਂਦੀ ਹੈ। ਭਾਈ ਬਾਜ ਸਿੰਘ ਪਬਲਿਕ ਸਕੂਲ ਤਾਜਪੁਰ ਰੋਡ ਲੁਧਿਆਣਾ ਵਿਖੇ ਪੜ੍ਹ ਰਹੇ ਅਜਿਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਕੂਲ ਨੂੰ ਆਰਥਕ ਮੱਦਦ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਕੱਪੜੇ ਤੇ ਹੋਰ ਵਰਤੋਂ ਯੋਗ ਸਮਾਨ ਇਕੱਠਾ ਕਰਕੇ ਇਹਨਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।

ਇਲਾਕੇ ਦੀ ਸੰਗਤ ਦੀ ਸਹੂਲਤ ਲਈ ਬਿਸਤਰੇ ਤੇ ਬਰਤਨਾਂ ਦਾ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਹੈ। ਸੰਗਤਾਂ ਘਰੇਲੂ ਸਮਾਗਮਾਂ ਸਮੇਂ ਇਸ ਦੀ ਵਰਤੋਂ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਡਿਸਪੈਂਸਰੀ ਤੇ ਲਾਇਬ੍ਰੇਰੀ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ।

ਗੁਰ ਪੁਰਬਾਂ ਦੇ ਮੌਕੇ ਬੇਲੋੜੇ ਲੰਬੇ ਸਮਾਗਮਾਂ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ। ਕੇਵਲ ਸਾਰਥਕ ਪ੍ਰੋਗਰਾਮ ਹੀ ਉਲੀਕੇ ਜਾਂਦੇ ਹਨ। ਇਸ਼ਤਿਹਾਰਾਂ ਜਾਂ ਬੈਨਰਾਂ ਆਦਿ ਤੇ ਫ਼ਜ਼ੂਲ ਖ਼ਰਚ ਨਹੀਂ ਕੀਤਾ ਜਾਂਦਾ। ਗੁਰਦੁਆਰਾ ਸਾਹਿਬ ਵਿੱਚ ਲੱਗ ਰਹੀਆਂ ਕਲਾਸਾਂ ਵਿੱਚ ਤਿਆਰ ਹੋਏ ਬੱਚੇ ਤੇ ਪ੍ਰਚਾਰਕ ਹੀ ਕੀਰਤਨ, ਕਥਾ, ਲੈਕਚਰ ਦੀ ਸੇਵਾ ਨਿਭਾਉਂਦੇ ਹਨ। ਮਿਸ਼ਨਰੀ ਕਾਲਜਾਂ ਵਿੱਚੋਂ ਨਿਸ਼ਕਾਮ ਪ੍ਰਚਾਰਕਾਂ ਦੀ ਸੇਵਾ ਹੀ ਗੁਰ ਪੁਰਬਾਂ ’ਤੇ ਲਈ ਜਾਂਦੀ ਹੈ। ਕੁਇਜ਼ ਮੁਕਾਬਲਾ ਹਰ ਗੁਰ ਪੁਰਬ ’ਤੇ ਹੁੰਦਾ ਹੈ। ਸਮਾਜ ਵਿੱਚ ਚੰਗਾ ਨਾਮ ਕਮਾਉਣ ਵਾਲੇ ਜਾਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

ਗੁਰਦੁਆਰਾ ਸਾਹਿਬ ਵਿੱਚ ਕਿਸੇ ਵੀ ਗੁਰ ਪੁਰਬ ਦੇ ਮੌਕੇ ’ਤੇ ਅਖੰਡ ਪਾਠ ਨਹੀਂ ਰੱਖਿਆ ਜਾਂਦਾ ਸਗੋਂ ਸਾਰੀ ਸੰਗਤ ਮਿਲ ਕੇ ਸਹਿਜ ਪਾਠ ਕਰਦੀ ਹੈ। ਗੁਰ ਪੁਰਬ ਵਾਲੇ ਦਿਨ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ ਹੈ। ਇਸ ਸੰਬੰਧੀ ਗੁਰਦੁਆਰਾ ਕਮੇਟੀ ਨੇ ਮਤਾ ਨੰਬਰ 6 ਰਾਹੀਂ ਸਰਬਸੰਮਤੀ ਨਾਲ ਮਿਤੀ 28.03.2013 ਦੀ ਮੀਟਿੰਗ ਵਿੱਚ ਪਾਸ ਕੀਤਾ ਹੋਇਆ ਹੈ। ਸਹਿਜ ਪਾਠ ਕਰਨ ਵਾਲੇ ਸਾਰੇ ਵੀਰਾਂ ਭੈਣਾਂ ਦਾ ਸਨਮਾਨ ਕੀਤਾ ਜਾਂਦਾ ਹੈ।

ਗੁਰ ਪੁਰਬ ਦੇ ਮੌਕੇ ਪ੍ਰਭਾਤ ਫੇਰੀ ਨਹੀਂ ਕੱਢੀ ਜਾਂਦੀ ਸਗੋਂ ਇੱਕ ਮਹੀਨਾ ਪਹਿਲਾਂ ਵੱਖ-ਵੱਖ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ। ਵਾਤਾਵਰਣ ਨੂੰ ਸਾਫ਼ ਰੱਖਣ ਲਈ ਦੀਵਾਲੀ ਜਾਂ ਗੁਰ ਪੁਰਬ ਦੇ ਮੌਕੇ ਕੋਈ ਆਤਸ਼ਬਾਜੀ ਨਹੀਂ ਚਲਾਈ ਜਾਂਦੀ ਸਗੋਂ ਸੰਗਤ ਨੂੰ ਇਹ ਕਹਿ ਕੇ ਪ੍ਰੇਰਿਆ ਜਾਂਦਾ ਹੈ ਕਿ ਵਾਤਾਵਰਣ ਨੂੰ ਸਾਫ਼ ਰੱਖਣਾ ਵੀ ਧਰਮ ਦਾ ਅੰਗ ਹੈ। ਸੰਗਤ ਨੂੰ ਰੁਮਾਲਾ ਸਾਹਿਬ ਚੜ੍ਹਾਉਣ ਤੋਂ ਸੰਕੋਚ ਕਰਨ ਲਈ ਕਿਹਾ ਜਾਂਦਾ ਹੈ ਕਿਉਂਕਿ ਰੁਮਾਲਿਆਂ ਦੀ ਗਿਣਤੀ ਪਹਿਲਾਂ ਹੀ ਕਾਫ਼ੀ ਹੈ। ਨਿਸ਼ਾਨ ਸਾਹਿਬ ਦੇ ਬਾਰੇ ਸੰਗਤ ਸੁਚੇਤ ਹੈ ਕਿ ਨਿਸ਼ਾਨ ਸਾਹਿਬ, ਗੁਰਦੁਆਰਾ ਸਾਹਿਬ ਦੀ ਹੋਂਦ ਦੀ ਨਿਸ਼ਾਨੀ ਹੈ, ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ। ਸੰਗਤ ਵੀ ਏਨੀ ਸੁਚੇਤ ਹੈ ਕਿ ਜੇਕਰ ਕੋਈ ਪ੍ਰਚਾਰਕ ਗੁਰਮਤਿ ਵਿਰੋਧੀ ਕੋਈ ਗੱਲ ਸਟੇਜ ’ਤੇ ਬੋਲ ਜਾਵੇ ਤਾਂ ਉਸ ਕੋਲੋਂ ਸਪਸ਼ਟੀਕਰਨ ਮੰਗ ਲੈਂਦੀ ਹੈ। ਜੋ ਵੀ ਸੁਸਾਇਟੀਆਂ ਜਾਂ ਮਿਸ਼ਨਰੀ ਕਾਲਜ ਗੁਰਮਤਿ ਦਾ ਠੀਕ ਪ੍ਰਚਾਰ ਕਰਦੇ ਹਨ ਉਹਨਾਂ ਨੂੰ ਗੁਰਮਤਿ ਸਮਾਗਮ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਸੱਦਾ ਦਿੱਤਾ ਜਾਂਦਾ ਹੈ।

ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ 1969 ਵਿੱਚ ਰੱਖਿਆ ਸੀ।  20 ਨਵੰਬਰ 1979 ਨੂੰ ਗੁਰਦੁਆਰਾ ਸਾਹਿਬ ਨੂੰ ਰਜਿਸਟਰਡ ਕਰਵਾਇਆ ਗਿਆ ਅਤੇ ਉਸੇ ਦਿਨ ਤੋਂ ਗੁਰਦੁਆਰਾ ਸਾਹਿਬ ਦਾ ਵਿਧਾਨ ਹੋਂਦ ਵਿੱਚ ਆਇਆ। ਇਸ ਵਿਧਾਨ ਦੇ ਮੁਤਾਬਕ ਪ੍ਰਧਾਨ ਦੀ ਚੋਣ ਦੋ ਸਾਲ ਵਾਸਤੇ ਹੁੰਦੀ ਹੈ। ਕੋਈ ਪ੍ਰਧਾਨ ਲਗਾਤਾਰ ਦੋ ਟਰਮਾਂ ਤੋਂ ਵੱਧ ਨਹੀਂ (ਭਾਵ ਚਾਰ ਸਾਲ) ਰਹਿ ਸਕਦਾ। ਵਿਧਾਨ ਤਿਆਰ ਹੋਣ ਤੋਂ ਬਾਅਦ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਹੀ ਹੁੰਦੀ ਆ ਰਹੀ ਹੈ। ਗੁਰਦੁਆਰੇ ਦੇ ਸਾਰੇ ਫ਼ੈਸਲੇ ਆਮ ਕਰਕੇ ਸਰਬਸੰਮਤੀ ਨਾਲ ਹੁੰਦੇ ਹਨ। ਕਮੇਟੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੜੇਬੰਦੀ ਨਹੀਂ। ਸਾਰੇ ਮੈਂਬਰ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਤੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ। ਗੁਰਦੁਆਰਾ ਕਮੇਟੀ ਵਿੱਚ ਬੀਬੀਆਂ ਨੂੰ ਯੋਗ ਤੇ ਸਤਿਕਾਰਤ ਥਾਂ ਦਿੱਤੀ ਜਾਂਦੀ ਹੈ ਅਤੇ ਕਮੇਟੀ ਵਿੱਚ ਬੀਬੀਆਂ ਵੀ ਅਹੁਦੇਦਾਰ ਹਨ। ਵਿਧਾਨ ਅਨੁਸਾਰ ਗੁਰਦੁਆਰੇ ਦੇ ਖੇਤਰ ਨਾਲ ਸੰਬੰਧਿਤ 18 ਸਾਲ ਤੋਂ ਉਪਰ-ਉਪਰ ਵਾਲੇ ਵਿਅਕਤੀਆਂ ਨੂੰ ਮੈਂਬਰ ਬਣਾਇਆ ਜਾਂਦਾ ਹੈ। ਇਹਨਾਂ ਕੋਲੋਂ 100 ਰੁਪਏ ਜੀਵਨ ਮੈਂਬਰਸ਼ਿਪ ਲਈ ਜਾਂਦੀ ਹੈ। ਇਹ ਸਾਰੇ ਮੈਂਬਰ ਲੋੜ ਪੈਣ ’ਤੇ ਵੋਟ ਪਾਉਣ ਦੇ ਅਧਿਕਾਰੀ ਹੁੰਦੇ ਹਨ।

ਇਹਨਾਂ ਮੈਂਬਰਾਂ ਦੀਆਂ ਲਿਸਟਾਂ ਛਪਵਾ ਕੇ ਗੁਰਦੁਆਰਾ ਸਾਹਿਬ ਵਿਖੇ ਲਾਈਆਂ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਦੇ ਵਿਧਾਨ ਵਿੱਚ ਗ੍ਰੰਥੀ, ਸੇਵਾਦਾਰ ਤੇ ਰਾਗੀ ਜੱਥੇ ਲਈ ਨਿਯਮ ਬਣਾਏ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਕੈਸ਼ੀਅਰ, ਉਪ ਕੈਸ਼ੀਅਰ ਤੇ ਸਟੋਰ ਇੰਚਾਰਜ ਦੀਆਂ ਡਿਊਟੀਆਂ ਦਾ ਵਰਣਨ ਵੀ ਵਿਧਾਨ ਵਿੱਚ ਕੀਤਾ ਗਿਆ ਹੈ। ਵਿਧਾਨ ਵਿੱਚ ਲੋੜ ਪੈਣ ’ਤੇ ਤਬਦੀਲੀ ਕਰਨੀ ਹੋਵੇ ਤਾਂ 2/3 ਦੇ ਬਹੁ ਮੱਤ ਨਾਲ ਕੀਤੀ ਜਾਂਦੀ ਹੈ। ਹਰ ਮਹੀਨੇ ਸੀ.ਏ. ਕੋਲੋਂ ਗੁਰਦੁਆਰਾ ਸਾਹਿਬ ਦੇ ਅਕਾਊਂਟ ਦਾ ਆਡਿਟ ਕਰਵਾਇਆ ਜਾਂਦਾ ਹੈ ਅਤੇ ਸਾਲ ਬਾਅਦ ਆਮਦਨ ਖ਼ਰਚ ਦਾ ਲੇਖਾ ਜੋਖਾ ਸੰਗਤ ਵਿੱਚ ਪੜ੍ਹ ਕੇ ਸੁਣਾਇਆ ਜਾਂਦਾ ਹੈ। ਸੰਗਤ ਵੱਲੋਂ ਆਏ ਹੋਏ ਸਾਰਥਕ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਜਾਂਦਾ ਹੈ।

ਸਿੱਖ ਰਹਿਤ ਮਰਯਾਦਾ ਦੀ ਲੋੜ ਅਤੇ ਸਿੱਖ ਰਹਿਤ ਮਰਯਾਦਾ

0

ਸਿੱਖ ਰਹਿਤ ਮਰਯਾਦਾ ਦੀ ਲੋੜ ਅਤੇ ਸਿੱਖ ਰਹਿਤ ਮਰਯਾਦਾ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ) 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436    

ਰੋਜ਼ਾਨਾ ਜ਼ਿੰਦਗੀ ਅਤੇ ਜ਼ਿੰਦਗੀ ਦੇ ਸੰਸਕਾਰਾਂ ਨੂੰ ਨਿਭਾਉਣ ਲਈ ਜੋ ਨਿਯਮ ਕਿਸੇ ਵੀ ਧਰਮ ਵੱਲੋਂ ਨਿਸ਼ਚਿਤ ਕੀਤੇ ਜਾਂਦੇ ਹਨ, ਉਸ ਨੂੰ ਮਰਯਾਦਾ ਕਹਿੰਦੇ ਹਨ।

ਕਿਸੇ ਵੀ ਧਰਮ ਨੂੰ ਪ੍ਰਫੁਲਿਤ ਕਰਨ ਲਈ ਮਰਯਾਦਾ ਦਾ ਹੋਣਾ ਅਤੀ ਜ਼ਰੂਰੀ ਹੈ; ਜਿਵੇਂ ਕਿਸੇ ਖੇਤ ਵਿੱਚ ਬੀਜ ਬੀਜਿਆ ਜਾਂਦਾ ਹੈ ਤੇ ਫ਼ਸਲ ਤਿਆਰ ਹੁੰਦੀ ਹੈ ਤਾਂ ਉਸ ਫ਼ਸਲ ਦੀ ਰਾਖੀ ਲਈ ਵਾੜ ਲਾਈ ਜਾਂਦੀ ਹੈ ਤਾਂ ਜੋ ਫ਼ਸਲ ਨੂੰ ਬਾਹਰਲੇ ਜਾਨਵਰਾਂ ਤੋਂ ਨੁਕਸਾਨ ਨਾ ਪਹੁੰਚੇ ਇਸੇ ਤਰ੍ਹਾਂ ਧਰਮ ਦੇ ਬੀਜ ਨਾਲ ਜੋ ਸ਼ੁਭ ਗੁਣਾਂ ਦੀ ਫ਼ਸਲ ਪੈਦਾ ਹੁੰਦੀ ਹੈ, ਉਸ ਨੂੰ ਬਾਹਰਲੇ ਪ੍ਰਭਾਵਾਂ ਤੋਂ ਬਚਾਉਣ ਲਈ ਮਰਯਾਦਾ ਰੂਪੀ ਵਾੜ ਲਾਈ ਜਾਂਦੀ ਹੈ। ਧਰਮ ਏਕੇ (1) ਅੰਕ ਦੀ ਤਰ੍ਹਾਂ ਹੈ, ਜਿਸ ਨਾਲ ਮਰਯਾਦਾ ਦੀ ਜ਼ੀਰੋ ਲੱਗ ਜਾਵੇ ਤਾਂ ਉਸ ਦਾ ਮੁੱਲ ਦਸ ਗੁਣਾਂ ਹੋ ਜਾਂਦਾ ਹੈ। ਜੇ ਧਰਮ ਨੂੰ ਮਰਯਾਦਾ ਵਿੱਚ ਸ਼ਾਮਲ ਨਾ ਕੀਤਾ ਜਾਵੇ ਤਾਂ ਉਸ ਦਾ ਮੁੱਲ ਜ਼ੀਰੋ ਹੋ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਮਰਯਾਦਾ ਦੀ ਕੀਮਤ ਧਰਮ ਕਰਕੇ ਹੈ। ਧਰਮ ਤੋਂ ਸੱਖਣੀ ਮਰਯਾਦਾ ਕਿਸੇ ਅਰਥ ਨਹੀਂ ਰਹਿ ਜਾਂਦੀ। ਉਦਾਹਰਨ ਦੇ ਤੌਰ ’ਤੇ ਗੁਰਬਾਣੀ ਦਾ ਨਿਤਨੇਮ ਕਰਨਾ ਧਰਮ ਦਾ ਕੰਮ ਹੈ। ਨਿਤਨੇਮ ਲਈ ਇਸ਼ਨਾਨ ਕਰਨਾ, ਸਾਵਧਾਨ ਹੋ ਕੇ ਚੌਂਕੜਾ ਮਾਰ ਕੇ ਬੈਠਣਾ, ਇੱਕ ਮਰਯਾਦਾ ਹੈ। ਜੇ ਕੋਈ ਗੁਰਸਿੱਖ ਮਰਯਾਦਾ ਅਨੁਸਾਰ ਨਿਤਨੇਮ ਕਰਦਾ ਹੈ ਤਾਂ ਉਹ ਗੁਰੂ ਦੇ ਦੱਸੇ ਰਾਹ ’ਤੇ ਚੱਲਦਾ ਹੈ। ਜੇ ਸਾਵਧਾਨ ਹੋ ਕੇ ਚੌਂਕੜਾ ਮਾਰ ਕੇ ਵੀ ਬੈਠਦਾ ਹੈ ਪਰ ਧਾਰਮਿਕ ਕਰਮ ‘ਨਿਤਨੇਮ’ ਨਹੀਂ ਕਰਦਾ ਤਾਂ ਇਸ ਮਰਯਾਦਾ ਦਾ ਧਰਮ ਦੀ ਦੁਨੀਆਂ ਵਿੱਚ ਕੋਈ ਮੁੱਲ ਨਹੀਂ। ਮਰਯਾਦਾ; ਧਰਮ ਨੂੰ ਪ੍ਰਫੁਲਿਤ ਕਰਨ ਵਾਸਤੇ ਨਿਭਾਉਣੀ ਹੈ, ਨਾ ਕਿ ਧਰਮ ਨੂੰ ਪਾਖੰਡ ਦਾ ਰੂਪ ਦੇਣ ਲਈ। ਅਕਸਰ ਅਸੀਂ ਵੇਖਦੇ ਹਾਂ ਕਿ ਕਈ ਵਿਅਕਤੀ ਮਰਯਾਦਾ ਦੇ ਪੱਖ ਤੋਂ ਬਹਿਸ-ਮੁਬਾਹਸਿਆਂ ਵਿੱਚ ਪੈ ਜਾਂਦੇ ਹਨ ਤੇ ਕਈ ਵਾਰ ਆਪਸ ਵਿੱਚ ਲੜ ਵੀ ਪੈਂਦੇ ਹਨ। ਉਸ ਸਮੇਂ ਉਹ ਧਰਮ ਦੀ ਜੋ ਤੱਤ ਵਾਲੀ ਗੱਲ ਹੁੰਦੀ ਹੈ, ਉਸ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।

ਬੁੱਧ ਮੱਤ ਦੇ ਪਤਨ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਬੋਧੀਆਂ ਨੇ ਆਪਣੇ ਮੱਤ ਦੀਆਂ ਸਿੱਖਿਆਵਾਂ ਨੂੰ ਨਜ਼ਰ-ਅੰਦਾਜ਼ ਕਰਕੇ, ਬ੍ਰਾਹਮਣੀ ਪ੍ਰਭਾਵ ਅਧੀਨ ਮਰਯਾਦਾ ਉੱਤੇ ਬੇਲੋੜਾ ਜ਼ੋਰ ਦਿੱਤਾ ਸੀ। ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਮਰਯਾਦਾ ਨੂੰ ਨਿਭਾਉਣ ਸਮੇਂ ਧਰਮ ਦੇ ਤੱਤ ਨੂੰ ਅਲੋਪ ਨਾ ਹੋਣ ਦਿੱਤਾ ਜਾਵੇ। ਮਰਯਾਦਾ, ਕੌਮ ਵਿੱਚ ਇਕਸਾਰਤਾ ਪੈਦਾ ਕਰਨ ਲਈ ਹੈ। ਕਈ ਵਾਰ ਓਪਰੀ ਨਜ਼ਰੇ ਸਾਨੂੰ ਮਰਯਾਦਾ ਦੇ ਕਿਸੇ ਨਿਯਮ ਵਿੱਚ ਧਰਮ ਵਾਲੀ ਕੋਈ ਠੋਸ ਗੱਲ ਨਹੀਂ ਲੱਗਦੀ ਅਤੇ ਅਸੀਂ ਸਮਝ ਬੈਠਦੇ ਹਾਂ ਕਿ ਅਜਿਹੇ ਨਿਯਮਾਂ ਦੀ ਮਰਯਾਦਾ ਵਿੱਚ ਕੀ ਲੋੜ ਹੈ ? ਪਰ ਜਦੋਂ ਅਸੀਂ ਗਹੁ ਨਾਲ ਵੇਖਾਂਗੇ ਤਾਂ ਪਤਾ ਲੱਗ ਜਾਵੇਗਾ ਕਿ ਅਜਿਹੇ ਨਿਯਮ ਕੌਮ ਨੂੰ ਏਕੇ ਦੇ ਸੂਤਰ ਵਿੱਚ ਪਰੋਣ ਲਈ ਘੜੇ ਗਏ ਹੁੰਦੇ ਹਨ; ਜਿਵੇਂ ਨਿਤਨੇਮ ਦੀਆਂ ਬਾਣੀਆਂ ਦੀ ਵੱਖ-ਵੱਖ ਗੁਰਦੁਆਰਿਆਂ, ਸੰਸਥਾਵਾਂ ਜਾਂ ਡੇਰਿਆਂ ਵਿੱਚ ਇਕਸਾਰਤਾ ਨਾ ਹੋਣੀ, ਰਹਰਾਸਿ ਸਾਹਿਬ ਦਾ ਸਰੂਪ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਹੋਣਾ। ਇਸੇ ਤਰ੍ਹਾਂ ਹੁਕਮ ਲੈਣ ਦੀ ਮਰਯਾਦਾ ਦਾ ਇੱਕ ਤਰ੍ਹਾਂ ਨਾ ਹੋਣਾ ਅਤੇ ਹੋਰ ਤਾਂ ਹੋਰ ਅੰਮ੍ਰਿਤ ਜਿਸ ਨੇ ਕੌਮ ਨੂੰ ਇੱਕ ਲੜੀ ਵਿੱਚ ਪਰੋਣਾ ਹੈ, ਉਸ ਦੀ ਵਿਧੀ ਵਿੱਚ ਵੀ ਇਕਸਾਰਤਾ ਦਾ ਨਾ ਹੋਣਾ ਆਦਿਕ ਇਹ ਗੱਲਾਂ ਕੌਮ ਵਿੱਚ ਫੁੱਟ ਦੇ ਬੀਜ ਬੀਜਦੀਆਂ ਹਨ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਕੌਮ ਦੀ ਦਸ਼ਾ ਨੂੰ ਹਾਸੋਹੀਣੀ ਬਣਾਉਂਦੀਆਂ ਹਨ।

ਅਸੀਂ ਮਰਯਾਦਾ ਦੇ ਪੱਖ ਤੋਂ ਅਵੇਸਲੇ ਹੁੰਦੇ ਜਾ ਰਹੇ ਹਾਂ। ਜੇ ਮਰਯਾਦਾ ਵਿੱਚ ਢਿੱਲ ਆ ਜਾਵੇ ਤਾਂ ਕੌਮਾਂ ਵਿੱਚ ਗਿਰਾਵਟ ਆ ਜਾਂਦੀ ਹੈ। ਮੁਸਲਮਾਨੀ ਕੌਮ ਵਿੱਚ ਮਰਯਾਦਾ ਨੂੰ ਬੜੀ ਕਰੜਾਈ ਨਾਲ ਨਿਭਾਇਆ ਜਾਂਦਾ ਹੈ। ਜੇਕਰ ਇਹ ਪਤਾ ਕਰਨਾ ਹੋਵੇ ਕਿ ਮੁਸਲਮਾਨ ਦਿਨ ਵਿੱਚ ਕਿੰਨੇ ਵੇਲੇ ਨਮਾਜ਼ ਪੜ੍ਹਦੇ ਹਨ ਤਾਂ ਜੋ ਜਵਾਬ ਕਾਅਬੇ ਦੇ ਪੀਰ ਦਾ ਹੋਵੇਗਾ, ਉਹੀ ਜੁਆਬ ਇੱਕ ਮੁਸਲਮਾਨ ਮਜ਼ਦੂਰ ਦਾ ਹੋਵੇਗਾ ਕਿ ਨਮਾਜ਼ ਤਾਂ ਪੰਜ ਵੇਲੇ ਹੀ ਅਦਾ ਕੀਤੀ ਜਾਂਦੀ ਹੈ।

ਲੋਕ ਬ੍ਰਾਹਮਣੀ ਮੱਤ ਤੋਂ ਏਨਾਂ ਇਸ ਲਈ ਹੀ ਡਰਦੇ ਸਨ ਕਿਉਂਕਿ ਇਸ ਮੱਤ ਦੀ ਇੱਕ ਵਿਚਾਰਧਾਰਾ ਨਹੀਂ। ਸਾਰੇ ਹਿੰਦੂ ਸਮਾਜ ਲਈ ਕੋਈ ਇੱਕ ਮਰਯਾਦਾ ਨਹੀਂ, ਸਾਂਝੇ ਅਸੂਲ ਨਹੀਂ। ਇਸ ਮੱਤ ਨੇ ਸਾਰੇ ਮੱਤਾਂ ਨੂੰ ਆਪਣੇ ਵਿੱਚ ਸਮੇਟਣ ਦਾ ਪ੍ਰਬੰਧ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਈਸਾਈ ਮੱਤ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ। ਅਨਮਤਾਂ ਅਤੇ ਵਿਰੋਧੀ ਮਤਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਣ ਵਾਲੇ ਖ਼ਤਰੇ ਨੂੰ ਸਮਝਦੇ ਹੋਏ ਅਤੇ ਇਸਲਾਮ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦੇ ਹੋਏ ਇੱਕ ਮੁਸਲਮਾਨ ਕਵੀ ਮੌਲਾਨਾ ਅਲਤਾਫ਼ ਹੁਸੈਨ ਹਾਲੀ ਨੇ ਇਹ ਆਖਿਆ ਸੀ – ‘ਵੋ ਦੀਨੇ ਹਜ਼ਾਜ਼ੀ ਕਾ ਬੇਕਾਕ ਬੇੜਾ, ਨਾ ਸ਼ੀਹੂੰ ਪੇ ਅਟਕਾ, ਨਾ ਜੀਹੂੰ ਪੇ ਠਹਿਰਾ ਕੀਏ ਪਾਰ ਜਿਸ ਨੇ ਥੇ ਸਾਤੋਂ ਸਮੁੰਦਰ,ਵੋਹ ਡੂਬਾ ਦਹਾਨੇ ਮੇ ਗੰਗਾ ਕੇ ਕਰ

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਅਨਮਤਾਂ ਦੇ ਪ੍ਰਭਾਵ ਤੋਂ ਬਚਣ ਲਈ ਅਤੇ ਆਪਣੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਲਈ ਹੀ ਇਹ ਬਚਨ ਉਚਾਰ ਕੇ ਸੁਚੇਤ ਕੀਤਾ ਸੀ- ‘ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਜਬ ਇਹ ਗਹੈਂ ਬਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪਰਤੀਤ

ਨਿਆਰਾ ਤਾਂ ਹੀ ਰਿਹਾ ਜਾ ਸਕਦਾ ਹੈ, ਜੇਕਰ ਸਾਡੀ ਮਰਯਾਦਾ ਵੀ ਨਿਆਰੀ ਹੋਵੇ ਤੇ ਸੱਭਿਆਚਾਰ ਵੀ ਨਿਆਰਾ ਹੋਵੇ। ਜੇਕਰ ਸੰਖੇਪ ਵਿੱਚ ਦੱਸਣਾ ਹੋਵੇ ਕਿ ਰਹਿਤ ਮਰਯਾਦਾ ਕੀ ਹੈ ਤਾਂ ਇਸ ਦਾ ਜਵਾਬ ਹੋਵੇਗਾ ਕਿ ਆਪਣੀ ਮਨਮੱਤ ਨੂੰ ਤਿਆਗ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਹੀ ਰਹਿਤ ਮਰਯਾਦਾ ਦਾ ਧਾਰਨੀ ਹੋਣਾ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ – ‘‘ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ, ਸੁ ਕਾਰ ਕਮਾਇ ਜੀਉ ॥  ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ॥  ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ, ਤਤੀ ਵਾਉ ਜੀਉ ॥’’ (ਮਹਲਾ ੧/ ੭੬੩)

ਪ੍ਰਿੰਸੀਪਲ ਗੰਗਾ ਸਿੰਘ ਜੀ ਮਰਯਾਦਾ ਦੀ ਮਹੱਤਤਾ ਦੱਸਦੇ ਹੋਏ ਕਹਿੰਦੇ ਹਨ ਕਿ ਸੰਸਾਰ ਦਾ ਹਰ ਕੰਮ ਬਕਾਇਦਗੀ ਨਾਲ ਇੱਕ ਚਾਲ ਵਿੱਚ ਹੋ ਰਿਹਾ ਹੈ; ਜਿਵੇਂ ਸੂਰਜ ਦਾ ਆਪਣੇ ਧੁਰੇ ਦੁਆਲੇ ਘੁੰਮਣਾ ਅਤੇ ਧਰਤੀ ਦਾ ਸੂਰਜ ਦੁਆਲੇ ਘੁੰਮਣਾ। ਜੇ ਇਹ ਚਾਲ ਜਾਂ ਨਿਯਮ ਟੁੱਟ ਜਾਵੇ ਤਾਂ ਸੰਸਾਰ ਵਿੱਚ ਪਰਲੋ ਆ ਸਕਦੀ ਹੈ। ਸੰਸਾਰ ਦਾ ਕੋਈ ਕੰਮ ਨਹੀਂ ਹੋ ਸਕੇਗਾ। ਇਸੇ ਤਰ੍ਹਾਂ ਹੀ ਰਹਿਤ, ਜੋ ਸਿੱਖ ਦੇ ਜੀਵਨ ਨੂੰ ਨੇਮ-ਬੱਧ ਕਰਦੀ ਹੈ, ਉਸ ਦੇ ਜੀਵਨ ਵਿੱਚ ਮਹਾਨ ਪਲਟਾ ਲਿਆ ਕੇ ਰੱਖ ਦਿੰਦੀ ਹੈ, ਪਰ ਜੇ ਰਹਿਤ ਵਿੱਚ ਥੋੜ੍ਹੀ ਜਿਹੀ ਵੀ ਢਿੱਲ ਆ ਜਾਵੇ ਤਾਂ ਮਨ ਅਤੇ ਤਨ ਦੋਹਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ, ਜੋ ਮਨੁੱਖ ਨੂੰ ਅਧੋਗਤੀ ਵੱਲ ਲੈ ਜਾਂਦੇ ਹਨ।

ਪੱਛਮੀ ਵਿਦਵਾਨਾਂ ਨੇ ਵੀ ਮਨੁੱਖਤਾ ਨੂੰ ਕਿਸੇ ਮਰਯਾਦਾ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦੀ ਸਲਾਹ ਦਿੱਤੀ ਹੈ। ਮਿਸਟਰ ਆਰਨਲਡ ਬੈਨੇਟ ਦੇ ਮੁਤਾਬਕ ਮਨ ਦੀ ਸ਼ਾਂਤੀ ਤੇ ਖੁਸ਼ੀ ਸੰਸਾਰਕ ਪ੍ਰਾਪਤੀਆਂ ਨਾਲ ਨਹੀਂ ਹੁੰਦੀ ਸਗੋਂ ਆਪਣੇ ਜੀਵਨ ਨੂੰ ਕਿਸੇ ਵਿਚਾਰਧਾਰਾ ਅਤੇ ਸਿਧਾਂਤਾਂ ਅਨੁਸਾਰ ਬਿਤਾਉਣ ਨਾਲ ਪ੍ਰਾਪਤ ਹੁੰਦੀ ਹੈ। ਪੱਛਮੀ ਵਿਦਵਾਨ ਮਿਸਟਰ ਵੀਲਰ ਨੇਮ-ਬੱਧ ਜੀਵਨ ਦੀ ਮਹੱਤਤਾ ਬਾਰੇ ਲਿਖਦੇ ਹਨ- ‘ਅਸਲੀ ਖੁਸ਼ੀ ਜਾਂ ਸ਼ਾਂਤੀ ਕਿਸੇ ਸੰਜਮ ਜਾਂ ਅਸੂਲ ਵਿੱਚ ਰਹਿ ਕੇ ਹੀ ਪ੍ਰਾਪਤ ਹੁੰਦੀ ਹੈ।’

ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ – ‘ਸ਼ਰਤਿ ਆਜ਼ਾਦੀ ਕੀ ਹੈ, ਆਜ਼ਾਦੀ ਕੀ ਕੁਛ ਪਾਬੰਦੀਆਂ। ਇਨਕਾ ਜੋ ਪਾਬੰਦ ਹੈ, ਵੁਹ ਅਸਲ ਮੇਂ ਆਜ਼ਾਦ ਹੈ।’

ਸਿੱਖ ਰਹਿਤ ਮਰਯਾਦਾ ਕਦੋਂਸੰਨ 1708 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਦੁਸ਼ਮਣਾਂ ਨੂੰ ਸੋਧਦਿਆਂ ਜਿੱਤਾਂ ਪ੍ਰਾਪਤ ਕੀਤੀਆਂ ਤੇ ਸਿੱਖ ਰਾਜ ਸਥਾਪਤ ਕੀਤਾ। ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਿੰਘਾਂ ’ਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਘੋੜਿਆਂ ਦੀਆਂ ਕਾਠੀਆਂ ਸਿੰਘਾਂ ਦੇ ਘਰ ਬਣੇ ਤੇ ਜੰਗਲਾਂ ਵਿੱਚ ਨਿਵਾਸ ਹੋਇਆ। ਉਸ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਆਂ ਤੇ ਨਿਰਮਲੇ ਮਹੰਤਾਂ ਦੇ ਹੱਥ ਆ ਗਿਆ ਕਿਉਂਕਿ ਮਹੰਤ ਪੁਰਾਣਕ ਰੰਗਾਂ ਵਿੱਚ ਰੰਗੇ ਹੋਏ ਸਨ, ਇਸ ਲਈ ਉਹਨਾਂ ਨੇ ਗੁਰਦੁਆਰਿਆਂ ਦੀ ਮਰਯਾਦਾ ਵਿੱਚ ਬ੍ਰਾਹਮਣਵਾਦ ਲੈ ਆਂਦਾ। ਸਿੰਘ ਜੰਗਲਾਂ ਵਿੱਚ ਤਲਵਾਰਾਂ ਦੀ ਛਾਂ ਹੇਠ ਰਹਿੰਦੇ ਸਨ। ਸਾਰਾ ਸਮਾਂ ਦੁਸ਼ਮਣਾਂ ਨਾਲ ਲੜਨ-ਭਿੜਨ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵੱਲ ਲੱਗਦਾ ਸੀ। ਅਜਿਹੇ ਸਮੇਂ ਵਿੱਚ ਸਿੱਖਾਂ ਲਈ ਆਪਣੇ ਸਿਧਾਂਤਾਂ ਅਤੇ ਮਰਯਾਦਾ ਦਾ ਪ੍ਰਚਾਰ ਕਰਨਾ ਬਹੁਤ ਮੁਸ਼ਕਿਲ ਸੀ। ਇਸ ਦਾ ਸਿੱਟਾ ਇਹ ਨਿੱਕਲਿਆ ਕਿ ਬ੍ਰਾਹਮਣੀ ਰੀਤਾਂ ਪ੍ਰਚੱਲਤ ਹੁੰਦੀਆਂ ਗਈਆਂ।  ਲਗਭਗ 70-80 ਸਾਲ ਦਾ ਇਹ ਭਿਆਨਕ ਸਮਾਂ ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਲੱਗ ਗਿਆ, ਏਨੇ ਲੰਮੇਂ ਸਮੇਂ ਵਿੱਚ ਗੁਰਦੁਆਰਿਆਂ ਵਿੱਚ ਬ੍ਰਾਹਮਣੀ ਰੀਤਾਂ ਦਾ ਬੋਲ-ਬਾਲਾ ਹੋ ਗਿਆ। ਲੰਬੇ ਸਮੇਂ ਤੋਂ ਬਾਅਦ ਅੰਤ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਰਾਜ ਸਥਾਪਤ ਹੋਇਆ ਪਰ ਇਹ ਰਾਜ ਪੰਚ-ਪਰਵਾਨੀ ਸਿਧਾਂਤ ਦੀ ਤਾਬਿਆ ਨਹੀਂ ਸੀ, ਸਗੋਂ ਇੱਕ ਪੁਰਖੀ ਰਾਜ ਸੀ। ਸਿੱਖ ਰਾਜ ਵਿੱਚ ਹੋਰ ਅਨੇਕਾਂ ਵਿਸ਼ੇਸ਼ਤਾਈਆਂ ਸਨ, ਪਰ ਸਿੱਖ ਧਰਮ ਨੂੰ ਪ੍ਰਚਾਰਨ ਅਤੇ ਰਹਿਤ ਮਰਯਾਦਾ ਨੂੰ ਬ੍ਰਾਹਮਣੀ ਮੱਤ ਤੋਂ ਨਿਖੇੜਨ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਇਸ ਲਈ ਸਿੱਖ ਰਾਜ ਸਮੇਂ ਸਿੱਖ ਮੱਤ ਉੱਤੇ ਬ੍ਰਾਹਮਣੀ ਮੱਤ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਸੀ।

ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ। ਜਿਹਨਾਂ ਲੋਕਾਂ ਨੇ ਲਾਲਚ ਵੱਸ ਸਿੱਖੀ ਸਰੂਪ ਧਾਰਨ ਕੀਤਾ ਸੀ, ਉਹ ਹੌਲੀ ਹੌਲੀ ਇਸ ਸਰੂਪ ਨੂੰ ਤਿਲਾਂਜਲੀ ਦੇ ਗਏ। ਸੰਨ 1871 ਵਿੱਚ ਸਿੱਖਾਂ ਦੀ ਗਿਣਤੀ ਕੇਵਲ 18 ਲੱਖ ਰਹਿ ਗਈ ਸੀ। ਈਸਾਈ ਮੱਤ ਨੇ ਜ਼ੋਰ ਫੜਿਆ। ਇਸੇ ਸਮੇਂ ਦੌਰਾਨ ਇੱਕ ਈਸਾਈ ਮਿਸ਼ਨਰੀ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਉਹ ਕੇਸ ਕਟਾ ਕੇ ਈਸਾਈ ਮੱਤ ਗ੍ਰਹਿਣ ਕਰ ਰਹੇ ਹਨ। ਫਿਰ ਕੁੱਝ ਪੰਥ ਦਰਦੀਆਂ ਨੇ ਹੰਭਲਾ ਮਾਰਿਆ ਤੇ ਸੋਚਿਆ ਕਿ ਜੇ ਸਿੱਖ ਨੌਜਵਾਨ ਇਸੇ ਤਰ੍ਹਾਂ ਪਤਿਤ ਹੁੰਦੇ ਗਏ ਤਾਂ ਸਿੱਖ ਕੌਮ ਦਾ ਕੀ ਬਣੇਗਾ ? ਸ: ਠਾਕਰ ਸਿੰਘ ਸੰਧਵਾਲੀਆ, ਗਿਆਨੀ ਦਿਤ ਸਿੰਘ, ਪੋ੍ਰ: ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਆਦਿ ਦੇ ਯਤਨਾ ਸਦਕਾ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਇਸ ਲਹਿਰ ਨੇ ਸਿੱਖੀ ਰਹੁ ਰੀਤਾਂ ਨੂੰ ਬ੍ਰਾਹਮਣੀ ਮੱਤ ਨਾਲੋਂ ਨਿਖੇੜ ਕੇ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਗੁਰਦੁਆਰਿਆਂ ਵਿੱਚੋਂ ਮੂਰਤੀਆਂ ਅਤੇ ਬੁੱਤ ਹਟਾਏ ਗਏ। ਸਿੱਖੀ ਸੰਸਕਾਰਾਂ (ਜਨਮ, ਅੰਮ੍ਰਿਤਪਾਨ, ਅਨੰਦ ਤੇ ਮ੍ਰਿਤਕ) ਨੂੰ ਨਿਰੋਲ ਸਿੱਖੀ ਸਿਧਾਂਤਾਂ ਅਨੁਸਾਰ ਨਿਭਾਉਣ ਲਈ ਚੰਗਾ ਪ੍ਰਚਾਰ ਕੀਤਾ ਗਿਆ।

ਸਿੰਘ ਸਭਾ ਲਹਿਰ ਦੇ ਯਤਨਾ ਸਦਕਾ ਜੋ ਜਾਗ੍ਰਤੀ ਆਈ, ਉਸ ਨਾਲ ਸਿੰਘਾਂ ਦੇ ਅੰਦਰ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦਾ ਜਜ਼ਬਾ ਪੈਦਾ ਹੋਇਆ, ਜਿਸ ਦੇ ਫਲਸਰੂਪ ਗੁਰਦੁਆਰਾ ਸੁਧਾਰ ਲਹਿਰ ਚੱਲੀ। ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਅਨੇਕਾਂ ਸ਼ਹੀਦੀ ਸਾਕੇ ਵਰਤਣ ਤੋਂ ਬਾਅਦ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਆਏ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰਨ ਲਈ ਸੰਨ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਕਮੇਟੀ ਨੇ ਅਕਤੂਬਰ 1931 ਵਿੱਚ ਗੁਰਦੁਆਰਿਆਂ ਦੀ ਅਤੇ ਪੰਥ ਦੀ ਮਰਯਾਦਾ ਨੂੰ ਇਕਸਾਰ ਕਰਨ ਲਈ ਇੱਕ ‘ਰਹਰੀਤ ਕਮੇਟੀ’ ਬਣਾਈ, ਜਿਸ ਦੇ ਕਨਵੀਨਰ ਪ੍ਰਿੰ: ਤੇਜਾ ਸਿੰਘ ਜੀ ਬਣਾਏ ਗਏ। ਇਸ ਕਮੇਟੀ ਦਾ ਕੰਮ ਰਹਿਤ ਮਰਯਾਦਾ ਦਾ ਖਰੜਾ ਲਿਖਤੀ ਰੂਪ ਵਿੱਚ ਤਿਆਰ ਕਰਨਾ ਸੀ। ਉਹਨਾਂ ਨੇ ਸਾਰੇ ਸੰਸਾਰ ਦੇ ਵਿਦਵਾਨ ਸਿੱਖਾਂ, ਸਾਰੇ ਤਖ਼ਤਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ, ਸਿੱਖ ਸੁਸਾਇਟੀਆਂ ਅਤੇ ਸੰਪਰਦਾਵਾਂ ਤੋਂ ਰਾਵਾਂ ਮੰਗੀਆਂ। ਇਸ ਸਬ-ਕਮੇਟੀ ਦੇ ਸਮਾਗਮ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖ਼ਤ ਸਾਹਿਬ ’ਤੇ ਹੋਏ।

ਲਗਭਗ ਪੰਜ ਸਾਲ ਦੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਗਿਆ, ਜਿਸ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ 1 ਅਗਸਤ 1936 ਨੂੰ ਦਿੱਤੀ। ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 7.1.1945 ਨੂੰ ਵਿਚਾਰਨ ਉਪਰੰਤ ਇਸ ਵਿੱਚ ਕੁੱਝ ਘਾਟੇ ਵਾਧੇ ਕਰਨ ਦੀ ਸਿਫਾਰਸ਼ ਕੀਤੀ, ਜਿਸ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ 3 ਫ਼ਰਵਰੀ 1945 ਦੀ ਇਕੱਤਰਤਾ ਵਿੱਚ ਦਿੱਤੀ।

ਇਸ ਤਰ੍ਹਾਂ ਸਿੱਖ ਰਹਿਤ ਮਰਯਾਦਾ ਪੂਰਨ ਰੂਪ ਵਿੱਚ ਲਗਭਗ 14 ਸਾਲ ਬਾਅਦ ਤਿਆਰ ਹੋਈ। ਇਹ ਰਹਿਤ ਮਰਯਾਦਾ ਸਮੁੱਚੇ ਪੰਥ ਦੀ ਹੈ। ਇਸ ਵਿੱਚ ਕੋਈ ਸੁਸਾਇਟੀ, ਕੋਈ ਕਮੇਟੀ, ਜੱਥਾ ਜਾਂ ਸੰਤ-ਮਹਾਂਪੁਰਖ ਘਾਟ ਵਾਧ ਕਰਨ ਦਾ ਅਧਿਕਾਰੀ ਨਹੀਂ ਹੈ। ਹਰ ਨਿਯਮ ਬਹੁਤ ਹੀ ਸੋਚ-ਵਿਚਾਰ ਕੇ ਬਣਾਇਆ ਗਿਆ ਹੈ। ਫਿਰ ਵੀ, ਜੇਕਰ ਕਦੇ ਕੋਈ ਤਬਦੀਲੀ ਕਰਨ ਦੀ ਲੋੜ ਪਵੇ ਤਾਂ ਸਮੁੱਚਾ ਪੰਥ ਹੀ ਵਿਚਾਰ ਕਰਨ ਉਪਰੰਤ ਤਬਦੀਲੀ ਕਰ ਸਕਦਾ ਹੈ।

ਘੱਟ ਗਿਣਤੀ, ਬੇਸਹਾਰਾ, ਲਾਚਾਰ ’ਤੇ ਹੁੰਦੇ ਜ਼ੁਲਮ ਲਈ ਅੱਗੇ ਆਉਣਾ ਹੀ ਇਨਸਾਨੀਅਤ

0

ਘੱਟ ਗਿਣਤੀ, ਬੇਸਹਾਰਾ, ਲਾਚਾਰ ’ਤੇ ਹੁੰਦੇ ਜ਼ੁਲਮ ਲਈ ਅੱਗੇ ਆਉਣਾ ਹੀ ਇਨਸਾਨੀਅਤ

ਕਿਰਪਾਲ ਸਿੰਘ ਬਠਿੰਡਾ 98554-80797

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਭਾਵੇਂ ਕੋਈ ਵੀ ਹੋਵੇ, ਧਰਮ ਦੇ ਅਸਲੀ ਅਰਥ ਸਮਝਣ ਤੋਂ ਅਸਮਰੱਥ ਕੱਟੜਪੰਥੀਆਂ ਦੀ ਬਹੁਤਾਤ ਵਸੋਂ ਵਾਲੇ ਦੇਸ਼ਾਂ ਵਿੱਚ ਧਾਰਮਿਕ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਹਮੇਸ਼ਾਂ ਡਰ ਦੇ ਸਾਏ ਹੇਠ ਆਪਣੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ, ਪਰ ਜਿਸ ਦੇਸ਼ ਦੀ ਹਾਕਮ ਜਮਾਤ; ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਅਸਮਰੱਥ ਰਹੀ ਹੋਵੇ; ਆਰਥਿਕ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਸਮੇਤ ਹਰ ਪਹਿਲੂ ’ਤੇ ਫੇਲ੍ਹ ਹੋ ਚੁੱਕੀ ਹੋਵੇ ਉਹ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਜਵਾਬਦੇਹੀ ਤੋਂ ਬਚਣ ਲਈ ਕੋਈ ਐਸਾ ਮੁੱਦਾ ਖੜ੍ਹਾ ਕਰ ਦਿੰਦੀ ਹੈ, ਜਿਸ ਨਾਲ ਧਰਮ ਦੇ ਆਧਾਰ ’ਤੇ ਸਮਾਜ ’ਚ ਵੰਡੀਆਂ ਪੈ ਜਾਂਦੀਆਂ ਹਨ। ਸਰਕਾਰੀ ਧਿਰ ਨੂੰ ਸਮਾਜ ਦਾ ਧਰਮ ਆਧਾਰਤ ਵੰਡੇ ਜਾਣ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਬਹੁ ਗਿਣਤੀ ਦੇ ਲੋਕ ਸਰਕਾਰੀ ਧਿਰ ਨੂੰ ਆਪਣੇ ਧਰਮ ਦੇ ਰਾਖੇ ਸਮਝ ਲੈਂਦੇ ਹਨ ਤੇ ਆਪਣੇ ਲਈ ਰੁਜ਼ਗਾਰ, ਸਿੱਖਿਆ, ਸਿਹਤ ਆਦਿਕ ਸਹੂਲਤਾਂ, ਜ਼ਰੂਰੀ ਵਸਤਾਂ ਦੀ ਮਹਿੰਗਾਈ ਘਟਾਉਣ, ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਮੁਹੱਈਆ ਕਰਵਾਉਣ ਦੀਆਂ ਅਹਿਮ ਤੇ ਜਾਇਜ਼ ਮੰਗਾਂ ਨੂੰ ਭੁੱਲ ਕੇ ਹਾਕਮ ਜਮਾਤ ਦੇ ਹੱਕ ਵਿੱਚ ਖੜ੍ਹੇ ਹੋ ਜਾਂਦੇ ਹਨ। ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਵੀ ਆਪਣੀਆਂ ਸਮਾਜਿਕ ਮੰਗਾਂ ਨੂੰ ਪਿੱਛੇ ਛੱਡ ਕੇ ਆਪਣਾ ਵਜੂਦ ਬਚਾਉਣ ਲਈ ਧਾਰਮਿਕ ਲੜਾਈ ਲੜਨ ਲਈ ਮਜਬੂਰ ਹੋਣਾ ਪੈਂਦਾ ਹੈ। ਮੌਜੂਦਾ ਲੋਕਤੰਤਰ ਵਿੱਚ ਘੱਟ ਗਿਣਤੀ ਫਿਰਕੇ ਦੀ ਤਾਂ ਪਹਿਲਾਂ ਹੀ ਕੋਈ ਦਾਲ ਨਹੀਂ ਗਲਦੀ ਪਰ ਸੱਤਾਧਾਰੀ ਪਾਰਟੀ ਸਾਮ, ਦਾਮ, ਦੰਡ, ਭੇਦ ਆਦਿਕ ਸਾਧਨਾਂ ਨਾਲ ਘੱਟ ਗਿਣਤੀ ਫਿਰਕੇ ਦੇ ਲੋਕਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਵਿੱਚੋਂ ਵੀ ਕਈਆਂ ਨੂੰ ਆਪਣੇ ਕੁਹਾੜੇ ਦਾ ਦਸਤਾ ਬਣਾ ਕੇ (ਭਾਵ ਉਨ੍ਹਾਂ ਤੋਂ ਆਪਣੀ ਬੋਲੀ ਬੁਲਵਾ ਕੇ) ਉਨ੍ਹਾਂ ਦੇ ਹੀ ਭਾਈਚਾਰੇ ਦਾ ਘਾਣ ਕਰਨ ਲਈ ਵਰਤਦੇ ਹਨ।

ਭਾਰਤ ਦੀ ਧਾਰਮਿਕ ਬਹੁ ਗਿਣਤੀ ਦੇ ਪੁਜਾਰੀ ਵਰਗ ਨੇ ਆਪਣੀ ਲੁੱਟ ਕਾਇਮ ਰੱਖਣ ਲਈ ਸਮਾਜ ਨੂੰ ਜਾਤ-ਪਾਤ ਅਤੇ ਛੂਆ-ਛਾਤ ਦੇ ਭਰਮ ਵਿੱਚ ਫਸਾ ਕੇ ਸਮਾਜਿਕ ਵੰਡੀਆਂ ਰਾਹੀਂ ਬੇਹੱਦ ਕਮਜ਼ੋਰ ਕਰ ਦਿੱਤਾ। ਸਮਾਜ ਵਿੱਚ ਵੰਡੀਆਂ ਪੈਣ ਸਦਕਾ ਕੌਮੀ ਤਾਕਤ ਕਮਜ਼ੋਰ ਹੋਣ ਦਾ ਹੀ ਸਿੱਟਾ ਸੀ ਕਿ ਮਹਿਮੂਦ ਗਜ਼ਨਵੀ ਨੇ ਸੰਨ 1001 ਤੋਂ 1030 ਤੱਕ ਭਾਰਤ ’ਤੇ 17 ਹਮਲੇ ਕੀਤੇ ਅਤੇ ਹਰ ਵਾਰ ਇੱਥੋਂ ਦਾ ਧਨ ਦੌਲਤ ਅਤੇ ਇੱਜ਼ਤ ਆਬਰੂ ਲੁੱਟ ਕੇ ਬੜੇ ਆਰਾਮ ਨਾਲ ਵਾਪਸ ਚਲਾ ਜਾਂਦਾ ਸੀ। ਇੱਥੋਂ ਤੱਕ ਕਿ ਕਹੇ ਜਾਂਦੇ ਸਰਬ ਸ਼ਕਤੀਮਾਨ ਦੇਵਤਿਆਂ ਦੇ ਮੰਦਿਰ ਵੀ ਲੁੱਟ ਕੇ ਫ਼ਨਾਹ ਕਰ ਜਾਂਦਾ ਸੀ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ’ਤੇ ਸੋਮਨਾਥ ਦੇ ਜਗਤ ਪ੍ਰਸਿੱਧ ਮੰਦਿਰ ਦਾ ਨਾਮ ਸ਼ਾਮਲ ਹੈ, ਜਿਸ ਨੂੰ ਮਾਰਚ 1024 ਵਿੱਚ ਲੁੱਟ ਕੇ ਮੰਦਿਰ ਸਮੇਤ ਸ਼ਿਵ ਜੀ ਦੀ ਮੂਰਤੀ ਨੂੰ ਵੀ ਚਕਨਾਚੂਰ ਕਰ ਦਿੱਤਾ। ਇਸ ਤੋਂ ਬਾਅਦ ਅਫ਼ਗਾਨਸਤਾਨ ਦੇ ਅਨੇਕਾਂ ਧਾੜਵੀਆਂ ਨੇ ਉੱਠ ਕੇ ਭਾਰਤ ’ਤੇ ਹਮਲੇ ਕੀਤੇ ਤੇ ਇੱਥੋਂ ਧਨ ਦੌਲਤ ਅਤੇ ਇੱਜ਼ਤ ਆਬਰੂ ਦੀ ਲੁੱਟਮਾਰ ਕਰਕੇ ਵਾਪਸ ਚਲੇ ਜਾਂਦੇ ਸਨ ਅਤੇ ਕਈ ਇੱਥੇ ਹੀ ਆਪਣਾ ਸਥਾਈ ਰਾਜ ਸਥਾਪਤ ਕਰਨ ਦੀ ਮਨਸ਼ਾ ਨਾਲ ਰਾਜ ਕਰਨ ਲੱਗ ਪਏ। ਭਾਰਤ ਨੂੰ ਗੁਲਾਮ ਬਣਾ ਕੇ ਰਾਜ ਕਰਨ ਵਾਲਿਆਂ ਵਿੱਚ ਮੁਹੰਮਦ ਗੌਰੀ ਕੋਲ ਵਿਕਿਆ ਕੁਤਬਦੀਨ ਐਬਕ ਦਾ ਨਾਮ ਵੀ ਸ਼ਾਮਲ ਹੈ। ਬਾਬਰ ਨੇ 1521 ਈ: (ਸੰਮਤ 1578) ਵਿੱਚ ਸੈਦਪੁਰ (ਐਮਨਾਬਾਦ) ਫ਼ਤਹਿ ਕੀਤਾ ਅਤੇ 1526 ਵਿੱਚ ਦਿੱਲੀ ’ਤੇ ਕਬਜ਼ਾ ਕਰਕੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖਣ ਵਿੱਚ ਸਫਲ ਰਿਹਾ।  ਸੰਨ 1540 ਈ: (ਸੰਮਤ 1597) ਤੋਂ 1545 ਤੱਕ ਸ਼ੇਰ ਸ਼ਾਹ ਸੂਰੀ ਅਤੇ 1545 ਤੋਂ 1554 ਤੱਕ ਇਸਲਾਮ ਸ਼ਾਹ ਸੂਰੀ ਦੇ ਥੋੜ੍ਹੇ ਜਿਹੇ ਸਮੇਂ ਨੂੰ ਛੱਡ ਕੇ ਬਾਕੀ 1857 ਤੱਕ ਮੁਗਲ ਰਾਜ ਰਿਹਾ। ਵਿਦੇਸ਼ੀ ਧਾੜਵੀਆਂ ਨੂੰ ਜੇ ਕਿਸੇ ਧਾਰਮਿਕ ਸ਼ਖ਼ਸੀਅਤ ਨੇ ਵੰਗਾਰਿਆ ਤਾਂ ਉਹ ਕੇਵਲ ਗੁਰੂ ਨਾਨਕ ਸਾਹਿਬ ਜੀ ਸਨ, ਜਿਨ੍ਹਾਂ ਨੇ ਬਾਬਰ ਨੂੰ ਜ਼ਾਬਰ ਕਹਿ ਕੇ ਦਲੇਰੀ ਨਾਲ ਵੰਗਾਰਿਆ। ਗੁਰਬਾਣੀ ਵਿੱਚ ਵੀ ਇਸ ਦਲੇਰਾਨਾ ਆਵਾਜ਼ ਦੇ ਪ੍ਰਮਾਣ ਮਿਲਦੇ ਹਨ; ਜਿਵੇਂ: ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ !॥ (ਮ: ੧/ ੭੨੩), ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮) ਆਦਿ। ਇਨ੍ਹਾਂ ਮੁਗਲਾਂ ਵਿੱਚੋਂ ਖਾਸ ਕਰ ਔਰੰਗਜ਼ੇਬ ਨੇ ਮੁਸਲਮਾਨਾਂ ਵਿੱਚ ਚੰਗਾ ਹਾਕਮ ਬਣਨ ਲਈ ਹਿੰਦੂਆਂ ’ਤੇ ਅਨੇਕਾਂ ਜੁਲਮ ਢਾਹੇ ਤੇ ਉਨ੍ਹਾਂ ਦੇ ਤਿਲਕ ਜੰਞੂ ਜ਼ਬਰੀ ਲੁਹਾ ਕੇ ਮੁਸਲਮਾਨ ਬਣਾਇਆ। ਇਸ ਜ਼ਬਰ ਵਿਰੁੱਧ, ਜਦੋਂ ਕੋਈ ਵੀ ਹਿੰਦੂਆਂ ਦੀ ਬਾਂਹ ਫੜ੍ਹਨ ਵਾਲਾ ਨਾ ਰਿਹਾ ਉਸ ਸਮੇਂ ਲੋਕਾਂ ਦੀ ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਲਈ ਨਾਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦੇ ਕੇ ਹਿੰਦੂ ਧਰਮ ਦੇ ਤਿਲਕ ਜੰਞੂ ਨੂੰ ਬਚਾਇਆ ਭਾਵੇਂ ਕਿ ਕੁੱਲ 10 ਸਾਲ ਦੀ ਉਮਰ ’ਚ  ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਪ ਇਹ ਜਨੇਊ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ। ਗੁਰੂ ਸਾਹਿਬਾਨ ਦੀ ਸੰਸਾਰ ਨੂੰ ਮਹਾਨ ਦੇਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਰਬ ਸਾਂਝੀਵਾਲਤਾ ਦੇ ਉਪਦੇਸ਼ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥  (ਮ: ੧/੧੫),  ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਮ: ੫/੯੭), ਜਾਤਿ ਕਾ ਗਰਬੁ ਨ ਕਰੀਅਹੁ ਕੋਈ॥  ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥੧॥  ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ॥  ਇਸੁ ਗਰਬ ਤੇ, ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥  ਚਾਰੇ ਵਰਨ ਆਖੈ ਸਭੁ ਕੋਈ॥  ਬ੍ਰਹਮੁ ਬਿੰਦ ਤੇ, ਸਭ ਓਪਤਿ ਹੋਈ ॥੨॥  ਮਾਟੀ ਏਕ ਸਗਲ ਸੰਸਾਰਾ॥  ਬਹੁ ਬਿਧਿ ਭਾਂਡੇ ਘੜੈ ਕੁਮ੍ਾਰਾ ॥੩॥ (ਮ ੩/ ੧੧੨੮), ਨਾ ਹਮ ਹਿੰਦੂ; ਨ ਮੁਸਲਮਾਨ॥  ਅਲਹ ਰਾਮ ਕੇ ਪਿੰਡੁ ਪਰਾਨ॥ (ਮ: ੫/੧੧੩੬), ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ, ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (ਮ: ੯/੧੪੨੭) ਆਦਿ ਵਚਨਾਂ ’ਤੇ ਪਹਿਰਾ ਦਿੰਦਿਆਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸੰਨ 1675 ’ਚ ਸ਼ਹੀਦੀ ਦੇ ਕੇ ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਇੱਕ ਐਸੀ ਮਿਸਾਲ ਪੇਸ਼ ਕੀਤੀ, ਜੋ ਪੂਰੀ ਦੁਨੀਆਂ ਵਿੱਚ ਅੱਜ ਤੱਕ ਹੋਰ ਕਿਧਰੇ ਨਹੀਂ ਮਿਲਦੀ।

ਈਸਟ ਇੰਡੀਆ ਕੰਪਨੀ 1757 ਵਿੱਚ ਭਾਰਤ ਆਈ ਸੀ ਅਤੇ ਹੌਲੀ ਹੌਲੀ ਇਸ ਨੇ ਪੂਰੇ ਭਾਰਤ ’ਤੇ ਕਬਜ਼ਾ ਕਰ ਲਿਆ, ਜੋ 1947 ਤੱਕ ਕਾਇਮ ਰਿਹਾ। ਇਸ ਨੂੰ ਅੰਗਰੇਜ਼ ਰਾਜ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸੇ ਸਮੇਂ ਦੌਰਾਨ 1799 ਵਿੱਚ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਕੇ ਸਿੱਖ ਰਾਜ ਸਥਾਪਤ ਕੀਤਾ, ਜੋ ਸੁਤੰਤਰ ਸਿੱਖ ਮਿਸਲਾਂ ਦੇ ਖ਼ਾਲਸਾਈ ਸਿਧਾਂਤਾਂ ’ਤੇ ਆਧਾਰਿਤ ਸੀ। ਖ਼ਾਲਸਾ ਰਾਜ ’ਚ ਭਾਰਤ ਤੇ ਪਾਕਿਸਤਾਨ ਦੇ ਕਸ਼ਮੀਰ ਅਤੇ ਪੰਜਾਬ ਤੋਂ ਇਲਾਵਾ ਜੰਮੂ, ਪਿਸ਼ਾਵਰ, ਹਿਮਾਚਲ ਪ੍ਰਦੇਸ਼, ਤਿੱਬਤ ਆਦਿ ਹਿੱਸੇ ਸ਼ਾਮਲ ਸਨ। ਡੋਗਰਿਆਂ ਦੀ ਗਦਾਰੀ ਕਾਰਨ ਸਿੱਖ ਰਾਜ 1849 ਵਿੱਚ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪਿੱਛੇ ਜਿਹੇ ਆਏ ਅੰਤਰਾਸ਼ਟਰੀ ਸਰਵੇਖਣ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਵਿੱਚ ਹੁਣ ਤੱਕ ਹੋਏ ਰਾਜਿਆਂ ਵਿੱਚੋਂ ਸਭ ਤੋਂ ਵਧੀਆ ਰਾਜਾ ਐਲਾਨਿਆ ਗਿਆ ਹੈ ਜਿਸ ਦੇ ਰਾਜ ਦੌਰਾਨ ਹਿੰਦੂ ਮੁਸਲਮਾਨ ਸਿੱਖ ਆਪਸ ਵਿੱਚ ਭਾਈਚਾਰਕ ਸਾਂਝੀਵਾਲਤਾ ਅਤੇ ਸਦਭਾਵਨਾ ਦੇ ਮਹੌਲ ਵਿੱਚ ਪੂਰਨ ਅਜ਼ਾਦੀ ਨਾਲ ਰਹੇ ਸਨ। ਪੂਰੇ ਰਾਜ ਦੌਰਾਨ ਨਾ ਕੋਈ ਫਿਰਕੂ ਦੰਗੇ ਹੋਏ, ਨਾ ਕੋਈ ਵੱਡਾ ਜੁਰਮ ਹੋਇਆ ਅਤੇ ਨਾ ਹੀ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਿਤਵੇ ਧਾਰਮਿਕ ਆਜ਼ਾਦੀ ਅਤੇ ਸਰਬ ਸਾਂਝੀਵਾਲਤਾ ਉਪਦੇਸ਼ਾਂ ’ਤੇ ਪੂਰਾ ਉੱਤਰਨ ਵਾਲਾ ਰਾਜ ਪ੍ਰਬੰਧ ਕਾਇਮ ਸੀ।

1947 ’ਚ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਆਜ਼ਾਦ ਹੋ ਗਿਆ ਪਰ ਅਸਲ ਵਿੱਚ ਆਰ. ਐੱਸ.ਐੱਸ. ਅਤੇ ਮੁਹੰਮਦ ਅਲੀ ਜਿਨਾਹ ਦੀਆਂ ਫਿਰਕੂ ਨੀਤੀਆਂ ਕਾਰਨ 10 ਲੱਖ ਬੇਕਸੂਰ ਹਿੰਦੂ-ਮੁਸਲਮਾਨ-ਸਿੱਖਾਂ ਦੇ ਸਮੂਹਿਕ ਕਤਲੇਆਮ ਔਰਤਾਂ ਦੀ ਬੇਪੱਤੀ ਤੇ ਲੱਖਾਂ ਨੂੰ ਆਪਣੇ ਵਸਦੇ-ਰਸਦੇ ਘਰ ਘਾਟ ਛੱਡ ਕੇ ਰਿਫੂਜੀ ਕੈਂਪਾਂ ਵਿੱਚ ਰਹਿਣ ਪਿਆ। ਪੂਰੇ ਭਾਰਤ ਵਿੱਚ ਅਬਾਦੀ 2% ਹੋਣ ਦੇ ਬਾਵਜੂਦ ਆਜ਼ਾਦੀ ਦੀ ਲਹਿਰ ਵਿੱਚ 80% ਹਿੱਸਾ ਪਾਉਣ ਵਾਲੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਇਸ ਵੰਡ ਦੌਰਾਨ ਹੋਇਆ। ਜਾਨੀ ਮਾਲੀ ਨੁਕਸਾਨ ਤੋਂ ਇਲਾਵਾ ਸਿੱਖਾਂ ਨੂੰ ਜਾਨ ਤੋਂ ਪਿਆਰੇ ਬਹੁਤ ਹੀ ਇਤਿਹਾਸਕ ਮਹਾਨਤਾ ਵਾਲੇ ਗੁਰਧਾਮਾਂ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਉਨ੍ਹਾਂ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਅਸਥਾਨ ਅਤੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਤੋਂ ਵਿਛੜਨਾ ਪਿਆ। ਇਸ ਤੋਂ ਬਾਅਦ ਸਿੱਖ ਰਾਜ ਹੇਠਲੀ ਧਰਤੀ ਨੂੰ ਵੰਡ ਦਰ ਵੰਡ ਕਾਰਨ ਲੀਰੋ ਲੀਰ ਕਰ ਕੇ ਰੱਖ ਦਿੱਤਾ। ਸਿੱਖਾਂ ਪਾਸ ਐਸੀ ਕੋਈ ਥਾਂ ਨਹੀਂ ਰਹੀ, ਜਿਸ ਨੂੰ ਇਹ ਆਪਣੀ ਕਹਿ ਕੇ ਇਸ ’ਤੇ ਮਾਣ ਕਰ ਸਕਣ। ਹੁਣ ਸਿੱਖ ਭਾਵੇਂ ਭਾਰਤ ਵਿੱਚ ਜ਼ਿਆਦਾ ਹਨ ਅਤੇ ਪਾਕਿਸਤਾਨ, ਅਫਗਾਨਸਤਾਨ ਵਿੱਚ ਘੱਟ, ਪਰ ਹਰ ਦੇਸ਼ ਵਿੱਚ ਘੱਟ ਗਿਣਤੀ ਹੋਣ ਕਰਕੇ ਸਭ ਤੋਂ ਵੱਧ ਪੀੜਤ ਹਨ।

ਭਾਰਤ, ਜਿਸ ਨੂੰ ਮੁਸਲਮਾਨਾਂ ਤੇ ਅੰਗਰੇਜ਼ਾਂ ਦੀ 9 ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਕਤੀ ਦਿਵਾਈ, ਹਿੰਦੂਆਂ ਦੀ ਧਾਰਮਿਕ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ, ਇੱਥੋਂ ਦੀ ਧਨ ਦੌਲਤ ਤੇ ਇੱਜ਼ਤ ਲੁੱਟਣ ਵਾਲੇ ਵਿਦੇਸ਼ੀ ਧਾੜਵੀਆਂ ਨਾਲ ਯੁੱਧ ਕੀਤੇ ਤਾਂ ਜੋ ਕਾਬਲ ਦੇ ਬਾਜ਼ਾਰਾਂ ਵਿੱਚ ਵਿਕਣ ਜਾ ਰਹੀਆਂ ਅਬਲਾ ਔਰਤਾਂ ਨੂੰ ਛੁਡਵਾ ਕੇ ਇੱਜ਼ਤ ਸਤਿਕਾਰ ਨਾਲ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਸਕੇ; ਪਰ ਅਜੌਕੇ ਭਾਰਤ ਵਿੱਚ ਸਿੱਖਾਂ ਦਾ ਇਹ ਹਾਲ ਹੈ ਕਿ ਸੰਨ 1984 ’ਚ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ’ਤੇ ਫ਼ੌਜੀ ਹਮਲਾ ਕੀਤਾ ਗਿਆ ਤੇ ਸਰਕਾਰੀ ਸ਼ਹਿ ਪ੍ਰਾਪਤ ਫਿਰਕੂ ਹਜੂਮ ਨੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ਵਿੱਚ 40,000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ, ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ, ਜਾਇਦਾਦਾਂ ਸਾੜ ਦਿੱਤੀਆਂ। ਸਭ ਤੋਂ ਵੱਧ ਨੁਕਸਾਨ ਉਨ੍ਹਾਂ ਸੂਬਿਆਂ ਵਿੱਚ ਹੋਇਆ ਜਿੱਥੇ ਕਾਂਗਰਸ ਦੀ ਸਰਕਾਰ ਸੀ ਇਸ ਤੋਂ ਸਪਸ਼ਟ ਹੈ ਕਿ ਸਿੱਖਾਂ ਦਾ ਕਤਲੇਆਮ ਸਰਕਾਰੀ ਸਰਪ੍ਰਸਤੀ ਹੇਠ ਹੋਇਆ।

ਸਿੱਖੀ ਦੇ ਗੜ੍ਹ ਪੰਜਾਬ ਵਿੱਚ ਵੀ 1984 ਤੋਂ 1995 ਤੱਕ ਚੱਲੀ ਸਰਕਾਰੀ ਦਹਿਸ਼ਤਗਰਦੀ ਹੇਠ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਤਸੀਹੇ ਦੇ ਕੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਨ੍ਹਾਂ ਦੇ ਸਸਕਾਰ ਕਰ ਦਿੱਤੇ ਜਾਂ ਦਰਿਆਵਂ ਵਿੱਚ ਰੋੜ ਦਿੱਤੇ ਗਏ। ਅੱਜ ਤੱਕ ਉਨ੍ਹਾਂ ਦੇ ਮੌਤ ਸਰਟੀਫਿਕੇਟ ਵੀ ਨਹੀਂ ਪ੍ਰਾਪਤ ਹੋਏ ਅਤੇ ਨਾ ਹੀ ਮੌਤ ਤੋਂ ਬਾਅਦ ਧਾਰਮਿਕ ਰਸਮਾਂ ਨਿਭਾਈਆਂ ਜਾ ਸਕੀਆਂ ਕਿਉਂਕਿ ਉਨ੍ਹਾਂ ਦੇ ਪਰਿਵਾਰ ਕੋਲ ਉਨ੍ਹਾਂ ਦੇ ਪੁੱਤਰ ਮਾਰੇ ਜਾਣ ਜਾਂ ਭਗੋੜੇ ਹੋਣ ਬਾਰੇ ਜਾਣਕਾਰੀ ਨਹੀਂ। ਸਿਤਮ ਜ਼ਰੀਫ਼ੀ ਦੀ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰ ਦੇਸ਼ ਅਖਵਾਉਂਦੇ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਦੇ ਇੱਕਾ ਦੁੱਕਾ ਦੋਸ਼ੀਆਂ ਨੂੰ ਛੱਡ ਕੇ ਬਾਕੀਆਂ ਨੂੰ ਅੱਜ ਤੱਕ ਕੋਈ ਵੱਡੀ ਸਜ਼ਾ ਵੀ ਨਹੀਂ ਮਿਲੀ ਸਗੋਂ ਉਨ੍ਹਾਂ ਵਿੱਚੋਂ ਬਹੁਤੇ ਤਾਂ ਸਰਕਾਰੀ ਅਹੁੱਦਿਆਂ ’ਤੇ ਬੈਠੇ ਅਨੰਦ ਮਾਣ ਰਹੇ ਹਨ। ਯਹੂਦੀਆਂ ਦੀ ਕੀਤੀ ਨਸਲਘਾਤ ਪਿੱਛੋਂ 1984 ਵਿੱਚ ਸਿੱਖਾਂ ਦੀ ਨਸਲਘਾਤ ਦੁਨੀਆਂ ਦੇ ਇਤਿਹਾਸ ਵਿੱਚ ਦੂਜੀ ਵੱਡੀ ਘਟਨਾ ਹੈ।

ਕਾਂਗਰਸ ਨੂੰ ਸਿੱਖਾਂ ਦੇ ਦੁਸ਼ਮਣ ਵਜੋਂ ਗਰਦਾਨ ਕੇ ਸਿੱਖਾਂ ਦੀ ਨੁਮਾਇੰਦਾ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਰ ਪਹਿਲੂ ’ਤੇ ਪੰਜਾਬ, ਪੰਜਾਬੀ ਅਤੇ ਸਿੱਖ ਦੀਆਂ ਮੰਗਾਂ ਦਾ ਵਿਰੋਧ ਕਰਨ ਵਾਲੀ ਜਨਸੰਘ/ਭਾਜਪਾ ਨਾਲ ਗੱਠਜੋੜ ਕਰ ਲਿਆ ਅਤੇ ਗੱਲੀਂ ਬਾਤੀਂ ਦੋਵੇਂ ਪਾਰਟੀਆਂ ਇਸ ਗੱਠਜੋੜ ਨੂੰ ਹਿੰਦੂ-ਸਿੱਖ ਏਕਤਾ ਦਾ ਨਾਂ ਦਿੰਦੇ ਰਹੇ ਭਾਵੇਂ ਕਿ ਕੇਂਦਰ ਵਿੱਚ ਭਾਜਪਾ ਸਰਕਾਰਾਂ ਆਉਣ ਦੇ ਬਾਵਜੂਦ ਵੀ ਪੰਜਾਬ ਦੀਆਂ ਜਾਇਜ਼ ਮੰਗਾਂ, ਜਿਨ੍ਹਾਂ ਲਈ ਅਕਾਲੀ ਮੋਰਚੇ ਲਾਉਂਦੇ ਰਹੇ; ਜਿਵੇਂ ਕਿ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਸੂਬੇ ਨੂੰ ਦੇਣੇ, ਪੰਜਾਬ ਤੋਂ ਖੋਹੇ ਨਹਿਰੀ ਪਾਣੀ ਦੀ ਕੀਮਤ ਲੈਣੀ, ਪੂਰੇ ਭਾਰਤ ਦੇ ਗੁਰਦੁਆਰਿਆਂ ਨੂੰ ਇੱਕ ਪ੍ਰਬੰਧ ਹੇਠ ਲਿਆਉਣਾ, ਅਨੰਦ ਮੈਰਿਜ ਐਕਟ ਪਾਸ ਕਰਵਾਉਣਾ, ਅਨੰਦਪੁਰ ਸਾਹਿਬ ਦਾ ਮਤਾ ਆਦਿ ਕੁਝ ਵੀ ਲਾਗੂ ਨਾ ਕਰਾ ਸਕੇ ਸਗੋਂ ਭਾਜਪਾ ਸਰਕਾਰਾਂ ਵਾਲੇ ਸੂਬੇ ਉੱਤਰਾਖੰਡ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹਰਿਦੁਆਰ ਦਾ ਗੁਰਦੁਆਰਾ ਗਿਆਨ ਗੋਦੜੀ ਅਤੇ ਉਡੀਸਾ ਵਿੱਚ ਜਗੰਨਾਥਪੁਰੀ ਵਿਖੇ ਮੰਗੂ ਮੱਠ ਆਦਿ ਇਤਿਹਾਸਕ ਗੁਰਦੁਆਰੇ ਢਹਾ ਕੇ ਨਿਸ਼ਾਨ ਵੀ ਮਿਟਾ ਦਿੱਤੇ ਗਏ। ਗੁਜਰਾਤ ਦੇ ਕੱਛ ਖੇਤਰ, ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਅਤੇ ਮੱਧ ਪ੍ਰਦੇਸ਼ ਵਿੱਚੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ। ਭਾਜਪਾ ਦੀ ਯੋਗੀ ਸਰਕਾਰ; ਯੂ.ਪੀ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢ ਰਹੇ ਸਿੱਖ ਆਗੂਆਂ ’ਤੇ ਕੇਸ ਦਰਜ ਕਰ ਕੇ ਦੱਸ ਚੁੱਕੀ ਹੈ ਕਿ ਭਰਤ ਵਿੱਚ ਸਿੱਖਾਂ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਦੀ ਵੀ ਆਗਿਆ ਨਹੀਂ ਹੈ। ਜਦ ਤੱਕ ਭਾਜਪਾ ਨੂੰ ਅਕਾਲੀਆਂ ਦੀ ਲੋੜ ਸੀ ਤਦ ਤੱਕ ਅਕਾਲੀਆਂ ਨੂੰ ਵਰਤਿਆ ਗਿਆ, ਪਰ ਹੁਣ ਭਾਜਪਾ ਮਜਬੂਤ ਅਤੇ ਅਕਾਲੀ ਦਲ ਕਮਜ਼ੋਰ ਹੋਇਆ ਵੇਖ ਪਹਿਲਾਂ ਹਰਿਆਣਾ ਵਿਧਾਨ ਸਭਾ ਵਿੱਚ ਅਤੇ ਹੁਣ ਦਿੱਲੀ ਦੀਆਂ ਚੋਣਾਂ ਵਿੱਚ ਅਕਾਲੀਆਂ ਨੂੰ ਕੋਈ ਵੀ ਸੀਟ ਦੇਣਾ ਉਚਿਤ ਨਾ ਸਮਝਿਆ।

 ਪੰਥਕ ਅਖਵਾਉਂਦੇ ਅਕਾਲੀ ਦਲ ਦੀ ਹਾਲਤ ਐਸੀ ਹੋ ਗਈ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਦੁਆਰਾ ਸਿੱਖਾਂ ਦੇ ਘਰ-ਘਾਟ ਢਾਹੇ ਜਾਣ ’ਤੇ, ਮੰਗੂ ਮੱਠ ਢਾਹੇ ਜਾਣ ’ਤੇ, ਯੂ. ਪੀ. ’ਚ ਨਗਰ ਕੀਰਤਨ ਰੋਕੇ ਜਾਣ ’ਤੇ ਜਾਂ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਕੱਢੇ ਗਏ ਨਗਰ ਕੀਰਤਨ ਨੂੰ ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ) ਵੱਲ ਲੈ ਜਾਣ ’ਤੇ ਉਸ ਤਰ੍ਹਾਂ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਤਰ੍ਹਾਂ ਪਾਕਿਸਤਾਨ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਓਥੋਂ ਦੀ ਸਰਕਾਰ ਵਿਰੁਧ ਬੋਲਿਆ ਜਾਂਦਾ ਹੈ। ਇਸ ਤੋਂ ਇਹੀ ਸਾਫ਼ ਹੁੰਦਾ ਹੈ ਕਿ ਸਿੱਖ ਹਿੱਤਾਂ ਨਾਲੋਂ ਇਨ੍ਹਾਂ ਨੂੰ ਕੁਰਸੀ ਮੋਹ ਵੱਧ ਪਿਆਰਾ ਹੈ।

ਜਿਵੇਂ ਕਾਂਗਰਸ ਨੇ 1978 ਤੋਂ 1995 ਤੱਕ ਸਿੱਖਾਂ ਨੂੰ ਮੋਹਰਾ (ਅਤਿਵਾਦੀ/ਦੇਸ਼ ਧਰੋਹੀ) ਬਣਾ ਕੇ ਰਾਸ਼ਟਰੀ ਏਕਤਾ ਦੀ ਦੁਹਾਈ ਦਿੱਤੀ ਤੇ ਹਿੰਦੂ ਲੋਕਾਂ ਨੂੰ ਬਰਗਲਾ ਕੇ ਵੋਟ ਲਈ ਉਸੇ ਤਰ੍ਹਾਂ ਅੱਜ ਅਕਾਲੀਆਂ ਨਾਲ ਪਤੀ-ਪਤਨੀ ਸੰਬੰਧ ਰੱਖਣ ਵਾਲੀ ਭਾਜਪਾ; ਮੁਸਲਮਾਨਾਂ ਨੂੰ ਮੋਹਰਾ ਬਣਾ ਕੇ ਹਿੰਦੂ ਲੋਕਾਂ ਨੂੰ ਬਰਗਲਾਉਣ ਦਾ ਯਤਨ ਕਰਦੀ ਪਈ ਹੈ ਅਤੇ ‘ਸਭੇ ਸਾਂਝੀਵਾਲ’ ਸਿਧਾਂਤ ਦੇ ਪੈਰੋਕਾਰ ਅਕਾਲੀ ਆਗੂ; ਇੱਕ ਵੀ ਸ਼ਬਦ ਲਾਚਾਰ ਮੁਸਲਮਾਨਾਂ ਦੇ ਹੱਕ ’ਚ ਬੋਲਣ ਤੋਂ ਡਰਦੇ ਹਨ ਤਾਂ ਜੋ ਕੇਂਦਰ ’ਚ ਵਜ਼ੀਰੀ ਵਜੋਂ ਮਿਲੀ ਇੱਕ ਕੁਰਸੀ ਨਾ ਚਲੀ ਜਾਵੇ।

ਗਿਣੀ ਮਿਥੀ ਸਾਜਿਸ਼ ਹੇਠ ਘੱਟ ਗਿਣਤੀਆਂ ਦੇ ਕਤਲ ਇਸ ਲਈ ਹੋ ਰਹੇ ਹਨ ਕਿਉਂਕਿ ਧਰਮ ਵਿਹੂਣੇ ਅਤੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਆਗੂ ਅਖਵਾਉਣ ਵਾਲੇ ਲੋਕ; ਆਮ ਹਿੰਦੂ ਜਨਤਾ ਵਿੱਚ ਫਿਰਕੂ ਜ਼ਹਿਰ ਕੁੱਟ-ਕੁੱਟ ਕੇ ਭਰ ਰਹੇ ਹਨ।

ਅਨਧਰਮਾਂ ਵਾਲ਼ਿਆਂ ਅਤੇ ਸਿਆਸੀ ਵਿਰੋਧੀਆਂ ਨੂੰ ਭਾਰਤ ਵਿਰੋਧੀ, ਦੇਸ਼ ਧਿਰੋਹੀ, ਦੁਸ਼ਮਣ ਦੇਸ਼ (ਪਾਕਿਸਤਾਨ) ਦੇ ਹੱਥ ਠੋਕੇ ਆਦਿ ਪ੍ਰਚਾਰਿਆ ਜਾ ਰਿਹਾ ਹੈ ਭਾਵੇਂ ਕਿ ਸਾਡਾ ਹੀ ਗੁਆਂਢੀ ਦੇਸ਼ ਚੀਨ ਵੀ ਹਰ ਸਮੇਂ ਭਾਰਤ ਪ੍ਰਤਿ ਬੁਰੀ ਸੋਚ ਰੱਖਦਾ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਦੇਸ਼ ਜਾਂ ਹਰ ਬੰਦੇ ਦੀ ਹਰ ਪੱਖੋਂ ਮਦਦ ਕਰਦਾ ਹੈ, ਪਰ ਫਿਰਕਾ ਪ੍ਰਸਤ ਅਤੇ ਅਖੌਤੀ ਰਾਸ਼ਟਰਵਾਦੀ ਭਾਰਤੀ ਲੀਡਰ; ਪਾਕਿਸਤਾਨ ਅਤੇ ਮੁਸਲਮਾਨਾਂ ਵਿਰੋਧੀ ਹਵਾ ਬਣਾ ਕੇ ਛੇਤੀ ਤੇ ਵੱਧ ਲਾਭ ਲੈਣ ਦੀ ਚਾਹਤ ਵਿੱਚ ਲੱਗੇ ਰਹਿੰਦੇ ਹਨ, ਫਿਰ ਆਪਣੇ ਤੋਂ ਵੱਧ ਤਾਕਤਵਰ ਦੁਸ਼ਮਣ ਚੀਨ ਨਾਲ ਕਿਉਂ ਪੰਗਾ ਲਿਆ ਜਾਵੇ, ਜਿਸ ਬਦਲੇ ਭਾਰਤ ਵਿੱਚ ਕੋਈ ਸਿਆਸੀ ਲਾਭ ਵੀ ਨਾ ਮਿਲਦਾ ਪ੍ਰਤੀਤ ਹੋਵੇ ?

ਸਿੱਖ ਧਰਮ ਇੱਕ ਸਮਾਜਿਕ ਧਰਮ ਹੈ ਭਾਵ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲਾ ਅਤੇ ਉਨ੍ਹਾਂ ਦਾ ਹੱਲ ਕੱਢ ਕੇ ਦੇਣਵਾਲਾ ਧਰਮ ਹੈ।  ਸਮਾਜਿਕ ਅਸਮਾਨਤਾ ਤੇ ਮਨੁੱਖਤਾ ਉੱਤੇ ਹੁੰਦੇ ਜੁਲਮ ਨੂੰ ਸਹਿਣਾ ਸਿੱਖ ਲਈ ਬੁਝਦਿੱਲੀ ਹੈ, ਇਨ੍ਹਾਂ ਹੀ ਸਮਾਜਿਕ ਹੱਕਾਂ ਦੀ ਰਾਖੀ ਕਰਨ ਬਦਲੇ ਫਿਰਕੂ ਅਤੇ ਅਖੌਤੀ ਦੇਸ਼ ਭਗਤਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ (ਸਦਾ ਲੜਦੇ ਰਹਿਣ ਵਾਲੇ) ਨਾਂ ਦਿੱਤਾ ਹੈ।

1984 ਵਿੱਚ ਜਿਸ ਸਮੇਂ ਕਾਂਗਰਸ ਦੇ ਦੁਬਾਰਾ ਜਿੱਤ ਜਾਣ ਦੀ ਵੀ ਉਮੀਦ ਨਹੀਂ ਸੀ, ਪਰ ਸਿੱਖਾਂ ਦੇ ਕਤਲੇਆਮ ਪਿੱਛੋਂ ਤਿੰਨ ਚੌਥਾਈ ਬਹੁਮਤ ਹਾਸਲ ਕਰ ਗਈ ਜੋ ਕਿ ਭਾਰਤ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਹੈ, ਇਸੇ ਤਰ੍ਹਾਂ 2002 ਵਿੱਚ ਗੁਜਰਾਤ ਦੇ ਮੁਸਲਮਾਨਾਂ ਦੇ ਵੱਡੇ ਪੱਧਰ ਦੇ ਹੋਏ ਕਤਲੇਆਮ ਪਿੱਛੋਂ ਨਰਿੰਦਰ ਮੋਦੀ ਇਕ ਮਜਬੂਤ ਆਗੂ ਦੇ ਤੌਰ ’ਤੇ ਉੱਭਰਿਆ ਤੇ ਤਿੰਨ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਨ ਗਿਆ, ਜਿਸ ਦੀ ਬਦੌਲਤ ਕੇਂਦਰ ਵਿੱਚ ਵੀ ਦੂਜੀ ਵਾਰ ਦੋ ਤਿਹਾਈ ਬਹੁਮਤ ਨਾਲ ਪ੍ਰਧਾਨ ਮੰਤਰੀ ਬਣ ਗਿਆ। ਮੋਦੀ ਦੇ ਰਾਜ ਵਿੱਚ ਗਊ ਮਾਸ ਜਾਂ ਚੋਰੀ/ਬੱਚੇ ਚੁੱਕਣ ਦੇ ਕਥਿਤ ਦੋਸ ਬਹਾਨੇ ਮੌਬ ਲਿੰਚਿੰਗ ਰਾਹੀਂ ਬੜੀ ਬੇਰਹਿਮੀ ਨਾਲ ਛੋਟੀ ਜਾਤ ਅਤੇ ਗ਼ੈਰ ਧਰਮਾਂ ਨਾਲ ਸੰਬੰਧਿਤ ਹੋਣ ਵਾਲੇ ਕਤਲਾਂ ਦੀ ਗਿਣਤੀ ਦਿਨੋ ਦਿਨ ਵਧ ਗਈ। ਚਿੰਤਾ ਵਾਲੀ ਗੱਲ ਇਹ ਹੈ ਕਿ ਮੌਬ ਲਿੰਚਿਗ ਤੇ ਹੁਣ ਸੀ.ਏ.ਏ/ਐੱਨ.ਆਰ.ਸੀ./ਐੱਨ.ਪੀ.ਆਰ. ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਮੁਸਲਮਾਨ ਮੁਜਾਹਰਾਕਾਰੀਆਂ ’ਤੇ ਸਰਕਾਰੀ ਤਸ਼ੱਦਦ ਅਤੇ ਕਤਲ ਵੀ ਉਨ੍ਹਾਂ ਸੂਬਿਆਂ ਵਿੱਚ ਹੋ ਰਹੇ ਹਨ, ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ।  ਸੱਤਾਧਾਰੀ ਲੀਡਰਾਂ ਵੱਲੋਂ ਆਏ ਦਿਨ ਮੁਸਲਮਾਨ ਫਿਰਕੇ ਵਿਰੁੱਧ ਕੀਤੀਆਂ ਜਾਂਦੀਆਂ ਟਿਪਣੀਆਂ ਇਹ ਸਿੱਧ ਕਰਦੀਆਂ ਹਨ ਕਿ ਭਾਰਤ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਸਮਾਜਿਕ ਕੰਮ ਕਰਕੇ ਅਗਲੀ ਜਿੱਤ ਹਾਸਲ ਕਰਨ ਦੀ ਬਜਾਇ ਘੱਟ ਗਿਣਤੀਆਂ ਨੂੰ ਮੋਹਰਾ ਬਣਾ ਕੇ ਵੱਧ ਗਿਣਤੀ ਦੀ ਵੋਟ ਹਾਸਲ ਕਰਨਾ, ਆਸਾਨ ਤਰੀਕਾ ਹੈ। ਅੱਜ ਦੇ ਹੁਕਮਰਾਨ ਅਤੇ ਔਰੰਗਜ਼ੇਬ ਦੇ ਅੱਤਿਆਚਾਰਾਂ ਵਿੱਚ ਫਰਕ ਕਰਨਾ ਮੁਸ਼ਕਲ ਹੈ ਭਾਵੇਂ ਕਿ ਇਨ੍ਹਾਂ ਨੂੰ ਅਸੀਂ ਆਪਣੀ ਹੀ ਵੋਟ ਨਾਲ ਚੁਣਦੇ ਹਾਂ।

ਘੱਟ ਗਿਣਤੀਆਂ ਨੂੰ ਅਸਾਨੀ ਨਾਲ ਵਾਰ-ਵਾਰ ਮੋਹਰਾ ਬਣਾ ਕੇ ਸਿਆਸੀ ਲਾਭ ਇਸ ਲਈ ਲਿਆ ਜਾਂਦਾ ਹੈ ਕਿਉਂਕਿ ਘੱਟ ਗਿਣਤੀਆਂ ਦੇ ਸਿਆਸੀ ਆਗੂ ਨਿੱਜੀ ਲਾਲਸਾ ਕਾਰਨ ਆਪਣੀ ਜ਼ਮੀਰ ਵੇਚਣ ਲਈ ਅੱਗੇ ਆ ਜਾਂਦੇ ਹਨ ਅਤੇ ਜਨਤਾ ਫਿਰ ਵੀ ਇਨ੍ਹਾਂ ਨੂੰ ਹੀ ਮੁੜ-ਮੁੜ ਚੁਣਦੀ ਰਹਿੰਦੀ ਹੈ। ਅੱਜ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਨੇ ਕਰਵਾਈ ਭਾਵੇਂ ਕਿ ਸਿਆਸੀ ਗਠਜੋੜ ਅਤੇ ਕਾਨੂੰਨ ਅੰਨ੍ਹਾ ਹੋਣ ਕਾਰਨ ਉਨ੍ਹਾਂ ਨੂੰ ਬਣਦੀ ਸਜ਼ਾ ਨਹੀਂ ਦਿੱਤਾ ਜਾ ਸਕੀ, ਪਰ ਗੁਰਬਾਣੀ ਦਾ ਪਾਠ ਕਰਕੇ ਆਪਣੇ ਆਪ ਨੂੰ ਜਾਗੇ ਹੋਏ ਵਿਅਕਤੀ ਵੀ ਇਹ ਨਿਰਣਾ ਕਰਨਯੋਗ ਨਹੀਂ ਕਿ ਅਜਿਹਾ ਘਿਣੋਨਾ ਕੰਮ ਕੌਣ ਕਰ ਕੇ ਲਾਭ ਉੱਠਾ ਰਿਹਾ ਹੈ, ਇਸ ਨਾਸਮਝੀ ਤੋਂ ਹੋਰ ਅੰਨ੍ਹਾਪਣ ਕੀ ਹੋ ਸਕਦਾ ਹੈ ? ਅਜਿਹੇ ਵਿਅਕਤੀ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛਣ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਿਸ ਨੇ ਕਰਵਾਈ ਹੋ ਸਕਦੀ ਹੈ ? ਜਦ ਅਸੀਂ ਆਪਣੀ ਸ਼ਕਤੀ ਨੂੰ ਇਕੱਠਾ ਨਹੀਂ ਰੱਖ ਸਕਦੇ ਤਾਂ ਸਾਡੇ ਚੁਣੇ ਹੋਏ ਲੀਡਰ, ਸਾਡੀ ਇਸ ਕਮਜ਼ੋਰੀ ਨੂੰ ਸਮਝਦੇ ਹੋਏ ਗੁਰਮਤਿ ਅਨੁਸਾਰੀ ਹਿੱਤਾਂ ਦੀ ਰਾਖੀ ਕਰਨ ਲਈ ਸੰਘਰਸ਼ ਕਰਨ ਦੀ ਬਜਾਇ ਕਿਉਂ ਨਾ ਵਕਤੀ ਗੰਦੀ ਰਾਜਨੀਤੀ ’ਚ ਚੁੱਭੀ ਮਾਰ ਕੇ ਚੰਗੇ ਆਗੂ ਅਖਵਾਉਣ ? ਹਰ ਬੰਦੇ ਨੂੰ ਆਪਣੇ ਲੀਡਰ ਤੋਂ ਪੁੱਛਣਾ ਬਣਦਾ ਹੈ ਕਿ ਭਾਰਤ ਵਿੱਚ ਆਏ ਦਿਨ ਪੈਦਾ ਹੋ ਰਹੇ ਘੱਟ ਗਿਣਤੀਆਂ ’ਤੇ ਸੰਕਟ ਬਾਰੇ ਤੁਹਾਡਾ ਬਹੁ ਗਿਣਤੀ ਵੱਲ ਇੱਕ ਤਰਫ਼ ਝੁਕਾਅ ਕਿਉਂ ਬਣ ਜਾਂਦਾ ਹੈ ਜਾਂ ਇਸ ਬਦਲੇ ਤੁਹਾਨੂੰ ਕੀ ਕੀ ਨਿੱਜੀ ਲਾਭ ਮਿਲ ਰਹੇ ਹਨ ?

ਤਰਾਸਦੀ ਇਹ ਹੈ ਕਿ ਕਾਂਗਰਸ ਵਿੱਚ ਬੈਠੇ ਸਿੱਖ 1984 ਦੇ ਸਿੱਖ ਕਤਲੇਆਮ ਵਿਰੁੱਧ ਜ਼ੁਬਾਨ ਨਹੀਂ ਖੋਲ੍ਹਦੇ ਅਤੇ ਭਾਜਪਾ ਤੇ ਅਕਾਲੀ ਦਲ ਵਿੱਚ ਬੈਠੇ ਸਿੱਖ; ਗੁਜਰਾਤ ’ਚ ਮੁਸਲਮਾਨਾਂ ਦੇ ਕਤਲੇਆਮ, ਮੌਬ ਲਿੰਚਿੰਗ ਅਤੇ ਸੀ.ਏ.ਏ. ਵਿਰੁੱਧ ਪ੍ਰਦਰਸ਼ਨਕਾਰੀਆਂ ’ਤੇ ਤਸ਼ੱਦਦ ਹੋਣ ਬਾਰੇ ਨਹੀਂ ਬੋਲ ਰਹੇ। ਇਨ੍ਹਾਂ ਤੋਂ ਗੁਰਦੁਆਰਾ ਗਿਆਨ ਗੋਦੜੀ, ਮੰਗੂ ਮੱਠ ਢਾਹੇ ਜਾਣ ਵਿਰੁੱਧ ਬੋਲਣ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ ? ਇਹੋ ਹਾਲ ਕੁਝ ਮੁਸਲਮਾਨ ਆਗੂਆਂ ਦਾ ਹੈ। ਘੱਟ ਗਿਣਤੀਆਂ ਦੇ ਰਾਜਨੀਤਕ ਆਗੂਆਂ ਦੀ ਐਸੀ ਬੀਮਾਰ ਮਾਨਸਿਕਤਾ ਹੀ ਬਹੁ ਗਿਣਤੀ ਦੀਆਂ ਪ੍ਰਤੀਨਿਧ ਬਣੀ ਬੈਠੀਆਂ ਪਾਰਟੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ।

ਸੋ ਭਾਵੇਂ ਸੱਤਾਧਾਰੀ ਪਾਰਟੀਆਂ ਘੱਟ ਗਿਣਤੀਆਂ ਦੇ ਆਗੂਆਂ ਨੂੰ ਲਾਲਚ ਦੇ ਕੇ ਜਾਂ ਡਰਾ-ਧਮਕਾ ਕੇ ਮੂੰਹ ਬੰਦ ਕਰਵਾਉਣ ’ਚ ਕਾਮਯਾਬ ਹੋ ਜਾਂਦੀਆਂ ਹਨ ਪਰ ਇਸ ਵਾਰ ਚੰਗੀ ਗੱਲ ਇਹ ਹੈ ਕਿ ਭਾਰਤ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ ਅੱਜ ਵਿਦਿਆਰਥੀ, ਸੁਹਿਰਦ ਬਹੁ ਗਿਣਤੀ, ਫਿਲਮਕਾਰ, ਸਾਹਿਤਕਾਰ ਅਤੇ ਬੁੱਧੀਜੀਵੀ ਅੱਗੇ ਆਏ ਹਨ। ਸਿੱਖਾਂ ਨੂੰ ਚਾਹੀਦਾ ਹੈ ਕਿ ਇਹ ਆਪਣਾ ਪਿਛਲਾ ਇਤਿਹਾਸ ਚੇਤੇ ਕਰਦਿਆਂ ਸੰਵਿਧਾਨ ਅਤੇ ਮਾਨਵਤਾ ਵਿਰੁਧ ਹੁੰਦੇ ਅਤਿਆਚਾਰ ਵਿਰੱਧ ਆਪਣੀ ਆਵਾਜ਼ ਮੱਠੀ ਨਾ ਪੈਣ ਦੇਣ।

ਸਿਰਮੌਰ ਭਗਤ ‘ਭਗਤ ਰਵਿਦਾਸ ਜੀ’

0

ਸਿਰਮੌਰ ਭਗਤ ‘ਭਗਤ ਰਵਿਦਾਸ ਜੀ’

ਗਿਆਨੀ ਅਵਤਾਰ ਸਿੰਘ

ਇੱਕ ਮਹਾਂ ਪੁਰਸ਼ ਦੀ ਸਮੁੱਚੀ ਜ਼ਿੰਦਗੀ ਅਤੇ ਸੋਚ ਨੂੰ ਦੂਜਾ ਬੰਦਾ ਹੂਬਹੂ ਨਹੀਂ ਪ੍ਰਗਟਾਅ ਸਕਦਾ ਭਾਵੇਂ ਕਿ ਸਮਾਜਕ ਹਿਤ ਲਈ ਇਹ ਕਾਰਜ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਪਹਿਲਾਂ ਸਮਾਜਕ ਜ਼ਿੰਦਗੀ ਭੋਗ ਚੁੱਕੇ ਅਜਿਹੇ ਹੀ ਕੁਝ ਮਹਾਂ ਪੁਰਸ਼ਾਂ ਦੀ ਰਚਨਾ ਨੂੰ ਗੁਰਬਾਣੀ ’ਚ ਦਰਜ ਕਰਕੇ ਰਹਿੰਦੀ ਦੁਨੀਆ ਤੱਕ ਸੰਭਾਲਣ ਦਾ ਸਾਹਸ ਜੁਟਾਟਿਆ ਹੈ ਤਾਂ ਜੋ ਉਨ੍ਹਾਂ ਸਮਾਜ ਲਈ ਕੀਮਤੀ ਬਚਨਾਂ ’ਚ ਮਿਲਾਵਟ ਕਰ ਕੇ ਕੋਈ ਗੁਮਰਾਹ ਨਾ ਕਰ ਸਕੇ। ਅਜਿਹੇ ਹੀ ਇੱਕ ਮਹਾਂ ਪੁਰਸ਼ ਹਨ ‘ਭਗਤ ਰਵੀਦਾਸ ਜੀ’।

ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਂ ਬਾਬਾ ਸੰਤੋਖ ਦਾਸ ਅਤੇ ਮਾਤਾ ਕਲਸਾਂ ਦੇਵੀ ਜੀ ਸਨ (ਕੁਝ ਇਤਿਹਾਸਕਾਰਾਂ ਨੇ ਪਿਤਾ ਦਾ ਨਾਂ ਰਘੂ ਰਾਇ ਵੀ ਲਿਖਿਆ ਹੈ), ਭਗਤ ਜੀ ਦਾ ਜਨਮ ਸੰਨ 1376 ਵਿੱਚ ਅਤੇ ਸੰਸਾਰਕ ਯਾਤਰਾ ਸੰਨ 1491 ’ਚ ਪੂਰੀ ਕਰ ਗਏ ਸਨ ਭਾਵ ਕੁੱਲ ਉਮਰ 115 ਸਾਲ ਸੀ। ਇਨ੍ਹਾਂ ਦੀ ਸੁਪਤਨੀ ਦਾ ਨਾਂ ਬੀਬੀ ਲੋਨਾ ਜੀ ਤੇ ਇੱਕ ਸਪੁੱਤਰ ਵਿਜੈ ਦਾਸ ਜੀ ਸਨ। ਜਨਮ ਸਥਾਨ ਬਨਾਰਸ (ਯੂ. ਪੀ.) ਵਿੱਚ (ਮੰਨੀ ਜਾਂਦੀ ਅਖੌਤੀ ਚਮਿਆਰ ਜਾਤੀ ’ਚ) ਹੋਇਆ ਭਾਵੇਂ ਕਿ ਇਹ ਸ਼੍ਰੇਣੀ ਹਿੰਦੂਆਂ ਦੀ ਹੀ ਇੱਕ ਜਮਾਤ ਹੈ, ਪਰ ਇਨ੍ਹਾਂ ਨੂੰ ਰੱਬੀ ਉਸਤਤਿ ਕਰਨ ਦਾ ਅਧਿਕਾਰ ਨਹੀਂ ਕਿਉਂਕਿ ਰਿਗਵੇਦ ਅਨੁਸਾਰ ਚਮਿਆਰ (ਸ਼ੂਦਰ) ਦਾ ਜਨਮ ਬ੍ਰਹਮਾ ਦੇ ਪੈਰਾਂ ’ਚੋਂ ਹੋਇਆ ਹੈ। ਇਸ ਦਾ ਧਰਮ ਕੇਵਲ ਉੱਚ ਜਾਤੀ (ਵੈਸ਼, ਖਤ੍ਰੀ ਤੇ ਬ੍ਰਾਹਮਣ) ਦੀ ਸੇਵਾ ਕਰਨਾ ਹੀ ਹੈ।

ਜਿਵੇਂ ਗੁਰੂ ਅਰਜਨ ਸਾਹਿਬ ਜੀ; ਬਿਨਾਂ ਭੇਦ-ਭਾਵ ਸਮੁੱਚੀ ਮਨੁੱਖਤਾ ਨੂੰ ਸਾਂਝਾ ਰੱਬੀ ਪੈਗ਼ਾਮ ਦਿੰਦੇ ਹਨ, ‘‘ਖਤ੍ਰੀ, ਬ੍ਰਾਹਮਣ, ਸੂਦ, ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ (ਮਹਲਾ /੭੪੮) ਵੈਸੇ ਹੀ ਬਚਨ ਭਗਤ ਰਵਿਦਾਸ ਜੀ ਦੇ ਹਨ, ‘‘ਬ੍ਰਹਮਨ, ਬੈਸ, ਸੂਦ ਅਰੁ ਖੵਤ੍ਰੀ; ਡੋਮ, ਚੰਡਾਰ, ਮਲੇਛ ਮਨ ਸੋਇ ਹੋਇ ਪੁਨੀਤ, ਭਗਵੰਤ ਭਜਨ ਤੇ; ਆਪੁ ਤਾਰਿ ਤਾਰੇ ਕੁਲ ਦੋਇ ’’ (ਭਗਤ ਰਵਿਦਾਸ ਜੀ/੮੫੮) ਭਗਤ ਜੀ ਬਚਪਨ ਤੋਂ ਹੀ ਇਸ ਹੀਣ (ਜਾਤੀ) ਭਾਵਨਾ ਦੇ ਸ਼ਿਕਾਰ ਰਹੇ ਪਰ ਚੰਗੇ ਭਾਗਾਂ ਕਾਰਨ ਸਮਰੱਥ ਗੁਰੂ (ਰਾਮਾਨੰਦ) ਜੀ ਦਾ ਮਿਲਾਪ ਹੋ ਗਿਆ, ‘‘ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ’’ (ਭਗਤ ਰਵਿਦਾਸ ਜੀ/੩੪੬)

ਰਾਮਾਨੰਦ ਜੀ ਦਾ ਜਨਮ ਵੀ ਪ੍ਰਯਾਗ (ਯੂ. ਪੀ.) ’ਚ ਹੀ ਸੰਨ 1366 ’ਚ ਇੱਕ ਬ੍ਰਾਹਮਣ ਪਰਿਵਾਰ (ਪਿਤਾ ਭੂਰਿਕਰਮਾ ਜੀ ਤੇ ਮਾਤਾ ਸੁਸ਼ੀਲਾ ਜੀ) ਦੇ ਘਰ ਹੋਇਆ ਪਰ ਆਪ ਪੰਡਿਤਾਈ (ਉੱਚੀ ਜਾਤੀ) ਭਰਮ ਤੋਂ ਬਿਲਕੁਲ ਨਿਰਮਲ ਸਨ। ਜਾਤ-ਪਾਤ ਭਰਮ ਦੀ ਜਨਨੀ ਬਨਾਰਸ ਰਹੀ ਹੈ ਜਦਕਿ ਇੱਥੇ ਹੀ ਮੰਨੀ ਜਾਂਦੀ ਨੀਵੀਂ ਜਾਤ ਦੇ ਸਿਰਮੌਰ ਭਗਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਧੰਨਾ ਜੀ ਆਦਿ ਵਿਚਾਰ-ਵਟਾਂਦਰੇ ਕਰਦੇ ਰਹੇ, ਇਨ੍ਹਾਂ ਦੇ ਓਹੀ ਅੰਮ੍ਰਿਤਮਈ ਬਚਨ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਦਰਜ ਹਨ।

ਜਿਸ ਅੰਦਰ ਰੱਬੀ ਤੜਫ-ਤਾਂਘ ਹੋਵੇ, ਉਹ ਯੋਗ ਗੁਰੂ ਦੀ ਤਲਾਸ਼ ਕਰਦਾ ਹੈ ਭਾਵੇਂ ਕਿ ਕਈ ਅਖੌਤੀ ਗੁਰੂ ਵੀ ਰਾਹ ’ਚ ਆ ਟਪਕਦੇ ਹਨ; ਜਿਵੇਂ ਕਿ ਭੱਟ ਭਿੱਖਾ ਜੀ ਬਿਆਨ ਕਰਦੇ ਹਨ, ‘‘ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਆਯਉ ’’ (ਭਟ ਭਿਖਾ/੧੩੯੬), ਅਜਿਹੇ ਹੀ ਬਚਨ ਭਗਤ ਰਵਿਦਾਸ ਜੀ ਕਰਦੇ ਹਨ, ‘‘ਕਹੀਅਤ ਆਨ, ਅਚਰੀਅਤ ਅਨ; ਕਛੁ ਸਮਝ ਪਰੈ, ਅਪਰ ਮਾਇਆ ’’ (ਭਗਤ ਰਵਿਦਾਸ ਜੀ/੬੫੮) ਭਾਵ ਮਾਇਆ ਇੰਨੀ ਬਲਵਾਨ ਹੈ ਕਿ ਧਰਮੀ ਬੰਦੇ ਦੇ ਵੀ ਕਥਨੀ ਤੇ ਕਰਨੀ ’ਚ ਅੰਤਰ ਹੁੰਦਾ ਵੇਖਿਆ ਹੈ, ਜਿਸ ਕਾਰਨ ਆਪਣੀ ਮੰਜ਼ਲ ਵੱਲ ਨਾ ਵਧ ਸਕੇ, ‘‘ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਟਰੈ ਭ੍ਰਮ ਫਾਸ ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ’’ (ਭਗਤ ਰਵਿਦਾਸ ਜੀ/੩੪੬)

ਭਗਤ ਰਵਿਦਾਸ ਜੀ ਦੇ ਕੁੱਲ 40 ਸ਼ਬਦ; 16 ਰਾਗਾਂ ’ਚ ਦਰਜ ਹਨ, ਇਨ੍ਹਾਂ ਰਾਹੀਂ ਭਗਤ ਜੀ ਦਾ ਜੀਵਨ ਸਾਡੇ ਸਾਮ੍ਹਣੇ ਆ ਜਾਂਦਾ ਹੈ; ਜਿਵੇਂ ਕਿ

(1). ‘‘ਨਾਗਰ ਜਨਾਂ ! ਮੇਰੀ ਜਾਤਿ ਬਿਖਿਆਤ ਚੰਮਾਰੰ ’’ (ਭਗਤ ਰਵਿਦਾਸ ਜੀ/੧੨੯੩) ਭਾਵ ਹੇ ਨਗਰ ਦੇ ਲੋਕੋ ! ਮੇਰੀ ਜਾਤ ਬਿਖਿਆਤ (ਭਾਵ ਮੰਨੀ ਜਾਂਦੀ) ਚਮਿਆਰ ਹੈ।

(2). ‘‘ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ’’ (ਭਗਤ ਰਵਿਦਾਸ ਜੀ/੧੨੯੩) ਭਾਵ ਮੇਰੀ ਜਾਤੀ ਦੇ ਲੋਕ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂ ਚੁੱਕਦੇ ਹਨ ਤੇ ਉਨ੍ਹਾਂ ਦੇ ਚੰਮ ਨੂੰ ਨਿੱਤ ਕੁੱਟਣ-ਵੱਢਣ ਦਾ ਕੰਮ ਕਰਦੇ ਹਨ।

ਭਗਤ ਰਵਿਦਾਸ ਜੀ ਬਿਬੇਕਤਾ ਨੂੰ ਆਪਣਾ ਮਾਰਗ-ਦਰਸ਼ਕ ਮੰਨਦੇ ਹਨ, ‘‘ਦੁਲਭ ਜਨਮੁ ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ (ਭਗਤ ਰਵਿਦਾਸ ਜੀ/੬੫੮), ਮਾਧੋ  ! ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ ’’ (ਭਗਤ ਰਵਿਦਾਸ ਜੀ/੪੮੬) ਭਾਵ ਹੇ ਮਾਇਆ ਦੇ ਪਤੀ  !  ਸਮਾਜਕ ਜੀਵਾਂ ਨੇ ਅਗਿਆਨਤਾ ਨਾਲ ਪਿਆਰ ਪਾਇਆ ਹੈ, ਜਿਸ ਕਾਰਨ ਬਿਬੇਕ ਰੂਪ ਦੀਵਾ ਧੁੰਦਲ਼ਾ ਗਿਆ ਭਾਵ ਮੈਲ਼ਾ ਹੋ ਗਿਆ ਹੈ, ਜੋ ਚੰਗੇ ਮੰਦੇ ਦੀ ਪਰਖ ਕਰਨਯੋਗ ਨਾ ਰਿਹਾ।

ਪੂਜਾ ਸਮੱਗਰੀ; ਜੋ ਪਵਿੱਤਰ-ਅਪਵਿੱਤਰਤਾ ਦੇ ਭਰਮ ਅਧੀਨ ਸ਼ਿਵਜੀ ਦੀਆਂ ਜਟਾਂ ’ਚੋਂ ਨਿੱਕਲੀ ਗੰਗਾ ’ਚ ਵਹਾਈ ਜਾਂਦੀ ਸੀ, ਇਸ ਬਾਰੇ ਭਗਤ ਜੀ ਦੇ ਬਚਨ ਹਨ, ‘‘ਦੂਧੁ ਬਛਰੈ, ਥਨਹੁ ਬਿਟਾਰਿਓ ਫੂਲੁ ਭਵਰਿ, ਜਲੁ ਮੀਨਿ (ਨੇ) ਬਿਗਾਰਿਓ ਮਾਈ  ! ਗੋਬਿੰਦ ਪੂਜਾ, ਕਹਾ ਲੈ ਚਰਾਵਉ ? ਅਵਰੁ ਫੂਲੁ, ਅਨੂਪੁ ਪਾਵਉ ਰਹਾਉ ’’ (ਭਗਤ ਰਵਿਦਾਸ ਜੀ/੫੨੫) ਭਾਵ ਹੇ ਮੈਨੂੰ ਸਿੱਖਿਆ ਦੇਣ ਵਾਲ਼ੀ ਮੇਰੀ ਮਾਂ (ਪੰਡਿਤ) !  ਮੈਂ ਗੋਬਿੰਦ ਦੀ ਪੂਜਾ ਲਈ ਕਿਹੜੀ ਪਵਿੱਤਰ ਵਸਤੂ ਲੈ ਕੇ ਚੜ੍ਹਾਵਾਂ ਕਿਉਂਕਿ ਗਾਂ ਦੇ ਬੱਛੇ ਨੇ ਦੁੱਧ (ਗਾਂ ਦੇ) ਥਨਾਂ ਵਿੱਚ ਹੀ ਜੂਠਾ ਕਰ ਦਿੱਤਾ, ਫੁੱਲ ਨੂੰ ਭੌਰਾ ਜੂਠਾ ਕਰ ਗਿਆ ਅਤੇ ਗੰਗਾ ਦਾ ਪਾਣੀ, ਮੱਛੀ ਨੇ (ਮਲ-ਮੂਤਰ ਨਾਲ) ਗੰਦਾ ਕਰ ਦਿੱਤਾ।

ਬਨਾਰਸ ਵਿਦਿਆ ਦਾ ਕੇਂਦਰ ਹੋਣ ਕਾਰਨ ਪੰਡਿਤ ਲੋਕਾਂ ਨੂੰ ਆਪਣੇ ਗਿਆਨ ਦਾ ਬਹੁਤ ਅਹੰਕਾਰ ਸੀ, ਇਸ ਮਾਨਸਿਕਤਾ ਬਾਰੇ ਭਗਤ ਜੀ ਬਚਨ ਕਰਦੇ ਹਨ ਕਿ ਜੇ ਮਨੁੱਖ ਜ਼ਿਆਦਾ ਪੜ੍ਹ ਵੀ ਲਵੇ, ਗਿਆਨ ਚਰਚਾ ਵੀ ਕਰ ਲਵੇ ਤੇ ਕੰਨਾਂ ਨਾਲ ਰੱਬੀ ਨਾਮ ਵੀ ਸੁਣ ਲਵੇ ਤਾਂ ਵੀ ਕੀ ਹੋਇਆ ਜੇ ਉਸ ਨੂੰ ਜੀਵਨ ’ਚ ਨਾ ਕਮਾਇਆ ਕਿਉਂਕਿ ਹਿਰਦੇ ਰੱਬੀ ਪ੍ਰੇਮ ਪੈਦਾ ਨਾ ਹੋਣ ਕਾਰਨ ਮਨੁੱਖ ਲੋਹੇ ਵਰਗਾ ਸਖ਼ਤ ਰਹਿੰਦਾ ਹੈ, ‘‘ਪੜੀਐ, ਗੁਨੀਐ, ਨਾਮੁ ਸਭੁ ਸੁਨੀਐ; ਅਨਭਉ ਭਾਉ ਦਰਸੈ ਲੋਹਾ, ਕੰਚਨੁ ਹਿਰਨ ਹੋਇ ਕੈਸੇ ? ਜਉ ਪਾਰਸਹਿ ਪਰਸੈ ’’ (ਭਗਤ ਰਵਿਦਾਸ ਜੀ/੯੭੪) ਪਾਰਸ ਨਾਲ ਲੱਗ ਕੇ ਸੋਨਾ ਬਣਨ ਤੋਂ ਬਿਨਾਂ ਔਗੁਣ ਪਿਛਾ ਨਹੀਂ ਛੱਡਦੇ, ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ, ਸੰਨਿਆਸੀ ਗਿਆਨੀ, ਗੁਨੀ, ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ ਜੀ/੯੭੪)

ਜ਼ਿੰਦਗੀ ਦੀ ਅਸਲੀਅਤ ਨੂੰ ਨੇੜਿਓਂ ਵੇਖਦਿਆਂ ਫ਼ੁਰਮਾਇਆ ‘‘ਜਲ ਕੀ ਭੀਤਿ, ਪਵਨ ਕਾ ਥੰਭਾ; ਰਕਤ ਬੁੰਦ ਕਾ ਗਾਰਾ ਹਾਡ, ਮਾਸ, ਨਾੜਂੀ ਕੋ ਪਿੰਜਰੁ; ਪੰਖੀ ਬਸੈ ਬਿਚਾਰਾ ਪ੍ਰਾਨੀ ! ਕਿਆ ਮੇਰਾ ? ਕਿਆ ਤੇਰਾ ? ਜੈਸੇ ਤਰਵਰ; ਪੰਖਿ ਬਸੇਰਾ’’ (ਭਗਤ ਰਵਿਦਾਸ ਜੀ/੬੫੯)  ਭਾਵ ਹੱਡ, ਮਾਸ ਤੇ ਨਾੜੀਆਂ ਵਾਲੇ ਮਨੁੱਖਾ ਸਰੀਰ ਦੀ ਬੁਨਿਆਦ ’ਚ ਪਾਣੀ ਦੀ ਕੰਧ, ਸੁਆਸਾਂ ਦਾ ਸਹਾਰਾ, ਮਾਤਾ ਪਿਤਾ ਦੀ ਰਕਤ-ਬਿੰਦ ਦਾ ਆਰਜ਼ੀ (ਵਕਤੀ) ਗਾਰਾ ਹੈ, ਜਿਸ ’ਤੇ ਰੈਣ ਬਸੇਰੇ ਦੇ ਰੂਪ ’ਚ ਪੰਛੀ (ਆਤਮਾ) ਮੈ-ਮੇਰੀ ਧਾਰ ਕੇ ਬੈਠ ਗਿਆ ਹੈ, ਜਿਸ ਨੂੰ ਪਤਾ ਨਹੀਂ ਕਿ ਇਹ (ਸਰੀਰ) ਨਾਸ਼ਵਾਨ ਹੈ। ਜਗਤ ਰਚਨਾ ਤਾਂ ਬਾਜ਼ੀਗਰ ਪ੍ਰਭੂ ਨੇ ਬਾਜ਼ੀ (ਖੇਡ) ਹੀ ਖੇਡੀ ਹੈ, ‘‘ਜੋ ਦਿਨ ਆਵਹਿ; ਸੋ ਦਿਨ ਜਾਹੀ ਕਰਨਾ ਕੂਚੁ; ਰਹਨੁ ਥਿਰੁ ਨਾਹੀ (ਭਗਤ ਰਵਿਦਾਸ ਜੀ/੭੯੩), ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ’’ (ਭਗਤ ਰਵਿਦਾਸ ਜੀ/੩੪੬) ਪਰ ਮਨੁੱਖ ਦੀਆਂ ਅੱਖਾਂ ’ਤੇ ਅਗਿਆਨਤਾ ਦਾ ਭਰਮ ਰੂਪ ਪਰਦਾ ਹੈ, ਜੋ ਸਚਾਈ ਨੂੰ ਪਕੜਨ ਨਹੀਂ ਦੇਂਦਾ, ‘‘ਮਾਧਵੇ ! ਕਿਆ ਕਹੀਐ ? ਭ੍ਰਮੁ ਐਸਾ ਜੈਸਾ ਮਾਨੀਐ; ਹੋਇ ਤੈਸਾ ਰਹਾਉ ਨਰਪਤਿ ਏਕੁ ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ’’ (ਭਗਤ ਰਵਿਦਾਸ ਜੀ/੬੫੭) ਜਿਸ ਕਾਰਨ ਮਨੁੱਖ ਦੀ ਹਾਲਤ ਇਉਂ ਬਣ ਗਈ, ‘‘ਮਾਟੀ ਕੋ ਪੁਤਰਾ; ਕੈਸੇ ਨਚਤੁ ਹੈ ? ਦੇਖੈ ਦੇਖੈ, ਸੁਨੈ, ਬੋਲੈ; ਦਉਰਿਓ ਫਿਰਤੁ ਹੈ .. ਜਬ ਕਛੁ ਪਾਵੈ; ਤਬ ਗਰਬੁ ਕਰਤੁ ਹੈ ਮਾਇਆ ਗਈ; ਤਬ ਰੋਵਨੁ ਲਗਤੁ ਹੈ ’’ (ਭਗਤ ਰਵਿਦਾਸ ਜੀ/੪੮੭)

ਭਗਤ ਜੀ ਮਾਨਵਤਾ ਨੂੰ ਬਹੁਤ ਹੀ ਸਰਲ ਉਦਾਹਰਨਾਂ ਨਾਲ ਸਮਝਾਉਂਦੇ ਹਨ ਕਿ ਸਾਰੀ ਬਨਸਪਤੀ ਫਲ਼ ਦੇਣ ਲਈ ਪਹਿਲਾਂ ਫੁੱਲਾਂ ਨੂੰ ਉਗਾਉਂਦੀ ਹੈ ਪਰ ਜਦ ਉਹੀ ਫੁੱਲ; ਇੱਕ ਦਿਨ ਫਲ਼ ਬਣ ਜਾਣ ਤਾਂ ਫੁੱਲ ਨਾਸ਼ ਹੋ ਜਾਂਦਾ ਹੈ, ‘‘ਫਲ ਕਾਰਨ; ਫੂਲੀ ਬਨਰਾਇ ਫਲੁ ਲਾਗਾ; ਤਬ ਫੂਲੁ ਬਿਲਾਇ ’’ (ਭਗਤ ਰਵਿਦਾਸ ਜੀ/੧੧੬੭) ਇਸ ਲਈ ਰੱਬੀ ਪਿਆਰ ਪਾਉਣ ਲਈ ਸਮਾਜਕ ਮੋਹ ਤਿਆਗਣਾ ਪਹਿਲੀ ਸ਼ਰਤ ਹੈ, ‘‘ਗਿਆਨੈ ਕਾਰਨ; ਕਰਮ ਅਭਿਆਸੁ ਗਿਆਨੁ ਭਇਆ; ਤਹ ਕਰਮਹ ਨਾਸੁ’’ (ਭਗਤ ਰਵਿਦਾਸ ਜੀ/੧੧੬੭)

ਮਰਨ ਉਪਰੰਤ ਘਰ ਦੇ ਮਾਲਕ ਨੂੰ ਵੀ ਘਰ ’ਚ ਨਹੀਂ ਰਹਿਣ ਦਿੱਤਾ ਜਾਂਦਾ, ਜੋ ਜ਼ਿੰਦਗੀ ਭਰ ਕਮਾਉਂਦਾ ਰਿਹਾ, ‘‘ਘਰ ਕੀ ਨਾਰਿ; ਉਰਹਿ ਤਨ ਲਾਗੀ ਉਹ ਤਉ; ਭੂਤੁ, ਭੂਤੁ, ਕਰਿ ਭਾਗੀ ’’ (ਭਗਤ ਰਵਿਦਾਸ ਜੀ/੭੯੪) ਭਾਵੇਂ ਕਿ ਸਭ ਐਸੇ ਹੀ ਹਨ, ‘‘ਮਨ ਕਾ ਸੁਭਾਉ; ਸਭੁ ਕੋਈ ਕਰੈ ’’ (ਭਗਤ ਰਵਿਦਾਸ ਜੀ/੧੧੬੭)

ਸ਼ਹਿਦ ਦੀਆਂ ਮੱਖੀਆਂ ਵਾਙ ਸੰਗਤ ਰੂਪ ਏਕਤਾ ਹੀ ਮਨ ਦੀ ਸਥਾਈ ਤਬਦੀਲੀ ਕਰ ਸਕਦੀ ਹੈ, ‘‘ਸਤਸੰਗਤਿ ਮਿਲਿ ਰਹੀਐ, ਮਾਧਉ  ! ਜੈਸੇ ਮਧੁਪ ਮਖੀਰਾ ’’ (ਭਗਤ ਰਵਿਦਾਸ ਜੀ/੪੮੬)  ਭਗਤ ਜੀ ਦੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਗੁਰੂ ਅਰਜਨ ਸਾਹਿਬ ਜੀ ਵੀ ਕਰਦੇ ਹਨ, ‘‘ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ’’ (ਮਹਲਾ /੪੮੮) ਸੰਗਤ ਨੂੰ ਮਹੱਤਵ ਦਿੰਦੇ ਆਖਿਆ ਗਿਆ ਹੇ ਪ੍ਰਭੂ ਜੀ ! ਜਗਿਆਸੂਆਂ ਦੀ ਸੰਗਤ ਤੋਂ ਬਿਨਾਂ ਤੇਰੇ ਨਾਲ ਪਿਆਰ ਨਹੀਂ ਬਣ ਸਕਦਾ ਤੇ ਪਿਆਰ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੁੰਦੀ, ‘‘ਸਾਧਸੰਗਤਿ ਬਿਨਾ ਭਾਉ ਨਹੀ ਊਪਜੈ; ਭਾਵ ਬਿਨੁ, ਭਗਤਿ ਨਹੀ ਹੋਇ ਤੇਰੀ ’’ (ਭਗਤ ਰਵਿਦਾਸ ਜੀ/੬੯੪)  ਭਗਤ ਜੀ ਉਸੇ ਨੂੰ ਸਿਆਣਾ ਮੰਨਦੇ ਹਨ, ਜੋ ਸੰਤ (ਗੁਰੂ) ਤੇ ਰੱਬ ’ਚ ਅੰਤਰ ਨਾ ਵੇਖੇ, ‘‘ਰਵਿਦਾਸੁ ਭਣੈ; ਜੋ ਜਾਣੈ, ਸੋ ਜਾਣੁ (ਭਾਵ ਉਹੀ ਸਿਆਣਾ) ਸੰਤ, ਅਨੰਤਹਿ; ਅੰਤਰੁ ਨਾਹੀ ’’ (ਭਗਤ ਰਵਿਦਾਸ ਜੀ/੪੮੬)

ਜੋ ਗੁਰੂ-ਗਿਆਨ ਰੂਪ ਰੌਸ਼ਨੀ (ਸ਼ੀਸ਼ੇ) ’ਚੋਂ ਆਪਣੇ ਮਲ਼ੀਨ ਮਨ ਨੂੰ ਵੇਖਦਾ ਹੈ ਓਹੀ ਬਿਬੇਕੀ ਹੈ ਫਿਰ ਬਾਬਾ ਫ਼ਰੀਦ ਜੀ ਵਾਙ ਪੁਕਾਰ ਉੱਠਦਾ ਹੈ, ‘‘ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ ’’ (੧੩੮੧), ਅਜਿਹੀ ਮਿਸਾਲ ਹੀ ਭਗਤ ਜੀ ਦਿੰਦੇ ਹਨ ਕਿ ਹੇ ਪ੍ਰਭੂ ਜੀ  ! ਮੈ ਦਿਨ ਰਾਤ ਇਹੀ ਸੋਚਦਾ ਹਾਂ ਕਿ ਮੇਰਾ ਕੀ ਬਣੇਗਾ ਕਿਉਂਕਿ ਮੇਰਾ ਬਹਿਣਾ ਖਲੋਣਾ ਮਾੜਿਆਂ (ਕਾਮਾਦਿਕਾਂ) ਨਾਲ ਹੈ, ਮੇਰਾ ਕਰਮ ਖੋਟ ਭਰਪੂਰ ਹੈ ਤੇ ਜਨਮ ਵੀ ਨੀਵੀਂ ਜਾਤ ’ਚ ਹੈ, ‘‘ਮੇਰੀ ਸੰਗਤਿ ਪੋਚ; ਸੋਚ ਦਿਨੁ ਰਾਤੀ ਮੇਰਾ ਕਰਮੁ ਕੁਟਿਲਤਾ; ਜਨਮੁ ਕੁਭਾਂਤੀ ’’ (ਭਗਤ ਰਵਿਦਾਸ ਜੀ/੩੪੫)

ਬਿਬੇਕੀ ਆਪਣੀ ਤੁੱਛ ਕਾਲ਼ਖ਼ ਨੂੰ ਵੀ ਰੱਬੀ ਦਰ ’ਤੇ ਬਿਆਨ ਕਰਨਾ ਨਹੀਂ ਭੁੱਲਦਾ ਕਿਉਂਕਿ ਇਹ ਵਿਕਾਰ ਬਣ ਕੇ ਬਿਬੇਕਤਾ ਨੂੰ ਮਾਰਦੀ ਹੈ, ਇਸ ਲਈ ਪੁਕਾਰਿਆ ਗਿਆ, ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ’’ (ਭਗਤ ਰਵਿਦਾਸ ਜੀ/੪੮੬) ਭਾਵ ਹੇ ਮਾਲਕ  ! ਹਿਰਨ (ਕੰਨ ਰਸ ਕਾਰਨ ਰੋਗੀ), ਮੱਛੀ (ਜੀਭ ਰਸ ਕਾਰਨ ਰੋਗੀ), ਭੌਰਾ (ਨੱਕ ਜਾਂ ਸੁਗੰਧੀ ਰਸ ਕਾਰਨ ਰੋਗੀ), ਪਤੰਗਾ (ਦ੍ਰਿਸ਼ਟੀ ਰੋਗ ਕਾਰਨ ਰੋਗੀ), ਹਾਥੀ (ਕਾਮ ਜਾਂ ਸਪਰਸ ਰੋਗ ਕਾਰਨ ਰੋਗੀ) ਆਦਿ ਇੱਕ-ਇੱਕ ਰੋਗ ਕਾਰਨ ਆਜ਼ਾਦੀ ਨਾ ਮਾਣ ਸਕੇ ਪਰ ਜਿਸ ਬੰਦੇ ’ਚ ਇਹ ਪੰਜੇ ਰੋਗ ਹੋਣ, ਉਸ ਦੀ ਬੇੜੀ ਕਿਵੇਂ ਪਾਰ ਹੋਵੇ, ‘‘ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ’’ (ਭਗਤ ਰਵਿਦਾਸ ਜੀ/੪੮੬)

ਨੋਟ : ਉਕਤ ਬਚਨਾਂ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਦੇ ਜੀਵਨ ’ਚ ਕੋਈ ਊਣਤਾਈ ਸੀ ਬਲਿਕ ਅਜਿਹੀ ਸੋਚ ਹੀ ਉੱਚੇ ਜੀਵਨ ਦੀ ਨਿਸ਼ਾਨੀ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਵੀ ਫ਼ੁਰਮਾ ਰਹੇ ਹਨ ‘‘ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ ਚਾਲਹ ਗੁਰ ਚਾਲੀ ? ’’ (ਮਹਲਾ /੬੬੭), ਗੁਰੂ ਨਾਨਕ ਸਾਹਿਬ ਜੀ ਵੀ ਆਪ ਵੀ ਕਹਿ ਰਹੇ ਹਨ ‘‘ਨਾਨਕੁ ਨੀਚੁ, ਕਹੈ ਵੀਚਾਰੁ ’’ (ਜਪੁ /ਮਹਲਾ ), ਆਦਿ।

ਦਰਅਸਲ ਅਜਿਹਾ ਕਿਰਦਾਰ ਆਪਣੀ ਤੁਲਨਾ ਰੱਬ ਦੀ ਪਵਿੱਤਰਤਾ ਨਾਲ ਕਰ ਰਿਹਾ ਹੁੰਦਾ ਹੈ; ਜਿਵੇਂ ਭਗਤ ਜੀ ਵੀ ਹੇਠਲੇ ਬਚਨ ਹਨ :

(1). ਜਉ ਪੈ ਹਮ ਪਾਪ ਕਰੰਤਾ; ਅਹੇ ਅਨੰਤਾ ! ਪਤਿਤ ਪਾਵਨ ਨਾਮੁ; ਕੈਸੇ ਹੁੰਤਾ ? (ਭਗਤ ਰਵਿਦਾਸ ਜੀ/੯੩) ਭਾਵ ਹੇ ਮਾਲਕ  ! ਜੇ ਮੈ ਮਲ਼ੀਨ ਬੁਧ ਨਾ ਹੁੰਦਾ ਤਾਂ ਤੇਰਾ ਨਾਮ ਵੀ ਗੰਦਗੀ ਨੂੰ ਸਾਫ਼ ਕਰਨ ਵਾਲਾ ਨਹੀਂ ਹੋਣਾ ਸੀ।

(2). ਮਲਿਨ ਭਈ ਮਤਿ ਮਾਧਵਾ ! ਤੇਰੀ ਗਤਿ ਲਖੀ ਜਾਇ (ਭਗਤ ਰਵਿਦਾਸ ਜੀ/੩੪੬) ਭਾਵ ਹੇ ਮਾਇਆ ਦੇ ਪਤੀ  ! ਮੇਰੀ ਬੁਧੀ ਮਲ਼ੀਨ ਹੈ ਪਰ ਤੇਰੀ ਨਿਰਮਲ ਅਵਸਥਾ ਬਿਆਨ ਨਹੀਂ ਹੋ ਸਕਦੀ।

(3). ਤੁਮ ਚੰਦਨ, ਹਮ ਇਰੰਡ ਬਾਪੁਰੇ; ਸੰਗਿ ਤੁਮਾਰੇ ਬਾਸਾ (ਭਗਤ ਰਵਿਦਾਸ ਜੀ/੪੮੬)

(3). ਹਮ ਸਰਿ ਦੀਨੁ; ਦਇਆਲੁ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ? (ਭਗਤ ਰਵਿਦਾਸ ਜੀ/੬੯੪) ਭਾਵ ਸਾਡੇ ਵਰਗਾ ਆਤਮਕ ਕੰਗਾਲ ਤੇ ਤੁਹਾਡੇ ਵਰਗਾ ਦਇਆਲੂ ਕੋਈ ਨਹੀਂ, ਜੋ ਸਾਡੇ ਔਗੁਣਾਂ ਨੂੰ ਵੇਖਦਿਆਂ ਵੀ ਵਾਰ-ਵਾਰ ਮਾਫ਼ ਕਰਦਾ ਹੈਂ, ਇਸ ਤੋਂ ਵੱਧ ਹੋਰ ਤਸੱਲੀ ਕਿਵੇਂ ਕਰਵਾਈਏ ?

(3). ਤੁਮ ਕਹੀਅਤ ਹੌ; ਜਗਤ ਗੁਰ ਸੁਆਮੀ ਹਮ ਕਹੀਅਤ; ਕਲਿਜੁਗ ਕੇ ਕਾਮੀ (ਭਗਤ ਰਵਿਦਾਸ ਜੀ/੭੧੦) ਆਦਿ।

ਉਕਤ ਇਲਾਹੀ ਬਚਨਾਂ ਨੂੰ ਸ਼ਾਇਦ ਉਹ ਭੁੱਲ ਬੈਠੇ ਹਨ ਜੋ ਆਪਣੇ ਨਾਂ ਨਾਲ ‘ਸੰਤ, ਬ੍ਰਹਮ ਗਿਆਨੀ, ਮਹਾਤਮਾ, ਗੁਰੂ, ਰਾਸ਼ਟਰੀ ਸੰਤ, ਸ਼੍ਰੀ ਸ਼੍ਰੀ, 1008’ ਆਦਿ ਲਕਬ ਲਗਾਉਣਾ ਨਹੀਂ ਭੁੱਲਦੇ ਜਦਕਿ ਇਹ ਵਿਸ਼ੇਸ਼ਣ ਬੰਦੇ ਦੀ ਅੰਦਰੂਨੀ ਗਿਰਾਵਟ ਨੂੰ ਦਰਸਾਉਂਦੇ ਹਨ।

ਅਹੰਕਾਰ ਨੂੰ ਰੱਬੀ ਮਿਲਾਪ ’ਚ ਸਭ ਤੋਂ ਵੱਡੀ ਰੁਕਾਵਟ ਮੰਨਦੇ ਰਵਿਦਾਸ ਜੀ ਫ਼ੁਰਮਾਉਂਦੇ ਹਨ ਹੇ ਮੇਰੇ ਮਾਲਕ  ! ਜਦ ਮੈਂ ਕਿਸੇ ਕੰਮ ਬਦਲੇ ਆਪਣੇ ਆਪ ਨੂੰ ਮਹੱਤਵ ਲਵਾਂ ਤਾਂ ਸਮਝਦਾ ਹਾਂ ਕਿ ਮੇਰੇ ਮਨ ’ਚੋਂ ਤੇਰੀ ਯਾਦ ਵਿਸਰ ਗਈ ਪਰ ਜਦੋਂ ਤੈਨੂੰ ਮਹੱਤਵ ਦੇਂਦਾ ਹਾਂ ਤਾਂ ਹੀ ਅਹੰਕਾਰ ਮਰਦਾ ਹੈ, ‘‘ਜਬ ਹਮ ਹੋਤੇ, ਤਬ ਤੂ ਨਾਹੀ; ਅਬ ਤੂਹੀ, ਮੈ ਨਾਹੀ ’’ (ਭਗਤ ਰਵਿਦਾਸ ਜੀ/੬੫੭)

ਬਨਾਰਸ ਦੇ ਅਹੰਕਾਰੀ ਪੰਡਿਤ ਦੇ ਮੁਕਾਬਲੇ ਨਿਮਰਤਾ ਦੇ ਪੁੰਜ ਸਨ ‘ਭਗਤ ਰਵਿਦਾਸ ਜੀ’, ਇਸ ਲਈ ਨਿਮਰਤਾ ਅੱਗੇ ਅਹੰਕਾਰ ਝੁਕਿਆ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ’’ (ਭਗਤ ਰਵਿਦਾਸ ਜੀ/੧੨੯੩)

ਰੱਬੀ ਲਗਾਅ ਨੂੰ ਦਰਸਾਉਂਦਿਆਂ ਬਚਨ ਕੀਤੇ ਕਿ ਹੇ ਪ੍ਰਭੂ ਜੀ ! ਜੇ ਤੁਸਾਂ ਨੇ ਸਾਨੂੰ ਮੋਹ ਦੀ ਫਾਹੀ ’ਚ ਬੰਨ੍ਹਿਆ ਹੈ ਤਾਂ ਅਸੀਂ ਵੀ ਤੈਨੂੰ ਯਾਦ ਕਰ ਕੇ ਅਜ਼ਾਦ ਹੋ ਗਏ ਪਰ ਅਸਾਂ ਨੇ ਤੁਹਾਨੂੰ ਪਿਆਰ ਦੇ ਬੰਧਨ ’ਚ ਕੈਦ ਕਰ ਲਿਆ ਹੁਣ ਤੁਸੀਂ ਛੁਟਣਾ ਵੀ ਚਾਹੋ ਤਾਂ ਵੀ ਨਹੀਂ ਛੁਟ ਸਕਦੇ, ‘‘ਜਉ ਹਮ ਬਾਂਧੇ, ਮੋਹ ਫਾਸ; ਹਮ ਪ੍ਰੇਮ ਬਧਨਿ ਤੁਮ ਬਾਧੇ ਅਪਨੇ ਛੂਟਨ ਕੋ ਜਤਨੁ ਕਰਹੁ; ਹਮ ਛੂਟੇ, ਤੁਮ ਆਰਾਧੇ ’’ (ਭਗਤ ਰਵਿਦਾਸ ਜੀ/੬੫੮)

ਭਗਤ ਜੀ ਆਪਣੇ ਮਾਲਕ ਨੂੰ ਆਖਦੇ ਹਨ ਕਿ ਤੁਹਾਡੀ ਪਹਿਚਾਣ ਸਾਡੇ ਕਰ ਕੇ ਹੈ ਤੇ ਸਾਡੀ ਪਹਿਚਾਣ ਤੁਹਾਡੇ ਕਾਰਨ, ‘‘ਤੁਮ੍ ਜੁ ਨਾਇਕ ਆਛਹੁ (ਮਾਲਕ ਹੈਂ); ਅੰਤਰਜਾਮੀ  ! ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ’’ (ਭਗਤ ਰਵਿਦਾਸ ਜੀ/੯੩) ਸਰਬ ਕਲਾ ਸਮਰੱਥ ਨੂੰ ਰੱਬ ਮੰਨਣ ਦਾ ਨਤੀਜਾ ਸੀ ਕਿ ਜਿਨ੍ਹਾਂ ਦਾ ਸਮਾਜ ’ਚ ਥੁੱਕਣ ਲਈ ਵੀ ਮੂੰਹ ਖੁਲ੍ਹਵਾਇਆ ਜਾਂਦਾ ਸੀ ਉਨ੍ਹਾਂ ਦੇ ਸਿਰ ’ਤੇ ਤਾਜ ਰੱਖੇ ਗਏ, ‘‘ਐਸੀ ਲਾਲਤੁਝ ਬਿਨੁ ਕਉਨੁ ਕਰੈ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ਨੀਚਹ, ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਡਰੈ ’’ (ਭਗਤ ਰਵਿਦਾਸ ਜੀ/੧੧੦੬)

ਭਗਤ ਜੀ ਦਾ ਹਿੰਦੂ ਸੋਚ ਨਾਲ ਮਤਭੇਤ ਕੇਵਲ ਜਾਤ-ਪਾਤ ਪੱਖੋਂ ਹੀ ਨਹੀਂ ਸੀ ਬਲਕਿ ਜਦ ਉਨ੍ਹਾਂ ‘‘ਬੇਗਮ ਪੁਰਾ; ਸਹਰ ਕੋ ਨਾਉ ਦੂਖੁ ਅੰਦੋਹੁ (ਚਿੰਤਾ) ਨਹੀ; ਤਿਹਿ ਠਾਉ .. ਖਉਫੁ (ਡਰ) ਖਤਾ (ਪਾਪ); ਤਰਸੁ ਜਵਾਲੁ (ਘਾਟਾ).. ਊਹਾਂ ਖੈਰਿ ਸਦਾ ਮੇਰੇ ਭਾਈ  ! .. ਜੋ ਹਮ ਸਹਰੀ; ਸੁ ਮੀਤੁ ਹਮਾਰਾ ’’ (ਭਗਤ ਰਵਿਦਾਸ ਜੀ/੩੪੫) ਦਾ ਅਲੌਕਿਕ ਨਜ਼ਾਰਾ ਵਿਖਾਇਆ ਤਾਂ ਹਿੰਦੂ ਸੋਚ ਬੌਣੀ (ਕਰਮਕਾਂਡੀ) ਨਜ਼ਰ ਆਈ; ਜਿਵੇਂ ਉਨ੍ਹਾਂ ਨੇ ਮਨ ਦੀ ਥਾਂ ਸਰੀਰ ਧੌਣ ਨੂੰ ਬੌਣਾ ਬਿਆਨ ਕੀਤਾ, ‘‘ਬਾਹਰੁ ਉਦਕਿ (ਪਾਣੀ ਨਾਲ) ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ਸੁਧ ਕਵਨ ਪਰ ਹੋਇਬੋਸੁਚ ਕੁੰਚਰ (ਹਾਥੀ) ਬਿਧਿ ਬਿਉਹਾਰ ’’ (ਭਗਤ ਰਵਿਦਾਸ ਜੀ/੩੪੬)

ਭਗਤ ਜੀ ਵੇਦਾਂ, ਪੁਰਾਣਾਂ ਦੇ ਗਿਆਤਾ ਸਨ, ਇਸ ਲਈ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਚੰਗੇ ਮੰਦੇ ਕਰਮਾਂ ਨੂੰ ਵਿਚਾਰਨ ਨਾਲ ਤਾਂ ਕੇਵਲ ਸੰਦੇਹ ਪੈਦਾ ਹੁੰਦਾ ਹੈ ਕਿਉਂਕਿ ਉਨ੍ਹਾਂ ’ਚ ਬਹੁਤਾ ਕੁਝ ਆਪਾ ਵਿਰੋਧੀ ਹੈ। ਜ਼ਰੂਰਤ ਹੈ ਅਹੰਕਾਰ ਮਾਰਨ ਦੀ, ਜੋ ਇਨ੍ਹਾਂ ਨੂੰ ਪੜਿਆਂ ਨਹੀਂ ਮਰਦਾ, ‘‘ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ? ’’ (ਭਗਤ ਰਵਿਦਾਸ ਜੀ/੩੪੬), ਇਸ ਲਈ ਵੇਦਾਂ ਦੀ ਸਿੱਖਿਆ ਕੇਵਲ 34 ਵਿਅੰਜਨ ਅੱਖਰਾਂ ਤੱਕ ਸੀਮਤ ਹੈ ਕਿਉਂਕਿ ਬਾਕੀ 18 ਤਾਂ ਸਵਰ ਹਨ, ਜਿਨ੍ਹਾਂ ਦਾ ਕੋਈ ਮਤਲਬ ਵੈਸੇ ਵੀ ਨਹੀਂ ਹੁੰਦਾ।  34 ਅੱਖਰ ਵੀ ਦੁਨਿਆਵੀ ਗਿਆਨ ਹੈ, ਜੋ ਰਾਮ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ, ‘‘ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ਅਖਰ ਮਾਂਹੀ ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ’’ (ਭਗਤ ਰਵਿਦਾਸ ਜੀ/੬੫੮), ਇਸ ਲਈ, ‘‘ਰਵਿਦਾਸੁ ਜਪੈ; ਰਾਮ ਨਾਮਾ ਮੋਹਿ ਜਮ ਸਿਉ, ਨਾਹੀ ਕਾਮਾ ’’ (ਭਗਤ ਰਵਿਦਾਸ ਜੀ/੬੫੯)

ਹਿੰਦੂ ਸੋਚ ਨਾਲ ਅਸਹਿਮਤੀ ਦਾ ਮੂਲ ਕਾਰਨ ਉਨ੍ਹਾਂ ਦੀ ਆਕਾਰ ਪੂਜਾ ਦੀ ਥਾਂ ਭਗਤ ਜੀ ਦੀ ਨਿਰਾਕਾਰ ਪੂਜਾ ਰਹੀ ਹੈ।  ਬ੍ਰਾਹਮਣ ਨੇ ਆਕਾਰ ਰੂਪ ਵਜੋਂ ‘ਪੱਥਰ, ਅੱਗ, ਪਾਣੀ, ਬਨਸਪਤੀ, ਨਛੱਤਰ, ਸੂਰਜ, ਚੰਦ, ਪਸ਼ੂ, ਪੰਛੀਆਂ’ ਆਦਿ ਦੀ ਪੂਜਾ ਕੀਤੀ, ਜੋ ਨਿਰਾਕਾਰ ਮਾਲਕ ਤੋਂ ਵਿਛੜਨ (ਦੂਰ ਜਾਣ) ਦਾ ਕਾਰਨ ਬਣੀ। ਨਿਰਾਕਾਰ ਪੂਜਾ ਸਮਾਜ ਨੂੰ ਇੱਕ ਕਰਦੀ ਹੈ ਜਦਕਿ ਆਕਾਰ ਪੂਜਾ ਵੰਡਦੀ ਹੈ, ਨਫ਼ਰਤ ਫੈਲਾਉਂਦੀ ਹੈ। ਨਿਰਾਕਾਰ ਦੀ ਵਿਆਖਿਆ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ, ‘‘ਨਾਨਕਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ’’ (ਮਹਲਾ /੫੭੭) ਭਾਵ ਨਿਰਾਕਾਰ ਨੂੰ ਅਨੁਭਵ ਕਰਨ ਵਾਲੀਆਂ ਅੱਖਾਂ ਹੋਰ ਹੁੰਦੀਆਂ ਹਨ। ਭਗਤ ਜੀ ਨੇ ਵੀ ਕਿਹਾ ਕਿ ਦੁਨਿਆਵੀ ਅੱਖਾਂ ਨਾਲ ਵਿਖਾਈ ਦੇਣ ਵਾਲਾ ਜਗਤ ਸਦੀਵੀ ਨਹੀਂ ਰਹਿਣਾ ਜਦਕਿ ਜੋ ਰਹਿਣਾ ਹੈ ਉਹ ਅਦ੍ਰਿਸ਼ ਹੋਣ ਕਾਰਨ ਉਸ ’ਤੇ ਵਿਸ਼ਵਾਸ ਨਹੀਂ ਬਣਦਾ, ‘‘ਬਿਨੁ ਦੇਖੇ; ਉਪਜੈ ਨਹੀ ਆਸਾ ਜੋ ਦੀਸੈ; ਸੋ ਹੋਇ ਬਿਨਾਸਾ ’’ (ਭਗਤ ਰਵਿਦਾਸ ਜੀ/੧੧੬੭) 

ਮਨੁੱਖ ’ਤੇ ਹਮਲਾ ਹੋਣ ’ਤੇ ਬੰਦੇ ਦਾ ਹੱਥ ਮਦਦਗਾਰ ਬਣ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ, ਇਸੇ ਹੱਥ ਦੀ ਮਿਸਾਲ ਦੇ ਕੇ ਭਗਤ ਜੀ ਨੇ ਕਿਹਾ ਕਿ ਰੱਬ; ਹੱਥ ਤੋਂ ਵੀ ਨੇੜੇ ਮਦਦਗਾਰ ਵਜੋਂ ਹੈ, ‘‘ਸਰਬੇ ਏਕੁ, ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ’’ (ਭਗਤ ਰਵਿਦਾਸ ਜੀ/੬੫੮)

ਪੱਥਰ-ਦੇਵ ਪੂਜਾ ਮੰਦਿਰ ਤੱਕ ਸੀਮਤ ਹੈ ਜਦਕਿ ਭਗਤ ਜੀ ਦੀ ਰੱਬੀ ਪੂਜਾ ਦਾ ਦਾਇਰਾ ਸਰਬ ਵਿਆਪਕ ਹੈ, ‘‘ਜਹ ਜਹ ਜਾਉ; ਤਹਾ ਤੇਰੀ ਸੇਵਾ ਤੁਮ ਸੋ ਠਾਕੁਰੁ; ਅਉਰੁ ਦੇਵਾ ’’ (ਭਗਤ ਰਵਿਦਾਸ ਜੀ/੬੫੯) ਤਾਂ ਤੇ ਹੇ ਅਭਾਗੇ ਪੰਡਿਤ ! ਜੋ ਰਾਮ ਤੇਰੇ ਅੰਦਰ ਹੈ ਉਸ ਨੂੰ ਯਾਦ ਕਰ, ‘‘ਕਹਿ ਰਵਿਦਾਸ ! ਪਰਮ ਬੈਰਾਗ ਰਿਦੈ ਰਾਮੁ; ਕੀ ਜਪਸਿ ? ਅਭਾਗ ! ’’ (ਭਗਤ ਰਵਿਦਾਸ ਜੀ/੧੧੬੭)

ਗੁਰੂ ਨਾਨਕ ਸਾਹਿਬ ਜੀ; ਸਭ ਤੋਂ ਨੀਵੀਂ ਜਾਤੀ ਦਾ ਮਨੁੱਖ, ਉਸ ਨੂੰ ਮੰਨਦੇ ਹਨ ਜੋ ਪ੍ਰਮਾਤਮਾ ਦੇ ਨਾਮ ਜਪਣ ਤੋਂ ਸੱਖਣਾ ਹੈ, ‘‘ਨਾਨਕ ! ਨਾਵੈ ਬਾਝੁ, ਸਨਾਤਿ ’’ (ਮਹਲਾ /੧੦) ਇਉਂ ਹੀ ਭਗਤ ਜੀ ਬਚਨ ਕਰਦੇ ਹਨ, ‘‘ਚਰਨਾਰਬਿੰਦ ਕਥਾ ਭਾਵੈ; ਸੁਪਚ ਤੁਲਿ ਸਮਾਨਿ ’’ (ਭਗਤ ਰਵਿਦਾਸ ਜੀ/੧੧੨੪) ਭਾਵ ਜਿਸ ਮਨੁੱਖ ਨੂੰ ਮਾਲਕ ਦੇ ਸੁੰਦਰ ਗੁਣਾਂ (ਸਿਫ਼ਤ ਸਾਲਾਹ) ਦੀਆਂ ਗੱਲਾਂ ਪਸੰਦ ਨਹੀਂ, ਉਹ ਚੰਡਾਲ ਬਰਾਬਰ ਹੈ, ਜੋ ਕੁੱਤੇ ਨੂੰ ਵੀ ਰਿੰਨ੍ਹ ਕੇ ਖਾ ਜਾਂਦਾ ਹੈ।

ਭਗਤ ਜੀ ਨਿੰਦਾ ਕਰਨ ਨੂੰ ਬੜਾ ਮਾੜਾ ਕਹਿ ਰਹੇ ਹਨ ਉਸ ਦੁਆਰਾ ਸਾਰੇ ਹੀ ਕੀਤੇ ਕਰਮ ਅਰਥਹੀਣ ਹੋ ਜਾਂਦੇ ਹਨ, ‘‘ਜੇ ਓਹੁ, ਅਠਸਠਿ ਤੀਰਥ ਨ੍ਾਵੈ ਜੇ ਓਹੁ, ਦੁਆਦਸ ਸਿਲਾ (12 ਸ਼ਿਵ ਲਿੰਗ) ਪੂਜਾਵੈ .. ਕਰੈ ਨਿੰਦ; ਸਭ ਬਿਰਥਾ ਜਾਵੈ ਸਾਧ ਕਾ ਨਿੰਦਕੁ; ਕੈਸੇ ਤਰੈ ? ਸਰਪਰ (ਜ਼ਰੂਰ) ਜਾਨਹੁ; ਨਰਕ ਹੀ ਪਰੈ ’’ (ਭਗਤ ਰਵਿਦਾਸ ਜੀ/੮੭੫)

ਭਗਤ ਜੀ ਦੀ ਸੋਚ ਵਿਸ਼ਾਲ ਹੈ, ਜਿਸ ਨੂੰ ਇੱਕ ਲੇਖ ਜਾਂ ਇੱਕ ਕਿਤਾਬ ’ਚ ਬੰਦ ਨਹੀਂ ਕੀਤਾ ਜਾ ਸਕਦਾ। ਭਗਤ ਜੀ ਦਾ ਇੱਕ ਗੁਣ ਆਮ ਵੇਖਣ ਨੂੰ ਮਿਲਦਾ ਹੈ ਕਿ ਉਨ੍ਹਾਂ ਨੇ ਨਿਰਾਕਾਰ ਦੀ ਬੰਦਗੀ ਕੀਤੀ ਤੇ ਆਕਾਰ ਪੂਜਾ ਨੂੰ ਨਿਰਮੂਲ ਦੱਸਿਆ। ਮਹਾਤਮਾ ਬੁੱਧ ਜੀ ਵੀ ਆਕਾਰ ਪੂਜਕ ਨਹੀਂ ਸਨ ਪਰ ਚਾਲਾਕ ਬ੍ਰਾਹਮਣ ਨੇ ਉਨ੍ਹਾਂ ਦੀ ਖ਼ੁਦ ਦੀ ਹੀ ਮੂਰਤੀ ਬਣਾ ਕੇ ਬੋਧੀਆਂ ਨੂੰ ਮੁੜ ਆਕਾਰ ਪੂਜਾ ਕਰਨ ਲਗਾ ਲਿਆ, ਕਦੇ ਅਜਿਹਾ ਨਾ ਹੋਵੇ ਕਿ ਅਸੀਂ ਵੀ ਰਵਿਦਾਸ ਜੀ ਦੀ ਮੂਰਤੀ ਬਣਾ ਕੇ ਆਕਾਰ ਪੂਜਾ ਵੱਲ ਵਧਦੇ ਜਾਈਏ, ਜੋ ਇੱਕ ਦਿਨ ਸਾਨੂੰ ਭਗਤ ਜੀ ਦੀ ਸੋਚ ਤੋਂ ਬਹੁਤ ਦੂਰ ਲੈ ਜਾਵੇਗਾ।

ਭਗਤ ਰਵਿਦਾਸ ਜੀ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੇ ਭਗਤ ਕਬੀਰ ਜੀ ਇਹ ਬਚਨ ਚੇਤੇ ਰੱਖਣਯੋਗ ਹਨ ਕਿ ਜੋ ਮਨੁੱਖ ਅਦ੍ਰਿਸ਼ ਨਿਰਾਕਾਰ ਹਰੀ ਨੂੰ ਛੱਡ ਕੇ ਆਕਾਰ ਪੂਜਾ ’ਚ ਵਿਸ਼ਵਾਸ ਰੱਖਣਗੇ ਉਹ ਨਰਕਾਂ ’ਚ ਜਾਣਗੇ, ‘‘ਹਰਿ ਸੋ (ਹਰੀ ਵਰਗਾ) ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ’’ (ਭਗਤ ਕਬੀਰ/੧੩੭੭) ਤਾਂ ਤੇ ਨਿਰਾਕਾਰ ਮਾਲਕ ਅੱਗੇ ਫ਼ਰਿਆਦੀ ਬਣੇ ਰਹਿਣਾ ਫਬਦਾ ਹੈ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ  ! ਇਹੁ ਜਨਮੁ ਤੁਮ੍ਹਾਰੇ ਲੇਖੇ ਕਹਿ ਰਵਿਦਾਸ  ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (੬੯੪)

ਜੈਤੋ ਦਾ ਮੋਰਚਾ ਅਤੇ ਸਿੱਖ ਸਿਰਮੌਰ ਸੰਸਥਾਵਾਂ ਦੀ ਭੂਮਿਕਾ

0

ਜੈਤੋ ਦਾ ਮੋਰਚਾ ਅਤੇ ਸਿੱਖ ਸਿਰਮੌਰ ਸੰਸਥਾਵਾਂ ਦੀ ਭੂਮਿਕਾ

             ਗਿਆਨੀ ਅਵਤਾਰ ਸਿੰਘ

14 ਸਤੰਬਰ 1923 ਤੋਂ 21 ਜੁਲਾਈ 1925 ਤੱਕ ਵਾਪਰੇ ‘ਜੈਤੋ ਦੇ ਮੋਰਚੇ’ ਦੇ ਕੁਝ ਪਿਛੋਕੜ ਤੱਥ ਜਾਣ ਕੇ ਹੀ ਸਿੱਖਾਂ ਦੀ ਇਸ ਵਿੱਚ ਭੂਮਿਕਾ ਸਪਸ਼ਟ ਹੁੰਦੀ ਹੈ ਕਿਉਂਕਿ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਵਜੂਦ ’ਚ ਆ ਚੁੱਕੇ ਹਨ।

ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਲਗਭਗ ਇੱਕ ਦਹਾਕੇ ਵਿੱਚ ਹੀ ਸਿੰਘਾਂ ਹੱਥੋਂ ਸਾਰਾ ਰਾਜ-ਭਾਗ ਚੱਲਿਆ ਗਿਆ ਤੇ 1849 ਈ: ਨੂੰ ਅੰਗ੍ਰੇਜ਼ਾਂ ਨੇ ਪੂਰੇ ਪੰਜਾਬ ’ਤੇ ਕਬਜ਼ਾ ਕਰ ਲਿਆ।  ਅੰਗ੍ਰੇਜ਼ ਭਲੀਭਾਂਤ ਜਾਣਦੇ ਸਨ ਕਿ ਉਹ ਕੇਵਲ ਧੱਕੇ ਨਾਲ ਸਿੱਖਾਂ ਨੂੰ ਬਹੁਤਾ ਚਿਰ ਆਪਣੇ ਅਧੀਨ ਨਹੀਂ ਰੱਖ ਸਕਦੇ। ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖ਼ਲ-ਅੰਦਾਜ਼ੀ ਕਰਨੀ ਸ਼ੁਰੂ ਕੀਤੀ ਤਾਂ ਜੋ ਸਿੱਖ ਆਪਣੇ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਨੂੰ ਭੁੱਲ ਜਾਣ। ਅੰਗ੍ਰੇਜ਼ ਸਰਕਾਰ ਅਸਿੱਧੇ ਢੰਗ ਨਾਲ ਸਿੱਖਾਂ ਨੂੰ ਗੁਲਾਮ ਬਣਾਈ ਰੱਖਣਾ ਚਾਹੁੰਦੀ ਸੀ।

ਬ੍ਰਿਟਿਸ਼ ਸਰਕਾਰ ਨੇ ਦਿੱਲੀ ’ਚ ਵਾਇਸਰਾਇ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਲਈ ਭਾਵੇਂ 14 ਜਨਵਰੀ 1914 ਨੂੰ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਪਰ ਫਿਰ ਵੀ ਉਹ ਆਪਣੇ ਮਕਸਦ ’ਚ ਕਾਮਯਾਬ ਨਾ ਹੋ ਸਕੀ। ਇਹ ਮਸਲਾ ਜੁਲਾਈ-ਅਗਸਤ 1920 ਨੂੰ ਮੁੜ ਗਰਮਾਇਆ, ਇਸ ਨੇ ਸਿੱਖਾਂ ਨੂੰ ਮੁੜ ਸੰਗਠਿਤ ਹੋਣ ਲਈ ਪ੍ਰੇਰਿਆ।  12 ਅਕਤੂਬਰ 1920 ਨੂੰ ਸਿੱਖ; ਅਕਾਲ ਤਖ਼ਤ ਸਾਹਿਬ ’ਤੇ ਕਾਬਜ਼ ਹੋ ਗਏ ਸਨ।  15 ਨਵੰਬਰ 1920 ਨੂੰ ਸਰਬੱਤ ਖ਼ਾਲਸਾ ਬੁਲਾਇਆ ਗਿਆ, ਜਿਸ ਵਿੱਚ 8000 ਹਜ਼ਾਰ ਸੰਗਤ ਪਹੁੰਚੀ।  ਸੰਗਤਾਂ ’ਚ ਫ਼ੈਸਲਾ ਹੋਇਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਛੁਡਵਾ ਕੇ ਆਪਣੇ ਹੱਥ ’ਚ ਲੈਣਾ ਹੈ, ਇਸ ਲਈ 72 ਮੈਂਬਰੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ। ਦੂਜੇ ਪਾਸੇ ਅੰਗ੍ਰੇਜ਼ ਸਰਕਾਰ ਵੀ ਕਦੋਂ ਸ਼ਾਂਤ ਰਹਿਣ ਵਾਲੀ ਸੀ ਉਸ ਨੇ ਇਸ 15 ਨਵੰਬਰ ਦੀ ਇਕੱਤਰਤਾ ਨੂੰ ਅਸਫਲ ਕਰਨ ਲਈ ਜਿੱਥੇ ਦੋ ਦਿਨ ਪਹਿਲਾਂ 13 ਨਵੰਬਰ 1920 ਨੂੰ ਮਹਾਰਾਜ ਭੁਪਿੰਦਰ ਸਿੰਘ (ਪਟਿਆਲਾ) ਅਤੇ ਸੁੰਦਰ ਸਿੰਘ ਮਜੀਠੀਆ ਆਦਿ ਦੀ ਅਗਵਾਈ ’ਚ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ 36 ਮੈਂਬਰੀ ਕਮੇਟੀ ਬਣਾ ਦਿੱਤੀ, ਓਥੇ ਆਪਣੇ ਚਹੇਤਿਆਂ (ਸ਼ਿਵਦੇਵ ਰਈਸ ਸਿਆਲਕੋਟ ਅਤੇ ਮੰਗਲ ਸਿੰਘ ਨਾਮਧਾਰੀ ਆਦਿ) ਨੂੰ 15 ਨਵੰਬਰ ਦੇ ਪੰਥਕ ਇਕੱਠ ’ਚ ਭੇਜਿਆ ਤਾਂ ਜੋ 36 ਮੈਂਬਰੀ ਸਰਕਾਰੀ ਕਮੇਟੀ ਦੇ ਹੱਕ ’ਚ ਮਾਹੌਲ ਬਣ ਸਕੇ, ਪਰ ਜਾਗਰੂਕ ਸਿੱਖ ਆਗੂ ਅਤੇ ਸੰਗਤਾਂ ਨੇ ਇਹ ਦਾਲ਼ ਨਾ ਗਲ਼ਨ ਦਿੱਤੀ।

ਨਵੀਂ ਬਣੀ ਸ਼੍ਰੋਮਣੀ ਕਮੇਟੀ ਤੋਂ 2 ਕੁ ਦਿਨ ਬਾਅਦ 18 ਨਵੰਬਰ 1920 ਨੂੰ ਗੁਰਦੁਆਰਾ ਪੰਜਾ ਸਾਹਿਬ ਦਾ ਮਹੰਤ ਮਿੱਠਾ ਸਿੰਹ ਮਰ ਗਿਆ, ਇਸ ਤੋਂ ਪਹਿਲਾਂ ਕਿ ਸਰਕਾਰ ਓਥੇ ਕਿਸੇ ਹੋਰ ਮਹੰਤ ਨੂੰ ਨਿਯੁਕਤ ਕਰਦੀ, ਸ. ਕਰਤਾਰ ਸਿੰਘ ਝੱਬਰ ਦੀ ਅਗਵਾਈ ’ਚ ਕੁਝ ਸਿੱਖ ਸੰਗਤ ਨੇ ਓਥੇ ਕਬਜ਼ਾ ਕਰ ਲਿਆ ਭਾਵੇਂ ਕਿ ਇਸ ਦਾ ਵਿਰੋਧ ਵੀ ਹੋਇਆ ਕਿਉਂਕਿ ਮਹੰਤ ਦੇ ਭਰਾ ਸੰਤ ਸਿੰਹ ਨੇ 60 ਕੁ ਬਦਮਾਸ਼ ਅਤੇ ਮਹੰਤ ਦੀ ਵਿਧਵਾ ਨੇ ਕਈ ਔਰਤਾਂ ਇਕੱਠੀਆਂ ਕਰ ਰੱਖੀਆਂ ਸਨ। ਇੱਥੇ ਇਹ ਗੱਲ ਸਾਹਮਣੇ ਆਈ ਕਿ ਇੱਕ ਸੰਘਰਸ਼ਮਈ ਸਿੱਖ ਜਥੇਬੰਦੀ ਹੋਵੇ ਤਾਂ ਜੋ ਲੋੜ ਪੈਣ ’ਤੇ ਬੁਲਾਈ ਜਾ ਸਕੇ।  26 ਨਵੰਬਰ 1920 ਨੂੰ 50 ਸਿੰਘ ਇਸ ਜਥੇਬੰਦੀ ’ਚ ਸ਼ਾਮਲ ਹੋਏ ਅਤੇ ਇਸ ਦਾ ਨਾਂ ‘ਅਕਾਲੀ ਫ਼ੌਜ’ ਰੱਖਿਆ ਗਿਆ। ਇਨ੍ਹਾਂ ਲਈ ਗਿਆਨੀ ਸ਼ੇਰ ਸਿੰਘ ਨੇ 1000 ਰੁਪਏ ਨਕਦ ਅਤੇ 4000 ਰੁਪਏ ਇਕਰਾਰੀ ਫੰਡ ਵਜੋਂ ਇਕੱਠੇ ਕੀਤੇ।  23 ਜਨਵਰੀ 1921 ਨੂੰ ਅਕਾਲ ਤਖ਼ਤ ਸਾਹਿਬ ’ਤੇ ਸੰਗਤੀ ਇਕੱਠ ਬੁਲਾਇਆ ਗਿਆ।  ‘ਅਕਾਲੀ ਫ਼ੌਜ, ਗੁਰਦੁਆਰਾ ਸੇਵਕ ਜਥਾ’ ਆਦਿ ਨਾਂ ਨਾਲ ਪ੍ਰਸਿੱਧ ਜਥੇਬੰਦੀਆਂ ਨੂੰ ਇੱਕ ਸਾਂਝਾ ਨਾਂ ‘ਅਕਾਲੀ ਦਲ’ ਦਿੱਤਾ ਗਿਆ। ਇਸ ਦੀ ਪਹਿਲੀ ਚੋਣ ਕੀਤੀ ਗਈ ਅਤੇ ਪਹਿਲਾ ਜਥੇਦਾਰ ਸ. ਸਰਮੁਖ ਸਿੰਘ ਝਬਾਲ ਨੂੰ ਥਾਪਿਆ ਗਿਆ।  29 ਮਾਰਚ 1922 ਨੂੰ ਇੱਕ ਵਾਰ ਫਿਰ ‘ਅਕਾਲੀ ਦਲ’ ਨੂੰ ਨਵਾਂ ਨਾਂ ‘ਸ਼੍ਰੋਮਣੀ ਅਕਾਲੀ ਦਲ’ ਦਿੱਤਾ ਗਿਆ।

ਮਹਾਤਮਾ ਗਾਂਧੀ ਗੁਰਦੁਆਰਿਆਂ ’ਤੇ ਇਸ ਤਰ੍ਹਾਂ ਕਬਜ਼ਾ ਕਰਨ ਦੇ ਵਿਰੁੱਧ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਗੁਰਦੁਆਰਾ ਸੁਧਾਰ ਤੋਂ ਪਹਿਲਾਂ ਹਿੰਦੋਸਤਾਨ ਰੂਪੀ ਵੱਡੇ ਗੁਰਦੁਆਰੇ ਨੂੰ ਸੁਧਾਰਿਆ ਜਾਵੇ (ਯਾਨਿ ਅੰਗ੍ਰੇਜ਼ਾਂ ਨੂੰ ਕੱਢਿਆ ਜਾਵੇ), ਪਰ ਸੂਝਵਾਨ ਸਿੱਖ ਸਮਝਦੇ ਸਨ ਕਿ ਅੰਗ੍ਰੇਜ਼ਾਂ ਨਾਲ ਸਿੱਖਾਂ ਦਾ ਸਿਆਸੀ ਟਕਰਾਅ ਹੈ ਜਦਕਿ ਹਿੰਦੂ ਰਾਜ ਵਿੱਚ ਸਿਧਾਂਤਕ ਟਕਰਾਅ ਹੋਵੇਗਾ ਜਿੱਥੇ ਸੰਗਤ ਲਈ ਸਰਕਾਰੀ ਮਹੰਤ ਪਹਿਚਾਨਣੇ ਮੁਸ਼ਕਲ ਹੋਣਗੇ। ਇਹੀ ਸੁਝਾਅ ਗਾਂਧੀ ਨੇ ਜੈਤੋ ਦੇ ਮੋਰਚੇ ਸਮੇਂ 1924 ਵਿੱਚ ਅਤੇ ਫ਼ਰਵਰੀ 1925 ਵਿੱਚ ਅਕਾਲ ਤਖ਼ਤ ’ਤੇ ਇਕੱਤਰ ਹੋਈ ਸੰਗਤਾਂ ’ਚ ਪਹੁੰਚ ਕੇ ਦਿੱਤਾ। ਇਸ ਦਾ ਜਵਾਬ ਖਾੜਕੂ ਪੰਜਾਬੀ ਅਖ਼ਬਾਰ ‘ਬਬਰ ਸ਼ੇਰ’ ਨੇ 4 ਮਾਰਚ 1925 ਨੂੰ ਸਿਰਲੇਖ ‘ਮਹਾਤਮਾ ਗਾਂਧੀ ਪਾਗਲ ਹੋ ਗਿਆ’ ਲਿਖ ਕੇ ਦਿੱਤਾ।

25 ਜਨਵਰੀ 1921 ਨੂੰ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ’ਚ ਗਏ 40 ਸਿੰਘਾਂ ਨੇ ਗੁਰਦੁਆਰਾ ਤਰਨ ਤਾਰਨ ਦੇ ਕੁਕਰਮੀ ਮਹੰਤਾਂ ਤੋਂ ਕਬਜ਼ਾ ਲੈ ਲਿਆ ਭਾਵੇਂ ਕਿ ਇਸ ਸੰਘਰਸ਼ ਵਿੱਚ 2 ਸਿੰਘ (ਬਾਬਾ ਬਘੇਲ ਸਿੰਘ ਦੇ ਵੰਸ਼ਜ ਹਜ਼ਾਰਾ ਸਿੰਘ ਅਲਾਦੀਨਪੁਰ ਤੇ ਹੁਕਮ ਸਿੰਘ ਵਜਾਊਕੋਟ) ਸ਼ਹੀਦ ਹੋ ਗਏ ਤੇ ਕਈ ਸਿੰਘ ਜ਼ਖ਼ਮੀ ਹੋਏ।

ਗੁਰਦੁਆਰਾ ਨਾਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦੇ ਕੁਕਰਮਾਂ ਦੀ ਖ਼ਬਰ ਸਿੱਖ ਸੰਗਤਾਂ ਨੂੰ ਮਿਲ ਰਹੀ ਸੀ, ਜਿਸ ਦੀ ਮਦਦ ਅੰਗ੍ਰੇਜ਼ ਸਰਕਾਰ ਅਤੇ ਖੇਮ ਸਿੰਘ ਬੇਦੀ ਦੇ ਭਤੀਜੇ ਕਰਤਾਰ ਸਿੰਘ ਬੇਦੀ ਸਮੇਤ 53 ਮਹੰਤ ਸੰਗਠਨ ਕਰ ਰਹੇ ਸਨ। ਭਾਈ ਲਛਮਣ ਸਿੰਘ ਦੀ ਅਗਵਾਈ ’ਚ ਗਏ 150 ਸਿੱਖਾਂ ਦੇ ਜਥੇ ਦੀ 20 ਫ਼ਰਵਰੀ 1921 ਨੂੰ ਹੋਈ ਦਰਦਨਾਕ ਸ਼ਹੀਦੀ ਉਪਰੰਤ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਨੇ ਆਪਣੇ ਅੰਦਰ ਕਰ ਲਿਆ।

ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 12 ਅਕਤੂਬਰ 1920 ਨੂੰ ਹੀ ਅਕਾਲ ਤਖ਼ਤ ਸਾਹਿਬ ’ਤੇ ਕਾਬਜ਼ ਹੋ ਚੁੱਕੀ ਸੀ, ਪਰ ਤੋਸ਼ੇਖ਼ਾਨੇ (ਗੋਲਕ) ਨੂੰ ਸਰਕਾਰ ਆਪਣੇ ਕੋਲ ਰੱਖਣਾ ਚਾਹੁੰਦੀ ਸੀ। ਇਸ ਦੀਆਂ ਚਾਬੀਆਂ ਸਰਕਾਰ ਨੇ ਆਪਣੇ ਚਹੇਤੇ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਦੇ ਰੱਖੀਆਂ ਸਨ, ਪਰ ਸਿੱਖ ਸੰਗਤ ਦੇ ਵਧਦੇ ਦਬਾਅ ਕਾਰਨ ਉਸ ਨੇ ਆਪ ਹੀ ਸਰਕਾਰ ਨੂੰ ਚਾਬੀਆਂ ਵਾਪਲ ਲੈਣ ਲਈ ਕਹਿ ਦਿੱਤਾ ਤੇ ਉਹ 7 ਨਵੰਬਰ 1921 ਨੂੰ ਚਾਬੀਆਂ ਲੈ ਗਈ।  ਸਰਕਾਰ ਨਾਲ ਇਹ ਸੰਘਰਸ਼ ਲਗਭਗ ਢਾਈ ਮਹੀਨੇ ਚੱਲਿਆ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਜਥੇਦਾਰ ਰਿਹਾ ਕਰ ਦਿੱਤੇ ਗਏ, ਜੋ ਜਲੂਸ ਦੀ ਸਕਲ ’ਚ ਅਕਾਲ ਤਖ਼ਤ ’ਤੇ ਪੁੱਜੇ, ਜਿੱਥੇ ਦੋ ਦਿਨ ਬਾਅਦ 19 ਜਨਵਰੀ 1922 ਨੂੰ ਸਰਕਾਰੀ ਨੁਮਾਇੰਦੇ ਨੇ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਬਾਬਾ ਖੜਕ ਸਿੰਘ ਨੂੰ ਤੋਸ਼ੇਖ਼ਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ। ਇਹ ਮੁਹਿੰਮ ’ਚ ਕੁਝ ਹਿੰਦੂ ਨੇਤਾ ਵੀ ਸਨ; ਜਿਵੇਂ ਕਿ ਪੰਡਿਤ ਦੀਨਾ ਨਾਥ ਜੀ। ਸਰਕਾਰ; ਸਿੱਖਾਂ ਅਤੇ ਹਿੰਦੂਆਂ ਨੂੰ ਪਾੜਣਾ ਚਾਹੁੰਦੀ ਸੀ, ਉਸ ਨੇ 8 ਮਾਰਚ 1922 ਨੂੰ ਦਰਬਾਰ ਸਾਹਿਬ ਦੀ ਨਕਲ ’ਤੇ ਦੁਰਗਿਆਣਾ ਮੰਦਿਰ ਬਣਾਉਣ ਦੀ ਨੀਂਹ ਰੱਖ ਦਿੱਤੀ ਤਾਂ ਕਿ ਇਹ ਆਪਸ ਵਿੱਚ ਲੜਨ।

(ਨੋਟ: ਬਰਤਾਨਵੀ ਸਰਕਾਰ ’ਚ ਪੰਜਾਬ ਦੇ ਕਰਿਮੀਨਲ ਇਨਵੈਸਟੀਗੈਸ਼ਨ ਡਿਪਾਰਟਮੈਂਟ (ਸੀ. ਆਈ. ਡੀ.) ਦੇ ਐਸ ਪੀ (ਸਿਆਸੀ) ਵੀ. ਡਬਲਯੂ ਸਮਿੱਥ ਨੇ ਇੱਕ ਗੁਪਤ ਰਿਪੋਰਟ 22 ਫ਼ਰਵਰੀ 1922 ਨੂੰ ਵਾਇਸਰਾਇ ਨੂੰ ਭੇਜੀ, ਇਸ ਵਿੱਚ ਜਰਾਇਮ ਪੇਸ਼ਾ ਕਹੀ ਜਾਂਦੀ ਅਕਾਲੀ ਲਹਿਰ ਅਤੇ ਗਾਂਧੀ ਅੰਦੋਲਨ ਨੂੰ ਕੁਝ ਇਉਂ ਪੇਸ਼ ਕੀਤਾ ਹੈ: (1). ਅਕਾਲੀ ਵੇਖਣ ਨੂੰ ਭਾਵੇਂ ਗ਼ਰਮ ਦਲੀਏ ਜਾਪਦੇ ਹਨ, ਪਰ ਉਹ ਨੁਕਸਾਨਹੀਣ ਸਨ (ਭਾਵ ਸਿੱਖ; ਕ੍ਰਿਪਾਨਧਾਰੀ ਹੋ ਕੇ ਵੀ ਨੁਕਸਾਨ ਨਹੀਂ ਕਰਦੇ)। (2). ਅਕਾਲੀ ਲਹਿਰ; ਗਾਂਧੀ ਦੀ ਸਿਵਲ ਨਾਫ਼ੁਰਮਾਨੀ ਨਾਲੋਂ ਵੱਡੀ ਫ਼ਿਕਰ ਵਾਲੀ ਗੱਲ ਹੈ ਕਿਉਂਕਿ ਗਾਂਧੀ ਦੇ ਪ੍ਰਚਾਰ ਦਾ ਅਸਰ ਸ਼ਹਿਰੀ ਜਨਤਾ ’ਤੇ ਹੈ, ਜਿਨ੍ਹਾਂ ਕੋਲ ਸਰੀਰਕ ਹੌਂਸਲਾ ਅਤੇ ਪੁਲਿਸ ਦੇ ਛੋਟੇ ਜਿਹੇ ਦਸਤੇ ਦਾ ਵੀ ਕਾਮਯਾਬੀ ਨਾਲ ਮੁਕਾਬਲ ਕਰਨ ਦੀ ਘਾਟ ਹੈ।  ਦੂਸਰੇ ਪਾਸੇ ਅਕਾਲੀ ਲਹਿਰ ਬਿਲਕੁਲ ਪੇਂਡੂ ਲਹਿਰ ਹੈ ਅਤੇ ਇਸ ਦੇ ਹਿੱਸੇਦਾਰ ਉਹ ਹਨ, ਜਿਨ੍ਹਾਂ ਦਾ ਤਕੜਾ ਜਿਸਮ ਅਤੇ ਇਕ ਕੌਂਮੀ ਤਵਾਰੀਖ਼ ਹੈ।)

ਪੰਜਵੇਂ ਅਤੇ ਨਾਵੇਂ ਪਾਤਿਸ਼ਾਹ ਦੀ ਯਾਦ ’ਚ ਬਣੇ ਗੁਰਦੁਆਰਾ ਗੁਰੂ ਕਾ ਬਾਗ਼ ਦਾ ਮਹੰਤ ਸੁੰਦਰ ਦਾਸ ਵੀ ਸਰਕਾਰ ਤੇ ਕੁਝ ਮਹੰਤਾਂ ਦੀ ਸ਼ਹਿ ’ਤੇ ਅਪਰਾਧੀ ਬਣ ਚੁੱਕਾ ਸੀ, ਇਸ ਨੇ 50-60 ਬਦਮਾਸ਼ ਰੱਖੇ ਹੋਏ ਸਨ। ਭਾਵੇਂ ਕਿ ਸਿੱਖ ਸੰਗਤਾਂ ਨਾਲ ਇਸ ਦਾ ਕੁਝ ਤਣਾਅ 31 ਜਨਵਰੀ 1921 ਤੋਂ ਚਲਦਾ ਆ ਰਿਹਾ ਸੀ ਪਰ ਅਸਲ ਝਗੜਾ 8 ਅਗਸਤ 1922 ਤੋਂ ਸ਼ੁਰੂ ਹੋਇਆ ਜਦ ਅਕਾਲੀ; ਲੰਗਰ ਲਈ ਲੱਕੜਾ ਲੈਣ ਗਏ। ਇਸ ਦੇ ਹੱਕ ’ਚ ਸਰਕਾਰ ਵੀ ਆ ਗਈ, ਜਿਸ ਨੇ 17 ਨਵੰਬਰ 1922 ਤੱਕ ਚੱਲੇ ਸੰਘਰਸ਼ ਦੌਰਾਨ 5606 ਸਿੱਖ ਗ੍ਰਿਫ਼ਤਾਰ ਕਰ ਲਏ, ਜਿਨ੍ਹਾਂ ਵਿੱਚੋਂ 1656 ਦੀ ਬਹੁਤ ਕੁੱਟ-ਮਾਰ ਕੀਤੀ ਗਈ। ਸਤੰਬਰ 1922 ਵਿੱਚ ਸਰਕਾਰ ਨੇ ਸਮਝੌਤਾ ਕਰ ਸਿੱਖਾਂ ਦੀਆਂ ਸਭ ਮੰਗਾਂ ਮੰਨ ਲਈਆਂ, ਆਦਿ।

ਜੈਤੋ ਦਾ ਮੋਰਚਾ: ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ਾਂ ਨੇ ਮਹੰਤਾਂ ਦਾ ਸਾਥ ਦਿੱਤਾ, ਪਰ ਦੂਜੇ ਪਾਸੇ ਸਿੱਖ ਰਾਜਿਆਂ ਨੇ ਵੀ ਅਕਾਲੀਆਂ ਨੂੰ ਪੂਰਾ ਸਹਿਯੋਗ ਨਾ ਕੀਤਾ। ਸਿਰਫ਼ ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਅਕਾਲੀ ਲਹਿਰ ਦੀ ਪੂਰੀ ਹਮਾਇਤ ਕੀਤੀ। ਜਦ ਨਾਨਕਾਣਾ ਸਾਹਿਬ ਕਤਲੇਆਮ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਨੇ ਕਾਲੀ ਦਸਤਾਰ ਸਜਾਉਣ ਲਈ ਕਿਹਾ ਤਾਂ ਮਹਾਰਾਜਾ ਨਾਭਾ ਨੇ ਆਪ ਕਾਲੀ ਦਸਤਾਰ ਵੀ ਸਜਾਈ ਅਤੇ ਨਾਨਕਾਣਾ ਸਾਹਿਬ ਸੰਬੰਧੀ ‘ਅਰਦਾਸ ਦਿਨ’ ਮਨਾਉਣ ’ਤੇ ਸਰਕਾਰੀ ਛੁੱਟੀ ਵੀ ਕੀਤੀ, ਇਸ ਕਾਰਨ ਅੰਗਰੇਜ਼ ਸਰਕਾਰ ਪ੍ਰੇਸ਼ਾਨ ਸੀ ਤੇ ਕਾਲੀ ਦਸਤਾਰ ਸਜਾਉਣ ਵਾਲਿਆਂ ਨੂੰ ਪਕੜ ਕੇ ਸਜ਼ਾ ਦੇ ਰਹੀ ਸੀ ਭਾਵੇਂ ਕਿ ਨਵੰਬਰ 1920 ਨੂੰ ਜਦ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਢਾਹੀ ਗਈ ਤਾਂ ਢਹੀ ਦੀਵਾਰ ਨੂੰ ਮੁੜ ਉਸਾਰਨ ਲਈ ਸ਼੍ਰੋਮਣੀ ਕਮੇਟੀ ਨੇ ‘ਸ਼ਹੀਦੀ ਜਥਾ’ ਦਿੱਲੀ ਲੈ ਜਾਣ ਦੀ ਤਾਰੀਖ਼ ਨਿਸ਼ਚਿਤ ਕੀਤੀ ਤਾਂ ਮਹਾਰਾਜਾ ਨਾਭਾ ਨੇ ਹੀ ਦੀਵਾਰ ਉਸਾਰ ਕੇ ਸਰਕਾਰ ਨੂੰ ਮੁਸ਼ਕਲ ਵਿੱਚੋਂ ਕੱਢਿਆ ਸੀ ਫਿਰ ਵੀ ਸਰਕਾਰ ਇਨ੍ਹਾਂ ਤੋਂ ਖ਼ੁਸ਼ ਨਹੀਂ ਸੀ।

ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਦੇ ਸੰਬੰਧ ਅੰਗਰੇਜ਼ਾਂ ਨਾਲ ਕਾਫ਼ੀ ਚੰਗੇ ਸੀ. ਇਨ੍ਹਾਂ ਦੇ ਹੀ ਪੋਤੇ ਹਨ ‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਨ੍ਹੀਂ ਦਿਨੀਂ ਦੋਹਾਂ (ਨਾਭਾ ਅਤੇ ਪਟਿਆਲਾ) ਰਿਆਸਤਾਂ ਵਿੱਚ ਝਗੜੇ ਵਾਲੇ ਨੁਕਤਿਆਂ ਦੀ ਪੜਤਾਲ ਲਈ ਸਰਕਾਰ ਨੇ ਅਲਾਹਬਾਦ ਹਾਈ ਕੋਰਟ ਦੇ ਜੱਜ ਨੂੰ ਤਾਇਨਾਤ ਕੀਤਾ ਹੋਇਆ ਸੀ, ਜਿਸ ਨੇ ਚਾਰ ਮਹੀਨਿਆਂ ’ਚ ਪੜਤਾਲ ਕਰ ਕੇ ਜੂਨ 1923 ਦੇ ਪਹਿਲੇ ਹਫ਼ਤੇ ਆਪਣੀ ਰਿਪੋਰਟ ਗਵਰਨਰ ਜਨਰਲ ਕੋਲ ਪੇਸ਼ ਕਰ ਦਿੱਤੀ। ਮਗਰੋਂ ਪੋਲੀਟੀਕਲ ਏਜੰਟ ਕਰਨਲ ਮਿੰਚਨ ਨੇ ਇਸ ’ਤੇ ਵਿਚਾਰ ਕਰਨ ਲਈ ਮਹਾਰਾਜੇ ਨੂੰ ਕਸੌਲੀ ਬੁਲਾਇਆ। ਕਰਨਲ ਨੇ ਮਹਾਰਾਜਾ ਨਾਭੇ ਨੂੰ ਕਿਹਾ ਕਿ ਰਿਪੋਰਟ ਦੇ ਮੱਦੇ-ਨਜ਼ਰ ਤੁਸੀਂ ਆਪ ਹੀ ਤਖ਼ਤ ਛੱਡ ਕੇ ਆਪਣੇ ਬੇਟੇ (ਟਿੱਕਾ ਪ੍ਰਤਾਪ ਸਿੰਘ) ਨੂੰ ਰਾਜਗੱਦੀ ਸੌਂਪ ਦਿਓ, ਜੋ ਉਸ ਸਮੇਂ ਕੇਵਲ ਸਾਢੇ ਕੁ ਚਾਰ ਸਾਲ ਦੇ ਸਨ।

ਕਸੌਲੀ ਤੋਂ ਮੁੜਨ ਮਗਰੋਂ ਮਹਾਰਾਜੇ ਨੇ ਇਹ ਜ਼ਿਕਰ ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਕੋਲ ਕੀਤਾ। ਇਨ੍ਹਾਂ ਅਕਾਲੀ ਲੀਡਰਾਂ ਨੇ ਮਹਾਰਾਜੇ ਨੂੰ ਰਿਆਸਤ ਨਾ ਛੱਡਣ ਦੀ ਸਲਾਹ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਦੇਣ ਲਈ ਵੀ ਕਿਹਾ ਗਿਆ। ਕਰਨਲ ਮਿੰਚਨ ਬੜਾ ਚਾਲਾਕ ਸੀ, ਉਸ ਨੇ ਮੁੜ ਜਲਦੀ ਹੀ ਰਾਜੇ ਨਾਲ ਮੀਟਿੰਗ ਰੱਖ ਲਈ ਤੇ 7 ਜੁਲਾਈ 1923 ਨੂੰ ਮਹਾਰਾਜੇ ਕੋਲੋਂ ਤਖ਼ਤ ਛੱਡਣ ਦੇ ਕਾਗਜ਼ ’ਤੇ ਦਸਤਖ਼ਤ ਕਰਾ ਲਏ। ਇੱਕ ਇਕਰਾਰ ਮੁਤਾਬਕ 3 ਲੱਖ ਰੁਪਏ ਸਾਲਾਨਾ ਗੁਜ਼ਾਰਾ ਭੱਤਾ ਦੇ ਕੇ ਅਗਲੇ ਹੀ ਦਿਨ ਦੇਹਰਾਦੂਨ ਭੇਜ ਦਿੱਤਾ। ਬਾਅਦ ਵਿੱਚ ਇਹ ਰਕਮ ਘਟਾ ਕੇ 1, 20, 000 ਰੁਪਏ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਸ਼ਰਤਾ ਮੁਤਾਬਕ ਆਪ ਤਖ਼ਤ ਨਹੀਂ ਛੱਡਿਆ।  ਭਾਈ ਕਾਹਨ ਸਿੰਘ ਨਾਭਾ ਅਨੁਸਾਰ ਤਦ ਰਿਆਸਤ ਨਾਭਾ ਦੀ ਕੁੱਲ ਆਮਦਨ 24 ਲੱਖ ਰੁਪਏ ਸਾਲਾਨਾ ਸੀ।

ਬਾਰ੍ਹਾਂ ਸਿੱਖ ਮਿਸਲਾਂ ’ਚੋਂ ‘ਫੂਲਕੀਆ ਮਿਸਲ’ ਦਾ ਵੱਡਾ ਹਿੱਸਾ ਨਾਭਾ ਰਿਆਸਤ ਸੀ।  ਬਾਬਾ ਫੂਲਾ ਜੀ ਦੇ ਵੱਡੇ ਸਪੁੱਤਰ ਤਿਲੋਕ ਸਿੰਘ ਜੀ ਦੇ ਪੁੱਤਰ ਗੁਰਦਿੱਤ ਸਿੰਘ ਜੀ ਤੋਂ ਨਾਭਾ ਵੰਸ਼ ਸ਼ੁਰੂ ਹੋਇਆ, ਜਿਨ੍ਹਾਂ ਦਾ ਦੇਹਾਂਤ 1754 ਈਸਵੀ ’ਚ ਹੋ ਗਿਆ ਸੀ।  ਮਹਾਰਾਜਾ ਰਿਪੁਦਮਨ ਸਿੰਘ ਜੀ, ਇਸੇ ਵੰਸ਼ ’ਚੋਂ ਨਾਭਾ ਰਤਨ ਮਹਾਰਾਜਾ ਹੀਰਾ ਸਿੰਘ ਮਾਲਵੇਂਦ੍ਰ ਬਹਾਦਰ ਦੇ ਇਕਲੌਤੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ 8 ਮਾਰਚ 1883 ਈਸਵੀ ਨੂੰ ਹੋਇਆ। ਪਿਤਾ ਦੇ ਦੇਹਾਂਤ ਉਪਰੰਤ 24 ਜਨਵਰੀ 1912 ਈ. ਨੂੰ ਆਪ ਰਾਜ ਤਖ਼ਤ ’ਤੇ ਬੈਠੇ ਸਨ।

ਫੂਲਕੀਆ ਰਿਆਸਤ ਦੇ ਮੋਢੀ ਬਾਬਾ ਫੂਲ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਰਾਜਗੱਦੀ ਦਾ ਵਚਨ ਮਿਲਿਆ ਹੋਇਆ ਸੀ ਤੇ ਇਨ੍ਹਾਂ ਦੇ ਦੋਵੇਂ ਸਪੁੱਤਰ ਭਾਈ ਤਿਲੋਕ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਸਮੇਂ ‘ਤੇਰਾ ਘਰ ਮੇਰਾ ਘਰ’ ਕਹਿ ਕੇ ਸਤਿਕਾਰਿਆ ਗਿਆ। ਭਾਈ ਤਿਲੋਕ ਸਿੰਘ ਜੀ ਦੇ ਵੱਡੇ ਬੇਟੇ ਗੁਰਦਿੱਤ ਸਿੰਘ ਜੀ ਤੋਂ ਨਾਭਾ ਰਿਆਸਤ ਅਤੇ ਛੋਟੇ ਬੇਟੇ ਸੁਖਚੈਨ ਸਿੰਘ ਜੀ ਤੋਂ ਜੀਂਦ ਰਿਆਸਤ ਚੱਲੀ।  ਭਾਈ ਰਾਮ ਸਿੰਘ ਜੀ ਦੇ ਸਪੁੱਤਰ ਬਾਬਾ ਆਲਾ ਸਿੰਘ ਜੀ ਤੋਂ ਪਟਿਆਲਾ ਰਿਆਸਤ ਚੱਲੀ। ਸੰਨ 1921 ਦੀ ਮਰਦਮ-ਸ਼ੁਮਾਰੀ ਮੁਤਾਬਕ ਜਿੱਥੇ ਨਾਭਾ ਰਿਆਸਤ ਦੀ ਆਬਾਦੀ 2,63,394, ਰਕਬਾ 968 ਵਰਗ ਮੀਲ ਅਤੇ ਆਮਦਨ 24 ਲੱਖ ਰੁਪਏ ਸਾਲਾਨਾ ਸੀ, ਓਥੇ ਪਟਿਆਲਾ ਰਿਆਸਤ ਦੀ ਆਮਦਨ 1, 22, 73, 719 ਰੁਪਏ ਸਾਲਾਨਾ, ਆਬਾਦੀ 14,99,739 ਅਤੇ ਰਕਬਾ 5412 ਵਰਗ ਮੀਲ ਸੀ।

ਮਹਾਰਾਜਾ ਨਾਭਾ ਦੇ ਦੇਹਰਾਦੂਨ ਜਾਣ ਮਗਰੋਂ ਅਕਾਲੀਆਂ ਦੁਆਰਾ ਉਨ੍ਹਾਂ ਦੀ ਹਮਾਇਤ ’ਚ ਮਨਾਏ ਜਾ ਰਹੇ ਰੋਸ ਨੂੰ ਵੇਖਦਿਆਂ ਸਰਕਾਰ ਨੇ ਕਿਹਾ ਕਿ ਰਾਜੇ ਨੇ ਆਪ ਗੱਦੀ ਛੱਡੀ ਹੈ ਭਾਵੇਂ ਕਿ ਅਸਲੀਅਤ ਸਭ ਨੂੰ ਪਤਾ ਸੀ। ਸ਼੍ਰੋਮਣੀ ਕਮੇਟੀ ਨੇ ਇਸ ਦੇ ਖ਼ਿਲਾਫ਼ ਪ੍ਰੋਟੈਸਟ ਕਰਨ ਲਈ 29 ਜੁਲਾਈ ਨੂੰ ‘ਅਰਦਾਸ ਦਿਨ’ ਅਤੇ 9 ਸਤੰਬਰ ਨੂੰ ‘ਨਾਭਾ ਦਿਨ’ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਮਹਾਰਾਜਾ ਨਾਭਾ ਨੂੰ ਮੁੜ ਗੱਦੀ ’ਤੇ ਬੈਠਾਵੇ।  20 ਜੁਲਾਈ ਨੂੰ ਸਰਕਾਰ ਨੇ ਪਟਿਆਲੇ ਦੇ ਸੈਸ਼ਨ ਜੱਜ ਨੂੰ ਅੰਮ੍ਰਿਤਸਰ ਭੇਜਿਆ ਅਤੇ ਅਕਾਲੀਆਂ ਨੂੰ ਨਾਭਾ ਕੇਸ ਸੰਬੰਧੀ ਸਾਰੇ ਕਾਗਜ਼ਾਤ ਦਿਖਾਉਣ ਦੀ ਪੇਸ਼ਕਸ਼ ਰੱਖੀ।

2 ਅਗਸਤ ਨੂੰ ਸ਼੍ਰੋਮਣੀ ਕਮੇਟੀ ਨੇ ਗਵਰਨਰ ਜਨਰਲ ਨੂੰ ਤਾਰ ਭੇਜ ਕੇ ਗੱਦੀ ਛੱਡਣ ਸੰਬੰਧੀ ਕਾਗਜ਼ਾਂ ਦੀ ਨਕਲ ਮੰਗੀ, ਪਰ ਸਰਕਾਰ ਨੇ ਧਿਆਨ ਦੇਣਾ ਉਚਿਤ ਨਾ ਸਮਝਿਆ। ਸ਼੍ਰੋਮਣੀ ਕਮੇਟੀ ਦਾ 4 ਅਗਸਤ ਨੂੰ ਜਨਰਲ ਇਜਲਾਸ ਹੋਇਆ, ਜਿਸ ਵਿੱਚ ਮਹਾਰਾਜਾ ਨਾਭਾ ਨੂੰ ਹਟਾਏ ਜਾਣ ’ਤੇ ਕਾਰਵਾਈ ਕਰਨ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਦੀ ਐਗ਼ਜ਼ੈਕਟਿਵ ਨੂੰ ਦੇ ਦਿੱਤੇ ਗਏ।

ਇੱਕ ਇਕੱਠ 27 ਅਗਸਤ ਨੂੰ ਜੈਤੋ ਵਿੱਚ ਵੀ ਹੋਇਆ। ਨਾਭਾ ਸਰਕਾਰ ਨੇ ਇਸ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼੍ਰੋਮਣੀ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਅਤੇ ਜੈਤੋ ਵਿੱਚ ਦੀਵਾਨ ਜਾਰੀ ਰੱਖਣ ਲਈ ਕਿਹਾ। ਅੰਗਰੇਜ਼ ਐਡਮਨਿਸਟਰੇਟਰ ਵਿਲਸਨ ਜਾਹਨਸਟਨ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਇਸ ਸੰਬੰਧੀ ਇੱਕ ਜਲੂਸ 9 ਸਤੰਬਰ ਨੂੰ ਕੱਢਿਆ ਗਿਆ, ਜਿਸ ਵਿੱਚ ਸ਼ਾਮਲ 25 ਸਿੱਖ ਆਗੂ ਗ੍ਰਿਫ਼ਤਾਰ ਕੀਤੇ ਗਏ।  14 ਸਤੰਬਰ ਨੂੰ ਗੰਗਸਰ ਗੁਰਦੁਆਰੇ ਵਿੱਚ ਅਖੰਡਪਾਠ ਰੱਖਿਆ ਗਿਆ। ਫ਼ੌਜ ਨੇ ਅੰਦਰ ਦਾਖ਼ਲ ਹੋ ਕੇ ਪਾਠ ਕਰਦੇ ਗ੍ਰੰਥੀ ਗਿਆਨੀ ਇੰਦਰ ਸਿੰਘ ਸਮੇਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਖੰਡਪਾਠ ਖੰਡਤ ਹੋਣ ਦੀ ਬਰਦਸਤ ਨਿੰਦਾ ਹੋਈ ਤੇ ਰੋਹ ਪੈਦਾ ਹੋ ਗਿਆ। ਮਤਾ ਪਾਸ ਕੀਤਾ ਗਿਆ ਕਿ ਜੈਤੋ ਜਾ ਕੇ ਪਾਠ ਮੁੜ ਸ਼ੁਰੂ ਕੀਤਾ ਜਾਵੇਗਾ।  25-25 ਸਿੰਘਾਂ ਦੇ ਜਥੇ ਭੇਜਣੇ ਸ਼ੁਰੂ ਕੀਤੇ ਗਏ। ਜਥਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਸੀ। ਕਈਆਂ ਨੂੰ 2 ਸੌ ਜਾਂ ਢਾਈ ਸੌ ਕਿਲੋਮੀਟਰ ਦੂਰ ਛੱਡਿਆ ਜਾਂਦਾ ਸੀ। ਇੰਞ ਹੀ ਇਹ ਮੋਰਚਾ ਕਈ ਮਹੀਨੇ ਚੱਲਦਾ ਰਿਹਾ।  ਤਕਰੀਬਨ 5000 ਸਿੱਖਾਂ ਨੇ ਇਸ ਵਿੱਚ ਭਾਗ ਲਿਆ।  12 ਅਕਤੂਬਰ 1923 ਨੂੰ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿੱਤਾ।  59 ਸੀਨੀਅਰ ਅਕਾਲੀ ਆਗੂ ਪਕੜ ਕੇ ਜੇਲ੍ਹ ਭੇਜੇ ਗਏ।  17 ਅਕਤੂਬਰ ਨੂੰ ਨਵੀਂ ਐਗ਼ਜੈਕਟਿਵ ਚੁਣੀ ਗਈ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤੀਜੀ ਵਾਰ ਮੁੜ ਐਗ਼ਜੈਕਟਿਵ ਬਣਾਈ ਗਈ।

ਨਵੰਬਰ 1923 ਵਿੱਚ ਪੰਜਾਬ ਲੈਜਿਸਲੇਟਿਵ ਕੌਂਸਲ ਤੇ ਅਸੈਂਮਲੀ ਦੀਆਂ ਚੋਣਾਂ ਹੋਈਆਂ। ਭਾਵੇਂ ਕਿ ਬਹੁਤੇ ਸੀਨੀਅਰ ਆਗੂ ਜੇਲ੍ਹਾਂ ਵਿੱਚ ਸਨ ਫਿਰ ਵੀ ਅਕਾਲੀ ਦਲ ਨੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ। ਵਿਰੋਧੀਆਂ ’ਚੋਂ ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।

ਚਾਰ ਮਹੀਨਿਆਂ ਤੋਂ ਵੱਧ ਸਮਾਂ ਜੈਤੋ ਵੱਲ ਮਾਰਚ ਕੀਤੇ ਜਾਣ ਅਤੇ ਗ੍ਰਿਫ਼ਤਾਰੀਆਂ ਦੇਣ ਦੇ ਬਾਵਜੂਦ ਵੀ ਕੋਈ ਨਤੀਜਾ ਨਾ ਨਿਕਲਿਆ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿੱਚ ਅਖੰਡਪਾਠ ਸ਼ੁਰੂ ਕਰਨ ਲਈ 500 ਸਿੰਘਾਂ ਦਾ ‘ਸ਼ਹੀਦੀ ਜਥਾ’ ਭੇਜਿਆ ਜਾਵੇਗਾ। ਇਸ ਜਥੇ ਨੇ 9 ਫ਼ਰਵਰੀ 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫ਼ਰਵਰੀ ਨੂੰ ਜੈਤੋ ਪਹੁੰਚਣਾ ਸੀ।

ਜਦ ਇਹ ਜਥਾ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਤਾਂ ਵਿਦਾਇਗੀ ਦੇਣ ਲਈ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪੁੱਜੇ। ਇਹ ਜਥਾ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦਾ ਹੋਇਆ 20 ਫ਼ਰਵਰੀ ਨੂੰ ਬਰਗਾੜੀ (ਰਿਆਸਤ ਫ਼ਰੀਦਕੋਟ) ਪੁੱਜਾ। ਅਮਰੀਕਾ ਦੇ ਮਸ਼ਹੂਰ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦਾ ਨਾਮਾਨਿਗਾਰ ਮਿਸਟਰ ਜ਼ਿਮਾਂਦ ਵੀ ਇਸ ਜਥੇ ਦੇ ਨਾਲ ਬਰਗਾੜੀ ਤੱਕ ਗਿਆ, ਪਰ ਉਨ੍ਹਾਂ ਨੂੰ ਨਾਭਾ ਸਰਕਾਰ ਨੇ ਰਿਆਸਤ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਅਗਲੇ ਦਿਨ 21 ਫ਼ਰਵਰੀ ਨੂੰ ਜਥਾ ਜਦੋਂ ਜੈਤੋ ਗਿਆ ਤਾਂ ਵਿਲਸਨ ਜਾਨਸਟਨ ਨੇ ਫ਼ੌਜ ਨੂੰ ਜਥੇ ’ਤੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਗੋਲ਼ੀਆਂ ਨਾਲ ਦਰਜਨਾਂ ਸਿੱਖ ਸ਼ਹੀਦ ਹੋ ਗਏ, ਬਾਕੀ ਸੌ ਤੋਂ ਵੱਧ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਮਰਦ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇੱਕ ਸੋਮੇ ਮੁਤਾਬਕ 27 ਹਜ਼ਾਰ ਕਾਰਤੂਸ ਚਲਾਏ ਸਨ। ਜੇਕਰ ਮਸ਼ੀਨ ਗੰਨ; ਗੋਲ਼ੀ ਫਸ ਜਾਣ ਕਾਰਨ ਨਾ ਰੁਕਦੀ ਤਾਂ ਪਤਾ ਨਹੀਂ ਹੋਰ ਕਿੰਨੀਆਂ ਸ਼ਹੀਦੀਆਂ ਹੁੰਦੀਆਂ। ਬਾਅਦ ’ਚ ਲਾਠੀਆਂ ਚਲਾਈਆਂ ਗਈਆਂ। ਦੁਨੀਆ ਭਰ ਦੇ ਅਖ਼ਬਾਰਾਂ ਨੇ ਇਸ ਦੀ ਨਿੰਦਾ ਕੀਤੀ। ਆਗੂਆਂ ਨੇ ਵਿਲਸਨ ਜਾਨਸਟਨ ਨੂੰ ‘ਜਨਰਲ ਡਾਇਰ ਦਾ ਵਾਰਿਸ’ ਕਿਹਾ।  ਇਸ ਦਿਨ ਸ਼ਹੀਦ ਹੋਣ ਵਾਲੇ 100 ਦੇ ਕਰੀਬ ਸਿੱਖਾਂ ’ਚੋਂ ਕੇਵਲ 17 ਕੁ ਨਾਂ ਮਿਲਦੇ ਹਨ ਕਿਉਂਕਿ ਨਾਭੇ ਦੇ ਹਾਕਮਾਂ ਨੇ ਜ਼ਿਆਦਾਤਰ ਲਾਸ਼ਾਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ।

ਅੰਗਰੇਜ਼ ਸਰਕਾਰ ਸਮਝਦੀ ਸੀ ਕਿ ਇਉਂ ਸਿੱਖ ਸੰਘਰਸ਼ ਰੁਕ ਜਾਏਗਾ ਪਰ ਉਹ ਭੁਲਾ ਬੈਠੀ ਕਿ 1919 ਦੇ ਜਲਿਆ ਵਾਲੇ ਬਾਗ਼, 20 ਫ਼ਰਵਰੀ 1921 ਦੇ ਨਾਨਕਾਣਾ ਕਤਲੇਆਮ ਅਤੇ ਗੁਰੂ ਕਾ ਬਾਗ਼ ਵਿੱਚ ਵਹਿਸ਼ੀ ਕੁੱਟ-ਮਾਰ ਦੇ ਬਾਵਜੂਦ ਵੀ ਸਿੱਖ ਜਦੋਜਹਿਦ ਤੋਂ ਪਿੱਛੇ ਨਹੀਂ ਹਟੇ।  ਸ਼੍ਰੋਮਣੀ ਕਮੇਟੀ ਨੇ ਦੂਜਾ ਜਥਾ ਭੇਜਣ ਦਾ ਐਲਾਨ ਕਰ ਦਿੱਤਾ। ਇਹ 500 ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ 1924 ਨੂੰ 40 ਹਜ਼ਾਰ ਦੀ ਗਿਣਤੀ ਵਿੱਚ ਇਕੱਠੀ ਹੋਈ ਸੰਗਤ ਨੂੰ ਫ਼ਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ। ਇੱਕ ਮਾਤਾ ਦੇ ਦੋ ਪੁੱਤਰ ਸਨ, ਇੱਕ ਪਹਿਲੇ ਜਥੇ ’ਚ ਸ਼ਹੀਦੀ ਪਾ ਗਿਆ ਫਿਰ ਵੀ ਦੂਸਰੇ ਜਥੇ ਵਿੱਚ ਦੂਜੇ ਪੁੱਤਰ ਨੂੰ ਹਾਰ ਪਾਉਂਦਿਆਂ ਕਿਹਾ ‘ਮੈਂ ਵੱਡੇ ਭਾਗਾਂ ਵਾਲੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਵੇ।’ ਜਥੇ ਵਿੱਚੋਂ ਕਈ ਸਿੰਘਾਂ ਨੇ ਕਿਹਾ ਕਿ ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਨੂੰ ਅਰਪਣ ਹੋਵੇ।

ਇਹ ਜਥਾ ਕਈ ਜਗ੍ਹਾ ਰੁਕਦਾ ਹੋਇਆ 13 ਮਾਰਚ ਨੂੰ ਜੈਤੋ ਦੇ ਨੇੜੇ ਇੱਕ ਪਿੰਡ ਪੁੱਜਾ। ਓਧਰ 14 ਮਾਰਚ ਨੂੰ ਸਵੇਰੇ ਹੀ ਪੰਡਿਤ ਮਦਨ ਮੋਹਨ ਮਾਲਵੀਆ ਕਈ ਹੋਰ ਕੌਂਸਲ ਦੇ ਮੈਂਬਰਾਂ ਅਤੇ ਨੇਤਾਵਾਂ ਸਮੇਤ ਜੈਤੋ ਪੁੱਜੇ ਅਤੇ ਐਡਮਨਿਸਟਰੇਟਰ ਜਥੇ ਨੂੰ ਆਜ਼ਾਦੀ ਨਾਲ ਗੁਰਦੁਆਰੇ ਜਾਣ ਅਤੇ 101 ਅਖੰਡਪਾਠ ਕਰਨ ਦੀ ਖੁਲ੍ਹ ਤਾਂ ਦੇ ਰਿਹਾ ਸੀ ਪਰ ਇਹ ਸਭ ਇੱਕ ਹਫ਼ਤੇ ਵਿੱਚ ਕਰਨ ਉਪਰੰਤ ਜੈਤੋ ਨੂੰ ਛੱਡਣ ਦੀ ਸ਼ਰਤ ’ਤੇ, ਜੋ ਸਿੱਖਾਂ ਨੂੰ ਮਨਜੂਰ ਨਹੀਂ ਸੀ। ਮਾਲਵੀਆ ਵੀ ਜਥੇ ਨੂੰ ਰਸਤੇ ਵਿੱਚ ਆ ਮਿਲਿਆ, ਇਸ ਵਾਰ ਗੋਲ਼ੀ ਨਹੀਂ ਚਲਾਈ ਗਈ ਪਰ ਘੋੜਿਆਂ ਨਾਲ ਰਸਤਾ ਰੋਕਿਆ ਗਿਆ ਤੇ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਗਏ, ਜਿਨ੍ਹਾਂ ਨੂੰ ਪਹਿਲਾਂ ਕਿਲ੍ਹੇ ਅੰਦਰ ਬੰਦ ਕੀਤਾ ਗਿਆ ਅਤੇ ਬਾਅਦ ਵਿੱਚ ਨਾਭਾ ਬੀੜ ਜੇਲ੍ਹ ਵਿੱਚ ਭੇਜਿਆ ਗਿਆ।

ਅਕਾਲ ਤਖ਼ਤ ਸਾਹਿਬ ਤੋਂ 22 ਮਾਰਚ 1924 ਨੂੰ ਚੱਲਣ ਵਾਲ਼ਾ ਤੀਸਰਾ ਜੱਥਾ, ਜਿਸ ਨੇ 7 ਅਪ੍ਰੈਲ ਨੂੰ ਜੈਤੇ ਪਹੁੰਚਣ ਸੀ, ਦੇ ਸਮੇਂ ਤਾਰਾ ਸਿੰਘ ਮੋਗਾ ਐਮ. ਐਲ. ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ, ਆਦਿ ਵੀ ਪਹੁੰਚ ਗਏ, ਜਿਸ ਕਾਰਨ ਸਰਕਾਰ ਨੂੰ ਕੁਝ ਨਰਮੀ ਵਰਤਣੀ ਪਈ।

ਗੁਰੂ ਸਾਹਿਬਾਨ ਜੀ ਦੀ ਹੋਈ ਬੇਅਦਬੀ ਕਾਰਨ ਸਿੱਖਾਂ ਅੰਦਰ ਇੰਨਾ ਗੁੱਸਾ ਸੀ ਕਿ ਉਹ 17 ਅਪਰੈਲ 1925 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲਣ ਵਾਲ਼ੇ 16ਵੇਂ ਜੱਥੇ ’ਚ ਵੀ ਆਪਣਾ ਨਾਮ ਲਿਖਵਾਉਣ ਲਈ ਉਤਾਵਲ਼ੇ ਸਨ।  ਇਸ ਮੁਹਿੰਮ ’ਚ ਸਿੰਘ ਕੇਵਲ ਪੰਜਾਬ ਤੱਕ ਹੀ ਸੀਮਤ ਨਹੀਂ ਸਨ ਬਲਕਿ ਬੰਗਾਲ, ਕਲਕੱਤਾ, ਕੈਨੇਡਾ, ਹਾਂਗਕਾਂਗ, ਚੀਨ ਤੱਕ ਤੋਂ ਜੱਥੇ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ।  ਵਿਦੇਸ਼ੀ ਸੰਗਤਾਂ ਸਮੇਤ 27 ਅਪਰੈਲ 1925 ਈਸਵੀ ਨੂੰ 101 ਸਿੰਘਾਂ ਦਾ ਸਪੈਸ਼ਲ ਜੱਥਾ ਜੋ ਕਈ ਦਿਨਾਂ ’ਚ ਇੱਧਰ ਓਧਰ ਗੁਰਮਤਿ ਦਾ ਪ੍ਰਚਾਰ ਕਰ ਕੇ ਲੋਕਾਂ ਦਾ ਮਨੋਬਲ ਉੱਚਾ ਕਰਦਾ ਹੋਇਆ ਜੈਤੋ ਵੱਲ ਵਧ ਰਿਹਾ ਸੀ ਤਾਂ ਇਨ੍ਹਾਂ ਨੂੰ ਰਸਤੇ ’ਚ 21 ਜੁਲਾਈ 1925 ਨੂੰ ਇਤਲਾਹ ਮਿਲੀ ਕਿ ਸਰਕਾਰ ਨੇ ਅਖੰਡ ਪਾਠ ’ਤੇ ਲਾਈ ਪਾਬੰਦੀ ਵਾਪਸ ਲੈ ਲਈ ਹੈ।  ਸੋ ਇਸ ਜੱਥੇ ਨੇ 14 ਸਤੰਬਰ 1923 ਨੂੰ ਗੰਗਸਰ ਜੈਤੋ ’ਚ ਹੋਏ ਖੰਡਤ ਅਖੰਡਪਾਠ ਨੂੰ ਮੁੜ ਆਰੰਭ ਕੀਤਾ ਅਤੇ 101 ਅਖੰਡ ਪਾਠਾਂ ਦੀ ਇਹ ਲੜੀ 7 ਅਗਸਤ 1925 ਦੇ ਦਿਨ ਸਮਾਪਤ ਹੋਈ।

14 ਸਤੰਬਰ 1923 ਤੋਂ 21 ਜੁਲਾਈ 1925 ਤੱਕ ਲਗਭਗ 23 ਮਹੀਨੇ ਚੱਲੇ ਇਸ ਸੰਘਰਸ਼ ’ਚ 10 ਹਜ਼ਾਰ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, 250 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਇਨ੍ਹਾਂ ਵਿੱਚੋਂ ਕਈ ਮੌਕੇ ’ਤੇ ਹੀ ਪ੍ਰਾਣ ਤਿਆਗ ਗਏ ਅਤੇ ਕਈਆਂ ਨੇ ਜੇਲ੍ਹਾਂ ’ਚ ਜ਼ੁਲਮ ਨੂੰ ਨਾ ਸਹਾਰਦਿਆਂ ਆਪਣਾ ਸਰੀਰ ਛੱਡਿਆ।  ਸਰਕਾਰੀ ਕਾਰਵਾਈ ਦੀ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਅੰਮ੍ਰਿਤਸਰ ਪਹੁੰਚਾਉਣ ਬਦਲੇ ਮਾਈ ਕਿਸ਼ਨ ਕੌਰ, ਦੁੱਲਾ ਸਿੰਘ ਤੇ ਸੁੱਚਾ ਸਿੰਘ, ਜੋ ਕਿ ਦੋਵੇਂ ਰੋਡੇ ਪਿੰਡ ਦੇ ਸਨ, ਨੂੰ ਨਾਭਾ ਪੁਲਿਸ ਨੇ 7-7 ਸਾਲ ਕੈਦ ਦੀ ਸਜ਼ਾ ਸੁਣਾਈ।  ਘੋੜ ਸਵਾਰਾਂ ਦੇ ਹੇਠਾਂ ਆ ਕੇ ਅਤੇ ਲਾਠੀਆਂ ਦੀ ਮਾਰ ਨਾਲ ਅਨੇਕਾਂ ਆਪਣੇ ਸਰੀਰਕ ਅੰਗ ਗਵਾ ਬੈਠੇ।  500 ਸਿੰਘਾਂ ਦੇ ਪਹਿਲੇ ਜੱਥੇ ਉੱਤੇ ਇੰਨਾ ਤਸੱਦਦ ਹੋਇਆ ਕਿ ਫ਼ੌਜ ਨੇ 27 ਹਜ਼ਾਰ ਕਾਰਤੂਸ ਚਲਾ ਦਿੱਤੇ। ਦਾਤੇ ਦੀ ਕਿਰਪਾ ਵੇਖੀਏ ਕਿ ਮਸ਼ੀਨਗਨ ’ਚ ਕਾਰਤੂਸ ਫਸ ਗਿਆ, ਨਹੀਂ ਤਾਂ ਸਾਰਾ ਜੱਥਾ ਹੀ ਸ਼ਹੀਦ ਹੋ ਜਾਣਾ ਸੀ। ਫਿਰ ਵੀ ਇਸ ਜੱਥੇ ਦੇ 100 ਤੋਂ ਵੱਧ ਸਿੰਘ ਤੁਰੰਤ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਹੀ ਗੰਭੀਰ ਜਖ਼ਮੀ ਸਨ।

ਸੰਨ 1924-26 ਤੱਕ ਸਿੱਖਾਂ ਨੂੰ ਲੱਖਾਂ ਰੁਪਏ ਜੁਰਮਾਨਾ ਤੇ ਜ਼ਬਤੀਆਂ ਕੀਤੀਆਂ ਗਈਆਂ।  ਫਿਰ ਵੀ ਇਸ ਉਤਸ਼ਾਹ ਨੂੰ ਵਧਾਉਣ ਲਈ ਜਦ ਜੱਥਾ ਅਰਦਾਸ ਕਰ ਕੇ ਅਕਾਲ ਤਖ਼ਤ ਸਾਹਿਬ ਤੋਂ ਚੱਲਦਾ ਤਾਂ 20 ਤੋਂ 40 ਹਜ਼ਾਰ ਤੱਕ ਸਿੱਖ ਸੰਗਤ ਇਕੱਤਰ ਹੋ ਕੇ ਜੱਥੇ ਦੇ ਮਨੋਬਲ ਨੂੰ ਉੱਚਾ ਚੁੱਕਦੀਆਂ।

ਅੰਤ ਜਦੋਂ ਸਰਕਾਰ ਨੂੰ ਨਿਸ਼ਚਾ ਹੋ ਗਿਆ ਕਿ ਸਿੱਖੀ ਸਿਰੜ ਨੂੰ ਕੋਈ ਦਬਾਅ ਨਹੀਂ ਸਕਦਾ ਤਾਂ ਸਰਕਾਰ ਨੂੰ ਝੁਕਣਾ ਪਿਆ, ਉਸ ਨੇ 7 ਜੁਲਾਈ 1925 ਈ. ਨੂੰ ਗੁਰਦੁਆਰਾ ਐਕਟ ਪਾਸ ਕਰ ਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰੂ ਘਰ, ਪੰਥਕ ਪ੍ਰਬੰਧ ਹੇਠ ਆ ਗਏ ਤੇ ਖ਼ਾਲਸੇ ਦੀ ਜਿੱਤ ਹੋਈ।

ਅੰਤ ’ਚ ਇਹੀ ਕਹਿਣਾ ਫਬਦਾ ਹੈ ਕਿ ਗੁਰੂ ਸਿਧਾਂਤ ਨੂੰ ਲਾਗੂ ਕਰਨ ਅਤੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ ਆਪਣਾ ਤਨ, ਮਨ, ਧਨ ਅਰਪਣ ਕਰਨਾ; ਗੁਰੂ ਲੇਖੇ ਲਾਉਣਾ ਸਮਝਿਆ ਹੈ।  ਸਤਿਗੁਰੂ ਦੀ ਨਿਰਪੱਖ ਸੋਚ; ਹਰ ਸਿਆਸੀ ਬੰਦੇ ਨੂੰ ਮਾਫ਼ਕ ਨਹੀਂ, ਇਸ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ; ਇੱਕ ਪਰਿਵਾਰ ਦੀ ਸੰਪੱਤੀ ਬਣ ਕੇ ਰਹਿ ਗਿਆ ਹੈ, ਇਸ ਵਿੱਚ ਵੱਡਾ ਦੋਸ਼ ਸਿੱਖਾਂ ਦਾ ਹੀ ਹੈ, ਜੋ ਇਸ ਪੱਖੋਂ ਅਵੇਸਲੇ ਹਨ ਤੇ ਆਪਣੀ ਵੋਟ ਦਾ ਸਦਪ੍ਰਯੋਗ ਕਰਨਾ ਨਹੀਂ ਸਿੱਖ ਸਕੇ।

 ਸੱਚਾ ਦਰਬਾਰ

0

 ਸੱਚਾ ਦਰਬਾਰ

ਧਰਮ ਰਾਜ ਨੂੰ ਆਖਦੇ ਸੱਚੇ ਪਰਵਦਗਾਰ।

ਇੱਕੋ ਵਾਰੀ ਆ ਗਏ, ਪ੍ਰਾਣੀ ਕਈ ਹਜ਼ਾਰ।

ਤਿੱਲ ਸੁੱਟਣ ਨੂੰ ਜਗ੍ਹਾ ਨਹੀਂ, ਭਰ ਗਿਆ ਦਰਬਾਰ।

ਹੁਣ ਤੂੰ ਹੀ ਲੇਖਾ ਦੇਖਣਾ, ਕਰ ਲੈ ਵਹੀ ਤਿਆਰ।

ਕੀ ਕਮਾ ਕੇ ਆ ਗਏ, ਕਿਹੜੀ ਕੀਤੀ ਕਾਰ।

ਮੈਨੂੰ ਕੋਈ ਨੀਂ ਦਿਸਿਆ, ਸੱਚਾ ਮਿੱਤਰ ਯਾਰ।

ਕਿੱਦਾਂ ਘਾਣੀ ਪੀੜਨਾ, ਹੁਣ ਆਪੇ ਕਰੀਂ ਵਿਚਾਰ।

ਸੁੱਟ ਕੜਾਹੇ ਕਾੜ੍ਹਨਾ ਕਿਹੜੀ ਪਾਉਣੀ ਮਾਰ।

ਰੱਖਣੀ ਕੋਈ ਲਿਹਾਜ਼ ਨਾ, ਜਿੱਦਾਂ ਮਰਜ਼ੀ ਮਾਰ।

ਕੀਤਾ ਸਭ ਭੁਗਤਾਵਣਾ, ਰੱਖਣਾ ਨਹੀਂ ਉਧਾਰ।

ਨਾਹੀਂ ਦਿਲ ਪਸੀਜਣਾ, ਕਰ ਲੈ ਤਿੱਖੀ ਧਾਰ।

ਇੱਥੇ ਤੇਰਾ ਰਾਜ ਹੈ, ਤੇਰੀ ਹੀ ਸਰਕਾਰ।

ਬਖ਼ਸ਼ੇ ਮੈਂ ਇਨਸਾਫ਼ ਦੇ, ਤੈਨੂੰ ਸਭ ਅਧਿਕਾਰ।

ਇੱਥੇ ਆ ਕੇ ‘ਸਹਿਜ’ ਜੀ, ਹਰ ਕੋਈ ਜਾਂਦਾ ਹਾਰ।

ਤਪਦੇ ਥੰਮੀਂ ਜੱਫੀਆਂ, ਮੂਹੋਂ- ਮੂਹੀਂ ਮਾਰ।

ਭਾਵੇਂ ਹੋਵੇ ਬਾਦਸ਼ਾਹ ਭਾਵੇਂ ਠਾਣੇਦਾਰ।

ਭਾਵੇ ਹੋਵੇ ਕੰਗਲਾ ਭਾਵੇਂ ਲੰਬੜਦਾਰ।

ਇੱਕੋ ਸੱਚਾ ਤਖ਼ਤ ਹੈ ਸੱਚਾ ਇੱਕ ਦਰਬਾਰ।

ਜਿੱਥੇ ਸੱਚ ਹੀ ਨਿਬੜੇ, ਝੂੱਠੇ ਜਾਂਦੇ ਹਾਰ।

ਜਿਨ੍ਹਾਂ ਕਮਾਈ ਨਾਮ ਦੀ, ਪਾਉਂਦੇ ਨੇ ਸਤਿਕਾਰ।

ਖੋਟੇ ਥਾਉਂ ਨਾ ਪਾਂਵਦੇ ਸੱਚੇ ਦੇ ਦਰਬਾਰ।

ਤੇਹੋ ਹੀ ਫਲ਼ ਪਾਵਣਾ ਜੋ ਕਮਾਈ ਕਾਰ।

——————————————————-

ਸਫ਼ਰ ਜ਼ਿੰਦਗੀ ਦਾ ਕੰਡਿਆਂ ਦੀ ਸੇਜ ਹੁੰਦੀ,

ਪੈਰ ਪੈਰ ’ਤੇ ਮੁਸ਼ਕਲਾਂ ਆਉਂਦੀਆਂ ਨੇ।

ਕਦੇ ਬੋਲਦੇ ਉਜਾੜਾਂ ਦੇ ਵਿੱਚ ਉੱਲੂ,

ਕਦੇ ਬੁਲਬੁਲਾਂ ਬੈਠ ਕੇ ਗਾਉਂਦੀਆਂ ਨੇ।

ਵਹਿਣ ਨਦੀਆਂ ਦੇ ਵਾਂਗੂ ਵਹਿਣ ਘੜੀਆਂ,

ਕਦੇ ਹੱਥ ਨਾ ਕਿਸੇ ਦੇ ਆਉਂਦੀਆਂ ਨੇ।

ਔਖੀਆਂ ਘੜੀਆਂ ਦੀ ਜਦੋਂ ਹੈ ਮਾਰ ਪੈਂਦੀ,

ਸੁਰਤਾਂ ਬੰਦੇ ਦੀਆਂ ਸਭ ਭੁਲਾਉਂਦੀਆਂ ਨੇ।

ਕਦੇ ਜ਼ਿੰਦਗੀ ਜਾਪਦੀ ਕੈਦਖ਼ਾਨਾ,

ਕਾਲ ਕੋਠੜੀ ਰੂਹਾਂ ਕੁਰਲਾਉਂਦੀਆਂ ਨੇ।

ਅੰਦਰੋਂ-ਅੰਦਰੀ ਲਹੂ-ਲੁਹਾਨ ਹਿਰਦਾ,

ਮਹਿਲ ਖ਼ਾਬਾਂ ਦੇ ਆਫ਼ਤਾਂ ਢਾਹੁੰਦੀਆਂ ਨੇ।

ਸੁੱਖਾਂ ਵਿੱਚ ਬਿਤਾਈਆਂ ‘ਸਹਿਜ’ ਘੜੀਆਂ,

ਓਹੀ ਮੁੜ-ਮੁੜ ਚੇਤੇ ਆਉਂਦੀਆਂ ਨੇ।

ਬੀਤ ਜਾਂਵਦਾ ਵਿੱਚ ਉਡੀਕ ਜੀਵਨ,

ਉਹ ਘੜੀਆਂ ਨਾ ਮੁੜ ਕੇ ਆਉਂਦੀਆਂ ਨੇ।

——————————————————————–

ਵਿੱਚ ਸਿਆਲ਼ੇ ਧੁੱਪ ਨਾ ਲੱਭੀ,

ਧੁੱਪਾਂ ਦੇ ਵਿੱਚ ਛਾਂ ਨਾ ਮਾਣੀ।

ਜ਼ਿੰਦਗੀ ਹੋ ਗਈ ਤੀਲਾ-ਤੀਲਾ,

ਭਰੇ ਪਿਆਲੇ ਗ਼ਮ ਦਾ ਪਾਣੀ।

ਦੁੱਖਾਂ ਦਾ ਸਿਰ ਛੱਤਰ ਝੂਲਦਾ,

’ਨੇਰ੍ਹਿਆਂ ਦੇ ਵਿੱਚ ਰੈਣ ਵਿਹਾਣੀ।

ਆਸਾਂ ਨੂੰ ਕੋਈ ਬੂਰ ਨਾ ਲੱਗਾ,

ਛੱਡ ਖਲੋਤੀ ਕਿਸਮਤ ਰਾਣੀ।

ਝੂਠੀ-ਮੂਠੀ ਹਾਂ ਮੁਸਕਰਾਉਂਦੇ,

ਮਨ ਦੀ ਹਾਲਤ ਕਿਸ ਨੇ ਜਾਣੀ।

ਕੌਣ ਸੁਣੇਂਦਾ ਕਿਸ ਨੂੰ ਦੱਸੀਏ ?

ਬਣਿਆ ਨਾ ਕੋਈ ਦਿਲ ਦਾ ਹਾਣੀ।

ਸਾਡੇ ਪੱਲੇ ਕੀ ਤੈਂ ਪਾਇਆ ?

ਖ਼ਾਲੀ ਸਾਡੀ ਝੋਲ ਪੁਰਾਣੀ।

ਸੋਚਾਂ ਦੇ ਤਖ਼ਤਾਂ ’ਤੇ ਬੈਠੇ,

ਲਿਖੀ ਜਾਂਵਦੇ ‘ਸਹਿਜ’ ਕਹਾਣੀ।

ਡਾ. ਹਰਮਿੰਦਰ ਸਿੰਘ ‘ਸਹਿਜ’-97819-93037

ਬਲਿਹਾਰੀ ਕੁਦਰਤਿ ਵਸਿਆ ॥

0

ਬਲਿਹਾਰੀ ਕੁਦਰਤਿ ਵਸਿਆ ॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੂਕੇਸ਼ਨ)

ਵਿਚਾਰ ਅਧੀਨ ਪੰਗਤੀ ‘‘ਬਲਿਹਾਰੀ ਕੁਦਰਤਿ ਵਸਿਆ ॥’’ ਆਸਾ ਕੀ ਵਾਰ ਦੀ ਪਉੜੀ ਨੰਬਰ 12 ਦੇ ਨਾਲ ਦਰਜ ਸਲੋਕ ‘‘ਦੁਖੁ ਦਾਰੂ ਸੁਖੁ ਰੋਗੁ ਭਇਆ.. ॥’’ ਦੀ ‘ਰਹਾਉ’ ਵਾਲੀ ਪੰਕਤੀ ਦਾ ਹਿੱਸਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 469 ’ਤੇ ਸੁਭਾਇਮਾਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਹੈ।

ਕਰਤੇ ਪੁਰਖ ਦੀ ਰਚਨਾ ਵਿੱਚ ਅਟੱਲ ਨਿਯਮ ਹੈ, ‘‘ਦੂਖਾ ਤੇ ਸੁਖ ਊਪਜਹਿ; ਸੂਖੀ ਹੋਵਹਿ ਦੂਖ ॥’’ (ਮਹਲਾ ੧/ ਪੰਨਾ  ੧੩੨੮) ਭਾਵ ਕਿ ਦੁੱਖਾਂ ਤੋਂ ਬਾਅਦ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਸੁੱਖਾਂ ’ਚੋਂ ਦੁੱਖ ਮਿਲਦੇ ਹਨ। ਗੁਰਮਤਿ ਅਨੁਸਾਰ ‘‘ਵਿਛੋੜਾ ਸੁਣੇ ਡੁਖੁ; ਵਿਣੁ ਡਿਠੇ ਮਰਿਓਦਿ ॥’’ (ਮਹਲਾ ੫/ ਪੰਨਾ  ੧੧੦੦) ਭਾਵ ਦੁੱਖਾਂ ਦਾ ਕਾਰਨ ਪਰਮਾਤਮਾ ਸਿਰਜਣਹਾਰ ਵੱਲੋਂ ਪਿਆ ਵਿਛੋੜਾ ਹੈ ਜਦਕਿ ਉਸ ਤੋਂ ਵਿਛੁੜੇ ਅਸੀਂ ਭਰਮ-ਭੁਲੇਖੇ ਕਰਕੇ ਹਾਂ ਭਾਵ ਸਾਨੂੰ ਅਸਲੀਅਤ ਬਾਰੇ ਜਾਣਕਾਰੀ ਨਹੀਂ ਇਸ ਲਈ ਕਿਸੇ ਹੋਰ ਨੂੰ ਰੱਬ ਮੰਨ ਬੈਠੇ ਹਾਂ, ਇਸ ਲਈ ‘‘ਸੋ ਸੁਖੀਆ; ਜਿਸੁ ਭ੍ਰਮੁ ਗਇਆ ॥’’ (ਮਹਲਾ ੫/ ਪੰਨਾ  ੧੧੮੦)

ਦੁੱਖਾਂ ਤੋਂ ਸੁੱਖ ਵੱਲ ਕੇਵਲ ਭਰਮ ਨਾਸ਼ ਕਰਨ ਨਾਲ ਹੀ ਤੁਰਿਆ ਜਾ ਸਕਦਾ ਹੈ। ਭਰਮ ਵਿੱਚ ਫਸੇ ਮਨੁੱਖ ਨੇ ਰੱਬ ਦੇ ਕਈ ਰੂਪ ਮਿੱਥ ਲਏ। ਜਦੋਂ ਖਾਲਿਕ ਜਾਂ ਕਾਦਿਰ ਬਾਰੇ ਭੁਲੇਖਾ ਪਿਆ ਤਾਂ ਖਲਕਤ ਜਾਂ ਕੁਦਰਤਿ ਬਾਰੇ ਕਿਵੇਂ ਨਾ ਭਰਮ ਖੜ੍ਹਾ ਹੋਵੇ ? ਇਸ ਭਰਮ ਦੇ ਕਾਰਨ ਹੀ ਖ਼ੁਦੀ (ਅਹੰਕਾਰ), ਬਖ਼ੀਲੀ (ਲਾਲਚ), ਤਕੱਬਰੀ (ਹਉਮੈ) ਕਰਦਿਆਂ ਮਨੁੱਖ ਨੇ ਚਾਰ ਵਰਨ, ਚਾਰ ਮਜ਼੍ਹਬ, ਚਾਰ ਆਸ਼੍ਰਮ ਆਦਿ ਹੋਂਦ ਵਿੱਚ ਲੈ ਆਂਦੇ, ਜਿਸ ਕਾਰਨ ਮਨੁੱਖਤਾ ਅੰਦਰ ਪਿਆਰ ਦੀ ਥਾਂ ਨਫ਼ਰਤ ਨੇ ਜਨਮ ਲੈ ਲਿਆ।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਅੰਦਰ ਇਨਸਾਨੀਅਤ ਅਤੇ ਸਦਾਚਾਰੀ ਗੁਣ ਪੈਦਾ ਕਰਨ ਲਈ, ਸਰਬ ਸਾਂਝਾ ਧਰਮ ਪ੍ਰਗਟ ਕਰਨ ਲਈ ਮਹਾਨ ਘਾਲਣਾ ਇਹ ਘਾਲੀ ਕਿ ਲੰਬੇ ਪ੍ਰਚਾਰਕ ਦੌਰੇ ਕੀਤੇ। ਜਿੱਥੇ ਆਪ ਨੇ ਖਸਮ ਕੀ ਬਾਣੀ ਉਚਾਰਨ ਕੀਤੀ ਓਥੇ ਪੂਰੇ ਭਾਰਤ ਵਿੱਚੋਂ ਭਗਤ ਬਾਣੀ ਇਕੱਤਰ ਕੀਤੀ। ਇਹ ਮਹਾਨ ਕ੍ਰਾਂਤੀ ਕਦਮ ਸੀ ਕਿਉਂਕਿ ਦੂਜੀਆਂ ਸੰਪਰਦਾਵਾਂ ਦੀ ਬਾਣੀ ਦਾ ਗਿਆਨ ਨਾ ਹੋਣਾ ਵੀ ਸਾਡੇ ਮਨ ਵਿੱਚ ਉਨ੍ਹਾਂ ਲਈ ਸਤਿਕਾਰ ਪੈਦਾ ਨਹੀਂ ਹੋਣ ਦਿੰਦਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸੰਜੋਗਾਤਮਕ ਧਰਮ ਗ੍ਰੰਥ ਦਾ ਵਿਚਾਰ ਸੰਸਾਰ ਨੂੰ ਦਿੱਤਾ।  ਆਪ ਜੀ ਨੇ ਇਸ ਮੰਤਵ ਦੀ ਸਿੱਧੀ ਲਈ ਦੋ ਗੱਲਾਂ ਦਾ ਧਿਆਨ ਰੱਖਿਆ:

ਪਹਿਲੀ ਇਹ ਕਿ ਆਪਣੇ ਧਰਮ ਵਿੱਚ ਪੱਖ ਪਾਤ ਅਤੇ ਸੰਪ੍ਰਦਾਈ ਰੁਚੀਆਂ ਨੂੰ ਦਾਖਲ ਨਹੀਂ ਹੋਣ ਦੇਣਾ।  ਆਪ ਜੀ ਨੇ ਕਿਸੇ ਸ਼ਰਾ ਦਾ ਪ੍ਰਚਾਰ ਨਹੀਂ ਕੀਤਾ ਸਗੋਂ ਸਰਬ ਪ੍ਰਮਾਣਿਤ ਵਿਚਾਰਧਾਰਾ ਜਾਂ ਅਸੂਲਾਂ ਦਾ ਹੀ ਪ੍ਰਚਾਰ ਕੀਤਾ। ਸਮੁੱਚੀ ਗੁਰਬਾਣੀ ਵਿੱਚ ਇੱਕ ਸਤਰ ਵੀ ਕਿਸੇ ਭੇਖ ਦੇ ਧਾਰਨ ਦੀ ਹਮਾਇਤ ਨਹੀਂ ਕਰਦੀ ਹੈ ਤੇ ਕਿਸੇ ਸ਼ਰਾ ਦੀ ਪ੍ਰੋੜ੍ਹਤਾ ਵਿੱਚ ਵੀ ਨਹੀਂ । ਕਿਸੇ ਗ਼ੈਰ ਧਰਮੀ ਦਾ ਦਿਲ ਨਹੀਂ ਦੁਖਾ ਸਕਦੀ, ਕੇਵਲ ਭੇਖ ਦਾ ਖੰਡਨ ਕਰਦੀ ਹੈ, ਕਿਸੇ ਵਿਸ਼ੇਸ਼ ਜਮਾਤ ’ਤੇ ਹਮਲਾ ਨਹੀਂ। ਦੂਜੀ ਗੱਲ ਆਪ ਜੀ ਨੇ ਇਹ ਕੀਤੀ ਕਿ ਹੋਰਨਾਂ ਧਰਮਾਂ ਦੇ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰ ਸਿੱਖਾਂ ਨੂੰ ਪੜ੍ਹਾਈ ਤਾਂ ਜੋ ਵੱਧ ਤੋਂ ਵੱਧ ਸਦਾਚਾਰੀ ਮਹਾਂ ਪੁਰਸ਼ਾਂ ਦੇ ਵਿਚਾਰਾਂ ਪ੍ਰਤੀ ਨਜ਼ਰੀਆ ਪਿਆਰ ਭਰਪੂਰ ਰਹੇ ਭਾਵੇਂ ਕਿ ਇਹ ਸੰਸਾਰ ਵਿੱਚ ਅਨੋਖਾ ਹੀ ਤਜਰਬਾ ਹੈ। ਸੰਸਾਰ ਦੇ ਧਰਮ ਇਤਿਹਾਸ ’ਚ ਕੋਈ ਮਿਸਾਲ ਨਹੀਂ ਹੈ ਕਿ ਸਾਰੇ ਸਿੱਖ ਸਵੇਰੇ ਉੱਠਦਿਆਂ ਭਾਰਤ ਦੇ ਕਈ ਮਹਾਪੁਰਸ਼ਾਂ ਨੂੰ ਮੱਥਾ ਟੇਕਦੇ ਹਨ ਕਿਉਂਕਿ ਗੁਰੂ ਗਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਸ਼ਾਮਲ ਹੈ।

ਸਿੱਖ, ਜਿੱਥੇ ਆਪਣੇ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਹਨ ਉੱਥੇ ਸ਼ੇਖ ਫਰੀਦ ਜੀ (ਮੁਸਲਮਾਨ), ਭਗਤ ਰਾਮਾਨੰਦ ਜੀ ਤੇ ਭਗਤ ਜੈ ਦੇਵ ਜੀ (ਬ੍ਰਾਹਮਣ) ਦਾ ਵੀ ਸਤਿਕਾਰ ਕਰਦੇ ਹਨ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਤੇ ਭਗਤ ਨਾਮਦੇਵ ਜੀ (ਮੰਨ ਜਾਂਦੇ ਅਖੌਤੀ ਅਛੂਤ ਜਾਤ) ਆਦਿ ਦਾ ਵੀ ਸਤਿਕਾਰ ਕਰਦੇ ਹਨ। ਭਗਤ ਸੈਣ ਜੀ, ਭਗਤ ਧੰਨਾ ਜੀ,  ਸਧਨਾ ਜੀ ਆਦਿ ਸਾਰਿਆਂ ਨੂੰ ਨਮਸਕਾਰ ਕਰਦੇ ਹਨ।  ਭਾਰਤ ਦੇ ਹਰ ਸੂਬੇ ਦੇ ਹਰ ਫਿਰਕੇ ਦਾ ਪ੍ਰਤੀਨਿਧ ਕਰਨ ਵਾਲੇ ਮਹਾਂ ਪੁਰਸ਼ਾਂ ਦਾ ਜੇ ਇੱਕ ਥਾਂ ਇਕੱਠਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਿਆਂ ਸਤਿਕਾਰ ਹੁੰਦਾ ਪਿਆ ਹੋਵੇ ਤਾਂ ਹਰ ਫਿਰਕੇ ਨੂੰ ਅਪਣੱਤ (ਆਪਣਾਪਣ) ਦਿਸ ਪਵੇਗੀ।

ਪਰਮਾਤਮਾ ਦਾ ਸਰੂਪ ਨਿਸ਼ਚਿਤ ਕਰਨ ਨਾਲੋਂ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਅਤੇ ਉਸ ਉੱਤੇ ਵਿਸ਼ਵਾਸ ਕਰਨਾ ਵਡੇਰੀ ਮਹਾਨਤਾ ਹੈ। ਅਕਾਲ ਪੁਰਖ ਵਾਙ ਉਸ ਦੇ ਗੁਣ ਵੀ ਅਬਿਨਾਸ਼ੀ ਹੁੰਦੇ ਹਨ ਜੋ ਨਾਸ਼ ਹੋਣ ਵਾਲੀ ਚੀਜ਼ ਨਹੀਂ, ਪਰ ਬੰਦਾ ਅਬਿਨਾਸ਼ੀ ਨਹੀਂ ਹੁੰਦਾ। ਸਚਾਈ ਵਾਲੇ ਵਿਚਾਰ ਹੀ ਸਥਿਰ ਹੁੰਦੇ ਹਨ ਕਿਉਂਕਿ ਉਹ ਵਿਚਾਰ ਰੱਬ ਦਾ ਨਾਮ ਹੁੰਦੇ ਹਨ ਅਤੇ ਰੱਬ ਵਾਂਗ ਉੱਚੇ ਅਤੇ ਸਥਿਰ ਹਨ, ‘‘ਵਡਾ ਸਾਹਿਬੁ ਊਚਾ ਥਾਉ ॥  ਊਚੇ ਉਪਰਿ ਊਚਾ ਨਾਉ ॥ (ਜਪੁ), ਵਡਾ ਸਾਹਿਬੁ ਵਡੀ ਨਾਈ ॥ (ਮਹਲਾ ੫/ ਪੰਨਾ ੧੦੮੧), ਨਾਮ ਕਰਕੇ ਪਰਮਾਤਮਾ ਵੱਡਾ ਹੈ ਅਤੇ ਨਾਮ ਹੀ ਉਸ ਦੀ ਮਹਾਨਤਾ ਹੈ, ਇਸ ਉੱਚੀ ਚੀਜ਼ ਨੂੰ ਪਕੜਨ ਲਈ ਬੰਦੇ ਦੀ ਸੋਚ ਦਾ ਵੀ ਉੱਚਾ ਹੋਣਾ ਜ਼ਰੂਰੀ ਹੈ, ‘‘ਏਵਡੁ ਊਚਾ ਹੋਵੈ ਕੋਇ ॥  ਤਿਸੁ ਊਚੇ ਕਉ ਜਾਣੈ ਸੋਇ ॥’’ (ਜਪੁ), ਇਹ ਮੁਕਾਮ ਪਾ ਕੇ ਜਗਿਆਸੂ; ਕੁਦਰਤ ਵਿੱਚੋਂ ਇਸ ਦੇ ਰਚੇਤੇ ਨੂੰ ਅਨੁਭਵ ਕਰਕੇ ਉਸ ਤੋਂ ਬਲਿਹਾਰ ਹੁੰਦਿਆਂ ਪੁਕਾਰਦਾ ਹੈ, ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਆਸਾ ਕੀ ਵਾਰ/ ਮਹਲਾ ੧/ ਪੰਨਾ ੪੬੯)

ਪਰਮਾਤਮਾ, ਪੂਰੀ ਕਾਇਨਾਤ (ਸ੍ਰਿਸ਼ਟੀ) ਵਿੱਚ ਮੌਜੂਦ ਹੈ, ਸਾਰੀ ਸ੍ਰਿਸ਼ਟੀ ਉਸ ਤੋਂ ਬਣੀ ਹੈ, ਜੋ ਇਹ ਰਾਜ਼ ਸਮਝ ਕੇ ਉਸ ਦੀ ਵਡਿਆਈ ਕਰਦਾ ਹੈ ਉਹ ਇਸ ਸੰਸਾਰ-ਸਮੁੰਦਰ ਤੋਂ ਤਰ ਗਿਆ, ‘‘ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥ ਤੂੰ ਸਚਾ ਸਾਹਿਬੁ, ਸਿਫਤਿ ਸੁਆਲਿ੍ਉ; ਜਿਨਿ ਕੀਤੀ ਸੋ ਪਾਰਿ ਪਇਆ ॥’’ (ਮਹਲਾ ੧/ ਪੰਨਾ ੪੬੯) ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਕਿਸੇ ਵਿਸ਼ੇਸ਼ ਵਰਗ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਸਾਂਝੇ ਹਨ ਕਿਉਂਕਿ ਰੱਬ ਸਭ ਦੇ ਅੰਦਰ ਹੈ ਅਤੇ ਸਾਂਝਾ ਹੈ, ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਮਹਲਾ ੫/ ਪੰਨਾ ੯੭), ਸਰਬ ਨਿਵਾਸੀ ਘਟਿ ਘਟਿ ਵਾਸੀ.. ॥’’ (ਮਹਲਾ ੫/ ਪੰਨਾ ੭੦੦)

ਸਾਨੂੰ ਅੱਖਾਂ ਕੇਵਲ ਸੰਸਾਰ ਦੇ ਕੌਤਕ ਤਮਾਸ਼ੇ ਦੇਖਣ ਨੂੰ ਨਹੀਂ ਮਿਲੀਆਂ ਬਲਕਿ ਕੁਦਰਤ ਵਿੱਚੋਂ ‘‘ਕੁਦਰਤਿ ਕਰਿ ਕੈ ਵਸਿਆ ਸੋਇ॥ (ਮਹਲਾ ੧/ ਪੰਨਾ ੮੩), ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ.. ॥ (ਮਹਲਾ ੧/੪੬੪) ਨੂੰ ਵੇਖਣ ਲਈ ਮਿਲੀਆਂ ਹਨ। ਬਾਣੀ ਫ਼ੁਰਮਾਉਂਦੀ ਹੈ ਕਿ ਸਭ ਅੰਦਰ ਉਸੇ ਦੀ ਜੋਤ-ਸ਼ਕਤੀ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥’’ (ਮਹਲਾ ੧/ ਪੰਨਾ ੧੩)

ਸੋ ਸਪਸ਼ਟ ਹੈ ਕਿ ਉਸ ਪ੍ਰਭੂ ਦਾ ਸਿੰਘਾਸਣ ਕਿਸੇ ਖ਼ਾਸ ਥਾਂ ’ਤੇ ਨਹੀਂ ਸਗੋਂ ਹਰ ਜੀਵ ਦੇ ਹਿਰਦੇ ਵਿੱਚ, ਬਨਸਪਤੀ ਦੇ ਪੱਤੇ ਪੱਤੇ ਵਿੱਚ ਹੈ। ਅਸੀਂ ਵੇਖਦੇ ਹਾਂ ਕਿ ਜਲ, ਥਲ, ਮਹੀਅਲ ਵਿੱਚ; ਜਿੱਥੇ ਵੀ ਉਸ ਮਾਲਕ ਨੇ ਜੀਵ ਜੰਤ ਪੈਦਾ ਕੀਤੇ ਹਨ ਓਥੇ ਹੀ ਉਨ੍ਹਾਂ ਦੇ ਭੋਜਨ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਉਸ ਦੇ ਰਿਜ਼ਕ ਭੰਡਾਰੇ ਸ੍ਰਿਸ਼ਟੀ ਦੇ ਚੱਪੇ ਚੱਪੇ ’ਤੇ ਹਨ। ਨਹੀਂ ਨਹੀਂ ! ! ਉਸ ਦੇ ਭੰਡਾਰੇ ਤਾਂ ਮਾਤ ਲੋਕ, ਪਾਤਾਲ ਲੋਕ ਆਦਿ ਸਭ ਲੋਕਾਂ ਵਿੱਚ ਹਨ, ਜੋ ਆਦਿ ਕਾਲ ਤੋਂ ਚਲਦੇ ਆ ਰਹੇ ਹਨ ਜਦ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ।

ਮਨੁੱਖਤਾ ਵਿੱਚੋਂ ਜਾਤਾਂ ਪਾਤਾਂ ਦੇ ਵਿਤਕਰੇ ਮਿਟਾ ਕੇ ‘‘ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮਹਲਾ ੧/ ੧੫) ਉਪਦੇਸ਼ ਦਿੱਤਾ। ਭਾਈ ਮਰਦਾਨਾ ਜੀ, ਭਾਈ ਲਾਲੋ ਜੀ ’ਚੋਂ ਉਸੇ ਦੀ ਜੋਤ ਦਾ ਪ੍ਰਕਾਸ਼ ਵੇਖਿਆ। ਉਸ ਸਮਰੱਥ ਪ੍ਰਭੂ ਤੋਂ ਬਲਿਹਾਰ ਜਾਂਦਿਆਂ ਉਸ ਦੀ ਸਮਰੱਥਾ ਅੱਗੇ ਨਤ ਮਸਤਕ ਹੁੰਦਿਆਂ ‘‘ਕਹੁ ਨਾਨਕ  ! ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ ਸੁ ਕਰਿ ਰਹਿਆ॥’’ (ਮਹਲਾ ੧/ ੪੬੯) ਸਿਧਾਂਤ ਦਸਾਂ ਪਾਤਿਸ਼ਾਹੀਆਂ ਨੇ ਦ੍ਰਿੜ੍ਹ ਕਰਵਾਇਆ, ਜੋ ਅੱਜ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੁਭਾਇਮਾਨ ਹੈ।

ਸਤਿਗੁਰੂ ਅਮਰਦਾਸ ਜੀ ਦੇ ਵਚਨ ਹਨ, ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥ (ਮਹਲਾ ੩/ ੯੨੨), ਸਤਿਗੁਰੂ ਅਰਜਨ ਸਾਹਿਬ ਜੀ ਨੇ ਧਰਮਾਂ ਦੇ ਨਾਂ ’ਤੇ ਫਿਰਕਾ ਪ੍ਰਸਤੀ, ਖਿਚੋਤਾਣ ਤੋਂ ਨਿਰਲੇਪ ਹੁੰਦਿਆਂ ਫ਼ੁਰਮਾਇਆ, ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਮਹਲਾ ੫/ ੧੨੯੯), ਏਕ ਰੂਪ ਸਗਲੋ ਪਾਸਾਰਾ ॥ ਆਪੇ ਬਨਜੁ ਆਪਿ ਬਿਉਹਾਰਾ ॥੧॥  ਐਸੋ ਗਿਆਨੁ ਬਿਰਲੋ ਈ ਪਾਏ ॥  ਜਤ ਜਤ ਜਾਈਐ; ਤਤ ਦ੍ਰਿਸਟਾਏ ॥੧॥ ਰਹਾਉ ॥  ਅਨਿਕ ਰੰਗ; ਨਿਰਗੁਨ ਇਕ ਰੰਗਾ ॥  ਆਪੇ ਜਲੁ; ਆਪ ਹੀ ਤਰੰਗਾ ॥੨॥  ਆਪ ਹੀ ਮੰਦਰੁ; ਆਪਹਿ ਸੇਵਾ ॥  ਆਪ ਹੀ ਪੂਜਾਰੀ; ਆਪ ਹੀ ਦੇਵਾ ॥੩॥  ਆਪਹਿ ਜੋਗ; ਆਪ ਹੀ ਜੁਗਤਾ॥  ਨਾਨਕ ਕੇ ਪ੍ਰਭ !  ਸਦ ਹੀ ਮੁਕਤਾ ॥੪॥’’ (ਮਹਲਾ ੫/ ੮੦੩), ਇਸੇ ਤਰ੍ਹਾਂ ਕਬੀਰ ਸਾਹਿਬ ਜੀ ਨੇ ਜਿੱਥੇ ਬ੍ਰਹਿਮੰਡ ਦੇ ਵਿੱਚੋਂ ਉਸ ਦੀ ਜੋਤਿ ਦਾ ਅਨੰਦ ਮਾਣਦਿਆਂ ਫ਼ੁਰਮਾਇਆ, ‘‘ਓਇ ਜੁ ਦੀਸਹਿ; ਅੰਬਰਿ ਤਾਰੇ ॥  ਕਿਨਿ ਓਇ ਚੀਤੇ  ? ਚੀਤਨਹਾਰੇ ॥ (ਭਗਤ ਕਬੀਰ/ ਪੰਨਾ ੩੨੯), ਸੂਰਜ ਚੰਦੁ ਕਰਹਿ ਉਜੀਆਰਾ॥  ਸਭ ਮਹਿ ਪਸਰਿਆ; ਬ੍ਰਹਮ ਪਸਾਰਾ ॥’’ (ਭਗਤ ਕਬੀਰ/ ਪੰਨਾ ੩੨੯)

‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥’’ (ਭਗਤ ਕਬੀਰ/ ਪੰਨਾ ੧੩੪੯) ਉਪਦੇਸ਼ ਕਰਕੇ ਊਚ ਨੀਚ, ਅਮੀਰੀ ਗਰੀਬੀ ਦੇ ਭੇਦ ਭਾਵ ਤੋਂ ਮਨੁੱਖ ਨੂੰ ਮੁਕਤ ਕੀਤਾ। ਭਗਤ ਨਾਮਦੇਵ ਜੀ ‘‘ਜਤ੍ਰ ਜਾਉ ਤਤ ਬੀਠਲੁ ਭੈਲਾ ॥  ਮਹਾ ਅਨੰਦ ਕਰੇ, ਸਦ ਕੇਲਾ ॥੧॥ ਰਹਾਉ ॥’’ (ਭਗਤ ਨਾਮਦੇਵ/ ਪੰਨਾ ੪੮੫) ਬਚਨਾਂ ਨਾਲ਼ ਅਨੰਦਿਤ ਹੁੰਦੇ ਰਹੇ। ਭਗਤ ਰਵੀਦਾਸ ਜੀ ‘‘ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥  ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥’’ (ਭਗਤ ਰਵਿਦਾਸ/ ਪੰਨਾ ੬੫੮) ਮਹਿਸੂਸ ਕਰਦੇ ਰਹੇ। ਭਗਤ ਰਾਮਾਨੰਦ ਜੀ ‘‘ਤੂ ਪੂਰਿ ਰਹਿਓ ਹੈ ਸਭ ਸਮਾਨ ॥’’ (ਭਗਤ ਰਾਮਾਨੰਦ/ ਪੰਨਾ ੧੧੯੫) ਵਾਲੀ ਦਿਬ ਦ੍ਰਿਸ਼ਟੀ ਨਾਲ ਹਰ ਪਾਸੇ ਉਸੇ ਦਾ ਪ੍ਰਕਾਸ਼ ਮਾਣਦੇ ਰਹੇ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਫੁੱਲ ਅੰਦਰ ਵਸਦੀ ਸੁਗੰਧ ਅਤੇ ਸ਼ੀਸ਼ੇ ’ਚ ਵਿਖਾਈ ਦਿੰਦੀ ਬੰਦੇ ਦੀ ਪਰਛਾਈ ਵਾਂਗ ਹਰੀ ਨੂੰ ਅੰਗ-ਸੰਗ ਮਾਣਿਆ ‘‘ਪੁਹਪ ਮਧਿ ਜਿਉ ਬਾਸੁ ਬਸਤੁ ਹੈ; ਮੁਕਰ ਮਾਹਿ ਜੈਸੇ ਛਾਈ ॥  ਤੈਸੇ ਹੀ ਹਰਿ ਬਸੇ ਨਿਰੰਤਰਿ; ਘਟ ਹੀ ਖੋਜਹੁ ਭਾਈ  !॥’’ (ਮਹਲਾ ੯/ ਪੰਨਾ ੬੮੪) ਬਾਬਾ ਫ਼ਰੀਦ ਜੀ ਨੇ ‘‘ਸਭਨਾ ਮੈ ਸਚਾ ਧਣੀ ॥’’ (ਬਾਬਾ ਫਰੀਦ ਜੀ/ ਪੰਨਾ ੧੩੮੪) ਫ਼ੁਰਮਾਇਆਛ ਬਾਬਾ ਫ਼ਰੀਦ ਜੀ ਨੂੰ ਸੰਬੋਧਨ ਹੁੰਦੀਆਂ ਗੁਰੂ ਅਰਜਨ ਸਾਹਿਬ ਜੀ ਨੇ ਇਉਂ ਬਚਨ ਉਚਾਰੇ ‘‘ਫਰੀਦਾ  ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥  ਮੰਦਾ ਕਿਸ ਨੋ ਆਖੀਐ  ? ਜਾਂ ਤਿਸੁ ਬਿਨੁ ਕੋਈ ਨਾਹਿ ॥’’ (ਮਹਲਾ ੫/ ਪੰਨਾ ੧੩੮੧), ਗੁਰੂ ਗੋਬਿੰਦ ਸਿੰਘ ਜੀ ਨੇ ਫ਼ੁਰਮਾਇਆ ‘‘ਮਾਨਸ ਕੀ ਜਾਤਿ; ਸਬੈ ਏਕੈ ਪਹਚਾਨਬੋ ॥’’ (ਅਕਾਲ ਉਸਤਤਿ)

ਸੋ ਸਮੁੱਚੀ ਗੁਰਬਾਣੀ ਵਿੱਚ ਸਦਾਚਾਰਕ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦ੍ਰਿੜ੍ਹ ਕਰਵਾਈਆਂ ਗਈਆਂ ਤਾਂ ਜੋ ਪੂਰੀ ਮਨੁੱਖਤਾ ਆਪਣੇ ਅੰਦਰੋਂ ਪ੍ਰਭੂ ਜੋਤਿ ਨੂੰ ਅਨੁਭਵ ਕਰਕੇ ਉਸ ਸ਼ਕਤੀ ਤੋਂ ਬਲਿਹਾਰ ਜਾਵੇ, ਉਸ ਦੇ ਗੁਣ ਗਾਇਣ ਕਰਦੀ ਰਹੇ ਕਿ, ‘‘ਬਲਿਹਾਰੀ, ਕੁਦਰਤਿ ਵਸਿਆ ॥  ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਮਹਲਾ ੧/ ਪੰਨਾ ੪੬੯)

 ਗਲੀਡੈਨ ਐਪ ਦੇ ਖੁਲਾਸੇ

0

 ਗਲੀਡੈਨ ਐਪ ਦੇ ਖੁਲਾਸੇ

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਗੁਰੂ ਨਾਨਕ ਜੀ ਨੇ ਫ਼ੁਰਮਾਇਆ ਸੀ ‘‘ਕਲੀ ਅੰਦਰਿ ਨਾਨਕਾ ! ਜਿੰਨਾਂ ਦਾ ਅਉਤਾਰੁ ॥  ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥ (ਮਹਲਾ ੧/ ੫੫੬) ਭਾਵ ਹੇ ਨਾਨਕ ! ਕਲਯੁਗ ਦੇ ਵਿਕਾਰੀ ਜੀਵਨ ਵਿਚ ਰਹਿਣ ਵਾਲੇ ਮਨੁੱਖ ਨਹੀਂ, ਭੂਤਨੇ ਜੰਮੇ ਹੋਏ ਹਨ। ਪੁੱਤਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਰਦਾਰ ਹੈ ਭਾਵ ਨਾਮ ਤੋਂ ਸੱਖਣੇ ਸਾਰੇ ਜੀਵ ਭੂਤਨੇ ਹਨ।

ਇਸ ਨੂੰ ਅੱਜ ਦੇ ਦਿਨ ਲਾਗੂ ਕਰੀਏ ਤਾਂ ਗੱਲ ਕਲਯੁਗ ਵਿਚਲੇ ਰਿਸ਼ਤਿਆਂ ਦੀ ਹੈ ਜਿੱਥੇ ਮਾਂ ਦਾ ਇਕ ਬੇਰਹਿਮ ਰੂਪ ਸਾਹਮਣੇ ਆਇਆ ਹੈ। ਔਰਤ ਸਦੀਆਂ ਤੋਂ ਘਰ ਵਿਚ ਵੰਡੀ ਜਾਂਦੀ ਰਹੀ ਹੈ। ਇਹ ਆਮ ਗੱਲ ਮੰਨ ਲਈ ਗਈ ਸੀ ਕਿ ਨੂੰਹ ਨਾ ਸਿਰਫ਼ ਭਰਾਵਾਂ ਵਿਚ ਵੰਡੀ ਜਾਵੇਗੀ ਬਲਕਿ ਸਹੁਰੇ ਹੱਥੋਂ ਵੀ ਸਰੀਰਕ ਸੋਸ਼ਣ ਸਹੇਗੀ।

ਹੌਲੀ-ਹੌਲੀ ਔਰਤ ਨੇ ਆਜ਼ਾਦੀ ਦਾ ਸੁਆਦ ਚੱਖਿਆ ਤਾਂ ਉਸ ਨੂੰ ਲੱਗਿਆ ਸਦੀਆਂ ਤੋਂ ਦਬੀ ਆਉਂਦੀ ਹੁਣ ਇੱਕੋ ਸਾਹੇ ਸਭ ਸਧਰਾਂ ਲਾਹ ਲਵਾਂ।

ਇਸੇ ਲਈ ਅਨੇਕ ਥਾਈਂ ਝੂਠੇ ਦਾਜ ਦੇ ਕੇਸ ਪੁਆਏ ਗਏ ਤੇ ਕੁੱਝ ਔਰਤਾਂ ਨੇ ਆਪਣੇ ਪਤੀ ਤੇ ਸਹੁਰਿਆਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ। ਮਰਦ ਨੂੰ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਰਿਸ਼ਤੇ ਬਣਾਉਂਦੇ ਤੱਕਿਆ ਤਾਂ ਔਰਤ ਨੇ ਵੀ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਝਾਕ ਰੱਖਣੀ ਸ਼ੁਰੂ ਕਰ ਦਿੱਤੀ। ਅਜਿਹੇ ਰਿਸ਼ਤਿਆਂ ਵਿਚ ਮਾਂ ਦੀ ਮਮਤਾ ਕਿਧਰੇ ਹੌਲੀ-ਹੌਲੀ ਗੁੰਮ ਹੋਣ ਲੱਗ ਪਈ।

ਪਠਾਨਕੋਟ ਵਿਚ ਹੁਣੇ ਜਿਹੀ ਵਾਪਰੀ ਘਟਨਾ ਨੇ ਮਾਂ ਦੀ ਮਮਤਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇੰਦੌਰਾ ਪੁਲਿਸ ਸਟੇਸ਼ਨ ਵਿਚ ਦਰਜ ਕੇਸ ਰਾਹੀਂ ਮੀਡੀਆ ਵਿਚ ਖ਼ਬਰ ਪਹੁੰਚੀ ਕਿ ਪੂਨਾ ਦੇਵੀ ਦਾ ਅਨੈਤਿਕ ਸੰਬੰਧ ਉਸ ਦੇ ਦਿਓਰ ਸੇਵਾ ਸਿੰਘ ਨਾਲ ਸੀ। ਜਦੋਂ ਪੂਨਾ ਦੇਵੀ ਦੇ ਸੱਤ ਸਾਲ ਦੇ ਬੱਚੇ ਨੇ ਅਜਿਹਾ ਹੁੰਦਿਆਂ ਵੇਖ ਲਿਆ ਤਾਂ ਦੋਨਾਂ ਨੇ ਰਲ ਕੇ ਬੱਚੇ ਦਾ ਗਲਾ ਘੁੱਟ ਕੇ ਮਾਰ ਦਿੱਤਾ ਤੇ ਘਰੋਂ ਦੂਰ ਜੰਗਲ ਵਿਚ ਜਾ ਕੇ ਉਸ ਦੀ ਲਾਸ਼ ਨੂੰ ਡੂੰਘੀ ਖੱਡ ਵਿਚ ਸੁੱਟ ਦਿੱਤਾ। ਕਲਯੁਗੀ ਮਾਵਾਂ ਕਿਵੇਂ ਏਨੀਆਂ ਪੱਥਰ ਦਿਲ ਬਣ ਗਈਆਂ ਹਨ ?

ਗਲੀਡੈਨ ਐਪ, ਜਿਸ ਰਾਹੀਂ 5 ਲੱਖ ਤੋਂ ਵੱਧ ਵਿਆਹੁਤਾ ਜੋੜੇ ਅਨੈਤਿਕ ਸੰਬੰਧ ਬਣਾ ਰਹੇ ਹਨ, ਉਸ ਰਾਹੀਂ ਖੁਲਾਸਾ ਹੋਇਆ ਹੈ ਕਿ ਬੰਗਲੌਰ, ਮੁੰਬਈ ਤੇ ਕਲਕੱਤੇ ਵਿਚ ਸਭ ਤੋਂ ਵੱਧ ਵਿਆਹੁਤਾ ਔਰਤਾਂ ਆਪਣੇ ਪਤੀ ਨਾਲ ਨਾਖ਼ੁਸ਼ ਮਹਿਸੂਸ ਕਰਦਿਆਂ, ਘਰੇਲੂ ਕੰਮ ਨਾ ਕਰ ਕੇ, ਘਰੋਂ ਬਾਹਰ ਵੱਧ ਸਮਾਂ ਬਿਤਾਉਂਦਿਆਂ ਹੋਰਨਾਂ ਮਰਦਾਂ ਨਾਲ ਅਨੈਤਿਕ ਸੰਬੰਧ ਬਣਾ ਰਹੀਆਂ ਹਨ।

ਉਸ ਐਪ ਰਾਹੀਂ ਸਪਸ਼ਟ ਕੀਤਾ ਗਿਆ ਕਿ ਹਰ ਦਸਾਂ ਵਿੱਚੋਂ ਸੱਤ ਔਰਤਾਂ ਪਰਾਏ ਮਰਦਾਂ ਨਾਲ ਜਾਣਾ ਪਸੰਦ ਕਰਦੀਆਂ ਹਨ। ਇਹ ਉਹ ਔਰਤਾਂ ਸਨ ਜੋ ਘਰੇਲੂ ਹਿੰਸਾ ਦੀਆਂ ਸ਼ਿਕਾਰ ਸਨ ਜਾਂ ਪਤੀ ਵੱਲੋਂ ਨਕਾਰੀਆਂ ਗਈਆਂ ਸਨ, ਉਨ੍ਹਾਂ ਦੇ ਪਤੀ ਹੋਰ ਔਰਤਾਂ ਵੱਲ ਝਾਕ ਰੱਖਦੇ ਸਨ ਜਾਂ ਪਤੀ ਘਰ ਟਿਕਦੇ ਹੀ ਨਹੀਂ ਸਨ। ਇਸੇ ਐਪ ਵਿਚ ਸਪਸ਼ਟ ਕੀਤਾ ਗਿਆ-ਹਰ ਦਸਾਂ ’ਚੋਂ ਚਾਰ ਔਰਤਾਂ ਨੇ ਪੁੱਛੇ ਜਾਣ ਉੱਤੇ ਦੱਸਿਆ ਕਿ ਨੀਰਸ ਜ਼ਿੰਦਗੀ ’ਚ ਰਸ ਭਰਨ ਲਈ ਤੇ ਬੰਦਸ਼ਾਂ ਤੋੜ ਕੇ ਅਜਨਬੀ ਨਾਲ ਜਾਣ ਵਿਚ ਉਨ੍ਹਾਂ ਨੂੰ ਵੱਖ ਕਿਸਮ ਦੀ ਖ਼ੁਸ਼ੀ ਮਿਲਦੀ ਹੈ ਤੇ ਵਿਆਹੁਤਾ ਜ਼ਿੰਦਗੀ ਦੀ ‘ਬੋਰੀਅਤ’ ਘੱਟ ਮਹਿਸੂਸ ਹੁੰਦੀ ਹੈ।

ਗਲੀਡੈਨ ਐਪ ਵਿਚ ਭਰਵਾਏ ਫਾਰਮਾਂ ਵਿਚ 20 ਪ੍ਰਤੀਸ਼ਤ ਬੰਦੇ ਤੇ 13 ਫੀਸਦੀ ਔਰਤਾਂ ਮੰਨੀਆਂ ਕਿ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਨਾਲ ਕਈ ਵਾਰ ਧੋਖਾ ਕੀਤਾ ਹੈ। ਸੰਨ 2009 ਵਿਚ ਗਲੀਡੈਨ ਐਪ ਫਰਾਂਸ ਵਿਖੇ ਸ਼ੁਰੂ ਹੋਈ ਸੀ ਤੇ ਭਾਰਤ ਵਿਚ ਸੰਨ 2017 ਵਿਚ ਪਹੁੰਚੀ। ਹੁਣ ਇਸ ਦੇ ਮੈਂਬਰਾਂ ਵਿਚ 30 ਫੀਸਦੀ ਭਾਰਤੀ ਵਿਆਹੁਤਾ ਔਰਤਾਂ ਸ਼ਾਮਲ ਹਨ, ਜਿਹੜੀਆਂ 34 ਤੋਂ 49 ਸਾਲਾਂ ਦੀਆਂ ਹਨ।

ਇਨ੍ਹਾਂ ਵਿੱਚੋਂ 77 ਫੀਸਦੀ ਆਪਣੇ ਪਤੀ ਦੇ ਵਿਹਾਰ ਤੋਂ ਔਖੀਆਂ ਹਨ ਤੇ ਨੀਰਸ ਵਿਆਹੁਤਾ ਜ਼ਿੰਦਗੀ ਵਿਚ ਰਸ ਭਰਨ ਦੀ ਸੋਚ ਅਧੀਨ ਇਸ ਐਪ ਰਾਹੀਂ ਸਾਥੀ ਲਭ ਰਹੀਆਂ ਹਨ।

ਗਲੀਡੈਨ ਐਪ ਚਲਾਉਣ ਵਾਲੇ ਇਹ ਵੀ ਮੰਨੇ ਹਨ ਕਿ ਲੱਖਾਂ ਜੋੜਿਆਂ ਵਿੱਚੋਂ ਤਿੰਨ ਚੌਥਾਈ ਵਿਆਹੁਤਾ ਔਰਤਾਂ, ਜੋ ਅਨੈਤਿਕ ਸੰਬੰਧ ਬਣਾ ਰਹੀਆਂ ਹਨ, ਆਪਣੇ ਇਸ ਵਿਹਾਰ ਨੂੰ ਸਹੀ ਮੰਨ ਰਹੀਆਂ ਹਨ ਤੇ ਇਸੇ ਨੂੰ ਅਸਲ ਆਜ਼ਾਦੀ ਮੰਨ ਚੁੱਕੀਆਂ ਹਨ। ਉਨ੍ਹਾਂ ਨੇ ਕਦੇ ਅਜਿਹੇ ਕਦਮ ਪੁੱਟਣ ਬਾਰੇ ਸ਼ਰਮ ਮਹਿਸੂਸ ਨਹੀਂ ਕੀਤੀ ਸਗੋਂ ਉਲਟਾ ਖ਼ੁਸ਼ੀ ਮਹਿਸੂਸ ਕਰ ਰਹੀਆਂ ਹਨ।

ਵੱਡੀ ਗਿਣਤੀ ਭਾਰਤੀ ਔਰਤਾਂ ਖ਼ਾਸ ਕਰ ਵੱਡੇ ਸ਼ਹਿਰਾਂ ਜਿਵੇਂ ਬੰਗਲੌਰ ਮੁੰਬਈ ਵਿਖੇ ਜੋ ਨਾਜਾਇਜ਼ ਸੰਬੰਧ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ ਵਿੱਚੋਂ 48 ਫੀਸਦੀ ਅਜਿਹੇ ਸੰਬੰਧ ਆਪਣੇ ਪਤੀ ਤੇ ਰਿਸ਼ਤੇਦਾਰੀ ਤੋਂ ਓਹਲਾ ਰੱਖ ਕੇ ਹੀ ਬਣਾ ਰਹੀਆਂ ਹਨ। 23 ਅਪਰੈਲ 2019 ਨੂੰ ਛਪੀ ਖ਼ਬਰ ਵਿਚ ਇਹ ਤੱਥ ਦੁਨੀਆ ਸਾਹਮਣੇ ਰੱਖੇ ਗਏ ਕਿ ਭਾਰਤੀ ਔਰਤਾਂ ਹੁਣ ਵਿਆਹ ਦੀਆਂ ਬੰਦਸ਼ਾਂ ਤੋਂ ਆਜ਼ਾਦ ਹੋਣਾ ਚਾਹ ਰਹੀਆਂ ਹਨ।

ਇਸ ਕਿਸਮ ਦੀ ਆਜ਼ਾਦੀ ਜਦੋਂ ਭਾਰਤੀ ਸੱਭਿਆਚਾਰ ਵਿਚ ਸੰਨ੍ਹ ਲਾਵੇਗੀ ਤਾਂ ਹੋ ਸਕਦਾ ਹੈ ਕਿ ਕਈ ਬਾਲ ਹੋਰ ਵੀ ਸ਼ਿਕਾਰ ਹੋ ਜਾਣ ਜਿਵੇਂ ਪਠਾਨਕੋਟ ਦੀ ਪੂਨਾ ਦੇਵੀ ਦੇ ਬੇਟੇ ਦਾ ਕਤਲ ਹੋਇਆ ਹੈ।

ਇਹ ਇਕੱਲੀ ਖ਼ਬਰ ਨਹੀਂ, ਅਨੇਕ ਹੋਰ ਖ਼ਬਰਾਂ ਛਪ ਚੁੱਕੀਆਂ ਹਨ ਜਿੱਥੇ ਮਾਂ ਨੇ ਆਪਣੇ ਪੁੱਤਰ ਜਾਂ ਧੀ ਨੂੰ ਮਾਰ ਕੇ ਪ੍ਰੇਮੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਹੀ ਤਰ੍ਹਾਂ ਪਤੀ ਵੱਲੋਂ ਆਪਣੀ ਪਤਨੀ ਤੇ ਬੱਚੇ ਮਾਰ ਕੇ ਪ੍ਰੇਮਿਕਾ ਨਾਲ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਔਰਤਾਂ ਦੀ ਖ਼ਰੀਦੋ-ਫਰੋਖ਼ਤ ਤਾਂ ਸਦੀਆਂ ਤੋਂ ਹੁੰਦੀ ਰਹੀ ਹੈ। ਹੁਣ ਕਾਫ਼ੀ ਸਮੇਂ ਤੋਂ ਅਮੀਰ ਔਰਤਾਂ ਨੇ ਮੁੰਡਿਆਂ ਦੀਆਂ ਕੀਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਹਨ। ਇਸ ਦੇ ਵੀ ਵੱਖਰੇ ‘ਐਪ’ ਬਣ ਚੁੱਕੇ ਹੋਏ ਹਨ।

ਫ਼ੋਨ ਨੰਬਰਾਂ ਤੇ ਵਟਸਐਪ ਉੱਤੇ ਵੀ ਇਹ ਧੰਧਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਗੱਲ ਸਿਰਫ਼ ਇਹ ਹੈ ਕਿ ਚੁਫ਼ੇਰੇ ਸਭ ਕੁੱਝ ਵਾਪਰ ਰਹੇ ਹੋਣ ਦੇ ਬਾਵਜੂਦ ਇਕ ਓਹਲਾ ਰੱਖਿਆ ਜਾਂਦਾ ਹੈ, ਜਿਸ ਦੀ ਆੜ ਹੇਠ ਗਾਜ ਡਿੱਗ ਰਹੀ ਹੈ ਨਿੱਕੇ ਬੱਚਿਆਂ-ਮੁੰਡਿਆਂ ਤੇ ਕੁੜੀਆਂ ’ਤੇ, ਜਿਨ੍ਹਾਂ ਨੂੰ ਸਰੀਰਕ ਵਿਗਿਆਨ ਤੋਂ ਅਣਭਿੱਜ ਰੱਖ ਕੇ ਅਚਿੰਤੇ ਹੀ ਦਬੋਚ ਕੇ, ਸਰੀਰਕ ਸ਼ੋਸ਼ਣ ਕਰ ਕੇ ਮਾਰ ਮੁਕਾਇਆ ਜਾਂਦਾ ਹੈ।

ਇਨ੍ਹਾਂ ਨਾਬਾਲਗ ਮਾਸੂਮ ਬੱਚਿਆਂ ਨੂੰ ਜੇ ਵੇਲੇ ਸਿਰ ਨਾ ਸੰਭਾਲਿਆ ਗਿਆ ਤਾਂ ਵਿਗੜੀ ਸੋਚ ਨਾਲ ਵੱਡੇ ਹੋਏ ਇਹ ਬੱਚੇ ਕਹਿਰ ਢਾਅ ਦੇਣਗੇ। ਉਨ੍ਹਾਂ ਲਈ ਕਾਮ ਦੀ ਅੱਗ ਵਿਚ ਮਚਦੇ ਦਿਮਾਗ਼ ਨੂੰ ਸ਼ਾਂਤ ਕਰਨ ਲਈ ਹਰ ਬੰਦਸ਼ ਮਾਮੂਲੀ ਹੋਵੇਗੀ ਤੇ ਇਨਸਾਨੀ ਜ਼ਿੰਦਗੀ ਵੀ ਬੇਮਾਅਨੇ। ਉਸ ਸਮੇਂ ਇਹ ਅਰਥ ਬਿਲਕੁਲ ਸਹੀ ਬੈਠਣਗੇ ‘ਕਲਯੁਗ ਦੇ ਵਿਕਾਰੀ ਜੀਵਨ ਵਿਚ ਰਹਿਣ ਵਾਲੇ ਮਨੁੱਖ ਨਹੀਂ, ਭੂਤਨੇ ਜੰਮੇ ਹੋਏ ਹਨ ! ਪੁੱਤਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ, ਸਾਰੇ ਭੂਤਨਿਆਂ ਦੀ ਸਰਦਾਰ !’

ਹਾਲੇ ਵੀ ਸਮਾਂ ਹੈ, ਸੰਭਲ ਜਾਈਏ ! ਜੇ ਲੱਗਦਾ ਹੈ ਸਭ ਅੱਛਾ ਹੈ, ਕੁੱਝ ਵੀ ਨਹੀਂ ਵਿਗੜਿਆ ਤੇ ਬੱਚਿਆਂ ਤੋਂ ਸਭ ਕੁੱਝ ਲੁਕਿਆ ਹੋਇਆ ਹੈ ਜਾਂ ਉਨ੍ਹਾਂ ਨੂੰ ਨਿਰੀ ਪੜ੍ਹਾਈ ਵੱਲ ਧੱਕ ਕੇ ਅਸੀਂ ਆਪਣੇ ਮਨ ਨੂੰ ਤਸੱਲੀ ਦੇ ਰਹੇ ਹਾਂ-ਕੋਈ ਵਿਗਾੜ ਨਹੀਂ ਪਿਆ, ਸਾਡਾ ਆਲਾ ਦੁਆਲਾ ਠੀਕ ਹੈ-ਤਾਂ ਅਗਲੀਆਂ ਤੁਕਾਂ ਸਭ ਸਪਸ਼ਟ ਕਰ ਦੇਣਗੀਆਂ । ਭਾਈ ਗੁਰਦਾਸ ਜੀ ਨੇ ਲਿਖਿਆ ਹੈ :-

ਖਾਂਡ ਖਾਂਡ ਕਹੈ, ਜਿਹਬਾ ਨ ਸ੍ਵਾਦੁ ਮੀਠੋ ਆਵੈ; ਅਗਨਿ ਅਗਨਿ ਕਹੈ, ਸੀਤ ਨ ਬਿਨਾਸ ਹੈ।

ਬੈਦ ਬੈਦ ਕਹੈ, ਰੋਗ ਮਿਟਤ ਨ ਕਾਹੂ ਕੋ; ਦਰਬ ਦਰਬ ਕਹੈ, ਕੋਊ ਦਰਬਹਿ ਨ ਬਿਲਾਸ ਹੈ।

ਚੰਦਨ ਚੰਦਨ ਕਹਤ, ਪ੍ਰਗਟੈ ਨ ਸੁਬਾਸੁ ਬਾਸੁ; ਚੰਦ੍ਰ ਚੰਦ੍ਰ ਕਹੈ, ਉਜੀਆਰੋ ਨ ਪ੍ਰਗਾਸ ਹੈ।

ਤੈਸੇ ਗਿਆਨ ਗੋਸਟਿ ਕਹਤ, ਨ ਰਹਤ ਪਾਵੈ; ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥੪੩੭॥

(ਭਾਈ ਗੁਰਦਾਸ ਜੀ: ਕਬਿੱਤ ੪੩੭)

ਮੂੰਹ ਜ਼ਬਾਨੀ ਖੰਡ ਖੰਡ ਆਖੀ ਜਾਣ ਨਾਲ, ਮੂੰਹ ਮਿੱਠਾ ਨਹੀਂ ਹੋ ਸਕਦਾ। ਠੰਡ ਦੇ ਮੌਸਮ ਵਿਚ ਪਾਲਾ ਸਰੀਰ ਨੂੰ ਭੰਨ ਰਿਹਾ ਹੋਵੇ ਤਾਂ ਮੂੰਹੋਂ ਅੱਗ ਅੱਗ ਆਖਿਆਂ ਕਾਂਬਾ ਨਹੀਂ ਹਟ ਸਕਦਾ। ਹਕੀਮ ਹਕੀਮ ਦਾ ਲਫ਼ਜ਼ ਮੂੰਹੋਂ ਬੋਲਣ ਨਾਲ ਕਿਸੇ ਰੋਗੀ ਦਾ ਰੋਗ ਦੂਰ ਨਹੀਂ ਹੋ ਸਕਦਾ। ਧਨ ਧਨ ਆਖਿਆਂ ਕਦੇ ਕਿਸੇ ਕੰਗਾਲ ਨੇ ਧਨੀ ਨਹੀਂ ਬਣ ਜਾਣਾ। ਚੰਦਨ ਦੇ ਬੂਟੇ ਦਾ ਨਾਮ ਲੈਣ ਨਾਲ ਚੰਦਨ ਦੀ ਵਾਸ਼ਨਾ ਨਹੀਂ ਆ ਸਕਦੀ। ਚੰਨ ਚੰਨ ਆਖਿਆਂ ਹਨ੍ਹੇਰੀ ਰਾਤ ਦਾ ਹਨ੍ਹੇਰਾ ਦੂਰ ਨਹੀਂ ਹੋ ਸਕਦਾ। ਇਸੇ ਹੀ ਤਰ੍ਹਾਂ ਕਿਸੇ ਵੀ ਧਰਮ ਦਾ ਆਸਰਾ ਲੈ ਕੇ ਗਿਆਨ ਦੀਆਂ ਨਿਰੀਆਂ ਗੱਲਾਂ ਕਰਨ ਨਾਲ, ਸੁਣਨ ਵਾਲੇ ਦੇ ਮਨ ਨੂੰ ਧਰਵਾਸ ਨਹੀਂ ਬੱਝ ਸਕਦਾ।

ਜਿਹੜੇ ਧਰਮ ਪ੍ਰਚਾਰ ਕਰ ਰਹੇ ਹੋਣ, ਉਨ੍ਹਾਂ ਦਾ ਆਪਣਾ ਆਚਰਨ ਕਿਹੋ ਜਿਹਾ ਹੈ, ਉਸੇ ਵਿਚਾਰ ਸ਼ਕਤੀ ਅਨੁਸਾਰ ਹੀ ਉਨ੍ਹਾਂ ਰਾਹੀਂ ਕੀਤੇ ਧਰਮ ਦੇ ਪ੍ਰਚਾਰ ਦਾ ਅਸਰ ਹੋਣਾ ਹੁੰਦਾ ਹੈ।

ਕੁੱਝ ਇਹੋ ਹੀ ਸਾਡੇ ਚੁਫ਼ੇਰੇ ਦਾ ਹਾਲ ਹੈ। ਕਥਨੀ ਤੇ ਕਰਨੀ ਦਾ ਅੰਤਰ ਹੀ ਯੋਗ ਕਦਮ ਚੁੱਕਣ ਤੋਂ ਰੋਕ ਰਿਹਾ ਹੈ।  95 ਫੀਸਦੀ ਲੋਕ ਆਪਣੀ ਕਾਮ ਤ੍ਰਿਪਤੀ ਲਈ ਹਰ ਸੰਭਵ ਯਤਨ ਕਰਨ ਵੱਲ ਲੱਗੇ ਹਨ, ਪਰ ਜਦੋਂ ਅਜਿਹੀ ਸੋਚ ਰਾਹੀਂ ਮਾੜੀਆਂ ਬੀਮਾਰੀਆਂ ਤੋਂ ਬਚਣ ਜਾਂ ਬਾਲਾਂ ਨੂੰ ਸਰੀਰਕ ਵਿਗਿਆਨ ਬਾਰੇ ਦੱਸਣ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸੱਭਿਆਚਾਰ ਦੀ ਦੁਹਾਈ ਪਾ ਕੇ ਸਭ ਕੁੱਝ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਕੁੱਝ ਵੀ ਹਾਸਲ ਨਹੀਂ ਹੋਣਾ, ਸਿਰਫ਼ ਨਿੱਕੇ ਬਾਲਾਂ ਦਾ ਸ਼ੋਸ਼ਣ ਹੀ ਹੋਰ ਵਧਦੇ ਰਹਿਣਾ ਹੈ ਤੇ ਅਨੈਤਿਕ ਸੰਬੰਧ ਵੀ !

Most Viewed Posts