30.4 C
Jalandhar
Friday, June 27, 2025
spot_img
Home Blog Page 58

Sri Raag Mehla 1 (Ik Til Piaaraa Veesarai/Sabad No 20)

0

Sri Raag Mehla 1 (Eh Mano Moorakh Lobheeaa/Sabad No 19)

0

Sri Raag Mehla 1 (Maranai Kee Chintaa Nahee/Sabad No 18)

0

ਸਾਈਕਲ ਚਲਾਉਣ ਦੇ ਫ਼ਾਇਦੇ

0

ਸਾਈਕਲ ਚਲਾਉਣ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ- 0175-2216783

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਹੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ’ਚੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ’ਚ ਹਰ ਸ਼ਹਿਰ ਵਿੱਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉੱਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।

ਕੋਰੋਨਾ ਤੋਂ ਪਹਿਲਾਂ ਲੋਕ ਕਾਰਾਂ, ਸਕੂਟਰਾਂ ਦੀ ਰੇਸ ਵਿੱਚ ਸਾਈਕਲ ਨੂੰ ਭੁਲਾ ਹੀ ਚੁੱਕੇ ਸਨ। ਕੋਰੋਨਾ ਨੇ ਕਸਰਤ ਅਤੇ ਸਿਹਤਮੰਦ ਖ਼ੁਰਾਕ ਵੱਲ ਸਭ ਨੂੰ ਮੋੜਿਆ ਲਿਆ।

ਸਾਈਕਲ ਚਲਾਉਣ ਵਾਲੇ ਲੰਮੀ ਜ਼ਿੰਦਗੀ ਭੋਗਦੇ ਹਨ। ਇਹ ਨੁਕਤਾ ਤਾਂ ਬਹੁਤ ਪੁਰਾਣਾ ਪ੍ਰਚਲਿਤ ਹੈ ਕਿ ਕਾਰਾਂ ਜਾਂ ਸਕੂਟਰਾਂ ਨਾਲ ਜਿੱਥੇ ਐਕਸੀਡੈਂਟ ਰਾਹੀਂ ਜਾਨਾਂ ਜਾ ਰਹੀਆਂ ਹਨ, ਉੱਥੇ ਕਸਰਤ ਘਟਣ ਨਾਲ ਇਨਸਾਨੀ ਸਰੀਰ ਬੀਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ।

ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਔਰਤਾਂ ਜੇ ਲਗਾਤਾਰ ਦੋ ਸਾਲ, ਹਫ਼ਤੇ ਵਿੱਚ ਤਿੰਨ ਵਾਰ ਤੋਂ ਵੱਧ ਅਤੇ ਰੋਜ਼ 25 ਮੀਲ ਤਕ ਸਾਈਕਲ ਚਲਾਉਂਦੀਆਂ ਰਹਿਣ ਤਾਂ ਉਨ੍ਹਾਂ ਵਿੱਚ ਗੱਦੀ ਉੱਤੇ ਛੁੰਹਦੇ ਹਿੱਸੇ ਦਾ ਸੁੰਨ ਹੋਣਾ ਅਤੇ ਸਖ਼ਤ ਗੱਦੀ ਸਦਕਾ ਚਮੜੀ ਦਾ ਸਖ਼ਤ ਹੋਣਾ ਜਾਂ ਜ਼ਖ਼ਮ ਬਣਨ ਦਾ ਖ਼ਤਰਾ ਹੁੰਦਾ ਹੈ। ਇੰਜ ਹੀ ਬਹੁ-ਗਿਣਤੀ ਸਾਈਕਲ ਚਲਾਉਂਦੀਆਂ ਔਰਤਾਂ ਵਿੱਚ ਪਿਸ਼ਾਬ ਦੇ ਰਾਹ ਵਿੱਚ ਕੀਟਾਣੂਆਂ ਦੇ ਹੱਲੇ ਦਾ ਖ਼ਤਰਾ ਵੀ ਹੁੰਦਾ ਹੈ।

ਇਕ ਹੋਰ ਖੋਜ ਨੇ ਪੁਰਸ਼ਾਂ ਦੇ ਦੋ ਸਾਲ ਲਗਾਤਾਰ ਬਹੁਤ ਜ਼ਿਆਦਾ ਸਾਈਕਲ ਚਲਾਉਣ ਬਾਅਦ ਉਨ੍ਹਾਂ ਵਿੱਚ ਮਰਦਾਨਾ ਕਮਜ਼ੋਰੀ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਤੇ ਸ਼ੁਕਰਾਣੂਆਂ ਵਿੱਚ ਕਮੀ ਬਾਰੇ ਵੀ ਦੱਸਿਆ ਹੈ।

ਇਨ੍ਹਾਂ ਦੋਨਾਂ ਖੋਜਾਂ ਬਾਰੇ ਅਮਰੀਕਨ ਯੂਰੌਲੋਜੀਕਲ ਐਸੋਸੀਏਸ਼ਨ ਵਿਚਲੇ 21,000 ਡਾਕਟਰਾਂ ਨੇ ਨਕਾਰਿਆ ਕਿ ਜੇ ਸਾਈਕਲ ਚਲਾਉਣ ਲੱਗਿਆਂ ਕੁੱਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਨ੍ਹਾਂ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ। ਸਾਈਕਲ ਚਲਾਉਣ ਦੇ ਫ਼ਾਇਦੇ ਜ਼ਿਆਦਾ ਹਨ, ਇਸ ਲਈ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।

ਦਰਅਸਲ ਸਖ਼ਤ ਸੀਟ ਨਾਲ ਹੇਠਲੀਆਂ ਨਸਾਂ ਤੇ ਲਹੂ ਦੀਆਂ ਨਾੜੀਆਂ ਦੱਬ ਜਾਂਦੀਆਂ ਹਨ। ਅਜਿਹਾ ਉਨ੍ਹਾਂ ਪੁਲਿਸ ਅਫ਼ਸਰਾਂ ਵਿੱਚ ਲੱਭਿਆ ਗਿਆ ਜਿਹੜੇ ਸਾਰਾ ਦਿਨ ਸਾਈਕਲਾਂ ਉੱਤੇ ਡਿਊਟੀ ਨਿਭਾ ਰਹੇ ਸਨ, ਇਸੇ ਲਈ ਸਾਈਕਲ ਦੀ ਸੀਟ ਨਰਮ ਹੋਣੀ ਚਾਹੀਦੀ ਹੈ ਅਤੇ ਸਾਈਕਲ ਚਲਾਉਂਦੇ ਹੋਏ ਰਤਾ ਮਾਸਾ ਹਿਲਜੁਲ ਕਰ ਕੇ ਅਗਾਂਹ ਪਿਛਾਂਹ ਹੋ ਜਾਣਾ ਚਾਹੀਦਾ ਹੈ ਤਾਂ ਜੋ ਇੱਕੋ ਥਾਂ ਸਰੀਰ ਦਾ ਭਾਰ ਨਾ ਪੈਂਦਾ ਰਹੇ।

ਸਾਈਕਲ ਚਲਾਉਣ ਦੇ ਫ਼ਾਇਦੇ :-

  1. ਔਰਤਾਂ ਲਈ ਬਰਿਟਿਸ਼ ਹਾਰਟ ਫਾਉਂਡੇਸ਼ਨ ਨੇ ਸੰਨ 2017 ਵਿੱਚ ਰਿਪੋਰਟ ਛਾਪੀ ਕਿ ਹਰ ਹਫ਼ਤੇ 150 ਮਿੰਟ ਸਾਈਕਲ ਚਲਾਉਣਾ ਅਤੇ ਹਫ਼ਤੇ ਵਿੱਚ ਦੋ ਦਿਨ ਪੱਠੇ ਤਗੜੇ ਕਰਨ ਵਾਲੀਆਂ ਕਸਰਤਾਂ ਔਰਤਾਂ ਲਈ ਬੇਹੱਦ ਜ਼ਰੂਰੀ ਹਨ। ਇਸ ਵੇਲੇ ਇੱਕ ਕਰੋੜ 18 ਲੱਖ ਔਰਤਾਂ ਅਤੇ 83 ਲੱਖ ਮਰਦ ਸਿਰਫ਼ ਇੰਗਲੈਂਡ ਵਿੱਚ ਹੀ ਕਸਰਤ ਨਾ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸੇ ਲਈ 26.8 ਫੀਸਦੀ ਇੰਗਲੈਂਡ ਦੀਆਂ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਰੈਗੂਲਰ ਸਾਈਕਲ ਚਲਾਉਣ ਵਾਲੀਆਂ ਔਰਤਾਂ ਵਿੱਚ ਕੈਂਸਰ ਹੋਣ ਦੇ ਆਸਾਰ ਘੱਟ ਦਿਸੇ, ਹਾਰਟ ਅਟੈਕ ਘੱਟ ਹੋਏ ਤੇ ਸ਼ੱਕਰ ਰੋਗ ਵੀ ਕਾਫ਼ੀ ਘੱਟ ਹੋਇਆ।

  1. ਔਰਤਾਂ ਵਿੱਚ ਹਾਰਮੋਨ, ਜੀਨ, ਕੰਮ-ਕਾਰ ਤੇ ਸਰੀਰਕ ਬਣਤਰ ਸਦਕਾ ਜੋੜ ਛੇਤੀ ਨੁਕਸਾਨੇ ਜਾਂਦੇ ਹਨ ਤੇ ਤਿੰਨ ਚੌਥਾਈ ਇੰਗਲੈਂਡ ਦੀਆਂ ਔਰਤਾਂ 45 ਸਾਲ ਦੀ ਉਮਰ ਤੋਂ ਬਾਅਦ ਮੋਟਾਪਾ ਸਹੇੜ ਲੈਂਦੀਆਂ ਹਨ। ਇਸੇ ਲਈ ਉਨ੍ਹਾਂ ਨੂੰ ਆਰਥਰਾਈਟਿਸ ਰੋਗ ਕਾਫ਼ੀ ਵੱਧ ਹੁੰਦਾ ਹੈ। ਸਾਈਕਲ ਚਲਾਉਣ ਨਾਲ ਇੱਕ ਘੰਟੇ ਵਿਚ 300 ਕੈਲਰੀਆਂ ਤੱਕ ਖਰਚ ਹੋ ਜਾਂਦੀਆਂ ਹਨ ਤੇ ਭਾਰ ਘਟਣ ਨਾਲ ਜੋੜਾਂ ਦਾ ਦਰਦ ਵੀ ਘੱਟ ਜਾਂਦਾ ਹੈ। ਸਾਈਕਲ ਚਲਾਉਣ ਵੇਲੇ ਜੋੜ ਸਰੀਰ ਦਾ ਵਾਧੂ ਦਾ ਭਾਰ ਵੀ ਨਹੀਂ ਚੁੱਕਦੇ, ਜਿਸ ਨਾਲ ਜੋੜਾਂ ਦੀ ਟੁੱਟ-ਫੁੱਟ ਵੀ ਘੱਟ ਜਾਂਦੀ ਹੈ। ਬਹੁਤਿਆਂ ਦੇ ਕਾਰਟੀਲੇਜ ਵੀ ਵਾਧੂ ਖਿੱਚੇ ਜਾਣ ਤੋਂ ਬਚ ਜਾਂਦੇ ਹਨ। ਸਾਈਕਲ ਨਾਲ ਪੈਰਾਂ ਦੇ ਜੋੜ, ਗੋਡੇ ਤੇ ਪਿੱਠ, ਸਾਰੇ ਹੀ ਜੋੜਾਂ ਦੀ ਕਸਰਤ ਹੋ ਜਾਂਦੀ ਹੈ ਤੇ ਵਾਧੂ ਭਾਰ ਵੀ ਨਹੀਂ ਝੱਲਣਾ ਪੈਂਦਾ।

ਇੱਕ 90 ਸਾਲਾ ਔਰਤ ਲੈਨ ਯਿਨ, ਜੋ ਹਰ ਸਾਲ 160 ਮੀਲ ਸਾਈਕਲ ਚਲਾਉਣ ਦੀ ਦੌੜ ’ਚ ਸ਼ਾਮਲ ਹੁੰਦੀ ਹੈ ਤੇ ਪਿਛਲੇ 50 ਸਾਲਾਂ ਤੋਂ ਸਾਈਕਲ ਚਲਾ ਰਹੀ ਹੈ। ਉਸ ਦਾ ਇਹੀ ਕਹਿਣਾ ਹੈ ਕਿ ਸਰੀਰ ਉਦੋਂ ਹੀ ਖੜ੍ਹ ਜਾਂਦਾ ਹੈ ਜਦੋਂ ਇਸ ਨੂੰ ਵਰਤਣਾ ਛੱਡ ਦਿੱਤਾ ਜਾਵੇ।

  1. ਰੈਗੂਲਰ ਸਾਈਕਲ ਚਲਾਉਂਦੀਆਂ ਔਰਤਾਂ ’ਚ ਮਾਹਵਾਰੀ ਦੌਰਾਨ ਘੱਟ ਤਕਲੀਫ਼ਾਂ ਹੁੰਦੀਆਂ ਹਨ ਤੇ ਉਹ ਜੰਮਣ ਪੀੜਾਂ ਵੀ ਸੌਖੀਆਂ ਜਰ ਜਾਂਦੀਆਂ ਹਨ।
  2. ਗਰਭਵਤੀ ਔਰਤਾਂ ਵੀ ਡਾਕਟਰ ਦੀ ਸਲਾਹ ਨਾਲ ਰੈਗੂਲਰ ਸਾਈਕਲ ਚਲਾ ਸਕਦੀਆਂ ਹਨ।
  3. ਇੰਗਲੈਂਡ ਦੇ ‘ਮੈਂਟਲ ਹੈਲਥ ਫਾਉਂਡੇਸ਼ਨ’ ਅਨੁਸਾਰ ਔਰਤਾਂ ਵਿੱਚ ਮਰਦਾਂ ਨਾਲੋਂ ਵੱਧ ਢਹਿੰਦੀ ਕਲਾ ਤੇ ਘਬਰਾਹਟ ਹੁੰਦੀ ਹੈ। ਇਸੇ ਲਈ ਘਰੋਂ ਬਾਹਰ ਤਾਜ਼ੀ ਹਵਾ ਵਿੱਚ ਸਾਈਕਲ ਚਲਾਉਣ ਨਾਲ ਔਰਤਾਂ ਦੀ ਮਾਨਸਿਕ ਦਸ਼ਾ ਵਿੱਚ ਵੀ ਸੁਧਾਰ ਹੁੰਦਾ ਦਿੱਸਿਆ। ਸਾਈਕਲ ਚਲਾਉਣ ਨਾਲ ਔਰਤ ਅਤੇ ਮਰਦ, ਦੁਹਾਂ ਦੇ ਸਰੀਰ ਅੰਦਰ ਐਡਰੀਨਾਲੀਨ ਤੇ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਅ ਘਟਾ ਕੇ ਚੜ੍ਹਦੀ ਕਲਾ ਦਾ ਇਹਸਾਸ ਕਰਵਾ ਦਿੰਦੇ ਹਨ।
  4. ਲਗਾਤਾਰ ਸਾਈਕਲ ਚਲਾਉਣ ਵਾਲਿਆਂ ਵਿੱਚ ਹੌਲ਼ੀ-ਹੌਲ਼ੀ ਸਵੈ-ਵਿਸ਼ਵਾਸ ਵੀ ਵਧਿਆ ਮਿਲਿਆ; ਜਿਵੇਂ-ਜਿਵੇਂ ਸਰੀਰਕ ਤੰਦਰੁਸਤੀ ਹੋਈ, ਸਭਨਾਂ ਦਾ ਮਨੋਬਲ ਵੀ ਵਧ ਗਿਆ।
  5. ਸਾਈਕਲ ਚਲਾਉਣਾ ਲੱਤਾਂ ਦੇ ਪੱਠਿਆਂ ਦੀ ਬਹੁਤ ਵਧੀਆ ਕਸਰਤ ਮੰਨੀ ਗਈ ਹੈ।
  6. ਜੋੜਾਂ ਵਿੱਚ ਲਚਕ ਵੱਧ ਜਾਂਦੀ ਹੈ ਤੇ ਜੋੜ ਬਦਲਣ ਦੀ ਨੌਬਤ ਨਹੀਂ ਆਉਂਦੀ।
  7. ਤਣਾਅ ਘਟਾਉਣ ਵਿੱਚ ਸਹਾਈ ਹੁੰਦਾ ਹੈ।
  8. ਰੀੜ੍ਹ ਦੀ ਹੱਡੀ ਤਕੜੀ ਹੋ ਜਾਂਦੀ ਹੈ।
  9. ਲੱਤਾਂ ਦੀਆਂ ਹੱਡੀਆਂ ਤਕੜੀਆਂ ਹੋ ਜਾਂਦੀਆਂ ਹਨ।
  10. ਸਰੀਰ ਅੰਦਰ ਥਿੰਦੇ ਦੀ ਮਾਤਰਾ ਘੱਟ ਜਾਂਦੀ ਹੈ।
  11. ਢਿੱਡ ਤੇ ਪਿੱਠ ਦੇ ਪੱਠਿਆਂ ਦੀ ਕਸਰਤ ਵੀ ਹੋ ਜਾਂਦੀ ਹੈ।
  12. ਇਸ ਖੋਜ ਰਾਹੀਂ ਸਾਹਮਣੇ ਆ ਚੁੱਕੇ ਤੱਥ ਹਨ ਕਿ ਸੁਸਤੀ ਅਤੇ ਨਿਤਾਣਾਪਣ ਸਾਈਕਲ ਚਲਾਉਣ ਦੇ ਦਸ ਮਿੰਟ ਦੇ ਅੰਦਰ-ਅੰਦਰ ਖ਼ਤਮ ਹੋਣ ਲੱਗ ਪੈਂਦੇ ਹਨ ਕਿਉਂਕਿ ਸਰੀਰ ਅੰਦਰ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਅ ਘਟਾ ਦਿੰਦੇ ਹਨ। ਰੈਗੂਲਰ ਤੌਰ ਉੱਤੇ ਸਾਈਕਲ ਚਲਾਉਣ ਵਾਲੇ ਜ਼ਿਆਦਾ ਆਤਮ ਨਿਰਭਰ ਅਤੇ ਸਵੈ ਵਿਸ਼ਵਾਸ ਨਾਲ ਭਰ ਜਾਂਦੇ ਹਨ।
  13. ਦਿਲ ਵਾਸਤੇ ਬਹੁਤ ਵਧੀਆ ਕਸਰਤ ਹੈ।
  14. ਕੁੱਝ ਕਿਸਮਾਂ ਦੇ ਕੈਂਸਰ, ਖ਼ਾਸ ਤੌਰ ਉੱਤੇ ਛਾਤੀ ਦਾ ਕੈਂਸਰ ਅਤੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿੱਚ ਲਗਾਤਾਰ ਕੀਤੀ ਕਸਰਤ ਫ਼ਾਇਦਾ ਦਿੰਦੀ ਹੇ।
  15. ਸਵੇਰੇ ਨਿਰਨੇ ਕਾਲਜੇ ਚਲਾਇਆ ਸਾਈਕਲ ਵੱਧ ਥਿੰਦਾ ਖੋਰਦਾ ਹੈ ਅਤੇ ਸਾਰਾ ਦਿਨ ਚੁਸਤੀ ਨਾਲ ਭਰ ਦਿੰਦਾ ਹੈ।

 ਸੰਨ 2019 ਵਿੱਚ ਕੀਤੀ ਖੋਜ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਨੇ 6 ਹਫ਼ਤੇ ਰੋਜ਼ ਸਵੇਰੇ ਨਾਸ਼ਤੇ ਤੋਂ ਪਹਿਲਾਂ ਕਸਰਤ ਕੀਤੀ, ਉਨ੍ਹਾਂ ਦੇ ਸਰੀਰ ਅੰਦਰ ਵੱਧ ਇਨਸੂਲਿਨ ਨਿਕਲੀ ਅਤੇ ਭਾਰ ਵੀ ਉਨ੍ਹਾਂ ਨਾਲੋਂ ਦੁਗਣਾ ਘਟਿਆ, ਜਿਨ੍ਹਾਂ ਨੇ ਨਾਸ਼ਤੇ ਤੋਂ ਬਾਅਦ ਕਸਰਤ ਕੀਤੀ।

  1. ਬਲੱਡ ਪ੍ਰੈੱਸ਼ਰ ਘਟਾਉਣ ਤੇ ਹਾਰਟ ਅਟੈਕ ਅਤੇ ਸ਼ੱਕਰ ਰੋਗ ਹੋਣ ਦਾ ਖ਼ਤਰਾ ਘਟਾਉਣ ਵਿੱਚ ਸਾਈਕਲ ਚਲਾਉਣਾ ਬੇਹੱਦ ਅਸਰਦਾਰ ਸਾਬਤ ਹੋਇਆ ਹੈ।

ਸਾਈਕਲ ਚਲਾਉਣ ਵੇਲੇ ਸਰੀਰ ਅੰਦਰਲਾ ਗਲੂਕੋਜ਼ ਕਾਫ਼ੀ ਵਰਤਿਆ ਜਾਂਦਾ ਹੈ। ਜਿਗਰ ਵਿਚਲਾ ਗਲਾਈਕੋਜਨ ਇਹ ਗਲੂਕੋਜ਼ ਮੁਹੱਈਆ ਕਰਵਾਉਂਦਾ ਹੈ। ਇਸੇ ਦੌਰਾਨ ਨਾਲੋ-ਨਾਲ ਸਾਹ ਰਾਹੀਂ ਅੰਦਰ ਖਿੱਚੀ ਆਕਸੀਜਨ ਨਾਲ ਪੂਰਾ ਸਰੀਰ ਚੁਸਤ ਹੋ ਜਾਂਦਾ ਹੈ, ਪਰ ਜਦੋਂ ਹੱਦੋਂ ਵੱਧ ਸਾਈਕਲ ਚਲਾਇਆ ਜਾਵੇ ਤਾਂ ਪੱਠਿਆਂ ਦੀ ਟੁੱਟ-ਫੁੱਟ ਹੋਣ ਲੱਗ ਪੈਂਦੀ ਹੈ। ਇਨ੍ਹਾਂ ਸੈੱਲਾਂ ਦੀ ਟੁੱਟ-ਫੁੱਟ ਸਦਕਾ ਦਰਦ ਹੋਣ ਲੱਗ ਪੈਂਦਾ ਹੈ।

ਪੱਠਿਆਂ ਵਿਚਲਾ ਗਲਾਈਕੋਜਨ 10 ਮਿੰਟ ਤੱਕ ਦੇ ਬਹੁਤ ਤੇਜ਼ ਸਾਈਕਲ ਚਲਾਉਣ ਲਈ ਬਥੇਰਾ ਹੁੰਦਾ ਹੈ। ਉਸ ਤੋਂ ਬਾਅਦ ਜਿਗਰ ਵੱਲੋਂ ਮੁਹੱਈਆ ਹੋਣ ਲੱਗ ਪੈਂਦਾ ਹੈ। ਲਹੂ ਰਾਹੀਂ ਲਗਾਤਾਰ ਕਸਰਤ ਕਰ ਰਹੇ ਪੱਠਿਆਂ ਨੂੰ ਆਕਸੀਜਨ ਪਹੁੰਚਦੀ ਰਹਿੰਦੀ ਹੈ ਤੇ ਇੰਜ 18 ਗੁਣਾਂ ਵੱਧ ਤਾਕਤ ਸਰੀਰ ਅੰਦਰਲੇ ਗਲੂਕੋਜ਼ ਤੇ ਫੈੱਟੀ ਏਸਿਡ ਦੇ ਦਿੰਦੇ ਹਨ, ਜਿਸ ਨਾਲ ਖਿਡਾਰੀ ਜਾਂ ਸਾਈਕਲ ਚਲਾਉਣ ਵਾਲਾ ਤਕੜੀ ਕਸਰਤ ਕਰ ਸਕਦਾ ਹੈ। ਧਿਆਨ ਰਹੇ ਕਿ ਥਕਾਵਟ ਤੋਂ ਬਚਣ ਲਈ ਤੇ ਪੱਠਿਆਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖ਼ੁਰਾਕ ਲੈਣੀ ਵੀ ਜ਼ਰੂਰੀ ਹੁੰਦੀ ਹੈ।

ਜੇ ਸੰਤੁਲਿਤ ਖ਼ੁਰਾਕ ਨਾ ਹੋਵੇ ਤਾਂ ਪੱਠਿਆਂ ਅਤੇ ਜਿਗਰ ਅੰਦਰਲੇ ਗਲੂਕੋਜ਼ ਦੇ ਮੁੱਕਦੇ ਹੀ ਪੱਠਿਆਂ ਵਿਚਲੀ ਪ੍ਰੋਟੀਨ ਤਾਕਤ ਦੇਣ ਲਈ ਟੁੱਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਪੀੜ, ਕਮਜ਼ੋਰੀ ਤੇ ਥਕਾਵਟ ਮਹਿਸੂਸ ਹੁੰਦੀ ਹੈ, ਜੋ ਕਈ ਦਿਨਾਂ ਤੱਕ ਹੁੰਦੀ ਰਹਿ ਸਕਦੀ ਹੈ।

ਇਹੀ ਕਾਰਨ ਹੈ ਕਿ ਡਾਕਟਰ ਹਰ ਖਿਡਾਰੀ ਨੂੰ ਸਹਿਜੇ-ਸਹਿਜੇ ਕਸਰਤ ਵਧਾਉਣ ਅਤੇ ਸੰਤੁਲਿਤ ਖ਼ੁਰਾਕ ਦੀ ਮਹੱਤਾ ਬਾਰੇ ਜਾਣਕਾਰੀ ਦਿੰਦੇ ਹਨ। ਜਦੋਂ ਇੱਕ ਪੱਧਰ ਤੱਕ ਪਹੁੰਚ ਚੁੱਕੇ ਹੋਵੋ ਤਾਂ ਸਾਈਕਲ ਹੋਰ ਕੁੱਝ ਕਿਲੋਮੀਟਰ ਚਲਾਇਆ ਜਾ ਸਕਦਾ ਹੈ। ਇੰਜ ਕਰਦਿਆਂ ਭਾਵੇਂ ਸਾਈਕਲ ਰੇਸ ਦੇ 200 ਕਿਲੋਮੀਟਰ ਤੱਕ ਵੀ ਪਹੁੰਚ ਜਾਓ ਤਾਂ ਕੋਈ ਨੁਕਸਾਨ ਨਹੀਂ ਹੰਦਾ, ਪਰ ਜੇ ਇੱਕੋ ਦਿਨ ਹੱਦੋਂ ਵੱਧ ਕਸਰਤ ਕੀਤੀ ਜਾਵੇ ਜਾਂ ਫਿਰ ਕਸਰਤ ਉੱਕਾ ਹੀ ਛੱਡ ਦਿੱਤੀ ਜਾਵੇ ਤਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

0

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ ਸਿਵਲ ਲਾਈਨਜ਼ (ਲੁਧਿਆਣਾ)-9915515436

ਸਤਿ ਗੁਰ ਪ੍ਰਸਾਦਿ

ਹਰ ਸਾਲ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ ਤਾਂ ਮਨ ਵਿੱਚ ਕਈ ਕਿਸਮ ਦੀਆਂ ਤਰੰਗਾਂ ਉੱਠਦੀਆਂ ਹਨ। ਕਦੀ ਮਨ ਵਿੱਚ ਉਦਾਸੀ ਛਾ ਜਾਂਦੀ ਹੈ, ਕਦੀ ਉਹੋ ਹੀ ਮਨ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ ਤੇ ਕਦੇ ਵੈਰਾਗ ਵਿੱਚ ਚਲਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਮਸਤਕ ਆਪਣੇ ਆਪ ਉਨ੍ਹਾਂ ਗੁਰਮੁਖ ਪਿਆਰਿਆਂ ਅੱਗੇ ਵੀ ਸਿਜਦਾ ਕਰਦਾ ਹੈ, ਜਿਨ੍ਹਾਂ ਨੇ ਆਪਣੇ ਫ਼ਰਜ਼ਾਂ ਨੂੰ ਪਛਾਣਦਿਆਂ ਹੋਇਆਂ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੁਰੂ ਪਰਿਵਾਰ ਦੀ ਹਰ ਪੱਖੋਂ ਅੰਤਮ ਸਮੇਂ ਤੱਕ ਸੇਵਾ ਕੀਤੀ।

ਦੁਨੀਆਂ ਭਰ ਦੇ ਇਤਿਹਾਸ ਵਿੱਚ ਸੱਤ ਅਤੇ ਨੌ ਸਾਲ ਦੀ ਉਮਰ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇੱਕ ਨਿਵੇਕਲਾ ਅਸਥਾਨ ਰੱਖਦੀ ਹੈ। ਜੋ ਦ੍ਰਿੜ੍ਹਤਾ ਅਤੇ ਆਪਣੇ ਧਰਮ ਦੀ ਪਰਪੱਕਤਾ ਦਾ ਸਬੂਤ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਿਹਰੀ ਵਿੱਚ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੇ ਦਿੱਤਾ ਉਹ ਇਤਿਹਾਸ ਦਾ ਸੁਨਿਹਰੀ ਪੰਨਾ ਹੋ ਨਿਬੜਿਆ। ਅਨੇਕਾਂ ਤਸੀਹੇ ਅਤੇ ਲਾਲਚ ਬੱਚਿਆਂ ਦੇ ਦ੍ਰਿੜ੍ਹ ਇਰਾਦੇ ਨੂੰ ਡੁਲਾ ਨਹੀਂ ਸਕੇ। ਮਾਤਾ ਗੁਜਰ ਕੌਰ ਜੀ ਦੀ ਦ੍ਰਿੜ੍ਹਤਾ ਅਤੇ ਪੋਤਿਆਂ ਨੂੰ ਦਿੱਤੀ ਗਈ ਸਿੱਖਿਆ ਵੀ ਅੱਜ ਦੀਆਂ ਮਾਤਾਵਾਂ ਲਈ ਚਾਨਣ ਮੁਨਾਰਾ ਹੈ।

ਸਰਸਾ ਨਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਬਿਖਰ ਗਿਆ ਤਾਂ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਲੈ ਕੇ ਨਦੀ ਦੇ ਕੰਢੇ ਦੇ ਨਾਲ-ਨਾਲ ਚੱਲ ਪਏ ਅਤੇ ਉਹ ਕੁੰਮੇ ਮਾਸ਼ਕੀ ਤੇ ਬੀਬੀ ਲਛਮੀ ਦੀ ਛਨ ਵਿੱਚ ਜਾ ਪਹੁੰਚੇ। ਗੰਗੂ ਬ੍ਰਾਹਮਣ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਆ ਕੇ ਮਾਤਾ ਜੀ ਨੂੰ ਮਿਲਿਆ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫ਼ੌਜ ਦੇ ਡਰ ਅਤੇ ਕੁੱਝ ਇਨਾਮ ਦੇੇ ਲਾਲਚ ਵਿੱਚ ਉਸ ਦੀ ਨੀਅਤ ਵਿਗੜ ਗਈ ਅਤੇ ਉਸ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪਹਿਲਾਂ ਉਨ੍ਹਾਂ ਨੂੰ ਮੋਰਿੰਡਾ ਥਾਣੇ ਵਿੱਚ ਰੱਖਿਆ ਗਿਆ ਅਤੇ ਫਿਰ ਸੂਬਾ ਸਰਹੰਦ ਅੱਗੇ ਪੇਸ਼ ਕਰਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।

ਵਜ਼ੀਰ ਖ਼ਾਨ ਨੇ ਇਹ ਵੀ ਘੋਸ਼ਣਾ ਕਰਵਾ ਦਿੱਤੀ ਕਿ ਜੇਕਰ ਕਿਸੇ ਨੇ ਗੁਰੂ ਦੇ ਪਰਿਵਾਰ ਦੀ ਜਾਂ ਸਿੰਘਾਂ ਦੀ ਮਦਦ ਕੀਤੀ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਖ਼ਤਮ ਕਰ ਦਿੱਤਾ ਜਾਵੇਗਾ। ਇਤਿਹਾਸ ਲੱਖਾਂ ਕਰੋੜਾਂ ਲੋਕਾਂ ਵਿੱਚੋਂ ਕੇਵਲ ਕੁੱਝ ਕੁ ੳਂੁਗਲਾਂ ’ਤੇ ਗਿਣੇ ਜਾਣ ਵਾਲਿਆਂ ਨੂੰ ਹੀ ਸੰਭਾਲ਼ ਕੇ ਰੱਖਦਾ ਹੈ। ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਾਲਾ ਗੁਰੂ ਪਿਆਰ ਦੇ ਇਸ਼ਕ ਵਿੱਚ ਭਿੱਜਿਆ ਹੋਇਆ ਅਜਿਹਾ ਇੱਕ ਵਿਅਕਤੀ ਬਾਬਾ ਮੋਤੀ ਰਾਮ ਮਹਿਰਾ ਹੋ ਨਿਬੜਿਆ। ਇਹ ਵਜ਼ੀਰ ਖ਼ਾਨ ਦੇ ਫ਼ੌਜਦਾਰ ਦੀ ਹਿੰਦੂ ਰਸੋਈ ਵਿੱਚ ਲਾਂਗਰੀ ਸੀ। ਇਹ ਹਿੰਦੂ ਕੈਦੀਆਂ ਨੂੰ ਭੋਜਨ ਵਰਤਾਉਂਦਾ ਸੀ। ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਭੋਜਨ ਭੇਜਿਆ ਗਿਆ ਤਾਂ ਮਾਤਾ ਜੀ ਨੇ ਮੁਗਲ ਰਸੋਈ ਦੇ ਖਾਣੇ ਅਤੇ ਨਾਲ ਹੀ ਦੀਵਾਨ ਸੁੱਚਾ ਨੰਦ ਦੇ ਘਰ ਤੋਂ ਆਏ ਭੋਜਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਬਾਬਾ ਮੋਤੀ ਰਾਮ ਨੂੰ ਲੱਗਾ ਤੇ ਉਹ ਬਹੁਤ ਫਿਕਰਮੰਦ ਹੋਏ।

ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਗੁਰੂਆਂ ਦੇ ਸ਼ਰਧਾਲੂ ਸਨ ਅਤੇ ਆਪਣੇ ਘਰ ਵਿੱਚ ਸਿੱਖਾਂ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਿਆ ਕਰਦੇ ਸਨ। ਮੋਤੀ ਰਾਮ ਜੀ ਦੀ ਮਾਤਾ ਅਤੇ ਪਤਨੀ ਸਿੱਖਾਂ ਲਈ ਪ੍ਰਸ਼ਾਦਾ ਤਿਆਰ ਕਰਿਆ ਕਰਦੀ ਸੀ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਮਾਤਾ ਲਧੋ ਅਤੇ ਪਤਨੀ ਭੋਲੀ ਨੂੰ ਘਰ ਆ ਕੇ ਦੱਸਿਆ ਕਿ ਮਾਤਾ ਗੁਜਰੀ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਹਨ ਤੇ ਉਨ੍ਹਾਂ ਨੇ ਮੁਗਲ ਰਸੋਈ ਤੋਂ ਆਇਆ ਭੋਜਨ ਨਹੀਂ ਛਕਿਆ ਅਤੇ ਉਹ ਰਾਤ ਭੁੱਖੇ ਹੀ ਸੌ ਗਏ ਹਨ। ਇਹ ਸੁਣ ਕੇ ਸਾਰੇ ਬਹੁਤ ਪ੍ਰੇਸ਼ਾਨ ਹੋਏ। ਮੋਤੀ ਰਾਮ ਜੀ ਨੇ ਕਿਹਾ ਕਿ ਮੈਂ ਉਨ੍ਹਾਂ ਲਈ ਰਾਤ ਨੂੰ ਗਰਮ ਦੁੱਧ ਲੈ ਕੇ ਜਾਵਾਂਗਾ ਭਾਵੇਂ ਕਿ ਪਹਿਰਾ ਬਹੁਤ ਸਖ਼ਤ ਹੈ। ਉਨ੍ਹਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਵਜ਼ੀਰ ਖ਼ਾਨ ਦਾ ਹੁਕਮ ਹੈ ਕਿ ਜੇ ਕਿਸੇ ਨੇ ਗੁਰੂ ਸਾਹਿਬ ਦੇ ਪਰਿਵਾਰ ਦੀ ਕਿਸੇ ਤਰ੍ਹਾਂ ਮਦਦ ਕੀਤੀ ਤਾਂ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਫਿਰ ਵੀ ਅਸੀਂ ਹੁਕਮ ਦੀ ਪਰਵਾਹ ਨਾ ਕਰਦਿਆਂ ਹੋਇਆ ਗੁਰੂ ਸਾਹਿਬ ਦੇ ਪਰਿਵਾਰ ਦੀ ਮਦਦ ਕਰਾਂਗੇ। ਮੋਤੀ ਰਾਮ ਜੀ ਦੀ ਪਤਨੀ ਨੇ ਆਪਣੇ ਗਹਿਣੇ ਵੀ ਆਪਣੇ ਪਤੀ ਨੂੰ ਫੜਾ ਦਿੱਤੇ ਕਿ ਕਿਸੇ ਤਰੀਕੇ ਤੁਸੀਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆ ਕੇ ਆਓ। ਬਾਬਾ ਮੋਤੀ ਰਾਮ ਜੀ ਪ੍ਰਸੰਨ ਹੋਏ ਤੇ ਕਿਹਾ ਕਿ ਮੈਂ ਮੌਤ ਦੀ ਪਰਵਾਹ ਨਹੀਂ ਕਰਦਾ। ਗੁਰੂ ਸਾਹਿਬ ਮੁਗਲਾਂ ਦੇ ਅਨਿਆਂ ਦੇ ਵਿਰੁੱਧ ਲੜ ਰਹੇ ਹਨ, ਅਸੀਂ ਉਨ੍ਹਾਂ ਦੀ ਮਦਦ ਜ਼ਰੂਰ ਕਰਾਂਗੇ। ਜੇ ਅਸੀਂ ਗੁਰੂ ਜੀ ਦੇ ਪਰਿਵਾਰ ਦੀ ਸੇਵਾ ਨਾ ਕੀਤੀ ਤਾਂ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ।

ਇਸ ਤਰ੍ਹਾਂ ਬਾਬਾ ਮੋਤੀ ਰਾਮ ਜੀ ਮਹਿਰਾ ਦੁੱਧ ਦਾ ਗੜਵਾ ਤੇ ਗਹਿਣੇ ਲੈ ਕੇ ਚੱਲ ਪਏ ਅਤੇ ਮਾਤਾ ਜੀ ਦੇ ਬੱਚਿਆਂ ਨੂੰ ਗਰਮ-ਗਰਮ ਦੁੱਧ ਪਿਆਇਆ। ਇਸ ਤਰ੍ਹਾਂ ਤਿੰਨ ਰਾਤਾਂ ਬਾਬਾ ਜੀ, ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਪਿਆਉਂਦੇ ਰਹੇ। ਮਾਤਾ ਜੀ ਨੇ ਬਾਬਾ ਮੋਤੀ ਰਾਮ ਨੂੰ ਅਸੀਸਾਂ ਬਖਸ਼ਸ ਕੀਤੀਆਂ।

ਅਖੀਰ ਤੇਰ੍ਹਾਂ ਪੋਹ ਨੂੰ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ ਦੀ ਤਾਮੀਲ ਕਰਦਿਆਂ ਦੋਵੇਂ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਉਪਰੰਤ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਤਿੰਨਾ ਦੀਆਂ ਲਾਸ਼ਾਂ ਨੂੰ ਹੰਸਲਾ ਨਦੀ ਕੋਲ ਲਾਵਾਰਸ ਰੱਖ ਦਿੱਤਾ ਗਿਆ। ਦੀਵਾਨ ਟੋਡਰ ਮਲ ਦੇ ਪੁੱਤਰਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਅਟਾ ਜੰਗਲ ਵਿੱਚੋਂ ਲਕੜ ਲਿਆਉਣ ਦੀ ਸੇਵਾ ਕੀਤੀ। ਇਸ ਤਰ੍ਹਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖ਼ਰੀਦ ਕੇ ਸਸਕਾਰ ਕੀਤਾ ਗਿਆ।

ਗੰਗੂ ਬ੍ਰਾਹਮਣ ਦਾ ਭਰਾ ਪੰਮਾ; ਬਾਬਾ ਮੋਤੀ ਰਾਮ ਜੀ ਨਾਲ ਵਜ਼ੀਰ ਖ਼ਾਨ ਦੇ ਫ਼ੌਜਦਾਰ ਕੋਲ ਹਿੰਦੂ ਰਸੋਈ ਵਿੱਚ ਨੌਕਰੀ ਕਰਦਾ ਸੀ। ਉਸ ਨੇ ਵਜ਼ੀਰ ਖ਼ਾਨ ਕੋਲ ਚੁਗਲੀ ਕੀਤੀ ਕਿ ਬਾਬਾ ਮੋਤੀ ਰਾਮ ਮਹਿਰਾ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਉਂਦਾ ਰਿਹਾ ਹੈ। ਇਹ ਸੁਣ ਕੇ ਵਜ਼ੀਰ ਖ਼ਾਨ ਕ੍ਰੋਧ ਵਿੱਚ ਅੱਗ-ਭਬੂਕਾ ਹੋ ਗਿਆ ਅਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮੋਤੀ ਰਾਮ ਦੀਆਂ ਮਸ਼ਕਾਂ ਬੰਨ੍ਹ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਕਮ ਸੁਣਦਿਆਂ ਹੀ ਸਿਪਾਹੀ ਮੋਤੀ ਰਾਮ ਨੂੰ ਬੰਨ੍ਹ ਕੇ ਵਜ਼ੀਰ ਖ਼ਾਂ ਦੇ ਸਾਹਮਣੇ ਲੈ ਆਏ। ਵਜ਼ੀਰ ਖ਼ਾਂ ਕੜਕ ਕੇ ਬੋਲਿਆ ਕਿ ਮੋਤੀ ਰਾਮ ਤੂੰ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਬੱਚਿਆਂ ਨੂੰ ਦੁੱਧ ਪਿਆ ਕੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਤੇਰਾ ਇਹ ਬਹੁਤ ਵੱਡਾ ਗੁਨਾਹ ਹੈ। ਤੈਨੂੰ ਪਤਾ ਹੈ ਕਿ ਇਸ ਦੀ ਸਜ਼ਾ ਕੀ ਹੈ ? ਜੋ ਮੈਂ ਸਜ਼ਾ ਦਾ ਐਲਾਨ ਕਰਵਾਇਆ ਤੈਨੂੰ ਪਤਾ ਨਹੀਂ ? ਜੇ ਤੂੰ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਇਸਲਾਮ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ। ਜੇ ਤੇਰੇ ਡਰਾਵੇ ਨਾਲ ਗੁਰੂ ਦੇ ਸੱਤ ਤੇ ਨੌਂ ਸਾਲ ਦੇ ਲਾਲ ਆਪਣੇ ਧਰਮ ਤੋਂ ਨਹੀਂ ਡੋਲੇ ਤਾਂ ਮੈਂ ਤਾਂ ਉਨ੍ਹਾਂ ਤੋਂ ਉਮਰ ਵਿੱਚ ਬਹੁਤ ਵੱਡਾ ਤੇ ਜਵਾਨ ਹਾਂ, ਇਸ ਲਈ ਮੈਨੂੰ ਮੌਤ ਦੀ ਕੋਈ ਪ੍ਰਵਾਹ ਨਹੀਂ।  ਮੈਂ ਮਰ ਤਾਂ ਜਾਵਾਂਗਾ ਪਰ ਆਪਣਾ ਧਰਮ ਨਹੀਂ ਛੱਡਾਂਗਾ।

ਇਹ ਜਵਾਬ ਸੁਣ ਕੇ ਸੂਬੇ ਨੇ ਹੁਕਮ ਕੀਤਾ ਕਿ ਇਸ ਦੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਤੇਲੀਆਂ ਦੇ ਮਹੱਲੇ ਲੈ ਕੇ ਆਵੋ। ਹੁਕਮ ਦੀ ਤਾਮੀਲ ਕਰਦਿਆਂ ਸਿਪਾਹੀ ਬਾਬਾ ਮੋਤੀ ਰਾਮ ਦੀ ਮਾਤਾ ਲਧੋ, ਉਸ ਦੀ ਪਤਨੀ ਭੋਲੀ ਤੇ ਸੱੱਤ ਸਾਲ ਦੇ ਪੁੱਤਰ ਨਰਾਇਣੇ ਨੂੰ ਬੰਨ੍ਹ ਕੇ ਤੇਲੀਆਂ ਦੇ ਮਹੱਲੇ ਕੋਹਲੂ ਦੇ ਕੋਲ ਲੈ ਕੇ ਆ ਗਏ। ਸੂਬੇ ਦੇ ਹੁਕਮ ਤੇ ਸਿਪਾਹੀਆਂ ਨੇ ਪਹਿਲਾਂ ਪੂਰੇ ਪਰਿਵਾਰ ਨੂੰ ਕੋਰੜੇ ਮਾਰ-ਮਾਰ ਕੇ ਅਧ ਮੋਇਆ ਕਰ ਦਿੱਤਾ। ਇੱਕ ਵਾਰ ਫਿਰ ਵਜ਼ੀਰ ਖ਼ਾਨ ਨੇ ਮੋਤੀ ਰਾਮ ਜੀ ਨੂੰ ਪੁੱਛਿਆ ਕਿ ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੇਰੀ ਜਾਨ ਬਖ਼ਸ਼ੀ ਜਾ ਸਕਦੀ ਹੈ। ਇਹ ਸੁਣਦਿਆਂ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਗੁੱਸੇ ਵਿੱਚ ਆ ਕੇ ਹੁਕਮ ਦਿੱਤਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਮੁਸਲਮਾਨ ਹਾਕਮਾਂ ਦਾ ਗ਼ੈਰ ਧਰਮੀਆਂ ਪ੍ਰਤੀ ਧਮਕੀ ਭਰਿਆ ਇਹੀ ਅੰਦਾਜ਼ ਹੁੰਦਾ ਸੀ ਕਿ ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਮਾਰ ਦਿੱਤੇ ਜਾਵੋਗੇ ਕਿਉਂਕਿ ਇਉਂ ਕਰਨ ਨਾਲ ਉਨ੍ਹਾਂ ਦਾ ਡਰ ਚਾਰੇ ਪਾਸੇ ਫੈਲਦਾ ਹੈ, ਜਿਸ ਤੋਂ ਹੋਰਾਂ ਨੂੰ ਇਸਲਾਮ ਕਬੂਲ ਕਰਵਾਉਣ ਅਤੇ ਡਰ ਦਾ ਅਹਿਸਾਸ ਕਰਵਾਇਆ ਜਾਂਦਾ ਸੀ।

ਸਭ ਤੋਂ ਪਹਿਲਾਂ ਜਲਾਦ ਨੇ ਮੋਤੀ ਰਾਮ ਦੇ ਸੱਤ ਸਾਲਾ ਪੁੱਤਰ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਜਲਾਦਾਂ ਨੇ ਮੋਤੀ ਰਾਮ ਦੀ 70 ਸਾਲਾ ਮਾਤਾ ਲਧੋ ਜੀ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ। ਸਾਰੇ ਲੋਕ ਇਹ ਕੁੱਝ ਵੇਖ ਕੇ ਤ੍ਰਾਹ-ਤ੍ਰਾਹ ਕਰ ਰਹੇ ਸਨ। ਫਿਰ ਮੋਤੀ ਰਾਮ ਦੀ ਪਤਨੀ ਬੀਬੀ ਭੋਲੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਅਖੀਰ ਆਪਣੀ ਹਾਰ ਅਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਹੋਇਆਂ ਸੂਬੇ ਨੇ ਬਾਬਾ ਮੋਤੀ ਰਾਮ ਜੀ ਨੂੰ ਵੀ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਧਰਮ ਤੇ ਗੁਰੂ ਸਾਹਿਬ ਤੋਂ ਆਪਣਾ ਸਾਰਾ ਪਰਿਵਾਰ ਵਾਰ ਕੇ ਸਿੱਖ ਇਤਿਹਾਸ ਵਿੱਚ ਆਪਣਾ ਨਾਂ ਸਦਾ ਲਈ ਅਮਰ ਕਰਵਾ ਲਿਆ। ਹਰ ਸਾਲ ਪੋਹ ਦੇ ਮਹੀਨੇ ਵਿੱਚ ਜਿੱਥੇ ਦੁਨੀਆ ਭਰ ਦੇ ਨਾਨਕ ਨਾਮ ਲੇਵਾ ਸਿੱਖ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹਨ ਉੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅਦੁੱਤੀ ਕੁਰਬਾਨੀ ਨੂੰ ਵੀ ਸਿਜਦਾ ਕਰਦੇ ਹਨ।

ਬਾਬਾ ਮੋਤੀ ਰਾਮ ਜੀ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਗੁਰੂ ਚਰਨਾ ਦੇ ਭੋਰੇ ਸਨ। ਬਾਬਾ ਮੋਤੀ ਰਾਮ ਮਹਿਰਾ ਜੀ ਭਾਈ ਹਿੰਮਤ ਸਿੰਘ ਜੀ ਦੇ ਚਾਚਾ ਜੀ ਸਨ। ਇਨ੍ਹਾਂ ਦੀ ਯਾਦ ਵਿੱਚ ਠੰਡੇ ਬੁਰਜ ਦੇ ਕੋਲ ਇੱਕ ਸਮਾਰਕ ਬਣਿਆ ਹੋਇਆ ਹੈ। ਬਾਅਦ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੇਂ ਸਮਾਰਕ ਲਈ ਰੋਜ਼ਾ ਸ਼ਰੀਫ ਦੇ ਸਾਹਮਣੇ ਇਕ ਹਜ਼ਾਰ ਵਰਗ ਗਜ ਪਲਾਟ ਦੇ ਦਿੱਤਾ ਜਿੱਥੇ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ ਵੱਲੋਂ 27 ਅਕਤੂਬਰ 1935 ਨੂੰ ਯਾਦਗਾਰ ਬਨਾਈ ਗਈ ਸੀ। ਜਿੱਥੇ ਹਰ ਸਾਲ 25 ਤੋਂ 27 ਦਸੰਬਰ ਤੱਕ ਮੇਲਾ ਲੱਗਦਾ ਹੈ। ਉਨ੍ਹਾਂ ਦੇ ਉਹ ਪਵਿਤਰ ਗਲਾਸਾਂ ਨੂੰ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਵਿੱਚ ਗੁਰੂ ਦੇ ਲਾਲਾਂ ਨੂੰ ਦੁੱਧ ਪਿਆਉਂਦੇ ਰਹੇ ਸਨ। ਅੱਜ ਜ਼ਾਲਮ ਵਜੀਰ ਖ਼ਾਨ ਦੀ ਕੋਈ ਯਾਦਗਾਰ ਨਹੀਂ, ਪਰ ਅਮਰ ਸ਼ਹੀਦਾਂ ਦੇ ਰੌਸ਼ਨ ਸਿਤਾਰਿਆਂ ਦਾ ਜਗਮਗ ਨੂਰ ਹਰ ਪਾਸੇ ਵਰ੍ਹ ਰਿਹਾ ਹੈ। ਅੱਜ ਇਨ੍ਹਾਂ ਦੀ ਯਾਦ ਵਿੱਚ ਫ਼ਤਿਹਗੜ੍ਹ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਕੈਡਮੀ ਵਡੀਆਂ ਸੇਵਾਵਾਂ ਨਿਭਾ ਰਹੀ ਹੈ।

ਸਲਾਮਤ ਰਹੇਂ ਮੇਰੇ ਕਾਬਲ ਕਿਸਾਨ ਤੂੰ……

0

ਸਲਾਮਤ ਰਹੇਂ ਮੇਰੇ ਕਾਬਲ ਕਿਸਾਨ ਤੂੰ……

                   – ਗੁਰਪ੍ਰੀਤ ਸਿੰਘ, (USA)

ਮੁਸੀਬਤਾਂ ਦਾ ਮਾਰਿਆ, ਝੂਠੀ ਸ਼ਾਨ ਕਾਰਨ ਹਾਰਿਆ।

ਮਾਰਦਾ ਸੀ ਜਿਹੜਾ ਮਿਹਨਤ ਦਾ ਲਲਕਾਰਾ ਜਿਹਾ,

ਬਣਾ ਦਿੱਤਾ ਗਿਆ ਹੁਣ ਨਕਾਰਾ ਜਿਹਾ……

ਠੰਢੀਆਂ ਹਵਾਵਾਂ ਦੇ ਝੋਂਕਿਆਂ ਨੂੰ, ਬੇਵੱਸ ਜਿਹੇ ਨਿਕਲ਼ੇ ਹੌਂਕਿਆਂ ਨੂੰ,

ਫਿਰ ਵੀ ਆਖੇ ਜੀ ਆਇਆਂ ਤੂੰ, ਮੰਨ ਲਿਆ ਕਿਉਂ ਤੂੰ ਹੋਣੀ  ?

ਜ਼ਮਾਨੇ ਦੇ ਧੋਖਿਆਂ ਨੂੰ……..

ਤੇਰੀ ਵੀ ਕਾਹਦੀ ਖ਼ੁਦਾਈ ਯਾਰਾ! ਐਵੇਂ ਦੋਸ਼ ਦੇਈਏ ਸੋਕਿਆਂ ਨੂੰ।

ਦੁਕਾਨਾਂ ਵਾਲੇ ਲੁੱਟਣ ਮੌਜ ਬਹਾਰਾਂ, ਅੱਗ ਲਗਦੀ ਸਦਾ ਖੋਖਿਆਂ ਨੂੰ।

ਕਿਉਂ ਨਾ ਕਰੇ ਇੱਕ ਵਰਤਾਰਾ ? ਦੇਰ ਹੋ ਗਈ ਦੁੱਖ ਫ਼ਰੋਲਿਆਂ ਨੂੰ…….

ਰਾਤ ਲਗਦੀ ਬੜੀ ਹੀ ਲੰਮੇਰੀ, ਸੁੱਖ ਦੀ ਸਵੇਰ, ਉਡੀਕ ਤੇਰੀ।

ਸੁਪਨਾ ਵੀ ਆਇਆ ਨਾ ਭੈੜਾ, ਛੱਡ ਭੋਲਿਆ! ਨੀਂਦ ਦਾ ਖਹਿੜਾ।

ਕਰ ਲੈ ਤਿੱਖਾ, ਹੱਕਾਂ ਦੇ ਟੋਕਿਆਂ ਨੂੰ ……

ਤੂੰ ਹੀ ਆਦਮੀ ਕੰਮ ਦਾ, ਮੁੱਲ ਵੱਟਣ ਸਾਰੇ ਤੇਰੇ ਚੰਮ ਦਾ।

ਹੱਡ ਭੰਨਵੀਂ ਮਿਹਨਤ ਕਰ ਕੇ ਚਾਹੇ ਨਾ ਥੱਕਦਾ,

ਰੱਖ ਲੈ ਖ਼ਿਆਲ ਭੋਰਾ, ਆਪਣੇ ਵੀ ਦਮ ਦਾ।

ਕਰ ਦੇ ਨੰਗਾ ਮੀਸਣੇ, ਲਾਲਚੀ ਹੱਥਠੋਕਿਆਂ ਨੂੰ…..

ਦੋ ਤਿੰਨ ਸਾਲ, ਛੱਡ ਦੇ ਖ਼ਿਆਲ ਫ਼ਸਲ ਉਗਾਉਣ ਵਾਲੇ।

ਬੰਕਰ ਵੀ ਬਣਾ ਲੈ, ਇੱਕ ਦੋ ਆਪਣੇ ਖੇਤ ਦੁਆਲੇ।

ਡਟ ਕੇ ਕਰ ਮੁਕਾਬਲਾ, ਭਜਾ ਦੇ ਚੋਰ-ਉੁਚੱਕਿਆਂ ਨੂੰ …..

ਮੁਸੀਬਤਾਂ ਦਾ ਮਾਰਿਆ ਪਰ ਬੜਾ ਪਿਆਰਾ ਇਨਸਾਨ ਤੂੰ।

ਦੁਨੀਆਂ ਸਾਰੀ ’ਚ ਮਹਾਨ ਤੂੰ, ਜ਼ਿੰਦਗੀ ’ਚ ਪਾਵੇਂ ਜਾਨ ਤੂੰ।

ਜੁਗਾਂ ਤੱਕ ਸਲਾਮਤ ਰਹੇਂ ਮੇਰੇ ਕਾਬਲ ਕਿਸਾਨ ਤੂੰ…….

ਸਿੱਖ; ਮਨ ਦੀ ਮਲੀਨਤਾ ਕਿਵੇਂ ਦੂਰ ਕਰਦੇ ਹਨ ?

0

ਸਿੱਖ; ਮਨ ਦੀ ਮਲੀਨਤਾ ਕਿਵੇਂ ਦੂਰ ਕਰਦੇ ਹਨ ?

– ਗੁਰਪ੍ਰੀਤ ਸਿੰਘ, USA

ਗੁਰਬਾਣੀ ਅਨੁਸਾਰ ਆਤਮਾ; ਪ੍ਰਮਾਤਮਾ ਦਾ ਹੀ ਅੰਸ਼ ਹੈ ‘‘ਕਹੁ ਕਬੀਰ, ਇਹੁ ਰਾਮ ਕੀ ਅੰਸੁ   ਜਸ, ਕਾਗਦ ਪਰ ਮਿਟੈ ਮੰਸੁ ’’ (ਗੌਂਡ/ਭਗਤ ਕਬੀਰ ਜੀ/੮੭੧) ਜਿਵੇਂ ਕਿ ਸਮੁੰਦਰ ’ਚੋਂ ਪਾਣੀ ਦੀ ਬੂੰਦ ਨੂੰ ਵੱਖ ਕੀਤਿਆਂ ਵੀ ਉਸ ਵਿੱਚ ਸਾਗਰ ਦਾ ਅੰਸ਼ ਰਹਿੰਦਾ ਹੈ; ਤਿਵੇਂ ਹੀ ਪਾਰਬ੍ਰਹਮ, ਆਤਮਾ ਵਿੱਚ ਵਿਆਪਕ ਹੈ ਅਤੇ ਆਤਮਾ, ਪਾਰਬ੍ਰਹਮ ਦਾ ਅੰਸ਼ ਹੈ। ਇਸ ਪਰਥਾਏ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰੁ; ਕਵਣੁ ਬੁਝੈ ? ਬਿਧਿ ਜਾਣੈ  ?॥’’ (ਰਾਮਕਲੀ/ਮਹਲਾ ੧/੮੭੮) ਆਤਮਾ ਤੇ ਪ੍ਰਮਾਤਮਾ ਦੀ ਅਭਿੰਨਤਾ ਦੇ ਭੇਤ ਨੂੰ ਬੁੱਝਣ ਦੀ ਬਜਾਏ ਮਾਇਆ (ਭਾਵ ਅਗਿਆਨ) ਕਾਰਨ ਉਪਜੇ ਵਿਕਾਰਾਂ ਕਰਕੇ ਆਤਮਾ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਭਿੰਨ ਤੇ ਆਜ਼ਾਦ ਸਮਝਣ ਲੱਗ ਪੈਂਦੀ ਹੈ। ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਧਨ ਪਿਰ ਕਾ, ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ’’  (ਮਲਾਰ/ਮਹਲਾ /੧੨੬੩) ਭਾਵ ਕਿ ਇੱਕੋ ਹੀ ਹਿਰਦੇ ’ਚ ਵਾਸਾ ਹੋਣ ਦੇ ਬਾਵਜੂਦ ਵੀ ਜੀਵ-ਇਸਤ੍ਰੀ ਤੇ ਪਰਮੇਸ਼ਰ ਪਤੀ ਵਿਚਕਾਰ ਹਉਮੈਂ ਦੀ ਸਖ਼ਤ ਕੰਧ (ਦੀਵਾਰ) ਬਣੀ ਪਈ ਹੈ। ਭਾਵੇਂ ਕਿ ਮਨ ਨੂੰ ਸ਼ਕਤੀ ਆਪਣੇ ਸੋਮੇ ਆਤਮਾ ਤੋਂ ਹੀ ਮਿਲਦੀ ਹੈ ਪਰ ਵਿਕਾਰੀ ਕਰਮਾਂ ਸਦਕਾ ਮਨ ਦੀ ਆਪਣੀ ਇੱਕ ਸੁਤੰਤਰ ਹੋਂਦ ਦਾ ਭਰਮ ਨਿਰੰਤਰ ਕਾਇਮ ਰਹਿੰਦਾ ਹੈ। ਹਾਂ, ਜੇ ਪੂਰਨ ਗੁਰੂ; ਸਿਰ ਉੱਤੇ ਹੱਥ ਰੱਖ ਦੇਵੇ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ ਭਾਵ ਕਿ ਮਨ ਆਪਣੀ ਮੈਲ਼ ਆਪ ਹੀ ਲਾਉਣ ਦੇ ਸਮਰੱਥ ਬਣ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਏਹੁ ਮਨੁ ਮਾਰਿਆ ਨਾ ਮਰੈ; ਜੇ ਲੋਚੈ ਸਭੁ ਕੋਇ   ਨਾਨਕਮਨ ਹੀ ਕਉ ਮਨੁ ਮਾਰਸੀ; ਜੇ ਸਤਿਗੁਰੁ ਭੇਟੈ ਸੋਇ ’’  (ਮਾਰੂ/ਮਹਲਾ /੧੦੮੯)

ਮਨ ਬਾਹਰ ਭਟਕਣੋਂ ਹਟ ਕੇ, ਨਿੱਜ ਘਰ ਆ ਜਾਵੇ; ਇਸ ਲਈ ਗੁਰੂ ਅਮਰਦਾਸ ਜੀ ਉਪਦੇਸ਼ ਕਰਦੇ ਹਨ ਕਿ ਮੇਰੇ ਮਨ! ਤੂੰ ਰੱਬੀ ਨੂਰ ਦਾ ਰੂਪ ਹੈ; ਇਸ ਲਈ ਆਪਣੇ ਮੁੱਢ ਨਾਲ ਸਾਂਝ ਬਣਾ ‘‘ਮਨ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਆਸਾ/ਮਹਲਾ /੪੪੧) ਪਰ ਜਿਵੇਂ ਤੇਲੀ ਦੀ ਲੀਰ ਧੋਣ ਨਾਲ਼ ਚਿੱਟੀ ਨਹੀਂ ਹੁੰਦੀ; ਤਿਵੇਂ ਹੀ ਕਈ ਜਨਮਾਂ ਦੀ ਮੈਲ਼ ਕਾਰਨ ਕਾਲ਼ੇ ਹੋ ਚੁੱਕੇ ‘ਮਨ’ ਨੂੰ ਗੁਰੂ ਦੀ ਬਖ਼ਸ਼ਸ਼ ਤੋਂ ਬਿਨਾਂ ਜਗਾਇਆ (ਸਾਫ਼ ਕੀਤਾ) ਨਹੀਂ ਜਾ ਸਕਦਾ। ਜੀਵਾਤਮਾ ਨੂੰ ਸਮਝਾਉਂਦੇ ਹੋਏ, ਗੁਰੂ ਜੀ ਬਖ਼ਸ਼ਸ਼ ਕਰਦੇ ਹਨ ਕਿ ਆਪਣੇ ਅਸਲੇ ਨਾਲ਼ ਜੁੜ ਕੇ ਹੀ ਵਿਕਾਰਾਂ ਦੀ ਮੈਲ਼ ਤੋਂ ਬਚਿਆ ਜਾ ਸਕਦਾ ਹੈ ‘‘ਹਰਿ ਨਾਮਿ ਨਾਵੈ; ਸੋਈ ਜਨੁ ਨਿਰਮਲੁ; ਫਿਰਿ ਮੈਲਾ ਮੂਲਿ ਹੋਈ   ਨਾਮ ਬਿਨਾ, ਸਭੁ ਜਗੁ ਹੈ ਮੈਲਾ; ਦੂਜੈ ਭਰਮਿ ਪਤਿ ਖੋਈ ’’ (ਸਾਰੰਗ/ਮਹਲਾ /੧੨੩੪) ਭਗਤ ਕਬੀਰ ਜੀ ਦੇ ਬਚਨ ਵੀ ਮਨ ਨੂੰ ਧਰਵਾਸ ਦਿੰਦੇ ਹਨ ਕਿ ਮਨ! ਤੂੰ ਚਿੰਤਾ ਨਾ ਕਰ ਕਿਉਂਕਿ ਇਹ ਸਾਰਾ ਸੰਸਾਰ ਹੀ ਮੈਲ਼ਾ ਹੈ ‘‘ਮੈਲਾ ਬ੍ਰਹਮਾ, ਮੈਲਾ ਇੰਦੁ   ਰਵਿ ਮੈਲਾ, ਮੈਲਾ ਹੈ ਚੰਦੁ   ਮੈਲਾ ਮਲਤਾ, ਇਹੁ ਸੰਸਾਰੁ   ਇਕੁ ਹਰਿ ਨਿਰਮਲੁ; ਜਾ ਕਾ ਅੰਤੁ ਪਾਰੁ ’’ (ਭੈਰਉ/ਭਗਤ ਕਬੀਰ ਜੀ/੧੧੫੮) ਪਰ ਜਿਵੇਂ ਗੰਧਲ਼ਾ ਪਾਣੀ ਵੀ ਬੁਖ਼ਾਰਾਤ ਬਣ ਕੇ ਮੁੜ ਸਾਫ਼ ਹੋ ਜਾਂਦਾ ਹੈ; ਤਿਵੇਂ ਹੀ ਵਿਕਾਰਾਂ ਦੀ ਮੈਲ਼ ਨਾਲ਼ ਸਿਆਹ ਹੋਇਆ ‘ਮਨ’; ਗੁਰ-ਸ਼ਬਦ ਨਾਲ਼ ਜੁੜ ਕੇ, ਮੁੜ ਨਿਰਮਲ ਹੋ ਜਾਂਦਾ ਹੈ ‘‘ਗੁਰ ਕੈ ਸਬਦਿ, ਵਿਚਹੁ ਮੈਲੁ ਗਵਾਇ   ਨਿਰਮਲੁ ਨਾਮੁ, ਵਸੈ ਮਨਿ ਆਇ ’’ (ਵਡਹੰਸ/ਮਹਲਾ /੫੬੦)

ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਮਾੜੀ ਨੀਅਤ, ਮੇਰ-ਤੇਰ, ਮੰਦਾ ਚਿਤਵਨਾ, ਅਹੰਕਾਰ, ਅੰਨ੍ਹੀ ਸ਼ਰਧਾ, ਅੰਧ-ਵਿਸ਼ਵਾਸ, ਆਲਸ, ਅਗਿਆਨਤਾ, ਈਰਖਾ, ਝੂਠ, ਨਿੰਦਿਆ, ਦੁਬਿਧਾ, ਦਵੈਤ, ਸੱਤਾ ਦਾ ਨਸ਼ਾ, ਸੰਸਾਰੀ ਮਮਤਾ, ਹਰਖ, ਸੋਗ, ਡਰ, ਬੇਲੋੜਾ ਮਾਨਸਿਕ ਤਣਾਅ, ਧਨ-ਦੌਲਤ, ਜੁਆਨੀ, ਪਰਾਇਆ ਰੂਪ ਤੱਕਣਾ, ਗੰਦਾ ਆਚਰਨ, ਨਫ਼ਰਤ, ਨਾਸਤਿਕਤਾ, ਨਸ਼ਾਖੋਰੀ, ਧੋਖਾ, ਧੜੇਬੰਦੀ, ਚੋਰੀ, ਚਿੰਤਾ, ਛਲ਼-ਕਪਟ, ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਜਬਰ-ਜ਼ੁਲਮ, ਵੈਰ-ਵਿਰੋਧ, ਗਾਲ਼ੀ-ਗਲ਼ੋਚ, ਵਿਸ਼ਵਾਸ-ਘਾਤ, ਪਦਾਰਥਵਾਦ ਆਦਿ ਭਾਵ ਮਾਇਆ ਦੇ ਪਿਆਰ ਅਤੇ ਪ੍ਰਭਾਵ ਕਾਰਨ ਮਨਮੁਖ ਦੇ ਮਨ ਦੀ ਭਟਕਣਾ ਨਿਰੰਤਰ ਬਰਕਰਾਰ ਰਹਿੰਦੀ ਹੈ। ਸੰਖੇਪ ’ਚ ਕੁਝ ਹੋਰ ਕਾਰਨ ਵੀ ਵਿਚਾਰਦੇ ਹਾਂ, ਜਿਨ੍ਹਾਂ ਸਦਕਾ ਮਨ ’ਤੇ ਮੈਲ਼ ਦੀਆਂ ਨਿੱਤ ਨਵੀਆਂ ਪਰਤਾਂ ਚੜ੍ਹਦੀਆਂ ਰਹਿੰਦੀਆਂ ਹਨ। ਫੋਕਟ ਕਰਮਕਾਂਡਾਂ ਨਾਲ਼ ਹਮੇਸ਼ਾ ਮਨ ਦੀ ਮੈਲ਼ ਵਧਦੀ ਹੈ ਕਿਉਂਕਿ ਕਰਮਕਾਂਡ; ਮਨੁੱਖ ਦੇ ਅਹੰਕਾਰ ’ਚ ਵਾਧਾ ਕਰਦੇ ਹਨ। ਇਹ ਸੱਚ ਹੈ ਕਿ ਨਾਮ ਜਪਣ (ਮਾਲਕ ਦੀ ਰਜ਼ਾ ਨੂੰ ਦਿਲੋਂ ਸਵੀਕਾਰਨ) ਤੋਂ ਇਲਾਵਾ ਕਿਸੇ ਵੀ ਹੋਰ ਢੰਗ ਨਾਲ਼ ਕੀਤੀ ਹੋਈ, ਕੋਈ ਵੀ ਪੂਜਾ; ਪ੍ਰਵਾਨ ਨਹੀਂ ਹੋ ਸਕਦੀ ਪਰ ਦੁਨੀਆਂ ਹੋਰ ਹੀ ਭੁਲੇਖਿਆਂ ’ਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ‘‘ਹਰਿ ਬਿਨੁ, ਸਭੁ ਕਿਛੁ ਮੈਲਾ ਸੰਤਹੁ! ਕਿਆ ਹਉ ਪੂਜ ਚੜਾਈ  ? ਹਰਿ ਸਾਚੇ ਭਾਵੈ, ਸਾ ਪੂਜਾ ਹੋਵੈ; ਭਾਣਾ ਮਨਿ ਵਸਾਈ …. ਸਬਦਿ ਮਰੈ, ਮਨੁ ਨਿਰਮਲੁ ਸੰਤਹੁਏਹ ਪੂਜਾ ਥਾਇ ਪਾਈ ’’ (ਰਾਮਕਲੀ/ਮਹਲਾ /੯੧੦)

ਕੋਈ ਤੀਰਥ ਨਹਾ ਕੇ ਜਾਂ ਦਾਨ-ਪੁੰਨ ਆਦਿ ਕਰਮ ਕਰ ਕੇ ਹੀ ਆਪਣੇ ਆਪ ਨੂੰ ਧਰਮੀ ਸਮਝ ਲੈਂਦਾ ਹੈ ਤੇ ਇੰਞ ਮਨ ਦਾ ਭਰਮ-ਭੁਲਾਵਾ ਹੋਰ ਵੀ ਪੇਚੀਦਾ ਹੁੰਦਾ ਜਾਂਦਾ ਹੈ ‘‘ਜਗਿ (ਨੇ) ਹਉਮੈ ਮੈਲੁ ਦੁਖੁ ਪਾਇਆ; ਮਲੁ ਲਾਗੀ ਦੂਜੈ ਭਾਇ (ਕਾਰਨ)  ਮਲੁ ਹਉਮੈ ਧੋਤੀ ਕਿਵੈ ਉਤਰੈ; ਜੇ ਸਉ ਤੀਰਥ ਨਾਇ   ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ (ਕੇ) (ਸਿਰੀਰਾਗੁ/ਮਹਲਾ /੩੯), ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ (ਨਾਲ਼), ਮਨੁ ਹਛਾ ਹੋਇ   ਇਹ ਜਗਤੁ ਭਰਮਿ ਭੁਲਾਇਆ; ਵਿਰਲਾ ਬੂਝੈ ਕੋਇ ’’ (ਵਡਹੰਸੁ/ਮਹਲਾ /੫੫੮)

 ਬਾਹਰੀ ਭੇਖ ਭਾਵ ਕਿ ਧਾਰਮਕ ਲਿਬਾਸ ਪਹਿਨ ਕੇ ਦੁਨੀਆਂ ਦੀ ਨਜ਼ਰਾਂ ’ਚ ਵਿਖਾਵੇ ਮਾਤਰ ਧਾਰਮਕ ਕਰਮ ਕਰਨ ਨਾਲ਼ ਮਨ; ਮੈਂ-ਮੇਰਾ ਦੇ ਵਿਕਾਰੀ ਜਾਲ ’ਚ ਫਸ ਜਾਂਦਾ ਹੈ ‘‘ਜੀਅਹੁ ਮੈਲੇ, ਬਾਹਰਹੁ ਨਿਰਮਲ   ਬਾਹਰਹੁ ਨਿਰਮਲ, ਜੀਅਹੁ ਮੈਲੇ; ਤਿਨੀ ਜਨਮੁ ਜੂਐ ਹਾਰਿਆ (ਰਾਮਕਲੀ/ਮਹਲਾ /੯੧੯) ਤਾਂ ਤੇ ‘‘ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ’’  (ਸੂਹੀ/ਮਹਲਾ /੭੮੯) ਇਹ ਸਾਡੇ ਦੁਆਰਾ ਕੀਤੇ ਹੋਏ ਕਰਮ ਹੀ ਹਨ, ਜੋ ਮਨ ’ਤੇ (ਲੇਖ ਦੇ ਰੂਪ ’ਚ) ਛਪਦੇ ਚਲੇ ਜਾਂਦੇ ਹਨ ਭਾਵ ਕਿ ਅੰਤਹਕਰਣ ਵਿੱਚ ਚਿਤ੍ਰੇ ਜਾਂਦੇ ਹਨ। ਅਸੀਂ ਜਿਸ ਤਰ੍ਹਾਂ ਦੇ ਵੀ ਕਰਮ ਕਰਾਂਗੇ, ਸਾਡੇ ਭਾਗਾਂ ’ਚ ਓਹੋ ਜਿਹਾ ਹੀ ਲਿਖਿਆ ਜਾਵੇਗਾ ਅਸਲ ਭਾਵ ਕਿ ਨਸੀਬ ਅਸੀਂ ਆਪ ਹੀ ਬੀਜਣੇ ਹਨ ਤੇ ਉੁਨ੍ਹਾਂ ਦਾ ਫਲ਼ ਵੀ ਆਪ ਹੀ ਖਾਣਾ ਹੈ (ਆਪੇ ਬੀਜਿ, ਆਪੇ ਹੀ ਖਾਹੁ)। ਬਹੁਤ ਅਚੰਭੇ ਵਾਲੀ ਗੱਲ ਹੈ ਕਿ ਮਨੁੱਖ; ਵਿਕਾਰੀ ਬਿਰਤੀ ਨਾਲ਼ ਬੀਜਦਾ ਤਾਂ ਜ਼ਹਿਰ ਹੈ ਪਰ ਉਸ ਵਿੱਚੋਂ ਫਲ਼; ਅੰਮ੍ਰਿਤ ਭਾਲਦਾ ਹੈ। ਇੱਥੋਂ ਤੱਕ ਕਿ ਮੰਗ ਪੂਰੀ ਨਾ ਹੋਣ ’ਤੇ ਰੱਬ ਪ੍ਰਤੀ ਰੋਸ ਵੀ ਪ੍ਰਗਟਾਅ ਦਿੰਦਾ ਹੈ। ਇਹ ਵੀ ਭੁੱਲ ਜਾਂਦਾ ਹੈ ਕਿ ਜੋ ਕੁਝ ਵੀ ਮਨੁੱਖ ਦੇ ਦਿਲ (ਅੰਤਹਕਰਣ) ’ਚ ਹੁੰਦਾ ਹੈ, ਉਹੀ ਕੁਝ ਉਜਾਗਰ (ਸਾਕਾਰ) ਹੁੰਦਾ ਹੈ ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ   ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ’’ ( ਮਹਲਾ /੪੭੪) ਖਾਣ, ਪੀਣ, ਪਹਿਨਣ ਆਦਿ ਦੇ ਰਸ ਭਾਵ ਖਾਣ-ਹੰਢਾਣ ਦੇ ਚਸਕੇ ’ਚ ਫਸਣ ਨਾਲ਼ ਵੀ ਮਨ ਦੀ ਮੈਲ਼ ’ਚ ਵਾਧਾ ਹੁੰਦਾ ਹੈ ‘‘ਖਾਇਆ, ਮੈਲੁ ਵਧਾਇਆ; ਪੈਧੈ, ਘਰ ਕੀ ਹਾਣਿ   ਬਕਿ ਬਕਿ ਵਾਦੁ ਚਲਾਇਆ; ਬਿਨੁ ਨਾਵੈ, ਬਿਖੁ ਜਾਣਿ (ਪ੍ਰਭਾਤੀ/ਮਹਲਾ /੧੩੩੧), ਛਤੀਹ ਅੰਮ੍ਰਿਤ ਪਰਕਾਰ ਕਰਹਿ; ਬਹੁ ਮੈਲੁ ਵਧਾਈ ਨਾਨਕ! ਜੋ ਦੇਵੈ ਤਿਸਹਿ ਜਾਣਨ੍ਹੀ; ਮਨਮੁਖਿ ਦੁਖੁ ਪਾਈ (ਸਾਰੰਗ/ਮਹਲਾ /੧੨੪੬)

ਬਾਦ-ਵਿਵਾਦ ਨਾਲ਼ ਵੀ ਮਨ ਦੀ ਮਲੀਨਤਾ ਪ੍ਰਫੁਲਿਤ ਹੁੰਦੀ ਹੈ ਕਿਉਂਕਿ ਬਾਦ-ਵਿਵਾਦ, ਸਿੱਧੇ ਜਾਂ ਅਸਿੱਧੇ ਰੂਪ ’ਚ ਵੈਰ-ਵਿਰੋਧ ਅਤੇ ਦੁਬਿਧਾ ਨੂੰ ਉਤੇਜਿਤ ਕਰਦੇ ਹਨ (ਧਿਆਨ ’ਚ ਰੱਖਣਾ ਬਣਦਾ ਹੈ ਕਿ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਵੈਰ ਨਹੀਂ ਹੁੰਦਾ) ਅਤੇ ਮਨੁੱਖ ਅੰਦਰਲੇ ਨਿਰਵੈਰਤਾ ਦੇ ਗੁਣਾਂ ਨੂੰ ਨਿਗਲ਼ ਜਾਂਦੇ ਹਨ। ਮਸਲਨ ਕੋਈ ਵਿਦਵਾਨ ਆਪਣੀ ਅਕਲ ਨੂੰ ਹੀ ਸਰਬੋਤਮ ਸਮਝ ਲਵੇ ਪਰ ਕਿਸੇ ਨੁਕਤੇ ’ਤੇ ਦੂਸਰੇ ਦੇ ਸਹੀ ਨਜ਼ਰੀਏ ਨੂੰ ਵੀ ਤਵੱਜੋ ਨਾ ਦੇਵੇ ਤਾਂ ਨਿਰਸੰਦੇਹ ਮਨ; ਅਹੰਕਾਰ ਕਾਰਨ ਦੁਬਿਧਾ ਦੀ ਮਲੀਨਤਾ ਨਾਲ਼ ਭਾਰੀ ਹੋ ਜਾਵੇਗਾ। ਦੁਬਿਧਾ ਨੂੰ ਮਿਟਾਏ ਬਿਨਾਂ ਮਨੁੱਖ ਦਾ ਹਰ ਕਰਮ ਇੱਕ ਬੰਧਨ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਇਸੁ (ਦੁਬਿਧਾ) ਮਾਰੀ ਬਿਨੁ, ਸਭੁ ਕਿਛੁ ਮੈਲਾ   ਇਸੁ ਮਾਰੀ ਬਿਨੁ, ਸਭੁ ਕਿਛੁ ਜਉਲਾ (ਬੰਧਨ)’’ (ਗਉੜੀ/ਮਹਲਾ /੨੩੮) It is worth remembering that truth can never be realized merely with intellect (ਪੜਿਐ; ਮੈਲੁ ਉਤਰੈ, ਪੂਛਹੁ ਗਿਆਨੀਆ ਜਾਇ (ਕੇ) ਮਹਲਾ /੩੯) instead it is letting go of all inhibitions, including fear and ego. We must surrender fully and completely in order to penetrate the veil of illusion, cleanse our minds and bring forth a state of bliss.

ਆਮ ਤੌਰ ’ਤੇ ਅਸੀਂ ਇਹ ਭਰਮ ਪਾਲ਼ ਬੈਠਦੇ ਹਾਂ ਕਿ ਰਸਨਾ ਨਾਲ਼ ਵਾਹਿਗੁਰੂ-ਵਾਹਿਗੁਰੂ; ਵਾਰ-ਵਾਰ ਦੁਹਰਾਉਣਾ ਹੀ ਨਾਮ ਜਪਣਾ ਹੈ। ਉਮਰ ਦਾ ਬਹੁਤ ਹਿੱਸਾ ਗੁਜ਼ਰ ਜਾਣ ਉਪਰੰਤ ਵੀ ਜਦ ਹਿਰਦੇ ’ਚ ਸ਼ਾਂਤੀ (ਆਤਮਕ ਠੰਢ) ਨਾ ਆਵੇ ਤਾਂ ਮਨ ’ਚ ਰੋਸ ਦੀ ਨਵੀਂ ਮੈਲ਼ ਪੈਦਾ ਹੋਏਗੀ। ਇੱਥੋਂ ਤੱਕ ਕਿ ਨਾਸਤਿਕ ਬਿਰਤੀ ਵੀ ਆਪਣੇ ਪੈਰ ਪਸਾਰਨਾ ਸ਼ੁਰੂ ਕਰੇਗੀ ਜਾਂ ਫਿਰ ਗੁਰਦੁਆਰੇ ਜਾਣ ਵਾਲੇ ਕਦਮ, ਅਖੌਤੀ ਬਾਬਿਆਂ ਦੇ ਡੇਰਿਆਂ ਵੱਲ ਮੁੜਨਗੇ ਜਿੱਥੇ ਪਖੰਡੀ ਡੇਰੇਦਾਰ; ਗੁਰਮਤਿ ਤੋਂ ਸੱਖਣੀ ਮਾਨਸਿਕਤਾ ਦਾ ਹਰ ਪੱਖੋਂ ਸ਼ੋਸ਼ਣ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਬਚਨ ਹਨ; ‘‘ਮਨਮੁਖ ਹਰਿ ਹਰਿ ਕਰਿ ਥਕੇ; ਮੈਲੁ ਸਕੀ ਧੋਇ ’’ (ਸਿਰੀਰਾਗੁ/ਮਹਲਾ /੩੯) ਇਨ੍ਹਾਂ ਤੋਂ ਸੇਧ ਲੈਂਦਿਆਂ, ਗੁਰੂ ਦੇ ਸਨਮੁਖ ਰਹਿਣ (ਗੁਰੂ ਸ਼ਬਦ ਨਾਲ਼ ਜੁੜਨਾ) ਅਤੇ ਪ੍ਰਮਾਤਮਾ ਦੇ ਸੱਚੇ ਪਿਆਰ ’ਚ ਭਿੱਜਣ ਦੀ ਜਾਚ ਸਿੱਖਣੀ; ਹਰ ਇੱਕ ਸਿੱਖ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਅਸੀ ਸਚਿਆਰ ਸਿੱਖ ਬਣ ਸਕਾਂਗੇ ‘‘ਗੁਰਮੁਖਿ ਹਛੇ ਨਿਰਮਲੇ; ਗੁਰ ਕੈ ਸਬਦਿ ਸੁਭਾਇ   ਓਨਾ ਮੈਲੁ ਪਤੰਗੁ ਲਗਈ; ਜਿ ਚਲਨਿ ਸਤਿਗੁਰ ਭਾਇ ’’ (ਮਹਲਾ /੧੪੧੮)

ਮਨ ਦੀ ਮੈਲ਼ ਕਿਉਂ ਦੂਰ ਕਰੀਏ ? : ਅਕਾਲ-ਪੁਰਖ ਨੂੰ ਮਨੁੱਖ ਦੇ ਮਨ ਦੀ ਮਲੀਨਤਾ ਪਸੰਦ ਨਹੀਂ (ਸਾਚੇ ਸੂਚੇ, ਮੈਲੁ ਭਾਵੈ ਮਹਲਾ /੨੨੨) ਸਿਰਫ਼ ਨਿਰਮਲ ਹਿਰਦੇ ’ਚ ਹੀ ਅਕਾਲ-ਪੁਰਖ ਦਾ ਨਿਵਾਸ ਸੰਭਵ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਸੂਚੈ ਭਾਡੈ, ਸਾਚੁ ਸਮਾਵੈ; ਵਿਰਲੇ ਸੂਚਾਚਾਰੀ   ਤੰਤੈ ਕਉ ਪਰਮ ਤੰਤੁ ਮਿਲਾਇਆ; ਨਾਨਕ ! ਸਰਣਿ ਤੁਮਾਰੀ ’’ (ਸੋਰਠਿ/ਮਹਲਾ /੫੯੭) ਇਸ ਲਈ ਗੁਰਮੁਖ ਆਪਾ ਭਾਵ ਮਿਟਾ ਕੇ ਅੰਤਹਕਰਣ ਸ਼ੁੱਧ ਕਰਦੇ ਹਨ। ਸੱਤ ਤੇ ਸੰਤੋਖ ਧਾਰ ਕੇ ਰੱਖਦੇ ਹਨ। ਕਾਮ, ਕ੍ਰੋਧ ਜਿਹੇ ਵਿਸ਼ੇ-ਵਿਕਾਰ ਉੁਨ੍ਹਾਂ ’ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ ‘‘ਗੁਰਮੁਖਿ ਆਪੁ ਗਵਾਇ (ਕੇ), ਅੰਦਰੁ ਸੋਧੀਐ ਗੁਰਮੁਖਿ ਸਤੁ ਸੰਤੋਖੁ, ਕਾਮੁ ਕਰੋਧੀਐ’’ (ਭਾਈ ਗੁਰਦਾਸ ਜੀ ਵਾਰ/੧੯ ਪਉੜੀ ੧੮)  ਜੇ ਸਾਡਾ ਅੰਦਰਲਾਪਣ ਪ੍ਰਮਾਤਮਾ ਵਰਗਾ ਨਿਰਮਲ ਹੋ ਗਿਆ ਤਾਂ ਸਾਨੂੰ ਮੁੜ ਕੋਈ ਮੈਲ਼ ਨਹੀਂ ਲੱਗੇਗੀ ‘‘ਨਾ ਉਸੁ ਮੈਲੁ, ਹਮ ਕਉ ਮੈਲਾ   ਓਸੁ ਅਨੰਦੁ, ਹਮ ਸਦ ਕੇਲਾ ’’ (ਆਸਾ/ਮਹਲਾ /੩੯੧)

ਮਨ ਦੀ ਸ਼ੁੱਧਤਾ ਬਾਰੇ ਕੁਝ ਗੁਰਮਤਿ ਸੇਧਾਂ : (1). ਗੁਰੂ ਦੀ ਅਮੋਲਕ ਸੰਗਤ ਕਰਨ ਨਾਲ਼ ਮਨ ਪਵਿੱਤਰ ਹੁੰਦਾ ਹੈ ‘‘ਮਹਿਮਾ ਸਾਧੂ (ਗੁਰੂ) ਸੰਗ ਕੀ; ਸੁਨਹੁ ਮੇਰੇ ਮੀਤਾ   ਮੈਲੁ ਖੋਈ, ਕੋਟਿ ਅਘ ਹਰੇ; ਨਿਰਮਲ ਭਏ ਚੀਤਾ ’’ (ਬਿਲਾਵਲ/ਮਹਲਾ /੮੦੯) ਗੁਰੂ ਦੀ ਸੰਗਤ ਕਰਨ ਤੋਂ ਭਾਵ ਗੁਰੂ ਦੀ ਮੱਤ ਨਾਲ਼ ਗੁਰੂ ਅਨੁਸਾਰੀ ਕਾਰ-ਵਿਹਾਰ ਕਰਨਾ ਹੈ। ਗੁਰੂ ਉਪਦੇਸ਼ ਸਦਕਾ ਮਨੁੱਖ ਨੂੰ ਮਨ ਦੇ ਸੁਭਾਅ ਦੀ ਸਮਝ ਆ ਜਾਂਦੀ ਹੈ ਕਿ ਮਨ ਹਉਮੈ ’ਚ ਹੀ ਮਸਤ ਰਹਿੰਦਾ ਹੈ; ਜਿਵੇਂ ਕੋਈ ਹਾਥੀ; ਸ਼ਰਾਬ ਨਾਲ਼ ਮਤਵਾਲਾ ਹੋਵੇ ਪਰ ਸਮਰੱਥ ਗੁਰੂ, ਮਨ ਨੂੰ ਆਪਣੇ ਸ਼ਬਦ ਦੇ ਕੁੰਡੇ ਨਾਲ਼ ਹੋਸ਼ ’ਚ ਲਿਆਉਣ ਵਾਲਾ ਹੈ ‘‘ਗੁਰਮੁਖਿ, ਕਰਣੀ ਕਾਰ ਕਮਾਵੈ   ਤਾ, ਇਸੁ ਮਨ ਕੀ ਸੋਝੀ ਪਾਵੈ   ਮਨੁ, ਮੈ ਮਤੁ ਮੈਗਲ ਮਿਕਦਾਰਾ   ਗੁਰੁ ਅੰਕਸੁ ਮਾਰਿ (ਕੇ) ਜੀਵਾਲਣਹਾਰਾ ’’ (ਗਉੜੀ/ਮਹਲਾ /੧੫੯) ਗੁਰੂ ਦਾ ਉਪਦੇਸ਼ ਧਾਰਨ ਕਰਨ ਨਾਲ਼ ਮਨ ਮੁੜ ਕਦੀ ਮੈਲ਼ਾ  ਨਹੀਂ ਹੁੰਦਾ ‘‘ਗਿਆਨ ਰਤਨਿ (ਨਾਲ਼) ਮਨੁ ਮਾਜੀਐ; ਬਹੁੜਿ ਮੈਲਾ ਹੋਇ ’’ (ਮਾਰੂ/ਮਹਲਾ /੯੯੨)  ਸੋ, ਸਤਿਗੁਰੂ ਦੀ ਸ਼ਰਨ ਆਉਣ ਤੋਂ ਇਲਾਵਾ ਹੋਰ ਕੋਈ ਉਪਾਅ ਸਾਰਥਿਕ ਨਹੀਂ ਹੋ ਸਕਦਾ ਕਿਉਂਕਿ ਸਿਮਰਨ ਆਦਿ ਦੀ ਸੂਝ ਵੀ ਸਤਿਗੁਰੂ ਦੀ ਸੰਗਤ ਨਾਲ਼ ਪੈਦਾ ਹੁੰਦੀ ਹੈ; ਜਿਵੇਂ ਕਿ ਗੁਰ-ਬਚਨ ਹਨ ‘‘ਇਸੁ ਮਨ ਕਉ, ਹੋਰ ਸੰਜਮੁ ਕੋ ਨਾਹੀ; ਵਿਣੁ ਸਤਿਗੁਰ ਕੀ ਸਰਣਾਇ   ਸਤਗੁਰਿ ਮਿਲਿਐ ਉਲਟੀ ਭਈ; ਕਹਣਾ ਕਿਛੂ ਜਾਇ (ਵਡਹੰਸੁ/ਮਹਲਾ /੫੫੮) ਮਨ ਮੇਰੇ! ਗੁਰ ਸਰਣਿ ਆਵੈ; ਤਾ ਨਿਰਮਲੁ ਹੋਇ ’’ (ਸਿਰੀਰਾਗੁ/ਮਹਲਾ /੩੯)

(2). ਗੁਰਬਾਣੀ ਅਨੁਸਾਰ ਮਨੁੱਖ ਦੇ ਜਗਤ ’ਚ ਆਉਣ ਦਾ ਅਸਲ ਮਨੋਰਥ ਪ੍ਰਮਾਤਮਾ ਦੀ ਸਿਫ਼ਤ-ਸਲਾਹ ਰਾਹੀਂ ਉਸ ਨਾਲ਼ ਨੇੜਤਾ ਬਣਾਉਣੀ ਹੈ, ਉਸ ਨੂੰ ਪਾਉਣਾ ਹੈ। ਆਪਣੇ ਹਿਰਦੇ ’ਚ ਬੇਅੰਤ ਪ੍ਰਭੂ ਦੇ ਪਿਆਰ ਦੀ ਜੋਤ ਜਗਾ ਕੇ, ਉਸ ਦੇ ਪਵਿੱਤਰ ਪ੍ਰਕਾਸ਼ ਨਾਲ਼ ਅਭੇਦ ਹੋਣਾ ਹੈ ਪਰ ਮੋਹ-ਮਾਇਆ ਦੇ ਬੰਧਨਾਂ ਤੋਂ ਉੱਪਰ ਉੱਠਣ ਦੀ ਬਜਾਇ ਨਾਮ ਭੁਲਾ ਕੇ, ਹੋਰ ਹੀ ਝੂਠੇ ਲੋਭ ਵਿੱਚ ਲੱਗੇ ਰਹਿਣ ਕਰਕੇ ਮਨੁੱਖਾ ਜਨਮ ਵਿਅਰਥ ਚਲਾ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਆਇਓ, ਸੁਨਨ ਪੜਨ ਕਉ ਬਾਣੀ   ਨਾਮੁ ਵਿਸਾਰਿ (ਕੇ) ਲਗਹਿ ਅਨ ਲਾਲਚਿ (’); ਬਿਰਥਾ ਜਨਮੁ ਪਰਾਣੀ! (ਸਾਰੰਗ/ਮਹਲਾ /੧੨੧੮) ਗੁਰੂ ਦੀ ਬਾਣੀ ਮਨ ’ਚੋਂ ਵਿਕਾਰਾਂ ਦੀ ਮੈਲ਼ ਦੂਰ ਕਰਦੀ ਹੈ ਅਤੇ ਉਸ ਦੀ ਥਾਂ ਰੱਬ ਦਾ ਨਾਮ (ਯਾਦ) ਹਿਰਦੇ ’ਚ ਵਸਾ ਦਿੰਦੀ ਹੈ ‘‘ਗੁਰਬਾਣੀ ਸੁਣਿ, ਮੈਲੁ ਗਵਾਏ   ਸਹਜੇ ਹਰਿ ਨਾਮੁ, ਮੰਨਿ ਵਸਾਏ ’’ (ਧਨਾਸਰੀ/ਮਹਲਾ /੬੬੫) ਗੁਰੂ ਦੇ ਸ਼ਬਦ ਦੁਆਰਾ ਮਨੁੱਖ ਨੂੰ ਆਪਣੇ ਅੰਦਰੋਂ ਹੀ ਮਨ ਨੂੰ ਸਮਝਣ ਭਾਵ ਵੱਸ ’ਚ ਕਰਨ ਦੀ ਯੁਕਤ ਆ ਜਾਂਦੀ ਹੈ ‘‘ਇਸੁ ਮਨ ਕੀ ਬਿਧਿ, ਮਨ ਹੂ ਜਾਣੈ; ਬੂਝੈ ਸਬਦਿ ਵੀਚਾਰਿ (ਕੇ)’’ (ਮਲਾਰ/ਮਹਲਾ /੧੨੬੦) ਸੋ, ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਮਨ ਦੇ ਅਧੀਨ ਹੋ ਕੇ ਵਿਚਰਨ ਵਾਲਾ ਮਨੁੱਖ ਜਦ ਤੱਕ ਗੁਰੂ ਦੇ ਸ਼ਬਦ ਨਾਲ਼ ਨਹੀਂ ਜੁੜਦਾ, ਉਸ ਦੀ ਵਿਕਾਰ ਬਿਰਤੀ ਨਹੀਂ ਮਰੇਗੀ ‘‘ਮਨਮੁਖ ਮੈਲੁ ਉਤਰੈ; ਜਿਚਰੁ ਗੁਰ ਸਬਦਿ ਕਰੇ ਪਿਆਰੁ’’ (ਸਿਰੀਰਾਗੁ/ਮਹਲਾ /੩੭) ਜਦਕਿ ਗੁਰੂ ਦੀ ਬਾਣੀ ਨਾਲ਼ ਚਿੱਤ ਜੋੜਨ ਵਾਲੇ ਮਨੁੱਖ; ਸ਼ੁੱਧ ਜੀਵਨ ਵਾਲੇ ਹੋ ਜਾਂਦੇ ਹਨ ‘‘ਜਿਨ ਬਾਣੀ ਸਿਉ ਚਿਤੁ ਲਾਇਆ; ਸੇ ਜਨ ਨਿਰਮਲ ਪਰਵਾਣੁ ’’ (ਆਸਾ/ਮਹਲਾ /੪੨੯)

(3). ਨਿਰੰਕਾਰ ਦਾ ਸਿਮਰਨ ਕਰਨ ਨਾਲ਼ ਹਰ ਪ੍ਰਕਾਰ ਦੀ ਮੈਲ਼ ਦੂਰ ਹੋ ਜਾਂਦੀ ਹੈ ਤੇ ਮਨ; ਮੁੜ ਨਿਰਮਲ ਹੋ ਜਾਂਦਾ ਹੈ ‘‘ਅਬਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲੁ ਖੋਈ (ਸੋਰਠਿ/ਮਹਲਾ /੬੧੭) ਪ੍ਰਭ ਕੈ ਸਿਮਰਨਿ, ਮਨ ਕੀ ਮਲੁ ਜਾਇ   ਅੰਮ੍ਰਿਤ ਨਾਮੁ, ਰਿਦ ਮਾਹਿ ਸਮਾਇ ’’ (ਗਉੜੀ/ਮਹਲਾ /੨੬੩) ਵਾਹ! ਵੇਖੋ!! ਗੁਰਬਾਣੀ ਕਿਵੇਂ ਸੁਚੱਜੀ ਜੀਵਨ ਜਾਚ ਪ੍ਰਦਾਨ ਕਰਦੀ ਹੈ; ਜੇ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਸੋਰਠਿ/ਮਹਲਾ /੬੫੧) ਰਾਹੀਂ ਮਨ ਦੀ ਦੁਬਿਧਾ ਦਾ ਵਰਣਨ ਕਰਦੀ ਹੈ ਤਾਂ ਰੱਬ ਦੇ ਨਾਮ ਨੂੰ ਸਾਰੇ ਰੋਗਾਂ ਦੀ ਔਸ਼ਧੀ (ਦਵਾਈ) ਵਜੋਂ ਮਹਾਨਤਾ ਦੇ ਕੇ ਸਮੱਸਿਆ ਦਾ ਨਿਵਾਰਨ ਵੀ ਕਰਦੀ ਹੈ ‘‘ਗੁਰਿ ਪੂਰੈ, ਮੇਰੀ ਰਾਖਿ ਲਈ   ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ (ਬਿਲਾਵਲ/ਮਹਲਾ /੮੨੩), ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ; ਜਨਮ ਜਨਮ ਕੀ ਮੈਲੁ ਹਰੀ (ਦੂਰ ਹੋਈ) ’’ (ਭੈਰਉ/ਮਹਲਾ /੧੧੫੨)

(4). ਗੁਰੂ ਦੇ ਦੱਸੇ ਰਾਹ ’ਤੇ ਤੁਰਦਿਆਂ (ਗੁਣਵਾਨ ਬਣਿਆਂ) ਹੰਕਾਰ ਦੀ ਮੈਲ਼ ਧੋਤੀ ਜਾਂਦੀ ਹੈ ਤੇ ਮਨ ਨੂੰ ਮੁੜ ਨਿਰਮਲ ਕੀਤਾ ਜਾ ਸਕਦਾ ਹੈ ‘‘ਅਉਗਣੀ ਭਰਿਆ ਸਰੀਰੁ ਹੈ; ਕਿਉ ਸੰਤਹੁ! ਨਿਰਮਲੁ ਹੋਇ  ? ਗੁਰਮੁਖਿ ਗੁਣ ਵੇਹਾਝੀਅਹਿ; ਮਲੁ ਹਉਮੈ ਕਢੈ ਧੋਇ ’’ (ਗਉੜੀ ਮਹਲਾ /੩੧੧)

ਰੱਬੀ ਗੁਣ ਖਰੀਦਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ ਹੈ; ਬਹੁਤਾਤ ਲੋਕਾਈ ਤਾਂ ਔਗੁਣਾਂ ਦੀ ਗੰਠੜੀ ਹੀ ਬੰਨ੍ਹੀ ਜਾ ਰਹੀ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਲੋਕੁ ਅਵਗਣਾ ਕੀ ਬੰਨੈ੍ ਗੰਠੜੀ; ਗੁਣ ਵਿਹਾਝੈ ਕੋਇ   ਗੁਣ ਕਾ ਗਾਹਕੁ ਨਾਨਕਾ! ਵਿਰਲਾ ਕੋਈ ਹੋਇ   ਗੁਰ ਪਰਸਾਦੀ, ਗੁਣ ਪਾਈਅਨਿ; ਜਿਸ ਨੋ ਨਦਰਿ ਕਰੇਇ ’’ (ਮਾਰੂ/ਮਹਲਾ /੧੦੯੨) ਗੁਰਮੁਖ; ਗੁਰੂ ਦੀ ਬਾਣੀ ਨਾਲ਼ ਜੁੜ ਕੇ ਗੁਣਾਂ ਦਾ ਗਾਹਕ ਬਣਦਾ ਹੈ ਤੇ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ‘‘ਸਾਚੀ ਬਾਣੀ, ਸੂਚਾ ਹੋਇ ਗੁਣ ਤੇ ਨਾਮੁ, ਪਰਾਪਤਿ ਹੋਇ ’’ (ਆਸਾ/ਮਹਲਾ /੩੬੧) ਦਰਅਸਲ ਅਜਿਹੇ ਗੁਰਮੁਖ ਨੂੰ ਹੀ ਗੁਰ-ਉਪਦੇਸ਼ ਰਾਹੀ ਇਹ ਸੋਝੀ ਨਸੀਬ ਹੁੰਦੀ ਹੈ ਕਿ ਆਪਣੇ ਚਿੱਤ ਅੰਦਰ ਰੱਬੀ ਗੁਣਾਂ ਦਾ ਹਾਰ ਬੁਣਨ ਨਾਲ਼ ਮਨ ਦੀ ਸਾਰੀ ਮਲੀਨਤਾ ਦੂਰ ਹੋ ਜਾਂਦੀ ਹੈ ‘‘ਹਰਿ ਗੁਣ ਗੁੰਫਹੁ ਮਨਿ ਮਾਲ; ਹਰਿ ਸਭ ਮਲੁ ਪਰਹਰੀਐ (ਗਉੜੀ/ਮਹਲਾ /੩੨੦), ਗੁਨ ਗਾਵਤ ਤੇਰੀ, ਉਤਰਸਿ ਮੈਲੁ   ਬਿਨਸਿ ਜਾਇ, ਹਉਮੈ ਬਿਖੁ ਫੈਲੁ (ਗਉੜੀ/ਮਹਲਾ /੨੮੯) ਅਜਿਹੀ ਸੁਚੱਜੀ ਜੀਵਨ ਜਾਚ ਸਦਕਾ ਮਨ ਹੁਣ ਆਪਣੇ ਅਸਲ ਜੀਵਨ ਮਨੋਰਥ ਨੂੰ ਪਾਉਣ ਦੇ ਆਹਰ (ਲਗਨ) ’ਚ ਲੱਗ ਜਾਂਦਾ ਹੈ ਤੇ ਅਰਦਾਸ ਭਾਵਨਾ ’ਚ ਪੁਕਾਰ ਉੱਠਦਾ ਹੈ ‘‘ਗੁਣ ਵੀਚਾਰੀ ਗੁਣ ਸੰਗ੍ਰਹਾ; ਅਵਗੁਣ ਕਢਾ ਧੋਇ (ਕੇ)   ਆਪੇ ਮੇਲਿ ਮਿਲਾਇਦਾ; ਫਿਰਿ ਵੇਛੋੜਾ ਹੋਇ ਨਾਨਕ ! ਗੁਰੁ ਸਾਲਾਹੀ ਆਪਣਾ; ਜਿਦੂ ਪਾਈ ਪ੍ਰਭੁ ਸੋਇ ’’  (ਸਿਰੀਰਾਗੁ/ਮਹਲਾ /੩੭)

(5). ਇਸ ਸਭ ਤੋਂ ਉੱਪਰ, ਮਾਲਕ ਦੇ ਦਰ ਤੋਂ ਰੱਬੀ ਬਖ਼ਸ਼ਸ਼ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸਿਰਜਣਹਾਰੇ! ਅਸੀਂ ਮੰਦ-ਕਰਮੀ  ਸੰਸਾਰੀ ਮਮਤਾ ਦੀ ਮਲੀਨਤਾ ਨਾਲ਼ ਭਰੇ ਹੋਏ ਹਾਂ। ਹੇ ਸਹਾਇਤਾ ਕਰਨ ਵਾਲੇ ਹਰੀ! ਕ੍ਰਿਪਾ ਕਰਕੇ ਸਾਡੀ ਇੱਜ਼ਤ ਰੱਖ ਤੇ ਸਾਡਾ ਪੱਥਰ ਜਿਹੇ ਸਖ਼ਤ ਦਿਲ ਵਾਲ਼ਿਆਂ ਦਾ ਵੀ ਪਾਰ ਉਤਾਰਾ ਕਰ ਦੇਹ ‘‘ਹਮ ਮੈਲੁ ਭਰੇ ਦੁਹਚਾਰੀਆ; ਹਰਿ ਰਾਖਹੁ ਅੰਗੀ ਅੰਙੁ (ਸੂਹੀ/ਮਹਲਾ /੭੩੨), ਹਰਿ ਦਇਆ ਪ੍ਰਭ! ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ   ਮੋਹ ਚੀਕੜਿ (’) ਫਾਥੇ, ਨਿਘਰਤ ਹਮ ਜਾਤੇ; ਹਰਿ ਬਾਂਹ ਪ੍ਰਭੂ! ਪਕਰਾਇ ਜੀਉ ’’ (ਆਸਾ/ਮਹਲਾ /੪੪੭) ਸੋ ਇਹ ਕਦੀ ਵੀ ਨਾ ਭੁੱਲੀਏ ਕਿ ਰੱਬੀ ਮਿਹਰ ਸਦਕਾ ਹੀ ਮਨ ਕਾਬੂ ਵਿੱਚ ਆਉਂਦਾ ਹੈ ਤੇ ਉਸ ਦੀ ਮਿਹਰ ਸਦਕਾ ਹੀ ਨਿਰਮਲ ਹੁੰਦਾ ਹੈ ‘‘ਨਦਰੀ ਸਤਗੁਰੁ ਸੇਵੀਐ; ਨਦਰੀ ਸੇਵਾ ਹੋਇ   ਨਦਰੀ ਇਹੁ ਮਨੁ ਵਸਿ ਆਵੈ; ਨਦਰੀ ਮਨੁ ਨਿਰਮਲੁ ਹੋਇ ’’ (ਵਡਹੰਸ ਮਹਲਾ /੫੫੮)

ਤੱਤ-ਸਾਰ ਵਜੋਂ ਇਹ ਹੈ ਕਿ ਨਿਰੰਕਾਰ ਦੀ ਨਿਰੰਤਰ ਯਾਦ, ਉਸ ਦੇ ਨੂਰ ਨੂੰ ਹਾਜ਼ਰ-ਨਾਜ਼ਰ (ਅੰਗ-ਸੰਗ) ਮਹਿਸੂਸ ਕੀਤਿਆਂ ਭਾਵ ਕਿ ਰੱਬੀ ਪ੍ਰਭਾਵ ਅਧੀਨ ਵਿਚਰਨ ਨਾਲ਼ ਮਨੁੱਖ ਅੰਦਰ ਵਿਕਾਰ ਬਿਰਤੀ ਪ੍ਰਚੰਡ ਨਹੀਂ ਹੁੰਦੀ। ਰੱਬੀ ਯਾਦ ਦੇ ਨਿਰੰਤਰ ਅਭਿਆਸ ਨਾਲ਼ ਸਾਡੇ ਅੰਦਰ ਜੀਵਨ ’ਚ ਵਾਪਰਦੇ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣਨ ਦੀ ਸਮਰੱਥਾ ਆ ਜਾਂਦੀ ਹੈ ਤੇ ਮਨ ਸੰਤੋਖੀ ਬਣ ਜਾਂਦਾ ਹੈ। ਆਓ! ਆਪਣੇ ਮਨ ਨੂੰ‘‘ਸੋ ਕਿਛੁ ਕਰਿ, ਜਿਤੁ ਮੈਲੁ ਲਾਗੈ ’’ (ਗਉੜੀ/ਮਹਲਾ /੧੯੯) ਗੁਰੂ ਬਚਨਾਂ ਨਾਲ਼ ਸਮਝਾਈਏ ਤੇ ਅਰਦਾਸ ਕਰੀਏ ‘‘ਹਮ ਮੈਲੇ, ਤੁਮ ਊਜਲ ਕਰਤੇ; ਹਮ ਨਿਰਗੁਨ, ਤੂ ਦਾਤਾ   ਹਮ ਮੂਰਖ, ਤੁਮ ਚਤੁਰ ਸਿਆਣੇ; ਤੂ! ਸਰਬ ਕਲਾ ਕਾ ਗਿਆਤਾ ਮਾਧੋ ! ਹਮ ਐਸੇ ਤੂ ਐਸਾ   ਹਮ ਪਾਪੀ ਤੁਮ ਪਾਪ ਖੰਡਨ; ਨੀਕੋ ਠਾਕੁਰ ਦੇਸਾ ਰਹਾਉ ’’ (ਰਾਗ ਸੋਰਠਿ/ਮਹਲਾ /੬੧੩)

Secrets of Success – In Nature-1st Installment

0

With this issue of Gurmat Sedhan, we are starting a series of Articles in installments from a New Book by Dr. Pushpinder Singh Jee. The art of learning to live life successfully & fruitfully based on qualities inherent in Plants, Birds and Animals etc. in Nature. We are very fortunate to have all this visualized very beautifully in Gurbani.

————————————————————————————————————————

Secrets of Success – In Nature-1st Installment

Lessons from Nature – in Gurbani

Introduction:

Each of us strives for success and happiness in life. Success is not accumulation of wealth and materials alone. Many rich men are failure in life. True secret of successful living are not material but contentment and joy of usefulness. Guru Nanak Sahib Jee says,

No One Can Get Happiness, By Indulging In The Passions Of Lust, Anger, Greed And Conceit.

  The Guru is the tree of contentment, with flowers of faith, and fruits of spiritual wisdom. Watered with the Lord’s Love, it remains forever green; through the performance of good deeds, virtues and contemplation of His Naam, the soul merges in the Eternal God

(Sri Guru Granth Sahib Jee, p-147)

ਮਃ 2 ਆਖਣੁ ਆਖਿ ਰਜਿਆ ਸੁਨਣਿ ਰਜੇ ਕੰਨ ਅਖੀ ਦੇਖਿ ਰਜੀਆ ਗੁਣ ਗਾਹਕ ਇਕ ਵੰਨ

ਭੁਖਿਆ ਭੁਖ ਉਤਰੈ ਗਲੀ ਭੁਖ ਜਾਇ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ 2

(ਗੁ.ਗ੍ਰ.ਸਾ. – ਪੰਨਾ 147)

We can learn from behaviour and lives of birds, animals and nature. Honeybees, Ants and Butterflies show us road to success. Leadership inspirations can be taken from Eagles, Geese, Horses and Elephants. Giraffes, Ducks and Penguins are management experts. The patience of the devotees has been compared with the trees in Sri Guru Granth Sahib Jee, the humble devotees have the patience and endurance of trees.

(Sri Guru Granth Sahib Jee, p-1381)

ਫਰੀਦਾ ਸਾਹਿਬ ਕੀ ਕਰਿ ਚਾਕਰੀ ਦਿਲ ਹੀ ਲਾਹਿ ਭਰਾਂਦਿ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ 60

(ਗੁ.ਗ੍ਰ.ਸਾ. – ਪੰਨਾ 1381)

Life is full of problems and mistakes .Don’t worry about them. Rather understand them and learn the art of solving them as birds and animals do. Everyone faces hardships in chosen path. Enthusiasm makes one to work like Spider and Woodpecker and not to quit. Since we are the inhabitants of this pious land and benefit from its innumerable benedictions, it becomes our duty to protect and sustain it. Walking on the path of virtues, we should take care of the treasures bestowed on us by the Lord as He takes care of the whole humanity.

The compilation of this book is to help the youth to live successfully and help in maintaining ecological balance and preservation of environment.

 WHAT IS SUCCESS ……..

To some people, success means acquiring & enjoying worldly wealth. To others, it is recognition, good health, good family, happiness, satisfaction, and peace of mind. What this really tells us is that success is subjective. It can mean different things to different people.

If it pleases the True Guru, the mind and body are dyed in the deep red color of devotional love,. He departs with his life embellished and successful, taking the merchandise of the True Name.

(Sri Guru Granth Sahib Jee -p751)

ਸਤਿਗੁਰ ਪ੍ਰਸਾਦਿ ਸੂਹੀ ਮਹਲਾ 1 ਕਾਫੀ ਘਰੁ 10

ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ 1

ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ 1 ਰਹਾਉ

(ਗੁ.ਗ੍ਰ.ਸਾ. – ਪੰਨਾ 751)

Success is the progressive realization of a worthy goal. “Progressive” means that success is a journey, not a destination. After we reach one goal, we go on to the next, the next and the next. It continues endlessly to scale further heights.

Let us try to comprehend this in a story given below:

A man was travelling on his path he was determined to reach his ultimate goal. Along the way, he started feeling hungry.  He now had a new goal: To eat, he also felt thirsty so he left his original path and started walking towards the river. Reaching the river, he thought it is best to wash my hands before eating or drinking – yet another goal.  So, he bent down.  The river was still he could see a golden bracelet deep down.  All of a sudden, he forgot his hunger and thirst, he forgot about washing his hands and thought only of possessing the golden bracelet. He jumped into the water but could not find it; a passerby saw him jumping in and out of the river and asked why.  The passerby said; ‘O Friend, the bracelet is not in the river. It is high up on the branches of the tree, you are chasing the reflection!’ The man now had yet another goal to climb the tree . . . and so on.

Success without fulfillment is empty. Success does not mean getting acceptance from everyone. There may be some persons or groups; you would not want to be acceptable to, out of choice. You would rather prefer criticism by fools than appreciation by unsavory characters.

One who practices truth, righteous living, charity and good deeds, follows God’s Path, worldly success shall not fail him.

(Sri Guru Granth Sahib Jee -p743)

ਜੋ ਤਿਸੁ ਭਾਵੈ ਸੋ ਪਰਵਾਣੁ ਆਪਣੀ ਕੁਦਰਤਿ ਆਪੇ ਜਾਣੁ 1 ਰਹਾਉ

ਸਚਾ ਧਰਮੁ ਪੁੰਨੁ ਭਲਾ ਕਰਾਏ ਦੀਨ ਕੈ ਤੋਸੈ ਦੁਨੀ ਜਾਏ 2    (ਗੁ.ਗ੍ਰ.ਸਾ. – ਪੰਨਾ 743)

The definition of success is a manifestation of good luck that results from Inspiration, Aspiration, Desperation and Perspiration; generally in that sequence. Success and happiness go hand in hand. Success is getting what you want and happiness is what you get! Existence alone is not success! It is a lot more!

 Success does not mean the absence of failures; it means the attainment of ultimate objectives. It means winning the final frontiers of war, not just winning every battle.

 One may have met people who literally wander through life. They simply accept whatever fate brings them. A few may succeed by accident, but most suffer through a lifetime of frustration and unhappiness. Human nature generally resists change. Regardless of its positive or negative effect, change can be stressful. Sometimes we get so comfortable with our negativity that even when the change is for the positive, we do not want to accept it. We stay with the negative.

Let us learn this from a narration from another small story:

 A man once owned an Eagle, and for many years kept the Eagle chained to a stake. Every day the Eagle walked around and around that stake, and over time wore a rut in the ground. When the Eagle was getting old, his master felt sorry for him and decided to set him free. Therefore, he took the metal ring off the Eagle’s foot, lifted the Eagle from the ground, and tossed him into the air. The Eagle was free now — but he had forgotten how to fly! He flip-flopped to the ground, walked back over to his old rut, and started walking in circles just the way he had done for years. No chain and shackle held him, just the habit!

There is a saying: “The chains of bad habits are too weak to be felt until they are too strong to be broken” — and that would be true if it were not for the Lord and His Power. You may think it is not possible for you to change, but if you really want to and are sincerely willing to, God can change you by the miracle-working power of His Spirit. He will do things you cannot do! You may have to put a great deal of your own will to the transformation process as well, but with God’s Strength and His Intervention, you will find that Now You have more Resolve, Determination, and Building Habits Ability to change than you  ever thought possible.

Have you ever wondered why some individuals, organizations, or countries are more successful than others are? None of them works unless they have the right foundation, and the right foundation is TQP.

What is TQP? TQP is Total Quality People — people with Character, Integrity, Good Values and a Positive Attitude.

Always remember; Success is not an accident. It is the result of our attitude and our attitude is a choice. Hence success is a matter of choice and not chance.

Here we are sharing one more story to elaborate this point:

A priest was driving by and saw an exceptionally beautiful farm. He stopped his car to appreciate the bountiful crop. The farmer was riding on his tractor and saw the priest at the corner. He drove towards the Priest and when he got there the priest said, “God has blessed you with a beautiful farm. You should be grateful for it. The farmer replied,” Yes, God has blessed me with a beautiful farm and I am grateful for it, but you should have seen this farm when God had the whole farm to himself!”

“The Lesson of Focus” – Woodpeckers

Woodpecker is much smarter than we are. Yes, he pecks his beak & beats his head against a tree, but he does it so very successfully. His goal is always realistic – he never tries to split the tree in half and in a single motion, as many of us do. Woodpecker stays focused. He never knocks at all sides of a tree at the same time. He focuses his effort on a single point, slowly getting to his worm. What we always want is not a worm but at least a snake. We want to find the snake under lose leaves sprinkled on the ground leaving hard to reach places unchecked.

“Stream Lesson” – Fishes

The fish always swims against the current and rarely downstream. This is crazy! Why would they complicate their lives when they could use the force of the current to move down the stream? In fact, moving upstream allows more water to pass through their gills. It brings more oxygen and food. Therefore, life of the fish swimming upstream is several times richer. In contrast to the fish, we always try to go with the flow or ‘swim in the stagnant water’. As a result, instead of 40 years of experience, we repeat a one-year experience 40 times. We do not want to leave our comfort zone, and then wonder why our life was so dull and unsuccessful. We want to win the lottery of life, not even buying a lottery ticket.

“Soil You Face With Blood” – Lions

Lion cubs know how to learn. They do not learn from textbooks but rather from the older, more experienced lions. They know exactly – in order to learn how to hunt, they should soil their muzzles with blood. We are even afraid to soil our hands. We learn hunting as we sit in a classroom and look at the board dressed teacher-hare. Alternatively, even worse, – we lock ourselves in a room and study ourselves, but when it comes to real hunting, we do not know how, we are afraid of the smell of blood.

“Wiggle Your Social Tail First” – Dogs

In the 21st century, is not important what you do yourself. What is important is how efficiently you motivate others. A perfect example of this is a dog. The dog does not think in the following manner: e.g., “First, you bring me home, feed and wash me and then I’ll wiggle my tail and play with you.” No! Dog first shows his good feelings, and only then gets what it wants in return. Dogs do not force you to do anything; they make you want to do everything for them.

(To be continued in next issue …..)

ਕੱਤਕ ਕਿ ਮੱਘਰ

0

ਕੱਤਕ ਕਿ ਮੱਘਰ

ਸਰਵਜੀਤ ਸਿੰਘ ਸੈਕਰਾਮੈਂਟੋ

ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅੱਜ ਤਾਈਂ ਤਾਂ ਇਹ ਚਰਚਾ ਹੀ ਚੱਲਦੀ ਰਹੀ ਹੈ ਕਿ ਉਨ੍ਹਾਂ ਦਾ ਪ੍ਰਕਾਸ਼; ਕੱਤਕ ਦਾ ਹੈ ਜਾਂ ਵੈਸਾਖ ਦਾ ? ਪਰ ਇਸ ਸਾਲ ਨਵੀਂ ਚਰਚਾ ਚੱਲ ਪਈ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਪੁਰਬ; ਕੱਤਕ ਦਾ ਹੈ ਜਾਂ ਮੱਘਰ ਦਾ ? ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ। ਇਸ ਦਾ ਕਾਰਨ, ਬਿਕ੍ਰਮੀ ਕੈਲੰਡਰ ਦੀ ਗੁੰਝਲ਼ਦਾਰ ਬਣਤਰ ਬਾਰੇ ਆਮ ਸੰਗਤਾਂ ਨੂੰ ਜਾਣਕਾਰੀ ਦੀ ਘਾਟ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਬੇਈਮਾਨੀ । ਆਓ, ਇਸ ਨੂੰ ਸਮਝਣ ਦਾ ਯਤਨ ਕਰੀਏ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ 16 ਮੱਘਰ (30 ਨਵੰਬਰ) ਦਾ ਦਰਜ ਹੈ। ਇੱਥੋਂ ਕਈ ਸੱਜਣਾਂ ਨੂੰ ਇਹ ਭੁਲੇਖਾ ਲੱਗ ਗਿਆ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮੱਘਰ ਵਿੱਚ ਆ ਰਿਹਾ ਹੈ। ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਸ ਤਰ੍ਹਾਂ ਸੋਚਣ ਵਾਲੇ ਸੱਜਣ ਸਹੀ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਆਪਣਾ ਕੈਲੰਡਰ ਸੂਰਜੀ ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ) ਮੁਤਾਬਕ ਛਾਪਦੀ ਹੈ। ਇਸ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ ਅਤੇ ਆਖਰੀ ਮਹੀਨਾ ਫੱਗਣ ਹੈ। ਇਸ ਦੇ ਸਾਲ ਦੇ ਦਿਨ 365 ਬਣਦੇ ਹਨ। ਹੁਣ ਜਦੋਂ ਸਾਲ ਦੇ ਦਿਨ 365 ਹੁੰਦੇ ਹਨ ਤਾ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ (ਤਾਰੀਖ) ਨੂੰ ਹੀ ਆਉਣਾ ਚਾਹੀਦਾ ਹੈ; ਜਿਵੇਂ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਹੁੰਦੀ ਹੈ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ 8 ਪੋਹ ਅਤੇ 13 ਪੋਹ ਨੂੰ ਹੀ ਆਉਂਦੇ ਹਨ। ਇਸ ਮੁਤਾਬਕ ਤਾਂ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ, ਜੋ ਪਿਛਲੇ ਸਾਲ 27 ਕੱਤਕ (12 ਨਵੰਬਰ) ਨੂੰ ਸੀ, ਇਸ ਸਾਲ ਵੀ 27 ਕੱਤਕ ਨੂੰ ਹੀ ਆਉਣਾ ਚਾਹੀਦਾ ਸੀ, ਪਰ ਅਜੇਹਾ ਨਹੀਂ ਹੋਇਆ। ਇਸ ਸਾਲ ਗੁਰੂ ਨਾਨਕ ਦੀ ਦਾ ਪ੍ਰਕਾਸ਼ ਗੁਰਪੁਰਬ 16 ਮੱਘਰ (30 ਨਵੰਬਰ) ਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਜੀ ਦੇ ਦਿਹਾੜੇ ਮਨਾਉਂਦੀ ਤਾਂ ਵਦੀ-ਸੁਦੀ ਮੁਤਾਬਕ ਭਾਵ ਚੰਦ ਦੇ ਕੈਲੰਡਰ ਮੁਤਾਬਕ ਹੈ, ਪਰ ਦਰਜ ਪ੍ਰਵਿਸ਼ਟਿਆਂ ’ਚ ਭਾਵ ਸੂਰਜੀ ਕੈਲੰਡਰ ਮੁਤਾਬਕ ਕਰਦੀ ਹੈ ਤਾਂ ਜੋ ਸੰਗਤਾਂ ਵਿੱਚ ਭੁਲੇਖਾ ਬਣਿਆ ਰਹੇ ਕਿ ਇਹ ਨਾਨਕਸ਼ਾਹੀ ਕੈਲੰਡਰ ਹੀ ਹੈ। ਜਦੋਂ ਕਿ ਅਸਲ ਵਿੱਚ ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਵਿਧੀ-ਵਿਧਾਨ ਨਾਲ ਤਾਰੀਖਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ, ਕੈਲੰਡਰ ਵਿੱਚ ਛਾਪੀਆਂ ਵੀ ਉਸੇ ਅਨੁਸਾਰ ਹੀ ਜਾਣੀਆਂ ਚਾਹੀਦੀਆਂ ਤਾਂ ਜੋ ਸੰਗਤਾਂ ਨੂੰ ਕੋਈ ਭਰਮ-ਭੁਲੇਖਾ ਨਾ ਰਹੇ।

ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਦੇ 354 ਦਿਨ ਹੁੰਦੇ ਹਨ, ਪਰ ਚੰਦ ਦੇ ਸਾਲ ਦੇ ਦਿਨ, ਸੂਰਜੀ ਸਾਲ ਦੇ ਦਿਨਾਂ ਤੋਂ 11 ਦਿਨ ਘੱਟ ਹੁੰਦੇ ਹਨ। ਇਸ ਕਾਰਨ ਹਰ ਸਾਲ, ਹਰ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦਾ ਹੈ। ਹਿਜਰੀ ਕੈਲੰਡਰ ਚੰਦ ਦਾ ਕੈਲੰਡਰ ਹੈ। ਇਸਲਾਮ ਧਰਮ ਦਾ ਹਰ ਦਿਹਾੜਾ, ਹਰ ਸਾਲ ਪਿਛਲੇ ਸਾਲ ਤੋਂ 11 ਦਿਨ ਪਹਿਲਾਂ ਆਉਂਦਾ ਹੈ, ਪਰ ਬਿਕ੍ਰਮੀ ਕੈਲੰਡਰ ਵਿੱਚ ਅਜਿਹਾ ਨਹੀਂ ਹੁੰਦਾ। ਬਿਕ੍ਰਮੀ ਸੂਰਜੀ ਕੈਲੰਡਰ ਮੁਤਾਬਕ ਜਦੋਂ ਚੰਦ ਦਾ ਸਾਲ, ਇੱਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਅਤੇ ਤਿੰਨ ਸਾਲਾਂ ਵਿੱਚ 33 ਦਿਨ ਪਿਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਵਿਦਵਾਨਾਂ ਵੱਲੋਂ ਬਣਾਏ ਵਿਧੀ-ਵਿਧਾਨ ਅਨੁਸਾਰ ਇੱਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਭਾਵ ਇੱਕ ਨਾਮ ਦੇ ਦੋ ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਨੂੰ ਮਲ ਮਾਸ (ਮਾੜਾ ਮਹੀਨਾ) ਕਹਿੰਦੇ ਹਨ। ਇਸ ਮਹੀਨੇ ਵਿੱਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ। ਅਜਿਹਾ 19 ਸਾਲਾਂ ਵਿੱਚ 7 ਵਾਰ ਹੁੰਦਾ ਹੈ। ਮਲ ਮਾਸ ਕਦੋਂ ਅਤੇ ਕਿਹੜਾ ਹੋਵੇਗਾ, ਇਸ ਦੀ ਚੋਣ ਦਾ ਤਰੀਕਾਂ ਇਹ ਹੈ ਕਿ ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ ਸੂਰਜ ਰਾਸ਼ੀ ਨਾ ਬਦਲੇ ਭਾਵ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਮਲ ਮਾਸ ਹੋਵੇਗਾ । ਇਸ ਸਾਲ ਅੱਸੂ ਮਹੀਨੇ ਦੀ ਸੰਗਰਾਂਦ 16 ਸਤੰਬਰ ਨੂੰ ਅਤੇ ਮੱਸਿਆ 17 ਸਤੰਬਰ ਨੂੰ ਸੀ, ਪਰ ਅਗਲੀ ਮੱਸਿਆ 16 ਅਕਤੂਬਰ ਨੂੰ (ਭਾਵ 29 ਦਿਨ ਬਾਅਦ) ਸੀ ਅਤੇ ਕੱਤਕ ਦੀ ਸੰਗਰਾਂਦ 17 ਅਕਤੂਬਰ ਨੂੰ। ਇਸ ਕਾਰਨ ਅੱਸੂ ਦੇ ਇੱਕ ਸੂਰਜੀ ਮਹੀਨੇ ਦੌਰਾਨ ਚੰਦ੍ਰਮਾ ਮਹੀਨਾ ਦੋ ਵਾਰੀ ਆ ਗਿਆ ਇੱਕ ਸ਼ੁਭ ਅਤੇ ਦੂਜਾ ਅਸ਼ੁਭ। ਇੱਕ ਵਾਧੂ ਮਹੀਨਾ ਹੋਣ ਕਾਰਨ ਸਾਲ ਦੇ 13 ਮਹੀਨੇ ਅਤੇ 384 ਦਿਨ ਬਣਦੇ ਹਨ।

ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸਾਹਿਬ ਅਬਿਚਲ ਨਗਰ, ਨਾਂਦੇੜ ਦੀ ਪ੍ਰਬੰਧਕੀ ਕਮੇਟੀ ਵੱਲੋਂ ਛਾਪੀ ਗਈ ਇਸ ਸਾਲ ਦੀ ‘ਦੁਸ਼ਟ ਦਮਨ ਜੰਤਰੀ’ ਦੇ ਸਤੰਬਰ ਮਹੀਨੇ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ :

2 ਸਤੰਬਰ (18 ਭਾਦੋਂ) ਦਿਨ ਬੁਧਵਾਰ ਨੂੰ ਭਾਦੋਂ ਦੀ ਪੁੰਨਿਆ ਹੈ ਭਾਵ ਇਸ ਦਿਨ ਚੰਦ ਦੇ ਸਾਲ ਦਾ ਭਾਦੋਂ ਮਹੀਨਾ ਖਤਮ ਹੋ ਗਿਆ ਹੈ। 3 ਤਾਰੀਖ ਨੂੰ ਪਹਿਲਾ ਅੱਸੂ (ਸ਼ੁਭ) ਵਦੀ 1 ਹੈ। 17 ਸਤੰਬਰ ਦੀ ਮੱਸਿਆ ਹੈ। ਇੱਥੇ ਵਦੀ ਪੱਖ ਖ਼ਤਮ ਹੋ ਗਿਆ ਹੈ।  18 ਤਾਰੀਖ ਨੂੰ ਪਹਿਲਾ ਅੱਸੂ (ਅਸ਼ੁਭ) ਸੁਦੀ 1 ਭਾਵ ਸੁਦੀ ਪੱਖ ਆਰੰਭ ਹੋ ਗਿਆ ਹੈ। ਹੁਣ 1 ਅਕਤੂਬਰ ਨੂੰ ਪੁੰਨਿਆ ਆਵੇਗੀ। ਉਸ ਤੋਂ ਅਗਲੇ ਦਿਨ ਭਾਵ 2 ਅਕਤੂਬਰ ਨੂੰ ਦੂਜਾ ਅੱਸੂ (ਅਸ਼ੁਭ) ਵਦੀ 1 ਹੋਵੇਗੀ। ਇਹ ਅਸ਼ੁਭ ਵਦੀ ਪੱਖ 16 ਅਕਤੂਬਰ ਨੂੰ ਮੱਸਿਆ ਵਾਲੇ ਦਿਨ ਖ਼ਤਮ ਹੋਵੇਗਾ ਅਤੇ 17 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਦੂਜਾ ਅੱਸੂ (ਸ਼ੁਭ) ਸੁਦੀ 1 ਦਾ ਆਰੰਭ ਹੋਵੇਗਾ ਅਤੇ 31 ਅਕਤੂਬਰ ਨੂੰ ਦੂਜਾ ਅੱਸੂ (ਸ਼ੁਭ) ਪੁੰਨਿਆ ਨੂੰ ਅੱਸੂ ਦਾ ਮਹੀਨਾ ਖ਼ਤਮ ਹੋਇਆ ਹੈ। ਧਿਆਨ ਰਹੇ ਪਹਿਲੇ ਅੱਸੂ ਦਾ ਵਦੀ ਪੱਖ ਸ਼ੁਭ, ਪਹਿਲੇ ਅੱਸੂ ਦਾ ਸੁਦੀ ਪੱਖ ਅਸ਼ੁਭ, ਦੂਜੇ ਅੱਸੂ ਦਾ ਵਦੀ ਪੱਖ ਅਸ਼ੁਭ ਅਤੇ ਦੂਜੇ ਅੱਸੂ ਦਾ ਸੁਦੀ ਪੱਖ ਸ਼ੁਭ ਮੰਨਿਆ ਜਾਂਦਾ ਹੈ।  ਨਵੰਬਰ 1 ਨੂੰ ਚੰਦ ਦੇ ਕੱਤਕ ਮਹੀਨੇ ਦਾ ਆਰੰਭ ਹੁੰਦਾ ਹੈ ਭਾਵ ਕੱਤਕ ਵਦੀ 1 ਹੁੰਦਾ ਹੈ। ਇਸ ਲਈ ਹੁਣ ਕੱਤਕ ਦੀ ਪੁੰਨਿਆ 30 ਨਵੰਬਰ ਨੂੰ ਆਵੇਗੀ।  ਦੂਜੇ ਪਾਸੇ ਸੂਰਜੀ ਬਿਕ੍ਰਮੀ ਸਾਲ ਦਾ ਕੱਤਕ ਮਹੀਨਾ ਜੋ ਇਸ ਸਾਲ 29 ਦਿਨਾਂ ਦਾ ਸੀ, 14 ਨਵੰਬਰ ਨੂੰ ਖਤਮ ਹੋ ਗਿਆ ਸੀ।  15 ਨਵੰਬਰ ਨੂੰ ਸੰਗਰਾਂਦ ਵਾਲੇ ਦਿਨ ਤੋਂ ਸੂਰਜੀ ਮੱਘਰ ਮਹੀਨਾ ਆਰੰਭ ਹੋ ਗਿਆ ਹੈ। ਉਪਰੋਕਤ ਫੋਟੋ ਵਿੱਚ 19 ਸਤੰਬਰ (4 ਅੱਸੂ) ਵਾਲੇ ਦਿਨ, ਪਹਿਲੇ ਅੱਸੂ (ਅਸ਼ੁਭ) ਦੀ ਸੁਦੀ 2 ਅਤੇ ਸੁਦੀ 3, ਇੱਕੋ ਦਿਨ ਹੀ ਹਨ। ਇਸ ਤੋਂ ਉਲ਼ਟ ਕਈ ਵਾਰ ਸੂਰਜੀ ਦੋ ਦਿਨਾਂ ਵਿੱਚ ਚੰਦ ਦੀ ਇੱਕ ਵਦੀ ਜਾਂ ਸੁਦੀ ਹੀ ਆਉਂਦੀ ਹੈ; ਜਿਵੇ 6-7 ਨਵੰਬਰ ਨੂੰ ਕੱਤਕ ਵਦੀ 6 ਅਤੇ 26-27 ਨਵੰਬਰ ਨੂੰ ਕੱਤਕ ਸੁਦੀ 12 ਭਾਵ ਦੋ ਤਿੱਥੀਆਂ ਇੱਕੋ ਦਿਨ ਹਨ।  

ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ, ਜੋ ਕਿ ਅਸਲ ਵਿੱਚ ਵੈਸਾਖ ਦਾ ਹੈ, ਪਰ ਪ੍ਰਚਲਿਤ ਰਵਾਇਤ ਮੁਤਾਬਕ ਸ਼੍ਰੋਮਣੀ ਕਮੇਟੀ ਕੱਤਕ ਦੀ ਪੁੰਨਿਆ ਨੂੰ ਮਨਾਉਂਦੀ ਹੈ, ਇਸ ਸਾਲ ਇਹ ਦਿਹਾੜਾ 16 ਮੱਘਰ (30 ਨਵੰਬਰ) ਨੂੰ ਹੈ ਤੇ ਇਸ ਦਿਨ ਕੱਤਕ ਦੀ ਪੁੰਨਿਆ ਹੈ, ਇਸ ਲਈ ਇਹ ਕਹਿਣਾ ਕਿ ਇਸ ਸਾਲ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮੱਘਰ ਮਹੀਨੇ ਦਾ ਹੈ, ਸਹੀ ਨਹੀਂ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਅਸ਼ੁੱਧ ਬਿਕ੍ਰਮੀ ਕੈਲੰਡਰ ਮੁਤਾਬਕ 2018 ਈ: ਵਿੱਚ ਵੀ ਇਹ ਦਿਹਾੜਾ 8 ਮੱਘਰ (23 ਨਵੰਬਰ) ਨੂੰ ਆਇਆ ਸੀ। ਸੰਨ 2019 ਵਿੱਚ ਇਹ ਦਿਹਾੜਾ 27 ਕੱਤਕ ਨੂੰ ਸੀ, ਇਸ ਸਾਲ ਇਹ ਦਿਹਾੜਾ 16 ਮੱਘਰ ਨੂੰ, ਅਗਲੇ ਸਾਲ 4 ਮੱਘਰ ਨੂੰ ਆਵੇਗਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ 1 ਵੈਸਾਖ ਨੂੰ ਆਉਂਦਾ ਹੈ।

ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਕਿਸੇ ਦਿਨ ਨੂੰ ਅਸ਼ੁਭ ਮੰਨਿਆ ਜਾ ਸਕਦਾ ਹੈ ? ਇੱਥੇ ਤਾਂ ਪੂਰੇ ਦਾ ਪੂਰਾ ਮਹੀਨਾ ਹੀ ਅਸ਼ੁਭ ਹੈ। ਕੀ ਅਸੀਂ ਗੁਰੂ ਨਾਨਕ ਜੀ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ ?  ਸਿੱਖ ਕੌਮ ਨੂੰ ਇਸ ਬਾਰੇ ਵਿਚਾਰਨਾ ਬਣਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਅਸ਼ੁੱਧ ਬਿਕ੍ਰਮੀ ਕੈਲੰਡਰ ਛਾਪ ਕੇ ਸੰਗਤਾਂ ਨੂੰ ਗੁੰਮਰਾਹ ਨਾ ਕਰੋ। ਜੇ ਬਿਕ੍ਰਮੀ ਕੈਲੰਡਰ ਮੁਤਾਬਕ ਚੱਲਣਾ ਹੈ ਤਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਾਂਗ ਸ਼ੁਧ ਬਿਕ੍ਰਮੀ ਕੈਲੰਡਰ ਛਾਪਣ ਦਾ ਹੌਸਲਾ ਵੀ ਰੱਖੇ; ਜਿਵੇ ਕਿ 1999 ਈ: ਤੋਂ ਪਹਿਲਾਂ ਛਾਪਿਆ ਜਾਂਦਾ ਸੀ ਤਾਂ ਜੋ ਸੰਗਤਾਂ ਇਹ ਵੇਖ ਸਕਣ ਕਿ ਕੱਤਕ ਦੀ ਪੁੰਨਿਆ; ਕੱਤਕ ਵਿੱਚ ਆਵੇਗੀ ਜਾਂ ਮੱਘਰ ਵਿੱਚ।

ਆਤਮਾ ਬਨਾਮ ਅੰਤਹਕਰਣ

0

3. ਆਤਮਾ ਬਨਾਮ ਅੰਤਹਕਰਣ

ਗਿਆਨੀ ਅਵਤਾਰ ਸਿੰਘ

ਜ਼ਰੂਰੀ ਬੇਨਤੀ : ਇਹ ਵਿਸ਼ਾ ਜਜ਼ਬਾਤੀ ਮਹਿਲ ਨਹੀਂ ਉਸਾਰਦਾ ਬਲਕਿ ਗੁਰਮਤਿ ਅਨੁਸਾਰੀ ਭਾਵਨਾਵਾਂ ਸਿਰਜਦਾ ਹੈ; ਜਿਵੇਂ ਕਿ ਪਾਵਨ ਵਚਨ ਹਨ‘‘ਬੰਦੇ ! ਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ’’ (ਭਗਤ ਕਬੀਰ/੭੨੭) ਉਮੀਦ ਹੈ ਕਿ ਇਸ ਨੂੰ ਗਹੁ ਨਾਲ਼ ਵਾਚਿਆਂ ਨਿਤਨੇਮ ਕਰਨ ਸਮੇਂ ਧਿਆਨ ਟਿਕਣ ’ਚ ਮਦਦ ਮਿਲੇਗੀ।

ਭਾਸ਼ਾਈ ਕੋਸ਼ਾਂ ’ਚ ਇੱਕ ਸ਼ਬਦ ਦੇ ਕਈ-ਕਈ ਅਰਥ ਹੁੰਦੇ ਹਨ ਭਾਵੇਂ ਕਿ ਭਾਵਾਰਥਾਂ ’ਚ ਬਹੁਤਾ ਅੰਤਰ ਨਾ ਹੋਵੇ। ਆਤਮਾ ਅਤੇ ਅੰਤਹਕਰਣ ਵੀ ਦੋ ਰੂਹਾਨੀਅਤ ਸ਼ਬਦ ਹਨ, ਜਿਨ੍ਹਾਂ ਦੇ ਭਾਵਾਰਥ ਆਸ-ਪਾਸ ਹਨ। ਗੁਰੂ ਨਜ਼ਰ ਨਾਲ਼ ਸਵੈ ਪੜਚੋਲ ਕਰਨ ਲਈ ਇਨ੍ਹਾਂ ਦਾ ਸੂਖਮ ਅੰਤਰ ਜਾਣਨਾ ਬੜਾ ਜ਼ਰੂਰੀ ਹੈ।

ਗੁਰਬਾਣੀ ’ਚ ‘ਰੂਹ, ਜਿੰਦ, ਜੋਤਿ, ਜੀਅ/ਜੀਉ’ ਆਦਿ ਸ਼ਬਦਾਂ ਦਾ ਅਰਥ ‘ਆਤਮਾ’ ਹੈ ਤੇ ‘ਮਨੁ, ਸੁਰਤਿ, ਭਾਗੁ, ਕਰਮੁ (ਭਾਵ ਨਸੀਬ), ਪਰਦਾ, ਭੀਤਿ, ਭਰਮੁ, ਦੁਬਿਧਾ, ਹਉਮੈ, ਦੂਜੈ ਭਾਇ’ ਆਦਿ ਸ਼ਬਦਾਂ ’ਚੋਂ ‘ਅੰਤਹਕਰਣ’ ਅਰਥ ਵੀ ਮਿਲਦਾ ਹੈ। ਵੈਸੇ ਗੁਰਬਾਣੀ ’ਚ ‘ਅੰਤਹਕਰਣ’ ਸ਼ਬਦ ਦਰਜ ਨਹੀਂ। ਪੰਜਾਬੀ ਕੋਸ਼ਾਂ ’ਚ ਇਸ ਦੇ ਅਰਥ ‘ਸੰਕਲਪ, ਵਿਕਲਪ, ਵਿਚਾਰ, ਯਾਦ, ਜ਼ਮੀਰ, ਹਿਰਦਾ, ਮਨ’ ਆਦਿ ਹਨ ਤੇ ਮਹਾਨਕੋਸ਼ ’ਚ ਇਸ ਨੂੰ ਅੰਦਰੂਨੀ ਇੰਦ੍ਰੀ ਕਿਹਾ ਹੈ, ਜਿਸ ਨਾਲ ਬਾਹਰੋਂ ‘ਸੁਰਤਿ, ਮਤਿ, ਮਨਿ, ਬੁਧਿ’ ਕਾਰਜ ਕਰਦੇ ਹਨ।

ਜਦ ‘ਸੁਰਤਿ, ਮਤਿ, ਮਨਿ, ਬੁਧਿ’ ਨੂੰ ਵੱਖ-ਵੱਖ ਕਰਕੇ ‘ਅੰਤਹਕਰਣ’ ਦੇ ਵਿਸਥਾਰ ਵਜੋਂ ਜਾਣੀਏ ਤਾਂ ‘ਸੁਰਤਿ’ ਦਾ ਅਰਥ ਭੂਤਕਾਲ ਦੀ ਯਾਦਦਾਸ਼ਤ, ‘ਮਤਿ’ ਦਾ ਅਰਥ ਮਮਤਾ/ਅਹੰਕਾਰ, ‘ਮਨ’ ਦਾ ਅਰਥ ਸੰਕਲਪ/ਵਿਕਲਪ, ‘ਬੁਧਿ’ ਦਾ ਅਰਥ ਦ੍ਰਿੜ੍ਹਤਾ ਸਹਿਤ ਨਵੇਂ ਵਿਚਾਰ ਪੈਦਾ ਹੋਣੇ, ਹੁੰਦਾ ਹੈ। ਸੰਕਲਪ ਦਾ ਅਰਥ ਵੀ ‘ਨਵੇਂ ਵਿਚਾਰ ਪੈਦਾ ਹੋਣਾ’ ਹੈ, ਪਰ ਇਨ੍ਹਾਂ ’ਤੇ ਵਿਕਲਪ (ਭਾਵ ਦੁਬਿਧਾ/ਦੁਚਿੱਤੀ) ਦ੍ਰਿੜ੍ਹਤਾ ਨਹੀਂ ਬਣਨ ਦਿੰਦਾ। ਗੁਰੂ ਨਾਨਕ ਜੀ; ਗੁਰਬਾਣੀ ’ਚ ‘ਮਨਿ ਬੁਧਿ’ ਨੂੰ ਦੋ ਵਾਰ ਸੰਯੁਕਤ ਰੱਖਦੇ ਹਨ। ‘ਮਨਿ’ ਦਾ ਅਰਥ : ‘ਮਨ ਵਿੱਚ’। ‘ਮਨਿ ਬੁਧਿ’ ਦਾ ਅਰਥ ਹੈ : ‘ਮਨ ’ਚ ਬੁੱਧ ਆਉਣੀ, ਬਿਬੇਕ ਹੋਣਾ ਤੇ ਵਿਕਲਪ/ਦੁਬਿਧਾ ਮਰ ਜਾਣਾ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ (ਜਪੁ), ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ’’ (ਜਪੁ) ਇਹੀ ਅਵਸਥਾ ਸੁਰਤਿ, ਮਤਿ, ਮਨਿ, ਬੁਧਿ ਘੜਦੀ ਹੈ। ਸੁਰਤਿ, ਮਤਿ ਤੇ ਬੁਧਿ; ਮੂਲਕ ਅੰਤ ਸਿਹਾਰੀ ਸਮੇਤ ਇਸਤਰੀ ਲਿੰਗ ਨਾਂਵ ਹਨ ਤੇ ਅੰਤ ਸਿਹਾਰੀ ਕੋਈ ਲੁਪਤ ਅਰਥ ਨਹੀਂ ਦਿੰਦੀ, ਪਰ ‘ਮਨਿ’ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦੀ ਅੰਤ ਸਿਹਾਰੀ ’ਚੋਂ ਲੁਪਤ ‘ਮਨ ਵਿੱਚ’ (ਅਧਿਕਰਣ ਕਾਰਕ) ਅਰਥ ਮਿਲਦਾ ਹੈ।

ਗੁਰਬਾਣੀ ਤੱਥਾਂ ਆਧਾਰਿਤ; ਜ਼ਿੰਦਗੀ, ਕੁਦਰਤ ਤੇ ਰੱਬ ਦਾ ਵਿਸ਼ਲੇਸ਼ਣ ਕਰਦੀ ਹੈ। ਕੁਦਰਤ ਬਾਰੇ ਵਿਚਾਰ ਪਿਛਲੇ ਲੇਖ ‘ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਿਰ ਤੋਂ ਬਲਿਹਾਰ ਹੋਣ ’ਚ ਅੰਤਰ’ ਲੇਖ ਰਾਹੀਂ ਅਤੇ ਰੱਬ ਬਾਰੇ ਵਿਚਾਰ ‘ਰੱਬ; ਸਰਬ ਵਿਆਪਕ ਜੋਤਿ ਰੂਪ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ ਹੈ ? ਦੀ ਵਿਚਾਰ’ ਲੇਖ ’ਚ ਹੋ ਚੁੱਕੀ ਹੈ। ਹਥਲਾ ਲੇਖ; ਮਨੁੱਖੀ ਜ਼ਿੰਦਗੀ ਦਾ ਵਿਸ਼ਲੇਸ਼ਣ ਹੈ।

ਗੁਰਮਤਿ ਮੁਤਾਬਕ ਆਤਮਾ ਤੇ ਅੰਤਹਕਰਣ ਹਰ ਜ਼ਿੰਦਗੀ ’ਚ ਹੈ ਭਾਵੇਂ ਮਨੁੱਖ ਜਾਤੀ ਹੋਵੇ, ਪਸ਼ੂ ਹੋਣ, ਜਾਨਵਰ ਜਾਂ ਬਨਸਪਤੀ।  ਆਤਮਾਵਾਂ ਦਾ ਸਰੋਤ ਰੱਬ ਹੈ। ਰੱਬ ਤੇ ਆਤਮਾ ਦੇ ਗੁਣ ਸਾਂਝੇ ਹਨ; ਜਿਵੇਂ ‘ਨੂਰ, ਪ੍ਰਕਾਸ਼, ਸਦੀਵੀ ਸਥਿਰ, ਨਿਰਭਉ, ਨਿਰਵੈਰ, ਅਜੂਨੀ, ਨਿਰਲੇਪ, ਆਪਣੇ ਆਪ ਤੋਂ ਪੈਦਾ ਹੋਣਾ, ਅਮਰ/ਅਟੱਲ’ ‘‘ਨਾ ਇਹੁ (ਆਤਮਾ) ਜੀਵੈ; ਮਰਤਾ ਦੇਖੁ ’’ (ਭਗਤ ਕਬੀਰ/੮੭੧) ਪਰ ਅੰਤਹਕਰਣ ਦਾ ਵਜੂਦ; ਜ਼ਿੰਦਗੀ, ਬਨਸਪਤੀ, ਕੁਦਰਤ/ਆਕਾਰ ਨਾਲ਼ ਹੈ। ਇਸ ਦੇ ਗੁਣ ਵੀ ਰੱਬ ਅਤੇ ਆਤਮਾ ਦੇ ਗੁਣਾਂ ਤੋਂ ਉਲ਼ਟ ਹਨ; ਜਿਵੇਂ ‘ਡਰ, ਚਿੰਤਾ, ਵਿਤਕਰਾ, ਹਉਮੈ, ਮਮਤਾ’ ਆਦਿ। ਬੁਨਿਆਦੀ ਅੰਤਰ ਇਹ ਹੈ ਕਿ ਆਤਮਾ; ਜਾਨਦਾਰ ਹੈ, ਰਾਮ ਦੀ ਅੰਸ਼ ਹੈ, ਪਰ ਅੰਤਹਕਰਣ; ਨਿਰਜਿੰਦ, ਹਨ੍ਹੇਰਾ, ਪਰਦਾ, ਹਉਮੈ ਹੈ। ਇਹੀ; ਜਨਮ ਮਰਨ ਦਾ ਮੂਲ ਹੈ, ਨਾ ਕਿ ਆਤਮਾ ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ) ਨਾਲੇ ਹਉਮੈ ਪਾਈ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯), ਸਵਾਲ : ‘‘ਕਿਤੁ ਕਿਤੁ ਬਿਧਿ, ਜਗੁ ਉਪਜੈ ਪੁਰਖਾ !..’’ ? ਜਵਾਬ : ‘‘ਹਉਮੈ ਵਿਚਿ, ਜਗੁ ਉਪਜੈ ਪੁਰਖਾ !.. ’’ (ਸਿਧ ਗੋਸਟਿ/ਮਹਲਾ /੯੪੬)

ਜੇ ਆਤਮਾ; ਬਿਜਲੀ ਹੈ ਤਾਂ ਅੰਤਹਕਰਣ; ਗਰਦ (ਧੂੜ) ਨਾਲ਼ ਲਿਬੜਿਆ ਬਲਬ। ਗਰਦ; ਬੰਦੇ ਦੇ ਕਰਮਾਂ ਦਾ ਫਲ਼ ਹੈ। ਭਾਈ ਗੁਰਦਾਸ ਜੀ ਇਸ ਧੂੜ ਨੂੰ ਧੁੰਧ ਕਹਿੰਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਵਾਰ ਪਉੜੀ ੨੭) ਭਾਵ ਗੁਰੂ ਸਿੱਖਿਆ ਨਾਲ ਅੰਤਹਕਰਣ; ਪਾਰਦਰਸ਼ੀ (ਸਾਫ਼/ਲੇਖਾ ਮੁਕਤ) ਹੋ ਗਏ ਜਾਂ ਸੁਰਤਿ, ਮਤਿ, ਮਨਿ, ਬੁਧਿ ਘੜੇ ਗਏ। ਅਗਿਆਨ-ਹਨ੍ਹੇਰਾ ਦੂਰ ਹੋ ਗਿਆ।

ਸੂਰਜ ਤੇ ਧਰਤੀ ਵਿਚਕਾਰ ਜੇ ਚੰਦ੍ਰਮਾ ਆ ਜਾਵੇ ਤਾਂ ਚੰਦ ਦੀ ਪਰਛਾਈ; ਸੂਰਜ ਦੀ ਰੌਸ਼ਨੀ ਨੂੰ ਧਰਤੀ ’ਤੇ ਨਹੀਂ ਆਉਣ ਦਿੰਦੀ। ਇਸ ਨੂੰ ਸੂਰਜ ਗ੍ਰਹਿਣ ਕਿਹਾ ਗਿਆ; ਇਉਂ ਹੀ ਮਲ਼ੀਨ ਅੰਤਹਕਰਣ ਦੀ ਪਰਛਾਈ; ਆਤਮ ਪ੍ਰਕਾਸ਼ ਨੂੰ ਹੂ-ਬਹੂ ਦਿਮਾਗ਼ ’ਚ ਬਿਬੇਕ ਨਹੀਂ ਬਣਨ ਦਿੰਦੀ ਭਾਵ ਜਦ ਅੰਤਹਕਰਣ ਦਾ ਹਨ੍ਹੇਰਾ ਹੋਵੇ, ਪਰਛਾਈ ਹੋਵੇ ਤਾਂ ਅਕਲ; ਮੱਧਮ (ਧੁੰਦਲੀ) ਰਹੇਗੀ। ਸਤਿਗੁਰੂ (ਪੂਰਨ ਪ੍ਰਕਾਸ਼/ਆਤਮ ਪ੍ਰਕਾਸ਼) ’ਤੇ ਯਕੀਨ ਨਹੀਂ ਬਣ ਸਕੇਗਾ ‘‘ਅੰਤਰਿ ਅਗਿਆਨੁ; ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ’’ (ਮਹਲਾ /੬੫੨) ਇਸ ਲਈ ਮੱਧਮ ਮੱਤ; ਮਨਮਤ ਅਖਵਾਉਂਦੀ ਹੈ।

ਆਤਮ ਪ੍ਰਕਾਸ਼ ਹੀ ਗੁਣ ਵਜੋਂ ‘‘ਮਤਿ ਵਿਚਿ; ਰਤਨ ਜਵਾਹਰ ਮਾਣਿਕ..’’ (ਜਪੁ) ਹਨ, ਜੋ ਗੁਰੂ ਸਿੱਖਿਆ ਰਾਹੀਂ ਅੰਤਹਕਰਣ ਦੀ ਪਰਛਾਈ ਮਿਟਾ ਕੇ ਪ੍ਰਗਟ ਹੁੰਦੇ ਹਨ। ਇਹ, ਸਵੈ ਪੜਚੋਲ ਦਾ ਫਲ਼ ਹੀ ਹੈ;‘‘ਜੇ ਇਕ; ਗੁਰ ਕੀ ਸਿਖ ਸੁਣੀ ’’ ਤੋਂ ਭਾਵ ਕੇਵਲ ਦਿਮਾਗ਼ੀ ਗਿਆਨ ਨਹੀਂ ਬਲਕਿ ਗੁਰਮਤਿ ਅਨੁਸਾਰੀ ਆਤਮ ਚਿੰਤਨ ਕਰਨਾ ਹੈ, ਅੰਦਰਲਾ ਤੀਰਥ ਇਸ਼ਨਾਨ ‘‘ਅੰਤਰਗਤਿ ਤੀਰਥਿ (’ਤੇ); ਮਲਿ ਨ੍ਾਉ ’’ (ਜਪੁ) ਕਰਨਾ ਹੈ। ਸੱਚੇ ਮੋਤੀਆਂ ਦੀ ਝਲਕ; ਆਤਮ ਚਿੰਤਨ ’ਚੋਂ ਹੀ ਮਿਲਣੀ ਹੈ ‘‘ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ (’ਤੇ) ਕਰੇ ਨਿਵਾਸੁ ’’ (ਆਸਾ ਕੀ ਵਾਰ/ਮਹਲਾ /੪੬੮), ਗੁਰੂ ਅਮਰਦਾਸ ਜੀ ਨੇ ਆਪਣਾ ਸਰੀਰ-ਸਰੋਵਰ ਰਿੜਕ ਕੇ ਇਹ ਰਤਨ-ਮੋਤੀ ਕੱਢੇ ਹਨ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮), ਇਹ ਰਤਨ (ਆਤਮ ਪ੍ਰਕਾਸ਼); ਕਲਿਯੁਗੀ ਹਨ੍ਹੇਰੇ ’ਚ ਸੂਰਜ ਵਾਙ ਪ੍ਰਕਾਸ਼ ਕਰ ਗਏ ‘‘ਕਲਿ ਵਿਚਿ ਧੂ ਅੰਧਾਰੁ ਸਾ; ਚੜਿਆ ਰੈ ਭਾਣੁ ’’ (ਬਲਵੰਡ ਸਤਾ/੯੬੮)

ਨੋਟ : ਅੰਤਹਕਰਣ ਦੀ ਪਰਛਾਈ ਮਿਟਣ ਦਾ ਮਤਲਬ ਅੰਤਹਕਰਣ ਦਾ ਵਜੂਦ ਖ਼ਤਮ ਹੋਣਾ ਨਹੀਂ; ਜਿਵੇਂ ‘ਸੁਰਤਿ, ਮਤਿ, ਮਨਿ, ਬੁਧਿ’ ਘੜਨ ਦਾ ਅਰਥ ਇਨ੍ਹਾਂ ਦਾ ਸਰੀਰ ’ਚੋਂ ਅਲੋਪ ਹੋਣਾ, ਨਹੀਂ ਹੁੰਦਾ। ਪਰਛਾਈ ਦਾ ਸੰਘਣਾ ਜਾਂ ਹਲਕਾਪਣ ਅਗਲੇ ਲੇਖ ‘ਭਾਗ ਬਨਾਮ ਹੁਕਮ’ ’ਚ ਵਿਚਾਰਿਆ ਜਾਏਗਾ।

ਗੁਰੂ ਨਾਨਕ ਜੀ; ਆਵਾਗਮਣ ਤੋਂ ਮੁਕਤ ਸਨ। ਉਨ੍ਹਾਂ ਦਾ ਆਤਮ ਪ੍ਰਕਾਸ਼ (ਚੇਤਨ ਸੱਤਾ, ਇਲਾਹੀ ਨੂਰ); ਪਾਰਦਰਸ਼ੀ ਅੰਤਹਕਰਣ ’ਚੋਂ ਹੂ-ਬਹੂ ਬਿਬੇਕ ਵਜੋਂ ਪ੍ਰਗਟ ਹੋਇਆ। ਆਪ ਤਿੰਨ ਸਾਲ ਦੀ ਉਮਰ ’ਚ ਕਈ-ਕਈ ਘੰਟੇ ਅਦ੍ਰਿਸ਼-ਰੱਬ ਨਾਲ ਇਕਾਗਰ-ਚਿੱਤ ਬੈਠਦੇ ਰਹੇ। ਰੱਬ ਨਾਲ਼ ਅਭੇਦ ਅਜਿਹੇ ਸਤਿਗੁਰੂ; ਰੱਬ ਸਮਾਨ ਸ਼ਕਤੀ ਦੇ ਮਾਲਕ ਹਨ। ਵੈਸੇ ਆਤਮ ਪ੍ਰਕਾਸ਼; ਰਾਮ ਕੀ ਅੰਸ਼ ਹੈ ਤੇ ਗੁਰੂ ਨਾਨਕ ਜੀ ਦਾ ਮਾਰਗ-ਦਰਸ਼ਨ ਹੈ। ਇਸ ਨੂੰ ‘ਸਬਦੁ ਗੁਰੂ’ ਵੀ ਕਿਹਾ ਹੈ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩) ਆਤਮ ਪ੍ਰਕਾਸ਼; ਹਨ੍ਹੇਰੇ ’ਚ ਪਏ ਦੀਵੇ ਵਾਙ ਹਰ ਪਾਸੇ ਰੌਸ਼ਨੀ ਕਰਦਾ ਹੈ। ਗੁਰੂ ਨਾਨਕ ਜੀ ਨੇ ਰੂਹਾਨੀਅਤ, ਪਰਵਾਰਿਕ, ਸਮਾਜਿਕ, ਰਾਜਨੀਤਿਕ, ਵਿਗਿਆਨਕ ਭਾਵ ਹਰ ਖੇਤਰ ’ਚ ਲਾਜਵਾਬ ਰੌਸ਼ਨੀ ਬਖ਼ਸ਼ੀ ਹੈ ਭਾਵੇਂ ਕਿ ਆਪ ਨੇ 7 ਤੋਂ 13 ਸਾਲ ਦੀ ਉਮਰ ਤੱਕ ਕੇਵਲ ਭਾਸ਼ਾਵਾਂ (ਗੁਰਮੁਖੀ, ਸੰਸਕ੍ਰਿਤ, ਫ਼ਾਰਸੀ-ਅਰਬੀ ਆਦਿਕ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜਨਾਥ ਤੇ ਮੌਲਵੀ ਕੁਤਬਦੀਨ ਜੀ ਪਾਸੋਂ) ਹੀ ਪੜ੍ਹੀਆਂ ਸਨ। ਕੋਈ ਭੂਗੋਲ ਸ਼ਾਸਤਰ, ਖਗੋਲ (ਤਾਰਾ) ਵਿਗਿਆਨ, ਜੀਵ ਵਿਗਿਆਨ, ਮੈਡੀਕਲ ਸਾਇੰਸ ਆਦਿ ਵਿੱਦਿਆ ਨਹੀਂ ਪੜ੍ਹੀ, ਫਿਰ ਵੀ ਕਾਦਿਰ, ਕੁਦਰਤ ਤੇ ਜ਼ਿੰਦਗੀ ਨੂੰ ਇਉਂ ਪੇਸ਼ ਕੀਤਾ; ਜਿਵੇਂ ਕਿ ਇਹ ਸਭ ਕੁਝ ਅੰਦਰੋਂ ਹੀ ਇਸ਼ਾਰੇ ਮਿਲਦੇ ਹੋਣ। ਕੁੱਝ ਹੇਠ ਲਿਖਤ ਦਲੀਲਾਂ; ਆਪ ਨੂੰ ਅਸਧਾਰਨ ਵਿਅਕਤੀ ਐਲਾਨ ਦਿੰਦੀਆਂ ਹਨ :

(1). ਆਪ ਨੇ ਰੂਹਾਨੀਅਤ ਦੇ 5 ਪੜਾਅ ਦਰਜਾ-ਬਦਰਜਾ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸਚਖੰਡ) ਵੇਰਵੇ ਸਹਿਤ ਪੜਚੋਲੇ ਹਨ। ਐਨੀ ਸੂਖਮ ਦ੍ਰਿਸ਼ਟੀ ਹੀ 19 ਸਾਲ ਪਹਿਲਾਂ ਭਵਿਖਬਾਣੀ ਕਰ ਸਕਦੀ ਸੀ ਕਿ ਮੁਗ਼ਲ ਹਾਕਮ; ਜੋ ਅੱਜ (ਸੰਨ 1521/ਸੰਮਤ ੧੫੭੮) ਭਾਰਤ ਆ ਰਹੇ ਹਨ, ਇਹ ਸੰਨ 1540 (ਸੰਮਤ ੧੫੯੭) ’ਚ ਹਾਰ ਕੇ ਵਾਪਸ ਆਪਣੇ ਦੇਸ ਪਰਤਣਗੇ, ਜੋ ਸੱਚ ਹੋ ਨਿਬੜੀ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਅਜਿਹੇ ਇਲਾਹੀ ਬੋਲ; ਆਮ ਦਿਮਾਗ਼ ਪਕੜ ਵੀ ਨਹੀਂ ਸਕਦਾ। ਪੰਜਾਬ ਇਤਿਹਾਸ ਅਧਿਐਨ ਵਿਭਾਗ (ਪਟਿਆਲਾ ਯੂਨੀਵਰਸਿਟੀ) ਦੇ ਸਾਬਕਾ ਮੁਖੀ ਡਾ. ਸੁਖਦਿਆਲ ਸਿੰਘ (ਲੇਖਕ ਸ਼ਿਰੋਮਣੀ ਸਿੱਖ ਇਤਿਹਾਸ) ਨੇ ਗੁਰੂ ਨਾਨਕ ਜੀ ਦਾ ਜੋਤੀ-ਜੋਤ ਸਮਾਉਣ ਦਾ ਸਮਾਂ ਹੀ ਸੰਨ 1539 ਦੀ ਬਜਾਇ 1540 ਲਿਖ ਦਿੱਤਾ ਤਾਂ ਜੋ ਇਹ ਵਚਨ ਸੰਨ 1521 ਦੀ ਬਜਾਇ 1540 ’ਚ ਕਹੇ ਸਿੱਧ ਕੀਤੇ ਜਾ ਸਕਣ, ਪਰ ਸਚਾਈ ਇਹ ਹੈ ਕਿ ਇਹ ਵਚਨ; ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਉਚਾਰੇ ਹਨ, ਜੋ ਸੰਨ 1531 ’ਚ ਅਕਾਲ ਚਲਾਣਾ ਕਰ ਗਏ ਸੀ। ਇਹ ਘਟਨਾ ਸੰਨ 1521 ’ਚ ਐਮਨਾਬਾਦ ਵਿਖੇ ਬਾਬਰ ਬਾਦਸ਼ਾਹ ਦੁਆਰਾ ਕੀਤੇ ਹਮਲੇ ਨਾਲ ਸੰਬੰਧਿਤ ਹੈ। ਇੱਥੇ ਭਾਈ ਲਾਲੋ ਜੀ ਦਾ ਘਰ ਵੀ ਸੀ। ਗੁਰੂ ਨਾਨਕ ਜੀ; ਇਨ੍ਹਾਂ ਕੋਲ਼ ਅਕਸਰ ਆਇਆ ਕਰਦੇ ਸਨ। ਇੱਥੋਂ ਦੀ ਇੱਕ ਘਟਨਾ ਮਲਕ ਭਾਗੋ ਦੀ ਪਾਪ ਕਮਾਈ ਅਤੇ ਭਾਈ ਲਾਲੋ ਜੀ ਦੀ ਸੱਚੀ ਕਿਰਤ ਦੀ ਪਛਾਣ ਕਰਨ ਨਾਲ਼ ਵੀ ਜੁੜੀ ਹੈ। ਡਾ. ਸੁਖਦਿਆਲ ਸਿੰਘ ਇਕੱਲਾ ਨਹੀਂ, ਜਿਸ ਨੂੰ ਇਲਾਹੀ ਬੋਲ ਸਮਝਣ ’ਚ ਭੁਲੇਖਾ ਲੱਗਿਆ। ਅਜਿਹੇ ਅਨੇਕਾਂ ਹੋਰ ਵੀ ਮਿਲ ਜਾਣਗੇ।

(2). ਬਰਨਾਰਡ ਪੈਲਿਸੀ (Bernard Palissy/1510-1589) ਪਹਿਲਾ ਵਿਗਿਆਨੀ ਜੀ, ਜਿਸ ਨੇ 1580 ਈਸਵੀ ’ਚ ਸਿੱਧ ਕੀਤਾ ਕਿ ਭਾਫ਼ ਤੋਂ ਪਾਣੀ ਬਣਦਾ ਹੈ ਜਦਕਿ ਇਸ ਵਿਗਿਆਨੀ ਤੋਂ 100 ਸਾਲ ਪਹਿਲਾਂ 15ਵੀਂ ਸਦੀ ’ਚ ਹੀ ਗੁਰੂ ਨਾਨਕ ਜੀ ਇਹ ਤੱਥ ਸਿੱਧ ਕਰ ਚੁੱਕੇ ਹਨ ਕਿ ਸੱਚੇ-ਰੱਬ ਤੋਂ ਹਵਾ (ਗੈਸ), ਹਵਾ ਤੋਂ ਪਾਣੀ ਅਤੇ ਪਾਣੀ ਤੋਂ ਜੀਵ ਬਣਦੇ ਹਨ। ਇਨ੍ਹਾਂ ਅੰਦਰ ਉਹ ਆਪ ਵੀ ਸਰਬ ਵਿਆਪਕ ਹੈ ਭਾਵ ਇੱਕ ਜਾਨਦਾਰ ਹਸਤੀ ’ਚੋਂ ਹੀ ਜਾਨਦਾਰ ਜੀਵ ਪੈਦਾ ਹੋ ਸਕਦੇ ਹਨ, ਜੋ ਸਭ ਦੀ ਜਿੰਦ-ਜਾਨ ਬਣ ਸਰਬ ਵਿਆਪਕ ਵੀ ਹੈ। ਇਹ ਖੇਲ ਵੀ ਇੱਕੋ ਹੁਕਮ ’ਚ ਹੋ ਗਿਆ। ਨਾ ਕੋਈ ਥਕਾਵਟ, ਨਾ ਆਰਾਮ ਕਰਨਾ ਪਿਆ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ (ਮਹਲਾ /੧੯), ਕੀਤਾ ਪਸਾਉ; ਏਕੋ ਕਵਾਉ ’’ (ਜਪੁ) ਅੱਜ ਵੀ ਵਿਗਿਆਨ ਇਸ ਸਚਾਈ ਦਾ ਕੇਵਲ ਵਿਚਕਾਰਲਾ ਹਿੱਸਾ (ਹਵਾ ਤੋਂ ਪਾਣੀ, ਪਾਣੀ ਤੋਂ ਜੀਵ) ਸਮਝ ਸਕਿਆ ਹੈ ਜਦਕਿ ਅਗੇਤਰ (ਸਾਚੇ ਤੋਂ ਹਵਾ ਬਣੀ) ਤੇ ਪਿਛੇਤਰ (ਸਾਚਾ ਸਰਬ ਵਿਆਪਕ ਹੈ) ਹਿੱਸਾ ਅਜੇ ਵੀ ਸਮਝਣਯੋਗ ਹੋਣਾ ਬਾਕੀ ਹੈ।

(3). ਸਰੀਰਕ ਰੋਗਾਂ ਦੀ ਜੜ੍ਹ ਅੰਤਹਕਰਣ ਦੀ ਮਲ਼ੀਨਤਾ ਹੈ, ਪਰ ਇਹ ਸਚਾਈ ਵੀ ਮੈਡੀਕਲ ਸਾਇੰਸ ਨੂੰ ਹਜ਼ਮ ਨਹੀਂ। ਜਿਸ ਦੀ ਪੜ੍ਹਾਈ ‘ਮਲ-ਮੂਤਰ, ਨਾੜੀ-ਹੱਡੀ, ਚਮੜੀ-ਮਾਸ, ਖ਼ੂਨ’ ਆਦਿ ਦੇ ਇਰਦ-ਗਿਰਦ ਹੈ‘‘ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ   ਭੋਲਾ ਵੈਦੁ ਜਾਣਈ; ਕਰਕ ਕਲੇਜੇ ਮਾਹਿ ’’ (ਮਹਲਾ /੧੨੭੯), ਗੁਰਬਾਣੀ ’ਚੋਂ ਅਜਿਹੇ ਅਨੇਕਾਂ ਤੱਥ; ਦੁਨੀਆ ’ਚ ਪ੍ਰਗਟ ਕਰਨ ਦੀ ਜ਼ਿੰਮੇਵਾਰੀ ਲਈ ਬੈਠਾ ਅਜੋਕਾ ਸਿੱਖ ਵੀ ਅਜੇ ‘‘ਸਰਬ ਰੋਗ ਕਾ ਅਉਖਦੁ ਨਾਮੁ ’’ (ਸੁਖਮਨੀ/ਮਹਲਾ /੨੭੪) ਸਚਾਈ ’ਤੇ ਭਰੋਸਾ ਕਰਨਯੋਗ ਨਹੀਂ।

ਨੋਟ : ਮੈਡੀਕਲ ਸਾਇੰਸ ਚਮੜੀ ਦੀ ਐਲੱਰਜੀ (Allergy) ਤੇ ਅੰਦਰੂਨੀ ਇਨਫੇੱਕਸ਼ਨ (Infection) ਦੇ ਲੱਛਣ ਭਾਵੇਂ ਤੁਰੰਤ ਜਾਣ ਲੈਂਦੀ ਹੈ ਪਰ ਇਨ੍ਹਾਂ ਦੇ ਕਾਰਨ (ਜੜ੍ਹ) ਲੱਭਦਿਆਂ ਧੋਖਾ ਖਾ ਜਾਂਦੀ ਹੈ ਜਦਕਿ ਆਤਮ ਪ੍ਰਕਾਸ਼; ਜੜ੍ਹ ਤੋਂ ਹੀ ਸਰੀਰਕ ਰੋਗ ਪਕੜਦਾ ਹੈ; ਇਉਂ ਕਈ ਅਸਾਧ ਰੋਗ ਵੀ ਠੀਕ ਹੋ ਜਾਂਦੇ ਹਨ। ਗੁਰੂ ਹਰਿਰਾਇ ਸਾਹਿਬ ਜੀ ਦੇ ਦਵਾਖ਼ਾਨੇ ’ਚੋਂ ਬਾਦਸਾਹ-ਪੁੱਤਰ ਦਾਰਾ ਸ਼ਿਕੋਹ ਦਾ ਪੁਰਾਣਾ ਅਸਾਧ ਰੋਗ ਠੀਕ ਹੋਇਆ ਹੈ। ਇਹ ਇਲਾਜ ਸ਼ਾਹੀ ਵੈਦ ਵੀ ਨਾ ਕਰ ਸਕੇ। ਮੈਡੀਕਲ ਸਾਇੰਸ; ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ’ ਦੀ ਦਵਾ ਕਦੇ ਤਿਆਰ ਨਹੀਂ ਕਰ ਸਕੇਗੀ ਜਦਕਿ ਆਤਮ ਪ੍ਰਕਾਸ਼ ਨੇ ‘‘ਸਰਬ ਰੋਗ ਕਾ ਅਉਖਦੁ ਨਾਮੁ ’’  ਰਾਹੀਂ ਇਨ੍ਹਾਂ ਦਾ ਇਲਾਜ ਲੱਭਿਆ ਹੈ।

ਉਕਤ ਵੇਰਵੇ ਦੁਨਿਆਵੀ ਵਿੱਦਿਆ ਦੇ ਮੁਕਾਬਲੇ ਆਤਮ ਪ੍ਰਕਾਸ਼; ਹਰ ਖੇਤਰ ’ਚ ਵਧੇਰੇ ਅਗਵਾਈ ਕਰਨਯੋਗ ਨੂੰ ਸਿੱਧ ਕਰਦੇ ਹਨ। ਦੂਜੇ ਪਾਸੇ ਦੁਨੀਆਦਾਰ; ਆਪਣੀ ਕੁਦਰਤ ਵੱਲੋਂ ਮਿਲੀ ਪੈਦਾਇਸ਼ੀ ਸੂਝ ਨੂੰ ਹੀ ਵਿੱਦਿਆ ਨਾਲ਼ ਤਰਾਸ਼ਦਾ ਹੈ। ਅੱਖਾਂ ਦਾ ਮਾਹਰ; ਕੰਨ ਦੀ ਦਵਾ ਦੇਣਯੋਗ ਨਹੀਂ। ਕੰਨਾਂ ਦਾ ਮਾਹਰ; ਦੰਦਾਂ ਬਾਰੇ ਸਲਾਹ ਨਹੀਂ ਦੇ ਸਕਦਾ, ਜੋ ਬਿਲਕੁਲ ਨੇੜੇ-ਨੇੜੇ ਹੀ ਹੁੰਦੇ ਹਨ, ਇਸ ਲਈ ਸਤਿਗੁਰੂ ਦੇ ਵਚਨ ਹਨ ‘‘ਜਹ; ਮਾਤ ਪਿਤਾ ਸੁਤ ਮੀਤ ਭਾਈ ਮਨ  ! ਊਹਾ; ਨਾਮੁ (ਆਤਮ ਪ੍ਰਕਾਸ਼) ਤੇਰੈ ਸੰਗਿ, ਸਹਾਈ ’’ (ਸੁਖਮਨੀ/ਮਹਲਾ /੨੬੪) ਆਤਮ ਪ੍ਰਕਾਸ਼ ਹੀ ਅੰਮ੍ਰਿਤੁ ਨਾਮ ਹੈ ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ਨਾਨਕ  ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ’’ (ਮਹਲਾ /੧੨੩੮)

ਕੁਝ ਲੋਕ ਕਹਿੰਦੇ ਵੇਖੇ ਗਏ ਕਿ ਗੁਰੂ ਜੀ ਦੇ ਸੱਚੇ ਵਚਨ; ਗੁਰਬਾਣੀ ਹੈ ਤੇ ਨਿਜੀ ਜ਼ਿੰਦਗੀ ’ਚ ਵਿਚਰਦਿਆਂ ਹੋਈਆਂ ਕੁਝ ਗ਼ਲਤੀਆਂ ਨੂੰ ਗੁਰਬਾਣੀ ਵਾਙ ਸੱਚੇ ਬੋਲ ਨਹੀਂ ਮੰਨ ਸਕਦੇ। ਦਰਅਸਲ ਇਹ ਲੋਕ; ਗੁਰੂ ਬਿਬੇਕ ਨੂੰ ਆਤਮ ਪ੍ਰਕਾਸ਼ ’ਚੋਂ ਨਹੀਂ ਵੇਖਦੇ। ਦੁਨੀਆਦਾਰ ਵਾਙ ਦਿਮਾਗ਼ੀ ਗਿਆਨ, ਜੋ ਗ਼ਲਤੀਆਂ ਕਰੇ, ਉਹ ਗੁਰੂ ਹੀ ਨਹੀਂ ਅਖਵਾ ਸਕਦਾ।

ਅੰਨ੍ਹੇਪਣ ਨੂੰ ਹੀ ਜ਼ਿੰਦਗੀ ਦਾ ਤਜਰਬਾ ਮੰਨ ਕੇ ਸਤਿਗੁਰੂ ਦਾ ਮੁਲੰਕਣ ਕਰਨਾ; ਕਿਹੜੀ ਸਿਆਣਪ ਹੈ ? ਐਸੀ ਬਿਰਤੀ ਨੂੰ ਗੁਰੂ ਨਾਨਕ ਜੀ ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ’’ (ਜਪੁ)  ਕਹਿ ਚੁੱਕੇ ਹਨ। ਅਫ਼ਸੋਸ ਕਿ ਇਨ੍ਹਾਂ ਮਨੋਰੋਗੀਆਂ ਦੇ ਚਾਪਲੂਸ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਪਰ ਹੈ ਸਿਆਸੀ ਅੰਧ ਭਗਤਾਂ ਵਰਗੇ, ਜੋ ਆਪਣੇ ਦਿਮਾਗ਼ ਦਾ ਇਸਤੇਮਾਲ ਕਰਨਾ ਨਹੀਂ ਸਿੱਖੇ।

ਆਤਮ ਪ੍ਰਕਾਸ਼ ਹੀ ਅੰਤਹਕਰਣ ਰਾਹੀਂ ਹਰ ਜੀਵ ਨੂੰ ਕੁਝ ਨ ਕੁਝ ਪੈਦਾਇਸ਼ੀ ਸੂਝ ਬਖਸ਼ਦਾ ਹੈ। ਅੰਡੇ ਦੇਣ ਤੋਂ ਪਹਿਲਾਂ ਪੰਛੀ ਯੋਗ ਥਾਂ ਆਲ੍ਹਣਾ ਤਿਆਰ ਕਰਨਯੋਗ ਹੁੰਦੇ ਹਨ ਤੇ ਕੁੱਤੀ; ਯੋਗ ਥਾਂ ਖੁੱਡ ਪੁੱਟਣਯੋਗ ਭਾਵ ਜ਼ਰਰੇ-ਜ਼ਰਰੇ ਦੀਆਂ ਭਾਵਨਾਵਾਂ ਕੁਦਰਤ ਵੱਲੋਂ ਮਿਲੀ ਪੈਦਾਇਸ਼ੀ ਸਮਝ ਹੈ ‘‘ਕਾ ਸੁਰਤਿ; ਜੇਤੇ ਹੈ ਜੀਅ   ਸੁਰਤਿ ਵਿਹੂਣਾ; ਕੋਇ ਕੀਅ ਜੇਹੀ ਸੁਰਤਿ; ਤੇਹਾ ਤਿਨ ਰਾਹੁ ’’ (ਮਹਲਾ /੨੫) ਇਨਸਾਨ ਇਸ ਸੂਝ ਨੂੰ ਵਧਾਉਣ ਦੀ ਬਜਾਇ ਇਸ ਦਾ ਦੁਰ-ਉਪਯੋਗ ਕਰਨਾ ਸਿੱਖ ਲੈਂਦਾ ਹੈ। ਸਤਿਗੁਰੂ; ਇਸ ਪੈਦਾਇਸ਼ੀ ਸੂਝ ਨੂੰ ਆਤਮ ਪ੍ਰਕਾਸ਼ ਦੀ ਰੌਸ਼ਨੀ ਨਾਲ ਤੁੱਛ ਸਾਬਤ ਕਰ ਸ਼ਰਧਾਵਾਨ ਨੂੰ ਉਸ ਦੀਆਂ ਗ਼ਲਤੀਆਂ ਦਾ ਅਹਿਸਾਸ ਕਰਾ ਦਿੰਦੇ ਹਨ। ਭਾਈ ਲਹਿਣਾ ਜੀ ਦੀ ਭਾਵਨਾ ਪੜ੍ਹ ਕੇ ਗੁਰੂ ਨਾਨਕ ਜੀ ਦੁਆਰਾ ਚਲਾਏ ਸ਼ਬਦ-ਤੀਰ ਦਾ ਗਹਿਰਾ ਜ਼ਖ਼ਮ; ਭਗਤ ਕਬੀਰ ਜੀ ਸਮਝਾ ਸਕਦੇ ਹਨ ‘‘ਕਬੀਰ ! ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ’’ (ਭਗਤ ਕਬੀਰ/੧੩੭੪) ਗੁਰੂ ਅੰਗਦ ਜੀ ਨੇ ਖ਼ੁਦ ਸਵੀਕਾਰਿਆ ਕਿ ਸਤਿਗੁਰੂ; ਆਪਣੇ ਚੇਲੇ ਦੀ ਮਨੋਬਿਰਤੀ ਵਾਚ ਕੇ ਢੁੱਕਵੀਂ ਦਵਾ ਦੇਣਯੋਗ ਹਨ ਤਾਂ ਹੀ ਸਿਆਣਾ ਵੈਦ ਅਖਵਾ ਗਏ‘‘ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮)

ਗੁਰੂ ਸਾਹਿਬਾਨ ਨੇ ਜ਼ਿਆਦਾਤਰ ਗ਼ੈਰ ਧਰਮ ਵਿਦਵਾਨਾਂ ਨਾਲ਼ ਗੋਸ਼ਟੀਆਂ ਕੀਤੀਆਂ ਹਨ। ਐਸੀ ਤੁਲਨਾਤਿਕ ਪ੍ਰਚਾਰਕ ਸੇਵਾ; ਸਿਖਾਂਦਰੂ ਸਿੱਖ ਵਾਸਤੇ ਕਠਿਨ ਹੁੰਦੀ ਹੈ। ਇਸੇ ਕਾਰਨ 100 ਸਾਲ (1469-1570) ਤੱਕ ਕਿਸੇ ਸਿੱਖ ਪ੍ਰਚਾਰਕ ਦਾ ਨਾਂ ਇਤਿਹਾਸ ’ਚ ਨਹੀਂ ਮਿਲਦਾ। ਪਹਿਲੀ ਵਾਰ ਸੰਨ 1570 ਦੇ ਆਸ-ਪਾਸ ਤੀਸਰੇ ਪਾਤਿਸ਼ਾਹ ਨੇ 22 ਮੰਜੀਦਾਰ ਤੇ 52 ਪੀੜ੍ਹੇ; ਪ੍ਰਚਾਰਕ ਨਿਯੁਕਤ ਕੀਤੇ। ਇਨ੍ਹਾਂ ’ਚ (ਗੁਰੂ) ਰਾਮਦਾਸ ਜੀ ਵੀ ਸਨ, ਜੋ ਅਕਬਰ ਬਾਦਸ਼ਾਹ ਦੇ ਬੁਲਾਵੇ ’ਤੇ ਲਾਹੌਰ ਜਾ ਕੇ ਗ਼ੈਰ ਧਰਮ ਮੰਡਲੀ ’ਚ ਗੁਰਮਤਿ ਦੀ ਵਿਲੱਖਣਤਾ ਸਪਸ਼ਟ ਕਰਦੇ ਹਨ। ਗੁਰਮਤਿ ਪ੍ਰਚਾਰ ਪ੍ਰਤੀ ਸੰਵੇਦਨਸ਼ੀਲਤਾ; ਇਸ ਨੂੰ ਸਰਬੋਤਮ ਅਸੂਲਾਂ ਸਹਿਤ ਬਦਲਾਓ ਭਰਪੂਰ ਬਣਾ ਗਈ। ਇਸ ਲਈ ਸਵੈ ਪੜਚੋਲ ਨੂੰ ਮੁੱਢਲੀ ਸ਼ਰਤ ਮੰਨਿਆ ਗਿਆ ਤਾਂ ਜੋ ਅਸ਼ਾਂਤ ਭਾਵਨਾਵਾਂ ਦੀ ਤਸੱਲੀ ਹੁੰਦੀ ਰਹੇ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮਹਲਾ /੩੮੧) ਅਫ਼ਸੋਸ ਕਿ ਅਸੀਂ ਅਤੀਤ ਨਾ ਸਮਝਿਆ। ਸਾਮ੍ਹਣੇ ਬੈਠੇ ਸਰੋਤਿਆਂ ਨੂੰ ਦਰਪਣ ਵਿਖਾਉਣ ਦੀ ਬਜਾਇ ਇੱਧਰ-ਓਧਰ ਆਰੋਪ ਲਗਾ ਆਪਣੇ ਧੜੇ ਵਧਾਉਣ ਲੱਗੇ। ਇਹੀ ਹੈ: ਮਲ਼ੀਨ ਅੰਤਹਕਰਣ ਦੀ ਪਰਛਾਈ, ਅੰਨ੍ਹਾਪਣ, ਮਾਇਆ ਦਾ ਪ੍ਰਭਾਵ ਕਿਉਂਕਿ ਗੁਰਬਾਣੀ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਦਾ ਪੈਗ਼ਾਮ ਦਿੰਦੀ ਹੈ।

ਗੁਰਮਤਿ; ਆਤਮਾ ਨੂੰ ਨਹੀਂ, ਅੰਤਹਕਰਣ ਨੂੰ ਸੰਬੋਧਨ ਕਰਦੀ ਹੈ। ਆਤਮਾ; ਜੋ ਇਲਾਹੀ ਨੂਰ ਹੈ ਉਸ ਨੂੰ ਸੰਬੋਧਨ ਕਰਕੇ ਕਾਹਦਾ ਅਹਿਸਾਸ ਕਰਾਇਆ ਜਾ ਸਕਦਾ ਹੈ ? ਗੁਰੂ ਅਮਰਦਾਸ ਜੀ ਦੇ ਵਚਨ ਹਨ ਹੇ ਅੰਤਹਕਰਣ ! ਤੇਰਾ ਵਜੂਦ; ਆਤਮ ਪ੍ਰਕਾਸ਼ ਵਾਙ ਪਾਰਦਰਸ਼ੀ ਹੈ, ਜਿਸ ਨੇ ਹੂ-ਬਹੂ ਬਿਬੇਕ ਬਣ ਆਪਣੇ ਵਜੂਦ (ਸਰੋਤ/ਰੱਬ) ਨੂੰ ਪਛਾਣਨਾ ਹੈ ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਮਹਲਾ /੪੪੧) ਗੁਰਬਾਣੀ ’ਚ ‘ਜਿੰਦੂ/ਜਿੰਦੁ’ ਸ਼ਬਦ; ਆਤਮਾ ਤੇ ਅੰਤਹਕਰਣ; ਦੋਹਾਂ ਲਈ ਹਨ। ਜਦ ਇਹ ਸੰਬੋਧਨ ਹੋਣ ਤਾਂ ਅਰਥ ਹੈ ‘ਅੰਤਹਕਰਣ’ ਤੇ ਜਦ ਸੰਬੋਧਨ ਨਹੀਂ ਤਾਂ ਅਰਥ ਹੈ ‘ਆਤਮਾ’ :

ੳ. ਮਨਿ ਹਰਿ ਹਰਿ ਜਪਨੁ ਕਰੇ ॥ ਹਰਿ ਗੁਰ ਸਰਣਾਈ ਭਜਿ ਪਉ ਜਿੰਦੂ  ! ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ (ਮਹਲਾ ੪/੮੨)

ਅਰਥ : ਹੇ ਜਿੰਦ/ਅੰਤਹਕਰਣ ! ਹਰੀ ਤੇ ਗੁਰੂ ਦੀ ਸ਼ਰਨ ਤੀਬਰ ਇੱਛਾ ਧਾਰ ਕੇ ਜਾਹ। ਮਨ ’ਚੋਂ ਹਰੀ-ਹਰੀ, ਗੁਰੂ-ਗੁਰੂ ਜਪਿਆ ਕਰ; ਇਉਂ ਸਾਰੇ ਪਾਪ, ਦੋਖ ਲਹਿ ਜਾਣਗੇ ਭਾਵ ਤੂੰ ਪਾਰਦਰਸ਼ੀ ਹੋ ਜਾਏਂਗੀ/ਜਾਏਂਗਾ।

ਅ. ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ (ਬਾਬਾ ਫਰੀਦ ਜੀ/੧੩੭੭)

ਅਰਥ : ਮਰਨ ਸਮੇਂ ਸਰੀਰ ਨੂੰ ਨਿਤਾਣਾ ਕਰ ਅੰਦਰੋਂ ਜਿੰਦ (ਆਤਮਾ) ਕੱਢ ਲਈਦੀ ਹੈ।

ਮਨੁੱਖ ਜਾਤੀ ਦੀ ਸਭ ਤੋਂ ਵੱਡੀ ਕਮਜ਼ੋਰੀ ਇਸ ਦਾ ਅਹੰਕਾਰ ਹੈ। ਆਪਣਾ ਵਜੂਦ ਸਥਾਪਿਤ ਕਰਨਾ ਹੈ ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ’’ (ਜਪੁ) ਹਉਮੈ ਗ੍ਰਸਤ ਬੰਦੇ ਤੋਂ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਵਾਉਣਾ ਭਾਵ ਅੰਤਰਮੁਖੀ ਕਰਨਾ; ਬੜੀ ਸਿਆਣਪ ਤੇ ਪਰਖ ਕਸੌਟੀ ਹੁੰਦੀ ਹੈ। ਮਲ਼ੀਨ ਅੰਤਹਕਰਣ; ਮਾਇਆ ਹੀ ਹੈ, ਜਿਸ ਨੂੰ ਸਨਾਤਨ ਚਿੰਤਕਾਂ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਦਿ ਵਿੱਚ ਵੰਡ ਲਿਆ। ਗੁਰੂ ਨਾਨਕ ਜੀ; ਇਸ ਨੂੰ ‘ਦੂਜੈ ਭਾਇ’ ਭਾਵ ‘ਰੱਬ ਦੀ ਬਜਾਇ ਕਿਸੇ ਹੋਰ ਨਾਲ ਪ੍ਰੇਮ ਕਰਨਾ’; ਮੰਨਦੇ ਹਨ। ਗੁਰਬਾਣੀ ’ਚ ਕੇਵਲ ਨਾਨਕ ਜੋਤਿ ਨੇ ਦੂਜੈ ਭਾਇ ਸੰਯੁਕਤ ਸ਼ਬਦ; 151 ਵਾਰ ਦਰਜ ਕੀਤੇ ਹਨ। ਜਿਨ੍ਹਾਂ ’ਚੋਂ 126 ਵਾਰ ਕੇਵਲ ਗੁਰੂ ਅਮਰਦਾਸ ਜੀ, ਜੋ ਖ਼ੁਦ ਦੂਜੈ ਭਾਇ ’ਚ ਜੀਵਨ ਬਤੀਤ ਕਰਦੇ ਰਹੇ; ਆਪ ਨੇ ਇਸ ਦੀ ਬਾਖ਼ੂਬੀ ਪ੍ਰਗਟਾਇਆ ਹੈ :

ਭਾਈ ਰੇ  ! ਜਗੁ ਦੁਖੀਆ ਦੂਜੈ ਭਾਇ (ਕਾਰਨ) (ਮਹਲਾ /੨੯)

ਪੜਿ ਪੜਿ ਪੰਡਿਤ ਮੋਨੀ ਥਕੇ; ਦੂਜੈ ਭਾਇ (ਕਾਰਨ) ਪਤਿ ਖੋਈ (ਮਹਲਾ /੭੦)

ਸਚੇ, ਮੈਲੁ ਲਗਈ; ਮਲੁ ਲਾਗੈ ਦੂਜੈ ਭਾਇ (ਕਾਰਨ) (ਮਹਲਾ /੮੭)

ਮਨੁ ਮੈਲਾ ਹੈ; ਦੂਜੈ ਭਾਇ (ਕਾਰਨ) (ਮਹਲਾ /੧੨੧) ਆਦਿਕ।

ਗੁਰੂ ਜੀ ਦੀ ਨਜ਼ਰ ਨਾਲ ਸਵੈ ਪੜਚੋਲ ਕਰਦਿਆਂ ਵਿਕਾਰਾਂ ਦੀਆਂ ਪਰਤਾਂ ਸਾਫ਼ ਵਿਖਾਈ ਦਿੰਦੀਆਂ ਹਨ। ਗੁਰੂ-ਗਿਆਨ; ਅੰਤਹਕਰਣ ਨੂੰ ਹੂ-ਬਹੂ ਪੜ੍ਹਾਉਣ ਵਾਲ਼ਾ ਦਰਪਣ ਹੈ‘‘ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ’’ (ਮਹਲਾ /੧੧੫) ਜਿਸ ਨੂੰ ਆਪਣੀ ਮੈਲ਼ ਵੇਖਣ ਦੀ ਜਾਚ ਆ ਗਈ; ਉਹ, ਇਸ ਮੈਲ਼ ਦਾ ਕਰਤਾ ਆਪਣੇ ਆਪ ਨੂੰ ਮੰਨਦਾ ਹੈ। ਇਹ ਵਿਆਕੁਲਤਾ; ਰੱਬ ਤੋਂ ਪਏ ਵਿਛੋੜੇ ਦੀ ਤੜਫ ਹੈ। ਜਿਸ ਨੂੰ ਬਿਰਹਾ ਵੀ ਕਿਹਾ ਗਿਆ। ਜਿਸ ਅੰਦਰੋਂ ਇਹ ਤੜਫ ਨਾ ਉੱਠੇ, ਉਹ ਹਿਰਦਾ ਸ਼ਮਸ਼ਾਨ ਭੂਮੀ ਹੈ, ਜਿੱਥੇ ਕੋਈ ਗੁਣ ਨਹੀਂ ਪੁੰਗਰ ਸਕਦਾ‘‘ਬਿਰਹਾ ਬਿਰਹਾ ਆਖੀਐ; ਬਿਰਹਾ ! ਤੂ ਸੁਲਤਾਨੁ   ਫਰੀਦਾ ! ਜਿਤੁ ਤਨਿ ਬਿਰਹੁ ਊਪਜੈ; ਸੋ ਤਨੁ ਜਾਣੁ ਮਸਾਨੁ ’’ (ਬਾਬਾ ਫਰੀਦ ਜੀ/੧੩੭੯) ਆਪਣੀ ਮੈਲ਼ ਵੇਖਣਾ; ਸਰਮਖੰਡ ਹੈ। ਇੱਥੋਂ ਜੀਵਨ ਬਦਲਾਅ ਸੰਭਵ ਹੈ, ਪਰ ਅੰਤਹਕਰਣ ਅਪੰਗ ਹੈ ਤਾਂ ਫਿਰ ਗੁਰੂ ਦਾ ਸਹਾਰਾ, ਗੁਰੂ ਦੀ ਬਖ਼ਸ਼ਸ਼ ਹੋਣੀ ਲਾਜ਼ਮੀ ਹੈ, ਜੋ ਕਰਮਖੰਡ ਅਖਵਾਈ ਹੈ।

ਸ਼ਬਦ ਗਿਆਨ; ਗੁਰੂ ਦੀ ਬਖ਼ਸ਼ਸ਼ ਨਹੀਂ; ਜਿਵੇਂ ਕਿਸੇ ਰੋਗ ਨੂੰ ਜਾਣ ਲੈਣਾ ਹੀ ਕਾਫ਼ੀ ਨਹੀਂ ਹੁੰਦਾ। ਅਹੰਕਾਰ; ਆਪਣੇ ਵਜੂਦ ਲਈ ਲੜਨ ਦਾ ਆਦੀ ਹੁੰਦਾ ਹੈ ਤਾਹੀਓਂ ਉਹ ਸਤਿਗੁਰੂ ਦੇ ਵਜੂਦ ਨੂੰ ਭੁਲਾ ਦਿੰਦਾ ਹੈ।  ਗੁਰੂ ਗਿਆਨ; ਇਸ ਮਲ਼ੀਨਤਾ ਦੇ ਹਰ ਪਹਿਲੂ ਨੂੰ ਚੇਤੇ ਕਰਾ ਹਲੀਮੀ ਪੈਦਾ ਕਰਦਾ ਹੈ, ਪਰ ਅਹੰਕਾਰ ਇਸ ਹਲੀਮੀ ਨੂੰ ਬਹੁਤੀ ਦੇਰ ਜੀਵਤ ਨਹੀਂ ਰਹਿਣ ਦਿੰਦਾ। ਸ਼ੁਰੂਆਤੀ ਹਮੀਲੀ ਇੱਕ ਜਜ਼ਬਾਤ ਦੀ ਤਰ੍ਹਾਂ ਹੁੰਦੀ ਹੈ। ਜੇ ਇਸ ਨੂੰ ਬਹੁਤੀ ਦੇਰ ਰੌਸ਼ਨੀ (ਕੋਈ ਸਫਲਤਾ) ਵਿਖਾਈ ਨਾ ਦੇਵੇ ਤਾਂ ਇਹ ਜਜ਼ਬਾਤ ਕਦੇ ਵੀ ਮਰ ਸਕਦਾ ਹੈ। ਕਈ ਧਰਮੀ; ਇਸ ਪੜਾਅ ’ਚੋਂ ਨਿਗੁਰੇ ਬਣੇ ਹਨ। ਗੁਰਮਤਿ ਦਾ ਰੱਬ; ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਚਮੜੀ) ਦੀ ਪਕੜ ਤੋਂ ਪਰੇ ਹੈ। ਗਿਆਨ ਇੰਦ੍ਰੇ; ਵਿਸ਼ਵਾਸ ’ਤੇ ਨਿਰਭਰ ਨਹੀਂ ਹੁੰਦੇ, ਪਰ ਰੱਬ ਇਨ੍ਹਾਂ ਤੋਂ ਪਰੇ ਹੈ; ਵਿਸ਼ਵਾਸ ਵਿਹੂਣਾ, ਗਿਆਨ; ਉਸ ਨੂੰ ਨਹੀਂ ਪਾ ਸਕਦਾ।  ਗੁਰੂ ਬਖ਼ਸ਼ਸ਼ ਹੀ ਆਪਣੇ ਸ਼ਬਦ ਗਿਆਨ ’ਤੇ ਵਿਸ਼ਵਾਸ ਕਰਾਏਗੀ ਤਾਂ ਜੋ ਹਿੰਮਤ ਤੇ ਹੌਸਲੇ ਬਣਾ ਕੇ ਹਲੀਮੀ; ਨਿਰੰਤਰ ਰੱਬ ਦਾ ਸਿਮਰਨ ਕਰਦੀ ਹੋਈ ਅਹੰਕਾਰ ਨੂੰ ਉੱਠਣ ਨਾ ਦੇਵੇ। ਸਤਿਗੁਰੂ ਦਾ ਸ਼ੁਕਰਾਨਾ ਤੇ ਰੱਬ ਦਾ ਸਿਮਰਨ; ਹਲੀਮੀ ’ਚੋਂ ਉਪਜਦਾ ਹੈ, ਅਹੰਕਾਰ ’ਚੋਂ ਨਹੀਂ।  ਰੱਬ; ਮੰਜ਼ਲ ਹੈ। ਗੁਰੂ ਗਿਆਨ; ਮਾਰਗ ਅਤੇ ਗੁਰੂ ਬਖ਼ਸ਼ਸ਼; ਮੰਜ਼ਲ ਤੱਕ ਵਿਸ਼ਵਾਸ, ਹਿੰਮਤ ਤੇ ਹੌਸਲਾ ਬਣਾਉਣਯੋਗ ਸ਼ਕਤੀ। ਬਖ਼ਸ਼ਸ਼ ਵਿਹੂਣਾ ਗਿਆਨ; ਆਪਣੇ ਆਪ ਨੂੰ ਅਭੁੱਲ ਮੰਨ ਬੈਠਦਾ ਹੈ, ਜਿਸ ਕਾਰਨ ਅਹੰਕਾਰ; ਹਲੀਮੀ ਨੂੰ ਪਨਪਣ ਨਹੀਂ ਦਿੰਦਾ।

ਅੰਤ ’ਚ ਇਹ ਵਿਚਾਰ ਬੜੀ ਜ਼ਰੂਰੀ ਹੈ ਕਿ ਪੈਦਾਇਸ਼ੀ ਪਾਰਦਰਸ਼ੀ ਅੰਤਹਕਰਣ ਵਾਲ਼ੇ ਗੁਰੂ ਨਾਨਕ ਜੀ ਦੁਆਰਾ ਕੀਤੀ ਗਈ ‘ਆਤਮ ਪ੍ਰਕਾਸ਼’ ਦੀ ਵਿਆਖਿਆ ਅਤੇ ਗੁਰੂ ਨਾਨਕ ਜੀ ਦੀ ਬਖ਼ਸ਼ਸ਼ ਨਾਲ਼ ਪਾਰਦਰਸ਼ੀ ਹੋਏ ਅੰਤਹਕਰਣ (ਬਾਕੀ ਬਾਣੀਕਾਰਾਂ) ਦੁਆਰਾ ਕੀਤੀ ਗਈ ‘ਆਤਮ ਪ੍ਰਕਾਸ਼’ ਦੀ ਵਿਆਖਿਆ ’ਚ ਵੱਖਰੇ-ਵੱਖਰੇ ਅਨੁਭਵ ਪ੍ਰਗਟ ਹੁੰਦੇ ਹਨ। ਗੁਰੂ ਨਾਨਕ ਜੀ ਨੇ ਅੰਤਹਕਰਣ ਦੀ ਮਲ਼ੀਨਤਾ ਨਹੀਂ ਵੇਖੀ, ਇਸ ਲਈ ਉਨ੍ਹਾਂ ਨੇ ਆਪਣੀ ਬਾਣੀ ’ਚ ‘ਆਤਮ ਪ੍ਰਕਾਸ਼’ ਨੂੰ (ਰੱਬ ਕਹਿ ਕੇ) ਸੰਬੋਧਨ ਕੀਤਾ ਹੈ, ਇਸ ਦੀ ਹੋਂਦ ਅਤੇ ਜ਼ਿੰਦਗੀ ’ਚ ਇਸ ਦੀ ਅਹਿਮੀਅਤ ਨੂੰ ਬਿਆਨ ਕੀਤਾ ਹੈ ਜਦਕਿ ਬਾਕੀ ਬਾਣੀਕਾਰਾਂ ਨੇ ‘ਆਤਮ ਪ੍ਰਕਾਸ਼’ ਵਿਖਾਉਣ ਲਈ ਸਤਿਗੁਰੂ ਦਾ ਜ਼ਿਕਰ, ਉਸ ਤੋਂ ਬਲਿਹਾਰ ਹੋਣਾ, ਸੰਗਤ ਦਾ ਸਹਿਯੋਗ, ਮਲ਼ੀਨਤਾ ਦੇ ਲੱਛਣ, ਹਿਰਦੇ ਦਾ ਖਿੜਾਓ ਆਦਿ ਵਰਣਨ ਕੀਤਾ ਹੈ।

ਗੁਰਬਾਣੀ ’ਚ ‘ਆਤਮ’ ਸ਼ਬਦ 124 ਵਾਰ, ‘ਆਤਮੰ 1 ਵਾਰ, ਆਤਮੁ 21 ਵਾਰ, ਆਤਮਹ 1 ਵਾਰ, ਆਤਮਾ 12 ਵਾਰ, ਆਤਮੇ 2 ਵਾਰ, ਆਤਮੈ 8 ਵਾਰ ਭਾਵ ਕੁੱਲ 169 ਵਾਰ ਦਰਜ ਹੈ। ਇਹ ਸ਼ਬਦ; ਪੁਲਿੰਗ ਨਾਂਵ ਹੈ। ਜ਼ਿਆਦਾਤਰ ਅਰਥ ਹਨ : ਆਤਮ ਪ੍ਰਕਾਸ਼, ਚੇਤਨ ਸੱਤਾ, ਰੱਬ ਆਦਿ। ਗੁਰਬਾਣੀ ’ਚ 35 ਵਾਰ ‘ਆਤਮ ਰਾਮੁ’ ਸੰਯੁਕਤ ਹਨ। ਇਨ੍ਹਾਂ ਦਾ ਅਰਥ ਹੈ ‘ਆਤਮਾਵਾਂ ’ਚ ਰਮਿਆ ਪ੍ਰਭੂ’।

(). ਗੁਰੂ ਨਾਨਕ ਜੀ ਨੇ 36 ਵਾਰ ਇਸ (ਆਤਮ) ਸ਼ਬਦ ਰਾਹੀਂ ਇਹ ਸੰਦੇਸ਼ ਦਿੱਤਾ ਹੈ :

ਆਤਮ ਰਾਮੁ, ਰਾਮੁ ਹੈ ਆਤਮ; ਹਰਿ ਪਾਈਐ ਸਬਦਿ ਵੀਚਾਰਾ ਹੇ (ਮਹਲਾ /੧੦੩੦)

ਆਤਮ ਮਹਿ ਰਾਮੁ; ਰਾਮ ਮਹਿ ਆਤਮੁ; ਚੀਨਸਿ ਗੁਰ ਬੀਚਾਰਾ ’’ (ਮਹਲਾ /੧੧੫੩)

ਅਰਥ : ਰਾਮ ਹੀ ਆਤਮਾ ਹੈ ਤੇ ਆਤਮਾ ਹੀ ਰਾਮ (ਹਰੀ) ਹੈ। ਇਹ ਭੇਤ; ਗੁਰੂ ਦੀ ਸਿੱਖਿਆ ਨਾਲ ਪਾਇਆ ਜਾ ਸਕਦਾ ਹੈ/ਪਕੜ ਆਏਗਾ।

ਨੋਟ : ਇੱਥੇ ‘ਪਾਈਐ’ ਦਾ ਅਰਥ ‘ਪਾਇਆ ਜਾ ਸਕਦਾ ਹੈ’, ‘ਚੀਨਸਿ’ ਦਾ ਅਰਥ ਹੈ ‘ਪਕੜ ਆਏਗਾ’ ਭਾਵ ਦੋਵੇਂ ਕਿਰਿਆਵਾਚੀ ਸ਼ਬਦ ਭਵਿੱਖਕਾਲ ਸੂਚਕ ਹਨ। ਜੇ ਇਨ੍ਹਾਂ ਦਾ ਅਰਥ ‘ਪਾਇਆ’ ਜਾਂ ‘ਪਕੜ ਲਿਆ’ (ਭੂਤਕਾਲ) ਹੁੰਦਾ ਤਾਂ ਮੰਨਣਾ ਪੈਂਦਾ ਕਿ ਗੁਰੂ ਨਾਨਕ ਜੀ ਨੇ ਇਹ ਭੇਤ ਕਿਸੇ ਦੇਹਧਾਰੀ ਗੁਰੂ ਪਾਸੋਂ ‘ਪਾਇਆ, ਪਕੜਿਆ’ ਹੈ।

ਉਕਤ ਕੀਤੀ ਵਿਚਾਰ ਕਿ ਗੁਰੂ ਨਾਨਕ ਜੀ; ਅੰਦਰਲੇ ਤੀਰਥ ਇਸ਼ਨਾਨ ਨੂੰ ਪ੍ਰਮੁੱਖਤਾ ਦਿੰਦੇ ਹਨ ‘‘ਅੰਤਰਗਤਿ ਤੀਰਥਿ (’ਤੇ); ਮਲਿ ਨ੍ਾਉ (ਜਪੁ), ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ (’ਤੇ) ਕਰੇ ਨਿਵਾਸੁ ’’ (ਮਹਲਾ /੪੬੮), ਇਸ ਲਈ ਬੜਾ ਜ਼ਰੂਰੀ ਹੈ : ਆਤਮ ਚੀਨਨਾ (ਆਤਮ ਪ੍ਰਕਾਸ਼ ਵੇਖਣਾ/ਚੇਤਨ ਸੱਤਾ ਪਛਾਣਨਾ) ਤਾਹੀਓਂ ਵਾਰ-ਵਾਰ ਗੁਰੂ ਨਾਨਕ ਜੀ ਨੇ ਇਉਂ ਕਿਹਾ ਹੈ :

ਆਤਮੁ ਚੀਨੈ; ਸੁ ਤਤੁ ਬੀਚਾਰੇ ॥ (ਮਹਲਾ ੧/੨੨੪)

ਗਤਿ ਮਿਤਿ ਪਾਈ; ਆਤਮੁ ਚੀਨੀ ॥ (ਮਹਲਾ ੧/੨੨੭)

ਆਤਮੁ ਚੀਨਿ ਰਹੈ; ਲਿਵ ਲਾਇਆ ॥ (ਮਹਲਾ ੧/੩੫੪)

ਆਤਮੁ ਚੀਨਿ੍; ਭਏ ਨਿਰੰਕਾਰੀ ॥ (ਮਹਲਾ ੧/੪੧੫)

ਜਿਨੀ ਆਤਮੁ ਚੀਨਿਆ; ਪਰਮਾਤਮੁ (ਰੱਬੀ ਰੂਪ) ਸੋਈ ॥ (ਮਹਲਾ ੧/੪੨੧)

ਗੁਰਮੁਖਿ ਜੋਗ ਸਬਦਿ, ਆਤਮੁ ਚੀਨੈ; ਹਿਰਦੈ ਏਕੁ ਮੁਰਾਰੀ ॥ (ਮਹਲਾ ੧/੯੦੮)

ਅਰਥ : ਗੁਰੂ ਸ਼ਬਦ ਰਾਹੀਂ ਹਿਰਦੇ ’ਚੋਂ ਕੇਵਲ ਰੱਬੀ ਰੂਪ ਚੇਤਨ ਸੱਤਾ ਨੂੰ ਪਛਾਣਨਾ ਹੀ ਅਸਲ ਜੋਗ (ਆਤਮ ਅਭਿਆਸ) ਹੈ।

ਆਤਮੁ ਚੀਨਿ (ਕੇ) ਪਰਾਤਮੁ (ਰੱਬ ਨੂੰ) ਚੀਨਹੁ; ਗੁਰ ਸੰਗਤਿ ਇਹੁ ਨਿਸਤਾਰਾ ਹੇ ॥ (ਮਹਲਾ ੧/੧੦੩੦)

ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ; ਅੰਤਰਿ ਮਰੈ ॥ (ਮਹਲਾ ੧/੬੬੧)

ਅਰਥ : ਜਦੋਂ ਚੇਤਨ ਸੱਤਾ ਤੇ ਰੱਬੀ ਨੂਰ; ਸਮਾਨੰਤਰ ਵਿਖਾਈ ਦੇਣ ਤਾਂ ਸਮਝੋ ਅੰਤਹਕਰਣ ਸਾਫ਼ ਹੋ ਗਿਆ ਭਾਵ ਦੁਬਿਧਾ ਮਰ ਗਈ।

ਆਤਮ ਰਾਮੁ ਸੰਸਾਰਾ ॥ ਸਾਚਾ ਖੇਲੁ ਤੁਮ੍ਾਰਾ ॥ (ਮਹਲਾ ੧/੭੬੪)

ਅਰਥ : ਹੇ ਪ੍ਰਭ ! ਤੂੰ ਆਤਮ ਪ੍ਰਕਾਸ਼ (ਜਿੰਦ-ਜਾਨ) ਹੋ ਕੇ ਸਾਰੇ ਸੰਸਾਰ ’ਚ ਹੈਂ। ਇਹ ਸੰਸਾਰ ਤੇਰਾ (ਰਚਿਆ) ਸੱਚਾ ਖੇਲ ਹੈ ਭਾਵ ਕਾਲਪਨਿਕ ਨਹੀਂ।

ਕਾਇਆ ਸੋਧਿ (ਕੇ) ਤਰੈ ਭਵ ਸਾਗਰੁ; ਆਤਮ ਤਤੁ ਵੀਚਾਰੀ ॥ (ਮਹਲਾ ੧/੯੦੮)

ਅਰਥ : ਅਸਲ ਆਤਮ ਪ੍ਰਕਾਸ਼ (ਜੋ ‘ਸਬਦੁ ਗੁਰੂ’ ਵੀ ਹੈ) ਵਾਚਣ ਨਾਲ ਅੰਤਹਕਰਣ ਸਾਫ਼ ਕਰਕੇ ਸੰਸਾਰ-ਸਰੋਵਰ ਤਰ ਜਾਈਦਾ ਹੈ।

ਅਕਥ ਕਥਾ ਲੇ ਸਮ ਕਰਿ ਰਹੈ ॥ ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥ (ਗੋਸਟਿ/ਮਹਲਾ ੧/੯੪੫)

ਅਰਥ : ਹੇ ਨਾਨਕ ! ਬਿਆਨ ਰਹਿਤ ਹਰੀ ਕਥਾ ਨਾਲ ਦੁੱਖ-ਸੁੱਖ ਸਮਾਨ ਜਾਣਦਾ ਹੈ (ਭਾਵ ਰੱਬੀ ਉਸਤਤ ਰਾਹੀਂ ਨਿਰਮਲ ਅੰਤਹਕਰਣ ਬਣਾਉਂਦਾ ਹੈ) ਤਾਂ ਆਤਮ ਪ੍ਰਕਾਸ਼ ਨੂੰ ਹੂ-ਬਹੂ ਪਾ ਲੈਂਦਾ ਹੈ।

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ; ਇਉ ਆਤਮ ਰਾਮੈ (’ਚ) ਲੀਨਾ ਹੇ ॥ (ਮਹਲਾ ੧/੧੦੨੮)

ਅਰਥ :  ਸਤਿਗੁਰੂ ਦੀ ਸਿੱਖਿਆ ਨੂੰ ਸ਼ਰਧਾ ਧਾਰ ਕੇ ਅਪਣਾਓ, ਇਉਂ ਕੀਤਿਆਂ ਆਤਮ ਪ੍ਰਕਾਸ਼ (ਰੱਬ) ’ਚ ਲੀਨ ਹੋ ਜਾਈਦਾ ਹੈ।

ਨਾਨਕ  ! ਪੰਥੁ ਨਿਹਾਲੇ ਸਾਧਨ; ਤੂ ਸੁਣਿ ਆਤਮ ਰਾਮਾ  !॥ (ਬਾਰਹਮਾਹਾ/ਮਹਲਾ ੧/੧੧੦੭)

ਅਰਥ :  ਹੇ ਕਣ-ਕਣ ’ਚ ਵਿਆਪਕ ਆਤਮ ਪ੍ਰਕਾਸ਼ !  ਤੂੰ ਬੇਨਤੀ ਸੁਣ, ਜੀਵ-ਇਸਤਰੀ ਤੇਰੀ ਤਾਂਘ ਲਈ ਰਾਹ ਤੱਕਦੀ ਪਈ ਹੈ।

ਨੋਟ : ਉਕਤ ਵਾਕ ’ਚ ਰੱਬ ਨੂੰ ਆਤਮ ਪ੍ਰਕਾਸ਼ ਮੰਨ ਕੇ ਸੰਬੋਧਨ ਕੀਤਾ ਹੈ।

ਆਤਮੰ ਸ੍ਰੀ ਬਾਸ੍ਵਦੇਵਸੵ; ਜੇ ਕੋਈ ਜਾਨਸਿ ਭੇਵ ॥

ਨਾਨਕ  ! ਤਾ ਕੋ ਦਾਸੁ ਹੈ; ਸੋਈ ਨਿਰੰਜਨ ਦੇਵ ॥ (ਸਹਸਿਤੀ/ਮਹਲਾ ੧/੧੩੫੩)

ਅਰਥ : ਆਤਮ ਪ੍ਰਕਾਸ਼; ਰੱਬ ਹੈ, ਜੋ ਇਹ ਭੇਤ ਜਾਣ ਲਵੇਗਾ, ਨਾਨਕ; ਉਸ ਦਾ ਦਾਸ ਬਣਨ ਨੂੰ ਤਿਆਰ ਹੈ ਕਿਉਂਕਿ ਉਹ, ਮੈਲ਼ ਰਹਿਤ ਆਤਮ ਪ੍ਰਕਾਸ਼ (ਦਾ ਰੂਪ) ਹੈ।

(). (1). ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ; ‘ਆਤਮ ਪ੍ਰਕਾਸ਼’ ਪ੍ਰਗਟ ਹੋਣ ਦੇ ਸਰੋਤ (ਗੁਰੂ ਤੇ ਸੰਗਤ) ਦਾ ਜ਼ਿਕਰ ਕਰਦੇ ਹਨ :

ਆਤਮ ਰਾਮ ਪਰਗਾਸੁ; ਗੁਰ ਤੇ ਹੋਵੈ ॥ (ਮਹਲਾ ੩/੧੨੩)

ਗੁਰਿ ਪੂਰੈ (ਨੇ) ਵੇਖਾਲਿਆ; ਪ੍ਰਭੁ ਆਤਮ ਰਾਮੁ ਪਛਾਨੁ ॥ (ਮਹਲਾ ੩/੭੫੭)

ਮਾਨਸ ਦੇਹ ਗੁਰ ਬਚਨੀ ਪਾਇਆ; ਸਭੁ ਆਤਮ ਰਾਮੁ ਪਛਾਤਾ ॥ (ਮਹਲਾ ੩/੯੫੩) (ਪਛਾਤਾ ਭਾਵ ਪਛਾਣ ਲਿਆ)

ਨਾਨਕ  ! ਗੁਰਮੁਖਿ (ਗੁਰੂ ਰਾਹੀਂ) ਨਦਰੀ ਆਇਆ; ਹਰਿ ਆਤਮ ਰਾਮੁ ਮੁਰਾਰਿ ॥ (ਮਹਲਾ ੩/੧੨੮੧)

ਸਦ ਬਲਿਹਾਰੀ ਗੁਰ ਅਪੁਨੇ ਵਿਟਹੁ; ਜਿਤੁ ਆਤਮ ਰਾਮੁ ਪਛਾਨੈ ॥ (ਮਹਲਾ ੩/੧੩੩੪)

ਆਤਮ ਬ੍ਰਹਮੁ ਚੀਨਿ (ਕੇ) ਸੁਖੁ ਪਾਇਆ; ਸਤ ਸੰਗਤਿ ਪੁਰਖ ! ਤੁਮਾਰੀ ॥ (ਮਹਲਾ ੪/੬੦੭)

ਅਰਥ : ਹੇ ਸਰਬ ਵਿਆਪਕ ਹਰੀ ! ਆਤਮ ਪ੍ਰਕਾਸ਼ ਨੂੰ ਪਛਾਣ ਕੇ ਅਨੰਦ ਪਾ ਲਿਆ, ਇਹ ਸਾਰੀ ਬਰਕਤ ਤੇਰੀ ਸੰਗਤ ਦੀ ਹੈ।

ਨੋਟ : ਉਕਤ ਵਾਕ ’ਚ ਰੱਬ ਨੂੰ ‘ਪੁਰਖ’ ਕਹਿ ਕੇ ਸੰਬੋਧਨ ਕੀਤਾ ਹੈ, ਨਾ ਕਿ ‘ਆਤਮ’ ਨੂੰ ਰੱਬ ਕਿਹਾ ਹੈ; ਜਿਵੇਂ ਕਿ ਗੁਰੂ ਨਾਨਕ ਜੀ ਨੇ ਕਿਹਾ ਹੈ ‘‘ਨਾਨਕ  ! ਪੰਥੁ ਨਿਹਾਲੇ ਸਾਧਨ; ਤੂ ਸੁਣਿ ਆਤਮ ਰਾਮਾ ! ॥’’ (ਬਾਰਹਮਾਹਾ/ਮਹਲਾ ੧/੧੧੦੭)

(2). ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ; ਅੰਤਹਕਰਣ (ਹਉਮੈ) ਕਿਲ੍ਹਾ ਕਿਵੇਂ ਫ਼ਤਿਹ ਹੁੰਦਾ ਹੈ; ਬਿਆਨ ਕਰਦੇ ਹਨ :

ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥  ਗੁਰਿ+ਪੂਰੈ (ਨੇ) ਹਉਮੈ ਭੀਤਿ ਤੋਰੀ; ਜਨ ਨਾਨਕ ਮਿਲੇ ਬਨਵਾਰੀ ॥ (ਮਹਲਾ ੪/੧੨੬੩)

ਦਰਸਨਿ ਤੇਰੈ (ਨਾਲ਼), ਭਵਨ ਪੁਨੀਤਾ ॥ ਆਤਮ ਗੜੁ ਬਿਖਮੁ; ਤਿਨਾ ਹੀ ਜੀਤਾ ॥ (ਮਹਲਾ ੫/੯੯)

ਭਾਵ ਹੇ ਪ੍ਰਭੂ ! ਤੇਰੇ ਦਰਸ਼ਨ ਕੀਤਿਆਂ ਅੰਤਹਕਰਣ ਸਾਫ਼ ਹੁੰਦੇ ਹਨ। ਮਾਨੋ ਉਨ੍ਹਾਂ ਨੇ ਅੰਦਰਲਾ ਵਿਕਾਰ ਰੂਪ ਕਿਲ੍ਹਾ ਜਿੱਤ ਲਿਆ, ਮਿਟਾ ਲਿਆ ਭਾਵ ‘ਸੁਰਤਿ, ਮਤਿ, ਮਨਿ, ਬੁਧਿ’ ਘੜੇ ਗਏ।

(3). ਗੁਰੂ ਅਮਰਦਾਸ ਜੀ; ਮਲ਼ੀਨ ਅੰਤਹਕਰਣ ਸਾਫ਼ ਹੋਣ ਨਾਲ਼ ‘ਆਤਮ ਪ੍ਰਕਾਸ਼ ਦਾ ਹੂ-ਬਹੂ ਦਰਸ਼ਨ ਕਰ ਹਿਰਦਾ ਕਮਲ ਖਿੜ ਜਾਂਦਾ ਹੈ, ਬਾਰੇ ਜ਼ਿਕਰ ਕਰਦੇ ਹਨ :

ਆਤਮ ਰਾਮੁ ਪ੍ਰਗਾਸਿਆ; ਸਹਜੇ ਸੁਖਿ (’ਚ) ਰਹੰਨਿ ॥ (ਮਹਲਾ ੩/੭੫੫)

ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥ (ਮਹਲਾ ੩/੧੪੧੯)

(4). ਗੁਰੂ ਅਰਜਨ ਸਾਹਿਬ ਜੀ; ਆਤਮ ਪ੍ਰਕਾਸ਼ ਨੂੰ ਪ੍ਰਫੁਲਿਤ ਕਰਨ ਲਈ ਦਾਨ ਸਤਿਗੁਰੂ ਪਾਸੋਂ ਮਿਲਦਾ ਹੈ; ਬਿਆਨ ਕਰਦੇ ਹਨ :

ਗੁਰ ਜੇਵਡੁ ਦਾਤਾ ਕੋ ਨਹੀ; ਜਿਨਿ ਦਿਤਾ ਆਤਮ ਦਾਨੁ ॥ (ਮਹਲਾ ੫/੫੨)

(5). ਗੁਰੂ ਅਰਜਨ ਸਾਹਿਬ ਜੀ; ਆਤਮ ਪ੍ਰਕਾਸ਼ ਲਈ ਭਗਤੀ ਭਾਵਨਾ ਦਾ ਹੋਣ ਜਾਂ ਭਗਤੀ ਭਾਵਨਾ ਲਈ ਆਤਮ ਪ੍ਰਕਾਸ਼ ਦਾ ਹੋਣ; ਬਾਰੇ ਜ਼ਿਕਰ ਕਰਦੇ ਹਨ :

ਭਗਤਿ ਭਾਇ (ਰਾਹੀਂ) ਆਤਮ ਪਰਗਾਸ ॥ (ਸੁਖਮਨੀ/ਮਹਲਾ ੫/੨੮੮)

ਠਾਕੁਰੁ ਗਾਈਐ; ਆਤਮ ਰੰਗਿ (ਆਤਮ ਪ੍ਰਕਾਸ਼ ਨਾਲ਼) ॥ (ਮਹਲਾ ੫/੬੮੦)

ਕਬ ਦੇਖਉ ਪ੍ਰਭੁ ਆਪਨਾ; ਆਤਮ ਕੈ ਰੰਗਿ (ਰਾਹੀਂ)॥ (ਮਹਲਾ ੫/੮੧੬)

(6). ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ; ਭਗਤ ਤੇ ਫ਼ਕੀਰ ਉਨ੍ਹਾਂ ਨੂੰ ਹੀ ਮੰਨਦੇ ਹਨ, ਜੋ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਦੇ ਹਨ :

ਅਭਿਆਗਤ ਸੇਈ ਨਾਨਕਾ  ! ਜਿ ਆਤਮ ਗਉਣੁ ਕਰੇਨਿ ॥ (ਮਹਲਾ ੩/੯੪੯)

ਕਈ ਕੋਟਿ ਪ੍ਰਭ ਕਉ ਖੋਜੰਤੇ ॥ ਆਤਮ ਮਹਿ ਪਾਰਬ੍ਰਹਮੁ ਲਹੰਤੇ ॥ (ਸੁਖਮਨੀ/ਮਹਲਾ ੫/੨੭੬)

ਪਥਿਕ ਪਿਆਸ ਚਿਤ ਸਰੋਵਰ; ਆਤਮ ਜਲੁ ਲੈਨ (ਲਈ)॥ (ਮਹਲਾ ੫/੧੨੭੨)

ਅਰਥ : ਰੱਬੀ ਮਿਲਾਪ ਦੀ ਤਾਂਘ ਰੱਖਣ ਵਾਲਾ ਅੰਦਰਲੇ ਸਰੋਵਰ ਵੱਲ ਆਤਮ ਪ੍ਰਕਾਸ਼ ਜਲ ਲੈਣ ਜਾਂਦਾ ਹੈ।

ਨੋਟ : ਚੇਤੇ ਰਹੇ ਕਿ ਆਤਮ ਪ੍ਰਕਾਸ਼ ਜਲ ਹੀ ‘ਨਾਮ-ਜਲੁ/ਅੰਮ੍ਰਿਤੁ ਜਲੁ’ ਹੈ ‘‘ਨਾਨਕ  ! ਖੋਜਿ ਲਹਹੁ ਘਰੁ ਅਪਨਾ; ਹਰਿ ਆਤਮ ਰਾਮ ਨਾਮੁ ਪਾਇਆ (ਮਹਲਾ /੧੦੩੯), ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ   ਨਾਨਕ  ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਮਹਲਾ /੧੨੩੮) ਇਹ ਵੀ ਚੇਤੇ ਰਹੇ ਕਿ ਇੱਥੇ ਗੁਰੂ ਅੰਗਦ ਜੀ ਵੀ ਗੁਰੂ (ਨਾਨਕ ਜੀ) ਦੀ ਕਿਰਪਾ ਨਾਲ ‘ਅੰਮ੍ਰਿਤੁ ਜਲੁ’ ਮਿਲਦਾ ਕਹਿ ਰਹੇ ਹਨ।

(7). ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ; ਜ਼ਰਰੇ-ਜ਼ਰਰੇ ’ਚ ਚੇਤਨ ਸੱਤਾ (ਨਾਮੁ ਅੰਮ੍ਰਿਤੁ) ਹੈ, ਇਸ ਲਈ ਸਭ ਦਾ ਸਤਿਕਾਰ ਕਰਨਾ ਬਣਦਾ ਹੈ, ਬਾਰੇ ਜ਼ਿਕਰ ਕਰ ਰਹੇ ਹਨ :

ਆਤਮ ਰਾਮੁ ਸਭ ਏਕੈ ਹੈ ਪਸਰੇ; ਸਭ ਚਰਨ ਤਲੇ ਸਿਰੁ ਦੀਜੈ ॥ (ਮਹਲਾ ੪/੧੩੨੫)

ਸਭ ਤੇ ਨੀਚੁ ਆਤਮ ਕਰਿ ਮਾਨਉ; ਮਨ ਮਹਿ ਇਹੁ ਸੁਖੁ ਧਾਰਉ ॥ (ਮਹਲਾ ੫/੫੩੨)

ਸਾਵਧਾਨੀ : ਉਕਤ ਤੁਲਨਾਤਮਿਕ ਵਿਚਾਰ; ਇਹ ਸਿੱਧ ਕਰਨ ਲਈ ਨਹੀਂ ਕਿ ਗੁਰਬਾਣੀ ’ਚ 35 ਬਾਣੀਕਾਰਾਂ ਦੇ ਵਿਚਾਰ; ਆਪਾ ਵਿਰੋਧੀ ਹਨ ਜਾਂ ਇੱਕ-ਦੂਜੇ ਸਿਧਾਂਤ ਦਾ ਖੰਡਨ ਕਰਦੇ ਹਨ ਜਾਂ ਕੋਈ ਅੰਤਹਕਰਣ ਵੱਧ ਜਾਂ ਘੱਟ ਮਲ਼ੀਨ ਹੈ ਬਲਕਿ ਇਸ ਦਾ ਮੰਤਵ; ਪੂਰਨ ਆਤਮ ਪ੍ਰਕਾਸ਼ (ਗੁਰੂ ਪਦਵੀ) ਤੱਕ ਪਹੁੰਚਣ ਉਪਰੰਤ ਭਿੰਨ-ਭਿੰਨ ਅਨੁਭਵ ਜਾਣਨਾ ਹੈ ਤਾਂ ਜੋ ਗੁਰਮਤਿ ਦਾ ਸੂਖਮ ਪੱਖ; ਗਹੁ ਨਾਲ਼ ਵਾਚਿਆ ਜਾ ਸਕੇ। ਵੈਸੇ ਸਾਰੇ ਹੀ ਗੁਰੂ ਸਾਹਿਬਾਨ ‘‘ਜੋਤਿ ਓਹਾ ਜੁਗਤਿ ਸਾਇ.. ’’ (ਬਲਵੰਡ ਸਤਾ/੯੬੬) ਹਨ, ਇਸ ਵਿੱਚ ਕੋਈ ਸੰਦੇਹ ਨਹੀਂ।

ਇਸ ਸਮੁੱਚੀ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਦੁਨਿਆਵੀ ਸਮਝ ਦੇ ਮੁਕਾਬਲੇ ਆਤਮ ਪ੍ਰਕਾਸ਼ ਦਾ ਅਨੁਭਵ; ਵਿਸ਼ਾਲ ਦਿਮਾਗ਼ ਦੀ ਸਿਰਜਣਾ ਕਰਦਾ ਹੈ, ਜੋ ਹਰ ਖੇਤਰ (ਰੂਹਾਨੀਅਤ, ਪਰਵਾਰਿਕ, ਸਮਾਜਿਕ, ਰਾਜਨੀਤਿਕ ਆਦਿ) ’ਚ ਮਨੁੱਖੀ ਜ਼ਿੰਦਗੀ ਨੂੰ ਵਧੇਰੇ ਸਫਲ ਬਣਾਉਂਦਾ ਹੈ, ਇਸ ਲਈ ਗੁਰੂ ਅਮਰਦਾਸ ਜੀ; ਹਿਰਨ ਦੀ ਨਾਭੀ ’ਚ ਪਈ ਸੁਗੰਧਿਤ ਕਸਤੂਰੀ ਦੀ ਮਿਸਾਲ ਦੇ ਕੇ ਸਿੱਖਾਂ ਨੂੰ ਆਤਮ ਪ੍ਰਕਾਸ਼ ਵੱਲ ਆਕਰਸ਼ਿਤ ਕਰਦੇ ਹਨ ‘‘ਜਿਉ ਕਸਤੂਰੀ ਮਿਰਗੁ ਜਾਣੈ; ਭ੍ਰਮਦਾ ਭਰਮਿ ਭੁਲਾਇਆ ’’ (ਮਹਲਾ /੬੪੪) ਅਤੇ ਗੁਰੂ ਅਰਜਨ ਸਾਹਿਬ ਜੀ; ਆਤਮ ਪ੍ਰਕਾਸ਼ ਨੂੰ ਰੂਹਾਨੀਅਤ ਅੱਖਾਂ ਮੰਨਦੇ ਹਨ ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ’’ (ਮਹਲਾ /੫੭੭)

ਸੋ ਆਤਮਾ ਤੇ ਅੰਤਹਕਰਣ ਦਾ ਭਾਵਾਰਥ ਅੰਤਰ ਜਾਣਨਾ ਵੀ ਜ਼ਰੂਰੀ ਹੈ ਅਤੇ ਗੁਰਮਤਿ ਸਪਸ਼ਟ ਕਰਨੀ ਇਨ੍ਹਾਂ ਦੇ ਭਾਵਾਰਥਾਂ ’ਚ ਬਦਲਾਅ ਕਰ ਲੈਣਾ ਵੀ ਜ਼ਰੂਰੀ ਹੈ; ਜਿਵੇਂ ਹੇਠਲੇ ਦੋ ਵਾਕਾਂ ’ਚ ‘ਆਤਮਾ/ਆਤਮ’ ਦਾ ਅਰਥ ‘ਆਤਮ ਪ੍ਰਕਾਸ਼’ ਨਹੀਂ :

. ਮਨਮੁਖਿ ਅੰਧੇ; ਸੁਧਿ ਕਾਈ ਆਤਮ ਘਾਤੀ ਹੈ; ਜਗਤ ਕਸਾਈ ’’ (ਮਹਲਾ /੧੧੮) ਵਾਕ ਦਾ ਇਹ ਮਤਲਬ ਨਹੀਂ ਕਿ ਮਨਮੁਖ; ‘ਆਤਮਾ’ ਜਾਂ ‘ਅੰਤਹਕਰਣ’ ਨੂੰ ਮਾਰ ਲੈਂਦਾ ਹੈ ਬਲਕਿ ਅਰਥ ਹਨ ਮਨਮਤੀ ਅੰਨ੍ਹੇ ਬੰਦੇ ਨੂੰ ਬਿਲਕੁਲ ਅਕਲ ਨਹੀਂ ਹੁੰਦੀ ਜਗਤ ਦਾ ਹਤਿਆਰਾ ਬਣ ਆਪਣਾ ਕੀਮਤੀ ਸਮਾਂ (ਜੋ ਅੰਤਹਕਰਣ ਨੂੰ ਸ਼ੁੱਧ ਕਰਨ ਲਈ ਮਿਲਿਆ ਸੀ) ਨੂੰ ਅਜਾਈਂ ਗਵਾ ਲੈਂਦਾ ਹੈ’ (ਭਾਵ ਅਜਿਹੀ ਮਨੁੱਖੀ ਜ਼ਿੰਦਗੀ ਦਾ ਨਾ ਆਪ ਨੂੰ ਲਾਭ ਹੋਇਆ, ਨਾ ਸਮਾਜ ਨੂੰ)

. ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ (ਮਹਲਾ /੩੮) ਭਾਵ (ਹੇ ਧਰਮਰਾਜ! ਰੱਬ ਤੋਂ ਬਿਨਾਂ) ਦੂਜੇ ਨਾਲ਼ ਪਿਆਰ ਪਾਉਣ ਕਾਰਨ (ਜਿਨ੍ਹਾਂ ਦੀ) ਅੰਤਹਕਰਣ ਦੁਸ਼ਟ (ਮਲ਼ੀਨ) ਹੈ, ਉਹ ਤੇਰੀ ਸਰਕਾਰ ਹੈ ਭਾਵ ਉਸ (ਅੰਤਹਕਰਣ) ਉੱਤੇ ਤੇਰੇ ਨਿਯਮ (ਦੰਡ ਦੇਣ ਵਾਲ਼ੇ) ਲਾਗੂ ਹੁੰਦੇ ਹਨ। ਇੱਥੇ ‘ਆਤਮਾ’ ਦਾ ਅਰਥ ‘ਅੰਤਹਕਰਣ’ ਹੈ, ਨਾ ਕਿ ‘ਆਤਮ ਪ੍ਰਕਾਸ਼’, ਜਿਸ ਵਿੱਚ ਸਦਾ ਰੱਬ ਵਾਲ਼ੇ ਗੁਣ ਰਹਿੰਦੇ ਹਨ।

ਨੋਟ : ਓਹੁ; ਪੁਲਿੰਗ ਪੜਨਾਂਵ ਹੈ। ਇਸ ਰਾਹੀਂ ‘ਆਤਮਾ’ ਪੁਲਿੰਗ ਨਾਂਵ ਸਾਬਤ ਹੁੰਦਾ ਹੈ, ਨਾ ਕਿ ਇਸਤਰੀ ਲਿੰਗ। ‘ਆਤਮਾ’ ਦਾ ਵਿਸ਼ੇਸ਼ਣ ਵੀ ਪੁਲਿੰਗ ‘ਦੁਸਟੁ’ (ਅੰਤ ਔਂਕੜ ਹੈ।  ‘ਓਹੁ’ ਦਾ ਅਰਥ ‘ਓਹੁ ਆਤਮਾ’ ਹੈ, ਨਾ ਕਿ ‘ਓਹੁ ਸਰਕਾਰ’।

ਸਮੁੱਚੀ ਵਿਚਾਰ ’ਚ ‘ਰੱਬ, ਗੁਰੂ, ਆਤਮ ਰਾਮੁ, ਆਤਮ ਪ੍ਰਕਾਸ਼’ ਦੇ ਅਰਥ ਸਮਾਨੰਤਰ ਹਨ, ਇਸ ਲਈ ਗੁਰੂ ਨਾਨਕ ਜੀ; ਇਨ੍ਹਾਂ ’ਚੋਂ ਕਿਸੇ ਵੀ ਸ਼ਬਦ ਨੂੰ ਆਪਣੇ ਗੁਰੂ ਵਜੋਂ ਸੰਬੋਧਨ ਕਰ ਸਕਦੇ ਹਨ; ਜਿਵੇਂ ‘‘ਗੁਰਾ ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ (ਜਪੁ) ਵਾਕ ’ਚ ‘ਗੁਰਾ’ ਨੂੰ ਗੁਰੂ ਨਾਨਕ ਜੀ ਦੇ ਗੁਰੂ ਵਜੋਂ ਰੱਬ ਨਹੀਂ ਮੰਨ ਸਕਦੇ ਕਿਉਂਕਿ ‘ਰੱਬ’ ਤਾਂ ‘‘ਸਭਨਾ ਜੀਆ ਕਾ ਇਕੁ ਦਾਤਾ’’  ਹੈ। ‘ਗੁਰਾ’ ਦਾ ਅਰਥ ‘ਆਤਮ ਪ੍ਰਕਾਸ਼’ ਹੋਏਗਾ ਜਾਂ ਇਹ ਬੋਲੀ ਸਿੱਖਾਂ ਨੂੰ ਬੋਲਣ ਲਈ ਬਖ਼ਸ਼ੀ ਗਈ ਹੈ; ਜਿਵੇਂ ਕਿ ਵਾਕ ਹੈ ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ਜਿਨਿ, ਮਾਣਸ ਤੇ ਦੇਵਤੇ ਕੀਏ; ਕਰਤ ਲਾਗੀ ਵਾਰ ’’ (ਮਹਲਾ /੪੬੨) ਮਾਣਸ ਤੇ ਦੇਵਤੇ ਕੀਏ  ਬਹੁ ਵਚਨ ਹੈ। ਜੇ ਇਹ ‘ਮਾਣਸ ਤੇ ਦੇਵਤਾ ਕੀਆ’ ਹੁੰਦਾ ਤਾਂ ਗੁਰੂ ਨਾਨਕ ਜੀ ਆਪ ਆਪਣੇ ਉਸ ਗੁਰੂ ਤੋਂ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ’’ ਭਾਵ ਕੁਰਬਾਨ ਜਾਂਦੇ । ਇਸ ਵਾਕ ਦਾ ਅਰਥ ਹੈ ‘ਜਿਸ ਗੁਰੂ ਨੇ (ਆਮ ਬੰਦੇ) ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਉਸ ਤੋਂ ਦਿਨ ’ਚ 100 ਵਾਰ ਸਦਕੇ ਜਾਣਾ ਬਣਦਾ ਹੈ ਭਾਵ ਗੁਰੂ ਨਾਨਕ ਜੀ ਦੇ ਆਪਣੇ ਅਨੁਯਾਈ (ਸਿੱਖਾਂ) ਨੂੰ ਆਪਣੇ ਸਤਿਗੁਰੂ ਤੋਂ 100 ਵਾਰ ਰੋਜ਼ਾਨਾ ਬਲਿਹਾਰ ਹੋਣ ਦੀ ਹਿਦਾਇਤ ਹੈ, ਜਿਸ ਨੇ ਅੱਖਾਂ ਦਿੱਤੀਆਂ ਹਨ।

ਸੋ ਗੁਰੂ ਨਾਨਕ ਸਾਹਿਬ ਜੀ ਦਾ ਅੰਤਹਕਰਣ; ਪੈਦਾਇਸ਼ੀ ਪਾਰਦਰਸ਼ੀ ਸੀ, ਨਾ ਕਿ ਉਨ੍ਹਾਂ ਨੇ ਕੋਈ ਗੁਰੂ ਧਾਰਨ ਕਰ ਪਾਰਦਰਸ਼ੀ ਬਣਾਇਆ; ਜਿਵੇਂ ਕਿ ਭਗਤ ਕਬੀਰ ਜੀ ਦੇ ਵਚਨ ਹਨ ਕਿ ਮੈਨੂੰ ਅੰਤਰਲੇ ਤੀਰਥ ’ਤੇ ਇਸ਼ਨਾਨ ਕਰਦਿਆਂ ਹਰੀ ਮਿਲ ਪਿਆ। ਹੁਣ ਮਨ ਭਟਕਣੋ ਹਟ ਗਿਆ ‘‘ਕਹਿ ਕਬੀਰ ਅਬ ਜਾਨਿਆ; ਗੁਰਿ (ਨੇ) ਗਿਆਨੁ ਦੀਆ ਸਮਝਾਇ ਅੰਤਰਗਤਿ ਹਰਿ ਭੇਟਿਆ; ਅਬ ਮੇਰਾ ਮਨੁ ਕਤਹੂ ਜਾਇ ’’ (ਭਗਤ ਕਬੀਰ/੧੧੦੩) ਇਸ ਤੋਂ ਸਪਸ਼ਟ ਹੈ ਕਿ ਭਗਤ ਕਬੀਰ ਜੀ ਨੇ (ਬਾਕੀ ਬਾਣੀਕਾਰਾਂ ਵਾਙ) ਕੋਈ ਗੁਰੂ ਧਾਰਨ ਕੀਤਾ ਹੋਇਆ ਸੀ।

1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

4. ਆਤਮ ਪ੍ਰਕਾਸ਼

Most Viewed Posts