37.4 C
Jalandhar
Wednesday, April 22, 2026
spot_img
Home Blog Page 166

ਮੇਰਾ ਮੂਲ ਮੇਰਾ ਗ੍ਰੰਥ ਮੇਰੀ ਸੰਸਥਾ ਮੇਰਾ ਪੰਥ

0

ਮੇਰਾ ਮੂਲ ਮੇਰਾ ਗ੍ਰੰਥ ਮੇਰੀ ਸੰਸਥਾ ਮੇਰਾ ਪੰਥ

ਇੰਜੀ. ਸਹਿਜਦੀਪ ਸਿੰਘ, ਫ਼ਤਹਿ ਟੀ.ਵੀ.-99156-28665

ਗੁਰੂ ਨਾਨਕ ਸਾਹਿਬ ’ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਗੁਰੂ ਕਾਲ ਤੱਕ ਸਿੱਖਾਂ ਦਾ ਪੂਰਾ ਨਿਸ਼ਚਾ ਇੱਕ ਅਕਾਲ ਪੁਰਖ ’ਤੇ ਰਿਹਾ ਹੈ। ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਗੁਰੂ ਨਾਨਕ ਸਾਹਿਬ ਦੀ ਸੋਚ ’ਤੋਂ ਵਿਰੋਧੀ ਤਾਕਤਾਂ ਵੀ ਆਪਣਾ ਜ਼ੋਰ ਅਜ਼ਮਾਉਂਦੀਆਂ ਰਹੀਆਂ। ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛੇ ਮਹੀਨਿਆਂ ਵਿੱਚ ਹੀ ਖ਼ਾਲਸਾ ਰਾਜ ਕਾਇਮ ਕਰਨ ’ਤੇ ਇਹਨਾਂ ਵਿਰੋਧੀ ਤਾਕਤਾਂ ਨੂੰ ਇਸ ’ਤੋਂ ਇਨ੍ਹਾਂ ਡਰ ਲੱਗਾ ਕਿ ਇਹਨਾਂ ਤਾਕਤਾਂ ਨੇ ਨਵੇਂ ਨਵੇਂ ਰੂਪ ਧਾਰਨ ਕਰਦਿਆਂ ਗੁਰੂ ਕਾਲ ’ਤੋਂ ਲੈ ਕੇ 1984 ਤੱਕ ਸਿੱਖਾਂ ਨੂੰ ਖ਼ਤਮ ਕਰਨ ਦਾ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਪਰ ਹਾਰ ਕੇ ਇਹਨਾਂ ਨੇ ਇਹ ਨਤੀਜਾ ਕੱਢਿਆ ਕਿ ਗੁਰੂ ਦੇ ਸਿੱਖ ਨਾ ਆਰਿਆਂ ਨਾਲ ਮੁੱਕਣੇ ਨੇ, ਨਾ ਰੰਬੀਆਂ ਨਾਲ ਅਤੇ ਨਾ ਹੀ ਤੋਪਾਂ ਨਾਲ। ਫਿਰ ਇਹਨਾਂ ਨੇ ਸਿੱਖਾਂ ਨੂੰ ਢਾਅ ਲਾਉਣ ਲਈ ਸਿਧਾਂਤਕ ਪੱਖੋਂ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਤਾਕਤਾਂ ਅਧੀਨ ਹੀ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ’ਤੋਂ ਬਾਅਦ ਕਈ ਤਰ੍ਹਾਂ ਦੇ ਅਲੱਗ ਅਲੱਗ ਧੜੇ ਫਿਰ ਸਮਾਂ ਬੀਤਦਿਆਂ 12 ਮਿਸਲਾਂ ਬਣੀਆਂ ਪਰ ਇਹ ਬਾਰ੍ਹਾਂ ਮਿਸਲਾਂ ਲੋੜ ਪੈਣ ’ਤੇ ਇਕ ਨਿਸ਼ਾਨ ਸਾਹਿਬ ਹੇਠ ਕੰਮ ਕਰਦੀਆਂ ਸੀ। ਫਿਰ ਇਹਨਾਂ ਵਿਰੋਧੀ ਤਾਕਤਾਂ ਦਾ ਸ਼ਿਕਾਰ ਹੋ ਕੇ ਸਿੱਖਾਂ ਦੀ ਗਿਣਤੀ ਨੂੰ ਘਟਾਉਣ ਲਈ ਸਿੱਖਾਂ ਵਿੱਚੋਂ ਹੀ ਨਾਮਧਾਰੀ, ਨਿਰੰਕਾਰੀ, ਰਾਧਾ ਸੁਆਮੀ ਅਤੇ ਹੋਰ ਇਸ ਤਰ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਤਾਂ ਜੋ ਇਹ ਇੱਕ ਨਿਸ਼ਾਨ ਸਾਹਿਬ ਹੇਠਾਂ ਕਦੇ ਨਾ ਇਕੱਠੇ ਹੋ ਸਕਣ।

ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਇਹ ਫੁਟਪਾਉ ਤਾਕਤਾਂ ਇਤਨੀਆਂ ਹਾਵੀ ਹੋ ਗਈਆਂ ਹਨ ਕਿ ਬਾਰ੍ਹਾਂ ਮਿਸਲਾਂ ’ਤੋਂ ਬਾਰ੍ਹਾਂ ਹਜ਼ਾਰ ’ਤੋਂ ਵੀ ਵੱਧ ਜਥੇਬੰਦੀਆਂ ਬਣ ਗਈਆਂ ਹਨ। ਜਿਹੜੀਆਂ ਕਿ ਸਿਰਫ਼ ਆਪਣੀ ਹੀ ਮਰਿਆਦਾ ਨੂੰ ਸਹੀ ਸਮਝਦੀਆਂ ਹਨ। ਇਹ ਸੰਸਥਾਵਾਂ ਨੌਜਵਾਨਾਂ ਨੂੰ ਕੰਮ ਦਾ ਹਵਾਲਾ ਦੇ ਕੇ ਆਪਣੀਆਂ ਪ੍ਰਧਾਨਗੀਆਂ ਨੂੰ ਸ਼ਿੰਗਾਰਨ ਦੇ ਕਾਰਜ ਕਰਾਉਂਦੀਆਂ ਨੇ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਗਾ ਕੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਦਾ ਨੌਜੁਆਨ ਨਾਕਾਰਾਤਮਕ ਸੋਚ ਕਾਰਨ ਸਾਰੀਆਂ ਜਥੇਬੰਦੀਆਂ ਦੇ ਮਾੜੇ ਕੰਮਾਂ ਨੂੰ ਗਿਣਾ ਕੇ ਸਿੱਖੀ ਦੇ ਕਿਸੇ ਵੀ ਕੰਮ ਵਿੱਚ ਆਪਣਾ ਯੋਗਦਾਨ ਨਹੀਂ ਪਾ ਰਿਹਾ। ਨਾਕਾਰਾਤਮਕ ਹੋ ਕੇ ਬੈਠਣ ਨਾਲੋਂ ਸਾਡਾ ਆਪਣਾ ਫ਼ਰਜ ਬਣਦਾ ਹੈ ਕਿ ਹਰ ਸਿੱਖ ਆਪਣੀ ਕੌਮ ਪ੍ਰਤੀ ਆਪਣਾ ਫ਼ਰਜ ਪਛਾਣੇ ਅਤੇ ਉਸ ਨੂੰ ਅਮਲ ਵਿੱਚ ਲਿਆਵੇ। ਅਸੀਂ ਸਾਰੀਆਂ ਜਥੇਬੰਦੀਆਂ ਨੂੰ ਗ਼ਲਤ ਨਹੀਂ ਕਹਿ ਸਕਦੇ, ਪਰ ਸਾਰੇ ਚੰਗੇ ਸ਼ਖ਼ਸ ਵੀ ਨਹੀਂ ਹਨ।

ਸੋ, ਇਸ ਲਈ ਸਾਨੂੰ ਸ੍ਵੈ-ਪੜਚੋਲ ਕਰਕੇ ਜੋ ਕਾਰਜ ਪੰਥ ਦੀ ਚੜ੍ਹਦੀਕਲਾ ਵਿੱਚ ਹੋਣ ਉਸ ਵਿੱਚ ਵਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਹੈ, ਬਲਕਿ ਹੋਰਨਾਂ ਨੂੰ ਵੀ ਪ੍ਰੇਰਣਾ ਦੇਣੀ ਚਾਹੀਦੀ ਹੈ। ਅਸੀਂ ਕਾਫ਼ੀ ਸ਼ਖ਼ਸ ਵੇਖਦੇ ਹਾਂ ਜੋ ਕਿ ਜਥੇਬੰਦੀਆਂ ’ਤੋਂ ਟੁੱਟ ਜਾਂਦੇ ਹਨ ਅਤੇ ਉਹ ਕੌਮੀ ਕਾਰਜਾਂ ਵਿੱਚ ਵੀ ਸ਼ਿਰਕਤ ਨਹੀਂ ਕਰਦੇ, ਜੋ ਕਿ ਵਿਰੋਧੀ ਤਾਕਤਾਂ ਦਾ ਨਿਸ਼ਾਨਾ ਬਣ ਕੇ ਰਹਿ ਜਾਂਦੇ ਹਨ। ਗੁਰੂ ਸਾਹਿਬ ਨੇ ਤਾਂ ਆਪਣੇ ਸਿੱਖ ਨੂੰ ਇਨਾ ਪ੍ਰਪੱਕ ਬਣਾਇਆ ਸੀ ਕਿ ਸਿੱਖ ਤਾਂ ਆਪਣੇ ਆਪ ਵਿੱਚ ਹੀ ਇੱਕ ਜਥੇਬੰਦੀ ਹੋਵੇ। ਕਿਸੇ ਵੀ ਜਥੇਬੰਦੀ ਨੂੰ ਮੰਜ਼ਿਲ ਨਾ ਸਮਝ ਕੇ ਸਿਰਫ਼ ਇੱਕ ਰਾਹ ਸਮਝਿਆ ਜਾਵੇ ਤਾਂ ਬਿਹਤਰ ਹੈ ਕਿਉਂਕਿ ਜੇ ਰਾਹ ਵਿੱਚ ਕੋਈ ਔਕੜ ਆ ਜਾਵੇ ਤਾਂ ਅਸੀਂ ਮੰਜ਼ਿਲ ਨਹੀਂ ਛੱਡ ਦਿੰਦੇ। ਸਾਡੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਆਪਣੀਆਂ ਨਿਜ਼ੀ ਧਾਰਨਾਵਾਂ ’ਤੋਂ ਉਪਰ ਉੱਠ ਕੇ ਕੌਮੀ ਸਿਧਾਂਤਕ ਏਕਤਾ ਨੂੰ ਤਰਜੀਹ ਦੇਣ ਤਾਂ ਅਸੀ ਨਿਰਪੱਖ ਹੋ ਕੇ ਆਪਣਾ ਯੋਗਦਾਨ ਪਾ ਸਕਾਂਗੇ। ਭਾਈ ਘਨੱਈਆ ਜੀ ਇਸ ਗੱਲ ਦੀ ਬੜੀ ਵੱਡੀ ਉਦਾਹਰਣ ਹਨ ਜਿਹੜੇ ਕਿਸੇ ਜਥੇਬੰਦੀ ਦੇ ਪ੍ਰਧਾਨ ਜਾਂ ਮੈਂਬਰ ਵੀ ਨਹੀਂ ਸਨ ਸਗੋਂ ਉਨ੍ਹਾਂ ਦੀ ਨਿਰਪੱਖਤਾ ਅਤੇ ਸੇਵਾ ਦੀ ਭਾਵਨਾ ਦੇ ਪ੍ਰਭਾਵ ਅਧੀਨ ਉਹਨਾਂ ਦੇ ਨਾਮ ’ਤੇ ਅਨੇਕਾਂ ਜਥੇਬੰਦੀਆਂ ਬਣੀਆਂ ਹਨ।

ਆਓ, ਅਸੀਂ ਆਪੋ-ਆਪਣੀ ਥਾਂ ’ਤੇ ਆਪਣਾ ਫ਼ਰਜ ਸਮਝੀਏ ਤੇ ਨਿਭਾਈਏ ਅਤੇ ਕੌਮੀ ਚੜ੍ਹਦੀਕਲਾ ਲਈ ਆਪਣੇ ਹੀਲਿਆਂ ਨਾਲ ਸੇਵਾ ਕਰਦੇ ਰਹੀਏ।

ਗੁਰਬਾਣੀ ਵਿਚ ‘ਹ’ ਅੱਖਰ ਦੀ ਵਰਤੋਂ ਤੇ ਉਚਾਰਣ ਸੇਧ

0

ਗੁਰਬਾਣੀ ਵਿਚ ‘ਹ’ ਅੱਖਰ ਦੀ ਵਰਤੋਂ ਤੇ ਉਚਾਰਣ ਸੇਧ

ਪ੍ਰੀਤਮ ਸਿੰਘ, ਕਰਨਾਲ, ਮੋਬਾਈਲ: ੯੪੧੬੪੦੫੧੭੩

ਦਿਸੰਬਰ ਮਹੀਨੇ ਦੀ ‘‘ਮਿਸ਼ਨਰੀ ਸੇਧਾਂ” ਮੈਗਾਜ਼ੀਨ ਵਿਚ ਗੁਰਬਾਣੀ ਵਿਚ ‘ਹ’ ਦੇ ਉਚਾਰਣ ਬਾਰੇ ਕੁਝ ਵਿਚਾਰ ਕੀਤੀ ਗਈ ਸੀ। ਅੱਜ ਇਸੇ ਹੀ ਵਿਸ਼ੇ ਕੁਝ ਹੋਰ ਵਿਚਾਰ ਕਰਾਂਗੇ। ਕਿਉਂਕਿ ਗੁਰਬਾਣੀ ਉਚਾਰਣ ਕਰਨ ਲਗਿਆਂ ਜ਼ਿਆਦਾ ਗਲਤੀਆਂ ਉਸ ਵੇਲੇ ਹੀ ਹੁੰਦੀਆਂ ਹਨ ਜਦੋਂ ਕਿਸੇ ਸ਼ਬਦ ਦੇ ਆਖੀਰ ਵਿਚ ਆਏ ‘ਹ’ ਨਾਲ ਸਿਹਾਰੀ (‘’ਿ) ਜਾਂ ਅੰਕੁੜ ( ੁ) ਲਗਾ ਹੁੰਦਾ ਹੈ। ਅੰਕੁੜ ਲਗੇ ‘ਹ’ ਬਾਰੇ ਇਕ ਵਿਚਾਰ ਤਾਂ ਇਹ ਸੀ ਕਿ ਜਦੋਂ ਕੋਈ ਸੰਗਿਆ (ਨਾਂ) ਇਕ ਵਚਨ ਪੁਲਿੰਗ ਹੋਵੇ ਤਾਂ ਸ਼ਬਦ ਦੇ ਅਖੀਰ ਦੇ ਅੱਖਰ ਨਾਲ ਅੰਕੁੜ ਲਗਦਾ ਹੈ ਭਾਵੇਂ ‘ਹ’ ਹੋਵੇ ਜਾਂ ਹੋਰ ਕੋਈ ਅੱਖਰ ਹੋਵੇ। ਉਸ ਦਾ ਉਚਾਰਣ ਨਹੀਂ ਕੀਤਾ ਜਾਂਦਾ। ਉਹ ਇਕ ਇਸ਼ਾਰਾ ਹੈ ਕਿ ਇਹ ਸ਼ਬਦ ਇਕ ਵਚਨ ਪੁਲਿੰਗ ਹੈ। ਜਿਵੇਂ ਮਨੁ, ਤਨੁ, ਪ੍ਰਭੁ, ਰਾਹੁ, ਅਸਗਾਹੁ, ਵੇਪਰਵਾਹੁ, ਨੇਹੁ, ਅਸਨੇਹੁ, ਆਦਿ। ਕਈ ਜਗ੍ਹਾ ਸ਼ਬਦ ਦੇ ਅਖੀਰ ਦੇ ਅੱਖਰ ਤੇ ਲਗਿਆ ਅੰਕੁੜ ਹੁਕਮੀ, ਬੇਨਤੀ, ਜਾਂ ਉਪਦੇਸ਼ ਵਾਚੀ ਕਿਰਿਆ ਕਰ ਕੇ ਵੀ ਲਗਦਾ ਹੈ। ਜਿਵੇਂ ‘‘ਭਜੁ”, ਜਿਸ ਦਾ ਅਰਥ ਹੈ ਪ੍ਰਭੂ ਨੂੰ ਭਜਣਾ ਕਰ ਜਾਂ ਪ੍ਰਭੂ ਨੂੰ ਆਰਾਧ। ਇਸੇ ਤਰ੍ਹਾਂ ‘ਹ’ ਤੇ ਵੀ ਗੁਰਬਾਣੀ ਵਿਚ ਕਈ ਥਾਂ ਤੇ ਹੁਕਮੀ ਕਿਰਿਆ (ਬੇਨਤੀ ਜਾਂ ਉਪਦੇਸ਼ ਵਾਚੀ ਕਿਰਿਆ) ਲਈ ਅੰਕੁੜ ਦੀ ਵਰਤੋਂ ਕੀਤੀ ਮਿਲਦੀ ਹੈ। ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ। ਉਦਹਾਰਣਾਂ ਵਿਚ ਗੁਰਬਾਣੀ ਦੇ ਅਰਥਾਂ ਦਾ ਆਧਾਰ ‘‘ਗੁਰੂ ਗ੍ਰੰਥ ਸਾਹਿਬ ਦਰਪਣ” ਨੂੰ ਬਣਾਇਆ ਗਿਆ ਹੈ।
ਭਜੁ ਭਜੁ ਮਨ ਮੇਰੇ ਏਕੋ ਨਾਮ॥ (ਅੰਕ ੧੯੩) ਹੇ ਮੇਰੇ ਮਨ ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
ਉਪਰਲੀ ਉਦਹਾਰਣ ਵਿਚ ਅੰਕੁੜ ਦਾ ਉਚਾਰਣ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ‘ਹ’ ਨਾਲ ਲਗੇ ਅੰਕੁੜ ਦਾ ਉਚਾਰਣ ਵੀ ਨਹੀਂ ਕੀਤਾ ਜਾਂਦਾ।
ਹੋਹੁ ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ॥(ਅੰਕ ੪੫) (ਹੇ ਮੇਰੇ ਮਨ) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ- ਭਾਵ ਛੱਡ ਦੇਹ।
ਇਸ ਦਾ ਉਚਾਰਣ ‘ਹੋਹੋ’ ਕਰਕੇ ਨਹੀਂ ਹੋਵੇਗਾ, ‘ਹੋਹ’ ਕਰਕੇ ਹੋਵੇਗਾ।
ਕਰੇਹੁ ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੇ ਜਿਹਾ ਪ੍ਰੇਮ ਬਣਾ ਐਸਾ ਨੇਹੁ ਕਰੇਹੁ॥(ਅੰਕ ੪੫੪) ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ।
ਧਰੇਹੁ ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲਮਾ ਪਲੇਟਿ ਧਰੇਹੁ॥ (ਅੰਕ ੩੦੩) ਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ।
ਇਨ੍ਹਾਂ ਦਾ ਉਚਾਰਣ ਵੀ ਉੱਪਰ ਦੀ ਤਰ੍ਹਾਂ ‘ਕਰੇਹੋ’ ਤੇ ‘ਧਰੇਹੋ’ ਨਹੀਂ ਹੋਵੇਗਾ, ‘ਕਰੇਹ’ ਤੇ ‘ਧਰੇਹ’ ਹੋਵੇਗਾ। ਇਹੋ ਜਿਹੇ ਸ਼ਬਦਾਂ ਦਾ ਉਚਾਰਣ ਇਸ ਲਈ ਅੰਕੁੜ ਤੋਂ ਬਗ਼ੈਰ ਹੁੰਦਾ ਕਿਉਂਕਿ ‘ਹ’ ਤੋਂ ਪਹਿਲੇ ਅੱਖਰ ਉੱਤੇ ‘ਲਾਂ’ ( ੇ) ਲਗੀ ਹੋਈ ਹੈ। ਸ਼ਬਦ ਦੇ ਅਖੀਰ ਤੇ ਲਗੇ ਅੰਕੁੜ ਵਾਲੇ ‘ਹ’ ਦਾ ਉਚਾਰਣ ਦੋ ਅੱਖਰਾਂ ਵਾਲੇ ਸ਼ਬਦ ਦਾ ਤਿੰਨ ਅੱਖਰਾਂ ਵਾਲੇ ਸ਼ਬਦ ਤੋਂ ਵੱਖਰਾ ਹੈ। ਜਿਵੇਂ ਸ਼ਬਦ ਹੈ ‘‘ਦੇਹੁ”। ਇਸ ਦਾ ਉਚਾਰਣ ‘‘ਦੇਹੋ” ਨਹੀਂ ਹੋਵੇਗਾ, ‘‘ਦੇਹ”, ‘‘ਲੇਹੁ” ਦਾ ‘‘ਲੇਹੋ” ਨਹੀਂ ‘‘ਲੇਹ” ਹੋਵੇਗਾ। ਕਿਉਂਕਿ ਇਹ ਦੋ ਅੱਖਰਾਂ ਵਾਲੇ ਸ਼ਬਦ ਹਨ। ਪਰ ਜਿਥੇ ਤਿੰਨ ਅੱਖਰਾਂ ਵਾਲੇ ਸ਼ਬਦ ਦਾ ਅਖੀਰਲਾ ਅੱਖਰ ‘ਹ’ ਅੰਕੁੜ ਵਾਲਾ ਹੁੰਦਾ ਹੈ, ਉਥੇ ਉਚਾਰਣ ਬਦਲ ਜਾਂਦਾ ਹੈ ਅਤੇ ‘ਹ’ ਤੋਂ ਪਹਿਲੇ ਅੱਖਰ ਤੇ ਹੋੜਾ ( ੋ) ਲਗਿਆ ਸਮਝ ਕੇ ਉਚਾਰਨਾ ਚਾਹੀਦਾ ਹੈ। ਜਿਵੇਂ ਕਿ ‘‘ਗਾਵਹੁ” ਨੂੰ ‘‘ਗਾਵੋ” ਕਰਕੇ ਪੜ੍ਹਿਆ ਜਾਣਾ ਚਾਹੀਦਾ ਹੈ। ਪਰ ਉੱਪਰ ਦਿੱਤੀ ਉਦਹਾਰਣ ਵਿਚ ‘ਹ’ ਤੋਂ ਪਹਿਲੇ ਅੱਖਰ ਤੇ ‘ਲਾਂ’ ( ੇ) ਲਗੀ ਹੋਈ ਹੈ, ਇਸ ਲਈ ‘ਹ’ ਦਾ ਅੰਕੁੜ ਨਹੀਂ ਬੋਲਿਆ ਜਾਂਦਾ।
ਹੁਣ ਸ਼ਬਦ ਦੇ ਅਖੀਰ ਵਿਚ ਆਏ ‘ਹ’ ਨੂੰ ਲਗੀ ਸਿਹਾਰੀ ਦੀ ਵੀਚਾਰ ਕਰ ਲਈਏ। ਅੱਨਪੁਰਖ ਅਤੇ ਮਧੱਮ ਪੁਰਖ ਦੀਆਂ ਕਿਰਿਆਵਾਂ ਬਾਰੇ ਅਸੀਂ ਪਿਛਲੇ ਅੰਕ ਵਿਚ ਵੀਚਾਰ ਕਰ ਚੁਕੇ ਹਾਂ। ਕੁਝ ਹੇਠ ਲਿਖੇ ਸ਼ਬਦਾਂ ਬਾਰੇ ਵੀਚਾਰ ਕਰਨੀ ਲੋੜੀਂਦੀ ਹੈ। ਜਿਵੇਂ ਕਿ ‘‘ਮੋਹਿ”, ‘‘ਸਲਾਹਿ” ਜਾਂ ‘‘ਸਾਲਾਹਿ”, ‘‘ਢਾਹਿ”, ‘‘ਪਾਹਿ”, ‘‘ਨਿਬਾਹਿ”, ‘‘ਹੋਹਿ” ਆਦਿ।
‘‘ਮੋਹਿ” ਸ਼ਬਦ ਗੁਰਬਾਣੀ ਵਿਚ ਦੋ ਅਰਥਾਂ ਵਿਚ ਆਉਂਦਾ ਹੈ ਅਤੇ ਦੋਨਾਂ ਅਰਥਾਂ ਦੇ ਅਨੁਸਾਰ ਇਸ ਦਾ ਉਚਾਰਣ ਵੱਖੋ ਵੱਖਰਾ ਹੈ। ਜਿੱਥੇ ਇਹ ‘‘ਮੈਨੂੰ” ਜਾਂ ‘‘ਮੈਂ” ਦੇ ਅਰਥ ਲਈ ਆਉਂਦਾ ਹੈ ਉੱਥੇ ਇਸ ਦਾ ਉਚਾਰਣ ‘‘ਮੋਹੇ” ਕਰ ਕੇ ਹੋਵੇਗਾ। ਉਦਹਾਰਣ ਵਜੋਂ ‘‘ਹਰਿ ਚਰਣ ਕਵਲ ਮਕਰੰਦ ਦੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ॥(ਅੰਕ ੧੩)” ਇੱਥੇ ਇਸ ਦਾ ਉਚਾਰਣ ‘‘ਮੋਹੇ” ਕਰਕੇ ਹੋਵੇਗਾ ਅਤੇ ਅਰਥ ਬਣਨਗੇ ‘‘ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।” ਅਤੇ ‘‘ਮੋਹਿ ਅਨਾਥ ਤੁਮਰੀ ਸਰਨਾਈ॥(ਅੰਕ ੮੦੨)” ਭਾਵ ਕਿ ‘‘ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ।” ਜਦੋਂ ਇਹੀ ਸ਼ਬਦ ‘‘ਪਿਆਰ, ਸਨੇਹ ਜਾਂ ਮੋਹ ਵਿਚ” ਦੇ ਅਰਥਾਂ ਲਈ ਆਉਂਦਾ ਹੈ ਤਾਂ ਇਸ ਦਾ ਉਚਾਰਣ ‘‘ਮੋਹ” ਕਰਕੇ ਹੋਵੇਗਾ। ਉਦਹਾਰਣ ਵਜੋਂ ‘‘ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ॥(ਅੰਕ ੨੯)” ਭਾਵ ਕਿ ‘‘ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਂਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਂਹ ਮਾਇਆ ਵਲੋਂ ਉਪਰਾਮਤਾ।” ਇਸੇ ਤਰ੍ਹਾਂ ‘‘ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ॥(ਅੰਕ ੮੧)” ਜਿਸ ਦਾ ਅਰਥ ਹੈ ‘‘ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।” ਇੱਥੇ ਇਹ ਗਲ ਵੀ ਨੋਟ ਕਰਨ ਵਾਲੀ ਹੈ ਕਿ ਇਸ ‘‘ਮੋਹਿ” ਵਾਲੇ ‘ਹ’ ਤੇ ਲਗੀ ਸਿਹਾਰੀ ਅਧਿਕਰਣ ਕਾਰਕ ਦਾ ਕੰਮ ਕਰਦੀ ਹੈ ਜਿਸ ਦਾ ਅਰਥ ਹੈ ‘‘ਵਿਚ” ਅਤੇ ਇਸ ਦਾ ਉਚਾਰਣ ਨਹੀਂ ਕੀਤਾ ਜਾਂਦਾ।
‘‘ਸਲਾਹਿ” ਜਾਂ ‘‘ਸਾਲਾਹਿ” ਅਤੇ ‘‘ਢਾਹਿ” ਸ਼ਬਦਾਂ ਵਿਚ ‘ਹ’ ਤੇ ਲਗੀ ਸਿਹਾਰੀ ਦਾ ਵੀ ਉਚਾਰਣ ਨਹੀਂ ਹੁੰਦਾ। ਇਸ ਦੇ ਦੋ ਕਾਰਣ ਹਨ। ਇਕ ਥਾਂ ਤੇ ਸਿਹਾਰੀ ਿ ਕਰਣ ਕਾਰਕ ਦਾ ਕੰਮ ਕਰਦੀ ਹੈ। ਦੂਸਰੀ ਥਾਂ ਤੇ ਇਹ ਹੁਕਮੀ (ਬੇਨਤੀ ਜਾਂ ਉਪਦੇਸ਼ ਵਾਚੀ) ਕਿਰਿਆ ਦੀ ਸੂਚਕ ਹੈ। ਉਦਹਾਰਣ ਲਈ ‘‘ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ॥ (ਅੰਕ ੧੦੮੪)” – ਅਰਥ – ‘‘ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ।” ਹੁਕਮੀ ਕਿਰਿਆ – ‘‘ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ॥(ਅੰਕ ੧੨੫੮)” ਭਾਵ ਕਿ ‘‘ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸ਼ੋਭਾ ਪਾਂਦਾ ਹੈ।” ਦੋਨਾਂ ਵਿਚੋਂ ਕਿਸੇ ਨਾਲ ਵੀ ‘ਹ’ ਤੇ ਲਗੀ ਸਿਹਾਰੀ ਿ ਦਾ ਉਚਾਰਣ ਨਹੀਂ ਕੀਤਾ ਜਾਂਦਾ। ਉਚਾਰਣ ਬਣੇਗਾ ‘‘ਸਲਾਹ”। ‘ਸ’ ਨੂੰ ਜੇ ਕੰਨਾ (ਾ) ਲਗਾ ਹੋਵੇ ਤਾਂ ਵੀ ‘ਹ’ ਦੀ ਸਿਹਾਰੀ ਨਹੀਂ ਬੋਲੀ ਜਾਂਦੀ। ਜਿੱਥੇ ‘‘ਸਲਾਹੁੰਦਾ ਹੈ” ਜਾਂ ‘‘ਸਲਾਹੁੰਦੇ ਹਨ” ਦੇ ਅਰਥ ਨਿਕਲਦੇ ਹਨ, ਉੱਥੇ ਸ਼ਬਦ ਆਇਆ ਹੈ ‘‘ਸਾਲਾਹੇ” ਜਾਂ ‘‘ਸਲਾਹੇ”, ‘‘ਸਾਲਾਹੈ” ਜਾਂ ‘‘ਸਲਾਹੈ”। ਹੇਠ ਲਿਖੀਆਂ ਉਦਹਾਰਣਾਂ ਤੋਂ ਗਲ ਸਪੱਸ਼ਟ ਹੋ ਜਾਵੇਗੀ।
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ॥(ਅੰਕ ੫੮)-ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਤਾਂ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ)।
ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ॥(ਅੰਕ ੧੫੭) – ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਗੁਰਮੁਖਿ ਹੋਵੈ ਸੋ ਸਾਲਾਹੇ॥ (ਅੰਕ ੧੨੨)-ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ- ਸਾਲਾਹ ਕਰਦਾ ਹੈ।
ਸਭ ਸਾਲਾਹੇ ਸੁਣਿ ਸੁਣਿ ਆਖੈ॥ (ਅੰਕ ੧੦੩੨)-(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਕਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ ਆਖਦੀ ਹੈ।
ਜਿ ਪ੍ਰਭੁ ਸਲਾਹੇ ਆਪਣਾ ਸੋ ਸੋਭਾ ਪਾਏ॥ (ਅੰਕ ੭੯੧)- ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਸ਼ੌਭਾ ਖੱਟਦਾ ਹੈ।
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ॥(ਅੰਕ ੯੬੬) – ਉਹੀ ਬੰਦਾ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ।
‘‘ਸਲਾਹੈ” ਸ਼ਬਦ ਗੁਰਬਾਣੀ ਵਿਚ ਨਹੀਂ ਮਿਲਿਆ।

ਇਸੇ ਤਰ੍ਹਾਂ ‘‘ਢਾਹਿ” ਸ਼ਬਦ ਦੇ ਵੀ ਦੋ ਅਰਥ ਨਿਕਲਦੇ ਹਨ। ਇਕ ‘‘ਢਾਹ ਕੇ” ਤੇ ਦੂਜਾ ‘‘ਢਾਹ ਦੇ”। ਦੋਨਾਂ ਹਾਲਤਾਂ ਵਿਚ ‘ਹ’ ਤੇ ਲਗੀ ਸਿਹਾਰੀ ਨਹੀਂ ਬੋਲੀ ਜਾਂਦੀ। ਕਿਸੇ ਸ਼ਬਦ ਅਰਥ ਹਮੇਸ਼ਾਂ ਗੁਰਬਾਣੀ ਵਿਚ ਦਿੱਤੇ ਪ੍ਰਕਰਣ ਅਨੁਸਾਰ ਕੀਤੇ ਜਾਂਦੇ ਹਨ। ਸਾਰੀਆਂ ਥਾਂਵਾਂ ਤੇ ਇਕੋ ਅਰਥ ਨਹੀਂ ਨਿਕਲਦੇ। ਪਹਿਲਾ ਪ੍ਰਮਾਣ ਗੁਰਬਾਣੀ ਵਿਚੋਂ ਢਾਹ ਕੇ ਦੇ ਅਰਥਾਂ ਦਾ ਲਈਏ। ‘‘ਢਾਹਿ” ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ॥(ਅੰਕ ੧੫੫)” ਅਰਥ – ‘‘(ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ।” ਦੂਜਾ ਪ੍ਰਮਾਣ ਹੁਕਮੀ ਕਿਰਿਆ ਲਈ। ‘‘ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ॥(ਅੰਕ ੧੩੮੨)” ਅਰਥ – ‘‘(ਦੁੱਖਾਂ ਹੇਠ ਨੱਪਿਆ ਹੋਇਆ ਜੀਵ ‘ਦੁੱਖ ਅੱਗੇ ਤਰਲੇ ਲੈ ਕੇ ਆਖਦਾ ਹੈ ਕਿ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਵੇਗਾ।” ਜਿਸ ਢਾਹ ਸ਼ਬਦ ਦੇ ਅਰਥ ‘‘ਢਾਹੁੰਦਾ ਹੈ” ਕਰ ਕੇ ਨਿਕਲਦੇ ਹਨ ਉੱਥੇ ‘ਹ’ ਨੂੰ ‘‘ਲਾਂ” ( ੇ) ਜਾਂ ਦੁਲਾਂ ( ੈ) ਲਗੀ ਹੁੰਦੀ ਹੈ। ਹੇਠ ਲਿਖੇ ਗੁਰਬਾਣੀ ਫ਼ੁਰਮਾਨ ਤੋਂ ਸਮਝ ਆ ਜਾਵੇਗੀ।
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥(ਅੰਕ ੫੩) – ਪ੍ਰਭੂ ਇਹ ਜਗਤ ਨਾਂਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਂਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾਂਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਂਹ ਕੱਢਦਾ ਹੈ।
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ॥(ਅੰਕ ੯੩੫) – ਪਰਮਾਤਮਾ ਇਹ ਜਗਤ ਮੁੜ ਮੁੜ ਭੰਨਦਾ ਹੈ ਤੇ ਘੜਦਾ ਹੈ, ਘੜ ਘੜ ਕੇ ਘੜੇ ਹੋਏ ਨੂੰ ਢਾਹ ਕੇ ਉਸਾਰਦਾ ਹੈ ਤੇ ਉਸਰੇ ਹੋਏ ਨੂੰ ਢਾਹ ਦੇਂਦਾ ਹੈ।
ਇਕ ਸ਼ਬਦ ਹੈ ‘‘ਪਾਹਿ”। ਜਿੱਥੇ ਇਸ ਦੇ ਅਰਥ ਅਨਪੁਰਖ ਬਹੁਵਚਨੀ ਜਾਂ ਮਧੱਮ ਪੁਰਖ ਵਾਚੀ ਕਿਰਿਆ ਕਰ ਕੇ ਹੁੰਦੇ ਹਨ ਉੱਥੇ ਇਸ ਦਾ ਉਚਾਰਣ ‘‘ਪਾਹੇਂ ” ਕਰਕੇ ਹੁੰਦਾ ਹੈ। ਗੁਰਬਾਣੀ ਪ੍ਰਮਾਣ – ‘‘ਦੇਦਾ ਦੇ ਲੈਦੇ ਥਕਿ ਪਾਹਿ॥(ਜਪੁ ਜੀ ਸਾਹਿਬ)” ਭਾਵ ਕਿ ‘‘ਦੇਣ ਵਾਲਾ ਦੇਈ ਜਾਂਦਾ ਹੈ ਪਰੰਤੂ ਲੈਣ ਵਾਲੇ ਲੈ ਲੈ ਕੇ ਹਾਰ ਹੁਟ ਜਾਂਦੇ ਹਨ।” ਦੂਜਾ ਪ੍ਰਮਾਣ – ‘‘ਜਿਵ ਫੁਰਮਾਏ ਤਿਵ ਤਿਵ ਪਾਹਿ॥(ਜਪੁ ਜੀ ਸਾਹਿਬ)” ਭਾਵ ਕਿ ‘‘ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।” ਮਧੱਮ ਪੁਰਖ ਵਾਚੀ ਕਿਰਿਆ ਲਈ ਗੁਰਬਾਣੀ ਪ੍ਰਮਾਣ – ‘‘ਪਾਰਬ੍ਰਹਮ ਕੀ ਸਰਣੀ ਪਾਹਿ॥ ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ॥ (ਅੰਕ ੧੮੪)” ਭਾਵ ਕਿ ‘‘ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ।”
ਇਸੇ ਸ਼ਬਦ ਦੇ ਦੂਸਰੇ ਅਰਥ ਨਿਕਲਦੇ ਹਨ ‘‘ਪਾਸ”। ਐਸੀ ਹਾਲਤ ਵਿਚ ਸਿਹਾਰੀ ਦਾ ਉਚਾਰਣ ਨਹੀਂ ਕੀਤਾ ਜਾਂਦਾ।
ਗੁਰਬਾਣੀ ਪ੍ਰਮਾਣ – ‘‘ਅੰਧੇ ਤੂੰ ਬੈਠਾ ਕੰਧੀ ਪਾਹਿ॥(ਅੰਕ ੪੩)” ਭਾਵ ਕਿ ‘‘ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੁੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।” ਦੂਜਾ ਪ੍ਰਮਾਣ – ‘‘ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ॥ ਕਾਜ ਤੁਮਾਰੇ ਦੇਇ ਨਿਬਾਹਿ॥(ਅੰਗ ੧੮੨)” ਭਾਵ ਕਿ ‘‘(ਹੇ ਭਾਈ) ਆਪਣੇ ਗੁਰੂ ਪਾਸ ਬੇਨਤੀ ਕਰ। ਗੁਰੂ ਤੇਰੇ ਕਾਰਜ (ਜਨਮ ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ)”। ਇਸ ਉੱਪਰ ਦਿੱਤੇ ਗਏ ‘‘ਨਿਬਾਹਿ” ਸ਼ਬਦ ਦੇ ਉਚਾਰਣ ਦਾ ਪ੍ਰਮਾਣ ਵੀ ਵਿਚੇ ਆ ਗਿਆ ਹੈ ਅਤੇ ਇਸ ਦੇ ‘ਹ’ ਦੀ ਸਿਹਾਰੀ ਵੀ ਨਹੀਂ ਬੋਲੀ ਜਾਏਗੀ।
ਅਗਲਾ ਸ਼ਬਦ ਹੈ ‘‘ਹੋਹਿ”। ਇਸ ਦਾ ਉਚਾਰਣ ਆਮ ਤੌਰ ਤੇ ‘‘ਹੋਹੇ” ਕੀਤਾ ਜਾਂਦਾ ਹੈ। ਅਸਲ ਵਿਚ ਇਹ ਅਨਪੁਰਖੀ ਬਹੁਵਚਨੀ ਜਾਂ ਮਧੱਮ ਪੁਰਖੀ ਕਿਰਿਆ ਵਾਚੀ ਸ਼ਬਦ ਹੈ ਅਤੇ ਇਸ ਦਾ ਉਚਾਰਣ ਹੋਣਾ ਹੈ ‘‘ਹੋਇਂ”। ਨਾਸਕੀ ਉਚਾਰਣ ਹੈ। ਗੁਰਬਾਣੀ ਪ੍ਰਮਾਣ ਹੈ – ‘‘ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ॥(ਅੰਕ ੬੬)” ਭਾਵ ਕਿ ‘‘ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ”। ਦੂਸਰਾ ਪ੍ਰਮਾਣ – ‘‘ਅਨਿਕ ਪੜਦੇ ਮਹਿ ਕਮਾਵੈ ਵਿਕਾਰ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ॥(ਅੰਕ ੧੯੪)” ਭਾਵ ਕਿ ‘‘ਘਨੇਰਿਆਂ ਪਰਦਿਆਂ ਦੇ ਵਿਚ (ਪਿੱਛੇ) ਪ੍ਰਾਣੀ ਪਾਪ ਕਰਦਾ ਹੈ। ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ”॥ ਮਧੱਮ ਪੁਰਖ ਦੀ ਕਿਰਿਆ ਲਈ ਪ੍ਰਮਾਣ – ‘‘ਹੋਹਿ ਅਚਿੰਤੁ ਬਸੈ ਸੁਖ ਨਾਲਿ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ॥(੨੮੯)” ਭਾਵ ਕਿ ‘‘ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ”। ਦੂਸਰਾ ਪ੍ਰਮਾਣ – ‘‘ਜਿਸਨੋ ਹੋਹਿ ਕਿ੍ਰਪਾਲੁ ਸੁ ਨਾਮੁ ਧਿਆਈਐ॥(ਅੰਕ ੫੨੧)” ਭਾਵ ਕਿ ‘‘ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ”।

ਅਨੰਦਪੁਰੀ ਸੋਚ ਬਨਾਮ ਨਾਗਪੁਰੀ ਸੋਚ

0

ਅਨੰਦਪੁਰੀ ਸੋਚ ਬਨਾਮ ਨਾਗਪੁਰੀ ਸੋਚ

ਸ. ਅਮਰਜੀਤ ਸਿੰਘ (ਵਾਇਸ ਚੇਅਰਮੈਨ) -98157-03806

ਸੰਨ 84 ਦਾ ਨੀਲਾਤਾਰਾ ਸਾਕਾ ਕਰਕੇ ਵੀ ਸਰਕਾਰ ਦੇ ਪੱਲੇ ਨਮੋਸ਼ੀ ਅਤੇ ਹਾਰ ਪਈ ਤਾਂ ਉਸ ਪਿੱਛੇ ਦੋ ਕਾਰਨ ਸਨ . ਪਹਿਲਾ ਸਾਰੀ ਸਿੱਖ ਕੌਮ ਇਕਜੁੱਟ ਸੀ ਤੇ ਦੂਜਾ ਸਿੱਖਾਂ ਦੀ ਸੋਚ ਵਿੱਚ ਅਕਾਲ ਤਖ਼ਤ ਜਿਉਂਦਾ ਸੀ. ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸ਼ਹੀਦ ਕਰਕੇ ਸਰਕਾਰ ਸੋਚਦੀ ਸੀ ਕਿ ਹੁਣ ਸਿੱਖ ਅਕਾਲ ਤਖ਼ਤ ਤੋਂ ਦੂਰ ਹੋ ਜਾਣਗੇ ਅਤੇ ਹੁਣ ਅਕਾਲ ਤਖ਼ਤ ਤੋਂ ਸਿੱਖ ਰੌਸ਼ਨੀ ਨਹੀਂ ਲੈ ਸਕਣਗੇ.ਪਰ ਸਰਕਾਰ ਦੇ ਅੰਦਾਜ਼ੇ ਗ਼ਲਤ ਨਿਕਲੇ ਤੇ ਸਿੱਖ ਮਜ਼ਬੂਤੀ ਨਾਲ ਗੁਰ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਜੁੜੇ ਰਹੇ.

ਹੁਣ ਨਾਗਪੁਰੀ ਸੋਚ ਨੇ ਹੋਰ ਤਿਵਰਤਾ ਨਾਲ ਸੋਚਨਾ ਸ਼ੁਰੂ ਕੀਤਾ ਉਹਨਾਂ ਨੂੰ ਸਮਝ ਆ ਗਈ ਕਿ ਸਿੱਖਾਂ ਨੂੰ ਗੁਰੂ ਨਾਲੋਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਖੇੜੇ ਬਿਨਾਂ ਨਾਗਪੁਰੀ ਸੋਚ ਨੂੰ ਕਾਮਯਾਬੀ ਹਾਸਿਲ ਨਹੀ ਹੋ ਸਕਦੀ ਸੀ .ਉਹਨਾਂ ਨੇ ਸਿੱਖਾਂ ਤੇ ਪੰਜਾਬ ਦਾ ਘਾਣ ਕਰਨ ਲਈ ਚੌਤਰਫ਼ਾ ਹਮਲੇ ਸ਼ੁਰੂ ਕੀਤੇ, ਅਚਾਨਕ ਹੀ ਪੰਜਾਬ ਵਿੱਚ ਡੇਰਾਵਾਦ ਤੇ ਗੁਰੂ ਡੰਮ ਦੀ ਹਨੇਰੀ ਝੁੱਲਣ ਲੱਗ ਪਈ, ਕਦੀ ਸੌਦਾ ਸਾਧ, ਕਦੀ ਆਸ਼ੂਤੋਸ਼ ਅਤੇ ਹੋਰ ਸਿੱਖੀ ਭੇਖ ਵਿੱਚ ਖੁੰਬਾਂ ਵਾਂਗ ਬਾਬੇ ਪੈਦਾ ਹੋ ਗਏ ਕਿ ਆਮ ਸਿੱਖਾਂ ਨੂੰ ਇਹ ਡੇਰੇ ਹੀ ਅਸਲੀ ਗੁਰੂ ਘਰ ਲੱਗਣ ਲੱਗ ਪਏ,.ਗੁਰੂ ਤੇ ਸਿੱਖ ਵਿਚਾਲੇ ਇੱਕ ਵਿਚੋਲਾ ਖੜਾ ਹੋ ਗਿਆ ‘ਨਾਗਪੁਰੀਆਂ ਦਾ ਏਜੰਟ’।

ਇਸ ਦੇ ਨਾਲ ਹੀ ਸਿੱਖ ਕੌਮ ਵਿੱਚ ਨਵੇਂ-ਨਵੇਂ ਵਿਵਾਦ ਪੈਦਾ ਹੋਣੇ ਸ਼ੁਰੂ ਹੋ ਗਏ, ਕਦੀ ਦਸਮ ਦਾ ਵਿਵਾਦ, ਕਦੀ ਰਾਗਮਾਲਾ, ਕਦੀ ਮਹਲਾ-ਮਹੱਲਾ ਦਾ ਵਿਵਾਦ, ਕਦੀ ਕੋਈ ਤੇ ਕਦੀ ਕੋਈ। ਬਹੁਤ ਜਲਦੀ ਉਹ ਲੋਕ ਇੰਨੇ ਕਾਮਯਾਬ ਹੋ ਗਏ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੀ ਨਾਗਪੁਰ ਤੋਂ ਜਾਰੀ ਕਰਵਾਉਣ ਵਿੱਚ ਕਾਮਯਾਬ ਹੋ ਗਏ।

ਪਰ ਆਨੰਦਪੁਰੀ ਸੋਚ ਵੀ ਸਤਿਗੁਰ ਜੀ ਦੇ ਓਟ-ਆਸਰੇ ਦਾ ਸਦਕਾ ਜਾਗਦੀ ਸੀ। ਸਿੱਖਾਂ ਦੇ ਜਾਗਦੇ ਹੋਣ ਦਾ ਸਬੂਤ ਸੀ ਕਿ ਉਹਨਾਂ ਇਕੋ ਹੰਭਲੇ ਨਾਲ ਨਾਨਕਸ਼ਾਹੀ ਕੈਲੰਡਰ ਅਪਨਾਅ ਕੇ ਨਾਗਪੁਰੀ ਜੁੱਲਾ ਲਾਹ ਕੇ ਪਰ੍ਹਾਂ ਮਾਰਿਆ। ਸਿੱਖਾਂ ਨੇ ਦੁਨੀਆ ਸਾਹਮਨੇ ਆਪਣੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰਨ ਦਾ ਇਕ ਨਿੱਗਰ ਯਤਨ ਕੀਤਾ ਪਰ ਨਾਗਪੁਰੀਆਂ ਨੂੰ ਇਹ ਗੱਲ ਕਿਵੇਂ ਹਜ਼ਮ ਹੁੰਦੀ, ਉਹ ਤਾਕਤਾਂ ਹਾਰ ਕਿਵੇਂ ਮੰਨ ਲੈਂਦੀਆਂ, ਸਿੱਖੀ ਦੇ ਭੇਸ ਵਿੱਚ ਜੋ ਉਹਨਾਂ ਘੁੱਸਪੈਠ ਕਰਵਾਈ ਸੀ, ਉਹ ਫ਼ੌਜ ਕਦੋਂ ਕੰਮ ਆਉਣੀ ਸੀ, ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਵਾਲੇ ਬ੍ਰਹਮਅਸਤਰ ਨੂੰ ਫ਼ੇਹਲ ਕਰਨ ਲਈ ਐਸੀ ਚਾਲ ਚੱਲੀ ਕਿ ਨਾਨਕਸ਼ਾਹੀ ਕੈਲੰਡਰ ਦੇ ਪਰਖਚੇ ਉਡਾਕੇ ਕੌਮ ਨੂੰ ਮੁੜ ਤੋਂ ਨਾਗਪੁਰੀ ਸੋਚ ਦੀ ਗੁਲਾਮੀ ਦੇ ਰਾਹੇ ਪਾ ਦਿੱਤਾ।

ਤੀਜਾ ਹਮਲਾ ਸਿੱਖ ਕੌਮ ਦੀ ਜਵਾਨੀ ਤੇ ਨਸ਼ਿਆਂ ਰਾਹੀਂ ਕੀਤਾ ਗਿਆ। ਗੁਜਰਾਤ, ਰਾਜਸਥਾਨ ਜਿੱਥੇ ਨਾਗਪੁਰੀ-ਸੋਚ ਦਾ ਰਾਜ ਸੀ, ਦੇ ਰਸਤੇ ਸਿਰਫ਼ ਤੇ ਸਿਰਫ਼ ਪੰਜਾਬ ਵਿੱਚ ਹੀ ਨਸ਼ਿਆਂ ਦਾ ਐਸਾ ਹੜ ਲਿਆਂਦਾ ਕਿ ਸਧਾਰਨ ਸਿੱਖ, ਕੌਮੀ ਮੁੱਦੇ ਭੁੱਲ ਕੇ ਅਪਨਾ ਘਰ ਸੰਭਾਲਨ ਵਿੱਚ ਹੀ ਉਲਝ ਗਿਆ। ਘਰ-ਘਰ ਵਿੱਚ ਨਸ਼ਾ ਪਹੁੰਚਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਘਿਨਾਉਣੀ ਚਾਲ ਵਿੱਚ ਨਾਗਪੁਰੀ ਸੋਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ।

ਅੱਜ ਹਾਲਤ ਇਹ ਹੈ ਕਿ ਡੇਰੇਵਾਦ ਪਿੱਛੇ ਲੱਗ ਕੇ ਸਿੱਖ ਗੁਰੁ ਤੋਂ ਦੂਰ ਹੋ ਰਿਹਾ ਹੈ। ਕੁੱਝ ਮੁੱਦਿਆਂ ਤੇ ਸਿੱਖਾਂ ਨੂੰ ਆਪਸ ਵਿੱਚ ਐਸਾ ਭੜਕਾ ਦਿੱਤਾ ਗਿਆ ਕਿ ਸਿੱਖਾਂ ਲਈ ਪਹਿਲਾ ਤੇ ਆਖਰੀ ਦੁਸ਼ਮਨ ਸਿੱਖ ਹੀ ਹੈ। ਨਸ਼ਿਆਂ ਵਿੱਚ ਗ਼ਲਤਾਨ ਪੰਜਾਬੀ ਜਵਾਨ ਅਗੋਂ ਔਲਾਦ ਪੈਦਾ ਕਰਨ ਜੋਗਾ ਵੀ ਨਹੀਂ ਰਹਿ ਰਿਹਾ। ਹਰ ਸਿੱਖ ਦੂਜੇ ਸਿੱਖ ਨੂੰ ਸ਼ੱਕ ਦੀ ਨਿਗ਼ਾਹ ਨਾਲ ਦੇਖਦਾ ਹੈ। ਧਾਰਮਿਕ ਤੌਰ ਤੇ ਅਸੀਂ ਇੰਨੀਆਂ ਜਮਾਤਾਂ ਵਿੱਚ ਵੰਡੇ ਪਏ ਹਾਂ ਕਿ ਆਪਸ ਵਿੱਚ ਹੀ ਧੀਆਂ ਭੈਣਾਂ ਦੀਆਂ ਗਾਹਲਾਂ ਨੈਟ ਤੇ ਇੱਕ ਦੂਜੇ ਨੂੰ ਕੱਢ ਰਹੇ ਹਾਂ।

‘ਦੁਸ਼ਮਨ ਬਾਤ ਕਰੇ ਅਨਹੋਣੀ।’

ਦੁਸ਼ਮਨ ਕਾਮਯਾਬ ਹੋ ਗਿਆ, ਸਿੱਖ ਇੱਕ ਵੱਖਰੀ ਕੌੰਮ ਦੀ ਮੰਗ, ਅੰਨਦਪੁਰ ਦਾ ਮਤਾ, ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ, ਚੰਡੀਗੜ੍ਹ ਦਾ ਮਸਲਾ, ਪਾਨੀਆਂ ਦਾ ਮਸਲਾ ਆਦਿ ਇਸ ਸਾਰੇ ਤੋਂ ਤਾਂ ਨਵੀਂ ਪੀੜੀ ਨੂੰ ਜਾਣੂੰ ਹੀ ਨਹੀ ਹੋਣ ਦਿੱਤਾ ਗਿਆ। ਅੱਜ ਸਾਨੂੰ ਉਲਝਾ ਦਿੱਤਾ ਗਿਆ ਮਿਸ਼ਨਰੀਆਂ ਤੇ ਟਕਸਾਲੀਆਂ ’ਚ, ਦਸਮ ਹਮਾਇਤੀਆਂ ਤੇ ਵਿਰੋਧੀਆਂ ’ਚ, ਕੈਲੰਡਰਾਂ ਦੇ ਵਿਵਾਦਾਂ ’ਚ ਅਤੇ ਸਭ ਤੋਂ ਘਾਤਕ ਬਿਮਾਰੀ ਨਸ਼ਿਆਂ ਦੀ ਦਲਦਲ ਵਿੱਚ।

ਅੱਜ ਪੰਜਾਬ ਵਿੱਚ ਕਈ ਨਗਰਾਂ ’ਚ ਨੌਜਵਾਨ ਲੜਕੀਆਂ ਨੂੰ ਵੀ ਨਸ਼ਿਆਂ ਦੀ ਅਜਿਹੀ ਲਤ ਲੱਗੀ ਹੈ ਕਿ ਉਹ ਨਸ਼ੇ ਖਾਤਿਰ ਅਪਨੀ ਇਜ਼ਤ ਦਾ ਸੌਦਾ ਕਰਨ ਲਈ ਵੀ ਤਿਆਰ ਹੋ ਜਾਂਦੀਆਂ ਹਨ। ਅਣਖ ਜੋ ਪੰਜਾਬ ਦੀ ਪਹਿਚਾਨ ਸੀ, ਨਾਗਪੁਰੀ ਨਾਗ ਉਹ ਵੀ ਨਿਗਲ ਗਿਆ।

ਕੀ ਹੋ ਗਿਆ ਮੇਰੀ ਕੌਮ ਨੂੰ? ਕੀ ਅਸੀਂ ਇਸੇ ਤਰ੍ਹਾਂ ਪਾਟੋਧਾੜ ਹੋ ਕੇ ਨਾਗਪੁਰੀਆਂ ਦੇ ਹੱਥੋਂ ਬੇਪੱਤ ਹੁੰਦੇ ਰਹਾਂਗੇ? ਅਨੰਦਪੁਰੀ ਗੈਰਤ ਵਾਲੀ ਸੋਚ ਗ਼ੁਲਾਮ ਹੋ ਕੇ ਜੀਵੇਗੀ? ਕੀ ਸਾਡੀ ਵੱਖਰੀ ਹੌਂਦ ਨੂੰ ਮਿਟਾੳਣ ਲਈ ਚਲ ਰਹੇ ਕੁਹਾੜੇ ਦਾ ਹੱਥਾ ਅਸੀਂ ਆਪ ਹੀ ਬਣਦੇ ਰਹਾਂਗੇ? ਮਿੰਨਤ ਹੈ, ਜੋਦੜੀ ਹੈ, ਤਰਲਾ ਹੈ ਕੌਮ ਦੇ ਆਗੂਆਂ ਤੇ ਧਾਰਮਿਕ ਰਹਿਨੁਮਾਵਾਂ ਅੱਗੇ ਕਿ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ, ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ॥’’ (ਮ:੫/੧੧੮੫)

ਆਓ, ਵਿਵਾਦ ਵਾਲੇ ਮੁੱਦੇ ਬਹਿ ਕੇ ਹੱਲ ਕਰੀਏ ਪਰ ਪਹਿਲਾਂ ਨਾਗਪੁਰੀ ਹਮਲੇ ਦਾ ਮੁਕਾਬਲਾ ਕਰਨ ਲਈ ਇੱਕ ਜੁੱਟ ਹੋਈਏ। ਛੱਡੀਏ ਨਾਗਪੁਰੀਆਂ ਦੀ ਗ਼ੁਲਾਮੀ ਕਰਨਾਂ, ਸਿਰਫ਼ ਗੁਰੂ ਗ੍ਰੰਥ ਸਾਹਿਬ ’ਤੇ ਭਰੋਸਾ ਰੱਖੀਏ, ਆਪਨੇ ਨਿਸ਼ਾਨੇ ਦੀ ਪਹਿਚਾਨ ਕਰਕੇ, ਉਸ ਨੂੰ ਹਾਸਿਲ ਕਰਨ ਲਈ ਹੰਭਲਾ ਇੱਕ ਜੁੱਟ ਹੋ ਕੇ ਮਾਰੀਏ। ਦਸ਼ਮੇਸ਼ ਪਿਤਾ ਅਨੰਦਪੁਰੀ ਸੋਚ ਲਈ ਹਰ ਵੇਲੇ ਅਗਵਾਈ ਤੇ ਅਸੀਸਾਂ ਬਖਸ਼ਨਗੇ ਜੀ।

ਨਮਸਕਾਰ ਗੁਰਦੇਵ ਕੋ; ਸਤਿਨਾਮ, ਜਿਸ ਮੰਤ੍ਰ ਸੁਣਾਇਆ।

0

ਨਮਸਕਾਰ ਗੁਰਦੇਵ ਕੋ; ਸਤਿਨਾਮ, ਜਿਸ ਮੰਤ੍ਰ ਸੁਣਾਇਆ।

ਬੀਬੀ ਸਤਨਾਮ ਕੌਰ, ਮੁੰਬਈ-098197-93357

ਅਸੀਂ ਸਾਰੇ ਅੱਖਾਂ ਬੰਦ ਕਰੀਏ ਅਤੇ ਖ਼ਿਆਲੀ ਕਲਪਨਾ ਕਰੀਏ ਕਿ ਅਸੀਂ ਸਾਰੇ ਸੱਚਖੰਡ ਹਜ਼ੂਰ ਸਾਹਿਬ ਦੇ ਦਰਬਾਰ ’ਚ ਬੈਠੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਮਣੇ ਪ੍ਰਕਾਸ਼ ਕੀਤਾ ਹੋਇਆ ਹੈ। ਸਰਬੰਸ਼ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ ਤੇ ਸਾਰੀ ਸੰਗਤ ਨੂੰ ਹੁਕਮ ਕੀਤਾ: ‘ਆਗਿਆ ਭਈ ਅਕਾਲ ਕੀ, ਤਬੈ ਚਲਾਇਯੋ ਪੰਥ, ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।’

ਸਾਰੀ ਸੰਗਤ ਨੇ ਮੱਥਾ ਟੇਕਿਆ ਤੇ ਪ੍ਰਣ ਕੀਤਾ: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ! ਤੁਸੀਂ ਸਾਡੇ ਸ਼ਬਦ ਗੁਰੂ ਹੋ, ਤੁਸੀਂ ਸਾਡੇ ਗਿਆਨ ਗੁਰੂ ਹੋ। ਤੁਮਹਿ ਛਾਡਿ, ਕੋਈ ਅਵਰ ਨ ਧ੍ਯਾਊ॥ ਜੋ ਬਰ ਚਾਹੌ ਸੁ ਤੁਮ ਤੇ ਪਾਊ॥ ਭਾਵ ਹੇ ਗੁਰੂ ਜੀ! ਆਪ ਜੀ ਨੂੰ ਛੱਡ ਕਿ ਮੈਂ ਹੋਰ ਕਿਸੇ ਦਰ ਨਾ ਜਾਵਾਂ ਅਤੇ ਜੋ ਵੀ ਮੈਨੂੰ ਜ਼ਰੂਰਤ ਹੈ ਆਪ ਜੀ ਦੇ ਦਰ ਤੋਂ ਹੀ ਪ੍ਰਾਪਤ ਕਰਾਂ।

ਗੁਰੂ ਦਾ ਅਰਥ: ਜੋ ਅਗਿਆਨਤਾ ਦਾ ਹਨੇਰਾ ਦੂਰ ਕਰੇ, ਜੋ ਆਤਮ ਤੱਤ ਦੀ ਪਹਿਚਾਨ ਕਰਾਵੇ, ਧਾਰਮਿਕ ਅਧਿਆਪਕ ਆਦਿ।

ਗੁਰੂ ਦੀ ਜ਼ਰੂਰਤ: ਸੰਸਾਰ ਦੇ ਸਾਰੇ ਕੰਮ ਸਹੀ ਸਲਾਮਤ ਸੰਪੂਰਨ ਕਰਨ ਲਈ ਗਿਆਨ ਦੀ ਅਤਿ ਜ਼ਰੂਰਰ ਹੈ ਜਿਵੇਂ ਪੋਸਟਿਕ ਭੋਜਨ ਤਿਆਰ ਕਰਨਾ, ਲਾਭਕਾਰੀ ਵਾਪਾਰਕ ਧੰਦਾ ਬਣਾਉਣਾ, ਤਰੁਟੀ ਰਹਿਤ ਡਰਾਇਵਿੰਗ ਕਰਨੀ, ਕੋਈ ਤਕਨੀਕ ਮਸ਼ੀਨਰੀ ਤਿਆਰ ਕਰਨੀ ਆਦਿ। ਇਉਂ ਹੀ ਸ਼ਾਂਤੀ, ਖੁਸ਼ਹਾਲ, ਸਹਿਜ, ਗੰਭੀਰ ਆਦਿ ਗੁਣਾਂ ਨਾਲ ਭਰਪੂਰ ਅਰੋਗ ਜਿੰਦਗੀ ਬਤੀਤੀ ਕਰਨ ਲਈ ਸਾਨੂੰ ਇੱਕ ਸਫਲ ਪੂਰਨ ਗੁਰੂ ਜੀ ਦੇ ਗਿਆਨ ਦੀ ਬਹੁਤ ਹੀ ਜ਼ਰੂਰਤ ਹੈ। ਉਹ ਰੱਬੀ (ਗੁਰੂ) ਗਿਆਨ ਇੱਕ ਗੁਰਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ’ਚ ਮੌਜੂਦ ਹੈ, ਦਰਜ ਹੈ। ਸਿੱਖ ਸਮਾਜ ਲਈ 10 ਸਰੀਰਕ ਜਾਮਿਆਂ ਰਾਹੀਂ ਅਜਿਹੇ ਗੁਰੂ ਜੀ ਅਗਵਾਈ ਕਰਦੇ ਰਹੇ ਸਨ/ਹਨ। ਜਿਨ੍ਹਾਂ ਦਾ ਜੀਵਨ ਸਰਬ ਕਲਾ ਸਮਰਥ ਸ਼ਕਤੀਸਾਲੀ, ਸ਼ਾਂਤੀ ਦੇ ਪੁੰਜ, ਅਨੰਦ ਭਰਪੂਰ ਜੀਵਨ ਬਖ਼ਸ਼ਸ਼ ਕਰਨ ਵਾਲੇ ਹਨ।

ਗੁਰੂ ਸਾਹਿਬਾਨਾਂ ਦੇ ਨਾਮ ਅਤੇ ਭਾਵ: (1). ਗੁਰੂ ਨਾਨਕ ਦੇਵ ਜੀ- ਅਧਿਆਤਮਕ ਅਤੇ ਸਮਾਜਕ ਸੁਖ ਸਰੂਪ, ਸਦੀਵੀ ਖੁਸ਼ੀਆਂ ਬਖ਼ਸ਼ਣ ਵਾਲੇ।

(2) ਗੁਰੂ ਅੰਗਦ ਦੇਵ ਜੀ- ਹੁਕਮ ਦਾ ਪਾਲਣ ਕਰਨ ਤੇ ਕਰਵਾਉਣ ’ਚ ਸਮਰਥ ਸ਼ਖਸੀਅਤ।

(3) ਗੁਰੂ ਅਮਰਦਾਸ ਜੀ- ਅਨੇਕਾਂ ਸਮਾਜਕ ਬੰਧਨਾਂ ਨੂੰ ਤੋੜਨਵਾਲੇ ਤੇ ਇਸਤ੍ਰੀ ਜਾਤੀ ਦਾ ਮਸੀਹਾ।

(4) ਗੁਰੂ ਰਾਮਦਾਸ ਜੀ-ਨਿਮ੍ਰਤਾ ਦੇ ਝਰਨੇ, ਮੁਜੱਸਮੇ।

(5) ਗੁਰੂ ਅਰਜੁਨ ਦੇਵ ਜੀ-ਗਿਆਨ ਦੇ ਸਮੁੰਦਰ ਤੇ ਭਾਣਾ ਮੰਨਣ ਦੀ ਉਦਾਹਰਨ।

(6) ਗੁਰੂ ਹਰਗੇਬਿੰਦ ਸਾਹਿਬ ਜੀ-ਮੀਰੀ (ਸਮਾਜਕ ਦੁਸਟਾਂ ਦਾ ਨਾਸ਼ ਕਰਨਾ) ਅਤੇ ਪੀਰੀ (ਅਧਿਆਤਮਕ ਵਿਕਾਰਾਂ ’ਤੇ ਸਫਲਤਾ ਪੂਰਨ ਜਿੱਤ ਪ੍ਰਾਪਤ ਕਰਨ ਵਾਲੇ) ਮਹਾਂਬਲੀ ਜੋਧੇ।

(7). ਗੁਰੂ ਹਰਿ ਰਾਇ ਸਾਹਿਬ ਜੀ-ਪਰਿਵਾਰਕ ਮੋਹ ਤੋਂ ਉਪਰਾਮ ਸ਼ਖਸੀਅਤ।

(8) ਗੁਰੂ ਹਰਕ੍ਰਿਸ਼ਨ ਸਾਹਿਬ ਜੀ-ਸਰੀਰਕ ਰੋਗੀਆਂ (ਕੋੜੀਆਂ) ਦੇ ਮਸੀਹਾ।

(9) ਗੁਰੂ ਤੇਗ ਬਹਾਦਰ ਸਾਹਿਬ ਜੀ- ਬਹਾਦਰ ਵੀਰ ਤੇ ਹਿੰਦ ਦੀ ਚਾਦਰ (ਹਿੰਦੂ ਸੰਸਕ੍ਰਿਤੀ ਦੇ ਰਖਿਅਕ)

(10) ਸਰਬੰਸ਼ ਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ-‘ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ। ਅਗਰ ਹੋਤੇ ਨਾ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ।’

ਗੁਰੂ ਸਾਹਿਬਾਨਾਂ ਦੀ ਸਰੀਰਕ ਉਪਮਾ ਕੀਤੀ : ਗੁਰੂ ਅਰਜਨ ਦੇਵ ਜੀ, ਭੱਟ ਕਵੀ ਸਾਹਿਬਾਨਾਂ, ਦਸਮੇਸ ਪਿਤਾ, ਭਾਈ ਗੁਰਦਾਸ, ਭਾਈ ਨੰਦ ਲਾਲ, ਕਵੀ ਸੰਤੋਖ ਸਿੰਘ ਜੀ-ਗੁਰੂ ਨਾਨਕ ਪਗ ਪੰਕਜ ਸਿਮਰੋ, ਅੰਗਦ ਦੂਖ ਨਿਕੰਦਨ। ਗੁਰੂ ਅਮਰਦਾਸ ਹਿਰਦੇ ਨਿਤ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਘਨਨ ਕੇ ਨਾਸਕ, ਗੁਰ ਹਰਿਗੋਬਿੰਦ ਸ਼ੁਭ ਮਛ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਸ੍ਰੀ ਹਰਿਕ੍ਰਿਸ਼ਨ ਮਨਾਵੋ ਬਹੋਰੀ, ਗੁਰ ਤੇਗ ਬਹਾਦਰ ਪਰਮ ਕ੍ਰਿਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। (ਕਵੀ ਸੰਤੋਖ ਸਿੰਘ)

ਮਾ-ਬਾਪ ਤੇ ਬੱਚੇ ਦਾ ਰਿਸ਼ਤਾ: ‘‘ਹਮ ਬਾਰਿਕ, ਕਿਛੂ ਨ ਜਾਣਹੂ; ਹਰਿ ਮਾਤ ਪਿਤਾ ਪ੍ਰਤਿਪਾਲਾ॥ (ਮ:੪/੯੮੫), ਹਮ ਬਾਰਿਕ, ਪ੍ਰਤਿਪਾਰੇ ਤੁਮਰੇ; ਤੂ ਬਡ ਪੁਰਖੁ ਪਿਤਾ ਮੇਰਾ ਮਾਇਆ॥ (ਮ:੪/੧੩੧੯), ਜੈਸਾ ਬਾਲਕੁ ਭਾਇ ਸੁਭਾਈ, ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ, ਬਹੁੜਿ ਪਿਤਾ ਗਲਿ ਲਾਵੈ॥ (ਮ:੫/੬੨੪), ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ, ਚੀਤਿ ਨ ਰਾਖਸਿ ਤੇਤੇ॥’’ (ਭ. ਕਬੀਰ/੪੭੮), ਹਮ ਬਾਰਿਕ ਮੁਗਧ ਇਆਨ, ਪਿਤਾ ਸਮਝਾਵਹਿਗੇ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ, ਜਗਤ ਪਿਤ ਭਾਵਹਿਗੇ॥ (ਮ: ੪/੧੩੨੧)

ਗੁਰੂ ਸਿੱਖ ਵਾਸਤੇ ਕੀ ਕਰਦਾ ਹੈ?: ਗੁਰੂ; ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈ।

ਮਨ ਵਿੱਚ ਹਨੇਰਾ ਹੋਣ ਦੇ ਕੀ ਕਾਰਨ ਹੁੰਦੇ ਹਨ?: 1. ਇਨਸਾਨ ਦੂਸਰੇ ਦਾ ਬੁਰਾ ਸੋਚਦਾ ਹੈ। 2. ਸ਼ਿਕਵੇਂ ਸਿਕਾਇਤ ਕਰਦੇ ਹਾਂ। 3. ਮਨ ’ਚ ਦੂਸਰਿਆਂ ਪ੍ਰਤੀ ਸਾੜਾ ਰੱਖਦੇ ਹਾਂ। 4. ਦੂਸਰਿਆਂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੇ ਹਾਂ। 5. ਆਪਣੇ ਆਪ ਨੂੰ ਸਿਆਣਾ ਜਾਣਦੇ ਹਾਂ। 6. ਮਨ ’ਚ ਕਪਟ ਰੱਖਦੇ ਹਾਂ। 7. ਕਿਸੇ ਦੇ ਕੰਮ ’ਚ ਰੁਕਾਵਟ ਪਾਉਣ ਦਾ ਯਤਨ ਕਰਦੇ ਹਾਂ। 8. ਹੋਰਾਂ ਦੀ ਵਸਤੂ ਲੈ ਕੇ ਵਾਪਸ ਨਹੀਂ ਕਰਦੇ। 9. ਸੁਆਰਥੀ ਹਾਂ 10. ਪਿੱਠ ਪਿੱਛੇ ਬੁਰਾਈ ਕਰਦੇ ਹਾਂ। 11. ਝੂਠ ਬੋਲਦੇ ਹਾਂ। ਆਦਿ ਔਗੁਣਾਂ ਕਾਰਨ ਮਨ ’ਚ ਹਨੇਰਾ ਹੁੰਦਾ ਹੈ।

ਗੁਰੂ ਸਿੱਖ ਵਾਸਤੇ ਕੀ ਕਰਦਾ ਹੈ?: 1. ਕ੍ਰਿਪਾ ਕਰਦਾ ਹੈ-‘‘ਅੰਮਿ੍ਰਤ ਨਾਮੁ ਕ੍ਰਿਪਾ ਕਰਿ ਦੀਜੈ, ਗੁਰਿ; ਗਿਆਨ ਰਤਨੁ ਦੀਪਾਇਆ॥’’ (ਮ:੧/੧੦੩੯) 2. ਮਨ ਦਾ ਹਨੇਰਾ ਦੂਰ ਕਰਦਾ ਹੈ-‘‘ਅਗਿਆਨ ਅੰਧੇਰਾ ਮਿਟਿ ਗਇਆ, ਗੁਰ ਗਿਆਨੁ ਦੀਪਾਇਓ॥’’ (ਮ:੫/੨੪੧) 3. ਬਿਬੇਕ ਬੁਧ ਦਿੰਦਾ ਹੈ- ‘‘ਬਿਬੇਕ ਬੁਧਿ ਸਤਿਗੁਰ ਤੇ ਪਾਈ, ਗੁਰ ਗਿਆਨੁ ਗੁਰੂ ਪ੍ਰਭ ਕੇਰਾ॥’’ (ਮ:੪/੭੧੧) 4. ਦੁਨੀਆਵੀ ਡਰ ਦੂਰ ਕਰਦਾ ਹੈ-‘‘ਭੈ ਕਾਟਿ ਨਿਰਭਉ, ਤਰਹਿ ਦੁਤਰੁ, ਗੁਰਿ ਮਿਲਿਐ ਕਾਰਜ ਸਾਰਏ॥’’ (ਮ:੧/੧੧੧੩) 5. ਇਕਾਗਰਤਾ ਬਖ਼ਸ਼ਦਾ ਹੈ-‘‘ਮਨੁ ਮੇਰੋ ਧਾਵਨ ਤੇ ਛੂਟਿਓ, ਕਰਿ ਬੈਠੋ ਬਿਸਰਾਮੁ॥’’ (ਮ:੯/੧੧੮੬) 6. ਭ੍ਰਮ-ਸੰਸੇ, ਦੁਬਿਧਾ ਮਿਟਾਉਂਦਾ ਹੈ- ‘‘ਭ੍ਰਮ ਕੇ ਪਰਦੇ ਸਤਿਗੁਰ ਖੋਲ੍ੇ॥’’ (ਮ:੫/੩੮੫) 7. ਸਿਧੇ, ਲਾਭਕਾਰੀ ਮਾਰਗ ’ਤੇ ਚੱਲਣ ਲਈ ਪ੍ਰੇਰਦਾ ਹੈ- ‘‘ਭੂਲੇ, ਮਾਰਗੁ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ॥’’ (ਮ:੫/੮੦੩) 8. ਵਿਕਾਰਾਂ ਦੇ ਮੁਕਾਬਲੇ ਰੱਖਿਆ ਕਰਦਾ ਹੈ- ‘‘ਗੁਰਿ ਰਾਖੇ ਸੇ ਉਬਰੇ, ਹੋਰਿ ਮੁਠੀ ਧੰਧੈ ਠਗਿ॥’’ (ਮ:੧/੧੯) 9. ਹੁਕਮ ਦਾ ਪਾਲਣ ਕਰਨ ਵਾਲੇ ਸੇਵਕ ਦੇ ਅੰਗਸੰਗ ਵਸਦਾ ਹੈ-‘‘ਗੁਰੁ, ਮੇਰੈ ਸੰਗਿ ਸਦਾ ਹੈ ਨਾਲੇ॥’’ (ਮ:੫/੩੯੪) 10. ਨਿਰਵੈਰ ਬਣਾਉਂਦਾ ਹੈ- ‘‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥’’ (ਮ:੫/੧੨੯੯) 11. ਅਨੁਸਾਸਨ ਸਿਖਾਉਂਦਾ ਹੈ, ਮਨ ਦੀਆਂ ਵਾਸ਼ਨਾਵਾਂ ਨੂੰ ਕਾਬੂ ਕਰਵਾਉਂਦਾ ਹੈ- ‘‘ਸਾਚੁ ਨਾਮੁ ਅਧਾਰੁ ਮੇਰਾ, ਜਿਨਿ ਭੁਖਾ ਸਭਿ ਗਵਾਈਆ॥’’ (ਮ:੩/੯੧੭) ਆਦਿ।

ਸਿੱਖ ਨੇ ਗੁਰੂ ਜੀ ਵਾਸਤੇ ਕੀ ਕਰਨਾ ਹੈ? : ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨੀ ਹੈ ‘‘ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ, ਰਖੁ ਕੰਠਿ ਪਰੋਇ॥’’ (ਮ:੫/੨੮੧) ‘‘ਹੁਕਮਿ ਮੰਨਿਐ ਹੋਵੈ ਪਰਵਾਣੁ, ਤਾ ਖਸਮੈ ਕਾ ਮਹਲੁ ਪਾਇਸੀ॥’’ (ਮ:੧/੪੭੧) ‘‘ਜਿਨੀ ਪਛਾਤਾ ਹੁਕਮੁ, ਤਿਨ੍ ਕਦੇ ਨ ਰੋਵਣਾ॥’’ (ਮ:੫/੫੨੩), ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਦਿ।

ਸੋ, ਉਕਤ ਗੁਰੂ ਜੀ ਬਾਰੇ ਕੀਤੀਆਂ ਕੁਝ ਕੁ ਸੀਮਤ ਵੀਚਾਰਾਂ ਦੀ ਰਾਹੀਂ ਇਹ ਤਾਂ ਪ੍ਰਪੱਕ ਹੋ ਹੀ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਵਰਤਮਾਨ ਅਤੇ ਸਦੀਵੀ ਗੁਰੂ ਹਨ। ਇਸ ਵਿੱਚ ਜੋ ਬਾਣੀ (ਉਪਦੇਸ਼) ਹੈ ਉਹੀ ਸਾਡਾ ਗੁਰੂ ਹੈ ‘‘ਬਾਣੀ ਗੁਰੂ; ਗੁਰੂ ਹੈ ਬਾਣੀ, ਵਿਚਿ ਬਾਣੀ ਅੰਮਿ੍ਰਤੁ; ਸਾਰੇ॥ (ਮ:੪/੯੮੨)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ; ਗੁਰੂ ਜੀ ਦੇ ਸੱਚੇ ਸਿੱਖ ਲਈ ਹਰ ਪੱਖ ਤੋਂ ਸੰਪੂਰਨ ਹੈ। ਇਸ ਗਿਆਨ ਰਾਹੀਂ ਅਸੀਂ ਲੋਕ ਸੁਖੀਏ ਤੇ ਪ੍ਰਲੋਕ ਸੁਹੇਲਾ ਕਰ ਸਕਦੇ ਹਾਂ। ਅਗਰ ਬਾਣੀ ਸਮਝ ਕੇ ਪੜ੍ਹੀਏ ਤਾਂ ਹਰ ਸ਼ੰਕੇ ਦਾ ਨਿਵਾਰਨ ਨਿਸ਼ਚਿਤ ਹੈ। ਇਸ ਲਈ ਭਾਈ ਗੁਰਦਾਸ ਜੀ ਦਾ ਇਹ ਪਾਵਨ ਵਾਕ ਅਜੋਕੇ ਜੀਵਨ ’ਤੇ ਸਹੀ ਢੁੱਕਦਾ ਹੈ: ‘ਨਮਸਕਾਰ ਗੁਰਦੇਵ ਕੋ; ਸਤਿਨਾਮ, ਜਿਸ ਮੰਤ੍ਰ ਸੁਣਾਇਆ।’ (ਵਾਰ ੧ ਪਉੜੀ ੧)

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥

0

Fareeda baar paraaiaye baisnaa saiyen mujhae na deh (GGS 1380)

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥(ਗੁ.ਗ੍ਰੰ.ਸਾ.੧੩੮੦)

Surjan Singh, Mohali. ਸੁਰਜਨ ਸਿੰਘ, ਮੋਹਾਲੀ, 9041409041

Fareeda baar paraaiaye baisnaa saiyen mujhae na deh.

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥

Meanings: Fareed prays, O Lord, do not make me to beg at other’s door.

ਫਰੀਦ ਜੀ ਸਾਂਈ ਅੱਗੇ ਬੇਨਤੀ ਕਰਦੇ ਹਨ ਕਿ ਹੇ ਸਾਂਈ! ਮੈਨੂੰ ਦੂਜਿਆਂ ਦੀ ਮੁਥਾਜੀ ਨਾ ਦੇ।

jay tu aivae rakhsee jeeo sareeraho laih.

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥

Meanings: If this is the way you are going to keep me, then take away my life.

ਜੇ ਆਪਣੀਆਂ ਲੋੜਾਂ ਵਾਸਤੇ ਮੈਨੂੰ ਦੂਜਿਆਂ ਦੇ ਦਰਵਾਜ਼ੇ ਤੇ ਹੀ ਦਸਤਕ ਦੇਣੇ ਪੈਣੇ ਹਨ ਤਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲੈ।

Did Fareed jI knocked on other’s door to fulfill his day to day needs? Certainly not, by relating it to ownself, Fareed Ji is advising us. parthaye saakhi mahaa purakh bolday sanjhee sagal jahanai (GGS 647) ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ ਗੁ.ਗ੍ਰੰ.ਸਾ.੪੭॥Meanings: Accomplished men speak the teachings by relating them to individual situations, but the whole world shares in them. Teachings are to shun dependence. A Sikh should be self -sufficient to fulfill his needs. He should also be perfect in modern education. It is not possible to secure good jobs or business without having good knowledge. But way of life has to be maintained as per the teachings of GURUS and in accordance with Sikhism. A Sikh should also be vigilant regarding the negative side of the modern education and inventions. T.V, Mobile, cybernetics, social and electronic media, press and film industry is required to be engaged for development of society and not for its destruction.

Science is not the answer for each and every thing. Science is not yet complete in all respects. Therefore Science which is incomplete cannot be used as touchstone or yard-stick to adjudge GURBANI which is complete in all respects. The astonishing events of Sikh History are also not the subject of science. MANMUKHS distrust wonders of GURU SAHIBAN. They are also suspicious of astonishing deeds of GURMUKHS. They also malign un-paralleled events of Sikh History by naming them ‘KARAMAT’ (miracle) and justify their opinion by telling ‘KARAMAT’ is prohibited in Sikhism. They do this due to their limited knowledge and low spiritualism. What is ‘KRAMAT’? The happenings which are beyond the perception of human wisdom are known as ‘KARAMAT’ (krwmwq). ‘KARAMAT’ like events are taking place daily in the Universe. They are mystery for Science as well as for human beings. Ifs and buts on GURBANI and GURUS should be discouraged. We have to build up capacity for fighting challenges being posed by the erupting anti- Sikh forces.

When there was opportunity to shun the yoke of dependence, we did not avail it. We trusted the then Congress Leaders that they will safeguard our rights after attaining the independence. They lured us not to accept a separate territory for Sikhs within India proposed by British Cabinet and persuaded us to remain with them. After achieving independence the Congress Leaders did not fulfill the promises made by them pre-independence for Sikhs. No safeguard was offered to Sikhs while declaring the Constitution of India in I950 CE. Sikhs did not accept this Constitution and rejected it. In subsequent years all the personal laws of Sikhs were abolished and replaced by Hindu statutes such as “Hindu Marriage Act 1955” and “Hindu succession Act 1956” etc. Sikh did not accept these Acts. When Sikhs reminded Jawaharlal Nehru the then Prime Minister of India for the solemn promises made to Sikhs by his Hindu dominated Congress Party, he replied “The circumstances have now changed”. What he meant is ‘The purpose of the Congress’s diplomacy to resist Sikhs to accept Independent territory offered by British Cabinet within India has been achieved and therefore there is no harm in breaking the promises made pre-independence to Sikhs’. What a cheating reply? We organized agitations in order to make the Congress Leaders to fulfill their promises made to Sikhs but in vain. We have yet to achieve our goal. Our prominent leaders, who were then leading the agitations, have now become partners of our opponents. Look at innocent Sikhs; they believe the CUNNING and LIAR politicians in spite of being cheated by them every now and then. Leave aside giving us our rights, our demand for our right is declared as illegal by Hindu dominated Governments of India. Leave aside others, we ourselves are not united. In order to remain in power, some Sikh politicians and some selfish Sikhs continue destabilizing and dividing Sikhs by keeping useless topics alive. We have to be cautious about their hidden agenda. No one should be allowed to weaken will power and high spirits of Sikhs. Some strange baseless searches of so-called awakened Sikhs are also harming Sikhism. How one can be an awakened when he is attempting to cut the branch on which he is sitting? We can achieve our GOAL if we remain united and make required efforts to restrict the attempts of the thwarters and cunnings leader/ politicians to malign the spirit of Sikhism and destabilized Sikhs.

Problems do come. Brave nations do not get demoralized but they come over the problems by fighting odds. For example look at Jews; they have deep affection for their traditions, culture and religion. They were dislodged but did not give up their religion. Rather they continued their struggle to capture Jerusalem, Israel and succeeded in 1948 CE after the struggle for centuries. Israel is now a powerful country and has the capacity to influence the World politics. Sikhs being a brave nation will certainly secure their rights if they remain attached to SIKHISM and launch the struggle united.

‘ਅੰਨੇ ਗੁਰੂ ਦੇ ਚੇਲੇ’

0

‘ਅੰਨੇ ਗੁਰੂ ਦੇ ਚੇਲੇ’

ਹਰਦੇਵ ਸਿੰਘ, ਜੰਮੂ

ਗੁਰੂ ਨਾਨਕ ਦੇਵ ਜੀ ਨੇ ਇਕ ਸੰਸਾਰਕ ਵਾਸਤਵਿਕਤਾ ਨੂੰ ਆਪਣੀ ਇਲਾਹੀ ਬਾਣੀ ਅੰਦਰ ਇੰਝ ਦ੍ਰਿਸ਼ਟਮਾਨ ਕੀਤਾ ਹੈ:-

ਕੇਤੇ ਗੁਰ ਚੇਲੇ ਫੁਨਿ ਹੂਆ॥ ਕਾਚੇ ਗੁਰ ਤੇ ਮੁਕਤਿ ਨ ਹੂਆ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੩੨)

ਭਾਵ ਕਈਂ ਗੁਰੂ ਅਤੇ ਉਨਾਂ ਦੇ ਕਈਂ ਚੇਲੇ ਹੁੰਦੇ ਹਨ ਪਰ ਕੱਚੇ ਗੁਰੂ ਰਾਹੀਂ ਮੁੱਕਤੀ ਦੀ ਪ੍ਰਾਪਤੀ ਸੰਭਵ ਨਹੀਂ।
ਸਿੱਖ ਮਨਮੁਖ ਹੋ ਜਾਏ ਤਾਂ ਅੰਨਾ (ਅਗਿਆਨੀ), ਜੇ ਬੰਦਾ ਕੱਚੇ ਗੁਰੂ ਦੇ ਸਨਮੁਖ ਹੋਵੇ ਤਾਂ ਵੀ ਅੰਨਾ ! ਜੇ ਕਰ ਬੰਦਾ ਕਿਸੇ ਅੰਨੇ (ਅਗਿਆਨੀ) ਗੁਰੂ ਦੇ ਲੜ ਲਗਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਉਚਾਰਦੇ ਹਨ:- ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੮)

ਸੰਖੇਪ ਭਾਵ ਅਰਥ ਕਿ ਜਿਨਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨਾਂ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।ਅੰਨੇ ਗੁਰੂ ਦੇ ਸਿੱਖਾਂ, ਭਾਵ ਚੇਲਿਆਂ ਦੇ ਜੀਵਨ ਦੀ ਕਾਰ ਵੀ ਅੰਨੀਂ ਹੁੰਦੀ ਹੈ।

ਬਾਣੀ ਦਾ ਫੁਰਮਾਨ ਹੈ:- ਗੁਰੂ ਜਿਨਾ ਕਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੫੧)

ਗੁਰੂ ਅਖਵਾਉਂਦੇ ਐਸੇ ਬੰਦੇਆਂ ਬਾਰੇ ਗੁਰੂ ਸਾਹਿਬ ਉਚਾਰਦੇ ਹਨ:-ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਉਹ ਮਾਰਗਿ ਪਾਏ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੯੧)

ਸੰਖੇਪ ਭਾਵ, ਕਿ ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ।
ਇਸ ਥਾਂ ਦੋ ਸਥਿਤੀਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

ਪਹਿਲੀ ਇਹ ਕਿ ਗੁਰਮਤਿ ਅਨੁਸਾਰ ਜੋ ਸਿੱਖ ਆਪਣੇ ਸਤਿਗੁਰੂ ਤੋ ਬੇਮੁੱਖ ਰਹੇ ਉਹ ਅੰਨਾ ਹੁੰਦਾ ਹੈ। ਮਸਲਨ:-
ਬਿਨੁ ਗੁਰ ਅੰਧੁਲੇ ਧੰਧੁ ਹੋਇ॥ ਮਨੁ ਗੁਰਮੁਖਿ ਨਿਰਮਲ ਮਲੁ ਸਬਦਿ ਖੋਇ॥ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੭੦)

ਦੂਜੀ ਇਹ ਕਿ ਜੋ ਬੰਦਾ ਕਿਸੇ ਅੰਨੇ ਗੁਰੂ ਨੂੰ ਸਮਰਪਤ ਹੋ ਜਾਏ ਤਾਂ ਉਹ ਵੀ ਅੰਨਾਂ ਹੂੰਦਾ ਹੈ, ਅਤੇ ਅੰਨੇ ਗੁਰੂ ਤੇ ਨਿਸ਼ਠਾ ਕਾਰਣ ਉਸ ਦੇ ਅੰਦਰੋਂ ਭਰਮੁ ਦਾ ਹਨੇਰਾ ਨਹੀਂ ਮਿਟਦਾ। ਮਸਲਨ:- ਅੰਧੇ ਗੁਰੂ ਤੇ ਭਰਮੁ ਨ ਜਾਈ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੩੨)

ਗੁਰੂ ਗ੍ਰੰਥ ਸਾਹਿਬ ਜੀ ‘ਅਗਿਆਨ’ ਨੂੰ ਅੰਧਕਾਰ ਅਤੇ ‘ਅਗਿਆਨੀ’ ਨੂੰ ਅੰਧਾ/ਅੰਨਾ ਕਰਕੇ ਸਮਝਾਉਂਦੇ ਹਨ।ਸੰਸਾਰ ਵਿਚ ਗਿਆਨ ਹੈ। ਕਿਸੇ ਅਪਵਾਦ ਤੋਂ ਪਰੇ ਹਰ ਮਨੁੱਖ ਦੇ ਅੰਦਰ ਗਿਆਨ ਹੁੰਦਾ ਹੈ। ਐਸੀ ਸੂਰਤ ਵਿਚ ਸਵਾਲ ਉੱਠਦਾ ਹੈ ਕਿ ਜੇ ਕਰ ਹਰ ਮਨੁੱਖ ਦੇ ਅੰਦਰ ਗਿਆਨ ਹੈ ਤਾਂ ‘ਅਗਿਆਨੀ’ ਦੀ ਪਰਿਭਾਸ਼ਾ ਕੀ ਹੈ? ਮਨੁੱਖ ਦੇ ਸੰਧਰਭ ਵਿਚ, ਕਿਸੇ ਵਿਸ਼ੇ ਵਿਸ਼ੇਸ਼ ਤੇ, ਕਿਸੀ ਵਿਸ਼ੇਸ਼ ਜਾਣਕਾਰੀ ਦੇ ਨਾ ਹੋਂਣ ਦੀ ਸਥਿਤੀ, ‘ਅਗਿਆਨ’ ਕਹੀ ਜਾਂਦੀ ਹੈ ਅਤੇ ‘ਅਗਿਆਨੀ’ ਦੀ ਪਰਿਭਾਸ਼ਾ, ਪ੍ਰਕ੍ਰਿਤੀ ਵਿਚ ਬਿਖਰੇ ਗਿਆਨ ਤੋਂ ਅਣਜਾਣ ਹੋਂਣ, ਅਤੇ ਸੰਚਿਤ ਗਿਆਨ ਦੀ ਗਲਤ ਵਰਤੋਂ ਦੀ ਸਥਿਤੀ ਨਾਲ ਪਰਿਭਾਸ਼ਤ ਹੁੰਦੀ ਹੈ।

ਅੰਨੇ ਗੁਰੂ ਤੇ ਵਿਸ਼ਵਾਸ ਅੰਧ ਵਿਸ਼ਵਾਸ ਹੁੰਦਾ ਹੈ।ਜਿਵੇਂ ਕਿ ਕਿਸੇ ਅੰਨੇ ਨੇ ਭਾਰੀ ਟ੍ਰੇਫਿਕ ਵਾਲੀ ਬਹੂਤ ਚੌੜੀ ਸੜਕ ਪਾਰ ਕਰਨ ਲਈ ਆਪਣਾ ਹੱਥ ਕਿਸੇ ਅੰਨੇ ਦੇ ਹੱਥ ਦੇ ਦਿੱਤਾ ਹੋਵੇ। ਇਹ ਅੰਧ ਵਿਸ਼ਵਾਸ ਜਾਨਲੇਵਾ ਹੈ।ਪਰ ਜੇ ਕਰ ਕੋਈ ਅੰਨਾ ਮਨੁੱਖ ਜੀਵਨ ਭਵਸਾਗਰ ਪਾਰ ਕਰਨ ਲਈ ਆਪਣਾ ਹੱਥ ਸਤਿਗੁਰੂ ਦੇ ਹੱਥ ਦੇ ਦੇਵੇ ਤਾਂ ਉਹ ਸਿੱਖ ਹੋ ਕੇ ਜੀਵਨ ਦੇ ਕਈਂ ਪੱਖਾਂ ਤੋਂ ਪਾਰ ਲੰਗ ਜਾਂਦਾ ਹੈ। ਇਹ ਭਰੌਸਾ ਹੈ ਵਿਸ਼ਵਾਸ ਹੈ।

ਕਹਿੰਦੇ ਹਨ ਅੰਧ ਵਿਸ਼ਵਾਸ ਬੁਰਾ ਹੁੰਦਾ ਹੈ।ਇਹ ਕਥਨ ਸਹੀ ਹੈ ਪਰ ਸਰਵਕਾਲਕ ਸੱਤਿਯ ਨਹੀਂ।ਕਿਉਂਕਿ ਜੇ ਕਰ ਕੋਈ ਸਿੱਖ, ਗੁਰੂ ਦੀ ਮਤਿ ਨੂੰ ਪੂਰੀ ਤਰਾਂ ਨਾ ਸਮਝਦੇ ਹੋਏ ਵੀ, ਕੁੱਝ ਪੱਖੋਂ, ਗੁਰੂ ਤੇ ਵਿਸ਼ਵਾਸ ਕਰ ਕੇ ਤੁਰੇ ਤਾਂ ਇਹ ਵੀ ਇਕ ਪ੍ਰਕਾਰ ਦਾ ਅੰਧ ਵਿਸ਼ਵਾਸ ਹੀ ਹੈ, ਜੋ ਗੁਰੂ ਤੇ ਸਮਰਪਣ ਲਈ ਲਾਜ਼ਮੀ ਹੁੰਦਾ ਹੈ। ਕਈਂ ਚਤੁਰ-ਸਿਆਣੇ ਪਰਖ ਕੇ ਸਿੱਖ ਬਣਦੇ ਹਨ ਕਈਂ ਸਿੱਖ ਬਣ ਕੇ ਸਿੱਖਦੇ ਹਨ।ਯਾਨੀ ਪਹਿਲਾਂ ਵਿਸ਼ਵਾਸ ਫਿਰ ਅਭਿਯਾਸ ! ਕਹਿੰਦੇ ਹਨ ਕਿ ਕਈਂ ਵਾਰ ਜੀਵਨ ਪਰਖਣ ਵਿਚ ਹੀ ਨਿਕਲ ਜਾਂਦਾ ਹੈ ਪਿਆਰ ਲਈ ਸਮਾਂ ਹੀ ਨਹੀਂ ਬੱਚਦਾ। ੫੦ ਸਾਲਾ ਸ਼ਾਦੀ-ਸੂਦਾ ਜੀਵਨ ਬਤੀਤ ਕਰਨ ਵਾਲੇ ਬਜ਼ੂਰਗ ਦੰਪਤੀ, ਆਪਣੇ ਜੀਵਨ ਦੇ ਅੰਤਲੇ ਸਮੇਂ ਬਹੂਤ ਮਾਯੁਸ ਹੋ ਗਏ। ਕਿਸੇ ਨੇ ਇਸ ਆਲਮ ਦਾ ਕਾਰਣ ਪੁੱਛਿਆ ਤਾਂ ਕਹਿਣ ਲਗੇ “੫੦ ਸਾਲ ਇਕ ਦੂਜੇ ਨੂੰ ਪਰਖਦੇ ਹੋਏ ਨੁਕਤਾਚੀਨੀ ਵਿਚ ਨਿਕਲ ਗਏ।ਹੁਣ ਅਹਿਸਾਸ ਹੋਇਆ ਹੈ ਕਿ ਪਿਆਰ ਭਰੀ ਸਾਂਝ ਪਾਉਂਣ ਦਾ ਸਮਾਂ ਹੀ ਨਾ ਮਿਲਿਆ” ਖ਼ੈਰ ! ਗੁਰੂ ਨਾਲ ਪਿਆਰ ਗੁਰੂ ਪ੍ਰਤੀ ਸਮਰਪਣ ਤੋਂ ਉਪਜਦਾ ਹੈ। ਵਿਸ਼ਵਾਸ ਨਾਲ ਆਪਣੀ ਮਤ ਗੁਰੂ ਨੂੰ ਸੋਂਪ ਕੇ !

ਅਖਾਂ ਤੋਂ ਅੰਨੇ ਦਾ ਵਿਸ਼ਵਾਸ ਕਈਂ ਥਾਂ ਅੰਨਾ ਹੁੰਦਾ ਹੈ। ਅੰਧਲੇ ਦਿਆਂ ਅਖਾਂ ਨੂੰ ਤਾਂ ਕੇਵਲ ਅੰਧਕਾਰ ਦੀ ਹੀ ਪਰਖ ਹੁੰਦੀ ਹੈ।ਅਖਾਂ ਤੋਂ ਅੰਨਾ ਲਿਖਾਰੀ ਜਾਂ ਬੁਲਾਰਾ, ਗੁਲਾਬ ਦੀ ਸੁੰਦਰਤਾ ਅਤੇ ਪ੍ਰਕ੍ਰਿਤੀ ਦੇ ਰੰਗਾ ਦਾ ਜ਼ਿਕਰ ਕਰੇ ਤਾਂ ਇਹ ਉਸ ਲਈ ਅੰਧ ਵਿਸ਼ਵਾਸ ਹੀ ਹੈ ਕਿ, ਜਿਸ ਸੁੰਦਰਤਾ, ਜਿਸ ਰੰਗ ਨੂੰ ਉਸਨੇ ਕਦੇ ਵੇਖਿਆ ਪਰਖਿਆ ਨਹੀਂ, ਉਹ ਉਸ ਤੇ ਵਿਸ਼ਵਾਸ ਕਰਕੇ, ਉਸ ਨੂੰ ਸੁੰਦਰ ਲਿਖਦਾ-ਬਿਆਨ ਕਰਦਾ ਹੈ।ਇਹ ਅੰਧ ਵਿਸ਼ਵਾਸ ਮਾੜਾ ਹੈ ? ਅਗਿਆਨ ਹੈ ? ਅੰਨਾ ਸੜਕ ਪਾਰ ਕਰਨ ਲਈ ਜਿਸ ਵੇਲੇ ਆਪਣਾ ਹੱਥ ਕਿਸੇ ਅਖਾਂ ਵਾਲੇ ਦੇ ਹੱਥ ਦਿੰਦਾ ਹੈ ਤਾਂ ਇਹ ਅੰਧ ਵਿਸ਼ਵਾਸ ਹੀ ਹੁੰਦਾ ਹੈ। ਪਰ ਇਹ ਗਲਤ ਨਹੀਂ ਕਿਉਂਕਿ ਜਿਸ ਤੇ ਅੰਧ ਵਿਸ਼ਵਾਸ ਕੀਤਾ ਗਿਆ ਹੈ ਉਹ ਅੰਨਾ ਨਹੀਂ! ਗਲਤ ਤਾਂ ਇਹ ਹੈ ਕਿ ਅੰਨਾ ਬੰਦਾ ਸੜਕ ਪਾਰ ਕਰਨ ਵੇਲੇ ਕਿਸੇ ਅੰਨੇ ਤੇ ਹੀ ਵਿਸ਼ਵਾਸ ਕਰ ਲੇਵੇ, ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ :-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੫੪)
ਭਾਵ, ਜੇ ਕੋਈ ਅੰਨਾਂ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨਾਂ ਹੋਵੇ; ਹੇ ਨਾਨਕ! ਸੁਜਾਖਾ ਮਨੁੱਖ (ਅੰਨੇ ਦੇ ਆਖੇ) ਕੁਰਾਹੇ ਨਹੀਂ ਪੈਂਦਾ ।

ਪਰ ਉਹ ਅੰਨਾ ਸਿਆਣਾ ਹੈ, ਜੋ ਹੈ ਤਾਂ ਅੰਨਾ, ਪਰ ਤੁਰਨ ਲਈ ਆਪਣਾ ਹੱਥ ਕਿਸੇ ਦੇਖ ਸਕਣ ਵਾਲੇ ਦੇ ਹੱਥ ਦਿੰਦਾ ਹੈ, ਅਤੇ ਜਿਵੇਂ ਉਹ ਉਸ ਨੂੰ ਤੋਰਦਾ ਹੈ, ਉਹ ਵਿਸ਼ਵਾਸ ਕਰਕੇ, ਤੁਰਦਾ ਜਾਂਦਾ ਹੈ। ਉਹ ਪਾਸ ਹੋਰ ਚਾਰਾ ਨਹੀਂ, ਤੇ ਤੋਰਨ ਵਾਲਾ ਵੀ ਇਹ ਨਹੀਂ ਕਹਿ ਸਕਦਾ ਕਿ ਭਾਈ ਤੂ ਪਹਿਲਾਂ ਆਪ ਵੇਖ ਤਾਂ ਮੇਰਾ ਕਿਹਾ ਮੰਨ ਕੇ ਚਲ!ਹੁਣ ਮਾਨਸਿਕ ਰੂਪ ਤੋਂ ਅੰਨੇ ਨੇ ਕਿਵੇਂ ਚਲਣਾ ਹੈ ? ਨਿਰਸੰਦੇਹ: ਗੁਰੂ ਤੇ ਭਰੋਸੇ ਨਾਲ !

ਸਿੱਖ ਗੁਰੂ ਸਾਹਿਬ ਨੂੰ ਪਰਖ ਕੇ ਪਿਆਰ ਪਾਵੇ ਤੇ ਇਹ ਕਹੇ ਕਿ ਮੈਂ ਇਸ ਲਈ ਗੁਰੂ ਦਾ ਸਿੱਖ ਹਾਂ ਕਿਉਂਕਿ ਮੈਂ ਇਸ ਨੂੰ ਪਰਖਿਆ ਹੈ, ਤਾਂ ਇਸ ਵਿਚ ਕੋਈ ਮਾੜੀ ਗਲ ਨਹੀਂ।ਪਰ ਸਿੱਖ ਗੁਰੂ ਨਾਲ ਪਿਆਰ ਪਾਵੇ, ਤੇ ਇਹ ਕਹੇ ਕਿ ਮੈਂ ਇਸ ਲਈ ਗੁਰੂ ਦਾ ਸਿੱਖ ਹਾਂ ਕਿਉਂਕਿ ਇਹੀ ਮੇਰਾ ਗੁਰੂ ਹੈ, ਤਾਂ ਇਹ ਗਲ ਵੀ ਕੋਈ ਘੱਟ ਸੁਆਦਲੀ ਨਹੀਂ ਬਲਕਿ ਜ਼ਿਆਦਾ ਸੁਆਦਲੀ ਹੈ।ਮੇਰੇ ਬੀਜੀ ਗੁਰਬਾਣੀ ਪੜਦੇ ਸੀ ਪਰ ਸਮਝਦੇ ਘਟ ਸੀ। ਪੁਸਤਕ ਪਠਨ ਨਾ ਦੇ ਬਰਾਬਰ ! ਹਮੇਸ਼ਾ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਅਥਾਹ ਗਿਆਨ ਹੈ। ਮੈਂ ਪੜ ਕੇ ਵੇਖਿਆ ਕਿ ਜੋ ਕੁੱਝ ਬੀਜੀ ਵਿਸ਼ਵਾਸ ਤੇ ਆਸਰੇ ਕਹਿੰਦੇ ਸੀ ਸੱਚ ਕਹਿੰਦੇ ਸੀ। ਮੈਂ ਤੁਰ ਕੇ ਜਿੱਥੇ ਪੁੱਜਾ ਬੀਜੀ ਉੱਥੇ ਪਹਿਲਾਂ ਹੀ ਪੁੱਜੇ ਹੋਏ ਸੀ।ਕੋਈ ਸਿਆਣਾ ਇਸ ਨੂੰ ਵੀ ਅੰਧ ਵਿਸ਼ਵਾਸ ਕਹੇਗਾ ਕਿ ਭਾਈ ਬਿਨਾ ਸਮਝੇ ਵਿਸ਼ਵਾਸ ਕਿਉਂ ਕਰਨਾ ? ਕੋਸ਼ਿਸ ਤਾਂ ਬਹੂਤ ਚੰਗੀ ਗਲ ਹੈ ਪਰ ਅਕਾਲ ਪੁਰਖ ਦੀ ਬਖਸ਼ੀ ਬੁੱਧ ਸਮਰਥਾ ਨਾਲ ਕੋਣ ਲੜੇ ?

ਹੁਣ ਅੰਧ ਵਿਸ਼ਵਾਸ ਨਾ ਕਰਨ ਵਾਲੇ ੧੦ ਸਿਆਣੇਆਂ ਵਿਚੋਂ ਲਗਬਗ ੮ ਸਿਆਣੇਆਂ ਦੀ ਰਾਏ ਕਿਸੇ ਨੁਕਤੇ ਤੇ ਵੱਖੋ ਵੱਖ ਹੋਵੇ ਤਾਂ ਕੀ ਇਸ ਦਾ ਅਰਥ ਇਹ ਨਾ ਹੋਇਆ ਕਿ ਉਨਾਂ ਵਿਚੋਂ ਬਹੂਤੇ ਅੰਧ ਵਿਸ਼ਵਾਸੀ ਹਨ ? ਕਿਉਂਕਿ ਜਿਸ ਨੂੰ ਉਹ ਸੱਚ ਮੰਨ ਰਹੇ ਹਨ ਉਹ ਸੱਚ ਨਹੀਂ ਬਲਕਿ ਉਨਾਂ ਦਾ ਆਪਣਾ-ਆਪਣਾ ਵਿਸ਼ਵਾਸ ਹੈ ਜਿਸ ਤੇ ਉਨਾਂ ਨੂੰ ਅੰਨਾ ਯਕੀਨ ਹੈ।ਗੁਰੂ ਤੇ ਅੰਧ ਵਿਸ਼ਵਾਸ ਮਾੜਾ ਤੇ ਆਪਣੀ ਬੁੱਧ ਤੇ ਕੀਤਾ ਅੰਧ ਵਿਸ਼ਵਾਸ ਚੰਗਾ ?

ਆਪਣੇ ਗੁਰੂ ਦੇ ਸਨਮੁੱਖ ਕਈਂ ਪੱਖੋਂ ਅਸੀਂ ਅੰਨੇ ਹਾਂ।ਸਿਆਣੇ ਆਪਣੇ-ਆਪਣੇ ਹਿਸਾਬ ਨਾਲ ਹਰ ਪੱਖ ਪਰਖ ਕੇ ਵਿਸ਼ਵਾਸ ਕਰਦੇ ਹਨ ਤੇ ਕਹਿੰਦੇ ਹਨ ਅਸੀਂ ਅੰਧ ਵਿਸ਼ਵਾਸੀ ਨਹੀਂ।ਉਨਾਂ ਦੀ ਸਿਆਣਪ ਮੁਬਾਰਕ ਹੈ! ਫਿਰ ਇਸ ਵਿਚ ਕੀ ਬੁਰਾ ਹੈ ਕਿ ਵਿਸਮਾਦੁ ਦੇ ਕੁੱਝ ਪੱਖਾਂ ਨੂੰ ਸਮਝਣ ਵਿਚੋਂ ਅਸਮਰਥ ਮੇਰੇ ਵਰਗਾ ਅੰਧ ਵਿਸ਼ਵਾਸੀ, ਗੁਰੂ ਸਨਮੁਖ, ਆਪਣੀ ਸਿਆਣਪ ਦੀ ਔਕਾਤ ਨੂੰ ਸਮਝਦੇ ਹੋਏ, ਬਿਨਾਂ ਪਰਖੇ ਆਪਣਾ ਹੱਥ ਉਸ ਗੁਰੂ ਦੇ ਹੱਥ ਵਿਚ ਦੇ ਦੇਵੇ ਜਿਸ ਤੇ ਇਨਾਂ ਸਿਆਣੇਆਂ ਨੂੰ ਵਿਸ਼ਵਾਸ ਹੈ ?

‘ਧਰਮ ਦੀ ਆਤਮਾ’

0

‘ਧਰਮ ਦੀ ਆਤਮਾ’

ਹਰਦੇਵ ਸਿੰਘ, ਜੰਮੂ

ਧਰਮ ਸਬੰਧੀ ਮਨੁੱਖੀ ਮਤਿ ਦੇ ਆਰੰਭਕ ਵਿਕਾਸ ਕ੍ਰਮ ਵਿਚ ਦੁਸ਼ਣ, ਅਗਿਆਨਤਾ ਅਤੇ ਭਰਮ-ਵਹਿਮ ਦੀ ਬਹੁਤਾਤ ਸੀ। ਐਸਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਮਨੁੱਖ ਦੇ ਆਪਣੇ ਪੁਰਵਜ ਸਨ। ਇਹ ਉਹ ਅਵਸਥਾ ਸੀ ਜਿਸ ਦੇ ਚਲਦੇ, ਮਨੁੱਖੀ ਪ੍ਰਵ੍ਰਿਤੀ ਅਤੇ ਅੰਤਰਚੇਤਨਾ ਦੀ ਗਿਆਨ ਸੰਪਨਤਾ ਲਈ ‘ਤਰਕ’ ਦਾਖ਼ਲ ਹੋਇਆ। ਇਸ ਪੱਖੋਂ ਵਿਕਸਤ ਮਤਿ ਅੱਜ ਉਸ ਦੁਸ਼ਣ, ਅਗਿਆਨਤਾ ਅਤੇ ਵਹਿਮ ਭਰਮ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਨਾਲ ਵੇਖਦੀ ਹੈ, ਪਰ ਇਸ ਤ੍ਰਿਸਕਾਰ ਨੇ ਕਈਂ ਥਾਂ ਘ੍ਰਿਣਾ ਦਾ ਰੂਪ ਵੀ ਲਿਆ ਹੈ।
ਜੇ ਕਰ ਪਰਮੇਸ਼ਵਰ ਅਪਾਰ ਬੇਅੰਤ ਹੈ, ਤਾਂ ਲਾਜ਼ਮੀ ਤੌਰ ਤੇ ਉਸ ਨਾਲ ਸਬੰਧਤ ‘ਪੈਗੰਬਰੀ ਅਨੁਭਵ’ ਦੀ ਪਰਕਾਸ਼ਠਾ ਦੇ ਕਈਂ ਪੱਖ ਵੀ, ਮਨੁੱਖਾ ਚੇਤਨ ਦੀ ਤਰਕ ਸ਼ਕਤੀ ਤੋਂ ਪਰੇ ਹੋਣਗੇ। ਮਨੁੱਖ ਦੀ ਇਹ ਅਸਮਰਥਾ, ਧਰਮ ਦੇ ‘ਪਰਾ-ਤਰਕ’ ਪੱਖ ਹਨ। ਪਰਾ ਤਰਕ ਪੱਖ ਤੋਂ ਭਾਵ, ਉਹ ਪੱਖ, ਜਿਹੜੇ ਮਨੁੱਖੀ ਤਰਕ ਬੌਧ ਤੋਂ ਪਰੇ ਹਨ।
ਇਹ ਸਹੀ ਹੈ ਕਿ ਅਗਿਆਨਤਾ ਅਤੇ ਭਰਮ-ਵਹਿਮ ਦੇ ਪ੍ਰਦੁਸ਼ਣ ਦਾ ਸ਼ੁਧੀਕਰਣ ਜ਼ਰੂਰੀ ਹੈ, ਪਰ ਕਈਂ ਵਾਰ ਇਹ ਜਤਨ, ਕੁੱਝ ਪੈਰੋਕਾਰਾਂ ਦੀ ਬੁੱਧੀ ਨੂੰ ਧਰਮ ਦੇ ‘ਪਰਾ-ਤਰਕ’ ਪੱਖਾਂ ਨੂੰ ਰੱਦ ਕਰਨ ਵੱਲ ਲੈ ਜਾਂਦੇ ਰਹੇ ਹਨ। ਅਕਸਰ ਐਸੇ ਕਥਿਤ ਸੁਧਾਰਕ ਆਤਮਕ ਅਧਿਆਤਮ, ਪਿਆਰ ਦੇ ਮਨੋਭਵਾਂ ਦੀ ਭਰਪੂਰਤਾ ਤੋਂ ਹੀਨ, ਠੰਡੇ ਅਤੇ ਖਾਲੀ ਰੇਗਿਸਤਾਨ ਵਾਂਗ ਵਿਚਰਦੇ ਹਨ ਅਤੇ ਕਿਸੇ ਪੀ. ਐਚ. ਡੀ. ਨੂੰ ਤਾਂ ਆਪਣੀ ਡਿਗਰੀ ਦੇ ਡੱਬੇ ਵਿਚ ਹੀ ਸਾਰਾ ‘ਸਮੰਦਰ’ ਦਿੱਸਦਾ ਹੈ।
ਧਰਮ ਦੀ ਆਤਮਾ ਕੇਵਲ ‘ਪਰਾ-ਤਰਕ’ ਜਾਂ ਕੇਵਲ ‘ਨਿਰਾ-ਤਰਕ’ (ਕੇਵਲ ਤਰਕ) ਵਿਚ ਨਹੀਂ ਉਤਰ ਸਕਦੀ। ਧਰਮ ਦੀ ਆਤਮਾ ‘ਪਰਾ-ਤਰਕ’ ਅਤੇ ‘ਨਿਰਾ-ਤਰਕ’ ਵਿਚਕਾਰਲੇ ਸੰਤੁਲਨ ਤੇ ਟਿੱਕਦੀ ਹੈ। ਧਰਮ (ਮਨੁੱਖ ਦਾ ਪਰਮਾਤਮਾ ਨਾਲ ਸਬੰਧ) ਕੇਵਲ ਤਰਕ ਦੇ ਅਧਾਰ ਤੇ ਨਹੀਂ ਸਮਝਿਆ ਜਾ ਸਕਦਾ। ਧਰਮ ਦੀ ਆਤਮਾ ਧਰਮ ਦਾ ਚੇਤਨ ਹੈ।
ਇਕ ਸਮੂਹ ਵਿਚ, ਧਰਮ ਕੇਵਲ ਕਿਸੇ ਦਾ ਨਿਜੀ ਵਿਸ਼ਾ ਨਹੀਂ ਹੁੰਦਾ, ਬਲਕਿ ਇਹ ਸਮੂਹ ਨਾਲ ਸਬੰਧਤ ਹੁੰਦਾ ਹੈ। ਇਸ ਲਈ ਇਸ ਦੇ ਪ੍ਰਤੀ ਆਕਰਸ਼ਣ ਲਈ ਇਸ ਦੀ ਵਿਚਾਰ ਵਿਚ ਕੇਵਲ ‘ਨਿਰਾ ਤਰਕ’ ਦੇ ਅੰਸ ਨਹੀਂ, ਬਲਕਿ ‘ਪਰਾ ਤਰਕ’ ਦੇ ਸੱਚ ਦੀ ਸਵਕ੍ਰਿਤੀ ਵੀ ਹੋਂਣੀ ਚਾਹੀਦੀ ਹੈ। ਜੇਕਰ ਕੁਦਰਤ ਵਿਚ ਵਿਸਮਾਦ ਹੈ, ਤਾਂ ਕੋਈ ਸ਼ੱਕ ਨਹੀਂ ਕਿ ਵਿਸਮਾਦ, ‘ਭਰਮ-ਵਹਿਮ ਰੂਪ ਤਰਕਾਂ’ ਤੋਂ ਪਰੇ ਹੋ ਕੇ ਵਿਚਾਰਿਆ ਜਾਣਾ ਚਾਹੀਦਾ ਹੈ। ਗੁਰਬਾਣੀ ਵਿਚ ਤਾਰਕਿਕ ਜੁਗਤ ‘ਪਰਾ-ਤਰਕ’ ਨੂੰ ਮੁੱਖ ਰੱਖਦੇ ਉਚਾਰੀ ਗਈ ਹੈ। ਤਰਕ ਜਿਸ ਵੇਲੇ ਆਪਣੀ ਹੱਦ ਟੱਪਦਾ ਹੈ, ਤਾਂ ਹਉਮੈ ਭਰਿਆ ਭਰਮ-ਵਹਿਮ ਬਣ ਜਾਂਦਾ ਹੈ। ਐਸੇ ਸੰਵੇਦਨਹੀਨ ‘ਨਿਰਾ ਤਰਕ’ ਨਾਲ ਧਰਮ ਦੀ ਆਤਮਾ ਨੂੰ ਨਹੀਂ ਸਮਝਿਆ ਜਾ ਸਕਦਾ।

ਗੁਰੂ ਤੇਗ ਬਹਾਦਰ ਸਾਹਿਬ ਸਬੰਧੀ ਇੱਕ ਭੁਲੇਖਾ ਤੇ ਉਸ ਦਾ ਸਪਸ਼ਟੀਕਰਨ

0

ਨੌਵੇਂ ਪਾਤਿਸ਼ਾਹ ਸਬੰਧੀ ਇੱਕ ਭੁਲੇਖਾ ਤੇ ਉਸ ਦਾ ਸਪਸ਼ਟੀਕਰਨ

ਸ. ਮਹਿੰਦਰ ਸਿੰਘ ਜੋਸ਼

ਰਵਾਇਤੀ ਸਿੱਖ-ਇਤਿਹਾਸ ਦੀਆਂ ਰਚਨਾਵਾਂ ਵਿੱਚ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਦਾ (1644 ’ਤੋਂ 1664 ਤੱਕ)  ਇਹ 20-21 ਸਾਲ ਦਾ ਸਮਾਂ ਬਕਾਲੇ ਵਿਖੇ ਤਪੱਸਿਆ ਵਿੱਚ ਗੁਜ਼ਰਿਆ ਦੱਸਿਆ ਗਿਆ ਹੈ, ਜੋ ਠੀਕ ਨਹੀਂ। ਭੱਟ ਵਹੀਆਂ, ਪੰਡਾ ਵਹੀਆਂ, ਗੁਰੂ ਕੀਆਂ ਸਾਖੀਆਂ ਤੇ ਬੰਸਾਵਲੀਨਾਮੇ ਦੇ ਇੰਦਰਾਜ 1656 ਤੋਂ 1664 ਤੱਕ ਵਾਲੇ ਸਮੇਂ ਵਿੱਚ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਨੂੰ, ਤਾਰੀਖ਼ਾਂ ਤੇ ਸੰਨਾਂ-ਸੰਮਤਾਂ ਨਾਲ ਕੀਰਤਪੁਰ ਸਾਹਿਬ, ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ ਵਿੱਚ ਪ੍ਰਚਾਰਕ ਦੌਰਿਆਂ ਉੱਤੇ ਆਪਣੀ ਮਾਤਾ, ਧਰਮ ਪਤਨੀ ਅਤੇ ਧਰਮ ਪਤਨੀ ਦੇ ਭਰਾ ਜਾਂ ਨਿਕਟਵਰਤੀ ਰਿਸ਼ਤੇਦਾਰ ਕ੍ਰਿਪਾਲ ਚੰਦ ਜੀ ਤੇ ਹੋਰ ਸਿੱਖਾਂ ਦੀ ਪ੍ਰਚਾਰ ਵਹੀਰ ਸਮੇਤ ਸਿੱਖੀ ਦਾ ਪ੍ਰਚਾਰ ਕਰਦਿਆਂ ਦਿਖਾਂਦੇ ਹਨ।

ਇਹ ਲੇਖ ਅਤੇ ਇੰਦਰਾਜ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੇ ਸਮਾਚਾਰ ਪਟਨੇ ਵਿਖੇ ਮਿਲਣ ’ਤੇ ਪੂਰਬ ਦੇਸ਼ ਤੋਂ ਵਾਪਸੀ ਸਮੇਂ ਦੇ ਪ੍ਰਚਾਰ ਸਫ਼ਰ ਦੇ ਵੇਰਵਿਆਂ ਤੋਂ ਛੁੱਟ ਦਿੱਲੀ ਵਿਖੇ ਭਾਈ ਕਲਿਆਣੇ ਦੀ ਪ੍ਰਸਿੱਧ ਸਿੱਖ ਧਰਮਸ਼ਾਲਾ ਵਿਖੇ ਟਿਕਣ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨਾਲ ਰਾਜਾ ਜੈ ਸਿੰਘ ਦੇ ਬੰਗਲੇ ਦਿੱਲੀ ਵਿਖੇ ਹੋਈ ਲੰਬੀ ਮੁਲਾਕਾਤ ਦੀਆਂ ਤਾਰੀਖਾਂ ਅਤੇ ਵੇਰਵਿਆਂ ਦੀ ਵੀ ਚੰਗੀ ਉਘ-ਸੁਘ ਦਿੰਦੇ ਹਨ।

ਪ੍ਰਾਪਤ ਵੇਰਵਿਆਂ ਅਤੇ ਅੱਡ-ਅੱਡ ਨਗਰਾਂ ’ਚ ਲਗਾਏ ਗਏ ਪ੍ਰਚਾਰ-ਦੌਰਿਆਂ ਦੀਆਂ ਤਾਰੀਖਾਂ ਤੇ ਸੰਨਾਂ-ਸੰਮਤਾਂ ਦੇ ਮਿਲ ਜਾਣ ਕਾਰਨ ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਬਾਰੇ ਪ੍ਰਚਾਰੇ ਗਏ 20-21 ਸਾਲ ਤੱਕ ਬਕਾਲੇ ਵਿੱਚ ਟਿਕੇ ਰਹਿਣ ਦੇ ਖ਼ਿਆਲਾਂ ਨੂੰ ਰੱਦ ਕਰਨਾ ਜ਼ਰੂਰੀ ਹੋ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਧਰਮ ਫ਼ਿਲਾਸਫ਼ੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਵੱਲੋਂ ਗੁਰਿਆਈ ਦੌਰਾਨ ਉਚਾਰੀ ਬਾਣੀ ਵੀ ਤਪੱਸਿਆ ਵਾਲੇ ਅਨਮਤੀ ਸਿਧਾਂਤ ਜਾਂ ਹਿੰਦੂ ਸਿਧਾਂਤ ਦੀ ਵਿਰੋਧਤਾ ਕਰਦੀ ਹੈ। ਸਿੱਖ ਮੱਤ ਕਈ ਅਨਮਤਾਂ ਦੀ ਤਰ੍ਹਾਂ ਜੰਗਲਾਂ-ਪਹਾੜਾਂ ਵਿੱਚ ਏਕਾਂਤ-ਵਾਦੀ ਹੋ ਕੇ ਰਹਿਣ ਵਾਲਾ ਅਤੇ ਨਿਜ-ਵਾਦੀ ਨਹੀਂ ਬਲਕਿ ਇਹ ਇੱਕ ਸਮਾਜਕ ਅਤੇ ਭਾਈਚਾਰਕ ਮੱਤ ਹੈ, ਯਥਾ: ‘‘ਮਨ ਰੇ  ! ਗਹਿਓ ਨ ਗੁਰ ਉਪਦੇਸੁ॥ ਕਹਾ ਭਇਓ ਜਉ ਮੂਡੁ ਮੁਡਾਇਓ; ਭਗਵਉ ਕੀਨੋ ਭੇਸੁ॥’’ (ਮ:੯/੬੩੩), ਕਾਹੇ ਰੇ  ! ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ॥ (ਮ:੯/੬੮੪), ਪਾਪੀ ਹੀਐ ਮੈ; ਕਾਮੁ ਬਸਾਇ॥ ਮਨੁ ਚੰਚਲੁ; ਯਾ ਤੇ ਗਹਿਓ ਨ ਜਾਇ॥੧॥ ਰਹਾਉ॥ ਜੋਗੀ ਜੰਗਮ ਅਰੁ ਸੰਨਿਆਸ॥ ਸਭ ਹੀ ਪਰਿ ਡਾਰੀ ਇਹ ਫਾਸ॥’’ (ਮ:੯/੧੧੮੬)

ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੀ ਬਾਣੀ ਰਾਹੀਂ ਸਪਸ਼ਟ ਦੱਸਿਆ ਕਿ ਮਨ ਇਨ੍ਹਾਂ ਬਨਾਵਟੀ ਸਾਧਨਾਂ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ, ਯਥਾ: ‘‘ਸਾਧੋ  ! ਇਹੁ ਮਨੁ ਗਹਿਓ ਨ ਜਾਈ॥’’ (ਮ:੯/੨੧੯) ਅਤੇ ਜੀਵ ਦੀ ਜੀਵਨ-ਮਨੋਰਥ ਦੀ ਪ੍ਰਾਪਤੀ ਦੀ ਗੱਲ ਕੇਵਲ ਗੁਰੂ ਦੀ ਸੰਗਤ ਰਾਹੀਂ ਹੀ ਬਣ ਸਕਦੀ ਹੈ, ਜਿਵੇਂ ‘‘ਜਨ ਨਾਨਕ ! ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ॥’’ (ਮ:੯/੨੧੯) ਅਤੇ ‘‘ਜਬ ਹੀ ਸਰਨਿ ਸਾਧ ਕੀ ਆਇਓ; ਦੁਰਮਤਿ ਸਗਲ ਬਿਨਾਸੀ॥’’ (ਮ:੯/੬੮੩) ਵਾਲੇ ਬਚਨਾਂ ਵਿੱਚ ਦੱਸਿਆ ਗਿਆ ਹੈ।

ਦਰਅਸਲ, ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਗੁਰਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫ਼ਲਸਫ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਸੰਨਿਆਸੀ, ਜੋਗੀਆਂ, ਸਰੇਵੜਿਆਂ ਵਾਲੇ ਏਕਾਂਤੀ ਜੀਵਨ ਦੇ ਕਾਇਲ ਨਹੀਂ ਸਨ। ਗੁਰਬਾਣੀ ਅਭਿਆਸ, ਗੁਰਬਾਣੀ ਵਿਚਾਰ ਤੇ ਭਜਨ ਬੰਦਗੀ ਲਈ ਬਣਵਾਏ ਗਏ ਉਨ੍ਹਾਂ ਦੇ ਅਸਥਾਨ ਨੂੰ ਲੋਕਾਂ ਨੇ ਭੋਰਾ ਨਾਮ ਦੇ ਦਿੱਤਾ ਤੇ ਵੀਹ-ਇੱਕੀ ਸਾਲ ਉੱਥੇ ਬੈਠ ਕੇ ਤਪ ਸਾਧਣ ਅਤੇ ਗੁਰ-ਸੰਗਤ ਨਾਲੋਂ ਵੱਖ ਏਕਾਂਤੀ ਹੋਣ ਦੀਆਂ ਗੁਰਮਤਿ ਵਿਰੋਧੀ ਗੱਲਾਂ ਵੀ ਉਨ੍ਹਾਂ ਨਾਲ ਜੋੜ ਦਿੱਤੀਆਂ, ਜੋ ਬਿਲਕੁਲ ਨਿਰਮੂਲ ਹਨ।

ਬਕਾਲੇ ਟਿਕਣ ਸਮੇਂ ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਬਾਣੀ ਦਾ ਡੂੰਘਾ ਅਧਿਐਨ ਕਰਦੇ, ਭਜਨ-ਬੰਦਗੀ ਕਰਦੇ, ਆਉਣ ਵਾਲੇ ਸਮੇਂ ਦਾ ਕਾਮਯਾਬੀ ਨਾਲ ਟਾਕਰਾ ਕਰਨ ਲਈ ਆਤਮ ਚਿੰਤਨ ਕਰਦੇ, ਅਰ ਇਨ੍ਹਾਂ ਤੋਂ ਛੁੱਟ ਉਹ ਸ਼ਸਤਰ ਵਿਦਿਆ ਅਤੇ ਘੋੜ-ਸਵਾਰੀ ਦੇ ਅਭਿਆਸ ਵੀ ਕਰਦੇ ਸਨ। ਉਹ ਆਪਣੇ ਮਿਲਣ-ਗਿਲਣ ਵਾਲਿਆਂ ਅਤੇ ਆਏ-ਗਏ ਲੋਕਾਂ ਨੂੰ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਬਹੁਤ ਵਿਸਥਾਰ ਸਹਿਤ ਪ੍ਰੇਮ ਨਾਲ ਦੱਸਦੇ ਤੇ ਲੋਕਾਂ ਨੂੰ ਮਨੁੱਖਾ-ਜੀਵਨ ਦੇ ਮਨੋਰਥ ਨੂੰ ਸੰਭਾਲਣ ਦੀ ਪ੍ਰੇਰਨਾ ਦਿੰਦੇ ਸਨ।

ਉਨ੍ਹਾਂ ਦੇ ਸਾਲਾ ਜੀ (ਮਾਤਾ ਗੁਜਰੀ ਜੀ ਦੇ ਭਰਾ) ਕ੍ਰਿਪਾਲ ਚੰਦ ਜੀ ਕਈ ਵਾਰੀ ਆਪ ਜੀ ਨੂੰ ਅਤੇ ਆਪਣੀ ਭੈਣ ਗੁਜਰੀ ਜੀ ਨੂੰ ਮਿਲਣ ਲਈ ਕੀਰਤਪੁਰ ਤੋਂ ਬਕਾਲੇ ਆ ਜਾਂਦੇ ਸਨ ਅਤੇ ਕਈ ਵਾਰੀ ਸਾਹਿਬਜ਼ਾਦਾ ਸਾਹਿਬ ਆਪ ਖ਼ੁਦ ਕ੍ਰਿਪਾਲ ਚੰਦ ਜੀ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ, ਜੋ ਖ਼ੁਦ ਗੁਰੂ ਹਰਿ ਰਾਇ ਸਾਹਿਬ ਦੇ 2200 ਘੋੜ-ਸਵਾਰਾਂ ਦੀ ਫੌਜੀ ਟੁਕੜੀ ਵਿੱਚ ਤਾਇਨਾਤ ਸਨ।

ਬੜੀ ਸੁਭਾਵਕ ਗੱਲ ਹੈ ਕਿ ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਜਦ ਵੀ ਕੀਰਤਪੁਰ ਕ੍ਰਿਪਾਲ ਚੰਦ ਜੀ ਨੂੰ ਮਿਲਣ ਜਾਂਦੇ ਸਨ, ਉਹ ਲਾਜ਼ਮੀ ਤੌਰ ’ਤੇ ਗੁਰੂ ਹਰਿ ਰਾਇ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਵੀ ਭਰਦੇ ਸਨ, ਜੋ ਉਂਞ ਰਿਸ਼ਤੇ ਵਿੱਚ ਸਾਹਿਬਜ਼ਾਦਾ ਸਾਹਿਬ ਦੇ ਭਤੀਜੇ ਲੱਗਦੇ ਸਨ।  ਗੁਰੂ ਹਰਿ ਰਾਇ ਸਾਹਿਬ ਨਾਲ ਉਚੇਚੀਆਂ ਮੁਲਾਕਾਤਾਂ ਅਤੇ ਗੁਰਮਤਿ ਵਿਚਾਰਾਂ ਵੀ ਹੁੰਦੀਆਂ ਰਹਿੰਦੀਆਂ ਸਨ।

ਉਂਞ ਤਾਂ ਸਭ ਸਿੱਖ ਸ਼ਰਧਾਲੂਆਂ ਨੂੰ ਅਤੇ ਗੁਰੂ-ਘਰ ਨਾਲ ਸਬੰਧਿਤ ਆਮ ਪੁਰਖਾਂ ਨੂੰ ਇਹ ਗੱਲ ਭਲੀ-ਭਾਂਤ ਵਿਦਿਤ ਸੀ ਕਿ ਸਾਹਿਬਜ਼ਾਦਾ ਤੇਗ਼ ਬਹਾਦਰ ਬਹੁਤ ਹੀ ਉੱਚੇ-ਸੁੱਚੇ ਤੇ ਅਮਲੀ ਜੀਵਨ ਦੇ ਮਾਲਕ ਹਨ ਅਤੇ ਆਮ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਜਾ ਰਿਹਾ ਸੀ ਕਿ ਉਹ ਹੋਰ ਕਈ ਸਮਕਾਲੀ ਅਤੇ ਕਰਨੀ ਵਾਲੇ ਸਿੱਖ ਧਾਰਮਕ ਆਗੂਆਂ ਦੀ ਤਰ੍ਹਾਂ ਲੋਕਾਂ ਵਿੱਚ ਗੁਰਮਤਿ ਵਿਸ਼ਵਾਸਾਂ, ਗੁਰਮਤਿ ਅਸੂਲਾਂ ਅਤੇ ਗੁਰਮਤਿ ਕਰਣੀ ਨੂੰ ਪ੍ਰਚਾਰਨ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ।

ਇਸੇ ਤਰ੍ਹਾਂ 1656 ਦੇ ਸ਼ੁਰੂ ਵਿੱਚ ਇੱਕ ਵਾਰ ਉਨ੍ਹਾਂ ਨੂੰ ਕੀਰਤਪੁਰ ਜਾਣ ਦਾ ਅਵਸਰ ਮਿਲਿਆ। ਗੁਰੂ ਹਰਿ ਰਾਇ ਸਾਹਿਬ ਉਨ੍ਹਾਂ ਦੇ ਪ੍ਰਭਾਵਸ਼ਾਲੀ ਜੀਵਨ ਅਤੇ ਪ੍ਰਚਾਰ-ਢੰਗ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਰਿਸ਼ਤੇ ਵਿੱਚ ਵੀ ਆਪ ਗੁਰੂ ਹਰਿ ਰਾਇ ਸਾਹਿਬ ਦੇ ਚਾਚਾ ਜੀ ਲੱਗਦੇ ਸਨ। ਸਤਿਗੁਰ ਹਰਿ ਰਾਇ ਸਾਹਿਬ ਨੇ ਆਪ ਦੀ ਅਦੁੱਤੀ ਕਾਬਲੀਅਤ ਨੂੰ ਮੁੱਖ ਰੱਖ ਕੇ ਆਪ ਨੂੰ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿਕ ਪੂਰਬੀ ਪ੍ਰਾਤਾਂ ਵਿੱਚ ਸਿੱਖੀ ਪ੍ਰਚਾਰ ਦੇ ਕੰਮ ਨੂੰ ਸੰਗਠਨ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਭੱਟ ਵਹੀਆਂ ਦੇ ਇੰਦਰਾਜਾਂ ਮੁਤਾਬਕ ਆਪ ਨੇ ਆਪਣੇ ਪਰਿਵਾਰ ਦੇ ਕੁਝ ਨਜ਼ਦੀਕੀ ਮੈਂਬਰਾਂ ਤੇ ਨਿਕਟ ਵਰਤੀ ਸਿਰਕੱਢ ਪ੍ਰਚਾਰਕਾਂ ਦੀ ਇੱਕ ਤਕੜੀ ਪ੍ਰਚਾਰ ਵਹੀਰ 9 ਜੂਨ 1656 ਤੱਕ ਤਿਆਰ ਕਰ ਲਈ ਸੀ।

ਪੂਰਬ ਦੇਸ਼ ਦਾ ਪਹਿਲਾ ਪ੍ਰਚਾਰ ਦੌਰਾ : 

ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਜੀ ਨੇ ਇਸ ਪ੍ਰਚਾਰਕ ਦੌਰੇ ਲਈ ਸਭ ਪਹਿਲੂਆਂ ਨੂੰ ਵਿਚਾਰ ਕੇ ਅਮਲ ਵਿੱਚ ਉਤਾਰੀ ਜਾ ਸਕਣ ਵਾਲੀ (Practicable) ਯੋਜਨਾ ਬਣਾਈ। ਆਪਣੇ ਸਾਲੇ ਕ੍ਰਿਪਾਲ ਚੰਦ ਨੂੰ ਗੁਰੂ ਸਾਹਿਬ ਦੇ 2200 ਘੋੜ ਸਵਾਰਾਂ ਦੀ ਟੁਕੜੀ ਵਿੱਚੋਂ ਕੱਢਵਾ ਕੇ ਆਪਣੇ ਨਾਲ ਲੈ ਲਿਆ। ਵਰਖਾ ਰੁੱਤ ਸ਼ੁਰੂ ਹੋ ਚੁੱਕੀ ਸੀ। ਸਾਹਿਬਜ਼ਾਦਾ ਸਾਹਿਬ ਨੇ ਇਸ ਦੌਰਾਨ ਆਪਣੀ ਪ੍ਰਚਾਰ ਵਹੀਰ ਦੇ ਲੰਬੇ ਦੌਰੇ ਵਾਲੇ ਸਫ਼ਰਾਂ ਨੂੰ ਮੁੱਖ ਰੱਖ ਕੇ ਤਿਆਰੀ ਆਰੰਭ ਕਰ ਦਿੱਤੀ। ਇਸ ਦੌਰੇ ਲਈ 9 ਜੂਨ 1656 ਨੂੰ ਆਪਣੀ ਵਹੀਰ ਵਿੱਚ ਆਪਣੇ ਨਾਲ ਮਾਤਾ ਨਾਨਕੀ ਜੀ, ਧਰਮ ਪਤਨੀ ਗੁਜਰੀ ਸੀ, ਭਰਜਾਈ ਹਰੀ ਜੀ (ਸੁਪਤਨੀ ਸੂਰਜ ਮਲ ਜੀ) ਆਪਣੇ ਸਾਲੇ ਕ੍ਰਿਪਾਲ ਚੰਦ ਜੀ ਅਤੇ ਭਣਵਈਏ ਸਾਧੂ ਰਾਮ ਤੋਂ ਇਲਾਵਾ ਆਪਣੇ ਨਿਕਟਵਰਤੀ ਗੁਰਸਿੱਖਾਂ ਭਾਈ ਦਿਆਲ ਦਾਸ (ਮਨੀ ਸਿੰਘ ਜੀ ਦੇ ਭਰਾ), ਗੁਆਲ ਦਾਸ, ਚਉਪਤਿ ਰਾਏ, ਭਾਈ ਮਤੀ ਦਾਸ, ਬਾਲੂ ਹਸਨਾ, ਅਲਮਸਤ, ਸੰਗਤੀਆ, ਦਰੀਆ ਤੇ ਦੁਰਗਾ ਦਾਸ ਜੀ ਆਦਿਕਾਂ ਨੂੰ ਤਿਆਰ ਕਰ ਕੇ ਸ਼ਾਮਲ ਕਰ ਲਿਆ।

ਬਾਰਸ਼ਾਂ ਦਾ ਮੌਸਮ ਖ਼ਤਮ ਹੋਣ ’ਤੇ ਰੋਪੜ ਅਤੇ ਬਨੂੜ ਦੇ ਇਲਾਕਿਆਂ ਦੇ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਸਰਦੀਆਂ ਵਿੱਚ ਕੁਰੂਕਸ਼ੇਤਰ ਨਗਰ ਵਿਖੇ ਪੁੱਜੇ।  29 ਮਾਰਚ 1657 ਨੂੰ ਸਾਰੇ ਸਾਥ ਸਮੇਤ ਹਰਿਦੁਆਰ ਪੁੱਜੇ। ਫਿਰ ਵਹੀਰ ਨੂੰ ਇੱਕ ਤੋਂ ਵਧੀਕ ਟੋਲੀਆਂ ’ਚ ਵੰਡ ਕੇ ਆਸ ਪਾਸ ਦੇ ਕਈ ਪਿੰਡਾਂ ਕਸਬਿਆਂ ਵਿੱਚ ਸਿੱਖ ਮੱਤ ਦੇ ਨਰੋਏ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹੇ। ਪੰਡਾ ਵਹੀ, ਖੇਮਚੰਦ, ਹਰਿਦੁਆਰ ਅਤੇ ਸੇਵਾ ਸਿੰਘ ਦੇ ਸ਼ਹੀਦ ਬਿਲਾਸ ਤੋਂ ਪ੍ਰਗਟ ਹੁੰਦਾ ਹੈ ਕਿ ਭਾਈ ਦਿਆਲਾ ਜੀ ਦੀ ਟੋਲੀ ਆਸ-ਪਾਸ ਦੇ ਕਈ ਪਿੰਡਾਂ ਅਤੇ ਕਸਬਿਆਂ ਵਿੱਚ ਪ੍ਰਚਾਰ ਕਰਦਿਆਂ ਦੁਬਾਰਾ 17 ਮਈ 1659 ਨੂੰ ਹਰਿਦੁਆਰ ਪੁੱਜੀ ਸੀ।

ਇਸ ਦੌਰਾਨ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਵਹੀਰ ਦੀ ਦੂਜੀ ਟੋਲੀ ਨਾਲ ਹਰਿਦੁਆਰ ਦੇ ਆਸ-ਪਾਸ ਦੇ ਤੇ ਦੁਰੇਡੇ ਇਲਾਕਿਆਂ ਵਿੱਚ ਵੀ ਪ੍ਰਚਾਰ ਕਰ ਰਹੇ ਸਨ। ਆਪ ਗੜ੍ਹ ਮੁਕਤੇਸ਼ਵਰ, ਮਥੁਰਾ, ਆਗਰਾ ਆਦਿਕ ਨਗਰਾਂ ਵਿੱਚ ਸਿੱਖੀ ਦੀ ਸ਼ੋਭਾ ਖਿਲਾਰਦੇ ਹੋਏ ਪ੍ਰਯਾਗ (ਇਲਾਹਾਬਾਦ) ਪੁੱਜੇ।

ਬਚਿਤ੍ਰ ਨਾਟਕ ਦੇ ਕਰਤਾ ਦੀ ਧਾਰਨਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਪੂਰਬ ਦੇਸ਼ ਦੇ ਤੀਰਥਾਂ ਦੀ ਯਾਤਰਾ ਤੇ ਤੀਰਥ ਇਸ਼ਨਾਨ ਪੁੱਤਰ-ਪ੍ਰਾਪਤੀ ਲਈ ਕਰ ਰਹੇ ਸਨ ਅਤੇ ਪ੍ਰਯਾਗ ਦੇ ਬ੍ਰਾਹਮਣਾਂ ਨੂੰ ਪੁੰਨ-ਦਾਨ ਪੁੱਤਰ ਪ੍ਰਾਪਤੀ ਦੀ ਲਾਲਸਾ ਨਾਲ ਹੀ ਕਰ ਰਹੇ ਸਨ, ਜਿਸ ਦੇ ਫਲ-ਸਰੂਪ ਪ੍ਰਯਾਗ ਵਿਖੇ ਉਨ੍ਹਾਂ ਦੇ ਘਰ ਪੁੱਤਰ ਦੀ ਉਮੀਦਵਾਰੀ ਦੀ ਗੱਲ ਬਣੀ; ਬਿਲਕੁਲ ਨਿਰਮੂਲ, ਗੁਰਮਤਿ ਵਿਰੋਧੀ ਤੇ ਗੁਰਮਤਿ ਨੂੰ ਛਟਿਆਉਣ ਅਤੇ ਗੁਰੂ-ਘਰ ਦੀ ਹੇਠੀ ਕਰਨ ਵਾਲੀ ਧਾਰਨਾ ਹੈ। ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਦਾ ਇਹ ਦੌਰਾ ਨਿਰੋਲ ਸਿੱਖ ਮੱਤ ਦੇ ਪ੍ਰਚਾਰ ਦਾ ਦੌਰਾ ਸੀ, ਜੋ ਗੁਰਗੱਦੀ ਤੇ ਬੈਠਣ ਤੋਂ ਬਹੁਤ ਹੀ ਚਿਰ ਪਹਿਲਾਂ ਲਗਾਇਆ ਗਿਆ ਸੀ। ਲਿਖਾਰੀਆਂ ਨੇ ਇਸ ਨੂੰ ਤੀਰਥ ਯਾਤਰਾ ਦਾ ਨਾਮ ਦੇ ਕੇ ਗ਼ਲਤ ਪ੍ਰਚਾਰ ਕਰ ਦਿੱਤਾ ਹੈ। ਤੀਰਥ-ਯਾਤਰਾ ਕਰਨਾ ਗੁਰਮਤਿ ਦਾ ਸਿਧਾਂਤ ਹੀ ਨਹੀਂ।

ਭੱਟ ਵਹੀ ਪੂਰਬੀ ਦੱਖਣੀ ਮੁਤਾਬਕ ਆਪ ਦਾ ਵਹੀਰ 19 ਅਪ੍ਰੈਲ, 1661 ਨੂੰ ਪ੍ਰਯਾਗ ਵਿਖੇ ਸੀ। ਮਿਰਜ਼ਾਪੁਰ ਆਦਿ ਤੋਂ ਹੋ ਕੇ ਦੋ ਕੁ ਮਹੀਨਿਆਂ ਪਿੱਛੋਂ ਇਹ ਪ੍ਰਚਾਰ ਵਹੀਰ 21 ਜੂਨ 1661 ਨੂੰ ਕਾਸ਼ੀ (ਬਨਾਰਸ) ਦੇਖਿਆ ਗਿਆ।

ਇੱਥੋਂ ਸਸਰਾਮ ਆਦਿਕ ਥਾਵਾਂ ਤੋਂ ਹੁੰਦੇ ਹੋਏ ਵਹੀਰ ਗਯਾ ਨਗਰ ਵਿੱਚ ਪੁੱਜਿਆ। ਇੱਥੇ ਇਸ ਵਹੀਰ ਨੂੰ ਸਤਿਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਪੁਰਾਣਾ ਸਿੱਖ, ਜੈਤਾ ਸੇਠ ਮਿਲਿਆ, ਜੋ ਬਹੁਤ ਸ਼ਰਧਾ ਅਰ ਪ੍ਰੇਮ ਨਾਲ ਇਸ ਸਾਰੇ ਵਹੀਰ ਨੂੰ ਸਮੇਤ ਸਤਿਗੁਰਾਂ ਦੇ ਪਰਿਵਾਰ ਦੇ, ਆਪਣੇ ਨਗਰ ਪਟਨੇ ਲੈ ਗਿਆ।

ਸੋ, ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਗੁਰੂ ਸਾਹਿਬ ਜੀ ਬਹੁਤ ਲੰਮੇ ਸਮੇਂ ਕੇਵਲ ਕਿਸੇ ਇੱਕ ਭੋਰੇ ਵਿੱਚ ਅੱਖਾਂ ਬੰਦ ਕਰ ਕੇ ਹੀ ਬੈਠੇ ਰਹੇ, ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਭ ਤੋਂ ਜ਼ਿਆਦਾ ਪੈਦਲ ਯਾਤਰਾ ਕਰਨ ਵਾਲੇ ਗੁਰੂ, ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਹੀ ਸਨ।

ਵਟ…………ਸਿਆਪਾ……….?

0

ਵਟ…………ਸਿਆਪਾ……….?

Prof. Raja Singh

ਚਿੰਤ ਕੋਰ – ਦੇਖਿਓ ਕਾਕੇ ਦੇ ਕਮਰੇ ਵਿਚੋ ‘ਠੁੰਗ ਠੁੰਗ’ ਦੀ ਕੀ ਆਵਾਜ਼ ਬਾਰ ਬਾਰ ਆ ਰਹੀ ਏ ……..|

ਸਹਿਜ ਸਿੰਘ- ਕੋਈ ਗਲ ਨਹੀਂ ਇਹ ਵਾਟ੍ਸੇਪ ਦੀ ਆਵਾਜ਼ ਏ |

ਚਿੰਤ ਕੋਰ – ਹੈਂ ………ਕੀ ਕਿਹਾ ਜੇ ਵਟ….. ਸਿਆਪਾ ……….? ਕੀ ਬੋਲੀ ਜਾਂਦੇ ਓ ?

ਸਹਿਜ ਸਿੰਘ- ਭਲੀਏ……ਧਿਆਨ ਨਾਲ ਸੁਣ ਮੈਂ ਸਿਆਪਾ ਨਹੀਂ , ਵਾਟ੍ਸੇਪ ਆਖਿਆ ਏ ……!

ਚਿੰਤ ਕੋਰ – ਇਹ ਕੀ ਬਲਆ ਏ ……ਅਗੇ ਤਾਂ ਕਦੀ ਨਹੀਂ ਸੁਣਿਆ ……’ਠੁੰਗ ਠੁੰਗ’ ਨੇ ਤਾਂ ਮੇਰਾ ਸਿਰ ਈ ਖਾ ਲਿਐ |

ਸਹਿਜ ਸਿੰਘ- ਨਵੀਆਂ ਨਵੀਆਂ ਕਾਢਾਂ ਨੇ ਤਾਂ ਨੋਜੁਆਨਾਂ ਨੂੰ ਕਮਲਿਆਂ ਈ ਕਰ ਦਿਤੈ……ਨਾਲੇ ਪੈਸੇ ਦਾ ਉਜਾੜਾ….ਨਾਲੇ ਸਮੇਂ ਦੀ ਬਰਬਾਦੀ …….|

ਚਿੰਤ ਕੋਰ – ਫਿਰ ਗਲ ਤਾਂ ਸਿਆਪੇ ਵਾਲੀ ਹੀ ਹੋਈ ਨਾ….. ਹੁਣ ਦਸੋ, ਕਿ ਹੈ ਕੀ …..ਜਿਸ ਤੋਂ ਤੁਸੀਂ ਵੀ ਪਰੇਸ਼ਾਨ ਲਗਦੇ ਓ |

ਸਹਿਜ ਸਿੰਘ- ਮੋਬਾਇਲ ਫੋਨ ਤੇ ਹੁਣ ਇਕ ਦੂਸਰੇ ਨੂੰ ਸੰਦੇਸ਼ੇ ਤੇ ਫੋਟੋ ਭੇਜਦੇ ਨੇ, ਉਹ ਨੂੰ ਕਹਿੰਦੇ ਨੇ ਵਾਟ੍ਸੇਪ …..|

ਚਿੰਤ ਕੋਰ – ਲੈ ….ਆਪ ਵੀ ਤਾਂ ਤੁਸੀ ਮੋਬਾਇਲ ਰਖਦੇ ਹੋ, ਤੁਹਾਡੇ ਫੋਨ ਤੇ ਤਾਂ ਮੈਂ ਕਦੀ ਆਹ ਰੋਲਾ ਨਹੀਂ ਸੁਣਿਆ |

ਸਹਿਜ ਸਿੰਘ- ਬਈ ਅਸੀਂ ਤਾਂ ਸਿਰਫ ਗਲਬਾਤ ਸੁਣਦੇ ਹਾਂ ਪਰ ਇਹਨਾਂ ਨੋਜੁਆਨਾਂ ਨੂੰ ਤਾਂ ਮੋਬਾਇਲ ਨੇ ਆਪਣਾ ਗੁਲਾਮ ਈ ਕਰ ਲਿਐ …..|

ਚਿੰਤ ਕੋਰ – ਨਾ ਉਹ ਕਿਦਾਂ …..?

ਸਹਿਜ ਸਿੰਘ- ਸਿਰਫ ਫੋਨ ਈ ਥੋੜਾ ਕਰਦੇ ਨੇ ….ਕਦੀ ਵਾਇਸ-ਮੇਲ, ਕਦੇ ਚੈਟ, ਈ ਮੇਲ ਤੇ ਵਾਟ੍ਸੇਪ ….ਬਸ ਜਦ ਦੇਖੋ ਇਹ ਨੂੰ ਈ ਚੰਬੜੇ ਰਹਿੰਦੇ ਨੇ……ਸਾਡਾ ਮੁੰਡਾ ਤਾਂ ਪੜਦਾ ਕਦੀ ਦੇਖਿਆ ਨਹੀਂ …ਜਦ ਦੇਖੋ …ਬਸ….ਛਡ ਪਰੇ …..|

ਚਿੰਤ ਕੋਰ – ਜੇ ਤੁਹਾਨੂੰ ਪਤੈ ਤਾਂ ਧਿਆਨ ਰਖਿਆ ਕਰੋ ……|

ਸਹਿਜ ਸਿੰਘ-ਚਿੰਤ ਕੁਰੇ ਐਵੇਂ ਨਾ ਬੋਲੀ ਜਾਇਆ ਕਰੋ ……. ਅਗੇ ਘਰ ਵਿਚ ਫੋਨ ਆਓਣਾ ਤਾਂ ਪਤਾ ਲਗਦਾ ਸੀ ਕੀ ਗਲ ਹੋ ਰਹੀ ਏ ….ਬਚੇ ਕਿਥੇ ਗਲ ਕਰ ਰਹੇ ਨੇ ….ਹੁਣ ਤਾਂ ਘੰਟੀ ਵਜੇ ਤਾਂ ਨਵਾਬ੍ਜ਼ਾਦੇ ਨੇ ਮੋਬਾਇਲ ਕੰਨ ਨੂੰ ਲਾਇਆ ਤੇ ਬਾਹਰ ਨਿਕਲ ਗਏ……………ਮਾਪੇ ਕੀ ਕਰ ਲੇਣਗੇ………?

ਚਿੰਤ ਕੋਰ -ਸਾਇੰਸ ਦੀਆਂ ਕਾਢਾਂ ਤਾਂ ਸਾਡੀ ਉਨਤੀ ਲਈ ਨੇ ……….ਇਹਦਾ ਫਾਇਦਾ ਵੀ ਤਾਂ ਹੋਊ ਕੋਈ …….

ਸਹਿਜ ਸਿੰਘ- ਫਾਇਦਾ ਤਾਂ ਹੈ ਬਈ ਕੋਈ ਕਿਥੇ ਵੀ ਹੋਵੇ ਉਸ ਨਾਲ ਗਲ ਹੋ ਜਾਂਦੀ ਏ …….ਜੇਬੇ ਵਿਚ ਮੋਬਾਇਲ, ਜਦ ਮਰਜੀ ਹਾਲ ਚਾਲ ਲਓ………..ਵਪਾਰੀ ਲੋਕਾਂ ਨੂੰ ਤਾਂ ਬੜਾ ਲਾਭ ਹੋਇਆ ਹੈ ਇਹਨਾਂ ਕਾਢਾਂ ਦਾ ਪਰ ਜੇ ਇਹਨਾਂ ਦੀ ਦੁਰਵਰਤੋਂ ਹੋਵੇ ਤਾਂ ਕਈ ਗੁਣਾਂ ਘਾਟਾ……….ਪਰ ਹੁਣ ਤਾਂ ਰੀਸ ਚਲ ਪਈ ਏ …..ਘਰ ਦੇ ਜਿਤਨੇ ਜੀ ….ਉਤਨੇ ਮੋਬਾਇਲ ……..ਹਰੇਕ ਦਾ ਬਿਲ ਭਰੋ, ਖਰਚੇ ਤੇ ਖਰਚਾ |

ਚਿੰਤ ਕੋਰ -ਚਲੋ ਛਡੋ ਜਦ ਹਰੇਕ ਮੁੰਡੇ ਕੋਲ ਹੈ ਤਾਂ ਸਾਡਾ ਛਿੰਦਾ ਕਿਤੇ…………..

ਸਹਿਜ ਸਿੰਘ- ਐਵੇਂ ਨਾ ਮੁੰਡੇ ਨੂੰ ਵਿਗਾੜੀ ਜਾਓ………..ਕਲ ਮੈਂ ਸਕੂਲ ਵਿਚ ਪੇਰੇੰਟ ਮੀਟਿੰਗ ਵਿਚ ਗਿਆ ਸਾਂ……….ਟੀਚਰ ਸਾਰੇ ਹੀ ਸ਼ਿਕਾਇਤ ਕਰਦੇ ਸੀ ਕਿ ਬਚੇ ਸਕੂਲ ਵਿਚ ਮੋਬਾਇਲ ਨਾ ਲੈ ਕੇ ਆਓਨ | ਉਹ ਕਹਿੰਦੇ ਸੀ ਕਿ ਅਸੀਂ ਪੜਾ ਰਹੇ ਹੁੰਦੇ ਆਂ ਤੇ ਬਚੇ ਆਪਸ ਵਿਚ ਮੋਬਾਇਲ ਤੇ ਮੈਸੇਜ ਕਰਨ ਵਿਚ ਮਸਤ ਹੁੰਦੇ ਨੇ ਤੇ ਪੜਾਈ ਦਾ ਭਠਾ ਬੇਠ ਰਿਹੈ |

ਚਿੰਤ ਕੋਰ -ਲੈ ਮੇਨੂੰ ਹੁਣ ਸਮਝ ਆਈ ………ਗੁਆਂਢ ਵਾਲੇ ਭੈਣ ਜੀ ਵੀ ਕਹਿੰਦੇ ਸੀ ਕਿ ਬਹੂ ਰਾਣੀ ਕੰਮ ਡਕਾ ਨਹੀਂ ਕਰਦੀ …..ਤੇ ਹਰ ਵੇਲੇ ਫੋਨ ਤੇ ਫੋਟੋਆਂ ਦੇਖਦੀ ਰਹਿੰਦੀ ਏ ………..ਤੇ ਇਸੇ ਗਲ ਕਰਕੇ ਘਰ ਵਿਚ ਕਲੇਸ਼ ਏ ……..|

ਸਹਿਜ ਸਿੰਘ-ਨਿਰਾ ਕਲੇਸ਼ ਹੀ ਨਹੀਂ ਹੁਣ ਤਾਂ ਬੇਸ਼ਰਮੀ ਆ ਗਈ ਇਹਨਾਂ ਮੋਬਾਇਲਾਂ ਤੇ ਫੇਸ ਬੁਕਾਂ ਕਰਕੇ ……..ਛਡ ਪਰਾਂ ਸੋਚ ਸੋਚ ਕੇ ਮੇਰਾ ਤਾਂ ਕੀ ਵੇਰੀ ਸਿਰ ਚਕਰਾ ਜਾਂਦੈ ਕਿ ਕੀ ਬਣੂੰ ਸਾਡੇ ਸਮਾਜ ਦਾ …….?

ਚਿੰਤ ਕੋਰ – ਨਾ ਕੋਈ ਹੋਰ ਵੀ ਮਾੜੀ ਗਲ ਏ ……..?

ਸਹਿਜ ਸਿੰਘ-ਇਕ ਹੋਵੇ ਤਾਂ ਦਸਾਂ ……!

ਚਿੰਤ ਕੋਰ – ਚਲੋ ਕੋਈ ਇਕ ਅਧ ਈ ਦਸ ਦਿਓ ………… ਏਨੇ ਪ੍ਰੇਸ਼ਨ ਜੇ ……|

ਸਹਿਜ ਸਿੰਘ-ਬਚੇ ਕੀ ਤੇ ਵਡੇ ਕੀ; ਸੋਚਦੇ ਹੀ ਨਹੀਂ ਕਿ ਜੋ ਵੀ ਫੇਸ ਬੁਕ ਤੇ ਪੈ ਗਿਆ ਸੈਂਕੜੇ ਲੋਕਾਂ ਨੇ ਵੇਖਣੈ ………. ਜਾਤੀ ਗਲਾਂ ਵੀ ਲਿਖੀ ਜਾਣਗੇ ਤਰਾਂ ਤਰਾਂ ਦੇ ਪੋਜ਼ ਬਣਾ ਕੇ ਫੋਟੋ ਪਾਈ ਜਾਂਦੇ ਨੇ ਕੋਈ ਸ਼ਰਮ ਹਯਾ ਹੀ ਨਹੀਂ ……..ਕਈ ਤਾਂ ਮੀਆਂ ਬੀਵੀ ਦਾ ਪੜਦਾ ਵੀ ਰਖਣ ਦਾ ਖਿਆਲ ਨਹੀਂ ਕਰਦੇ ……..|

ਚਿੰਤ ਕੋਰ -ਲੈ ਸਾਡੇ ਜਮਾਨੇ ਵਿਚ ਚਿਠੀ ਵੀ ਕਿਸੇ ਦੇ ਸਾਹਮਣੇ ਨਹੀਂ ਸਾਂ ਪੜਦੇ …ਤੇ ਹੁਣ…….!

ਸਹਿਜ ਸਿੰਘ- ਮੇਨੂੰ ਤਾਂ ਕੋਈ ਹਲ ਨਹੀਂ ਦਿਸਦਾ ….ਕੋਈ ਬਚਾ ਹੋਵੇ ਜਾਂ ਵਡਾ ਇਸ ਮਾਮਲੇ ਵਿਚ ਗਲ ਸੁਣ ਕੇ ਰਾਜੀ ਨਹੀਂ …….. ਸਾਨੂੰ ਤਾਂ ਟਿਚ ਸਮਝਦੇ ਨੇ……

ਚਿੰਤ ਕੋਰ -ਤੇ ਫਿਰ ਸਿਆਪਾ ਨਹੀਂ ਤਾਂ ਹੋਰ ਕੀ ਏ …….?

ਸਹਿਜ ਸਿੰਘ-ਵਾਕਈ….ਵਾਟ੍ਸੇਪ ਨਹੀਂ ….ਵਟ… ਸਿਆਪਾ ਈ ਏ ……!

Prof. Raja Singh  rajasingh922@yahoo.com

ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ

0

ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ

ਡਾ. ਧਰਮਵੀਰ ਗਾਂਧੀ, 090138 69336

ਪੰਜਾਬ ਦੇ ਪਿੰਡਾਂ ਦੇ ਜਾਤ-ਪਾਤ ਆਧਾਰਿਤ ਪਿਛਾਂਹ-ਖਿੱਚੂ ਸਮਾਜਿਕ ਤਾਣੇ-ਬਾਣੇ ਪਿੱਛੇ 67 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਵਿੱਚ ਵੰਡੀਆਂ ਪਾ ਕੇ ਸੱਤਾ ’ਤੇ ਕਾਬਜ਼ ਰਹਿਣ ਦੀ ਸੌੜੀ ਸਿਆਸੀ ਸੋਚ ਜ਼ਿੰਮੇਵਾਰ ਹੈ। ਪੰਜਾਬ ਵਿੱਚ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ ਪਰ ਜਿਸ ਕਰੂਰ ਰੂਪ ਵਿੱਚ ਇਹ ਹੁਣ ਸਾਹਮਣੇ ਆ ਰਿਹਾ ਹੈ ਉਹ ਚੁਣੌਤੀ ਬਣ ਚੁੱਕਿਆ ਹੈ। ਇਹ ਸਮਝਣ ਦੀ ਜ਼ਰੂਰਤ ਹੈ ਕਿ ਵਰਨ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖ਼ਾਤਮੇ ਦੀ ਆਸ ਕਦੇ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫ਼ਲਸਫ਼ਾ ਹੈ, ਜੋ ਇਸ ਕੋਹੜ ਨੂੰ ਮੁੱਢੋਂ-ਸੁੱਢੋਂ ਹੀ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ।

ਸਿੱਖ ਧਰਮ ਦੇ ਆਧਾਰ (ਮੂਲ ਸ੍ਰੋਤ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਉਸ ਧਰਮ ਦੇ ਗੁਰੂਆਂ ਜਾਂ ਮਹਾਂਪੁਰਸ਼ਾਂ ਦੀ ਬਾਣੀ ਹੀ ਦਰਜ ਕੀਤੀ ਨਹੀਂ ਮਿਲਦੀ ਸਗੋਂ ਇਸ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਨਾਲ ਸਬੰਧਤ 35 ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿੱਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਗੁਰੂ ਘਰ ਦੇ ਪ੍ਰੇਮੀ ਤਿੰਨ ਸਿੱਖਾਂ ਦੀ ਬਾਣੀ ਦਰਜ ਹੈ। ਇਨ੍ਹਾਂ ਵਿੱਚ ਬਾਬਾ ਸੁੰਦਰ ਜੀ, ਸੱਤਾ ਅਤੇ ਬਲਵੰਡ ਜੀ ਦੀ ਬਾਣੀ ਵੀ ਸ਼ਾਮਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸਿਰਫ਼ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਸਗੋਂ ਇਹ ਤਾਂ ਸਰਬ-ਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿੱਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ॥’’ ਅਤੇ ‘‘ਮਾਨਸ ਕੀ ਜਾਤ, ਸਬੈ ਏਕੈ ਪਹਿਚਾਨਬੋ॥’’ ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।

ਹਿੰਦੂ ਧਰਮ ਵਿੱਚ ਜਾਤ-ਪਾਤ ਨੂੰ ਮਨੁੱਖ ਦੇ ਕਰਮ ਨਾਲ ਜੋੜਨ ਦੀ ਥਾਂ ਮਨੁੱਖ ਦੇ ਜਨਮ ਨਾਲ ਜੋੜਨ ਦੀ, ਜੋ ਅਣਮਨੁੱਖੀ ਰੀਤ ਇਸ ਧਰਮ ਦੇ ਆਗੂਆਂ ਅਤੇ ਮੰਨੂੰ ਸਿਮਰਿਤੀ ਵਰਗੇ ਧਰਮ ਗ੍ਰੰਥਾਂ, ਪੁਰਾਣਾਂ, ਸ਼ਾਸਤਰਾਂ ਰਾਹੀਂ ਪੱਕੀ ਕੀਤੀ ਗਈ, ਇਸ ਨਾਲ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਅਨਪੜ੍ਹਤਾ, ਅਗਿਆਨਤਾ, ਜ਼ਲਾਲਤ ਤੇ ਜ਼ਹਾਲਤ ਦਾ ਸ਼ਿਕਾਰ ਹੁੰਦਿਆਂ, ਹੱਥੀਂ ਕਿਰਤ ਕਰਨ ਦੇ ਬਾਵਜੂਦ ਇੱਕ ਅਣਮਨੁੱਖੀ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ। ਇਸ ਧਰਮ ਨੇ ਜਾਤ-ਪਾਤ ਦੇ ਆਧਾਰ ’ਤੇ ਸਮਾਜ ਵਿੱਚ ਵੰਡੀਆਂ ਪਾ ਕੇ ਅਤੇ ਪੂਜਾਰੀ ਸ਼੍ਰੇਣੀ ਅਤੇ ਰਾਜਾ ਸ਼੍ਰੇਣੀ ਨੇ ਆਪਣੇ ਨਾਪਾਕ ਗੱਠਜੋੜ ਰਾਹੀਂ, ਸਦੀਆਂ ਤੋਂ ਕਿਰਤੀ ਅਤੇ ਗ਼ਰੀਬ ਲੋਕਾਂ ਤੇ ਲਾਦੂ ਹੋ ਕੇ ਉਨ੍ਹਾਂ ਦੀ ਲੁੱਟ-ਖਸੁੱਟ ਜਾਰੀ ਰੱਖੀ। ਇਸ ਦੇ ਉਲਟ ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸਾਥੀ ਹੀ ਭਾਈ ਮਰਦਾਨੇ ਨੂੰ ਚੁਣਿਆ। ਮਰਦਾਨਾ ਧਰਮ ਤੋਂ ਮੁਸਲਮਾਨ ਸੀ ਅਤੇ ਅੱਜ-ਕੱਲ੍ਹ ਦੀ ਬੋਲੀ ਵਿੱਚ ਕਹਿਣਾ ਹੋਵੇ ਤਾਂ ਦਲਿਤ ਬਲਕਿ ਦਲਿਤਾਂ ਨਾਲੋਂ ਵੀ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਤੇ ਖੜ੍ਹਾ ਸੀ।

ਗੁਰੂ ਨਾਨਕ ਦੇਵ ਜੀ ਨੇ ਉਸ ਦੀ ਜਾਤ ਨਹੀਂ ਵੇਖੀ ਬਲਕਿ ਉਸ ਦਾ ਕਰਮ, ਵਿਹਾਰ, ਵਿਚਾਰ ਅਤੇ ਪਿਆਰ ਵੇਖਿਆ। ਸਾਰੀ ਉਮਰ ਉਸ ਨੂੰ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਜੀ ਦੀ ਸਾਰੀ ਉਮਰ ਸਾਰੇ ਧਰਮਾਂ ਵਿੱਚ ਫੈਲੇ ਅੰਧ ਵਿਸ਼ਵਾਸ਼ਾਂ, ਫ਼ਜ਼ੂਲ ਧਾਰਮਿਕ ਰੀਤਾਂ, ਪੁਜਾਰੀ ਸ਼੍ਰੇਣੀ ਵੱਲੋਂ ਕੀਤੀ ਲੁੱਟ ਦੇ ਵਿਰੋਧ ਵਿੱਚ, ਉਨ੍ਹਾਂ ਹਰ ਧਰਮ ਵਿੱਚ ਫੈਲੀ ਤਰਕਹੀਣਤਾ ਅਤੇ ਪ੍ਰਚੱਲਿਤ ਅੰਧਵਿਸ਼ਵਾਸ਼ਾਂ ਨੂੰ ਖ਼ਤਮ ਕਰਨ ਲਈ ਹਰ ਧਰਮ ਦੇ ਕੇਂਦਰ ’ਤੇ ਜਾ ਕੇ ਉਨ੍ਹਾਂ ਗ਼ਲਤ ਰਸਮਾਂ ਨੂੰ ਵੰਗਾਰਿਆ, ਜੋ ਮਨੁੱਖਤਾ ਨੂੰ ਕੁਰਾਹੇ ਪਾ ਰਹੀਆਂ ਸਨ। ਇਹ ਰਸਮ ਭਾਵੇਂ ਹਰਿਦੁਆਰ ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਸੀ ਜਾਂ ਮੱਕੇ ਵਿੱਚ ਹਾਜ਼ੀ ਦੇ ਰੂਪ ਵਿੱਚ ਜਾ ਕੇ ਉੱਥੇ ਮੱਕੇ ਵੱਲ ਪੈਰ ਪਸਾਰ ਕੇ ਸੌਣ ਦੀ, ਜਾਂ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਵੇਲੇ ਤੀਰਥ ਉੱਪਰ ਜਾ ਕੇ ਮਾਸ ਰਿੰਨ੍ਹਣ ਦੀ ਸੀ। ਗੁਰੂ ਸਾਹਿਬ ਨੇ ਤਰਕ ਨਾਲ ਸਵਾਲ-ਜਵਾਬ ਕਰ ਕੇ ਬਿਨਾ ਕਿਸੇ ਦੇ ਧਰਮ ਦੀ ਬੇਅਦਬੀ ਕੀਤਿਆਂ, ਬਿਨਾ ਕਿਸੇ ਭੀੜ ਵੱਲੋਂ ਦੂਜਿਆਂ ’ਤੇ ਹਮਲਾ ਜਾਂ ਹਿੰਸਾ ਕੀਤਿਆਂ, ਆਪਣੀ ਗੱਲ ਮਨਵਾਈ, ਪਰ ਅਸੀਂ ਅੱਜ ਵੀ ਉਨ੍ਹਾਂ ਅੰਨ੍ਹੀਆਂ ਗਲੀਆਂ ਵਿੱਚੋਂ ਬਾਹਰ ਨਹੀਂ ਨਿਕਲ ਸਕੇ, ਸਗੋਂ ਇਹ ਅੰਧਵਿਸ਼ਵਾਸ਼ ਪਹਿਲਾਂ ਨਾਲੋਂ ਵੀ ਭਾਰੂ ਹੋ ਗਏ ਹਨ।

ਗੁਰੂ ਨਾਨਕ ਸਾਹਿਬ ਦਾ ਗਿਆਨ ਸਿਰਫ਼ ਆਪਣੇ ਧਰਮ ਦੇ ਲੋਕਾਂ ਜਾਂ ਆਪਣੇ ਪੈਰੋਕਾਰਾਂ ਲਈ ਨਹੀਂ, ਸਗੋਂ ਇਹ ਤਾਂ ਸਾਰੀ ਦੁਨੀਆਂ ਵਿੱਚ ਚੰਗੇ ਮਨੁੱਖ ਅਤੇ ਸਮਾਜ ਦੀ ਸਿਰਜਣਾ ਲਈ ਸੀ। ਇਸੇ ਕਾਰਨ ਆਪਣੀ ਮਹਾਨ ਬਾਣੀ ਜਪੁ ਜੀ ਸਾਹਿਬ ਵਿੱਚ ਉਨ੍ਹਾਂ ਆਪਣਾ ਗਿਆਨ ਸ਼ੁਰੂ ਹੀ ਇਸ ਪ੍ਰਸ਼ਨ ਨਾਲ ਕੀਤਾ ਕਿ ‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥’’ ਭਾਵ ਮਨੁੱਖ ਦੇ ਦੁਆਲ਼ੇ ਉਸਰੀ ਕੂੜ ਅਤੇ ਮਾਇਆ ਦੀ ਕੰਧ ਕਿਵੇਂ ਤੋੜਨੀ ਹੈ ਅਤੇ ਉਸ ਨੂੰ ਇੱਕ ਸਚਿਆਰ ਮਨੁੱਖ ਕਿਵੇਂ ਬਣਾਉਣਾ ਹੈ? ਉਨ੍ਹਾਂ ਦੀ ਸਾਰੀ ਬਾਣੀ ਇਸ ਸਮੱਸਿਆ ਦੇ ਹੱਲ ਲਈ ਹੀ ਯਤਨਸ਼ੀਲ ਹੈ।

ਗੁਰੂ ਸਾਹਿਬ ਦੀ ਚਿੰਤਾ ਕਿਸੇ ਇੱਕ ਧਰਮ, ਇਲਾਕੇ, ਫ਼ਿਰਕੇ ਜਾਂ ਦੌਰ ਲਈ ਨਹੀਂ ਸੀ ਸਗੋਂ ਸਾਰੀ ਮਨੁੱਖਤਾ ਲਈ ਸੀ। ਇਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਹਰ ਧਰਮ ਦੇ ਆਗੂਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ: ‘‘ਜਬਿ ਲਗੁ ਦੁਨੀਆ ਰਹੀਐ, ਨਾਨਕ! ਕਿਛੁ ਸੁਣੀਐ ਕਿਛੁ ਕਹੀਐ॥’’

ਅਜੋਕੇ ਸੰਸਾਰ ਵਿੱਚ ਸਮੇਤ ਹਿੰਦੁਸਤਾਨ ਦੇ, ਵੱਖ-ਵੱਖ ਧਰਮਾਂ-ਫ਼ਿਰਕਿਆਂ ਵਿੱਚ ਸੰਵਾਦ ਦੀ ਥਾਂ ਅਸਹਿਣਸ਼ੀਲਤਾ ਤੇ ਕੁੜੱਤਣ ਵਿਖਾਈ ਦੇ ਰਹੀ ਹੈ। ਗ਼ਰੀਬਾਂ ਅਤੇ ਨਿਮਨ ਜਾਤਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਬੇਹੱਦ ਪਿਆਰ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਏਮਨਾਬਾਦ ਵਿਖੇ ਮਲਿਕ ਭਾਗੋ ਦੇ ਸ਼ਾਹੀ ਪਕਵਾਨਾਂ ਨੂੰ ਠੁਕਰਾ ਕੇ ਕਿਰਤੀ ਪਰਿਵਾਰ ਅਤੇ ਤਰਖਾਣ ਜਾਤੀ ਨਾਲ ਸਬੰਧਿਤ ਭਾਈ ਲਾਲੋ ਦੇ ਘਰ ਖਾਣਾ ਖਾਧਾ। ਗ਼ਰੀਬ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੀ ਜ਼ਿੰਮੇਵਾਰੀ ਆਪ ਜੀ ਨੇ ਆਪਣੇ ਇੱਕ ਮਿੱਤਰ ਭਾਈ ਭਾਗੀਰਥ ਨੂੰ ਹੁਕਮ ਦੇ ਕੇ ਨਿਭਾਈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਨੀਚ ਸਮਝੇ ਜਾਣ ਵਾਲੇ ਲੋਕਾਂ ਲਈ ਆਪਣਾ ਪਿਆਰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ: ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥’’

ਸਿੱਖ ਲਹਿਰ ਦੇ ਨਾਲ-ਨਾਲ ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ, ਜਾਤ-ਪਾਤ ਪ੍ਰਬੰਧ ਉੱਪਰ ਤਾਬੜਤੋੜ ਹਮਲੇ ਕੀਤੇ। ਕਬੀਰ ਜੀ ਨੇ ਤਾਂ ਬ੍ਰਾਹਮਣ ਦੀ ਜਾਤ-ਪਾਤ ਹਉਮੈ ਉੱਪਰ ਕਰਾਰੀ ਸੱਟ ਮਾਰਦਿਆਂ ਇੱਥੋਂ ਤੱਕ ਪੁੱਛ ਲਿਆ ਕਿ: ‘‘ਜੌ ਤੂੰ ਬ੍ਰਾਹਮਣੁ, ਬ੍ਰਾਹਮਣੀ ਜਾਇਆ॥ ਤਉ ਆਨ ਬਾਟ, ਕਾਹੇ ਨਹੀ ਆਇਆ॥ ਤੁਮ ਕਤ ਬ੍ਰਾਹਮਣ, ਹਮ ਕਤ ਸੂਦ॥ ਹਮ ਕਤ ਲੋਹੂ, ਤੁਮ ਕਤ ਦੂਧ॥’’

ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਿਸੇ ਇੱਕ ਜਾਤ, ਵਰਨ ਜਾਂ ਫ਼ਿਰਕੇ ਲਈ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਨੀਵੀਂ ਥਾਂ ’ਤੇ ਸਥਿਤ ਹੋਣਾ ਸਿੱਖ ਧਰਮ ਵਿੱਚ ਨਿਮਰਤਾ ਅਤੇ ਹਲੀਮੀ ਦੀ ਸਭ ਤੋਂ ਵੱਡੀ ਮਿਸਾਲ ਹੈ। ਜਿੱਥੇ ਕੁੱਲ ਦੁਨੀਆਂ ਦੇ ਮੰਦਰਾਂ ਵਿੱਚ ਪ੍ਰਵੇਸ਼ ਕਰਨ ਲਈ ਪੌੜੀਆਂ ਚੜ੍ਹ ਕੇ ਹੇਠੋਂ ਉੱਪਰ ਨੂੰ ਜਾਣਾ ਪੈਂਦਾ ਹੈ ਉੱਥੇ ਸਿੱਖ ਧਰਮ ਦੇ ਇਸ ਕੇਂਦਰੀ ਅਸਥਾਨ, ਸਿੱਖਾਂ ਦੇ ਮੱਕੇ ਦੇ ਦਰਸ਼ਨਾਂ ਲਈ ਉੱਪਰੋਂ ਹੇਠਾਂ ਨੂੰ ਨੀਵੇਂ ਹੋ ਕੇ ਜਾਣਾ ਪੈਂਦਾ ਹੈ। ਚਾਰੇ ਦਰਵਾਜ਼ੇ ਚਾਰਾਂ ਵਰਨਾਂ ਲਈ ਖੋਲ੍ਹ ਕੇ ਗੁਰੂ ਸਾਹਿਬਾਨ ਨੇ ਸਾਰੇ ਮਨੁੱਖਾਂ ਅਤੇ ਵਰਨਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਵੀ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਿਆਂ ਨੂੰ ਕੁਦਰਤ ਵੱਲੋਂ ਬਰਾਬਰ ਦੇ ਮਨੁੱਖ ਹੋਣ ਦਾ ਦਰਜਾ ਦਿੱਤੇ ਜਾਣ ਦਾ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ: ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥’’

ਸਿੱਖ ਧਰਮ ਵਿੱਚ ਜਾਤ-ਪਾਤ ਦੇ ਵਿਤਕਰੇ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਗਿਆ ਪਰ ਜਿਹੜੇ ਲੋਕ ਵੱਖ-ਵੱਖ ਜਾਤਾਂ, ਭਗਤਾਂ ਦੇ ਨਾਂ ਉੱਤੇ ਗੁਰਦੁਆਰੇ ਬਣਾ ਰਹੇ ਹਨ ਜਾਂ ਸਮਾਜ ਵਿੱਚ ਵਿਤਕਰੇ ਪੈਦਾ ਕਰ ਰਹੇ ਹਨ, ਗੁਰਬਾਣੀ ਵੱਲੋਂ ਦਿੱਤੀ ਸਿੱਖਿਆ ਦੀ ਰੋਸ਼ਨੀ ਵਿੱਚ ਉਨ੍ਹਾਂ ਦੇ ਇਸ ਕਰਮ ਨੂੰ ਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਅਨੁਸਾਰ ਕਿਸੇ ਬੰਦੇ ਦੇ ਹਿੰਦੂ ਜਾਂ ਮੁਸਲਮਾਨ ਹੋਣ ਵਿੱਚ ਕੋਈ ਵਡਿਆਈ ਨਹੀਂ ਸਗੋਂ ਉਸ ਦੇ ਚੰਗੇ ਇਨਸਾਨ ਅਤੇ ਮਨੁੱਖ ਵਜੋਂ ਕੀਤੇ ਚੰਗੇ ਕਰਮਾਂ ਵਿੱਚ ਉਸ ਦੀ ਵਡਿਆਈ ਸਮੋਈ ਹੋਈ ਹੈ। ਸਿੱਖ ਧਰਮ ਦਾ ਵੱਡਾ ਇਤਿਹਾਸਕ ਯੋਗਦਾਨ ਸਮੂਹ ਲੋਕਾਈ ਨੂੰ ਰੂਹਾਨੀ ਅਗਵਾਈ ਦੇਣ ਦੇ ਨਾਲ-ਨਾਲ ਸਮਾਜ ਵਿੱਚ ਪਸਰੇ ਹਰ ਵਿਤਕਰੇ ਨੂੰ ਸਮਾਪਤ ਕਰਨ ਲਈ ਲੋਕਾਂ ਨੂੰ ਸਮਾਜਿਕ ਜੱਦੋ-ਜਹਿਦਾਂ ਦੇ ਰਾਹ ਪਾਉਣ ਵਿੱਚ ਹੈ। ਇਸੇ ਪ੍ਰਸੰਗ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਬਰ ਵਰਗੇ ਜਾਬਰ ਅਤੇ ਲੋਕਾਂ ਦੇ ਕਾਤਲ ਰਾਜਿਆਂ ਨੂੰ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ॥’’ ਰਾਹੀਂ ਮੁਖ਼ਾਤਬ ਕੀਤਾ। ਰਾਜਿਆਂ ਨੂੰ ਸੀਂਹ (ਸ਼ੇਰ) ਅਤੇ ਮੁਕੱਦਮਾਂ (ਚੌਧਰੀਆਂ, ਵਜ਼ੀਰਾਂ) ਨੂੰ ਕੁੱਤੇ ਕਹਿਣ ਦੀ ਇਤਿਹਾਸਕ ਦਲੇਰੀ ਵੀ ਸਿਰਫ਼ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ। ਦਸਮ ਗੁਰੂ ਸਾਹਿਬ ਨੇ: ‘‘ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥’’ ਭਾਵ ਅਗਰ ਵਾਰਤਾਲਾਪ ਨਾਲ ਮੁੱਦਾ ਹੱਲ ਨਹੀਂ ਹੁੰਦਾ ਤਾਂ ਤਲਵਾਰ ਪਕੜ੍ਹਨੀ ਧਰਮ ਹੈ, ਦਾ ਸੰਕਲਪ ਦੇ ਕੇ, ਖ਼ਾਲਸਾ ਪੰਥ ਦੀ ਸਥਾਪਨਾ ਕਰਦਿਆਂ ਵਿਲੱਖਣ ਮਨੁੱਖ ਖ਼ਾਲਸਾ ਸਿਰਜ ਕੇ ਖ਼ੁਦ ਸ਼ਸਤਰ ਧਾਰਨ ਕੀਤੇ ਅਤੇ ਗੁਰੀਲਾ ਫ਼ੌਜੀ ਕਾਰਵਾਈ ਰਾਹੀਂ ਹੱਕ-ਸੱਚ ਨੂੰ ਸਥਾਪਤ ਕਰਨ ਲਈ ਔਰੰਗਜ਼ੇਬ ਵਰਗੇ ਸਮੇਂ ਦੇ ਜ਼ਾਲਮ ਹਾਕਮਾਂ ਨਾਲ ਹਥਿਆਰਬੰਦ ਟੱਕਰ ਲਈ। ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਈ ਨੂੰ ਕੁਰਾਹੇ ਪਾਉਣ ਵਿੱਚ ਲੱਗੀਆਂ ਵੱਖ-ਵੱਖ ਤਾਕਤਾਂ ਦੇ ਅਸਲੀ ਚਰਿੱਤਰ ਨੂੰ ਨੰਗਾ ਕਰਦਿਆਂ ਇੱਥੋ ਤੱਕ ਕਿਹਾ: ‘‘ਕਾਦੀ, ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ, ਜੀਆ ਘਾਇ॥ ਜੋਗੀ, ਜੁਗਤਿ ਨ ਜਾਣੈ ਅੰਧੁ।। ਤੀਨੇ, ਓਜਾੜੇ ਕਾ ਬੰਧੁ॥’’

ਇੰਜ ਗੁਰੂ ਸਾਹਿਬ ਨੇ ਕਾਜ਼ੀ, ਬ੍ਰਾਹਮਣ ਅਤੇ ਜੋਗੀ ਦੀ ਧਾਰਮਿਕ/ਸਮਾਜਿਕ ਸੱਤਾ ਨੂੰ ਵੰਗਾਰਿਆ ਕਿਉਂਕਿ ਤਿੰਨੋਂ ਸਮਾਜ ਨੂੰ ਬਿਹਤਰ ਬਣਾਉਣ ਦੀ ਥਾਂ ਲੁੱਟਣ ਅਤੇ ਗ਼ੁਮਰਾਹ ਕਰਨ ਵਿੱਚ ਲੱਗੇ ਹੋਏ ਸਨ। ਜਾਤ-ਪਾਤ ’ਤੇ ਕਰਾਰੀ ਚੋਟ ਮਾਰਦਿਆਂ ਗੁਰੂ ਸਾਹਿਬਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਸਾਨੂੰ ਸਿੱਖਿਆ ਦਿੱਤੀ ਸੀ ਕਿ ਜਾਤ-ਪਾਤ ਦੀ ਫ਼ੋਕੀ ਹੈਂਕੜ ਕਿਸੇ ਕੰਮ ਦੀ ਨਹੀਂ: ‘‘ਜਾਤਿ ਕਾ ਗਰਬੁ, ਨਾ ਕਰੀਅਹੁ ਕੋਈ॥ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ॥੧॥ ਜਾਤਿ ਕਾ ਗਰਬੁ, ਨਾ ਕਰ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ, ਬਹੁਤ ਵਿਕਾਰਾ॥’’

ਇਸ ਤੋਂ ਵੀ ਅੱਗੇ ਗੁਰਬਾਣੀ ਕਿਸੇ ਮਨੁੱਖ ਦੀ ਜਾਤ, ਉਸ ਦੇ ਕਿਸੇ ਵਿਸ਼ੇਸ਼ ਜਾਤ ਵਿੱਚ ਜੰਮਣ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਗੋਂ ਇਸ ਦੇ ਉਲਟ ਗੁਰਬਾਣੀ ਕਿਸੇ ਬੰਦੇ ਵੱਲੋਂ ਕੀਤੇ ਕੰਮਾਂ ਨੂੰ ਉਸ ਦੀ ਹੋਣੀ ਲਈ ਜ਼ਿੰਮੇਵਾਰ ਪ੍ਰਵਾਨ ਕਰਦੀ ਹੈ: ‘‘ਜਾਤਿ ਜਨਮ ਨਹੁ ਪੂਛੀਐ, ਸਚੁ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ॥’’

ਗੁਰਬਾਣੀ ਵਿੱਚ ‘‘ਸੋ ਪੰਡਿਤ, ਜੋ ਮਨੁ ਪ੍ਰਬੋਧੈ॥’’ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਸ ਨੂੰ ਪੰਡਿਤ ਪ੍ਰਵਾਨ ਕੀਤਾ ਗਿਆ ਹੈ ਜਿਹੜਾ ਹਰ ਪ੍ਰਕਾਰ ਦੇ ਜਾਤ-ਪਾਤ ਦੇ ਵਿਤਕਰੇ ਤੋਂ ਮੁਕਤ ਹੋ ਕੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਯਤਨ ਕਰਦਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਨੇ ਜਾਤ-ਪਾਤ ਨੂੰ ਤੋੜਨ ਵਿੱਚ ਫ਼ੈਸਲਾਕੁਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ ਪਰ ਇਸ ਨੂੰ ਇੱਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ। ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਾਕਾਇਦਾ ਇਹ ਤਾਕੀਦ ਕੀਤੀ ਗਈ ਸੀ ਕਿ, ‘‘ਪਹਿਲੇ ਪੰਗਤ ਪਾਛੈ ਸੰਗਤ॥’’ ਜਾਤਪਾਤ ਵਿੱਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿੱਚ ਇਹ ਇੱਕ ਬਹੁਤ ਵੱਡਾ ਇਨਕਲਾਬ ਸੀ। ਇਸ ਉੱਦਮ ਨੇ ਜਾਤ-ਪਾਤ ਦੇ ਕੋਹੜ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਤਾਂ ਭਾਵੇਂ ਨਾ ਕੀਤਾ ਪਰ ਇਸ ਨਾਲ ਕਥਿਤ ਨੀਵੀਆਂ ਜਾਤਾਂ ਨਾਲ ਹੋਣ ਵਾਲੇ ਧਾਰਮਿਕ ਵਿਤਕਰੇ ਨੂੰ ਗੁਰਦੁਆਰਿਆਂ ਦੀ ਲੰਗਰ ਦੀ ਸੰਸਥਾ ਵਿੱਚ ਸਮਾਪਤ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਅਕਬਰ ਵਰਗੇ ਬਾਦਸ਼ਾਹ ਨੂੰ ਵੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ ਪਿਆ। ਇੰਜ ਇਸ ਸੰਸਥਾ ਨੇ ਰਾਜਾ-ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ।

ਸਾਡੇ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨਾਂ ਵੱਲੋਂ ਜਾਤ-ਪਾਤ ਦੇ ਕੋਹੜ ਦਾ ਮੁੱਢੋਂ ਹੀ ਫਾਹਾ ਵੱਢ ਦੇਣ ਵਾਲੀ ਦਿੱਤੀ ਸਿੱਖਿਆ ਦੇ ਬਾਵਜੂਦ ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਿੱਤੀ ਮਹਾਨ ਸਿੱਖਿਆ ਨੂੰ ਮੂਲੋਂ ਤਿਲਾਂਜਲੀ ਦੇ ਕੇ ਮੁੜ ਸਮਾਜ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਵਾਲੀ ਪਿਛਾਂਹਖਿੱਚੂ ਸੋਚ ਦੇ ਰਾਹ ਪੈ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ ਮਨੁੱਖਤਾ ਨੂੰ ਜਗਾਉਣ ਅਤੇ ਧਰਮ, ਜਾਤ, ਇਲਾਕੇ, ਬੋਲੀ ਅਤੇ ਆਰਥਿਕ ਨਾ-ਬਰਾਬਰੀ ਵਿੱਚ ਫਸੇ ਲੋਕਾਂ ਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਜਿਹੜੀ ਮਹਾਨ ਸਿੱਖਿਆ ਸਾਰੀ ਉਮਰ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ‘ਗ਼ਰੀਬ ਸਿੰਘਾਂ’ ਨੂੰ ਜਿਹੜੀ ਪਾਤਸ਼ਾਹੀ ਦਿੱਤੀ ਸੀ, ਉਸ ਨੂੰ ਅਸੀਂ ਭੁੱਲੀ ਬੈਠੇ ਹਾਂ।

ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿੱਚੋਂ ਪੰਜ ਸਿੰਘਾਂ ਨੂੰ ਚੁਣ ਕੇ ਨਾ ਕੇਵਲ ਕੁੱਲ, ਜਾਤ ਦੇ ਵਿਤਕਰੇ ਨੂੰ ਖ਼ਤਮ ਕੀਤਾ ਸਗੋਂ ਇਨ੍ਹਾਂ ਨੀਚ ਸਮਝੇ ਜਾਣ ਵਾਲੇ ਸਿੰਘਾਂ ਤੋਂ ਖ਼ੁਦ ਮੰਗ ਕੇ ਅੰਮਿ੍ਰਤ ਛਕਿਆ। ਇੰਜ ਗੁਰੂ-ਚੇਲੇ ਵਿਚਲੇ ਫ਼ਰਕ ਨੂੰ ਸਮਾਪਤ ਕਰਦਿਆਂ ‘‘ਆਪੇ ਗੁਰ ਚੇਲਾ’’ ਬਣ ਕੇ ਵਿਖਾਇਆ। ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ-ਚੇਲੇ ਵਿਚਲੇ ਫ਼ਰਕ ਨੂੰ ਗੁਰੂ ਜੀ ਵੱਲੋਂ ਖ਼ਤਮ ਕਰ ਦੇਣ ਬਾਰੇ ਬਿਲਕੁਲ ਸਹੀ ਲਿਖਿਆ ਹੈ ਕਿ: ‘ਮੈਂ ਏਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ, ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ। ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਸੀ, ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।’

ਅੱਜ ਇੰਨੀ ਵੱਡੀ ਗ਼ਰੀਬ ਪੱਖੀ ਤੇ ਜਾਤ-ਪਾਤ ਵਿਰੋਧੀ ਵਿਰਾਸਤ ਨੂੰ ਛੱਡ ਕੇ ਅਸੀਂ ਮੁੜ ਜਾਤ-ਪਾਤ ਅਤੇ ਸਮਾਜਿਕ ਵੰਡ ਦੀ ਉਸੇ ਦਲਦਲ ਵਿਚ ਖੁੱਭਣ ਲੱਗੇ ਹਾਂ ਜਿੱਥੋਂ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਾਨੂੰ ਕੱਢਿਆ ਸੀ। ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਿੱਖਿਆ ਤੋਂ ਮੂੰਹ ਮੋੜਦਿਆਂ, ਅਸੀਂ ਜਾਤਾਂ ’ਤੇ ਆਧਾਰਿਤ ਗੁਰਦੁਆਰੇ ਬਣਾ ਲਏ ਹਨ। ਧਰਮਸ਼ਾਲਾਵਾਂ ਵੱਖ-ਵੱਖ ਕਰ ਲਈਆਂ ਹਨ। ਅਸੀਂ ਇਨ੍ਹਾਂ ਮਾਰੂ ਰੀਤਾਂ ਅਤੇ ਵਿਤਕਰੇ ਪੈਦਾ ਕਰਨ ਵਾਲੀ ਸੋਚ ਦੇ ਸ਼ਿਕਾਰ ਹੋ ਕੇ ਹੁਣ ਸਿਵੇ (ਸ਼ਮਸ਼ਾਨ ਘਾਟ) ਵੀ ਵੱਖ-ਵੱਖ ਬਣਾ ਲਏ ਹਨ। ਸਾਰੇ ਸੰਸਾਰ ਵਿੱਚ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਜਾਂ ਹੋਰ ਮਹਾਂਨਗਰਾਂ, ਇੱਥੋਂ ਤੱਕ ਕਿ ਪਟਿਆਲੇ ਵਿੱਚ, ਬੀਰ ਜੀ ਦਸੌਂਧੀ ਰਾਮ ਯਾਦਗਾਰੀ ਸ਼ਮਸ਼ਾਨ ਘਾਟ ਸਮੇਤ ਸਾਰੀਆਂ ਸ਼ਮਸ਼ਾਨ ਘਾਟਾਂ ਵਿੱਚ ਸਾਰੇ ਮਿ੍ਰਤਕ ਸਰੀਰਾਂ ਦਾ ਬਿਨਾ ਕਿਸੇ ਵਿਤਕਰੇ ਤੋਂ ਬੜੇ ਅਦਬ ਨਾਲ ਸਸਕਾਰ ਕੀਤਾ ਜਾਂਦਾ ਹੈ। ਕਦੀ ਵੀ ਕਿਸੇ ਦੁਆਰਾ ਕਿਸੇ ਦੇ ਦਲਿਤ, ਬਾਲਮੀਕੀ ਜਾਂ ਜਾਤ ਆਧਾਰਿਤ ਕਿਸੇ ਹੋਰ ਵਿਤਕਰੇ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬੰਦਾ ਚਲਾ ਹੀ ਗਿਆ ਤਾਂ ਸਸਕਾਰ ਕਰਨ ਨਾਲ ਅੱਧੇ ਘੰਟੇ ਬਾਅਦ ਰਾਖ਼ ਤੋਂ ਬਿਨਾ ਉਸ ਦਾ ਕੁਝ ਵੀ ਬਾਕੀ ਨਹੀਂ ਬਚਦਾ। ਕੀ ਜਾਤ-ਪਾਤ ਦੇ ਕੋਹੜ ਨੂੰ ਅਸੀਂ ‘ਪਰਲੋਕ’ ਵਿੱਚ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ?

ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਛੂਤ-ਛਾਤ ’ਤੇ ਆਧਾਰਿਤ, ਅਜਿਹੇ ਵਿਤਕਰੇ ਭਰੇ ਸਮਾਜਿਕ ਵਿਹਾਰ ਰਾਹੀਂ ਆਪਣੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿੱਖੀ ਦੇ ਕਿਹੜੇ ਆਦਰਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ? ਮੇਰੀ ਸਾਰੇ ਧਰਮਾਂ, ਵਰਗਾਂ, ਜਾਤਾਂ ਤੇ ਇਲਾਕਿਆਂ ਦੇ ਲੋਕਾਂ ਨੂੰ, ਸਿੱਖ ਧਰਮ ਦੇ ਧਾਰਮਿਕ ਆਗੂਆਂ ਅਤੇ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਸਿੱਖਾਂ ਦੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ, ਸਿੱਖ ਸੰਤਾਂ, ਮਹਾਂਪੁਰਸ਼ਾਂ, ਬੁੱਧਜੀਵੀਆਂ, ਚਿੰਤਕਾਂ, ਸਿਧਾਂਤਕਾਰਾਂ ਅਤੇ ਸਿੱਖ ਧਰਮ ਵਿੱਚ ਸੱਚੀ ਸ਼ਰਧਾ ਅਤੇ ਵਿਸ਼ਵਾਸ ਰੱਖਣ ਵਾਲੇ ਵੀਰਾਂ-ਭੈਣਾਂ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੱਤ ਅਤੇ ਸਾਂਝੀ ਸਹਿਮਤੀ ਨਾਲ ਸਿੱਖ ਧਰਮ ਦੀ ਮਹਾਨ ਮਾਨਵਵਾਦੀ ਵਿਰਾਸਤ ਉੱਪਰ ਮੁੜ ਤੋਂ ਲੱਦੀ ਜਾ ਰਹੀ ਜਾਤ-ਪਾਤ ਦੀ ਇਸ ਅਮਰਵੇਲ ਨੂੰ ਲਾਹ ਮਾਰੀਏ।

ਸਾਰੇ ਸਮਾਜ ਨੂੰ ਨਾਲ ਲੈ ਕੇ ਇੱਕਮੁੱਠ ਹੋ ਕੇ ਵਿਚਾਰਧਾਰਕ, ਸਿਧਾਂਤਕ, ਧਾਰਮਿਕ ਅਤੇ ਸਮਾਜਿਕ ਤੌਰ ’ਤੇ ਸੰਗਠਿਤ ਹੋ ਕੇ ਇਸ ਲਾਹਨਤ ਦਾ ‘ਕੀਰਤਨ ਸੋਹਿਲਾ’ ਪੜ੍ਹੀਏ ਅਤੇ ਹਰ ਪਿੰਡ ਵਿੱਚ ਸਾਰੀਆਂ ਜਾਤਾਂ ਲਈ ਇੱਕੋ-ਇੱਕ ਸਾਂਝਾ ਗੁਰਦੁਆਰਾ, ਧਰਮਸ਼ਾਲਾਵਾਂ ਅਤੇ ਸ਼ਮਸ਼ਾਨ ਘਾਟ ਉਸਾਰਨ ਲਈ ਸੁਚੇਤ ਯਤਨ ਆਰੰਭ ਕਰੀਏ। ਸਮਾਜ ਨੂੰ ਜੋੜੀਏ ਅਤੇ ਸਮਾਜ ਵਿੱਚੋਂ ਵਿਤਕਰੇ, ਛੂਤ-ਛਾਤ ਨੂੰ ਖ਼ਤਮ ਕਰੀਏ। ਜੰਮਣ, ਮਰਨ, ਵਿਆਹ ਨਾਲ ਜੁੜੀਆਂ ਖ਼ਰਚੀਲੀਆਂ ਰਸਮਾਂ ਅਤੇ ਰੀਤਾਂ ਨੂੰ ਸਮਾਪਤ ਕਰਦਿਆਂ, ਇੱਕ ਸਿਹਤਮੰਦ, ਜਾਗਰੂਕ ਅਤੇ ਸੱਚ ਉੱਤੇ ਪਹਿਰਾ ਦੇਣ ਵਾਲੇ ਤੇ ਗ਼ਰੀਬਾਂ ਦੀ ਬਾਂਹ ਫੜਨ ਵਾਲੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ। ਇੱਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹਕੂਮਤੀ ਜ਼ਬਰ ਨੂੰ ਵੰਗਾਰਦਿਆਂ ਇਹ ਭਾਈ ਜੈਤਾ ਹੀ ਸੀ, ਜਿਸ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਆਪਣੀ ਜਾਨ ਤਲੀ ’ਤੇ ਧਰ ਕੇ ਸ੍ਰੀ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਤਿਮ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਰੁਤਬਾ ਦਿੱਤਾ। ਗੁਰੂ ਦੇ ਬੇਟਿਆਂ ਦੇ ਮਿ੍ਰਤਕ ਸਰੀਰ ਦਾ ਸਸਕਾਰ ਵੀ ਸਾਂਝੇ ਸ਼ਮਸ਼ਾਨ ਘਾਟ ਵਿੱਚ ਕਰਨ ਤੋਂ ਹੁਣ ਸਾਡੇ ਮਨਾਂ ਵਿੱਚ ਵਿਤਕਰਾ ਕਿਉਂ ਪੈਦਾ ਹੁੰਦਾ ਹੈ?

ਇਹ ਸਵਾਲ ਸਾਰੇ ਸਮਾਜ ਲਈ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਇੱਕ ਚੁਣੌਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਚੁਣੌਤੀ ਦਾ ਉੱਤਰ ਅਸੀਂ ਗੁਰਬਾਣੀ ਦੇ ਚਾਨਣ ਰਾਹੀਂ ਗੁਰਮੁਖਤਾ ਨਾਲ ਦਿੰਦੇ ਹਾਂ ਜਾਂ ਜਾਤ-ਪਾਤ, ਹਉਂਮੈ ਵਿੱਚ ਗ੍ਰਸੀ ਆਪਣੀ ਮਨਮੁਖਤਾ ਨਾਲ। ਜਿਹੜੇ ਲੋਕ ਅੱਜ ‘ਸਿੱਖ ਧਰਮ ਨੂੰ ਖ਼ਤਰੇ’ ਦੀ ਦੁਹਾਈ ਦਿੰਦੇ ਹਨ, ਉਹ ਸਿੱਖ ਧਰਮ ਅਤੇ ਸਿੱਖੀ ਨੂੰ, ਫ਼ਲਸਫ਼ੇ ਅਤੇ ਅਮਲ ਦੇ ਪੱਧਰ ’ਤੇ ਇੱਕ ਸੀਮਤ ਦਾਇਰੇ ਵਿੱਚ ਰੱਖ ਕੇ ਹੀ ਦੇਖਦੇ ਹਨ। ਉਹ ਵੀਚਾਰ ਹੀ ਨਹੀਂ ਕਰਦੇ ਕਿ ਸਿੱਖ ਧਰਮ ਸਿਰਫ਼ ਸਿੱਖਾਂ ਲਈ ਨਹੀਂ ਸਗੋਂ ਸਮੂਹ ਜਗਤ ਲੋਕਾਈ ਲਈ ਹੈ। ਉਹ ਨਹੀਂ ਜਾਣਦੇ ਕਿ ਸਿੱਖ ਧਰਮ ਮਹਿਜ਼ ਜੀਵਨ ਦਰਸ਼ਨ ਹੀ ਨਹੀਂ, ਨਿਆਰਾ ਜੀਵਨ ਢੰਗ ਤੇ ਜੀਵਨ ਜਾਚ ਵੀ ਹੈ। ਅਜੋਕੇ ਸੰਸਾਰ ਵਿੱਚ ਜੇ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਵਰਗੇ ਸਮੂਹ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਅਤੇ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਵਰਗੇ ਸਮਾਜਿਕ ਇਨਕਲਾਬੀ ਉਦੇਸ਼ਾਂ ਤੇ ਆਦਰਸ਼ਾਂ ’ਤੇ ਚੱਲ ਕੇ ਲੋਕਾਂ ਦੀ ਅਗਵਾਈ ਕੀਤੀ ਜਾਵੇ ਤਾਂ ਖ਼ਤਰਾ ਸਿੱਖ ਧਰਮ ਨੂੰ ਨਹੀਂ ਸਗੋਂ ਵਿਤਕਰਿਆਂ ’ਤੇ ਉੱਸਰੀ ਸੱਤਾ-ਸਥਾਪਤੀ ਅਤੇ ਮਨੁੱਖਤਾ ਵਿਰੋਧੀ ਧਰਮਾਂ ਨੂੰ ਜ਼ਰੂਰ ਖੜ੍ਹਾ ਹੋ ਸਕਦਾ ਹੈ।

ਇਹ ਨਹੀਂ ਮੰਨਿਆਂ ਜਾ ਸਕਦਾ ਕਿ ਸਿੱਖ ਧਰਮ ਦੇ ਅਗਵਾਨ, ਸਿੱਖ ਚਿੰਤਕ, ਬੁੱਧਜੀਵੀ ਤੇ ਸਿਧਾਂਤਕਾਰ, ਸਿੱਖੀ ਦੇ ਇਸ ਪੱਖ ਤੋਂ ਅਣਜਾਣ ਹਨ। ਅਸਲੀਅਤ ਇਹ ਹੈ ਕਿ ਉਹ ਸਿੱਖੀ ਦੇ ਇਸ ਪੱਖ ਨੂੰ ਉਜਾਗਰ ਕਰ ਕੇ ਆਪਣੀ ਆਰਾਮਪ੍ਰਸਤ ਜ਼ਿੰਦਗੀ ਵਿੱਚ ਖ਼ਲਲ ਪੈਣ ਦੇ ਡਰੋਂ, ਜਾਣ ਬੁੱਝ ਕੇ ਅੱਖਾਂ ਮੀਟੀ ਬੈਠੇ ਹਨ। ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਰਥ ਦੇਣ ਅਤੇ ਬਿਖੜੇ ਪੈਂਡਿਆਂ ਦੇ ਰਾਹੀ ਬਣਨ ਤੋਂ ਬਚਦੇ, ਉਹ ਇਸ ਨੂੰ ਕੇਵਲ ਸਿੱਖ ਜਗਤ ਤੱਕ ਹੀ ਸੀਮਤ ਰੱਖਣ ਦਾ ਆਸਾਨ ਰਸਤਾ ਚੁਣੀ ਬੈਠੇ ਹਨ। ਉਹ ਇਸ ਨੂੰ ਇਸ ਦੇ ਬਾਹਰੀ ਰੂਪ ਜਾਂ ਸਾਖੀਆਂ/ਸਤਿਸੰਗਾਂ/ਦੀਵਾਨਾਂ ਤੱਕ ਹੀ ਸੀਮਤ ਕਰ ਕੇ ਰੱਖਣਾ ਚਾਹੁੰਦੇ ਹਨ। ਸਿੱਖ ਧਰਮ ਵਿੱਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੀ ਬ੍ਰਾਹਮਣਵਾਦੀ ਸੋਚ ਤੇ ਕਰਮਕਾਂਡੀ ਧਾਰਮਿਕ ਅਭਿਆਸ ਸਬੰਧੀ ਉਨ੍ਹਾਂ ਜਾਣ ਬੁੱਝ ਕੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਸੰਗਤ ਤੇ ਪੰਗਤ ਵਰਗੇ ਮਹਾਨ ਸੰਕਲਪਾਂ ਵਿੱਚ ਆਏ ਨਿਘਾਰ ਅਤੇ ਪ੍ਰਤੱਖ ਵਿਗਾੜਾਂ ਤੋਂ ਉਹ ਅੱਖਾਂ ਮੁੰਦੀ ਬੈਠੇ ਹਨ। ਸਿੱਖ ਧਰਮ ਵਿੱਚ ਮੁੜ ਜੜ੍ਹਾਂ ਪਸਾਰ ਚੁੱਕੀ ਜਾਤ-ਪਾਤ ਵਿਵਸਥਾ ਕਾਰਨ ਨੀਵੀਆਂ ਜਾਤਾਂ ਦੇ ਸਿੱਖ; ਧਰਮ ਤੋਂ ਦੂਰ ਹੋਣ ਅਤੇ ਪੰਜਾਬ ਵਿੱਚ ਵਧ ਰਹੇ ਡੇਰਾਵਾਦ ਦੇ ਰਿਸ਼ਤੇ ਨੂੰ ਵੀ ਉਹ ਜਾਣਬੁੱਝ ਕੇ ਅਣਗੌਲਿਆਂ ਕਰਨ ਦੇ ਰੌਂਅ ਵਿੱਚ ਜਾਪਦੇ ਹਨ। ਇਹੀ ਕਾਰਨ ਹੈ ਕਿ ਹੌਲ਼ੀ-ਹੌਲ਼ੀ ਸਿੱਖ ਧਰਮ ਦਾ ਬ੍ਰਾਹਮਣੀਕਰਨ ਹੁੰਦਾ ਜਾ ਰਿਹਾ ਹੈ।

ਫਿਰ ਵੀ ਮੈਂ ਆਸ ਕਰਦਾ ਹਾਂ ਕਿ ਸਿੱਖ ਸੰਗਤ ਦਾ ਵਿਸ਼ਾਲ ਹਿੱਸਾ, ਸਿੱਖੀ ਤੇ ਸਿੱਖ ਧਰਮ ਦੇ ਮਾਨਵਤਾਵਾਦੀ ਅਤੇ ਸਰਬੱਤ ਦੇ ਭਲੇ ਵਾਲੇ ਇਨਕਲਾਬੀ ਵਿਰਸੇ ਨੂੰ ਬਚਾਉੇਣ ਲਈ ਸਿੱਖ ਜਗਤ ਵਿੱਚ ਪੈਰ ਪਸਾਰ ਚੁੱਕੀ ਜਾਤ-ਪਾਤ ਵਿਵਸਥਾ ਦੇ ਖ਼ਿਲਾਫ਼ ਸ਼ੁਰੂ ਕੀਤੇ ਜਾ ਰਹੇ ਜਾਗਰੂਕਤਾ ਅਭਿਆਨ ਵਿੱਚ, ਉਹ ਮੇਰੇ ਵਰਗੇ ਅਨੇਕਾਂ ਹੋਰ ਨਿਮਾਣੇ ਜਿਹੇ ਵਿਅਕਤੀਆਂ ਦਾ ਸਾਥ ਜ਼ਰੂਰ ਦੇਵੇਗਾ।

Most Viewed Posts