ਸ਼ੱਕ
ਜਿਹੜਾ ਬੰਦਾ ਨਹੀਂ ਸਮੇਂ ਦੇ ਨਾਲ ਚੱਲਦਾ, ਮਾਣ ਸਕਦਾ ਨਹੀਂ ਤਰੱਕੀਆਂ ਨੂੰ।
ਗੱਲ ਗੱਲ ’ਤੇ ਕਰੀ ਐਵੇਂ ਸ਼ੱਕ ਜਾਣਾ, ਆਦਤ ਹੁੰਦੀ ਸੁਭਾਅ ਦੇ ਸ਼ੱਕੀਆਂ ਨੂੰ।
ਉਨ੍ਹਾਂ ਚਿਰ ਨਾ ਪੀਣ੍ਹ ਬਰੀਕ ਆਟਾ, ਰਾਇਆ ਜਾਂਦਾ ਨਾ ਜਦੋਂ ਤੱਕ ਚੱਕੀਆਂ ਨੂੰ।
ਬੁੱਝਣ ਵਾਲੇ ਤਾਂ ਲੈਂਦੇ ਬੁੱਝ ‘ਚੋਹਲਾ’, ਅਕਸਰ ਰਿੰਨ੍ਹਦਾ ਭਾਵੇਂ ਤੂੰ ਢੱਕੀਆਂ ਨੂੰ।
——0—–
–ਰਮੇਸ਼ ਬੱਗਾ ਚੋਹਲਾ #1348\17\1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ [ਲੁਧਿ:] ਮੋ: 9463132719