ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

0
230

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਭਾਵੇਂ ਬੰਦ ਬੰਦ ਕਟਵਾ ਦੇਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਭਾਵੇਂ ਜਿੰਦਾਂ ਚਰਖੜੀਆਂ ਤੇ ਚੜਾ ਦੇਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਭਾਵੇਂ ਤਨ ਆਰਿਆਂ ਨਾਲ ਚਿਰਵਾ ਦੇਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਭਾਵੇਂ ਬਚਿਆਂ ਦੇ ਟੋਟੇ ਟੋਟੇ ਕਰਵਾ ਦੇਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਭਾਵੇਂ ਆਂਦਰਾਂ ਦੇ ਹਾਰ ਗਲਾਂ ’ਚ ਪਵਾ ਲਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

ਇਹ ਹਨ ਸਿੰਘਾਂ ਦੇ ਬਚਨ, ਜੋ ਕੌਮ ਦੇ ਹੀਰੇ ਤੇ ਰਤਨ।

ਜੋ ਸ਼ੇਰ ਦਿਲ ਕੌਮਾਂ ਨੂੰ ਬਚਾਉਂਦੇ ਨੇ, ਉਹੀ ਬਚਾਉਂਦੇ ਨੇ ਵਤਨ।

ਉਹ ਹੀ ਰੱਖਦੇ ਨੇ ਬੁਲੰਦ ਹੌਸਲੇ, ਉਹੀ ਖ਼ੂਨ ਨਾਲ ਇਤਿਹਾਸ ਨੇ ਰਚਨ।

ਇਹ ਹਨ ਸਿੱਖੀ ਦੇ ਥੰਮ, ਜੋ ਸਿੱਖੀ ਨੂੰ ਕਾਇਮ ਰੱਖਣ ਦਾ ਕਰਦੇ ਨੇ ਯਤਨ।

ਨਹੀਂ ਹਿਲਣ ਦੇਣੇ ਸਿੱਖੀ ਦੇ ਮਹਲ ਅਸਾਂ ਨੇ, ਆਕਾਸ਼ ਪਤਾਲ ਭਾਵੇਂ ਹਿਲਾ ਦੇਈਏ

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

ਕੇਸ ਵੀ ਹਨ ਸਰੀਰ ਦਾ ਜ਼ਰੂਰੀ ਅੰਗ, ਇਸ ਨੂੰ ਨਹੀਂ ਕਰਨਾ ਭੰਗ।

ਆਕਸੀਜਨ ਛਣਕੇ ਜਾਂਦੀ ਹੈ ਸਰੀਰ ਅੰਦਰ ਰੋਮਾ ਤੇ ਕੇਸਾਂ ਸੰਗ।

ਬੰਦਿਆ! ਤੂੰ ਕੇਸਾਂ ਨੂੰ ਨਾ ਵੱਢ ਤੇ ਨਾ ਹੀ ਇਨ੍ਹਾਂ ਨੂੰ ਰੰਗ।

ਕੇਸਾਂ ਵਿੱਚ ਕੰਘਾ ਟੰਗ, ਇਸ ਨਾਲ ਆਤਮਾ ਨੂੰ ਚੜੇਗਾ ਰੂਹਾਨੀ ਰੰਗ।

ਨਹੀਂ ਰੰਗਣੇ ਕੇਸ ਅਸਾਂ ਨੇ ਭਾਵੇਂ ਤਨ ਖ਼ੂਨ ਨਾਲ ਰੰਗਵਾ ਲਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

ਕੇਸਾਂ ਵਿੱਚ ਸੂਰਮਾ ਸ਼ਕਤੀ ਹੈ, ਇਹ ਕੇਵਲ ਗੁਰੂ ਦਾ ਹੀ ਨਹੀਂ ਪੱਖ।

ਸਾਈਂਸ ਵੀ ਕਰ ਰਹੀ ਹੈ ਕੇਸਾਂ ਤੇ ਖੋਜ ਗਹਿਰੀ, ਇਸ ਤੇ ਹੈ ਪੂਰੀ ਅੱਖ।

ਕੇਸਾਂ ਵਿੱਚੋਂ ਇਕ ਇਕ ਕਰਕੇ ਗੁਣ ਕੱਢਦੀ ਹੈ, ਹੋ ਜਾਣਗੇ ਕਦੀ ਵਧ ਕੇ ਲਖ।

ਜੇ ਅਸੀਂ ਕੇਸਾਂ ਨੂੰ ਭੁੱਲ ਜਾਈਏ ਤਾਂ ਸਿੱਖੀ ਦਾ ਰਹਿਣਾ ਨਹੀਂ ਕਖ।

ਨਹੀਂ ਭੁਲਾਉਣੇ ਗੁਣ ਕੇਸਾਂ ਦੇ ਅਸਾਂ ਨੇ, ਭਾਵੇਂ ਜੀਣਾ ਭੁਲਾ ਦੇਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

ਜੋ ਸਾਬਤ ਸੂਰਤ ਭੰਨ ਉਹੀ ਬੇਈਮਾਨ, ਉਹ ਗਵਾ ਲੇਂਦੇ ਨੇ ਦੀਨ ਤੇ ਇਮਾਨ।

ਰੋਮ ਤੇ ਕੇਸ ਸੁੰਦਰ ਸੁਡੋਲ ਸਰੀਰ ਲਈ, ਹੁੰਦੇ ਹਨ ਇਹ ਵਰਦਾਨ।

ਤਾਹੀਉਂ ਤੇ ਅਸੀਂ ਅਰਦਾਸ ’ਚ ਰੋਜ ਮੰਗਦੇ ਹਾਂ, ਕੇਸਾਂ ਸੰਗ ਸਿੱਖੀ ਦਾ ਦਾਨ।

ਜਿਸ ਨਾਲ ਖਾਲਸਾ ਪੰਥ ਬਣਦਾ ਹੈ ਮਜਬੂਤ ਤੇ ਬਲਵਾਨ।

ਨਹੀਂ ਪੈਣ ਦੇਣੇ ਟੋਪ ਅਸਾਂ ਨੇ ‘ਸੁਰਿੰਦਰ’, ਸਿਰਾਂ ਦੇ ਟੋਟੇ ਭਾਵੇਂ ਕਰਵਾ ਲਈਏ।

ਨਹੀਂ ਲਹਿਣ ਦੇਣੇ ਕੇਸ ਅਸਾਂ ਨੇ, ਖੋਪਰ ਭਾਵੇਂ ਲੁਹਾ ਦੇਈਏ।

ਬੀਬੀ ਸੁਰਿੰਦਰ ਕੌਰ, ਕ੍ਰਿਸ਼ਨਾ ਪਾਰਕ ਐਕਸ. (ਦਿੱਲੀ)-088024-98520