ਅੰਮ੍ਰਿਤਸਰ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ ਵੱਲੋਂ ਅਸਤੀਫ਼ੇ

0
216

ਅੰਮ੍ਰਿਤਸਰ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ ਵੱਲੋਂ ਅਸਤੀਫ਼ੇ

ਅੰਮ੍ਰਿਤਸਰ, 25 ਅਕਤੂਬਰ

ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਪਾਵਨ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਪੈਦਾ ਹੋਏ ਪੰਥਕ ਸੰਕਟ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਅੰਦਰੂਨੀ ਵਿਰੋਧ ਤੇਜ਼ ਹੋ ਗਿਆ ਹੈ। ਅੱਜ ਇਥੇ ਜ਼ਿਲ੍ਹਾ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ, 7 ਵਾਰਡ ਪ੍ਰਧਾਨਾਂ ਤੇ ਹੋਰਨਾਂ ਨੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਅਸਤੀਫ਼ੇ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ ਵਿੱਚ ਜਤਿੰਦਰ ਸਿੰਘ ਭੱਲਾ ਸਰਕਲ ਪ੍ਰਧਾਨ ਪੁਤਲੀਘਰ, ਬਖਸ਼ੀਸ਼ ਸਿੰਘ ਸੰਘਾ ਸਰਕਲ ਪ੍ਰਧਾਨ ਫਤਾਹਪੁਰ, ਹਰਵਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ ਸਿਵਲ ਲਾਈਨ ਸ਼ਾਮਲ ਹਨ ਜਦਕਿ 7 ਵਾਰਡ ਪ੍ਰਧਾਨਾਂ ਵਿੱਚ ਰਜੀਵ ਘਈ ਪ੍ਰਧਾਨ ਵਾਰਡ ਨੰ. 46, ਵਰਿਆਮ ਸਿੰਘ ਵਾਰਡ ਨੰ. 47, ਰਾਜ ਕੁਮਾਰ ਛਾਬੜਾ ਵਾਰਡ ਨੰ. 52, ਯਸ਼ਪਾਲ ਸਿੰਘ ਵਾਰਡ ਨੰ. 54, ਭੁਪਿੰਦਰ ਸਿੰਘ ਰੂਬਲ ਵਾਰਡ ਨੰ. 51, ਹਰਪਾਲ ਸਿੰਘ ਪੰਨੂ ਵਾਰਡ ਨੰ. 59 ਤੇ ਕੁਲਬੀਰ ਸਿੰਘ ਵਾਰਡ ਨੰ. 61 ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਤਿੰਦਰ ਸਿੰਘ ਜੱਜ ਜਨਰਲ ਸਕੱਤਰ ਪੁਤਲੀਘਰ ਸਰਕਲ, ਸੁਖਦੇਵ ਸਿੰਘ ਜਥੇਬੰਦਕ ਸਕੱਤਰ, ਰਛਪਾਲ ਸਿੰਘ    ਗਾਬੜੀਆ ਜ਼ਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ ਮੈਂਬਰ ਐਡਵੋਕੇਟ ਸਲਾਹਕਾਰ ਕਮੇਟੀ ਲੀਗਲ, ਭੁਪਿੰਦਰ ਸਿੰਘ ਪ੍ਰਚਾਰ ਸਕੱਤਰ, ਕਰਤਾਰ ਸਿੰਘ ਸਕੱਤਰ, ਸੁਖਦੇਵ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਤੂਲ ਸ਼ਰਮਾ ਮੈਂਬਰ ਪੰਚਾਇਤ, ਸਤਨਾਮ ਸਿੰਘ ਮੈਂਬਰ ਪੰਚਾਇਤ, ਅਮਨ ਮਹਾਜਨ ਸੀਨੀਅਰ ਮੀਤ ਸਕੱਤਰ, ਕੰਵਲਜੀਤ ਗੋਲਡੀ ਮੀਤ ਪ੍ਰਧਾਨ, ਮਨਮੋਹਨ ਸਿੰਘ ਬੰਟੀ ਪ੍ਰਧਾਨ ਟਰਾਂਸਪੋਰਟ, ਪਰਮਜੀਤ ਸਿੰਘ ਰਿੰਕੂ ਇੰਚਾਰਜ ਪੰਚਾਇਤਾਂ ਉਤਰੀ, ਅੰਮ੍ਰਿਤਪਾਲ ਸਿੰਘ ਬੱਬਲੂ ਪ੍ਰੈਸ ਸਕੱਤਰ ਅਸਤੀਫ਼ੇ ਦੇਣ ਵਾਲਿਆਂ ਵਿੱਚ ਸ਼ਾਮਲ ਹਨ। ਅਕਾਲੀ ਦਲ ਸਪੋਰਟਸ ਵਿੰਗ ਦੇ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥੇ ਦੇ ਇਕ ਹੋਰ ਸਰਕਲ ਪ੍ਰਧਾਨ ਅਤੇ ਉਸ ਦੇ ਅਧਿਕਾਰ ਖੇਤਰ ਹੇਠ ਆਉਂਦੇ 3 ਵਾਰਡਾਂ ਦੇ ਸਮੂਹ ਅਕਾਲੀ ਅਹੁਦੇਦਾਰਾਂ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ।   ਅਸਤੀਫ਼ੇ ਦੇਣ ਵਾਲਿਆਂ ਵਿੱਚ ਸਰਕਲ ਮੋਹਕਮਪੁਰਾ ਦਾ ਪ੍ਰਧਾਨ ਪ੍ਰਿੰਸੀਪਲ ਕੁਲਦੀਪ ਸਿੰਘ ਸਮੇਤ ਵਾਰਡ ਨੰਬਰ 18 ਦੇ ਪ੍ਰਧਾਨ ਜਗਤਾਰ ਸਿੰਘ, ਵਾਰਡ ਨੰਬਰ 19 ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਅਤੇ ਵਾਰਡ ਨੰਬਰ 28 ਦੇ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਸ਼ਾਮਲ ਹਨ। ਇਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਅਹੁਦੇਦਾਰ ਤੇ ਮੈਂਬਰ ਵੀ ਸ਼ਾਮਲ ਹਨ। ਅਸਤੀਫ਼ੇ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਸਰਕਲ ਪ੍ਰਧਾਨ ਪ੍ਰਿੰਸੀਪਲ ਕੁਲਦੀਪ ਸਿੰਘ ਦੇ ਨਾਲ 11 ਅਹੁਦੇਦਾਰ, ਵਾਰਡ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਦੇ ਨਾਲ 9 ਅਹੁਦੇਦਾਰ, ਵਾਰਡ ਨੰਬਰ 18 ਦੇ ਪ੍ਰਧਾਨ ਜਗਤਾਰ ਸਿੰਘ ਦੇ ਨਾਲ 7 ਅਹੁਦੇਦਾਰ ਅਤੇ ਵਾਰਡ ਨੰਬਰ 19 ਦੇ ਪ੍ਰਧਾਨ ਦੇ ਨਾਲ 8 ਅਹੁਦੇਦਾਰ ਸ਼ਾਮਲ ਹਨ।