Guru Granth Sahib (Page No. 8-13)

0
750

‘ਰਹਰਾਸਿ’ (9 ਸ਼ਬਦ +) ਸੋਹਿਲਾ (5 ਸ਼ਬਦ)

(ਨੋਟ: ਹੇਠਾਂ ਦਿੱਤੇ ਜਾ ਰਹੇ ‘ਸੋ ਦਰੁ’ ਦੇ 5 ਤੇ ‘ਸੋ ਪੁਰਖੁ’ ਦੇ 4 ਸ਼ਬਦਾਂ ਦੇ ਸੰਗ੍ਰਹਿ ਵਿੱਚ 7 ਸ਼ਬਦ ਅਜਿਹੇ ਹਨ, ਜਿਨ੍ਹਾਂ ’ਚ ਵਿਸ਼ੇ ਨੂੰ ਸਮਝਾਉਣ ਲਈ ‘ਰਹਾਉ’ ਬੰਦ ਦੀ ਟੇਕ (ਮਦਦ) ਲਈ ਗਈ ਹੈ ਪਰ ‘ਸੋ ਦਰੁ’ ਦਾ ਪਹਿਲਾ ਵੱਡਾ ਸ਼ਬਦ ਤੇ ‘ਸੋ ਪੁਰਖੁ’ ਦਾ ਵੀ 5 ਬੰਦਾਂ ਵਾਲ਼ਾ ਪਹਿਲਾ ਵੱਡਾਸ਼ਬਦ ‘ਰਹਾਉ’ ਮੁਕਤ ਹਨ। ਇਸ ਲਿਖਤ ਤਰਤੀਬ ਰਾਹੀਂ ਇਹ ਜਾਣਕਾਰੀ ਮਿਲਦੀ ਹੈ ਕਿ ਸ਼ਬਦ ਦਾ ਅੱਖਰੀਂ ਵਿਸਥਾਰ ‘ਰਹਾਉ’ ਬੰਦ ਦੀ ਮੌਜੂਦਗੀ ਨੂੰ ਨਿਰਧਾਰਿਤ ਨਹੀਂ ਕਰਦਾ ਬਲਕਿ ਸ਼ਬਦ ਦਾ ਭਾਵਾਰਥ ਵਿਸਥਾਰ ਹੀ ‘ਰਹਾਉ’ ਬੰਦ ਦੀ ਜ਼ਰੂਰਤ ਨੂੰ ਮਹਿਸੂਸ ਕਰਵਾਉਂਦਾ ਹੈ।

‘ਰਹਾਉ’ ਮੁਕਤ ਦੋਵੇਂ ਵੱਡੇ ਸ਼ਬਦ, ਪੈਰੋਕਾਰਾਂ ਨੂੰ ਕੇਵਲ ਨਿਰਾਕਾਰ ਦੇ ਰੂ-ਬਰੂ ਹੋ ਕੇ ਆਪਣੀ ਦਿਲੀ ਭਾਵਨਾ ਵਿਅਕਤ ਕਰਨ ਦੀ ਪ੍ਰੇਰਨਾ ਦੇਂਦੇ ਹਨ ਜਦਕਿ ਬਾਕੀ ‘ਰਹਾਉ’ ਬੰਦ ਅਧੀਨ 7 ਸ਼ਬਦਾਂ ’ਚ ਉਕਤ ਵਿਸ਼ੇ ਤੋਂ ਇਲਾਵਾ ‘ਗੁਰੂ ਤੇ ਸੰਗਤ’ ਦੀ ਅਹਿਮੀਅਤ ਅਤੇ ‘ਮਨ’ ਨੂੰ ਪ੍ਰੇਰਨਾ ਦਿੱਤੀ ਗਈ ਹੈ। ‘ਸੋ ਦਰੁ’ ਤੇ ‘ਸੋ ਪੁਰਖੁ’ ਆਰੰਭਕ ਸ਼ਬਦਾਂ ਵਾਙ ਹੀ ‘ਸੋ ਦਰੁ’ ਦੇ ਦੂਸਰੇ, ਤੀਸਰੇ ਸ਼ਬਦ ਅਤੇ ‘ਸੋ ਪੁਰਖੁ’ ਦੇ ਦੂਸਰੇ ਸ਼ਬਦ ਦਾ ‘ਸਾਰ’ (ਭਾਵ ਰਹਾਉ) ਨਿਰਾਕਾਰ ਦੇ ਰੂ-ਬਰੂ ਵਾਲ਼ੇ ਵਿਸ਼ੇ ਨਾਲ਼ ਹੀ ਸੰਬੰਧਿਤ ਹੈ; ਜਿਵੇਂ ਕਿ:

(2). ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ (ਗੁਣੀਂ) ਗਹੀਰਾ ! ॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ? ॥੧॥ ਰਹਾਉ ॥ (ਸੋ ਦਰੁ)

(3). ਸੋ, ਕਿਉ (ਕਿਉਂ) ਵਿਸਰੈ ? ਮੇਰੀ ਮਾਇ ! ॥ ਸਾਚਾ ਸਾਹਿਬੁ, ਸਾਚੈ ਨਾਇ (ਨਾਇਂ)॥੧॥ ਰਹਾਉ ॥ (ਸੋ ਦਰੁ)

(2). ਤੂੰ ਕਰਤਾ ਸਚਿਆਰੁ, ਮੈਡਾ ਸਾਂਈ (ਮੈਂਡਾ ਸਾਈਂ)॥ ਜੋ ਤਉ (ਤੌ) ਭਾਵੈ, ਸੋਈ ਥੀਸੀ ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹੌਂ ਪਾਈਂ) ॥੧॥ ਰਹਾਉ ॥ (ਸੋ ਪੁਰਖੁ)

‘ਸੋ ਦਰੁ’ ਦੇ ਚੌਥੇ ਤੇ ਪੰਜਵੇਂ ਸ਼ਬਦ ਦਾ ‘ਸਾਰ’ (ਭਾਵ ਰਹਾਉ) ‘ਗੁਰੂ ਤੇ ਗੁਰੂ ਸੰਗਤ’ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ; ਜਿਵੇਂ ਕਿ:

(4). ਮੇਰੇ ਮੀਤ ਗੁਰਦੇਵ ! ਮੋ ਕਉ, ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ ; ਹਰਿ ਕੀਰਤਿ, ਹਮਰੀ ਰਹਰਾਸਿ ॥੧॥ ਰਹਾਉ ॥ (ਸੋ ਦਰੁ)

(5). ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ, ਪਰਮਪਦੁ ਪਾਇਆ ; ਸੂਕੇ ਕਾਸਟ, ਹਰਿਆ ॥੧॥ ਰਹਾਉ ॥ (ਸੋ ਦਰੁ)

‘ਸੋ ਪੁਰਖੁ’ ਦਾ ਤੀਜਾ ਤੇ ਚੌਥਾ ਸ਼ਬਦ ‘ਮਨ’ ਨੂੰ ਸੰਬੋਧਨ ਕਰਕੇ ਉਸ ਤੋਂ ਸਹਿਯੋਗ ਦੀ ਮੰਗ ਕਰਨ ਵਾਲ਼ੇ ਵਿਸ਼ੇ ਨਾਲ਼ ਸੰਬੰਧਿਤ ਹੈ; ਜਿਵੇਂ ਕਿ:

(3). ਮਨ ! ਏਕੁ ਨ ਚੇਤਸਿ, ਮੂੜ (ਮੂੜ੍ਹ) ਮਨਾ ! ॥ ਹਰਿ ਬਿਸਰਤ, ਤੇਰੇ ਗੁਣ ਗਲਿਆ ॥੧॥ ਰਹਾਉ ॥ (ਸੋ ਪੁਰਖੁ)

(4). ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ ॥) (ਸੋ ਪੁਰਖੁ)

ੴ ਸਤਿ ਗੁਰ ਪ੍ਰਸਾਦਿ ॥

ਸੋ ਦਰੁ, ਰਾਗੁ ਆਸਾ, ਮਹਲਾ ੧

ਸੋ ਦਰੁ ਤੇਰਾ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ (ਸਮ੍ਹਾਲ਼ੇਂ) ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ; ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ, ਪਰੀ ਸਿਉ ਕਹੀਅਹਿ (ਸਿਉਂ ਕਹੀਅਹਿਂ) ; ਕੇਤੇ ਤੇਰੇ ਗਾਵਣਹਾਰੇ ॥ ਗਾਵਨਿ ਤੁਧ ਨੋ, ਪਵਣੁ, ਪਾਣੀ, ਬੈਸੰਤਰੁ ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਨਿ ਤੁਧ ਨੋ, ਚਿਤੁ-ਗੁਪਤੁ ਲਿਖਿ ਜਾਣਨਿ ; ਲਿਖਿ ਲਿਖਿ, ਧਰਮੁ ਬੀਚਾਰੇ ॥ ਗਾਵਨਿ ਤੁਧ ਨੋ, ਈਸਰੁ (ਈਸ਼ਰ), ਬ੍ਰਹਮਾ, ਦੇਵੀ ; ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧ ਨੋ, ਇੰਦ੍ਰ ਇੰਦ੍ਰਾਸਣਿ ਬੈਠੇ ; ਦੇਵਤਿਆ (ਦੇਵਤਿਆਂ) ਦਰਿ ਨਾਲੇ ॥ ਗਾਵਨਿ ਤੁਧ ਨੋ, ਸਿਧ ਸਮਾਧੀ ਅੰਦਰਿ ; ਗਾਵਨਿ ਤੁਧ ਨੋ, ਸਾਧ ਬੀਚਾਰੇ (‘ਬੀ’ ਹੈ ‘ਬਿ’ ਨਹੀਂ)॥ ਗਾਵਨਿ ਤੁਧ ਨੋ, ਜਤੀ ਸਤੀ ਸੰਤੋਖੀ ; ਗਾਵਨਿ ਤੁਧ ਨੋ, ਵੀਰ ਕਰਾਰੇ ॥ ਗਾਵਨਿ ਤੁਧ ਨੋ, ਪੰਡਿਤ ਪੜਨਿ (ਪੜ੍ਹਨ) ਰਖੀਸੁਰ ; ਜੁਗੁ-ਜੁਗੁ ਵੇਦਾ ਨਾਲੇ (ਵੇਦਾਂ ਨਾਲ਼ੇ)॥ ਗਾਵਨਿ ਤੁਧ ਨੋ, ਮੋਹਣੀਆ (ਮੋਹਣੀਆਂ) ਮਨੁ ਮੋਹਨਿ ; ਸੁਰਗੁ, ਮਛੁ, ਪਇਆਲੇ ॥ ਗਾਵਨਿ ਤੁਧ ਨੋ, ਰਤਨ ਉਪਾਏ ਤੇਰੇ ; ਅਠਸਠਿ ਤੀਰਥ ਨਾਲੇ ॥ ਗਾਵਨਿ ਤੁਧ ਨੋ, ਜੋਧ ਮਹਾ ਬਲ (ਮਹਾਂ ਬਲ) ਸੂਰਾ ; ਗਾਵਨਿ ਤੁਧ ਨੋ, ਖਾਣੀ ਚਾਰੇ ॥ ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ (ਰੱਖੇ) ਤੇਰੇ ਧਾਰੇ ॥ ਸੇਈ ਤੁਧ ਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ (ਰੱਤੇ) ਤੇਰੇ ਭਗਤ ਰਸਾਲੇ॥ ਹੋਰਿ ਕੇਤੇ ਤੁਧ ਨੋ ਗਾਵਨਿ ; ਸੇ, ਮੈ ਚਿਤਿ ਨ ਆਵਨਿ ; ਨਾਨਕੁ ਕਿਆ ਬੀਚਾਰੇ ? ॥ ਸੋਈ ਸੋਈ ਸਦਾ ਸਚੁ ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ ; ਰਚਨਾ ਜਿਨਿ (ਜਿਨ੍ਹ) ਰਚਾਈ ॥ ਰੰਗੀ ਰੰਗੀ ਭਾਤੀ (ਰੰਗੀਂ ਰੰਗੀਂ ਭਾਂਤੀਂ), ਕਰਿ ਕਰਿ ਜਿਨਸੀ (ਜਿਨਸੀਂ); ਮਾਇਆ ਜਿਨਿ (ਜਿਨ੍ਹ) ਉਪਾਈ ॥ ਕਰਿ ਕਰਿ ਦੇਖੈ, ਕੀਤਾ ਆਪਣਾ ; ਜਿਉ (ਜਿਉਂ), ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ; ਫਿਰਿ, ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ (ਪਾਤਿਸ਼ਾਹ), ਸਾਹਾ (ਸ਼ਾਹਾਂ) ਪਤਿਸਾਹਿਬੁ (‘ਪਤਿ’ ਹੈ, ਨਾ ਕਿ ‘ਪਾਤਿ’); ਨਾਨਕ ! ਰਹਣੁ ਰਜਾਈ (ਰਜ਼ਾਈ)॥੧॥

ਆਸਾ, ਮਹਲਾ ੧ ॥

ਸੁਣਿ, ਵਡਾ (ਵੱਡਾ) ਆਖੈ ਸਭੁ ਕੋਇ ॥ ਕੇਵਡੁ ਵਡਾ (ਵੱਡਾ)? ਡੀਠਾ ਹੋਇ ॥ ਕੀਮਤਿ ਪਾਇ, ਨ ਕਹਿਆ ਜਾਇ ॥ ਕਹਣੈ ਵਾਲੇ, ਤੇਰੇ ਰਹੇ ਸਮਾਇ ॥੧॥ ਵਡੇ (ਵੱਡੇ) ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ (ਗੁਣੀਂ) ਗਹੀਰਾ ! ॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ? ॥੧॥ ਰਹਾਉ ॥ ਸਭਿ ਸੁਰਤੀ (ਸਰਤੀਂ) ਮਿਲਿ, ਸੁਰਤਿ ਕਮਾਈ ॥ ਸਭ ਕੀਮਤਿ ਮਿਲਿ, ਕੀਮਤਿ ਪਾਈ ॥ ਗਿਆਨੀ ਧਿਆਨੀ, ਗੁਰ-ਗੁਰ ਹਾਈ ॥ ਕਹਣੁ ਨ ਜਾਈ, ਤੇਰੀ ਤਿਲੁ ਵਡਿਆਈ ॥੨॥ ਸਭਿ ਸਤ, ਸਭਿ ਤਪ, ਸਭਿ ਚੰਗਿਆਈਆ (ਚੰਗਿਆਈਆਂ)॥ ਸਿਧਾ ਪੁਰਖਾ ਕੀਆ ਵਡਿਆਈਆ (ਸਿਧਾਂ ਪੁਰਖਾਂ ਕੀਆਂ ਵਡਿਆਈਆਂ) ॥ ਤੁਧੁ ਵਿਣੁ; ਸਿਧੀ, ਕਿਨੈ ਨ ਪਾਈਆ (ਪਾਈ+ਆ)॥ ਕਰਮਿ ਮਿਲੈ, ਨਾਹੀ (ਨਾਹੀਂ) ਠਾਕਿ ਰਹਾਈਆ (ਰਹਾਈ+ਆ)॥੩॥ ਆਖਣ ਵਾਲਾ, ਕਿਆ ਵੇਚਾਰਾ ? ॥ ਸਿਫਤੀ (ਸਿਫ਼ਤੀਂ) ਭਰੇ, ਤੇਰੇ ਭੰਡਾਰਾ ॥ ਜਿਸੁ ਤੂ ਦੇਹਿ (ਦੇਹਿਂ), ਤਿਸੈ ਕਿਆ ਚਾਰਾ ? ॥ ਨਾਨਕ ! ਸਚੁ ਸਵਾਰਣਹਾਰਾ ॥੪॥੨॥

ਆਸਾ, ਮਹਲਾ ੧ ॥

ਆਖਾ ਜੀਵਾ (ਆਖਾਂ ਜੀਵਾਂ), ਵਿਸਰੈ ਮਰਿ ਜਾਉ (ਜਾਉਂ)॥ ਆਖਣਿ ਅਉਖਾ (ਔਖਾ), ਸਾਚਾ ਨਾਉ (ਨਾਉਂ)॥ ਸਾਚੇ ਨਾਮ ਕੀ, ਲਾਗੈ ਭੂਖ ॥ ਉਤੁ ਭੂਖੈ; ਖਾਇ ਚਲੀਅਹਿ (ਚਲੀਐਂ) ਦੂਖ ॥੧॥ ਸੋ, ਕਿਉ (ਕਿਉਂ) ਵਿਸਰੈ ? ਮੇਰੀ ਮਾਇ ! ॥ ਸਾਚਾ ਸਾਹਿਬੁ, ਸਾਚੈ ਨਾਇ (ਨਾਇਂ)॥੧॥ ਰਹਾਉ ॥ ਸਾਚੇ ਨਾਮ ਕੀ, ਤਿਲੁ ਵਡਿਆਈ ॥ ਆਖਿ ਥਕੇ (ਥੱਕੇ), ਕੀਮਤਿ ਨਹੀ (ਨਹੀਂ) ਪਾਈ ॥ ਜੇ, ਸਭਿ ਮਿਲਿ ਕੈ ; ਆਖਣ ਪਾਹਿ (ਪਾਹਿਂ)॥ ਵਡਾ (ਵੱਡਾ) ਨ ਹੋਵੈ, ਘਾਟਿ ਨ ਜਾਇ ॥੨॥ ਨਾ ਓਹੁ (ਓਹ) ਮਰੈ, ਨ ਹੋਵੈ ਸੋਗੁ ॥ ਦੇਦਾ (ਦੇਂਦਾ) ਰਹੈ, ਨ ਚੂਕੈ ਭੋਗੁ ॥ ਗੁਣੁ ਏਹੋ, ਹੋਰੁ ਨਾਹੀ (ਨਾਹੀਂ) ਕੋਇ ॥ ਨਾ ਕੋ ਹੋਆ, ਨਾ ਕੋ ਹੋਇ ॥੩॥ ਜੇਵਡੁ ਆਪਿ, ਤੇਵਡ ਤੇਰੀ ਦਾਤਿ ॥ ਜਿਨਿ (ਜਿਨ੍ਹ), ਦਿਨੁ ਕਰਿ ਕੈ ; ਕੀਤੀ ਰਾਤਿ ॥ ਖਸਮੁ ਵਿਸਾਰਹਿ (ਵਿਸਾਰੈਂ), ਤੇ ਕਮਜਾਤਿ (ਕਮਜ਼ਾਤ)॥ ਨਾਨਕ ! ਨਾਵੈ (ਨਾਵੈਂ) ਬਾਝੁ, ਸਨਾਤਿ ॥੪॥੩॥

ਰਾਗੁ ਗੂਜਰੀ, ਮਹਲਾ ੪ ॥

ਹਰਿ ਕੇ ਜਨ! ਸਤਿਗੁਰ ਸਤਪੁਰਖਾ ! ਬਿਨਉ ਕਰਉ (ਕਰੌਂ), ਗੁਰ ਪਾਸਿ ॥ ਹਮ ਕੀਰੇ ਕਿਰਮ, ਸਤਿਗੁਰ ! ਸਰਣਾਈ (ਸ਼ਰਣਾਈ); ਕਰਿ ਦਇਆ (ਦਇ+ਆ’ ਹੈ, ‘ਦਿਆ’ ਨਹੀਂ), ਨਾਮੁ ਪਰਗਾਸਿ ॥੧॥ ਮੇਰੇ ਮੀਤ ਗੁਰਦੇਵ ! ਮੋ ਕਉ, ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ ; ਹਰਿ ਕੀਰਤਿ, ਹਮਰੀ ਰਹਰਾਸਿ ॥੧॥ ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ (ਜਿਨ੍ਹ), ਹਰਿ ਹਰਿ ਸਰਧਾ (ਸ਼ਰਧਾ), ਹਰਿ ਪਿਆਸ ॥ ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ (ਤ੍ਰਿਪਤਾਸੈਂ); ਮਿਲਿ ਸੰਗਤਿ, ਗੁਣ ਪਰਗਾਸਿ ॥੨॥ ਜਿਨ (ਜਿਨ੍ਹ), ਹਰਿ ਹਰਿ, ਹਰਿ ਰਸੁ, ਨਾਮੁ ਨ ਪਾਇਆ; ਤੇ ਭਾਗਹੀਣ, ਜਮ ਪਾਸਿ ॥ ਜੋ, ਸਤਿਗੁਰ ਸਰਣਿ (ਸ਼ਰਣ) ਸੰਗਤਿ ਨਹੀ (ਨਹੀਂ) ਆਏ; ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ॥੩॥ ਜਿਨ (ਜਿਨ੍ਹ), ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ (ਤਿਨ੍ਹ), ਧੁਰਿ ਮਸਤਕਿ ਲਿਖਿਆ ਲਿਖਾਸਿ ॥ ਧਨੁ ਧੰਨੁ ਸਤਸੰਗਤਿ; ਜਿਤੁ, ਹਰਿ ਰਸੁ ਪਾਇਆ ; ਮਿਲਿ ਜਨ, ਨਾਨਕ ! ਨਾਮੁ ਪਰਗਾਸਿ ॥੪॥੪॥

ਰਾਗੁ ਗੂਜਰੀ, ਮਹਲਾ ੫ ॥

ਕਾਹੇ, ਰੇ ਮਨ ! ਚਿਤਵਹਿ ਉਦਮੁ ? ਜਾ (ਜਾਂ), ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ, ਜੰਤ ਉਪਾਏ; ਤਾ ਕਾ ਰਿਜਕੁ (ਰਿਜ਼ਕ), ਆਗੈ ਕਰਿ ਧਰਿਆ ॥੧॥ ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ, ਪਰਮਪਦੁ ਪਾਇਆ ; ਸੂਕੇ ਕਾਸਟ, ਹਰਿਆ ॥੧॥ ਰਹਾਉ ॥ ਜਨਨਿ, ਪਿਤਾ, ਲੋਕ, ਸੁਤ, ਬਨਿਤਾ ; ਕੋਇ ਨ ਕਿਸ ਕੀ ਧਰਿਆ (ਭਾਵ ਆਸਰਾ)॥ ਸਿਰਿ ਸਿਰਿ, ਰਿਜਕੁ (ਰਿਜ਼ਕ) ਸੰਬਾਹੇ ਠਾਕੁਰੁ; ਕਾਹੇ, ਮਨ ! ਭਉ ਕਰਿਆ ? ॥੨॥ ਊਡੇ, ਊਡਿ ਆਵੈ, ਸੈ ਕੋਸਾ (ਕੋਸਾਂ) ; ਤਿਸੁ, ਪਾਛੈ ਬਚਰੇ ਛਰਿਆ ॥ ਤਿਨ (ਤਿਨ੍ਹ) ਕਵਣੁ ਖਲਾਵੈ ? ਕਵਣੁ ਚੁਗਾਵੈ ? ਮਨ ਮਹਿ ਸਿਮਰਨੁ (ਭਾਵ ਯਾਦ) ਕਰਿਆ ॥੩॥ ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ! ਬਲਿ ਬਲਿ, ਸਦ ਬਲਿ ਜਾਈਐ ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥

ੴ ਸਤਿ ਗੁਰ ਪ੍ਰਸਾਦਿ ॥

ਰਾਗੁ ਆਸਾ, ਮਹਲਾ ੪, ਸੋ ਪੁਰਖੁ

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ (ਅਗੰਮਾ ਅਗੰਮ) ਅਪਾਰਾ ॥ ਸਭਿ ਧਿਆਵਹਿ (ਧਿਆਵੈਂ), ਸਭਿ ਧਿਆਵਹਿ (ਧਿਆਵੈਂ), ਤੁਧੁ ਜੀ ! ਹਰਿ ਸਚੇ ਸਿਰਜਣਹਾਰਾ ! ॥ ਸਭਿ ਜੀਅ ਤੁਮਾਰੇ (ਜੀ.. ਤੁਮ੍ਹਾਰੇ) ਜੀ ! ਤੂੰ ਜੀਆ (ਜੀਆਂ) ਕਾ ਦਾਤਾਰਾ ॥ ਹਰਿ ਧਿਆਵਹੁ ਸੰਤਹੁ ਜੀ ! ਸਭਿ ਦੂਖਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ, ਜੀ ! ਕਿਆ, ਨਾਨਕ ! ਜੰਤ ਵਿਚਾਰਾ ? ॥੧॥ ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ, ਜੀ ! ਹਰਿ ਏਕੋ ਪੁਰਖੁ ਸਮਾਣਾ ॥ ਇਕਿ ਦਾਤੇ, ਇਕਿ ਭੇਖਾਰੀ, ਜੀ ! ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ, ਆਪੇ ਭੁਗਤਾ, ਜੀ ! ਹਉ (ਹੌਂ), ਤੁਧੁ ਬਿਨੁ ; ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ! ਤੇਰੇ, ਕਿਆ ਗੁਣ ਆਖਿ ਵਖਾਣਾ ? ॥ ਜੋ ਸੇਵਹਿ (ਸੇਵਹਿਂ), ਜੋ ਸੇਵਹਿ (ਸੇਵਹਿਂ), ਤੁਧੁ ਜੀ ! ਜਨੁ ਨਾਨਕੁ, ਤਿਨ (ਤਿਨ੍ਹ) ਕੁਰਬਾਣਾ ॥੨॥ ਹਰਿ ਧਿਆਵਹਿ (ਧਿਆਵੈਂ), ਹਰਿ ਧਿਆਵਹਿ (ਧਿਆਵੈਂ) ਤੁਧੁ ਜੀ ! ਸੇ ਜਨ, ਜੁਗ ਮਹਿ ਸੁਖਵਾਸੀ ॥ ਸੇ ਮੁਕਤੁ, ਸੇ ਮੁਕਤੁ ਭਏ ; ਜਿਨ (ਜਿਨ੍ਹ) ਹਰਿ ਧਿਆਇਆ, ਜੀ ; ਤਿਨ (ਤਿਨ੍ਹ), ਤੂਟੀ ਜਮ ਕੀ ਫਾਸੀ॥ ਜਿਨ ਨਿਰਭਉ, ਜਿਨ (ਜਿਨ੍ਹ) ਹਰਿ ਨਿਰਭਉ ਧਿਆਇਆ, ਜੀ ; ਤਿਨ (ਤਿਨ੍ਹ) ਕਾ ਭਉ ਸਭੁ ਗਵਾਸੀ ॥ ਜਿਨ (ਜਿਨ੍ਹ) ਸੇਵਿਆ, ਜਿਨ (ਜਿਨ੍ਹ) ਸੇਵਿਆ, ਮੇਰਾ ਹਰਿ ਜੀ ; ਤੇ, ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ, ਸੇ ਧੰਨੁ, ਜਿਨ (ਜਿਨ੍ਹ) ਹਰਿ ਧਿਆਇਆ ਜੀ ; ਜਨੁ ਨਾਨਕੁ, ਤਿਨ (ਤਿਨ੍ਹ) ਬਲਿ ਜਾਸੀ ॥੩॥ ਤੇਰੀ ਭਗਤਿ, ਤੇਰੀ ਭਗਤਿ ਭੰਡਾਰ, ਜੀ ! ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ, ਤੇਰੇ ਭਗਤ ਸਲਾਹਨਿ, ਤੁਧੁ ਜੀ ! ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ, ਤੇਰੀ ਅਨਿਕ, ਕਰਹਿ (ਕਰੈਂ) ਹਰਿ ਪੂਜਾ, ਜੀ ! ਤਪੁ ਤਾਪਹਿ (ਤਾਪੈਂ), ਜਪਹਿ (ਜਪੈਂ) ਬੇਅੰਤਾ ॥ ਤੇਰੇ ਅਨੇਕ, ਤੇਰੇ ਅਨੇਕ, ਪੜਹਿ (ਪੜ੍ਹੈਂ) ਬਹੁ ਸਿਮ੍ਰਿਤਿ ਸਾਸਤ (ਸ਼ਾਸਤ), ਜੀ ! ਕਰਿ ਕਿਰਿਆ, ਖਟੁ ਕਰਮ ਕਰੰਤਾ ॥ ਸੇ ਭਗਤ, ਸੇ ਭਗਤ ਭਲੇ, ਜਨ ਨਾਨਕ, ਜੀ! ਜੋ ਭਾਵਹਿ (ਭਾਵੈਂ), ਮੇਰੇ ਹਰਿ ਭਗਵੰਤਾ ॥੪॥ ਤੂੰ ਆਦਿ ਪੁਰਖੁ, ਅਪਰੰਪਰੁ ਕਰਤਾ ਜੀ ! ਤੁਧੁ ਜੇਵਡੁ, ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ, ਸਦਾਸਦਾ ਤੂੰ ਏਕੋ ਜੀ! ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ, ਸੋਈ ਵਰਤੈ, ਜੀ! ਤੂੰ ਆਪੇ ਕਰਹਿ (ਕਰੈਂ), ਸੁ ਹੋਈ ॥ ਤੁਧੁ ਆਪੇ, ਸ੍ਰਿਸਟਿ (ਸ੍ਰਿਸ਼ਟਿ) ਸਭ ਉਪਾਈ, ਜੀ ! ਤੁਧੁ ਆਪੇ ਸਿਰਜਿ, ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ, ਜੀ! ਜੋ, ਸਭਸੈ ਕਾ ਜਾਣੋਈ (ਜਾਣੋ+ਈ)॥੫॥੧॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਹਰ ਤੁਕ ਦੇ ਅਖੀਰ ’ਚ ‘ਸੁਖਵਾਸੀ, ਫਾਸੀ, ਗਵਾਸੀ, ਸਮਾਸੀ, ਜਾਸੀ’ ਸ਼ਬਦ ਕਾਵਿ ਤੋਲ ਦਾ ਪ੍ਰਤੀਕ ਹਨ, ਨਹੀਂ ਤਾਂ ‘ਫਾਸੀ’ ਦੀ ਬਜਾਏ ‘ਫਾਹੀ’ ਜਾਂ ‘ਫਾਂਸੀ’ ਸ਼ਬਦ ਦਰਜ ਹੋਣਾ ਸੀ। ‘ਗਵਾਸੀ ਤੇ ਜਾਸੀ’ ਸ਼ਬਦ ਵੀ ਭਵਿੱਖ ਕਾਲ ਦੇ ਸੂਚਕ ਨਹੀਂ ਹਨ।)

ਆਸਾ, ਮਹਲਾ ੪ ॥

ਤੂੰ ਕਰਤਾ ਸਚਿਆਰੁ, ਮੈਡਾ ਸਾਂਈ (ਮੈਂਡਾ ਸਾਈਂ)॥ ਜੋ ਤਉ (ਤੌ) ਭਾਵੈ, ਸੋਈ ਥੀਸੀ ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹੌਂ ਪਾਈਂ) ॥੧॥ ਰਹਾਉ ॥ ਸਭ ਤੇਰੀ, ਤੂੰ ਸਭਨੀ (ਸਭਨੀਂ) ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ (ਕਰੈਂ); ਤਿਨਿ (ਤਿਨ੍ਹ), ਨਾਮ ਰਤਨੁ ਪਾਇਆ ॥ ਗੁਰਮੁਖਿ ਲਾਧਾ, ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ, ਆਪਿ ਮਿਲਾਇਆ ॥੧॥ ਤੂੰ ਦਰੀਆਉ ; ਸਭ, ਤੁਝ ਹੀ ਮਾਹਿ (ਮਾਹਿਂ)॥ ਤੁਝ ਬਿਨੁ, ਦੂਜਾ ਕੋਈ ਨਾਹਿ (ਨਾਹਿਂ)॥ ਜੀਅ (ਜੀ..) ਜੰਤ ਸਭਿ, ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ ॥੨॥ ਜਿਸ ਨੋ ਤੂ ਜਾਣਾਇਹਿ (ਜਾਣਾਇਹੇਂ ਵਾਙ) ; ਸੋਈ ਜਨੁ ਜਾਣੈ ॥ ਹਰਿ ਗੁਣ, ਸਦ ਹੀ ਆਖਿ ਵਖਾਣੈ ॥ ਜਿਨਿ (ਜਿਨ੍ਹ) ਹਰਿ ਸੇਵਿਆ ; ਤਿਨਿ (ਤਿਨ੍ਹ) ਸੁਖੁ ਪਾਇਆ ॥ ਸਹਜੇ ਹੀ, ਹਰਿ ਨਾਮਿ ਸਮਾਇਆ ॥੩॥ ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥ ਤੂ ਕਰਿ ਕਰਿ ਵੇਖਹਿ (ਵੇਖਹਿਂ), ਜਾਣਹਿ (ਜਾਣਹਿਂ) ਸੋਇ ॥ ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥

ਆਸਾ, ਮਹਲਾ ੧ ॥

ਤਿਤੁ ਸਰਵਰੜੈ (ਸਰਵਰ+ੜੈ), ਭਈਲੇ ਨਿਵਾਸਾ ; ਪਾਣੀ ਪਾਵਕੁ ਤਿਨਹਿ (ਤਿਨ੍ਹੈ) ਕੀਆ ॥ ਪੰਕਜੁ ਮੋਹ, ਪਗੁ ਨਹੀ (ਨਹੀਂ) ਚਾਲੈ ; ਹਮ ਦੇਖਾ, ਤਹ (ਤ੍ਹਾਂ) ਡੂਬੀਅਲੇ ॥੧॥ ਮਨ ! ਏਕੁ ਨ ਚੇਤਸਿ, ਮੂੜ (ਮੂੜ੍ਹ) ਮਨਾ ! ॥ ਹਰਿ ਬਿਸਰਤ, ਤੇਰੇ ਗੁਣ ਗਲਿਆ ॥੧॥ ਰਹਾਉ ॥ ਨਾ ਹਉ (ਹੌਂ) ਜਤੀ ਸਤੀ, ਨਹੀ ਪੜਿਆ (ਨਹੀਂ ਪੜ੍ਹਿਆ); ਮੂਰਖ ਮੁਗਧਾ ਜਨਮੁ ਭਇਆ ॥ ਪ੍ਰਣਵਤਿ ਨਾਨਕ, ਤਿਨ ਕੀ ਸਰਣਾ (ਤਿਨ੍ਹ ਕੀ ਸ਼ਰਣਾ) ; ਜਿਨ (ਜਿਨ੍ਹ), ਤੂ ਨਾਹੀ (ਨਾਹੀਂ) ਵੀਸਰਿਆ ॥੨॥੩॥

ਆਸਾ, ਮਹਲਾ ੫ ॥

ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ॥ ਅਵਰਿ ਕਾਜ, ਤੇਰੈ ਕਿਤੈ ਨ ਕਾਮ ॥ ਮਿਲੁ ਸਾਧ ਸੰਗਤਿ, ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ ਜਨਮੁ, ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ, ਤਪੁ, ਸੰਜਮੁ ; ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ; ਹਰਿ ਰਾਇਆ ! ॥ ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ (ਸ਼ਰਣ) ਪਰੇ ਕੀ, ਰਾਖਹੁ ਸਰਮਾ (ਸ਼ਰਮਾ) ॥੨॥੪॥

(ਨੋਟ: ਉਕਤ 9 ਸ਼ਬਦਾਂ ਦੇ ਸੰਗ੍ਰਹਿ ਰੂਪ ਵਿਸ਼ਾ ਤਰਤੀਬ ਸਮਝ ਦੀ ਅਣਹੋਂਦ ਕਾਰਨ ਹੀ ਇਸ ਵਿੱਚ ਭਿੰਨ ਭਿੰਨ ਵਿਸ਼ਿਆਂ ਵਾਲ਼ੇ ਸ਼ਬਦਾਂ ਨੂੰ ਦਰਜ ਕਰਕੇ ਉਕਤ ਮਨੋਰਥ ਦੀ ਪੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਦੀ ਹਿਫ਼ਾਜ਼ਤ ਕਰਨੀ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।)

ੴ ਸਤਿ ਗੁਰ ਪ੍ਰਸਾਦਿ ॥

ਸੋਹਿਲਾ, ਰਾਗੁ ਗਉੜੀ, ਦੀਪਕੀ, ਮਹਲਾ ੧

ਜੈ ਘਰਿ, ਕੀਰਤਿ ਆਖੀਐ ; ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ, ਗਾਵਹੁ ਸੋਹਿਲਾ ; ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ, ਮੇਰੇ ਨਿਰਭਉ ਕਾ ਸੋਹਿਲਾ ॥ ਹਉ (ਹੌਂ) ਵਾਰੀ, ਜਿਤੁ ਸੋਹਿਲੈ, ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ (ਸਮ੍ਹਾਲ਼ੀਅਨ), ਦੇਖੈਗਾ ਦੇਵਣਹਾਰੁ ॥ ਤੇਰੇ , ਦਾਨੈ ਕੀਮਤਿ ਨਾ ਪਵੈ ; ਤਿਸੁ ਦਾਤੇ, ਕਵਣੁ ਸੁਮਾਰੁ (ਸ਼ੁਮਾਰ) ? ॥੨॥ ਸੰਬਤਿ ਸਾਹਾ ਲਿਖਿਆ ; ਮਿਲਿ ਕਰਿ, ਪਾਵਹੁ ਤੇਲੁ ॥ ਦੇਹੁ (‘ਦੇਹਉ’ ਵਾਙ) ਸਜਣ ਅਸੀਸੜੀਆ (ਸੱਜਣ ਅਸੀਸੜੀਆਂ) ; ਜਿਉ (ਜਿਉਂ) ਹੋਵੈ, ਸਾਹਿਬ ਸਿਉ (ਸਿਉਂ) ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ (‘ਹੁ’ ਦਾ ਔਂਕੜ ਉਚਾਰਨਾ ਹੈ); ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ; ਨਾਨਕ ! ਸੇ ਦਿਹ ਆਵੰਨਿ ॥੪॥੧॥

ਰਾਗੁ ਆਸਾ, ਮਹਲਾ ੧ ॥

ਛਿਅ (ਛੇ) ਘਰ, ਛਿਅ (ਛੇ) ਗੁਰ ; ਛਿਅ ਉਪਦੇਸ (ਛੇ ਉਪਦੇਸ਼)॥ ਗੁਰੁ ਗੁਰੁ ਏਕੋ, ਵੇਸ ਅਨੇਕ ॥੧॥ ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ, ਵਡਾਈ ਤੋਇ ॥੧॥ ਰਹਾਉ ॥ ਵਿਸੁਏ, ਚਸਿਆ, ਘੜੀਆ, ਪਹਰਾ (ਚਸਿਆਂ, ਘੜੀਆਂ, ਪਹਰਾਂ) ; ਥਿਤੀ, ਵਾਰੀ, ਮਾਹੁ ਹੋਆ (ਥਿਤੀਂ, ਵਾਰੀਂ, ਮਾਹ ਹੋਆ) ॥ ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ ! ਕਰਤੇ ਕੇ ਕੇਤੇ ਵੇਸ ॥੨॥੨॥         

ਰਾਗੁ ਧਨਾਸਰੀ, ਮਹਲਾ ੧ ॥

ਗਗਨਮੈ ਥਾਲੁ, ਰਵਿ ਚੰਦੁ ਦੀਪਕ ਬਨੇ ; ਤਾਰਿਕਾ ਮੰਡਲ, ਜਨਕ ਮੋਤੀ ॥ ਧੂਪੁ ਮਲਆਨਲੋ, ਪਵਣੁ ਚਵਰੋ ਕਰੇ ; ਸਗਲ ਬਨਰਾਇ, ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ! ॥ ਭਵ ਖੰਡਨਾ ! ਤੇਰੀ ਆਰਤੀ ॥ ਅਨਹਤਾ ਸਬਦ, ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ (ਹੈਂ ਤੋਹਿ ਕੌ) ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ)॥ ਸਹਸ ਪਦ ਬਿਮਲ, ਨਨ ਏਕ ਪਦ ; ਗੰਧ ਬਿਨੁ, ਸਹਸ ਤਵ ਗੰਧ ; ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ; ਜੋਤਿ ਪਰਗਟੁ ਹੋਇ ॥ ਜੋ, ਤਿਸੁ ਭਾਵੈ ; ਸੁ ਆਰਤੀ ਹੋਇ ॥੩॥ ਹਰਿ ! ਚਰਣ ਕਵਲ ਮਕਰੰਦ, ਲੋਭਿਤ ਮਨੋ ; ਅਨਦਿਨੁੋ (ਅਨਦਿਨੋ), ਮੋਹਿ (‘ਮੋਹਿ’ ਦੀ ਸਿਹਾਰੀ ਉਚਾਰਨ ਕਰਨੀ ਹੈ ਕਿਉਂਕਿ ਇਹ ‘ਮੋਹ’ ਨਾਂਵ ਸ਼ਬਦ ਨਹੀਂ ਬਲਕਿ ਪੜਨਾਂਵ ਹੈ) ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ (ਦੇਹ), ਨਾਨਕ ਸਾਰਿੰਗ ਕਉ ; ਹੋਇ ਜਾ ਤੇ, ਤੇਰੈ ਨਾਇ (ਨਾਇਂ) ਵਾਸਾ ॥੪॥੩॥

ਰਾਗੁ ਗਉੜੀ, ਪੂਰਬੀ, ਮਹਲਾ ੪ ॥

ਕਾਮਿ, ਕਰੋਧਿ, ਨਗਰੁ ਬਹੁ ਭਰਿਆ ; ਮਿਲਿ ਸਾਧੂ, ਖੰਡਲ ਖੰਡਾ ਹੇ ॥ ਪੂਰਬਿ ਲਿਖਤ ਲਿਖੇ, ਗੁਰੁ ਪਾਇਆ ; ਮਨਿ ਹਰਿ ਲਿਵ, ਮੰਡਲ ਮੰਡਾ ਹੇ ॥੧॥ ਕਰਿ ਸਾਧੂ ਅੰਜੁਲੀ, ਪੁਨੁ ਵਡਾ (ਵੱਡਾ) ਹੇ ॥ ਕਰਿ ਡੰਡਉਤ, ਪੁਨੁ ਵਡਾ (ਵੱਡਾ) ਹੇ ॥੧॥ ਰਹਾਉ ॥ ਸਾਕਤ, ਹਰਿ ਰਸ ਸਾਦੁ ਨ ਜਾਣਿਆ ; ਤਿਨ (ਤਿਨ੍ਹ) ਅੰਤਰਿ, ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ (ਜਿਉਂ ਜਿਉਂ ਚਲਹਿਂ), ਚੁਭੈ, ਦੁਖੁ ਪਾਵਹਿ (ਪਾਵੈਂ); ਜਮਕਾਲੁ ਸਹਹਿ (ਸਹੈਂ) ਸਿਰਿ ਡੰਡਾ ਹੇ ॥੨॥ ਹਰਿ ਜਨ, ਹਰਿ ਹਰਿ ਨਾਮਿ ਸਮਾਣੇ ; ਦੁਖੁ ਜਨਮ ਮਰਣ, ਭਵ ਖੰਡਾ ਹੇ ॥ ਅਬਿਨਾਸੀ (ਅਬਿਨਾਸ਼ੀ) ਪੁਰਖੁ ਪਾਇਆ ਪਰਮੇਸਰੁ ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ ਹਮ ਗਰੀਬ, ਮਸਕੀਨ ਪ੍ਰਭ ! ਤੇਰੇ ; ਹਰਿ ! ਰਾਖੁ ਰਾਖੁ, ਵਡ ਵਡਾ (ਵੱਡ ਵੱਡਾ) ਹੇ ॥ ਜਨ ਨਾਨਕ ! ਨਾਮੁ ਅਧਾਰੁ ਟੇਕ ਹੈ ; ਹਰਿ ਨਾਮੇ ਹੀ, ਸੁਖੁ ਮੰਡਾ ਹੇ ॥੪॥੪॥

ਰਾਗੁ ਗਉੜੀ, ਪੂਰਬੀ, ਮਹਲਾ ੫ ॥

ਕਰਉ (ਕਰੌਂ) ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ ਈਹਾ (ਈਹਾਂ), ਖਾਟਿ ਚਲਹੁ ਹਰਿ ਲਾਹਾ ; ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ, ਦਿਨਸੁ ਰੈਣਾਰੇ (ਰੈਣਾ+ਰੇ) ॥ ਮਨ ! ਗੁਰ ਮਿਲਿ, ਕਾਜ ਸਵਾਰੇ ॥੧॥ ਰਹਾਉ ॥ ਇਹੁ (ਇਹ) ਸੰਸਾਰੁ, ਬਿਕਾਰੁ ਸੰਸੇ ਮਹਿ ; ਤਰਿਓ ਬ੍ਰਹਮ ਗਿਆਨੀ ॥ ਜਿਸਹਿ (ਜਿਸ੍ਹੈ) ਜਗਾਇ, ਪੀਆਵੈ ਇਹੁ (ਇਹ) ਰਸੁ ; ਅਕਥ (ਅਕੱਥ) ਕਥਾ, ਤਿਨਿ (ਤਿਨ੍ਹ) ਜਾਨੀ ॥੨॥ ਜਾ ਕਉ ਆਏ, ਸੋਈ ਬਿਹਾਝਹੁ ; ਹਰਿ, ਗੁਰ ਤੇ ਮਨਹਿ (ਮਨ੍ਹੈ) ਬਸੇਰਾ ॥ ਨਿਜ ਘਰਿ ਮਹਲੁ ਪਾਵਹੁ, ਸੁਖ ਸਹਜੇ ; ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ! ਪੁਰਖ ਬਿਧਾਤੇ ! ਸਰਧਾ (ਸ਼ਰਧਾ) ਮਨ ਕੀ ਪੂਰੇ ॥ ਨਾਨਕਦਾਸੁ, ਇਹੈ ਸੁਖੁ ਮਾਗੈ (ਮਾਂਗੈ); ਮੋ ਕਉ ਕਰਿ, ਸੰਤਨ ਕੀ ਧੂਰੇ ॥੪॥੫॥

17010cookie-checkGuru Granth Sahib (Page No. 8-13)