ਬਿਅੰਤ ਸਿੰਘ ਸਤਵੰਤ ਸਿੰਘ ਦੇ ਨਾਂ
ਕੁਲਵੀਰ ਸਿੰਘ ਡਾਨਸੀਵਾਲ 778-863-2472
ਪੈ ਗਏ ਝਪਟ ਕੇ ਬਿੱਲੀ ਨੂੰ ਬਾਜ਼ ਦੋਵੇ, ਕਹਿੰਦੇ ਭੱਜ ਲੈ ਜਿੱਥੇ ਨੂੰ ਭੱਜ ਹੂੰਦਾ।
ਆਹ ਖੜ੍ਹੇ ਗੁਰੂ ਦੇ ਸਿੰਘ ਦੋਵੇਂ, ਅਜਾ ਸੱਦ ਲੈ ਜਿਨ੍ਹਾਂ ਨੂੰ ਸੱਦ ਹੁੰਦਾ।
ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲ ਹੁੰਦੀ, ਹੱਥੀਂ ਆਇਆ ਸਿਕਾਰ ਨੀਂ ਛੱਡ ਹੁੰਦਾ।
ਨਹੀਂ ਨਿਕਲਣੀ ਜਿਸਮ ਚੋਂ ਜਾਨ ਸਾਡੇ, ਕੰਡਾ ਤੇਰਾ ਨਹੀਂ ਜਦ ਤੱਕ ਕੱਢ ਹੁੰਦਾ।
ਨਾ ਤੂੰ ਚਾੜਦੀ ਤਖ਼ਤ ਤੇ ਟੈਂਕ ਤੋਪਾਂ, ਥੋੜ੍ਹਾ ਬਹੁਤਾ ਜੇ ਤੈਨੂੰ ਚੱਜ ਹੁੰਦਾ।
ਰਹੀ ਵੇਖਦੀ ਤਮਾਸ਼ਾ ਤੂੰ ਬੈਠ ਦਿੱਲੀ, ਆਹ ਵੀ ਵੇਖੀਂ ਵਾਕਾ ਜੋ ਅੱਜ ਹੁੰਦਾ।
ਅਸੀਂ ਪਲੇ ਤਲਵਾਰਾਂ ਦੀ ਛਾਂ ਹੇਠਾਂ, ਹੋਏ ਫਾਂਸੀਆਂ ਨਾਲ ਹਿਸਾਬ ਸਾਡੇ।
ਮੱਸੇ ਰੰਗੜ ਦੀ ਕਿਉਂ ਨਾ ਯਾਦ ਆਈ, ਕਿੱਦਾਂ ਭੁੱਲਗੀ ਤੂੰ ਸੁੱਖੇ ਮਹਿਤਾਬ ਸਾਡੇ।
ਸਾਡੇ ਸਬਰਾਂ ਨੂੰ ਜਦੋਂ ਕੋਈ ਅੱਗ ਲਾਵੇ, ਲਹੂ ਬਣਦੇ ਨੇ ਉਦੋਂ ਤੇਜਾਬ ਸਾਡੇ।
ਵੱਢਿਆਂ ਟੁਕਿਆਂ ਅਸੀਂ ਨਾ ਕਦੇ ਖਤਮ ਹੋਏ, ਬੁਝੇ ਕੁਲਵੀਰ ਨਾ ਜੋ ਬਾਲੇ ਚਰਾਗ ਸਾਡੇ।
ਇੰਨਾ ਆਖ ਕੇ ਘੋੜੇ ਸੀ ਦੱਬ ਦਿੱਤੇ, ਛਾਤੀ ਇੰਦਰਾ ਦੀ ਸ਼ੇਰਾਂ ਸੀ ਪਾੜ ਦਿੱਤੀ।
ਜੀਹਨੇ ਖਿਲਾਰੀ ਸੀ ਪੈਰਾਂ ਵਿੱਚ ਅਣਖ ਸਾਡੀ, ਖੁੱਦੋ ਵਾਂਗ ਸਿੰਘਾਂ ਸੀ ਖਿਲਾਰ ਦਿੱਤੀ।
ਡਾਨਸੀਵਾਲੀਆ ਦਿੱਲੀ ਵਿੱਚ ਪਈ ਭਾਜੜ, ਰਾਣੀ ਸਿੰਘਾਂ ਨੇ ਗੱਡੀ ਸੀ ਚਾੜ੍ਹ ਦਿੱਤੀ।
ਫਿਰ ਗੋਲ਼ੀਆਂ ਦੇ ਉਧਰੋ ਵਾਰ ਹੋਏ, ਬਿਅੰਤ ਸਿੰਘ ਨੇ ਫ਼ਤਹਿ ਬੁਲਾ ਦਿੱਤੀ।
ਕੇਹਰ ਸਿੰਘ ਸਤਵੰਤ ’ਤੇ ਕੇਸ ਚੱਲੇ, ਆਖ਼ਰ ਫਾਂਸੀਆਂ ’ਤੇ ਲਟਕਾ ਦਿੱਤੇ।
ਡਾਨਸੀਵਾਲੀਆ ਸੁੱਖੇ ਮਹਿਤਾਬ ਵਾਂਗੂੰ, ਸਿੰਘਾਂ ਫਿਰ ਇਤਿਹਾਸ ਦੁਹਰਾ ਦਿੱਤੇ।