ਨਵੇਂ ਤਿੰਨੇ ਅਖੌਤੀ ਜਥੇਦਾਰਾਂ ਸਮੇਤ 20 ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ

0
166

ਨਵੇਂ ਤਿੰਨੇ ਅਖੌਤੀ ਜਥੇਦਾਰਾਂ ਸਮੇਤ 20 ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ

ਗਿਆਨੀ ਅਵਤਾਰ ਸਿੰਘ

ਸਰਬੱਤ ਖਾਲਸਾ ਸੱਦਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਿਯੁਕਤ ਕੀਤੇ ਗਏ ਤਿੰਨੇ ਜਥੇਦਾਰਾਂ ਸਮੇਤ ਲਗਭਗ 20 ਵਿਅਕਤੀਆਂ ਖ਼ਿਲਾਫ਼ ਪੁਲੀਸ ਵਲੋਂ ਦੇਸ਼ ਧਰੋਹ ਦਾ ਮਾਮਲਾ (ਚਾਟੀਵਿੰਡ ਪੁਲੀਸ ਥਾਣੇ ਵਿਖੇ) ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਵੱਸਣ ਸਿੰਘ ਜ਼ਫ਼ਰਵਾਲ ਆਦਿ ਸ਼ਾਮਲ ਹਨ। ਸਮਾਗਮ ਵਿੱਚ ਦਿੱਤੇ ਗਏ ਭਾਸ਼ਣਾਂ ਤੇ ਹੋਰ ਗਤੀਵਿਧੀਆਂ ਦੀ ਵੀ ਘੋਖ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਥਕ ਆਗੂਆਂ ਦੀ  ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਬੁਖਲਾਹਟ ਵਿੱਚ ਆ ਕੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ।  ਉਨ੍ਹਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਮਿਸਾਲ ਪੰਥਕ ਇਕੱਠ  ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਤੋ ਦੁਖੀ ਹਨ ਅਤੇ ਸਰਕਾਰ ਨੂੰ ਵਾਪਸੀ ਦਾ ਰਾਹ ਵਿਖਾਉਣਾ ਚਾਹੁੰਦੇ ਹਨ।