ਦਲਿਤ ਅਤੇ ਭਾਰਤ

0
281

ਦਲਿਤ ਅਤੇ ਭਾਰਤ

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ-9872099100

ਬੇਸ਼ੱਕ ਅਸੀਂ 21ਵੀ. ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਪਰ ਭਾਰਤ ਅੰਦਰ ਅੱਜ ਵੀ ਜਾਤ ਬਰਾਦਰੀ ਦਾ ਚੱਕਰ ਮੌਜੂਦ ਹੈ। ਭਾਰਤੀ ਹਿੰਦੂ ਸੰਸਕ੍ਰਿਤੀ ਅੰਦਰ ਜਾਤ ਸਿਸਟਮ ਤਹਿਤ ਸ਼ਾਸਕ ਲੋਕਾਂ ਨੂੰ ਬੁੱਧੂ ਬਣਾ ਕੇ ਕੁਰੱਪਸ਼ਨ ਨਾਲ਼ ਬੇਹਦ ਮਾਇਆ ਇਕੱਠੀ ਕਰਕੇ ਲੋਕਾਂ ’ਤੇ ਰਾਜ ਚਲਾ ਰਹੇ ਹਨ। ਜਾਤ ਸਿਸਟਮ ’ਤੇ ਸਿੱਖ ਗੁਰੂਆਂ ਨੇ ਚੋਟਾਂ ਮਾਰੀਆਂ ਜੋ ਹਿੰਦੂ ਸਮਾਜ ਨੂੰ ਪਸੰਦ ਨਹੀਂ ਸਨ ਓਹੀ ਛੇ ਸਦੀਆਂ ਦਾ ਵੈਰ ਕਿਸੇ ਨਾ ਕਿਸੇ ਰੂਪ ਵਿੱਚ ਦਿਖਦਾ ਰਹਿੰਦਾ ਹੈ। ‘ਪੰਜਾਬ ਵੱਸਦਾ ਗੁਰਾਂ ਦੇ ਨਾਮ ’ਤੇ’ ਦੀ ਪ੍ਰਤੱਖ ਉਦਾਹਰਣ ਪੰਜਾਬ ਵਿੱਚ ਜਾਤੀ ਪ੍ਰਥਾ ਦਾ ਓਨਾ ਗੂੜਾ ਸਰੂਪ ਦੇਖਣ ਨੂੰ ਨਹੀਂ ਮਿਲ਼ਦਾ ਜਿੰਨਾਂ ਹੋਰ ਸੂਬਿਆਂ ਵਿੱਚ ਮਿਲ਼ਦਾ ਹੈ। ਬੇਸ਼ੱਕ ਭਾਰਤ ਦੇ ਹੋਰਨਾਂ ਸੂਬਿਆਂ ਦੇ ਕਾਸ਼ਤਕਾਰ ਜਾਟ ਵਗੈਰਾ ਨੀਵੀਂ ਜਾਤੀ ਵਿੱਚ ਗਿਣੇ ਜਾਂਦੇ ਹਨ ਪਰ ਪੰਜਾਬ ਵਿੱਚ ਏਹਨਾਂ ਦੀ ਸਰਦਾਰੀ ਹੈ। ਏਥੇ ਮੈਨੂੰ ਇਹ ਕਹਿਣ ਵਿੱਚ ਵੀ ਹਿਚਕਚਾਹਟ ਨਹੀਂ ਕਿ ਪੰਜਾਬ ਵਿੱਚ ਬ੍ਰਾਹਮਣ ਬਾਣੀਆਂ ਤਾਂ ਲੱਭਦਾ ਹੀ ਨਹੀਂ ਇਹਨਾਂ ਜੱਟਾਂ ਨੇ ਪੰਜਾਬ ਵਿੱਚ ਜੱਟਵਾਦ ਫੈਲਾ ਕੇ ਗੁਰੂਆਂ ਦੇ ਕੇਂਦਰੀ ਧੁਰੇ ਤੋਂ ਸਿੱਖਾਂ ਨੂੰ ਤੋੜ ਰਹੇ ਹਨ। ਪਿੰਡਾਂ ਵਿੱਚ ਇੱਕ ਗੁਰਦੁਆਰੇ ਦਾ ਰੌਲ਼ਾ ਇਹਨਾਂ ਜੱਟਾਂ ਨੇ ਹੀ ਪਾਇਆ, ਅਖੌਤੀ ਨੀਵੀਆਂ ਜਾਤਾਂ ਵਾਲ਼ਿਆਂ ਨੂੰ ਤਾਂ ਇਹ ਪੁੱਛਦੇ ਹੀ ਨਹੀਂ। ਪੰਜਾਬ ਵਿੱਚ ਡੇਰਾਵਾਦ ਏਸੇ ਤਰ੍ਹਾਂ ਦੇ ਛੂਆ ਛੂਤ ਦੀ ਉੱਪਜ ਹੈ। ਰੋਹਿਤ ਵੈਮੁੱਲਾ ਦੇ ਪਰਿਵਾਰ ਦਾ ਬੁੱਧ ਧਰਮ ਨੂੰ ਅਪਣਾਉਣਾ ਜਾਤੀ ਪ੍ਰਥਾ ਵਿਚਲੀ ਛੂਆ ਛੂਤ ਵਿੱਚੋਂ ਹੀ ਉਪਜਿਆਂ ਹੈ। ਗੁਰੂ ਸਾਹਿਬਨਾਂ ਨੇ ਤਾਂ ਇਕੋ ਖੰਡੇ ਬਾਟੇ ਵਿੱਚੋਂ ਅਮ੍ਰਿਤ ਛਕਾ ਕੇ ਇੱਕ ਕੀਤਾ ਸੀ ਪਰ ਮੰਨਦਾ ਕੌਣ ਹੈ? ਉਹੀ ਜੋ ਅਖੌਤੀ ਨੀਵੀਂਆਂ ਜਾਤਾਂ ਵਾਲ਼ੇ ਹਨ ਓਹੀ ਕਹਿੰਦੇ ਹਨ ਕਿ ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲ਼ਾ ਸਿੱਖ ਨਹੀਂ ਦੂਸਰੇ ਤਾਂ ਮਾਨ, ਗਿੱਲ, ਗਰੇਵਾਲ਼ ਅਖਵਾ ਕੇ ਹੀ ਖੁਸ਼ ਹਨ।

ਲਾਲਾ ਲਾਜਪਤ ਰਾਏ ਦੀ ਵੀ ਗੱਲ ਸੁਣ ਲਵੋ ਜੋ ਭਾਰਤ ਦੇ ਮਹਾਨ ਦੇਸ਼ ਭਗਤ ਤੇ ਸ਼ਹੀਦ ਹਨ। ਬ੍ਰਿਟਿਸ਼ ਸਰਕਾਰ ਵਿੱਚ ਉੱਚ ਅਹੁਦੇ ਪਹਿਲਾਂ ਸਿਰਫ ਅੰਗਰੇਜਾਂ ਲਈ ਹੀ ਰਾਖਵੇਂ ਸਨ ਕਿਉਂਕਿ ਅੰਗਰੇਜ ਕਹਿੰਦੇ ਸਨ ਕਿ ਭਾਰਤੀਆਂ ਦੀ ਵਿੱਦਿਅਕ ਪੱਖੋਂ ਮੈਰਟ ਅੰਗਰੇਜਾਂ ਤੋਂ ਘੱਟ ਹੈ। ‘ਸਾਊਥਬੋਹੋਰ ਸਮਿਤੀ’ ਦੀ ਸਿਫਾਰਿਸ ’ਤੇ ਬ੍ਰਿਟਿਸ਼ ਸਰਕਾਰ ਨੇ ਆਈ. ਸੀ. ਐਸ. ਦੀਆਂ 11 ਅਸਾਮੀਆਂ ਭਾਰਤੀਆਂ ਲਈ ਰਾਖਵੀਆਂ ਰੱਖੀਆਂ। ਜਿੰਨਾਂ ਵਿੱਚੋਂ 4 ਹਿੰਦੂਆਂ ਲਈ, 4 ਮੁਸਲਮਾਨਾ ਲਈ, 2 ਸਿੱਖਾਂ ਲਈ ਅਤੇ 1 ਐਂਗਲੋ ਇੰਡੀਅਨ ਲਈ। ਏਥੇ ਇਹ ਵੀ ਗੌਰ ਕਰਨਯੋਗ ਹੈ ਕਿ ਅੰਗਰੇਜ ਸਿੱਖਾਂ ਨੂੰ ਹਮੇਸ਼ਾਂ ਇੱਕ ਧਿਰ ਮੰਨਦੇ ਸਨ। ਡਾ. ਅੰਬੇਦਕਰ ਨੇ ਦਲਿਤਾਂ ਲਈ ਸੀਟ ਦੀ ਮੰਗ ਕੀਤੀ ਜਿਸ ਦਾ ਹਿੰਦੂਆਂ ਨੇ ਵਿਰੋਧ ਕੀਤਾ ਇਸ ਵਿੱਚ ਕੋਈ ਵੀ ਅਸਾਮੀ ਦਲਿਤਾਂ ਲਈ ਰਾਖਵੀ ਨਾ ਰੱਖੀ। ਡਾ. ਸਾਹਿਬ ਨੇ ਅੰਦੋਲਨ ਛੇੜ ਦਿੱਤਾ। ਅੰਗਰੇਜਾਂ ਨੇ ਦਲਿਤਾਂ ਦੀ ਹਾਲਤ ਜਾਨਣ ਲਈ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਤਾਂ ਜੋ ਦਲਿਤਾਂ ਦੀ ਸਥਿਤੀ ਬਾਰੇ ਜਾਣੂ ਹੋਇਆ ਜਾ ਸਕੇ ਇਸ ਦਾ ਲਾਲਾ ਲਾਜਪਤ ਰਾਏ ਦੀ ਜੁੰਡਲੀ ਨੇ ਵਿਰੋਧ ਕੀਤਾ ਇਹ ਦਲਿਤ ਵਿਰੋਧੀ ਮੁਤੱਸਵੀ ਹਿੰਦੂ, ਅੱਜ ਸਾਡਾ ਸ਼ਹੀਦ ਹੈ? ਡਾ ਸਾਹਿਬ ਨੇ ਇਸ ਕਮਿਸ਼ਨ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ।

ਹੁਣ ਗਾਧੀ ਬਾਰੇ ਵੀ ਸੁਣ ਲਵੋ :- ਡਾ. ਭੀਮ ਰਾਓ ਅੰਬੇਦਕਰ ਜੀ ਅਨੁਸਾਰ, ‘ਜਦੀ ਐਸਾ ਪੁਰਸ਼ ਜਿਸ ਕੇ ਮੂੰਹ ਮੇ ਰਾਮ ਰਾਮ ਕਿੰਤੂ ਬਗਲ ਮੇਂ ਛੁਰੀ ਹੋ ਮਹਾਤਮਾਂ ਕੀ ਉਪਾਧੀ ਕਾ ਪਾਤਰ ਹੋ ਸਕਤਾ ਹੈ ਤੋਂ ਵੋਹ ਮੋਹਨਦਾਸ ਕਰਮਚੰਦ ਗਾਂਧੀ ਥੇ’ ਇੱਕ ਥਾਂ ਹੋਰ ਲਿਖਦੇ ਹਨ ‘ਮੇਰੇ ਵੀਚਾਰ ਮੈਂ ਇੰਨਮੇ ਕੋਈ ਸੰਦੇਹ ਨਹੀਂ ਹੈ ਕਿ ਗਾਂਧੀ ਯੁੱਗ ਭਾਰਤ ਕਾ ਅੰਧਕਾਰ ਯੁੱਗ ਹੈ’ (ਕਿਆ ਗਾਂਧੀ ਮਹਾਤਮਾਂ ਥੇ)

ਗੱਲ ਸਾਈਮਨ ਕਮਿਸ਼ਨ ਦੀ ਚੱਲ ਰਹੀ ਸੀ। ਉਸ ਕਮਿਸ਼ਨ ਦੀਆਂ ਤਿੰਨ ਮੀਟਿਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਨੇ ਦਲਿਤਾਂ ਦੀ ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ ਸਰਕਾਰ ਨੂੰ ਜਾਣੂ ਕਰਵਾਇਆ। 17 ਅਗਸਤ 1932 ਨੂੰ ਬ੍ਰਿਟਿਸ ਸਰਕਾਰ ਨੇ ਕਮਿਉਨਿਲ ਐਵਾਰਡ ਦਾ ਫੈਸਲਾ ਸੁਣਾ ਦਿੱਤਾ। ਜਿਸ ਅਨੁਸਾਰ ਮੁਸਲਮਾਨਾ, ਇਸਾਈਆਂ ਅਤੇ ਸਿੱਖਾਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ ਵੱਖਰੇ ਪ੍ਰਤੀਨਿੱਧ ਚੁਣਨ ਦਾ ਅਧਿਕਾਰ ਦੇ ਦਿੱਤਾ ਜਿਸ ’ਤੇ ਮੁਤੱਸਵੀ ਹਿੰਦੂ ਗਾਂਧੀ ਚਿੱੜ ਗਿਆ ਤੇ ਉਸ ਨੇ ਮਰਨ ਵਰਤ ਰੱਖ ਦਿੱਤਾ ਅਤੇ ਡਾ. ਸਾਹਿਬ ਦੀਆਂ ਕੋਸ਼ਿਸਾਂ ’ਤੇ ਪਾਣੀ ਫੇਰ ਦਿੱਤਾ। ਭਾਰਤ ਬਾਰੇ ਡਾ. ਸਾਹਿਬ ਦੇ ਵੀਚਾਰ ਸਨ ਜੋ ਉਹਨਾਂ ਗਾਂਧੀ ਨਾਲ਼ ਵਾਰਤਾਲਾਪ ਦੌਰਾਨ ਕਹੇ, ‘ਗਾਂਧੀ ਜੀ, ਮੇਰਾ ਕੋਈ ਵਤਨ ਨਹੀਂ ਹੈ। ਅਛੂਤ ਕਹਾਉਂਦਾ ਕੋਈ ਵੀ ਬੰਦਾ ਇਸ ਧਰਤੀ ’ਤੇ ਮਾਣ ਨਹੀਂ ਕਰੇਗਾ।’

ਸਿੱਖਾਂ ਦੀ ਅਛੂਤਾਂ ਪ੍ਰਤੀ ਪਹੁੰਚ :- ਬੇਸ਼ੱਕ ਕਈ ਲੋਕ ਇਹ ਢੁੱਚਰਾਂ ਕੱਢਦੇ ਹਨ ਕਿ ਬਾਬਾ ਸਾਹਿਬ ਨੇ ਸਿੱਖ ਬਣਨ ਬਾਰੇ ਕਦੇ ਸੋਚਿਆ ਨਹੀਂ ਸੀ ਜਾਂ ਸਿੱਖਾਂ ਨੇ ਅਪਣਾਇਆ ਨਹੀਂ, ਦੋਵੇਂ ਹੀ ਆਪੋ ਆਪਣੇ ਨਜ਼ਰੀਏ ਨਾਲ਼ ਸੋਚਦੇ ਤੇ ਦੇਖਦੇ ਹਨ, ਹੋ ਸਕਦਾ ਠੀਕ ਵੀ ਹੋਣ ਪਰ ਮੇਰੇ ਧਿਆਨ ਹਿੱਤ ਜੋ ਗੱਲ ਚੜਦੀ ਕਲਾ ਵਾਲ਼ੀ ਆਈ ਹੈ ਉਸ ਅਨੁਸਾਰ ਡਾ. ਅੰਬੇਦਕਰ ਨੇ ਆਪਣੇ ਪੁੱਤਰ ਜਸਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਭੇਜਿਆ ਸੀ। ਉਹ ਡੇਢ ਮਹੀਨਾ ਰਹੇ ਸਨ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਮਿਲ਼ੇ ਸਨ। ਸਿੱਖਾਂ ਨੇ ਦੱਖਣੀ ਭਾਰਤ ਦੇ ਦਲਿਤਾਂ ਨੂੰ ਉੱਚ ਵਿੱਦਿਆ ਦੇ ਪ੍ਰਬੰਧ ਲਈ ਮੁੰਬਈ ਵਿੱਚ ਖਾਲਸਾ ਕਾਲਿਜ ਦੀ ਸ਼ੁਰੂਆਤ ਕੀਤੀ ਸੀ ਜੋ ਅੱਜ ਤੱਕ ਚੱਲ ਰਿਹਾ ਹੈ। ਇਸ ਤੋਂ ਵੀ ਕਈ ਕਦਮ ਅੱਗੇ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੀ ਬੇਟੀ ਦਾ ਰਿਸਤਾਂ ਵੀ ਡਾ. ਸਾਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ ਸੀ। ਸਿੱਖਾਂ ਵਿੱਚ ਜਾਤੀ ਪ੍ਰਥਾ ਨੂੰ ਤੋੜਨ ਦਾ ਇੱਕੋ ਇੱਕ ਰਾਹ ਮਹਾਰਾਜਾ ਭੁਪਿੰਦਰ ਸਿੰਘ ਵਾਲ਼ਾ ਹੀ ਹੈ, ਬਾਕੀ ਤਾਂ ਸੱਭ ਗੱਲਾਂ ਦੇ ਕੜਾਹ ਹਨ। ਏਸੇ ਨਾਲ਼ ਹੀ ਸਿੱਖਾਂ ਵਿੱਚੋਂ ਜਾਤੀ ਪ੍ਰਥਾ ਦਾ ਕੋਹੜ ਵੱਢਿਆ ਜਾ ਸਕਦਾ ਹੈ ਅਤੇ ਅਸੀਂ ਸਹੀ ਗੁਰੂ ਦੇ ਗਾਡੀ ਰਾਹ ’ਤੇ ਤੁਰਨ ਦੇ ਸਮਰੱਥ ਹੋ ਸਕਾਂਗੇ। ਬਹੁਤੇ ਇਹ ਵੀ ਕਹਿਣਗੇ ਕਿ ਸਿਰ ਦੇ ਸਕਦੇ ਹਾਂ ਪਰ ਇਹ ਕੰਮ ਨੀ ਹੋਣਾ। ਕੋਈ ਨਾ ਕੁੱਟ ਵੀ ਫਿਰ ਏਦਾਂ ਹੀ ਪੈਂਦੀ ਰਹਿਣੀ ਏ।