ਅੱਜ ਕੱਲ੍ਹ ਦੇ ਬਾਬੇ

0
227

ਅੱਜ ਕੱਲ੍ਹ ਦੇ ਬਾਬੇ

ਪਹਿਲਾਂ ਤਾਂ ਸੀ ਕੋਈ ਵਿਰਲਾ ਤੇ ਟਾਵਾਂ ਬਾਬਾ, ਅੱਜ ਕੱਲ੍ਹ ਬਾਬਿਆਂ ਦੀਆਂ ਫਿਰਦੀਆਂ ਡਾਰਾਂ ਨੇ।

ਹੁੰਦੇ ਸੀ ਸਵਾਰ ਪਹਿਲੋਂ ਸਾਇਕਲ ’ਤੇ ਬਾਬੇ, ਹੁਣ ਦੇ ਬਾਬਿਆਂ ਕੋਲ ਵੱਡੀਆਂ ਕਾਰਾਂ ਨੇ।

ਭੋਲੀ ਭਾਲੀ ਸੰਗਤ ’ਤੇ ਹੀ ਇਹ ਬਾਬੇ, ਮਾਰਦੇ ਅੱਜ ਦੇਖੇ ਕਈ-ਕਈ ਮਾਰਾਂ ਨੇ।

ਭੇਸ ਹੈ ਬੇਸ਼ੱਕ ਕਈਆਂ ਦਾ ਬਾਬਿਆਂ ਵਾਲਾ, ਪਰ ਜੁੜੀਆਂ ਹੋਈਆਂ ਕਈ ਪਾਸੇ ਤਾਰਾਂ ਨੇ।

ਕਈ ਬਾਬੇ ਹਨ ਇਸ਼ਕ ਮਜ਼ਾਜ ਵਾਲੇ, ਜੋੜਦੇ ਨਾਲ ਇਹ ਸੁਨੱਖੀਆਂ ਨਾਰਾਂ ਨੇ।

ਕੁਝ ਬਾਬੇ ਵੋਟ ਬੈਂਕ ਵਾਲੇ ਵੀ ਹਨ, ਤਾਂ ਹੀ ਪਿੱਛੇ ਲਾਈਆਂ ਇਨ੍ਹਾਂ ਸਰਕਾਰਾਂ ਨੇ।

ਬਾਬਿਆਂ ਦੇ ਥਾਪੜੇ ਦੇ ਨਾਲ ਹੀ ਦੇਖੋ, ਹੋ ਰਹੀਆਂ ਅੱਜ ਜਿੱਤਾਂ ਤੇ ਹਾਰਾਂ ਨੇ।

ਕਈਆਂ ’ਤੇ ਲੱਗੇ ਇਲਜਾਮ ਛੇੜਛਾੜ ਦੇ, ਕਈ ਬਾਬੇ ਫਸੇ ਅੱਜ ਵਿੱਚ ਬਲਾਤਕਾਰਾਂ ਨੇ।

ਪੜਦੇ ਜੇ ਫੋਲਦਾ ਹੈ ਕੋਈ ਇਨ੍ਹਾਂ ਦੇ, ਰੱਖਦੇ ਉਹਦੇ ਨਾਲ ਅੰਦਰੋਂ ਇਹ ਖਾਰਾਂ ਨੇ।

ਇੱਕ ਪਖੰਡੀ ਨੇ ਤਾਂ ਕਰਤੀ ਕਮਾਲ ‘ਬੱਬੀ’, ਸਮਾਧੀ ’ਚ ਪਏ ਨੂੰ ਹੋ ਗਏ ਮਹੀਨੇ ਬਾਰ੍ਹਾਂ ਨੇ।

ਬਲਬੀਰ ਸਿੰਘ ‘ਬੱਬੀ’-92175-92531