ਜਗਤ ਦੀ ਖੇਡ

0
303

ਜਗਤ ਦੀ ਖੇਡ

ਰੰਗ-ਬਿਰੰਗਾ ਜਗ ਤਮਾਸ਼ਾ, ਜਿਸ ਦਾ ਹੁੰਦਾ ਜ਼ਿਕਰ ਉਲੇਖ ।

ਸੂਰਜ, ਰੁੱਤਾਂ, ਤਪਣ ਮਹੀਨੇ, ਤਨ ਮਨ ਸੜਿਆ ਮਾਰੇ ਸੇਕ ।

ਕਾਜ਼ੀ, ਹਾਜੀ, ਗੁਰੂ ਅਨੇਕਾਂ, ਮੋਨੀ, ਜੋਗੀ, ਮੁੱਲਾਂ, ਸ਼ੇਖ ।

ਕਾਲੇ, ਪੀਲੇ, ਭਗਵੇ ਚੋਲ਼ੇ, ਧਾਰ ਲਏ ਨੇ ਰੂਪ ਅਨੇਕ ।

ਚੋਰ ਉਚੱਕੇ, ਠੱਗ ਲੁਟੇਰੇ, ਪਾਪੀ ਦੰਭੀ ਸਾਧੂ ਭੇਖ ।

ਪੈਰਾਂ ਦੇ ਵਿਚ ਸੂਲ਼ਾਂ ਕੰਡੇ, ਵਿਚ ਕਲੇਜੇ ਖੁੱਭੇ ਮੇਖ ।

ਸੂਲ਼ਾਂ ਵਰਗੇ ਬੋਲ ਸੁਣੀਦੇ, ਹਿਰਦੇ ਅੰਦਰ ਪਾਉਂਦੇ ਛੇਕ ।

ਆਪੂੰ ਸੁੱਤੇ, ਲੋਕ ਜਗਾਵਣ, ਰੋਲ਼ਾ ਪਾਉਂਦੇ ਲਾ ਲਾ ਹੇਕ ।

ਸਭਨਾ ਉੱਪਰ ਏਕੋ ਸੱਚਾ, ਸ਼ਰਨ ਇੱਕ ਦੀ ਰੱਖੀਂ ਟੇਕ ।

ਛੱਡ ਦੇ ਭਰਮ ਭੁਲੇਖੇ ਭਟਕਣ, ਸੋਈ ਪ੍ਰਾਪਤ ਲਿਖਿਆ ਲੇਖ ।

ਅੱਖਾਂ ਖੁੱਲ਼ੀਆਂ ਕੁੱਝ ਨਾ ਬੋਲੀਂ, ਖੜ੍ਹ ਕੇ ‘ਸਹਿਜ’ ਤਮਾਸ਼ਾ ਦੇਖ ।

ਸਾਰੀ ਦੁਨੀਆ ਡੋਬਣਹਾਰੀ, ਆਪੇ ਲਾਜ ਰੱਖੇਗਾ ਏਕ ।

ਐਚ. ਐਸ. ਸਹਿਜ

43840cookie-checkਜਗਤ ਦੀ ਖੇਡ