ਤੁਲਸੀ
ਡਾ. ਕਰਮਜੀਤ ਕੌਰ ਬੈਂਸ, ਡਾ. ਬਲਰਾਜ ਸਿੰਘ ਬੈਂਸ
ਤੁਲਸੀ ਦੇ ਹਰੇ ਜਾਂ ਸੁੱਕੇ ਪੱਤੇ ਜਾਂ ਬੀਜ ਵੀ ਬਹੁਤ ਬੀਮਾਰੀਆਂ ਤੋਂ ਬਚਾਉਣ ਵਾਲੇ ਹੁੰਦੇ ਹਨ। ਜੇ ਤੁਹਾਡੇ ਘਰ ਤੁਲਸੀ ਦਾ ਬੂਟਾ ਹੈ ਤਾਂ ਜਦੋਂ ਬੀਜ, ਪੱਤੇ ਸੁੱਕ ਜਾਣ ਤਾਂ ਇਹ ਸਾਰੇ ਤੋੜ ਕੇ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਲਵੋ। ਰੋਜ਼ਾਨਾ ਕਿਸੇ ਵੀ ਵੇਲੇ ਇੱਕ ਚੁਟਕੀ ਬੀਜ ਘੜੇ ਦੇ ਪਾਣੀ ਨਾਲ ਲੈਣ ਉਪਰੰਤ ਮਰਦਾਂ ਅਤੇ ਔਰਤਾਂ ਦੇ ਹਾਰਮੋਨਜ਼ ਠੀਕ ਰਹਿੰਦੇ ਹਨ। ਜੇ ਕੋਈ ਕਦੇ ਕਦਾਈਂ ਵੀ ਭਾਵੇਂ ਇੱਕ ਦੋ ਚੁਟਕੀ ਬੀਜ ਜਾਂ ਸੁੱਕੇ ਪੱਤੇ ਖਾਂਦਾ ਰਹੇ ਤਾਂ ਉਸ ਦੇ ਕੈਂਸਰ ਬਣਨ ਦੀ ਸੰਭਾਵਨਾ ਨਹੀਂ ਰਹਿੰਦੀ। ਸ਼ੂਗਰ ਰੋਗ ਨਹੀਂ ਬਣਦਾ। ਖੰਘ, ਜ਼ੁਕਾਮ, ਛਿੱਕਾਂ, ਅਲਰਜੀ, ਗਲਾ ਖਰਾਬੀ, ਗਲਾ ਬੈਠਣਾ, ਗਲਾ ਸੋਜ਼ ਆਦਿ ਵੀ ਨਹੀਂ ਬਣਦਾ। ਚਿਹਰੇ ਦੇ ਕਿੱਲ, ਦਾਗ ਬਣਨੋਂ ਹਟ ਜਾਂਦੇ ਹਨ। ਜੇ ਕਿਸੇ ਦੇ ਕੈਂਸਰ ਬਣਿਆ ਹੋਵੇ ਤਾਂ ਅੱਗੇ ਨਹੀਂ ਵਧਦਾ। ਇਵੇਂ ਹੀ ਸ਼ੂਗਰ ਰੋਗੀ ਦੇ ਇਨਫੈਕਸ਼ਨਜ਼ ਵਿਗੜਨੋਂ ਹਟ ਜਾਂਦੇ ਹਨ। ਕੁੜੀਆਂ ਤੇ ਮੁੰਡਿਆਂ ਨੂੰ ਜੇ ਰੋਜ਼ਾਨਾ ਇੱਕ ਛੋਟੀ ਚੁਟਕੀ ਸੁੱਕੇ ਜਾਂ ਹਰੇ ਪੱਤਿਆਂ ਜਾਂ ਬੀਜ ਹੀ ਦਿੰਦੇ ਰਹਿਣ ਨਾਲ ਸਰੀਰਕ ਵਿਕਾਸ ਬਹੁਤ ਵਧੀਆ ਹੁੰਦਾ ਹੈ। ਕੱਦ ਕਾਠ ਵਧਦਾ ਹੈ, ਵਾਲ ਸੰਘਣੇ ਤੇ ਲੰਬੇ ਹੁੰਦੇ ਹਨ, ਰੰਗ ਸਾਫ ਹੁੰਦਾ ਹੈ, ਜਲਦੀ ਐਨਕ ਨਹੀਂ ਲਗਦੀ, ਫਾਲਤੂ ਮੋਟਾਪਾ ਨਹੀਂ ਵਧਦਾ। ਬੱਚੇ ਚੁਸਤ ਬਣੇ ਰਹਿੰਦੇ ਹਨ। ਨਵੇਂ ਵਿਆਹੇ ਜੋੜਿਆਂ ਲਈ ਤਾਂ ਪਹਿਲੇ ਦੋ ਤਿੰਨ ਸਾਲ ਤੁਲਸੀ ਬੀਜ ਜਾਂ ਪੱਤੇ ਹਰ ਹਾਲ ਰੋਜ਼ਾਨਾ ਖਾਣੇ ਜ਼ਰੂਰੀ ਹਨ ਤਾਂ ਕਿ ਉਹਨਾਂ ਨੂੰ ਕੋਈ ਵੀ ਗੁਪਤ ਰੋਗ ਨਾ ਹੋਵੇ ਤੇ ਔਲਾਦ ਵੀ ਅਰੋਗ ਪੈਦਾ ਹੋਵੇ। ਅਸੀਂ ਪੂਰਾ ਪਰਿਵਾਰ ਪਿਛਲੇ ਕਰੀਬ 16-17 ਸਾਲ ਤੋਂ ਤੁਲਸੀ ਦੇ ਪੱਤੇ ਜਾਂ ਬੀਜ ਕਿਸੇ ਨਾ ਕਿਸੇ ਰੂਪ ਵਿੱਚ ਵਰਤਦੇ ਆ ਰਹੇ ਹਾਂ। ਅਸੀ ਬਹੁਤ ਲੋਕਾਂ ਨੂੰ ਘਰ ’ਚ ਤੁਲਸੀ ਗਮਲਿਆਂ ’ਚ ਬੀਜਣ ਲਈ ਪ੍ਰੇਰਿਆ ਹੈ। ਨਾਲ ਹੀ ਰੋਜ਼ਾਨਾ ਦਾਲ, ਸਬਜ਼ੀ, ਚਿਕਨ, ਆਮਲੇਟ , ਪਰੌਠੇ, ਚਟਣੀ, ਸੂਪ ਆਦਿ ’ਚ ਇਕ ਦੋ ਪੱਤੇ ਜ਼ਰੂਰ ਪਾਉਣ ਲਈ ਕਿਹਾ ਹੈ, ਜਿਹਨਾਂ ਨੇ ਅਮਲ ਕੀਤਾ ਉਹਨਾਂ ਪਰਿਵਾਰਾਂ ਨੇ ਇਸ ਦੀ ਅਹਿਮੀਅਤ ਨੂੰ ਸਮਝਿਆ ਹੈ।
ਡਾ. ਕਰਮਜੀਤ ਕੌਰ ਬੈਂਸ, ਡਾ. ਬਲਰਾਜ ਸਿੰਘ ਬੈਂਸ
ਨੈਚਰੋਪੈਥੀ ਕਲਿਨਿਕ (ਮੋਗਾ)-99140-84724