ਅੱਜ ਦੀ ਗੱਲ
ਰੌਣਕ ਖਿੱਚ ਲਈ ਏ. ਸੀ ਤੇ ਕੂਲਰਾਂ ਨੇ, ਸੁੰਨੇ ਪਿੰਡ ਦੇ ਪਿੱਪਲ ਅਤੇ ਬੋਹੜ ਹੋ ਗਏ।
ਆਂਟੀ ਅੰਕਲ ਨੇ ਸਾਰ ’ਤਾ ਸਾਰਿਆਂ ਦਾ, ਚਾਚੇ ਚਾਚੀਆਂ ਦੇ ਰਿਸ਼ਤੇ ਬੇਲੋੜ ਹੋ ਗਏ।
ਖੇਡ ਮਾਇਆ ਦੀ ਖੇਡਣੀ ਆਈ ਜਿਸ ਨੂੰ, ਉਸ ਦੇ ਸੈਂਕੜੇ ਕਈ ਲੱਖ ਕਰੋੜ ਹੋ ਗਏ।
ਚਰਨ ਜਿਨ੍ਹਾਂ ਦੇ ਚਾਦਰੋਂ ਬਾਹਰ ‘ਚੋਹਲਾ’, ਝੁੱਗੇ ਉਨ੍ਹਾਂ ਦੇ ਸਮਝ ਲਉ ਚੌੜ ਹੋ ਗਏ।
——0—–
ਅੱਜ ਦੀ ਗੱਲ
ਕਾਣੇ ਬੰਦੇ ਨੂੰ ਆਖੀਏ ਜੇ ਕਾਣਾ, ਛੇਤੀ ਕੀਤੇ ਨਹੀਂ ਉਹ ਸੱਚ ਪ੍ਰਵਾਨ ਕਰਦਾ।
ਹੋਵੇ ਮਸਤ ਮੋਬਾਇਲ ਵਿੱਚ ਜੋ ਪਾੜ੍ਹਾ, ਪੜ੍ਹਾਈ ਵੱਲ ਨਾ ਉਹ ਧਿਆਨ ਕਰਦਾ।
ਝੂਠ ਬੋਲ ਕੇ ਹੁੰਦੀ ਹੈ ਬਚਤ ਜਿਸ ਨੂੰ, ਗੱਲ ਸੱਚ ਦੀ ਨਹੀਂ ਉਹ ਬਿਆਨ ਕਰਦਾ।
ਨਸ਼ੇ ਪੱਤੇ ਤੋਂ ਟੁੱਟਿਆ ਹੋਵੇ ਅਮਲੀ, ਘਰਵਾਲਿਆਂ ਨੂੰ ‘ਚੋਹਲਾ’ ਪ੍ਰੇਸ਼ਾਨ ਕਰਦਾ।
—–0—–
-ਰਮੇਸ਼ ਬੱਗਾ ਚੋਹਲਾ, #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719