ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’ (ਭਾਗ-2)

0
346

ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’ (ਭਾਗ-2)

ਗਿਆਨੀ ਅਵਤਾਰ ਸਿੰਘ

ਮੇਰੇ ਵੱਲੋਂ ਸ. ਹਰਦੇਵ ਸਿੰਘ ਜੀ ਦੀ ਸੋਚ ਬਾਰੇ ਲਿਖੇ ਲੇਖ ਕਿ ‘ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’, ਦੇ ਜਵਾਬ ਵਿੱਚ ਹਰਦੇਵ ਸਿੰਘ ਜੀ ਨੇ ਦੋ ਵਿਸ਼ਿਆਂ ਨਾਲ ਸਬੰਧਤ ਆਪਣੇ ਵੀਚਾਰ ਸੰਗਤਾਂ ਸਾਹਮਣੇ ਰੱਖੇ ਹਨ:

(1). ਮੈਂ ਗੁਰਬਾਣੀ ਦੀ ਲਿਖਤ ਵਿੱਚ ਵਾਧੂ ਚਿੰਨ੍ਹ ਲਗਾ ਕੇ ਗੁਰਬਾਣੀ ਦਾ ਨਿਰਾਦਰ ਕਰ ਰਿਹਾ ਹਾਂ ਅਤੇ (2). ਮੈਂ ਹੰਕਾਰੀ ਬ੍ਰਿਤੀ ਦਾ ਮਾਲਕ ਹਾਂ।

ਇਹ ਦੋਵੇਂ ਵੀਚਾਰ ਕਿਸ ਸੋਚ ’ਚੋਂ ਪ੍ਰਗਟ ਹੋਏ ਹਨ, ਨੂੰ ਵੀਚਾਰਨ ਦੀ ਜ਼ਰੂਰਤ ਹੈ।

ਪਹਿਲਾ ਵਿਸ਼ਾ ਕਿ ਮੈਂ ਗੁਰਬਾਣੀ ਲਿਖਤ ’ਚ ਵਾਧੂ ਚਿੰਨ੍ਹ ਲਗਾ ਰਿਹਾ ਹਾਂ- ਸ. ਹਰਦੇਵ ਸਿੰਘ ਜੀ ਪਿੱਛਲੇ ਲਗਭਗ 2 ਸਾਲ ਤੋਂ ਮੇਰੇ ਸੰਪਰਕ ਵਿੱਚ ਇਤਨੇ ਜੁੜੇ ਹੋਏ ਹਨ ਕਿ ਇਨ੍ਹਾਂ ਨੇ 2 ਸਾਲ ’ਚ ਘੱਟੋ-ਘੱਟ 100 ਘੰਟੇ ਫੋਨ ਰਾਹੀਂ ਮੇਰੇ ਨਾਲ ਵਾਰਤਾਲਾਪ ਕੀਤੀ ਹੈ, ਜਿਸ ਦੌਰਾਨ ਇਨ੍ਹਾਂ ਨੇ ਗੁਰਬਾਣੀ ਦੇ ਅਰਥ ਸਮਝਣੇ, ਕਿਸੇ ਪੰਕਤੀ ਬਾਰੇ ਪੁੱਛਣਾ ਕਿ, ਕੀ ਇਹ ਪੰਕਤੀ ਗੁਰਬਾਣੀ ਵਿੱਚੋਂ ਹੈ? ਆਦਿ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਪਰ ਕਦੇ ਇੱਕ ਵਾਰ ਵੀ ਹਰਦੇਵ ਸਿੰਘ ਵੱਲੋਂ ਇਹ ਸਵਾਲ ਨਾ ਪੁੱਛਣਾ ਕਿ ਤੁਸੀਂ ਗੁਰਬਾਣੀ ਲਿਖਤ ’ਚ ਵਾਧੂ ਚਿੰਨ੍ਹ ਕਿਉਂ ਲਗਾ ਰਹੇ ਹੋ? ਇਨ੍ਹਾਂ ਦੀ ਇਸ ਵਿਸ਼ੇ ਬਾਰੇ ਗੰਭੀਰਤਾ ਨੂੰ ਦਰਸਾਉਂਦਾ ਹੈ।

ਸ. ਹਰਦੇਵ ਸਿੰਘ ਦੁਆਰਾ ਪਿਛਲੇ ਦਿਨੀਂ ਫੋਨ ਰਾਹੀਂ ਸ. ਸੁਰਜਨ ਸਿੰਘ ਮੁਹਾਲੀ ਤੋਂ ਇਹ ਪੁੱਛਣਾ ਕਿ ਤੁਹਾਡੀ ਉਸ ਲਿਖਤ ’ਚ ਵਿਸ਼ਰਾਮ ਚਿੰਨ੍ਹ ਕਿਸ ਨੇ ਲਗਾਏ ਜੋ ਗੁਰ ਪਰਸਾਦ ਡਾੱਟ ਕਮ ’ਤੇ ਛਪੀ ਹੈ ?, ਬਾਰੇ ਹਰਦੇਵ ਸਿੰਘ ਜੀ ਦੀ ਸੋਚ ਦੇ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਇਹ ਵਿਸਰਾਮ ਚਿੰਨ੍ਹ ਤਾਂ ਮੈਂ ਉਸ ਲਿਖਤ ਵਿੱਚ ਵੀ ਲਗਾਉਂਦਾ ਆ ਰਿਹਾ ਹਾਂ ਜੋ ਖੁਦ ਹਰਦੇਵ ਸਿੰਘ ਜੀ ਦੀ ਪਿਛਲੇ ਤਿੰਨ ਸਾਲਾਂ ਤੋਂ ‘ਮਿਸ਼ਨਰੀ ਸੇਧਾਂ’ ਮੈਗਜ਼ੀਨ ’ਚ ਛਪਦੀ ਆ ਰਹੀ ਹੈ ਅਤੇ ਹਰ ਮਹੀਨੇ ਹਰਦੇਵ ਸਿੰਘ ਦੇ ਘਰੇਲੂ ਪਤੇ ’ਤੇ ਡਾਕ ਰਾਹੀਂ ਭੇਜੀ ਵੀ ਜਾ ਰਹੀ ਹੈ ਅਗਰ ਹਰਦੇਵ ਸਿੰਘ ਨੂੰ ਕੋਈ ਸਿਕਾਇਤ ਹੁੰਦੀ ਤਾਂ ਇਕ ਵਾਰ ਵੀ ਬਿਆਨ ਕਰਨੀ ਚਾਹੀਦੀ ਸੀ ਅਤੇ ਹੁਣ ਅਚਾਨਕ ਇਹ ਕਹਿਣਾ ਸ਼ੁਰੂ ਕਰ ਦੇਣਾ ਕਿ ਇਸ ਤਰ੍ਹਾਂ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ, ਹੋਰ ਵੀ ਸ਼ੰਕੇ ਖੜ੍ਹੇ ਕਰ ਰਿਹਾ ਹੈ।

ਆਖਿਰ ਇਹ ਮਸਲਾ ਕੀ ਹੈ? ਜੋ ਪਿਛਲੇ ਦਿਨੀਂ ਮੇਰੇ ਵੱਲੋਂ ‘ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’, ਵਿਸ਼ਾ ਉੱਠਾਏ ਜਾਣ ਤੋਂ ਪਹਿਲਾਂ (27 ਜਨਵਰੀ 2015 ਨੂੰ) ਹੀ ਹਰਦੇਵ ਸਿੰਘ ਮੇਰੇ ਪ੍ਰਤੀ ਨਫਰਤ ਬਣਾ ਬੈਠਾ ?, ਨੂੰ ਵੀਚਾਰਨਾ ਜ਼ਰੂਰੀ ਹੈ।

ਦਰਅਸਲ, ਪਿਛਲੇ ਸਾਲ 19 ਦਸੰਬਰ 2014 ਨੂੰ ਮੇਰੇ ਵੱਲੋਂ ਇਸ ਵੈੱਬ ਸਾਇਟ ਨੂੰ ਆਰੰਭ ਕਰਦਿਆਂ ਲਿਖਿਆ/ਦੱਸਿਆ ਗਿਆ ਸੀ ਕਿ ਇਸ ਵੈੱਬ ਸਾਇਟ ਰਾਹੀਂ ਗੁਰਬਾਣੀ ਦੀ ਆਰੰਭ ਤੋਂ ਅਖੀਰ ਤੱਕ ਵਿਸਥਾਰ ਨਾਲ ਸ਼ਬਦ ਵੀਚਾਰ ਕੀਤੀ ਜਾਵੇਗੀ, ਅਜੋਕੇ ਵਿਦਵਾਨਾਂ ਦੁਆਰਾ ਕੀਤੇ ਜਾ ਰਹੇ ਗੁਰਬਾਣੀ ਦੇ ਅਰਥਾਂ ਨੂੰ ਵੀਚਾਰਿਆ ਜਾਵੇਗਾ ਪਰ ਕਿਸੇ ਵੀ ਵਾਦ-ਵਿਵਾਦ ਵਾਲੇ ਵਿਸ਼ੇ ’ਤੇ ਚਰਚਾ ਕਰਨੀ ਇਸ ਵੈੱਬ ਸਾਇਟ ਨੂੰ ਆਰੰਭ ਕਰਨ ਦਾ ਮਕਸਦ ਨਹੀਂ ਹੈ ਅਤੇ ਨਾ ਹੀ ਹੋਵੇਗਾ।

ਉਪਰੋਕਤ ਭਾਵਨਾ ਨੂੰ ਅਗਾਂਹ ਵਧਾਉਂਦਿਆਂ 1 ਜਨਵਰੀ 2015 ਨੂੰ ਸ. ਹਰਦੇਵ ਸਿੰਘ ਦੁਆਰਾ ਮੇਰੇ ਨਾਲ ਕੀਤੇ ਗਏ ਫੋਨ ਰਾਹੀਂ ਸੰਪਰਕ ਦੌਰਾਨ, ਮੈਂ ਉਨ੍ਹਾਂ ਸਾਹਮਣੇ ਵੀਚਾਰ ਰੱਖਦਿਆਂ ਕਿਹਾ ਕਿ ਤੁਹਾਡਾ ਦਿ੍ਰਸ਼ਟੀਕੋਣ ਸਿਖ ਸਮਾਜ ਵਿੱਚ, ਕੇਵਲ ਜਾਗਰੂਕ ਵਰਗ ਦੇ ਪ੍ਰਥਾਏ ਹੀ ਲਿਖੇ ਹੋਏ ਲੇਖਾਂ ਤੋਂ ਪ੍ਰਗਟ ਹੁੰਦਾ ਹੈ ਇਸ ਲਈ ਕੁਝ ਹੋਰ ਵਿਸ਼ਿਆਂ ’ਤੇ ਵੀ ਲੇਖ ਲਿਖਿਆ ਕਰੋ।

(ਇੱਥੇ ਮੈਂ ਹਰਦੇਵ ਸਿੰਘ ਦੁਆਰਾ ਲਿਖੇ ਗਏ ਕੁਝ ਕੁ ਲੇਖਾਂ ਦੇ ਕੇਵਲ ਸਿਰਲੇਖ ਹੀ ਦੇ ਰਿਹਾ ਹਾਂ ਤਾਂ ਜੋ ਉਕਤ ਮੇਰੇ ਵੀਚਾਰ ਅਤੇ ਹਰਦੇਵ ਸਿੰਘ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਹਰਦੇਵ ਸਿੰਘ ਦੇ ਲਿਖੇ ਲੇਖ ਹਨ: ‘ਬਾਟੇ ਦੇ ਅਖਰੋਟ, ਗਿਆਨੀ ਭਾਗ ਸਿੰਘ ਅੰਬਾਲਾ ਦੀ ਮੁਆਫ਼ੀ ਸਬੰਧੀ ਪੜਚੋਲ, ਅਸੀਂ ਕਿਹੜੇ ਬ੍ਰਾਹਮਣ ਦੇ ਵਿਰੋਧ ਵਿੱਚ ਹਾਂ?, ਨੀਮ ਹਕੀਮ ਖ਼ਤਰਾ ਏ ਜਾਨ, ਫ਼ਾਸ ਹੁੰਦੇ ਪਰਦੇ, ਕੁਦਰਤ ਪਰਸਤ ਪੂਜਾਰੀ, ਅਰਦਾਸ ਦਾ ਵਾਸਤਾ, ਮੀਣਿਆਂ ਦੀ ਵਾਪਸੀ, ਤੱਤ ਪੰਡਿਤ ਪਰਿਵਾਰ ਜਾਂ ਫ਼ੈਂਮਲੀ ਕਲਬ?, ਨਾਨਕਸ਼ਾਹੀ ਕਲੈਂਡਤ ਸਬੰਧੀ ਪੁਰੇਵਾਲ ਜੀ ਦਾ ਪੱਖ, ਪਥ ਭ੍ਰਿਸ਼ਟ ਸੱਜਣ, ਜੇ ਗੁਰੂ ਨਾਨਕ ਜੀ ਅੱਜ ਦੇ ਸਮੇਂ ਹੁੰਦੇ ਤਾਂ?, ਖੰਡੇ ਦਾ ਅੰਮ੍ਰਿਤ/ਪਾਹੁਲ ਇਕ ਸਾਜਿਸ਼?, ਆਚਾਰੀਆ ਜੀ ਦੇ ਅਰਥ, ਦੋ ਤੀਰ ਇਕ ਨਿਸ਼ਾਨਾ, ਅੰਨੇ ਗੁਰੂ ਦੇ ਚੇਲੇ, ਸਿੱਖ ਆਪਣੇ ਆਪ ਨੂੰ ਕਿਵੇਂ ਖ਼ਤਮ ਕਰਨਗੇ? ਆਦਿ ਸੈਂਕੜੇ ਲੇਖ।’ ਇਹ ਸਾਰੇ ਲੇਖ ਕੇਵਲ ਸਿੱਖ ਸਮਾਜ ਨਾਲ ਸਬੰਧਤ ਜਾਗਰੂਕ ਵਰਗ ਪ੍ਰਤੀ ਹੀ ਲਿਖੇ ਗਏ ਹਨ। ਇਹੀ ਹੈ ਹਰਦੇਵ ਸਿੰਘ ਜੀ ਦੀ ਅਸਲ ਯੋਗਤਾ ਕਿਉਂਕਿ ਇਨ੍ਹਾਂ ਦੀ ਸੋਚ ਅਨੁਸਾਰ ਬ੍ਰਹਮਣਵਾਦ ਤੇ ਗੰਦੀ ਰਾਜਨੀਤੀ ਅਜੋਕੇ ਸਮੇਂ ’ਚ ਗੁਰੂ ਸਿਧਾਂਤ ਲਈ ਕੋਈ ਖਤਰਾ ਨਹੀਂ।)

ਮੇਰੇ ਉਕਤ ਸੁਝਾਵ (ਕਿ ਹਰ ਵਿਸ਼ੇ ’ਤੇ ਲੇਖ ਲਿਖਿਆ ਕਰੋ) ਤੋਂ ਉਪਰੰਤ ਹਰਦੇਵ ਸਿੰਘ ਨੇ ਮੈਨੂੰ 1 ਜਨਵਰੀ 2015 ਨੂੰ ‘ਧਰਮ ਦੀ ਆਤਮਾ’ ਲੇਖ ਭੇਜਿਆ ਜੋ ਮੈਂ ਵੈੱਬ ਸਾਇਟ ’ਤੇ ਉਸ ਦਿਨ ਹੀ ਪਾ ਦਿੱਤਾ (ਪਰ ਇਕ ਵਰਗ ਪ੍ਰਤੀ ਵਾਰ-2 ਲਿਖਣ ਕਾਰਨ ਈਰਖਾ ਦਾ ਸ਼ਿਕਾਰ ਹੋਏ) ਸ. ਹਰਦੇਵ ਸਿੰਘ ਨੇ 3 ਜਨਵਰੀ 2015 ਨੂੰ ਫਿਰ ਲੇਖ ਭੇਜਿਆ ‘ਅੰਨੇ ਗੁਰੂ ਦੇ ਚੇਲੇ’, ਜਿਸ ਨੂੰ ਮੈਂ ਉਸ ਦਿਨ ਵੈੱਬ ਸਾਇਟ ’ਤੇ ਪਾ ਤਾਂ ਦਿੱਤਾ ਪਰ ਅਸਲ ਮੁੱਦਾ ਵੀ ਯਾਦ ਕਰਵਾਇਆ ਤਾਂ ਫਿਰ ਹਰਦੇਵ ਸਿੰਘ ਨੇ ਲੇਖ ਭੇਜਿਆ ‘ਅਨੰਦ ਕਾਰਜ ਅਤੇ ਦਿਸਾਵਾਂ’ ਜੋ ਮੈਂ 5-1-15 ਨੂੰ ਫਿਰ ਪਾ ਦਿੱਤਾ। ਇਸ ਤੋਂ ਉਪਰੰਤ ਵੀ ਕਈ ਲੇਖ ਅਜਿਹੇ ਆਏ ਜੋ ਕੇਵਲ ਇਕ ਵਰਗ ਪ੍ਰਤੀ ਹੀ ਸਨ, ਮੈਂ ਨਹੀਂ ਪਾਏ। ਇਸ ਤੋਂ ਇਲਾਵਾ ਉਨ੍ਹਾਂ ਪਾਸ ਕਿਸੇ ਹੋਰ ਵਿਸ਼ੇ ਨਾਲ ਸਬੰਧਤ ਕੋਈ ਲੇਖ ਵੀ ਨਹੀਂ ਸੀ।

ਉਪਰੋਕਤ ਉਦਾਹਰਣ ਅਨੁਸਾਰ ਸ. ਹਰਦੇਵ ਸਿੰਘ ਦੀ ਭਾਵਨਾ, ਮੇਰੇ ਵੱਲੋਂ ਆਰੰਭ ਕੀਤੀ ਗਈ ਵੈੱਬ ਸਾਇਟ (ਕਿ ਵਾਦ-ਵਿਵਾਦ ਵਾਲੇ ਮੁੱਦੇ ਨਹੀਂ) ’ਚ ਸਭ ਤੋਂ ਵੱਡੀ ਰੁਕਾਵਟ ਸੀ। ਇਸ ਲਈ ਮੈਂ ਹਰਦੇਵ ਸਿੰਘ ਦੇ ਲੇਖ ਵੈੱਬ ਸਾਇਟ ’ਤੇ ਪਾਉਣੇ ਬੰਦ ਕਰ ਦਿੱਤੇ। ਇਸ ਤੋਂ ਬਾਅਦ ਵੀ ਹਰਦੇਵ ਸਿੰਘ ਨੇ ਮੈਨੂੰ ਕਈ ਲੇਖ ਭੇਜੇ ਪਰ ਮੈਂ ਨਹੀਂ ਪਾਏ ਕਿਉਂਕਿ ਉਨ੍ਹਾਂ ਦਾ ਵਿਸ਼ਾ ਇਕ ਤਰਫਾ ਸੀ। ਮੇਰੇ ਵੱਲੋਂ ਹਰਦੇਵ ਸਿੰਘ ਦਾ ਆਖਰੀ ਲੇਖ 7-1-2015 ਨੂੰ ਪਾਇਆ ਗਿਆ ਹੈ ਜਿਸ ਨੂੰ ਤਮਾਮ ਪਾਠਕ ਵੈੱਬ ਸਾਇਟ ’ਤੇ ਵੇਖ ਸਕਦੇ ਹਨ। 7 ਜਨਵਰੀ 2015 ਤੋ 27 ਜਨਵਰੀ 2015 ਤੱਕ ਹਰਦੇਵ ਸਿੰਘ ਨੇ ਆਪਣੇ ਹੋਰ ਲੇਖ ਵੈੱਬ ਸਾਇਟ ’ਤੇ ਪਾਏ ਜਾਣ ਦਾ ਇੰਤਜਾਰ ਕੀਤਾ। ਜਦ ਉਸ ਨੂੰ ਅਹਿਸਾਸ ਹੋ ਗਿਆ ਕਿ ਮੇਰਾ ਕੋਈ ਵੀ ਲੇਖ ਅਗਾਂਹ ਵਾਸਤੇ ਇਸ ਵੈੱਬ ਸਾਇਟ ’ਤੇ ਪੈਣ ਵਾਲਾ ਨਹੀਂ ਤਾਂ ਹਰਦੇਵ ਸਿੰਘ ਨੇ ਆਪਣੀ ਯੋਗਤਾ (ਕੇਵਲ ਕਿਸੇ ਦੀ ਲਿਖਤ ਦੇ ਪ੍ਰਥਾਏ ਲਿਖਣ ਵਾਲੀ ਯੋਗਤਾ ਕਿਉਂਕਿ ਹਰਦੇਵ ਸਿੰਘ ਦੇ ਤਮਾਮ ਲੇਖ ਕਿਸੇ ਦੇ ਸਬੰਧ ਵਿੱਚ ਹੀ ਲਿਖੇ ਹੋਏ ਹਨ) ਅਨੁਸਾਰ ਮੇਰੇ ਵਿਰੁਧ ਵੀ ਗੁਰਬਾਣੀ ਦੀ ਲਿਖਤ ਨਾਲ ਛੇੜ-ਛਾੜ ਕਰਨ ਦਾ ਆਰੋਪ ਲਗਾਉਣਾ ਸ਼ੁਰੂ ਕਰ ਦਿੱਤਾ।

ਹੁਣ ਵੀਚਾਰ ਦਾ ਵਿਸ਼ਾ ਇਹ ਹੈ ਕਿ ਅਗਰ ਮੇਰੀ ਲਿਖਤ ਨਾਲ ਹਰਦੇਵ ਸਿੰਘ ਅਸਹਿਮਤ ਸਨ ਤਾਂ ਉਸ ਨੇ ਆਪਣਾ ਲੇਖ 19 ਦਸੰਬਰ 2014 ਨੂੰ ਤਦ ਲਿਖਣਾ ਸੀ ਜਦ ਮੈਂ ਪਹਿਲੇ ਦਿਨ ਹੀ ਇਸ ਪ੍ਰਕਾਰ ਦੀ ਲਿਖਤ (ਵੈੱਬ ਸਾਇਟ ’ਤੇ) ਲਿਖਣੀ ਆਰੰਭ ਕੀਤੀ ਸੀ। ਅੱਜ ਲਗਭਗ 50 ਦਿਨਾਂ ਬਾਅਦ ਕਿਸ ਸਾਜਿਸ਼ ਅਧੀਨ ਇਹ ਵਿਸ਼ਾ ਚੁੱਕ ਕੇ ਸ. ਹਰਦੇਵ ਸਿੰਘ ਅਸਲ ਮੁੱਦੇ ਤੋਂ ਸੰਗਤ ਦਾ ਧਿਆਨ ਹਟਾ ਰਹੇ ਹਨ ?

ਮੇਰੇ ਵੱਲੋਂ ਲਿਖੀ ਗਈ ‘ਜਪੁ’ ਸਟੀਕ, ‘ਮਿਸ਼ਨਰੀ ਸੇਧਾਂ’ ’ਚ ਲੰਮੇ ਲਮੇਂ ਤੋਂ ਛਪਦੀ ਆ ਰਹੀ ਹੈ। ਉਸ ਵਿੱਚ ਵੀ ਤਮਾਮ ਇਹੀ ਲਿਖਤ ਵਰਤੀ ਗਈ ਹੈ ਅਤੇ ਉਸ ਦੀ ਇਕ ਕਾਪੀ ਹਰਦੇਵ ਸਿੰਘ ਦੇ ਘਰ ਵੀ ਪਿਛਲੇ 2 ਸਾਲ ਤੋਂ ਨਿਰੰਤਰ ਜਾ ਰਹੀ ਹੈ ਜਿਸ ਯੁਕਤੀ ਬਾਰੇ ਹਰਦੇਵ ਸਿੰਘ ਨੇ ਕਦੇ ਕੋਈ ਸਿਕਾਇਤ ਨਹੀਂ ਕੀਤੀ।

ਦੂਸਰਾ ਵਿਸ਼ਾ ਹੈ ਕਿ ਮੈਂ ਹੰਕਾਰੀ ਬਿ੍ਰਤੀ ਦਾ ਮਾਲਕ ਹਾਂ-ਮੇਰੇ ਵੱਲੋਂ ਹਰਦੇਵ ਸਿੰਘ ਪ੍ਰਤੀ ਦੋ ਗੱਲਾਂ ਕਹੀਆਂ ਗਈਆਂ ਸਨ ਇਕ ਇਹ ਕਿ ਸ. ਹਰਦੇਵ ਸਿੰਘ ਆਰ. ਐਸ. ਐਸ ਦੀ ਸੋਚ ’ਤੇ ਪਹਿਰਾ ਦੇ ਰਿਹਾ ਹੈ ਅਤੇ ਦੂਸਰਾ ਇਹ ਕਿ ਹਰਦੇਵ ਸਿੰਘ ਨੂੰ ਗੁਰਬਾਣੀ ਦਾ ਉਤਨਾ ਗਿਆਨ ਨਹੀਂ ਜਿਸ ਯੋਗਤਾ ਨਾਲ ਉਹ ਜਾਗਰੂਕ ਅਖਵਾਉਣ ਵਾਲੇ ਵਰਗ ’ਤੇ ਸ਼ੰਕੇ ਕਰ ਰਿਹਾ ਹੈ।

ਮੇਰੇ ਵੱਲੋਂ ਉਪਰੋਕਤ ਬਿਆਨ ਕੀਤੇ ਗਏ ਦੋਵੇਂ ਸ਼ੰਕਿਆਂ ਵਿੱਚੋਂ, ਪਹਿਲਾ ਕਿ ਹਰਦੇਵ ਸਿੰਘ ਆਰ. ਐਸ. ਐਸ ਸੋਚ ’ਤੇ ਪਹਿਰਾ ਦੇ ਰਿਹਾ ਹੈ, ਆਰੋਪ ਅਨੁਸਾਰ ਕੋਈ ਵੀ ਸਬੰਧਤ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਮੈਂ ਹੰਕਾਰੀ ਹਾਂ ਪਰ ਦੂਸਰਾ ਸਵਾਲ ਕਿ ਹਰਦੇਵ ਸਿੰਘ ਨੂੰ ਗੁਰਬਾਣੀ ਗਿਆਨ ਦੀ ਬਹੁਤੀ ਸਮਝ ਨਹੀਂ, ਆਰੋਪ ਅਨੁਸਾਰ ਹੀ ਕੋਈ ਵਿਅਕਤੀ ਮੇਰੇ ’ਤੇ ਇਹ ਆਰੋਪ ਲਗਾ ਸਕਦਾ ਹੈ ਜਿਵੇਂ ਕਿ ਸ. ਹਰਦੇਵ ਸਿੰਘ ਜੀ ਕਹਿ ਰਹੇ ਹਨ।

ਲੇਖਕ ਦੀ ਲਿਖਤ ਰਾਹੀਂ ਉਸ ਦੀ ਜੀਵਨਸ਼ੈਲੀ ਨੂੰ ਸਮਝਣ ਵਾਲੇ ਲਈ, ਕਿਸੇ ਬਾਹਰੀ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਪਾਠਕ-ਜਨ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ। ਸ. ਹਰਦੇਵ ਸਿੰਘ ਦੀ ਲਿਖਤ ਹੀ ਉਸ ਨੂੰ ਈਰਖਾਲੂ ਸਾਬਤ ਕਰ ਰਹੀ ਹੈ। ਹਰਦੇਵ ਸਿੰਘ ਵਰਗੇ, ਜਿਨ੍ਹਾਂ ਨੂੰ ਇਹ ਵੀ ਪਤੀ ਨਹੀਂ ਕਿ ਕਿਹੜਾ ਸ਼ਬਦ ਗੁਰਬਾਣੀ ਹੈ, ਕਿਹੜਾ ਨਹੀਂ ?, ਵੀ ਸਿੱਖ ਕੌਮ ਵਿਚ ਵਿਦਵਾਨ ਬਣ ਕੇ ਵਿਚਰ ਰਹੇ ਹਨ ਅਤੇ ਸਿੱਖ ਸਮਾਜ ਦੀ ਏਕਤਾ ਪ੍ਰਤੀ ਖਤਰਾ ਬਣੇ ਹੋਏ ਹਨ। ਇਹ ਕਹਿਣਾ ਕਿ ਮੈਂ ਹੰਕਾਰੀ ਬਿ੍ਰਤੀ ਦਾ ਮਾਲਕ ਹਾਂ, ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਲਾ ਹਥਕੰਡਾ ਹੈ। ਮੈਂ ਇਸ ਗੱਲ ਦਾ ਕਦੀ ਵੀ ਵਿਰੋਧ ਨਹੀਂ ਕਰਦਾ ਕਿ ਜਿਸ ਵਿਸ਼ੇ ਨੂੰ ਸ. ਹਰਦੇਵ ਸਿੰਘ ਆਪਣੀ ਹਰ ਲਿਖਤ ਰਾਹੀਂ ਉੱਠਾਉਣਾ ਚਾਹ ਰਹੇ ਹਨ ਉਹ ਕੋਈ ਵਿਸ਼ਾ ਹੀ ਨਹੀਂ ਪਰ ਸਿੱਖ ਕੌਮ ਵਿੱਚ ਕੇਵਲ ਇਹੀ ਵਿਸ਼ੇ ਵੀ ਨਹੀਂ ਜਿਨ੍ਹਾਂ ਬਾਰੇ ਚਿੰਤਤ ਹੋਇਆ ਜਾ ਸਕੇ।

ਅਗਰ ਸ. ਹਰਦੇਵ ਸਿੰਘ ਵਰਗੇ ਆਪਣੇ ਝੂਠੇ ਆਰੋਪਾਂ ਨੂੰ ਕਿਲੇ ਬੰਦਾ ਰਾਹੀਂ ਮਜਬੂਤ ਕਰਨ ਦੀ ਬਜਾਏ ਇਹ ਮੰਨ ਲੈਣ ਕਿ ਬ੍ਰਹਮਣਵਾਦ ਅਤੇ ਗੰਦੀ ਰਾਜਨੀਤੀ ਵੀ ਸਿੱਖ ਸਮਾਜ ਲਈ ਨੁਕਸਾਨਦੇਹ ਹੈ ਅਤੇ ਆਪਣੀਆਂ ਲਿਖਤ ਰਾਹੀਂ ਇਸ ਦਾ ਅਹਿਸਾਸ ਆਪਣੇ ਪਾਠਕਾਂ ਨੂੰ ਕਰਵਾਉਣ ਤਾਂ ਜੋ ਮੇਰੇ ਵਰਗਿਆਂ ਦੁਆਰਾ ਲਗਾਏ ਗਏ ਆਰੋਪ ਆਪਣੇ ਆਪ ਹੀ ਝੂਠੇ ਸਾਬਤ ਹੋ ਜਾਣ ਅਤੇ ਇਹ ਸਾਰੀ ਵਾਦ-ਵਿਵਾਦ ਚਰਚਾ ਖਤਮ ਹੋ ਜਾਵੇ ਪਰ ਇਹ ਸਭ ਕੁਝ ਸ. ਹਰਦੇਵ ਸਿੰਘ ਵਰਗੇ ਨਹੀਂ ਕਰ ਸਕਦੇ ਅਤੇ ਆਰ. ਐਸ. ਐਸ ਦੀ ਸੋਚ ’ਤੇ ਪਹਿਰਾ ਦੇਣ ਵਾਲਾ ਆਰੋਪ ਵੀ ਆਪਣੇ ਉਪਰ ਨਹੀਂ ਲੈਣਾ ਚਾਹੁੰਦੇ। ਇਸ ਦੇ ਕੀ ਕਾਰਨ ਹਨ ? ਇਨ੍ਹਾਂ ਸਵਾਲਾਂ ਦਾ ਜਵਾਬ ਤਮਾਮ ਸਿੱਖ ਬੁਧੀਜੀਵੀਆਂ ਨੇ ਲੱਭਣਾ ਹੈ।

ਜਦ ਅਸੀਂ ਇਹ ਕਹਿ ਰਹੇ ਹੁੰਦੇ ਹਾਂ ਕਿ ਇਹ ਅਧਿਕਾਰ ਕਿਸ ਨੇ ਕਿਸ ਨੂੰ ਦਿੱਤਾ ? , ਦਾ ਜਵਾਬ ਕੀ ਉਸ ਸਿੱਖ ਸੰਗਤ ਦੀ ਰਾਹੀਂ ਨਹੀਂ ਮਿਲ ਰਿਹਾ ਜੋ ਪਿਛਲੇ 50 ਦਿਨਾਂ ’ਚ ਹੀ ਲਗਭਗ 20, 000 ਤੋਂ ਵੱਧ ਗੁਰ ਪਰਸਾਦ ਵੈੱਬ ਸਾਇਟ ’ਤੇ ਆਪਣਾ ਵਿਜ਼ਿਟ (ਦੌਰਾ) ਕਰ ਚੁੱਕੀ ਹੈ? ਰੌਜ਼ਾਨਾ ਵਧ ਰਹੀ ਇਸ ਗਿਣਤੀ ਨੂੰ ਹਰ ਇੱਕ ਗੁਰੂ ਪਿਆਰਾ ਵੈੱਬ ਸਾਇਟ ਦੇ ਹੋਮ ਪੇਜ ’ਤੇ ਵੇਖ ਸਕਦਾ ਹੈ। ਵੈੱਬ ਸਾਇਟ ਨੂੰ ਆਰੰਭ ਕਰਨ ਦੇ ਸਬੰਧ ’ਚ 2 ਦਰਜਨ ਤੋਂ ਵੱਧ ਗੁਰੂ ਪਿਆਰਿਆਂ ਨੇ ਮੈਨੂੰ ਵਧਾਈ ਸੰਦੇਸ਼ ਭੇਜੇ ਹਨ, ਕੀ ਉਹ ਸਿੱਖ ਨਹੀਂ ?, ਇਸ ਦੇ ਬਾਵਜੂਦ ਹਰਦੇਵ ਸਿੰਘ ਵਰਗੇ ਤੋਂ ਮਨਜੂਰੀ ਲੈਣੀ ਜ਼ਰੂਰੀ ਹੈ ?

ਇਹ ਵੀ ਹੋ ਸਕਦਾ ਹੈ ਕਿ ਕੇਵਲ ਇੱਕ ਥਾਂ ਸਰਕਾਰੀ ਡਿਉਟੀ ਨੂੰ ਬਣਾਏ ਰੱਖਣ ਵਾਲੀ ਮਜਬੂਰੀ ਦਾ ਲਾਭ ਉਠਾਉਂਦਿਆਂ ਕੋਈ ਸਾਨੂੰ ਆਪਸ ਵਿੱਚ ਲੜਾ ਰਿਹਾ ਹੋਵੇ ਕਿਉਂਕਿ ਪਿਛਲੇ ਦਿਨੀ ਹੀ ਸ. ਹਰਦੇਵ ਸਿੰਘ ਜੀ ਦੀ ਬਦਲੀ ਜੰਮੂ ਤੋਂ ਦੂਰ ਹੋ ਗਈ ਸੀ, ਜੋ ਬਾਅਦ ਵਿੱਚ ਕਿਸੇ ਦੀ ਸਿਫਾਰਸ ਰਾਹੀਂ ਰੁਕਵਾਉਣੀ ਪਈ। ਅਜਿਹੀਆਂ ਅਨੇਕਾਂ ਚਨੌਤੀਆਂ ਸਿੱਖ ਸਮਾਜ ਸਾਹਮਣੇ ਹਨ।

ਅੰਤ ਵਿੱਚ ਤਮਾਮ ਪੰਥ ਦਰਦੀਆਂ ਸਾਹਮਣੇ ਇਹ ਸਵਾਲ ਛੱਡ ਰਿਹਾ ਹਾਂ ਕਿ, ਕੀ ਬ੍ਰਹਮਣਵਾਦ ਅਤੇ ਗੰਦੀ ਰਾਜਨੀਤੀ ਗੁਰਮਤਿ ਫਿਲਾਸਫੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਰਤਮਾਨ ’ਚ ਕੋਈ ਚਨੌਤੀ ਹੈ? ਕਿਉਂਕਿ ਇਕ ਤਰਫ ਪੰਥ ਦੋਖੀ ਸ਼ਕਤੀਆਂ ਮਜਬੂਤ ਹੋ ਰਹੀਆਂ ਹਨ ਦੂਸਰਾ ਆਪਣੇ ਹੀ ਲੋਕ ਕਿਸੇ ਸੁਆਰਥ ਕਾਰਨ ਸਮਝੋਤੇ ਕਰ ਰਹੇ ਹਨ। ਕੀ ਤਮਾਮ ਪੰਥ ਦਰਦੀ ਅਖਵਾਉਣ ਵਾਲੇ ਲੇਖਕਾਂ ਦੁਆਰਾ, ਹਰ ਵਿਸ਼ੇ (ਚਨੌਤੀ) ਨੂੰ ਬਰਾਬਰ ਉਠਾਉਣਾ ਕੌਮੀ ਏਕਤਾ ਨੂੰ ਨਹੀਂ ਦਰਸਾਉਂਦਾ ?

ਅਗਰ ਕਿਸੇ ਲੇਖਕ ਦੀ ਵੀਚਾਰਧਾਰਾ ਨਾਲ ਕੌਮ ਵਿੱਚ ਨਵਾਂ ਮੁੱਦਾ ਜਨਮ ਲੈ ਰਿਹਾ ਹੋਵੇ, ਨੂੰ ਛਾਪਣ ਤੋਂ ਇਨਕਾਰ ਕਰਨ ਦੇ ਉਪਰੰਤ ਆਰੋਪ ਕਿਸੇ ਹੋਰ ਵਿਸ਼ਿਆਂ ਨੂੰ ਸਾਹਮਣੇ ਰੱਖ ਕੇ ਲਗਾਉਣਾ, ਕੀ ਗੁਰਬਾਣੀ ਦੇ ਇਸ ਵਾਕ ਦਾ ਨਿਰਾਦਰ ਨਹੀਂ ‘‘ਜਿਨ੍ ਮਨਿ ਹੋਰੁ, ਮੁਖਿ ਹੋਰੁ, ਸਿ ਕਾਂਢੇ ਕਚਿਆ॥’’ (ਬਾਬਾ ਫਰੀਦ/੪੮੮) ?