22.7 C
Jalandhar
Sunday, April 5, 2026
spot_img
Home Blog Page 230

ਪੁੱਛਾਂ ਦੇਣ ਵਾਲਾ ਬਾਬਾ !

0

ਪੁੱਛਾਂ ਦੇਣ ਵਾਲਾ ਬਾਬਾ !

ਸ੍ਰ ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ)-94662 66708, 97287 43287

ਔਝੜ ਸਿੰਹੁ’ ਦੇ ਘਰ ਚੋਰੀ ਹੋ ਗਈ, ਚੋਰ ਗਹਿਣਾ ਗੱਟਾ ਤੇ ਨੱਕਦੀ ’ਤੇ ਹੱਥ ਸਾਫ ਕਰ ਗਏ। ਔਝੜ ਸਿੰਹੁ ਪੁਲਿਸ ਥਾਣੇ ਜਾ ਰਿਪੋਰਟ ਕਰਵਾਉਣ ਦੀ ਬਜਾਏ ਕਿਸੇ ਪੁੱਛ ਪਵਾਉਣ ਵਾਲੇ ਕੋਲ ਚਲੇ ਗਏ, ਜਿਸ ਦੀ ਦਸ ਵੀ ਉਸ ਸਾਧ ਦੇ ਚੇਲੇ ਨੇ ਉਨ੍ਹਾਂ ਨੂੰ ਪਾਈ ਸੀ।

ਉਨ੍ਹਾਂ ਬਾਬੇ ਕੋਲ ਜਾ ਕੇ ਉਸ ਨੂੰ ਆਪਣੀ ਵਿਥਿਆ ਸੁਣਾਈ ? ‘ਬਾਬਾ’ ਅੱਖਾਂ ਮੀਟ ‘ਅੰਤਰ ਧਿਆਨ’ ਹੋ ਕੇ ਥੁੜੀ ਦੇਰ ਬਾਅਦ ਬੋਲਿਆ।

ਬਾਬਾ – ਤੁਹਾਡੇ ਘਰ ਚੋਰੀ ਤੁਹਾਡੇ ਸ਼ਰੀਕਾਂ ਨੇ ਕਰਵਾਈ ਐ, ਜੋ ਕਿ ਤੁਹਾਡੇ ਨਾਲ ਈਰਖਾ ਰੱਖਦੇ ਹਨ।

ਔਝੜ ਸਿੰਹੁ – ‘ਬਾਬਾ ਜੀ’ ਫੇਰ ਕਰੋ ਕੋਈ ਉਪਾਅ। ਸਾਡਾ ਤਾਂ ਘਰ ਲੁੱਟਿਆ ਗਿਆ। ਸਾਡਾ ਮਾਲ ਕਿਵੇਂ ਵਾਪਸ ਆਵੇ ਦੱਸੋ ਕੋਈ ਹੀਲਾ ਅਸੀਂ ਤੁਹਾਡਾ ਇਹ ਉਪਕਾਰ ਸਾਰੀ ਉਮਰ ਨਹੀਂ ਭੁੱਲਦੇ।

ਬਾਬਾ – ਭਾਈ ਉਪਾਅ ਤਾਂ ਕਰ ਦਿੰਦੇ ਹਾਂ, ਥੋੜਾ ਖਰਚ ਆਵੇਗਾ, ਫੇਰ ਦੇਖਿਉ, ਤੁਹਾਡਾ ਮਾਲ ਵੀ ਵਾਪਸ ਆਵੇਗਾ ਨਾਲੇ ਚੋਰੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਕਿਵੇਂ ਸਬਕ ਮਿਲਦਾ ਹੈ। ਤੁਹਾਡੀਆਂ ਮਿੰਨਤਾਂ ਕਰਕੇ ਮਾਫੀਆਂ ਮੰਗਣਗੇ ਤੇ ਆਪਣੇ ਹੱਥੀਂ ਮਾਲ ਵਾਪਸ ਦੇ ਕੇ ਜਾਣਗੇ ਅਗੇ ਤੋਂ ਤੌਬਾ ਵੀ ਕਰਣਗੇ।

ਆਹ ਲਉ ਡੇਰੇ ਦੀ ‘ਭਭੂਤੀ’ (ਸਵਾਹ) ‘ਸਰੋਂ’ ਤੇ ਮੇਖਾਂ। ਭਭੂਤੀ ਤੇ ਸਰੋਂ ਮਿਲਾ ਕੇ ਸਾਰੇ ਘਰ ਵਿਚ ਛੱਟਾ ਦੇਣਾ ਤੇ ਮੇਖਾਂ ਆਪਣੇ ਘਰ ਦੇ ਚੌਹਾਂ ਨੁਕਰਾਂ ’ਤੇ ਠੋਕ ਦੇਣੀਆਂ। ਇਕ ਘਰ ਦੇ ਮੇਨ ਦਰਵਾਜੇ ਦੀ ਦੇਹਲੀ ’ਚ ਠੋਕ ਦੇਣੀ। ਫੇਰ ਵੇਖਿਉ ਬਾਬਿਆਂ ਦੇ ਮੰਤਰ ਦਾ ਅਸਰ ਹਫਤੇ ਦੇ ਵਿਚ-ਵਿਚ ਚੋਰ ਫੜਿਆ ਜਾਵੇਗਾ। ਮਾਲ ਵਾਪਸ ਕਰਵਾਉਣ ਤੇ ਖਾਸ ਕਰਕੇ ਸ਼ਰੀਕਾਂ ਪਾਸੋਂ ਮਿੰਨਤਾਂ ਕਰਵਾਉਣ ਖਾਤਰ ਔਝੜ ਸਿੰਹੁ ਨੇ ਪੈਸੇ ਦੇ ਕੇ ਬਾਬੇ ਪਾਸੋਂ ਸਮਾਨ ਲੈ ਕੇ ਝੋਲੇ ਵਿਚ ਪਾਇਆ ਤੇ ਖੁਸ਼ੀ-ਖੁਸ਼ੀ ਡੇਰੇ ਤੋਂ ਬਾਹਰ ਆ ਗਏ।

ਹਾਲੇ ਉਹ ਥੋੜੀ ਦੂਰ ਹੀ ਗਏ ਸਨ ਕਿ ਡੇਰੇ ਦੇ ਸਪੀਕਰ ਤੋਂ ਐਨਾਉਸਮੈਂਟ ਹੋਈ। ਐਨਾਉਸਮੈਂਟ ਵਾਲਾ ਕਹਿ ਰਿਹਾ ਸੀ ਕਿ ਬਾਬਿਆਂ ਦੀ ਗਡੀ ਵਿਚੋਂ ਕੋਈ ਪੈਸਿਆਂ ਵਾਲਾ ਬੈਗ ਉੱਠਾ ਕੇ ਲੈ ਗਿਆ ਹੈ। ਜਿਸ ਕਿਸੇ ਨੇ ਬੈਗ ਚੁਕਣ ਵਾਲੇ ਨੂੰ ਦੇਖਿਆ ਜਾਂ ਚੋਰ ਬਾਰੇ ਕੁਝ ਪਤਾ ਹੋਵੇ ਉਹ ਕ੍ਰਿਪਾ ਕਰਕੇ ਬਾਬਿਆਂ ਨੂੰ ਇਤਲਾਹ ਕਰਨ ਜੇ ਕੋਈ ਚੋਰ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਬਾਬਿਆਂ ਵੱਲੋਂ ਧੰਨਵਾਦ ਸਹਿਤ ਇਨਾਮ ਵੀ ਦਿੱਤਾ ਜਾਵੇਗਾ।

ਡੇਰੇ ਤੋਂ ਹੋਈ ਐਨਾਉਸਮੈਂਟ ਸੁਣ ਕੇ ਔਝੜ ਸਿੰਹੁ ਕਦੇ ਹੱਥ ’ਚ ਫੜੇ ਝੋਲੇ ਵੱਲ ਦੇਖੇ ਤੇ ਕਦੇ ਡੇਰੇ ਵੱਲ ??

ਐਨਾਉਂਸਮੈਂਟ ਦੇ ਲਫਜ਼ ਉਸ ਨੂੰ ਕੁਝ ਸੋਚਣ ਲਈ ਮਜ਼ਬੂਰ ਕਰ ਰਹੇ ਸਨ ਪਰ ਫਿਰ ਵੀ ਉਹ ਝੋਲਾ ਚੁੱਕੀ ਘਰ ਨੂੰ ਹੋ ਤੁਰਿਆ ?????

ਬਾਬੇ ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ

0

ਬਾਬੇ ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ

ਨਿਰਮਲ ਸਿੰਘ ਕੰਧਾਲਵੀ

ਬਾਬੇ ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ
ਮਰਦਾਨਾ ਕਹਿੰਦਾ ਬਾਬਾ ਜੀ, ਦੁਨੀਆਂ ਦਾ ਇੱਕ ਗੇੜਾ ਲਾਈਏ।
ਸੁਣਿਐ ਸਿੱਖੀ ਦੀ ਬੜੀ ਤਰੱਕੀ, ਚਲ ਅੱਖੀਂ ਦੇਖ ਕੇ ਆਈਏ।
ਤੂੰ ਕਹਿੰਨੈ ਫਿਰ ਚਲੇ ਚਲਦੇ ਆਂ, ਪਰ ਭੇਸ ਵਟਾਉਣਾ ਪੈਣਾ।
ਸਾਡਾ ਕਿਸੇ ਯਕੀਨ ਨਹੀਂ ਕਰਨਾ, ਤੇ ਸਾਨੂੰ ਵੜਨ ਨਹੀਂ ਦੇਣਾ।
ਰਾਗੀ ਜਥੇ ਦਾ ਰੂਪ ਬਣਾ ਕੇ, ਉਹ ਆ ਗਏ ਇੱਕ ਗੁਰਦੁਆਰੇ।
ਸਮਾਂ ਲੈਣ ਲਈ ਸਟੇਜ ਸਕੱਤਰ ਨੂੰ, ਮਰਦਾਨਾ ਅਰਜ਼ ਗੁਜ਼ਾਰੇ।
ਤੁਹਾਡੇ ਕੋਲ਼ ਨਾ ਵਾਜਾ ਤਬਲਾ, ਬਈ ਨਾ ਕੋਈ ਢੱਡ ਸਾਰੰਗੀ।
ਤੁਸੀਂ ਕਰਦੇ ਓ ਕੇਹਾ ਕੀਰਤਨ, ਤੈਂ ਆਹ ਸ਼ੈਅ ਕੀ ਮੋਢੇ ਟੰਗੀ?
ਬਾਬੇ ਨਾਨਕ ਵੀ ਸ਼ਬਦ ਗੁਰੂ ਨੂੰ, ਨਾਲ ਰਬਾਬ ਸੀ ਗਾਇਆ।
ਏਸੇ ਲਈ ਮੈਂ ਨਾਲ਼ ਆਪਣੇ, ਦੇਖ ਨਵੀਂ ਰਬਾਬ ਲਿਆਇਆ।
ਨਾਨਕ ਦਾ ਨਹੀਂ ਇਹ ਜ਼ਮਾਨਾ, ਅੱਜ ਕੰਨ ਰਸ ਲੋਕੀਂ ਲੱਭਦੇ।
ਫ਼ਿਲਮੀ ਟਿਊਨ ਜੇ ਵੱਜਦੀ ਹੋਵੇ, ਡਾਲਰ ਪੌਂਡ ਫੇਰ ਹੀ ਕੱਢਦੇ।
ਤਿੰਨ ਠੇਕੇ ਪ੍ਰਧਾਨ ਦੇ ਆਪਣੇ, ਨਾਂ ਦਾਰੂ ਦਾ ਨਹੀਂ ਤੁਸੀਂ ਲੈਣਾ।
ਕੇਸਾਂ ਦਾ ਤੇ ਅੰਮ੍ਰਿਤ ਛਕਣ ਦਾ, ਬਿਲਕੁਲ ਨਹੀਂ ਤੁਸੀਂ ਕਹਿਣਾ।
ਮੜੀ ਮਰਯਾਦਾ ਕੋਲ਼ ਹੀ ਰੱਖਿਉ, ਐਵੇਂ ਛੇੜਿਉ ਨਾ ਕੋਈ ਪੰਗਾ।
ਆਉਂਦੇ ਜਾਂਦੇ ਤੁਸੀਂ ਜੇ ਰਹਿਣਾ, ਤਾਂ ਰਿਕਾਰਡ ਬਣਾਇਉ ਚੰਗਾ।
ਗੱਲ ਹੋਰ ਵੀ ਸੁਣ ਲਉ ਮੇਰੀ, ਅੱਗੇ ਜਿਵੇਂ ਐ ਮਰਜ਼ੀ ਤੁਹਾਡੀ।
ਮਾਇਆ ਜਿੰਨੀ ਵੀ ਬਣੇ ਤੁਹਾਨੂੰ, ਅੱਧੋ ਅੱਧ ਹੁੰਦੀ ਏ ਸਾਡੀ।
ਗੱਲ ਕਰਦੇ ਆਂ ਪੱਧਰੀ ਮੂੰਹ `ਤੇ, ਰੱਖਦੇ ਨਹੀਂ ਕੋਈ ਓਹਲਾ।
ਹੈ ਸਾਫ਼ਗੋਈ ਮਸ਼ਹੂਰ ਅਸਾਡੀ, ਨਹੀਂ ਪਾਉਂਦੇ ਰੋਲ-ਘਚੋਲਾ।
ਜੇ ਸੌਦਾ ਮੰਨਜ਼ੂਰ ਤੁਹਾਨੂੰ, ਤਾਂ ਚੜ੍ਹ ਜਾਉ ਸਟੇਜ `ਤੇ ਜਾ ਕੇ।
ਮਿੰਟ ਇੱਕ ਨਹੀਂ ਲਾਉਣਾ ਵਾਧੂ, ਨਹੀਂ ਧੂ ਲੈਣੇ ਮੈਂ ਆ ਕੇ।
ਬਾਬੇ ਕਿਹਾ ਮਾਇਆ ਨਹੀਂ ਲੈਂਦੇ, ਪਰਚਾਰ ਸਿੱਖੀ ਦਾ ਕਰਦੇ।
ਉਹ ਸੱਚਾ ਹੈ ਮਾਲਕ ਸਭ ਦਾ, ਅਸੀਂ ਉਹਦੇ ਦਰ ਦੇ ਬਰਦੇ।
ਸੁਣਿਆਂ ਜਦ ਕਿ ਰਾਗੀ ਜਥੇ ਨੇ, ਮਾਇਆ ਨਹੀਂ ਲਿਜਾਣੀ।
ਖਿੜ ਉੱਠਿਆ ਪ੍ਰਧਾਨ ਦਾ ਚਿਹਰਾ, ਬਦਲੀ ਸਭ ਕਹਾਣੀ।
ਸਮੇਂ ਦੀ ਚਿੰਤਾ ਨਾਹੀਂ ਕਰਨੀ, ਤੁਸੀਂ ਜਿੰਨਾ ਮਰਜ਼ੀ ਲਾਉ।
ਜੀ ਆਇਆਂ ਨੂੰ ਹਰ ਵੇਲੇ ਥੋਨੂੰ, ਜਦੋਂ ਵੀ ਮਰਜ਼ੀ ਆਉ।
ਸਟੇਜ ਸਕੱਤਰ ਉਨ੍ਹਾਂ ਨੂੰ ਫਿਰ, ਵਿੱਚ ਦੀਵਾਨ ਲਿਆਇਆ।
ਨਾਲ਼ ਪਿਆਰ ਸਟੇਜ ਦੇ ਉੱਤੇ, ਆਦਰ ਨਾਲ਼ ਬਿਠਾਇਆ।
ਜਗਮਗ ਜਗਮਗ ਚਾਰੇ ਪਾਸੇ, ਸਨ ਲੜੀਆਂ ਰੌਸ਼ਨਾਈਆਂ।
ਮਹਿਕਣ ਅਤਰ ਫੁਲੇਲਾਂ ਬੜੀਆਂ, ਤੇ ਧੂਫ਼ਾਂ ਖ਼ੂਬ ਧੁਖਾਈਆਂ।
ਖੁੱਲ੍ਹਾ-ਡੁੱਲ੍ਹਾ ਦੀਵਾਨ ਹਾਲ, ਪਰ ਸੰਗਤਾਂ ਬਹੁਤ ਸਵਾਈਆਂ।
ਬੰਦੇ ਚਾਰ ਕੁ ਬੈਠੇ ਉੱਥੇ, ਜਾਂ ਬੈਠੀਆਂ ਪੰਜ ਚਾਰ ਮਾਈਆਂ।
ਮੂਲ ਮੰਤਰ ਜਾਂ ਪੜ੍ਹਿਆ ਬਾਬੇ, ਉੱਥੇ ਹੋਰ ਪੈ ਗਿਆ ਪੰਗਾ।
ਇਕ ਖੁੱਚਾਂ ਨੰਗੀਆਂ ਵਾਲੇ ਨੇ, ਉੱਥੇ ਖੂਬ ਮਚਾਇਆ ਦੰਗਾ।
‘ਮੂਲ ਮੰਤਰ ਤੂੰ ਪੜ੍ਹੇਂ ਅਧੂਰਾ, ਉਂਜ ਬਣਿਆ ਫਿਰਦੈਂ ਰਾਗੀ’।
ਸਭ ਮਸ਼ੀਨਰੀ ਉਲ਼ਟੇ ਚਲਦੇ, ਕੀ ਤੂੰ ਵੀ ਹੋ ਗਿਐਂ ਬਾਗ਼ੀ’ ?
‘ਬਾਬਾ ਕਹੇ ਕਰ ‘ਜਪੁ’ ਦੇ ਦਰਸ਼ਨ, ਨਿਕਲ਼ੂ ਤੇਰਾ ਭੁਲੇਖਾ’।
‘ਜਪੁ’ ਤਾਂ ਹੈ ਸਿਰਲੇਖ ਬਾਣੀ ਦਾ, ਪਾ ਨਾ ਬੀਅ ਦਾ ਲੇਖਾ’।
‘ਕਿਉਂ ਕਰਾਂ ਮੈਂ ਦਰਸ਼ਨ? ਬਾਬਾ ਸਾਡਾ ਸੀ ਬ੍ਰਹਮਗਿਆਨੀ।
ਅਸੀਂ ਤਾਂ ਮੰਨੀਏ ਉਹਦਾ ਕਹਿਣਾ, ਬਾਕੀ ਸਭ ਅਗਿਆਨੀ’।
ਬਾਬੇ ਨੇ ਗੱਲ ਸਮਝੀ ਸਾਰੀ, ਗਿਆਨ ਦਾ ਤੀਰ ਚਲਾਇਆ।
‘ਮੂਰਖੈ ਨਾਲਿ ਨ ਲੁਝੀਏ’ ਵਾਲ਼ਾ ਸ਼ਬਦ ਉਹਨਾਂ ਨੇ ਗਾਇਆ।
ਜੱਸ ਗਾ ਕੇ ਫਿਰ ਸੱਚੇ ਰੱਬ ਦਾ, ਬਾਹਰ ਦੀਵਾਨ `ਚੋਂ ਆਏ।
ਮਰਦਾਨਾ ਕਹਿੰਦਾ ਚਲੀਏ ਬਾਬਾ, ਐਵੇਂ ਭੁੱਲ ਕੇ ਏਥੇ ਆਏ।
ਬਾਬਾ ਕਹਿੰਦਾ ਠਹਿਰ ਰਤਾ, ਤੈਨੂੰ ਹੋਰ ਵੀ ਕੁਛ ਦਿਖਾਈਏ।
ਮਗਰ ਮੇਰੇ ਤੂੰ ਤੁਰਿਆ ਆ, ਇੱਕ ਫੁਲਕਾ ਵੀ ਛਕ ਜਾਈਏ।
ਦੀਵਾਨ ਹਾਲ ਸੀ ਭਾਂ ਭਾਂ ਕਰਦਾ, ਲੰਗਰ ਹਾਲ ਜਿਉਂ ਮੇਲਾ।
ਸ਼ੋਰ-ਸ਼ਰਾਬਾ, ਬੜਾ ਭੀੜ-ਭੜੱਕਾ, ਤੇ ਪਵੇ ਰੇਲੇ `ਤੇ ਰੇਲਾ।
ਕਿਸੇ ਦੇ ਮੂੰਹ ਵਿੱਚ ਫਸੀ ਜਲੇਬੀ, ਕੋਈ ਜੂਝੇ ਨਾਲ ਸਮੋਸੇ।
ਕਿਧਰੇ ਹਾਸੇ ਦੀ ਕਿਲਕਾਰੀ, ਅਤੇ ਕਿਧਰੇ ਨਿਕਲਣ ਰੋਸੇ।
ਰੋਣੇ ਰੋਵਣ ਨਵੀਆਂ ਨੂੰਹਾਂ ਦੇ, ਨਾਲ਼ੇ ਭਾਂਡੇ ਧੋਵਣ ਮਾਈਆਂ।
ਫੁੱਟ ਗਈ ਸਾਡੀ ਕਿਸਮਤ ਭੈਣੋ, ਕਿੱਥੋਂ ਚੁੜੇਲਾਂ ਆਈਆਂ।
ਪਹਿਲਾਂ ਸੱਸ ਮਿਲ਼ੀ ਬਘਿਆੜੀ, ਇੱਕ ਮਾਈ ਸੀ ਕਹਿੰਦੀ।
ਨੂੰਹ ਟੱਕਰੀ ਹੁਣ ਮਾੜੀ ਮੈਨੂੰ, ਹਰ ਵੇਲੇ ਲੜਦੀ ਰਹਿੰਦੀ।
ਢਾਣੀ ਬੈਠੇ ਬੰਦੇ, ਤੀਆਂ `ਤੇ ਜਿਉਂ ਆਈਆਂ ਮਾਈਆਂ।
ਉੱਚੀ ਉੱਚੀ ਦੇਣ ਵਧਾਈਆਂ, ਸਭ ਭੈਣਾਂ ਤੇ ਭਰਜਾਈਆਂ।
ਕਿਚਨ `ਚ ਕਹਿੰਦੇ ਪੀਜ਼ਾ ਬਣਦਾ, ਲੋਕੀਂ ਕਰਨ ਉਡੀਕਾਂ।
ਕਿਸੇ ਦੀ ਦਾੜ੍ਹੀ ਕੇਕ ਨਾ’ ਲਿਬੜੀ, ਬੱਚੇ ਮਾਰਨ ਚੀਕਾਂ।
ਇਕ ਮਾਈ ਪਈ ਡੱਬੇ ਵੰਡੇ, ਜਾਣ ਵਾਲ਼ੇ ਦੇ ਹੱਥ ਫੜਾਉਂਦੀ।
‘ਖੰਡ ਪਾਠ ਸੀ ਬਰਥਡੇਆਂ ਦਾ’, ਉੱਚੀ ਉੱਚੀ ਆਖ ਸੁਣਾਉਂਦੀ।
ਇਕ ਟੇਬਲ `ਤੇ ਬੈਠੇ ਸਾਰੇ, ਬਈ ਕਾਰਨਰ ਸ਼ਾਪਾਂ ਵਾਲ਼ੇ।
ਕਹਿੰਦੇ ਪੈਰ ਲੱਗਣ ਨਹੀਂ ਦਿੰਦੇ, ਇਹ ਵੱਡੇ ਸਟੋਰਾਂ ਵਾਲ਼ੇ।
ਕਰਨ ਸਲਾਹਾਂ ਕਿੱਥੋਂ ਜਾ ਕੇ, ਸਸਤੀ ਬੀਅਰ ਲਿਆਈਏ।
ਸਿਰ `ਤੇ ਆਈ ਕ੍ਰਿਸਮਸ ਯਾਰੋ, ਕਿਤੋਂ ਪੈਸੇ ਚਾਰ ਬਣਾਈਏ।
ਇਕ ਜੋੜੇ ਦੀ ਸੂਟਾਂ ਦੀ ਹੱਟੀ, ਉਹ ਆਪਣਾ ਦੁਖ ਸੁਣਾਉਂਦੇ।
ਵਿਆਹ ਸ਼ਾਦੀ ਦੇ ਕੱਪੜੇ ਲੋਕੀਂ, ਹੁਣ ਇੰਡੀਆ ਤੋਂ ਲੈ ਆਉਂਦੇ।
ਗੈਸ, ਬਿਜਲੀ ਤੇ ਬਿੱਲ ਕੌਂਸਲ ਦਾ, ਖ਼ਰਚ ਨਹੀਂ ਹੁੰਦੇ ਪੂਰੇ।
ਧੂਹ-ਘਸੀਟੀ ਹੁਣ ਹੋਰ ਨਹੀਂ ਹੁੰਦੀ, ਕਈ ਕੰਮ ਪਏ ਅਧੂਰੇ।
ਬੰਦ ਕਰਕੇ ਕੱਪੜੇ ਦਾ ਕੰਮ, ਹੁਣ ਸ਼ਾਪ ਗਰੌਸਰੀ ਖੋਲ੍ਹਾਂਗੇ।
ਆਫ਼ ਲਸੰਸ ਕੀਤਾ ਅਪਲਾਈ, ਅਸੀਂ ਕੱਦੂ ਕਰੇਲੇ ਤੋਲਾਂਗੇ।
ਉਸ ਖੂੰਜੇ ਦੋ ਭਾਈਏ ਬੈਠੇ, ਗੱਲਾਂ ਕਰਨ ਪੰਜਾਬ ਦੀਆਂ।
ਕਹਿੰਦੇ ਉੱਥੇ ਸੁਣੇ ਕੋਈ ਨਾ, ਗੱਲਾਂ ਹੜੇ ਹਿਸਾਬ ਦੀਆਂ।
ਭਤੀਜ ਕਹੇ ਰਹਿ ਬੰਦਿਆਂ ਵਾਂਗੂੰ, ਖਾਹ ਮਨਭਾਉਂਦਾ ਮੇਵਾ।
ਹੜਾ ਹਿਸਾਬ ਜੇ ਮੰਗਣੈਂ ਸਾਥੋਂ, ਤਾਂ ਕਰਾਂਗੇ ਦੂਜੀ ‘ਸੇਵਾ’।
ਮੈਂ ਤਾਂ ਭਾਈ ਚੁੱਪ ਕਰਕੇ ਉੱਥੋਂ, ਆਇਆਂ ਜਾਨ ਬਚਾ ਕੇ।
ਹੁਣ ਸੋਚਾਂ ਕੀ ਖੱਟਿਆ ਉੱਥੇ, ਦੋ ਕਰੋੜ ਦੀ ਕੋਠੀ ਪਾ ਕੇ।
ਮਰਦਾਨਾ ਕਹਿੰਦਾ ਬਾਬਾ ਜੀ, ਸਭ ਆਪਣੇ ਦੁਖੜੇ ਰੋਂਦੇ।
ਅਖੰਡ ਪਾਠ `ਤੇ ਆ ਕੇ ਵੀ, ਕਿਉਂ ਗੁਰੂ ਕੋਲ ਨਹੀਂ ਬਹਿੰਦੇ।
ਮਰਦਾਨਾ ਜੀ ਗੁਰਬਾਣੀ ਤਾਂ, ਸਭ ਜੀਵਨ ਜਾਚ ਹੈ ਦੱਸਦੀ।
ਜੇ ਕਹਿਣਾ ਨਾ ਮੰਨੇ ਕੋਈ, ਤਾਂ ਇਹ ਗ਼ਲਤੀ ਹੈ ਕਿਸ ਦੀ ?
ਬਾਬੇ ਤੇ ਮਰਦਾਨੇ ਦੋਵਾਂ, ਫਿਰ ਇੱਕ ਇੱਕ ਫੁਲਕਾ ਛਕਿਆ।
ਚੁੱਪ ਚੁਪੀਤੇ ਨਿੱਕਲੇ ਉੱਥੋਂ, ਪਿਛਾਂਹ ਨਾ ਮੁੜ ਕੇ ਤੱਕਿਆ।
ਕਈ ਮਹਿਮਾਨ ਵੀ ਲੰਗਰ ਛਕ ਕੇ ਉੱਥੋਂ ਹੀ ਪਾ ਗਏ ਚਾਲੇ
ਕਹਿੰਦੇ ਸਾਡਾ ਦੂਰ ਦਾ ਪੈਂਡਾ, ਤੇ ਰਾਹ ਵਿੱਚ ਰੁਕਣਾ ਹਾਲੇ।
ਕਹਿੰਦੇ ਐਥੋਂ ਮੱਥਾ ਟੇਕ ਲਿਐ, ਤੂੰ ਜਾਣੀ ਜਾਣ ਐ ਬਾਬਾ।
ਜ਼ਰੂਰ ਟੇਕਾਂਗੇ ਅਗਲੀ ਵਾਰੀ, ਰਹਿਆ ਤੇਰੇ ਨਾ’ ਵਾਅਦਾ।
ਮਰਦਾਨਾ ਕਹਿੰਦਾ ਬਾਬਾ ਜੀ, ਕੋਈ ਭਾਣਾ ਵਰਤਿਆ ਐਸਾ।
ਹਰ ਕੋਈ ਬਸ ਕਹਿੰਦਾ ਸੁਣਿਆ, ਹਾਇ ਪੈਸਾ, ਪੈਸਾ, ਪੈਸਾ।

ਵੱਡਾ ਘੱਲੂਘਾਰਾ

0

ਵੱਡਾ ਘੱਲੂਘਾਰਾ

ਬਚਿੱਤਰ ਸਿੰਘ, ਮੋਬ : 94641-25868

ਵੱਡਾ ਘੱਲੂਘਾਰਾ ਅਠਾਰਵੀਂ ਸਦੀ ਦੇ ਸਿੱਖਾਂ ਦੀ ਬਹਾਦਰੀ ਦੀ ਇੱਕ ਲਾਮਿਸਾਲ ਘਟਨਾ ਹੈ, ਜਿਸ ਵਿੱਚ ਮੁੱਠੀ ਭਰ ਸਿੱਖ ਜਥਿਆਂ ਨੇ ਅਹਿਮਦ ਸ਼ਾਹ ਅਬਦਾਲੀ, ਸਰਹਿੰਦ ਦੇ ਨਵਾਬ ਜੈਨ ਖਾਂ ਤੇ ਮਲੇਰਕੋਟਲਾ ਨਵਾਬ ਭੀਖਨ ਖਾਂ ਦੀਆਂ ਸਾਂਝੀਆਂ ਟਿੱਡੀ ਦਲ ਫੌਜਾਂ ਦਾ ਅਦੁੱਤੀ ਬਹਾਦਰੀ ਨਾਲ ਮੁਕਾਬਲਾ ਕੀਤਾ। ਵੱਡਾਘੱਲੂਘਾਰਾ ਮਲੇਰਕੋਟਲਾ ਰਿਆਸਤ ਦੇ ਪਿੰਡਾਂ ਕੁੱਪ ਰਹੀੜੇ ਤੋਂ ਸ਼ੁਰੂ ਹੋ ਕੇ ਪਿੰਡ ਕੁਤਬਾ ਬਾਮਨੀ ਤੱਕ 15-20 ਮੀਲ ਦੇ ਇਲਾਕੇ ’ਚ 5 ਫਰਵਰੀ 1762 ਨੂੰ ਹੋਇਆ।ਲੜਾਈ ਸੁਭਾ ਸ਼ੁਰੂ ਹੋਈ ਜੋ ਸ਼ਾਮ ਤੱਕ ਖਤਮ ਹੋ ਗਈ। ਸਿਰਫ਼ ਇੱਕ ਦਿਨ ਦੀ ਲੜਾਈ ਵਿੱਚ 25 ਤੋਂ 30 ਹਜਾਰ ਸਿੱਖ ਸ਼ਹੀਦੀਆਂ ਪਾ ਗਏ। ਲਗਭਗ ਅੱਧੀ ਸਿੱਖ ਵੱਸੋਂ ਇੱਕ ਦਿਨ ਵਿੱਚ ਖ਼ਤਮ ਹੋ ਗਈ।

ਵੱਡੇ ਘੱਲੂਘਾਰੇ ਦਾ ਕਾਰਨ ਇਹ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ 1761 ਵਿੱਚ ਮਰਹੱਟਾ ਸ਼ਕਤੀ ਨੂੰ ਪਾਣੀਪੱਤ ਦੀ ਲੜਾਈ ਵਿੱਚ ਖਤਮ ਕਰ ਦਿੱਤਾ ਸੀ।ਕਾਬਲ ਨੂੰ ਮੁੜਦੇ ਅਹਿਮਦਸਾਹ ਨੂੰ ਸਿੱਖ ਜਥਿਆਂ ਨੇ ਹਮਲਾ ਕਰਕੇ ਉਸ ਤੋਂ ਹਜਾਰਾਂ ਹਿੰਦੁਸਤਾਨੀ ਔਰਤਾਂ ਛੁਡਵਾਈਆਂ ਜੋ ਉਹ ਗ਼ੁਲਾਮ ਬਣਾ ਕੇ ਲਿਜਾ ਰਿਹਾ ਸੀਅਤੇ ਉਸ ਦੇ ਲੁੱਟ ਦੇ ਮਾਲ ਦਾ ਕਾਫ਼ੀ ਹਿੱਸਾ ਸਿੱਖਾਂ ਨੇ ਖੋਹ ਲਿਆ ਸੀ। ਸਿੱਖ ਜਥੇ, ਲਾਹੌਰ ਦੇ ਨਵਾਬ ਖਵਾਜਾ ਉਬੇਦ ਖਾਨ ਨੂੰ ਪ੍ਰੇਸ਼ਾਨ ਕਰ ਰਹੇ ਸਨ ਅਤੇ ਸਿੱਖ ਜਥਿਆਂ ਨੇ ਅਬਦਾਲੀ ਦੇ ਮੁਖਬਰ ਆਕਲ ਦਾਸ ਜੰਡਿਆਲੇ ਵਾਲੇ ਦੀ ਹਵੇਲੀ ਨੂੰ ਘੇਰਾ ਪਾਇਆ ਹੋਇਆ ਸੀ। ਇਸ ਲਈ ਅਹਿਮਦ ਸ਼ਾਹ ਅਬਦਾਲੀ ਨੇ ਕਾਬਲ ਦੀ ਸ਼ਾਹੀ ਮਸੀਤ ਵਿੱਚ ਇਕੱਠ ਕਰਕੇ ਸਿੱਖ ਸ਼ਕਤੀ ਖਤਮ ਕਰਨ ਲਈ ਅਫਗਾਨਾਂ ਦੇ ਮਜ੍ਹਬੀ ਜਨੂੰਨ ਨੂੰ ਵੰਗਾਰਿਆ। ਉਸ ਨੇ ਆਪਣੇ ਨਾਲ 22 ਹਜਾਰ ਚੋਣਵੇਂ ਪਠਾਣ ਸਿਪਾਹੀ ਅਤੇ ਹਜਾਰਾਂ ਕੱਟੜ ਜਹਾਦੀਆਂ ਸਮੇਤ ਜਨਵਰੀ 1762 ਨੂੰ ਕਾਬਲ ਤੋਂ ਕੂਚ ਕੀਤਾ। ਜਦ ਉਸ ਨੇ ਖੈਬਰ ਦਰਿਆ ਪਾਰ ਕੀਤਾ ਤਾਂ ਸਿੱਖ ਸੂਹੀਆਂ ਨੇ ਸਾਰੀ ਖ਼ਬਰ ਸਿੱਖ ਜਥਿਆਂ ਨੂੰ ਭੇਜ ਦਿੱਤੀ। ਖਬਰ ਮਿਲਦਿਆਂ ਹੀ ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਸਿੱਖ ਪਰਿਵਾਰਾਂ ਨੂੰ ਬਰਨਾਲਾ ਵਿਖੇ ਜਿੱਥੇ ਕਿ ਬਾਬਾ ਆਲਾ ਸਿੰਘ ਦਾ ਰਾਜ ਸੀ, ਪਹੁੰਚਾ ਦੇਣ ਅਤੇ ਫਿਰ ਅਬਦਾਲੀ ਨਾਲ ਸਿੱਧੀ ਟੱਕਰ ਲੈਣ। ਉਹ ਪਰਿਵਾਰਾਂ ਨੂੰ ਲੈ ਕੇ ਮਲੇਰਕੋਟਲਾ ਰਿਆਸਤ ਦੇ ਪਿੰਡ ਗੁਜਰਵਾਲ ਪਹੁੰਚ ਗਏ ਜੋ ਕਿ ਪਿੰਡ ਕੁਪਰਹੀੜੇ ਦੇ ਨਜਦੀਕ ਹੈ।

3 ਫਰਵਰੀ ਨੂੰ ਉਨ੍ਹਾਂ ਨੂੰ ਖਬਰ ਮਿਲੀ ਕਿ ਅਬਦਾਲੀ ਲਹੌਰ ਪਹੁੰਚ ਗਿਆ ਹੈ ਤੇ ਉਸ ਨੂੰ ਇੱਥੇ ਪਹੁੰਚਣ ਵਿੱਚ ਘੱਟ ਤੋਂ ਘੱਟ 4 ਦਿਨ ਲਗਣਗੇ ਤੇ ਉਸ ਦੇ ਆਉਣ ਤੋਂ ਪਹਿਲਾਂ ਹੀ ਉਹ ਬਰਨਾਲੇ ਪਹੁੰਚ ਜਾਣਗੇ। ਪ੍ਰੰਤੂ ਅਬਦਾਲੀ ਨੂੰ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਦਾ ਸੁਨੇਹਾ ਮਿਲਿਆ ਕਿ ਸਿੱਖ ਵਹੀਰ (ਪਰਿਵਾਰਾਂ ਸਮੇਤ)ਐਸੀ ਜਗ੍ਹਾ ’ਤੇ ਹਨ, ਜਿੱਥੇ ਕਿ ਉਨ੍ਹਾਂ ਨੂੰ ਅਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ। ਇਹ ਸੁਨੇਹਾ ਮਿਲਦਿਆਂ ਹੀ ਉਸ ਨੇ ਭੀਖਨ ਖਾਂ ਅਤੇ ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਹੁਕਮ ਕੀਤਾ ਕਿ ਉਹ 5 ਫਰਵਰੀ ਨੂੰ ਸੁਭਾ ਆਪਣੀਆਂ ਫੌਜਾਂ ਨਾਲ ਸਿੱਖਾਂ ਦੇ ਅਗਵਾੜੇ ਤੋਂ ਹੱਲਾ ਬੋਲ ਦੇਣ ਅਤੇ ਉਸ ਨੇ ਆਪ ਲਹੌਰ ਤੋਂ ਮਲੇਰਕੋਟਲਾ ਦਾ 150 ਮੀਲ ਦਾ ਪੈਂਡਾ ਫੁਰਤੀ ਨਾਲ ਤਹਿ ਕੀਤਾ ਤੇ 5 ਫਰਵਰੀ ਨੂੰ ਸੁਭਾ 4 ਵਜੇ ਉਸ ਦੀਆਂ ਫੌਜਾਂ ਨੇ ਸਿੱਖਾਂ ਦੇ ਪਿਛਵਾੜੇ ਨੂੰ ਘੇਰ ਲਿਆ।

ਜੋ ਸਿੰਘ ਸਵੇਰ ਦੇ ਜਾਗੇ ਹੋਏ ਸਨ ਪਾਠ ਕਰ ਰਹੇ ਸਨ, ਉਨ੍ਹਾਂ ਨੇ ਘੋੜਿਆਂ ਦੀਆਂ ਟਾਪਾਂ ਦੀਆਂ ਅਵਾਜਾਂ ਸੁਣੀਆ। ਉਹ ਸਮਝ ਗਏ ਕਿ ਇਸਲਾਮੀ ਫੌਜਾਂ ਆ ਗਈਆਂ ਹਨ। ਉਨ੍ਹਾਂ ਨੇ ਤੁਰੰਤ ਜਥੇਦਾਰਾਂ ਨੂੰ ਸੂਚਨਾ ਦਿੱਤੀ। ਸਿੱਖ ਸਰਦਾਰਾਂ ਨੇ ਤੁਰੰਤ ਮੀਟਿੰਗ ਕੀਤੀ। ਇਸ ਔਖੇ ਸਮੇਂ ਸਿੱਖਾਂ ਦੀ ਅਗਵਾਈ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਸ਼ਾਮ ਸਿੰਘ ਕਰੋੜਸਿੰਘੀਆ, ਤਾਰਾ ਸਿੰਘ ਘੇਬਾ ਡੱਲੇਵਾਲੀਆ ਅਤੇ ਰਾਜਾ ਆਲਾ ਸਿੰਘ ਦਾ ਜਰਨੈਲ ਸੇਖੂ ਸਿੰਘ ਹੰਬਲਵਾਲ ਕਰ ਰਹੇ ਸਨ। ਉਨ੍ਹਾਂ ਨੇ ਫੈਸਲਾ ਕੀਤਾ ਕਿ ਬੱਚਿਆਂ, ਇਸਤਰੀਆਂ ਅਤੇ ਬਜ਼ੁਰਗਾਂ ਨੂੰ ਵਿਚਕਾਰ ਲੈ ਕੇ ਉਨ੍ਹਾਂ ਦੇ ਦੁਆਲੇ ਲੜਾਕੂ ਸਿੱਖਾਂ ਦਾ ਘੇਰਾ ਪਾਇਆ ਜਾਵੇ ਅਤੇ ਲੜਦੇ ਲੜਦੇ ਬਰਨਾਲੇ ਵੱਲ ਨੂੰ ਤੁਰਿਆ ਜਾਵੇ। ਇਸ ਯੁੱਧ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ: ‘ਤੁਰ ਤੁਰ ਲਰੋ ਅਰ ਲਰ ਲਰ ਤੁਰੋ। ਬਹੀਰ ਬਚਾਵਨ ਖਾਤਰ ਅੜੋ।’

ਬਰਨਾਲੇ ਵਾਲੇ ਪਾਸੇ ਜੈਨ ਖਾਂ ਤੇ ਭੀਖਨ ਖਾਂ ਦੀਆਂ ਫੌਜਾਂ ਸਿੱਖਾਂ ’ਤੇ ਹੱਲਾ ਬੋਲ ਰਹੀਆਂ ਸਨ ਅਤੇ ਪਿੱਛਲੇ ਪਾਸੇ ਅਬਦਾਲੀ ਦੀਆਂ ਫੌਜਾਂ ਬਹੁਤ ਨੁਕਸਾਨ ਕਰ ਰਹੀਆਂ ਸਨ। ਇੱਕ ਵਾਰ ਤਾਂ ਸਿੱਖਾਂ ਨੇ ਐਸਾ ਹੱਲਾ ਬੋਲਿਆ ਕਿ ਪਠਾਣਾ ਦੀ ਤੋਬਾ-2 ਕਰਵਾ ਦਿੱਤੀ। ਭਾਈ ਰਤਨ ਸਿੰਘ ਭੰਗੂ ਅਨੁਸਾਰ: ‘ਸਿੰਘਨ ਵਟ ਕਸੀਸ ਦਈ ਤਬ ਯਾਦ ਕਰਾ ਦਿਯੋ ਅੱਲਾ।’ ਇਸ ਯੁੱਧ ਵਿੱਚ ਵਹੀਰ ਨੂੰ ਬਚਾਉਣ ਲਈ ਸਿੱਖ ਸਰਦਾਰ ਜਿੱਥੇ ਘੇਰਾ ਕਮਜੋਰ ਲਗਦਾ ਆਪਣੇ ਘੋੜੇ ਦੌੜਾ ਕੇ ਜਾਂਦੇ ਤੇ ਘੇਰਾ ਮਜਬੂਤ ਕਰਦੇ। ਸਿੱਖ ਸਰਦਾਰਾਂ ਨੇ ਆਪਣੇ ਕੋਲ 2–2 ਘੋੜੇ ਰੱਖੇ ਹੋਏ ਸਨ ਜਦ ਘੋੜਾ ਥੱਕ ਜਾਂਦਾ, ਦੂਜਾ ਬਦਲ ਲੈਂਦੇ।

ਸਿੱਖਾਂ ਨੇ ਇਸੇ ਤਰ੍ਹਾਂ ਲੜਦੇ ਲੜਦੇ ਚਾਰ ਪੰਜ ਮੀਲ ਦਾ ਪੈਂਡਾ ਤੈਅ ਕਰ ਲਿਆ। ਅਬਦਾਲੀ ਚਾਹੁੰਦਾ ਸੀ ਕਿ ਸਿੱਖ ਜੰਮ ਕੇ ਲੜਨ ਪ੍ਰੰਤੂ ਜੈਨ ਖਾਂ ਤੇ ਭੀਖਨ ਖਾਂ ਦੀਆਂ ਫੌਜਾਂ ਉਨ੍ਹਾ ਨੂੰ ਰੋਕ ਨਾ ਸਕੀਆਂ। ਅਬਦਾਲੀ ਨੇ ਘੇਰਾ ਤੋੜਨ ਲਈ ਆਪਣੇ ਵਜ਼ੀਰ ਸਾਹ ਵਲੀ ਖਾਂ ਦੀ ਅਗਵਾਈ ਵਿੱਚ ਚੋਣਵੀਂ ਅੱਠ ਹਜਾਰ ਬਲੋਚੀ ਫੌਜ ਜੈਨ ਖਾਂ ਦੀ ਸਹਾਇਤਾ ਲਈ ਭੇਜੀ, ਜਿਸ ਨੇ ਵਹੀਰ ਦਾ ਸੁਰੱਖਿਆ ਘੇਰਾ ਤੋੜ ਦਿੱਤਾ। ਘੇਰਾ ਟੁੱਟਣ ਦੀ ਦੇਰ ਸੀ ਕਿ ਇਸਲਾਮੀ ਫੌਜਾਂ ਨੇ ਬੱਚਿਆਂ, ਇਸਤਰੀਆਂ ਅਤੇ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲੇਆਮ ਸ਼ੁਰੂ ਕਰ ਦਿੱਤਾ। ਜਦ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਰੱਖਿਆ ਘੇਰਾ ਟੁੱਟਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਸ: ਤਾਰਾ ਸਿੰਘ ਘੇਬਾ ਅਤੇ ਸੇਖੂ ਸਿੰਘ ਹੱਬਲਵਾਲ ਨੂੰ ਘੇਰਾ ਕਾਇਮ ਕਰਨ ਲਈ ਚੋਣਵੇਂ ਸਿੱਖ ਜਥੇ ਦੇ ਕੇ ਭੇਜਿਆ। ਜਦ ਉਨ੍ਹਾਂ ਨੇ ਬੱਚਿਆਂ, ਇਸਤਰੀਆਂ ਦਾ ਕਤਲੇਆਮ ਹੁੰਦਾ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਉਨ੍ਹਾਂ ਨੇ ਫੈਸਲਾ ਕੀਤਾ ਕਿ ਸ਼ਾਹਵਲੀ ਖਾਂ ਨੂੰ ਘੇਰ ਕੇ ਮਾਰਿਆ ਜਾਵੇ। ਉਹਅਫਗਾਨੀ ਫੌਜ ਨੂੰ ਚੀਰਦੇ ਹੋਏ ਸਾਹ ਵਲੀ ਖਾਂ ਦੇ ਨਜਦੀਕ ਪਹੁੰਚ ਗਏ। ਖਤਰਾ ਦੇਖਕੇ ਸਾਹ ਵਲੀ ਖਾਂ ਆਪਣਾਂ ਘੋੜਾ ਦੌੜਾ ਕੇ ਅਬਦਾਲੀ ਕੋਲ ਚਲਾ ਗਿਆ। ਸਿੱਖਾਂ ਨੇ ਉਸ ਦੀ ਫੌਜ ’ਤੇ ਐਨਾ ਭਿਆਨਕ ਅਤੇ ਤੇਜ ਹਮਲਾ ਕੀਤਾ ਕਿ ਦੁਸ਼ਮਣ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ ਅਤੇ ਦੁਬਾਰਾ ਸੁਰੱਖਿਆ ਘੇਰਾ ਕਾਇਮ ਕੀਤਾ।

ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ ‘ਜਿਤ ਵੱਲ ਪਰਤ ਸਿੰਘ ਭਟ ਦੌੜ। ਕਰਤ ਤੁਰਕਨ ਕੀ ਤੱਟੀ ਚੌੜ।’ ਸਿੱਖ ਵੈਰੀਆਂ ਨੂੰ ਵੱਢਦੇ ਟੁੱਕਦੇ ਅਤੇ ਆਪ ਉਨ੍ਹਾਂ ਦੇ ਵਾਰਾਂ ਤੋਂ ਬਚਦੇ ਬਚਾਉਂਦੇ ਬਰਨਾਲੇ ਵੱਲ ਅੱਗੇ ਵੱਧਣ ਲੱਗੇ। ਸਿੱਖ ਸਰਦਾਰ ਜਾਨਾਂ ਹੂਲ ਕੇ ਲੜੇ। ਜੱਸਾ ਸਿੰਘ ਆਹਲੂਵਾਲੀਆ ਦਾ ਚਿੱਟਾ ਚੋਲਾ ਜਖਮਾ ਵਿੱਚੋਂ ਖੂਨ ਵਗ ਵਗ ਕੇ ਗੇਰੂਆ ਰੰਗ ਦਾ ਹੋ ਗਿਆ। ਜਦ ਉਸ ਨੇ ਆਪਣੇ ਸਹਾਇਕ ਗੁਰਮੁੱਖ ਸਿੰਘ ਨੂੰ ਘੋੜਾ ਬਦਲਣ ਲਈ ਕਿਹਾ ਤਾਂ ਗੁਰਮੁੱਖ ਸਿੰਘ ਤੋਂ ਉਸ ਦੀ ਹਾਲਤ ਦੇਖੀ ਨਾ ਗਈ ਤੇ ਉਹ ਘੋੜੇ ਦੀ ਵਾਂਗ ਫੜਕੇ ਪਿੱਛੇ ਲਿਆਉਣ ਲੱਗਿਆ ਤੇ ਆਰਾਮ ਕਰਨ ਦੀ ਬੇਨਤੀ ਕੀਤੀ। ਪ੍ਰੰਤੂ ਜੱਸਾ ਸਿੰਘ ਆਹਲੂਵਾਲੀਆ ਨੇ ਇਨਕਾਰ ਕਰ ਦਿੱਤਾ ਤੇ ਫਿਰ ਲੜਾਈ ਵਿੱਚ ਕੁੱਦ ਪਿਆ। ਜਦ ਬਰਨਾਲੇ ਜਾ ਕੇ ਕੱਪੜੇ ਬਦਲੇ ਤਾਂ ਜੱਸਾ ਸਿੰਘ ਦੇ ਸਰੀਰ ’ਤੇ 22 ਫੱਟ ਸਨਅਤੇ ਚੜਤ ਸਿੰਘ ਸ਼ੁਕਰਾਚਾਰੀਆ ਦੇ ਸਰੀਰ ’ਤੇ 19 ਫੱਟ ਸਨ। ਸ਼ਾਮ ਢਲੀ ਤੱਕ ਸਿੱਖਾਂ ਨੇ ਲੜਦੇ ਲੜਦੇ ਵੀਹ ਮੀਲ ਪੈਂਡਾ ਤੈਅ ਕਰ ਲਿਆ ਤੇ ਹੁਣ ਕੁਤਬਾ ਬਾਮਨੀ ਪਿੰਡ ਨੇੜੇ ਇੱਕ ਪਾਣੀ ਦੀ ਢਾਬ ’ਤੇ ਪਹੁੰਚ ਗਏ। ਦੋਵਾਂ ਧਿਰਾਂ ਨੂੰ ਪਿਆਸ ਲੱਗੀ ਹੋਈ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਹੁਕਮ ਕੀਤਾ ਕਿ ਪਾਣੀ ਛੇਤੀ ਤੋਂ ਛੇਤੀ ਪੀਤਾ ਜਾਵੇ। ਹੋ ਸਕੇ ਤਾਂ ਇੱਕ ਬੁੱਕ ਹੀ ਪੀਤਾ ਜਾਵੇ ਤਾਂ ਕਿ ਪਾਣੀ ਛੇਤੀ ਪੀ ਕੇ ਵੈਰੀ ਤੋਂ ਵਿੱਥ ਬਣਾਈ ਜਾਵੇ। ਸਿੱਖ ਫੌਜਾਂ ਪਾਣੀ ਛੇਤੀ ਪੀ ਕੇ ਅੱਗੇ ਕੂਚ ਕਰਨ ਲੱਗੀਆਂ। ਅਫਗਾਨੀ ਫੌਜਾਂ ਨੇ ਪਾਣੀ ਅਰਾਮ ਨਾਲ ਪੀਤਾ। ਉਹ ਐਨੀਆ ਥੱਕ ਚੁੱਕੀਆਂ ਸਨ ਕਿ ਇੱਥੇ ਢਾਬ ’ਤੇ ਰੁੱਕ ਗਈਆਂ ਅਤੇ ਮਲੇਰਕੋਟਲੇ ਚਲੀਆਂ ਗਈਆਂ।

ਸਿੰਘ ਬਰਨਾਲੇ ਪਹੁੰਚ ਗਏ। ਰਾਜਾ ਆਲਾ ਸਿੰਘ ਅਤੇ ਉਸ ਦੀ ਪਤਨੀ ਫ਼ਤਹਿ ਕੌਰ ਨੇ ਬਹੁਤ ਟਹਿਲ ਸੇਵਾ ਕੀਤੀ। ਸਾਰੀਆਂ ਫੌਜਾਂ ਨੂੰ ਲੰਗਰ ਛਕਾਇਆ ਤੇ ਮਲ੍ਹਮਪੱਟੀਆਂ ਕੀਤੀਆਂ। ਇੱਥੋਂ ਸਿੱਖ ਜਥੇ ਸੁਭਾ ਹੀ ਬਠਿੰਡੇ ਵੱਲ ਚਲੇ ਗਏ। ਅਬਦਾਲੀ ਆਪਣੀ ਫੌਜ ਲੈ ਕੇ ਬਰਨਾਲੇ ਪਹੁੰਚ ਗਿਆ। ਰਾਜਾ ਆਲਾ ਸਿੰਘ ਭਵਾਨੀਗੜ੍ਹ ਦੇ ਕਿਲੇ ਵਿੱਚ ਚਲਾ ਗਿਆ। ਅਬਦਾਲੀ ਨੇ ਰਾਜਾ ਆਲਾ ਸਿੰਘ ਉਤੇ ਸਿੱਖਾਂ ਦੀ ਸਹਾਇਤਾ ਕਰਨ ਬਦਲੇ ਪੰਜ ਲੱਖ ਰੁਪਿਆ ਜੁਰਮਾਨਾ ਕੀਤਾ ਅਤੇ ਕੇਸ ਕਤਲ ਕਰਨ ਦੀ ਸਜਾ ਸੁਣਾਈ। ਉਸ ਦੀ ਰਾਣੀ ਫ਼ਤਹਿ ਕੌਰ ਨੇ ਸ਼ਾਹ ਵਲੀ ਖਾਂ ਨੂੰ ਪ੍ਰੇਰ ਕੇ ਕੇਸ ਕਤਲ ਕਰਨ ਦੀ ਸਜਾ ਬਦਲ ਕੇ ਇੱਕ ਲੱਖ ਹੋਰ ਜੁਰਮਾਨਾ ਦਿੱਤਾ। ਇੱਥੋਂ ਅਬਦਾਲੀ ਲਾਹੌਰ ਵਾਪਸ ਮੁੜ ਗਿਆ।

ਵੱਡਾ ਘੱਲੂਘਾਰਾ ਸਿੱਖ ਕੌਮ ’ਤੇ ਬੜੀ ਭਾਰੀ ਸੱਟ ਸੀ ਪ੍ਰੰਤੂ ਸਿੱਖਾਂ ਨੇ ਇਸ ਨੂੰ ਨਿਰੰਕਾਰ ਦਾ ਹੁਕਮ ਹੀ ਸਮਝਿਆ। ਉਹ ਨਿਰਾਸ ਨਹੀਂ ਹੋਏ ਤੇ ਚੜ੍ਹਦੀ ਕਲਾ ਵਿੱਚ ਰਹੇ। ਤਿੰਨ ਮਹੀਨਿਆਂ ਬਾਅਦ ਹੀ ਉਨ੍ਹਾਂ ਨੇ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਨੂੰ ਮਾਰ ਮੁਕਾਇਆ। ਜਨਵਰੀ 1764 ਵਿੱਚ ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਹਾਰ ਦਿੱਤੀ ਤੇ ਮੌਤ ਦੇ ਘਾਟ ਉਤਾਰ ਦਿੱਤਾ। ਅਕਤੂਬਰ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਅੰਮ੍ਰਿਤਸਰ ਦੀ ਲੜਾਈ ਵਿੱਚ ਹਾਰ ਦਿੱਤੀ ਤੇ ਉਹ ਰਾਤ ਦੇ ਹਨੇਰੇ ਵਿੱਚ ਲਹੌਰ ਨਸ ਗਿਆ। ਸਿੱਖਾਂ ਨੂੰ ਖਤਮ ਕਰਨ ਦਾ ਅਬਦਾਲੀ ਦਾ ਸੁਪਨਾ ਪੂਰਾ ਨਾ ਹੋ ਸਕਿਆ ਪਰ ਉਹ ਆਪ ਖਤਮ ਹੋ ਗਿਆ। ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਬੇਸ਼ਕੀਮਤੀ ਦਮਦਮੀ ਬੀੜ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਸੀ ਉਹ ਇਸ ਹਮਲੇ ਦੌਰਾਨ ਗੁੰਮ ਹੋ ਗਈ।

ਸੇਈ ਪਿਆਰੇ ਮੇਲ

0

ਸੇਈ ਪਿਆਰੇ ਮੇਲ

ਪ੍ਰੋ. ਮਨਰਾਜ ਕੌਰ (ਲੁਧਿਆਣਾ) 98555-61976

ਪਿਆਰੇ ਨਿਕਿਓ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਕਿਓ ! ਤੁਹਾਡੇ ਇਸ ਪੰਨੇ ’ਤੇ ਆਪਣਾ ਮੇਲ ਜੋਲ ਪਿਛਲੇ ਡੇਢ ਸਾਲ ਤੋਂ ਹੈ। ਇਸ ਸਾਰੇ ਸਮੇਂ ਵਿਚ ਆਪ ਜੀ ਲਈ ਲਿਖਦਿਆਂ ਮੈਂ ਆਪਣੇ ਬਚਪਨ ਨੂੰ ਜੀਵਿਆ ਹੈ। ਆਪ ਸੱਭ ਵਿਚੋਂ ਕਿਸੇ ਦੇ ਜੀਵਨ ਵਿਚ ਕੋਈ ਤਬਦੀਲੀ ਆਈ ਹੋਵੇ ਤਾਂ ਆਪ ਜੀ ਫੋਨ ਕਰਕੇ ਜਾਂ ਚਿੱਠੀ ਲਿੱਖ ਕੇ ਜਾਂ ਹੋਰ ਵੀ ਕਿਸੇ ਤਰੀਕੇ ਰਾਹੀਂ ਆਪਣੀਆਂ ਭਾਵਨਾਵਾਂ ਸਾਡੇ ਤੱਕ ਪਹੁੰਚਾ ਸਕਦੇ ਹੋ, ਜੀ !

ਐਸਾ ਕਰਨ ਆਪਣਾ ਸੱਭ ਦਾ ਪਿਆਰ ਅਤੇ ਮੇਲ ਜੋਲ ਹੋਰ ਵਧੇਗਾ ਜੋ ਕਿ ਗੁਰਮਤਿ ਦੇ ਪ੍ਰਚਾਰ ਲਈ ਸਦਾ ਹੀ ਲਾਹੇਵੰਦ ਰਹੇਗਾ। ਇਸ ਵਾਰ ਦਾ ਵਿਸ਼ਾ ਵੀ ਇਸੇ ਗੱਲ ਨਾਲ ਸਬੰਧ ਰੱਖਦਾ ਹੈ।

ਦਾਦਾ ਜੀ….ਬੇਟਾ ਜੀ ! ਤੁਹਾਡੇ ਨਾਲ ਗੁਰਦੁਆਰਾ ਸਾਹਿਬ ਵਿਚ ਇੱਕ ਬੇਟਾ ਜੀ ਰੋਜ਼ ਬੈਠਦੇ ਹਨ, ਅੱਜ ਸੰਗਤ ਵਿਚੋਂ ਇਕ ਸੱਜਣ ਉਸ ਨਾਲ ਬੜਾ ਔਖਾ ਜਿਹਾ ਬੋਲ ਰਹੇ ਸਨ। ਕੀ ਗੱਲ ਹੋ ਗਈ ਸੀ ?

ਚਿਤਵਨ ਸਿੰਘ…… ਹਾਂ ਜੀ ! ਦਾਦਾ ਜੀ ! ਉਹ ਅਸੀਸ ਸਿੰਘ ਵੀਰ ਜੀ ਹਨ। ਕੱਲ ਉਹ ਡਿੱਗ ਪਏ ਸਨ ਤੇ ਗੋਡੇ ਤੇ ਸੱਟ ਲੱਗਣ ਕਾਰਨ ਉਹ ਅੱਜ ਚੌਂਕੜੀ ਮਾਰ ਕੇ ਨਹੀਂ ਸੀ ਬੈਠ ਸਕਦੇ ਤਾਂ ਉਹ ਵਾਲੇ ਅੰਕਲ ਜੀ, ਵੀਰ ਜੀ, ਨੂੰ ਗੁੱਸਾ ਕਰ ਰਹੇ ਸੀ ਕਿ ਗੁਰਦੁਆਰਾ ਸਾਹਿਬ ਵਿਚ ਚੌਂਕੜੀ ਮਾਰ ਕੇ ਹੀ ਬੈਠੋ।

ਦਾਦਾ ਜੀ… ਤੁਸੀਂ ਅੰਕਲ਼ ਜੀ ਨੂੰ ਦੱਸ ਦੇਣਾ ਸੀ।

ਚਿਤਵਨ ਸਿੰਘ…..ਅੰਕਲ ਜੀ ਨੇ ਮੌਕਾ ਹੀ ਨਹੀਂ ਦਿੱਤਾ ਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਪਰ ਨਾਲ ਦੇ ਨਾਲ ਹੀ ਭਾਈ ਸਾਹਿਬ ਜੀ ਨੇ ਅੰਕਲ ਜੀ ਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਬੇਟਾ ਜੀ ਬੜੇ ਸਿਆਣੇ ਹਨ ਤੇ ਸਭ ਕੁਝ ਜਾਣਦੇ ਅਤੇ ਸਮਝਦੇ ਵੀ ਹਨ।

ਦਾਦਾ ਜੀ…. ਫਿਰ ਅੰਕਲ ਜੀ ਮੰਨ ਗਏ ?

ਚਿਤਵਨ ਸਿੰਘ…. ਫਿਰ ਤਾਂ ਸਗੋਂ ਉਹ ਵੀਰ ਜੀ ਤੋਂ ਮਾਫੀ ਮੰਗਣ ਲੱਗ ਪਏ।

ਦਾਦਾ ਜੀ… ਫਿਰ ਅਸੀਸ ਸਿੰਘ ਜੀ ਨੇ ਕੀ ਕਿਹਾ ?

ਚਿਤਵਨ ਸਿੰਘ…..ਵੀਰ ਜੀ ਜੋ ਕਿਹਾ ਉਹ ਸੱਚਮੁੱਚ ਕੋਈ ਗੁਰਮਤਿ ਦਾ ਧਾਰਨੀ ਹੀ ਕਹਿ ਸਕਦਾ ਹੈ।

ਦਾਦਾ ਜੀ….. ਮੈਨੂੰ ਵੀ ਤਾਂ ਦੱਸੋ ।

ਚਿਤਵਨ ਸਿੰਘ…. ਵੀਰ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਅੰਕਲ ਜੀ! ਆਪ ਜੀ ਸਾਡੇ ਵੱਡੇ ਹੋ ਤੇ ਆਪ ਦੀ ਜ਼ਿੰਮੇਵਾਰੀ ਹੈ ਕਿ ਆਪ ਜੀ ਬੱਚਿਆਂ ਨੂੰ ਉਨਾਂ ਦੀਆਂ ਗਲਤੀਆ ਠੀਕ ਕਰਨ ਵਿੱਚ ਮੱਦਦ ਕਰੋ। ਅਸੀਂ ਬੱਚੇ ਹੋਣ ਕਾਰਨ ਅਕਸਰ ਹੀ ਗਲਤੀਆਂ ਕਰ ਦਿੰਦੇ ਹਾਂ ਤੇ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਠੀਕ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਸਗੋਂ ਇਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੀ ਹੀ ਲੋੜ ਹੈ।

ਦਾਦਾ ਜੀ….. ਫਿਰ ਅੰਕਲ ਜੀ ਨੇ ਕੁਝ ਕਿਹਾ ?

ਚਿਤਵਨ ਸਿੰਘ…. ਅੰਕਲ ਜੀ ਦਾ ਮਨ ਹੀ ਭਰ ਗਿਆ ਤੇ ਉਹ ਵੀਰ ਜੀ ਨੂੰ ਜੱਫੀ ਵਿੱਚ ਘੁੱਟ ਕੇ ਪਿਆਰ ਕਰਨ ਲੱਗ ਪਏ ਤੇ ਨਾਲ ਹੀ ਕਿਹਾ ਕਿ ਬੇਟਾ ਅੱਜ ਤੁਸੀਂ ਮੇਰੀ ਵੀ ਸੋਚ ਬਦਲ ਦਿੱਤੀ ਹੈ।

ਦਾਦਾ ਜੀ….. ਉਹ ਕਿਵੇਂ ?

ਚਿਤਵਨ ਸਿੰਘ….. ਅੰਕਲ ਜੀ ਨੇ ਦੱਸਿਆ ਕਿ ਉਹ ਹਮੇਸ਼ਾਂ ਸੋਚਦੇ ਸਨ ਕਿ ਬੱਚਿਆਂ ਤੇ ਨੌਜੁਆਨਾਂ ਨੂੰ ਗੁਰਮਤਿ ਦੀ ਸਮਝ ਨਹੀਂ ਹੁੰਦੀ ਤੇ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ, ਜਾਂ ਤਾਂ ਅਗੋਂ ਗੁੱਸਾ ਕਰ ਲੈਂਦੇ ਹਨ ਤੇ ਜਾਂ ਫਿਰ ਪੁੱਠੇ ਜੁਆਬ ਦਿੰਦੇ ਹਨ, ਪਰ ਅੱਜ ਇਕ ਨੌਜੁਆਨ ਨੇ ਆਪਣੀ ਗਲਤੀ ਨਾ ਹੁੰਦਿਆਂ ਵੀ ਮੇਰੇ ਗੁੱਸੇ ਦੇ ਬਦਲੇ ਵਿਚ ਗੁੱਸਾ ਨਾ ਕਰਕੇ ਸਗੋਂ ਮੈਨੂੰ ਸਤਿਕਾਰ ਹੀ ਦਿੱਤਾ ਹੈ ਤਾਂ ਅੱਜ ਤੋਂ ਬਾਅਦ ਮੇਰਾ ਵੀ ਇਹ ਫਰਜ਼ ਹੈ ਕਿ ਮੈਂ ਐਂਵੇ ਹੀ ਸੱਭ ਨੂੰ ਗੁੱਸਾ ਨਾ ਕਰਦਾ ਫਿਰਾਂ ਸਗੋਂ ਪਹਿਲਾਂ ਸਾਰੀ ਗੱਲ ਦਾ ਪਤਾ ਕਰ ਕੇ ਵੀ ਪਿਆਰ ਨਾਲ ਸਮਝਾਇਆ ਕਰਾਂ।

ਦਾਦਾ ਜੀ… ਇਹ ਤੇ ਸੱਚਮੁੱਚ ਹੀ ਸੋਚ ਬਦਲਣ ਵਾਲੀ ਹੀ ਗੱਲ ਹੋਈ।

ਚਿਤਵਨ ਸਿੰਘ…. ਤੇ ਮੈਨੂੰ ਅੱਜ ਇਕ ਬੜੇ ਪਿਆਰੇ ਗੁਰਮਤਿ ਦੇ ਧਾਰਨੀ ਵੀਰ ਜੀ ਨਾਲ ਸਾਂਝ ਹੋਰ ਵਧਾਉਣ ਦਾ ਮੌਕਾ ਬਣ ਗਿਆ।

ਦਾਦਾ ਜੀ…… ਕੱਲ ਮੈਨੂੰ ਵੀ ਆਪਣੇ ਵੀਰ ਸਿੰਘ ਨਾਲ ਜ਼ਰੂਰ ਮਿਲਵਾਉਣਾ।

ਚਿਤਵਨ ਸਿੰਘ…… ਜ਼ਰੂਰ ਦਾਦਾ ਜੀ।

ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ

0

ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ

ਰਮੇਸ਼ ਬੱਗਾ ਚੋਹਲਾ 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋ: 94631-32719

ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ। ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ (ਪ੍ਰਸਾਰਿਤ) ਕਰ ਸਕਦਾ ਹੈ। ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇਚੇ ਉਪਦੇਸ਼ ਰਾਹੀਂ ਜੀਵਨ ਦੇ ਯਥਾਰਥ ਦੀ ਸੋਝੀ ਕਰਵਾਉਂਦੇ ਹਨ। ਬਿੰਬਾਤਮਕ ਪੇਸ਼ਕਾਰੀ, ਸੂਤਰ ਸ਼ੈਲੀ ਅਤੇ ਸੁਹਜਮਈ ਬਿਆਨ ਕਰਕੇ ਇਹ ਅਖਾਣ ਕਾਵਿ-ਗੁਣਾਂ ਨਾਲ ਵੀ ਭਰਪੂਰ ਹਨ।

ਇਨ੍ਹਾਂ ਅਖਾਣਾਂ ਦੁਆਰਾ ਸੰਚਾਰਿਤ ਅਰਥ ਸਥਾਈ ਨਹੀਂ ਸਗੋਂ ਪ੍ਰਸਥਿਤੀਆਂ ਅਨੁਸਾਰੀ ਹੁੰਦੇ ਹਨ। ਕਈ ਅਖਾਣ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ।

ਮਨੁੱਖ ਇਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ ਲਬਰੇਜ਼ ਹੁੰਦਾ ਹੈ। ਇਸ ਲਈ ਉਹ ਹਰ ਕੰਮ ਨਵੇਂ ਸਿਰਿਓਂ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਅਨੁਭਵਾਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ।

ਪੰਜਾਬੀ ਅਖਾਣ ਪੰਜਾਬੀ ਸਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ। ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਗਿਆਨ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੁੰਦਾ ਹੈ। ਹਰੇਕ ਪੜ੍ਹਿਆ, ਅੱਧ-ਪੜ੍ਹਿਆ ਅਤੇ ਅਨਪੜ੍ਹਿਆ ਮਨੁੱਖ ਆਪਣੀ ਰੋਜ਼-ਮੱਰਾ ਦੀ ਬੋਲਬਾਣੀ ਵਿਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ। ਪੇਸ਼ ਹਨ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਕੁੱਝ ਕੁ ਅਖਾਣ:-

(1). ‘ਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ’:-ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉੱਥੇ ਜਾਣਾ ਵੀ ਬੇਕਾਰ ਹੁੰਦਾ ਹੈ।

(2). ‘ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ’:- ਜੇਕਰ ਘਰ ਦੇ ਵੱਡ-ਵਡੇਰੇ ਹੀ ਨਿਕੰਮੇ ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ।

(3). ‘ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ’:- ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾਂ ਕੰਮ ਕਰਨ ਲਈ ਕਿਹਾ ਜਾਵੇ।

(4). ‘ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ’:- ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।      

(5). ‘ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ’:- ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਂਪ ਦਿੱਤਾ ਜਾਵੇ।

(6). ‘ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ’ :- ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ ?

(7). ‘ਆਪਣੀ ਅੱਖ ਪਰਾਇਆ ਡੇਲਾ’:- ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬੇਹਤਰੀਨ ਬਿਆਨ ਕਰੀ ਜਾਵੇ।

(8). ‘ਆਪਣੇ ਘਰ ਪਕਾਈਂ ਨਾ ਸਾਡੇ ਘਰ ਆਈਂ ਨਾ’:- ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ।

(9). ‘ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ’:- ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ’ਤੇ ਕੋਈ ਵਸਤੂ ਖਤਮ ਹੋ ਜਾਵੇ।

(10). ‘ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵਈਆ ਕੋਈ ਨਹੀਂ’:- ਗਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ।

(11). ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ’:-ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ।

(12). ‘ਔਂਤਰ ਨਖੱਤਰ ਨਾ ਮੂਲੀ ਨਾ ਪੱਤਰ’:- ਇਹ ਆਖਣ ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ।

(13). ‘ਇਸ਼ਕ ਪ੍ਰਹੇਜ਼ ਮੁਹੰਮਦ ਬਖਸ਼ਾ ਕਦੇ ਨਹੀਂ ਰੱਲ ਬਹਿੰਦੇ’:-ਪਿਆਰ-ਮੁਹੱਬਤ ਵਿਚ ਸੰਗ-ਸਕੋਚ ਦਾ ਕੋਈ ਸਥਾਨ ਨਹੀਂ ਹੁੰਦਾ।

(14). ‘ਇੱਲ ਦਾ ਨਨਾਣਵਈਆ ਕਾਂ’:- ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ (ਮਾੜੇ) ਹੀ ਹੁੰਦੇ ਹਨ।

ਪਾਪ ਪੁੰਨ ਕੀ ਸਾਰ ਨ ਜਾਣੈ ..॥ (ਮ: ੧/੧੩੨੯)

0

ਪਾਪ ਪੁੰਨ ਕੀ ਸਾਰ ਨ ਜਾਣੈ ..॥ (ਮ: ੧/੧੩੨੯)

ਗੁਰਦੇਵ ਸਿੰਘ ਸੱਧੇਵਾਲੀਆ

ਪਾਪ-ਪੁੰਨ ਦੀ ਗੱਲ ਕਰ ਲਓ। ਇੱਕ ਲਈ ਗਾਂ ਦੀ ਪੂਜਾ ਕਰਨੀ ਪੁੰਨ ਹੈ ਅਤੇ ‘ਸਵਰਗ’ ਦੇ ਦਰਵਾਜੇ ਖੋਲ੍ਹ ਦਿੰਦੀ ਹੈ ਤੇ ਇੱਕ ਗਾਂ ਵੱਡ ਕੇ ਖਾ ਜਾਂਦੇ ਹਨ। ਪੁੰਨ ਤਾਂ ਕਿਧਰ ਰਿਹਾ ਉਨ੍ਹਾਂ ਲਈ ਗਾਂ ਵੱਡਣੀ ਵੀ ਕੋਈ ਪਾਪ ਨਹੀਂ। ਹੁਣ ਹਿੰਦੂ ਲਈ ਜਿਹੜਾ ਪੁੰਨ ਹੈ, ਮੁਸਲਮਾਨ ਜਾਂ ਵੈਸਟ ਲਈ ਕੋਈ ਪੁੰਨ ਨਹੀਂ। ਸੂਰ ਦਾ ਨਾਂ ਲੈਣਾ ਵੀ ਇੱਕ ਲਈ ਪਾਪ ਹੈ ਪਰ ਦੂਜਾ ਉਸ ਨੂੰ ਵੱਡ ਕੇ ਛਕਣ ਲੱਗਿਆ ਮਿੰਟ ਨਹੀਂ ਲਾਉਂਦਾ।

ਡਿਸਕਵਰੀ ਉੱਪਰ ਜੰਗਲ ਦੀ ਜਿੰਦਗੀ ਬਾਰੇ ਆ ਰਿਹਾ ਸੀ। ਸ਼ੇਰ ਇਕ ਬੜੇ ਨਾਜੁਕ ਜਿਹੇ ਹਿਰਨ ਦੀ ਧੌਣ ਮਰੋੜ ਰਹੇ ਸਨ। ਇੱਕ ਤਗੜਾ ਸੰਢਾ ਕਈਆਂ ਸ਼ੇਰਾਂ ਨੇ ਫੜਿਆ ਹੋਇਆ ਸੀ। ਕੋਈ ਧੌਣ ਨੂੰ, ਕੋਈ ਸ਼ਾਹ ਰਗ ਨੂੰ ਤੇ ਕੋਈ ਉਸ ਦੀ ਪਿੱਠ ’ਤੇ ਚੜ੍ਹਿਆ ਉਸ ਦੀਆਂ ਲੀਰਾਂ ਕਰੀ ਜਾ ਰਿਹਾ ਸੀ। ਦੇਖਣ ਵਾਲੇ ਦੀ ਹਮਦਰਦੀ ਕੁਦਰਤੀਂ ਮਾਰੇ ਜਾਣ ਵਾਲੇ ਨਾਲ ਹੋਣੀ ਹੈ। ਪਤਨੀ ਮੇਰੀ ਕਹਿਣ ਲੱਗੀ ਕਿ ਦੇਖੋ ਕਿਵੇਂ ਇਸ ਗਰੀਬ ਦੀ ਸੰਘੀ ਮਰੋੜੀ ਜਾ ਰਹੀ ਹੈ, ਜੇ ਕੋਈ ਇਨ੍ਹਾਂ ਦੀ ਮਰੋੜੇ ?

ਕਮਲੀਏ ! ਤੂੰ ਖਾਹ-ਮਖਾਹ ਪ੍ਰੇਸ਼ਾਨ ਨਾ ਹੋ ਇਨ੍ਹਾਂ ਨੂੰ ਕਿਹੜਾ ਕਿਸੇ ਪੀਜਾ-ਬਰਗਰ ਬਣਾ ਕੇ ਦੇਣਾ, ਇਨ੍ਹਾਂ ਨੇ ਇਹੀ ਖਾਣੈ। ਇੱਥੇ ਹਰੇਕ ਜੀਵ ਦੂਜੇ ਜੀਵ ਉੱਪਰ ਨਿਰਭਰ ਹੈ। ਜੇ ਇਹ ਇਸ ਨੂੰ ਨਾ ਖਾਣ ਤਾਂ ਆਪ ਮਰਨਗੇ। ਵੱਡੀ ਮੱਛੀ ਛੋਟੀ ਨੂੰ ਨਾ ਖਾਵੇ ਤਾਂ ਉਹ ਜਿਉਂਦੀ ਨਹੀਂ ਰਹਿ ਸਕਦੀ।

ਅਸੀਂ-ਤੁਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਦੂਜੇ ਉੱਪਰ ‘ਪਾਪ’ ਕਰ ਕੇ ਹੀ ਜੀਵਤ ਹਾਂ।

ਲੈ ਆਪਾਂ ਕਿਸੇ ਨੂੰ ਵੱਡ ਕੇ ਥੋੜੋਂ ਖਾਂਦੇ ਹਾਂ। ਅਸੀਂ ਭਲਾ ਜੀਵਾਂ ਨੂੰ ਕੀ ਦੁੱਖ ਦਿੰਦੇ ਹਾਂ..?

ਮੈ ਤਾਂ ਹਾਲੇ ਬੋਲਿਆ ਨਹੀਂ ਮੇਰਾ ਬੇਟਾ ਬੋਲ ਪਿਆ।

ਮਾਂ ! ਤੁਸੀਂ ਹਾਲੇ ਕੱਲ ਕਹਿ ਰਹੇ ਸੀ ਦਵਾਈ ਪਾਉਣੀ, ਮੈਨੂੰ ਘਰ ਅੰਦਰ 3-4 ਕੀੜੀਆਂ ਦਿੱਸੀਆਂ ਹਨ..?

ਲੈ ਉਹ ਤਾਂ ਅਪਣਾ ਨੁਕਸਾਨ ਕਰਦੀਆਂ ਹਨ! ਪਰ ਮਕਸਦ ਤਾਂ ਅਪਣੇ ਆਪ ਨੂੰ ਬਚਾਉਣਾ ਹੀ ਏ ਨਾ। ਪਰ ਆਪਾਂ ਕੀੜੀਆਂ ਖਾਂਦੇ ਥੋੜੋਂ ਆਂ। ਮਾਰ ਕੇ ਤਾਂ ਸੁੱਟਦੇ ਹਾਂ। ਪਰ ਚਲੋ ਆਪਾਂ ਜਾਨੋਂ ਵੀ ਨਹੀਂ ਮਾਰਦੇ ਪਰ ਮੈਨੂੰ ਯਾਦ ਏ ਬਾਪੂ ਮੇਰਾ ਗੱਡਾ ਕਣਕ ਦਾ ਸ਼ਹਿਰ ਲੈ ਕੇ ਜਾਂਦਾ ਹੁੰਦਾ ਸੀ ਗੱਡੇ ਦੇ ਇੱਕ ਪਾਸੇ ਸੰਢਾ ਜੁੱਪਿਆ ਹੁੰਦਾ ਸੀ ਤੇ ਰਾਹ ਵਿੱਚ ਇਕ ਨਹਿਰ ਦਾ ਪੁਲ ਅਤੇ ਦੂਜਾ ਫਾਟਕ ਵਾਲੀ ਚੜ੍ਹਾਈ ਪੈਂਦੀ ਸੀ ਉਸ ਵੇਲੇ ਉੱਪਰੋਂ ਗੱਡਾ ਕਣਕ ਦਾ ਲੱਦਿਆ, ਦੂਜਾ ਚੜ੍ਹਾਈ ਤੇ ਤੀਜਾ ਉੱਪਰੋਂ ਬੈਂਤ ਦੀ ਪਰਾਣੀ ਤੇ ਜਦ ਬਾਅਦ ਦੁਪਹਿਰ ਖਾਲੀ ਗੱਡਾ ਘਰ ਮੁੜਦਾ ਸੀ ਤਾਂ ਸੰਡੇ ਵਿਚਾਰੇ ਦਾ ਮਾਸ ਪਿੰਡੇ ਤੋਂ ਉੱਡਿਆ ਹੁੰਦਾ ਸੀ। ਉਹ ਜੀਅ ਤੇ ਜੁਲਮ ਨਹੀਂ ਸੀ? ਇਕੇ ਵਾਰ ਮਾਰ ਦੇਣਾ ਵੱਡਾ ‘ਪਾਪ’ ਏ ਜਾਂ ਰੋਜ਼ਾਨਾ ਹਲਾਲ ਕਰਨਾ? ਹੁਣ ਤਾਂ ਚਲੋ ਮਸ਼ੀਨਰੀ ਆ ਗਈ ਪਰ ਹਾਲੇ ਕੱਲ ਦੀਆਂ ਗੱਲਾਂ ਹਲੇ ਜੁੱਤੇ ਪਸ਼ੂਆਂ ਦਾ ਸਾਡੇ ਬਜ਼ੁਰਗ ਕੀ ਹਾਲ ਕਰਦੇ ਸਨ। ਬੇਸ਼ਕ ਉਹ ਜਾਣ ਬੁਝ ਕੇ ਨਹੀਂ ਸਨ ਕਰਦੇ ਪਰ ਅਪਣੇ ਜੀਉਣ ਲਈ ਉਨ੍ਹਾਂ ਨੂੰ ਇਹ ‘ਜੁਲਮ’ ਕਰਨਾ ਹੀ ਪੈਂਦਾ ਸੀ।

ਸਾਡੇ ਗੁਆਢੀ ਕੋਲ ਇੱਕ ਖੋਤੀ ਹੁੰਦੀ ਸੀ। ਸੀ ਉਹ ਮਾੜੀ ਪਰ ਪੰਡ ਚਰ੍ਹੀ ਦੀ ਉਹ ਭਾਰੀ ਲੱਦ ਦਿੰਦਾ ਸੀ ਤੇ ਖੋਤੀ ਬਹੁਤੀ ਵਾਰੀ ਰਾਹ ਵਿੱਚ ਹੀ ਬੈਠ ਜਾਂਦੀ ਸੀ ਤੇ ਗੁਆਂਢੀ ਢਾਹ-ਢਾਹ ਕੇ ਉਸ ਦੀ ਛਿੱਲ ਲਾਹੁੰਦਾ ਹੁੰਦਾ ਸੀ। ਸਾਡਾ ਇੱਕ ਗੁਆਂਢੀ ਕਿਸੇ ਸਾਧ ਦਾ ਚੇਲਾ ਸੀ ਉਹ ਵੀ ਜੀਵਾਂ ਦੇ ਵੱਡ ਵੱਡਈਏ ਤੇ ਬੜਾ ਨੱਕ ਫੜਦਾ ਪਰ ਉਸ ਕੋਲ ਬੂਰਾ ਸੰਢਾ ਹੁੰਦਾ ਸੀ ਤੇ ਉਸ ਦੀ ਹਾਲਤ? ਇੱਕ ਊਠਣੀ ਹੁੰਦੀ ਸੀ ਉਸ ਕੋਲ ਪਿੰਡੋਂ ਰੂੜੀ ਲੱਦਣੀ ਤੇ ਖੇਤੋਂ ਚਰ੍ਹੀ ਜਾਂ ਕਣਕ ਲੱਦ ਲਿਆਉਣੀ। ਸ਼ਾਮ ਤੱਕ ਉਸ ਤੁਰਨਾ ਨਾ ਤੇ ਆਖਰ ਕਈ ਚਿਰ ‘ਲੇਖਾ’ ਦਿੰਦੀ ਅਰੜਾਂਦੀ ਹੀ ਉਹ ਮਰ ਗਈ ਜਾਂ ਮਾਰ ਦਿੱਤੀ ਗਈ।

ਅਸੀਂ ਜਿੰਮੀਦਾਰੇ ਨਾਲ ਸਬੰਧਤ ਹਾਂ ਅਸੀਂ ਆਪਣੇ ਬਚਣ ਲਈ ਜਾਨਵਰਾਂ ਉੱਪਰ ਜੁਲਮ ਕਰਦੇ ਰਹੇ ਹਾਂ। ਇਸ ਨੂੰ ਕਿਹੜੇ ਪਾਪ ਦੇ ਖਾਤੇ ਜਾਂ ਜੀਵ ਹੱਤਿਆ ਦੇ ਖਾਤੇ ਪਾਵਾਂਗੇ। ਪਰ ਸਾਨੂੰ ਅਪਣੇ ਜੀਉਣ ਲਈ ਕਿਸੇ ਦੂਜੇ ਉੱਪਰ ‘ਜੁਲਮ’ ਕਿਸੇ ਨਾ ਕਿਸੇ ਰੂਪ ਵਿੱਚ ਕਰਨਾ ਹੀ ਪੈਣਾ ਹੈ। ਹੁਣ ਅਸੀਂ ਸਿੱਧੇ ਨਹੀਂ ਪਰ ਅਸਿਧੇ ਤੌਰ ’ਤੇ ਜੀਆਂ ਉੱਪਰ ਜੁਲਮ ਕਰਦੇ ਹਾਂ। ਮੇਰੇ ਤੱਕ ਜਿਹੜੀ ਕਣਕ ਦਾ ਆਟਾ ਪਹੁੰਚਦਾ ਹੈ ਉਹ ਪਤਾ ਨਹੀਂ ਕਿੰਨੇ ਜੀਆਂ ਉੱਪਰ ਜੁਲਮ ਹੋ ਕੇ ਮੇਰੇ ਤੱਕ ਪਹੁੰਚਦਾ ਹੈ। ਜਮੀਨ ਨੂੰ ਵਹੁਦਿਆਂ ਹੀ ਪਤਾ ਨਹੀਂ ਧਰਤੀ ਵਿਚ ਪਲ ਰਹੇ ਕਿੰਨੇ ਜੀਵ-ਜੰਤ ਬਾਹਰ ਆ ਕੇ ਮਰ ਜਾਂਦੇ ਹਨ ਜਾਂ ਦੂਜੇ ਜੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਣਕ ਉੱਪਰ ਪਾਈਆਂ ਗਈਆਂ ਸਪਰੇਆਂ ਪਤਾ ਨਹੀਂ ਕਿੰਨੇ ਜੀਵਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਚੌਲ ਪੈਦਾ ਕਰਨ ਲਈ ਕਿੰਨੇ ਜੀਆਂ ਦਾ ਕਤਲ ਹੁੰਦਾ ਹੈ। ਖੰਡ-ਗੁੜ ਮੈਂ ਰੋਜਾਨਾ ਵਰਤਦਾ ਹਾਂ ਕਮਾਦ ਨੂੰ ਲਗੇ ਪਤਾ ਨਹੀਂ ਕਿੰਨੇ ਚੂਹਿਆਂ ਨੂੰ ਮੈਨੂੰ ਮੌਤ ਦੇ ਘਾਟ ਉਤਾਰਨਾ ਪੈਂਦਾ ਹੈ। ਦੁੱਧ ਮੈਂ ਰੋਜਾਨਾ ਵਰਤਦਾ ਹਾਂ। ਮਾਂ ਦਾ ਦੁੱਧ ਉਸ ਦੇ ਬੱਚੇ ਦੇ ਮੂੰਹ ਵਿੱਚੋਂ ਕੱਢ ਕੇ ਮੈਂ ਆਪਣੇ ਬੱਚਿਆਂ ਦੇ ਮੂੰਹ ਪਾਉਂਦਾ ਹਾਂ। ਮੈਨੂੰ ਯਾਦ ਏ ਮੱਝ ਦੀ ਕੱਟੀ ਹੋਣੀ ਤਾਂ ਬੱਚ ਜਾਣੀ ਪਰ ਕੱਟਾ ਕਦੇ ਘੱਟ-ਵੱਧ ਹੀ ਬੱਚਿਆ ਸੀ, ਕਾਰਨ ਕਿ ਕੱਟੇ ਦੀ ਲੋੜ ਨਾ ਹੋਣ ਕਾਰਨ ਉਸ ਨੂੰ ਦੁੱਧ ਨਹੀਂ ਸੀ ਛੱਡਿਆ ਜਾਂਦਾ ਤੇ ਉਹ ਭੁੱਖੋਂ ਹੀ ਤੜਫ ਤੜਫ ਕੇ ਮਰ ਜਾਂਦਾ ਸੀ ਯਾਨੀ ਮਾਰ ਦਿੱਤਾ ਜਾਂਦਾ ਸੀ।

ਅੱਜ-ਕੱਲ ਦਵਾਈਆਂ ਟੀਕੇ ਹਰੇਕ ਦੂਜਾ-ਤੀਜਾ ਵਰਤਦਾ ਉਹ ਕਾਹਦੇ ਬਣਦੇ? ਬਹੁਤੀਆਂ ਦਵਾਈਆਂ ਅਤੇ ਟੀਕੇ ਜੀਦੇਂ ਜੀਵਾਂ ਦੀ ਚਰਬੀ, ਮਿਹਦੇ ਜਾਂ ਲਹੂ ਮਿੱਝ ਤੋਂ ਜਾਂ ਕਿਸੇ ਹੋਰ ਅੰਗ ਤੋਂ ਬਣਦੀਆਂ ਹਨ ਪਰ ਮਰਨ ਲਗਾ ਕੌਣ ਨਹੀਂ ਵਰਤਦਾ ਉਨ੍ਹਾਂ ਨੂੰ ? ਮੇਰਾ ਇੱਕ ਰਿਸ਼ਤੇਦਾਰ ਏ ਉਹ ਮੱਛੀ ਦੇ ਕੈਪਸੂਲ ਰੋਜ਼ਾਨਾ ਵਰਤਦਾ ਹੈ ਉਝ ਉਹ ਵੈਸਨੋ ਹੈ। ਮੈਂ ਕਿਹਾ ਇਹ ਵੀ ਮੱਛੀ ਨੂੰ ਮਾਰ ਕੇ ਹੀ ਬਣਾਏ ਜਾਂਦੇ ਹਨ। ਉਹ ਕਹਿੰਦਾ ਲੈ ਵੇਖ ਕੇ ਮੱਖੀ ਥੋੜੋਂ ਨਿਗਲ ਹੁੰਦੀ। ਹੁਣ ਇਸ ਦਾ ਕੀ ਜਵਾਬ ਹੈ। ਆਪਣੇ ਆਪ ਨੂੰ ਬਚਾਉਣ ਲਈ ਦੂਜੇ ਨੂੰ ਮੈਨੂੰ ਮਾਰਨਾ ਹੀ ਪਵੇਗਾ !! ਸੱਪ ਦੀ ਜ਼ਹਿਰ ਪਤਾ ਹੀ ਨਹੀਂ ਕਿੰਨੀਆਂ ਦਵਾਈਆਂ ਵਿੱਚ ਪੈਂਦੀ ਹੈ ਪਰ ਕੀ ਸੱਪ ਭਲਮਾਣਸੀ ਨਾਲ ਹੀ ਜ਼ਹਿਰ ਦੇ ਦਿੰਦਾ ਹੈ ?

ਮੁਰਗੇ ਵੱਡਣਾ ਜੇ ਪਾਪ ਹੈ ਤਾਂ ਚੂਹੇ ਨੂੰ ਮਾਰਨਾ ਪੁੰਨ ਕਿਵੇਂ ਹੋਇਆ ? ਸੁੰਡੀਆਂ, ਕਾਕਰੋਚ, ਕੀੜੀਆਂ, ਸੱਪ, ਠੂੰਹੇਂ ਆਦਿ ਉਹ ਵੀ ਤਾਂ ਜੀਵ ਹਨ। ਦਰਅਸਲ ਦੋਹਾਂ ਰੂਪਾਂ ਵਿਚ ਹੀ ਬਚਾਉਣਾ ਮੈਂ ਆਪਣੇ ਆਪ ਨੂੰ ਹੀ ਚਾਹੁੰਦਾ ਹਾਂ। ਇਕ ਨੂੰ ਮਾਰਨ ਵੇਲੇ ਮੇਰੀ ਹੋਰ ਦਲੀਲ ਹੈ, ਦੂਜੇ ਲਈ ਹੋਰ। ਇਕ ਨੂੰ ਮਾਰਨ ਲਈ ਲਫਜ ਮੈ ਆਪਣੀ ਹਿਫਾਜਤ ਜਾਂ ‘ਐਕਸੀਡੈਂਟ’ ਘੜ ਲੈਂਦਾ ਹਾਂ ਦੂਜੇ ਲਈ ਪਾਪ। ਯਾਨੀ ਪਾਪ ਅਤੇ ਪੁੰਨ ਮੇਰੇ ਮਨ ਦੀਆਂ ਖੇਡਾਂ ਹਨ। ਜਿਹੜੀ ਗੱਲ ਮੈਨੂੰ ਜਾਂ ਮੇਰੇ ਮਿਲੇ ਸੰਸਕਾਰਾਂ ਨੂੰ ਚੰਗੀ ਨਹੀਂ ਲੱਗਦੀ ਉਸ ਨੂੰ ਮੈਂ ਪਾਪ ਕਹਿ ਲੈਂਦਾ ਹਾਂ ਦੂਜੀ ਨੂੰ ਪੁੰਨ। ਜੈਨੀ ਲਈ ਖੁਲ੍ਹੀ ਹਵਾ ਵਿਚ ਸਾਹ ਲੈਣਾ ਵੀ ਪਾਪ ਹੈ, ਪਾਣੀ ਨਾਲ ਨਾਹੁਣਾ ਵੀ ਪਾਪ ਹੈ, ਖੁਲ੍ਹੇ ਮੂੰਹ ਰਹਿਣਾ ਵੀ ਪਾਪ ਹੈ ਪਰ ਆਮ ਬੰਦੇ ਲਈ ਕੋਈ ਪਾਪ ਨਹੀਂ। ਸਿੱਖਾਂ ਵਿੱਚ ਅਜਿਹੇ ਗਰੁੱਪ ਵੀ ਹਨ ਉਨ੍ਹਾਂ ਨੂੰ ਗੁਰੂ ਘਰੋਂ ਪ੍ਰਸਾਦ ਲੈਣਾ ਵੀ ‘ਪਾਪ’ ਹੈ, ਆਪਣੇ ਵਰਗੇ ਦੁਮਾਲਿਆਂ ਵਾਲਿਆਂ ਤੋਂ ਬਿਨਾ ਪ੍ਰਸਾਦਾ ਛਕਣਾ ਵੀ ‘ਪਾਪ’ ਹੈ, ਉਹ ਬਾਹਰ ਗਏ ਵੀ ਅਪਣੇ ਹੀ ਲੋਹੇ ਦੇ ਬਾਟੇ ਖੜਕਾਉਂਦੇ ਸਾਹੋ ਸਾਹੀ ਹੋਏ ਫਿਰਦੇ ਰਹਿੰਦੇ ਹਨ, ਸਾਰਾ ਜੋਰ ਉਨ੍ਹਾਂ ਦਾ ‘ਆਪਣਾ’ ਕੜਾਹ ਪ੍ਰਸਾਦ ਬਣਾਉਣ ਤੇ ਹੀ ਲੱਗਾ ਹੁੰਦੈ। ਹੁਣ ਕੀ ਆਮ ਸਿੱਖ ਵੀ ਇਸ ਨੂੰ ‘ਪਾਪ’ ਹੀ ਮੰਨੇ ਤੇ ਹਰੇਕ ਆਪਣੇ ਆਪਣੇ ਬਾਟੇ ਖੜਕਾਉਂਦਾ ਤੁਰਿਆ ਫਿਰੇ ਕਿ ਮੈਂ ਪੁੰਨ ਦਾ ਕੰਮ ਕਰ ਰਿਹਾਂ ਹਾਂ !

ਇਸ ਤੋਂ ਵੱਡਾ ਪਾਪ ਕਿਹੜਾ ਹੈ ਜਿਹੜਾ ਚੋਲਿਆਂ ਵਾਲੇ ਚੂਹੜੇ-ਚਮਾਰ ਦੇ ਨਾਂ ’ਤੇ ਕਰਦੇ ਹਨ। ਇਕ ਬੰਦੇ ਨੂੰ ਤੁਸੀਂ ਕੁੱਤਿਆਂ ਵਾਂਗ ਦੁਰਕਾਰ ਦਿਓ ਕੀ ਇਹ ਪੁੰਨ ਹੈ? ਕਦੇ ਕਿਸੇ ਨੇ ਉਸ ਦਾ ਬਾਟਾ ਅੱਡ ਲਾਉਣ ਲੱਗਿਆਂ ਜਾਂ ਪੰਗਤ ਅਲਹਿਦਾ ਕਰਨ ਲੱਗਿਆਂ ਉਸ ਦੇ ਮਨ ਅੰਦਰ ਦੀ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ? ਇੱਕ ਮਨੁੱਖੀ ਮਨ ਉੱਪਰ ਤੁਸੀਂ ਆਪਣੇ ਉੱਚੇ ਹੋਣ ਦਾ ‘ਬੁਲਡੋਜਰ’ ਫੇਰ ਕੇ ਉਸ ਨੂੰ ਤੜਫਦਾ ਕਰ ਦਿਓ, ਕੀ ਇਹ ਮੁਰਗਾ ਵੱਡਣ ਨਾਲੋਂ ਘੱਟ ਪਾਪ ਹੈ ? ਇਕ ਲੋਹੇ ਦੇ ਬਾਟੇ ਵਾਲਾ ਜਦ ਦੂਜੇ ਗੁਰਸਿੱਖ ਦੇ ਘਰੋਂ ਉਸ ਦੇ ਪਿਆਰ ਨਾਲ ਪੱਕੇ ਪ੍ਰਸ਼ਾਦੇ ਨੂੰ ਠੁੱਡਾ ਮਾਰ ਕੇ ਲੰਘ ਜਾਏ, ਕੀ ਇਹ ਪਾਪ ਨਹੀਂ? ਉਸ ਦੇ ਘਰੋਂ ਮਿਲੇ ਪ੍ਰਸ਼ਾਦ ਨੂੰ ਹੀ ਚਿੜੀਆਂ ਨੂੰ ਪਾ ਦਏ ਜਾਂ ਗਾਰਗੇਜ ਕਰ ਦਏ ਕਦੇ ਸੋਚਿਆ ਕੇ ਉਸ ਦੇ ਮਨ ਦੀ ਕੀ ਹਾਲਤ ਹੁੰਦੀ ਹੋਵੇਗੀ, ਕੀ ਇਹ ਪੁੰਨ ਦਾ ਕੰਮ ਹੈ ? ਅਸੀਂ ਕੌਮ ਦੇ ਵੱਧਣ-ਫੁੱਲਣ ਦੇ ਰਾਹ ਬੰਦ ਕਰ ਰਹੇ ਹਾਂ ਓਸ ਕੌਮ ਦੇ ਜਿਸ ਖਾਤਰ ਗੁਰੂ ਸਾਹਿਬਾਨਾਂ, ਸਿੱਖ ਸੂਰਬੀਰਾਂ ਯੋਧਿਆਂ ਹਿੱਕਾਂ ਡਾਹੀਆਂ, ਪੁੱਠੀਆਂ ਖੱਲਾਂ ਲੁਹਾਈਆਂ, ਆਰਿਆਂ ਹੇਠ ਸਿਰ ਦਿੱਤੇ ਕੀ ਇਹ ਘੋਰ ਪਾਪ ਨਹੀਂ ?

ਸਾਡਾ ਇਹ ਪਾਪ ਪੁੰਨ ਦਾ ਸਿਲਸਿਲਾ ਉਸ ਬਣੀਏ ਵਰਗਾ ਹੈ ਜਿਹੜਾ ਕੀੜੀਆਂ ਨੂੰ ਤਾਂ ਸਵੇਰੇ ਸਵੇਰੇ ਆਟਾ-ਚੌਲ ਪਾ ਕੇ ਪੁੰਨ ਕਰ ਰਿਹੈ ਪਰ ਮਨੁੱਖ ਨਾਲ ਸ਼ੂਦਰ ਕਹਿ ਕੇ ਕੁੱਤਿਆਂ ਨਾਲੋਂ ਵੀ ਭੈੜਾ ਸਲੂਕ ਕਰ ਰਿਹੈ। ਗਾਂ ਦੀ ਤਾਂ ਪੂਜਾ ਕਰ ਰਿਹੈ ਉਸ ਲਈ ਗਊਸ਼ਾਲਾ ਖੋਲ੍ਹੀ ਫਿਰਦੈ, ਮਹਿੰਗੇ ਪੱਠੇ ਖਰੀਦ ਕੇ ਪਾ ਰਿਹੈ, ਉਸ ਉੱਪਰ ਝੁੱਲ ਦੇ ਰਿਹੈ ਪਰ ਉਸੇ ਗਊਸ਼ਾਲਾ ਦੇ ਸਾਹਵੇਂ ਇੱਕ ਮਨੁੱਖ ਭੁੱਖਾ, ਯੱਖ ਠੰਦ ਵਿੱਚ ਫੁੱਟਪਾਥ ’ਤੇ ਗੋਡਿਆਂ ਵਿੱਚ ਸਿਰ ਦਈ ਪਿਆ ਹੈ ਉਸ ਨਾਲ ਉਸ ਦੀ ਕੋਈ ਹਮਦਰਦੀ ਨਹੀਂ।

ਯਾਦ ਰਹੇ ਕਿ ਘਾਹ ਖਾਣੇ ਜੀਵ ਹਮੇਸ਼ਾਂ ਮਾਸ ਖਾਣਿਆਂ ਦਾ ਸ਼ਿਕਾਰ ਹੁੰਦੇ ਰਹੇ ਨੇ। ਇਹੀ ਹਾਲ ਤੁਸੀਂ ਕੌਮਾਂ ਵਿੱਚ ਦੇਖ ਸਕਦੇ ਹੋਂ। ਚੌਲ ਖਾਣੀਆਂ ਕੌਮਾਂ ਸ਼ਿਕਾਰ ਕਰਦੀਆਂ ਨਹੀਂ ਬਲਕਿ ਸ਼ਿਕਾਰ ਹੁੰਦੀਆਂ ਰਹੀਆਂ ਹਨ! ਨਹੀਂ ?

ਸੇਵਾ

0

ਸੇਵਾ

ਸੁਖਦੇਵ ਸਿੰਘ, 1008, ਫੇਜ-2, ਅਰਬਨ ਅਸਟੇਟ, ਪਟਿਆਲਾ (ਪੰਜਾਬ)-94171-91916

ਧਾਰਮਿਕ ਪ੍ਰਬਚਨਾਂ, ਧਾਰਮਿਕ ਪੁਸਤਕਾਂ ਜਾਂ ਧਾਰਮਿਕ ਗ੍ਰੰਥਾਂ ਦੁਆਰਾ ਸੇਵਾ ਨੂੰ ਬਹੁਤ ਮਹੱਤਵ ਦਿੱਤੀ ਜਾਂਦੀ ਹੈ। ਲੋਕ ਧਾਰਮਿਕ ਸੇਵਾ ਕਰਨ ਲਈ ਅੱਗੇ ਵੀ ਆਉਂਦੇ ਹਨ। ਪ੍ਰੰਤੂ ਲਗਦਾ ਹੈ ਕਿ ਅਸੀਂ ਸੇਵਾ ਦੀ ਪ੍ਰੀਭਾਸ਼ਾ ਨੂੰ ਸਮਝਣ ਲੱਗੇ ਇਸ ਨੂੰ ਧਾਰਮਿਕ ਪ੍ਰਕਿਰਿਆ ਤੱਕ ਹੀ ਸੀਮਤ ਕਰ ਦਿੱਤਾ ਹੈ ਜਦਕਿ ਸੇਵਾ ਦਾ ਦਾਇਰਾ ਬਹੁਤ ਵਿਸ਼ਾਲ ਹੈ। ਸੇਵਾ ਸਾਡੇ ਵਿਚਾਰਾਂ ਵਿੱਚ, ਸੇਵਾ ਸਾਡੀ ਸੋਚ ਵਿੱਚ ਤੇ ਸੇਵਾ ਸਾਡੀ ਕਰਨੀ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ, ਨਾ ਕਿ ਇਸ ਨੂੰ ਕੁਝ ਕੁ ਧਾਰਮਿਕ ਕੰਮਾਂ ਤੱਕ ਹੀ ਸੀਮਤ ਕਰ ਦੇਣਾ ਚਾਹੀਦਾ ਹੈ।

ਸਾਡੇ ਲਈ ਲੰਗਰ ਦੇ ਜੂਠੇ ਭਾਂਡੇ ਮਾਂਜ ਲੈਣੇ, ਜੁਤਿਆਂ ਦੀ ਸੰਭਾਲ਼ ਕਰ ਦੇਣੀ, ਧਾਰਮਿਕ ਸਥਾਨਾਂ ’ਤੇ ਝਾੜੂ ਮਾਰ ਦੇਣਾ ਆਦਿ ਹੀ ਸੇਵਾ ਹੈ ਤੇ ਅਸੀਂ ਇਸ ਵਿੱਚ ਹੀ ਸੰਤੁਸ਼ਟ ਹੋ ਜਾਂਦੇ ਹਾਂ। ਮੈਂ ਇਸ ਸਭ ਕੁਝ ਨੂੰ ਮਾੜਾ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪ੍ਰੰਤੂ ਇਸ ’ਤੇ ਹੀ ਸੰਤੁਸ਼ਟ ਹੋ ਜਾਣ ਬਾਰੇ, ਆਪ ਜੀ ਤੋਂ ਮਾਫ਼ੀ ਮੰਗਦਾ ਹੋਇਆ, ਕੁਝ ਲਿਖਣ ਦਾ ਹੌਂਸਲਾ ਕਰ ਰਿਹਾ ਹਾਂ।

ਸੱਚੀ ਸੇਵਾ ਸੱਚੇ ਕਾਰਜ ਕਰਨ ਵਿੱਚ ਹੈ। ਸੱਚੇ ਕਾਰਜ ਕਿਹੜੇ ਹਨ? ਜਿਨ੍ਹਾਂ ਕਾਰਜਾਂ ਵਿੱਚ ਰੱਬੀ ਗੁਣਾਂ ਦੇ ਹੋਣ ਦੀ ਝਲਕ ਪੈਂਦੀ ਹੋਵੇ ਜਾਂ ਜਿਨ੍ਹਾਂ ਕੰਮਾਂ ਵਿੱਚ ਰੱਬੀ ਗੁਣਾਂ ਦੀ ਸਮਹੂਲੀਅਤ ਹੋਵੇ, ਉਹ ਕਾਰਜ ਸੱਚੇ ਹੁੰਦੇ ਹਨ। ਉਨ੍ਹਾਂ ਕਾਰਜਾਂ ਨੂੰ ਕਰਨਾ ਸੱਚੀ ਸੇਵਾ ਅਖਵਾਉਂਦੀ ਹੈ। ਰੱਬੀ ਗੁਣਾਂ ਤੋਂ ਮੇਰਾ ਭਾਵ ਹੈ ਜੋ ਗੁਣ ਪ੍ਰਮਾਤਮਾ ਵਿੱਚ ਹਨ ਅਤੇ ਜਿਨ੍ਹਾਂ ਗੁਣਾਂ ਕਰਕੇ ਹੀ ਅਸੀਂ ਉਸ ਨੂੰ ਰੱਬ ਜਾਂ ਪ੍ਰਮਾਤਮਾ ਮੰਨਦੇ ਹਾਂ ਜਾਂ ਕਹਿੰਦੇ ਹਾਂ, ਉਹੀ ਰੱਬੀ ਗੁਣ ਹੁੰਦੇ ਹਨ।

ਰੱਬ ਜੀ ਪਿਆਰ ਨਾਲ ਭਰਪੂਰ ਹਨ, ਉਹ ਦਿਆਲਤਾ ਅਤੇ ਕ੍ਰਿਪਾਲਤਾ ਦੇ ਪੁੰਜ ਹਨ। ਉਹ ਪਿਆਰ ਕਰਦੇ ਹੋਏ, ਕ੍ਰਿਪਾਲਤਾ ਜਾਂ ਦਿਆਲਤਾ ਕਰਦੇ ਹੋਏ ਕੋਈ ਭਿੰਨ ਭੇਦ ਨਹੀਂ ਰੱਖਦੇ। ਇਸ ਤਰ੍ਹਾਂ ਦੇ ਹੋਰ ਵੀ ਅਨੇਕ ਗੁਣ ਹਨ ਜਿਨ੍ਹਾਂ ਨਾਲ ਰੱਬ ਜੀ ਭਰਪੂਰ ਹਨ।

ਜਦ ਅਸੀਂ ਲੋਕਾਂ ਨਾਲ ਵਿਚਰਦੇ ਹੋਏ ਆਪਣੇ ਖ਼ਿਆਲਾਂ ਵਿੱਚ, ਆਪਣੇ ਵਿਚਾਰਾਂ ਵਿੱਚ ਤੇ ਕਰ ਰਹੇ ਹਰ ਕਾਰਜ ਵਿੱਚ ਇਨ੍ਹਾਂ ਗੁਣਾਂ ਦੀ ਸਮਹੂਲੀਅਤ ਕਰ ਲੈਂਦੇ ਹਾਂ ਤਾਂ ਅਸੀਂ ਲੋਕਾਂ ਦੀ ਅਤੇ ਸਮਾਜ ਦੀ ਸੇਵਾ ਕਰ ਰਹੇ ਹੁੰਦੇ ਹਾਂ। ਇਸ ਤਰ੍ਹਾਂ ਦੀ ਸੇਵਾ ਨਾਲ ਸਾਨੂੰ ਵੱਖਰੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।

ਜਦ ਅਸੀਂ ਵਿਅਕਤੀ ਦਾ ਉਹ ਕੰਮ ਜੋ ਉਹ ਆਪ ਨਹੀਂ ਕਰ ਸਕਦਾ, ਕਰਨ ਵਿੱਚ ਉਸ ਦੀ ਮਦਦ ਕਰਦੇ ਹਾਂ ਤਾਂ ਉਹ ਸੱਚੀ ਸੇਵਾ ਵਿੱਚ ਆਉਂਦਾ ਹੈ। ਪ੍ਰੰਤੂ ਜਿਹੜਾ ਕੰਮ ਵਿਅਕਤੀ ਕਰ ਸਕਦਾ ਹੈ ਤੇ ਫਿਰ ਵੀ ਅਸੀਂ ਉਸ ਦਾ ਕੰਮ ਕਰਦੇ ਹਾਂ ਤਾਂ ਮੈਨੂੰ ਡਰ ਹੈ ਕਿ ਅਸੀਂ ਸੇਵਾ ਦਾ ਅਰਥ ਸਮਝਣ ਵਿੱਚ ਟਪਲਾ ਖਾ ਰਹੇ ਹਾਂ। ਇਸ ਨਾਲ ਹੰਕਾਰ ਦੇ ਆਉਣ ਦਾ ਅਵਸਰ ਬਣ ਜਾਂਦਾ ਹੈ ਤੇ ਨਾਲ ਹੀ ਅਸੀਂ ਉਸ ਚੰਗੇ ਭਲੇ ਵਿਅਕਤੀ ਨੂੰ ‘ਢਿਲੜ’ ਬਣਾਉਣ ਵਿੱਚ ਯੋਗਦਾਨ ਪਾ ਰਹੇ ਹੋਵਾਂਗੇ।

ਸੇਵਾ ਲੋਕਾਂ ਨਾਲ ਵਿਚਰਦੇ ਹੋਏ ਤੇ ਹਰ ਤਰ੍ਹਾਂ ਦਾ ਕਾਰ ਵਿਹਾਰ ਕਰਦੇ ਹੋਏ, ਸਾਡੀ ਬੋਲ ਚਾਲ ਰਾਹੀਂ, ਸਾਡੇ ਉਸਾਰੂ ਵਿਚਾਰਾਂ ਰਾਹੀਂ ਹੋ ਸਕਦੀ ਹੈ। ਸੇਵਾ ਪਿਆਰ, ਹਮਦਰਦੀ ਕ੍ਰਿਪਾਲਤਾ ਵੰਡਦੇ ਹੋਏ ਹੋ ਸਕਦੀ ਹੈ। ਸੇਵਾ ਈਰਖਾ, ਬੇਈਮਾਨੀ, ਠੱਗੀ ਚੋਰੀ ਛੱਡਣ ਨਾਲ ਹੋ ਸਕਦੀ ਹੈ। ਲੋੜਵੰਦ ਦੀ ਮਦਦ ਕਰਨਾ ਵੀ ਸੇਵਾ ਹੀ ਹੈ ਪ੍ਰੰਤੂ ਉਸ ਦਾ ਲੋੜਵੰਦ ਹੋਣਾ ਸਾਨੂੰ ਨਜ਼ਰ ਆਉਣਾ ਚਾਹੀਦਾ ਹੈ।

ਅੰਤ ਵਿੱਚ ਮੈ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੇਵਾ ਦੀ ਪ੍ਰੀਭਾਸ਼ਾ ਨੂੰ ਸਮਝਦੇ ਹੋਏ ਇਸ ਦਾ ਦਾਇਰਾ ਸੀਮਤ ਨਾ ਰੱਖੀਏ, ਇਸ ਨੂੰ ਵਿਸ਼ਾਲ ਕਰ ਦੇਈਏ। ਦਿਨ ਭਰ ਦੀ ਪ੍ਰਕਿਰਿਆ ਵਿੱਚ ਜੋ ਵੀ ਸਾਡੇ ਨਾਲ ਜੁੜਦਾ ਹੈ ਉਨ੍ਹਾਂ ਸਾਰਿਆਂ ਦੀ ਸੱਚੀ ਸੇਵਾ ਕਰੀਏ, ਨਾ ਕਿ ਇਸ ਨੂੰ ਆਪਣੇ ਹੀ ‘ਗਰੁਪ’ ਤੱਕ ਸੀਮਤ ਰੱਖੀਏ। ਇਸ ਸੱਚੀ ਸੇਵਾ ਨਾਲ ਜੋ ਸਾਨੂੰ ਖ਼ੁਸ਼ੀ, ਸ਼ਾਂਤੀ ਜਾਂ ਸੰਤੁਸ਼ਟੀ ਮਿਲੇਗੀ ਉਸ ਨੂੰ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨਾਲ ਅਸੀਂ ਨਰੋਏ ਸਮਾਜ ਦੀ ਸਿਰਜਣਾ ’ਚ ਇੱਟ, ਸੀਮਿੰਟ, ਰੇਤੇ ਆਦਿ ਦੇ ਰੂਪ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਸਫਲ ਹੋਵਾਂਗੇ। ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਸੇਵਾ ਜਾਂ ਦਾਨ ਕਰਨ ਲਈ ਅਕਲ ਦੀ ਵਰਤੋਂ ਕਰਨ ਦੀ ਪ੍ਰੇਰਨਾ ਦੇਂਦੇ ਹਨ: ‘‘ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥’’ (ਮ: ੧/੧੨੪੫)

ਦੇਸ਼ ਮੇਰੇ ਦੀਆਂ ਚੋਣਾਂ

0

ਦੇਸ਼ ਮੇਰੇ ਦੀਆਂ ਚੋਣਾਂ

ਬਲਵਿੰਦਰ ਸਿੰਘ (ਖ਼ਾਲਸਾ) ਪਿੰਡ ਚਨਾਰਥਲ, ਮੌੜ ਮੰਡੀ ( ਜਿਲ੍ਹਾ ਬਠਿੰਡਾ)-97802-64599

ਬਿਗਲ ਵੱਜਿਆ ਦੇਸ਼ ਵਿੱਚ ਚੋਣ ਵਾਲਾ, ਚੋਣ ਪ੍ਰਚਾਰ ਨੇ ਜੋਰਾਂ ’ਤੇ ਹੋਣ ਲੱਗੇ।

ਜਿਨ੍ਹਾਂ ਮਾਰਿਆ ਕਦੇ ਨਹੀਂ ਭੁੱਲ ਗੇੜਾ, ਵਾਂਗ ਕੀੜੀਆਂ ਲੀਡਰ ਭਾਉਣ ਲੱਗੇ।

ਕੁਝ ਸਮੇਂ ਲਈ ਗ਼ਰੀਬਾਂ ਦੀ ਬਣੂ ਚਾਂਦੀ, ਨਰਾਇਣ ਕੀੜੀਆਂ ਦੇ ਘਰੀਂ ਆਉਣ ਲੱਗੇ।

ਕੋਈ ਚੱਲਿਆ ਏ ਰਥ ਯਾਤਰਾ ’ਤੇ, ਸੰਗਤ ਦਰਸਨ ਨੇ ਕਈ ਕਰਵਾਉਣ ਲੱਗੇ।

ਕੈਲੇਫੋਰਨੀਆ ਦੇਸ਼ ਬਣਾ ਦਿਆਂਗੇ, ਨੀਂਹ ਪੱਥਰ ਨੇ ਥਾਂ ਥਾਂ ਟਿਕਾਉਣ ਲੱਗੇ।

ਮਸਲੇ ਦੇਸ਼ ਦੇ ਕਰਾਂਗੇ ਹੱਲ ਸਾਰੇ, ਸਦਭਾਵਨਾ ਰੈਲੀਆਂ ਕਰਾਉਣ ਲੱਗੇ।

ਦੇਣੀਆਂ ਨੌਕਰੀਆਂ ਅਤੇ ਤਰੱਕੀਆਂ ਵੀ, ਮੁੰਡੇ ਲੱਕੜ ਦੇ ਹੱਥ ਫੜਾਉਣ ਲੱਗੇ।

ਸਕੂਲੀ ਬੱਚਿਆਂ ਤਾਈਂ ਗੁੰਮਰਾਹ ਕਰਕੇ, ਵੋਟਾਂ ਮਾਪਿਆਂ ਦੀਆਂ ਹਥਿਆਉਣ ਲੱਗੇ।

ਭਾਸ਼ਨ ਕਰਦੇ ਖਿਲਾਫ ਵਿਰੋਧੀਆਂ ਦੇ, ਆਪਣੇ ਆਪ ਨੂੰ ਚੰਗੇ ਅਖਵਾਉਣ ਲੱਗੇ।

ਬਿੱਲੀ ਹੱਜ ਚੱਲੀ ਨੌ ਸੌ ਖਾ ਚੂਹਾ, ਔਗੁਣ ਆਪਣੇ ਸਾਰੇ ਛੁਪਾਉਣ ਲੱਗੇ।

ਭਗਤ ਬਗਲੇ ਬਣਦੇ ਨੇ ਮੀਟ ਅੱਖਾਂ, ਡੱਡਾਂ ਖਾਣ ਦੀ ਵਿਉਤ ਬਣਾਉਣ ਲੱਗੇ।

ਕਿਤੇ ਚੌਧਰ ਤੇ ਕੁਰਸੀ ਨਾ ਖੁੱਸ ਜਾਵੇ, ਗੱਲ ਸੋਚ ਕੇ ਇਹੋ ਘਬਰਾਉਣ ਲੱਗੇ।

ਭੁੱਲ ਜਾਓ ਪੁਰਾਣੀਆਂ ਸਭ ਗੱਲਾਂ, ਬਾਤਾਂ ਨਵੀਆਂ ਆਖ ਸੁਣਾਉਣ ਲੱਗੇ।

ਗਿਲੇ ਸ਼ਿਕਵੇ ਕਰਾਂਗੇ ਦੂਰ ਸਾਰੇ, ਚੜ੍ਹ ਸਟੇਜਾਂ ’ਤੇ ਇਹ ਫ਼ੁਰਮਾਉਣ ਲੱਗੇ।

ਦੇਸ਼ ਵਾਸਤੇ ਸਭ ਕੁਝ ਵਾਰ ਦਿਆਂਗੇ, ਗੀਤ ਦੇਸ਼ ਭਗਤੀ ਦੇ ਗਾਉਣ ਲੱਗੇ।

ਜਿਉਣਾ ਦੇਸ਼ ਲਈ ਮਰਨਾ ਵੀ ਦੇਸ਼ ਲਈ ਹੈ, ਥੁੱਕ ਨਾਲ ਇਹ ਬੜੇ ਪਕਾਉਣ ਲੱਗੇ।

ਦੇਸ਼ ਹਿਤੈਸ਼ੀ ਹੋਣ ਦੇ ਕਰਨ ਦਾਅਵੇ, ਦੇਸ਼ ਧਰੋਹ ’ਤੇ ਪੜਦੇ ਪਾਉਣ ਲੱਗੇ।

ਰਾਜ ਕਰਨਾ ਨਹੀਂ, ਕਰਾਂਗੇ ਅਸੀਂ ਸੇਵਾ; ਭੁਲੇਖੇ ਰਾਜੇ ਰਣਜੀਤ ਦੇ ਪਾਉਣ ਲੱਗੇ।

ਲਾਲਚ ਦੇ ਕੇ ਨਸ਼ੇ ਤੇ ਪੈਸਿਆਂ ਦਾ, ਮੂਰਖ ਲੋਕਾਂ ਨੂੰ ਇਹੇ ਬਣਾਉਣ ਲੱਗੇ।

ਨਸ਼ੇ ਬੰਦ ਕਰਨ ਦਾ ਜੋ ਕਰਨ ਨਾਟਕ, ਆਪਣੇ ਹੱਥੀਂ ਹੀ ਖੁਦ ਵਰਤਾਉਣ ਲੱਗੇ।

ਬਦਨਾਮ ਕਰਦੇ ਵਿਦੇਸ਼ੀ ਏਜੰਸੀਆਂ ਨੂੰ, ਜੇਲਾਂ ਵਿੱਚ ਵੀ ਨਸ਼ੇ ਪਚਾਉਣ ਲੱਗੇ।

ਸੂਝਵਾਨ ਜੇ ਪੁੱਛੇ ਸਵਾਲ ਕੋਈ, ਜਵਾਬ ਦੇਣ ਤੋਂ ਕੰਨੀ ਕਤਰਾਉਣ ਲੱਗੇ।

ਦੁੱਖੀ ਬੰਦਾ ਜੇ ਇਨ੍ਹਾਂ ਖਿਲਾਫ ਬੋਲੇ, ਫੜ੍ਹ ਕੇ ਜੇਲਾਂ ਦੇ ਵਿੱਚ ਸੁਟਵਾਉਣ ਲੱਗੇ।

ਲੋਕਾਂ ਵਿਚ ਇਹ ਆਪਸੀ ਫੁੱਟ ਪਾ ਕੇ, ਭਾਈ ਨੂੰ ਭਾਈ ਨਾਲ ਲੜਾਉਣ ਲੱਗੇ।

ਇਹੀ ਹੈ ਸਿਆਸਤ ਦੀ ਜੜ੍ਹ ਲੋਕੋ ! ਪਹਿਲਾਂ ਕੁੱਟ ਕੇ ਫੇਰ ਵਿਰਾਉਣ ਲੱਗੇ।

ਲੋਕਾਂ ਸਾਹਮਣੇ ਜਿਨ੍ਹਾਂ ਨੂੰ ਭੰਡਦੇ ਨੇ, ਰਿਸ਼ਤੇਦਾਰੀਆਂ ਉਨ੍ਹਾਂ ਨਾਲ ਪਾਉਣ ਲੱਗੇ।

ਲੀਡਰ ਲੋਕ ਦੋ ਮੂੰਹੇ ਸੱਪ ਬਣ ਕੇ, ਦੋਨਾਂ ਪਾਸਿਆਂ ਤੋਂ ਡੰਗ ਚਲਾਉਣ ਲੱਗੇ।

ਰੀਜਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ

0

ਰੀਜਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ-9872099100

ਭਾਰਤ ਵਿੱਚ ਅਜਿਹੀ ਸਥਿਤੀ ਬਣ ਗਈ ਹੈ ਕਿ ਲੱਗਦਾ ਹੈ ਕਿ ਅਸੀਂ ਜੰਗਲ਼ ਰਾਜ ਵਿੱਚ ਰਹਿ ਰਹੇ ਹਾਂ ਪਰ ਫਿਰ ਵੀ ਅਸੀਂ ਖੁਦ ਨੂੰ ਸੱਭਿਅਕ ਅਖਵਾਉਣ ਵਿੱਚ ਫਖ਼ਰ ਮਹਿਸੂਸ ਕਰਦੇ ਹਾਂ। ਅਥਿਤੀ ਅਜਿਹੀ ਬਣ ਗਈ ਹੈ ਕਿ ਅਸੀਂ ਦੂਸਰੇ ਫਿਰਕੇ, ਜਾਤ ਧਰਮ ਦੇ ਲੋਕਾਂ ਨੂੰ ਮਾਰਨ, ਫੂਕਣ, ਬਲਾਤਕਾਰ ਕਰਨ ਤੱਕ ਚਲੇ ਜਾਂਦੇ ਹਾਂ ਫਿਰ ਵੀ ਅਸੀਂ ਫਖ਼ਰ ਨਾਲ਼ ਕਹਿੰਦੇ ਹਾਂ ਕਿ ਅਸੀਂ ਲੋਕਤੰਤਰਿਕ ਦੇਸ਼ ਵਿੱਚ ਰਹਿੰਦੇ ਹਾਂ। ਅਦਾਲਤਾਂ, ਸਰਕਾਰਾਂ, ਨੌਕਰਸ਼ਾਹਾਂ ਦਾ ਰਵੱਈਆ ਪ੍ਰਤੱਖ ਰੂਪ ਵਿੱਚ ਪੱਖਪਾਤ ਵਾਲ਼ਾ ਨਜ਼ਰ ਆਉਂਦਾ ਹੈ ਫਿਰ ਵੀ ਅਸੀਂ ਲੋਕਤੰਤਰਿਕ ਦੇਸ਼ ਦਾ ਢੰਡੋਰਾ ਪਿੱਟਦੇ ਨਹੀਂ ਥੱਕਦੇ। ਅੱਜ ਤੋਂ ਤਿੰਨ ਦਹਾਕੇ ਪਹਿਲਾਂ ਵੀ ਹਰਿਆਣੇ ਵਿੱਚ ਏਹੋ ਕੁੱਝ ਵਾਪਰਿਆ ਸੀ , ਏਹੋ ਕੁੱਝ ਨਹੀਂ ਏਸ ਤੋਂ ਵੀ ਭਿਆਨਿਕ ਸੀ, ਉਹਨਾਂ ਅਬਲਾਵਾਂ ਦੀਆਂ ਚੀਕਾਂ ਜਿਨ੍ਹਾਂ ਨੂੰ ਪਟੌਦੀ ਦੇ ਸ਼ਰੇ ਬਜ਼ਾਰ ਵਿੱਚ ਬਲਾਤਕਾਰ ਕੀਤਾ ਸੀ, ਸਰੇਆਮ ਗੁੜਗਾਉਂ ਪੱਤ ਰੋਲ਼ੀ ਸੀ, ਹੋਦ ਵਿੱਚ ਦੋ ਤੋਂ ਤਿੰਨ ਸਾਲ ਦੇ ਬਾਲਾਂ ਨੂੰ ਕੰਧਾਂ ਨਾਲ਼ ਪਟਕਾ ਪਟਕਾ ਕੇ ਮਾਰਿਆ ਸੀ ਅਤੇ ਏਹੋ ਹਰਿਆਣੇ ਦੀ ਸਰਕਾਰ 26 ਸਾਲ ਤੱਕ ਕਹਿੰਦੀ ਰਹੀ ਕਿ ਹਰਿਆਣੇ ਵਿੱਚ ਕੁੱਝ ਨਹੀਂ ਹੋਇਆ। ਹਾਲਾਂਕਿ ਜਲ਼ੀਆਂ ਧੁਆਂਖੀਆਂ ਹਵੇਲੀਆਂ ਚੀਖਦੀਆਂ ਸਨ ਪੁਕਾਰ ਦੀਆਂ ਸਨ ਪਰ ਉਹਨਾਂ ਦੀ ਸੁਣਨ ਵਾਲ਼ਾ ਕੋਈ ਨਹੀਂ ਸੀ । ਅੱਜ 26 ਸਾਲ ਬਾਅਦ ਮਾਰਚ 2011 ਨੂੰ ਇੰਨਕੁਆਇਰੀ ਸ਼ੁਰੂ ਹੋਈ ਸੀ। ਐਨ ਐਚ 1 ਤੇ ਜੋ ਹੋਇਆ ਓਸ ਲਈ ਵੀ ਸਰਕਾਰ ਕਹਿ ਰਹੀਂ ਹੈ ਕਿ ਕੁੱਝ ਨਹੀਂ ਹੋਇਆ ਸੱਭ ਅਫਵਾਹ ਹੈ। ਪੁਲਿਸ ਕਹਿ ਰਹੀ ਹੈ ਕਿ ਕੁੱਝ ਨਹੀਂ ਹੋਇਆ। ਅਗਰ ਕੁੱਝ ਹੋਇਆ ਨਹੀਂ ਫਿਰ ਕਹਿਣ ਦੀ ਕੀ ਜਰੂਰਤ ਪੈ ਗਈ ਸਰਕਾਰ ਨੂੰ , ਪੁਲਿਸ ਨੂੰ ਦਾਲ਼ ਵਿੱਚ ਜਰੂਰ ਕੁੱਝ ਕਾਲ਼ਾ ਲੱਗਦਾ ਹੈ।

ਇੰਦਰਾ ਨੇ ਜੂਨ 84 ਵਿੱਚ ਸਿੱਖਾਂ ਦਾ ਹਰਿਮੰਦਰ ਸਾਹਿਬ ਵਿਖੇ ਕਤਲੇਆਮ ਕੀਤਾ ਉਸ ਨੂੰ ਕੋਈ ਅਫਸੋਸ ਨਹੀਂ ਹੋਇਆ ਸੀ। ਰਾਜੀਵ ਗਾਂਧੀ ਨੇ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਉਸ ਨੂੰ ਕੋਈ ਅਫਸੋਸ ਨਹੀਂ ਸੀ। ਹੁਣ ਮੁਰਥਲ ਵਿੱਚ ਜੋ ਹੋਇਆ ਉਸ ਦਾ ਮੋਦੀ ਨੂੰ ਕੋਈ ਅਫਸੋਸ ਨਹੀਂ ਹੈ ਨਾਂ ਹੀ ਗੁਜਰਾਤ ਦੰਗਿਆ ਦਾ ਉਸ ਨੂੰ ਕੋਈ ਅਫਸੋਸ ਸੀ। ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਗੁੰਗੇਪਨ ਦਾ ਮੁਜਾਹਰਾ ਕਰਨਾ ਸਮੇਤ ਅਕਾਲੀ ਦਲ, ਕਾਂਗਰਸ ਵਗੈਰਾ ਦਾ ਵੋਟਾਂ ਦਾ ਚਾਰ ਸਾਲ ਬਾਅਦ ਹੋਣਾ ਹੀ ਹੈ ਅਗਰ ਵੋਟਾਂ ਨਜਦੀਕ ਹੁੰਦੀਆ ਤਾਂ ਇਹਨਾਂ ਘੜਮੱਸ ਪਾ ਦੇਣਾ ਸੀ। ਇਹਨਾਂ ਦਾ ਚੁੱਪ ਰਹਿਣਾ ਕਿਸੇ ਸ਼ਾਜਿਸ਼ ਵੱਲ ਇਸਾਰਾ ਕਰਦਾ ਹੈ। ਪੰਜਾਬ ਵਿੱਚ ਵੀ ਪਿਛਲੇ ਦਿਨੀ ਮੁਜਾਹਰੇ ਹੋਏ ਸੀ, ਜਾਮ ਲੱਗੇ ਸੀ, ਗੁਰੂ ਸਾਹਿਬ ਦੀ ਬੇਅਦਬੀ ਵਾਲ਼ੇ ਕਾਂਡ ਦੇ ਰੋਸ ਵਜੋਂ ਕੋਈ ਇੱਕ ਵੀ ਘਟਨਾ ਅਜਿਹੀ ਨਹੀਂ ਮਿਲ਼ਦੀ ਜਿਸ ਵਿੱਚ ਮੁਜਾਹਰਾਕਾਰੀਆਂ ਨੇ ਕਿਸੇ ਵਾਹਨ ਨੂੰ ਅੱਗ ਲਗਾਈ ਹੋਵੇ ਜਾਂ ਕਿਸੇ ਧੀ-ਭੈਣ ਨਾਲ਼ ਬਦਤਮੀਜੀ ਕੀਤੀ ਹੋਵੇ ਉਹਨਾਂ ਤਾਂ ਸਗੋ ਲੰਗਰ ਲਗਾਏ ਤਾਂ ਕਿ ਰਾਹਗੀਰਾਂ ਨੂੰ ਕੋਈ ਪ੍ਰੇਸਾਨੀ ਨਾ ਆਵੇ। ਓਹੋ ਲੰਗਰ ਛਕਾਉਂਦੇ ਭਾਈ ਘਨੱਈਏ ਦੇ ਰੂਪ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸਿੱਧੀਆਂ ਗੋਲ਼ੀਆਂ ਚਲਾ ਕੇ ਭੁੰਨ ਦਿੱਤਾ ਸੀ। ਹਰਿਆਣੇ ਐਨਾ ਕੁੱਝ ਹੋਇਆ ਭਾਰਤੀ ਸਰਕਾਰ ਦੀਆਂ ਗੋਲ਼ੀਆਂ ਖਾਮੋਸ਼ ਰਹੀਆਂ।

ਸਾਡੀ ਟੀਮ (ਹੋਦ ਚਿੱਲੜ ਤਾਲਮੇਲ ਕਮੇਟੀ) ਨੇ ਐਨ. ਐਚ. 1 (ਜੀ. ਟੀ. ਰੋਡ) ਮੁਰਥਲ, ਪਾਣੀਪਤ, ਸੋਨੀਪਤ ਆਦਿ ਜੋ ਘਟਨਾ ਸਥਲ ’ਤੇ ਦੌਰਾ ਕਰਕੇ ਨਿਸ਼ਾਨ ਇਕੱਠੇ ਕੀਤੇ ਉਹ ਅਖਬਾਰੀ ਰਿਪੋਰਟਾਂ ਤੋਂ ਕਿਤੇ ਜ਼ਿਆਦਾ ਲੂੰ ਕੰਡੇ ਖੜ੍ਹੇ ਕਰਨ ਵਾਲ਼ੇ ਹਨ। ਉਨ੍ਹਾਂ ਘਟਨਾਵਾਂ ਸਥਲ ’ਤੇ ਪਹੁੰਚ ਕੇ ਜਦੋਂ ਅਸੀਂ ਚਸਮਦੀਦਾਂ, ਢਾਬੇ ਵਾਲ਼ਿਆਂ, ਰਾਸਤੇ ਵਿੱਚਲੀਆਂ ਪੈਂਚਰ ਵਾਲ਼ੀਆਂ, ਪ੍ਰਦੂਸਣ ਸਰਟੀਫਿਕੇਟ ਦੇਣ ਵਾਲ਼ੀਆਂ ਦੁਕਾਨਾਂ ਦੇ ਕਾਮਿਆਂ ਤੋਂ ਜੋ ਤੱਥ ਅਤੇ ਵੇਰਵੇ ਇਕੱਠੇ ਕੀਤੇ ਹਨ ਉਹ ਕਮਜ਼ੋਰ ਦਿਲ ਵਾਲ਼ੇ ਦੇ ਦਿੱਲ ਨੂੰ ਦਹਿਲਾਉਣ ਲਈ ਕਾਫ਼ੀ ਹਨ। ਹਰਿਆਣੇ ਵਿੱਚ ਜਾਟ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੇ ਸੱਭ ਪਸ਼ੂਪੁਣੇ ਦੀਆਂ ਸੱਭ ਹੱਦਾਂ ਪਾਰ ਕਰ ਕੇ 50 ਤੋਂ ਵੱਧ ਔਰਤਾਂ ਨਾਲ਼ ਸਮੂਹਿਕ ਬਲਾਤਕਾਰ ਕੀਤੇ। ਇਹ ਉਹ ਔਰਤਾਂ ਸਨ ਜੋ ਜਾਂ ਤਾਂ ਦਿੱਲੀ ਜਾ ਰਹੇ ਸਨ ਜਾਂ ਦਿੱਲੀਓ ਆ ਰਹੇ ਸਨ। ਇਹਨਾਂ ਵਿੱਚ ਕੁੱਝ ਵਿਦੇਸ਼ੀ ਮਹਿਲਾਵਾਂ ਵੀ ਸਨ ਜਿਨ੍ਹਾਂ ਦੀ ਪੱਤ ਰੋਲ਼ੀ ਗਈ ਅਤੇ ਉਹਨਾਂ ਨੂੰ ਲੁੱਟ ਲਿਆ ਗਿਆ। ਇਹ ਸਾਰੇ ਰਸਤੇ ਵਿਚਲੇ ਜਾਮ ਕਾਰਨ ਮੁਰਥਲ ਸੋਨੀਪਤ ਆਦਿ ਜਗਹ ’ਤੇ ਦੋ ਦਿਨ ਤੱਕ ਫਸੇ ਰਹੇ ਸਨ। ਪੁਲਿਸ ਅਤੇ ਫੌਜ ਬੱਸ ਤਮਾਸ਼ਾ ਦੇਖਦੀ ਰਹੀ। ਸੁਖਦੇਵ ਢਾਬੇ ਤੋਂ ਅੱਧਾ ਕੁ ਕਿਲੋਮੀਟਰ ਦੂਰ ਢਾਬੇ ਦੇ ਉਲਟੀ ਦਿਸ਼ਾ ਵਿੱਚ ਜੰਗਲ਼ ਜਿਹਾ ਇਲਾਕਾ ਹੈ ਉਸੇ ਇਲਾਕੇ ਵਿੱਚੋਂ ਲੜਕੀਆਂ ਦੇ ਕੱਪੜੇ, ਅੰਡਰਵੀਅਰ ਆਦਿ ਮਿਲ਼ੇ ਹਨ। ਅੱਧੀ ਰਾਤ ਨੂੰ ਰਾਹਗੀਰਾਂ ਨੂੰ ਲੁੱਟਣਾ ਕਿਹੜਾ ਰਾਖਵਾਕਰਨ ਹੈ। ਇਹ ਨਵੰਬਰ 1984 ਵਿੱਚ ਸਿੱਖਾਂ ਨਾਲ਼ ਵਾਪਰੇ ਬੇਹੱਦ ਘਿਨੌਣੇ ਕਾਰੇ ਦਾ ਸਿਰਫ ਟਰੇਲਰ ਮਾਤਰ ਹੀ ਸੀ। ਇਹ ਭਿਆਨਿਕ ਕਾਰਾ ਕਰਨ ਵਾਲ਼ੇ ਓਹੋ ਜਿਹੇ 20 ਤੋਂ 25 ਸਾਲ ਦੇ ਨੌਜੁਆਨ ਸਨ। ਏਸੇ ਕੈਟੇਗਰੀ ਦੇ ਨੌਜੁਆਨਾ ਨੇ ਨਵੰਬਰ 1984 ਦੇ ਕਾਰੇ ਨੂੰ ਅੰਜ਼ਾਮ ਦਿੱਤਾ ਸੀ। ਇਹਨਾਂ ਪੀੜਤਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਸਿੱਖ ਨਹੀਂ ਸਨ, ਨਹੀਂ ਤਾਂ ਉਹਨਾਂ ਨੂੰ ਸਰਕਾਰ ਤੱਕ ਪਹੁੰਚ ਕਰਦਿਆਂ ਹੀ 26 ਸਾਲ ਗੁਜ਼ਰ ਜਾਣੇ ਸਨ ਉਹਨਾਂ ਦੀ ਕਿਸਮਤ ਚੰਗੀ ਹੈ ਕਿ ਏਸ ਭਿਆਨਿਕ ਕਾਰੇ ਦਾ ਅਦਾਲਤ ਨੇ ਆਪੇ ਨੋਟਿਸ ਲੈ ਲਿਆ ।

ਜਾਟ ਰਾਖਵਾਕਰਨ ਦੀ ਅੱਗ ਬੜੀ ਦੇਰ ਤੋਂ ਸੁਲਘ ਰਹੀ ਸੀ। ਏਸ ਲਈ ਸਰਕਾਰ ਨਿਕੰਮੀ ਸਾਬਤ ਹੋਈ ਹੈ। ਸਰਕਾਰ ਦੀ ਸੀ. ਆਈ. ਡੀ ਸਮੇਤ ਪੂਰਾ ਖੁਫੀਆ ਤੰਤਰ ਨਕਾਰਾ ਸਾਬਤ ਹੋਇਆ ਹੈ। ਅਸਲ ਇਹ ਜਾਟ ਰਾਖਵਾਕਰਨ ਅੰਦੋਲਨ ਘੱਟ ਸੱਤਾ ਦੀ ਲੜਾਈ ਜ਼ਿਆਦਾ ਸੀ। ਪਾਵਰ ਦੀ ਭੁੱਖ ਮਨੁੱਖ ਨੂੰ ਪਸ਼ੂਪੁਣੇ ਦੀਆਂ ਹੱਦਾ ਪਾਰ ਕਰਨ ਨੂੰ ਮਜਬੂਰ ਕਰ ਦੇਂਦੀ ਹੈ। ਪਿਛਲੇ ਕਈ ਦਹਾਕੇ ਤੋਂ ਹਰਿਆਣੇ ਦੀ ਸੱਤਾ ਹਮੇਸ਼ਾਂ ਜਾਟ ਨੇਤਾਵਾਂ ਦੇ ਹੱਥ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੈਰ ਜਾਟ ਨੂੰ ਸੱਤਾ ਮਿਲ਼ੀ ਹੋਵੇ। ਇਹ ਗੱਲ ਜਾਟਾਂ ਦੇ ਕਿਵੇਂ ਹਜ਼ਮ ਹੋ ਜਾਂਦੀ। ਸਾਰੇ ਜਾਟ ਚਾਹੇ ਉਹ ਸੱਤਾਧਾਰੀ ਧਿਰ ਦੇ ਸਨ ਜਾ ਗੈਰ ਸੱਤਾਧਾਰੀ ਧਿਰ ਦੇ ਉਹਨਾਂ ਨੂੰ ਇਹ ਪਚਾਉਣਾ ਔਖਾ ਹੋ ਰਿਹਾ ਸੀ ਕਿ ਸੱਤਾ ਦੀ ਕੁੰਜੀ ਜਾਟਾਂ ਦੇ ਹੱਥਾਂ ਤੋਂ ਖਿਸਕ ਕੇ ਕਿਸੇ ਗੈਰ ਦੇ ਹੱਥ ਜਾਵੇ ਉਹ ਵੀ ਪੰਜਾਬੀ ਹਿੰਦੂ ਦੇ (ਬੇਸ਼ੱਕ ਇਤਿਹਾਸ ਗਵਾਹ ਹੈ ਕਿ ਇਹਨਾਂ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖ ਕੇ ਭਾਰਤੀ ਹੋਣ ਦਾ ਸਬੂਤ ਦਿੱਤਾ ਸੀ, ਇਹ ਕਹਿੰਦੇ ਸਨ ਪੰਜਾਬੀ ਸਾਡੀ ਬੋਲੀ ਨਹੀਂ ਅਤੇ ਇਹਨਾਂ ਮੋਹਰ ਵਜੋਂ 84 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਸੀ ) । ਜਾਟਾਂ ਨੇ ਇੱਕਮੱਤ ਹੋ ਕੇ ਸਰਕਾਰ ਨੂੰ ਬੁਰੀ ਤਰ੍ਹਾਂ ਫਲਾਪ ਕਰਨ ਲਈ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਭੈੜੇ ਕਾਰੇ ਦੌਰਾਨ ਜੀਂਦ, ਰੋਤਹਕ, ਝੱਜਰ, ਸੋਨੀਪਤ ਅਤੇ ਮੁਰਥਲ ਆਦਿ ਥਾਵਾਂ ’ਤੇ ਭਿਆਨਿਕ ਤਾਂਡਵ ਨਾਚ ਹੋਇਆ। ਰੋਹਤਕ ਵਿੱਚ ਪੰਜਾਬੀ ਹਿੰਦੂਆਂ ਦੀ ਮਾਡਲ ਟਾਊਨ ਮਾਰਕੀਟ ਪੂਰੀ ਤਰ੍ਹਾਂ ਜਲ਼ਾ ਦਿੱਤੀ ਗਈ। ਵੱਡੇ-ਵੱਡੇ ਸ਼ਾਪਿਗ ਮਾਲਜ ਰਾਖ ਦੇ ਢੇਰ ਬਣਾ ਦਿੱਤੇ ਗਏ। ਝੱਜਰ ਵਿਚਲੀ ਸੈਣੀ ਕਲੋਨੀ ਦਾ ਸੱਭ ਤੋਂ ਵੱਧ ਨੁਕਸਾਨ ਹੋਇਆ। ਸੋਨੀਪਤ ਵਿੱਚ ਬੰਦੂਕਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ। ਜਾਟਾਂ ਵੱਲੋਂ ਸੈਣੀ ਭਾਈਚਾਰੇ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬੁਰੇ ਤਰੀਕੇ ਜਲ਼ਾਇਆ ਗਿਆ। ਏਸ ਅੰਦੋਲਨ ਦੌਰਾਨ ਤਕਰੀਬਨ ਸੈਕੜੇ ਲੋਕ ਮਰੇ ਅਤੇ ਅਰਬਾਂ ਦੀ ਸੰਪਤੀ ਰਾਖ ਕਰ ਦਿੱਤੀ ਗਈ। ਓਹੋ ਸੇਮ ਪੈਟਰਨ ਸੀ ਜੋ 84 ਦਾ ਸੀ ਪੁਲਿਸ ਜ਼ਿਆਦਾਤਰ ਜਾਟ ਡੌਮੀਨੇਟਿਡ ਹੋਣ ਕਾਰਨ ਉਹਨਾਂ ਕੋਈ ਪ੍ਰਭਾਵੀ ਐਕਸ਼ਨ ਨਹੀਂ ਲਿਆ।

ਮੁਰਥਲ ਵਿਚ ਅਬਲਾਵਾਂ ਦੀ ਇੱਜ਼ਤ ਰੋਲਣ ਵਾਲ਼ੀਆਂ ਘਟਨਾਵਾਂ ਨੇ ਜਾਟਾਂ ਦੇ ਹਥਿਆਰ ਨੂੰ ਫੇਹਲ ਕਰ ਦਿੱਤਾ। ਏਥੇ ਕਿਤੇ ਨਾ ਕਿਤੇ ਸੱਤਾ ਦੀ ਤਾਕਤ ਆਪਣੇ ਹੱਥੋਂ ਖੁਸਣ ਤੋਂ ਬਚਾਉਣ ਲਈ ਅਬਲਾਵਾਂ ਦੀ ਪੱਤ ਰੋਲ਼ੀ ਗਈ। ਏਹਨਾਂ ਘਟਨਾਵਾਂ ਨੇ ਏਸ ਅੰਦੋਲਨ ਨੂੰ ਅਜੇਹੀ ਹਨੇਰੀ ਗੁਫਾ ਵਿੱਚ ਧੱਕ ਦਿੱਤਾ ਕਿ ਹੁਣ ਜਾਟ ਹੌਸਲਾ ਨਹੀਂ ਵਿਖਾ ਸਕਦੇ ਕਿ ਉਹਨਾਂ ਕੋਈ ਅੰਦੋਲਨ ਵੀ ਕੀਤਾ ਸੀ। ਹੁਣ ਸਥਿਤੀ ਅਜਿਹੀ ਬਣਾ ਦਿੱਤੀ ਗਈ ਹੈ ਕਿ ਕੋਈ ਵੀ ਜਾਟ ਅੱਗੇ ਆ ਕੇ ਏਸ ਅੰਦੋਲਨ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਗੈਰ ਜਾਟ ਮੁੱਖ ਮੰਤਰੀ ਦੀ ਸੁੱਟੀ ਬਾਜੀ ਵਿੱਚ ਸਾਰੇ ਧੂਲ ਚੱਟ ਗਏ।

ਇਹ ਪਾਵਰ ਦੀ ਸਟਰਗਲ ਹੋਰ ਕਿੰਨੇ ਲੋਕਾਂ ਨੂੰ ਤਬਾਹ ਕਰੇਗੀ। ਕਿੰਨੀਆਂ ਅਬਲਾਵਾਂ ਦੀ ਪੱਤ ਲੁੱਟ ਕੇ ਏਹਨਾਂ ਦੀ ਪਿਆਸ ਬੁਝੇਗੀ। ਕੀ ਅਜਿਹੇ ਕਾਤਲ, ਲੁਟੇਰਿਆਂ ਅਤੇ ਬਲਾਤਕਾਰੀਆਂ ਨੂੰ ਖੁੱਲੇ ਘੁੰਮਣ ਦਾ ਕੋਈ ਹੱਕ ਹੈ? ਬਿਲਕੁਲ ਨਹੀਂ। ਏਸ ਲਈ ਉਹ ਔਰਤਾਂ, ਜਿਨ੍ਹਾਂ ਨਾਲ਼ ਇਹ ਕੁਕਰਮ ਹੋਇਆ ਹੈ ਉਹ ਬਹਾਦਰੀ ਦਿਖਾਉਣ ਅਤੇ ਹੋਦ ਚਿੱਲੜ ਤਾਲਮੇਲ ਕਮੇਟੀ ਉਹਨਾਂ ਦੀ ਹਰ ਸੰਭਵ ਮੱਦਦ ਕਰੇਗੀ ਅਤੇ ਉਹਨਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਏਗੀ। ਉਹ ਔਰਤਾਂ ਤਾਂ ਅੱਜ ਵੀ ਪਵਿੱਤਰ ਹਨ, ਕਲੰਕਿਤ ਤਾਂ ਉਹ ਲੋਕ ਅਤੇ ਸਰਕਾਰਾਂ ਹਨ ਜਿਹਨਾਂ ਨੇ ਇਹ ਕਾਰਾ ਕੀਤਾ ਅਤੇ ਜਿਸ ਦੇ ਰਾਜ ਵਿੱਚ ਹੋਇਆ। ਬਲਾਤਕਾਰੀ ਗੁੰਡਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੀੜਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਗੁੰਡੇ ਕਾਨੂੰਨ ਦਾ ਖੌਫ ਖਾਣ। ਉਹਨਾਂ ਸਾਰੇ ਪੀੜਤਾਂ ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਜੀਆਂ ਨੂੰ ਏਸ ਭਿਆਨਿਕਤਾ ਦੌਰਾਨ ਗੁਆਇਆ, ਚਾਰੇ ਉਹ ਜਾਟ ਹੋਣ ਚਾਹੇ ਉਹ ਗੈਰ ਜਾਟ ਹੋਣ ਸਾਰੇ ਸਾਡੇ ਨਾਲ਼ ਸੰਪਰਕ ਕਰਨ ਤਾਂ ਜੋ ਸੱਚ ਝੂਠ ਨੂੰ ਇੰਨਸਾਫ ਪਸੰਦ ਲੋਕਾਂ ਦੀ ਕਚਿਹਿਰੀ ਵਿੱਚ ਰੱਖ ਸਕੀਏ।

 

ਉੱਠੋਂ ਸੰਗਤੋ ! ਖੋਲ੍ਹੋ ਬੰਦ ਬੂਹੇ, ਤੁਹਾਡੇ ਦਰਾਂ ’ਤੇ ਬਸੰਤ ਬਹਾਰ ਆਈ।

0

ਉੱਠੋਂ ਸੰਗਤੋ ! ਖੋਲ੍ਹੋ ਬੰਦ ਬੂਹੇ, ਤੁਹਾਡੇ ਦਰਾਂ ’ਤੇ ਬਸੰਤ ਬਹਾਰ ਆਈ।

ਬਲਵੰਤ ਸਿੰਘ ‘ਸਨੇਹੀ’ (ਜਲੰਧਰ)-92561-04826

ਆਰੇ ਦੇ ਦੰਦਿਆਂ ’ਚੋਂ ਜਦ ਮਸਤੀ ਦਾ ਰਾਗ ਛਿੜਿਆ, ਓਦੋਂ ਸਿੱਖੀ ਦੀਆਂ ਤੰਦਾਂ ਵੀ ਬੋਲ ਪਈਆਂ।

ਉਬਲਦੀ ਦੇਗ਼ ਨੂੰ ਵੱਖਰਾ ਕੋਈ ਚਾਅ ਚੜ੍ਹਿਆ, ਚਾਰੇ ਕੁੰਟਾਂ ’ਚ ਸੁਗੰਧੀਆਂ ਬੋਲ ਪਈਆਂ।

ਲਿਪਟੀ ਰੂੰ ਵਿੱਚ ਜਦ ਕਿਸੇ ਦਾ ਸਿੱਦਕ ਸੜਿਆ, ਜ਼ੁਲਮ ਜ਼ਬਰ ਦੀਆਂ ਗੰਧਾਂ ਵੀ ਬੋਲ ਪਈਆਂ।

ਵਿੱਚ ਨੀਂਹਾਂ ਦੇ ਜਦੋਂ ਦੋ ਲਾਲ ਖੜ੍ਹ ਗਏ, ਓਦੋਂ ਸਰਹੰਦ ਦੀਆਂ ਕੰਧਾਂ ਵੀ ਬੋਲ ਪਈਆਂ।

ਚਮਕੌਰ ਚਮਕ ਗਈ ਸ਼ਹੀਦੀ ਦੀ ਚਮਕ ਅੰਦਰ, ਜ਼ੁਲਮ ਮੇਟਣ ਲਈ ਜਦੋਂ ਤਲਵਾਰ ਆਈ।

ਉੱਠੋਂ ਸੰਗਤੋ! ਖੋਲ੍ਹੋ ਬੰਦ ਬੂਹੇ, ਤੁਹਾਡੇ ਦਰਾਂ ’ਤੇ ਬਸੰਤ ਬਹਾਰ ਆਈ।

ਬਸੰਤ ਬਹਾਰ ਲਿਆਉਣ ਲਈ ਕੌਮ ਉੱਤੇ, ਕੋਈ ਸੀਸ ’ਤੇ ਆਰਾ ਫਿਰਾਈ ਜਾਂਦਾ।

ਖਾਂਦਾ ਉਬਾਲੇ ਕੋਈ ਉਬਲਦੀ ਦੇਗ਼ ਅੰਦਰ, ਕੋਈ ਰੂੰ ਵਿੱਚ ਤਨ ਸੜਵਾਈ ਜਾਂਦਾ।

ਪਤਝੜ ਆਵੇ ਨਾ ਕਦੇ ਇਸ ਕੌਮ ਉੱਤੇ, ਭੇਟ ਸੀਸ ਦੀ ਕੋਈ ਚੜ੍ਹਾਈ ਜਾਂਦਾ।

ਅਨੇਕ ਫੁੱਲਾਂ ’ਤੇ ਜੋਬਨ ਲਿਆਉਣ ਖ਼ਾਤਰ, ਫੁੱਲ ਆਪਣੇ ਭੇਟ ਕਰਾਈ ਜਾਂਦਾ।

ਹਨ੍ਹੇਰੀ ਜ਼ੁਲਮ ਦੀ ਸਦਾ ਹੀ ਥੱਮਣੇ ਲਈ, ਕੋਈ ਜੰਗ ਵਿੱਚ ਜ਼ੌਹਰ ਵਿਖਾਈ ਜਾਂਦਾ।

ਤੱਤੇ ਰਣ ਅੰਦਰ ‘ਸਨੇਹੀ’ ਜੇ ਪਿਆਸ ਲੱਗੇ, ਵੈਰੀ ਰੱਤ ਨਾਲ ਉਹ ਪਿਆਸ ਬੁਝਾਈ ਜਾਂਦਾ।

Most Viewed Posts