ਬੁਢਾਪੇ ਦੀ ਦਾਲ

0
381

ਕਾਵਿ-ਵਿਅੰਗ

ਬੁਢਾਪੇ ਦੀ ਦਾਲ

ਰੋ ਰੋ ਕਿ ਆਸ਼ਰਮ ਵਿਚ ਬਾਪੂ, ਦੱਸਦਾ ਪਿਆ ਸੀ ਇਕ ਦਿਨ ਹਾਲ ਮੀਆਂ।

ਦੋ ਧੀਆਂ ਤੇ ਸੁੱਖ ਨਾਲ ਚਾਰ ਪੁੱਤਰ, ਕਰਦਾ ਕੋਈ ਨਾ ਪਰ ਸੰਭਾਲ ਮੀਆਂ।

ਤੇਜੋ ਛੱਡ ਕੇ ਤੁਰ ਗਈ ਸਾਥ ਮੇਰਾ, ਨਿੱਭ ਉਹ ਵੀ ਸਕੀ ਨਾ ਨਾਲ ਮੀਆਂ।

ਹੋਵੇ ਬੇਮੁੱਖ ਜੇ ਔਲਾਦ ‘ਚੋਹਲਾ’, ਗ਼ਲਦੀ ਨਹੀਂ ਬੁਢਾਪੇ ਦੀ ਦਾਲ ਮੀਆਂ।

—–0—–

-ਰਮੇਸ਼ ਬੱਗਾ ਚੋਹਲਾ॥

#1348/17/1 ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719