(ਪੰਨਾ ਨੰਬਰ 71-78)
ੴ ਸਤਿ, ਗੁਰ ਪ੍ਰਸਾਦਿ ॥
ਸਿਰੀ ਰਾਗੁ, ਮਹਲਾ ੧, ਘਰੁ ੩ ॥
ਜੋਗੀ ਅੰਦਰਿ, ਜੋਗੀਆ (ਜੋਗੀ+ਆ)॥ ਤੂੰ ! ਭੋਗੀ ਅੰਦਰਿ, ਭੋਗੀਆ (ਭੋਗੀ+ਆ) ॥ ਤੇਰਾ, ਅੰਤੁ ਨ ਪਾਇਆ ; ਸੁਰਗਿ+ਮਛਿ+ਪਇਆਲਿ ਜੀਉ ॥੧॥ ਹਉ (ਹਉਂ) ਵਾਰੀ, ਹਉ (ਹਉਂ) ਵਾਰਣੈ ; ਕੁਰਬਾਣੁ ਤੇਰੇ ਨਾਵ ਨੋ (ਨਾਂਵ ਨੋ)॥੧॥ ਰਹਾਉ ॥ ਤੁਧੁ, ਸੰਸਾਰੁ ਉਪਾਇਆ ॥ ਸਿਰੇ-ਸਿਰਿ ਧੰਧੇ ਲਾਇਆ ॥ ਵੇਖਹਿ (ਵੇਖਹਿਂ) ਕੀਤਾ ਆਪਣਾ ; ਕਰਿ ਕੁਦਰਤਿ ਪਾਸਾ ਢਾਲਿ (ਢਾਲ਼) ਜੀਉ ॥੨॥ ਪਰਗਟਿ ਪਾਹਾਰੈ (ਭਾਵ ਪਸਾਰੇ ਜਾਂ ਸੰਸਾਰ ’ਚ), ਜਾਪਦਾ ॥ ਸਭੁ, ਨਾਵੈ (ਨਾਵੈਂ) ਨੋ ਪਰਤਾਪਦਾ (ਭਾਵ ਲੋਚਦਾ, ਪਰ)॥ ਸਤਿਗੁਰ ਬਾਝੁ, ਨ ਪਾਇਓ; ਸਭ ਮੋਹੀ ਮਾਇਆ+ਜਾਲਿ ਜੀਉ ॥੩॥ ਸਤਿਗੁਰ ਕਉ ਬਲਿ ਜਾਈਐ ॥ ਜਿਤੁ+ਮਿਲਿਐ, ਪਰਮਗਤਿ ਪਾਈਐ ॥ ਸੁਰਿ+ਨਰ (ਭਾਵ ਸ੍ਰੇਸ਼ਟ ਨਰ), ਮੁਨਿ+ਜਨ ਲੋਚਦੇ; ਸੋ, ਸਤਿਗੁਰਿ ਦੀਆ ਬੁਝਾਇ ਜੀਉ ॥੪॥ ਸਤਸੰਗਤਿ ਕੈਸੀ ਜਾਣੀਐ ? ॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ; ਨਾਨਕ ! ਸਤਿਗੁਰਿ ਦੀਆ ਬੁਝਾਇ ਜੀਉ ॥੫॥ ਇਹੁ (ਇਹ) ਜਗਤੁ, ਭਰਮਿ ਭੁਲਾਇਆ ॥ ਆਪਹੁ (ਆਪਹੁਂ) ਤੁਧੁ, ਖੁਆਇਆ ॥ ਪਰਤਾਪੁ ਲਗਾ (ਲੱਗਾ) ਦੋਹਾਗਣੀ ; ਭਾਗ ਜਿਨਾ (ਜਿਨ੍ਹਾਂ) ਕੇ ਨਾਹਿ (ਨਾਹਿਂ) ਜੀਉ ॥੬॥ ਦੋਹਾਗਣੀ, ਕਿਆ ਨੀਸਾਣੀਆ (ਨੀਸ਼ਾਣੀਆਂ) ? ॥ ਖਸਮਹੁ ਘੁਥੀਆ ਫਿਰਹਿ (ਖਸਮੋਂ ਘੁੱਥੀਆਂ ਫਿਰਹਿਂ), ਨਿਮਾਣੀਆ (ਨਿਮਾਣੀਆਂ) ॥ ਮੈਲੇ (ਮੈਲ਼ੇ) ਵੇਸ ਤਿਨਾ (ਤਿਨ੍ਹਾਂ) ਕਾਮਣੀ ; ਦੁਖੀ ਰੈਣਿ ਵਿਹਾਇ ਜੀਉ ॥੭॥ ਸੋਹਾਗਣੀ, ਕਿਆ ਕਰਮੁ ਕਮਾਇਆ ? ॥ ਪੂਰਬਿ ਲਿਖਿਆ ਫਲੁ (ਫਲ਼) ਪਾਇਆ ॥ ਨਦਰਿ ਕਰੇ+ਕੈ ਆਪਣੀ ; ਆਪੇ ਲਏ ਮਿਲਾਇ ਜੀਉ ॥੮॥ ਹੁਕਮੁ, ਜਿਨਾ (ਜਿਨ੍ਹਾਂ) ਨੋ ਮਨਾਇਆ ॥ ਤਿਨ (ਤਿਨ੍ਹ) ਅੰਤਰਿ, ਸਬਦੁ ਵਸਾਇਆ ॥ ਸਹੀਆ (ਸਹੀਆਂ) ਸੇ, ਸੋਹਾਗਣੀ ; ਜਿਨ (ਜਿਨ੍ਹ), ਸਹ (ਥੋੜਾ ‘ਸ਼ਾ’ ਵਾਙ)ਨਾਲਿ ਪਿਆਰੁ ਜੀਉ ॥੯॥ ਜਿਨਾ (ਜਿਨ੍ਹਾਂ), ਭਾਣੇ ਕਾ ਰਸੁ ਆਇਆ ॥ ਤਿਨ (ਤਿਨ੍ਹ), ਵਿਚਹੁ (ਵਿਚੋਂ) ਭਰਮੁ ਚੁਕਾਇਆ ॥ ਨਾਨਕ ! ਸਤਿਗੁਰੁ ਐਸਾ ਜਾਣੀਐ ; ਜੋ, ਸਭਸੈ ਲਏ ਮਿਲਾਇ ਜੀਉ ॥੧੦॥ ਸਤਿਗੁਰਿ+ਮਿਲਿਐ, ਫਲੁ (ਫਲ਼) ਪਾਇਆ ॥ ਜਿਨਿ (ਜਿਨ੍ਹ), ਵਿਚਹੁ ਅਹਕਰਣੁ (ਵਿਚੋਂ ਅਹੰਕਰਣ) ਚੁਕਾਇਆ ॥ ਦੁਰਮਤਿ ਕਾ ਦੁਖੁ ਕਟਿਆ (ਕੱਟਿਆ) ; ਭਾਗੁ, ਬੈਠਾ ਮਸਤਕਿ ਆਇ ਜੀਉ ॥੧੧॥ ਅੰਮ੍ਰਿਤੁ, ਤੇਰੀ ਬਾਣੀਆ (ਬਾਣੀ+ਆ) ॥ ਤੇਰਿਆ ਭਗਤਾ (ਤੇਰਿਆਂ ਭਗਤਾਂ) ਰਿਦੈ, ਸਮਾਣੀਆ (ਸਮਾਣੀ+ਆ)॥ ਸੁਖ+ਸੇਵਾ ਅੰਦਰਿ+ਰਖਿਐ ; ਆਪਣੀ ਨਦਰਿ ਕਰਹਿ (ਕਰਹਿਂ), ਨਿਸਤਾਰਿ ਜੀਉ ॥੧੨॥ ਸਤਿਗੁਰੁ, ਮਿਲਿਆ ਜਾਣੀਐ ॥ ਜਿਤੁ+ਮਿਲਿਐ, ਨਾਮੁ ਵਖਾਣੀਐ ॥ ਸਤਿਗੁਰ ਬਾਝੁ, ਨ ਪਾਇਓ ; ਸਭ ਥਕੀ (ਥੱਕੀ), ਕਰਮ ਕਮਾਇ ਜੀਉ ॥੧੩॥ ਹਉ (ਹਉਂ), ਸਤਿਗੁਰ ਵਿਟਹੁ (ਵਿਟੋਂ) ਘੁਮਾਇਆ ॥ ਜਿਨਿ (ਜਿਨ੍ਹ), ਭ੍ਰਮਿ ਭੁਲਾ (ਭੁੱਲਾ), ਮਾਰਗਿ ਪਾਇਆ ॥ ਨਦਰਿ ਕਰੇ ਜੇ ਆਪਣੀ ; ਆਪੇ ਲਏ ਰਲਾਇ (ਰਲ਼ਾਇ) ਜੀਉ ॥੧੪॥ ਤੂੰ, ਸਭਨਾ ਮਾਹਿ (ਸਭਨਾਂ ਮਾਹਿਂ) ਸਮਾਇਆ ॥ ਤਿਨਿ+ਕਰਤੈ, ਆਪੁ ਲੁਕਾਇਆ ॥ ਨਾਨਕ ! ਗੁਰਮੁਖਿ ਪਰਗਟੁ ਹੋਇਆ ; ਜਾ ਕਉ ਜੋਤਿ ਧਰੀ, ਕਰਤਾਰਿ ਜੀਉ ॥੧੫॥ ਆਪੇ ਖਸਮਿ, ਨਿਵਾਜਿਆ ॥ ਜੀਉ ਪਿੰਡੁ ਦੇ, ਸਾਜਿਆ ॥ ਆਪਣੇ ਸੇਵਕ ਕੀ, ਪੈਜ ਰਖੀਆ (ਰੱਖੀ+ਆ) ; ਦੁਇ ਕਰ ਮਸਤਕਿ ਧਾਰਿ ਜੀਉ ॥੧੬॥ ਸਭਿ ਸੰਜਮ ਰਹੇ ਸਿਆਣਪਾ (ਸਿਆਣਪਾਂ) ॥ ਮੇਰਾ ਪ੍ਰਭੁ, ਸਭੁ ਕਿਛੁ ਜਾਣਦਾ ॥ ਪ੍ਰਗਟ ਪ੍ਰਤਾਪੁ ਵਰਤਾਇਓ ; ਸਭੁ ਲੋਕੁ ਕਰੈ, ਜੈਕਾਰੁ ਜੀਉ ॥੧੭॥ ਮੇਰੇ ਗੁਣ ਅਵਗਨ, ਨ ਬੀਚਾਰਿਆ ॥ ਪ੍ਰਭਿ, ਅਪਣਾ ਬਿਰਦੁ ਸਮਾਰਿਆ (ਸੰਮ੍ਹਾਰਿਆ) ॥ ਕੰਠਿ ਲਾਇ+ਕੈ ਰਖਿਓਨੁ ; ਲਗੈ ਨ ਤਤੀ ਵਾਉ ਜੀਉ ॥੧੮॥ ਮੈ, ਮਨਿ+ਤਨਿ ਪ੍ਰਭੂ ਧਿਆਇਆ ॥ ਜੀਇ ਇਛਿਅੜਾ (ਇੱਛਿਅ+ੜਾ), ਫਲੁ (ਫਲ਼) ਪਾਇਆ ॥ ਸਾਹ ਪਾਤਿਸਾਹ (ਸ਼ਾਹ ਪਾਤਿਸ਼ਾਹ) ਸਿਰਿ, ਖਸਮੁ ਤੂੰ ; ਜਪਿ, ਨਾਨਕ ! ਜੀਵੈ ਨਾਉ (ਨਾਉਂ) ਜੀਉ ॥੧੯॥ ਤੁਧੁ, ਆਪੇ+ਆਪੁ ਉਪਾਇਆ ॥ ਦੂਜਾ ਖੇਲੁ ਕਰਿ, ਦਿਖਲਾਇਆ ॥ ਸਭੁ, ਸਚੋ+ਸਚੁ ਵਰਤਦਾ ; ਜਿਸੁ ਭਾਵੈ, ਤਿਸੈ ਬੁਝਾਇ ਜੀਉ ॥੨੦॥ ਗੁਰ ਪਰਸਾਦੀ, ਪਾਇਆ ॥ ਤਿਥੈ, ਮਾਇਆ+ਮੋਹੁ (ਮੋਹ) ਚੁਕਾਇਆ ॥ ਕਿਰਪਾ ਕਰਿ+ਕੈ ਆਪਣੀ ; ਆਪੇ ਲਏ ਸਮਾਇ ਜੀਉ ॥੨੧॥ ਗੋਪੀ, ਨੈ (ਭਾਵ ਜਮਨਾ ਨਦੀ), ਗੋਆਲੀਆ (ਗੋਆਲੀ+ਆ)॥ ਤੁਧੁ ਆਪੇ, ਗੋਇ ਉਠਾਲੀਆ (ਉਠਾਲੀ+ਆ) ॥ ਹੁਕਮੀ ਭਾਂਡੇ ਸਾਜਿਆ ; ਤੂੰ ਆਪੇ, ਭੰਨਿ ਸਵਾਰਿ ਜੀਉ ॥੨੨॥ ਜਿਨ (ਜਿਨ੍ਹ), ਸਤਿਗੁਰ ਸਿਉ (ਸਿਉਂ) ਚਿਤੁ ਲਾਇਆ ॥ ਤਿਨੀ (ਤਿਨ੍ਹੀਂ), ਦੂਜਾ+ਭਾਉ ਚੁਕਾਇਆ ॥ ਨਿਰਮਲ ਜੋਤਿ, ਤਿਨ ਪ੍ਰਾਣੀਆ (ਤਿਨ੍ਹ ਪ੍ਰਾਣੀਆਂ) ; ਓਇ ਚਲੇ (ਚੱਲੇ), ਜਨਮੁ ਸਵਾਰਿ ਜੀਉ ॥੨੩॥ ਤੇਰੀਆ (ਤੇਰੀਆਂ), ਸਦਾ ਸਦਾ ਚੰਗਿਆਈਆ (ਚੰਗਿਆਈਆਂ) ॥ ਮੈ, ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ; ਕਹੁ (ਕਹ) ਨਾਨਕ ! ਸਚੁ ਸਮਾਲਿ (ਸੰਮ੍ਹਾਲ਼) ਜੀਉ ॥੨੪॥੧॥
(ਨੋਟ: (ੳ). ਉਕਤ ਸ਼ਬਦ ਦੀ ‘ਰਹਾਉ’ ਤੁਕ ‘‘ਕੁਰਬਾਣੁ ਤੇਰੇ ਨਾਵ ਨੋ॥’’ ’ਚ ਦਰਜ ‘ਨਾਵ’ ਸ਼ਬਦ ਦੇ ਪ੍ਰਚਲਿਤ ਅਰਥ, ਇਸ ਆਧਾਰ ’ਤੇ ਇੱਕ ਵਚਨ ਕੀਤੇਜਾਂਦੇ ਹਨ ਕਿ ‘ਨਾਮੁ’ ਨਾਲ਼ ਸੰਬੰਧਕੀ ਚਿੰਨ੍ਹ ‘ਨੋ’ (ਭਾਵ ਨੂੰ) ਆਉਣ ਕਰਕੇ ਸ਼ਬਦ ਬਣਤਰ ‘ਨਾਮੁ’ ਤੋਂ ‘ਨਾਵ’ ਬਣ ਗਈ, ਪਰ ਇਹ ਅਰਥ ਦੋ ਪੱਖਾਂ ਤੋਂ ਦਰੁਸਤ ਨਹੀਂ ਜਾਪਦੇ (1). ਸ਼ਬਦ ਦਾ ਸਾਰ, ਪ੍ਰਮਾਤਮਾ ਦੀ ਸਰਬ-ਵਿਆਪਕਤਾ ਨੂੰ ਬਿਆਨ ਕਰਦਾ ਹੈ; ਜਿਵੇਂ ਕਿ ਪਹਿਲੀ ਤੁਕ ਹੈ ਕਿ ਤੂੰ ਹੀ ਯੋਗੀ ’ਚ ਬੈਠਾ ਤਿਆਗੀ ਹੈਂ ਤੇ ਤੂੰ ਹੀ ਗ੍ਰਹਿਸਤੀ ’ਚ ਬੈਠਾ ਗ੍ਰਹਿਸਤੀ ਹੈਂ, ਫਿਰ ਉਸ ਦੇ ਕਿਰਤਮ ਨਾਂ ਇੱਕ ਵਚਨ ਕਿਵੇਂ ਹੋਏ ?
(2). ‘ਨੋ’ (ਸੰਬੰਧਕੀ ਚਿੰਨ੍ਹ) ਕੇਵਲ ‘ਨਾਮੁ’ ਨੂੰ ‘ਨਾਵ’ ’ਚ ਬਦਲ ਸਕਦਾ ਹੈ ਪਰ ‘ਤੇਰੈ’ ਨੂੰ ‘ਤੇਰੇ’ ’ਚ ਨਹੀਂ ਕਿਉਂਕਿ ਅਗਰ ‘ਨਾਵ’ ਇੱਕ ਵਚਨ ਹੈ ਤਾਂ ਉਸ ਨਾਲ਼ ‘ਤੇਰੇ’ ਨਹੀਂ ਬਲਕਿ ‘ਤੇਰੈ’ (ਕਾਰਕੀ, ਪੜਨਾਂਵੀ ਵਿਸ਼ੇਸ਼ਣ) ਦਰਜ ਹੋਣਾ ਚਾਹੀਦਾ ਹੈ; ਜਿਵੇਂ ਕਿ ‘ਨਾਮਿ ਤੇਰੈ’, ਰਹੈ ਮਨੁ ਰਾਤਾ ॥ (ਮ: ੫/੧੮੦), ਦਇਆਲ ! ‘ਤੇਰੈ ਨਾਮਿ’ ਤਰਾ ॥ (ਮ: ੧/੬੬੦) ਆਦਿ।
ਸੋ, ਗੁਰੂ ਨਾਨਕ ਸਾਹਿਬ ਜੀ; ਪ੍ਰਮਾਤਮਾ ਦੇ ਕਿਰਤਮ ਨਾਵਾਂ ਨੂੰ ਹੀ ‘ਤੇਰੇ ਨਾਵ’ (ਬਹੁ ਵਚਨ) ਸ਼ਬਦਾਂ ਰਾਹੀਂ ਬਿਆਨ ਕਰ ਰਹੇ, ਜਾਪਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਵਚਨ ਹਨ: ‘‘ਬਲਿਹਾਰੀ ਜਾਉ; ਜੇਤੇ ‘ਤੇਰੇ ਨਾਵ’ ਹੈ (ਹੈਂ) ॥’’ (ਮ: ੧/੧੧੬੮), ਇਸ ਲਈ ‘‘ਹਉ ਵਾਰੀ, ਹਉ ਵਾਰਣੈ ; ਕੁਰਬਾਣੁ ਤੇਰੇ ਨਾਵ ਨੋ॥’’ ਦਾ ਅਰਥ: ‘ਹੇ ਕਰਤਾਰ ! ਜਗਤ ਰਚਨਾ ’ਚ ਜਿਨ੍ਹੇ ਵੀ ਤੇਰੇ ਕਿਰਤਮ ਨਾਮ ਹਨ, ਮੈਂ ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ’, ਵਧੇਰੇ ਦਰੁਸਤ ਜਾਪਦਾ ਹੈ, ਜਿਨ੍ਹਾਂ ਨੂੰ ‘ਜਪੁ’ ਬਾਣੀ ’ਚ ‘‘ਅਸੰਖ ਨਾਵ; ਅਸੰਖ ਥਾਵ ॥’’ ਕਿਹਾ ਗਿਆ ਹੈ।
(ਅ). ਉਕਤ ਸ਼ਬਦ ਦੀ ਅੰਤਿਮ ਤੁਕ ‘‘ਮੈ, ਰਾਤਿ ਦਿਹੈ ਵਡਿਆਈਆਂ॥’’ ’ਚ ਦਰਜ ‘ਦਿਹੈ’ ਨੂੰ ਕਈ ਸੱਜਣ (ਗਿਆਨੀ ਹਰਬੰਸ ਸਿੰਘ ਜੀ ਦੁਆਰਾ ਰਚਿਤ ‘ਦਰਸ਼ਨ ਨਿਰਣੈ’ ਸਟੀਕ ਤੋਂ ਸੇਧ ਲੈ ਕੇ) ‘ਦਿਨ’ ਅਰਥ ਕੱਢਣ ਲਈ ‘ਦਿਹੈਂ’ ਉਚਾਰਨ ਕਰਦੇ ਹਨ ਜਦਕਿ ਇਹ ਸ਼ਬਦ ਸੰਸਕ੍ਰਿਤ ਦਾ ‘ਦ੍ਯੁ’ (ਦਿਉ) ਹੈ ਤੇ ਗੁਰਬਾਣੀ ’ਚ ‘ੳ’ (ਸਵਰ), ‘ਹ’ (ਅਰਧ ਸਵਰ) ’ਚ ਤਬਦੀਲ ਹੁੰਦਾ ਆ ਰਿਹਾ ਹੈ, ਜਿਸ ਮੁਤਾਬਕ ‘ਦਿਉ’ ਤੋਂ ‘ਦਿਹ’ ਬਣ ਗਿਆ ਤੇ ਅਰਥ ਹੈ: ‘ਦਿਨ’।ਇਹ ‘ਦਿਹ’ (ਸਰੂਪ) ਗੁਰਬਾਣੀ ’ਚ 7 ਵਾਰ ਦਰਜ ਹੈ; ਜਿਵੇ ‘‘ਸਭੇ ਰਾਤੀ, ਸਭਿ ‘ਦਿਹ’; ਸਭਿ ਥਿਤੀ, ਸਭਿ ਵਾਰ ॥’’ (ਮ: ੧/੧੨੪੧)
ਹੇਠਲਾ ਸ਼ਬਦ, ਜੋ ਸਿਰੀ ਰਾਗ ਵਿੱਚ ਅਸਟਪਦੀਆਂ ਦੀ ਸਮਾਪਤੀ ਹੈ, ਦਾ ‘ਰਹਾਉ’ ਬੰਦ ਸ਼ਬਦ ਦੀ ਦੂਸਰੀ ਤੁਕ ਵਿੱਚ ਨਹੀਂ ਬਲਕਿ ਆਰੰਭ ‘ਚ ਹੈ।)
ਸਿਰੀ ਰਾਗੁ, ਮਹਲਾ ੫ ॥
ਪੈ ਪਾਇ (ਪਾਂਇ), ਮਨਾਈ (ਮਨਾਈਂ) ਸੋਇ ਜੀਉ ॥ ਸਤਿਗੁਰਿ+ਪੁਰਖਿ (ਨੇ) ਮਿਲਾਇਆ ; ਤਿਸੁ ਜੇਵਡੁ, ਅਵਰੁ ਨ ਕੋਇ ਜੀਉ ॥੧॥ ਰਹਾਉ ॥ ਗੋਸਾਈ (ਗੋਸਾਈਂ) ਮਿਹੰਡਾ, ਇਠੜਾ (ਇੱਠੜਾ)॥ ਅੰਮ ਅਬੇ (ਅੱਬੇ, ਭਾਵ ਅੰਮਾਂ-ਅੱਬਾ, ਮਾਂ-ਪਿਓ) ਥਾਵਹੁ (ਥਾਵੋਂ ਭਾਵ ਨਾਲੋਂ), ਮਿਠੜਾ (ਮਿੱਠੜਾ)॥ ਭੈਣ ਭਾਈ ਸਭਿ ਸਜਣਾ (ਸੱਜਣਾ) ; ਤੁਧੁ ਜੇਹਾ, ਨਾਹੀ (ਨਾਹੀਂ) ਕੋਇ ਜੀਉ ॥੧॥ ਤੇਰੈ+ਹੁਕਮੇ (ਇੱਥੇ ‘ਹੁਕਮੈ’ ਸ਼ਬਦ ਹੋ ਸਕਦਾ ਹੈ), ਸਾਵਣੁ ਆਇਆ ॥ ਮੈ, ਸਤ ਕਾ ਹਲੁ (ਹਲ਼) ਜੋਆਇਆ ॥ ਨਾਉ (ਨਾਉਂ) ਬੀਜਣ ਲਗਾ (ਲੱਗਾ), ਆਸ ਕਰਿ ; ਹਰਿ ! ਬੋਹਲ ਬਖਸ (ਬਖ਼ਸ਼) ਜਮਾਇ ਜੀਉ ॥੨॥ ਹਉ (ਹਉਂ), ਗੁਰ ਮਿਲਿ ਇਕੁ ਪਛਾਣਦਾ ॥ ਦੁਯਾ (ਦੁਈਆ) ਕਾਗਲੁ, ਚਿਤਿ ਨ ਜਾਣਦਾ ॥ ਹਰਿ ਇਕਤੈ+ਕਾਰੈ ਲਾਇਓਨੁ ; ਜਿਉ (ਜਿਉਂ) ਭਾਵੈ, ਤਿਵੈ ਨਿਬਾਹਿ (ਨਿਬਾਹ) ਜੀਉ ॥੩॥ ਤੁਸੀਭੋਗਿਹੁ ਭੁੰਚਹੁ, ਭਾਈਹੋ ! ॥ ਗੁਰਿ, ਦੀਬਾਣਿ ਕਵਾਇ ਪੈਨਾਈਓ (ਪ੍ਹੈਨਾਈਓ)॥ ਹਉ (ਹਉਂ), ਹੋਆ ਮਾਹਰੁ ਪਿੰਡ ਦਾ ; ਬੰਨਿ ਆਦੇ (ਬੰਨ੍ਹ ਆਂਦੇ) ਪੰਜਿ ਸਰੀਕ (ਸ਼ਰੀਕ) ਜੀਉ ॥੪॥ ਹਉ (ਹਉਂ) ਆਇਆ, ਸਾਮ੍ੈ ਤਿਹੰਡੀਆ (ਤਿਹੰਡੀ+ਆ) ॥ ਪੰਜਿ ਕਿਰਸਾਣ, ਮੁਜੇਰੇ ਮਿਹਡਿਆ (ਮਿਹੰਡਿਆ)॥ ਕੰਨੁ (ਭਾਵ ਨਿੰਦਾ), ਕੋਈ ਕਢਿ (ਕੱਢ) ਨ ਹੰਘਈ ; ਨਾਨਕ ! ਵੁਠਾ ਘੁਘਿ ਗਿਰਾਉ (ਗਿਰਾਂਉ) ਜੀਉ ॥੫॥ ਹਉ (ਹਉਂ) ਵਾਰੀ ਘੁੰਮਾ ਜਾਵਦਾ (ਘੁੰਮਾਂ ਜਾਂਵਦਾ) ॥ ਇਕ ਸਾਹਾ (ਸ਼ਾਹਾ) ! ਤੁਧੁ ਧਿਆਇਦਾ (ਧਿਆਇੰਦਾ) ॥ ਉਜੜੁ ਥੇਹੁ (ਥੇਹ) ਵਸਾਇਓ ; ਹਉ (ਹਉਂ), ਤੁਧ ਵਿਟਹੁ (ਵਿਟੋਂ) ਕੁਰਬਾਣੁ ਜੀਉ ॥੬॥ ਹਰਿ ਇਠੈ (ਭਾਵ ਪਿਆਰੇ ਨੂੰ), ਨਿਤ ਧਿਆਇਦਾ (ਧਿਆਇੰਦਾ)॥ ਮਨਿ ਚਿੰਦੀ (ਚਿੰਦੀਂ), ਸੋ ਫਲੁ ਪਾਇਦਾ (ਫਲ਼ ਪਾਇੰਦਾ) ॥ ਸਭੇ ਕਾਜ ਸਵਾਰਿਅਨੁ, ਲਾਹੀਅਨੁ ਮਨ ਕੀ ਭੁਖ ਜੀਉ ॥੭॥ ਮੈ ਛਡਿਆ, ਸਭੋ ਧੰਧੜਾ ॥ ਗੋਸਾਈ ਸੇਵੀ ਸਚੜਾ (ਗੋਸਾਈਂ ਸੇਵੀਂ ਸੱਚੜਾ) ॥ ਨਉ ਨਿਧਿ, ਨਾਮੁ ਨਿਧਾਨੁ ਹਰਿ ; ਮੈ, ਪਲੈ (ਪੱਲੈ) ਬਧਾ ਛਿਕਿ (ਭਾਵ ਕੱਸ ਕੇ) ਜੀਉ ॥੮॥ ਮੈ, ਸੁਖੀ (ਸੁਖੀਂ) ਹੂੰ ਸੁਖੁ ਪਾਇਆ ॥ ਗੁਰਿ, ਅੰਤਰਿ ਸਬਦੁ ਵਸਾਇਆ ॥ ਸਤਿਗੁਰਿ+ਪੁਰਖਿ ਵਿਖਾਲਿਆ ; ਮਸਤਕਿ ਧਰਿ+ਕੈ ਹਥੁ (ਹੱਥ) ਜੀਉ ॥੯॥ ਮੈ, ਬਧੀ ਸਚੁ ਧਰਮਸਾਲ ਹੈ ॥ ਗੁਰਸਿਖਾ (ਗੁਰਸਿੱਖਾਂ), ਲਹਦਾ ਭਾਲਿ+ਕੈ (ਲਹੰਦਾ ਭਾਲ਼ ਕੈ )॥ ਪੈਰ ਧੋਵਾ (ਧੋਵਾਂ), ਪਖਾ ਫੇਰਦਾ (ਪੱਖਾ ਫੇਰਦਾਂ) ; ਤਿਸੁ (ਇੱਥੇ ਸ਼ਬਦ ‘ਤਿਨ’ ਬਹੁ ਵਚਨ ਹੋ ਸਕਦਾ ਹੈ), ਨਿਵਿ ਨਿਵਿ ਲਗਾ ਪਾਇ (ਲੱਗਾਂ ਪਾਂਇ) ਜੀਉ ॥੧੦॥ ਸੁਣਿ ਗਲਾ (ਗੱਲਾਂ), ਗੁਰ ਪਹਿ ਆਇਆ ॥ਨਾਮੁ, ਦਾਨੁ, ਇਸਨਾਨੁ ਦਿੜਾਇਆ (ਇਸ਼ਨਾਨ ਦਿੜ੍ਹਾਇਆ)॥ ਸਭੁ ਮੁਕਤੁ ਹੋਆ ਸੈਸਾਰੜਾ (ਸੈਂਸਾਰੜਾ) ; ਨਾਨਕ ! ਸਚੀ (ਸੱਚੀ) ਬੇੜੀ ਚਾੜਿ (ਚਾੜ੍ਹ) ਜੀਉ ॥੧੧॥ ਸਭ ਸ੍ਰਿਸਟਿ (ਸ੍ਰਿਸ਼ਟਿ) ਸੇਵੇ, ਦਿਨੁ ਰਾਤਿ ਜੀਉ ॥ ਦੇ ਕੰਨੁ, ਸੁਣਹੁ ਅਰਦਾਸਿ ਜੀਉ ॥ ਠੋਕਿ ਵਜਾਇ ਸਭ ਡਿਠੀਆ (ਡਿੱਠੀ+ਆ), ਤੁਸਿ, ਆਪੇ ਲਇਅਨੁ ਛਡਾਇ ਜੀਉ ॥੧੨॥ ਹੁਣਿ ਹੁਕਮੁ ਹੋਆ, ਮਿਹਰਵਾਣ ਦਾ ॥ ਪੈ, ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ (ਵੁੱਠੀ+ਆ) ; ਇਹੁ (ਇਹ) ਹੋਆ, ਹਲੇਮੀ ਰਾਜੁ ਜੀਉ ॥ ੧੩॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ (ਬੋਲਾਇਆਂ ਬੋਲੀਂ), ਖਸਮ ਦਾ ॥ ਬਹੁ ਮਾਣੁ ਕੀਆ, ਤੁਧੁ ਉਪਰੇ (ਉੱਪਰੇ); ਤੂੰ ਆਪੇ, ਪਾਇਹਿ ਥਾਇ (ਪਾਇਹਿਂ ਥਾਂਇ) ਜੀਉ ॥੧੪॥ ਤੇਰਿਆ ਭਗਤਾ (ਤੇਰਿਆਂ ਭਗਤਾਂ), ਭੁਖ ਸਦ ਤੇਰੀਆ (ਤੇਰੀ+ਆ) ॥ ਹਰਿ ! ਲੋਚਾ ਪੂਰਨ ਮੇਰੀਆ (ਮੇਰੀ+ਆ)॥ ਦੇਹੁ (ਥੋੜ੍ਹਾ ‘ਦੇਹਉ’ ਵਾਙ) ਦਰਸੁ ਸੁਖਦਾਤਿਆ ! ਮੈ, ਗਲ (ਗਲ਼) ਵਿਚਿ ਲੈਹੁ (ਥੋੜ੍ਹਾ ‘ਲੈਹਉ’ ਵਾਙ) ਮਿਲਾਇ ਜੀਉ ॥੧੫॥ ਤੁਧੁ ਜੇਵਡੁ, ਅਵਰੁ ਨ ਭਾਲਿਆ (ਭਾਲ਼ਿਆ)॥ ਤੂੰ, ਦੀਪ ਲੋਅ ਪਇਆਲਿਆ (ਲੋ.., ਪਇਆ+ਲਿਆ) ॥ ਤੂੰ, ਥਾਨਿ ਥਨੰਤਰਿ ਰਵਿ ਰਹਿਆ ; ਨਾਨਕ, ਭਗਤਾ (ਭਗਤਾਂ) ਸਚੁ ਅਧਾਰੁ ਜੀਉ ॥੧੬॥ ਹਉ (ਹਉਂ), ਗੋਸਾਈ (ਗੋਸਾਈਂ) ਦਾ ਪਹਿਲਵਾਨੜਾ (ਪਹਿਲਵਾਨ+ੜਾ)॥ ਮੈ, ਗੁਰ ਮਿਲਿ ਉਚ ਦੁਮਾਲੜਾ (ਉੱਚ ਦੁਮਾਲ+ੜਾ) ॥ ਸਭ ਹੋਈ ਛਿੰਝ ਇਕਠੀਆ (ਇਕੱਠੀ+ਆ) ; ਦਯੁ (ਦਈ) ਬੈਠਾ ਵੇਖੈ, ਆਪਿ ਜੀਉ ॥੧੭॥ ਵਾਤ (ਭਾਵ ਮੂੰਹ ਨਾਲ਼, ਵਾਜੇ) ਵਜਨਿ (ਵੱਜਨ), ਟੰਮਕ ਭੇਰੀਆ (ਭੇਰੀ+ਆ, ਭਾਵ ਛੋਟੇ ਨਗਾਰੇ) ॥ ਮਲ ਲਥੇ, ਲੈਦੇ ਫੇਰੀਆ (ਮੱਲ ਲੱਥੇ ਭਾਵ ਅਖਾੜੇ ’ਚ ਉਤਰੇ, ਲੈਂਦੇ ਫੇਰੀਆਂ)॥ ਨਿਹਤੇ (ਭਾਵ ਢਾਹ ਲਏ, ਨੋਟ: ਉਚਾਰਨ ‘ਨਿਹੱਤੇ’ ਨਹੀਂ) ਪੰਜਿ ਜੁਆਨ, ਮੈ ; ਗੁਰ+ਥਾਪੀ ਦਿਤੀ (ਦਿੱਤੀ) ਕੰਡਿ ਜੀਉ ॥੧੮॥ ਸਭ, ਇਕਠੇ (ਇਕੱਠੇ) ਹੋਇ ਆਇਆ ॥ ਘਰਿ ਜਾਸਨਿ, ਵਾਟ ਵਟਾਇਆ ॥ ਗੁਰਮੁਖਿ, ਲਾਹਾ ਲੈ ਗਏ ; ਮਨਮੁਖ, ਚਲੇ (ਚੱਲੇ) ਮੂਲੁ ਗਵਾਇ ਜੀਉ ॥੧੯॥ ਤੂੰ, ਵਰਨਾ ਚਿਹਨਾ ਬਾਹਰਾ ॥ ਹਰਿ ! ਦਿਸਹਿ ਹਾਜਰੁ ਜਾਹਰਾ (ਦਿਸਹਿਂ ਹਾਜ਼ਰ ਜ਼ਾਹਰਾ) ॥ ਸੁਣਿ-ਸੁਣਿ ਤੁਝੈ ਧਿਆਇਦੇ (ਧਿਆਇੰਦੇ); ਤੇਰੇ ਭਗਤ ਰਤੇ (ਰੱਤੇ), ਗੁਣਤਾਸੁ ਜੀਉ ॥੨੦॥ ਮੈ ਜੁਗਿ ਜੁਗਿ, ਦਯੈ (ਦਈਐ) ਸੇਵੜੀ ॥ ਗੁਰਿ, ਕਟੀ ਮਿਹਡੀ (ਕੱਟੀ ਮਿਹੰਡੀ) ਜੇਵੜੀ ॥ ਹਉ (ਹਉਂ), ਬਾਹੁੜਿ ਛਿੰਝ ਨ ਨਚਊ (ਨਚਊਂ); ਨਾਨਕ ! ਅਉਸਰੁ ਲਧਾ ਭਾਲਿ (ਲੱਧਾ ਭਾਲ਼) ਜੀਉ ॥੨੧॥੨॥੨੯॥
(ਨੋਟ: ਉਕਤ ਸ਼ਬਦ ਦੇ 18ਵੇਂ ਬੰਦ ਦੀ ਤੁਕ ‘‘ਗੁਰ+ਥਾਪੀ ਦਿਤੀ ਕੰਡਿ ਜੀਉ ॥’’ ’ਚ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰ’ ਨੂੰ ‘ਗੁਰਿ’ ਲਿਖਿਆ ਹੈ ਤਾਂ ਜੋ ‘ਗੁਰੂ ਨੇ’ (ਕਰਤਾ ਕਾਰਕ) ਅਰਥ ਸਪਸ਼ਟ ਹੋ ਜਾਣ ਪਰ ਇਸ ਦੇ ਅਰਥ: ‘ਮੋਢੇ ਉੱਤੇ ਗੁਰੂ (ਦੀ) ਥਾਪੀ ਦਿੱਤੀ ਹੋਈ ਸੀ।’ ਕਰਨ ਨਾਲ਼ ‘ਗੁਰ’ ਨੂੰ ‘ਗੁਰਿ’ ਲਿਖਣ ਤੋਂ ਬਚਿਆ ਵੀ ਜਾ ਸਕਦਾ ਹੈ ਕਿਉਂਕਿ ਇਸ ਦੀ ਪੁਸ਼ਟੀ ਪੁਰਾਤਨ ਹੱਥ ਲਿਖਤ ਬੀੜਾਂ ’ਚੋਂ ਵੀ ਨਹੀਂ ਹੁੰਦੀ।
ਅਗਲੇ ਸ਼ਬਦਾਂ ’ਚ ‘ਕਹੁ ਨਾਨਕ’ ਦਾ ਉਚਾਰਨ ‘ਕਹ ਨਾਨਕ !’ ਦਿੱਤਾ ਜਾ ਰਿਹਾ ਹੈ ਕਿਉਂਕਿ ‘ਕਹਿ’ ਵਾਙ ‘ਕਹੁ’ ਵੀ ਹੁਕਮੀ ਭਵਿੱਖ ਕਾਲ ਕਿਰਿਆ ਹੈ।
ਜਿਨ੍ਹਾਂ ਸੰਯੁਕਤ ਸ਼ਬਦਾਂ ਦੇ ਵਿਚਕਾਰ ਜਮ੍ਹਾ (+) ਦਾ ਚਿੰਨ੍ਹ ਦਿੱਤਾ ਜਾ ਰਿਹਾ ਹੈ, ਉਹ ਸ਼ਬਦ: (1). ਇੱਕੋ ਕਾਰਕ ’ਚ ਹਨ; ਜਿਵੇਂ ਕਿ ‘ਪਹਿਲੈ+ਪਹਿਰੈ’ ਭਾਵ ਉਮਰ ਦੇ ਪਹਿਲੇ ਪੜਾਅ (ਬਾਲਪਣ) ਵਿੱਚ, ਅਰਥ ਕਰਨ ਲਈ ‘ਪਹਿਲੈ+ਪਹਿਰੈ’ (ਸੰਯੁਕਤ) ਸ਼ਬਦਾਂ ਨੂੰ ‘ਅਧਿਕਰਣ ਕਾਰਕ’ ਮੰਨਣਾ ਪਵੇਗਾ।
(2). ਉਨ੍ਹਾਂ ਸ਼ਬਦਾਂ ਵਿੱਚਕਾਰ ਲੁਪਤ ਸੰਬੰਧਕੀ ਚਿੰਨ੍ਹ ਹੁੰਦਾ ਹੈ; ਜਿਵੇਂ ‘ਮਾਇਆ+ਮੋਹ’ ਭਾਵ ਮਾਇਆ ਦਾ ਪਿਆਰ।
(3). ਜਿਨ੍ਹਾਂ ਸ਼ਬਦਾਂ ਦੇ ਉਚਾਰਨ ਨਾਲ਼ ‘ਥੋੜ੍ਹਾ’ ਸ਼ਬਦ ਦਰਜ ਹੋਵੇ ਉਸ ਦਾ ਮਤਲਬ ਹੈ, ਕਿ ਥੋੜ੍ਹਾ ਇੱਧਰ ਵੱਲ ਨੂੰ ਝੁਕਾਅ ਕੇ, ਪੜ੍ਹਨਾ ਹੈ। ਧਿਆਨ ਰਹੇ ਕਿ ਇਹ ਇੱਕ ਵਿਕਲਪ (ਬਦਲ) ਹੈ, 100% ਦਰੁਸਤੀ ਨਹੀਂ।)
ੴ ਸਤਿ ਗੁਰ ਪ੍ਰਸਾਦਿ ॥
ਸਿਰੀ ਰਾਗੁ, ਮਹਲਾ ੧, ਪਹਰੇ, ਘਰੁ ੧ ॥
ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਹੁਕਮਿ ਪਇਆ (ਪਇ+ਆ) ਗਰਭਾਸਿ ॥ ਉਰਧ ਤਪੁ, (ਮਾਂ ਦੇ ਪੇਟ) ਅੰਤਰਿ ਕਰੇ, ਵਣਜਾਰਿਆ ਮਿਤ੍ਰਾ ! ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ; ਉਰਧ, ਧਿਆਨਿ ਲਿਵ ਲਾਗਾ ॥ ਨਾਮਰਜਾਦੁ (ਥੋੜ੍ਹਾ ‘ਨਾਮਰਯਾਦ’ ਵਾਙ) ਆਇਆ ਕਲਿ ਭੀਤਰਿ ; ਬਾਹੁੜਿ ਜਾਸੀ ਨਾਗਾ (ਨਾਂਗਾ)॥ ਜੈਸੀ ਕਲਮ ਵੁੜੀ ਹੈ ਮਸਤਕਿ ; ਤੈਸੀ ਜੀਅੜੇ ਪਾਸਿ ॥ ਕਹੁ (ਕਹ) ਨਾਨਕ ! ਪ੍ਰਾਣੀ ਪਹਿਲੈ+ਪਹਰੈ ; ਹੁਕਮਿ ਪਇਆ (ਪਇ+ਆ) ਗਰਭਾਸਿ ॥੧॥
ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਵਿਸਰਿ ਗਇਆ ਧਿਆਨੁ ॥ ਹਥੋ ਹਥਿ (ਹੱਥੋਂ ਹੱਥ) ਨਚਾਈਐ, ਵਣਜਾਰਿਆ ਮਿਤ੍ਰਾ ! ਜਿਉ (ਜਿਉਂ), ਜਸੁਦਾ ਘਰਿ ਕਾਨੁ (ਕਾਨ੍)॥ ਹਥੋ ਹਥਿ (ਹੱਥੋਂ ਹੱਥ) ਨਚਾਈਐ ਪ੍ਰਾਣੀ ; ਮਾਤ ਕਹੈ, ਸੁਤੁ ਮੇਰਾ ॥ ਚੇਤਿ, ਅਚੇਤ ਮੂੜ (ਮੂੜ੍ਹ) ਮਨ ਮੇਰੇ ! ਅੰਤਿ ਨਹੀ (ਨਹੀਂ) ਕਛੁ ਤੇਰਾ (‘ਕਛੁ’ ਦਾ ਅੰਤ ਔਂਕੜ ਉਚਾਰਨਾ ਹੈ)॥ ਜਿਨਿ (ਜਿਨ੍ਹ) ਰਚਿ ਰਚਿਆ, ਤਿਸਹਿ (ਤਿਸੈ) ਨ ਜਾਣੈ ; ਮਨ ਭੀਤਰਿ ਧਰਿ ਗਿਆਨੁ ॥ ਕਹੁ (ਕਹ) ਨਾਨਕ ! ਪ੍ਰਾਣੀ ਦੂਜੈ+ਪਹਰੈ ; ਵਿਸਰਿ ਗਇਆ (ਗਇ+ਆ) ਧਿਆਨੁ ॥੨॥
ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਧਨ ਜੋਬਨ ਸਿਉ ਚਿਤੁ (ਸਿਉਂ ਚਿੱਤ) ॥ ਹਰਿ ਕਾ ਨਾਮੁ ਨ ਚੇਤਹੀ (ਚੇਤਹੀਂ), ਵਣਜਾਰਿਆ ਮਿਤ੍ਰਾ ! ਬਧਾ ਛੁਟਹਿ ਜਿਤੁ (ਬੱਧਾ ਛੁਟਹਿਂ ਜਿਤ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ; ਬਿਕਲੁ ਭਇਆ (ਭਇ+ਆ) ਸੰਗਿ ਮਾਇਆ ॥ ਧਨ ਸਿਉ ਰਤਾ (ਸਿਉਂ ਰੱਤਾ), ਜੋਬਨਿ ਮਤਾ (ਮੱਤਾ) ; ਅਹਿਲਾ ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ ; ਕਰਮੁ ਨ ਕੀਤੋ ਮਿਤੁ (ਮਿੱਤ)॥ ਕਹੁ (ਕਹ) ਨਾਨਕ ! ਤੀਜੈ+ਪਹਰੈ, ਪ੍ਰਾਣੀ ; ਧਨ ਜੋਬਨ ਸਿਉ ਚਿਤੁ (ਸਿਉਂ ਚਿੱਤ) ॥੩॥
ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਲਾਵੀ ਆਇਆ ਖੇਤੁ ॥ ਜਾ (ਜਾਂ), ਜਮਿ, ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ ! ਕਿਸੈ ਨ ਮਿਲਿਆ ਭੇਤੁ ॥ਭੇਤੁ ਚੇਤੁ ਹਰਿ, ਕਿਸੈ ਨ ਮਿਲਿਓ ; ਜਾ (ਜਾਂ), ਜਮਿ ਪਕੜਿ ਚਲਾਇਆ ॥ ਝੂਠਾ ਰੁਦਨੁ ਹੋਆ ਦੁੋਆਲੈ (ਦੁਆਲੈ); ਖਿਨ ਮਹਿ ਭਇਆ (ਭਇ+ਆ) ਪਰਾਇਆ ॥ ਸਾਈ ਵਸਤੁ (‘ਵਸਤੁ’ ਦਾ ਥੋੜ੍ਹਾ ਔਂਕੜ ਉਚਾਰਨਾ ਹੈ) ਪਰਾਪਤਿ ਹੋਈ ; ਜਿਸੁ ਸਿਉ (ਸਿਉਂ) ਲਾਇਆ ਹੇਤੁ ॥ ਕਹੁ (ਕਹ) ਨਾਨਕ ! ਪ੍ਰਾਣੀ ! ਚਉਥੈ+ਪਹਰੈ ; ਲਾਵੀ ਲੁਣਿਆ ਖੇਤੁ ॥੪॥੧॥
ਸਿਰੀ ਰਾਗੁ, ਮਹਲਾ ੧ ॥
ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥ ਖੀਰੁ ਪੀਐ, ਖੇਲਾਈਐ, ਵਣਜਾਰਿਆ ਮਿਤ੍ਰਾ ! ਮਾਤ ਪਿਤਾ ਸੁਤ ਹੇਤੁ ॥ ਮਾਤ ਪਿਤਾ ਸੁਤ, ਨੇਹੁ (ਨੇਹ) ਘਨੇਰਾ ; ਮਾਇਆ+ਮੋਹੁ (ਮੋਹ) ਸਬਾਈ ॥ ਸੰਜੋਗੀ ਆਇਆ, ਕਿਰਤੁ ਕਮਾਇਆ ; ਕਰਣੀ ਕਾਰ ਕਰਾਈ ॥ ਰਾਮ ਨਾਮ ਬਿਨੁ, ਮੁਕਤਿ ਨ ਹੋਈ ; ਬੂਡੀ, ਦੂਜੈ+ਹੇਤਿ ॥ ਕਹੁ (ਕਹ) ਨਾਨਕ ! ਪ੍ਰਾਣੀ ! ਪਹਿਲੈ+ਪਹਰੈ ; ਛੂਟਹਿਗਾ (ਛੂਟਹਿਂਗਾ) , ਹਰਿ ਚੇਤਿ ॥੧॥
ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਭਰਿ ਜੋਬਨਿ ਮੈ (‘ਮਯ’ ਭਾਵ ਸ਼ਰਾਬੀ ਵਰਗੀ) ਮਤਿ ॥ ਅਹਿਨਿਸਿ ਕਾਮਿ ਵਿਆਪਿਆ, ਵਣਜਾਰਿਆ ਮਿਤ੍ਰਾ !ਅੰਧੁਲੇ ਨਾਮੁ ਨ ਚਿਤਿ ॥ ਰਾਮ ਨਾਮੁ ਘਟ ਅੰਤਰਿ ਨਾਹੀ (ਨਾਹੀਂ) ; ਹੋਰਿ, ਜਾਣੈ ਰਸ ਕਸ ਮੀਠੇ ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ (ਨਾਹੀਂ) ; ਜਨਮਿਮਰਹੁਗੇ, ਝੂਠੇ ! ॥ ਤੀਰਥ, ਵਰਤ, ਸੁਚਿ, ਸੰਜਮੁ ਨਾਹੀ (ਨਾਹੀਂ); ਕਰਮੁ ਧਰਮੁ ਨਹੀ (ਨਹੀਂ) ਪੂਜਾ ॥ ਨਾਨਕ ! ਭਾਇ ਭਗਤਿ ਨਿਸਤਾਰਾ ; ਦੁਬਿਧਾ ਵਿਆਪੈਦੂਜਾ ॥੨॥
ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਸਰਿ, ਹੰਸ ਉਲਥੜੇ ਆਇ (ਨੋਟ: ‘ਉਲੱਥੜੇ’ ਉਚਾਰਨ ਗ਼ਲਤ ਹੈ) ॥ ਜੋਬਨੁ ਘਟੈ, ਜਰੂਆ ਜਿਣੈ, ਵਣਜਾਰਿਆ ਮਿਤ੍ਰਾ ! ਆਵ ਘਟੈ, ਦਿਨੁ ਜਾਇ ॥ ਅੰਤਿ ਕਾਲਿ ਪਛੁਤਾਸੀ (‘ਛੁ’ ਉਚਾਰਨ ਜ਼ਰੂਰੀ), ਅੰਧੁਲੇ ! ਜਾ (ਜਾਂ), ਜਮਿ ਪਕੜਿ ਚਲਾਇਆ ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ; ਖਿਨ ਮਹਿ ਭਇਆ (ਭਇ+ਆ) ਪਰਾਇਆ ॥ ਬੁਧਿ ਵਿਸਰਜੀ, ਗਈ ਸਿਆਣਪ ; ਕਰਿ ਅਵਗਣ, ਪਛੁਤਾਇ ॥ ਕਹੁ (ਕਹ) ਨਾਨਕ ! ਪ੍ਰਾਣੀ ! ਤੀਜੈ+ਪਹਰੈ ; ਪ੍ਰਭੁ ਚੇਤਹੁ, ਲਿਵ ਲਾਇ ॥੩॥
ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਬਿਰਧਿ ਭਇਆ (ਭਇ+ਆ) ਤਨੁ ਖੀਣੁ ॥ ਅਖੀ (ਅੱਖੀਂ) ਅੰਧੁ, ਨ ਦੀਸਈ (ਦੀਸ+ਈ) ; ਵਣਜਾਰਿਆ ਮਿਤ੍ਰਾ !ਕੰਨੀ (ਕੰਨੀਂ) ਸੁਣੈ ਨ ਵੈਣ ॥ ਅਖੀ (ਅੱਖੀਂ) ਅੰਧੁ, ਜੀਭ ਰਸੁ ਨਾਹੀ (ਨਾਹੀਂ) ; ਰਹੇ ਪਰਾਕਉ (ਪਰਾਕੌ ਭਾਵ ਉੱਦਮ) ਤਾਣਾ (ਭਾਵ ਤਾਕਤ)॥ ਗੁਣ, ਅੰਤਰਿ ਨਾਹੀ (ਨਾਹੀਂ), ਕਿਉ (ਕਿਉਂ) ਸੁਖੁ ਪਾਵੈ ? ਮਨਮੁਖ ਆਵਣ ਜਾਣਾ ॥ ਖੜੁ ਪਕੀ (ਪੱਕੀ), ਕੁੜਿ ਭਜੈ (ਭਾਵ ਸੁੱਕ ਕੇ ਝੜਦੀ) ਬਿਨਸੈ ; ਆਇ ਚਲੈ, ਕਿਆ ਮਾਣੁ ? ॥ ਕਹੁ (ਕਹ) ਨਾਨਕ ! ਪ੍ਰਾਣੀ ! ਚਉਥੈ+ਪਹਰੈ ; ਗੁਰਮੁਖਿ, ਸਬਦੁ ਪਛਾਣੁ ॥੪॥
ਓੜਕੁ ਆਇਆ, ਤਿਨ (ਤਿਨ੍ਹ) ਸਾਹਿਆ (ਭਾਵ ਸੁਆਸਾਂ ਦਾ), ਵਣਜਾਰਿਆ ਮਿਤ੍ਰਾ ! ਜਰੁ ਜਰਵਾਣਾ ਕੰਨਿ ॥ ਇਕ ਰਤੀ (ਰੱਤੀ), ਗੁਣ ਨ ਸਮਾਣਿਆ, ਵਣਜਾਰਿਆ ਮਿਤ੍ਰਾ ! ਅਵਗਣ ਖੜਸਨਿ ਬੰਨਿ (ਬੰਨ੍ਹ)॥ ਗੁਣ ਸੰਜਮਿ ਜਾਵੈ, ਚੋਟ ਨ ਖਾਵੈ ; ਨਾ ਤਿਸੁ ਜੰਮਣੁ ਮਰਣਾ ॥ ਕਾਲੁ ਜਾਲੁ ਜਮੁ ਜੋਹਿ (ਜੋਹ) ਨ ਸਾਕੈ ; ਭਾਇ ਭਗਤਿ, ਭੈ ਤਰਣਾ ॥ ਪਤਿ ਸੇਤੀ ਜਾਵੈ, ਸਹਜਿ ਸਮਾਵੈ ; ਸਗਲੇ ਦੂਖ ਮਿਟਾਵੈ ॥ ਕਹੁ (ਕਹ) ਨਾਨਕ ! ਪ੍ਰਾਣੀ ਗੁਰਮੁਖਿ ਛੂਟੈ ; ਸਾਚੇ ਤੇ ਪਤਿ ਪਾਵੈ ॥੫॥੨॥
ਸਿਰੀ ਰਾਗੁ, ਮਹਲਾ ੪ ॥
ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਹਰਿ, ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ, ਹਰਿ ਉਚਰੈ, ਵਣਜਾਰਿਆ ਮਿਤ੍ਰਾ ! ਹਰਿ ਹਰਿ ਨਾਮੁ ਸਮਾਰਿ (ਸੰਮ੍ਹਾਰ) ॥ ਹਰਿ ਹਰਿ ਨਾਮੁ ਜਪੇ, ਆਰਾਧੇ ; ਵਿਚਿ ਅਗਨੀ, ਹਰਿ ਜਪਿ, ਜੀਵਿਆ ॥ ਬਾਹਰਿ ਜਨਮੁ ਭਇਆ (ਭਇ+ਆ), ਮੁਖਿ ਲਾਗਾ ; ਸਰਸੇ (ਸ+ਰਸੇ) ਪਿਤਾ ਮਾਤ ਥੀਵਿਆ (ਭਾਵ ਹੋ ਗਏ)॥ ਜਿਸ ਕੀ ਵਸਤੁ (ਥੋੜ੍ਹਾ ਔਂਕੜ ਉਚਾਰਨਾ ਹੈ), ਤਿਸੁ ਚੇਤਹੁ, ਪ੍ਰਾਣੀ ! ਕਰਿ ਹਿਰਦੈ, ਗੁਰਮੁਖਿ ਬੀਚਾਰਿ ॥ ਕਹੁ (ਕਹ) ਨਾਨਕ ! ਪ੍ਰਾਣੀ ! ਪਹਿਲੈ+ਪਹਰੈ ; ਹਰਿ ਜਪੀਐ, ਕਿਰਪਾ ਧਾਰਿ ॥੧॥
ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਮਨੁ ਲਾਗਾ, ਦੂਜੈ+ਭਾਇ ॥ ਮੇਰਾ ਮੇਰਾ ਕਰਿ ਪਾਲੀਐ (ਪਾਲ਼ੀਐ), ਵਣਜਾਰਿਆ ਮਿਤ੍ਰਾ ! ਲੇ ਮਾਤ ਪਿਤਾ ਗਲਿ (ਗਲ਼) ਲਾਇ ॥ ਲਾਵੈ ਮਾਤ ਪਿਤਾ, ਸਦਾ ਗਲ (ਗਲ਼) ਸੇਤੀ ; ਮਨਿ ਜਾਣੈ, ਖਟਿ ਖਵਾਏ ॥ ਜੋ ਦੇਵੈ, ਤਿਸੈ ਨ ਜਾਣੈ ਮੂੜਾ (ਮੂੜ੍ਹਾ) ; ਦਿਤੇ (ਦਿੱਤੇ) ਨੋ ਲਪਟਾਏ ॥ ਕੋਈ ਗੁਰਮੁਖਿ ਹੋਵੈ, ਸੁ ਕਰੈ ਵੀਚਾਰੁ ; ਹਰਿ ਧਿਆਵੈ ਮਨਿ, ਲਿਵ ਲਾਇ ॥ ਕਹੁ (ਕਹ) ਨਾਨਕ ! ਦੂਜੈ+ਪਹਰੈ, ਪ੍ਰਾਣੀ ! ਤਿਸੁ, ਕਾਲੁ ਨ ਕਬਹੂੰ ਖਾਇ ॥੨॥
ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਮਨੁ ਲਗਾ (ਲੱਗਾ) ਆਲਿ (ਨੋਟ: ਇਹ ਸ਼ਬਦ ‘ਆਲ੍ਯ’ ਹੈ, ਜਿਸ ਦੀ ਅੰਤ ਸਿਹਾਰੀ ਅੱਧਾ ‘ਯ’ ਹੈ; ਜਿਵੇਂ ‘ਸਤਿ, ਸਤ੍ਯ’। ‘ਆਲ੍ਯ’ ਦਾ ਅਰਥ ਹੈ: ‘ਘਰ’, ਇਸ ਲਈ ਸਿਹਾਰੀ ਨੂੰ ਥੋੜ੍ਹਾ ਉਚਾਰਨਾ ਜ਼ਰੂਰੀ) ਜੰਜਾਲਿ ॥ ਧਨੁ ਚਿਤਵੈ, ਧਨੁ ਸੰਚਵੈ, ਵਣਜਾਰਿਆ ਮਿਤ੍ਰਾ ! ਹਰਿ ਨਾਮਾ, ਹਰਿ; ਨ ਸਮਾਲਿ (ਸੰਮ੍ਹਾਲ਼)॥ ਹਰਿ ਨਾਮਾ ਹਰਿ ਹਰਿ, ਕਦੇ ਨ ਸਮਾਲੈ (ਸੰਮ੍ਹਾਲ਼ੈ); ਜਿ (ਭਾਵ ਜਿਹੜਾ), ਹੋਵੈ ਅੰਤਿ ਸਖਾਈ ॥ ਇਹੁ (ਇਹ) ਧਨੁ ਸੰਪੈ ਮਾਇਆ ਝੂਠੀ ; ਅੰਤਿ ਛੋਡਿ ਚਲਿਆ ਪਛੁਤਾਈ ॥ ਜਿਸ ਨੋ ਕਿਰਪਾ ਕਰੇ, ਗੁਰੁ ਮੇਲੇ (ਮੇਲ਼ੇ); ਸੋ, ਹਰਿ ਹਰਿ ਨਾਮੁ ਸਮਾਲਿ (ਸੰਮ੍ਹਾਲ਼)॥ ਕਹੁ (ਕਹ) ਨਾਨਕ !ਤੀਜੈ+ਪਹਰੈ, ਪ੍ਰਾਣੀ ! ਸੇ, ਜਾਇ ਮਿਲੇ (ਮਿਲ਼ੇ) ਹਰਿ ਨਾਲਿ ॥੩॥
ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਹਰਿ ਚਲਣ ਵੇਲਾ ਆਦੀ (ਚੱਲਣ ਵੇਲ਼ਾ ਆਂਦੀ)॥ ਕਰਿ ਸੇਵਹੁ ਪੂਰਾ ਸਤਿਗੁਰੂ, ਵਣਜਾਰਿਆ ਮਿਤ੍ਰਾ ! ਸਭ ਚਲੀ (ਚੱਲੀ) ਰੈਣਿ ਵਿਹਾਦੀ ॥ ਹਰਿ ਸੇਵਹੁ ਖਿਨੁ ਖਿਨੁ, ਢਿਲ (ਢਿੱਲ) ਮੂਲਿ ਨ ਕਰਿਹੁ ! ਜਿਤੁ, ਅਸਥਿਰੁ ਜੁਗੁ ਜੁਗੁ ਹੋਵਹੁ ॥ ਹਰਿ ਸੇਤੀ, ਸਦ ਮਾਣਹੁ ਰਲੀਆ (ਰਲ਼ੀਆਂ) ; ਜਨਮ ਮਰਣ ਦੁਖ ਖੋਵਹੁ ॥ ਗੁਰ ਸਤਿਗੁਰ ਸੁਆਮੀ, ਭੇਦੁ ਨ ਜਾਣਹੁ ! ਜਿਤੁ ਮਿਲਿ, ਹਰਿ ਭਗਤਿ ਸੁਖਾਂਦੀ ॥ ਕਹੁ (ਕਹ) ਨਾਨਕ ! ਪ੍ਰਾਣੀ ! ਚਉਥੈ+ਪਹਰੈ ; ਸਫਲਿਓੁ ਰੈਣਿ ਭਗਤਾ ਦੀ (ਭਗਤਾਂ ਦੀ)॥੪॥੧॥੩॥
ਸਿਰੀ ਰਾਗੁ, ਮਹਲਾ ੫ ॥
ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਧਰਿ ਪਾਇਤਾ, ਉਦਰੈ ਮਾਹਿ (ਮਾਹਿਂ)॥ ਦਸੀ ਮਾਸੀ (ਦਸੀਂ ਮਾਸੀਂ) ਮਾਨਸੁ ਕੀਆ ; ਵਣਜਾਰਿਆ ਮਿਤ੍ਰਾ ! ਕਰਿ ਮੁਹਲਤਿ, ਕਰਮ ਕਮਾਹਿ (ਕਮਾਹਿਂ)॥ ਮੁਹਲਤਿ ਕਰਿ ਦੀਨੀ, ਕਰਮ ਕਮਾਣੇ ; ਜੈਸਾ ਲਿਖਤੁ ਧੁਰਿ, ਪਾਇਆ ॥ ਮਾਤ ਪਿਤਾ ਭਾਈ ਸੁਤ ਬਨਿਤਾ ; ਤਿਨ (ਤਿਨ੍ਹ) ਭੀਤਰਿ ਪ੍ਰਭੂ ਸੰਜੋਇਆ ॥ ਕਰਮ ਸੁਕਰਮ (ਸੁ+ਕਰਮ) ਕਰਾਏ ਆਪੇ ; ਇਸੁ ਜੰਤੈ+ਵਸਿ ਕਿਛੁ ਨਾਹਿ (ਨਾਹਿਂ) ॥ ਕਹੁ (ਕਹ) ਨਾਨਕ ! ਪ੍ਰਾਣੀ ਪਹਿਲੈ+ਪਹਰੈ ; ਧਰਿ ਪਾਇਤਾ, ਉਦਰੈ ਮਾਹਿ (ਮਾਹਿਂ)॥੧॥
ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਭਰਿ ਜੁਆਨੀ ਲਹਰੀ (ਲਹਰੀਂ) ਦੇਇ (ਦੇ+ਇ)॥ ਬੁਰਾ ਭਲਾ ਨ ਪਛਾਣਈ (ਪਛਾਣ+ਈ), ਵਣਜਾਰਿਆ ਮਿਤ੍ਰਾ !ਮਨੁ ਮਤਾ (ਮੱਤਾ) ਅਹੰਮੇਇ (ਅਹੰਮੇ+ਇ)॥ ਬੁਰਾ ਭਲਾ ਨ ਪਛਾਣੈ ਪ੍ਰਾਣੀ ; ਆਗੈ ਪੰਥੁ ਕਰਾਰਾ ॥ ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ; ਸਿਰਿ ਠਾਢੇ ਜਮ ਜੰਦਾਰਾ ॥ ਧਰਮਰਾਇ ਜਬ ਪਕਰਸਿ ਬਵਰੇ ; ਤਬ ਕਿਆ ਜਬਾਬੁ ਕਰੇਇ (ਕਰੇ+ਇ) ? ॥ ਕਹੁ (ਕਹ) ਨਾਨਕ ! ਦੂਜੈ+ਪਹਰੈ ਪ੍ਰਾਣੀ ; ਭਰਿ ਜੋਬਨੁ ਲਹਰੀ (ਲਹਰੀਂ)ਦੇਇ ॥੨॥
ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ; ਬਿਖੁ ਸੰਚੈ, ਅੰਧੁ ਅਗਿਆਨੁ ॥ ਪੁਤ੍ਰਿ+ਕਲਤ੍ਰਿ+ਮੋਹਿ (ਮੋਹ) ਲਪਟਿਆ, ਵਣਜਾਰਿਆ ਮਿਤ੍ਰਾ ! ਅੰਤਰਿ ਲਹਰਿ ਲੋਭਾਨੁ ॥ ਅੰਤਰਿ ਲਹਰਿ ਲੋਭਾਨੁ ਪਰਾਨੀ ; ਸੋ ਪ੍ਰਭੁ, ਚਿਤਿ ਨ ਆਵੈ ॥ ਸਾਧਸੰਗਤਿ ਸਿਉ (ਸਿਉਂ) ਸੰਗੁ ਨ ਕੀਆ ; ਬਹੁ ਜੋਨੀ (ਜੋਨੀਂ) ਦੁਖੁ ਪਾਵੈ ॥ ਸਿਰਜਨਹਾਰੁ ਵਿਸਾਰਿਆ ਸੁਆਮੀ ; ਇਕ ਨਿਮਖ ਨ ਲਗੋ ਧਿਆਨੁ ॥ ਕਹੁ (ਕਹ) ਨਾਨਕ ! ਪ੍ਰਾਣੀ ਤੀਜੈ+ਪਹਰੈ ; ਬਿਖੁ ਸੰਚੇ, ਅੰਧੁ ਅਗਿਆਨੁ ॥੩॥
ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਦਿਨੁ ਨੇੜੈ ਆਇਆ ਸੋਇ ॥ ਗੁਰਮੁਖਿ ਨਾਮੁ ਸਮਾਲਿ (ਸੰਮ੍ਹਾਲ਼) ਤੂੰ, ਵਣਜਾਰਿਆ ਮਿਤ੍ਰਾ ! ਤੇਰਾ, ਦਰਗਹ ਬੇਲੀ ਹੋਇ ॥ ਗੁਰਮੁਖਿ ਨਾਮੁ ਸਮਾਲਿ (ਸੰਮ੍ਹਾਲ਼), ਪਰਾਣੀ ! ਅੰਤੇ ਹੋਇ ਸਖਾਈ ॥ ਇਹੁ ਮੋਹੁ (ਇਹ ਮੋਹ) ਮਾਇਆ, ਤੇਰੈ ਸੰਗਿ ਨ ਚਾਲੈ ; ਝੂਠੀ ਪ੍ਰੀਤਿ ਲਗਾਈ ॥ਸਗਲੀ ਰੈਣਿ ਗੁਦਰੀ ਅੰਧਿਆਰੀ ; ਸੇਵਿ ਸਤਿਗੁਰੁ, ਚਾਨਣੁ ਹੋਇ ॥ ਕਹੁ (ਕਹ) ਨਾਨਕ ! ਪ੍ਰਾਣੀ ! ਚਉਥੈ+ਪਹਰੈ ਦਿਨੁ ਨੇੜੈ ਆਇਆ ਸੋਇ ॥੪॥
ਲਿਖਿਆ ਆਇਆ ਗੋਵਿੰਦ ਕਾ, ਵਣਜਾਰਿਆ ਮਿਤ੍ਰਾ ! ਉਠਿ ਚਲੇ (ਉੱਠ ਚੱਲੇ) ਕਮਾਣਾ ਸਾਥਿ ॥ ਇਕ ਰਤੀ (ਰੱਤੀ) ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ !ਓਨੀ (ਓਨ੍ਹੀਂ) ਤਕੜੇ ਪਾਏ ਹਾਥ ॥ ਲਿਖਿਆ ਆਇਆ, ਪਕੜਿ ਚਲਾਇਆ ; ਮਨਮੁਖ ਸਦਾ ਦੁਹੇਲੇ ॥ ਜਿਨੀ (ਜਿਨ੍ਹੀਂ), ਪੂਰਾ ਸਤਿਗੁਰੁ ਸੇਵਿਆ ; ਸੇ ਦਰਗਹ ਸਦਾ ਸੁਹੇਲੇ ॥ ਕਰਮ ਧਰਤੀ, ਸਰੀਰੁ ਜੁਗ ਅੰਤਰਿ; ਜੋ ਬੋਵੈ, ਸੋ ਖਾਤਿ ॥ ਕਹੁ (ਕਹ) ਨਾਨਕ ! ਭਗਤ ਸੋਹਹਿ (ਸੋਹਹਿਂ, ਸੋਹੈਂ) ਦਰਵਾਰੇ ; ਮਨਮੁਖ ਸਦਾ ਭਵਾਤਿ ॥੫॥੧॥੪॥