ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 142-145)

0
2401

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 142-145)

(ਨੋਟ : ਹੇਠਾਂ ਗੁਲਾਬੀ ਕੀਤਾ ਰੰਗ, ਗੁਰਬਾਣੀ ਸ਼ਬਦ ਜਾਂ ਉਸ ਦਾ ਉਚਾਰਨ ਨਹੀਂ ਬਲਕਿ ਅੰਤ ਸਿਹਾਰੀ ਜਾਂ ਅੰਤ ਔਂਕੜ ਜਾਂ ਅੰਤ ਮੁਕਤੇ ਸ਼ਬਦਾਂ ਤੋਂ ਨਿਕਲਣ ਵਾਲ਼ੇ ਲੁਪਤ ਅਰਥ ਹਨ ਅਤੇ ਸੰਖੇਪ ਵਿਚ ਭਾਵ-ਅਰਥ ਵੀ ਦਿੱਤੇ ਗਏ ਹਨ।  ਅੰਤ ਮੁਕਤ ਸ਼ਬਦ ਵਿਚੋਂ ਨਿਕਲਣ ਵਾਲਾ ਨੂੰ ਅਤੇ ਅੰਤ ਔਂਕੜ ਵਿਚੋਂ ਨਿਕਲਣ ਵਾਲੇ ਨੂੰ ਵਿਚ ਇਹ ਅੰਤਰ ਹੈ ਕਿ ਅੰਤ ਮੁਕਤ ਸ਼ਬਦ ਵਿਚੋਂ ਨਿਕਲਣ ਵਾਲ਼ੇ ‘ਨੂੰ’ ਦਾ ਅਰਥ ‘ਲਈ’ ਹੁੰਦਾ ਹੈ ਜਦਕਿ ਅੰਤ ਔਂਕੜ ਵਾਲੇ ਸ਼ਬਦ ਵਿਚੋਂ ਨਿਕਲਣ ਵਾਲ਼ਾ ‘ਨੂੰ’, ‘ਲਈ’ ਅਰਥਾਂ ਵਿਚ ਨਹੀਂ ਹੁੰਦਾ।)

ਮ : ੧ ਸਲੋਕੁ ॥ ਸੋ ਜੀਵਿਆ, ਜਿਸੁ ਮਨਿ (’ਚ) ਵਸਿਆ ਸੋਇ ॥ ਨਾਨਕ ! ਅਵਰੁ ਨ ਜੀਵੈ ਕੋਇ ॥ ਜੇ ਜੀਵੈ, ਪਤਿ ਲਥੀ (ਲੱਥੀ) ਜਾਇ ॥ ਸਭੁ ਹਰਾਮੁ, ਜੇਤਾ ਕਿਛੁ ਖਾਇ ॥ ਰਾਜਿ (’ਚ) ਰੰਗੁ (ਭਾਵ ਪਿਆਰ), ਮਾਲਿ (’ਚ) ਰੰਗੁ ॥ ਰੰਗਿ (’ਚ) ਰਤਾ (ਰੱਤਾ), ਨਚੈ (ਨੱਚੈ) ਨੰਗੁ ॥ ਨਾਨਕ ! ਠਗਿਆ ਮੁਠਾ (ਠੱਗਿਆ ਮੁੱਠਾ) ਜਾਇ ॥ ਵਿਣੁ ਨਾਵੈ (ਨਾਵੈਂ), ਪਤਿ ਗਇਆ ਗਵਾਇ (ਕੇ) ॥੧॥ ਮ : ੧ ॥ ਕਿਆ ਖਾਧੈ  ? ਕਿਆ ਪੈਧੈ (ਭਾਵ ਪਹਿਨਣ ਨਾਲ਼) ਹੋਇ  ? ॥ ਜਾ (ਜਾਂ) ਮਨਿ (’ਚ) ਨਾਹੀ (ਨਾਹੀਂ), ਸਚਾ ਸੋਇ ॥ ਕਿਆ ਮੇਵਾ  ? ਕਿਆ ਘਿਉ ਗੁੜੁ ਮਿਠਾ  ? ਕਿਆ ਮੈਦਾ  ? ਕਿਆ ਮਾਸੁ  ? ॥ ਕਿਆ ਕਪੜੁ (ਕੱਪੜ) ? ਕਿਆ ਸੇਜ ਸੁਖਾਲੀ  ? ਕੀਜਹਿ (ਕੀਜਹਿਂ) ਭੋਗ ਬਿਲਾਸ ॥ ਕਿਆ ਲਸਕਰ (ਲਸ਼ਕਰ ਭਾਵ ਫ਼ੌਜ) ? ਕਿਆ ਨੇਬ ਖਵਾਸੀ (ਖ਼ਵਾਸੀ ਭਾਵ ਸ਼ਾਹੀ ਨੌਕਰ) ? ਆਵੈ ਮਹਲੀ (ਮਹਲੀਂ) ਵਾਸੁ (ਭਾਵ ਮਹਲਾਂ ’ਚ ਨਿਵਾਸ)॥ ਨਾਨਕ ! ਸਚੇ ਨਾਮ ਵਿਣੁ ; ਸਭੇ ਟੋਲ (ਭਾਵ ਪਦਾਰਥ) ਵਿਣਾਸੁ ॥੨॥ ਪਵੜੀ ॥ ਜਾਤੀ ਦੈ ਕਿਆ ਹਥਿ (’ਚ) ? ਸਚੁ ਪਰਖੀਐ ॥ ਮਹੁਰਾ (ਜ਼ਹਿਰ) ਹੋਵੈ ਹਥਿ (’ਚ), ਮਰੀਐ ਚਖੀਐ ॥ ਸਚੇ ਕੀ ਸਿਰਕਾਰ, ਜੁਗੁ ਜੁਗੁ ਜਾਣੀਐ ॥ ਹੁਕਮੁ ਮੰਨੇ ਸਿਰਦਾਰੁ, ਦਰਿ (’ਤੇ) ਦੀਬਾਣੀਐ (ਦੀਬਾਨ ’ਚ)॥ ਫੁਰਮਾਨੀ ਹੈ ਕਾਰ (ਭਾਵ ਹੁਕਮ ਕਾਰ ਮੰਨਣ ਲਈ), ਖਸਮਿ (ਨੇ) ਪਠਾਇਆ (ਭਾਵ ਭੇਜਿਆ) ॥ ਤਬਲਬਾਜ (ਤਬਲਬਾਜ਼) ਬੀਚਾਰ (ਭਾਵ ਨਗਾਰਚੀ ਰੂਪ ਗੁਰੂ ਦੀ ਵਿਚਾਰ), ਸਬਦਿ (ਰਾਹੀਂ) ਸੁਣਾਇਆ ॥ ਇਕਿ (ਭਾਵ ਕਈ) ਹੋਏ ਅਸਵਾਰ,  ਇਕਨਾ ਸਾਖਤੀ (ਭਾਵ ਕਈ ਘੋੜਿਆਂ ’ਤੇ ਦੁਮੱਚੀਆਂ ਪਾ ਰਹੇ) ॥ ਇਕਨੀ ਬਧੇ ਭਾਰ, ਇਕਨਾ ਤਾਖਤੀ (ਤਾਖ਼ਤੀ ਭਾਵ ਦੌੜੇ-ਭੱਜੇ) ॥੧੦॥ ਸਲੋਕੁ, ਮ : ੧ ॥ ਜਾ ਪਕਾ ਤਾ ਕਟਿਆ (ਜਾਂ ਪੱਕਾ ਤਾਂ ਕੱਟਿਆ); ਰਹੀ ਸੁ ਪਲਰਿ (ਪੱਲਰਿ) ਵਾੜਿ ॥ ਸਣੁ (ਭਾਵ ਸਣੇ/ਸਮੇਤ) ਕੀਸਾਰਾ (ਕੀਸਾਰਾਂ) ਚਿਥਿਆ, ਕਣੁ (ਭਾਵ ਦਾਣਾ) ਲਇਆ ਤਨੁ ਝਾੜਿ (ਕੇ) ॥ ਦੁਇ ਪੁੜ ਚਕੀ (ਚੱਕੀ) ਜੋੜਿ ਕੈ, ਪੀਸਣ ਆਇ ਬਹਿਠੁ ॥ ਜੋ, ਦਰਿ (’ਤੇ) ਰਹੇ, ਸੁ ਉਬਰੇ ; ਨਾਨਕ ! ਅਜਬੁ ਡਿਠੁ ॥੧॥ ਮ : ੧ ॥ ਵੇਖੁ ਜਿ ਮਿਠਾ ਕਟਿਆ (ਮਿੱਠਾ ਕੱਟਿਆ), ਕਟਿ ਕੁਟਿ (ਕੱਟ ਕੁੱਟ ਕੇ) ਬਧਾ ਪਾਇ (ਕੇ)॥ ਖੁੰਢਾ (ਖੁੰਢਾਂ) ਅੰਦਰਿ ਰਖਿ ਕੈ, ਦੇਨਿ (ਦੇਨ੍) ਸੁ ਮਲ (ਮੱਲ) ਸਜਾਇ ॥ ਰਸੁ ਕਸੁ ਟਟਰਿ (ਭਾਵ ਕੜਾਹੇ ’ਚ) ਪਾਈਐ, ਤਪੈ ਤੈ (ਭਾਵ ਅਤੇ) ਵਿਲਲਾਇ ॥ ਭੀ ਸੋ ਫੋਗੁ (ਭਾਵ ਫੋਕ/ਚੂਰਾ) ਸਮਾਲੀਐ (ਸੰਮ੍ਹਾਲੀਐ), ਦਿਚੈ ਅਗਿ (ਅੱਗ ’ਚ) ਜਲਾਇ ॥ ਨਾਨਕ ! ਮਿਠੈ (ਮਿੱਠੈ ਕਾਰਨ) ਪਤਰੀਐ (ਭਾਵ ਖ਼ੁਆਰ ਹੋਈਦਾ); ਵੇਖਹੁ ਲੋਕਾ ! ਆਇ (ਕੇ)॥੨॥ ਪਵੜੀ ॥ ਇਕਨਾ ਮਰਣੁ ਨ ਚਿਤਿ (’ਚ), ਆਸ ਘਣੇਰਿਆ ॥ ਮਰਿ ਮਰਿ (ਕੇ) ਜੰਮਹਿ (ਜੰਮਹਿਂ) ਨਿਤ, ਕਿਸੈ ਨ ਕੇਰਿਆ (ਭਾਵ ਦਾ/ਕਿਸੇ ਦਾ ਨ ਰਿਹਾ) ॥ ਆਪਨੜੈ ਮਨਿ+ਚਿਤਿ (’ਚ), ਕਹਨਿ ਚੰਗੇਰਿਆ ॥ ਜਮਰਾਜੈ (ਨੇ) ਨਿਤ ਨਿਤ, ਮਨਮੁਖ ਹੇਰਿਆ (ਭਾਵ ਤੱਕਿਆ)॥ ਮਨਮੁਖ ਲੂਣ ਹਾਰਾਮ, ਕੀਆ (ਭਾਵ ਕੀਤਾ ਉਪਕਾਰ) ਨ ਜਾਣਿਆ ॥ ਬਧੇ (ਬੱਧੇ) ਕਰਨਿ ਸਲਾਮ, ਖਸਮ (ਨੂੰ) ਨ ਭਾਣਿਆ (ਪਸੰਦ)॥ ਸਚੁ ਮਿਲੈ, ਮੁਖਿ (’ਚ) ਨਾਮੁ; ਸਾਹਿਬ (ਨੂੰ) ਭਾਵਸੀ (ਪਸੰਦ)॥ ਕਰਸਨਿ ਤਖਤਿ (ਤਖ਼ਤ ’ਤੇ) ਸਲਾਮੁ, ਲਿਖਿਆ ਪਾਵਸੀ ॥੧੧॥ ਮ : ੧, ਸਲੋਕੁ ॥ ਮਛੀ (ਮੱਛੀ ਨੂੰ) ਤਾਰੂ (ਡੂੰਘਾ ਪਾਣੀ) ਕਿਆ ਕਰੇ  ? ਪੰਖੀ ਕਿਆ ਆਕਾਸੁ (ਆਕਾਸ਼) ? ॥ ਪਥਰ ਪਾਲਾ (ਪੱਥਰ ਪਾਲ਼ਾ) ਕਿਆ ਕਰੇ  ? ਖੁਸਰੇ ਕਿਆ ਘਰ ਵਾਸੁ  ? ॥ ਕੁਤੇ (ਕੁੱਤੇ) ਚੰਦਨੁ ਲਾਈਐ, ਭੀ ਸੋ ਕੁਤੀ (ਕੁੱਤੀ) ਧਾਤੁ (ਭਾਵ ਆਦਤ ਕੁੱਤਿਆਂ ਵਾਲ਼ੀ ਹੀ)॥ ਬੋਲਾ (ਬੋਲ਼ਾ) ਜੇ ਸਮਝਾਈਐ, ਪੜੀਅਹਿ (ਪੜੀਅਹਿਂ) ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ (’ਚ) ਰਖੀਐ, ਦੀਵੇ ਬਲਹਿ (ਬਲ਼ਹਿਂ) ਪਚਾਸ ॥ ਚਉਣੇ (ਪਸ਼ੂਆਂ ਦੇ ਵੱਗ ਨੂੰ) ਸੁਇਨਾ ਪਾਈਐ, ਚੁਣਿ+ਚੁਣਿ (ਕੇ) ਖਾਵੈ ਘਾਸੁ ॥ ਲੋਹਾ ਮਾਰਣਿ (ਭਾਵ ਭੱਠੀ ’ਚ) ਪਾਈਐ, ਢਹੈ (ਭਾਵ ਢਲ਼ ਕੇ) ਨ ਹੋਇ ਕਪਾਸ ॥ ਨਾਨਕ ! ਮੂਰਖ ਏਹਿ (ਏਹ) ਗੁਣ ; ਬੋਲੇ ਸਦਾ ਵਿਣਾਸੁ ॥੧॥ ਮ : ੧ ॥ ਕੈਹਾ (ਕੈਹਾਂ ਭਾਵ ਕਾਂਸੀ) ਕੰਚਨੁ ਤੁਟੈ ਸਾਰੁ (ਭਾਵ ਲੋਹਾ)॥ ਅਗਨੀ (ਨਾਲ਼), ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ (ਭਾਵ ਵਹੁਟੀ ਨਾਲ਼), ਤੁਟੈ ਭਤਾਰ (ਭਾਵ ਪਤੀ)॥ ਪੁਤਂੀ, ਗੰਢੁ ਪਵੈ ਸੰਸਾਰਿ (’ਚ)॥ ਰਾਜਾ ਮੰਗੈ, ਦਿਤੈ (ਦਿੱਤੈ) ਗੰਢੁ ਪਾਇ ॥ ਭੁਖਿਆ (ਭਾਵ ਭੁੱਖੇ ਦੀ) ਗੰਢੁ ਪਵੈ, ਜਾ (ਜਾਂ) ਖਾਇ ॥ ਕਾਲਾ (ਕਾਲ਼ਾਂ) ਗੰਢੁ, ਨਦੀਆ ਮੀਹ (ਨਦੀਆਂ ਮੀਂਹ) ਝੋਲ (ਭਾਵ ਬਹੁਤ) ॥ ਗੰਢੁ ਪਰੀਤੀ, ਮਿਠੇ ਬੋਲ ॥ ਬੇਦਾ (ਬੇਦਾਂ ‘ਦੀ’) ਗੰਢੁ, ਬੋਲੇ ਸਚੁ ਕੋਇ ॥ ਮੁਇਆ (ਮੁਇਆਂ) ਗੰਢੁ, ਨੇਕੀ ਸਤੁ (ਭਾਵ ਦਾਨ ਕੀਤਾ) ਹੋਇ ॥ ਏਤੁ ਗੰਢਿ (ਭਾਵ ਇਸ ਤਰ੍ਹਾਂ ਦੇ ਸੰਬੰਧ ਨਾਲ), ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ, ਮੁਹਿ (’ਤੇ) ਮਾਰ (ਖਾ ਕੇ) ॥ ਨਾਨਕੁ ਆਖੈ, ਏਹੁ ਬੀਚਾਰੁ ॥ ਸਿਫਤੀ, ਗੰਢੁ ਪਵੈ ਦਰਬਾਰਿ (’ਚ) ॥੨॥ ਪਉੜੀ ॥ ਆਪੇ, ਕੁਦਰਤਿ ਸਾਜਿ ਕੈ ; ਆਪੇ ਕਰੇ ਬੀਚਾਰੁ ॥ ਇਕਿ ਖੋਟੇ, ਇਕਿ ਖਰੇ ; ਆਪੇ ਪਰਖਣਹਾਰੁ ॥ ਖਰੇ ਖਜਾਨੈ (’ਚ) ਪਾਈਅਹਿ (ਪਾਈਐਂ); ਖੋਟੇ ਸਟੀਅਹਿ (ਸਟੀਅਹਿਂ) ਬਾਹਰ ਵਾਰਿ (ਭਾਵ ਬਾਹਰਲੇ ਪਾਸੇ)॥ ਖੋਟੇ, ਸਚੀ ਦਰਗਹ ਸੁਟੀਅਹਿ (ਸੁਟੀਅਹਿਂ) ; ਕਿਸੁ ਆਗੈ ਕਰਹਿ (ਕਰਹਿਂ) ਪੁਕਾਰ  ? ॥ ਸਤਿਗੁਰ ਪਿਛੈ ਭਜਿ (ਕੇ) ਪਵਹਿ (ਪਵਹਿਂ) ; ਏਹਾ ਕਰਣੀ ਸਾਰੁ (ਭਾਵ ਸ੍ਰੇਸ਼ਟ)॥ ਸਤਿਗੁਰੁ, ਖੋਟਿਅਹੁ (ਖੋਟਿਓਂ) ਖਰੇ ਕਰੇ ; ਸਬਦਿ (ਨਾਲ਼) ਸਵਾਰਣਹਾਰੁ ॥ ਸਚੀ ਦਰਗਹ ਮੰਨੀਅਨਿ (ਮੰਨੀਅਨ੍); ਗੁਰ ਕੈ ਪ੍ਰੇਮ ਪਿਆਰਿ (ਰਾਹੀਂ)॥ ਗਣਤ ਤਿਨਾ (ਤਿਨ੍ਹਾਂ) ਦੀ, ਕੋ ਕਿਆ ਕਰੇ  ? ਜੋ, ਆਪਿ ਬਖਸੇ (ਬਖ਼ਸ਼ੇ) ਕਰਤਾਰਿ (ਨੇ)॥੧੨॥ ਸਲੋਕੁ, ਮ : ੧ ॥ (ਦਬ ਜਾਣਗੇ) ਹਮ ਜੇਰ ਜਿਮੀ (ਹਮ੍ਹ ਜ਼ੇਰ ਜ਼ਿਮੀਂ ਭਾਵ ਸਾਰੀ ਜ਼ਮੀਨ ਥੱਲੇ), ਦੁਨੀਆ; ਪੀਰਾ ਮਸਾਇਕਾ (ਮਸ਼ਾਇਕਾ ਭਾਵ ਸ਼ੇਖ਼) ਰਾਇਆ ॥ ਮੇ ਰਵਦਿ (ਜਾਂਦਾ ਹੈ ਭਾਵ ਨਾਸ਼ਵਾਨ ਹੈ) ਬਾਦਿਸਾਹਾ (ਬਾਦਿਸ਼ਾਹਾ), ਅਫਜੂ ਖੁਦਾਇਆ (ਅਫ਼ਜ਼ੂ ਖ਼ੁਦਾਇਆ ਭਾਵ ਸਥਿਰ ਕੇਵਲ ਰੱਬ)॥ ਏਕ ਤੂਹੀ (ਤੂੰਹੀ), ਏਕ ਤੁਹੀ (ਤੁੰਹੀ)॥੧॥ ਮ : ੧ ॥ ਨ ਦੇਵ ਦਾਨਵਾ ਨਰਾ ॥ ਨ ਸਿਧ (ਸਿੱਧ) ਸਾਧਿਕਾ ਧਰਾ (ਭਾਵ ਧਰਤੀ)॥ ਅਸਤਿ (ਭਾਵ ਹੈ) ਏਕ, ਦਿਗਰਿ ਕੁਈ (ਭਾਵ ਦੂਜਾ ਕੌਣ) ?॥ ਏਕ ਤੁਈ (ਤੁੰਈ), ਏਕ ਤੁਈ (ਤੁੰਈ) ॥੨॥ ਮ : ੧ ॥ ਨ ਦਾਦੇ ਦਿਹੰਦ ਆਦਮੀ (ਭਾਵ ਦਾਦੇ-ਨਿਆਂ, ਦਿਹੰਦ-ਦੇਣ ਵਾਲ਼ਾ) ॥ ਨ ਸਪਤ, ਜੇਰ ਜਿਮੀ (ਜ਼ੇਰ ਜ਼ਿਮੀਂ ਭਾਵ ਨ ਧਰਤੀ ਹੇਠਲੇ 7 ਪਤਾਲ ਥਿਰ) ॥ ਅਸਤਿ ਏਕ, ਦਿਗਰਿ ਕੁਈ ॥ ਏਕ ਤੁਈ (ਤੁੰਈ), ਏਕ ਤੁਈ (ਤੁੰਈ)॥੩॥ ਮ : ੧ ॥ ਨ ਸੂਰ ਸਸਿ ਮੰਡਲੋ (ਭਾਵ ਨ ਸੂਰਜ ਚੰਦ ਅਕਾਸ਼ ਥਿਰ)॥ ਨ ਸਪਤ ਦੀਪ, ਨਹ ਜਲੋ ॥ ਅੰਨ ਪਉਣ ਥਿਰੁ ਨ ਕੁਈ ॥ ਏਕੁ ਤੁਈ (ਤੁੰਈ), ਏਕੁ ਤੁਈ (ਤੁੰਈ) ॥੪॥ ਮ : ੧ ॥ ਨ ਰਿਜਕੁ (ਰਿਜ਼ਕ) ਦਸਤ, ਆ ਕਸੇ (ਭਾਵ ਰਿਜ਼ਕ ਕਿਸੇ ਦੇ ਹੱਥ ਨਹੀਂ)॥ ਹਮਾ ਰਾ (ਭਾਵ ਹਮਾ-ਸਭ, ਰਾ-ਨੂੰ), ਏਕੁ ਆਸ ਵਸੇ (ਵੱਸੇ ਭਾਵ ਬੱਸ/ਕਾਫ਼ੀ ਹੈ)॥ ਅਸਤਿ ਏਕੁ, ਦਿਗਰ ਕੁਈ ॥ ਏਕ ਤੁਈ (ਤੁੰਈ), ਏਕੁ ਤੁਈ (ਤੁੰਈ)॥੫॥ ਮ : ੧ ॥ ਪਰਿੰਦਏ (ਪਰਿੰਦ+ਏ ਭਾਵ ਪੰਛੀਆਂ ਦੇ), ਨ ਗਿਰਾਹ ਜਰ (ਜ਼ਰ ਭਾਵ ਧਨ/ਗਿਰਹ-ਪੱਲੇ) ॥ ਦਰਖਤ (ਦਰਖ਼ਤ) ਆਬ (ਭਾਵ ਪਾਣੀ), ਆਸ ਕਰ ॥ ਦਿਹੰਦ ਸੁਈ (ਭਾਵ ਦੇਣ ਵਾਲ਼ਾ ਉਹੀ)॥ ਏਕ ਤੁਈ (ਤੁੰਈ), ਏਕ ਤੁਈ (ਤੁੰਈ)॥੬॥ ਮ : ੧ ॥ ਨਾਨਕ ! ਲਿਲਾਰਿ (’ਤੇ/ਮੱਥੇ ’ਤੇ) ਲਿਖਿਆ ਸੋਇ ॥ ਮੇਟਿ ਨ ਸਾਕੈ, ਕੋਇ ॥ ਕਲਾ ਧਰੈ (ਭਾਵ ਸ਼ਕਤੀ ਦਿੰਦਾ ਅਤੇ), ਹਿਰੈ ਸੁਈ (ਭਾਵ ਲੈਂਦਾ ਉਹੀ) ॥ ਏਕੁ ਤੁਈ (ਤੁੰਈ), ਏਕੁ ਤੁਈ (ਤੁੰਈ) ॥੭॥ ਪਉੜੀ ॥ ਸਚਾ ਤੇਰਾ ਹੁਕਮੁ, ਗੁਰਮੁਖਿ (ਨੇ) ਜਾਣਿਆ ॥ ਗੁਰਮਤੀ ਆਪੁ (ਆਪਣੇ ਆਪ ਨੂੰ) ਗਵਾਇ (ਕੇ), ਸਚੁ ਪਛਾਣਿਆ ॥ ਸਚੁ ਤੇਰਾ ਦਰਬਾਰੁ, ਸਬਦੁ ਨੀਸਾਣਿਆ (ਨੀਸ਼ਾਣਿਆ)॥ ਸਚਾ ਸਬਦੁ ਵੀਚਾਰਿ (ਕੇ), ਸਚਿ (’ਚ) ਸਮਾਣਿਆ ॥ ਮਨਮੁਖ ਸਦਾ ਕੂੜਿਆਰ ; ਭਰਮਿ (’ਚ) ਭੁਲਾਣਿਆ ॥ ਵਿਸਟਾ (ਵਿਸ਼ਟਾ) ਅੰਦਰਿ ਵਾਸੁ, ਸਾਦੁ ਨ ਜਾਣਿਆ ॥ ਵਿਣੁ ਨਾਵੈ (ਨਾਵੈਂ), ਦੁਖੁ ਪਾਇ ; ਆਵਣ ਜਾਣਿਆ ॥ ਨਾਨਕ !  ਪਾਰਖੁ ਆਪਿ ; ਜਿਨਿ (ਜਿਨ੍ਹ ਨੇ), ਖੋਟਾ ਖਰਾ ਪਛਾਣਿਆ ॥੧੩॥ ਸਲੋਕੁ, ਮ : ੧ ॥ ਸੀਹਾ, ਬਾਜਾ, ਚਰਗਾ, ਕੁਹੀਆ (ਸ਼ੀਹਾਂ, ਬਾਜ਼ਾਂ, ਚਰਗਾਂ, ਕੁਹੀਆਂ); ਏਨਾ (ਏਨ੍ਹਾਂ) ਖਵਾਲੇ ਘਾਹ ॥ ਘਾਹੁ (ਘਾਹ) ਖਾਨਿ, ਤਿਨਾ (ਤਿਨ੍ਹਾਂ) ਮਾਸੁ ਖਵਾਲੇ ; ਏਹਿ (ਏਹ) ਚਲਾਏ ਰਾਹ ॥ ਨਦੀਆ (ਨਦੀਆਂ) ਵਿਚਿ ਟਿਬੇ (ਟਿੱਬੇ) ਦੇਖਾਲੇ ; ਥਲੀ (ਥਲੀਂ ਭਾਵ ਟਿੱਬਿਆਂ ਨੂੰ) ਕਰੇ ਅਸਗਾਹ (ਭਾਵ ਡੂੰਘੇ ਪਾਣੀ) ॥ ਕੀੜਾ ਥਾਪਿ (ਕੇ), ਦੇਇ ਪਾਤਿਸਾਹੀ (ਪਾਤਿਸ਼ਾਹੀ) ; ਲਸਕਰ (ਲਸ਼ਕਰ) ਕਰੇ ਸੁਆਹ ॥ ਜੇਤੇ ਜੀਅ, ਜੀਵਹਿ (ਜੀਵਹਿਂ) ਲੈ (ਕੇ) ਸਾਹਾ ; ਜੀਵਾਲੇ, ਤਾ (ਤਾਂ) ਕਿਆ ਸਾਹ  ? ॥ ਨਾਨਕ ! ਜਿਉ ਜਿਉ (ਜਿਉਂ ਜਿਉਂ) ਸਚੇ ਭਾਵੈ ; ਤਿਉ ਤਿਉ (ਤਿਉਂ ਤਿਉਂ), ਦੇਇ ਗਿਰਾਹ (ਭਾਵ ਰੋਟੀ) ॥੧॥ ਮ : ੧ ॥ ਇਕਿ ਮਾਸਹਾਰੀ, ਇਕਿ ਤ੍ਰਿਣੁ ਖਾਹਿ (ਖਾਹਿਂ, ਤ੍ਰਿਣੁ ਭਾਵ ਛੋਟਾ ਘਾਹ) ॥ ਇਕਨਾ, ਛਤੀਹ ਅੰਮ੍ਰਿਤ ਪਾਹਿ (ਪਾਹਿਂ) ॥ ਇਕਿ ਮਿਟੀਆ ਮਹਿ, ਮਿਟੀਆ ਖਾਹਿ (ਮਿਟੀ+ਆ ਖਾਹਿਂ) ॥ ਇਕਿ ਪਉਣ ਸੁਮਾਰੀ (ਭਾਵ ਪ੍ਰਾਣਾਯਾਮੀ), ਪਉਣ ਸੁਮਾਰਿ (ਭਾਵ ਪ੍ਰਾਣਾਯਾਮ ’ਚ) ॥ ਇਕਿ ਨਿਰੰਕਾਰੀ, ਨਾਮ ਆਧਾਰਿ (ਭਾਵ ਨਾਮ ਦੇ ਆਸਾਰੇ ’ਚ) ॥ (ਜੋ ਆਖਦਾ) ਜੀਵੈ ਦਾਤਾ, (ਉਹ) ਮਰੈ ਨ ਕੋਇ ॥  ਨਾਨਕ ! ਮੁਠੇ ਜਾਹਿ (ਜਾਹਿਂ); ਨਾਹੀ (ਨਾਹੀਂ) ਮਨਿ (’ਚ) ਸੋਇ ॥੨॥ ਪਉੜੀ ॥ ਪੂਰੇ ਗੁਰ ਕੀ ਕਾਰ, ਕਰਮਿ (ਮਿਹਰ ਨਾਲ਼) ਕਮਾਈਐ ॥ ਗੁਰਮਤੀ ਆਪੁ ਗਵਾਇ (ਕੇ), ਨਾਮੁ ਧਿਆਈਐ ॥ ਦੂਜੀ ਕਾਰੈ (’ਚ) ਲਗਿ (ਕੇ), ਜਨਮੁ ਗਵਾਈਐ ॥ ਵਿਣੁ ਨਾਵੈ (ਨਾਵੈਂ), ਸਭ ਵਿਸੁ (ਵਿੱਸ ਭਾਵ ਜ਼ਹਿਰ); ਪੈਝੈ ਖਾਈਐ (ਭਾਵ ਜੋ ਪਹਿਨਿਆ ਖਾਇਆ)॥ ਸਚਾ ਸਬਦੁ ਸਾਲਾਹਿ (ਸਾਲਾਹ ਕੇ) ; ਸਚਿ (’ਚ) ਸਮਾਈਐ ॥ ਵਿਣੁ ਸਤਿਗੁਰੁ ਸੇਵੇ, ਨਾਹੀ (ਨਾਹੀਂ) ਸੁਖਿ (’ਚ) ਨਿਵਾਸੁ ; ਫਿਰਿ ਫਿਰਿ ਆਈਐ ॥ ਦੁਨੀਆ ਖੋਟੀ ਰਾਸਿ ; ਕੂੜੁ ਕਮਾਈਐ ॥ ਨਾਨਕ ! ਸਚੁ ਖਰਾ ਸਾਲਾਹਿ (ਸਾਲਾਹ ਕੇ) ; ਪਤਿ ਸਿਉ (ਸਿਉਂ) ਜਾਈਐ ॥੧੪॥ ਸਲੋਕੁ, ਮ : ੧ ॥ ਤੁਧੁ ਭਾਵੈ, ਤਾ ਵਾਵਹਿ ਗਾਵਹਿ (ਤਾਂ ਵਾਵਹਿਂ ਗਾਵਹਿਂ); ਤੁਧੁ ਭਾਵੈ, ਜਲਿ (’ਚ) ਨਾਵਹਿ (ਨ੍ਹਾਵੈਂ) ॥ ਜਾ (ਜਾਂ), ਤੁਧੁ ਭਾਵੈ ਤਾ ਕਰਹਿ (ਕਰਹਿਂ) ਬਿਭੂਤਾ ; ਸਿੰਙੀ ਨਾਦੁ ਵਜਾਵਹਿ (ਵਜਾਵਹਿਂ) ॥ ਜਾ (ਜਾਂ) ਤੁਧੁ ਭਾਵੈ, ਤਾ ਪੜਹਿ ਕਤੇਬਾ (ਤਾਂ ਪੜ੍ਹੈਂ ਕਤੇਬਾਂ) ; ਮੁਲਾ ਸੇਖ ਕਹਾਵਹਿ (ਮੁੱਲਾਂ ਸ਼ੇਖ਼ ਕਹਾਵਹਿਂ) ॥ ਜਾ (ਜਾਂ) ਤੁਧੁ ਭਾਵੈ, ਤਾ ਹੋਵਹਿ (ਤਾਂ ਹੋਵਹਿਂ) ਰਾਜੇ ; ਰਸ ਕਸ ਬਹੁਤੁ ਕਮਾਵਹਿ (ਕਮਾਵਹਿਂ) ॥ ਜਾ (ਜਾਂ) ਤੁਧੁ ਭਾਵੈ, ਤੇਗ ਵਗਾਵਹਿ (ਤੇਗ਼ ਵਗਾਵਹਿਂ) ; ਸਿਰ ਮੁੰਡੀ ਕਟਿ ਜਾਵਹਿ (ਜਾਵਹਿਂ)॥ ਜਾ (ਜਾਂ) ਤੁਧੁ ਭਾਵੈ, ਜਾਹਿ (ਜਾਹਿਂ) ਦਿਸੰਤਰਿ (ਦਿਸ਼ੰਤਰ ਭਾਵ ਕਈ ਦੇਸ਼ਾਂ ’ਚ) ; ਸੁਣਿ (ਕੇ) ਗਲਾ (ਗੱਲਾਂ), ਘਰਿ ਆਵਹਿ (ਆਵਹਿਂ)॥ ਜਾ (ਜਾਂ) ਤੁਧੁ ਭਾਵੈ, ਨਾਇ ਰਚਾਵਹਿ (ਨਾਇਂ ਰਚਾਵਹਿਂ) ; ਤੁਧੁ ਭਾਣੇ ਤੂੰ ਭਾਵਹਿ (ਭਾਵਹਿਂ ਭਾਵ ਜੋ ਤੇਰੇ ਭਾਣੇ ’ਚ ਉਹ ਤੈਨੂੰ ਪਸੰਦ ਹਨ)॥ ਨਾਨਕੁ ਏਕ ਕਹੈ ਬੇਨੰਤੀ ; ਹੋਰਿ ਸਗਲੇ ਕੂੜੁ ਕਮਾਵਹਿ (ਕਮਾਵਹਿਂ)॥੧॥ ਮ : ੧ ॥ ਜਾ (ਜਾਂ) ਤੂੰ ਵਡਾ (ਵੱਡਾ), ਸਭਿ ਵਡਿਆਂਈਆ (ਸਭ ਵਡਿਆਈਆਂ) ; ਚੰਗੈ (ਤੋਂ) ਚੰਗਾ ਹੋਈ ॥ ਜਾ (ਜਾਂ) ਤੂੰ ਸਚਾ (ਸੱਚਾ), ਤਾ (ਤਾਂ) ਸਭੁ ਕੋ ਸਚਾ (ਸੱਚਾ) ; ਕੂੜਾ ਕੋਇ ਨ ਕੋਈ ॥ ਆਖਣੁ ਵੇਖਣੁ ਬੋਲਣੁ ਚਲਣੁ ; ਜੀਵਣੁ ਮਰਣਾ ਧਾਤੁ (ਭਾਵ ਮਾਇਆ) ॥ ਹੁਕਮੁ (ਨੂੰ) ਸਾਜਿ (ਕੇ ਭਾਵ ਰਚ ਕੇ), ਹੁਕਮੈ ਵਿਚਿ ਰਖੈ ; ਨਾਨਕ ! ਸਚਾ (ਸੱਚਾ) ਆਪਿ ॥੨॥ ਪਉੜੀ ॥ ਸਤਿਗੁਰੁ ਸੇਵਿ (ਕੇ) ਨਿਸੰਗੁ (ਭਾਵ ਸ਼ੰਕਾ ਮੁਕਤਾ), ਭਰਮੁ ਚੁਕਾਈਐ ॥ ਸਤਿਗੁਰੁ ਆਖੈ ਕਾਰ ; ਸੁ ਕਾਰ ਕਮਾਈਐ ॥ ਸਤਿਗੁਰੁ ਹੋਇ ਦਇਆਲੁ ; ਤ, ਨਾਮੁ ਧਿਆਈਐ ॥ ਲਾਹਾ ਭਗਤਿ ਸੁ ਸਾਰੁ (ਭਾਵ ਸ੍ਰੇਸ਼ਟ), ਗੁਰਮੁਖਿ ਪਾਈਐ ॥ ਮਨਮੁਖਿ ਕੂੜੁ ਗੁਬਾਰੁ (ਗ਼ੁਬਾਰ), ਕੂੜੁ ਕਮਾਈਐ ॥ ਸਚੇ ਦੈ ਦਰਿ (’ਚ ਭਾਵ ਸੰਗਤ ’ਚ) ਜਾਇ (ਕੇ), ਸਚੁ ਚਵਾਂਈਐ (ਭਾਵ ਬੋਲੀਐ)॥ ਸਚੈ (ਨੇ, ਆਪਣੇ) ਅੰਦਰਿ ਮਹਲਿ (’ਚ); ਸਚਿ (ਕਮਾਏ ਕਾਰਨ) ਬੁਲਾਈਐ ॥ ਨਾਨਕ ! ਸਚੁ ਸਦਾ ਸਚਿਆਰੁ ; ਸਚਿ (’ਚ) ਸਮਾਈਐ ॥੧੫॥

(ਨੋਟ : (1). ਗੁਰਬਾਣੀ ’ਚ ‘ਵਡਿਆਈਆ’ ਸ਼ਬਦ 32 ਵਾਰ, ‘ਵਡਿਆਈਆਂ’ 3 ਵਾਰ ਅਤੇ ‘ਵਡਿਆਂਈਆ’ ਕੇਵਲ ਇੱਕ ਵਾਰ ਉਕਤ ਅੰਤਮ 15ਵੀਂ ਪਉੜੀ ਦੇ ਦੂਜੇ ਸ਼ਲੋਕ ਦੀ ਤੁਕ ‘‘ਜਾ ਤੂੰ ਵਡਾ, ਸਭਿ ਵਡਿਆਂਈਆ; ਚੰਗੈ ਚੰਗਾ ਹੋਈ ॥’’ ’ਚ ਦਰਜ ਹੈ, ਜੋ ਛਾਪੇ ਦੀ ਗ਼ਲਤੀ ਹੈ।  ਹੱਥ ਲਿਖਤ ਸਰੂਪਾਂ ’ਚ ‘ਵਡਿਆਈਆਂ’ ਦਰੁਸਤ ਲਿਖਿਆ ਮਿਲਦਾ ਹੈ। ਇਸ ਤੋਂ ਇੱਕ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਹਰ ਮੁਨਾਸਬ ਜਗ੍ਹਾ ਬਿੰਦੀ, ਜੋ ਕਿ ਉਸ ਸਮੇਂ ਪ੍ਰਚਲਿਤ ਵੀ ਸੀ, ਲਗਾਈ ਜਾਂਦੀ ਤਾਂ ਅਜਿਹੀਆਂ ਗ਼ਲਤੀਆਂ ਹੋਣ ਦੀ ਸੁਭਾਵਨਾ ਕਈ ਗੁਣਾਂ ਵਧ ਜਾਣੀ ਸੀ, ਇਸ ਲਈ ਗੁਰੂ ਸਾਹਿਬਾਨ ਨੇ ਸੰਕੇਤ ਮਾਤਰ ਹੀ ਇਸ ਨਾਸਕੀ ਧੁਨੀ ਨੂੰ ਵਰਤਿਆ ਤਾਂ ਜੋ ਬਾਕੀ ਜਗ੍ਹਾ ਵਿਚਾਰ ਕੇ ਬਿੰਦੀ ਦੀ ਵਰਤੋਂ ਕੀਤੀ ਜਾ ਸਕੇ।

(2). ਗੁਰਬਾਣੀ ’ਚ ‘ਜਾ’ ਸ਼ਬਦ 1034 ਵਾਰ, ‘ਜਾਂ’ 102 ਵਾਰ ਦਰਜ ਹੈ, ਇਸ ਦਾ ਇਹ ਮਤਲਬ ਨਹੀਂ ਕਿ ਹਰ ਜਗ੍ਹਾ ‘ਜਾ’ ’ਤੇ ਬਿੰਦੀ ਲਗਾ ਲਈ ਜਾਵੇ ਕਿਉਂਕਿ ‘ਜਾ’ ਦੇ ਦੋ ਅਰਥ ਹਨ (ੳ). ਪਹਿਲਾ ਅਰਥ ਹੈ ‘ਜਦੋਂ’ (ਯੋਜਕ) ਇੱਥੇ ਬਿੰਦੀ ਲੱਗੇਗੀ (ਅ). ਦੂਸਰਾ ਅਰਥ ਹੈ ‘ਜਿਸ/ਜੋ’ ਪੜਨਾਂਵ, ਇੱਥੇ ਬਿੰਦੀ ਨਹੀਂ ਲੱਗੇਗੀ; ਜਿਵੇਂ ਕਿ

‘ਜਾ’ (ਜੋ) ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥

ਵਡਾ ਸਾਹਿਬੁ ਵਡੀ ਨਾਈ; ਕੀਤਾ ‘ਜਾ’ (ਜਿਸ) ਕਾ ਹੋਵੈ ॥

ਆਪਿ ਨਾਥੁ, ਨਾਥੀ ਸਭ ‘ਜਾ’ (ਜਿਸ) ਕੀ; ਰਿਧਿ ਸਿਧਿ ਅਵਰਾ ਸਾਦ ॥

ਕਾਹੇ ਰੇ ਮਨ ! ਚਿਤਵਹਿ ਉਦਮੁ; ‘ਜਾ’ (ਜਿਸ) ਆਹਰਿ (’ਚ) ਹਰਿ ਜੀਉ ਪਰਿਆ ॥, ਆਦਿ।

(3). ਉਕਤ ਉਚਾਰਨ ਸੰਕੇਤਾਂ ਵਿੱਚ, ਜਿੱਥੇ ਬਰੈਕਟ ਵਿੱਚ (’ਚ), (’ਤੇ/ਤੋਂ), (ਨੇ), (ਨਾਲ/ਕਾਰਨ/ਰਾਹੀਂ) ਲਿਖਿਆ ਗਿਆ ਹੈ ਉਹ ਉਸ ਸ਼ਬਦ, ਜੋ ਕਿ ਇੱਕ ਵਚਨ ਪੁਲਿੰਗ ਨਾਂਵ ਹੈਂ, ਦੀ ਅੰਤਮ ਸਿਹਾਰੀ ’ਚੋਂ ਲੁਪਤ ਅਰਥ ਮਿਲਦੇ ਹਨ ਅਤੇ ਜਿੱਥੇ ਬਰੈਕਟ ਵਿੱਚ (ਕੇ) ਲਿਖਿਆ ਗਿਆ ਹੈ ਉਹ ਸ਼ਬਦ ਕਿਰਿਆ ਵਿਸ਼ੇਸ਼ਣ ਹੈ, ਜਿਸ ਦੀ ਅੰਤ ਸਿਹਾਰੀ ਹੀ ‘ਕੇ’ ਲੁਪਤ ਅਰਥ ਦਿੰਦੀ ਹੈ ਕਿਉਂਕਿ ਧਿਆਨ ਨਾਲ਼ ਵੇਖਿਆ ਜਾਏ ਉਸ ਤੁਕ ’ਚ ਇੱਕ ਸੰਪੂਰਨ ਕਿਰਿਆ ਵੀ ਮੌਜੂਦ ਹੈ; ਜਿਵੇਂ ਕਿ ‘‘ਹੁਕਮੁ (ਨੂੰ) ਸਾਜਿ (ਕੇ ਭਾਵ ਰਚ ਕੇ), ਹੁਕਮੈ ਵਿਚਿ ਰਖੈ ; ਨਾਨਕ ! ਸਚਾ (ਸੱਚਾ) ਆਪਿ ॥੨॥’’ ਤੁਕ ’ਚ ‘ਸਾਜਿ’ ਦੀ ਅੰਤ ਸਿਹਾਰੀ ਨੇ (ਕੇ) ਲੁਪਤ ਅਰਥ ਤਾਂ ਦਿੱਤਾ ਹੈ ਜਦੋਂ ਇਸੇ ਤੁਕ ’ਚ ‘ਰਖੈ’ ਸੰਪੂਰਨ ਕਿਰਿਆ ਮੌਜੂਦ ਹੈ।)