Page No 102-104 (Guru Ganth Sahib)

2
517

(ਪੰਨਾ ਨੰਬਰ 102-104)

Page No 102-104 (Guru Ganth Sahib)

ਮਾਝ, ਮਹਲਾ ੫ ॥

ਤੂੰ ਪੇਡੁ; ਸਾਖ (ਸ਼ਾਖ਼ ਭਾਵ ਟਹਿਣੀ) ਤੇਰੀ ਫੂਲੀ ॥ ਤੂੰ ਸੂਖਮੁ (ਭਾਵ ਬਾਰੀਕ, ਅਦ੍ਰਿਸ਼), ਹੋਆ ਅਸਥੂਲੀ (ਭਾਵ ਮੋਟਾ, ਦ੍ਰਿਸ਼ਮਾਨ, ਆਕਾਰ)॥ ਤੂੰ ਜਲਨਿਧਿ, ਤੂੰ ਫੇਨੁ ਬੁਦਬੁਦਾ (ਭਾਵ ਝੱਗ ਤੇ ਬੁਲਬਲਾ); ਤੁਧੁ ਬਿਨੁ, ਅਵਰੁ ਨ ਭਾਲੀਐ, ਜੀਉ ॥੧॥ ਤੂੰ ਸੂਤੁ, ਮਣੀਏ (ਭਾਵ ਮਣਕੇ) ਭੀ ਤੂੰ ਹੈ (ਹੈਂ)॥ ਤੂੰ ਗੰਠੀ, ਮੇਰੁ (ਅੰਤ ਔਂਕੜ ਨੂੰ ਥੋੜ੍ਹਾ ਦੁਲੈਂਕੜ ਵੱਲ ਉਚਾਰਨਾ ਜ਼ਰੂਰੀ ਕਿਉਂਕਿ ਇਹ ‘ਮੇਰੂ’ਪਰਬਤ ਹੈ, ਜੋ ਸਭ ਪਹਾੜਾਂ ਦੇ) ਸਿਰਿ ਤੂੰ ਹੈ (ਹੈਂ)॥ ਆਦਿ ਮਧਿ ਅੰਤਿ ਪ੍ਰਭੁ ਸੋਈ ; ਅਵਰੁ ਨ ਕੋਇ ਦਿਖਾਲੀਐ, ਜੀਉ ॥੨॥ ਤੂੰ ਨਿਰਗੁਣੁ,  ਸਰਗੁਣੁ ਸੁਖਦਾਤਾ ॥ ਤੂੰ ਨਿਰਬਾਣੁ (ਭਾਵ ਵਿਰਕਤ, ਤਿਆਗੀ); ਰਸੀਆ ਰੰਗਿ (’ਚ) ਰਾਤਾ (ਰਾੱਤਾ ਭਾਵ ਗ੍ਰਹਿਸਤੀ ਵੀ)॥ ਅਪਣੇ ਕਰਤਬ (ਭਾਵ ਹੁਨਰ, ਚਮਤਕਾਰ, ਖੇਡ ਤਮਾਸ਼ੇ) ਆਪੇ ਜਾਣਹਿ (ਜਾਣੈਂ) ; ਆਪੇ ਤੁਧੁ ਸਮਾਲੀਐ (ਸਮ੍ਹਾਲ਼ੀਐ), ਜੀਉ ॥੩॥ ਤੂੰ ਠਾਕੁਰੁ; ਸੇਵਕੁ ਫੁਨਿ (ਭਾਵ ‘ਭੀ, ਵੀ’) ਆਪੇ (ਭਾਵ ਆਪ ਹੀ)॥ ਤੂੰ ਗੁਪਤੁ; ਪਰਗਟੁ ਪ੍ਰਭ ! ਆਪੇ ॥ ਨਾਨਕ ! ਦਾਸੁ ਸਦਾ ਗੁਣ ਗਾਵੈ ; ਇਕ ਭੋਰੀ, ਨਦਰਿ ਨਿਹਾਲੀਐ, ਜੀਉ ॥੪॥੨੧॥੨੮॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਸ਼ਬਦ ‘ਫੁਨਿ’ ਦਰਜ ਹੈ, ਜਿਸ ਦਾ ਅਰਥ ਹੈ: ‘ਮੁੜ ਕੇ, ਫਿਰ, ਦੁਬਾਰਾ, ਫਿਰ ਵੀ ਜਾਂ ਭੀ’, ਆਦਿ; ਜੋ ਗੁਰਬਾਣੀ ’ਚ 91 ਵਾਰ ਦਰਜ ਹੈ। ਇਹੀ ਸ਼ਬਦ ਬਾਅਦ ਵਿੱਚ ‘ਪੁਨਿ’ (ਸੰਸਕ੍ਰਿਤ ਦਾ ‘ਪੁਨਰ’) ਰੂਪ ਮਿਲਦਾ ਹੈ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ’ਚ ਕੇਵਲ ਇੱਕ ਵਾਰ, ਰਾਗਮਾਲਾ ’ਚ 6 ਵਾਰ ਤੇ ਦਸਮ ਗ੍ਰੰਥ ’ਚ (ਪੁਨ 25 ਵਾਰ / ਪੁਨਿ 522 ਵਾਰ) ਦਰਜ ਹੈ; ਜਿਵੇਂ ਕਿ

ਊਪਰਿ ਗਗਨੁ, ਗਗਨ ਪਰਿ ਗੋਰਖੁ; ਤਾ ਕਾ ਅਗਮੁ ਗੁਰੂ ‘ਪੁਨਿ’ ਵਾਸੀ ॥ (ਮ: ੧/ ੯੯੨)

‘ਪੁਨਿ’ ਅਸਲੇਖੀ ਕੀ ਭਈ ਬਾਰੀ ॥ (ਰਾਗਮਾਲਾ / ੧੪੩੦)

‘ਪੁਨ’ ਬੈਠ ਮੰਤ੍ਰ ਬਿਚਾਰਯੋ ॥ (੨੪ ਅਵਤਾਰ ਰਾਮ / ਦਸਮ ਗ੍ਰੰਥ)

ਸਰਬ ਪਾਲਕ ਸਰਬ ਘਾਲਕ; ਸਰਬ ਕੋ ‘ਪੁਨਿ’ ਕਾਲ ॥ (ਜਾਪੁ / ਦਸਮ ਗ੍ਰੰਥ)

‘ਪੁਨਿ’; ਰਾਛਸ ਕਾ ਕਾਟਾ ਸੀਸਾ ॥ (ਚਰਿਤ੍ਰ ੪੦੪ / ਦਸਮ ਗ੍ਰੰਥ), ਆਦਿ।)

ਮਾਝ, ਮਹਲਾ ੫ ॥

ਸਫਲ ਸੁ ਬਾਣੀ, ਜਿਤੁ (ਭਾਵ ਜਿਸ ਰਾਹੀਂ), ਨਾਮੁ ਵਖਾਣੀ ॥ (ਪਰ) ਗੁਰ ਪਰਸਾਦਿ, ਕਿਨੈ+ਵਿਰਲੈ (ਨੇ) ਜਾਣੀ (ਭਾਵ ਸਭ ਨੇ ਨਹੀਂ)॥ ਧੰਨੁ ਸੁ ਵੇਲਾ (ਵੇਲ਼ਾ), ਜਿਤੁ (ਭਾਵ ਜਿਸ ਵਿੱਚ), ਹਰਿ ਗਾਵਤ (ਭਾਵ ਗਾਵਦਿਆਂ, ਕਿਰਦੰਤ) ਸੁਨਣਾ ; ਆਏ ਤੇ (‘ਤੇ’ ਭਾਵ ਉਹ, ਬਹੁ ਵਚਨ) ਪਰਵਾਨਾ, ਜੀਉ ॥੧॥ ਸੇ ਨੇਤ੍ਰ ਪਰਵਾਣੁ; ਜਿਨੀ ਦਰਸਨੁ (ਜਿਨ੍ਹੀਂ ਦਰਸ਼ਨ) ਪੇਖਾ ॥ ਸੇ ਕਰ (ਭਾਵ ਹੱਥ) ਭਲੇ, ਜਿਨੀ (ਜਿਨ੍ਹੀਂ) ਹਰਿ ਜਸੁ ਲੇਖਾ ॥ ਸੇ ਚਰਣ ਸੁਹਾਵੇ; ਜੋ, ਹਰਿ ਮਾਰਗਿ (’ਤੇ) ਚਲੇ (ਚੱਲੇ); ਹਉ (ਹੌਂ ) ਬਲਿ, ਤਿਨ (ਤਿਨ੍ਹ) ਸੰਗਿ ਪਛਾਣਾ, ਜੀਉ ॥੨॥ ਸੁਣਿ ਸਾਜਨ (ਸਾੱਜਨ ਭਾਵ ਹੇ ਸੱਜਣ)! ਮੇਰੇ ਮੀਤ ਪਿਆਰੇ !॥ ਸਾਧਸੰਗਿ, ਖਿਨ ਮਾਹਿ (ਮਾਹਿਂ) ਉਧਾਰੇ ॥ ਕਿਲਵਿਖ ਕਾਟਿ (ਕੇ), ਹੋਆ ਮਨੁ ਨਿਰਮਲੁ; ਮਿਟਿ ਗਏ ਆਵਣ ਜਾਣਾ, ਜੀਉ ॥੩॥ ਦੁਇ ਕਰ ਜੋੜਿ (ਕੇ), ਇਕੁ ਬਿਨਉ (ਭਾਵ ਬੇਨਤੀ) ਕਰੀਜੈ ॥ ਕਰਿ ਕਿਰਪਾ, ਡੁਬਦਾ ਪਥਰੁ (ਡੁੱਬਦਾ ਪੱਥਰ, ਕੱਢ) ਲੀਜੈ ॥ ਨਾਨਕ ਕਉ (ਕੌ) ਪ੍ਰਭ ਭਏ ਕ੍ਰਿਪਾਲਾ; ਪ੍ਰਭ ਨਾਨਕ ਮਨਿ ਭਾਣਾ ਜੀਉ ਭਾਵ ਪ੍ਰਭ (ਦਾ) ਨਾਨਕ (ਦੇ) ਮਨਿ (’ਚ) ਭਾਣਾ (ਭਾਵ ਰਜ਼ਾ ਮੰਨਣੀ), ਜੀਉ ॥੪॥੨੨ ॥੨੯॥

ਮਾਝ, ਮਹਲਾ ੫ ॥

ਅੰਮ੍ਰਿਤ ਬਾਣੀ, ਹਰਿ ਹਰਿ ਤੇਰੀ ॥ ਸੁਣਿ ਸੁਣਿ (ਕੇ) ਹੋਵੈ, ਪਰਮਗਤਿ ਮੇਰੀ ॥ ਜਲਨਿ (ਜਲ਼ਨ) ਬੁਝੀ, ਸੀਤਲੁ (ਸ਼ੀਤਲ) ਹੋਇ ਮਨੂਆ ; ਸਤਿਗੁਰ ਕਾ ਦਰਸਨੁ (ਦਰਸ਼ਨ) ਪਾਏ ਜੀਉ ॥੧॥ ਸੂਖੁ ਭਇਆ (ਭ+ਇਆ, ‘ਭੈਆ’ ਨਹੀਂ ਉਚਾਰਨਾ); ਦੁਖੁ, ਦੂਰਿ ਪਰਾਨਾ ॥ ਸੰਤ ਰਸਨ, ਹਰਿ ਨਾਮੁ ਵਖਾਨਾ ॥ ਜਲ ਥਲ ਨੀਰਿ (ਨਾਲ਼) ਭਰੇ, ਸਰ ਸੁਭਰ (‘ਸੁ+ਭਰ’ ਭਾਵ ਤਲਾਬ ਨੱਕਾ-ਨੱਕ); ਬਿਰਥਾ ਕੋਇ ਨ ਜਾਏ (ਭਾਵ ਜਗ੍ਹਾ) ਜੀਉ ॥੨॥ ਦਇਆ (ਦ+ਇਆ, ਦੈਆ ਨਹੀਂ ਉਚਾਰਨਾ) ਧਾਰੀ, ਤਿਨਿ (ਤਿਨ੍ਹ) ਸਿਰਜਨਹਾਰੇ (ਨੇ)॥ ਜੀਅ ਜੰਤ ਸਗਲੇ ਪ੍ਰਤਿਪਾਰੇ ॥ ਮਿਹਰਵਾਨ ਕਿਰਪਾਲ ਦਇਆਲਾ; ਸਗਲੇ ਤ੍ਰਿਪਤਿ ਅਘਾਏ ਜੀਉ ॥੩॥ ਵਣੁ ਤ੍ਰਿਣੁ (ਭਾਵ ਘਾਹ ਦਾ ਤੀਲ੍ਹਾ, ਛੋਟਾ ਪੌਦਾ) ਤ੍ਰਿਭਵਣੁ, ਕੀਤੋਨੁ (ਭਾਵ ਉਸ ਨੇ ਕੀਤਾ) ਹਰਿਆ ॥ ਕਰਣਹਾਰਿ (ਨੇ), ਖਿਨ ਭੀਤਰਿ ਕਰਿਆ ॥ ਗੁਰਮੁਖਿ, ਨਾਨਕ ! ਤਿਸੈ ਅਰਾਧੇ; ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਆਇਆ ਸ਼ਬਦ ‘ਤਿਨਿ ਸਿਰਜਨਹਾਰੇ’ ਦਾ ਸਰੂਪ ਵਿਆਕਰਨ ਮੁਤਾਬਕ ‘ਤਿਨਿ ਸਿਰਜਨਹਾਰੈ’ ਹੋਣਾ ਚਾਹੀਦਾ ਸੀ, ਅਗਰ ਅਗਲੀ ਤੁਕ ’ਚ ‘ਸਗਲੇ ਪ੍ਰਤਿਪਾਰੇ’ ਬਣਤਰ ਦਰਜ ਨਾ ਹੁੰਦੀ; ਜਿਵੇਂ ਕਿ ਗੁਰਬਾਣੀ ’ਚ ‘ਸਿਰਜਣਹਾਰੈ’ 3 ਵਾਰ ਦਰਜ ਹੈ:

ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ (ਨੇ) ਧਾਰਿਆ ॥ (ਬਲਵੰਡ ਸਤਾ/੯੬੮)

ਤਾੜੀ (ਸਮਾਧੀ) ਲਾਈ; ਸਿਰਜਣਹਾਰੈ (ਨੇ)॥ (ਮ: ੧/੧੦੨੩), ਆਦਿ।

ਗੁਰਬਾਣੀ ’ਚ 31 ਵਾਰ ਦਰਜ ਸ਼ਬਦ ‘ਤੂੰਹੈ’ ਨੂੰ ਹਮੇਸ਼ਾਂ ‘ਤੂੰ ਹੈਂ’ ਪੜ੍ਹਨਾ ਹੈ।)

ਮਾਝ, ਮਹਲਾ ੫ ॥

ਤੂੰ ਮੇਰਾ ਪਿਤਾ; ਤੂੰ ਹੈ (ਹੈਂ) ਮੇਰਾ ਮਾਤਾ ॥ ਤੂੰ ਮੇਰਾ ਬੰਧਪੁ (ਭਾਵ ਰਿਸ਼ਤੇਦਾਰ); ਤੂੰ ਮੇਰਾ ਭ੍ਰਾਤਾ (ਭਾਵ ਭਰਾ)॥ ਤੂੰ ਮੇਰਾ ਰਾਖਾ ਸਭਨੀ ਥਾਈ (ਸਭਨੀਂ ਥਾਈਂ); ਤਾ (ਤਾਂ), ਭਉ ਕੇਹਾ ਕਾੜਾ (ਕਾੜ੍ਹਾ ਭਾਵ ਚਿੰਤਾ), ਜੀਉ ? ॥੧॥ ਤੁਮਰੀ (ਤੁਮ੍ਹਰੀ) ਕ੍ਰਿਪਾ ਤੇ (ਭਾਵ ਤੋਂ, ਨਾਲ਼), ਤੁਧੁ ਪਛਾਣਾ ॥ ਤੂੰ ਮੇਰੀ ਓਟ, ਤੂੰ ਹੈ (ਹੈਂ) ਮੇਰਾ ਮਾਣਾ (ਭਾਵ ਸੁਵੈਮਾਣ, ਅਣਖ)॥ ਤੁਝ ਬਿਨੁ, ਦੂਜਾ ਅਵਰੁ ਨ ਕੋਈ; ਸਭੁ ਤੇਰਾ ਖੇਲੁ ਅਖਾੜਾ, ਜੀਉ ॥੨॥ ਜੀਅ ਜੰਤ ਸਭਿ, ਤੁਧੁ ਉਪਾਏ ॥ ਜਿਤੁ+ਜਿਤੁ ਭਾਣਾ (ਭਾਵ ਜਿਸ-ਜਿਸ ਤਰਫ਼ ਸੰਕੇਤ ਮਿਲੇ), ਤਿਤੁ ਤਿਤੁ ਲਾਏ ॥ ਸਭ ਕਿਛੁ, ਕੀਤਾ ਤੇਰਾ ਹੋਵੈ ; ਨਾਹੀ (ਨਾਹੀਂ) ਕਿਛੁ, ਅਸਾੜਾ (‘ਅਸਾਡਾ’ ਨਹੀਂ ਉਚਾਰਨਾ), ਜੀਉ ॥੩॥ ਨਾਮੁ ਧਿਆਇ (ਕੇ), ਮਹਾ (ਮਹਾਂ, ਭਾਵ ਸਰਬੋਤਮ, ਰੱਬੀ ਮਿਲਾਪ ਵਾਲ਼ਾ) ਸੁਖੁ ਪਾਇਆ ॥ ਹਰਿ ਗੁਣ ਗਾਇ (ਕੇ), ਮੇਰਾ ਮਨੁ ਸੀਤਲਾਇਆ (ਸ਼ੀਤਲਾਇਆ)॥ ਗੁਰਿ+ਪੂਰੈ (ਰਾਹੀਂ), ਵਜੀ (ਵੱਜੀ) ਵਾਧਾਈ (‘ਵਧਾਈ’ ਨਹੀਂ ਉਚਾਰਨਾ); ਨਾਨਕ ! ਜਿਤਾ (ਜਿੱਤਾ) ਬਿਖਾੜਾ (ਭਾਵ ਮੁਸ਼ਕਲ ਸੰਘਰਸ਼), ਜੀਉ ॥੪॥੨੪॥੩੧॥

ਮਾਝ, ਮਹਲਾ ੫ ॥

ਜੀਅ, ਪ੍ਰਾਣ; ਪ੍ਰਭੁ, ਮਨਹਿ (‘ਮਨੈ’ ਭਾਵ ਮਨ ਦਾ) ਅਧਾਰਾ (ਭਾਵ ਸਹਾਰਾ)॥ ਭਗਤ ਜੀਵਹਿ (ਜੀਵਹਿਂ), ਗੁਣ ਗਾਇ (ਕੇ) ਅਪਾਰਾ (ਭਾਵ ਅਪਾਰ ਦੇ ਗੁਣ)॥ ਗੁਣਨਿਧਾਨ ਅੰਮ੍ਰਿਤੁ ਹਰਿ ਨਾਮਾ; ਹਰਿ ਧਿਆਇ+ਧਿਆਇ (ਕੇ), ਸੁਖੁ ਪਾਇਆ ਜੀਉ ॥੧॥ ਮਨਸਾ (ਮਨਸ਼ਾ) ਧਾਰਿ (ਕੇ), ਜੋ ਘਰ ਤੇ (ਭਾਵ ਦਿਲ ਤੋਂ) ਆਵੈ ॥ ਸਾਧ ਸੰਗਿ, ਜਨਮੁ ਮਰਣੁ ਮਿਟਾਵੈ ॥ ਆਸ ਮਨੋਰਥੁ ਪੂਰਨੁ ਹੋਵੈ; ਭੇਟਤ (ਭਾਵ ਭੇਟਦਿਆਂ, ਮਿਲਿਆਂ; ਕਿਰਦੰਤ) ਗੁਰ ਦਰਸਾਇਆ (ਦਰਸ਼ਾਇਆ, ਭਾਵ ਦਰਸ਼ਨ), ਜੀਉ ॥੨॥ ਅਗਮ (ਅਗੰਮ) ਅਗੋਚਰ, ਕਿਛੁ ਮਿਤਿ (ਭਾਵ ਮਿਣਤੀ) ਨਹੀ (ਨਹੀਂ) ਜਾਨੀ ॥ ਸਾਧਿਕ (ਭਾਵ ਸੰਘਰਸ਼ਸ਼ੀਲ ਅਤੇ) ਸਿਧ ਧਿਆਵਹਿ (ਧਿਆਵਹਿਂ) ਗਿਆਨੀ ॥ ਖੁਦੀ (ਖ਼ੁਦੀ ਭਾਵ ਹਉਮੈ) ਮਿਟੀ, ਚੂਕਾ ਭੋਲਾਵਾ (ਭਾਵ ਲਹਿ ਗਿਆ ਭੁਲੇਖਾ) ; ਗੁਰਿ (ਨੇ), ਮਨ ਹੀ ਮਹਿ ਪ੍ਰਗਟਾਇਆ, ਜੀਉ ॥੩॥ ਅਨਦ ਮੰਗਲ, ਕਲਿਆਣ ਨਿਧਾਨਾ ॥ ਸੂਖ ਸਹਜ, ਹਰਿ ਨਾਮੁ ਵਖਾਨਾ ॥ ਹੋਇ ਕ੍ਰਿਪਾਲੁ ਸੁਆਮੀ ਅਪਨਾ ; ਨਾਉ (ਨਾਉਂ), ਨਾਨਕ ! ਘਰ ਮਹਿ ਆਇਆ, ਜੀਉ ॥੪॥੨੫॥੩੨॥

ਮਾਝ, ਮਹਲਾ ੫ ॥

ਸੁਣਿ ਸੁਣਿ (ਕੇ) ਜੀਵਾ (ਜੀਵਾਂ), ਸੋਇ ਤੁਮਾਰੀ (ਤੁਮ੍ਹਾਰੀ ਭਾਵ ਤੇਰੀ ਖ਼ਬਰ, ਮਹਿਮਾ) ॥ ਤੂੰ ਪ੍ਰੀਤਮੁ, ਠਾਕੁਰੁ ਅਤਿ ਭਾਰੀ (ਭਾਵ ਵਿਸ਼ਾਲ)॥ ਤੁਮਰੇ (ਤੁਮ੍ਹਰੇ) ਕਰਤਬ (ਚਮਤਕਾਰ), ਤੁਮ ਹੀ ਜਾਣਹੁ ; ਤੁਮਰੀ (ਤੁਮ੍ਹਰੀ) ਓਟ ਗੁੋਪਾਲਾ (ਗੁਪਾਲਾ) ਜੀਉ ॥੧॥ ਗੁਣ ਗਾਵਤ (ਭਾਵ ਗਾਵਦਿਆਂ, ਕਿਰਦੰਤ), ਮਨੁ ਹਰਿਆ ਹੋਵੈ ॥ ਕਥਾ ਸੁਣਤ (ਭਾਵ ਸੁਣਦਿਆਂ), ਮਲੁ ਸਗਲੀ ਖੋਵੈ ॥ ਭੇਟਤ (ਭਾਵ ਭੇਟਦਿਆਂ) ਸੰਗਿ ਸਾਧ ਸੰਤਨ ਕੈ ; ਸਦਾ ਜਪਉ (ਜਪਉਂ, ਜਪੌਂ) ਦਇਆਲਾ ਜੀਉ ॥੨॥ ਪ੍ਰਭੁ ਅਪੁਨਾ (‘ਪੁ’ ਔਂਕੜ ਉਚਾਰਨਾ ਜ਼ਰੂਰੀ), ਸਾਸਿ ਸਾਸਿ (’ਚ) ਸਮਾਰਉ (ਸਮ੍ਹਾਰੌਂ)॥ ਇਹ ਮਤਿ; ਗੁਰ ਪ੍ਰਸਾਦਿ (ਨਾਲ਼), ਮਨਿ (’ਚ) ਧਾਰਉ (ਧਾਰੌਂ)॥ ਤੁਮਰੀ (ਤੁਮ੍ਹਰੀ) ਕ੍ਰਿਪਾ ਤੇ, ਹੋਇ ਪ੍ਰਗਾਸਾ ; ਸਰਬ ਮਇਆ (‘ਮ+ਇਆ’ ਭਾਵ ਸਭ ’ਤੇ ਮਿਹਰ ਕਰਨ ਵਾਲ਼ਾ) ਪ੍ਰਤਿਪਾਲਾ ਜੀਉ ॥੩॥ ਸਤਿ ਸਤਿ (ਸਤ੍ਯ); ਸਤਿ, ਪ੍ਰਭੁ ਸੋਈ ॥ ਸਦਾ ਸਦਾ; ਸਦ, ਆਪੇ ਹੋਈ ॥ ਚਲਿਤ ਤੁਮਾਰੇ (ਚਲਿੱਤ ਤੁਮ੍ਹਾਰੇ), ਪ੍ਰਗਟ ਪਿਆਰੇ ; ਦੇਖਿ (ਕੇ), ਨਾਨਕ ! ਭਏ ਨਿਹਾਲਾ ਜੀਉ ॥੪॥ ੨੬॥੩੩॥

(ਨੋਟ: ਉਕਤ ਸ਼ਬਦ ਦੇ ਪਹਿਲੇ ਬੰਦ ’ਚ ਸ਼ਬਦ ‘ਕਰਤਬ’ ਦਰਜ ਹੈ ‘‘ਤੁਮਰੇ ‘ਕਰਤਬ’, ਤੁਮ ਹੀ ਜਾਣਹੁ॥’’, ਜੋ ਗੁਰਬਾਣੀ ’ਚ 11 ਵਾਰ ਮਿਲਦਾ ਹੈ। ਇਸ ਦੇ ਦੋ ਸਰੂਪ ਤੇ ਭਿੰਨ-ਭਿੰਨ ਸ਼ਬਦਾਰਥ ਹਨ; ਜਿਵੇਂ ਕਿ ‘ਕਰਤੱਵ’ ਦਾ ਅਰਥ ਹੁੰਦਾ ਹੈ: ਫ਼ਰਜ਼, ਜ਼ਿੰਮੇਵਾਰੀ, ਕੰਮ-ਕਾਰ, ਆਦਿ ਜਦਕਿ ‘ਕਰਤਬ’ ਦਾ ਅਰਥ ਹੁੰਦਾ ਹੈ: ਹੁਨਰ, ਚਮਤਕਾਰ, ਬਾਜ਼ੀਗਰ, ਖੇਡ-ਤਮਾਸ਼ੇ, ਆਦਿ।

ਅਕਾਲ ਪੁਰਖ ਦੇ ਪ੍ਰਥਾਇ ‘ਕਰਤਬ’ ਵਧੇਰੇ ਦਰੁਸਤ ਜਾਪਦਾ ਹੈ, ਪਰ ਮਨੁੱਖੀ ਅਧਿਕਾਰਾਂ ਦੇ ਸੰਬੰਧ ’ਚ ‘ਕਰਤੱਵ’ ਸਹੀ ਹੋ ਸਕਦਾ ਹੈ; ਜਿਵੇਂ ਕਿ ਹੇਠਾਂ ਦਿੱਤੀਆਂ ਗਈਆਂ 4 ਤੁਕਾਂ ’ਚ ਅਗਰ ‘ਕਰਤਬ’ ਨੂੰ ‘ਕਰਤੱਵ’ ਮੰਨ ਕੇ ‘ਕਰਤੱਬ’ ਉਚਾਰਨ ਕਰੀਏ ਤਾਂ ਵਧੇਰੇ ਸਪਸ਼ਟਤਾ ਮਿਲ ਜਾਂਦੀ ਹੈ:

ਮਾਨਸ, ਜਤਨ ਕਰਤ ਬਹੁ ਭਾਤਿ (ਭਾਂਤਿ)॥ ਤਿਸ ਕੇ ‘ਕਰਤਬ’ (ਸਾਰੇ ਕੰਮ-ਕਾਜ); ਬਿਰਥੇ ਜਾਤਿ ॥ (ਮ: ੫/੨੮੬)

‘ਕਰਤਬ’ (ਕੰਮ, ਵਿਖਾਵੇ) ਕਰਨਿ ਭਲੇਰਿਆ (ਚੰਗੇ, ਪਰ); ਮਦਿ ਮਾਇਆ ਸੁਤੇ ॥ (ਮ: ੫/੩੨੧)

‘ਕਰਤਬ’ (ਸਾਡੇ ਫ਼ਰਜ਼) ਸਭਿ ਸਵਾਰੇ ॥ ਪ੍ਰਭਿ (ਨੇ) ਅਪੁਨਾ ਬਿਰਦੁ ਸਮਾਰੇ (ਸਮ੍ਹਾਰੇ ਭਾਵ ਸੰਭਾਲ਼ਿਆ)॥ (ਮ: ੫/੬੨੭)

ਰੇ ਮਨ ਮੂਸ (ਚੂਹੇ)! ਬਿਲਾ (ਖੱਡ) ਮਹਿ ਗਰਬਤ; ‘ਕਰਤਬ’ (ਕੰਮ-ਕਾਜ) ਕਰਤ ਮਹਾਂ ਮੁਘਨਾਂ (ਅੰਧਕਾਰ ਵਾਲ਼ੇ)॥ (ਮ: ੫/੧੩੮੭), ਪਰ ਬਾਕੀ ਹਰ ਜਗ੍ਹਾ ਪ੍ਰਭੂ ਦੇ ਪ੍ਰਥਾਇ ਉਚਾਰਨ ‘ਕਰਤਬ’ ਹੀ ਦਰੁਸਤ ਰਹੇਗਾ; ਜਿਵੇਂ ਕਿ ਉਕਤ ਸ਼ਬਦ ਨੰਬਰ ॥੩॥੨੧॥੨੮॥ ਜਾਂ ॥੧॥ ੨੬॥੩੩॥

ਅਪਣੇ ‘ਕਰਤਬ’ ਆਪੇ ਜਾਣਹਿ; ਆਪੇ ਤੁਧੁ ਸਮਾਲੀਐ ਜੀਉ ॥ (ਮ: ੫/੧੦੨)

ਤੁਮਰੇ ‘ਕਰਤਬ’, ਤੁਮ ਹੀ ਜਾਣਹੁ; ਤੁਮਰੀ ਓਟ ਗੁੋਪਾਲਾ ਜੀਉ ॥ (ਮ: ੫/੧੦੪), ਆਦਿ।)

2 COMMENTS

  1. ਵੀਰ ਜੀਉ ਜੋ ਆਪ ਜੀ ਨੇ ਗੁਰਬਾਣੀ ਉਚਾਰਨ ਅਤੇ ਸਮਝਣ ਅਤੇ ਠੀਕ ਵਿਸ਼ਰਾਮ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੁਝ ਪੰਨਿਆਂ ਤੱਕ ਲਿਖਅਾ ਹੈ ਕੀ ਸਾਰੀ ਬਾਣੀ ਵਾਰੇ ਹੈ ? ਦਾਸ ਆਪ ਜੀ ਦਾ ਬਹੁਤ ਧੰਨਵਾਦੀ ਹੈ ਗੁਰਬਾਣੀ ਪੜਨ ਅਤੇ ਸਮਝਣ ਵਾਸਤੇ ਬਹੁਤ ਲਾਭਦਾਇਕ ਹੈ ਵਾਹਿਗੁਰੂ ਆਪ ਨੂੰ ਚੜਦੀ ਕਲਾ ਬਖਸ਼ੇ

Comments are closed.