‘ ਸਿੱਖ ਕੌਮ ‘
ਮੇਜਰ ਸਿੰਘ ‘ਬੁਢਲਾਡਾ’-94176 42327
ਚੰਗੇ-ਮਾੜੇ ਦੀ ਜੀਹਨੂੰ ਪਛਾਣ ਹੈਨੀ,
ਭੁੱਲੇ ਇਤਿਹਾਸ, ਨਾ ਰੱਖੇ ਯਾਦ ਲੋਕੋ !
‘ਮੇਜਰ’ ਸੂਝ-ਬੂਝ ਨਾਲ ਫੈਸਲੇ ਨਾ ਲੈਂਦੀ,
ਉਹ ਕੌਮ ਹੋ ਜਾਂਦੀ ਬਰਬਾਦ ਲੋਕੋ !
‘ਦਲਿਤ ਬਨਾਮ ਸਿੱਖ’
ਦੁਸ਼ਮਣ ਦਲਿਤਾਂ ਤੇ ਸਿੱਖਾਂ ਤਾਂਈ,
ਰਿਹਾ ਆਪਸ ਵਿਚ ਲੜਾ ਲੋਕੋ !
ਰਹਿਬਰਾਂ ਦੀ ਸੋਚ ਦੇ ਉਲਟ ਇਹ,
ਵਰਜੇ ਕੰਮ ਰਿਹਾ ਕਰਵਾ ਲੋਕੋ !
ਵਰਤੋ ਦਿਮਾਗ ਆਪਸ ਵਿਚ ਰਹੋ ਮਿਲ ਕੇ,
ਦਿਓ ਦੁਸ਼ਮਣ ਨੂੰ ਭਾਜੜ ਪਾ ਲੋਕੋ!
ਮੇਜਰ ਸਾਨੂੰ ਆਪਸ ਦੇ ਵਿਚ ਤੋੜ ਕੇ,
ਕਰ ਦੇਣਾ ਨਹੀਂ ਤਾਂ ਤਬਾਹ ਲੋਕੋ !
ਮੇਜਰ ਸਿੰਘ ‘ਬੁਢਲਾਡਾ’ -94176 42327