ਕਾਵਿ-ਕਿਆਰੀਆਂ
ਤੈਨੂੰ ਮਿਲਣ ਲਈ ਬਹੁਤ ਸੋਚਿਆ,
ਹਰ ਸੋਚ ਨਚਾਇਆ, ਨਵੇਂ ਮੋਜਿਆਂ |
ਤਨ ਸੁੱਕੇ ਤੇ ਹੀ ਨਿਕਲੀ ਹੂਕ,
“ਪ੍ਰੀਤ” ਦਿਲ ਕਿਉਂ ਨਹੀਂ ਖੋਜਿਆ ?
…………
ਤੇਰੇ ਦਰ ਭਿਖਾਰੀਆਂ ਦੀ ਕਮੀ ਨਹੀਂ ਕੋਈ |
ਢੀਠ ਭਿਖਾਰੀ ਹੋਵੇ, ਝੋਲੀ ਭਰਦਾ ਸੋਈ ||
ਢੀਠ ਬਣਿਆਂ ਵੀ, ਖੈਰ ਨੀ ਮਿਲੀ “ਪ੍ਰੀਤ”
ਪਾਖੰਡ ਬਥੇਰੇ ਕੀਤੇ, ਭੁੱਲ ਗਿਆ ਅਰਜ਼ੋਈ ||
……………
ਸਾਂਈ ! ਤੂੰ ਏਨਾ ਵੀ ਤੜਫਾਇਆ ਨਾ ਕਰ |
ਇੱਕ ਦੱਸ, ਬਹੁਤੇ ਚੱਕਰਾਂ ‘ਚ ਪਾਇਆ ਨਾ ਕਰ ||
ਤੇਰੇ ਲਈ, ਬਥੇਰੇ ਨੇ ਹੋਰ ਚੋਜ਼ ਤਮਾਸ਼ੇ |
ਸਭ ਨੂੰ ਆਪਣਾ ਹੀ, ਨਾਮ ਜਪਾਇਆ ਕਰ ||
………….
ਮੇਰਾ ਵੀ ਕੱਟਦੇ ਰੋਗ ਸਾਂਈਆਂ !
ਇਹ ਕੇਹਾ ਹੈ ਸੋਗ ਸਾਂਈਆਂ !
ਨਹੀਂ ਸਹਿਆ ਜਾਂਦਾ ਵਿਯੋਗ ਸਾਂਈਆਂ !
ਲਿਖਦੇ ਮੇਰਾ ਵੀ ਸੰਯੋਗ ਸਾਂਈਆਂ !
– ਗੁਰਪ੍ਰੀਤ ਸਿੰਘ ( ਯੂ.ਐਸ.ਏ )