30.6 C
Jalandhar
Sunday, June 22, 2025
spot_img
Home Blog Page 63

ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ- ਮੇਜਰ ਜਨਰਲ ਸ਼ਬੇਗ ਸਿੰਘ    

0

ਨੋਟ: ਜਰਨਲ ਸ਼ਬੇਗ ਸਿੰਘ ਨਾਲ ਹੋਈ ਬੇਇਨਸਾਫ਼ੀ ਨੂੰ ਓਹੀ ਸਹੀ ਤਰ੍ਹਾਂ ਬਿਆਨ ਕਰ ਸਕਦਾ ਸੀ, ਜਿਸ ਨੇ ਖ਼ੁਦ ਭੀ ਕੁਝ ਸਰਕਾਰੀ ਤਸ਼ੱਦਦ ਝੱਲੇ ਹੋਣ ਉਨ੍ਹਾਂ ਵਿੱਚੋਂ ਹੀ ਇੱਕ ਹਨ : ‘ਡਾਕਟਰ ਹਰਸ਼ਿੰਦਰ ਕੌਰ ਜੀ’, ਜਿਨ੍ਹਾਂ ਨੂੰ ਇਸ ਲਈ ਨੌਕਰੀ ਤੋਂ ਲੰਬਾ ਸਮਾਂ ਲਾਂਭੇ ਕੀਤਾ ਗਿਆ ਕਿਉਂਕਿ ਉਹ ਇੱਕ ਦਿਨ ਦੀ  OPD ਦੌਰਾਨ ਹੀ 417 ਮਰੀਜ਼ ਵੇਖ ਰਹੀ ਸੀ ਜਦਕਿ ਰਾਜਿੰਦਰਾ ਹਸਪਤਾਲ ਦੇ ਬਾਕੀ ਡਾਕਟਰ ਮਾਤਰ 20 ਮਰੀਜ਼ ਬੀਮਾਰ ਲੋਕਾਂ ਦਾ ਉਨ੍ਹਾਂ ਕੌਲ਼ ਵਧੀਕ ਜਾਣ ਦਾ ਕਾਰਨ ਇਹ ਸੀ ਕਿ ਉਹ, ਗ਼ਰੀਬਾਂ ਨੂੰ ਬਹੁਤ ਦਵਾ ਆਪਣੇ ਕੋਲ਼ੋ ਮੁਫ਼ਤ ਦਿੰਦੀ ਰਹੀ ਧੰਨਵਾਦ ਹੈ ਅਦਾਲਤ ਦਾ, ਜਿਸ ਨੇ ਉਨ੍ਹਾਂ ਦੇ ਜੀਉਂਦਿਆਂ ਇਨਸਾਫ਼ ਦੇ ਦਿੱਤਾ, ਪਰ ਇਹ ਇਨਸਾਫ਼ ਜੀਵਦਿਆਂ ਸਰਦਾਰ ਸ਼ਬੇਗ ਸਿੰਘ ਜੀ ਨੂੰ ਨਾ ਮਿਲ ਸਕਿਆ ਡਾਕਟਰ ਸਾਹਿਬ ਦੇ ਹੱਕ ਆਏ ਅਦਾਲਤੀ ਫ਼ੈਸਲੇ ਦੀ ਕਾਪੀ ਇਸ ਲੇਖ ਦੇ ਹੇਠਾਂ ਦਿੱਤੀ ਜਾ ਰਹੀ ਹੈ

ਇਸ ਲੇਖ ਸੁਬੇਗ ਸਿੰਘ ਦੀ ਜਗ੍ਹਾ ਹਰ ਥਾਂ ਸ਼ਬੇਗ ਸਿੰਘ ਲਿਖਿਆ ਹੈ ਕਿਉਂਕਿ ਇਹੀ ਨਾਂ ਉਨ੍ਹਾਂ ਦੇ ਭਰਾ ਨੇ ਸਹੀ ਦੱਸਿਆ ਹੈ

 

ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ- ਮੇਜਰ ਜਨਰਲ ਸ਼ਬੇਗ ਸਿੰਘ        

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖ਼ਾਲਸਾ ਦੁਨੀਆ ਵਿੱਚ ਇਕ ਵਿਲੱਖਣ ਕੌਤਕ ਸੀ। ਜਿਸ ਕਿਸਮ ਦੀ ਵੀਰਤਾ ਉਸ ਸਮੇਂ ਖ਼ਾਲਸਿਆਂ ਵਿੱਚ ਭਰੀ ਗਈ ਸੀ, ਉਸ ਦੀ ਚਿਣਗ ਹਾਲੇ ਤੱਕ ਮੱਠੀ ਨਹੀਂ ਪਈ। ਹਰ ਸਦੀ ਵਿੱਚ ਅਜਿਹੇ ਖ਼ਾਲਸੇ ਉਭਰ ਕੇ ਸਾਹਮਣੇ ਆਉਂਦੇ ਰਹੇ, ਜਿਨ੍ਹਾਂ ਦੀ ਤਾਕਤ ਅਤੇ ਰਵਾਨੀ ਵੇਖ ਕੇ ਲੋਕ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦੇ ਰਹੇ ਹਨ। ਭਾਵੇਂ ਬਾਘ ਮਾਰ ਨਲੂਆ ਹੋਵੇ, ਭਾਰਤ ਦਾ ਨੇਪੋਲੀਅਨ-ਜਰਨੈਲ ਜ਼ੋਰਾਵਰ ਸਿੰਘ ਜਾਂ ਸੂਰਬੀਰਾਂ ਦਾ ਸੂਰਬੀਰ ਮੇਜਰ ਜਨਰਲ ਸ਼ਬੇਗ ਸਿੰਘ; ਅਜਿਹੇ ਸੂਰਮਿਆਂ ਨੂੰ ਸਾਹਮਣਿਓਂ ਢਾਹੁਣਾ ਲਗਭਗ ਨਾਮੁਮਕਿਨ ਹੁੰਦਾ ਹੈ। ਏਸੇ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਪਿੱਠ ਪਿੱਛੇ ਛੁਰਾ ਮਾਰਨਾ, ਹੱਕ ਖੋਹਣਾ, ਅਧੀਨਗੀ ਵਿੱਚ ਵਿਚਰਨ ਵਾਲਿਆਂ ਵੱਲੋਂ ਜਾਲਸਾਜ਼ੀ ਵਿੱਚ ਅੜ੍ਹਾਉਣਾ ਜਾਂ ਸਾਥੀਆਂ ਵੱਲੋਂ ਚਾਲ ਖੇਡ ਕੇ ਫਸਾਉਣਾ; ਹੀ ਅਜਿਹੇ ਸੂਰਬੀਰਾਂ ਨੂੰ ਢਾਹ ਕੇ ਆਪਣੀ ਪੱਧਰ ਉੱਤੇ ਹੇਠਾਂ ਖਿੱਚ ਕੇ ਲਿਆਉਣ ਲਈ ਕੀਤਾ ਜਾਂਦਾ ਹੈ ਕਿਉਂਕਿ ਇਹ ਬਹੁਤਿਆਂ ਦੀਆਂ ਅੱਖਾਂ ’ਚ ਕੰਕਰ ਬਣ ਜਾਂਦੇ ਹਨ। ਲੋਕ, ਉਸ ਪੱਧਰ ’ਤੇ ਆਪ ਪਹੁੰਚ ਨਹੀਂ ਸਕਦੇ, ਇਸ ਲਈ ‘ਅੰਗੂਰ ਖੱਟੇ ਹਨ’; ਅਖਾਣ ਵਾਙ ਅਜਿਹੇ ਸੂਰਮਿਆਂ ਵਿਰੁੱਧ ਸਰਕਾਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੰਦੇ ਹਨਸ ਪਰ ਸੂਰਜ ਦੀ ਰੌਸ਼ਨੀ ਅਤੇ ਫੁੱਲਾਂ ਦੀ ਖ਼ੁਸ਼ਬੋ; ਨੂੰ ਕਦੇ ਕੋਈ ਫੈਲਣ ਤੋਂ ਰੋਕ ਸਕਿਆ ਹੈ ? ਇਸੇ ਲਈ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਅਤਿ ਦਾ ਤਸ਼ੱਦਦ ਢਾਹਿਆ ਗਿਆ, ਪਰ ਇਤਿਹਾਸ ਨੇ ਹਾਲੇ ਤੱਕ ਉਸ ਨੂੰ ਬਾਂਹਾਂ ਫੈਲਾ ਕੇ ਸੰਭਾਲ਼ਿਆ ਹੋਇਆ ਹੈ।

ਜਦੋਂ ਕਿਸੇ ਬੇਦੋਸੇ ਉੱਤੇ ਲੋੜੋਂ ਵੱਧ ਤਸ਼ੱਦਦ ਢਾਅ ਦਿੱਤਾ ਜਾਵੇ ਤਾਂ ਉਹ ਬਾਗ਼ੀ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਜੰਮੂ ਕਸ਼ਮੀਰ ਵਿੱਚ ਜਿਨ੍ਹਾਂ ਬਾਲਾਂ ਨਾਲ ਬਦਫੈਲੀ ਕੀਤੀ ਗਈ ਜਾਂ ਬੇਵਜ੍ਹਾ ਪੁਲਿਸ ਕਰਮੀਆਂ ਵੱਲੋਂ ਅਣਮਨੁੱਖੀ ਤਸ਼ੱਦਦ ਢਾਹੇ ਗਏ ਤਾਂ ਉਹ ਮਨੁੱਖੀ ਬੰਬ ਬਣ ਗਏ। ਇਹੋ ਜਿਹਾ ਹੀ ਕੁੱਝ ਜਰਨਲ ਸ਼ਬੇਗ ਸਿੰਘ ਨਾਲ ਹੋਇਆ। ਉਸ ਦੇ ਦੋ ਭਾਰੀ ਜੁਰਮ ਸਨ। ਪਹਿਲਾ-ਉਹ ਸਿੱਖ ਸੀ ਅਤੇ ਦੂਜਾ- ਕੋਈ ਹੋਰ ਉਸ ਦੇ ਨਾਲਦਿਆਂ ਵਿੱਚੋਂ ਉਸ ਜਿੰਨੀ ਉੱਤਮਤਾ ਦੀ ਮਿਸਾਲ ਹੈ ਹੀ ਨਹੀਂ ਸੀ।

ਸੰਨ 1925 ਵਿੱਚ ਖ਼ਿਆਲਾ ਪਿੰਡ ਵਿੱਚ (ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ) ਜੰਮਿਆ ਸ਼ਬੇਗ ਸਿੰਘ ਆਪਣੇ ਤਿੰਨ ਭਰਾਵਾਂ ਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡਾ ਸੀ। ਪਿਤਾ ਸ੍ਰ. ਭਗਵਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦਾ ਲਾਡਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਪੜ੍ਹਿਆ ਤੇ ਅਗਲੇਰੀ ਪੜ੍ਹਾਈ ਲਈ ਸਰਕਾਰੀ ਕਾਲਜ ਲਾਹੌਰ ਚਲਾ ਗਿਆ।

ਸੰਨ 1942 ਵਿੱਚ ਫ਼ੌਜ ਦੀ ਟੀਮ ਕਾਲਜਾਂ ਵਿੱਚੋਂ ਤਾਕਤਵਰ ਤੇ ਹਿੰਮਤੀ ਨੌਜਵਾਨ ਲੱਭਣ ਨਿਕਲੀ ਤਾਂ ਸ਼ਬੇਗ ਸਿੰਘ ਨੂੰ ਪਹਿਲੀ ਸੱਟੇ ‘ਬਰਿਟਿਸ਼ ਇੰਡੀਅਨ ਆਰਮੀ’ ਵਿੱਚ ਅਫ਼ਸਰ ਵਜੋਂ ਸ਼ਾਮਲ ਕਰ ਲਿਆ ਗਿਆ। ਇੰਡੀਅਨ ਮਿਲਟਰੀ ਅਕਾਦਮੀ ਵਿੱਚ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ ਗਿਆ। ਉਸ ਦੀ ਬਹਾਦਰੀ ਅਤੇ ਸੂਝ-ਬੂਝ ਵੇਖਦਿਆਂ ਉਸ ਨੂੰ ਗੜ੍ਹਵਾਲ ਰਾਈਫਲਜ਼ ਵਿੱਚ ਬਤੌਰ ਸੈਕੰਡ ਲੈਫਟੀਨੈਂਟ ਤੈਨਾਤ ਕਰ ਦਿੱਤਾ ਗਿਆ।

ਸ਼ਬੇਗ ਸਿੰਘ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਜਿਹੜੀ ਕਿਤਾਬ ਮਿਲਦੀ, ਪੂਰੀ ਪੜ੍ਹੇ ਬਗ਼ੈਰ ਨਹੀਂ ਰਹਿੰਦਾ ਸੀ। ਇਤਿਹਾਸ ਦੀਆਂ ਤੇ ਫ਼ੌਜ ਦੇ ਜਰਨੈਲਾਂ ਦੀਆਂ ਜੀਵਨੀਆਂ ਉਸ ਨੇ ਦਿਮਾਗ਼ ’ਚ ਘੋਟ ਲਈਆਂ ਹੋਈਆਂ ਸਨ। ਇੱਕ ਜਾਂ ਦੋ ਨਹੀਂ ਬਲਕਿ ਸ਼ਬੇਗ ਸਿੰਘ ਨੂੰ ਅੱਠ ਜ਼ਬਾਨਾਂ ਦੀ ਮੁਹਾਰਤ ਹਾਸਲ ਸੀ- ‘ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਬੰਗਲਾ, ਗੋਰਖਲੀ, ਚੀਨੀ ਤੇ ਫਾਰਸੀ’!

ਉਸ ਸਮੇਂ ਦੇ ਉਨ੍ਹਾਂ ਦੇ ਸਾਥੀ ਅੱਜ ਵੀ ਸ਼ਬੇਗ ਸਿੰਘ ਨੂੰ ਜ਼ਾਂਬਾਜ਼ (ਸਾਹਸੀ), ਬਹਾਦਰ, ਨਿਡਰ ਤੇ ਹਰ ਗ਼ਲਤ ਨੂੰ ਸਨਮੁਖ ਹੀ ਸਪਸ਼ਟ ਗ਼ਲਤ ਕਹਿਣ ਦਾ ਦਮ ਰੱਖਣ ਵਾਲਾ ਮੰਨਦੇ ਹਨ। ਸੱਚਾ ਸੁੱਚਾ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ ਸ਼ਬੇਗ ਸਿੰਘ; ਨਾ ਤਾਂ ਕਿਸੇ ਦੀ ਬਦਖੋਈ ਕਰਦਾ ਸੀ ਤੇ ਨਾ ਹੀ ਉਸ ਨੂੰ ਚਮਚਾਗਿਰੀ ਪਸੰਦ ਸੀ। ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਤੇ ਨਿੱਠ ਕੇ ਪੂਰੀ ਡਿਊਟੀ ਨਿਭਾਉਣ ਵਾਲਾ ਸ਼ਬੇਗ ਸਿੰਘ ਈਮਾਨਦਾਰੀ ਵਜੋਂ 100 ਵਿੱਚੋਂ ਹਮੇਸ਼ਾ 100 ਨੰਬਰ ਲੈਣ ਵਾਲਾ ਸੀ।

ਫ਼ੌਜ ਪ੍ਰਤੀ ਵਫਾਦਾਰੀ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। ਸ਼ਾਇਦ ਇਸੇ ਲਈ ਕਈਆਂ ਦੀ ਅੱਖ ਵਿੱਚ ਰੜਕ ਵੀ ਪੈਦਾ ਕਰਦਾ ਸੀ। ਉਸ ਦੀ ਨਿਪੁੰਨਤਾ ਵੇਖਦਿਆਂ ਉਸ ਨੂੰ ਦੇਹਰਾਦੂਨ ਦੀ ਮਿਲਟਰੀ ਅਕਾਦਮੀ ਵਿੱਚ ਬਤੌਰ ਇੰਸਟਰਕਟਰ ਲਾ ਦਿੱਤਾ ਗਿਆ।

ਉਸ ਨੇ ਆਪਣੀ ਬਹਾਦਰੀ ਸਦਕਾ ਵਿਸ਼ਵ ਜੰਗ ਦੂਜੀ, 1947 ਕਸ਼ਮੀਰ, 1962 ਹਿੰਦ ਚੀਨ ਜੰਗ, 1965 ਹਿੰਦ-ਪਾਕਿ ਜੰਗ ਅਤੇ 1971 ਦੀ ਹਿੰਦ-ਪਾਕਿ ਜੰਗ ਵਿੱਚ ਆਪਣੀ ਸੂਰਬੀਰਤਾ ਦੇ ਝੰਡੇ ਗੱਡ ਦਿੱਤੇ!

ਉਸ ਦੀ ਪਹਿਲੀ ਪੋਸਟਿੰਗ ‘ਗੜ੍ਹਵਾਲ ਰਾਈਫਲਜ਼’ ਵਿਖੇ ਸੈਕੰਡ ਲੈਫਟੀਨੈਂਟ ਵਜੋਂ ਹੋਈ, ਜਿੱਥੋਂ ਪੂਰੀ ਰੈਜਮੈਂਟ ਬਰਮਾ ਚਲੀ ਗਈ ਅਤੇ ਜਪਾਨੀਆਂ ਵਿਰੁੱਧ ਲੜੀ। ਜਦੋਂ 1945 ਵਿੱਚ ਦੂਜੀ ਵਿਸ਼ਵ ਜੰਗ ਖ਼ਤਮ ਹੋਈ ਤਾਂ ਸ਼ਬੇਗ ਸਿੰਘ ਦੀ ਯੂਨਿਟ ਮਲਾਇਆ ਵਿੱਚ ਸੀ।

ਜਦੋਂ ਹਿੰਦ ਪਾਕਿ ਵੰਡ ਹੋਈ ਤਾਂ ਸ਼ਬੇਗ ਸਿੰਘ ਨੂੰ ਪੈਰਾਸ਼ੂਟ ਬ੍ਰਿਗੇਡ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਸ ਨੇ ਪੈਰਾਟਰੂਪਰ ਵਜੋਂ ਸੰਨ 1959 ਤੱਕ ਕੰਮ ਕੀਤਾ। ਜ਼ਿਕਰਯੋਗ ਹੈ ਕਿ ਅਣਥੱਕ ਯੋਧੇ ਵਜੋਂ ਸ਼ਬੇਗ ਸਿੰਘ ਦੀ ਪਛਾਣ 1947 ਵਿੱਚ ਨੌਸ਼ਹਿਰੇ (ਜੰਮੂ ਕਸ਼ਮੀਰ) ਵਿਖੇ ਪਾਕਿਤਸਾਨੀ ਫ਼ੌਜੀਆਂ ਨਾਲ ਰਲੇ ਅਫਗਾਨੀਆਂ ਨਾਲ ਲੜਨ ਅਤੇ ਸਟਾਫ਼ ਕਾਲਜ ਵਿੱਚ ਘੁੜਸਵਾਰੀ ਵਿੱਚ ਜਿੱਤੀਆਂ ਅੱਠ ਰੇਸਾਂ, ਜਿਸ ਦਾ ਰਿਕਾਰਡ ਅੱਜ ਤਾੲੀਂ ਤੋੜਿਆ ਨਹੀਂ ਜਾ ਸਕਿਆ, ਸਦਕਾ ਹੋਈ।

ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਵਿੱਚ ਅਤੇ ਮਿਲਟਰੀ ਸਾਇੰਸ ਵਿੱਚ ਸ਼ਬੇਗ ਸਿੰਘ ਏਨਾ ਪ੍ਰਬੀਨ ਸੀ ਕਿ ਉਸ ਪੱਧਰ ਦਾ ਕੋਈ ਵੀ ਉਸ ਦਾ ਸਾਨੀ ਹਾਲੇ ਤੱਕ ਨਹੀਂ ਬਣ ਸਕਿਆ। ਉਸ ਦੇ ਕੰਮ ਵਜੋਂ ਮੁਹਾਰਤ ਵੇਖਦੇ ਹੋਏ, ਉਸ ਨੂੰ 166 ਇਨਫੈਂਟਰੀ ਬ੍ਰਿਗੇਡ ਦਾ ਬ੍ਰਿਗੇਡ ਮੇਜਰ ਲਾ ਦਿੱਤਾ ਗਿਆ।

ਸੰਨ 1962 ਹਿੰਦ-ਚੀਨ ਜੰਗ ਵਿੱਚ ਬਤੌਰ ਲੈਫ. ਕਰਨਲ ਉਸ ਨੇ ਸੇਵਾਵਾਂ ਨਿਭਾਈਆਂ ਤੇ ਆਪਣੀ ਲਿਆਕਤ ਸਦਕਾ ਇੰਟੈਲੀਜੈਂਸ ਵਿੰਗ ਵਿੱਚ ਆਪਣਾ ਸਿੱਕਾ ਜਮਾ ਲਿਆ।

ਸੰਨ 1965 ਵਿੱਚ ਪਾਕਿਸਤਾਨ ਵਿਰੁੱਧ ਜੰਮੂ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿੱਚ ਗੋਰਖਾ ਰਾਈਫਲਜ਼ ਬਟਾਲੀਅਨ ਦੀ ਅਗਵਾਈ ਕਰਦਿਆਂ ਬਹਾਦਰੀ ਦੀ ਅਦੁੱਤੀ ਮਿਸਾਲ ਕਾਇਮ ਕਰਕੇ ਸ਼ਬੇਗ ਸਿੰਘ ਨੇ ਦੁਸ਼ਮਨਾਂ ਦੀਆਂ ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ ਉੱਤੇ ਫ਼ਤਿਹ ਪ੍ਰਾਪਤ ਕਰਦਿਆਂ ਲਾਹੌਰ ਦੇ ਨੇੜੇ ਪਹੁੰਚ ਕੇ ਦੁਨੀਆ ਨੂੰ ਸਾਬਤ ਕਰ ਦਿੱਤਾ ਕਿ ਉਸ ਵਰਗਾ ਅਗਵਾਈ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ।

ਇਸੇ ਲਈ ਸੰਨ 1971 ਵਿੱਚ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਜੀ ਨੇ ਉਸ ਸਮੇਂ ਬ੍ਰਿਗੇਡੀਅਰ ਬਣ ਚੁੱਕੇ ਸ਼ਬੇਗ ਸਿੰਘ ਨੂੰ ਸਭ ਤੋਂ ਔਖੇ ਕੰਮ ਲਈ ਚੁਣਿਆ ਤੇ ਅਗਰਤਲਾ ਦੇ ਡੈਲਟਾ ਸੈਕਟਰ ਵਿਖੇ ਈਸਟ ਪਾਕਿਸਤਾਨ ਵਿੱਚੋਂ ਬੰਗਲਾਦੇਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਬਗ਼ਾਵਤ ਨੂੰ ਸਾਂਭਣ ਅਤੇ ਉੱਥੇ ਦੇ ਮਿਲਟਰੀ ਅਪਰੇਸ਼ਨਾਂ ਦੀ ਪੂਰੀ ਜ਼ਿੰਮੇਵਾਰੀ ਸ਼ਬੇਗ ਸਿੰਘ ਉੱਤੇ ਸੀ। ਜ਼ਿਆ ਉਰ ਰਹਿਮਾਨ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਬਣੇ ਅਤੇ ਮੁਸਤਾਕ ਮੁਹੰਮਦ, ਜੋ ਫ਼ੌਜ ਦੇ ਮੁਖੀ ਬਣੇ, ਉਸ ਸਮੇਂ ਸ਼ਬੇਗ ਸਿੰਘ ਦੇ ਕੰਮ ਦੇ ਅੱਖੀਂ ਵੇਖੇ ਗਵਾਹ ਸਨ ਤੇ ਉਸ ਦੇ ਜੰਗੀ ਨੁਕਤਿਆਂ ਅਧੀਨ ਕੰਮ ਕਰਦੇ ਉਸ ਦੀ ਅਗਵਾਈ ਦੇ ਕਾਇਲ ਹੋ ਗਏ ਸਨ।

ਸੰਨ 1971 ਵਿੱਚ ਮੁਕਤੀ ਵਾਹਿਨੀ ਨੂੰ ਤਿਆਰ ਕਰਨ ਵਿੱਚ ਸ਼ਬੇਗ ਸਿੰਘ ਦੀ ਸਲਾਹੁਣਯੋਗ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਰਹੀ। ਉੱਥੇ ਦੇ ਗੁਰਿੱਲਿਆਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਅਤੇ ਬੇਮਿਸਾਲ ਟ੍ਰੇਨਿੰਗ ਦਿੰਦਿਆਂ ਮੁਲਕ ਪ੍ਰਤੀ ਉਸ ਦੀ ਵਫ਼ਾਦਾਰੀ ਵਿੱਚ ਕਿਸੇ ਪਾਸਿਓਂ ਕਿੰਤੂ ਪਰੰਤੂ ਕੀਤਾ ਹੀ ਨਹੀਂ ਜਾ ਸਕਦਾ ਸੀ। ਇਹ ਅਪਰੇਸ਼ਨ ਏਨਾ ਗੁਪਤ ਸੀ ਕਿ ਸ਼ਬੇਗ ਸਿੰਘ ਦੇ ਆਪਣੇ ਘਰ ਵਿੱਚ 6 ਮਹੀਨੇ ਤੱਕ ਉਸ ਬਾਰੇ ਕੋਈ ਖ਼ਬਰ ਨਹੀਂ ਸੀ ਕਿ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਸਿਰਫ਼ ਇੱਕ ਚਿੱਠੀ, ਜੋ ਛੇ ਮਹੀਨਿਆਂ ਬਾਅਦ ਘਰ ਪਹੁੰਚੀ ਸੀ, ਉਹ ਵੀ ਕਿਸੇ ਹੋਰ ਨਾਂ ਹੇਠ ਗ਼ੈਰ ਫ਼ੌਜੀ ਪਤੇ ਤੋਂ, ਸਿਰਫ਼ ਇਹ ਸੁਣੇਹਾ ਪਹੁੰਚਿਆ ਸੀ-‘‘ਪਰਵਾਹ ਨਾ ਕਰੋ, ਮੈਂ ਠੀਕ ਹਾਂ।’’

ਮੁਕਤੀ ਵਾਹਿਨੀ ਦਾ ਪੂਰਾ ਸਿਹਰਾ ਸਿਰਫ਼ ਸ਼ਬੇਗ ਸਿੰਘ ਦੇ ਸਿਰ ਸੀ ਕਿ ਇੱਕ ਲੱਖ ਦੁਸ਼ਮਨ ਫ਼ੌਜੀਆਂ ਸਮੇਤ ਜਰਨੈਲ ਤੱਕ ਦੇ ਅਫ਼ਸਰਾਂ ਨੇ ਭਾਰਤ ਅੱਗੇ ਗੋਡੇ ਟੇਕ ਦਿੱਤੇ। ਦਿਨ-ਰਾਤ ਇੱਕ ਕਰ ਕੇ, ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜੋ ਸ਼ਬੇਗ ਸਿੰਘ ਨੇ ਕਰ ਵਿਖਾਇਆ, ਹੋਰ ਕੋਈ ਮਾਂ ਦਾ ਲਾਲ ਅਜਿਹੀ ਹਿੰਮਤ ਨਹੀਂ ਵਿਖਾ ਸਕਿਆ। ਇਸੇ ਲਈ ਪੂਰੀ ਦੁਨੀਆ ਵਿੱਚ ਸ਼ਬੇਗ ਸਿੰਘ ਦੇ ਨਾਂ ਦਾ ਡੰਕਾ ਵੱਜ ਗਿਆ।

ਭਾਰਤ ਸਰਕਾਰ ਨੇ ਸ਼ਬੇਗ ਸਿੰਘ ਨੂੰ ਪਹਿਲਾਂ ਅਤੀ ਵਸ਼ਿਸ਼ਟ ਸੇਵਾ ਮੈਡਲ ਤੇ ਫੇਰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਅਤੇ ਸ਼ਬੇਗ ਸਿੰਘ ਨੂੰ ਮੇਜਰ ਜਰਨਲ ਦਾ ਅਹੁਦਾ ਦੇ ਦਿੱਤਾ।

ਏਨੀ ਸ਼ੁਹਰਤ ਬਥੇਰੀ ਸੀ ਹੋਰਨਾਂ ਦੇ ਮਨਾਂ ਵਿੱਚ ਅੱਗ ਲਾਉਣ ਲਈ! ਨਾਲ ਦੇ ਅਫ਼ਸਰਾਂ ਵਿੱਚ ਸਾੜਾ ਏਨਾ ਵਧ ਚੁੱਕਿਆ ਸੀ ਕਿ ਉਨ੍ਹਾਂ ਨੇ ਸੀਨੀਅਰ ਅਫ਼ਸਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਰਕਾਰ ਵੀ ਕਿੱਥੇ ਸਿੱਖਾਂ ਦੇ ਹੱਕ ਵਿੱਚ ਸੀ। ਏਸੇ ਲਈ ਏਨਾ ਸਭ ਕੁੱਝ ਹੋਣ ਦੇ ਬਾਅਦ ਵੀ ਸ਼ਬੇਗ ਸਿੰਘ ਨੂੰ ਭਾਰਤੀ ਫ਼ੌਜ ਦੀ ਕਮਾਂਡ ਨਹੀਂ ਸੌਂਪੀ ਗਈ ਤਾਂ ਜੋ ਉਸ ਨੂੰ ਬਣਦੀ ਪ੍ਰਮੋਸ਼ਨ ਨਾ ਦੇਣੀ ਪਵੇ।

ਹਾਲੇ ਏਥੇ ਵੀ ਬਸ ਨਹੀਂ ਕੀਤਾ ਗਿਆ। ਇੱਕ ਕਮਾਂਡਰ ਨੇ ਦੂਜੇ ਜਨਰਲ ਨੂੰ ਕੁੜੀ ਦੇ ਵਿਆਹ ਦੇ ਸ਼ਗਨ ਵਜੋਂ ਪੈਸੇ ਭੇਜੇ ਤਾਂ ਝੂਠ ਮੂਠ ਉਨ੍ਹਾਂ ਪੈਸਿਆਂ ਨੂੰ ਰਿਸ਼ਵਤ ਮੰਨਦਿਆਂ ਸ਼ਬੇਗ ਸਿੰਘ ਦਾ ਨਾਂ ਉਛਾਲ ਦਿੱਤਾ ਗਿਆ ਜਿਸ ਦਾ ਇਨ੍ਹਾਂ ਪੈਸਿਆਂ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਜਦੋਂ ਸ਼ਬੇਗ ਸਿੰਘ ਨੇ ਬੇਗੁਨਾਹੀ ਸਾਬਤ ਕਰ ਦਿੱਤੀ ਤਾਂ ਝਟਪਟ ਉਸ ਨੂੰ ਹੀ ਯੂਨਿਟ ਵਿੱਚੋਂ ਬਦਲ ਕੇ ਇਨਕੁਆਇਰੀ ਰਫਾ ਦਫਾ ਕਰ ਦਿੱਤੀ ਤਾਂ ਜੋ ਫ਼ੌਜ ਵਿਚਲੀ ਗੜਬੜੀ ਦੀ ਗੱਲ ਬਾਹਰ ਨਾ ਨਿਕਲੇ। ਉਸ ਤੋਂ ਬਾਅਦ ਉਸੇ ਜਨਰਲ ਨੂੰ ਫ਼ੌਜ ਦਾ ਮੁਖੀ ਲਾ ਦਿੱਤਾ ਗਿਆ ਜੋ ਪੈਸਿਆਂ ਦੇ ਅਦਾਨ ਪ੍ਰਦਾਨ ਵਿੱਚ ਸ਼ਾਮਲ ਸੀ।

ਸ਼ਬੇਗ ਸਿੰਘ ਖ਼ਿਲਾਫ਼ ਸਾੜਾ ਘਟਿਆ ਨਹੀਂ ਸੀ। ਉਸ ਨਾਲ ਹਾਲੇ ਹੋਰ ਧੱਕਾ ਕੀਤਾ ਜਾਣਾ ਸੀ। ਉਸ ਵਿਰੁੱਧ ਬੇਬੁਨਿਆਦ ਇਲਜ਼ਾਮ ਲਾ ਕੇ, ਕਿ ਉਸ ਨੇ ਸਰਕਾਰੀ ਕੋਠੀ ਅੰਦਰ ਸਬਜ਼ੀਆਂ ਬੀਜੀਆਂ ਹਨ, ਉਸ ਵਿਰੁੱਧ ਇਨਕੁਆਇਰੀ ਖੋਲ੍ਹ ਦਿੱਤੀ ਗਈ। ਇਸ ਦੇ ਨਾਲ ਇੱਕ ਹੋਰ ਇਲਜ਼ਾਮ ਲਾਇਆ ਗਿਆ ਕਿ ਬਦਲੀ ਵੇਲੇ ਫ਼ੌਜੀ ਯੂਨਿਟ ਵੱਲੋਂ ਇੱਕ ਯਾਦਗਾਰੀ ਲੱਕੜ ਦਾ ਚਿੰਨ੍ਹ ਸਨਮਾਨ ਵਜੋਂ ਉਸ ਨੇ ਹਾਸਲ ਕੀਤਾ ਜੋ ਹਰ ਕਿਸੇ ਨੂੰ ਦਿੱਤਾ ਜਾਂਦਾ ਸੀ, ਪਰ ਸ਼ਬੇਗ ਸਿੰਘ ਲਈ ਏਨਾ ਭਾਰਾ ਜੁਰਮ ਸਾਬਤ ਕਰ ਦਿੱਤਾ ਗਿਆ ਕਿ ਉਸ ਵਿਰੁੱਧ ਜਾਣ ਬੁੱਝ ਕੇ ਰਿਟਾਇਰ ਹੋਣ ਤੱਕ ਲਗਾਤਾਰ ਪੂਰਾ ਸਾਲ ਇਹ ਕੇਸ ਲਟਕਾਇਆ ਗਿਆ ਤੇ ਸੁਣਵਾਈ ਨਹੀਂ ਕੀਤੀ ਗਈ।

30 ਅਪਰੈਲ 1976 ਨੂੰ ਫ਼ੌਜ ਵਿੱਚੋਂ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਮੁਕਤੀ ਵਾਹਿਨੀ ਦਾ ਹੀਰੋ ਅਤੇ ਭਾਰਤ ਦੀ ਸ਼ਾਨ ਅਤੇ ਬਾਨ ਦੇ ਪ੍ਰਤੀਕ ਜਰਨੈਲ ਸ਼ਬੇਗ ਸਿੰਘ ਨੂੰ ਬਿਨਾਂ ਸੁਣਵਾਈ ਦੇ ਫ਼ੌਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਪਤਨੀ ਦੀ ਬੀਮਾਰੀ ਦੇ ਬਾਵਜੂਦ ਪੈਨਸ਼ਨ ਤੱਕ ਨਾ ਦਿੱਤੀ ਗਈ।

ਏਨਾ ਧੱਕਾ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਹੈ ? ਸ਼ਬੇਗ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੋਂ ਉਸ ਨੂੰ ਨਿਆਂ ਮਿਲਿਆ ਤੇ ਉਹ ਬੇਕਸੂਰ ਸਾਬਤ ਕਰ ਦਿੱਤਾ ਗਿਆ ਪਰ ਅਫ਼ਸੋਸ ਉਦੋਂ ਤੱਕ ਭਾਰਤੀ ਹਕੂਮਤ ਉਸ ਨੂੰ ਅਤਿਵਾਦੀ ਕਹਿ ਕੇ ਮਾਰ ਮੁਕਾ ਚੁੱਕੀ ਸੀ।

ਮੇਰਾ ਸਵਾਲ ਇਹ ਹੈ ਕਿ ਬੇਮਿਸਾਲ ਤਾਕਤ, ਮਿਸਾਲੀ ਫ਼ੌਜੀ ਅਗਵਾਈ, ਅਸਾਧਾਰਨ ਸੂਝ ਬੂਝ ਅਤੇ ਦੇਸ਼ ਲਈ ਮਰ ਮਿਟਣ ਦੇ ਅਥਾਹ ਜਜ਼ਬੇ ਨਾਲ ਭਰਪੂਰ ਜਰਨੈਲ ਸ਼ਬੇਗ ਸਿੰਘ ਨਾਲ ਇਹ ਧੱਕਾ ਕਿਉਂ ਹੋਇਆ ? ਇਸ ਤਰ੍ਹਾਂ ਦਾ ਅਸਹਿ ਧੱਕਾ, ਜੋ ਸਿਰਫ਼ ਸਿੱਖ ਹੋਣ ਸਦਕਾ ਕੀਤਾ ਗਿਆ ਹੋਵੇ ਤਾਂ ਜ਼ਰੂਰੀ ਹੈ ਕਿ ਕਿਸੇ ਵੀ ਧਰਮ ਦਾ ਬੰਦਾ ਧਾਰਮਿਕ ਯੁੱਧ ਵੱਲ ਬਦੋਬਦੀ ਖਿੱਚਿਆ ਜਾਵੇਗਾ।

ਮੇਜਰ ਜਨਰਲ ਸ਼ਬੇਗ ਸਿੰਘ ਇੱਕ ਸ਼ਾਨਦਾਰ ਫ਼ੌਜੀ ਪ੍ਰਦਰਸ਼ਨ ਦੀ ਲਾਮਿਸਾਲ ਉਦਾਹਰਨ ਹੈ, ਜੋ ਸਰਕਾਰੀ ਤੰਤਰ ਦੀ ਜ਼ਿਆਦਤੀ ਅਤੇ ਧਰਮ ਆਧਾਰਿਤ ਵਿਤਕਰੇ ਦਾ ਸ਼ਿਕਾਰ ਹੋਇਆ, ਜਿਸ ਨੂੰ ਇਕ ਬਦਨੁਮਾ ਦਾਗ਼ ਵਾਂਗ ਉਭਾਰ ਦਿੱਤਾ ਗਿਆ ਪਰ ਇਤਿਹਾਸ ਹਮੇਸ਼ਾ ਝੂਠ ਦੀਆਂ ਚਾਦਰਾਂ ਲਾਹ ਦਿਆ ਕਰਦਾ ਹੈ। ਪਹਿਲਾਂ ਉਸ ਨੂੰ ਅਕਾਲੀ ਦਲ ਨੇ ਕਲਾਵੇ ਵਿੱਚ ਲਿਆ ਤੇ ਫੇਰ ਧਰਮਯੁੱਧ ਮੋਰਚੇ ਵੱਲ ਉਸ ਦਾ ਝੁਕਾਅ ਹੋ ਗਿਆ। ਸਾਕਾ ਨੀਲਾ ਤਾਰਾ ਵਿੱਚ 200 ਤੋਂ ਘੱਟ ਮੁੱਛਫੁੱਟ ਨੌਜਵਾਨਾਂ ਨਾਲ ਪੂਰੀ ਕਿਲ੍ਹੇਬੰਦੀ ਕਰ ਕੇ ਦਰਬਾਰ ਸਾਹਿਬ ਅੰਦਰੋਂ ਤੋਪਾਂ ਤੇ ਟੈਕਾਂ ਦਾ ਸਾਹਮਣਾ ਕਰਨ ਦੀ ਜੁਗਤ ਵੀ ਬਦੇਸੀ ਮਾਹਿਰਾਂ ਅਨੁਸਾਰ ਸ਼ਬੇਗ ਸਿੰਘ ਦੀ ਲਾਮਿਸਾਲ ਸੀ। ਓਨੇ ਫ਼ੌਜੀ ਹਿੰਦ-ਪਾਕਿ ਜੰਗ ਵਿੱਚ ਸ਼ਹੀਦ ਨਹੀਂ ਹੋਏ ਜਿੰਨੇ ਸ਼ਬੇਗ ਸਿੰਘ ਦੀ ਕਿਲ੍ਹੇਬੰਦੀ ਵਿੱਚ ਮਹਿਜ਼ 100 ਜਣਿਆਂ ਹੱਥੋਂ ਗਿਣੇ ਚੁਣੇ ਹਥਿਆਰਾਂ ਨਾਲ ਫ਼ਨਾਹ ਹੋ ਗਏ ਸਨ। ਫ਼ੌਜੀ ਆਪ ਮੰਨਦੇ ਸਨ ਕਿ ਧਰਤੀ ਵਿੱਚੋਂ ਵੀ ਤੇ ਅਸਮਾਨੋਂ ਵੀ ਗੋਲ਼ੀਆਂ ਦਾ ਮੀਂਹ ਵਰ੍ਹਿਆ, ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਵੇਂ ਏਨੀ ਕਮਾਲ ਦੀ ਜੁਗਤ ਵਰਤੀ ਗਈ ਸੀ।

ਇਤਿਹਾਸ ਕਦੇ ਇੱਕ ਤਰਫ਼ਾ ਨਹੀਂ ਲਿਖਿਆ ਜਾਂਦਾ। ਏਸੇ ਲਈ ਸਰਕਾਰੀ ਇਤਿਹਾਸ ਭਾਵੇਂ ਉਸ ਨੂੰ ਅਤਿਵਾਦੀ ਕਰਾਰ ਕਰ ਦੇਵੇ ਅਤੇ ਉਸ ਨਾਲ ਕੀਤੇ ਧੱਕੇ ਨੂੰ ਲੁਕਾਉਣ ਦਾ ਅਣਥੱਕ ਜਤਨ ਕਰੇ ਪਰ ਵਫ਼ਾ ਕਰਨ ਵਾਲੇ ਉਸ ਨੂੰ ਸ਼ਾਨਦਾਰ ਜਰਨੈਲ ਤੇ ਮਿਸਾਲੀ ਯੋਧਾ ਮੰਨਦੇ ਰਹਿਣਗੇ। ਜੇ ਸਰਕਾਰੀ ਤੰਤਰ ਉਸ ਨਾਲ ਧੱਕਾ ਨਾ ਕਰਦਾ ਤਾਂ ਫ਼ੌਜ ਦਾ ਮੁਖੀ ਬਣ ਕੇ ਉਸ ਨੇ ਭਾਰਤੀ ਫ਼ੌਜ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦੇਣਾ ਸੀ।

ਮੈਂ ਆਪ ਸਾੜੇ ਤੇ ਸਰਕਾਰੀ ਤੰਤਰ ਦੀ ਸ਼ਿਕਾਰ ਹੋ ਚੁੱਕੀ ਹਾਂ ਜਿਸ ਵਿੱਚ ਇੱਕ ਪਾਸੇ ਮੈਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨ ਹਾਸਲ ਕੀਤਾ ਤੇ ਦੂਜੇ ਪਾਸੇ ਵਿਭਾਗੀ ਸੀਨੀਅਰਤਾ ਨਾ ਦੇਣ ਪਿੱਛੇ ਝੂਠੇ ਕੇਸ ਵਿੱਚ ਫਸਾਇਆ ਗਿਆ, ਜਿਸ ਤੋਂ ਹਾਈ ਕੋਰਟ ਨੇ ਰਾਹਤ ਦਿੱਤੀ ਪਰ ਫਿਰ ਵੀ ਤੰਤਰ ਨਾ ਹਿੱਲਿਆ ਤੇ ਕੋਰਟ ਵੱਲੋਂ ‘‘ਕੰਟੈਂਪਟ ਆਫ਼ ਕੋਰਟ’’ ਨੋਟਿਸ ਵੀ ਜਾਰੀ ਹੋਇਆ। ਇਸੇ ਲਈ ਮੈਂ ਬਾਖ਼ੂਬੀ ਮੇਜਰ ਜਨਰਲ ਸ਼ਬੇਗ ਸਿੰਘ ਦੀ ਲਾਮਿਸਾਲ ਬਹਾਦਰੀ ਨੂੰ ਵੱਟਾ ਲੱਗਣ ਵੇਲੇ ਉਸ ਦੀ ਮਾਨਸਿਕ ਪੀੜ ਨੂੰ ਸਮਝ ਸਕਦੀ ਹਾਂ। ਜੇ ਉਸ ਵੇਲੇ ਸਿੱਖ ਕੌਮ ਉਸ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾ ਦਿੰਦੀ ਤਾਂ ਬਹੁਤ ਕੁੱਝ ਠੀਕ ਹੋ ਸਕਦਾ ਸੀ, ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ।

ਲਾਅਨਤ ਤਾਂ ਇਹ ਹੈ ਕਿ ਜਿਨ੍ਹਾਂ ਸਾਥੀਆਂ ਨੂੰ ਸ਼ਬੇਗ ਸਿੰਘ ਨੇ ਆਪਣੇ ਹੱਥਾਂ ਨਾਲ ਬੰਦੂਕ ਫੜ ਕੇ ਚਲਾਉਣੀ ਸਿਖਾਈ, ਉਹੀ ਫ਼ੌਜੀ ਸ਼ਹੀਦ ਸ਼ਬੇਗ ਸਿੰਘ ਦੀ ਲਾਸ਼ ਦੀ ਬੇਕਦਰੀ ਕਰਦਿਆਂ ਉਸ ਲਾਸ਼ ਨਾਲ ਸੀਨਾ ਤਾਣ ਕੇ ਮੁਸਕਰਾਉਂਦਿਆਂ ਫੋਟੋ ਖਿਚਵਾਉਂਦੇ ਵੇਖੇ ਗਏ। ਇਸੇ ਇਕਜੁੱਟਤਾ ਦੀ ਘਾਟ ਕਾਰਨ ਹੀ ਸਿੱਖ ਕੌਮ ਅਨੇਕ ਵਾਰ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਈ ਤੇ ਹੁਣ ਤੱਕ ਵੀ ਪੂਰੇ ਭਾਰਤ ਵਿੱਚ ਅਤੇ ਵਤਨੋਂ ਪਾਰ ਵੀ ਇਕੱਲੇ ਸਿੱਖ ਨੂੰ ਵੇਖ ਕੇ ਢਾਅ ਲੈਣ ਵਾਲੇ ਹੱਲੇ ਜਾਰੀ ਹਨ।

ਦੁਨੀਆਭਰ ਦੀਆਂ ਕੌਮਾਂ ਆਪਣੇ ਲਾਮਿਸਾਲ ਯੋਧਿਆਂ ਦੀਆਂ ਯਾਦਗਾਰਾਂ ਬਣਾਉਂਦੀਆਂ ਹਨ ਅਤੇ ਬੁੱਤ ਲਾਉਂਦੀਆਂ ਹਨ ਤਾਂ ਜੋ ਅਗਲੀ ਪਨੀਰੀ ਉਸੇ ਤਰ੍ਹਾਂ ਦੀ ਬਹਾਦਰ ਬਣ ਸਕੇ। ਜੇ ਕੀੜੀ ਨੂੰ ਵੀ ਬੇਵਜ੍ਹਾ ਮਾਰੋ ਤਾਂ ਵਾਪਸ ਲੜਨ ਨੂੰ ਪੈਂਦੀ ਹੈ। ਫੇਰ ਭਲਾ ਏਨਾ ਸ਼ਾਨਦਾਰ ਜਰਨੈਲ ਧੱਕਾ ਕਿਵੇਂ ਜਰਦਾ ? ਕੀ ਇਹ ਜਾਇਜ਼ ਹੈ ਕਿ ਉਸ ਨੂੰ ਸਿਰਫ਼ ਅਤਿਵਾਦੀ ਕਹਿ ਕੇ ਇਤਿਹਾਸ ਦਾ ਪੰਨਾ ਪਰਤ ਦੇਈਏ ? ਜੇ ਹਾਂ, ਤਾਂ ਤਿਆਰ ਰਹੋ ਅਗਲੀ ਵਾਰੀ ਤੁਹਾਡੀ ਹੈ! ਜੇ ਨਾ, ਤਾਂ ਫਿਰ ਕਦੋਂ ਉਸ ਉੱਤਮ ਸੂਰਮੇ ਦੀ ਬਹਾਦਰੀ ਦੀ ਯਾਦਗਾਰ ਤਿਆਰ ਹੋਵੇਗੀ ਜਿੱਥੇ ਉਸ ਮਿਸਾਲੀ ਯੋਧੇ ਦੀ ਆਦਮਕੱਦ ਤਸਵੀਰ ਹੋਵੇ, ਜਿਸ ਤੋਂ ਪੰਜਾਬ ਵਿਚਲੇ ਫ਼ੌਜੀ ਉਸ ਦੀ ਫ਼ੌਜੀ ਅਗਵਾਈ ਦੀ ਤਕਨੀਕ ਸਿੱਖ ਕੇ ਆਪਣਾ ਅਤੇ ਆਪਣੇ ਦੇਸ ਦਾ ਨਾਂ ਰੌਸ਼ਨ ਕਰਦੇ ਰਹਿਣ ?

Transforming Relations Part 12

0

Transforming Relations

A Journey from Autumn to Spring – The Secrets of Blissful Living

7th Chapter – Parenting – 1st Part

Parenting

There are different parenting styles which parents use to discipline their children. Four types have been identified: 1. Authoritative parents, 2. Authoritarian parents, 3. Indulgent parents, 4. Indifferent parents.

  1. Authoritative Parents are parents who use warmth, firm control, and rational, issue-oriented discipline, in which emphasis is placed on the development of self-direction. An authoritative parent has clear expectations and consequences and is affectionate toward his or her child. The authoritative parent allows for flexibility and collaborative problem solving with the child when dealing with behavioral challenges. This is the most effective form of parenting. They place a high value on the development of autonomy and self-direction but assume the ultimate responsibility for their child’s behavior. “You live under my roof, you follow my rules!” is a cliche that parents may often find themselves speaking—and it probably most closely mimics theauthoritative parenting style.
  2. Authoritarian Parents are parents who use punitive, absolute, and forceful discipline, and who place a premium on obedience and conformity. Parents exhibit good emotional understanding and control; children also learn to manage their own emotions and learn to understand others as well. These parents believe it is their responsibility to provide for their children and that their children have no right to tell the parent how best to do this. Adults are expected to know from experience what is really in the child’s best interest and so adult views are allowed to take precedence over child desires. Children are perceived to know what they want but not necessarily what is best for them. An authoritarian parent has clear expectations and consequences, but shows little affection toward his or her child. The parent may say things like, “because I’m the Mommy/Papa, that’s why.” This is a less effective form of parenting.
  3. Indulgent Parents are parents who are characterized by responsiveness but low demanding, and who are mainly concerned with the child’s happiness. They behave in an accepting, benign, and somewhat more passive way in matters of discipline.
  4. Indifferent Parents are parents who are characterized by low levels of both responsiveness and demanding. They try to do whatever is necessary to minimize the time and energy they must devote to interacting with their child. In extreme cases, indifferent parents may be neglectful. They ask very little of their children.

For instance, they rarely assign their children chores. They tend to be relatively uninvolved in their children’s lives. It’s not that they don’t love their children. It’s just that they believe their children should live their own lives, as free of parental control as possible.

Talking With Kids

Communicating With Children

  • Pleasant eye contact (a wink, a twinkle in the eye says “you are special”.
  • Physical affection (a hug, a back rub, a pat on the shoulder)
  • Time alone that says “You’re the only person who matters right now.”
  • Positive comments (“I like that about you”, “thanks for being so helpful.)

Add these words to your vocabulary:

  • “I was wrong”.
  • “Please forgive me.”
  • “I love you.”
  • “Tell me more”
  • “I appreciate”
  • “Thank you”
  • “I’m sorry.”

Explain things without belittling others.

  • Avoid saying anything negative – until you understand.
  • Ask, “How can I help?”
  • Try to avoid solving another’s problems for them.

Free yourself from thinking that:

  • Winning
  • Being right
  • Being in control …are the only outcomes to disagreements. In a loving relationship, if someone wins, both lose. Work instead towards adjusting and cooperating with each other.
  • Instead of always saying “You must… sometimes say it would be better if…”
  • Listen, listen, and listen some more!
  • Talk with Your Kids about the things that matter most

Helping Your Family to…

  • Follow the rules; no yelling, name calling, violence.
  • I statements work best: “I feel____because____.”
  • Give the other person a say, too (without interrupting).
  • Hear his or her point of view – really think about it!
  • Take a few minutes to brainstorm solutions together.
  • Figure out a plan you can agree on.
  • Act on your plan. Put it to work for you.
  • Imagine peace at home – let it begin with you.
  • Respect differences – they are the spice of life.

Hold your child to the original agreement you made with them!

Ways to Discipline Children

It’s hard to deny the importance of discipline. “Discipline has to do with civilizing your child so they can live in society”. Yet kids repeatedly test their parents’ limits. When it comes to disciplining children, there is no quick fix and no magic bullet.

Reward Good Behavior

When punishment is the centerpiece of discipline, parents tend to overlook their children’s best behaviors. “You’ll able to go a lot further with positive reinforcement than negative reinforcement,” Rewarding good deeds targets behaviors you want to develop in your child, not things he shouldn’t be doing. This doesn’t mean you should give your child a pound of chocolate every time he picks up a paper-clip. “There are grades of positive reinforcement”. “There’s saying ‘good job. I’m really glad you did that,’ when your child cleans his room.” And there are times when your child does something extraordinary that may warrant a larger reward.

Be Clear About Rules

If your rules are vague, or discussed only when one has been broken, your child will have a hard time following them. “It’s up to the parent to make clear what’s expected of the child and what isn’t,” Be sure to explain the rules of the house when you can speak clearly and your child is not too upset to listen.

For instance, when you have 30 minutes to spare, interrupt your child’s game and tell him/her you need help with something. If he/she helps, great, do a quick and easy chore together and let him/her go back to her game. If he/she throws a tantrum, you have time to deal with it. “If you do that every once in a while, your child will understand that when Mommy says I need to put my toys away, I need to do it.”

Neutralize Arguments

How do you deal with a child who wants to argue into submission?

Steer clear of no-win arguments. For instance, if your child says, “This isn’t fair,” say, “I know.” If your child says, “All of my friends get to have this,” say, “I know.” Or you can use the phrase, “And what did I say?” to enforce rules you have already discussed with your child. Sometimes the less you say, the more clear your point becomes.

Buy Yourself Time

You may have read that children need to experience the consequences of their actions as soon as possible. And maybe you’ve heard that parents should be calm as they discipline children. In reality, you may not be able to keep your cool and react right away. “Buy yourself time to calm down before you deal with the situation.” You can tell your child, “Wow, bad decision. I need some time to figure out what I’m going to do about that.” When your emotions are in check, express empathy for your child first, and then deliver the consequences. Empathy gives your child room to connect his behavior to the outcome. “You don’t have to get angry at kids, you don’t have to yell. Just allow it to become their problem.”

Be Consistent About Rules

Sometimes sticking to the rules is as challenging for parents as it is for kids. Many parents turn the other cheek when their kids talk back or otherwise act out. “Parents just are not consistent in enforcing rules. Not enforcing your own rules puts everything you say into question. “If kids don’t know what to expect from their parents, they never really know what the rules are.” You may want to back down for fear of ruining your child’s fun. Keep in mind that kids benefit from limits. Rules and structure give children the security of knowing their parents are watching out for them. As kids get older, you can take a more flexible approach.

Around the ages of 9 and 12, kids should get “a little leeway to test out the rules,” “But always be very careful about safety.”

Model Good Behavior

Like it or not, your children are watching you. You can dole out as much advice as you want, but your personal conduct makes a morelasting impression than your words. “The number one way human beings learn is through imitation and copy,” says Fay. If you want your child to be honest, make sure you practice honesty. If you want your child to be polite, let him/her see your best manners, at home and in public.

My Son Does Not Listen To Me

A Canadian friend of Dr. Gurbakhsh Singh came to pick him up from the Buffalo (New York, USA) airport. He was to attend a youth camp in Toronto. In the car, they talked about the Sikh youth and felt concerned that many of them are not interested to know their faith and their great heritage. Both of them agreed that many youth do not care to listen to their parents. When they reached home, he asked his son to tell his mother to prepare tea for them. Soon, the son came to the living room with a tray containing tea and biscuits. When he presented the tea to him, the father complained, “Baba Jee! He does not listen to me. Please tell him that it is good to be obedient to his parents.”

He thought it advisable not to say anything against the youth particularly when he was offering tea to him. He picked up cup of tea, thought for a minute and responded, “You should be thankful to God, Who has given you an obedient son. He came immediately without your asking and offered us water. Further, as told by you, he approached his mom; got tea prepared by her and brought it to us. What else do you expect from him?”

The boy was obviously pleased after listening to comments. While sipping tea, he continued, “Sonny, it is OK if you do not listen to your dad. He also does not listen to his ‘FATHER’. ‘OUR FATHER’, the Guru, says that a Sikh should recite Gurbani Nitnem regularly. Your father does not do that. Last time when I visited your home, he went on talking and talking meaninglessly with his friends. I had to go out in the cold to recite Rehraas. Listen to him only when he listens to his ‘FATHER’ and starts reciting Gurbani regularly.”

On next visit to their house, the same ritual of tea was repeated. When the son was offering tea, his father again complained, “Now I recite Gurbani, but still he (son) does not listen to me.” Before anyone could say anything, his son smiled and responded immediately, “Baba Jee! Daddy does not recite Gurbani. He only pretends to do so just to show off to me, so that I listen to him.” The father immediately responded, “He sure is right. I just go through the ritual to show him that I recite Gurbani.” Everything was said in a light mood and we smiled at the comment of the boy. The message was very clearly understood by the father and he started reading Gurbani with devotion and love, to obtain guidance from it.

The next time they met, the father had a long list of issues to discuss with him regarding the message of different hymns of Gurbani. When they were discussing Gurbani hymns, his son came and asked, “Daddy, my friend has invited me to join him for playing football. May I go there?” The father agreed, saying, “It is OK, be back by dinner time. Don’t keep us waiting.” The son after saying, “Thank you, I will be back before dinner,” was putting on his shoes, and the father continued, “You were right. My son has changed a lot. He is, now, even more obedient and more respectful to me than I was to my father. He shares everything with me and keeps no secrets from me. I feel really proud of him. Reciting Gurbani with devotion has proved to be the miracle.”

A few months later, the son started keeping long hair and tying a turban on his own. When next year they met at their common friend’s house, they were really happy. He congratulated the boy for keeping a turban His father observed, “Thank you for encouraging him.”

If we listen to the youth, they reward us by being obedient to us. They are very sensitive to any criticism. If parents become friends with their children, they can guide them better and save them from the wrong path.

Your Son Is Watching You

Most parents believe they are doing their best to help their children grow into respectable members of society. However, the children have different stories to tell. Many social scientists have written books on this topic but here are some experiences of Dr. Gurbakhsh Singh being given in the hope this information will lead to a better understanding between parents and their children.

At a camp in USA, a trainee surprised us with his outburst; “I am here not to learn Sakhies.”  He was in the 10-13 years age-group. Every student was supposed to narrate in the class at least one of the Sakhies learnt by them at the camp. The boy had an above-average IQ, but he did not volunteer to tell any Sakhi taught. When the class was over, to help him choose a Sakhi, Dr Gurbakhsh Singh asked, “Which of the Sikh martyrs thrilled you most? Have you chosen any Sakhi?” He could not care less, and responded in a casual way, “My parents are doctors. They have gone to Florida on a pleasure trip. Taking me with them would have been inconvenient to them and it would have cost them a lot. It was a cheaper alternative to put me in this camp. Here you provide me board and lodging and do babysitting also for me for a nominal fee; I am here for this purpose and not to learn or do anything else at the camp.” After unloading the hidden pressure on his mind, he departed leaving organizers immersed in a sea of reflections.

At another camp in Dallas, Texas, a Sikh opened the door a little, peeped inside, looked at the class and left. When the class was over, another trainee from a junior group gave a package to one of students saying, “Your father told me to hand it over to you.” Another student, who knew what this packet was, said in a loud voice, “Wow! Such a costly game! Congratulations.” The boy, without showing any sign of pleasure on his face, murmured, “He (the father) wants to buy my love with money. He has no time for me.” His tone reflected his hurt feelings, far from any happiness over the gift.

It is clear that unless we spare time regularly for our children, sit with them, express mutual love and have informal chats to develop closer ties with them, we may lose them.

Few people follow the WILL of GOD. Those who respect HIS WILL experience peace, while others suffer worries.

(Continued in next month’s issue)

ਬੰਦੀਛੋੜ ਦਿਵਸ ਦੀ ਕਿਹੜੀ ਤਾਰੀਖ਼ ?

0

ਬੰਦੀਛੋੜ ਦਿਵਸ ਦੀ ਕਿਹੜੀ ਤਾਰੀਖ਼

ਕਿਰਪਾਲ ਸਿੰਘ (ਬਠਿੰਡਾ)- 88378-13661

ਸਿੱਖ ਇਤਿਹਾਸ ਦੀਆਂ ਇਤਿਹਾਸਕ ਤਾਰੀਖ਼ਾਂ ਲੱਭਣ ਲਈ ਸਿਰਫ਼ ਦੋ ਹੀ ਮੁੱਢਲੇ ਸੋਮੇ ਹਨ : (1). ਸਮਕਾਲੀ ਮੁਗ਼ਲ ਇਤਿਹਾਸ (2). ਭੱਟ ਵਹੀਆਂ। ਇਨ੍ਹਾਂ ਦੋਵਾਂ ਹੀ ਸੋਮਿਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਮਿਲਦੀ। ਇਸ ਦੇ ਬਾਵਜੂਦ ਸਿੱਖ ਕੌਮ ਦੇ ਆਗੂ ਅਤੇ ਕਈ ਸਿੱਖ ਪ੍ਰਚਾਰਕ; ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ਼ ਜੋੜ ਕੇ ਝੂਠ ਬੋਲਦੇ ਆ ਰਹੇ ਹਨ ਕਿ ਛੇਵੇਂ ਪਾਤਿਸ਼ਾਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾ ਕੇ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ। ਇਸ ਦੀ ਖ਼ੁਸ਼ੀ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਦਰਬਾਰ ਸਾਹਿਬ ਵਿੱਚ ਦੀਪਮਾਲਾ ਕੀਤੀ ਸੀ। ਇਸ ਤਰ੍ਹਾਂ ਜਿੱਥੇ ਇਤਿਹਾਸ ਦੀ ਤੋੜ ਮਰੋੜ ਹੋ ਰਹੀ ਹੈ ਉੱਥੇ ਸਿੱਖੀ ਸਿਧਾਂਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਕੇਵਲ ਦੋ ਭੱਟ ਵਹੀਆਂ ਹਨ, ਜਿਨ੍ਹਾਂ ’ਚੋਂ ਇੱਕ ਵਿੱਚ ਗੁਰੂ ਸਾਹਿਬਾਨ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਦੀ ਤਾਰੀਖ਼ ਹੈ ਅਤੇ ਦੂਜੀ ਵਿੱਚ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਤਾਰੀਖ਼ ਦਿੱਤੀ ਹੋਈ ਹੈ। ਬਹੁਤੇ ਇਤਿਹਾਸਕਾਰਾਂ ਨੇ ਇਨ੍ਹਾਂ ਦੋਵੇਂ ਭੱਟ ਵਹੀਆਂ ਦੇ ਹਵਾਲਿਆਂ ਨਾਲ ਹੀ ਗੁਰੂ ਇਤਿਹਾਸ ’ਚ ਤਾਰੀਖ਼ਾਂ ਲਿਖੀਆਂ ਹਨ। ਸੋ ਆਓ ਇਨ੍ਹਾਂ ਦੋ ਭੱਟ ਵਹੀਆਂ ਵਿੱਚ ਦਰਜ ਤਾਰੀਖ਼ਾਂ ਦਾ ਤੁਜ਼ਕ-ਏ-ਜਹਾਂਗੀਰੀ ਵਿੱਚ ਦਰਜ ਤਾਰੀਖ਼ਾਂ ਅਤੇ ਹੋਰ ਇਤਿਹਾਸਕਾਰਾਂ ਦੀਆਂ ਤਰੀਖ਼ਾਂ ਨਾਲ ਮਿਲਾਣ ਕਰ ਕੇ ਵੇਖੀਏ।

ਗੁਰੂ ਕੀਆਂ ਸਾਖੀਆਂ ਭਾਈ ਸਵਰੂਪ ਸਿੰਘ ਕੌਸ਼ਿਸ਼ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਪ੍ਰਕਾਸ਼ਕ ਸਿੰਘ ਬ੍ਰਦਰਜ਼-1991 ਸੀ. ਈ :

ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖੱਤ੍ਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ

ਨਾਇਕ ਹਰੀਰਾਮ ਦਰੋਗਾ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ’ (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)

ਨੋਟ : ਉਕਤ ਕੱਤਕ ਵਦੀ ੧੪, ਸੰਮਤ ੧੬੭੬ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੨੬ ਕੱਤਕ ਸੰਮਤ ੧੬੭੬, ਦਿਨ ਐਤਵਾਰ; 26 ਅਕਤੂਬਰ 1619 ਈ: ਜੂਲੀਅਨ ਬਣਦਾ ਹੈ। ਹੇਠਲੇ ਕੁਝ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਸ਼ੰਦੇਹ ਪੈਦਾ ਕਰਦੀ ਹੈ :

(1). ਹਿੰਦੂ ਤਿਉਹਾਰ ਦੀਵਾਲੀ; ਕਦੇ ਕੱਤਕ ਵਦੀ ੧੪ ਨੂੰ ਹੁੰਦੀ ਹੈ ਤੇ ਕਦੇ ਕੱਤਕ ਦੀ ਮੱਸਿਆ ਨੂੰ, ਪਰ ਹਿੰਦੂ ਸ਼ਾਸਤਰਾਂ ਮੁਤਾਬਕ ਸੰਮਤ ੧੬੭੬ ਦੀ ਕੱਤਕ ਵਦੀ ੧੪ ਨੂੰ ਹੀ ਦੀਵਾਲੀ ਸੀ ਅਤੇ ਇਸੇ ਦਿਨ ਗੁਰੂ ਜੀ ਦੀ ਰਿਹਾਈ ਦੱਸਣ ਵਾਲੇ ਭੱਟ ਲੇਖਕ ਨੇ ਫਿਰ ਦੀਵਾਲੀ ਦਾ ਜ਼ਿਕਰ ਕਿਉਂ ਨਹੀਂ ਕੀਤਾ ? ਭਾਰਤ ਦਾ ਇਹ ਇੱਕ ਖ਼ਾਸ ਤੇ ਪ੍ਰਸਿੱਧ ਤਿਉਹਾਰ ਹੈ, ਜਿਸ ਤੋਂ ਹਰ ਕੋਈ ਵਾਕਫ਼ ਹੈ ਜਦਕਿ ਕੱਤਕ ਵਦੀ ੧੪ ਨੂੰ ਭਾਵੇਂ ਕੋਈ ਨਾ ਹੀ ਜਾਣਦਾ ਹੋਵੇ, ਜੋ ਇਸ ਵਿੱਚ ਦਿੱਤੀ ਹੈ।

(2). ਭੱਟ ਵਹੀ ਅਨੁਸਾਰ ਨਾਇਕ ਹਰੀਰਾਮ ਦਰੋਗਾ ਨੇ ਗੁਰੂ ਸਾਹਿਬ ਦੀ ਰਿਹਾਈ ਉਪਰੰਤ ਆਪਣੀ ਹਵੇਲੀ ਪਹੁੰਚਣ ’ਤੇ ਖ਼ੁਸ਼ੀ ’ਚ ਦੀਪਮਾਲਾ ਕੀਤੀ। ਹੁਣ ਜਦ ਹੈ ਹੀ ਕੱਤਕ ਵਦੀ ੧੪ ਨੂੰ ਦੀਵਾਲੀ ਤਾਂ ਗਵਾਲੀਅਰ (ਸ਼ਹਿਰ) ਸਮੇਤ ਪੂਰੇ ਭਾਰਤ ’ਚ ਦੀਪਮਾਲਾ ਹੋਣੀ ਚਾਹੀਦੀ ਸੀ ? ਪਰ ਇੱਥੇ ਕੇਵਲ ਹਰੀਰਾਮ ਦਰੋਗਾ ਹੀ ਦੀਪਮਾਲਾ ਕਰਦਾ ਹੈ। ਕਿਉਂ ? ਇਹ ਵੀ ਨਹੀਂ ਕਹਿ ਸਕਦੇ ਕਿ ਪੂਰੇ ਭਾਰਤ ’ਚ ਗੁਰੂ ਜੀ ਦੀ ਰਿਹਾਈ ਦੀ ਖ਼ੁਸ਼ੀ ਵਜੋਂ ਦੀਪਮਾਲਾ ਕੀਤੀ ਗਈ ਹੋਵੇ ਕਿਉਂਕਿ ਦੀਵਾਲੀ ਵਾਲੇ ਦਿਨ ਤਾਂ ਵੈਸੇ ਹੀ ਸਾਰੇ ਲੋਕ ਦੀਪਮਾਲਾ ਕਰਦੇ ਹਨ।

(3). ਹਰੀ ਰਾਮ ਦਰੋਗੇ ਦੀ ਹਵੇਲੀ ਵਾਲੀ ਥਾਂ ਅੱਜ ਕੱਲ੍ਹ ਬੰਦੀਛੋੜ ਗੁਰਦੁਆਰਾ (ਗਵਾਲੀਅਰ) ਸੁਸ਼ੋਭਤ ਹੈ। ਇੱਥੇ ਹਰ ਸਾਲ ਅੱਸੂ ਵਦੀ ਮੱਸਿਆ ਨੂੰ ਬੰਦੀ ਛੋੜ ਦਿਨ ਦੀ ਯਾਦ ਵਿੱਚ ਜੋੜਮੇਲਾ ਲੱਗਦਾ ਹੈ। ਜੇ ਗੁਰੂ ਜੀ; ਦੀਵਾਲੀ ਵਾਲੇ ਦਿਨ ਕੱਤਕ ਵਦੀ ੧੪ ਨੂੰ ਰਿਹਾ ਹੋਏ ਹੁੰਦੇ ਤਾਂ ਗਵਾਲੀਅਰ ਵਿਖੇ ਅੱਸੂ ਵਦੀ ਮੱਸਿਆ ਨੂੰ ਬੰਦੀਛੋੜ ਦਿਵਸ ਕਿਉਂ ਮਨਾਇਆ ਜਾ ਰਿਹਾ ਹੈ ? ਆਦਿਕ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਮੰਨਣਯੋਗ ਨਹੀਂ।

ਵੱਖ ਵੱਖ ਇਤਿਹਾਸਕਾਰਾਂ ਨੇ ਜੋ ਤਾਰੀਖ਼ਾਂ ਦਿੱਤੀਆਂ ਹਨ ਉਹ ਵੀ ਬਿਨਾਂ ਕਿਸੇ ਜਾਚ-ਪੜਤਾਲ ਤੋਂ ਹੀ ਲਿਖੀਆਂ ਹਨ। ਆਓ ਹੁਣ ਉਨ੍ਹਾਂ ਦੀ ਪੁਣ-ਛਾਣ ਕਰੀਏ :

ਅੰਮ੍ਰਿਤਸਰ ਦੀ ਤਵਾਰੀਖ਼ ਨਾਮੀ ਡਾਇਰੀ ਵਿੱਚ ਐਡਵੋਕੇਟ ਸਤਨਾਮ ਸਿੰਘ ਖ਼ਾਲਸਾ ਗੁਰੂ ਮਹਾਰਾਜ ਦੀ ਰਿਹਾਈ 1612 ਨੂੰ ਮੰਨਦਾ ਹੈ। ਵਿਦਵਾਨ ਲੇਖਕ ਪਿਆਰਾ ਸਿੰਘ ਪਦਮ ‘ਸੰਖੇਪ ਸਿੱਖ ਇਤਿਹਾਸ’ ਵਿੱਚ ਪੰਨਾ 38, 39 ’ਤੇ ਦੁਬਿਸਤਾਨਿ ਮਜ਼ਾਹਬ ਦੇ ਕਰਤਾ ਮੁਹੱਸਨ ਫ਼ਾਨੀ ਦੇ ਹਵਾਲੇ ਨਾਲ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ 12 ਵਰ੍ਹੇ ਕੈਦ ’ਚ ਰੱਖਿਆ ਗਿਆ ਅਤੇ 1619 ਵਿੱਚ ਗੁਰੂ ਜੀ ਦੀ ਰਿਹਾਈ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖੀ ਵਿੱਚ ਛਪੇ ਸਿੱਖ ਇਤਿਹਾਸ ਭਾਗ ੧ ਵਿੱਚ ਪ੍ਰੋ. ਕਰਤਾਰ ਸਿੰਘ ਐਮ. ਏ. ਲਿਖਦੇ ਹਨ ਕਿ ਗੁਰੂ ਸਾਹਿਬ 1614 ਵਿੱਚ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ। ਇਨ੍ਹਾਂ ਸਾਰੇ ਲੇਖਕਾਂ ਨੇ ਵੀ ਦਿਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਕੋਈ ‘ਸੰਨ’ ਤੋਂ ਇਲਾਵਾ ਮਿਤੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਆਪਣੀਆਂ ਧਾਰਮਿਕ ਪੋਥੀਆਂ ਵਿੱਚ ਵੀ ਛੇਵੀਂ ਪਾਤਿਸ਼ਾਹੀ ਜੀ ਦੀ ਗਵਾਲੀਅਰ ਕਿਲ੍ਹੇ ਤੋਂ ਰਿਹਾਈ ਦਾ ਕੇਵਲ ਸਾਲ ਸੰਨ 1614 ਲਿਖਦੀ ਹੈ; ਇੱਥੇ ਵੀ ਕੋਈ ਤਾਰੀਖ਼ ਨਹੀਂ ਦਿੱਤੀ ਗਈ ਜਦ ਕਿ ਦੂਜੇ ਪਾਸੇ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਤੋਂ ਲਿਖਵਾਈ ਗਈ ‘ਸਿੱਖ ਹਿਸਟਰੀ’ ਦੇ ਪੰਨਾ 175 ’ਤੇ ਗੁਰੂ ਸਾਹਿਬਾਨ ਦੀ ਰਿਹਾਈ 28 ਨਵੰਬਰ 1619 ਲਿਖੀ ਹੈ ਅਤੇ ਨਾਲ ਹੀ ਇਹ ਦੋਵੇਂ ਲੇਖਕ ਇਹ ਵੀ ਲਿਖਦੇ ਹਨ ਕਿ ਸ਼ਾਇਦ ਰਿਹਾਈ 30 ਦਸੰਬਰ 1619 ਨੂੰ ਹੋਈ ਹੋਵੇ। [ਇਨ੍ਹਾਂ ਦੋਵੇਂ ਦਿਨਾਂ ’ਚ ਵੀ ਦੀਵਾਲੀ ਨਹੀਂ ਕਿਉਂਕਿ ਸੰਨ 1619 ’ਚ ਦੀਵਾਲੀ 26 ਅਕਤੂਬਰ ਨੂੰ ਸੀ]। ਇਨ੍ਹਾਂ ਇਤਿਹਾਸਕਾਰਾਂ ਵੱਲੋਂ ਦਿੱਤੀਆ ਤਾਰੀਖ਼ਾਂ ਦੇ ਸੋਮੇ (ਸਰੋਤ) ਦਾ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ, ਫਿਰ ਇਹ ਮਿਤੀਆਂ ਸਹੀ ਕਿਵੇਂ ਮੰਨੀਆਂ ਜਾਣ ?

ਸ਼੍ਰੋਮਣੀ ਕਮੇਟੀ ਦੀ ਹੀ ਹਿਸਟਰੀ ਆਫ਼ ਦਾ ਸਿੱਖਸ ਵਿਚ ਛੇਵੀਂ ਪਾਤਿਸ਼ਾਹੀ ਦਾ ਅੰਮ੍ਰਿਤਸਰ ਵਿਖੇ ਵਾਪਸ ਪਹੁੰਚਣ ਦੀ ਤਾਰੀਖ਼ 28 ਜਨਵਰੀ 1620 ਦਿੱਤੀ ਹੈ [ਨੋਟ: ਇਹ 28 ਜਨਵਰੀ 1620 ਦਾ ਦਿਨ; ਦ੍ਰਿਕ ਗਣਿਤ ਸਿਧਾਂਤ ਮੁਤਾਬਕ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ ਅਤੇ ਸੂਰਜੀ ਸਿਧਾਂਤ ਅਨੁਸਾਰ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ]। ਇਸ 28 ਤਾਰੀਖ਼ ਦਾ ਵੀ ਲੇਖਕ ਨੇ ਕੋਈ ਸਰੋਤ ਨਹੀਂ ਦਿੱਤਾ ਅਤੇ ਨਾ ਹੀ ਇਸ ਤਾਰੀਖ਼ ਨੂੰ ਦੀਵਾਲੀ ਸੰਭਵ ਹੈ।

ਬਹੁ ਚਰਚਿਤ ਅਤੇ ਵਿਵਾਦਿਤ ਪੁਸਤਕ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’, ਜੋ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਪਾਦਿਤ ਕੀਤੀ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ; ਇਸ ਵਿੱਚ ਵੀ ਗੁਰੂ ਮਹਾਰਾਜ ਦੇ ਅੰਮ੍ਰਿਤਸਰ ਪਹੁੰਚਣ ਦੀ ਕਿਤੇ ਮਿਤੀ ਨਹੀਂ ਦਿੱਤੀ ਗਈ ਹਾਲਾਂਕਿ ਇਸ ਕਿਤਾਬ ਵਿੱਚ ਜ਼ਿਆਦਾਤਰ ਹਿੰਦੂ ਮਿਥਿਹਾਸ ਦੀ ਪੁਸ਼ਟੀ ਲਈ ਗੁਰੂ ਸਾਹਿਬਾਨ ਦਾ ਨਾਂ ਵਾਰ-ਵਾਰ ਵਰਤਿਆ ਹੈ, ਫਿਰ ਵੀ ਇਹ ਨਹੀਂ ਲਿਖਿਆ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਹਨ। ਇਹ ਵੀ ਦਰਜ ਨਹੀਂ ਕਿ ਗੁਰੂ ਜੀ ਦੀ ਰਿਹਾਈ ਸਮੇਂ ਜਾਂ ਅੰਮ੍ਰਿਤਸਰ ਪਹੁੰਚਣ ’ਤੇ ਕੋਈ ਦੀਪਮਾਲਾ ਕੀਤੀ ਗਈ।

ਨੋਟ : ਵੱਖ ਵੱਖ ਪੁਸਤਕਾਂ ਦੇ ਉਕਤ ਹਵਾਲੇਸਿੱਖ ਸਭਿਅਤਾ ਦੇ ਮੂਲ ਆਧਾਰਲੇਖਕ : ਅਤਿੰਦਰਪਾਲ ਸਿੰਘ ਖ਼ਾਲਸਤਾਨੀ ਸਾਬਕਾ M.P. ਦੀ ਪੁਸਤਕ ਵਿੱਚੋਂ ਲਏ ਗਏ ਹਨ

ਡਾ. ਇੰਦੂ ਭੂਸ਼ਨ ਬੈਨਰਜੀ ਅਨੁਸਾਰ ਗੁਰੂ ਸਾਹਿਬਾਨ ਨੂੰ 1607 ਈ: ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ 1612 ਵਿੱਚ ਰਿਹਾਅ, ਪਰ ਉਨ੍ਹਾਂ ਨੇ ਵੀ ਸੰਨ ਦੀ ਕੋਈ ਮਾਸਿਕ ਤਾਰੀਖ਼ ਨਹੀਂ ਦਿੱਤੀ।

ਗੁਰੂ ਕੀਆਂ ਸਾਖੀਆਂ ਵਿੱਚੋਂ ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ ਦੇ ਹਾਵਾਲੇ ਨਾਲ ਡਾ. ਹਰਜਿੰਦਰ ਸਿੰਘ ਦਿਲਗੀਰ; ਆਪਣੀ ਪੁਸਤਕ ਦੇ ਪੰਨਾ 230 ’ਤੇ ਗੁਰੂ ਸਾਹਿਬਾਨ ਦੀ ਰਿਹਾਈ ਦਾ ਸਮਾਂ 26 ਅਕਤੂਬਰ 1619 ਲਿਖਦਾ ਹੈ; ਜਿਵੇਂ ਕਿ ਭੱਟ ਵਹੀ ਨੇ ਉਸ ਦਿਨ ਦੀਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਉਸੇ ਤਰ੍ਹਾਂ ਇਸ ਵਿਦਵਾਨ ਲੇਖਕ ਨੇ ਵੀ ਦੀਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾ। ਦੂਸਰਾ ਕਾਰਨ ਇਹ ਹੈ ਕਿ ‘ਗੁਰੂ ਕੀਆਂ ਸਾਖੀਆਂ’ ਦੇ ਸੰਪਾਦਕ (ਪ੍ਰੋ. ਪਿਆਰਾ ਸਿੰਘ ਪਦਮ) ਨੇ ਇਸ ਦੀ ਭੂਮਿਕਾ ਵਿੱਚ ਹੀ ਲਿਖਿਆ ਹੈ ਕਿ ਅਸਲ ਭੱਟ ਵਹੀਆਂ ਮੌਜੂਦ ਨਹੀਂ, ਭੱਟ ਵਹੀਆਂ ਦੀ ਸੰਪਾਦਨਾ ਕਰਨ ਵਾਲੇ ਸਵਰੂਪ ਸਿੰਘ ਕੌਸ਼ਿਸ਼ ਦੀ ਅਸਲ ਲਿਖਤ ਵੀ ਨਹੀਂ ਮਿਲਦੀ। ਸਵਰੂਪ ਸਿੰਘ ਦੀ ਨਕਲ ਦਰ ਨਕਲ ਵੀ ਨਹੀ ਮਿਲਦੀ। ਸਾਡੇ ਪਾਸ ਸਿਰਫ਼ ਅਖੀਰ ’ਤੇ ਗਿਆਨੀ ਗਰਜਾ ਸਿੰਘ ਵੱਲੋਂ ਕੀਤੀ ਨਕਲ ਹੀ ਮੌਜੂਦ ਹੈ, ਇਸ ਲਈ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। [ਮਿਸਾਲ ਦੇ ਤੌਰ ’ਤੇ ਪ੍ਰੋ: ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ਉੱਤੇ ਲਿਖਿਆ ਹੈ : ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ

ਟਿੱਪਣੀ : ੨੮ ਪੋਹ ਸੰਮਤ ੧੬੭੭ ਵਾਲੇ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ ਅਤੇ ੧੮ ਪੋਹ ਸੰਮਤ ੧੬੭੬ ਨੂੰ ਦਿਨ ਸ਼ੁੱਕਰਵਾਰ; 17 ਦਸੰਬਰ 1619 ਬਣਦਾ ਹੈ, ਇਸ ਲਈ ਭੱਟ ਵਹੀ ਦੀ ੨੮ ਪੋਹ ਸੰਮਤ ੧੬੭੭[26 ਦਸੰਬਰ 1620] ਤਾਰੀਖ਼ ਵਿੱਚ ਜਾਂ ੨੮ ਪੋਹ ਗ਼ਲਤ ਹੈ ਜਾਂ ਫਿਰ ਦਿਨ ਸ਼ੁੱਕਰਵਾਰ ਗ਼ਲਤ ਹੈ]।

ਡਾ. ਦਿਲਗੀਰ; ਆਪਣੀ ਪੁਸਤਕ ‘ਸਿੱਖ ਤਵਾਰੀਖ਼’ ਦੇ ਪੰਨਾ 231 ’ਤੇ ਲਿਖਦੇ ਹਨ: ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜਹਾਂਗੀਰ ਨਾਲ ਇੱਕ ਮੁਲਾਕਾਤ ਗੋਇੰਦਵਾਲ ਵਿਖੇ 27 ਜਨਵਰੀ 1620 ਨੂੰ ਹੋਈ। ਦੂਸਰੀ ਮੁਲਾਕਾਤ 8 ਫ਼ਰਵਰੀ 1620 ਨੂੰ ਕਲਾਨੌਰ ਵਿਖੇ ਹੋਈ। ਤੁਜ਼ਕ-ਏ-ਜਹਾਂਗੀਰੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਸ ਮੀਟਿੰਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਇੱਥੋਂ ਜਹਾਂਗੀਰ ਅਤੇ ਗੁਰੂ ਸਾਹਿਬਾਨ ਨੇ ਇਕੱਠਿਆਂ ਸਾਈਂ ਮੀਆਂਮੀਰ ਨਾਲ 16 ਫ਼ਰਵਰੀ ਨੂੰ ਲਾਹੌਰ ’ਚ ਮੁਲਾਕਾਤ ਕੀਤੀ।

1620 ਦੀਆਂ ਗਰਮੀਆਂ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬਾਨ ਇਕੱਠੇ ਕਸ਼ਮੀਰ ਦੇ ਦੌਰੇ ’ਤੇ ਗਏ। ਇਸ ਤੋਂ ਪਿੱਛੋਂ ਗੁਰੂ ਜੀ; ਜਹਾਂਗੀਰ ਤੋਂ ਵੱਖਰੇ ਹੋ ਕੇ ਧਰਮ ਪ੍ਰਚਾਰ ਲਈ ਨਿਕਲ ਗਏ। ਕਸ਼ਮੀਰ ਤੋਂ ਵਾਪਸੀ ਸਮੇਂ ਗੁਰੂ ਜੀ 28 ਦਸੰਬਰ 1620 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਵੀ ਆਏ। ਰਿਹਾਈ ਤੋਂ ਮਗਰੋਂ ਗੁਰੂ ਜੀ ਦਾ ਅੰਮ੍ਰਿਤਸਰ ਵਿਖੇ ਇਹ ਪਹਿਲਾ ਦੌਰਾ ਸੀ। ਇ ਤੋਂ ਸਾਫ਼ ਪਤਾ ਲਗਦਾ ਹੈ ਕਿ ਇਸ ਦਿਨ ਹਿੰਦੂਆਂ ਦੀ ਦੀਵਾਲੀ ਦਾ ਤਿਉਹਾਰ ਨਹੀਂ ਸੀ [ਸੰਨ 1620 ਵਿੱਚ 15 ਅਕਤੂਬਰ ਨੂੰ ਦੀਵਾਲੀ ਸੀ] ਅੰਮ੍ਰਿਤਸਰ ਵਿੱਚ ਦੀਵਾਲੀ ਮਹੰਤਾਂ ਦੇ ਵੇਲੇ ਤੋਂ ਮਨਾਉਣੀ ਸ਼ੁਰੂ ਹੋਈ ਸੀ

ਅੰਮ੍ਰਿਤਸਰ ਵਿਖੇ ਪਹੁੰਚਣ ਦੀ ਪ੍ਰੋੜ੍ਹਤਾ ਵਜੋਂ ਡਾ: ਦਿਲਗੀਰ ਵੱਲੋਂ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਦਾ ਦਿੱਤਾ ਹਵਾਲਾ ਇੰਝ ਹੈ :ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚੱਕ ਆਏ, …… ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ….’ (ਡਾ. ਹਰਜਿੰਦਰ ਸਿੰਘ ਦਲਗੀਰ)

ਡਾ: ਦਿਲਗੀਰ ਵੱਲੋਂ ਦਿੱਤੀਆਂ ਉਕਤ ਤਰੀਖ਼ਾਂ ਅਤੇ ਸਥਾਨ ਹੇਠਲੇ ਕੁਝ ਕਾਰਨਾਂ ਕਰਕੇ ਸੰਦੇਹ ਪੈਦਾ ਕਰਦੇ ਹਨ :

(1). ਡਾ: ਦਿਲਗੀਰ, ਜੋ ਹਮੇਸ਼ਾਂ ਭੱਟ ਵਹੀਆਂ ਦੇ ਹਵਾਲੇ ਨਾਲ ਇਤਿਹਾਸਕ ਤਾਰੀਖ਼ਾਂ ਦਰਜ ਕਰਦੇ ਹਨ ਪਰ ਗੋਇੰਦਵਾਲ, ਕਲਾਨੌਰ ਅਤੇ ਲਾਹੌਰ ਵਿਖੇ ਹੋਈਆਂ ਮੁਲਾਕਾਤਾਂ ਅਤੇ ਕਸ਼ਮੀਰ ’ਚ ਜਹਾਂਗੀਰ ਅਤੇ ਗੁਰੂ ਸਾਹਿਬ ਦੇ ਇਕੱਠੇ ਜਾਣ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਜਦੋਂ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਲਿਖੇ ਲੇਖ ‘Bandi Chhod Date’ ਵਿੱਚ ਦਿੱਤੇ ਤੁਜ਼ਕ-ਏ-ਜਹਾਂਗੀਰੀ ਦੇ ਇੰਦਰਾਜ ਡਾ: ਦਿਲਗੀਰ ਵੱਲੋਂ ਦਿੱਤੀਆਂ ਤਾਰੀਖ਼ਾਂ ਦੇ ਉਲ਼ਟ ਹੈ।

  ‘English Translation of Jahangir’s Memoirs’ [ਤੁਜ਼ਕ-ਏ-ਜਹਾਂਗੀਰੀ] by Alexander Rogers and Henery Beveridge ਵਿੱਚ ਦਿੱਤੀਆਂ ਕੁਝ ਚੋਣਵੀਆਂ ਤਰੀਖ਼ਾਂ ਦਾ ਪੰਜਾਬੀ ਤਰਜਮਾ ਇਉਂ ਹੈ :

2 ਬਾਹਮਨ [ਇਰਾਨੀ ਸੂਰਜੀ ਕੈਲੰਡਰ ਮਹੀਨੇ ਬਾਹਮਨ ਦੀ 2 ਤਾਰੀਖ਼] (ਬੁੱਧਵਾਰ, 12 ਜਨਵਰੀ 1620 ਈ: ਜੂਲੀਅਨ) : ਆਪਣੇ ਪਿਤਾ ਅਕਬਰ ਦਾ ਤਖ਼ਤ ’ਤੇ ਬੈਠਣ ਵਾਲੇ ਸਥਾਨ ਕਲਾਨੌਰ ਦੇ ਬਾਗ਼ ਵਿੱਚ ਠਹਿਰੇ।

3 ਬਾਹਮਨ; (ਵੀਰਵਾਰ 13 ਜਨਵਰੀ 1620 ਈ: ਜੂਲੀਅਨ) ਨੂੰ ਕਲਾਨੌਰ।

10 ਬਾਹਮਨ; (ਵੀਰਵਾਰ 20 ਜਨਵਰੀ 1620 ਈ: ਜੂਲੀਅਨ) ਨੂੰ ਸ਼ਾਹਜਹਾਨ ਲਾਹੌਰ ਤੋਂ ਵਾਪਸ ਕਲਾਨੌਰ ਆਇਆ ਕਿਉਂਕਿ ਉਸ ਦਾ ਪਿਤਾ ਹਾਲੀ ਕਲਾਨੌਰ ਵਿਖੇ ਹੀ ਸੀ।

ਤੁਜ਼ਕ-ਏ-ਜਹਾਂਗੀਰੀ ਵਿੱਚ ਜਹਾਂਗੀਰ ਲਿਖ ਰਹੇ ਹਨ।

‘As it was reported to me that in Lahore one Miyan Sheikh Muhammad Mir [Sai’n Miyan Mir] by name, who was a Darvish [Darvesh], a Sindi [Sindhi] by origin, very eloquent, virtuous, austere, of auspicious temperament, a lord of ecstasy, had seated himself in the corner of reliance upon God and retirement, and was rich in his poverty and independent of the world, my truth-seeking mind was not at rest without meeting him, and my desire to see him increased. As it was impossible to go to Lahore, I wrote a note to him, and explained to him the desire of my heart, and that saint, not withstanding his great age and weakness took the trouble to come. I sate [sat] with him for a long time alone, and enjoyed a thorough interview with him. Truly he is a noble personage and in this Age he is a great gain and a delightful existence. This supplicant for Grace was taken out of himself by companionship with him and heard from him sublime words of truth and religious knowledge. Although I desired to make him some gift, I found that his spirit was too high for this, and so did not express my wish. I left him the skin of a white antelope to pray upon, and he immediately bade me farewell and went back to Lahore.’

 ਇਸ ਪੈਰੇ ਦਾ ਭਾਵ ਅਰਥ ਸਮਝਣ ਪਿੱਛੋਂ ਸਪਸ਼ਟ ਹੁੰਦਾ ਹੈ ਕਿ ਜਹਾਂਗੀਰ ਸਾਂਈ ਮੀਆਂਮੀਰ ਨੂੰ ਮਿਲਣ ਵਾਸਤੇ ਲਾਹੌਰ ਨਹੀਂ ਗਿਆ ਕਿਉਂਕਿ ਉਸ ਦੇ ਆਪਣੇ ਪਹਿਲਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਰੁਝੇਵੇਂ ਹੀ ਇੰਨੇ ਸਨ ਕਿ ਉਹ ਲਾਹੌਰ ਜਾਣ ਤੋਂ ਅਸਮਰਥ ਸੀ। ਇਸ ਲਈ ਉਨ੍ਹਾਂ ਨੇ ਸਾਂਈ ਮੀਆਂਮੀਰ ਨੂੰ ਚਿੱਠੀ ਲਿਖ ਕੇ ਮਿਲਣ ਦੀ ਇੱਛਾ ਅਤੇ ਲਾਹੌਰ ਜਾਣ ਦੀ ਆਪਣੀ ਅਸਮਰਥਾ ਦੱਸੀ। ਜਹਾਂਗੀਰ ਲਿਖਦਾ ਹੈ ਕਿ ਆਪਣੀ ਵੱਡੇਰੀ ਉਮਰ ਅਤੇ ਕਮਜੋਰੀ ਦੇ ਬਾਵਜੂਦ ਉਸ ਪਵਿੱਤਰ ਆਤਮਾ ਵਾਲੇ ਮਹਾਨ ਸੰਤ (ਸਾਈਂ ਮੀਆਂਮੀਰ) ਨੇ ਮੈਨੂੰ ਮਿਲਣ ਦਾ ਕਸ਼ਟ ਸਹਾਰਿਆ। ਮੈਂ ਇਕੱਲਿਆਂ ਲੰਬਾ ਸਮਾਂ ਉਸ ਨਾਲ ਬੈਠ ਕੇ ਗੱਲ-ਬਾਤ ਕੀਤੀ ਅਤੇ ਉਸ ਨਾਲ ਚੰਗੀ ਤਰ੍ਹਾਂ ਇੰਟਰਵਿਉ ਦਾ ਅਨੰਦ ਮਾਣਿਆ।

ਜਹਾਂਗੀਰ ਅੱਗੇ ਲਿਖਦਾ ਹੈ ਕਿ ਮੈਂ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹੁੰਦਾ ਸੀ ਪਰ ਵੇਖਿਆ ਕਿ ਉਸ ਦੀ ਅਧਿਆਤਮਿਕ ਅਵਸਥਾ ਤੋਹਫ਼ਿਆਂ ਦੇ ਤੁਲ ਬਹੁਤ ਉੱਚੀ ਹੈ, ਇਸ ਲਈ ਮੈਂ ਆਪਣੀ ਇੱਛਾ ਪ੍ਰਗਟ ਨਹੀਂ ਕੀਤੀ। ਮੈਂ ਚਿੱਟੇ ਹਿਰਨ ਦੀ ਚਮੜੀ [ਮ੍ਰਿਗਸ਼ਾਲਾ] ਛੱਡ ਕੇ ਪ੍ਰਾਰਥਨਾ ਕੀਤੀ ਤੇ ਉਹ ਤੁਰੰਤ ਮੈਨੂੰ ਅਲਵਿਦਾ ਕਹਿ ਕੇ ਲਾਹੌਰ ਨੂੰ ਵਾਪਸ ਚਲੇ ਗਏ।

ਮੈਂ ਕਲਾਨੌਰ ਤੋਂ ਚੱਲ ਕੇ 2 ਫ਼ਰਵਰੀ ਨੂੰ ਦੌਲਤਾਬਾਦ [ਪਾਕਿਸਤਾਨ] ਪਹੁੰਚਿਆ ਅਤੇ ਇਸ ਤੋਂ ਅੱਗੇ ਪਰਗਨਾ ਕਰੋਹੀ, ਜੇਹਲਮ ਦਰਿਆ ਪਾਰ ਕਰਕੇ ਰੋਹਤਾਸ ਹੁੰਦਾ ਹੋਇਆ 12 ਫ਼ਰਵਰੀ ਨੂੰ ਹਸਨ ਅਬਦਾਲ [ਪੰਜਾ ਸਾਹਿਬ] ਪਹੁੰਚਿਆ। ਅੱਗੇ ਬਾਰਾਮੁੱਲਾ ਹੁੰਦਾ ਹੋਇਆ 20 ਮਾਰਚ 1620 ਨੂੰ ਡੱਲ ਝੀਲ ਸ਼੍ਰੀ ਨਗਰ [ਕਸ਼ਮੀਰ] ਵਿਖੇ ਜਾ ਤੰਬੂ ਗੱਡੇ।

ਤੁਜ਼ਕ-ਏ-ਜਹਾਂਗੀਰੀ ਦੀਆਂ ਉਕਤ ਤਾਰੀਖ਼ਾਂ ਮੁਤਾਬਕ ਜਦ ਜਹਾਂਗੀਰ ਲਾਹੌਰ ਗਿਆ ਹੀ ਨਹੀਂ ਤਾਂ ਇਹ ਹੋ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਸਾਂਈ ਮੀਆਂਮੀਰ ਨੂੰ ਕਲਾਨੌਰ ਵਿਖੇ 12 ਜਨਵਰੀ 1620 ਤੋਂ ਲੈ ਕੇ 25 ਜਨਵਰੀ 1620 ਤੱਕ ਦੀਆਂ ਤਾਰੀਖ਼ਾਂ ਦੌਰਾਨ ਕਿਸੇ ਸਮੇਂ ਮਿਲੇ ਹੋਣਗੇ ਜਾਂ ਗੁਰੂ ਜੀ ਨੇ ਇਕੱਲਿਆਂ ਹੀ ਲਾਹੌਰ ਜਾ ਕੇ ਮੀਆਂਮੀਰ ਜੀ ਨਾਲ ਮੁਲਾਕਾਤ ਕੀਤੀ ਹੋਵੇ।

(2). ਸਾਡਾ ਸੱਭਿਅਕ ਸਿਸ਼ਟਾਚਾਰ ਹੈ ਕਿ ਜਦ ਕੋਈ ਵਿਅਕਤੀ ਲੰਬੇ ਸਮੇਂ ਤੋਂ ਬਾਅਦ ਘਰ ਆਵੇ ਤਾਂ ਅੱਗਿਓਂ ਜੇਕਰ ਆਪਣੇ ਨੇੜਲੇ ਰਿਸ਼ਤੇਦਾਰ ਦੇ ਘਰ ਦੁਖਦਾਈ ਘਟਨਾ (ਜਿਵੇਂ ਕਿ ਮੌਤ) ਹੋਈ ਹੋਵੇ ਤਾਂ ਪਹਿਲਾਂ ਓਥੇ ਅਫ਼ਸੋਸ ਕਰਨ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਪਣੇ ਤਾਇਆ (ਬਾਬਾ ਪ੍ਰਿਥੀ ਚੰਦ, ਜਿਨ੍ਹਾਂ ਦੀ ਮੌਤ 8 ਅਪਰੈਲ 1619 ਨੂੰ ਹੋਈ ਸੀ, ਉਨ੍ਹਾਂ) ਦੇ ਘਰ ਪਿੰਡ ਹੇਹਰਾਂ ਜ਼ਰੂਰ ਗਏ ਹੋਣਗੇ।

ਪ੍ਰੋ. ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ’ਤੇ ਵੀ ਲਿਖਿਆ ਹੈ ਕਿ ‘ਰਿਹਾਈ ਤੋਂ ਤੁਰੰਤ ਬਾਅਦ ਪਹਿਲੇ ਆਪਣੇ ਤਾਇਆ ਜੀ ਪ੍ਰਿਥੀ ਚੰਦ ਦੀ ਮੁਕਾਣ ਦੇਣ ਲਾਹੌਰ ਲਾਗੇ ਪਿੰਡ ਹੇਹਰ ਜਾਂਦੇ ਹਨ। ਪ੍ਰਿਥੀ ਚੰਦ 12 ਵੈਸਾਖ 1676 ਬਿ: [8 ਅਪ੍ਰੈਲ 1619] ਨੂੰ ਦੇਹਾਂਤ ਪਾ ਗਿਆ ਸੀ। ਭੱਟ ਵਹੀ ‘ਮੁਲਤਾਨੀ ਸਿੰਧੀ ਖਾਤਾ ਜਲਾਨੋਂ ਕਾ’ ਵਿੱਚ ਲਿਖਿਆ ਹੈ : ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ

ਟਿੱਪਣੀ: 28 ਪੋਹ ਸੰਮਤ 1677 ਨੂੰ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ ਅਤੇ 18 ਪੋਹ ਸੰਮਤ 1676 ਨੂੰ ਦਿਨ ਸ਼ੁੱਕਰਵਾਰ; 17 ਦਸੰਬਰ 1619 ਈ. ਹੈ, ਇਸ ਲਈ ਭੱਟ ਵਹੀ ਦੀ 28 ਪੋਹ ਸੰਮਤ 1677 (26 ਦਸੰਬਰ 1620) ਤਾਰੀਖ਼ ਵਿੱਚ ਜਾਂ 28 ਪੋਹ ਗ਼ਲਤ ਹੈ ਜਾਂ ਦਿਨ ਸ਼ੁੱਕਰਵਾਰ ਗਲਤ ਹੈ। ਢੁੱਕਵੀਂ ਤਾਰੀਖ਼ (ਇੱਕ ਸਾਲ ਪਹਿਲਾਂ) 18 ਪੋਹ 17 ਦਸੰਬਰ 1619 ਜਾਪਦੀ ਹੈ ਕਿਉਂਕਿ ਜੇ 28 ਪੋਹ 1677 ਮੰਨੀਏ ਤਾਂ ਰਿਹਾਈ ਤੋਂ ਤੁਰੰਤ ਬਾਅਦ ਪਿੰਡ ਹੇਹਰਾਂ ਪਹੁੰਚਣ ਵਾਲੀ ਗੱਲ ਸਹੀ ਨਹੀਂ ਬੈਠਦੀ ਭਾਵੇਂ ਕਿ ਡਾ. ਦਿਲਗੀਰ ਨੇ ਗੁਰੂ ਜੀ ਦੇ ਪਿੰਡ ਹੇਹਰ ਵਿਖੇ ਪ੍ਰਿਥੀ ਚੰਦ ਦੇ ਘਰ ਜਾਣ ਦਾ ਜ਼ਿਕਰ ਨਹੀਂ ਕੀਤਾ।

(3). ‘ਗੁਰੂ ਕੀਆਂ ਸਾਖੀਆਂ’ ਦੇ ਸੰਪਾਦਕ (ਪ੍ਰੋ. ਪਿਆਰਾ ਸਿੰਘ ਪਦਮ) ਨੇ ਇਸ ਦੀ ਭੂਮਿਕਾ ਵਿੱਚ ਹੀ ਲਿਖਿਆ ਹੈ ਕਿ ਨਕਲ ਦਰ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

(4). ਡਾ. ਦਿਲਗੀਰ ਮੁਤਾਬਕ ਗੁਰੂ ਜੀ ਜਨਵਰੀ 1613 ਨੂੰ ਦਿੱਲੀ ’ਚ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 26 ਅਕਤੂਬਰ 1619 ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ ਅਤੇ 28 ਦਸੰਬਰ 1620 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਹਨ, ਜੋ ਕਿ ਉਸ ਸਮੇਂ ਸਿੱਖੀ ਦਾ ਮੁੱਖ ਕੇਂਦਰ ਸੀ। ਹੁਣ ਕੀ ਮੰਨੀਏ ਕਿ ਜਦ ਦਰਬਾਰ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ; ਸਤਿਗੁਰੂ ਜੀ ਨੂੰ ਪਿਛਲੇ 7-8 ਸਾਲਾਂ ਤੋਂ ਉਡੀਕ ਰਹੀਆਂ ਹੋਣ ਤਾਂ ਗੁਰੂ ਜੀ ਨੇ ਰਿਹਾ ਹੋਣ ਤੋਂ ਲੈ ਕੇ ਦਰਬਾਰ ਸਾਹਿਬ ਪਹੁੰਚਣ ਤੱਕ 14 ਮਹੀਨੇ ਲਗਾ ਦਿੱਤੇ ਉਹ ਵੀ ਤਦ; ਜਦ ਗੁਰੂ ਜੀ ਅੰਮ੍ਰਿਤਸਰ ਦੇ ਇਰਦ-ਗਿਰਦ (ਗੋਇੰਦਵਾਲ, ਕਲਾਨੌਰ, ਲਾਹੌਰ, ਕਸ਼ਮੀਰ ਆਦਿ ’ਚ) ਹੀ ਵਿਚਰਦੇ ਰਹੇ ਹੋਣ ?

(5). ਡਾ. ਦਿਲਗੀਰ ਜੀ ਮੁਤਾਬਕ ਗੁਰੂ ਜੀ 27 ਜਨਵਰੀ 1620 ਨੂੰ ਗੋਇੰਦਵਾਲ ’ਚ ਅਤੇ 8 ਫ਼ਰਵਰੀ ਨੂੰ ਕਲਾਨੌਰ ਵਿੱਚ ਜਹਾਂਗੀਰ ਨੂੰ ਮਿਲੇ, ਜਿੱਥੋਂ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ। ਗਰਮੀਆਂ (ਭਾਵ ਮਈ ਜੂਨ) ’ਚ ਗੁਰੂ ਜੀ ਜਹਾਂਗੀਰ ਨਾਲ ਕਸ਼ਮੀਰ ਜਾਂਦੇ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕਲਾਨੌਰ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਅੰਮ੍ਰਿਤਸਰ ਹੈ। ਕੀ ਗੁਰੂ ਜੀ ਫ਼ਰਵਰੀ, ਮਾਰਚ ਤੇ ਅਪਰੈਲ ਵਿੱਚ ਓਥੇ ਜਾਂ ਪਿੰਡ ਹੇਹਰ ਨਹੀਂ ਗਏ ਹੋਣਗੇ ਤਾਂ ਜੋ ਸੰਗਤਾਂ ਨੂੰ 28 ਦਸੰਬਰ ਤੱਕ ਦਾ ਇੰਤਜ਼ਾਰ ਕਰਵਾਇਆ ਗਿਆ ?

(6) ਭੱਟ ਵਹੀਤਲਾਉਂਡਾ ਪਰਗਣਾ ਜੀਂਦਵਿੱਚ ਦਰਜ ਹੈ ਕਿ ਪਿੰਡ ਹੇਹਰਾਂ ਤੋਂ ਚੱਲ ਕੇ ਗੁਰੂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ [ਮਾਘ ਦੀ ਸੰਗਰਾਂਦ] ਸੰਮਤ ੧੬੭੭ [28 ਦਸੰਬਰ 1620] ਨੂੰ ਪਹੁੰਚੇ ਇਸ ਦਾ ਹੀ ਹਵਾਲਾ ਡਾ. ਦਿਲਗੀਰ ਜੀ ਨੇ ਦਿੱਤਾ ਹੈ ਇਹ ਵੀ ਹੋ ਸਕਦਾ ਹੈ ਕਿ ਭੱਟ ਵਹੀ ਵਿੱਚ ਸੰਮਤ 1677 ਦੀ ਥਾਂ ਸੰਮਤ 1676 ਅਤੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦੀ ਥਾਂ ਫੱਗਣ ਪ੍ਰਵਿਸ਼ਟੇ ਪਹਿਲੀ ਕੇ ਹੋਵੇ ਇਹ ਪ੍ਰਿੰਟਿੰਗ ਦੀ ਗ਼ਲਤੀ ਹੋ ਸਕਦੀ ਹੈ ਜਾਂ ਨਕਲ ਦਰ ਨਕਲ ਕਰਦਿਆਂ ਚੱਲੀ ਰਹੀ ਹੋਵੇ ਚੇਤੇ ਰਹੇ ਕਿ ਸੰਮਤ 1677 ਦੇ ਮਾਘ ਦੀ ਸੰਗਰਾਂਦ 28 ਦਸੰਬਰ 1620 : ਜੂਲੀਅਨ ਨੂੰ ਸੀ ਅਤੇ ਸੰਮਤ ੧੬੭੬ ਦੇ ਫੱਗਣ ਦੀ ਸੰਗਰਾਂਦ 27 ਜਨਵਰੀ 1619 : ਜੂਲੀਅਨ ਨੂੰ ਸੀ ਕਿਉਂਕਿ ਭੱਟ ਵਹੀ ਸੰਗਰਾਂਦ ਦਾ ਜ਼ਿਕਰ ਹੈ

ਜੇ ਗੁਰੂ ਜੀ ਜਨਵਰੀ ਦੇ ਆਖ਼ੀਰ ਤੱਕ ਕਲਾਨੌਰ ਸਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਪਹੁੰਚਣ ਤੱਕ 28 ਦਸੰਬਰ ਹੋ ਗਿਆ ? ਲਾਜ਼ਮੀ ਤੌਰਤੇ ਭੱਟ ਵਹੀ ਦੇ ਲੇਖਕ ਤੋਂ ਜਾਂ ਉਸ ਦੀ ਅੱਗੇ ਨਕਲ ਦਰ ਨਕਲ ਕਰਨ ਵਾਲੇ ਤੋਂ ਸੰਮਤ ਤੇ ਮਹੀਨਾ ਗ਼ਲਤ ਲਿਖ ਹੋ ਗਿਆ ਜਾਂ ਗੁਰੂ ਜੀ ਦੇ ਦਰਬਾਰ ਸਾਹਿਬ ਪਹੁੰਚਣ ਦੀ ਇਹ ਪਹਿਲੀ ਤਾਰੀਖ਼ ਨਹੀਂ ਹੋਵੇਗੀ

ਅੰਮ੍ਰਿਤਸਰ ਵਿਖੇ ਗੁਰੂ ਜੀ ਫੱਗਣ (ਫੱਗਣ ਦੀ ਸੰਗਰਾਂਦ) ਸੰਮਤ ੧੬੭੬ ਨੂੰ ਪਹੁੰਚੇ ਹੋ ਸਕਦੇ ਹਨ, ਪਰ ਉਸ ਦਿਨ ਵੀ ਕੋਈ ਦੀਵਾਲੀ ਨਹੀਂ ਜੇ ਦੀਵਾਲੀ ਵਾਲ਼ੇ ਦਿਨ ਪਹੁੰਚੇ ਹੁੰਦੇ ਤਾਂ ਅੰਮ੍ਰਿਤਸਰ ਸ਼ਹਿਰ ਸਮੇਤ ਪੰਜਾਬ ਵਿੱਚ ਵੀ ਦੀਪਮਾਲਾ ਹੋਣੀ ਸੀ ਕੇਵਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੱਲੋਂ ਬੰਦੀ ਛੋੜ ਗੁਰੂ ਸਾਹਿਬ ਜੀ ਦੀ ਆਮਦਤੇ ਦੀਪਮਾਲਾ ਕੀਤੇ ਜਾਣਾ ਕੋਈ ਅਰਥ ਨਹੀਂ ਰਹਿੰਦਾ ਜਦ ਕਿ ਬਾਬਾ ਬੁੱਢਾ ਜੀ ਦੀ ਉਮਰ ਵੀ ਇਸ ਸਮੇਂ 113 ਸਾਲ ਬਣਦੀ ਹੈ

ਇਸੇ ਤਰ੍ਹਾਂ ਦੀ ਗ਼ਲਤੀ ਸ਼੍ਰੋਮਣੀ ਕਮੇਟੀ ਦੀ ਹਿਸਟਰੀ ਆਫ਼ ਦਾ ਸਿੱਖਸ ਵਿੱਚ ਵੀ ਲਗਦੀ ਹੈ, ਜਿਸ ਵਿੱਚ ਅੰਮ੍ਰਿਤਸਰ ਵਾਪਸ ਪਹੁੰਚਣ ਦੀ ਤਾਰੀਖ਼ 27 ਜਨਵਰੀ 1620 ਦੀ ਥਾਂ 28 ਜਨਵਰੀ 1620 ਲਿਖੀ ਹੋਈ ਹੈ ਕਿਉਂਕਿ 27 ਜਨਵਰੀ 1620 ਨੂੰ ਹੀ ਫੱਗਣ (ਸੰਗਰਾਂਦ) ਸੰਮਤ ੧੬੭੬ ਬਣਦਾ ਹੈ

ਸਾਰੇ ਤੱਥਾਂ ਨੂੰ ਵੀਚਾਰ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਬੰਦੀਛੋੜ ਦਿਵਸ ਫੱਗਣ ਆਉਂਦਾ ਹੈ, ਜੋ ਹਰ ਸਾਲ 12 ਫ਼ਰਵਰੀ ਨੂੰ ਆਉਂਦਾ ਹੈ

ਹਥਲੇ ਲੇਖ ਦੀ ਸਮੁੱਚੀ ਵਿਚਾਰ ਤੋਂ ਸਾਫ਼ ਹੋ ਜਾਂਦਾ ਹੈ ਕਿ ਗੁਰੂ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਜਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਪਹੁੰਚਣ ਦੀਆਂ ਤਾਰੀਖ਼ਾਂ ਨਾਲ ਦੀਵਾਲੀ ਦਾ ਨੇੜੇ ਦਾ ਵੀ ਕੋਈ ਸੰਬੰਧ ਨਹੀਂ, ਪਰ ਫਿਰ ਵੀ ਅਸੀਂ ‘ਬੰਦੀ ਛੋੜ ਦਿਵਸ’ ਨੂੰ ਦੀਵਾਲੀ ਨਾਲ ਜੋੜ ਕੇ ਭਾਈ ਗੁਰਦਾਸ ਜੀ ਦਾ ਹੇਠਲਾ ਸ਼ਬਦ ਪੜ੍ਹਦੇ ਰਹਿੰਦੇ ਹਾਂ ਜਦਕਿ ਇਸ ਸ਼ਬਦ ’ਚ ਭਾਈ ਸਾਹਿਬ ਜੀ ਹੋਰਨਾਂ ਉਦਾਹਰਨਾਂ ਵਾਂਗ ਦੀਵਾਲੀ ਦੇ ਦੀਵਿਆਂ ਦੇ ਆਰਜੀ ਰੌਸ਼ਨੀ ਨੂੰ ਇਕ ਮਿਸਾਲ ਵਜੋਂ ਲੈ ਰਹੇ ਹਨ : ਦੀਵਾਲੀ ਦੀ ਰਾਤਿ; ਦੀਵੇ ਬਾਲੀਅਨਿ ਤਾਰੇ ਜਾਤਿ ਸਨਾਤਿ; ਅੰਬਰਿ ਭਾਲੀਅਨਿ ਫੁਲਾਂ ਦੀ ਬਾਗਾਤਿ; ਚੁਣਿ ਚੁਣਿ ਚਾਲੀਅਨਿ ਤੀਰਥਿ ਜਾਤੀ ਜਾਤਿ; ਨੈਣ ਨਿਹਾਲੀਅਨਿ ਹਰਿਚੰਦਉਰੀ ਝਾਤਿ; ਵਸਾਇ ਉਚਾਲੀਅਨਿ ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ (ਵਾਰ ੧੯ ਪਉੜੀ )

ਭਾਵ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀਦੇ ਹਨ (ਪਰ ਥੋੜ੍ਹੇ ਸਮੇਂ ਬਾਅਦ ਹੀ ਇਹ ਬੁਝ ਕੇ ਅਲੋਪ ਹੋ ਜਾਂਦੇ ਹਨ)।

ਜਿਵੇਂ ਰਾਤ ਨੂੰ ਤਾਰੇ ਅਕਾਸ਼ ’ਚ ਚਮਕਦੇ ਹਨ (ਪਰ ਦਿਨੇ ਉਨ੍ਹਾਂ ਦਾ ਖੁਰਾ ਖੋਜ ਨਹੀਂ ਦਿੱਸਦਾ)।

ਜਿਵੇਂ ਫੁਲਾਂ ਦੀਆਂ ਬਗ਼ੀਚੀਆਂ ਕੁਝ ਸਮੇਂ ਲਈ ਬਹੁਤ ਸੋਹਣਾ ਖਿੜਦੀਆਂ ਹਨ (ਪਰ ਕੁਝ ਸਮੇਂ ਬਾਅਦ ਫੁੱਲ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ ਜਾਂ ਮੁਰਝਾ ਜਾਂਦੇ ਹਨ ਫਿਰ ਬਗ਼ੀਚੀ ਨਹੀਂ ਰਹਿੰਦੀ)।

ਜਿਵੇਂ ਬੜੇ ਟੋਲਿਆਂ ’ਚ ਯਾਤ੍ਰੀ ਤੀਰਥਾਂ ’ਤੇ ਜਾਂਦੇ ਅੱਖਾਂ ਨਾਲ ਵੇਖੀਦੇ ਹਨ (ਪਰ ਕੁਝ ਦਿਨਾਂ ਬਾਅਦ ਮੁੜ ਵਾਪਸ ਆ ਜਾਂਦੇ ਹਨ ਭਾਵ ਉਹ ਵੀ ਸਥਾਈ ਤੌਰ ’ਤੇ ਯਾਤ੍ਰਾ ’ਤੇ ਨਹੀਂ ਰਹਿ ਸਕਦੇ)।

ਜਿਵੇਂ ਹਰੀ ਚੰਦਉਰੀ (ਨਗਰੀ) ਛਲ-ਕਪਟ ਹੈ (ਇਉਂ ਜਗਤ-ਰਚਨਾ ਵੀ ਸਥਾਈ ਨਹੀਂ ‘‘ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ’)।

ਉਕਤ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਦਾ ਅਸਲ ਭਾਵ ਤਾਂ ਇਹ ਸਮਝਾਉਣਾ ਸੀ ਕਿ ਗੁਰਮੁਖ ਜਨ ਦਿਵਾਲੀ ਦੀ ਰਾਤ ਨੂੰ ਬਾਲੇ ਦੀਵੇ, ਰਾਤ ਨੂੰ ਚਮਕਣ ਵਾਲੇ ਤਾਰੇ, ਫੁੱਲ, ਤੀਰਥ-ਮੇਲਿਆਂ ’ਤੇ ਗਏ ਯਾਤਰੀਆਂ ਅਤੇ ਹਰੀਚੰਦ ਦੀ ਕਾਲਪਨਿਕ ਨਗਰੀ ਵਾਙ ਸੰਸਾਰ ਨੂੰ ਥੋੜ੍ਹੇ ਸਮੇਂ ਦੀ ਖੁਸ਼ੀ ਮੰਨ ਕੇ ਜਗਤ ਵੱਲੋਂ ਚਿਤ ਕਰ ਕੇ ਉਪਰਾਮ ਰਹਿੰਦੇ ਅਤੇ ਗੁਰੂ ਜੀ ਦੇ ਸ਼ਬਦ ਦਾ ਸਿਮਰਣ ਕਰਦੇ ਰਹਿੰਦੇ ਹਨ ਜਿਸ ਨਾਲ ਗੁਰਮੁਖਾਂ ਨੂੰ (ਆਤਮਾਨੰਦ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਉਹ ਨਾਸ਼ਵੰਤ ਪਦਾਰਥਾਂ ਵਿੱਚ ਆਪਣਾ ਮਨ ਨਹੀਂ ਜੋੜਦੇ ਸਗੋਂ ਗੁਰੂ ਦੇ ਸ਼ਬਦ ਨੂੰ ਯਾਦ ਕਰਦੇ ਹਨ।

ਸੋ ਕੀਰਤਨੀਏ ਜਥਿਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਅੰਤਮ ਤੁਕ ‘‘ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ’’ ਦੀ ਟੇਕ ਲੈਂਦੇ, ਜੋ ਸਦੀਵੀ ਸਥਿਰਤਾ ਦੇਣ ਵਾਲੀ ਹੈ, ਪਰ ਅਸੀਂ ਆਰਜੀ ਮਿਸਾਲਾਂ ਨੂੰ ਸ਼ਬਦ ਦਾ ਕੇਂਦਰੀ ਭਾਵ ਬਣਾ ਕੇ ਜੀਵਨ ਲਈ ਸੇਧ ਦੇਣ ਵਾਲੇ ਸ਼ਬਦਾਂ ਨੂੰ ਵੀ ਅੰਧਵਿਸ਼ਵਾਸ ਬਦਲ ਦਿੰਦੇ ਹਾਂ ਸੋ ਸੰਗਤਾਂ ਨੂੰ ਆਪ ਹੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਵਾਚਣ ਦੀ ਜ਼ਰੂਰਤ ਹੈ

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ

0

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ

ਕਿਰਪਾਲ ਸਿੰਘ ਬਠਿੰਡਾ 88378-13661

ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਇੱਕ ਐਸੀ ਮਹਾਨ ਤੇ ਵਿਲੱਖਣ ਸ਼ਖ਼ਸੀਅਤ ਹਨ, ਜੋ 12 ਕੁ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਏ ਅਤੇ 113 ਸਾਲ ਤੱਕ ਗੁਰੂ ਘਰ ਦੀ ਅਥੱਕ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਗੋਬੰਦ ਸਾਹਿਬ ਜੀ ਤੱਕ; ਛੇ ਗੁਰੂ ਸਾਹਿਬਾਨ ਦੇ ਬਹੁਤ ਨੇੜੇ ਰਹਿ ਕੇ ਹੱਥੀਂ ਸੇਵਾ ਕੀਤੀ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੋਂ ਛੇਵੇਂ ਪਾਤਸ਼ਾਹ; ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਭਾਵ ਪੰਜ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਅਹਿਮ ਸੇਵਾ ਨਿਭਾਉਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨਾਈਆਂ। (ਗੁਰੂ) ਹਰਿਰਾਇ ਜੀ ਅਤੇ (ਗੁਰੂ) ਤੇਗ਼ ਬਹਾਦਰ ਜੀ ਨੂੰ ਬਚਪਨ ਵਿੱਚ ਗੋਦੀ ਚੁੱਕ ਕੇ ਖਿਡਾਇਆ ਹੈ, ਜੋ ਬਾਅਦ ’ਚ ਸਤਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਵਜੋਂ ਸਥਾਪਤ ਹੋਏ। ਬਾਬਾ ਜੀ ਨੂੰ (ਗੁਰੂ) ਗ੍ਰੰਥ (ਪੋਥੀ) ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਅਤੇ ਅੰਤਮ ਸੁਆਸ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਲਿਆ।

ਆਪ ਨੂੰ ਇੱਕੋ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰੱਈਏ (ਮੋਢੀ), ਪ੍ਰਚਾਰਕ ਆਦਿ ਵਿਸ਼ੇਸ਼ਣਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਨੂੰ  ਤੈਥੋਂ ਓਹਲੇ ਨਹ ਹੋਸਾਂ ਅਤੇ ਗੁਰੂ ਅੰਗਦ ਸਾਹਿਬ ਨੇ ‘‘ਤਿਨ ਕਉ ਕਿਆ ਉਪਦੇਸੀਐ  ? ਜਿਨ ਗੁਰੁ ਨਾਨਕ ਦੇਉ ’’ (ਮਹਲਾ /੧੫੦) ਕਹਿ ਕੇ ਵਡਿਆਈ ਬਖ਼ਸ਼ੀ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨੂੰ ਸਿੱਖੀ ਦੀ ਸੀਮਾ (ਹੱਦ) ਕਿਹਾ। ਗੁਰੂ ਰਾਮਦਾਸ ਜੀ ਨੇ ਗੁਰਿਆਈ ਲੈਣ ਸਮੇਂ ਇਨ੍ਹਾਂ ਪਾਸੋਂ ਮਰਯਾਦਾ ਵਿਸਥਾਰ ਨਾਲ ਸਮਝੀ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਬੁੱਢਾ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂ ਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹੇ ’ਚ ਭਾਈ ਸੁੱਘਾ ਜੀ ਰੰਧਾਵਾ ਅਤੇ ਮਾਤਾ ਗੌਰਾਂ ਜੀ ਦੇ ਗ੍ਰਹਿ ੭ ਕੱਤਕ ੧੫੬੩ ਬਿਕ੍ਰਮੀ/6 ਅਕਤੂਬਰ 1506 ਜੂਲੀਅਨ ਨੂੰ ਹੋਇਆ ਅਤੇ ਦੇਹਾਂਤ ਰਮਦਾਸ ਵਿਖੇ ੧੪ ਮੱਘਰ ਬਿਕ੍ਰਮੀ ੧੬੮੮/13 ਨਵੰਬਰ 1631 ਜੂਲੀਅਨ ਨੂੰ ਹੋਇਆ। (ਨੋਟ: ਬਿਕ੍ਰਮੀ ਸੰਮਤ ਦੀਆਂ ਤਾਰੀਖ਼ਾਂ ਮਹਾਨਕੋਸ਼ ਵਿੱਚ ਦਰਜ ਹਨ ਅਤੇ ਜੂਲੀਅਨ ਤਾਰੀਖ਼ਾਂ ਇਸ ਲੇਖਕ ਵੱਲੋਂ ਤਬਦੀਲ ਕਰਕੇ ਲਿਖੀਆਂ ਹਨ) ਭਾਵ ਉਨ੍ਹਾਂ ਨੇ 125 ਸਾਲ ਇੱਕ ਮਹੀਨਾ ਸੱਤ ਦਿਨ ਦੀ ਲੰਬੀ ਸਰੀਰਕ ਉਮਰ ਭੋਗੀ। ਬਾਬਾ ਬੁੱਢਾ ਜੀ ਦੇ ਪਿਤਾ ਜੀ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ; ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਰੂਹ ਸੀ, ਜਿਨ੍ਹਾਂ ਦਾ ਪ੍ਰਭਾਵ ਬਾਬਾ ਜੀ ਦੀ ਜ਼ਿੰਦਗੀ ’ਤੇ ਵੀ ਪਿਆ।  ਮਾਪਿਆਂ ਨੇ ਆਪ ਦਾ ਨਾਂ ਬੂੜਾ ਰੱਖਿਆ। ਆਪ ਦਾ ਬਚਪਨ ਕਥੂ ਨੰਗਲ ਵਿੱਚ ਬੀਤਿਆ ਤੇ ਬਾਅਦ ’ਚ ਸਾਰਾ ਪਰਿਵਾਰ ਰਮਦਾਸ ਪਿੰਡ ਵਿੱਚ ਆ ਗਿਆ।

ਇਕ ਦਿਨ ਬੂੜਾ ਜੀ ਮੱਝਾਂ ਚਾਰਦੇ-ਚਾਰਦੇ ਖੇਤਾਂ ਵੱਲ ਗਏ ਤਾਂ ਇਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਉਸ ਵੇਲੇ ਇਨ੍ਹਾਂ ਦੀ ਉਮਰ ਕੇਵਲ 12 ਕੁ ਸਾਲ ਦੀ ਸੀ। ਪ੍ਰੇਮ ਭਾਵ ਵਜੋਂ ਗੁਰੂ ਜੀ ਨੂੰ ਮੱਝ ਦਾ ਦੁੱਧ ਚੋਅ ਕੇ ਭੇਟ ਕੀਤਾ ਤੇ ਪੁੱਛਿਆ ਬਾਬਾ ਜੀ ! ਮੈਨੂੰ ਮੌਤ ਤੋਂ ਬਹੁਤ ਡਰ ਲਗਦਾ ਹੈ। ਕੋਈ ਇਹੋ ਜਿਹਾ ਰਸਤਾ ਦੱਸੋ, ਜਿਸ ਨਾਲ ਮੌਤ ਦਾ ਡਰ ਦੂਰ ਹੋਵੇ ਤੇ ਮਨ ਨੂੰ ਸ਼ਾਂਤੀ ਮਿਲੇ। ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਕਿਹਾ ਕਾਕਾ ! ਹਾਲੀ ਤੂੰ ਬੱਚਾ ਹੈਂ। ਤੈਨੂੰ ਮੌਤ ਤੋਂ ਇੰਨੀ ਜਲਦੀ ਡਰ ਕਿਉਂ ਲੱਗ ਪਿਆ  ? ਤਾਂ ਜਵਾਬ ਵਿੱਚ ਇਨ੍ਹਾਂ ਕਿਹਾ ਕਿ ਮੇਰੀ ਮਾਤਾ ਜੀ ਜਦ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ ਤਾਂ ਮੋਟੀਆਂ ਲਕੜਾਂ ਦੇ ਨਾਲ ਕੁਝ ਬਰੀਕ-ਬਰੀਕ ਲਕੜੀਆਂ ਦੇ ਤੀਲੇ ਵੀ ਪਾਉਂਦੀ ਹੈ। ਮੈਂ ਵੇਖਦਾ ਹਾਂ ਕਿ ਛੋਟੀਆਂ ਤੇ ਬਰੀਕ ਲੱਕੜਾਂ ਨੂੰ ਅੱਗ ਪਹਿਲੋਂ ਲਗਦੀ ਹੈ ਅਤੇ ਮੋਟੀਆਂ ਨੂੰ ਬਾਅਦ ਵਿੱਚ ਉਸ ਨੂੰ ਵੇਖ ਕੇ ਮੈਨੂੰ ਡਰ ਲਗਦਾ ਹੈ ਕਿ ਕਦੀ ਬੁੱਢਿਆਂ ਨਾਲੋਂ ਪਹਿਲਾਂ ਮੇਰੀ ਮੌਤ ਹੀ ਨਾ ਆ ਜਾਵੇ।

ਇੰਨੀ ਛੋਟੀ ਉਮਰ ਦੇ ਬੱਚੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਪੁੱਛਿਆ ਭਾਈ ! ਤੇਰਾ ਨਾਂ ਕੀ ਏ ? ਉਨ੍ਹਾਂ ਜਵਾਬ ਦਿੱਤਾ ਕਿ ਮੇਰਾ ਨਾਂ ਬੂੜਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਤੇਰੀ ਗੱਲ ਬਾਤ ਬੁੱਢਿਆਂ ਵਰਗੀ ਹੈ, ‘ਤੂੰ ਬੂੜਾ ਨਹੀਂ, ਬੁੱਢਾ ਹੈਂ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ, ਜੋ ਸਿੱਖ ਕੌਮ ਵਿੱਚ ਸਤਿਕਾਰ ਨਾਲ ਬਾਬਾ ਬੁੱਢਾ ਜੀ ਕਿਹਾ ਜਾਣ ਲੱਗਾ।  ਗੁਰੂ ਨਾਨਕ ਸਾਹਿਬ ਜੀ ਨੇ ਬਾਲ ਬੂੜਾ ਜੀ ਨੂੰ ਮੌਤ ਦਾ ਡਰ ਦੂਰ ਕਰਨ ਅਤੇ ਮਨ ਦੀ ਸ਼ਾਂਤੀ ਲਈ ਜੋ ਸਿੱਖਿਆ ਦਿੱਤੀ ਉਸੇ ਸਿੱਖਿਆ ਦੇ ਪ੍ਰਚਾਰ ਹਿੱਤ ਗ੍ਰਹਿਸਤੀ ਜੀਵਨ ਹੋਣ ਦੇ ਬਾਵਜੂਦ ਉਨ੍ਹਾਂ ਪੂਰੇ ਏਸ਼ੀਆ ਵਿੱਚ ਲੰਬੇ ਪ੍ਰਚਾਰਕ ਦੌਰੇ ਕੀਤੇ ਸਨ। ਉਹ ਸਿੱਖਿਆ ‘‘ਸਾਝੀ ਸਗਲ ਜਹਾਨੈ’’ ਹੈ, ਜਿਸ ਨੂੰ ਬਾਬਾ ਬੁੱਢਾ ਜੀ ਨੇ ਐਸਾ ਧਾਰਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਗਏ ਅਤੇ ਆਪਣੀ ਉਮਰ ਦੇ ਬਾਕੀ 113 ਸਾਲ ਗੁਰੂ ਘਰ ਨੂੰ ਹੀ ਸਮਰਪਿਤ ਕਰ ਦਿੱਤੇ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ‘ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ’ ਦੇ ਉਪਦੇਸ਼ ਨੂੰ ਬੜੀ ਸ਼ਰਧਾ ਨਾਲ ਕਮਾਇਆ। ਮੌਤ ਦਾ ਡਰ ਦੂਰ ਕਰਨ ਅਤੇ ਮਨ ਦੀ ਸ਼ਾਂਤੀ ਲਈ ਜਿਹੜੀ ਸਿੱਖਿਆ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਉਸ ਦੀ ਕਮਾਈ ਨਾਲ ਬਣੇ ਆਦਰਸ਼ ਜੀਵਨ ਦੇ ਪ੍ਰਤੱਖ ਦਰਸ਼ਨ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਸਮੇਤ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮੋਤੀ ਰਾਮ ਮਹਿਰਾ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ/ਭਾਈ ਸ਼ਹਿਬਾਜ਼ ਸਿੰਘ ਜੀ ਸਮੇਤ ਅਨੇਕਾਂ ਹੋਰ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਦੇ ਦਿਲ ਕੰਬਾਊ ਦ੍ਰਿਸ਼ਾਂ ਵਿੱਚ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਆਪਣੇ ’ਤੇ ਵਾਪਰ ਰਹੇ ਭਿਆਨਕ ਤਸੀਹਿਆਂ ਵਾਲੀ ਮੌਤ ਦਾ ਵੀ ਕੋਈ ਡਰ; ਡਰਾ ਨਾ ਸਕਿਆ ਅਤੇ ਸ਼ਾਂਤ-ਚਿੱਤ ਹੋ ਕੇ ‘‘ਤੇਰਾ ਕੀਆ ਮੀਠਾ ਲਾਗੈ ॥  ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥’’ (ਮਹਲਾ ੫/੩੯੪) ਪੜ੍ਹਦੇ ਰਹੇ।

ਬਾਬਾ ਬੁੱਢਾ ਜੀ ਦਾ ਵਿਆਹ 1590 ਨੂੰ ਅਚੱਲ ਪਿੰਡ ਦੇ ਜ਼ਿਮੀਂਦਾਰ ਦੀ ਲੜਕੀ ਮਿਰੋਆ ਨਾਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਹਨ ‘ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ’। ਕੁਝ ਸਮੇਂ ਬਾਅਦ ਆਪ ਜੀ ਦੇ ਪਿਤਾ; ਅਚਾਨਕ ਚਲਾਣਾ ਕਰ ਗਏ। ਉਨ੍ਹਾਂ ਤੋਂ ਕੁਝ ਸਮੇਂ ਬਾਅਦ ਹੀ ਮਾਤਾ ਗੌਰਾਂ ਜੀ ਵੀ ਚੜ੍ਹਾਈ ਕਰ ਗਏ। ਬਾਬਾ ਬੁੱਢਾ ਜੀ ਗੁਰੂ-ਘਰ ਵਿੱਚ ਆ ਗਏ। ਬਾਬਾ ਬੁੱਢਾ ਜੀ ਨੇ ਆਪਣੇ ਗ੍ਰਹਿਸਤੀ ਜੀਵਨ ਅਤੇ ਗੁਰੂ ਘਰ ਦੀ ਸੇਵਾ ਦਾ ਕੰਮ ਪੂਰੀ ਸ਼ਰਧਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਕਰਤਾਰ ਪੁਰ ਆ ਟਿਕੇ ਤਾਂ ਬਾਬਾ ਬੁੱਢਾ ਜੀ ਵੀ ਆਪਣੇ ਪਰਿਵਾਰ ਸਮੇਤ ਕਰਤਾਰ ਪੁਰ ਵਿਖੇ ਗੁਰੂ-ਘਰ ਦੀ ਸੇਵਾ ਲਈ ਪੁੱਜ ਗਏ।

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ (6 ਕੁ ਮਹੀਨੇ) ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਆਪ ਨੂੰ ਇਕਾਂਤ ’ਚ ਰੱਖਿਆ । ਸੰਗਤਾਂ; ਗੁਰੂ ਦੀ ਤਲਾਸ਼ ਕਰਦੀਆਂ ਬਾਬਾ ਬੁੱਢਾ ਜੀ ਕੋਲ ਪਹੁੰਚੀਆਂ। ਗੁਰੂ ਨਾਨਕ ਸਾਹਿਬ ਜੀ ਦਾ ਵੀ ਆਪ ਨੂੰ ਆਸ਼ੀਰਵਾਦ ਸੀ ਕਿ ਤੇਥੋਂ ਉਹਲੇ ਨਾ ਹੋਸਾਂ  ਬਾਬਾ ਬੁੱਢਾ ਜੀ ਖਡੂਰ ਸਾਹਿਬ ਜਾ ਕੇ ਮਾਈ ਵਿਰਾਈ ਜੀ, ਜੋ ਗੁਰੂ ਸਾਹਿਬ ਜੀ ਦੀ ਭੂਆ ਲਗਦੇ ਸਨ, ਦੇ ਘਰ ਪੁੱਜੇ। ਗੁਰੂ ਸਾਹਿਬ ਭਗਤੀ ਵਿੱਚ ਲੀਨ ਸਨ; ਦਰਵਾਜ਼ੇ ’ਤੇ ਲਿਖਿਆ ਸੀ ਕਿ ਬੂਹਾ ਨਾ ਖੋਲ੍ਹਣਾ। ਬਾਬਾ ਬੁੱਢਾ ਜੀ; ਦਰਵਾਜ਼ਾ ਖੋਲ੍ਹੇ ਬਿਨਾਂ, ਪਿਛਲੇ ਪਾਸਿਓਂ ਅੰਦਰ ਚਲੇ ਗਏ ਤੇ ਸਤਿਗੁਰੂ ਜੀ ਸਾਮ੍ਹਣੇ ਸੰਗਤਾਂ ਦੀ ਭਾਵਨਾ ਪ੍ਰਗਟ ਕੀਤੀ ਤੇ ਗੁਰੂ ਜੀ ਬਾਹਰ ਆ ਗਏ । ਇਸ ਤੋ ਬਾਅਦ ਗੁਰੂ ਸਾਹਿਬਾਨ ਨੇ ਆਪਣਾ ਕੇਂਦਰ ਖਡੂਰ ਸਾਹਿਬ ਵਿੱਚ ਹੀ ਸਥਾਪਤ ਕੀਤਾ। ਬਾਬਾ ਬੁੱਢਾ ਜੀ ਵੀ ਖਡੂਰ ਸਾਹਿਬ ਆ ਗਏ; ਇੱਥੇ ਗੁਰੂ ਜੀ ਦੇ ਹੁਕਮ ਅਨੁਸਾਰ ਆਪ ਨੇ ਗੁਰਮੁਖੀ ਲਿਪੀ ਪੜ੍ਹਾਉਣੀ ਅਤੇ ਲੰਗਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ।

ਜਦੋਂ ਗੁਰੂ ਅਮਰਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਇਕ ਦਿਨ ਦਰਬਾਰ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ 15 ਕੁ ਸਾਲਾਂ ਦੇ ਪੁੱਤਰ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਜੀ ਨੂੰ ਲੱਤ ਮਾਰਦਿਆਂ ਕਿਹਾ ਕਿ ਤੂੰ ਤਾਂ ਸਾਡਾ ਨੌਕਰ ਹੈਂ, ਹੁਣ ਤੇਰੀ ਸਾਨੂੰ ਲੋੜ ਨਹੀਂ। ਨਿਮਰਤਾ ਦੇ ਪੁੰਜ ਸਤਿਗੁਰੂ ਜੀ ਨੇ ਬੁਰਾ ਮਨਾਉਣ ਦੀ ਬਜਾਇ ਕਿਹਾ ਮੇਰੀਆਂ ਬੁੱਢੀਆਂ ਹੱਡੀਆਂ ਹਨ, ਕਿਤੇ ਤੁਹਾਨੂੰ ਚੁਭੀਆਂ ਤਾਂ ਨਹੀਂ। ਦੂਜੇ ਦਿਨ ਗੁਰੂ ਸਾਹਿਬ ਓਥੋਂ ਪਿੰਡ ਬਾਸਰਕੇ ਆ ਗਏ। ਸੰਗਤਾਂ; ਗੁਰੂ ਪਾਤਸ਼ਾਹ ਦੇ ਦਰਸ਼ਨ ਤੋਂ ਬਿਨਾਂ ਵਿਆਕੁਲ ਹੋ ਗਈਆਂ। ਉਹ, ਬਾਬਾ ਬੁੱਢਾ ਜੀ ਕੋਲ ਆਈਆਂ।  ਬਾਬਾ ਬੁੱਢਾ ਜੀ ਦੀ ਵਿਉਂਤ ਅਨੁਸਾਰ ਗੁਰੂ ਅਮਰਦਾਸ ਜੀ ਦੀ ਘੋੜੀ ਲਈ ਤੇ ਉਸ ਦੇ ਪਿੱਛੇ ਪਿੱਛੇ ਆਪ ਤੁਰ ਪਏ। ਘੋੜੀ ਬਾਸਰਕੇ ਇੱਕ ਮਕਾਨ ਅੱਗੇ ਜਾ ਰੁਕੀ। ਜਿੱਥੇ ਦਰਵਾਜ਼ੇ ’ਤੇ ਲਿਖਿਆ ਸੀ ਕਿ ਬੂਹਾ ਨਾ ਖੋਲ੍ਹਣਾ। ਬਾਬਾ ਬੁੱਢਾ ਜੀ; ਪਿਛਲੇ ਪਾਸਿਓਂ ਮੋਘਰਾ ਕਰ ਅੰਦਰ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ’ਤੇ ਢਹਿ ਪਏ। ਗੁਰੂ ਸਾਹਿਬਾਨ ਨੇ ਘੁੱਟ ਕੇ ਜੱਫੀ ਪਾਉਂਦਿਆਂ ਸੰਗਤ ਦਾ ਖੇਵਟ, ਸਿੱਖੀ ਦੀ ਹੱਦ ਕਹਿ ਕੇ ਨਿਵਾਜਿਆ। ਜਦ ਗੁਰੂ ਸਾਹਿਬ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਸੁੱਚ-ਭਿੱਟ ਨੂੰ ਖ਼ਤਮ ਕਰਨ ਲਈ 1552 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ 84 ਪਉੜੀਆਂ ਵਾਲੀ ਬਾਉਲੀ ਦਾ ਨਿਰਮਾਣ ਕੀਤਾ ਜਿਸ ਦਾ ਟੱਕ ਬਾਬਾ ਬੁੱਢਾ ਜੀ ਨੇ ਲਗਾਇਆ। ਆਮ ਜਨਤਾ ਨਾਲ ਸਾਂਝੇ ਲੰਗਰ ਅਤੇ ਸਾਂਝੇ ਇਸ਼ਨਾਨ ਘਰ ਵਜੋਂ ਬਾਉਲੀਆਂ ਬਣਾਣ ਦੇ ਵਿਰੋਧੀ (ਪੰਡਿਤ) ਭੜਕ ਗਏ। ਉਨ੍ਹਾਂ ਨੇ ਅਕਬਰ ਕੋਲ ਜਾ ਸ਼ਿਕਾਇਤ ਕੀਤੀ ਕਿ ਸਾਡਾ ਧਰਮ ਭਰਿਸ਼ਟ ਕਰ ਦਿੱਤਾ ਹੈ। ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਜੇਠਾ ਜੀ ਨੂੰ ਅਕਬਰ ਦੇ ਸ਼ੰਕਿਆਂ ਦਾ ਨਿਵਾਰਨ ਕਰਨ ਲਈ ਆਗਰੇ ਭੇਜਿਆ। ਇਨ੍ਹਾਂ ਦੋਵਾਂ ਪਾਸੋਂ ਸਮਝੇ ਗਏ ਗੁਰੂ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਅਕਬਰ ਬਾਦਸ਼ਾਹ ਖ਼ੁਦ ਗੁਰੂ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਆਏ ਅਤੇ ਪੰਗਤ ’ਚ ਬਹਿ ਕੇ ਲੰਗਰ ਛਕਿਆ। ਅਕਬਰ ਨੇ ਲੰਗਰ ਵਾਸਤੇ ਜਾਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਲੰਗਰ ਨੂੰ ਸੰਗਤ ਦਾ ਉਪਰਾਲਾ ਕਹਿ ਕੇ ਮਨ੍ਹਾ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਮਾਤਾ ਖੀਵੀ ਜੀ ਨਾਲ ਮਿਲ ਕੇ ਖਡੂਰ ਸਾਹਿਬ ਵਿਖੇ ਲੰਗਰਾਂ ’ਚ ਲੰਬੇ ਸਮੇਂ ਤੱਕ ਇਕੱਠਿਆਂ ਸੇਵਾ ਕੀਤੀ।

ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਕੀਤੀ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫ਼ਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਵਜੋਂ ਦਿੱਤੇ ਗਏ ਸਨ। ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖ਼ਤਾਰ ਬਣਾ ਕੇ ਉੱਥੇ ਸੇਵਾ ਨਿਭਾਉਣ ਦਾ ਹੁਕਮ ਦਿੱਤਾ ਗਿਆ ਸੀ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਵਿੱਚ ਇੱਕ ਵੀਰਾਨ ਜਿਹੇ ਅਸਥਾਨ ’ਤੇ ਡੇਰਾ ਜਾ ਲਾਇਆ। ਬਾਬਾ ਜੀ; ਗੁਰੂ ਘਰ ਦਾ ਮਾਲ ਡੰਗਰ ਚਾਰਿਆ ਕਰਦੇ ਸਨ।  ਇਸ ਨੂੰ ਬੀੜ ਵਜੋਂ ਜਾਣਿਆ ਜਾਂਦਾ ਰਿਹਾ ਹੈ।  ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿੱਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ।  ਉਹ ਘਾਹ ਖੋਤ ਕੇ ਗੁਰੂ ਘਰ ਦੇ ਘੋੜਿਆਂ, ਗਊਆਂ, ਮੱਝਾਂ ਆਦਿ ਨੂੰ ਪਾਇਆ ਕਰਦੇ ਸਨ।  ਉਹ ਆਪਣੇ ਆਪ ਨੂੰ ਗੁਰੂ ਘਰ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ।  ਇਸ ਬੀੜ ਦਾ ਨਾਂ ਬਾਬਾ ਬੁੱਢਾ ਜੀ ਦੀ ਬੀੜ ਜਾਂ ਬੀੜ ਬਾਬਾ ਬੁੱਢਾ ਸਾਹਿਬ ਪੈ ਗਿਆ। ਇਸ ਨਾਂ ਦਾ ਏਥੇ ਇਤਿਹਾਸਕ ਗੁਰਦੁਆਰਾ ਵੀ ਬਣਵਾਇਆ ਗਿਆ ਹੈ। ਜਦ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਅੰਮ੍ਰਿਤਸਰ ਵਿਖੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣੀ ਤਾਂ ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋੜ੍ਹੀ ਗੱਡੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਸਾਹਿਬਾਨ ਦੀਆਂ ਆਖ਼ਰੀ ਰਸਮਾਂ ਬਾਬਾ ਬੁਢਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ।

ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਬਾਬਾ ਬੁੱਢਾ ਜੀ ਦੇ ਹੱਥੋਂ ਆਰੰਭ ਕਰਵਾਈ ਗਈ ਅਤੇ ਬਾਅਦ ’ਚ ਸਾਰੀ ਕਾਰ ਸੇਵਾ ਇਨ੍ਹਾਂ ਦੀ ਦੇਖ-ਰੇਖ ’ਚ ਚਲਦੀ ਰਹੀ। ਗੁਰੂ ਰਾਮਦਾਸ ਜੀ; ਆਪਣੇ ਤਿੰਨਾਂ ਪੁੱਤਰਾਂ ਦੇ ਸੁਭਾਅ ਅਤੇ ਕਰਮ ਸਮਝ ਚੁੱਕੇ ਸਨ। ਭਾਵੇਂ ਕਿ ਗੁਰੂ ਰਾਮਦਾਸ ਜੀ ਦੀ ਪਾਰਖੂ ਦ੍ਰਿਸ਼ਟੀ ਤੋਂ ਕੁਝ ਛੁਪਿਆ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ 75 ਸਾਲ ਦੇ ਬਜ਼ੁਰਗ ਹੋ ਚੁੱਕੇ ਬਾਬਾ ਜੀ ਪਾਸੋਂ ਉੱਤਰਾਧਿਕਾਰੀ ਚੁਣਨ ਬਾਰੇ ਰਾਇ ਜਾਣੀ ਤਾਂ ਬਾਬਾ ਬੁੱਢਾ ਜੀ ਨੇ ਨਿਮਰਤਾ ਸਹਿਤ ਕਿਹਾ, ‘ਪ੍ਰਿਥੀ ਚੰਦ ਛਲ ਤੇ ਬਲ ਕਰਕੇ ਗੱਦੀ ਲੋਚਦਾ ਹੈ, ਉਸ ਦੀਆਂ ਹੱਡੀਆਂ ਵਿਚ ਸੇਵਾ ਨਹੀਂ ਸਾਰੇ ਗੁਣ ਅਰਜਨ ਦੇਵ ਵਿਚ ਹਨ, ਉਨ੍ਹਾ ਦੇ ਟਾਕਰੇ ਹੋਰ ਕੋਈ ਨਹੀਂ ਗੁਰੂ ਜੀ ਤਾਂ ਪਹਿਲਾਂ ਹੀ ਗੁਰਿਆਈ; ਗੁਰੂ ਅਰਜਨ ਸਾਹਿਬ ਜੀ ਨੂੰ ਦੇਣ ਦਾ ਫ਼ੈਸਲਾ ਲਈ ਬੈਠੇ ਸਨ ਹੁਣ ਉਨ੍ਹਾਂ ਦੇ ਨਾਮ ਉੱਤੇ ਪੱਕੀ ਮੋਹਰ ਲੱਗ ਗਈ।

ਗੁਰੂ ਰਾਮਦਾਸ ਜੀ ਸਤੰਬਰ 1581 ਵਿੱਚ ਜੋਤੀ ਜੋਤ ਸਮਾ ਗਏ। ਦੋ ਪੱਗਾਂ ਦੇਣ ਦਾ ਫ਼ੈਸਲਾ ਹੋਇਆ। ਵੱਡਾ ਪੁੱਤਰ ਜਾਣ ਕੇ ਇੱਕ ਪੱਗ ਸਤਿਕਾਰ ਵਜੋਂ 23 ਸਾਲ ਦੇ ਪ੍ਰਿਥੀ ਚੰਦ ਲਈ ਅਤੇ ਦੂਸਰੀ ਗੁਰਗੱਦੀ ਵਜੋਂ 18 ਸਾਲ ਦੇ ਗੁਰੂ ਅਰਜਨ ਸਾਹਿਬ ਲਈ। ਜਦ ਦੂਸਰੀ ਪੱਗ ਗੁਰੂ ਅਰਜਨ ਦੇਵ ਜੀ ਦੇ ਸੀਸ ’ਤੇ ਰੱਖਣ ਲੱਗੇ ਤਾਂ ਪ੍ਰਿਥੀਚੰਦ ਨੇ ਆਪਣੇ ਆਪ ਨੂੰ ਵੱਡਾ ਅਤੇ ਸਿਆਣਾ ਸਮਝਦਿਆਂ ਉਹ ਪੱਗ ਵੀ ਖੋਹ ਲਈ। ਗੁਰੂ ਅਰਜਨ ਦੇਵ ਜੀ ਤਾਂ ਸ਼ਾਂਤ ਰਹੇ ਪਰ ਸੰਗਤਾਂ ’ਤੇ ਇਸ ਦਾ ਬਹੁਤ ਬੁਰਾ ਅਸਰ ਪਿਆ। ਬਾਬਾ ਬੁੱਢਾ ਜੀ ਨੇ ਸਖ਼ਤ ਅੰਦਾਜ਼ ਨਾਲ ਉਸ ਨੂੰ ਸਮਝਾਇਆ ਕਿ ਗੁਰਿਆਈ; ਵਿਰਾਸਤ ਨਹੀਂ ਹੁੰਦੀ। ਇਹ ਜ਼ਿੰਮੇਵਾਰੀ ਕਰਤਾਰ ਦੇ ਹੁਕਮ ’ਚ ਧੁਰੋਂ ਲਿਖੀ ਹੁੰਦੀ ਹੈ। ਸੋ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਗਈ।

ਕੁਝ ਦਿਨ ਚੁੱਪ ਰਹਿ ਕੇ ਪ੍ਰਿਥੀ ਚੰਦ ਨੇ ਆਪਣੇ ਭੈੜੇ ਮਨਸੂਬੇ ਫਿਰ ਜਾਰੀ ਕਰ ਦਿੱਤੇ। ਅੰਮ੍ਰਿਤਸਰ ਦੀ ਇੱਕ ਕਿਸਮ ਨਾਲ ਨਾਕਾਬੰਦੀ ਕਰ ਦਿੱਤੀ ਗਈ। ਮਸੰਦਾਂ ਨੂੰ ਗੁਰੂ ਦਰਬਾਰ ਦੇ ਰਾਹ ਵਿੱਚ ਬਿਠਾ ਦਿੱਤਾ ਤਾਂ ਜੋ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਸੰਗਤਾਂ ਤੋਂ ਭੇਟਾ ਲੈ ਕੇ ਬਾਅਦ ’ਚ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭੇਜ ਦਿੱਤਾ ਜਾਵੇ। ਗੁਰੂ ਘਰ ’ਚ ਮਾਇਆ ਦੀ ਘਾਟ ਕਾਰਨ ਲੰਗਰ ਛੋਲਿਆਂ ਤੱਕ ਸੀਮਤ ਰਹਿ ਗਿਆ ਪਰ ਗੁਰੂ ਸਾਹਿਬਾਨ ਫਿਰ ਵੀ ਅਡੋਲ ਤੇ ਸ਼ਾਂਤ ਰਹੇ। ਆਗਰੇ ਤੋਂ ਵਾਪਸ ਆਉਣ ’ਤੇ ਜਦ ਬਾਬਾ ਬੁੱਢਾ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਗੁਰਦਾਸ ਜੀ ਸਮੇਤ ਦੋਵੇਂ ਤਰਫ਼ ਲਗਾਏ ਜਾਂਦੇ ਦਰਬਾਰਾਂ ਦੀ ਹੱਦ ’ਤੇ ਆਸਣ ਲਗਾ ਲਏ। ਦੂਰੋਂ ਆ ਰਹੀਆਂ ਸੰਗਤਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਂਦੇ ਗਏ। ਇਉਂ ਪ੍ਰਿਥੀ ਚੰਦ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ ਗਏ।

ਅੰਮ੍ਰਿਤਸਰ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ’ਚ ਬਾਬਾ ਜੀ ਦੇ ਪੁੱਤ-ਪੋਤਰਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ।  ਸਰੋਵਰ ਦੀ ਖੁਦਾਈ ਸਮੇਂ ਬਾਬਾ ਜੀ ਪਰਕਰਮਾ ਵਿੱਚ ਬੇਰੀ ਹੇਠ ਬੈਠ ਸਾਰੀ ਨਿਗਰਾਨੀ ਰੱਖਦੇ। ਇਸ ਬੇਰੀ ਨੂੰ ਅੱਜ ਬੇਰ ਬਾਬਾ ਬੁੱਢਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੈਠ ਕਾਮਿਆਂ ਨੂੰ ਤਨਖ਼ਾਹਾਂ ਦੇਣੀਆਂ, ਲੇਖਾ-ਜੋਖਾ ਕਰਨਾ ਅਤੇ ਕਾਰ ਸੇਵਾ ’ਚ ਆਪ ਵੀ ਹੱਥ ਵਟਾਉਂਦੇ ਰਹਿੰਦੇ।

ਜਦ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰ ਕੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਆਪ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਆਦਿ ਗ੍ਰੰਥ ਸਾਹਿਬ ਦਾ ਪਹਿਲਾ ਆਇਆ ਵਾਕ ‘‘ਸੰਤਾ ਕੇ ਕਾਰਜਿ ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ’’ (ਮਹਲਾ /੭੮੩ਗੁਰੂ ਸਾਹਿਬਾਨ ਦੇ ਸਨਮੁਖ;  ਸੰਗਤਾਂ ’ਚ ਬਾਬਾ ਬੁੱਢਾ ਜੀ ਦੁਆਰਾ ਪੜ੍ਹਿਆ ਗਿਆ।

ਆਪ ਜੀ ਦਾ ਗੁਰੂ ਘਰ ਵਿੱਚ ਇੰਨਾ ਮਾਣ ਸਤਿਕਾਰ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ, ਬਾਲਕ ਹਰਿਗੋਬਿੰਦ ਸਾਹਿਬ ਜੀ ਦੀ ਸ਼ਸਤਰ ਕਲਾ ਅਤੇ ਪੜ੍ਹਾਈ ਦਾ ਜ਼ਿੰਮਾ ਆਪ ਜੀ ਦੇ ਸਪੁਰਦ ਕੀਤਾ।  ਆਪ ਨੇ ਬਾਲਕ ਹਰਿਗੋਬਿੰਦ ਜੀ ਨੂੰ ਗੁਰਮੁਖੀ, ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਪੜ੍ਹਾਈ ਦੇ ਨਾਲ-ਨਾਲ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ਼) ਆਦਿਕ ’ਚ ਨਿਪੁੰਨ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਅਤੇ ਪੜ੍ਹਾਈ ਵੀ ਬਾਬਾ ਜੀ ਨੂੰ ਸੌਂਪੀ ਗਈ ਸੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲਣ ਤੋਂ ਲੈ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਸਮੇਂ ਤੱਕ ਬਾਬਾ ਬੁੱਢਾ ਜੀ ਨੇ ਅੱਗੇ ਹੋ ਕੇ ਬਣਦਾ ਫ਼ਰਜ਼ ਅਦਾ ਕੀਤਾ।  1608 ਈਸਵੀ ਵਿੱਚ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਪਾਸੋਂ ਰਖਵਾਇਆ। ਇਸ ਦੀ ਮੁਕੰਮਲ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕਰਵਾਈ। ਗੁਰੂ ਘਰ ਦਾ ਵਧਦਾ ਸਤਿਕਾਰ ਵੇਖ ਜਹਾਂਗੀਰ ਨੇ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕਰਨ ਦਾ ਫ਼ੈਸਲਾ ਲਿਆ ਤਾਂ ਬਾਅਦ ’ਚ ਸਿੱਖ-ਸੰਗਤ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਬਾਖ਼ੂਬੀ ਨਿਭਾਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹਰ ਇਲਾਕੇ ’ਚ ਜਾ ਕੇ ਸਿੱਖਾਂ ਦੇ ਮਨੋਬਲ ਨੂੰ ਕਾਇਮ ਰੱਖਿਆ।  ਕੁਝ ਸਮੇਂ ਬਾਅਦ ਗੁਰੂ ਜੀ ਦੀ ਖ਼ਬਰ ਸੁਰਤ ਲਿਆਉਣ ਵਾਸਤੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗਵਾਲੀਅਰ ਭੇਜਿਆ।  ਉਹ ਜਾ ਕੇ ਗੁਰੂ ਜੀ ਨੂੰ ਮਿਲੇ ਅਤੇ ਸੰਗਤਾਂ ਲਈ ਸੁਨੇਹਾ ਲੈ ਕੇ ਵਾਪਸ ਆਏ। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਅਗਵਾਈ ’ਚ ਸੰਗਤਾਂ ਨਿਰੰਤਰ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦੀਆਂ ਕਰਦੀਆਂ ਗਵਾਲੀਅਰ ਦੇ ਕਿਲ੍ਹੇ ਦੀਆਂ ਪਰਕਰਮਾ ਕਰਦੀਆਂ ਅਤੇ ਵਾਪਸ ਅੰਮ੍ਰਿਤਸਰ ਪਰਤ ਆਉਂਦੀਆਂ। ਇਸ ਤਰ੍ਹਾਂ ਗੁਰੂ-ਜਸ ਦੂਰ ਦੂਰ ਤੱਕ ਫੈਲ ਗਿਆ। ਤਦ ਤੋਂ ਇਹ ਰੀਤ ਦਰਬਾਰ ਸਾਹਿਬ ਵਿਖੇ ਸੁੱਖ-ਆਸਨ ਵੇਲੇ ਕੀਰਤਨ ਚੌਂਕੀਆਂ ਦੇ ਰਿਵਾਜ਼ ਵਜੋਂ ਬਾਬਾ ਜੀ ਨੇ ਆਰੰਭ ਕੀਤੀ ਜੋ ਹੁਣ ਤੱਕ ਚਲਦੀ ਆ ਰਹੀ ਹੈ। ਸ਼ਾਮ ਵੇਲੇ ਸੰਗਤਾਂ;  ਜਥਾ ਬਣਾ ਕੇ ਸ਼ਬਦ ਪੜ੍ਹਦੀਆਂ-ਪੜ੍ਹਦੀਆਂ ਦਰਬਾਰ ਸਾਹਿਬ ਦੀਆਂ ਪਰਕਰਮਾ ਕਰਦੀਆਂ ਅਤੇ ਮਗਰੋਂ ਅਰਦਾਸਾ ਕਰ ਵਿਦਾ ਹੁੰਦੀਆਂ।

1618 ’ਚ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਨ ਦੀ ਮੌਤ ਹੋ ਗਈ। ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਦੇ ਇਤਬਾਰੀ ਅਹਿਲਕਾਰ ਅਤੇ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਵਜ਼ੀਰਖ਼ਾਨ ਦੇ ਉਨ੍ਹਾਂ ਨਾਲ ਚੰਗੇ ਸੰਬੰਧ ਬਣ ਗਏ। ਦੂਜੇ ਪਾਸੇ ਜਹਾਂਗੀਰ ਕੱਟੜ ਮੌਲਾਨਿਆਂ ਤੋਂ ਦੂਰ ਹੋ ਰਿਹਾ ਸੀ ਅਤੇ ਸ਼ੇਖ਼ ਅਹਿਮਦ ਸਰਹਿੰਦੀ ਦਾ ਅਸਰ ਵੀ ਘਟ ਰਿਹਾ ਸੀ। ਆਖ਼ਿਰਕਾਰ ਗੁਰੂ ਸਾਹਿਬਾਨ ਦੀ ਵਧ ਰਹੀ ਸ਼ੋਭਾ ਅਤੇ ਕੁਝ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਜਿਵੇਂ ਕਿ ਜਹਾਂਗੀਰ ਦੀ ਪਤਨੀ ਨੂਰਜਹਾਂ, ਅਹਿਲਕਾਰ ਵਜ਼ੀਰਖ਼ਾਨ, ਸਾਈਂ ਮੀਆਂਮੀਰ ਜੀ ਆਦਿਕ ਦੇ ਦਬਾਅ ਕਾਰਨ 1619 ਦੇ ਅਖੀਰ ਵਿੱਚ ਸਤਿਗੁਰੂ ਜੀ ਨੂੰ ਰਿਹਾ ਕਰਨਾ ਪਿਆ। ਸੰਨ 1620 ਈਸਵੀ ਦੇ ਸ਼ੁਰੂ ਵਿੱਚ ਕਲਾਨੌਰ ਵਿਖੇ ਗੁਰੂ ਜੀ ਦੀ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਬਾਲੂ ਰਾਇ ਜੀ ਨੇ ਅਹਿਮ ਭੂਮਿਕਾ ਨਿਭਾਈ ਸੀ।

ਜਦ ਗੁਰੂ ਹਰਿਗੋਬਿੰਦ ਸਾਹਿਬ ਦੀ ਬਿਆਸ ਦੇ ਕੰਢੇ ’ਤੇ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਨਗਰ ਗੋਬਿੰਦਪੁਰ (ਜਿਸ ਨੂੰ ਹੁਣ ਹਰਿਗੋਬਿੰਦਪੁਰ ਕਿਹਾ ਜਾਂਦਾ ਹੈ) ਵਿਖੇ ਗਏ ਕਿਉਂਕਿ ਇੱਥੇ ਭਗਵਾਨ ਦਾਸ ਘੇਰੜ (ਚੰਦੂ ਦੇ ਕੁੜਮ) ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਇੱਥੇ 3 ਅਕਤੂਬਰ 1621 ਨੂੰ ਜੰਗ ਹੋਈ ਜਿਸ ਵਿੱਚ ਭਗਵਾਨ ਦਾਸ, ਉਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ। ਇਸ ਜਗ੍ਹਾ ਦਾ ਮੁੜ ਕਬਜ਼ਾ ਗੁਰੂ ਘਰ ਕੋਲ਼ ਆ ਗਿਆ । ਤਦੋਂ ਹੀ 115 ਸਾਲ ਦੀ ਉਮਰ ਭੋਗ ਚੁੱਕੇ ਬਾਬਾ ਬੁੱਢਾ ਜੀ ਇੱਥੇ ਆਪ ਜੀ ਦੇ ਦਰਸ਼ਨਾ ਲਈ ਆਏ।  ਉਨ੍ਹਾਂ ਨੇ ਬੇਨਤੀ ਕੀਤੀ ਕਿ ‘ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ, ਬੀੜ ਦੀ ਸੇਵਾ ਤੋਂ ਛੁੱਟੀ ਬਖ਼ਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਵਿਖੇ ਜਾ ਕੇ ਭਜਨ ਬੰਦਗੀ ਕਰਦਾ ਹੋਇਆ ਉਮਰ ਦੇ ਆਖ਼ਰੀ ਦਿਨ ਬਿਤਾਵਾਂ।  ਨਾਲ ਹੀ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾਂ ਲਈ ਅਰਦਾਸ ਕਰਾਂ, ਆਪ ਨੇ ਜ਼ਰੂਰ ਬਹੁੜਨਾ।’

ਗੁਰੂ ਜੀ ਤੋਂ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਬੰਦਗੀ ਕਰਨ ਲੱਗੇ। ਬਾਬਾ ਜੀ ਨੇ ਇੱਥੇ  10 ਸਾਲ ਹੋਰ ਭਜਨ-ਬੰਦਗੀ ਕੀਤੀ। ਬਚਨਾਂ ਦੇ ਸੂਰਮੇ ਸਤਿਗੁਰੂ; ਬਾਬਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਯਾਦ ਕਰਦਿਆਂ ਹੀ ਪਿੰਡ ਰਮਦਾਸ ਵਿਖੇ ਆ ਪਹੁੰਚੇ। ਗੁਰੂ ਜੀ ਦਾ ਦਰਸ਼ਨ ਕਰਦਿਆਂ, ਅਸੀਸਾਂ ਲੈਂਦਿਆਂ ਆਪ 14 ਮੱਘਰ ਸੰਮਤ 1688 (16 ਨਵੰਬਰ 1631 ਈ. ਜੂਲੀਅਨ) ਨੂੰ ਸਦੀਵੀ ਸਚਖੰਡ ’ਚ ਬਿਰਾਜਮਾਨ ਹੋ ਗਏ।  ਉਨ੍ਹਾਂ ਦੀ ਉਮਰ ਉਸ ਵੇਲੇ 125 ਸਾਲ ਇੱਕ ਮਹੀਨਾ ਸੱਤ ਦਿਨ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਸਸਕਾਰ ਕੀਤਾ। ਹੁਣ ਇਸ ਜਗ੍ਹਾ (ਰਮਦਾਸ) ਇੱਕ ਕਾਫ਼ੀ ਵੱਡਾ ਸਰੋਵਰ ਹੈ।

ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿੱਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਨਾਲ ਸੰਗਤਾਂ ਨੂੰ ਸੇਧ ਦੇ ਕੇ ਇੱਕ ਝੰਡੇ ਹੇਠ ਇਕੱਠਾ ਰੱਖਿਆ। ਬਾਬਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਬਾਬਾ ਬੁੱਢਾ ਜੀ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿੱਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖ਼ਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਵਸਦਾ ਹੈ।

ਗੁਰਬਾਣੀ; ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ?

0

ਗੁਰਬਾਣੀ; ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ?

                           -ਗੁਰਪ੍ਰੀਤ ਸਿੰਘ (USA)

ਗੁਰਬਾਣੀ; ਮਨੁੱਖ ਨੂੰ ਬਾਹਰੀ ਕਰਮਕਾਂਡਾਂ ਤੋਂ ਬਚਾ ਕੇ, ਅੰਤਰਮੁਖੀ ਹੋਣ ਦੀ ਜਾਚ ਸਿਖਾਉਂਦੀ ਹੈ ਤੇ ਸਮੱਸਿਆ ਦੇ ਨਾਲ਼ ਹੀ ਉਸ ਦਾ ਹੱਲ ਵੀ ਦਰਸਾਉਂਦੀ ਹੈ। ਗੁਰਬਾਣੀ ’ਚ ਦਰਸਾਏ ਗਏ ਰੱਬੀ ਗੁਣਾਂ ਨੂੰ ਧਾਰਨ ਕਰ ਕੇ, ਕੋਈ ਵੀ ਮਨੁੱਖ ਸ੍ਵੈਮਾਨ ਭਰੀ ਜ਼ਿੰਦਗੀ ਜੀਊਣਾ ਸਿੱਖ ਸਕਦਾ ਹੈ। ਨਿਰਭਉ ਤੇ ਨਿਰਵੈਰ ਬਣ ਕੇ ਹਰ ਔਕੜ ਅਤੇ ਬੁਰਿਆਈ ਦਾ ਸਫਲਤਾ ਪੂਰਵਕ ਮੁਕਾਬਲਾ ਕਰਨ ਦੀ ਸਮਰੱਥਾ ਵੀ ਸਿਰਫ਼ ਗੁਰਬਾਣੀ ਨਾਲ਼ ਜੁੜ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ; ਜਿਵੇਂ ਕਿ ਗੁਰ-ਵਾਕ ਹੈ : ਮਨ ਰੇ ! ਸਚੁ ਮਿਲੈ ਭਉ ਜਾਇ ਭੈ ਬਿਨੁ, ਨਿਰਭਉ ਕਿਉ ਥੀਐ ? ਗੁਰਮੁਖਿ ਸਬਦਿ ਸਮਾਇ (ਸਿਰੀਰਾਗੁ, ਮਹਲਾ /੧੮) ਭਾਵ ਕਿ ਡਰ ਤੋਂ, ਤਾਂ ਹੀ ਬਚਿਆ ਜਾ ਸਕਦਾ ਹੈ, ਜੇਕਰ ਮਨ ’ਚ ਰੱਬ ਦਾ ਪ੍ਰੇਮ ਰੂਪੀ ਡਰ-ਅਦਬ ਹੋਵੇਗਾ ਪਰ ਰੱਬੀ ਅਦਬ ਵੀ ਗੁਰੂ ਦੀ ਰਾਹੀਂ ਸ਼ਬਦ ’ਚ ਜੁੜਨ ਨਾਲ਼ ਹੀ ਪੈਦਾ ਹੁੰਦਾ ਹੈ। ਯਕੀਨਨ ! ਗੁਰੂ ਦੀ ਉੱਤਮ ਸੰਗਤ ਸਦਕਾ ਮਨੁੱਖ ਵੀ ਉੱਤਮ ਜੀਵਨ ਵਾਲਾ ਬਣ ਜਾਂਦਾ ਹੈ। ਗੁਣਾਂ ਦਾ ਗਾਹਕ ਅਜਿਹਾ ਗੁਰਮੁਖ ਆਪਣੇ ਅੰਦਰੋਂ ਔਗੁਣਾਂ ਨੂੰ ਦੂਰ ਕਰਨ ਦਾ ਨਿਰੰਤਰ ਅਭਿਆਸ ਕਰਦਾ ਹੈ, ਪਰ ਗੁਰੂ ਦੀ ਦੱਸੀ ਘਾਲ-ਕਮਾਈ ਕਮਾਉਣ ਤੋਂ ਬਗ਼ੈਰ ਗਿਆਨ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ : ਊਤਮ ਸੰਗਤਿ, ਊਤਮੁ ਹੋਵੈ ਗੁਣ ਕਉ ਧਾਵੈ, ਅਵਗਣ ਧੋਵੈ ਬਿਨੁ ਗੁਰ ਸੇਵੇ, ਸਹਜੁ ਹੋਵੈ (ਆਸਾ, ਮਹਲਾ /੪੧੩੧੪) ਗੁਰਬਾਣੀ ਦਾ ਗਿਆਨ ਨਿਰਸੰਦੇਹ ਮਨੁੱਖ ਨੂੰ ਆਪਣੇ ਮੂਲ ਨਾਲ਼ ਜੋੜਦਾ ਹੈ ਤੇ ਇੱਕ ਉਸਾਰੂ ਜੀਵਨ ਸਿਰਜਣ ’ਚ ਸਹਾਇਕ ਬਣਦਾ ਹੈ।

ਹਥਲੇ ਲੇਖ ਦਾ ਵਿਸ਼ਾ ਸੰਖੇਪ ’ਚ ਇਸ ਨੁਕਤੇ ਨੂੰ ਵਿਚਾਰਨਾ ਹੈ ਕਿ ਗੁਰਬਾਣੀ ਰਾਹੀਂ ਮਨੁੱਖ ਅੰਦਰ ਕਿਵੇਂ ਰੱਬੀ ਗੁਣ ਉੁਤਪੰਨ ਜਾਂ ਵਿਕਸਿਤ ਹੁੰਦੇ ਹਨ ਤੇ ਗੁਰਸਿੱਖ ਕਿਵੇਂ ਸੰਪੂਰਨਤਾ ਤੱਕ ਦੀ ਮੰਜ਼ਲ; ਪੂਰਨ ਆਸ਼ਾਵਾਦੀ (Absolutely Optimistic) ਹੋ ਕੇ ਫ਼ਤਿਹ ਕਰਦਾ ਹੈ।

ਮਾਤ ਗਰਭ ਮਹਿ, ਆਪਨ ਸਿਮਰਨੁ ਦੇ; ਤਹ ਤੁਮ ਰਾਖਨਹਾਰੇ (ਸੋਰਿਠ, ਮਹਲਾ /੬੧੩) ਤੋਂ ਲੈ ਕੇ ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ (ਬਿਲਾਵਲੁ, ਮਹਲਾ /੮੪੬) ਤੱਕ ਦਾ ਸਫ਼ਰ ਕਰਦਿਆਂ ਇੱਕ ਗੁਰਸਿੱਖ, ਸਾਰੇ ਗੁਣਾਂ ਦੇ ਮਾਲਕ ਨਿਰੰਕਾਰ ਦੇ ਨਾਮ ਦੀ ਯਾਚਨਾ ਭਾਵ ਕਿ ਰੱਬੀ ਬਖ਼ਸ਼ਸ਼ ਦੀ ਆਸ ਰੱਖਦਾ ਹੈ। ਸਭ ਜੀਵਾਂ ਉੱਪਰ ਹੀ ਪ੍ਰਭੂ ਦੀ ਰਹਿਮਤ ਹੁੰਦੀ ਹੈ; ਫ਼ਰਕ ਸਿਰਫ਼ ਐਨਾ ਹੀ ਹੈ ਕਿ ਕਿਸੇ ਉੱਤੇ ਬਹੁਤੀ ਤੇ ਕਿਸੇ ’ਤੇ ਕੁਝ ਘੱਟ; ਜਿਵੇਂ ਕਿ ਗੁਰ-ਵਾਕ ਹੈ : ਸਭਨਾ ਉਪਰਿ, ਨਦਰਿ ਪ੍ਰਭ ! ਤੇਰੀ ਕਿਸੈ ਥੋੜੀ, ਕਿਸੈ ਹੈ ਘਣੇਰੀ ਤੁਝ ਤੇ ਬਾਹਰਿ ਕਿਛੁ ਹੋਵੈ; ਗੁਰਮੁਖਿ ਸੋਝੀ ਪਾਵਣਿਆ (ਮਾਝ ਮਹਲਾ /੧੧੯) ਅਜਿਹੀ ਸੋਝੀ ਹੀ ਫਿਰ ਸੰਤੋਖੀ ਜੀਵਨ ਦੀ ਬੁਨਿਆਦ ਬਣਦੀ ਹੈ। ਮਸਲਨ; ਮਨ ਜਿਹੜਾ ਕਿ ਪਹਿਲਾਂ ਚਿੰਤਾ ’ਚ ਡੁੱਬਿਆ ਰਹਿੰਦਾ ਸੀ, ਉਹੀ ਹੁਣ ਗੁਰੁ ਮੇਰੈ ਸੰਗਿ, ਸਦਾ ਹੈ ਨਾਲੇ ” (ਆਸਾ, ਮਹਲਾ /੩੯੪) ਅਤੇ ਤੂ ਕਾਹੇ ਡੋਲਹਿ ? ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ”(ਤਿਲੰਗ, ਮਹਲਾ /੭੨੪) ਜਿਹੇ ਗੁਰ-ਵਾਕਾਂ ਦੇ ਧਰਵਾਸ ਸਦਕਾ ਆਸ਼ਾਵਾਦੀ ਤੇ ਬੇਬਾਕ ਬਣਨ ਦੇ ਨਾਲ਼ ਹੀ ਆਤਮ-ਵਿਸ਼ਵਾਸ (ਮਾਨਸਿਕ ਬਲ) ਨਾਲ਼ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ : ਜਿਉ ਮੰਦਰ ਕਉ, ਥਾਮੈ ਥੰਮਨੁ ਤਿਉ, ਗੁਰ ਕਾ ਸਬਦੁ, ਮਨਹਿ ਅਸਥੰਮਨੁ (ਗਉੜੀ ਸੁਖਮਨੀ, ਮਹਲਾ /੨੮੩)

ਗੁਰਬਾਣੀ ਵਿਚਲਾ ਸੱਚ (ਵਿਕਾਰਾਂ ਨਾਲ਼ ਗ੍ਰਸੇ ਹੋਏ) ਮਨੁੱਖੀ ਹਿਰਦੇ ਦੀ ਕਠੋਰਤਾ ਨੂੰ ਨਰਮ ਕਰ ਕੇ, ਮਨ ਨੂੰ ਸ਼ਾਂਤ ਕਰਦਾ ਹੈ ਤੇ ਇੰਞ ਮਨ; ਆਪਣੇ ਅਸਲ ਘਰ (ਸਰੂਪ) ਵਿੱਚ ਟਿਕਣਾ ਸ਼ੁਰੂ ਹੋ ਜਾਂਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ : ਗੁਰਬਾਣੀ ਸੁਨਤ, ਮੇਰਾ ਮਨੁ ਦ੍ਰਵਿਆ; (ਪਿਘਲ਼ ਗਿਆ) ਮਨੁ ਭੀਨਾ, ਨਿਜ ਘਰਿ ਆਵੈਗੋ (ਕਾਨੜਾ ਮਹਲਾ /੧੩੦੮) ਗੁਰਬਾਣੀ ਦੀ ਵਿਚਾਰ ਕਰਨ ਨਾਲ਼ ਹੀ ਇਹ ਸੋਝੀ ਆਉਂਦੀ ਹੈ ਕਿ ਹਰਿ ਜਨੁ, ਐਸਾ ਚਾਹੀਐ; ਜੈਸਾ, ਹਰਿ ਹੀ ਹੋਇ (ਭਗਤ ਕਬੀਰ ਜੀ/੧੩੭੨) ਭਾਵ ਕਿ ਮਨੁੱਖ ਨੂੰ ਆਪਾ ਸੰਵਾਰਨ (ਰੱਬੀ ਗੁਣ ਧਾਰਨ ਕਰਨ) ਦਾ ਉਦੇਸ਼ (ਟੀਚਾ) ਮਿਲ ਜਾਂਦਾ ਹੈ ਤੇ ਮਨੁੱਖ ਆਸਵੰਦ ਹੁੰਦਾ ਜਾਂਦਾ ਹੈ ਕਿ ਆਪਾ ਸੰਵਾਰ ਕੇ, ਉਹ ਪ੍ਰਭੂ ਦੇ ਦਰ ’ਤੇ ਕਬੂਲ ਹੋ ਸਕਦਾ ਹੈ। ਬਾਬਾ ਫਰੀਦ ਜੀ ਦੇ ਇਹ ਵਚਨ; ਮਨੁੱਖ ਨੂੰ ਆਸ਼ਾਵਾਦੀ ਹੀ ਬਣਾਉਂਦੇ ਹਨ : ਆਪੁ ਸਵਾਰਹਿ, ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ (ਬਾਬਾ ਫਰੀਦ ਜੀ/੧੩੮੨) ਪੰਚਮ ਪਾਤਸ਼ਾਹ ਜੀ ਦੇ ਅਨਮੋਲਕ ਵਚਨ ਵੀ ਮਨੁੱਖੀ ਹਿਰਦੇ ਨੂੰ ਨਿਡਰਤਾ ਪ੍ਰਦਾਨ ਕਰਦੇ ਹਨ : ਜੈਸੀ ਭੂਖ, ਤੈਸੀ ਕਾ ਪੂਰਕੁ (ਪੂਰੀ ਕਰਨ ਵਾਲਾ); ਸਗਲ ਘਟਾ ਕਾ ਸੁਆਮੀ ਨਾਨਕ ! ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ (ਸੋਰਠਿ, ਮਹਲਾ /੬੧੩)

ਗੁਰਬਾਣੀ ਰਾਹੀਂ ਮਨੁੱਖ ਨੂੰ ਇਹ ਸੂਝ ਵੀ ਮਿਲਦੀ ਹੈ ਕਿ ਜੁਗਾਂ ਦੇ ਮੁੱਢ ਤੋਂ ਹੀ ਨਿਰੰਕਾਰ ਦਾ ਸਭ ਤੋਂ ਵੱਡਾ ਗੁਣ (ਸਿਫ਼ਤ) ਇਹ ਹੈ ਕਿ ਉਹ ਸ਼ਰਨ ਆਏ ਨੂੰ ਸਦਾ ਆਪਣੇ ਗਲ਼ ਨਾਲ਼ ਲਾਉਂਦਾ ਹੈ; ਜਿਵੇਂ ਕਿ ਗੁਰ-ਵਾਕ ਹਨ : ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ (ਦਾ) ਬਿਨਵੰਤਿ ਨਾਨਕ, ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ (ਬਿਹਾਗੜਾ, ਮਹਲਾ /੫੪੪), ਨਾਨਕ ! ਸਰਣਿ ਕਰਤਾਰ ਕੀ; ਕਰਤਾ ਰਾਖੈ ਲਾਜ (ਮਹਲਾ /੫੫੧) ਹੁਣ ਗੁਰ-ਸ਼ਬਦ ਰਾਹੀਂ ਬਖ਼ਸ਼ਿੰਦ ਮਾਲਕ ਦੇ ਬਿਨਾਂ ਸ਼ਰਤ (unconditional) ਬਖ਼ਸ਼ਣ ਵਾਲੇ ਸੁਭਾਅ (ਅਉਗਣੁ ਕੋ ਚਿਤਾਰਦਾ; ਗਲ ਸੇਤੀ ਲਾਇਕ ਮਾਰੂ, ਮਹਲਾ /੧੧੦੧) ਦੀ ਸਮਝ ਆਉਣ ਉਪਰੰਤ ਮਨੁੱਖ ਦੁਨੀਆ ਵਾਲੀਆਂ ਝੂਠੀਆਂ ਵਡਿਆਈਆਂ, ਸਿਆਣਪਾਂ ਛੱਡ ਦਿੰਦਾ ਹੈ ਤੇ ਨਿਮਾਣਾ ਹੋ ਕੇ ਬੇਨਤੀ ਕਰਦਾ ਹੈ : ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ਕੋਈ ਭਲਾ ਕਹਉ, ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ਜੋ ਆਵਤ ਸਰਣਿ ਠਾਕੁਰ ਪ੍ਰਭੁ ! ਤੁਮਰੀ; ਤਿਸੁ ਰਾਖਹੁ, ਕਿਰਪਾ ਧਾਰਿ (ਕੇ) ਜਨ ਨਾਨਕ, ਸਰਣਿ ਤੁਮਾਰੀ ਹਰਿ ਜੀਉਰਾਖਹੁ ਲਾਜ ਮੁਰਾਰਿ (ਦੇਵਗੰਧਾਰੀ, ਮਹਲਾ /੫੨੮) ਅਸੀਂ ਆਪਣੇ ਜੀਵਨ ਦੇ ਭਾਵੇਂ ਕਿਸੇ ਵੀ ਪੜਾਅ ’ਚੋਂ ਗੁਜ਼ਰ ਰਹੇ ਹੋਈਏ, ਗੁਰਮਤਿ ਸਾਡਾ ਮਾਰਗ-ਦਰਸ਼ਨ ਕਰਨ ਲਈ ਕਦਮ-ਕਦਮ ’ਤੇ ਆਸਰਾ ਪ੍ਰਦਾਨ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਗ਼ਫ਼ਲਤ ਦੀ ਨੀਂਦ ’ਚ ਗ਼ਲਤਾਨ ਹੋਏ ਮਨੁੱਖ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਣ ਲਗਦੀ ਹੈ : ਭਗਤ ਵਛਲੁ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ (ਭਾਈ ਗੁਰਦਾਸ ਜੀ: ਕਬਿੱਤ ੫੦੩/), ਕਹਾ ਭੂਲਿਓ ਰੇ ! ਝੂਠੇ ਲੋਭ ਲਾਗ  ? ਕਛੁ ਬਿਗਰਿਓ ਨਾਹਿਨ, ਅਜਹੁ ਜਾਗ (ਬਸੰਤ, ਮਹਲਾ /੧੮੭)

“What a Divine promise that leaves no room for any kind of depression or doubt in the psyche of a seeker and yet it exhibits the ever embracing nature of the creator.”

ਆਪਣੇ ਆਪ ਦੇ ਮੁਲਾਂਕਣ (ਸ੍ਵੈ ਪੜਚੋਲ) ਤੇ ਉੱਦਮ ਨਾਲ਼ ਆਪਣੇ ਇਸ ਜੀਵਨ ਨੂੰ ਹੋਰ ਵੀ ਉਚੇਰਾ ਬਣਾਉਣ ਲਈ ਹੀ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ : ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ ਨਾਨਕ ! ਸਿਝਿ ਇਵੇਹਾ ਵਾਰ; ਬਹੁੜਿ ਹੋਵੀ ਜਨਮੜਾ (ਮਾਰੂ, ਮਹਲਾ /੧੦੯੬) ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਉੱਦਮ ਕਰਨਾ ਬੇਸ਼ੱਕ ਸਾਡਾ ਫ਼ਰਜ਼ ਹੈ, ਪਰ ਰੱਬੀ ਬਖ਼ਸ਼ਸ਼ (ਮਿਹਰ) ਬਿਨਾਂ ਕੁਝ ਵੀ ਸੰਭਵ ਨਹੀਂ ਹੁੰਦਾ; ਜਿਵੇਂ ਕਿ ਗੁਰ- ਵਾਕ ਹਨ : ਉਦਮੁ ਸਕਤਿ ਸਿਆਣਪ ਤੁਮ੍ਹਰੀ; ਦੇਹਿ ਨਾਮੁ ਵਖਾਣੀ ਸੇਈ ਭਗਤ, ਭਗਤਿ ਸੇ ਲਾਗੇ; ਨਾਨਕ ! ਜੋ ਪ੍ਰਭ ਭਾਣੀ (ਸਾਰੰਗ, ਮਹਲਾ /੧੨੧੯), ਉਦਮੁ ਕਰਉ, ਦਰਸਨੁ ਪੇਖਨ ਕੌ (ਲਈ, ਪਰ); ਕਰਮਿ (ਬਖ਼ਸ਼ਸ਼ ਨਾਲ਼) ਪਰਾਪਤਿ ਹੋਇ (ਸਾਰੰਗ, ਮਹਲਾ /੧੨੨੩) ਗੁਰਬਾਣੀ ਦੀ ਅਜਿਹੀ ਪ੍ਰੇਮ ਭਰਪੂਰ ਰੱਬੀ ਸੇਧ ਕਾਰਨ ਸਾਡੇ ਮਨ ’ਚ ਨਿਮਰਤਾ ਦਾ ਅਹਿਸਾਸ ਉਪਜਣ ਦੇ ਨਾਲ਼ ਹੀ ਸਾਡਾ ਰੱਬ ’ਤੇ ਵਿਸ਼ਵਾਸ ਹੋਰ ਦ੍ਰਿੜ੍ਹ ਹੁੰਦਾ ਜਾਂਦਾ ਹੈ।

ਗੁਰਬਾਣੀ ਸਾਨੂੰ ਹਲੂਣਾ ਦਿੰਦੀ ਹੈ ਤਾਂ ਕਿ ਅਸੀਂ ਗ਼ੈਰਤ ਭਰਿਆ ਜੀਵਨ ਜਿਊਣ ਦੇ ਨਾਲ਼-ਨਾਲ਼ ਜ਼ੁਲਮ ਦਾ ਟਾਕਰਾ ਕਰਨ ਦੇ ਸਮਰੱਥ ਵੀ ਬਣ ਸਕੀਏ; ਜਿਵੇਂ ਕਿ : ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ਨਾਨਕ ! ਅਵਰੁ ਜੀਵੈ ਕੋਇ ਜੇ ਜੀਵੈ, ਪਤਿ ਲਥੀ ਜਾਇ ਸਭੁ ਹਰਾਮੁ, ਜੇਤਾ ਕਿਛੁ ਖਾਇ (ਮਹਲਾ /੧੪੨) ਤਾਂ ਤੇ ਗੁਰਬਾਣੀ ਤੋਂ ਸੱਖਣਾ ਜੀਵਨ ਲਾਹਨਤਯੋਗ ਮੰਨਣਾ ਚਾਹੀਦਾ ਹੈ; ਜਿਵੇਂ ਕਿ ਗੁਰ-ਵਾਕ ਹੈ : ਸਤਿਗੁਰੂ ਸੇਵਿਓ; ਸਬਦੁ ਰਖਿਓ ਉਰ ਧਾਰਿ ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ? (ਮਹਲਾ /੧੪੧੪) ਪਰ ਇਸ ਦੇ ਉਲ਼ਟ, ਸਤਿਗੁਰੂ ਜੀ ਦੇ ਸ਼ਬਦ ਨਾਲ਼ ਜੁੜ ਕੇ ਇੱਕ ਗੁਰਸਿੱਖ ਸਹਿਜੇ ਹੀ ਸਕਾਰਾਤਮਕ ਮਾਨਸਿਕ ਤਰੰਗਾਂ ਦਾ ਅਨੁਭਵ ਕਰਨ ਲਗਦਾ ਹੈ: ਊਚੀ ਬਾਣੀ, ਊਚਾ ਹੋਇ (ਆਸਾ, ਮਹਲਾ /੩੬੧), ਸਾਚੀ ਬਾਣੀ, ਸੂਚਾ ਹੋਇ ਗੁਣ ਤੇ ਨਾਮੁ, ਪਰਾਪਤਿ ਹੋਇ (ਆਸਾ, ਮਹਲਾ /੩੬੧)

ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਹੈ। ਇੱਥੇ ਸ਼ਾਂਤੀ ਸੰਭਵ ਨਹੀਂ ਬਲਕਿ ਕਰਤਾਰ ਦੀ ਕੁਦਰਤ ’ਚ ਲਗਾਤਾਰ ਟਕਰਾਅ ਰਹਿੰਦਾ ਹੈ। ਮਸਲਨ ਕਿਧਰੇ ਗੁਰਮੁਖ ਤੇ ਮਨਮੁਖ ਦਾ ਟਕਰਾਅ, ਨੇਕੀ ਤੇ ਬਦੀ ਦਾ ਟਕਰਾਅ ਜਾਂ ਕਦੀ ਸਾਡਾ ਆਪਣੇ ਹੀ ਮਨ ਨਾਲ਼ ਟਕਰਾਅ ਭਾਵ ਕਿ ਲਗਾਤਾਰ ਸੰਘਰਸ਼ ਕੁਦਰਤ ਦਾ ਇੱਕ ਅਟੱਲ ਨਿਯਮ ਹੈ। ਅਜਿਹੇ ’ਚ ਆਪਣੇ ਅੰਦਰ ਸ਼ਾਂਤੀ ਵਰਤਾਉਣ ਭਾਵ ਕਿ ਆਪਣੇ ਮਨ ’ਚੋ ਤ੍ਰਿਸ਼ਨਾ, ਈਰਖਾ ਆਦਿ ਦਾ ਸਾੜਾ ਖ਼ਤਮ ਕਰਨ ਜਾਂ ਕਹਿ ਲਈਏ ਕਿ ਔਗੁਣਾਂ ਅਤੇ ਗੁਣਾਂ ਦੇ ਅਨੁਪਾਤ ਨੂੰ ਸਹੀ ਕਰਨ ਲਈ ਸਾਡਾ ਗੁਰਬਾਣੀ ਨਾਲ਼ ਜੁੜਨਾ ਅਤਿ ਜ਼ਰੂਰੀ ਹੋ ਜਾਂਦਾ ਹੈ। ਗੁਰਮਤਿ ਦੇ ਅਥਾਹ ਖ਼ਜ਼ਾਨੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਬੇਅੰਤ ਰੂਹਾਨੀ ਰਮਜ਼ਾਂ ਨਾਲ਼ ਭਰਪੂਰ ਹਨ। ਮਿਥਿਹਾਸਕ ਹਵਾਲਿਆਂ (ਜਿਨ੍ਹਾਂ ਦਾ ਮਕਸਦ ਮਹਿਜ਼ ਨਿਰੰਕਾਰ ਨਾਲ਼ ਜੋੜ੍ਹਨਾ ਹੈ) ਤੋਂ ਲੈ ਕੇ ਲਗਾਂ, ਮਾਤਰਾਂ ਦੀ ਭਿੰਨਤਾ ’ਚ ਵੀ ਜੀਵਨ ਪਲਟਾਊ ਪ੍ਰੇਰਨਾ ਝਲਕਦੀ ਹੈ। ਇਹ ਵੀ ਸੱਚ ਹੈ ਕਿ ਗੁਰਬਾਣੀ ’ਚ ਸਰੀਰਕ ਦੁੱਖਾਂ ਦੀ ਬਜਾਇ ਮੁੱਖ ਤੌਰ ’ਤੇ ਮਨ ਨਾਲ਼ ਸੰਬੰਧਿਤ ਰੋਗ (ਜਿਵੇਂ ਕਿ ਹਉਮੈਂ, ਤ੍ਰਿਸ਼ਨਾ, ਚਿੰਤਾ, ਆਤਮਿਕ ਅਗਿਆਨਤਾ ਆਦਿ) ਹੀ ਵਿਚਾਰੇ ਗਏ ਹਨ। ਅਜਿਹੇ ਰੋਗਾਂ ਤੋਂ ਨਜਾਤ ਪਾਉਣ ਲਈ ਗੁਰਮਤਿ ਸਾਨੂੰ ਅਕਾਲ ਪੁਰਖ ਦੇ ਗੁਣ ਅਪਣਾਉਣ ਵੱਲ ਪ੍ਰੇਰਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਆਸ਼ਾਵਾਦੀ ਹੋ ਕੇ ਭਾਵ ਚੜ੍ਹਦੀ ਕਲਾ ’ਚ ਗੁਜ਼ਾਰ ਸਕੀਏ। ਗੁਣਾਂ ਨਾਲ਼ ਭਰਪੂਰ ਹੇਠਲੇ ਕੁਝ ਕੁ ਗੁਰ-ਵਾਕਾਂ ਨੂੰ ਵਿਚਾਰਨਾ ਲਾਭਕਾਰੀ ਰਹੇਗਾ ਕਿਉਂਕਿ ਅਜਿਹੇ ਰੱਬੀ ਗੁਣਾਂ ਨੂੰ ਆਪਣੇ ਸੁਭਾਅ ਦਾ ਅੰਗ ਬਣਾਏ ਬਿਨਾਂ ਸਾਡੇ ਵੱਲੋਂ ਰੂਹਾਨੀਅਤ ਬਲ (ਅਨੁਭਵ) ਨੂੰ ਹਾਸਲ ਕਰਨਾ ਨਾਮੁਮਕਿਨ ਹੁੰਦਾ ਹੈ : ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ (ਸ੍ਰੇਸ਼ਟ) ਆਪੁ (ਹੰਕਾਰ) ਛੋਡਿ, ਸਭ ਹੋਇ ਰੇਣਾ (ਧੂੜ); ਜਿਸੁ ਦੇਇ ਪ੍ਰਭੁ ਨਿਰੰਕਾਰੁ (ਸਿਰੀਰਾਗੁ, ਮਹਲਾ /੫੧) ਫਿਰ : ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ਬੁਰਾ ਨਹੀ, ਸਭੁ ਭਲਾ ਹੀ ਹੈ ਰੇ; ਹਾਰ ਨਹੀ, ਸਭ ਜੇਤੈ (ਚੜ੍ਹਦੀ ਕਲਾ) (ਕਾਨੜਾ ਮਹਲਾ /੧੩੦੨), ਪਰ ਤ੍ਰਿਅ ਰੂਪੁ, ਪੇਖੈ ਨੇਤ੍ਰ (ਗਉੜੀ ਮਹਲਾ /੨੭੪), ਜਿਨ ਜਾਨਿਆ, ਸੇਈ ਤਰੇ; ਸੇ ਸੂਰੇ, ਸੇ ਬੀਰ (ਰਾਮਕਲੀ, ਮਹਲਾ /੯੨੯) ਭਾਵ ਬੰਦਗੀ ਤੇ ਸੂਰਮਤਾਈ (ਬਹਾਦਰੀ) [ਨੋਟ : ਗੁਰਮਤਿ ’ਚ ਰੂਹਾਨੀ ਮੰਡਲ ਦੀ ਉਚਾਈ ਨੂੰ ਛੂਹਣ ਵਾਲੇ ਨੂੰ ਹੀ ਅਸਲੀ ਸੂਰਮਾ ਮੰਨਿਆ ਗਿਆ ਹੈ, ਇਸੇ ਕਰਕੇ ਭਾਈ ਘਨ੍ਹਈਆ ਜੀ ਵਰਗੇ ਯੋਧੇ ਸਹਿਜੇ ਹੀ ਗੁਰੂ ਸਾਹਿਬਾਨ ਦੀਆਂ ਨਜ਼ਰਾਂ ’ਚ ਪ੍ਰਵਾਨ ਹੋ ਜਾਂਦੇ ਹਨ।]

ਨਦੀ ਤਰੰਦੜੀ, ਮੈਡਾ ਖੋਜੁ ਖੁੰਭੈ; ਮੰਝਿ ਮੁਹਬਤਿ ਤੇਰੀ ਤਉ ਸਹ ! ਚਰਣੀ, ਮੈਡਾ ਹੀਅੜਾ ਸੀਤਮੁ; ਹਰਿ ! ਨਾਨਕ ਤੁਲਹਾ ਬੇੜੀ (ਗੁਜਰੀ ਮਹਲਾ /੫੨੦) ਭਾਵ ਸੱਚੀ ਪ੍ਰੀਤ/ਆਪਾ-ਸਮਰਪਣ

ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ, ਜਿ ਕਿਓਨੁ ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ (ਰਾਮਕਲੀ, ਬਲਵੰਡ ਸਤਾ/੯੬੭) ਭਾਵ ਸਿੱਖ; ਕੰਨਾਂ ਦਾ ਕੱਚਾ ਜਾਂ ਲਾਈਲੱਗ ਨਾ ਹੋਵੇ ਬਲਕਿ ਪਰਖਣ ਦਾ ਆਦੀ ਹੋਵੇ। ਇਹ ਕਸੌਟੀ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ।

ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ਸੁਖੁ ਦੁਖੁ ਤੇਰੀ ਆਗਿਆ ਪਿਆਰੇ ! ਦੂਜੀ ਨਾਹੀ ਜਾਇ ਜੋ ਤੂੰ ਕਰਾਵਹਿ, ਸੋ, ਕਰੀ (ਕਰੀਂ) ਪਿਆਰੇ ! ਅਵਰੁ ਕਿਛੁ ਕਰਣੁ ਜਾਇ (ਆਸਾ, ਮਹਲਾ /੪੩੨) ਭਾਵ ਸਾਂਝੀਵਾਲਤਾ, ਰੱਬੀ ਰਜ਼ਾ ’ਚ ਰਾਜ਼ੀ, ਸੰਤੁਸ਼ਟਤਾ ਆਦਿ ਹੋਵੇ।

ਭਾਵੇਂ ਕਿ ਗੁਣਾਂ ਦੇ ਖ਼ਜ਼ਾਨੇ ਨਿਰੰਕਾਰ ਦੀ ਸਾਰੀ ਵਡਿਆਈ ਤਾਂ ਲਿਖਤਾਂ ’ਚ ਬੰਦ ਨਹੀਂ ਹੋ ਸਕਦੀ ਪਰ ਫਿਰ ਵੀ ਗੁਰਬਾਣੀ ’ਚ ਮਨੁੱਖਤਾ ਦੀ ਹਰ ਪਾਸਿਓਂ ਅਗਵਾਈ ਕਰ ਕੇ ਗੁਣਾਂ ਭਰਪੂਰ ਜ਼ਿੰਦਗੀ ਬਖ਼ਸ਼ਸ ਕੀਤੀ ਗਈ ਹੈ; ਜਿਵੇਂ ਕਿ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਇਹ ਗੁਣ ਹਨ : ‘ਉੱਦਮ, ਉਦਾਰਤਾ, ਅਦਬ, ਅਡੋਲਤਾ, ਆਤਮ-ਵਿਸ਼ਵਾਸ, ਨਾਮ-ਅਭਿਆਸ, ਇਮਾਨਦਾਰੀ, ਸੇਵਾ, ਰੱਬੀ ਸਿਮਰਨ, ਸ਼ੁਕਰਗੁਜ਼ਾਰ, ਸਹਿਜ, ਸਿਰੜ, ਸਹਿਣਸ਼ੀਲਤਾ, ਨਿਰਾਕਾਰ ’ਤੇ ਸ਼ਰਧਾ (ਪ੍ਰਤੀਤ), ਸਰਬੱਤ ਦਾ ਭਲਾ, ਸ੍ਵੈ-ਪੜਚੋਲ, ਸ੍ਵੈ-ਮਾਨ, ਸੁਚੇਤਤਾ, ਸਹਿਯੋਗਤਾ, ਸਾਦਗੀ, ਸਦਭਾਵਨਾ, ਸਮ-ਦਰਸ਼ੀ, ਹੱਕ ਹਲਾਲ, ਹੌਸਲਾ, ਕਿਰਤ, ਖਿਮਾ, ਗੰਭੀਰਤਾ, ਘਾਲ, ਖੋਜੀ (ਚਿੰਤਕ), ਗਿਆਨਤਾ, ਜਾਗਰੂਕਤਾ, ਜਗਿਆਸਾ, ਤਿਆਗ, ਦੂਰਅੰਦੇਸ਼ਤਾ, ਧੀਰਜ, ਨੇਕੀ, ਨੇਕਦਿਲੀ, ਨਿਰਲੇਪਤਾ, ਨਿਰਵੈਰਤਾ, ਨਿਡਰਤਾ, ਇਨਸਾਫ਼/ਨਿਆਂ, ਪ੍ਰੇਮ, ਪਰਪੱਕਤਾ, ਪਰਉਪਕਾਰਤਾ, ਬਰਾਬਰਤਾ, ਬਿਬੇਕਤਾ, ਭਾਉ, ਭਲਾ, ਭਰੋਸਾ, ਗੁਰੂ ਤੇ ਰੱਬ ਦਾ ਭੈ, ਮਿੱਠ ਬੋਲੜਾ, ਵਿਚਾਰ ਸ਼ੀਲ, ਵੰਡ ਛਕਣਾ’ ਆਦਿਕ।

ਅਸਲ ’ਚ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਗੁਣ ਗਾਇਨ ਕਰਨ ਲਈ ਪ੍ਰੇਰਦਾ ਹੈ। ਆਪ ਹੀ ਗੁਰੂ ਦੇ ਸ਼ਬਦ ’ਚ ਜੋੜ੍ਹਦਾ ਹੈ। ਆਪ ਹੀ ਆਪਣੇ ਗੁਣ ਗਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵਚਨ ਹਨ : ਆਪੇ ਗੁਣ, ਆਪੇ ਕਥੈ; ਆਪੇ ਸੁਣਿ ਵੀਚਾਰੁ ਆਪੇ ਰਤਨੁ ਪਰਖਿ ਤੂੰ; ਆਪੇ ਮੋਲੁ ਅਪਾਰੁ ਸਾਚਉ ਮਾਨੁ ਮਹਤੁ ਤੂੰ; ਆਪੇ ਦੇਵਣਹਾਰੁ (ਸਿਰੀਰਾਗੁ, ਮਹਲਾ /੫੪) ਬੱਸ, ਅਸੀਂ ਨਿਰੰਕਾਰ ਵੱਲੋਂ ਬਖ਼ਸ਼ੀ ਇਸ ਵਡਿਆਈ ਨੂੰ ਇੱਕ ਅਨਮੋਲਕ ਬਖ਼ਸ਼ਸ਼ ਮੰਨ ਕੇ, ਸ਼ੁਕਰਾਨੇ ਵਜੋਂ ਉਸ ਦੇ ਗੁਣ ਗਾਉਣੇ ਹਨ। ਗੁਣ ਗਾਉਣ ਤੋਂ ਭਾਵ ਗੁਣਾਂ ਨੂੰ ਆਪਣੇ ਜੀਵਨ ’ਚ ਢਾਲਣ ਤੋਂ ਹੈ। ਨਿਰੰਕਾਰ ਦੇ ਗੁਣਾਂ ਦਾ ਮਨੁੱਖਾ ਜੀਵਨ ’ਚ ਉੱਘੜ ਆਉਣਾ ਹੀ ਗੁਣਾਂ ਦੀ ਅਸਲ ਵਿਚਾਰ ਕਰਨਾ ਹੈ; ਜਿਵੇਂ ਇੱਕ ਨਦੀ, ਤਾਂਘ ਨਾਲ਼ ਮਸਤੀ ’ਚ ਵਗਦੀ ਜਾਂਦੀ ਹੈ ਕਿ ਉਸ ਨੇ ਅਖੀਰ ਆਪਣੇ ਅਸਲ ਘਰ; ਸਮੁੰਦਰ ’ਚ ਸਮਾ ਜਾਣਾ ਹੈ; ਇਉਂ ਹੀ ਗੁਣਾਂ ਨਾਲ਼ ਸ਼ਿੰਗਾਰੇ ਜਾਣ ਵਾਲੇ ਗੁਰਸਿੱਖ ਦੇ ਮਨ ’ਚ ਵਿਸ਼ਵਾਸ ਬੱਝਦਾ ਜਾਂਦਾ ਹੈ ਕਿ ਉਹ ਵੀ ਪਰਮ-ਜੋਤ ’ਚ ਸਮਾ ਜਾਵੇਗਾ : ਜਿਨ ਕਉ ਕ੍ਰਿਪਾ ਕਰੀ ਜਗਜੀਵਨਿ (ਨੇ); ਹਰਿ ਉਰਿ ਧਾਰਿਓ ਮਨ ਮਾਝਾ ਧਰਮਰਾਇ ਦਰਿ ਕਾਗਦ ਫਾਰੇ; ਜਨ ਨਾਨਕ, ਲੇਖਾ ਸਮਝਾ (ਜੈਤਸਰੀ, ਮਹਲਾ /੬੯੮) ਮਾਲਕ ਦੀ ਰਜ਼ਾ ’ਚ ਰਾਜ਼ੀ ਹੋਣਾ ਤੇ ਗੁਰ-ਸ਼ਬਦ ਰਾਹੀਂ ਪੰਜ-ਤੱਤੀ ਸਰੀਰ ਦੇ ਮੋਹ ’ਚੋ ਨਿਕਲ ਚੁੱਕਿਆ ਗੁਰਸਿੱਖ ਹੁਣ ਸਰੀਰਕ ਮੌਤ ਦੇ ਡਰ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ : ਬਹੁਰਿ, ਹਮ ਕਾਹੇ ਆਵਹਿਗੇ ? ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ (ਮਾਰੂ, ਭਗਤ ਕਬੀਰ ਜੀ/੧੧੦੩), ਪਰ ਚੇਤੇ ਰੱਖਣਾ ਬਣਦਾ ਹੈ ਕਿ ਅਜਿਹਾ ਵਿਸ਼ਵਾਸ ਆਪਣੀ ਕਾਬਲੀਅਤ (ਝੂਠੇ ਅਹੰਕਾਰ) ਕਰਕੇ ਨਹੀਂ ਬਲਕਿ ਨਿਮਰਤਾ ਅਤੇ ਆਪਣੇ ਪ੍ਰਭੂ ਪਿਤਾ ’ਤੇ ਮਾਣ ਹੋਣ ਕਾਰਨ ਉਪਜਦਾ ਹੈ : ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ! ਹਮ ਅਪਰਾਧੀ, ਸਦ ਭੂਲਤੇ; ਤੁਮ੍ਹ ਬਖਸਨਹਾਰੇ (ਬਿਲਾਵਲ, ਮਹਲਾ /੮੦੯)

ਸੋ, ਅਸੀਂ ਵੇਖ ਸਕਦੇ ਹਾਂ ਕਿ ਗੁਰਬਾਣੀ ਮਨੁੱਖੀ ਜੀਵਨ ਨੂੰ ਹਰ ਖੇਤਰ ’ਚ ਆਸ਼ਾਵਾਦੀ ਬਣਾਉਂਦੀ ਹੈ। ਵਿਗਿਆਨ ਸੋਚ ਨੂੰ ਵੀ ਸੇਧ ਦੇਣ ਵਾਲੀ ਗੁਰਮਤਿ; ਨਵੇਂ ਜੁੱਗ ਦਾ ਧਰਮ ਹੈ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਕਾਰਨ ਉਪਜ ਰਹੇ ਮਾਨਸਿਕ ਤਣਾਅ, ਨਿਰਾਸ਼ਾ, ਉਦਾਸੀ, ਪਰਿਵਾਰਕ ਤੇ ਸਮਾਜਕ ਚਿੰਤਾਵਾਂ ਨੂੰ ਦੂਰ ਕਰਨ ਲਈ ਗੁਰਮਤਿ ਹੀ ਇੱਕੋ ਇੱਕ ਵਸੀਲਾ ਹੈ। ਗੁਰਬਾਣੀ ਦੀ ਖ਼ਾਸੀਅਤ (ਵਿਲੱਖਣਤਾ); ਰਹੱਸਵਾਦ ਨੂੰ ਬਹੁਤ ਸਰਲਤਾ ਨਾਲ਼ ਸਮਝਾਉਣ ਦੇ ਨਾਲ਼-ਨਾਲ਼ ਬਿਹਤਰੀਨ ਸੰਸਾਰੀ ਜੀਵਨ ਜਾਚ ਵੀ ਬਖ਼ਸ਼ਦੀ ਹੈ। ਅਜਿਹਾ ਗੁਣਾਂ ਭਰਪੂਰ ਜੀਵਨ; ਨਿਰੰਕਾਰ ਨਾਲ਼ ਇੱਕ-ਮਿਕ ਹੋਇਆ ਹੁੰਦਾ ਹੈ, We can truly obtain countless virtues and unleash the magnetic power of Gurbani simply by following it wholeheartedly. ਬੰਦੇ ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ (ਤਿਲੰਗ, ਭਗਤ ਕਬੀਰ ਜੀ/੭੨੭) ਵਾਕ ਦਾ ਤੱਤ-ਸਾਰ ਇਹੀ ਹੈ ਕਿ ਨਿਤਾਪ੍ਰਤੀ ਗੁਰਬਾਣੀ ਦੀ ਕਸਵੱਟੀ ’ਤੇ ਆਪਣੇ ਆਪ ਨੂੰ ਲਾ ਕੇ ਸ੍ਵੈ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਆਓ, ਮਨ, ਬਚਨ, ਕਰਮ ਨਾਲ਼ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ, ਕਮਾਈਏ ਤੇ ਸਦਾ ਇਹੀ ਅਰਦਾਸ ਕਰਦੇ ਰਹੀਏ : ਹਉ ਜੀਵਾ ਗੁਣ ਸਾਰਿ (ਸੰਭਾਲ਼ ਕੇ), ਅੰਤਰਿ ਤੂ ਵਸੈ ਤੂੰ ਵਸਹਿ ਮਨ ਮਾਹਿ, ਸਹਜੇ ਰਸਿ ਰਸੈ (ਸੂਹੀ, ਮਹਲਾ /੭੫੨)

ਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਈਕਲ ਦੇ ਟਾਇਰਾਂ ਦੀ ਫੂਕ

0

(ਵਿਅੰਗ) ਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਈਕਲ ਦੇ ਟਾਇਰਾਂ ਦੀ ਫੂਕ

-ਰਮੇਸ਼ ਬੱਗਾ ਚੋਹਲਾ, ਗਲੀ ਨੰਬਰ 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-9463132719 

     ਰੋਜ਼ ਸਵੇਰੇ ਚਾਹ ਪੀਤੇ ਤੋਂ ਬਗ਼ੈਰ ਸਾਡੀ ਮੈਡਮ ਦੀ ਅੱਖ ਨਹੀਂ ਖੁੱਲ੍ਹਦੀ ਤੇ ਅੱਖ ਖੁੱਲਣ ਤੋਂ ਬਗ਼ੈਰ ਉਸ ਦਾ ਮੂਡ ਨਹੀਂ ਬਣਦਾ। ਸੋ ਉਸ ਦੇ ਮੂਡ ਨੂੰ ਬਣਾਉਣ ਲਈ ਮੈਨੂੰ ਨਿੱਤਨੇਮ ਨਾਲ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ ਅਤੇ ਸੰਧੂ ਦੀ ਡੇਅਰੀ ਤੋਂ ਦੁੱਧ ਲਿਆ ਕੇ ਚਾਹ ਦਾ ਜੁਗਾੜ ਕਰਨਾ ਪੈਂਦਾ ਹੈ। ਕਰਫ਼ਿਊ/ਲਾਕਡੌਨ ਕਾਰਨ ਹਾਲਾਤ ਭਾਵੇਂ ਕੁੱਝ ਅਣਸੁਖਾਵੇਂ ਹੋ ਗਏ ਸਨ ਪਰ ਮੇਰੇ ਵੱਲੋਂ ਇਹ (ਦੁੱਧ ਲਿਆਉਣ ਦੀ ਅਤੇ ਚਾਹ ਬਣਾਉਣ ਦੀ) ਸੇਵਾ ਨਿਰਵਿਘਨ ਜਾਰੀ ਸੀ। ਇਹ ਸੇਵਾ-ਭਾਵਨਾ ਮੈਨੂੰ ਆਪਣੀ ਮੈਡਮ ਦੀ ਖ਼ੁਸ਼ੀ ਦਾ ਪਾਤਰ ਬਣਾ ਰਹੀ ਸੀ, ਉਹ ਵੀ ਉਸ ਵੇਲੇ ਜਦੋਂ ਬੂਹੇ ਤੋਂ ਬਾਹਰ ਨਿਕਲਣਾ (ਕੋਰੋਨਾ ਕਰਕੇ) ਖ਼ਤਰੇ ਤੋਂ ਖ਼ਾਲੀ ਨਹੀਂ ਸੀ ਸਮਝਿਆ ਜਾਂਦਾ। ਚੰਗੇ-ਭਲੇ ਦਿਨ ਲੰਘ ਰਹੇ ਸਨ ਪਰ ਇੱਕ ਦਿਨ ਖ਼ਾਕੀ ਵਰਦੀ ਵਾਲਿਆਂ ਨੇ ਚੰਮ ਦੀ ਚਲਾ ਕੇ ਸਾਡੀ ਇਸ ਸੇਵਾ ਵਿੱਚ ਵਿਘਨ ਪਾਉਣ ਦਾ ਭਰਪੂਰ ਜਤਨ ਕੀਤਾ। ਉਨ੍ਹਾਂ ਵੱਲੋਂ ਕੀਤਾ ਇਹ ਕੋਝਾ ਜਤਨ ਮੈਨੂੰ ਆਰਥਿਕ ਢਾਹ ਤਾਂ ਲਗਾ ਗਿਆ ਪਰ ਮੇਰੀ ਸੇਵਾ-ਭਾਵਨਾ ਨੂੰ ਢਾਹ ਨਾ ਲਗਾ ਸਕਿਆ।

ਗੱਲ ਕਰਫ਼ਿਊ/ਲਾਕਡੌਨ ਦੇ ਦੂਸਰੇ ਸਪਤਾਹ ਦੀ ਹੈ ਜਦੋਂ ਕਰਫ਼ਿਊ ਵਿੱਚ ਕੁੱਝ ਕੁ ਸਮੇਂ ਦੀ ਢਿੱਲ ਮਿਲੀ ਹੋਈ ਸੀ। ਇਸ ਢਿੱਲ ਦਾ ਲਾਭ ਉਠਾਉਂਦੇ ਹੋਏ ਮੈਂ ਆਪਣੇ ਦੋ ਚੱਕਰੇ ਉਰਫ਼ ਸਾਈਕਲ ਉੱਪਰ ਰੋਜ਼ਾਨਾ ਦੀ ਤਰ੍ਹਾਂ ਸੰਧੂ ਮਝੈਲ ਦੀ ਡੇਅਰੀ ਤੋਂ ਲਿਫ਼ਾਫੇ ਵਿੱਚ ਦੁੱਧ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਮੈਂ ਕੁੱਝ ਲੋਕਾਂ ਨੂੰ ਇੱਕ ਹਰੀ-ਭਰੀ ਪਾਰਕ ਵਿੱਚ ਸੈਰ ਕਰਦੇ ਦੇਖਿਆ। ਮਨ ਵਿੱਚ ਆਇਆ ਕਿ ਪਾਰਕ ਵਿੱਚ ਦੋ ਕੁ ਭਲਵਾਨੀ ਗੇੜੇ ਦੇ ਕੇ ਤਾਜ਼ਾਤਰੀਨ ਆਕਸੀਜਨ ਦੇ ਕੁੱਝ ਘੁੱਟ ਭਰ ਲਏ ਜਾਣ ਤਾਂ ਜੋ ਬਾਕੀ ਦਾ ਸਾਰਾ ਦਿਨ ਚੁਸਤੀ-ਫ਼ੁਰਤੀ ਬਣੀ ਰਹੇ ਅਤੇ ਸਰੀਰ ਵਿਚਲੀ ਸ਼ੂਗਰ ਦਾ ਪੱਧਰ ਵੀ ਕਾਬੂ ਵਿੱਚ ਰਹੇ।

ਆਪਣੀ ਸਿਹਤਮੰਦ ਸੋਚ ਨੂੰ ਅਮਲ ਵਿੱਚ ਲਿਆਉਣ ਲਈ ਮੈਂ (ਸਮੇਤ ਸਾਈਕਲ) ਉਸ ਪਾਰਕ ਵਿੱਚ ਪ੍ਰਵੇਸ਼ ਕਰ ਗਿਆ। ਸਾਈਕਲ ਦਾ ਸਟੈਂਡ ਪਾਰਕ ਦੀ ਉਸ ਜਗ੍ਹਾ ’ਤੇ ਲਗਾ ਦਿੱਤਾ ਜਿੱਥੋਂ ਹੈਂਡਲ ਨਾਲ ਟੰਗੇ ਹੋਏ ਲਿਫ਼ਾਫ਼ੇ ’ਤੇ ਦੂਰ ਤੱਕ ਨਜ਼ਰ ਬਣੀ ਰਹੇ। ਇਸ ਸਮੇਂ ਦੌਰਾਨ ਦੋ ਕੁ ਲਫ਼ੰਡਰ ਕਿਸਮ ਦੇ ਕੁੱਤੇ ਵੀ ਲਾਡੀਆਂ-ਪਾਡੀਆਂ ਕਰਦੇ ਹੋਏ ਪਾਰਕ ਵਿੱਚ ਘੁਸਪੈਂਠ ਕਰ ਗਏ। ਉਨ੍ਹਾਂ ਦੀ ਇਸ ਆਮਦ ਨਾਲ ਦੁੱਧ ਵਾਲੇ ਲਿਫ਼ਾਫ਼ੇ ਨੂੰ ਕੁੱਝ ਖ਼ਤਰਾ ਭਾਸਣ ਲੱਗ ਪਿਆ। ਇਸ ਖ਼ਤਰੇ ਤੋਂ ਬਚਣ ਲਈ ਮੈਂ ਆਪਣੇ ਮੂੰਹ ਵਾਲਾ ਰੁਮਾਲ ਲਿਫ਼ਾਫ਼ੇ ਦੇ ਇਰਦ-ਗ਼ਿਰਦ ਵਲੇਟ ਦਿੱਤਾ। ਇਕੱਲਾ ਰੁਮਾਲ ਦੇ ਭਰੋਸੇ ’ਤੇ ਨਾ ਰਹਿੰਦੇ ਹੋਏ ਆਪਣੀ ਪੈਨੀ ਨਜ਼ਰ ਵੀ ਉਨ੍ਹਾਂ ਦੀਆਂ ਹਰਕਤਾਂ ਵੱਲ ਘੁਮਾਅ ਛੱਡੀ, ਪਰ ਉਸ ਸਮੇਂ ਉਨ੍ਹਾਂ ਦਾ ਧਿਆਨ ਪੀਣ-ਖਾਣ ਵੱਲ ਨਾ ਹੋ ਸਿਰਫ਼ ਲਾਡ-ਲਡਾਣ ਵੱਲ ਹੀ ਸੀ ਅਤੇ ਉਹ ਇਸ ਸਮੇਂ ਦਾ ਪੂਰਨ ਆਨੰਦ ਲੈ ਰਹੇ ਸਨ। ਉਨ੍ਹਾਂ ਵੱਲੋਂ ਨਜ਼ਰ ਹਟਾ ਕੇ ਮੈਂ ਸੈਰ ਦਾ ਲੁਤਫ਼ ਉਠਾਉਣ ਲੱਗਾ। ਅਜੇ ਦੂਜਾ ਗੇੜਾ ਪੂਰਾ ਵੀ ਨਹੀਂ ਸੀ ਹੋਇਆ ਕਿ ਲਾਊਡ-ਸਪਕੀਰ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ ‘ਉਸ ਸਾਈਕਲ ਦੀ ਹਵਾ ਕੱਢ ! ਹਵਾ ਕੱਢ ! !’

ਕੰਨਾਂ ਦੇ ਨਾਲ-ਨਾਲ ਜਦੋਂ ਮੈਂ ਇਸ ਆਵਾਜ਼ ਵੱਲ ਅੱਖਾਂ ਘੁੰਮਾਈਆਂ ਤਾਂ ਇਹ ਆਵਾਜ਼ ਕਿਤੋਂ ਦੂਰ ਤੋਂ ਨਹੀਂ ਸਗੋਂ ਖ਼ਾਕੀ ਵਰਦੀ ਵਾਲਿਆਂ ਦੀ ਗੱਡੀ ਉੱਪਰ ਲੱਗੇ ਹੋਏ ਸਪੀਕਰ ਵਿੱਚੋਂ ਆ ਰਹੀ ਸੀ। ਗੱਡੀ ਰੁੱਕਣ ’ਤੇ ਇੱਕ ਸਪਾਹਟਾ ਉਤਰ ਕੇ ਮੇਰੇ ਦੋ ਚੱਕਰੇ ਦੇ ਟਾਇਰਾਂ ਵਿੱਚੋਂ ਹਵਾ ਕੱਢਣ ਲਈ ਤੇਜ਼ ਗਤੀ ਨਾਲ ਪਾਰਕ ਵੱਲ ਆ ਰਿਹਾ ਸੀ। ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਵੀ ਆਪਣੇ ਸਾਈਕਲ ਕੋਲ ਪਹੁੰਚ ਗਿਆ। ਇਸ ਸਮੇਂ ਦੌਰਾਨ ਪਾਰਕ ਵਿੱਚ ਸੈਰ ਕਰ ਰਹੇ ਬਾਕੀ ਲੋਕ ਪਤਰਾ ਵਾਚ ਗਏ ।

ਜਦੋਂ ਮੈਂ ਸਾਈਕਲ ਨੂੰ ਲੈ ਕੇ ਬਾਹਰ ਨਿਕਲਣ ਲੱਗਾ ਤਾਂ ਉਸ ਨੌਜਵਾਨ ਸਪਾਹਟੇ ਨੇ ਹੈਂਡਲ ਨੂੰ ਹੱਥ ਪਾ ਲਿਆ। ‘ਸਾਈਕਲ ਦੇ ਟਾਇਰਾਂ ਵਿੱਚੋਂ ਹਵਾ ਕੱਢ।’ ਉਸ ਨੇ ਪੂਰੇ ਪੁਲਿਸੀਏ ਰੋਅਬ ਨਾਲ ਕਿਹਾ।

ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਦੁੱਧ ਲੈ ਕੇ ਲੰਘ ਰਿਹਾ ਸੀ। ਮਿੱਠੇ ਦਾ ਮਰੀਜ਼ ਹੋਣ ਕਰਕੇ ਡਾਕਟਰ ਨੇ ਸੈਰ ਲਾਜ਼ਮੀ ਕੀਤੀ ਹੋਈ ਹੈ, ਇਸ ਲਈ ਇੱਕ ਦੋ ਰਾਉਂਡ ਮਾਰਨ ਲਈ ਪਾਰਕ ਵਿੱਚ ਆ ਗਿਆ, ਪਰ ਉਸ ਨੇ ਮੇਰੀ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ।

ਕਾਨੂੰਨ ਦਾ ਉਹ ਰਾਖਾ ਵਾਰ-ਵਾਰ ਹਵਾ ਕੱਢਣ ਲਈ ਕਹਿ ਰਿਹਾ ਸੀ। ਇਸ ਤਰ੍ਹਾਂ ਕਰਕੇ ਸ਼ਾਇਦ ਉਹ ਆਪਣੇ ਬੌਸ (ਗੱਡੀ ਵਿੱਚ ਬੈਠੇ ਠਾਣੇਦਾਰ) ਤੋਂ ਸ਼ਾਬਾਸ਼ ਲੈਣੀ ਚਾਹੁੰਦਾ ਸੀ। ਮੈਂ ਆਪਣੇ ਸਾਈਕਲ ਵਿੱਚੋਂ ਹਵਾ ਕੱਢਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ ਕਿਉਂਕਿ ਇਹ ਹਵਾ ਮੈਂ ਅਜੇ ਇੱਕ ਦਿਨ ਪਹਿਲਾਂ ਹੀ ਭਰੀ ਸੀ ਤੇ ਉਹ ਵੀ (ਬਾਜ਼ਾਰ ਬੰਦ ਹੋਣ ਕਰਕੇ) ਚਾਰ ਮੀਲ ਦੀ ਦੂਰੀ ’ਤੇ ਜਾ ਕੇ।

ਗੱਲ ਕਿਸੇ ਸਿਰੇ ਨਾ ਲੱਗਦੀ ਦੇਖ ਕੇ ਮੈਂ ਉਸ ਸਪਾਹਟੇ ਨੂੰ ਕਿਹਾ ਕਿ ਚੱਲ ਮੈਂ ਤੇਰੇ ਸਾਹਬ ਨਾਲ ਹੀ ਗੱਲ ਕਰ ਲੈਂਦਾ ਹਾਂ। ਇਸ ਸੋਚ ਨਾਲ ਕਿ ਸ਼ਾਇਦ ਅਫ਼ਸਰ ਮੇਰੀ ਗੱਲ ਨੂੰ ਸਮਝ ਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਵੇਗਾ। ਮੈਂ ਦੁੱਧ ਸਮੇਤ ਆਪਣਾ ਸਾਈਕਲ ਗੱਡੀ ਦੇ ਕੋਲ ਹੀ ਲੈ ਗਿਆ। ਮੇਰੀ ਉਮੀਦ ਦੇ ਉਲਟ ਉਸ ਦਾ ਸਾਹਬ ਉਸ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ। ਮੇਰੀ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆਂ ਉਸ ਨੇ ਮੈਨੂੰ ਕਈ ਤੱਤੀਆਂ-ਠੰਢੀਆਂ ਸੁਣਾਈਆਂ ਅਤੇ ਟਾਇਰਾਂ ਵਿੱਚੋਂ ਫੂਕ ਕੱਢਣ ਲਈ ਆਪਣੇ ਉਸ ਮੁਲਾਜ਼ਮ ਨੂੰ ਫੂਕ ਮਾਰ ਦਿੱਤੀ। ਆਪਣੇ ਸਾਹਬ ਤੋਂ ਫੂਕ ਛੱਕ ਕੇ ਉਸ ਸਿਪਾਹੀ ਨੇ ਮੇਰੇ ਸਾਈਕਲ ਦੀਆਂ ਦੋਵਾਂ ਟਿਊਬਾਂ ਵਿੱਚੋਂ ਝੱਟ ਫੂਕ ਕੱਢ ਦਿੱਤੀ। ਫੂਕ ਨਿਕਲਦੇ ਸਾਰ ਹੀ ਦੋਵੇਂ ਚੱਕੇ ਹੈਂਡੀਕੈਪਡ ਹੋ ਗਏ ਅਤੇ ਰੇਂਜਰ ਸਾਈਕਲ ਹੇਠਾਂ ਡਿੱਗ ਪਿਆ। ਸਾਇਕਲ ਦੇ ਡਿੱਗਣ ਨਾਲ ਹੈਂਡਲ ਨਾਲ ਟੰਗਿਆਂ ਦੁੱਧ ਦਾ ਲਿਫ਼ਾਫਾ ਵੀ ਆਪਣੇ ਸਵਾਸ ਛੱਡ (ਫੱਟ) ਗਿਆ ਅਤੇ ਦੁੱਧ ਮਿੱਟੀ ਵਿੱਚ ਮਿਲ ਗਿਆ।

ਖ਼ਾਕੀ ਵਾਲਿਆਂ ਦੀ ਇਹ ਧੱਕੇਸ਼ਾਹੀ ਬੇਸ਼ੱਕ ਮੇਰਾ ਦੂਹਰਾ ਨੁਕਸਾਨ ਕਰ ਗਈ ਪਰ ਮੇਰੇ ਪਤਨੀ-ਪ੍ਰੇਮ ਨੂੰ ਨਾ ਘਟਾ ਸਕੀ। ਪੰਜਾਬ ਪੁਲਿਸ ਦੇ ਇਸ ਕੌੜੇ ਭਾਣੇ ਨੂੰ ਮੰਨ ਕੇ ਮੈਂ ਮੁੜ ਦੁਕਾਨ ’ਤੇ ਗਿਆ ਅਤੇ ਨਵਾਂ ਦੁੱਧ ਦਾ ਪੈਕਟ ਖਰੀਦ ਲਿਆ। ਇਸ ਪੈਕਟ ਵਾਲੇ ਦੁੱਧ ਨਾਲ ਚਾਹ ਬਣਾ ਕੇ ਮੈਂ ਆਪਣੀ ਸ਼੍ਰੀ ਮਤੀ ਦਾ ਮੂਡ ਬਣਾਉਣ ਵਿੱਚ ਕਾਮਯਾਬ ਰਿਹਾ।

ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ

0

ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਸਵਾਲ-1 : ਮਾਸਕ ਕਿਹੜਾ ਠੀਕ ਹੈ ?

ਜਵਾਬ : ਸੂਤੀ ਕੱਪੜੇ ਦਾ ਮਾਸਕ ਆਮ ਲੋਕਾਂ ਲਈ ਵਧੀਆ ਹੈ ਪਰ ਦੂਹਰੀ ਪਰਤ ਹੋਣੀ ਜ਼ਰੂਰੀ ਹੈ। ਆਮ ਹੀ ਚੁੰਨੀ ਜਾਂ ਜਾਲੀਦਾਰ ਮਾਸਕ ਲਾ ਕੇ ਲੋਕਾਂ ਨੇ ਮਾਸਕ ਨੂੰ ਖ਼ੂਬਸੂਰਤੀ ਦਾ ਚਿੰਨ੍ਹ ਬਣਾ ਲਿਆ ਹੈ। ਕੁੱਝ ਲੋਕ ਠੋਡੀ ਹੇਠਾਂ ਜਾਂ ਨੱਕ ਨੂੰ ਬਾਹਰ ਰੱਖ ਕੇ ਮਾਸਕ ਪਾ ਕੇ ਫਿਰਦੇ ਹਨ। ਕੁੱਝ ਐਨ-95 ਮਾਸਕ ਘਰਾਂ ਅੰਦਰ ਹੀ ਲਾਈ ਫਿਰਦੇ ਹਨ। ਇਹ ਸਾਰੇ ਹੀ ਰੁਝਾਨ ਗ਼ਲਤ ਹਨ। ਮਾਸਕ ਦਾ ਕੰਮ ਹੈ ਵਾਇਰਸ ਨੂੰ ਫੈਲਣ ਤੋਂ ਰੋਕਣਾ। ਇਕਹਰੀ ਪਰਤ ਵਾਇਰਸ ਨੂੰ ਫੈਲਣ ਤੋਂ ਰੋਕਣ ਤੋਂ ਅਸਮਰਥ ਹੈ ਕਿਉਂਕਿ ਉਸ ਰਾਹੀਂ ਵਾਇਰਸ ਆਰਾਮ ਨਾਲ ਆਰ-ਪਾਰ ਲੰਘ ਸਕਦੀ ਹੈ।

ਕੱਪੜੇ ਨੂੰ ਰੌਸ਼ਨੀ ਵੱਲ ਕਰਕੇ ਵੇਖ ਲਵੋ। ਜੇ ਵਿੱਚੋਂ ਆਰ-ਪਾਰ ਦਿੱਸ ਰਿਹਾ ਹੈ ਤਾਂ ਦੂਹਰਾ ਕਰਨ ਦੀ ਲੋੜ ਹੈ। ਜੇ ਦੂਹਰੇ ਵਿੱਚੋਂ ਵੀ ਸਾਫ਼ ਦਿੱਸ ਰਿਹਾ ਹੈ ਤਾਂ ਕੱਪੜਾ ਬਦਲ ਕੇ ਮੋਟਾ ਲੈ ਲੈਣਾ ਚਾਹੀਦਾ ਹੈ। ਇੱਕ ਮਾਈਕਰੋਮੀਟਰ ਤੋਂ ਵੀ ਬਰੀਕ ਵਾਇਰਸ ਤਾਂ ਮੋਟੇ ਮਾਸਕ ਦੇ ਪਾਸਿਆਂ ਵੱਲ ਬਚੀ ਵਿਰਲ ਰਾਹੀਂ ਵੀ ਸੌਖਿਆਂ ਅੰਦਰ ਲੰਘ ਸਕਦੀ ਹੈ। ਸੋ ਮਾਸਕ ਦਾ ਗੱਲ਼ਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਣਾ ਜ਼ਰੂਰੀ ਹੈ।

ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਮਾਸਕ ਰਾਹੀਂ ਸੌਖਿਆਂ ਸਾਹ ਆਉਂਦਾ ਰਹੇ। ਇਸੇ ਲਈ ਆਮ ਲੋਕਾਂ ਵਾਸਤੇ ਕੌਟਨ ਦੇ ਕੱਪੜੇ ਦਾ ਦੂਹਰਾ ਮਾਸਕ ਬਹੁਤ ਵਧੀਆ ਰਹਿੰਦਾ ਹੈ।

ਸਵਾਲ-2 :  ਕੀ ਜ਼ਿੰਕ ਖਾਣ ਦੀ ਲੋੜ ਹੈ ?

ਜਵਾਬ : ਜ਼ਿੰਕ ਮਿਨਰਲ ਸੈੱਲਾਂ ਨੂੰ ਬੈਕਟੀਰੀਆ ਅਤੇ ਵਾਇਰਸ ਕੀਟਾਣੂਆਂ ਨਾਲ ਲੜਨ ਦੀ ਤਾਕਤ ਬਖ਼ਸ਼ਦਾ ਹੈ। ਇਹ ਸੈੱਲਾਂ ਦੇ ਜੈਨੇਟਿਕ ਤੱਤ ਡੀ. ਐਨ. ਏ. ਨੂੰ ਬਣਾਉਣ ਵਿੱਚ ਮਦਦ ਕਰਦਾ ਹੈ, ਜ਼ਖ਼ਮ ਭਰਨ ਵਿੱਚ ਮਦਦ ਕਰਦਾ ਹੈ, ਸੁੰਘਣ ਅਤੇ ਸੁਆਦ ਦੱਸਣ ਵਾਲੇ ਸੈੱਲਾਂ ਨੂੰ ਰਵਾਂ ਕਰਦਾ ਹੈ ਅਤੇ ਬੱਚਿਆ ਦੇ ਵੱਧਣ ਫੁੱਲਣ ਵਿੱਚ ਵੀ ਸਹਾਇਤਾ ਕਰਦਾ ਹੈ।

ਇੱਕ ਜਵਾਨ ਬੰਦੇ ਨੂੰ 11 ਮਿਲੀਗ੍ਰਾਮ ਜ਼ਿੰਕ ਰੋਜ਼ਾਨਾ ਚਾਹੀਦਾ ਹੁੰਦਾ ਹੈ ਅਤੇ ਔਰਤ ਨੂੰ 8 ਮਿਲੀਗ੍ਰਾਮ, ਗਰਭਵਤੀ ਔਰਤ ਨੂੰ 12 ਮਿਲੀਗ੍ਰਾਮ ਅਤੇ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਦੋ ਤੋਂ 11 ਮਿਲੀਗ੍ਰਾਮ।

ਆਮ ਤੌਰ ਉੱਤੇ ਰੋਜ਼ ਦੀ ਖ਼ੁਰਾਕ ਰਾਹੀਂ ਲੋੜੀਦਾ ਜ਼ਿੰਕ ਸਰੀਰ ਅੰਦਰ ਪਹੁੰਚ ਜਾਂਦਾ ਹੈ ਪਰ ਜੇ ਕਿਸੇ ਦਾ ਢਿੱਡ ਜਾਂ ਅੰਤੜੀਆਂ ਦਾ ਅਪਰੇਸ਼ਨ ਹੋਇਆ ਹੋਵੇ, ਵਾਧੂ ਸ਼ਰਾਬ ਪੀਤੀ ਜਾ ਰਹੀ ਹੋਵੇ, ਅੰਤੜੀਆਂ ’ਚ ਸੋਜਿਸ਼ ਹੋਵੇ, ਕਰੋਹਨ ਬੀਮਾਰੀ ਹੋਵੇ ਜਾਂ ਸ਼ੁੱਧ ਸ਼ਾਕਾਹਾਰੀ ਭੋਜਨ ਲੈ ਰਿਹਾ ਹੋਵੇ ਤਾਂ ਜ਼ਿੰਕ ਦੀ ਕਮੀ ਹੋ ਸਕਦੀ ਹੈ।

ਜ਼ਿੰਕ ਦੀ ਕਮੀ ਸਦਕਾ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਟੱਟੀਆਂ ਲੱਗ ਸਕਦੀਆਂ ਹਨ। ਚਮੜੀ ਖੁਰਦਰੀ ਹੋ ਜਾਂਦੀ ਹੈ। ਭੁੱਖ ਮਰ ਜਾਂਦੀ ਹੈ ਤੇ ਵੀਰਜ ਵਿਚਲੇ ਸ਼ਕਰਾਣੂਆਂ ਉੱਤੇ ਵੀ ਅਸਰ ਪੈਂਦਾ ਹੈ।

ਚਮੜੀ ਨੂੰ ਵਾਇਰਸ ਤੇ ਬੈਕਟੀਰੀਆ ਕੀਟਾਣੂਆਂ ਤੋਂ ਬਚਾਉਣ ਵਿੱਚ ਜ਼ਿੰਕ ਮਦਦ ਕਰਦਾ ਹੈ ਤੇ ਕਿੱਲ ਮੁਹਾਂਸਿਆਂ ਤੋਂ ਵੀ ਬਚਾਉਂਦਾ ਹੈ। ਜ਼ੁਕਾਮ ਛੇਤੀ ਠੀਕ ਕਰਨ ਵਿੱਚ ਵੀ ਜ਼ਿੰਕ ਮਦਦ ਕਰਦਾ ਹੈ। ਅੱਖਾਂ ਵਿਚਲੇ ਪਰਦੇ ਨੂੰ ਸਹੀ ਰੱਖਣ ਵਿੱਚ ਵੀ ਜ਼ਿੰਕ ਦਾ ਰੋਲ ਲੱਭਿਆ ਗਿਆ ਹੈ।

ਜ਼ਿੰਕ ਲਾਲ ਮੀਟ, ਚਿਕਨ, ਫਲੀਆਂ, ਕੱਦੂ ਦੇ ਬੀਜ, ਕਾਜੂ, ਬਦਾਮ, ਛਾਣਬੂਰੇ ਵਾਲਾ ਆਟਾ, ਦੁੱਧ, ਪਨੀਰ, ਸ਼ੈੱਲ ਮੱਛੀ, ਦਾਲ਼ਾਂ, ਅੰਡੇ, ਮੋਤੀ ਵਾਲੀ ਸੀਪ ਆਦਿ ਵਿੱਚ ਹੁੰਦਾ ਹੈ। ਸੀਪ ਵਿੱਚ 74 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ। ਜੇ ਲੋੜੋਂ ਵੱਧ ਜ਼ਿੰਕ ਖਾ ਲਿਆ ਜਾਵੇ (40 ਮਿਲੀਗ੍ਰਾਮ ਤੋਂ ਵੱਧ) ਤਾਂ ਢਿੱਡ ਵਿੱਚ ਕੜਵੱਲ, ਸਿਰ ਪੀੜ, ਦਿਲ ਕੱਚਾ ਹੋਣਾ, ਇਮਿਊਨ ਸਿਸਟਮ ਦਾ ਘੱਟ ਕੰਮ ਕਰਨਾ ਆਦਿ ਹੋ ਸਕਦਾ ਹੈ।

ਸਵਾਲ-3 :- ਹਲਦੀ ਕਿੰਨੀ ਅਸਰਦਾਰ ਹੈ ?

ਜਵਾਬ : ਲੋੜੋਂ ਵੱਧ ਹਲਦੀ ਦੇ ਮਾੜੇ ਅਸਰ ਹੁੰਦੇ ਹਨ। ਇਸੇ ਲਈ ਫ਼ਾਇਦਿਆਂ ਤੋਂ ਪਹਿਲਾਂ ਇਸ ਦੇ ਮਾੜੇ ਅਸਰਾਂ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਭਾਵੇਂ ਸਦੀਆਂ ਤੋਂ ਜ਼ਖ਼ਮ ਭਰਨ ਅਤੇ ਖੰਘ ਜ਼ੁਕਾਮ ਲਈ ਹਲਦੀ ਅਸਰਦਾਰ ਸਾਬਤ ਹੋ ਚੁੱਕੀ ਹੈ ਪਰ ਇਸ ਵਿੱਚ ਦੋ ਫੀਸਦੀ ਓਗਜ਼ਾਲੇਟ ਹੁੰਦੇ ਹਨ ਜੋ ਲੋੜੋਂ ਵੱਧ ਮਾਤਰਾ ਵਿੱਚ ਲੈਣ ਨਾਲ ਗੁਰਦੇ ਦੀਆਂ ਪਥਰੀਆਂ ਬਣਨ ਵਿੱਚ ਮਦਦ ਕਰ ਦਿੰਦੇ ਹਨ। ਅੱਜ ਕੱਲ੍ਹ ਪੀਸੀ ਹੋਈ ਹਲਦੀ ਵਿੱਚ ਕਸਾਵਾ ਮਾਇਆ, ਬਾਜਰਾ, ਆਟਾ ਜਾਂ ਰਾਈ ਵੀ ਮਿਲਾ ਦਿੱਤੇ ਜਾਂਦੇ ਹਨ ਜੋ ਸੀਲੀਅਕ ਬੀਮਾਰੀ ਜਾਂ ਕਣਕ ਤੋਂ ਹੋ ਰਹੀ ਐਲਰਜੀ ਵਾਲਿਆਂ ਲਈ ਹਾਣੀਕਾਰਕ ਸਾਬਤ ਹੋ ਸਕਦਾ ਹਨ।

ਕੁੱਝ ਕਿਸਮ ਦੇ ਰੰਗ ਵੀ ਹਲਦੀ ਵਿੱਚ ਮਿਲਾਏ ਜਾਂਦੇ ਹਨ, ਜਿਵੇਂ ‘ਏਸਿਡ ਪੀਲਾ 36’ ਜਾਂ ਮੈਟਾਨਿਲ ਪੀਲਾ। ਇਸ ਦੀ ਵਰਤੋਂ ਅਮਰੀਕਾ ਤੇ ਯੂਰਪ ’ਚ ਪੂਰਨ ਰੂਪ ਵਿੱਚ ਬੰਦ ਕੀਤੀ ਗਈ ਹੈ ਕਿਉਂਕਿ ਇਹ ਕੈਂਸਰ ਕਰਦਾ ਹੈ ਅਤੇ ਦਿਮਾਗ਼ ਦੀਆਂ ਨਸਾਂ ਉੱਤੇ ਮਾੜਾ ਅਸਰ ਛੱਡਦਾ ਹੈ। ਕੁੱਝ ਹਲਦੀ ਪਾਊਡਰਾਂ ਵਿੱਚ ਸਿੱਕਾ ਮਿਲਾਇਆ ਹੁੰਦਾ ਹੈ, ਜੋ ਦਿਮਾਗ਼ ਦਾ ਬੇੜਾ ਗਰਕ ਕਰ ਦਿੰਦਾ ਹੈ। ਜ਼ਿਆਦਾ ਹਲਦੀ ਖਾਣ ਨਾਲ ਢਿੱਡ ਅੰਦਰ ਅਫਾਰਾ, ਤੇਜ਼ਾਬ ਬਣਨਾ ਜਾਂ ਟੱਟੀਆਂ ਲੱਗਦੀਆਂ ਵੇਖੀਆਂ ਗਈਆਂ ਹਨ। ਅਜਿਹਾ 1000 ਮਿਲੀਗ੍ਰਾਮ (1 ਗਰਾਮ) ਹਲਦੀ ਖਾਣ ਨਾਲ ਹੁੰਦਾ ਹੈ। ਕੁੱਝ ਜਣਿਆਂ ਨੂੰ 450 ਮਿਲੀਗ੍ਰਾਮ ਹਲਦੀ ਖਾਣ ਨਾਲ ਹੀ ਸਿਰ ਪੀੜ ਤੇ ਜੀਅ ਕੱਚਾ ਹੋਣ ਲੱਗ ਪੈਂਦਾ ਹੈ। ਕੁੱਝ ਲੋਕਾਂ ਵਿੱਚ ਚਮੜੀ ਉੱਤੇ ਦਾਣੇ ਨਿਕਲੇ ਵੀ ਵੇਖੇ ਗਏ ਹਨ ਖ਼ਾਸ ਕਰ ਜਿਹੜੇ ਕੱਚੀ ਹਲਦੀ ਭਾਰੀ ਮਾਤਰਾ ਵਿੱਚ ਰੋਜ਼ ਖਾਂਦੇ ਰਹਿਣ।

ਚੂਹਿਆਂ ਵਿੱਚ 2600 ਮਿਲੀਗ੍ਰਾਮ (ਪ੍ਰਤੀ ਕਿੱਲੋ ਚੂਹੇ ਦੇ ਭਾਰ ਮੁਤਾਬਕ) ਖਾਣ ਨਾਲ ਜਾਨ ਨੂੰ ਖ਼ਤਰਾ ਵੀ ਹੋਇਆ ਹੈ ਕਿਉਂਕਿ ਜਿਗਰ ਦਾ ਵਧ ਜਾਣਾ, ਢਿੱਡ ਵਿੱਚ ਅਲਸਰ, ਅੰਤੜੀਆਂ ਤੇ ਜਿਗਰ ਦੇ ਕੈਂਸਰ ਵਰਗੀਆਂ ਬੀਮਾਰੀਆਂ ਚੂਹਿਆਂ ਨੂੰ ਹੋ ਗਈਆਂ ਹਨ।

ਇਸੇ ਲਈ ਥੋੜ੍ਹੇ ਦਿਨਾਂ ਲਈ ਹਲਦੀ ਵੱਧ ਖਾਣੀ ਤਾਂ ਮਨੁੱਖੀ ਸਰੀਰ ਜਰ ਸਕਦਾ ਹੈ। ਘੱਟ ਮਾਤਰਾ ਵਿੱਚ ਸਬਜ਼ੀ ਦਾਲ ਵਿੱਚ ਰੋਜ਼ ਖਾਂਦੇ ਰਹਿਣ ਨਾਲ ਕੋਈ ਨੁਕਸਾਨ ਹੁੰਦਾ ਨਹੀਂ ਦਿੱਸਿਆ। ਇਸ ਦਾ ਮਤਲਬ ਹੈ ਤਿੰਨ ਮਿਲੀਗ੍ਰਾਮ ਪ੍ਰਤੀ ਕਿੱਲੋ ਤੋਂ ਵੱਧ ਖਾਣੀ ਨੁਕਸਾਨਦੇਹ ਹੋ ਸਕਦੀ ਹੈ।

ਹਲਦੀ ਵਿਚਲਾ ਸਿਰਫ਼ ਤਿੰਨ ਫੀਸਦੀ ਹਿੱਸਾ ਕੁਰਕੁਮਿਨ ਹੁੰਦਾ ਹੈ ਜੋ ਸਾਰੇ ਫ਼ਾਇਦੇ ਦਿੰਦਾ ਹੈ-ਸੋਜਿਸ਼ ਘਟਾਉਣੀ, ਐਂਟੀਆਕਸੀਡੈਂਟ ਅਸਰ, ਬਲੱਡ ਪੈ੍ਰੱਸ਼ਰ ਘਟਾਉਣਾ, ਕੈਂਸਰ, ਐਲਜ਼ੀਮਰ ਆਦਿ। ਕੁਰਕੁਮਿਨ ਦੇ ਅਸਰ ਲੈਣ ਵਾਸਤੇ ਇਹ ਇੱਕ ਗ੍ਰਾਮ ਤੋਂ ਵੱਧ ਖਾਣੀ ਪੈਂਦੀ ਹੈ ਜੋ ਨਾਰਮਲ ਤਰੀਕੇ ਖਾਣੀ ਅਸੰਭਵ ਹੈ। ਕੁਰਕੁਮਿਨ ਸਾਡੀਆਂ ਅੰਤੜੀਆਂ ਰਾਹੀਂ ਪੂਰੀ ਹਜ਼ਮ ਨਹੀਂ ਹੁੰਦੀ। ਜੇ ਇਸ ਨਾਲ ਕਾਲੀ ਮਿਰਚ ਅਤੇ ਘਿਓ ਲਏ ਜਾਣ ਤਾਂ ਹੀ ਅੰਤੜੀਆਂ ਰਾਹੀਂ ਹਜ਼ਮ ਹੁੰਦੀ ਹੈ।

ਦੋ ਕੱਪ ਪਾਣੀ ਵਿੱਚ 1 ਚਮਚ ਹਲਦੀ ਤੇ ਅੱਧਾ ਚਮਚ ਕਾਲੀ ਮਿਰਚ ਪਾ ਕੇ 10 ਮਿੰਟ ਹਲਕੀ ਅੱਗ ਉੱਤੇ ਉਬਾਲ ਕੇ ਉਸ ਵਿੱਚ ਨਿੰਬੂ ਤੇ ਸ਼ਹਿਦ ਪਾ ਕੇ ਪੀਤਾ ਜਾ ਸਕਦਾ ਹੈ।

ਕੱਚੀ ਹਲਦੀ ਨੂੰ ਪੀਹ ਕੇ ਵੀ ਖਾਧਾ ਜਾ ਰਿਹਾ ਹੈ। ਪੀਸੀ ਹੋਈ ਹਲਦੀ ਪਾਊਡਰ ਦੇ ਇੱਕ ਵੱਡੇ ਚਮਚ ਵਿੱਚ 200 ਮਿਲੀਗ੍ਰਾਮ ਹਲਦੀ ਹੁੰਦੀ ਹੈ। ਇਸ ਦਾ ਮਤਲਬ ਹੈ ਉਸ ਵਿੱਚ ਸਿਰਫ਼ 6 ਫੀਸਦੀ ਕੁਰਕੁਮਿਨ ਹੈ। ਸੋਜਿਸ਼ ਘਟਾਉਣ ਲਈ 500 ਤੋਂ 1000 ਮਿਲੀਗ੍ਰਾਮ ਕੁਰਕੁਮਿਨ ਰੋਜ਼ ਖਾਣੀ ਪੈਂਦੀ ਹੈ। ਪੰਜ ਸੌ ਮਿਲੀਗ੍ਰਾਮ ਤੋਂ ਉੱਤੇ ਕੱਚੀ ਹਲਦੀ ਖਾਣ ਨਾਲ ਬਥੇਰਿਆਂ ਨੂੰ ਢਿੱਡ ਵਿੱਚ ਅਫਾਰਾ ਹੋਣ ਲੱਗ ਪੈਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕੁਰਕੁਮਿਨ ਹਲਦੀ ਵਿੱਚੋਂ ਉਦੋਂ ਹੀ ਨਿਕਲ ਕੇ ਵੱਧ ਅਸਰ ਵਿਖਾਉਂਦੀ ਹੈ ਜਦੋਂ ਇਸ ਨੂੰ ਸਬਜ਼ੀ ਜਾਂ ਦਾਲ਼ ਵਿੱਚ ਰਿੰਨ੍ਹ ਲਿਆ ਜਾਵੇ।

ਜੇ ਗੁਰਦੇ ਵਿੱਚ ਪੱਥਰੀ ਹੋਵੇ ਤਾਂ ਹਲਦੀ ਨੂੰ ਨਹੀਂ ਖਾਣਾ ਚਾਹੀਦਾ। ਜੋੜਾਂ ਦੇ ਦਰਦ ਦੇ ਮਰੀਜ਼ਾਂ ਵਿੱਚ 8 ਗ੍ਰਾਮ ਕੁਰਕੁਮਿਨ ਵੱਧੋ ਵੱਧ ਦੋ ਮਹੀਨਿਆਂ ਤੱਕ ਖੁਆਉਣ ਬਾਅਦ ਇਸ ਦੇ ਮਾੜੇ ਅਸਰ ਦਿਸਣੇ ਸ਼ੁਰੂ ਹੋ ਜਾਂਦੇ ਹਨ। ਇਸੇ ਲਈ ਥੋੜ੍ਹੀ ਮਾਤਰਾ ਵਿੱਚ ਰੋਜ਼ ਸਬਜ਼ੀਆਂ ਦਾਲਾਂ ਵਿੱਚ ਖਾਂਦੇ ਰਹਿਣਾ ਚਾਹੀਦਾ ਹੈ।

ਦੁੱਧ ਵਿੱਚ ਉਬਾਲ ਕੇ ਪੀਣ ਲਈ ਵੀ ਇੱਕ ਕੱਪ ਦੁੱਧ ਤੇ ਇੱਕ ਕੱਪ ਪਾਣੀ ਵਿੱਚ ਪੀਸੀ ਹਲਦੀ ਇੱਕ ਚਮਚ ਤੇ ਅੱਧਾ ਚਮਚ ਕਾਲੀ ਮਿਰਚ ਪਾ ਕੇ ਹਲਕੀ ਅੱਗ ਤੇ 20 ਮਿੰਟ ਉਬਾਲਣ ਬਾਅਦ ਹੀ ਫ਼ਾਇਦਾ ਲਿਆ ਜਾ ਸਕਦਾ ਹੈ। ਤੇਜ਼ ਅੱਗ ’ਤੇ ਉਬਾਲਣ ਨਾਲ ਕੁਰਕੁਮਿਨ ਖ਼ਤਮ ਹੋ ਜਾਂਦੀ ਹੈ।

ਕੈਪਸੂਲਾਂ ਰਾਹੀਂ 500 ਮਿਲੀਗ੍ਰਾਮ ਦੇ ਰੋਜ਼ ਚਾਰ ਕੈਪਸੂਲ ਖਾਣ ਲਈ ਕਿਹਾ ਜਾਂਦਾ ਹੈ, ਜਿਸ ਨਾਲ ਬਹੁਤਿਆਂ ਵਿੱਚ ਚੱਕਰ, ਘਬਰਾਹਟ, ਟੱਟੀਆਂ ਲੱਗਣੀਆਂ, ਦਿਲ ਕੱਚਾ ਹੋਣਾ ਵੇਖਣ ਵਿੱਚ ਆਇਆ ਹੈ। ਸੋ ਬਿਹਤਰ ਹੈ ਸਬਜ਼ੀ ਦਾਲ਼ ਵਿੱਚ ਪਕਾ ਕੇ ਹੀ ਲੈ ਲਈ ਜਾਵੇ। ਨਾ ਹੱਦੋਂ ਵੱਧ ਉਬਾਲਣੀ, ਰਿੰਨਣੀ ਤੇ ਨਾ ਹੀ ਉੱਕਾ ਕੱਚੀ ਖਾਣੀ।

ਸਵਾਲ-4 : ਸੈਨੇਟਾਈਜ਼ਰ ਨੁਕਸਾਨਦੇਹ ਤਾਂ ਨਹੀਂ ਹਨ  ?

ਜਵਾਬ : ਅਮਰੀਕਾ ਵਿੱਚ ਐਫ. ਡੀ. ਏ. ਨੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਕਿ ਬਹੁਤ ਸਾਰੇ ਸੈਨੇਟਾਈਜ਼ਰਾਂ ਵਿੱਚ ਮੀਥਾਨੋਲ ਪਾ ਕੇ ਉਸ ਨੂੰ 80 ਫੀਸਦੀ ਐਲਕੋਹਲ ਲਿਖ ਕੇ ਵੇਚਿਆ ਜਾ ਰਿਹਾ ਹੈ, ਜੋ ਹੱਥਾਂ ਨੂੰ ਤਕੜਾ ਨੁਕਸਾਨ ਕਰਨ ਦੇ ਨਾਲ ਦਿੱਲ ਕੱਚਾ ਹੋਣਾ, ਸਿਰ ਪੀੜ, ਨਜ਼ਰ ਧੁੰਧਲੀ ਹੋਣੀ, ਨਿਗਾਹ ਘਟਣੀ, ਦੌਰੇ ਪੈਣੇ, ਅੰਨੇ੍ਹ ਹੋਣਾ, ਦਿਮਾਗ਼ੀ ਨਸਾਂ ਦਾ ਨੁਕਸਾਨ ਆਦਿ ਕਰ ਸਕਦੇ ਹਨ। ਇਸੇ ਲਈ ਸਾਬਣ ਨਾਲ ਹੱਥ ਧੋਣੇ ਬਿਹਤਰ ਹਨ।

ਸਵਾਲ-5 :  ਦਿਨ ਵਿੱਚ ਕਿੰਨੀ ਵਾਰ ਫੱਟੇ, ਕੁਰਸੀਆਂ, ਮੇਜ਼ ਸਾਫ਼ ਕੀਤੇ ਜਾਣ ?

ਜਵਾਬ : ਰੋਜ਼ ਇੱਕ ਵਾਰ ਸਾਰੇ ਘਰ ਦੇ ਦਰਵਾਜ਼ੇ ਖਿੜਕੀਆਂ ਖੋਲ੍ਹ ਕੇ ਹਵਾ ਲੁਆ ਲੈਣੀ ਚਾਹੀਦੀ ਹੈ। ਝਾੜ ਪੂੰਝ, ਸਾਫ਼ ਸਫ਼ਾਈ ਰੋਜ਼ ਇੱਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ, ਖ਼ਾਸ ਕਰ ਬਾਹਰੋਂ ਆਉਣ ਲੱਗਿਆਂ ਹੈਂਡਲ, ਮੋਬਾਈਲ ਫ਼ੋਨ ਆਦਿ ਜ਼ਰੂਰ ਇੱਕ ਵਾਰ ਸਾਫ਼ ਕਰ ਲੈਣੇ ਚਾਹੀਦੇ ਹਨ।

ਸਵਾਲ-6 : ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕੀ ਧਿਆਨ ਰੱਖਿਆ ਜਾਵੇ ?

ਜਵਾਬ : ਹਸਪਤਾਲੋਂ ਛੁੱਟੀ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਕਈਆਂ ਨੂੰ ਮਾਨਸਿਕ ਨਿਤਾਣਾਪਣ ਮਹਿਸੂਸ ਹੋਣ ਲੱਗ ਪੈਂਦਾ ਹੈ। ਇਸੇ ਲਈ ਇਨ੍ਹਾਂ ਨੂੰ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਤਾਂ ਜੋ ਛੇਤੀ ਨਾਰਮਲ ਰੂਟੀਨ ਵਿੱਚ ਪਹੁੰਚ ਸਕਣ।

ਸਵਾਲ-7 :  ਨੌਜਵਾਨਾਂ ਵਿੱਚ ਕੋਰੋਨਾ ਵਧਣ ਦਾ ਕੀ ਕਾਰਨ ਹੈ ?

ਜਵਾਬ : ਮਾਸਕ ਨਾ ਪਾ ਕੇ, ਇੱਕ ਦੂਜੇ ਤੋਂ ਪੂਰੀ ਵਿੱਥ ਨਾ ਰੱਖਣ ਅਤੇ ਘਰੋਂ ਬਾਹਰ ਨਿਕਲਦੇ ਰਹਿਣ ਕਾਰਨ ਨੌਜਵਾਨ (20 ਤੋਂ 39 ਸਾਲ ਦੇ) ਕੋਰੋਨਾ ਦੇ ਵੱਧ ਸ਼ਿਕਾਰ ਹੋਣ ਲੱਗ ਪਏ ਹਨ। ਇਸ ਵੇਲੇ ਅਮਰੀਕਾ ਦੇ 20 ਲੱਖ ਦੇ ਕਰੀਬ 18 ਤੋਂ 29 ਸਾਲਾਂ ਦੇ ਨੌਜਵਾਨ ਕੋਰੋਨਾ ਪੀੜਤ ਹਨ।

ਸਵਾਲ-8 :  ਕੀ ਕਾਰ ਵਿੱਚ ਮਾਸਕ ਪਾਉਣਾ ਚਾਹੀਦਾ ਹੈ ?

ਜਵਾਬ : ਜੇਕਾਰ ਹੋਰ ਅਣਜਾਣ ਬੰਦੇ ਵਿੱਚ ਹੋਣ ਤਾਂ ਪਾਉਣਾ ਬਿਹਤਰ ਹੈ। ਜੇ ਇਕੱਲੇ ਹੋ ਅਤੇ ਕਾਰ ਦੇ ਸ਼ੀਸ਼ੇ ਬੰਦ ਹਨ ਤਾਂ ਅਮਰੀਕਾ ਦੇ ਪਬਲਿਕ ਹੈਲਥ ਵਿਭਾਗ ਅਨੁਸਾਰ ਮਾਸਕ ਬਿਲਕੁਲ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਦੇ ਤਿਲਕਣ ਦੇ ਆਸਾਰ ਹੁੰਦੇ ਹਨ ਜੋ ਅੱਖਾਂ ਅੱਗੇ ਇਕਦਮ ਰੋਕ ਲਾ ਸਕਦੇ ਹਨ ਤੇ ਐਕਸੀਡੈਂਟ ਹੋ ਸਕਦਾ ਹੈ। ਇੰਜ ਹੀ ਇਸ ਨਾਲ ਐਨਕਾਂ ਦੇ ਸ਼ੀਸ਼ੇ ਧੁੰਧਲੇ ਹੋ ਸਕਦੇ ਹਨ।

ਸਵਾਲ-9 :  ਇਮਿਊਨਿਟੀ ਵਧਾਉਣ ਲਈ ਖ਼ੁਰਾਕ ਕਿਹੜੀ ਖਾਈਏ ?

ਜਵਾਬ : ਬੈਰੀਆਂ, ਹਦਵਾਣਾ, ਖੁੰਭਾਂ, ਪੁੰਗਰੀ ਕਣਕ, ਸਪਰੇਟੇ ਦੁੱਧ ਦਾ ਦਹੀਂ, ਪਾਲਕ, ਸ਼ਕਰਕੰਦੀ, ਬਰੌਕਲੀ (ਵਿਟਾਮਿਨ ਏ, ਸੀ. ਤੇ ਗਲੂਟਾਥਾਇਓਨ ਭਰਪੂਰ), ਗਾਜਰ, ਥੋਮ (ਕੱਚੀਆਂ ਤੁਰੀਆਂ ਵੀ ਲਈਆਂ ਜਾ ਸਕਦੀਆਂ ਹਨ), ਸੋਇਆਬੀਨ, ਮੁਰਗਾ, ਅਨਾਰ, ਅਦਰਕ (ਚਾਹ ਵਿੱਚ ਜਾਂ ਸਬਜ਼ੀ ਵਿੱਚ), ਕਾਜੂ, ਬਦਾਮ ਆਦਿ।

ਸਵਾਲ-10 : ਕੀ ਕੋਰੋਨਾ ਲਈ ਅਸਰਦਾਰ ਦਵਾਈ ਆ ਚੁੱਕੀ ਹੈ ?

ਜਵਾਬ : ਹੁਣ ਤੱਕ ਸਿਰਫ਼ ਉਹ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਜਿਹੜੀਆਂ ਕਿਸੇ ਹੋਰ ਬੀਮਾਰੀ ਲਈ ਪਹਿਲਾਂ ਵਰਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦਾ ਕੁੱਝ ਅਸਰ ਕਿਸੇ ਮਰੀਜ਼ ਉੱਤੇ ਵੱਧ ਤੇ ਕਿਸੇ ਉੱਤੇ ਘੱਟ ਨਜ਼ਰ ਆ ਰਿਹਾ ਹੈ। ਕੋਈ ਅਜਿਹੀ ਖੋਜ ਹਾਲੇ ਤੱਕ 100 ਫੀਸਦੀ ਅਸਰਦਾਰ ਹੋਣ ਦਾ ਦਾਅਵਾ ਨਹੀਂ ਕਰ ਸਕੀ ਕਿ ਕਿਹੜੀ ਦਵਾਈ ਹਰ ਮਰੀਜ਼ ਵਾਸਤੇ ਸਹੀ ਸਾਬਤ ਹੋਵੇਗੀ। ਸੋ ਹਾਲੇ ਤੱਕ ਕੋਈ ਇਕ ਦਵਾਈ ਪ੍ਰਮਾਣਿਕ ਨਹੀਂ ਕੀਤੀ ਜਾ ਸਕੀ ਕਿ ਇਹ ਇਕੱਲੀ ਦਵਾ ਹਰ ਤਰ੍ਹਾਂ ਦੇ ਕੋਰੋਨਾ ਦੇ ਮਰੀਜ਼ ਨੂੰ ਠੀਕ ਕਰ ਸਕਦੀ ਹੈ।

ਸਵਾਲ-11 :  ਸ਼ੱਕਰ ਰੋਗੀਆਂ ’ਤੇ ਕੋਵਿਡ ਦਾ ਕੀ ਅਸਰ ਪੈਂਦਾ ਹੈ ?

ਜਵਾਬ : ਸ਼ੱਕਰ ਰੋਗੀਆਂ ਉੱਤੇ ਕੋਰੋਨਾ ਵਾਇਰਸ ਮਾੜਾ ਅਸਰ ਪਾਉਂਦਾ ਹੈ। ਕੁੱਝ ਵਿੱਚ ਤਣਾਓ ਸਦਕਾ ਤੇ ਕੁੱਝ ਮਰੀਜ਼ਾਂ ਵਿੱਚ ਵਾਇਰਸ ਦੇ ਹੱਲੇ ਸਦਕਾ ਲਹੂ ਵਿੱਚ ਸ਼ੱਕਰ ਦੀ ਮਾਤਰਾ ਵੱਧ ਜਾਂਦੀ ਹੈ। ਪੈਨਕਰੀਆਜ਼ ਦੇ ਕੰਮ ਕਾਰ ਨੂੰ ਵੀ ਕੋਰੋਨਾ ਖ਼ਰਾਬ ਕਰ ਦਿੰਦੀ ਹੈ। ਇਸੇ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੱਕਰ ਰੋਗ ਹੋਵੇ, ਉਨ੍ਹਾਂ ਉੱਤੇ ਵੱਧ ਮਾਰੂ ਅਸਰ ਪੈਂਦਾ ਹੈ। ਜਿਹੜੇ ਪ੍ਰੀ-ਡਾਇਆਬਿਟਿਕ ਹੋਣ, ਉਨ੍ਹਾਂ ਉੱਤੇ ਵੀ ਮਾੜਾ ਅਸਰ ਦੇਖਿਆ ਗਿਆ ਹੈ।

ਸਵਾਲ-12 : ਦਿਲ ਦੇ ਰੋਗੀਆਂ ਉੱਤੇ ਕੋਰੋਨਾ ਦਾ ਕੀ ਅਸਰ ਪੈਂਦਾ ਹੈ ?

ਜਵਾਬ : ਸੈਂਕੜੇ ਕੋਰੋਨਾ ਦੇ ਮਰੀਜ਼ਾਂ ਉੱਤੇ ਹੁਣ ਤੱਕ ਦੀ ਖੋਜ ਕਰਨ ਬਾਅਦ ਪਤਾ ਲੱਗਿਆ ਹੈ ਕਿ ਜਿਨ੍ਹਾਂ ਨੂੰ ਦਿਲ ਦੀ ਪਹਿਲਾਂ ਤੋਂ ਤਕਲੀਫ਼ ਹੋਵੇ, ਉਨ੍ਹਾਂ ਵਿੱਚ ਕੋਵਿਡ-19 ਦੌਰਾਨ ਹਾਰਟ ਅਟੈਕ ਹੋਣ ਦਾ ਖ਼ਤਰਾ 10 ਗੁਣਾਂ ਵੱਧ ਹੁੰਦਾ ਹੈ। ਕਾਰਨ ਸਿਰਫ਼ ਦਿਲ ਦੇ ਰੋਗ ਨਹੀਂ ਹਨ ਬਲਕਿ ਡਰ ਅਤੇ ਤਣਾਅ ਵੱਧ ਮਾਰੂ ਅਸਰ ਵਿਖਾਉਂਦੇ ਹਨ।

ਸਵਾਲ-13 :  ਕੀ ਇੱਕ ਵਾਰ ਕੋਰੋਨਾ ਦੀ ਬੀਮਾਰੀ ਤੋਂ ਬਾਅਦ ਦੁਬਾਰਾ ਕੋਰੋਨਾ ਹੱਲਾ ਬੋਲ ਸਕਦੀ ਹੈ ?

ਜਵਾਬ : ਚੀਨ ਦੇ ਹਸਪਤਾਲ ਵਿੱਚ ਹੋਈ ਖੋਜ ਅਨੁਸਾਰ ਕੋਵਿਡ 19 ਐਂਟੀਬਾਡੀਜ਼ ਸਰੀਰ ਅੰਦਰੋਂ 2 ਤੋਂ ਤਿੰਨ ਮਹੀਨਿਆਂ ਅੰਦਰ ਖ਼ਤਮ ਹੋ ਜਾਂਦੀਆਂ ਹਨ। ਖੋਜ ਵਿੱਚ ਅਜਿਹੇ 37 ਮਰੀਜ਼ ਚੁਣੇ ਗਏ, ਜਿਨ੍ਹਾਂ ਨੂੰ ਕੋਵਿਡ ਬੀਮਾਰੀ ਹੋਈ ਪਰ ਲੱਛਣ ਨਹੀਂ ਸਨ ਅਤੇ 37 ਉਹ ਮਰੀਜ਼ ਲਏ ਗਏ, ਜਿਨ੍ਹਾਂ ਨੂੰ ਸੀਰੀਅਸ ਬੀਮਾਰੀ ਸਦਕਾ ਹਸਪਤਾਲ ਦਾਖ਼ਲ ਕਰਨਾ ਪਿਆ ਸੀ। ਅੱਠ ਹਫ਼ਤਿਆਂ ਬਾਅਦ 40 ਫੀਸਦੀ ਬਿਨ੍ਹਾਂ ਲੱਛਣਾਂ ਵਾਲਿਆਂ ਦੇ ਅਤੇ 13 ਫੀਸਦੀ ਲੱਛਣਾਂ ਵਾਲੇ ਮਰੀਜ਼ਾਂ ਦੀਆਂ ਐਂਟੀਬਾਡੀਜ਼ ਖ਼ਤਮ ਹੋ ਚੁੱਕੀਆਂ ਸਨ। ਇਹ ਖੋਜ ‘ਨੇਚਰ’ ਜਰਨਲ ਵਿੱਚ ਛਪ ਚੁੱਕੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੋਰੋਨਾ ਦਾ ਹੱਲਾ ਦੁਬਾਰਾ ਹੋ ਸਕਦਾ ਹੈ।

ਸਾਰ : ਇਹ ਸਿਰਫ਼ ਜੂਨ 2020 ਤੱਕ ਹੋਈਆਂ ਖੋਜਾਂ ਦਾ ਨਿਚੋੜ ਹੈ। ਜੇ ਅੱਗੋਂ ਕੋਈ ਹੋਰ ਖੋਜ ਕੋਵਿਡ-19 ਦੇ ਨਵੇਂ ਲੱਛਣ, ਕੋਰੋਨਾ ਵਾਇਰਸ ਦੀ ਨਵੀਂ ਕਿਸਮ, ਕੋਈ ਨਵੀਂ ਦਵਾਈ ਜਾਂ ਟੀਕੇ ਦੀ ਈਜਾਦ ਬਾਰੇ ਚਾਨਣਾ ਪਾਉਂਦੀ ਹੋਵੇਗੀ ਤਾਂ ਉਹ ਇਸ ਲੇਖ ਤੋਂ ਅਗਲੇ ਲੇਖ ਵਿੱਚ ਸ਼ਾਮਲ ਕਰ ਲਿਆ ਜਾਵੇਗਾ।

ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ

0

ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜੋ ਸਬੂਤ ਹੁਣ ਸਾਡੇ ਕੋਲ ਬਚੇ ਹਨ, ਉਸ ਹਿਸਾਬ ਨਾਲ ਪਹਿਲੀ ਦਿਮਾਗ਼ ਦੀ ਸਰਜਰੀ ਲਗਭਗ 7000 ਸਾਲ ਪਹਿਲਾਂ ਦੱਖਣੀ ਅਮਰੀਕਾ ਵਿੱਚ ਹੋਈ ਸੀ। ਉਦੋਂ ਦਿਮਾਗ਼ ਦੇ ਪਾਸਿਆਂ ਵੱਲ ਨਿੱਕੀਆਂ ਮੋਰੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਇਹ ਸੋਚਿਆ ਜਾਂਦਾ ਸੀ ਕਿ ਪ੍ਰੇਤ ਆਤਮਾਵਾਂ ਸਿਰ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਜੇ ਮੋਰੀਆਂ ਕਰ ਦਿੱਤੀਆਂ ਜਾਣ ਤਾਂ ਆਤਮਾਵਾਂ ਬਾਹਰ ਨਿਕਲ ਜਾਣਗੀਆਂ।

ਇਸ ਆਧਾਰ ਉੱਤੇ ਬਹੁਤ ਸਾਰੇ ਮਨੋਰੋਗੀਆਂ ਦੇ ਅਪਰੇਸ਼ਨ ਕਰ ਦਿੱਤੇ ਗਏ। ਇਸ ਤੱਥ ਦੇ ਸਬੂਤ ਵਜੋਂ ਲਗਭਗ ਇੱਕ ਫੀਸਦੀ ਪੁਰਾਣੇ ਸਮਿਆਂ ਦੀਆਂ ਦੱਬੀਆਂ ਹੋਈਆਂ ਲੱਭੀਆਂ ਖੋਪੜੀਆਂ ਵਿਚਲੀਆਂ ਕੀਤੀਆਂ ਹੋਈਆਂ ਮੋਰੀਆਂ ਹਨ।

ਇਹ ਮੋਰੀਆਂ ਕਰਨੀਆਂ ਅੱਜ ਵੀ ਜਾਰੀ ਹਨ ਪਰ ਹੁਣ ਪ੍ਰੇਤ ਆਤਮਾਵਾਂ ਕੱਢਣ ਲਈ ਨਹੀਂ ਸਗੋਂ ਦਿਮਾਗ਼ ਅੰਦਰ ਨਿੱਕੀਆਂ ਮਸ਼ੀਨਾਂ ਫਿੱਟ ਕਰਨ ਲਈ ਹਨ। ਇਲੈਕਟ੍ਰਿਕ ਤਰੰਗਾਂ ਕੱਢਣ ਵਾਲੀਆਂ ਇਹ ਮਸ਼ੀਨਾਂ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਦੇ ਸੈੱਲਾਂ ਨੂੰ ਚੁਸਤ ਕਰਦੀਆਂ ਹਨ ਜਿਹੜੇ ਸੁਸਤ ਪੈ ਚੁੱਕੇ ਹੋਣ। ਇਸ ਨੂੰ ‘‘ਦਿਮਾਗ਼ ਦੇ ਅੰਦਰੂਨੀ ਹਿੱਸਿਆਂ ਦੀ ਰਵਾਨੀ’’ ਕਿਹਾ ਜਾਂਦਾ ਹੈ ਯਾਨੀ ਡੀਪ ਬਰੇਨ ਸਟਿਮੂਲੇਸ਼ਨ (ਡੀ.ਬੀ.ਐੱਸ.)।

ਸਭ ਤੋਂ ਪਹਿਲਾਂ ਤਿੱਖੀ ਪੀੜ ਨੂੰ ਜਰ ਜਾਣ ਲਈ ਅਜਿਹਾ ਇਲਾਜ 1960 ਵਿੱਚ ਕੀਤਾ ਗਿਆ ਸੀ। ਹੁਣ ਅਮਰੀਕਾ ਅਤੇ ਯੂਰਪ ਵਿੱਚ ਹਿੱਲਦੇ-ਕੰਬਦੇ ਹੱਥਾਂ ਲਈ, ਪਾਰਕਿਨਸਨ ਰੋਗ ਵਿਚਲੀਆਂ ਸਰੀਰ ਦੀਆਂ ਬੇਲੋੜੀਆਂ ਘੁਮਾਊਦਾਰ ਹਰਕਤਾਂ ਰੋਕਣ ਲਈ, ਦੌਰਿਆਂ ਲਈ ਤੇ ਵਾਰ-ਵਾਰ ਕੁੰਡੀਆਂ ਲਾਉਣ ਜਾਂ ਹੱਥ ਧੋਣ ਵਾਲੀ ਬੀਮਾਰੀ (ਓ. ਸੀ. ਐਨ.) ਨੂੰ ਕਾਬੂ ਕਰਨ ਲਈ ਇਹ ਇਲਾਜ ਕੀਤਾ ਜਾਂਦਾ ਹੈ।

ਇਹ ਸਾਰੀਆਂ ਬੀਮਾਰੀਆਂ ਦਰਅਸਲ ਦਿਮਾਗ਼ ਦੇ ਕਿਸੇ ਇੱਕ ਹਿੱਸੇ ਦੀ ਵੱਖਰੀ ਹਿਲਜੁਲ ਕਾਰਨ ਹੀ ਹੁੰਦੀਆਂ ਹਨ। ਜੇ ਦਵਾਈ ਅਸਰ ਨਾ ਵਿਖਾ ਰਹੀ ਹੋਵੇ ਤਾਂ ਇਹ ਅਪਰੇਸ਼ਨ ਕਰਨਾ ਪੈ ਜਾਂਦਾ ਹੈ। ਹੁਣ ਇਹੀ ਇਲਾਜ ਲਗਾਤਾਰ ਰਹਿੰਦੀ ਢਹਿੰਦੀ ਕਲਾ, ਐਲਜ਼ੀਮਰ ਬੀਮਾਰੀ ਅਤੇ ਨਸ਼ੇ ਦੀ ਲਤ (ਆਦਤ) ਵਾਸਤੇ ਵੀ ਕੀਤਾ ਜਾਣ ਲੱਗ ਪਿਆ ਹੈ।

ਜਿਵੇਂ ਪਾਰਕਿਨਸਨ ਰੋਗ ਵਿੱਚ ਕੁੱਝ ਹਿੱਸਿਆਂ ਵਿੱਚ ਹੱਦੋਂ ਵੱਧ ਇਕਦਮ ਹਿਲਜੁਲ ਨਾਲ ਨੁਕਸ ਦਿੱਸਦਾ ਹੈ, ਤਾਂ ਇਸ ਅਪਰੇਸ਼ਨ ਨਾਲ ਉਸ ਹਿੱਸੇ ਨੂੰ ਕਾਬੂ ਵਿੱਚ ਕਰਨ ਦਾ ਸੁਣੇਹਾ ਲਾ ਦਿੱਤਾ ਜਾਂਦਾ ਹੈ। ਇੰਜ ਹੀ ਢਹਿੰਦੀ ਕਲਾ ਵਾਲੇ ਹਿੱਸੇ ਨੂੰ ਸ਼ਾਂਤ ਕਰਕੇ ਮੂਡ ਸਹੀ ਕੀਤਾ ਜਾ ਸਕਦਾ ਹੈ। ਐਲਜ਼ੀਮਰ ਬੀਮਾਰੀ ਵਿੱਚ ਸੁਸਤ ਹੋਏ ਹਿੱਸਿਆਂ ਨੂੰ ਵੀ ਚੁਸਤ ਕੀਤਾ ਜਾ ਸਕਦਾ ਹੈ।

ਮਨੁੱਖੀ ਦਿਮਾਗ਼ ਨੂੰ ਕਾਬੂ ਕਰਕੇ ਹੁਕਮ ਸੁਣਾਉਣ ਵਾਲੇ ਇਸ ਅਪਰੇਸ਼ਨ ਨੂੰ ਸਫਲ ਢੰਗ ਨਾਲ ਲਗਭਗ ਇੱਕ ਲੱਖ ਤੋਂ ਵੱਧ ਮਰੀਜ਼ਾਂ ਵਿੱਚ ਕੀਤਾ ਜਾ ਚੁੱਕਿਆ ਹੈ। ਜ਼ਿਆਦਾਤਰ ਮਰੀਜ਼ ਪਾਰਕਿਨਸਨ ਬੀਮਾਰੀ ਤੋਂ ਪੀੜਤ ਸਨ।

ਹੁਣ ਤਾਂ ਜਾਗਦੇ ਹੋਏ ਮਰੀਜ਼ ਵਿੱਚ ਵੀ ਅਪਰੇਸ਼ਨ ਵਾਲੇ ਹਿੱਸੇ ਵਾਲੀ ਥਾਂ ਨੂੰ ਹਲਕਾ ਸੁੰਨ ਕਰ ਕੇ ਇਹ ਮਸ਼ੀਨ ਸਿਰ ਅੰਦਰ ਫਿੱਟ ਕਰ ਦਿੱਤੀ ਜਾਂਦੀ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਮਸ਼ੀਨ ਫਿੱਟ ਕਰਦਿਆਂ ਇਨਸਾਨੀ ਦਿਮਾਗ਼ ਵਿਚਲੀਆਂ ਤਰੰਗਾਂ, ਵੱਖੋ-ਵੱਖ ਹਿੱਸਿਆਂ ਦੇ ਕੰਮ ਕਾਰ ਦੇ ਢੰਗ, ਇਨਸਾਨੀ ਸੋਚ ਵਿਚਲੇ ਉਤਾਰ ਚੜਾਓ, ਬੌਧਿਕ ਵਿਚਾਰਧਾਰਾ ਸਮੇਤ ਸਰੀਰ ਦੇ ਵੱਖੋ-ਵੱਖ ਅੰਗਾਂ ਦੀ ਹਿਲਜੁਲ, ਪੀੜ ਦਾ ਇਹਸਾਸ, ਫ਼ੈਸਲਾ ਲੈਣ ਦਾ ਢੰਗ ਆਦਿ ਸਭ ਕੁੱਝ ਬਾਰੇ ਸਮਝਣਾ ਸੌਖਾ ਹੋ ਗਿਆ ਹੈ। ਅਜਿਹਾ ਕਰਦਿਆਂ ਹਰ ਬੀਮਾਰੀ ਨਾਲ ਢਹਿੰਦੀ ਕਲਾ ਜਾਂ ਮਨੋਦਸ਼ਾ ਵਿੱਚ ਤਬਦੀਲੀ ਬਾਰੇ ਸਮਝਣਾ ਸੌਖਾ ਹੋ ਗਿਆ ਹੈ। ਦਿਮਾਗ਼ ਵਿਚਲੇ ਉਹ ਹਿੱਸੇ, ਜਿਨ੍ਹਾਂ ਬਾਰੇ ਹਾਲੇ ਤੱਕ ਸਮਝਿਆ ਨਹੀਂ ਜਾ ਸਕਿਆ ਸੀ ਕਿ ਕਿਵੇਂ ਕੋਈ ਜਣਾ ਉਸੇ ਹਾਲ ਵਿੱਚ ਪੀੜ ਮਹਿਸੂਸ ਨਹੀਂ ਕਰਦਾ ਤੇ ਕਿਵੇਂ ਕੋਈ ਰੋ ਰੋ ਬੇਹਾਲ ਹੋ ਜਾਂਦਾ ਹੈ; ਇੰਜ ਹੀ ਵਧੀ ਹੋਈ ਬੀਮਾਰੀ ਨੂੰ ਵੀ ਮਨੋਬਲ ਨਾਲ ਕਿਵੇਂ ਘਟਾਇਆ ਜਾ ਸਕਦਾ ਹੈ, ਬਾਰੇ ਵੀ ਸਮਝ ਆਉਣ ਲੱਗ ਪਈ ਹੈ। ਇਸ ਮਸ਼ੀਨ ਰਾਹੀਂ ਡਿੱਗਿਆ ਹੋਇਆ ਮਨੋਬਲ ਵਧਾ ਕੇ ਵੇਖਿਆ ਜਾ ਚੁੱਕਿਆ ਹੈ ਤੇ ਸਰੀਰਕ ਹਿਲਜੁਲ ਨੂੰ ਵੀ ਕਾਬੂ ਕਰਕੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।

ਹੁਣ ਤੱਕ ਵੱਖੋ-ਵੱਖਰੇ 700 ਖੋਜ ਪੱਤਰ ਸਿਰਫ਼ ਇਸ ਅਪਰੇਸ਼ਨ ਬਾਰੇ ਲਿਖੇ ਜਾ ਚੁੱਕੇ ਹਨ। ਟੋਰਾਂਟੋ ਦੇ ਵੈਸਟਰਨ ਹਸਪਤਾਲ ਵਿਖੇ ਸੰਨ 1990 ਵਿੱਚ ਰੋਨਾਲਡ ਟਾਸਕਰ ਨੇ ਪਾਸਾ ਮਾਰੇ ਜਾਣ, ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਅਤੇ ਬਾਂਹ ਜਾਂ ਲੱਤ ਵੱਢੀ ਜਾਣ ਵਾਲਿਆਂ ਦੇ ਦਿਮਾਗ਼ ਵਿੱਚ ਇਹ ਮਸ਼ੀਨ ਫਿੱਟ ਕਰਕੇ ਉਨ੍ਹਾਂ ਦੇ ਪੀੜ ਦੇ ਇਹਸਾਸ ਨੂੰ ਘਟਾਇਆ ਤਾਂ ਮਰੀਜ਼ਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਦਿਸਿਆ। ਅਜਿਹਾ ਕਰਨ ਲਈ ਮਸ਼ੀਨ ਰਾਹੀਂ ਲਗਾਤਾਰ ਬਿਜਲਈ ਤਰੰਗਾਂ ਸੁੱਟਣੀਆਂ ਪੈਂਦੀਆਂ ਹਨ ਜੋ 20 ਤੋਂ 200 ਵਾਰ ਪ੍ਰਤੀ ਸਕਿੰਟ ਨਿਕਲਦੀਆਂ ਹਨ। ਟਾਸਕਰ ਦੇ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਪੀੜ ਵਿੱਚ ਆਰਾਮ ਮਹਿਸੂਸ ਹੋਇਆ, ਪਰ ਅੱਜ ਕੱਲ੍ਹ ਅਜਿਹੀ ਪੀੜ ਲਈ ਇਸ ਅਪਰੇਸ਼ਨ ਦੀ ਥਾਂ ਨਸ਼ੇ ਦੇ ਟੀਕੇ ਜਾਂ ਮਨੋਵਿਗਿਆਨਿਕ ਢੰਗ ਵਰਤੇ ਜਾਣ ਲੱਗ ਪਏ ਹਨ। ਅਜਿਹੇ ਮੌਜੂਦਾ ਸਮੇਂ ਵਿੱਚ ਇਸ ਅਪਰੇਸ਼ਨ ਨੂੰ ਜਾਰੀ ਰੱਖਣ ਬਾਰੇ ਫਿਰ ਤੋਂ ਸੋਚ ਵਿਚਾਰ ਹੋਣ ਲੱਗ ਪਈ ਹੈ।

ਪਾਰਕਿਨਸਨ ਰੋਗ ਵਿੱਚ ਬਹੁਤ ਵਧੀਆ ਨਤੀਜੇ ਦਿੱਸਣ ਤੋਂ ਬਾਅਦ ਹੁਣ ਇਹ ਸਮਝ ਆ ਚੁੱਕੀ ਹੈ ਕਿ ਦਿਮਾਗ਼ ਦੇ ਕਿਹੜੇ ਹਿੱਸੇ ਵਿੱਚੋਂ ਸਰੀਰ ਦੇ ਕੰਬਣ ਵਾਲੀਆਂ ਤਰੰਗਾਂ ਨਿਕਲਦੀਆਂ ਹਨ। ਇਹ ਬਿਜਲਈ ਤਰੰਗਾਂ ਲਗਭਗ 25 ਹਜ਼ਾਰ ਨਿਊਰੋਨ ਸੈੱਲਾਂ ਵਿੱਚੋਂ ਇੱਕੋ ਸਮੇਂ ਨਿੱਕਲਦੀਆਂ ਹਨ। ਪੱਠਿਆਂ ਦਾ ਆਕੜਨਾ, ਤੁਰਨ ਵਿੱਚ ਤਕਲੀਫ਼ ਤੇ ਪੱਠਿਆਂ ਦੀ ਬੇਤਰਤੀਬੀ ਹਿਲਜੁਲ ਨੂੰ ਕਾਬੂ ਕਰਨ ਲਈ ਏਨੇ ਸਾਰੇ ਨਿਊਰੌਨ ਸੈੱਲਾਂ ਨੂੰ ਅਪਰੇਸ਼ਨ ਰਾਹੀਂ ਸਿਰ ਅੰਦਰ ਪਾਈ ਮਸ਼ੀਨ ਕਾਬੂ ਵਿੱਚ ਕਰ ਲੈਂਦੀ ਹੈ ਤੇ ਮਰੀਜ਼ ਲਗਭਗ ਠੀਕ ਹੋ ਜਾਂਦਾ ਹੈ।

ਡਿਸਟੋਨੀਆ ਦੇ ਮਰੀਜ਼ ਬੱਚਿਆਂ ਦਾ ਸਰੀਰ ਵੀ ਅਜੀਬ ਤਰੀਕੇ ਘੁੰਮ ਕੇ ਟੇਢਾ ਹੋ ਜਾਂਦਾ ਹੈ ਜਿਸ ਸਦਕਾ ਨਾ ਤਾਂ ਉਹ ਤੁਰ ਫਿਰ ਸਕਦੇ ਹਨ, ਨਾ ਆਪਣੀ ਤਕਲੀਫ਼ ਸਾਂਝੀ ਕਰ ਸਕਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਛੇਤੀ ਹੋ ਜਾਂਦੀ ਹੈ। ਇਨ੍ਹਾਂ ਬੱਚਿਆਂ ਵਿੱਚ ਵੀ ਇਸ ਮਸ਼ੀਨ ਸਦਕਾ ਦਿਮਾਗ਼ ਦੇ ਗਲੋਬਸ ਪੈਲੀਡਸ ਹਿੱਸੇ ਨੂੰ ਸ਼ਾਂਤ ਕਰਕੇ ਕੁੱਝ ਹਫ਼ਤਿਆਂ ਅੰਦਰ ਹੀ ਬੱਚੇ ਨੂੰ ਲਗਭਗ ਨਾਰਮਲ ਕੀਤਾ ਜਾ ਸਕਦਾ ਹੈ।

ਅਨੇਕ ਮਨੋਰੋਗ; ਜਿਵੇਂ ਟੂਰੇਟ ਸਿੰਡਰੋਮ, ਓ. ਸੀ. ਡੀ., ਢਹਿੰਦੀ ਕਲਾ, ਖਾਣ ਪੀਣ ਵਿੱਚ ਦਿੱਕਤਾਂ, ਐਨੋਰੈਕਸੀਆ ਨਰਵੋਜ਼ਾ, ਨਸ਼ੇ ਦੀ ਲਤ ਆਦਿ ਵਿੱਚ ਇਸ ਅਪਰੇਸ਼ਨ ਦਾ ਕਮਾਲ ਦਾ ਅਸਰ ਵੇਖਣ ਨੂੰ ਮਿਲਿਆ ਹੈ। ਸਭ ਤੋਂ ਵੱਧ ਕਮਾਲ ਤਾਂ ਉਦੋਂ ਵੇਖੀ ਗਈ ਜਦੋਂ ਐਲਜ਼ੀਮਰ ਦੇ ਰੋਗੀਆਂ ਵਿੱਚ ਦਿਮਾਗ਼ ਦੇ ਹਿੱਸੇ ਦੇ ਖੁਰ ਜਾਣ ਸਦਕਾ ਖ਼ਤਮ ਹੋਈ ਯਾਦਦਾਸ਼ਤ ਦੇ ਵਿੱਚ ਇਹ ਮਸ਼ੀਨ ਫਿੱਟ ਕੀਤੀ ਗਈ। ਮਸ਼ੀਨ ਨਾਲ ਸੁੱਕੇ ਹੋਏ ਹਿੱਸੇ ਵਿੱਚ ਲਗਾਤਾਰ ਤਰੰਗਾਂ ਭੇਜਣ ਨਾਲ ਹੌਲ਼ੀ-ਹੌਲ਼ੀ ਉਸ ਵਿੱਚ ਹਿਲਜੁਲ ਹੋ ਕੇ ਟੁੱਟੇ ਸੈੱਲਾਂ ਵਿੱਚ ਦੁਬਾਰਾ ਭੰਨ ਤੋੜ ਤੇ ਜੋੜ ਬਣਨੇ ਸ਼ੁਰੂ ਹੋ ਗਏ। ਇਹ ਬਹੁਤ ਜ਼ਿਆਦਾ ਉਤਸਾਹਜਨਕ ਖੋਜ ਸੀ।

ਇਸ ਖੋਜ ਨਾਲ ਨਵਾਂ ਰਾਹ ਖੁੱਲ੍ਹ ਗਿਆ ਕਿ ਅਨੇਕ ਕਿਸਮ ਦੀਆਂ ਦਿਮਾਗ਼ੀ ਸੱਟਾਂ, ਦਿਮਾਗ਼ ਦੇ ਕਿਸੇ ਹਿੱਸੇ ਦੇ ਸੁੰਗੜ ਜਾਣ ਦੇ ਨਾਲ-ਨਾਲ ਡੀਜੈਨੇਰੇਟਿਵ ਰੋਗਾਂ ਦਾ ਵੀ ਪੂਰਾ ਇਲਾਜ ਕੀਤਾ ਜਾ ਸਕੇਗਾ। ਐਲਜ਼ੀਮਰ ਮਰੀਜ਼ਾਂ ਦੇ ਐਮ.ਆਰ.ਆਈ. ਸਕੈਨ ਵਿੱਚ ਜਿਨ੍ਹਾਂ ਹਿੱਸਿਆਂ ਵਿੱਚ ਘੱਟ ਲਹੂ ਜਾਂਦਾ ਸੀ ਤੇ ਘੱਟ ਕੰਮ ਕਰ ਰਹੇ ਸਨ, ਉਨ੍ਹਾਂ ਹਿੱਸਿਆਂ ਵਿੱਚ ਗਲੂਕੋਜ਼ ਵੀ ਘੱਟ ਮਾਤਰਾ ਵਿੱਚ ਲੱਭਿਆ ਸੀ। ਮਸ਼ੀਨ ਲਾਉਣ ਤੋਂ ਇੱਕ ਮਹੀਨੇ ਬਾਅਦ ਉਨ੍ਹਾਂ ਹਿੱਸਿਆਂ ਵਿੱਚ ਗਲੂਕੋਜ਼ ਵੱਧ ਦਿੱਸਿਆ ਤੇ ਉਨ੍ਹਾਂ ਹਿੱਸਿਆਂ ਵਿੱਚ ਲਹੂ ਵੀ ਵੱਧ ਜਾਣ ਲੱਗ ਪਿਆ ਸੀ। ਇਸ ਖੋਜ ਤੋਂ ਬਾਅਦ ਐਮਰੀ ਯੂਨੀਵਰਸਿਟੀ ਦੀ ਹੈਲਨ ਮੇਅਬਰਗ ਨੇ ਮਨੁੱਖੀ ਮੂਡ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਜਿਹੜਾ ਦਵਾਈਆਂ ਤੇ ਸਾਈਕੋਥੈਰੇਪੀ ਨਾਲ ਠੀਕ ਨਹੀਂ ਕੀਤਾ ਜਾ ਸਕਿਆ ਸੀ।

ਇਸ ਵਾਸਤੇ ਦਿਮਾਗ਼ ਦੇ ‘‘ਬਰੈਡਮੈਨ ਹਿੱਸੇ 25’’ ਜੋ ਉਦਾਸੀ ਦਾ ਸੈਂਟਰ ਹੈ, ਵਿੱਚ ਡੀ. ਬੀ. ਐੱਸ. ਮਸ਼ੀਨ ਫਿੱਟ ਕੀਤੀ ਗਈ। ਕੁੱਝ ਮਹੀਨਿਆਂ ਬਾਅਦ ਉਦਾਸੀ ਦੇ ਸੈਂਟਰ ਵਿਚਲੀ ਹਲਚਲ ਬਹੁਤ ਘੱਟ ਹੋ ਗਈ ਤੇ ਬੰਦੇ ਦਾ ਮੂਡ ਬਹੁਤ ਵਧੀਆ ਹੋ ਗਿਆ। ਫਿਰ 200 ਮਰੀਜ਼ਾਂ ਉੱਤੇ ਇਹੀ ਅਜ਼ਮਾਇਆ ਗਿਆ ਤਾਂ ਉਨ੍ਹਾਂ ਵਿੱਚ ਕਈ ਸਾਲ ਉਦਾਸੀ ਉੱਕਾ ਹੀ ਨੇੜੇ ਨਹੀਂ ਫਟਕੀ। ਹੁਣ ਇਹ ਮਸ਼ੀਨ ਪੂਰੀ ਉਮਰ ਵਾਸਤੇ ਵੀ ਸੁਰੱਖਿਅਤ ਮੰਨੀ ਜਾਣ ਲੱਗ ਪਈ ਹੈ।

ਕੁੱਝ ਕਿਸਮਾਂ ਦੀਆਂ ਰਸੌਲੀਆਂ ਵਿੱਚ ਵੀ ਇਹ ਮਸ਼ੀਨ ਅਜ਼ਮਾਈ ਜਾ ਚੁੱਕੀ ਹੈ, ਜਿੱਥੇ ਅਪਰੇਸ਼ਨ ਦੇ ਮਾੜੇ ਅਸਰਾਂ ਤੋਂ ਮਰੀਜ਼ ਬਚ ਗਿਆ। ਫ਼ੈਸਲਾ ਨਾ ਲੈ ਸਕਣ ਵਾਲੀ ਬੀਮਾਰੀ, ਯਾਦਦਾਸ਼ਤ ਦੀ ਕਮਜ਼ੋਰੀ, ਨਵੀਆਂ ਚੀਜ਼ਾਂ ਸਿੱਖਣ ਵਿੱਚ ਦਿੱਕਤ ਅਤੇ ਓ. ਸੀ. ਡੀ. ਦੇ ਮਰੀਜ਼ਾਂ ਵਿੱਚ ਵੀ 40 ਤੋਂ 60 ਫੀਸਦੀ ਫ਼ਾਇਦਾ ਦਿੱਸਿਆ। ਟੂਰੈਟ ਸਿੰਡਰੋਮ ਮਰੀਜ਼ਾਂ ਵਿੱਚ ਵੀ 70 ਫੀਸਦੀ ਫ਼ਾਇਦਾ ਹੋ ਗਿਆ। ਭੁੱਖ ਨਾ ਲੱਗਣ ਦੀ ਬੀਮਾਰੀ, ਬਾਈਪੋਲਰ ਬੀਮਾਰੀ ਦੇ ਮਰੀਜ਼ਾਂ ਵਿੱਚੋਂ ਵੀ 60 ਫੀਸਦੀ ਠੀਕ ਹੋ ਗਏ।

ਹਕਲਾਉਣ ਦੀ ਬੀਮਾਰੀ ਵਿੱਚ ਵੀ ਜ਼ਬਾਨ ਦੇ ਸੈਂਟਰ ਉੱਤੇ ਡੀ. ਬੀ. ਐਸ. ਮਸ਼ੀਨ ਦਾ ਵਧੀਆ ਅਸਰ ਦਿੱਸਿਆ। ਇਸ ਸੰਬੰਧੀ ਟੋਰਾਂਟੋ ਯੂਨੀਵਰਸਿਟੀ ਦੇ ਨਿਊਰੋ ਸਰਜਰੀ ਵਿਭਾਗ ਦੇ ਐਂਦਰੇ ਲੋਜ਼ਾਨੋ ਲਗਾਤਾਰ ਖੋਜ ਜਾਰੀ ਰੱਖ ਰਹੇ ਹਨ ਤੇ ਕਈ ਖੋਜਾਂ ਦੁਨੀਆਂ ਦੇ ਚੋਟੀ ਦੇ ਲੈਂਸੱਟ ਰਿਸਾਲੇ ਵਿੱਚ ਵੀ ਛਪ ਚੁੱਕੀਆਂ ਹਨ। ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਮਨ ਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਤੇ ਅਨੇਕ ਲਾਇਲਾਜ ਰੋਗਾਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।

ਸਿਰਫ਼ ਇੱਕ ਨੁਕਤਾ ਜਿਸ ਬਾਰੇ ਕਈ ਸੀਨੀਅਰ ਖੋਜੀਆਂ ਨੇ ਚਿੰਤਾ ਜਤਾਈ ਹੈ, ਉਹ ਇਹ ਹੈ ਕਿ ਜੇ ਦਿਮਾਗ਼ ਦੇ ਅੰਦਰ ਪਾਈ ਮਸ਼ੀਨ ਦੀਆਂ ਮਹੀਨ ਤਰੰਗਾਂ ਏਨੀ ਜ਼ਬਰਦਸਤ ਤਬਦੀਲੀ ਲਿਆ ਸਕਦੀਆਂ ਹਨ ਤਾਂ ਇਸ ਤੋਂ ਹਜ਼ਾਰ ਗੁਣਾਂ ਤੇਜ਼ ਤਰੰਗਾਂ, ਜੋ ਕੰਨ ਦੇ ਬਾਹਰੋਂ ਦਿਮਾਗ਼ ਨਾਲ ਲੱਗ ਕੇ, ਸਾਰਾ ਦਿਨ ਅੰਦਰ ਪਹੁੰਚ ਕੇ ਘੰਟਿਆਂ ਬੱਧੀ ਅਸਰ ਛੱਡਦੀਆਂ ਹੋਣ ਅਤੇ ਨਿੱਕੇ ਬੱਚਿਆਂ ਦੇ ਬਣਦੇ ਦਿਮਾਗ਼ ਦੇ ਹਿੱਸਿਆਂ ਵਿੱਚ ਵੀ ਲੰਮੇ ਸਮੇਂ ਤੱਕ ਬਣਤਰ ਤੇ ਹਰਕਤ ਵਿੱਚ ਅਸਰ ਪਾ ਰਹੀਆਂ ਹੋਣ ਤਾਂ ਕੀ ਬਣੇਗਾ ?

ਇਹ ਤਰੰਗਾਂ ਹਨ ਮੋਬਾਈਲ ਫ਼ੋਨ ਦੀਆਂ। ਹੁਣ ਤੱਕ ਦੀਆਂ ਖੋਜਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਬੱਚਿਆਂ ਵਿੱਚ ਵਧਦਾ ਮਨੋਰੋਗ ‘‘ਓਟਿਜ਼ਮ’’ ਮੋਬਾਈਲ ਫ਼ੋਨ ਦੀ ਹੀ ਦੇਣ ਹੈ। ਬਾਕੀ ਫ਼ੈਸਲਾ ਪਾਠਕਾਂ ਉੱਤੇ !

ਪਿਤਾ ਦੀ ਮੌਜੂਦਗੀ  ਸੂਰਜ ਵਾਂਗ ਹੁੰਦੀ ਹੈ  !

0

ਪਿਤਾ ਦੀ ਮੌਜੂਦਗੀ  ਸੂਰਜ ਵਾਂਗ ਹੁੰਦੀ ਹੈ  !

ਡਾ. ਪਰਗਟ ਸਿੰਘ ਬੱਗਾ (ਕੈਨੇਡਾ)-ਫੋਨ: 905 531 8901

ਇਕ ਬੱਚੀ ਆਪਣੇ ‘ਪਿਤਾ’ ਨਾਲ ਪੈਦਲ ਸਫ਼ਰ ’ਤੇ ਜਾ ਰਹੀ ਸੀ। ਰਸਤੇ ਵਿੱਚ ਇਕ ਛੋਟੀ ਜਿਹੀ ਨਦੀ ਪੈਂਦੀ ਸੀ। ਨਦੀ ਭਾਵੇਂ ਛੋਟੀ ਸੀ ਪਰ ਬਰਸਾਤ ਕਾਰਨ ਪਾਣੀ ਦਾ ਵਹਾਅ ਤੇਜ਼ ਸੀ। ਨਦੀ ਪਾਰ ਕਰਦੇ ਸਮੇਂ ‘ਪਿਤਾ’ ਨੇ ਆਪਣੀ ਸੱਤ-ਸਾਲਾ ਧੀਅ ਦੇ ਭੈਅ-ਭੀਤ ਚਿਹਰੇ ਵਲ ਤੱਕ ਕੇ ਕਿਹਾ, ਬੇਟੀ ! ਡਰਨਾ ਨਹੀਂ। ਬਸ ! ਤੂੰ ਮੇਰਾ ਹੱਥ ਘੁੱਟ ਕੇ ਫੜ ਰੱਖਣਾ। ਪਿਤਾ ਦੀ ਗੱਲ ਸੁਣ ਕੇ ਚਿੰਤਤ ਬੱਚੀ ਬੋਲੀ ‘ਨਹੀਂ ਬਾਪੂ ! ਮੈਂ ਨਹੀਂ ਬਲਕਿ ਤੁਸੀਂ ਹੀ ਮੇਰਾ ਹੱਥ ਫੜ੍ਹ ਲਓ।’ ਬੱਚੀ ਵੱਲ ਬੜੀ ਹੈਰਾਨੀ ਨਾਲ ਤੱਕ ਕੇ ਪਿਤਾ ਨੇ ਮੁਸਕਰਾਂਦਿਆਂ ਪੁੱਛਿਆ ਕਿ ਦੱਸ ‘ਭਲਾਂ, ਇਸ ਵਿਚ ਕੀ ਫ਼ਰਕ ਹੈ ? ਹੱਥ ਈ ਫੜਨਾ ਚਾਹੇ ਤੂੰ ਮੇਰਾ ਫੜ ਲਿਆ ਜਾਂ ਮੈਂ ਤੇਰਾ ?’ ਅੱਗੋਂ ਬੱਚੀ ਤਪਾਕ ਨਾਲ ਬੋਲੀ, ‘ਬਾਪੂ ! ਜੇ ਅਚਾਨਕ ਕੁੱਛ ਹੋ ਗਿਆ ਤਾਂ ਹੋ ਸਕਦਾ ਹੈ ਕਿ ਸ਼ਾਇਦ ਮੈਥੋਂ, ਤੁਹਾਡਾ ਹੱਥ ਛੁੱਟ ਜਾਵੇ ਪਰ ਜੇਕਰ ਤੁਸੀਂ ਮੇਰਾ ਹੱਥ ਫੜਿਆ ਹੋਵੇਗਾ ਤਾਂ ਭਾਵੇਂ ਕੁੱਛ ਵੀ ਹੋ ਜਾਏ ਤੁਸੀਂ ਕਦੇ ਵੀ ਮੇਰਾ ਹੱਥ ਨਹੀਂ ਛੱਡੋਗੇ  !’ ਹੁਣ ਕਹਿਣ ਨੂੰ ਤਾਂ ਇਹ ਇਕ ਸਧਾਰਨ ਜਿਹੀ ਉਦਾਹਰਨ ਹੈ ਪਰ ਹਕੀਕਤ ਇਹ ਹੈ ਕਿ ਹਕੀਕਤਨ, ਉਸ ਮਾਸੂਮ ਬੱਚੀ ਦੇ ਭੋਲੇ-ਭਾਲੇ ਦਿਲ ’ਚੋਂ ਨਿਕਲੇ ਸਾਰਥਕ ਸ਼ਬਦ ‘ਪਿਤਾ’ ’ਤੇ ਬਣੇ ‘ਵਿਸ਼ਵਾਸ’ ਦੀ ਦ੍ਰਿੜ੍ਹਤਾ ਨੂੰ ਹੋਰ ‘ਬਲ’ ਪ੍ਰਦਾਨ ਕਰਦੇ ਹਨ।

ਜੇਕਰ ਤੁਸੀਂ ‘ਪਿਤਾ’ ਦਾ ‘ਮਹੱਤਵ’, ਜਾਣਨਾ ਚਾਹੁੰਦੇ ਹੋ ਤਾਂ ਸਿਰਫ਼ ਇਕ ਦਿਨ ਲਈ, ਆਪਣੇ ਰੋਜ਼ਾਨਾ ਦੇ ਸਾਰੇ ਕੰਮ-ਕਾਜ ਆਪਣੇ ਹੱਥ ਦੇ ‘ਅੰਗੂਠੇ’ ਤੋਂ ਬਿਨਾਂ ਕੇਵਲ ਆਪਣੀਆਂ ਉਂਗਲੀਆਂ ਨਾਲ ਕਰਕੇ ਵੇਖੋ ! ਕੁੱਝ ਹੀ ਪਲਾਂ ਵਿੱਚ ਤੁਹਾਨੂੰ ‘ਪਿਤਾ’ ਦੀ ‘ਅਹਿਮੀਅਤ’ ਦਾ ਪਤਾ ਚੱਲ ਜਾਵੇਗਾ  ! ਦੁਨੀਆਂ ਵਿਚ ਕੇਵਲ ‘ਪਿਤਾ’ ਹੀ ਇਕ ਐਸੇ ਹਮਦਰਦ ਤੇ ਫਿਕਰਮੰਦ ਦਿਲ ਦਾ ਮਾਲਕ ਹੁੰਦਾ ਹੈ ਜੋ ਦਿਲੋਂ ਚਾਹੁੰਦਾ ਹੈ ਕਿ ਮੇਰੀ ਔਲਾਦ ਮੇਰੇ ਤੋਂ ਵੀ ਕਈ ਗੁਣਾਂ ਵੱਧ ਕਾਮਯਾਬ ਹੋਵੇ !

ਜੇਕਰ ਕਿਧਰੇ ਸਾਡੇ ਸ਼ਰੀਰ ’ਤੇ ਕੋਈ, ਸੱਟ-ਚੋਟ ਲੱਗ ਜਾਵੇ ਤਾਂ ਸਾਡੇ ਮੂੰਹ ’ਚੋਂ ਆਪ-ਮੁਹਾਰੇ ਹਾਏ ਮਾਂ !  ਸ਼ਬਦ ਨਿਕਲ ਜਾਂਦਾ ਹੈ, ਪਰ ਸੜਕ ਪਾਰ ਕਰਦੇ ਸਮੇਂ ਜੇਕਰ ਅਚਾਨਕ ਕੋਈ ਟਰੱਕ, ਸਾਡੇ ਨਜ਼ਦੀਕ ਆ ਕੇ ਯਕਦਮ, ਬਰੇਕ ਲਗਾ ਦੇਵੇ ਤਾਂ ਸਾਡੇ ਮੂੰਹ ’ਚੋਂ ਝੱਟ ਬਾਪ ਰੇ ! ਸ਼ਬਦ ਨਿਕਲਦਾ ਹੈ। ਐਸਾ ਲੱਗਦਾ ਹੈ ਕਿ ਰੱਬ ਵੱਲੋਂ ਸਾਰੇ, ਛੋਟੇ-ਮੋਟੇ ਸੰਕਟਾਂ ਤੋਂ ਸਾਡੀ ਰੱਖਿਆ ਕਰਨ ਲਈ ਸ਼ਾਇਦ ‘ਮਾਂ’ ਨੂੰ ਹੀ ਬਣਾਇਆ ਗਿਆ ਹੋਵੇ ਪਰ ਵੱਡੇ-ਵੱਡੇ ਸੰਕਟਾਂ ਦਾ ਸਾਮ੍ਹਣਾ ਕਰਦੇ ਸਮੇਂ ਸਾਨੂੰ ਹਮੇਸ਼ਾਂ ‘ਬਾਪੂ’ ਹੀ ਯਾਦ ਆਉਂਦਾ ਹੈ।

ਘਰ ਵਿੱਚ ਦੋ ਵਕਤ ਦਾ ਭੋਜਨ ਜੇਕਰ ‘ਮਾਂ’ ਬਣਾਉਂਦੀ ਹੈ ਤਾਂ ਪਰਿਵਾਰ ਲਈ ਸਾਰਾ-ਸਾਰਾ ਦਿਨ ਘਰੋਂ ਬਾਹਰ ਰਹਿ ਕੇ, ਇੱਧਰ-ਉੱਧਰ ਭਟਕ ਕੇ ‘ਭੋਜਨ’ ਦਾ ਪ੍ਰਬੰਧ ਕਰਨ ਵਾਲੇ ‘ਪਿਤਾ’ ਨੂੰ ਪਤਾ ਨਹੀਂ ਦੁਨੀਆਂ ਕਿਉਂ ਵਿਸਾਰੀ ਬੈਠੀ ਹੈ ? ਜੇਕਰ ‘ਮਾਂ’ ਬੱਚੇ ਨੂੰ, 9 ਮਹੀਨੇ ਆਪਣੇ ਗਰਭ ਵਿੱਚ ਰੱਖਦੀ ਹੈ ਤਾਂ ‘ਪਿਤਾ’ ਵੀ ਉਸੇ ਦਿਨ ਤੋਂ ਉਸ ਬੱਚੇ ਨੂੰ ਆਪਣੇ ‘ਦਿਮਾਗ਼’ ਵਿੱਚ ਬਿਠਾ ਕੇ ਰੱਖਦਾ ਹੈ। ਉਸ ਦੇ ਸੁਨਹਿਰੀ ਭਵਿੱਖ ਲਈ ਸੁਪਨੇ ਸਜਾਉਂਦਾ ਹੈ। ਪੂਰੇ 9 ਮਹੀਨੇ ਨਵੇਂ-ਮਹਿਮਾਨ ਦੇ ਆਉਣ ਦਾ ਇੰਤਜ਼ਾਰ; ਬੜੀ ਬੇਸਬਰੀ ਨਾਲ ਕਰਦਾ ਰਹਿੰਦਾ ਹੈ ਅਤੇ ਉਸ ਦੀ ਸਲਾਮਤੀ ਲਈ ਖ਼ੈਰ ਮੰਗਦਾ ਹੈ। ਦਰਅਸਲ ‘ਮਾਤਾ’ ਅਤੇ ‘ਪਿਤਾ’ ਦੇ ਰੋਲ ਵਿੱਚ ਬੱਸ ! ਫ਼ਰਕ ਸਿਰਫ਼ ਇੰਨਾ ਕੁ ਹੀ ਹੈ ਕਿ ‘ਮਾਂ’ ਦਾ ਰੋਲ, ਸਾਨੂੰ ਜਿਉਂਦੇ-ਜੀਅ ‘ਸਮਝ’ ਵਿੱਚ ਆ ਜਾਂਦਾ ਹੈ ਪਰ ‘ਪਿਤਾ’ ਦਾ ਰੋਲ ਉਸ ਦੇ ਮਰਨ ਤੋਂ ਬਾਅਦ, ਸਾਡੀ ‘ਸਮਝ’ ਵਿੱਚ ਆਉਂਦਾ ਹੈ।

ਪੂਰੀ ਦੁਨੀਆਂ ਲਈ ‘ਪਿਤਾ’ ਇੱਕ ਸਧਾਰਨ ਵਿਅਕਤੀ ਹੋ ਸਕਦਾ ਹੈ ਪਰ ਪਰਿਵਾਰ ਲਈ ਤਾਂ ‘ਪਿਤਾ’ ਪੂਰੀ ‘ਦੁਨੀਆਂ’ ਹੀ ਹੁੰਦੀ ਹੈ। ‘ਪਿਤਾ’ ਪਰਿਵਾਰ ਲਈ ਐਸਾ ‘ਫਰਿਸ਼ਤਾ’ ਹੁੰਦਾ ਹੈ ਜੋ ਪੂਰਾ ਦਿਨ ‘ਭੁੱਖਾ-ਪਿਆਸਾ’ ਰਹਿ ਕੇ, ਮਿਹਨਤ-ਮਜ਼ਦੂਰੀ ਕਰ ਕੇ ਆਪਣੀ ਔਲਾਦ ਦਾ ਪੇਟ ਪਾਲਦਾ ਹੈ ਬਲਕਿ ਪਰਿਵਾਰ ਦੀਆਂ ਸੁੱਖ-ਸਹੂਲਤਾਂ ਲਈ ਖ਼ੁਦ ਆਪਣੀ ਜ਼ਿੰਦਗੀ ਦੇ ਸਾਰੇ ‘ਸੁੱਖ-ਆਰਾਮ’ ਭੁੱਲ ਜਾਂਦਾ ਹੈ। ਆਪਣੀ ਜੁੱਤੀ ਭਾਵੇਂ ਘਸ-ਘਸ ਕੇ ਟੁੱਟ ਹੀ ਕਿਉਂ ਨਾ ਗਈ ਹੋਵੇ ਪਰ ‘ਪੁੱਤ’ ਲਈ ਬਜ਼ਾਰੋਂ ‘ਬਰੈਂਡਡ’ ਬੂਟ ਲਿਆਉਣੇ ਕਦੇ ਨਹੀਂ ਭੁੱਲਦਾ। ‘ਪਿਤਾ’ ਘਰ ਦੇ ਵਿਹੜੇ ’ਚ ਐਸਾ ਘਣਛਾਂਵਾ ਬੂਟਾ ਹੁੰਦਾ ਹੈ ਜਿਸ ਦੀ ਸ਼ੀਤਲ ਛਾਂਅ ਹੇਠ ਸਾਰਾ ਪਰਿਵਾਰ ਆਰਾਮ ਨਾਲ ਸੌਂਦਾ ਹੈ। ਪਸੀਨੇ ’ਚ ਮਾਂ ਡੁੱਬਦੀ ਹੈ, ਧੁੱਪ ’ਚ ਪਿਤਾ ਤਪਦਾ ਹੈ ਤਦ ਜਾ ਕੇ ਕਿਤੇ ਔਲਾਦ ਲਾਡਾਂ-ਪਿਆਰਾਂ ਨਾਲ ਪਲ਼ਦੀ ਹੈ।

ਪਿਤਾ ਗ੍ਰਹਿਸਤੀ ਦੀ ਮਸ਼ੀਨ ਦਾ ਐਸਾ ‘ਪੁਰਜ਼ਾ’ ਹੁੰਦਾ ਹੈ ਜੋ ਦੀਵਾਰ ’ਤੇ ਲਟਕਦੀ ਘੜੀ ਦੀਆਂ ਸੂਈਆਂ ਵਾਂਗ ਚੌਵੀ-ਘੰਟੇ ਚੱਲਦਾ ਰਹਿੰਦਾ ਹੈ। ਮੀਂਹ ਹੋਵੇ ਜਾਂ ਹਨੇਰੀ, ਦਿਨ ਹੋਵੇ ਜਾਂ ਕਾਲੀ-ਰਾਤ ਕਦੇ ਅਟਕਦਾ ਨਹੀਂ ਬੱਸ ! ਚੱਲਦਾ ਹੀ ਜਾਂਦਾ ਹੈ, ਚੱਲਦਾ ਹੀ ਜਾਂਦਾ ਹੈ ਸਿਰਫ਼ ਇਸ ਉਮੀਦ ਨਾਲ ਕਿ ਉਸ ਦੀ ‘ਔਲਾਦ’ ਕਾਮਯਾਬੀ ਦੀ ਪੌੜੀ ’ਤੇ ਬੇਝਿੱਜਕ ਹੋ ਕੇ ਚੜ੍ਹ ਸਕੇ। ‘ਪਿਤਾ’ ਆਪ ਤੰਗੀਆਂ-ਤੁਰਸ਼ੀਆਂ ਝੱਲ ਕੇ ਪਰਿਵਾਰ ਨੂੰ ਸ਼ੀਤਲ-ਛਾਂਅ ਹੇਠ ਬਿਠਾ ਕੇ ਪਾਲ਼ਦਾ ਹੈ। ਬੋਝ ਕਿੰਨਾ ਵੀ ਹੋਵੇ ਪਰ ‘ਬਾਪ’ ਕਦੇ ‘ਉਫ਼’ ਤੱਕ ਨਹੀਂ ਕਰਦਾ ਸੱਚਮੁਚ, ਬੜਾ ਮਜ਼ਬੂਤ ਹੁੰਦਾ ਹੈ: ‘ਬਾਪ ਦਾ ਕੰਧਾ’, ਦੋਸਤੋ !

ਘਰ ਵਿੱਚ ਪਿਤਾ ਘੱਟ ਬੋਲਦਾ ਹੈ, ਗੁੱਸੇ ’ਚ ਵੀ ਆਉਂਦਾ ਹੈ, ਸਖ਼ਤੀ ਵੀ ਦਿਖਾਉਂਦਾ ਹੈ ਤੇ ਕਦੇ-ਕਦੇ  ਡਾਂਟਦਾ ਤੇ ਫਿਟਕਾਰਦਾ ਵੀ ਹੈ ਲੇਕਿਨ ਅਗਲੇ ਹੀ ਪਲਾਂ ਵਿੱਚ ਝੱਟ ‘ਪੁੱਤ’ ਨੂੰ ਛਾਤੀ ਨਾਲ ਲਗਾ ਕੇ, ਪਿਆਰਦਾ ਤੇ ਸੰਭਾਲ਼ਦਾ ਵੀ ਹੈ। ਦਰਅਸਲ ‘ਬਾਪ’ ਦੀ ‘ਡਾਂਟ’ ਦੇ ਪਿੱਛੇ ਉਸ ਦਾ ਅਥਾਹ ਪਿਆਰ ਛੁਪਿਆ ਹੋਇਆ ਹੁੰਦਾ ਹੈ। ‘ਪਿਤਾ’ ਦੀ ਮੌਜੂਦਗੀ ਤਾਂ ਸੂਰਜ ਵਾਂਗ ਹੁੰਦੀ ਹੈ ਸੂਰਜ; ਗਰਮ ਜ਼ਰੂਰ ਹੁੰਦਾ ਹੈ ਪਰ ਜੇਕਰ ਸੂਰਜ ਨਾ ਚੜ੍ਹੇ ਤਾਂ ਚਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਛਾਅ ਜਾਂਦਾ ਹੈ।

ਸੋਨਾ ਕਦੀ ਵੀ ਪੁਰਾਣਾ ਨਹੀਂ ਹੁੰਦਾ ਭਾਵੇਂ ਜਿੰਨੀ ਵਾਰ ਮਰਜ਼ੀ ਕਸਵੱਟੀ ’ਤੇ ਘਸਾ ਕੇ ਪਰਖ ਲਓ ਹਮੇਸ਼ਾਂ ਸੋਲ਼ਾਂ ਆਨੇ ‘ਖਰਾ’ ਉੱਤਰੇਗਾ; ਇਉਂ ਹੀ ਪਿਤਾ ਦੇ ਖ਼ਿਆਲ ਪੁਰਾਣੇ ਹੋ ਸਕਦੇ ਹਨ, ਪਰ ਗ਼ਲਤ ਨਹੀਂ ਹੋਣਗੇ ! ਅਨੁਮਾਨ; ਗ਼ਲਤ ਹੋ ਸਕਦਾ ਹੈ ਪਰ ‘ਅਨੁਭਵ’ ਗ਼ਲਤ ਨਹੀਂ ਹੋਏਗਾ ਕਿਉਂਕਿ ਅਨੁਮਾਨ ਤਾਂ ਸਿਰਫ਼ ‘ਮਨ ਦੀ ਕਲਪਨਾ’ ਹੋ ਸਕਦੀ ਹੈ ਜਦਕਿ ਅਨੁਭਵ; ਜ਼ਿੰਦਗੀ ਦਾ ‘ਨਿਚੋੜ’ ਹੁੰਦਾ ਹੈ। ਆਪਣੀ ਜ਼ਬਾਨ ਦੀ ਤਾਕਤ ਉਸ ਬਾਪ ’ਤੇ ਕਦੇ ਨਾ ਪਰਖੋ, ਜਿਸ ਨੇ ਤੁਹਾਨੂੰ ਬੋਲਣਾ ਸਿਖਾਇਆ ਹੁੰਦਾ ਹੈ।

ਅੱਜ ਦਾ ਪੁੱਤਰ; ਆਪਣੇ ਇਖ਼ਲਾਕੀ ਫ਼ਰਜ਼ਾਂ ਤੋਂ ਮੂੰਹ-ਮੋੜ ਕੇ, ਰੱਬ ਸਮਾਨ ‘ਪਿਤਾ’ ਨਾਲ ਜੋ ਸਲੂਕ ਕਰਦਾ ਪਿਆ ਹੈ ਜ਼ਿੰਦਗੀ ਦੀ ਉਸ ਹਕੀਕਤ ਨੂੰ ਲਫ਼ਜ਼ਾਂ ਦੀ ਮਸੂਮੀਅਤ ਵਿੱਚ ਬਿਆਨ ਕਰਨਾ ਮੇਰੇ ਲਈ ਬੜਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੈ।  21ਵੀਂ ਸਦੀ ਅੱਜ ਸ਼ਰਮਸਾਰ ਹੈ, ਜਦੋਂ ਕੋਈ ਜਵਾਨ ਪੁੱਤ; ਆਪਣੇ ਬਜ਼ੁਰਗ ਬਾਪ ਨੂੰ ਅੱਖਾਂ ’ਚ ਅੱਖਾਂ ਪਾ ਕੇ ਸਵਾਲ ਪੁੱਛਦਾ ਹੈ ਕਿ ਤੂੰ ਸਾਰੀ ਉਮਰ ਮੇਰੇ ਲਈ ਕੀ ਕੀਤਾ ਹੈ ? ਸੱਚ ਜਾਣਿਓ, ਸੁਣਦਿਆਂ ਸਾਰ ਹੀ ਪਿਤਾ; ਜਿਉਂਦੇ-ਜੀਅ ਮਰ ਜਾਂਦਾ ਹੈ ਅਤੇ ਉਸ ਨੂੰ ਸ਼ਾਇਦ ਧਰਤੀ ਵੀ ਛੁਪਣ ਲਈ ਜਗ੍ਹਾ ਨਹੀਂ ਦਿੰਦੀ। ਉਹ ਸਾਰੀ ਜ਼ਿੰਦਗੀ ਜ਼ਲਾਲਤ ਤੇ ਨਿਰਾਦਰ ਦਾ ਭਾਗੀਦਾਰ ਬਣ ਕੇ ਆਪਣੇ ਹੀ ਪੁੱਤਾਂ ਹੱਥੋਂ ਲੁੱਟਿਆ-ਪੁੱਟਿਆ ਮਹਿਸੂਸ ਕਰਦਾ ਹੈ। ਗੱਲ ਕੀ, ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਹਿੰਮਤੀ ਪਿਤਾ ਆਖ਼ਰ, ਆਪਣੀ ਔਲਾਦ ਅੱਗੇ ਹਥਿਆਰ ਸੁੱਟ ਕੇ ਹਾਰ ਜਾਂਦਾ ਹੈ।

ਪਿਤਾ; ਸਾਰੀ ਉਮਰ ਟੁੱਟ-ਟੁੱਟ ਕੇ ਸਿਰਫ਼ ਇਸ ਕਰਕੇ ਮਰਦਾ ਰਹਿੰਦਾ ਹੈ ਕਿ ਬੁਢਾਪੇ ’ਚ ਕੋਈ, ਉਸ ਦੀ ਡੰਗੋਰੀ ਬਣ ਸਕੇ। ਯਕੀਨਨ, ਉਮਰ ਦੇ ਅੰਤਲੇ ਪੜਾਅ ਵਿੱਚ ਉਸ ਨੂੰ ਵੀ ਕਿਸੇ ਨਾ ਕਿਸੇ ਹਮਦਰਦੀ ਦੀ ਲੋੜ ਭਾਸਦੀ ਹੁੰਦੀ ਹੈ। ਜ਼ਿੰਦਗ਼ੀ ’ਚ ਆਉਣ ਵਾਲੀ ਹਰ ਮੁਸੀਬਤ ਦਾ ਬੜੀ ਦਲੇਰੀ ਨਾਲ ਮੁਕਾਬਲਾ ਕਰਨ ਵਾਲੇ ਪਿਤਾ ਦਾ ਦਿਲ, ਕਦੇ ਵੀ ਇੰਨਾ ਕਮਜ਼ੋਰ ਨਹੀਂ ਹੋ ਸਕਦਾ। ਅਸਲ ਵਿੱਚ ਉਹ ਬੁਢਾਪੇ ਤੋਂ ਇਸ ਲਈ ਨਹੀਂ ਡਰਦਾ ਕਿ ਮੌਤ ਉਸ ਦੇ ਕਰੀਬ ਆ ਰਹੀ ਹੁੰਦੀ ਹੈ ਬਲਕਿ ਉਹ ਇਸ ਲਈ ਡਰਦਾ ਹੈ ਕਿ ਬੁਢਾਪੇ ਵਿੱਚ ਉਸ ਦੇ ਆਪਣੇ ਉਸ ਤੋਂ ਦੂਰ-ਦੂਰ ਹੁੰਦੇ ਜਾ ਰਹੇ ਹੁੰਦੇ ਹਨ। ਜੇਕਰ ਰਿਸ਼ਤੇ ਨਾ ਵੀ ਹੋਣ ਤਾਂ ਸ਼ਾਇਦ ਇੰਨੀ ਤਕਲੀਫ ਨਾ ਹੋਵੇ, ਜਿੰਨੀ ਰਿਸ਼ਤਿਆਂ ਦੇ ਹੁੰਦਿਆਂ-ਸੁੰਦਿਆਂ  ਉਨ੍ਹਾਂ ’ਚੋਂ ‘ਅਹਿਸਾਸ’ ਦੇ ਮਰ ਜਾਣ ਦੀ ਹੁੰਦੀ ਹੈ। ‘ਅਰਥੀ’ ਤਾਂ ਸਾਰਿਆਂ ਦੀ ਉੱਠਦੀ ਹੈ ਪਰ ਜੇਕਰ ਕਿਤੇ ਉਸ ਦੀ ‘ਅਰਥੀ’ ਨੂੰ ‘ਪੁੱਤ’ ਆ ਕੇ ਆਪਣਾ ‘ਕੰਧਾ’ ਲਗਾ ਦੇਵੇ ਤਾਂ ਸੱਚ ਜਾਣਿਓ ! ‘ਬਾਪ’ ਲਈ ਉਹ ‘ਮੌਤ’ ਵੀ ‘ਜ਼ਿੰਦਗੀ’ ਤੋਂ ਕਈ ਗੁਣਾਂ ਵੱਧ ‘ਹੁਸੀਨ’ ਹੋ ਜਾਂਦੀ ਹੈ। ਜਿਸ ‘ਪੁੱਤ’ ਨੂੰ ਆਪਣੇ ‘ਜਨਮ-ਦਾਤਿਆਂ’ ਪ੍ਰਤੀ ‘ਕਰਮ’ ਦੀ ਸੋਝੀ ਪੈ ਜਾਵੇ ਉਸ ਲਈ ਫਿਰ ‘ਧਰਮ’ ਨੂੰ ਸਮਝਣਾ ਕਦੇ ਕੋਈ ਕਠਿਨ ਨਹੀਂ ਰਹਿੰਦਾ।

ਏ ਨੌਜਵਾਨ ਪੁੱਤਰੋ ! ਕਦੇ ਵੀ ਆਪਣੀ ‘ਅਮੀਰੀ’ ਦਾ ਰੋਹਬ; ਆਪਣੇ ‘ਬਾਪ’ ਅੱਗੇ ਨਾ ਦਿਖਾਇਓ ਕਿਉਂਕਿ ਉਸ ਨੇ ਤਾਂ ਆਪਣਾ ਸਾਰਾ ਕੁੱਝ ਦਾਅ ’ਤੇ ਲਾ ਕੇ ਤੁਹਾਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੁੰਦਾ ਹੈ। ਨਾਲੇ ਐਸੀ ਅਮੀਰੀ ਦਾ ਵੀ ਕੀ ਫ਼ਾਇਦਾ ਅਤੇ ਫੋਕੀ ਸ਼ੁਹਰਤ ਦੇ ਵੀ ਲੱਖ-ਲਾਹਨਤ ਜੋ ਆਪਣੇ ਪਿਤਾ ਦੀ ਇੱਜ਼ਤ ਕਰਨਯੋਗ ਹੀ ਪੁੱਤਰ ਨੂੰ ਨਾ ਛੱਡੇ ਬੁਢਾਪੇ ਦੀ ਆਖ਼ਰੀ ਉਮਰ ’ਚ ਬਜ਼ੁਰਗ ਬਾਪ ਦੀ ਸੇਵਾ ਹੀ ਨਾ ਕਰਾ ਸਕੇ। ਇੱਥੇ ਮੈਂ ਇੱਕ ਇੰਨੀ ਕੁ ਗੱਲ ਕਹਿਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਜੇਕਰ ਪੁੱਤ;  ਬੁੱਢੇ ਬਾਪ ਦੀ ਜਿਉਂਦੇ ਜੀਅ, ਸੇਵਾ ਨਾ ਵੀ ਕਰ ਸਕੇ ਤਾਂ ਨਾ ਸਹੀ, ਕੋਈ ਗੱਲ ਨਹੀਂ ਪਰ ਮਰਨ ਤੋਂ ਬਾਅਦ ਤਾਂ ਥੋੜ੍ਹਾ ਵਕਤ ਕੱਢ ਕੇ, ਉਸ ਦੀ ਅਰਥੀ ਨੂੰ ਮੋਢਾ ਦੇਣ ਲਈ ਆ ਹੀ ਜਾਣਾ ਚਾਹੀਦਾ ਹੈ।

ਦਰਅਸਲ ਇਨਸਾਨੀਅਤ ਦੇ ਜਜ਼ਬੇ ਤੋਂ ਬਿਨਾਂ ਇਨਸਾਨ ਹੈਵਾਨ ਹੈ। ‘ਬਾਪ’ ਦੀ ਅੱਖ ਵਿੱਚ ਵਗਦਾ ਹੰਝੂ ਵੇਖ ਕੇ ਜਿਨ੍ਹਾਂ ਪੁੱਤਾਂ ਦਾ ਦਿਲ; ਮੋਮ ਵਾਂਗ ਨਾ ਪਿਘਲ਼ੇ ਉਹ ਪੁੱਤ; ਪੱਥਰ ਦਿਲ ਹੁੰਦੇ ਹਨ। ਬਾਪੂ ਨੂੰ ਦੁਖੀ ਵੇਖ ਕੇ ਜੇਕਰ ‘ਪੁੱਤ’ ਦੇ ਦਿਲ ਵਿੱਚ ਦਰਦ ਦੀ ਚੀਸ ਨਾ ਉੱਠੇ ਤਾਂ ਐਸੇ ਪੁੱਤ ਨੂੰ ਇਨਸਾਨ ਕਹਿਣਾ ਵੀ ਔਖਾ ਲੱਗਦਾ ਹੈ। ਜਿਹੜੇ ਪੁੱਤਾਂ ਨੇ ਬੁਢਾਪੇ ’ਚ ਬਾਪ ਦੀ ਡੰਗੋਰੀ ਬਣਨਾ ਸੀ ਉਹ ਦੌਲਤ ਦੀ ਰੰਗੀਨ ਦੁਨੀਆਂ ਵਿੱਚ ਗੁੰਮ ਹੋ ਗਏ ਹਨ। ਇਹ ਇਕ ਹਕੀਕਤ ਹੈ, ਬਹੁਤ ਵੱਡੀ ਸਚਾਈ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਨਾ ਕਰਨ ਵਾਲੀ ਔਲਾਦ ਦੀ ਮਾਨਸਿਕਤਾ ‘ਬਿਮਾਰ’ ਅਤੇ ‘ਅਪਾਹਜ’ ਹੁੰਦੀ ਹੈ।

ਸਿਆਣਿਆਂ ਦਾ ਕਥਨ ਹੈ ਕਿ ਇਨਸਾਨ ਦੀ ਬਰਬਾਦੀ ਦਾ ਵਕਤ, ਉਦੋਂ ਤੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਤੋਂ ਕਿਸੇ ਸ਼ਖ਼ਸ ਦਾ ‘ਪਿਤਾ’ ਆਪਣੇ ਜਵਾਨ ‘ਪੁੱਤ’ ਦੇ ਗੁੱਸੇ ਤੋਂ ਡਰਦਾ ਮਾਰਾ ਉਸ ਨੂੰ ਆਪਣੀਆਂ ਜ਼ਰੂਰਤਾਂ ਦੱਸਣਾ ਅਤੇ ਨਸੀਹਤਾਂ ਦੇਣੀਆਂ ਬੰਦ ਕਰ ਦੇਵੇ।

ਚੜ੍ਹਦੇ-ਸੂਰਜ ਦੀ ‘ਕਿਰਨ’ ਤਾਂ ਸੁੰਦਰ ਹੁੰਦੀ ਹੀ ਹੈ ਪਰ ਡੁੱਬਦੇ ‘ਸੂਰਜ’ ਦੀ ‘ਲਾਲੀ’ ਵਾਲੀ ਖ਼ੂਬਸੂਰਤੀ ਦਾ ਵੀ ਕੋਈ ਮੁਕਾਬਲਾ ਨਹੀਂ ਹੁੰਦਾ। ਬੁੱਢਾ ‘ਬਾਪ’ ਵੀ, ਡੁੱਬਦੇ ‘ਸੂਰਜ’ ਦੀ ਨਿਆਈਂ ਹੁੰਦਾ ਹੈ। ਬੱਸ ! ਜ਼ਰਾ ਨੀਝ ਲਗਾ ਕੇ ਵੇਖਣ ਦੀ ਲੋੜ ਹੈ। ਐਸੇ ‘ਪੁੱਤ’; ਅਕ੍ਰਿਤਘਣ ਹੁੰਦੇ ਹਨ ਜੋ ਵੱਡੀ ਉਮਰ ਵਿੱਚ ਆਪਣੇ ‘ਬਾਪ’ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਅਕ੍ਰਿਤਘਣ ਬੱਚਾ, ਸੱਪ ਦੇ ਡੰਗ ਤੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ। ਪਰਿਵਾਰ ਵਿੱਚ ਪਿਤਾ ਦੁਆਰਾ ਨਿਭਾਏ ਜਾਂਦੇ ਫ਼ਰਜ਼ ਨੂੰ ਕਦੇ ਭੁੱਲ ਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਨਹੀਂ ਤਾਂ ਯਾਦ ਰੱਖਣਾ, ਜਦੋਂ ‘ਬਾਪੂ’ ਵਿਛੜ ਜਾਵੇਗਾ ਤਾਂ ਮਖ਼ਮਲ ਦੇ ਬਿਸਤਰ ’ਤੇ ਭੀ ਨੀਂਦ ਨਹੀਂ ਆਵੇਗੀ।

ਬਜ਼ੁਰਗਾਂ ਮੁਤਾਬਕ ਨੂੰਹਾਂ ਤੇ ਧੀਆਂ ਦਾ ਫ਼ਰਕ

0

ਬਜ਼ੁਰਗਾਂ ਮੁਤਾਬਕ ਨੂੰਹਾਂ ਤੇ ਧੀਆਂ ਦਾ ਫ਼ਰਕ

ਹਰਲਾਜ ਸਿੰਘ ਬਹਾਦਰਪੁਰ, ਪਿੰਡ/ਡਾਕ. ਬਹਾਦਰਪੁਰ, ਤਹਿ. ਬੁਢਲਾਡਾ (ਜ਼ਿਲ੍ਹਾ ਮਾਨਸਾ)-94170-23911

ਇੱਕ ਦਿਨ ਮੈਂ ਅਤੇ ਮੇਰੀ ਸਿੰਘਣੀ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ। ਗੱਡੀ ਦੇ ਜਰਨਲ ਡੱਬਿਆਂ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਅਸੀਂ ਕਾਹਲੀ ਨਾਲ ਬੁਕਿੰਗ ਵਾਲੇ ਡੱਬੇ ਵਿੱਚ ਚੜ੍ਹ ਗਏ। ਡੱਬੇ ਦੇ ਬਾਰ ਨੇੜਲੀ ਸੀਟ ਉੱਤੇ ਇੱਕ ਬਜ਼ੁਰਗ ਅਤੇ ਛੋਟੀ ਉਮਰ ਦੀ ਇਸਤਰੀ ਬੈਠੇ ਸਨ। ਉਨ੍ਹਾਂ ਨੇ ਸਾਨੂੰ ਕੋਲ ਬੈਠਣ ਲਈ ਥਾਂ ਦੇ ਦਿੱਤੀ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦਿਆਂ, ਬੈਠਦਿਆਂ ਹੀ ਗੱਲਾਂ ਬਾਤਾਂ ਕਰਨ ਲੱਗ ਪਏ ਤਾਂ ਪਤਾ ਲੱਗਿਆ ਕਿ ਉਹ ਬਜ਼ੁਰਗ ਅਤੇ ਇਸਤਰੀ ਪਿਉ ਧੀ ਸਨ। ਉਸ ਇਸਤਰੀ ਨੇ ਦੱਸਿਆ ਕਿ ਮੇਰੇ ਦੋ ਭਰਾ ਹਨ। ਦੋਹੇਂ ਵਿਆਹੇ ਹੋਏ ਹਨ। ਦੋਹੇਂ ਨੂੰਹਾਂ ਇਸ ਦੀ ਸੰਭਾਲ਼ ਨਹੀਂ ਕਰ ਰਹੀਆਂ, ਇਸ ਲਈ ਮੈਂ ਆਪਣੇ ਪਿਉ ਨੂੰ ਸੰਭਾਲਣ ਲਈ ਆਪਣੇ ਸਹੁਰੇ ਘਰ ਲੈ ਕੇ ਜਾ ਰਹੀ ਹਾਂ। ਹੋਰ ਵੀ ਬਹੁਤ ਗੱਲਾਂ ਹੋਈਆਂ। ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਉਸ ਇਸਤਰੀ ਪ੍ਰਤੀ ਮਨ ਵਿੱਚ ਕਾਫ਼ੀ ਹਮਦਰਦੀ ਅਤੇ ਸਤਿਕਾਰ ਵੱਧ ਗਿਆ। ਦੋ ਘੰਟੇ ਦਾ ਸਮਾਂ ਇੰਜ ਲੱਗੇ ਜਿਵੇਂ ਪੰਦਰਾਂ ਵੀਹ ਮਿੰਟ ਹੀ ਹੋਏ ਹੋਣ। ਆਪਣੇ ਆਪ ਨੂੰ ਇਉਂ ਮਹਿਸੂਸ ਹੋਵੇ ਕਿ ਅੱਜ ਤਾਂ ਆਪਣੀ ਯਾਤਰਾ ਸਫਲ ਹੋ ਗਈ ਹੈ। ਇੱਕ ਉੱਤਮ ਸੋਚ ਵਾਲੀ ਭੈਣ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ। ਮੈਂ ਉਸ ਦੀ ਅਜਿਹੀ ਸੇਵਾ ਭਾਵਨਾ ਵਾਲੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੈਣ ਜੀ ! ਤਾਂ ਹੀ ਤਾਂ ਕਹਿੰਦੇ ਹਨ ਕਿ ਪੁੱਤ ਵੰਡਾਉਣ ਜਮੀਨਾਂ ਧੀਆਂ ਦਰਦ ਵੰਡਾਉਂਦੀਆਂ ਨੇ। ਅਸੀਂ ਉਸ ਭੈਣ ਨਾਲ ਹੋਏ ਸਾਥ ਅਤੇ ਉਸ ਦੀ ਸੇਵਾ ਸਤਿਕਾਰ ਵਾਲੀ ਸੋਚ ਤੋਂ ਖੁਸ਼ ਸੀ ਅਤੇ ਉਹ ਭੈਣ ਵੀ ਆਪਣੇ ਬਾਰੇ ਦੱਸ ਕੇ ਅਤੇ ਸਾਡੇ ਵੱਲੋਂ ਕੀਤੀ ਆਪਣੀ ਪ੍ਰਸੰਸਾ ਸੁਣ ਕੇ ਖੁਸ਼ ਸੀ, ਪਰ ਉਹ ਬਜ਼ੁਰਗ ਸਾਡੀਆਂ ਗੱਲਾਂ ਤਾਂ ਸੁਣਦਾ ਰਿਹਾ। ਦੋ ਘੰਟਿਆਂ ਦੇ ਸਫ਼ਰ ਦੌਰਾਨ ਬੋਲਿਆ ਕੁੱਝ ਵੀ ਨਹੀਂ ਸੀ। ਉਨ੍ਹਾਂ ਦਾ ਸਟੇਸ਼ਨ ਨੇੜੇ ਆਉਣ ਵਾਲ਼ਾ ਸੀ। ਉਹ ਭੈਣ ਉਠ ਕੇ ਬਾਥਰੂਮ ਵਿੱਚ ਚਲੀ ਗਈ। ਉਸ ਦੇ ਚਲੇ ਜਾਣ ’ਤੇ ਬਜ਼ੁਰਗ ਬੋਲਿਆ ਕਹਿੰਦਾ ਭਾਈ ! ਨਾ ਤਾਂ ਸਾਰੇ ਪੁੱਤ ਜਾਂ ਜਵਾਈ ਮਾੜੇ ਹੁੰਦੇ ਹਨ ਅਤੇ ਨਾ ਸਾਰੀਆਂ ਧੀਆਂ ਜਾਂ ਨੂੰਹਾਂ ਮਾੜੀਆਂ ਹੁੰਦੀਆਂ ਨੇ। ਅਸਲ ਵਿੱਚ ਇਹ ਦਰਦ ਵੰਡਾਉਣ ਵਾਲੀਆਂ ਧੀਆਂ ਹੀ ਦਰਦ ਦਿੰਦੀਆਂ ਹਨ। ਇਹ ਧੀਆਂ ਆਪਣੇ ਮਾਂ ਪਿਉ ਨੂੰ ਤਾਂ ਦਿਲੋਂ ਪਿਆਰ ਕਰਦੀਆਂ ਹਨ ਅਤੇ ਸੱਸ ਸਹੁਰੇ ਨੂੰ ਤਾਂ ਆਪਣੇ ਰਾਹ ਦਾ ਰੋੜਾ ਸਮਝ ਕੇ ਇੰਨੀ ਨਫ਼ਰਤ ਕਰਦੀਆਂ ਹਨ ਕਿ ਉਨ੍ਹਾਂ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀਆਂ। ਪੁੱਤਾਂ ਵਿੱਚ ਜੁਰਅਤ ਨਹੀਂ ਰਹੀ ਕਿ ਉਹ ਆਪਣੇ ਮਾਂ ਪਿਉ ਦੀ ਸੰਭਾਲ਼ ਲਈ ਆਪਣੀਆਂ ਘਰਵਾਲੀਆਂ ਨੂੰ ਕਹਿ ਸਕਣ ਕਿ ਮੇਰੇ ਮਾਂ ਪਿਉ ਵੀ ਤੇਰੇ ਮਾਂ ਪਿਉ ਜਿੰਨੇ ਸਤਿਕਾਰ ਯੋਗ ਹਨ। ਖ਼ਬਰਦਾਰ ਜੇ ਮੇਰੇ ਮਾਂਂ ਪਿਉ ਦੀ ਸ਼ਾਨ ਦੇ ਖ਼ਿਲਾਫ਼ ਇੱਕ ਵੀ ਸ਼ਬਦ ਬੋਲਿਆ। ਜਿਹੜੀਆਂ ਆਹ ਧੀਆਂ ਆਪਣੇ ਮਾਂ ਪਿਉ ਨੂੰ ਸੰਭਾਲਣ ਦੀਆਂ ਗੱਲਾਂ ਕਰਦੀਆਂ ਹਨ। ਉਹ ਸਹੁਰੇ ਘਰ ਜਾ ਕੇ ਸੱਸ ਸਹੁਰੇ ਨੂੰ ਮਾਂ ਪਿਉ ਸਮਝ ਕੇ ਕਿਉਂ ਨਹੀਂ ਸੰਭਾਲਦੀਆਂ। ਨੂੰਹਾਂ ਵੀ ਤਾਂ ਧੀਆਂ ਹੀ ਹੁੰਦੀਆਂ ਨੇ। ਠੀਕ ਹੈ ਕਿ ਮੇਰੀਆਂ ਨੂੰਹਾਂ ਮੈਨੂੰ ਨਹੀਂ ਸੰਭਾਲਦੀਆਂ ਸਨ, ਪਰ ਆਹ ਜੋ ਮੇਰੀ ਧੀ ਮੈਨੂੰ ਸੰਭਾਲਣ ਲਈ ਲੈ ਕੇ ਜਾ ਰਹੀ ਹੈ। ਇਸ ਦੇ ਦੁੱਖੀ ਕੀਤੇ ਇਸ ਦੇ ਸੱਸ ਸਹੁਰਾ (ਮੇਰੇ ਕੁੜਮ ਤੇ ਕੁੜਮਣੀ) ਵੀ ਆਪਣੀ ਧੀ ਕੋਲ਼ ਬੈਠੇ ਹਨ। ਬੱਸ ਭਾਈ ਚੁੱਪ ਹੀ ਭਲੀ ਹੈ ਖਾਲਸਾ ਜੀ ! ਜਿਸ ਪਿੰਡ ਵਿੱਚ ਸਾਰੀ ਉਮਰ ਬਿਤਾਈ ਹੈ। ਉਸ ਪਿੰਡ ਨੂੰ ਛੱਡ ਕੇ ਬਿਗਾਨੇ ਪਿੰਡ ਧੀ (ਕੁੜਮਾਂ) ਦੇ ਘਰ ਇਹ ਆਖ਼ਰੀ ਬਚਿਆ ਸਮਾਂ ਲੰਘਾਉਣਾ ਮੈਨੂੰ ਤਾਂ ਨਰਕ ਤੋਂ ਵੀ ਮਾੜਾ ਲੱਗਦਾ ਹੈ। ਓਥੇ ਜਾ ਕੇ ਕੀ ਹੁਣ ਮੇਰੀ ਇੱਜ਼ਤ ਵਧੇਗੀ  ? ਰੱਬ ਜੇ ਰੋਟੀ ਦੇਵੇ ਤਾਂ ਆਪਣੇ ਘਰ ਵਿੱਚ ਹੀ ਦੇਵੇ, ਨਹੀ ਤਾਂ ਮੌਤ ਦੇ ਦੇਵੇ। ਇੰਨਾ ਕਹਿ ਕੇ ਬਜ਼ੁਰਗ ਚੁੱਪ ਹੋ ਗਿਆ।

ਬਜ਼ੁਰਗ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਹੈਰਾਨ ਹੁੰਦਿਆਂ ਚੁੱਪ ਹੋ ਗਏ। ਦੋ ਘੰਟਿਆਂ ’ਚ ਕਥਾ ਕੀਰਤਨ ਵਰਗੀਆਂ ਲੱਗਦੀਆਂ ਭੇਣ ਦੀਆਂ ਗੱਲਾਂ ਦੀ ਬਜ਼ੁਰਗ ਨੇ ਦੋ ਮਿੰਟਾਂ ’ਚ ਅਸਲੀਅਤ ਸਾਹਮਣੇ ਲਿਆ ਕੇ ਧਰ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫ਼ਰਕ ਹੁੰਦਾ ਹੈ।

ਇੰਨੇ ਨੂੰ ਉਸ ਦੀ ਧੀ ਵੀ ਆ ਗਈ, ਪਰ ਹੁਣ ਉਸ ਨੂੰ ਵੇਖ ਕੇ ਅਸੀਂ ਚੁੱਪ ਸੀ। ਉਸ ਦੇ ਬਾਥਰੂਮ ਜਾਣ ਤੋਂ ਪਹਿਲਾਂ ਵਾਲ਼ਾ ਸਤਿਕਾਰ ਸਾਡੇ ਅੰਦਰੋਂ ਉੱਡ ਚੁੱਕਿਆ ਸੀ। ਸਰਵਣ ਪੁੱਤ ਵਰਗੀ ਲੱਗਦੀ ਧੀ ਵਿੱਚੋਂ ਹੁਣ ਬਜ਼ੁਰਗ ਵੱਲੋਂ ਵਿਖਾਈ ਨੂੰਹ ਦਿਸ ਰਹੀ ਸੀ।

Most Viewed Posts