30.8 C
Jalandhar
Thursday, June 26, 2025
spot_img
Home Blog Page 61

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਿੱਗਦਾ ਮਿਆਰ

0

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਿੱਗਦਾ ਮਿਆਰ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ-95920-93472

ਕੌਮਾਂ; ਆਪਣੀ ਕੌਮੀਅਤ ਨੂੰ ਸੰਭਾਲਣ ਲਈ ਜਿੰਦ-ਜਾਨ ਦਾਅ ’ਤੇ ਲਾ ਕੇ ਸੰਘਰਸ਼ ਕਰਦੀਆਂ ਹਨ। ਉਨ੍ਹਾਂ ਸਾਹਮਣੇ ਕੌਮੀ ਹੋਂਦ ਦੀ ਸਲਾਮਤੀ ਕਾਇਮ ਕਰਨੀ ਅਤੇ ਉਸ ਦਾ ਮਾਨ ਸਨਮਾਨ ਬਹਾਲ ਰੱਖਣਾ; ਵੱਡਾ ਨਿਸ਼ਾਨਾ ਹੁੰਦਾ ਹੈ। ਕੌਮੀ ਜਥੇਬੰਦੀ ਲਈ ਇੱਕ ਮਜ਼ਬੂਤ ਪ੍ਰਬੰਧ ਦੀ ਵੀ ਵੱਡੀ ਲੋੜ ਮਹਿਸੂਸ ਹੁੰਦੀ ਹੈ। ਅਜਿਹਾ ਢਾਂਚਾ; ਬੌਧਿਕ ਸ਼ਕਤੀ ਅਤੇ ਵੱਡੀ ਮਸ਼ੱਕਤ ਨਾਲ ਤਿਆਰ ਹੁੰਦਾ ਹੈ। ਕੌਮ ਸਾਹਮਣੇ ਵੱਡਾ ਸੰਕਟ ਸੰਸਥਾਂਵਾਂ ਦੀ ਗਰਿਮਾ ਨੂੰ ਸੰਭਾਲ਼ ਕੇ ਰੱਖਣਾ ਹੁੰਦਾ ਹੈ, ਜਿਸ ਲਈ ਸੰਸਥਾ ਨੂੰ ਹੋਂਦ ਵਿੱਚ ਲਿਆਉਣ ’ਚ ਇਸ ਦੇ ਸੰਸਥਾਪਕਾਂ ਨੇ ਸਫਲਤਾ ਪਾਈ ਸੀ।

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਲਈ ਵੀ ਇਸ ਦੇ ਪਿੱਛੇ ਸਿੱਖ ਕੌਮ ਦੇ ਸੂਝਵਾਨ ਸਿੱਖਾਂ ਦੀ ਗਹਿਰੀ ਸਿਆਣਪ ਰਹੀ ਹੈ। ਫਿਰ ਕਿਤੇ ਜਾ ਕੇ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੋਣ ਦਾ ਮਾਨ ਹਾਸਲ ਹੋਇਆ ਹੈ। ਹੁਣ ਇਹੀ (ਗਰਿਮਾ ਨੂੰ ਸੰਭਾਲ਼ ਕੇ ਰੱਖਣ ਵਾਲਾ) ਸੰਕਟ ਇਸ ਸੰਸਥਾ ਦੇ ਅਗਲੇ ਤੋਂ ਅਗਲੇ ਨਵੇਂ ਪ੍ਰਬੰਧਕਾਂ ਦੇ ਸਾਹਮਣੇ ਹੈ। ਸਿਆਣੇ ਅਤੇ ਦੂਰਅੰਦੇਸ਼ੀ ਵਾਲੇ ਨਵੇਂ ਸੱਜਣ ਕਈ ਵਾਰ ਜ਼ਿੰਮੇਵਾਰੀ ਲਈ ਆਪਣੇ ਅੰਦਰ ਦੀ ਯੋਗਤਾ ਚੰਗੀ ਤਰ੍ਹਾਂ ਪੜਚੋਲਦੇ ਹਨ। ਉਹ ਦੇਖਦੇ ਹਨ ਕਿ ਸਾਡੇ ਵਿੱਚ ਬਜ਼ੁਰਗਾਂ ਨਾਲੋਂ ਕੀ ਕੀ ਘਾਟ ਹੈ। ਐਸਾ ਦੇਖ ਕੇ ਉਹ ਆਪਣੀ ਘਾਟ ਪੂਰੀ ਕਰਨ ਦਾ ਨਿਸ਼ਾਨਾ ਤਹਿ ਕਰਦੇ ਹਨ। ਪ੍ਰਬੰਧਕ ਬਣਨਾ ਕੋਈ ਅਹੁਦਿਆਂ ਉੱਪਰ ਬੈਠ ਕੇ ਖ਼ਾਨਾਪੂਰਤੀ ਦੀ ਮਰਯਾਦਾ ਨਹੀਂ ਹੁੰਦੀ। ਪ੍ਰਬੰਧਕ ਬਣਨਾ ਤਾਂ ਆਪਣੀ ਨਰੋਈ ਯੋਗਤਾ ਦਾ ਬਿਹਤਰੀਨ ਪ੍ਰਭਾਵ ਆਪਣੇ ਸਮਾਜ ਉੱਤੇ ਪਾਉਣ ਦਾ ਮੌਕਾ ਹੁੰਦਾ ਹੈ ਤਾਂ ਕਿ ਕੌਮ ਮਾਣ ਕਰ ਸਕੇ ਕਿ ਸਾਡੀ ਕੌਮ ਵਿੱਚ ਵੇਖੋ ਕਿੰਨੇ ਯੋਗ ਪ੍ਰਬੰਧਕ ਹਨ, ਜਿਹੜੇ ਪਹਿਲਿਆਂ ਨਾਲੋਂ ਵੀ ਦੋ ਕਦਮ ਹੋਰ ਅੱਗੇ ਵਧ ਕੇ ਤਸੱਲੀ ਬਖ਼ਸ਼ ਸੇਵਾਵਾਂ ਨਿਭਾਅ ਰਹੇ ਹਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਆਰ ਅੱਜ ਤੋਂ ਨਹੀਂ, ਕਈ ਦਹਾਕੇ ਪਹਿਲਾਂ ਤੋਂ ਹੇਠਾਂ ਆਉਣਾ ਅਰੰਭ ਹੋ ਚੁੱਕਾ ਸੀ ਕਿਉਂਕਿ ਅਸੀਂ ਕੇਵਲ ਨੇੜੇ ਦੇ ਹਾਲਾਤਾਂ ਤੋਂ ਹੀ ਵਾਕਫ਼ ਹੁੰਦੇ ਹਾਂ। ਬੀਤ ਚੁੱਕੇ ਦੀ ਚੰਗਿਆਈ ਬੁਰਿਆਈ, ਨਫ਼ਾ-ਨੁਕਸਾਨ ਨਾਲ ਪੜ੍ਹ ਸੁਣ ਕੇ ਸੰਬੰਧ ਬਣਾਉਣ ਤੋਂ ਪਛੜ ਜਾਂਦੇ ਹਾਂ। ਪ੍ਰਬੰਧਕੀ ਮਿਆਰ ਦੇ ਡਿੱਗਣ ਪਿੱਛੇ ਕੁਝ ਬੁਨਿਆਦੀ ਇਹ ਕਾਰਨ ਰਹੇ ਹਨ :

ਪਹਿਲਾ ਕਾਰਨ ਗੁਰਬਾਣੀ ਅਤੇ ਰਹਿਤ ਮਰਯਾਦਾ ਅਨੁਸਾਰ ਨਿੱਜੀ ਜੀਵਨ ’ਚ ਅਮਲ ਨਾ ਹੋਣਾ ਹੈ, ਜਿਸ ਕਾਰਨ ਆਪਣੇ ਅੰਦਰ ਕੌਮ-ਪ੍ਰਸਤੀ ਲਈ ਮਜ਼ਬੂਤ ਸੋਚ ਨੂੰ ਪੈਦਾ ਨਾ ਕਰਨਾ ਹੈ। ਦੂਜਾ ਕਾਰਨ ਪਦਵੀ ਦੇ ਮਹੱਤਵ ਨੂੰ ਸਮਝੇ ਬਿਨਾਂ ਪਦਵੀ ਦੀ ਲਾਲਸਾ ਪਾਲ਼ ਲੈਣੀ ਤੇ ਉਹ ਪਦਵੀ ਅਯੋਗ ਢੰਗ ਨਾਲ ਹਾਸਲ ਵੀ ਕਰ ਲੈਣੀ ਹੈ। ਤੀਜਾ ਕਾਰਨ ਪ੍ਰਬੰਧਕੀ ਢਾਂਚੇ ਦੇ ਨਵੇਂ ਵਾਰਸਾਂ ਅੰਦਰ ਪਦਵੀ ਦੀ ਮਹੱਤਤਾ ਜਾਂ ਜਾਤੀ ਪ੍ਰਭੁਤਾ ਨੂੰ ਵੱਡਾ ਦਿਖਾਉਣ ਵਾਲੀ ਭੁੱਖ ਹੈ। ਚੌਥਾ ਕਾਰਨ ਪਦਵੀ ਦੇ ਅਸਰ ਰਸੂਖ ਦੀ ਦੁਰਵਰਤੋਂ ਕਰ ਆਪਣੇ ਜਾਤੀ ਹਿੱਤਾਂ ਦੀ ਪੂਰਤੀ ਲਈ ਸੋਚਦੇ ਰਹਿਣਾ ਹੈ। ਪੰਜਵਾਂ ਕਾਰਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਅੰਦਰ ਵੱਡੀ ਰਾਜਸੀ ਧਿਰ ਵੱਲ ਹੋਰ ਵੱਡੇ ਅਹੁਦੇਦਾਰੀਆਂ ਵਾਸਤੇ ਝਾਕਣਾ ਹੈ। ਛੇਵਾਂ ਕਾਰਨ ਭਾਈ-ਭਤੀਜਾਵਾਦ ਦੀ ਲਾਗ ਲੱਗਣੀ ਹੈ। ਸੱਤਵਾਂ ਕਾਰਨ ਮੁਲਾਜ਼ਮਾਂ ਦੀ ਭਰਤੀ ਲਈ ਯੋਗਤਾ ਦੀ ਥਾਂ ਮੂੰਹ ਮੁਲਾਹਜੇਦਾਰੀ ਨੂੰ ਸ੍ਰੇਸ਼ਟ ਮੰਨਣਾ ਹੈ ਆਦਿ। ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਵੀ ਕਈ ਹੋਰ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਜਿਵੇਂ ਜਿਵੇਂ ਸੰਸਥਾ ਦੇ ਨਵੇਂ ਬਣਨ ਵਾਲੇ ਪ੍ਰਬੰਧਕਾਂ ਵਿੱਚ ਵਧਦੇ ਜਾਣਗੇ ਤਿਵੇਂ ਤਿਵੇਂ ਹੀ ਪ੍ਰਬੰਧਕੀ ਮਿਆਰ ਉੱਚਾ ਉੱਠਣ ਦੀ ਥਾਂ ਰਸਾਤਲ ਵੱਲ ਹੋਰ ਵਧਦਾ ਰਹੇਗਾ।

ਇਸ ਡਿਗਦੇ ਮਿਆਰ ਦਾ ਅਹਿਸਾਸ; ਕੌਮ ਦਾ ਚੇਤੰਨ ਵਰਗ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ ਮਗਰ ਫਿਰ ਵੀ ਇਸ ਨੂੰ ਡਿੱਗਣ ਤੋਂ ਰੋਕਣ ਲਈ ਜੋ ਕੁਝ ਸਮੇਂ ਰਹਿੰਦਿਆਂ ਕਰਨਾ ਬਣਦਾ ਸੀ, ਉਹ ਨਾ ਹੋ ਸਕਿਆ ਕਿਉਂਕਿ ਚੇਤੰਨ ਵਰਗ ਅੰਦਰ ਵੀ ਇਸ ਪੱਖੋਂ ਨਿਰੰਤਰ ਢਿੱਲ ਪੈਂਦੀ ਆ ਰਹੀ ਹੈ। ਨਵੇਂ ਚੁਣੇ ਅਤੇ ਮੌਜੂਦਾ ਪ੍ਰਬੰਧ ਸੰਭਾਲੀ ਬੈਠੇ ਸੱਜਣ ਵੀ ਜਦੋਂ ਅਤੀਤ ਦੇ ਸੰਸਥਾਪਕਾਂ ਦੁਆਰਾ ਸੰਸਥਾ ਲਈ ਭਰੇ ਹੀਰੇ ਮੋਤੀ (ਕੌਮੀ ਹਿੱਤ ’ਚ ਲਏ ਨਿੱਗਰ ਫ਼ੈਸਲੇ) ਦੇਖਦੇ ਹਨ ਤਾਂ ਇੱਕ ਵਾਰ ਜ਼ਰੂਰ ਉਨ੍ਹਾਂ ਦੀ ਕਰਨੀ ਵਾਲਾ ਵਿਸਮਾਦ; ਇਨ੍ਹਾਂ ਅੰਤਰ ਥਰਥਰਾਹਟ ਛੇੜ ਕੇ ਜਾਗਣ ਦੀ ਪ੍ਰੇਰਨਾ ਕਰਦਾ ਹੋਵੇਗਾ। ਉਸ ਰੁਤਬੇ ਨੂੰ ਸਾਂਭਣ ਅਤੇ ਕਰਨੀ ਨੂੰ ਮਾਨਣ ਦੀ ਹਿੰਮਤ ਸਤਿਗੁਰੂ ਜੀ ਦੇ ਦਰੋਂ-ਘਰੋਂ; ਝੋਲ਼ੀ ਅੱਡ ਕੇ ਮੰਗਣੀ ਪਵੇਗੀ। ਇਹ ਮੰਗਣ ਦਾ ਸੁਭਾਗ ਹਰ ਇੱਕ ਦੇ ਭਾਗਾਂ ਵਿੱਚ ਨਹੀਂ ਹੁੰਦਾ। ਬਹੁਤੇ ਆਪਣੀ ਮੈਂ ਤੇ ਟੈਂ ਦੀ ਟੀਸੀ ਤੋਂ ਥੱਲੇ ਝਾਕ ਸਕਣ ਵਾਲੀ ਗੁਰ ਬਖ਼ਸ਼ਿਸ਼ ਨੂੰ ਜਾਣਦੇ ਹੀ ਨਹੀਂ ਹਨ। ਹੁਣ ਦਿਖਾਈ ਦੇ ਰਿਹਾ ਪ੍ਰਬੰਧਕਾਂ ਦੇ ਡਿੱਗੇ ਮਿਆਰ ਦਾ ਆਖਰੀ ਸਿਰਾ ਮਹਿਸੂਸ ਹੋ ਰਿਹਾ ਹੈ। ਇਨ੍ਹਾਂ ਪ੍ਰਬੰਧਕਾਂ ਦੀ ਕਾਰਜਵਿਧੀ ਵਿੱਚ ਕੌਮੀ ਸਿਧਾਂਤਾਂ ਅਤੇ ਸਵੈਮਾਨ ਪੱਖੋਂ ਆਈ ਹੋਈ ਗਿਰਾਵਟ ਦੀ ਤੋਬਾ ਹੀ ਹੋ ਗਈ।

ਇੱਕ ਸਵਾਲ ਬਹੁਤ ਰੜਕਦਾ ਹੈ ਕਿ ਡਿੱਗੇ ਹੋਏ ਮਿਆਰ ਨੂੰ ਦੁਬਾਰਾ ਉੱਚਾ ਕਿਵੇਂ ਚੁੱਕਿਆ ਜਾ ਸਕਦਾ ਹੈ ? ਪਿਛਲੇ ਦੋ ਤਿੰਨ ਦਹਾਕਿਆਂ ਤੋਂ ਵਧੇਰੇ ਡਿੱਗਣਾ ਅਰੰਭ ਹੋਇਆ ਇਹ ਮਿਆਰ; ਅੱਜ ਬੱਚੇ, ਬੁੱਢੇ ਤੇ ਜਵਾਨ ਲਈ ਵੱਡੀ ਬੇਚੈਨੀ ਬਣ ਗਿਆ ਹੈ। ਵੇਖਣ ਨੂੰ ਤਾਂ ਦੋ ਜਾਂ ਤਿੰਨ ਦਹਾਕਿਆਂ ਤੋਂ ਚੋਣ ਪ੍ਰਬੰਧ ਵਿੱਚ ਬਰਾਬਰ ਅਤੇ ਭਾਈਵਾਲ ਬਣਨ ਲਈ ਕੁਝ ਕੁ ਧਿਰਾਂ ਪ੍ਰਬੰਧਕ ਮਿਆਰ ਦੀ ਗੱਲ ਅੱਗੇ ਰੱਖ ਕੇ ਪ੍ਰਬੰਧ ਤੱਕ ਪਹੁੰਚਣ ਲਈ ਕਾਫ਼ੀ ਯਤਨਸ਼ੀਲ ਹਨ, ਪਰ ਉਨ੍ਹਾਂ ਦੇ ਕੰਮ ਕਰਨ ਦਾ ਢੰਗ ਸਿੱਖ ਕੌਮ ਦੀ ਮਾਨਸਿਕਤਾ ਨੂੰ ਪ੍ਰਭਾਵਤ ਨਹੀਂ ਕਰਦਾ। ਉਹ ਕੇਵਲ ਆਪਣੀ ਜਥੇਬੰਦਕ ਹੋਂਦ ਬਚਾਉਣ ਤੱਕ ਹੀ ਰੁਝੇ ਹੋਏ ਹਨ।  ਸੰਨ 2015 ਤੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਕਾਲ ਸਿੱਖ ਕੌਮ ਦੇ ਵਿਹੜੇ ’ਚ ਸਭ ਤੋਂ ਵੱਡੀ ਨਿਰਾਸ਼ਾ ਪੈਦਾ ਕਰਦਾ ਆ ਰਿਹਾ ਹੈ। ਇਸ ਸੰਸਥਾ ਦੀਆਂ ਨਵੀਆਂ ਚੋਣਾਂ ਨੂੰ ਲੈ ਕੇ ਕੌਮੀ ਝੋਲ਼ੀ ਅੰਦਰ ਕੇਵਲ ਕਿਆਸ-ਅਰਾਈਆਂ ਹਨ ਜਾਂ ਗ਼ਲਤਫ਼ਹਿਮੀ ਵਿੱਚੋਂ ਬੁਣੇ ਸੁਪਨੇ ਹਨ। ਇਸ ਘੋਰ ਰਸਾਤਲ ਵਿੱਚ ਡਿੱਗ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਆਰ ਤੋਂ ਬਾਅਦ ਜਾਪਦਾ ਹੈ ਕਿ ਹੁਣ ਸਿੱਖ ਹੋਰ ਬਰਦਾਸ਼ਤ ਨਹੀਂ ਕਰਨਾ ਚਾਹੇਗੇ। ਕੌਮੀ ਸੱਥਾਂ ਵਿੱਚੋਂ ਇਸ ਦੇ ਪੱਕੇ ਸੁਧਾਰ ਲਈ ਕੌਮੀ ਸਿਧਾਂਤਾਂ ਅਤੇ ਸਵੈਮਾਨ ਦੇ ਉਸ ਰੁਤਬੇ ਨੂੰ ਮੁੜ ਹਾਸਲ ਕਰਨ ਵਾਸਤੇ ਛੇਤੀ ਹੀ ਵਿਉਂਤਬੰਦੀ ਨਾਲ ਕਦਮ ਪੁੱਟਣ ਦੀ ਮਜ਼ਬੂਤ ਪਹਿਲ ਕਦਮੀ ਹੋਵੇਗੀ।

ਦਾਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਅਤੇ ਬਹਿਰੂਨੀ ਸਾਰੇ ਪ੍ਰਬੰਧ ਨਾਲ ਸੰਨ 1975 ਤੋਂ ਸਿੱਧਾ ਸੰਬੰਧ ਰਿਹਾ ਹੈ। 18 ਕੁ ਵਰ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਤੋਂ ਬਾਹਰ ਵੀ ਪੰਥਕ ਅਤੇ ਸਮਾਜਕ ਗਤੀਵਿਧੀਆਂ ਨਾਲ ਸੰਬੰਧ ਰਿਹਾ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਾਲਾਤਾਂ ਨਾਲ ਲਗਾਅ ਬਣਿਆ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜੇਕਰ ਸ: ਗੁਰਚਰਨ ਸਿੰਘ ਟੌਹੜਾ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਜੋ ਭਾਰਤੀ ਖ਼ੁਫ਼ੀਆ ਤੰਤਰ ਨੇ ਭਾਈ ਰਣਜੀਤ ਸਿੰਘ ਜੀ ਦੀ ਕਾਰਗੁਜ਼ਾਰੀ ਨਾਲ ਖੇਲ ਖੇਡਿਆ ਹੈ ਕਾਸ਼ ਉਸ ਨੂੰ ਸਮੇਂ ਸਿਰ ਸਮਝ ਲਿਆ ਜਾਂਦਾ ਤਾਂ ਅਜੋਕੀ ਉਦਾਸੀ ਤੇ ਨਿਰਾਸ਼ਾ ਤੋਂ ਬਚਾਅ ਹੋ ਜਾਣਾ ਸੀ। ਸੰਨ 1998 ਤੋਂ ਸ: ਬਾਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਪ੍ਰਬੰਧ ’ਤੇ ਮਨ ਚਾਹਿਆ ਦਬ ਦਬਾਅ ਹੈ। ਪ੍ਰਧਾਨ ਉਨ੍ਹਾਂ ਦੀ ਜੀਅ ਹਜ਼ੂਰੀ ਤੋਂ ਬਗੈਰ ਨਾ ਛਿੱਕ ਮਾਰਦੇ ਹਨ, ਨਾ ਕਦਮ ਪੁੱਟਦੇ ਹਨ ਅਤੇ ਨਾ ਹੀ ਕਾਗਜ਼ ’ਤੇ ਕੋਈ ਅੱਖਰ ਲਿਖਣ ਦੀ ਹਿੰਮਤ ਰੱਖਦੇ ਹਨ। ਸ: ਬਾਦਲ ਤੇ ਉਸ ਦੀ ਪਾਰਟੀ ਦੇ ਕੁਝ ਮੋਹਤਬਰ ਲਗਾਤਾਰ ਉੱਚੀ-ਉੱਚੀ ਕਹਿੰਦੇ ਰਹਿੰਦੇ ਹਨ ਕਿ ਸਾਡਾ ਕੋਈ ਦਖ਼ਲ ਨਹੀਂ, ਪਰ ਸੱਚ ਇਹ ਹੈ ਕਿ ਉਨ੍ਹਾਂ ਦੀ ਮਰਜ਼ੀ ਬਿਨਾਂ ਸ੍ਰੋਮਣੀ ਕਮੇਟੀ ’ਚ ਪੱਤਾ ਵੀ ਨਹੀਂ ਹਿਲਦਾ।

ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਕਰਨ ਤੋਂ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗ਼ੁਲਾਮ ਅਹੁਦੇਦਾਰੀ ਦਾ ਨੰਗਾ ਨਾਚ ਨਿਰੰਤਰ ਜਾਰੀ ਹੈ। ਕੰਮ ਧੰਦਿਆਂ ਦੀ ਨੀਂਦ ਵਿੱਚ ਸੁੱਤੇ ਪਏ ਸਿੱਖ; ਮਾਇਆ ਮਮਤਾ ਦੇ ਨਿੱਜੀ ਸੁਪਨੇ ਦੇਖਦੇ ਘਰਾੜੇ ਮਾਰਦੇ ਪਏ ਹਨ। ਜਦ ਵੱਡਾ ਝਟਕਾ ਲੱਗਦਾ ਹੈ ਤਾਂ ਅੱਬੜ ਵਾਹੇ ਉੱਠ ਕੇ ਬਾਵਰਾ ਦੌੜ, ਦੌੜਨ ਲੱਗਦੇ ਹਨ। ਕੌਮ ਦਾ ਵੱਡਾ ਹਿੱਸਾ ਸਿਆਸੀ ਗ਼ਰਜ਼ਾਂ ਨੇ ਗੁਮਰਾਹ ਕਰ ਪਿੱਛੇ ਲਗਾ ਲਿਆ ਹੈ। ਅਣਦਿਸਦੀ ਆਰ. ਐਸ. ਐਸ. ਦੀ ਦਖ਼ਲ ਅੰਦਾਜ਼ੀ; ਸਿੱਖ ਸਰੂਪ ’ਚ ਖ਼ਾਲਸਈ ਸਿਧਾਂਤਾਂ ਅਤੇ ਮਾਨ ਮਰਯਾਦਾ ਦੀਆਂ ਜੜ੍ਹਾਂ ਵਿੱਚਰ ਲਗਾਤਾਰ ਤੇਲ ਪਾ ਕੇ ਭਾਂਬੜ ਬਾਲ਼ ਰਹੀ ਹੈ। ਸਿੱਖ ਕੌਮ ਦੇ ਥੋੜ੍ਹੇ ਜਿਹੇ ਸਿਧਾਂਤਵਾਦੀ ਜੋ ਅਸਲ ’ਚ ਖ਼ਾਲਸਾ ਪੰਥ ਦੇ ਸੱਚੇ ਸੇਵਕ ਹਨ, ਉਨ੍ਹਾਂ ਨੂੰ ਪੰਥਕ ਗਦਾਰ ਸਾਬਤ ਕਰਨ ਲਈ ਬ੍ਰਾਹਮਣਵਾਦੀ ਸੰਪਰਦਾ ਦਾ ਸਿਰਮੌਰ ਸਿੱਖ ਸੰਸਥਾਂਵਾਂ ਅੰਦਰ ਪ੍ਰਵੇਸ਼ ਕਰਵਾ ਦਿੱਤਾ ਗਿਆ ਹੈ। ਗੁਰੂ ਦੁਆਰਾ ਬਖ਼ਸ਼ੀ ਕੌਮ ਪ੍ਰਤੀ ਵਫ਼ਾਦਾਰੀ ਹੋਣ ਕਾਰਨ ਬਹੁਤ ਹੀ ਗੰਭੀਰਤਾ ਨਾਲ ਜੋ ਦਾਸ ਨੇ ਮਹਿਸੂਸ ਕੀਤਾ, ਉਹੀ ਖ਼ਾਲਸਾ ਪੰਥ ਦੀ ਕਚਹਿਰੀ ਵਿੱਚ ਬਿਆਨ ਕਰ ਰਿਹਾ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰਾਂ ਅਹੁਦੇਦਾਰਾਂ ਵੱਲੋਂ ਹਰਿਆਣੇ ਦੇ ਸਿੱਖਾਂ ਦਾ ਵਿਸ਼ਵਾਸ ਨਾ ਜਿੱਤ ਸਕਣ ਕਾਰਨ ਹੀ ਆਪਣੇ ਵੱਡੇ ਹੋਣ ਦਾ ਰੁਤਬਾ ਕਮਜ਼ੋਰ ਕਰ ਲਿਆ ਹੈ। ਇੱਥੋਂ ਤੱਕ ਕਿ ਉੱਥੋਂ ਦੇ ਸਤਿਕਾਰਤ ਨੁਮਾਇੰਦਿਆਂ ਨਾਲ ਵੀ ਕੌਮੀ ਮਾਨਤਾਵਾਂ ਵਾਲਾ ਵਿਵਹਾਰ ਨਾ ਕਰਨਾ ਤੇ ਨਾ ਕਰਵਾਉਣਾ; ਅਜੋਕੀ ਗਿਰਾਵਟ ਵੱਲ ਡਿੱਗਣ ਦਾ ਧੱਕਾ ਲੱਗਿਆ ਹੈ। ਸੰਨ 2015 ਵਿੱਚ ਜਥੇਦਾਰ ਗਿ: ਗੁਰਬਚਨ ਸਿੰਘ ਜੀ ਅਤੇ ਹੋਰ ਸਹਿਯੋਗੀਆਂ ਰਾਹੀਂ ਸੌਦਾ ਸਾਧ ਨੂੰ ਮਾਫ਼ ਕਰਵਾਉਣ ਵਾਲਾ ਕੋਝਾ ਕੰਮ ਕਰਵਾਉਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੇ ਸੰਸਥਾਂਵਾਂ ਦਾ ਮਿਆਰ ਡੇਗਣ ਤੋਂ ਇਲਾਵਾ ਕੌਮੀ ਚਿਹਰੇ ਉੱਤੇ ਕਲੰਕ ਦੀ ਕਾਲ਼ੀ ਕਾਲ਼ਖ ਐਸੀ ਮਲ਼ੀ, ਜੋ ਧੋਤਿਆਂ ਵੀ ਨਹੀਂ ਉਤਰਨੀ। ਇਸ ਸਾਰੀ ਖੇਡ ਦਾ ਕਪਤਾਨ ਬਾਦਲ ਪਰਿਵਾਰ ਹੈ।  ਗੁਰੂ ਦੀ ਗੋਲਕ ’ਚੋਂ 94 ਲੱਖ ਰੁਪਏ ਤੋਂ ਵੱਧ; ਇਸ (ਸੌਦਾ ਸਾਧ) ਕੁਫ਼ਰ ਨੂੰ ਸਹੀ ਸਿੱਧ ਕਰਨ ਲਈ ਅਖ਼ਬਾਰੀ ਇਸ਼ਤਿਹਾਰੀ ’ਤੇ ਖ਼ਰਚ ਕਰ ਦਿੱਤਾ ਗਿਆ। ਕੌਮ ਕਲਪਦੀ ਰਹੀ ਕਿ ਪਾਪ ਹੈ, ਪਾਪ ਹੈ। ਕੌਮ ਨਾਲ ਧੋਖਾ ਹੈ, ਧੋਖਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਬੇਬਾਕੀ ਨਾਲ ਸਾਰੇ ਝਾਕੇ ਲਾਹ ਕੇ ਜਥੇਦਾਰਾਂ ਦੇ ਪਹਿਲਾਂ ਲਏ ਫ਼ੈਸਲੇ ਨੂੰ ਰੱਦ ਕੀਤਾ ਗਿਆ। ਸਭ ਨੇ ਇਹ ਮਹਿਸੂਸ ਕੀਤਾ ਕਿ ਇੱਕ ਧੜੇ ਦੇ ਸਮੱਰਥਕ ਇਨ੍ਹਾਂ ਜਥੇਦਾਰਾਂ ਨੇ ਜੋ ਕੁਝ ਵੀ ਕਰਨਾ ਹੈ, ਕਰ ਲੈਣ ਸਾਨੂੰ ਇਨ੍ਹਾਂ ਦੀ ਹੁਣ ਕੋਈ ਪਰਵਾਹ ਨਹੀਂ। ਜ਼ਿਆਦਾਤਰ ਸਿੱਖ; ਜਥੇਦਾਰਾਂ ਦੇ ਫ਼ੈਸਲਿਆਂ ਤੋਂ ਹੀ ਬਾਗੀ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਗਦੇ ਜਾ ਰਹੇ ਮਿਆਰ ਦਾ ਇਹ ਸਭ ਤੋਂ ਹੇਠਲਾ ਡੰਡਾ ਸੀ। ਕੁਫ਼ਰ ਨੂੰ ਸੱਚ ਕਹਿਣ ਲਈ ਦਿੱਲੀ ਤੋਂ ਬਾਦਲਕਿਆਂ ਦੇ ਝੋਲ਼ੀ ਚੁੱਕ ਬੱਸਾਂ ਭਰ-ਭਰ ਕੇ ਆਏ, ਪਰ ਫਿਰ ਵੀ ਕੌਮ ਨੇ ਇਨ੍ਹਾਂ ਨੂੰ ਬਰਦਾਸ਼ਤ ਨਾ ਕੀਤਾ।

ਸਤੰਬਰ 2015 ’ਚ ਜਥੇਦਾਰ; ਸੌਦਾ ਸਾਧ ਨੂੰ ਮਾਫ਼ ਕਰ ਕੌਮ ਨੂੰ ਨਿਰਾਸ਼ਾ ਦੇ ਖੂਹ ’ਚ ਸੁੱਟਣ ਦਾ ਕਾਲ਼ਾ ਕਾਰਾ ਕਰਦੇ ਹਨ।  12 ਅਕਤੂਬਰ 2015 ਨੂੰ ਬਾਦਲਕਿਆਂ ਦੀ ਸਿਆਸੀ ਵੋਟ ਬੈਂਕ ਦਾ ਆਕਾ, ਸੌਦਾ ਸਾਧ ਆਪਣੇ ਚੇਲਿਆਂ ਰਾਹੀਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਘੋਰ ਨਿਰਾਦਰ, ਐਲਾਨੀਆ ਰੂਪ ਵਿੱਚ ਕਰਵਾ ਕੇ ਕੌਮ ਦੀ ਸਾਹ ਰਗ ਨੂੰ ਹੱਥ ਪਾ ਲੈਂਦਾ ਹੈ। ਇਹ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਇਸ ਦੁੱਖਦਾਈ ਮੌਕੇ ਸਿੱਖ ਕੌਮ ਨਿਰਭੈ ਹੋ ਕੇ ਸੜਕਾਂ ’ਤੇ ਆਣ ਖਲੋਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸਾਰੇ ਪੰਜਾਬ ਭਰ ਵਿੱਚੋਂ ਹਨ ਇਨ੍ਹਾਂ ਨੂੰ ਅੱਜ ਤੱਕ ਸਮਝ ਨਾ ਆਈ; ਜਿਵੇਂ ਸੱਪ ਸੁੰਘ ਗਿਆ ਹੋਵੇ। ਇਸ ਦੇ ਵਿਰੋਧ ’ਚ ਇੱਕ ਬੋਲ ਨਾ ਬੋਲ ਸਕੇ। ਬਹੁਤ ਥੋੜ੍ਹੇ ਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੁੱਖ ਵਜੋਂ ਅਸਤੀਫ਼ੇ ਦਿੱਤੇ। ਸਿੱਖ ਸੰਗਤ ਦੇ ਮਨਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਹੋਰ ਵੀ ਹੇਠਾਂ ਡਿੱਗ ਪਈ।

ਸੰਨ 2016 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਗੁਰਦੁਆਰਾ ਰਾਮਸਰ) ਵਿਖੇ ਬਿਜਲੀ ਦੇ ਕਰੰਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦਾ ਨੁਕਸਾਨ ਹੋਇਆ। ਅੱਗ ਬੁਝਾਉਣ ਲਈ ਗੱਡੀਆ ਪੁੱਜਦੀਆਂ ਹਨ। ਮੌਕੇ ਦੀ ਕਾਰਜ ਕਾਰਨੀ ਅਤੇ ਮੁੱਖ ਅਧਿਕਾਰੀ ਤੇ ਮੁਲਾਜ਼ਮ ਉੱਥੇ ਪੁੱਜਦੇ ਹਨ, ਪਰ ਸਾਰੇ ਘਟਨਾਕ੍ਰਮ ’ਤੇ ਇੰਝ ਪਰਦਾ ਪਾਇਆ ਗਿਆ ਜਿਵੇਂ ਕਿ ਕੁਝ ਹੋਇਆ ਹੀ ਨਹੀਂ। ਨੁਕਸਾਨ-ਗ੍ਰਸਤ ਪਾਵਨ ਬੀੜਾਂ ਅਤੇ ਅੰਗੀਠੇ ਪੁੱਜੀਆਂ ਬੀੜਾਂ ਦਾ ਕੋਈ ਲਿਖਤੀ ਹਿਸਾਬ ਕਿਸੇ ਖਾਤੇ ਨਾ ਪਾਇਆ ਗਿਆ। ਕੌਮੀ ਤੌਰ ’ਤੇ ਜਾਂ ਗੁਪਤ ਤਰੀਕੇ ਨਾਲ ਵੀ ਕੋਈ ਪਾਠ ਜਾਂ ਪਛਤਾਵਾ ਤੱਕ ਵੀ ਨਹੀਂ ਕੀਤਾ ਗਿਆ ਕਿਉਂਕਿ ਅਗਲੇ ਸਾਲ ਸੰਨ 2017 ਦੀਆਂ ਚੋਣਾਂ ’ਤੇ ਅਸਰ ਪੈ ਜਾਣਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਸ਼ੇਸ਼ ਬੱਸ ’ਚ ਰੱਖ ਕੇ ਕੈਨੇਡਾ ਭੇਜੀਆਂ ਗਈਆਂ, ਜਿਨ੍ਹਾਂ ਨੂੰ ਵਿਸ਼ੇਸ਼ ਪ੍ਰੋਗਰਾਮ ਸਜਾ ਕੇ ਸਿਆਸੀ ਲਾਹਾ ਲੈਂਦਿਆਂ ਨਗਰ ਕੀਰਤਨ ਦੇ ਰੂਪ ’ਚ ਕੈਨੇਡਾ-ਅਮਰੀਕਾ ਦੇ ਭਿੰਨ-ਭਿੰਨ ਗੁਰਦੁਆਰਿਆਂ ’ਚ ਸਥਾਪਿਤ ਕਰਨਾ ਸੀ, ਪਰ ਕੋਰੋਨਾ ਬੀਮਾਰੀ ਕਾਰਨ ਪੰਜਾਬ ਤੋਂ ਸਿਆਸੀ ਲੋਕਾਂ ਦੇ ਓਥੇ ਸਮੇਂ ’ਤੇ ਨਾ ਪਹੁੰਚ ਸਕਣ ਕਾਰਨ ਹੋਈ ਦੇਰੀ ਕਰਕੇ ਸਾਰੇ ਹੀ ਪਾਵਨ ਸਰੂਪ ਬੱਸ ’ਚ ਪਏ ਪਏ ਖ਼ਰਾਬ ਹੋ ਗਏ। ਜਿਸ ਤਰ੍ਹਾਂ ਕੁਝ ਲੋਕਾਂ ਦੀ ਖੁਸ਼ਾਮਦ ਨੂੰ ਮੁੱਖ ਰੱਖ ਕੇ ਭੇਜੀਆਂ ਗਈਆਂ ਇਹ ਬੀੜਾਂ; ਬੇਅਦਬ ਹੋਈਆਂ ਇਹ ਵੀ ਪ੍ਰਬੰਧ ਦਾ ਗੂੜਾ ਕਾਲ਼ਾ ਪੰਨਾ ਹੈ। ਬੀੜਾਂ ਲੈ ਜਾਣ ਵਾਲੀ ਗੁਰੂ ਦੀ ਗੋਲਕ ’ਚੋਂ ਖ਼ਰੀਦੀ ਬਹੁ ਕੀਮਤੀ ਬੱਸ ਉੱਥੇ ਹੀ ਕੌਡੀਆਂ ਦੇ ਭਾਅ ਵੇਚ ਦਿੱਤੀ ਗਈ। ਇੱਥੇ ਬੱਸ ਦੇ ਰਿਕਾਰਡ ’ਤੇ ਅਜੇ ਵੀ ਸਵਾਲ ਉੱਠ ਰਹੇ ਹਨ।

ਸੰਨ 2016 ਤੋਂ ਲਗਾਤਾਰ ਗ਼ੈਰ-ਸਤਿਕਾਰਤ ਤਰੀਕੇ ਨਾਲ ਪਾਵਨ ਬੀੜਾਂ ਚਹੇਤਿਆਂ ਨੂੰ ਦਿੱਤੀਆਂ ਅਤੇ ਦਿਵਾਈਆਂ ਗਈਆਂ।  267 ਬੀੜਾਂ ਦੀ ਜਾਂਚ ’ਚ ਖ਼ੁਲਾਸਾ ਹੋ ਗਿਆ ਕਿ 328 ਬੀੜਾਂ ਗ਼ਾਇਬ ਹਨ। ਇਸ ਮਾਮਲੇ ’ਚ 27 ਅਗਸਤ 2020 ਨੂੰ ਅੰਤ੍ਰਿਗ ਕਮੇਟੀ; ਮੁਲਾਜ਼ਮ ਦੋਸ਼ੀਆਂ ’ਤੇ ਪਰਚੇ ਦਰਜ ਕਰਾਉਣ ਦਾ ਐਲਾਨ ਕਰਦੀ ਹੈ, ਪਰ 5 ਸਤੰਬਰ ਨੂੰ ਕੂਹਣੀ ਮੋੜ ਕੱਟ ਲਿਆ ਜਾਂਦਾ ਹੈ। ਪੰਥ ਦੀ ਸੰਤੁਸ਼ਟੀ ਕਰਵਾਉਣ ਦੀ ਜਾਂ ਸਹਿਮਤੀ ਲੈਣ ਦੀ ਕੋਈ ਪਰਵਾਹ ਨਹੀਂ ਕੀਤੀ ਗਈ।

ਹੁਣ ਅਗਲਾ ਸਵਾਲ ਸਿੱਖ ਸੰਗਤ ਦੇ ਸਾਹਮਣੇ ਹੈ ਕਿ ਆਪਣੀ ਇਸ ਸਿਰਮੌਰ ਕਹੀ ਜਾਂਦੀ ਸੰਸਥਾ ਨੂੰ ਸੰਭਾਲਣਾ ਹੈ ਜਾਂ ਨਹੀਂ। ਜੇਕਰ ਕੌਮ ਨੇ ਇਸ ਹੋਈ ਦੁਰਗਤੀ ਨੂੰ ਸੁਧਾਰ ਕੇ ਮੁੜ ਇਸ ਕੌਮੀ ਘਾਟ ਨੂੰ ਅਤੇ ਇਸ ਦੇ ਮਿਆਰ ਨੂੰ ਮਾਨ ਕਰਨਯੋਗ ਬਣਾਉਣਾ ਹੈ ਤਾਂ ਜਾਤੀ-ਜਮਾਤੀ ਸੁੱਖ ਵਾਰਨ ਲਈ ਤਿਆਰ ਹੋਣਾ ਪਵੇਗਾ। ਇਕੱਲੀਆਂ ਊਣਤਾਈਆਂ ’ਤੇ ਟਿੱਪਣੀਆਂ ਕਰਨ ਨਾਲ, ਨਾ ਕਦੇ ਸੁਧਾਰ ਹੋਇਆ ਹੈ ਤੇ ਨਾ ਹੀ ਅਗਾਂਹ ਹੋਣਾ ਹੈ। ਪੰਥ-ਦਰਦੀਆਂ ਦੀ ਅਜੇ ਵੀ ਕੋਈ ਕਮੀ ਨਹੀਂ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਮਰਜ਼ੀ ਦਾ ਪ੍ਰਬੰਧ ਸਿਰਜਣ ਲਈ ਲਾਮਬੰਦ ਹੋਣਾ ਪਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਸਿੱਖ ਰਹਿਤ ਮਰਯਾਦਾ ’ਤੇ ਪਹਿਰਾ ਦਿੰਦਿਆਂ ਪੰਥਕ ਏਕਤਾ ਨਾਲ ਕੌਮੀ ਆਨ-ਸ਼ਾਨ ਲਈ ਸਮਰਪਿਤ ਹੋਣਾ ਪਵੇਗਾ।

Transforming Relations Part 13

0

Transforming Relations Part 13

A Journey from Autumn to Spring – The Secrets of Blissful Living

2nd Installment of 7th Chapter – Parenting – Last & Final Part of this Book

Parenting:

Should We Teach Our Religion To Our Children?

Some people, purely for psychological reasons, would not like to acquaint their children with any religion. They think that the child must grow up and then form his own ideas and select his own religion. They would give no religious instruction or moral training. This is not the right attitude, because the children in their formative years remain deprived of the vital direction they need in the early years of their life. Thus; their growth will be arbitrary and undisciplined like wild plants. As children, they must ask questions and if they are not satisfied or receive vague replies, they feel that something is lacking & wanting in their life. They thus grow up in a spiritual limbo. The idea that when they grow up, they will select a suitable moral code or spiritual guide does not work. Neither; will they have the time, desire or opportunity to do so.

Undoubtedly, children have a right to the best their parents possess in all phases of life, including religion. If the parents are Sikhs, they must make the effort to bring the true values of Sikhism and the noble ideals of the Gurus to the notice of their children. To deprive children of religious instruction is to deny them the assistance that the teachings of the Gurus can give them.

ਗਉੜੀ ਗੁਆਰੇਰੀ ਮਹਲਾ 5 ॥

ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਰਹਾਉ ॥

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥

(ਸ੍ਰ. ਗੁ. ਗ੍ਰੰ. ਸਾ. – ਪੰਨਾ 185-186)

Gau-rhee Guaa-ray-ree Mehlaa 5 ||

Ham Dhanvant Bhaagath Sach Naa-ay ||

Har Gun Gaava-ah Sahj Subhaa-ay || 1 || Rahaa-u ||

Pee-au Daa-day Kaa Khol Dithaa Khajaanaa ||

Taa May-rae Man Bha-i-aa Nidhaanaa || 1 ||

(SGGS – Gauree Guareree Mehla 5 – Page 185-186)

This will also mean that the vacuum in the child’s mind will remain unfulfilled and he will continue to live in a state of uncertainty and moral ignorance. It is better to provide him with some moral values & ideas rather than none.

Let Us Make a More Positive Approach to the Problem: It is not enough to encourage the social instincts of children. This may help in a limited way to make them realize that social instincts should have preference over selfish ones but the temptations in life are so sudden, overwhelming and strong that mere sense of social responsibility will not lead to any consequences. A strong moral foundation is necessary to withstand the onslaught of evil ideas or bad company.

It is meaningful and rewarding to tell children of the benefits of the moral support of the Gurus and the assistance they will receive if they follow the Sikh ethical code.

Should Religion Put Restrictions On Us ?

Some Thoughts from Late Dr. Gurbakhsh Singh Canada: At the Vancouver Island Camp, students asked some unusual questions. One youth asked, “Uncle, anyway, why do we have to have a religion? Why should it put restrictions on the freedom of an individual? One should be able to live the way one likes. Of course, one should not cheat or commit any other crime. “After listening to the question, I said, “This is a wonderful question. Today, let us utilize this period only to answer your open questions on any topic. Any more questions please. “The second student came out with another question, “Why should one continue to say ‘God’, ‘God’ (Waheguru, Waheguru), every day? OK, God does many favors for us. However, why should He demand daily recitation of His Name, contemplation & remembrance from us? Uncle, is God not Himself egocentric? I do not like your God.

“When asked how many of them would like to go swimming that afternoon (it was summertime) every one raised his hand. I asked, “Will the pool benefit from you when you swim in it? Do you oblige the pool when you enjoy it?” The answer was “No”.

I put another question to them, “During winter when you enjoy the sun at the beach, is the sun benefited by your sitting there?” Of course, the answer was the same.

Having thus prepared their mind, I asked, “If not, then why should you think you are obliging God when you bask in the ‘sun’ of the virtues of God or ‘swim’ in the comforts provided by Him?”

When we focus  our thoughts on God, we contemplate on HIS virtues and try to imbibe them for lighting the path of our life. It is not GOD, who benefits, when we remember HIM, it is we, who benefit by focusing on HIS virtues to obtain peace and happiness. No doubt, reciting & repeating on HIS NAME like a parrot, without keeping the mind tuned to HIS virtues, is of little benefit. Now, I think you understand God is not an egocentric person. It is we; who on many occasions become ungrateful and fail to thank HIM for HIS favors. Again, it is we, who lose the benefit, which flows from HIS virtues if we do not contemplate & focus our thoughts on HIM & HIS VIRTUES.

Did anyone of you notice that I was late for the morning assembly in the Gurdwara? I asked, “Anyway, when the classes are over today I need two volunteers to go with me with a small gun.”

The students were surprised to hear that and looked at me askance. I continued, “I want you to break all the traffic red lights on my way, they unnecessarily delayed me in the morning. Today morning when I was coming to this place, at every crossing (intersection) the driver stopped the car. When I told him to move on as no car was coming from any other side, he responded that the police will give him a ticket (fine him).”When I pointed out that there was no police officer to be seen anywhere, he replied, “We may meet an accident and may lose our life.” I asked the driver, “How can there be an accident when there is no vehicle coming from any side?”

He said, “That is the law. We have to stop at the red light, vehicle or no vehicle from other sides.” I questioned the youth, “Is it not the wrong law? Why should one stop when there is no vehicle coming from any direction? A red light unnecessarily delays our journey.”

The students jointly responded, “Without red and green lights to direct the traffic, there will be chaos and many accidents will occur.

Even when the law is there, some people ignore the traffic rules and cause accidents. We should not remove red lights.”

‘Red and Green Light’ Of Our faith

“You mean to say that even when you are bothered and delayed, you should not disregard red lights.” The youth in one voice replied, “Yes, one should always follow the signals.”

I continued, “Now, it should be easy for you to understand the answer to your second question, why a religion has ‘red’ lights. They tell you not to defy certain directions to save yourself from meeting accidents of life. They have been ‘fixed’ not to obstruct your way of life, but to keep your path clear and safe. Some roads’ have permanent ‘red lights’, i.e. no entry.

A Sikh can neither SMOKE nor DRINK; nor is he/she is permitted to indulge in premarital / extramarital sexual relationships etc. You must study the Panth Pravanit Sikh Reht Maryada for this. One must move on at the ‘green light’ to reach his destination. Otherwise, not only he himself will miss the goal but will also delay the traffic (mislead other people) following him. I believe, now, you will also understand why Sikhs must focus their thoughts on GOD, contemplate & are in remembrance of Him for all time and recite Gurbani regularly, as directed by the Guru; this is the ‘green light’ of our faith.”

(ਇਹ ਇਸ ਪੁਸਤਕ ਦੀ ਆਖ਼ਰੀ ਕਿਸ਼ਤ ਹੈ —We shall start new series from next issue)

ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥

0

ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥

ਵਾ. ਪ੍ਰਿੰਸੀਪਲ ਮਨਿੰਦਰ ਪਾਲ ਸਿੰਘ-94175-86121

ਇਹ ਰੱਬੀ ਸੁਨੇਹਾ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਗਉੜੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 199 ਉੱਪਰ ਸੁਭਾਇਮਾਨ ਹੈ। ਇਸ ਸ਼ਬਦ ਰਾਹੀਂ ਸਤਿਗੁਰ ਜੀ ਸਮਝਾਉਂਦੇ ਹਨ ਕਿ ਹੇ ਭਾਈ  !  ਉਹ ਉੱਦਮ ਕਰ, ਜਿਸ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ਼ ਨਾ ਲੱਗ ਸਕੇ ਤੇ ਤੇਰਾ ਮਨ; ਪਰਮਾਤਮਾ ਦੀ ਸਿਫ਼ਤ ਸਾਲਾਹ ਵਿੱਚ ਟਿੱਕ ਕੇ ਵਿਕਾਰਾਂ ਦੇ ਹੱਲਿਆਂ ਤੋਂ ਸਾਵਧਾਨ ਰਹੇ ‘‘ਸੋ ਕਿਛੁ ਕਰਿ; ਜਿਤੁ ਮੈਲੁ ਲਾਗੈ ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ’’ (ਮਹਲਾ /੧੯੯)

ਜੀਵ ਇਸ ਸਚਾਈ ਤੋਂ ਅਨਜਾਣ ਹੈ ਕਿ ਇਹ ਆਪ ਅਪਵਿਤ੍ਰ ਹੈ। ਇਸ ਦੇ ਮਨ ਨੂੰ ਜਨਮਾਂ-ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਫਲਸਰੂਪ ਇਹ ਸਿਆਹ ਕਾਲਾ ਹੋ ਗਿਆ ਹੈ। ਸਤਿਗੁਰ ਜੀ ਇਸ ਦੀ ਹਾਲਤ ਨੂੰ ਉਘਾੜਦੇ ਹਨ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧)

ਚਾਹੀਦਾ ਤਾਂ ਇਹ ਹੈ ਇਹ ਗੰਦਗੀ ਨੂੰ ਧੋਵੇ ਪਰ ਇਸ ਦੇ ਕਰਮ ਗੰਦਗੀ ਨੂੰ ਵਧਾਉਣ ਵਾਲੇ ਹਨ, ਘਟਾਉਣ ਵਾਲੇ ਨਹੀਂ।  ਜੀਵ ਵਿੱਚ ਲਗਾਤਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ਼ ਵਧ ਰਹੀ ਹੈ। ਇਸ ਦਾ ਮਨ, ਇਸ ਦਾ ਸਰੀਰ; ਗੰਦਗੀ ਨਾਲ ਭਰਿਆ ਪਿਆ ਹੈ।  ਚੌਥੇ ਪਾਤਿਸ਼ਾਹ ਇਸ ਸਚਾਈ ਨੂੰ ਦਰਸਾਉਂਦੇ ਹਨ ਕਿ ‘‘ਕਾਮਿ ਕਰੋਧਿ ਨਗਰੁ ਬਹੁ ਭਰਿਆ..’’ (ਮਹਲਾ /੧੩), ਪਰ ਜੀਵ ਧਿਆਨ ਨਹੀਂ ਦਿੰਦਾ ਹਰ ਰੋਜ਼ ਕੰਨਾਂ ਰਾਹੀਂ ਪਤਾ ਨਹੀਂ ਕਿੰਨੀ ਗੰਦਗੀ ਹੋਰ ਆਪਣੇ ਅੰਦਰ ਸੁੱਟ ਰਿਹਾ ਹੈ। ਜੀਭ, ਨੱਕ ਤੇ ਅੱਖਾਂ ਰਾਹੀਂ ਲਗਾਤਰ ਇਸ ਗੰਦਗੀ ਵਿੱਚ ਹੋਰ ਵਾਧਾ ਕਰਦਾ ਰਹਿੰਦਾ ਹੈ। ਇਨ੍ਹਾਂ ਦਰਵਾਜ਼ਿਆਂ ਰਾਹੀਂ ਗੰਦਗੀ ਅੰਦਰ ਆਉਂਦੀ ਹੈ ਤੇ ਦਰਵਾਜ਼ਿਆਂ ਰਾਹੀਂ ਹੀ ਗੰਦਗੀ ਨੂੰ ਬਾਹਰ ਕੱਢਿਆ ਜਾਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸੁਚੇਤ ਹੋ ਕੇ ਆਪਣੇ ਇੰਦਰਿਆਂ ਨੂੰ ਇਹ ਗੰਦਗੀ ਸਾਫ਼ ਕਰਨ ਲਈ ਸਮਝਾਵੋ। ਕੰਨਾਂ ਨੂੰ ਕਹੋ ਕਿ ‘‘ ਸ੍ਰਵਣਹੁ ਮੇਰਿਹੋ  ! ਸਾਚੈ (ਨੇ) ਸੁਨਣੈ ਨੋ ਪਠਾਏ (ਮਹਲਾ /੯੨੨), ਇਸ ਲਈ ‘‘ਸੁਣਹੁ ਸਤਿ ਬਾਣੀ ’’

ਰਸਨਾ ਨੂੰ ਆਵਾਜ਼ ਮਾਰ ਕੇ ਕਹੋ ਕਿ ‘‘ ਰਸਨਾ  !  ਤੂ ਅਨ ਰਸਿ ਰਾਚਿ ਰਹੀ; ਤੇਰੀ ਪਿਆਸ ਜਾਇ ਪਿਆਸ ਜਾਇ ਹੋਰਤੁ ਕਿਤੈਜਿਚਰੁ ਹਰਿ ਰਸੁ ਪਲੈ ਪਾਇ ’’ (ਮਹਲਾ /੯੨੧)

ਅੱਖਾਂ ਨੂੰ ਆਵਾਜ਼ ਸਮਝਾਓ ਕਿ ‘‘ ਨੇਤ੍ਰਹੁ ਮੇਰਿਹੋ  ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਦੇਖਹੁ ਕੋਈ ’’ (ਮਹਲਾ /੯੨੨) ਆਦਿ।

ਜਦੋਂ ਇਹ ਇੰਦਰੇ ਇਸ ਢੰਗ ਨਾਲ ਗੁਰਮਤਿ ਅਨੁਸਾਰੀ ਕੰਮ ਕਮਾਉਣ ਲੱਗ ਪੈਣਗੇ ਤਾਂ ਇਨ੍ਹਾਂ ਦੀ ਮੈਲ਼ ਕੱਟੀ ਜਾਵੇਗੀ। ਇਹ ਪਵਿਤ੍ਰ ਹੋ ਜਾਣਗੇ, ਪਰ ਸਾਡਾ ਗੁਰਬਾਣੀ ਵੱਲੋਂ ਦ੍ਰਿਸ਼ਟੀਕੋਣ ਹੀ ਬਦਲ ਗਿਆ ਹੋਇਆ ਹੈ।  ਪਵਿੱਤ੍ਰਤਾ ਬਖ਼ਸ਼ਿਸ਼ ਕਰਨ ਵਾਲੀਆਂ ਚੀਜ਼ਾਂ ਦਾ ਅਸੀਂ ਤਿਆਗ ਕਰ ਦਿੱਤਾ ਹੈ ਤੇ ਜੋ ਮਨ ਨੂੰ ਮਲੀਨ ਕਰਦੀਆਂ ਹਨ ਉਨ੍ਹਾਂ ਨਾਲ ਪ੍ਰੇਮ ਪਾ ਲਿਆ ਹੈ।  ਸਾਡੀ ਤਾਂ ਹਾਲਤ ਇਉਂ ਹੈ ‘‘ਖੋਟੇ ਕਉ ਖਰਾ ਕਹੈ; ਖਰੇ ਸਾਰ ਜਾਣੈ ’’ (ਮਹਲਾ /੨੨੯)  ਅਸੀਂ ਅੰਮ੍ਰਿਤ ਪਦਾਰਥਾਂ ਨੂੰ ਕੌੜਾ ਸਮਝ ਕੇ ਤਿਆਗ ਦਿੱਤਾ ਹੈ ਅਤੇ ਸ਼ਰਾਬ, ਭੰਗ, ਅਫ਼ੀਮ ਆਦਿ ਜ਼ਹਿਰੀਲੀਆਂ ਚੀਜਾਂ ਨੂੰ ਪੀਣਾ ਅਤੇ ਖਾਣਾ ਸ਼ੁਰੂ ਕਰ ਕੇ ਗੰਦੇ ਹੋ ਰਹੇ ਹਾਂ। ਸਾਡੇ ਜੀਵਨ ਦੀ ਇਹ ਸਚਾਈ ਹੈ ਕਿ ‘‘ਜੋ ਹਲਾਹਲ; ਸੋ ਪੀਵੈ ਬਉਰਾ   ਅੰਮ੍ਰਿਤੁ ਨਾਮੁ; ਜਾਨੈ ਕਰਿ ਕਉਰਾ ’’ (ਮਹਲਾ /੧੮੦) ਅਸੀਂ ਪੁੱਠੇ ਰਸਤੇ ਪਏ ਹੋਏ ਹਾਂ। ਪ੍ਰਭੂ ਭਗਤੀ, ਪਵਿੱਤ੍ਰਤਾ ਬਖ਼ਸ਼ਿਸ਼ ਕਰਨ ਵਾਲਾ ਮਾਰਗ ਛੱਡ ਬੈਠੇ ਹਾਂ ‘‘ਬਾਵੈ ਮਾਰਗੁ; ਟੇਢਾ ਚਲਨਾ ॥ ਸੀਧਾ ਛੋਡਿ; ਅਪੂਠਾ ਬੁਨਨਾ ॥’’ (ਮਹਲਾ ੫/੧੮੫) ਇਹੀ ਸਾਡੀ ਹਾਲਤ ਬਣ ਗਈ ਹੈ।

ਭਾਈ ਗੁਰਦਾਸ ਜੀ ਵੀ ਜੀਵ ਦੀ ਇਸ ਅਪਵਿੱਤਰ ਹਾਲਤ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਇਹ ਮਨ; ਜਿਸ ਉਤਸੁਕਤਾ ਨਾਲ ਪਰਾਏ ਧਨ ਤੇ ਪਰਾਈ ਨਿੰਦਾ ਕਰਨ ਵੱਲ ਜਾਂਦਾ ਹੈ, ਓਨੀ ਤਾਂਘ ਨਾਲ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ।  ਮਨ; ਜਿੰਨੀ ਤਾਂਘ ਨਾਲ ਔਗੁਣਾਂ ਨਾਲ ਭਰ ਕੇ ਪਰ ਅਧੀਨ ਹੁੰਦਾ ਹੈ ਤੇ ਲਾਚਾਰ ਵਾਂਗ ਬੇਨਤੀ ਕਰਦਾ ਹੈ, ਓਨੀ ਉਤਸੁਕਤਾ ਨਾਲ ਸਤਿ ਸੰਗਤ ਅਤੇ ਗੁਰੂ ਦੀ ਦੱਸੀ ਸੇਵਾ ਨਹੀਂ ਕਰਦਾ।  ਮਨ; ਕੰਮ-ਕਾਰ ਵਿੱਚ ਤਾਂ ਮਗਨ ਰਹਿੰਦਾ ਹੈ ਪਰ ਗੁਰੂ ਦੀ ਸੰਗਤ ਵਿੱਚ ਨਹੀਂ ਜੁੜਦਾ; ਜਿਵੇਂ ਕੁੱਤਾ ਜੀਭ ਨਾਲ ਚੱਕੀ ਨੂੰ ਚੱਟਣ ਜਾਂਦਾ ਹੈ ਅਤੇ ਮਿੱਠੇ ਪਿੱਛੇ ਦੌੜਦਾ ਹੈ; ਉਵੇਂ ਹੀ ਲਾਲਚੀ ਮਨ ਪਦਾਰਥਾਂ ਅਤੇ ਵਿਕਾਰਾਂ ਪਿੱਛੇ ਦੌੜ ਕੇ ਮਲੀਨ ਹੋ ਰਿਹਾ ਹੈ। ਆਪ ਜੀ ਦੇ ਬਚਨ ਹਨ ‘‘ਜੈਸੇ ਮਨੁ ਧਾਵੈ ਪਰ ਤਨ ਧਨ ਦੂਖਨਾ ਲਉਸ੍ਰੀ ਗੁਰ ਸਰਨਿ ਸਾਧਸੰਗ ਲਉ ਆਵਈ ਜੈਸੇ ਮਨੁ ਪਰਾਧੀਨ ਹੀਨ ਦੀਨਤਾ ਮੈਸਾਧਸੰਗ ਸਤਿਗੁਰ ਸੇਵਾ ਲਗਾਵਈ ਜੈਸੇ ਮਨੁ ਕਿਰਤਿ ਬਿਰਤਿ ਮੈ ਮਗਨੁ ਹੋਇਸਾਧਸੰਗ ਕੀਰਤਨ ਮੈ ਠਹਿਰਾਵਈ ਕੂਕਰ ਜਿਉ ਚਉਚ ਕਾਢਿ, ਚਾਕੀ ਚਾਟਿਬੇ ਕਉ ਜਾਇਜਾ ਕੇ ਮੀਠੀ ਲਾਗੀ ਦੇਖੈ, ਤਾਹੀ ਪਾਛੈ ਧਾਵਈ ੨੩੫’’ (ਭਾਈ ਗੁਰਦਾਸ ਜੀ : ਕਬਿੱਤ ੨੩੫)

ਇਸ ਮੈਲ਼ ਨੂੰ ਛੁਪਾਉਣ ਲਈ ਜੀਵ ਕਈ ਵਾਰੀ ਬਾਹਰੋਂ ਗਿਆਨ-ਧਿਆਨ ਦੀਆਂ ਗੱਲਾਂ ਕਰਦਾ ਹੈ ਪਰ ਅੰਦਰ ਲਾਲਚੀ ਕੁੱਤਾ ਹਰ ਸਮੇਂ ਗੰਦ ਖਿਲਾਰਦਾ ਰਹਿੰਦਾ ਹੈ ‘‘ਬਾਹਰਿ ਗਿਆਨ ਧਿਆਨ ਇਸਨਾਨ   ਅੰਤਰਿ ਬਿਆਪੈ; ਲੋਭੁ ਸੁਆਨੁ ’’ (ਮਹਲਾ /੨੬੭)

ਕੋਈ ਤੀਰਥਾਂ ਉੱਤੇ ਜਾ ਕੇ, ਸਰੋਵਰਾਂ, ਬਉਲੀਆਂ, ਦਰਿਆਵਾਂ ਜਾਂ ਸਮੁੰਦਰਾਂ ਵਿੱਚ ਡੁੱਬਕੀਆਂ ਲਗਾ ਕੇ ਆਪਣੇ ਆਪ ਨੂੰ ਪਵਿੱਤਰ ਸਮਝੀ ਬੈਠਾ ਹੈ। ਉਸ ਨੂੰ ਇੰਨੀ ਵੀ ਸੂਝ ਨਹੀਂ ਆਈ ਕਿ ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਹੋਇ ’’ (ਮਹਲਾ /੫੫੮)

ਸਤਿਗੁਰੂ ਅਰਜੁਨ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਪ੍ਰਭੂ ਦਾ ਨਾਮ ਜਪਣ ਦੇ ਨਾਂ ’ਤੇ ਕਰਮਕਾਂਡੀ ਹੋ ਜਾਂਦਾ ਹੈ। ਕਿਸੇ ਤੀਰਥ ਉੱਤੇ ਡੇਰੇ ਲਗਾ ਬੈਠਦਾ ਹੈ। ਤੀਰਥਾਂ ’ਤੇ ਇਸ਼ਨਾਨ ਕਰਦਾ ਹੈ। ਦੇਹੀ ਨੂੰ ਸਾਧਦਾ ਹੈ। ਅਨੇਕਾਂ ਕਰਮ ਕਰਦਾ ਹੈ, ਜਿਨ੍ਹਾਂ ਨਾਲ ਮਨ ਨੀਂਵਾਂ ਨਹੀਂ ਹੁੰਦਾ ਸਗੋਂ ਹੋਰ ਹੰਕਾਰ ਨਾਲ ਭਰ ਜਾਂਦਾ ਹੈ (ਕਿ ਮੈ ਧਰਮੀ ਹਾਂ)। ਇਸ ਤਰ੍ਹਾਂ ਮਨ ਤੋਂ ਜ਼ਹਿਰ ਬਿਲਕੁਲ ਨਹੀਂ ਉਤਰ ਸਕਦੀ। ਇਹ ਸ਼ੁੱਧ ਹੋਣ ਦੀ ਥਾਂ ਹੋਰ ਅਪਵਿੱਤਰ ਹੋ ਜਾਂਦਾ ਹੈ। ਐ ਜੀਵ ! ਵਿਸ਼ੇ ਵਿਕਾਰਾਂ ਦੀ ਮੈਲ਼ ਨੂੰ ਧੋਣ ਲਈ ਪ੍ਰਭੂ ਦੇ ਨਾਮ ਦੀ ਵਡਿਆਈ ਕਰਨਾ ਹੀ ਸਹੀ ਸਾਧਨ ਹੈ (ਤਾਂ ਜੋ ਮਨ ਦੀ ਅਪਣੱਤ (ਮੈ-ਮੇਰੀ) ਖ਼ਤਮ ਹੋ ਸਕੇ) ।  ਪ੍ਰਭੂ ਸਿਮਰਨ ਨਾਲ ਹੀ ਕਈ ਵਿਕਾਰਾਂ ਨਾਲ ਲਿਬੜੇ ਹੋਏ ਜੀਵ ਨਿਰਮਲ ਹੋਏ ਹਨ, ਇਸ ਕਰ ਕੇ ਤੂੰ ਵੀ ਸਿਮਰਨ ਕਰਿਆ ਕਰ।  ਪਾਵਨ ਬਚਨ ਹਨ ‘‘ਮਨ ਕਾਮਨਾ, ਤੀਰਥ ਦੇਹ ਛੁਟੈ ਗਰਬੁ ਗੁਮਾਨੁ; ਮਨ ਤੇ ਹੁਟੈ ਸੋਚ ਕਰੈ; ਦਿਨਸੁ ਅਰੁ ਰਾਤਿ ਮਨ ਕੀ ਮੈਲੁ; ਤਨ ਤੇ ਜਾਤਿ ਇਸੁ ਦੇਹੀ ਕਉ; ਬਹੁ ਸਾਧਨਾ ਕਰੈ   ਮਨ ਤੇ; ਕਬਹੂ ਬਿਖਿਆ ਟਰੈ ਜਲਿ ਧੋਵੈ; ਬਹੁ ਦੇਹ ਅਨੀਤਿ   ਸੁਧ ਕਹਾ ਹੋਇ  ?  ਕਾਚੀ ਭੀਤਿ ਮਨ  !  ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ  !  ਨਾਮਿ ਉਧਰੇ; ਪਤਿਤ ਬਹੁ ਮੂਚ (ਮਹਲਾ /੨੬੫)

ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਹੋਰ ਫ਼ੁਰਮਾਨ ਹੈ ਕਿ ਜੀਵ ਕੇਵਲ ਰੱਬੀ ਗੁਣ ਗਾਉਣ ਨਾਲ ਹੀ ਨਿਰਮਲ ਹੋ ਸਕਦਾ ਹੈ ‘‘ਗੁਨ ਗਾਵਤ; ਤੇਰੀ ਉਤਰਸਿ ਮੈਲੁ ’’ (ਮਹਲਾ /੨੮੯) ਕਿਉਂਕਿ ਮਨੁੱਖ ਦੇ ਮਨ ਦੀ ਸਫ਼ਾਈ ਲਈ ਜ਼ਰੂਰੀ ਹੈ ਕਿ ਉਹ ਅਕਾਲ ਪੁਰਖ ਦੇ ਗੁਣ ਗਾਵੇ।  ਮਨ ਨਾਲ ਨਿਰਮਲ ਮਾਲਕ ਨੂੰ ਯਾਦ ਕਰਦਿਆਂ ਇੱਕ ਦਿਨ ਆਏਗਾ ਜਦੋਂ ਆਪ ਵੀ ਨਿਰਮਲ ਹੋ ਜਾਏਗਾ; ਜਿਵੇਂ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ‘‘ਕਬੀਰ  ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਹੂੰ ’’ (ਭਗਤ ਕਬੀਰ/੧੩੭੫) ਭਾਵ ਤੇਰੇ ਗੁਣ ਗਾਉਂਦਿਆਂ ਮੇਰੇ ਵਿੱਚ ਵੀ ਤੇਰੇ ਗੁਣਾਂ ਵਾਲੀ ਸ਼ੁੱਧਤਾ ਆ ਗਈ।

‘ਜਪੁ’ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜਿਵੇਂ ਮਿੱਟੀ ਨਾਲ ਲਿਬੜੇ ਸਰੀਰ ਦੇ ਅੰਗ; ਪਾਣੀ ਨਾਲ ਅਤੇ ਗੰਦਗੀ ਨਾਲ ਲਿਬੜੇ ਕੱਪੜੇ ਸਾਬਣ ਨਾਲ ਸਾਫ਼ ਹੋ ਜਾਂਦੇ ਹਨ; ਉਸੇ ਤਰ੍ਹਾਂ ਪਾਪਾਂ ਦੇ ਨਾਲ ਮਲੀਨ ਹੋਈ ਮੱਤ ਵੀ ਪ੍ਰਭੂ ਦੇ ਨਾਮ ਨਾਲ ਸਾਫ਼ ਹੋ ਜਾਂਦੀ ਹੈ।  ਪਾਵਨ ਬਚਨ ਹਨ ‘‘ਭਰੀਐ ਹਥੁ ਪੈਰੁ ਤਨੁ ਦੇਹ ਪਾਣੀ ਧੋਤੈ ਉਤਰਸੁ ਖੇਹ ਮੂਤ ਪਲੀਤੀ ਕਪੜੁ ਹੋਇ ਦੇ ਸਾਬੂਣੁ; ਲਈਐ ਓਹੁ ਧੋਇ ਭਰੀਐ ਮਤਿ; ਪਾਪਾ ਕੈ ਸੰਗਿ ਓਹੁ ਧੋਪੈ; ਨਾਵੈ ਕੈ ਰੰਗਿ ’’ (ਜਪੁ) ਇਸੇ ਤਰ੍ਹਾਂ ਹੀ ਪੰਚਮ ਪਾਤਿਸ਼ਾਹ ਵੀ ਸਮਝਾਉਂਦੇ ਹਨ ਕਿ ‘‘ਹਰਿ ਹਰਿ ਹਰਿ ਹਰਿ ਜਾਪੀਐ; ਅੰਤਰਿ ਲਿਵ ਲਾਈ ਕਿਲਵਿਖ ਉਤਰਹਿ ਸੁਧੁ ਹੋਇ; ਸਾਧੂ ਸਰਣਾਈ ’’ (ਮਹਲਾ /੮੧੪)

ਸੋ ਜਦੋਂ ਅਸੀਂ ਗੁਰੂ ਦੀ ਸੰਗਤ ’ਚ ਜਾਵਾਂਗੇ ਤਾਂ ‘‘ਪੰਚ ਚੋਰ ਆਗੈ ਭਗੇ; ਜਬ ਸਾਧ ਸੰਗੇਤ ’’ (ਮਹਲਾ /੮੧੦) ਅਨੁਸਾਰ ਵਿਕਾਰਾਂ ਦੀ ਮੈਲ਼ ਆਪਣੇ ਆਪ ਮਨ ਤੋਂ ਉਤਰ ਜਾਵੇਗੀ, ਇਸੇ ਕਰ ਕੇ ਸਾਨੂੰ ਪੰਚਮ ਪਿਤਾ ਜੀ ਪ੍ਰਭੂ ਗਿਆਨ ਰੂਪੀ ਸ਼ੁੱਭ ਕਰਮ ਕਰਨ ਲਈ ਪ੍ਰੇਰਦੇ ਹਨ ਤੇ ਮਾੜੇ ਕੰਮਾਂ ਤੋਂ ਰੋਕਣ ਲਈ ਉਪਦੇਸ਼ ਕਰਦੇ ਹਨ ਕਿ ‘‘ਸੋ ਕਿਛੁ ਕਰਿ; ਜਿਤੁ ਮੈਲੁ ਲਾਗੈ   ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ’’ (ਮਹਲਾ /੧੯੯)

ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

0

2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

ਗਿਆਨੀ ਅਵਤਾਰ ਸਿੰਘ

ਜ਼ਰੂਰੀ ਸੂਚਨਾ : ਇਸ ਹਥਲੇ ਲੇਖ ਦਾ ਵਿਸ਼ਾ ਬੜਾ ਮਹੱਤਵ ਪੂਰਨ ਤੇ ਸੰਵੇਦਨਸ਼ੀਲ ਹੈ, ਇਸ ਲਈ ਗੁਰਬਾਣੀ ਦੀਆਂ ਪੰਕਤੀਆਂ ’ਚ ਕਿਤੇ-ਕਿਤੇ ਗੁਰਬਾਣੀ ਲਿਖਤ (ਵਿਆਕਰਨ) ਮੁਤਾਬਕ ਸੰਖੇਪ ’ਚ ਅਰਥ ਦਿੱਤੇ ਗਏ ਹਨ ਤਾਂ ਜੋ ਮਨਮਤ ਦੀ ਬਜਾਇ ਗੁਰਮਤਿ ਦੇ ਨੇੜੇ ਰਹਿ ਕੇ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਸਕੇ।

ਗੁਰਮਤਿ ਨੂੰ ਹੂ-ਬਹੂ ਸਮਝਣ ਲਈ ਸ਼ਬਦਾਰਥ-ਭਾਵਾਰਥ ਗਹਿਰਾ ਧਿਆਨ ਮੰਗਦੇ ਹਨ, ਨਹੀਂ ਤਾਂ ਦੁਬਿਧਾ ਬਣੀ ਰਹਿੰਦੀ ਹੈ। ਜੇ ਵਕਤੇ ਦੇ ਆਪਣੇ ਵਿਚਾਰ ਸਥਿਰ ਨਾ ਹੋਣ ਤਾਂ ਸਰੋਤੇ ਵੀ ਵੈਸੇ ਹੀ ਹੋਣਗੇ। ਇਉਂ ਬੇਲੋੜੇ ਵਿਵਾਦ; ਕੌਮ ਨੂੰ ਧੜਿਆਂ ’ਚ ਵੰਡ ਦਿੰਦੇ ਹਨ।

ਦੂਸਰੇ ’ਤੇ ਬਹੁਤਾ ਨਿਰਭਰ ਰਹਿਣ ਦੀ ਬਜਾਇ ਗੁਰਬਾਣੀ ਆਪ ਪੜ੍ਹਨੀ-ਵਾਚਣੀ ਚਾਹੀਦੀ ਹੈ, ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ (ਮਹਲਾ /੯੦੪), ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ (ਗੁਰੂ ਸ਼ਬਦ) ਕਰੇ ਵੀਚਾਰੁ (ਮਹਲਾ /੫੯੪)  ਗੁਰਬਾਣੀ ਰਾਹੀਂ ਆਪਣੇ ਆਪ ਨੂੰ ਵਾਚਣ ਨਾਲ ਮਨਮਤ ਜਲਦੀ ਪਿੱਛਾ ਛੱਡਦੀ ਹੈ, ‘‘ਨਾ ਹਉ; ਨਾ ਮੈ; ਨਾ ਹਉ ਹੋਵਾ; ਨਾਨਕਸਬਦੁ ਵੀਚਾਰਿ (ਕੇ)’’ (ਮਹਲਾ /੧੩੯)

ਸਿੱਖ ਦੇ ਜੀਵਨ ’ਚ ਗੁਰਮਤਿ; ਆਕਸੀਜਨ ਦੀ ਤਰ੍ਹਾਂ ਹੈ, ਜੋ ਹਰ ਖੇਤਰ ’ਚ ਸਹਾਰਾ ਦਿੰਦੀ ਹੈ। ਬੰਦਾ; ਸਵੈ ਪੜਚੋਲ ਤੋਂ ਲੈ ਕੇ ਪਰਵਾਰਿਕ ਫ਼ਰਜ਼ ਤੇ ਕੌਮੀ ਕਾਰਜਾਂ ਤੱਕ ਸੋਚਣ ਲੱਗ ਪੈਂਦਾ ਹੈ। ਇਹ ਨਿਵੇਕਲੀ ਊਰਜਾ ਗੁਰਮਤਿ ਦੇ ਤੱਤ-ਸਾਰ ‘ਅਸਲ ਮਾਲਕ ਦੀ ਬੰਦਗੀ ਕਰਨ’ ’ਚੋਂ ਮਿਲਦੀ ਹੈ। ਮਾਲਕ ਨਾਲ ਮਿਲਾਪ ਹੀ ਜ਼ਿੰਦਗੀ ਦੀ ਮੰਜ਼ਲ ਹੈ ਤਾਂ ਤੇ ਹਰ ਮਨੁੱਖ ਨੂੰ ਆਪਣੀ ਮੰਜ਼ਲ (ਮਾਲਕ ਦੀ ਹੋਂਦ, ਨਿਵਾਸ ਸਥਾਨ ਤੇ ਉਸ ਦੇ ਗੁਣਾਂ) ਬਾਰੇ ਬਿਲਕੁਲ ਦੁਬਿਧਾ ਨਹੀਂ ਰਹਿਣੀ ਚਾਹੀਦੀ।

ਦੁਨੀਆ ਦਾ ਹਰ ਧਰਮ; ਰੱਬ (ਮਾਲਕ) ਤੋਂ ਮੁਨਕਰ ਨਹੀਂ ਹੈ ਭਾਵੇਂ ਕਿ ਉਸ ਬਾਰੇ ਨਜ਼ਰੀਏ ਅਲੱਗ-ਅਲੱਗ ਹਨ :

(1). ਯਹੂਦੀ, ਪਾਰਸੀ, ਈਸਾਈ ਤੇ ਇਸਲਾਮ ਮੱਤ ਦਾ ਮੰਨਣਾ ਹੈ ਕਿ ਅੱਲ੍ਹਾ; ਕਣ-ਕਣ ’ਚ ਵਿਆਪਕ ਨਹੀਂ, ਨਾ ਹੀ ਉਹ, ਇਸ ਧਰਤੀ ਦੇ ਕਿਸੇ ਖ਼ਾਸ ਜਗ੍ਹਾ ਨਿਵਾਸ ਰੱਖਦਾ ਹੈ। ਉਸ ਦਾ ਟਿਕਾਣਾ; ਸੱਤ ਆਕਾਸ਼ ਉੱਪਰ ਹੈ, ਜੋ ਆਪਣੇ ਦੂਤਾਂ (ਪੈਗ਼ੰਬਰਾਂ) ਰਾਹੀਂ ਮਨੁੱਖਤਾ ਲਈ ਸੰਦੇਸ਼ ਭੇਜਦਾ ਹੈ।

(2). ਜੈਨੀ, ਬੋਧੀ ਤੇ ਜੋਗ ਮੱਤ ਦਾ ਮੰਨਣਾ ਹੈ ਕਿ ਮਨ ਦੀ ਸ਼ੁੱਧਤਾ ਹੀ ਧਰਮ ਹੈ, ਰੱਬ ਹੈ। ਇਸ ਤੋਂ ਇਲਾਵਾ ਕੋਈ ਸ਼ਕਤੀ ਰੱਬ ਨਹੀਂ।

(3).  ਸਨਾਤਨੀ ਮੱਤ ਦਾ ਮੰਨਣਾ ਹੈ ਕਿ ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਹੀ ਰੱਬ ਹਨ, ਜੋ ਇੱਕ ਵਿਸ਼ੇਸ਼ ਸਥਾਨ ਆਕਾਸ਼ (ਸੁਰਗ) ’ਚ ਬੈਠੇ ਸ੍ਰਿਸ਼ਟੀ ਨੂੰ ਪੈਦਾ ਕਰ ਰਹੇ (ਬ੍ਰਹਮਾ), ਰਿਜ਼ਕ ਦੇ ਰਹੇ (ਵਿਸ਼ਨੂੰ) ਅਤੇ ਵਿਨਾਸ਼ ਕਰ ਰਹੇ (ਸ਼ਿਵ) ਹਨ। ਵਿਸ਼ਨੂੰ ਹੀ ਮਨੁੱਖਤਾ ਦੇ ਭਲੇ ਲਈ ਵਾਰ-ਵਾਰ ਧਰਤੀ ’ਤੇ ਜਨਮ ਲੈਂਦਾ ਹੈ। ਉਸ ਦੇ ਨਵੇਂ ਵਿਚਾਰ ਹੀ ਯੁੱਗ ਬਦਲਣ ਦਾ ਕਾਰਨ ਬਣਦੇ ਹਨ।

(4). ਸੂਫ਼ੀਮੱਤ, ਭਗਤੀ ਲਹਿਰ ਅਤੇ ਗੁਰਮਤਿ; ਰੱਬ ਨੂੰ ਸਰਬ ਵਿਆਪਕ, ਅਦ੍ਰਿਸ਼, ਨਿਰਾਕਾਰ ਤੇ ਸਦੀਵੀ ਸਥਿਰ ਮੰਨਦੇ ਹਨ।  ਰੱਬ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਸਤਿਗੁਰੂ ਕਿਹਾ ਗਿਆ ਹੈ, ਜੋ ਸਿੱਖਾਂ ਦੇ ਪੂਜਨੀਕ ਵਜੋਂ ‘ਗੁਰੂ ਗ੍ਰੰਥ ਸਾਹਿਬ’ ਜੀ; ਸ਼ਬਦ ਸਰੂਪ ’ਚ ਸੁਭਾਇਮਾਨ ਹਨ, ਇਸ ਲਈ ਸਿੱਖਾਂ ਨੂੰ ਕਿਸੇ ਹੋਰ ਦੀ ਪਨਾਹ (ਓਟ) ਲੈਣ ਦੀ ਬਿਲਕੁਲ ਲੋੜ ਨਹੀਂ।

ਗੁਰੂ ਸਾਹਿਬਾਨ ਨੇ ਆਪਣੇ ਟੀਚੇ ਨੂੰ ਸ਼ਬਦ ਸੰਗ੍ਰਹਿ (ਗੁਰੂ ਗ੍ਰੰਥ ਸਾਹਿਬ) ਵਿਖੇ ਕਈ ਮਿਸਾਲਾਂ, ਕਈ ਅਲੰਕਾਰਾਂ ਨਾਲ ਸਰਲ ਤੇ ਸਪਸ਼ਟ ਕਰਨ ਦਾ ਯਤਨ ਕੀਤਾ ਹੈ, ਪਰ ਫਿਰ ਵੀ ਸਿੱਖਾਂ ਅੰਦਰ ਸਿਧਾਂਤਿਕ ਮਤਭੇਦ ਹੋਣਾ, ਦਰਸਾਉਂਦਾ ਹੈ ਕਿ ਗੁਰਮਤਿ ਨੂੰ ਇੰਨ-ਬਿੰਨ ਸਮਝਣ ’ਚ ਸਿੱਖ; ਸਫਲ ਨਹੀਂ ਹੋਏ; ਖ਼ਾਸਕਰ ਆਪਣੀ ਅਸਲ ਮੰਜ਼ਲ (ਮਾਲਕ ਦੀ ਹੋਂਦ, ਨਿਵਾਸ ਸਥਾਨ ਤੇ ਉਸ ਦੇ ਗੁਣਾਂ) ਬਾਰੇ। ਇਸ ਦੀ ਪੁਸ਼ਟੀ ਸਿੱਖਾਂ ਅੰਦਰ ਪੈਦਾ ਹੋਏ ਹੇਠਲੇ ਆਪਾ-ਵਿਰੋਧੀ ਖ਼ਿਆਲ ਕਰਦੇ ਹਨ :

(). ਰੱਬ ਦੀ ਹੋਂਦ ਬਾਰੇ ਦੁਬਿਧਾ :  ਕੁਦਰਤ ਜਾਂ ਕੁਦਰਤ ਦਾ ਨਿਯਮ ਜਾਂ ਕੁਦਰਤ ਰਚੇਤਾ (ਜੋਤਿ ਸਰੂਪ, ਅਦ੍ਰਿਸ਼, ਨਿਰਾਕਾਰ ਸਦੀਵੀ ਸਥਿਰ) ਆਦਿ।

(). ਰੱਬ ਦੇ ਗੁਣਾਂ ਬਾਰੇ ਦੁਬਿਧਾ : ਕੇਵਲ ਸਦਾਚਾਰੀ ਗੁਣ ਜਾਂ ਸਦਾਚਾਰੀ ਅਤੇ ਦੁਰਾਚਾਰੀ; ਦੋਵੇਂ ਗੁਣ ਆਦਿ।

(). ਰੱਬ ਦੇ ਨਿਵਾਸ ਸਥਾਨ ਬਾਰੇ ਦੁਬਿਧਾ : ਸਰਬ ਵਿਆਪਕਤਾ ਰੱਬ ਬਾਰੇ ਭਾਵੇਂ ਆਮ ਰਾਏ ਹੈ ਪਰ ਫਿਰ ਵੀ ਨਜ਼ਰੀਆ ਭਿੰਨ-ਭਿੰਨ ਹੈ :

(1). ਰੱਬ; ਪ੍ਰਤਿਬਿੰਬ (ਅਕਸ) ਵਾਙ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਜਿਵੇਂ ਸ਼ੀਸ਼ੇ ’ਚ ਮੂੰਹ ਵੇਖੀਦਾ ਹੈ ਜਾਂ ਪਾਣੀ ’ਚ ਪਰਛਾਵਾਂ; ਓਵੇਂ ਹੀ ਰੱਬ; ਸਰਬ ਵਿਆਪਕ ਹੈ। ਇਹ ਆਪਣੇ ਵਿਚਾਰਾਂ ਲਈ ਇਹ ਮਿਸਾਲ ਦਿੰਦੇ ਹਨ‘‘ਐਸੋ ਰਾਮ ਰਾਇ ਅੰਤਰਜਾਮੀ ਜੈਸੇ ਦਰਪਨ (ਸ਼ੀਸ਼ੇ) ਮਾਹਿ; ਬਦਨ ਪਰਵਾਨੀ (ਮੂੰਹ ਸਾਫ਼ ਵਿਖਾਈ ਦਿੰਦਾ) ਰਹਾਉ ਪਾਨੀ ਮਾਹਿ; ਦੇਖੁ ਮੁਖੁ ਜੈਸਾ ਨਾਮੇ ਕੋ ਸੁਆਮੀ; ਬੀਠਲੁ ਐਸਾ ’’ (ਭਗਤ ਨਾਮਦੇਵ/੧੩੧੮)

(2). ਰੱਬ; ਤੱਤ ਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ, ਆਕਾਸ਼) ਰੂਪ ਹੋ ਕੇ ਸਰਬ ਵਿਆਪਕ ਹੈ। ਜਦ ਬੰਦਾ ਮਰਦਾ ਹੈ ਤਾਂ ਪੰਜੇ ਤੱਤ; ਆਪਣੇ-ਆਪਣੇ ਸਰੋਤ ਤੱਤਾਂ ’ਚ ਮਿਲ ਜਾਂਦੇ ਹਨ ਬਾਕੀ ਕੁਝ ਨਹੀਂ ਬਚਦਾ ਭਾਵ ‘ਆਤਮਾ, ਜਿੰਦੁ, ਰੂਹੁ’ ਨਹੀਂ ਹੁੰਦੇ ਤੇ ਨਾ ਹੀ ਆਵਾਗਮਣ। ਇਹ ‘ਆਤਮਾ’ ਦਾ ਅਰਥ ‘ਦਿਮਾਗ਼’ ਮੰਨਦੇ ਹਨ। ਇਹ ਆਪਣੇ ਵਿਚਾਰਾਂ ਲਈ ਇਹ ਮਿਸਾਲ ਦਿੰਦੇ ਹਨ, ‘‘ਪਵਨੈ ਮਹਿ, ਪਵਨੁ ਸਮਾਇਆ   ਜੋਤੀ ਮਹਿ ਜੋਤਿ; ਰਲਿ ਜਾਇਆ   ਮਾਟੀ ਮਾਟੀ; ਹੋਈ ਏਕ   ਰੋਵਨਹਾਰੇ ਕੀ, ਕਵਨ ਟੇਕ  ?  ਕਉਨੁ ਮੂਆ ਰੇ ! ਕਉਨੁ ਮੂਆ  ?   ਬ੍ਰਹਮ ਗਿਆਨੀ  ! ਮਿਲਿ (ਕੇ) ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ .. ਕਹੁ ਨਾਨਕ ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ (ਭਾਵ ਨਾ ਆਵਾਗਮਣ ਹੈ) (ਮਹਲਾ /੮੮੫)

(3). ਰੱਬ; ਸਦਾਚਾਰੀ ਗੁਣ ਰੂਪ ਵਜੋਂ ਸਰਬ ਵਿਆਪਕ :  ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਕੇਵਲ ਸਦਾਚਾਰੀ ਗੁਣਾਂ ਭਰਪੂਰ ਹੈ, ਇਸ ਲਈ ‘ਗੁਣੀ ਨਿਧਾਨ, ਗੁਣਤਾਸ’ ਭਾਵ ਗੁਣਾਂ ਦਾ ਖ਼ਜ਼ਾਨਾ ਕਿਹਾ ਗਿਆ। ਬੰਦਾ; ਗੁਣਾਂ ਨੂੰ ਗਾ-ਗਾ ‘ਗੁਣੀ ਨਿਧਾਨ’ ’ਚ ਲੀਨ ਹੁੰਦਾ ਹੈ ‘‘ਗੁਰਮੁਖਿ ਹੋਵੈ ਸੋਈ ਬੂਝੈ; ਗੁਣ ਕਹਿ ਗੁਣੀ (ਗੁਣਾਂ ਦੇ ਸਰੋਤਰੱਬ) ਸਮਾਵਣਿਆ (ਮਹਲਾ /੧੧੧), ਸਰਬ ਨਿਧਾਨਗੁਣ ਤੁਮ ਹੀ ਪਾਸਿ (ਮਹਲਾ /੧੮੦), ਹੇ ਪੂਰਨ ਹੇ ਸਰਬ ਮੈ  ! ਦੁਖ ਭੰਜਨ ਗੁਣਤਾਸ  ! .. ਹੇ ਗੋਬਿਦ  !  ਹੇ ਗੁਣ ਨਿਧਾਨ  ! .. ’’ (ਮਹਲਾ /੨੬੨) ਇਨ੍ਹਾਂ ਮੁਤਾਬਕ ਬੁਰੇ ਬੰਦੇ ’ਚ ਰੱਬ ਨਹੀਂ ਹੈ।

(4). ਰੱਬ; ਜੋਤਿ ਸਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਜੋਤਿ (ਚੇਤਨ-ਸੱਤਾ/ਨੂਰ/ਜੀਵਾਤਮਾ/ਅਦ੍ਰਿਸ਼ ਸ਼ਕਤੀ) ਰੂਪ ਹੋ ਕੇ ਸਰਬ ਵਿਆਪਕ ਹੈ। ਜੋਤਿ ਹੀ ‘ਰੂਹ, ਆਤਮਾ, ਜਿੰਦ ਹੈ, ਜੋ ਕਦੇ ਮਰਦੀ ਨਹੀਂ ਸਗੋਂ ਆਪਣੇ ਕਰਮਾਂ ਦੇ ਫਲ਼ ਸਮੇਤ ਆਵਾਗਮਨ ’ਚ ਨਵਾਂ ਸਰੀਰ ਧਾਰ ਲੈਂਦੀ ਹੈ ਜਾਂ ਰੱਬ ਦੀ ਬੰਦਗੀ ਕਰ-ਕਰ ਆਪਣਾ ਪੁਰਾਣਾ ਨਸੀਬ ਖ਼ਤਮ ਕਰ ਰੱਬ ’ਚ ਲੀਨ ਹੋ ਜਾਂਦੀ ਹੈ। ਇਨ੍ਹਾਂ ਦੀ ਸੋਚ ਦਾ ਆਧਾਰ; ਗੁਰਬਾਣੀ ਦੇ ਇਹ ਵਚਨ ਹਨ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ (ਮਹਲਾ /੧੩), ਨਾ ਇਹੁ (ਆਤਮਾ) ਜੀਵੈ; ਮਰਤਾ, ਦੇਖੁ   ਇਸੁ ਮਰਤੇ ਕਉ, ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ .. ਕਹੁ ਕਬੀਰ ! ਇਹੁ ਰਾਮ ਕੀ ਅੰਸੁ   ਜਸ (ਜਿਵੇਂ) ਕਾਗਦ ਪਰ; ਮਿਟੈ ਮੰਸੁ (ਸਿਆਹੀ, ਇਉਂ ਅਟੱਲ ਹੈ) (ਭਗਤ ਕਬੀਰ/੮੭੧)

ਗੁਰਮਤਿ ਦੇ ਤੱਤ-ਸਾਰ ਵਿਸ਼ੇ ਬਾਰੇ ਸਿੱਖਾਂ ਅੰਦਰ ਇੰਨੇ ਭੁਲੇਖੇ; ਆਮ ਬੰਦੇ ਨੂੰ ਨਾਸਤਕ ਬਣਾ ਸਕਦੇ ਹਨ। ਗੁਰੂ ਸਾਹਿਬਾਨ ਜੀ ਦੁਆਰਾ ਆਪ ਰਚੀ ਬਾਣੀ ’ਚ ਇੰਨੇ ਵੱਖ-ਵੱਖ ਮਤਲਬ ਨਹੀਂ ਹੋਣਗੇ। ਦਿਲੀ ਪਿਆਰ ਤੇ ਸਹਿਜਤਾ ਨਾਲ ਗੁਰਬਾਣੀ ਨੂੰ ਨਾ ਵਾਚਣ ਕਾਰਨ ਇਹ ਭੁਲੇਖਾ ਰਹੇ ਹਨ।

ਭਾਰਤ ’ਚ ਸਦੀਆਂ ਤੋਂ ਰੱਬ ਦੇ ਪਿਆਰਿਆਂ ਦੀ ਭਗਤੀ ਲਹਿਰ ਚੱਲਦੀ ਆਈ ਹੈ। ਇਸ ਨੇ ਕੁਝ ਉਪਨਿਸ਼ਦ ਵੀ ਲਿਖੇ ਹਨ। ਇਸੇ ਲਹਿਰ ’ਚੋਂ ਹੀ 12ਵੀਂ ਤੋਂ 15ਵੀਂ ਸਦੀ ਤੱਕ ਪ੍ਰਗਟ ਹੋਏ 15 ਭਗਤਾਂ ਦਾ ਰੱਬ ਬਾਰੇ ਅਨੁਭਵ; ਗੁਰਬਾਣੀ ’ਚ ਦਰਜ ਹੈ। ਇਸ ਭਗਤ ਰਚਨਾ ਨੂੰ ਭਗਤੀ ਲਹਿਰ ਦਾ ਤੱਤ-ਸਾਰ ਕਹਿ ਸਕਦੇ ਹਾਂ। ਭਗਤਾਂ ਦੇ ਇਸ ਰੱਬੀ ਅਨੁਭਵ ਤੋਂ ਬਾਅਦ ਗੁਰੂ ਨਾਨਕ ਜੀ ਦੇ ਰੱਬੀ ਅਨੁਭਵ ਨੂੰ ਵਾਚਣ ਨਾਲ ਹੋਰਾਂ ਮਜ਼੍ਹਬਾਂ ਦੇ ਮੁਕਾਬਲੇ ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ (ਭਾਈ ਗੁਰਦਾਸ ਜੀ) ਵਾਲਾ ਗੁਰਮਤਿ ਸਿਧਾਂਤ; ਆਧੁਨਿਕ, ਅਦੁੱਤੀ ਤੇ ਗਹਿਰੀ ਖੋਜ ’ਚੋਂ ਉਪਜਿਆ ਪ੍ਰਤੀਤ ਹੋਵੇਗਾ। ਇੱਕ ਸ਼ਬਦ ਜੋਤਿ ਨੂੰ ਹੀ ਲੈ ਕੇ ਵਿਚਾਰ ਕਰਦੇ ਹਾਂ :

ਗੁਰਬਾਣੀ ’ਚ 84 ਵਾਰ ਜੋਤੀ ਜੋਤਿ ਸੰਯੁਕਤ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ : ਇੱਕ ਜੋਤਿ ਦਾ ਜੋਤਾਂ ਦੇ ਸਰੋਤ (ਜੋਤੀ) ’ਚ ਲੀਨ ਹੋਣਾ ਭਾਵ ਇਨ੍ਹਾਂ 84 ਵਾਕਾਂ ’ਚ ਮਨੁੱਖੀ ਜ਼ਿੰਦਗੀ ਦੇ ਅੰਤਿਮ ਸਮੇਂ ਜਾਂ ਸਰਬੋਤਮ ਪੜਾਅ ਬਾਰੇ ਸੰਕੇਤ ਹੈ।

ਗੁਰਬਾਣੀ ’ਚ 200 ਤੋਂ ਵੱਧ ਵਾਰ; ਵਾਕ ’ਚ ਕੇਵਲ ਜੋਤਿ ਸ਼ਬਦ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ’ਚ ਇੱਕ ਵਾਰ ਅਤੇ ਕੁਝ ਭਗਤਾਂ ਦੀ ਬਾਣੀ ’ਚ ਜੋਤਿ ਦਾ ਅਰਥ ‘ਨਜ਼ਰ, ਰੌਸ਼ਨੀ, ਲਗਨ’ ਹੈ :

ਨਾਮ ਤੇਰੇ ਕੀ ਜੋਤਿ (ਲਗਨ) ਲਗਾਈ; ਭਇਓ ਉਜਿਆਰੋ ਭਵਨ ਸਗਲਾਰੇ (ਸਾਰੇ ਭਵਨਾਂ ’ਚ)॥ (ਭਗਤ ਰਵਿਦਾਸ/੬੯੪)

ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਰਾਮ ਰਤਨੁ ਪਾਇਆ; ਕਰਤ ਬੀਚਾਰਾ ॥ (ਭਗਤ ਕਬੀਰ/੧੩੪੯)

ਸਿਰੁ ਕੰਪਿਓ ਪਗ ਡਗਮਗੇ; ਨੈਨ ਜੋਤਿ ਤੇ ਹੀਨ ॥ (ਮਹਲਾ ੯/੧੪੨੮) ਆਦਿ।

ਤਕਰੀਬਨ 200 ਵਾਰ ਜੋਤਿ ਦਾ ਅਰਥ ਹੈ : ਆਤਮਾ, ਰੂਹ, ਜਿੰਦਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ ਆਦਿ। ‘ਆਤਮਾ/ਆਤਮੁ; ਸੰਸਕ੍ਰਿਤ ਦਾ ਇੱਕ ਵਚਨ ਪੁਲਿੰਗ ਨਾਂਵ ਹੈ, ਰੂਹੁ; ਅਰਬੀ ਦਾ ਇੱਕ ਵਚਨ ਪੁਲਿੰਗ ਨਾਂਵ ਅਤੇ ਜਿੰਦੁ’; ਫ਼ਾਰਸੀ ਦਾ ਅੰਤ ਔਂਕੜ ਇਸਤਰੀ ਲਿੰਗ ਨਾਂਵ ਹੈ। ਅਰਥ ਤਿੰਨਾ ਦੇ ਇੱਕੋ ਹੀ ਹਨ।

ਗੁਰਬਾਣੀ ’ਚ ਭਗਤ ਬਾਣੀ ਦੇ 769 ਸ਼ਬਦ ਹਨ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ ਪਹਿਲਾਂ ਰਚੇ ਗਏ। ਸਾਰੇ ਹੀ ਭਗਤ; ਰੱਬ ਨੂੰ ਸਰਬ ਵਿਆਪਕ ਮੰਨਦੇ ਹਨ :

ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?॥ (ਬਾਬਾ ਫਰੀਦ ਜੀ/੧੩੭੮)

ਜਹਾ ਜਾਈਐ; ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ; ਸਭ ਸਮਾਨ ॥ (ਭਗਤ ਰਾਮਾਨੰਦ/੧੧੯੫)

ਭਾਵ ਰੱਬ ਨੂੰ ਪਾਉਣ ਲਈ ਜਿੱਥੇ-ਜਿੱਥੇ ਤੀਰਥਾਂ ’ਤੇ ਜਾਈਦਾ ਹੈ; ਓਥੇ-ਓਥੇ ਹੀ ਪਾਣੀ (ਨਦੀ) ਜਾਂ ਪੱਥਰ (ਮੂਰਤੀਆਂ) ਹਨ ਪਰ ਹੇ ਪ੍ਰਭ ! ਤੂੰ ਤਾਂ ਇਕ ਰਸ ਹਰ ਥਾਂ ਵਿਆਪਕ ਹੈਂ।

ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/੪੮੫)

ਸਰਬ ਨਿਰੰਤਰਿ ਰਾਮੁ ਰਹਿਆ ਰਵਿ (ਰਮ ਭਾਵ ਜੁੜ ਕੇ), ਐਸਾ ਰੂਪੁ ਬਖਾਨਿਆ ॥ (ਭਗਤ ਨਾਮਦੇਵ/੧੩੫੧)

ਹਰਿ ਮਹਿ ਤਨੁ ਹੈ, ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥ (ਭਗਤ ਕਬੀਰ/੮੭੦)

ਅੰਤਰਿ ਜੋਤਿ (ਕਾਰਨ) ਰਾਮ ਪਰਗਾਸਾ; (ਪਰ) ਗੁਰਮੁਖਿ ਬਿਰਲੈ (ਨੇ) ਜਾਨੀ ॥ (ਭਗਤ ਕਬੀਰ/੯੭੦)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥  ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/੬੫੮) ਆਦਿ।

ਉਕਤ ਵਾਕਾਂ ’ਚ ਭਾਵੇਂ ਸਾਰੇ ਭਗਤ ਰੱਬ ਨੂੰ ਸਰਬ ਵਿਆਪਕ ਮੰਨਦੇ ਹਨ ਪਰ ਫਿਰ ਵੀ ਕੇਵਲ ਹੇਠਲੇ ਵਾਕਾਂ ’ਚ ਹੀ ਜੋਤਿਸਰੂਪ ਸਰਬ ਵਿਆਪਕ ਹੋਣ ਦੇ ਸੰਕੇਤ ਮਿਲਦੇ ਹਨ :

ਜੋਤਿ ਦੀ ਵਟੀ; ਘਟ ਮਹਿ ਜੋਇ ॥ (ਭਗਤ ਕਬੀਰ/੩੪੪)

ਭਾਵ ਰੱਬ ਦੀ ਜੋ ਸੋਹਣੀ ਜਿਹੀ/ਨਿੱਕੀ ਜਿਹੀ ਜੋਤ ਹੈ, ਉਹ ਸਰੀਰ ਅੰਦਰ ਹੈ।

ਸਗਲ ਜੋਤਿ ਇਨਿ ਹੀਰੈ (ਰੱਬ ਨੇ) ਬੇਧੀ; ਸਤਿਗੁਰ ਬਚਨੀ ਮੈ ਪਾਈ (ਸਮਝੀ)॥ (ਭਗਤ ਕਬੀਰ/੪੮੩)

ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥ (ਭਗਤ ਕਬੀਰ/੬੯੨)

ਸਰੀਰ ਸਰੋਵਰ ਭੀਤਰੇ; ਆਛੈ (ਹੈ) ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ; ਜਾ ਕੈ ਰੇਖ ਨ ਰੂਪ ॥ (ਭਗਤ ਕਬੀਰ/੮੫੭)

ਚੰਦੁ ਸੂਰਜੁ ਦੁਇ; (ਰੱਬੀ) ਜੋਤਿ (ਦਾ ਬਾਹਰਲਾ) ਸਰੂਪੁ ॥ ਜੋਤੀ ਅੰਤਰਿ; ਬ੍ਰਹਮੁ ਅਨੂਪੁ ॥੧॥  ਕਰੁ ਰੇ ਗਿਆਨੀ !  ਬ੍ਰਹਮ ਬੀਚਾਰੁ ॥  ਜੋਤੀ ਅੰਤਰਿ ਧਰਿਆ ਪਸਾਰੁ (ਬ੍ਰਹਿਮੰਡ)॥੧॥ ਰਹਾਉ ॥ (ਭਗਤ ਕਬੀਰ/੯੭੨)

ਜੀਅ ਕੀ ਜੋਤਿ; ਨ ਜਾਨੈ ਕੋਈ ॥ ਤੈ ਮੈ ਕੀਆ; ਸੁ ਮਾਲੂਮੁ ਹੋਈ ॥ (ਭਗਤ ਨਾਮਦੇਵ/੧੩੫੧)

ਭਾਵ ਜੀਵਾਂ ਅੰਦਰ ਵਸਦੀ ਜੋਤਿ ਨੂੰ ਕੋਈ ਨਹੀਂ ਜਾਣਦਾ ਭਾਵੇਂ ਕਿ ਮੈਂ ਅਤੇ ਤੈਂ (ਨੇ) ਜੋ ਕੀਤਾ ਹੈ ਉਹ ਸਭ; (ਜੋਤਿ ਨੂੰ) ਪਤਾ ਹੁੰਦਾ ਹੈ।

ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ (ਭਗਤ ਧੰਨਾ/੪੮੭)

ਭਾਵ ਜਿਸ ਦੇ ਹਿਰਦੇ ’ਚ ਜੋਤਿ ਸਰੂਪ ਸਰਬ ਵਿਆਪਕ ਵੱਸਦਾ ਹੈ। ਉਸ ਨੇ ਕਪਟ ਰਹਿਤ ਮਾਲਕ ਨੂੰ ਜਾਣ ਲਿਆ।

ਗੁਰੂ ਨਾਨਕ ਜੀ ਨੇ ਆਪਣੀ ਬਾਣੀ 97 ਵਾਰਜੋਤਿਸੱਤਾਦੀ ਮੌਜੂਦਗੀ ਜ਼ਰਰੇਜ਼ਰਰੇ (ਸ੍ਰਿਸ਼ਟੀ, ਬਨਸਪਤੀ, ਬ੍ਰਹਿਮੰਡ, ਤ੍ਰਿਲੋਕ, ਚਾਰੇ ਖਾਣੀਆਂ, ਅੱਗ, ਪਾਣੀ, ਚੰਦ, ਸੂਰਜਆਦਿ) ਵਿੱਚ ਇਉਂ ਖੁਲ੍ਹ ਕੇ ਬਿਆਨ ਕੀਤੀ ਹੈ :

ਜਾਤਿ (ਸ੍ਰਿਸ਼ਟੀ) ਮਹਿ ਜੋਤਿ, ਜੋਤਿ ਮਹਿ ਜਾਤਾ (ਜੋਤਿ ’ਚੋਂ ਰੱਬ ਜਾਣੀਦਾ ਹੈ); ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ ੧/੪੬੯)

ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥ (ਮਹਲਾ ੧/੮੭੬)

ਤ੍ਰਿਭਵਣ (’ਚ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)

ਅਗਨਿ ਪਾਣੀ ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)

ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਭਾਵ ਵਿੱਚ ਜੋਤਿ ਰੱਖੀ)॥ (ਮਹਲਾ ੧/੧੨੭੯)

ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨)

ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧), ਇਸੇ ਵਾਕ ਦੇ ਪ੍ਰਥਾਇ ਹੈ ਕਿ ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨) ਇਹ ਵਿਗਿਆਨਿਕ ਤੱਥ ਹੈ ਕਿ ਬੇਜਾਨ ਵਸਤੂ ’ਚੋਂ ਕਦੇ ਜਿੰਦ-ਜਾਨ ਨਹੀਂ ਉਪਜਦੀ। ਪਾਣੀ ਤੋਂ ਸ੍ਰਿਸ਼ਟੀ ਬਣੀ। ਭੋਜਨ; ਜੀਵਨ ਦਾ ਆਧਾਰ ਹੈ ਤਾਂ ਤੇ ‘ਪਾਣੀ/ਭੋਜਨ’ ਨਿਰਜਿੰਦ ਨਹੀਂ ਹਨ, ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਮਹਲਾ /੪੭੨)

ਪੂਰੇ ਬ੍ਰਹਿਮੰਡ ’ਚ ਰੱਬ ਦੀ ਜੋਤਿ ਨੂੰ ਪ੍ਰਗਟਾਉਂਦੇ ਉਕਤ ਵਚਨਾਂ ਤੋਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਨੇ ਇਹੀ ਸਚਾਈ ਆਪਣਾ ਹਥਿਆਰ ਬਣਾ ਕੇ ਸੰਸਾਰ ਦਾ ਭਰਮਣ ਕੀਤਾ ਹੈ। ਗੁਰੂ ਜੀ ਦੇ ਇਸ ਦ੍ਰਿੜ੍ਹ ਇਰਾਦੇ ਨੂੰ ਵਿਸਥਾਰ ਨਾਲ ਜਾਣਨ ਲਈ ਜੋਗੀਆਂ ਨੇ ਇਹ ਸਵਾਲ ਪੁੱਛੇ ਹਨ :

ਸਵਾਲ ਨੰਬਰ 30 : ਕਿਤੁ ਬਿਧਿ ਜੋਤਿ ਨਿਰੰਤਰਿ ਪਾਈ  ? ॥ (ਗੋਸਟਿ/ਮਹਲਾ ੧/੯੪੦)

ਜਵਾਬ : ਗੁਰਮੁਖਿ ਜੋਤਿ ਨਿਰੰਤਰਿ ਪਾਈ ॥ (ਮਹਲਾ ੧/੯੪੦)

ਭਾਵ ਗੁਰੂ (ਰੱਬ) ਪਾਸੋਂ (ਉਸ ਦੀ) ਜੋਤਿ; ਜ਼ਰਰੇ-ਜ਼ਰਰੇ ’ਚ ਸਮਝੀ ਹੈ।

ਨੋਟ : ਇੱਥੇ ਗੁਰਮੁਖਿ ਤੋਂ ਭਾਵ ਮੁਖੀ ਗੁਰੂ ਭਾਵ ਰੱਬ ਹੈ; ਜੋ ‘ਜੋਤਿ ਸਰੂਪ’ ਹੈ। ਆਪ ਜੀ ਦੇ ਹੀ ਵਚਨ ਹਨ ਕਿ ਸਭ ਜੋਤਾਂ ਦੇ ਸੰਗ੍ਰਹਿ (ਜੋਤੀ/ਰੱਬ) ਲਈ ਸਮੁੱਚੀ ਕੁਦਰਤਿ ਆਰਤੀ ਕਰਦੀ ਪਈ ਹੈ, ‘‘ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ (ਭਾਵ ਜੋਤਿ ਸੂਰਪ ਲਈ) (ਸੋਹਿਲਾ/ਮਹਲਾ /੧੩) ਵੈਸੇ ਭੀ ਗੁਰੂ ਨਾਨਕ ਜੀ ਆਪਣੇ ਗੁਰੂ ਬਾਰੇ ਸਪਸ਼ਟ ਕਰਦੇ ਪਏ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥’’ (ਮਹਲਾ ੧/੫੯੯) 

ਸਵਾਲ ਨੰਬਰ 86 : ਰਕਤੁ ਬਿੰਦੁ ਕੀ ਮੜੀ ਨ ਹੋਤੀ; ਮਿਤਿ ਕੀਮਤਿ ਨਹੀ ਪਾਈ  ? ॥ (ਗੋਸਟਿ/ਮਹਲਾ ੧/੯੪੫)

ਭਾਵ ਮਾਤਾ ਦੇ ਖ਼ੂਨ ਅਤੇ ਪਿਤਾ ਦੇ ਬਿੰਦ ਤੋਂ ਬਣਿਆ ਜਦ ਸਰੀਰ ਨਹੀਂ ਸੀ ਤਾਂ ਜੋਤਿ ਸਰੂਪ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਸੀ ?

ਜਵਾਬ : ਗਉਨੁ ਗਗਨੁ ਜਬ ਤਬਹਿ ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥ (ਮਹਲਾ ੧/੯੪੫)

ਭਾਵ ਜਦ ਦੁਨੀਆ, ਆਕਾਸ਼ ਨਹੀਂ ਸਨ ਤਦੋਂ ਤਿੰਨੇ ਭਵਨਾਂ (ਪਤਾਲ ਲੋਕ, ਮਾਤ ਲੋਕ ਤੇ ਸੁਰਗ ਲੋਕ) ’ਚ ਵਿਆਪਕ ਜੋਤਿ;  ਅਕਾਰ ਰਹਿਤ ਰੂਪ ’ਚ ਆਪ ਹੀ ਆਪ (ਜੋਤਿ ਸਰੂਪ ਰੱਬ) ਸੀ।

ਨੋਟ :  ਭੱਟ ਗਯੰਦ ਜੀ; ਗੁਰੂ ਨਾਨਕ ਜੀ ਬਾਰੇ ਇਹ ਵਚਨ ਕਰਦੇ ਹਨ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਭਾਵ ਜੋਤਿ ਸਰੂਪ ਹਰੀ ਨੇ ਆਪ ਹੀ (ਸੰਸਾਰ ’ਚ) ਗੁਰੂ ਨਾਨਕ ਜੀ ਅਖਵਾਇਆ ਹੈ।

ਜੋਗੀਆਂ ਦੁਆਰਾ ਪੁੱਛੇ ਗਏ ਉਕਤ ਸਵਾਲ ਸਾਫ਼ ਸੰਕੇਤ ਕਰਦੇ ਪਏ ਹਨ ਕਿ ਰੱਬ ਦੀ ਹੋਂਦ, ਰੱਬ ਦੇ ਗੁਣ ਅਤੇ ਰੱਬ ਦੇ ਨਿਵਾਸ ਸਥਾਨ ਬਾਰੇ ਗੁਰੂ ਨਾਨਕ ਜੀ ਨਾਲ ਜਗ੍ਹਾ-ਜਗ੍ਹਾ ਵਿਚਾਰ-ਚਰਚਾ ਖੁੱਲ੍ਹ ਕੇ ਹੁੰਦੀ ਰਹੀ ਹੈ। ਸਾਰੇ ਸ਼ੰਕਿਆਂ ਦਾ ਨਿਵਾਰਨ; ਗੁਰੂ ਜੀ ਬਾਦਲੀਲ ਦਿੰਦੇ ਰਹੇ ਹਨ, ਪਰ ਗੁਰੂ ਜੀ ਦੇ ਆਪਣੇ ਅਨੁਯਾਈ (ਆਧੁਨਿਕ ਅਖਵਾਉਂਦੇ ਸਿੱਖ); ਗੁਰੂ ਨਾਨਕ ਜੀ ਦੇ ਕੇਵਲ ਇਹੀ ਵਚਨ ‘‘ਕਾਦੀ ਕੂੜੁ ਬੋਲਿ; ਮਲੁ ਖਾਇ   ਬ੍ਰਾਹਮਣੁ ਨਾਵੈ; ਜੀਆ ਘਾਇ   ਜੋਗੀ; ਜੁਗਤਿ ਜਾਣੈ ਅੰਧੁ   ਤੀਨੇ; ਓਜਾੜੇ ਕਾ ਬੰਧੁ ’’ (ਮਹਲਾ /੬੬੨)  ਦ੍ਵੈਤ-ਭਾਵਨਾ ਅਧੀਨ ਉਛਾਲਦੇ-ਉਛਾਲਦੇ ਆਪਣੀ ਹਉਮੈ ਨੂੰ ਇੰਨਾ ਵਧਾ ਬੈਠੇ ਕਿ ਆਪਣੇ ਅਸਲ ਮਾਲਕ (ਜੋਤਿ ਸਰੂਪ) ਨੂੰ ਜਾਣਨਾ; ਅੰਧਵਿਸ਼ਵਾਸ ਹੀ ਜਾਪਣ ਲੱਗ ਪਿਆ ਭਾਵੇਂ ਕਿ ਗੁਰਮਤਿ ਦਾ ਇਹ ਤੱਤ-ਸਾਰ ਬਾਕੀ ਗੁਰੂ ਸਾਹਿਬਾਨ ਵੀ ਸਮਝਾਉਂਦੇ ਰਹੇ :

ਗੁਰੂ ਅੰਗਦ ਸਾਹਿਬ ਜੀ

ਜਿਚਰੁ ਤੇਰੀ ਜੋਤਿ; ਤਿਚਰੁ ਜੋਤੀ ਵਿਚਿ ਤੂੰ ਬੋਲਹਿ; ਵਿਣੁ ਜੋਤੀ, ਕੋਈ ਕਿਛੁ ਕਰਿਹੁ, ਦਿਖਾ ਸਿਆਣੀਐ  ?॥ (ਮਹਲਾ ੨/੧੩੮)

ਭਾਵ (ਜੀਵਾਂ ’ਚ) ਜਿੰਨਾ ਚਿਰ ਤੇਰੀ ਜੋਤਿ ਮੌਜੂਦ ਹੈ ਓਨਾ ਚਿਰ (ਇਸ) ਜੋਤਿ ਵਿੱਚੋਂ ਤੂੰ ਬੋਲਦਾ ਹੈਂ, ਪਰ ਜਦ ਤੇਰੀ ਜੋਤਿ ਨਿਕਲ ਗਈ ਤਾਂ ਕੋਈ ਕੁਝ ਕਰੇ ਤਾਂ ਸਹੀ ? ਮੈ ਵੀ ਵੇਖਾਂ, ਪਛਾਣਾਂ-ਪਰਖਾਂ ?

ਗੁਰੂ ਅਮਰਦਾਸ ਜੀ ਉਕਤ ਸਿਧਾਂਤ ਦੀ ਹੋਰ ਪੁਸ਼ਟੀ ਕਰਦੇ ਹਨ ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀਤਬ ਕੋਈ ਕਰਉ, ਦਿਖਾ ਵਖਿਆਨਾ ? (ਮਹਲਾ /੭੯੭)

ਨੋਟ :  (1). ਗੁਰੂ ਨਾਨਕ ਜੀ ਦੇ ਵਿਚਾਰ ਅਤੇ ਜੋਤਿ; ਗੁਰੂ ਅੰਗਦ ਸਾਹਿਬ ਅੰਦਰ ਜਾਣ ਦੀ ਪੁਸ਼ਟੀ ਭਾਈ ਸੱਤਾ-ਬਲਵੰਡ ਜੀ ਕਰਦੇ ਹਨ :

(ੳ). ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ-ਸ਼ਾਹ ਨੇ) ਕਾਇਆ ਫੇਰਿ ਪਲਟੀਐ ॥ (ਬਲਵੰਡ ਸਤਾ/੯੬੬)

ਭਾਵ ਗੁਰੂ ਅੰਗਦ ਜੀ ਅੰਤਰ ਉਹੀ (ਗੁਰੂ ਨਾਨਕ ਜੀ ਵਾਲੀ) ਜੋਤਿ ਹੈ ਅਤੇ ਗੁਰਮਤਿ ਰਹਿਣੀ ਵੀ ਓਹੀ (ਮਾਨੋ ਗੁਰੂ ਨਾਨਕ) ਪਾਤਿਸ਼ਾਹ ਜੀ ਨੇ ਸਰੀਰ ਹੀ ਦੁਬਾਰਾ ਬਦਲਿਆ ਲਿਆ ਹੈ।

(ਅ). ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ ॥ (ਬਲਵੰਡ ਸਤਾ/੯੬੭)

ਭਾਵ ਗੁਰੂ ਨਾਨਕ ਜੀ ਦੀ ਜੋਤਿ; ਗੁਰੂ ਅੰਗਦ ਜੀ ਦੀ ਜੋਤਿ ’ਚ ਲੀਨ ਹੋ ਗਈ। (ਗੁਰੂ ਨਾਨਕ ਜੀ ਨੇ) ਆਪਣੇ ਆਪ ਨੂੰ (ਗੁਰੂ ਅੰਗਦ ਜੀ ਦੇ) ਆਪਣੇ ਆਪ ਨਾਲ ਇੱਕ-ਮਿਕ ਕਰ ਲਿਆ।

(2). ਭੱਟ ਗਯੰਦ ਜੀ; ਸਵੱਈਆਂ ’ਚ ਇਹ ਵਚਨ ਕਰਦੇ ਹਨ ‘‘ਤਿਨਿ ਲਹਣਾ ਥਾਪਿ (ਕੇ, ਆਪਣੀ) ਜੋਤਿ ਜਗਿ (’ਚ) ਧਾਰੀ ॥ (ਭਟ ਗਯੰਦ/੧੪੦੧)

ਭਾਵ ਉਸ ਗੁਰੂ ਨਾਨਕ ਜੀ ਨੇ ਲਹਿਣਾ ਜੀ ਨੂੰ ਗੁਰਿਆਈ ਸੋਂਪ ਕੇ ਆਪਣੀ ਜੋਤਿ; (ਅਗਾਂਹ ਵੀ) ਜਗਤ ’ਚ ਸਥਾਪਿਤ ਕੀਤੀ ਹੈ।

ਗੁਰੂ ਅਮਰਦਾਸ ਜੀ

ਸਭ (ਸ੍ਰਿਸ਼ਟੀ ’ਚ) ਏਕਾ ਜੋਤਿ; ਜਾਣੈ ਜੇ ਕੋਈ ॥ (ਮਹਲਾ ੩/੧੨੦)

(ਰੱਬ ਦੀ) ਨਿਰਮਲ ਜੋਤਿ; ਸਭ ਮਾਹਿ ਸਮਾਣੀ ॥ (ਮਹਲਾ ੩/੧੨੧)

ਏਕਾ ਜੋਤਿ, ਜੋਤਿ ਹੈ ਸਰੀਰਾ (’ਚ)॥ (ਮਹਲਾ ੩/੧੨੫)

ਏ ਸਰੀਰਾ ਮੇਰਿਆ  ! ਹਰਿ (ਨੇ) ਤੁਮ ਮਹਿ ਜੋਤਿ ਰਖੀ; ਤਾ ਤੂ ਜਗ ਮਹਿ ਆਇਆ ॥ (ਅਨੰਦ/ਮਹਲਾ ੩/੯੨੧)

ਮਨੁ ਤਨੁ ਮੈਲਾ; (ਪਰ ਇਸ) ਵਿਚਿ ਜੋਤਿ ਅਪਾਰਾ (ਅਪਰੰਪਰ ਰੱਬ ਦੀ ਨਿਰਮਲ) ॥ (ਮਹਲਾ ੩/੧੦੫੩)

ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ; ਹਉਮੈ ਮੇਰੀ ॥  (ਮਹਲਾ ੩/੧੨੫੧)

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ ਬੂਝ ਨ ਪਾਇ ॥ (ਮਹਲਾ ੩/੩੫)

ਭਾਵ ਸਰਬ ਵਿਆਪਕ ਪਸਰੀ ਜੋਤਿ ਤੋਂ ਹੀ ਪ੍ਰਭੂ ਦੀ ਹੋਂਦ ਪ੍ਰਗਟ ਹੁੰਦੀ ਹੈ, ਪਰ ਇਹ ਸਮਝ ਗੁਰੂ ਤੋਂ ਬਿਨਾਂ ਨਹੀਂ ਮਿਲਦੀ।

ਨੋਟ : ਭੱਟ ਕੀਰਤ ਜੀ; ਗੁਰੂ ਅਮਰਦਾਸ ਜੀ ਬਾਰੇ ਇਹ ਵਚਨ ਕਰਦੇ ਹਨ ‘‘ਨਿਰੰਕਾਰਿ (ਨੇ) ਆਕਾਰੁ; ਜੋਤਿ ਜਗ ਮੰਡਲਿ (’ਚ) ਕਰਿਯਉ ॥ (ਭਟ ਕੀਰਤ/੧੩੯੫) ਭਾਵ (ਜੋਤਿ ਸਰੂਪ-) ਨਿਰਾਕਾਰ ਨੇ (ਗੁਰੂ ਅਮਰਦਾਸ ਜੀ ਦੇ ਰੂਪ ’ਚ) ਆਕਾਰ-ਸਰੀਰ ਧਾਰ ਕੇ ਜਗਤ-ਮੰਡਲ ’ਚ (ਆਪਣੀ) ਜੋਤਿ ਪ੍ਰਗਟ ਕੀਤੀ ਹੈ।

ਗੁਰੂ ਰਾਮਦਾਸ ਜੀ

ਸਭ (ਸ੍ਰਿਸ਼ਟੀ ’ਚ) ਇਕਾ ਜੋਤਿ ਵਰਤੈ ਭਿਨਿ ਭਿਨਿ; ਨ ਰਲਈ, ਕਿਸੈ ਦੀ ਰਲਾਈਆ ॥ (ਮਹਲਾ ੪/੯੬)

ਭਾਵ ਇੱਕੋ ਹਰੀ ਦੀ ਜੋਤਿ; ਭਾਵੇਂ ਕਣ-ਕਣ ’ਚ ਹੈ, ਪਰ ਇਹ ਆਪਸ ’ਚ ਮਿਲ ਕੇ ਸਮੁੰਦਰ (ਜੋਤਾਂ ਦਾ ਸਰੋਤ/ਰੱਬ) ਨਹੀਂ ਬਣ ਸਕਦੀ।

ਇਹੁ ਸਰੀਰੁ ਸਭੁ ਧਰਮੁ ਹੈ; ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ (ਮਹਲਾ ੪/੩੦੯)

ਭਾਵ ਇਹ ਸਰੀਰ, ਜਿਸ ਵਿੱਚ ਰੱਬ ਦੀ ਜੋਤਿ ਹੈ (ਇਸ ਲਈ) ਧਰਮ ਕਮਾ ਸਕਦਾ ਹੈ।

ਹਰਿ (ਨੇ) ਪਰਪੰਚੁ (ਜਗਤ-ਖਿਲਾਰਾ) ਕੀਆ ਸਭੁ ਕਰਤੈ (ਨੇ); ਵਿਚਿ ਆਪੇ ਆਪਣੀ ਜੋਤਿ ਧਰਈਐ ॥ (ਮਹਲਾ ੪/੮੬੧)

ਸਭ ਜੋਤਿ ਤੇਰੀ ਜਗਜੀਵਨਾ  ! ਤੂ ਘਟਿ ਘਟਿ (’ਚ) ਹਰਿ ਰੰਗ ਰੰਗਨਾ ॥ (ਮਹਲਾ ੪/੧੩੧੩)

ਭਾਵ ਹੇ ਜਗਤ ਜੇ ਜੀਵਨ ਹਰੀ  ! ਹਰ ਥਾਂ ’ਚ ਤੇਰੀ ਹੀ ਜੋਤਿ ਹੈ। ਤੂੰ ਹੀ ਹਰ ਇੱਕ ਹਿਰਦੇ ’ਚ ਬੈਠ ਆਪਣੇ ਰੰਗ ਮਾਣ ਰਿਹਾ ਹੈਂ, ਪਦਾਰਥ ਭੋਗ ਰਿਹਾ ਹੈਂ।

ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ; ਗੁਰਮਤੀ ਤੁਧੈ (ਤੈਂ ਨੇ ਹੀ) ਲਾਵਣੀ ॥ (ਮਹਲਾ ੪/੧੩੧੪)

ਭਾਵ ਸਾਰੀ ਸ੍ਰਿਸ਼ਟੀ ’ਚ ਤੇਰੀ ਜੋਤਿ/ਨੂਰ ਹੈ। ਇਸ ਨੂਰ ’ਚ ਤੂੰ ਬੈਠਾ ਹੈਂ। ਤੂੰ ਹੀ ਗੁਰੂ ਦੀ ਸਿੱਖਿਆ ਨਾਲ ਜੋੜਦਾ ਹੈਂ।

ਨੋਟ : (1). ਭੱਟ ਗਯੰਦ ਜੀ; ਗੁਰੂ ਰਾਮਦਾਸ ਜੀ ਬਾਰੇ ਇਹ ਵਚਨ ਕਰਦੇ ਹਨ : ‘‘ਕੰਚਨੁ ਤਨੁ ਹੋਇ, ਪਰਸਿ ਪਾਰਸ ਕਉ; ਜੋਤਿ ਸਰੂਪੀ ਧੵਾਨੁ ਧਰੰ ॥ (ਭਟ ਗਯੰਦ/੧੪੦੨) ਭਾਵ ਜੋਤਿ ਸਰੂਪ (ਗੁਰੂ ਰਾਮਦਾਸ-) ਪਾਰਸ ਨੂੰ ਛੂਹ ਕੇ, (ਉਨ੍ਹਾਂ ਦਾ) ਧਿਆਨ ਧਰ ਕੇ ਸੋਨੇ ਵਰਗਾ ਸ਼ੁੱਧ ਹੋ ਜਾਈਦਾ ਹੈ।

(2). ਭੱਟ ਮਥਰਾ ਜੀ; ਗੁਰੂ ਰਾਮਦਾਸ ਜੀ ਬਾਰੇ ਇਹ ਵਚਨ ਕਰਦੇ ਹਨ ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਰੂਪ ਭਾਵ ਆਪਣੀ) ਜੋਤਿ ਅਰਜੁਨ ਮਾਹਿ ਧਰੀ ॥’’ (ਭਟ ਮਥੁਰਾ/੧੪੦੯)

ਗੁਰੂ ਅਰਜਨ ਸਾਹਿਬ ਜੀ

ਪ੍ਰਭ ਕੀ ਜੋਤਿ; ਸਗਲ ਘਟ ਸੋਹੈ ॥ (ਸੁਖਮਨੀ/ਮਹਲਾ ੫/੨੮੨)

ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ (’ਚ) ਮਾਧਉ ਜੀਆ (ਜੀਵਾਂ ’ਚ)॥ (ਮਹਲਾ ੫/੬੧੭)

ਭਾਣੈ (’ਚ) ਮਿਟੀ (ਸਰੀਰ) ਸਾਜਿ ਕੈ; ਭਾਣੈ (’ਚ) ਜੋਤਿ ਧਰੇਇ ॥ (ਮਹਲਾ ੫/੯੬੩)

ਕਾਚੇ ਭਾਡੇ ਸਾਜਿ ਨਿਵਾਜੇ; (ਕਿਉਂਕਿ) ਅੰਤਰਿ ਜੋਤਿ ਸਮਾਈ ॥ (ਮਹਲਾ ੫/੮੮੨)

ਜੋਤਿ ਸਰੂਪ (ਰੱਬ); ਜਾ ਕੀ ਸਭ ਵਥੁ (ਵਸਤੂ/ਸ੍ਰਿਸ਼ਟੀ)॥ (ਮਹਲਾ ੫/੧੧੫੦) ਆਦਿ।

ਨੋਟ : ਭੱਟ ਮਥਰਾ ਜੀ; ਗੁਰੂ ਅਰਜਨ ਸਾਹਿਬ ਜੀ ਬਾਰੇ ਇਹ ਵਚਨ ਕਰਦੇ ਹਨ :

(1). ਪ੍ਰਗਟ ਜੋਤਿ ਜਗਮਗੈ; ਤੇਜੁ ਭੂਅ ਮੰਡਲਿ (’ਤੇ) ਛਾਯਉ ॥ (ਭਟ ਮਥੁਰਾ/੧੪੦੮)

ਭਾਵ (ਹੇ ਗੁਰੂ ਅਰਜਨ ਜੀ ! ਤੁਹਾਡੇ ਅੰਦਰ) ਪ੍ਰਤੱਖ (ਰੱਬੀ) ਜੋਤਿ ਜਗਮਗ-ਜਗਮਗ ਕਰ ਰਹੀ ਹੈ, (ਜਿਸ ਕਰਕੇ) ਤੁਹਾਡਾ ਜਲਾਲ (ਨੂਰ) ਧਰਤੀ ’ਤੇ ਛਾਇਆ ਪਿਆ ਹੈ।

(2). ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ ॥ (ਭਟ ਮਥੁਰਾ/੧੪੦੯)

ਭਾਵ (ਗੁਰੂ ਅਰਜਨ ਜੀ) ਜੋਤਿ ਸਰੂਪ ਵਜੋਂ ਧਰਤੀ, ਆਕਾਸ਼ ਅਤੇ 9 ਖੰਡਾਂ ’ਚ ਵਿਆਪਕ ਹੈ।

ਉਕਤ ਸੈਂਕੜੇ ਗੁਰੂ ਵਚਨਾਂ ਤੋਂ ਬਾਅਦ ਤਾਂ ਕੋਈ ਸੰਦੇਹ ਨਹੀਂ ਰਹਿਣਾ ਚਾਹੀਦਾ ਕਿ ਰੱਬ; ਸਰਬ ਵਿਆਪਕ ਜੋਤਿ ਸਰੂਪ ਨਹੀਂ ਹੈ, ਪਰ ਫਿਰ ਵੀ ਰੱਬ ਨੂੰ ‘ਤੱਤ ਰੂਪ’ ਵਜੋਂ ਮੰਨਣ ਵਾਲਿਆਂ ਦੇ ਮੂੰਹੋਂ ਇਹ ਸਵਾਲ ਅਕਸਰ ਸੁਣੀਦਾ ਹੈ ਕਿ ਜੇ ਗੁਰੂ ਨਾਨਕ ਜੀ ‘ਆਤਮਾ’ ਜਾਂ ‘ਰੂਹ’ ਨੂੰ ਹੀ ਜੋਤਿ ਕਹਿ ਰਹੇ ਹਨ ਤਾਂ ਇਹ ਖੋਜ ਤਾਂ ਬਹੁਤ ਪਹਿਲਾਂ ਸਨਾਤਨ ਧਰਮ ਅਤੇ ਇਸਲਾਮ (ਈਸਾਈ, ਯਹੂਦੀ, ਪਾਰਸੀ) ਆਦਿ ਧਰਮਾਂ ਨੇ ਕਰ ਰੱਖੀ ਹੈ। ਫਿਰ ਗੁਰਮਤਿ ਦਾ ਨਿਆਰਾਪਣ ਕੀ ਹੈ ?

ਜਵਾਬ () : ਭਾਵੇਂ ਸਨਾਤਨ ਅਤੇ ਇਸਲਾਮ ਆਦਿ ਧਰਮ; ਆਤਮਾ/ਰੂਹ ਦੀ ਹੋਂਦ ਨੂੰ ਮੰਨਦੇ ਹਨ ਅਤੇ ਇਸ ਨੂੰ ਸਜ਼ਾ ਮਿਲਦੀ ਵੀ ਮੰਨੀ ਹੈ, ਪਰ ਇਸ ਦਾ ਅੰਤ ਕੀ ਹੈ ਭਾਵ ਇਹ ਸਜ਼ਾ ਭੋਗ ਕੇ ਜਾਂ ਮੁਕਤ ਹੋਣ ਤੋਂ ਬਾਅਦ ਕਿੱਥੇ ਜਾਂਦਾ ਹੈ ? ਜੇ ਸ਼ੁੱਧ ਹੋ ਕੇ ਮੁੜ ਜਨਮ ਲੈਂਦਾ ਹੈ ਤਾਂ ਫਿਰ ਸਭ ਮਨੁੱਖਾਂ ਦੀ ਸੋਚ ਇਕ ਸਮਾਨ ਕਿਉਂ ਨਹੀਂ ? ਇਨ੍ਹਾਂ ਵਿੱਚ ਵਿਤਕਰਾ (ਜਾਤਿ, ਨਸਲ, ਧਰਮ ਆਦਿ) ਕਿਉਂ ਬਚਿਆ ਰਿਹਾ ? ਕਿਉਂਕਿ ਪਿਛਲੇ ਪਾਪਾਂ ਦੀ ਸਜ਼ਾ ਤਾਂ ਸਭ ਭੋਗ ਕੇ ਨਿਰਮਲ ਹੋ ਚੁੱਕੇ ਸਨ। ਜੇ ਆਤਮਾ ਸਜ਼ਾ ਭੋਗ ਕੇ ਨਿਰਮਲ ਹੋ ਗਈ ਸੀ ਤਾਂ ਨਿਰਮਲ ਰੱਬ ’ਚ ਲੀਨ ਕਿਉਂ ਨਹੀਂ ਹੋਈ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵੱਲ ਕੋਈ ਵੀ ਧਰਮ (ਗੁਰਮਤਿ ਤੋਂ ਬਿਨਾਂ) ਨਹੀਂ ਗਿਆ।

ਪੰਡਿਤ ਨੇ ਆਤਮਾ ਦੀ ਮੁਕਤੀ ਨੂੰ ਆਰਥਿਕ ਲੋੜਾਂ ਅਤੇ ਆਪਣੇ ਪਾਸ ਮੁਕਤ ਕਰ ਸਕਣ ਦੀ ਸਮਰੱਥਾ (ਪੰਡਿਤਾਈ) ਨਾਲ ਜੋੜ ਲਿਆ। ਪਹਿਲਾਂ ਤੀਰਥਾਂ ’ਤੇ ਲਿਜਾ ਕੇ ਪਾਪ ਨਸ਼ਟ ਕਰਵਾਏ ਭਾਵ ਆਤਮਾ ਨਿਰਮਲ ਕੀਤਾ, ਫਿਰ ਸਾਰੀ ਧਨ-ਸੰਪਤੀ ਬ੍ਰਾਹਮਣ ਨੂੰ ਦਾਨ ਕਰ ਆਪ ਆਰੇ ਨਾਲ ਸਰੀਰ ਦੁਫਾੜ ਕਰਕੇ ਮਰਨ ਨਾਲ ਆਤਮਾ ਮੁਕਤ ਕੀਤਾ, ਫਿਰ ਮਰਨ ਉਪਰੰਤ ਸਰਾਧ ਕਰਾ ਕੇ ਆਤਮਾ ਮੁਕਤ ਕੀਤਾ, ਫਿਰ ਬ੍ਰਾਹਮਣ ਦੇ ਸਰਾਪ ਨਾਲ ਨੀਚ ਜਾਤ ਘਰ ਜਨਮ ਲੈ ਕੇ ਆਤਮਾ ਮੁਕਤ ਹੁੰਦਾ ਵਿਖਾਇਆ। ਜੇ ਆਤਮਾ ਨੂੰ ਮੁਕਤ ਹੋਣ ਲਈ ਇੰਨੇ ਪੜਾਅ ਪਾਰ ਕਰਨੇ ਹਨ ਤਾਂ ਫਿਰ ਮੁੜ ਜਨਮ ਲੈਣ ਵਾਲੇ ਸਾਰੇ ਮਨੁੱਖਾਂ ਦੇ ਵਿਚਾਰ ਇੱਕ ਸਮਾਨ ਤਾਂ ਹੋਣੇ ਹੀ ਚਾਹੀਦੇ ਸੀ ?

ਟਕਸਾਲ ਮੁਖੀ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਨੇ ਵੀ ਬ੍ਰਾਹਮਣ ਦੇ ਇਸ ਸਰਾਪ-ਦੰਡ ਨੂੰ ਅਪਣਾਉਂਦਿਆਂ ਗੁਰੂ ਸਾਹਿਬਾਨ ਅਤੇ ਪੰਜ ਪਿਆਰਿਆਂ ਦੀ ਪਿਛਲੀ ਜਾਤ ਨੂੰ ਬ੍ਰਾਹਮਣ ਦੀ ਅੱਖ ਨਾਲ ਵੇਖ ਕੇ ਹੁਣ ਵੀ ਓਸੇ ਅਖੌਤੀ ਜਾਤ ਘਰ ਜਨਮ ਕਰਾ ਕੇ ਮੁਕਤ ਹੁੰਦੇ ਵਿਖਾਇਆ ਹੈ, ਜੋ ਬਿਲਕੁਲ ਹੀ ਗੁਰਮਤਿ ਵਿਰੁਧ ਹੈ।

ਦੂਸਰੇ ਪਾਸੇ ਗੁਰਮਤਿ; ਗੁਰਸਿੱਖ ਦੀ ‘ਜੋਤਿ’ ਨੂੰ ਜੋਤਾਂ ਦੇ ਸਰੋਤ (ਜੋਤੀ) ’ਚ ਲੀਨ ਹੁੰਦੀ; ਗੁਰਬਾਣੀ ’ਚ 84 ਵਾਰ (ਜੋਤੀ ਜੋਤਿ’ ਸ਼ਬਦਾਂ ਰਾਹੀਂ) ਇਉਂ ਬਿਆਨ ਕਰਦੀ ਹੈ :

ਭਗਤ ਸਾਹਿਬਾਨ

(1). ਜੋਤਿ ਸਰੂਪ ਅਨਾਹਤ ਲਾਗੀ; ਕਹੁ ਹਲਾਲੁ ਕਿਆ ਕੀਆ  ?॥ (ਭਗਤ ਕਬੀਰ/੧੩੫੦)

ਭਾਵ (ਜਾਨਵਰ ਦੀ) ਅਨਾਹਤ ਜੋਤਿ (ਨਾਸ਼ ਰਹਿਤ ਜੋਤਿ) ਜਨਮ ਮਰਨ (ਸਰੂਪਾਂ) ਦੇ ਰਾਹ ਜਾ ਲੱਗੀ। ਦੱਸੋ, ਤੁਸੀਂ ਹਲਾਲ ਕੀ ਕੀਤਾ ? ਕਿਉਂਕਿ ਆਤਮਾ ਅਮਰ ਹੈ ‘‘ਨਾ ਇਹੁ (ਆਤਮਾ) ਜੀਵੈ; ਮਰਤਾ ਦੇਖੁ ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ’’ (ਭਗਤ ਕਬੀਰ/੮੭੧)

(2). ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥ (ਭਗਤ ਨਾਮਦੇਵ/੬੫੭)

ਚੰਦੁ ਸੂਰਜੁ (ਭਾਵ ਰਾਤ ਦਿਨ) ਦੁਇ ਸਮ ਕਰਿ ਰਾਖਉ; ਬ੍ਰਹਮ ਜੋਤਿ ਮਿਲਿ ਜਾਉਗੋ ॥ (ਭਗਤ ਨਾਮਦੇਵ/੯੭੩)

ਗੁਰੂ ਨਾਨਕ ਸਾਹਿਬ ਜੀ

ਗੁਰੂ ਨਾਨਕ ਜੀ ਨੇ ਜਿਵੇਂ ਜੋਤਿ ਸ਼ਬਦ ਨੂੰ 97 ਵਾਰ (ਭਾਵ ਸਭ ਤੋਂ ਵੱਧ ਵਾਰ) ਦਰਜ ਕਰ ਹਰ ਜਗ੍ਹਾ ਵਿਆਪਕ ਜੋਤਿ ਸਰੂਪ ਨੂੰ ਬਿਆਨਿਆ ਹੈ ਓਵੇਂ ਹੀ 17 ਵਾਰ ਜੋਤੀ ਜੋਤਿਸੰਯੁਕਤ ਸ਼ਬਦ; ਦਰਜ ਕਰ ਜ਼ਿੰਦਗੀ ਦੇ ਅੰਤਿਮ ਸਮੇਂ ਆਤਮਾ ਦਾ ਮਾਰਗ (ਆਵਾਗਮਣ ਜਾਂ) ਰੱਬ ’ਚ ਲੀਨਤਾ ਬਾਰੇ ਵਿਸਥਾਰ ’ਚ ਬਿਆਨਿਆ ਹੈ :

ਤਿਥੈ ਕਾਲੁ ਨ ਸੰਚਰੈ (ਪਹੁੰਚਦਾ, ਜਦ) ਜੋਤੀ ਜੋਤਿ ਸਮਾਇ ॥ (ਮਹਲਾ ੧/੫੫)

ਭਾਵ ਜਦ ਇੱਕ ਵਾਰ ਜੋਤਿ; ਜੋਤੀ ’ਚ ਲੀਨ ਹੋ ਗਈ ਤਾਂ ਓਥੇ ਮੁੜ ਮੌਤ (ਜਨਮ-ਮਰਨ) ਦਾ ਡਰ ਪੋਹ ਨਹੀਂ ਸਕਦਾ।

ਨਾਨਕ ! ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥ (ਮਹਲਾ ੧/੧੫੭)

ਭਾਵ ਜਿਨ੍ਹਾਂ ਦੀ ਜੋਤਿ; ਜੋਤੀ ’ਚ ਮਿਲ ਗਈ, ਉਹ ਸਦਾ ਸੁਹਾਗਣਾਂ ਬਣੀਆਂ ਰਹਿੰਦੀਆਂ ਹਨ (ਮੁੜ ਵਿਛੁੜਦੀਆਂ ਨਹੀਂ, ਜਨਮ-ਮਰਨ ’ਚ ਨਹੀਂ ਪੈਦੀਆਂ ਤਾਂ ਜੋ ਰੰਡੀਆਂ ਅਖਵਾਉਣ)।

ਪੁਨਰਪਿ (ਮੁੜ) ਜਨਮੁ ਨਾਹੀ ਜਨ ਸੰਗਤਿ; ਜੋਤੀ ਜੋਤਿ ਮਿਲਾਈ ॥ (ਮਹਲਾ ੧/੫੦੫)

ਆਵਾਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ (ਕੇ)॥ (ਮਹਲਾ ੧/੧੦੦੯) ਆਦਿ।

ਗੁਰੂ ਅਮਰਦਾਸ ਜੀ

ਗੁਰੂ ਨਾਨਕ ਜੀ ਦੇ ਵਚਨ ਹਨ ‘‘ਗੁਰਾ ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ (ਜਪੁ) ਅਤੇ ਗੁਰੂ ਅਮਰਦਾਸ ਜੀ ਦੇ ਵਚਨ ਹਨ ‘‘ਸਭਨਾ ਜੀਆ ਕਾ ਇਕੁ ਦਾਤਾ; ਜੋਤੀ ਜੋਤਿ ਮਿਲਾਵਣਹਾਰੁ ’’ (ਮਹਲਾ /੬੮) ਆਪ ਨੇ ਕੁੱਲ 84 ਵਾਰਚੋਂ 38 ਵਾਰ (ਭਾਵ ਸਭ ਤੋਂ ਵੱਧ ਵਾਰ) ਜੋਤੀ ਜੋਤਿ ਸ਼ਬਦਾਂ ਨੂੰ ਆਪਣੀ ਬਾਣੀ ਦਰਜ ਕੀਤਾ ਹੈ :

(ਗੁਰੂ) ਪਾਰਸਿ+ਪਰਸਿਐ (ਨਾਲ) ਪਾਰਸੁ ਹੋਇ; ਜੋਤੀ ਜੋਤਿ ਸਮਾਇ ॥ (ਮਹਲਾ ੩/੨੭)

ਜੋਤੀ ਜੋਤਿ ਮਿਲੀ ਮਨੁ ਮਾਨਿਆ; ਹਰਿ ਦਰਿ (’ਤੇ) ਸੋਭਾ ਪਾਵਣਿਆ ॥ (ਮਹਲਾ ੩/੧੨੪)

ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ (ਜਿਸ) ਗੁਰਮੁਖਿ (ਗੁਰੂ ਰਾਹੀਂ) ਜੋਤੀ ਜੋਤਿ ਮਿਲਾਈ ॥ (ਮਹਲਾ ੩/੩੬੨)

ਸੋ ਗੁਰੂ; ਸੋ ਸਿਖੁ ਹੈ, ਭਾਈ !  ਜਿਸੁ ਜੋਤੀ ਜੋਤਿ ਮਿਲਾਇ ॥ (ਮਹਲਾ ੩/੬੦੨)

ਭਾਵ ਹੇ ਭਾਈ ! (ਅਸਲ ’ਚ) ਓਹੀ ਸੱਚਾ ਗੁਰੂ ਹੈ, ਜੋ ਸਿੱਖ ਦੀ ਜੋਤਿ ਨੂੰ ਜੋਤੀ ’ਚ ਮਿਲਾ ਦੇਵੇ।

ਗੁਰਮੁਖਿ ਗਿਆਨੁ ਤਤੁ ਬੀਚਾਰਾ; ਜੋਤੀ ਜੋਤਿ ਮਿਲਾਏ ॥ (ਮਹਲਾ ੩/੧੧੩੧)

ਭਾਵ ਗੁਰੂ-ਸ਼ਬਦ ’ਚੋਂ ਤੱਤ-ਗਿਆਨ ਨੂੰ ਵਿਚਾਰ ਕੇ (ਸਿੱਖ; ਆਪਣੀ) ਜੋਤਿ ਨੂੰ ਜੋਤੀ ’ਚ ਮਿਲਾ ਲੈਂਦਾ ਹੈ।

ਨਾਨਕ  ! ਹਰਿ ਭਗਤਿ ਪਰਾਪਤਿ ਹੋਈ; (ਫਿਰ) ਜੋਤੀ ਜੋਤਿ ਸਮਾਇ ॥ (ਮਹਲਾ ੩/੧੧੩੨) ਆਦਿ।

ਗੁਰੂ ਰਾਮਦਾਸ ਜੀ

ਨਾਨਕ  ! ਦਾਤਿ ਕਰੀ ਪ੍ਰਭਿ+ਦਾਤੈ (ਨੇ, ਫਿਰ) ਜੋਤੀ ਜੋਤਿ ਸਮਾਣੀ ॥ (ਮਹਲਾ ੪/੪੪੨)

ਨਾਨਕ  ! ਪ੍ਰਭੁ ਪਾਇਆ, ਸਬਦਿ (ਗੁਰੂ ਸ਼ਬਦ ਨੇ) ਮਿਲਾਇਆ; ਜੋਤੀ ਜੋਤਿ ਮਿਲਾਈ ॥ (ਮਹਲਾ ੪/੭੭੬)

ਜੋਤੀ ਜੋਤਿ ਮਿਲਾਇ (ਕੇ) ਜੋਤਿ ਰਲਿ ਜਾਵਹਗੇ ॥ (ਮਹਲਾ ੪/੧੩੨੧) ਆਦਿ।

ਗੁਰੂ ਅਰਜਨ ਸਾਹਿਬ ਜੀ

ਜਲ ਤਰੰਗੁ; ਜਿਉ ਜਲਹਿ ਸਮਾਇਆ ॥  ਤਿਉ ਜੋਤੀ ਸੰਗਿ; ਜੋਤਿ ਮਿਲਾਇਆ ॥ (ਮਹਲਾ ੫/੧੦੨)

ਜਿਉ ਜਲ ਮਹਿ; ਜਲੁ ਆਇ (ਕੇ) ਖਟਾਨਾ (ਮਿਲਦਾ) ॥  ਤਿਉ, ਜੋਤੀ ਸੰਗਿ ਜੋਤਿ ਸਮਾਨਾ ॥ (ਸੁਖਮਨੀ/ਮਹਲਾ ੫/੨੭੮)

ਜੋਤੀ ਜੋਤਿ ਰਲੀ; ਸੰਪੂਰਨੁ ਥੀਆ (ਪੂਰਾ ਸਫਰ ਹੋਇਆ) ਰਾਮ ॥ (ਮਹਲਾ ੫/੮੪੬) ਆਦਿ।

ਸੋ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਵਾਲੇ ਗੁਰਸਿੱਖ ਦੀ ਆਤਮਾ; ‘ਜੋਤਿ ਸਰੂਪ’ ’ਚ ਲੀਨ ਹੁੰਦੀ ਹੈ, ਜੋ ਇਸ ਦਾ ਸਰੋਤ ਹੈ।

ਜਵਾਬ () : ਆਤਮਾ ਨੂੰ ਸਜ਼ਾ ਦੇਣ ਲਈ ਮਨੂ ਸਿਮ੍ਰਿਤੀ ’ਚ 21 ਨਰਕ ਕੁੰਡ ਦੱਸੇ ਗਏ, ਭਾਗਵਤ ’ਚ 28 ਅਤੇ ਬ੍ਰਹਮ ਵੈਵਰਤ ਪੁਰਾਣ ’ਚ 86 ਨਰਕ ਕੁੰਡਾਂ ਦਾ ਜ਼ਿਕਰ ਹੈ। ‘ਰੂਹ’ ਨੂੰ ਸਜ਼ਾ ਦੇਣ ਲਈ ਪਾਰਸੀ ਦਾ ਨਰਕ ਕੁੰਡ; ਦੁਜੋਤਮਨ ਹੈ। ਇਸਲਾਮ ਦਾ ਪੁਰਸਲਾਤ (ਦੋਜ਼ਖ਼ ਦੀ ਅੱਗ ’ਤੇ ਬਣਿਆ ਪੁਲ) ਆਦਿ, ਪਰ ਗੁਰਮਤਿ ਅਨੁਸਾਰ ਆਤਮਾ ਕੋਈ ਸਜ਼ਾ ਨਹੀਂ ਭੋਗਦੀ, ਇਸ ਲਈ ਮਰਨ ਤੋਂ ਬਾਅਦ ਇਸ ਦੀ ਮੁਕਤੀ ਲਈ ਕੋਈ ਧਾਰਮਕ ਰਸਮ ਕਰਨ ਦੀ ਜ਼ਰੂਰਤ ਹੈ। ਇਹ ਵਾਕ ‘‘ਧਰਮ ਰਾਇ ਨੋ ਹੁਕਮੁ ਹੈ; ਬਹਿ (ਕੇ) ਸਚਾ ਧਰਮੁ ਬੀਚਾਰਿ   ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ’’ (ਮਹਲਾ /੩੯) ਵੀ ਸਨਾਤਨ ਧਰਮ ’ਚੋਂ ਲਈ ਗਈ ਇੱਕ ਮਿਸਾਲ ਮਾਤਰ ਹੈ, ਨਾ ਕਿ ਸਿੱਖਾਂ ਜਾਂ ਗ਼ੈਰ ਸਿੱਖਾਂ ਲਈ ਗੁਰਮਤਿ ਦਾ ਸਿਧਾਂਤ ਹੈ। ਗੁਰਬਾਣੀ ਕਿਸੇ ਕਾਲਪਨਿਕ ਧਰਮਰਾਜ ਨੂੰ ਹੀ ਨਹੀਂ ਮੰਨਦੀ। ਗੁਰਬਾਣੀ ਦਾ ਨਰਕ ਆਵਾਗਮਣ ਹੈ ਭਾਵ ਸਰੀਰ ਧਾਰ ਕੇ ਹੀ ਕੀਤੇ ਬੁਰੇ ਕਰਮਾਂ ਅਨੁਸਾਰ ਕਸ਼ਟ ਭੋਗਣੇ ਨਰਕ ਹੈ। ਜ਼ਰਾ ਸੋਚੋ ਕਿ ਜੁੜਵੇਂ ਬੱਚੇ, ਜੋ ਗਰਭ ਦੌਰਾਨ 9 ਮਹੀਨੇ; ਖ਼ੂਨ, ਖ਼ੁਰਾਕ, ਸੁਆਸ ਇੱਕੋ ਥਾਂ ਤੋਂ ਲੈਂਦੇ ਰਹੇ, ਫਿਰ ਪੈਦਾ ਹੁੰਦਿਆਂ ਉਨ੍ਹਾਂ ਦੇ ਵਿਚਾਰਾਂ ’ਚ ਅੰਤਰ ਕਿਉ ਆ ਜਾਂਦਾ ਹੈ ?

ਗੁਰਬਾਣੀ ’ਚ ਕਈ ਵਾਰ ਜੀਉ ਸ਼ਬਦ ਦਾ ਅਰਥ ਵੀ ਆਤਮਾ ਹੈ। ਇਸ ਦਾ ਬਹੁ ਵਚਨ ਰੂਪ ‘ਜੀਅ (ਜਿੰਦਾਂ) ਹੈ, ਪਰ ਇੱਕ ਵਚਨ ਜੀਉ ਨਾਲ ਜਦ ਕੋਈ ਸੰਬੰਧਕੀ ‘ਕਾ, ਕੇ, ਕੀ’ ਆਵੇ ਤਾਂ ਵੀ ਜੀਉ ਤੋਂ ਜੀਅ (ਬਹੁ ਵਚਨ ਸਰੂਪ ਵਰਗਾ) ਬਣ ਜਾਂਦਾ ਹੈ, ਜੋ ਹੁੰਦਾ ਇੱਕ ਵਚਨ ਹੀ ਹੈ; ਜਿਵੇਂ ਕਿ

ਹਰਿ (ਨੇ);  ਜੀਉ ਗੁਫਾ (ਸਰੀਰ) ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥ (ਅਨੰਦ/ਮਹਲਾ ੩/੯੨੨) (ਜੀਉ ਭਾਵ ਆਤਮਾ)

ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥ (ਮਹਲਾ ੫/੫੧੯) (ਜੀਅ ਭਾਵ ਜਿੰਦ/ਇੱਕ ਵਚਨ, ਨਾ ਕਿ ਬਹੁ ਵਚਨ)

ਹੁਕਮੀ; ਹੋਵਨਿ ਆਕਾਰ (ਭਾਵ ਜੀਵ-ਜੰਤ)..॥ (ਜਪੁ)

ਹੁਕਮੀ; ਹੋਵਨਿ ਜੀਅ (ਭਾਵ ਉਨ੍ਹਾਂ ਜੀਵ-ਜੰਤਾਂ ’ਚ ਜਿੰਦਾਂ).. ॥ (ਜਪੁ) (ਜੀਅ ਭਾਵ ਜਿੰਦਾਂ/ਬਹੁ ਵਚਨ)

ਅੰਤ ’ਚ ਰੱਬ ਦੀ ਸਰਬ ਵਿਆਪਕਤਾ ‘ਤੱਤ ਸਰੂਪ’ ਜਾਂ ‘ਗੁਣ ਸਰੂਪ’ ਜਾਂ ‘ਪ੍ਰਤਿਬਿੰਬ ਸਰੂਪ’ ਦੁਬਿਧਾ ਨੂੰ ਸੰਖੇਪ ’ਚ ਵਿਚਾਰਨਾ ਜ਼ਰੂਰੀ ਹੈ :

(1). ਤੱਤ ਸਰੂਪ : ਕੁਝ ਸਿੱਖ; ਇਸ ਪਾਵਨ ਵਾਕ ‘‘ਪਵਨੈ ਮਹਿ; ਪਵਨੁ ਸਮਾਇਆ   ਜੋਤੀ ਮਹਿ; ਜੋਤਿ ਰਲਿ ਜਾਇਆ ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ  ? (ਮਹਲਾ /੮੮੫) ਭਾਵ ਸਰੀਰ ’ਚੋਂ ਪ੍ਰਾਣ ਨਿਕਲਣ ਤੋਂ ਬਾਅਦ ਪੰਜੇ ਤੱਤ; ਆਪਣੇ-ਆਪਣੇ ਸਰੋਤ ਤੱਤਾਂ ’ਚ ਮਿਲ ਜਾਂਦੇ ਹਨ, ਕੋਈ ਆਤਮਾ ਨਹੀਂ ਬਚਦੀ; ਆਖਦੇ ਹਨ, ਪਰ ਸਚਾਈ ਇਹ ਹੈ ਕਿ ਇਹ ਸਿੱਖ; ਆਪਣੀ ਮਨਮਤ ਨੂੰ ਛੁਪਾਉਣ ਲਈ ਇਸੇ ਵਾਕ ਦੀ ਤੁਕ ‘‘ਜੋਤੀ ਮਹਿ; ਜੋਤਿ ਰਲਿ ਜਾਇਆ ’’ ਨੂੰ ਛੁਪਾ ਲੈਂਦੇ ਹਨ। ਭੋਲ਼ੀ ਭਾਲ਼ੀ ਸੰਗਤ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ। ਕੀ ਇਹ ਤੁਕ ਗੁਰਮਤਿ ਸਿਧਾਂਤ ਦਾ ਭਾਗ ਨਹੀਂ ? ਗੁਰਬਾਣੀ ਦੇ ਇੱਕੋ ਸ਼ਬਦ ’ਚੋਂ ਇੱਕ ਬੰਦ ਨੂੰ ਵੀ ਪੂਰਾ ਨਾ ਵਿਚਾਰਨਾ; ਆਪਣੀ ਮਨਮਤ ਨੂੰ ਜੀਵਤ ਰੱਖਣਾ ਹੈ। ਜੇ ਸਮੁੱਚਾ ਸ਼ਬਦ ਗੁਰਮਤਿ ਅਨੁਸਾਰ ਵਿਚਾਰੀਏ ਤਾਂ ਇਸ ਮਨਮਤੀ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।

ਉਕਤ ਸ਼ਬਦ ਦੀ ‘ਰਹਾਉ’ ਤੁਕ ਹੈ ‘‘ਕਉਨੁ ਮੂਆ ਰੇਕਉਨੁ ਮੂਆ ?   ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ਭਾਵ ਇਸ ਵਿੱਚ ਕਿਸੇ ਦੇ ਮਰਨ ’ਤੋਂ ਬਾਅਦ ਰੋਣ-ਕੁਰਲਾਉਣ ਪ੍ਰਸੰਗ ਚੱਲਦਾ ਪਿਆ ਹੈ, ਇਸ ਲਈ ਪੂਰੇ ਸ਼ਬਦ ’ਚ ਸਮਝਾਇਆ ਗਿਆ ਹੈ ਕਿ ਆਤਮਾ ਮਰਦਾ ਨਹੀਂ, ਜਿਸ ਲਈ ਤੁਸੀਂ ਰੋਂਦੇ ਪਏ ਹੋ। ਮਰਨ ਉਪਰੰਤ ਪੰਜੇ ਤੱਤ; ਆਪਣੇ-ਆਪਣੇ ਤੱਤਾਂ ’ਚ ਜਾ ਮਿਲੇ ਅਤੇ ਜੋਤਿ; ਜੋਤੀ ’ਚ ਜਾ ਰਲ਼ੀ। ਤੁਸੀਂ ਕਿਸ ਨੂੰ ਰੋਂਦੇ ਪਏ ਹੋ ? ਸਰੀਰਕ ਮੌਤ; ਆਤਮਾ ਦੀ ਮੌਤ ਨਹੀਂ। ਇਹੀ ਪ੍ਰਸੰਗ ਕਬੀਰ ਜੀ ਦੇ ਇਸ ਵਾਕ ’ਚ ਹੈ ‘‘ਜੋਤਿ ਸਰੂਪ ਅਨਾਹਤ ਲਾਗੀ; ਕਹੁ ਹਲਾਲੁ ਕਿਆ ਕੀਆ  ?’’ (ਭਗਤ ਕਬੀਰ/੧੩੫੦) ਭਾਵ ਮ੍ਰਿਤਕ ਸਰੀਰ-ਮਾਸ ਨੂੰ ਹਲਾਲ (ਖ਼ੁਦਾ ਨੂੰ ਮਨਜ਼ੂਰ) ਕਹਿਣਾ ਜਾਂ ਉਸ ਲਈ ਰੋਣਾ; ਦੋਵੇਂ ਇੱਕ ਸਮਾਨ ਹਨ, ਗ਼ਲਤ ਹਨ।

ਗੁਰੂ ਅਮਰਦਾਸ ਜੀ ਦੇ ਅੰਤਿਮ ਵਚਨ, ਜੋ ਬਾਬਾ ਸੁੰਦਰ ਜੀ ਦੁਆਰਾ ਕਲਮਬੰਦ ਕੀਤੇ ਗਏ, ਉਨ੍ਹਾਂ ’ਚ ਗੁਰੂ ਜੀ ਦਾ ਸੰਦੇਸ਼ ਹੈ, ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ਸਤਿਗੁਰਿ (ਨੇ) ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ (ਰਾਮਕਲੀ ਸਦ/ਬਾਬਾ ਸੁੰਦਰ ਜੀ/੯੨੩)  ਇੱਥੇ ਵੀ ਰੋਣ ਨੂੰ ਅਰਥਹੀਣ ਦੱਸਿਆ ਹੈ। ਹੁਣ ਜੇ ਆਤਮਾਨਹੀਂ ਤਾਂ ਗੁਰੂ ਜੀ ਅੰਤਿਮ ਸੁਆਸ ਲੈਂਦਿਆਂ ਕਿਸ ਹਰੀ ਕੋਲ਼ ਜਾ ਰਹੇ ਹਨ ‘‘ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’  ?

ਗੁਰਬਾਣੀ ‘ਪੰਜ ਤੱਤਾਂ’ ਨੂੰ ਅਲੱਗ ਅਤੇ ‘ਜੋਤਿ’ ਨੂੰ ਅਲੱਗ ਮੰਨਦੀ ਹੈ‘‘ਪੰਚ ਤਤ ਰਚਿ (ਨੇ) ਜੋਤਿ ਨਿਵਾਜਿਆ ’’ (ਮਹਲਾ /੧੩੩੭) ਇਸ ਲਈ ‘ਜੋਤਿ/ਆਤਮਾ’ ਨੂੰ ਅਣਡਿੱਠ ਕਰਨਾ ਮਨਮਤ/ਮਨਹੱਠ ਹੈ।

(2). ਗੁਣ ਰੂਪ ਰੱਬ: ਕੁੱਝ ਸਿੱਖ; ‘ਗੁਣੀ ਨਿਧਾਨ, ਗੁਣਤਾਸੁ ਜਾਂ ਗੁਣ ਕਹਿ ਗੁਣੀ ਸਮਾਵਣਿਆ ’’  ਸ਼ਬਦਾਂ ਕਾਰਨ ਰੱਬ ਨੂੰ ਕੇਵਲ ਗੁਣ ਰੂਪ ਸਰਬ ਵਿਆਪਕ ਰੱਬ ਮੰਨਦੇ ਹਨ, ਪਰ ਗੁਰੂ ਨਾਨਕ ਜੀ ਇਸ ਵਾਕ ’ਚ ‘ਮੂਰਖ’ ਅਤੇ ਸਿਆਣੇ’ ਦੋਵਾਂ ਅੰਦਰ ਰੱਬੀ ਜੋਤਿ ਮੰਨ ਰਹੇ ਹਨ ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ’’ (ਮਹਲਾ /੧੦੧੫)

 (3). ਪ੍ਰਤਿਬਿੰਬ ਰੂਪ ਰੱਬ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ ਪ੍ਰਤਿਬਿੰਬ ਰੂਪ ਸਰਬ ਵਿਆਪਕ ਹੈ; ਜਿਵੇਂ ਪਾਣੀ ਜਾਂ ਸ਼ੀਸ਼ੇ ’ਚ ਅਕਸ (ਪਰਛਾਵਾਂ) ਵਿਖਾਈ ਦਿੰਦਾ ਹੈ, ਪਰ ਗੁਰਬਾਣੀ; ਅਕਸ ਅਤੇ ਜੋਤਿ ਨੂੰ ਵੱਖਰਾ-ਵੱਖਰਾ ਮੰਨਦੀ ਪਈ ਹੈ ‘‘ਹਭ ਸਮਾਣੀ ਜੋਤਿ; ਜਿਉ ਜਲ ਘਟਾਊ ਚੰਦ੍ਰਮਾ ’’ (ਮਹਲਾ /੧੦੯੯)  ਭਾਵ ਰੱਬ ਦੀ ਜੋਤਿ ਹਰ ਥਾਂ ਇਉਂ ਸਮਾਈ ਹੋਈ ਹੈ; ਜਿਵੇਂ ਪਾਣੀ ਦੇ ਘੜਿਆਂ ’ਚ ਚੰਦ੍ਰਮਾ ਦਾ ਪ੍ਰਤਿਬਿੰਬ, ਇਸ ਲਈ‘‘ਐਸੋ ਰਾਮ ਰਾਇ ਅੰਤਰਜਾਮੀ ਜੈਸੇ ਦਰਪਨ (ਸ਼ੀਸ਼ੇ) ਮਾਹਿ; ਬਦਨ ਪਰਵਾਨੀ (ਮੂੰਹ ਸਾਫ਼ ਵਿਖਾਈ ਦਿੰਦਾ) ਰਹਾਉ ਪਾਨੀ ਮਾਹਿ; ਦੇਖੁ ਮੁਖੁ ਜੈਸਾ ਨਾਮੇ ਕੋ ਸੁਆਮੀ; ਬੀਠਲੁ ਐਸਾ ’’ (ਭਗਤ ਨਾਮਦੇਵ/੧੩੧੮ਵਾਕ ਦਾ ਇਹ ਮਤਲਬ ਨਹੀਂ ਕਿ ਰੱਬ ਪ੍ਰਤਿਬਿੰਬ ਰੂਪ ’ਚ ਸਰਬ ਵਿਆਪਕ ਹੈ ਬਲਕਿ ਇੱਥੇ ਰੱਬ ਦੇ ਅੰਤਰਯਾਮੀ ਸੁਭਾਅ ਨੂੰ ਪਾਣੀ ਅਤੇ ਸ਼ੀਸ਼ੇ ਦੀ ਮਿਸਾਲ ਨਾਲ ਸਮਝਾਇਆ ਗਿਆ ਹੈ ਕਿ ਰੱਬ ਦਿਲ ਦੀ ਹਰ ਗੱਲ ਇਉਂ ਇੰਨ-ਬਿੰਨ ਵੇਖਦਾ ਹੈ; ਜਿਵੇਂ ਪਾਣੀ ਜਾਂ ਸ਼ੀਸ਼ੇ ’ਚ ਸਭ ਕੁਝ ਹੂ-ਬਹੂ ਵਿਖਾਈ ਦਿੰਦਾ ਹੈ।

ਅੰਤ ’ਚ ਹਥਲੇ ਵਿਸ਼ੇ ’ਚ ‘ਰੱਬ ਦੀ ਹੋਂਦ, ਨਿਵਾਸ ਸਥਾਨ ਅਤੇ ਉਸ ਦੇ ਗੁਣ’ ਬਾਰੇ ਤੱਤ-ਸਾਰ ਇਹੀ ਹੈ ਕਿ ਰੱਬ ਦੀ ਹੋਂਦ ‘ਅਦ੍ਰਿਸ਼, ਨਿਰਾਕਾਰ, ਸਦੀਵੀ ਸਥਿਰ, ਅਸੀਮ ਸ਼ਕਤੀ’ ਹੈ।, ਉਸ ਦਾ ਨਿਵਾਸ ਸਥਾਨ; ਕਣ-ਕਣ ਵਿੱਚ ਜੋਤਿ ਸਰੂਪ ਵਜੋਂ ਸਰਬ ਵਿਆਪਕ ਹੈ।, ਹਰ ਪਸ਼ੂ, ਹਰ ਜਾਨਵਰ ਤੇ ਹਰ ਮਨੁੱਖ ਦਾ ਸੁਭਾਅ ਹੀ ਉਸ ਦੇ ਗੁਣ ਹਨ। ਕੁਦਰਤਿ; ਉਸ ਦਾ ਬਾਹਰੀ ਤੇ ਚਲਾਇਮਾਨ ਰੂਪ ਹੈ। ਰੱਬ ਦਾ ਹੁਕਮ ਹੀ ਕੁਦਰਤਿ ਦਾ ਨਿਯਮ ਹੈ, ਜੋ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ। ਇਨ੍ਹਾਂ ਦੇ ਆਪਸੀ ਸੰਘਰਸ਼ ਨੂੰ ਹੀ ਜਗਤ ਖੇਡ ਨਾਂ ਦਿੱਤਾ ਗਿਆ ਹੈ।

ਕੁਦਰਤਿ ਦੇ ਮੁਕਾਬਲੇ ਰੱਬ ਬੇਸ਼ੁਮਾਰ ਸ਼ਕਤੀ ਅਤੇ ਵਿਸ਼ਾਲ ਗੁਣਾਂ ਦਾ ਮਾਲਕ ਹੈ। ਉਸ ਦੇ ਗੁਣਾਂ ਨੂੰ ਸਦਾ ਵਿਚਾਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੇ ਵਜੂਦ ਦੀ ਹੈਸੀਅਤ ਦਾ ਪਤਾ ਲੱਗਦਾ ਰਹੇ, ਜਿਸ (ਮੈਂ-ਮੇਰੀ) ਕਾਰਨ ਵਿਕਾਰ ਉਪਜਦੇ ਹਨ। ਜੋ ਰੱਬ ਨੂੰ ਜੋਤਿ ਸਰੂਪ ਜਾਣ ਕੇ ਸਿਮਰਨ ਕਰਦਾ ਹੈ, ਉਸ ਦੇ ਮਨ ’ਤੇ ਰੱਬੀ ਪਿਆਰ ਅਤੇ ਉਸ ਦੇ ਡਰ-ਅਦਬ ਦਾ ਪ੍ਰਭਾਵ ਪੈਂਦਾ ਜਾਏਗਾ, ਪਰ ਜੋ ‘ਤੱਤ-ਰੂਪ’ ਜਾਣ ਕੇ ਸਿਮਰਨ ਕਰੇਗਾ ਉਸ ਦਾ ਮਨ; ਕਿਸੇ ਵਿਸ਼ਵਾਸ ਜਾਂ ਡਰ-ਅਦਬ ਨੂੰ ਨਹੀਂ ਮੰਨੇਗਾ (ਫਿਰ ਮਨ ਕਾਬੂ ਕਿਵੇਂ ਹੋਣਾ ਹੈ ?)। ਜੋ ਰੱਬ ਨੂੰ ‘ਗੁਣ ਰੂਪ’ ਜਾਣ ਕੇ ਸਿਮਰਨ ਕਰੇਗਾ ਉਸ ਦੇ ਅੰਦਰ ਦੂਸਰਿਆਂ ਪ੍ਰਤੀ ਹੀਣ ਭਾਵਨਾ ਬਣੀ ਰਹੇਗੀ। ਜੋ ਰੱਬ ਨੂੰ ਪ੍ਰਤਿਬਿੰਬ ਰੂਪ ਜਾਣ ਕੇ ਉਸ ਦਾ ਸਿਮਰਨ ਕਰੇਗਾ ਉਹ, ਰੱਬ ਦੇ ਨਾਲ ਆਪਣੇ ਆਪ ਨੂੰ ਕਦੇ ਨਹੀਂ ਪਰਖ ਸਕਦਾ।

ਜਪੁ ਬਾਣੀ ’ਚ ਗੁਰੂ ਨਾਨਕ ਜੀ ਦਾ ਇਹ ਵਚਨ ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ   ਵਿਣੁ ਗੁਣ ਕੀਤੇ; ਭਗਤਿ ਹੋਇ ੨੧’’ (ਜਪੁ)  ਭਾਵ ਹੇ ਪ੍ਰਭੂ ! ਮੇਰੇ ਅੰਦਰਲੇ ਸਾਰੇ ਗੁਣ ਤੇਰੇ (ਦੁਆਰਾ ਬਖ਼ਸ਼ੇ ਹੋਏ ਹਨ) ਮੇਰੀ ਕੋਈ ਸਮਰੱਥਾ ਨਹੀਂ ਸੀ (ਕਿ ਇਨ੍ਹਾਂ ਨੂੰ ਗ੍ਰਹਿਣ ਕਰ ਸਕਦਾ) ਤੇਰੇ ਇਸ ਉਪਕਾਰ ਤੋਂ ਬਿਨਾਂ, ਮੈਥੋਂ ਤੇਰੀ ਭਗਤੀ ਨਹੀਂ ਹੋਣੀ ਸੀ।

ਗੁਰੂ ਅਰਜਨ ਸਾਹਿਬ ਜੀ ਦੇ ਇਹ ਵਚਨ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ   ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ /੧੪੨੯) ਭਾਵ ਹੇ ਪ੍ਰਭੂ ! ਤੇਰਾ ਕੀਤਾ (ਮੇਰੇ ’ਤੇ) ਉਪਕਾਰ; ਮੈਂ ਜਾਣ ਨਹੀਂ ਸਕਦਾ। ਤੈਂ ਆਪ ਹੀ ਮੈਨੂੰ ਇਸ ਯੋਗ ਬਣਾਇਆ (ਕਿ ਮੈਂ ਆਦਿ ਗ੍ਰੰਥ ਜੀ ਨੂੰ ਸੰਪੂਰਨ ਆਦਿਕ ਕਾਰਜ ਕਰ ਸਕਿਆ) ਮੇਰੇ ਗੁਣਹੀਣ ’ਚ ਕੋਈ ਸਮਰੱਥਾ ਨਹੀਂ ਸੀ। ਤੈਨੂੰ ਆਪ ਹੀ (ਮਾਨਵਤਾ ’ਤੇ) ਰਹਿਮ ਹੋਇਆ (ਤੇ ਮੈਥੋਂ ਇਹ ਸਭ ਕਾਰਜ ਸੰਪੂਰਨ ਕਰਾ ਲਏ)। ਕੀ ਇਹ ਦੋਵੇਂ ਵਾਕ ਰੱਬ ਨੂੰ ‘ਜੋਤਿ ਸਰੂਪ’ ਸਿੱਧ ਕਰਦੇ ਹਨ ਜਾਂ ‘ਤੱਤ ਸਰੂਪ’; ਇਸ ਦਾ ਫ਼ੈਸਲਾ ਆਪ ਨੇ ਕਰਨਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਜਾਂ ਖ਼ਤਮ ਕਰਨਾ; ਵਿਅਕਤੀਗਤ ਅਧਿਕਾਰ ਹੈ।

ਜ਼ਰੂਰੀ ਸੂਚਨਾ : ਪਾਠਕ; ਗੁਰਬਾਣੀ ਦੇ ਹਵਾਲੇ ਨਾਲ ਇਸ ਵਿਸ਼ੇ ਬਾਰੇ ਆਪਣੇ ਸੁਝਾਅ ਹੇਠਾਂ ਟਿੱਪਣੀ ’ਚ ਦੇਣ ਤਾਂ ਖ਼ੁਸੀ ਹੋਵੇਗਾ, ਜੀ। ਜੇ ਆਪ ਇਸ ਵਿਸ਼ੇ ਨਾਲ ਸਹਿਮਤ ਹੋ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ।

1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

3. ਆਤਮਾ ਬਨਾਮ ਅੰਤਹਕਰਣ

4. ਆਤਮ ਪ੍ਰਕਾਸ਼

ਨਾਸਤਕ ਬਨਾਮ ਸੰਤ ਸਮਾਜ ਦੇ ਟਕਰਾਅ ’ਚ ਰੁਲ਼ਦੇ ਸਿੱਖੀ ਅਸੂਲ

0

ਨਾਸਤਕ ਬਨਾਮ ਸੰਤ ਸਮਾਜ ਦੇ ਟਕਰਾਅ ’ਚ ਰੁਲ਼ਦੇ ਸਿੱਖੀ ਅਸੂਲ

ਕਿਰਪਾਲ ਸਿੰਘ ਬਠਿੰਡਾ 88378-13661

ਅੱਜ ਕੱਲ੍ਹ ਢੱਡਰੀਆਂ ਵਾਲਾ ਬਨਾਮ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਵਾਦ ਪੰਥ ਲਈ ਇੱਕ ਸੰਕਟ ਬਣਿਆ ਹੋਇਆ ਹੈ ਜਿਸ ਵਿੱਚੋਂ ਨਿਕਲਣਾ ਸਾਡੇ ਅੱਜ ਦੇ ਆਗੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਦੇ ਵੱਸੋਂ ਬਾਹਰ ਜਾਪਦਾ ਹੈ। ਇਸ ਵਿਵਾਦ ਵਿੱਚੋਂ ਨਿਕਲਣ ਦੇ ਉਪਾਅ ਖੋਜਣ ਤੋਂ ਪਹਿਲਾਂ ਆਓ ਇਸ ਵਿਵਾਦ ਦੇ ਉਤਪੰਨ ਹੋਣ ਦੇ ਕਾਰਨਾਂ ਵੱਲ ਧਿਆਨ ਦੇਣਾ ਸ਼ੁਰੂ ਕਰੀਏ।

ਕਿਸੇ ਧਰਮ ਜਾਂ ਸੰਸਥਾ ਦੀ ਮਜ਼ਬੂਤੀ ਦੇ ਦੋ ਮਹੱਤਵਪੂਰਨ ਥੰਮ ਹਨ : (1) ਸਿਧਾਂਤ (2) ਇਤਿਹਾਸ।

ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਸਿੱਖ ਧਰਮ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਗਟ ਹੁੰਦਾ ਹੈ ਜਿਸ ਦੀ ਰਚਨਾ ਅਤੇ ਸੰਪਾਦਨਾ ਗੁਰੂ ਸਾਹਿਬਾਨ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਖ਼ੁਦ ਆਪ ਕੀਤੀ ਹੋਣ ਕਰਕੇ ਇਸ ਨੂੰ ਬਿਨਾਂ ਮਿਲਾਵਟ ਤੋਂ ਸ਼ੁੱਧ ਰੂਪ ਵਿੱਚ ਸਮਝਣਾ ਚਾਹੀਦਾ ਹੈ (ਭਾਵੇਂ ਕਿ ਹੱਥ ਲਿਖਤ ਬੀੜਾਂ ਦੀ ਨਕਲ ਦਰ ਨਕਲ ਕਰਦਿਆਂ ਅਤੇ ਛਾਪੇ ਦੌਰਾਨ ਮਨੁੱਖੀ ਅਣਗਹਿਲੀਆਂ ਕਾਰਨ ਕੁਝ ਕੁ ਲਗਾਂ ਮਾਤਰਾ ਅਤੇ ਅਤੇ ਪਦ-ਛੇਦ ਸ਼ਬਦਾਂ ਵਿੱਚ ਪਾਠ-ਭੇਦ ਹਨ; ਜਿਨ੍ਹਾਂ ਨੂੰ ਡੂੰਘੀ ਖੋਜ ਰਾਹੀਂ ਦੂਰ ਕਰਨ ਦਾ ਯਤਨ ਹੋਣਾ ਚਾਹੀਦਾ ਹੈ)। ਇਨ੍ਹਾਂ ਮੁੱਖ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ; ਇਸ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅਤੇ ਸਿੱਖਾਂ ’ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਿਧਾਂਤ ਨੂੰ ਦ੍ਰਿੜਤਾ ਨਾਲ ਅਪਨਾਉਣ ਦਾ ਚਾਅ ਅਤੇ ਹਿੰਮਤ ਪੈਦਾ ਕਰਨ ਦੀ ਤਿਆਰੀ ਕਰਦਿਆਂ ਦਸਾਂ ਪਾਤਸ਼ਾਹੀਆਂ ਨੇ 239 ਸਾਲ ਮਹਾਨ ਘਾਲਣਾ ਘਾਲੀ; ਸਾਡੇ ਮਹਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਅਨੇਕਾਂ ਹੋਰ ਸਿੰਘ ਸਿੰਘਣੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ’ਤੇ ਸਿੱਖਾਂ ਵੱਲੋਂ ਪੂਰੇ ਉਤਰਨ ਦੀ ਪਰਖ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫, ਨਾਨਕਸ਼ਾਹੀ ਸੰਮਤ 240 ਮੁਤਾਬਕ 6 ਅਕਤੂਬਰ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਲਈ ਹੁਕਮ ਕੀਤਾ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਇਸ ਹੁਕਮ ਨਾਲ ਸ਼ਖ਼ਸੀ-ਗੁਰੂ ਪ੍ਰਪਾਟੀ ਸਦਾ ਲਈ ਖ਼ਤਮ ਹੋ ਗਈ। ਇਸ ਮੁਕਾਮ ’ਤੇ ਪਹੁੰਚਣ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤੀ ਸੀ ਜਿਸ ’ਤੇ ਪਹੁੰਚਣ ਲਈ 239 ਸਾਲ ਲੱਗੇ ਹਨ।

ਗੁਰੂ ਸਾਹਿਬਾਨ ਅਤੇ ਉਨ੍ਹਾਂ ਸਿੰਘ ਸਿੰਘਣੀਆਂ, ਜਿਨ੍ਹਾਂ ਨੇ ਗੁਰ ਸ਼ਬਦ ਦੀ ਸਿੱਖਿਆ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਿਆਂ ਆਪਣਾ ਸਾਰਾ ਜੀਵਨ ਲਾ ਦਿੱਤਾ, ਉਨ੍ਹਾਂ ਦੇ ਜੀਵਨ ਬ੍ਰਿਤਾਂਤ ਅਤੇ ਉਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਕਲਮਬੰਦ ਕਰਨ ਵਾਲੀਆਂ ਪੁਸਤਕਾਂ ਨੂੰ ਇਤਿਹਾਸ ਦਾ ਨਾਂ ਦਿੱਤਾ ਜਾਂਦਾ ਹੈ; ਜੋ ਜ਼ਿਆਦਾਤਰ ਗੁਰੂ ਸਾਹਿਬਾਨ ਤੋਂ ਬਾਅਦ ਵਿੱਚ ਬਹੁਤ ਸਮਾਂ ਪਿੱਛੋਂ ਮਨੁੱਖਾਂ ਵੱਲੋਂ ਲਿਖਿਆ ਗਿਆ। ਸਿੱਖ ਇਤਿਹਾਸ ਦੇ ਮੂਲ ਸੋਮੇ ਜਨਮ ਸਾਖੀਆਂ, ਭੱਟ ਵਹੀਆਂ, ਗੁਰਬਿਲਾਸ ਪਾਤਸ਼ਾਹੀ ੬ਵੀਂ, ਗੁਰਬਿਲਾਸ ਪਾਤਸ਼ਾਹੀ ੧੦ਵੀਂ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਤਵਾਰੀਖ਼ ਗੁਰੂ ਖ਼ਾਲਸਾ ਆਦਿਕ ਗ੍ਰੰਥ ਹਨ, ਜੋ ਮਨੁੱਖੀ ਕ੍ਰਿਤ ਹੋਣ ਕਰਕੇ ਇਨ੍ਹਾਂ ਵਿੱਚ ਕੁਝ ਗੁਰਮਤਿ ਵਿਰੋਧੀ ਲਿਖਤਾਂ ਵੀ ਦਰਜ ਹਨ, ਜਿਨ੍ਹਾਂ ਤੋਂ ਇਨ੍ਹਾਂ ਇਤਿਹਾਸਕ ਗ੍ਰੰਥਾਂ ਦਾ ਵੱਡਾ ਸਮਰਥਕ ਰਿਹਾ ਧੜਾ ਵੀ ਮੁਨਕਰ ਨਹੀਂ।

ਸਿੱਖ ਇਤਿਹਾਸ ਵਿੱਚ ਇਨ੍ਹਾਂ ਗੁਰਮਤਿ ਸਿਧਾਂਤ ਵਿਰੋਧੀ ਲਿਖਤਾਂ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰਕ ਮੁੱਖ ਤੌਰ ’ਤੇ ਦੋ ਧੜਿਆਂ ਵਿੱਚ ਵੰਡੇ ਹੋਏ ਹਨ।  ਇੱਕ ਧੜਾ ਉਹ ਹੈ ਜੋ ਮਨੁੱਖੀ ਕ੍ਰਿਤ ਸਿੱਖ ਇਤਿਹਾਸ ਅਤੇ ਪੁਰਾਤਨ ਰਹਿਤਨਾਮਿਆਂ ਵਿੱਚੋਂ ਸਿੱਖ ਧਰਮ ਦੇ ਸਿਧਾਂਤ ਖੋਜਣ ਲਈ ਬਜ਼ਿਦ ਹੈ। ਇਨ੍ਹਾਂ ਇਤਿਹਾਸਕ ਗ੍ਰੰਥਾਂ ਤੋਂ ਇਲਾਵਾ ਇਹ ਧੜਾ ਬਚਿੱਤਰ ਨਾਟਕ ਨਾਮੀ ਪੁਸਤਕ (ਜਿਸ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਦੱਸ ਕੇ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨ ਦੇ ਵੀ ਹੱਕ ਵਿੱਚ ਹੈ। ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਨਿਹੰਗ ਸਿੰਘਾਂ ਦੀਆਂ ਕਈ ਛਾਉਣੀਆਂ ਵਿੱਚ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਵੀ ਕੀਤਾ ਜਾ ਰਿਹਾ ਹੈ ਅਤੇ ਬਾਕੀ ਦੇ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰਨ ਦੀ ਮੁਹਿੰਮ ਜਾਰੀ ਹੈ। ਇਸ ਧੜੇ ਨਾਲ ਨਿਰਮਲੇ ਸੰਤ ਅਤੇ ਉਦਾਸੀ ਮੱਤ ਦੇ ਸੰਤਾਂ ਦੀਆਂ ਸੰਪ੍ਰਦਾਵਾਂ ਵੀ ਖੜ੍ਹੀਆਂ ਹਨ ਜਿਨ੍ਹਾਂ ਦੇ ਸਮੂਹ ਨੂੰ ਸੰਤ ਸਮਾਜ ਕਿਹਾ ਜਾਂਦਾ ਹੈ।

ਦੂਸਰੇ ਧੜੇ ਦਾ ਮੰਨਣਾ ਹੈ ਕਿ ਸਾਡਾ ਸਿਧਾਂਤ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਗਟ ਹੁੰਦਾ ਹੈ। ਇਤਿਹਾਸਕ ਗ੍ਰੰਥਾਂ ਵਿੱਚ ਬਹੁਤ ਕੁਝ ਮਿਲਾਵਟ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ’ਤੇ ਪਰਖ ਕੇ ਸੋਧਿਆ ਜਾਣਾ ਬੜਾ ਜ਼ਰੂਰੀ ਹੈ ਭਾਵ ਜੋ ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਹੈ ਉਸ ਨੂੰ ਰੱਖ ਲਿਆ ਜਾਵੇ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਨਹੀਂ ਖਾਂਦਾ ਉਸ ਨੂੰ ਸਿੱਖੀ ਸਾਹਿਤ ਵਿੱਚੋਂ ਕੱਢ ਕੇ ਬਾਕੀ ਇਤਿਹਾਸ ਦੁਬਾਰਾ ਲਿਖਿਆ ਜਾਵੇ। ਇਸ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਨੂੰ ਮਿਸ਼ਨਰੀ ਵਰਗ ਵਿੱਚ ਰੱਖਿਆ ਗਿਆ ਹੈ। ਮਿਸ਼ਨਰੀ ਵਰਗ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨ ਦੇ ਵੀ ਵਿਰੋਧ ਵਿੱਚ ਹੈ ਕਿਉਂਕਿ ਇਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਅਤੇ ਉਸ ਸਮੇਂ ਦਸਮ ਗ੍ਰੰਥ ਦਾ ਕੋਈ ਵਜੂਦ ਨਹੀਂ ਸੀ। ਇਸ ਲਈ ਦਸਮ ਗ੍ਰੰਥ ਸਮੇਤ ਹੋਰ ਕੋਈ ਵੀ ਪੁਸਤਕ ਜਾਂ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਵਾਲੇ ਸਤਿਕਾਰ, ਚੰਦੋਆ ਅਤੇ ਚੌਰ ਦਾ ਹੱਕਦਾਰ ਨਹੀਂ ਹੋ ਸਕਦਾ। ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਤਮ ਪਾਵਨ ਸੰਦੇਸ਼ ਨੂੰ ਅਣਸੁਣਿਆ ਕਰਨਾ ਹੈ।

ਇਨ੍ਹਾਂ ਵੀਚਾਰਧਾਰਕ ਵਖਰੇਵਿਆਂ ਕਾਰਨ ਸੰਤ ਸਮਾਜ ਅਤੇ ਮਿਸ਼ਨਰੀ ਵਰਗ ਦਾ ਵਿਵਾਦ ਦਿਨੋ ਦਿਨ ਵਧਦਾ ਗਿਆ। ਇਸ ਵਿਵਾਦ ਦੇ ਚਲਦਿਆਂ ਹਰਨਾਮ ਸਿੰਘ ਧੁੰਮਾ ਬਨਾਮ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਸ਼ੁਰੂ ਹੋਇਆ ਤਿੱਖਾ ਵਿਵਾਦ ਸੰਤ ਸਮਾਜ ਵੱਲੋਂ ਬੜੀ ਹੁਸ਼ਿਆਰੀ ਨਾਲ ਸ਼੍ਰੀ ਅਕਾਲ ਤਖ਼ਤ ਬਨਾਮ ਢੱਡਰੀਆਂ ਵਾਲੇ ਵਿਚਕਾਰ ਤਬਦੀਲ ਕਰ ਦਿੱਤੇ ਜਾਣ ਕਾਰਨ ਸਿੱਖ ਕੌਮ ਲਈ ਇਹ ਹੋਰ ਡੂੰਘੇ ਸੰਕਟ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਵਿਵਾਦ ਨੂੰ ਉਤੇਜਿਤ ਕਰਨ ਵਾਲੀ ਪਹਿਲੀ ਧਿਰ, ਟਕਸਾਲੀ ਭਾਈ ਹਰਨਾਮ ਸਿੰਘ ਧੁੰਮਾ ਨੂੰ ਮੰਨਿਆ ਜਾ ਸਕਦਾ ਹੈ, ਜੋ ਵਿਅਕਤੀਗਤ ਟਿੱਪਣੀਆਂ ਤੋਂ ਅੱਗੇ ਜਾ ਕੇ ਛਬੀਲ ਦੀ ਆੜ ਵਿੱਚ ਢੱਡਰੀਆਂ ਵਾਲੇ ’ਤੇ ਕਾਤਲਾਨਾਂ ਹਮਲਾ ਕਰਵਾਉਂਦਾ ਹੈ। ਉਸ ਹਮਲੇ ਵਿੱਚ ਢੱਡਰੀਆਂ ਵਾਲਾ ਤਾਂ ਬਚ ਗਿਆ ਪਰ ਉਸ ਦਾ ਇੱਕ ਬੇਕਸੂਰ ਸਾਥੀ ਭਾਈ ਭੂਪਿੰਦਰ ਸਿੰਘ ਮਾਰਿਆ ਗਿਆ। ਇਸ ਵੇਲੇ ਤੱਕ ਮਿਸ਼ਨਰੀ ਵਰਗ ਪੂਰੀ ਤਰ੍ਹਾਂ ਢੱਡਰੀਆਂ ਵਾਲੇ ਦੀ ਹਿਮਾਇਤ ਵਿੱਚ ਖੜ੍ਹਦਾ ਰਿਹਾ ਹੈ। ਇਸੇ ਸਮੇਂ ਦਾ ਫਾਇਦਾ ਲੈਂਦਿਆਂ ਵਿਰਸਾ ਰੇਡੀਓ ਨਿਊਜ਼ੀਲੈਂਡ ਦਾ ਗਰੁੱਪ ਬੜੀ ਤੇਜੀ ਨਾਲ ਚਰਚਿਤ ਹੋਇਆ ਜਿਸ ਨਾਲ ਕਿਸੇ ਵੇਲੇ ਮਿਸ਼ਨਰੀ ਵਰਗ ਦੇ ਇੱਕ ਹਿੱਸੇ ਦਾ ਵੀ ਤਾਲਮੇਲ ਰਿਹਾ ਹੈ। ਨਿਊਜ਼ੀਲੈਂਡ ਗਰੁੱਪ ਇਨ੍ਹਾਂ ਪ੍ਰਸਿੱਧ ਮਿਸ਼ਨਰੀ ਪ੍ਰਚਾਰਕਾਂ ਦੇ ਮੂੰਹੋਂ ਕੁਝ ਉਹ ਵਿਵਾਦਿਤ ਗੱਲਾਂ ਅਖਵਾਉਣਾ ਚਾਹ ਰਿਹਾ ਸੀ ਜਿਨ੍ਹਾਂ ਨੂੰ ਕਹਿਣ ਲਈ ਇਸ ਦਾ ਕਿਸੇ ਦਿਨ ਹਿਮਾਇਤੀ ਰਿਹਾ ਮਿਸ਼ਨਰੀ ਵਰਗ ਹੁਣ ਤੱਕ ਵੀ ਤਿਆਰ ਨਹੀਂ ਹਨ। ਇਨ੍ਹਾਂ ਵਿਵਾਦਿਤ ਗੱਲਾਂ ਵਿੱਚੋਂ ਇੱਕ ਤਾਂ ਇੱਕ ਟਾਕ-ਸ਼ੋਅ ਵਿੱਚ ਵਿਰਸਾ ਰੇਡੀਓ ਟੀਮ ਦੇ ਮੁਖੀ ਹਰਨੇਕ ਸਿੰਘ ਨੇ ਕਹੀ ਸੀ ਕਿ ਗੁਰੂ ਸਾਹਿਬਾਨ ਨੇ ਜੋ ਬਾਣੀ ਉਚਾਰਨ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਤਾਂ 100% ਸੱਚ ਹੈ ਪਰ ਜੋ ਉਨ੍ਹਾਂ ਨੇ ਜੀਵਨ ਜੀਵਿਆ ਉਹ ਆਮ ਮਨੁੱਖਾ ਪੱਧਰ ਦਾ ਹੋਣ ਕਰਕੇ ਆਮ ਮਨੁੱਖਾਂ ਵਾਙ ਹੀ ਕਈ ਗਲਤੀਆਂ ਹੋਈਆਂ ਸਨ। ਇਸ ਦੀ ਪਹਿਲੀ ਮਿਸਾਲ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਦਿੱਤੀ ਜਿਨ੍ਹਾਂ ਨੇ ਪਹਿਲਾਂ ਤਾਂ ਗੁਰੂ ਘਰ ਦੇ ਸਾਰੇ ਕਾਰੋਬਾਰ ਦੀ ਜਿੰਮੇਵਾਰੀ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਸੌਂਪ ਦਿੱਤੀ ਅਤੇ ਬਾਅਦ ਵਿੱਚ ਗੁਰਿਆਈ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਦੇ ਦਿੱਤੀ, ਜਿਸ ਕਾਰਨ ਗੁਰੂ ਵੰਸ਼ਜ ਵਿੱਚ ਸ਼ਰੀਕੇਬਾਜ਼ੀ ਪੈਦਾ ਹੋਈ।

ਦੂਸਰੀ ਮਿਸਾਲ ਗੁਰੂ ਹਰਿਰਾਇ ਸਾਹਿਬ ਜੀ ਦੀ ਦਿੱਤੀ ਗਈ ਕਿ ਉਨ੍ਹਾਂ ਨੇ ਪਹਿਲਾਂ ਤਾਂ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਯੋਗ ਜਾਣ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖਣ ਲਈ ਭੇਜ ਦਿੱਤਾ ਪਰ ਉਸ ਵੱਲੋਂ ਗੁਰਬਾਣੀ ਦੀ ਇੱਕ ਤੁਕ ਬਦਲ ਕੇ ਪੜ੍ਹ ਦਿੱਤੇ ਜਾਣ ਕਾਰਨ ਉਸ ਨੂੰ ਸਦਾ ਲਈ ਤਿਆਗ ਦਿੱਤਾ ਅਤੇ ਗੁਰਿਆਈ ਕੇਵਲ ਪੰਜ ਸਾਲ ਦੇ ਆਪਣੇ ਛੋਟੇ ਪੁੱਤਰ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਦੇ ਦਿੱਤੀ। ਇੱਕ ਦੀਬਾਨ ਵਿੱਚ ਭਾਈ ਰਣਜੀਤ ਸਿੰਘ ਵੱਲੋਂ ਰਾਮਰਾਇ ਵਾਲੀ ਅਧੂਰੇ ਰੂਪ ਵਿੱਚ ਸੁਣਾਈ ਸਾਖੀ ਨੂੰ ਹਰਨੇਕ ਸਿੰਘ ਨੇ ਆਪਣੀ ਫੇਸਬੁੱਕ ਵਿੱਚ ਸ਼ੇਅਰ ਕਰਕੇ ਆਪਣੇ ਕਥਨ ਦੇ ਹੱਕ ਵਿੱਚ ਵਰਤ ਲਿਆ। ਕਈ ਸਮਝਦਾਰ ਗੁਰਸਿੱਖਾਂ ਵੱਲੋਂ ਜਿਸ ਵੱਲ ਧਿਆਨ ਦਿਵਾਏ ਜਾਣ ਉਪਰੰਤ ਵੀ ਢੱਡਰੀਆਂ ਵਾਲੇ ਨੇ ਅੱਜ ਤੱਕ ਇਸ ਦਾ ਖੰਡਨ ਨਹੀਂ ਕੀਤਾ ਕਿ ਮੈਂ ਸਾਖੀ ਉਸ ਭਾਵ ਵਿੱਚ ਨਹੀਂ ਸੁਣਾਈ ਸੀ ਜਿਸ ਭਾਵ ਨਾਲ ਹਰਨੇਕ ਸਿੰਘ ਪੇਸ਼ ਕਰ ਰਿਹਾ ਹੈ। ਢੱਡਰੀਆਂ ਵਾਲੇ ਦੀ ਚੁੱਪ ਅਸਿੱਧੇ ਰੂਪ ਵਿੱਚ ਸਹਿਮਤੀ ਕਿਹਾ ਜਾ ਸਕਦਾ ਹੈ।

ਅੱਜ ਕੱਲ੍ਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆਪਣੀਆਂ ਵੀਡੀਓਜ਼ ਵਿੱਚ ਸ਼ਰੇਆਮ ਇਹ ਆਖ ਰਹੇ ਹਨ ਕਿ ਪੁਜਾਰੀਆਂ ਤੇ ਮਿਸ਼ਨਰੀਆਂ ਵਾਲੇ ਰੱਬ ਨੂੰ ਮੈਂ ਨਹੀਂ ਮੰਨਦਾ। “ਬਲਿਹਾਰੀ, ਕੁਦਰਤਿ ਵਸਿਆ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਰੱਬ ਇਸ ਕੁਦਰਤ ਵਿੱਚ ਵਸਿਆ ਹੋਇਆ ਹੋਣ ਕਾਰਨ ਇਹ ਕੁਦਰਤ ਹੀ ਰੱਬ ਹੈ, ਇਸ ਨੂੰ ਸਮਝੋ, ਇਸ ਦੇ ਨਿਯਮਾਂ ਨੂੰ ਸਮਝੋ, ਇਹ ਨਿਯਮ ਹੀ ਰੱਬ ਹਨ।

ਭਾਵੇਂ ਕਿ ਸਮੁੱਚਾ ਮਿਸ਼ਨਰੀ ਵਰਗ ਇੱਥੋਂ ਤੱਕ ਤਾਂ ਬਿਲਕੁਲ ਸਹਿਮਤ ਹੈ ਕਿ ਰੱਬ ਇਸ ਕੁਦਰਤ ਵਿੱਚ ਵਸ ਰਿਹਾ ਹੋਣ ਕਰਕੇ ਕੁਦਰਤ ਰੱਬ ਦਾ ਸਰਗੁਨ ਸਰੂਪ ਹੈ: “ਏਹੁ ਵਿਸੁ ਸੰਸਾਰੁ, ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ;  ਹਰਿ ਰੂਪੁ ਨਦਰੀ ਆਇਆ (੯੨੨) ਪਰ ਇਨ੍ਹਾਂ ਦਾ ਇਹ ਮੰਨਣਾ ਵੀ ਹੈ ਕਿ ਭਾਵੇਂ ਇਹ ਦਿਸਦਾ ਸੰਸਾਰ ਜਾਂ ਕੁਦਰਤਿ ਵੀ ਰੱਬ ਦਾ ਸਰਗੁਨ ਸਰੂਪ ਹੈ ਪਰ ਕੁਦਰਤਿ ਦੀ ਰਚਨਾ ਖ਼ੁਦ ਪ੍ਰਭੂ ਨਹੀਂ ਬਲਕਿ ਨਿਰੰਕਾਰ ਸਰੂਪ ਪ੍ਰਭੂ ਤੋਂ ਦੂਸਰੇ ਨੰਬਰ ’ਤੇ ਹੈ: “ਆਪੀਨ੍ਹ੍ਹੈ ਆਪੁ ਸਾਜਿਓ;  ਆਪੀਨ੍ਹ੍ਹੈ ਰਚਿਓ ਨਾਉ ਦੁਯੀ ਕੁਦਰਤਿ ਸਾਜੀਐ;  ਕਰਿ ਆਸਣੁ ਡਿਠੋ ਚਾਉ (੪੬੩) ਕਾਦਰ ਆਪਣੀ ਹਰ ਕ੍ਰਿਤ ਦੇ ਵਿੱਚ ਵਸਿਆ ਹੋਇਆ ਵੀ ਹੈ, ਸਭਨਾਂ ਦੇ ਨੇੜੇ ਵੀ ਹੈ ਅਤੇ ਇਨ੍ਹਾਂ ਸਭਨਾਂ ਤੋਂ ਦੂਰ ਵੀ ਹੈ, ਸਭ ਥਾਈਂ ਵਿਆਪਕ ਹੋਣ ਦੇ ਬਾਵਜੂਦ ਸਭਨਾਂ ਤੋਂ ਨਿਰਲੇਪ ਵੀ ਹੈ:  “ਸਭ ਤੇ ਨੇਰੈ, ਸਭਹੂ ਤੇ ਦੂਰਿ ਨਾਨਕ ! ਆਪਿ ਅਲਿਪਤੁ, ਰਹਿਆ ਭਰਪੂਰਿ (੨੭੬) ਪਰ ਜਿੰਨਾ ਚਿਰ ਮਨੁੱਖ ਦੇ ਤ੍ਰਿਗੁਣੀ ਇੰਦ੍ਰੇ ਸੰਸਾਰ ਦੇ ਮੋਹ ਮਾਇਆ ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਨਹੀਂ ਸਮਝਿਆ ਜਾ ਸਕਦਾ: “ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ;  ਅਲਖੁ  ਨ ਲਖਣਾ ਜਾਈ ਰੇ (੧੫੬)  ਉਸ ਦੇ ਸਮੁੱਚੇ ਸਰੂਪ ਨੂੰ ਬਿਆਨ ਕਰਨਾ ਅਸੰਭਵ ਹੈ ਕਿਉਂਕਿ ਉਸ ਦਾ ਅੰਤ ਕੋਈ ਮਨੁੱਖ ਨਹੀਂ ਪਾ ਸਕਦਾ ਕਿ ਉਹ ਕਿੱਡਾ ਵੱਡਾ ਹੈ।

ਇਨ੍ਹਾਂ ਸ਼ਬਦਾਂ ਦੇ ਅਰਥ ਭਾਵਾਂ ਵਾਲੇ ਨਿਰੰਕਾਰ ਪ੍ਰਭੂ ਨੂੰ ਹੀ ਮਿਸ਼ਨਰੀ ਮੰਨਦੇ ਹਨ ਪਰ ਇਸ ਅਲੱਖ ਅਤੇ ਅਲਿਪਤ ਪ੍ਰਭੂ ਦੇ ਸਰੂਪ ਪ੍ਰਤੀ ਢੱਡਰੀਆਂ ਵਾਲੇ ਨੂੰ ਪਤਾ ਨਹੀਂ ਕੀ ਭੁਲੇਖਾ ਪਿਆ ਹੈ ਜਿਸ ਨੂੰ ਮੰਨਣ ’ਚ ਉਸ ਨੂੰ ਮੁਸ਼ਕਿਲ ਆ ਰਹੀ ਹੈ।

ਤੀਜੀ ਵਿਵਾਦਿਤ ਗੱਲ ਅਰਦਾਸ ਦੇ ਸੰਕਲਪ ਨਾਲ ਜੁੜੀ ਹੈ, ਜਿਸ ’ਤੇ ਹੁਣ ਢੱਡਰੀਆਂ ਵਾਲਾ ਵੀ ਕਿੰਤੂ-ਪਰੰਤੂ ਕਰ ਰਿਹਾ ਹੈ। ਉਸ ਦਾ ਕਥਨ ਹੈ ਕਿ ਕਿਸੇ ਵੱਲੋਂ ਅਰਦਾਸਾਂ ਕੀਤੇ ਜਾਣ ਨਾਲ ਕੁਝ ਨਹੀਂ ਮਿਲਣਾ, ਨਾ ਕਿਸੇ ਰੱਬ ਨੇ ਕੁਝ ਦੇਣਾ ਹੈ। ਜੋ ਕੁਝ ਮਨੁੱਖ ਨੇ ਪ੍ਰਾਪਤ ਕਰਨਾ ਹੈ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪ ਕਰਨਾ ਹੈ ਜਦ ਕਿ ਗੁਰਮਤਿ ਰੌਸ਼ਨੀ ਨਾਲ ਵੇਖਿਆਂ ਇਹ ਸ਼ਬਦ ਹਉਮੈਂ ਦੇ ਪ੍ਰਤੀਕ ਹਨ। ਜਿੱਥੇ ਹਉਮੈਂ ਹੈ ਉੱਥੇ ਬੰਦੇ ਦੀ ਮੈਂ ਮੈਂ; ਨਾ ਗੁਰੂ ਸ਼ਖ਼ਸੀਅਤ ਨੂੰ ਸਮਝਣ ਦੇ ਸਮਰਥ ਹੁੰਦੀ ਹੈ ਅਤੇ ਨਾ ਹੀ ਪ੍ਰਭੂ ਨੂੰ ਵੇਖਣਯੋਗ : “ਹਉਮੈ, ਨਾਵੈ ਨਾਲਿ ਵਿਰੋਧੁ ਹੈ;  ਦੁਇ ਨ ਵਸਹਿ ਇਕ ਠਾਇ  (੫੬੦) ਸੋਝੀ ਉਸ ਨੂੰ ਹੋ ਸਕਦੀ ਹੈ ਜਿਸ ਦੇ ਹਿਰਦੇ ’ਚੋਂ ਇਹ ਨਿਮਾਣੇਪਣ ਵਾਲੀ ਹੂਕ ਨਿਕਲਦੀ ਹੋਵੇ: “ਮੇਰਾ ਕੀਆ, ਕਛੂ ਨ ਹੋਇ ਕਰਿ ਹੈ ਰਾਮੁ, ਹੋਇ ਹੈ ਸੋਇ (੧੧੬੫) ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 105 ਵਾਰੀ ਅਰਦਾਸਿ, 1 ਵਾਰ ਅਰਦਾਸਾ, 2 ਵਾਰ ਅਰਦਾਸੇ ਸ਼ਬਦ ਆਇਆ ਹੈ ਅਤੇ ਸਭਨਾਂ ਵਿੱਚ ਮਨੁੱਖ ਨੂੰ ਅਰਦਾਸ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਇਹ ਠੀਕ ਹੈ ਕਿ ਕੇਵਲ ਅਰਦਾਸ ਕਰਕੇ ਹੱਥ ’ਤੇ ਹੱਥ ਧਰ ਕੇ ਬੈਠ ਜਾਣਾ, ਕਿਸੇ ਕਾਰਜ ਜਾਂ ਵਸਤੂ ਦੀ ਪ੍ਰਾਪਤੀ ਲਈ ਕੋਈ ਉਦਮ ਨਾ ਕਰਨਾ ਠੀਕ ਨਹੀਂ, ਪਰ ਪ੍ਰਭੂ ਦੀ ਹੋਂਦ ਅਤੇ ਅਰਦਾਸ ਵਿੱਚ ਵਿਸ਼ਵਾਸ ਨਾ ਰੱਖਣਾ ਗੁਰਬਾਣੀ ਨਹੀਂ ਸਿਖਾਉਂਦੀ। ਅਰਦਾਸ ਤਾਂ ਹੀ ਪੂਰੀ ਹੋਵੇਗੀ ਜੇ ਪ੍ਰਭੂ ਨੂੰ ਪਸੰਦ ਆਏਗੀ ਭਾਵ ਉਸ ਵੱਲੋਂ ਪਹਿਲਾਂ ਮਿਲ ਚੁੱਕੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖੇਗਾ। ਅਰਦਾਸ ਨਾਲ ਸੰਬੰਧਿਤ ਕੁਝ ਗੁਰੂ ਵਚਨ ਇਉਂ ਦਰਜ ਹਨ : “ਸਭਿ ਤੁਧੈ ਪਾਸਹੁ ਮੰਗਦੇ;  ਨਿਤ ਕਰਿ ਅਰਦਾਸਿ (੮੬), ਜੀਅ ਕੀ ਬਿਰਥਾ ਹੋਇ, ਸੁ ਗੁਰ ਪਹਿ ਅਰਦਾਸਿ ਕਰਿ (੫੧੯), ਦੁਇ ਕਰ ਜੋੜਿ, ਕਰਉ ਅਰਦਾਸਿ ਤੁਧੁ ਭਾਵੈ, ਤਾ ਆਣਹਿ ਰਾਸਿ (੭੩੭), ਮਾਗਨਾ, ਮਾਗਨੁ ਨੀਕਾ; ਹਰਿ ਜਸੁ ਗੁਰ ਤੇ ਮਾਗਨਾ (ਮਹਲਾ /੧੦੧੮) ਆਦਿਕ।

ਭਾਵੇਂ ਕਿ ਉੱਦਮ ਕਰਨ ਲਈ ਵੀ ਗੁਰਬਾਣੀ ਅੰਦਰ ਕਈ ਗੁਰੂ ਉਪਦੇਸ਼ ਦਰਜ ਹਨ ਫਿਰ ਵੀ ਇਸ ਦੇ ਨਾਲ ਨਾਲ ਸੁਚੇਤ ਕੀਤਾ ਤਾਂ ਜੋ ਆਪਣੀ ਸਿਆਣਪ ਨੂੰ ਹੀ ਬੰਦਾ ਸਭ ਕੁਝ ਨਾ ਮੰਨ ਬੈਠੇ, ਜੋ ਅਹੰਕਾਰ ਹੈ। ਆਪਣੇ ਉੱਦਮ ਅਤੇ ਸਿਆਣਪ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ ਸਗੋਂ ਉੱਦਮ ਕਰਨ ਲਈ ਤਾਕਤ ਪ੍ਰਭੂ ਆਪ ਹੀ ਬਖ਼ਸ਼ਦਾ ਹੈ : “ਆਪਣ ਲੀਆ, ਕਿਛੂ ਨ ਪਾਈਐ;  ਕਰਿ ਕਿਰਪਾ, ਕਲ ਧਾਰੀ ਜੀਉ (੧੦੧੬), ਆਪਣ ਲੀਆ ਜੇ ਮਿਲੈ;  ਵਿਛੁੜਿ ਕਿਉ ਰੋਵੰਨਿ ? (੧੩੪) ਆਪਣੇ ਉੱਦਮ ਅਤੇ ਸਿਆਣਪ ’ਤੇ ਮਾਣ ਕਰਨ ਨਾਲ ਹਉਮੈਂ ਵਧਦੀ ਹੈ ਜੋ ਪ੍ਰਭੂ ਨਾਲੋਂ ਵਿੱਥ ਪੈਦਾ ਕਰਨ ਦਾ ਕਾਰਨ ਬਣਦੀ ਹੈ:  “ਹਉਮੈ ਵਿਚਿ ਜਗੁ ਬਿਨਸਦਾ;  ਮਰਿ ਜੰਮੈ, ਆਵੈ ਜਾਇ (੩੩), ਇਸ ਲਈ ਅਰਦਾਸ ਕਰਨੀ ਹੈ ਕਿ “ਤ੍ਰੈ ਗੁਣ ਸਭਿ ਤੇਰੇ, ਤੂ ਆਪੇ ਕਰਤਾ;  ਜੋ ਤੂ ਕਰਹਿ, ਸੁ ਹੋਈ (੬੦੪), ਤੂ ਕਰਤਾਰੁ ! ਕਰਹਿ, ਸੋ ਹੋਇ (੭੨੩), ਅਸਾ ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ;  ਜਿਉ ਭਾਵੈ, ਤਿਵੈ ਬਖਸਿ (੭੩੬) ਆਦਿ।

ਸੋ ਟਕਸਾਲ, ਅਕਾਲ ਤਖ਼ਤ ਸਾਹਿਬ ਅਤੇ ਢੱਡਰੀਆਂ ਵਾਲੇ ਵਿਚਕਾਰ ਵਿਵਾਦ ਪੈਦਾ ਹੋਣ ਤੋਂ ਬਾਅਦ ਮਿਸ਼ਨਰੀ ਵਰਗ ਨੇ ਕਾਫੀ ਸਮਾਂ ਦੋਵੇਂ ਧਿਰਾਂ ਵਿੱਚੋਂ ਕਿਸੇ ਵੀ ਧਿਰ ਦਾ ਪੱਖ ਪੂਰਨ ਜਾਂ ਸਿੱਧੇ ਰੂਪ ਵਿੱਚ ਵਿਰੋਧ ਕਰਨ ਤੋਂ ਗੁਰੇਜ ਹੀ ਕੀਤਾ ਹੈ ਕਿਉਂਕਿ ਉਹ ਸਮਝਦੇ ਹਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪ੍ਰਚਾਰ ਭਾਵੇਂ ਪਾਖੰਡਵਾਦ, ਕਰਮਕਾਂਡ, ਪੁਜਾਰੀਵਾਦ ਆਦਿਕ ਵਿਸ਼ਿਆਂ ’ਤੇ ਗੁਰਮਤਿ ਨਾਲ ਮੇਲ ਖਾਂਦਾ ਹੈ ਪਰ ਉਸ ਦਾ ਗੁਰਮਤਿ ਵਾਲੇ ਰੱਬ ਅਤੇ ਅਰਦਾਸ ਪ੍ਰਤੀ ਗਿਆਨ, ਅਧੂਰਾ ਹੈ, ਇਸ ਲਈ ਹਉਮੈਂ ਝਲਕਦੀ ਹੈ।

ਜਦ ਕੋਈ ਰੱਬ ਦਾ ਭਗਤ ਅਖਵਾਉਣ ਵਾਲਾ, ਆਪਣੀ ਭਗਤੀ ਭਾਵਨਾ ਬਦਲੇ ਰੱਬ ਤੋਂ ਬਹੁਤੀ ਪ੍ਰਾਪਤੀ ਦੀ ਉਮੀਦ ਰੱਖ ਲਵੇ ਤੇ ਉਹ ਪੂਰੀ ਨਾ ਹੋਵੇ ਤਾਂ ਬੰਦਾ, ਰੱਬ ਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਂਦਾ ਹੈ। ਇਸੇ ਲਈ ਗੁਰੂ ਜੀ ਨੇ ਬਚਨ ਕੀਤੇ ਹਨ ਕਿ ਸੇਵਾ-ਬੰਦਗੀ ਕਰਨ ਬਦਲੇ ਆਪਣੇ ਮਨ ਵਿੱਚ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, “ਮਨੁ ਬੇਚੈ, ਸਤਿਗੁਰ ਕੈ ਪਾਸਿ   ਤਿਸੁ ਸੇਵਕ ਕੇ ਕਾਰਜ ਰਾਸਿ   ਸੇਵਾ ਕਰਤ, ਹੋਇ ਨਿਹਕਾਮੀ   ਤਿਸ ਕਉ ਹੋਤ, ਪਰਾਪਤਿ ਸੁਆਮੀ (ਸੁਖਮਨੀ/ਮਹਲਾ ੫/੨੮੭), ਗੁਰਬਾਣੀ ਦੇ ਇਨ੍ਹਾਂ ਬਚਨਾਂ ਦੀ ਅਵੱਗਿਆ ਹੀ ਢੱਡਰੀਆਂ ਵਾਲੇ ਨੂੰ ਰੱਬ ਦੀ ਹੋਂਦ ਤੋਂ ਇਨਕਾਰੀ ਬਣਾ ਗਈ ਹੈ।  17 ਮਈ 2016 ਨੂੰ ਇਸ ਉਤੇ ਹਮਲਾ ਹੁੰਦਾ ਹੈ ਅਤੇ ਇਕ ਸਾਲ ਤੱਕ ਇਹਦੇ ਮੁਤਾਬਕ ਇਨਸਾਫ਼ ਨਾ ਮਿਲਦਾ ਵੇਖ ਇਹ ਜੂਨ 2017 ਤੋਂ ਰੱਬ ਤੋਂ ਮੁਨਕਰ ਹੋ ਜਂਦਾ ਹੈ। ਇਹੀ ਕਹਿ ਸਕਦੇ ਹਾਂ ਕਿ ਢੱਡਰੀਆਂ ਵਾਲੇ ਨੂੰ ਗੁਰਬਾਣੀ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਹ ਗੁਰਮਤਿ ਦੀ ਥਾਂ ਨਾਸਤਿਕਤਾ ਅਤੇ ਹਉਮੈ ਵੱਲ ਵਧ ਗਿਆ ਹੈ। ਇਸ ਤੋਂ ਬਾਅਦ ਮਿਸ਼ਨਰੀ ਵਰਗ ਅਤੇ ਇਸ ਦੇ ਵਿੱਚ ਸਿਧਾਂਤਕ ਮੱਤਭੇਦ ਪੈਦਾ ਹੋ ਜਾਂਦਾ ਹੈ। ਮਿਸ਼ਨਰੀ ਸਮੇਂ ਸਮੇਂ ’ਤੇ ਗੁਰਬਾਣੀ ਵਿੱਚ ਰੱਬ ਦੀ ਹੋਂਦ ਅਤੇ ਅਰਦਾਸ ਦੇ ਸੰਕਲਪ ਦੀ ਗੁਰਮਤਿ ਆਧਾਰਿਤ ਵਿਆਖਿਆ ਕਰਦੇ ਆ ਰਹੇ ਹਨ। ਮਿਸ਼ਨਰੀਆਂ ਦੁਆਰਾ ਹੁੰਦੀ ਆ ਰਹੀ ਇਸੇ ਵਿਆਖਿਆ ਨੂੰ ਆਪਣੇ ਵਿਰੋਧ ਵਿੱਚ ਸਮਝ ਕੇ ਢੱਡਰੀਆਂ ਵਾਲਿਆਂ ਨੇ ਮਿਸ਼ਨਰੀਆਂ ਨੂੰ ਵੀ ਤਾਹਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਮੈਂ ਮਿਸ਼ਨਰੀਆਂ ਦੀ ਲੜਾਈ ਲੜ ਰਿਹਾ ਹਾਂ ਪਰ ਇਹ ਟਕਸਾਲੀਆਂ ਨਾਲੋਂ ਵੀ ਵੱਧ ਮੇਰਾ ਵਿਰੋਧ ਕਰਦੇ ਪਏ ਹਨ। ਅਸਲ ਸਿਧਾਂਤਿਕ ਮੁੱਦੇ ਨੂੰ ਨਜ਼ਰ ਅੰਦਾਜ਼ ਕਰ ਇਸ ਨੇ ਮਿਸ਼ਨਰੀਆਂ ਬਾਰੇ ਇਹ ਵੀ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਹਰ ਇੱਕ ਨੇ ਤਕੜੀ ਧਿਰ ਨਾਲ ਖੜ੍ਹਨਾ ਹੁੰਦਾ ਹੈ। ਢੱਡਰੀਆਂ ਵਾਲੇ ਵੱਲੋਂ ਮਿਸ਼ਨਰੀਆਂ ਵਿਰੁੱਧ ਵਰਤੀ ਜਾ ਰਹੀ ਸ਼ਬਦਾਵਲੀ ਦੇ ਪਿੱਛੇ ਅਸਲੀ ਕਾਰਨ ਇਹ ਹੈ ਕਿ ਉਹ ਭਲੀ ਭਾਂਤ ਜਾਣਦਾ ਹੈ ਕਿ ਸੰਤ ਸਮਾਜ ਉਨ੍ਹਾਂ ਦੀਆਂ ਦਲੀਲਾਂ ਦਾ ਗੁਰਬਾਣੀ ਆਧਾਰਿਤ ਕੋਈ ਵੀ ਢੁੱਕਵਾਂ ਜਵਾਬ ਨਹੀਂ ਦੇ ਸਕਦਾ। ਰੱਬ ਦੇ ਸਰੂਪ ਅਤੇ ਅਰਦਾਸ ਸੰਬੰਧੀ ਕੀਤੀਆਂ ਟਿੱਪਣੀਆਂ ਵਿਰੁੱਧ ਸੰਪ੍ਰਦਾਈਆਂ ਨੇ ਹਾਲੀ ਤੱਕ ਕਿਤੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ, ਉਨ੍ਹਾਂ ਦੀ ਸ਼ਿਕਾਇਤ ਮਾਈ ਭਾਗੋ ਪ੍ਰਤੀ ਸੂਰਜ ਗ੍ਰੰਥ ਵਿੱਚ ਦਰਜ ਲਿਖਤ ’ਤੇ ਟਿੱਪਣੀਆਂ ਕਰਨ ਸੰਬੰਧੀ ਸੀ; ਪਰ ਮਿਸ਼ਨਰੀ ਉਨ੍ਹਾਂ (ਟਕਸਾਲੀਆਂ) ਨੂੰ ਮੇਰੇ ਵਿਰੁੱਧ ਬੋਲਣ ਲਈ ਮਸਾਲਾ ਦੇ ਰਹੇ ਹਨ।

ਮੇਰਾ ਮੰਨਣਾ ਹੈ ਕਿ ਸਿੱਖ-ਪ੍ਰਚਾਰਕਾਂ ਦੁਆਰਾ ਗੁਰਬਾਣੀ ਦਾ ਪ੍ਰਚਾਰ; ਨਿਮ੍ਰਤਾ ਵਿੱਚ ਰਹਿ ਕੇ ਕੀਤੇ ਜਾਣਾ ਹੀ ਸਫਲ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ, ਪਰ ਜਦ ਕਿਸੇ ਪ੍ਰਚਾਰਕ ਅੰਦਰ ਬਚਪਣ ਤੋਂ ਪ੍ਰਸਿੱਧੀ ਹਾਸਲ ਕਰਨ ਦੀ ਰੁਚੀ ਪ੍ਰਬਲ ਰਹੀ ਹੋਵੇ ਤਾਂ ਇਹ ਕਮਜੋਰੀ ਉਸ ਨੂੰ ਕਈ ਗੈਰਸਿਧਾਂਤਕ ਰਸਤੇ ਪਕੜਣ ਲਈ ਮਜਬੂਰ ਕਰ ਦਿੰਦੀ ਹੈ। ਬੰਦਾ ਕੋਈ ਇਕ ਸਟੈਂਡ ਨਹੀਂ ਬਣਾ ਸਕਦਾ। ਵਾਰ-ਵਾਰ ਕੌਮੀ ਸਿਧਾਂਤ ਦੀ ਵਿਆਖਿਆ ਬਦਲਣੀ ਪੈਂਦੀ ਹੈ ਤੇ ਉਹ ਵਧੇਰਾ ਜੋਰ, ਇਨ੍ਹਾਂ ਗੈਰਸਿਧਾਂਤਿਕ ਗੱਲਾਂ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ’ਤੇ ਹੀ ਲਾ ਰਿਹਾ ਹੁੰਦਾ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਮਿਸ਼ਨਰੀਆਂ ਦੁਆਰਾ ਕੌਮੀ ਸਿਧਾਂਤ ਨੂੰ ਛੱਡ ਕੇ ਕਿਸੇ ਵੱਡੀ ਧਿਰ ਦਾ ਸਾਥ ਦੇਣ ਦੀ ਕਦੇ ਕੋਈ ਭਾਵਨਾ ਨਹੀਂ ਵੇਖੀ ਗਈ। ਉਹ ਹਮੇਸ਼ਾਂ ਹਰ ਗੱਲ, ਸਿਧਾਂਤ ਦੇ ਨੇੜੇ ਰਹਿ ਕੇ ਕਰਦੇ ਆ ਰਹੇ ਹਨ। ਉਹ ਸਮਝਦੇ ਹਨ ਕਿ ਜਿੱਥੇ ਸੰਤ ਸਮਾਜ ਦਾ ਬਹੁਤਾ ਪ੍ਰਚਾਰ ਗੁਰਮਤਿ ਵਿਰੋਧੀ ਅਤੇ ਵਿਪਰਵਾਦ ਦੇ ਨੇੜੇ ਹੈ ਉੱਥੇ ਢੱਡਰੀਆਂ ਵਾਲਾ ਇਨ੍ਹਾਂ ਦੇ ਮੁਕਾਬਲੇ ਭਾਵੇਂ ਕੁਝ ਠੀਕ ਹੈ, ਪਰ ਜੋ ਇਸ ਨੇ ਗੁਰਮਤਿ ਦੇ ਉਲ਼ਟ ਨਾਸਤਕ ਨਜ਼ਰੀਆ ਬਣਾ ਲਿਆ ਹੈ ਉਹ ਵੀ ਸੰਤ ਸਮਾਜ ਦੇ ਪ੍ਰਚਾਰ ਨਾਲੋਂ ਕਿਤੇ ਘੱਟ ਨੁਕਸਾਨਦੇਹ ਨਹੀਂ ਹੈ।

ਗੁਰਮਤਿ ਵਿੱਚ ਰੱਬ ਦਾ ਨਿਰਾਕਾਰ, ਅਦ੍ਰਿਸ਼ ਸਰੂਪ ਤੇ ਉਸ ਦੀ ਬਖ਼ਸ਼ਿਸ਼, ਗੁਰੂ ਜੀ ਦੀ ਨਿਰੰਤਰ ਅਗਵਾਈ ਅਤੇ ਅਰਦਾਸ ਦਾ ਸੰਕਲਪ; ਸਿੱਖੀ ਦਾ ਮੂਲ ਆਧਾਰ ਹੈ ਜਿਸ ਨੂੰ ਅਜਿਹੇ ਸਿੱਖ ਅਖਵਾਉਂਦੇ ਪ੍ਰਚਾਰਕ ਅੱਜ ਰੱਦ ਹੀ ਕਰਦੇ ਪਏ ਹਨ। ਅਗਾਂਹ ਚੱਲ ਕੇ ਜੇ ਇਹ ਨਿਊਜ਼ੀਲੈਂਡ ਵਾਲੇ ਵਾਙ ਗੁਰੂ ਸਾਹਿਬਾਨ ਨੂੰ ਵੀ ਆਮ ਮਨੁੱਖਾਂ ਦੀ ਤਰ੍ਹਾਂ ਗਲਤ ਫੈਸਲੇ ਲੈਣ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਗਿਆਨ ਦੀ ਪੁਸਤਕ ਦੱਸਣ ਲੱਗ ਪੈਣ ਤਾਂ ਇਹ ਪੰਥ ਦੋਖੀ ਸ਼ਕਤੀਆਂ ਨਾਲੋਂ ਵੀ ਵੱਧ ਨੁਕਸਾਨ ਕਰਨ ਦੇ ਭਾਗੀ ਹੋਣਗੇ। ਇਹੀ ਮਿਸ਼ਨਰੀਆਂ ਦੀ ਚਿੰਤਾ ਵਿੱਚੋਂ ਪ੍ਰਤੀਤ ਹੋ ਰਿਹਾ ਹੈ। ਇਸ ਲਈ ਅਜਿਹੇ ਬੰਦੇ ਨਾਲ ਮਿਸ਼ਨਰੀ ਕਦਾਚਿਤ ਵੀ ਨਹੀਂ ਖੜ੍ਹਣਗੇ।

ਭਾਵੇਂ ਕਿ ਅੱਜ ਸਿੱਖ ਕੌਮ ਅਨੇਕਾਂ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਵਿੱਚ ਵੰਡ ਦਿੱਤੀ ਗਈ ਹੈ, ਪਰ ਮੁੱਖ ਤੌਰ ’ਤੇ ਦੋ ਵਿਚਾਰਧਾਰਾਵਾਂ (ਸੰਪ੍ਰਦਾਈ ਅਤੇ ਮਿਸ਼ਨਰੀ) ਦਾ ਸਿਧਾਂਤਕ ਟਕਰਾਅ ਚੱਲਦਾ ਹੀ ਆਇਆ ਹੈ। ਇਹ ਵਿਚਾਰਕ ਟਕਰਾਅ ‘ਗੁਰਮਤਿ ਨੂੰ ਬਿਪਰਵਾਦੀ ਸੋਚ ਤੋਂ ਵੱਖਰਾ ਕਰਨ ਅਤੇ ਬਿਪਰਵਾਦੀ ਨਜ਼ਰੀਏ ਨਾਲ ਗੁਰਬਾਣੀ ਨੂੰ ਵੇਖਣ’ ਵਿਚਕਾਰ ਰਿਹਾ ਹੈ, ਪਰ ਹੁਣ ਇਕ ਤੀਸਰਾ ਵਰਗ (ਨਾਸਤਿਕ) ਵੀ ਪੈਦਾ ਹੋ ਗਿਆ ਜੋ ਆਪਣੀ ਆਕਸੀਜਨ ਪੁਰਾਤਨ ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਸੰਤ ਸਮਾਜ ਸੋਚ ਦੁਆਰਾ ਰੱਖੀਆਂ ਊਣਤਾਈਆਂ ’ਚੋਂ ਲੈ ਰਿਹਾ ਹੈ।

ਦੂਸਰੇ ਪਾਸੇ ਅਕਾਲ ਤਖ਼ਤ ਦੇ ਫੈਸਲੇ ਇੱਕ ਪਾਸੜ (ਸੰਤ ਸਮਾਜ ਹਮਾਇਤੀ) ਹੋਣ ਕਰਕੇ ਉਨ੍ਹਾਂ ਦੀ ਹਿਮਾਇਤ ਵਿੱਚ ਸਿੱਧੇ ਰੂਪ ਵਿੱਚ ਖੜ੍ਹਨਾ ਬਿਲਕੁਲ ਪੰਥਕ ਹਿੱਤਾਂ ਵਿੱਚ ਨਹੀਂ। ਮਿਸ਼ਨਰੀ ਸੋਚ ਨਾਲ ਸੰਬੰਧਿਤ ਸਮੁੱਚਾ ਜਾਗਰੂਕ ਸਿੱਖ ਵਰਗ, ਸ਼੍ਰੀ ਅਕਾਲ ਤਖ਼ਤ ਦੇ ਫੈਸਲਿਆਂ ਨੂੰ ਇੱਕ ਪਾਸੜ ਭਲੀਭਾਂਤ ਸਮਝਦਾ ਹੈ। ਭਾਵੇਂ ਕਿ ਇਸ ਸੰਬੰਧੀ ਕਿਸੇ ਨੂੰ ਵੀ ਕੋਈ ਭੁਲੇਖਾ ਨਾ ਹੋਵੇ, ਪਰ ਫਿਰ ਵੀ ਪਿਛਲੇ ਕੁਝ ਸਮੇਂ ਵਿੱਚ ਅਕਾਲ ਤਖ਼ਤ ਤੋਂ ਹੋਏ ਇੱਕ ਤਰਫੇ ਫੈਸਲਿਆਂ ਦੀ ਮਿਸਾਲ ਹੇਠਾਂ ਦਿੱਤੀ ਜਾ ਰਹੀ ਹੈ :

  1. ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਗੱਦੀ ਪੁਰਬ ਤੋਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਨੇ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਕੀਰਤਨ ਕਰਦਿਆਂ ਤਿੰਨ ਸਵਾਲ ਕੀਤੇ:

(੧) ਸੰਨ 1708 ਵਿੱਚ ਜਿਸ ਸਮੇਂ ਇਸੇ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਹੁਕਮ ਕੀਤਾ ਸੀ : “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ”, ਕੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਹੋਰ ਗ੍ਰੰਥ ਵੀ ਬਿਰਾਜਮਾਨ ਕੀਤਾ ਹੋਇਆ ਸੀ ?

(੨) ਜੇ ਨਹੀਂ ਤਾਂ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਨ੍ਹਾਂ ਤੋਂ ਬਾਅਦ ਕਿਸੇ ਹੋਰ ਗ੍ਰੰਥ ਨੂੰ ਗੁਰੂ ਗ੍ਰੰਥ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਜਾਵੇ ਤੇ ਗੁਰੂ ਜੀ ਦੇ ਤੁਲ ਸਨਮਾਨ ਤੇ ਸਤਿਕਾਰ ਦਿੱਤਾ ਜਾਵੇ ?

(੩) 300 ਸਾਲਾ ਸ਼ਤਾਬਦੀ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਇਸ ਸਥਾਨ ’ਤੇ ਦਰਸ਼ਨ ਕਰਨ ਆਉਣਗੇ ਤਾਂ ਉਹ ਕੀ ਸੰਦੇਸ਼ ਲੈ ਕੇ ਜਾਣਗੇ ?

ਇਸ ਤੋਂ ਬਾਅਦ ਅਮਰੀਕਾ ਦੇ ਕਿਸੇ ਗੁਰਦੁਆਰੇ ਵਿੱਚ ਕੀਰਤਨ ਕਰਦਿਆਂ ਦਸਮ ਗ੍ਰੰਥ ’ਚੋਂ ਤ੍ਰਿਆ ਚਰਿਤ੍ਰਾਂ ਦੇ ਕੁਝ ਭਾਗ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ : “ਮੇਰਾ ਗੁਰੂ ਐਸੇ ਸ਼ਬਦ ਲਿਖ ਜਾਂ ਬੋਲ ਨਹੀਂ ਸਕਦਾ, ਇਸ ਲਈ ਇਨ੍ਹਾਂ ਚਰਿਤ੍ਰਾਂ ਨੂੰ ਮੇਰੇ ਗੁਰੂ ਦੇ ਨਾਂ ਨਾਲ ਮੜ੍ਹ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ।” ਪ੍ਰੋ: ਦਰਸ਼ਨ ਸਿੰਘ ਦੇ ਇਹ ਸ਼ਬਦ ਅਤੇ ਉਕਤ ਤਿੰਨੇ ਸਵਾਲ ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦੇ ਬਿਲਕੁਲ ਅਨੂਕੂਲ ਅਤੇ ਪੰਥ ਦੇ ਹਿੱਤ ਵਿੱਚ ਹਨ, ਇਨ੍ਹਾਂ ’ਤੇ ਸਿੱਖ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਖੁੱਲ੍ਹੀ ਵਿਚਾਰ ਚਰਚਾ ਕਰਨ ਉਪਰੰਤ ਠੋਸ ਫੈਸਲੇ ਲੈਣੇ ਚਾਹੀਦੇ ਸਨ ਪਰ ਇਸ ਤੋਂ ਪਹਿਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਸਮਾਗਮ ਦੀ ਪੂਰੀ ਰੀਕਾਰਡਿੰਗ ਸੁਣਨ ਅਤੇ ਭਾਵਨਾ ਸਮਝਣ ਦੀ ਥਾਂ ਉਸ ਰੀਕਾਰਡਿੰਗ ਵਿੱਚੋਂ ਕਟਿੰਗ ਕਰਕੇ ਤਿਆਰ ਕੀਤੀ ਕਲਿੱਪ ਦੇ ਆਧਾਰ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਇਸ ਝੂਠੇ ਇਲਜ਼ਾਮ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਕਿ ਉਹ ਅਕਾਲ ਤਖ਼ਤ ’ਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪੇਸ਼ ਨਹੀਂ ਹੋਇਆ; ਭਾਵੇਂ ਕਿ ਉਹ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰਾਂ ਦੀ ਉਡੀਕ ਵਿੱਚ ਡੇੜ ਘੰਟੇ ਤੋਂ ਵੱਧ ਸਮੇਂ ਤੱਕ ਬੈਠੇ ਰਹੇ ਸਨ, ਪਰ ਕੋਈ ਜਥੇਦਾਰ ਉਨ੍ਹਾਂ ਦਾ ਸਪਸ਼ਟੀਕਰਨ ਲੈਣ ਵਾਸਤੇ ਨਹੀਂ ਆਇਆ।

  1. ਇਸ ਤੋਂ ਬਾਅਦ ਸਿਆਸੀ ਵੋਟ ਲੈਣ ਲਈ ਸੰਤ ਸਮਾਜ ਦੀ ਮੰਗ ਪੂਰਦਿਆਂ, ਬਿਨਾਂ ਕਿਸੇ ਜਥੇਬੰਦੀ ਜਾਂ ਵਿਦਵਾਨਾਂ ਦੀ ਸਲਾਹ ਦੇ, ਕੇਵਲ ਦੋ ਮੈਂਬਰੀ (ਧੁੰਮਾ+ਮੱਕੜ) ਕਮੇਟੀ (ਜਿਨ੍ਹਾਂ ਨੂੰ ਖ਼ੁਦ ਬਿਕ੍ਰਮੀ ਪੰਚਾਂਗਾਂ ਸੰਬੰਧੀ ਕੋਈ ਜਾਣਕਾਰੀ ਹੀ ਨਹੀਂ) ਰਾਹੀਂ 7 ਸਾਲਾਂ (2003-2010) ਤੋਂ ਲਾਗੂ ਵਿਗਿਆਨ ਅਤੇ ਗੁਰਬਾਣੀ ਆਧਾਰਿਤ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿੱਤਾ ਭਾਵੇਂ ਕਿ ਅੱਜ ਤੱਕ ਕੋਈ ਐਸਾ ਸਾਲ ਨਹੀਂ ਰਿਹਾ ਜਦ ਇਨ੍ਹਾਂ ਦੁਆਰਾ (ਕੁ)ਸੋਧੇ ਕੈਲੰਡਰ ਵਿੱਚ ਗਲਤੀਆਂ ਰਹਿਣ ਕਰਕੇ ਕੁਝ ਗੁਰਪੁਰਬਾਂ ਦੀਆਂ ਤਾਰੀਖ਼ਾਂ ਐਨ ਮੌਕੇ ’ਤੇ ਤਬਦੀਲ ਨਾ ਕਰਨੀਆਂ ਪਈਆਂ ਹੋਣ।

ਮਿਤੀ 1 ਜਨਵਰੀ 2014 ਨੂੰ ਸੰਤ ਸਮਾਜ ਨੂੰ ਛੱਡ ਕੇ ਬਾਕੀ ਸਮੂਹ ਸਿੱਖ ਜਥੇਬੰਦੀਆਂ ਚੋਂ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਿਤ 5000 ਤੋਂ ਵੱਧ ਸਿੱਖਾਂ ਨੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਦੇ (ਕੁ)ਸੋਧੇ ਕੈਲੰਡਰ ਦੀਆਂ ਗਲਤੀਆਂ ਕਾਰਨ ਕੁਝ ਗੁਰ ਪਰਬ ਮੌਕੇ ’ਤੇ ਤਬਦੀਲ ਕਰਨ ਨਾਲੋਂ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕੀਤਾ ਜਾਵੇ ਤਾਂ ਕਿ ਦੁਬਿਧਾਵਾਂ ਤੇ ਆਪਸੀ ਟਕਰਾਅ ਤੋਂ ਬਚਿਆ ਜਾ ਸਕੇ, ਪਰ ਅੱਜ ਤੱਕ ਉਸ ਮੰਗ ਪੱਤਰ ’ਤੇ ਵੀਚਾਰ ਤੱਕ ਨਹੀਂ ਕੀਤਾ ਗਿਆ ਜਦੋਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕੇਵਲ 5-7 ਉਹ ਪ੍ਰਚਾਰਕ ਜਿਹੜੇ ਖ਼ੁਦ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਹਨ, ਦੀ ਸ਼ਿਕਾਇਤ ’ਤੇ ਕੁਝ ਦਿਨਾਂ ਵਿੱਚ ਹੀ ਕਮੇਟੀ ਬਣਾ ਕੇ ਉਨ੍ਹਾਂ ਸਾਹਮਣੇ ਸਪਸ਼ਟੀਕਰਨ ਦੇਣ ਲਈ ਢੱਡਰੀਆਂ ਵਾਲੇ ਨੂੰ ਹਿਦਾਇਤ ਕਰ ਦਿੱਤੀ।

  1. ਹਰਨਾਮ ਸਿੰਘ ਧੁੰਮਾ ਹਮਾਇਤੀਆਂ ਵੱਲੋਂ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕਰਨ ਲਈ ਸਿੱਖ ਧਰਮ ਦੇ ਅਸੂਲ ਮਨੁੱਖਤਾ ਦੀ ਸੇਵਾ ਦੀ ਪ੍ਰਤੀਕ ਛਬੀਲ ਦੀ ਦੁਰਵਰਤੋਂ ਕਰਕੇ ਜਿੱਥੇ ਛਬੀਲ ਨੂੰ ਬਦਨਾਮ ਕੀਤਾ ਗਿਆ, ਉੱਥੇ ਭਰਾ ਮਾਰੂ ਜੰਗ ਦਾ ਮੁੱਢ ਬੰਨ੍ਹਿਆ। ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਸੀ ਕਿ ਉਹ ਦੋਸ਼ੀਆਂ ਵਿਰੁੱਧ ਸਿੱਖ ਪਰੰਪਰਾ ਅਨੁਸਾਰ ਸਖ਼ਤ ਕਾਰਵਾਈ ਕਰਦੇ ਪਰ ਉਨ੍ਹਾਂ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਤੱਕ ਨਹੀਂ ਕੀਤੀ ਉਲਟਾ ਢੱਡਰੀਆਂ ਵਾਲੇ ਨੂੰ ਸੁਲ੍ਹਾ ਕਰਨ ਦਾ ਮਸ਼ਵਰਾ ਦਿੰਦੇ ਰਹੇ।
  2. ਭਾਈ ਅਮਰੀਕ ਸਿੰਘ ਅਜਨਾਲਾ ਸ਼ਰੇਆਮ ਧਮਕੀਆਂ ਦੇ ਕੇ ਢੱਡਰੀਆਂ ਵਾਲੇ (ਜਿਨ੍ਹਾਂ ਵਿਰੁੱਧ ਉਸ ਸਮੇਂ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਕਾਰਵਾਈ ਵੀ ਨਹੀਂ ਸੀ ਕੀਤੀ ਗਈ); ਦੇ ਦੀਬਾਨ ਬੰਦ ਕਰਵਾਉਂਦੇ ਰਹੇ, ਜੋ ਕਿ ਕਾਨੂੰਨ ਅਤੇ ਅਕਾਲ ਤਖ਼ਤ ਦੀ ਮਰਿਆਦਾ ਦੇ ਉਲਟ ਸੀ ਕਿਉਂਕਿ ਉਸ ਸਮੇਂ ਤੱਕ ਢੱਡਰੀਆਂ ਵਾਲੇ ਵਿਰੁੱਧ ਅਕਾਲ ਤਖ਼ਤ ਵੱਲੋਂ ਕੋਈ ਆਦੇਸ਼ ਜਾਂ ਹੁਕਮਨਾਮਾ ਜਾਰੀ ਨਹੀਂ ਹੋਇਆ ਸੀ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਕੋਈ ਕਾਰਵਾਈ ਤੋਂ ਪਹਿਲਾਂ ਹੀ ਉਨ੍ਹਾਂ ਦੇ ਦੀਬਾਨਾਂ ਵਿੱਚ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭਾਈ ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖ਼ਤ ਤੋਂ ਮੁਆਫ਼ ਕੀਤੇ ਜਾਣ ਉਪ੍ਰੰਤ ਵੀ ਉਨ੍ਹਾਂ ਦੇ ਦੀਬਾਨ ਬੰਦ ਕਰਵਾਉਣ ਲਈ ਹੁਲੜਬਾਜ਼ੀ ਕਰਦੇ ਰਹੇ ਹਨ। ਹੁੱਲੜਬਾਜਾਂ ਨੂੰ ਕੋਈ ਤਾੜਨਾ ਕਰਨ ਦੀ ਬਜਾਏ ਕਮੇਟੀ ਸਾਹਮਣੇ ਪੇਸ਼ ਨਾ ਹੋਣ ਦਾ ਬਹਾਨਾ ਲਾ ਕੇ ਜਥੇਦਾਰ ਨੇ ਢੱਡਰੀਆਂ ਵਾਲੇ ਦੇ ਦੀਬਾਨਾਂ ’ਤੇ ਹੀ ਪਾਬੰਦੀ ਲਗਾ ਕੇ ਫ਼ਤਵਾ ਜਾਰੀ ਕਰ ਦਿੱਤਾ ਕਿ ਜੇਕਰ ਦੀਬਾਨਾਂ ਦੌਰਾਨ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਦੀਬਾਨਾਂ ਦਾ ਪ੍ਰਬੰਧ ਕਰਨ ਵਾਲੇ ਖ਼ੁਦ ਜਿੰਮੇਵਾਰ ਹੋਣਗੇ। ਜਥੇਦਾਰ ਸਾਹਿਬ ਨੂੰ ਪੁਛਣਾ ਬਣਦਾ ਹੈ ਕਿ ਜਦੋਂ ਟਕਸਾਲੀਆਂ ਵੱਲੋਂ ਛਬੀਲ ਦੀ ਆੜ ਵਿੱਚ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕੀਤਾ ਸੀ ਜਾਂ ਅਮਰੀਕ ਸਿੰਘ ਉਸ ਦੇ ਦੀਬਾਨ ਜ਼ਬਰਨ ਬੰਦ ਕਰਵਾਉਂਦਾ ਰਿਹਾ, ਤਦ ਤੁਸੀਂ ਕਿਹੜੀ ਜਿੰਮੇਵਾਰੀ ਨਿਭਾਈ ਸੀ ? ਇਸ ਦਾ ਭਾਵ ਹੈ ਕਿ ਅਕਾਲ ਤਖ਼ਤ ਦੇ ਫੈਸਲੇ ਨਿਰਪੱਖ ਨਹੀਂ ਬਲਕਿ ਜਾਰੀ ਕੀਤੇ ਜਾਂਦੇ ਇਕ ਪਾਸੜ ਹੁਕਮਨਾਮੇ ਹੁਲੜਬਾਜਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਇਕ ਮੋਹਰ ਲਾਉਣ ਵਾਸਤੇ ਹੀ ਹਨ। ਇਹੋ ਕਾਰਣ ਹੈ ਕਿ ਢੱਡਰੀਆਂ ਵਾਲੇ ਸਮੇਤ ਹੋਰ ਬਹੁਤ ਸਾਰੇ ਸਿੱਖ ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਇਨਕਾਰੀ ਹੋ ਰਹੇ ਹਨ; ਭਾਵੇਂ ਇਨ੍ਹਾਂ ਨੂੰ ਹਉਂਮੈ ਛੱਡ ਕੇ ਨਿਰਮਾਣ ਸਿੱਖਾਂ ਦੀ ਤਰ੍ਹਾਂ ਪੇਸ਼ ਹੋਣ ਦੀਆਂ ਸਲਾਹਾਂ ਦੇਣ ਵਾਲਿਆਂ ਵਿੱਚ ਵੀ ਕਮੀ ਨਹੀਂ ਹੈ।
  3. ਜਿਸ ਦਿਨ ਢੱਡਰੀਆਂ ਵਾਲੇ ਵਿਰੁੱਧ ਪਾਬੰਦੀ ਲਾਈ ਗਈ ਉਸ ਦਿਨ ਦੋ ਹੋਰ ਅਹਿਮ ਫੈਸਲੇ ਲਏ ਗਏ, ਜੋ ਇਸ ਤਰ੍ਹਾਂ ਹਨ :

(ੳ) ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਸੇ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਹੈ। ਇਹ ਦੋਵੇਂ ਬਿਆਨ ਸਿੱਖ ਭਾਵਨਾਂ ਦੇ ਵਿਰੁੱਧ ਹੋਣ ਕਰਕੇ ਤਕਰੀਬਨ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਆਮ ਸਿੱਖਾਂ ਵਿੱਚ ਭਾਰੀ ਰੋਸ ਸੀ, ਪਰ ਅਕਾਲ ਤਖ਼ਤ ਦੇ ਫੈਸਲਿਆਂ ਵਿੱਚ ਮੋਦੀ ਦੇ ਬਿਆਨ ਨੂੰ ਤਾਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਤੇ ਇਕਬਾਲ ਸਿੰਘ ਦੇ ਬਿਆਨ ਬਾਰੇ ਕੇਵਲ ਇੰਨਾ ਹੀ ਕਿਹਾ ਗਿਆ ਕਿ ਉਹ, ਇਸ ਬਿਆਨ ਨਾਲ ਸਹਿਮਤ ਨਹੀਂ ਹਨ। ਚੇਤੇ ਰੱਖਣਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਇਕਬਾਲ ਸਿੰਘ ਟੀ ਵੀ ਚੈੱਨਲਾਂ ਉੱਪਰ ਸੂਰਜ ਪ੍ਰਕਾਸ਼ ਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਦੀ ਪੁਸਤਕ ਵਿੱਚੋਂ ਉਹ ਪੰਨੇ ਵਿਖਾ ਚੁੱਕਾ ਸੀ, ਜਿਨ੍ਹਾਂ ’ਤੇ ਇਹੀ ਸਭ ਕੁਝ ਲਿਖਿਆ ਹੋਇਆ ਹੈ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਕਬਾਲ ਸਿੰਘ ਨੇ ਕਿਹਾ ਕਿ ਮੈਂ ਤਾਂ ਇਨ੍ਹਾਂ ਪੁਸਤਕਾਂ ਵਿੱਚੋਂ ਪੜ੍ਹ ਕੇ ਹੀ ਬੋਲਿਆ ਸੀ ਤਾਂ ਇਸ ਵਿੱਚ ਗਲਤ ਕੀ ਹੈ ? ਦਸਮ ਗ੍ਰੰਥ ਦਾ ਹਵਾਲਾ ਦੇ ਕੇ ਨਾਮਧਾਰੀਆਂ ਨੇ ਮੋਦੀ ਦਾ ਬਿਆਨ ਵੀ ਸਹੀ ਠਹਿਰਾਇਆ। ਤਾਂ ਤੇ ਇਕਬਾਲ ਸਿੰਘ ਨਾਲ ਅਸਹਿਮਤੀ ਕਹਿਣ ਦੇ ਨਾਲ-ਨਾਲ ਉਨ੍ਹਾਂ ਲਿਖਤਾਂ ’ਤੇ ਵੀ ਉਂਗਲ ਚੁੱਕਣੀ ਬਣਦੀ ਸੀ ਜਿੱਥੇ ਇਹ ਸਭ ਕੁਝ ਲਿਖਿਆ ਪਿਆ ਹੈ, ਪਰ ਐਸਾ ਕੁਝ ਨਹੀਂ ਕੀਤਾ ਗਿਆ ਕਿਉਂਕਿ ਉਸ ਧਿਰ ਵਿਰੁਧ ਕਦੇ ਅਕਾਲ ਤਖ਼ਤ ਸਖ਼ਤ ਹੀ ਨਹੀਂ ਹੋਇਆ।

(ਅ) ਹੈਰਾਨੀ ਹੁੰਦੀ ਹੈ ਕਿ ਜਿਸ ਪੁਸਤਕ ’ਚੋਂ ਪੜ੍ਹ ਕੇ ਇਕਬਾਲ ਸਿੰਘ ਵੱਲੋਂ ਬੋਲੇ ਸ਼ਬਦਾਂ ਨਾਲ ਜਥੇਦਾਰ ਅਸਹਿਮਤੀ ਪ੍ਰਗਟਾ ਰਹੇ ਹਨ ਉਸੇ ਦਿਨ ਉਸ ਪੁਸਤਕ ਦੇ ਲਿਖਾਰੀ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਮਰਨ ਉਪਰੰਤ ਅਵਾਰਡ ਦੇ ਕੇ ਸਨਮਾਨਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਕਿਸੇ ਲਿਖਾਰੀ ਨੂੰ ਅਕਾਲ ਤਖ਼ਤ ਤੋਂ ਅਵਾਰਡ ਦੇ ਕੇ ਸਨਮਾਨਤ ਕਰਨ ਦਾ ਭਾਵ ਹੈ ਕਿ ਉਸ ਦੀਆਂ ਲਿਖਤਾਂ ਗੁਰਮਤਿ ਦੇ ਅਨੁਕੂਲ ਹਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਲਾਹੇਵੰਦ ਤੇ ਅਮੋਲਕ ਹਨ।

ਅਜੀਬ ਫੈਸਲੇ ਹਨ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਲਿਖਤਾਂ ਗੁਰਮਤਿ ਅਨੁਕੂਲ ਹਨ, ਪਰ ਉਨ੍ਹਾਂ ’ਚੋਂ ਪੜ੍ਹ ਕੇ ਸੁਣਾਉਣ ਵਾਲਿਆਂ ਨਾਲ ਅਸਹਿਮਤੀ ?

(ੲ) ਜਿਸ ਸੂਰਜ ਪ੍ਰਕਾਸ਼ ’ਚੋਂ ਪੜ੍ਹ ਕੇ ਇਕਬਾਲ ਸਿੰਘ ਵੱਲੋਂ ਬੋਲੇ ਸ਼ਬਦਾਂ ਨਾਲ ਜਥੇਦਾਰ ਸਾਹਿਬਾਨ ਦੀ ਅਸਹਿਮਤੀ ਹੈ ਉਸੇ ਸੂਰਜ ਪ੍ਰਕਾਸ਼ ਵਿੱਚੋਂ ਮਾਈ ਭਾਗੋ ਜੀ ਬਾਰੇ ਲਿਖੇ ਇਤਰਾਜ਼ਯੋਗ ਸ਼ਬਦਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਗਲਤ ?

  1. ਪਿਛਲੇ 40-50 ਸਾਲਾਂ (ਖਾਸ ਕਰ ਕੇ ਪਿਛਲੇ 20 ਸਾਲਾਂ) ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਏ ਅਜਿਹੇ ਅਨੇਕਾਂ ਫੈਸਲੇ ਹਨ ਜਿਹੜੇ ਸਿਆਸੀ ਪ੍ਰਭਾਵ ਹੇਠ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਪਹੁੰਚਾਉਣ ਹਿਤ ਗੁਰਮਤਿ ਵਿਰੋਧੀ ਡੇਰਾਵਾਦ ਅਤੇ ਸੰਪ੍ਰਦਾਈ ਵੀਚਾਰਧਾਰਾ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਗਏ। ਸੌਦਾ ਸਾਧ ਨੂੰ ਬਿਨਾਂ ਮੁਆਫੀ ਮੰਗਿਆਂ ਹੀ ਮਾਫੀ ਦੇ ਦਿੱਤੀ ਗਈ, ਪਰ ਸਿੱਖਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਮੁੜ ਹੁਕਮਨਾਮਾ ਵਾਪਸ ਲੈਣਾ ਪਿਆ।
  2. ਭਾਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਣ ਤੱਕ ਦੇ ਬਿਆਨ, ਲੋਕਾਂ ਨੂੰ ਇਹ ਯਕੀਨ ਦਿਵਾ ਰਹੇ ਸਨ ਕਿ ਪੜ੍ਹਿਆ ਲਿਖਿਆ ਹੋਣ ਕਰਕੇ ਇਹ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਿਰਮੌਰ ਸੰਸਥਾ ਦੇ ਡੇਗੇ ਗਏ ਵਕਾਰ ਨੂੰ ਮੁੜ ਬਹਾਲ ਕਰਨ ਲਈ ਕੰਮ ਕਰਨਗੇ ਪਰ ਇੱਕੋ ਬੈਠਕ ਵਿੱਚ ਕੀਤੇ ਉਕਤ ਤਿੰਨੇ ਫੈਸਲਿਆਂ ਨੂੰ ਵੇਖ ਕੇ ਜਥੇਦਾਰ ਦਾ ਇੱਕ ਪਾਸੜ ਰਵਈਆ ਪ੍ਰਤੱਖ ਤੌਰ ’ਤੇ ਵੇਖਿਆ ਗਿਆ ਜੋ ਅਫਸੋਸਨਾਕ ਹੈ। ਸੋ ਇਹ ਸਾਰੇ ਫੈਸਲੇ ਵੀ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਕਹੇ ਜਾ ਸਕਦੇ।

ਉਪਰੋਕਤ ਪ੍ਰਸਥਿਤੀਆਂ ਵਿੱਚ ਆਓ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਪੰਥ ਦੇ ਫੈਸਲੇ ਕਰਨ ਵਾਲੇ ਪੰਜੇ ਸਿੰਘ ਸਾਹਿਬਾਨਾਂ ਵਿੱਚ ਇੰਨੀ ਹਿੰਮਤ ਭਰ ਦੇਣ ਕਿ ਉਹ ਕਿਸੇ ਸਿਆਸਤ ਅਤੇ ਧੜੇ ਤੋਂ ਆਜ਼ਾਦ ਹੋ ਕੇ ਕੇਵਲ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਨਿਰਪੱਖ ਫੈਸਲੇ ਲੈਣ ਦੇ ਸਮਰਥ ਹੋ ਸਕਣ। ਪਹਿਲੇ ਕਦਮ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਵਿਸ਼ਵਾਸ਼ ਪ੍ਰਗਟ ਕਰਨ ਵਾਲੇ ਪਰ ਕੇਵਲ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਆਦਿਕ ਗ੍ਰੰਥ ਦੇ ਆਧਾਰ ’ਤੇ ਹੁਣ ਤੱਕ ਛੇਕੇ ਗਏ ਸਾਰੇ ਸਾਰੇ ਪੰਥਕ ਵਿਦਵਾਨਾਂ ਅਤੇ ਪ੍ਰਚਾਰਕਾਂ ਵਿਰੁੱਧ ਜਾਰੀ ਹੁਕਮਨਾਮੇ ਵਾਪਸ ਲੈ ਲੈਣ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੂੰ ਇੱਕ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੇ ਸੱਦੇ ਹੇਠ ਇੱਕ ਮੰਚ ’ਚੇ ਇਕੱਤ੍ਰ ਹੋਣ ਦਾ ਸੱਦਾ ਦੇਣ। ਜੇ ਸਿਰਸਾ ਵਾਲੇ ਸੌਦਾ ਸਾਧ ਨੂੰ ਮੁਆਫ਼ ਕੀਤੇ ਜਾਣ ਵਾਲਾ ਹੁਕਮਨਾਮਾ ਵਾਪਸ ਹੋ ਸਕਦਾ ਹੈ ਤਾਂ ਇੱਕ ਧੜੇ ਨੂੰ ਖ਼ੁਸ਼ ਕਰਨ ਲਈ ਪੰਥਕ ਵਿਦਵਾਨ ਤੇ ਪ੍ਰਚਾਰਕਾਂ ਵਿਰੁੱਧ ਜਾਰੀ ਹੋਏ ਗ਼ਲਤ ਹੁਕਮਨਾਮੇ ਵਾਪਸ ਕਿਉਂ ਨਹੀਂ ਹੋ ਸਕਦੇ ? ਭਾਈ ਢੱਡਰੀਆਂ ਵਾਲੇ ਨੂੰ ਵੀ ਅਰਦਾਸ ਦੇ ਸੰਕਲਪ, ਨਿਰੰਕਾਰ ਪ੍ਰਭੂ ਦੀ ਹੋਂਦ, ਪ੍ਰਭੂ/ਗੁਰੂ ਦੀ ਸੱਤਿਆ ਅਤੇ ਬਖ਼ਸ਼ਿਸ਼ ਆਦਿਕ ਸਿੱਖੀ ਦੇ ਮੂਲ ਸਿਧਾਂਤਾਂ ਪ੍ਰਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਮੂਲ ਸਿਧਾਂਤਾਂ ਪ੍ਰਤੀ ਉਸ ਦਾ ਅਧੂਰਾ ਗਿਆਨ ਇਸ ਵੀਡੀਓ ਵਿੱਚ ਜਪੁ ਜੀ ਬਾਣੀ ਦੀ ਪਹਿਲੀ ਪਉੜੀ ਦੀ ਪੰਕਤੀ “ਭੁਖਿਆ, ਭੁਖ ਉਤਰੀ; ਜੇ ਬੰਨਾ ਪੁਰੀਆ ਭਾਰ ਦੇ ਉਸ ਵਲੋਂ ਕੀਤੇ ਅਰਥ ਵਾਚਣ ਤੋਂ ਲਗਾਇਆ ਜਾ ਸਕਦਾ ਹੈ। ਇਸ ਤੁਕ ਦੇ ਉਹ ਅਰਥ ਕਰ ਰਿਹਾ ਹੈ: ‘ਭੁੱਖਿਆਂ ਰਹਿਣ ਨਾਲ ਭਾਵ ਵਰਤ ਰੱਖਣ ਨਾਲ ਰੱਬ ਨਹੀਂ ਮਿਲਦਾ’।

ਇਹ ਅਰਥ ਗੁਰਮਤਿ ਅਨੁਸਾਰੀ ਹੋਣੇ ਤਾਂ ਦੂਰ ਦੀ ਗੱਲ ਹੈ ਅੱਖਰੀ ਅਰਥਾਂ ਨਾਲ ਵੀ ਮੇਲ ਨਹੀਂ ਖਾਂਦੇ ਕਿਉਂਕਿ ਇਸ ਤੁਕ ਦੇ ਅਰਥ ਬਣਦੇ ਹਨ ਤ੍ਰਿਸ਼ਨਾਂ ਅਧੀਨ ਰਿਹਾਂ ਮਨ ਵਿੱਚ ਪਦਾਰਥਾਂ ਦੀ ਤ੍ਰਿਸ਼ਨਾਂ ਦੀ ਭੁੱਖ ਮਿਟ ਨਹੀਂ ਸਕਦੀ ਭਾਵੇਂ ਸਾਰੀਆਂ ਪੁਰੀਆਂ (ਸਾਰੇ ਭਵਨਾਂ) ਦੇ ਪਦਾਰਾਥਾਂ ਦੇ ਢੇਰ ਵੀ ਕਿਉਂ ਨਾ ਮਿਲ ਜਾਣ।

ਅਕਾਲ ਤਖ਼ਤ ’ਤੇ ਬੈਠ ਕੇ ਪੰਥ ਦੇ ਫੈਸਲੇ ਕਰਨ ਵਾਲੇ ਜਥੇਦਾਰਾਂ ਵੱਲੋਂ ਨਿਰਪੱਖਤਾ ਦਾ ਸਬੂਤ ਦਿੱਤੇ ਜਾਣ ਉਪਰੰਤ ਸਮੂਹ ਜਥੇਬੰਦੀਆਂ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਮਰਿਆਦਾ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨੂੰ ਆਧਾਰ ਮੰਨ ਕੇ ਇੱਕ ਪਲੈਟਫਾਰਮ ’ਤੇ ਇਕੱਠੇ ਹੋ ਕੇ ਗੁਰਮਤਿ ਅਨੁਸਾਰੀ ਸਰਬਸਾਂਝਾ ਵਿਧਾਨ ਤਿਆਰ ਕਰਨ ਲਈ ਮਾਹੌਲ ਸਿਰਜਣਾ ਸ਼ੁਰੂ ਕਰ ਦੇਣ ਤਾਂ ਪੰਥ ਦਾ ਮੁੜ ਚੜ੍ਹਦੀਆਂ ਕਲਾ ਵਿੱਚ ਜਾਣਾ ਸੰਭਵ ਹੈ ਪਰ ਜੇ “ਸਭੁ ਕੋ ਪੂਰਾ ਆਪੇ ਹੋਵੈ;  ਘਟਿ ਨ ਕੋਈ ਆਖੈ ਵਾਲਾ ਵਿਵਹਾਰ ਕਰਦੇ ਹੋਏ ਕੇਵਲ ਆਪਣੀ ਵੀਚਾਰਧਾਰਾ ਨੂੰ ਦੂਸਰਿਆਂ ’ਤੇ ਥੋਪਣ ਦੇ ਯਤਨ ਵਿੱਚ ਰਹਿਣਗੇ ਤਾਂ ਜੋ ਹਸ਼ਰ ਸਾਡਾ ਸਾਰਿਆਂ ਦਾ ਹੋਣ ਜਾ ਰਿਹਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ ਹੈ।  ਭਾਵੇਂ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਵੱਖ ਵੱਖ ਧੜਿਆਂ ਦੀ ਸੋਚ ਮੁਤਾਬਕ ਅਨੇਕਾਂ ਤਰੁੱਟੀਆਂ ਹੋ ਸਕਦੀਆਂ ਹਨ ਪਰ ਇਸ ਵੇਲੇ ਕੇਵਲ ਇਸੇ ’ਤੇ ਇਕਮੱਤ ਹੋਣ ਦੀ ਸੰਭਾਵਨਾ ਬਣ ਜਾਣਾ ਹੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ।

ਇਹ ਤਿੰਨੇ ਬੁਲਾਰੇ; ਗੁਰਬਾਣੀ ਨੂੰ ਇਉਂ ਲੈ ਰਹੇ ਹਨ; ਜਿਵੇਂ 12ਵੀਂ ਦੇ ਸਿਲੇਬਸ ਨੂੰ ਪੰਜਵੀਂ ਦਾ ਬੱਚਾ ਲੈ ਰਿਹਾ ਹੋਵੇ।

0

ਨੋਟਰੱਬ ਬਾਰੇ, ਜਪੁ ਬਾਰੇ, ਵਿਵੇਕ ਬਾਰੇ, ਆਤਮਾ ਬਾਰੇ, ਅੰਮ੍ਰਿਤ ਵੇਲੇ ਬਾਰੇ, ਅਰਦਾਸ ਬਾਰੇ ਇਹ ਤਿੰਨੇ ਬੁਲਾਰੇ; ਗੁਰਬਾਣੀ ਨੂੰ ਇਉਂ ਲੈ ਰਹੇ ਹਨ; ਜਿਵੇਂ 12ਵੀਂ ਦੇ ਸਿਲੇਬਸ ਨੂੰ ਪੰਜਵੀਂ ਦਾ ਬੱਚਾ ਲੈ ਰਿਹਾ ਹੋਵੇ ਇਨ੍ਹਾਂ ਵਿਸ਼ਿਆਂ ਨਾਲ ਸੰਬੰਧਿਤ ਗੁਰਬਾਣੀ ਦੀਆਂ ਤੁਕਾਂ ਸੰਖੇਪ ਇੱਥੇ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਸਮਝ ਕੇ ਫਿਰ ਇਨ੍ਹਾਂ ਤਿੰਨਾ ਦੀ ਯੋਗਤਾ; ਸਪਸ਼ਟ ਹੋ ਜਾਂਦੀ ਹੈ 

ਗਿਆਨੀ ਅਵਤਾਰ ਸਿੰਘ

ਕਿਆ ਹੰਸੁ (ਕੀ ਵਿਵੇਕੀ) ? ਕਿਆ ਬਗੁਲਾ (ਕੀ ਪਾਖੰਡੀ ? ਜਦੋਂ ਰੱਬ) ਜਾ ਕਉ ਨਦਰਿ ਕਰੇਇ ॥ (ਫਿਰ) ਜੋ ਤਿਸੁ (ਰੱਬ ਨੂੰ) ਭਾਵੈ ਨਾਨਕਾ ! ਕਾਗਹੁ (ਕਾਲ਼ੇ ਦਿਲ ਤੋਂ) ਹੰਸੁ ਕਰੇਇ ॥ (ਮਹਲਾ ੧/੯੧)

ਕਬੀਰ !  (ਰੱਬ ਦਾ ਨਾਮ ਜਪ ਕੇ ਜਦ) ਮਨੁ ਨਿਰਮਲੁ ਭਇਆ (ਹੋ ਗਿਆ); ਜੈਸਾ ਗੰਗਾ ਨੀਰੁ ॥ (ਫਿਰ)  ਪਾਛੈ ਲਾਗੋ ਹਰਿ ਫਿਰੈ; ਕਹਤ ਕਬੀਰ ਕਬੀਰ (ਭਾਵ ਰੱਬ ਆਖਦਾ ਹੈ ਕਿ ਤੂੰ ਹੀ ਵੱਡਾ ਹੈਂ ਤੂੰ ਹੀ ਵੱਡਾ ਹੈਂ)॥ (ਭਗਤ ਕਬੀਰ/੧੩੬੭)

ਇਛਾ ਪੂਰਕੁ ਸਰਬ ਸੁਖਦਾਤਾ ਹਰਿ; ਜਾ ਕੈ ਵਸਿ (’ਚ) ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ! ਤਾ ਸਰਬ ਸੁਖ ਪਾਵਹਿ, ਮੇਰੇ ਮਨਾ !॥੧॥ ਜਪਿ ਮਨ ! ਸਤਿ ਨਾਮੁ, ਸਦਾ ਸਤਿ ਨਾਮੁ ॥ (ਤਾਂ ਜੋ) ਹਲਤਿ ਪਲਤਿ (ਲੋਕ-ਪ੍ਰਲੋਕ ਚ) ਮੁਖ ਊਜਲ ਹੋਈ ਹੈ; (ਜਦ) ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ॥ ਰਹਾਉ ॥ ਜਹ (ਜਿਸ ਹਿਰਦੇ ਚੋਂ) ਹਰਿ ਸਿਮਰਨੁ ਭਇਆ (ਹੋਇਆ); ਤਹ ਉਪਾਧਿ ਗਤੁ ਕੀਨੀ (ਓਥੋਂ ਮੁਸੀਬਤ ਚਲੀ ਗਈ, ਪਰ); ਵਡਭਾਗੀ ਹਰਿ ਜਪਨਾ॥ ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ (ਦਿੱਤੀ ਕਿ); ਜਪਿ (ਕੇ) ਹਰਿ (ਨੂੰ) ਭਵਜਲੁ ਤਰਨਾ॥੨॥ (ਮਹਲਾ ੪/੬੭੦) 

ਨੋਟ : ਸਾਰੀਆਂ ਦਾਤਾਂ ਦਾ ਮਾਲਕ ਰੱਬ ਹੈ, ਉਹੀ ਸਭ ਨੂੰ ਦਾਤਾਂ ਬਖ਼ਸ਼ਦਾ ਹੈ ਬੰਦੇ ਨੂੰ ਇੰਨੀ ਸਮਝ ਹੀ ਨਹੀਂ ਹੁੰਦੀ ਕਿ ਉਹ ਚੰਗੀਮੰਦੀ ਦਾਤ ਦੀ ਪਰਖ ਕਰ ਪਸੰਦ ਕਰ ਸਕੇ

ਬਿਨੁ ਸਤਿਗੁਰ ਸੇਵੇ; ਬਹੁਤਾ ਦੁਖੁ ਲਾਗਾ; ਜੁਗ ਚਾਰੇ ਭਰਮਾਈ ॥  ਹਮ ਦੀਨ, ਤੁਮ ਜੁਗੁ ਜੁਗੁ ਦਾਤੇ; ਸਬਦੇ ਦੇਹਿ (ਦੇਂਦਾ ਹੈਂ) ਬੁਝਾਈ ॥੧॥  ਹਰਿ ਜੀਉ ! ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ; ਹਰਿ ਨਾਮੁ ਦੇਵਹੁ ਆਧਾਰੇ (ਜੋ ਜੀਵਨ ਦਾ ਆਧਾਰ ਹੈ)॥ ਰਹਾਉ ॥ (ਗੁਰੂ ਰਾਹੀਂ) ਮਨਸਾ ਮਾਰਿ (ਕੇ) ਦੁਬਿਧਾ ਸਹਜਿ (’ਚ) ਸਮਾਣੀ; ਪਾਇਆ ਨਾਮੁ ਅਪਾਰਾ ॥  ਹਰਿ ਰਸੁ ਚਾਖਿ (ਕੇ) ਮਨੁ ਨਿਰਮਲੁ ਹੋਆ; ਕਿਲਬਿਖ ਕਾਟਣਹਾਰਾ ॥੨॥  ਸਬਦਿ (ਰਾਹੀਂ) ਮਰਹੁ, ਫਿਰਿ ਜੀਵਹੁ ਸਦ ਹੀ; ਤਾ ਫਿਰਿ (ਮੁੜ) ਮਰਣੁ ਨ ਹੋਈ ॥  ਅੰਮ੍ਰਿਤੁ ਨਾਮੁ ਸਦਾ ਮਨਿ (’ਚ) ਮੀਠਾ; (ਪਰ) ਸਬਦੇ (ਰਾਹੀਂ) ਪਾਵੈ ਕੋਈ ॥੩॥  ਦਾਤੈ (ਨੇ) ਦਾਤਿ ਰਖੀ ਹਥਿ+ਅਪਣੈ (’ਚ) ਜਿਸੁ ਭਾਵੈ, ਤਿਸੁ ਦੇਈ ॥  ਨਾਨਕ  ! ਨਾਮਿ (’ਚ) ਰਤੇ ਸੁਖੁ ਪਾਇਆ; ਦਰਗਹ ਜਾਪਹਿ ਸੇਈ (ਕੇਵਲ ਉਹੀ ਦਰਗਾਹ ’ਚ ਮਾਣ ਪਾਉਂਦੇ ਹਨ)) ॥੪॥ (ਮਹਲਾ ੩/੬੦੪)

  ਅੰਮ੍ਰਿਤ ਵੇਲੇ ਦੀ ਤਾਰੀਫ਼

ਸਬਾਹੀ (ਅੰਮ੍ਰਿਤ ਵੇਲੇ, ਰੱਬੀ ਸਿਫਤਿ-) ਸਾਲਾਹ; ਜਿਨੀ ਧਿਆਇਆ ਇਕ ਮਨਿ (ਹੋ ਕੇ)॥  ਸੇਈ ਪੂਰੇ ਸਾਹ; ਵਖਤੈ ਉਪਰਿ ਲੜਿ (ਕੇ) ਮੁਏ (ਵਿਕਾਰਾਂ ਵੱਲੋਂ ਮਰ ਗਏ)॥  ਦੂਜੈ (ਦੂਜੇ ਪਹਿਰ, ਮਨ ਪੈ ਜਾਂਦਾ ਹੈ) ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ; ਗੋਤੇ ਖਾਹਿ ਨ ਨਿਕਲਹਿ ॥  ਤੀਜੈ (ਤੀਜੇ ਪਹਿਰ) ਮੁਹੀ ਗਿਰਾਹ (ਮੂੰਹ ’ਚ ਰੋਟੀ); ਭੁਖ ਤਿਖਾ ਦੁਇ ਭਉਕੀਆ ॥  ਖਾਧਾ ਹੋਇ ਸੁਆਹ; ਭੀ ਖਾਣੇ ਸਿਉ ਦੋਸਤੀ ॥  ਚਉਥੈ ਆਈ ਊਂਘ; ਅਖੀ ਮੀਟਿ ਪਵਾਰਿ (ਡੂੰਘੀ ਨੀਂਦ ’ਚ) ਗਇਆ ॥  ਭੀ ਉਠਿ ਰਚਿਓਨੁ ਵਾਦੁ; ਸੈ ਵਰਿ੍ਆ ਕੀ ਪਿੜ ਬਧੀ ॥ (ਮਹਲਾ ੧/੧੪੬)

ਪਹਿਲੀ ਤੁਕ ਵੇਦਾਂ ਦੀ ਮਿਸਾਲ ਹੈ :

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥  ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥

ਭਾਵ ਵੇਦ ਆਚਾਰੀਆ ਆਖਦੇ ਹਨ ਕਿ ਲੱਖ ਪਾਤਾਲ ਅਤੇ ਲੱਖ ਆਕਾਸ਼ ਹਨ, ਇਨ੍ਹਾਂ ਦਾ ਅੰਤ ਰਿਸ਼ੀ-ਮੁਨੀ ਭਾਲਦੇ ਥੱਕ ਗਏ।

ਦੂਜੀ ਤੁਕ ਇਸਲਾਮ ਮੱਤ ਦੀ ਮਿਸਾਲ ਹੈ :

ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥

ਭਾਵ 18 ਹਜ਼ਾਰ ਆਲਮ (ਪੈਗ਼ੰਬਰ) ਇਸਲਾਮ ਮੱਤ ਦੀਆਂ ਕਤੇਬਾਂ ਆਖਦੀਆਂ ਹਨ, ਜਿਨ੍ਹਾਂ ਦਾ ਮੁੱਢ ਇੱਕ ਅੱਲ੍ਹਾ ਹੈ।

ਤੀਜੀ ਤੁਕ ਗੁਰਮਤਿ ਦਾ ਤੱਤਸਾਰ ਹੈ :

ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥  ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥ (ਜਪੁ/ਮਹਲਾ ੧/੫)

ਦਰਅਸਲ, ਸੱਚ ਇਹ ਹੈ ਕਿ ਕਰਤਾਰ ਦੀ ਸ਼ਕਤੀ ਨੂੰ 18 ਹਜ਼ਾਰ ਜਾਂ ਲੱਖ ਅੰਕਾਂ ਨਾਲ ਤਾਂ ਨਾਪੀਏ ਜੇ ਇਉਂ ਨਾਪਿਆ ਜਾ ਸਕਦਾ ਹੋਵੇ। ਉਹ ਤਾਂ ਬਹੁਤ ਵਿਸ਼ਾਲ ਹੈ (ਪਰ ਕਿੰਨਾ ਵਿਸ਼ਾਲ ? ਜਵਾਬ : ) ਉਹ ਆਪ ਹੀ ਜਾਣਦਾ ਹੈ।

ਨੋਟ : ਆਤਮਾ ਨੂੰ ਰੱਬ ਵਾਙ ਅਮਰ ਮੰਨਿਆ ਗਿਆ ਹੈ ਜੋ ਆਵਾਮਗਨ ਜਾਂ ਰੱਬ ਵਿੱਚ ਹੀ ਲੀਨ ਹੋ ਸਕਦਾ ਹੈ, ਨਾ ਕਿ ਸਰੀਰਕ ਮੌਤ ਨਾਲ ਆਤਮਾ ਦੀ ਮੌਤ ਹੁੰਦੀ ਹੈ

ਗੋਂਡ ॥  ਨਾ ਇਹੁ (ਆਤਮਾ) ਮਾਨਸੁ; ਨਾ ਇਹੁ ਦੇਉ (ਦੇਵਤਾ)॥  ਨਾ ਇਹੁ ਜਤੀ ਕਹਾਵੈ ਸੇਉ (ਸ਼ਿਵ ਭਗਤ)॥  ਨਾ ਇਹੁ ਜੋਗੀ; ਨਾ ਅਵਧੂਤਾ (ਤਿਆਗੀ)॥  ਨਾ ਇਸੁ (ਦੀ) ਮਾਇ (ਮਾਂ); ਨ ਕਾਹੂ ਪੂਤਾ (ਨਾ ਕਿਸੇ ਦਾ ਪੁੱਤ) ॥੧॥  ਇਆ ਮੰਦਰ (ਇਸ ਸਰੀਰ) ਮਹਿ; ਕੌਨ ਬਸਾਈ (ਕਿਹੜਾ ਆਤਮਾ ਦਾ ਸਰੋਤ ਵੱਸਦਾ ਹੈ) ?॥  ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥  ਨਾ ਇਹੁ ਗਿਰਹੀ (ਗ੍ਰਹਿਸਤੀ); ਨਾ ਓਦਾਸੀ ॥  ਨਾ ਇਹੁ ਰਾਜ; ਨ ਭੀਖ ਮੰਗਾਸੀ (ਭਾਵ ਆਤਮ ਨੂੰ ਰਾਜ ਕਰਨ ਜਾਂ ਭੀਖ ਮੰਗਣ ਦੀ ਲੋੜ ਨਹੀਂ, ਇਹ ਝੰਬੇਲੇ ਤਾਂ ਸਰੀਰ ਦੀ ਲੋੜ ਹਨ) ॥  ਨਾ ਇਸੁ (ਦਾ) ਪਿੰਡੁ (ਸਰੀਰ); ਨ ਰਕਤੂ ਰਾਤੀ (ਨਾ ਇਸ ’ਚ ਰੱਤਾ ਭਰ ਵੀ ਲਹੂ ਹੈ) ॥  ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ) ॥੨॥  ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ (ਜੰਮਦਾ ਹੈ); ਨ ਮਰਤਾ ਦੇਖੁ (ਨਾ ਮਰਦਾ ਹੈ ਭਾਵ ਅਮਰ ਹੈ, ਆਵਾਗਮਨ ’ਚ ਜਾਏਗਾ ਹੀ ਜਾਂ ਰੱਬ ’ਚ ਲੀਨ)॥  ਇਸੁ ਮਰਤੇ ਕਉ; ਜੇ ਕੋਊ ਰੋਵੈ ॥  ਜੋ ਰੋਵੈ; ਸੋਈ ਪਤਿ ਖੋਵੈ ॥੩॥  ਗੁਰ ਪ੍ਰਸਾਦਿ (ਨਾਲ) ਮੈ ਡਗਰੋ (ਸਹੀ ਰਾਹ) ਪਾਇਆ ॥  ਜੀਵਨ ਮਰਨੁ; ਦੋਊ ਮਿਟਵਾਇਆ ॥  ਕਹੁ ਕਬੀਰ !  ਇਹੁ (ਆਤਮਾ) ਰਾਮ ਕੀ ਅੰਸੁ (ਇਸ ਲਈ ਰੱਬ ਵਾਙ ਅਮਰ ਹੈ)॥  ਜਸ (ਜਿਵੇਂ) ਕਾਗਦ ਪਰ (ਕਾਗਜ਼ ’ਤੇ) ਮਿਟੈ ਨ ਮੰਸੁ (ਸਿਆਹੀ)॥੪॥ (ਭਗਤ ਕਬੀਰ/੮੭੧)

ਨੋਟ: ਗੁਰੂ ਅੱਗੇ ਸਦਾ ਅਰਦਾਸ ਕਰਨ ਨੂੰ ਜ਼ਰੂਰੀ ਮੰਨਿਆ ਗਿਆ ਹੈ ਗੁਰੂ ; ਕੇਵਲ ਗਿਆਨ ਹੀ ਨਹੀਂ ਤਾਂ ਕਿ ਉਹ ਲੈ ਕੇ ਪਾਸਾ ਵੱਟ ਲਈਏ

ਜੀਅ ਕੀ ਬਿਰਥਾ (ਦਿਲ ਦੀ ਕੋਈ ਉਮੰਗ) ਹੋਇ; ਸੁ ਗੁਰ ਪਹਿ (ਅੱਗੇ) ਅਰਦਾਸਿ ਕਰਿ ॥  ਛੋਡਿ (ਕੇ) ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥  ਪੂਜਹੁ ਗੁਰ ਕੇ ਪੈਰ; (ਤਾਂ ਜੋ) ਦੁਰਮਤਿ ਜਾਇ ਜਰਿ (ਸੜ, ਮਰ) ॥  ਸਾਧ ਜਨਾ ਕੈ ਸੰਗਿ; ਭਵਜਲੁ ਬਿਖਮੁ ਤਰਿ ॥  ਸੇਵਹੁ ਸਤਿਗੁਰ ਦੇਵ (ਨੂੰ, ਤਾਂ ਕਿ); ਅਗੈ ਨ ਮਰਹੁ ਡਰਿ (ਡਰ ਨਾਲ) ॥ (ਗੁਰੂ) ਖਿਨ ਮਹਿ ਕਰੇ ਨਿਹਾਲੁ; ਊਣੇ ਸੁਭਰ ਭਰਿ (ਖ਼ਾਲੀ ਨੂੰ ਗੁਣਾਂ ਨਾਲ ਭਰ ਦਿੰਦਾ ਹੈ) ॥  ਮਨ ਕਉ ਹੋਇ ਸੰਤੋਖੁ; (ਜੇ) ਧਿਆਈਐ ਸਦਾ ਹਰਿ (ਨੂੰ) ॥ (ਪਰ ਅਸਲ ’ਚ) ਸੋ (ਓਹੀ) ਲਗਾ ਸਤਿਗੁਰ ਸੇਵ (’ਚ); ਜਾ ਕਉ ਕਰਮੁ (ਭਾਗ) ਧੁਰਿ (ਤੋਂ) ॥ (ਮਹਲਾ ੫/੫੧੯)

ਨਾ ਤੂ ਆਵਹਿ ਵਸਿ (’ਚ) ਬਹੁਤੁ ਘਿਣਾਵਣੇ (ਵਿਖਾਵੇ ਕੀਤਿਆਂ) ॥  ਨਾ ਤੂ ਆਵਹਿ ਵਸਿ (’ਚ) ਬੇਦ ਪੜਾਵਣੇ ॥  ਨਾ ਤੂ ਆਵਹਿ ਵਸਿ; ਤੀਰਥਿ (’ਤੇ) ਨਾਈਐ ॥  ਨਾ ਤੂ ਆਵਹਿ ਵਸਿ; ਧਰਤੀ ਧਾਈਐ (ਬਹੁਤੀ ਯਾਤ੍ਰਾ ਕੀਤਿਆਂ)॥  ਨਾ ਤੂ ਆਵਹਿ ਵਸਿ; ਕਿਤੈ ਸਿਆਣਪੈ (ਨਾਲ)॥  ਨਾ ਤੂ ਆਵਹਿ ਵਸਿ; ਬਹੁਤਾ ਦਾਨੁ ਦੇ (ਦੇਣ ਨਾਲ)॥ ਸਭੁ ਕੋ (ਕੋਈ) ਤੇਰੈ ਵਸਿ (’ਚ); ਅਗਮ ਅਗੋਚਰਾ  ! ॥ (ਪਰ) ਤੂ ਭਗਤਾ ਕੈ ਵਸਿ (’ਚ ਕਿਉਂਕਿ); ਭਗਤਾ ਤਾਣੁ ਤੇਰਾ ॥ (ਮਹਲਾ ੫/੯੬੨)

ਸਿਆਣਿਆ ਦਾ ਕਥਨ ਹੈ ਕਿ ਮੂਰਖ ਨਾਲ ਇਸ ਲਈ ਨਹੀਂ ਖੜ ਜਾਈਦਾ ਕਿ ਉਹ ਮੇਰੇ ਦੁਸ਼ਮਣ ਵਿਰੁਧ ਬੋਲਦਾ ਪਿਐ। ਡਾਕਟਰ 98% ਠੀਕ ਤਾਂ ਵੀ ਚੱਲੇਗਾ ਪਰ ਧਰਮੀ ਲੋਕ ਜੇ 98% ਬਲਾਤਕਾਰੀ ਨਹੀਂ ਤਾਂ ਵੀ ਮਾੜੇ । ਹੈ ਨਾ ਕਮਾਲ!!

ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਤੇ ਦ੍ਰਿਸ਼ਟੀ-ਖੇਤਰ

0

ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਤੇ ਦ੍ਰਿਸ਼ਟੀ-ਖੇਤਰ

ਇੰਜੀ. ਜੋਗਿੰਦਰ ਸਿੰਘ

(ਸ੍ਰੋਤ: ਭਾਈ ਗੁਰਦਾਸ ਜੀ ਰਚਿਤ ਵਾਰ ੧)

ਭਾਈ ਗੁਰਦਾਸ ਜੀ ਗੁਰਮਤਿ ਤੇ ਸਿੱਖ-ਧਰਮ ਦੇ ਪ੍ਰਮੁੱਖ ਪ੍ਰਵਕਤਾ ਅਤੇ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ। ਆਪ ਜੀ ਦਾ ਜਨਮ-ਤਿਥੀ ਸੰਮਤ ਆਦਿ ਦਾ ਸਹੀ ਪਤਾ ਤਾਂ ਨਹੀਂ ਲਗਦਾ ਪਰ ਕਿਤੇ ਕਿਤੇ ਸੰਨ 1551 ਈ. ਲਿਖਿਆ ਮਿਲਦਾ ਹੈ। ਕੇਸਰ ਸਿੰਘ ਛਿੱਬਰ ਰਚਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਭਾਈ ਜੀ ਦਾ ਜਨਮ, ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ, ਈਸ਼ਰ ਦਾਸ ਦੇ ਘਰੇ ਪਿੰਡ ਗਿਲਵਾਲੀ ਵਿਖੇ ਹੋਇਆ ਲਿਖਿਆ ਹੈ। ਮਾਤਾ-ਪਿਤਾ ਦੀ ਇਹ ਇਕਲੌਤੀ ਸੰਤਾਨ ਜਦੋਂ ਤਿੰਨ ਬਰਸ ਦੀ ਹੋਈ ਤਾਂ ਪਿਤਾ ਦਾ ਦੇਹਾਂਤ ਅਤੇ 12 ਵਰ੍ਹਿਆਂ ਤੱਕ ਅਪੜਦਿਆਂ ਮਾਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ ਤਾਂ ਇਸ ਖਾਨਦਾਨ ਦੇ ਸਾਰੇ ਪਰਿਵਾਰ ਇੱਥੇ ਹੀ ਆ ਵਸੇ। ਇੱਥੇ ਆ ਕੇ ਆਪ ਨੇ ਮੁੱਢਲੀ ਵਿਦਿਆ, ਅਨੇਕ ਭਾਸ਼ਾਵਾਂ ਤੇ ਧਰਮ-ਗ੍ਰੰਥਾਂ ਦਾ ਅਧਿਐਨ ਕੀਤਾ। ਉਨ੍ਹਾਂ ਦੇ ਵਿਆਹ, ਬਾਲ-ਬੱਚਿਆਂ ਆਦਿ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ਬੱਸ ਇਹੋ ਗੱਲ ਪੱਕੀ ਹੈ ਕਿ ਭਾਈ ਗੁਰਦਾਸ ਜੀ ਪੂਰੀ ਜਿੰਦਗੀ ਗੁਰੂ-ਦਰਬਾਰ ਨਾਲ ਜੁੜ ਕੇ ਸੇਵਾ ਕਰਦੇ ਰਹੇ ਹਨ।

ਧਰਮ-ਪ੍ਰਚਾਰ ਲਈ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਆਗਰਾ, ਬਨਾਰਸ, ਲਖਨਊ ਅਤੇ ਬੁਰਹਾਨਪੁਰ ਆਦਿ ਥਾਂਵਾਂ ’ਤੇ ਨਿਯੁਕਤ ਕੀਤਾ ਸੀ। ਸੰਨ 1581 ਈ. ਵਿੱਚ ਜਦੋਂ ਚੌਥੇ ਪਾਤਸ਼ਾਹ ਜੋਤੀ ਜੋਤ ਸਮਾਏ ਤਾਂ ਭਾਈ ਗੁਰਦਾਸ ਜੀ; ਗੁਰੂ ਅਰਜਨ ਸਾਹਿਬ ਜੀ ਪਾਸ ਅੰਮ੍ਰਿਤਸਰ ਵਿਖੇ ਰਹਿਣ ਲੱਗ ਪਏ। ਬਾਬਾ ਪ੍ਰਿਥੀਚੰਦ ਦੁਆਰਾ ਖੜੇ ਕੀਤੇ ਬਖੇੜਿਆਂ ਨੂੰ ਆਪ ਨੇ ਬਾਬਾ ਬੁੱਢਾ ਜੀ ਨਾਲ ਮਿਲ ਕੇ ਠੱਲ੍ਹ ਪਾਈ ਅਤੇ ਗੁਰੂ-ਦਰਬਾਰ ਦੇ ਆਰਥਿਕ-ਸੰਕਟ ਨੂੰ ਸਹੀ ਤੇ ਪੱਕੀਆਂ ਲੀਹਾਂ ’ਤੇ ਲਿਆਉਣ ਹਿੱਤ ਕੁਝ ਨਿਵੇਕਲ ਕਾਰਜ ਆਰੰਭ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਸਰੂਪ ਦੀ ਲਿਖਾਈ ਵਿੱਚ ਭਾਈ ਜੀ ਦਾ ਵੱਡਾ ਮਹੱਤਵ ਪੂਰਨ ਯੋਗਦਾਨ ਰਿਹਾ ਹੈ। ਆਪ ਨੇ ਛੇਵੇਂ ਸਤਿਗੁਰਾਂ ਦੀ ਰਹਿਨੁਮਾਈ ਅਧੀਨ ‘ਅਕਾਲ ਬੁੰਗੇ’ ਦੀ ਉਸਾਰੀ ਸੰਬੰਧੀ ਜ਼ਿੰਮੇਵਾਰੀ ਨੂੰ ਬੜੀ ਸੁਚੱਜੀ ਤਰ੍ਹਾਂ ਨਿਭਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚ ਨਜ਼ਰਬੰਦੀ ਸਮੇਂ ਭਾਈ ਸਾਹਿਬ ਜੀ ਨੇ ਬਾਅਦ ’ਚ ਗੁਰੂ-ਘਰ ਦੀ ਸੇਵਾ-ਸੰਭਾਲ਼ ਤੇ ਧਰਮ-ਪ੍ਰਚਾਰ ਨੂੰ ਬਾਖ਼ੂਬੀ ਨਿਭਾਇਆ। ਗਵਾਲੀਅਰ ਤੋਂ ਸਤਿਗੁਰ ਦੀ ਵਾਪਸੀ ਦੇ ਮੌਕੇ ਭਾਈ ਸਾਹਿਬ ਨੇ ਸਿੱਖ-ਸੰਗਤਾਂ ਨਾਲ ਰਲ਼ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਖ਼ੁਸ਼ੀ ਵਜੋਂ ਯੋਗ ਪ੍ਰਬੰਧ ਕੀਤੇ।

ਭਾਈ ਗੁਰਦਾਸ ਜੀ ਨੇ ‘ਨਾਨਕ ਨਿਰਮਲ ਪੰਥ’ ਦੇ ਗੁਰਮਤਿ-ਸਿਧਾਂਤ ਨੂੰ ਵਿਆਖਿਆਨਣ ਤੇ ਪ੍ਰਚਾਰਣ ਹਿੱਤ ਵਾਰਾਂ ਤੇ ਕਬਿੱਤ ਲਿਖੇ ਹਨ, ਜੋ ਪੁਰਾਤਨ ਹੱਥ-ਲਿਖਤਾਂ ਤੇ ਅਧੁਨਿਕ-ਛਪਾਈ ਦੇ ਰੂਪਾਂ ਵਿੱਚ ਉਪਲੱਭਦ ਹਨ। ਪਹਿਲੀ ਵਾਰ ਦਾ ਮਹੱਤਵ ਹੀ ਵਿਚਾਰਨਯੋਗ ਹੈ, ਜੋ ਜਨਮਸਾਖੀ ਤੇ ਗੋਸਟਿ ਪਰੰਪਰਾ ਨੂੰ ਕਾਇਮ ਰੱਖਣ ਦੇ ਸੰਦਰਭ ਵਿੱਚ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਜ਼ਬਰਦਸਤ ਵਾਰਕਾਰ (ਸਾਹਿਤਕਾਰ), ਪ੍ਰੌੜ੍ਹ (ਪੱਕੇ) ਵਿਦਵਾਨ ਤੇ ਪ੍ਰਭਾਵਸ਼ਾਲੀ ਵਕਤਾ ਸਨ। ਵਾਰਕਾਰ ਦਾ ਉਦੇਸ਼ ਆਪਣੇ ਜੋਧੇ-ਸੂਰਬੀਰ ਨਾਇਕ ਦੇ ਉੱਤਮ ਗੁਣਾਂ ਅਤੇ ਸ੍ਰੇਸ਼ਟ-ਕਰਮਾਂ ਦਾ ਵਰਣਨ ਕਰਕੇ, ਲੋਕਾਈ ਅੰਦਰ ਉਨ੍ਹਾਂ ਦੀ ਵਡਿਆਈ ਦਾ ਭਰਵਾਂ ਪ੍ਰਭਾਵ ਪਾਉਣਾ ਹੁੰਦਾ ਹੈ। ਭਾਈ ਜੀ ਨੇ ਇਸ ਮੰਤਵ ਨੂੰ ਪੂਰਿਆਂ ਕਰਨ ਲਈ, ਪਹਿਲੀ ਵਾਰ ਵਿੱਚ ਪ੍ਰਥਮ-ਗੁਰੂ ਸਾਹਿਬ ਜੀ ਦਾ ਜੀਵਨ-ਦਰਸ਼ਨ ਪੇਸ਼ ਕੀਤਾ ਹੈ। ਹਥਲੇ ਲੇਖ ਵਿੱਚ ਅਸੀਂ ‘‘ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ (ਭਟ ਕੀਰਤ/੧੩੯੫) ਸਤਿਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ, ਜੀਵਨ-ਕਾਲ ਵਿਚਲੇ ਘਟਨਾਕ੍ਰਮਾਂ ਅਤੇ ਭਾਵ-ਦ੍ਰਿਸ਼ਟੀਆਂ ਨੂੰ ਪਛਾਣਨ ਦਾ ਨਿਮਾਣਾ ਜਿਹਾ ਜਤਨ ਕਰਾਂਗੇ।

ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਮੁੱਢਲੀਆਂ 22 ਪਉੜੀਆਂ ਅੰਦਰ ਗੁਰੂ ਨਾਨਕ-ਆਗਮਨ ਤੋਂ ਪੂਰਬਕਾਲੀ ਇਤਿਹਾਸਿਕ/ਮਿਥਿਹਾਸਿਕ ਵਰਤਾਰਿਆਂ, ਵਿਅਕਤੀਆਂ ਤੇ ਵਿਕ੍ਰਿਤ ਸਮਾਜਿਕ ਵਿਵਸਥਾ ਦਾ ਵਿਵਰਨ ਪੇਸ਼ ਕੀਤਾ ਹੈ। ਅੱਠਵੀਂ ਤੋਂ ਸੋਲ੍ਹਵੀਂ ਪਉੜੀ ਤੱਕ ਛੇ ਸ਼ਾਸਤਰਾਂ (ਖਟ ਦਰਸ਼ਨ) ਤੇ ਉਨ੍ਹਾਂ ਦੇ ਕਰਤਿਆਂ ਦੀ ਆਲੋਚਨਾ ਕਰਨ ਤੋਂ ਬਾਅਦ ‘ਵਰਨਾਵਰਨ ਦੀ ਖਹਿ-ਖਹਿ, ਤੰਤ੍ਰ-ਮੰਤ੍ਰ ਪਾਖੰਡ ਤੇ ਜੋਗੀਆਂ-ਸੰਨਿਆਸੀਆਂ-ਸਰੇਵੜਿਆਂ ਆਦਿ ਦੇ ਵਾਦ-ਵਿਵਾਦਾਂ ਦਾ ਖੰਡਨ ਕਰਦਿਆਂ, ‘ਨਾਨਕ ਨਿਰਮਲ ਪੰਥ’ ਵਾਲੀ ਗੁਰਮਤਿ ਨੂੰ ਸਰਬੋਤਮ ਸਿਧ ਕੀਤਾ ਹੈ। ਉਨ੍ਹਾਂ, ਉੱਤਰੀ-ਭਾਰਤ ਵਿੱਚ ਆਮ-ਪ੍ਰਚਲਿਤ ਅਵਤਾਰ-ਪ੍ਰਥਾ ਦੀ ਸਰਬ-ਪ੍ਰਿਯਤਾ ਨੂੰ ਧਿਆਨ ’ਚ ਰੱਖਦਿਆਂ, ਗੁਰੂ ਨਾਨਕ ਜੀ ਨੂੰ ਕਲਿਜੁਗ ਦਾ ਅਵਤਾਰ ਘੋਸ਼ਿਤ ਕੀਤਾ, ਜੋ ਜਗਤ ਜਲੰਦੇ ਦੀ ਜਨ-ਸਾਧਾਰਣ ਜਨਤਾ ਨੂੰ ਦੁੱਖਾਂ-ਕਲੇਸ਼ਾਂ, ਵੰਡਾਂ-ਵਿਤਕਰਿਆਂ ਤੇ ਝੋਰਿਆਂ-ਝਗੜਿਆਂ ਤੋਂ ਮੁਕਤ ਕਰਕੇ ਸਹਜ-ਸੁਖਾਵੀਂ ਜ਼ਿੰਦਗੀ ਜੀਊਣ ਦੇ ਢੰਗ-ਤਰੀਕੇ ਸਿਖਾਉਂਦਾ ਹੈ। ਗੁਰੂ ਨਾਨਕ ਸਾਹਿਬ, ਕਿਸੇ ਵੀ ਤਰ੍ਹਾਂ ਦੇ ਭੇਦ-ਭਾਵ ਤੋਂ ਬਿਨਾਂ ਸਰਬਸਾਂਝੀਆਂ ਸੰਗਤਾਂ ਪੰਗਤਾਂ ਸਥਾਪਤ ਕਰਦੇ ਹਨ। ਉਹ ਬ੍ਰਾਹਮਣ-ਮੌਲਾਣਿਆਂ ਦੋਹਾਂ ਲਈ ਕਾਮ-ਕ੍ਰੋਧ, ਲੋਭ-ਮੋਹ, ਅਹੰਕਾਰ ਵਾਲੀ ਦੁਨੀਆਵੀ-ਸ਼ੈਤਾਨੀਅਤ ਨੂੰ ਤਿਆਗਣ ਅਤੇ ‘ਸਚੁ’ ਦੇ ਮਾਰਗ ਨੂੰ ਅਪਣਾਉਣ ਦੇ ਰਾਹ-ਦਿਸੇਰਾ ਬਣਦੇ ਹਨ। ਉਹ, ਮਨੁੱਖੀ ਸਮਾਜ ਵਿੱਚ ਵਿਆਪ ਰਹੇ ਵਰਣ-ਵੰਡ, ਊਚ-ਨੀਚ, ਜਾਤਿ-ਪਾਤਿ, ਕਾਫ਼ਿਰ-ਮਲੇਛ, ਅਮੀਰ-ਗ਼ਰੀਬ ਤੇ ਹੋਰ ਅਜੇਹੀਆਂ ਮਜ਼੍ਹਬੋ-ਮਿਲਤਾਂ ਜਾਂ ਮੱਤ-ਮੱਤਾਂਤਰਾਂ ਵਿਚਲੀਆਂ, ਵਿੱਥਾਂ-ਵਿਤਕਰਿਆਂ ਤੇ ਵੈਰ-ਵਿਰੋਧਾਂ ਨੂੰ ਜੜ੍ਹੋਂ ਪੁੱਟ ਕੇ ਆਪਸੀ ਬਰਾਬਰਤਾ, ਸਾਂਝੀਵਾਲਤਾ ਤੇ ਭਾਈਚਾਰਿਕ- ਸੁਹਿਰਦਤਾ ਵਾਲੇ ਸੰਸਾਰ ਦੀ ਸਿਰਜਣਾ ਕਰਨ ਆਏ ਹਨ :

ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ ਰਹਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ।

ਪਾਰਬ੍ਰਹਮ ਪੂਰਨ ਬ੍ਰਹਮ; ਕਲਿਜੁਗ ਅੰਦਰਿ ਇਕ ਦਿਖਾਇਆ। ਚਾਰੇ ਪੈਰ ਧਰਮ ਦੇ; ਚਾਰਿ ਵਰਨ ਇਕ ਵਰਨੁ ਕਰਾਇਆ।

ਰਾਣਾ ਰੰਕ ਬਰਾਬਰੀ; ਪੈਰੀ ਪਵਣਾ ਜਗਿ ਵਰਤਾਇਆ। ਉਲਟਾ ਖੇਲੁ ਪਿਰੰਮ ਦਾ; ਪੈਰਾ ਉਪਰਿ ਸੀਸੁ ਨਿਵਾਇਆ।

ਕਲਿਜੁਗ ਬਾਬੇ ਤਾਰਿਆ; ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)

ਇਸ ਲੇਖ ਵਿੱਚ ਅਸੀਂ ਸਤਿਗੁਰਾਂ ਦੇ ਜੀਵਨ, ਸ਼ਖ਼ਸੀਅਤ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਦ੍ਰਿਸ਼ਟੀ ਤੋਂ ਕੁਝ ਇੱਕ ਉਘੜਵੇਂ ਮੁੱਦਿਆਂ ਬਾਰੇ ਵਿਚਾਰ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ।

1. ਅਵਤਾਰਵਾਦ ਅਤੇ ਕਰਾਮਾਤਾਂ : ਭਾਈ ਗੁਰਦਾਸ ਜੀ ਵੱਲੋਂ ਰਚਿਤ ਪਹਿਲੀ ਵਾਰ ਦੀ ਗੰਭੀਰ ਪੜਚੋਲ ਤੋਂ ਅਵਤਾਰਵਾਦ ਤੇ ਕਰਾਮਾਤਾਂ ਦੇ ਵਿਸ਼ਾ-ਵਸਤੂ ਅਤੇ ਵਾਸਤਵਿਕ ਗੁਰਬਾਣੀ-ਸਿਧਾਂਤਾਂ ਸੰਬੰਧੀ ਕਈ ਅਜੇਹੇ ਪ੍ਰਸ਼ਨ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦੇ ਸਰਲ ਤੇ ਸਿੱਧੇ ਉੱਤਰ ਦੇ ਸਕਣੇ ਸੌਖੇ ਨਹੀਂ। ‘ਜੁਗ ਗਰਦੀ’ ਵਾਲੀ ਗਿਆਰ੍ਹਵੀ ਪਉੜੀ ਦੀਆਂ ਤੁਕਾਂ ‘‘ਸਤਿਗੁਰ ਬਾਝੁ ਬੁਝੀਐ; ਜਿਚਰੁ ਧਰੇ ਪ੍ਰਭੁ ਅਵਤਾਰਾ ਗੁਰ ਪਰਮੇਸਰੁ ਇਕੁ ਹੈ; ਸਚਾ ਸਾਹੁ ਜਗਤੁ ਵਣਜਾਰਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੭) ਵਿੱਚ ’ਪ੍ਰਭ ਅਵਤਾਰਾ’ ਤੋਂ ਬਾਅਦ 23ਵੀਂ ਪਉੜੀ ਅੰਦਰ, ’ਗੁਰ ਨਾਨਕ ਜਗ ਮਾਹਿ ਪਠਾਇਆ’ ਅਤੇ ਫੇਰ 27ਵੀਂ ਪਉੜੀ ’ਚ ਸਤਿਗੁਰ ਨਾਨਕ ਪ੍ਰਗਟਿਆ’ ਆਦਿ ਅਵਤਾਰਵਾਦ ਵੱਲ ਇਸ਼ਾਰਾ ਕਰਦੀਆਂ ਹਨ। 29ਵੀਂ ਪਉੜੀ ਦੀਆਂ ਆਰੰਭਕ ਪੰਕਤੀਆਂ- ‘‘ਫਿਰਿ ਪੁਛਣਿ ਸਿਧ ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ ? ਸਭ ਸਿਧੀ ਇਹ ਬੁਝਿਆ; ਕਲਿ ਤਾਰਣਿ ਨਾਨਕ ਅਵਤਾਰਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੯) ਅਤੇ 38 ਵੀਂ ਪਉੜੀ- ‘‘ਫਿਰਿ ਬਾਬਾ ਆਇਆ ਕਰਤਾਰਪੁਰਿ; ਭੇਖੁ ਉਦਾਸੀ ਸਗਲ ਉਤਾਰਾ ਪਹਿਰਿ ਸੰਸਾਰੀ ਕਪੜੇ; ਮੰਜੀ ਬੈਠਿ ਕੀਆ ਅਵਤਾਰਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੮) ਅਨੁਸਾਰ ਤਾਂ ਸਿੱਧੇ ਰੂਪ ਵਿੱਚ ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਨੂੰ ਅਵਤਾਰ ਐਲਾਨਿਆ ਗਿਆ ਹੈ। ਭਾਈ ਸਾਹਿਬ ਜੀ ਇਸ ਨੁਕਤੇ ਉੱਤੇ ਵਧੇਰੇ ਜ਼ੋਰ ਦੇਂਦੇ ਵਿਖਾਈ ਦਿੰਦੇ ਹਨ ਕਿ ਜਦੋਂ ਵੀ ਸੰਸਾਰ ਵਿੱਚ ਸਮਾਜਿਕ, ਸਦਾਚਾਰਿਕ ਤੇ ਬੌਧਿਕ ਸੰਕਟ ਪੈਦਾ ਹੋ ਜਾਏ ਤਾਂ ਕੋਈ ਮਹਾਂਪੁਰਖ ਇਸ ਦੇ ਨਿਵਾਰਣ ਵਾਸਤੇ ਪ੍ਰਗਟ ਹੁੰਦਾ ਹੈ। ਉਨ੍ਹਾਂ ਨੇ ਆਪਣੀ ਰਚਨਾਂ ਵਿੱਚ ਅਜੇਹੇ ਮਹਾਂਪੁਰਖ ਨੂੰ ‘ਸਤਿਗੁਰੁ’ ਜਾਂ ‘ਅਵਤਾਰ’ ਕਹਿਆ ਹੈ। ਇਨ੍ਹਾਂ ਨੂੰ ‘‘ਗੁਰੁ ਪਰਮੇਸਰੁ ਏਕੋ ਜਾਣੁ ’’ (ਮਹਲਾ /੮੬੪) ਵਚਨਾਂ ਮੁਤਾਬਕ ਸਮਝਦਿਆਂ ਆਪ ਜੀ ਦੀ ਭਾਵ-ਦ੍ਰਿਸਟੀ, ਅਵਤਾਰ ਜਾਂ ਗੁਰੂ ਦੇ ‘ਪਰਮੇਸਰ-ਸਰੂਪ’ ਹੋਵਣ ਵੱਲ ਸੇਧਿਤ ਹੈ, ਪਰ ਕੇਂਦਰੀ ਵਿਸ਼ਾ-ਵਸਤੂ ਤਾਂ ਮਨੁੱਖੀ ਸਮਾਜ ਵਿੱਚ ਵਿਆਪ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਸਮਾਧਾਨ ਦਾ ਹੀ ਰਹਿੰਦਾ ਹੈ। ਇਹ ਸਤਿਗੁਰਾਂ ਦੇ ਦ੍ਰਿਸ਼ਟੀ-ਖੇਤਰ ਤੇ ਜੀਵਨ-ਲਕਸ਼ ਦਾ ਕਲਾਤਮਿਕ ਚਿਤ੍ਰਣ ਹੈ ‘‘ਕਲਿ ਤਾਰਣ ਗੁਰੁ ਨਾਨਕ ਆਇਆ ੨੩’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੩)

ਜੇ ਗੁਰੂ ਨਾਨਕ ਜੀ ਨੂੰ ਰੱਬੀ-ਅਵਤਾਰ ਨਾ ਵੀ ਕਹਿਆ ਜਾਏ ਤਾਂ ਭੀ ਉਹ ਜੁਗ-ਪੁਰਸ਼ ਤਾਂ ਸਨ/ਹਨ ਹੀ। ਭਾਈ ਗੁਰਦਾਸ ਜੀ ਦਾ ਉਦੇਸ਼ ਤੇ ਆਮ-ਲੋਕਾਈ ਨੂੰ ਉਪਦੇਸ਼ ਅਜੇਹੀ ਸ਼ਰਧਾ-ਵਿਸ਼ਵਾਸ ਨੂੰ ਦ੍ਰਿੜ੍ਹ ਕਰਵਾਉਣਾ ਹੀ ਸੀ। ਜਿਸ ਸੰਕਲਪ ਨੂੰ ਅਜੋਕੇ ਸਮੇਂ ਅਸੀਂ ਜੁਗ-ਪੁਰਸ਼ ਸਮਝਦੇ ਹਾਂ, ਉਸੇ ਨੂੰ ਭਾਈ ਗੁਰਦਾਸ ਜੀ ਦੇ ਸਮੇਂ ਵਿੱਚ ਅਵਤਾਰ ਲਫ਼ਜ਼ ਦੀ ਵਰਤੋਂ ਦੁਆਰਾ ਸਮਝਾਇਆ ਜਾ ਸਕਦਾ ਹੈ। ਨਸਲਾਂ, ਰੰਗਾਂ-ਵਰਣਾਂ ਵਾਲੀਆਂ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਰੱਦ ਕਰਦਿਆਂ ਵਿਚਾਰਧਾਰਿਕ-ਕ੍ਰਾਂਤੀ ਦੁਆਰਾ ਵਿਸ਼ਵਵਿਆਪੀ ਮਨੁੱਖੀ-ਸੋਚ ਨੂੰ ਨਵੀਆਂ ਪ੍ਰਗਤੀਸ਼ੀਲ ਦਿਸ਼ਾਵਾਂ ਵੱਲ, ਵਿਦਿਅਕ ਗਿਆਨ-ਵਿਗਿਆਨ ਅਤੇ ਆਰਥਿਕ ਵਸੀਲਿਆਂ ਦੇ ਨਿਆਂਸ਼ੀਲ ਅਧਿਕਾਰਾਂ ਦੀ ਸਮਾਨਤਾ ਵੱਲ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਬਰਾਬਰਤਾ ਤੇ ਸੁਹਿਰਦਤਾ ਵਾਲੀ ਸਮਾਜਿਕ ਸਾਂਝ ਵੱਲ ਅਗਵਾਈ ਕਰਨਹਾਰਿਆਂ ਨੂੰ ਜੁਗ-ਪੁਰਸ਼ ਜਾਂ ਕਿਸੇ ਵੀ ਹੋਰ ਸਤਿਕਾਰਤ ਨਾਂ ਨਾਲ ਯਾਦ ਕੀਤਾ ਜਾ ਸਕਦਾ ਹੈ ‘‘ਚੜ੍ਹਿਆ ਸੋਧਣਿ ਧਰਤਿ ਲੁਕਾਈ ੨੪ (ਭਾਈ ਗੁਰਦਾਸ ਜੀ/ਵਾਰ ਪਉੜੀ ੨੪)। ਹਾਂ ਜੀ, ਗੁਰਮਤਿ ਦੇ ਮੁੱਢਲੇ ਧੁਰੰਧਰ-ਵਿਦਵਾਨ, ਵਾਰਕਾਰ ਤੇ ਪ੍ਰਚਾਰਕ ਭਾਈ ਗੁਰਦਾਸ ਨੇ ਆਪਣੇ ਸਮੇਂ ਦੇ ਮੁਹਾਵਰੇ ਵਿੱਚ ਹੀ ਆਪਣੇ ਨਾਇਕ ਪਰਮ-ਪੁਰਖ ਗੁਰੂ ਨਾਨਕ ਜੀ ਨੂੰ ਮਹਾਨ ਵਿਚਾਰਵਾਨ ਜੋਧਾ ਸਿੱਧ ਕੀਤਾ ਹੈ।

ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ-ਕਾਲ ਅੰਦਰ ਵਾਪਰੀਆਂ ਅਨੇਕਾਂ ਘਟਨਾਵਾਂ ਵਿੱਚੋਂ, ਸੁਮੇਰ ਪਰਬਤ, ਮੱਕੇ, ਬਗਦਾਦ ਤੇ ਅਚਲ ਬਟਾਲੇ ਵਾਲੀਆਂ ਸਾਖੀਆਂ ਨੂੰ ਰੂਪਮਾਨ ਕੀਤਾ ਤਾਂ ਇਨ੍ਹਾਂ ਸਾਰੀਆਂ ਵਿੱਚ ਮਨੁੱਖ ਜਾਤੀ ਤੋਂ ਵਿਲੱਖਣਤਾ ਗੁਰੂ ਨਾਨਕ ਜੀ ਅੰਦਰ ਸਪਸ਼ਟ ਝਲਕਦੀ ਹੈ :-

(i). ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ ਹੋਇ ਬਜਿਗਾਰੀ ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ (ਭਾਈ ਗੁਰਦਾਸ ਜੀ/ਵਾਰ ਪਉੜੀ ੩੨)

(ii). ਪੁਛੇ ਪੀਰ ਤਕਰਾਰ ਕਰਿ; ਏਹ ਫਕੀਰ ਵਡਾ ਅਤਾਈ ਏਥੇ ਵਿਚਿ ਬਗਦਾਦ ਦੇ; ਵਡੀ ਕਰਾਮਾਤਿ ਦਿਖਲਾਈ ਪਾਤਾਲਾ ਆਕਾਸ ਲਖ; ਓੜਕਿ ਭਾਲੀ ਖਬਰੁ ਸੁਣਾਈ ਫੇਰਿ ਦੁਰਾਇਣ ਦਸਤਗੀਰ; ਅਸੀ ਭਿ ਵੇਖਾ ਜੋ ਤੁਹਿ ਪਾਈ ਨਾਲਿ ਲੀਤਾ ਬੇਟਾ ਪੀਰ ਦਾ; ਅਖੀ ਮੀਟਿ ਗਇਆ ਹਵਾਈ ਲਖ ਆਕਾਸ ਪਤਾਲ ਲਖ; ਅਖਿ ਫੁਰੰਕ ਵਿਚਿ ਸਭਿ ਦਿਖਲਾਈ ਭਰਿ ਕਚਕੌਲ ਪ੍ਰਸਾਦਿ ਦਾ; ਧੁਰੋ ਪਤਾਲੋ ਲਈ ਕੜਾਹੀ ਜਾਹਰ ਕਲਾ; ਛਪੈ ਛਪਾਈ ੩੬ (ਭਾਈ ਗੁਰਦਾਸ ਜੀ/ਵਾਰ ਪਉੜੀ ੩੬)

ਅਧੁਨਿਕ ਵਿਦਿਅਕ ਪਾਸਾਰ ਦੇ ਚੱਲਦਿਆਂ ਪੜ੍ਹੇ-ਲਿਖੇ ਵਰਗਾਂ ਅੰਦਰ ਗ਼ੈਰਕੁਦਰਤੀ ਘਟਨਾਵਾਂ ਜਾਂ ਉਨ੍ਹਾਂ ਉੱਤੇ ਬਣੀਆਂ ਭਾਵਨਾਵਾਂ ਪ੍ਰਤੀ ਯਕੀਨ ਨਹੀਂ ਬਣਦਾ। ਜਿਨ੍ਹਾਂ ਗੱਲਾਂ ਨੂੰ ਗਣਿਤ ਸ਼ਾਸਤਰ, ਪ੍ਰਕ੍ਰਿਤਕ ਨਿਯਮਾਂ ਜਾਂ ਭੌਤਿਕ ਰਸਾਇਣਕ ਤੇ ਖਗੋਲ ਵਿਗਿਆਨ ਆਦਿ ਦੁਆਰਾ ਸਿੱਧ ਨਾ ਕੀਤਾ ਜਾ ਸਕੇ, ਉਨ੍ਹਾਂ ਨੂੰ ਮਨੋਕਾਲਪਨਿਕ ਆਖਦਿਆਂ ਅਕਸਰ ਰੱਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਗੁਰ-ਇਤਿਹਾਸ ਵਿੱਚ ਵੀ ਕਈ ਵਾਰ ਸਤਿਗੁਰਾਂ ਵੱਲੋਂ ਕਰਾਮਾਤਾਂ ਜਾਂ ਰਿਧੀਆਂ-ਸਿਧੀਆਂ ਵਿਖਾਉਣ ਦਾ ਆਪ ਖੰਡਨ ਕੀਤਾ ਹੋਇਆ ਹੈ ਤਾਂ ਫਿਰ ਕੀ ਗੁਰੂ-ਘਰ ਦੇ ਅਤਿ ਨਿਕਟਵਰਤੀ ਗੁਰਸਿੱਖ-ਵਿਦਵਾਨ (ਭਾਈ ਗੁਰਦਾਸ ਜੀ) ਨੂੰ ਅਵਤਾਰਵਾਦ ਜਾਂ ਕਰਾਮਾਤੀ ਵਿਸ਼ਿਆਂ ਬਾਰੇ ਵਿਚਾਰ ਰੱਖਦਿਆਂ ‘ਨਾਨਕ ਨਿਰਮਲ ਪੰਥ’ ਤੋਂ ਬੇਖ਼ਬਰ ਜਾਂ ਬੇਪਰਵਾਹ ਮੰਨ ਲਿਆ ਜਾਵੇ ? ਨਹੀਂ। ਭਾਈ ਗੁਰਦਾਸ ਜੀ; ਗੁਰਮਤਿ-ਵੀਚਾਰਧਾਰਾ ਤੋਂ ਨਾ ਤਾਂ ਅੰਞਾਣ ਸਨ ਤੇ ਨਾ ਹੀ ਲਾਪਰਵਾਹ, ਇਸ ਲਈ ਜੇ ਉਨ੍ਹਾਂ ਨੇ ਉਕਤ ਪੁਰਾਤਨ ਸਾਹਿਤਕਾਰੀ ਨਾਲ ਜੁੜੀ ਪ੍ਰਚਾਰ-ਵਿੱਧਾ ਦੀ ਵਰਤੋਂ ਕਰ ਲੈਣ ਤੋਂ ਸੰਕੋਚ ਨਹੀਂ ਕੀਤਾ ਤਾਂ ਐਸੇ ਵਤੀਰੇ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਹੀ ਕਿਸੇ ਨਤੀਜੇ ’ਤੇ ਪਹੁੰਚਣਾ ਉਚਿਤ ਹੋਵੇਗਾ। ਭਾਈ ਸਾਹਿਬ ਜੀ ਨੇ ਖ਼ੁਦ ਪਹਿਲੀ ਵਾਰ ਦੀ ਚੌਥੀ ਪਉੜੀ ਇਉਂ ਉਚਾਰੀ ਹੈ ‘‘ਓਅੰਕਾਰਿ ਆਕਾਰ ਕਰਿ; ਏਕ ਕਵਾਉ ਪਸਾਉ ਪਸਾਰਾ ਪੰਜ ਤਤ ਪਰਵਾਣੁ ਕਰਿ; ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ ਕਾਦਰੁ ਕਿਨੇ ਲਖਿਆ; ਕੁਦਰਤਿ ਸਾਜਿ ਕੀਆ ਅਵਤਾਰਾ ਇਕ ਦੂ ਕੁਦਰਤਿ ਲਖ ਕਰਿ; ਲਖ ਬਿਅੰਤ ਅਸੰਖ ਅਪਾਰਾ ਰੋਮ ਰੋਮ ਵਿਚ ਰਖਿਓਨ; ਕਰਿ ਬ੍ਰਹਮੰਡਿ ਕਰੋੜਿ ਸੁਮਾਰਾ ਇਕਸ ਇਕਸ ਬ੍ਰਹਿਮੰਡਿ ਵਿਚਿ; ਦਸ ਦਸ ਕਰਿ ਅਵਤਾਰ ਉਤਾਰਾ ਕੇਤੇ ਬੇਦ ਬਿਆਸ ਕਰਿ; ਕਈ ਕਤੇਬ ਮੁਹੰਮਦ ਯਾਰਾ ਕੁਦਰਤਿ ਇਕ; ਏਤਾ ਪਾਸਾਰਾ ’’ (ਭਾਈ ਗੁਰਦਾਸ ਜੀ/ਵਾਰ ਪਉੜੀ ) ਭਾਵ ਓਅੰਕਾਰੁ, ਆਕਾਰ ਧਾਰਦਿਆਂ ਇੱਕ-ਇੱਕ ਬ੍ਰਹਿਮੰਡ ਵਿੱਚ ਦਸ-ਦਸ ਅਵਤਾਰ ਉਤਪੰਨ ਕਰਦਾ ਹੈ ਤੇ ਆਪਣੇ ਇੱਕ-ਇੱਕ ਰੋਮ ਵਿੱਚੋਂ ਕਰੋੜਾਂ ਬ੍ਰਹਿਮੰਡ ਉਪਜਾਉਂਦਾ ਹੈ। ਸੋਚਣਾ ਬਣਦੈ ਕਿ ਅਜੇਹੇ ਗੁਰਮਤਿ-ਤੱਥਾਂ ਦੇ ਗਿਆਤਾ ਭਾਈ ਗੁਰਦਾਸ ਜੀ ਵੱਲੋਂ ਕਿਸੇ ਇੱਕ ਬ੍ਰਹਿਮੰਡ ਦੀ ਇੱਕ ਧਰਤੀ ਦੇ ਕਿਸੇ ਇੱਕ ਨੁਕਰੇ ਪੈਦਾ ਹੋਏ ਅਵਤਾਰੀ-ਪੁਰਸ਼ ਨੂੰ ਭਗਵਾਨ ਜਾਂ ਇਸ਼ਟ-ਪ੍ਰਭੂ ਵਜੋਂ ਸਵੀਕਾਰਨਾ; ਹਾਸੋਹੀਣਾ ਜਾਂ ਮਖ਼ੌਲ ਨਹੀਂ ਹੋਵੇਗਾ ?

ਅਵਤਾਰਵਾਦ ਨੂੰ ਮੰਨਣ ਵਾਲੇ ਸ਼ਰਧਾਲੂ, ਭਗਤ ਜਨ ਤਾਂ ਗਿਆਨ-ਵਿਗਿਆਨ ਦੀ ਕਿਸੇ ਵੀ ਕਸਵੱਟੀ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੇ। ਇਹ ਵਿਵਹਾਰਿਕ ਸਚਾਈ ਹੈ ਕਿ ਜਨ-ਮਾਨਸਿਕਤਾ ਪੂਰਬਕਾਲੀਨ ਬਣ ਚੁੱਕੀਆਂ ਪ੍ਰਵਿਰਤੀਆਂ ਵਿੱਚ ਯਕਦਮ ਆਸਾਨੀ ਨਾਲ ਪਰਿਵਰਤਨ ਨਹੀਂ ਲਿਆਉਂਦੀ ਅਤੇ ਚਿਰਾਂ ਤੋਂ ਸੰਸਾਰ ਦਾ ਐਸਾ ਹੀ ਵਰਤਾਰਾ ਚੱਲਦਾ ਆ ਰਹਿਆ ਹੈ।

ਆਧੁਨਿਕ ਵਿਗਿਆਨਿਕ ਤੇ ਬੌਧਿਕ ਤਰਕ-ਵਿਤਰਕ ਦਾ ਸੁਚੇਤ-ਪ੍ਰਭਾਵ; ਸੁਧਾਰਵਾਦੀ ਸਿੰਘ ਸਭਾਈ ਧਰਮ-ਪ੍ਰਚਾਰ, ਚੀਫ਼ ਖਾਲਸਾ ਦੀਵਾਨ ਦੀਆਂ ਵਿਦਿਅਕ ਸਰਗਰਮੀਆਂ ਤੇ ਅਕਾਲੀ ਲਹਿਰਾਂ ਦੁਆਰਾ ਹੀ ਸਾਹਮਣੇ ਆਇਆ ਹੈ। ਇੰਞ ਧਾਰਮਿਕ-ਖੇਤਰਾਂ ਵਿੱਚ ਅਵਤਾਰ-ਪਰੰਪਰਾ ਦੀ ਕਚਿਆਈ, ਬੇਪਰਦਾ ਹੋਣੀ ਸ਼ੁਰੂ ਹੋਈ ਹੈ। ਭਾਈ ਗੁਰਦਾਸ ਜੀ ਦੇ ਵੇਲੇ, ਲੋਕਾਂ ਵੱਲੋਂ ਹਰ ਗੱਲ ਨੂੰ ਦਲੀਲ ਉੱਤੇ ਪਰਖਣ ਦਾ ਰਿਵਾਜ ਹਾਲੇ ਆਮ ਨਹੀਂ ਸੀ ਹੋਇਆ ਤੇ ਜਨਤਾ ਪੁਰੋਹਿਤਾਂ ਵੱਲੋਂ ਪਰਚਾਰੇ ਜਾ ਰਹੇ ਰਾਜੇ-ਰਾਣੀਆਂ ਨੂੰ ਹੀ ਅਵਤਾਰ-ਪੁਰਸ਼ ਜਾਣ ਕੇ ਪੂਜਾ-ਅਰਚਨਾ ਕਰਵਾਈ ਜਾਂਦੀ ਅਤੇ ਉਨ੍ਹਾਂ ਨੂੰ ਹੀ ਸੰਕਟ-ਮੋਚਨ ਮੰਨਿਆ ਜਾਂਦਾ ‘‘ਗਾਵਹਿ ਰਾਜੇ ਰਾਣੀਆ; ਬੋਲਹਿ ਆਲ ਪਤਾਲ (ਮਹਲਾ /੪੬੪)  ਭਾਈ ਗੁਰਦਾਸ ਜੀ ਨੇ ਰੱਬੀ ਬੇਅੰਤਤਾ ਦਾ ਕਲਾਤਮਿਕ ਤੇ ਭਾਵ-ਪੂਰਿਤ ਵਰਣਨ ਕਰਨ ਦੇ ਨਾਲ-ਨਾਲ, ਲੋਕਾਈ ਦੀ ਮਾਨਸਿਕ-ਚੇਤਨਾ ਵਿੱਚ ਘਰ ਬਣਾ ਚੁੱਕੇ ਅਵਤਾਰਵਾਦੀ ਅਤੇ ਕਰਾਮਾਤੀ ਵਿਸ਼ਵਾਸਾਂ ਰਾਹੀਂ ਗੁਰੂ ਨਾਨਕ ਜੀ ਦੀ ਵਿਰਾਟ ਸ਼ਖ਼ਸੀਅਤ ਸਥਾਪਿਤ ਕਰਨ ਲਈ ਇਹ ਜੁਗਤੀ (Strategy) ਅਪਣਾਈ ਹੈ।

ਕਰਾਮਾਤਾਂ ਵਾਪਰਨੀਆਂ ਸੰਭਵ ਹਨ ਕਿ ਨਹੀਂ; ਇਸ ਸੰਬੰਧੀ ਭਾਈ ਗੁਰਦਾਸ ਦੇ ਨਿੱਜੀ ਨਿਸ਼ਚੇ ਬਾਰੇ ਕੁਝ ਆਖਣਾ ਤਾਂ ਮੁਸ਼ਕਲ ਹੈ, ਪਰ ਸਾਧਾਰਨ ਪ੍ਰਸਥਿਤੀਆਂ ਦੌਰਾਨ ਕਰਾਮਾਤਾਂ ਦਿਖਾਉਣ ਨੂੰ ਉਹ ਠੀਕ ਨਹੀਂ ਸਮਝਦੇ। ਇਸੇ ਕਾਰਨ ਭਾਵੇਂ ਉਨ੍ਹਾਂ ਨੇ ਮੱਕੇ ਅਤੇ ਬਗਦਾਦ ਵਿੱਚ ਸਤਿਗੁਰਾਂ ਨੂੰ ਕਰਾਮਾਤਾਂ ਕਰਦੇ ਦਰਸਾਇਆ ਹੈ, ਪਰ ਸਿੱਧਾਂ ਦੀ ਮੰਗ ਦੇ ਜਵਾਬ ਵਿੱਚ ਗੁਰੂ ਨਾਨਕ ਜੀ ਵੱਲੋਂ ਕਰਾਮਾਤ ਵਿਖਾਉਣ ਨੂੰ ਬੜੀ ਸੁਚੇਤਤਾ ਨਾਲ ਇਨਕਾਰ ਕਰਦਿਆਂ ਬਿਆਨ ਕੀਤਾ ਹੈ ‘‘ਸਿਧਿ ਬੋਲਨਿ ਸੁਣਿ ਨਾਨਕਾਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ? ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ ? ਬਾਬਾ ਬੋਲੇ ਨਾਥ ਜੀਅਸਾਂ ਤੇ ਵੇਖਣਿ ਜੋਗੀ ਵਸਤੁ ਕਾਈ ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੨) ਇਸੇ ਤਰ੍ਹਾਂ ਅਗਲੀ ਪਉੜੀ ’ਚ ‘‘ਬਾਬਾ ਬੋਲੇ ਨਾਥ ਜੀ ! ਸਬਦੁ ਸੁਨਹੁ ਸਚੁ ਮੁਖਹੁ ਅਲਾਈ ਬਾਝੋ ਸਚੇ ਨਾਮ ਦੇ; ਹੋਰੁ ਕਰਾਮਾਤਿ ਅਸਾਂ ਤੇ ਨਾਹੀ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੩) ਦਰਜ ਕੀਤਾ ਗਿਆ ਹੈ।

2. ਵਿਚਾਰਾਤਮਿਕ ਸੰਗਰਾਮਹਲਾ ਆਮ ਤੌਰ ’ਤੇ ਸਿੱਖ ਸੰਗਤਾਂ ਵਿੱਚ ਬਣ ਚੁੱਕੇ ਜਾਂ ਦੋਖੀਆਂ ਵੱਲੋਂ ਵਿਉਂਤਬੰਦ ਯੋਜਨਾਵਾਂ ਅਧੀਨ ਬਣਾ ਦਿੱਤੇ ਗਏ, ਅੰਤਰ ਵਿਰੋਧਾਂ ਬਾਰੇ ਚਰਚਾ ਕਰਨ ਤੋਂ ਗੁਰੇਜ਼ ਹੀ ਕੀਤਾ ਜਾਂਦਾ ਹੈ। ਅਸੀਂ ਮਤਭੇਦਾਂ ਸੰਬੰਧੀ ਸੋਚਣ ਵਿਚਾਰਨ ਮਗਰੋਂ ਨਜਿੱਠਣ ਅਤੇ ਕੌਮੀ ਲਾਭ-ਹਾਣ ਦੀ ਤੱਕੜੀ ਰਾਹੀਂ ਤੋਲਣ ਨੂੰ ਨਜ਼ਰ ਅੰਦਾਜ਼ ਕਰੀ ਜਾਣ ਵਿੱਚ ਹੀ ਭਲਾਈ ਦਾ ਭਰਮ ਪਾਲਣ ਦੇ ਆਦੀ ਹੋ ਚੁੱਕੇ ਹਾਂ। ਚੇਤੇ ਰਖੀਏ ਕਿ ਵੀਚਾਰਾਂ ਦੀ ਟੱਕਰ ਹਮੇਸ਼ਾ ਚੁੰਚ-ਗਿਆਨੀਆਂ ਦੀ ਨੋਕ-ਝੋਕ ਨਹੀਂ ਹੁੰਦੀ ਸਗੋਂ ਇਹ ਸਾਡੀ ਜ਼ਿੰਦਗੀ ਵਿੱਚ ਵੱਡਾ ਮਹੱਤਵ ਰੱਖਦੀ ਹੈ ਕਿਉਂਕਿ ਸਹੀ ਜਾਂ ਗਲਤ ਵੀਚਾਰਾਂ ਨੇ ਹੀ ਸਾਡੇ ਭਵਿੱਖ ਦੀਆਂ ਨੀਹਾਂ ਬਣਨਾ ਹੁੰਦਾ ਹੈ। ਸਾਨੂੰ ਸਤਿਗੁਰਾਂ ਦੀ ਜੀਵਨ-ਦ੍ਰਿਸ਼ਟੀ ਤੋਂ ਅਤੇ ਮੁਖੀ ਗੁਰਸਿੱਖਾਂ ਦੇ ਕਿਰਦਾਰਾਂ ਤੋਂ ਸੇਧਾਂ ਪ੍ਰਾਪਤ ਹੁੰਦੀਆਂ ਹਨ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਰਾਹੀਂ ਸਮੇਂ ਦੇ ਵਿਚਾਰਧਾਰਿਕ ਜੁਗ-ਪਲਟਾਊ ਟਕਰਾਓ ਦੀ ਬਾਖ਼ੂਬੀ ਵਿਆਖਿਆ ਕੀਤੀ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸੰਨ 1469 ਈ. ’ਚ ਹੋਇਆ ਤੇ ਆਪ 1539 ਈ. ’ਚ ਜੋਤੀ ਜੋਤਿ ਸਮਾ ਗਏ। ਉਨ੍ਹਾਂ ਦੀ ਹਯਾਤੀ ਦੇ ਇਹ ਸੱਤਰ ਸਾਲ ਜਾਂ ਇਉਂ ਸਮਝੀਏ ਕਿ ਵਿਸ਼ਵ-ਇਤਿਹਾਸ ਦੀਆਂ ਪੰਦਰ੍ਹਵੀਂ ਤੇ ਸੋਲ੍ਹਵੀਂ (ਦੋ ਸਦੀਆਂ); ਮਨੁੱਖੀ ਵਿਕਾਸ ਦੇ ਸੰਦਰਭ ਵਿੱਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਗੁਰੂ ਨਾਨਕ ਜੀ ਦੇ ਜੀਵਨ ਕਾਲ ਦੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ (ਕੇਵਲ ਵੀਹਵੀਂ ਸਦੀ ਦੇ ਪਹਿਲੇ ਸੱਤਰ ਸਾਲਾਂ ਨੂੰ ਛੱਡ ਕੇ) ਵਿਸ਼ਵ ਵਿਆਪੀ ਸਮੁੱਚੀ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਘਟਨਾਕ੍ਰਮ ਇੰਨਾ ਨਿਰਣੈਕਾਰੀ ਹੋਇਆ ਨਹੀਂ ਦਿੱਸਦਾ। ਇਸ ਤੋਂ ਪਹਿਲਾਂ ਇਸਲਾਮ ਨੇ ਸਾਰੀ ਦੁਨੀਆ ਨੂੰ ਕਾਂਬਾ ਛੇੜ ਦਿੱਤਾ ਸੀ। ਪ੍ਰਤੀਕਰਮ ਵਜੋਂ ਯੂਰਪੀਨ ਲੋਕ ਜਾਗੇ ਤੇ ਰਿਨੇਸਾਂਸ ਲਹਿਰ ਨੇ ਸਿਖਰਾਂ ਛੋਹੀਆਂ। ਫੇਰ ਸੂਫ਼ੀ ਲਹਿਰ ਤੇ ਭਗਤੀ ਲਹਿਰਾਂ ਆਰੰਭ ਹੋਈਆਂ। ਇਸੇ ਸਮੇਂ ਸੰਸਾਰ ਵਿੱਚ ਵੱਡੀਆਂ-ਵੱਡੀਆਂ ਵਿਖਿਆਤ ਸ਼ਖ਼ਸੀਅਤਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਕਾਰਨਾਮਿਆਂ ਨੇ ਮਨੁੱਖੀ ਸੋਚ-ਵਿਚਾਰ ਤੇ ਆਚਾਰ-ਵਿਹਾਰ ਅੰਦਰ ਕ੍ਰਾਂਤੀਕਾਰੀ ਬਦਲਾਵ ਲਿਆਂਦੇ। ਭਾਈ ਗੁਰਦਾਸ ਜੀ ਨੇ 17ਵੀਂ ਪਉੜੀ ਰਾਹੀਂ ‘ਜੁਗ ਗਰਦੀ’ ਦਾ ਪ੍ਰਸੰਗ ਛੇੜਦਿਆਂ 18ਵੀਂ ਤੇ 19ਵੀਂ ਪਉੜੀ ਵਿੱਚ ਬੌਧ ਮਤ, ਜੈਨ ਮਤ, ਹਿੰਦੂ ਵੇਦ-ਸ਼ਾਸਤਰਾਂ ਅਤੇ ਮੁਸਲਮਾਣੀ ਵਿਚਾਰਧਾਰਾਵਾਂ ਵਿਚਾਲੇ ਟਕਰਾਵਾਂ ਦਾ ਖੁਲ੍ਹਾ ਜ਼ਿਕਰ ਕੀਤਾ ਹੈ :

(i). ਕਲਿਜੁਗਿ ਬੌਧੁ ਅਉਤਾਰੁ ਹੈ; ਬੋਧ ਅਬੋਧੁ ਦ੍ਰਿਸਟੀ ਆਵੈ ਕੋਇ ਕਿਸੈ ਵਰਜਈ; ਸੋਈ ਕਰੇ, ਜੋਈ ਮਨਿ ਭਾਵੈ ਕਿਸੇ ਪੁਜਾਈ ਸਿਲਾ ਸੁੰਨਿ; ਕੋਈ ਗੋਰੀ ਮੜ੍ਹੀ ਪੁਜਾਵੈ ਤੰਤ੍ਰ ਮੰਤ੍ਰ ਪਾਖੰਡ ਕਰਿ; ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ ਆਪੋ ਧਾਪੀ ਹੋਇ ਕੈ; ਨਿਆਰੈ ਨਿਆਰੈ ਧਰਮ ਚਲਾਵੈ ਕੋਈ ਪੂਜੈ ਚੰਦੁ ਸੂਰੁ; ਕੋਈ ਧਰਤਿ ਅਕਾਸੁ ਮਨਾਵੈ ਪਉਣੁ ਪਾਣੀ ਬੈਸੰਤਰੋ; ਧਰਮਰਾਜ ਕੋਈ ਤ੍ਰਿਪਤਾਵੈ ਫੋਕਟਿ ਧਰਮੀ; ਭਰਮਿ ਭੁਲਾਵੈ ੧੮ (ਭਾਈ ਗੁਰਦਾਸ ਜੀ/ਵਾਰ ਪਉੜੀ ੧੮)

(ii). ਭਈ ਗਿਲਾਨਿ ਜਗਤ ਵਿਚਿ; ਚਾਰਿ ਵਰਨ ਆਸ੍ਰਮ ਉਪਾਏ ਦਸ ਨਾਮਿ ਸੰਨਿਆਸੀਆ; ਜੋਗੀ ਬਾਰਹ ਪੰਥਿ ਚਲਾਏ ਜੰਗਮ ਅਤੇ ਸਰੇਵੜੇ; ਦਗੇ ਦਿਗੰਬਰਿ ਵਾਦਿ ਕਰਾਏ ਬ੍ਰਹਮਣਿ ਬਹੁ ਪਰਕਾਰਿ ਕਰਿ; ਸਾਸਤ੍ਰਿ ਵੇਦ ਪੁਰਾਣਿ ਲੜਾਏ ਖਟਿ ਦਰਸਨ ਬਹੁ ਵੈਰਿ ਕਰਿ; ਨਾਲਿ ਛਤੀਸਿ ਪਖੰਡ ਰਲਾਏ ਤੰਤ ਮੰਤ ਰਾਸਾਇਣਾ; ਕਰਾਮਾਤਿ ਕਾਲਖਿ ਲਪਟਾਏ ਇਕਸਿ ਤੇ ਬਹੁ ਰੂਪਿ ਕਰਿ; ਰੂਪ ਕਰੂਪੀ ਘਣੇ ਦਿਖਾਏ ਕਲਿਜੁਗਿ ਅੰਦਰਿ; ਭਰਮਿ ਭੁਲਾਏ ੧੯ (ਭਾਈ ਗੁਰਦਾਸ ਜੀ/ਵਾਰ ਪਉੜੀ ੧੯) ਅਤੇ ਨਤੀਜਾ ਇਉਂ ਸਾਮ੍ਹਣੇ ਆਇਆ :

(iii) ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋ ਮਿਟੇ; ਆਵਣ ਜਾਣੇ ੨੧ (ਭਾਈ ਗੁਰਦਾਸ ਜੀ/ਵਾਰ ਪਉੜੀ ੨੧)

ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਜੀਵਨ-ਕਾਲ ਵਿੱਚੋਂ ਸਿੱਧਾਂ, ਨਾਥਾਂ ਤੇ ਜੋਗੀਆਂ ਨੂੰ ਸੰਬੋਧਿਤ ਹੋ ਦੋ ਸਾਖੀਆਂ ਵਿਸ਼ੇਸ ਤੌਰ ’ਤੇ ਚੁਣੀਆਂ ਹਨ ਕਿਉਂਕਿ ਉਦੋਂ ਇਹ ਸੰਪ੍ਰਦਾਇ; ਹਿੰਦੂ ਤੇ ਬੁੱਧ ਧਰਮ ਦੋਹਾਂ ਦੀਆਂ ਬੌਧਿਕ ਰਵਾਇਤਾਂ ਦੀ ਵਾਰਿਸ ਬਣ ਚੁੱਕੀ ਸੀ। ਇਨ੍ਹਾਂ ਸੰਪ੍ਰਦਾਵਾਂ ਨਾਲ ਜੁੜੇ ਸਾਧਕ ਤੇ ਮੁਖੀ-ਪ੍ਰਚਾਰਕ ਆਪਣੇ ਆਪ ਨੂੰ ਭਾਰਤੀ-ਦਰਸ਼ਨ ਤੇ ਧਰਮ-ਸਿਧਾਂਤਾਂ ਦੇ ਰਖਵਾਲੇ ਮੰਨਦੇ ਸਨ। ਉਨ੍ਹਾਂ ਨੇ ਆਪਣੇ ਮੱਤ/ਪੰਥ ਦੀ ਮਾਨਤਾ ਤੇ ਫੈਲਾਅ ਵਾਸਤੇ ਸਿਲਸਲੇਵਾਰ ਸੰਗਠਨਾਤਮਿਕ ਇਕਾਈਆਂ (ਮੱਠ, ਭੇਖ, ਯੋਗ ਅਭਿਆਸ ਤੇ ਵਿਚਾਰਧਾਰਾ ਦੇ ਪ੍ਰਚਾਰ ਕੇਂਦਰ) ਸਥਾਪਿਤ ਕਰ ਲਏ ਸਨ। ਇਹ ਲੋਕ ਸਰੀਰਕ, ਮਾਨਸਿਕ ਤੇ ਬੌਧਿਕ ਸ਼ਕਤੀਆਂ ਨਾਲ ਪ੍ਰਬੀਨ ਹੋ ਕੇ ਪੂਰੇ ਅਧਿਕਾਰਿਤ ਵਿਸ਼ਵਾਸ, ਭਰੋਸੇ ਤੇ ਦਬਦਬੇ ਨਾਲ ਦੇਸ਼ਾਂ-ਪ੍ਰਦੇਸ਼ਾਂ ਵਿੱਚ ਵਿਚਰਦੇ ਸਨ। ਭਾਵੇਂ ਉਹ ਕਰਾਮਾਤੀ-ਬਲ, ਵਰ ਤੇ ਸਰਾਪਾਂ ਦੁਆਰਾ ਜਨ-ਸਾਧਾਰਨ ਦਾ ਬਹੁ-ਪ੍ਰਕਾਰੀ ਸੋਸ਼ਣ ਕਰਦੇ ਫਿਰਣ, ਉਨ੍ਹਾਂ ਦੇ ਵਿਰੋਧ ਦਾ ਹੌਸਲਾ ਕਿਸੇ ਵੀ ਹਿੰਦੂ ਵਰਗ ’ਚ ਨਹੀਂ ਰਿਹਾ ਸੀ । ਮੁੰਦਰਾਂ ਕੰਨ ਜਿਨਾੜੀਆਂ ਤਿਨ ਨਾਲ ਅੜੀਐ – ਇਹ ਇੱਕ ਆਮ ਲੋਕ ਮੁਹਾਵਰਾ ਬਣ ਗਿਆ ਸੀ।

ਗੁਰੂ ਨਾਨਕ ਜੀ ਅਜੇਹੇ ਮੁਸ਼ਕਲ ਹਾਲਾਤਾਂ ਵਿੱਚ ਸਿੱਧਾਂ ਜੋਗੀਆਂ ਦੇ ਕੇਂਦਰਾਂ ਉੱਤੇ ਉਚੇਚੇ ਤੌਰ ’ਤੇ ਪਹੁੰਚ ਕੇ ਵਿਚਾਰਧਾਰਿਕ-ਜੰਗ ਲੜਦੇ ਰਹੇ। ਸਮਾਜਕ-ਵਿਵਸਥਾ ਤੇ ਸੰਸਕ੍ਰਿਤਕ ਪਰਿਵਰਤਨ ਵਾਸਤੇ ਵੀਚਾਰਾਂ ਦਾ ਸੰਵਾਦ ਤੇ ਸੰਸ਼ੋਧਨ ਜ਼ਰੂਰੀ ਹੁੰਦਾ ਹੈ ਅਤੇ ਵੀਚਾਰਧਾਰਿਕ-ਸੰਗਰਾਮ ਦੌਰਾਨ, ਦੋਵੇਂ ਧਿਰਾਂ ਨੂੰ ਨੰਗੇ-ਧੜ ਮੱਥਾ ਟਕਰਾਉਣਾ ਪੈਂਦਾ ਹੈ।

ਭਾਈ ਸਾਹਿਬ ਜੀ ਉਹ ਬਲਵਾਨ-ਤੇਜਸਵੀ, ਪ੍ਰਤਾਪੀ, ਪ੍ਰਬਲ ਵੇਗਵਾਨ ਵਿਅਕਤਿਤੱਵ ਦੇ ਸਵਾਮੀ ਹੋਣ ਦੇ ਨਾਲੋ ਨਾਲ (ਸਹਿਨਸ਼ੀਲਤਾ ਵਾਲੀ ਸੂਰਮਗਤੀ ਦੀ ਥਾਏਂ) ਕਰਮਸ਼ੀਲਤਾ ਵਾਲੀ ਸੂਰਮਗਤੀ ਦੇ ਪੁੰਜ ਹਨ ਕਿਉਂਕਿ ਵਾਰਾਂ ਤਾਂ ਹਮੇਸ਼ਾਂ ਜੰਗਜੂ ਜੋਧਿਆਂ ਤੇ ਜੇਤੂਆਂ ਦੀਆਂ ਹੀ ਗਾਈਆਂ ਜਾਂਦੀਆਂ ਰਹੀਆਂ ਹਨ। ਭਾਈ ਗੁਰਦਾਸ ਜੀ ਨੂੰ ਆਪਣੇ ਨਾਇਕ ਦਾ ਨਾਇਕਤ੍ਵ ਉਸਾਰਨ ’ਚ ਨਿਪੁੰਨਤਾ ਪ੍ਰਾਪਤ ਹੈ। ਆਪਸੀ ਵਿਚਾਰ ਕਰਦਿਆਂ ਗੁਰੂ ਨਾਨਕ ਜੀ ਨੇ ਕਿੰਨੇ ਹਾਜ਼ਰ-ਜਵਾਬ, ਤੇਜ਼-ਤਰਾਰ ਤੇ ਤੁਰਸ਼-ਕਲਾਮ ਕੀਤੇ ਹਨ, ਉਨ੍ਹਾਂ ਦਾ ਨਜ਼ਾਰਾ ਭਾਈ ਸਾਹਿਬ ਜੀ ਆਪਣੀ 40ਵੀਂ ਪਉੜੀ ਵਿੱਚ ਇਉਂ ਬਿਆਨ ਕਰਦੇ ਹਨ ‘‘ਸਵਾਲ : ਖਾਧੀ ਖੁਣਸਿ (ਈਰਖਾ) ਜੁਗੀਸਰਾਂ; ਗੋਸਟਿ ਕਰਨਿ ਸਭੇ ਉਠਿ ਆਈ ਪੁਛੇ ਜੋਗੀ ਭੰਗਰਨਾਥੁ; ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ ? ਫਿਟਿਆ ਚਾਟਾ (ਮਟਕਾ) ਦੁਧ ਦਾ; ਰਿੜਕਿਆ ਮਖਣੁ ਹਥਿ ਆਈ ਭੇਖੁ ਉਤਾਰਿ ਉਦਾਸਿ ਦਾ; ਵਤਿ (ਮੁੜ ਕੇ) ਕਿਉ ਸੰਸਾਰੀ ਰੀਤਿ ਚਲਾਈ  ?

ਜਵਾਬ : ਨਾਨਕ ਆਖੇ ਭੰਗਰਨਾਥ ! ਤੇਰੀ ਮਾਉ (ਬੁਧੀ) ਕੁਚਜੀ ਆਹੀ (ਹੈ) ਭਾਂਡਾ (ਮਨ) ਧੋਇ ਜਾਤਿਓਨਿ; ਭਾਇ ਕੁਚਜੇ ਫੁਲੁ ਸੜਾਈ ਹੋਇ ਅਤੀਤੁ (ਤਿਆਗੀ), ਗ੍ਰਿਹਸਤਿ ਤਜਿ; ਫਿਰਿ ਉਨਹੁ ਕੇ ਘਰਿ ਮੰਗਣਿ ਜਾਈ ਬਿਨੁ ਦਿਤੇ; ਕਛੁ ਹਥਿ ਆਈ ੪੦’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੦)

ਇਸਲਾਮਿਕ ਧਾੜਵੀਆ ਦੇ ਹਮਲਿਆਂ ਤੋਂ ਡਰਦੇ ਜੋਗੀ, ਸਿੱਧ, ਨਾਥ ਆਦਿ ਨਿੱਕੇ-ਵੱਡੇ ਸਾਰੇ ਧਰਮ ਆਗੂ ਤੇ ਸਾਧਕ; ਜੰਗਲਾਂ-ਪਹਾੜਾਂ ਵਿੱਚ ਜਾ ਛੁਪੇ ਸਨ। ਸੋਚਿਆ ਹੋਣੈ ਬਈ ਹਮਲਾਵਰ-ਲੁਟੇਰੇ ਆਪਣਾ ਮਕਸਦ ਪੂਰਾ ਕਰਕੇ ਪਿਛਲੇ ਧਾੜਵੀਆਂ ਵਾਂਗ ਵਾਪਸ ਪਰਤ ਜਾਣਗੇ। ਇਸੇ ਕਰਕੇ ਉਨ੍ਹਾਂ ਸਵਾਲ ਕੀਤਾ ਸੀ: ‘‘ਫਿਰਿ ਪੁਛਣਿ ਸਿਧ ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ ?’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੯) ਅਰਥਾਤ ਮੈਦਾਨੀ ਇਲਾਕਿਆਂ ਵਿੱਚ ਹਾਲਾਤ ਕੈਸੇ ਹਨ ? ਸਤਿਗੁਰਾਂ ਨੇ ਜਦੋਂ ਸਮਝਾਇਆ ‘‘ਕਲਿ ਆਈ ਕੁਤੇ ਮੁਹੀ; ਖਾਜੁ ਹੋਇਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਵਦੇ; ਉਲਟੀ ਵਾੜ ਖੇਤ ਕਉ ਖਾਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੦)  ਤਾਂ ਦੱਸਿਆ ਕਿ ਮੁਸਲਮਾਣਾਂ ਵੱਲੋਂ ਭਾਰਤ-ਭੂਮੀ ਉੱਤੇ ਪੱਕਾ ਰਾਜ ਕਾਇਮ ਕਰ ਲਿਆ ਤਾਂ ਉਹ ਆਪਣੀ ਨਿੱਜੀ ਸੁਰੱਖਿਆ ਨੂੰ ਤਰਜੀਹ ਦੇਂਦਿਆਂ, ਦੜ ਵੱਟ ਗਏ। ਦੇਸ਼ਵਾਸੀਆਂ ਦੇ ਦੁੱਖ-ਦਰਦਾਂ ਪ੍ਰਤੀ ਕੋਈ ਸੰਵੇਦਨਾ ਨਾ ਜਾਗੀ। ਧਰਮ-ਭਾਈਆਂ ਪ੍ਰਤੀ ਕਿਸੇ ਜ਼ਿੰਮੇਵਾਰੀ ਦੇ ਅਹਿਸਾਸ ਨੇ ਉਨ੍ਹਾਂ ਨੂੰ ਵਿਚਲਿਤ ਨਾ ਕੀਤਾ।

ਇਹ ‘ਨਾਨਕ ਨਿਰਮਲ ਪੰਥ’ ਦੇ ਅਤਿ ਆਧੁਨਿਕ ਨਵੇਂ-ਨਿਰਾਲੇ ਦ੍ਰਿਸ਼ਟੀ-ਖੇਤਰ ਦੀ ਵਿਲੱਖਣਤਾ ਹੈ ਕਿ ਇੱਥੇ ਕਿਰਤ-ਕਾਰ, ਖੱਟ-ਖਵਾਲਣ ਤੇ ਸਾਥੀਆਂ ਨਾਲ ਮਿਲ ਬੈਠ ਕੇ ਵੰਡ ਛੱਕਣ ਨੂੰ ਧਰਮ-ਕਰਮ ਦਾ ਅਭਿੰਨ ਅੰਗ ਬਣਾਇਆ ਗਿਆ। ਦੇਸ਼ਵਾਸੀਆਂ ਵਿੱਚ ਅਜਿਹੇ ਪਰਸਪਰ ਪਿਆਰ-ਸਤਿਕਾਰ ਪ੍ਰਤੀ ਫ਼ਖ਼ਰ ਮਹਿਸੂਸ ਕੀਤੇ ਜਾਣਾ, ਜੋਗੀਆਂ-ਸਾਧਾਂ ਨੂੰ ਬਹੁਤ ਤਿੱਖਾ ਚੁੱਭਦਾ ਸੀ ਕਿਉਂਕਿ ਨਾਨਕ ਦ੍ਰਿਸ਼ਟੀ ਦਾ ਅਜਿਹਾ ਅਮਲ; ਹਿੰਦੂ-ਸ਼ਰਧਾਲੂਆਂ ਉੱਪਰ ਬਣ ਚੁੱਕੇ ਯੋਗੀਆਂ ਦੇ ਵਿਸ਼ਿਸ਼ਿਟ ਪ੍ਰਭਾਵਾਂ ਦੀਆਂ ਜੜ੍ਹਾਂ ਨੂੰ ਕੱਟਦਾ ਸੀ।  ਇਸੇ ਵਿਚਾਰਕ ਟਕਰਾਅ ਨੇ ਹੀ ਸਮਾਜ ਦੇ ਭਵਿੱਖਮੁਖੀ ਇਤਿਹਾਸਿਕ-ਮੋੜਾਂ ਲਈ ਨਵੇਂ ਰਾਹ ਬਣਾਉਣੇ ਸਨ। ਜੇ ਸਿੱਧਜੋਗੀਆਂ ਦੀ ਵੀਚਾਰਧਾਰਾ ਜਿੱਤ ਜਾਂਦੀ ਤਾਂ ਉੱਤਰੀ-ਭਾਰਤ ਤੇ ਖਾਸ ਕਰਕੇ ਪੰਜਾਬ, ਅੱਜ ਦੇਸ਼ ਦਾ ਅੰਨ-ਭੰਡਾਰ ਤੇ ਸਰਹੱਦਾਂ ਦੀ ਸੁਰਖਿਅਤ ਫੌਜੀ-ਢਾਲ ਹੋਣ ਦੀ ਬਜਾਏ, ਵਿਹਲੜ ਸਿੱਧਾਂ-ਨਾਥਾਂ ਦੀ ਸ਼ਵ-ਭੂਮੀ ਵਜੋਂ ਜਾਣਿਆ ਜਾਣਾ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਅਤੇ ਦ੍ਰਿਸ਼ਟੀ ਨੂੰ ਉਘਾੜਦਿਆਂ ਵਿਚਾਰਾਤਮਿਕ ਵਿਜੈ ਨੂੰ ਕਈ ਵਾਰ ਦੁਹਰਾਇਆ ਹੈ :

(i). ਇਹਿ ਸੁਣਿ ਬਚਨ ਜੋਗੀਸਰਾਂ; ਮਾਰਿ ਕਿਲਕ ਬਹੁ ਰੂਇ ਉਠਾਈ ਖਟਿ ਦਰਸਨ ਕਉ ਖੇਦਿਆ; ਕਲਿਜੁਗਿ ਨਾਨਕ ਬੇਦੀ ਆਈ (ਭਾਈ ਗੁਰਦਾਸ ਜੀ/ਵਾਰ ਪਉੜੀ ੪੧)

(ii). ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ ਸਿਧਿ ਬੋਲਨਿ ਸੁਭ ਬਚਨਿ; ਧਨੁ ਨਾਨਕ ! ਤੇਰੀ ਵਡੀ ਕਮਾਈ ਵਡਾ ਪੁਰਖੁ ਪਰਗਟਿਆ; ਕਲਿਜੁਗਿ ਅੰਦਰਿ ਜੋਤਿ ਜਗਾਈ ਮੇਲਿਓ ਬਾਬਾ ਉਠਿਆ; ਮੁਲਤਾਨੇ ਦੀ ਜਾਰਤਿ ਜਾਈ ਅਗੋਂ ਪੀਰ ਮੁਲਤਾਨ ਦੇ; ਦੁਧਿ ਕਟੋਰਾ ਭਰਿ ਲੈ ਆਈ ਬਾਬੇ ਕਢਿ ਕਰਿ ਬਗਲ ਤੇ; ਚੰਬੇਲੀ ਦੁਧ ਵਿਚਿ ਮਿਲਾਈ ਜਿਉ ਸਾਗਰ ਵਿਚਿ; ਗੰਗ ਸਮਾਈ ੪੪’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੪)

3. ਬਹੁਸਭਿਆਚਾਰੀ ਅਧਿਆਤਮਕ ਸਹਿਹੋਂਦ :- ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ (ਭਾਈ ਗੁਰਦਾਸ ਜੀ/ਵਾਰ ਪਉੜੀ ੨੪) ਦੀ ਸਰਲ ਤੇ ਸੰਖੇਪ ਵਿਆਖਿਆ ਭਾਈ ਗੁਰਦਾਸ ਜੀ ਨੇ 30ਵੀਂ ਪਉੜੀ ਵਿੱਚ ਇਉਂ ਦਿੱਤੀ ਹੈ:

ਕਲਿ ਆਈ ਕੁਤੇ ਮੁਹੀ; ਖਾਜੁ ਹੋਇਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਵਦੇ; ਉਲਟੀ ਵਾੜ ਖੇਤ ਕਉ ਖਾਈ ਪਰਜਾ ਅੰਧੀ ਗਿਆਨ ਬਿਨੁ; ਕੂੜੁ ਕੁਸਤਿ ਮੁਖਹੁ ਆਲਾਈ ਚੇਲੇ ਸਾਜ ਵਜਾਇਦੇ; ਨਚਨਿ ਗੁਰੂ, ਬਹੁਤੁ ਬਿਧਿ ਭਾਈ ਸੇਵਕ ਬੈਠਨਿ ਘਰਾ ਵਿਚਿ; ਗੁਰ ਉਠਿ ਘਰੀ ਤਿਨਾੜੇ ਜਾਈ ਕਾਜੀ ਹੋਏ ਰਿਸਵਤੀ; ਵਢੀ ਲੈ ਕੈ ਹਕ ਗਵਾਈ ਇਸਤ੍ਰੀ ਪੁਰਖੈ ਦਾਮ ਹਿਤੁ; ਭਾਵੈ ਆਇ ਕਿਥਾਊ ਜਾਈ ਵਰਤਿਆ ਪਾਪ; ਸਭਸ ਜਗ ਮਾਂਹੀ ੩੦ (ਭਾਈ ਗੁਰਦਾਸ ਜੀ/ਵਾਰ ਪਉੜੀ ੩੦)

ਅਰਥਾਤ ਤਤਕਾਲੀਨ ਸਮਾਜਿਕ ਦ੍ਰਿਸ਼ ਵਿਚਲਿਤ ਕਰ ਦੇਣ ਵਾਲਾ ਸੀ। ਸਤਿਗੁਰੂ ਨਾਨਕ ਦੀ; ਮਨੁੱਖਾ-ਜਾਤ ਵਿੱਚ ਪਈਆਂ ਵੰਡੀਆਂ, ਵਿਤਕਰਿਆਂ ਤੇ ਨਫ਼ਰਤਾਂ ਕਾਰਨ ਬਣੇ ਸਮਾਜਕ ਭ੍ਰਿਸ਼ਟਾਚਾਰ, ਹੁਕਮਰਾਨ ਸ਼੍ਰੇਣੀ ਦੁਆਰਾ ਕੀਤੇ ਜਾ ਰਹੇ ਦੁਰਾਚਾਰ ਅਤੇ ਅਨਪੜ੍ਹ-ਮੂੜ੍ਹ ਜਨਤਾ ਦਾ ਨਿਆਂ-ਪ੍ਰਣਾਲੀ ਦੇ ਰਿਸ਼ਵਤੀ-ਤੰਤਰ ਦੇ ਮਕੜ-ਜਾਲ ਵਿੱਚ ਫਸ ਕੇ ਕੂੜ-ਕੁਸਤ ਬੋਲਦਿਆਂ ਤੇ ਦੁਖਾਂ-ਦਰਦਾਂ ਵਿੱਚ ਕੁਰਲਾਉਂਦਿਆਂ ਦੇ ਸੰਤਾਪ ਪ੍ਰਤਿ, ਮਾਤ੍ਰ ਸੁਹਿਰਦ-ਦ੍ਰਿਸ਼ਟਾ ਹੀ ਨਹੀਂ ਬਣੇ ਰਹੇ ਸਗੋਂ ਰੱਬੀ-ਦਿਆਲਤਾ ਦਾ ਸਾਕਾਰ ਰੂਪ ਧਾਰਦਿਆਂ ‘‘ਬਾਬੇ ਭੇਖ ਬਣਾਇਆ; ਉਦਾਸੀ ਕੀ ਰੀਤਿ ਚਲਾਈ  ਚੜ੍ਹਿਆ ਸੋਧਣਿ; ਧਰਤਿ ਲੁਕਾਈ ੨੪’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੪)                        

ਗੁਰੂ ਨਾਨਕ ਜੀ ਦੀ ਅਧਿਆਤਮਕ ਚੇਤਨਾ ਵਿੱਚ ਸਮਾਜਕ ਪਾਪਾਂ ਦੇ ਨਾਲ-ਨਾਲ ਸਮਾਜਕ-ਦੁੱਖ ਪ੍ਰਤੀ ਵੀ ਓਨੀ ਹੀ ਸੰਵੇਦਨਸ਼ੀਲਤਾ ਹੈ। ਜੋ, ਲੋਕਾਂ ਦੇ ਪਾਪਾਂ ਤੇ ਬੁਰਿਆਈਆਂ ਵੱਲ ਕੇਵਲ ਵੇਖਦਾ ਰਹੇ, ਉਨ੍ਹਾਂ ਦੀ ਪੀੜਾ ਨੂੰ ਪ੍ਰਤੀਤ ਨਾ ਕਰੇ, ਉਸ ਹਿਰਦੇ ਵਿੱਚੋਂ ਹਮਦਰਦੀ, ਕਰੁਣਾ ਤੇ ਕਿਰਪਾ ਨਹੀਂ ਜਾਗਦੀ। ਗਿਆਨ-ਵਿਹੁਣੀ ਅੰਨ੍ਹੀ ਪਰਜਾ ਨੂੰ ਨੀਚ-ਕੁਚੀਲ ਜਾਣਦਿਆਂ ਅਨੇਕਾਂ ਬੁੱਧੀਵਾਨਾਂ, ਚਿੰਤਕਾਂ ਤੇ ਸਦਾਚਾਰੀ-ਧਰਮੀਆਂ ਨੇ ਆਪਣੇ ਦਿਲ ਨਾਲ ਲਾਉਣ ਦੀ ਬਜਾਇ ਅੱਗੇ ਤੁਰ ਜਾਣਾ ਜਾਂ ਲਾਂਭੇ ਬੈਠਣ ਨੂੰ ਹੀ ਠੀਕ ਸਮਝਿਆ ਹੈ। ਅਜਿਹੇ ਲੋਕ ਸਮਰਥਾਵਾਨ ਹੁੰਦੇ ਹੋਏ ਵੀ ਆਪਣੇ ਭਾਈਚਾਰੇ ਜਾਂ ਸਮੁੱਚੇ ਸਮਾਜ ਦੇ ਸੰਤਾਪ ਦਾ ਕੋਈ ਨਿਪਟਾਰਾ ਨਹੀਂ ਕਰ ਪਾਉਂਦੇ। ਗੁਰੂ ਨਾਨਕ ਜੀ ਸਮੁੱਚੀ ਮਾਨਵਤਾ ਨੂੰ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..’’ ਦਾ ਪਾਠ ਪੜ੍ਹਾ ਕੇ ਪਿਆਰ ਦੇ ਸੂਤਰ ’ਚ ਪ੍ਰੋਣਾ ਚਾਹੁੰਦੇ ਸਨ ਭਾਵੇਂ ਕੋਈ ਕਿਸੇ ਵੀ ਰੰਗ-ਨਸਲ ਨਾਲ ਸੰਬੰਧਿਤ ਹੋਵੇ।  ਸਭ ਨੂੰ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ? ’’ ਦੀ ਮੁੱਢਲੀ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਨਿਆਂਯੁਕਤ ਬਰਾਬਰੀ ਪੱਖੋਂ ਭੈਣਾਂ-ਭਰਾਵਾਂ ਵਾਂਗ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ’’ ਵਾਲੇ ਭਾਈਚਾਰੇ, ਸਹਿਣਸ਼ੀਲ ਤੇ ਸੁਹਿਰਦ ਸਮਾਜਕ ਵਾਤਾਵਰਣ ਸਿਰਜਕ ਸਨ/ਹਨ। ਧੁਰੋਂ ਵਰੋਸਾਏ ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਤੇ ਰੌਸ਼ਨਾਈ ਅਗੰਮੀ ਦ੍ਰਿਸ਼ਟੀ ਨੇ ਪੁਸ਼ਤਾ ਤੋਂ ਭਿੰਨ-ਭਿੰਨ ਸਭਿਆਤਾਵਾਂ ਤੇ ਦੇਸਾਂ-ਪ੍ਰਦੇਸਾਂ ਵਿੱਚ ਦੂਰ-ਦਰੇਡੇ ਵੱਸਦੇ ਲੋਕਾਂ ਵਿਚਕਾਰ ਸਾਕਾਰਾਤਮਕ ਸਾਂਝ-ਭਿਆਲੀ ਵਾਲੀ ਨਵੀਂ-ਨਿਵੇਕਲੀ ਸੋਚ ਦੀ ਨੀਂਹ ਰੱਖੀ‘‘ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ ਗੁਰਮਖਿ; ਕਲਿ ਵਿਚ ਪਰਗਟੁ ਹੋਆ ੨੭’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਸਤਿਗੁਰੂ ਨਾਨਕ ਜੀ ਦਾ ਮਿਸ਼ਨ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩) ਉੱਤੇ ਦ੍ਰਿੜ੍ਹ ਵਿਸ਼ਵਾਸ ਪੈਦਾ ਕਰ ਲੋਕ-ਜਾਗ੍ਰਿਤੀ, ਅਨੇਕਤਾ ਵਿੱਚ ਏਕਤਾ ਤੇ ਸਾਂਝੇ ਸੰਗਤੀ ਉਦਮਾਂ ਰਾਹੀਂ ਸਰਬ-ਕਲਿਆਣਕਾਰੀ ਸਮਾਜਕ-ਕ੍ਰਾਂਤੀ ਦੀ ਆਰੰਭਕ ਬੁਨਿਆਦ ਰੱਖੀ। ਲੋਕ-ਕਲਿਆਣ ਵਾਲਾ ਉਨ੍ਹਾਂ ਦਾ ਸੰਕਲਪ ਬਹੁਤ ਵਿਸ਼ਾਲ ਤੇ ਭਰਪੂਰ ਸੀ। ਉਹ ਲੋਕ-ਜੀਵਨ ਦੇ ਸਰਬਪੱਖੀ ਅਰਥਾਤ ਪਰਿਵਾਰਿਕ, ਸਮਾਜਿਕ, ਆਰਥਿਕ ਤੇ ਰਾਜਸੀ ਸਰੋਕਾਰਾਂ ਨੂੰ ਮਾਨਵ-ਧਰਮ ਨਾਲ ਜੋੜਨਾ ਲੋਚਦੇ ਸਨ।  ਗੁਰੂ ਜੀ ਭਾਰਤ-ਭੂਮੀ ਦੇ ਜਲ-ਥਲ, ਬਣ-ਪਰਬਤ ਤੇ ਬੀਆਬਾਨਾਂ ਨੂੰ ਪਾਰ ਕਰਦੇ ਹੋਏ ਦੂਸਰੇ ਧਾਰਮਿਕ ਤੇ ਸਮਾਜਿਕ ਆਗੂਆਂ ਕੋਲ ਆਪ ਚੱਲ ਕੇ ਪਹੁੰਚੇ, ਪਰਉਪਕਾਰ-ਹਿਤੂ ਸੰਵਾਦ ਚਲਾਏ, ਹਮ-ਖਿਆਲੀ ਸੰਤਾਂ-ਭਗਤਾਂ ਦਾ ਸਹਿਯੋਗ ਪ੍ਰਾਪਤ ਕੀਤਾ ਅਤੇ ਉਨ੍ਹਾਂ ਵੱਲੋਂ ਪ੍ਰਭੂ-ਭਗਤੀ, ਦਇਆ-ਪ੍ਰੇਮ ਤੇ ਚਰਿਤ੍ਰ-ਨਿਰਮਾਣ ਸੰਬੰਧੀ ਉਚਾਰੇ ਪਵਿਤ੍ਰ-ਕਥਨਾਂ ਨੂੰ ਆਪਣੀ ਬਾਣੀ ਦੇ ਨਾਲ ਹੀ ਸੰਗ੍ਰਹਿਤ ਕੀਤਾ। ਪੰਜਵੀਂ ਨਾਨਕ-ਜੋਤਿ ਦੇ ਸਮੇਂ ਉਪਰੋਕਤ ਬਾਣੀ-ਸੰਗ੍ਰਹਿ, ਪਰਵਰਤੀ ਗੁਰੂਆਂ, ਗੁਰਸਿੱਖਾਂ ਤੇ ਭਗਤਾਂ ਦੀਆਂ ਅਧਿਆਤਮੋ-ਸਭਿਆਚਾਰਿਕ-ਬਹੁਲਤਾਵਾਦ ਪ੍ਰਤਿ ਪ੍ਰਤਿਬੱਧ ਰਚਨਾਵਾਂ ਦੇ ਅੰਗ-ਸੰਗ ਸੰਪਾਦਿਤ ਕਰ ਕੇ ਸਾਂਝੇ ਰੂਪ ਵਿੱਚ ਪੋਥੀ ਪਰਮੇਸਰ ਕਾ ਥਾਨੁ ਅਖਵਾਇਆ। ਦਸਵੀਂ ਨਾਨਕ ਜੋਤਿ ਨੇ ਖਾਲਸਾ ਸਾਜਦਿਆਂ ਸਾਰੇ ਜਾਤ ਵਰਣ ਆਸ਼ਰਮੀ ਵਰਗਾਂ ਨੂੰ ਸਰਬਪੱਖੀ ਸਮਾਜਿਕ ਬਰਾਬਰੀ ’ਤੇ ਲੈ ਆਂਦਾ। ਅੰਤਮ ਪੜਾਅ ’ਤੇ ਉਨ੍ਹਾਂ, ਮਹਾਂ-ਪਿਆਨੇ ਤੋਂ ਪਹਿਲਾਂ ਗੁਰਬਾਣੀ ਨੂੰ ਗੁਰਤਾਗੱਦੀ ਉੱਤੇ ਸਥਾਪਿਤ ਕਰਦਿਆਂ, ਪੈਰੋਕਾਰਾਂ ਪ੍ਰਤਿ ਇਹ ਆਗਿਆ ਕੀਤੀ : ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋ ਮਿਟੇ; ਆਵਣ ਜਾਣੇ ੨੧ (ਭਾਈ ਗੁਰਦਾਸ ਜੀ/ਵਾਰ ਪਉੜੀ ੨੧) ਵਾਲੇ ਮਨੁੱਖੀ ਸਮਾਜ ਵਿੱਚ ਵਰਤ ਰਹੀ ਦੁਰਦਸ਼ਾ ਉੱਤੇ ਤਰਸ ਕਰਦਿਆਂ ‘ਵਾਹਿਗੁਰੂ’ ਨੇ ਗੁਰੂ ਨਾਨਕ ਜੀ ਨੂੰ ਆਪਣੇ ਦਿਆਲੂ-ਕ੍ਰਿਪਾਲੂ ਰੂਪ ਵਿੱਚ ਜਗਤ ’ਚ ਘੱਲਿਆ ਹੈ ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੩) ਪ੍ਰਮਾਤਮ-ਪ੍ਰੇਮ ਨੇ ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਵਿੱਚ ਓਤ-ਪੋਤ ਹੋ ਕੇ ਉਨ੍ਹਾਂ ਦੇ ਦ੍ਰਿਸ਼ਟੀ-ਖੇਤਰ ਤੇ ਕਾਰਜ-ਪ੍ਰਣਾਲੀ ਦੀਆਂ ਨਿਸ਼ਾਨਦੇਹੀਆਂ ਨਿਸ਼ਚਿਤ ਕੀਤੀਆਂ। ਇੱਕੋ ਇੱਕ ਪਾਰਬ੍ਰਹਮੁ-ਪਰਮੇਸਰੁ ਪ੍ਰਤੀ ਪ੍ਰੇਮਾ-ਭਗਤੀ (ਅਧਿਆਤਮਵਾਦ) ਬਾਬੇ ਨਾਨਕ ਜੀ ਨੂੰ ਸੌਪੇਂ ਗਏ ਕਾਰਜਾਂ ਦੀ ਪ੍ਰੇਰਨਾ-ਸ਼ਕਤੀ, ਧਰਮ-ਸਿਧਾਂਤ ਤੇ ਮਨੁੱਖੀ ਸਹਜ-ਸੁਖਾਵੀਂ ਹੋਂਦ ਦਾ ਸਬੱਬ ਬਣਿਆ, ਜਿਸ ਨੇ ਭਰਮ, ਅਗਿਆਨ, ਭੇਖਾਚਾਰ, ਵਰਣ-ਭੇਦ, ਨਸਲੀ ਵਿਵਾਦ ਤੇ ਦੂਜਿਆਂ ਨੂੰ ਨੀਵਾਂ-ਨੀਚ ਤੇ ਗ਼ੁਲਾਮ ਬਣਾਉਣ ਦੀਆਂ ਪ੍ਰਵਿਰਤੀਆਂ ਨੂੰ ਮਨੁੱਖ ਅੰਦਰੋਂ ਖ਼ਤਮ ਕਰ ਦਿੱਤਾ।

4. ਅੰਤਰਰਾਸ਼ਟਰੀ ਲੋਕ ਨਾਇਕ: ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ ? ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ ਹੋਇ ਬਜਿਗਾਰੀ ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ ਹੋਇ ਹੈਰਾਨੁ; ਕਰੇਨਿ ਜੁਹਾਰੀ ੩੨’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੨)

ਪੁਰਾਤਨ ਭਾਰਤੀ ਧਰਮ ਦਰਸ਼ਨ ਤੇ ਸੰਸਕ੍ਰਿਤੀ, ਸਨਾਤਨੀ ਵਿਚਾਰਧਾਰਵਾਂ ਤੇ ਲੋਕ-ਵਿਸ਼ਵਾਸਾਂ ਅਧੀਨ ਇਸ ਦੇਸ਼ ਨੂੰ ‘ਦੇਵ-ਭੂਮੀ’ ਆਖਿਆ ਜਾਂਦਾ ਸੀ/ਹੈ। ਆਪਣੇ ਇਸ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰਲੇ ਦੇਸ਼ਾਂ-ਪ੍ਰਦੇਸ਼ਾਂ ਨੂੰ ‘ਮਲੇਛ-ਭੂਮੀਆਂ’ ਸਮਝਿਆ ਜਾਂਦਾ ਸੀ/ਹੈ ਅਤੇ ਜਿਹੜਾ ਵੀ ਕੋਈ ਹਿੰਦੂ ਭਾਰਤ ਭੂਮੀ ਦੀਆਂ ਸੀਮਾਵਾਂ ਨੂੰ ਉਲੰਘਦਾ, ਉਸ ਨੂੰ ਅਪਵਿੱਤਰ ਜਾਂ ਪਤਿਤ ਜਾਣਦਿਆਂ ਭਾਈਚਾਰੇ ਜਾਂ ਬਿਰਾਦਰੀ ਵਿੱਚੋਂ ਛੇਕ ਦਿੱਤਾ ਜਾਂਦਾ ਸੀ/ਹੈ। ਪੁਰਾਣੇ ਵੇਲਿਆਂ ਦੇ ਅਤਿ-ਔਖੇ ਆਵਾਜਾਈ-ਸਾਧਨਾਂ ਤੇ ਸਮਕਾਲੀਨ ਸਮਾਜਿਕ ਹਾਲਾਤਾਂ ਦੇ ਬਾਵਜੂਦ, ਗੁਰੂ ਨਾਨਕ ਜੀ ਸਾਲਾਂ ਬੱਧੀ ਅਫ਼ਗਾਨਿਸਤਾਨ, ਈਰਾਨ, ਇਰਾਕ ਆਦਿਕ ਅਰਬ-ਦੇਸਾਂ ਦਾ ਰਟਨ ਕਿਉਂ ਕਰਦੇ ਰਹੇ ? ਕੀ ਸੀ ਉਨ੍ਹਾਂ ਦਾ ਮਨੋਰਥ ? ਕੀ ਉਹ ਉਥੋਂ ਦੇ ਲੋਕਾਂ ਪਾਸੋਂ ਕੁਝ ਲੈਣ ਗਏ ਜਾਂ ਉਨ੍ਹਾਂ ਨੂੰ ਕੁਝ ਦੇਣ ਦਾ ਮੰਤਵ ਸੀ ? ਉਹ ਕੇਵਲ ਦੁਰੇਡੀਆਂ ਥਾਂਵਾਂ, ਨਦੀਆਂ, ਪਹਾੜਾਂ ਤੇ ਸਮੁੰਦਰਾਂ ਨੂੰ ਵੇਖਣ ਦੇ (Sight Seeing) ਇਰਾਦੇ ਨਾਲ ਤਾਂ ਇੰਨੇ ਬਿਖੜੇ ਪੈਂਡਿਆਂ ਨੂੰ ਤਹਿ ਕਰਨ ਵਾਸਤੇ ਤਾਂ ਘਰ-ਪਰਿਵਾਰ ਛੱਡ ਕੇ ਨਹੀਂ ਤੁਰੇ ਹੋਵਣਗੇ। ਵਿਚਾਰਨਾ ਇਹ ਹੈ ਕਿ ਬਈ ਗੁਰੂ ਨਾਨਕ ਸਾਹਿਬ ਜੀ ਕਿਸ ਮਨਸ਼ਾ ਜਾਂ ਉਦੇਸ਼ ਨੂੰ ਪੂਰਾ ਕਰਨ ਹਿੱਤ ਅਣਡਿੱਠੇ ਬਿਗਾਨੇ ਵਤਨਾਂ ਦੀਆਂ ਦੁਸ਼ਵਾਰੀਆਂ ਝਾਗਦੇ ਰਹੇ ?

ਸੰਭਾਵਨਾ ਇਉਂ ਵਿਖਾਈ ਦਿੰਦੀ ਹੈ ਕਿ ਗੁਰੂ ਜੀ; ਉਸ ਸਮੇਂ ਤੱਕ ਜਾਣੀ ਜਾਂਦੀ ਦੁਨੀਆ ਦੇ ਲੋਕਾਂ ਦੀਆਂ ਸੱਭਿਅਤਾਵਾਂ, ਧਰਮਾਂ ਦੀਆਂ ਮਾਨਤਾਵਾਂ, ਸਮਾਜਕ-ਮਨੌਤਾਂ, ਰੀਤਾਂ-ਰਸਮਾਂ, ਵਿਚਾਰਾਂ, ਭਾਸ਼ਾਵਾਂ ਤੇ ਪਰੰਪਰਾਵਾਂ ਦੇ ਮੁੱਢਲੇ ਮੰਤਵਾਂ ਦੀ ਪੜਚੋਲ ਕਰਦਿਆਂ, ਸਹਜ-ਸੰਵਾਦ ਦੁਆਰਾ ਆਪਸੀ ਸੁਹਿਰਦਤਾ ਪੂਰਨ ਸਮਨਵੈ ਸਿਰਜਦਿਆਂ ਵਿਸ਼ਵੀ ਮਾਨਵ ਸਮਾਜ, ਸੰਸਕ੍ਰਿਤੀ ਤੇ ਧਰਮ-ਦਰਸ਼ਨ ਵਿੱਚ ਸਰਬਤ ਦੇ ਭਲੇ ਨੂੰ ਸਮਰਪਿਤ ਕ੍ਰਾਂਤੀਕਾਰੀ ਮਨੋਵਿਗਿਆਨਕ ਮਾਹੌਲ ਸਿਰਜਣਾ ਚਾਹੁੰਦੇ ਸਨ। ਇਸ ਤਰ੍ਹਾਂ ਉਹ ਇੱਕ ਸਾਂਝੀਵਾਲਤਾ ਵਾਲੀ ਸੰਸਾਰ-ਸੰਸਕ੍ਰਿਤੀ ਦੀ ਸਥਾਪਨਾ ਦੇ ਮੋਹਰੀਆਂ ਦੀ ਪਹਿਲੀ ਕਤਾਰ ਦੀ ਅਗਵਾਈ ਕਰਦੇ ਪ੍ਰਤੀਤ ਹੁੰਦੇ ਹਨ। ਜਿਵੇਂ ਉਹ ਆਪਣੇ ਹਿੰਦੋਸਤਾਨ ਦੇ ਕੋਨੇ-ਕੋਨੇ ’ਚ ਵਸਦੇ ਵਿਭਿੰਨ ਮੱਤ-ਮਤਾਂਤਰਾਂ ਨਾਲ ਜੁੜੇ ਲੋਕਾਂ ਨੂੰ ਭਰਮਾਂ-ਵਹਿਮਾਂ, ਟੂਣੇ-ਟਾਮਣਿਆਂ ਤੇ ਅੰਧਵਿਸ਼ਵਾਸੀ ਕਰਮਕਾਂਡਾਂ ਰੂਪੀ ਨਿਰਾਰਥਕ-ਅਮਲਾਂ ਤੋਂ ਨਜਾਤ ਦੁਆ ਕੇ ਉਨ੍ਹਾਂ ਦੇ ਧਾਰਮਿਕ-ਸਮਾਜਿਕ ਦੁੱਖਾਂ-ਦਰਦਾਂ ਦਾ ਨਿਵਾਰਨ ਕਰਦਿਆਂ ਰੱਬੀ-ਏਕਤਾ ਤੇ ਮਨੁੱਖੀ-ਬਰਾਬਰੀ ਦਾ ਉਪਦੇਸ਼ ਦਿੰਦੇ ਸਨ, ਉਸੇ ਤਰ੍ਹਾਂ ਦੂਸਰਿਆਂ ਭੂ-ਖੰਡਾਂ ’ਚ ਵਸਦੀ ਲੋਕਾਈ ਦੇ ਸ਼ੋਸ਼ਣਕਾਰੀ, ਵਿਭਚਾਰੀ ਤੇ ਧਿੰਗੋਜ਼ੋਰੀਆਂ ਕਾਰਨ ਹੋ ਰਹੇ ਮਨੁੱਖੀ-ਹਕੂਕਾਂ ਦੇ ਘਾਣ ਨੂੰ ਠੱਲ੍ਹਣ ਦਾ ਨਿਸ਼ਚਾ ਧਾਰ ਕੇ ਓਧਰ ਵੱਲ ਗਏ ਸਨ। ਭਾਈ ਗੁਰਦਾਸ ਜੀ ਦਾ ਕਥਨ ਹੈ :

(i)  ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

(ii). ਬਾਬੇ ਡਿਠੀ ਪਿਰਥਮੀ; ਨਵੈ ਖੰਡਿ ਜਿਥੈ ਤਕਿ ਆਹੀ (ਭਾਈ ਗੁਰਦਾਸ ਜੀ/ਵਾਰ ਪਉੜੀ ੨੮)

(iii). ਜੀਤੀ ਨਉਖੰਡ ਮੇਦਨੀ; ਸਤਿਨਾਮ ਦਾ ਚਕ੍ਰ ਫਿਰਾਇਆ (ਭਾਈ ਗੁਰਦਾਸ ਜੀ/ਵਾਰ ਪਉੜੀ ੩੭)

ਗੁਰੂ ਨਾਨਕ ਸਾਹਿਬ ਦੀ ਮੱਕੇ ਤੇ ਬਗਦਾਦ ਆਦਿ ਦੀ ਯਾਤਰਾ ਉਨ੍ਹਾਂ ਦੀ ਅੰਤਰਰਾਸ਼ਟ੍ਰੀ ਦ੍ਰਿਸ਼ਟੀ ਉਜਾਗਰ ਕਰਦੀ ਹੈ। ਅਰਬ ਦੇਸ਼ਾਂ ਵਿੱਚ ਪੈਦਲ ਸਫ਼ਰ ਕਰਨ ਲਈ ਉਨ੍ਹਾਂ ਨੇ ਅਰਬੀ-ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਬਗਦਾਦ ਵਿੱਚ ਤਕਰੀਬਨ ਦੋ ਸਾਲ ਦੇ ਲੰਮੇ ਸਮੇਂ ਦੌਰਾਨ ਉਥੋਂ ਦੇ ਸੱਭਿਆਚਾਰ, ਸਾਹਿਤ, ਧਰਮ-ਦਰਸ਼ਨ ਤੇ ਸੂਖਮ ਕਲਾਵਾਂ ਬਾਰੇ ਜਾਣਕਾਰੀਆਂ ਹਾਸਲ ਕੀਤੀਆਂ। ਉਨ੍ਹਾਂ ਵਕਤਾਂ ਵਿੱਚ ਇੰਨੇ ਲੰਮੇ ਸਫ਼ਰ ਉੱਤੇ ਕਿਸ ਨੂੰ ਜਾਣ ਦਾ ਹੌਸਲਾ ਪੈਂਦਾ ਸੀ ? ਤੇ ਫਿਰ ਇੱਕ ਗ਼ੈਰਮੁਸਲਿਮ ਵਾਸਤੇ ਇਸਲਾਮਿਕ ਦੇਸ਼ਾਂ ਵਿੱਚ ? ਮੱਕੇ ਵਿਖੇ, ਜਿੱਥੇ ਕਿ ਕੇਵਲ ਮੁਸਲਮਾਨ-ਹਾਜੀਆਂ ਨੂੰ ਹੀ ਇਜਾਜ਼ਤ ਹੁੰਦੀ ਸੀ, ਪਹੁੰਚ ਕੇ ਕੱਟੜ ਕਾਜ਼ੀ-ਮੌਲਾਣਿਆਂ ਨਾਲ ਧਾਰਮਕ ਸੰਵਾਦਾਂ ਵਿੱਚ ਪੈਣਾ ਗੰਭੀਰ ਖ਼ਤਰਿਆਂ ਤੋਂ ਖ਼ਾਲੀ ਨਹੀਂ ਸੀ। ਵਤਨ ਵਾਪਸੀ ਉੱਤੇ ਸਨਾਤਨ-ਧਰਮੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਤੇ ਕ੍ਰਾਂਤੀਕਾਰੀ ਸਮਾਜ-ਸੁਧਾਰ ਦੇ ਕਾਰਜਾਂ ਵਿੱਚ ਵੀ ਰੁਕਾਵਟਾਂ ਖੜੀਆਂ ਹੋਣੀਆਂ ਨਜ਼ਰ ਆਉਂਦੀਆਂ ਸਨ, ਪਰ ਸਤਿਗੁਰੂ ਜੀ ਆਪਣੇ ਅੰਤਰਰਾਸ਼ਟ੍ਰੀ ਮਨੁੱਖੀ ਭਾਈਚਾਰੇ ਦੀ ਸੁਹਿਰਦ-ਸਹਿਹੋਂਦ ਦੀਆਂ ਸੰਭਾਵਨਾਵਾਂ ਸਿਰਜਣ ਵਾਲੇ ਏਜੰਡੇ ਉੱਤੇ ਦ੍ਰਿੜ੍ਹਤਾ ਨਾਲ ਅੱਗੇ ਵਧਦੇ ਗਏ। ਗੁਰੂ ਜੀ ਅਜੋਕੇ ਜਗਤ ਲਈ ਸਾਢੇ ਪੰਜ ਸਦੀਆਂ ਪਹਿਲੋਂ ਸਰਬ-ਹਿਤਕਾਰੀ, ਮਾਨਵਵਾਦੀ, ਵਿਸ਼ਵੀ-ਰਾਸ਼ਟ੍ਰਵਾਦ ਦਾ ਚਾਨਣ-ਮੁਨਾਰਾ ਖੜ੍ਹਾ ਕਰ ਗਏ ਹਨ, ਜਿਸ ਦੀ ਮਿਸਾਲ ਮਨੁੱਖੀ-ਇਤਿਹਾਸ ਦੇ ਕਿਸੇ ਜੁਗ ਵਿੱਚ ਨਹੀਂ ਮਿਲਦੀ ਤੇ ਨਾ ਹੀ ਮਿਲਣੀ ਹੈ।

ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 32ਵੀਂ ਪਉੜੀ ਵਿਚਲੇ ‘‘ਫਿਰਿਆ ਮਕਾ ਕਲਾ ਦਿਖਾਰੀ’’ ਦੇ ਸ਼ਬਦਾਂ ਦੀ ਵਿਆਖਿਆ, ਆਧੁਨਿਕ ਵਿਦਵਾਨਾਂ ਵੱਲੋਂ ਕਈ ਤਰ੍ਹਾਂ ਕੀਤੀ ਜਾਂਦੀ ਹੈ। ਕਈ ਆਖਦੇ ਹਨ ਕਿ ਮੱਕੇ ਦੀ ਇਮਾਰਤ ਨਹੀਂ ਫਿਰੀ ਹੋਣੀ, ਸਤਿਗੁਰਾਂ ਦੇ ਵੇਗਵਾਨ ਗਿਆਨ-ਪ੍ਰਕਾਸ਼ੀ ਪ੍ਰਭਾਵ ਅਧੀਨ, ਹਾਜ਼ਰ ਲੋਕਾਂ ਦੀ ਨਜ਼ਰ ਅੱਗੇ ਮੱਕੇ ਦੀ ਤਸਵੀਰ ਚਾਰੋਂ ਬੰਨੇ ਵਿਖਾਈ ਦੇਣ ਲੱਗ ਪਈ ਹੋਣੀ ਹੈ। ਸਾਡੀ ਪ੍ਰਤੀਤੀ ਇਉਂ ਬਣਦੀ ਹੈ ਕਿ ਸਿੱਖੀ ਦੇ ਮਿਸ਼ਨਰੀ ਪ੍ਰਚਾਰਕ ਤੇ ਨਿਪੁੰਨ ਕਵੀ ਵਾਰਕਾਰ ਭਾਈ ਗੁਰਦਾਸ ਜੀ ਵੱਲੋਂ ਪੇਸ਼ ਕੀਤੀ ਉਕਤ ਸ਼ਬਦਾਵਲੀ ਦੇ ਸਹੀ ਅਰਥ ਇਹ ਹਨ ਕਿ ਸਤਿਗੁਰਾਂ ਨੇ ਲੋਕਾਂ ਦੀ ਸਮੁੱਚੀ ਮਾਨਸਿਕਤਾ ਤੇ ਬੌਧਿਕਤਾ ਦੇ ਪੱਧਰ ਉੱਤੇ ਯਕੀਨ ਕਰਵਾ ਦਿੱਤਾ ਕਿ ‘ਰੱਬ’ ਇੱਕੋ ਦਿਸ਼ਾ ਵੱਲ ਨਹੀਂ ਸਗੋਂ ਸਭਨਾਂ ਦਿਸ਼ਾਵਾਂ ਤੇ ਸਭਨੀ ਜਾਈਂ ਮੌਜੂਦ ਹੈ। ਸੂਖਮ ਆਤਮਾ-ਪਰਮਾਤਮਾ ਦੇ ਭੇਦਾਂ ਨਾਲ ਸੰਬੰਧਿਤ ਵਿਸ਼ਿਆਂ ਨੂੰ ਸਮਝਣ-ਸਮਝਾਉਣ ਦੀ ਪ੍ਰਕਿਰਿਆ ਵਿੱਚ ਸਾਹਿਤਕਾਰ-ਕਵੀ ਦੀ ਰਚਨਾ ਦੇ ਮਕਸਦ ਨੂੰ ਲਫ਼ਜ਼-ਬ-ਲਫ਼ਜ਼ ਨੂੰ ਹੂ-ਬਹੂ ਕੋਸ਼ਿਕ-ਅਰਥਾਂ ’ਚ ਨਹੀਂ ਲਿਆ ਜਾ ਸਕਦਾ ਹੁੰਦਾ। ਸ੍ਰੇਸ਼ਟ ਵਾਰਕਾਰ ਦਾ ਅਧਿਕਾਰਿਤ-ਕਰਤੱਵ ਵੀ ਹੈ ਕਿ ਉਹ ਆਪਣੇ ਨਾਇਕ ਦੀਆਂ ਜਿੱਤਾਂ ਨੂੰ ਆਪਣੀ ਅਨੁਭਵੀ-ਕਲਪਨਾ ਨਾਲ ਸ੍ਰੋਤਿਆਂ ਤੇ ਪਾਠਕਾਂ ਅੰਦਰ ਵੈਸੀ ਪ੍ਰਤੀਤੀ ਨੂੰ ਸੁਰਜੀਤ ਕਰੇ। ਇਹੋ ਹੈ ਉਸ ਦੀ ਸਫਲਤਾ ਦੀ ਕਸਵੱਟੀ ! ਕਵੀ ਦਾ ਵੇਗਵਾਨ ਅਨੁਭਵ; ਅਲੰਕਾਰੀ-ਕਲਪਨਾ ਦੀ ਸਹਾਇਤਾ ਤੋਂ ਬਿਨਾਂ ਪ੍ਰਗਟ ਹੀ ਨਹੀਂ ਹੁੰਦਾ ਤੇ ਨਾ ਹੀ ਸ੍ਰੋਤਿਆਂ/ਪਾਠਕਾਂ ਦੇ ਅੰਤਰੀਵ ਨੂੰ ਝੰਝੋੜਦਿਆਂ, ਮੋਈਆਂ ਪਈਆਂ ਰੂਹਾਂ ਨੂੰ ਮੁੜ ਜਗਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਨਾਇਕ ਗੁਰੂ ਨਾਨਕ ਸਾਹਿਬ ਜੀ ਨੂੰ ਸਮੇਂ ਦਾ ਮਹਾਨ ਦਰਵੇਸ਼, ਦਾਨਸ਼ਮੰਦ, ਮਹਾਨ ਚਿੰਤਕ ਤੇ ਵੀਚਾਰਵਾਨ, ਮਹਾਨ ਮਨੁੱਖੀ-ਦਰਦਮੰਦ, ਮਹਾਨ ਪਰਉਪਕਾਰੀ ਲੋਕ-ਨੇਤਾ ਤੇ ਮਹਾਨ ਅੰਤਰਰਾਸ਼ਟਰੀ ਸਮਾਜ-ਵਿਗਿਆਨੀ ਦੇ ਰੂਪਾਂ-ਰੰਗਾਂ ਵਿੱਚ ਪੇਸ਼ ਕੀਤਾ ਹੈ। ਇੰਨਾ ਕੁਝ ਕਰ ਲੈਣ ਦੇ ਬਾਵਜੂਦ ਵੀ ਸ਼ਾਇਦ ਉਨ੍ਹਾਂ ਨੂੰ ਲਗਦੈ ਕਿ ਉਹ ਆਪਣੀਆਂ ਸੰਵੇਦਨਾਵਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਪਾਏ। ਸਤਿਗੁਰੂ ਜੀ ਦੀ ਮਹਾਨਤਾ ਨੂੰ ਪਰਤੱਖ ਕਰਦੀਆਂ ਵਡਿਆਈਆਂ ਦੇ ਵਰਣਨ ਵਾਸਤੇ ਉਨ੍ਹਾਂ ਨੂੰ ਅੱਖਰ ਨਹੀਂ ਲੱਭ ਰਹੇ, ਸ਼ਬਦਵਾਲੀ ਸਾਥ ਨਹੀਂ ਦੇ ਰਹੀ, ਪਰ ਹੋਰ ਕੋਈ ਸਾਧਨ ਵੀ ਤਾਂ ਨਹੀਂ। ਅਜਿਹੀ ਲਾਚਾਰਗੀ, ਕਵੀ ਨੂੰ ਸਧਾਰਨ ਵਰਤੀ ਜਾਂਦੀ ਬੋਲੀ ਦੇ ਹੀ ਸ਼ਬਦਾਂ ਨੂੰ ਐਸੇ ਢੰਗ ਤੇ ਅੰਦਾਜ਼ ਵਿੱਚ ਵਰਤਣ ਵਾਸਤੇ ਮਜਬੂਰ ਕਰਦੀ ਹੈ ਕਿ ਉਹ ਆਪਣੇ ਉਛਾਲੇ ਮਾਰਦੇ ਵਲਵਲਿਆਂ ਦੇ ਪ੍ਰਤਾਪ ਦਾ ਕੁੱਝ-ਨ-ਕੁੱਝ ਸਾਖਿਆਤਕਾਰ ਕਰਵਾ ਸਕੇ। ਕੁਝ ਕੁ ਵੰਨਗੀਆਂ ਨ :

  1. ਧਰੀ ਨੀਸਾਣੀ ਕਉਸ (ਖੜਾਂਅ) ਦੀ; ਮਕੇ ਅੰਦਰਿ ਪੂਜ ਕਰਾਈ ਜਿਥੈ ਜਾਇ ਜਗਤਿ ਵਿਚਿ; ਬਾਬੇ ਬਾਝੁ ਖਾਲੀ ਜਾਈ (ਜਗ੍ਹਾ) ਘਰਿ ਘਰਿ ਬਾਬਾ ਪੂਜੀਐ; ਹਿੰਦੂ ਮੁਸਲਮਾਨ ਗੁਆਈ (ਗਵਾਹ) ਛਪੇ ਨਾਹਿ ਛਪਾਇਆ; ਚੜਿਆ ਸੂਰਜੁ ਜਗੁ ਰੁਸਨਾਈ ਬੁਕਿਆ ਸਿੰਘ ਉਜਾੜ ਵਿਚਿ; ਸਭਿ ਮਿਰਗਾਵਲਿ ਭੰਨੀ ਜਾਈ (ਭਾਈ ਗੁਰਦਾਸ ਜੀ/ਵਾਰ ਪਉੜੀ ੩੪)
  2. ਗੜ ਬਗਦਾਦੁ ਨਿਵਾਇ ਕੈ; ਮਕਾ ਮਦੀਨਾ ਸਭੇ ਨਿਵਾਇਆ ਸਿਧ ਚਉਰਾਸੀਹ ਮੰਡਲੀ; ਖਟ ਦਰਸਨ ਪਾਖੰਡ ਜਿਣਾਇਆ ਪਾਤਾਲਾ ਆਕਾਸ ਲਖ ਜੀਤੀ; ਧਰਤੀ ਜਗਤੁ ਸਬਾਇਆ ਜੀਤੀ ਨਉਖੰਡ ਮੇਦਨੀ; ਸਤਿਨਾਮ ਦਾ ਚਕ੍ਰ ਫਿਰਾਇਆ (ਭਾਈ ਗੁਰਦਾਸ ਜੀ/ਵਾਰ ਪਉੜੀ ੩੭)
  3. ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ ਜਿਣਿ (ਜਿੱਤ ਕੇ) ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ ਸਿਧਿ ਬੋਲਨਿ ਸੁਭ ਬਚਨਿ; ਧਨੁ ਨਾਨਕ ਤੇਰੀ ਵਡੀ ਕਮਾਈ (ਭਾਈ ਗੁਰਦਾਸ ਜੀ/ਵਾਰ ਪਉੜੀ ੪੪)
  4. ਜਾਰਤਿ (ਯਾਤ੍ਰਾ) ਕਰਿ ਮੁਲਤਾਨ ਦੀ; ਫਿਰਿ ਕਰਤਾਰ ਪੁਰੇ ਨੋ ਆਇਆ ਚੜ੍ਹੇ ਸਵਾਈ ਦਿਹਿ ਦਿਹੀ; ਕਲਿਜੁਗਿ ਨਾਨਕ ਨਾਮੁ ਧਿਆਇਆ ਵਿਣੁ ਨਾਵੈ ਹੋਰੁ ਮੰਗਣਾ; ਸਿਰਿ ਦੁਖਾ ਦੇ ਦੁਖ ਸਬਾਇਆ ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ ਨਿਰਮਲ ਪੰਥ ਚਲਾਇਆ (ਭਾਈ ਗੁਰਦਾਸ ਜੀ/ਵਾਰ ਪਉੜੀ ੪੫)

ਸੰਖੇਪ ਵਿੱਚ, ਬਾਰੰਬਾਰ ਇਹੋ ਆਖਣਾ ਬਣਦਾ ਹੈ ਕਿ ਸਤਿਗੁਰੂ ਨਾਨਕ ਵੱਡੇ ਸਨ, ਬਹੁਤ ਵੱਡੇ ਸਨ, ਬਹੁਤ ਹੀ ਵੱਡੇ ਸਨ, ਨਿਹਾਇਤ-ਬੇਮਿਸਾਲੀ ਰੂਪ ਵਿੱਚ ਅਤਿ-ਵੱਡੇ ਸਨ ! ਉਨ੍ਹਾਂ ਦੀ ਜੁਗ-ਪਲਟਾਊ ਪ੍ਰਤਿਭਾ ਦਾ ਪ੍ਰਭਾਵ ਸਾਧਾਰਨ ਤੇ ਵਿਸ਼ੇਸ਼-ਸੁਜਾਣ, ਸਭ ਤਰ੍ਹਾਂ ਦੇ ਲੋਕਾਂ ਨੇ ਮੰਨਿਆ ਹੈ ਅੱਜ ਤੱਕ ਅਤੇ ਅੱਗੋਂ ਵੀ ‘ਜਗਤ ਗੁਰ ਬਾਬਾ ਜੀ’ ਵਿਸ਼ਵਵਿਆਪੀ ਸਮਾਜਕ ਸਾਂਝ, ਸ਼ਾਂਤੀ ਤੇ ਮਨੁੱਖਤਾ ਦੀ ਖ਼ੁਸ਼ਹਾਲੀ ਲਈ ‘ਗੁਰਬਾਣੀ-ਰੂਪ’ ਵਿੱਚ ਚਾਨਣ-ਮੁਨਾਰਾ ਬਣੇ ਰਹਿਣਗੇ !

5. ਦੈਵੀ ਸ਼ਖ਼ਸੀਅਤ ਤੇ ਸਮਭਾਵੀ ਧਰਮਦ੍ਰਿਸ਼ਟੀ :- ਇਸਲਾਮ ਵਿੱਚ ਅੱਲ੍ਹਾ ਨੂੰ ਧਰਤੀ ਉਪਰਲੇ ਸਤਵੇਂ ਤਬਕ (ਆਕਾਸ਼) ਵਿੱਚ ਆਪਣੇ ਤਖ਼ਤ ਉੱਤੇ ਬੈਠੇ ਇੱਕ ਸ਼ਹਿਨਸ਼ਾਹ ਜਾਂ ਸੁਲਤਾਨ ਦੇ ਰੂਪ ਵਿੱਚ ਤੱਸੁਵੁਰ (Concept) ਕੀਤਾ ਜਾਂਦਾ ਹੈ, ਜੋ ਅੱਗੋਂ ਫਰਿਸ਼ਤਿਆਂ ਰਾਹੀਂ ਸਾਰੀ ਸ੍ਰਿਸ਼ਟੀ ਦਾ ਨਿਜ਼ਾਮ ਚਲਾ ਰਿਹਾ ਹੈ। ਕੁਰਾਨ ਦੇ ਅੱਲ੍ਹਾ ਨੂੰ ਜਗਤ ਅਤੇ ਮਨੁੱਖ; ਦੋਹਾਂ ਤੋਂ ਅਲੱਗ, ਬਹੁਤ ਦੂਰ, ਬਹੁਤ ਉੱਚੀ ਤੇ ਸਰਬ-ਸ਼ਕਤੀਵਾਨ ਹਸਤੀ ਤਸਲੀਮ ਕਰਦਿਆਂ, ਆਪਣੇ ਖ਼ਾਸ ਵਫ਼ਾਦਾਰ ਕਰਿੰਦਿਆਂ ਦੁਆਰਾ ਸਮੂਹ ਵਸਤੂ-ਜਗਤ ਅਤੇ ਜੀਵ-ਜਗਤ ਪਾਸੋਂ ਆਪਣੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਮੰਨਿਆ ਗਿਆ ਹੈ। ਅੱਲ੍ਹਾ ਦੇ ਹੁਕਮਾਂ; ਜਿਵੇਂ ਕਿ ਪਾਕ-ਕੁਰਾਨ ਵਿੱਚ ਲਿਖੇ ਹਨ, ਉੱਤੇ ਇੰਨ-ਬਿੰਨ ਯਕੀਨ ਕਰ ਕੇ ਜ਼ਿੰਦਗੀ-ਜੀਊਣ ਵਾਲਿਆਂ ਨੂੰ ਸੱਚਾ ਮੁਸਲਮਾਨ ਆਖਦਿਆਂ, ਦੂਸਰੇ ਅਨਮੱਤੀਆਂ ਨੂੰ ਰੱਬ ਤੋਂ ਮੁਨਕਰ, ਝੂਠਾ ਤੇ ਗੁਨਾਹਗਾਰ ਕਰਾਰ ਦਿੱਤਾ ਗਿਆ ਹੈ। ਇਉਂ ਮੁਸਲਿਮ ਜਰਵਾਣਿਆਂ ਨੇ ਦੁਨੀਆ ਦੇ ਦੂਸਰੇ ਧਰਮਾਂ-ਵਾਲਿਆਂ ਨੂੰ ਆਪਣੇ ਮਜ਼੍ਹਬ ਵਿੱਚ ਸ਼ਾਮਲ ਕਰ ਲੈਣ ਨੂੰ ਸਵਾਬ (ਪੁੰਨ) ਜਾਣਦਿਆਂ ਜ਼ਬਰਦਸਤ ਮੁਹਿੰਮ ਚਲਾਈ। ਜਿਹੜਾ ਵੀ ਕੋਈ ਉਨ੍ਹਾਂ ਦੀ ਈਨ ਨਹੀਂ ਸੀ ਮੰਨਦਾ ਉਸ ਦਾ ਸਿਰ ਕਲਮ ਕਰਕੇ ਜਹਾਨ ਤੋਂ ਰੁਖ਼ਸਤ ਕਰ ਦਿੱਤਾ ਜਾਂਦਾ ਸੀ। ਇਉਂ ਅਨੇਕਾਂ ਦੇਸ਼ਾਂ ਵਿੱਚ ਗ਼ੈਰਮੁਸਲਮਾਨਾਂ ਦਾ ਜੀਵਨ ਨਰਕ ਬਣਾ ਦਿੱਤਾ ਗਿਆ। ਅੱਲ੍ਹਾ ਦੇ ਪੈਰੋਕਾਰਾਂ ਨੂੰ ਮੋਮਿਨ (ਪੱਕੇ ਧਰਮੀ) ਅਤੇ ਬਾਕੀ ਦੇ ਸਾਰਿਆਂ ਨੂੰ ਕਾਫ਼ਿਰ ਐਲਾਨ ਦਿੱਤੇ ਜਾਣਾ, ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਉੱਤੇ ਨਾਜ਼ਿਲ ਹੋਏ ਖੁਦਾਈ-ਵਾਹਦੀਅਤ ਵਾਲੇ ਅਸੂਲਾਂ ਨਾਲ ਕਿੰਨਾ ਕੁ ਮੇਲ ਖਾਂਦਾ ਹੈ ? ਇਹ ਮਨੁੱਖ ਦੀ ਵੈਸੀ ਹੀ ਭੁਲਾਵੜੇ-ਭੁਲੀ ਫ਼ਿਤਰਤ ਹੈ ਜਿਸ ਨੇ ਕਣ-ਕਣ ਵਿੱਚ ਭਗਵਾਨ ਦੀ ਮੌਜੂਦਗੀ ਮੰਨਣ ਵਾਲਿਆਂ ਹਿੰਦੂ ਸਨਾਤਨੀਆਂ ਵੱਲੋਂ ਆਪਣੇ ਹੀ ਸਹਿ-ਧਰਮੀਆਂ ਨੂੰ ਵਰਣ ਆਸ਼ਰਮਾਂ ਵਿੱਚ ਵੰਡ ਕੇ ਅਤੇ ਅੱਗੋਂ ਹੋਰ ਅਨਿਕ-ਪ੍ਰਕਾਰੀ ਦਰਜਾ-ਬ-ਦਰਜਾ ਦੀਆਂ ਵਿੱਥਾਂ ਨਿਸ਼ਚਿਤ ਕਰ ਕੇ, ਸਮਾਜ ਨੂੰ ਵਿਤਕਰਿਆਂ ਤੇ ਨਫ਼ਰਤਾਂ ਰਾਹੀਂ ਕੋਹੜ-ਗ੍ਰਸਤ ਕਰ ਦਿੱਤਾ ਹੋਇਆ ਸੀ, ਪਰ ਉਹ ਆਪਣੇ ਆਪ ਨੂੰ ਦੇਵ-ਭੂਮੀ ਦੇ ਉੱਤਮ-ਪੁਰਸ਼, ਦੈਵੀ-ਸਭਿਅਤਾ ਦੇ ਵਾਰਸ਼ ਤੇ ਬਾਹਰੋਂ ਆਏ ਆਮ-ਲੋਕਾਂ ਨੂੰ, ਮਨੂੰ-ਸਿਮ੍ਰਿਤੀ ਵਿਚਲੇ ਸਿਧਾਂਤਾਂ ਅਨੁਸਾਰ ਮਲੇਛ ਹੋਣ ਦੀ ਘੋਸ਼ਣਾ ਕਰਦੇ ਸਨ/ਹਨ। ਭਾਰਤ ਭੂਮੀ ਦੇ ਵੈਦਿਕ/ਸਨਾਤਨ ਪੁਰੋਹਿਤਾਂ-ਪੁਜਾਰੀਆਂ ਨੇ ਆਪੋ ਆਪਣੇ ਇਸ਼ਟ-ਦੇਵਾਂ ਦੇ ਅੱਡੋ-ਅੱਡਰੇ ਦੇਵਾਲਯ ਤੇ ਧਰਮ-ਕਰਮ ਮਿੱਥ ਲਏ। ਅਜਿਹੀ ਧਾਰਮਿਕ-ਵਿਡੰਬਨਾ ਕਿਉਂ ਤੇ ਕਿਵੇਂ ਪੈਦਾ ਹੋਈ ? ਵਿਚਾਰਨਾ ਬਣਦਾ ਹੈ !

ਸਾਨੂੰ ਅਸਲੀਅਤ ਇਉਂ ਮਾਲੂਮ ਹੁੰਦੀ ਹੈ ਕਿ ਕੁਰਾਨ ਦੇ ਕਰਤਾ ਨੇ ਰੱਬ ਦੀ ਵਾਹਦੀਅਤ, ਮਹਾਨਤਾ ਤੇ ਹਰ ਤਰ੍ਹਾਂ ਦੀਆਂ ਹੱਦਬੰਦੀਆਂ ਨੂੰ ਉਲੰਘਦੀ ਲਾਸਾਨੀ ਤਾਕਤ ਦਾ ਅਹਿਸਾਸ ਜਗਾਉਣ ਦੇ ਮਕਸਦ ਨਾਲ, ਚੌਂਦਾਂ ਦੇਸ਼ਾਂ ਦੀ ਬਿੰਬ-ਉਸਾਰੀ ਕੀਤੀ ਸੀ। ਸੱਤ ਧਰਤੀ ਹੇਠਾਂ ਤੇ ਸੱਤ ਧਰਤੀ ਤੋਂ ਉੱਪਰ ਵੱਲ ! ਉਕਤ ਰਹੱਸਵਾਦੀ ਬਿੰਬਾਵਲੀ ਦਾ ਅਸਲ ਮਤਲਬ (spiritual meaning) ਤਾਂ ਛੁਪਿਆ ਰਹਿ ਗਿਆ ਤੇ ਪੈਰੋਕਾਰ ਇਸ ਦੇ ਲਫ਼ਜ਼ੀ-ਅਰਥਾਂ ਅਨੁਸਾਰ ‘ਲਾਇਲਾ-ਇਲ-ਅੱਲਾਹ’ ਨੂੰ ਇੱਕ ਵਿਸ਼ੇਸ ਖਿੱਤੇ ਵਿੱਚ ਸੀਮਤ, ਕਿਸੇ ਵਿਸ਼ੇਸ ਤਰ੍ਹਾਂ ਦੇ ਤਖ਼ਤ ਉੱਤੇ ਵਿਰਾਜਮਾਨ ਹੋਇਆ ਮੰਨਣ ਲੱਗ ਪਏ। ਅਜਿਹੇ ਭੁਲੇਖਿਆਂ ਦੇ ਕਾਰਨ ਹੀ ਪ੍ਰਤੀਤ ਹੁੰਦਾ ਹੈ ਕਿ ਸਰਬ-ਵਿਆਪਕ ਪਾਰਬ੍ਰਹਮ-ਪਰਮੇਸਰ ਜਾਂ ਬੇਅੰਤ ਤੇ ਬੇਮਿਸਾਲ ਰੱਬ ਨੂੰ ਖ਼ਾਸ-ਖ਼ਾਸ ਸਥਾਨਾਂ ਮੰਦਿਰਾਂ-ਮਸਜਿਦਾਂ ’ਚ ਮਹਿਦੂਦ ਕਰ ਦਿੱਤਾ ਗਿਆ ਹੈ।

ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਜੀ ਆਪ ਖ਼ੁਦ ਮੁਸ਼ੱਕਤਾਂ ਝੱਲ ਕੇ ਸਮਕਾਲੀਨ ਧਰਮਾਚਾਰੀਆਂ ਦੇ ਟਿਕਾਣਿਆਂ ਉੱਤੇ ਪਹੁੰਚਦਿਆਂ ਪਰਸਪਰ-ਸੰਵਾਦ ਰਚਾਉਂਦੇ ਰਹੇ ਹਨ। ਕੋਈ ਦੂਜਾ ਧਰਮ-ਆਗੂ, ਵਾਰਤਾਲਾਪ ਵਾਸਤੇ ਉਨ੍ਹਾਂ ਕੋਲ ਕਦੇ ਨਹੀਂ ਸੀ ਆਇਆ ! ਕਿਉਂ ? ਕਿਉਂਕਿ ਉਦੋਂ ਤੱਕ ਧਾਰਮਕ-ਸਮਾਜਕ ਵਖਰੇਵਿਆਂ ਕਾਰਨ ਬਣੀਆਂ ਨਫ਼ਰਤਾਂ ਤੇ ਦੁਸ਼ਮਣੀਆਂ ਨੂੰ ਨਜਿੱਠਣ ਲਈ ਕਿਸੇ ਵੀ ਹੋਰ ਮਹਾਂਪੁਰਖ ਨੇ ਯਤਨ ਹੀ ਨਹੀਂ ਕਦੇ ਆਰੰਭਿਆ ਸੀ, ਸ਼ਾਇਦ ਸੋਚਿਆ ਹੀ ਨਹੀਂ ਗਿਆ। ਸੰਵਾਦ ਦੇ ਸੁਮੇਲ ਦੁਆਰਾ ਧਾਰਮਿਕ-ਵਖਰੇਵਿਆਂ ਵਿੱਚ ਇਕਸਾਰਤਾ ਸਥਾਪਿਤ ਕਰਕੇ ਮਨੁੱਖਤਾ ਵਿੱਚ ਸਮਭਾਵੀ-ਬਰਾਬਰੀ, ਸਹਿਨਸ਼ੀਲਤਾ, ਸੁਹਿਰਦਤਾ ਤੇ ਸਰਬੱਤ ਦਾ ਭਲਾ ਲੋਚਦੀ ਸਹਿਹੋਂਦ (Co-exiseance) ਜਾਂ ਸਭਿਅਤਾ ਨੂੰ ਸਿਰਜਣ ਦਾ ਵਿਚਾਰ, ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਦੇ ਹਿਰਦੇ ਵਿੱਚੋਂ ਹੀ ਉਗਿਆ ਸੀ : ‘‘ਪਹਿਲਾ ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ (ਵਾਰ ਪਉੜੀ ੨੪) ਅਤੇ ‘‘ਫਿਰ ਚੜ੍ਹਿਆ ਸੋਧਣਿ; ਧਰਤਿ ਲੁਕਾਈ ੨੪’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੪)

ਸਤਿਗੁਰ ਨਾਨਕ ਜੀ ਨੇ ਮੱਕੇ ਅਤੇ ਬਗਦਾਦ ਵਿੱਚ ਬੁਨਿਆਦੀ-ਮੁੱਦਿਆਂ ਉੱਤੇ ਸੰਵਾਦ ਰਚਾਉਣ ਦਾ ਨਾਟਕੀ-ਢੰਗ ਅਪਣਾਇਆ। ਮੱਕੇ ਵਿੱਚ ਰੱਬ ਦੀ ਸਰਬ-ਵਿਆਪਕਤਾ ਤੇ ਬਗਦਾਦ ਵਿਖੇ ਕਾਦਰ-ਕਰਤੇ ਦੀ ਕਾਇਨਾਤ ਦੀ ਅਸੀਮ-ਅਨੰਤਤਾ ਪ੍ਰਤੱਖ ਕੀਤੀ ਜਦਕਿ ਉਨ੍ਹਾਂ ਦੋਵੇਂ ਥਾਂਵਾਂ ਉੱਤੇ, ਕੱਟੜਵਾਦੀ ਮੁੱਲਾਂ-ਮੌਲਾਣਿਆਂ ਨੂੰ, ਪਵਿਤ੍ਰ ਕੁਰਾਨ ਦੇ ਲਫ਼ਜ਼ੀ-ਅਰਥਾਂ ਦੀ ਬਜਾਏ ਇਸ ਦੀ ਅੰਦਰਲੀ ਰੂਹਾਨੀ-ਅਸਲੀਅਤ ਵੱਲ ਤਰਜੀਹ ਦੇਣ ਦਾ ਪਾਠ ਪੜ੍ਹਾਇਆ। ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਢੇ ਪਾਂਡਿਆਂ ਅਤੇ ਪੁਰੀ ਦੇ ਵਿਸ਼ਵਨਾਥ ਮੰਦਿਰ ’ਚ ਆਰਤੀ ਕਰਦੇ ਪੁਜਾਰੀਆਂ ਨੂੰ ਵੀ ਉਨ੍ਹਾਂ ਨੇ ਕੁਝ ਇਸੇ ਅੰਦਾਜ਼ ਵਿੱਚ ‘ਸਚੁ’ ਦਾ ਆਭਾਸ ਕਰਵਾਇਆ। ‘ਜਪੁ’ ਬਾਣੀ ਦੀ ਸੋ ਦਰੁ ਵਾਲੀ ਪਉੜੀ ਵਿੱਚ ‘‘ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ..’’  ਦਾ ਜ਼ਾਹਰਾ-ਜ਼ਹੂਰ ਵਿਸਮਾਦਮਈ ਅਨੁਭਵ ਇਸੇ ਅੰਦਾਜ਼ ਵਿੱਚ ਬਿਆਨਿਆ। ‘ਅੱਲ੍ਹਾ’ ਜਾਂ ‘ਭਗਵਾਨ’ ਨੂੰ ਸਥੂਲ ਬਿੰਬਾਂ ਰਾਹੀਂ ਵਰਣਨ ਕਰਨਾ ਮਨੁੱਖ ਦੀ ਮਜ਼ਬੂਰੀ ਜ਼ਰੂਰ ਹੁੰਦਾ ਹੈ (ਅਖਰੀ ਨਾਮੁ ਅਖਰੀ ਸਾਲਾਹ   ਅਖਰੀ ਗਿਆਨੁ ਗੀਤ ਗੁਣ ਗਾਹ   ਅਖਰੀ ਲਿਖਣੁ ਬੋਲਣੁ ਬਾਣਿ ਜਪੁ), ਪਰ ਵੈਸੇ ਖ਼ੁਦਾ ਜਾਂ ਬ੍ਰਹਮ ਦਾ ਕਿਸੇ ਵੀ ਭਾਸ਼ਾਈ-ਸ਼ਬਦਾਵਲੀ ਵਿੱਚ ਬੰਨ੍ਹਿਆ ਜਾ ਸਕਣਾ ਤਾਂ ਕਿਤੇ ਰਿਹਾ ਓਹ ਅਦ੍ਰਿਸ਼ਟ ਤੇ ਅਨੰਤ ਸਰਵਵਿਆਪੀ-ਹਸਤੀ ਸੰਪੂਰਨ ਰੂਪ ਵਿੱਚ, ਮਨੁੱਖੀ-ਬੁੱਧੀ ਦੀ ਪਕੜ ਵਿੱਚ ਹੀ ਨਹੀਂ ਆ ਸਕਦੀ। ਉਸ ਦੀ ਅਲੱਖਤਾ, ਅਕੱਥਨੀਅਤਾ ਤੇ ਅਗੰਮ-ਅਗੋਚਰਤਾ ਹੀ ਉਸ ਦੇ ਬੁਨਿਆਦੀ ਗੁਣ-ਲੱਛਣ ਹਨ ਤੇ ਇਹ ਸਭ ਧਰਮਾਂ ਵਿਚਲੀ ਸਾਂਝੀ ਸਚਾਈ ਵੀ ਹੈ।

ਜਦੋਂ ਇਸਲਾਮ ਧਰਮ ਦਾ ਭਾਰਤ-ਭੂਮੀ ’ਚ ਪ੍ਰਵੇਸ਼ ਹੋਇਆ ਤਾਂ ਇੱਥੋਂ ਦੇ ਵਸਨੀਕ ਦੇਵੀ-ਦੇਵਤਿਆਂ ਦੀ ਪੂਜਾ-ਅਰਚਨਾ, ਅਵਤਾਰੀ-ਬੁੱਤ-ਪ੍ਰਸਤੀ, ਸੁੱਚ-ਭਿੱਟ, ਜਾਤ-ਪਾਤ ਤੇ ਛੂਆ-ਛੂਤ ਵਰਗੇ ਵਹਿਮਾਂ-ਭਰਮਾਂ ਦੇ ਬੰਧਨਾ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਸਨ। ਬਹੁਗਿਣਤੀ ਅਨਪੜ੍ਹ ਭੋਲੀ ਜਨਤਾ ਨਰਕੀ-ਜ਼ਿੰਦਗੀ ਹੰਢਾਉਣ ਲਈ ਮਜਬੂਰ ਤੇ ਸਾਹ ਸਤਹੀਣ ਹੋ ਚੁੱਕੀ ਸੀ। ਮਨੁੱਖੀ ਦਰਦ ਰੱਖਦੇ ਨੇਕਦਿਲ ਸੂਫ਼ੀ-ਮੁਸਲਮਾਨਾਂ ਨੇ ਪੰਜਾਬ ਦੇ ਸਿੰਧ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਇਸਲਾਮ ਵਿੱਚ ਸ਼ਮੂਲੀਅਤ ਕਰ ਲੈਣ ਵਾਸਤੇ ਪ੍ਰੇਰਿਆ ਤਾਂ ਜੋ ਸਮਾਜਕ ਨਾ-ਬਰਾਬਰੀ ਦੀ ਜਿਲ੍ਹਣ ਵਿੱਚੋਂ ਨਜਾਤ ਪਾ ਸਕਣ। ਸੂਫ਼ੀ ਫਿਰਕਾ ਧਰਮ-ਅਭਿਮਾਨੀ ਨਹੀਂ ਸੀ ਕਿਉਂਕਿ ਉਹ ਰਹੱਸਵਾਦੀ-ਅਧਿਆਤਮਕ ਜੀਵਨ-ਫ਼ਲਸਫ਼ੇ ਤੋਂ ਜਾਣੂ ਸੀ। ਉਨ੍ਹਾਂ ਸਮਿਆਂ ਵਿੱਚ ਇਸਲਾਮਿਕ ਰਹੱਸਵਾਦ ਦੀ ਸਿਖਲਾਈ ਤੇ ਅਭਿਆਸ ਵਾਸਤੇ ਸੂਫ਼ੀ-ਖ਼ਾਨਕਾਹਾਂ (ਘਰਾਂ) ਦੇ ਰੂਪ ਵਿੱਚ ਧਾਰਮਿਕ-ਕੇਂਦਰ ਸਥਾਪਿਤ ਹੋ ਚੁੱਕੇ ਸਨ। ਕੋਈ ਵੀ ਸੱਚਾ ਅਧਿਆਤਮਕ-ਵਿਅਕਤੀ, ਦੂਸਰੇ ਲੋਕਾਂ ਨੂੰ ਵੀ ਸੁਖੀ ਤੇ ਖ਼ੁਸ਼ਹਾਲ ਵੇਖਣਾ ਚਾਹੁੰਦਾ ਹੈ ਚਾਹੇ ਉਹ ਕਿਸੇ ਵੀ ਮਜ਼੍ਹਬੋ-ਮਿਲਤ ਨਾਲ ਸੰਬੰਧਿਤ ਹੋਣ। ਇਸ ਤਰ੍ਹਾਂ ਬਾਬਾ ਫਰੀਦ ਜੀ ਆਦਿਕ ਸੂਫ਼ੀ-ਦਰਵੇਸ਼ਾਂ ਦਾ ਸਦਕਾ ਇਸਲਾਮ ਧਰਮ ਦਾ ਬਹੁਤ ਪਰਚਾਰ ਹੋਇਆ। ਆਪਸੀ ਪ੍ਰੇਮ-ਪਿਆਰ ਹਮਦਰਦੀ ਤੇ ਸੁਹਿਰਦਤਾ ਭਰਪੂਰ ਢੰਗਾਂ ਦੁਆਰਾ। ਇਸਲਾਮ ਵਿੱਚ ਸ਼ਮੂਲੀਅਤ ਲੈਣ ਵਾਲੇ ਭਾਰਤੀ ਲੋਕ, ਘੱਟੋ-ਘੱਟ ਇੱਕ ਖੁਲ੍ਹੇ-ਮੌਕਲੇ ਸਮਾਜ ਦੇ ਮੈਂਬਰ ਤਾਂ ਅਵੱਸ਼ ਹੀ ਬਣ ਜਾਂਦੇ ਸਨ।

ਦੂਜੀ ਤਰਫ਼ ਕਾਹਲੀ ਤੇ ਕੱਟੜ ਤਬੀਅਤ ਵਾਲੇ ਅਤੇ ਲੁੱਟ-ਮਾਰ ਤੇ ਰਾਜਸੀ ਮੰਤਵਾਂ ਨਾਲ ਚੜ੍ਹ ਆਏ ਧਾੜਵੀਆਂ, ਕਾਜ਼ੀਆਂ ਤੇ ਮੌਲਵੀਆਂ ਦਾ ਮਕਸਦ ਸਮੂਹਿਕ ਅਭਿਮਾਨੀ-ਭਾਵਾਂ ਦੁਆਰਾ, ਤਲਵਾਰ ਦੇ ਜ਼ੋਰ-ਜ਼ਬਰ ਰਾਹੀਂ ਆਪਣਾ ਧਰਮ ਪ੍ਰਚਾਰ ਤੇ ਇਸਲਾਮੀ ਹਕੂਮਤ ਸਥਾਪਿਤ ਕਰਨਾ ਸੀ। ਉਨ੍ਹਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਬੁੱਤ ਪ੍ਰਸਤ-ਕਾਫ਼ਿਰ ਐਲਾਨਦਿਆਂ ਘਿਰਣਾ ਤੇ ਨਫ਼ਰਤ ਅਧੀਨ ਇਨ੍ਹਾਂ ਦੀ ਇੱਜ਼ਤ-ਆਬਰੂ ਨੂੰ ਮਲੀਆ-ਮੇਟ ਕਰ ਦਿੱਤਾ। ਅਜਿਹੇ ਕੱਟੜ-ਮੁਸਲਮਾਨ ਮਨੁੱਖੀ-ਦਰਦ ਤੋਂ ਖ਼ਾਲੀ ਸਨ, ਉਨ੍ਹਾਂ ਵੱਲੋਂ ਕੀਤੀ ਤਬਲੀਗ਼ ਨੂੰ ਸਵਾਬ (ਨੇਕ ਕੰਮ) ਨਹੀਂ ਮੰਨਿਆ ਜਾ ਸਕਦਾ। ਈਰਖਾ-ਦ੍ਵੇਸ਼ ਅਧੀਨ ਕੀਤੇ ਅਖੌਤੀ ਧਾਰਮਿਕ ਕੰਮਾਂ ਵਿੱਚ ਨਿਸ਼ਚੇ ਪੂਰਵਕ ਹਉਮੈ ਹੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੁੰਦੀ ਹੈ, ਜੋ ਸ਼ੈਤਨੀਅਤ ਦਾ ਦੂਜਾ ਨਾਂ ਹੈ। ਇਸੇ ਤਰ੍ਹਾਂ ਬ੍ਰਾਹਮਣਵਾਦੀ ਹਿੰਦੂ ਜੋ ਮੁਸਲਮਾਨਾਂ ਨੂੰ ਘਿਰਣਾ ਅਧੀਨ ਮਲੇਛ ਆਖਦੇ ਸਨ, ਉਹ ਆਪਣੀਆਂ ਹੀ ਅਖੌਤੀ ਨੀਵੀਆਂ ਜਾਤਾਂ ਨੂੰ ਨਾਜਾਇਜ਼ ਤੌਰ ’ਤੇ ਦਬਾਉਣ ਦਾ ਆਪਣਾ ਹੱਕ ਜਾਂ ਪ੍ਰਭਤਾ ਕਾਇਮ ਰੱਖਣ ਵਾਸਤੇ ਹੀ ਇਸਲਾਮ ਦਾ ਵਿਰੋਧ ਕਰਦੇ ਰਹੇ ਸਨ :  ‘‘ਗੁਰਮੁਖਿ ਕੋਇ ਦਿਸਈ; ਢੂੰਡੇ ਤੀਰਥਿ ਜਾਤ੍ਰੀ ਮੇਲੇ ਡਿਠੇ ਹਿੰਦੂ ਤੁਰਕ ਸਭਿ; ਪੀਰ ਪੈਕੰਬਰਿ ਕਉਮਿ ਕਤੇਲੇ ਅੰਧੀ, ਅੰਧੇ ਖੂਹੇ ਠੇਲੇ ੨੬’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੬)

ਜਦੋਂ ਹਿੰਦੁਸਤਾਨ ਦੇ ਉੱਤਰੀ ਖਿਤੇ ਪੰਜਾਬ ਦੀ ਭੋਂਇ ਤੋਂ ਚੱਲ ਕੇ ਇੱਕ ਸਨਾਤਨੀ ਹਿੰਦੂ ਖੱਤਰੀ ਗੋਤ ਦੇ ਜੰਮਪਲ ਮਰਦ-ਏ-ਕਾਮਿਲ ਬਾਬਾ ਨਾਨਕ ਜੀ; ਵਿਲੱਖਣ ਮੁਸਲਮਾਨੀ ਲਿਬਾਸ ਵਿੱਚ ਆਲਮੀ ਇਸਲਾਮ ਦੇ ਮਰਕਜ਼ੀ ਮੁਕਾਮ ਉੱਤੇ ਜਾ ਅੱਪੜੇ ਤਾਂ ਵੱਡਾ ਮੁਸ਼ਕਲ ’ਤੇ ਤਿੱਖਾ ਸੁਆਲ ਉੱਠਿਆ : ‘‘ਪੁਛਨਿ ਫੋਲਿ ਕਿਤਾਬ ਨੋ; ਹਿੰਦੂ ਵਡਾ ਕਿ ਮੁਸਲਮਾਨੋਈ ?’’  ਜਵਾਬ ਹੈਰਾਨਕੁਨ ਤੇ ਲਾਮਿਸਾਲ ਸੀ :

‘‘ਬਾਬਾ ਆਖੇ ਹਾਜੀਆ; ਸੁਭਿ ਅਮਲਾ ਬਾਝਹੁ, ਦੋਨੋ ਰੋਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩)

 ਜਿਹੜੇ ਲੋਕ ਸਨਾਤਨੀ ਭਾਰਤੀ ਸੱਭਿਅਤਾ ਦੇ ਜਾਤ-ਪਾਤੀ ਵਰਣ ਵੰਡਾਂ ਸਮੇਤ ਸਾਰੇ ਪੱਖਾਂ ਸੰਬੰਧੀ ਕੇਵਲ ਆਪਣੇ ਹੀ ਧਰਮ-ਕਰਮਾਂ ਤੇ ਵਰਤਾਰਿਆਂ ਦੇ ਸੋਹਲੇ ਗਾਉਣ ਅਤੇ ਇਸਲਾਮ ਦੇ ਹਰ ਤਰ੍ਹਾਂ ਦੇ ਪ੍ਰਭਾਵ ਨੂੰ ਨਿੰਦਣਾ ਹੀ ਦੇਸ਼-ਭਗਤੀ ਸਮਝਦੇ ਸਨ/ਹਨ; ਗੁਰੂ ਨਾਨਕ ਜੀ ਦਾ ਉੱਤਰ, ਉਨ੍ਹਾਂ ਦੇ ਵਤੀਰੇ ਦੀ ਪ੍ਰੋੜ੍ਹਤਾ ਨਹੀਂ ਕਰਦਾ। ਅਜਿਹੇ ਹਿੰਦੂ ਭੁੱਲ ਜਾਂਦੇ ਹਨ ਕਿ ਅਜੋਕੇ ਭਾਰਤੀ ਮੁਸਲਮਾਨਾਂ ਦਾ ਪਿਛੋਕੜ ਤਾਂ ਹਿੰਦੂ ਧਰਮ ਨਾਲ ਹੀ ਜੁੜਦਾ ਸੀ ਜੋ ਅਸਾਡੀਆਂ ਵਧੀਕੀਆਂ ਤੋਂ ਤੰਗ ਆ ਕੇ ਪਰਾਏ (ਮੁਸਲਮਾਨ) ਬਣ ਬੈਠੇ ਹਨ।

ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਉੱਤਰ ਵਿੱਚੋਂ ਸੱਚੀ ਨਿਆਂਯੁਕਤ-ਨਿਧੱੜਕਤਾ, ਨਿਰਭੈਤਾ, ਨਿਰਵੈਰਤਾ ਤੇ ਨਿਰਪੱਖਤਾ ਦੀ ਦ੍ਰਿੜ੍ਹਤਾ ਵਿਖਾਈ ਦਿੰਦੀ ਹੈ। ਸਤਿਗੁਰੂ ਜੀ ਪੂਰੀ ਤਰ੍ਹਾਂ ਪੱਖਪਾਤੀ ਵਿਵਹਾਰਿਕਤਾ ਤੋਂ ਬੇਨਿਆਜ਼ (ਇੱਛਾ ਰਹਿਤ) ਹੁੰਦਿਆਂ ਹਿੰਦੂ ਮੁਸਲਮਾਨ; ਦੋਵਾਂ ਦੀਆਂ ਕਮਜ਼ੋਰੀਆਂ ਬਾਰੇ ਸਾਫ਼ਗੋਈ ਨਾਲ ਫ਼ੈਸਲਾ ਸੁਣਾਉਂਦੇ ਰਹੇ ਹਨ ‘‘ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਢੋਈ ਕਚਾ ਰੰਗੁ ਕਸੁੰਭ ਦਾ; ਪਾਣੀ ਧੋਤੈ ਥਿਰ ਰਹੋਈ ਕਰਨਿ ਬਖੀਲੀ (ਨਿੰਦਿਆ) ਆਪਿ ਵਿਚਿ; ਰਾਮ ਰਹੀਮ ਇਕ ਥਾਇ ਖਲੋਈ ਰਾਹਿ ਸੈਤਾਨੀ ਦੁਨੀਆਂ ਗੋਈ (ਜਾਂਦੀ ਪਈ ਹੈ)੩੩’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩)

ਉਕਤ ਦਲੇਰਾਨਾ, ਨਿਰਲੇਪਤਾ ਗੁਣਾਂ ਨਾਲ ਬਾਬਾ ਨਾਨਕ ਜੀ ਨੇ ਨਾ ਕੇਵਲ ਮੱਕੇ ਦੇ ਮੌਲਵੀਆਂ ਦੀ ਕੱਟੜ ਮਖ਼ਾਲਫ਼ਤ ਤੇ ਨਾਰਾਜ਼ਗੀ ਨੂੰ ਦੂਰ ਕੀਤਾ, ਸਗੋਂ ਉਨ੍ਹਾਂ ਦੇ ਵਿਚਾਰਾਂ ਅੰਦਰ ਮਨੁੱਖੀ-ਇਖ਼ਲਾਕ ਦੀਆਂ ਕਦਰਾਂ-ਕੀਮਤਾਂ ਵਿੱਚ ਬਿਹਤਰੀ ਲਿਆਉਣ ਦਾ ਸਬੱਬ ਵੀ ਬਣੇ। ਸੰਪ੍ਰਦਾਇਕ ਤਰਜੀਹਾਂ ਤੋਂ ਉੱਕਾ ਬੇਲਾਗ ਰਹਿੰਦਿਆਂ ਉਨ੍ਹਾਂ ਨੇ ਧਾਰਮਿਕ ਨਿਰਪੱਖਤਾ (Secularism) ਦੀ ਉੱਚਤਮ ਮਿਸਾਲ ਕਾਇਮ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨਕਾਲ ਵਿੱਚ ਵਾਪਰਦੇ ਅਜੇਹੇ ਮਿਸਾਲੀ ਬਿਰਤਾਂਤ ਉਨ੍ਹਾਂ ਦੇ ਦੈਵੀ ਸ਼ਖ਼ਸੀਅਤ ਦੇ ਪ੍ਰਭਾਵਾਂ ਨੂੰ ਬਾਖ਼ੂਬੀ ਉਘਾੜਦੇ ਹਨ। ਸਤਿਗੁਰਾਂ ਦਾ ਉਪਦੇਸ਼ ਰੱਬੀ-ਬੇਅੰਤਤਾ, ਪਾਰਬ੍ਰਹਮੁ-ਪਰਮੇਸਰ ਦੀ ਅਪਰੰਪਾਰਤਾ ਅਤੇ ਵਿਸ਼ਵਭਰ ਵਿੱਚ ਅਨਿਕ ਪ੍ਰਕਾਰੀ ਵਿਭਿੰਨਤਾਵਾਂ ਦੇ ਬਾਵਜੂਦ ਸਾਰੀਆਂ ਨਸਲਾਂ, ਕੌਮਾਂ, ਕਬੀਲਿਆਂ, ਦੇਸ ਦੇਸਾਂਤਰਾਂ ਤੇ ਮੱਤ-ਮੱਤਾਂਤਰਾ ਨਾਲ ਜੁੜੇ ਮਨੁੱਖੀ- ਭਾਈਚਾਰੇ ਨੂੰ ‘‘ਏਕ ਦ੍ਰਿਸਟਿ ਕਰਿ ਸਮਸਰਿ ਜਾਣੈ..’’ (ਮਹਲਾ /੭੩੦) ਵਰਗੇ ਰਹੱਸਵਾਦੀ-ਅਧਿਆਤਮਕ ਸਿਧਾਂਤਾਂ ਉ੍ਰਪਰ ਆਧਾਰਿਤ ਹੈ। ਰਹੱਸਵਾਦੀ ਅਧਿਆਤਮਕ ਅਨੁਭਵ ਦਾ, ਉਪਦੇਸ਼ਕ ਤੇ ਪ੍ਰਚਾਰਕਾਂ ਦੇ ਆਪਣੇ ਨਿੱਜੀ ਜੀਵਨ-ਅਮਲਾਂ ਵਿੱਚ ਕਿਰਿਆਤਮਕ ਹੋਣਾ, ਸਮਾਜਵਾਦ ਅਤੇ ਧਾਰਮਕ-ਨਿਰਪੱਖਤਾ ਦੋਹਾਂ ਦੀ ਪੱਕੀ ਗਾਰੰਟੀ ਬਣਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਜੀ; ਅੰਤਰਰਾਸ਼ਟਰੀ ਸਮਾਜਵਾਦੀ ਕਦਰਾਂ-ਕੀਮਤਾਂ ਦੇ ਰਹਿਬਰ ਤੇ ਧਰਮ-ਨਿਰਪੇਖਤਾ ਦੇ ਸਰਵ ਪ੍ਰਥਮ ਸੰਸਥਾਪਕ ਦੇ ਰੂਪ ਵਿੱਚ ਵਿਖਾਈ ਦੇਂਦੇ ਹਨ। ਉਨ੍ਹਾਂ ਦੇ ਵਿਸ਼ਵਵਿਆਪੀ ਦ੍ਰਿਸ਼ਟੀ-ਖੇਤਰ ਵਿੱਚ  ਪ੍ਰਗਟ ਇਸੇ ਵਿਸ਼ਾ-ਵਸਤੂ ਨੂੰ ਗੁਰਬਾਣੀ ਵਿੱਚ ਬਾਰੰਬਾਰ ਦੁਹਰਾਇਆ ਗਿਆ ਹੈ :

  1. ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੈ ਰਾਜਨਿ (ਮਹਲਾ /੬੭੧)
  2. ਨਾ ਹਮ ਚੰਗੇ ਆਖੀਅਹ; ਬੁਰਾ ਦਿਸੈ ਕੋਇ ਨਾਨਕ ! ਹਉਮੈ ਮਾਰੀਐ; ਸਚੇ ਜੇਹੜਾ ਸੋਇ (ਮਹਲਾ /੧੦੧੫)
  3. ਨਾ ਹਮ ਹਿੰਦੂ; ਮੁਸਲਮਾਨ ਅਲਹ ਰਾਮ ਕੇ, ਪਿੰਡੁ ਪਰਾਨ (ਮਹਲਾ /੧੧੩੬)
  4. ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? (. ਕਬੀਰ/੧੩੪੯)
  5. ਕੋਈ ਬੋਲੈ ਰਾਮ ਰਾਮ; ਕੋਈ ਖੁਦਾਇ ਕੋਈ ਸੇਵੈ ਗੁਸਈਆ; ਕੋਈ ਅਲਾਹਿ ਕਾਰਣ ਕਰਣ ਕਰੀਮ   ਕਿਰਪਾ ਧਾਰਿ ਰਹੀਮ ਰਹਾਉ   ਕੋਈ ਨਾਵੈ ਤੀਰਥਿ; ਕੋਈ ਹਜ ਜਾਇ   ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ   ਕੋਈ ਪੜੈ ਬੇਦ; ਕੋਈ ਕਤੇਬ   ਕੋਈ ਓਢੈ ਨੀਲ; ਕੋਈ ਸੁਪੇਦ   ਕੋਈ ਕਹੈ ਤੁਰਕੁ; ਕੋਈ ਕਹੈ ਹਿੰਦੂ   ਕੋਈ ਬਾਛੈ ਭਿਸਤੁ; ਕੋਈ ਸੁਰਗਿੰਦੂ (ਸੁਰਗ)  ਕਹੁ ਨਾਨਕ  ! ਜਿਨਿ ਹੁਕਮੁ ਪਛਾਤਾ   ਪ੍ਰਭ ਸਾਹਿਬ ਕਾ, ਤਿਨਿ ਭੇਦੁ ਜਾਤਾ (ਮਹਲਾ /੮੮੫) ਇਤਿਆਦਿਕ।

ਇਕ ਖ਼ਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ

0

ਇਕ ਖ਼ਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ

ਗਿਆਨੀ ਕੇਵਲ ਸਿੰਘ

ਸਤਿਕਾਰਯੋਗ ਸ: ਮਨਜਿੰਦਰ ਸਿੰਘ ਸਿਰਸਾ ਜੀ, ਸ: ਹਰਮੀਤ ਸਿੰਘ ਕਾਲਕਾ ਜੀ, ਬੀਬੀ ਰਣਜੀਤ ਕੌਰ ਜੀ ਅਤੇ ਸਮੂਹ ਸਾਥੀ ਮੈਂਬਰਾਨ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਭਲੀ ਭਾਂਤ ਜਾਣਦੇ ਹੋਵੋਗੇ ਕਿ ਸਿੱਖ ਕੌਮ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਸ਼ਾਹੀ ਦੇ ਖ਼ਿਲਾਫ਼ ਵੱਡੀ ਜੱਦੋ ਜਹਿਦ ਕਰਕੇ ਸ਼ਹੀਦੀਆਂ ਰਾਹੀਂ ਪ੍ਰਾਪਤ ਕੀਤਾ ਹੈ। ਮਹੰਤਸ਼ਾਹੀ ਜਿੱਥੇ ਹਕੂਮਤੀ ਸ਼ਹਿ ’ਤੇ ਕੰਮ ਕਰਦੀ ਸੀ ਉੱਥੇ ਬ੍ਰਾਹਮਣਵਾਦੀ ਵੀਚਾਰਧਾਰਾ ਦੀ ਕੱਟੜ ਹਮਾਇਤੀ ਸੀ। ਗੁਰਦੁਆਰਾ ਪ੍ਰਬੰਧ ਸੁਧਾਰ ਦੇ ਸਾਰੇ ਵਾਰਸ ਸਿੰਘ ਸਭਾਈ (ਨਿਰੋਲ ਗੁਰਮਤਿ) ਸੋਚ ਦੇ ਪਹਿਰੇਦਾਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਸੌਟੀ ’ਤੇ ਖਰੇ ਉੱਤਰਦੇ ਇਤਿਹਾਸ ਦੀ ਪ੍ਰਚਾਰਕ ਬਣਨ ਵਾਸਤੇ ਸਾਰੇ ਸਿੱਖ ਪੰਥ ਦੀ ਰਾਏ ਨਾਲ ਸਿੱਖ ਰਹਿਤ ਮਰਯਾਦਾ (ਪੰਥ ਪ੍ਰਮਾਣਿਤ) ਤਿਆਰ ਕਰਕੇ ਗੁਰੂ ਪੰਥ ਸਾਹਮਣੇ ਪੇਸ਼ ਕਰਦੀ ਹੈ। ਇਸ ਦੇ ਸੁਚੱਜੇ ਅਮਲ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆਰੰਭ ਕਰਦੀ ਹੈ। ਉਹ ਮੌਕਾ ਸੀ ਜਦੋਂ ਕੋਈ ਸੰਪਰਦਾ, ਡੇਰੇਦਾਰ ਤੇ ਮਹੰਤਸ਼ਾਹੀ ਦੇ ਖ਼ਿਲਾਫ਼ ਜੱਦੋ ਜਹਿਦ ਵਿੱਚ ਹਿੱਸਾ ਨਹੀਂ ਲੈਂਦਾ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਵੀ ਸਿੱਖ ਕੌਮ ਦੇ ਪੰਥ-ਪ੍ਰਸਤ ਬਜ਼ੁਰਗਾਂ ਵੱਲੋਂ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਸਿਧਾਂਤਾਂ ਦੀ ਪਹਿਰੇਦਾਰੀ ਵਾਸਤੇ ਸਥਾਪਤ ਕੀਤੀ ਜਾਂਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜੀ ਵੱਡੀ ਸੰਸਥਾ ਸਥਾਪਤ ਹੋਈ ਸੀ। ਸਿੱਖ ਕੌਮ ਦੀਆਂ ਇਨ੍ਹਾਂ ਸੰਸਥਾਵਾਂ ਨੇ ਕੇਵਲ ਤੇ ਕੇਵਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਚਾਰ ਹਿਤ ਕੌਮੀ ਸੇਵਾਦਾਰੀ ਨਿਭਾਉਣੀ ਹੈ। ਸਮੇਂ ਦੇ ਗੇੜ ਨਾਲ ਦੋਵੇਂ ਹੀ ਸੰਸਥਾਂਵਾਂ ਸੰਪਰਦਾਈ ਪ੍ਰਭਾਵ ਹੇਠ ਬ੍ਰਾਹਮਣਵਾਦੀ ਵੀਚਾਰਧਾਰਾ ਦੀਆਂ ਪਿੱਠੂ ਹੋ ਕੇ ਕੰਮ ਕਰ ਰਹੀਆਂ ਹਨ। ਇਹ ਰਾਸ਼ਟਰੀ ਸਿੱਖ ਸੰਗਤ (ਆਰ. ਐੱਸ. ਐੱਸ.) ਅਤੇ ਉਸ ਦੀਆਂ ਸਹਿਯੋਗੀ ਸੰਸਥਾਵਾਂ ਦੀ ਕ੍ਰਿਤ ਹੈ, ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਭਾਰਤ ਵਿੱਚੋਂ ਬੁੱਧ ਮੱਤ ਨੂੰ ਖ਼ਤਮ ਕੀਤਾ ਸੀ। ਸਿੱਖ ਸਿਧਾਂਤਾਂ ਦੇ ਖਾਤਮੇ ਲਈ ਗੁਰੂ ਕਾਲ ਤੋਂ ਲਗਾਤਾਰ ਹੁੰਦੇ ਆ ਰਹੇ ਯਤਨ ਹੁਣ ਪੂਰਨ ਤੌਰ ’ਤੇ ਸਿੱਖ ਚਿਹਰਿਆਂ ਰਾਹੀਂ ਕਾਮਯਾਬ ਹੋ ਰਹੇ ਹਨ। ਬ੍ਰਾਹਮਣਵਾਦੀ ਸੰਪਰਦਾਈ ਸੋਚ ਨੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ: ਪਰਮਜੀਤ ਸਿੰਘ ਰਾਣਾ ਰਾਹੀਂ ਸ: ਮਨਜੀਤ ਸਿੰਘ ਜੀ. ਕੇ. ਦੀ ਪ੍ਰਧਾਨਗੀ ਸਮੇਂ ਦਾਖ਼ਲਾ ਲੈ ਕੇ ਆਪਣਾ ਰੰਗ ਦਿਖਾਉਣਾ ਅਰੰਭਿਆ ਸੀ। ਦਾਸ ਵੱਲੋਂ ਇਨ੍ਹਾਂ ਸੰਸਥਾਵਾਂ ਦੇ ਉਦੇਸ਼ ਯਾਦ ਕਰਵਾਉਣ ਦੇ ਬਾਵਜੂਦ ਬ੍ਰਾਹਮਣਵਾਦੀ ਸੰਪਰਦਾਈਆਂ ਦੀ ਚੌਧਰ ਨੂੰ ਅੱਗੇ ਤੋਂ ਅੱਗੇ ਕਈ ਤਰ੍ਹਾਂ ਪ੍ਰਵੇਸ਼ ਕਰਨ ਦੇ ਰਾਹ ਖੋਲ੍ਹੀ ਰੱਖੇ।

ਸ: ਮਨਜਿੰਦਰ ਸਿੰਘ ਸਿਰਸਾ ਜੀ! ਤੁਹਾਡੀ ਪ੍ਰਧਾਨਗੀ ਹੇਠ ਦੋ ਕਦਮ ਹੋਰ ਅੱਗੇ ਜਾਂਦਿਆਂ ਇਨ੍ਹਾਂ ਸੰਪਰਦਾਈਆਂ ਨੇ ਆਪਣੇ ਹੋਰ ਹੋਰ ਰੰਗ ਦਿਖਾਉਣੇ ਸ਼ੁਰੂ ਕੀਤੇ ਹੋਏ ਹਨ। ਪਿਛਲੇ ਸਾਲ ਤੁਸਾਂ ਭਾਈ ਬੰਤਾ ਸਿੰਘ ਜੀ ਪਾਸੋਂ ਚੰਡੀ ਚਰਿੱਤਰ (ਚੰਡੀ ਦੀ ਵਾਰ) ਦੀ ਕਥਾ ਕਰਵਾ ਕੇ ਇੱਕ ਅਕਾਲ ਪੁਰਖ ਦੀ ਗੁਰੂ ਵੀਚਾਰਧਾਰਾ ਨੂੰ ਪਿੱਛੇ ਪਾਇਆ। ਫਿਰ ਭਗਵੇਂ ਰੰਗ ਦਾ ਪੰਡਾਲ ਲਗਵਾ ਕੇ ਹਵਨ ਸਮੱਗਰੀ ਦੀ ਪੂਰੀ ਬ੍ਰਾਹਮਣਵਾਦੀ ਵਰਤੋਂ ਕਰਦਿਆਂ ਗੁਰਦੁਆਰਾ ਨਾਨਕ ਪਿਆਉ ਵਿਖੇ ਬ੍ਰਾਹਮਣਵਾਦੀ ਸੰਪਰਦਾਈਆਂ ਪਾਸੋਂ ਗੁਰਬਾਣੀ ਸੰਥਿਆ ਦੇ ਨਾਂ ’ਤੇ ਪੂਰਾ ਅਡੰਬਰ ਕਰਵਾਇਆ। ਦਾਸ ਨੇ ਬੀਬੀ ਰਣਜੀਤ ਕੌਰ ਜੀ, ਜਿਨ੍ਹਾਂ ਬਾਰੇ ਜਾਣਦਾ ਨਹੀਂ ਸੀ ਕਿ ਇਹ ਭੈਣ ਗੈਰ-ਸਿੱਖ ਹੈ, ਇਸ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ ਅਤੇ ਦੇਹਧਾਰੀ ਗੁਰੂ ਦੰਭ ਦੀ ਉਪਾਸ਼ਕ ਹੈ, ਨਾਲ ਗੁਰਦੁਆਰਾ ਰਕਾਬਗੰਜ ਪਹੁੰਚ ਕੇ ਸ: ਮਨਜਿੰਦਰ ਸਿੰਘ ਸਿਰਸਾ ਨੂੰ ਮਿਲ ਕੇ ਰੋਸ ਪ੍ਰਗਟਾਇਆ ਸੀ। ਬ੍ਰਾਹਮਣੀਕਰਨ ਤੋਂ ਬਚਣ ਅਤੇ ਪੰਥ ਨੂੰ ਬਚਾਉਣ ਲਈ ਆਖਿਆ ਸੀ। ਸ: ਇਕਬਾਲ ਸਿੰਘ ਜੀ ਤਿਲਕ ਨਗਰ ਦਿੱਲੀ ਦਾਸ ਦੇ ਨਾਲ ਸਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਬੜਾ ਵੱਡਾ ਰੋਸ ਹੈ ਕਿ ਕਹਿਣ ਨੂੰ ਬਹੁਤਾਤ ਪੜ੍ਹੇ ਲਿਖੇ ਸਿੱਖਾਂ ਦੀ ਸੰਸਥਾ ਹੈ, ਮਗਰ ਰਾਜਨੀਤੀ ਦੀ ਐਸੀ ਗੈਰ-ਪੰਥਕ ਪਾਹ ਚੜ੍ਹੀ ਹੈ ਕਿ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਪਛੜ ਗਈ ਹੈ। ਦਸਮ ਗਰੰਥ ਬਾਰੇ ਸਿੱਖਾਂ ਅੰਦਰ ਸਦੀਆਂ ਤੋਂ ਮਤ-ਭੇਦ ਰਹੇ ਹਨ ਅਤੇ ਕੌਮ ਨੂੰ ਸਪੱਸ਼ਟ ਹੈ ਕਿ ਦਸਮ ਗਰੰਥ ਸਿੱਖ ਕੌਮ ਦਾ ਗੁਰੂ ਨਹੀਂ ਹੈ। ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਦਸਮ ਗਰੰਥ ਵਿੱਚੋਂ ਜੋ ਰਚਨਾਵਾਂ ਪੰਥ ਨੇ ਸਿੱਖ ਰਹਿਤ ਮਰਯਾਦਾ ਵਿੱਚ ਕੇਵਲ ਨਿਤਨੇਮ ਦਾ ਹਿੱਸਾ ਕੌਮੀ ਏਕਤਾ ਇਕਸੁਰਤਾ ਨੂੰ ਸਾਹਮਣੇ ਰੱਖ ਕੇ ਉਸ ਵਕਤ ਪ੍ਰਵਾਨ ਕੀਤੀਆਂ ਹਨ, ਉਨ੍ਹਾਂ ਤੋਂ ਇਲਾਵਾ ਹੋਰ ਰਚਨਾਵਾਂ ਦੀ ਕਥਾ ਕਰਵਾਉਣੀ ਪੰਥਕ ਏਕਤਾ ਇਕਸੁਰਤਾ ਨੂੰ ਤੋੜਨਾ ਹੈ। ਤੁਸੀਂ ਜਾਣਦਿਆਂ ਹੋਇਆਂ ਕਿ ਬਚਿੱਤਰ ਨਾਟਕ ਬ੍ਰਾਹਮਣ ਦੀ ਵੀਚਾਰਧਾਰਾ ਦਾ ਪ੍ਰਚਾਰਕ ਹੈ; ਉਸ ਦੀ ਕਥਾ ਫਿਰ ਆਰੰਭ ਕਰਵਾਈ ਹੈ। ਅਰੰਭਤਾ ਵੀ 1 ਸਤੰਬਰ ਤੋਂ ਕੀਤੀ ਹੈ ਕਿਉਂਕਿ 1 ਸਤੰਬਰ ਦੇ ਦਿਨ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦਾ ਅਹਿਮ ਦਿਹਾੜਾ ਹੁੰਦਾ ਹੈ। ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ।

ਹੁਣੇ ਹੁਣੇ ਜੋ ਕਥਨ ਭਾਈ ਇਕਬਾਲ ਸਿੰਘ ਨੇ ਅਯੁੱਧਿਆ ਵਿੱਚ ਕੀਤਾ ਸੀ ਕਿ ਗੁਰੂ ਸਾਹਿਬਾਨ ਲਵ ਅਤੇ ਕੁਸ਼ ਦੀ ਔਲਾਦ ਹਨ, ਉਹ ਦਸਮ ਗਰੰਥ ਦੇ ਹਵਾਲੇ ਨਾਲ ਹੀ ਕੀਤਾ ਸੀ। ਉਸ ਸਾਬਕਾ ਜਥੇਦਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਾਥੀ ਜਥੇਦਾਰਾਂ ਨੇ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟਾਈ ਹੈ। ਤੁਸੀਂ ਬੜੇ ਬਜ਼ਿਦ ਹੋ ਕੇ ਇਹ ਬ੍ਰਾਹਮਣਵਾਦੀ ਵੀਚਾਰਧਾਰਾ ਨੂੰ ਸਿੱਖ ਸੰਗਤ ਅੱਗੇ ਪਰੋਸ ਕੇ ਗੁਰਮਤਿ ਸਿਧਾਂਤਾਂ ਦਾ ਸ਼ਰੇਆਮ ਘਾਣ ਕਰਵਾਉਣ ਦੇ ਬੱਜਰ ਪਾਪ ਦੇ ਭਾਗੀ ਬਣ ਰਹੇ ਹੋ। ਤੁਹਾਡੇ ਤੱਕ ਜਾਗਰੂਕ ਸਿੱਖਾਂ ਅਤੇ ਸੰਗਤਾਂ ਨੇ ਐਸਾ ਨਾ ਕਰਨ ਲਈ ਪਹੁੰਚ ਵੀ ਕੀਤੀ ਹੈ। ਇਸ ਕਦਮ ਨੂੰ ਗ਼ਲਤ ਕਰਾਰ ਦਿੱਤਾ ਹੈ ਪਰ ਤੁਹਾਡੇ ਕੰਨ ’ਤੇ ਜੂੰ ਨਹੀਂ ਸਰਕੀ ਹੈ, ਬੜੇ ਦੁੱਖ ਦੀ ਗੱਲ ਹੈ।

ਜੇਕਰ ਆਪ ਜੀ ਆਪਣੇ ਆਪ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਮੰਨਦੇ ਹੋ ਤਾਂ ਬਿਨਾਂ ਦੇਰੀ ਹੋ ਰਹੀ ਅਵੱਗਿਆ ਨੂੰ ਤੁਰੰਤ ਬੰਦ ਕਰਵਾਓ। ਤੁਸੀਂ ਸਿੱਖ ਕੌਮ ਨੂੰ ਦੁਫਾੜ ਕਰਨ ਦੇ ਗੁਨਾਹਗਾਰ ਨਾ ਬਣੋ। ਗੁਰੂ ਕਾਲ ਵੱਲ ਝਾਤ ਮਾਰੋ ਕਿ ਬ੍ਰਾਹਮਣਵਾਦੀ ਤਾਕਤਾਂ ਗੁਰੂ ਪੁੱਤਰਾਂ ਤੇ ਭਤੀਜਿਆਂ ਰਾਹੀਂ ਗੁਰਮਤਿ ਵੀਚਾਰਧਾਰਾ ਨੂੰ ਖ਼ਤਮ ਕਰਨ ਲਈ ਪੂਰਾ ਪੂਰਾ ਜ਼ੋਰ ਲਾਉਂਦੀਆਂ ਆ ਰਹੀਆਂ ਹਨ।

ਦਾਸ ਗੁਰੂ ਗ੍ਰੰਥ-ਗੁਰੂ ਪੰਥ ਦੇ ਸਿਧਾਂਤਾਂ ਦਾ ਅਦਨਾ ਜਿਹਾ ਸਿਪਾਹੀ ਵਾਸਤਾ ਪਾਉਂਦਾ ਹੈ ਕਿ ਸਿੱਖ ਪੰਥ ਦੇ ਹਿਤ ਵਿੱਚ ਸਵੈ-ਮੰਥਨ ਕਰੋ ਅਤੇ ਪੰਥਕ ਆਗਿਆ ਦੇ ਉਲਟ ਜਾਣ ਲਈ ਖ਼ਾਲਸਾ ਪੰਥ ਪਾਸੋਂ ਮੁਆਫ਼ੀ ਮੰਗੋ। ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜਥੇਦਾਰ ਸੰਤੋਖ ਸਿੰਘ ਜੀ, ਜਥੇਦਾਰ ਹਰਚਰਨ ਸਿੰਘ ਜੀ, ਜਥੇਦਾਰ ਇੰਦਰਪਾਲ ਸਿੰਘ ਜੀ ਖ਼ਾਲਸਾ, ਸ: ਜਸਵੰਤ ਸਿੰਘ ਜੀ ਸ਼ਾਨ, ਸ: ਨਿਰਵੈਰ ਸਿੰਘ ਜੀ, ਸ: ਦਲੀਪ ਸਿੰਘ ਜੀ ਟੈਗੋਰ ਗਾਰਡਨ ਅਤੇ ਹੋਰ ਮੋਹਤਬਰ ਪੰਥ-ਪ੍ਰਸਤ ਗੁਰਸਿੱਖਾਂ ਨੇ ਗੁਰੂ ਗ੍ਰੰਥ-ਗੁਰੂ ਪੰਥ ਦੇ ਸਿਧਾਂਤਾਂ ਅਨੁਸਾਰ ਸੇਵਾ ਨਿਭਾਈ ਹੈ। ਅੱਜ ਵੀ ਦਿੱਲੀ ਅੰਦਰ ਸੈਂਕੜੇ ਨਹੀਂ ਲੱਖਾਂ ਪੰਥ-ਪ੍ਰਸਤ ਸਿੱਖ ਹਨ ਜੋ ਤੁਹਾਡੀਆਂ ਅਜਿਹੀਆਂ ਕਾਰਗੁਜ਼ਾਰੀਆਂ ਤੋਂ ਬੁਰੀ ਤਰ੍ਹਾਂ ਪੀੜਤ ਹਨ। ਸਾਰੇ ਸੰਸਾਰ ਅੰਦਰ ਗੁਰੂ-ਪੰਥ ਵਸਦਾ ਹੈ। ਉਨ੍ਹਾਂ ਦੀਆਂ ਗੁਰਮਤਿ ਰੰਗ ਰੱਤੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਸੰਭਲੋ ਅਤੇ ਪੰਥ-ਪ੍ਰਸਤ ਪ੍ਰਚਾਰਕਾਂ ਨੂੰ ਦਿੱਲੀ ਅੰਦਰ ਸੱਦੋ ਅਤੇ ਸੰਪਰਦਾਈ ਜਾਲ ਚੋਂ ਆਜ਼ਾਦ ਹੋਵੋ।

ਆਸ ਹੈ ਕਿ ਉਪਰੋਕਤ ਪੰਥ-ਪ੍ਰਸਤ ਭਾਵਨਾ ਹੇਠ ਲਿਖੇ ਸ਼ਬਦਾਂ ਨੂੰ ਉਸਾਰੂ ਪੱਖ ਤੋਂ ਪ੍ਰਵਾਨ ਕਰੋਗੇ। ਪੰਥਕ ਇਕਸੁਰਤਾ ਤੇ ਇਕਸਾਰਤਾ ਲਈ ਕੇਵਲ ਤੇ ਕੇਵਲ ਸ਼ਬਦ-ਗੁਰੂ ਅਤੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦਾ ਪਾਲਣ ਕਰੋਗੇ।

ਭੁੱਲਾਂ ਲਈ ਖਿਮਾਂ ਮੰਗਦਾ ਹਾਂ।

ਗੁਰੂ ਪੰਥ ਦਾ ਸੇਵਕ ਕੇਵਲ ਸਿੰਘ

MAKE  DONATION

0


SCAN AND DONATE


MAKE  DONATION BY ONLINE OR OFFLLINE BANKING

Bank Name: Union Bank Of India

Account Name:     gurparsad

Account No: 308301010036899 (Current)

IFSC Code: UBIN0530832

Swift Code: UBININBBOJL

BRANCH: Jalandhar (PUNJAB) INDIA

Mob. 98140-35202

Most Viewed Posts