33 C
Jalandhar
Thursday, April 2, 2026
spot_img
Home Blog Page 242

ਪੰਜਾਬ ’ਚ ਵਰਤਮਾਨ ਦੇ ਜ਼ਮੀਨੀ ਹਾਲਾਤ ’ਤੇ ਇੱਕ ਵਿਸ਼ਲੇਸ਼ਣ ਤੇ ਢੁੱਕਵਾਂ ਸੁਝਾਅ

0

ਪੰਜਾਬ ’ਚ ਵਰਤਮਾਨ ਦੇ ਜ਼ਮੀਨੀ ਹਾਲਾਤ ’ਤੇ ਇੱਕ ਵਿਸ਼ਲੇਸ਼ਣ ਤੇ ਢੁੱਕਵਾਂ ਸੁਝਾਅ

ਗਿਆਨੀ ਅਵਤਾਰ ਸਿੰਘ

ਸਿੱਖੀ ਜਜ਼ਬਾਤਾਂ ’ਚ ਆਏ ਉਛਾਲ ਨੂੰ ਅਗਵਾਈ ਦੇਣ ਵਾਲੇ ਦੋ ਕੇਂਦਰ ਨੁਕਸਾਨਦੇਹ

 ਡੇਢ-ਦੋ ਦਹਾਕੇ ਪੂਰਬ (ਸੰਨ 1999 ਦੀ ਵਿਸਾਖੀ) ਤੋਂ ‘ਗੁਰਮਤਿ ਵਿਚਾਰਧਾਰਾ’ ਦੀ ਵਿਆਖਿਆ, ਪੂਰਨ ਤੌਰ ’ਤੇ ਬਾਦਲ ਪਰਿਵਾਰ ਨੇ ਆਪਣੇ ਹੀ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਕਰਵਾਉਣੀ ਆਰੰਭ ਕਰਵਾ ਦਿੱਤੀ ਸੀ ਜਿਸ ਉਪਰੰਤ ਸਿੱਖ ਚਿੰਤਕਾਂ (ਵਿਦਵਾਨਾਂ) ਦੇ ਵਿਚਾਰਾਂ ’ਚ ਆਪਣੀ ਆਤਮਾ ਦੀ ਖ਼ੁਰਾਕ (ਵਿਰਾਸਤ) ਨੂੰ ਲੈ ਕੇ ਆਪਣੇ ਅੰਦਰ ਹੀ ਅੰਦਰ ਜਵਾਲਾਮੁਖੀ ਦੀ ਤਪਸ਼ ਭਖਣੀ ਆਰੰਭ ਹੋਣੀ ਸੁਭਾਵਕ ਸੀ। ਮਿਤੀ 12-10-2015 ਨੂੰ ਪਿੰਡ ਬਰਗਾੜੀ (ਕੋਟਕਪੂਰਾ) ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਘੋਰ ਨਿਰਾਦਰ ਅਤੇ ਮਿਤੀ 24-10-2015 ਨੂੰ ਸਿਰਸੇ ਵਾਲੇ ਢੌਂਗੀ ਅਸਾਧ ਨੂੰ ਦਿਲਵਾਈ ਗਈ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਨੇ ਇਸ ਜਵਾਲਾਮੁਖੀ ਦੀ ਤਪਸ਼ ’ਤੇ ਘੀ ਪਾਉਣ ਦਾ ਕੰਮ ਕੀਤਾ, ਇਸ ਸਿਧਾਂਤਕ ਤੇ ਸਚਾਈ ਭਰਪੂਰ ਜਜ਼ਬਾਤਾਂ ਦੀ ਮਦਦ ਲਈ ਸਮੂਹ ਸਿੱਖ ਸਮਾਜ ਦੇ ਨਾਲ-ਨਾਲ ਗ਼ੈਰ ਸਿੱਖ ਭਾਈਚਾਰੇ ’ਚ ਵੀ ਰੋਸ ਦੀ ਲਹਿਰ ਦੌੜ ਗਈ, ਜੋ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਇਨ੍ਹਾਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਤੋਂ ਉਪਰੰਤ ਵੀ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਪੁੱਟੇ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ / ਗੁਰਬਾਣੀ ਦੀਆਂ ਪੋਥੀਆਂ / ਗੁਟਕਿਆਂ ਦੇ ਨਿਰਾਦਰ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਗਈਆਂ। ਇਸ ਜਾਇਜ਼ ਮੰਗ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਰੱਖਣ ਵਾਲਿਆਂ ਦੇ ਜਜ਼ਬਾਤਾਂ ’ਚ ਆਇਆ ਉਛਾਲ ਠੰਡਾ ਹੋਣ ਦੀ ਬਜਾਏ ਵਧਦਾ ਗਿਆ, ਜਿਸ ਦੀ ਅਗਵਾਈ ਲਈ ਦੋ ਪ੍ਰਮੁੱਖ ਪੰਥਕ ਧਿਰਾਂ ਸਾਹਮਣੇ ਆਗਈਆਂ; ਇਹ ਦੋ ਧਿਰਾਂ ਹਨ:

(1). ਗੁਰਮਤਿ ਮਿਸ਼ਨਰੀ ਪ੍ਰਚਾਰਕ ਵਰਗ, ਜਿਨ੍ਹਾਂ ਵਿੱਚ ‘ਭਾਈ ਪੰਥਪ੍ਰੀਤ ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ (ਢੱਡਰੀਆਂ), ਭਾਈ ਅਮਰੀਕ ਸਿੰਘ ਜੀ (ਚੰਡੀਗੜ੍ਹ), ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ), ਭਾਈ ਹਰਜਿੰਦਰ ਸਿੰਘ ਜੀ (ਮਾਝੀ), ਭਾਈ ਸਤਨਾਮ ਸਿੰਘ (ਚੰਦੜ), ਭਾਈ ਨਿਰਮਲ ਸਿੰਘ (ਧੂਰਕੋਟ), ਭਾਈ ਹਰਜੀਤ ਸਿੰਘ ਜੀ (ਢਪਾਲੀ), ਪ੍ਰੋ. ਸਰਬਜੀਤ ਸਿੰਘ ਜੀ (ਧੁੰਦਾ)’ ਆਦਿ ਸ਼ਾਮਲ ਹਨ।

(2). ਦਮਦਮੀ ਟਕਸਾਲ ਦੀ ਅਜੋਕੀ ਵਿਚਾਰਧਾਰਾ ਨਾਲ ਸਬੰਧਤ ਸ਼ਖ਼ਸੀਅਤਾਂ ਤੇ ਕੁਝ ਰਾਜਨੀਤਿਕ ਪਾਰਟੀਆਂ, ਜਿਨ੍ਹਾਂ ਵਿੱਚ ‘ਸ. ਸਿਮਰਨਜੀਤ ਸਿੰਘ ਜੀ (ਮਾਨ), ਭਾਈ ਮੋਹਕਮ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ (ਯੂਨਾਈਟੇਡ ਅਕਾਲੀ ਦਲ), ਭਾਈ ਰਾਮ ਸਿੰਘ ਜੀ ਸੰਗਰਾਵਾਂ (ਦਮਦਮੀ ਟਕਸਾਲ), ਭਾਈ ਬਲਜੀਤ ਸਿੰਘ ਜੀ (ਦਾਦੂਵਾਲ)’ ਆਦਿ ਸ਼ਾਮਲ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਨਾਲ ਸਬੰਧਤ ਘਟਨਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ’ਚ ਆ ਰਹੇ ਦਿਨ ਪ੍ਰਤਿ ਦਿਨ ਨਿਘਾਰ ਨੂੰ ਵੇਖਦਿਆਂ ਜਜ਼ਬਾਤੀ ਹੋਏ ਸਿੱਖਾਂ ਦੇ ਰੋਸ ਦੀ ਅਗਵਾਈ ‘ਗੁਰਮਤਿ ਮਿਸ਼ਨਰੀ ਪ੍ਰਚਾਰਕ’ ਵਰਗ ਸ਼ਾਂਤਮਈ ਤਰੀਕੇ ਨਾਲ ਸਰਕਾਰ ’ਤੇ ਦਬਾਅ ਬਣਾਉਣ ਦੇ ਨਾਲ-ਨਾਲ ਆਪਣੀ ਮੰਜ਼ਿਲ (2017 ’ਚ ਆਉਣ ਵਾਲੇ ਵਿਧਾਨ ਸਭਾ ਦੇ ਚੁਣਾਵ) ਵੱਲ ਵਧਣਾ ਚਾਹੁੰਦਾ ਹੈ ਤਾਂ ਜੋ ਪੰਥਕ ਜਜ਼ਬਾਤਾਂ ਨੂੰ ਸਮਝਣ ਵਾਲੀ ਕਿਸੇ ਗ਼ੈਰ ਸਿੱਖ ਰਾਜਨੀਤਿਕ ਪਾਰਟੀ ਦੀ ਮਦਦ ਨਾਲ ਪੰਜਾਬ ਦੀ ਸੱਤਾ ਪ੍ਰਾਪਤ ਕੀਤੀ ਜਾ ਸਕੇ ਤੇ 1978 ਤੋਂ ਲੈ ਕੇ ਸਿੱਖ ਕੌਮ ਦੀ ਕੀਤੀ ਗਈ ਨਸਲਕੁਸ਼ੀ ਦੀਆਂ ਤਮਾਮ ਘਟਨਾਵਾਂ ’ਤੇ ਕੋਈ ਠੋਸ ਜਾਂਚ ਟੀਮ ਗਠਤ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿਲਵਾਈਆਂ ਜਾ ਸਕਣ ਅਤੇ ਸੰਨ 2017-2018 ’ਚ (ਜਦ ਪੰਜਾਬ ਦੀ ਸੱਤਾ ’ਤੇ ਹਮਖ਼ਿਆਲੀ ਪਾਰਟੀ ਕਾਬਜ਼ ਹੋਵੇ) ਸਰਬੱਤ ਖ਼ਾਲਸਾ (ਕੇਵਲ ਗੁਰੂ ਦੀ ਭੈ-ਭਾਵਨੀ ਵਾਲੇ ਬੁਧੀਜੀਵੀ) ਬੁਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਾਵ ਇਲੈਕਸ਼ਨ (election) ਦੀ ਬਜਾਏ ਸਿਲੈਕਸ਼ਨ (selection) ਲਈ ਜ਼ਮੀਨ ਤਿਆਰ ਕੀਤੀ ਜਾਏ, ਜਿਸ ਵਿੱਚ ਜਥੇਦਾਰ ਦੀ ਨਿਯੁਕਤੀ ਵੀ ਕੇਵਲ ਆਰਜੀ ਹੀ ਰੱਖੀ ਜਾਵੇ, ਸ਼ਾਮਲ ਹੈ ਜਦਕਿ ਰਾਜਨੀਤਿਕ ਪਾਰਟੀਆਂ ਪੰਥਕ ਜਜ਼ਬਾਤਾਂ ਨੂੰ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਆਦਿ ਵਾਕਾਂ ਰਾਹੀਂ ਨੌਜਵਾਨਾਂ ਦੇ ਵਿਚਾਰਾਂ ’ਚ ਹੋਰ ਉਛਾਲ ਭਰ ਕੇ ਪੰਜਾਬ (ਬਾਦਲ) ਸਰਕਾਰ ਉੱਤੇ ਰਾਜਨੀਤਿਕਦਬਾਅ ਬਣਾਉਣਾ ਚਾਹੁੰਦੀਆਂ ਹਨ, ਇਸੇ ਰਾਜਨੀਤਿਕ ਸੋਚ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋਣਾ ਵੀ ਸ਼ਾਮਲ ਹੈ। ਇਸੇ ਮੁਹਿੰਮ ਨੂੰ ਅਗਾਂਹ ਵਧਾਉਂਦਿਆਂ ਮਿਤੀ 10-11-2015 ਨੂੰ ਪਿੰਡ ਚੱਬਾ (ਅੰਮ੍ਰਿਤਸਰ) ਵਿਖੇ ‘ਸਰਬੱਤ ਖ਼ਾਲਸਾ’ ਦੇ ਨਾਮ ਹੇਠ ਬੁਲਾਏ ਗਏ ਇਕੱਠ ’ਚ ਹੇਠਾਂ ਲਿਖੇ 13 ਮਤੇ ਪਾਸ ਕੀਤੇ ਗਏ:

(1). ਮੌਜੂਦਾ ਚਾਰੇ ਤਖ਼ਤਾਂ (ਪੰਜਾਬ ਦੇ 3 ਤਖ਼ਤ ਤੇ ਇੱਕ ਪਟਨਾ ਸਾਹਿਬ ਤਖ਼ਤ ਸਮੇਤ) ਦੇ ਚਾਰੇ ਜਥੇਦਾਰਾਂ ਨੂੰ ਉਨ੍ਹਾਂ ਦੇ ਪਦਾਂ ਤੋਂ ਲਾਂਭੇ ਕੀਤਾ ਜਾਂਦਾ ਹੈ।

(ਨੋਟ: ਧਿਆਨ ਰਹੇ ਕਿ ਪੰਜਵੇਂ ਤਖ਼ਤ ਹਜੂਰ ਸਾਹਿਬ ਦੇ ਜਥੇਦਾਰ ਦੀ ਬਜਾਏ ਕੇਵਲ ਧੂਫ਼ੀਆ ਹੀ ਉਨ੍ਹਾਂ ਪੰਜ ਪਿਆਰਿਆਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਸਿਰਸੇ ਵਾਲੇ ਅਸਾਧ ਨੂੰ ਮੁਆਫ਼ੀਨਾਮਾ ਦਿੱਤਾ ਸੀ।)

(2). ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ) ਦੇ ਨਵੇਂ ਜਥੇਦਾਰ ‘ਭਾਈ ਜਗਤਾਰ ਸਿੰਘ ਹਵਾਰਾ’ ਹੋਣਗੇ ਅਤੇ ਕਾਰਜਕਾਰੀ ਜਥੇਦਾਰ ‘ਸ. ਧਿਆਨ ਸਿੰਘ’ ਮੰਡ (ਅਕਾਲੀ ਦਲ ‘ਮਾਨ’ ਦੇ ਆਗੂ) ਨੂੰ ਲਾਇਆ ਜਾਂਦਾ ਹੈ।

ਭਾਈ ਅਮਰੀਕ ਸਿੰਘ ‘ਅਜਨਾਲਾ’ (ਟਕਸਾਲੀ) ਤਖ਼ਤ ਕੇਸਗੜ੍ਹ ਸਾਹਿਬ ਅਤੇ ਭਾਈ ਬਲਜੀਤ ਸਿੰਘ ‘ਦਾਦੂਵਾਲ’ (ਟਕਸਾਲੀ) ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ।

(3). ਕੇ ਪੀ ਐਸ ‘ਗਿੱਲ’ ਅਤੇ ਜਨਰਲ ਕੁਲਦੀਪ ਸਿੰਘ ‘ਬਰਾੜ’ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ 20 ਨਵੰਬਰ 2015 ਤੱਕ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਹੈ।

(4). ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਅਤੇ ਪ੍ਰਭੂਸਤਾ ਨੂੰ ਬਣਾਇ ਰੱਖਣ ਲਈ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਰਾਇ ਨਾਲ ਗੰਭੀਰ ਯਤਨ ਕੀਤੇ ਜਾਣਗੇ।

(5). ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ ਏ ਕੌਮ’ ਤੇ ‘ਪੰਥ ਰਤਨ’ ਦਾ ਖ਼ਿਤਾਬ ਅਤੇ ਅਵਤਾਰ ਸਿੰਘ ਮੱਕੜ ਤੋਂ ‘ਸ਼੍ਰੋਮਣੀ ਸੇਵਕ’ ਦਾ ਖ਼ਿਤਾਬ ਵਾਪਸਲਿਆ ਜਾਂਦਾ ਹੈ।

(6). ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਲਈ 30 ਨਵੰਬਰ ਤੱਕ ਖਰੜੇ ਸਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ।

(7). ਸਮੂਹ ਸੰਗਤਾਂ, ਗ੍ਰੰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ ਹੈ।

(8). ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣ, ਬਾਪੂ ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਬਾਦਲ ਸਰਕਾਰ ਦੀ ਹੋਵੇਗੀ।

(9). ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਕਰਵਾ ਕੇ ਜਮਹੂਰੀਅਤ ਬਹਾਲ ਕਰਵਾਉਣ ਦਾ ਸੱਦਾ ਦਿੱਤਾ ਜਾਂਦਾ ਹੈ।

(10). ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਣਿਤ ਕੈਲੰਡਰ ਦੀ ਲੋੜ ਹੈ।

(11). ਹਰਿਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ।

(12). ਇਕੱਠ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ ਹੈ।

(13). ਜਾਤਾਂ ’ਤੇ ਅਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਖ਼ਤਮ ਕਰਨ ਦੇ ਯਤਨ ਕੀਤੇ ਜਾਣ।

ਉਪਰੋਕਤ ਲਏ ਗਏ 13 ਮਤਿਆਂ ਬਾਰੇ ਜਦ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ (1). ਇਹ ‘ਮਤੇ’ ਲਾਗੂ ਕਿਵੇਂ ਹੋਣਗੇ ?, (2). ਕੀ ਤੁਸੀਂ 2017 ਦੇ ਪੰਜਾਬ ਵਿਧਾਨ ਸਭਾ ਦੇ ਚੁਣਾਵ ਲੜੋਗੇ ?, (3). ਕੀ ਇਨ੍ਹਾਂ ਮਤਿਆਂ ਨੂੰ ਵੀਚਾਰਨ ਲਈ ਇੱਕ ਹੋਰ ਸਰਬੱਤ ਖ਼ਾਲਸਾ ਬੁਲਾਇਆ ਜਾਵੇਗਾ ? ਆਦਿ ਸਵਾਲਾਂ ਬਾਰੇ ਸ. ਸਿਮਰਨਜੀਤ ਸਿੰਘ ‘ਮਾਨ’, ਸ. ਮੋਹਕਮ ਸਿੰਘ, ਭਾਈ ਵੱਸਣ ਸਿੰਘ ‘ਜੱਫਰਵਾਲ’ ਆਦਿ ਨੇ ਅਲੱਗ-ਅਲੱਗ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ (1). ਸਾਡੀ ਚੁਣਾਵ ਲੜਨ ਦੀ ਪੂਰੀ ਤਿਆਰੀ ਹੈ। (2). ਇੱਕ ਸਰਬੱਤ ਖ਼ਾਲਸਾ ਵਿਸਾਖੀ 2016 ਨੂੰ ਬੁਲਾਇਆ ਜਾਵੇਗਾ। (3). ਇਹ ਮਤੇ ਪਾਸ ਕਰਵਾਉਣ ਲਈਸਰਬੱਤ ਖਾਲਸਾ ਪੂਰੀ ਤਰ੍ਹਾਂ ਸਮਰੱਥ ਹੈ ਆਦਿ।

ਇਨ੍ਹਾਂ ‘ਮਤਿਆਂ’ ਬਾਰੇ ‘ਸਰਬੱਤ ਖ਼ਾਲਸਾ’ ਦੀ ਸਟੇਜ ਤੋਂ ਕਹੇ ਗਏ ਕੁਝ ਕੁ ਸੱਜਣਾਂ ਦੇ ਵੀਚਾਰ ਇਸ ਪ੍ਰਕਾਰ ਹਨ:

(1). ਖਾਲਿਸਤਾਨ ਲੈਣ ਲਈ ਮੈਦਾਨ ’ਚ ਆਉਣਾ ਹੀ ਪਵੇਗਾ: (ਜੋਗਾ ਸਿੰਘ)

(2). ਸਰਬੱਤ ਖਾਲਸਾ ’ਚ ਵਿਕੇ ਹੋਏ ਲੋਕ ਵੀ ਪਹਿਲੀ ਕਤਾਰ ਚ ਬੈਠੇ ਨੇ: (ਬਾਬਾ ਗੁਲਜਾਰ ਸਿੰਘ, ਨਾਨਕਸਰ ਸੰਪਰਦਾ)

(3). ਥਾਲੀ ’ਚ ਪਰੋਸ ਕੇ ਨਹੀਂ ਦੇਣਾ ਰਾਜ ਕਿਸੇ ਨੇ, ਰਾਜ ਸ਼ਸਤਰਾਂ ਨਾਲ ਹੀ ਮਿਲਦੈ: (ਬਾਬਾ ਪਰਮਜੀਤ ਸਿੰਘ ਜੀ, ਅਨੰਦਪੁਰ ਸਾਹਿਬ ਵਾਲੇ)

(4). ਬਾਦਲ ਪੰਥ ਦਾ ਗੱਦਾਰ, ਮਾਨ ਪੰਥ ਦਾ ਆਗੂ, ਇਨ੍ਹਾਂ ਦੇ ਹੱਥ ਮਜ਼ਬੂਤ ਕਰੋ: (ਭਾਈ ਰੇਸ਼ਮ ਸਿੰਘ) ਆਦਿ।

ਉਪਰੋਕਤ ਬੁਲਾਰਿਆਂ ਦੇ ਵੀਚਾਰਾਂ ’ਚ ਖ਼ਾਲਿਸਤਾਨ ਦਾ ਜ਼ਿਕਰ ਵਾਰ-ਵਾਰ ਆ ਰਿਹਾ ਸੀ, ਜਿਸ ਬਾਰੇ ਇਹ ਵੀਚਾਰ ਅਤਿ ਜ਼ਰੂਰੀ ਹਨ:

(1). ਕੀ ਖ਼ਾਲਿਸਤਾਨ ਵਿੱਚ ਲੋਕਤੰਤਰ ਹੋਵੇਗਾ ?

(2). ਕੀ ਵਰਤਮਾਨ ਦੇ ਪੰਜਾਬ ਦੀ ਸਮੂਹਿਕ ਜਨਤਾ ਖ਼ਾਲਿਸਤਾਨ ’ਚ ਹੋਵੇਗੀ ?

(3). ਅਗਰ ਉਪਰੋਕਤ ਦੋਵੇਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਇਸ ਸਵਾਲ ਦਾ ਜਵਾਬ ਵੀ ਅਤਿ ਜ਼ਰੂਰੀ ਹੈ ਕਿ ਅਗਰ ਵਰਤਮਾਨ ਦੇ ਪੰਜਾਬ ਵਿੱਚ ਹੀ ਸਾਨੂੰ ਸਮਾਜ ਵੱਲੋਂ ਪੂਰਨ ਸਹਿਯੋਗ ਨਹੀਂ ਮਿਲ ਰਿਹਾ ਹੈ ਤਾਂ ਇਹੀ ਜਨਤਾ ਖ਼ਾਲਿਸਤਾਨ ’ਚ ਵੀ ਸਾਡਾ ਸਹਿਯੋਗ ਕਿਵੇਂ ਕਰੇਗੀ? ਕੀ ਉਸ ਖ਼ਾਲਿਸਤਾਨ ਦਾ ਪ੍ਰਧਾਨ ਮੰਤ੍ਰੀ ਵੀ ਬਾਦਲ (ਸੋਚ) ਹੀ ਹੋਵੇਗਾ ?

(4). ਅੱਜ ਵਿਗਿਆਨਿਕ ਯੁੱਗ ਦੇ ਨਾਲ-ਨਾਲ ਵਪਾਰਿਕ ਯੁੱਗ ਵੀ ਹੈ ਜਿਸ ਕਾਰਨ ਹਰ ਦੇਸ਼ ਆਪਣਾ ਨਫ਼ਾ-ਨੁਕਸਾਨ ਵੇਖ ਕੇ ਹੀ ਕਿਸੇ ਦੀ ਮਦਦ ਕਰਦਾ ਹੈ।ਪੰਜਾਬ ਦੇ ਪਾਸ ਅਜਿਹੀ ਕਿਹੜੀ ਵਸਤੂ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕੋਈ ਦੇਸ਼ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਸਾਡੀ ਮਦਦ ਕਰੇਗਾ ?

ਬਿਨਾ ਕਿਸੇ ਬਾਹਰੀ ਮਦਦ ਦੇ ਅਸੀਂ ਆਪਣੀ ‘ਜ਼ਰ’ (ਕੌਮੀ ਤੇ ਨਿਜੀ ਦੌਲਤ), ‘ਜੋਰੂ’ (ਇੱਜ਼ਤ), ‘ਜ਼ਮੀਨ’ ਬਚਾਉਣ ਵਿੱਚ ਪਹਿਲਾਂ ਵੀ ਅਸਫਲ ਰਹੇ ਹਾਂ ਅਤੇ ਉਸ ਦੇ ਇਨਸਾਫ਼ ਦੀ ਬਜਾਏ ਹੋਰ ਵੀ ਨੁਕਸਾਨ ਕਰਵਾ ਲਵਾਂਗੇ। ਇਸ ਸੋਚ ਨੂੰ ਬੁਜ਼ਦਿਲੀ ਨਹੀਂ ਬਲਕਿ ਸਿਆਣਪ ਮੰਨਣਾ ਚਾਹੀਦਾ ਹੈ ਕਿਉਂਕਿ ਭੂਮੀ ਦੇ ਕਿਸੇ ਵੀ ਵੱਖਰੇ ਟੁਕੜੇ ਦੀ ਮੰਗ ਉਹ ਕੌਮਾਂ ਕਰਦੀਆਂ ਹਨ ਜਿਨ੍ਹਾਂ ਦੇ ਕੌਮੀ ਸਿਧਾਂਤ ’ਚ ਅਸਪਸ਼ਟਤਾ ਤੇ ਅਸਰਲਤਾ ਹੋਵੇ। ਸਵਾ ਲੱਖ ਨਾਲ ਇੱਕ ਲੜਨ ਦਾ ਮਾਦਾ ਰੱਖਣ ਵਾਲੀ ਅਕਾਲ ਪੁਰਖ ਦੀ ਫੌਜ (ਸਿੰਘ) ਅਗਰ ਭਾਰਤ ਦੀ ਕੁਲ ਆਬਾਦੀ ਦੇ 2% ਹੋਣ ਦੇ ਬਾਵਜੂਦ ਆਪਣਾ ਹੱਕ ਲੈਣ ’ਚ ਅਸਫਲ ਰਹਿੰਦੇ ਹਨ ਤਾਂ ਪੰਜਾਬ ਨੂੰ ਖ਼ਾਲਿਸਤਾਨ ਬਣਾ ਕੇ ਬਾਕੀ ਭਾਰਤ ’ਚ ਬਚੇ ਅੱਧਾ ਪ੍ਰਤਿਸ਼ਤ ਸਿੱਖਾਂ ਨੂੰ ‘ਸਿੰਘ’ ਨਹੀਂ ਬਲਕਿ ‘ਬ੍ਰਾਹਮਣ’ ਸਮਝਣਾ ਪਵੇਗਾ।

ਭਾਰਤ ਦੇ ਜੰਮੂ ਕਸ਼ਮੀਰ ਦਾ ਮਸਲਾ ਸਾਰੀ ਦੁਨੀਆਂ ਤੇ ਭਾਰਤ ਦੀਆਂ ਨਜ਼ਰਾਂ ਵਿੱਚ ਖਾਲਿਸਤਾਨ ਨਾਲੋਂ ਕਿਤੇ ਵੱਧ ਸੰਵੇਦਨਸ਼ੀਲ ਹੈ, ਜਿੱਥੇ ਭਾਰਤ ਦੇ ਕਾਨੂੰਨ ਅਨੁਸਾਰ ਵੀ ਧਾਰਾ 370 (ਜਿੱਥੇ ਕੋਈ ਬਾਹਰੀ ਆਦਮੀ ਆਪਣੀ ਸੰਪਤੀ ਖ਼ਰੀਦ ਨਹੀਂ ਸਕਦਾ) ਲਾਗੂ ਹੈ, ਜਿਸ ਉੱਤੇ ਸੰਯੁਕਤ ਰਾਸਟ੍ਰ ਵਿੱਚ ਵੀ ਚਰਚਾ ਹੋ ਚੁੱਕੀ ਹੈ ਤੇ ਕਈ ਦੇਸ਼ ਅੱਜ ਵੀ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ ਕਰਵਾਉਣ ਲਈ ਪਾਕਿਸਤਾਨ ਦੀ ਮਦਦ ਕਰ ਰਹੇ ਹਨ ਇਸ ਦੇ ਬਾਵਜੂਦ ਵੀ ਕੋਈ ਦੇਸ਼ ਭਾਰਤ ਦੇ ਵਿਰੁਧ ਖੁੱਲ ਕੇ ਬੋਲਣ ਤੋਂ ਡਰਦਾ ਹੈ ਕਿਉਂਕਿ ਭਾਰਤ ਉਭਰ ਰਹੀ ਇੱਕ ਆਰਥਿਕ ਸ਼ਕਤੀ ਹੈ, ਜਿਸ ਦਾ ਲਾਭ ਹਰ ਕੋਈ ਦੇਸ਼ ਲੈਣਾ ਚਾਹੁੰਦਾ ਹੈ। ਖਾਲਿਸਤਾਨ ਦੇ ਸੁਫ਼ਨੇ ਵਿਖਾਉਣ ਵਾਲਿਆਂ ਤੋਂ ਇਨ੍ਹਾਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ; ਜਿਵੇਂ ਪੱਤਰਕਾਰਾਂ ਨੇ ਉਪਰੋਕਤ ਸਵਾਲ ਪੁੱਛੇ ਸੀ ਕਿ ਇਹ ਤਮਾਮ ਮਤੇ ਲਾਗੂ ਕਿਵੇਂ ਕਰਵਾਉਂਗੇ ?

ਉਪਰੋਕਤ ਲਏ ਗਏ ਫ਼ੈਸਲਿਆਂ ਅਨੁਸਾਰ ਮਿਤੀ 11-11-2015 ਤੋਂ ਤਿੰਨੇ ਜਥੇਦਾਰਾਂ ਨੇ ਆਪਣਾ ਕਾਰਜ ਸੰਭਾਲਣਾ ਸੀ ਪਰ ਕੀ ਅਜਿਹਾ ਕੁਝ ਹੋਇਆ ? ਅਗਰ ਨਹੀਂ, ਤਾਂ ਬੇਸ਼ੱਕ ਜ਼ੋਰ-ਸ਼ੋਰ ਨਾਲ ਆਖੀਏ ਕਿ ਭਾਰਤ ਦਾ ਕਾਨੂੰਨ ਸਾਡੀ ਮਦਦ ਨਹੀਂ ਕਰਦਾ ਤੇ ਆਪਣੀ ਬਿਬੇਕਤਾ ਨੂੰ ਕਦੇ ਵੀ ਇਸਤੇਮਾਲ ਨਾ ਕਰਨਾ।ਪਿਛਲੇ ਦਿਨੀ ਹੋਏ ਬਿਹਾਰ ਚੁਣਾਵ ਨੇ ਸਾਬਤ ਕਰ ਦਿੱਤਾ ਕਿ ਭਾਰਤ ਜੀ ਜਨਤਾ ਅਮਨ-ਪਸੰਦ ਹੈ, ਜਿਸ ਵਿੱਚ ਅਹੰਕਾਰ ਨੂੰ ਕੋਈ ਜਗ੍ਹਾ ਨਹੀਂ।

ਆਮ ਪੜ੍ਹਨ ਸੁਣਨ ’ਚ ਆ ਰਿਹਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਬਦਲਾ ਲੈਣ ਲਈ ਤਲਵਾਰ ਚੁੱਕੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕੀ ਪਰ ਇਹ ਸੋਚ ਗੁਰਮਤਿ ਅਨੁਸਾਰੀ ਨਹੀਂ ਹੈ ਕਿਉਂਕਿ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿਦ ਸਾਹਿਬ ਜੀ ਨੇ ਤਲਵਾਰ ਕੇਵਲ ਆਪਣੀ ਸੁਰੱਖਿਆ ਲਈ ਚੁੱਕੀ ਸੀ ਜਦ ਦੁਸ਼ਮਣ ਘਰ ਵਿੱਚ ਹਮਲਾ ਕਰਨ ਲਈ ਵਾਰ ਵਾਰ ਆ ਰਿਹਾ ਸੀ, ਅਗਰ ਦੁਸ਼ਮਣ ਨਾ ਆਉਂਦਾ ਤਾਂ ਇਹ ਗੁਰੂ ਸਾਹਿਬਾਨ ਵੀ ਤਲਵਾਰ ਨਾ ਚੁੱਕਦੇ। ਇੱਥੇ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਵੀ ਘਰ ਆ ਕੇ ਹਮਲਾ ਕਰਨ ਵਾਲੇ ਦੁਸ਼ਮਣ ਲਈ ਤਲਵਾਰ ਚੁੱਕਣ ਦੀ ਗੱਲ ਕਰ ਰਹੇ ਹਨ; ਜਿਵੇਂ: ‘‘ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥’’ (ਮ: ੫/੩੭੧) ਪਰ ਵਰਤਮਾਨ ਦਾ ਸਿੱਖ ਆਤਮ ਸੁਰੱਖਿਆ ਲਈ ਨਹੀਂ ਬਲਕਿ ਹਮਲਾਵਰ ਮੁਦਰਾ ’ਚ ਵਿਚਰ ਰਿਹਾ ਹੈ।

ਸਿੱਖਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਤੇ ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਵਾਕ ਉਚਾਰਨ ਕਰਨ ਵਾਲੇ ਭਗਤ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਵੀ ਤਲਵਾਰ ਨਹੀਂ ਚੁੱਕੀ। ਕੀ ਇਨ੍ਹਾਂ ਵਾਕਾਂ ਦਾ ਮਤਲਬ ਉਹੀ ਹੈ ਜੋ ਅਜੋਕਾ ਸਿੱਖ ਲੈ ਰਿਹਾ ਹੈ ?, ਕੀ ਸਮਾਜਿਕ ਏਕਤਾ ਬਣਾ ਕੇ ਦੁਸਮਣ ਨੂੰ ਕਮਜ਼ੋਰ ਕਰਨਾ ਯੁੱਧ ਨਹੀਂ ?

ਉਪਰੋਕਤ ਸਥਿਤੀ ਦੇ ਪੂਰਨ ਸੱਚ ਨੂੰ ਜਾਣਨ ਲਈ ਥੋੜਾ ਪਿੱਛੇ ਜਾਣ ਦੀ ਜ਼ਰੂਰਤ ਹੈ। ਪਿੰਡ ਬਰਗਾੜੀ ਵਿਖੇ ਸ਼ਾਂਤਮਈ ਬੈਠ ਕੇ ਸਿਮਰਨ ਕਰ ਰਹੀਆਂ ਸੰਗਤਾਂ ਉੱਪਰ ਪੰਜਾਬ ਪੁਲਿਸ ਵੱਲੋਂ ਗੋਲੀ ਚਲਾਉਣ ਕਾਰਨ ਸ਼ਹੀਦ ਹੋਏ ਭਾਈ ਕਿਸ਼ਨ ਸਿੰਘ (ਨਿਆਮੀ ਵਾਲਾ) ਤੇ ਭਾਈ ਗੁਰਜੀਤ ਸਿੰਘ (ਸਰਾਵਾਂ) ਦੇ ਭੋਗ ’ਤੇ ਮਿਤੀ 25-10-2015 ਨੂੰ ਪਾਸ ਕੀਤੇ ਗਏ 9 ਮਤਿਆਂ ’ਚ ਇੱਕ ਮਤਾ ਇਹ ਵੀ ਸੀ ਕਿ 30-10-2105 ਨੂੰ ਬਾਦਲ ਦੀ ਕੋਠੀ ਦਾ ਘਿਰਾਉ ਕਰਕੇ ਉਸ ਨੂੰ ਖ਼ੂਨ ਦਾ ਪਿਆਲਾ ਦਿੱਤਾ ਜਾਵੇਗਾ।

ਦਰਅਸਲ, ‘ਮਤਿਆਂ’ ’ਚ ਸ਼ਾਮਲ ਕੀਤਾ ਗਿਆ ਇਹ (ਉਕਤ) ਸੁਝਾਅ ਗੁਰਮਤਿ ਪ੍ਰਚਾਰਕਾਂ ਦਾ ਨਹੀਂ ਬਲਕਿ ਸ. ਸਿਮਰਨਜੀਤ ਸਿੰਘ ‘ਮਾਨ’ ਦਾ ਸੀ, ਜੋ ਉਨ੍ਹਾਂ ਨੇ ਸ਼ਹੀਦ ਹੋਏ ਸਿੱਖਾਂ ਦੇ ਭੋਗ ਤੋਂ 7 ਦਿਨ ਪਹਿਲਾਂ ਹੀ (ਮਿਤੀ 19-10-2015 ਨੂੰ) ਬਿਆਨ ਦਿੱਤਾ ਸੀ ਜਿਸ ਬਾਰੇ ਪਹਿਰੇਦਾਰ ਪੇਪਰ ’ਚ 20-10-2015 (ਪੇਜ 10) ’ਤੇ ‘ਸਿੱਖਾਂ ਦਾ ਖ਼ੂਨ ਬਾਦਲ ਨੂੰ ਭੇਜਿਆ ਜਾਵੇਗਾ: ‘ਸਿਮਰਨਜੀਤ ਸਿੰਘ ਮਾਨ’ ਖ਼ਬਰ ਲੱਗੀ ਹੋਈ ਹੈ ਪਰ ਅਚੰਭਾ ਵੇਖੀਏ ਕਿ ਮਿਸ਼ਨਰੀ ਪ੍ਰਚਾਰਕਾਂ ਦੇ ਹੱਥ ਫੜਾਈ ਗਈ ਆਪਣੀ ਮੰਗ ਵਾਲੇ ਦਿਨ (30-10-2015 ਨੂੰ) ਹੀ ਆਪ ਪ੍ਰੀਤ ਨਗਰ (ਜਲੰਧਰ) ’ਚ ਸਰਬੱਤ ਖ਼ਾਲਸੇ ਦੀਆਂ ਤਿਆਰੀਆਂ ਲਈ ਮੀਟਿੰਗ ਰੱਖ ਲਈ ਭਾਵ ਆਪਣੀ ਮੰਗ ਅਨੁਸਾਰ ਖ਼ੂਨ ਦੇਣ ਵਾਲਿਆਂ ’ਚ ਸ਼ਾਮਲ ਹੀ ਨਹੀਂ ਹੋਏ।ਜਲੰਧਰ ਮੀਟਿੰਗ ਵਿੱਚ ਬੋਲਦਿਆਂ ਬੀਬੀ ਪ੍ਰੀਤਮ ਕੌਰ ਸੁਪਤਨੀ ਸ. ਰਛਪਾਲ ਸਿੰਘ (ਪੀ. ਏ. ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ) ਨੇ ਕਿਹਾ ਕਿ ਜੋ ਲੋਕ ‘ਸਰਬੱਤ ਖ਼ਾਲਸਾ’ (10-11-2015) ਦਾਵਿਰੋਧ ਕਰਦੇ ਹਨ ਉਹ ਔਰਤਾਂ ਨਾਲੋਂ ਵੀ ਮਾੜੇ ਹਨ। ਬੀਬੀ ਜਜ਼ਬਾਤੀ ਹੋ ਕੇ ਬੋਲਦਿਆਂ ਇਹ ਵੀ ਭੁੱਲ ਗਈ ਕਿ ਉਹ ਆਪ ਵੀ ਇੱਕ ਔਰਤ ਹੈ ਤੇ ਸਿੱਖ ਸਮਾਜ ਵਿੱਚ ਔਰਤ ਨੂੰ ਨੀਵਾਂ ਨਹੀਂ ਮੰਨਿਆ ਜਾਂਦਾ। ਬੀਬੀ ਦਾ ਸੰਕੇਤ ਉਨ੍ਹਾਂ ਪ੍ਰਚਾਰਕਾਂ ਵੱਲ ਵੀ ਸੀ ਜੋ ਉਨ੍ਹਾਂ ਦੀ ਹੀ ਇੱਕ ਮੰਗ ’ਤੇ ਪਹਿਰਾ ਦੇਂਦਿਆਂ ਉਸੇ ਦਿਨ ਆਪਣਾ ਖ਼ੂਨ ਕਢਵਾ ਰਹੇ ਸੀ।

ਉਪਰੋਕਤ ਕੀਤੀ ਗਈ ਤਮਾਮ ਵੀਚਾਰ ਅਨੁਸਾਰ ‘ਗੁਰਮਤਿ ਮਿਸ਼ਨਰੀ ਪ੍ਰਚਾਰਕਾਂ’ ਤੇ ‘ਅਜੋਕੀ ਦਮਦਮੀ ਟਕਸਾਲ ਸੋਚ’ (ਰਾਜਨੀਤਿਕ ਬੰਦਿਆਂ) ’ਚ ਭਿੰਨਤਾ ਸਿਧਾਂਤਕ ਹੈ, ਜਿਸ ਅਨੁਸਾਰ ਰਾਜਨੀਤਿਕ ਬੰਦੇ ਵਕਤੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਚਾਹੁੰਦੇ ਹਨ ਬੇਸ਼ੱਕ ਇਸ ਲਈ ਕਿੰਨੀਆਂ ਵੀ ਕੁਰਬਾਨੀਆਂ (ਸ਼ਹੀਦੀਆਂ) ਦੇਣੀਆਂ ਪੈਣ ਤੇ ਪ੍ਰਾਪਤੀ ਬੇਸ਼ੱਕ ਕੁਝ ਵੀ ਨਾ ਹੋਵੇ ਜਦਕਿ ਪ੍ਰਚਾਰਕ ਵਰਗ ਨਿਸ਼ਕਾਮ ਭਾਵਨਾ ਨਾਲ ਕੌਮ ਲਈ ਕੁਝ ਪ੍ਰਾਪਤੀ ਕਰਨੀ ਚਾਹੁੰਦਾ ਹੈ, ਜਿਸ ਵਿੱਚ ਕੌਮੀ ਤੇ ਨਿਜੀ ਨੁਕਸਾਨ ਘੱਟ ਹੋਵੇ ਤੇ ਪ੍ਰਾਪਤੀ ਵੱਧ ਹੋਵੇ। ਇਸ ਕਾਰਨ ਕਰਕੇ ‘ਗੁਰਮਤਿ ਮਿਸ਼ਨਰੀ ਪ੍ਰਚਾਰਕਾਂ’ ਦੀ ਸਰਬੱਤ ਖਾਲਸਾ ਦੇ ਨਾਂ ’ਤੇ ਸੱਦੇ ਗਏ ਇਕੱਠ ’ਚ ਸਮੂਲੀਅਤ ਨਹੀਂ ਹੋ ਸਕੀ।

ਮੇਰੀ ਨਿਜੀ ਰਾਇ ਅਨੁਸਾਰ ਅਗਰ ਸਿੱਖ ਬੁਧੀਜੀਵੀ ਵਰਗ ਆਪਣਾ ਪੂਰਾ ਧਿਆਨ 2017 ਦੇ ਚੁਣਾਵ ਵੱਲ ਲਗਾਵੇ, ਜਿਸ ਲਈ ਜ਼ਮੀਨੀ ਹਾਲਾਤਾਂ ਨੂੰ ਨਿਰੰਤਰ ਸ਼ਾਂਤਮਈ ਢੰਗ ਨਾਲ ਸਿਰਜਣ ਲਈ ਛੋਟੇ-ਛੋਟੇ ਪ੍ਰੋਗਰਾਮ ਤੇ ਪ੍ਰਚਾਰ ਦੁਆਰਾ ਇਸ ਵਿਸ਼ੇ ਦੀ ਜਾਣਕਾਰੀ ਤਮਾਮ ਸਿੱਖਾਂ ਨੂੰ ਨਿਰੰਤਰ ਉਪਲਬਧ ਕਰਵਾਈ ਜਾਵੇ ਤੇ ਇਹ ਵੀ ਧਿਆਨ ਰੱਖੇ ਕਿ ਇਸ ਦਾ ਲਾਭ ਅਯੋਗ (ਰਾਜਨੀਤਿਕ) ਵਿਅਕਤੀ ਨਾ ਲੈ ਸਕਣ। ਅਗਰ ਇੱਕ ਵਾਰ ਚੁਣਾਵ ਉਪਰੰਤ ਪੰਥਕ ਭਾਵਨਾਵਾਂ ਨੂੰ ਸਮਝਣਵਾਲੀ ਪੰਜਾਬ ’ਚ ਸਰਕਾਰ ਬਣਾਉਣ ’ਚ ਸਿੱਖ ਕੌਮ ਸਫਲ ਹੋ ਜਾਂਦੀ ਹੈ ਤਾਂ ਪਹਿਲਾ ਕੰਮ ਐਸ. ਆਈ. ਟੀ. ਬਣਾਉਣਾ ਹੋਵੇ, ਜੋ ਸਿੱਖਾਂ ਨੂੰ ਇਨਸਾਫ਼ ਦਿਲਵਾ ਸਕੇ। ਇੱਕ ਤਰਫ਼ ਇਹ ਜਾਂਚ ਟੀਮ ਇਨ੍ਹਾਂ (ਪਾਪੀਆਂ) ਉੱਪਰ ਸ਼ਕੰਜਾ ਕਸੇ ਤੇ ਦੂਸਰੇ ਪਾਸੇ ਦੇਸ਼-ਵਿਦੇਸ਼ ਦੀਆਂ ਤਮਾਮ ਪੰਥਕ ਜਥੇਬੰਦੀਆਂ ਵਿੱਚੋਂ ਖ਼ਾਸ-ਖ਼ਾਸ ਬੁਧੀਜੀਵੀਆਂ ਨੂੰ ਇਕੱਤਰ ਕਰਨ ਦਾ ਨਾਮ ਸਰਬੱਤ ਖ਼ਾਲਸਾ ਰੱਖ ਕੇ ਬੁਲਾਇਆ ਜਾਵੇ, ਜੋ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਚੋਣ ਪ੍ਰਣਾਲੀ ਤੇ ‘ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ’ ਬਾਰੇ ਹਰ ਇੱਕ ਦੇ ਵੀਚਾਰ ਸੁਣੇ ਬੇਸ਼ੱਕ ਇਸ ਲਈ ਕਿੰਨਾ ਵੀ ਸਮਾ ਲੱਗ ਜਾਵੇ। ਜ਼ਰੂਰਤ ਪਏ ਤਾਂ ਉਨ੍ਹਾਂ ਜਥੇਬੰਦੀਆਂ ਦੀ ਵੀ ਇੱਕ ਵਾਰ ਦੁਬਾਰਾ ਰਾਇ ਲੈਣ ਲਈ ਇਨ੍ਹਾਂ ਮੁਦਿਆਂ ਨੂੰ ਲਿਖਤੀ ਰੂਪ ’ਚ ਭੇਜਿਆ ਜਾਵੇ ਜੋ ਕਿਸੀ ਕਾਰਨ ਇਕੱਤਰਤਾ ’ਚ ਸ਼ਾਮਲ ਨਾ ਹੋ ਸਕਣ। ਇੱਕ ਵਾਰ ਆਮ ਸਹਿਮਤੀ ਬਣਨ ਉਪਰੰਤ ਸਰਕਾਰ ਨੂੰ ਇਸ ਬਾਰੇ ਕਾਨੂੰਨ ਬਣਾਉਣ ਲਈ ਭੇਜਿਆ ਜਾਵੇ।

ਬੁਧੀਜੀਵੀਆਂ ਦੇ ਰੂਪ ’ਚ ਹੋਂਦ ’ਚ ਆਈ ਨਵੀਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੂੰ ਹੇਠ ਲਿਖੇ ਕੁਝ ਕੁ ਨੁਕਤਿਆਂ ’ਤੇ ਧਿਆਨ ਦੇਣਾ ਅਤਿ ਜ਼ਰੂਰੀ ਹੋਵੇ:

(1). ਤਮਾਮ ਰਾਜਨੀਤਿਕ ਪਾਰਟੀਆਂ ਨੂੰ ਹਦਾਇਤ ਕਰੇ ਕਿ ਕੋਈ ਵੀ ਰਾਜਨੀਤਿਕ ਪਾਰਟੀ ਆਪਣੀ ਪਾਰਟੀ ਦੇ ਨਾਮ ਨਾਲ ‘ਅਕਾਲੀ’ ਜਾਂ ‘ਸ਼੍ਰੋਮਣੀ’ ਸ਼ਬਦ ਦਾ ਇਸਤੇਮਾਲ ਨਹੀਂ ਕਰੇਗੀ ਤੇ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਆਪਣਾ ਚੋਣ ਵਾਅਦਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਸਨਮੁਖ ਰੱਖੇਗੀ ਤੇ ਪਾਰਟੀ ਦੇ ਨੇਤਾਵਾਂ ਨੂੰ 10 ਤੋਂ ਵੱਧ ਸਮਰਥਕਾਂ ਨਾਲ ਦਰਬਾਰ ਸਾਹਿਬ ’ਚ ਜਾਣ ਦੀ ਅਨੁਮਤੀ ਨਹੀਂ ਹੋਵੇਗੀ।

(2). ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਜਨੀਤਿਕ ਵੋਟ ਸ਼ਕਤੀ ਵਧਾਉਣ ਲਈ ਜ਼ਮੀਨੀ ਤੌਰ ’ਤੇ ਯੋਗ ਪੰਥ ਦਰਦੀ ਪ੍ਰਚਾਰਕਾਂ ਦੀ ਨਵੀਂ ਭਰਤੀ ਕਰਨੀ ਜ਼ਰੂਰੀ ਹੋਵੇ, ਜਿਸ ਵਿੱਚ ਆਪਣੇ ਬਜਟ ਨਾਲ ਚੱਲਣ ਵਾਲੇ ਤਮਾਮ ਗੁਰਦੁਆਰੇ, ਸਕੂਲ, ਕਾਲਜ, ਯੂਨੀਵਰਸਿਟੀ ਦੇ ਅਯੋਗ ਮੁਲਾਜ਼ਮਾਂ ਦੀ ਛਾਂਟੀ ਕਰਨੀ ਵੀ ਸ਼ਾਮਲ ਹੋਵੇ ਤਾਂ ਜੋ ਸਮੇਂ ਅਨੁਸਾਰ ਢੁੱਕਵੀਂ ਪਾਰਟੀ ਨੂੰ ਸਤਾ ਪ੍ਰਾਪਤ ਕਰਵਾ ਕੇ ਉਸ ਤੋਂ ਕੌਮੀ ਤੇ ਸਮਾਜਿਕ ਕੰਮ ਕਰਵਾਏ ਜਾ ਸਕਣ।

(3). ਕੁਝ ਗੁਰੀਲਾ ਗੁਰਮਤਿ ਪ੍ਰਚਾਰਕਾਂ ਦੀਆਂ ਸੇਵਾਵਾਂ ਲਈਆਂ ਜਾਣ, ਜੋ ਬਚਾਅ ਮੁਦਰਾ ’ਚ ਨਹੀਂ ਬਲਕਿ ਸਿਧਾਂਤਕ ਹਮਲਾਵਰ ਦੀ ਯੋਗਤਾ ਰੱਖਦੇ ਹੋਣ।

(4). ਸਿੱਖ ਇਤਿਹਾਸ ਦੀ ਪੜਚੋਲ, ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ, ਜ਼ਰੂਰਤ ਹੋਵੇ ਤਾਂ ਸਿੱਖ ਰਹਿਤ ਮਰਿਆਦਾ ’ਚ ਵੀ ਕੁਝ ਸੁਧਾਰ, ਅਖੰਡਪਾਠ, ਸੰਪਟਪਾਠ, ਦੁੱਖ ਭੰਜਨੀ ਆਦਿ ’ਤੇ ਮੁਕੰਬਲ ਰੋਕ ਆਦਿ, ਅਤਿ ਜ਼ਰੂਰੀ ਵਿਸ਼ੇ ਹਨ।

(5). ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਗਨੀ ਤੇ ਪਾਣੀ ਦੇ ਪ੍ਰਭਾਵ ਤੋਂ ਮੁਕਤ ਕੀਤੀ ਜਾਵੇ ਤੇ ਹਰ ਇੱਕ ਗੁਰੂ ਘਰ ਲਈ ਕੇਵਲ 2 ਹੀ ਸਰੂਪ ਦਿੱਤੇ ਜਾਣ। ਕਿਸੇਵਿਸ਼ੇਸ਼ ਕਾਰਨਾ ਕਰਕੇ ਹੀ ਵੱਧ ਸਰੂਪ ਉਪਲਬਧ ਕਰਵਾਉਣ ਦੀ ਅਨੁਮਤੀ ਹੋਵੇ।

(6). ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’; ਦੇਸ਼-ਵਿਦੇਸ਼ ਦੇ ਤਮਾਮ ਉਨ੍ਹਾਂ (ਕਈ-ਕਈ) ਗੁਰਦੁਆਰਿਆਂ ਦੇ ਸਹਿਯੋਗ ਨਾਲ ਸਬ ਕਮੇਟੀਆਂ ਬਣਾਉਣ ਦੀ ਇਜਾਜ਼ਤ ਦੇਵੇ ਜਿੱਥੇ ਸਿੱਖਾਂ ਦੀ ਵਸੋਂ 10, 000 ਤੋਂ ਉੱਪਰ ਹੋਵੇ ਤੇ ਇਨ੍ਹਾਂ ਰਾਹੀਂ ਹੀ ਸਾਲ ’ਚ 2 ਵਾਰ ਸੁਝਾਅ ਲਏ ਜਾਣ ਤੇ ‘ਸਰਬੱਤ ਖਾਲਸੇ’ ਦੇ ਇਕੱਠ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਇਨ੍ਹਾਂ ਵਿੱਚੋਂ ਹੀ ਚੁਣੀਦੇ ਮੈਬਰ ਵੀ ਬੁਲਾਏ ਜਾਣ।

(7). ‘ਸਿਖ ਰਹਿਤ ਮਰਿਆਦਾ’ ਦੀ ਪਾਲਣਾ ਨਾ ਕਰਨ ਵਾਲੇ ਗੁਰਦੁਆਰਿਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵਾਪਸ ਲੈ ਲਿਆ ਜਾਵੇ।

(8). ਪੰਜਾਬ ’ਚ ਫੈਲੇ ਤਮਾਮ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਲਈ ਸਰਕਾਰ ’ਤੇ ਦਬਾਅ ਬਣਾ ਕੇ ਰੱਖਿਆ ਜਾਵੇ ਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਨਵੀਆਂ – ਨਵੀਆਂ ਸਕੀਮਾ ਸੁਝਾਈਆਂ ਜਾਣ।

(9). ਤਮਾਮ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਕੇ ਕਾਨੂੰਨ ਅਨੁਸਾਰ ਸਥਾਈ ਰਿਹਾਈ ਮਿਲਣ ਤੱਕ ਪੈਰੋਲ (ਅਸਥਾਈ ਮੁਕਤੀ) ਦੀ ਸੁਵਿਧਾ ਵੱਧ ਤੋਂ ਵੱਧ ਦਿਲਵਾਈ ਜਾਵੇ।

(10). ਪੰਜਾਬ ਦੇ ਹਰ ਸਕੂਲ ਦੀ ਪਹਿਲੀ ਕਲਾਸ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੇ ਸਿਲੇਬਸ ’ਚ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ।

(11). ਪੰਜਾਬੀ ਭਾਸ਼ਾ ਨੂੰ ਤਮਾਮ ਆਧੁਨਿਕ ਤਕਨੀਕਾਂ ’ਚ ਸਮੇਂ ਦਾ ਹਾਣੀ ਬਣਾਇਆ ਜਾਵੇ। ਆਦਿ।

ਉਪਰੋਕਤ ਦਿੱਤੇ ਗਏ ਤੁਛ ਬੁੱਧੀ ਅਨੁਸਾਰ ਕੁਝ ਕੁ ਸੁਝਾਵਾਂ ’ਚ ਹੋਰ ਵਿਸਥਾਰ ਅਤਿ ਜ਼ਰੂਰੀ ਹੈ ਪਰ ਰਾਜਨੀਤਿਕ ਬੰਦਿਆਂ ਦੁਆਰਾ ਬੰਦ ਕਮਰੇ ’ਚ ਤਿਆਰ ਕੀਤੇ ਗਏ ਤੇ ਇੱਕ ਇਕੱਠ ਬੁਲਾ ਕੇ ਪਾਸ ਕਰਵਾਏ ਗਏ ਰਾਜਨੀਤਿਕ ਸੋਚ ਅਧੀਨ ਉਕਤ ਫ਼ੈਸਲੇ ਕੇਵਲ ਸਿੱਖ ਜਜ਼ਬਾਤਾਂ ’ਚ ਆਏ ਉਛਾਲ ਨੂੰ ਮੁੱਖ ਰੱਖ ਕੇ ਹੀ ਕੀਤੇ ਗਏ ਹਨ, ਜਿਨ੍ਹਾਂ ਨਾਲ ਸਿੱਖ ਕੌਮ ਨੂੰ ਲਾਭ ਘੱਟ ਤੇ ਨੁਕਸਾਨ ਵੱਧ ਹੋਵੇਗਾ ਕਿਉਂਕਿ ਇਨ੍ਹਾਂ ਵਿੱਚ ਬਹੁਤੇ ਉਹ ਲੋਕ ਹਨ ਜੋ ਸਿੱਖ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦੇ। ਅਜਿਹੇ ਫ਼ੈਸਲੇ ਅਕਾਲੀ ਦਲ (ਬਾਦਲ) ਨਾਲੋਂ ਦੂਰੀ ਬਣਾਉਣ ਵਾਲਿਆਂ ਨੂੰ ਵੀ ਇੱਕ ਵਾਰ ਫਿਰ ਸੋਚਣ ਲਈ ਮਜ਼ਬੂਰ ਕਰਨਗੇ ਤੇ ਸਿੱਖ ਕੌਮ ਇਸ ਬੁੱਢੀ ਮਾਨਸਿਕਤਾ (ਪ੍ਰਕਾਸ ਸਿੰਘ ਬਾਦਲ 85 ਸਾਲ ਤੇ ਸਿਮਰਨਜੀਤ ਸਿੰਘ ਮਾਨ 70 ਸਾਲ) ਤੋਂ ਛੁਟਕਾਰਾ ਪਾਉਣ ’ਚ ਇੱਕ ਵਾਰ ਫਿਰ ਅਸਫਲ ਰਹਿ ਜਾਏਗੀ ਇਸ ਲਈ ਹਰ ਇੱਕ ਗੁਰੂ ਪਿਆਰੇ ਨੂੰ ਸੋਚਣਾ ਚਾਹੀਦਾ ਹੈ ਕਿ ‘ਕੀ ‘ਏ’ ਦੀ ਬਜਾਏ ‘ਬੀ’ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋਣ ਨਾਲ ਸਿੱਖ ਸਮੱਸਿਆਵਾਂ ਖ਼ਤਮ ਹੋ ਸਕਦੀਆਂ ਹਨ ?’

ਸਿਆਸਤ ਉੱਤੇ ਧਰਮ ਦਾ ਕੁੰਡਾ ਹੋਣਾ ਜਰੂਰੀ

0

ਸਿਆਸਤ ਉੱਤੇ ਧਰਮ ਦਾ ਕੁੰਡਾ ਹੋਣਾ ਜਰੂਰੀ

ਹਮੀਰ ਸਿੰਘ

 ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਖ਼ਿਲਾਫ਼ ਹੋ ਰਹੇ ਅੰਦੋਲਨ ਦੇ ਪ੍ਰਮੁੱਖ ਆਗੂ ਵਜੋਂ ਉੱਭਰੇ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਧਰਮ ਦਾ ਜਨਮ ਅਤੇ ਜਾਤ ਨਾਲ ਕੋਈ ਸਬੰਧ ਨਹੀਂ। ਇਸ ਦਾ ਸਬੰਧ ਸ਼ਬਦ, ਸੱਚਾਈ ਤੇ ਰੂਹਾਨੀਅਤ ਨਾਲ ਹੈ। ਉਹ ਖ਼ੁਦ ਹਿੰਦੂ ਪਰਿਵਾਰ ਵਿੱਚ ਜੰਮੇ ਪਲੇ ਪਰ ਗੁਰਬਾਣੀ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਉਹ ਸਿੱਖ ਪ੍ਰਚਾਰਕ ਬਣ ਗਏ।

ਪਿੰਡ ਜੌੜਕੀਆਂ ਦੇ ਬਾਣੀਆ ਪਰਿਵਾਰ ਵਿੱਚ 1967 ਵਿੱਚ ਜਨਮੇ ਭਾਈ ਪੰਥਪ੍ਰੀਤ ਸਿੰਘ ਗੁਰਮਤਿ ਤੋਂ ਪ੍ਰਭਾਵਤ ਹੋ ਕੇ ਸਿੰਘ ਸਜੇ ਅਤੇ ਗੁਰਮਤਿ ਦੇ ਅਧਿਐਨ ਨੇ ਉਨ੍ਹਾਂ ਨੂੰ ਪੰਥਕ ਪ੍ਰਚਾਰਕ ਬਣਨ ਵੱਲ ਪ੍ਰੇਰਿਤ ਕਰ ਦਿੱਤਾ। ਬੰਗੌਲਰ ਦੇ ਰਮਨ ਕਾਲਜ ਆਫ਼ ਫਾਰਮੇਸੀ ਵਿੱਚ 1987 ਤੋਂ 89 ਦੌਰਾਨ ਡੀ. ਫਾਰਮੇਸੀ ਕਰਦਿਆਂ ਪੰਥਪ੍ਰੀਤ ਸਿੰਘ ਨੇ 1988 ਵਿੱਚ ਆਨੰਦਪੁਰ ਸਾਹਿਬ ਆ ਕੇ ਅੰਮ੍ਰਿਤ ਛਕਿਆ। ਇਹ ਉਹ ਸਮਾਂ ਸੀ ਜਦੋਂ  ਪੰਜਾਬ ਵਿੱਚ ਖਾੜਕੂਵਾਦ ਸਿਖ਼ਰ ਉੱਤੇ ਸੀ। ਪੰਥਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਦੁਨੀਆਂ ਵਿੱਚ ਕੋਈ ਅਜਿਹਾ ਸ਼ਾਂਤਮਈ ਅੰਦੋਲਨ ਨਹੀਂ, ਜੋ ਕਾਮਯਾਬ ਨਾ ਹੋਇਆ ਹੋਵੇ। ਖਾੜਕੂ ਸੰਘਰਸ਼ ਬਹੁਤ ਘੱਟ ਕਾਮਯਾਬ ਹੋਏ ਹਨ।
ਡੀ. ਫਾਰਮੇਸੀ ਤੋਂ ਬਾਅਦ ਰੋਜ਼ੀ-ਰੋਟੀ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖ਼ਤੌਰ ਵਿੱਚ ਕੈਮਿਸਟ ਦੀ ਦੁਕਾਨ ਕਰ ਲਈ ਅਤੇ 1998 ਤੱਕ ਗੁਰਮਤਿ ਦੇ ਅਧਿਐਨ ਨੇ ਉਨ੍ਹਾਂ ਨੂੰ ਪ੍ਰਚਾਰਕ ਬਣਨ ਵੱਲ ਪ੍ਰੇਰਿਤ ਕਰ ਦਿੱਤਾ। ਗੁਰਮਤਿ ਦੇ ਅਧਿਐਨ ਦੌਰਾਨ ਉਹ ਮਹਿਸੂਸ ਕਰ ਰਹੇ ਸਨ ਕਿ ਜੋ ਧਾਰਨਾਵਾਂ ਗੁਰਦੁਆਰਿਆਂ ਅੰਦਰ ਤੇ ਬਾਹਰ ਪ੍ਰਚਾਰਕਾਂ ਵੱਲੋਂ  ਪ੍ਰਚਾਰੀਆਂ ਜਾ ਰਹੀਆਂ ਹਨ, ਉਹ ਗੁਰਮਤਿ ਅਨੁਸਾਰ ਨਹੀਂ ਹਨ। ਇਸ ਲਈ ਉਨ੍ਹਾਂ ਠੇਠ ਅਤੇ ਆਮ ਲੋਕਾਂ ਦੇ ਲਹਿਜੇ ਵਿੱਚ ਕਥਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।  ਪੰਥਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਡੇਰਾਵਾਦ ਉੱਤੇ ਸ਼ੁਰੂ ਤੋਂ ਇਤਰਾਜ਼ ਹੈ। ਇਸ ਕਰ ਕੇ ਉਨ੍ਹਾਂ ਆਪਣਾ ਡੇਰਾ ਜਾਂ ਗੁਰਦੁਆਰਾ ਸਥਾਪਤ ਕਰਨ ਦੀ ਬਜਾਇ ਪ੍ਰਚਾਰ ਅਤੇ ਕਰਮ ਨੂੰ ਨਾਲੋਂ ਨਾਲ ਚਲਾਉਣ ਦਾ ਫੈਸਲਾ ਕੀਤਾ।

ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਸਾਹਮਣੇ ਆਏ ਪੰਥਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ  ਬੇਅਦਬੀ ਹੋਣੀ ਸ਼ੁਰੂ ਹੋਈ ਤਾਂ ਉਹ ਖ਼ੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਅਨੁਸਾਰ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਤਾਨਾਸ਼ਾਹੀ ਰੁਝਾਨ ਨੇ ਇਨ੍ਹਾਂ ਦੋਵਾਂ ਇਤਿਹਾਸਕ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲਾਈ ਹੈ। ਧਰਮ ਅਤੇ ਰਾਜਨੀਤੀ ਦੇ ਸਬੰਧ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨੇ ਤਾਂ ਸਪੱਸ਼ਟ ਤੌਰ ਉੱਤੇ ਰਾਹ ਦੱਸਿਆ ਹੋਇਆ ਹੈ ਕਿ ਸਿਆਸਤ ਬੇਲਗਾਮ ਨਹੀਂ ਹੋਣੀ ਚਾਹੀਦੀ, ਉਸ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਹੈ। ਧਰਮ ਦਾ ਮਤਲਬ ਫਿਰਕਾਪ੍ਰਸਤ ਹੋਣਾ ਨਹੀਂ ਹੈ। ਗੁਰਮਤਿ ਨੂੰ ਸਮਝਣ ਵਾਲਾ ਕੋਈ ਵਿਅਕਤੀ ਫਿਰਕੂ ਜਾਂ ਜਾਤਪਾਤ ਵਿੱਚ ਯਕੀਨ ਰੱਖਣ ਵਾਲਾ ਹੋ ਹੀ ਨਹੀਂ ਸਕਦਾ। ਮੌਜੂਦਾ ਦੌਰ ਵਿੱਚ ਧਰਮ ਅਤੇ ਸਿਆਸਤ ਦਾ ਸੰਤੁਲਨ ਕਿਵੇਂ ਬਣੇ, ਇਸ ਬਾਰੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਸੰਗਤ ਦੀ ਹੈ। ਸੰਗਤ ਸਾਹਮਣੇ ਵਿਦਵਾਨਾਂ ਵੱਲੋਂ ਤਿਆਰ ਖਰੜੇ ਉੱਤੇ ਦੁਨੀਆਂ ਭਰ ਵਿੱਚ ਰਹਿੰਦੇ ਸਿੱਖਾਂ ਦੇ ਸੈਮੀਨਾਰ ਤੇ ਕਾਨਫਰੰਸਾਂ ਕਰਵਾ ਕੇ ਸਹਿਮਤੀ ਲਈ ਜਾਵੇ। ਸਹਿਮਤੀ ਤੋਂ ਬਾਅਦ ਪੰਥਕ ਸੰਗਠਨਾਂ ਦੇ ਨਾਮਜ਼ਦ ਨੁਮਾਇੰਦਿਆਂ ਉੱਤੇ ਆਧਾਰਤ ਸਰਬੱਤ ਖਾਲਸਾ ਵਿੱਚ ਇਨ੍ਹਾਂ ਦਾ ਐਲਾਨ ਕੀਤਾ ਜਾਵੇ।

ਬਰਗਾੜੀ ਵਿੱਚ ਬੇਅਦਬੀ ਤੇ ਪੁਲੀਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਨੂੰ ਇਨਸਾਫ਼ ਦੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੰਥਕ ਆਗੂਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਅਤੇ 15 ਨਵੰਬਰ ਤੋਂ ਸੱਤਾਧਾਰੀ ਆਗੂਆਂ ਦੇ ਘਿਰਾਓ ਦਾ ਸੱਦਾ ਦਿੱਤਾ ਹੋਇਆ ਸੀ। ਅਗਲੀ ਰਣਨੀਤੀ ਬਾਅਦ ਵਿੱਚ ਬੁਲਾਈ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ।

ਜਥੇਦਾਰਾਂ ਦੇ ਪਰਿਵਾਰਾਂ ਲਈ ਗੁਰੂ ਦੀ ਗੋਲਕ ਦੇ ਮੂੰਹ ਖੁਲ੍ਹੇ

0

ਜਥੇਦਾਰਾਂ ਦੇ ਪਰਿਵਾਰਾਂ ਲਈ ਗੁਰੂ ਦੀ ਗੋਲਕ ਦੇ ਮੂੰਹ ਖੁਲ੍ਹੇ

ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣਿਆਂ ਦੀ ਹੀ ਫੌਜ ਖੜ੍ਹੀ ਕਰ ਲਈ ਹੈ। ਤਿੰਨ ਸਿੰਘ ਸਾਹਿਬਾਨ ਨੇ ਤਾਂ ਆਪਣੇ ਪੁੱਤਰਾਂ ਨੂੰ ਹੀ ਆਪਣੇ ਪੀਏ (ਨਿੱਜੀ ਸਹਾਇਕ) ਰੱਖਿਆ ਹੋਇਆ ਹੈ।  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਕਰੀਬ ਡੇਢ ਦਰਜਨ ਸਕੇ ਸਬੰਧੀ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਕਰ ਰਹੇ ਹਨ, ਜਦੋਂ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਕਰੀਬ ਦਰਜਨ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਹਨ।

ਗਿਆਨੀ ਗੁਰਬਚਨ ਸਿੰਘ ਨੇ ਆਪਣੇ ਲੜਕੇ ਜਸਵਿੰਦਰਪਾਲ ਸਿੰਘ ਸੋਨੂੰ ਨੂੰ ਆਪਣਾ ਪੀਏ ਲਾਇਆ ਹੋਇਆ ਹੈ। ਉਨ੍ਹਾਂ ਦਾ ਭਰਾ, ਦੋ ਭਤੀਜੇ, ਦੋ ਲੜਕੀਆਂ, ਦੋਵੇਂ ਜਵਾਈ, ਇਕ ਸਾਲਾ, ਇਕ ਸਾਢੂ ਦਾ ਲੜਕਾ ਵੀ ਸ਼੍ਰੋਮਣੀ ਕਮੇਟੀ ਵਿੱਚ ਤਾਇਨਾਤ ਹੈ। ਗਿਆਨੀ ਗੁਰਬਚਨ ਸਿੰਘ ਦੀਆਂ ਦੋਵੇਂ ਲੜਕੀਆਂ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਅੰਮ੍ਰਿਤਸਰ ਵਿੱਚ ਰੈਗੂਲਰ ਗਰੇਡ ਵਿੱਚ ਅਧਿਆਪਕ ਹਨ। ਇਕ ਜਵਾਈ ਹੁਣ ਨੌਕਰੀ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਉਨ੍ਹਾਂ ਦਾ ਜੱਦੀ ਪਿੰਡ ਚੱਕ ਬਾਜਾ ਮਰਾੜ੍ਹ ਜ਼ਿਲ੍ਹਾ ਮੁਕਤਸਰ ਹੈ, ਜਿਥੋਂ ਦੇ ਮਨਜੀਤ ਸਿੰਘ ਤੇ ਦਰਸ਼ਨ ਸਿੰਘ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਉਨ੍ਹਾਂ ਦੇ ਹੋਰ ਅੱਧੀ ਦਰਜਨ ਨੇੜਲੇ ਸ਼੍ਰੋਮਣੀ ਕਮੇਟੀ ਵਿੱਚ ਵੱਖ ਵੱਖ ਥਾਵਾਂ ’ਤੇ ਤਾਇਨਾਤ ਹਨ। ਗਿਆਨੀ ਗੁਰਬਚਨ ਸਿੰਘ ਦੇ ਪਰਿਵਾਰ ਦਾ ਮੁਕਤਸਰ ਵਿੱਚ ਤਿੰਨ ਤਾਰਾ ਹੋਟਲ ਬਣ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੇ ਲੜਕੇ ਮਨਜਿੰਦਰਪਾਲ ਸਿੰਘ ਤੇ ਜਸਵਿੰਦਰਪਾਲ ਸਿੰਘ ਦਾ 32 ਫੀਸਦੀ ਹਿੱਸਾ ਹੈ। ਸਭ ਰਿਸ਼ਤੇਦਾਰਾਂ ਦੀ ਭਰਤੀ ਗਿਆਨੀ ਗੁਰਬਚਨ ਸਿੰਘ ਦੇ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਮੁਲਾਜ਼ਮ ਤਾਇਨਾਤ ਹੋਣ ਮਗਰੋਂ ਹੀ ਹੋਈ।

ਗਿਆਨੀ ਮੱਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਪੀਏ ਰੱਖਿਆ ਹੋਇਆ ਹੈ, ਜਿਸ ਕੋਲ ਸ਼੍ਰੋਮਣੀ ਕਮੇਟੀ ਵਿੱਚ ਮੀਤ ਮੈਨੇਜਰ ਦਾ ਅਹੁਦਾ ਹੈ। ਦੂਜਾ ਲੜਕਾ ਅਮਰਜੀਤ ਸਿੰਘ ਦਰਬਾਰ ਸਾਹਿਬ ਵਿੱਚ ਗ੍ਰੰਥੀ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਉਮਰ ਹੱਦ ਵਿੱਚ ਵਿਸ਼ੇਸ਼ ਤੌਰ ’ਤੇ ਪੰਜ ਸਾਲ ਦੀ ਛੋਟ ਦਿੱਤੀ ਸੀ। ਗਿਆਨੀ ਮੱਲ ਸਿੰਘ ਦਾ ਛੋਟਾ ਸਾਲਾ ਬੂਟਾ ਸਿੰਘ, ਦੂਜੇ ਸਾਲੇ ਨਾਥ ਸਿੰਘ ਦਾ ਬੇਟਾ ਬਲਜੀਤ ਸਿੰਘ, ਸਾਲੇ ਨਾਥ ਸਿੰਘ ਦਾ ਜਵਾਈ ਕੇਵਲ ਸਿੰਘ, ਤੀਜੇ ਸਾਲੇ ਡਿਪਟੀ ਕਾਕਾ ਸਿੰਘ ਦਾ ਬੇਟਾ ਅਵਤਾਰ ਸਿੰਘ (ਵਸਨੀਕ ਅਕਲੀਆਂ, ਜ਼ਿਲ੍ਹਾ ਮਾਨਸਾ), ਛੋਟੀ ਸਾਲੀ ਦਾ ਲੜਕਾ ਗੁਰਬਿੰਦਰ ਸਿੰਘ ਵਾਸੀ ਬੱਲੋਂ (ਬਠਿੰਡਾ), ਭਾਣਜਾ ਗੁਰਮੀਤ ਸਿੰਘ ਵਾਸੀ ਜੇਠੂਕੇ (ਬਠਿੰਡਾ) ਸ਼੍ਰੋਮਣੀ ਕਮੇਟੀ ਵਿੱਚ ਹਨ। ਉਨ੍ਹਾਂ ਦੇ ਹੋਰ ਰਿਸ਼ਤੇਦਾਰ ਵੀ ਸ਼੍ਰੋਮਣੀ ਕਮੇਟੀ ਵਿੱਚ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਥੋੜ੍ਹਾ ਸਮਾਂ ਹੀ ਪਹਿਲਾਂ ਇਸ ਅਹੁਦੇ ’ਤੇ ਪੁੱਜੇ ਹਨ, ਜਿਨ੍ਹਾਂ ਆਪਣੇ ਭਰਾ ਹਿੰਮਤ ਸਿੰਘ ਨੂੰ ਆਪਣਾ ਪੀਏ ਰੱਖਿਆ ਹੋਇਆ ਹੈ।

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਆਪਣੇ ਲੜਕੇ ਗੁਰਪ੍ਰਸ਼ਾਦ ਸਿੰਘ ਨੂੰ ਪੀਏ ਵਜੋਂ ਤਾਇਨਾਤ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦਾ ਇਸ ਬਾਰੇ ਜਵਾਬ ਸੀ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਹ ਉਹੀ ਹਰਚਰਨ ਸਿੰਘ ਹੈ ਜਿਸ ‘ਤੇ ਆਰ ਐਸ ਐਸ ਨਾਲ ਸਬੰਧ ਹੋਣ ਦੇ ਆਰੋਪ ਲਗੇ ਸਨ।

ਗੁਰੂ ਗ੍ਰੰਥ ਜੀ ਦੀ ਬੇ-ਅਦਬੀ…..

0

ਗੁਰੂ ਗ੍ਰੰਥ ਜੀ ਦੀ ਬੇ-ਅਦਬੀ…..

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ-094662-66708

‘ਗੁਰੂ ਗ੍ਰੰਥ ਜੀ’ ਦੇ ਪਾਵਨ ਸਰੂਪਾਂ ਦੀ, ਦੁਸ਼ਟ ਦੋਖੀ ਕਰੀ ਜਾਂਦੇ ਏ ਬੇ-ਅਦਬੀ।

ਬਖਸ਼ਿਆ ਨਹੀਂ ਜਾਵੇਗਾ ਇਕ ਵੀ ਦੋਸ਼ੀ, ‘ਸਿਖਾਂ’ ਦੀ ਹਿਸਟਰੀ ਇਹ ਦੱਸਦੀ।

ਇਹ ਕਾਰੇ ਸਰਕਾਰੀ ਏਜੈਂਸੀਆਂ ਦੇ ਨੇ, ਉਹ ਵਰਦੀ ਵਿਚ ਨੇ ਭਾਂਵੇਂ ਬੇ-ਵਰਦੀ।

ਤਾਂ ਹੀ ਤਾਂ ਧਰਨੇ ’ਤੇ ਬੈਠੇ ਸ਼ਾਂਤ ਸਿੱਖਾਂ ’ਤੇ, ਪੁਲੀਸ ਰੱਜ ਰੱਜ ਕੇ ਜ਼ੁਲਮ ਹੈ ਕਰਦੀ।

ਆਉਂਦੇ ਸਾਰ ਲਾਠੀਆਂ ਵਰ੍ਹਾ ਦਿੱਤੀਆਂ, ਨਾਲੇ ਗੋਲੀਆਂ ਦੀ ਬੁਛਾਰ ਕਰ ਦਿੱਤੀ।

ਦੋ ਸਿੰਘਾਂ ਨੂੰ ਸ਼ਹੀਦ ਥਾਂਏਂ ਕਰ ਦਿੱਤੈ, ਨਾਲੇ ਅਨੇਕਾਂ ਹੀ ਕਰ ਦਿੱਤੇ ਹਨ ਜਖਮੀ।

ਰੋਸ ਕਰਦਿਆਂ ਕਾਫੀ ਦਿਨ ਹੋ ਗਏ ਨੇ, ਹਾਲੇ ਕੋਈ ਨਹੀਂ ਪਹੁੰਚਿਆ ਦਰਦੀ।

ਬੇ-ਅਦਬੀ ਦੇ ਦੋਸ਼ੀ ਵੀ ਸਿੱਖ ਹੀ ਬਣਾ ਦਿੱਤੇ, ਸਰਕਾਰ ਨੇ ਕਮਾਲ ਹੀ ਕਰ ਤੀ।

ਆਪੇ ਕਾਤਲ ਆਪ ਹੀ ਜਜ ਬਣ ਬੈਠੇ, ਇੰਨਸਾਫ ਦੀ ਆਸ ਕੌਮ ਕਿੱਥੋਂ ਕਰਦੀ।

ਏਥੇ ਪੁਲਿਸ, ਪਾਲਤੂ ਐ ਲੀਡਰਾਂ ਦੀ, ਉਨ੍ਹਾਂ ਦੇ ਕਹੇ ’ਤੇ ਹੀ ਕਾਰਵਾਈ ਹੈ ਕਰਦੀ।

ਬਾਈਕਾਟ ਕਰੋ ਲੀਡਰਾਂ ਦੀ ਜਾਤ ਦਾ, ਸਾਡੀਆਂ ਲਾਸ਼ਾਂ ’ਤੇ ਜੋ ਰਾਜਨੀਤੀ ਕਰਦੀ।

ਦਿਖਾਦੋ ਹੱਥ ਕਰਾਰੇ ਇਨ੍ਹਾਂ ਪਾਜੀਆਂ ਨੂੰ, ਪਸੀਨੇ ਆਉਣ ਇਨ੍ਹਾਂ ਨੂੰ ਵਿਚ ਸਰਦੀ।

ਸਿੱਖੀ ਭੇਖ ਦੇਖ ਗੱਦਾਰਾਂ ਨੂੰ ਤਾਜ ਦਿੱਤਾ, ਉਸੇ ਦਾ ਫਲ ਹੀ ਸਿੱਖ ਕੌਮ ਭੁਗਤਦੀ।

ਵਿਵੇਕ ਦਾਨ ਕੌਮ ਹਮੇਸ਼ਾਂ ਮੰਗਦੀ ਐ, ਵੋਟਾਂ ਵੇਲੇ ਵਿਵੇਕ ਕਿਉਂ ਨਹੀਂ ਵਰਤਦੀ।

ਅੱਤ ਹੋ ਗਈ ਸਿੱਖ ਕੌਮੇ ਜਾਗ ਹੁਣ ਤਾਂ, ਆਲਸ ਫੜ੍ਹ ਲਈ ਤੂੰ ਜਮਾਨੇ ਭਰ ਦੀ।

ਸਾਡੀ ਗਫਲਤ ਨੇ ਆਹ ਦਿਨ ਦਿਖਾ ਦਿੱਤੇ, ਸ਼ੈਤਾਨ ਜੁੰਡਲੀ ਰਾਜ ਸਾਡੇ ’ਤੇ ਕਰਦੀ।

ਥੋੜ੍ਹਾ ਜਾਗੇ ਬੇਦੋਸ਼ੇ ਸਿੰਘ ਰਿਹਾਅ ਹੋ ਗਏ, ਲੋਕਾਂ ਦੇ ਰੋਹ ਤੋਂ ਹੀ ਸਰਕਾਰ ਡਰਦੀ।

ਗੁਰੂ ਗ੍ਰੰਥ ਜੀ ਦੇ ਦੋਸ਼ੀ ਫੜਣੇ ਬਾਕੀ ਨੇ, ਦੇਖੋ ਸੀ. ਬੀ. ਆਈ. ਕੀ ਕਾਰਵਾਈ ਕਰਦੀ।

ਜੋਸ਼ ਨੂੰ ਠੰਡਾ ਹੋਣ ਨਾ ਦਿਉ, ਪਰ ਹਰ ਸਿਆਣੀ ਕੌਮ ਹੋਸ਼ ਦਾ ਪੱਲਾ ਨਹੀਂ ਛੱਡਦੀ।

ਪੰਥ ਅੱਗੇ ‘ਸੁਰਿੰਦਰ’ ਇਕ ਅਰਜ ਗੁਜ਼ਾਰੇ, ਇਕੱਠ ਹੋ ਜਾਉ ਇਕ ਮੰਚ ’ਤੇ ਸਾਰੇ।

ਇਕੱਠੇ ਹੋ ਕੋਈ ਬਣਤ ਬਣਾਈਏ, ਪੰਥ ਦੋਖੀਆਂ ਨੂੰ ਬਾਹਰ ਦਾ ਰਾਹ ਦਿਖਾਈਏ।

Conjunction word (Part 3)

0

ਯੋਜਕ ਸ਼ਬਦ (ਭਾਗ ਤੀਜਾ)

(5). ‘ਸ਼ਰਤ- ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦਾ ਕਾਰਨ, ਸ਼ਰਤ ਵਾਙ ਦੱਸੇ, ਤਾਂ ਉਸ ‘ਯੋਜਕ’ ਨੂੰ ‘ਸ਼ਰਤ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ: ‘ਜੇਕਰ’ ਤੁਸੀਂ ਪਾਠ ਕਰਵਾਉਣਾ ਚਾਹੁੰਦੇ ਹੋ ‘ਤਾਂ’ ਮੇਰੇ ਘਰ ਲੜਕਾ ਦੇਵੋ ।, ‘ਜੇ’ ਰੋਗ ਮੁਕਤ ਹੋਣਾ ਹੈ ‘ਤਾਂ’ ਇਲਾਜ ਕਰਵਾਓ।, ਦਿਲ ਲਾ ਕੇ ਪਾਠ ਕਰੋ ‘ਕਦੇ ਤਾਂ’ ਫਲ ਮਿਲੇਗਾ।, ਮਿਹਨਤ ਕਰੋਂ ‘ਤਾਂ ਹੀ’ ਸਫਲਤਾ ਮਿਲੇਗਾ।’ ਆਦਿ, ਵਾਕਾਂ ਵਿੱਚ ‘ਜੇਕਰ…..ਤਾਂ’, ‘ਜੇ…..ਤਾਂ, ਕਦੇ ਤਾਂ’ ਅਤੇ ‘ਤਾਂ ਹੀ’ ਸ਼ਬਦ ‘ਸ਼ਰਤ ਵਾਚਕ’ (ਅਧੀਨ ਯੋਜਕ) ਹਨ।

(ੳ). ‘ਤਾ’- (ਭਾਵ ‘ਤਾਂ ਹੀ’) ਇਹ ਸ਼ਬਦ ਗੁਰਬਾਣੀ ਵਿੱਚ 1159 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਸ਼ਰਤ- ਵਾਚਕ (ਅਧੀਨ ਯੋਜਕ)’ ਅਧੀਨ ਵੀ ਕੀਤੀ ਗਈ ਹੈ; ਜਿਵੇਂ:

‘‘ਸਤਿਗੁਰੁ ਹੋਇ ਦਇਆਲੁ; ‘ਤਾ’ ਸਦ ਹੀ ਸੁਖੁ ਦੇਹਾ ॥’’ (ਮ: ੧/੧੪੯) (ਭਾਵ ਜੇ ਸਤਿਗੁਰੂ ਦਿਆਲ ਮਿਹਰ ਕਰੇ ਤਾਂ ਹੀ ਸਦੀਵੀ ਸੁਖ ਪ੍ਰਾਪਤ ਹੋਵੇਗਾ।)

‘‘ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ; ‘ਤਾ’ ਘਰ ਹੀ ਪਰਚਾ ਪਾਇ ॥’’ (ਮ: ੩/੮੭) (‘ਤਾ’ ਭਾਵ ‘ਤਾਂ ਹੀ’)

‘ਜੇ’ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ, ‘ਤਾਂ’ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥’’ (ਮ: ੪/੩੦੫)

‘‘ਅਗੋ ਦੇ ਜੇ ਚੇਤੀਐ, ‘ਤਾਂ’ ਕਾਇਤੁ ਮਿਲੈ ਸਜਾਇ ॥’’ (ਮ: ੧/੪੧੭) (‘ਤਾਂ’ ਭਾਵ ‘ਤਾਂ ਹੀ’)

‘‘ਜੇ ਵਡ ਭਾਗੁ ਹੋਇ ਅਤਿ ਨੀਕਾ, ‘ਤਾਂ’ ਗੁਰਮਤਿ ਨਾਮੁ ਦ੍ਰਿੜੀਜੈ ॥’’ (ਮ: ੪/੧੩੨੬) (‘ਤਾਂ’ ਭਾਵ ‘ਤਾਂ ਹੀ’)

‘‘ਜੇ ਜਾਣਾ ਸਹੁ ਨੰਢੜਾ, ‘ਤਾਂ’ ਥੋੜਾ ਮਾਣੁ ਕਰੀ ॥’’ (ਭਗਤ ਫਰੀਦ/੧੩੭੮) (‘ਤਾਂ’ ਭਾਵ ‘ਤਾਂ ਹੀ’)

‘‘ਹਰਖ ਸੋਗ ਤੇ ਰਹਹਿ ਨਿਰਾਰਾ, ‘ਤਾਂ’ ਤੂ ਪਾਵਹਿ ਪ੍ਰਾਨਪਤੇ ॥’’ (ਮ: ੫/੧੩੩੭) (‘ਤਾਂ’ ਭਾਵ ‘ਤਾਂ ਹੀ’)

(ਅ). ‘ਜੇ’- (ਭਾਵ ‘ਅਗਰ, ਜੇਕਰ’) ਇਹ ਸ਼ਬਦ ਗੁਰਬਾਣੀ ਵਿੱਚ 597 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਸ਼ਰਤ- ਵਾਚਕ (ਅਧੀਨ ਯੋਜਕ)’ ਅਧੀਨ ਵੀ ਕੀਤੀ ਗਈ ਹੈ; ਜਿਵੇਂ:

‘‘ਮਨੁ ਬਸਿ ਆਵੈ ਨਾਨਕਾ! ‘ਜੇ’ ਪੂਰਨ ਕਿਰਪਾ ਹੋਇ ॥’’ (ਮ: ੫/੨੯੮) (‘ਜੇ’ ਭਾਵ ‘ਅਗਰ, ਜੇਕਰ’)

‘‘ਸਾਧੂ ਸਤਗੁਰੁ ‘ਜੇ’ ਮਿਲੈ; ਤਾ ਪਾਈਐ ਗੁਣੀ ਨਿਧਾਨੁ ॥’’ (ਮ: ੧/੨੧) (‘ਜੇ’ ਭਾਵ ‘ਅਗਰ, ਜੇਕਰ’)

‘‘ਨਾਨਕ! ‘ਜੇ’ ਸਿਰਖੁਥੇ ਨਾਵਨਿ ਨਾਹੀ; ਤਾ ਸਤ ਚਟੇ ਸਿਰਿ ਛਾਈ ॥’’ (ਮ: ੧/੧੫੦) (‘ਜੇ’ ਭਾਵ ‘ਅਗਰ, ਜੇਕਰ’)

‘‘ਆਪਣ ਲੀਆ ‘ਜੇ’ ਮਿਲੈ; ਤਾ ਸਭੁ ਕੋ ਭਾਗਠੁ ਹੋਇ ॥’’ (ਮ: ੧/੧੫੬) (‘ਜੇ’ ਭਾਵ ‘ਅਗਰ, ਜੇਕਰ’)

(ੲ). ‘ਜਉ ਪੈ’ (ਭਾਵ ‘ਜੇਕਰ, ਅਗਰ’) ਇਹ (‘ਸ਼ਰਤ- ਵਾਚਕ (ਅਧੀਨ ਯੋਜਕ)’ ਸ਼ਬਦ ਗੁਰਬਾਣੀ ਵਿੱਚ 3 ਵਾਰ ਦਰਜ ਹੈ; ਜਿਵੇਂ:

‘‘ਜਉ ਪੈ’’ ਹਮ ਨ ਪਾਪ ਕਰੰਤਾ; ਅਹੇ (ਹੇ) ਅਨੰਤਾ ॥ ਪਤਿਤ ਪਾਵਨ ਨਾਮੁ; ਕੈਸੇ ਹੁੰਤਾ ? ॥’’ (ਭਗਤ ਰਵਿਦਾਸ/੯੩) (‘ਜਉ ਪੈ’ ਭਾਵ ‘ਜੇਕਰ, ਅਗਰ’)

‘‘ਜਉ ਪੈ’’ ; ਰਾਮ ਰਾਮ ਰਤਿ (ਪ੍ਰੇਮ) ਨਾਹੀ ॥ ਤੇ (ਉਹ) ਸਭਿ; ਧਰਮ ਰਾਇ ਕੈ ਜਾਹੀ ॥’’ (ਭਗਤ ਕਬੀਰ/੩੨੪) (‘ਜਉ ਪੈ’ਭਾਵ ‘ਅਗਰ’)

‘‘ਜਉ ਪੈ’’; ਰਸਨਾ ਰਾਮੁ ਨ ਕਹਿਬੋ ॥ ਉਪਜਤ, ਬਿਨਸਤ, ਰੋਵਤ ਰਹਿਬੋ ॥’’ (ਭਗਤ ਕਬੀਰ/੩੨੫) (‘ਜਉ ਪੈ’ ਭਾਵ‘ਅਗਰ’)

(6). ‘ਵਿਰੋਧ – ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’ ਦਾ ‘ਪ੍ਰਧਾਨ ਉਪ-ਵਾਕ’ ਨਾਲ ਵਿਰੋਧ (ਅਸਹਿਮਤੀ) ਪ੍ਰਗਟ ਹੁੰਦਾ ਹੋਵੇ, ਤਾਂ ਉਸ ‘ਯੋਜਕ’ ਨੂੰ ‘ਵਿਰੋਧ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ:‘ਬੇਸ਼ੱਕ’ ਨੇਤਾ ਅਮੀਰ ਹੈ ‘ਪਰ’ ਬਹੁਤ ਕੰਜੂਸ ਹੈ। , ‘ਹਾਲਾਂਕਿ’ ਕਿਸਾਨ ਗ਼ਰੀਬ ਹੈ ‘ਤਾਂ ਵੀ’ ਦਿਆਲੂ ਹੈ।, ‘ਚਾਹੇ’ ਉਹ ਪੜ੍ਹਿਆ ਨਹੀਂ ‘ਫਿਰ ਵੀ’ ਸਿਆਣਾ ਹੈ।, ‘ਭਾਵੇਂ’ ਅਕਾਲੀ ਸਿੱਖਾਂ ਦੇ ਨੇਤਾ ਹਨ ‘ਪਰ’ ਗੁਰਮਤਿ ਦਾ ਨਾਸ਼ ਕਰ ਰਹੇ ਹਨ।’ ਆਦਿ, ਵਾਕਾਂ ਵਿੱਚ ‘ਬੇਸ਼ੱਕ….ਪਰ’, ਹਾਲਾਂਕਿ…. ਤਾਂ ਵੀ’, ‘ਚਾਹੇ….ਫਿਰ ਵੀ , ਭਾਵੇਂ….ਪਰ’ ਸ਼ਬਦ ‘ਵਿਰੋਧ ਵਾਚਕ’ (ਅਧੀਨ ਯੋਜਕ)ਹਨ।

(ੳ). ‘ਤਉ ਭੀ’- (ਭਾਵ ‘ਤਾਂ ਵੀ, ਫਿਰ ਵੀ’) ਇਹ ਸ਼ਬਦ ਗੁਰਬਾਣੀ ’ਚ 3 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਵਿਰੋਧ – ਵਾਚਕ (ਅਧੀਨ ਯੋਜਕ)’ ਅਧੀਨ ਵੀ ਕੀਤੀ ਗਈ ਹੈ; ਜਿਵੇਂ:

‘‘ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ‘ਤਉ ਭੀ’ ਹਉਮੈ ਮੈਲੁ ਨ ਜਾਵੈ ॥’’ (ਮ: ੫/੨੬੫) (‘ਤਉ ਭੀ’ ਭਾਵ ‘ਫਿਰ ਵੀ’)

‘‘ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ‘ਤਉ ਭੀ’ ਸੁਰ ਭੰਗ ॥’’ (ਮ: ੫/੨੬੭)

‘‘ਜਉ ਮੈ ਕੀਓ ਸਗਲ ਸੀਗਾਰਾ ॥ ‘ਤਉ ਭੀ’ ਮੇਰਾ ਮਨੁ ਨ ਪਤੀਆਰਾ ॥’’ (ਮ: ੫/੩੭੩)

(ਅ). ‘ਤਊ’- (ਭਾਵ ‘ਫਿਰ ਵੀ’ ਜਾਂ ‘ਤਾਂ ਵੀ’) ਇਹ (‘ਵਿਰੋਧ – ਵਾਚਕ (ਅਧੀਨ ਯੋਜਕ)’ ਸ਼ਬਦ ਵੀ ਗੁਰਬਾਣੀ ਵਿੱਚ ਦਰਜ ਹੈ; ਜਿਵੇਂ:

‘‘ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ‘ਤਊ’ ਮਰਨਾ ॥’’ (ਭਗਤ ਕਬੀਰ/੪੭੭)

‘‘ਪਾਨ ਕਪੂਰ ਸੁਬਾਸਕ (ਸੋਹਣੀ ਸੁਗੰਧੀ ਦੇਣ ਵਾਲਾ ਚੰਦਨ) ਚੰਦਨ; ਅੰਤਿ ‘ਤਊ’ ਮਰਨਾ ॥’’ (ਭਗਤ ਕਬੀਰ/੪੭੭)

(ੲ). ‘ਤਾ ਭੀ’ (ਭਾਵ ‘ਫਿਰ ਵੀ’) ਗੁਰਬਾਣੀ ਵਿੱਚ ਇਹ ਸ਼ਬਦ 3 ਵਾਰ ਦਰਜ ਹੈ, ਜਿਸ ਵਿੱਚੋਂ 2 ਵਾਰ ‘ਵਿਰੋਧ – ਵਾਚਕ (ਅਧੀਨ ਯੋਜਕ)’ ਤੇ ਇੱਕ ਵਾਰ ‘ਪੜਨਾਂਵ’ ਹੈ; ਜਿਵੇਂ:

‘‘ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ‘ਤਾ ਭੀ’; ਚੀਤਿ ਨ ਰਾਖਸਿ ਮਾਇਆ ॥’’ (ਭਗਤ ਕਬੀਰ/੪੭੮) (‘ਤਾਂ ਭੀ’ ਭਾਵ ‘ਫਿਰ ਵੀ’ (ਯੋਜਕ)

‘‘ਦਸ ਅਸਟੀ ਮਿਲਿ; ਏਕੋ ਕਹਿਆ ॥ ‘ਤਾ ਭੀ’; ਜੋਗੀ ਭੇਦੁ ਨ ਲਹਿਆ ॥’’ (ਮ: ੫/੮੮੬) (‘ਤਾਂ ਭੀ’ ਭਾਵ ‘ਫਿਰ ਵੀ’(ਯੋਜਕ)

‘‘ਤੁਮਹਿ ਪਠਾਏ (ਭੇਜੇ); ਤਾ ਜਗ ਮਹਿ ਆਏ ॥ ਜੋ ਤੁਧੁ ਭਾਣਾ; ਸੇ ਕਰਮ ਕਮਾਏ ॥ ਤੁਝ ਤੇ ਬਾਹਰਿ ਕਿਛੂ ਨ ਹੋਆ; ‘ਤਾ ਭੀ’(ਤੈਨੂੰ) ਨਾਹੀ ਕਿਛੁ ਕਾੜਾ (ਚਿੰਤਾ)॥’’ (ਮ: ੫/੧੦੮੧) (‘ਤਾਂ ਭੀ’ ਭਾਵ ‘ਮੈਨੂੰ’ (ਪੜਨਾਂਵ)

(ਸ). ‘ਤਊ’ (ਭਾਵ ‘ਤਾਂ ਵੀ, ਫਿਰ ਵੀ’) ਗੁਰਬਾਣੀ ਵਿੱਚ ‘ਤਊ’ ਸ਼ਬਦ 16 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 8 ਵਾਰ ‘ਵਿਰੋਧ ਵਾਚਕ (ਅਧੀਨ ਯੋਜਕ)’ ਹੈ; ਜਿਵੇਂ:

‘‘ਲੁੰਜਿਤ (ਸਿਰ ਦੇ ਵਾਲ ਪੁੱਟਣ ਵਾਲੇ ਸ੍ਰੇਵੜੇ) ਮੁੰਜਿਤ (ਬੈਰਾਗੀ, ਮੁੰਜ ਦੀ ਤੜਾਗੀ ਪਾਣ ਵਾਲੇ) ਮੋਨਿ ਜਟਾਧਰ; ਅੰਤਿ ‘ਤਊ’ ਮਰਨਾ ॥ (ਭਗਤ ਕਬੀਰ/੪੭੬) (‘ਤਊ’ ਭਾਵ ‘ਤਾਂ ਵੀ’)

‘‘ਲਉਕੀ; ਅਠਸਠਿ ਤੀਰਥ ਨ੍ਾਈ ॥ ਕਉਰਾਪਨੁ ‘ਤਊ’ ਨ ਜਾਈ ॥’’ (ਭਗਤ ਕਬੀਰ/੬੫੬) (‘ਤਊ’ ਭਾਵ ‘ਤਾਂ ਵੀ’)

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ (ਕਈ ਤਰ੍ਹਾਂ ਨਾਲ)॥ ਖੰਡ ਖੰਡ ਕਰਿ ਭੋਜਨੁ ਕੀਨੋ; ‘ਤਊ’ ਨ ਬਿਸਰਿਓ ਪਾਨੀ ॥ (ਭਗਤ ਰਵਿਦਾਸ/੬੫੮) (‘ਤਊ’ ਭਾਵ ‘ਤਾਂ ਵੀ’)

‘‘ਅਸੁਮੇਧ ਜਗੁ ਕੀਜੈ, ਸੋਨਾ ਗਰਭ (ਫਲ ’ਚ ਛੁਪਾ ਕੇ) ਦਾਨੁ ਦੀਜੈ; ਰਾਮ ਨਾਮ ਸਰਿ ‘ਤਊ’ ਨ ਪੂਜੈ ॥’’ (ਭਗਤ ਨਾਮਦੇਵ/੯੭੩) (‘ਤਊ’ ਭਾਵ ‘ਤਾਂ ਵੀ’)

‘‘ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ; ਰਾਮ ਨਾਮ ਸਰਿ ‘ਤਊ’ ਨ ਪੂਜੈ ॥’’ (ਭਗਤ ਨਾਮਦੇਵ/੯੭੩) (‘ਤਊ’ ਭਾਵ‘ਤਾਂ ਵੀ’)

‘‘ਆਤਮ ਜਉ ਨਿਰਮਾਇਲੁ (ਦੇਵਤਿਆਂ ਦੀ ਭੇਟਾ) ਕੀਜੈ, ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ‘ਤਊ’ ਨ ਪੂਜੈ ॥ (ਭਗਤ ਨਾਮਦੇਵ/ ੯੭੩) (‘ਤਊ’ ਭਾਵ ‘ਫਿਰ ਵੀ’)

‘‘ਕੋਟਿ ਜਗ; ਜਾ ਕੈ ਦਰਬਾਰ ॥ ਗੰਧ੍ਰਬ (ਰਾਗੀ) ਕੋਟਿ; ਕਰਹਿ ਜੈਕਾਰ ॥ ਬਿਦਿਆ ਕੋਟਿ; ਸਭੈ ਗੁਨ ਕਹੈ ॥ ‘ਤਊ’, ਪਾਰਬ੍ਰਹਮ ਕਾ ਅੰਤੁ ਨ ਲਹੈ ॥’’ (ਭਗਤ ਕਬੀਰ/੧੧੬੩) (‘ਤਊ’ ਭਾਵ ‘ਤਾਂ ਵੀ’)

‘‘ਸਿਰੁ ਕੰਪਿਓ ਪਗ ਡਗਮਗੇ; ਨੈਨ ਜੋਤਿ ਤੇ ਹੀਨ ॥ ਕਹੁ ਨਾਨਕ! ਇਹ ਬਿਧਿ ਭਈ; ‘ਤਊ’ ਨ ਹਰਿ ਰਸਿ ਲੀਨ ॥ (ਮ: ੯/੧੪੨੮) (‘ਤਊ’ ਭਾਵ ‘ਫਿਰ ਵੀ’)

(ਨੋਟ: ‘ਤਊ’ ਸ਼ਬਦ ਜਦ ‘ਯੋਜਕ’ ਨਹੀਂ ਹੁੰਦਾ ਤਾਂ ਇਸ ਦਾ ਅਰਥ ‘ਤਦ ਤਕ’ (ਕਿਰਿਆ ਵਿਸ਼ੇਸ਼ਣ) ਜਾਂ ‘ਤੈਨੂੰ, ਤੇਰੇ’ (ਪੜਨਾਂਵ) ਹੁੰਦਾ ਹੈ; ਜਿਵੇਂ 

‘‘ਡੀਗਨ ਡੋਲਾ ਤਊ ਲਉ, ਜਉ ਮਨ ਕੇ ਭਰਮਾ ॥’’ (ਮ: ੫/੪੦੦) (‘ਤਊ’ ਭਾਵ ‘ਤਦ ਤਕ, ਉਸ ਸਮੇਂ ਤਕ (ਕਿਰਿਆ ਵਿਸ਼ੇਸ਼ਣ)

‘‘ਸੂਕਰ ਕੂਕਰ ਜੋਨਿ ਭ੍ਰਮੇ; ‘ਤਊ’ ਲਾਜ ਨ ਆਈ ॥’’ (ਭਗਤ ਕਬੀਰ/੬੯੨) (‘ਤਊ’ ਭਾਵ ‘ਤੈਨੂੰ’ (ਪੜਨਾਂਵ)

‘‘ਨੀਹੁ (ਪਿਆਰ) ਮਹਿੰਜਾ (ਮੇਰਾ) ਤਊ (ਤੇਰੇ) ਨਾਲਿ, ਬਿਆ (ਹੋਰ) ਨੇਹ ਕੂੜਾਵੇ ਡੇਖੁ ॥’’ (ਮ: ੫/੧੦੯੪) (‘ਤਊ’ ਭਾਵ ‘ਤੇਰੇ’(ਪੜਨਾਂਵ)

‘‘ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥’’ (ਭਗਤ ਕਬੀਰ/੧੧੬੩) (‘ਤਊ’ ਭਾਵ ‘ਤੇਰੇ’ (ਪੜਨਾਂਵ) ਆਦਿ।)

(ਹ). ‘ਜੇ’ (ਭਾਵ ‘ਭਾਵੇਂ, ਬੇਸ਼ੱਕ ਜਾਂ ਅਗਰ’) ਗੁਰਬਾਣੀ ਵਿੱਚ ‘ਜੇ’ ਸ਼ਬਦ 597 ਵਾਰ ਦਰਜ ਹੈ, ਜਿਸ ਦੇ 2 ਅਰਥ ਬਣਦੇ ਹਨ (1). ‘ਅਗਰ’ (ਜਦ ਇਹ ‘ਤਾ’ ਸ਼ਬਦ ਦੇ ਮੁਕਾਬਲੇ ਦਰਜ ਹੋਵੇ) ਅਤੇ (2). ‘ਭਾਵੇਂ ’ ਜਾਂ ‘ਬੇਸ਼ੱਕ’ (ਜਦ ਇਹ ‘ਤਾ’ ਸ਼ਬਦ ਦੇ ਮੁਕਾਬਲੇ ਦਰਜ ਨਾ ਹੋਵੇ। ਦੋਵੇਂ ਹੀ ਅਰਥ ‘ਵਿਰੋਧ ਵਾਚਕ (ਅਧੀਨ ਯੋਜਕ)’ ਹਨ; ਜਿਵੇਂ:

‘‘ਸੋਚੈ ਸੋਚਿ ਨ ਹੋਵਈ ‘ਜੇ’ ਸੋਚੀ ਲਖ ਵਾਰ ॥’’ (ਜਪੁ /ਮ: ੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਚੁਪੈ ਚੁਪ ਨ ਹੋਵਈ ‘ਜੇ’ ਲਾਇ ਰਹਾ ਲਿਵ ਤਾਰ ॥’’ (ਜਪੁ /ਮ: ੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਭੁਖਿਆ ਭੁਖ ਨ ਉਤਰੀ ‘ਜੇ’ ਬੰਨਾ ਪੁਰੀਆ ਭਾਰ ॥’’ (ਜਪੁ /ਮ: ੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਭਰਮੇ ਭਾਹਿ ਨ ਵਿਝਵੈ ‘ਜੇ’ ਭਵੈ ਦਿਸੰਤਰ ਦੇਸੁ ॥’’ (ਮ: ੧/੨੨) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਬਿਨੁ ਗੁਰ, ਭਗਤਿ ਨ ਪਾਈਐ; ਜੇ ਲੋਚੈ ਸਭੁ ਕੋਇ ॥’’ (ਮ: ੩/੩੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਅਧਿਆਤਮ ਕਰਮ ‘ਜੇ’ ਕਰੇ, ਨਾਮੁ ਨ ਕਬ ਹੀ ਪਾਇ ॥’’ (ਮ: ੩/੩੩) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਮਲੁ ਹਉਮੈ ਧੋਤੀ ਕਿਵੈ ਨ ਉਤਰੈ, ‘ਜੇ’ ਸਉ ਤੀਰਥ ਨਾਇ ॥’’ (ਮ: ੩/੩੯) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਹਰਿ ਨਾਮੈ ਤੁਲਿ ਨ ਪੁਜਈ, ਜੇ ਲਖ ਕੋਟੀ ਕਰਮ ਕਮਾਇ ॥’’ (ਮ: ੧/੬੨) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਧੋਤੀ ਮੂਲਿ ਨ ਉਤਰੈ, ਜੇ ਅਠਸਠਿ ਤੀਰਥ ਨਾਇ ॥’’ (ਮ: ੩/੮੭) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਬੋਲਾ ‘ਜੇ’ ਸਮਝਾਈਐ, ਪੜੀਅਹਿ ਸਿੰਮ੍ਰਿਤਿ ਪਾਠ ॥’’ (ਮ: ੧/੧੪੩) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਲਖ ਕਰਮ ਕਮਾਵਹੀ, ਬਿਨੁ ਗੁਰ ਅੰਧਿਆਰਾ ॥’ (ਮ: ੧/੨੨੯) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਮੇਲਣ ਨੋ ਬਹੁਤੇਰਾ ਲੋਚੀਐ, ਨ ਦੇਈ ਮਿਲਣ ਕਰਤਾਰੇ ॥’ (ਮ: ੪/੩੦੭) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਬਹੁਤਾ ਸਮਝਾਈਐ ਭੋਲਾ, ਭੀ ਸੋ ਅੰਧੋ ਅੰਧਾ ॥’ (ਮ: ੧/੩੫੮) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਕੋ ਨਾਉ ਧਰਾਏ ਵਡਾ, ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥’’ (ਮ: ੧/੩੬੦)

‘ਜੇ’ ਲਖ ਕਰਮ ਕਮਾਈਅਹਿ, ਕਿਛੁ ਪਵੈ ਨ ਬੰਧਾ ॥’ (ਮ: ੫/੩੯੬) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਮਨਮੁਖੁ ‘ਜੇ’ ਸਮਝਾਈਐ, ਭੀ ਉਝੜਿ ਜਾਏ ॥’’ (ਮ: ੧/੪੨੦) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਧਰਤੀ ਸਭ ਕੰਚਨੁ ਕਰਿ ਦੀਜੈ, ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥’’ (ਮ: ੪/੪੪੪) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਬਾਹਰਹੁ ਭੁਲਿ ਚੁਕਿ ਬੋਲਦੇ, ਭੀ ਖਰੇ ਹਰਿ ਭਾਣੇ ॥’’ (ਮ: ੪/੪੫੦) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਅੰਤਰਿ ਮੈਲੁ ‘ਜੇ’ ਤੀਰਥ ਨਾਵੈ, ਤਿਸੁ ਬੈਕੁੰਠ ਨ ਜਾਨਾਂ ॥’’ (ਭਗਤ ਕਬੀਰ/੪੮੪) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਧਾਵਹਿ ਬ੍ਰਹਮੰਡ ਖੰਡ ਕਉ, ਕਰਤਾ ਕਰੈ ਸੁ ਹੋਈ ॥’ (ਭਗਤ ਧੰਨਾ/੪੮੮) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘‘ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ, ‘ਜੇ’ ਲੋਚੈ ਸਭੁ ਕੋਇ ॥’’ (ਮ: ੩/੪੯੦) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਬਹੁਤੇਰਾ ਲੋਚੀਐ, ਵਿਣੁ ਕਰਮੈ ਨ ਪਾਇਆ ਜਾਇ ॥’ (ਮ: ੩/੫੧੬) (‘ਜੇ’ ਭਾਵ ‘ਭਾਵੇਂ, ਬੇਸ਼ੱਕ)

‘ਜੇ’ ਸਉ ਖੇਲ ਖੇਲਾਈਐ ਬਾਲਕੁ, ਰਹਿ ਨ ਸਕੈ ਬਿਨੁ ਖੀਰੇ ॥’ (ਮ: ੫/੫੬੪), ਆਦਿ।

(ਨੋਟ: ਉਕਤ ਤਮਾਮ ਪੰਕਤੀਆਂ ਵਿੱਚ ‘ਜੇ’ ਦੇ ਮੁਕਾਬਲੇ ‘ਤਾ’ ਸ਼ਬਦ ਦਰਜ ਨਹੀਂ ਹੈ, ਪਰ ਹੇਠਾਂ ਦਿੱਤੀਆਂ ਪੰਕਤੀਆਂ ’ਚ ‘ਤਾਂ’ ਦੇ ਮੁਕਾਬਲੇ ‘ਜੇ’ ਦਰਜ ਹੈ, ਜਿਸ ਦਾ ਅਰਥ ਹੈ ‘ਅਗਰ’ ; ਜਿਵੇਂ:)

‘ਜੇ’ ਸੁਇਨੇ ਨੋ ਓਹੁ ਹਥੁ ਪਾਏ, ਤਾ ਖੇਹੂ ਸੇਤੀ ਰਲਿ ਗਇਆ ॥’ (ਮ: ੪/੩੦੭) (‘ਜੇ’ ਭਾਵ ‘ਅਗਰ, ਜੇਕਰ’)

‘‘ਅਨੇਕ ਤੀਰਥ ‘ਜੇ’ ਜਤਨ ਕਰੈ, ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥’’ (ਮ: ੩/੪੯੧) (‘ਜੇ’ ਭਾਵ ‘ਅਗਰ, ਜੇਕਰ’), ਆਦਿ।)

(7). ‘ਤੁਲਨਾ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚ ‘ਅਧੀਨ ਉਪ-ਵਾਕ’ ਅਤੇ ‘ਪ੍ਰਧਾਨ ਉਪ-ਵਾਕ’ ਦੋ ਚੀਜ਼ਾਂ (ਵਸਤੂਆਂ) ਦੇ ਗੁਣ-ਔਗੁਣਾਂ ਦਾ ਟਾਕਰਾ (ਤੁਲਨਾ) ਪ੍ਰਗਟ ਕਰਨ, ਤਾਂ ਉਨ੍ਹਾਂ ਉਪਵਾਕਾਂ ਨੂੰ ਜੋੜਨ ਵਾਲੇ ‘ਯੋਜਕ’ ਨੂੰ‘ਤੁਲਨਾ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ: ਉਹ ਇੰਨਾ ਕਮਜ਼ੋਰ ਹੈ ‘ਮਾਨੋ’ ਪਾਸ ਹੋਣਾ ਮੁਸ਼ਕਲ ਹੈ।, ਮੋਦੀ ਏਨਾ ਹਾਜ਼ਰ-ਜਵਾਬ ਹੈ ‘ਜਿਵੇਂ ਕਿ’ ਬੀਰਬਲ ਹੋਵੇ।, ਗੁਰਮੁਖ ਸਿੰਘ ਇਤਨਾ ਹੁਸ਼ਿਆਰ ਹੈ ‘ਕਿ’ ਮੁਕਾਬਲਾ ਨਹੀਂ।’ ਆਦਿ, ਵਾਕਾਂ ਵਿੱਚ‘ਮਾਨੋ, ਜਿਵੇਂ ਕਿ’ ਅਤੇ ‘ਕਿ’ ਸ਼ਬਦ ‘ਤੁਲਨਾ ਵਾਚਕ’ (ਅਧੀਨ ਯੋਜਕ) ਹਨ।

ਗੁਰਬਾਣੀ ਵਿੱਚ ‘ਗੁਰੂ, ਰੱਬ, ਰੱਬੀ ਨਾਮ (ਦਾਤ), ਸੰਗਤ, ਗੁਰਮੁਖ’ ਆਦਿ ਸ਼ਬਦਾਂ ਦੀ ਤੁਲਨਾ, ਦੁਨਿਆਵੀ ਮਨੁੱਖਾਂ (ਸ਼ਖਸੀਅਤਾਂ), ਵਸਤੂਆਂ (ਪਦਾਰਥਾਂ) ਆਦਿ ਨਾਲ ਕੀਤੀ ਹੋਈ ਬਹੁਤ ਮਿਲਦੀ ਹੈ, ਇਸ ਲਈ ਇਸ ‘ਯੋਜਕ’ ਦੀ ਗੁਰਬਾਣੀ ਵਿੱਚ ਵਧੇਰੇ ਵਰਤੋਂ ਕੀਤੀ ਹੋਈ ਮਿਲਦੀ ਹੈ; ਜਿਵੇਂ:

(ੳ). ‘ਜਣੁ, ਜਨੁ’ (ਭਾਵ ‘ਮਾਨੋ, ਜਾਣੋ’) ਗੁਰਬਾਣੀ ਵਿੱਚ ਇਹ ਸ਼ਬਦ ਵੀ ‘ਤੁਲਨਾ ਵਾਚਕ (ਅਧੀਨ ਯੋਜਕ)’ ਅਧੀਨ ਦਰਜ ਹਨ; ਜਿਵੇਂ:

‘‘ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ; ਤਿਸੁ ਲਾਖ ਬੇਦਨ ‘ਜਣੁ’ (ਮਾਨੋ) ਆਈ ॥’’ (ਮ: ੫/੬੧੨) (ਭਾਵ ਜਿਸ ਨੂੰ ਮੇਰਾ ਪਿਆਰਾ ਰਾਮ-ਪ੍ਰਭੂ ਭੁੱਲ ਜਾਂਦਾ ਹੈ ਉਸ ਨੂੰ (ਅਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ)) ਮਾਨੋ ਲੱਖਾਂ ਹੀ ਤਕਲੀਫ਼ਾਂ ਆ ਗਈਆਂ।)

‘‘ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ, ਜਨੁ (ਜਾਣੋ) ਬਿਚਰੈ ਅਨਰਾਧਾ (ਅਮੋੜ)॥’’ (ਭਗਤ ਬੇਣੀ/੯੩) (ਭਾਵ ਹੇ ਮੂਰਖ! ਤੂੰ ਮਾਲਕ ਨੂੰ ਯਾਦ ਕਰ, ਨਹੀਂ ਤਾਂ ਜਮਾ ਦੀ ਨਗਰੀ ਵਿੱਚ ਧੱਕਿਆ ਜਾਵੇਂਗਾ (ਫਿਰ ਤੈਨੂੰ ਅਜਿਹਾ ਮਹਿਸੂਸ ਹੋਵੇਗਾ ਕਿ) ਮਾਨੋ ਕੋਈ ਅਮੋੜ ਬੰਦਾ ਫਿਰਦਾ ਹੋਵੇ।)

(ਅ). ‘ਜਨਕ’ (ਭਾਵ ‘ਜਾਣੋ, ਮਾਨੋ’) ਇਹ ਸ਼ਬਦ ਗੁਰਬਾਣੀ ਵਿੱਚ 8 ਵਾਰ ਦਰਜ ਹੈ, ਪਰ ‘ਤੁਲਨਾ ਵਾਚਕ (ਅਧੀਨ ਯੋਜਕ)’ਕੇਵਲ 2 ਵਾਰ ਹੈ; ਜਿਵੇਂ:

‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ‘ਜਨਕ’ (ਮਾਨੋ) ਮੋਤੀ ॥’’ (ਮ: ੧/੧੩)

‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ‘ਜਨਕ’ (ਜਾਣੋ) ਮੋਤੀ ॥ (ਮ: ੧/੬੬੩)

(ਨੋਟ: ‘ਜਨਕ’ ਸ਼ਬਦ ਜਦ ‘ਯੋਜਕ’ ਨਹੀਂ ਹੁੰਦਾ ਤਾਂ ‘ਰਾਜਾ ਜਨਕ’ ਲਈ 6 ਵਾਰ ਦਰਜ ਹੈ; ਜਿਵੇਂ:

‘‘ਜਾਤ ਨਜਾਤਿ ਦੇਖਿ ਮਤ ਭਰਮਹੁ, ਸੁਕ ‘ਜਨਕ’ ਪਗੀਂ ਲਗਿ ਧਿਆਵੈਗੋ ॥’’ (ਮ: ੪/੧੩੦੯)

‘‘ਇਹੁ ‘ਜਨਕ’ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥’’ (ਭਟ ਕਲੵ /੧੩੯੮) ਆਦਿ। )

(ੲ). ‘ਜੁ’ (ਭਾਵ ‘ਜਿਵੇਂ’) ਇਹ ਸ਼ਬਦ ਗੁਰਬਾਣੀ ਵਿੱਚ 76 ਵਾਰ ਦਰਜ ਹੈ, ਪਰ ‘ਤੁਲਨਾ ਵਾਚਕ (ਅਧੀਨ ਯੋਜਕ)’ ਕੇਵਲ 1 ਵਾਰ ਦਰਜ ਹੈ; ਜਿਵੇਂ:

‘‘ਕਬੀਰ ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ‘ਜੁ’ (ਜਿਵੇਂ) ਬੇਰਿ ॥’’ (ਭਗਤ ਕਬੀਰ/੧੩੬੯)

(ਸ). ‘ਜਿਉ’ (ਭਾਵ ‘ਜਿਵੇਂ’) ਇਹ ਸ਼ਬਦ ਗੁਰਬਾਣੀ ਵਿੱਚ 585 ਵਾਰ ਦਰਜ ਹੈ। ਜਦ ਇਹ ਸ਼ਬਦ ‘ਕਿਰਿਆ ਵਾਚੀ’ ਸ਼ਬਦ ਨਾਲ ਸੰਬੰਧਤ ਹੋਵੇ ਤਾਂ ‘ਕਿਰਿਆ ਵਿਸ਼ੇਸ਼ਣ’ ਹੁੰਦਾ ਹੈ; ਜਿਵੇਂ:

‘‘ਦੇਹੁ ਸਜਣ ਅਸੀਸੜੀਆ, ‘ਜਿਉ ਹੋਵੈ’ ਸਾਹਿਬ ਸਿਉ ਮੇਲੁ ॥’’ (ਮ: ੧/੧੨) (‘ਜਿਉ ਹੋਵੈ’ ਕਿਰਿਆ ਵਿਸ਼ੇਸ਼ਣ)

‘‘ਜਿਉ ਜਿਉ ਚਲਹਿ’’, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥’’ (ਮ: ੪/੧੩) (‘ਜਿਉ ਚਲਹਿ’ ਕਿਰਿਆ ਵਿਸ਼ੇਸ਼ਣ)

‘‘ਜਿਉ ਭਾਵੈ’’ ਤਿਉ ਰਾਖੁ ਤੂ, ਮੈ ਅਵਰੁ ਨ ਦੂਜਾ ਕੋਇ ॥’’ (ਮ: ੧/੨੦) (‘ਜਿਉ ਭਾਵੈ’ ਕਿਰਿਆ ਵਿਸ਼ੇਸ਼ਣ), ਆਦਿ।

ਪਰ ਜਦ ਇਹ (ਜਿਉ) ਸ਼ਬਦ ਕਿਸੇ ਨਾਂਵ ਸ਼ਬਦ ਨਾਲ ਸੰਬੰਧਤ ਆਵੇ ਤਾਂ ‘ਤੁਲਨਾ ਵਾਚਕ (ਅਧੀਨ ਯੋਜਕ)’ ਹੁੰਦਾ ਹੈ; ਜਿਵੇਂ:

‘‘ਜਿਉਂ’’ ਜਲ ਤੰਤੁ ਪਸਾਰਿਓ ਬਧਕਿ, ਗ੍ਰਸਿ ਮੀਨਾ ਵਸਗਤਿ ਖਰਿਆ ॥’’ (ਮ: ੪/੧੨੯੪) (ਭਾਵ ਜਿਵੇਂ ਸ਼ਿਕਾਰੀ ਨੇ ਜਾਲ (ਰਾਹੀਂ) ਮੱਛੀ ਨੂੰ ਫੜ ਕੇ ਕਾਬੂ ਕਰ ਲਿਆ।)   (‘ਜਿਉ’ ਯੋਜਕ)

‘‘ਬਹੁ ਜੋਨੀ ਭਉਦਾ ਫਿਰੈ; ‘ਜਿਉ’ ਸੁੰਞੈਂ ਘਰਿ ਕਾਉ ॥’’ (ਮ: ੩/੩੦) (‘ਜਿਉ’ ਯੋਜਕ)

‘‘ਮਨਮੁਖਿ ਨਾਮੁ ਵਿਸਾਰਿਆ; ‘ਜਿਉ’ ਡਵਿ ਦਧਾ ਕਾਨੁ ॥’’ (ਮ: ੧/੬੩) (ਭਾਵ ਮਨਮੁਖ ਰੱਬੀ ਯਾਦ ਭੁਲਾ ਕੇ ਇਉਂ ਸੜ ਗਿਆ ਜਿਵੇਂ ਜੰਗਲ ਦੀ ਅੱਗ ਨਾਲ ਕਾਨਾ ਸੜਿਆ ਹੁੰਦਾ ਹੈ।)

‘‘ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ! ‘ਜਿਉ’ ਜਸੁਦਾ ਘਰਿ ਕਾਨੁ (ਕ੍ਰਿਸ਼ਨ)॥’’ (ਮ: ੧/੭੫) (‘ਜਿਉ’ ਯੋਜਕ)

‘‘ਤਹ ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ; ‘ਜਿਉ’ ਸੂਰਜ ਰੈਣਿ ਕਿਰਾਖੀ ॥’’ (ਮ: ੪/੮੭) (ਜਿਵੇਂ ਸੂਰਜ (ਰੌਸ਼ਨੀ) ਨੇ ਰਾਤ (ਹਨੇਰਾ) ਖਿੱਚ ਲਈ।)

‘‘ਗੁਰਿ ਡੀਠੈ, ਗੁਰ ਕਾ ਸਿਖੁ ਬਿਗਸੈ; ‘ਜਿਉ’ ਬਾਰਿਕੁ (ਬੱਚੇ ਨੂੰ) ਦੇਖਿ ਮਹਤਾਰੀ (ਮਾਂ) ॥’’ (ਮ: ੪/੧੨੬੩) (‘ਜਿਉ’ ਯੋਜਕ),ਆਦਿ।

(ਹ). ‘ਨਾਤਰੁ’ (ਭਾਵ ‘ਨਹੀਂ ਤਾਂ’) ਇਹ (ਯੋਜਕ) ਸ਼ਬਦ ‘ਤੁਲਨਾ ਵਾਚਕ (ਅਧੀਨ ਯੋਜਕ)’ ਅਧੀਨ ਵੀ ਦਰਜ ਹੈ; ਜਿਵੇਂ:

‘‘ਗੁਰ ਪਰਸਾਦਿ ਅਕਲਿ ਭਈ ਅਵਰੈ; ‘ਨਾਤਰੁ’, ਥਾ ਬੇਗਾਨਾ ॥’’ (ਭਗਤ ਕਬੀਰ/੩੩੩) (‘ਨਾਤਰੁ’ ਭਾਵ ‘ਨਹੀਂ ਤਾਂ’)

(ਕ). ‘ਨਾਹੀ ਤ’ (ਭਾਵ ‘ਨਹੀਂ ਤਾਂ’) ਇਹ (ਯੋਜਕ) ਸ਼ਬਦ ‘ਤੁਲਨਾ ਵਾਚਕ (ਅਧੀਨ ਯੋਜਕ)’ ਅਧੀਨ ਵੀ ਦਰਜ ਹੈ; ਜਿਵੇਂ:

‘‘ਦੂਧੁ ਪੀਉ, ਮੇਰੋ ਮਨੁ ਪਤੀਆਇ ॥ ‘ਨਾਹੀ ਤ’, ਘਰ ਕੋ ਬਾਪੁ ਰਿਸਾਇ ॥’’ (ਭਗਤ ਨਾਮਦੇਵ/੧੧੬੩) ਆਦਿ।

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 2)

0

(ਭਾਗ-2)

ਗੁਰਬਾਣੀ ਲਿਖਤ ਅਨੁਸਾਰ ਲਗਭਗ 22 ਪੰਕਤੀਆਂ (ਤੁਕਾਂ) ਅਜਿਹੀਆਂ ਹਨ ਜਿਨ੍ਹਾਂ ਵਿੱਚ ਪ੍ਰਸ਼ਨ-ਵਾਚਕ ਪੜਨਾਂਵ ਸ਼ਬਦ ਦੀ ਬਣਤਰ ‘ਕੈ’ ਅੱਖਰ ਦੇ ਰੂਪ ਵਿੱਚ ਦਰਜ ਹੈ, ਜਿਸ ਦਾ ਅਰਥ ਹੈ ‘ਕਿਸ, ਕਿਹੜਾ, ਕੌਣ’ ਆਦਿ। ਗੁਰਬਾਣੀ ਵਿੱਚ ਇਨ੍ਹਾਂ ਸ਼ਬਦਾਂ ਹੀ ਪਹਿਚਾਣ, ਇਸ ਬੋਧ ਤੋਂ ਕੀਤੀ ਜਾ ਸਕਦੀ ਹੈ ਕਿ ਇਸ ਪ੍ਰਸ਼ਨ-ਵਾਚਕ ਪੜਨਾਂਵ ‘ਕੈ’ (ਅੱਖਰ) ਤੋਂ ਪਹਿਲਾਂ ਕੋਈ ਵੀ ਨਾਂਵ ਜਾਂ ਪੜਨਾਂਵ ਸ਼ਬਦ ਦਰਜ ਨਹੀਂ ਹੋਵੇਗਾ।

ਯਾਦ ਰਹੇ ਕਿ ਇਸ ਨਿਯਮ ਅਨੁਸਾਰ ‘ਕੈ’ ਅੱਖਰ ਤੋਂ ਪਹਿਲਾਂ ‘ਵਿਸਰਾਮ’ (ਠਹਿਰਾਓ) ਦੇਣਾ ਅਤਿ ਜ਼ਰੂਰੀ ਹੁੰਦਾ ਹੈ ਤਾਂ ਜੋ ਉਚਾਰਨ ਕਰਦਿਆਂ ਹੀ ਸਰਲਾਰਥ ਸਪੱਸ਼ਟ ਹੋ ਜਾਣ ਅਤੇ ਇਨ੍ਹਾਂ ਤੁਕਾਂ ਦੇ ਅਖ਼ੀਰ ਵਿੱਚ ਪ੍ਰਸ਼ਨ ਵਾਚਕ ਚਿੰਨ੍ਹ (? ) ਜ਼ਰੂਰ ਵਰਤਿਆ ਜਾਵੇਗਾ; ਜਿਵੇਂ:

ਏਤੇ ਰਸ ਸਰੀਰ ਕੇ, ‘ਕੈ ਘਟਿ’ ਨਾਮ ਨਿਵਾਸੁ? ॥ (ਮ: ੧/੧੫) (ਭਾਵ ਕਿਸ ਘਰ ਵਿੱਚ)

ਬਿਆ ਦਰੁ ਨਾਹੀ, ‘ਕੈ ਦਰਿ’ ਜਾਉ ? ॥ (ਮ: ੧/੨੫) (ਭਾਵ ਕਿਸ ਦਰ ਉੱਤੇ)

ਇਕਿ ਪਿਰੁ ਰਾਵਹਿ ਆਪਣਾ; ਹਉ, ‘ਕੈ ਦਰਿ’ ਪੂਛਉ ਜਾਇ ? ॥ (ਮ: ੩/੩੮) (ਭਾਵ ਕਿਸ ਦਰ ਉੱਤੇ)

‘ਕੈ ਪਹਿ’ ਕਰਉ ਅਰਦਾਸਿ ਬੇਨਤੀ, ਜਉ ਸੁਨਤੋ ਹੈ ਰਘੁਰਾਇਓ ? ॥ (ਮ: ੫/੨੦੫) (ਭਾਵ ਕਿਸ ਕੋਲ)

ਕਹੁ ਮੀਤਾ! ਹਉ, ‘ਕੈ ਪਹਿ’, ਜਾਈ ? ॥ (ਮ: ੫/੩੭੧) (ਭਾਵ ਕਿਸ ਕੋਲ)

ਏਕੁ ਦਾਤਾਰੁ, ਸਗਲ ਹੈ ਜਾਚਿਕ; ਦੂਸਰ, ‘ਕੈ ਪਹਿ’ ਜਾਵਉ ? ॥ (ਮ: ੫/੪੦੧) (ਭਾਵ ਕਿਸ ਕੋਲ)

ਦਰੁ ਬੀਭਾ ਮੈ ਨੀਮਿ੍ ਕੋ; ‘ਕੈ’ ਕਰੀ ਸਲਾਮੁ ? ॥ (ਮ: ੧/੪੧੮) (‘ਕੈ ’ ਭਾਵ ਕਿਸ (ਦਰ) ਉੱਪਰ ਕਰਾਂ ਸਲਾਮ?)

ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੪੭੫) (ਭਾਵ ਕਿਸ ਨਾਲ ਜਾਂ ਕੋਲ)

ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ‘ਕੈ ਦਰਿ’ ਜਾਵਾ? ॥ (ਮ: ੧/੫੫੮) (ਭਾਵ ਕਿਸ ਦਰ ਉੱਤੇ)

ਜੀਉ ਡਰਤੁ ਹੈ ਆਪਣਾ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੬੬੦) (ਭਾਵ ਕਿਸ ਨਾਲ ਜਾਂ ਕੋਲ)

ਸੇ ਗੁਣ ਮੁਝੈ ਨ ਆਵਨੀ; ‘ਕੈ’ ਜੀ ਦੋਸੁ ਧਰੇਹ ? ॥ (ਮ: ੧/੭੨੫) (ਭਾਵ ਕਿਸ ਉੱਤੇ)

ਕਉਣੁ ਗੁਰੂ, ਕੈ ਪਹਿ ਦੀਖਿਆ ਲੇਵਾ; ‘ਕੈ ਪਹਿ’ ਮੁਲੁ ਕਰਾਵਾ ? ॥ (ਮ: ੧/੭੩੦) (ਭਾਵ ਕਿਸ ਕੋਲ)

ਸੇ ਗੁਣ ਮੰਞੁ ਨ ਆਵਨੀ; ਹਉ, ‘ਕੈ’ ਜੀ! ਦੋਸ ਧਰੇਉ ਜੀਉ ? ॥ (ਮ: ੧/੭੬੨) (ਭਾਵ ਕਿਸ ਉੱਤੇ)

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ; ਕੈਸੇ, ‘ਕੈ’ ਬਨਹਿ ? ॥ (ਭਗਤ ਕਬੀਰ/੯੭੦) (ਭਾਵ ਕਿਸ ਤਰ੍ਹਾਂ)

ਜੀਅ ਕੀ, ‘ਕੈ ਪਹਿ’ ਬਾਤ ਕਹਾ ? ॥ (ਮ: ੫/੧੦੦੩) (ਭਾਵ ਕਿਸ ਕੋਲ)

ਦੁਰਜਨ ਸੇਤੀ ਨੇਹੁ; ਤੂ, ‘ਕੈ ਗੁਣਿ’ ਹਰਿ ਰੰਗੁ ਮਾਣਹੀ ? ॥ (ਮ: ੫/੧੦੯੭) (ਭਾਵ ਕਿਸ ਗੁਣ ਦੀ ਬਰਕਤ ਕਾਰਨ)

ਰੇ ਜਨ! ‘ਕੈ ਸਿਉ’ ਕਰਹੁ ਪੁਕਾਰਾ ? ॥ (ਮ: ੩/੧੧੨੮) (ਭਾਵ ਕਿਸ ਨਾਲ ਜਾਂ ਕੋਲ)

ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੧੨੮੨) (ਭਾਵ ਕਿਸ ਨਾਲ ਜਾਂ ਕੋਲ)

‘ਕੈ ਦੋਖੜੈ’ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ! ਮੈ ਤਨਿ ਭੰਗੁ ? ॥ (ਮ: ੧/੧੪੧੨) (ਭਾਵ ਕਿਸ ਦੋਸ਼ ਨਾਲ (ਕਾਰਨ) ਸੜ ਰਿਹਾ ਹੈਂ)

ਅਜਰਾਈਲੁ ਫਰੇਸਤਾ; ‘ਕੈ ਘਰਿ’ ਨਾਠੀ ਅਜੁ ? ॥ (ਭਗਤ ਫਰੀਦ/੧੩੮੧) (ਭਾਵ ਕਿਸ ਘਰ ਵਿੱਚ)

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ‘ਕੈ ਦਰਿ’ ਸਰਨਿ ਪਰਉ ? ॥ (ਮ: ੫/੧੩੨੨) (ਭਾਵ ਕਿਸ ਦਰ ਉੱਤੇ)

ਆਪਣ ਹਥੀ ਜੋਲਿ ਕੈ, ‘ਕੈ ਗਲਿ’ ਲਗੈ ਧਾਇ ॥ (ਭਗਤ ਫਰੀਦ/੧੩੭੭) (ਭਾਵ ਕਿਸ ਦੇ ਗਲ ਨਾਲ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 3)

0

(ਭਾਗ-3) (ੳ)

ਗੁਰਬਾਣੀ ਲਿਖਤ ਅਨੁਸਾਰ ਜਦ ‘ਕੈ’ ਸ਼ਬਦ ਦਾ ਅਰਥ ‘ਦੇ’ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ‘ਕੈ’ ਸ਼ਬਦ ਤੋਂ ਉਪਰੰਤ ‘ਇੱਕ ਵਚਨ ਪੁਲਿੰਗ ਨਾਂਵ’ ਸ਼ਬਦ ਹੀ ਦਰਜ ਹੁੰਦਾ ਹੈ ਜਾਂ ਸੰਬੰਧਕ ਸ਼ਬਦ (‘ਨਿਕਟਿ, ਸੰਗਿ, ਨੇੜਿ, ਹਦੂਰਿ, ਅਰਥਿ (ਕਾਰਨ, ਲਈ), ਤਾਈ (ਲਈ), ਵਲਿ, ਊਪਰਿ’ ਆਦਿ। ਧਿਆਨ ਰਹੇ ਕਿ ‘ਕੈ’ (ਸੰਬੰਧਕ) ਤੋਂ ਬਾਅਦ ਇਸਤ੍ਰੀ ਲਿੰਗ ਨਾਂਵ, ਬਹੁ ਵਚਨ ਪੁਲਿੰਗ ਨਾਂਵ, ਵਿਸ਼ੇਸ਼ਣ, ਪੜਨਾਂਵ ਜਾਂ ਕਿਰਿਆ ਸ਼ਬਦ ਬਿਲਕੁਲ ਵੀ ਦਰਜ ਨਹੀਂ ਕੀਤੇ ਗਏ ਹਨ। ‘ਕੈ’ ਸ਼ਬਦ ਤੋਂ ਉਪਰੰਤ ਦਰਜ ਕੀਤਾ ਗਿਆ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦਾ ‘ਅੰਤ ਔਕੁੜ’ ਹਟ (ਬਦਲ) ਕੇ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਬਣ ਜਾਂਦਾ ਹੈ। ਇਨ੍ਹਾਂ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲੇ (ਇੱਕ ਵਚਨ ਨਾਂਵ) ਸ਼ਬਦਾਂ ਰਾਹੀਂ ਹਮੇਸ਼ਾਂ ‘ਕਾਰਕੀ ਰੂਪ’ ਅਰਥ ਮਿਲਦੇ ਹਨ; ਜਿਵੇਂ: ‘ਨੇ’ (ਕਰਤਾ ਕਾਰਕ)/ ‘ਨਾਲ, ਰਾਹੀਂ ’ (ਕਰਣ ਕਾਰਕ)/ ‘ਵਿੱਚ’ (ਅਧਿਕਰਣ ਕਾਰਕ) ਅਤੇ ‘ਤੋਂ ’ (ਅਪਾਦਾਨ ਕਾਰਕ) ਆਦਿ। ਪਰ ‘ਕੈ’ ਤੋਂ ਉਪਰੰਤ ਦਰਜ ਕੀਤਾ ਗਿਆ ਦੂਸਰਾ ਸ਼ਬਦ ‘ਸੰਬੰਧਕ’ (‘ਨਿਕਟਿ, ਸੰਗਿ, ਨੇੜਿ, ਹਦੂਰਿ, ਵਲਿ, ਪਾਸਿ, ਊਪਰਿ’ ਆਦਿ) ਦੀ ਅੰਤ ਸਿਹਾਰੀ ਕੋਈ ਵੀ ਕਾਰਕੀ ਅਰਥ ਨਹੀਂ ਦਿੰਦੀ ਹੈ।

‘ਅੰਤ ਸਿਹਾਰੀ’ ਅਤੇ ‘ਅੰਤ ਦੁਲਾਵਾਂ’ ਵਾਲੇ ਇਨ੍ਹਾਂ ਤਮਾਮ ਸ਼ਬਦਾਂ ਵਿੱਚੋਂ ਪਹਿਲਾਂ ਕੇਵਲ ‘ਅੰਤ ਸਿਹਾਰੀ’ ਵਾਲੇ ਸ਼ਬਦ ਹੀ ਹੇਠਾਂ ਦਿੱਤੇ ਜਾ ਰਹੇ ਹਨ; ਜਿਵੇਂ:

ਤਿਨ ਕੈ, ਹਮ ਸਦ ਲਾਗਹ ‘ਪਾਇ’ ॥ (ਮ: ੩/੩੬੧)

‘ਤਿਨ ਕੈ ਪਾਇ’ ਭਾਵ ‘ਤਿਨ ਕੈ ਚਰਨਿ’

(ਨੋਟ: ‘ਪਾਇ’ ਸ਼ਬਦ ਇੱਕ ਵਚਨ ਪੁਲਿੰਗ, ਕਰਣ ਕਾਰਕ ਜਾਂ ਅਧਿਕਰਣ ਕਾਰਨ ਵਿੱਚ ਆਉਂਦਾ ਹੈ, ਨਾ ਕਿ ਬਹੁ ਵਚਨ ਪੁਲਿੰਗ ਨਾਂਵ ਜਾਂ ਇਸਤ੍ਰੀ ਲਿੰਗ ਵਿੱਚ।)

ਕਰਿ ਕਿਰਪਾ ਰਾਖੇ ਦਾਸ ਅਪਨੇ, ਜੀਅ ਜੰਤ ‘ਵਸਿ ਜਾ ਕੈ’ ॥ (ਮ: ੫/੧੨੨੩)

ਜਿਸੁ ਚੀਤਿ ਆਵੈ, ਤਿਸੁ ਸਦਾ ਸੁਖੁ ਹੋਵੈ; ‘ਨਿਕਟਿ’ ਨ ਆਵੈ ਤਾ ਕੈ, ਜਾਮੁ ॥ (ਮ: ੫/੧੧੪੬) (ਤਾ ਕੈ ਨਿਕਟਿ)

‘ਸਾਧਸੰਗਤਿ ਕੈ ਘਰਿ’ ਵਸੈ, ਏਕੋ ਸਚਾ ਸੋਇ ॥ (ਮ: ੫/੪੪)

ਇਉ ‘ਸਰਪਨਿ ਕੈ ਵਸਿ’ ਜੀਅੜਾ, ਅੰਤਰਿ ਹਉਮੈ ਦੋਇ ॥ (ਮ: ੧/੬੩)

ਸਾ ਕੁਲਵੰਤੀ ਸਾ ਸਭਰਾਈ, ਜੋ ‘ਪਿਰਿ ਕੈ ਰੰਗਿ’ ਸਵਾਰੀ ਜੀਉ ॥ (ਮ: ੫/੯੭)

‘ਗੁਰ ਕੈ ਬਚਨਿ’, ਹਰਿ ਕੇ ਗੁਣ ਗਾਇ ॥ (ਮ: ੫/੧੭੭)

ਗੁਰ ਕਾ ਬਚਨੁ, ‘ਜੀਅ ਕੈ ਸੰਗਿ’ ॥ (ਮ: ੫/੧੭੭)

ਓਨਾ ‘ਖਸਮੈ ਕੈ ਦਰਿ’ ਮੁਖ ਉਜਲੇ, ਸਚੈ ਸਬਦਿ ਸੁਹਾਇਆ ॥ (ਮ: ੧/੧੪੫)

‘ਖਸਮੈ ਕੈ ਦਰਬਾਰਿ’, ਢਾਢੀ ਵਸਿਆ ॥ (ਮ: ੧/੧੪੮)

‘ਤਾ ਕੈ ਸੰਗਿ’, ਕਿਲਵਿਖ ਦੁਖ ਜਾਹਿ ॥ (ਮ: ੫/੧੯੩)

ਮਨੁ ਤਨੁ ਰਾਤਾ, ‘ਰਾਮ ਕੈ ਰੰਗਿ’ ॥ (ਮ: ੫/੧੯੭)

ਪੰਚ ਚੇਲੇ ਮਿਲਿ ਭਏ ਇਕਤ੍ਰਾ, ‘ਏਕਸੁ ਕੈ ਵਸਿ’ ਕੀਏ ॥ (ਮ: ੫/੨੦੮)

ਈਹਾ ਸੁਖੁ ਆਨੰਦੁ ਘਨਾ, ਆਗੈ ‘ਜੀਅ ਕੈ ਸੰਗਿ’ ਕਾਮ ॥ (ਮ: ੫/੨੧੧)

ਸਾਧਸੰਗਤਿ ‘ਪਰਸਾਦਿ ਸੰਤਨ ਕੈ’, ਸੋਇਓ ਮਨੁ ਜਾਗਿਓ ॥ (ਮ: ੫/੨੧੫)

ਮੇਰੇ ਪ੍ਰਭ ‘ਸਾਚੇ ਕੈ ਮਨਿ’, ਭਾਏ ॥ (ਮ: ੩/੨੩੧)

‘ਗੁਰ ਕੈ ਸਬਦਿ’, ਕਮਲੁ ਪਰਗਾਸਾ ॥ (ਮ: ੧/੨੨੪)

‘ਨਿਰਭਉ ਕੈ ਘਰਿ’, ਤਾੜੀ ਲਾਵੈ ॥ (ਮ: ੧/੨੨੬)

ਕੋਟਿ ਮਜਨ, ‘ਜਾ ਕੈ ਸੁਣਿ’ ਨਾਮ ॥ (ਮ: ੫/੨੩੮) (ਭਾਵ ਸੁਣਨ ਵਿੱਚ, ਨੋਟ: ਇਸ ਪੰਕਤੀ ’ਚ ‘ਸੁਣਿ’ ਕਿਰਿਆ ਨਹੀਂ ਬਲਕਿ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਸੁਣਨ ਨਾਲ’ ਜਾਂ ‘ਸੁਣਨ ਵਿੱਚ’)

ਕਾਮਣਿ ਪਿਰੁ ਪਾਇਆ ਜੀਉ, ‘ਗੁਰ ਕੈ ਭਾਇ’ ਪਿਆਰੇ ॥ (ਮ: ੩/੨੪੫)

‘ਞਾ ਕੈ ਹਾਥਿ’ ਸਮਰਥ, ਤੇ ਕਾਰਨ ਕਰਨੈ ਜੋਗ ॥ (ਮ: ੫/੨੫੫)

ਉਆ ਡੇਰਾ ਕਾ ਸੰਜਮੋ, ‘ਗੁਰ ਕੈ ਸਬਦਿ’ ਪਛਾਨੁ ॥ (ਮ: ੫/੨੫੬)

ਹੇ ‘ਸੰਤਹ ਕੈ ਸਦਾ ਸੰਗਿ’! ਨਿਧਾਰਾ ਆਧਾਰ ॥ (ਮ: ੫/੨੬੧) (ਸੰਤਹ ਕੈ ਸੰਗਿ)

‘ਪ੍ਰਭ ਕੈ ਸਿਮਰਨਿ’, ਦੁਖੁ ਨ ਸੰਤਾਪੈ ॥ (ਮ: ੫/੨੬੨)

ਪ੍ਰਭ ਕਾ ਸਿਮਰਨੁ, ‘ਸਾਧ ਕੈ ਸੰਗਿ’ ॥ (ਮ: ੫/੨੬੨)

‘ਪ੍ਰਭ ਕੈ ਸਿਮਰਨਿ’, ਉਧਰੇ ਮੂਚਾ ॥ (ਮ: ੫/੨੬੩)

‘ਹਰਿ ਕੈ ਨਾਮਿ’, ਉਧਰੇ ਜਨ ਕੋਟਿ ॥ (ਮ: ੫/੨੬੪)

‘ਮੁਖਿ’ ਆਵਤ ਤਾ ਕੈ, ਦੁਰਗੰਧ ॥ (ਮ: ੫/੨੬੯) (ਤਾ ਕੈ ਮੁਖਿ (ਵਿੱਚ)

‘ਸਾਧ ਕੈ ਸੰਗਿ’, ਬਸੈ ਥਾਨਿ ਊਚੈ ॥ (ਮ: ੫/੨੭੧)

‘ਸਾਧੂ ਕੈ ਸੰਗਿ’, ਮਹਲਿ ਪਹੂਚੈ ॥ (ਮ: ੫/੨੭੧)

‘ਸਾਧ ਕੈ ਸੰਗਿ’, ਲਗੈ ਪ੍ਰਭੁ ਮੀਠਾ ॥ (ਮ: ੫/੨੭੨)

‘ਸਾਧੂ ਕੈ ਸੰਗਿ’, ਘਟਿ ਘਟਿ ਡੀਠਾ ॥ (ਮ: ੫/੨੭੨)

‘ਬ੍ਰਹਮ ਗਿਆਨੀ ਕੈ ਮਨਿ’, ਹੋਇ ਪ੍ਰਗਾਸੁ ॥ (ਮ: ੫/੨੭੨)

ਉਸੁ ‘ਪੰਡਿਤ ਕੈ ਉਪਦੇਸਿ’, ਜਗੁ ਜੀਵੈ ॥ (ਮ: ੫/੨੭੪)

‘ਬ੍ਰਹਮ ਗਿਆਨੀ ਕੈ ਮਨਿ’, ਪਰਮਾਨੰਦ ॥ (ਮ: ੫/੨੭੩)

‘ਬ੍ਰਹਮ ਗਿਆਨੀ ਕੈ ਘਰਿ’, ਸਦਾ ਅਨੰਦ ॥ (ਮ: ੫/੨੭੩)

‘ਜਿਸ ਕੈ ਮਨਿ’, ਪਾਰਬ੍ਰਹਮ ਕਾ ਨਿਵਾਸੁ ॥ (ਮ: ੫/੨੭੪)

‘ਸੰਤ ਕੈ ਦੂਖਨਿ’, ਜਮ ਤੇ ਨਹੀ ਛੁਟੈ ॥ (ਮ: ੫/੨੭੯)

‘ਸੰਤ ਕੈ ਦੂਖਨਿ’ (ਨਿੰਦਾ ਨਾਲ), ਮਤਿ ਹੋਇ ਮਲੀਨ ॥ (ਮ: ੫/੨੭੯)

ਸਾਧਸੰਗਿ ਹੋਇ ਨਿਰਮਲਾ, ਨਾਨਕ! ‘ਪ੍ਰਭ ਕੈ ਰੰਗਿ’ ॥ (ਮ: ੫/੨੯੭)

ਮਾਨੁਖ ਕੈ ਕਿਛੁ ਨਾਹੀ ‘ਹਾਥਿ’ ॥ (ਮ: ੫/੨੮੧) (ਮਾਨੁਖ ਕੈ ਹਾਥਿ (ਵਿੱਚ)

ਸਰਬ ਥੋਕ ਸੁਨੀਅਹਿ, ‘ਘਰਿ ਤਾ ਕੈ’ ॥ (ਮ: ੫/੨੮੪)

ਕਰਹਿ ਭਗਤਿ, ‘ਆਤਮ ਕੈ ਚਾਇ’ ॥ (ਮ: ੫/੨੮੬)

ਕਹੁ ਨਾਨਕ! ‘ਜਾ ਕੈ ਮਸਤਕਿ’, ਲੇਖੁ ॥ (ਮ: ੫/੨੮੯)

ਮਨੁ ਪਰਬੋਧਹੁ, ‘ਹਰਿ ਕੈ ਨਾਇ’ (ਨਾਮ ਰਾਹੀਂ) ॥ (ਮ: ੫/੨੮੮)

ਜੀਅ ਕੀ ਜੁਗਤਿ, ਜਾ ਕੈ ਸਭ ‘ਹਾਥਿ’ ॥ (ਮ: ੫/੨੯੯) (ਜਾ ਕੈ ਹਾਥਿ (ਵਿੱਚ)

‘ਤਾ ਕੈ ਨਿਕਟਿ’, ਨ ਆਵਤ ਕਾਲੁ ॥ (ਮ: ੫/੨੯੩)

‘ਸਭ ਕੈ ਮਧਿ’ (ਵਿੱਚ), ਅਲਿਪਤੋ ਰਹੈ ॥ (ਮ: ੫/੨੯੪)

ਹਿਰਹਿ ਪਰ ਦਰਬੁ, ‘ਉਦਰ ਕੈ ਤਾਈ’ (ਲਈ) ॥ (ਮ: ੫/੨੯੮)

ਸਚੁ ਸਾਹਿਬੁ ‘ਸਤਿਗੁਰੂ ਕੈ ਵਲਿ’ ਹੈ; ਤਾਂ ਝਖਿ ਝਖਿ ਮਰੈ, ਸਭ ਲੁੋਕਾਈ ॥ (ਮ: ੪/੩੦੭)

‘ਹਰਿ ਕੈ ਦਰਿ’ ਵਰਤਿਆ, ਸੁ ਨਾਨਕਿ ਆਖਿ ਸੁਣਾਇਆ ॥ (ਮ: ੪/੩੧੬)

ਨਾਨਕ! ਮਿਤ੍ਰਾਈ ਤਿਸੁ ਸਿਉ, ਸਭ ਕਿਛੁ ‘ਜਿਸ ਕੈ ਹਾਥਿ’ ॥ (ਮ: ੫/੩੧੮)

‘ਭਗਤਿ ਕੈ ਪ੍ਰੇਮਿ’, ਇਨ ਹੀ ਹੈ ਜਾਨਾਂ ॥ (ਭਗਤ ਕਬੀਰ/੩੩੦)

ਨਾਨਕੁ ਤਿਨ ਕੈ ਲਾਗੈ ‘ਪਾਇ’ ॥ (ਮ: ੧/੩੫੨) (ਤਿਨ ਕੈ ਪਾਇ (ਚਰਨ ਵਿੱਚ)

ਦੇਵਤਿਆ ‘ਦਰਸਨ ਕੈ ਤਾਈ’ (ਲਈ), ਦੂਖ ਭੂਖ ਤੀਰਥ ਕੀਏ ॥ (ਮ: ੧/੩੫੮)

‘ਗੁਰ ਕੈ ਦਰਸਨਿ’, ਮੋਖ ਦੁਆਰੁ ॥ (ਮ: ੩/੩੬੧)

ਸੀਲ ‘ਸੰਜਮ ਕੈ ਨਿਕਟਿ’, ਖਲੋਈ ॥ (ਮ: ੫/੩੭੧)

ਜਨ ਨਾਨਕੁ ‘ਹਰਿ ਕੈ ਅੰਕਿ’, ਸਮਾਵੈ ॥ (ਮ: ੫/੩੭੫)

‘ਨਿਕਟਿ ਜੀਅ ਕੈ’, ਸਦ ਹੀ ਸੰਗਾ ॥ (ਮ: ੫/੩੭੬) (ਜੀਅ ਕੈ ਨਿਕਟਿ)

‘ਸਰੰਜਾਮਿ’ ਲਾਗੁ ਭਵਜਲ ਤਰਨ ਕੈ ॥ (ਮ: ੫/੩੭੮) (ਤਰਨ ਕੈ ਸਰੰਜਾਮਿ (ਵਿੱਚ)

ਜਨਮੁ ਬਿ੍ਰਥਾ ਜਾਤ, ‘ਰੰਗਿ ਮਾਇਆ ਕੈ’ ॥ (ਮ: ੫/੩੭੮)

ਚਰਨ ਕਮਲ ਸੇਵੀ ਰਿਦ ਅੰਤਰਿ, ਗੁਰ ਪੂਰੇ ਕੈ ‘ਆਧਾਰਿ’ ॥ (ਮ: ੫/੩੭੯) (ਪੂਰੇ ਗੁਰ ਕੈ ਆਧਾਰਿ (ਵਿੱਚ)

ਹਰਿ ਮਾਲਾ, ‘ਤਾ ਕੈ ਸੰਗਿ’ ਜਾਇ ॥ (ਮ: ੫/੩੮੮)

‘ਕਾਲ ਕੈ ਫਾਂਸਿ’, ਸਕਤ ਸਰੁ ਸਾਂਧਿਆ ॥ (ਮ: ੫/੩੯੦)

‘ਵਰਤਣਿ ਜਾ ਕੈ’, ਕੇਵਲ ਨਾਮ ॥ (ਮ: ੫/੩੯੨) (ਜਾ ਕੈ ਵਰਤਣਿ (ਵਿੱਚ)

‘ਉਨ ਕੈ ਸੰਗਿ’, ਹਮ ਤੁਮ ਸੰਗਿ ਮੇਲ ॥ (ਮ: ੫/੩੯੦)

‘ਤਿਸ ਕੈ ਸੰਗਿ’ ਮਿਲਉ, ਮੇਰੀ ਮਾਈ ॥ (ਮ: ੫/੩੯੧)

‘ਉਨ੍ ਕੈ ਸੰਗਿ’, ਦੇਖਉ ਪ੍ਰਭੁ ਨੈਨ ॥ (ਮ: ੫/੩੯੧)

‘ਪਾਇ’ ਪਰਹ ਸਤਿਗੁਰੂ ਕੈ, ਜਿਨਿ ਭਰਮੁ ਬਿਦਾਰਿਆ ॥ (ਮ: ੫/੩੯੯) (ਸਤਿਗੁਰੂ ਕੈ ਪਾਇ (ਚਰਨ ਵਿੱਚ)

‘ਨਾਮਿ ਜਿਸੈ ਕੈ’, ਊਜਲੀ; ਤਿਸੁ ਦਾਸੀ ਗਨੀਆ ॥ (ਮ: ੫/੪੦੦) (ਜਿਸੈ ਕੈ ਨਾਮਿ (ਰਾਹੀਂ)

ਮਨ! ‘ਸੰਤਨਾ ਕੈ ਚਰਨਿ’, ਲਾਗੁ ॥ (ਮ: ੫/੪੦੯)

‘ਸੁਖ ਕੈ ਹੇਤਿ’ (ਲਈ), ਬਹੁਤੁ ਦੁਖੁ ਪਾਵਤ; ਸੇਵ ਕਰਤ ਜਨ ਜਨ ਕੀ ॥ (ਮ: ੯/੪੧੧)

ਤਨੁ ਮਨੁ ਸੀਤਲੁ ਮੁਖ ਉਜਲੇ, ‘ਪਿਰ ਕੈ ਭਾਇ ਪਿਆਰਿ’ ॥ (ਮ: ੩/੪੨੮)

ਜਿਸੁ ਤੂੰ ਮੇਲਹਿ ਸੋ ਮਿਲੈ, ਪਿਆਰੇ ! ਤਿਸ ਕੈ ਲਾਗਉ ‘ਪਾਇ’ ॥ (ਮ: ੫/੪੩੧) (‘ਤਿਸ ਕੈ ਪਾਇ’ (ਚਰਨ ਨਾਲ)

ਜਮ ਰਾਜੇ ਕੇ ਹੇਰੂ ਆਏ; ‘ਮਾਇਆ ਕੈ ਸੰਗਲਿ’, ਬੰਧਿ ਲਇਆ ॥ (ਮ: ੧/੪੩੨)

‘ਬੰਧਨਿ ਜਾ ਕੈ’, ਸਭੁ ਜਗੁ ਬਾਧਿਆ; ਅਵਰੀ ਕਾ ਨਹੀ ਹੁਕਮੁ ਪਇਆ ॥ (ਮ: ੧/੪੩੨) (ਜਾ ਕੈ ਬੰਧਨਿ (ਵਿੱਚ)

ਘਘੈ, ਘਾਲ ਸੇਵਕੁ ਜੇ ਘਾਲੈ; ‘ਸਬਦਿ ਗੁਰੂ ਕੈ’, ਲਾਗਿ ਰਹੈ ॥ (ਮ: ੧/੪੩੨)

ਸੇਜਾ ਸੁਹਾਵੀ, ‘ਸੰਗਿ ਪਿਰ ਕੈ’; ਸਾਤ ਸਰ ਅੰਮ੍ਰਿਤ ਭਰੇ ॥ (ਮ: ੧/੪੩੬)

ਪ੍ਰਭ ਪ੍ਰੇਮਿ ਰਾਤੀ, ਹਰਿ ਬਿਨੰਤੀ; ‘ਨਾਮਿ ਹਰਿ ਕੈ’, ਸੁਖਿ ਵਸੈ ॥ (ਮ: ੧/੪੩੬)

ਸਤੀਆ ਮਨਿ ਸੰਤੋਖੁ ਉਪਜੈ; ‘ਦੇਣੈ ਕੈ ਵੀਚਾਰਿ’ ॥ (ਮ: ੧/੪੬੬)

ਪੰਚ ਤਤੁ ਕੀ ਕਰਿ ਮਿਰਗਾਣੀ; ‘ਗੁਰ ਕੈ ਮਾਰਗਿ’, ਚਾਲੈ ॥ (ਭਗਤ ਕਬੀਰ/੪੭੭)

ਕਹਤ ਕਬੀਰ ਸੁਨਹੁ ਰੇ ਸੰਤਹੁ! ਭੈ ‘ਸਾਗਰ ਕੈ ਤਾਈ’ (ਵਾਸਤੇ) ॥ (ਭਗਤ ਕਬੀਰ/੪੭੮)

‘ਤਿਸ ਕੈ ਪੇਡਿ’ ਲਗੇ; ਫਲ ਫੂਲਾ ॥ (ਭਗਤ ਕਬੀਰ/੪੮੧)

ਸਖੀ ਸਹੇਲੀ ਨਨਦ ਗਹੇਲੀ; ‘ਦੇਵਰ ਕੈ ਬਿਰਹਿ’, ਜਰਉ ਰੇ ॥ (ਭਗਤ ਕਬੀਰ/੪੮੨)

ਬਡੇ ਭਾਈ ਕੈ ਜਬ ‘ਸੰਗਿ’ ਹੋਤੀ; ਤਬ ਹਉ ਨਾਹ ਪਿਆਰੀ ॥ (ਭਗਤ ਕਬੀਰ/੪੮੨) (ਭਾਈ ਕੈ ਸੰਗਿ)

‘ਜਲ ਕੈ ਮਜਨਿ’ (ਟੁੰਭੀ ਨਾਲ), ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ (ਭਗਤ ਕਬੀਰ/੪੮੪)

‘ਸੰਤਹ ਕੈ ਪਰਸਾਦਿ’, ਨਾਮਾ ਹਰਿ ਭੇਟੁਲਾ ॥ (ਭਗਤ ਨਾਮਦੇਵ/੪੮੬)

ਮਤਾ ਕਰੈ ‘ਪਛਮ ਕੈ ਤਾਈ’ (ਲਈ); ਪੂਰਬ ਹੀ ਲੈ ਜਾਤ ॥ (ਮ: ੫/੪੯੬)

ਸਰਣਿ ਸਾਧੂ ਨਿਰਮਲਾ; ਗਤਿ ਹੋਇ, ‘ਪ੍ਰਭ ਕੈ ਨਾਮਿ’ ॥ (ਮ: ੫/੫੦੧)

ਐ ਜੀ! ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ ਉਦਰੁ ‘ਭਰਨ ਕੈ ਤਾਈ’ (ਲਈ) ॥ (ਮ: ੧/੫੦੪)

‘ਮਾਇਆ ਕੈ ਅਰਥਿ’ (ਲਈ), ਬਹੁਤੁ ਲੋਕ ਨਾਚੇ; ਕੋ ਵਿਰਲਾ ਤਤੁ ਬੀਚਾਰੀ ॥ (ਮ: ੩/੫੦੬)

‘ਹਰਿ ਕੈ ਤਖਤਿ’, ਬਹਾਲੀਐ; ਨਿਜ ਘਰਿ ਸਦਾ ਵਸੀਜੈ ॥ (ਮ: ੩/੫੧੫)

ਢਾਢੀ ਕਾ ਮਹਲੁ ਅਗਲਾ; ‘ਹਰਿ ਕੈ ਨਾਇ ਪਿਆਰਿ’ ॥ (ਮ: ੩/੫੧੬)

ਨਾਨਕ! ਨਿਹਚਲੁ ਕੋ ਨਹੀ; ਬਾਝਹੁ ‘ਹਰਿ ਕੈ ਨਾਇ’ ॥ (ਮ: ੩/੫੧੭)

ਨਾਨਕ! ਸੋ ਸਹੁ ਆਹਿ (ਹੈ); ‘ਜਾ ਕੈ ਆਢਲਿ’ (ਆਸਰੇ ਵਿੱਚ), ਹਭੁ ਕੋ ॥ (ਮ: ੫/੫੨੧)

ਨਾਮ ਤੇਰੈ ਕੈ ਰੰਗਿ; ਦੁਰਮਤਿ ਧੋਵਣਾ ॥ (ਮ: ੫/੫੨੩) (ਤੇਰੈ ਨਾਮ ਕੈ ਰੰਗਿ (ਵਿਚ)

‘ਮਦਿ ਮਾਇਆ ਕੈ’, ਭਇਓ ਬਾਵਰੋ, ਹਰਿ ਜਸੁ ਨਹਿ ਉਚਰੈ ॥ (ਮ: ੯/੫੩੬)

ਭਾਗੁ ‘ਮਸਤਕਿ’ ਹੋਇ ਜਿਸ ਕੈ, ਤਿਸੁ ਗੁਰ ਨਾਲਿ ਸਨੇਹਾ ॥ (ਮ: ੫/੫੪੨) (ਜਿਸ ਕੈ ਮਸਤਕਿ (ਉੱਤੇ)

ਮੇਰੀ ਸਖੀ ਸਹੇਲੜੀਹੋ! ‘ਪ੍ਰਭ ਕੈ ਚਰਣਿ’, ਲਗਹ ॥ (ਮ: ੫/੫੪੪)

ਸੁਨਤ ਪੇਖਤ ‘ਸੰਗਿ ਸਭ ਕੈ’; ਪ੍ਰਭ ਨੇਰਹੂ ਤੇ ਨੇਰੇ ॥ (ਮ: ੫/੫੪੭)

ਨਾਨਕ! ਗੁਰਮੁਖਿ ਰਸਨਾ ਹਰਿ ਜਪੈ; ‘ਹਰਿ ਕੈ ਨਾਇ’ ਪਿਆਰਿਆ ॥ (ਮ: ੩/੫੫੦)

ਭਗਤ ਰਤੇ ‘ਰੰਗਿ ਏਕ ਕੈ’; ਪੂਰਾ ਵੇਸਾਹੁ ॥ (ਮ: ੪/੫੫੬)

ਸਬਦ ਰੰਗਿ ਰਾਤੀ, ਜੋਬਨਿ ਮਾਤੀ; ‘ਪਿਰ ਕੈ ਅੰਕਿ’ (ਗੋਦ ਵਿੱਚ), ਸਮਾਏ ॥ (ਮ: ੩/੫੮੨)

ਹਰਿ, ‘ਦਾਸਨ ਕੈ ਵਸਿ’, ਹੈ; ਜਿਉ, ਜੰਤੀ ਕੈ ਵਸਿ ਜੰਤੁ ॥ (ਮ: ੪/੬੫੨)

‘ਤਿਸ ਕੈ ਚਾਨਣਿ’, ਸਭ ਮਹਿ ਚਾਨਣੁ ਹੋਇ ॥ (ਮ: ੧/੬੬੩)

‘ਬਿਖਿਆ ਕੈ ਧਨਿ’, ਸਦਾ ਦੁਖੁ ਹੋਇ ॥ (ਮ: ੩/੬੬੫)

ਐਸੀ ਠਗਉਰੀ ਪਾਇ ਭੁਲਾਵੈ; ‘ਮਨਿ ਸਭ ਕੈ’, ਲਾਗੈ ਮੀਠੀ ॥ (ਮ: ੫/੬੭੩) (ਸਭ ਕੈ ਮਨਿ (ਵਿੱਚ)

ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ‘ਦੁਨੀਆ ਕੈ ਦਰਬਾਰਿ’ ॥ (ਮ: ੫/੬੭੪)

‘ਨਿਰੰਕਾਰ ਕੈ ਦੇਸਿ’, ਜਾਹਿ; ਤਾ ਸੁਖਿ ਲਹਹਿ ਮਹਲੁ ॥ (ਮ: ੧/੫੯੫)

ਭਇਓ ਅਨੁਗ੍ਰਹੁ, ‘ਪ੍ਰਸਾਦਿ ਸੰਤਨ ਕੈ’; ਹਰਿ ਨਾਮਾ ਹੈ ਮੀਠਾ ॥ (ਮ: ੫/੬੧੨) (ਸੰਤਨ ਕੈ ਪ੍ਰਸਾਦਿ (ਦੁਆਰਾ)

‘ਜਾ ਕੈ ਸਿਮਰਣਿ’, ਸਭੁ ਕਛੁ ਪਾਈਐ; ਬਿਰਥੀ ਘਾਲ ਨ ਜਾਈ ॥ (ਮ: ੫/੬੧੭)

ਮਨ ਚਿੰਦੇ ਸਗਲੇ ਫਲ ਪਾਵਹੁ; ‘ਜੀਅ ਕੈ ਸੰਗਿ’ ਸਹਾਈ ॥ (ਮ: ੫/੬੨੩)

ਜੀਅ ਜੰਤ ਸਭਿ, ‘ਹਾਥਿ ਤਿਸੈ ਕੈ’; ਸੋ ਪ੍ਰਭੁ ਅੰਤਰਜਾਮੀ ॥ (ਮ: ੫/੬੨੭)

‘ਮੁਖਿ ਨਿੰਦਕ ਕੈ’, ਛਾਈ ॥ (ਮ: ੫/੬੨੯)

ਹੁਕਮੈ ਅੰਦਰਿ ਜੰਮਿਆ, ਪਿਆਰੇ ! ਊਧਉ, ‘ਸਿਰ ਕੈ ਭਾਰਿ’ ॥ (ਮ: ੧/੬੩੬)

ਜੋ ਸਤਿਗੁਰੁ ਸੇਵਹਿ ਆਪਣਾ, ਭਾਈ! ਤਿਨ ਕੈ ਹਉ ਲਾਗਉ ‘ਪਾਇ’ ॥ (ਮ: ੩/੬੩੮) (ਤਿਨ ਕੈ ਪਾਇ)

ਹਰਿ ਕੀਰਤਿ ਸਾਧਸੰਗਤਿ ਹੈ; ‘ਸਿਰਿ ਕਰਮਨ ਕੈ’, ਕਰਮਾ ॥ (ਮ: ੫/੬੪੨) (ਕਰਮਨ ਕੈ ਸਿਰਿ (ਉੱਪਰ)

ਪੰਡਿਤ ਭੂਲੇ, ਦੂਜੈ ਲਾਗੇ; ‘ਮਾਇਆ ਕੈ ਵਾਪਾਰਿ’ ॥ (ਮ: ੩/੬੪੭)

‘ਹਰਿ ਕੈ ਨਾਇ’, ਸਮਾਇ ਰਹੇ; ਚੂਕਾ ਆਵਣੁ ਜਾਣੁ ॥ (ਮ: ੩/੬੪੮)

ਘਰਿ ਬਾਹਰਿ ਤੇਰਾ ਭਰਵਾਸਾ; ਤੂ ਜਨ ਕੈ ਹੈ ‘ਸੰਗਿ’ ॥ (ਮ: ੫/੬੭੭) (‘ਜਨ ਕੈ ਸੰਗਿ)

ਤਾ ਕਉ ਕੋਇ ਨ ਪਹੁਚਨਹਾਰਾ; ‘ਜਾ ਕੈ ਅੰਗਿ’, ਗੁਸਾਈ ॥ (ਮ: ੫/੬੭੯)

ਸੇਵਕੁ, ਪ੍ਰਭ ਕੈ ਲਾਗੈ ‘ਪਾਇ’ ॥ (ਮ: ੧/੬੮੬) (‘ਪ੍ਰਭ ਕੈ ਪਾਇ’ (ਚਰਨ ਨਾਲ)

ਬੂਡੀ ਘਰੁ ਘਾਲਿਓ; ‘ਗੁਰ ਕੈ ਭਾਇ’, ਚਲੋ ॥ (ਮ: ੧/੬੮੯)

ਨਾਨਕ! ਈਹਾ ਸੁਖੁ, ਆਗੈ ਮੁਖ ਊਜਲ; ‘ਸੰਗਿ ਸੰਤਨ ਕੈ’, ਪਾਈਐ ॥ (ਮ: ੫/੭੦੦) (ਸੰਤਨ ਕੈ ਸੰਗਿ)

‘ਸਾਧਸੰਗਤਿ ਕੈ ਅੰਚਲਿ’, ਲਾਵਹੁ; ਬਿਖਮ ਨਦੀ ਜਾਇ ਤਰਣੀ ॥ (ਮ: ੫/੭੦੨)

ਰੇ ਮਨ! ਤਾ ਕਉ ਧਿਆਈਐ; ਸਭ ਬਿਧਿ, ‘ਜਾ ਕੈ ਹਾਥਿ’ ॥ (ਮ: ੫/੭੦੪)

ਮਨੁ, ‘ਮਾਇਆ ਕੈ ਹਾਥਿ’; ਬਿਕਾਨਉ ॥ (ਭਗਤ ਰਵਿਦਾਸ/੭੧੦)

ਪਾਰਬ੍ਰਹਮ ਪ੍ਰਭ ਭਏ ਦਇਆਲਾ; ‘ਸਿਵ ਕੈ ਬਾਣਿ’, ਸਿਰੁ ਕਾਟਿਓ ॥ (ਮ: ੫/੭੧੪) (ਭਾਵ ਸ਼ਿਵ ਦੇ ਤੀਰ ਨਾਲ)

ਜਿਨ ਕੇ ਚੋਲੇ ਰਤੜੇ ਪਿਆਰੇ ! ਕੰਤੁ, ‘ਤਿਨਾ ਕੈ ਪਾਸਿ’ ॥ (ਮ: ੧/੭੨੨)

ਛੁਟੈ, ‘ਤਾ ਕੈ ਬੋਲਿ’; ਸਾਹਿਬ ਨਦਰਿ ਜਿਸੁ ॥ (ਮ: ੧/੭੨੯) (ਭਾਵ ਉਸ ਦੇ ਬਚਨ ਨਾਲ)

ਤਿਨ ਕੀ ਸੇਵਾ ਤੇ ਹਰਿ ਪਾਈਐ; ‘ਸਿਰਿ ਨਿੰਦਕ ਕੈ’, ਪਵੈ ਛਾਰਾ ॥ (ਮ: ੪/੭੩੩) (ਨਿੰਦਕ ਕੈ ਸਿਰਿ (ਉੱਤੇ)

ਨਗਨ ਫਿਰਤ, ‘ਰੰਗਿ ਏਕ ਕੈ’; ਓਹੁ ਸੋਭਾ ਪਾਏ ॥ (ਮ: ੫/੭੪੫) (ਏਕ ਕੈ ਰੰਗਿ)

ਦਰਸਨੁ, ਹਰਿ ‘ਦੇਖਣ ਕੈ ਤਾਈ’ ॥ (ਮ: ੪/੭੫੭)

ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ! ਤਉ ‘ਦਰਸਨ ਕੈ ਤਾਈ’ ॥ (ਮ: ੪/੭੫੭)

ਚੰਦੋ ਦੀਪਾਇਆ, ‘ਦਾਨਿ ਹਰਿ ਕੈ’; ਦੁਖੁ ਅੰਧੇਰਾ ਉਠਿ ਗਇਆ ॥ (ਮ: ੧/੭੬੫) (ਹਰਿ ਕੈ ਦਾਨਿ (ਰਾਹੀਂ)

‘ਭਗਤਾ ਕੈ ਘਰਿ’, ਕਾਰਜੁ ਸਾਚਾ; ਹਰਿ ਗੁਣ ਸਦਾ ਵਖਾਣੇ ਰਾਮ ॥ (ਮ: ੩/੭੬੯)

ਹਰਿ ਅੰਮ੍ਰਿਤਿ ਭਰੇ ਭੰਡਾਰ, ਸਭੁ ਕਿਛੁ ਹੈ, ‘ਘਰਿ ਤਿਸ ਕੈ’; ਬਲਿ ਰਾਮ ਜੀਉ ॥ (ਮ: ੫/੭੭੮)

ਹਰਿ ਹਰੇ ਹਰਿ ਗੁਣ ਨਿਧੇ; ਹਰਿ ‘ਸੰਤਨ ਕੈ ਵਸਿ’, ਆਏ ਰਾਮ ॥ (ਮ: ੫/੭੮੦)

‘ਸਾਧਸੰਗਤਿ ਕੈ ਅੰਚਲਿ’, ਲਾਵਹੁ ॥ (ਮ: ੫/੮੦੧)

ਨਾਨਕ! ‘ਭਗਤਨ ਕੈ ਘਰਿ’; ਸਦਾ ਅਨੰਦ ॥ (ਮ: ੫/੮੦੨)

ਕਰਿ ਕਰਿ ਪਾਪ ਦਰਬੁ ਕੀਆ; ‘ਵਰਤਣ ਕੈ ਤਾਈ’ ॥ (ਮ: ੫/੮੦੯)

ਰਾਗੁ ਬਿਲਾਵਲੁ ਮਹਲਾ ੫ ਘਰੁ ੨ ‘ਯਾਨੜੀਏ ਕੈ ਘਰਿ’, ਗਾਵਣਾ

ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥ (ਮ: ੫/੮੧੩) (ਸਾਧ ਕੈ ਸੰਗਿ)

ਕਰਤਾਰ ਪੁਰਿ ਕਰਤਾ ਵਸੈ; ‘ਸੰਤਨ ਕੈ ਪਾਸਿ’ ॥ (ਮ: ੫/੮੧੬)

ਜੀਅ ਜੁਗਤਿ, ‘ਵਸਿ ਪ੍ਰਭੂ ਕੈ’; ਜੋ ਕਹੈ, ਸੁ ਕਰਨਾ ॥ (ਮ: ੫/੮੧੮)

ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ; ‘ਜੀਅ ਕੈ ਸੰਗਿ’, ਬਸੇ ॥ (ਮ: ੫/੮੨੬)

ਸਭੁ ਕੋਈ, ‘ਹਰਿ ਕੈ ਵਸਿ’; ਭਗਤਾ ਕੈ ਅਨੰਦੁ ‘ਘਰਿ’ ॥ (ਮ: ੪/੮੪੯) (‘ਹਰਿ ਕੈ ਵਸਿ’ (ਵਿੱਚ) ਅਤੇ ‘ਭਗਤਾ ਕੈ ਘਰਿ’ (ਵਿੱਚ)

ਜਨ ‘ਨਾਨਕ ਕੈ ਵਲਿ’, ਹੋਆ ਮੇਰਾ ਸੁਆਮੀ; ਹਰਿ ਸਜਣ ਪੁਰਖੁ ਸੁਜਾਨੁ ॥ (ਮ: ੪/੮੫੪)

‘ਭ੍ਰਮ ਕੈ ਭਾਇ’; ਭਵੈ ਭੇਖਧਾਰੀ ॥ (ਭਗਤ ਕਬੀਰ/੮੫੬) (ਭਾਵ ਭਰਮ ਦੀ ਭਟਕਣਾ ਕਾਰਨ)

ਕੀਓ ਸੀਗਾਰੁ ‘ਮਿਲਣ ਕੈ ਤਾਈ’ (ਲਈ); ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥ (ਮ: ੪/੮੩੬)

‘ਬੇਸੁਆ ਕੈ ਘਰਿ’, ਬੇਟਾ ਜਨਮਿਆ; ਪਿਤਾ ਤਾਹਿ ਕਿਆ ਨਾਮੁ ਸਦਈਆ ॥ (ਮ: ੪/੮੩੭)

‘ਸਸੀਅਰ ਕੈ ਘਰਿ’; ਸੂਰੁ ਸਮਾਵੈ ॥ (ਮ: ੧/੮੪੦)

‘ਗੁਰ ਕੈ ਭਾਇ’, ਚਲੋ; ਸਾਚਿ ਸੰਗੂਤੀ ਰਾਮ ॥ (ਮ: ੧/੮੪੩)

ਤੂ ਹੋਆ, ਪੰਚ ਵਾਸਿ ਵੈਰੀ ਕੈ; ਛੂਟਹਿ ਪਰੁ ਸਰਨਾਇਲੇ ॥ (ਮ: ੫/੮੬੨) (‘ਪੰਚ ਵੈਰੀ ਕੈ ਵਾਸਿ’ (ਵੱਸ ਵਿੱਚ)

ਤੀਨਿ ‘ਗੁਣਾ ਕੈ ਸੰਗਿ’; ਰਚਿ ਰਸੇ ॥ (ਮ: ੫/੮੬੫)

‘ਸੰਤ ਕੈ ਊਪਰਿ’, ਦੇਇ ਪ੍ਰਭੁ ਹਾਥ ॥ (ਮ: ੫/੮੬੭)

‘ਗੁਰ ਕੈ ਸਿਖਿ’, ਸਤਿਗੁਰੂ ਧਿਆਇਆ ॥ (ਮ: ੫/੮੬੯) (ਗੁਰ ਦੇ ਸਿਖ ਨੇ (ਕੇਵਲ ਇੱਕ ਵਾਰ ‘ਸਿਖਿ’ ਦਾ ਅਰਥ ਸਿਖ ਨੇ )

ਸੁਣਿ, ‘ਜੋਗੀ ਕੈ ਮਨਿ’; ਮੀਠੀ ਲਾਗੈ ॥ (ਮ: ੫/੮੮੬)

‘ਸੰਸਾਰੈ ਕੈ ਅੰਚਲਿ’, ਲਰੀ ॥ (ਭਗਤ ਕਬੀਰ/੮੭੧)

‘ਗ੍ਰਿਹਿ’ ਸੋਭਾ ਜਾ ਕੈ, ਰੇ ਨਾਹਿ ॥ (ਭਗਤ ਕਬੀਰ/੮੭੨) (ਜਾ ਕੈ ਗ੍ਰਿਹਿ (ਵਿੱਚ)

ਸਾਧੂ ਕੈ ਠਾਢੀ ‘ਦਰਬਾਰਿ’ ॥ (ਭਗਤ ਕਬੀਰ/੮੭੨) (ਸਾਧੂ ਕੈ ਦਰਬਾਰਿ (ਵਿੱਚ)

ਪਾਂਚ ‘ਨਾਰਦ ਕੈ ਸੰਗਿ’ ਬਿਧਵਾਰਿ ॥ (ਭਗਤ ਕਬੀਰ/੮੭੨)

‘ਇੰਦ੍ਰੀ ਕੈ ਜਤਨਿ’; ਨਾਮੁ ਉਚਰੈ ॥ (ਭਗਤ ਕਬੀਰ/੮੭੨)

ਜਪੀਐ ਨਾਮੁ; ‘ਅੰਨ ਕੈ ਸਾਦਿ’ ॥ (ਭਗਤ ਕਬੀਰ/੮੭੩)

‘ਅੰਭੈ ਕੈ ਸੰਗਿ’, ਨੀਕਾ ਵੰਨੁ ॥ (ਭਗਤ ਕਬੀਰ/੮੭੩) (ਭਾਵ ਪਾਣੀ ਦੇ ਨਾਲ ਸੁੰਦਰ ਰੰਗ ਬਣਦਾ)

ਪਤੁ ਝੋਲੀ, ‘ਮੰਗਣ ਕੈ ਤਾਈ’ ; ਭੀਖਿਆ ਨਾਮੁ ਪੜੇ ॥ (ਮ: ੧/੮੭੭)

‘ਗੁਰ ਕੈ ਚਰਣਿ’, ਚਿਤੁ ਲਾਗਾ ॥ (ਮ: ੫/੮੯੮)

ਕਰੈ ਬਿਕਾਰ, ‘ਜੀਅਰੇ ਕੈ ਤਾਈ’ (ਲਈ) ॥ (ਮ: ੫/੮੯੯)

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ; ਸਿ ‘ਨਾਮਿ ਹਰਿ ਕੈ’, ਲਾਗੇ ॥ (ਮ: ੩/੯੧੭) (ਹਰਿ ਕੈ ਨਾਮਿ)

ਕਹੁ ਨਾਨਕ! ‘ਘਰਿ’ ਪ੍ਰਭ ਮੇਰੇ ਕੈ, ਨਿਤ ਨਿਤ ਮੰਗਲੁ ਸੁਨੀਐ ॥ (ਮ: ੫/੯੨੪) (ਮੇਰੇ ਪ੍ਰਭ ਕੈ ਘਰਿ)

ਸੋ ਸੁਆਮੀ ਪ੍ਰਭੁ ਰਖਕੋ; ‘ਅੰਚਲਿ ਤਾ ਕੈ’, ਲਾਗੁ ਜੀਉ ॥ (ਮ: ੫/੯੨੬) (‘ਤਾ ਕੈ ਅੰਚਲਿ’ (ਲੜ ਨਾਲ)

ਪਾਈ ਨਵ ਨਿਧਿ, ‘ਹਰਿ ਕੈ ਨਾਇ’ ॥ (ਮ: ੧/੯੩੩) (ਹਰਿ ਦੇ ਨਾਮ ਰਾਹੀਂ)

ਦਾਨਾ ਤੂ ਬੀਨਾ ਤੁਹੀ; ‘ਦਾਨਾ ਕੈ ਸਿਰਿ’, ਦਾਨੁ ॥ (ਮ: ੧/੯੩੪)

‘ਬਾਬੁਲ ਕੈ ਘਰਿ’, ਬੇਟੜੀ; ਬਾਲੀ ਬਾਲੈ ਨੇਹਿ ॥ (ਮ: ੧/੯੩੫)

‘ਦਰਸਨ ਕੈ ਤਾਈ’ (ਲਈ), ਭੇਖ ਨਿਵਾਸੀ ॥ (ਮ: ੧/੯੩੯)

‘ਹਿੰਦੂ ਕੈ ਘਰਿ’, ਹਿੰਦੂ ਆਵੈ ॥ (ਮ: ੧/੯੫੧)

‘ਜੋਗੀ ਕੈ ਘਰਿ’, ਜੁਗਤਿ ਦਸਾਈ ॥ (ਮ: ੧/੯੫੨)

ਜਿਨ ਕੈ, ਸੁਆਮੀ ਰਹਤ; ਹਦੂਰਿ ॥ (ਮ: ੧/੯੫੪) (ਜਿਨ (ਪਾਂਡਵਾਂ) ਕੈ ਹਦੂਰਿ (ਅੰਗ-ਸੰਗ, ਕ੍ਰਿਸ਼ਨ ਉਨ੍ਹਾਂ ਦਾ) ਮਾਲਕ ਰਹਿੰਦਾ ਸੀ। )

ਜਨ ਨਾਨਕਿ ਹਰਿ ਪ੍ਰਭੁ ਬੁਝਿਆ, ਗੁਰ ‘ਸਤਿਗੁਰ ਕੈ ਪਰਸਾਦਿ’ ॥ (ਮ: ੫/੯੫੭)

ਵਿਣੁ ਤੁਧੁ ਹੋਰੁ ਜਿ ਮੰਗਣਾ; ‘ਸਿਰਿ ਦੁਖਾ ਕੈ’, ਦੁਖ ॥ (ਮ: ੫/੯੫੮) (ਦੁਖਾ ਕੈ ਸਿਰਿ)

ਜਿਸ ਕੈ ਸੁਆਮੀ ਵਲਿ; ਨਿਰਭਉ ਸੋ ਭਈ ॥ (ਮ: ੫/੯੬੧) (ਜਿਸ ਕੈ ਵਲਿ)

ਤੂ ‘ਭਗਤਾ ਕੈ ਵਸਿ’, ਭਗਤਾ ਤਾਣੁ ਤੇਰਾ ॥ (ਮ: ੫/੯੬੨)

‘ਜਾ ਕੈ ਪਾਇ’ (ਚਰਨਿ), ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ ਨ ਕਹੈ ॥ (ਭਗਤ ਕਬੀਰ/੯੭੦)

‘ਨਿਰਭਉ ਕੈ ਘਰਿ’, ਬਜਾਵਹਿ ਤੂਰ ॥ (ਭਗਤ ਕਬੀਰ/੯੭੧)

ਸਬਦਿ ਅਤੀਤ ਅਨਾਹਦਿ ਰਾਤਾ; ‘ਆਕੁਲ ਕੈ ਘਰਿ’, ਜਾਉਗੋ ॥ (ਭਗਤ ਨਾਮਦੇਵ/੯੭੩)

ਮੇਰੇ ‘ਠਾਕੁਰ ਕੈ ਮਨਿ’ ਭਾਇ ਭਾਵਨੀ; ਜਮਕੰਕਰ ਮਾਰਿ ਬਿਦਾਰੇ ॥ (ਮ: ੪/੯੮੧)

ਮੇਰੇ ‘ਠਾਕੁਰ ਕੈ ਦੀਬਾਨਿ’, ਖਬਰਿ ਹੁੋਈ; ਗੁਰਿ ਗਿਆਨੁ ਖੜਗੁ ਲੈ ਮਾਰੇ ॥ (ਮ: ੪/੯੮੩)

‘ਜਾ ਕੈ ਸਿਮਰਨਿ’; ਰਿਦ ਬਿਗਾਸ ॥ (ਮ: ੫/੯੮੬)

ਸੂਹਟੁ, ‘ਪਿੰਜਰਿ ਪ੍ਰੇਮ ਕੈ’; ਬੋਲੈ ਬੋਲਣਹਾਰੁ ॥ (ਮ: ੧/੧੦੧੦) (ਪ੍ਰੇਮ ਕੈ ਪਿੰਜਰਿ (ਰਾਹੀਂ)

‘ਜਿਸ ਕੈ ਡਰਿ’, ਭੈ ਭਾਗੀਐ; ਅੰਮ੍ਰਿਤੁ ਤਾ ਕੋ ਨਾਉ ॥ (ਮ: ੧/੧੦੧੦)

ਭੂਲੇ, ਮਾਰਗੁ ਜੋ ਦਸੇ; ਤਿਸ ਕੈ ਲਾਗਉ ‘ਪਾਇ’ ॥ (ਮ: ੧/੧੦੧੦) (‘ਤਿਨ ਕੈ ਪਾਇ’ (ਚਰਨ ਵਿੱਚ)

‘ਗੁਰ ਕੈ ਸਬਦਿ’, ਮਨ ਕਉ ਸਮਝਾਵਹਿ ॥ (ਮ: ੧/੧੦੨੮)

ਅਨਹਦ ਰੁਣ ਝੁਣਕਾਰੁ ਸਦਾ ਧੁਨਿ; ‘ਨਿਰਭਉ ਕੈ ਘਰਿ’, ਵਾਇਦਾ ॥ (ਮ: ੧/੧੦੩੩)

‘ਦਾਨਾ ਕੈ ਸਿਰਿ’, ਦਾਨੁ ਵੀਚਾਰਾ ॥ (ਮ: ੧/੧੦੩੫)

ਰਹੈ ਅਤੀਤੁ ਗੁਰਮਤਿ ਲੇ ਊਪਰਿ; ਹਰਿ ‘ਨਿਰਭਉ ਕੈ ਘਰਿ’ ਪਾਇਆ ॥ (ਮ: ੧/੧੦੪੧)

ਜਾਚਿਕੁ ਸੇਵ ਕਰੇ, ‘ਦਰਿ ਹਰਿ ਕੈ’; ਹਰਿ ਦਰਗਹ ਜਸੁ ਗਾਇਆ ॥ (ਮ: ੧/੧੦੪੩) (ਹਰਿ ਕੈ ਦਰਿ (ਉੱਤੇ)

‘ਗੁਰ ਕੈ ਸਬਦਿ’, ਰਤੇ ਰੰਗੁ ਲਾਏ ॥ (ਮ: ੩/੧੦੫੫)

‘ਗੁਰ ਕੈ ਸਬਦਿ’, ਹਰਿ ਨਾਮਿ ਚਿਤੁ ਲਾਏ ॥ (ਮ: ੩/੧੦੫੬)

‘ਗੁਰ ਕੈ ਸਬਦਿ’, ਭਗਤਿ ਨਿਸਤਾਰਣੁ ॥ (ਮ: ੩/੧੦੫੬)

‘ਗੁਰ ਕੈ ਸਬਦਿ’, ਸਦਾ ਸਾਲਾਹੀ ॥ (ਮ: ੩/੧੦੫੬)

ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ; ‘ਮੁਕਤੀ ਕੈ ਘਰਿ’, ਪਾਇਦਾ ॥ (ਮ: ੩/੧੦੬੨)

ਪੂਰੇ ‘ਗੁਰ ਕੈ ਸਬਦਿ’, ਪਛਾਤਾ ॥ (ਮ: ੩/੧੦੬੫)

‘ਸਿਰਿ ਸਾਹਾ ਕੈ’, ਸਚਾ ਸਾਹਿਬੁ; ਅਵਰੁ ਨਾਹੀ ਕੋ ਦੂਜਾ ਹੇ ॥ (ਮ: ੫/੧੦੭੩) (ਸਾਹਾ ਕੈ ਸਿਰਿ (ਉੱਤੇ)

‘ਹੁਕਮਿ ਸਚੇ ਕੈ’, ਪੂਰੇ ਕਾਜਾ ॥ (ਮ: ੫/੧੦੭੪)

ਗੁਰੁ, ਮੁਖਹੁ ਅਲਾਏ ਤਾ ਸੋਭਾ ਪਾਏ; ਤਿਸੁ ‘ਜਮ ਕੈ ਪੰਥਿ’, ਨ ਪਾਇਣਾ ॥ (ਮ: ੫/੧੦੭੮)

ਆਦਿ ਮਧਿ ਅੰਤਿ ਪ੍ਰਭੁ ਸੋਈ; ‘ਹਾਥਿ ਤਿਸੈ ਕੈ’, ਨੇਬੇੜਾ ॥ (ਮ: ੫/੧੦੮੨)

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ, ਸਾਧ ‘ਸੰਤਨ ਕੈ ਸੰਗਿ’ ਸੰਗਾ ॥ (ਮ: ੫/੧੦੮੩)

ਜੇ ਰਾਚੈ ਸਚ ਰੰਗਿ; ਗੂੜੈ, ‘ਰੰਗਿ ਅਪਾਰ ਕੈ’ ॥ (ਮ: ੩/੧੦੮੮) (ਅਪਾਰ ਕੈ ਰੰਗਿ (ਵਿੱਚ)

ਰਤੇ ‘ਰੰਗਿ ਪਾਰਬ੍ਰਹਮ ਕੈ’, ਮਨੁ ਤਨੁ ਅਤਿ ਗੁਲਾਲੁ ॥ (ਮ: ੫/੧੦੯੭) (ਪਾਰਬ੍ਰਹਮ ਕੈ ਰੰਗਿ (ਵਿੱਚ)

ਨਾਨਕ! ਹੀਰਾ ਹੀਰੈ ਬੇਧਿਆ; ‘ਗੁਣ ਕੈ ਹਾਰਿ’, ਪਰੋਵੈ ॥ (ਮ: ੧/੧੧੧੨)

ਤਿਨ ਤੂ ਧਿਆਇਆ ਮੇਰਾ ਰਾਮੁ; ‘ਜਿਨ ਕੈ ਧੁਰਿ’, ਲੇਖੁ ਮਾਥੁ ॥ (ਮ: ੪/੧੧੧੫)

ਸਭ ਗੁਰੂ ਗੁਰੂ ਜਗਤੁ ਬੋਲੈ; ‘ਗੁਰ ਕੈ ਨਾਇ’ ਲਇਐ, ਸਭਿ ਛੁਟਕਿ ਗਇਆ ॥ (ਮ: ੪/੧੧੧੬)

ਆਸ ਪਿਆਸੀ, ‘ਪਿਰ ਕੈ ਤਾਈ’ (ਲਈ); ਜਿਉ ਚਾਤ੍ਰਿਕੁ ਬੂੰਦੇਰੇ ॥ (ਮ: ੫/੧੧੧੭)

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ‘ਹਰਿ ਕੈ ਪਾਸਿ’ ॥ (ਭਗਤ ਰਵਿਦਾਸ/੧੧੨੪)

‘ਮਨ ਕੈ ਵੀਚਾਰਿ’, ਹੁਕਮੁ ਬੁਝਿ ਸਮਾਣਾ ॥ (ਮ: ੩/੧੧੨੮)

ਅਹੇਰਾ ਪਾਇਓ, ‘ਘਰ ਕੈ ਗਾਂਇ’ ॥ (ਮ: ੫/੧੧੩੬)

(ਨੋਟ: ਇਸ ਪੰਕਤੀ ’ਚ ‘ਗਾਂਇ’ ਸ਼ਬਦ ਇੱਕ ਵਚਨ ਪੁਲਿੰਗ ਨਾਂਵ ਹੈ, ਨਾ ਕਿ ਇਸਤ੍ਰੀ ਲਿੰਗ, ਜਿਸ ਦਾ ਅਰਥ ਹੈ ਗਾਂਉ, ਪਿੰਡ ਭਾਵ ‘ਅਹੇਰਾ (ਮਨ ਰੂਪ ਸ਼ਿਕਾਰ) ਲੱਭ ਲਿਆ (ਆਪਣੇ) ਸਰੀਰ ਦੇ ਗਾਂਵ (ਪਿੰਡ, ਹਿਰਦੇ) ਵਿੱਚ ਹੀ’)

‘ਨਾਨਕ ਕੈ ਘਰਿ’, ਕੇਵਲ ਨਾਮੁ ॥ (ਮ: ੫/੧੧੩੬)

‘ਸਿਮਰਨਿ ਤਾ ਕੈ’, ਮਿਟਹਿ ਸੰਤਾਪ ॥ (ਮ: ੫/੧੧੪੨) (ਤਾ ਕੈ ਸਿਮਰਨਿ (ਨਾਲ)

‘ਤਾ ਕੈ ਦਰਸਨਿ’, ਸਦਾ ਨਿਹਾਲ ॥ (ਮ: ੫/੧੧੪੩)

ਪ੍ਰਗਟ ਭਇਆ, ‘ਸਾਧੂ ਕੈ ਸੰਗਿ’ ॥ (ਮ: ੫/੧੧੪੪)

ਜਨ ਅਪਨੇ ਕੈ ਹਰਿ ‘ਮਨਿ’ ਬਸੈ ॥ (ਮ: ੫/੧੧੪੬) (ਅਪਨੇ ਜਨ ਕੈ ਮਨਿ (ਵਿੱਚ)

‘ਜਾ ਕੈ ਸੂਤਿ’, ਪਰੋਇਆ ਸੰਸਾਰੁ ॥ (ਮ: ੫/੧੧੫੦)

ਸਾਗਰੁ ਤਰੀਐ, ‘ਨਾਮ ਕੈ ਰੰਗਿ’ ॥ (ਮ: ੫/੧੧੫੦)

‘ਨਾਨਕ ਕੈ ਮਨਿ’, ਇਹੁ ਪੁਰਖਾਰਥੁ ॥ (ਮ: ੫/੧੧੫੧)

ਨਿੰਦਕੁ ਮੁਆ, ‘ਨਿੰਦਕ ਕੈ ਨਾਲਿ’ ॥ (ਮ: ੫/੧੧੫੧)

‘ਪ੍ਰਹਲਾਦ ਕੈ ਕਾਰਜਿ’, ਹਰਿ ਆਪੁ ਦਿਖਾਇਆ ॥ (ਮ: ੩/੧੧੫੪)

ਪਾਰਬ੍ਰਹਮ ਪਰਮੇਸਰਿ ਜਨ ਰਾਖੇ; ‘ਨਿੰਦਕ ਕੈ ਸਿਰਿ’, ਕੜਕਿਓ ਕਾਲੁ ॥ (ਮ: ੫/੧੧੫੧)

‘ਗੰਗਾ ਕੈ ਸੰਗਿ’, ਸਲਿਤਾ ਬਿਗਰੀ ॥ (ਭਗਤ ਕਬੀਰ/੧੧੫੮)

‘ਚੰਦਨ ਕੈ ਸੰਗਿ’, ਤਰਵਰੁ ਬਿਗਰਿਓ ॥ (ਭਗਤ ਕਬੀਰ/੧੧੫੮)

‘ਪਾਰਸ ਕੈ ਸੰਗਿ’, ਤਾਂਬਾ ਬਿਗਰਿਓ ॥ (ਭਗਤ ਕਬੀਰ/੧੧੫੮)

ਰੰਗੀ ਲੇ ਜਿਹਬਾ, ‘ਹਰਿ ਕੈ ਨਾਇ’ ॥ (ਭਗਤ ਨਾਮਦੇਵ/੧੧੬੩)

ਤਿਨ ਕੈ ਰਮਈਆ ਨੇੜਿ ਨਾਹਿ ॥ (ਮ: ੩/੧੧੬੯) (ਤਿਨ ਕੈ ਨੇੜਿ)

ਸਫਲਿਓੁ ਬਿਰਖੁ, ‘ਹਰਿ ਕੈ ਦੁਆਰਿ’ ॥ (ਮ: ੩/੧੧੭੩)

ਹਰਿ ਜਪਿ ਹਰਿ ਕੈ ਲਗਉ ‘ਪਾਇ’ ॥ (ਮ: ੩/੧੧੭੬) (‘ਹਰਿ ਕੈ ਪਾਇ’ ਚਰਨਿ)

ਸਰਬ ਸੁਖਾ ਸੁਖ ‘ਹਰਿ ਕੈ ਨਾਇ’ ॥ (ਮ: ੫/੧੧੮੦)

‘ਜਾ ਕੈ ਸਿਮਰਨਿ’, ਦੁਖੁ ਨ ਹੋਇ ॥ (ਮ: ੫/੧੧੮੧)

ਕਰਮ ਕਰਤੂਤਿ ਕੈ ਊਪਰਿ’, ਕਰਮ ॥ (ਮ: ੫/੧੧੮੨) (‘ਕਰਤੂਤਿ ਕੈ ਊਪਰਿ’ ਭਾਵ ਸਾਰੇ ਧਾਰਮਿਕ ਕਰਮਾਂ ਤੋਂ ਉੱਪਰ)

‘ਜਾ ਕੈ ਸਿਮਰਣਿ’, ਨਹੀ ਸੰਤਾਪ ॥ (ਮ: ੫/੧੧੮੩)

ਆਇਓ ਲਾਭੁ ‘ਲਾਭਨ ਕੈ ਤਾਈ’ (ਲਈ), ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ (ਮ: ੫/੧੨੦੩)

ਚਰਣੀ ਚਲਉ ‘ਮਾਰਗਿ ਠਾਕੁਰ ਕੈ’, ਰਸਨਾ ਹਰਿ ਗੁਣ ਗਾਏ ॥ (ਮ: ੫/੧੨੦੫)

ਜੀਅ ਹਂੀਅ ਪ੍ਰਾਨ ਕੋ ਦਾਤਾ, ‘ਜਾ ਕੈ ਸੰਗਿ’ ਸੁਹਾਈ ॥ (ਮ: ੫/੧੨੦੭)

ਜੋ ਜੋ ‘ਸੰਗਿ’ ਮਿਲੇ ਸਾਧੂ ਕੈ, ਤੇ ਤੇ ਪਤਿਤ ਪੁਨੀਤਾ ॥ (ਮ: ੫/੧੨੧੭) (ਸਾਧੂ ਕੈ ਸੰਗਿ)

‘ਜਾ ਕੈ ਸੂਤਿ’, ਪਰੋਏ ਜੰਤਾ; ਤਿਸੁ ਪ੍ਰਭ ਕਾ ਜਸੁ ਗਾਵਹੁ ॥ (ਮ: ੫/੧੨੧੮)

‘ਜਾ ਕੈ ਰਾਸਿ’, ਸਰਬ ਸੁਖ ਸੁਆਮੀ; ਆਨ ਨ ਮਾਨਤ ਭੇਖਾ ॥ (ਮ: ੫/੧੨੨੧)

ਸਗਲ ਪਦਾਰਥ ‘ਸਿਮਰਨਿ ਜਾ ਕੈ’, ਆਠ ਪਹਰ ਮੇਰੇ ਮਨ ਜਾਪਿ ॥ (ਮ: ੫/੧੨੦੮)

‘ਉਨ੍ ਕੈ ਬਸਿ’, ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥ (ਮ: ੫/੧੨੧੦)

ਸਰਬ ਨਿਧਾਨ, ‘ਨਾਮਿ ਹਰਿ ਹਰਿ ਕੈ’; ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥ (ਮ: ੫/੧੨੧੨) (ਹਰਿ ਹਰਿ ਕੈ ਨਾਮਿ)

ਮਾਨੀ! ਤੂੰ ‘ਰਾਮ ਕੈ ਦਰਿ’ ਮਾਨੀ ॥ (ਮ: ੫/੧੨੨੮)

ਮਨ ਮੇਰੇ! ‘ਹਰਿ ਕੈ ਨਾਮਿ’, ਵਡਾਈ ॥ (ਮ: ੩/੧੨੩੩)

ਸਭ ਤੇ ਊਚ ਭਗਤ, ‘ਜਾ ਕੈ ਸੰਗਿ’ ॥ (ਮ: ੫/੧੨੩੬)

ਲੇਖਾ ਲਿਖੀਐ, ‘ਮਨ ਕੈ ਭਾਇ’ ॥ (ਮ: ੧/੧੨੩੭) (ਭਾਵ ਮਨ ਦੀ ‘ਭਾਵਨਾ ਅਨੁਸਾਰ’ ਚਲਦਿਆਂ)

‘ਤਾ ਕੈ, ਮੂਲਿ (ਬਿਲਕੁਲ) ਨ ਲਗੀਐ ‘ਪਾਇ’ ॥ (ਮ: ੧/੧੨੪੫) (ਤਾ ਕੈ ਪਾਇ’ ਭਾਵ ਚਰਨ ਵਿੱਚ)

ਅੰਦਰਿ ਕਪਟੁ, ਉਦਰੁ ‘ਭਰਣ ਕੈ ਤਾਈ’ (ਲਈ); ਪਾਠ ਪੜਹਿ ਗਾਵਾਰੀ ॥ (ਮ: ੩/੧੨੪੬)

ਜਿਨਿ ਐਸਾ ਨਾਮੁ ਵਿਸਾਰਿਆ, ਮੇਰਾ ਹਰਿ ਹਰਿ; ‘ਤਿਸ ਕੈ ਕੁਲਿ’, ਲਾਗੀ ਗਾਰੀ ॥ (ਮ: ੪/੧੨੬੩)

ਹਰਿ, ‘ਤਿਸ ਕੈ ਕੁਲਿ’ (ਵੰਸ਼ ਵਿੱਚ), ਪਰਸੂਤਿ (ਜਨਮ) ਨ ਕਰੀਅਹੁ; ਤਿਸੁ ਬਿਧਵਾ ਕਰਿ ਮਹਤਾਰੀ ॥ (ਮ: ੪/੧੨੬੩)

ਹਰਿ ਕਾ ਪੰਥੁ ਕੋਊ ਬਤਾਵੈ; ਹਉ ‘ਤਾ ਕੈ ਪਾਇ’ (ਚਰਨਿ), ਲਾਗੀ ॥ (ਮ: ੪/੧੨੬੫)

‘ਉਨ ਕੈ ਸੰਗਿ’, ਮੋਹਿ ਪ੍ਰਭੁ ਚਿਤਿ ਆਵੈ; ਸੰਤ ਪ੍ਰਸਾਦਿ ਮੋਹਿ ਜਾਗੀ ॥ (ਮ: ੫/੧੨੬੭)

‘ਹਰਿ ਕੈ ਭਜਨਿ’; ਕਉਨ ਕਉਨ ਨ ਤਾਰੇ ॥ (ਮ: ੫/੧੨੬੯)

ਛੋਡਿ ਮਾਨੁ, ਤਜਿ ਗੁਮਾਨੁ; ਮਿਲਿ ‘ਸਾਧੂਆ ਕੈ ਸੰਗਿ’ ॥ (ਮ: ੫/੧੨੭੨)

‘ਹਰਿ ਕੈ ਨਾਇ’, ਸਦਾ ਹਰੀਆਵਲੀ; ਫਿਰਿ ਸੁਕੈ ਨਾ ਕੁਮਲਾਇ ॥(ਮ: ੩/੧੨੭੬)

ਤਿਨ੍ ਸੋਗੁ ਵਿਜੋਗੁ ਕਦੇ ਨਹੀ; ਜੋ, ‘ਹਰਿ ਕੈ ਅੰਕਿ’ (ਗੋਦ ਵਿੱਚ), ਸਮਾਇ ॥ (ਮ: ੧/੧੨੮੧)

‘ਦੁਨੀਆ ਕੈ ਸਿਰਿ’, ਕਾਲੁ; ਦੂਜਾ ਭਾਇਆ ॥ (ਮ: ੧/੧੨੮੨)

ਨਾਨਕ! ਨਾਮਿ ਰਤੇ ਸਹਜੇ ਮਿਲੇ; ‘ਸਬਦਿ ਗੁਰੂ ਕੈ’, ਘਾਲ ॥ (ਮ: ੩/੧੨੮੩)

ਮੈ ਮਹਦੂਦੁ ਲਿਖਾਇਆ;‘ ਖਸਮੈ ਕੈ ਦਰਿ’, ਜਾਇ ॥ (ਮ: ੧/੧੨੮੬)

ਪਤਿਤ ਪੁਨੀਤ ਹੋਹਿ ਖਿਨ ਭੀਤਰਿ; ‘ਪਾਰਬ੍ਰਹਮ ਕੈ ਰੰਗਿ’ ॥ (ਮ: ੫/੧੩੦੦)

ਹਰਿ ਦੇਹੁ ਪ੍ਰਭੂ ਮਤਿ ਊਤਮਾ; ਗੁਰ ‘ਸਤਿਗੁਰ ਕੈ ਪਗਿ’ (ਚਰਨਿ), ਪਾਹ ॥ (ਮ: ੪/੧੩੧੪)

‘ਸੁਖਮਨ ਕੈ ਘਰਿ’, ਰਾਗੁ ਸੁਨਿ, ਸੁੰਨਿ ਮੰਡਲਿ ਲਿਵ ਲਾਇ ॥ (ਮ: ੧/੧੨੯੧)

‘ਜਾਂ ਕੈ ਘਰਿ’, ਈਸਰੁ ਬਾਵਲਾ ਜਗਤ ਗੁਰੂ; ਤਤ ਸਾਰਖਾ ਗਿਆਨੁ ਭਾਖੀਲੇ ॥ (ਭਗਤ ਨਾਮਦੇਵ/੧੨੯੨)

ਕਬੀਰ! ‘ਗਹਗਚਿ’ ਪਰਿਓ ਕੁਟੰਬ ਕੈ; ਕਾਂਠੈ ਰਹਿ ਗਇਓ ਰਾਮੁ ॥ (ਭਗਤ ਕਬੀਰ/੧੩੭੨) (‘ਕੁਟੰਬ ਕੈ ਗਹਗਚਿ’ ਭਾਵ ਝੰਬੇਲੇ ਵਿੱਚ)

ਨਾਮੁ ਤੇਰਾ; ‘ਜਨ ਕੈ ਭੰਡਾਰਿ’ ॥ (ਮ: ੫/੧੩੩੭)

ਜੋ ਜਨੁ ਰਾਤਾ, ‘ਪ੍ਰਭ ਕੈ ਰੰਗਿ’ ॥ (ਮ: ੫/੧੩੩੭)

ਸਦਾ ਸਦਾ ਪ੍ਰਭੁ, ‘ਜੀਅ ਕੈ ਸੰਗਿ’ ॥ (ਮ: ੫/੧੩੩੯)

ਉਤਰੀ ਮੈਲੁ, ‘ਨਾਮ ਕੈ ਰੰਗਿ’ ॥ (ਮ: ੫/੧੩੩੯)

‘ਸਤਿਗੁਰ ਕੈ ਵਸਿ’; ਚਾਰਿ ਪਦਾਰਥ ॥ (ਮ: ੧/੧੩੪੫)

ਪ੍ਰਾਨੀ, ਕਛੂ ਨ ਚੇਤਈ; ‘ਮਦਿ ਮਾਇਆ ਕੈ’, ਅੰਧੁ ॥ (ਮ: ੯/੧੪੨੭) (ਮਾਇਆ ਕੈ ਮਦਿ)

ਪ੍ਰਾਨੀ, ਰਾਮੁ ਨ ਚੇਤਈ; ‘ਮਦਿ ਮਾਇਆ ਕੈ’, ਅੰਧੁ ॥ (ਮ: ੯/੧੪੨੮) (ਮਾਇਆ ਕੈ ਮਦਿ)

ਸਦਾ ਸਚੇ ਕੇ ਗੁਣ ਗਾਵਾਂ, ਭਾਈ! ਸਦਾ ‘ਸਚੇ ਕੈ ਸੰਗਿ’, ਰਹਾਉ ॥ (ਮ: ੩/੧੪੧੯)

ਜੀਉ ਪਿੰਡੁ ਸਭੁ ਤਿਸ ਕਾ; ਸਭੁ ਕਿਛੁ, ‘ਤਿਸ ਕੈ ਪਾਸਿ’ ॥ (ਮ: ੩/੧੪੨੦)

ਨਾਨਕ! ਘਰਿ ਬੈਠਿਆ ਜੋਗੁ ਪਾਈਐ; ‘ਸਤਿਗੁਰ ਕੈ ਉਪਦੇਸਿ’ ॥ (ਮ: ੩/੧੪੨੧)

ਤਿਸਨਾ ਬੁਝੈ, ਤਿਪਤਿ ਹੋਇ; ‘ਹਰਿ ਕੈ ਨਾਇ ਪਿਆਰਿ’ ॥ (ਮ: ੩/੧੪੧੭)

ਜਨ ਨਾਨਕ! ਨਾਮੁ ਅਰਾਧਿਆ; ‘ਗੁਰ ਕੈ ਹੇਤਿ ਪਿਆਰਿ’ ॥ (ਮ: ੩/੧੪੧੭)

ਤਾਹਿ ਕਹਾ ਪਰਵਾਹ ਕਾਹੂ ਕੀ; ‘ਜਾ ਕੈ ਬਸੀਸਿ’ (ਸਿਰ ਉੱਤੇ), ਧਰਿਓ ਗੁਰਿ ਹਥੁ ॥ (ਭਟ ਮਥੁਰਾ/੧੪੦੫)

ਪਰਮ ਅਤੀਤੁ, ‘ਪਰਮੇਸੁਰ ਕੈ ਰੰਗਿ’, ਰੰਗੵੌ; ਬਾਸਨਾ ਤੇ ਬਾਹਰਿ, ਪੈ, ਦੇਖੀਅਤੁ ਧਾਮ ਸਿਉ ॥ (ਭਟ ਮਥੁਰਾ /੧੪੦੮)

ਮਥੁਰਾ ਕੋ ਪ੍ਰਭੁ, ਸ੍ਰਬ ਮਯ ਅਰਜੁਨ ਗੁਰੁ; ‘ਭਗਤਿ ਕੈ ਹੇਤਿ’, ਪਾਇ ਰਹਿਓ ਮਿਲਿ ਰਾਮ ਸਿਉ ॥ (ਭਟ ਮਥੁਰਾ /੧੪੦੮)

ਜਰਮ ਕਰਮ, ਮਛ ਕਛ ਹੁਅ ਬਰਾਹ; ‘ਜਮੁਨਾ ਕੈ ਕੂਲਿ’, ਖੇਲੁ ਖੇਲਿਓ; ਜਿਨਿ ਗਿੰਦ ਜੀਉ ॥ (ਭਟ ਗਯੰਦ/੧੪੦੩)

ਮਾਇਆ ਰੰਗ, ਬਿਰੰਗ ਕਰਤ ਭ੍ਰਮ; ‘ਮੋਹ ਕੈ ਕੂਪਿ’, ਗੁਬਾਰਿ ਪਰਿਓ ਹੈ ॥ (ਮ: ੫/੧੩੮੮)

‘ਦਰਸਨਿ’ ਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)

‘ਦਰਸਨਿ’ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)

‘ਦਰਸਨਿ’ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)

‘ਨਿਰੰਕਾਰ ਕੈ ਵਸੈ ਦੇਸਿ’; ਹੁਕਮੁ ਬੁਝਿ ਬੀਚਾਰੁ ਪਾਵੈ ॥ (ਭਟ ਭਿਖਾ/੧੩੯੫)

‘ਸਤਗੁਰ ਕੈ ਪਰਸਾਦਿ’; ਸਹਜ ਸੇਤੀ ਰੰਗੁ ਮਾਣਇ ॥ (ਭਟ ਕਲੵ /੧੩੯੭)

‘‘ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ‘ਮਨਿ’ ॥’’ (ਮ: ੯/੧੪੨੮) (ਪ੍ਰਾਣੀ ਕੈ ਮਨਿ)

(ਭਾਗ-3) (ਅ)

‘ਕੈ’ ਅੱਖਰਾਂ ਤੋਂ ਉਪਰੰਤ ਭਾਵ ਸਮਾਨੰਤਰ ਆਏ ‘ਅੰਤ ਦੁਲਾਵਾਂ’ ਵਾਲੇ ਸ਼ਬਦਾਂ ਨੂੰ ਹੇਠਾਂ ਦਿੱਤਾ ਜਾ ਰਿਹਾ ਹੈ; ਜਿਵੇਂ:

‘ਅੰਧੇ ਕੈ ਰਾਹਿ-ਦਸਿਐ’; ਅੰਧਾ ਹੋਇ, ਸੁ ਜਾਇ ॥ (ਮ: ੨/੯੫੪) (ਭਾਵ ਅੰਨੇ ਦੇ ਰਾਹ ਦੱਸਣ ਨਾਲ, ਗੁਰਬਾਣੀ ਲਿਖਤ ਅਨੁਸਾਰ ਕਿਸੇ ਨਾਂਵ ਸ਼ਬਦ ਨੂੰ ਅੰਤ ਸਿਹਾਰੀ ਅਤੇ (ਜੁੜਤ ਰੂਪ ਕਿਰਿਆ ਨੂੰ) ਅੰਤ ਦੁਲਾਵਾਂ ਆਇਆਂ ਕਰਣ ਕਾਰਨ (ਨਾਲ) ਦੇ ਅਰਥ ਹੀ ਮਿਲਦੇ ਹਨ; ਜਿਵੇਂ: ‘ਮਨਿ-ਜੀਤੈ, ਰਾਹਿ-ਦਸਿਐ, ਮੁਹਿ-ਡਿਠੈ’ ਭਾਵ ਮਨ ਜਿੱਤਨ ਨਾਲ, ਰਾਹ ਦੱਸਣ ਨਾਲ, ਮੂੰਹ ਵੇਖਣ ਨਾਲ’ ਆਦਿ।)

ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ‘ਉਸ ਕੈ ਮੁਹਿ-ਡਿਠੈ’, ਸਭ ਪਾਪੀ ਤਰਿਆ ॥ (ਮ: ੪/੮੭) (ਭਾਵ ਉਸ ਦਾ ਮੂੰਹ ਵੇਖਣ ਨਾਲ)

‘ਤਿਸ ਕੈ ਪਾਲੈ’, ਕਛੂ ਨ ਪੜੈ ॥ (ਮ: ੫/੧੭੯) (ਭਾਵ ਉਸ ਦੇ ਪੱਲੇ ਵਿੱਚ (ਕੋਲ)

‘ਜਾ ਕੈ ਮਾਥੈ’, ਏਹੁ ਨਿਧਾਨੁ ॥ (ਮ: ੫/੧੮੫) (ਭਾਵ ਜਿਸ ਦੇ ਮੱਥੇ ਉੱਤੇ)

ਦਰਬੁ ਗਇਆ, ਸਭੁ ‘ਜੀਅ ਕੈ ਸਾਥੈ’ ॥ (ਮ: ੫/੧੯੯)

ਜਿਸ ਨੋ ਤੁਮਹਿ ਦਿਖਾਇਓ ਦਰਸਨੁ, ਸਾਧਸੰਗਤਿ ਕੈ ਪਾਛੈ ॥ (ਮ: ੫/੨੦੭)

ਲਲਾ, ‘ਤਾ ਕੈ ਲਵੈ’; ਨ ਕੋਊ ॥ (ਮ: ੫/੨੫੨) (ਭਾਵ ਉਸ ਦੇ ਬਰਾਬਰ)

ਨਾਨਕ ਦਾਸ! ‘ਤਾ ਕੈ ਕੁਰਬਾਣੈ’ ॥ (ਮ: ੫/੨੩੭)

ਸਾ ਧਨ ਦੁਬਲੀਆ ਜੀਉ, ‘ਪਿਰ ਕੈ ਹਾਵੈ’ ॥ (ਮ: ੧/੨੪੨) (ਭਾਵ ਪਤੀ ਦੇ ਹਹੁਕੇ (ਵਿਛੋੜੇ) ਵਿੱਚ)

‘ਜਾ ਕੈ ਹਿਰਦੈ’, ਦੀਓ ਗੁਰਿ ਨਾਮਾ ॥ (ਮ: ੫/੧੮੬)

ਸਤਿ ਤੇ ਜਨ, ‘ਜਾ ਕੈ ਰਿਦੈ’ ਪ੍ਰਵੇਸ ॥ (ਮ: ੫/੨੮੪)

‘ਜਾ ਕੈ ਰਿਦੈ’, ਬਿਸ੍ਵਾਸੁ ਪ੍ਰਭ ਆਇਆ ॥ (ਮ: ੫/੨੮੫)

‘ਜਾ ਕੈ ਰਿਦੈ’ ਬਸੈ, ਹਰਿ ਸੋਇ ॥ (ਮ: ੫/੨੮੮)

‘ਸਤਿਗੁਰ ਕੈ ਆਖਿਐ’ ਜੋ ਚਲੈ, ਸੋ ਸਤਿ ਪੁਰਖੁ ਭਲ ਭਲਾ ॥ (ਮ: ੪/੩੦੪)

‘ਭਾਣੈ’ ਚਲੈ ਸਤਿਗੁਰੂ ਕੈ, ਐਸਾ ਸੀਗਾਰੁ ਕਰੇਇ ॥ (ਮ: ੩/੩੧੧) (ਸਤਿਗੁਰ ਕੈ ਭਾਣੈ (ਵਿੱਚ)

ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ; ‘ਸਤਿਗੁਰੂ ਕੈ ਪਿਛੈ’, ਹਰਿ ਸਭਿ ਉਬਾਰਿਆ ॥ (ਮ: ੪/੩੧੨) (ਭਾਵ ਸਤਿਗੁਰ ਦੇ ਪਿੱਛੇ ਪਿੱਛੇ)

‘ਤਿਸੁ ਜਨ ਕੈ ਬਲਿਹਾਰਣੈ’, ਜਿਨਿ ਭਜਿਆ ਪ੍ਰਭੁ ਨਿਰਬਾਣੁ ॥ (ਮ: ੫/੩੧੮)

‘ਮੁਹਿ ਡਿਠੈ ਤਿਨ ਕੈ’ ਜੀਵੀਐ, ਹਰਿ ਅੰਮਿ੍ਰਤੁ ਚਖੇ ॥ (ਮ: ੫/੩੧੮)

‘ਜਾ ਕੈ ਰਿਦੈ’, ਭਾਉ ਹੈ ਦੂਜਾ ॥ (ਭਗਤ ਕਬੀਰ/੩੨੪)

‘ਦਧਿ ਕੈ ਭੋਲੈ’, ਬਿਰੋਲੈ ਨੀਰੁ ॥ (ਭਗਤ ਕਬੀਰ/੩੨੬) (ਭਾਵ ਦਹੀ ਦੇ ਭੁਲੇਖੇ ਵਿੱਚ)

‘ਤਿਨ ਕੈ ਸਦ ਬਲਿਹਾਰੈ’, ਜਾਉ ॥ (ਭਗਤ ਕਬੀਰ/੩੨੮)

‘ਸਹਜ ਕੈ ਪਾਵੜੈ’, ਪਗੁ ਧਰਿ ਲੀਜੈ ॥ (ਭਗਤ ਕਬੀਰ/੩੨੯) (ਭਾਵ ਅਡੋਲਤਾ ਦੀ ਰਕਾਬ ਵਿੱਚ)

‘ਪ੍ਰੇਮ ਭਗਤਿ ਕੈ ਕਾਰਣੈ’, ਕਹੁ ਰਵਿਦਾਸ ਚਮਾਰ ॥ (ਭਗਤ ਰਵਿਦਾਸ/੩੪੬)

‘ਤਾ ਕੈ ਸਦ ਬਲਿਹਾਰੈ’, ਜਾਉ ॥ (ਮ: ੧/੩੫੩)

ਹਉ ‘ਬਲਿਹਾਰੈ ਤਾ ਕੈ’, ਜਾਉ ॥ (ਮ: ੧/੩੫੪)

‘ਗੁਰ ਕੈ ਭੈ’, ਸਾਚੈ ਸਾਚਿ ਸਮਾਇ ॥ (ਮ: ੩/੩੬੩)

‘ਜਿਨ੍ ਕੈ ਪੋਤੈ’ ਪੁੰਨੁ, ਤਿਨ੍ਾ ਗੁਰੂ ਮਿਲਾਏ ॥ (ਮ: ੩/੩੬੪) (ਭਾਵ ਜਿਨ੍ਹਾਂ ਦੇ ਖ਼ਜਾਨੇ ਵਿੱਚ)

‘ਹਰਿ ਕੈ ਭਾਣੈ’, ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥ (ਮ: ੩/੩੬੫)

‘ਸਤ ਕੈ ਖਟਿਐ’, ਦੁਖੁ ਨਹੀ ਪਾਇਆ ॥ (ਮ: ੫/੩੭੨)

‘ਪਰਮੇਸਰ ਕੈ ਦੁਆਰੈ’, ਜਿ ਹੋਇ ਬਿਤੀਤੈ; ਸੁ ਨਾਨਕੁ ਆਖਿ ਸੁਣਾਵੈ ॥ (ਮ: ੫/੩੭੩)

‘ਗੁਰ ਕੈ ਭੈ ਭਾਇ’, ਜੋ ਰਤੇ; ਸਿਫਤੀ ਸਚਿ ਸਮਾਉ ॥ (ਮ: ੩/੪੨੭)

‘ਸਤਿਗੁਰ ਕੈ ਭਾਣੈ’, ਚਲਦੀਆ; ਨਾਮੇ ਸਹਜਿ ਸੀਗਾਰੁ ॥ (ਮ: ੩/੪੨੬)

ਰਾਰੈ, ਰਾਮੁ ਚਿਤਿ ਕਰਿ ਮੂੜੇ! ‘ਹਿਰਦੈ ਜਿਨ੍ ਕੈ’, ਰਵਿ ਰਹਿਆ ॥ (ਮ: ੩/੪੩੫)

‘ਹਿਰਦੈ ਜਿਨ੍ ਕੈ’, ਕਪਟੁ ਵਸੈ; ਬਾਹਰਹੁ ਸੰਤ ਕਹਾਹਿ ॥ (ਮ: ੩/੪੯੧)

ਨਾਚੁ ਰੇ ਮਨ! ‘ਗੁਰ ਕੈ ਆਗੈ’ ॥ (ਮ: ੩/੫੦੬)

‘ਸਤਿਗੁਰ ਕੈ ਭੈ’, ਭੰਨਿ ਨ ਘੜਿਓ; ਰਹੈ ਅੰਕਿ ਸਮਾਏ ॥ (ਮ: ੩/੫੪੯)

ਹਰਿ ਕਿਰਪਾ ਤੇ ਹੋਆ ਹਰਿ ਭਗਤੁ; ਹਰਿ ਭਗਤ ‘ਜਨਾ ਕੈ ਮੁਹਿ-ਡਿਠੈ’, ਜਗਤੁ ਤਰਿਆ ਸਭੁ ਲੋੜੀਐ ॥ (ਮ: ੪/੫੫੦) (ਭਾਵ ਸੇਵਕ ਦਾ ਮੂੰਹ ਵੇਖਣ ਨਾਲ)

‘ਗੁਰ ਕੈ ਭੈ’, ਕੇਤੇ ਨਿਸਤਰੇ; ਭੈ ਵਿਚਿ ਨਿਰਭਉ ਪਾਇ ॥ (ਮ: ੩/੫੫੧)

ਨਾਨਕ! ਹਉ ‘ਤਿਨ ਕੈ ਬਲਿਹਾਰਣੈ’; ਜੋ, ਅਨਦਿਨੁ ਜਪਹਿ ਮੁਰਾਰਿ ॥ (ਮ: ੩/੫੮੫)

ਇਕਿ ਸਦਾ ਇਕਤੈ ਰੰਗਿ ਰਹਹਿ; ਤਿਨ ਕੈ ਹਉ ਸਦ ‘ਬਲਿਹਾਰੈ’, ਜਾਉ ॥ (ਮ: ੩/੫੮੭) (ਤਿਨ ਕੈ ਬਲਿਹਾਰੈ)

ਜਿਨ ਕੈ, ਹਰਿ ਨਾਮੁ ਵਸਿਆ ਸਦ ‘ਹਿਰਦੈ’; ਹਰਿ ਨਾਮੋ ਤਿਨ ਕੰਉ ਰਖਣਹਾਰਾ ॥ (ਮ: ੪/੫੯੨) (ਜਿਨ ਕੈ ਹਿਰਦੈ)

ਪਾਇ ਪਰਉ ‘ਗੁਰ ਕੈ ਬਲਿਹਾਰੈ’; ਜਿਨਿ ਸਾਚੀ ਬੂਝ ਬੁਝਾਈ ॥ (ਮ: ੧/੫੯੬)

ਸੁਖੀਏ ਕਉ ਪੇਖੈ ਸਭ ਸੁਖੀਆ; ‘ਰੋਗੀ ਕੈ ਭਾਣੈ’, ਸਭ ਰੋਗੀ ॥ (ਮ: ੫/੬੧੦)

‘ਤਿਸ ਕੈ ਭਾਣੈ’, ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥ (ਮ: ੫/੬੧੦)

ਕਹੁ ਨਾਨਕ! ਹਮ ਇਹੈ ਹਵਾਲਾ, ਰਾਖੁ ‘ਸੰਤਨ ਕੈ ਪਾਛੈ’ ॥ (ਮ: ੫/੬੧੩)

ਬੋਲੇ, ‘ਸਾਹਿਬ ਕੈ ਭਾਣੈ’ ॥ (ਮ: ੫/੬੨੯)

ਕਉਨੁ ਨਾਮੁ ਗੁਰ, ‘ਜਾ ਕੈ ਸਿਮਰੈ’; ਭਵ ਸਾਗਰ ਕਉ ਤਰਈ ॥ (ਮ: ੯/੬੩੨)

ਹਾਰਿ ਪਰਿਓ, ‘ਸੁਆਮੀ ਕੈ ਦੁਆਰੈ’; ਦੀਜੈ ਬੁਧਿ ਬਿਬੇਕਾ ॥ (ਮ: ੫/੬੪੧)

‘ਜਿਨ ਕੈ ਪੋਤੈ’, ਪੁੰਨੁ ਹੈ; ਸੇ ਗੁਰਮੁਖਿ ਸਿਖ, ਗੁਰੂ ਪਹਿ ਜਾਤੇ ॥ (ਮ: ੪/੬੪੮) (ਭਾਵ ਜਿਨ੍ਹਾਂ ਦੇ ਖ਼ਜਾਨੇ ਵਿੱਚ)

‘ਪਿਰ ਕੈ ਭਾਣੈ’, ਸਦਾ ਚਲੈ; ਤਾ ਬਨਿਆ ਸੀਗਾਰੁ ॥ (ਮ: ੩/੬੫੧)

ਹਉ, ਹਰਿ ਕੈ ਸਦ ‘ਬਲਿਹਾਰਣੈ’; ਜਿਤੁ ਸੇਵਿਐ, ਸੁਖੁ ਪਾਇ ॥ (ਮ: ੩/੬੫੩)

ਹੰਉ ‘ਕੁਰਬਾਨੈ’ ਜਾਉ ਤਿਨਾ ਕੈ; ਲੈਨਿ ਜੋ, ਤੇਰਾ ਨਾਉ ॥ (ਮ: ੧/੭੨੨) (ਤਿਨਾ ਕੈ ਕੁਰਬਾਨੈ)

‘ਦੀਨ ਕੈ ਤੋਸੈ’, ਦੁਨੀ ਨ ਜਾਏ ॥ (ਮ: ੫/੭੪੩) (ਭਾਵ ਨਾਮ-ਧਨ ਇਕੱਠਾ ਕਰਨ ਨਾਲ)

ਨਾਮ ਧਨੁ, ਜਿਸੁ ‘ਜਨ ਕੈ ਪਾਲੈ’; ਸੋਈ ਪੂਰਾ ਸਾਹਾ ॥ (ਮ: ੫/੬੮੦) (ਭਾਵ ਉਸ ਸੇਵਕ ਦੇ ਪੱਲੇ ਵਿੱਚ)

ਜਾ ਤੇ ਨਾਹੀ ਕੋ ਸੁਖੀ; ‘ਤਾ ਕੈ ਪਾਛੈ’, ਜਾਉ ॥ (ਮ: ੫/੭੪੫) (ਭਾਵ ਉਸ ਦੇ ਪਿੱਛੇ ਪਿੱਛੇ)

‘ਜਾ ਕੈ ਕੀਐ’, ਸ੍ਰਮੁ ਕਰੈ; ਤੇ ਬੈਰ ਬਿਰੋਧੀ ॥ (ਮ: ੫/੮੦੯)

‘ਸਾਧਸੰਗਤਿ ਕੈ ਬਾਸਬੈ’ (ਵਸੇਵੇ ਵਿੱਚ); ਕਲਮਲ ਸਭਿ ਨਸਨਾ ॥ (ਮ: ੫/੮੧੧)

‘ਸਾਧਸੰਗਤਿ ਕੈ ਵਾਰਣੈ’, ਮਿਲਿਆ ਸੰਜੋਗੁ ॥ (ਮ: ੫/੮੧੭)

ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ, ਕਿਸੈ ਕਾ ਖਤੁ ਨਾਹੀ; ਕਿਸੈ ਕੈ ਸੀਵ ‘ਬੰਨੈ’ ਰੋਲੁ ਨਾਹੀ, ਜੇ ਕੋ ਹਰਿ ਧਨ ਕੀ ਬਖੀਲੀ ਕਰੇ, ਤਿਸ ਕਾ ਮੁਹੁ; ਹਰਿ, ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ (ਮ: ੪/੮੫੩) (‘ਕਿਸੈ ਕੈ ਬੰਨੈ’ ਭਾਵ ਕਿਸੇ ਦੇ ਹੱਦ ਬੰਨ (ਪਟੇ) ਵਿੱਚ)

‘ਸੰਤਨ ਕੈ ਬਲਿਹਾਰੈ’, ਜਾਉ ॥ (ਮ: ੫/੮੬੯)

ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੈ ॥ (ਮ: ੫/੮੮੩)

ਕਉਨੁ ਨਾਮੁ, ਜਗੁ ‘ਜਾ ਕੈ ਸਿਮਰੈ’; ਪਾਵੈ ਪਦੁ ਨਿਰਬਾਨਾ ॥ (ਮ: ੯/੯੦੨)

ਮੁਕਤੁ ਹੋਤ ਨਰ, ‘ਜਾ ਕੈ ਸਿਮਰੈ’; ਨਿਮਖ ਨ ਤਾ ਕਉ ਗਾਇਓ ॥ (ਮ: ੯/੯੦੨)

ਨਾਨਕ! ਅਗਨਿ ਮਰੈ; ‘ਸਤਿਗੁਰ ਕੈ ਭਾਣੈ’ ॥ (ਮ: ੧/੯੪੩)

ਸਿਖ ਹੰਸ ਸਰਵਰਿ ਇਕਠੇ ਹੋਏ; ‘ਸਤਿਗੁਰ ਕੈ ਹੁਕਮਾਵੈ’ ॥ (ਮ: ੫/੯੬੦)

‘ਸਾਧਸੰਗਤਿ ਕੈ ਆਸਰੈ’; ਪ੍ਰਭ ਸਿਉ ਰੰਗੁ ਲਾਏ ॥ (ਮ: ੫/੯੬੬)

‘ਅਬ ਕੈ ਕਹਿਐ’, ਨਾਮੁ ਨ ਮਿਲਈ; ਤੂ ਸਹੁ ਜੀਅੜੇ! ਭਾਰੀ ਜੀਉ ॥ (ਮ: ੧/੯੯੩)

‘ਸਾਹੈ ਕੈ ਫੁਰਮਾਇਅੜੈ’ (ਹੁਕਮ ਨਾਲ), ਜੀ! ਦੇਹੀ ਵਿਚਿ ਜੀਉ ਆਇ ਪਇਆ ॥ (ਮ: ੫/੧੦੦੭)

ਲਾਲੈ, ਗਾਰਬੁ ਛੋਡਿਆ; ‘ਗੁਰ ਕੈ ਭੈ’, ਸਹਜਿ ਸੁਭਾਈ ॥ (ਮ: ੧/੧੦੧੧)

‘ਸਤਿਗੁਰ ਕੈ ਭਾਣੈ’, ਮਨਿ ਵਸੈ; ਤਾ ਅਹਿਨਿਸਿ ਰਹੈ ਲਿਵ ਲਾਇ ॥ (ਮ: ੧/੧੦੧੫)

ਸਭੁ ਜਗੁ ਹੈ, ਤਿਸ ਹੀ ‘ਕੈ ਚੀਰੈ’ ॥ (ਮ: ੩/੧੦੪੮) (ਤਿਸ ਕੈ ਚੀਰੈ)

‘ਹਰਿ ਕੈ ਭਾਣੈ’, ਹਰਿ ਗੁਣ ਗਾਏ ॥ (ਮ: ੩/੧੦੫੨)

ਤਿਸੁ ਸਾਹਿਬ ਕੈ ਹਉ ‘ਕੁਰਬਾਣੈ’ ॥ (ਮ: ੪/੧੦੭੦) (ਸਾਹਿਬ ਕੈ ਕੁਰਬਾਣੈ)

ਸਭੇ ਇਛਾ ਪੂਰੀਆ; ਲਗਿ, ‘ਪ੍ਰਭ ਕੈ ਪਾਵੈ’ ॥ (ਮ: ੫/੧੦੯੭)

ਹਰਿ ਗੁਣ, ‘ਹਿਰਦੈ’ ਟਿਕਹਿ ਤਿਸ ਕੈ; ਜਿਸੁ ਅੰਤਰਿ ਭਉ ਭਾਵਨੀ ਹੋਈ ॥ (ਮ: ੪/੧੧੧੫) ) (ਤਿਸ ਕੈ ਹਿਰਦੈ)

ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ; ‘ਕਿਰਤ ਕੈ ਬਾਂਧੈ’, ਭੇਖੁ ਭਇਆ ॥ (ਮ: ੧/੧੧੨੭)

‘ਤਿਸ ਕੈ ਨੇੜੈ’; ਕੋਇ ਨ ਜਾਵੈ ॥ (ਮ: ੪/੧੧੩੪)

‘ਕੀਤੇ ਕੈ ਕਹਿਐ’, ਕਿਆ ਹੋਈ ॥ (ਮ: ੩/੧੧੫੪)

ਕੰਦ੍ਰਪ ਕੋਟਿ; ‘ਜਾ ਕੈ ਲਵੈ’, ਨ ਧਰਹਿ ॥ (ਭਗਤ ਕਬੀਰ/੧੧੬੩)

ਮਨੁ ‘ਹਰਿ ਕੈ ਭਾਣੈ’, ਆਵੈ ਜਾਇ ॥ (ਮ: ੧/੧੧੮੮)

‘ਗੁਰ ਕੈ ਤਕੀਐ’ (ਆਸਰੇ ਨਾਲ), ਸਾਚੈ ਤਾਣਿ ॥ (ਮ: ੧/੧੨੭੫)

ਜਿਨ ਦੀਆ, ‘ਤਿਸ ਕੈ ਕੁਰਬਾਨੈ’; ਗੁਰ ਪੂਰੇ ਨਮਸਕਾਰੋ ॥ (ਮ: ੫/੧੨੧੫)

‘ਜਿਨ ਕੈ ਪੋਤੈ’, ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥ (ਮ: ੪/੧੨੩੮)

‘ਜਿਨ ਕੈ ਹਿਰਦੈ’, ਮੈਲੁ ਕਪਟੁ ਹੈ; ਬਾਹਰੁ ਧੋਵਾਇਆ ॥ (ਮ: ੪/੧੨੪੩)

‘ਸਤਿਗੁਰ ਕੈ ਭਾਣੈ’, ਜੋ ਚਲੈ; ਹਰਿ ਸੇਤੀ ਰਲਿਆ ॥ (ਮ: ੪/੧੨੪੫)

‘ਤਾ ਕੈ ਪਾਛੈ’, ਕੋਇ ਨ ਖਾਇ ॥ (ਮ: ੧/੧੨੫੬)

‘ਜਿਨ੍ ਕੈ ਹੀਅਰੈ’, ਬਸਿਓ ਮੇਰਾ ਸਤਿਗੁਰੁ; ਤੇ ਸੰਤ ਭਲੇ ਭਲ ਭਾਂਤਿ ॥ (ਮ: ੪/੧੨੬੪) (ਜਿਨ ਕੈ ਹੀਅਰੈ)

ਜਿਨ ਕੈ, ਪ੍ਰੀਤਿ ਨਾਹੀ ਹਰਿ ‘ਹਿਰਦੈ’; ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥ (ਮ: ੪/੧੨੬੪) (ਜਿਨ ਕੈ ਹਿਰਦੈ)

ਨਾਮ ਅਧਾਰਿ ਚਲਾ, ‘ਗੁਰ ਕੈ ਭੈ ਭੇਤਿ’ ॥ (ਮ: ੧/੧੨੭੪)

ਇਕਿ, ‘ਸਤਿਗੁਰ ਕੈ ਭੈ’; ਨਾਮ ਅਧਾਰ ॥ (ਮ: ੧/੧੨੭੫)

‘ਹਰਿ ਕੈ ਭਾਣੈ’, ਸਤਿਗੁਰੁ ਭੇਟਿਆ; ਸਭੁ ਜਨਮੁ ਸਵਾਰਣਹਾਰੁ ॥(ਮ: ੩/੧੨੭੬)

ਨਾਨਕ! ‘ਭਾਣੈ’ ਚਲੈ ਕੰਤ ਕੈ, ਸੁ ਮਾਣੇ ਸਦਾ ਰਲੀ ॥ (ਮ: ੩/੧੨੮੦) (ਕੰਤ ਕੈ ਭਾਣੈ)

ਹਉ ‘ਤਿਨ ਕੈ ਬਲਿਹਾਰਣੈ’; ਜਿਨੀ ਸਚੁ ਰਖਿਆ ਉਰਿ ਧਾਰਿ ॥ (ਮ: ੩/੧੨੮੫)

‘ਜਿਨ ਕੈ ਪਲੈ’, ਧਨੁ ਵਸੈ; ਤਿਨ ਕਾ ਨਾਉ ਫਕੀਰ ॥ (ਮ: ੧/੧੨੮੭)

‘ਜਾ ਕੈ ਹ੍ਰਿਦੈ’; ਬਸਹਿ ਗੁਰ ਪੈਰਾ ॥ (ਮ: ੫/੧੨੯੯)

‘ਸਤਿਗੁਰ ਕੈ ਭਾਣੈ’, ਜੋ ਚਲੈ; ਤਿਨ ਦਾਲਦੁ ਦੁਖੁ ਲਹਿ ਜਾਇ ॥ (ਮ: ੪/੧੩੧੩)

‘ਸਤਿਗੁਰ ਕੈ ਭਾਣੈ’, ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥ (ਮ: ੩/੧੪੧੪)

ਕਬੀਰ! ‘ਸੂਰਜ ਚਾਂਦ ਕੈ ਉਦੈ’; ਭਈ ਸਭ ਦੇਹ ॥ (ਭਗਤ ਕਬੀਰ/੧੩੭੪)

ਕਬੀਰ ‘ਪਰਦੇਸੀ ਕੈ ਘਾਘਰੈ’, ਚਹੁ ਦਿਸਿ ਲਾਗੀ ਆਗਿ ॥ (ਭਗਤ ਕਬੀਰ/੧੩੬੬)

‘ਜਾ ਕੈ ਹ੍ਰਿਦੈ’, ਵਸਿਆ ਪ੍ਰਭੁ ਸੋਇ ॥ (ਮ: ੫/੧੩੩੭)

ਪਰਤੀਤਿ ‘ਹੀਐ’ ਆਈ ਜਿਨ ਜਨ ਕੈ; ਤਿਨ੍ ਕਉ ਪਦਵੀ ਉਚ ਭਈ ॥ (ਭਟ ਗਯੰਦ/੧੪੦੨) (ਜਿਨ ਜਨ ਕੈ ਹੀਐ)

ਪਰਤਛਿ ‘ਰਿਦੈ’ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ, ਨਿਵਾਸੁ ਲੀਅਉ ॥ (ਭਟ ਮਥੁਰਾ /੧੪੦੯) (ਗੁਰ ਅਰਜੁਨ ਕੈ ਰਿਦੈ)

(ਭਾਗ-3) (ੲ)

ਉਪਰੋਕਤ ਕੀਤੀ ਗਈ ਵੀਚਾਰ ਕਿ ਜਦ ‘ਕੈ’ ਸ਼ਬਦ ਦਾ ਅਰਥ ‘ਦੇ’ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ‘ਕੈ’ ਸ਼ਬਦ ਤੋਂ ਉਪਰੰਤ ਜ਼ਿਆਦਾਤਰ ‘ਇੱਕ ਵਚਨ ਪੁਲਿੰਗ ਨਾਉ’ ਸ਼ਬਦ ਹੀ ਦਰਜ ਕੀਤਾ ਜਾਂਦਾ ਹੈ, ਜਿਸ ਦੀ ਬਣਤਰ ‘ਅੰਤ ਔਕੁੜ ਸਹਿਤ’ ਤੋਂ ਬਦਲ ਕੇ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ’ਚ ਤਬਦੀਲ ਹੋ ਜਾਂਦੀ ਹੈ ਅਤੇ ਇਨ੍ਹਾਂ ‘ਅੰਤ ਸਿਹਾਰੀ’ ਅਤੇ ‘ਅੰਤ ਦੁਲਾਵਾਂ’ ਵਿੱਚੋਂ ਕਾਰਕੀ ਅਰਥ (ਨਾਲ, ਰਾਹੀਂ, ਵਿੱਚ, ਅੰਦਰ ਆਦਿ) ਨਿਕਲਦੇ ਹਨ, ਜਿਵੇਂ ਕਿ ਉਕਤ ਭਾਗ-3 (ਅ) ਵਿੱਚ ਵੀਚਾਰ ਕੀਤੀ ਗਈ ਹੈ ਪਰ ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲੇ ਸ਼ਬਦ ਹੀ ਲਿਖਤੀ ਰੂਪ ’ਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਪਵੇ ਤਾਂ ‘ਕੈ’ ਅੱਖਰ ਵਿੱਚੋਂ ਹੀ ਉਪਰੋਕਤ ਤਮਾਮ ਕਾਰਕੀ ਅਰਥ ਲਏ ਜਾਂਦੇ ਹਨ।

ਯਾਦ ਰਹੇ ਕਿ ਇਸ ਨਿਯਮ ਅਧੀਨ ਸਰਲਾਰਥ ਦੀ ਸਪੱਸ਼ਟਤਾ ਲਈ ‘ਕੈ’ ਅੱਖਰ ਤੋਂ ਉਪਰੰਤ ‘ਵਿਸਰਾਮ’ (ਠਹਿਰਾਓ) ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ; ਜਿਵੇਂ:

ਜਾ ਕੈ, ਊਣਾ ਕਛਹੂ ਨਾਹਿ ॥ (ਮ: ੫/੧੮੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਹਰਿ ਧਨੁ ਸੋ ਸਚ ਸਾਹੁ ॥ (ਮ: ੫/੧੮੯) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਨਾਮੁ ਭਗਤ ਕੈ, ਪ੍ਰਾਨ ਅਧਾਰੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)

ਨਾਮੁ ਭਗਤ ਕੈ, ਸੁਖ ਅਸਥਾਨੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਕੇਵਲ ਨਾਮੁ ਅਧਾਰੀ ॥ (ਮ: ੫/੨੦੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਕਿਛੁ ਨਾਹੀ, ਤਾ ਕੈ, ਕਮੀ ॥ (ਮ: ੫/੨੧੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਕੋਟਿ ਪੂਜਾ ਜਾ ਕੈ, ਹੈ ਧਿਆਨ ॥ (ਮ: ੫/੨੩੮) (ਭਾਵ ਜਿਸ (ਰੱਬ) ਦੇ ਅੰਦਰ, ਘਰ ਵਿੱਚ)

ਐਸੀ ਦਿ੍ਰੜਤਾ ਤਾ ਕੈ, ਹੋਇ ॥ (ਮ: ੫/੨੩੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਸਾਜਨੁ ਦੁਸਟੁ ਜਾ ਕੈ, ਏਕ ਸਮਾਨੈ ॥ (ਮ: ੫/੨੩੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਸਹਜੁ ਭਇਆ; ਸੋ ਜਾਣੈ ॥ (ਮ: ੫/੨੩੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਊਨ ਨਾਹੀ; ਕਾਹੂ ਬਾਤ ॥ (ਮ: ੫/੨੩੮) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਙਿਆਨੀ ਸੋਇ; ਜਾ ਕੈ, ਦਿ੍ਰੜ ਸੋਊ ॥ (ਮ: ੫/੨੫੧) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਙਿਆਨੀ ਰਹਤ ਆਗਿਆ, ਦਿ੍ਰੜੁ ਜਾ ਕੈ ॥ (ਮ: ੫/੨੫੧) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਉਸਨ ਸੀਤ ਸਮਸਰਿ, ਸਭ ਤਾ ਕੈ ॥ (ਮ: ੫/੨੫੧) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਉਆ ਕੈ, ਕੁਸਲ; ਨ ਕਤਹੂ ਹੂਏ ॥ (ਮ: ੫/੨੫੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਦੁਖ ਸੁਖ ਉਆ ਕੈ, ਸਮਤ ਬੀਚਾਰਾ ॥ (ਮ: ੫/੨੫੯) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਹਰਿ ਜਨ ਕੈ, ਹਰਿ ਨਾਮੁ ਨਿਧਾਨੁ ॥ (ਮ: ੫/੨੬੪) (ਭਾਵ ਹਰਿ ਜਨ ਦੇ ਅੰਦਰ, ਹਿਰਦੈ ਵਿੱਚ)

ਹਰਿ ਹਰਿ ਜਨ ਕੈ, ਮਾਲੁ ਖਜੀਨਾ ॥ (ਮ: ੫/੨੬੫) (ਭਾਵ ਹਰਿ ਜਨ ਦੇ ਅੰਦਰ, ਹਿਰਦੈ ਵਿੱਚ)

ਹਰਿ ਹਰਿ ਜਨ ਕੈ, ਓਟ ਸਤਾਣੀ ॥ (ਮ: ੫/੨੬੫) (ਭਾਵ ਹਰਿ ਜਨ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਧੀਰਜੁ ਏਕ ॥ (ਮ: ੫/੨੭੨) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਮਿਤ੍ਰ ਸਤ੍ਰੁ ਸਮਾਨਿ ॥ (ਮ: ੫/੨੭੨) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਨਾਹੀ ਅਭਿਮਾਨ ॥ (ਮ: ੫/੨੭੨) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ; ਹੋਇ, ਸੁ ਭਲਾ ॥ (ਮ: ੫/੨੭੩) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਬ੍ਰਹਮ ਗਿਆਨੀ ਕੈ, ਨਾਮੁ ਪਰਵਾਰੁ ॥ (ਮ: ੫/੨੭੩) (ਭਾਵ ਬ੍ਰਹਮ ਗਿਆਨੀ ਦੇ ਅੰਦਰ, ਹਿਰਦੈ ਵਿੱਚ)

ਅਨਦ ਰੂਪ ਮੰਗਲ ਸਦ, ਜਾ ਕੈ ॥ (ਮ: ੫/੨੮੪) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਹਰਿ ਸਾ ਠਾਕੁਰੁ ਭਾਈ ॥ (ਭਗਤ ਕਬੀਰ/੩੨੮) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਕਾ ਕੋ ਠਾਕੁਰੁ, ਕਾ ਕੋ ਸੇਵਕੁ; ਕੋ ‘ਕਾਹੂ ਕੈ’, ਜਾਸੀ ॥ (ਭਗਤ ਕਬੀਰ/੩੩੪) (ਭਾਵ ਕਿਸ ਦੇ ਅੰਦਰ, ਘਰ ਵਿੱਚ)

ਕਬੀਰ ਕੋ ਸੁਆਮੀ ਐਸੋ ਠਾਕੁਰੁ; ਜਾ ਕੈ, ਮਾਈ ਨ ਬਾਪੋ ਰੇ ॥ (ਭਗਤ ਕਬੀਰ/੩੩੯) (ਭਾਵ ਜਿਸ ਦੇ ਘਰ ਵਿੱਚ)

ਜਾ ਕੈ, ਹਰਿ ਹਰਿ ਕੀਰਤਨੁ ਨੀਤਾ ॥ (ਮ: ੫/੩੮੫) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਮਿਤ੍ਰ ਸਤ੍ਰੁ ਜਾ ਕੈ, ਏਕ ਸਮਾਨੈ ॥ (ਮ: ੫/੩੯੨) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕਉ ਰਾਮ ਭਤਾਰੁ; ਤਾ ਕੈ, ਅਨਦੁ ਘਣਾ ॥ (ਮ: ੫/੪੫੭) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਨਾਨਕੁ ਵਖਾਣੈ ਗੁਰ ਬਚਨਿ ਜਾਣੈ; ਜਾ ਕੋ ਰਾਮੁ ਭਤਾਰੁ; ‘ਤਾ ਕੈ’, ਅਨਦੁ ਘਣਾ ॥ (ਮ: ੫/੪੫੭) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਰਸਨਾ ਰਾਮ ਨਾਮ ਹਿਤੁ, ਜਾ ਕੈ; ਕਹਾ ਕਰੈ ਜਮਨਾ ॥ (ਭਗਤ ਕਬੀਰ/੪੭੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਨ ਨਾਨਕ! ਅੰਗੁ ਕੀਆ ਪ੍ਰਭਿ ਕਰਤੈ, ਜਾ ਕੈ, ਕੋਟਿ ਐਸੀ ਦਾਸਾਇ ॥ (ਮ: ੫/੫੦੦) (ਭਾਵ ਜਿਸ ਦੇ ਘਰ ਵਿੱਚ)

ਸੁਖ ਸਨੇਹੁ ਅਰੁ ਭੈ ਨਹੀ, ਜਾ ਕੈ; ਕੰਚਨ ਮਾਟੀ ਮਾਨੈ ॥ (ਮ: ੯/੬੩੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਨਹ ਨਿੰਦਿਆ ਨਹ ਉਸਤਤਿ, ਜਾ ਕੈ; ਲੋਭੁ ਮੋਹੁ ਅਭਿਮਾਨਾ ॥ (ਮ: ੯/੬੩੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਸੂਖੁ ਸਹਜੁ ਆਨੰਦੁ, ਸੰਤਨ ਕੈ; ਨਾਨਕ! ਗੁਰ ਤੇ ਜਾਨਾ ॥ (ਮ: ੫/੬੭੨) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਅਨਦੁ, ਸੰਤਨ ਕੈ; ਭਗਤਿ ਗੋਵਿੰਦ ॥ (ਮ: ੫/੬੭੬) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਸੂਖੁ, ਸੰਤਨ ਕੈ; ਬਿਨਸੀ ਚਿੰਦ ॥ (ਮ: ੫/੬੭੬) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ! ਨਾਨਕ ਕੈ, ਸੁਖੁ ਏਹੀ ॥ (ਮ: ੫/੬੮੦) (ਭਾਵ ਨਨਕ ਦੇ ਅੰਦਰ, ਹਿਰਦੈ ਵਿੱਚ)

ਪਰ ਨਿੰਦਾ ਉਸਤਤਿ ਨਹ, ਜਾ ਕੈ; ਕੰਚਨ ਲੋਹ ਸਮਾਨੋ ॥ (ਮ: ੯/੬੮੫) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ; ਤਾ ਕੈ, ਹਰਿ ਹਰਿ ਗਾਈਐ ॥ (ਮ: ੫/੭੦੦) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਪਖਾ ਫੇਰੀ, ਪਾਣੀ ਢੋਵਾ, ਹਰਿ ਜਨ ਕੈ; ਪੀਸਣੁ ਪੀਸਿ ਕਮਾਵਾ ॥ (ਮ: ੫/੭੪੯) (ਭਾਵ ਹਰਿ ਜਨ ਦੇ ਹਿਰਦੈ ਵਿੱਚ)

ਪਾਣੀ ਪਖਾ ਪੀਸੁ, ਦਾਸ ਕੈ; ਤਬ ਹੋਹਿ ਨਿਹਾਲੁ ॥ (ਮ: ੫/੮੧੧) (ਭਾਵ ਦਾਸ ਦੇ ਹਿਰਦੈ ਵਿੱਚ)

ਸੰਤਨ ਕੈ, ਆਨੰਦੁ ਏਹੁ; ਨਿਤ ਹਰਿ ਗੁਣ ਗਾਏ॥ (ਮ: ੫/੮੧੩) (ਭਾਵ ਸੰਤਨ ਦੇ ਹਿਰਦੈ ਵਿੱਚ)

ਦੇਉ ਸੂਹਨੀ, ਸਾਧ ਕੈ; ਬੀਜਨੁ ਢੋਲਾਵਉ ॥ (ਮ: ੫/੮੧੩) (ਭਾਵ ਸਾਧ (ਗੁਰੂ) ਦੇ ਘਰ ਵਿੱਚ)

ਸੰਤਨ ਕੈ, ਸੁਨੀਅਤ; ਪ੍ਰਭ ਕੀ ਬਾਤ ॥ (ਮ: ੫/੮੨੦) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਪਰਮ ਜੋਤਿ ਪੁਰਖੋਤਮੋ; ਜਾ ਕੈ, ਰੇਖ ਨ ਰੂਪ ॥ (ਭਗਤ ਕਬੀਰ/੮੫੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਲਾਲ ਨਾਮ, ਜਾ ਕੈ; ਭਰੇ ਭੰਡਾਰ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਰੰਕੁ ਰਾਉ, ਜਾ ਕੈ; ਏਕ ਸਮਾਨਿ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਕੇਵਲ ਨਾਮੁ ਗਾਈਐ; ਜਾ ਕੈ, ਨੀਤ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਕੀਰਤਿ ਨਿਰਮਲ ਸਾਰ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਏਕੁ ਨਿਰੰਕਾਰੁ, ਜਾ ਕੈ; ਨਾਮ ਅਧਾਰ ॥ (ਮ: ੫/੮੬੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਮੰਗਲਾ ਹਰਿ ਮੰਗਲਾ; ਮੇਰੇ ਪ੍ਰਭ ਕੈ, ਸੁਣੀਐ ਮੰਗਲਾ ॥ (ਮ: ੫/੯੨੪) (ਭਾਵ ਮੇਰੇ ਪ੍ਰਭੂ ਦੇ ਅੰਦਰ, ਘਰ ਵਿੱਚ)

ਨਾਮੁ ਨਰਹਰ ਨਿਧਾਨੁ, ਜਿਨ ਕੈ; ਰਸ ਭੋਗ ਏਕ ਨਰਾਇਣਾ ॥ (ਮ: ੫/੯੨੫) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਰੁਣ ਝੁਣੋ ਸਬਦੁ ਅਨਾਹਦੁ; ਨਿਤ ਉਠਿ ਗਾਈਐ, ਸੰਤਨ ਕੈ ॥ (ਮ: ੫/੯੨੫) (ਭਾਵ ਸੰਤਨ ਦੇ ਅੰਦਰ, ਹਿਰਦੈ ਵਿੱਚ)

ਕਿਲਵਿਖ ਸਭਿ ਦੋਖ ਬਿਨਾਸਨੁ; ਹਰਿ ਨਾਮੁ ਜਪੀਐ, ਗੁਰ ਮੰਤਨ ਕੈ ॥ (ਮ: ੫/੯੨੫) (ਭਾਵ ਗੁਰੂ ਉਪਦੇਸ ਦੇ ਰਾਹੀਂ)

ਸਤਿਗੁਰ ਕੈ, ਜਨਮੇ; ਗਵਨੁ ਮਿਟਾਇਆ ॥ (ਮ: ੧/੯੪੦) (ਭਾਵ ਸਤਿਗੁਰ ਦੇ ਘਰ ਵਿੱਚ ਜਨਮ ਲੈ ਕੇ ਆਵਾਗਵਨ ਮਿਟਾਇਆ।)

ਜੋਗੀ ਜੁਗਤਿ ਨਾਮੁ ਨਿਰਮਾਇਲੁ; ਤਾ ਕੈ, ਮੈਲੁ ਨ ਰਾਤੀ ॥ (ਮ: ੧/੯੯੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਮੋਖ ਮੁਕਤਿ ਦੁਆਰਿ; ਜਾ ਕੈ, ਸੰਤ ਰਿਦਾ ਭੰਡਾਰੁ ॥ (ਮ: ੫/੧੦੧੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਰਿਧਿ ਸਿਧਿ ਨਵ ਨਿਧਿ; ਜਾ ਕੈ, ਅੰਮ੍ਰਿਤਾ ਪਰਵਾਹ ॥ (ਮ: ੫/੧੦੧੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਸਰਬ ਗੁਣਾ, ਤਾ ਕੈ; ਬਹੁਤੁ ਨਿਧਾਨ ॥ (ਮ: ੫/੧੧੪੩) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਨਾਨਕ! ਜਾ ਕੈ, ਨਾਮੁ ਨਿਧਾਨ ॥ (ਮ: ੫/੧੧੪੪) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਊਣਾ ਨਾਹੀ ਕਿਛੁ, ਜਨ ਤਾ ਕੈ ॥ (ਮ: ੫/੧੧੫੦) (‘ਤਾ ਜਨ ਕੈ’ ਭਾਵ ਉਸ ਜਨ ਦੇ ਹਿਰਦੇ ਅੰਦਰ)

ਤਿਸੁ ਜਨ ਕੈ, ਪਾਰਬ੍ਰਹਮ ਕਾ ਨਿਵਾਸੁ ॥ (ਮ: ੫/੧੧੫੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਲੈ ਪਾਟੀ ਪਾਧੇ ਕੈ, ਆਇਆ ॥ (ਮ: ੩/੧੧੫੪) (ਭਾਵ ਪੰਡਿਤ ਦੇ ਅੰਦਰ, ਘਰ ਵਿੱਚ)

ਕੋਟਿ ਮਾਇਆ ਜਾ ਕੈ, ਸੇਵਕਾਇ ॥ (ਮ: ੫/੧੧੫੬) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਕੋਟਿ ਪੂਰੀਅਤ (ਪੂਰੇ ਜਾਂਦੇ) ਹੈ ਜਾ ਕੈ, ਨਾਦ ॥ (ਮ: ੫/੧੧੫੬) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਉ ਨਿਰਧਨੁ; ਸਰਧਨ ਕੈ, ਜਾਇ ॥ (ਭਗਤ ਕਬੀਰ/੧੧੫੯) ( ਭਾਵ ਜੇ ਗ਼ਰੀਬ, ਪੈਸੇ ਵਾਲੇ ਦੇ ਘਰ ਵਿੱਚ ਜਾਏ)

ਜਉ ਸਰਧਨੁ; ਨਿਰਧਨ ਕੈ, ਜਾਇ ॥ (ਭਗਤ ਕਬੀਰ/੧੧੫੯) (ਭਾਵ ਜੇ ਧਨੀ, ਗ਼ਰੀਬ ਦੇ ਘਰ ਵਿੱਚ ਜਾਏ)

ਕੋਟਿ ਸੂਰ ਜਾ ਕੈ, ਪਰਗਾਸ ॥ (ਭਗਤ ਕਬੀਰ/੧੧੬੨) (ਭਾਵ ਜਿਸ (ਰੱਬ) ਦੇ ਘਰ ਵਿੱਚ)

ਦੁਰਗਾ ਕੋਟਿ ਜਾ ਕੈ, ਮਰਦਨੁ ਕਰੈ ॥ (ਭਗਤ ਕਬੀਰ/੧੧੬੨) (ਭਾਵ ਜਿਸ (ਰੱਬ) ਦੇ ਘਰ ਵਿੱਚ)

ਧਰਮ ਕੋਟਿ ਜਾ ਕੈ, ਪ੍ਰਤਿਹਾਰ ॥ (ਭਗਤ ਕਬੀਰ/੧੧੬੩) (ਭਾਵ ਜਿਸ (ਰੱਬ) ਦੇ ਘਰ ਵਿੱਚ)

ਛਪਨ ਕੋਟਿ ਜਾ ਕੈ, ਪ੍ਰਤਿਹਾਰ ॥ (ਭਗਤ ਕਬੀਰ/੧੧੬੩) (ਭਾਵ ਜਿਸ (ਰੱਬ) ਦੇ ਘਰ ਵਿੱਚ)

ਬਾਵਨ ਕੋਟਿ ਜਾ ਕੈ, ਰੋਮਾਵਲੀ ॥ (ਭਗਤ ਕਬੀਰ/੧੧੬੩) (ਭਾਵ ਜਿਸ (ਰੱਬ) ਦੇ ਅੰਦਰ, ਘਰ ਵਿੱਚ)

ਮੰਗਲੁ, ਤਿਸ ਕੈ; ਜਿਸੁ ਏਕੁ ਕਾਮੁ ॥ (ਮ: ੫/੧੧੮੦) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਕੀਰਤਨੁ ਹਰਿ ਧੁਨੀ ॥ (ਮ: ੫/੧੧੮੦) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਤਾ ਕੈ, ਜਾਤਿ ਨ ਪਾਤੀ; ਨਾਮ ਲੀਨ ॥ ਸਭਿ ਦੂਖ ਸਖਾਈ, ਗੁਣਹ ਬੀਨ ॥ (ਮ: ੧/੧੧੮੮) (ਭਾਵ ਜਿਸ ਦੇ ‘ਹਿਰਦੇ ਵਿੱਚ’ ਰੱਬੀ ਨਾਮ ਨਹੀਂ ਉਸ ਦੀ ਕੋਈ ਉਚੀ ਜਾਤ, ਕੁਲ ਨਹੀਂ, ਨਾ ਹੀ ਉਸ ਦਾ ਕੋਈ ਨਾਮ ਲੈਂਦਾ ਹੈ ਇਸ ਲਈ ਸਾਰੇ ਦੁਖ ਹੀ ਉਸ ਦੇ ਸਾਥੀ ਬਣ ਜਾਂਦੇ ਹਨ।)

ਸਰਬ ਸੂਖ ਤਾਹੂ ਕੈ, ਪੂਰਨ ਜਾ ਕੈ, ਸੁਖੁ ਹੈ ਹਰੀ ॥ (ਮ: ੫/੧੨੧੫) (ਭਾਵ ਉਸ ਦੇ ਅੰਦਰ, ਜਿਸ ਦੇ ਹਿਰਦੈ ਵਿੱਚ)

ਏਕਾ ਲਿਵ ਪੂਰਨ ਪਰਮੇਸੁਰ, ਭਉ ਨਹੀ ਨਾਨਕ! ਤਾ ਕੈ ॥ (ਮ: ੫/੧੨੨੩) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)

ਜਾ ਕੈ, ਰਾਮ ਕੋ ਬਲੁ ਹੋਇ ॥ (ਮ: ੫/੧੨੨੩) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਏਕ ਜੀਅ ਕੈ; ਜੀਆ ਖਾਹੀ ॥(ਮ: ੧/੧੨੭੫) (ਭਾਵ ਤੂੰ ਆਪਣੀ ਇੱਕ ਜਿੰਦ ਦੇ ਵਾਸਤੇ (ਅਨੇਕਾਂ) ਜੀਵ ਖਾਂਦਾ ਹੈ।)

ਜਾ ਕੈ, ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ; ਮਾਨੀਅਹਿ ਸੇਖ ਸਹੀਦ ਪੀਰਾ ॥ (ਭਗਤ ਰਵਿਦਾਸ/੧੨੯੩) (ਜਿਸ ‘ਕਬੀਰ’ ਦੀ ਕੁਲ ਵਿੱਚ)

ਜਾ ਕੈ, ਬਾਪ ਵੈਸੀ ਕਰੀ; ਪੂਤ ਐਸੀ ਸਰੀ; ਤਿਹੂ ਰੇ ਲੋਕ ਪਰਸਿਧ ਕਬੀਰਾ ॥ (ਭਗਤ ਰਵਿਦਾਸ/੧੨੯੩) (ਜਿਸ ‘ਕਬੀਰ’ ਦੇ ਘਰ ਵਿੱਚ)

ਜਾ ਕੈ, ਭਾਗਵਤੁ ਲੇਖੀਐ; ਅਵਰੁ ਨਹੀ ਪੇਖੀਐ; ਤਾਸ ਕੀ ਜਾਤਿ ਆਛੋਪ ਛੀਪਾ ॥ (ਭਗਤ ਰਵਿਦਾਸ/੧੨੯੩) (ਜਿਸ ਨਾਮਦੇਵ ਜੀ ਦੇ ਘਰ ਵਿੱਚ ਰੱਬੀ ਸਿਫ਼ਤ ਲਿਖੀ ਜਾਂਦੀ ਹੈ।)

ਜਾ ਕੈ; ਰੂਪੁ ਨਾਹੀ, ਜਾਤਿ ਨਾਹੀ; ਨਾਹੀ ਮੁਖੁ ਮਾਸਾ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਾ ਕੈ; ਕਰਮੁ ਨਾਹੀ, ਧਰਮੁ ਨਾਹੀ; ਨਾਹੀ ਸੁਚਿ ਮਾਲਾ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਾ ਕੈ; ਬਰਤੁ ਨਾਹੀ, ਨੇਮੁ ਨਾਹੀ, ਨਾਹੀ ਬਕਬਾਈ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਘਰ ਵਿੱਚ)

ਜਾ ਕੈ; ਆਸ ਨਾਹੀ, ਨਿਰਾਸ ਨਾਹੀ, ਚਿਤਿ ਸੁਰਤਿ ਸਮਝਾਈ ॥ (ਮ: ੧/੧੩੨੮) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਪੁੰਨ ਦਾਨੁ ਜੋ ਬੀਜਦੇ; ਸਭ ਧਰਮ ਰਾਇ ਕੈ, ਜਾਈ ॥ (ਮ: ੩/੧੪੧੪) (ਭਾਵ ਧਰਮਰਾਜ ਦੇ ਅੰਦਰ, ਘਰ ਵਿੱਚ)

ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮ ਰਾਇ ਕੈ, ਜਾਂਹੀ ॥ (ਮ: ੩/੧੪੧੮) (ਭਾਵ ਧਰਮਰਾਜ ਦੇ ਅੰਦਰ, ਘਰ ਵਿੱਚ)

ਹਰਖੁ ਸੋਗੁ ਜਾ ਕੈ, ਨਹੀ; ਬੈਰੀ ਮੀਤ ਸਮਾਨਿ ॥ (ਮ: ੯/੧੪੨੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ; ਤਿਵ ਗੁਰ ਅਮਰਦਾਸ ਕੈ, ਗੁਰੁ ਰਾਮਦਾਸੁ ॥ (ਭਟ ਕੀਰਤ /੧੪੦੬) (ਭਾਵ ਗੁਰ ਅਮਰਦਾਸ ਦੇ ਅੰਦਰ, ਹਿਰਦੈ ਵਿੱਚ ‘ਗੁਰ ਰਾਮਦਾਸ’)

ਸੇਵਕ ਕੈ, ਭਰਪੂਰ ਜੁਗੁ ਜੁਗੁ; ਵਾਹ ਗੁਰੂ! ਤੇਰਾ ਸਭੁ ਸਦਕਾ ॥ (ਭਟ ਗਯੰਦ/੧੪੦੩) (ਸੇਵਕ ਦੇ ਹਿਰਦੇ ਵਿੱਚ ਭਾਵਨਾ ਬਣੀ ਰਹਿੰਦੀ ਹੈ ਕਿ ਹੇ ਗੁਰੂ ਵਾਹ!)

ਪਰਤਾਪੁ ਸਦਾ ਗੁਰ ਕਾ, ਘਟਿ ਘਟਿ; ਪਰਗਾਸੁ ਭਯਾ, ਜਸੁ ਜਨ ਕੈ ॥ (ਭਟ ਗਯੰਦ/੧੪੦੨) (ਭਾਵ ਜਨ ਦੇ ਅੰਦਰ, ਹਿਰਦੈ ਵਿੱਚ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 4)

0

(ਭਾਗ-4) (ੳ)

ਗੁਰਬਾਣੀ ਲਿਖਤ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਕਿਰਿਆ’ ਸ਼ਬਦ ਤੋਂ ਇਲਾਵਾ ‘ਕਿਰਿਆ ਵਿਸ਼ੇਸ਼ਣ’ ਸ਼ਬਦ ਵੀ ਦਰਜ ਹੋਵੇ ਤਾਂ ਉਸ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੇ ਅਖ਼ੀਰ ਵਿੱਚ ‘ਸਿਹਾਰੀ’ ਹੁੰਦੀ ਹੈ, ਜਿਸ ਰਾਹੀਂ ਜ਼ਿਆਦਾਤਰ ‘ਕੇ’ ਦੇ ਰੂਪ ਵਿੱਚ ਗੁਪਤ ਅਰਥ ਮਿਲਦੇ ਹਨ; ਜਿਵੇਂ: ‘‘ਸੁਣਿ, ਵਡਾ ਆਖੈ; ਸਭੁ ਕੋਇ ॥ (ਮ: ੧/੯), ਸੁਨਿ, ਅੰਧਾ; ਕੈਸੇ ਮਾਰਗੁ ਪਾਵੈ ॥’’ (ਮ:੫/੨੬੭) ਆਦਿ, ਪੰਕਤੀਆਂ ਵਿੱਚ ‘ਆਖੈ’ ਅਤੇ ‘ਪਾਵੈ’ ਸ਼ਬਦ ‘ਕਿਰਿਆ’ ਹਨ ਅਤੇ ‘ਸੁਣਿ’ ਜਾਂ ‘ਸੁਨਿ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹਨ, ਜੋ ‘ਸੁਣ ਕੇ’ ਜਾਂ ‘ਸੁਨ ਕੇ’ ਦੇ ਅਰਥ ਦੇਂਦੇ ਹਨ।

ਗੁਰਬਾਣੀ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਇਨ੍ਹਾਂ ਅੰਤ ਸਿਹਾਰੀ ਵਾਲੇ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਵਿੱਚੋਂ ਗੁਪਤ ਰੂਪ ’ਚ ਮਿਲ ਰਹੇ ‘ਕੇ’ ਅਰਥਾਂ ਨੂੰ ਜਦ ਪਰਗਟ ਰੂਪ ਵਿੱਚ ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਲਿਖਤੀ ਬਣਤਰ ‘ਕੇ’ ਨਹੀਂ ਬਲਕਿ ‘ਕੈ’ ਬਣ ਜਾਂਦੀ ਹੈ।

ਯਾਦ ਰਹੇ ਕਿ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਦਰਜ ਕੀਤੇ ਜਾ ਰਹੇ ‘ਕੈ’ ਸ਼ਬਦ ਤੋਂ ਉਪਰੰਤ ਥੋੜਾ ‘ਵਿਸਰਾਮ’ (ਠਹਿਰਾਓ) ਦੇਣ ਨਾਲ ਸਰਲਾਰਥ ਸਪੱਸ਼ਟ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ਵਾਕਾਂ ਵਿੱਚ ‘ਕਿਰਿਆ’ ਰੂਪ ਸ਼ਬਦ ਭੀ ਦਰਜ ਹੁੰਦਾ ਹੈ; ਜਿਵੇਂ:

ਹਰਿ ਪੁਛਿਆ ਢਾਢੀ ‘ਸਦਿ ਕੈ’, ਕਿਤੁ ਅਰਥਿ ਤੂੰ ਆਇਆ ॥ (ਮ: ੪/੯੧)

‘ਚੜਿ ਕੈ’ ਘੋੜੜੈ ਕੁੰਦੇ ਪਕੜਹਿ, ਖੂੰਡੀ ਦੀ ਖੇਡਾਰੀ ॥ (ਮ: ੫/੩੨੨)

ਜਗਤੁ ਜਲੰਦਾ ‘ਦੇਖਿ ਕੈ’, ਭਜਿ ਪਏ ਸਰਣਾਈ ॥ (ਮ: ੩/੪੨੪)

ਨਾਨਕ! ਜੀਅ ‘ਉਪਾਇ ਕੈ’; ਲਿਖਿ ਨਾਵੈ, ਧਰਮੁ ਬਹਾਲਿਆ ॥ (ਮ: ੧/੪੬੩)

ਆਪੀਨ੍ੈ ਭੋਗ ‘ਭੋਗਿ ਕੈ’; ਹੋਇ ਭਸਮੜਿ, ਭਉਰੁ ਸਿਧਾਇਆ ॥ (ਮ: ੧/੪੬੪)

ਧਰਤਿ ਕਾਇਆ ‘ਸਾਧਿ ਕੈ’, ਵਿਚਿ ਦੇਇ ਕਰਤਾ ਬੀਉ ॥ (ਮ: ੧/੪੬੮)

ਸਤਿਗੁਰੂ ਨੋ ‘ਪੁਛਿ ਕੈ’; ਬਹਿ ਰਹੈ ਕਰੇ ਨਿਵਾਸੁ ॥ (ਮ: ੧/੪੬੮)

ਸੁਚਾ ‘ਹੋਇ ਕੈ’ ਜੇਵਿਆ; ਲਗਾ ਪੜਣਿ ਸਲੋਕੁ ॥ (ਮ: ੧/੪੭੩)

ਨਾਕਹੁ ਕਾਟੀ ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥ (ਭਗਤ ਕਬੀਰ/੪੭੬)

ਪਾਖਾਨ ‘ਗਢਿ ਕੈ’, ਮੂਰਤਿ ਕੀਨ੍ੀ; ਦੇ ਕੈ ਛਾਤੀ ਪਾਉ ॥ (ਭਗਤ ਕਬੀਰ/੪੭੯)

ਬੁਨਨਾ ਤਨਨਾ ‘ਤਿਆਗਿ ਕੈ’, ਪ੍ਰੀਤਿ ਚਰਨ ਕਬੀਰਾ ॥ (ਮ: ੫/੪੮੭)

ਇਹ ਬਿਧਿ ‘ਸੁਨਿ ਕੈ’ ਜਾਟਰੋ, ਉਠਿ ਭਗਤੀ ਲਾਗਾ ॥ (ਮ: ੫/੪੮੮)

ਪਾਪੜਿਆ ਪਛਾੜਿ; ਬਾਣੁ ਸਚਾਵਾ ‘ਸੰਨਿ੍ ਕੈ’ (ਤਾਣ ਕੈ) ॥ (ਮ: ੫/੫੨੧)

ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ‘ਕਟਿ ਕੈ’, ਅੰਤਰਿ ਜੋਤਿ ਧਰੇਹੁ ॥ (ਮ: ੩/੫੫੪)

ਮੰਦਰਿ ‘ਚਰਿ ਕੈ’ ਪੰਥੁ ਨਿਹਾਰਉ; ਨੈਨ ਨੀਰਿ ਭਰਿ ਆਇਓ ॥ (ਮ: ੫/੬੨੪)

ਮਨੁ ਤਨੁ ਆਗੈ ‘ਰਾਖਿ ਕੈ’, ਊਭੀ ਸੇਵ ਕਰੇਇ ॥ (ਮ: ੩/੬੪੭)

ਬੇਦ ਪੁਰਾਨ ਸਭੈ ਮਤ ‘ਸੁਨਿ ਕੈ’, ਕਰੀ ਕਰਮ ਕੀ ਆਸਾ ॥ (ਭਗਤ ਕਬੀਰ/੬੫੪)

ਜਗ ਝੂਠੇ ਕਉ ਸਾਚੁ ਜਾਨਿ ਕੈ; ਤਾ ਸਿਉ ਰੁਚ ਉਪਜਾਈ ॥ (ਮ: ੯/੭੧੮)

ਪੰਡਿਤੁ ‘ਹੋਇ ਕੈ’; ਬੇਦੁ ਬਖਾਨੈ ॥ (ਭਗਤ ਨਾਮਦੇਵ/੭੧੮)

ਜਨਮਤ ਹੀ ਦੁਖੁ ਲਾਗੈ; ਮਰਣਾ ‘ਆਇ ਕੈ’ ॥ (ਮ: ੧/੭੫੨)

ਹਉ ਆਇਆ ਦੂਰਹੁ ‘ਚਲਿ ਕੈ’; ਮੈ ਤਕੀ, ਤਉ ਸਰਣਾਇ ਜੀਉ ॥ (ਮ: ੧/੭੬੩)

ਹਰਿ ਚਰਣ ਕਮਲ ਕੀ ਟੇਕ; ਸਤਿਗੁਰਿ ਦਿਤੀ ‘ਤੁਸਿ (ਖ਼ੁਸ਼ ਹੋ) ਕੈ’, ਬਲਿ ਰਾਮ ਜੀਉ ॥ (ਮ: ੫/੭੭੭)

ਪਰਤਾਪੁ ਤੁਮ੍ਾਰਾ ‘ਦੇਖਿ ਕੈ’; ਜਮਦੂਤ ਛਡਿ ਜਾਹਿ ॥ (ਮ: ੫/੮੧੧)

ਹਸਤਿ ‘ਭਾਗਿ ਕੈ’, ਚੀਸਾ ਮਾਰੈ ॥ (ਭਗਤ ਕਬੀਰ/੮੭੦)

ਏ ਸਰੀਰਾ ਮੇਰਿਆ! ਇਸੁ ਜਗ ਮਹਿ ‘ਆਇ ਕੈ’, ਕਿਆ ਤੁਧੁ ਕਰਮ ਕਮਾਇਆ ॥ (ਮ: ੩/੯੨੨)

ਕਬੀਰ! ਮਹਿਦੀ ‘ਕਰਿ ਕੈ’ ਘਾਲਿਆ, ਆਪੁ ਪੀਸਾਇ ਪੀਸਾਇ ॥ (ਭਗਤ ਕਬੀਰ/੯੪੭)

ਕਾਜੀ ‘ਹੋਇ ਕੈ’, ਬਹੈ ਨਿਆਇ ॥ (ਮ: ੧/੯੫੧)

ਨਾਨਕ! ਅੰਧਾ ‘ਹੋਇ ਕੈ’, ਰਤਨਾ ਪਰਖਣ ਜਾਇ ॥ (ਮ: ੨/੯੫੪)

ਸਤਿਗੁਰਿ ਸੰਤੁ ਮਿਲਾਇਆ; ਮਸਤਕਿ ‘ਧਰਿ ਕੈ’ ਹਥੁ ॥ (ਮ: ੫/੯੫੮)

‘ਸੁਣਿ ਕੈ’ ਜਮ ਕੇ ਦੂਤ; ਨਾਇ ਤੇਰੈ, ਛਡਿ ਜਾਹਿ ॥ (ਮ: ੫/੯੬੨)

ਸਿਖਾਂ ਪੁਤ੍ਰਾਂ ‘ਘੋਖਿ ਕੈ’; ਸਭ ਉਮਤਿ ਵੇਖਹੁ, ਜਿ ਕਿਓਨੁ ॥ (ਬਲਵੰਡ ਸਤਾ/੯੬੭)

ਦੁਸਟੁ ਬ੍ਰਾਹਮਣੁ ਮੂਆ; ‘ਹੋਇ ਕੈ’, ਸੂਲ ॥ (ਮ: ੫/੧੧੩੭)

ਹਰਿ ਕਾ ਨਾਮੁ ‘ਧਿਆਇ ਕੈ’, ਹੋਹੁ ਹਰਿਆ ਭਾਈ ॥ (ਮ: ੫/੧੧੯੩)

ਸਾਧੂ ਸੰਤਨ ‘ਸੇਵਿ ਕੈ’, ਪਿ੍ਰਉ ਹੀਅਰੈ ਧਿਆਇਓ ॥ (ਮ: ੫/੧੨੩੦)

ਮਿਠਾ ‘ਕਰਿ ਕੈ’; ਕਉੜਾ ਖਾਇਆ ॥ (ਮ: ੧/੧੨੪੩)

ਅਕਲੀ ‘ਪੜਿ੍ ਕੈ’, ਬੁਝੀਐ; ਅਕਲੀ ਕੀਚੈ ਦਾਨੁ ॥ (ਮ: ੧/੧੨੪੫)

ਮਖਟੂ ‘ਹੋਇ ਕੈ’, ਕੰਨ ਪੜਾਏ ॥ (ਮ: ੧/੧੨੪੫)

ਆਪੇ ਜਗਤੁ ‘ਉਪਾਇ ਕੈ’; ਕੁਦਰਤਿ ਕਰੇ ਵੀਚਾਰ ॥ (ਮ: ੧/੧੨੮੦)

ਆਪੇ ਜਗਤੁ ‘ਉਪਾਇ ਕੈ’; ਗੁਣ ਅਉਗਣ ਕਰੇ ਬੀਚਾਰੁ ॥ (ਮ: ੧/੧੨੮੪)

ਜਿਸ ਕੀ ਆਸਾ, ਤਿਸ ਹੀ ‘ਸਉਪਿ ਕੈ’; ਏਹੁ ਰਹਿਆ ਨਿਰਬਾਣੁ ॥ (ਮ: ੧/੧੩੨੯)

ਨਿਸਿ ਦਿਨੁ ‘ਸੁਨਿ ਕੈ’, ਪੁਰਾਨ ਸਮਝਤ ਨਹ ਰੇ ਅਜਾਨ ॥ (ਮ: ੯/੧੩੫੨)

ਨਿਰਭੈ ‘ਹੋਇ ਕੈ’, ਗੁਨ ਰਵੈ; ਜਤ ਪੇਖਉ ਤਤ ਸੋਇ ॥ (ਭਗਤ ਕਬੀਰ/੧੩੬੪)

ਰਾਮ ਪਦਾਰਥੁ ‘ਪਾਇ ਕੈ’, ਕਬੀਰਾ ਗਾਂਠਿ ਨ ਖੋਲ੍ ॥ (ਭਗਤ ਕਬੀਰ/੧੩੬੫)

ਰੁਖੀ ਸੁਖੀ ‘ਖਾਇ ਕੈ’; ਠੰਢਾ ਪਾਣੀ ਪੀਉ ॥ (ਭਗਤ ਫਰੀਦ/੧੩੭੯)

ਫਰੀਦਾ! ਚਾਰਿ ਗਵਾਇਆ ਹੰਢਿ ਕੈ, ਚਾਰਿ ਗਵਾਇਆ ਸੰਮਿ ॥ (ਭਗਤ ਫਰੀਦ/੧੩੭੯)

ਫਰੀਦਾ! ਦਰਿ ਦਰਵਾਜੈ ‘ਜਾਇ ਕੈ’, ਕਿਉ ਡਿਠੋ ਘੜੀਆਲੁ ॥ (ਭਗਤ ਫਰੀਦ/੧੩੭੯)

ਊਚੇ ‘ਚੜਿ ਕੈ’, ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥ (ਭਗਤ ਫਰੀਦ/੧੩੮੨)

ਨਾਨਕ !  ਹਰਿ ਬਿਸਰਾਇ ਕੈ, ਪਉਦੇ ਨਰਕਿ ਅੰਧੵਾਰ ॥ (ਮ: ੫/੧੪੨੬)

ਪਹਿਲਾ ਵਸਤੁ ‘ਸਿਞਾਣਿ ਕੈ’, ਤਾਂ ਕੀਚੈ ਵਾਪਾਰੁ ॥ (ਮ: ੧/੧੪੧੦)

ਕਹਿਓ ਕਬੀਰ ‘ਬਿਚਾਰਿ ਕੈ’; ਸੰਤ! ਸੁਨਹੁ ਮਨ ਮਾਹਿ ॥ (ਭਗਤ ਕਬੀਰ/੧੩੭੪)

ਅਰਝਿ ‘ਉਰਝਿ ਕੈ’, ਪਚਿ ਮੂਆ; ਚਾਰਉ ਬੇਦਹੁ ਮਾਹਿ ॥ (ਭਗਤ ਕਬੀਰ/੧੩੭੭)

ਕਹਿ ਕਬੀਰ! ਗੁਰਿ ਭਲੀ ਬੁਝਾਈ; ਕੀਟੀ ‘ਹੋਇ ਕੈ’, ਖਾਇ ॥ (ਭਗਤ ਕਬੀਰ/੧੩੭੭)

ਕਾਚੀ ਸਰਸਉਂ ‘ਪੇਲਿ ਕੈ’; ਨਾ ਖਲਿ ਭਈ, ਨ ਤੇਲੁ ॥ (ਭਗਤ ਕਬੀਰ/੧੩੭੭)

ਕਬੀਰ! ਕਉਡੀ ਕਉਡੀ ‘ਜੋਰਿ ਕੈ’, ਜੋਰੇ ਲਾਖ ਕਰੋਰਿ ॥ (ਭਗਤ ਕਬੀਰ/੧੩੭੨)

ਬਾਵਨ ਅਖਰ ‘ਸੋਧਿ ਕੈ’, ਹਰਿ ਚਰਨੀ ਚਿਤੁ ਲਾਇ ॥ (ਭਗਤ ਕਬੀਰ/੧੩੭੩)

ਕਬੀਰਾ! ਧੂਰਿ ‘ਸਕੇਲਿ ਕੈ’, ਪੁਰੀਆ ਬਾਂਧੀ ਦੇਹ ॥ (ਭਗਤ ਕਬੀਰ/੧੩੭੪)

ਸੋਈ ‘ਫਿਰਿ ਕੈ’, ਤੂ ਭਇਆ; ਜਾ ਕਉ ਕਹਤਾ ਅਉਰੁ ॥ (ਭਗਤ ਕਬੀਰ/੧੩੬੯)

ਕਬੀਰ! ਜਗ ਮਹਿ ਚੇਤਿਓ ‘ਜਾਨਿ ਕੈ’; ਜਗ ਮਹਿ ਰਹਿਓ ਸਮਾਇ ॥ (ਭਗਤ ਕਬੀਰ/੧੩੬੯)

ਕਬੀਰ! ਹਰਿ ਕਾ ਸਿਮਰਨੁ ‘ਛਾਡਿ ਕੈ’, ਪਾਲਿਓ ਬਹੁਤੁ ਕੁਟੰਬੁ ॥ (ਭਗਤ ਕਬੀਰ/੧੩੭੦)

ਸਰਪਨਿ ‘ਹੋਇ ਕੈ’, ਅਉਤਰੈ; ਜਾਏ ਅਪੁਨੇ ਖਾਇ ॥ (ਭਗਤ ਕਬੀਰ/੧੩੭੦)

ਗਦਹੀ ‘ਹੋਇ ਕੈ’, ਅਉਤਰੈ; ਭਾਰੁ ਸਹੈ ਮਨ ਚਾਰਿ ॥ (ਭਗਤ ਕਬੀਰ/੧੩੭੦)

ਹਰਿ ਕਾ ਸਿਮਰਨੁ ‘ਛਾਡਿ ਕੈ’, ਘਰਿ ਲੇ ਆਯਾ ਮਾਲੁ ॥ (ਭਗਤ ਕਬੀਰ/੧੩੭੦)

ਕਬੀਰ! ‘ਦੇਖਿ ਕੈ’, ਕਿਹ ਕਹਉ, ਕਹੇ, ਨ ਕੋ ਪਤੀਆਇ ॥ (ਭਗਤ ਕਬੀਰ/੧੩੭੦)

ਕਬੀਰ! ਸੁਪਨੈ ਹੂ ‘ਬਰੜਾਇ ਕੈ’; ਜਿਹ ਮੁਖਿ ਨਿਕਸੈ ਰਾਮੁ ॥ (ਭਗਤ ਕਬੀਰ/੧੩੬੭), ਆਦਿ।

(ਭਾਗ-4) (ਅ)

ਗੁਰਬਾਣੀ ਲਿਖਤ ਵਿਚ ‘ਕਰਿ’ ਸ਼ਬਦ 1626 ਵਾਰ ਦਰਜ ਹੈ, ਜਿਸ ਦਾ ਅਰਥ ਆਮ ਤੌਰ ’ਤੇ ‘ਕਰ ਕੇ’ ਦੇ ਰੂਪ ਵਿੱਚ ਹੀ ਮਿਲਦਾ ਹੈ; ਜਿਵੇਂ: ‘‘ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ ॥ (ਜਪੁ/ਮ: ੧) , ਅਸੰਖ; ਅਮਰ ਕਰਿ, ਜਾਹਿ ਜੋਰ ॥ (ਜਪੁ/ਮ: ੧) , ਅਸੰਖ ਪਾਪੀ; ਪਾਪੁ ਕਰਿ, ਜਾਹਿ ॥’’ (ਜਪੁ/ਮ: ੧) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਕਰਿ’ ਸਬਦ ਤੋਂ ਉਪਰੰਤ ਥੋੜਾ ‘ਵਿਸਰਾਮ’ ਦੇਣ ਨਾਲ ‘ਕਰ ਕੇ’ ਦੇ ਰੂਪ ਵਿੱਚ ਅਰਥ ਸਪੱਸ਼ਟ ਹੋ ਜਾਂਦੇ ਹਨ, ਪਰ ਜਦ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਇਸ ‘ਕੇ’ ਗੁਪਤ ਰੂਪ ਨੂੰ ਪਰਗਟ ਤੌਰ ’ਤੇ (ਵਧੀਕ ਮਾਤ੍ਰਾ ਦੇ ਰੂਪ ਵਿੱਚ) ਲਿਖਣ ਦੀ ਜ਼ਰੂਰਤ ਪਵੇ ਤਾਂ ‘ਕਰਿ ਕੇ’ ਨਹੀਂ ਬਲਕਿ ‘ਕਰਿ ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ਹੇਠਾਂ ਦਿੱਤੀਆਂ ਜਾ ਰਹੀਆਂ 28 ਪੰਕਤੀਆਂ ਵਿੱਚ ਦਰਜ ਕੀਤਾ ਹੋਇਆ ਮਿਲਦਾ ਹੈ:

‘‘ਜਿਨਿ ਦਿਨੁ ‘ਕਰਿ ਕੈ’ ਕੀਤੀ ਰਾਤਿ ॥’’ (ਮ: ੧/੧੦)

‘‘ਕਿਰਪਾ ‘ਕਰਿ ਕੈ’ ਆਪਣੀ ਦਿਤੋਨੁ ਭਗਤਿ ਭੰਡਾਰੁ ॥’’ (ਮ: ੩/੩੬)

‘‘ਮਿਠਾ ‘ਕਰਿ ਕੈ’ ਖਾਇਆ ਕਉੜਾ ਉਪਜਿਆ ਸਾਦੁ ॥’’ (ਮ: ੫/੫੦)

‘‘ਕਿਰਪਾ ‘ਕਰਿ ਕੈ’ ਆਪਣੀ ਆਪੇ ਲਏ ਸਮਾਇ ਜੀਉ ॥’’ (ਮ: ੧/੭੩)

‘‘ਕੁਦਰਤਿ ‘ਕਰਿ ਕੈ’ ਵਸਿਆ ਸੋਇ ॥’’ (ਮ: ੧/੮੩)

‘‘ਇਕਿ ਵਲੁ ਛਲੁ ‘ਕਰਿ ਕੈ’ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥’’ (ਮ: ੪/੮੫)

‘‘ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ‘ਕਰਿ ਕੈ’ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥’’ (ਮ: ੪/੩੦੬)

‘‘ਕਿਰਪਾ ‘ਕਰਿ ਕੈ’ ਨਾਮੁ ਦਿ੍ਰੜਾਈ ॥’’ (ਭਗਤ ਕਬੀਰ/੩੨੬)

‘‘ਜਿਨਿ ਦਿਨੁ ‘ਕਰਿ ਕੈ’ ਕੀਤੀ ਰਾਤਿ ॥’’ ਆਸਾ

‘‘ਮਿਠਾ ‘ਕਰਿ ਕੈ’ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥’’ (ਮ: ੫/੬੪੧)

‘‘ਕਿਰਪਾ ‘ਕਰਿ ਕੈ’ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥’’ (ਮ: ੪/੬੫੨)

‘‘ਗਹਰੀ ‘ਕਰਿ ਕੈ’ ਨੀਵ ਖੁਦਾਈ ਊਪਰਿ ਮੰਡਪ ਛਾਏ ॥’’ (ਭਗਤ ਨਾਮਦੇਵ/੬੯੨)

‘‘ਸਾਕਤੀ ਪਾਪ ‘ਕਰਿ ਕੈ’ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥’’ (ਮ: ੪/੭੩੪)

‘‘ਕਿਰਪਾ ‘ਕਰਿ ਕੈ’ ਮੇਲਿਅਨੁ ਪਾਇਆ ਮੋਖ ਦੁਆਰੁ ॥’’ (ਮ: ੪/੭੫੮)

‘‘ਨਾਨਕ ਕਿਰਪਾ ‘ਕਰਿ ਕੈ’ ਮੇਲੇ ਵਿਛੁੜਿ ਕਦੇ ਨ ਜਾਈ ॥’’ (ਮ: ੪/੭੭੩)

‘‘ਮਿਠਾ ‘ਕਰਿ ਕੈ’ ਖਾਇਆ ਬਹੁ ਸਾਦਹੁ ਵਧਿਆ ਰੋਗੁ ॥’’ (ਮ: ੩/੭੮੫)

‘‘ਦੁਖ ਸੁਖ ‘ਕਰਿ ਕੈ’ ਕੁਟੰਬੁ ਜੀਵਾਇਆ ॥’’ (ਭਗਤ ਕਬੀਰ/੭੯੨)

‘‘ਤਾਗਾ ‘ਕਰਿ ਕੈ’ ਲਾਈ ਥਿਗਲੀ ॥’’ (ਮ: ੫/੮੮੬)

‘‘ਕਬੀਰ ਮਹਿਦੀ ‘ਕਰਿ ਕੈ’ ਘਾਲਿਆ ਆਪੁ ਪੀਸਾਇ ਪੀਸਾਇ ॥’’ (ਭਗਤ ਕਬੀਰ/੯੪੭)

‘‘ਨਾਨਕ ਮਹਿਦੀ ‘ਕਰਿ ਕੈ’ ਰਖਿਆ ਸੋ ਸਹੁ ਨਦਰਿ ਕਰੇਇ ॥’’ (ਮ: ੩/੯੪੭)

‘‘ਤਪਸੀ ‘ਕਰਿ ਕੈ’ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥’’ (ਮ: ੫/੧੦੦੩)

‘‘ਮੇਰੀ ਮੇਰੀ ‘ਕਰਿ ਕੈ’ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥’’ (ਮ: ੫/੧੦੦੪)

‘‘ਕਿਰਪਾ ‘ਕਰਿ ਕੈ’ ਆਪਣੀ ਗੁਰ ਸਬਦਿ ਮਿਲਾਇਆ ॥’’ (ਮ: ੩/੧੦੮੮)

‘‘ਮਿਠਾ ‘ਕਰਿ ਕੈ’ ਕਉੜਾ ਖਾਇਆ ॥’’ (ਮ: ੧/੧੨੪੩)

‘‘ਓਇ ਕਿਰਪਾ ‘ਕਰਿ ਕੈ’ ਮੇਲਿਅਨੁ ਨਾਨਕ ਹਰਿ ਪਾਸਾ ॥’’ (ਮ: ੪/੧੨੪੭)

‘‘ਅਪਣੀ ਕਿਰਪਾ ‘ਕਰਿ ਕੈ’ ਵਸਸੀ ਵਣੁ ਤਿ੍ਰਣੁ ਹਰਿਆ ਹੋਇ ॥’’ (ਮ: ੩/੧੨੮੧)

‘‘ਹੈ ਹੈ ‘ਕਰਿ ਕੈ’ ਓਹਿ ਕਰੇਨਿ ॥’’ (ਮ: ੧/੧੪੧੦)

‘‘ਹਰਿ ਕਿਰਪਾ ‘ਕਰਿ ਕੈ’ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥’’ (ਮ: ੩/੧੪੧੬

(ਨੋਟ: ਗੁਰਬਾਣੀ ਲਿਖਤ ਅਨੁਸਾਰ ਹੇਠਾਂ ਦਿੱਤੀ ਜਾ ਰਹੀ ਪੰਕਤੀ ’ਚ ਸ਼ਬਦ ‘ਕਰੇ ਕੈ’ ਦੀ ਬਜਾਏ ‘ਕਰਿ ਕੈ’ ਦਰੁਸਤ ਹੋ ਸਕਦਾ ਹੈ।)

‘‘ਨਦਰਿ ਕਰੇ ਕੈ ਆਪਣੀ, ਆਪੇ ਲਏ ਮਿਲਾਇ ਜੀਉ ॥ (ਮ: ੧/੭੨)

(ਭਾਗ-4) (ੲ)

ਗੁਰਬਾਣੀ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਹੀ ਹੇਠਾਂ ਦਿੱਤੀਆਂ ਜਾ ਰਹੀਆਂ ਕੇਵਲ 3 ਪੰਕਤੀਆਂ ਵਿੱਚ ‘ਕਰਿ ਕੈ’ ਸ਼ਬਦ ਬਣਤਰ ਨੂੰ ਸੀਮਤ ਰੂਪ ਦੇ ਕੇ ਕੇਵਲ ‘ਕੈ’ ਦੇ ਰੂਪ ਤੀਕ ਹੀ ਸਮੇਟਿਆ ਗਿਆ ਹੈ, ਜਿਸ ਦਾ ਅਰਥ ਵੀ ‘ਕਰਿ ਕੈ’ ਵਾਲਾ (ਕਿਰਿਆ ਵਿਸ਼ੇਸ਼ਣ) ਹੀ ਰਹੇਗਾ।

‘‘ਪ੍ਰਭ ਥੰਭ ਤੇ ਨਿਕਸੇ; ਕੈ ਬਿਸਥਾਰ ॥’’ (ਭਗਤ ਕਬੀਰ/੧੧੯੪) (ਭਾਵ ‘ਕਰਿ ਕੈ’)

‘‘ਮਨੁ ਤਉ ਮੈਗਲੁ ਹੋਇ ਰਹਿਓ; ਨਿਕਸੋ ਕਿਉ ਕੈ ਜਾਇ ॥’’ (ਭਗਤ ਕਬੀਰ/੧੩੬੭) (ਭਾਵ ਕਿਵੇਂ ‘ਕਰਿ ਕੈ’)

‘‘ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ ॥’’ (ਭਗਤ ਕਬੀਰ/੧੩੪੯) (ਭਾਵ ‘ਕਰਿ ਕੈ’)

(ਭਾਗ-4) (ਸ)

ਗੁਰਬਾਣੀ ਦੀ ਲਿਖਤ ਅਨੁਸਾਰ ‘ਦੇ’ ਅੱਖਰ 208 ਵਾਰ ਦਰਜ ਹੈ ਜੋ ‘ਕਿਰਿਆ’ ਰੂਪ ਵਿੱਚ ਅਰਥ ਬਣਾਉਂਦਾ ਹੈ ‘ਦੇਂਦਾ ਹੈ’; ਜਿਵੇਂ: ‘‘ਦੇਦਾ ‘ਦੇ’, ਲੈਦੇ ਥਕਿ ਪਾਹਿ ॥ (ਜਪੁ /ਮ: ੧), ਪਹਿਲਾ ਧਰਤੀ ਸਾਧਿ ਕੈ, ਸਚੁ ਨਾਮੁ ‘ਦੇ’ ਦਾਣੁ ॥’’ (ਮ: ੧/੧੯), ਆਦਿ।

ਯਾਦ ਰਹੇ ਕਿ ਉਪਰੋਕਤ ਉਪਵਾਕ ਵਿਚ ‘ਦੇ’ ਅੱਖਰ ਤੋਂ ਇਲਾਵਾ ਕੋਈ ਭੀ ਹੋਰ ‘ਕਿਰਿਆ ਵਾਚੀ’ ਸ਼ਬਦ ਦਰਜ ਨਹੀਂ ਹੈ (ਭਾਵ ‘ਦੇਦਾ ਦੇ’ ਵਾਕ ਵਿੱਚ ਕੇਵਲ ‘ਦੇ’ ਅੱਖਰ ਹੀ ‘ਕਿਰਿਆ’ ਹੈ ਅਤੇ ਦੂਸਰੀ ਪੰਕਤੀ ‘‘ਸਚੁ ਨਾਮੁ ਦੇ ਦਾਣੁ॥’’ ਵਿੱਚ ਭੀ ਕੇਵਲ ‘ਦੇ’ ਅੱਖਰ ਹੀ ‘ਕਿਰਿਆ’ ਹੈ।) ਪਰ ਜਦ ਕਿਸੇ ਵਾਕ ਵਿੱਚ ‘ਦੇ’ ਅੱਖਰ ਦੀ ਬਜਾਏ ‘ਕਿਰਿਆਵਾਚੀ’ ਸ਼ਬਦ ਕੋਈ ਹੋਰ ਭੀ ਆ ਜਾਵੇ ਤਾਂ ਉਸ ਪੰਕਤੀ ਵਿੱਚ ਸ਼ਾਮਲ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਅਰਥ ‘ਦੇ ਕੇ’ ਬਣਾ ਲੈਂਦਾ ਹੈ; ਜਿਵੇਂ: ‘‘ਦੇ ਸਾਬੂਣੁ, ਲਈਐ ਓਹੁ ਧੋਇ ॥ (ਜਪੁ / ਮ: ੧), ਜਿਸੁ ਤੂੰ ਰਖਹਿ ਹਥ ‘ਦੇ’, ਤਿਸੁ ਮਾਰਿ ਨ ਸਕੈ ਕੋਇ ॥’’ (ਮ: ੫/੪੩) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਧੋਇ-ਲਈਐ’ ਅਤੇ ‘ਰਖਹਿ’ ਸ਼ਬਦ ਕਿਰਿਆਵਾਚੀ ਹਨ ਜਿਸ ਕਾਰਨ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਬਣ ਕੇ ‘ਦੇ ਕੇ’ ਰੂਪ ਵਿੱਚ ਅਰਥ ਬਣਾ ਗਿਆ ਹੈ। ਸਰਲਾਰਥ ਦੀ ਸਪੱਸ਼ਟਤਾ ਲਈ ਕਿਰਿਆ ਵਿਸ਼ੇਸ਼ਣ ‘ਦੇ’ ਅੱਖਰ ਤੋਂ ਉਪਰੰਤ ਥੋੜਾ ‘ਵਿਸਰਾਮ’ (ਠਹਿਰਾਓ) ਦੇਣਾ ਉਚਿਤ ਰਹੇਗਾ।

ਗੁਰਬਾਣੀ ਕਾਵਿ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਦਰਜ ਹੋਵੇ ਅਤੇ ਉਸ ‘ਦੇ’ ਵਿੱਚੋਂ ਨਿਕਲਣ ਵਾਲਾ ਗੁਪਤ ਸੰਬੰਧਕ ‘ਕੇ’ ਵੀ ਪਰਗਟ ਰੂਪ ਵਿੱਚ (ਕਾਵਿ ਦੇ ਤੋਲ ਨੂੰ ਬਣਾਏ ਰੱਖਣ ਲਈ) ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੀ ਬਣਤਰ ‘ਦੇ ਕੇ’ ਨਹੀਂ ਬਲਕਿ ‘ਦੇ ਕੈ’ ਬਣ ਜਾਂਦੀ ਹੈ; ਜਿਵੇਂ ਕਿ ਗੁਰਬਾਣੀ ’ਚ ਕੇਵਲ 4 ਵਾਰ ਇਉਂ ਦਰਜ ਹੈ:

‘ਦੇ ਕੈ’ ਚਉਕਾ; ਕਢੀ ਕਾਰ ॥’ (ਮ: ੧/੪੭੨) (ਕਿਰਿਆ ‘ਕਢੀ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਚਉਕਾ ‘ਦੇ ਕੈ’, ਸੁਚਾ ਹੋਇ ॥’’ (ਮ: ੧/੯੫੧) (ਕਿਰਿਆ ‘ਹੋਇ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਪਾਲੇ ਬਾਲਕ ਵਾਗਿ, ‘ਦੇ ਕੈ’ ਆਪਿ ਕਰ ॥’’ (ਮ: ੫/੯੫੭) (ਕਿਰਿਆ ‘ਪਾਲੇ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਪਾਖਾਨ ‘ਗਢਿ ਕੈ’ ਮੂਰਤਿ ਕੀਨ੍ੀ; ‘ਦੇ ਕੈ’ ਛਾਤੀ ਪਾਉ ॥’’ (ਭਗਤ ਕਬੀਰ/੪੭੯) (ਕਿਰਿਆ ‘ਕੀਨੀ’ ਪਰ ‘ਦੇ ਕੈ’ ਅਤੇ ‘ਗਢਿ ਕੈ’ ਕਿਰਿਆ ਵਿਸ਼ੇਸ਼ਣ)

(ਭਾਗ-4) (ਹ)

ਉਪਰੋਕਤ ਕੀਤੀ ਗਈ ਵੀਚਾਰ ਵਾਙ ਹੀ ‘ਲੈ’ ਅੱਖਰ ਗੁਰਬਾਣੀ ਵਿੱਚ 256 ਵਾਰ ਦਰਜ ਹੈ ਪਰ ‘ਦੇ’ ਅਤੇ ‘ਲੈ’ ਲਿਖਤ ਵਿੱਚ ਇੱਕ ਬੁਨਿਆਦੀ ਅੰਤਰ ਇਹ ਹੁੰਦਾ ਹੈ ਕਿ ‘ਦੇ’ ਅੱਖਰ ਜਦ ‘ਕਿਰਿਆ’ ਰੂਪ ਵਿੱਚ ਦਰਜ ਹੁੰਦਾ ਹੈ ਤਾਂ ਉਸ ਦੀ ਮਦਦ ਲਈ ਕੋਈ ਹੋਰ ‘ਕਿਰਿਆਵਾਚੀ’ ਸ਼ਬਦ ਦਰਜ ਨਹੀਂ ਹੁੰਦਾ ਪਰ ‘ਲੈ’ ਅੱਖਰ ਦੀ ਮਦਦ ਲਈ ‘ਕਿਰਿਆ ਵਾਚੀ’ ਸ਼ਬਦ ਦਰਜ ਹੁੰਦਾ ਹੈ; ਜਿਵੇਂ: ‘‘ਮਨ ਮੇਰੇ! ਗੁਰ ਕੀ ‘ਮੰਨਿ ਲੈ’ ਰਜਾਇ ॥ (ਮ: ੩/੩੭), ਰੰਗੁ ‘ਮਾਣਿ ਲੈ’ ਪਿਆਰਿਆ! ਜਾ ਜੋਬਨੁ ਨਉ ਹੁਲਾ ॥’’ (ਮ: ੧/੨੩) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਲੈ’ ਕਿਰਿਆਵਾਚੀ ਸ਼ਬਦ ਦਾ ਅਰਥ ਬਣੇਗਾ ‘ਤੂੰ (ਮੰਨ) ਲੈ’ ਜਾਂ ‘ਤੂੰ (ਮਾਣ) ਲੈ’ (ਭਾਵ ਹੁਕਮੀ ਭਵਿੱਖ ਕਾਲ ਕਿਰਿਆ)।

ਜਦ ‘ਲੈ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਰੂਪ ਵਿੱਚ ਆਉਂਦਾ ਹੈ ਤਾਂ ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ਜਿਵੇਂ ‘ਦੇ’ ਅੱਖਰ ਵਿੱਚੋਂ ‘ਦੇ ਕੇ’ ਅਰਥ ਕੱਢੇ ਸੀ ਉਸ ਤਰ੍ਹਾਂ ਹੀ ‘ਲੈ’ ਵਿੱਚੋਂ ‘ਲੈ ਕੇ’ ਅਰਥ ਮਿਲਦੇ ਹਨ; ਜਿਵੇਂ: ‘‘ਗਾਵੈ ਕੋ; ਜੀਅ ‘ਲੈ’, ਫਿਰਿ ਦੇਹ ॥ (ਜਪੁ/ਮ: ੧) , ਦੁਖੁ ਪਰਹਰਿ; ਸੁਖੁ, ਘਰਿ ‘ਲੈ’ ਜਾਇ ॥ (ਜਪੁ /ਮ: ੧) , ਕੇਤੇ, ‘ਲੈ ਲੈ’ ਮੁਕਰੁ ਪਾਹਿ ॥ (ਜਪੁ/ਮ: ੧), ‘ਲੈ ਲੈ’ ਦਾਤ ਪਹੁਤਿਆ, ਲਾਵੇ ਕਰਿ ਤਈਆਰੁ ॥ (ਮ: ੫/੪੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਕਿਰਿਆਵਾਚੀ’ ਸ਼ਬਦ ‘ਦੇਹ, ਜਾਇ, ਮੁਕਰੁ ਪਾਇ, ਪਹੁਤਿਆ (ਪਹੁੰਚਿਆ)’ ਹਨ ਇਸ ਲਈ ‘ਕਿਰਿਆ ਵਿਸ਼ੇਸ਼ਣ’ ਸ਼ਬਦ ‘ਲੈ’ ਬਣ ਜਾਂਦਾ ਹੈ, ਜਿਸ ਦਾ ਅਰਥ ਬਣੇਗਾ ‘ਲੈ ਕੇ’।

ਗੁਰਬਾਣੀ ਕਾਵਿ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਲੈ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਦਰਜ ਹੋਵੇ ਅਤੇ ਉਸ ‘ਲੈ’ ਵਿੱਚੋਂ ਨਿਕਲਣ ਵਾਲਾ ਗੁਪਤ ਸੰਬੰਧਕ ‘ਕੇ’ ਵੀ ਪਰਗਟ ਰੂਪ ਵਿੱਚ (ਕਾਵਿ ਦੇ ਤੋਲ ਨੂੰ ਬਣਾਏ ਰੱਖਣ ਲਈ) ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੀ ਬਣਤਰ ‘ਲੈ ਕੇ’ ਨਹੀਂ ਬਲਕਿ ‘ਲੈ ਕੈ’ ਬਣ ਜਾਂਦੀ ਹੈ; ਜਿਵੇਂ ਕਿ ਗੁਰਬਾਣੀ ’ਚ ਕੇਵਲ 4 ਵਾਰ ਇਉਂ ਦਰਜ ਹੈ:

‘‘ਲੈ ਕੈ’’ ਤਕੜੀ ਤੋਲਣਿ ਲਾਗਾ, ਘਟ ਹੀ ਮਹਿ ਵਣਜਾਰਾ ॥’’ (ਮ: ੧/੧੫੬)

‘‘ਵਢੀ ‘ਲੈ ਕੈ’, ਹਕੁ ਗਵਾਏ ॥’’ (ਮ: ੧/੯੫੧)

‘‘ਲੈ ਕੈ’’ ਵਢੀ ਦੇਨਿ ਉਗਾਹੀ, ਦੁਰਮਤਿ ਕਾ ਗਲਿ ਫਾਹਾ ਹੇ ॥’’ (ਮ: ੧/੧੦੩੨)

‘‘ਧਰਮ ਰਾਇ ਜਬ ਲੇਖਾ ਮਾਗੈ, ਕਿਆ ਮੁਖੁ ‘ਲੈ ਕੈ’ ਜਾਹਿਗਾ ॥’’ (ਭਗਤ ਕਬੀਰ/੧੧੦੬)

(ਨੋਟ: ਗੁਰਬਾਣੀ ਦੀ ਤਮਾਮ ਲਿਖਤ ਨੂੰ ਸਾਹਮਣੇ ਰੱਖਦਿਆਂ ਹੇਠਾਂ ਦਿੱਤੀ ਜਾ ਰਹੀ ਕੇਵਲ ਇੱਕ ਪੰਕਤੀ ਵਿੱਚ ‘ਲੇ ਕੈ’ ਸ਼ਬਦ ਨਹੀਂ ਬਲਕਿ ‘ਲੈ ਕੈ’ ਸ਼ਬਦ ਦਰਜ ਹੋਣਾ ਚਾਹੀਦਾ ਹੈ।)

‘‘ਕਬੀਰ !  ਹਰਿ ਹੀਰਾ ਜਨ ਜਉਹਰੀ; ‘ਲੇ ਕੈ’, ਮਾਂਡੈ ਹਾਟ ॥’’ (ਭਗਤ ਕਬੀਰ/੧੩੭੩)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 5)

0

(ਭਾਗ-5) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਕੇਵਲ ਕਾਵਿ ਤੋਲਿ ਨੂੰ ਮੁੱਖ ਰੱਖ ਕੇ ਹੀ ਕਿਸੇ ਪੰਕਤੀ ਦੇ ਅਖ਼ੀਰ ਵਾਲੇ ਸ਼ਬਦ ਦੀ ਬਣਤਰ (ਭਾਸ਼ਾਈ ਨਿਯਮਾਂਵਲੀ) ਬਦਲੀ ਗਈ ਹੈ, ਜਿਨ੍ਹਾਂ ਸ਼ਬਦਾਂ ਦੇ ਪ੍ਰਭਾਵ ਕਾਰਨ, ਪੰਕਤੀ ਦੇ ਅਖ਼ੀਰਲੇ ਸ਼ਬਦਾਂ ਦੀ ਮੂਲ ਬਣਤਰ ਬਦਲੀ ਗਈ ਹੈ ਉਨ੍ਹਾਂ ਸਬੰਧਤ ਪੰਕਤੀਆਂ ਨੂੰ ਵੀ ਬਰਾਬਰ ਦਿੱਤਾ ਜਾ ਰਿਹਾ ਹੈ; ਜਿਵੇਂ:

‘‘ਧਾਰਿ ਅਨੁਗ੍ਰਹੁ ਸੁਆਮੀ ‘ਮੇਰੇ’ ॥ ਘਟਿ ਘਟਿ ਵਸਹਿ, ਸਭਨ ਕੈ ‘ਨੇਰੇ’ ॥’’ (ਮ: ੫/੧੦੮੬) (ਅਗਰ ਗੁਰਬਾਣੀ ਕਾਵਿ ਨਾ ਹੁੰਦਾ ਤਾਂ ਇੱਥੇ ਦੂਸਰੀ ਪੰਕਤੀ ’ਚ ਸ਼ਬਦ ‘ਨੇਰਿ’ ਹੋਣਾ ਸੀ, ਜੋ ਕਿ 4 ਵਾਰ ਇਉਂ ਦਰਜ ਹੈ ‘‘ਸਾਧਸੰਗ ਕੈ ਨਾਹੀ ‘ਨੇਰਿ’ ॥’’ (ਮ: ੫/੧੮੦), ਆਦਿ।

‘‘ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ; ਜਿਸੁ ਦਿ੍ਰੜਤਾ ਨਾਮੁ ‘ਅਧਾਰੇ’ ॥ ਤਿਸੁ ਆਗੈ ਜੀਉ ਦੇਵਉ ਅਪੁਨਾ, ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੧੧੯੯), ਬਿਬੇਕੁ ਗੁਰੂ ਗੁਰੂ ਸਮਦਰਸੀ, ਤਿਸੁ ਮਿਲੀਐ ਸੰਕ ‘ਉਤਾਰੇ’ ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ; ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੯੮੧) (ਇਨ੍ਹਾਂ ਪੰਕਤੀਆਂ ਦੇ ਅੰਤ ’ਚ ਸ਼ਬਦ ‘ਬਲਿਹਾਰੈ’ ਹੁੰਦਾ; ਜਿਵੇਂ 52 ਵਾਰ ਇਉਂ ਹੈ: ‘‘ਤਾ ਕੈ ਸਦ ‘ਬਲਿਹਾਰੈ’ ਜਾਉ ॥’’ (ਮ: ੧/੧੫੨), ਆਦਿ।

‘‘ਖਾਤ ਖਰਚਤ ਕਿਛੁ ਨਿਖੁਟਤ ਨਾਹੀ; ਅਗਨਤ ਭਰੇ ‘ਭੰਡਾਰੇ’ ॥ ਕਹੁ ਨਾਨਕ! ਸੋਭਾ ਸੰਗਿ ਜਾਵਹੁ; ਪਾਰਬ੍ਰਹਮ ਕੈ ‘ਦੁਆਰੇ’ ॥’’ (ਮ: ੫/੧੨੨੦), ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ‘ਪਾਰਾਵਾਰ’ ॥ ਭਗਤ ਸੋਹਹਿ ਗੁਣ ਗਾਵਤੇ, ਨਾਨਕ! ਪ੍ਰਭ ਕੈ ‘ਦੁਆਰ’ ॥ (ਮ: ੫/੨੯੭) , ਸਾਧੂ ਸੰਗਿ ਹੋਵੈ ‘ਉਧਾਰੁ’ ॥ ਸੋਭਾ ਪਾਵੈ, ਪ੍ਰਭ ਕੈ ‘ਦੁਆਰ’ ॥ (ਮ: ੫/੧੧੩੮), ਕਬੀਰ! ਮੁਹਿ ਮਰਨੇ ਕਾ ਚਾਉ ਹੈ; ਮਰਉ, ਤ ਹਰਿ ਕੈ ‘ਦੁਆਰ’ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ‘ਬਾਰ’ ॥’’ (ਭਗਤ ਕਬੀਰ/੧੩੬੭) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਦੁਆਰਿ’ ਹੁੰਦਾ; ਜਿਵੇਂ 29 ਵਾਰ ਇਉਂ ਹੈ: ‘‘ਸਫਲਿਓੁ ਬਿਰਖੁ, ਹਰਿ ਕੈ ‘ਦੁਆਰਿ’ ॥’’ (ਮ: ੩/੧੧੭੩), ਆਦਿ।

‘‘ਸੇਈ ਭਗਤ; ਜੋ ਤੁਧੁ ‘ਭਾਣੇ’ ॥ ਨਾਨਕ! ਤਿਨ ਕੈ ਸਦ ‘ਕੁਰਬਾਣੇ’ ॥ (ਮ: ੫/੧੨੭੧), ਸੇਈ ਸਜਣ ਸੰਤ, ਸੇ ਸੁਖੀਏ; ਠਾਕੁਰ ਅਪਣੇ ‘ਭਾਣੇ’ ॥ ਕਹੁ ਨਾਨਕ! ਜਿਨ ਹਰਿ ਪ੍ਰਭੁ ਡਿਠਾ; ਤਿਨ ਕੈ, ਸਦ ‘ਕੁਰਬਾਣੇ’ ॥ (ਮ: ੫/੫੭੭), ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ‘ਖਜਾਨਾ’ ॥ ਸਿਖ ਸੇਵਕ ਸਭਿ ਭੁੰਚਣ ਲਗੇ; ਹੰਉ ਸਤਗੁਰ ਕੈ ‘ਕੁਰਬਾਨਾ’ ॥’’ (ਮ: ੫/੫੭੭), ਸਾਧ ਕੈ ਸੰਗਿ, ਪਾਏ ਨਾਮ ‘ਨਿਧਾਨ’ ॥ ਨਾਨਕ! ਸਾਧੂ ਕੈ ‘ਕੁਰਬਾਨ’ ॥ (ਮ: ੫/੨੭੧), ਜਿਨ ਸੰਤਨ ਜਾਨਿਆ ਤੂ ਠਾਕੁਰ! ਤੇ ਆਏ ‘ਪਰਵਾਨ’ ॥ ਜਨ ਕਾ ਸੰਗੁ ਪਾਈਐ ਵਡਭਾਗੀ, ਨਾਨਕ! ਸੰਤਨ ਕੈ ‘ਕੁਰਬਾਨ’ ॥’’ (ਮ: ੫/੧੨੧੭), ਹਰਿ ਸੰਤੁ ਕਰੇ ਸੋਈ ‘ਪਰਵਾਣੁ’॥ ਨਾਨਕ ਦਾਸੁ ਤਾ ਕੈ ‘ਕੁਰਬਾਣੁ’ ॥ (ਮ: ੫/੮੮੯), ਮਿਟਿ ਗਏ ਗਵਨ ਪਾਏ ‘ਬਿਸ੍ਰਾਮ’ ॥ ਨਾਨਕ! ਪ੍ਰਭ ਕੈ ਸਦ ‘ਕੁਰਬਾਨ’ ॥ (ਮ: ੫/੨੭੮), ਗੁਰ ਕੀ ਟਹਲ, ਗੁਰੂ ਕੀ ਸੇਵਾ; ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ! ਜਿਨਿ ਜਮ ਤੇ ਕਾਢੇ; ਤਿਸੁ ਗੁਰ ਕੈ ਕੁਰਬਾਣੀ ॥ (ਮ: ੫/੬੭੧) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਕੁਰਬਾਣੈ’ ਜਾਂ ‘ਕੁਰਬਾਨੈ’ ਹੁੰਦਾ; ਜਿਵੇਂ 8 ਵਾਰ ‘ਕੁਰਬਾਣੈ’ ਅਤੇ 5 ਵਾਰ ‘ਕੁਰਬਾਨੈ’ ਇਉਂ ਦਰਜ ਹੈ: ‘‘ਨਾਨਕ ਦਾਸ ਤਾ ਕੈ ‘ਕੁਰਬਾਣੈ’ ॥’’ (ਮ:੫/੨੩੭), ਹੰਉ ‘ਕੁਰਬਾਨੈ’ ਜਾਉ ਤਿਨਾ ਕੈ, ਲੈਨਿ ਜੋ ਤੇਰਾ ਨਾਉ ॥’’ (ਮ:੧/੭੨੨), ਆਦਿ।

‘‘ਆਇ ਬਸਹਿ, ਸਾਧੂ ਕੈ ‘ਸੰਗੇ’ ॥ ਅਨਦਿਨੁ; ਨਾਮੁ ਧਿਆਵਹਿ ‘ਰੰਗੇ’ ॥ (ਮ: ੫/੨੫੨), ਨਾਮੁ ਧਿਆਵਹੁ ਸਦ ਸਦਾ, ਹਰਿ ਹਰਿ ਮਨੁ ‘ਰੰਗੇ’ ॥ ਜੀਉ ਪ੍ਰਾਣ ਧਨੁ ਗੁਰੂ ਹੈ, ਨਾਨਕ ਕੈ ‘ਸੰਗੇ’ ॥ (ਮ: ੫/੩੯੭), ਖਾਵਹੁ ਖਰਚਹੁ ਤੋਟਿ ਨ ਆਵੈ; ਹਲਤ ਪਲਤ ਕੈ ‘ਸੰਗੇ’ ॥ ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ, ਇਹੁ ਮਨੁ ਹਰਿ ਰੰਗਿ ‘ਰੰਗੇ’ ॥ (ਮ: ੫/੪੯੬), ਚੋਆ ਚੰਦਨੁ ਮਰਦਨ ‘ਅੰਗਾ’ ॥ ਸੋ ਤਨੁ ਜਲੈ, ਕਾਠ ਕੈ ‘ਸੰਗਾ’ ॥ (ਭਗਤ ਕਬੀਰ/੩੨੬), ਉਰਝਿ ਰਹਿਓ, ਬਿਖਿਆ ਕੈ ‘ਸੰਗਾ’ ॥ ਮਨਹਿ ਬਿਆਪਤ ਅਨਿਕ ‘ਤਰੰਗਾ’ ॥ (ਮ: ੫/੭੫੯), ਧੀਰਉ ਦੇਖਿ ਤੁਮ੍ਾਰੇ ‘ਰੰਗਾ’ ॥ ਤੁਹੀ ਸੁਆਮੀ ਅੰਤਰਜਾਮੀ; ਤੂਹੀ ਵਸਹਿ, ਸਾਧ ਕੈ ‘ਸੰਗਾ’ ॥ (ਮ: ੫/੮੨੪), ਜਨ ਕੀ ਟਹਲ ਸੰਭਾਖਨੁ ਜਨ ਸਿਉ; ਊਠਨੁ ਬੈਠਨੁ, ਜਨ ਕੈ ‘ਸੰਗਾ’ ॥ ਜਨ ਚਰ ਰਜ ਮੁਖਿ ਮਾਥੈ ਲਾਗੀ, ਆਸਾ ਪੂਰਨ ਅਨੰਤ ‘ਤਰੰਗਾ’ ॥ (ਮ: ੫/੮੨੮), ਓਤਿ ਪੋਤਿ ਰਵਿਆ ਰੂਪ ‘ਰੰਗ’ ॥ ਭਏ ਪ੍ਰਗਾਸ, ਸਾਧ ਕੈ ‘ਸੰਗ’ ॥ (ਮ: ੫/੨੮੭), ਬ੍ਰਹਮ ਗਿਆਨੀ ਕੈ ਏਕੈ ‘ਰੰਗ’ ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ‘ਸੰਗ’ ॥’’ (ਮ: ੫/੨੭੩) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਸੰਗਿ’ ਹੁੰਦਾ; ਜਿਵੇਂ 767 ਵਾਰ ਇਉਂ ਹੈ: ‘‘ਭਰੀਐ ਮਤਿ, ਪਾਪਾ ਕੈ ‘ਸੰਗਿ’ ॥ (ਜਪੁ/ਮ: ੧), ਆਦਿ।

‘‘ਜਹ ਜਹ ਭਾਣਾ, ਤਹ ਤਹ ‘ਰਾਖੇ’ ॥ ਨਾਨਕ! ਸਭੁ ਕਿਛੁ, ਪ੍ਰਭ ਕੈ ‘ਹਾਥੇ’ ॥’’ (ਮ: ੫/੨੭੬) (ਇੱਥੇ ਦੂਜੀ ਪੰਕਤੀ ’ਚ ਸ਼ਬਦ ‘ਹਾਥਿ’ ਹੁੰਦਾ; ਜਿਵੇਂ 59 ਵਾਰ ਇਉਂ ਹੈ: ‘‘ਸਰਬ ਜੀਅ ਹਹਿ, ਜਾ ਕੈ ‘ਹਾਥਿ’ ॥’’ (ਮ: ੫/੧੭੭), ਆਦਿ।

‘‘ਪ੍ਰਗਟੇ ਗੁਪਾਲ; ਮਹਾਂਤ ਕੈ ‘ਮਾਥੇ’ ॥ ਨਾਨਕ! ਉਧਰੇ, ਤਿਨ ਕੈ ‘ਸਾਥੇ’ ॥’’ (ਮ: ੫/੨੯੫), ਸਗਲ ਪਰਾਛਤ ‘ਲਾਥੇ’ ॥ ਮਿਲਿ, ਸਾਧਸੰਗਤਿ ਕੈ ‘ਸਾਥੇ’ ॥ (ਮ: ੫/੬੨੧) (ਇਨ੍ਹਾਂ ਪੰਕਤੀਆਂ ’ਚ ਸ਼ਬਦ ‘ਸਾਥੈ’ ਹੁੰਦਾ; ਜਿਵੇਂ 5 ਵਾਰ ਇਉਂ ਹੈ: ‘‘ਦਰਬੁ ਗਇਆ ਸਭੁ, ਜੀਅ ਕੈ ਸਾਥੈ ॥’’ (ਮ: ੫/੧੯੯), ਆਦਿ।

‘‘ਮੈ ਸਰਬ ਸੁਖਾ ਸੁਖ ਪਾਇਆ, ਅੰਮਾਲੀ! ਪਿਰੁ ਸਰਬ ਰਹਿਆ ‘ਭਰਪੂਰੇ’ ॥ ਜਨ ਨਾਨਕ! ਹਰਿ ਰੰਗੁ ਮਾਣਿਆ, ਅੰਮਾਲੀ! ਗੁਰ ਸਤਿਗੁਰ ਕੈ ਲਗਿ ‘ਪੈਰੇ’ ॥’’ (ਮ: ੫/੫੬੪) (ਇੱਥੇ ਦੂਜੀ ਪੰਕਤੀ ’ਚ ਸ਼ਬਦ ‘ਪੈਰੈ’ ਹੁੰਦਾ; ਜਿਵੇਂ: ‘‘ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ, ਜਾਇ ਪਇਆ ਗੁਰ ‘ਪੈਰੈ’ ॥’’ (ਮ:੫/੧੨੧੪)

‘‘ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ‘ਪਾਏ’ ॥ ਹਉਮੈ ਮਾਰਿ ਮੁਈਏ! ਤੂ ਚਲੁ, ਗੁਰ ਕੈ ‘ਭਾਏ’ ॥’’ (ਮ: ੩/੫੬੮) (ਇੱਥੇ ਦੂਸਰੀ ਪੰਕਤੀ ’ਚ ਸ਼ਬਦ ‘ਭਾਇ’ ਹੁੰਦਾ; ਜਿਵੇਂ 341 ਵਾਰ ਇਉਂ ਹੈ: ‘‘ਮੁੰਧੇ! ਤੂ ਚਲੁ, ਗੁਰ ਕੈ ਭਾਇ ॥’’ (ਮ: ੩/੩੮), ਆਦਿ।

‘‘ਜਿਨਾ ਸਤਿਗੁਰੁ, ਜਿਨ ਸਤਿਗੁਰੁ ਪਾਇਆ; ਤਿਨ, ਹਰਿ ਪ੍ਰਭੁ ਮੇਲਿ ‘ਮਿਲਾਏ’ ਰਾਮ ॥ ਤਿਨ ਚਰਣ ਤਿਨ ਚਰਣ ਸਰੇਵਹ ਹਮ; ਲਾਗਹ ਤਿਨ ਕੈ ‘ਪਾਏ’ ਰਾਮ ॥ (ਮ: ੪/੫੭੩), ਸਦਾ ਅਨੰਦਿ ਰਹੈ ਦਿਨੁ ਰਾਤੀ, ਵਿਚਹੁ ਹੰਉਮੈ ‘ਜਾਏ’ ॥ ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ; ਤਿਨ ਕੈ ਹੰਉ ਲਾਗਉ ‘ਪਾਏ’ ॥ (ਮ: ੩/੫੮੫), ਅਨਦਿਨੁ ਭਗਤਿ ਕਰਹਿ ਰੰਗਿ ਰਾਤੇ, ਨਾਨਕ! ਸਚਿ ‘ਸਮਾਏ’ ॥ ਜਿਨੀ ਸਚੜਾ ਸਚੁ ਧਿਆਇਆ; ਹੰਉ ਤਿਨ ਕੈ ਲਾਗਉ ‘ਪਾਏ’ ॥ (ਮ: ੩/੫੮੫), ਸਬਦੇ ਰਾਤੇ, ਸਹਜੇ ਮਾਤੇ; ਅਨਦਿਨੁ ਹਰਿ ਗੁਣ ‘ਗਾਏ’ ॥ ਨਾਨਕ! ਦਾਸੁ ਕਹੈ ਬੇਨੰਤੀ; ਹਉ ਲਾਗਾ ਤਿਨ ਕੈ ‘ਪਾਏ’ ॥’’ (ਮ: ੩/੬੦੧) (ਇਨ੍ਹਾਂ ਤਮਾਮ ਪੰਕਤੀਆਂ ਦੇ ਅਖ਼ੀਰ ’ਚ ਸ਼ਬਦ ‘ਪਾਇ’ ਹੁੰਦਾ; ਜਿਵੇ: ‘‘ਜਿਨੀ ਸਖਂੀ ਕੰਤੁ ਪਛਾਣਿਆ; ਹਉ, ਤਿਨ ਕੈ ਲਾਗਉ ਪਾਇ ॥’’ (ਮ: ੩/੩੭), ਆਦਿ।

(ਨੋਟ: ਯਾਦ ਰਹੇ ਕਿ ਸ਼ਬਦ ‘ਪਾਇ’ ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ ਹੈ, ਜਿਸ ਦਾ ਅਰਥ ਹੈ ‘ਚਰਨ ਵਿੱਚ’ ਜਾਂ ‘ਹਜੂਰੀ ਵਿੱਚ’, ਇਸ ਨੂੰ ‘ਚਰਨਾਂ ਵਿੱਚ’ (ਬਹੁ ਵਚਨ) ਅਰਥਾਂ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਤਦ ਇਸ ਦੇ ਨਾਲ ਅੱਖਰ ‘ਕੈ’ ਨਹੀਂ ਬਲਕਿ ‘ਕੇ’ ਆਉਣਾ ਸੀ; ਜਿਵੇਂ: ‘‘ਐਸੇ ਸੰਤ ਮਿਲਹਿ ਮੇਰੇ ਭਾਈ! ਹਮ ਜਨ ‘ਕੇ’ ਧੋਵਹ ਪਾਇ॥ (ਮ:੪/੩੬੮), ਹਉ, ਤਿਨ ਜਨ ‘ਕੇ’ ਸਦ ਲਾਗਉ ਪਾਇ॥ (ਮ:੩/੧੨੬੨), ਜਿਨੀ ਸਤਿਗੁਰੁ ਮੰਨਿਆਂ, ਹਉ ਤਿਨ ‘ਕੇ’ ਲਾਗਉ ਪਾਇ ॥’’ (ਮ:੪/੧੪੨੨), ਆਦਿ।)

‘‘ਮਹਾ ਅਨੰਦ ਭਏ ਸੁਖੁ ਪਾਇਆ; ਸੰਤਨ ਕੈ ‘ਪਰਸਾਦੇ’ ॥ ਕਹੁ ਨਾਨਕ! ਹਰਿ ਸਿਉ ਮਨੁ ਮਾਨਿਆ, ਰੰਗਿ ਰਤੇ ‘ਬਿਸਮਾਦੇ’ ॥ (ਮ: ੫/੬੧੪) (ਇੱਥੇ ਸ਼ਬਦ ‘ਪਰਸਾਦਿ’ ਹੁੰਦਾ; ਜਿਵੇਂ 83 ਵਾਰ ਇਉਂ ਦਰਜ ਹੈ: ‘‘ਸੰਤਹ ਕੈ ‘ਪਰਸਾਦਿ’, ਨਾਮਾ ਹਰਿ ਭੇਟੁਲਾ ॥’’ (ਭਗਤ ਨਾਮਦੇਵ/੪੮੬)

ਕੋਟਿ ਦਾਸ; ਜਾ ਕੈ ‘ਦਰਬਾਰੇ’ ॥ ਨਿਮਖ ਨਿਮਖ ਵਸੈ ਤਿਨ੍ ‘ਨਾਲੇ’ ॥ (ਮ: ੫/੭੩੯), ‘‘ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ‘ਵਾਪਾਰਾ’ ॥ ਖੋਟੇ ਖਰੇ ਸਭਿ ਪਰਖੀਅਨਿ; ਤਿਤੁ ਸਚੇ ਕੈ ‘ਦਰਬਾਰਾ’, ਰਾਮ ॥’’ (ਮ: ੩/੫੭੦), ‘‘ਕੋਟਿ ਜਗ (ਜੱਗ, ਹਵਨ), ਜਾ ਕੈ ‘ਦਰਬਾਰ’ ॥ ਗੰਧ੍ਰਬ ਕੋਟਿ, ਕਰਹਿ ‘ਜੈਕਾਰ’ ॥’’ (ਭਗਤ ਕਬੀਰ/੧੧੬੩) (ਇਨ੍ਹਾਂ ਪੰਕਤੀਆਂ ’ਚ ਸ਼ਬਦ ‘ਦਰਬਾਰਿ’ ਹੁੰਦਾ; ਜਿਵੇਂ 27 ਵਾਰ ਇਉਂ ਦਰਜ ਹੈ: ‘‘ਸਾਧੂ ਕੈ ਠਾਢੀ ‘ਦਰਬਾਰਿ’ ॥’’ (ਭਗਤ ਕਬੀਰ/੮੭੨), ਆਦਿ।

ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ‘ਸੰਗੇ’ ਰਾਮ ॥ ਗੁਨ ਗੋਵਿਦ ਸਦ ਗਾਈਅਹਿ; ਪਾਰਬ੍ਰਹਮ ਕੈ ‘ਰੰਗੇ’, ਰਾਮ ॥ (ਮ: ੫/੮੪੮) (ਇੱਥੇ ਸ਼ਬਦ ‘ਰੰਗਿ’ ਹੁੰਦਾ; ਜਿਵੇਂ 382 ਵਾਰ ਇਉਂ ਦਰਜ ਹੈ: ‘‘ਓਹੁ ਧੋਪੈ, ਨਾਵੈ ਕੈ ‘ਰੰਗਿ’ ॥’’ (ਜਪੁ/ਮ: ੧), ਆਦਿ।

‘‘ਮਨ ਸਮਝੁ ਛੋਡਿ ‘ਆਵਾਇਲੇ’ ॥ ਅਪਨੇ ਰਹਨ ਕਉ ਠਉਰੁ ਨ ਪਾਵਹਿ; ਕਾਏ, ਪਰ ਕੈ ‘ਜਾਇਲੇ’ ॥’’ (ਮ: ੫/੮੬੨) (ਇੱਥੇ ਸ਼ਬਦ ‘ਜਾਇ’ ਹੁੰਦਾ; ਜਿਵੇਂ 1023 ਵਾਰ ਇਉਂ ਦਰਜ ਹੈ: ‘‘ਮੰਨੈ; ਜਮ ਕੈ ਸਾਥਿ, ਨ ‘ਜਾਇ’ ॥’’ (ਜਪੁ/ਮ: ੧), ਆਦਿ।

‘‘ਤਜਿ ਮਾਨ ਮੋਹ ਬਿਕਾਰ ਸਾਧੂ; ਲਗਿ ਤਰਉ, ਤਿਨ ਕੈ ‘ਪਾਏ’ ॥ ਬਿਨਵੰਤਿ ਨਾਨਕ ਸਰਣਿ ਸੁਆਮੀ, ਬਡਭਾਗਿ ਦਰਸਨੁ ਪਾਏ ॥’’ (ਮ: ੫/੧੩੧੨) (ਇੱਥੇ ਪਹਿਲੀ ਤੁੱਕ ਵਿੱਚ ਸ਼ਬਦ ‘ਪਾਇ’ ਹੁੰਦਾ।

‘‘ਚੀਤਿ ਨ ਆਵਸਿ ਦੂਜੀ ਬਾਤਾ, ਸਿਰ ਊਪਰਿ ‘ਰਖਵਾਰਾ’ ॥ ਬੇਪਰਵਾਹੁ ਰਹਤ ਹੈ ਸੁਆਮੀ, ਇਕ ਨਾਮ ਕੈ ‘ਆਧਾਰਾ’ ॥’’ (ਮ: ੫/੮੮੪) (ਇੱਥੇ ਸ਼ਬਦ ‘ਆਧਾਰੈ’ ਹੁੰਦਾ; ਜਿਵੇਂ: ‘‘ਨਿਰਭਉ ਭਏ, ਸਗਲ ਭਉ ਮਿਟਿਆ; ਚਰਨ ਕਮਲ ‘ਆਧਾਰੈ’ ॥’’ (ਮ:੫/੧੨੧੭)

‘‘ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ‘ਨਾਮਾ’ ॥ ਚਾਖਿ ਅਘਾਣੇ ਸਾਰਿਗਪਾਣੇ; ਜਿਨ ਕੈ ਭਾਗ ‘ਮਥਾਨਾ’ ॥’’ (ਮ: ੫/੯੨੪) (ਇੱਥੇ ਸ਼ਬਦ ‘ਮਥਾਨਿ’ ਹੁੰਦਾ; ਜਿਵੇਂ: ‘‘ਲਹਨੋ ਜਿਸੁ ‘ਮਥਾਨਿ’ ਹਾਂ ॥’’ (ਮ: ੫/੪੦੯)

‘‘ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ‘ਨਾਮਾ’ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ, ਜਾ ਕੈ ਲੇਖੁ ‘ਮਥਾਮਾ’ ॥’’ (ਮ: ੫/੧੨੦੬) (ਇੱਥੇ ਸ਼ਬਦ ‘ਮਥਾਮਿ’ ਹੁੰਦਾ।)

‘‘ਜਿਤੁ ਜਿਤੁ ਲਾਵਹੁ; ਤਿਤੁ ਲਗਹਿ, ਹਰਿ ‘ਨਾਥ’ ॥ ਨਾਨਕ! ਇਨ ਕੈ ਕਛੂ ਨ ‘ਹਾਥ’ ॥ (ਮ: ੫/੨੭੧), ਜੀਅ ਜੰਤ੍ਰ ਸਭ, ਤਾ ਕੈ ‘ਹਾਥ’ ॥ ਦੀਨ ਦਇਆਲ ਅਨਾਥ ਕੋ ਨਾਥੁ ॥ (ਮ: ੫/੨੯੯), ਬੰਧਨ ਕਾਟੈ ਸੋ ਪ੍ਰਭੂ; ਜਾ ਕੈ ਕਲ ‘ਹਾਥ’ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ‘ਨਾਥ’ ॥ (ਮ: ੫/੮੧੫), ਮਨ ਤੇ ਕਦੇ ਨ ਵੀਸਰੈ ਅਨਾਥ ਕੋ ‘ਨਾਥ’ ॥ ਨਾਨਕ! ਪ੍ਰਭ ਸਰਣਾਗਤੀ; ਜਾ ਕੈ ਸਭੁ ਕਿਛੁ ‘ਹਾਥ’ ॥ (ਮ: ੫/੮੧੬), ਸਭ ਕਿਛੁ ਜਾਣਹੁ, ਤਿਸ ਕੈ ‘ਹਾਥ’ ॥ ਪ੍ਰਭੁ ਮੇਰੋ ਅਨਾਥ ਕੋ ‘ਨਾਥ’ ॥’’ (ਮ: ੫/੧੧੪੬) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਹਾਥਿ’ ਹੁੰਦਾ; ਜਿਵੇਂ 59 ਵਾਰ ਇਉਂ ਦਰਜ ਹੈ: ‘‘ਮਾਨੁਖ ਕੈ ਕਿਛੁ ਨਾਹੀ ‘ਹਾਥਿ ॥’’ (ਮ:੫/੨੮੧) ਆਦਿ।

‘‘ ਊਠਤ ਬੈਠਤ ਸੋਵਤ ‘ਨਾਮ’ ॥ ਕਹੁ ਨਾਨਕ! ਜਨ ਕੈ, ਸਦ ‘ਕਾਮ’ (ਅਹਾਰ ਵਿੱਚ)॥ (ਮ: ੫/੨੮੬), ਸੰਚਣ ਕਉ ਹਰਿ ਏਕੋ ‘ਨਾਮੁ’ ॥ ਹਲਤਿ ਪਲਤਿ; ਤਾ ਕੈ ਆਵੈ ‘ਕਾਮ’ ॥ (ਮ: ੫/੬੭੬), ਸੋਈ ਸੰਤੁ ਜਿ ਭਾਵੈ ‘ਰਾਮ’ ॥ ਸੰਤ ਗੋਬਿੰਦ ਕੈ ਏਕੈ ‘ਕਾਮ’ ॥ (ਮ: ੫/੮੬੭), ‘‘ਗੁਰੁ ਗੋਬਿੰਦੁ, ਜੀਅ ਕੈ ‘ਕਾਮ’ ॥ ਹਲਤਿ ਪਲਤਿ ਜਾ ਕੀ ਸਦ ‘ਛਾਮ’ ॥ (ਮ: ੫/੧੧੩੭), ਆਪਿ ਮਹਾ ਜਨੁ ਆਪੇ ਪੰਚਾ, ਆਪਿ ਸੇਵਕ ਕੈ ‘ਕਾਮ’ ॥ ਆਪੇ ਸਗਲੇ ਦੂਤ ਬਿਦਾਰੇ, ਠਾਕੁਰ ‘ਅੰਤਰਜਾਮ’ ॥’’ (ਮ: ੫/੧੨੧੬), ਸਾਧਸੰਗਤਿ ਨਿਧਿ ਹਰਿ ਕੋ ‘ਨਾਮ’ ॥ ਸੰਗਿ ਸਹਾਈ, ਜੀਅ ਕੈ ‘ਕਾਮ’ ॥’’ (ਮ: ੫/੧੩੦੦) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਕਾਮਿ’ ਹੁੰਦਾ; ਜਿਵੇਂ 81 ਵਾਰ ਇਉਂ ਦਰਜ ਹੈ: ‘‘ਜੋ ਗੁਰਿ ਦੀਆ, ਸੁ ਮਨ ਕੈ ‘ਕਾਮਿ’ ॥’’ (ਮ: ੫/੧੭੭), ਆਦਿ।

‘‘ਗੁਰ ਕਾ ਬਚਨੁ, ਜੀਅ ਕੈ ‘ਸਾਥ’ ॥ ਗੁਰ ਕਾ ਬਚਨੁ ਅਨਾਥ ਕੋ ‘ਨਾਥ’ ॥’’ (ਮ: ੫/੧੭੭) (ਇਸ ਪੰਕਤੀ ’ਚ ਸ਼ਬਦ ‘ਸਾਥਿ’ ਹੁੰਦਾ; ਜਿਵੇਂ 57 ਵਾਰ ਇਉਂ ਦਰਜ ਹੈ: ‘‘ਮੰਨੈ ਜਮ ਕੈ ਸਾਥਿ ਨ ਜਾਇ ॥’’ (ਜਪੁ/ਮ: ੧), ਆਦਿ।

‘‘ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ‘ਢੋਰ’ ॥ ਨਾਨਕ! ਗੁਰਮੁਖਿ ਸੋ ਬੁਝੈ, ਜਾ ਕੈ ਭਾਗ ‘ਮਥੋਰ’ ॥’’ (ਮ: ੫/੨੫੧) (ਇੱਥੇ ਸ਼ਬਦ ‘ਮਥੋਰਿ’ ਹੁੰਦਾ।)

‘‘ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ‘ਬਿਕਰਾਲ’ ॥ ਦਿਨੁ ਦਿਨੁ ਛਿਜਤ ਬਿਕਾਰ ਕਰਤ; ਅਉਧ ਫਾਹੀ ਫਾਥਾ, ਜਮ ਕੈ ‘ਜਾਲ’ ॥’’ (ਮ: ੫/੮੦੬) (ਇੱਥੇ ਸ਼ਬਦ ‘ਜਾਲਿ’ ਹੁੰਦਾ; ਜਿਵੇਂ 17 ਵਾਰ ਇਉਂ ਦਰਜ ਹੈ: ‘‘ਮੋਹਿ ਬਿਆਪਹਿ ਮਾਇਆ ‘ਜਾਲਿ’ ॥’’ (ਮ: ੫/੨੬੬), ਆਦਿ।

ਕਾਹੂ ਸੰਗਿ ਨ ਚਾਲਹੀ ਮਾਇਆ ‘ਜੰਜਾਲ’ ॥ ਊਠਿ ਸਿਧਾਰੇ ਛਤ੍ਰਪਤਿ; ਸੰਤਨ ਕੈ ‘ਖਿਆਲ’ ॥ (ਮ: ੫/੮੦੭) (ਇੱਥੇ ਸ਼ਬਦ ‘ਖਿਆਲਿ’ ਹੁੰਦਾ।)

ਜਿਸਹਿ ਸਹਾਈ ਹੋਇ ‘ਭਗਵਾਨ’ ॥ ਅਨਿਕ ਜਤਨ, ਉਆ ਕੈ ‘ਸਰੰਜਾਮ’ ॥ (ਮ: ੫/੮੮੮) (ਇੱਥੇ ਸ਼ਬਦ ‘ਸਰੰਜਾਮਿ’ ਹੁੰਦਾ; ਜਿਵੇਂ 2 ਵਾਰ ਇਉਂ ਦਰਜ ਹੈ: ‘‘ਸਰੰਜਾਮਿ ਲਾਗੁ ਭਵਜਲ ਤਰਨ ਕੈ ॥’’ (ਮ:੫/੧੨), ਆਦਿ।

‘‘ਮਾਨ ਮੋਹ ਮਹਾ ਮਦ ਮੋਹਤ; ਕਾਮ ਕ੍ਰੋਧ ਕੈ ‘ਖਾਤ’ ॥ ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ‘ਸਹਾਤ’ ॥’’ (ਮ: ੫/੧੧੨੦) (ਇਸ ਪੰਕਤੀ ’ਚ ਸ਼ਬਦ ‘ਖਾਤੈ’ ਹੁੰਦਾ।)

‘‘ਸੁਤ ਸੰਪਤਿ ਬਿਖਿਆ ਰਸ ਭੁੋਗਵਤ; ਨਹ ਨਿਬਹਤ ਜਮ ਕੈ ‘ਪਾਥ’ ॥ ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ‘ਖਾਤ’ ॥ (ਮ: ੫/੧੧੨੦), ਕੋਟਿ ਮਨੋਰਥ ਆਵਹਿ ‘ਹਾਥ’ ॥ ਜਮ ਮਾਰਗ ਕੈ ਸੰਗੀ ‘ਪਾਂਥ’ ॥’’ (ਮ: ੫/੧੧੩੭) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਪੰਥਿ’ ਹੁੰਦਾ; ਜਿਵੇਂ 16 ਵਾਰ ਇਉਂ ਦਰਜ ਹੈ: ‘‘ਜਿਤੁ, ਜਮ ਕੈ ਪੰਥਿ ਨ ਜਾਈਐ ॥’’ (ਮ:੫/੧੩੨)

‘‘ਸੰਨਿਆਸੀ ਮਾਤੇ ‘ਅਹੰਮੇਵ’ ॥ ਤਪਸੀ ਮਾਤੇ, ਤਪ ਕੈ ‘ਭੇਵ’ ॥ (ਭਗਤ ਕਬੀਰ/੧੧੯੩) (ਇੱਥੇ ਸ਼ਬਦ ‘ਭੇਤਿ’ ਹੁੰਦਾ; ਜਿਵੇਂ: ‘‘ਨਾਮ ਅਧਾਰਿ ਚਲਾ, ਗੁਰ ਕੈ ਭੈ ਭੇਤਿ ॥’’ (ਮ: ੧/੧੨੭੪)

‘‘ਕਰਹਿ ਸੋਮ ਪਾਕੁ, ਹਿਰਹਿ ਪਰ ਦਰਬਾ; ਅੰਤਰਿ ਝੂਠ ‘ਗੁਮਾਨ’ ॥ ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ, ਬਿਆਪੇ ਮਨ ਕੈ ‘ਮਾਨ’ ॥’’ (ਮ: ੫/੧੨੦੩) (ਇੱਥੇ ਸ਼ਬਦ ‘ਮਾਨਿ’ ਹੁੰਦਾ; ਜਿਵੇਂ: ‘‘ਖਿਨ ਭੰਗੁਨਾ ਕੈ ‘ਮਾਨਿ’ ਮਾਤੇ, ਅਸੁਰ ਜਾਣਹਿ ਨਾਹੀ ॥’’ (ਮ: ੫/੪੦੮), ਆਦਿ।

‘‘ਆਜੁ ਮੈ ਬੈਸਿਓ ਹਰਿ ‘ਹਾਟ’ ॥ ਨਾਮੁ ਰਾਸਿ ਸਾਝੀ ਕਰਿ ਜਨ ਸਿਉ; ਜਾਂਉ ਨ ਜਮ ਕੈ ‘ਘਾਟ’ (ਪੱਤਣ ਉੱਤੇ)॥’’ (ਮ: ੫/੧੨੬੯) (ਇੱਥੇ ਸ਼ਬਦ ‘ਘਾਟਿ’ ਹੁੰਦਾ; ਜਿਵੇਂ: ‘‘ਬਾਟਿ, ‘ਘਾਟਿ’, ਗਿ੍ਰਹਿ, ਬਨਿ ਬਨਿ ਜੋਹੈ ॥’’ (ਮ:੫/੩੯੨), ਆਦਿ।

‘‘ਜਿਹਬਾ ਗੁਨ ਗੋਬਿੰਦ ਭਜਹੁ, ਕਰਨ ਸੁਨਹੁ ਹਰਿ ‘ਨਾਮੁ’ ॥ ਕਹੁ ਨਾਨਕ! ਸੁਨਿ ਰੇ ਮਨਾ! ਪਰਹਿ ਨ, ਜਮ ਕੈ ‘ਧਾਮ’ ॥’’ (ਮ: ੯/੧੪੨੭) (ਇੱਥੇ ਸ਼ਬਦ ‘ਧਾਮਿ’ ਹੁੰਦਾ।)

‘‘ਕਰਣੋ ਹੁਤੋ, ਸੁ ਨਾ ਕੀਓ; ਪਰਿਓ ਲੋਭ ਕੈ ‘ਫੰਧ’ ॥ ਨਾਨਕ! ਸਮਿਓ ਰਮਿ ਗਇਓ, ਅਬ ਕਿਉ ਰੋਵਤ ‘ਅੰਧ’ ॥’’ (ਮ: ੯/੧੪੨੮) (ਇੱਥੇ ਦੂਸਰੀ ਤੁੱਕ ਦੇ ਅਖ਼ੀਰ ਵਿੱਚ ਅਗਰ ਸ਼ਬਦ ਹੇ ਅੰਧ! ਸੰਬੋਧਨ ਨਾ ਹੁੰਦਾ ਤਾਂ ਪਹਿਲੀ ਤੁਕ ਦੇ ਅੰਤ ਵਿੱਚ ਸ਼ਬਦ ‘ਫੰਧਿ’ ਆਉਣਾ ਸੀ; ਜਿਵੇਂ: ‘‘ਮਨੁ ਮਾਇਆ ਮੈ ‘ਫਧਿ’ ਰਹਿਓ, ਬਿਸਰਿਓ ਗੋਬਿੰਦ ਨਾਮੁ॥’’ (ਮ: ੯/੧੪੨੮), ਆਦਿ।

‘‘ਸੁਤ ਮੀਤ ਭ੍ਰਾਤ ਤੇ ਗੁਹਜੀ; ਤਾ ਕੈ ਨਿਕਟਿ ਨ ਹੋਈ ‘ਖਲੀਆ’ ॥..ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ; ਊਠਿ ਤਿਨਾ ਕੈ ਲਾਗੀ ‘ਪਲੀਆ’ ॥ (ਮ: ੫/੧੦੦੪) (ਇੱਥੇ ਸ਼ਬਦ ‘ਪਲੈ’ ਹੁੰਦਾ; ਜਿਵੇਂ: ‘‘ਹਭੇ ਸਾਕ ਕੂੜਾਵੇ ਡਿਠੇ, ਤਉ ‘ਪਲੈ’ ਤੈਡੈ ਲਾਗੀ ॥’’ (ਮ: ੫/੯੬੩), ਆਦਿ।

‘‘ਜੋ ਕਿਛੁ ਕਰੈ, ਸੋਈ ‘ਭਲ’ ਜਨ ਕੈ; ਅਤਿ ਨਿਰਮਲ ਦਾਸ ਕੀ ਜੁਗਤਾ ॥ (ਮ: ੫/੩੮੮) (ਇੱਥੇ ਸ਼ਬਦ ‘ਭਲੈ’ ਹੁੰਦਾ; ਜਿਵੇਂ: ‘‘ਰਤਨ ਬੀਚਾਰੁ ਮਨਿ ਵਸਿਆ, ਗੁਰ ਕੈ ਸਬਦਿ ਭਲੈ॥’’ (ਮ:੩/੯੫੬), ਆਦਿ।

‘‘ਪਾਖੰਡਿ, ਮੈਲੁ ਨ ਚੂਕਈ ਭਾਈ! ਅੰਤਰਿ ਮੈਲੁ ‘ਵਿਕਾਰੀ’ ॥ ਇਨ ਬਿਧਿ ਡੂਬੀ ਮਾਕੁਰੀ, ਭਾਈ! ਊਂਡੀ, ਸਿਰ ਕੈ ‘ਭਾਰੀ’ ॥ (ਮ: ੧/੬੩੫), ਤੀਨਿ ਲੋਕ ਜਾ ਕੈ, ਹਹਿ ਭਾਰ ॥ ਸੋ ਕਾਹੇ ਨ ਕਰੈ ਪ੍ਰਤਿਪਾਰ ॥’’ (ਭਗਤ ਕਬੀਰ/੩੨੮)

(ਇਨ੍ਹਾਂ ਤੁਕਾਂ ਦੇ ਅਖ਼ੀਰ ਵਿੱਚ ਸ਼ਬਦ ‘ਭਾਰਿ’ ਹੁੰਦਾ; ਜਿਵੇਂ 13 ਵਾਰ ਇਉਂ ਦਰਜ ਹੈ: ‘‘ਹੁਕਮੈ ਅੰਦਰਿ ਜੰਮਿਆ, ਪਿਆਰੇ! ਊਧਉ, ‘ਸਿਰ ਕੈ ਭਾਰਿ’ ॥’’ (ਮ: ੧/੬੩੬), ਆਦਿ।

‘‘ਦੂਜੈ ਭਾਇ ਨਾਉ ਕਦੇ ਨ ਪਾਇਨਿ; ਦੁਖੁ ਲਾਗਾ ਅਤਿ ‘ਭਾਰੀ’ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ; ‘ਮਾਇਆ ਕੈ ‘ਬਿਉਹਾਰੀ’ ॥ (ਮ: ੩/੧੨੪੬) (ਇਸ ਤੁਕ ਦੇ ਅਖ਼ੀਰ ਵਿੱਚ ਸ਼ਬਦ ‘ਬਿਉਹਾਰਿ’ ਹੋਣਾ ਸੀ; ਜਿਵੇਂ: ‘‘ਸਾਂਤਿ ਸੂਖ ਨ ਸਹਜੁ ਉਪਜੈ, ਇਹੈ ਇਸੁ ‘ਬਿਉਹਾਰਿ’ ॥’’ (ਮ:੫/੧੨੨੫)

(ਭਾਗ-5) (ਅ)

ਗੁਰਬਾਣੀ ਜਿੱਥੇ ਕਾਵਿ ਤੋਲ ਨੂੰ ਤਰਜੀਹ ਦਿੰਦੀ ਹੈ ਉੱਥੇ ਪਿੰਗਲ ਨੂੰ ਭੀ ਬਰਾਬਰ ਮਹੱਤਵ ਦਿੰਦੀ ਹੈ। ਪਿੰਗਲ ਦਾ ਸਬੰਧ ‘ਲਗ’ ਦੀ ਉਚਾਰਨ ਧੁਨੀ (ਮਾਤ੍ਰਾ) ਭਾਵ ਸਮੇਂ ਨਾਲ ਹੁੰਦਾ ਹੈ, ਜਿਸ ਦੀ ਵੰਡ ਗੁਰਮੁਖੀ ਭਾਸ਼ਾ ਵਿੱਚ ‘ਲਘੂ’ ਅਤੇ ‘ਦੀਰਘ (ਗੁਰੂ)’ ਰਾਹੀਂ ਕੀਤੀ ਜਾਂਦੀ ਹੈ। ਸਮਝਣ ਲਈ ‘ਲਘੂ’ ਨੂੰ ਨੰਬਰ-1 ਅਤੇ ‘ਦੀਰਘ (ਗੁਰੂ)’ ਨੂੰ 2 ਨੰਬਰ ਦਿੱਤੇ ਜਾਂਦੇ ਹਨ। ਗੁਰਮੁਖੀ ਵਿੱਚ 10 (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਕੁੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਲਗਾਂ ਹਨ, ਜਿਨ੍ਹਾਂ ਵਿੱਚੋਂ 3 (ਮੁਕਤਾ, ਔਕੁੜ ਤੇ ਸਿਹਾਰੀ) ‘ਲਘੂ’ ਭਾਵ ਇੱਕ ਨੰਬਰ ਵਾਲੀਆਂ ਅਤੇ ਬਾਕੀ 7 ‘ਦੀਰਘ’ ਭਾਵ 2 ਨੰਬਰ ਵਾਲੀਆਂ ਹਨ; ਜਿਵੇਂ:

‘‘ਅੰਤਰਿ ਬਾਹਰਿ ਏਕੋ ਜਾਣੈ ॥’’ (ਇਸ ਪੰਕਤੀ ਵਿੱਚ ‘ਤ, ਰਿ, ਹ, ਰਿ’ ਇੱਕ ਨੰਬਰ ਵਾਲੀਆਂ ‘ਲਘੂ’ ਮਾਤ੍ਰਾਵਾਂ ਅਤੇ ‘ਅੰ, ਬਾ, ਏ, ਕੋ, ਜਾ, ਣੈ’ 2 ਨੰਬਰ ਵਾਲੀਆਂ ‘ਦੀਰਘ, ਗੁਰੁ’ ਮਾਤ੍ਰਾਵਾਂ ਹਨ, ਜਿਨ੍ਹਾਂ ਦਾ ਜੋੜ 1 ਨੰਬਰ ਵਾਲੀਆਂ ਦਾ 4 ਅਤੇ 2 ਨੰਬਰ ਵਾਲੀਆਂ ਦਾ 12, ਭਾਵ ਕੁਲ 16 ਬਣਦਾ ਹੈ।

‘‘ਗੁਰ ਕੈ ਸਬਦੇ ਆਪੁ ਪਛਾਣੈ ॥’’ (ਇਸ ਤੁਕ ਵਿੱਚ ‘ਗੁ, ਰ, ਸ, ਬ, ਪੁ, ਪ’ ਇੱਕ ਨੰਬਰ ਵਾਲੀਆਂ ‘ਲਘੂ’ ਮਾਤ੍ਰਾਵਾਂ ਅਤੇ ‘ਕੈ, ਦੇ, ਆ, ਛਾ, ਣੈ’ 2 ਨੰਬਰ ਵਾਲੀਆਂ ‘ਦੀਰਘ’ ਮਾਤ੍ਰਾਵਾਂ ਹਨ, ਜਿਨ੍ਹਾਂ ਦਾ ਜੋੜ 1 ਨੰਬਰ ਵਾਲੀਆਂ ਦਾ 6 ਅਤੇ 2 ਨੰਬਰ ਵਾਲੀਆਂ ਦਾ 10, ਭਾਵ ਕੁਲ 16 ਬਣਦਾ ਹੈ, ਪਰ:

‘‘ਸਾਚੈ ਸਬਦਿ ਦਰਿ ਨੀਸਾਣੈ ॥’’ (ਇਸ ਤੁੱਕ ਵਿੱਚ ‘ਸ, ਬ, ਦਿ, ਦ, ਰਿ’ ‘ਲਘੂ’ ਮਾਤ੍ਰਾਵਾਂ ਦਾ ਜੋੜ 5 ਅਤੇ ‘ਸਾ, ਚੈ, ਨੀ, ਸਾ, ਣੈ’ ‘ਦੀਰਘ’ ਮਾਤ੍ਰਾਵਾਂ ਦਾ ਜੋੜ 10, ਭਾਵ ਮਾਤਿ੍ਰਕ ਜੋੜ ਕੁਲ 15 ਬਣਦਾ ਹੈ। ਇਨ੍ਹਾਂ ਤਿੰਨੇ ਤੁਕਾਂ ਨੂੰ ਮਿਲਾ ਕੇ ਸ਼ਬਦ ‘‘ਅੰਤਰਿ ਬਾਹਰਿ ਏਕੋ ਜਾਣੈ ॥ ਗੁਰ ਕੈ ਸਬਦੇ ਆਪੁ ਪਛਾਣੈ ॥ ਸਾਚੈ ਸਬਦਿ ਦਰਿ ਨੀਸਾਣੈ ॥’’ (ਮ: ੧/੨੨੪) ਵਾਕ ਬਣ ਗਿਆ।

ਉਪਰੋਕਤ ਤਿੰਨੇ ਪੰਕਤੀਆਂ ਦੇ ਅਖ਼ੀਰ ਵਿੱਚ ‘ਦੀਰਘ’ ਮਾਤ੍ਰਾਵਾਂ ਵਾਲੀਆਂ 2-2 ਲਗਾਂ ਹੋਣ ਕਾਰਨ ਪ੍ਰਤਿ ਚਰਣ 16-16-15 ਦਾ ਮਾਤਿ੍ਰਕ ਛੰਦ ਬਣ ਗਿਆ, ਜਿਸ ਕਾਰਨ ਵਿਚਕਾਰਲੀ ਤੁੱਕ ਵਿੱਚ ‘ਸਬਦੁ’ ਦੀ ਬਣਤਰ ‘ਸਬਦੇ’ (4 ਨੰਬਰਾਂ ਦੇ ਜੋੜ ਵਾਲੀ) ਅਤੇ ਅਖ਼ੀਰਲੀ ਤੁੱਕ ਵਿੱਚ ‘ਸਬਦਿ’ (3 ਨੰਬਰਾਂ ਦੇ ਜੋੜ) ਵਾਲੀ ਦਰਜ ਕੀਤੀ ਗਈ ਹੈ।

ਉਪਰੋਕਤ (ਭਾਗ-5 ‘ੳ’ ਰਾਹੀਂ) ਕੀਤੀ ਗਈ ਵੀਚਾਰ ਅਨੁਸਾਰ, ਜਿਸ ਤਰ੍ਹਾਂ ਕਾਵਿ ਤੋਲ ਨੂੰ ਮਿਲਾਉਣ ਲਈ ਕਿਸੇ ਤੁਕ ਦੇ ਅਖ਼ੀਰ ਵਿੱਚ ਦਰਜ, ਮੂਲ ਸ਼ਬਦ ਦੀ ਬਣਤਰ ਹੀ ਬਦਲ ਜਾਂਦੀ ਹੈ ਇਸ ਤਰ੍ਹਾਂ ਹੀ ਪਿੰਗਲ ਨਿਯਮਾਂ ਅਨੁਸਾਰ ਕਿਸੇ ਤੁਕ ਦੇ ਵਿਚਕਾਰ ਆਏ ਸ਼ਬਦ ਦੀ ਮੂਲ ਬਣਤਰ ਵੀ ਬਦਲ ਜਾਂਦੀ ਹੈ।

ਗੁਰਬਾਣੀ ਭਾਸ਼ਾਈ ਲਿਪੀ ਨਿਯਮ (ਵਿਆਕਰਣ) ਅਨੁਸਾਰ ਉਪਰੋਕਤ ਤਿੰਨੇ ਤੁਕਾਂ ਵਿੱਚੋਂ, ਵਿਚਕਾਰਲੀ ਤੁੱਕ ਵਿੱਚ ਵੀ ਸ਼ਬਦ ਬਣਤਰ ‘ਸਬਦਿ’ ਹੋਣੀ ਚਾਹੀਦੀ ਸੀ, ਜੋ ਕਿ ਪਿੰਗਲ ਨਿਯਮ ਨੇ ‘ਸਬਦੇ’ ਬਣਾ ਦਿੱਤੀ। ਅਗਾਂਹ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਭਾਸ਼ਾਈ ਨਿਯਮ ਅਨੁਸਾਰ ਸ਼ਬਦ ਬਣਤਰ ‘ਸਬਦਿ, ਸੰਗਿ, ਨਿਕਟਿ’ ਹੋਣੀ ਚਾਹੀਦੀ ਸੀ ਪਰ ਪਿੰਗਲ ਨਿਯਮ ਨੇ ਤੁਕ ਦੇ ਵਿਚਕਾਰ ਆਏ ਇਨ੍ਹਾਂ ਸ਼ਬਦਾਂ ਦੀ ਬਣਤਰ ਵੀ ‘ਸਬਦੇ, ਸੰਗੇ, ਨਿਕਟੇ’ ਆਦਿ ਇਉਂ ਬਣਾ ਦਿੱਤੀ:

‘‘ਗੁਰ ਕੈ ‘ਸਬਦੇ’, ਆਪੁ ਪਛਾਣੈ ॥ (ਮ: ੧/੨੨੪), ਗੁਰ ਕੈ ‘ਸਬਦੇ’, ਮੋਖ ਦੁਆਰਾ ॥ (ਮ: ੩/੧੦੫੨), ਗੁਰ ਕੈ ‘ਸਬਦੇ’, ਤੋਲਿ ਤੋਲਾਏ; ਅੰਤਰਿ ਸਬਦਿ ਪਛਾਤਾ ਹੇ ॥ (ਮ: ੩/੧੦੫੩), ਗੁਰ ਕੈ ‘ਸਬਦੇ’, ਨੇੜਿ ਨ ਆਈ ॥ (ਮ: ੩/੧੦੫੪) , ਆਪੇ ਕ੍ਰਿਪਾ ਕਰੇ ਸੁਖਦਾਤਾ; ਗੁਰ ਕੈ ‘ਸਬਦੇ’, ਸੋਹਾ ਹੇ ॥ (ਮ: ੩/੧੦੫੭), ਗੁਰ ਕੈ ‘ਸਬਦੇ’, ਆਪੁ ਪਛਾਣੈ ॥ (ਮ: ੩/੧੦੬੫), ਗੁਰ ਕੈ ‘ਸਬਦੇ’, ਸਚਿ ਸਮਾਵਹਿ ॥ (ਮ: ੩/੧੦੬੭), ਗੁਰ ਕੈ ‘ਸਬਦੇ’, ਆਪੁ ਗਵਾਏ ॥ (ਮ: ੩/੧੦੬੭), ਗੁਰ ਕੈ ‘ਸਬਦੇ’, ਸਹਜਿ ਸੁਭਾਏ ॥ (ਮ: ੩/੧੦੬੮), ਗੁਰ ਕੈ ‘ਸਬਦੇ’, ਜੇ ਮਰੈ; ਫਿਰਿ ਮਰੈ ਨ ਦੂਜੀ ਵਾਰ ॥ (ਮ: ੧/੧੦੦੯), ਗੁਰ ਕੈ ‘ਸਬਦੇ’, ਦਰਿ ਨੀਸਾਣੈ ॥’’ (ਮ: ੧/੧੩੩੦) (ਇਨ੍ਹਾਂ ਤਮਾਮ ਪੰਕਤੀਆਂ ’ਚ ਮੂਲ ਸ਼ਬਦ ਬਣਤਰ ‘ਸਬਦੇ’ ਦੀ ਬਜਾਏ ‘ਸਬਦਿ’ ਹੋਣੀ ਸੀ; ਜਿਵੇਂ 199 ਵਾਰ ਇਉਂ ਦਰਜ ਹੈ: ‘‘ਗੁਰ ਕੈ ਸਬਦਿ, ਹਰਿ ਰੰਗੁ ਚੜਾਏ ॥’’ (ਮ: ੩/੧੧੪) ਆਦਿ।

‘‘ਪੇਖਿਓ ਮੋਹਨੁ, ਸਭ ਕੈ ‘ਸੰਗੇ’; ਊਨ ਨ ਕਾਹੂ ਸਗਲ ਭਰੀ ॥ (ਮ: ੫/੮੨੩), ਪੇਖਤ ਸੁਨਤ ਸਭਨ ਕੈ ‘ਸੰਗੇ’, ਥੋਰੈ ਕਾਜ ਬੁਰੋ ਕਹ ਫੇਰੋ ॥ (ਮ: ੫/੧੩੦੨), ਸੰਤ ਪ੍ਰਤਾਪਿ, ਸਾਧ ਕੈ ‘ਸੰਗੇ’; ਹਰਿ ਹਰਿ ਨਾਮੁ ਧਿਆਵਉ ਰੇ ॥ (ਮ: ੫/੩੮੭), ਬਾਸਿ ਰਹਿਓ ਹੀਅਰੇ ਕੈ ‘ਸੰਗੇ’; ਪੇਖਿ ਮੋਹਿਓ ਮਨੁ ਲੀਲਾ ॥’’ (ਮ: ੫/੪੯੮) (ਇਨ੍ਹਾਂ ਤਮਾਮ ਪੰਕਤੀਆਂ ’ਚ ਸ਼ਬਦ ‘ਸੰਗੇ’ ਦੀ ਬਜਾਏ ‘ਸੰਗਿ’ ਹੋਣਾ ਸੀ; ਜਿਵੇਂ 767 ਵਾਰ ਇਉਂ ਦਰਜ ਹੈ: ‘‘ਭਰੀਐ ਮਤਿ, ਪਾਪਾ ਕੈ ‘ਸੰਗਿ’ ॥ (ਜਪੁ/ਮ: ੧) ਆਦਿ।

‘‘ਸਦਾ ਸਾਹਿਬ ਕੈ ‘ਰੰਗੇ’ ਰਾਤਾ, ਅਨਦਿਨੁ ਨਾਮੁ ਵਖਾਣਾ ॥’’ (ਮ: ੧/੧੦੧੫) (ਇੱਥੇ ਸ਼ਬਦ ‘ਰੰਗਿ’ ਹੋਣਾ ਸੀ।)

‘‘ਚੰਦਨ ਕੈ ਨਿਕਟੇ, ਬਸੈ; ਬਾਂਸੁ ਸੁਗੰਧੁ ਨ ਹੋਇ ॥’’ (ਭਗਤ ਕਬੀਰ/੧੩੬੫) (ਇੱਥੇ ਸ਼ਬਦ ‘ਨਿਕਟਿ’ ਹੋਣਾ ਸੀ; ਜਿਵੇਂ 83 ਵਾਰ ਇਉਂ ਦਰਜ ਹੈ ‘‘ਤਾ ਕੈ ‘ਨਿਕਟਿ’, ਨ ਆਵੈ ਮਾਈ ॥ (ਮ: ੫/੧੮੨), ਨਾਨਕ! ਤਾ ਕੈ ‘ਨਿਕਟਿ’ ਨ ਮਾਏ ॥’’ (ਮ: ੫/੨੫੧) ਆਦਿ।

(ਭਾਗ-5) (ੲ)

ਹੇਠਾਂ ਲਿਖੀਆਂ ਪੰਕਤੀਆਂ ਵਿੱਚ ਕਾਵਿ ਤੋਲਿ ਕਾਰਨ ਸ਼ਬਦ ‘ਬਲਿਹਾਰੈ’ (ਜੋ ਗੁਰਬਾਣੀ ਵਿੱਚ 52 ਵਾਰ ਦਰਜ ਹੈ), ਤੋਂ ‘ਬਲਿਹਾਰੀ’ ਸ਼ਬਦ ਬਣਤਰ ਬਣ ਗਈ ਹੈ।

ਹਉ ਤਾ ਕੈ ‘ਬਲਿਹਾਰੀ’ ॥ ਜਾ ਕੈ ਕੇਵਲ ਨਾਮੁ ‘ਅਧਾਰੀ’ ॥ (ਮ: ੫/੨੦੭), ਤਿਸੁ ਸੇਵਕ ਕੈ ਹਉ ‘ਬਲਿਹਾਰੀ’; ਜੋ ਅਪਨੇ ਪ੍ਰਭ ਭਾਵੈ ॥ (ਮ: ੫/੪੦੩), ਹਰਿ ਬਿਨੁ ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰ ‘ਅਧਾਰੀ’॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ‘ਬਲਿਹਾਰੀ’॥ (ਮ:੪/੫੦੬), ਇਹੁ ਮਨੁ ਸੰਤਨ ਕੈ ‘ਬਲਿਹਾਰੀ’ ॥ ਜਾ ਕੀ ਓਟ ਗਹੀ ਸੁਖੁ ਪਾਇਆ, ਰਾਖੇ ਕਿਰਪਾ ‘ਧਾਰੀ’ ॥ (ਮ: ੫/੮੮੯), ਨਾਨਕ! ਤਿਨ ਕੈ ਸਦ ‘ਬਲਿਹਾਰੀ’; ਜਿਨ ਏਕ ਸਬਦਿ ਲਿਵ ਲਾਈ ॥ (ਮ: ੧/੮੭੯), ਉਸਤਤਿ ਕਹਨੁ ਨ ਜਾਇ ‘ਤੁਮਾਰੀ’, ਕਉਣੁ ਕਹੈ ਤੂ ਕਦ ਕਾ॥ ਨਾਨਕ! ਦਾਸੁ ਤਾ ਕੈ ‘ਬਲਿਹਾਰੀ’; ਮਿਲੈ ਨਾਮੁ ਹਰਿ ਨਿਮਕਾ ॥ (ਮ: ੫/੧੧੧੭), ਤਿਸੁ ਗੁਰ ਕੈ ਜਾਈਐ ‘ਬਲਿਹਾਰੀ’; ਸਦਾ ਸਦਾ ਹਉ ਵਾਰਿਆ॥ (ਮ: ੫/੧੨੧੮), ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥ (ਮ: ੫/੧੨੧੮),

ਹਰਿ ਕੀਰਤਿ ਕਲਜੁਗ ਵਿਚਿ ਊਤਮ, ਮਤਿ ਗੁਰਮਤਿ ਕਥਾ ਭਜੰਤੀ ॥ ਜਿਨਿ ਜਨਿ ਸੁਣੀ, ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ ਹਉ ਕੁਰਬਾਨੰਤੀ ॥ (ਮ: ੪/੯੭੭), ਸੋਈ ਭਗਤੁ ਸੁਘੜੁ ਸੁੋਜਾਣਾ ॥ ਨਾਨਕੁ ਤਿਸ ਕੈ ਸਦ ਕੁਰਬਾਣਾ ॥ (ਮ: ੩/੧੩੩੫) (ਇਨ੍ਹਾਂ ਉਪਰੋਕਤ ਪੰਕਤੀਆਂ ਵਿੱਚ ਅਗਰ ਕਾਵਿ ਤੋਲਿ ਨਾ ਹੁੰਦਾ ਤਾਂ ਸ਼ਬਦ ‘ਕੁਰਬਾਣੈ’ ਹੋਣਾ ਸੀ; ਜਿਵੇਂ: ‘‘ਨਾਨਕ ਦਾਸ ਤਾ ਕੈ ‘ਕੁਰਬਾਣੈ’ ॥ (ਮ:੫/੨੩੭), ਤਿਸੁ ਸਾਹਿਬ ਕੈ ਹਉ ‘ਕੁਰਬਾਣੈ’ ॥’’ (ਮ:੪/੧੦੭੦), ਜਉ ਪੈ ਰਾਮ ਰਾਮ ਰਤਿ ਨਾਹੀ ॥ ਤੇ ਸਭਿ ਧਰਮ ਰਾਇ ਕੈ ਜਾਹੀ ॥ (ਭਗਤ ਕਬੀਰ/੩੨੪), ਵਡੀ ਕੋਮ ਵਸਿ ਭਾਗਹਿ ਨਾਹੀ, ਮੁਹਕਮ ਫਉਜ ਹਠਲੀ ਰੇ ॥ ਕਹੁ ਨਾਨਕ ਤਿਨਿ ਜਨਿ ਨਿਰਦਲਿਆ, ਸਾਧਸੰਗਤਿ ਕੈ ਝਲੀ ਰੇ ॥ (ਮ: ੫/੪੦੪), ਆਦਿ।

(ਭਾਗ-5) (ਸ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਸ਼ਬਦ ‘ਬਲਿਹਾਰੈ’ ਤੋਂ ‘ਬਲਿ’ ਜਾਂ ‘ਬਲਿ ਬਲਿ’ ਬਣਿਆ ਹੈ ; ਜਿਵੇਂ ਕਾਵਿ ਤੋਲ ਨੂੰ ਮੁਖ ਰੱਖਦਿਆਂ ਸ਼ਬਦ ‘ਕਲਿਜੁਗ’ ਤੋਂ ਅਧੂਰਾ (ਸੀਮਤ) ਸ਼ਬਦ ‘ਕਲਿ’ ਰਹਿ ਜਾਂਦਾ ਹੈ: ‘‘ਜੇ ਕੋ ਨਾਉ ਲਏ ਬਦਨਾਵੀ, ਕਲਿ ਕੇ ਲਖਣ ਏਈ ॥ (ਮ: ੧/੯੦੨), ਨਾਮ ਪ੍ਰਭੂ ਕੇ ਜੋ ਰੰਗਿ ਰਾਤੇ, ‘ਕਲਿ’ ਮਹਿ ਸੁਖੀਏ ਸੇ ਗਨੀ ॥’’ (ਮ:੫/੧੧੮੬)

ਇਆ ਮੂਰਤਿ ਕੈ ਹਉ ‘ਬਲਿਹਾਰੈ’ ॥ (ਭਗਤ ਕਬੀਰ/੮੭੦) (ਇਸ ਪੰਕਤੀ ’ਚ ਸੰਪੂਰਨ ਸ਼ਬਦ ‘ਬਲਿਹਾਰੈ’ ਹੈ, ਪਰ)

ਨਾਨਕ! ਤਾ ਕੈ ਬਲਿ ਬਲਿ ਜਾਸਾ ॥ (ਮ: ੫/੨੬੬), ਬਹੁ ਗੁਣ ਮੇਰੇ ਸਾਹਿਬੈ, ਭਾਈ! ਹਉ ਤਿਸ ਕੈ ਬਲਿ ਜਾਉ ॥ (ਮ: ੫/੬੪੦), ਮੇਰੇ ਰਾਮ! ਹਰਿ ਜਨ ਕੈ ਹਉ ਬਲਿ ਜਾਈ ॥ (ਮ: ੫/੭੪੯), ਅਮਰ ਅਜਾਚੀ ਹਰਿ ਮਿਲੇ, ਤਿਨ ਕੈ ਹਉ ਬਲਿ ਜਾਉ ॥ (ਮ: ੧/੯੩੩), ਨਾਨਕ! ਤਾ ਕੈ ਬਲਿ ਬਲਿ ਜਾਉ ॥ (ਮ: ੫/੯੧੪), ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ; ਹਮ ਜਨ ਕੈ ਬਲਿ ਬਲਲੇ ॥ (ਮ: ੪/੯੭੫), ਸਤਿਗੁਰ ਕੈ ਹਉ ਸਦ ਬਲਿ ਜਾਇਆ ॥ (ਮ: ੫/੧੧੪੨), ਏਕ ਨਿਮਖ ਪਿ੍ਰਅ ਦਰਸੁ ਦਿਖਾਵੈ; ਤਿਸੁ ਸੰਤਨ ਕੈ ਬਲਿ ਜਾਂਈ ॥ (ਮ: ੫/੧੨੦੭), ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ! ਬਲਿ ਬਲਿ ਤਾ ਕੈ ਹਉ ਜਾਈ ॥ (ਮ: ੫/੧੨੦੭), ਉਆ ਅਉਸਰ ਕੈ ਹਉ ਬਲਿ ਜਾਈ ॥ (ਮ: ੫/੧੨੦੭), ਤਿਨ੍ ਦੇਖੇ ਮੇਰਾ ਮਨੁ ਬਿਗਸੈ; ਹਉ ਤਿਨ ਕੈ ਸਦ ਬਲਿ ਜਾਂਤ ॥ (ਮ: ੪/੧੨੬੪), ਸਾਧਸੰਗਤਿ ਕੈ ਬਲਿ ਬਲਿ ਜਾਈ; ਬਹੁੜਿ ਨ ਜਨਮਾ ਧਾਇ ॥ (ਮ: ੫/੧੨੨੩), ਕਹੁ ਨਾਨਕ! ਤਾ ਕੈ ਬਲਿ ਜਾਉ ॥ ਕਲਿਜੁਗ ਮਹਿ ਪਾਇਆ ਜਿਨਿ ਨਾਉ ॥ (ਮ: ੫/੧੨੯੮), ਦਿਸਟਿ ਬਿਕਾਰੀ ਬੰਧਨਿ ਬਾਂਧੈ; ਹਉ ਤਿਸ ਕੈ ਬਲਿ ਜਾਈ ॥ ਪਾਪ ਪੁੰਨ ਕੀ ਸਾਰ ਨ ਜਾਣੈ, ਭੂਲਾ ਫਿਰੈ ਅਜਾਈ ॥ (ਮ: ੧/੧੩੨੯), ਤਾਪ ਪਾਪ ਬਿਨਸੇ ਖਿਨ ਭੀਤਰਿ, ਭਏ ਕ੍ਰਿਪਾਲ ਗੁਸਾਈ ॥ ਸਾਸਿ ਸਾਸਿ ਪਾਰਬ੍ਰਹਮੁ ਅਰਾਧੀ; ਅਪੁਨੇ ਸਤਿਗੁਰ ਕੈ ਬਲਿ ਜਾਈ ॥ (ਮ: ੫/੧੩੩੮)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 6,7,8)

0

(ਭਾਗ-6) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ‘ਕੈ’ ਅੱਖਰ ਤੋਂ ਉਪਰੰਤ ‘ਸਮ’ ਸ਼ਬਦ (ਅੰਤ ਮੁਕਤਾ) ਦਰਜ ਕੀਤਾ ਹੋਇਆ ਮਿਲਦਾ ਹੈ, ਜਿਸ ਦਾ ਅਰਥ ਹੈ ‘ਬਰਾਬਰ, ਸਮਾਨ, ਤੁਲ’। ਉਪਰੋਕਤ ‘ਕੈ’ (ਸੰਬੰਧਕ) ਅੱਖਰ ਨਾਲ ਸਬੰਧਤ ਕੀਤੀ ਗਈ ਤਮਾਮ ਵੀਚਾਰ ਵਿੱਚ ਇਹ ਵਿਸ਼ਾ ਪ੍ਰਧਾਨ ਰਿਹਾ ਕਿ ‘ਕੈ’ ਅੱਖਰ ਤੋਂ ਬਾਅਦ ‘ਸਮ’ ਸ਼ਬਦ ਦੀ ਬਣਤਰ ‘ਸਮਿ’ ਜਾਂ ‘ਸਮੈ’ ਹੋਣੀ ਚਾਹੀਦੀ ਸੀ, ਜੋ ਕਿ ਇਨ੍ਹਾਂ ਪੰਕਤੀਆਂ ਵਿੱਚ ਨਹੀਂ ਮਿਲਦੀ ਭਾਵ ਇਹ ਲਿਖਤ ਗੁਰਬਾਣੀ ਦੀ ਬਾਕੀ ਲਿਖਤ ਤੋਂ ਵਿਪ੍ਰੀਤ ਜਾਪਦੀ ਹੈ।

ਦਰਅਸਲ, ਅਜਿਹਾ ਨਹੀਂ ਹੈ ਕਿਉਂਕਿ ਗੁਰਬਾਣੀ ਲਿਖਤ ਅਨੁਸਾਰ ‘ਸੰਮਿ’ ਸ਼ਬਦ ਕੇਵਲ ਇੱਕ ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਸੌਂ ਕੇ’ (ਭਾਵ ਕਿਰਿਆ ਵਿਸ਼ੇਸ਼ਣ); ਜਿਵੇਂ: ‘‘ਫਰੀਦਾ! ਚਾਰਿ (ਪਹਿਰ ਸਮਾਂ, ਦਿਨ) ਗਵਾਇਆ ਹੰਢਿ (ਭਟਕ) ਕੈ, ਚਾਰਿ ਗਵਾਇਆ ਸੰਮਿ (ਸਉਂ ਕੇ)॥’’ (ਭਗਤ ਫਰੀਦ/੧੩੭੯)

‘ਸਮੈ’ ਸ਼ਬਦ ਗੁਰਬਾਣੀ ਅਨੁਸਾਰ 2 ਵਾਰ ‘ਵੇਲੇ’ ਦੇ ਅਰਥਾਂ ਵਿੱਚ ਆਇਆ ਹੈ; ਜਿਵੇਂ: ‘‘ਮੇਘ ‘ਸਮੈ’ (ਬੱਦਲ, ਵਰਖਾ ਸਮੇਂ) ਮੋਰ ਨਿਰਤਿਕਾਰ॥’’ (ਮ: ੫/੧੧੮੦) (ਅਤੇ) ‘‘ਏਕ ‘ਸਮੈ’ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ॥’’ (ਭਗਤ ਨਾਮਦੇਵ/੧੨੫੩)

‘ਸਮੈ’ ਸ਼ਬਦ ਇੱਕ ਵਾਰ ਉਪਰੋਕਤ ਆਏ ‘ਸੰਮਿ’ ਸ਼ਬਦ ਵਾਙ ‘ਸੌਣ’ ਦੇ ਅਰਥਾਂ ਵਿੱਚ ਵੀ ਦਰਜ ਹੈ; ਜਿਵੇਂ: ‘‘ਹੁਕਮੋ ਸੇਵੇ ਹੁਕਮੁ ਅਰਾਧੇ, ਹੁਕਮੇ ਸਮੈ ਸਮਾਏ॥’’ (ਮ: ੪/੧੪੨੩) ਭਾਵ ਰੱਬੀ ਹੁਕਮ ਅਨੁਸਾਰ ਹੀ ਸੌਂਦਾ ਹੈ, ਨੀਂਦ ਵਿੱਚ ਲੀਨ ਹੁੰਦਾ ਹੈ।

ਸੋ, ‘ਸਮ’ (ਅੰਤ ਮੁਕਤਾ) ਸ਼ਬਦ (‘ਬਰਾਬਰ, ਸਮਾਨ, ਤੁਲ’ ਦੇ ਅਰਥਾਂ ਲਈ) ਗੁਰਬਾਣੀ ਵਿੱਚ 53 ਵਾਰ ਦਰਜ ਕੀਤਾ ਹੋਇਆ ਮਿਲਦਾ ਹੈ ਜਿਸ ਨੂੰ ਕੇਵਲ 5 ਵਾਰ ‘ਕੈ’ ਸ਼ਬਦ ਨਾਲ ਲਿਖਣ ਕਾਰਨ, ਬਾਕੀ ਲਿਖਤ ਵਾਙ ‘ਸਮੈ’ ਜਾਂ ‘ਸਮਿ’ ਨਹੀਂ ਲਿਖਿਆ ਜਾ ਸਕਦਾ, ਜਿਨ੍ਹਾਂ ਦੇ ਅਰਥ ਹੀ ਕੁਝ ਹੋਰ ਬਣ ਜਾਂਦੇ ਹਨ ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ ਗੁਰਬਾਣੀ ਦੀਆਂ ਉਨ੍ਹਾਂ 5 ਪੰਕਤੀਆਂ ਵਿੱਚ ‘ਜਾ ਕੈ ਸਮ’ ਸ਼ਬਦ ਬਣਤਰ ਹੀ ਵਿਆਕਰਣ ਅਨੁਸਾਰ ਢੁੱਕਵੀਂ ਹੈ; ਜਿਵੇਂ:

‘‘ਜਾ ਕੈ, ਦੁਖੁ ਸੁਖੁ ‘ਸਮ’ ਕਰਿ ਜਾਪੈ ॥’’ (ਮ: ੫/੧੮੬) (ਜਾ ਕੈ ਸਮ)

‘‘ਉਸਤਤਿ ਨਿੰਦਾ ਏ, ‘ਸਮ ਜਾ ਕੈ’, ਲੋਭੁ ਮੋਹੁ ਫੁਨਿ ਤੈਸਾ ॥’’ (ਮ: ੯/੨੨੦) (ਜਾ ਕੈ ਸਮ)

‘‘ਅਉਰ ਧਰਮ, ‘ਤਾ ਕੈ ਸਮ’ ਨਾਹਨਿ; ਇਹ ਬਿਧਿ ਬੇਦੁ ਬਤਾਵੈ ॥’’ (ਮ: ੯/੬੩੨) (ਤਾ ਕੈ ਸਮ)

‘‘ਸਮ ਸੁਪਨੈ ਕੈ’, ਇਹੁ ਜਗੁ ਜਾਨੁ ॥’’ (ਮ: ੯/੧੧੮੭) (ਸੁਪਨੈ ਕੈ ਸਮ)

‘‘ਰਾਮ ਨਾਮੁ ਉਰ ਮੈ ਗਹਿਓ; ‘ਜਾ ਕੈ ਸਮ’, ਨਹੀ ਕੋਇ ॥’’ (ਮ: ੯/੧੪੨੯) (ਜਾ ਕੈ ਸਮ)

(ਭਾਗ-6) (ਅ)

ਪਾਠਕ ਜਨ, ਆਪ ਵੀਚਾਰ ਕੇ ਤਸੱਲੀ ਕਰਨ ਕਿ ਹੇਠਾਂ ਦਿੱਤੀਆਂ ਜਾ ਰਹੀਆਂ ਕੁਲ 9 ਪੰਕਤੀਆਂ ਵਿੱਚ ‘ਮਨ, ਰਿਦ, ਮਦ (ਨਸ਼ਾ) ਅਤੇ ਗਿ੍ਰਹ (ਘਰ)’ ਸ਼ਬਦਾਂ ਦੀ ਬਣਤਰ ‘ਮਨਿ ਜਾਂ ਮਨੈ, ਰਿਦਿ ਜਾਂ ਰਿਦੈ, ਮਦਿ ਜਾਂ ਮਦੈ ਅਤੇ ਗਿ੍ਰਹਿ ਜਾਂ ਗਿ੍ਰਹੈ’ ਕਿਉਂ ਨਹੀਂ ਦਰਜ ਕੀਤੀ ਗਈ? ਕੀ ਇਸ ਦਾ ਕਾਰਨ ਇਨ੍ਹਾਂ ਤਮਾਮ ਸ਼ਬਦਾਂ ਤੋਂ ਉਪਰੰਤ ਆਏ ਸ਼ਬਦ ‘ਮਾਹਿ, ਅੰਤਰਿ, ਮਹਿ ਜਾਂ ਮੈ’ ਤਾਂ ਨਹੀਂ? ਜਿਨ੍ਹਾਂ ਦਾ ਅਰਥ ਸੰਬੰਧਕ ‘ਵਿੱਚ’ ਹੈ; ਜਿਵੇਂ:

ਜਿਨ ਕੈ, ਰਾਮੁ ਵਸੈ; ‘ਮਨ ਮਾਹਿ’ ॥ (ਜਪੁ , ਮ: ੧/੮) (ਜਿਨ ਕੈ ਮਨ ਮਾਹਿ)

ਬ੍ਰਹਮ ਗਿਆਨੀ ਕੈ, ਸਗਲ ‘ਮਨ ਮਾਹਿ’ ॥ (ਮ: ੫/੨੭੩) (ਬ੍ਰਹਮ ਗਿਆਨੀ ਕੈ ਮਨ ਮਾਹਿ)

ਜਾ ਕੈ, ਹਰਿ ਵਸਿਆ ‘ਮਨ ਮਾਹੀ’ ॥ (ਮ: ੫/੧੯੩) (ਜਾ ਕੈ ਮਨ ਮਾਹੀ)

ਜਾ ਕੈ, ਨਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੧) (ਜਾ ਕੈ ਮਨ ਮਾਹੀ)

ਜਾ ਕੈ, ਰਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੯) (ਜਾ ਕੈ ਮਨ ਮਾਹੀ)

ਜਨ ਕੈ ‘ਰਿਦ ਅੰਤਰਿ’ ਪ੍ਰਭੁ ਸੁਆਮੀ, ਜਨ ਹਰਿ ਹਰਿ ਨਾਮੁ ਭਜਥਈ ॥’’ (ਮ: ੪/੧੩੨੦) (ਜਨ ਕੈ ਰਿਦ ਅੰਤਰਿ)

ਜੋਬਨੁ ਧਨੁ ਪ੍ਰਭਤਾ (ਤਾਕਤ) ਕੈ ਮਦ ਮੈ; ਅਹਿਨਿਸਿ ਰਹੈ ਦਿਵਾਨਾ ॥ (ਮ: ੯/੬੮੫) (ਪ੍ਰਭਤਾ ਕੈ ਮਦ ਮੈ (ਮਹਿ)

ਜਾ ਕੈ ਗ੍ਰਿਹ ਮਹਿ, ਸਗਲ ਨਿਧਾਨ ॥ (ਮ: ੫/੧੧੫੨) (ਜਾ ਕੈ ਗ੍ਰਿਹ ਮਹਿ)

ਅਭਿਆਗਤ ਏਹ ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥ (ਮ: ੩/੧੪੧੩) (ਜਿਨ ਕੈ ਮਨ ਮਹਿ)

(ਭਾਗ-6) (ੲ)

ਗੁਰਬਾਣੀ ਲਿਖਤ ਅਨੁਸਾਰ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਜੋ ਇੱਕ ਵਚਨ ਨਾਂਵ ਸ਼ਬਦ, ਆਪਣੇ ਨਾਲ ਸੰਬੰਧਕ ਸ਼ਬਦ ਦੇ ਆਇਆਂ ਆਪਣਾ ਰੂਪ ਬਹੁ ਵਚਨ ਵਾਲਾ ਬਣਾ ਲੈਂਦਾ ਹੈ, ਉਹ ਸ਼ਬਦ ਗੁਪਤ ਰੂਪ ਵਿੱਚ ਭੀ ਸੰਬੰਧਕ ਅਰਥ ਜ਼ਰੂਰ ਦਿੰਦਾ ਹੈ; ਜਿਵੇਂ ਕਿ ‘ਭਉ’ (ਇੱਕ ਵਚਨ) ਸ਼ਬਦ ਦਾ ਅਰਥ ਹੈ ‘ਡਰ’ (ਭਾਵ ਰੱਬੀ ਡਰ), ਜਿਸ ਦਾ ਬਹੁ ਵਚਨ ਰੂਪ ਹੈ ‘ਭੈ’ (ਭਾਵ ਦੁਨਿਆਵੀ ਡਰ), ਪਰ ‘ਭਉ’ (ਇੱਕ ਵਚਨ) ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ਸ਼ਬਦ ਬਣਤਰ ‘ਭੈ’ (ਬਹੁ ਵਚਨ) ਬਣ ਜਾਣ ਦੇ ਬਾਵਜੂਦ ਭੀ ਅਰਥ ਇੱਕ ਵਚਨ ਦੇ ਹੀ ਦੇਂਦਾ ਹੈ ਜਿਵੇਂ ‘‘ਭੈ ਬਿਨੁ, ਕੋਇ ਨ ਲੰਘਸਿ ਪਾਰਿ ॥ (ਮ: ੧/੧੫੧), ਬਿਨੁ ਭੈ, ਭਗਤੀ; ਤਰਨੁ ਕੈਸੇ ॥’’ (ਮ: ੫/੮੨੯) ਆਦਿ। ਇਨ੍ਹਾਂ ਪੰਕਤੀਆਂ ਵਿੱਚ ਗੱਲ ਤਾਂ ਰੱਬੀ ਡਰ (ਇੱਕ ਵਚਨ) ਦੀ ਚੱਲ ਰਹੀ ਹੈ ਪਰ ‘ਭੈ’ ਰੂਪ ਬਹੁ ਵਚਨ ਵਾਲਾ ਹੈ ਕਿਉਂਕਿ ਇਹ ਸ਼ਬਦ ਬਣਤਰ ਸੰਬੰਧਕ ਸ਼ਬਦ ‘ਬਿਨੁ’ ਨੇ ਬਦਲੀ ਹੈ। ਇਸ ਹੀ ਨਿਯਮ ਦੇ ਅਧੀਨ ‘ਭੈ’ ਸ਼ਬਦ, ਗੁਰਬਾਣੀ ਵਿੱਚ ਗੁਪਤ ਸੰਬੰਧਕ ਅਰਥ ਭੀ ਇਉਂ ਦੇਂਦਾ ਹੈ ‘‘ਭੈ ਤੇਰੈ, ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥’’ (ਮ:੧/੧੬) ਭਾਵ ਹੇ ਪ੍ਰਭੂ! ਤੇਰੇ ਡਰ ਕਾਰਨ (ਤੈਥੋਂ ਦੂਰੀ ਬਣਾਇਆਂ) ਸੰਸਾਰਕ ਡਰ (ਚਿੰਤਾ) ਬਹੁਤ ਵਿਆਪਦਾ ਹੈ, ਜਿਸ ਕਾਰਨ ਸਰੀਰ ਹੀ ਕਮਜ਼ੋਰ ਹੁੰਦਾ ਰਹਿੰਦਾ ਹੈ। ਇਸ ‘ਭੈ’ ਨੇ ਸੰਬੰਧਕ ਅਰਥ ‘ਡਰ ਕਾਰਨ’ ਕੱਢੇ ਹਨ।

‘ਜੀਉ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਹੈ ਜਿਸ ਦਾ ਅਰਥ ਹੈ ‘ਜਿੰਦ’ (ਇੱਕ ਵਚਨ) ‘‘ਹਰਿ, ਜੀਉ (ਜਿੰਦ, ਸਰੀਰ) ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥’’ (ਮ: ੩/੯੨੨) ਪਰ ‘ਜੀਉ’ ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ‘ਜੀਅ’ (ਬਹੁ ਵਚਨ) ਰੂਪ ਬਣ ਜਾਂਦਾ ਹੈ; ਜਿਵੇਂ: ‘‘ਜੀਅ’’ ਕੀ ਬਿਰਥਾ ਹੋਇ; ਸੁ, ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯)

ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਜੀਅ’ ਸ਼ਬਦ, ਆਪਣੇ ਵਿੱਚੋਂ ਗੁਪਤ ਸੰਬੰਧਕ ਅਰਥ ਵੀ ਕੱਢੇਗਾ, ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ 4 ਪੰਕਤੀਆਂ ਵਿੱਚ ਇਹ ਨਿਯਮ ਸਪੱਸ਼ਟ ਹੋ ਜਾਂਦਾ ਹੈ :

‘‘ਕਾਲੁ ਕੰਟਕੁ ਲੋਭੁ ਮੋਹੁ ਨਾਸੈ, ‘ਜੀਅ ਜਾ ਕੈ’ ਪ੍ਰਭੁ ਬਸੈ ॥’’ (ਮ: ੫/੨੪੯) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)

‘‘ਜਾ ਕੈ ਜੀਅ’’, ਜੈਸੀ ਬੁਧਿ ਹੋਈ ॥’’ (ਭਗਤ ਕਬੀਰ/੩੪੩) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)

‘‘ਨਿਮਖ ਨ ਬਿਸਰੈ ‘ਜੀਅ ਭਗਤਨ ਕੈ’; ਆਠ ਪਹਰ ਮਨ ਤਾ ਕਉ ਜਾਪਿ ॥’’ (ਮ: ੫/੯੦੦) (‘ਭਗਤਨ ਕੈ ਜੀਅ’ ਭਾਵ ਭਗਤਾਂ ਦੇ ਹਿਰਦੇ ਵਿੱਚੋਂ)

‘‘ਹਰਿ ਹਰਿ ਨਾਮੁ ਬਸਿਓ; ‘ਜੀਅ ਤਾ ਕੈ’ ॥’’ (ਮ: ੫/੧੦੦੪) (‘ਤਾ ਕੈ ਜੀਅ’ ਭਾਵ ਉਸ ਦੇ ਹਿਰਦੇ ਵਿੱਚ)

(ਭਾਗ-7)

ਗੁਰਬਾਣੀ ਲਿਖਤ ਅਨੁਸਾਰ ‘ਕੈ’ ਅੱਖਰ ਕੇਵਲ ਇੱਕ ਵਾਰ ‘ਕਈ’ (ਅਨਿਸਚਿਤ ਪੜਨਾਂਵ ਜਾਂ ਬਹੁ ਵਚਨ ਪੜਨਾਂਵ) ਦੇ ਅਰਥਾਂ ਲਈ ਵੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ:

‘‘ਕਰਮ ਵਧਹਿ, ‘ਕੈ’ ਲੋਅ ਖਪਿ ਮਰੀਜਈ ॥’’ (ਮ: ੧/੧੨੮੫) (ਕਈ ਲੋਕ) ਭਾਵ ਲੋਕਾਂ (ਜਾਂ ਧਰਤੀਆਂ) ਦੇ ਕਰਮਕਾਂਡ ਵੀ ਇੱਥੇ ਵਧ ਜਾਣ ਤਾਂ ਵੀ ਖਪ ਕੇ ਹੀ ਮਰ ਜਾਈਦਾ ਹੈ।

(ਭਾਗ-8)

ਜਿਹੜੇ ਗੁਰਮੁਖ ਸੱਜਣ ਉਪਰੋਕਤ ‘ਕੈ’ ਸ਼ਬਦ ਨਾਲ ਸੰਬੰਧਤ ਤਮਾਮ ਨਿਯਮਾਂਵਲੀ (ਵਿਆਕਰਣ) ਬਾਰੇ ਨਹੀਂ ਜਾਣਦੇ ਉਹੀ ਗੁਰਸਿੱਖ ਪਿਆਰੇ ਹੇਠਾਂ ਦਿੱਤੀ ਜਾ ਰਹੀ ਪੰਕਤੀ ਦੇ ਅਰਥ ਕਰਨ ਲੱਗਿਆਂ ਦੁਬਿਧਾ ਵਿੱਚ ਰਹਿੰਦੇ ਹਨ।

‘‘ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈ ਸਰੁ ਲੋਹਾਰੁ ॥ ਫਰੀਦਾ! ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥’’ (ਭਗਤ ਫਰੀਦ/੧੩੮੦)

(ਨੋਟ: ਇਸ ਪੰਕਤੀ ਵਿੱਚ ਦਰਜ ਸ਼ਬਦ ‘ਕੈ’ ਤਾਂ ਹੀ ਆਪਣੇ ਤੋਂ ਅਗਲੇ ਅਤੇ ਪਿਛਲੇ ਸ਼ਬਦਾਂ ਤੋਂ ਅਲੱਗ ਹੋ ਸਕਦਾ ਹੈ (ਜਿਵੇਂ ਕਿ ਗੁਰਬਾਣੀ ਵਿੱਚ ਪਦ ਛੇਦ ਕੀਤਾ ਹੋਇਆ ਹੈ) ਜੇਕਰ ਉਪਰੋਕਤ ਵੀਚਾਰੇ ਗਏ ਤਮਾਮ ਨਿਯਮਾਂ ਵਿੱਚੋਂ ਕਿਸੇ ਇੱਕ ਨਿਯਮ ਨਾਲ ਵੀ ਮੇਲ ਖਾਂਦਾ ਹੋਵੇ। ਇਸ ਪੰਕਤੀ ਵਿੱਚ ‘ਕੈ’ ਸ਼ਬਦ ਨੂੰ ਪਦ ਛੇਦ ਕਰਕੇ ਅਲੱਗ ਲਿਖਣ ਨਾਲ ਹੇਠਾਂ ਦਿੱਤੇ ਜਾ ਰਹੇ ਪ੍ਰਸ਼ਨ ਖੜੇ ਹੋ ਰਹੇ ਹਨ:

(1). ਅਗਰ ‘ਕੈ’ ਦਾ ਅਰਥ ‘ਦੇ’ (ਸੰਬੰਧਕ) ਹੈ ਤਾਂ ‘ਵਣਿ’ (ਜੰਗਲ ਵਿੱਚ, ਅਧਿਕਰਣ ਕਾਰਕ) ਦੀ ਅੰਤ ਸਿਹਾਰੀ ਕਿਉਂ ਨਹੀਂ ਹਟੀ ?

(2). ਅਗਰ ‘ਕੈ’ ਯੋਜਕ ਹੈ, ਜਿਸ ਦਾ ਅਰਥ ‘ਜਾਂ’ ਲਿਆ ਜਾ ਸਕਦਾ ਹੈ ਤਾਂ ‘ਸਰੁ’ (ਸਰੋਵਰ) ਸ਼ਬਦ ਨੂੰ ਔਕੁੜ ਕਿਉਂ ਹੈ? ਭਾਵ ‘ਵਣਿ’ ਵਾਙ ‘ਸਰਿ’ ਕਿਉਂ ਨਹੀਂ ?

(3). ਅਗਰ ‘ਕੈ’ (ਕਈ, ਭਾਵ ਬਹੁ ਵਚਨ) ਪੜਨਾਂਵ ਹੈ ਤਾਂ ਵੀ ‘ਸਰੁ’ ਨੂੰ ਔਕੁੜ ਨਹੀਂ ਹੋਣੀ ਚਾਹੀਦੀ।

(4). ਅਗਰ ‘ਕੈ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਤਾਂ ਇਸ ਸ਼ਬਦ ਵਿੱਚ ‘ਕਿਰਿਆ’ ਕਿੱਥੇ ਹੈ, ਜਿਸ ਦਾ ਇਹ ‘ਵਿਸ਼ੇਸ਼ਣ’ ਹੈ ?

(5). ਅਗਰ ‘ਕੈ’ ਪ੍ਰਸ਼ਨ-ਵਾਚਕ ਪੜਨਾਂਵ ਹੈ ਤਾਂ ਇਹ ਅੰਤ ਸਿਹਾਰੀ ਵਾਲੇ ਕਿਸੇ (ਨਾਂਵ ਜਾਂ ਸੰਬੰਧਕ) ਸ਼ਬਦ ਨਾਲ ਲੱਗੇਗਾ, ਨਾ ਕਿ ਅੰਤ ਔਕੁੜ ਵਾਲੇ ‘ਸਰੁ’ ਸ਼ਬਦ ਨਾਲ, ਜਿਸ ਨੂੰ ‘ਕੈ ਵਣਿ’ ਨਾਲ ਜੋੜ ਕੇ ‘ਕਿਹੜੇ ਵਣ ਵਿੱਚ? ’ ਅਰਥ ਕਰਨੇ ਮੂਲੋਂ ਹੀ ਗ਼ਲਤ ਹਨ, ਆਦਿ।

ਫਰੀਦਕੋਟ ਸਟੀਕ, ਨਰੋਤਰ, ਗਿਆਨੀ ਬਿਸ਼ਨ ਸਿੰਘ, ਪੰਡਿਤ ਨਰੈਣ ਸਿੰਘ ਆਦਿ ਸੱਜਣਾਂ ਨੇ ‘ਵਣਿ ਕੈ ਸਰੁ’ ਸ਼ਬਦਾਂ ਦੇ ‘ਜੰਗਲ ਦੇ ਸਿਰ ਪਰ’ ਅਰਥ ਕੀਤੇ ਹਨ, ਜੋ ਕਿ ਵਿਆਕਰਣ ਨਿਯਮਾਂ ਅਨੁਸਾਰ ‘ਸਰੁ’ ਵਿੱਚੋਂ ‘ਉੱਤੇ ਜਾਂ ਪਰ’ ਅਰਥ ਅਤੇ ‘ਵਣਿ’ ਵਿੱਚੋਂ ‘ਦੇ’ ਰੂਪ ਵਿੱਚ ਅਰਥ ਨਹੀਂ ਲਏ ਜਾ ਸਕਦੇ।

ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ‘ਵਣਿ ਕੈਸਰੁ’ ਪਦ ਛੇਦ ਕਰਕੇ ਅਰਥ ਕੀਤੇ ਹਨ ਕਿ ‘ਜੰਗਲ ਵਿੱਚ ਲੁਹਾਰ ਕੈਸਰੁ (ਬਾਦਸ਼ਾਹ) ਬਣਿਆ ਫਿਰਦਾ ਹੈ।’

ਸ਼ਬਦਾਰਥ ਵਾਲੇ ਸੱਜਣਾਂ ਨੇ ਅਰਥ ਕੀਤੇ ਹਨ ਕਿ ‘ਲੁਹਾਰ ਕਿੱਧਰ ਨੂੰ ਜਾ ਰਿਹਾ ਹੈ? ਭਾਵ ਸਰੋਵਰ ਨੂੰ ਜਾਂ ਬਨ ਨੂੰ?’ ‘ਵਣਿ’ ਸ਼ਬਦ ਵਿੱਚੋਂ ‘ਬਨ ਨੂੰ’ ਅਰਥ ਨਹੀਂ ਲਏ ਜਾ ਸਕਦੇ, ‘ਵਣ ਵਿੱਚ’ ਹੀ ਬਣ ਸਕਦੇ ਹਨ ਜਦਕਿ ‘ਸਰੁ’ ਵਿੱਚੋਂ ‘ਨੂੰ’ ਅਰਥ ਕੱਢਿਆ ਜਾ ਸਕਦਾ ਹੈ।

ਗਿਆਨੀ ਹਰਬੰਸ ਸਿੰਘ ਜੀ ਨੇ ਨਿਰਣੈ ਇਉਂ ਕੀਤਾ ਕਿ ‘ਵਣਿ ਕੈ ਸਰੁ’ ਭਾਵ ‘ਵਣੀ ਦੇ ਸਰੋਵਰ ਨੂੰ’, ਇਨ੍ਹਾਂ ਅਰਥਾਂ ਵਿੱਚ ‘ਵਣਿ’ ਨੂੰ ਇਸਤ੍ਰੀ ਲਿੰਗ ਮੰਨ ਕੇ ‘ਵਣੀ’ ਕਿਹਾ ਗਿਆ ਹੈ ਤਾਂ ਜੋ ਸੰਬੰਧਕ ‘ਕੈ’ ਦੇ ਅਰਥ ਲਏ ਜਾਣ, ਪਰ ਜੰਗਲ ਵਿੱਚ ਛੋਟੀ ‘ਬੰਨੀ’ ਹੁੰਦੀ ਹੈ ਨਾ ਕਿ ‘ਵਣੀ’। ਇਸ ਲਈ ਇਨ੍ਹਾਂ ਨੇ ਗੰਭੀਰ ਸ਼ਬਦਾਰਥਾਂ ’ਤੇ ਹਮੇਸ਼ਾ ਪ੍ਰਚੱਲਤ ਨੂੰ ਅਪਣਾ ਕੇ ਪ੍ਰਿੰ. ਸਾਹਿਬ ਸਿੰਘ ਨੂੰ ਕੱਟਣ ਦਾ ਹੀ ਯਤਨ ਕੀਤਾ ਹੈ ਜਦਕਿ ਇਨ੍ਹਾਂ ਗੁਰਬਾਣੀ ਵਿਆਕਣ ਵੀ ਲਿਖੀ ਹੈ।)

ਸੋ, ਗੁਰਬਾਣੀ ਲਿਖਤ ਅਨੁਸਾਰ ‘ਵਣਿ ਕੈ ਸਰੁ’ ਸ਼ਬਦਾਂ ਵਿੱਚੋਂ ‘ਕੈ’ ਅੱਖਰ ਕਿਸੇ ਇੱਕ (ਅਗੇਤਰ ਜਾਂ ਪਿਛੇਤਰ) ਸ਼ਬਦ ਨਾਲ ਜ਼ਰੂਰ ਮਿਲੇਗਾ, ਜਿਸ ਨੂੰ ਪਦ ਛੇਦ ਨਹੀਂ ਕੀਤਾ ਜਾ ਸਕਦਾ। ਇਸ ਪਾਸੇ ਕੇਵਲ ਸਾਹਿਬ ਸਿੰਘ ਜੀ ਨੇ ਹੀ ਧਿਆਨ ਕਰਵਾਇਆ ਸੀ, ਜੋ ਕਿ ਉਚਿਤ ਵੀ ਸੀ।

Most Viewed Posts