25.2 C
Jalandhar
Monday, April 6, 2026
spot_img
Home Blog Page 215

ਨਾ ਖੇਡਣ ਦੇਵਾਂਗੇ, ਘੁੱਤੀ ’ਚ ਮੂਤਾਂਗੇ; ਨਾ ਖੇਡੀਏ, ਨਾ ਖਿਡਾਈਏ।

0

ਨਾ ਖੇਡਣ ਦੇਵਾਂਗੇ, ਘੁੱਤੀ ’ਚ ਮੂਤਾਂਗੇ; ਨਾ ਖੇਡੀਏ, ਨਾ ਖਿਡਾਈਏ।

ਹਥਲੇ ਲੇਖ ਦਾ ਸਿਰਲੇਖ, ਪੰਜਾਬੀ ਦੀ ਇੱਕ ਕਹਾਵਤ ਹੈ, ਜੋ ਸਦੀਆਂ ਤੋਂ ਪੰਜਾਬ ’ਚ ਪ੍ਰਚਲਿਤ ਹੈ। ਬੱਚਾ, ਜਵਾਨ, ਬੁੱਢਾ, ਔਰਤ ਸਭ ਹੀ ਇਸ ਦਾ ਮਤਲਬ ਸਮਝਦੇ ਹਨ। ਕੋਈ ਵੀ ਲੋਕ ਅਖਾਣ ਲੰਮੇ ਸਮੇਂ ਤੱਕ ਤਦ ਹੀ ਜੀਵਤ ਰਹਿੰਦਾ ਹੈ ਜਦ ਤੱਕ ਉਸ ਮੁਤਾਬਕ ਸਮਾਜਿਕ ਮਨੋਬ੍ਰਿਤੀ ਕਾਰਜਸ਼ੀਲ ਰਹੇ। ਅਜੋਕੇ ਪੰਜਾਬ ਦੀ ਹਾਲਤ ਬਿਲਕੁਲ ਇਸ ਦੇ ਅਨੁਕੂਲ ਹੈ, ਜਿਸ ਦੀ ਵਿਚਾਰ ਕਰਨਾ, ਇਸ ਲੇਖ ਦਾ ਵਿਸ਼ਾ ਹੈ।

ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਜਦ ਤੋਂ ਲੋਕਤੰਤਰ ਪ੍ਰਣਾਲੀ ਨੇ ਭਾਰਤ ’ਚ ਆਪਣੇ ਪੈਰ ਪਸਾਰੇ ਤਦ ਤੋਂ ਭਾਰਤ ਅਤੇ ਪੰਜਾਬ ’ਚ ਸੱਤਾ ’ਤੇ ਦੋ ਹੀ ਧਿਰਾਂ ਕਾਬਜ਼ ਰਹੀਆਂ: ‘ਜਨ ਸੰਘ ਤੇ ਕਾਂਗਰਸ (ਭਾਰਤ) ਜਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ’ (ਪੰਜਾਬ)। ਗੋਰੇ ਅੰਗਰੇਜ਼ਾਂ ਦੀ ਲੰਮੀ ਗ਼ੁਲਾਮੀ ਤੋਂ ਮੁਕਤ ਹੋ ਕੇ ਨਿਸ਼ਚਿੰਤ ਹੋਈ ਭਾਰਤ ਦੀ ਜਨਤਾ ਨੇ 1947 ਤੋਂ 1975 ਤੱਕ (28 ਸਾਲ) ਕਾਲੇ ਅੰਗਰੇਜ਼ਾਂ (ਭਾਰਤੀ ਲੀਡਰਾਂ) ਦੇ ਹਵਾਲੇ ਦੇਸ਼ ਨੂੰ ਕਰਕੇ ਆਪ ਲਾਪਰਵਾਹ ਹੋ ਗਈ। ਜਿਸ ਤਰ੍ਹਾਂ ਰਾਜਿਆਂ ਨੂੰ ਮੌਤ ਉਪਰੰਤ ਦੇਵਤੇ ਬਣਾਇਆ ਗਿਆ ਉਸੇ ਤਰ੍ਹਾਂ ਲੀਡਰਾਂ ਨੂੰ ਸਦਾ ਜੀਵਤ ਰੱਖਣ ਲਈ ਉਨ੍ਹਾਂ ਦੇ ਨਾਂ ’ਤੇ ਸੜਕਾਂ, ਏਅਰਪੋਰਟ, ਡਾਕ ਟਿਕਟ, ਕਰੰਸੀ (ਨੋਟ) ਆਦਿ ਛਾਪੇ ਗਏ।

ਪਹਿਲੀ ਵਾਰ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਨੇ ਤਤਕਾਲੀ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਦੀ ਚੋਣ ਰੱਦ ਕਰਦਿਆਂ ਉਸ ’ਤੇ 6 ਸਾਲ ਤੱਕ ਚੋਣ ਨਾ ਲੜਨ ਲਈ ਰੋਕ ਲਗਾਈ, ਜਿਸ ਤੋਂ ਬੌਖਲਾਈ ਇੰਦਰਾ ਨੇ 25 ਜੂਨ 1975 ਤੋਂ 23 ਮਾਰਚ 1977 ਤੱਕ (21 ਮਹੀਨੇ) ਦੇਸ਼ ’ਚ ਐਮਰਜੈਂਸੀ ਠੋਸ ਦਿੱਤੀ, ਜਿਸ ਦੌਰਾਨ ਸੰਜੇ ਗਾਂਧੀ ਨੇ ਦੇਸ਼ ਦੀ ਸੁੱਤੀ ਪਈ ਜਨਤਾ ਨੂੰ ਨਿਕੰਮੇਪਣ ਦਾ ਅਹਿਸਾਸ ਕਰਾਇਆ; ਇਹ ਸੀ ਭਾਰਤ ਦੀ ਜਨਤਾ ਦਾ ਦੇਰ ਤੱਕ ਨਾ ਜਾਗਣ ਦਾ ਨਤੀਜਾ।

ਇਨ੍ਹਾਂ ਕਾਲੇ ਦਿਨਾਂ ਤੋਂ ਅਕਾਲੀਆਂ ਨੇ ਜਨ ਸੰਘ ਦਾ ਸਾਥ ਦੇਣਾ ਅਰੰਭ ਕੀਤਾ ਜਿਸ ਦੇ ਬਦਲੇ 24 ਮਾਰਚ 1976 ਨੂੰ ਦਿੱਲੀ ਨੇ ਪੰਜਾਬ ਦਾ ਪਾਣੀ ਬਾਹਰੀ ਰਾਜਿਆਂ ਨੂੰ ਦੇਣ ਲਈ ਮਤਾ ਪਾਸ ਕੀਤਾ। 20 ਫਰਬਰੀ 1978 ਨੂੰ ਬਾਦਲ ਨੇ ਪੰਜਾਬ ਅਸੈਂਬਲੀ ’ਚ ਐੱਸ. ਵਾਈ. ਐੱਲ. ਨਹਿਰ ਲਈ ਜ਼ਮੀਨ ਹਰਿਆਣੇ ਨੂੰ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਬਦਲੇ ਦੇਵੀ ਲਾਲ ਨੇ ਬਕਾਇਦਾ 1 ਮਾਰਚ 1978 ਨੂੰ ਹਰਿਆਣਾ ਅਸੈਂਬਲੀ ’ਚ ਬਾਦਲ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਲਈ ਨਹਿਰ ਦਾ ਨੀਂਹ ਪੱਥਰ ਰੱਖਣਾ ਆਸਾਨ ਹੋ ਗਿਆ, ਜਿਸ ਦਾ ਸੁਆਗਤ ਕਰਨ ਲਈ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਤਿਆਰ ਖੜ੍ਹਾ ਸੀ। ਇਸੇ ਸਮੇਂ ਅਪ੍ਰੈਲ 1978 ’ਚ ਇੱਕ ਹੋਰ ਦੁਖਦਾਈ ਘਟਨਾ ਵਾਪਰੀ, ਜਿਸ ਵਿੱਚ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਤੋਂ ਹਮਲਾ ਕਰਵਾਇਆ ਗਿਆ ਤੇ 13 ਨਿਹੱਥੇ ਸਿੰਘ ਸ਼ਹੀਦ ਕਰਾ ਦਿੱਤੇ ਗਏ।

ਸੰਨ 1984 ਤੋਂ 1995 ਤੱਕ ਪੰਜਾਬ ਦੇ ਕਾਲੇ ਦਿਨਾਂ ’ਚ ਅਕਾਲ ਤਖ਼ਤ ’ਤੇ ਕੀਤੇ ਗਏ ਹਮਲੇ ਸਮੇਤ 2 ਲੱਖ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਲਈ ਇਨਸਾਫ਼ ਤਾਂ ਨਹੀਂ ਮਿਲਿਆ, ਸਗੋਂ ਪਿਤਾ ਵਿਹੂਣੇ ਬੱਚਿਆਂ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਦਲਦਲ ’ਚ ਧਕੇਲ ਦਿੱਤਾ ਗਿਆ। ਇਸ ਲੰਮੇ ਪੈਂਡੇ ਦੌਰਾਨ ਪੰਜਾਬ ’ਚ ਉਹੀ ਸਾਡੇ ਲੀਡਰ ਰਹੇ ਜੋ ਅੱਜ ਵੀ ਸਾਡੇ ਸਾਮ੍ਹਣੇ ਪੰਥਕ ਤੇ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ। ਗੋਰੇ ਅੰਗਰੇਜ਼ਾਂ ਵਾਙ ਇਨ੍ਹਾਂ (ਕਾਲੇ ਅੰਗਰੇਜ਼ਾਂ) ਨੇ ਵੀ ਧਾਰਮਿਕ ਅਦਾਰਿਆਂ ਨੂੰ ਆਪਣੇ ਅਧੀਨ ਰੱਖਿਆ ਤਾਂ ਜੋ ਕੋਈ ਲਹਿਰ ਇਨ੍ਹਾਂ ਵਿਰੁਧ ਨਾ ਖੜ੍ਹੀ ਹੋ ਸਕੇ। ਸਗੋਂ ਇਨ੍ਹਾਂ ਨੇ ਨਵੇਂ ਤੇ ਅਣਉਚਿਤ ਸਨਮਾਨ ਪਦ (ਫਖ਼ਰ ਏ ਕੌਮ, ਸ਼੍ਰੋਮਣੀ ਸੇਵਕ, ਆਦਿ) ਬਣਵਾਏ ਤੇ ਆਪਣੇ ਆਪ ਲੈ ਵੀ ਲਏ।

ਗੁਰੂ ਵਾਕ ਕਿ ‘‘ਸਤਰਿ (70 ਸਾਲਾਂ) ਕਾ ਮਤਿਹੀਣੁ; ਅਸੀਹਾਂ (80 ਸਾਲਾਂ) ਕਾ ਵਿਉਹਾਰੁ ਨ ਪਾਵੈ ॥’’ (ਮ: ੧/੧੩੮) ਮੁਤਾਬਕ ਇਨ੍ਹਾਂ ਮਤਹੀਣ ਬੁੱਢੇ ਲੀਡਰਾਂ ਤੋਂ ਪੰਜਾਬ ਦੀ ਜਨਤਾ ਨੂੰ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਘਰ-ਘਰ ਨੌਕਰੀ ਦੇਣ ਵਾਲ਼ੇ ਵਾਅਦੇ ਮੋਦੀ ਦੁਆਰਾ ਬੈਂਕ ਅਕਾਉਂਟ ’ਚ ਪਾਏ ਗਏ 15-15 ਲੱਖ ਵਰਗੇ ਹਨ। ਨਹੀਂ ਤਾਂ ਸੋਚੋ ਕਿ 35 ਲੱਖ ਘਰਾਂ ਨੂੰ 35 ਲੱਖ ਰੁਜ਼ਗਾਰ ਕਿੱਥੋਂ ਤੇ ਕਿਵੇਂ ?

ਨਹਿਰ ਦਾ ਟੱਕ ਲਾਉਣ ਆਈ ਇੰਦਰਾ ਦਾ ਸੁਆਗਤ ਕਰਦਾ-ਕੈਪਟਨ

ਜ਼ਮੀਨ ਦੇਣ ਬਲਦੇ ਦੇਵੀ ਲਾਲ ਤੋਂ ਮਿਲਦੀ ਵਧਾਈ

ਪੰਜਾਬ ’ਚ 2014-15 ਦੌਰਾਨ ਖੋਲ੍ਹੇ ਗਏ 6000 ਠੇਕਿਆਂ ਰਾਹੀਂ 40 ਕਰੋੜ ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ, ਜਿਸ ਤੋਂ ਸਰਕਾਰ ਨੇ 4700 ਕਰੋੜ ਦੀ ਕਮਾਈ ਕੀਤੀ, ਇਸ ਦੇ ਬਾਵਜੂਦ ਪੰਜਾਬ ਸਿਰ 1. 38, 000 ਕਰੋੜ ਦਾ ਕਰਜ਼ਾ ਹੈ। ਦੂਸਰੇ ਪਾਸੇ ਇਸੇ ਸਾਲ ਦੌਰਾਨ ਦਿੱਲੀ ਸਰਕਾਰ ਨੇ ਵਪਾਰੀਆਂ ਨੂੰ ਕਈ ਰਿਆਇਤਾਂ ਦੇਣ ਦੇ ਬਾਵਜੂਦ ਵੀ 60,000 ਕਰੋੜ ਦਾ ਪਿਛਲੇ ਸਾਲ ਨਾਲੋਂ ਵਾਧੂ ਟੈਕਸ ਜਮਾ ਕਰਵਾ ਲਿਆ ਕਿਉਂਕਿ ਉੱਥੇ ਸ਼ਰਾਬ ਸਮੇਤ ਹਰ ਵਸਤੂ ਦਾ ਬਿੱਲ ਦੇਣਾ ਲਾਜ਼ਮੀ ਹੈ।

ਇਨ੍ਹਾਂ ਦੀ ਭਾਈਵਾਲ ਭਾਜਪਾ ਨੇ ਗੁਜਰਾਤ ਦੇ ਕਿਸਾਨਾਂ ਦੀ 54000 ਏਕੜ ਜ਼ਮੀਨ ਕਿਸਾਨਾਂ ਤੋਂ ਜਬਰਨ ਖੋਹ ਕੇ ਮਾਤਰ ਇੱਕ ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ਼ ਪੂੰਜੀਪਤੀਆਂ ਨੂੰ ਦੇ ਦਿੱਤੀ, ਜਿਸ ਵਿੱਚ ਜ਼ਿਆਦਾਤਰ ਪੰਜਾਬੀ ਕਿਸਾਨ ਸਨ, ਜੋ 1947 ਦੀ ਵੰਡ ਦੌਰਾਨ ਪਾਕਿਸਤਾਨ ਤੋਂ ਉਜੜ ਕੇ ਆਏ ਤੇ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾਇਆ। ਉਨ੍ਹਾਂ ਦੀ ਫ਼ਰਿਆਦ ਕਿਸੇ ਪੰਥਕ ਜਾਂ ਪੰਜਾਬੀ ਲੀਡਰ ਨੇ ਨਹੀਂ ਸੁਣੀ ਜਦਕਿ ਦਿੱਲੀ ਪਾਰਲੀਮੈਂਟ ’ਚ ਵਿਰੋਧੀ ਧਿਰ ਦਾ ਉਪ ਨੇਤਾ ਕੈਪਟਨ ਸੀ।‘ਸਵਾ ਲਾਖ ਸੇ ਏਕ ਲੜਾਊਂ’ ਦੇ ਵਾਰਸ ਇਤਨੇ ਨਿਰਬਲ ਅਤੇ ਇਹ ਲੋਕ ਵਾਰ-ਵਾਰ ਸਫਲ ਕਿਵੇਂ ਹੋਏ; ਵਿਚਾਰ ਦਾ ਵਿਸ਼ਾ ਹੈ।

ਪੰਜਾਬ ’ਚ 3-4 ਰਾਜਨੀਤਕ ਪਾਰਟੀਆਂ ਤੋਂ ਇਲਾਵਾ ਤਮਾਮ ਹੋਰ ਰਾਜਨੀਤਿਕ ਦਲ; ਚੋਣ ਜਿੱਤਣ ਲਈ ਨਹੀਂ ਬਲਕਿ ਹਾਰਨ ਲਈ ਚੁਣਾਵ ਲੜਦੇ ਹਨ, ਇਸ ਖੇਡ ਬਦਲੇ ਉਨ੍ਹਾਂ ਨੂੰ ਭਾਰੀ ਆਰਥਿਕ ਮਦਦ ਮਿਲਦੀ ਹੈ। ਸੁੱਚਾ ਸਿੰਘ ਛੋਟੇਪੁਰ ਦੀ ਕਮਾਈ ਪਿਛਲੇ ਤਿੰਨ ਸਾਲਾਂ ’ਚ 2.20 ਕਰੋੜ ਵਧ ਗਈ ਜਦਕਿ ਕੋਈ ਚੁਣਾਵ ਵੀ ਨਹੀਂ ਜਿੱਤਿਆ। ਅਕਾਲੀ ਦਲ (ਬਾਦਲ) ਤੇ ਕਾਂਗਰਸ ਪਾਰਟੀ ਦੀ ਇਹ ਲੋਕ ਪਿਛੇ ਰਹਿ ਕੇ ਮਦਦ ਕਰਦੇ ਅਤੇ ਮਦਦ ਲੈਂਦੇ ਹਨ ਕਿਉਂਕਿ ਇਨ੍ਹਾਂ ਨੂੰ ਮਿਲੀ 100-200 ਵੋਟ ਵੀ ਹਾਰ ਤੇ ਜਿੱਤ ਦੇ ਸਮੀਕਰਨ ਨੂੰ ਬਦਲ ਦਿੰਦੀ ਹੈ। ਬਹੁਜਨ ਸਮਾਜ ਪਾਰਟੀ, ਆਪਣਾ ਪੰਜਾਬ ਪਾਰਟੀ, ਤਮਾਮ ਅਕਾਲੀ ਦਲ ਤੇ ਆਜ਼ਾਦ ਮੈਂਬਰ ਹਾਰ ਜਾਣ ਉਪਰੰਤ ਵੀ ਇਸ ਖੇਡ ’ਚ ਭਰਪੂਰ ਫਾਇੰਦਾ ਉਠਾਉਂਦੇ ਹਨ ਤੇ ਉਠਾਉਂਦੇ ਰਹਿਣਗੇ। ਲੰਬੀ ਅਤੇ ਜਲਾਲਾਬਾਦ ’ਚ ਅਕਾਲੀਆਂ ਨੂੰ ਜਿਤਾਉਣ ਲਈ ਕਾਂਗਰਸ ਇਹੀ ਖੇਡ ਖੇਡੇਗੀ ਕਿਉਂਕਿ ਮੋਦੀ ਦਾ ਅਸ਼ੀਰਵਾਦ ਹੈ ਕਿ ਮੇਰਾ ਬਦਲ ਰਾਹੁਲ ਹੀ ਰਹੇ, ਉਸ ਤੋਂ ਮੈਨੂੰ ਕੋਈ ਖ਼ਤਰਾ ਨਹੀਂ।

ਹਾਰਨ ਵਾਲੀਆਂ ਪਾਰਟੀਆਂ ਨੂੰ ਦਿੱਤੀ ਜਾਂਦੀ ਆਰਥਿਕ ਮਦਦ ਅਤੇ ਜਨਤਾ ’ਚ ਵੰਡਿਆ ਜਾਂਦਾ ਨਸ਼ਾ ਤੇ ਪੈਸਾ, ਮੋਦੀ ਸਰਕਾਰ ਮੁਤਾਬਕ ਵੀ ਜਾਇਜ਼ ਹੈ ਕਿਉਂਕਿ ਇਸ ਦਾ ਸਰੋਤ ਹੈ: 20 ਹਜ਼ਾਰ ਰੁਪਏ ਦੇ ਰੂਪ ’ਚ ਮਿਲਦਾ ਗੁਪਤ ਪਾਰਟੀ ਫੰਡ, ਜਿਸ ਨੂੰ ਇਲੈਕਸ਼ਨ ਕਮੀਸ਼ਨ ਨੇ ਘਟਾ ਕੇ ਮਾਤਰ 2 ਹਜ਼ਾਰ ਰੱਖਣ ਲਈ 18 ਦਸੰਬਰ 2016 ਨੂੰ ਸੁਝਾਵ ਦਿੱਤਾ ਸੀ, ਜਿਸ ਦੇ ਜਵਾਬ ’ਚ ਮੋਦੀ ਸਰਕਾਰ ਨੇ ਆਪਣਾ ਪੱਖ ਸੁਪਰੀਮ ਕੋਰਟ ’ਚ ਰੱਖਦਿਆਂ ਕਿਹਾ ਕਿ ਇਹ ਸੁਵਿਧਾ ਬੰਦ ਕਰਨ ਨਾਲ਼ ਰਾਜਨੀਤਕ ਪਾਰਟੀਆਂ ਆਪਣਾ ਫ਼ਰਜ ਨਹੀਂ ਨਿਭਾ ਸਕਣਗੀਆਂ। ਧਿਆਨ ਰਹੇ ਕਿ ਰਾਜਨੀਤਕ ਦਲਾਂ ਨੂੰ 75% ਚੰਦਾ ਅਗਿਆਤ ਸਰੋਤਾਂ ਦੁਆਰਾ (20-20 ਹਜ਼ਾਰ ਦੇ ਰੂਪ ’ਚ) ਮਿਲਦਾ ਹੈ। ਦੂਸਰੇ ਪਾਸੇ ਇਹੀ ਮੋਦੀ ਸਰਕਾਰ ਹਰ ਵਰਗ ਨੂੰ ਟੈਕਸ ਦੇ ਦਾਇਰੇ ’ਚ ਲਿਆਉਣਾ ਚਾਹੰਦੀ ਹੈ।

ਪੰਜਾਬ ਲਈ ਇੱਕ ਚੰਗੀ ਖ਼ੁਸ਼ਖ਼ਬਰੀ ਇਹ ਹੈ ਕਿ ਭਾਰਤ ’ਚ 2014 ਦੇ ਚੁਣਾਵ ਉਪਰੰਤ ਸਿਆਣੇ ਵੋਟਰਾਂ ਨੂੰ ਮੁੱਖ ਰੱਖਦਿਆਂ ਕੀਤੇ ਗਏ ਸੂਬਿਆਂ ਦੇ ਸਰਵੇ ਮੁਤਾਬਕ ਪੰਜਾਬ ਦਾ ਸਿਆਣਾ ਵੋਟਰ 73% ਅੰਕ ਪ੍ਰਾਪਤ ਕਰਕੇ ਪੰਜਵੇਂ ਨੰਬਰ ’ਤੇ ਹੈ, ਜੋ ਕਿ 2009 ’ਚ 69.77 % ਸੀ ਜਦਕਿ ਗੁਜਰਾਤ ਦਾ ਸਿਆਣਾ ਵੋਟਰ 2009 ਦੇ 72.63% ਦੇ ਮੁਕਾਬਲੇ 2014 ’ਚ 68% ਰਹਿ ਗਿਆ।

ਜਾਗਰੂਕ ਸਿਆਣੇ ਵੋਟਰਾਂ ਵੱਲੋਂ ਆਮ ਵੋਟਰ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਖੇਡ ਖ਼ਰਾਬ ਕਰਨ ਦੇ ਮਕਸਦ ਨਾਲ਼ ਚੁਣਾਵ ਲੜ ਰਹੇ ਤਮਾਮ ਦਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਹੀ ਪੰਜਾਬ ਦੇ ਹਿੱਤ ’ਚ ਹੈ ਅਤੇ ਰਹੇਗਾ ਕਿਉਂਕਿ ਇਨ੍ਹਾਂ ਲਈ ਚੋਣ ਲੜਨਾ ਆਰਥਿਕ ਕਮਾਈ ਹੈ, ਨਾ ਕਿ ਸਮਾਜਿਕ ਸੇਵਾ। ਇਨ੍ਹਾਂ ਦੀ ਸੋਚ ਪੰਜਾਬ ਦੀ ਉਕਤ ਕਹਾਵਤ ਨੂੰ ਸਮਰਪਤ ਹੈ ਕਿ ‘ਨਾ ਖੇਡਣਾ ਹੈ, ਨਾ ਖੇਡਣ ਦੇਣਾ’ ਹੈ, ਭਾਵ ਸਮਾਜਕ ਸੇਵਾ ਨਾ ਕਰਨੀ ਹੈ ਤੇ ਨਾ ਕਰਨ ਦੇਣੀ ਹੈ।

ਅਖੌਤੀ ਜਥੇਦਾਰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇਣ ਅਤੇ ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ।

0

ਅਖੌਤੀ ਜਥੇਦਾਰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇਣ ਅਤੇ ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ।

ਕਿਰਪਾਲ ਸਿੰਘ ਬਠਿੰਡਾ ਫ਼ੋਨ ਨੰ: 98554-80797, 73409–79813

ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਅਕਾਲੀ-ਭਾਜਪਾ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦਾ ਉਦਘਾਟਨ ਕਰਦੇ ਸਮੇਂ ਰਮਾਇਣ ਦਾ ਅਖੰਡਪਾਠ ਕਰਨ ਉਪ੍ਰੰਤ ਸਿੱਖਾਂ ਦੀ ਅਰਦਾਸ ਦੀ ਨਕਲ ਵਰਗੀ ਅਰਦਾਸ ਕਰਨ ਦੇ ਕੇਸ ਵਿਚ; ਜਿਸ ਤਰ੍ਹਾਂ ਉਮੀਦ ਸੀ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਬੈਠ ਕੇ ਅਖੌਤੀ ਜਥੇਦਾਰਾਂ ਨੇ ਹਮੇਸ਼ਾਂ ਵਾਂਗ ਫਿਰ ਸਿਕੰਦਰ ਸਿੰਘ ਮਲੂਕਾ ਨੂੰ ਤਨਖ਼ਾਹੀਆ ਕਰਾਰ ਦੇ ਕੇ ਚਾਰ ਦਿਨਾਂ ਲਈ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਦੇ ਜੂਠੇ ਭਾਂਡੇ ਮਾਂਜਨ ਦੀ ਤਨਖ਼ਾਹ ਲਾਉਣ ਦਾ ਨਾਟਕ ਕੀਤਾ ਹੈ। ਇਸੇ ਤਰ੍ਹਾਂ ਮਲੂਕਾ ਵੀ ਚਲਦੀ ਰਵਾਇਤ ਅਨੁਸਾਰ ਚਾਰ ਕੁ ਦਿਨ ਆਪਣੇ ਆਪ ਨੂੰ ਨਿਮਾਣੇ ਸਿੱਖ ਵਾਂਗ ਪੇਸ਼ ਕਰਨ ਲਈ ਸੇਵਾ ਕਰਨ ਦਾ ਢੌਂਗ ਰਚ ਕੇ ਆਖਰ ਚੌਥੇ ਦਿਨ ਅਰਦਾਸ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ੇ ਜਾਣ ਦਾ ਨਾਟਕ ਕਰਨਗੇ। ਇਸ ਤਰ੍ਹਾਂ ਦਾ ਨਾਟਕ ਪਹਿਲੀ ਵਾਰ ਨਹੀਂ ਬਲਕਿ ਜਦੋਂ ਤੋਂ ਸਤਾ ਦੇ ਲਾਲਚੀ ਪਰ ਸਿੱਖ ਧਰਮ ਤੋਂ ਕੋਰੇ ਅਕਾਲੀਆਂ ਦਾ ਅਕਾਲ ਤਖ਼ਤ ’ਤੇ ਕਬਜ਼ਾ ਹੋਇਆ ਹੈ ਉਸ ਸਮੇਂ ਤੋਂ ਅਨੇਕਾਂ ਵਾਰ ਕੀਤਾ ਜਾ ਚੁੱਕਾ ਹੈ। ਪਰ ਅਜੇਹੇ ਨਾਟਕਾਂ ਨਾਲ ਨਾ ਹੁਣ ਤੱਕ ਸਿੱਖ ਧਰਮ ਦਾ ਕੁਝ ਸੰਵਰਿਆ ਹੈ ਅਤੇ ਨਾ ਹੀ ਅੱਗੇ ਤੋਂ ਕੁਝ ਸੰਵਰਨਾ ਦੀ ਸੰਭਾਵਨਾ ਹੈ ਸਗੋਂ ਸਿਧਾਂਤਕ ਤੌਰ ’ਤੇ ਸਿੱਖ ਧਰਮ ਦਿਨੋਂ ਦਿਨ ਗਿਰਾਵਟ ਵੱਲ ਜਾ ਰਿਹਾ ਹੈ। ਹੁਣ ਤਾਂ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਆਪਣੇ ਵੱਲੋਂ “ਪੰਥ ਰਤਨ, ਫ਼ਖ਼ਰ-ਏ-ਕੌਮ” ਦੇ ਅਵਾਰਡ ਨਾਲ ਨਿਵਾਜ਼ੇ ਗਏ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਤਾਂ ਇਹ ਅਖੌਤੀ ਜਥੇਦਾਰ ਸ਼ਿਕਾਇਤ ਸੁਣਨ ਤੋਂ ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਮੁਆਫ਼ ਕਰ ਦਿੰਦੇ ਹਨ ਕਿ ਬਾਦਲ ਸਾਹਿਬ ਸੂਬੇ ਦੇ ਮੁੱਖ ਮੰਤਰੀ ਅਤੇ ਇਕ ਰਾਜਨੀਤਕ ਆਗੂ ਹਨ ਇਸ ਲਈ ਉਸ ਨੇ ਤਾਂ ਹਰ ਥਾਂ ਹੀ ਜਾਣਾ ਹੁੰਦਾ ਹੈ; ਜਰੂਰੀ ਨਹੀਂ ਕਿ ਹਰ ਥਾਂ ਸਿੱਖ ਰਹਿਤ ਮਰਯਾਦਾ ਦਾ ਧਿਆਨ ਰੱਖਿਆ ਜਾਂਦਾ ਹੋਵੇ ਜਾਂ ਰੱਖਣਾ ਜਰੂਰੀ ਹੈ।  ਜੇਕਰ ਸਿਰਸਾ ਸਾਧ ਦੀ ਮੁਆਫੀ ਵਾਲੇ ਕੇਸ ਵਿੱਚ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਥੂ-ਥੂ ਨਾ ਹੋਈ ਹੁੰਦੀ ਤਾਂ ਪੂਰਾ ਯਕੀਨ ਹੈ ਕਿ ਮਲੂਕੇ ਨੂੰ ਵੀ ਕਿਸੇ ਨੇ ਨਹੀਂ ਸੀ ਸੱਦਣਾ।  ਜੇ ਆਪਣੀ ਖੁੱਸੀ ਹੋਈ ਭੱਲ ਮੁੜ ਬਣਾਉਣ ਲਈ ਮਲੂਕੇ ਨੂੰ ਸੱਦ ਕੇ ਤਨਖ਼ਾਹ ਸੁਣਾ ਹੀ ਦਿੱਤੀ ਹੈ ਅਤੇ ਉਹ ਵੀ ਚਾਰ ਦਿਨ ਸੇਵਾ ਦਾ ਨਾਟਕ ਕਰ ਵੀ ਲੈਣਗੇ ਤਾਂ ਇਸ ਨਾਲ ਕਿਹੜੇ ਕੱਦੂ ਵਿੱਚ ਤੀਰ ਵੱਜ ਜਾਵੇਗਾ।

 ਜਥੇਦਾਰਾਂ ਵੱਲੋਂ ਮਲੂਕੇ ਨੂੰ ਤਨਖ਼ਾਹੀਆ ਦੇਣ ਉਪ੍ਰੰਤ ਉਨ੍ਹਾਂ ਤੋਂ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ ਕਿ ਮਲੂਕੇ ਨਾਲੋਂ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਕਈ ਗੁਣਾਂ ਵੱਧ ਕਸੂਰਵਾਰ ਹਨ ਕਿਉਂਕਿ ਮਲੂਕੇ ਨੇ ਖ਼ੁਦ ਨਕਲੀ ਅਰਦਾਸ ਨਹੀਂ ਸੀ ਕੀਤੀ ਬਲਕਿ ਇਕ ਹਿੰਦੂ ਪੁਜਾਰੀ ਵੱਲੋਂ ਕੀਤੀ ਗਈ ਨਕਲੀ ਅਰਦਾਸ ਵਿੱਚ ਕੇਵਲ ਸੰਗਤੀ ਤੌਰ ’ਤੇ ਹਾਜਰੀ ਭਰੀ ਸੀ ਜਦੋਂ ਕਿ ਅਖੌਤੀ “ਪੰਥ ਰਤਨ, ਫ਼ਖ਼ਰ-ਏ-ਕੌਮ” ਸਮੇਤ ਉਸ ਦੇ ਪ੍ਰਵਾਰ ਦੇ ਉਕਤ ਮੈਂਬਰਾਂ ਨੇ ਤਾਂ ਗੁਰਮਤਿ ਵਿਰੋਧੀ ਕਰਮ ਕਾਂਡ ਹਵਨ, ਭੂਮੀ ਪੂਜਨ ਅਤੇ ਸ਼ਿਵਲਿੰਗ ਪੂਜਾ ਵਰਗੀਆਂ ਰਸਮਾਂ ਖ਼ੁਦ ਆਪਣੇ ਹੱਥੀਂ ਨਿਭਾਈਆਂ ਹਨ। ਜੇ ਕਰ ਜਥੇਦਾਰ ਇਨ੍ਹਾਂ ਕਰਮਕਾਂਡਾਂ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਸਖਤ ਮਨਾਹੀ ਕੀਤੀ ਹੋਈ ਹੈ; ਦੇ ਦੋਸ਼ ਵਿੱਚ ਇਨ੍ਹਾਂ ਦੀ ਜਵਾਬ ਤਲਬੀ ਕਰਨ ਦੀ ਜੁਰਹਤ ਨਹੀਂ ਵਿਖਾ ਸਕਦੇ ਤਾਂ ਮਲੂਕੇ ਨੂੰ ਤਨਖ਼ਾਹ ਲਾਉਣ ਨਾਲ ਪੰਥ ਦਾ ਕੀ ਸੰਵਰ ਜਾਣਾ ਹੈ ?  ਜੇਕਰ ਮਲੂਕੇ ਨੂੰ ਜਥੇਦਾਰ ਤਨਖ਼ਾਹ ਲਾਉਣੀ ਜਾਇਜ਼ ਸਮਝਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਇਹ ਵੀ ਹੈ ਕਿ ਕਿਸੇ ਵੀ ਸਮਾਗਮ ਵਿੱਚ ਜਿੱਥੇ ਹਿੰਦੂ ਧਰਮ ਵਾਲੀਆਂ ਰਹੁ-ਰੀਤਾਂ ਨਿਭਾਈਆਂ ਜਾਂਦੀਆਂ ਹੋਣ ਜਾਂ ਉਸ ਸਮਾਗਮ ਦੇ ਮੁੱਖ ਪ੍ਰਬੰਧਕ; ਸਿੱਖੀ ਦੇ ਮੂਲ ਸਿਧਾਂਤ ‘ਸ਼ਬਦ ਗੁਰੂ’ ਸਿਧਾਂਤ ਦੇ ਵਿਰੋਧੀ ਦੇਹਧਾਰੀ ਗੁਰੂ ਡੰਮ ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ, ਸਿਰਸਾ ਤੇ ਨੂਰ ਮਹਿਲੀਏ ਆਦਿਕ ਡੇਰੇਦਾਰਾਂ ਦੇ ਸ਼ਰਧਾਲੂ ਹੋਣ; ਉਥੇ ਅਕਾਲੀ ਆਗੂਆਂ ਸਮੇਤ ਸਮੁੱਚੇ ਸਿੱਖਾਂ ਵੱਲੋਂ ਸ਼ਮੂਲੀਅਤ ਕਰਨ ਦੀ ਸਖਤ ਮਨਾਹੀ ਦਾ ਆਦੇਸ਼ ਜਾਰੀ ਕਰਨ ਕਿਉਂਕਿ ਜਿੱਥੇ ਵੀ ਹਿੰਦੂ ਰਹੁ-ਰੀਤਾਂ ਨਿਭਾਈਆਂ ਜਾਣੀਆਂ ਹਨ ਉਥੇ ਉਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਉਲਟ ਹਵਨ, ਭੂਮੀ ਪੂਜਨ, ਜਗਰਾਤੇ ਅਤੇ ਮੂਰਤੀ/ਬੁੱਤ ਪੂਜਾ ਵਰਗੇ ਕਰਮਕਾਂਡ ਕਰਨੇ ਹੀ ਹਨ। ਪਰ ਜਦ ਤੱਕ ਅਕਾਲ ਤਖ਼ਤ ’ਤੇ ਧਰਮ ਤੋਂ ਹੀਣੇ ਸਿੱਖ ਸਿਆਸਤਦਾਨਾਂ, ਖ਼ਾਸ ਕਰਕੇ ਜਿਨ੍ਹਾਂ ਦਾ ਰਾਜਨੀਤਕ ਗਠਜੋੜ ਹੀ ਆਰ ਐੱਸ ਐੱਸ / ਭਾਜਪਾ ਨਾਲ ਹੈ; ਦਾ ਕਬਜ਼ਾ ਹੈ ਉਤਨੀ ਦੇਰ ਜਥੇਦਾਰਾਂ ਵੱਲੋਂ ਇਸ ਤਰ੍ਹਾਂ ਦਾ ਅਦੇਸ਼ ਜਾਰੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਆਰ ਐੱਸ ਐੱਸ / ਭਾਜਪਾ ਦਾ ਮੁਖ ਏਜੰਡਾ ਹੀ ਇਹ ਹੈ ਕਿ ਸਿੱਖ ਧਰਮ ਵਿੱਚ ਹੌਲ਼ੀ ਹੌਲ਼ੀ ਰਲਾਵਟ ਕਰਕੇ ਇਸ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲਿਆ ਜਾਵੇ ।

 ਅਜਿਹੇ ਹਾਲਤਾਂ ਵਿੱਚ ਜਥੇਦਾਰਾਂ ਦੇ ਕਰਨ ਵਾਲਾ ਅਸਲ ਕੰਮ ਇਹ ਹੈ ਕਿ ਸੋਸ਼ਿਲ ਮੀਡੀਏ ’ਤੇ ਨਕਲੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਦੇ ਨਾਲ ਹੀ ਵਾਇਰਲ ਹੋਈ ਗੀਤਾ ਦੀ ਪੋਥੀ ਦੇ ਦੋ ਪੰਨਿਆਂ ਦੀ ਸਕੈਨ ਕਾਪੀ; ਜਿਨ੍ਹਾਂ ਉਪਰ ਸਿੱਖਾਂ ਦੀ ਨਕਲ ਵਾਲੀ ਹਿੰਦੂ ਅਰਦਾਸ ਛਪੀ ਹੋਈ ਹੈ; ਦੀ ਪੜਤਾਲ ਕਰਵਾਈ ਜਾਵੇ ਕਿ ਇਹ ਅਰਦਾਸ ਕਿਸ ਨੇ ਅਤੇ ਕਦੋਂ ਲਿਖਵਾ ਕੇ ਛਪਵਾਈ ਸੀ ?  ਇਸ ਦੇ ਨਾਲ ਹੀ ਸਿੱਖ ਇਤਿਹਾਸ ਦੇ ਮੂਲ ਸ੍ਰੋਤ ਵਜੋਂ ਪ੍ਰਚਾਰੇ ਜਾ ਰਹੇ ਬਚਿੱਤਰ ਨਾਟਕ, ਗੁਰ ਬਿਲਾਸ ਪਾ: ੬, ਗੁਰ ਬਿਲਾਸ ਪਾ: ੧੦, ਭਾਈ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿਕ ਗ੍ਰੰਥਾਂ, ਪੋਥੀਆਂ ਦੀ ਡੂੰਘੀ ਪੜਤਾਲ ਕਰਵਾਈ ਜਾਵੇ ਕਿ ਇਸ ਵਿੱਚ ਕੁਝ ਅਜੇਹਾ ਤਾਂ ਦਰਜ ਨਹੀਂ, ਜੋ ਗੁਰੂ ਉਪਦੇਸ਼ ਤੇ ਉਨ੍ਹਾਂ ਦੇ ਇਤਿਹਾਸ (ਜੀਵਨ ਬਸਰ) ਨਾਲ ਮੇਲ ਨਾ ਖਾਂਦਾ ਹੋਵੇ।  ਇਨ੍ਹਾਂ ਪੁਰਾਤਨ ਪੁਸਤਕਾਂ ਵਿੱਚ ਇਤਰਾਜਯੋਗ ਇਤਿਹਾਸਕ ਘਟਨਾਵਾਂ ਦੇ ਵੇਰਵੇ, ਜੋ ਗੁਰਮਤਿ ਸਿਧਾਂਤ ਦੇ ਅਨੁਕੂਲ ਨਹੀਂ , ਦੀ ਤੁਰੰਤ ਸੁਧਾਈ ਕਰਨ ਉਪਰੰਤ ਇਨ੍ਹਾਂ ਪੁਸਤਕਾਂ ਦੀ ਮੁੜ ਸੰਪਾਦਨਾ ਕੀਤੀ ਜਾਵੇ। ਜਾਗਰੂਕ ਸਿੱਖ ਬਹੁਤ ਸਮੇਂ ਤੋਂ ਅਵਾਜ਼ ਉਠਾ ਰਹੇ ਹਨ ਕਿ ਮੰਨੂਵਾਦੀ ਸੋਚ ਵਾਲੀਆਂ ਜਥੇਬੰਦੀਆਂ ਸਾਡੇ ਲੀਡਰਾਂ ਨਾਲ ਮਿਲ ਕੇ ਬਹੁਤ ਪਹਿਲਾਂ ਤੋਂ ਹੀ ਡੂੰਘੀ ਸਾਜਿਸ਼ ਅਧੀਨ ਸਿੱਖ ਇਤਿਹਾਸ ਤੇ ਸਿਧਾਂਤ ਵਿੱਚ ਬੜੇ ਯੋਜਨਾਵੱਧ ਢੰਗ ਨਾਲ ਰਲਾਵਟ ਕਰਦੀਆਂ ਆ ਰਹੀਆਂ ਹਨ ਅਤੇ ਸਿੱਖਾਂ ਨੂੰ ਚਿੜਾਉਣ ਲਈ ਸਿੱਖੀ ਰਵਾਇਤਾਂ ਦੀ ਨਕਲ ਉਤਾਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਕੇ ਸਿੱਖਾਂ ਵਿੱਚ ਵੰਡੀਆਂ ਪਾਈਆਂ ਜਾਣ ਅਤੇ ਸਿੱਖੀ ਅਸੂਲਾਂ ਦਾ ਹਿੰਦੂਕਰਨ ਕੀਤਾ ਜਾਵੇ । ਸਿੱਖਾਂ ਦੇ ਰਾਜਸੀ ਤੇ ਧਾਰਮਿਕ ਆਗੂਆਂ ਵੱਲੋਂ ਇਸ ਸੰਵੇਦਨਸ਼ੀਲ ਕਾਰਜ ਵੱਲ ਧਿਆਨ ਨਾ ਦੇਣ ਕਾਰਨ ਹੀ ਇਨ੍ਹਾਂ ਬੁਰਾਈਆਂ ਨੂੰ ਹਵਾ ਮਿਲ ਰਹੀ ਹੈ ਕਿ ਪੰਥ ਵਿਰੋਧੀ ਸ਼ਕਤੀਆਂ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਸਤਿਕਾਰਤ ਪਰਿਵਾਰਕ ਮੈਂਬਰਾਂ ਦੇ ਆਚਰਨ ਨੂੰ ਧੁੰਦਲਾ ਕਰਨ ਬਾਬਤ ਹਿੰਦੀ ਵਿੱਚ ਸਿੱਖ ਇਤਿਹਾਸ ਵਰਗੀਆਂ ਪੁਸਤਕਾਂ ਛਪਵਾ ਕੇ ਵੰਡਣ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ ਤੇ ਸ੍ਰੋਮਣੀ ਕਮੇਟੀ ਅਤੇ ਅਜੋਕੇ ਜਥੇਦਾਰ, ਇਨ੍ਹਾਂ ਪੰਥ ਵਿਰੋਧੀ ਮਾਨਸਿਕਤਾ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਬੇਵੱਸ ਨਜ਼ਰ ਆ ਰਹੇ ਹਨ। ਹੁਣ ਨੀਲਧਾਰੀ ਸੰਪ੍ਰਦਾ ਦੇ ਮੁਖੀ ਸਤਨਾਮ ਸਿੰਘ ਵੱਲੋਂ ਮਾਤਾ ਗੁਜਰੀ ਜੀ ਵਿਰੁੱਧ ਬੋਲੇ ਜਾਣ ਦਾ ਕੇਸ ਸਾਹਮਣੇ ਆ ਚੁੱਕਾ ਹੈ ਤੇ ਉਸ ਦੇ ਸ਼ਰਧਾਲੂਆਂ ਵੱਲੋਂ ਉਕਤ ਪੁਸਤਕਾਂ ਦੇ ਹੀ ਹਵਾਲੇ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਮੁਖੀ ਨੇ ਜੋ ਕੁਝ ਬੋਲਿਆ ਹੈ ਉਹ ਪਹਿਲਾਂ ਤੋਂ ਹੀ ਪੁਰਾਤਨ ਸਿੱਖ ਇਤਿਹਾਸ ਵਿੱਚ ਲਿਖਿਆ ਪਿਆ ਹੈ। ਪਰ ਹੈਰਾਨੀ ਹੁੰਦੀ ਹੈ ਕਿ ਅਜਿਹੇ ਹਾਲਾਤ ਸਿਰਜੇ ਜਾ ਚੁੱਕੇ ਹਨ ਕਿ ਅਗਰ ਕੋਈ ਸਿੱਖ ਵਿਦਵਾਨ ਮੰਗ ਕਰਦਾ ਹੈ ਕਿ ਉਕਤ ਪੁਰਾਤਨ ਪੁਸਤਕਾਂ ਵਿੱਚ ਬਹੁਤ ਕੁਝ ਐਸਾ ਹੈ ਜੋ ਗੁਰਮਤਿ ਨਾਲ ਮੇਲ ਨਹੀਂ ਖਾਂਦਾ, ਜਿਸ ਦੀ ਪੜਚੋਲ ਕਰਕੇ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਉਸ ਨੂੰ ਹੀ ਤਨਖ਼ਾਹੀਆ ਕਰਾਰ ਦੇਣ ਅਤੇ ਪੰਥ ਵਿੱਚੋਂ ਛੇਕਣ ਲਈ ਇਨ੍ਹਾਂ ਹੀ ਜਥੇਦਾਰਾਂ ਨੂੰ ਵਰਤ ਲਿਆ ਜਾਂਦਾ ਹੈ, ਇਸ ਕਾਰਨ ਜਿੱਥੇ ਸਿੱਖਾਂ ਦਾ ਬੌਧਿਕ ਵਿਕਾਸ ਰੁਕ ਗਿਆ ਹੈ ਉਥੇ ਦਸਮ ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਯਾਦਾ ਦੀ ਭਿੰਨਤਾ ਆਦਿਕ ਅਨੇਕਾਂ ਮਸਲੇ ਪੰਥ ਲਈ ਗੰਭੀਰ ਸੰਕਟ ਦਾ ਰੂਪ ਧਾਰਨ ਕਰ ਚੁੱਕੇ ਹਨ ਜਦੋਂਕਿ ਸਾਡੇ ਅਖੌਤੀ ਜਥੇਦਾਰ ਦੋਸ਼ੀਆਂ ਨੂੰ ਤਨਖਾਹੀਆ ਕਰਾਰ ਦੇ ਕੇ ਅਤੇ ਧਰਮ ਵਿਹੂਣੇ ਅਕਾਲੀ, ਆਪਣੇ ਆਪ ਨੂੰ ਦੋਸ਼ ਮੁਕਤ ਜਾਂ ਬਖ਼ਸ਼ੇ ਜਾਣ ਦੇ ਨਾਟਕ ਰਚ ਕੇ ਪੰਥ ਪ੍ਰਸਤ ਦੱਸਣ ਦੀ ਬੀਨ ਵਜਾ ਕੇ ਸਿੱਖੀ ਸੰਕਟ ਰੂਪੀ ਵਿਕਰਾਲ ਸੱਪ ਨੂੰ ਪਟਾਰੀ ਵਿੱਚ ਬੰਦ ਕਰਨ ਦੇ ਅਸਫਲ ਯਤਨ ਵਿੱਚ ਰੁੱਝੇ ਹੋਏ ਹਨ।

 ਸੋ ਉਪ੍ਰੋਕਤ ਯੋਗ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਮੇਵਾਰ ਸਿੱਖ ਆਗੂਆਂ ਤੇ ਜਥੇਦਾਰਾਂ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਕੰਮ ਇਹ ਹਨ ਕਿ ਆਪਣੀਆਂ ਸਾਰੀਆਂ ਵਿਵਾਦਤ ਤੇ ਦੁਬਿਧਾਪਾਉ ਪੁਸਤਕਾਂ ਦੀ ਪੜਚੋਲ ਕਰ ਕੇ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਵਿੱਚ ਗਿਣੇ ਮਿਥੇ ਸਾਜਸ਼ੀ ਢੰਗ ਨਾਲ ਕੀਤੀ ਜਾ ਰਹੀ ਰਲਾਵਟ ਨੂੰ ਠੱਲ ਪਾਉਣ ਲਈ ਤੁਰੰਤ ਜਰੂਰੀ ਕਦਮ ਉਠਾਏ ਜਾਣੇ ਚਾਹੀਦੇ ਹਨ।

ਹਕੀਮ ਅੱਲਾ ਯਾਰ ਖਾਂ ਜੋਗੀ ਨੂੰ

0

ਹਕੀਮ ਅੱਲਾ ਯਾਰ ਖਾਂ ਜੋਗੀ ਨੂੰ

(ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ)

ਵਾਹ ਓਏ ਜੋਗੀਆ  ! ਆਪਣੇ ਨਾਂ ਤਾਈਂ, ਹਰ ਪਾਸਿਓਂ ਠੀਕ ਠਹਿਰਾਇਆ ਤੂੰ ।

‘ਅੱਲਾ ਯਾਰ’ ਸੀ ਅੱਲਾ ਦਾ ਯਾਰ ਬਣਿਓਂ, ਭੇਦ ਦੂਈ-ਦਵੈਤ ਮਿਟਾਇਆ ਤੂੰ ।

ਤੇਰੀ ਰੂਹ ਨੂੰ ਕੋਈ ਨਾ ਫ਼ਰਕ ਲੱਗਾ, ਹਜ਼ਰਤ ਸਾਹਿਬ ਤੇ ਗੁਰੂ ਗੋਬਿੰਦ ਦੇ ਵਿੱਚ ।

ਪੂਜਣ ਲੱਗਿਆਂ ਤੂੰ ਨਾ ਫ਼ਰਕ ਪਾਇਆ, ‘ਚਮਕੌਰ’ ‘ਕਰਬਲਾ’ ਅਤੇ ‘ਸਰਹਿੰਦ’ ਦੇ ਵਿੱਚ ।

ਹਜ਼ਰਤ ਅਲੀ ਦੇ ਹਸਨ-ਹੁਸੈਨ ਦਾ ਸੀ, ਤੇਰੀ ਨਜ਼ਰ ਵਿੱਚ ਮਰਤਬਾ ਬਹੁਤ ਉੱਚਾ ।

ਅਜੀਤ-ਜੁਝਾਰ, ਜ਼ੋਰਾਵਰ-ਫ਼ਤਹਿ ਦਾ ਵੀ, ਤੂੰ ਸਮਝਿਆ ਓਨਾਂ ਹੀ ਨਾਂ ਸੁੱਚਾ ।

ਵੱਡੇ ਪਾਪੀਆਂ ਦੀ ਕਤਾਰ ਅੰਦਰ, ਖੜੇ ਕੀਤੇ ਤੂੰ ਜ਼ਿਆਦ ਯਜ਼ੀਦ ਦੋਵੇਂ ।

ਉਨਾਂ ਨਾਲ ਹੀ ਤੂੰ ਮਿਲਾ ਦਿੱਤੇ, ਸੁੱਚਾ ਨੰਦ ਤੇ ਸੂਬਾ ਵਜ਼ੀਦ ਦੋਵੇਂ ।

ਤੇਰੀ ਕਲਮ ਨੇ ਉਹ ਤਸਵੀਰ ਖਿੱਚੀ, ਸਾਹਵੇਂ ਅੱਖਾਂ ਦੇ ਜੰਗ ਘਮਸਾਨ ਹੋਵੇ ।

ਸੁੱਤੇ ਸਿੰਘਾਂ ਨੂੰ ਤੱਕ ਕੇ ਗੁਰੂ ਸੋਚਣ, ਜਿਵੇਂ ਪੁੱਤਾਂ ਤੋਂ ਪਿਤਾ ਕੁਰਬਾਨ ਹੋਵੇ ।

ਹਰ ਇੱਕ ਸ਼ਿਅਰ ਹੈ ਪੁਰ ਤਾਸੀਰ ਤੇਰਾ, ਪੱਥਰ ਦਿਲ ਵੀ ਮੋਮ ਬਣਾਈ ਜਾਵੇ ।

ਦਰਦ ਕਿੰਨਾ ਵੀ ਭਾਵੇਂ ਮਹਿਸੂਸ ਹੋਵੇ, ਮੱਲਮ ਸ਼ਰਧਾ ਦੀ ਓਸ ਤੇ ਲਾਈ ਜਾਵੇ ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

0

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਕੀਰਤਪੁਰ ਵਿਚ ਰਹਿ ਕੇ ਕੀਰਤੀ ਹਰਿ ਕੀ ਗਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਤਨ ਦੇ ਰੋਗ ਗਵਾਉਂਦੇ ਹੱਥੀਂ ਦੇ ਕੇ ਆਪ ਦਵਾਈ,

ਮਨ ਦੇ ਰੋਗ ਮਿਟਾਵਣ ਖ਼ਾਤਰ ਬਾਣੀ ਜਾਣ ਪੜ੍ਹਾਈ,

ਅਸਲੀ ਵੈਦ ਹੈ ਗੁਰੂ ਗੋਬਿੰਦਾ ਸੰਗਤਾਂ ਨੂੰ ਸਮਝਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਕੋਮਲ ਹਿਰਦੇ ਦੇ ਮਾਲਕ, ਨਾ ਕਿਸੇ ਨੂੰ ਠੇਸ ਪਹੁੰਚਾਉਂਦੇ,

ਅਣਜਾਣੇ ਹੋਈ ਭੁੱਲ ਉਪਰ ਵੀ ਸਨ ਡਾਢਾ ਪਛਤਾਉਂਦੇ,

ਪੱਤੇ ਪੱਤੇ ਰੱਬ ਦਾ ਵਾਸਾ ਮੁੱਖ ਤੋਂ ਸੀ ਫ਼ੁਰਮਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਸਤਵੇਂ ਨਾਨਕ ਗੁਰਬਾਣੀ ਦਾ ਸੀ ਪੂਰਨ ਸਤਿਕਾਰ ਕੀਤਾ,

ਰਾਮਰਇ ਤੁੱਕ ਬਦਲੀ ਜਦ, ਝਟ ਗੁੱਸੇ ਦਾ ਇਜ਼ਹਾਰ ਕੀਤਾ,

ਮੌਕਾਪ੍ਰਸਤ ਮਨੁੱਖਾਂ ਨੂੰ ਮੱਥੇ ਨਹੀਂ ਲਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਗੁਰੂ ਕੇ ਲੰਗਰ ਵਿਚੋਂ ਨਾ ਕੋਈ ਮੁੜੇ ਨਿਰਾਸ ਪ੍ਰਾਣੀ,

ਲੋੜ ਪੈਣ ’ਤੇ ਲੋੜਵੰਦਾਂ ਨੂੰ ਛਕਾਓ ਪ੍ਰਸ਼ਾਦਾ ਪਾਣੀ,

ਲਾਂਗਰੀਆਂ ਨੂੰ ਲੋਹ ਲੰਗਰ ਦੇ ਨਿਯਮ ਸਿਖਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਸੇਵਾ ਤੇ ਸਿਮਰਨ ਨੂੰ ਆਧਾਰ ਬਣਾਇਆ ਜੀਵਨ ਦਾ,

ਇਸ ਨੂੰ ਹੀ ਬਸ ਮੰਨਿਆ ਸੀ ਸਰਮਾਇਆ ਜੀਵਨ ਦਾ,

‘ਚੋਹਲੇ’ ਵਾਲੇ ਵਰਗੇ ਤਾਹੀਉਂ ਸਿਫ਼ਤ ਸਲਾਹੁਉਂਦੇ ਰਹੇ।

ਗੁਰੂ ਹਰਿ ਰਾਇ ਜੀ ਦੁਖੀ ਲੋਕਾਂ ਦੇ ਦੁੱਖ ਵੰਡਾਉਂਦੇ ਰਹੇ।

—-੦—–

-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਮੇਰਾ ਸਾਈਂ

0

ਮੇਰਾ ਸਾਈਂ

ਪ੍ਰੋ. ਪੂਰਨ ਸਿੰਘ

ਹੱਸ ਖੇਡਦੀ- ਖੇਡਦੀ ਕਿਰਨ ਆਈ, ਦਿਲ ਅੰਦਰੇ- ਅੰਦਰੇ ਆਣ ਧਾਈ ।

ਸੂਰਜ ਕੰਬਦਾ- ਕੰਬਦਾ ਲਾਲ ਚੜਿਆ, ਪ੍ਰਕਾਸ਼ ਕੂਕਦਾ- ਕੂਕਦਾ ਵਿਹੜੇ ਵੜਿਆ ।

ਕੰਵਲ ਖਿੜ-ਖਿੜ ਹੱਸੇ ਦਿਲ ਅਕਾਸ਼ ਜੁੜਿਆ; ਨੀਲਾ ਚੱਕਰ ਚੱਲਣੋਂ ਰਿਹਾ ਮਨ-ਮੰਡਲ ਮੁੜਿਆ।

ਠੰਢੀ ਵਾ ਅਗੰਮ ਥੀਂ ਚਲ ਆਈ । ਕਲਗੀ ਵਾਲਿਆਂ ਵਾਲੀ ਸੁਗੰਧ ਆਈ ।

ਉੱਠ ਗਗਨ-ਪ੍ਰਕਾਸ਼ ਵਿੱਚ ਕੂਕਿਆ ਮੈਂ, ਕਿਹੜਾ ਰਾਹ ਹਜ਼ੂਰ-ਹਜ਼ੂਰ ਨੂੰ ਜੀ ?

ਉੱਡ ਅਸਗਾਹ ਨੀਲਾਣ ਵਿੱਚ ਕੂਕਿਆ ਮੈਂ, ਕਿਹੜਾ ਰਾਹ ਹੈ ਫ਼ੈਜ਼ ਗੰਜੂਰ ਨੂੰ ਜੀ ?

ਇਥੋਂ, ਰਾਹ ਸਾਰੇ, ਓਥੇ, ਜਾਂਦੇ ਨੀ । ਜਿੱਥੇ ਗੁਰੂ ਘੋੜੇ ਚੜ ਆਂਦੇ ਨੀ ।

ਜਿੱਥੇ ਪਿਆਰਾਂ ਮੁੜ-ਮੁੜ ਪਾਂਦੇ ਨੀ  ! ਜਿੱਥੇ ਰੱਬ ਖੜੇ ਦਿੱਸ ਆਂਦੇ ਨੀ  !

ਉਥੇ ਅਕਾਸ਼ੀ ਨੀਲੇ ਘੋੜੇ ਹਨ। ਉਥੇ ਅਕਾਲੀ ਬਾਂਕੇ ਜੋੜੇ ਹਨ।

ਉਥੇ ਦਰਵੇਸ਼ ਸੁੱਚੇ ਫ਼ਕੀਰ ਖੜੇ ਉਥੇ ਪਰ-ਉਪਕਾਰੀ ਬੀਰ ਖੜੇ।

ਉਥੇ ਨਾਮੀ ਧਿਆਨੀ ਧੀਰ ਖੜੇ । ਉਥੇ ਕਵੀ ਕਵੀਸ਼ਰ ਹੀਰ ਖੜੇ ।

ਉਥੇ, ਜੋਗੀ ਪਿਆਰਾ, ਪਿਆਰਾ ਉਹ  ! ਉਹਦੇ ਲੜ ਸੂਰਜ ਦਸਤਾਰਾ ਉਹ  !

ਉਥੇ ਖੀਰ ਸਮੁੰਦਰ ਭਾਰਾ ਉਹ  ! ਉਥੇ ਲਹਿਰ ਬਹਿਰ ਅਸਵਾਰਾ ਉਹ  !

ਉਥੇ ਬਾਲਕ ਚੰਨ ਨੂੰ ਪਾਂਦੇ ਨੀ  ! ਉਥੇ ਮਹਿਰਮ ਦਿਲ ਦੇ ਵਾਂਦੇ ਨੀ  !

ਉਥੇ ਮੌਜ, ਖੇਡ, ਰਮ, ਲੀਲਾ ਹੈ, ਉਥੇ ਕੰਮ-ਕਾਜ, ਨਾ ਹੀਲਾ ਹੈ।

ਉਥੇ ਸੱਤ ਸਮੁੰਦਰ ਆਂਦੇ ਨੀ । ਉਥੇ ਹੀਰੇ ਪੰਨੇ ਮਾਂਦੇ ਨੀ ।

ਉਥੇ ਸੋਹਣੇ-ਸੋਹਣੇ ਚੇਹਰੇ ਨੀ। ਉਥੇ ਦਿਲ ਮੇਰੇ ਦੇ ਡੇਰੇ ਨੀ ।

ਉਥੇ ਮਸਤਕ ਚਮਕਣ ਵਾਲੀ ਨੀ । ਉਥੇ ਭਾਗ ਖੁਲੇ ਹਰ ਬਾਲੇ ਨੀ ।

ਉਥੇ ਲੱਖ ਨੈਣਾਂ ਦੇ ਤਾਰੇ ਨੀ । ਉਥੇ ਲਾਟਾਂ ਜਗ-ਮਗ ਸਾਰੇ ਨੀ ।

ਉਥੇ ਹਰ ਕੋਈ ਦਿਲ ਦਾ ਪਿਆਰਾ ਨੀ । ਉਥੇ ਅਨੇਕ ਦਿਲਾਂ ਦਾ ਸਹਾਰਾ ਨੀ ।

ਇਕ ਦਿਲ ਵਿੱਚ ਲੱਖ ਹਜ਼ਾਰਾਂ ਨੀ । ਇਕ ਨੈਣ ਵਿੱਚ ਲੱਖ ਪਿਆਰਾ ਨੀ ।

ਉਥੇ ਇਕ ਗੁਰੂ, ਜੀ ਪਿਆਰਾ ਹੈ । ਉਥੇ ਲੱਖ ਵਿੱਚ, ਝਲਕਾ ਸਾਰਾ ਹੈ ।

ਉਥੇ ਚੁੱਪ, ਕੁਲ ਜ਼ਬਾਨਾਂ ਨੀ । ਉਥੇ ਖ਼ਿਆਲ, ਫੁੱਲ ਮਸਤਾਨਾ ਨੀ ।

ਉਥੇ ਆਤਮ ਰਾਜ ਸੁਹਾਣਾ ਨੀ, ਉਥੇ ਖੁੱਲ, ਜੀ ਜਗ ਜਾਣਾ ਨੀ ।

SRI GURU GOBIND SINGH SAHIB JEE, THE INCOMPARABLE

0

SRI GURU GOBIND SINGH SAHIB JEE, THE INCOMPARABLE

Bhupinder Singh (Mumbai)

Most heroic of men, peerless among Indians and absolutely deservingly belonging to the pantheon of exalted personages in history, Guru Gobind Singh Sahib Jee was the greatest martyr of mankind. Swami Vivekananda, another super star in Indian history, called him “one of the greatest and noblest of our race.” In fact, the Guru Patshah non pareil cannot be referred to except in superlative terms. While I honors myself by seeking to pen this humble homage to his hallowed memory, I fumble for words even as my powers of expression, feeble as they are, get totally disarmed by love and reverence.
Was Gobind Rai, the name affectionately given to him by his illustrious parents, a child prodigy ? Because he trained in arms early on and could perform feats of physical prowess? Because he played the leader and general in childhood war games? Because he imbibed the knowledge and spirit of Sikh scriptures? Recall the scene of Kashmiri Pundits approaching his father Sri Guru Tegh Bahadur Sahib Jee with their problem, and Gobind Rai curious to know what the issue was. Upon learning of the gravity of the situation, he asks, what the solution is. Only a child prodigy could have been so solution-focused. His father answers, a great sacrifice is called for now. And the nine-year old son rejoins, “Father, none is greater than you.”
This is one of the most heart-rending dialogues in history. The child exhorting his father to lay down his life as sacrifice for a cause, and the father taking up the gauntlet—a script that changed the course of history. This would be only the first in a succession of sublime sacrifices. Two of the great Guru Patshah’s four sons, still in teens, died gloriously on the field of battle, waging a righteous war against tyranny, and holding aloft the banner of Truth. The other two brave little dears were martyred at the hands of despotism when they refused to swerve from the path of Truth. And the immortal Guru Patshah, whose life was a saga of struggle and sacrifice, was himself betrayed and stabbed. There is no parallel in history of three generations of a family courting violent death only to uphold the cause of Truth, to save a civilization from extinction, and a race from annihilation.
In creating the Khalsa warriors, he infused valor into a dispirited society, and banded the weak and vulnerable people into a formidable fighting force. The way he went about it was a stroke of genius— calling forth the five Panj Piaras- each a member of a different caste…, all too well documented in history. With the self-same stroke though, he dealt a knock-out blow to the caste system. But the masterpiece was the injunction about unshorn hair. The Sikh could not disguise or hide; he had to be upfront about fighting. And all of that super-human achievement in a life-span of about just 42 years! And we have not even touched so far on his spiritual side, a saint-warrior, giving distinct identity to the followers of Sikh Faith, demolisher of entrenched tyranny, savior of a nation and humanity.
The India of today is a legacy of Sri Guru Gobind Singh Sahib Jee.
India survives because Sri Guru Gobind Singh Sahib Jee lived.

Waheguru Jee Kaa Khalsa!! Waheguru Jee Kee Fateh!!

ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ

0

ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ  

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ

ਕਾਜ਼ੀ ਆਖਿਆ, ‘ਜੋਗੀਆ ਕਰ ਤੌਬਾ, ਕੁਫ਼ਰ ਛੱਡ ਈਮਾਨ ਦੀ ਗੱਲ ਕਰ ਤੂੰ ।

ਤੈਨੂੰ ਬਹਿਸ਼ਤਾਂ ਵਿਚ ਵਾਸਾ ਮਿਲ ਜਾਣਾ, ਕੇਰਾਂ ਮੂੰਹ ਮਸੀਤ ਦੇ ਵੱਲ ਕਰ ਤੂੰ ।

ਕਾਹਤੋਂ ਲਿਖ ਲਿਖ ਕਾਲੇ ਕਰੇਂ ਕਾਗ਼ਜ਼, ਐਵੇਂ ਕਾਫ਼ਰਾਂ ਦੇ ਸੋਹਿਲੇ ਗਾਈ ਜਾਂਦਾ ।

ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ, ਕਿਉਂ ਤੂੰ ਦੋਜ਼ਖ਼ਾਂ ਵੱਲ ਨੂੰ ਜਾਈ ਜਾਂਦਾ ।’

‘ਕਾਜ਼ੀ  ! ਕੁਫ਼ਰ ਕੀ ਏ ਅਤੇ ਈਮਾਨ ਕੀ ਏ, ਇਹਦਾ ਤੂੰ ਕੋਈ ਫ਼ਰਕ ਨਹੀਂ ਕਰ ਸਕਦਾ ।

ਸਾਗਰ ਵਹਿਦਤ ਦੇ ਉੱਭੀਆਂ ਮੈਂ ਲਾਵਾਂ, ਤੇਰੇ ਜਿਹਾ ਅਣਜਾਣ ਨਹੀਂ ਤਰ ਸਕਦਾ ।

ਪੱਲਾ ਸੱਚ ਦਾ ਫੜਿਆ ਮੈਂ ਸੱਚ ਲਿਖਿਆ, ਤੇਰੇ ਵਰਗਿਆਂ ਨੂੰ ਕੁਫ਼ਰ ਲੱਗਦਾ ਏ ।

ਮੇਰੇ ਅੰਦਰ ਗੁਰੂ ਦੇ ਨਾਂ ਵਾਲਾ, ਸਾਗਰ ਵੇਖ ਕਿੰਨਾਂ ਸੁਹਣਾ ਵਗਦਾ ਏ ।

ਮੈਂ ਜਦੋਂ ਵੀ ਵਿੱਚ ਧਿਆਨ ਤੱਕਾਂ, ਅੰਗ ਸੰਗ ਹੀ ਜਾਪਣ ਹਮੇਸ਼ ਸਤਿਗੁਰ ।

ਅੱਡ ਬਾਹਾਂ ਗਲਵੱਕੜੀ ਪਾਣ ਲਈ, ਮੈਨੂੰ ਉਡੀਕਦੇ ਪਏ ਦਸਮੇਸ਼ ਸਤਿਗੁਰ ।’

ਕਿੱਸਾ ਸਿੱਖ ਮਰਿਆਦਾਵਾਂ ਦੇ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ

0

ਕਿੱਸਾ ਸਿੱਖ ਮਰਿਆਦਾਵਾਂ ਦੇ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ

ਜਦੋਂ ਝੋਟਾ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ ਕਹਾਵਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਅਗਲਾ ਫੈਸਲਾ ਕਰਨਾ ਚਾਹੀਦਾ ਹੈ

ਕਿਰਪਾਲ ਸਿੰਘ ਬਠਿੰਡਾ ਸੰਪਰਕ 9855480797, 7340979813

ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਰਾਮਪੁਰਾ ਤੋਂ ਐਲਾਨੇ ਗਏ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ 26 ਦਸੰਬਰ ਨੂੰ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦਾ ਅਖੰਡ ਪਾਠ ਕਰਵਾ ਕੇ ਸਿੱਖਾਂ ਦੀ ਅਰਦਾਸ ਦੀ ਨਕਲ ਵਾਲੀ ਕੀਤੀ ਗਈ ਅਰਦਾਸ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਰੋਸ ਅਤੇ ਗੁੱਸੇ ਦੀ ਭਾਰੀ ਲਹਿਰ ਦੌੜ ਪਈ ਹੈ। ਕੁਝ ਵੋਟਾਂ ਦੀ ਖਾਤਰ ਮਨਮਤੀ ਅਕਾਲੀ ਆਗੂਆਂ ਵੱਲੋਂ ਤਕਰੀਬਨ ਹਰ ਰੋਜ ਹੀ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਕੁਤਾਹੀਆਂ ਵੇਖ ਕੇ ਜ਼ਖ਼ਮੀ ਹੋਈਆਂ ਭਾਵਨਾਵਾਂ ਵਾਲੇ ਵੀਰਾਂ ਵਿੱਚੋਂ ਬਹੁਤਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਲੂਕਾ ਨੂੰ ਅਕਾਲ ਤਖਤ ’ਤੇ ਤਲਬ ਕਰਕੇ ਸਜਾ ਸੁਣਾਈ ਜਾਵੇ। ਜਿਨ੍ਹਾਂ ਵੀਰਾਂ ਨੂੰ ਗੁਰਮਤਿ ਮਰਿਆਦਾ ਦੀ ਥੋੜ੍ਹੀ ਬਹੁਤ ਸੂਝ ਹੈ ਉਨ੍ਹਾਂ ਵੱਲੋਂ ਆਪਣੇ ਹੀ ਅਖੌਤੀ ਆਗੂਆਂ ਵੱਲੋਂ ਕੀਤੀ ਇਸ ਤਰ੍ਹਾਂ ਦੀ ਘੋਰ ਅਵੱਗਿਆ ਨੂੰ ਵੇਖ ਕੇ ਰੋਸ ਤੇ ਗੁੱਸਾ ਉਪਜਣਾ ਕੁਦਰਤੀ ਹੈ ਪਰ ਜੋ ਵੀਰ ਅਕਾਲ ਤਖ਼ਤ ਦੇ ਜਥੇਦਾਰ ਪਾਸੋਂ ਮੰਗ ਕਰ ਰਹੇ ਹਨ ਕਿ ਮਲੂਕਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਸਜਾ ਲਾਈ ਜਾਵੇ ਉਨ੍ਹਾਂ ਦੀ ਪਹੁੰਚ ਠੀਕ ਨਹੀਂ ਹੈ। ਇਸ ਤਰ੍ਹਾਂ ਦੇ ਵੀਰ ਸਿਰਫ ਇਸ ਤਰ੍ਹਾਂ ਦੀ ਬਿਆਨਬਾਜੀ ਕਰਕੇ ਹੀ ਆਪਣਾ ਫਰਜ਼ ਪੂਰਾ ਕੀਤਾ ਸਮਝ ਕੇ ਆਪ ਸੁਰਖੁਰੂ ਹੋਣਾ ਚਾਹ ਰਹੇ ਹਨ। ਮੇਰੇ ਖ਼ਿਆਲ ਅਨੁਸਾਰ ਸਾਡੀ ਐਸੀ ਪਹੁੰਚ ਹੀ ਇਨ੍ਹਾਂ ਉਜੱਡ (ਬੇਵਕੂਫ਼) ਕਿਸਮ ਦੇ ਅਖੌਤੀ ਅਕਾਲੀਆਂ ਨੂੰ ਗੁਰਬਾਣੀ ਸਿਧਾਂਤ, ਸਿੱਖ ਇਤਿਹਾਸ ਅਤੇ ਗੁਰਮਤਿ ਮਰਿਆਦਾ ਦਾ ਹਰ ਰੋਜ ਘਾਣ ਕਰਨ ਲਈ ਉਤਸ਼ਾਹਤ ਕਰਦੀ ਹੈ। ਕੇਵਲ ਅਕਾਲ ਤਖ਼ਤ ’ਤੇ ਤਲਬ ਕਰਕੇ ਸਜਾ ਸੁਣਾਉਣ ਦੀ ਮੰਗ ਕਰਨਾ ਹੀ ਇਨ੍ਹਾਂ ਮਨਮਤੀ ਆਗੂਆਂ ਨੂੰ ਹੌਂਸਲਾ ਪ੍ਰਦਾਨ ਕਰਦੀ ਹੈ ਕਿ ਉਹ ਚੋਣ ਜਿੱਤਣ ਲਈ ਗੁਰਮਤਿ ਨਾਲ ਕੋਈ ਵੀ ਖਿਲਵਾੜ ਕਰ ਸਕਦੇ ਹਨ; ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਗੋਂ ਉਲਟਾ ਉਨ੍ਹਾਂ ਦੀ ਇਸ਼ਤਿਹਾਰਬਾਜੀ ਹੀ ਹੁੰਦੀ ਹੈ ਕਿ ਇਸ ਆਗੂ ਨੇ ਅਨਭੋਲ ਵਿੱਚ ਹੋਈ ਗਲਤੀ ਦੀ ਉਸ ਨੇ ਨਿਮਾਣੇ ਸਿੱਖ ਵਾਂਗ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫੀ ਮੰਗ ਲਈ ਹੈ ਤੇ ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਨੂੰ ਬੜੀ ਸ਼ਰਧਾ ਭਵਨਾ ਨਾਲ ਪੂਰਾ ਕਰਕੇ ਸ਼ਰਧਾਵਾਨ ਸਿੱਖ ਹੋਣ ਦਾ ਸਬੂਤ ਦਿੱਤਾ ਹੈ। ਅਜਿਹੀਆਂ ਨਿੱਤ ਦੀਆਂ ਮੰਗਾਂ ਨਾਲ ਹੀ ਪੰਥ ਵੱਲੋਂ ਨਕਾਰੇ ਗਏ ਮੁਲਾਜਮ ਜਥੇਦਾਰਾਂ ਨੂੰ ਮੁੜ ਔਕਸੀਜਨ ਮਿਲ ਰਹੀ ਹੈ ਤੇ ਉਹ ਆਪਣੇ ਆਪ ਨੂੰ ਪੰਥ ਦੇ ਮਾਲਕ ਸਮਝਣ ਲੱਗ ਪੈਂਦੇ ਹਨ ਜਦੋਂਕਿ ਅਕਾਲ ਤਖ਼ਤ ’ਤੇ ਪੇਸ਼ੀਆਂ ਤੇ ਰਾਜਨੀਤਕ ਆਗੂਆਂ ਵੱਲੋਂ ਭੁਗਤੀਆਂ ਸਜਾਵਾਂ ਨਾਲ ਪੰਥਕ ਮਰਿਆਦਾ ਨੂੰ ਹਰ ਰੋਜ ਲੱਗ ਰਹੀ ਢਾਹ ਨੂੰ ਕੁਝ ਵੀ ਮੋੜਾ ਨਹੀਂ ਪੈ ਰਿਹਾ ਤੇ ਨਾ ਹੀ ਮੋੜਾ ਪੈਣ ਦੀ ਕੋਈ ਸੰਭਾਵਨਾ ਹੈ।

ਮਲੂਕਾ ਨੇ ਮੀਡੀਏ ਨੂੰ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ‘ਰਮਾਇਣ ਦਾ ਅਖੰਡਪਾਠ ਸ਼ਹਿਰ ਵਾਸੀਆਂ ਨੇ ਕਰਵਾਇਆ ਸੀ ਜਿਸ ਦੇ ਭੋਗ ਸਮੇਂ ਇਹ ਅਰਦਾਸ ਕੀਤੀ ਗਈ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।’ ਮਲੂਕੇ ਅਨੁਸਾਰ ਪ੍ਰਬੰਧਕਾਂ ਨੇ ਦੱਸਿਆ ਕਿ ‘ਇਹ ਅਰਦਾਸ 10 ਸਾਲਾਂ ਤੋਂ ਕੀਤੀ ਜਾ ਰਹੀ ਹੈ ਜੋ ਲਿਖਤੀ ਰੂਪ ਵਿੱਚ ਵੀ ਪ੍ਰਕਾਸ਼ਿਤ ਹੈ।’ ਇਹੋ ਜਿਹਾ ਸਪਸ਼ਟੀ ਕਰਨ ਹੀ ਮਲੂਕੇ ਨੇ ਅਕਾਲ ਤਖ਼ਤ ’ਤੇ ਬੈਠੇ ਪੰਜ ਮੁਲਾਜਮ ਜਥੇਦਾਰਾਂ ਨੂੰ ਦੇਣਾ ਹੈ। ਜਿਹੜੇ ਜਥੇਦਾਰਾਂ ਨੇ ਆਪਣੇ ਨਿਯੁਕਤੀਕਾਰ ਮਾਲਕਾਂ ਦੇ ਹੁਕਮਾਂ ’ਤੇ ਸੌਦਾ ਸਾਧ ਨੂੰ ਬਿਨਾਂ ਅਕਾਲ ਤਖ਼ਤ ’ਤੇ ਪੇਸ਼ ਹੋਇਆਂ ਅਤੇ ਬਿਨਾਂ ਮੁਆਫੀ ਮੰਗਿਆਂ ਹੀ ਕਾਗਜ਼ ਦੇ ਇੱਕ ਟੁਕੜੇ ’ਤੇ ਸਿਰਫ ਦੋ ਲਾਈਨਾਂ ‘ਮੈਂ ਕੋਈ ਗਲਤੀ ਕੀਤੀ ਹੀ ਨਹੀਂ; ਸਿਰਫ ਕੁਝ ਵਿਅਕਤੀਆਂ ਨੂੰ ਗਲਤ ਫਹਿਮੀ ਹੋਣ ਕਰਕੇ ਹੀ ਸਮਾਜ ਦੇ ਦੋ ਵਰਗਾਂ ਵਿੱਚ ਪਾੜਾ ਪੈ ਗਿਆ ਜਿਸ ਦਾ ਉਨ੍ਹਾਂ ਨੂੰ ਦੁੱਖ ਹੈ। ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਅਜਿਹਾ ਕੁਝ ਦੁਬਾਰਾ ਨਹੀਂ ਵਾਪਰੇਗਾ।’ ਲਿਖ ਕੇ ਦੇਣ ਨਾਲ ਹੀ ਮੁਆਫ ਕਰ ਦਿੱਤਾ ਸੀ ਤਾਂ ਕੀ ਉਹ ਅਖੌਤੀ ਜਥੇਦਾਰ ਆਪਣੀ ਨਿਯੁਕਤੀਕਾਰ ਪਾਰਟੀ ਦੇ ਮਲੂਕਾ ਵਰਗੇ ਅਹਿਮ ਆਗੂ ਨੂੰ ਮੁਆਫ ਨਹੀਂ ਕਰਨਗੇ ? ਰਮਾਇਣ ਦਾ ਪਾਠ ਕਰਨ ਵਾਲੀ ਹਿੰਦੂ ਜਥੇਬੰਦੀ ਦੇ ਮੈਂਬਰ ਤਾਂ ਵੈਸੇ ਹੀ ਮੁਆਫ ਹਨ ਕਿਉਂਕਿ ਉਨ੍ਹਾਂ ਸਬੰਧੀ ਤਾਂ ਇਤਨਾ ਬਿਆਨ ਹੀ ਕਾਫੀ ਹੈ ਕਿ ਇਸ ਜਥੇਬੰਦੀ ਦੇ ਮੈਂਬਰ ਸਿੱਖ ਧਰਮ ਨਾਲ ਸਬੰਧਤ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਸੱਦਿਆ ਨਹੀਂ ਜਾ ਸਕਦਾ। ਮੰਨ ਲਓ ਮਲੂਕੇ ਨੂੰ ਕੁਝ ਦਿਨ ਭਾਂਡੇ ਸਾਫ ਕਰਨ ਜਾਂ ਜੋੜੇ ਸਾਫ ਕਰਨ ਦੀ ਤਨਖ਼ਾਹ ਲਾ ਵੀ ਦਿੱਤੀ ਜਾਵੇ; ਤਾਂ ਕੀ ਕੁਝ ਦਿਨ ਕਿਸੇ ਲੰਗਰ ਹਾਲ ’ਚ ਭਾਂਡੇ ਫੜ ਕੇ ਜਾਂ ਜੋੜਾਘਰ ਵਿੱਚ ਜੋੜੇ ਤੇ ਬੁਰਸ਼ ਫੜ ਕੇ ਫੋਟੋ ਖਿਚਵਾ ਕੇ ਅਖ਼ਬਾਰਾਂ ਵਿੱਚ ਛਪਵਾਉਣ ਨਾਲ ਮੁੜ ਐਸੀਆਂ ਨਿੰਦਣਯੋਗ ਘਟਨਾਵਾਂ ਹਟ ਜਾਣਗੀਆਂ ? ਬਿਲਕੁਲ ਨਹੀਂ। ਜੇ ਹਟਣੀਆਂ ਹੁੰਦੀਆਂ ਤਾਂ ਬਹੁਤ ਪਹਿਲਾਂ ਹਟ ਗਈਆਂ ਹੁੰਦੀਆਂ ਕਿਉਂਕਿ ਇਸ ਤਰ੍ਹਾਂ ਤਾਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਵਰਗੇ, ਸੌਦਾ ਸਾਧ ਦੀ ਨਾਮ ਚਰਚਾ ਵਿੱਚ ਹਾਜਰੀ ਭਰਨ ਦੇ ਦੋਸ਼ ਵਿੱਚ ਕਈ ਵਾਰ ਸਜਾ ਭੁਗਤ ਚੁੱਕੇ ਹਨ ਪਰ ਸਜਾ ਭੁਗਤਦਿਆਂ ਸਾਰ ਹੀ ਫਿਰ ਉਸੇ ਨਾਮ ਚਰਚਾ ਵਾਲੀ ਸਭਾ ਦੀ ਮੂਹਰਲੀ ਕਤਾਰ ਵਿੱਚ ਬੈਠਿਆਂ ਦੀ ਫੋਟੋ ਛਪ ਜਾਂਦੀ ਹੈ ਤੇ ਕੁਝ ਵੀਰਾਂ ਵੱਲੋਂ ਮੁੜ ਫਿਰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਕਾਫੀ ਲੰਬੇ ਸਮੇਂ ਦੇ ਰੇੜਕੇ ਬਾਅਦ ਕਾਉਣੀ ਜੀ ਫਿਰ ਨਿਮਾਣੇ ਸਿੱਖ ਵਾਂਗ ਪੇਸ਼ ਹੁੰਦਿਆਂ ਦੀ ਫੋਟੋ ਅਖ਼ਬਾਰਾਂ ਵਿੱਚ ਛਪੀ ਨਜ਼ਰੀ ਪੈ ਜਾਂਦੀ ਹੈ। ਇਸੇ ਮਲੂਕੇ ਨੇ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਚੋਣ ਦਫਤਰ ਦੇ ਉਦਘਾਟਨ ਸਮੇਂ ਖ਼ੁਦ ਹਵਨ ਕੀਤਾ ਸੀ। ਇਨ੍ਹਾਂ ਰਾਜਨੀਤਕ ਲੋਕਾਂ ਦਾ ਹਾਲ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਗੁਰੂ ਅਰਜੁਨ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ: ‘‘ਪਾਪ ਕਰਹਿ, ਪੰਚਾਂ ਕੇ ਬਸਿ ਰੇ !॥ ਤੀਰਥਿ ਨਾਇ ; ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ, ਹੋਇ ਨਿਸੰਕ ॥ ਜਮ ਪੁਰਿ, ਬਾਂਧਿ ਖਰੇ ਕਾਲੰਕ ॥’’ (ਪ੍ਰਭਾਤੀ ਮ: 5/ 1348)

ਪੰਥ ਦੇ ਇੱਕ ਹਿੱਸੇ ਵੱਲੋਂ ਅਵਾਜ਼ ਉੱਠਾਈ ਜਾ ਰਹੀ ਹੈ ਕਿ ਜੇ ਕੋਈ ਸਿੱਖ ‘ਪਿ੍ਰਥਮ ਭਗੌਤੀ ਸਿਮਰਿ ਕੈ .. ’ ਦੀ ਥਾਂ ‘ਪਿ੍ਰਥਮ ਅਕਾਲ ਪੁਰਖ਼ ਸਿਮਰਿ ਕੈ .. ’ ਤੋਂ ਅਰਦਾਸ ਸ਼ੁਰੂ ਕਰ ਲਵੇ ਤਾਂ ਇਹ ਜਥੇਦਾਰ ਉਸ ਨੂੰ ਝੱਟ ਤਲਬ ਕਰਨ ਲੈਣਗੇ ਅਤੇ ਪੰਥ ’ਚੋਂ ਛੇਕਣ ਦੀਆਂ ਧਮਕੀਆਂ ਦੇਣਾ ਸ਼ੁਰੂ ਕਰ ਦਿੰਦੇ ਹਨ ਅਤੇ ਧੁੰਮਾ ਬਿ੍ਰਗੇਡ ਵੀ ਛਬੀਲ ਲਾਉਣ ਦੀਆਂ ਧਮਕੀਆਂ ਦੇਣ ਲੱਗ ਪੈਂਦਾ ਹੈ। ਹੁਣ ਆਪਣੇ ਮਾਲਕਾਂ ਨੇ ਤਾਂ ਸਭ ਕੁਝ ਹੀ ਬਦਲ ਦਿੱਤਾ ਹੈ; ਹੁਣ ਵੇਖਦੇ ਹਾਂ ਕਿ ਕੌਣ ਛਬੀਲ ਲਾਉਂਦਾ ਹੈ ਤੇ ਕੌਣ ਕਿਸ ਨੂੰ ਪੰਥ ਵਿੱਚੋਂ ਛੇਕਦਾ ਹੈ ? ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਸ ਉੱਠ ਰਹੀ ਅਵਾਜ਼ ਨੂੰ ਦਬਾਉਣ ਲਈ ਅਤੇ ਸਿਰਸਾ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਦੇ ਕੇਸ ਵਿੱਚ ਜਥੇਦਾਰਾਂ ਦੀ ਹੋਈ ਥੂ-ਥੂ ਵਿੱਚ ਡਿੱਗੀ ਸ਼ਾਖ਼ ਨੂੰ ਸੁਧਾਰਨ ਲਈ ਹੋ ਸਕਦਾ ਹੈ ਕਿ ਮਲੂਕਾ ਦੀ ਟਿਕਟ ਕੱਟੀ ਜਾਵੇ! ਮੇਰਾ ਖ਼ਿਆਲ ਹੈ ਕਿ ਜਿਹੜੇ ਜਥੇਦਾਰ ਹਿੰਦੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਗਈ ਸਿੱਖ ਇਤਿਹਾਸ ਦੀ ਪੁਸਤਕ ਵਿੱਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਤਿਕਾਰਤ ਮਹਿਲਾਂ ਦੇ ਆਚਰਨ ਸਬੰਧੀ ਹੀ ਘੋਰ ਅਪਮਾਨ-ਜਨਕ ਸ਼ਬਦਾਵਲੀ ਲਿਖਣ ਅਤੇ ਲਿਖਾਉਣ ਵਾਲਿਆਂ ’ਤੇ ਕਾਰਵਾਈ ਤਾਂ ਕੀ ਉਨ੍ਹਾਂ ਦੀ ਸਧਾਰਨ ਤੌਰ ’ਤੇ ਨਿੰਦਾ ਵੀ ਨਹੀਂ ਕਰ ਸਕੇ; ਉਨ੍ਹਾਂ ਵਿੱਚ ਐਨੀ ਸਮਰਥਾ ਤੇ ਹੌਸਲਾ ਕਿੱਥੋਂ ਆਵੇਗਾ ਕਿ ਉਹ ਮਲੂਕਾ ਵਰਗੇ ਅਹਿਮ ਆਗੂ ਸਬੰਧੀ ਪਾਰਟੀ ਪ੍ਰਧਾਨ ਨੂੰ ਕੋਈ ਐਸਾ ਸੰਦੇਸ਼ ਦੇ ਸਕਣ ਕਿ ਇਸ ਦੀ ਟਿਕਟ ਵਾਪਸ ਲੈ ਲਈ ਜਾਵੇ। ਦੂਸਰੀ ਗੱਲ ਇਹ ਵੀ ਹੈ ਕਿ ਜੇ ਇਤਨਾ ਸਖਤ ਫੈਸਲਾ ਲੈਣ ਦੀ ਹਿੰਮਤ ਕਰਨਗੇ ਤਾਂ ਕਿਸ ਕਿਸ ਅਕਾਲੀ ਉਮੀਦਵਾਰ ਦੀ ਟਿਕਟ ਕੱਟੀ ਜਾਵੇਗੀ ਕਿਉਂਕਿ ਇੱਥੇ ਇੱਕ, ਦੋ, ਚਾਰ ਦੀ ਗੱਲ ਨਹੀ ਬਲਕਿ ਸਾਰੇ ਹੀ ਚੋਣ ਜਿੱਤਣ ਦੀ ਭੁੱਖ ਅਤੇ ਸੁਆਦ ਵਿੱਚ ਮਾਰੇ ਹੋਏ ਹਨ। ਗੁਰੂ ਸਾਹਿਬ ਜੀ ਦਾ ਬਚਨ: ‘‘ਇਕਸੁ ਦੁਹੁ ਚਹੁ ਕਿਆ ਗਣੀ  ? ਸਭ ਇਕਤੁ ਸਾਦਿ ਮੁਠੀ ॥’’ (ਗਉੜੀ ਮ: 5/ 218) ਇਨ੍ਹਾਂ ’ਤੇ ਪੂਰਾ ਪੂਰਾ ਢੁਕਦਾ ਹੈ ਕਿਉਂਕਿ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਚੋਣਾਂ ਜਿੱਤਣ ਲਈ ਸਿਰ ’ਤੇ ਮੁਕਟ ਬੰਨ੍ਹ ਕੇ ਹਵਨ ਕਰਦਾ ਹੈ, ਇਸ ਦੀ ਨੂੰਹ (ਹਰਸਿਮਰਤ ਕੌਰ) ਸ਼ਿਵਲਿੰਗ ਪੂਜਾ ਕਰਦੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਭੂਮੀ ਪੂਜਨ ਕਰਦੇ ਹਨ, ਸੁੱਚਾ ਸਿੰਘ ਲੰਗਾਹ ਵੱਲੋਂ ਰਮਾਇਣ ਦੇ 501 ਪਾਠ ਕਰਾਉਣ ਅਤੇ ਦਰਗਾਹ ’ਤੇ ਚਾਦਰ ਚੜ੍ਹਾਉਂਦੇ ਹਨ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਗੋਟੇ ਵਾਲੀ ਲਾਲ ਚੁੰਨੀ ਲੈ ਕੇ ਜਗਰਾਤੇ ਵਿੱਚ ਮਾਤਾ ਦੀਆਂ ਭੇਟਾਵਾਂ ਗਾਉਂਦੇ ਦੀਆਂ ਫੋਟੋ ਆਮ ਹੀ ਮੀਡੀਏ ਵਿੱਚ ਛਪਦੀਆਂ ਰਹਿੰਦੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ (ਦਾਸ) ਬਾਦਲ ਵੱਲੋਂ ਤਾਂ ਹੁਣੇ ਹੁਣੇ ਹੀ ਆਦਮਪੁਰ ਹਵਾਈ ਅੱਡੇ ਦੇ ਉਦਘਾਟਨ ਸਮੇਂ ਭੂਮੀ ਪੂਜਨ ਕਰਦੇ ਦੀਆਂ ਫੋਟੋਆਂ ਛਪੀਆਂ ਹਨ। ਕਿਸ ਕਿਸ ਅਕਾਲੀ ਦਾ ਇੱਥੇ ਨਾਮ ਲਿਖਿਆ ਜਾਵੇ ਕਿਉਂਕਿ ਇੱਥੇ ਤਾਂ ਸਾਰੇ ਹੀ ਹਮਾਮ ਵਿੱਚ ਨੰਗੇ ਹਨ। ਸਿਰਫ ਮਾੜੇ ਭਾਗਾਂ ਵਾਲਾ ਉਹ ਆਗੂ ਹੀ ਬਚ ਸਕਦਾ ਹੈ ਜਿਸ ਦੀ ਅਹਿਮਤ ਘਟ ਹੋਣ ਕਰਕੇ ਉਸ ਵਿਚਾਰੇ ਦੀ ਫੋਟੋ ਮੀਡੀਏ ਵਿੱਚ ਨਹੀਂ ਛਪ ਸਕੀ। ਹੋਰ ਤਾਂ ਹੋਰ ਇੱਥੇ ਤਾਂ ਤਖ਼ਤ ਹਜੂਰ ਸਾਹਿਬ ਦੇ ਜਥੇਦਾਰ ਜਿਹੜੇ ਤਖ਼ਤ ਅਸਥਾਨ ’ਤੇ ਗੁਰਮਤਿ ਵਿਰੋਧੀ ਆਰਤੀ ਤੇ ਬੱਕਰਿਆਂ ਦੀ ਬਲੀ ਜਿਹੇ ਕੁਕਰਮ ਕਰਨ ਦੇ ਬਾਵਜੂਦ ਵੀ ਅਕਾਲ ਤਖ਼ਤ ’ਤੇ ਪੰਜਾਂ (ਸੇਵਾਦਾਰਾਂ)ਵਿੱਚ ਬੈਠ  ਕੇ ਫੈਸਲੇ ਲੈਣ ਦਾ ਅਧਿਕਾਰ ਪ੍ਰਾਪਤ ਕਰੀ ਬੈਠੇ ਹਨ। ਐਸਾ ਕੁਝ ਅੱਖੀਂ ਵੇਖ ਕੇ ਵੀ ਪਤਾ ਨਹੀਂ ਕਿਸ ਖ਼ੁਸ਼ਫ਼ਹਿਮੀ (ਭੁਲੇਖੇ) ਵਿੱਚ ਕੁਝ ਭੋਲ਼ੇ ਸਿੱਖ ਅਕਾਲ ਤਖ਼ਤ ’ਤੇ ਸ਼ਿਕਾਇਤਾਂ ਦੇ ਪਟਾਰੇ ਲੈ ਕੇ ਹਾਜਰ ਹੋ ਜਾਂਦੇ ਹਨ !

ਸੋ, ਜੇਕਰ ਸਿੱਖ ਵਾਕਿਆ ਹੀ ਅਖੌਤੀ ਅਕਾਲੀਆਂ ਵੱਲੋਂ ਮਰਿਆਦਾ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਦੁਖੀ ਹਨ ਤਾਂ ਅਕਾਲ ਤਖ਼ਤ ਤੋਂ ਕਿਸੇ ਇਨਸਾਫ ਦੀ ਉਡੀਕ ਰੱਖਣ ਦੀ ਬਜਾਏ ਖੁਦ ਹੀ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਰਪ੍ਰਸਤ ਅਤੇ ਪ੍ਰਧਾਨ ਸਮੇਤ ਸਮੂਹ ਉਮੀਦਵਾਰਾਂ ਨੂੰ ਧੂਲ ਚਟਾ ਦੇਣਾ ਚਾਹੀਦੀ ਹੈ ਤੇ ਉਸ ਉਪ੍ਰੰਤ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਸ਼ਿਕਸਤ ਦੇ ਕੇ ਅਕਾਲ ਤਖ਼ਤ ਦੀ ਰਾਜਨੀਨੀ ਲਈ ਕੀਤੀ ਜਾ ਰਹੀ ਦੂਰਵਰਤੋਂ ਕਰਨ ਦੀ ਤਾਕਤ ਇਨ੍ਹਾਂ ਤੋਂ ਖੋਹ ਲੈਣੀ ਚਾਹੀਦੀ ਹੈ ਕਿਉਂਕਿ ਕਹਾਵਤ ਹੈ ਕਿ ਜਦੋਂ ਝੋਟਾ ਹੀ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ। ਐਸਾ ਕਰਨਾ ਅਤਿਅੰਤ ਜਰੂਰੀ ਹੈ ਕਿਉਂਕਿ ਇਨ੍ਹਾਂ ਨੇ ਸਿੱਖ ਧਰਮ ਦਾ ਬੇਅੰਤ ਨੁਕਸਾਨ ਤਾਂ ਕੀਤਾ ਹੀ ਹੈ ਰੇਤਾ, ਬੱਜਰੀ, ਟਰਾਂਸਪੋਰਟ, ਲੈਂਡ ਆਦਿਕ ਮਾਫੀਏ ਰਾਹੀਂ ਸਮੁੱਚੇ ਪੰਜਾਬ ਦੀ ਆਰਥਿਕ ਲੁੱਟ ਵੀ ਕੀਤੀ ਹੈ। ਨੌਜੁਆਨੀ ਨੂੰ ਬੇਰੁਜ਼ਗਰੀ ਤੇ ਨਸ਼ਿਆਂ ਦੇ ਦੁਰਪ੍ਰਭਾਵ ਵਿੱਚ ਰੋੜ੍ਹ ਕੇ ਤੇ ਸਰਕਾਰੀ ਨੀਤੀਆਂ ਰਾਹੀਂ ਕਿਸਾਨੀ ਨੂੰ ਕਰਜੇ ਦੀ ਮਾਰ ਵਿੱਚ ਲਿਆ ਕੇ ਖ਼ੁਦਕੁਸ਼ੀਆਂ ਕਰਨ ਦੇ ਕੰਢੇ ਲਿਆ ਖੜ੍ਹੇ ਕੀਤਾ ਹੈ।

ਚੋਣਾਂ ਦੇ ਨੇੜੇ ਆ ਕੇ ਐੱਸ. ਵਾਈ. ਐੱਲ ਅਤੇ 1984 ਦੇ ਮੁੱਦੇ ਜੋਰ-ਸ਼ੋਰ ਨਾਲ ਉਠਾਉਣੇ ਸਿਰਫ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੋਂ ਵੱਧ ਕੁਝ ਵੀ ਨਹੀਂ ਹੈ। ਸਭ ਨੂੰ ਪਤਾ ਹੈ ਕਿ 1978 ਵਿੱਚ ਹਰਿਆਣਾ ਤੋਂਇੱਕ ਕ੍ਰੋੜ ਰੁਪਏ ਲੈ ਕੇ ਐੱਸ. ਵਾਈ. ਐੱਲ ਲਈ ਜਮੀਨ ਐਕੂਆਇਰ ’ਤੇ ਨੋਟੀਫੀਕੇਸ਼ਨ ਇਸੇ ਬਾਦਲ ਸਰਕਾਰ ਨੇ ਕੀਤਾ ਸੀ ਜੋ ਹੁਣ ਡੀਨੋਟੀਫਾਈਡ ਕਰਕੇ ਜਮੀਨ ਵਾਪਸ ਕਰਨ ਦੀਆਂ ਗੱਲਾਂ ਕਰ ਰਿਹਾ ਹੈ। ਇੰਦਰਾ ਗਾਂਧੀ ਦੇ ਦਬਾਅ ਹੇਠ ਦਰਬਾਰਾ ਸਿੰਘ ਵੱਲੋਂ ਸੁਪ੍ਰੀਮ ਕੋਰਟ ਵਿੱਚੋਂ ਐੱਸ. ਵਾਈ. ਐੱਲ ਸਬੰਧੀ ਕੇਸ ਵਾਪਸ ਲੈਣ ਪਿੱਛੋਂ ਬਾਦਲ ਦੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਜਿਸ ਦੇ ਸਾਢੇ 14 ਸਾਲ ਦੇ ਸਮੇਂ ਦੌਰਾਨ ਨਾ ਕਦੀ ਸੁਪ੍ਰੀਮ ਕੋਰਟ ਵਿੱਚ ਦੁਬਾਰਾ ਕੇਸ ਪਾਇਆ ਗਿਆ, ਨਾ ਹੀ ਵਿਧਾਨ ਸਭਾ ਵਿੱਚ ਕੋਈ ਵਿਧਾਨਕ ਕਾਰਵਾਈ ਕੀਤੀ ਗਈ। ਪਿਛਲੇ 6 ਮਹੀਨਿਆਂ ਵਿੱਚ ਡੀਨੋਟੀਫੀਕੇਸ਼ਨ ਕਰਨ ਦਾ ਡਰਾਮਾ ਰਚ ਕੇ (ਜਿਸ ’ਤੇ ਗਵਰਨਰ ਨੇ ਦਸਤਖ਼ਤ ਵੀ ਨਹੀਂ ਕੀਤੇ) ਲੋਕਾਂ ਨੂੰ ਬੁੱਧੂ ਬਣਾਉਣ ਵਿੱਚ ਲੱਗਾ ਹੈ। ਜਿਹੜੇ ਬਾਦਲ ਸਾਹਿਬ ਹੁਣ ਕਹਿ ਰਹੇ ਹਨ ਕਿ ਕੋਈ ਕੁਰਬਾਨੀ ਕਰਨ ਲਈ ਤਿਆਰ ਹਨ ਪਰ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਣਗੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ 1984 ਦੇ ਕਾਂਡ ਤੋਂ ਪਹਿਲਾਂ ਵੀ ਬਾਦਲ ਸਾਹਿਬ ਨੇ ਪਾਣੀ ਸਮੇਤ ਪੰਜਾਬ ਦੀਆਂ ਹੋਰ ਮੰਗਾਂ ਲਈ ਅਤੇ ਦਰਬਾਰ ਸਾਹਿਬ ਵਿੱਚ ਹਥਿਆਰਬੰਦ ਫੌਜਾਂ ਦੇ ਦਾਖ਼ਲੇ ਦਾ ਵਿਰੋਧ ਕਰਨ ਲਈ ਅਕਾਲ ਤਖ਼ਤ ’ਤੇ ਇੱਕ ਲੱਖ ਮਰਜੀਵੜਿਆਂ ਸਮੇਤ ਸਹੁੰ ਚੁੱਕੀ ਸੀ; ਉਸ ਪਿਛੋਂ 32 ਸਾਲਾਂ ਤੋਂ ਹੁਣ ਤੱਕ ਕੋਈ ਕੁਰਬਾਨੀ ਕਿਉਂ ਨਹੀਂ ਦਿੱਤੀ ?

2014 ਦੀਆਂ ਲੋਕ ਸਭਾ ਚੋਣਾਂ ਮੌਕੇ ਹੀ ਬਾਦਲ ਦੀ ਮੌਜੂਦਗੀ ਵਿੱਚ ਹੀ ਅਕਾਲੀ-ਭਾਜਪਾ ਸਟੇਜਾਂ ਤੋਂ ਮੋਦੀ ਕਿਸਾਨੀ ਜਿਨਸਾਂ ਦੇ ਭਾਅ ਨੀਯਤ ਕਰਨ ਲਈ ਸਵਾਮੀਨਾਥਨ ਰੀਪੋਰਟ ਲਾਗੂ ਕਰਨ ਦੇ ਵਾਅਦੇ ਕਰਦਾ ਰਿਹਾ ਸੀ ਪਰ ਸਰਕਾਰ ਬਣਨ ਪਿੱਛੋਂ ਉਹ ਆਪਣੇ ਵਾਅਦੇ ਤੋਂ ਸਾਫ ਮੁੱਕਰ ਗਿਆ; ਪਰ ਬਾਦਲ ਪ੍ਰਵਾਰ ਨੇ ਹਰਸਿਮਰਤ ਕੌਰ ਦੀ ਇੱਕ ਵਜੀਰੀ ਦੀ ਕੁਰਸੀ ਕਾਇਮ ਰੱਖਣ ਹਿੱਤ ਮੋਦੀ ਦੇ ਇਸ ਵਿਸ਼ਵਾਸ਼ਘਾਤ ਲਈ ਕਦੀ ਅਵਾਜ਼ ਨਹੀਂ ਉੱਠਾਈ ਪਰ ਫਿਰ ਵੀ ਆਪਣੇ ਆਪ ਨੂੰ ਕਿਸਾਨੀ ਹਿੱਤਾਂ ਦਾ ਰਖਵਾਲੇ ਅਖਵਾ ਰਹੇ ਹਨ ਤਾਂ ਇਨ੍ਹਾਂ ਸਿਆਸਤਦਾਨਾਂ ਵੱਲੋਂ ਹੁਣ ਕੀਤੇ ਵਾਅਦੇ ਵਫਾ ਹੋਣ ਦਾ ਕੀ ਭਰੋਸਾ ਹੈ। ਸੋ, ਵਾਰ ਵਾਰ ਅਜਮਾਏ ਗਏ ਆਗੂਆਂ ਅਤੇ ਪਾਰਟੀਆਂ ਦੀ ਬਜਾਏ ਕਿਸੇ ਤੀਜੀ ਧਿਰ ਨੂੰ ਅਜਮਾਉਣ ਵਿੱਚ ਹੀ ਪੰਜਾਬ, ਪੰਜਾਬੀਅਤ ਤੇ ਸਿੱਖਾਂ ਦਾ ਭਲਾ ਹੈ। ਅਰਦਾਸ ਦਾ ਘੋਰ ਨਿਰਾਦਰ ਕਰਨ ਵਾਲੇ ਅਕਾਲੀ ਲੀਡਰ, ਇਨਾਂ ਨੂੰ ਵੋਟ ਪਾਉਣ ਵਾਲੇ ਦੀ ਅਪਰਾਧੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ

0

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ – ਪ੍ਰੋਫੈਸਰ ਸਾਹਿਬ ਸਿੰਘ – (ਧੰਨਵਾਦ ਸਹਿਤ ‘ਪੰਜ ਦਰਿਆ’ ਸੰਨ 1941 ਈ: ਵਿਚੋਂ)

ਇਕ ਅਕਾਲ ਪੁਰਖ ਉੱਤੇ ਟੇਕ ਰੱਖਣ ਵਾਲੇ ਮਹਾਂ-ਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਇਹ ਖਿਆਲ ਚੱਲ ਪੈਣਾ ਕਿ ਉਨਾਂ ਨੇ ਦੁਰਗਾ ਜਾਂ ਕਾਲਕਾ ਦੇਵੀ ਦੀ ਪੂਜਾ ਕੀਤੀ, ਦੇਵੀ ਨੂੰ ਪ੍ਰਗਟ ਕੀਤਾ, ਇਕ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਪਰ ਇਹ ਖਿਆਲ ਆਰੰਭ ਕਿਵੇਂ ਹੋਇਆ ? ਭਾਈ ਸੁੱਖਾ ਸਿੰਘ ਇਕ ਕਵੀ ਹੋਇਆ ਹੈ, ਜਿਸ ਨੇ ਸ੍ਰੀ ਗੁਰੂ ਦਸਮ ਪਾਤਸਾਹ ਜੀ ਦਾ ‘ਗੁਰ ਬਿਲਾਸ’ ਲਿਖਿਆ ਸੀ। ਇਹ ਕਿਤਾਬ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਵਣ ਤੋਂ 100 ਸਾਲ ਪਿੱਛੋਂ ਲਿਖੀ ਗਈ ਸੀ। ਇਸ ਵਿਚ ਭਾਈ ਸੁੱਖਾ ਸਿੰਘ ਨੇ ਲਿਖਿਆ ਕਿ ਸਤਿਗੁਰੂ ਜੀ ਨੇ ਸੰਮਤ 1756 (ਸੰਨ 1699 ਈ.) ਵਿਚ ‘ਖਾਲਸਾ’ ਸਾਜਣ ਤੋਂ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ। ਇਕ ਵਾਰੀ ਇਕ ਸਾਖੀ ਘੜੀ ਗਈ, ਫਿਰ ਤਾਂ ਉਸ ਤੋਂ ਪਿੱਛੋਂ ਦੇ ਲਿਖਾਰੀਆਂ ਨੇ ਵੀ ਇਹੀ ਗੱਲ ਸੁਤੇ ਹੀ ਲਿਖ ਦੇਣੀ ਸੀ। ਸੋ, ਭਾਈ ਸੰਤੋਖ ਸਿੰਘ ਨੇ ਆਪਣੀ ਪੁਸਤਕ ‘ਗੁਰ ਪ੍ਰਤਾਪ ਸੂਰਜ ਪ੍ਰਕਾਸ’ ਵਿਚ ਭੀ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕੀਤੀ। ਫੇਰ ਵਾਰੀ ਆਈ ਬਾਵਾ ਸੁਮੇਰ ਸਿੰਘ ਦੀ, ਇਨਾਂ ਭੀ ‘ਗੁਰ ਬਿਲਾਸ’ ਲਿਖਿਆ ਤੇ ਇਹੀ ਗੱਲ ਦਰਜ ਕੀਤੀ। ਇਸ ਤੋਂ ਪਿੱਛੋਂ ਗਿਆਨੀ ਗਿਆਨ ਸਿੰਘ ਨੇ ਪੁਸਤਕ ‘ਪੰਥ ਪ੍ਰਕਾਸ’ ਵਿਚ ਇਹੀ ਸਾਖੀ ਲਿਖੀ। ਸੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ-ਪੂਜਨ ਦਾ ਜ਼ਿਕਰ ਕਰਨ ਵਾਲੇ ਇਹ ਚਾਰੇ ਸਿੱਖ ਲਿਖਾਰੀ ਸਨ:-

(1). ਭਾਈ ਸੁੱਖਾ ਸਿੰਘ‘ਗੁਰ ਬਿਲਾਸ’।

(2). ਭਾਈ ਸੰਤੋਖ ਸਿੰਘ‘ਗੁਰ ਪ੍ਰਤਾਪ ਸੂਰਜ ਪ੍ਰਕਾਸ’।

(3). ਬਾਵਾ ਸੁਮੇਰ ਸਿੰਘ‘ਗੁਰ ਬਿਲਾਸ’।

(4). ਗਿਆਨੀ ਗਿਆਨ ਸਿੰਘ‘ਪੰਥ ਪ੍ਰਕਾਸ’।

ਇਹ ਚਾਰੇ ਪੁਸਤਕ ਤਾਂ ਹਨ ‘ਕਵਿਤਾ’ ਵਿਚ। ਇਨਾਂ ਤੋਂ ਛੁੱਟ, ‘ਵਾਰਤਕ’ ਵਿਚ ‘ਦੇਵੀ-ਪੂਜਨ’ ਸੰਬੰਧੀ ਕੀਤੇ ਗਏ ‘ਹਵਨ’ ਦਾ ਜ਼ਿਕਰ ਗਿ. ਗਿਆਨ ਸਿੰਘ ਨੇ ਪੁਸਤਕ ‘ਤਵਾਰੀਖ ਖਾਲਸਾ’ ਤੇ ਮੈਕਾਲਿਫ ਨੇ ‘ਸਿੱਖ ਰਿਲਿਜਨ’ ਵਿਚ ਕੀਤਾ ਹੈ।

ਆਓ, ਹੁਣ ਇਨਾਂ ਸਾਰਿਆਂ ਨੂੰ ਵਾਰੋ ਵਾਰੀ ਲੈ ਕੇ ਵੇਖੀਏ ਤੇ ਵਿਚਾਰ ਦੀ ਕਸਵੱਟੀ ’ਤੇ ਪਰਖੀਏ ਕਿ ਇਹ ਕਹਾਣੀ ਕਿੱਥੋਂ ਤੱਕ ਠੀਕ ਹੈ। ਉਪਰ ਲਿਖੇ ਚੌਹਾਂ ਲਿਖਾਰੀਆਂ ਨੇ ਦੇਵੀ-ਪੂਜਾ ਦਾ ਪ੍ਰਸੰਗ ਚੰਗੇ ਵਿਸਥਾਰ ਨਾਲ ਲਿਖਿਆ ਹੈ। ਏਸ ਪ੍ਰਸੰਗ ਦੀ ਪੜਚੋਲ ਕਰਨ ਵਾਸਤੇ ਜਦੋਂ ਅਸੀਂ ਏਸ ਨੂੰ ਅੱਡ ਅੱਡ ਹਿੱਸਿਆਂ ਵਿਚ ਨਿਖੇੜਦੇ ਹਾਂ, ਤਾਂ ਹੇਠ ਲਿਖੇ ਅੰਗ ਬਣਦੇ ਹਨ:-

(1). ਹਵਨ ਕਿਤਨਾ ਚਿਰ ਹੁੰਦਾ ਰਿਹਾ ?

(2). ਹਵਨ ਕਰਨ ਵਾਲੇ ਬ੍ਰਾਹਮਣਾਂ ਦੇ ਨਾਮ ਕੀ ਸਨ ?

(3). ਦੇਵੀ ਪ੍ਰਗਟ ਕਰਨ ਲਈ ਸਤਿਗੁਰੂ ਜੀ ਦਾ ਮਨੋਰਥ ਕੀ ਸੀ ?

(4). ਜਦੋਂ ਦੇਵੀ ਪ੍ਰਗਟ ਹੋਈ ਤਾਂ ਉਸ ਦਾ ਰੂਪ ਕੀ ਸੀ ?

(5). ਪ੍ਰਗਟ ਹੋਈ ਦੇਵੀ ਦਾ ਦਰਸ਼ਨ ਕਰਨ ਵੇਲੇ ਸਤਿਗੁਰੂ ਜੀ ਦਾ ਰਵਈਆ ਕੀ ਸੀ ?

(6). ਪ੍ਰਗਟ ਹੋ ਕੇ ਦੇਵੀ ਨੇ ਸਤਿਗੁਰੂ ਜੀ ਪਾਸੋਂ ਕਿਹੜੀ ਭੇਟਾ ਮੰਗੀ ਸੀ ?

(7). ਸਤਿਗੁਰੂ ਜੀ ਉੱਤੇ ਪ੍ਰਸੰਨ ਹੋ ਕੇ ਦੇਵੀ ਉਨਾਂ ਨੂੰ ਕੀ ਦੇ ਗਈ ?

ਇਹ ਉਪਰ ਲਿਖੇ ਅੰਗ ਇਨ੍ਹਾਂ ਚੌਹਾਂ ਲਿਖਾਰੀਆਂ ਦੀ ਲਿਖਤ ਵਿੱਚੋਂ ਟਕਰਾਇਆਂ ਹੇਠ ਲਿਖੀਆਂ ਗੱਲਾਂ ਲੱਭਦੀਆਂ ਹਨ:-

(1). ਹਵਨ ਦਾ ਸਮਾਂ:– ਭਾਈ ਸੁੱਖਾ ਸਿੰਘ ਢਾਈ ਸਾਲ ਹਵਨ ਹੁੰਦਾ ਰਿਹਾ। ਸੰਤੋਖ ਸਿੰਘ-ਪੰਜਵੇਂ ਮਹੀਨੇ ਦੇਵੀ ਸੁਫਨੇ ਵਿਚ ਮਿਲੀ। ਬਾਵਾ ਸੁਮੇਰ ਸਿੰਘ-2 ਸਾਲ। ਗਿ. ਗਿਆਨ ਸਿੰਘ-1 ਸਾਲ।

(2). ਹਵਨ ਕਰਨ ਵਾਲਾ ਬ੍ਰਾਹਮਣ:– ਭਾਈ ਸੁੱਖਾ ਸਿੰਘ-ਉਜੈਨ ਦਾ ਪੰਡਿਤ ਦੱਤਾ ਨੰਦ। ਭਾਈ ਸੰਤੋਖ ਸਿੰਘ-ਕਾਂਸੀ ਦਾ ਪੰਡਿਤ ਕੇਸੋ ਦਾਸ। ਬਾਵਾ ਸੁਮੇਰ ਸਿੰਘ ਗੁਜਰਾਤ ਦਾ ਪੰਡਿਤ ਕਾਲੀਦਾਸ। ਗਿ. ਗਿਆਨ ਸਿੰਘ-ਪੰਡਿਤ ਬਿਸਨ ਪਾਲ ਤੇ ਸ਼ਿਵ ਸੰਕਰ।

(3). ਦੇਵੀ ਪ੍ਰਗਟ ਕਰਨ ਵਿਚ ਸਤਿਗੁਰੂ ਜੀ ਦਾ ਮਨੋਰਥ:– ਭਾਈ ਸੁੱਖਾ ਸਿੰਘ-ਸ਼ਿਕਾਰ ਤੋਂ ਆ ਕੇ ਇਕ ਦਿਨ ਸਤਿਗੁਰੂ ਜੀ ਨੂੰ ਖਿਆਲ ਆਇਆ ਕਿ ਸਿੱਖਾਂ ਵਿਚ ਸੂਰਬੀਰਤਾ ਪੈਦਾ ਕਰਨ ਲਈ ਦੇਵੀ ਪ੍ਰਗਟ ਕੀਤੀ ਜਾਏ। ਭਾਈ ਸੰਤੋਖ ਸਿੰਘ-ਹਿੰਦੂ ਮੁਸਲਮਾਨ ਸ੍ਰੀ ਅਨੰਦਪੁਰ ਵੱਲ ਆਉਂਦੇ ਸਿੱਖਾਂ ਨੂੰ ਦੁੱਖ ਦੇਂਦੇ ਸਨ; ਸਤਿਗੁਰੂ ਜੀ ਨੇ ਸਿੱਖਾਂ ਨੂੰ ਟਾਕਰੇ ’ਤੇ ਤਿਆਰ ਕਰਨ ਲਈ ਇਹ ਉਦਮ ਕੀਤਾ। ਬਾਵਾ ਸੁਮੇਰ ਸਿੰਘ-ਸਤਿਗੁਰੂ ਜੀ ਦੇ ਨਿੱਜ ਦੇ ਕੰਮਾਂ ’ਤੇ ਛਿਪ੍ਰ ਜਾਤੀ ਦੇ ਬ੍ਰਾਹਮਣ ਨੌਕਰ ਸਨ। ਇਨ੍ਹਾਂ ਵਿਚੋਂ ਇਕ ਦੇਵੀ ਦਿੱਤਾ ਪੁਰਾਣਾਂ ਦੀ ਕਥਾ ਸੁਣਾਇਆ ਕਰਦਾ ਸੀ। ਇਕ ਦਿਨ ਉਸ ਨੇ ਭੀਮ ਦੇ ਬਲ ਦੀ ਕਥਾ ਸੁਣਾਈ ਕਿ ਕਿਵੇਂ ਉਹ ਹਾਥੀਆਂ ਨੂੰ ਫੜ੍ਹ ਫੜ੍ਹ ਕੇ ਅਕਾਸ ਵਿਚ ਵਗਾਹ ਮਾਰਦਾ ਸੀ। ਇਹੀ ਬਲ ਸਿੱਖਾਂ ਵਿਚ ਪੈਦਾ ਕਰਨ ਲਈ ਸਤਿਗੁਰੂ ਜੀ ਨੇ ਦੇਵੀ ਦਾ ਅਰਾਧਨ ਕੀਤਾ। ਗਿ. ਗਿਆਨ ਸਿੰਘ-ਇਕ ਦਿਨ ਦੇਵੀ ਦੇ ਪ੍ਰਤਾਪ ਦੀ ਵਾਰਤਾ ਗੁਰੂ ਕੇ ਦਰਬਾਰ ਵਿਚ ਚਲੀ ਪੰਡਿਤ ਆਖਣ ਲੱਗੇ ਹੁਣ ਕਲਿਜੁਗ ਵਿਚ ਪ੍ਰਗਟ ਨਹੀਂ ਹੋ ਸਕਦੀ। ਸਤਿਗੁਰੂ ਜੀ ਨੇ ਪੰਡਿਤਾਂ ਦਾ ਇਹ ਭਰਮ ਦੂਰ ਕਰਨ ਲਈ ਹਵਨ ਆਦਿਕ ਕੀਤਾ।

(4). ਪ੍ਰਗਟ ਹੋਈ ਦੇਵੀ ਦਾ ਰੂਪ:– ਭਾਈ ਸੁੱਖਾ ਸਿੰਘ-ਹੱਥ ਵਿਚ ਸੱਪ ਤੇ ਮਨੁੱਖਾਂ ਦੇ ਸਿਰ। ਭਾਈ ਸੰਤੋਖ ਸਿੰਘ-ਸੇਰ ਤੇ ਸਵਾਰ ਹੋ ਕੇ ਪਹਾੜ ’ਤੇ ਖਲੋ ਗਈ। ਬਾਵਾ ਸੁਮੇਰ ਸਿੰਘ-ਅੱਠਾਂ ਹੱਥਾਂ ਵਿਚ ਅੱਠ ਸ਼ਸਤ੍ਰ। ਗਿ. ਗਿਆਨ ਸਿੰਘ-ਹੱਥਾਂ ਵਿਚ ਦੋ ਸਿਰ।

(5). ਦੇਵੀ ਦੇ ਪ੍ਰਗਟ ਹੋਣ ਵੇਲੇ ਸਤਿਗੁਰੂ ਜੀ ਦਾ ਰਵੱਈਆ:– ਭਾਈ ਸੁੱਖਾ ਸਿੰਘ-ਸਤਿਗੁਰੂ ਜੀ ਨੇ ਵਰ ਮੰਗਿਆ ਕਿ ਪੰਥ ਚਲਾਵਾਂ ਭਾਈ ਸੰਤੋਖ ਸਿੰਘ-ਦੇਵੀ ਦੇ ਪ੍ਰਗਟ ਹੋਣ ’ਤੇ ਸਤਿਗੁਰੂ ਜੀ ਦੀਆਂ ਅੱਖਾਂ ਮਿਟ ਗਈਆਂ। ਦੇਵੀ ਨੇ ਬਚਨ ਕੀਤਾ ਕਿ ਚਾਲੀ ਸਾਲ ਪਿਛੋਂ ਪ੍ਰਤਾਪ ਵਧੇਗਾ। ਬਾਵਾ ਸੁਮੇਰ ਸਿੰਘ-ਦੇਵੀ ਦੇ ਕਹਿਣ ’ਤੇ ਸਤਿਗੁਰੂ ਜੀ ਨੇ ਉਸ ਦੀ ਉਸਤਤ ਵਿਚ ਛੰਦ ਸੁਣਾਏ। ਗਿ. ਗਿਆਨ ਸਿੰਘ-ਪ੍ਰਗਟ ਹੋਈ ਦੇਵੀ ਦੇਖ ਕੇ ਸਤਿਗੁਰੂ ਜੀ ਨੇ ਆਪਣੇ ਆਪ ਛੰਦ ਸੁਣਾਉਣੇ ਸ਼ੁਰੂ ਕਰ ਦਿੱਤੇ।

(6). ਪ੍ਰਗਟ ਹੋ ਕੇ ਦੇਵੀ ਨੇ ਸਤਿਗੁਰੂ ਜੀ ਪਾਸੋਂ ਕਿਹੜੀ ਭੇਟਾ ਮੰਗੀ:– ਭਾਈ ਸੁੱਖਾ ਸਿੰਘ-ਦੇਵੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਹਵਨ ਕਰਨ ਵਾਲੇ ਪੰਡਿਤ ਨੇ ਬਲੀ ਦੇਣ ਵਾਸਤੇ ਸਾਹਿਬਜ਼ਾਦੇ ਮੰਗੇ। ਭਾਈ ਸੰਤੋਖ ਸਿੰਘ-ਦੇਵੀ ਨੇ ਖੁਦ ਭੇਟਾ ਵਜੋਂ ਸੀਸ ਮੰਗੇ, ਸਤਿਗੁਰੂ ਜੀ ਨੇ ਕਈ ਸਿੱਖ ਬਲੀ ਦਿੱਤੇ। ਬਾਵਾ ਸੁਮੇਰ ਸਿੰਘ-ਸਤਿਗੁਰੂ ਜੀ ਨੇ ਇੱਕ ਸਿੱਖ ਸੰਗਤੀਆ ਸਿੰਘ ਦੇ ਹੱਥ ਵੱਢ ਕੇ ਭੇਟ ਕੀਤੇ। ਗਿ. ਗਿਆਨ ਸਿੰਘ-ਸਤਿਗੁਰੂ ਜੀ ਨੇ ਆਪਣੀ ਚੀਚੀ ਦਾ ਲਹੂ ਭੇਟ ਕੀਤਾ।

(7). ਸਤਿਗੁਰੂ ਜੀ ਉੱਤੇ ਪ੍ਰਸੰਨ ਹੋ ਕੇ ਦੇਵੀ ਉਨ੍ਹਾਂ ਨੂੰ ਕੀ ਦੇ ਗਈ:– ਭਾਈ ਸੁੱਖਾ ਸਿੰਘ-ਤਲਵਾਰ। ਭਾਈ ਸੰਤੋਖ ਸਿੰਘ-ਤਲਵਾਰ। ਬਾਵਾ ਸੁਮੇਰ ਸਿੰਘ-ਖੰਡਾ। ਗਿ. ਗਿਆਨ ਸਿੰਘ-ਨਿੱਕੀ ਜਿਹੀ ਕਰਦ।

ਇਨ੍ਹਾਂ ਚੌਹਾਂ ਲਿਖਤਾਂ ਨੂੰ ਟਕਰਾਇਆਂ ਕਿਆ ਅਜੀਬ ਮੌਜ ਦੀ ਗੱਲ ਬਣੀ ਹੈ ਕਿ ਇਹ ਲਿਖਾਰੀ ਕਿਸੇ ਗੱਲ ’ਤੇ ਭੀ ਆਪੋ ਵਿੱਚ ਨਹੀਂ ਮਿਲਦੇ। ਹਰੇਕ ਨੇ ਜੋ ਮੌਜ ਆਈ ਲਿਖ ਦਿੱਤਾ ਹੈ। ਹੁਣ ਇਨ੍ਹਾਂ ਵਿਚੋਂ ਕਿਸ ਨੂੰ ਠੀਕ ਮੰਨੀਏ। ਸਾਰੇ ਤਾਂ ਠੀਕ ਹੋ ਨਹੀਂ ਸਕਦੇ ਤੇ ਇਸ ਤਰ੍ਹਾਂ ਪਾਟੋਧਾੜ ਹੋਣ ਕਰ ਕੇ, ਇਤਿਹਾਸ ਦੇ ਨਿਸਾਨੇ ਤੋਂ, ਇਨ੍ਹਾਂ ਵਿੱਚੋਂ ਕਿਸੇ ਉੱਤੇ ਵੀ ਮਨ ਪਤੀਜ ਨਹੀਂ ਸਕਦਾ। ਇੱਥੇ ਇਕ ਗੱਲ ਹੋਰ ਭੀ ਚੇਤੇ ਰੱਖਣ ਵਾਲੀ ਹੈ ਕਿ ਗਿ. ਗਿਆਨ ਸਿੰਘ ਨੇ ‘ਪੰਥ ਪ੍ਰਕਾਸ’ ਦੀ ਦੂਜੀ ਐਡੀਸਨ ਵਿਚ ਦੇਵੀ ਪ੍ਰਗਟ ਹੋਣ ਦੇ ਪ੍ਰਸੰਗ ਨੂੰ ਆਪ ਹੀ ਰੱਦ ਕਰ ਦਿੱਤਾ ਕਿ ਇਹ ਇਕ ਨਿਰਮੂਲ ਅਫਸਾਨਾ ਹੈ। ਹੁਣ ਰਹਿ ਗਈ ਗਿ. ਗਿਆਨ ਸਿੰਘ ਦੀ ‘ਤਵਾਰੀਖ ਖਾਲਸਾ’ ਤੇ ਮੈਕਾਲਿਫ ਦਾ ‘ਸਿਖ ਰਿਲਿਜਨ’। ਇਹ ਇਕ ਹੋਰ ਖਿਆਲ ਦੱਸਦੇ ਹਨ। ਸਤਿਗੁਰੂ ਜੀ ਨੇ ਪੰਡਿਤਾਂ ਦਾ ਪਾਜ ਉਘੇੜਨਾ ਸੀ। ਹਵਨ ਸ਼ੁਰੂ ਹੋਇਆ, ਚੋਖਾ ਚਿਰ ਹੁੰਦਾ ਰਿਹਾ, ਦੇਵੀ ਨਾਂ ਪ੍ਰਗਟਈ ਪੰਡਿਤਾਂ ਨੂੰ ਗੁਰੂ ਜੀ ਨੇ ਪੁੱਛਿਆ ਤਾਂ ਕਹਿਣ ਲੱਗੇ ਸਭ ਤੋਂ ਉਤਮ ਭੇਟਾ ਦਿਓ। ਫੁਰਮਾਇਆ-ਬ੍ਰਹਮਾਂ ਦੇ ਮੁੱਖ ਤੋਂ ਪੈਦਾ ਹੋਏ ਬ੍ਰਾਹਮਣਾਂ ਤੋਂ ਵਧੀਕ ਉਤਮ ਹੋਰ ਕੌਣ ? ਪੰਡਿਤ ਕੇਸੋ ਦਾਸ ਖਿਸਕ ਗਿਆ। ਸਤਿਗੁਰੂ ਜੀ ਨੇ ਸਾਰੀ ਸਮੱਗਰੀ ਇਕੱਠੀ ਹਵਨ ਵਿਚ ਸੁੱਟ ਦਿੱਤੀ, ਬੜੀ ਉਚੀ ਲਾਟ ਨਿਕਲੀ। ਖਿਸਕੇ ਹੋਏ ਪੰਡਿਤਾਂ ਨੇ ਅਨੰਦਪੁਰ ਜਾ ਧੁਮਾਇਆ ਕਿ ਦੇਵੀ ਪ੍ਰਗਟ ਹੋ ਪਈ। ਪਰ ਸਤਿਗੁਰੂ ਜੀ ਨੇ ਮਿਆਨ ਵਿਚੋਂ ਤਲਵਾਰ ਕੱਢ ਕੇ ਬਚਨ ਕੀਤਾ-ਇਹੀ ਹੈ ਭਵਾਨੀ।

ਇਹ ਸਿੱਖ ਲਿਖਾਰੀ ਤਾਂ ਗੁੰਝਲ ਨੂੰ ਨਿਖੇੜ ਨਹੀਂ ਸਕੇ। ਆਉ, ਸਤਿਗੁਰੂ ਜੀ ਦੇ ਸਮਕਾਲੀ ਸੱਜਣਾ ਤੇ ਅਨਮੱਤੀ ਭਰਾਵਾਂ ਤੋਂ ਪਤਾ ਕੱਢੀਏ। ਸ੍ਰੀ ਕਲਗੀਧਰ ਜੀ ਦੇ ਪਾਸ 52 ਕਵੀ ਰਹਿੰਦੇ ਸਨ। ਇਨ੍ਹਾਂ ਵਿਚੋਂ ਇਕ ਦਾ ਨਾਮ ਸੀ ‘ਸੈਨਾਪਤਿ’। ਇਸ ਕਵੀ ‘ਸੈਨਾਪਤਿ’ ਨੇ ਇਕ ਪੁਸਤਕ ‘ਸ੍ਰੀ ਗੁਰ ਸੋਭਾ’ ਲਿਖੀ ਹੈ ਜੋ ਇਸ ਨੇ ਸੰਮਤ 1758 (ਸੰਨ 1701 ਈ.) ਵਿਚ ਸ਼ੁਰੂ ਕੀਤੀ ਤੇ 1765 (ਸੰਨ 1708 ਈ.) ਤੋਂ ਪਿੱਛੋਂ ਖਤਮ ਕੀਤੀ। ਇਹ ਕਵੀ ਸਤਿਗੁਰੂ ਜੀ ਦੇ ‘ਖਾਲਸਾ’ ਸਾਜਣ ਦਾ ਜ਼ਿਕਰ ਤਾਂ ਕਰਦਾ ਹੈ (ਜੋ ਵਿਸਾਖ ਸੰਮਤ 1756, ਸੰਨ 1699 ਈ. ਵਿਚ ਹੋਇਆ), ਪਰ ਕਿਸੇ ਦੇਵੀ ਦੇ ਪੂਜਣ ਜਾਂ ਹਵਨ ਕਰਨ ਦਾ ਜ਼ਿਕਰ ਨਹੀਂ ਕਰਦਾ। ਸੋ, ਸਤਿਗੁਰੂ ਜੀ ਦੀ ਸੋਭਾ ਕਰਦਾ ਹੋਇਆ ਲਿਖਦਾ ਹੈ:-

‘ਜੈ ਜੈ ਦੇਵ ਕਰਹਿ ਸਭ ਹੀ, ਤਿਹ ਆਨ ਪਰੇ ਗੁਰ ਕੀ ਸਰਣਾ॥’

ਖਾਲਸਾ ਸਾਜਣ ਦਾ ਹਾਲ ਲਿਖਦਿਆਂ ਕਵੀ ਕਹਿੰਦਾ ਹੈ ਕਿ ਸ੍ਰੀ ਅਕਾਲ ਪੁਰਖ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਇਉਂ ਕਿਹਾ:-

‘ਤੁਝੈ ਜੋ ਬਨਾਇਆ। ਸੁ ਏਹੀ ਉਪਾਇਆ। ਕਰਹੁ ਪੰਥ ਮੇਰਾ। ਧਰਮ ਕਾਜ ਕੇਰਾ।’

ਇਹ ਕਵੀ ਕਿਤੇ ਵੀ ਨਹੀਂ ਲਿਖਦਾ ਕਿ ਦੇਵੀ ਨੇ ਕੋਈ ਵਰ ਦਿੱਤਾ। ਸਤਿਗੁਰੂ ਦੇ ਜੁੱਧਾਂ ਦਾ ਜ਼ਿਕਰ ਕਰਦਿਆਂ ਭੀ ‘ਸੈਨਾਪਤਿ’ ਲਿਖਦਾ ਹੈ ਕਿ ‘ਖਾਲਸਾ ਵਾਹਿਗੁਰੂ ਮਨਾਇ’ ਕੇ ਹੱਲਾ ਕਰਦਾ ਸੀ। ਕਿਸੇ ਦੇਵੀ ਦੀ ਪੂਜਾ ਦਾ ਨਾਮ ਨਿਸਾਨ, ਇਹ ਕਵੀ ਨਹੀਂ ਦੱਸਦਾ। ਉਸ ਸਮੇਂ ਇਕ ਹੋਰ ਲਿਖਾਰੀ ਹੋਇਆ ਹੈ, ਜਿਸ ਦਾ ਨਾਮ ਸੀ ਮੁਨਸੀ ‘ਸੁਜਾਨ ਰਾਇ’। ਇਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰ-ਮਹਿਲਾਂ ਦਾ ਸੰਖੇਪ ਜੀਵਨ ਲਿਖਿਆ ਹੈ। ਸੰਮਤ 1752, ਸੰਨ 1695 ਈ. ਵਿਚ ਇਸ ਨੇ ਪੁਸਤਕ ਸ਼ੁਰੂ ਕੀਤੀ ਤੇ ਸੰਮਤ 1755, ਸੰਨ 1698 ਈ. ਵਿਚ ਖਤਮ ਕੀਤੀ। ਸੋ ਮੁਨਸੀ ਸੁਜਾਨ ਰਾਏ ਉਨ੍ਹਾਂ ਦਿਨਾਂ ਵਿਚ ਪੁਸਤਕ ਲਿਖ ਰਿਹਾ ਸੀ, ਜਦੋਂ ਦੇਵੀ ਪ੍ਰਗਟਾਉਣ ਵਾਲਾ ਹਵਨ ਹੁੰਦਾ ਕਿਹਾ ਜਾਂਦਾ ਹੈ। ਪਰ ਸੁਆਦਲੀ ਗੱਲ ਇਹ ਹੈ ਕਿ ਇਹ ਲਿਖਾਰੀ ਭੀ ਕਿਤੇ ਕਿਸੇ ਹਵਨ ਜਾਂ ਦੇਵੀ-ਪੂਜਾ ਦਾ ਜ਼ਿਕਰ ਨਹੀਂ ਕਰਦਾ; ਸਗੋਂ, ਉਹ ਸਿੱਖਾਂ ਦੀ ਬਾਬਤ ਇਉਂ ਲਿਖਦਾ ਹੈ-‘ਇਸ ਸ੍ਰੇਣੀ ਦਾ ਪੂਜਾ ਢੰਗ ਇਹ ਹੈ ਕਿ ਆਪਣੇ ਗੁਰੂ ਦੀ ਬਾਣੀ ਬੜੀ ਸੁਰੀਲੀ ਸੁਰ ਤੇ ਮਨੋਹਰ ਰਾਗ ਵਿਚ ਅਲਾਪਦੇ ਹਨ।’

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਇਕ ਮੁਸਲਮਾਨ ਇਤਿਹਾਸਕਾਰ ਸੀ, ਜਿਸ ਦਾ ਨਾਮ ‘ਮੁਹਸਨ ਫਾਨੀ’ ਸੀ। ਇਸ ਨੇ ਇਕ ਪੁਸਤਕ ‘ਦਬਿਸਤਾਨੇ ਮਜਾਹਬ’ ਲਿਖੀ, ਇਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਈ ਥਾਈਂ ਜ਼ਿਕਰ ਕਰਦਾ ਹੈ। ਇਕ ਵਾਰ ਦੀ ਸਾਖੀ ਇਉਂ ਲਿਖਦਾ ਹੈ-ਗੁਰੂ ਹਰਿਗੋਬਿੰਦ ਸਾਹਿਬ ਪਹਾੜ ’ਤੇ ਸੈਰ ਵਾਸਤੇ ਗਏ। ਇਨ੍ਹਾਂ ਦੇ ਨਾਲ ਇਕ ਸਿੱਖ ਸੀ, ਜਿਸ ਦਾ ਨਾਮ ‘ਫੇਰੂ’ ਸੀ। ਇਕ ਦਿਨ ਇਹ ਸਿੱਖ ਇਕੱਲਾ ਕਿਸੇ ਦੇਵੀ ਦੇ ਮੰਦਰ ਵਿਚ ਚਲਾ ਗਿਆ; ਉਥੇ ਦੇਵੀ ਦੀ ਮੂਰਤੀ ਬਣੀ ਸੀ। ‘ਫੇਰੂ’ ਨੇ ਉਸ ਦਾ ਨੱਕ ਕੱਟ ਦਿੱਤਾ। ਰਿਆਸਤ (ਬਿਲਾਸਪੁਰ) ਦੇ ਰਾਜੇ ਤਾਰਾ ਚੰਦ ਦੇ ਸਿਪਾਹੀਆਂ ਨੇ ਇਸ ਨੂੰ ਫੜ੍ਹ ਕੇ ਸਤਿਗੁਰੂ ਜੀ ਦੇ ਪੇਸ਼ ਕੀਤਾ। ਸਤਿਗੁਰੂ ਜੀ ਨੇ ਪੁੱਛਿਆ, ਤਾਂ ਕਹਿਣ ਲੱਗਾ ਕਿ ਦੇਵੀ ਆਪੇ ਦੱਸੇਗੀ। ਸਿਪਾਹੀਆਂ ਨੇ ਕੋਲੋਂ ਆਖਿਆ ਭਲਾ ਦੇਵੀ ਕਿਵੇਂ ਦੱਸੇ ? ਫੇਰੂ ਨੇ ਉਨ੍ਹਾਂ ਨੂੰ ਉਤਰ ਦਿੱਤਾ ਕਿ ਜੇ ਦੇਵੀ ਇਤਨੀ ਗੱਲ ਭੀ ਨਹੀਂ ਦੱਸ ਸਕਦੀ ਤਾਂ ਤੁਹਾਨੂੰ ਕਿਵੇਂ ਬਚਾਵੇਗੀ। ਮੁਹਸਨ ਫਾਨੀ ਦਾ ਇਸ ਸਾਖੀ ਦੇ ਲਿਖਣ ਵਿਚ ਭਾਵ ਇਹ ਹੈ ਕਿ ‘ਫੇਰੂ’ ਨੇ ਇਹ ਕੰਮ ਤਾਂ ਹੀ ਕੀਤਾ ਜੇ ਉਸ ਦਾ ਗੁਰੂ ਦੇਵੀ-ਪੂਜਾ ਦੇ ਵਿਰੁੱਧ ਹੀ ਸੀ। ਇਕ ਹੋਰ ਮੁਸਲਮਾਨ ਇਤਿਹਾਸਕਾਰ (ਮੁਨਸੀ ਗੁਲਾਮ ਮੁਹਈਉਦੀਨ) ਲਿਖਦਾ ਹੈ-‘ਵ ਸਿਵਾਇ ਅਜ ਗੁਰੂ ਨਾਨਕ ਵ ਖਿਲਫਾਇ ਊ ਬ-ਦੀਗਰ ਅਜ ਸਨਾ ਵੇਦ ਹਕੂਦ ਮਸਲ ਰਾਮ ਕ੍ਰਿਸਨ ਵ ਬ੍ਰਹਮਾ ਵ ਦੇਵੀ ਇਹਤਕਾਦ ਨ ਨਮਾਯੰਦ।’ ਭਾਵ ਦਸ ਗੁਰੂਆਂ ਤੋਂ ਬਿਨਾਂ ਕਿਸੇ ਰਾਮ, ਕ੍ਰਿਸਨ, ਬ੍ਰਹਮਾਂ ਜਾਂ ਦੇਵੀ ਵਿਚ ਸਿੱਖ ਸ਼ਰਧਾ ਨਹੀਂ ਰੱਖਦੇ।

ਹੁਣ ਸੁਆਲ ਇਹ ਉੱਠਦਾ ਹੈ ਕਿ ਜੇ ਸਤਿਗੁਰੂ ਜੀ ਦੇ ਸਮਕਾਲੀ ਲਿਖਾਰੀ ਤੇ ਮੁਸਲਮਾਨ ਇਤਿਹਾਸਕਾਰ ਭੀ ਕਿਸੇ ਦੇਵੀ-ਪੂਜਾ ਦਾ ਜ਼ਿਕਰ ਨਹੀਂ ਕਰਦੇ, ਤਾਂ ਸਿੱਖ ਇਤਿਹਾਸਕਾਰਾਂ ਨੇ ਇਹ ਕਹਾਣੀ ਕਿੱਥੋਂ ਛੋਹ ਲਈ  ?

ਅਸੀਂ ਪਿੱਛੇ ਵੇਖ ਆਏ ਹਾਂ ਕਿ ਭਾਈ ਸੁੱਖਾ ਸਿੰਘ ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਤੋਂ 100 ਸਾਲ ਪਿੱਛੋਂ ਇਹ ਸਾਖੀ ਲਿਖਦਾ ਹੈ। ਇਤਨੇ ਚਿਰ ਵਿਚ ਗੁਆਂਢੀ ਹਿੰਦੂ ਕੌਮ ਦੀ ਬੁੱਤ ਪੂਜਾ ਦਾ ਅਸਰ ਸਿੱਖ ਲਿਖਾਰੀਆਂ ਉੱਤੇ ਹੋ ਜਾਣਾ ਕੋਈ ਕਠਿਨ ਗੱਲ ਨਹੀਂ ਜਾਪਦੀ ਭਾਵ ਗੁਰੂ ਸਾਹਿਬ ਜੀ ਦੁਆਰਾ ਦੇਵੀ ਪ੍ਰਗਟ ਕਰਨ ਵਾਲੀ ਸਾਖੀ ਮਨਘੜਤ ਤੇ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ, ਕਿਸੇ ਪੰਥ ਦੋਖੀ ਨੇ ਅਜਿਹੀ ਸੋਚ ਸਿੱਖਾਂ ਵਿੱਚ ਪ੍ਰਚਲਿਤ ਕੀਤੀ ਹੈ।

ਮਹਾਨ ਇਨਕਲਾਬੀ ਗੁਰੂ ਗੋਬਿੰਦ ਸਿੰਘ ਜੀ

0

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼

ਮਹਾਨ ਇਨਕਲਾਬੀ ਗੁਰੂ ਗੋਬਿੰਦ ਸਿੰਘ ਜੀ

–ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਮਹਾਨ ਸ਼ਾਇਰ ਅੱਲਾ ਯਾਰ ਖਾਂ ਯੋਗੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਹੋਇਆ ਲਿਖਦਾ ਹੈ : ‘ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼, ਵੁਹ ਕਮ ਹੈ।’

ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਚ ਉਹ ਸਾਰੇ ਗੁਣ ਮੌਜੂਦ ਸਨ, ਜੋ ਇੱਕ ਮਹਾਨ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਗੁਰੂ ਸਾਹਿਬ ਮਹਾਨ ਵਿਦਵਾਨ, ਮਹਾਨ ਲੇਖਕ, ਮਹਾਨ ਕਵੀ, ਮਨੋਵਿਗਿਆਨੀ, ਸੰਤ-ਸਿਪਾਹੀ, ਕੌਮ ਦੇ ਉਸਰਈਏ, ਦੀਨ-ਦੁਖੀ ਦੀ ਬਾਂਹ ਫੜਨ ਵਾਲੇ ਮਹਾਨ ਇਨਕਲਾਬੀ ਯੋਧੇ ਗੁਰੂ ਹੋਏ ਹਨ। ਗੁਰੂ ਸਾਹਿਬ ਨੂੰ ਚਿੱਟਿਆਂ ਬਾਜ਼ਾਂ ਵਾਲੇ, ਕਲਗੀਆਂ ਵਾਲੇ ਜਾਂ ਨੀਲੇ ਘੋੜੇ ਦਾ ਸ਼ਾਹ ਅਸਵਾਰ ਆਖ ਕੇ ਬੇਸ਼ੱਕ ਅਸੀਂ ਆਪਣੀ ਸ਼ਰਧਾ ਤਾਂ ਜ਼ਰੂਰ ਗੁਰੂ ਸਾਹਿਬ ਪ੍ਰਤੀ ਅਰਪਣ ਕਰ ਲੈਂਦੇ ਹਾਂ ਪਰ ਉਹਨਾਂ ਦੀ ਵੀਚਾਰਧਾਰਾ ਨਾਲ ਇਨਸਾਫ਼ ਨਹੀਂ ਕਰਦੇ ਕਿਉਂਕਿ ਗੁਰੂ ਜੀ ਨੇ ਬਾਜ਼, ਘੋੜਾ ਅਤੇ ਕਲਗੀ ਤਾਂ ਸਿਰਫ਼ ਸਮੇਂ ਦੀ ਹਕੂਮਤ ਨੂੰ ਵੰਗਾਰਨ ਲਈ ਗ੍ਰਹਿਣ ਕੀਤੇ ਸਨ।

ਗੁਰੂ ਸਾਹਿਬ ਦੇ ਸਮੁੱਚੇ ਜੀਵਨ ਦਾ ਵਿਸ਼ਲੇਸ਼ਣ ਕਰਦਿਆਂ ਇੱਕੋ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਜੀ ਦੀ ਸੋਚ ਦੇ ਦਸਵੇਂ ਪਹਿਰੇਦਾਰ ਨੇ, ਉਸ ਆਦਰਸ਼ ਨੂੰ ਜੋ ਪਹਿਲੇ ਗੁਰੂ ਸਾਹਿਬਾਨ ਨੇ ਸਿਰਜਿਆ ਸੀ, ਨੂੰ ਕ੍ਰਿਆਤਮਿਕ ਰੂਪ ਵਿੱਚ ਪ੍ਰਗਟ ਕਰਕੇ, ਇੱਕ ਨਵੇਂ ਦ੍ਰਿਸ਼ਟੀਕੋਣ ਦੀ ਸਿਰਜਣਾ ਕਰ ਦਿੱਤੀ ਭਾਵ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਦੇ ਮਨ ਅੰਦਰ ਇਕ ਨਵੀਂ ਰੂਹ ਭਰ ਦਿੱਤੀ, ਤਾਂ ਕਿ ਉਹ ਲੋਕ ਜਿਨਾਂ ਨੇ ਕਦੇ ਰਾਜ ਕਰਨ ਦਾ ਸੁਪਨਾ ਵੀ ਨਹੀਂ ਸੀ ਲਿਆ, ਉਹਨਾਂ ਨੂੰ ਗੱਦੀਆਂ ਦੇ ਮਾਲਕ ਬਣਾਇਆ ਜਾ ਸਕੇ।

ਇਹ ਕਹਿਣਾ ਵੀ ਬਿਲਕੁਲ ਗਲਤ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਕਿਸੇ ਨਵੇਂ ਪੰਥ ਨੂੰ ਹੋਂਦ ਵਿੱਚ ਲਿਆਂਦਾ ਸਗੋਂ ਇਹ ਤਾਂ ਬਾਬੇ ਨਾਨਕ ਦਾ ਲਾਇਆ ਹੋਇਆ ਸਿੱਖੀ ਦਾ ਬੂਟਾ ਹੀ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੜਾਂ ਤੋਂ ਕਾਫ਼ੀ ਮਜ਼ਬੂਤ ਹੋ ਚੁੱਕਿਆ ਸੀ, ਤਣੇ ਦੂਰ-ਦੂਰ ਤੱਕ ਫੈਲ ਚੁੱਕੇ ਸਨ ਤੇ ਇਸ ਦੀਆਂ ਟਹਿਣੀਆਂ ’ਤੇ ਦੱਬੇ-ਕੁਚਲੇ ਲੋਕਾਂ ਨੇ ਪੀਘਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗੋਕਲ ਚੰਦ ਨਾਰੰਗ ਲਿਖਦਾ ਹੈ :

ਗੁਰੂ ਨਾਨਕ ਦੇਵ ਜੀ ਨੇ ਆਪਣੇ ਆਦਰਸ਼ ਨੂੰ ‘‘ਨਾ ਹਮ ਹਿੰਦੂ, ਨ ਮੁਸਲਮਾਨ ॥’’ (੧੧੩੬) ਦੁਆਰਾ ਪ੍ਰਗਟ ਕੀਤਾ ਸੀ। ਇਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ‘ਮਾਨਸੁ ਕੀ ਜਾਤਿ, ਸਬੈ ਏਕੋ ਪਹਿਚਾਨਬੋ॥’ ਦਾ ਉਹੀ ਆਦਰਸ਼ ਦੁਹਰਾਇਆ, ਨਾ ਕਿ ਕੋਈ ਨਵਾਂ ਪੰਥ ਹੋਂਦ ਵਿੱਚ ਲਿਆਂਦਾ।

ਕਈ ਬੁੱਧੀਜੀਵੀ, ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ਼ ਜੰਗਾਂ-ਯੁੱਧਾਂ ਦੇ ਨਾਇਕ ਦੇ ਤੌਰ ’ਤੇ ਹੀ ਪੇਸ਼ ਕਰਦੇ ਹਨ ਪਰ ਅਸਲ ਵਿੱਚ ਗੁਰੂ ਸਾਹਿਬ ਜੰਗਾਂ-ਯੁੱਧਾਂ ਦੇ ਵਿਰੁੱਧ ਸਨ, ਉਹ ਤਾਂ ਅਮਨ ਪਸੰਦ ਮਨੁੱਖ ਸਨ। ਜੰਗ-ਯੁੱਧ ਲੜਨੇ ਉਨਾਂ ਦੀ ਮਜ਼ਬੂਰੀ ਬਣ ਚੁੱਕੀ ਸੀ। ਔਰੰਗਜੇਬ ਨੂੰ ਜਫ਼ਰਨਾਮੇ ਵਿੱਚ ਲਿਖਦੇ ਹੋਏ ਗੁਰੂ ਸਾਹਿਬ ਆਖਦੇ ਹਨ: ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥ ਚਿਹ ਕਸਮੇ ਕੁਰਾਅ ਮਨ ਕੁਨਮ ਏਤਬਾਰ ॥ ਵਗਰਨਹ ਤੁ ਗੋਈ ਮਨ ਈਂ ਰਹ ਚਿਹਕਾਰ ॥੨੩॥ (ਜ਼ਫ਼ਰਨਾਮਾ – ਸ੍ਰੀ ਦਸਮ ਗ੍ਰੰਥ ਸਾਹਿਬ) ਭਾਵ ਜਦ ਕਿਸੇ ਕੰਮ ਲਈ ਸਾਰੇ ਉਪਾਅ ਖ਼ਤਮ ਹੋ ਜਾਣ ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ, ਮੈਂ (ਤੇਰੀ) ਕੁਰਾਨ ਦੀ ਖਾਧੀ ਕਸਮ ਦਾ ਕੀ ਵਿਸ਼ਵਾਸ ਕਰਾਂ ? ਨਹੀਂ ਤਾਂ (ਵਰਨਾ) ਤੂੰ ਹੀ ਦੱਸ ਕਿ ਮੇਰਾ ਇਸ ਰਾਹ ’ਤੇ ਚੱਲਣ ਦਾ ਕੀ ਕੰਮ ਸੀ ?

ਜੇਕਰ ਗੁਰੂ ਸਾਹਿਬ ਨੂੰ ਜੰਗ-ਯੁੱਧ ਕਰਨੇ ਵੀ ਪਏ ਤਾਂ ਉਹ ਵੀ ਲੋਕ ਹਿਤਾਂ ਖ਼ਾਤਰ ਹੀ ਸਨ। ਬੇਸ਼ੱਕ ਗੁਰੂ ਸਾਹਿਬ ਦਾ ਮਨੋਰਥ ਕੋਈ ਗੱਦੀ ਹਥਿਆਉਣਾ ਨਹੀਂ ਸੀ ਪਰ ਉਹ ਇਹ ਵੀ ਚਾਹੁੰਦੇ ਸਨ ਕਿ ਗੱਦੀਆਂ ਦੇ ਮਾਲਕ ਇਸ ਧਰਤੀ ਦੇ ਸੱਚੇ-ਸੁੱਚੇ ਲੋਕ ਹੀ ਹੋਣ, ਨਾ ਕਿ ਕੋਈ ਰਾਜੇ ਜਾਂ ਰਜਵਾੜੇ। ਗੁਰੂ ਸਾਹਿਬ ਅੰਦਰ ਸਦੀਆਂ ਤੋਂ ਲੁੱਟ ਦਾ ਸ਼ਿਕਾਰ ਹੋ ਰਹੀ ਭਾਰਤ ਦੀ ਆਮ ਜਨਤਾ ਪ੍ਰਤੀ ਇੱਕ ਜ਼ਜਬਾ ਸੀ ਕਿ ਉਹ ਕਿਵੇਂ ਨਾ ਕਿਵੇਂ ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ॥’’ (੧੩੪੯) ਨੂੰ ਬਰਾਬਰੀ ਦਾ ਸਮਾਜ ਸਿਰਜ ਕੇ ਦੇਣ ਅਤੇ ‘ਬੇਗਮਪੁਰੇ’ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ। ਇਹੀ ਗੁਰੂ ਗੋਬਿੰਦ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੁਆਰਾ ਮਿਲੀ ਹੋਈ ਸੋਚ ਸੀ, ਇਸੇ ਸੋਚ ਨੂੰ ਲੈ ਕੇ ਉਨਾਂ ਆਪਣਾ ਸਾਰਾ ਪਰਿਵਾਰ ਦੇਸ਼-ਕੌਮ ਤੋਂ ਵਾਰ ਦਿੱਤਾ ਅਤੇ ਖਾਲਸਾ ਸਥਾਪਨ ਕਰਕੇ ਇੱਕ ਮਹਾਨ ਇਨਕਲਾਬ ਇਸ ਧਰਤੀ ਉੱਪਰ ਲੈਆਂਦਾ। ਫਰਾਂਸ ਵਿੱਚ  Liberty, Fraternity & equality ਦਾ ਜੋ ਨਾਹਰਾ ਲਾਇਆ ਸੀ, ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਉਸ ਨੂੰ ਲਾਗੂ ਕਰ ਦਿੱਤਾ ਸੀ। ਮਹਾਨ ਚਿੰਤਕ ਕਾਰਲ ਮਾਰਕਸ ਜਿਸ ਸਮਾਜਵਾਦ ਦੀ ਗੱਲ ਕਰਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਹੋਇਆ ਸੀ। ਫਿਰ ਕੀ ਕਾਰਨ ਹੈ ਕਿ ਅਸੀਂ ਆਪਣੇ ਮਹਾਨ ਗੁਰੂ ਨੂੰ ਛੱਡ ਕੇ, ਕਦੇ ਫਰਾਂਸੀਸੀ ਕਦੇ ਰਸ਼ੀਅਨ ਚਿੰਤਕਾਂ ਮਾਰਕਸ, ਲੈਨਿਨ, ਸਟਾਲਨ ਨੂੰ ਆਪਣਾ ਆਦਰਸ਼ ਮੰਨੀ ਬੈਠੇ ਹਾਂ। ਕਿਤੇ ਅਸੀਂ ਜਾਣੇ ਅਣਜਾਣੇ ’ਚ ਹਕੀਕਤ ਤੋਂ ਦੂਰ ਤਾਂ ਨਹੀਂ ਜਾ ਰਹੇ ਤਾਂ ਕਿ ਇਹ ਲੋਕ ਗੁਰੂ ਸਾਹਿਬ ਨੂੰ ਆਪਣਾ ਆਦਰਸ਼ ਮੰਨ ਕੇ ਕਿਤੇ ਫੇਰ ਇਨਕਲਾਬ ਨਾ ਲੈ ਆਉਣ।

ਗੁਰੂ ਸਾਹਿਬ; ਤਸਵੀਰ, ਬੁੱਤ ਆਦਿ ਦੀ ਪੂਜਾ ਨੂੰ ਮੂਲੋਂ ਹੀ ਰੱਦ ਕਰਦੇ ਸਨ ਜਦਕਿ ਅੱਜ ਅਸੀਂ ਕੇਵਲ ਸ਼ਰਧਾ ਵੱਸ ਗੁਰੂ ਸਾਹਿਬ ਦੀ ਫੋਟੋ ਤਾਂ ਆਪਣੇ ਘਰੇ ਜ਼ਰੂਰ ਲਗਾ ਰੱਖੀ ਹੈ, ਪਰ ਗੁਰੂ ਸਾਹਿਬ ਦੇ ਆਦਰਸ਼ ਤੋਂ ਬਿਲਕੁਲ ਕੋਰੇ ਹਾਂ। ਗੁਰੂ ਸਾਹਿਬ ਦੀ ਫੋਟੋ ’ਤੇ ਹਾਰ ਪਾਉਣਾ ਤਾਂ ਨਹੀਂ ਭੁੱਲਦੇ ਪਰ ਉਨਾਂ ਦੇ ਦਰਸਾਏ ਮਾਰਗ ਨੂੰ ਜ਼ਰੂਰ ਭੁੱਲ ਚੁੱਕੇ ਹਾਂ। ਸਾਡੇ ਚਿੱਤਰਕਾਰਾਂ ਨੇ ਵੀ ਗੁਰੂ ਸਾਹਿਬ ਦੀਆਂ ਹੱਥ ਵਿੱਚ ਬਾਜ਼ ਫੜ ਕੇ, ਨੀਲੇ ਘੋੜੇ ਦੀ ਸਵਾਰੀ ਕਰਦਿਆਂ ਸਿਰ ’ਤੇ ਕਲਗੀ ਲਾ ਕੇ ਤਾਂ ਬਹੁਤ ਕਾਲਪਨਿਕ ਤਸਵੀਰਾਂ ਬਣਾ ਕੇ ਸਿੱਖਾਂ ਹੱਥ ਫੜਾ ਦਿੱਤੀਆਂ ਪਰ ਗੁਰੂ ਸਾਹਿਬ ਜੀ ਵੱਲੋਂ ਸਾਹਿਤਕ ਰਚਨਾ ਕਰਦਿਆਂ ਦੀ ਤਸਵੀਰ ਜਾਂ ਇੱਕੋ ਬਾਟੇ ਵਿੱਚ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਇਕੱਠਿਆਂ ਅੰਮ੍ਰਿਤ ਛਕਾਉਣ ਦੀਆਂ ਤਸਵੀਰਾਂ ਬਹੁਤ ਘੱਟ ਬਣਾਈਆਂ ਹਨ। ਗੁਰੂ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਰੱਖਣ ਵਾਲੇ ਚਿਤਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਦੀਆਂ ਇਨਾਂ ਘਟਨਾਵਾਂ ਬਾਰੇ ਵੀ ਕੁਝ ਚਾਨਣਾ ਪਾਉਣ ਦਾ ਯਤਨ ਕਰਨ ਤਾਂ ਕਿ ਦੁਨੀਆਂ ਦੇ ਲੋਕ ਇਸ ਗੱਲ ਨੂੰ ਭਲੀ ਭਾਂਤ ਸਮਝ ਲੈਣ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਲੜਾਕੂ ਯੋਧਾ ਜਾਂ ਮਹਾਤਮਾ ਗਾਂਧੀ ਦੇ ਸ਼ਬਦਾਂ ਵਿੱਚ ਕੋਈ ਭੁੱਲੜ ਦੇਸ਼ ਭਗਤ ਨਹੀਂ ਸਨ ਬਲਕਿ ਮਹਾਨ ਵਿਦਵਾਨ ਅਤੇ ਮਹਾਨ ਇਨਕਲਾਬੀ ਸਮਾਜ ਭਗਤ ਸਨ। ਜਿਨਾਂ ਨੇ ਸਦੀਆਂ ਤੋਂ ਲੁੱਟ-ਖਸੁੱਟ ਦਾ ਸ਼ਿਕਾਰ ਹੋਈ ਭਾਰਤ ਦੀ ਆਮ ਜਨਤਾ ਨੂੰ ਗੱਦੀਆਂ ਦੇ ਵਾਰਿਸ ਬਣਾਇਆ ਅਤੇ ਚਿੜੀਆਂ ਕੋਲੋਂ ਬਾਜ਼ ਤੁੜਵਾਉਣ ਦਾ ਅਤੇ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਦਾ ਸਿਰਫ਼ ਸੁਪਨਾ ਹੀ ਨਹੀਂ ਸੀ ਵਿਖਾਇਆ ਗਿਆ ਸਗੋਂ ਪ੍ਰਤੱਖ ਰੂਪ ਵਿੱਚ ਉਸ ਨੂੰ ਕਰਕੇ ਵੀ ਦਿਖਾਇਆ। ਗੁਰੂ ਸਾਹਿਬ ਜੀ ਦੀ ਇੱਕ ਵਚਨਵੱਧਤਾ ਦਾ ਜ਼ਿਕਰ ਰਤਨ ਸਿੰਘ ਭੰਗੂ ਨੇ ਆਪਣੇ ਸ਼ਬਦਾਂ ਵਿੱਚ ਇਉਂ ਕੀਤਾ ਹੈ : ‘ਸਤ ਸਨਾਅ ਔਰ ਬਾਰਹ ਜਾਤ, ਜਾਨੇ ਨਹਿ ਰਾਜਨੀਤ ਕੀ ਬਾਤ। ਜਟ ਬੂਟ ਕਹਿ ਨਹਿ ਜਗ ਮਾਹੀਂ, ਬਣੀਏ ਬਕਾਲ ਕਿਰਾੜ ਖਤ੍ਰੀ ਸਦਾਈ। ਲੁਹਾਰ ਤ੍ਰਖਾਣ ਹੁਣ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ। ਗੁਜਰ ਗਵਾਰ ਹੀਰ ਕਮਜਾਤ, ਕੰਬੋਇ ਸੂਦਨ ਕੋਇ ਪੂਛੇ ਨਾ ਬਾਤ। ਝੀਵਰ ਨਾਈ ਰੋੜੇ ਘੁਮਿਆਰ, ਸਾਇਣੀ ਨਾਈ ਚੂੜੇ ਚਮਿਆਰ, ਭੱਟ ਐ ਬ੍ਰਾਹਮਣ ਹੁਤੇ ਸੰਗਵਾਰ। ਬਹੁ ਰੂਪੀਏ ਲੁਬਾਣੇ ਔ ਘੁਮਿਆਰ, ਇਨ ਗ੍ਰੀਬ ਸਿਖਨ ਕੋ ਦਯੋ ਪਾਤਿਸ਼ਾਹੀ, ਏ ਯਾਦ ਰਖੈ ਹਮਰੀ ਗੁਰਿਆਈ।’

ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ ਰਾਜਸੀ ਇਨਕਲਾਬ ਦੀ ਹੀ ਗੱਲ ਨਹੀਂ ਕੀਤੀ ਸਗੋਂ ਲੋਕਾਂ ਦੀ ਆਤਮਾ ਨੂੰ ਵੀ ਅਧਿਆਤਮਕਤਾ ਦੇ ਰਾਹ ’ਤੇ ਚਲਾ ਕੇ ਆਪਣੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਆਪਣੇ ਆਚਰਣ ਨੂੰ ਸ਼ੁੱਧ ਰੱਖਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਤੇ ਗੱਦੀਆਂ ਦੇ ਮਾਲਕ ਬਣ ਕੇ ਇਹ ਲੋਕ ਵੀ ਡੋਲ ਨਾ ਜਾਣ ਇਸੇ ਕਰਕੇ ‘ਬਾਣੀ’ ਅਤੇ ‘ਬਾਣੇ’ ਦਾ ਸੰਕਲਪ ਗੁਰੂ ਸਾਹਿਬ ਜੀ ਦੀ ਮਨੋਵਿਗਿਆਨਕ ਸੂਝ ਦਾ ਪ੍ਰਤੀਕ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ ਜੀਵਨ ਨੂੰ ਕੇਵਲ ਰਾਜਸੀ ਤੇ ਫੌਜੀ ਪ੍ਰਾਪਤੀਆਂ ਦੇ ਗਜਾਂ ਨਾਲ ਨਹੀਂ ਮਾਪਿਆ ਜਾ ਸਕਦਾ ਕਿਉਂਕਿ ਉਨਾਂ ਦੀਆਂ ਪ੍ਰਾਪਤੀਆਂ ਸਰਬ ਪੱਖੀ ਹਨ ਅਤੇ ਉਨਾਂ ਨੂੰ ਕੇਵਲ ਇੱਕ ਖੇਤਰ ਦੀਆਂ ਪ੍ਰਾਪਤੀਆਂ ਤੱਕ ਕਲਮ ਨਾਲ ਸੀਮਤ ਕਰਨਾ ਉਨਾਂ ਦੀ ਮਹਾਂਨ ਸ਼ਖ਼ਸੀਅਤ ਨਾਲ ਬੇਇਨਸਾਫ਼ੀ ਹੀ ਹੋਵੇਗੀ।

Most Viewed Posts